ਪੁਸਤਕਾਲਾਭਾਗ ੧੩

੧੬ ਫੱਗਣ ੨੦੧੯ ਬਿਕ੍ਰਮੀ ਭਗਤ ਸਿੰਘ ਦੇ ਗ੍ਰਹਿ ਇਟਾਰਸੀ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਹਰਿ ਪੁਰਖ ਨਿਰੰਜਣ ਮਿਹਰਵਾਨਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਏਕੰਕਾਰਾ ਵਡ ਬਲਵਾਨਾ, ਬਲ ਆਪਣਾ ਆਪ ਧਰਾਈਆ। ਆਦਿ ਨਿਰੰਜਣ ਖੇਲ ਮਹਾਨਾ, ਅਨਭਵ ਪਰਕਾਸ਼ ਕਰਾਈਆ। ਅਬਿਨਾਸ਼ੀ ਕਰਤਾ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਈਆ। ਸ੍ਰੀ ਭਗਵਾਨ ਸਚ ਨਿਸ਼ਾਨਾ, ਨਿਰਵੈਰ ਪੁਰਖ ਝੁਲਾਈਆ। ਪਾਰਬ੍ਰਹਮ ਪ੍ਰਭ ਹੋ ਪਰਧਾਨਾ, ਸਚ ਪਰਧਾਨਗੀ ਆਪ ਕਮਾਈਆ। ਸਤਿ ਪੁਰਖ ਨਿਰੰਜਣ ਦਾਨੀ ਦਾਨਾ, ਦਾਤਾ ਦਾਨੀ ਇਕ ਹੋ ਜਾਈਆ। ਕਰੇ ਖੇਲ ਆਪ ਮਹਾਨਾ, ਮਹਿਮਾ ਅਕਥ ਕਥੀ ਨਾ ਜਾਈਆ। ਆਪਣੀ ਇਛਿਆ ਕਰ ਪਰਵਾਨਾ, ਸਾਚੀ ਭਿਛਿਆ ਝੋਲੀ ਪਾਈਆ। ਮਹੱਲ ਅਟੱਲ ਇਕ ਮਕਾਨਾ, ਬਿਨ ਛੱਪਰ ਛੰਨ ਛੁਹਾਈਆ। ਸਚਖੰਡ ਵਸਾਏ ਹੋ ਨਿਗਾਹਬਾਨਾ, ਬੇਅੰਤ ਬੇਪਰਵਾਹੀਆ। ਸ਼ਾਹੋ ਭੂਪ ਬਣ ਰਾਜ ਰਾਜਾਨਾ, ਸੀਸ ਜਗਦੀਸ ਤਾਜ ਟਿਕਾਈਆ। ਦੇਵਣਹਾਰਾ ਧੁਰ ਫ਼ਰਮਾਨਾ, ਧੁਰ ਦੀ ਧਾਰ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਬੇਪਰਵਾਹੀਆ। ਸੋ ਪੁਰਖ ਨਿਰੰਜਣ ਠਾਂਡਾ ਸੀਤਾ, ਨਿਰਗੁਣ ਆਪਣੀ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਏਕੋ ਮੀਤਾ, ਅਜੂਨੀ ਰਹਿਤ ਨਜ਼ਰੀ ਆਇੰਦਾ। ਏਕੰਕਾਰਾ ਸਦਾ ਅਤੀਤਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਆਦਿ ਨਿਰੰਜਣ ਖੇਲ ਅਨਡੀਠਾ, ਆਪਣੀ ਕਾਰ ਕਮਾਇੰਦਾ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣੀ ਰੀਤਾ, ਰੀਤੀਵਾਨ ਆਪ ਹੋ ਜਾਇੰਦਾ। ਸ੍ਰੀ ਭਗਵਾਨ ਸਚ ਬੰਨ੍ਹਾਏ ਪ੍ਰੀਤਾ, ਪ੍ਰੀਤੀ ਇਕੋ ਦਰ ਵਖਾਇੰਦਾ। ਪਾਰਬ੍ਰਹਮ ਪ੍ਰਭ ਆਪਣਾ ਰੰਗ ਚਾੜ੍ਹੇ ਆਪ ਮਜੀਠਾ, ਦੂਜਾ ਵੇਸ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਇੰਦਾ। ਸੋ ਪੁਰਖ ਨਿਰੰਜਣ ਖੇਲ ਅਵੱਲਾ, ਹਰਿ ਪੁਰਖ ਨਿਰੰਜਣ ਆਪ ਜਣਾਈਆ। ਏਕੰਕਾਰ ਫੜਾਏ ਪੱਲਾ, ਆਦਿ

ਨਿਰੰਜਣ ਮੇਲਾ ਸਹਿਜ ਸੁਭਾਈਆ। ਅਬਿਨਾਸ਼ੀ ਕਰਤਾ ਵਸੇ ਨਿਹਚਲ ਧਾਮ ਅਟੱਲਾ, ਸ੍ਰੀ ਭਗਵਾਨ ਸੋਭਾ ਪਾਈਆ। ਪਾਰਬ੍ਰਹਮ ਸਚ ਸੰਦੇਸ਼ ਘੱਲਾ, ਨਰ ਨਿਰੰਕਾਰ ਆਪ ਜਣਾਈਆ। ਸਚ ਸਿੰਘਾਸਣ ਇਕੋ ਮੱਲਾ, ਤਖ਼ਤ ਨਿਵਾਸੀ ਸੋਭਾ ਪਾਈਆ। ਜੋਤੀ ਸ਼ਬਦੀ ਆਪੇ ਰੱਲਾ, ਨਿਰਗੁਣ ਧਾਰ ਧਾਰ ਵਿਚੋਂ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਆਪਣੀ ਰਚਨਾ ਰਚ ਕਰਤਾਰ, ਨਿਰਗੁਣ ਆਪੇ ਵੇਖ ਵਖਾਇੰਦਾ। ਨਾ ਕੋਈ ਦੂਜਾ ਮੀਤ ਮੁਰਾਰ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਆਪਣੀ ਇਛਿਆ ਭਰ ਭੰਡਾਰ, ਸਾਚੀ ਭਿਛਿਆ ਝੋਲੀ ਪਾਇੰਦਾ। ਆਪਣਾ ਲੇਖਾ ਵੇਖਣਹਾਰ, ਦੂਜਾ ਲੇਖ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਕਰਨੀ ਆਪ ਕਮਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਸਾਚੀ ਖੇਲ ਰਚਾਈਆ। ਆਪਣੇ ਮੰਦਰ ਆਪੇ ਵੜ, ਵੇਖਣਹਾਰਾ ਚਾਈਂ ਚਾਈਂਆ। ਆਪਣਾ ਅੱਖਰ ਆਪੇ ਪੜ੍ਹ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਆਪਣਾ ਫੜ ਆਪੇ ਲੜ, ਪੱਲੂ ਗੰਢ ਵਖਾਈਆ। ਆਪੇ ਬਣ ਨਾਰੀ ਨਰ, ਨਰਾਇਣ ਸੇਜ ਸੁਹਾਈਆ। ਆਪੇ ਬਣ ਜਨਨੀ ਜਨ, ਧੰਨ ਧੰਨ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰ, ਨਿਰਗੁਣ ਆਪ ਕਰਾਇੰਦਾ। ਸਚਖੰਡ ਸੋਹੇ ਇਕ ਦਵਾਰ, ਹਰਿ ਸਾਚਾ ਆਪ ਸੁਹਾਇੰਦਾ। ਨੂਰ ਇਲਾਹੀ ਹੋ ਉਜਿਆਰ, ਜਲਵਾ ਇਕੋ ਇਕ ਪਰਗਟਾਇੰਦਾ। ਮੁਕਾਮੇ ਹੱਕ ਕਰ ਪਸਾਰ, ਸੋਭਾਵੰਤ ਸੋਭਾ ਪਾਇੰਦਾ। ਸ਼ਬਦ ਅਗੰਮ ਬੋਲ ਜੈਕਾਰ, ਜੈ ਜੈਕਾਰ ਇਕੋ ਨਾਮ ਸੁਣਾਇੰਦਾ। ਮਹੱਲ ਅਟੱਲ ਕਰ ਉਜਿਆਰ, ਦੀਵਾ ਬਾਤੀ ਕਮਲਾਪਾਤੀ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪਣੇ ਹੱਥ ਰਖਾਇੰਦਾ। ਸਾਚਾ ਖੇਲ ਰੱਖੇ ਹੱਥ, ਲੇਖਾ ਲਿਖਤ ਵਿਚ ਨਾ ਆਈਆ। ਪਾਰਬ੍ਰਹਮ ਪੁਰਖ ਸਮਰਥ, ਬੇਅੰਤ ਬੇਪਰਵਾਹੀਆ। ਸਚਖੰਡ ਦਵਾਰ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਸਚਖੰਡ ਨਿਵਾਸੀ ਹੋ ਪਰਗਟ, ਪਰਗਟ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਈਆ। ਸਾਚੀ ਕਰਨੀ ਕਰਨੇ ਜੋਗ, ਕਰਤਾ ਪੁਰਖ ਇਕ ਅਖਵਾਇੰਦਾ। ਦਰਗਹਿ ਸਾਚੀ ਭੋਗੇ ਭੋਗ, ਭਸਮੜ ਆਪਣਾ ਰੂਪ ਵਟਾਇੰਦਾ। ਨਿਰਗੁਣ ਨਿਰਗੁਣ ਕਰ ਸੰਜੋਗ, ਧੁਰ ਸੰਜੋਗੀ ਮੇਲ ਮਿਲਾਇੰਦਾ। ਭਾਗ ਲਗਾਏ ਸਾਚੇ ਕੋਟ, ਕਿਲਾ ਬੰਕ ਆਪ ਵਸਾਇੰਦਾ। ਮੇਲ ਮਿਲਾਵਾ ਨਿਰਗੁਣ ਜੋਤ, ਜੋਤੀ ਜੋਤ ਵਿਚ ਸਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸਚਖੰਡ ਦਵਾਰ, ਸਚ ਸਾਚਾ ਆਪ ਕਰਾਇੰਦਾ। ਨਿਰਗੁਣ ਨਾਰੀ ਕੰਤ ਭਤਾਰ, ਨਿਰਗੁਣ ਸਾਚੀ ਸੇਜ ਹੰਢਾਇੰਦਾ। ਨਿਰਗੁਣ ਅੰਦਰ ਨਿਰਗੁਣ ਬਾਹਰ, ਨਿਰਗੁਣ ਗੁਪਤ ਜ਼ਾਹਰ ਰੂਪ ਵਖਾਇੰਦਾ। ਨਿਰਗੁਣ ਨਿਰਗੁਣ ਕਰੇ ਪਸਾਰ, ਆਪ ਆਪਣੇ ਰੰਗ ਰੰਗਾਇੰਦਾ। ਨਿਰਗੁਣ ਨਿਰਗੁਣ ਕਰੇ ਵਣਜਾਰ, ਬਣ ਵਣਜਾਰਾ ਹੱਟ ਚਲਾਇੰਦਾ। ਨਿਰਗੁਣ ਨਿਰਗੁਣ ਖੇਲ ਖਲਾਰ, ਆਪ ਆਪਣਾ ਖੇਲ ਖਲਾਇੰਦਾ। ਨਿਰਗੁਣ ਨਿਰਗੁਣ ਕਰ ਪਸਾਰ, ਪਸਰ ਪਸਾਰੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਆਪਣੀ ਕਲ ਆਪੇ ਰੱਖ, ਅਕਲ ਕਲਾ ਵਡਿਆਈਆ। ਨਿਰਗੁਣ ਘਰ ਨਿਰਗੁਣ ਹੋ ਪਰਤੱਖ, ਘਰ

