੧੬ ਫੱਗਣ ੨੦੧੯ ਬਿਕ੍ਰਮੀ ਸੁਰਿੰਦਰ ਸਿੰਘ ਦੇ ਗ੍ਰਹਿ ਇਟਾਰਸੀ
ਪ੍ਰਭ ਭਗਤਾਂ ਦੱਸ ਆਪਣਾ ਢੰਗ, ਪੜਦਾ ਆਪ ਉਠਾਈਆ। ਨਿਰਗੁਣ ਹੋ ਚਾੜ੍ਹ ਰੰਗ, ਸਰਗੁਣ ਰੰਗ ਰੰਗਾਈਆ। ਅੰਦਰੋਂ ਵਜਾ ਮਰਦੰਗ, ਨਾਮ ਸਤਾਰ ਹਿਲਾਈਆ। ਕਰ ਪਰਕਾਸ਼ ਆਪਣਾ ਚੰਦ, ਨੂਰ ਜੋਤ ਰੁਸ਼ਨਾਈਆ। ਅੰਮ੍ਰਿਤ ਪਿਆਇਆ ਠੰਡ, ਤ੍ਰਿਸਨਾ ਭੁੱਖ ਗਵਾਈਆ। ਪਿਛਲੀ ਟੁੱਟੀ ਆਪਣੀ ਹੱਥੀਂ ਗੰਢ, ਗੰਢਣਹਾਰ ਗੋਸਾਈਂਆ। ਜਗਤ ਰੰਡੇਪਾ ਕਟ ਰੰਡ, ਸੁਹਾਗ ਰੂਪ ਵਟਾਈਆ। ਆਪਣਾ ਢੋਲਾ ਸੁਣਾ ਛੰਦ, ਸੋਹੰ ਅੱਖਰ ਕਰ ਪੜ੍ਹਾਈਆ। ਖ਼ੁਸ਼ੀ ਕਰਾਂ ਬੰਦ ਬੰਦ, ਬੰਦੀਖ਼ਾਨਾ ਰਿਹਾ ਤੁੜਾਈਆ। ਲੇਖਾ ਚੁਕਾ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਅੰਤਰ ਆਤਮ ਦੇ ਅਨੰਦ, ਰਸ ਇਕੋ ਇਕ ਚਖਾਈਆ। ਜਗਤ ਵਿਕਾਰਾ ਕਰ ਖੰਡ ਖੰਡ, ਖੰਡਾ ਨਾਮ ਖੜਕਾਈਆ। ਆਵਣ ਜਾਵਣ ਮੁਕਾ ਪੰਧ, ਬਣ ਪਾਂਧੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਭਗਤਾਂ ਜਾ ਕੇ ਦੱਸਾਂ ਆਪ, ਆਪਣੀ ਸੇਵ ਕਮਾਈਆ। ਪੂਰਬ ਜਨਮ ਲਾਹ ਪਾਪ, ਪਤਤ ਪੁਨੀਤ ਕਰਾਈਆ। ਨਿਰਗੁਣ ਹੋ ਕੇ ਬਣਾਂ ਸਾਕ, ਸਰਗੁਣ ਸੰਗ ਵਖਾਈਆ। ਨਜ਼ਰੀ ਆਵਾਂ ਇਕੋ ਬਾਪ, ਗੁਰ ਅਵਤਾਰ ਪੀਰ ਪੈਗ਼ੰਬਰ ਚਾਚਾ ਰਹਿਣ ਕੋਇ ਨਾ ਪਾਈਆ। ਇਕੋ ਦੱਸਾਂ ਆਤਮ ਪਰਮਾਤਮ ਜਾਪ, ਜੀਵਣ ਯੁਗਤ ਜਗਤ ਜਣਾਈਆ। ਬੰਦ ਕਵਾੜੀ ਖੋਲ੍ਹਾਂ ਤਾਕ, ਪੜਦਾ ਆਪਣਾ ਆਪ ਉਠਾਈਆ। ਬਿਨ ਨੇਤਰ ਵੇਖਾਂ ਝਾਕ, ਝਾਕੀ ਆਪਣੀ ਆਪ ਦਿਵਾਈਆ। ਬਿਨ ਰਸਨਾ ਜਿਹਵਾ ਕਰਾਂ ਬਾਤ, ਸ਼ਬਦ ਅਗੰਮ ਅਥਾਹ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਭਗਤਾਂ ਕੋਲ ਜਾ ਭੱਜ, ਆਪਣਾ ਪੰਧ ਮੁਕਾਈਆ। ਮੇਰਾ ਘਰ ਦੇ ਤਜ, ਭਗਤ ਦਵਾਰ ਮਿਲੇ ਵਡਿਆਈਆ। ਜਾ ਕੇ ਦਰਸਨ ਕਰ ਰੱਜ, ਆਪਣੀ ਭੁੱਖ ਗਵਾਈਆ। ਹੁਣ ਲਾਵੀਂ ਨਾ ਕੋਈ ਪਜ, ਤੇਰੇ ਅੱਗੇ ਵਾਸਤਾ ਪਾਈਆ। ਸਚ ਸਿੰਘਾਸਣ ਬਹਿ ਕੇ ਸਜ, ਬੈਠਾ ਤੇਰਾ ਰਾਹ ਤਕਾਈਆ। ਨਿਰਧਨਾਂ ਜਾ ਕੇ ਪੜਦਾ ਕਜ, ਸਿਰ ਆਪਣਾ ਹੱਥ ਟਿਕਾਈਆ। ਸਚ ਨਗਾਰਾ ਹੋ ਕੇ ਵੱਜ, ਨਾਮ ਆਪਣੇ ਚੋਟ ਲਗਾਈਆ। ਸ਼ੇਰ ਬੱਬਰ ਹੋ ਕੇ ਗੱਜ, ਗਰਜ ਇਕੋ ਇਕ ਸੁਣਾਈਆ। ਕੋਝਿਆਂ ਕਮਲਿਆਂ ਰੱਖ ਲੱਜ, ਲਜ ਪਤ ਤੇਰੇ ਹੱਥ ਫੜਾਈਆ। ਦਰ ਦਰਵੇਸ਼ ਹੋ ਕੇ ਨੱਚ, ਮਲੰਗ ਰੂਪ ਬਣਾਈਆ। ਸਚ ਢੋਲਾ ਜਾ ਕੇ ਦੱਸ, ਸੱਚੋ ਸਚ ਪੜ੍ਹਾਈਆ। ਹਿਰਦੇ ਅੰਦਰ ਜਾ ਕੇ ਰਚ, ਲੂੰ ਲੂੰ ਤੇਰਾ ਨਾਮ ਧਿਆਈਆ। ਵੇਖੀਂ ਕੌਲ ਨਾ ਕਰੀਂ ਕਚ, ਇਕਰਾਰ ਇਕੋ ਇਕ ਜਣਾਈਆ। ਅੱਗੋਂ ਸ੍ਰੀ ਭਗਵਾਨ ਕਹੇ ਹੱਸ, ਮੈਂ ਜਾਵਾਂ ਚਾਈਂ ਚਾਈਂਆ। ਜਾ ਕੇ ਭਗਤਾਂ ਹੋਵਾਂ ਵਸ, ਆਪਣਾ ਮਾਣ ਨਾ ਕੁਛ ਰਖਾਈਆ। ਜਿਧਰ ਕਹਿਣ ਓਧਰ ਜਾਵਾਂ ਨੱਠ, ਬਣ ਪਾਂਧੀ ਫਿਰਾਂ ਰਾਹੀਆ। ਜੇ ਅੱਗੋਂ ਘੂਰਨ ਮੂਧਾ ਪੈ ਕੇ ਜਾਵਾਂ ਢੱਠ, ਆਪਣਾ ਬਲ ਮਿਟਾਈਆ। ਜੇ ਨਿਉਂ ਕੇ ਵੇਖਣ ਨਜ਼ਰੀ ਆਵਾਂ ਪੁਰਖ ਸਮਰਥ, ਬੇਪਰਵਾਹ ਬੇਪਰਵਾਹੀਆ। ਜੇ ਭੱਜਣ ਲੱਗਣ ਅੰਦਰ ਵੜ ਕੇ ਪਾਵਾਂ ਨੱਥ, ਡੋਰੀ ਆਪਣਾ ਨਾਮ ਬੰਧਾਈਆ। ਜੇ ਗਾਵਣ ਲੱਗਣ ਜਸ, ਸੋਹੰ ਢੋਲਾ ਦਿਆਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਜਣਾਈਆ। ਜਾ ਛੇਤੀ ਮੇਰੇ ਪਰਵਰਦਿਗਾਰ, ਦੋ ਜਹਾਨ ਆਪ ਸਹਾਈਆ। ਵੇਖ ਆਪਣੇ ਯਾਰ, ਯਾਰੜਾ ਸਥਰ ਇਕ ਹੰਢਾਈਆ। ਤੇਰੇ ਪਿਛੇ ਹੋਏ ਖ਼ਵਾਰ, ਖ਼ਵਾਰੀ ਸਭ ਦੇ ਸਿਰ ਤੇ ਛਾਈਆ।
ਬਿਨ ਤਬੀਬੋਂ ਹੋਏ ਬੀਮਾਰ, ਸਾਰ ਕੋਇ ਨਾ ਪਾਈਆ। ਬਿਨ ਹਦੀਸੋਂ ਹੋਏ ਗਵਾਰ, ਕਲਮਾ ਹੱਕ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਘਰ ਤੋਟ ਨਾ ਦਿਸੇ ਰਾਈਆ। ਸ੍ਰੀ ਭਗਵਾਨ ਕਹੇ ਮੈਂ ਕੀ ਕਰਾਂ, ਕਰਤਬ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਕੋਲੋਂ ਡਰਾਂ, ਡਰ ਡਰ ਆਪਣਾ ਮੁਖ ਛੁਪਾਈਆ। ਕਿਸ ਬਿਧ ਜਾ ਕੇ ਅੰਦਰ ਵੜਾਂ, ਔਦਾਂ ਜਾਂਦਾ ਨਜ਼ਰ ਨਾ ਆਈਆ। ਰਾਤੀਂ ਸੁੱਤਿਆਂ ਜਾ ਕੇ ਫੜਾਂ, ਗ਼ਫ਼ਲਤ ਵਿਚ ਵੇਖਾਂ ਸਰਬ ਲੋਕਾਈਆ। ਸਾਚੇ ਮੰਦਰ ਜਾ ਕੇ ਚੜ੍ਹਾਂ, ਚੜ੍ਹ ਚੜ੍ਹ ਖ਼ੁਸ਼ੀ ਮਨਾਈਆ। ਭਗਤ ਭਗਵਾਨ ਦਾ ਇਕੋ ਅੱਖਰ ਪੜ੍ਹਾਂ, ਸੋਹੰ ਢੋਲਾ ਆਪੇ ਗਾਈਆ। ਪੰਚ ਵਿਕਾਰੇ ਨਾਲ ਲੜਾਂ, ਆਪਣਾ ਬਲ ਧਰਾਈਆ। ਨਿਮਾਣਾਂ ਹੋ ਕੇ ਸੇਵ ਕਰਾਂ, ਸੇਵਕ ਆਪਣਾ ਰੂਪ ਵਖਾਈਆ। ਭਗਤਾਂ ਮਰਨੀ ਆਪ ਮਰਾਂ, ਜਨ ਭਗਤਾਂ ਤੱਤੀ ਵਾ ਨਾ ਲਾਗੇ ਰਾਈਆ। ਨਿਰਗੁਣ ਹੋ ਕੇ ਭਾਣਾ ਆਪ ਜਰਾਂ, ਸਰਗੁਣ ਆਪਣੀ ਗੋਦ ਬਹਾਈਆ। ਪਾਰਬ੍ਰਹਮ ਹੋ ਕੇ ਬ੍ਰਹਮ ਵਰਾਂ, ਨਾਰ ਕੰਤ ਰੂਪ ਦਰਸਾਈਆ। ਦੋ ਜਹਾਨ ਲੱਖ ਚੁਰਾਸੀ ਅੱਗੇ ਬਲਕਾਰੀ ਹੋ ਕੇ ਅੜਾਂ, ਬਲ ਆਪਣਾ ਆਪ ਸਮਝਾਈਆ। ਨਾਤਾ ਤੁੜਾਵਾਂ ਸਿਰਾਂ ਧੜਾਂ, ਧੜ ਸੀਸ ਰਹਿਣ ਕੋਇ ਨਾ ਪਾਈਆ। ਸਭ ਦੀਆਂ ਪੁੱਟਾਂ ਜੜਾਂ, ਫੇਰ ਸਕੇ ਨਾ ਕੋਇ ਲਗਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਕਿਸੇ ਕੋਲੋਂ ਨਾ ਹਰਾਂ, ਹਾਰ ਗੁਰ ਅਵਤਾਰ ਪੀਰ ਪੈਗ਼ੰਬਰ ਮੰਨ ਮੰਨ ਬੈਠੇ ਢੇਰੀਆਂ ਢਾਹੀਆ। ਜਨ ਭਗਤਾਂ ਭਾਣਾ ਸਦਾ ਜਰਾਂ, ਜਰ ਜਰ ਆਪਣਾ ਸ਼ੁਕਰ ਮਨਾਈਆ। ਕਦੇ ਨਾ ਆਵਾਂ ਵਿਚ ਸ਼ਰਅ, ਸ਼ਰੀਅਤ ਉਂਗਲੀਆਂ ਉਤੇ ਨਚਾਈਆ। ਪਾਵਾਂ ਸਾਰ ਦਰ ਦਰਾਂ, ਘਰ ਗੁਰਮਖਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚੀ ਰਿਹਾ ਜਣਾਈਆ। ਸਚਖੰਡ ਕਹੇ ਮੈਂ ਹੋਇਆ ਖ਼ੁਸ਼, ਸੁਣੀ ਤੇਰੀ ਕਹਾਣੀ। ਜਿੰਨਾਂ ਚਿਰ ਭਗਤਾਂ ਵਲ ਨਾ ਵੇਖੇਂ ਝੁਕ, ਤੇਰੀ ਮਿਲੇ ਨਾ ਕੋਇ ਨਿਸ਼ਾਨੀ। ਜੇ ਬੈਠਾ ਰਿਹੋਂ ਚੁਪ, ਅੰਤ ਹੋਊ ਤੇਰੀ ਹਾਨੀ। ਤੇਰਾ ਗੋਬਿੰਦ ਬੂਟਾ ਰਿਹਾ ਸੁਕ, ਜਾ ਕੇ ਅੰਮ੍ਰਿਤ ਦੇ ਪਾਣੀ। ਛੋਟੇ ਬਾਲਿਆਂ ਗੋਦੀ ਚੁੱਕ, ਜਿਨ੍ਹਾਂ ਨੀਹਾਂ ਹੇਠ ਦਿਤੀ ਕੁਰਬਾਨੀ। ਜਾ ਆਪਣੀ ਮੇਟ ਭੁੱਖ, ਰਾਹ ਤੱਕੇ ਤੇਰਾ ਚਾਰ ਖਾਣੀ। ਧਰਤ ਧਵਲ ਸੁਖਣਾ ਰਹੀ ਸੁਖ, ਨੇਤਰ ਨੈਣਾਂ ਨੀਰ ਵਹਾਈਆ। ਚੌਕੜੀ ਔਧ ਰਹੀ ਪੁਗ, ਦਿਸੇ ਸੁਘੜ ਸੁਚੱਜੀ ਨਾ ਕੋਇ ਸਵਾਣੀ। ਹੁਣ ਕਿਉਂ ਬੈਠਾ ਸਾਹਿਬ ਲੁਕ, ਪਿਛੇ ਜੁਗ ਚੌਕੜੀ ਆਪਣੀ ਦੱਸਦਾ ਰਿਹੋਂ ਬਾਣੀ। ਸੂਰਬੀਰ ਹੋ ਕੇ ਉਠ, ਕਰ ਖੇਲ ਆਪ ਮਹਾਨੀ। ਮੇਲ ਮਿਲਾ ਗੋਬਿੰਦ ਸੁਤ, ਦੇ ਆਪਣੇ ਨਾਮ ਜਵਾਨੀ। ਦੋ ਜਹਾਨਾਂ ਜਾ ਕੇ ਪੁੱਛ, ਸ਼ਹਿਨਸ਼ਾਹ ਸ਼ਾਹ ਸੁਲਤਾਨੀ। ਆਪਣੇ ਨਿਸ਼ਾਨਿਉਂ ਮੂਲ ਨਾ ਉਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਘਰ ਪਦ ਨਿਰਬਾਣੀ। ਸਚਖੰਡ ਸੁਣ, ਸੱਚੀ ਸਚ ਜਣਾਈਆ। ਮੈਂ ਛੇਤੀ ਜਾਵਾਂ ਹੁਣ, ਆਪਣਾ ਪੰਧ ਮੁਕਾਈਆ। ਭਗਤ ਸਾਚੇ ਲਵਾਂ ਚੁਣ, ਲੱਖ ਚੁਰਾਸੀ ਖੋਜ ਖੁਜਾਈਆ। ਇਕ ਸਮਝਾਵਾਂ ਆਪਣਾ ਗੁਣ, ਗੁਰਾ ਇਕ ਦੇਹਿ ਬੁਝਾਈਆ। ਜੀਵ ਜੰਤ ਛਾਣ ਪੁਣ, ਸਾਧ ਸੰਤ ਬਾਹਰ ਕਢਾਈਆ। ਨਾਮ ਨਿਧਾਨ ਵਜਾਵਾਂ ਧੁਨ, ਧੁਨ ਆਤਮਕ ਰਾਗ ਸੁਣਾਈਆ। ਕਰਾਂ ਖੇਲ ਆਪਣਾ ਫੁਨ, ਫ਼ੁਰੇ ਮੰਤਰ ਸਭਨੀ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਰਿਹਾ ਜਣਾਈਆ। ਸਚਖੰਡ ਕਹੇ ਸਾਹਿਬ ਬੜਾ ਦੂਲ੍ਹਾ, ਬੇਅੰਤ ਤੇਰੀ ਵੱਡੀ ਵਡਿਆਈਆ। ਜੁਗ ਚੌਕੜੀ ਫਲਿਆ ਫੂਲਾ, ਲੱਖ ਚੁਰਾਸੀ ਮਾਤ ਲਹਿਰਾਈਆ। ਗੁਰ