ਸਾਚੇ ਵੱਜੇ ਵਧਾਈਆ। ਘਰ ਖੇਲ ਪੁਰਖ ਸਮਰਥ, ਘਰ ਇਕੋ ਰੂਪ ਧਰਾਈਆ। ਸ਼ਬਦ ਅਗੰਮ ਬੋਲ ਅਲੱਖ, ਅਲੱਖ ਅਲੱਖਨਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਖੋਲ੍ਹੇ ਆਪ, ਘਰ ਆਪਣੇ ਸੋਭਾ ਪਾਇੰਦਾ। ਨਿਰਗੁਣ ਪਿਤਾ ਮਾਈ ਬਾਪ, ਪੂਤ ਨਿਰਗੁਣ ਗੋਦ ਸੁਹਾਇੰਦਾ। ਸ਼ਬਦੀ ਸ਼ਬਦ ਵਡ ਪਰਤਾਪ, ਬਾਲ ਬਾਲਾ ਰੂਪ ਜਣਾਇੰਦਾ। ਇਕ ਜਣਾਏ ਆਪਣਾ ਜਾਪ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਹੰ ਰੂਪ ਜਾਨਣਾ ਆਪ, ਨਿਰਗੁਣ ਨਿਰਗੁਣ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਗਹਿ ਸਾਚੀ ਆਪ ਸੁਹਾਇੰਦਾ। ਸੁਤ ਦੁਲਾਰਾ ਸ਼ਬਦੀ ਜਾ, ਪਾਰਬ੍ਰਹਮ ਪ੍ਰਭ ਖ਼ੁਸ਼ੀ ਮਨਾਈਆ। ਅਬਿਨਾਸ਼ੀ ਕਰਤਾ ਬਣ ਮਲਾਹ, ਸਾਚਾ ਰਾਹ ਸਮਝਾਈਆ। ਸ੍ਰੀ ਭਗਵਾਨ ਹੋ ਸਹਾ, ਸਿਰ ਆਪਣਾ ਹੱਥ ਟਿਕਾਈਆ। ਆਦਿ ਨਿਰੰਜਣ ਕਰ ਰੁਸ਼ਨਾ, ਦੀਵਾ ਬਾਤੀ ਇਕ ਜਗਾਈਆ। ਏਕੰਕਾਰਾ ਫੜ ਬਾਂਹ, ਆਪ ਉਂਗਲੀ ਰਿਹਾ ਲਗਾਈਆ। ਹਰਿ ਪੁਰਖ ਨਿਰੰਜਣ ਦੇਵਣਹਾਰਾ ਸੱਚਾ ਥਾਂ, ਥਾਨ ਥਨੰਤਰ ਇਕ ਦਰਸਾਈਆ। ਸੋ ਪੁਰਖ ਨਿਰੰਜਣ ਬਣ ਪਿਤਾ ਮਾਂ, ਸੁਤ ਦੁਲਾਰੇ ਸਤਿ ਸਮਝਾਈਆ। ਸਚਖੰਡ ਦਵਾਰੇ ਸਚ ਸਿੰਘਾਸਣ ਬੈਠਾ ਆਸਣ ਲਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤੇਰਾ ਮੰਦਰ ਦਏ ਬਣਾ, ਘਰ ਘਰ ਵਿਚ ਲਏ ਪਰਗਟਾਈਆ। ਥਿਰ ਘਰ ਦਵਾਰਾ ਆਪ ਖੁਲ੍ਹਾ, ਸੁਤ ਸ਼ਬਦੀ ਵੰਡ ਵੰਡਾਈਆ। ਨਾਮ ਨਗਾਰਾ ਦਏ ਵਜਾ, ਆਦਿ ਜੁਗਾਦਿ ਕਰੇ ਸ਼ਨਵਾਈਆ। ਨਿਰਗੁਣ ਜੋਤ ਕਰ ਰੁਸ਼ਨਾ, ਏਕਾ ਦੀਪ ਟਿਕਾਈਆ। ਮੇਲ ਮਿਲਾਵਾ ਸਹਿਜ ਸੁਭਾ, ਪੜਦਾ ਵਿਚ ਨਾ ਕੋਇ ਟਿਕਾਈਆ। ਅਲੱਖ ਅਗੰਮ ਅਥਾਹ ਬੇਪਰਵਾਹ ਭੇਵ ਜਣਾਈਆ। ਤੇਰੀ ਸੇਵਾ ਦਏ ਲਗਾ, ਸਾਚੀ ਸਿਖਿਆ ਇਕ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਸੁਣਾ, ਦੂਜਾ ਰਾਗ ਨਾ ਕੋਇ ਅਲਾਈਆ। ਵਚੋਲਾ ਬਣੇ ਆਪ ਖ਼ੁਦਾ, ਪਰਵਰਦਿਗਾਰ ਹੋਏ ਸਹਾਈਆ। ਮੁਕਾਮੇ ਹੱਕ ਇਕ ਦਰਸਾ, ਨੌਬਤ ਇਕੋ ਨਾਮ ਵਜਾਈਆ। ਕਲਮਾ ਇਕੋ ਇਕ ਪੜ੍ਹਾ, ਨਿਸ਼ਅੱਖਰ ਦਏ ਜਣਾਈਆ। ਤੂੰ ਮੇਰਾ ਮੈਂ ਤੇਰੇ ਉਤੋਂ ਹੋਇਆ ਫ਼ਿਦਾ, ਫ਼ਿਤਰਤ ਨਜ਼ਰ ਕੋਇ ਨਾ ਆਈਆ। ਤੇਰਾ ਮੇਰਾ ਰਾਹ ਸਿਧਾ, ਦਵੈਤ ਵਿਚ ਨਾ ਕੋਇ ਰਖਾਈਆ। ਸ਼ਬਦੀ ਸੁਤ ਖ਼ੁਸ਼ੀ ਵਿਚ ਪਾਏ ਗਿਧਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਆਪ ਜਣਾਈਆ। ਸ਼ਬਦ ਸੁਤ ਉਠ ਦੁਲਾਰੇ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਅਸਥਲ ਸੋਹਣ ਤੇਰੇ ਚੁਬਾਰੇ, ਥਿਰ ਘਰ ਤੇਰਾ ਰੰਗ ਰੰਗਾਇੰਦਾ। ਤੇਰਾ ਪਿਤਾ ਪੁਰਖ ਅਕਾਲੇ, ਦੂਜਾ ਨਜ਼ਰ ਕੋਇ ਨਾ ਆਇੰਦਾ। ਸਦ ਵਸੇ ਸਚਖੰਡ ਸੱਚੀ ਧਰਮਸਾਲੇ, ਬੰਕ ਇਕੋ ਇਕ ਵਡਿਆਇੰਦਾ। ਆਦਿ ਜੁਗਾਦਿ ਜੁਗ ਜੁਗ ਚਲੇ ਤੇਰੇ ਨਾਲੇ, ਸਗਲਾ ਸੰਗ ਨਿਭਾਇੰਦਾ। ਨਿਰਗੁਣ ਹੋ ਕੇ ਸੁਰਤ ਸੰਭਾਲੇ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸਮਝਾਇੰਦਾ। ਸ਼ਬਦ ਸੁਤ ਚਰਨ ਦਵਾਰ, ਢਹਿ ਢਹਿ ਸੀਸ ਝੁਕਾਈਆ। ਪਾਰਬ੍ਰਹਮ ਪ੍ਰਭ ਦੇ ਪਿਆਰ, ਇਕੋ ਮੰਗ ਮੰਗਾਈਆ। ਤੇਰੀ ਧੂੜੀ ਮਸਤਕ ਲਾਵਾਂ ਛਾਰ, ਸ਼ਹਿਨਸ਼ਾਹ ਦੇਣੀ ਵਡਿਆਈਆ। ਸੇਵਾ ਕਰਾਂ ਬਣ ਸੇਵਾਦਾਰ, ਜੁਗ ਚੌਕੜੀ ਤੇਰਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਇਛਿਆ ਪੂਰ ਕਰਾਈਆ। ਤੇਰੀ ਇਛਿਆ ਪੂਰ ਕਰਾਵਾਂਗਾ, ਸ੍ਰੀ ਭਗਵਾਨ ਸਚ ਸੁਣਾਇੰਦਾ। ਤੇਰਾ ਮੰਦਰ ਸਚ ਵਸਾਵਾਂਗਾ,

ਕਰ ਕਿਰਪਾ ਭੇਵ ਜਣਾਇੰਦਾ। ਤੇਰੀ ਧਾਰ ਚਲਾਵਾਂਗਾ, ਨਿਰਗੁਣ ਨੂਰ ਡਗਮਗਾਇੰਦਾ। ਤੇਰਾ ਡੰਕ ਵਜਾਵਾਂਗਾ, ਆਪਣਾ ਨਾਮ ਪਰਗਟਾਇੰਦਾ। ਤੇਰਾ ਬੰਸ ਬਣਾਵਾਂਗਾ, ਵਿਸ਼ਨੂੰ ਰੂਪ ਧਰਾਇੰਦਾ। ਤੇਰਾ ਰੰਗ ਰੰਗਾਵਾਂਗਾ, ਪਾਰਬ੍ਰਹਮ ਬ੍ਰਹਮ ਵੰਡ ਵੰਡਾਇੰਦਾ। ਤੇਰਾ ਚੰਦ ਚੜ੍ਹਾਵਾਂਗਾ, ਨਿਰਗੁਣ ਜੋਤ ਜੋਤ ਚਮਕਾਇੰਦਾ। ਤੇਰਾ ਅੰਧਿਆਰ ਗਵਾਵਾਂਗਾ, ਸ਼ੰਕਰ ਤੇਰਾ ਕੁੰਡਾ ਲਾਹਿੰਦਾ। ਤੇਰਾ ਰਾਗ ਗਾਵਾਂਗਾ, ਢੋਲਾ ਇਕੋ ਇਕ ਦ੍ਰਿੜਾਇੰਦਾ। ਤੇਰੀ ਗੰਢ ਪਵਾਵਾਂਗਾ, ਤ੍ਰੈਗੁਣ ਮਾਇਆ ਵੇਸ ਵਟਾਇੰਦਾ। ਤੇਰਾ ਰੰਗ ਜਣਾਵਾਂਗਾ, ਪੰਜ ਤੱਤ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਲਾਇੰਦਾ। ਸੂਰਾ ਸਰਬੰਗ ਅਖਵਾਵਾਂਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸੁਤ ਜਣਾਇੰਦਾ। ਸਾਚਾ ਸੁਤ ਨਿੱਕਾ ਬਾਲਾ, ਪ੍ਰਭ ਅੱਗੇ ਸੀਸ ਝੁਕਾਈਆ। ਦੀਨ ਦਿਆਲ ਸਾਹਿਬ ਕਿਰਪਾਲਾ, ਤੇਰੇ ਹੱਥ ਮੇਰੀ ਵਡਿਆਈਆ। ਮੈਂ ਚਲਾਂ ਨਿਤ ਨਿਤ ਤੇਰੀ ਚਾਲਾ, ਜਿਉਂ ਭਾਵੇ ਲੈਣਾ ਚਲਾਈਆ। ਮੈਨੂੰ ਦੱਸਣਾ ਰਾਹ ਸੁਖਾਲਾ, ਸਿਖਿਆ ਇਕੋ ਵਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਕਰੇ ਪੜ੍ਹਾਈਆ। ਸਾਚੀ ਸਿਖਿਆ ਲੈ ਪੜ੍ਹ, ਸ੍ਰੀ ਭਗਵਾਨ ਆਪ ਜਣਾਇੰਦਾ । ਨਿਰਗੁਣ ਫੜਾਏ ਆਪਣਾ ਲੜ, ਪੱਲੂ ਤੇਰੇ ਨਾਲ ਬੰਧਾਇੰਦਾ। ਸਾਚੇ ਮੰਦਰ ਵੇਖ ਖੜ, ਸ੍ਰੀ ਭਗਵਾਨ ਪੜਦਾ ਲਾਹਿੰਦਾ। ਨਿਰਗੁਣ ਨਜ਼ਰੀ ਆਏ ਇਕੋ ਨਰ, ਨਰ ਨਰਾਇਣ ਖੇਲ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਖੋਲ੍ਹੇ ਤੇਰਾ ਦਰ, ਦਰ ਦਵਾਰਾ ਆਪ ਖੁਲ੍ਹਾਇੰਦਾ। ਤ੍ਰੈਗੁਣ ਮਾਇਆ ਭੰਡਾਰ ਦੇਵੇ ਭਰ, ਪੰਜ ਤੱਤ ਜੋੜ ਜੁੜਾਇੰਦਾ। ਲੱਖ ਚੁਰਾਸੀ ਘਾੜਨ ਘੜ, ਤੇਰਾ ਖੇਲ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਆਪ ਜਣਾਇੰਦਾ। ਸ਼ਬਦ ਸੁਤ ਕਰ ਧਿਆਨ, ਹਰਿ ਸਾਚਾ ਸਚ ਜਣਾਈਆ। ਤੇਰਾ ਨਾਮ ਦਿਆਂ ਗਿਆਨ, ਆਪਣਾ ਨਾਉਂ ਸਿਫ਼ਤ ਸਾਲਾਹੀਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪਰਨਾਮ, ਨਿਉਂ ਨਿਉਂ ਚਰਨਾਂ ਸੀਸ ਝੁਕਾਈਆ। ਸਾਚੇ ਘਰ ਬਣਾਵਾਂ ਵਿਧਾਨ, ਮਾਰਗ ਇਕੋ ਇਕ ਦ੍ਰਿੜਾਈਆ। ਧਰਮ ਝੁਲਾਵਾਂ ਇਕ ਨਿਸ਼ਾਨ, ਦੋ ਜਹਾਨ ਕਰੇ ਰੁਸ਼ਨਾਈਆ। ਮਹਿਮਾਂ ਅਕਥ ਸੁਣਾਵਾਂ ਗਾਨ, ਕਥਨੀ ਕਥ ਨਾ ਸਕੇ ਕੋਈ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪ ਜਣਾਈਆ। ਸੁਤ ਸ਼ਬਦ ਚਰਨੀ ਢੱਠ, ਦੋਏ ਜੋੜ ਵਾਸਤਾ ਪਾਇਆ। ਕਰ ਕਿਰਪਾ ਪੁਰਖ ਸਮਰਥ, ਦਰ ਤੇਰੇ ਮੰਗ ਮੰਗਾਇਆ। ਲੱਖ ਚੁਰਾਸੀ ਤੇਰੀ ਵਥ, ਹਉਂ ਸੇਵਕ ਸੇਵ ਕਮਾਇਆ। ਤੇਰਾ ਨਾਉਂ ਹੋਏ ਪਰਗਟ, ਦੋ ਜਹਾਨਾਂ ਹੱਟ ਚਲਾਇਆ। ਕਰ ਕਿਰਪਾ ਦੇ ਇਕੋ ਮਤ, ਬ੍ਰਹਮ ਮਤ ਆਪ ਸਮਝਾਇਆ। ਮੇਰਾ ਨਾਤਾ ਜੁੜੇ ਪੰਜ ਤੱਤ, ਤੱਤਵ ਆਪਣੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਇਆ। ਪੁਰਖ ਅਬਿਨਾਸ਼ੀ ਹੋ ਦਿਆਲ, ਆਦਿ ਆਦਿ ਜਣਾਈਆ। ਉਠ ਸ਼ਬਦ ਸੁਤ ਸਾਚੇ ਲਾਲ, ਹਰਿ ਲਾਲਨ ਰੰਗ ਰੰਗਾਈਆ। ਤੇਰਾ ਖੇੜਾ ਸੱਚੀ ਧਰਮਸਾਲ, ਧਰਮ ਦਵਾਰ ਇਕ ਜਣਾਈਆ। ਲੱਖ ਚੁਰਾਸੀ ਅੰਦਰ ਬਹਾਲ, ਗ੍ਰਹਿ ਮੰਦਰ ਇਕ ਵਡਿਆਈਆ। ਅਨਾਦ ਅਨਾਦੀ ਵੱਜੇ ਤਾਲ, ਬ੍ਰਹਮ ਬ੍ਰਹਿਮਾਦੀ ਆਪ ਸੁਣਾਈਆ। ਲੇਖਾ ਜਾਣ ਸ਼ਾਹ ਕੰਗਾਲ, ਤੇਰੀ ਰਹਿਮਤ ਝੋਲੀ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਘਾਲਣ ਘਾਲ, ਪੀਸਣ ਪੀਸ ਸੇਵ ਕਮਾਈਆ। ਦੋ ਜਹਾਨ ਵੱਜੇ ਤੇਰਾ ਤਾਲ, ਬ੍ਰਹਿਮੰਡ ਖੰਡ ਤੇਰਾ ਰਾਗ ਅਲਾਈਆ। ਤੇਰੀ ਸੇਵਾ ਕਰੇ ਮਹਾਂਕਾਲ,

ਕਾਲ ਤੇਰੇ ਚਰਨਾਂ ਸੀਸ ਝੁਕਾਈਆ। ਰਾਏ ਧਰਮ ਸੇਵਕ ਦਿਆਂ ਬਹਾਲ, ਚਿਤਰ ਗੁਪਤ ਕਰੇ ਲਿਖਾਈਆ। ਤੇਰਾ ਖੇਲ ਕਰਾਂ ਕਮਾਲ, ਬੇਮਿਸਾਲ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਜਣਾਈਆ। ਸਾਚੀ ਸਿਖਿਆ ਸੁਣ ਕੰਨ, ਬਿਨ ਕੰਨਾਂ ਧਿਆਨ ਲਗਾਇੰਦਾ। ਸੁਤ ਦੁਲਾਰਾ ਗਿਆ ਮੰਨ, ਬਿਨ ਮਨ ਆਸ ਤਕਾਇੰਦਾ। ਤੇਰੀ ਵਡਿਆਈ ਸਾਹਿਬ ਧੰਨ, ਧੰਨ ਕਹਿ ਕਹਿ ਸ਼ੁਕਰ ਮਨਾਇੰਦਾ। ਤੂੰ ਆਦਿ ਪੁਰਖ ਜਨਨੀ ਜਨ, ਦਾਈ ਦਾਇਆ ਅਖਵਾਇੰਦਾ। ਹੁਕਮੇ ਅੰਦਰ ਦਿਤਾ ਘੱਲ, ਬਣ ਸੇਵਕ ਸੇਵ ਕਮਾਇੰਦਾ। ਤੇਰਾ ਮਹੱਲ ਇਕ ਅਟੱਲ, ਨਿਰਗੁਣ ਸਾਹਿਬ ਨਜ਼ਰੀ ਆਇੰਦਾ। ਮੈਂ ਲੱਖ ਚੁਰਾਸੀ ਅੰਦਰ ਜਾਵਾਂ ਰਲ, ਆਪ ਆਪਣਾ ਫੇਰਾ ਪਾਇੰਦਾ। ਘਰ ਵਿਚ ਘਰ ਲਵਾਂ ਮੱਲ, ਸਚ ਸਿੰਘਾਸਣ ਆਪ ਸੁਹਾਇੰਦਾ। ਤੇਰਾ ਪੀਵਾਂ ਅੰਮ੍ਰਿਤ ਜਲ, ਨਿਝਰ ਝਿਰਨਾ ਇਕ ਵਖਾਇੰਦਾ। ਤੇਰਾ ਦੀਪਕ ਜਾਏ ਬਲ, ਜੋਤ ਨਿਰੰਜਣ ਰੰਗ ਰੰਗਾਇੰਦਾ। ਤੂੰ ਆਦਿ ਜੁਗਾਦਿ ਰਹਿਣਾ ਮੇਰੇ ਵਲ, ਮੈਂ ਤੇਰੀ ਆਸ ਤਕਾਇੰਦਾ। ਤੇਰੀ ਕਿਰਪਾ ਨਾਲ ਲੱਗੇ ਮੈਨੂੰ ਫਲ, ਫੁਲ ਫਲਵਾੜੀ ਲੋਕਮਾਤ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇੰਦਾ। ਸਾਚੇ ਸੁਤ ਉਠ ਜਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਲੱਖ ਚੁਰਾਸੀ ਬਣ ਮਲਾਹ, ਬੇੜਾ ਮਾਤ ਚਲਾਈਆ। ਸਰਗੁਣ ਦੇਣੀ ਸਤਿ ਸਲਾਹ, ਨਿਰਗੁਣ ਨਾਮ ਦ੍ਰਿੜਾਈਆ। ਚਾਰ ਖਾਣੀ ਵੰਡ ਵੰਡਾ, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਮਾਰਗ ਪਾਈਆ। ਚਾਰੇ ਬਾਣੀ ਡੰਕ ਵਜਾ, ਪਰਾ ਪਸੰਤੀ ਮਧਮ ਬੈਖਰੀ ਗਾਈਆ। ਚਾਰੇ ਜੁਗ ਖੇਲ ਖਲਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੰਗ ਰੰਗਾਈਆ। ਚਾਰੋਂ ਕੁੰਟ ਫੇਰਾ ਪਾ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਚਾਰ ਵਰਨ ਵੰਡ ਵੰਡਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਭੇਵ ਜਣਾਈਆ। ਚੌਕੜ ਗੰਢ ਆਪ ਪਵਾ, ਨਵ ਨੌਂ ਵੇਸ ਧਰਾਈਆ। ਚਾਰ ਯਾਰੀ ਅੰਗ ਲਗਾ, ਏਕਾ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਸੁਣ ਬਾਲਕ, ਸ੍ਰੀ ਭਗਵਾਨ ਆਪ ਜਣਾਇੰਦਾ। ਤੇਰਾ ਖੇਲ ਵੇਖੇ ਖ਼ਾਲਕ, ਮਖ਼ਲੂਕ ਤੇਰੇ ਰੰਗ ਰੰਗਾਇੰਦਾ। ਆਦਿ ਜੁਗਾਦਿ ਨਾ ਕਰਨਾ ਆਲਸ, ਨਿੰਦਰਾ ਰੂਪ ਨਾ ਕੋਇ ਵਟਾਇੰਦਾ। ਜੁਗ ਚੌਕੜੀ ਬਣਨਾ ਸਾਲਸ, ਡੋਰੀ ਤੇਰੇ ਹੱਥ ਫੜਾਇੰਦਾ। ਤੇਰਾ ਰੂਪ ਇਕੋ ਖ਼ਾਲਸ, ਖ਼ਾਹਸ਼ ਸਭ ਦੀ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਜਣਾਇੰਦਾ। ਸਾਚਾ ਸੁਤ ਦੋਏ ਜੋੜ, ਪ੍ਰਭ ਅੱਗੇ ਸੀਸ ਨਿਵਾਈਆ। ਸ੍ਰੀ ਭਗਵਾਨ ਮੇਰੀ ਪੂਰੀ ਕਰਨੀ ਲੋੜ, ਨਿਤ ਨਿਤ ਤੇਰਾ ਧਿਆਨ ਲਗਾਈਆ। ਚੜ੍ਹ ਕੇ ਔਣਾ ਅਗੰਮੀ ਘੋੜ, ਸ਼ਾਹਅਸਵਾਰਾ ਫੇਰਾ ਪਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੰਧ ਮੁਕੌਣਾ ਦੌੜ ਦੌੜ, ਬੇਪਰਵਾਹ ਤੇਰੀ ਬੇਪਰਵਾਹੀਆ। ਮੇਰੀ ਤ੍ਰਿਸਨਾ ਬੁਝੌਣੀ ਔੜ, ਦੇਣਾ ਦਰਸ ਰਘੁਰਾਈਆ । ਆਦਿ ਜੁਗਾਦਿ ਤੇਰੀ ਲੋੜ, ਜੁਗ ਜੁਗ ਵਿਸਰ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਓਟ ਤਕਾਈਆ। ਸਾਚੇ ਸੁਤ ਪ੍ਰਭ ਦਏ ਦਿਲਾਸਾ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਜੁਗ ਚੌਕੜੀ ਵੇਖਾਂ ਤੇਰਾ ਖੇਲ ਤਮਾਸ਼ਾ, ਨਿਰਗੁਣ ਸਰਗੁਣ ਧਾਰ ਚਲਾਇੰਦਾ । ਚਰਨ ਕਵਲ ਇਕ ਭਰਵਾਸਾ, ਸ੍ਰੀ ਭਗਵਾਨ ਆਪ ਸਮਝਾਇੰਦਾ। ਸਦਾ ਸਦਾ ਸਦ ਪੂਰੀ ਕਰੇ ਆਸਾ,

ਨਿਰਾਸ਼ਾ ਰੂਪ ਨਾ ਕੋਇ ਰਖਾਇੰਦਾ। ਪਾਵਾਂ ਸਾਰ ਪ੍ਰਿਥਮੀ ਆਕਾਸਾ, ਗਗਨ ਮੰਡਲ ਖੋਜ ਖੁਜਾਇੰਦਾ। ਤੇਰੇ ਗ੍ਰਹਿ ਵੇਖਾਂ ਰਾਸਾ, ਗੋਪੀ ਕਾਹਨ ਨਚਾਇੰਦਾ। ਗੁਰ ਅਵਤਾਰ ਤੇਰੀਆਂ ਸ਼ਾਖ਼ਾਂ, ਪੀਰ ਪੈਗ਼ੰਬਰ ਗੰਢ ਪਵਾਇੰਦਾ। ਧੁਰਦਰਗਾਹੀ ਤੇਰੀਆਂ ਦਾਤਾਂ, ਸਰਗੁਣ ਝੋਲੀ ਆਪ ਭਰਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਗਾਏ ਤੇਰੀਆਂ ਗਾਥਾਂ, ਅੰਜੀਲ ਕੁਰਾਨ ਸਿਫ਼ਤ ਸਾਲਾਹਿੰਦਾ। ਖਾਣੀ ਬਾਣੀ ਟੇਕੇ ਮਾਥਾ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਤੇਰਾ ਖੇਲ ਪੁਰਖ ਸਮਰਾਥਾ, ਗੁਰ ਚੇਲਾ ਰੰਗ ਵਖਾਇੰਦਾ। ਤੇਰਾ ਨਾਉਂ ਪੂਜਾ ਪਾਠਾ, ਦੋ ਜਹਾਨਾਂ ਆਪ ਸਮਝਾਇੰਦਾ। ਤੇਰਾ ਪਰੇਮ ਸਰੋਵਰ ਤੀਰਥ ਤਾਟਾ, ਅੰਮ੍ਰਿਤ ਮੇਘ ਬਰਸਾਇੰਦਾ। ਤੇਰਾ ਪਿਆਰ ਚੌਦਾਂ ਹਾਟਾ, ਚੌਦਾਂ ਲੋਕ ਕੁੰਡਾ ਲਾਹਿੰਦਾ। ਤੇਰਾ ਖੇਲ ਖ਼ਲਕ ਤਮਾਸ਼ਾ, ਚੌਦਾਂ ਤਬਕਾਂ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚੇ ਸੁਤ ਆਪ ਜਣਾਇੰਦਾ। ਸ਼ਬਦ ਸੁਤ ਮੰਗੇ ਅਸੀਸ, ਪ੍ਰਭ ਨਿਉਂ ਨਿਉਂ ਲਾਗੇ ਪਾਈਆ। ਕਿਰਪਾ ਕਰ ਹਰਿ ਜਗਦੀਸ, ਇਕ ਤੇਰੀ ਓਟ ਤਕਾਈਆ। ਜੁਗ ਚੌਕੜੀ ਤੇਰਾ ਖੇਲ ਖੇਲਾਂ ਠੀਕ, ਲੱਖ ਚੁਰਾਸੀ ਠੀਕਰ ਵੇਖ ਵਖਾਈਆ। ਅੰਤਮ ਵੇਲਾ ਦੇ ਤਾਰੀਖ਼, ਜਿਸ ਵੇਲੇ ਲਏਂ ਮਿਲਾਈਆ। ਤੂੰ ਸਾਹਿਬ ਲਾਸ਼ਰੀਕ, ਸਿਰਕਤ ਵਿਚ ਕਦੇ ਨਾ ਆਈਆ। ਤੇਰੀ ਸਿਫ਼ਤ ਕਰੇ ਨਾ ਕੋਇ ਤਾਅਰੀਫ਼, ਲੇਖਾ ਲਿਖਤ ਨਾ ਕੋਇ ਜਣਾਈਆ। ਜੁਗ ਚੌਕੜੀ ਤੇਰੀ ਪੜ੍ਹਾਂ ਹਦੀਸ, ਕਲਮਾ ਇਕੋ ਨਜ਼ਰੀ ਆਈਆ। ਤੇਰੀ ਕਿਰਪਾ ਦੋ ਜਹਾਨ ਲਵਾਂ ਜੀਤ, ਹਾਰ ਰੂਪ ਨਾ ਕੋਇ ਵਖਾਈਆ। ਤੇਰੇ ਮੰਦਰ ਬੈਠਾ ਰਹਾਂ ਅਤੀਤ, ਤ੍ਰੈਗੁਣ ਪੋਹ ਨਾ ਸਕੇ ਰਾਈਆ। ਨਿਰਗੁਣ ਦੱਸਾਂ ਸਚ ਪ੍ਰੀਤ, ਸਾਹਿਬ ਸਤਿਗੁਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਲਾ ਦਏ ਜਣਾਈਆ। ਸਾਚਾ ਵੇਲਾ ਸ੍ਰੀ ਭਗਵਾਨ, ਨਿਰਗੁਣ ਨਿਰਗੁਣ ਆਪ ਜਣਾਇੰਦਾ। ਜੁਗ ਚੌਕੜੀ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਨਵ ਨੌਂ ਹੋ ਆਪ ਪਰਧਾਨ, ਨਿਰਗੁਣ ਸਰਗੁਣ ਰੰਗ ਰੰਗਾਇੰਦਾ। ਤੇਈ ਅਵਤਾਰ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਅਠਾਰਾਂ ਭਗਤ ਕਰ ਕਲਿਆਣ, ਨਿਹਕਰਮੀ ਕਰਮ ਕਮਾਇੰਦਾ। ਈਸਾ ਮੂਸਾ ਮੁਹੰਮਦ ਦੇ ਪੈਗ਼ਾਮ, ਪੀਰ ਪੈਗ਼ੰਬਰ ਆਪ ਜਣਾਇੰਦਾ। ਨਾਨਕ ਨਿਰਗੁਣ ਸਚਖੰਡ ਦਵਾਰੇ ਵਖਾ ਇਕ ਨਿਸ਼ਾਨ, ਸਚ ਨਿਸ਼ਾਨਾ ਇਕ ਝੁਲਾਇੰਦਾ। ਮੰਤਰ ਇਕੋ ਸਤਿ ਨਾਮ, ਦੋ ਜਹਾਨਾਂ ਝੋਲੀ ਪਾਇੰਦਾ। ਚਾਰ ਵਰਨਾਂ ਦੇ ਗਿਆਨ, ਊਚਾਂ ਨੀਚਾਂ ਰਾਉ ਰੰਕਾਂ ਇਕੋ ਘਰ ਵਸਾਇੰਦਾ। ਸ਼ਬਦ ਅਗੰਮੀ ਸਤਿ ਬਬਾਣ, ਜੀਵਾਂ ਜੰਤਾਂ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਤੇਰਾ ਨਾਉਂ ਧਰਾਇੰਦਾ। ਸ਼ਬਦ ਸੁਤ ਤੇਰਾ ਨਾਉਂ ਸਤਿਗੁਰ, ਗੁਰ ਗੁਰ ਰੂਪ ਵਖਾਈਆ। ਨਾਨਕ ਨਿਰਗੁਣ ਜਾਏ ਜੁੜ, ਸਰਗੁਣ ਕਰੇ ਕੁੜਮਾਈਆ। ਸਚ ਸੁਹੇਲਾ ਜਾਏ ਬੌਹੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਇਕੋ ਰਾਗ ਅਲਾਈਆ। ਸ਼ਬਦ ਗੁਰ ਦਾਤਾ ਗਹਿਰ ਗੰਭੀਰ, ਹਰਿ ਸਤਿਗੁਰ ਗੁਰ ਆਪ ਜਣਾਇੰਦਾ। ਨਾਤਾ ਜੋੜ ਪੰਜ ਤੱਤ ਸਰੀਰ, ਸਰਗੁਣ ਆਪਣੀ ਗੰਢ ਪਵਾਇੰਦਾ। ਅੰਮ੍ਰਿਤ ਆਤਮ ਦੇ ਠੰਡਾ ਸੀਰ, ਸਾਚਾ ਝਿਰਨਾ ਇਕ ਝਿਰਾਇੰਦਾ। ਚੋਟੀ ਚਾੜ੍ਹ ਫੜ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰਾ ਰੰਗ ਵਖਾਇੰਦਾ। ਸ਼ਬਦ ਰੰਗ ਰੰਗ ਅਪਾਰਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਏਕਾ ਜੋਤੀ ਦਸ ਅਵਤਾਰਾ, ਦਹਿ