ਅਵਤਾਰ ਪੀਰ ਪੈਗ਼ੰਬਰ ਤੇਰਾ ਲੈਂਦੇ ਗਏ ਝੂਲਾ, ਝੂਲਾ ਜੀਵ ਜੰਤ ਜਣਾਈਆ। ਨਿਰਗੁਣ ਤੇਰਾ ਦੱਸਦੇ ਗਏ ਸਤਿ ਅਸੂਲਾ, ਅਸਲੀਯਤ ਲਿਖ ਲਿਖ ਲੇਖ ਸਮਝਾਈਆ। ਤੇਰਾ ਆਦਿ ਨਾ ਜਾਣੇ ਕੋਈ ਮੂਲਾ, ਅੰਤ ਭੇਵ ਕਹਿਣ ਨਾ ਪਾਈਆ। ਤੇਰਾ ਹਕੀਕਤ ਵਿਚ ਜਵਾਬ ਦਿਤਾ ਨਾ ਕਿਸੇ ਮਾਅਕੂਲਾ, ਮੁਖ਼ਬਰ ਬਣ ਕੇ ਮੁਖ਼ਬਰੀ ਗਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵੱਜੀ ਵਧਾਈਆ। ਸਚਖੰਡ ਰੱਖ ਉਡੀਕ, ਹਰਿ ਹਰਿ ਜੂ ਆਪ ਜਣਾਇੰਦਾ। ਕਰੇ ਖੇਲ ਲਾਸ਼ਰੀਕ, ਸ਼ਿਰਕਤ ਸਭ ਦੀ ਮੇਟ ਮਿਟਾਇੰਦਾ। ਤੇਰੇ ਵੇਂਹਦਿਆਂ ਮੇਰੀ ਆਈ ਤਰੀਕ, ਜਨ ਭਗਤਾਂ ਮੇਲ ਮਿਲਾਇੰਦਾ। ਸਚ ਦਵਾਰੇ ਬੱਝੇ ਪ੍ਰੀਤ, ਪ੍ਰੀਤੀ ਇਕੋ ਇਕ ਸਮਝਾਇੰਦਾ। ਸਤਿ ਧਰਮ ਦੀ ਚਲੇ ਰੀਤ, ਰੀਤੀਵਾਨ ਆਪ ਦਰਸਾਇੰਦਾ। ਇਕੋ ਗਾਵਣ ਢੋਲਾ ਗੀਤ, ਮੰਦਰ ਇਕੋ ਨਜ਼ਰੀ ਆਇੰਦਾ। ਇਕੋ ਬੈਠਾ ਰਹੇ ਅਤੀਤ, ਤ੍ਰੈਗੁਣ ਮਾਇਆ ਡੇਰਾ ਢਾਹਿੰਦਾ। ਇਕੋ ਸਭ ਨੂੰ ਲਏ ਜੀਤ, ਜਿਤ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਕਰ ਕਾਇਆ ਠਾਂਡੀ ਸੀਤ, ਸੀਤਲ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਤੇਰੀ ਆਸਾ ਪੂਰ ਕਰਾਇੰਦਾ। ਤੇਰੀ ਆਸਾ ਪੂਰ ਕਰਾਵਾਂਗਾ। ਬਣ ਪਾਂਧੀ ਰਾਹੀ ਜਾਵਾਂਗਾ। ਗੁਰ ਅਵਤਾਰ ਪੀਰ ਰਾਹ ਵਿਚੋਂ ਨਾਲ ਮਿਲਾਵਾਂਗਾ। ਪੈਗ਼ੰਬਰ ਇਸ਼ਾਰਿਆਂ ਨਾਲ ਸਮਝਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਹਨੋਰਿਆਂ ਨਾਲ ਉਠਾਵਾਂਗਾ। ਕਰੋੜ ਤੇਤੀਸਾ ਫੋਰਿਆਂ ਨਾਲ ਮਿਲਾਵਾਂਗਾ। ਬਣ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਅਸਵ ਘੋੜੇ ਆਸਣ ਪਾਵਾਂਗਾ। ਸੇਵਾ ਲਾ ਰਾਗ ਛਤੀਸਾ, ਛੱਤੀ ਜੁਗ ਦਾ ਗੇੜ ਚੁਕਾਵਾਂਗਾ। ਖ਼ਾਲੀ ਕਰ ਸਭ ਦਾ ਖੀਸਾ, ਖ਼ਾਲੀ ਹੱਥ ਫਿਰਾਵਾਂਗਾ। ਨਿਰਗੁਣ ਵੇਖ ਸਰਗੁਣ ਬੀਸਾ, ਬਿਸਤਰਾ ਸਭ ਦਾ ਗੋਲ ਕਰਾਵਾਂਗਾ। ਸਾਚੇ ਤਖ਼ਤ ਬੈਠ ਜਗਦੀਸਾ, ਜਗਦੀਸ਼ਰ ਆਪ ਅਖਵਾਵਾਂਗਾ। ਛਤਰ ਝੁਲੇ ਏਕਾ ਸੀਸਾ, ਸੀਸ ਜਗਦੀਸ ਤਾਜ ਵਡਿਆਵਾਂਗਾ। ਦੋ ਜਹਾਨਾਂ ਪੀਸਣ ਪੀਸਾ, ਲੋਆਂ ਪੁਰੀਆਂ ਵੇਖ ਵਖਾਵਾਂਗਾ। ਲੇਖਾ ਜਾਣੇ ਸਿੰਘ ਮਨਜੀਤਾ, ਮਨ ਜਿਤ ਸਰਬ ਸਮਝਾਵਾਂਗਾ। ਖੇਲੇ ਖੇਲ ਆਪ ਜਗਦੀਸਾ, ਜਗਤ ਜੁਗ ਰਾਹ ਜਣਾਵਾਂਗਾ। ਭਗਤ ਦਵਾਰ ਮੇਲ ਅਨਡੀਠਾ, ਅਨਡਿਠੜੀ ਕਾਰ ਕਮਾਵਾਂਗਾ। ਮਿਠਾ ਕਰ ਕੇ ਕੌੜਾ ਰੀਠਾ, ਅੰਮ੍ਰਿਤ ਰਸ ਭਰਾਵਾਂਗਾ। ਭਗਤ ਭਗਵਾਨ ਸਚ ਪ੍ਰੀਤਾ, ਪਰਮ ਪੁਰਖ ਹੋ ਸਮਝਾਵਾਂਗਾ। ਨਿਰਗੁਣ ਹੋ ਕੇ ਵਸ ਚੀਤਾ, ਚੇਤਨ ਸਰਬ ਕਰਾਵਾਂਗਾ। ਸਚ ਸਿੰਘਾਸਣ ਬੈਠ ਅਤੀਤਾ, ਲੋਕ ਪਰਲੋਕ ਇਕੋ ਨਾਦ ਵਜਾਵਾਂਗਾ। ਨਾਉਂ ਧਰ ਪੁਰਖ ਅਬਿਨਾਸ਼ਨ , ਅਬਿਨਾਸ਼ੀ ਰਾਹ ਚਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਦਵਾਰੇ ਬਹਿ ਬਹਿ ਆਪਣਾ ਰਾਗ ਅਲਾਵਾਂਗਾ। ਸਚਖੰਡ ਕਹੇ ਕੇਹੜਾ ਭਗਤ ਦਵਾਰ, ਕਵਣ ਕੂਟੇ ਰਿਹਾ ਬਣਾਈਆ। ਜਿਸ ਗ੍ਰਹਿ ਕਰੇਂ ਸ਼ੰਗਾਰ, ਆਪਣੀ ਸ਼ਾਨ ਵਖਾਈਆ। ਜਿਸ ਅੰਦਰ ਕਰੇਂ ਉਜਿਆਰ, ਆਪਣਾ ਨੂਰ ਧਰਾਈਆ। ਜਿਸ ਮੰਦਰ ਦਏਂ ਆਧਾਰ, ਦੋ ਜਹਾਨ ਮਿਲੇ ਵਡਿਆਈਆ। ਜਿਸ ਗ੍ਰਹਿ ਭਗਤਾਂ ਕਰੇਂ ਪਿਆਰ, ਪਰੇਮ ਪ੍ਰੀਤੀ ਇਕ ਸਿਖਾਈਆ। ਜਿਸ ਦਵਾਰੇ ਗੁਰ ਅਵਤਾਰ ਰੱਖੇਂ ਨਾਲ, ਪੀਰ ਪੈਗ਼ੰਬਰ ਚਰਨਾਂ ਵਿਚ ਬਿਠਾਈਆ। ਜਿਸ ਘਰ ਵਿਸ਼ਨ ਬ੍ਰਹਮਾ ਸ਼ਿਵ ਵਜਾਵਣ ਤਾਲ, ਬੈਠੇ ਤਾੜੀਆਂ ਲਾਈਆ। ਜਿਸ ਦਰ ਆਪਣੀ ਘਾਲਣ ਲਏ ਘਾਲ, ਕੀਤੀ ਘਾਲ ਲੇਖੇ ਪਾਈਆ। ਸੋ ਮੰਦਰ ਕਵਣ ਬੇਮਿਸਾਲ, ਮਿਸਲ ਸਾਚੀ ਰਿਹਾ ਬਣਾਈਆ। ਮੇਰਾ ਪੂਰਾ ਕਰ ਸਵਾਲ, ਆਪਣਾ ਖੋਲ੍ਹ ਹਾਲ ਜਣਾਈਆ। ਪੁਰਖ ਅਬਿਨਾਸ਼ੀ
ਹੋ ਦਿਆਲ, ਸਚ ਦਵਾਰੇ ਰਿਹਾ ਜਣਾਈਆ। ਜਿਸ ਦਵਾਰੇ ਨੀਂਹਾਂ ਹੇਠਾਂ ਦਿਤੇ ਬਾਲ, ਸੋ ਦਵਾਰਾ ਦੋ ਜਹਾਨਾਂ ਕਰੇ ਰੁਸ਼ਨਾਈਆ। ਉਸ ਦਵਾਰੇ ਨੇੜ ਨਾ ਆਏ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਪਹਿਲੀ ਚੇਤਰ ਸੱਚਾ ਮਾਰਗ ਆਵਾਂ ਸਿਖਾਲ, ਚੌਥੀ ਮੰਜ਼ਲ ਚੜ੍ਹ ਕੇ ਆਪਣਾ ਹੁਕਮ ਸੁਣਾਈਆ। ਦੋਹਾਂ ਹੱਥਾਂ ਉਤੇ ਸੁਆਲ, ਦੋਹਾਂ ਦਾ ਲੇਖਾ ਅੱਗੇ ਫੇਰ ਬੁਝਾਈਆ। ਕਰੇ ਖੇਲ ਆਪ ਕਮਾਲ, ਕਰਤਬ ਨਜ਼ਰ ਕਿਸੇ ਨਾ ਆਈਆ। ਭਗਤ ਵਛਲ ਹੋ ਕਿਰਪਾਲ, ਭਗਤਾਂ ਦੇਵੇ ਮਾਣ ਵਡਿਆਈਆ। ਆਪਣੀ ਪ੍ਰੀਤੀ ਕਰ ਹਲਾਲ, ਛੁਰੀ ਗੁਰਮੁਖ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਰਿਹਾ ਬਣਾਈਆ। ਸਚਖੰਡ ਦਵਾਰਾ ਖੋਲ੍ਹੇ ਅੱਖ, ਨੈਣ ਨੈਣ ਉਠਾਈਆ। ਮੈਂ ਵੇਖਾਂ ਪ੍ਰਭ ਦਾ ਖੇਲ ਪਰਤੱਖ, ਜੋ ਲੋਕਮਾਤ ਰਿਹਾ ਕਰਾਈਆ। ਜਨ ਭਗਤਾਂ ਕਰੇ ਕਿਵੇਂ ਪੱਖ, ਪੱਤ ਪਤਵੰਤਾ ਸੱਚਾ ਮਾਹੀਆ। ਜੁਗ ਚੌਕੜੀ ਇਹਦਾ ਗੌਂਦੇ ਆਏ ਜਸ, ਕਿਉਂ ਇਹ ਭਗਤਾਂ ਜਸ ਰਿਹਾ ਗਾਈਆ। ਨਿਰਗੁਣ ਹੋ ਕੇ ਹੋਇਆ ਵਸ, ਸਰਗੁਣ ਅੰਦਰ ਡੇਰਾ ਲਾਈਆ। ਗ਼ਰੀਬਾਂ ਵਿਚ ਗਿਆ ਫਸ, ਭੁੱਖਿਆਂ ਅੱਗੇ ਆਪਣਾ ਵਾਸਤਾ ਪਾਈਆ। ਭੱਜਾ ਫਿਰੇ ਹੋ ਅਨਥੱਕ, ਚਾਰੋਂ ਕੁੰਟ ਵਾਹੋ ਦਾਹੀਆ। ਅੱਗੋਂ ਕੋਈ ਨਾ ਸਕੇ ਡੱਕ, ਕੋਟਨ ਕੋਟ ਬੈਠੇ ਆਪਣਾ ਬਲ ਧਰਾਈਆ। ਨੇੜੇ ਆ ਕੇ ਸਭ ਨੂੰ ਵੱਜੇ ਫੱਟ, ਮੂੰਹ ਦੇ ਭਾਰ ਰਿਹਾ ਸੁਟਾਈਆ। ਜਨ ਭਗਤਾਂ ਖੋਲ੍ਹ ਹੱਟ, ਦਵਾਰਾ ਇਕੋ ਇਕ ਦਰਸਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਕਲ ਵਰਤਾਈਆ। ਦਵਾਰਾ ਖੋਲ੍ਹ ਨਾ ਕਰੇ ਬਸ, ਅੱਗੇ ਭੇਵ ਅਭੇਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਿਕਿਆ ਭਗਤਾਂ ਹੱਟ, ਭਗਤ ਆਪਣੇ ਪਰੇਮ ਹਟ ਵਿਕਾਈਆ। ਪਰੇਮ ਹੱਟ ਔਝੜ ਰਾਹ, ਪੀਰ ਪੈਗ਼ੰਬਰ ਗੁਰ ਅਵਤਾਰ ਲਏ ਫਸਾ, ਆਪ ਆਪਣੀ ਕਲ ਧਰਾਇੰਦਾ। ਫੇਰ ਸੂਲੀਆਂ ਉਤੇ ਦਏ ਚੜ੍ਹਾ, ਤਨ ਖਲੜੀ ਆਪ ਲੁਹਾਇੰਦਾ। ਤਤੀਆਂ ਲੋਹਾਂ ਉਤੇ ਦਏ ਬਹਾ, ਸੀਸ ਧੜ ਵੰਡ ਵੰਡਾਇੰਦਾ। ਬਾਲੇ ਨੀਹਾਂ ਹੇਠ ਦਬਾ, ਸਬਰ ਸ਼ੁਕਰ ਇਕ ਸਮਝਾਇੰਦਾ। ਏਸੇ ਕਰ ਕੇ ਬੇਪਰਵਾਹ, ਬੇਪਰਵਾਹੀ ਖੇਲ ਕਰਾਇੰਦਾ। ਜਿਸ ਨੂੰ ਆਪਣਾ ਪਰੇਮ ਪਿਆਰ ਦਿਤਾ ਸਿਖਾ, ਜਗਤ ਨਾਤਾ ਤੋੜ ਤੁੜਾਇੰਦਾ। ਸੋ ਗੁਰਮੁਖ ਗੁਰ ਸਤਿਗੁਰ ਉਤੋਂ ਹੋਏ ਫ਼ਿਦਾ, ਫ਼ੈਸਲਾ ਇਕੋ ਵਾਰ ਜਣਾਇੰਦਾ। ਭਗਤ ਭਗਵਾਨ ਰਾਹ ਵਖਾ ਸਿਧਾ, ਉਚੇ ਡੰਡੇ ਆਪ ਚੜ੍ਹਾਇੰਦਾ। ਆਪਣੇ ਮਿਲਣ ਦੀ ਆਪ ਜਣਾਏ ਬਿਧਾ, ਬਿਧ ਅੰਤਰ ਆਤਮ ਆਪ ਰਖਾਇੰਦਾ। ਜੇ ਕੋਈ ਪੁਛੇ ਭਗਵਾਨ ਕਿਡਾ, ਕਹੇ, ਨਿੱਕਾ ਹੋ ਕੇ ਸਾਡੇ ਅੰਦਰ ਡੇਰਾ ਲਾਇੰਦਾ। ਪਰੇਮ ਪ੍ਰੀਤੀ ਅੰਦਰ ਭਿਜਾ, ਭਿੰਨੜੀ ਰੁੱਤ ਸੁਹਾਇੰਦਾ। ਜੇ ਕੋਈ ਪੁਛੇ ਕਿਵੇਂ ਖੋਲ੍ਹੇ ਨੈਣ ਤੀਜਾ, ਰਸਨਾ ਕਹੇ ਰਾਤੀਂ ਸੁੱਤਿਆਂ ਦਰਸ ਕਰਾਇੰਦਾ। ਜੇ ਕੋਈ ਪੁਛੇ ਕਿਉਂ ਕਰ ਰੀਝਾ, ਰਸਨਾ ਕਹੇ ਫੜ ਬਾਂਹੋਂ ਗੋਦ ਬਹਾਇੰਦਾ। ਜੇ ਕੋਈ ਪੁਛੇ ਭਗਤ ਬੀਜ ਕਿਵੇਂ ਬੀਜਾ, ਰਸਨਾ ਕਹੇ ਸੁਤ ਅਨਾਦੀ ਨਾਉਂ ਧਰਾਇੰਦਾ। ਜੇ ਕੋਈ ਪੁੱਛੇ ਤੁਹਾਨੂੰ ਕੇਹੜੀ ਦੇਵੇ ਚੀਜਾ, ਰਸਨਾ ਕਹੇ ਅੰਮ੍ਰਿਤ ਰਸ ਪਰੇਮ ਪਿਆਲਾ ਨਿਝਰ ਝਿਰਨਾ ਝਿਰਾਇੰਦਾ। ਜੇ ਕੋਈ ਪੁਛੇ ਕਿਵੇਂ ਕਰੇ ਪਾਰ ਦਹਿਲੀਜਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕੋ ਘਰ ਵਸਾਇੰਦਾ। ਪ੍ਰਭੂ ਅਸੀਂ ਨਹੀਂ ਦੱਸਣ ਜੋਗ, ਭਗਤ ਰਹੇ ਜਣਾਈਆ। ਸਾਨੂੰ ਨਹੀਂ ਪਤਾ ਕਿਉਂ ਕੀਤਾ ਸੰਜੋਗ, ਕਿਸ ਬਿਧ ਮੇਲ ਮਿਲਾਈਆ। ਕਿਉਂ ਕੱਟਿਆ ਵਛੋੜਾ ਰੋਗ, ਦੁਖੀਆਂ ਸੁਖ
ਵਖਾਈਆ। ਨਾ ਜਾਣੀਏ ਕਿਵ ਚੁਗਾਏਂ ਚੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਦਰ ਤੇਰਾ ਵਰ, ਤੇਰੇ ਵਿਚ ਵਖਾਈਆ।
੧੬ ਫੱਗਣ ੨੦੧੯ ਬਿਕ੍ਰਮੀ ਕੌੜਾ ਮਲ ਦੇ ਗ੍ਰਹਿ ਇਟਾਰਸੀ
ਸਚ ਦੱਸ ਪ੍ਰਭ ਏਕੰਕਾਰ, ਸਚਖੰਡ ਦਵਾਰ ਧਿਆਨ ਲਗਾਇੰਦਾ। ਤੇਰਾ ਖੇਲ ਅਗੰਮ ਅਪਾਰ, ਅਥਾਹ ਭੇਵ ਕੋਇ ਨਾ ਪਾਇੰਦਾ। ਕਲਜੁਗ ਅੰਤ ਲੈ ਅਵਤਾਰ, ਨਿਰਗੁਣ ਰੂਪ ਵਟਾਇੰਦਾ। ਸਾਚੇ ਮੰਦਰ ਹੋ ਉਜਿਆਰ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸਚ ਸੰਦੇਸਾ ਦਏ ਸੰਸਾਰ, ਸ਼ਬਦ ਅਗੰਮੀ ਰਾਹ ਜਣਾਇੰਦਾ। ਭਗਤ ਭਗਵੰਤ ਮਾਤ ਉਠਾਲ, ਸਾਚੀ ਸਿਖਿਆ ਸਿਖ ਸਮਝਾਇੰਦਾ। ਨਾਤਾ ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਰੰਗ ਵਖਾਇੰਦਾ। ਧਰਮ ਦਵਾਰ ਇਕ ਧਰਮਸਾਲ, ਸ਼ਿਵਦਵਾਲਾ ਮੱਠ ਇਕੋ ਨਜ਼ਰੀ ਆਇੰਦਾ। ਇਸ਼ਟ ਗੁਰਦੇਵ ਇਕੋ ਨਿਭੇ ਨਾਲ, ਆਤਮ ਪਰਮਾਤਮ ਆਪ ਜਣਾਇੰਦਾ। ਹਰਿਜਨ ਅਨਮੁਲੜੇ ਵੇਖ ਲਾਲ, ਲੱਖ ਚੁਰਾਸੀ ਫੋਲ ਫੁਲਾਇੰਦਾ। ਨਿਰਵੈਰ ਹੋ ਬਣੇ ਦਲਾਲ, ਨਿਰਾਕਾਰ ਸੇਵ ਕਮਾਇੰਦਾ। ਸਾਚੀ ਸਿਖਿਆ ਇਕ ਸਿਖਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਸਚਖੰਡ ਹੋਏ ਹੈਰਾਨ, ਹੈਰਾਨਗੀ ਆਪਣੀ ਰਿਹਾ ਜਣਾਈਆ। ਪਰਗਟ ਹੋ ਸ੍ਰੀ ਭਗਵਾਨ, ਲੋਕਮਾਤ ਦਏ ਵਡਿਆਈਆ। ਜਨ ਭਗਤ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਸਚ ਸੰਦੇਸਾ ਦਏ ਜਹਾਨ, ਜੀਵਣ ਯੁਗਤ ਇਕ ਜਣਾਈਆ। ਸੋਹੰ ਅੱਖਰ ਨਾਮ ਮਹਾਨ, ਆਤਮ ਪਰਮਾਤਮ ਕਰੇ ਕੁੜਮਾਈਆ। ਕੂੜੀ ਕਿਰਿਆ ਮਿਟੇ ਅੰਧ ਅੰਧਿਆਨ, ਜਗਤ ਅੰਧੇਰਾ ਦਏ ਗਵਾਈਆ। ਸਚ ਵਖਾਏ ਇਕ ਮਕਾਨ, ਭਗਤ ਦਵਾਰ ਸੋਭਾ ਪਾਈਆ। ਨਿਰਮਲ ਨੂਰ ਧਰ ਮਹਾਨ, ਦੀਵਾ ਬਾਤੀ ਇਕੋ ਡਗਮਗਾਈਆ। ਕਾਗ਼ਜ਼ ਕਲਮ ਸਰਬ ਸ਼ਰਮਾਣ, ਹਰਿ ਕਾ ਜਸ ਲਿਖਿਆ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਸਚਖੰਡ ਦਵਾਰ ਖੋਲ੍ਹੇ ਤਾਕ, ਆਪਣਾ ਪੜਦਾ ਆਪ ਉਠਾਇੰਦਾ। ਪਾਰਬ੍ਰਹਮ ਪ੍ਰਭ ਪੂਰਾ ਕਰੇ ਭਵਿਖਤ ਵਾਕ, ਪਿਛਲੀ ਕਰਨੀ ਆਪਣੇ ਹੱਥ ਰਖਾਇੰਦਾ। ਸ਼ਾਹ ਅਸਵਾਰਾ ਚੜ੍ਹ ਕੇ ਜਾਏ ਸਾਚੇ ਰਾਕ, ਅਸਵ ਇਕੋ ਇਕ ਦੌੜਾਇੰਦਾ। ਲੋਕ ਪਰਲੋਕ ਵੇਖੇ ਮਾਰ ਝਾਕ, ਨੇਤਰ ਨੈਣ ਆਪ ਖੁਲ੍ਹਾਇੰਦਾ। ਭਗਤ ਭਗਵਾਨ ਲੱਭੇ ਸਾਥ, ਸਗਲਾ ਸੰਗ ਨਿਭਾਇੰਦਾ। ਨਾਮ ਅਗੰਮ ਦੇਵੇ ਦਾਤ, ਅਨਮੁਲੜੀ ਦਾਤ ਵਰਤਾਇੰਦਾ। ਆਤਮ ਪਰਮਾਤਮ ਜਣਾ ਸਚ ਕਰਾਮਾਤ, ਕਰਵਟ ਆਪਣੀ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਸਚਖੰਡ ਦਵਾਰੇ ਮਾਰ ਧਿਆਨ, ਸੋ ਪੁਰਖ ਨਿਰੰਜਣ ਆਪ ਜਣਾਈਆ। ਕਲਜੁਗ ਅੰਤ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸਾਚੇ ਸੰਤ ਕਰ ਪਰਵਾਨ, ਭਗਤ ਭਗਵਾਨ ਹੋਏ ਸਹਾਈਆ। ਸਾਚੀ ਕਿਰਪਾ ਕਰੇ ਆਣ, ਨਿਹਕਰਮੀ ਕਰਮ ਕਮਾਈਆ। ਲੇਖਾ ਲਿਖੇ ਆਪ ਮਹਾਨ, ਮਹਿਮਾ ਅਗਣਤ ਗਣੀ ਨਾ ਜਾਈਆ। ਸਾਚਾ ਮੰਦਰ ਸਤਿ ਮਕਾਨ, ਸਤਿ ਸਤਿਵਾਦੀ ਕਰੇ ਰੁਸ਼ਨਾਈਆ। ਭਗਤ ਦਵਾਰ ਵਡ ਬਲਵਾਨ, ਬਲ ਬਾਵਨ ਮੰਗ ਮੰਗਾਈਆ। ਦਰਗਹਿ ਸਾਚੀ ਬਣਿਆ ਇਕ ਵਿਧਾਨ, ਪੰਚਮ ਮੇਲਾ ਚਾਈਂ ਚਾਈਂਆ। ਪੰਚਮ ਪੰਚ ਹੋਏ ਸਵਾਧਾਨ, ਆਪ ਆਪਣਾ ਆਲਸ ਲਾਹੀਆ। ਮੰਗਣ