ਦਿਸ਼ਾ ਵੇਖ ਵਖਾਈਆ। ਗੋਬਿੰਦ ਸੂਰਾ ਸ਼ਾਹ ਸਿਕਦਾਰਾ, ਸ਼ਹਿਨਸ਼ਾਹ ਇਕੋ ਅਖਵਾਈਆ। ਕਲਗ਼ੀ ਤੋੜਾ ਸੀਸ ਦਸਤਾਰਾ, ਚੰਡੀ ਇਕੋ ਨਾਮ ਚਮਕਾਈਆ। ਖੰਡਾ ਖੜਗ ਵੇਖ ਦੋ ਧਾਰਾ, ਦੋ ਜਹਾਨਾਂ ਰਿਹਾ ਡਰਾਈਆ। ਪੁਰਖ ਅਕਾਲ ਮੀਤ ਪਿਆਰਾ, ਜੀਵਾਂ ਜੰਤਾਂ ਰਿਹਾ ਸਮਝਾਈਆ। ਸ਼ਬਦ ਅਗੰਮ ਵੱਜੇ ਨਗਾਰਾ, ਨੌਬਤ ਇਕੋ ਨਾਮ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਖ਼ਬਰਦਾਰਾ, ਨੇਤਰ ਨੈਣ ਸਰਬ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਦਏ ਵਡਿਆਈਆ। ਸੁਤ ਸ਼ਬਦ ਤੇਰਾ ਰੂਪ ਅਗੰਮ, ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਇੰਦਾ। ਪਵਣ ਸਵਾਸ ਨਾ ਲਏ ਦਮ, ਨੇਤਰ ਨੈਣ ਨਾ ਕੋਇ ਵਹਾਇੰਦਾ। ਹਡ ਮਾਸ ਨਾੜੀ ਨਾ ਕੋਇ ਚੰਮ, ਦ੍ਰਿਸ਼ਟੀ ਦਰ ਨਾ ਕੋਇ ਜਣਾਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਨਾ ਕੋਇ ਜਣਾਇੰਦਾ। ਬੁਧ ਮਤ ਨਾ ਕੋਇ ਮਨ, ਬ੍ਰਹਮ ਵੰਡ ਨਾ ਕੋਇ ਵੰਡਾਇੰਦਾ। ਰਾਗ ਨਾਦ ਨਾ ਕੋਇ ਕੰਨ, ਰਸਨਾ ਜਿਹਵਾ ਨਾ ਕੋਇ ਹਲਾਇੰਦਾ। ਮੰਦਰ ਮਹੱਲ ਨਾ ਕੋਇ ਛੰਨ, ਛੱਪਰ ਰੂਪ ਨਾ ਕੋਇ ਵਖਾਇੰਦਾ। ਤੇਰਾ ਮੇਲਾ ਇਕੋ ਸ੍ਰੀ ਭਗਵਨ, ਦੂਜਾ ਸੰਗ ਨਾ ਕੋਇ ਰਖਾਇੰਦਾ। ਤੇਰਾ ਨਾਮ ਸੱਚਾ ਧੰਨ, ਜੁਗ ਚੌਕੜੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਕਰਤਾ ਪੁਰਖ ਵੱਡੀ ਵਡਿਆਈਆ। ਦੇਵਣਹਾਰਾ ਸਚ ਸਹਾਰ, ਸਾਹਿਬ ਇਕੋ ਦਏ ਸਰਨਾਈਆ। ਜੁਗ ਚੌਕੜੀ ਖੇਲ ਅਪਾਰ, ਬੇਪਰਵਾਹ ਆਪ ਸਮਝਾਈਆ। ਸਰਗੁਣ ਨਾਤਾ ਜੋੜ ਵਿਚ ਸੰਸਾਰ, ਗੁਰ ਅਵਤਾਰ ਵੰਡ ਵੰਡਾਈਆ। ਪੀਰ ਪੈਗ਼ੰਬਰ ਲਾ ਅਖਾੜ, ਬਣ ਮਲੰਗ ਨਾਚ ਨਚਾਈਆ। ਕਲਮਾ ਨਬੀ ਰਸੂਲ ਦੇ ਧਾਰ, ਕਾਇਨਾਤ ਕਰੇ ਪੜ੍ਹਾਈਆ। ਆਲਮ ਉਲਮਾ ਕਰ ਖ਼ਬਰਦਾਰ, ਬੇਖ਼ਬਰ ਆਪ ਸੁਣਾਈਆ। ਗ਼ਫ਼ਲਤ ਵਿਚ ਨਾ ਆਏ ਪਰਵਰਦਿਗਾਰ, ਬੇਦਾਰ ਕਰੇ ਲੋਕਾਈਆ। ਰਾਮ ਰਹੀਮ ਸਾਂਝਾ ਯਾਰ, ਰਹਿਮਤ ਆਪਣੇ ਹੱਥ ਰਖਾਈਆ। ਗੋਬਿੰਦ ਗੁਰ ਕਰ ਪਿਆਰ, ਦੋ ਜਹਾਨਾਂ ਦਏ ਵਡਿਆਈਆ। ਤੇਰਾ ਰੂਪ ਅਪਰ ਅਪਾਰ, ਜਗ ਨੇਤਰ ਨਜ਼ਰ ਨਾ ਆਈਆ। ਸ਼ਬਦੀ ਸ਼ਬਦ ਖੇਲ ਕਰਤਾਰ ਜਨ ਭਗਤਾਂ ਦਏ ਵਖਾਲ, ਜਲਵਾਗਰ ਪਰਵਰਦਿਗਾਰ ਨੂਰੋ ਨੂਰ ਡਗਮਗਾਈਆ। ਕਰੇ ਖੇਲ ਅਗੰਮ ਅਪਾਰ, ਅਗੋਚਰ ਜਾਣੇ ਨਾ ਕੋਇ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਲਿਖ ਲਿਖ ਗਏ ਹਾਰ, ਲੇਖਾ ਲਿਖਤ ਵਿਚ ਨਾ ਆਈਆ। ਸੁਤ ਸ਼ਬਦ ਤੇਰਾ ਪਿਆਰ, ਪ੍ਰਭ ਅੰਤ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਸੁਤ ਸ਼ਬਦ ਤੈਨੂੰ ਵਡਿਆਵਾਂਗਾ। ਜੁਗ ਚੌਕੜੀ ਰਾਹ ਵਖਾਵਾਂਗਾ। ਗੁਰ ਅਵਤਾਰ ਖੇਲ ਖਲਾਵਾਂਗਾ। ਪੀਰ ਪੈਗ਼ੰਬਰ ਮੇਲ ਮਿਲਾਵਾਂਗਾ। ਬਿਨ ਨਾਨਕ ਨਿਰਗੁਣ ਸਚਖੰਡ ਦਵਾਰ ਕਿਸੇ ਨਾ ਜਣਾਵਾਂਗਾ। ਬਿਨ ਗੋਬਿੰਦ ਸਾਚਾ ਚੰਦ ਨਾ ਕਿਸੇ ਦਰਸਾਵਾਂਗਾ। ਨਿਰਗੁਣ ਹੋ ਕੇ ਨਿਰਵੈਰ ਵੇਸ ਵਟਾਵਾਂਗਾ। ਤੇਰਾ ਲੇਖਾ ਪੂਰ ਕਰਾਵਾਂਗਾ। ਕਲ ਕਲਕੀ ਫੇਰਾ ਪਾਵਾਂਗਾ। ਜੋਤੀ ਜਾਮਾ ਵੇਖ ਵਖਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵਾਂਗਾ। ਕਰੋੜ ਤੇਤੀਸ ਹਲਾਵਾਂਗਾ। ਸਚ ਨਗਾਰਾ ਇਕ ਵਜਾਵਾਂਗਾ। ਬਣ ਵਣਜਾਰਾ ਸੇਵ ਕਮਾਵਾਂਗਾ। ਭਗਤ ਪਿਆਰਾ ਗਲੇ ਲਗਾਵਾਂਗਾ। ਕਲਜੁਗ ਅੰਧਿਆਰਾ ਅੰਤ ਮਿਟਾਵਾਂਗਾ। ਸਤਿਜੁਗ ਸਾਚਾ ਰਾਹ ਚਲਾਵਾਂਗਾ। ਚਾਰ ਵਰਨਾਂ ਇਕੋ ਘਰ ਵਸਾਵਾਂਗਾ। ਜਨ ਭਗਤਾਂ ਮੰਤਰ ਫੋਰ, ਫੁਰਨਾ ਇਕ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਗੰਢ ਪਵਾਵਾਂਗਾ। ਸ਼ਬਦੀ ਗੰਢ ਗੰਢੇਗਾ। ਕਲਜੁਗ ਅੰਤਮ ਹੰਢੇਗਾ। ਸ੍ਰੀ ਭਗਵਾਨ ਕਦੇ ਨਾ ਸੰਗੇਗਾ। ਦੇਣਾ ਲਹਿਣਾ ਸਭ ਤੋਂ ਮੰਗੇਗਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਬੇੜਾ ਆਪੇ ਬੰਨ੍ਹੇਗਾ। ਸੁਤ ਸ਼ਬਦ ਰੱਖ ਸਾਚੀ ਧੀਰ, ਧੁਰ ਦਰਬਾਰੀ ਆਪ ਜਣਾਇੰਦਾ। ਨਵ ਨੌਂ ਚਾਰ ਆਏ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਇੰਦਾ। ਪਰਗਟ ਹੋਏ ਜ਼ਾਹਰਾ ਪੀਰ, ਬੇਨਜ਼ੀਰ ਵੇਸ ਵਟਾਇੰਦਾ। ਦੋ ਜਹਾਨਾਂ ਬਣੇ ਦਸਤਗੀਰ, ਦਸਤ ਆਪਣਾ ਆਪ ਮਿਲਾਇੰਦਾ। ਲੇਖਾ ਜਾਣ ਗੁਣੀ ਗਹੀਰ, ਗਹਿਰ ਗਵਰ ਖੇਲ ਖਲਾਇੰਦਾ। ਜਨ ਭਗਤਾਂ ਦਰਸਾਏ ਸਚ ਤਸਵੀਰ, ਨੂਰੋ ਨੂਰ ਨਜ਼ਰੀ ਆਇੰਦਾ। ਸ਼ਰਅ ਸ਼ਰੀਅਤ ਕੱਟ ਜ਼ੰਜੀਰ, ਲਾਸ਼ਰੀਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਤੌਫ਼ੀਕ ਤੇਰੇ ਹੱਥ ਫੜਾਇੰਦਾ। ਸਚ ਤੌਫ਼ੀਕ ਦੇਵੇ ਖ਼ੁਦਾ, ਨਿਰਗੁਣ ਆਪਣੀ ਵੰਡ ਵੰਡਾਈਆ। ਕਲਜੁਗ ਅੰਤਮ ਰਹਿਣ ਨਾ ਦੇਵੇ ਜੁਦਾ, ਜੁਜ਼ ਆਪਣੇ ਵਿਚ ਸਮਾਈਆ। ਸਤਿਜੁਗ ਮਾਰਗ ਦੱਸੇ ਸਿਧਾ, ਵਰਨ ਬਰਨ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸ਼ਬਦ ਵਡਿਆਈਆ। ਸ਼ਬਦ ਸੁਤ ਤੇਰਾ ਸਾਚਾ ਮਾਣ, ਸ੍ਰੀ ਭਗਵਾਨ ਆਪ ਰਖਾਇੰਦਾ। ਕਲਜੁਗ ਅੰਤ ਹੋ ਪਰਧਾਨ, ਨਾਮ ਪਰਧਾਨਗੀ ਇਕ ਜਣਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਸਰਬ ਮਿਟ ਜਾਣ, ਸੀਸ ਤਾਜ ਨਾ ਕੋਇ ਟਿਕਾਇੰਦਾ। ਕਲਜੁਗ ਭੇਖ ਪਖੰਡ ਨਾ ਦਿਸੇ ਨਿਸ਼ਾਨ, ਕੂੜੀ ਕਿਰਿਆ ਸ਼ੌਹ ਦਰਯਾਏ ਰੁੜ੍ਹਾਇੰਦਾ। ਸਚ ਸੁੱਚ ਕਰ ਪਰਵਾਨ, ਨਾਮ ਪਰਵਾਨਾ ਭਗਤਾਂ ਹੱਥ ਫੜਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਇਕ ਗਿਆਨ, ਆਤਮ ਪਰਮਾਤਮ ਮੇਲ ਮਿਲਾਇੰਦਾ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਨਿਝਰ ਝਿਰਨਾ ਰਸ ਝਿਰਾਇੰਦਾ । ਦੀਪਕ ਜੋਤ ਜਗਾਏ ਮਹਾਨ, ਅੰਧ ਅੰਧੇਰ ਮਿਟਾਇੰਦਾ। ਤੇਰਾ ਨਾਉਂ ਢੋਲਾ ਸਾਰੇ ਗਾਣ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਇੰਦਾ। ਵਚੋਲਾ ਬਣੇ ਨੌਜਵਾਨ, ਨਿਰਗੁਣ ਆਪਣਾ ਨਾਉਂ ਰਖਾਇੰਦਾ। ਕਾਗ਼ਦ ਕਲਮ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰਾ ਰਾਹ ਚਲਾਇੰਦਾ। ਸ਼ਬਦ ਸੁਤ ਤੇਰਾ ਸਾਚਾ ਰਾਹ, ਸ੍ਰੀ ਭਗਵਾਨ ਆਪ ਚਲਾਈਆ। ਸਤਿਜੁਗ ਬਣੇ ਸਤਿ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜਨ ਭਗਤਾਂ ਦ੍ਰਿੜਾਏ ਇਕੋ ਨਾਂ, ਸੋਹੰ ਢੋਲਾ ਸੱਚਾ ਗਾਈਆ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਕੋਝੇ ਕਮਲਿਆਂ ਗਲੇ ਲਗਾਈਆ। ਸ਼ਾਹ ਸੁਲਤਾਨਾਂ ਖ਼ਾਕ ਮਿਲਾ, ਊਚਾਂ ਨੀਚਾਂ ਇਕੋ ਘਰ ਬਹਾਈਆ। ਏਕਾ ਮੰਦਰ ਦਏ ਪਰਗਟਾ, ਜਿਸ ਘਰ ਵੱਜੇ ਪ੍ਰਭ ਵਧਾਈਆ। ਪੁਰਖ ਅਕਾਲ ਨਜ਼ਰੀ ਜਾਏ ਆ, ਇਸ਼ਟ ਇਕੋ ਇਕ ਦਰਸਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠਣ ਸੀਸ ਝੁਕਾ, ਭਗਤ ਭਗਵਾਨ ਧਿਆਨ ਲਗਾਈਆ। ਸੰਤ ਸਾਜਣ ਲੈਣ ਗਾ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਗੁਰਮੁਖ ਸੱਜਣ ਲੈਣ ਧਿਆ, ਧਿਆਨ ਧਿਆਨ ਨਾਲ ਮਿਲਾਈਆ। ਗੁਰਸਿਖ ਧੂੜੀ ਖ਼ਾਕ ਲੈਣ ਰਮਾ, ਮਸਤਕ ਇਕੋ ਟਿੱਕਾ ਲਾਈਆ। ਸਤਿਗੁਰ ਗੋਬਿੰਦ ਬਣੇ ਮਲਾਹ, ਹਰਿਜਨ ਸਾਚੇ ਪਾਰ ਕਰਾਈਆ। ਦੋ ਜਹਾਨਾਂ ਇਕੋ ਡੰਕਾ ਦਏ ਵਜਾ, ਨਾਮ ਨਗਾਰਾ ਹੱਥ ਵਖਾਈਆ। ਸੀਸ ਜਗਦੀਸ ਤਾਜ ਸੁਹਾ, ਤਾਜਾਂ ਵਾਲੇ ਚਰਨ ਲਗਾਈਆ। ਰਹਿਬਰ ਬਣ ਬੇਪਰਵਾਹ, ਵਸਤ ਦੇਵੇ ਸਰਬ ਲੋਕਾਈਆ। ਸਬਰ ਪਿਆਲਾ ਜਾਮ ਪਿਆ, ਬੇਸਬਰੀ ਦਏ ਮਿਟਾਈਆ। ਧੁਰ ਦੀ ਖ਼ਬਰ ਆਪ

ਸੁਣਾ, ਸਚ ਸੰਦੇਸਾ ਇਕ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਦੀ ਪਕੜਨ ਬਾਂਹ, ਦੀਨ ਮਜ਼੍ਹਬ ਸ਼ਰਅ ਸ਼ਰੀਅਤ ਕੋਇ ਰਹਿਣ ਨਾ ਪਾਈਆ। ਜਿਧਰ ਵੇਖਣ ਸਹੀ ਸਲਾਮਤ ਨਜ਼ਰੀ ਆਏ ਖ਼ੁਦਾ, ਖ਼ੁਦੀ ਸਭ ਦੀ ਰਿਹਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਮਿਲੇ ਵਡਿਆਈਆ। ਸਾਚੇ ਸ਼ਬਦ ਤੇਰਾ ਜੈਕਾਰ, ਕਲਜੁਗ ਅੰਤ ਅੰਤ ਕਰਾਈਆ। ਸਾਚੇ ਸ਼ਬਦ ਤੇਰਾ ਪਿਆਰ, ਚਾਰ ਵਰਨ ਕੁੜਮਾਈਆ। ਸਾਚੇ ਸ਼ਬਦ ਤੇਰਾ ਆਧਾਰ, ਗੁਰਸਿਖ ਧਿਆਨ ਲਗਾਈਆ। ਸਾਚੇ ਸ਼ਬਦ ਤੇਰਾ ਵਾਪਾਰ, ਗੁਰਮੁਖ ਹੱਟ ਚਲਾਈਆ। ਸਾਚੇ ਸ਼ਬਦ ਤੇਰਾ ਉਜਿਆਰ, ਜਨ ਭਗਤਾਂ ਨੈਣ ਖੁਲ੍ਹਾਈਆ। ਸਾਚੇ ਸ਼ਬਦ ਤੇਰਾ ਭੰਡਾਰ, ਹਰਿ ਭਗਤਾਂ ਆਪ ਵਰਤਾਈਆ। ਸਾਚੇ ਸ਼ਬਦ ਤੇਰਾ ਦਵਾਰ, ਥਿਰ ਘਰ ਸਾਚਾ ਦਏ ਵਸਾਈਆ। ਸਾਚੇ ਸ਼ਬਦ ਤੇਰਾ ਕਰਤਾਰ, ਸਚਖੰਡ ਇਕੋ ਨਜ਼ਰੀ ਆਈਆ। ਸਾਚੇ ਸ਼ਬਦ ਤੇਰਾ ਸੰਸਾਰ, ਸਰਗੁਣ ਵੰਡ ਵੰਡਾਈਆ। ਸਾਚੇ ਸ਼ਬਦ ਤੇਰਾ ਵਿਹਾਰ, ਵਿਵਹਾਰੀ ਆਪ ਕਰਾਈਆ। ਸਾਚੇ ਸ਼ਬਦ ਤੇਰਾ ਲੇਖਾ ਜੁਗ ਚੌਕੜੀ ਚਾਰ, ਚਾਰੋਂ ਕੁੰਟ ਖੇਲ ਕਰਾਈਆ। ਸਾਚੇ ਸ਼ਬਦ ਤੇਰਾ ਲਹਿਣਾ ਦੇਣ ਚੁਕਾਏ ਅਗੰਮ ਅਪਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਦਏ ਵਡਿਆਈਆ। ਸਾਚੇ ਸ਼ਬਦ ਤੇਰਾ ਮਾਣ, ਦੋ ਜਹਾਨ ਰਖਾਇੰਦਾ। ਸਾਚੇ ਸ਼ਬਦ ਤੇਰਾ ਫ਼ਰਮਾਨ, ਖਾਣੀ ਬਾਣੀ ਰੂਪ ਵਟਾਇੰਦਾ। ਸਾਚੇ ਸ਼ਬਦ ਤੇਰਾ ਨਿਸ਼ਾਨ, ਨਿਰਗੁਣ ਸਰਗੁਣ ਨਜ਼ਰੀ ਆਇੰਦਾ। ਸਾਚੇ ਸ਼ਬਦ ਤੇਰਾ ਮਕਾਨ, ਘਟ ਘਟ ਅੰਦਰ ਫੇਰੀ ਪਾਇੰਦਾ। ਸਾਚੇ ਸ਼ਬਦ ਤੇਰਾ ਪੀਣ ਖਾਣ, ਲੱਖ ਚੁਰਾਸੀ ਧੀਰਜ ਧੀਰ ਧਰਾਇੰਦਾ। ਸਾਚੇ ਸ਼ਬਦ ਤੇਰਾ ਬਬਾਣ, ਬਿਨ ਭਗਤਾਂ ਹੱਥ ਕਿਸੇ ਨਾ ਆਇੰਦਾ। ਕਲਜੁਗ ਅੰਤਮ ਖੇਲ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਸ਼ਬਦ ਨਾਉਂ ਰਖਾਇੰਦਾ। ਸਾਚੇ ਸ਼ਬਦ ਤੂੰ ਸੱਚਾ ਗੁਰ, ਆਦਿ ਜੁਗਾਦਿ ਤੇਰੀ ਚਤਰਾਈਆ। ਤੇਰਾ ਮੇਲਾ ਸਦਾ ਸਦਾ ਸਦ ਧੁਰ, ਧੁਰ ਮੇਲਾ ਤੇਰੇ ਹੱਥ ਰਖਾਈਆ। ਨਿਰਗੁਣ ਹੋ ਕੇ ਸਰਗੁਣ ਨਾਲ ਜਾਈਂ ਜੁੜ, ਲੋਕਮਾਤ ਕਰੀਂ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਤੇਰਾ ਰੂਪ ਵਖਾਈਆ। ਸ਼ਬਦ ਗੁਰੂ ਗੁਰਦੇਵ, ਸ਼ਬਦੀ ਵਡ ਵਡਿਆਈਆ। ਪੰਜ ਤੱਤ ਕਰੇ ਤੇਰੀ ਸੇਵ, ਸਤਿਜੁਗ ਚਲੇ ਨਾ ਕੋਇ ਚਤਰਾਈਆ। ਤੇਰਾ ਲੇਖਾ ਅਲੱਖ ਅਭੇਵ, ਅਗੰਮ ਤੇਰੀ ਵਡਿਆਈਆ। ਤੇਰਾ ਲਹਿਣਾ ਸਦਾ ਨਿਹਕੇਵ, ਨਿਹਚਲ ਧਾਮ ਤੇਰੀ ਰੁਸ਼ਨਾਈਆ। ਕਿਆ ਕੋਈ ਗਾਏ ਰਸਨਾ ਜਿਹਵ, ਬੱਤੀ ਦੰਦ ਨਾ ਸਿਫ਼ਤ ਸਾਲਾਹੀਆ। ਤੇਰਾ ਲੇਖਾ ਜਾਣੇ ਕੁੰਟ ਹੇਮ, ਦੂਜਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਤੇਰੀ ਸ਼ਰਨਾਈਆ। ਗੁਰ ਸ਼ਬਦ ਤੇਰੀ ਸਰਨਾਗਤ, ਜੀਵ ਜੰਤ ਜਣਾਇੰਦਾ। ਆਤਮ ਪਰਮਾਤਮ ਤੇਰੀ ਮਤ, ਬ੍ਰਹਮ ਵਿਦਿਆ ਇਕ ਦ੍ਰਿੜਾਇੰਦਾ। ਨਾੜ ਬਹੱਤਰ ਤੇਰੀ ਰੱਤ, ਹਾਡੀ ਤਿੰਨ ਸੌ ਸੱਠ ਜੋੜ ਜੁੜਾਇੰਦਾ। ਨਿਰਗੁਣ ਹੋ ਕੇ ਸਰਗੁਣ ਜਾਣੇ ਮਿਤ ਗਤ, ਗਤ ਮਿਤ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਭਗਤਾਂ ਰੱਖਣੀ ਪਤ, ਭਗਵਾਨ ਤੇਰੀ ਸੇਵਾ ਲਾਇੰਦਾ। ਘਰ ਘਰ ਜਾ ਕੇ ਮਾਰਗ ਦੱਸ, ਨਿਰਗੁਣ ਆਪਣਾ ਰਾਹ ਵਖਾਇੰਦਾ। ਨਿੱਕਾ ਹੋ ਕੇ ਹਿਰਦੇ ਵਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸਮਝਾਇੰਦਾ। ਸੁਤ ਦੁਲਾਰਾ ਸ਼ਬਦੀ ਗੁਰ, ਉਠ ਉਠ ਕਰੇ

ਧਾਈਆ। ਜਨ ਭਗਤ ਦਵਾਰੇ ਜਾਏ ਬੌਹੜ, ਆਪਣਾ ਪੰਧ ਮੁਕਾਈਆ। ਸੰਦੇਸਾ ਦੇਵੇ ਪਰਗਟ ਹੋਇਆ ਬ੍ਰਹਿਮਣ ਗੌੜ, ਪੂਤ ਸਪੂਤਾ ਹੁਕਮ ਮਨਾਈਆ। ਦੋ ਜਹਾਨਾਂ ਵਾਲੀ ਨਿਰਗੁਣ ਆਇਆ ਦੌੜ, ਨਿਹਕਲੰਕਾ ਨਾਉਂ ਰਖਾਈਆ। ਸੰਬਲ ਨਗਰ ਵਸਿਆ ਕਰ ਕੇ ਵੇਖੋ ਗੌਰ, ਗਹਿਰ ਗੰਭੀਰ ਆਸਣ ਲਾਈਆ। ਗੋਬਿੰਦ ਚੇਲੇ ਕਲਜੁਗ ਅੰਤਮ ਬੌਹੜ, ਰੂਪ ਰੰਗ ਰੇਖ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਭਗਤਾਂ ਨਾਲ ਮਿਲਾਈਆ। ਸ਼ਬਦ ਗੁਰ ਉਠ ਉਠ ਧਾਵੇ, ਆਪਣਾ ਬਲ ਜਣਾਈਆ। ਸੋਏ ਭਗਤ ਮਾਤ ਉਠਾਵੇ, ਰਾਤੀਂ ਸੁੱਤਿਆਂ ਲਏ ਮਿਲਾਈਆ। ਕੋਈ ਨਾ ਮਰੇ ਪ੍ਰਭ ਕੇ ਹਾਵੇ, ਪਿਛਲਾ ਲੇਖਾ ਰਿਹਾ ਚੁਕਾਈਆ। ਜਿਨ੍ਹਾਂ ਗੋਬਿੰਦ ਦਿਤੇ ਬੇਦਾਵੇ, ਅੰਤਮ ਆਪਣੀ ਝੋਲੀ ਪਾਈਆ। ਆਪਣੇ ਕੰਡੇ ਤੋਲੇ ਸਾਂਵੇਂ, ਤਰਾਜ਼ੂ ਆਪਣੇ ਹੱਥ ਉਠਾਈਆ। ਜਿਨ੍ਹਾਂ ਤੇਰੇ ਲਾਏ ਨਾਵੇਂ, ਤਿਨ੍ਹਾਂ ਇਕੋ ਗਿਆ ਨਾਮ ਪੜ੍ਹਾਈਆ। ਜੋ ਨਾਨਕ ਨਿਰਗੁਣ ਢੋਲੇ ਗਾਵੇ, ਸੋਹੰ ਅੱਖਰ ਕਰੇ ਪੜ੍ਹਾਈਆ। ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਸੋ ਨਾਰ ਸੁਹੰਜਣੀ ਆਪੇ ਰਾਵੇ, ਰਵ ਰਿਹਾ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਦਏ ਵਡਿਆਈਆ। ਸ਼ਬਦ ਗੁਰ ਕਹੇ ਮੈਂ ਸਤਿਗੁਰ ਪੂਰਾ, ਆਦਿ ਜੁਗਾਦਿ ਅਖਵਾਇੰਦਾ। ਜੁਗ ਚੌਕੜੀ ਕੌਲ ਕਰਾਂ ਪੂਰਾ, ਕੀਤਾ ਕੌਲ ਭੁੱਲ ਨਾ ਜਾਇੰਦਾ। ਜਨ ਭਗਤ ਦਵਾਰੇ ਹਾਜ਼ਰ ਹਜ਼ੂਰਾ, ਮੁਖ ਆਪਣਾ ਪੜਦਾ ਲਾਹਿੰਦਾ। ਨਾਮ ਵਜਾਵਾਂ ਅਗੰਮ ਤੂਰਾ, ਤੁਰਯਾ ਰਾਗ ਮੁਖ ਸ਼ਰਮਾਇੰਦਾ। ਜਨ ਭਗਤਾਂ ਅੰਦਰੋਂ ਹੂੰਝਾਂ ਕੂੜਾ, ਦੁਰਮਤ ਮੈਲ ਧਵਾਇੰਦਾ। ਗੁਰਮੁਖ ਸਵਾਣੀ ਚਾੜ੍ਹਾਂ ਚੂੜਾ, ਲਾਲ ਰੰਗੀਲਾ ਰੰਗ ਰੰਗਾਇੰਦਾ। ਇਕੋ ਜੋਤੀ ਦੇਵਾਂ ਨੂਰਾ, ਇਕੋ ਸੇਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਆਪ ਸਮਝਾਇੰਦਾ। ਸ਼ਬਦ ਗੁਰੂ ਕਹੇ ਮੈਂ ਸਾਚਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਜੁਗ ਚੌਕੜੀ ਚਲਾਵਾਂ ਆਪਣੀ ਰੀਤ, ਨਿਤ ਨਿਤ ਆਪਣੀ ਧਾਰ ਬੰਧਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਗੌਂਦੇ ਮੇਰੇ ਗੀਤ, ਗੌਂਦਿਆਂ ਅੰਤ ਕੋਇ ਨਾ ਪਾਈਆ। ਜੁਗ ਚੌਕੜੀ ਖੇਲ ਕਰਾਵਾਂ ਸ਼ਿਵਦਵਾਲੇ ਮੱਠ ਮੰਦਰ ਮਸੀਤ, ਗੁਰਦਵਾਰੇ ਗੰਢ ਪਵਾਈਆ। ਆਪ ਵਸਾਂ ਧਾਮ ਅਨਡੀਠ, ਬਿਨ ਭਗਤਾਂ ਨਜ਼ਰ ਕਿਸੇ ਨਾ ਆਈਆ। ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨੀ ਸਿਫ਼ਤ ਸਾਲਾਹੀ ਗੀਤ, ਸਾਹਿਬ ਆਪਣੀ ਸੇਵਾ ਲਾਈਆ। ਸਾਚੇ ਸੰਤਾਂ ਧਾਮ ਵਖਾਵਾਂ ਇਕ ਅਤੀਤ, ਤ੍ਰੈਗੁਣ ਨਾਤਾ ਤੋੜ ਤੁੜਾਈਆ। ਗੁਰਮੁਖਾਂ ਦੱਸਾਂ ਸਚ ਪ੍ਰੀਤ, ਚਰਨ ਕਵਲ ਪ੍ਰਭ ਸਰਨਾਈਆ। ਗੁਰਸਿਖਾਂ ਮੇਲ ਮਿਲਾਵਾਂ ਠੀਕ, ਕੂੜੀ ਕਿਰਿਆ ਠੀਕਰ ਭੰਨ ਵਖਾਈਆ। ਜੁਗ ਚੌਕੜੀ ਲਵਾਂ ਜੀਤ, ਬਚਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਰਾ ਦੇਣਾ ਇਕੋ ਸਾਚਾ ਵਰ, ਤੇਰੇ ਭਗਤਾਂ ਸੇਵ ਕਮਾਈਆ। ਤੇਰੇ ਭਗਤਾਂ ਸੇਵ ਕਮਾਵਾਂਗਾ। ਪ੍ਰਭ ਘਰ ਘਰ ਜਾ ਉਠਾਵਾਂਗਾ। ਨਿਰਗੁਣ ਜੋਤੀ ਮੇਲ ਮਿਲਾਵਾਂਗਾ। ਸ਼ਬਦੀ ਰਾਗ ਅਲਾਵਾਂਗਾ। ਸੋਈ ਸੁਰਤੀ ਆਪ ਹਿਲਾਵਾਂਗਾ। ਅਕਾਲ ਮੂਰਤੀ ਇਕ ਦਰਸਾਵਾਂਗਾ। ਨਾਦ ਤੂਰਤੀ ਇਕ ਜਣਾਵਾਂਗਾ। ਆਸਾ ਪੂਰਤੀ ਪੂਰ ਕਰਾਵਾਂਗਾ। ਸਤਿਜੁਗ ਸਚ ਮਹੂਰਤ ਤੇਰੇ ਚਰਨਾਂ ਨਾਲ ਵਖਾਵਾਂਗਾ। ਨਾਤਾ ਤੋੜ ਕੂੜੋ ਕੂੜਤ, ਸਚ ਸੁੱਚ ਝੋਲੀ ਪਾਵਾਂਗਾ। ਚਤਰ ਸੁਘੜ ਬਣਾ ਮੂਰਖ ਮੂੜ੍ਹਤ, ਅਗਿਆਨ ਅੰਧੇਰ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਭਗਤਾਂ ਰੰਗ ਰੰਗਾਵਾਂਗਾ।

ਤੇਰੇ ਭਗਤ ਰੰਗ ਚੜ੍ਹੇਗਾ। ਦਰ ਮੰਦਰ ਤੇਰੇ ਵੜੇਗਾ। ਨਿਰਭੈ ਹੋ ਨਾ ਡਰੇਗਾ। ਸੋਹੰ ਢੋਲਾ ਇਕੋ ਪੜ੍ਹੇਗਾ। ਚਰਨ ਦਵਾਰੇ ਤੇਰੇ ਖੜੇਗਾ। ਜੇ ਬਾਹਰ ਕੱਢੇਂ ਤਾਂ ਅੱਗੋਂ ਅੜੇਗਾ। ਹੋ ਨਿਮਾਣਾ ਸਰਨੀ ਪੜੇਗਾ। ਤੇਰੀ ਪ੍ਰੀਤੀ ਇਕੋ ਵਰੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਸ਼ਬਦ ਸਾਚੀ ਸੇਵ ਕਰੇਗਾ। ਸਚ ਸਾਚੀ ਸੇਵ ਕਮਾਵਾਂਗਾ। ਪ੍ਰਭ ਤੇਰਾ ਜਸ ਸੁਣਾਵਾਂਗਾ । ਜਨ ਭਗਤਾਂ ਹੱਸ ਹੱਸ ਮੇਲ ਮਿਲਾਵਾਂਗਾ। ਨੱਸ ਨੱਸ ਪੰਧ ਮੁਕਾਵਾਂਗਾ। ਦੱਸ ਦੱਸ ਬਾਂਹ ਫੜਾਵਾਂਗਾ। ਅੰਦਰ ਵੜ ਡੂੰਘੀ ਕੰਦਰ ਢੱਠ ਆਪ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੋ ਜਹਾਨਾਂ ਲੱਠ ਉਲਟਾਵਾਂਗਾ। ਦੋ ਜਹਾਨਾਂ ਗੇੜਾ ਗਿੜੇਗਾ। ਕੂੜੀ ਕਿਰਿਆ ਬੇੜਾ ਰੁੜ੍ਹੇਗਾ। ਗੁਰਮੁਖ ਵਿਰਲਾ ਹਰਿ ਸਰਨ ਸਰਨਾਈ ਜੁੜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਕਰਨੀ ਆਪੇ ਕਰੇਗਾ। ਸ਼ਬਦ ਗੁਰੂ ਕਹੇ ਤੇਰਾ ਨਾਉਂ ਸਚ, ਸਚ ਤੇਰੀ ਵਡਿਆਈਆ। ਸ੍ਰਿਸ਼ਟ ਸਬਾਈ ਦੇਵਾਂ ਦੱਸ, ਉਚੀ ਕੂਕ ਕੂਕ ਸੁਣਾਈਆ। ਪਰਗਟ ਹੋਇਆ ਪੁਰਖ ਸਮਰਥ, ਵਡ ਦਾਤਾ ਬੇਪਰਵਾਹੀਆ। ਜੀਵ ਜੰਤ ਸਾਧ ਸੰਤ ਚਰਨੀ ਜਾਓ ਢੱਠ, ਦਰ ਡਿਗਿਆਂ ਪਾਰ ਕਰਾਈਆ। ਨਾਤਾ ਤੋੜ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਰਹੇ ਨਾ ਚਤਰਾਈਆ। ਬੀਜ ਬੀਜੇ ਸਾਚੇ ਵਤ, ਬਣ ਕਿਰਸਾਣਾ ਹੱਲ ਚਲਾਈਆ। ਦੇਵਣਹਾਰਾ ਧੀਰਜ ਜਤ, ਸਤਿ ਸੰਤੋਖ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਸੰਦੇਸਾ ਦਿਆਂ ਸੁਣਾਈਆ। ਤੇਰਾ ਸੰਦੇਸਾ ਸੁਣਾਵਾਂ ਢੋਲਾ, ਸੋ ਪੁਰਖ ਨਿਰੰਜਣ ਤੇਰੀ ਸਰਨਾਈਆ। ਕਲਜੁਗ ਅੰਤਮ ਕੋਈ ਨਾ ਰਹੇ ਉਹਲਾ, ਹਰਿ ਪੁਰਖ ਨਿਰੰਜਣ ਵੇਸ ਜਣਾਈਆ। ਨਿਰਗੁਣ ਹੋ ਕੇ ਬਣਿਆ ਵਿਚੋਲਾ, ਏਕੰਕਾਰਾ ਫੇਰਾ ਪਾਈਆ। ਆਦਿ ਨਿਰੰਜਣ ਆਪਣੇ ਨੂਰ ਮੌਲਾ, ਮੌਲਾ ਇਕੋ ਨਜ਼ਰੀ ਆਈਆ। ਸ੍ਰੀ ਭਗਵਾਨ ਪੂਰਾ ਕਰੇ ਕੌਲਾ, ਪਿਛਲਾ ਕੀਤਾ ਤੋੜ ਨਿਭਾਈਆ। ਸ੍ਰੀ ਭਗਵਾਨ ਧਰਨੀ ਭਾਰ ਕਰੇ ਹੌਲਾ, ਕੂੜੀ ਕਿਰਿਆ ਦਏ ਖਪਾਈਆ। ਪਾਰਬ੍ਰਹਮ ਬ੍ਰਹਮ ਚੁਕਾਏ ਆਪਣਾ ਉਹਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੇਵ ਕਮਾਈਆ। ਦਰ ਤੇਰੇ ਪ੍ਰਭ ਸਾਚੀ ਸੇਵਾ, ਇਕੋ ਨਜ਼ਰੀ ਆਈਆ। ਦੋ ਜਹਾਨ ਦਾ ਸੱਚਾ ਮੇਵਾ, ਤੇਰੇ ਚਰਨ ਮਿਲੇ ਸਰਨਾਈਆ। ਚੌਦਾਂ ਰਤਨ ਮਸਤਕ ਥੇਵਾ, ਤੇਰੀ ਮਿਹਰ ਨਜ਼ਰ ਵਡਿਆਈਆ। ਜੁਗ ਚੌਕੜੀ ਕੋਟਨ ਕੋਟ ਗਾ ਗਾ ਥੱਕੀ ਰਸਨਾ ਜਿਹਵਾ, ਬਣ ਮਸਤ ਤੇਰਾ ਦਰ ਨਾ ਕੋਇ ਵਖਾਈਆ। ਕੋਟਨ ਕੋਟ ਗੌਂਦੇ ਦੇਵੀ ਦੇਵਾ, ਸੁਰਪਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇਣਾ ਵਰ, ਦਰ ਤੇਰੇ ਅਲੱਖ ਜਗਾਈਆ। ਦਰ ਤੇਰੇ ਅਲੱਖ ਨਿਰੰਜਣ, ਇਕੋ ਅਲੱਖ ਜਗਾਈਆ। ਤੂੰ ਦਾਤਾ ਦਾਨੀ ਦਰਦ ਦੁਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਕਿਰਪਾ ਕਰ ਪਾਵੇ ਨਾਮ ਅੰਜਨ, ਅਗਿਆਨ ਅੰਧੇਰ ਮਿਟਾਈਆ। ਨਿਰਗੁਣ ਸਰਗੁਣ ਹੋਵੇ ਸੱਜਣ, ਸਗਲਾ ਸੰਗ ਨਿਭਾਈਆ। ਅੰਤਮ ਆਇਉਂ ਪੜਦੇ ਕੱਜਣ, ਬੇਪਰਵਾਹ ਤੇਰੀ ਸਰਨਾਈਆ। ਤੇਰੇ ਹੁਕਮੇ ਅੰਦਰ ਜੋ ਘੜਿਆ ਸੋ ਅੰਤਮ ਭੱਜਣ, ਥਿਰ ਕੋਇ ਰਹਿਣ ਨਾ ਪਾਈਆ। ਭਗਤ ਭਗਵਾਨ ਤੇਰੀ ਚਰਨੀ ਆਏ ਲੱਗਣ, ਨੇਤਰ ਨੈਣ ਰਹੇ ਤਰਸਾਈਆ। ਕੋਟ ਜਨਮ ਦੀ ਬੁਝੇ ਅਗਨ, ਤ੍ਰੈਗੁਣ ਤੱਤ ਰਹਿਣ ਨਾ ਪਾਈਆ। ਕਰ ਕਿਰਪਾ ਆਪਣਾ

ਨਾਮ ਮੁਖ ਲਗਾ ਸਗਨ, ਸੋਹੰ ਢੋਲਾ ਗੌਣ ਚਾਈਂ ਚਾਈਂਆ। ਦਿਵਸ ਰੈਣ ਤੇਰੇ ਨਾਮ ਅੰਦਰ ਰਹਿਣ ਮਗਨ, ਜਗਤ ਤ੍ਰਿਸਨਾ ਭੁੱਖ ਗਵਾਈਆ। ਬਿਨ ਤੇਰੇ ਨਾਮ ਹੋਏ ਨਗਨ, ਉਤੇ ਪੜਦਾ ਨਾ ਕੋਇ ਪਾਈਆ। ਚਾਰ ਕੁੰਟ ਚਾਰ ਵਰਨ ਖ਼ਾਲੀ ਹੱਥ ਮੰਗਣ, ਦਰ ਦਰ ਘਰ ਘਰ ਫੇਰਾ ਪਾਈਆ। ਬਿਨ ਤੇਰੇ ਪਾਰਬ੍ਰਹਮ ਬ੍ਰਹਮ ਕੋਈ ਨਾ ਆਏ ਸੱਦਣ, ਅੰਤਰ ਆਤਮ ਹੋਕਾ ਨਾ ਕੋਇ ਜਣਾਈਆ। ਕੋਟਨ ਕੋਟ ਸਾਧ ਸੰਤ ਆਪਣਾ ਭਾਰ ਲੱਦਣ, ਦੂਜਾ ਭਾਰ ਨਾ ਕੋਇ ਉਠਾਈਆ। ਗ਼ਰੀਬ ਨਿਮਾਣੇ ਕਲਜੁਗ ਅੰਤਮ ਤੇਰੇ ਅੱਗੇ ਹਾੜੇ ਕੱਢਣ, ਨਿਉਂ ਨਿਉਂ ਸੀਸ ਝੁਕਾਈਆ। ਦਰੋਹੀ ਖ਼ੁਦਾ ਦੀ ਤੇਰੇ ਪਿਛੇ ਕੂੜੀ ਦੁਨੀਆ ਛੱਡਣ, ਪਰਵਰਦਿਗਾਰ ਮਿਲੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਭਗਤਾਂ ਦਿਆਂ ਮਿਲਾਈਆ। ਭਗਤ ਮਿਲਾਵਾ ਏਕਾ ਘਰ, ਹਰਿ ਸਤਿਗੁਰ ਆਪ ਜਣਾਇੰਦਾ। ਅਬਿਨਾਸ਼ੀ ਕਰਤਾ ਦੇਵੇ ਵਰ, ਸ੍ਰੀ ਭਗਵਾਨ ਝੋਲੀ ਪਾਇੰਦਾ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਵਖਾਇੰਦਾ। ਸੰਤ ਸਾਜਣ ਲਿਆਏ ਫੜ, ਅੰਦਰ ਵੜ ਵੜ ਸੇਵ ਕਮਾਇੰਦਾ। ਭਗਤ ਦਵਾਰੇ ਆਪੇ ਚੜ੍ਹ, ਬੰਦ ਤਾਕੀ ਕੁੰਡਾ ਲਾਹਿੰਦਾ। ਗੁਰਮੁਖਾਂ ਦਰਸ ਦਿਖਾਏ ਅੱਗੇ ਖੜ, ਸਵੱਛ ਸਰੂਪੀ ਰੂਪ ਵਟਾਇੰਦਾ। ਗੁਰਸਿਖ ਲਗਾਏ ਆਪਣੇ ਲੜ, ਪੱਲੂ ਗੰਢ ਪਵਾਇੰਦਾ। ਪਰੇਮ ਪਿਆਰਿਆਂ ਦੀ ਮਰਨੀ ਮਰ, ਸਾਚਾ ਮਰਨਾ ਆਪ ਸਿਖਾਇੰਦਾ। ਮਿਹਰਵਾਨ ਸਰਨਾਈ ਜਾਣਾ ਤਰ, ਤਾਰਨਹਾਰ ਦਇਆ ਕਮਾਇੰਦਾ। ਕਿਲਾ ਤੋੜ ਹੰਕਾਰੀ ਗੜ੍ਹ, ਡੂੰਘੀ ਕੰਦਰ ਵੇਖ ਵਖਾਇੰਦਾ। ਸੁਰਤ ਸਵਾਣੀ ਸੋਈ ਫੜ, ਗੁਰ ਸ਼ਬਦੀ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਮਿਲਾਇੰਦਾ। ਭਗਤ ਮਿਲਾਵਾ ਸਾਚੇ ਮੰਦਰ, ਨਿਰਗੁਣ ਸਰਗੁਣ ਆਪ ਕਰਾਈਆ। ਮਨ ਵਾਸਨਾ ਬੰਨ੍ਹ ਬੰਦਰ, ਡੋਰੀ ਤੰਦ ਪਵਾਈਆ। ਬਜਰ ਕਪਾਟੀ ਤੋੜ ਜੰਦਰ, ਪੜਦਾ ਆਪ ਉਠਾਈਆ। ਕਰ ਪਰਕਾਸ਼ ਅੰਧੇਰੀ ਕੰਦਰ, ਨਿਰਗੁਣ ਜੋਤ ਜੋਤ ਜਗਾਈਆ। ਕੋਟਨ ਕੋਟ ਪਰਕਾਸ਼ ਰਵ ਸਸ ਸੂਰਯਾ ਚੰਦਰ, ਮੰਡਲ ਮੰਡਪ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਮਿਲਾਈਆ। ਜਨ ਭਗਤ ਮੇਲੇ ਆਪ ਪ੍ਰਭ, ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਲੱਭ, ਭੇਵ ਅਭੇਦ ਖੁਲ੍ਹਾਈਆ। ਨੌਂ ਦਵਾਰੇ ਪਾਰ ਹੱਦ, ਦਸਵੇਂ ਬੂਝ ਬੁਝਾਈਆ। ਨਾਦ ਅਨਾਦੀ ਸੁਣਾਏ ਛੰਦ, ਅਨਹਦ ਰਾਗ ਅਲਾਈਆ। ਅੰਮ੍ਰਿਤ ਜਾਮ ਪਿਆਏ ਮਧ, ਕਵਲ ਨਾਭੀ ਆਪ ਉਲਟਾਈਆ। ਆਤਮ ਸੇਜਾ ਸਾਚੀ ਸੱਦ, ਜਨ ਭਗਤ ਕਰੇ ਕੁੜਮਾਈਆ। ਲੇਖੇ ਲਾਏ ਕਾਇਆ ਮਾਟੀ ਹੱਡ, ਰਕਤ ਬੂੰਦ ਹੋਏ ਸਹਾਈਆ। ਵਿਸ਼ਵ ਬਣਾਏ ਇਕੋ ਯੱਦ, ਵਰਨ ਗੋਤ ਨਾ ਕੋਇ ਰਖਾਈਆ। ਦੇਵਣਹਾਰਾ ਚੌਥਾ ਪਦ, ਚੌਥੀ ਮੰਜ਼ਲ ਦਏ ਚੜ੍ਹਾਈਆ। ਕੂੜੀ ਕਿਰਿਆ ਨਾਲੋਂ ਕਰ ਅੱਡ, ਅੱਡਰਾ ਘਰ ਵਖਾਈਆ। ਫੜ ਬਾਂਹੋਂ ਭਗਤ ਭਗਵਾਨ ਸਚ ਦਵਾਰੇ ਆਏ ਛੱਡ, ਜਿਸ ਦਰ ਕਬੀਰ ਬੈਠਾ ਧਿਆਨ ਲਗਾਈਆ। ਇਕੋ ਨਾਨਕ ਨਿਰਗੁਣ ਨਿਰਵੈਰ ਪਾਰ ਕਰ ਕੇ ਗਿਆ ਹੱਦ, ਗੋਬਿੰਦ ਆਪਣੇ ਨਾਲ ਮਿਲਾਈਆ। ਕੋਟਨ ਕੋਟ ਪੀਰ ਪੈਗ਼ੰਬਰ ਬੈਠੇ ਵਿਚ ਅੱਧ, ਥੱਲੇ ਉਪਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਭਗਤ ਭਗਵਾਨ ਇਕ ਨਿਸ਼ਾਨ ਏਥੇ ਓਥੇ ਇਕ ਮਕਾਨ, ਮੜੀ ਮਕਬਰਾ ਨਜ਼ਰ ਕੋਇ ਨਾ ਆਈਆ।