ਮੰਗ ਨੌਜਵਾਨ, ਅੱਗੇ ਆਪਣੀ ਝੋਲੀ ਡਾਹੀਆ। ਤ੍ਰੈ ਪੰਜ ਹੋਏ ਪਰਧਾਨ, ਸਚ ਪਰਧਾਨਗੀ ਦੇ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਜਣਾਈਆ। ਸਚਖੰਡ ਦਵਾਰੇ ਤੇਰੀ ਵੰਡ, ਲੋਕਮਾਤ ਜਣਾਇੰਦਾ। ਪਰਗਟ ਹੋ ਸੂਰਾ ਸਰਬੰਗ, ਸਾਹਿਬ ਸਤਿਗੁਰ ਧਾਰ ਵਖਾਇੰਦਾ। ਭਗਤ ਭਗਵਾਨ ਪੂਰੀ ਕਰੇ ਮੰਗ, ਆਸਾ ਆਸਾ ਝੋਲੀ ਪਾਇੰਦਾ। ਨਾਮ ਨਿਧਾਨ ਵਜਾਏ ਮਰਦੰਗ, ਦੋ ਜਹਾਨ ਸੁਣਾਇੰਦਾ। ਪੰਚਮ ਚਾੜ੍ਹੇ ਸਾਚਾ ਰੰਗ, ਰੰਗ ਰੰਗੀਲਾ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਪੰਚ ਹੋਏ ਪਰਧਾਨ, ਪੰਚ ਮਿਲੇ ਵਡਿਆਈਆ। ਪੰਚਾਂ ਮਿਲਿਆ ਦਰਗਹਿ ਮਾਣ, ਦਰ ਸਾਚੇ ਖ਼ੁਸ਼ੀ ਵਖਾਈਆ। ਪੰਚਾਂ ਦਾ ਗੁਰ ਇਕ ਧਿਆਨ, ਪੁਰਖ ਅਕਾਲ ਨਜ਼ਰੀ ਆਈਆ। ਪੰਜਾਂ ਮਿਲਿਆ ਸ਼ਾਹ ਸੁਲਤਾਨ, ਰਾਜ ਰਾਜਾਨ ਬੇਪਰਵਾਹੀਆ। ਪੰਚਾਂ ਦਿਤਾ ਇਕ ਗਿਆਨ, ਨਿਰਗੁਣ ਨਿਰਗੁਣ ਕਰ ਪੜ੍ਹਾਈਆ। ਪੰਚਾਂ ਚਰਨ ਕਵਲ ਦੇ ਧਿਆਨ, ਸਚ ਮਕਾਨ ਇਕ ਵਖਾਈਆ। ਸਚਖੰਡ ਬਹਾਏ ਨੌਜਵਾਨ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਪੰਚਮ ਹੋਏ ਨੌਜਵਾਨ, ਆਪਣਾ ਬਲ ਧਰਾਈਆ। ਨੇਤਰ ਖੋਲ੍ਹਣ ਸਚ ਮਕਾਨ, ਨੈਣ ਅੱਖ ਬਦਲਾਈਆ। ਮੰਗਣ ਮੰਗ ਸ੍ਰੀ ਭਗਵਾਨ, ਹਰਿ ਜੂ ਅੱਗੇ ਝੋਲੀ ਡਾਹੀਆ। ਪਿਛਲੀ ਚੁਕੇ ਪਿਛੇ ਕਾਣ, ਅਗਲਾ ਮਾਰਗ ਇਕ ਦਰਸਾਈਆ। ਤੇਰਾ ਮੇਲਾ ਵਿਚ ਜਹਾਨ, ਨਿਰਗੁਣ ਇਸ਼ਟ ਤੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਝੋਲੀ ਡਾਹੀਆ। ਪੰਜੇ ਮੰਗਣ ਮੰਗ, ਝੋਲੀ ਡਾਹੀਆ। ਸ੍ਰੀ ਭਗਵਾਨ ਦੇ ਅਨੰਦ, ਇਕੋ ਆਸ ਰਖਾਈਆ। ਭਗਤ ਤੇਰੇ ਚੜ੍ਹਨ ਚੰਦ, ਲੋਕਮਾਤ ਹੋਏ ਰੁਸ਼ਨਾਈਆ। ਤੇਰਾ ਢੋਲਾ ਗਾਵਣ ਛੰਦ, ਗੀਤ ਗੋਬਿੰਦ ਇਕ ਅਲਾਈਆ। ਤੇਰਾ ਨਾਮ ਵੱਜੇ ਮਰਦੰਗ, ਦੂਜੀ ਅਵਰ ਨਾ ਕੋਇ ਸ਼ਨਵਾਈਆ। ਤ੍ਰੈਲੋਆਂ ਬਹਿਣ ਲੰਘ, ਤੇਰੇ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਈਆ। ਪੰਚ ਕਹਿਣ ਪ੍ਰਭ ਹੋ ਤਿਆਰ, ਤੇਰੇ ਅੱਗੇ ਇਕ ਅਰਦਾਸ। ਜਨ ਭਗਤਾਂ ਕਰ ਸਚ ਪਿਆਰ, ਲੋਕਮਾਤ ਹੋ ਪਰਕਾਸ਼। ਗ਼ਰੀਬ ਨਿਮਾਣਿਆਂ ਦੇ ਧਰਵਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਵਸਣ ਤੇਰੇ ਪਾਸ। ਸ੍ਰੀ ਭਗਵਾਨ ਗਿਆ ਮੰਨ, ਸਤਿ ਸਚ ਦ੍ਰਿੜਾਇੰਦਾ। ਭਗਤ ਭਗਵਾਨ ਚੜ੍ਹਾਏ ਚੰਨ, ਚੰਦ ਕਿਰਨ ਰੂਪ ਰੁਸ਼ਨਾਇੰਦਾ। ਅੰਤਮ ਬੇੜਾ ਦੇਵੇ ਬੰਨ੍ਹ, ਭਾਰ ਆਪਣੇ ਕੰਧ ਉਠਾਇੰਦਾ। ਲੇਖਾ ਜਾਣੇ ਜਨਨੀ ਜਨ, ਦਰ ਘਰ ਸਾਚਾ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਾਂ ਏਕਾ ਹੁਕਮ ਜਣਾਇੰਦਾ। ਪੰਚ ਪੰਚ ਮੈਂ ਜਾਵਾਂਗਾ। ਪਰਪੰਚ ਜਗਤ ਮਿਟਾਵਾਂਗਾ। ਰੰਚਕ ਇਕੋ ਨਾਮ ਜਪਾਵਾਂਗਾ। ਸੰਝ ਸਵੇਰ ਇਕ ਵਖਾਵਾਂਗਾ। ਕਲਜੁਗ ਅੰਤ ਦੇਰ ਨਾ ਲਾਵਾਂਗਾ। ਗੁਰਮੁਖ ਘੇਰ ਘੇਰ ਉਠਾਵਾਂਗਾ। ਸਚ ਦਵਾਰੇ ਫੜ ਬਹਾਵਾਂਗਾ। ਨਿਰਗੁਣ ਰੂਪ ਨਜ਼ਰੀ ਆਵਾਂਗਾ। ਸਤਿ ਸਰੂਪ ਵਖਾਵਾਂਗਾ। ਚਾਰੇ ਕੂਟਾਂ ਕੂੜੀ ਕਿਰਿਆ ਡੇਰਾ ਢਾਵਾਂਗਾ। ਸਚ ਸਪੂਤ ਆਪ ਉਪਜਾਵਾਂਗਾ। ਬਿਨ ਤਾਣਾ ਪੇਟਾ ਸੂਤ, ਆਪਣੀ ਗੰਢ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲ ਮਿਲਾਵਾਂਗਾ। ਪੰਚ ਪਰਵਾਨ ਪਏ ਹੱਸ, ਸੋਹੰ ਢੋਲਾ ਗਾਈਆ। ਕੀ ਜੋ ਕੁਛ ਸਾਨੂੰ ਰਿਹਾ ਦੱਸ, ਸੋ ਲੋਕਮਾਤ
ਕਮਾਈਆ। ਵੇਖੀਂ ਪਿਛਾ ਦੇ ਨਾ ਆਈਂ ਨੱਠ, ਅਛਲ ਅਛੱਲ ਤੇਰੀ ਬੇਪਰਵਾਹੀਆ। ਤੇਰਾ ਨਾਉਂ ਤੇਰੇ ਭਗਤ ਰਹੇ ਰਟ, ਰੱਟਾ ਪਿਆ ਜਗਤ ਲੋਕਾਈਆ। ਜਾ ਕੇ ਦੂਈ ਦਵੈਤ ਮੇਟ ਫੱਟ, ਪੱਟੀ ਆਪਣੇ ਨਾਮ ਬੰਧਾਈਆ। ਹਿਰਦੇ ਅੰਦਰ ਜਾ ਕੇ ਵਸ, ਕਿਉਂ ਬੈਠਾ ਮੁਖ ਛੁਪਾਈਆ। ਜਾ ਕੇ ਸਾਡਾ ਹਾਲ ਦੱਸ, ਗੁਰਮੁਖ ਰਾਹ ਤੱਕਣ ਚਾਈਂ ਚਾਈਂਆ। ਭਗਤੋ ਅੱਗੇ ਪਿਛੇ ਆਓ ਨੱਸ, ਪ੍ਰਭ ਮਿਲਦਾ ਕਰ ਕੇ ਲੰਮੀਆਂ ਬਾਹੀਂਆ। ਇਕ ਦੂਜੇ ਦਾ ਗਾਓ ਜਸ, ਜਸ ਵੇਦ ਪੁਰਾਨ ਗਾ ਨਾ ਸਕੇ ਰਾਈਆ। ਪੰਧ ਮੁਕਾਓ ਨੱਠ ਨੱਠ, ਦੋ ਜਹਾਨ ਚਰਨਾਂ ਹੇਠ ਦਬਾਈਆ। ਏਥੇ ਇਕੋ ਹੋਵੇ ਇਕੱਠ, ਦੂਜਾ ਨਜ਼ਰ ਕੋਇ ਨਾ ਆਈਆ। ਨਿਰਗੁਣ ਮਿਲੇ ਪੁਰਖ ਸਮਰਥ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਨੇਹੁੜਾ ਜਾ ਸੁਣਾਈਆ। ਸਚ ਸਨੇਹੁੜਾ ਦੱਸਾਂਗਾ। ਜਨ ਭਗਤਾਂ ਹਿਰਦੇ ਵਸਾਂਗਾ। ਫੜ ਬਾਂਹੋਂ ਸਚਖੰਡ ਨੱਠਾਂਗਾ। ਇਕੋ ਲਾਹਾ ਲੋਕਮਾਤ ਵਿਚ ਖੱਟਾਂਗਾ। ਕਿਰਪਾ ਕਰਨੋਂ ਪਿਛੇ ਨਾ ਹਟਾਂਗਾ। ਮਿਹਰ ਗੁਰਮੁਖਾਂ ਝੋਲੀ ਸੱਟਾਂਗਾ। ਹੋ ਸ਼ੇਰ ਜਗਤ ਨੂੰ ਤਕਾਂਗਾ। ਹਰਿਜਨ ਆਪਣੀ ਗੋਦੀ ਚੱਕਾਂਗਾ। ਸਚਖੰਡ ਦਵਾਰੇ ਆ ਕੇ ਲੁਕਾਂਗਾ। ਫਿਰ ਪੰਚਾਂ ਤਾਈਂ ਪੁਛਾਂਗਾ। ਭਗਤ ਦਵਾਰ ਕਰ ਇਕੱਠੇ, ਨਿਉਂ ਨਿਉਂ ਸਭ ਦੇ ਅੱਗੇ ਝੁਕਾਂਗਾ। ਆਪਣੀ ਕਰਨੀ ਕਰਨੋਂ ਕਦੇ ਨਾ ਉਕਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੂਰਬੀਰ ਹੋ ਕੇ ਉਠਾਂਗਾ। ਪੰਜ ਕਹਿਣ ਤੇਰੀ ਵਡਿਆਈ, ਤੂੰ ਵੱਡਾ ਨਜ਼ਰੀ ਆਇੰਦਾ। ਜਾ ਭਗਤਾਂ ਨਾਲ ਕਰ ਕੁੜਮਾਈ, ਕਿਉਂ ਬੈਠਾ ਦੇਰ ਲਗਾਇੰਦਾ। ਸੌਹਰੇ ਪੇਈਏ ਇਕੋ ਘਰ ਵਖਾਈ, ਦੂਜਾ ਦਰ ਨਜ਼ਰ ਨਾ ਆਇੰਦਾ। ਇਕੋ ਘਰ ਧੀ ਜਵਾਈ, ਸੇਜ ਸੁਹੰਜਣੀ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰਾ ਇਕੋ ਨਜ਼ਰੀ ਆਇੰਦਾ। ਉਠ ਜਾ ਪਾਰਬ੍ਰਹਮ, ਪੰਚ ਰਹੇ ਜਣਾਈਆ। ਨਿਹਕਰਮੀ ਕਰ ਆਪਣਾ ਕਰਮ, ਜਨ ਭਗਤਾਂ ਕਰਮ ਕਾਂਡ ਮਿਟਾਈਆ। ਸਚ ਦਵਾਰੇ ਦੱਸ ਸਚ ਧਰਮ, ਜ਼ਾਤ ਪਾਤ ਨਾ ਕੋਇ ਰਖਾਈਆ। ਨਾਤਾ ਤੋੜ ਬਰਨ ਵਰਨ, ਸਾਚੀ ਸਰਨ ਇਕ ਸਮਝਾਈਆ। ਨੇਤਰ ਖੋਲ੍ਹ ਹਰਨ ਫਰਨ, ਆਪਣਾ ਫੁਰਨਾ ਦੇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲ ਥਾਉਂ ਥਾਈਂਆ। ਜਨ ਭਗਤਾਂ ਮੇਲ ਮਿਲਾਵਾਂਗਾ। ਕੱਠੇ ਕਰ ਕੇ ਏਥੇ ਬਹਾਵਾਂਗਾ। ਨਿਹੱਥੇ ਕਰ ਬਹਾਵਾਂਗਾ। ਸਾਚੇ ਰਸਤੇ ਆਪੇ ਪਾਵਾਂਗਾ। ਪਿਛਲੇ ਬਸਤੇ ਬੰਦ ਕਰਾਵਾਂਗਾ। ਬਿਨ ਦੰਦਾਂ ਰਾਗ ਅਲਾਵਾਂਗਾ। ਬਿਨ ਕੰਨਾਂ ਆਪ ਸੁਣਾਵਾਂਗਾ। ਬਿਨ ਛੰਨਾਂ ਆਪ ਵਸਾਵਾਂਗਾ। ਬਿਨ ਮੰਦਰਾਂ ਡੇਰੇ ਲਗਾਵਾਂਗਾ। ਬਿਨ ਰੰਗਾਂ ਰੰਗ ਚੜ੍ਹਾਵਾਂਗਾ। ਬਿਨ ਕੰਦਰਾਂ ਖੇਲ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਮੇਲ ਮਿਲਾਵਾਂਗਾ। ਜਨ ਭਗਤ ਸਾਚੇ ਔਣਗੇ। ਪੰਚ ਬਹਿ ਬਹਿ ਖ਼ੁਸ਼ੀ ਮਨੌਣਗੇ। ਸਾਚਾ ਢੋਲਾ ਇਕੋ ਗੌਣਗੇ। ਤੇਰਾ ਨਾਮ ਧਿਔਣਗੇ। ਗੂੜ੍ਹੀ ਨੀਂਦੇ ਸੌਣਗੇ। ਤੇਰੀ ਸੇਜਾ ਇਕ ਹੰਢੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੱਖ ਲੱਖ ਸ਼ੁਕਰ ਮਨੌਣਗੇ। ਜਨ ਭਗਤ ਲੈ ਕੇ ਆਊਂਗਾ। ਫੜ ਬਾਂਹੋਂ ਸਰਬ ਮਿਲਾਊਂਗਾ। ਪਿਛਲਾ ਲੇਖਾ ਮੂਲ ਚੁਕਾਊਂਗਾ। ਇਕੋ ਰੰਗ ਰੰਗਾਊਂਗਾ। ਕੂੜੀ ਕਿਰਿਆ ਸੰਗ ਮਿਟਾਊਂਗਾ। ਅਨੰਦ ਅਨੰਦ ਵਿਚ ਜਣਾਊਂਗਾ। ਬਿਨ ਚੰਦ ਪਰਕਾਸ਼ ਕਰਾਊਂਗਾ। ਸਚਖੰਡ ਦਵਾਰ ਵਸਾਊਂਗਾ। ਫਿਰ ਬਹਿ ਕੇ ਖ਼ੁਸ਼ੀ
ਮਨਾਊਂਗਾ। ਪੰਚਮ ਰਾਹ ਇਕ ਜਣਾਊਂਗਾ। ਦੋ ਜਹਾਨਾਂ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਨਿਰਗੁਣ ਆਪ ਸਮਝਾਊਂਗਾ। ਜਦ ਭਗਤ ਮਿਲਾਵਾ ਹੋਵੇਗਾ। ਦੁਖੀਆ ਫੇਰ ਕੋਈ ਨਾ ਰੋਵੇਗਾ। ਸਿਖਿਆ ਇਕੋ ਇਕ ਬਲੋਵੇਗਾ। ਅੰਮ੍ਰਿਤ ਰਸ ਆਪਣਾ ਚੋਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਕਦੇ ਨਾ ਸੋਵੇਗਾ। ਜਨ ਭਗਤ ਦਵਾਰੇ ਆਵਣਗੇ। ਗੀਤ ਸੁਹਾਗੀ ਗਾਵਣਗੇ। ਪ੍ਰਭ ਦਾ ਦਰਸਨ ਪਾਵਣਗੇ। ਚੁਪ ਹੋ ਬਹਿ ਜਾਵਣਗੇ। ਪੁੱਛ ਪੁੱਛ ਵੇਖ ਵਖਾਵਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਖਲਾਵਣਗੇ। ਭਗਤ ਦਵਾਰ ਬਹਿਣਗੇ। ਸੋ ਪੁਰਖ ਨਿਰੰਜਣ ਨਾਮ ਲੈਣਗੇ। ਧੰਨ ਧੰਨ ਇਕੋ ਵਾਰ ਕਹਿਣਗੇ। ਨਾਤੇ ਬੱਝਣ ਸਾਕ ਸੈਣ ਦੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣੇ ਮੁਕਾਏ ਲਹਿਣ ਦੇਣ ਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਘਰ ਇਕੋ ਮੰਦਰ ਭਗਤ ਭਗਵਾਨ ਇਕੱਠੇ ਰਹਿਣਗੇ।
੧੬ ਫੱਗਣ ੨੦੧੯ ਬਿਕ੍ਰਮੀ ਟੋਪਨ ਰਾਮ ਦੇ ਗ੍ਰਹਿ ਇਟਾਰਸੀ
ਪਿਛਲਾ ਲੇਖਾ ਮੇਟਿਆ, ਜੋ ਲਿਖਿਆ ਬਣ ਅਣਜਾਣ। ਅੱਗੇ ਕਰੇ ਹੇਤਿਆ, ਕਰ ਕਿਰਪਾ ਸ੍ਰੀ ਭਗਵਾਨ। ਜੋ ਦਰ ਤੋਂ ਜਾਵੇ ਛੇਕਿਆ, ਜਗਾ ਮਿਲੇ ਨਾ ਦੋ ਜਹਾਨ। ਪੂਰਬ ਕਦੇ ਨਾ ਭੁੱਲੇ ਚੇਤਿਆ, ਵੇਖਣਹਾਰਾ ਨਿਗਹਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦੇਵੇ ਮਿਹਰਵਾਨ ਪਿਛਲਾ ਲੇਖਾ ਚੁਕਾਏ ਆਣ। ਤੁਸੀਂ ਕਹੋ ਪ੍ਰਭ ਤੇਰੇ ਪੁੱਤ, ਤੇਰੇ ਹੱਥ ਵਡਿਆਈਆ। ਪ੍ਰਭ ਕਹੇ ਕਿਉਂ ਇਕ ਦੂਜੇ ਨਾਲੋਂ ਗਏ ਰੁੱਠ, ਹੱਥ ਨਾਲ ਹੱਥ ਲਓ ਮਿਲਾਈਆ। ਜੇ ਮੈਨੂੰ ਲਓ ਪੁੱਛ, ਤੁਹਾਡੇ ਬਿਨਾ ਦੂਜਾ ਨਜ਼ਰ ਕੋਇ ਨਾ ਆਈਆ। ਮੇਰੇ ਕੋਲ ਇਹੋ ਕੁਛ, ਗੁਰਮੁਖ ਨਜ਼ਰੀ ਆਈਆ। ਜੇ ਅੰਦਰ ਵੇਖੋ ਝੁਕ, ਨਿਰਗੁਣ ਹੋ ਕੇ ਆਸਣ ਲਾਈਆ। ਜੇ ਉਹਲੇ ਜਾਓ ਲੁਕ, ਫੜ ਬੋਦੀਉਂ ਬਾਹਰ ਕਢਾਈਆ। ਹੁਣ ਵੇਲਾ ਰਿਹਾ ਢੁਕ, ਕਿਉਂ ਬੈਠੇ ਮੁਖ ਛੁਪਾਈਆ। ਮਾਰ ਛਾਲ ਬਹੋ ਉਠ, ਪ੍ਰਭ ਮਿਲਿਆ ਇਕੋ ਮਾਹੀਆ। ਜਗਤ ਕੂੜ ਅੰਧੇਰਾ ਘੁੱਪ, ਅਗਿਆਨ ਬੈਠਾ ਅੰਧੇਰਾ ਪਾਈਆ। ਸ੍ਰੀ ਭਗਵਾਨ ਤੁਹਾਡੀਆਂ ਸੁਖਣਾਂ ਰਿਹਾ ਸੁਖ, ਚਾਰ ਜੁਗ ਮੇਲ ਮਿਲਾਵਾ ਏਕਾ ਥਾਈਂਆ। ਕਿਉਂ ਲੁਕੌਂਦੇ ਫਿਰਦੇ ਮੁਖ, ਲੁਕਿਆ ਕੋਇ ਰਹਿਣ ਨਾ ਪਾਈਆ। ਥੱਲੇ ਡਿਗਿਆਂ ਗੋਦੀ ਲਏ ਚੁੱਕ, ਹਲੂਣਾ ਦੋ ਜਹਾਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਲੇਖੇ ਨਾਲ ਮਿਟਾਈਆ। ਕਿਸ ਦੇ ਨਾਲ ਹੋਵੋ ਗ਼ੁੱਸੇ, ਗ਼ੁੱਸਾ ਕਵਣ ਜਣਾਈਆ। ਪ੍ਰਭ ਨਾਲੋਂ ਕਿਉਂ ਬੈਠੇ ਰੁੱਸੇ, ਰੁਸਿਆਂ ਲਏ ਮਨਾਈਆ। ਜੇ ਤੁਸੀਂ ਨਹੀਂ ਝੁਕਦੇ ਪ੍ਰਭ ਤੁਹਾਨੂੰ ਝੁਕੇ, ਤੁਹਾਡੇ ਕੋਲੋਂ ਆਪਣੀ ਭੁੱਲ ਲਏ ਬਖ਼ਸ਼ਾਈਆ। ਜਸਵੰਤ ਰੋ ਰੋ ਦਿਨੇ ਰਾਤ ਪੁੱਛੇ, ਪ੍ਰਭ ਇਹ ਕੀ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੇ ਬੱਚਿਆਂ ਇਕੋ ਹੱਥ ਰਖਾਈਆ। ਪਿਛਲੀ ਰੁੱਸਣ ਦੀ ਛੱਡ ਦਿਓ ਵਾਦੀ, ਅਗਲਾ ਹਾਲ ਸੁਣਾਇੰਦਾ। ਤੁਹਾਡੇ ਅੱਗੇ ਹੋ ਕੇ ਪ੍ਰਭ ਆਪ ਫ਼ਰਯਾਦੀ, ਤੁਹਾਡੀ ਫ਼ਰਯਾਦ ਆਪਣੀ ਝੋਲੀ ਪਾਇੰਦਾ। ਜੇ ਸਚ ਪੁੱਛੋ ਗੋਬਿੰਦ ਕਹੇ ਮਾਤਾ ਗੁਜਰੀ ਸਭ ਦੀ ਦਾਦੀ, ਵੰਡ ਹੋਰ ਨਾ ਕੋਇ
ਵੰਡਾਇੰਦਾ। ਤੁਹਾਡੇ ਪਿਛੇ ਤਰਨ ਆਂਢੀ ਗਵਾਂਢੀ, ਕਰ ਕਿਰਪਾ ਪਾਰ ਕਰਾਇੰਦਾ। ਪ੍ਰਭ ਦਾ ਦਿਤਾ ਸ੍ਰਿਸ਼ਟ ਸਬਾਈ ਖਾਂਦੀ, ਦੂਜਾ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੁੱਟੀ ਗੰਢ ਵਖਾਇੰਦਾ। ਪਰੇਮ ਪ੍ਰੀਤੀ ਕਿਉਂ ਬੈਠੇ ਤੋੜ, ਪ੍ਰੀਤ ਰਹੀ ਸ਼ਰਮਾਈਆ। ਨੇਤਰ ਰੋਵੋ ਪ੍ਰਭ ਸਾਨੂੰ ਜੋੜ, ਗਲ ਪੱਲੂ ਵਾਸਤਾ ਪਾਈਆ। ਦੂਈ ਦਵੈਤੀ ਵਿਚੋਂ ਹੋੜ, ਹਾੜਾ ਕੱਢੇ ਨੈਣ ਛਹਿਬਰ ਲਾਈਆ। ਜਗਤ ਵਾਸਨਾ ਨਾ ਪਾਏ ਸ਼ੋਰ, ਸੰਸਾ ਅਵਰ ਨਾ ਕੋਇ ਰਖਾਈਆ। ਫੜ ਕੇ ਬਾਂਹਵਾਂ ਨਾਲ ਦੋਹਾਂ ਨੂੰ ਆਪਣੇ ਅੱਗੇ ਤੋਰ, ਮਿਹਰਵਾਨ ਹੋ ਗੋਸਾਈਂਆ। ਜੇ ਏਨ੍ਹਾਂ ਨੂੰ ਨਹੀਂ ਲੋੜ, ਪ੍ਰਭ ਤੈਨੂੰ ਏਨ੍ਹਾਂ ਦੀ ਲੋੜ, ਬਿਨ ਭਗਤਾਂ ਨਾ ਕੋਇ ਵਡਿਆਈਆ। ਜੇ ਆਪਣਾ ਵਖੌਣ ਜ਼ੋਰ, ਤੂੰ ਨੀਵਾਂ ਹੋ ਕੇ ਵਕਤ ਲੈ ਲੰਘਾਈਆ। ਜੇ ਔਕੜ ਬਣੇ ਤੇ ਜਾਵੀਂ ਬੌਹੜ, ਤੇਰੇ ਭਗਤਾਂ ਤੱਤੀ ਵਾ ਨਾ ਲਾਗੇ ਰਾਈਆ। ਤਿਨ੍ਹਾਂ ਅੱਗੇ ਕਿਸੇ ਦਾ ਕੋਈ ਨਾ ਚੱਲੇ ਜ਼ੋਰ, ਜਿਨ੍ਹਾਂ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਮੁਖਾਂ ਨਾਲ ਮਿਲਾਈਆ।