ਪੁਸਤਕਾਲਾਭਾਗ ੧੩

੧੮ ਫੱਗਣ ੨੦੧੯ ਬਿਕ੍ਰਮੀ ਲੈਫ਼ਟੀਨੈਂਟ ਮਹਿੰਦਰ ਸਿੰਘ ਦੇ ਗ੍ਰਹਿ ਔਰੰਗਾਬਾਦ

ਸੁਤ ਸ਼ਬਦ ਕਰੇ ਨਿਮਸਕਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਸੋ ਪੁਰਖ ਨਿਰੰਜਣ ਤੇਰਾ ਠਾਂਡਾ ਦਰਬਾਰਾ, ਬੇਅੰਤ ਤੇਰੀ ਵਡਿਆਈਆ। ਹਰਿ ਪੁਰਖ ਨਿਰੰਜਣ ਤੇਰਾ ਸਹਾਰਾ, ਦੂਜੀ ਓਟ ਨਾ ਕੋਇ ਰਖਾਈਆ। ਏਕੰਕਾਰ ਤੇਰਾ ਪਸਾਰਾ, ਬੇਪਰਵਾਹ ਵੇਖ ਵਖਾਈਆ। ਆਦਿ ਨਿਰੰਜਣ ਤੇਰਾ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਸ੍ਰੀ ਭਗਵਾਨ ਤੇਰਾ ਜੈਕਾਰਾ, ਨਾਦ ਅਨਾਦੀ ਨਾਦ ਸ਼ਨਵਾਈਆ। ਅਬਿਨਾਸ਼ੀ ਕਰਤੇ ਤੇਰਾ ਹੁਲਾਰਾ, ਦੋ ਜਹਾਨ ਦਏ ਵਡਿਆਈਆ। ਪਾਰਬ੍ਰਹਮ ਤੇਰਾ ਪਰੇਮ ਪਿਆਰਾ, ਆਦਿ ਅੰਤ ਭੁੱਲ ਨਾ ਜਾਈਆ। ਹਉਂ ਬਾਲਕ ਸੇਵਕ ਚਾਕਰ ਪਾ ਖ਼ਾਰਾ, ਸਾਚੀ ਸੇਵ ਕਮਾਈਆ। ਮਹੱਲ ਅਟੱਲ ਤੇਰਾ ਮਨਾਰਾ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਰੰਗ ਰੰਗਾਈਆ। ਸ੍ਰੀ ਭਗਵਾਨ ਹੋ ਮਿਹਰਵਾਨ, ਮਿਹਰ ਨਜ਼ਰ ਉਠਾਇੰਦਾ। ਸੁੱਤ ਦੁਲਾਰੇ ਨੌਜਵਾਨ, ਸਿਰ ਤੇਰੇ ਹੱਥ ਟਿਕਾਇੰਦਾ। ਸਚ ਸੰਦੇਸਾ ਧੁਰ ਫ਼ਰਮਾਨ, ਤੇਰੀ ਝੋਲੀ ਪਾਇੰਦਾ। ਦੋ ਜਹਾਨਾਂ ਇਕ ਗਿਆਨ, ਨਿਰਗੁਣ ਨਿਰਬਾਣ ਆਪ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਕਰੋੜ ਤੇਤੀਸਾ ਰਾਹ ਤਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਨੈਣ ਉਠਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਇੰਦਾ। ਸੁਤ ਦੁਲਾਰਾ ਪਿਆ ਹੱਸ, ਪ੍ਰਭ ਅੱਗੇ ਸੀਸ ਝੁਕਾਈਆ । ਸਾਹਿਬ ਸੁਲਤਾਨ ਮੇਰੇ ਸਮਰਥ, ਬੇਅੰਤ ਤੇਰੀ ਵਡਿਆਈਆ। ਮੈਂ ਪੰਧ ਮੁਕਾਵਾਂ ਨੱਠ ਨੱਠ, ਬਣ ਪਾਂਧੀ ਫੇਰਾ ਪਾਈਆ। ਲੋਕ ਪਰਲੋਕ ਤੇਰਾ ਸੰਦੇਸਾ ਦੇਵਾਂ ਚਾਰ ਕੁੰਟ ਗਾਵਾਂ ਜਸ, ਦਹਿ ਦਿਸ਼ਾ ਰਾਗ ਅਲਾਈਆ। ਕਰ ਕਿਰਪਾ ਕਿਰਪਾਨਿਧਾਨ ਮੇਰੇ ਅੰਤਰ ਵਸ, ਨਿਜ ਆਪਣਾ ਡੇਰਾ ਲਾਈਆ। ਸਦਾ ਸੁਹੇਲੇ ਤੇਰਾ ਇਕੋ ਮਿਲੇ ਰਸ, ਦੂਜਾ ਰਸ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਸ੍ਰੀ ਭਗਵਾਨ ਪੁਰਖ ਸਮਰਥ, ਬੇਪਰਵਾਹ ਆਪ ਜਣਾਇੰਦਾ। ਸੁਤ ਦੁਲਾਰੇ ਸਾਚੀ ਵੱਥ, ਨਿਰਗੁਣ ਤੇਰੀ ਝੋਲੀ ਪਾਇੰਦਾ। ਲੋਕਮਾਤ ਹੋ ਪਰਗਟ, ਸਾਚਾ ਮਾਰਗ ਇਕ ਜਣਾਇੰਦਾ । ਸਤਿ ਸਤਿਵਾਦੀ ਖੋਲ੍ਹ ਹੱਟ, ਸਤਿ ਪੁਰਖ ਨਿਰੰਜਣ ਆਪ ਸਮਝਾਇੰਦਾ। ਆਤਮ ਪਰਮਾਤਮ ਤੇਰੇ ਵਸ, ਪਾਰਬ੍ਰਹਮ ਬ੍ਰਹਮ ਤੇਰੀ ਵੰਡ ਵੰਡਾਇੰਦਾ। ਬੋਧ ਅਗਾਧ ਤੇਰਾ ਨਦ, ਸ਼ਬਦੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਦੇਵਣਹਾਰ, ਏਕੰਕਾਰ ਇਕ ਅਖਵਾਈਆ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਹਰਿ ਪੁਰਖ ਨਿਰੰਜਣ ਸਿਫ਼ਤ ਸਾਲਾਹੀਆ। ਏਕੰਕਾਰਾ ਦਏ ਆਧਾਰ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜ, ਸ੍ਰੀ ਭਗਵਾਨ ਦਏ ਵਖਾਈਆ। ਪਾਰਬ੍ਰਹਮ ਬ੍ਰਹਮ ਪਾਏ ਸਾਰ, ਲੇਖਾ ਜਾਣੇ ਥਾਉਂ ਥਾਈਂਆ। ਸ਼ਬਦੀ ਸੁਤ ਬਣ ਵਣਜਾਰ, ਦੋ ਜਹਾਨਾਂ ਹੱਟ ਚਲਾਈਆ। ਚੌਦਾਂ ਲੋਕ ਤੱਕਣ ਤੇਰਾ ਇਕ ਨਜ਼ਾਰ, ਚੌਦਾਂ ਤਬਕ ਇਕ ਧਿਆਨ ਲਗਾ ਨਿਰਗੁਣ ਸਰਗੁਣ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਈਆ। ਸਾਚੀ ਕਰਨੀ ਸਮਝਾਏ ਅਬਿਨਾਸ਼ੀ ਅਚੁਤ, ਚੇਤਨ ਆਪ ਕਰਾਇੰਦਾ। ਸੁਤ ਦੁਲਾਰੇ ਛੇਤੀ ਉਠ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਨਿਰਗੁਣ ਹੋ ਕੇ ਨਿਰਗੁਣ ਪੁਛ, ਬੇਪਰਵਾਹ

ਪ੍ਰਭ ਆਪਣਾ ਭੇਵ ਖੁਲ੍ਹਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਬੈਠਾ ਰਿਹੋਂ ਲੁਕ, ਤੇਰਾ ਪੜਦਾ ਕੋਇ ਨਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪ ਜਣਾਇੰਦਾ। ਸੁਤ ਦੁਲਾਰਾ ਹੋ ਤਿਆਰ, ਆਪਣਾ ਬਲ ਧਰਾਈਆ। ਨਿਰਗੁਣ ਹੋ ਕੇ ਪਾਵਾਂ ਸਾਰ, ਸਰਗੁਣ ਭੇਵ ਜਣਾਈਆ। ਨਾਮ ਨਿਧਾਨ ਬੋਲ ਜੈਕਾਰ, ਅਗੰਮ ਅਥਾਹ ਢੋਲਾ ਰਾਗ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਾਂ ਬੇਦਾਰ, ਸਦਾ ਸੁਹੇਲਾ ਸੰਗ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣ ਦਿਆਂ ਵਖਾਲ, ਵਡ ਦਾਤਾ ਪੁਰਖ ਅਕਾਲ ਇਕੋ ਨਜ਼ਰੀ ਆਈਆ। ਲੋਕਮਾਤ ਹੋ ਪਰਧਾਨ, ਸਚ ਪਰਧਾਨਗੀ ਮਾਤ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਣਹਾਰਾ ਨੌਜਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਸਮਝਾਈਆ। ਸੁਤ ਸ਼ਬਦ ਕਹੇ ਮੈਂ ਜਾਵਾਂਗਾ। ਪਾਰਬ੍ਰਹਮ ਪ੍ਰਭ ਤੇਰੀ ਸੇਵ ਕਮਾਵਾਂਗਾ। ਬੋਧ ਅਗਾਧਾ ਨਾਦ ਵਜਾਵਾਂਗਾ। ਸ਼ਬਦ ਅਨਰਾਗੀ ਸੇਵਾ ਲਾਵਾਂਗਾ। ਵਿਸਮਾਦੀ ਹੋ ਵਿਸਮਾਦ, ਆਪਣੀ ਕਲ ਧਰਾਵਾਂਗਾ। ਚਾਰ ਜੁਗ ਦਾ ਪਿਛਲਾ ਲਹਿਣਾ, ਕਲਜੁਗ ਅੰਤ ਮੁਕਾਵਾਂਗਾ। ਜਗਤ ਵਿਛੜੇ ਤੇਰੇ ਭਗਤ, ਸ੍ਰੀ ਭਗਵਾਨ ਤੇਰੇ ਨਾਲ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗ੍ਰਹਿ ਮੰਦਰ ਸਾਚੀ ਸੇਵ ਕਮਾਵਾਂਗਾ। ਸੁਤ ਦੁਲਾਰਾ ਦੋਏ ਜੋੜ, ਪ੍ਰਭ ਅੱਗੇ ਸੀਸ ਝੁਕਾਇੰਦਾ। ਸ੍ਰੀ ਭਗਵਾਨ ਇਕ ਤੇਰੀ ਲੋੜ, ਦੂਜੀ ਓਟ ਨਾ ਕੋਇ ਤਕਾਇੰਦਾ। ਤੇਰੇ ਸੁਤ ਤੇਰੇ ਨਾਲ ਦੇਵਾਂ ਜੋੜ, ਜਗਤ ਵਿਛੋੜਾ ਪੰਧ ਮੁਕਾਇੰਦਾ। ਰਸ ਵੇਖਾਂ ਮਿਠਾ ਕੌੜ, ਕੂੜੀ ਕਿਰਿਆ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇੰਦਾ। ਸੁਣ ਸੁਤ ਮੇਰੇ ਸਾਚੇ ਲਾਲ, ਪੁਰਖ ਸਾਜਣ ਰਿਹਾ ਜਣਾਈਆ। ਲੋਕਮਾਤ ਬਣ ਦਲਾਲ, ਭੇਵ ਅਭੇਦਾ ਇਕ ਖੁਲ੍ਹਾਈਆ। ਚਾਰ ਵਰਨ ਚਾਰ ਕੁੰਟ ਵਖਾ ਸੱਚੀ ਧਰਮਸਾਲ, ਕਾਇਆ ਮੰਦਰ ਅੰਦਰ ਵਸੇ ਬੇਪਰਵਾਹੀਆ। ਲੱਖ ਚੁਰਾਸੀ ਫਲ ਨਾ ਦਿਸੇ ਕਿਸੇ ਡਾਲ, ਸਿੰਮਲ ਰੁੱਖ ਰਹੇ ਲਹਿਰਾਈਆ। ਤ੍ਰੈਗੁਣ ਮਾਇਆ ਪਿਆ ਜੰਜਾਲ, ਕੋਈ ਤੋੜ ਨਾ ਸਕੇ ਰਾਈਆ। ਪੜ੍ਹ ਪੜ੍ਹ ਜੀਵ ਜੰਤ ਸਾਧ ਸੰਤ ਹੋਏ ਬੇਹਾਲ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਬਿਨ ਹਰਿ ਨਾਮੇ ਹੋਏ ਕੰਗਾਲ, ਖ਼ਾਲੀ ਹੱਥ ਦੇਣ ਦੁਹਾਈਆ। ਕਲਜੁਗ ਅਵੱਲੜੀ ਚਲੀ ਚਾਲ, ਚਾਰੋਂ ਕੁੰਟ ਅੰਧੇਰਾ ਛਾਈਆ। ਅੰਮ੍ਰਿਤ ਆਤਮ ਸਰੋਵਰ ਕੋਈ ਨਾ ਸਕੇ ਉਛਾਲ, ਕੋਟਨ ਕੋਟ ਅਠਸਠ ਤੀਰਥ ਰਹੇ ਨਹਾਈਆ। ਧੁਨ ਅਨਾਦ ਅਨਹਦ ਵੱਜੇ ਨਾ ਕੋਇ ਤਾਲ, ਸੁੰਨ ਸਮਾਧ ਨਾ ਕੋਇ ਖੁਲ੍ਹਾਈਆ। ਜੋਤ ਨਿਰੰਜਣ ਦੀਪਕ ਦੀਆ ਕੋਈ ਨਾ ਸਕੇ ਬਾਲ, ਸਚ ਪਰਕਾਸ਼ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਸ਼ਬਦ ਸੁਤ ਉਠਾਈਆ। ਸ਼ਬਦ ਸੁਤ ਕਹੇ ਮੈਂ ਬੜਾ ਬਲਵਾਨ, ਬਲ ਆਪਣੇ ਵਿਚ ਰਖਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਾਂ ਦਾਨ, ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰਾ ਨਾਮ ਦ੍ਰਿੜਾਇੰਦਾ। ਦੋ ਜਹਾਨਾਂ ਵੇਖਾਂ ਮਾਰ ਧਿਆਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਇਕੋ ਰਾਹ ਵਖਾਇੰਦਾ। ਜੁਗ ਚੌਕੜੀ ਖੇਲ ਕਰਾਂ ਮਹਾਨ, ਮਹਿਮਾ ਅਕਥ ਕਥ ਸਮਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ ਵੇਖਾਂ ਆਣ, ਅਨਡਿਠ ਫੇਰਾ ਪਾਇੰਦਾ। ਮੇਰਾ ਰੂਪ ਰੰਗ ਰੇਖ ਕੋਈ ਨਾ ਸਕੇ ਪਹਿਚਾਨ, ਨਜ਼ਰ ਨਜ਼ਰ ਨਾਲ ਨਾ ਕੋਈ ਮਿਲਾਇੰਦਾ। ਮੈਂ ਵਸਾਂ ਤੇਰੇ ਚਰਨ ਕਵਲ ਸਚ ਅਸਥਾਨ, ਥਿਰ ਘਰ ਸਾਚੇ ਸੋਭਾ ਪਾਇੰਦਾ। ਤੇਰਾ

ਮੰਦਰ ਸਚਖੰਡ ਮਕਾਨ, ਬੇਮੁਕਾਮ ਤੇਰਾ ਭੇਵ ਕੋਇ ਨਾ ਆਇੰਦਾ। ਪਰਵਰਦਿਗਾਰ ਮੁਕਾਮੇ ਹੱਕ ਤੇਰਾ ਨਿਸ਼ਾਨ, ਬੇਨਜ਼ੀਰ ਤੇਰੀ ਖੇਲ ਜਣਾਇੰਦਾ। ਸਚ ਤੌਫ਼ੀਕ ਤੋਹੇ ਮਿਹਬਾਨ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਤੇਰਾ ਨਾਅਰਾ ਇਕ ਜਣਾਇੰਦਾ। ਲੋਕਮਾਤ ਹੋ ਪਰਧਾਨ, ਸਚ ਨਿਸ਼ਾਨ ਇਕ ਵਖਾਇੰਦਾ। ਸਰਬ ਜੀਆਂ ਦਾ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਇੰਦਾ। ਆਤਮ ਪਰਮਾਤਮ ਦੇਵਾਂ ਆਪ ਗਿਆਨ, ਦੂਈ ਦਵੈਤੀ ਪੜਦਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੀ ਸੇਵ ਕਮਾਇੰਦਾ। ਤੇਰੀ ਸੇਵ ਕਮਾਵਾਂਗਾ। ਨਿਰਗੁਣ ਹੋ ਕੇ ਜਾਵਾਂਗਾ। ਸ਼ਬਦੀ ਰਾਗ ਅਲਾਵਾਂਗਾ। ਚਾਰੇ ਖਾਣੀ ਵੇਖ ਵਖਾਵਾਂਗਾ। ਚਾਰੇ ਬਾਣੀ ਭੇਵ ਚੁਕਾਵਾਂਗਾ। ਗੁਰਮੁਖ ਸੱਜਣ ਹਾਣੀ ਆਪ ਉਠਾਵਾਂਗਾ। ਸਾਚੇ ਸੰਤਾਂ ਅਕਥ ਕਹਾਣੀ, ਤੇਰਾ ਨਾਮ ਜਣਾਵਾਂਗਾ । ਭਗਤ ਭਗਵਾਨ ਤੇਰੀ ਦਰਗਹਿ ਸਾਚੀ ਰਾਣੀ, ਨਾਰ ਕੰਤ ਮੇਲ ਮਿਲਾਵਾਂਗਾ। ਅੰਮ੍ਰਿਤ ਆਤਮ ਠੰਡਾ ਪਾਣੀ, ਨਿਝਰ ਝਿਰਨਾ ਸਚ ਝਿਰਾਵਾਂਗਾ। ਏਕਾ ਪਦ ਦੇ ਨਿਰਬਾਣੀ, ਤੇਰੇ ਚਰਨ ਕਵਲ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਬਿਨ ਤੇਰੇ ਦੂਜੀ ਆਸ ਨਾ ਕੋਇ ਰਖਾਵਾਂਗਾ। ਪ੍ਰਭ ਮੇਰੇ ਦੀਨ ਦਿਆਲ, ਹੱਥ ਤੇਰੇ ਵਡਿਆਈਆ। ਮੈਂ ਕਲਜੁਗ ਅੰਤਮ ਦੋ ਜਹਾਨ ਵਖਾਵਾਂ ਇਕ ਸੱਚੀ ਧਰਮਸਾਲ, ਧਰਮ ਦਵਾਰਾ ਇਕ ਪਰਗਟਾਈਆ। ਜਿਥੇ ਲੇਖਾ ਚੁਕੇ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ, ਹਰਿ ਕਾ ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਗਏ ਆਪਣਾ ਬਿਆਨ, ਸ਼ਬਦ ਬਿਆਨ ਜਗਤ ਰਖਾਈਆ। ਕਲਜੁਗ ਅੰਤਮ ਪਰਗਟ ਹੋਏ ਸ੍ਰੀ ਭਗਵਾਨ, ਨਿਰਗੁਣ ਆਪਣਾ ਜਾਮਾ ਪਾਈਆ। ਲੇਖਾ ਜਾਣੇ ਦੋ ਜਹਾਨ, ਘਰ ਘਰ ਦਰ ਦਰ ਵੇਖ ਵਖਾਈਆ। ਸ਼ਬਦ ਅਗੰਮ ਦੇਵੇ ਸਰਬ ਗਿਆਨ, ਜੀਵ ਜੰਤ ਕਰੇ ਪੜ੍ਹਾਈਆ। ਅਣਿਆਲਾ ਮਾਰੇ ਹਰਿ ਨਿਸ਼ਾਨ, ਮੰਝਧਾਰੇ ਪਾਰ ਕਰਾਈਆ। ਭਗਤ ਭਗਵੰਤ ਲਏ ਪਛਾਣ, ਬੇਪਹਿਚਾਨ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਦਰਸਾਈਆ। ਸਾਚਾ ਮਾਰਗ ਦੱਸੇ ਰੀਤ, ਮਿੱਤਰ ਪਿਆਰਾ ਆਪ ਜਣਾਇੰਦਾ। ਸ਼ਬਦ ਸੁਤ ਵੇਖ ਕਲਜੁਗ ਰੀਤ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਲੱਖ ਚੁਰਾਸੀ ਮੰਦਰ ਮਸਜਦ ਸ਼ਿਵਦਵਾਲੇ ਮਠ ਗੌਂਦੀ ਗੀਤ, ਮਸਲਾ ਹੱਲ ਨਾ ਕੋਇ ਕਰਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਨਿਜ ਆਤਮ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਰਾਉ ਰੰਕ ਰਾਜ ਰਾਜਾਨ ਆਪਣੇ ਰੰਗ ਰੰਗਾਇੰਦਾ। ਜਨ ਭਗਤ ਮੰਗਣ ਇਕ ਪ੍ਰੀਤ, ਸਚ ਪ੍ਰੀਤੀ ਤੇਰੇ ਨਾਲ ਬੰਧਾਇੰਦਾ। ਕਾਇਆ ਕਰ ਠਾਂਡੀ ਸੀਤ, ਅਗਨੀ ਤੱਤ ਨੇੜ ਨਾ ਆਇੰਦਾ। ਸਦੀ ਚੌਧਵੀਂ ਰਹੀ ਬੀਤ, ਈਸਾ ਮੂਸਾ ਮੁਹੰਮਦ ਨੈਣ ਉਠਾਇੰਦਾ। ਸਦੀ ਬੀਸਵੀਂ ਗੁਰ ਅਵਤਾਰ ਰਹੇ ਉਡੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਆਪ ਸਮਝਾਇੰਦਾ। ਸੁਤ ਸ਼ਬਦ ਕਹੇ ਮੈਂ ਬਲਕਾਰ, ਬਲ ਆਪਣਾ ਆਪ ਜਣਾਈਆ। ਆਦਿ ਜੁਗਾਦਿ ਮੇਰੇ ਹੁਕਮੇ ਅੰਦਰ ਕਾਰ, ਦੋ ਜਹਾਨ ਸੇਵ ਕਮਾਈਆ। ਬ੍ਰਹਿਮੰਡ ਖੰਡ ਕਰਨ ਨਿਮਸਕਾਰ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ, ਲੋਕਮਾਤ ਫੇਰਾ ਪਾਈਆ। ਮੇਰਾ ਸਿਫ਼ਤੀ ਸਾਲਾਹਨ ਨਾਮ ਨਿਰੰਕਾਰ, ਰਸਨਾ ਜਿਹਵਾ ਢੋਲਾ ਗਾਈਆ। ਮੇਰਾ ਅੰਤ ਨਾ ਪਾਰਾਵਾਰ, ਬੇਅੰਤ ਕਹਿ

ਕਹਿ ਗਏ ਸ਼ੁਕਰ ਮਨਾਈਆ। ਮੈਂ ਵਸਾਂ ਤੇਰੇ ਚਰਨ ਦਵਾਰ, ਚਰਨ ਚਰਨੋਦਕ ਮਿਲੇ ਸਰਨਾਈਆ। ਕਲਜੁਗ ਅੰਤਮ ਲੋਕਮਾਤ ਖੋਲ੍ਹਾਂ ਕਵਾੜ, ਬੰਦ ਤਾਕੀ ਕੁੰਡਾ ਲਾਹੀਆ। ਭਗਤ ਭਗਵੰਤ ਦੇਵਾਂ ਉਠਾਲ, ਫੜ ਬਾਂਹੋਂ ਦਿਆਂ ਜਗਾਈਆ। ਸਾਚੇ ਸੰਤਾਂ ਚਲਾਂ ਨਾਲ ਨਾਲ, ਨਿਜ ਆਤਮ ਮੇਲ ਮਿਲਾਈਆ। ਗੁਰਮੁਖਾਂ ਪੂਰੀ ਕਰਾਂ ਘਾਲ, ਜੋ ਜਨਮ ਜਨਮ ਤੇਰਾ ਨਾਉਂ ਰਹੇ ਧਿਆਈਆ। ਗੁਰਸਿਖਾਂ ਵਖਾਵਾਂ ਸੱਚੀ ਧਰਮਸਾਲ, ਧਰਮ ਦਵਾਰਾ ਇਕ ਪਰਗਟਾਈਆ। ਸਾਚੀ ਵਸਤ ਦੇਵਾਂ ਨਾਮ ਧਨ ਮਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਨਾਮ ਵਰ, ਜਨ ਭਗਤਾਂ ਝੋਲੀ ਪਾਈਆ। ਸਾਚਾ ਨਾਮ ਸਤਿ ਚਰਨ, ਸਤਿ ਸਤਿਵਾਦੀ ਆਪ ਜਣਾਇੰਦਾ। ਜਨ ਭਗਤਾਂ ਖੋਲ੍ਹ ਹਰਨ ਫਰਨ, ਨਿਜ ਨੇਤਰ ਪੜਦਾ ਲਾਹਿੰਦਾ। ਨਾਤਾ ਚੁਕੇ ਮਰਨ ਡਰਨ, ਭੈ ਭੌ ਨਾ ਕੋਇ ਵਖਾਇੰਦਾ। ਸਾਹਿਬ ਸਤਿਗੁਰ ਆਵੇ ਕਰਨੀ ਕਰਨ, ਕਰਤਾ ਪੁਰਖ ਆਪਣਾ ਵੇਸ ਵਟਾਇੰਦਾ। ਨਾਤਾ ਤੋੜੇ ਵਰਨ ਬਰਨ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਕੂੜੀ ਕਿਰਿਆ ਆਇਆ ਫੜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸ਼ਬਦ ਸੁਤ ਦਏ ਸੰਦੇਸਾ, ਆਪਣਾ ਆਪ ਜਣਾਈਆ। ਪਰਗਟ ਹੋਏ ਨਰ ਨਰੇਸ਼ਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤ ਸਰੂਪੀ ਧਾਰੇ ਭੇਸਾ, ਭੇਖੀ ਆਪਣਾ ਭੇਖ ਵਟਾਈਆ । ਰੂਪ ਰੰਗ ਨਾ ਕੋਇ ਰੇਖਾ, ਰੇਖ ਆਪਣੀ ਨਾ ਕੋਇ ਜਣਾਈਆ। ਮੁੱਛ ਦਾੜ੍ਹੀ ਨਾ ਕੋਇ ਕੇਸਾ, ਪਾਰਬ੍ਰਹਮ ਮੂੰਡ ਨਾ ਕੋਇ ਮੁੰਡਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਰਹੇ ਹਮੇਸ਼ਾ, ਜਨਮ ਮਰਨ ਨਾ ਕੋਇ ਜਣਾਈਆ। ਕਲਜੁਗ ਅੰਤਮ ਨਵ ਨੌਂ ਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਆਪ ਜਣਾਈਆ। ਕਲਜੁਗ ਅੰਤਮ ਲੇਖਾ ਭਗਵਾਨ, ਨਰ ਹਰਿ ਨਰਾਇਣ ਆਪ ਜਣਾਇੰਦਾ। ਹਰਿ ਪਰਗਟ ਹੋਵੇ ਨੌਜਵਾਨ, ਦਾਤਾ ਦਾਨੀ ਵੇਸ ਵਟਾਇੰਦਾ। ਹਰਿਜਨ ਸਾਚੇ ਲਏ ਪਹਿਚਾਣ, ਨਿਰਗੁਣ ਆਪਣੀ ਕਲ ਧਰਾਇੰਦਾ। ਬੋਧ ਅਗਾਧ ਦੇ ਗਿਆਨ, ਨਿਸ਼ਅੱਖਰ ਆਪ ਪੜ੍ਹਾਇੰਦਾ। ਕਾਗ਼ਜ਼ ਕਲਮ ਸ਼ਾਹੀ ਹੋਏ ਹੈਰਾਨ, ਹਰਿ ਕਾ ਲੇਖਾ ਲਿਖਤ ਵਿਚ ਨਾ ਆਇੰਦਾ। ਸੰਤ ਸਾਜਣ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਗੁਰਮੁਖਾਂ ਦੇ ਇਕ ਧਿਆਨ, ਧਿਆਨ ਧਿਆਨ ਵਿਚ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪਣੇ ਹੱਥ ਰਖਾਇੰਦਾ। ਸਾਚਾ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਪਰਗਟ ਹੋ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਨੂਰ ਨੂਰਾਨਾ ਸੱਚਾ ਮਾਹੀਆ। ਆਪਣੀ ਹਕੀਕਤ ਲਏ ਵਿਚਾਰ, ਲਾਸ਼ਰੀਕ ਫੇਰਾ ਪਾਈਆ। ਮੁਰੀਦ ਮੁਰਸ਼ਦ ਲਏ ਉਠਾਲ, ਫੜ ਬਾਂਹੋਂ ਗਲੇ ਲਗਾਈਆ। ਕਲਮਾ ਨਬੀ ਦਏ ਸਿਖਾਲ, ਰਸੂਲ ਇਕੋ ਨਜ਼ਰੀ ਆਈਆ। ਗੁਰ ਅਵਤਾਰ ਦਏ ਸਹਾਰ, ਪੀਰ ਪੈਗ਼ੰਬਰ ਗੋਦ ਬਹਾਈਆ। ਭਗਤ ਭਗਵੰਤ ਮਿਲਾਏ ਨਾਲ, ਕਲ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦੀ ਇਕੋ ਇਕ ਵਡਿਆਈਆ। ਇਕੋ ਸ਼ਬਦ ਸੁਤ ਦੁਲਾਰਾ, ਗੁਰ ਸਤਿਗੁਰ ਆਪ ਉਠਾਇੰਦਾ। ਕਲਜੁਗ ਕਰੇ ਪਾਰ ਕਿਨਾਰਾ, ਸਤਿਜੁਗ ਸਾਚਾ ਰੰਗ ਚੜ੍ਹਾਇੰਦਾ। ਭਗਤ ਭਗਵਾਨ ਮੇਲਾ ਇਕ ਦਵਾਰਾ, ਦੂਜਾ ਘਰ ਨਾ ਕੋਇ ਵਖਾਇੰਦਾ। ਦੇਵਣਹਾਰਾ ਦਰਸ ਦੀਦਾਰਾ, ਦੀਦ ਈਦ ਚੰਦ ਚੜ੍ਹਾਇੰਦਾ। ਖੋਲ੍ਹਣਹਾਰਾ ਬਜਰ ਕਿਵਾੜਾ, ਬਜਰ ਕਪਾਟੀ ਤੋੜ ਤੁੜਾਇੰਦਾ।

ਦੇਵਣਹਾਰਾ ਵਸਤ ਠੰਡਾ ਠਾਰਾ, ਨਾਭ ਕਵਲ ਉਲਟਾਇੰਦਾ। ਬਖ਼ਸ਼ਣਹਾਰ ਜੋਤ ਚਮਤਕਾਰਾ, ਜੋਤ ਨਿਰੰਜਣ ਦੀਆ ਡਗਮਗਾਇੰਦਾ। ਪਰੇਮ ਪ੍ਰੀਤੀ ਕਰ ਪਿਆਰਾ, ਪੀਆ ਪਰੀਤਮ ਮੇਲ ਮਿਲਾਇੰਦਾ। ਭਗਤ ਵਛਲ ਸਦਾ ਗਿਰਧਾਰਾ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਦਏ ਸਹਾਰਾ, ਸਤਿ ਸਤਿਵਾਦੀ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਮੇਲ ਮਿਲਾਇੰਦਾ। ਸਾਚਾ ਮੇਲਾ ਸ਼ਬਦੀ ਧਾਰ, ਗੁਰ ਸਤਿਗੁਰ ਆਪ ਮਿਲਾਈਆ। ਪਤਿਪਰਮੇਸ਼ਵਰ ਮੀਤ ਮੁਰਾਰ, ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਈਆ । ਈਸ਼ ਜੀਵ ਖੋਲ੍ਹ ਕਿਵਾੜ, ਜਗਦੀਸਰ ਹੋਏ ਸਹਾਈਆ। ਸਾਚੇ ਮੰਦਰ ਆਪੇ ਵਾੜ, ਗ੍ਰਹਿ ਪੜਦਾ ਦਏ ਉਠਾਈਆ। ਕਰ ਪਰਕਾਸ਼ ਬਹੱਤਰ ਨਾੜ, ਜਗਤ ਅੰਧੇਰ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਵੇ ਸਹਿਜ ਸੁਭਾਈਆ। ਮੇਲ ਮਿਲਾਵਾ ਸ਼ਬਦੀ ਗੁਰ, ਗੁਰ ਚੇਲਾ ਧਾਰ ਜਣਾਇੰਦਾ । ਬ੍ਰਹਮ ਬ੍ਰਹਿਮਾਦ ਇਕੋ ਸੁਰ, ਨਾਦ ਅਨਾਦ ਜਣਾਇੰਦਾ। ਭਗਤ ਭਗਵਾਨ ਅੰਤਰ ਆਤਮ ਜਾਇਣ ਜੁੜ, ਰੂਪ ਅਵਰ ਨਾ ਕੋਇ ਵਖਾਇੰਦਾ। ਇਕ ਦੂਜੇ ਦੀ ਪੂਰੀ ਕਰਨ ਥੁੜ, ਘਾਟਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪਣੇ ਰੰਗ ਰੰਗਾਇੰਦਾ। ਹਰਿਜਨ ਰੰਗੇ ਆਪ ਪ੍ਰਭ, ਪ੍ਰਭ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਲੱਭ, ਗੁਰ ਸ਼ਬਦੀ ਬੂਝ ਬੁਝਾਈਆ। ਧਰਮ ਦਵਾਰੇ ਆਪੇ ਸੱਦ, ਸੱਦਾ ਨਾਮ ਲਗਾਈਆ। ਜਗਤ ਕਿਰਿਆ ਪਾਰ ਹੱਦ, ਹਦੂਦ ਇਕ ਦਰਸਾਈਆ। ਅੰਮ੍ਰਿਤ ਜਾਮ ਪਿਆਏ ਨਿਰਗੁਣ ਮਦਿ, ਸਰਗੁਣ ਖ਼ੁਮਾਰ ਰਖਾਈਆ। ਲੱਖ ਚੁਰਾਸੀ ਨਾਲੋਂ ਕਰ ਅੱਡ, ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਥਾਉਂ ਥਾਈਂਆ। ਹਰਿਜਨ ਮੇਲਾ ਥਾਨ ਥਨੰਤਰ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਆਤਮ ਪਰਮਾਤਮ ਏਕਾ ਮੰਤਰ, ਸੋਹੰ ਢੋਲਾ ਇਕ ਪੜ੍ਹਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਖੋਜ ਖੁਜਾਇੰਦਾ। ਪਾਵੇ ਸਾਰ ਗਗਨ ਗਗਨੰਤਰ, ਲੱਖ ਚੁਰਾਸੀ ਪੜਦਾ ਲਾਹਿੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸਤਿਜੁਗ ਬਣਾਏ ਸਾਚੀ ਬਣਤਰ, ਕਲਜੁਗ ਕੂੜੀ ਕਿਰਿਆ ਕਾਲਖ ਟਿੱਕਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਆਪ ਮਿਲਾਇੰਦਾ। ਸੰਤ ਸੁਹੇਲਾ ਸੱਜਣ ਮੀਤ, ਮਿੱਤਰ ਪਿਆਰਾ ਨਜ਼ਰੀ ਆਈਆ । ਜਿਸ ਮਿਲਿਆ ਪ੍ਰਭ ਅਤੀਤ, ਤ੍ਰੈਗੁਣ ਨਾਤਾ ਦਏ ਤੁੜਾਈਆ। ਸ਼ਬਦ ਅਗੰਮੀ ਢੋਲਾ ਗੀਤ, ਗ੍ਰਹਿ ਮੰਦਰ ਰਾਗ ਸੁਣਾਈਆ। ਚਰਨ ਕਵਲ ਉਪਰ ਧਵਲ ਸਚ ਸਚ ਪ੍ਰੀਤ, ਪ੍ਰੀਤੀਵਾਨ ਇਕ ਸਮਝਾਈਆ। ਨਾਤਾ ਤੁਟੇ ਮੰਦਰ ਮਸੀਤ, ਜਿਸ ਸਤਿਗੁਰ ਪੂਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਰਿਹਾ ਚੁਕਾਈਆ। ਹਰਿਜਨ ਲੇਖਾ ਚੁੱਕੇ ਮਾਤ, ਸ੍ਰੀ ਭਗਵਾਨ ਆਪ ਚੁਕਾਇੰਦਾ। ਜਨ ਭਗਤਾਂ ਦੇਵੇ ਇਕੋ ਦਾਤ, ਨਾਮ ਨਿਧਾਨ ਝੋਲੀ ਪਾਇੰਦਾ। ਲੇਖਾ ਲਿਖੇ ਬਿਨ ਕਲਮ ਦਵਾਤ, ਸ਼ਾਹੀ ਰੰਗ ਨਾ ਕੋਇ ਰੰਗਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਵੇਖਣਹਾਰਾ ਮਾਰ ਝਾਤ, ਅਨਭਵ ਆਪਣੀ ਧਾਰ ਚਲਾਇੰਦਾ । ਪਰਵਰਦਿਗਾਰ ਬੇਪਰਵਾਹ ਦੇਵਣਹਾਰ ਨਜਾਤ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਮੁਰੀਦ ਮੁਰਸ਼ਦ ਹੋਣ ਨਾ ਦੇਵੇ ਵਫ਼ਾਤ, ਫਤਵਾ ਅੰਤ ਨਾ ਕੋਇ ਲਗਾਇੰਦਾ । ਪਿਆਵਣਹਾਰਾ ਆਬ ਹਯਾਤ, ਸਚ ਪਿਆਲਾ ਇਕ ਵਖਾਇੰਦਾ। ਵੇਖਣਹਾਰਾ ਕਾਇਨਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਦੇਵਣਹਾਰਾ ਸਾਚਾ ਵਰ, ਭਗਤ ਵਛਲ ਦਇਆ ਕਮਾਇੰਦਾ। ਭਗਤ ਵਛਲ ਵਛਲ ਗਿਰਧਾਰਾ, ਆਪਣੀ ਦਇਆ ਕਮਾਈਆ। ਬਿਨ ਨੇਤਰ ਨੈਣਾਂ ਵੇਖੇ ਸੰਸਾਰਾ, ਬਿਨ ਕੰਨਾਂ ਸੁਣੇ ਲੋਕਾਈਆ । ਬਿਨ ਰਸਨਾ ਜਿਹਵਾ ਗਾਏ ਵਾਰਾ, ਵਾਰਤਾ ਆਪਣੀ ਆਪ ਅਲਾਈਆ। ਬਿਨ ਪੰਜ ਤੱਤ ਕਰੇ ਸ਼ੰਗਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਾ ਬੰਧਨ ਪਾਈਆ। ਬਿਨ ਤ੍ਰੈਗੁਣ ਮਾਇਆ ਦਏ ਸਹਾਰਾ, ਬਿਨ ਬ੍ਰਹਮਾ ਵਿਸ਼ਨ ਸ਼ਿਵ ਕਰੇ ਵਡਿਆਈਆ। ਬਿਨ ਕਾਗ਼ਜ਼ ਕਲਮ ਬਣੇ ਲਿਖਾਰਾ, ਆਪਣਾ ਲੇਖਾ ਦਏ ਸਮਝਾਈਆ। ਇਕੋ ਸ਼ਬਦ ਸੁਤ ਦੁਲਾਰਾ, ਆਦਿ ਜੁਗਾਦਿ ਜੁਗਾ ਜੁਗੰਤਰ ਵਣਜ ਵਖਾਈਆ। ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਨਿਰਗੁਣ ਸਾਰ ਕੋਇ ਨਾ ਆਈਆ। ਕਲਜੁਗ ਅੰਤਮ ਨਿਹਕਲੰਕ ਲੈ ਅਵਤਾਰਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੁੱਛੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦਰ ਦਰ ਘਰ ਘਰ ਭਗਤ ਭਗਵਾਨ ਇਕੋ ਅਲਖ ਜਣਾਈਆ। ਸਚਖੰਡ ਨਿਵਾਸੀ ਸਚ ਦਰਬਾਰ, ਸਤਿ ਸਤਿਵਾਦੀ ਖੇਲ ਕਰਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਬੇਪਰਵਾਹ ਰਾਹ ਚਲਾਇੰਦਾ। ਨਿਰਗੁਣ ਜੋਤ ਕਰ ਉਜਿਆਰ, ਦੀਆ ਬਾਤੀ ਕਮਲਾਪਾਤੀ ਆਪ ਟਿਕਾਇੰਦਾ। ਮਹੱਲ ਅਟੱਲ ਉਚ ਮਨਾਰ, ਸੋਭਾਵੰਤ ਆਪ ਸੁਹਾਇੰਦਾ । ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਸੋ ਪੁਰਖ ਨਿਰੰਜਣ ਕਰੇ ਖੇਲ ਅਪਾਰ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਹਰਿ ਪੁਰਖ ਨਿਰੰਜਣ ਠਾਂਡਾ ਦਰਬਾਰ, ਨਿਰਾਕਾਰ ਆਪ ਵਸਾਇੰਦਾ। ਏਕੰਕਾਰਾ ਵਡ ਬਲਕਾਰ, ਬਲ ਆਪਣਾ ਆਪ ਪਰਗਟਾਇੰਦਾ। ਆਦਿ ਨਿਰੰਜਣ ਨਿਰਾਕਾਰ ਨਿਰਵੈਰ ਹੋ ਜ਼ਾਹਰ, ਜ਼ਹੂਰ ਆਪਣਾ ਇਕ ਦਰਸਾਇੰਦਾ। ਅਬਿਨਾਸ਼ੀ ਕਰਤਾ ਖੋਲ੍ਹ ਕਵਾੜ, ਮੰਦਰ ਅੰਦਰ ਸੋਭਾ ਪਾਇੰਦਾ। ਸ੍ਰੀ ਭਗਵਾਨ ਸਾਚੇ ਲਾਲ, ਪੁਰਖ ਅਕਾਲ ਆਪ ਜਗਾਇੰਦਾ । ਪਾਰਬ੍ਰਹਮ ਪ੍ਰਭ ਹੋ ਤਿਆਰ, ਆਪ ਆਪਣੀ ਖੇਲ ਕਰਾਇੰਦਾ। ਕਰਨੀ ਕਰਤਾ ਕਰੇ ਆਪ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਸ਼ਬਦੀ ਸੁਤ ਜੋਧਾ ਬਲਕਾਰ, ਬਲਧਾਰੀ ਆਪ ਉਠਾਇੰਦਾ। ਥਿਰ ਘਰ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸਤਿ ਪੁਰਖ ਨਿਰੰਜਣ, ਸਤਿ ਸਤਿਵਾਦੀ ਆਪ ਕਰਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਦੋ ਜਹਾਨ ਲੇਖਾ ਜਾਣੇ ਦਰਦ ਦੁਖ ਭੈ ਭੰਜਨ, ਭੇਵ ਅਭੇਦਾ ਭੇਵ ਆਪ ਖੁਲ੍ਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦੀਨ ਦਿਆਲ ਠਾਕਰ ਸਵਾਮੀ ਨਾਮ ਨਿਧਾਨ ਪਾਏ ਇਕੋ ਅੰਜਨ, ਜੁਗਾ ਜੁਗੰਤਰ ਏਕਾ ਏਕ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਈਆ। ਸਚਖੰਡ ਦਵਾਰ ਸਚ ਸੁਲਤਾਨਾ, ਸੋਭਾਵੰਤ ਆਪ ਸੁਹਾਈਆ। ਸੋ ਪੁਰਖ ਨਿਰੰਜਣ ਵਡ ਮਰਦ ਮਰਦਾਨਾ, ਵਡ ਮਰਦਾਨਗੀ ਆਪ ਕਮਾਈਆ। ਸ਼ਬਦੀ ਸ਼ਬਦ ਹੋ ਮਿਹਰਵਾਨਾ, ਬੇਪਰਵਾਹ ਆਪਣਾ ਰਾਹ ਚਲਾਈਆ। ਜੁਗ ਚੌਕੜੀ ਖੇਲ ਮਹਾਨਾ, ਕਰਨੀ ਕਰਤਾ ਆਪ ਕਮਾਈਆ। ਦੇਵਣਹਾਰਾ ਧੁਰ ਫ਼ਰਮਾਨਾ, ਸਚ ਸੰਦੇਸਾ ਇਕ ਅਲਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਣਹਾਰਾ ਇਕ ਗਿਆਨਾ, ਬੋਧ ਅਗਾਧ ਕਰੇ ਪੜ੍ਹਾਈਆ। ਖਾਣੀ ਬਾਣੀ ਕਰ ਨਿਸ਼ਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਕਰਨੀ ਆਪ ਕਰਾਈਆ। ਸਚਖੰਡ ਦਵਾਰ ਇਕ ਮਹੱਲਾ, ਨਿਰਗੁਣ ਆਪਣਾ ਆਸਣ ਲਾਇੰਦਾ। ਨਿਰਗੁਣ ਧਾਰ ਨਿਰਗੁਣ ਨੂਰ ਨਿਰਗੁਣ ਦੀਪਕ ਬਲਾ, ਨਿਰਗੁਣ ਸ਼ਬਦੀ ਸ਼ਬਦ ਵੰਡ ਵੰਡਾਇੰਦਾ। ਨਿਰਗੁਣ

ਫੜਾਏ ਨਿਰਗੁਣ ਪੱਲਾ, ਆਪ ਆਪਣੀ ਗੰਢ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪੇ ਚੜ੍ਹ, ਸਤਿ ਸਤਿਵਾਦੀ ਸੋਭਾ ਪਾਇੰਦਾ। ਸਤਿ ਸਤਿਵਾਦੀ ਸਤਿ ਪੁਰਖ, ਬੇਅੰਤ ਵੱਡੀ ਵਡਿਆਈਆ। ਆਦਿ ਜੁਗਾਦਿ ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਰੋਗ ਨਾ ਕੋਇ ਰਾਈਆ। ਨਿਰਗੁਣ ਹੋਏ ਸਤਿ ਪੁਰਖ, ਨਿਤ ਨਵਿਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਆਪਣਾ ਭੇਵ ਰੱਖੇ ਹੱਥ, ਦੂਸਰ ਸੰਗ ਨਾ ਕੋਇ ਰਖਾਇੰਦਾ। ਨਿਰਗੁਣ ਨੂਰ ਹੋ ਪਰਗਟ, ਹਰਿ ਜੂ ਆਪਣਾ ਵੇਸ ਵਟਾਇੰਦਾ। ਸ਼ਬਦ ਅਗੰਮ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਜੁਗ ਚੌਕੜੀ ਮਾਰਗ ਦੱਸ, ਨਿਰਗੁਣ ਸਰਗੁਣ ਰਾਹ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿ ਸਤਿਵਾਦੀ ਦੇ ਵਥ, ਵਸਤ ਅਮੋਲਕ ਝੋਲੀ ਪਾਇੰਦਾ। ਨਾਮ ਨਿਧਾਨ ਜਣਾਏ ਮਹਿਮਾ ਅਕੱਥ, ਮਿੱਤਰ ਮੀਤਾ ਨਾਮ ਸਮਝਾਇੰਦਾ। ਆਤਮ ਪਰਮਾਤਮ ਸਾਚੇ ਮੰਦਰ ਵਸ, ਕਾਇਆ ਬੰਕ ਡੇਰਾ ਲਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਜੋਤ ਨਿਰੰਜਣ ਡਗਮਗਾਇੰਦਾ। ਲੇਖਾ ਜਾਣ ਸਵਾਸ ਸਵਾਸ, ਸਵਾਸ ਸਵਾਸਾਂ ਵਿਚ ਸਮਾਇੰਦਾ। ਖੇਲ ਕਰ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣਾ ਬੰਧਨ ਪਾਇੰਦਾ। ਜੁਗ ਚੌਕੜੀ ਖੇਲ ਅਪਾਰ, ਹਰਿ ਕਰਤਾ ਆਪ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸਾਚੀ ਸੇਵਾ ਇਕ ਸਮਝਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਚਮ ਤੱਤ ਕਰੇ ਕੁੜਮਾਈਆ। ਚਾਰ ਖਾਣੀ ਬੋਲ ਜੈਕਾਰ, ਅੰਡਜ ਜੇਰਜ ਉਤਭੁਜ ਸੇਤਜ ਰੰਗ ਰੰਗਾਈਆ। ਚਾਰ ਬਾਣੀ ਕਰ ਪਸਾਰ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਲੇਖਾ ਜਾਣ ਧੁਰ ਦਰਬਾਰ, ਧੁਰ ਦੀ ਕਾਰ ਕਮਾਈਆ। ਨਿਰਗੁਣ ਦੇਵਣਹਾਰ ਸਹਾਰ, ਸਤਿ ਪੁਰਖ ਨਿਰੰਜਣ ਇਕੋ ਨਜ਼ਰੀ ਆਈਆ। ਨਿਰਗੁਣ ਲੈ ਮਾਤ ਅਵਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਰਾਈਆ। ਸਾਚੀ ਕਰਨੀ ਜੁਗ ਜੁਗ ਕਰਦਾ, ਕਰਤਾ ਪੁਰਖ ਕਰਨਹਾਰ। ਨਿਰਭੈ ਹੋ ਕਦੇ ਨਾ ਡਰਦਾ, ਦੋ ਜਹਾਨਾਂ ਪਾਵੇ ਸਾਰ। ਲੱਖ ਚੁਰਾਸੀ ਅੰਦਰ ਵੜਦਾ, ਜੋਤੀ ਜਾਤਾ ਖੇਲ ਅਪਾਰ। ਸਾਚੇ ਮੰਦਰ ਆਪੇ ਚੜ੍ਹਦਾ, ਮਹੱਲ ਅਟੱਲ ਉਚ ਮਨਾਰ। ਆਤਮ ਪਰਮਾਤਮ ਢੋਲਾ ਇਕੋ ਪੜ੍ਹਦਾ, ਸੋਹੰ ਸ਼ਬਦ ਜੈਕਾਰ। ਸਚਖੰਡ ਦਵਾਰ ਗੁਰ ਅਵਤਾਰ ਪੀਰ ਪੈਗ਼ੰਬਰ ਆਪੇ ਘੜਦਾ, ਥਿਰ ਘਰ ਦੇਵੇ ਆਪ ਬਹਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਦੀਨ ਦਿਆਲ। ਦੀਨ ਦਿਆਲ ਖੇਲ ਅਪਾਰ, ਥਿਰ ਘਰ ਸ਼ਬਦੀ ਦਏ ਵਡਿਆਈਆ। ਸ਼ਬਦੀ ਸ਼ਬਦ ਵਡ ਭੰਡਾਰ, ਬੇਪਰਵਾਹ ਆਪ ਵਰਤਾਈਆ। ਨਿਰਗੁਣ ਸਰਗੁਣ ਕਰ ਪਿਆਰ, ਵਸਤ ਅਮੋਲਕ ਝੋਲੀ ਪਾਈਆ। ਗੁਰ ਅਵਤਾਰ ਖੇਲ ਨਿਆਰ, ਨਿਰਗੁਣ ਸਰਗੁਣ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਆਪਣੀ ਖੇਲ ਰਚਾਈਆ। ਆਦਿ ਖੇਲ ਰਚ ਨਿਰੰਕਾਰ, ਨਿਰਗੁਣ ਆਪਣੀ ਧਾਰ ਚਲਾਇੰਦਾ। ਲੱਖ ਚੁਰਾਸੀ ਕਰ ਪਿਆਰ ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਇੰਦਾ। ਆਤਮ ਪਰਮਾਤਮ ਭੇਵ ਨਿਆਰ, ਆਪ ਆਪਣਾ ਖੇਲ ਖਲਾਇੰਦਾ। ਈਸ਼ ਜੀਵ ਦਏ ਆਧਾਰ, ਜਗਦੀਸ਼ ਰੰਗ ਰੰਗਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰ, ਧੁਨ ਆਤਮਕ ਰਾਗ ਸੁਣਾਇੰਦਾ। ਸੇਵਾ ਲਾ ਗੁਰ ਅਵਤਾਰ, ਆਪ ਆਪਣਾ ਕਰਮ ਕਮਾਇੰਦਾ। ਨਿਹਕਰਮੀ

ਹੋ ਖ਼ਬਰਦਾਰ, ਸਾਚੀ ਖ਼ਬਰ ਆਪ ਸੁਣਾਇੰਦਾ। ਜੁਗ ਚੌਕੜੀ ਦਏ ਆਧਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਜਣਾਇੰਦਾ। ਜੁਗ ਚੌਕੜੀ ਵੇਸ ਲੋਕਮਾਤ, ਨਿਰਗੁਣ ਸਰਗੁਣ ਆਪ ਕਰਾਈਆ। ਸਰਗੁਣ ਦੇਵਣਹਾਰਾ ਦਾਤ, ਇਛਿਆ ਭਿਛਿਆ ਪੂਰ ਕਰਾਈਆ। ਬੋਧ ਅਗਾਧ ਸ਼ਬਦ ਗਿਆਨ, ਨਾਮ ਨਿਧਾਨ ਕਰੇ ਪੜ੍ਹਾਈਆ। ਨਿਸ਼ਅੱਖਰ ਕਰ ਪਰਵਾਨ, ਪਰਵਾਨਾ ਘਰ ਘਰ ਵੰਡ ਵੰਡਾਈਆ। ਵਸਣਹਾਰਾ ਸਚ ਮਕਾਨ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣਾ ਰਾਹ ਜਣਾਈਆ। ਜੁਗ ਚੋਕੜੀ ਰਾਹ ਅਨਡਿਠ, ਨਰ ਨਿਰੰਕਾਰ ਆਪ ਜਣਾਇੰਦਾ। ਗੁਰ ਅਵਤਾਰ ਕਰ ਕਰ ਹਿਤ, ਪੀਰ ਪੈਗ਼ੰਬਰ ਭੇਵ ਖੁਲ੍ਹਾਇੰਦਾ। ਵੇਸ ਵਟਾਏ ਨਿਤ ਨਵਿਤ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਧੁਰ ਦਰਬਾਰ, ਧੁਰਦਰਗਾਹੀ ਆਪ ਜਣਾਈਆ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਆਧਾਰ, ਕਰੋੜ ਤੇਤੀਸਾ ਆਪਣੀ ਖੇਲ ਕਰਾਈਆ। ਹੁਕਮੇ ਅੰਦਰ ਗੁਰ ਅਵਤਾਰ, ਤੇਈ ਅਵਤਾਰ ਨਿਰਗੁਣ ਨਿਰਗੁਣ ਖੇਲ ਖਲਾਈਆ। ਹੁਕਮੇ ਅੰਦਰ ਪੀਰ ਪੈਗ਼ੰਬਰ ਦੇ ਆਧਾਰ, ਕਲਮਾ ਨਬੀ ਰਸੂਲ ਜਣਾਈਆ। ਹੁਕਮੇ ਅੰਦਰ ਭਗਤ ਭਗਵਾਨ ਖੋਲ੍ਹ ਕਵਾੜ, ਆਤਮ ਹਾਟੀ ਕੁੰਡਾ ਲਾਹੀਆ। ਹੁਕਮੇ ਅੰਦਰ ਮੇਲ ਮਿਲਾਵਾ ਘਰ ਜੈਕਾਰ, ਸ਼ਬਦ ਸ਼ਬਦੀ ਨਾਦ ਸੁਣਾਈਆ। ਹੁਕਮੇ ਅੰਦਰ ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਹੁਕਮੇ ਅੰਦਰ ਬਣ ਭਿਖਾਰ, ਦਰ ਦਰਵੇਸ਼ ਅੱਗੇ ਆਪਣੀ ਝੋਲੀ ਡਾਹੀਆ। ਹੁਕਮੇ ਅੰਦਰ ਬਣੇ ਵਰਤਾਰ, ਦਾਤਾ ਦਾਨੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਸਾਚੀ ਕਰਨੀ ਕਰਨੇਹਾਰ, ਕਰਤਾ ਪੁਰਖ ਇਕ ਅਖਵਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਲੈ ਅਵਤਾਰ, ਨਿਰਵੈਰ ਪੁਰਖ ਆਪਣਾ ਰਾਹ ਚਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰ, ਵੇਖਣਹਾਰਾ ਨਜ਼ਰ ਕਿਸੇ ਨਾ ਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਲਿਖਾਰ, ਗੀਤਾ ਗਿਆਨ ਇਕ ਦ੍ਰਿੜਾਇੰਦਾ। ਅੰਜੀਲ ਕੁਰਾਨ ਕਰ ਪਿਆਰ, ਕਾਇਆ ਕਾਅਬਾ ਮੰਦਰ ਸੁਹੰਜਣਾ ਇਕ ਸੁਹਾਇੰਦਾ। ਖਾਣੀ ਬਾਣੀ ਬੋਲ ਜੈਕਾਰ, ਸਾਚਾ ਨਾਅਰਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਵੰਡ ਵੰਡਾਇੰਦਾ। ਜੁਗ ਚੌਕੜੀ ਵੰਡ, ਗਹਿਰ ਗੰਭੀਰ ਆਪ ਜਣਾਈਆ। ਆਦਿ ਜੁਗਾਦਿ ਆਪੇ ਜਾਣੇ ਆਪਣਾ ਕੰਮ, ਦੂਸਰ ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੇੜਾ ਬੰਨ੍ਹ, ਦੋ ਜਹਾਨਾਂ ਪਾਰ ਕਰਾਈਆ। ਵਸਣਹਾਰ ਬਿਨ ਛੱਪਰ ਛੰਨ, ਸਾਚੇ ਮੰਦਰ ਸੋਭਾ ਪਾਈਆ। ਦੇਵਣਹਾਰਾ ਨਾਮ ਧੰਨ, ਵਸਤ ਅਮੋਲਕ ਇਕ ਜਣਾਈਆ। ਸੁਣਾਵਣਹਾਰਾ ਰਾਗ ਕੰਨ, ਬਿਨ ਰਸਨਾ ਜਿਹਵਾ ਗਾਈਆ। ਚੜ੍ਹਾਵਣਹਾਰਾ ਸਾਚਾ ਚੰਨ, ਬਿਨ ਸੂਰਜ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਜਣਾਈਆ। ਕਲਜੁਗ ਅੰਤਮ ਹਰਿ ਕਰਤਾਰ, ਹਰਿ ਕਰਤਾ ਆਪ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਵਾਰੋ ਵਾਰ, ਨਵ ਨੌਂ ਚਾਰ ਵੰਡ ਵੰਡਾਇੰਦਾ। ਗੁਰ ਅਵਤਾਰ ਸੇਵਾਦਾਰ, ਪੀਰ ਪੈਗ਼ੰਬਰ ਸੀਸ ਝੁਕਾਇੰਦਾ। ਵਰਨ ਬਰਨ ਜ਼ਾਤ ਪਾਤ ਰੰਗ ਰੰਗੇ ਕਰਤਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਗੰਢ ਪਵਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਖੇਲ ਕਰਾਇੰਦਾ। ਜੁਗ ਚੌਕੜੀ ਖੇਲ ਖ਼ਾਲਕ, ਮਖਲੂਕ ਰੰਗ ਚੜ੍ਹਾਈਆ। ਪੀਰ ਪੈਗ਼ੰਬਰ ਬਣ ਸਾਲਸ, ਸਚ ਸਾਲਸੀ ਮਾਤ ਕਰਾਈਆ। ਨਿਰਗੁਣ ਧਾਰ ਸਰਗੁਣ ਖ਼ਾਲਸ, ਖ਼ਾਲਸ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਦਾ ਆਇਆ, ਕਰਨਹਾਰ ਇਕ ਅਖਵਾਈਆ। ਲੇਖਾ ਜਾਣ ਤ੍ਰੈਗੁਣ ਮਾਇਆ, ਪੰਜ ਤੱਤ ਕਰੇ ਕੁੜਮਾਈਆ। ਜੁਗ ਚੌਕੜੀ ਰਾਹ ਚਲਾਇਆ, ਗੁਰ ਅਵਤਾਰ ਸੇਵ ਕਮਾਈਆ। ਸ਼ਾਸਤਰ ਸਿਮਰਤ ਦਏ ਉਪਜਾਇਆ, ਨਾਮ ਨਿਧਾਨ ਸਿਫ਼ਤ ਸਾਲਾਹੀਆ। ਰਸਨਾ ਜਿਹਵਾ ਸਰਗੁਣ ਗਾਇਆ, ਨਿਰਗੁਣ ਭੇਵ ਚੁਕਾਈਆ। ਕਲਮ ਸ਼ਾਹੀ ਮਾਣ ਦਿਵਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਈਆ। ਆਪਣਾ ਖੇਲ ਕਰੇ ਮਾਤ, ਨਿਰਗੁਣ ਆਪਣੀ ਧਾਰ ਚਲਾਇੰਦਾ। ਜੁਗ ਜੁਗ ਪੂਰੀ ਕਰੇ ਖ਼ਾਹਸ਼, ਖ਼ਾਹਸ਼ ਖ਼ਾਹਸ਼ ਨਾਲ ਪਰਨਾਇੰਦਾ। ਨਿਰਗੁਣ ਸਰਗੁਣ ਵੇਖੇ ਖੇਲ ਤਮਾਸ਼, ਗੋਪੀ ਕਾਹਨ ਮੰਡਲ ਰਾਸ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰ ਏਕੰਕਾਰ ਏਕਾ ਏਕ ਸੁਹਾਇੰਦਾ। ਸਚਖੰਡ ਦਵਾਰੇ ਨਿਰਗੁਣ ਜੋਤ, ਨਿਰਵੈਰ ਪੁਰਖ ਅਖਵਾਈਆ। ਵਸਣਹਾਰਾ ਏਕਾ ਕੋਟ, ਦੂਜਾ ਬੰਕ ਨਾ ਕੋਇ ਵਡਿਆਈਆ। ਸ਼ਬਦ ਅਗੰਮ ਨਗਾਰਾ ਚੋਟ, ਦੋ ਜਹਾਨ ਸ਼ਨਵਾਈਆ। ਦੇਵਣਹਾਰ ਸਦ ਅਤੋਟ, ਭੰਡਾਰ ਇਕੋ ਇਕ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਨਿਰਗੁਣ ਬਣਾਏ ਗੋਤ, ਸਰਗੁਣ ਸਰਗੁਣ ਘਰ ਵਖਾਈਆ। ਸ਼ਬਦੀ ਧਾਰ ਓਤ ਪੋਤ, ਪੁਤ ਪੋਤਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸੱਚਾ ਮਾਹੀਆ। ਸਚਖੰਡ ਵਸੇ ਏਕੰਕਾਰ, ਅਕਲ ਕਲਾ ਅਖਵਾਇੰਦਾ। ਨਿਰਗੁਣ ਨੂਰ ਜੋਤ ਉਜਿਆਰ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਜੁਗ ਚੌਕੜੀ ਕਰ ਪਸਾਰ, ਪਰਮ ਪੁਰਖ ਫੇਰਾ ਪਾਇੰਦਾ। ਲੇਖਾ ਜਾਣ ਗੁਰ ਅਵਤਾਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਦਰ ਦਰਵੇਸ਼ ਮੰਗਦੇ ਗਏ ਬਣ ਭਿਖਾਰ, ਖ਼ਾਲੀ ਝੋਲੀ ਸਰਬ ਭਰਾਇੰਦਾ। ਦੇਵਣਹਾਰ ਹਰਿ ਭੰਡਾਰ, ਆਦਿ ਅੰਤ ਆਪ ਵਰਤਾਇੰਦਾ। ਕਾਗ਼ਜ਼ ਕਲਮ ਨਾ ਲਿਖਣਹਾਰ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਹੱਥ ਰਖਾਇੰਦਾ। ਜੁਗ ਜੁਗ ਪੰਧ ਗਿਆ ਮੁੱਕ, ਲੋਕਮਾਤ ਰਹਿਣ ਨਾ ਪਾਈਆ। ਕਲਜੁਗ ਅੰਤਮ ਨੇੜੇ ਆਇਆ ਢੁਕ, ਦੋ ਜਹਾਨ ਦੇਣ ਗਵਾਹੀਆ। ਚੌਦਾਂ ਤਬਕਾਂ ਬੂਟਾ ਰਿਹਾ ਸੁੱਕ, ਆਬੇ ਹਯਾਤ ਨਾ ਕੋਇ ਪਿਆਈਆ। ਚੌਦਾਂ ਲੋਕ ਵੇਖਣ ਲੁਕ ਲੁਕ, ਨੇਤਰ ਨੈਣ ਨੈਣ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦੀ ਰਾਹ ਤੱਕਣ ਸੁਤ, ਕਵਣ ਦਵਾਰੇ ਫੇਰਾ ਪਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਦਏ ਕਰਾਈਆ। ਨਿਰਵੈਰ ਸੁਹਾਏ ਆਪਣੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਲੱਖ ਚੁਰਾਸੀ ਵੇਖੇ ਕਾਇਆ ਬੁੱਤ, ਘਰ ਘਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਂਧੀ ਬਣੇ ਇਕੋ ਰਾਹੀਆ। ਕਵਣ ਵੇਲਾ ਬਣੇ ਪਾਂਧੀ ਰਾਹੀ, ਰਹਿਬਰ ਇਕੋ ਨਜ਼ਰੀ ਆਈਆ। ਦੋ ਜਹਾਨਾਂ ਕੱਟੇ ਫਾਹੀ, ਨਿਰਗੁਣ ਦਾਤਾ ਬੇਪਰਵਾਹੀਆ। ਕਲਜੁਗ ਕੂੜੀ ਮਿਟੇ ਸ਼ਾਹੀ, ਦੁਰਮਤ ਮੈਲ ਧਵਾਈਆ। ਗੋਬਿੰਦ ਏਕਾ ਬੂਟਾ ਪੁੱਟਿਆ ਕਾਹੀ, ਕੂੜੀ ਕਿਰਿਆ ਦਏ ਉਖੜਾਈਆ। ਮੇਲ ਮਿਲਾਏ ਝੀਵਰ ਛੀਂਬੇ ਨਾਈ,

ਜ਼ਾਤ ਪਾਤ ਰਹਿਣ ਨਾ ਪਾਈਆ। ਚਾਰ ਵਰਨ ਬਣਾਏ ਭਾਈ ਭਾਈ, ਬਰਨ ਅਠਾਰਾਂ ਦਏ ਰੁੜ੍ਹਾਈਆ। ਨਿਰਮਲ ਜੋਤ ਕਰੇ ਰੁਸ਼ਨਾਈ, ਅਗਿਆਨ ਅੰਧੇਰ ਗਵਾਈਆ। ਆਤਮ ਪਰਮਾਤਮ ਹੋਏ ਸਹਾਈ, ਦੂਜਾ ਲੇਖ ਰਹਿਣ ਨਾ ਪਾਈਆ। ਬ੍ਰਹਮ ਪਾਰਬ੍ਰਹਮ ਮੇਲ ਮਿਲਾਏ ਸਚ ਗੋਸਾਈਂ, ਗਹਿਰ ਗੰਭੀਰ ਥਾਉਂ ਥਾਈਂਆ। ਗ਼ਰੀਬ ਨਿਮਾਣਿਆਂ ਕੋਝੇ ਕਮਲਿਆਂ ਪਕੜੇ ਬਾਂਹੀ, ਜਗਤ ਰੁਸਿਆਂ ਲਏ ਮਨਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਖ਼ਾਕ ਰਲਾਈ, ਸੀਸ ਤਾਜ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਪੁਰਖ ਬਿਧਾਤਾ ਕਲਜੁਗ ਆਪਣਾ ਵੇਸ ਵਟਾਈਆ। ਗੁਰ ਅਵਤਾਰ ਰਹੇ ਉਡੀਕ, ਪੀਰ ਪੈਗ਼ੰਬਰ ਧਿਆਨ ਲਗਾਈਆ। ਨਿਰਵੈਰ ਪੁਰਖ ਤੇਰੀ ਆਈ ਤਰੀਕ, ਕਿਉਂ ਬੈਠਾ ਮੁਖ ਛੁਪਾਈਆ। ਤੇਰਾ ਨਾਉਂ ਲਾਸ਼ਰੀਕ, ਸਿਰਕਤ ਮੇਟ ਖ਼ੁਦਾਈਆ। ਤੇਰੇ ਵਿਚ ਇਕ ਤੌਫ਼ੀਕ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਬੇਪਰਵਾਹੀਆ। ਵੇਲਾ ਅੰਤਮ ਆਇਆ ਠੀਕ, ਗੋਬਿੰਦ ਲੇਖਾ ਗਿਆ ਸਮਝਾਈਆ। ਨਿਰਗੁਣ ਜਾਣੇ ਸਚ ਪ੍ਰੀਤ, ਸ੍ਰੀ ਭਗਵਾਨ ਤੋੜ ਨਿਭਾਈਆ। ਵੇਦ ਵਿਆਸਾ ਵੇਖੀਏ ਨਜ਼ਦੀਕ, ਨੇਤਰ ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਸ੍ਰੀ ਭਗਵਾਨ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਵਿਸ਼ਨੂੰ ਉਠ ਕਰ ਧਿਆਨ, ਹਰਿ ਵਿਸ਼ਵ ਖੇਲ ਕਰਾਇੰਦਾ। ਬ੍ਰਹਮੇ ਬ੍ਰਹਮ ਨਾ ਹੋ ਅਣਜਾਣ, ਬਾਲੀ ਬੁਧ ਵਡਿਆਇੰਦਾ। ਸ਼ੰਕਰ ਵੇਖ ਧੂਆਂਧਾਰ, ਹਰਿ ਨਿਰਗੁਣ ਜੋਤ ਜੋਤ ਚਮਕਾਇੰਦਾ। ਕਰੋੜ ਤੇਤੀਸਾ ਚੁਕੇ ਕਾਣ, ਸੁਰਪਤ ਇੰਦ ਰਹਿਣ ਨਾ ਪਾਇੰਦਾ। ਤ੍ਰੈਗੁਣ ਮਾਇਆ ਹੋਏ ਵੈਰਾਨ, ਵੈਰੀ ਘਰ ਘਰ ਨਜ਼ਰੀ ਆਇੰਦਾ। ਪੰਜ ਤੱਤ ਚੜ੍ਹੇ ਤੂਫ਼ਾਨ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਲੱਖ ਚੁਰਾਸੀ ਹੋਏ ਵੈਰਾਨ, ਧੀਰਜ ਧੀਰ ਨਾ ਕੋਇ ਧਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਨ, ਪ੍ਰਭ ਅੱਗੇ ਝੋਲੀ ਡਾਹਿੰਦਾ। ਤੂੰ ਦਾਤਾ ਦਾਨੀ ਵਡ ਮਿਹਰਵਾਨ, ਤੇਰੀ ਮਿਹਰ ਅੰਦਰ ਸਭ ਕੁਛ ਨਜ਼ਰੀ ਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਦੱਸ ਦੱਸ ਆਏ ਵਿਚ ਜਹਾਨ, ਕਲਮ ਸ਼ਾਹੀ ਕਾਗ਼ਜ਼ ਰੰਗ ਰੰਗਾਇੰਦਾ। ਤੇਰਾ ਭੇਵ ਨਾ ਪਾਏ ਕੋਈ ਨੌਜਵਾਨ, ਨਿਝ ਘਰ ਨਜ਼ਰ ਕਿਸੇ ਨਾ ਆਇੰਦਾ। ਕੂੜੀ ਕਿਰਿਆ ਘਰ ਘਰ ਵੜਿਆ ਸ਼ੈਤਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰ ਘਰ ਆਸਣ ਲਗਾਇੰਦਾ। ਗੁਰ ਅਵਤਾਰ ਤੱਕਣ ਰਾਹ, ਨੇਤਰ ਨੈਣ ਉਠਾਈਆ। ਬ੍ਰਹਮ ਪਾਰਬ੍ਰਹਮ ਮਿਲੇ ਮਲਾਹ, ਦੋ ਜਹਾਨਾਂ ਬੇੜਾ ਰਿਹਾ ਤਰਾਈਆ। ਭਗਤ ਅਠਾਰਾਂ ਕਰਨ ਸਲਾਹ, ਮਿਲ ਮਿਲ ਆਪਣਾ ਮਤਾ ਪਕਾਈਆ। ਕਵਣ ਵੇਲਾ ਬਖ਼ਸ਼ੇ ਸਰਬ ਗੁਨਾਹ, ਗੁਣ ਅਵਗੁਣ ਮੇਟਣਹਾਰਾ ਹਰਿ ਨਿਰੰਕਾਰ ਅਖਵਾਈਆ। ਕਵਣ ਵੇਲਾ ਦੇਵੇ ਚਰਨ ਪਨਾਹ, ਸਿਰ ਆਪਣਾ ਹੱਥ ਟਿਕਾਈਆ। ਲੇਖਾ ਮੁਕਾਏ ਥਾਉਂ ਥਾਂ, ਬਚਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਦਸਤ ਉਠਾਈਆ। ਵਿਸ਼ਨ ਕਹੇ ਪ੍ਰਭ ਛੇਤੀ ਆ, ਮੈਂ ਤੇਰੀ ਆਸ ਰਖਾਈਆ। ਬ੍ਰਹਮਾ ਕਹੇ ਪਾਰਬ੍ਰਹਮ ਫੇਰਾ ਪਾ, ਮੇਰੀ ਚਲੇ ਨਾ ਕੋਇ ਚਤਰਾਈਆ। ਸ਼ੰਕਰ ਕਹੇ ਮੈਂ ਮਸਤਕ ਚਰਨ ਧੂੜੀ ਟਿੱਕਾ ਰਿਹਾ ਲਗਾ, ਨੇਤਰ ਨੈਣ ਨੈਣ ਦਰਸਾਈਆ। ਕਰੋੜ ਤੇਤੀਸਾ ਕਹੇ ਸਾਡਾ ਪੰਧ ਮੁਕਾ, ਧੀਰਜ ਧੀਰ ਨਾ ਕੋਇ ਵਖਾਈਆ। ਤੇਈ ਅਵਤਾਰ ਕਹਿਣ ਸਾਡੀ ਚਲੇ ਨਾ ਕੋਈ ਵਾਹ, ਕਲਜੁਗ ਜੀਵ ਤੇਰਾ

ਨਾਉਂ ਗਏ ਭੁਲਾਈਆ। ਭਗਤ ਅਠਾਰਾਂ ਮਾਰਨ ਧਾਹ, ਉਚੀ ਕੂਕ ਕੂਕ ਸੁਣਾਈਆ। ਕਬੀਰ ਕਹੇ ਮੈਂ ਆਇਆ ਸਮਝਾ, ਪ੍ਰਭ ਇਕੋ ਸੱਚਾ ਮਾਹੀਆ। ਮੂਸਾ ਕਹੇ ਤੇਰਾ ਜਲਵਾ ਤੱਕਿਆ ਬੇਪਰਵਾਹ, ਮੇਰੀ ਸੁਧ ਰਹੀ ਨਾ ਰਾਈਆ। ਈਸਾ ਕਹੇ ਮੈਂ ਕਹਿ ਕੇ ਆਇਆ ਇਕ ਖ਼ੁਦਾ, ਮੇਰਾ ਪਿਤਾ ਮੇਰੇ ਪਿਛੇ ਆਵੇ ਵਾਹੋ ਦਾਹੀਆ। ਮੁਹੰਮਦ ਕਹੇ ਮੈਂ ਤੇਰੇ ਦਰ ਮੰਗਦਾ ਰਿਹਾ ਪਨਾਹ, ਦੋਏ ਜੋੜ ਸੀਸ ਝੁਕਾਈਆ। ਅਮਾਮ ਅਮਾਮਾਂ ਸਿਰ ਆਵੇ ਨੂਰ ਧਰਾ, ਨੂਰੋ ਨੂਰ ਨੂਰ ਰੁਸ਼ਨਾਈਆ। ਆਪਣਾ ਜਲਵਾ ਦਏ ਵਖਾ, ਬੇਨਜ਼ੀਰ ਫੇਰਾ ਪਾਈਆ। ਚੋਦਾਂ ਤਬਕ ਲਹਿਣਾ ਦੇਣਾ ਦਏ ਮੁਕਾ, ਚੌਦਸ ਚੰਦ ਵੇਖ ਵਖਾਈਆ। ਨਾਨਕ ਨਿਰਗੁਣ ਕਹੇ ਮੈਂ ਨਿਰਗੁਣ ਆਇਆ ਸਮਝਾ, ਪੁਰਖ ਅਕਾਲ ਵਡ ਵਡਿਆਈਆ। ਇਕੋ ਢੋਲਾ ਲੈਣਾ ਗਾ, ਆਤਮ ਪਰਮਾਤਮ ਮੇਲ ਮਿਲਾਈਆ। ਸੋਹੰ ਵਚੋਲਾ ਲੈਣਾ ਬਣਾ, ਅੰਗੀਕਾਰ ਇਕ ਕਰਾਈਆ। ਮੰਤਰ ਸਤਿ ਨਾਮ ਦ੍ਰਿੜਾ, ਦ੍ਰਿਸ਼ਟ ਇਸ਼ਟ ਦਏ ਖੁਲ੍ਹਾਈਆ। ਏਕਾ ਜੋਤੀ ਜੋਤ ਸਚ ਰੁਸ਼ਨਾ, ਦਹਿ ਦਿਸ਼ਾ ਵੱਜੇ ਵਧਾਈਆ। ਗੋਬਿੰਦ ਨੂਰੀ ਨੂਰ ਧਰਾ, ਪਿਤਾ ਪੁਰਖ ਅਕਾਲ ਮਾਈਆ। ਸੁਤ ਦੁਲਾਰਾ ਇਕ ਵਡਿਆ, ਖੜਗ ਖੰਡਾ ਨਾਮ ਚਮਕਾਈਆ। ਚਾਰ ਵਰਨਾਂ ਭੇਵ ਚੁਕਾ, ਅੰਮ੍ਰਿਤ ਆਤਮ ਜਾਮ ਪਿਆਈਆ। ਕਰ ਕਰ ਖੇਲ ਵਿਚ ਜਹਾਨ, ਦਰ ਦਰ ਇਕੋ ਆਣ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਰਾਹ ਰਹੇ ਤਕਾਈਆ। ਸ੍ਰੀ ਭਗਵਾਨ ਹੋ ਖ਼ੁਸ਼ਹਾਲ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਸਦਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਏਕੰਕਾਰ ਵਡ ਬਲਵਾਨ, ਬਲਧਾਰੀ ਭੇਵ ਚੁਕਾਇੰਦਾ। ਆਦਿ ਨਿਰੰਜਣ ਜੋਤ ਮਹਾਨ, ਨੂਰ ਨੂਰਾਨਾ ਨੂਰ ਰੁਸ਼ਨਾਇੰਦਾ। ਸ੍ਰੀ ਭਗਵਾਨ ਦੇਵਣਹਾਰਾ ਦਾਨ, ਸਚ ਸੰਦੇਸਾ ਇਕ ਸੁਣਾਇੰਦਾ। ਅਬਿਨਾਸ਼ੀ ਕਰਤਾ ਹੱਥ ਲੈ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਪਾਰਬ੍ਰਹਮ ਕਰ ਪਰਵਾਨ, ਸਤਿ ਪਰਵਾਨਾ ਆਪ ਅਲਾਇੰਦਾ। ਬ੍ਰਹਮ ਦੇਵਣਹਾਰਾ ਮਾਣ, ਨਿਰਗੁਣ ਆਪਣਾ ਫੇਰਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਕਰੇ ਕਲਿਆਣ, ਮਿਹਰ ਨਜ਼ਰ ਆਪ ਟਿਕਾਇੰਦਾ। ਤੇਈ ਅਵਤਾਰਾਂ ਕਰੇ ਪਰਵਾਨ, ਪਿਛਲਾ ਲੇਖਾ ਆਪਣੀ ਝੋਲੀ ਪਾਇੰਦਾ। ਭਗਤ ਅਠਾਰਾਂ ਬਖ਼ਸ਼ੇ ਇਕ ਧਿਆਨ, ਚਰਨ ਸਰਨ ਸਰਨਾਈ ਇਕ ਰਖਾਇੰਦਾ। ਈਸਾ ਮੂਸਾ ਮੁਹੰਮਦ ਜਣਾਏ ਇਕ ਕਲਾਮ, ਕਲਮਾ ਨਿਸ਼ਅੱਖਰ ਆਪ ਪੜ੍ਹਾਇੰਦਾ। ਨਾਨਕ ਗੋਬਿੰਦ ਕਰ ਪਰਨਾਮ, ਪਰਮ ਪੁਰਖ ਵੇਖ ਵਖਾਇੰਦਾ। ਸਾਚੇ ਮੰਦਰ ਵਸੇ ਆਣ, ਸੰਬਲ ਆਪਣਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਜਣਾਇੰਦਾ। ਧੁਰ ਫ਼ਰਮਾਨਾ ਸਚ ਸੰਦੇਸਾ, ਸ੍ਰੀ ਭਗਵਾਨ ਆਪ ਜਣਾਈਆ। ਪਰਗਟ ਹੋਏ ਨਰ ਨਰੇਸ਼ਾ, ਨਿਰਗੁਣ ਆਪਣੀ ਕਲ ਧਰਾਈਆ। ਵੇਖਣਹਾਰਾ ਦੇਸ ਪਰਦੇਸਾ, ਬ੍ਰਹਿਮੰਡੀ ਖੰਡੀ ਖੋਜ ਖੁਜਾਈਆ। ਜੋਤੀ ਨੂਰ ਕਰੇ ਵੇਸਾ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਕਲਜੁਗ ਅੰਤਮ ਖੇਲੇ ਖੇਡਾ, ਬਣ ਖਲਾਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸਮਝਾਈਆ। ਕਲਜੁਗ ਅੰਤਮ ਆਵਾਂਗਾ। ਬੇਪਰਵਾਹ ਅਖਵਾਵਾਂਗਾ। ਨਿਰਗੁਣ ਜੋਤੀ ਜਾਮਾ ਪਾਵਾਂਗਾ। ਜੋਤੀ ਜੋਤ ਰੁਸ਼ਨਾਵਾਂਗਾ। ਸ਼ਬਦੀ ਰਾਗ ਸੁਣਾਵਾਂਗਾ। ਦੋ ਜਹਾਨ ਉਠਾਵਾਂਗਾ। ਬ੍ਰਹਿਮੰਡ ਖੰਡ ਪੜਦਾ ਲਾਹਵਾਂਗਾ। ਲੋਆਂ ਪੁਰੀਆਂ ਫੋਲ ਫੁਲਾਵਾਂਗਾ। ਗੁਰ ਅਵਤਾਰ ਦਰ ਬਹਾਵਾਂਗਾ। ਪੀਰ ਪੈਗ਼ੰਬਰ ਹੁਕਮੇ ਵਿਚ ਰਖਾਵਾਂਗਾ। ਸ੍ਰਿਸ਼ਟ ਸਬਾਈ ਵੇਖ ਵਖਾਵਾਂਗਾ। ਹਰਿਜਨ ਸਾਚੇ

ਆਪ ਜਗਾਵਾਂਗਾ। ਆਤਮ ਪਰਮਾਤਮ ਦੇ ਟੇਕ, ਬੁਧ ਬਿਬੇਕ ਵਖਾਵਾਂਗਾ । ਕਲਜੁਗ ਅੰਤਮ ਮੇਟ ਰੇਖ, ਸਤਿਜੁਗ ਸਾਚਾ ਰਾਹ ਚਲਾਵਾਂਗਾ। ਜਨ ਭਗਤਾਂ ਕਰ ਹੇਤ, ਹਿਤਕਾਰੀ ਹਰਿ ਅਖਵਾਵਾਂਗਾ। ਅੰਦਰ ਵੜ ਕੇ ਦੱਸਾਂ ਭੇਤ, ਦੂਈ ਦਵੈਤੀ ਪੜਦਾ ਲਾਹਵਾਂਗਾ। ਦੋ ਜਹਾਨਾਂ ਬਣ ਨਰੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਇਕੋ ਇਕ ਅਖਵਾਵਾਂਗਾ। ਲੇਖਾ ਲਿਖ ਕੇ ਪਹਿਲੀ ਚੇਤ, ਵੀਹ ਸੌ ਵੀਹ ਸ਼ਾਹ ਸੁਲਤਾਨਾਂ ਮੂੰਹ ਦੇ ਭਾਰ ਸੁਟਾਵਾਂਗਾ। ਅੱਗ ਲੱਗੇ ਪੰਚਮ ਜੇਠ, ਸ੍ਰਿਸ਼ਟ ਸਬਾਈ ਜੋਤੀ ਲੰਬੂ ਲਾਵਾਂਗਾ। ਗੁਰਮੁਖ ਰੱਖਾਂ ਸਾਇਆ ਹੇਠ, ਗੁਰਸਿਖ ਚਰਨੀ ਆਪ ਬਹਾਵਾਂਗਾ। ਹਰਿ ਜੀ ਵੇਖੇ ਜਗਤ ਖੇਤ, ਕਲ ਕਲਕੀ ਫੇਰਾ ਪਾਵਾਂਗਾ। ਉਤਰ ਪੂਰਬ ਪੱਛਮ ਦੱਖਣ ਚਾਰੋਂ ਕੁੰਟ ਬਾਲੂ ਰੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਏਕਾ ਘਰ ਵਖਾਵਾਂਗਾ। ਆਪਣੀ ਖੇਲ ਰਚਾਵਾਂਗਾ। ਪਿਛਲਾ ਲੇਖਾ ਸਰਬ ਵਖਾਵਾਂਗਾ। ਕਲਜੁਗ ਵੇਲਾ ਪੰਧ ਮੁਕਾਵਾਂਗਾ। ਗੁਰਮੁਖ ਮੇਲਾ ਮੇਲ ਮਿਲਾਵਾਂਗਾ। ਬਣ ਸੱਜਣ ਸੁਹੇਲਾ ਡੰਕ ਨਾਮ ਇਕ ਵਜਾਵਾਂਗਾ। ਜਨ ਭਗਤਾਂ ਵਾਲੀ ਅਖਵਾਵਾਂਗਾ। ਸੰਤ ਸਾਚਾ ਸਗਨ ਮਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਵਾਂਗਾ । ਸਾਚੀ ਕਰਨੀ ਕਰ ਵਖਾਵਾਂਗਾ। ਨਿਹਕਲੰਕ ਹੋ ਕੇ ਆਵਾਂਗਾ। ਦਵਾਰ ਬੰਕ ਇਕ ਸੁਹਾਵਾਂਗਾ। ਸੰਬਲ ਆਪਣਾ ਆਸਣ ਲਾਵਾਂਗਾ। ਸਾਢੇ ਤਿੰਨ ਹੱਥ ਮੰਦਰ ਵਡਿਆਵਾਂਗਾ। ਉਚੇ ਟਿੱਲੇ ਪਰਬਤ ਢਾਵਾਂਗਾ। ਸਮੁੰਦ ਸਾਗਰ ਫੋਲ ਫੁਲਾਵਾਂਗਾ। ਡੂੰਘੀ ਕੰਦਰ ਪੰਧ ਮੁਕਾਵਾਂਗਾ। ਲੱਖ ਚੁਰਾਸੀ ਪੜਦਾ ਲਾਹਵਾਂਗਾ। ਗੁਰਮੁਖ ਸੜਦਾ ਆਪ ਬਚਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਇਕੋ ਰਾਹੇ ਪਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹੋ ਅੱਖ, ਸੋ ਪੁਰਖ ਨਿਰੰਜਣ ਰਿਹਾ ਜਣਾਈਆ। ਪਾਰਬ੍ਰਹਮ ਪ੍ਰਭ ਹੋ ਪਰਤੱਖ, ਪਰਤੱਖ ਆਪਣੀ ਧਾਰ ਚਲਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਦੋ ਜਹਾਨਾਂ ਉਡਣ ਕੱਖ, ਕੁੱਲੀ ਕੱਖ ਨਜ਼ਰ ਕੋਇ ਨਾ ਆਏਗਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਸਿਖ ਸੱਜਣ ਸ੍ਰੀ ਭਗਵਾਨ ਲਏ ਰੱਖ, ਸਿਰ ਆਪਣਾ ਹੱਥ ਟਿਕਾਏਗਾ। ਆਤਮ ਪਰਮਾਤਮ ਦੇਵੇ ਨਾਮ ਵੱਥ, ਵਸਤ ਅਮੋਲਕ ਆਪ ਵਰਤਾਏਗਾ। ਬਣ ਰਥਵਾਹੀ ਚਲਾਏ ਰਥ, ਰਥ ਇਕੋ ਨਜ਼ਰੀ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਜਣਾਏਗਾ। ਸਾਚਾ ਮਾਰਗ ਦੱਸਾਂਗਾ। ਹਰ ਘਟ ਅੰਦਰ ਵਸਾਂਗਾ। ਪਰੇਮ ਪਿਆਰ ਅੰਦਰ ਫਸਾਂਗਾ। ਦੂਈ ਦਵੈਤ ਕੋਲੋਂ ਨੱਸਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਕਰਨੀਉਂ ਕਦੇ ਨਾ ਹਟਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਰ, ਪ੍ਰਭ ਚਰਨ ਧਿਆਨ ਲਗਾਈਆ। ਜੁਗ ਜੁਗ ਤੇਰਾ ਮੰਨਦੇ ਰਹੇ ਡਰ, ਤੇਰੇ ਹੁਕਮੇ ਸੇਵ ਕਮਾਈਆ। ਸਦਾ ਸਦਾ ਸਦ ਦੇਂਦਾ ਰਿਹੋਂ ਵਰ, ਵਰ ਆਪਣਾ ਨਾਮ ਝੋਲੀ ਪਾਈਆ। ਤੇਰਾ ਸਿਫ਼ਤ ਸਾਲਾਹੀ ਅੱਖਰ ਨਾਉਂ ਆਏ ਪੜ੍ਹ, ਨਿਸ਼ਅੱਖਰ ਤੇਰੇ ਦਰ ਤੇ ਨਜ਼ਰੀ ਆਈਆ। ਕਰ ਕਿਰਪਾ ਅੰਤ ਬਾਂਹੋਂ ਫੜ, ਆਪਣੀ ਕਰਵਟ ਲੈ ਬਦਲਾਈਆ। ਨਾਤਾ ਛਡ ਕੇ ਆਏ ਸੀਸ ਧੜ, ਪੰਜ ਤੱਤ ਰਹਿਣ ਨਾ ਪਾਈਆ। ਤੇਰੀ ਸਰਨਾਈ ਡਿਗੇ ਦੜ, ਨਧੜਕ ਤੇਰੀ ਓਟ ਤਕਾਈਆ। ਤੂੰ ਹੀ ਚੋਟੀ ਤੂੰ ਹੀ ਜੜ, ਮਧ ਤੂੰ ਹੀ ਨਜ਼ਰੀ ਆਈਆ। ਤੇਰਾ ਦਵਾਰ ਸੱਚਾ ਘਰ, ਦੂਜਾ ਮੰਦਰ ਨਾ ਕੋਇ

ਸੁਹਾਈਆ। ਲੋਕਮਾਤ ਦੀਨ ਮਜ਼੍ਹਬ ਜ਼ਾਤ ਪਾਤ ਕਲਜੁਗ ਜੀਵ ਰਹੇ ਸੜ, ਝਗੜਾ ਤੇਰੇ ਨਾਮ ਪਾਈਆ। ਮੁੱਲਾ ਸ਼ੇਖ਼ ਮਸਾਇਕ ਸਚ ਹਦੀਸ ਸਕੇ ਨਾ ਕੋਈ ਪੜ੍ਹ, ਕਲਮਾ ਨਬੀ ਨਾ ਕੋਇ ਸਮਝਾਈਆ। ਅਲਫ਼ ਯੇ ਗਈ ਹਰ, ਹੈਰਾਨੀ ਚਾਰ ਕੁੰਟ ਛਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਆਵੇ ਡਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਪੀਰ ਪੈਗ਼ੰਬਰੋ ਤੱਕੋ ਰਾਹ, ਹਰਿ ਰਹਿਬਰ ਆਪ ਜਣਾਇੰਦਾ। ਜੋ ਸਿਖਿਆ ਆਏ ਸਿਖਾ, ਕਵਣ ਲੋਕਮਾਤ ਨਾਲ ਨਿਭਾਇੰਦਾ। ਉਮਤ ਉਮਤੀ ਗਏ ਭੁਲਾ, ਭੇਵ ਅਭੇਦ ਨਾ ਕੋਇ ਜਣਾਇੰਦਾ। ਆਪੇ ਦੱਸੋ ਪਰਵਰਦਿਗਾਰ ਕੀ ਦੇਵੇ ਸਜ਼ਾ, ਕਲਜੁਗ ਵੇਲਾ ਅੰਤਮ ਆਇੰਦਾ। ਈਸਾ ਮੂਸਾ ਮੁਹੰਮਦ ਲਏ ਸੀਸ ਝੁਕਾ, ਨੇਤਰ ਨੈਣ ਨੀਰ ਵਹਾਇੰਦਾ। ਤੇਰੇ ਅੱਗੇ ਇਕ ਦੁਆ, ਦੋਏ ਜੋੜ ਵਾਸਤਾ ਪਾਇੰਦਾ। ਜਿਉਂ ਭਾਵੇ ਤਿਉਂ ਕਰ ਰਜ਼ਾ, ਸਾਡਾ ਬਲ ਨਾ ਸੰਗ ਨਿਭਾਇੰਦਾ। ਤੂੰ ਲਾਸ਼ਰੀਕ ਵਾਹਦ ਇਕ ਖ਼ੁਦਾ, ਖ਼ੁਦੀ ਸਭ ਦੀ ਮੇਟ ਮਿਟਾਇੰਦਾ। ਜੋ ਤੇਰੇ ਨਾਲੋਂ ਹੋਏ ਜੁਦਾ, ਜੁਜ਼ ਤੇਰਾ ਨਾ ਕੋਇ ਰਖਾਇੰਦਾ। ਅਜੂਨੀ ਜੂਨ ਦੇ ਭਵਾ, ਰਾਏ ਧਰਮ ਰਾਹ ਤਕਾਇੰਦਾ। ਲਾੜੀ ਮੌਤ ਹੱਥ ਫੜਾ, ਜ਼ਬਰਾਈਲ ਮੇਕਾਈਲ ਅਸਰਾਫ਼ੀਲ ਅਜ਼ਰਾਈਲ ਸੰਗ ਨਾ ਕੋਇ ਨਿਭਾਇੰਦਾ। ਮੁਰਸ਼ਦ ਆਪਣੇ ਮੁਰੀਦ ਲੈ ਬਚਾ, ਜੋ ਤੇਰਾ ਕਲਮਾ ਇਕ ਧਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਇੰਦਾ। ਤੇਰੇ ਦਰ ਅਲਖ ਮਿਹਰਵਾਨ, ਮਿਹਰ ਨਜ਼ਰ ਟਿਕਾਈਆ। ਦਰ ਬਰਦੇ ਬਣੇ ਗ਼ੁਲਾਮ, ਗ਼ੁਰਬਤ ਰਹੀ ਨਾ ਰਾਈਆ। ਅੱਗੇ ਚਲੇ ਨਾ ਕੋਇ ਇਸਲਾਮ, ਇਸਮ ਆਜ਼ਮ ਨਾ ਕੋਇ ਜਣਾਈਆ। ਤੇਰਾ ਕਲਮਾ ਹੱਕ ਕਲਾਮ, ਕਾਇਨਾਤ ਤੇਰੀ ਤੇਰੇ ਵਿਚ ਸਮਾਈਆ। ਤੂੰ ਅਮਾਮ ਮਹਿਦੀ ਦੇਵਣਹਾਰ ਪੈਗ਼ਾਮ, ਸਚ ਸੰਦੇਸ ਸੁਣਾਈਆ। ਤੂੰ ਆਦਿ ਜੁਗਾਦੀ ਇਕੋ ਰਾਮ, ਰਮਿਆ ਹਰ ਘਟ ਥਾਈਂਆ। ਤੇਰਾ ਖੇਲ ਅੰਤ ਮਹਾਨ, ਪੀਰ ਪੈਗ਼ੰਬਰ ਭੇਵ ਕੋਇ ਨਾ ਪਾਈਆ। ਅੰਜੀਲ ਕੁਰਾਨ ਹੋਈ ਹੈਰਾਨ, ਤੀਸ ਬਤੀਸ ਨਾ ਕੋਇ ਸਾਲਾਹੀਆ। ਸਿਦਕ ਸਬੂਰੀ ਨਾ ਕੋਇ ਈਮਾਨ, ਸਦਕਾ ਸਚ ਨਾ ਕੋਇ ਰਖਾਈਆ। ਜਿਉਂ ਭਾਵੇ ਤਿਉਂ ਮੇਟ ਨਿਸ਼ਾਨ, ਤੇਰੇ ਹੱਥ ਤੇਰੀ ਵਡਿਆਈਆ। ਕਰ ਕਿਰਪਾ ਸਾਨੂੰ ਕਰ ਪਰਵਾਨ, ਦੂਰ ਦੁਰਾਡੇ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸਰਨ ਮਿਲੇ ਸਰਨਾਈਆ। ਸਾਚੀ ਸਰਨ ਦੇਵਾਂਗਾ ਅੰਤ, ਸ੍ਰੀ ਭਗਵਾਨ ਆਪ ਜਣਾਇੰਦਾ। ਸਦੀ ਬੀਸਵੀਂ ਬਣਾਏ ਬਣਤ, ਘੜਨ ਭੰਨਣਹਾਰ ਖੇਲ ਕਰਾਇੰਦਾ। ਲੱਖ ਚੁਰਾਸੀ ਲੇਖਾ ਵੇਖੇ ਜੀਵ ਜੰਤ, ਜਗਤ ਜਹਾਨ ਫੋਲ ਫੁਲਾਇੰਦਾ। ਕਵਣ ਗਾਏ ਮਣੀਆਂ ਮੰਤ, ਆਤਮ ਪਰਮਾਤਮ ਕਵਣ ਵੇਖ ਵਖਾਇੰਦਾ। ਕਵਣ ਹੰਢਾਏ ਸਚ ਸੁਹੰਜਣਾ ਕੰਤ, ਵਿਭਚਾਰ ਕਵਣ ਹੰਢਾਇੰਦਾ। ਕਵਣ ਮਹਿਮਾਂ ਜਣਾਏ ਅਗਣਤ, ਭੇਵ ਅਭੇਦ ਖੁਲਾਇੰਦਾ। ਕਵਣ ਤੋੜੇ ਗੜ੍ਹ ਹਉਮੇਂ ਹੰਗਤ, ਮਾਇਆ ਮਮਤਾ ਮੋਹ ਮਿਟਾਇੰਦਾ । ਕਵਣ ਹੋਏ ਸਾਚਾ ਪੰਡਤ, ਨਿਸ਼ਅੱਖਰ ਨਾਮ ਸਾਲਾਹਿੰਦਾ। ਲੇਖ ਮੁਕਾਏ ਜੇਰਜ ਅੰਡਜ, ਉਤਭੁਜ ਸੇਤਜ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਲੇਖ ਲਿਖਾਇੰਦਾ। ਭਗਤ ਅਠਾਰਾਂ ਪਏ ਰੋ, ਪ੍ਰਭ ਚਰਨ ਧਿਆਨ ਲਗਾਈਆ। ਸ੍ਰੀ ਭਗਵਾਨ ਸਵਾਧਾਨ ਹੋ, ਤੇਰੀ ਗ਼ਫ਼ਲਤ ਕੰਮ ਕਿਸੇ ਨਾ ਆਈਆ। ਚਾਰ ਕੁੰਟ ਚੌਥੇ ਜੁਗ ਚਾਰ ਵਰਨ ਆਤਮ ਪਰਮਾਤਮ ਸਭ ਦੀ ਟੋਹ, ਭਰਮੇ ਭੁੱਲੀ ਸਰਬ ਲੋਕਾਈਆ।

ਤੇਰਾ ਨਾਮ ਨਿਸ਼ਾਨ ਬੈਠੇ ਖੋ, ਕੂੜੀ ਕਿਰਿਆ ਕਰ ਕੁੜਮਾਈਆ। ਅੰਮ੍ਰਿਤ ਆਤਮ ਕੋਈ ਨਾ ਸਕੇ ਚੋ, ਅਠਸਠ ਫਿਰਨ ਵਾਹੋ ਦਾਹੀਆ। ਦੁਰਮਤ ਮੈਲ ਕੋਈ ਨਾ ਸਕੇ ਧੋ, ਗੁਰ ਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਬੈਠੇ ਡੇਰੇ ਲਾਈਆ। ਤੇਰੀ ਸਚ ਨਾ ਸੁਣੇ ਕੋਈ ਸੋ, ਸੋ ਪੁਰਖ ਨਿਰੰਜਣ ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਕੂੜੀ ਕਿਰਿਆ ਫਸੇ ਕਾਮ ਕਰੋਧ ਲੋਭ ਮੋਹ ਹੰਕਾਰ ਰਿਹਾ ਛੋਹ, ਹੋਛਾਪਨ ਜਗਤ ਵਡਿਆਈਆ। ਚੰਦ ਪਰਕਾਸ਼ ਕਰੇ ਨਾ ਕੋਈ ਲੋ, ਅੰਧ ਅੰਧੇਰ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਭਗਤ ਤੇਰਾ ਰਾਹ ਤਕਾਈਆ। ਭਗਤ ਜਨੋ ਮੈਂ ਆਵਾਂਗਾ। ਦੁਖੀਆਂ ਦੁੱਖ ਮਿਟਾਵਾਂਗਾ। ਆਤਮ ਸੁਖ ਉਪਜਾਵਾਂਗਾ। ਮਾਤ ਗਰਭ ਦਾ ਉਲਟਾ ਰੁਖ, ਆਪਣੀ ਹੱਥੀਂ ਜੜ੍ਹ ਉਖੜਾਵਾਂਗਾ। ਸੰਤ ਸੁਹੇਲੇ ਗੋਦੀ ਚੁੱਕ, ਲੱਖ ਲੱਖ ਸ਼ੁਕਰ ਮਨਾਵਾਂਗਾ। ਉਜਲ ਕਰਾਂ ਮਾਤ ਮੁਖ, ਸ਼ਬਦ ਬੋਧ ਅਗਾਧ ਪੜ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਣ ਸੇਵਕ ਸੇਵ ਕਮਾਵਾਂਗਾ। ਸੇਵਕ ਹੋ ਕੇ ਆਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਲੱਖ ਚੁਰਾਸੀ ਖੋਜ ਖੁਜਾਏਗਾ। ਭਗਤ ਭਗਵਾਨ ਫੜ ਉਠਾਏਗਾ। ਅੰਤਰ ਆਤਮ ਬੂਝ ਬੁਝਾਏਗਾ। ਸੋਹੰ ਮੰਤਰ ਇਕ ਪੜ੍ਹਾਏਗਾ। ਗਗਨ ਗਗਨੰਤਰ ਖੋਜ ਖੁਜਾਏਗਾ। ਬਿਧ ਅੰਤਰ ਆਪ ਵਖਾਏਗਾ। ਬ੍ਰਹਮ ਨਿਰੰਤਰ ਮੇਲ ਮਿਲਾਏਗਾ। ਬ੍ਰਹਮ ਨਜ਼ਰ ਨਾ ਆਏਗਾ। ਨਿਹਕਰਮੀ ਕਰਮ ਕਰਾਏਗਾ। ਸਰਨ ਇਕੋ ਵੇਖ ਵਖਾਏਗਾ। ਮਰਨ ਇਕੋ ਇਕ ਸਿਖਾਏਗਾ। ਨੌਂ ਖੰਡ ਪ੍ਰਿਥਮੀ ਰਾਜ ਰਾਜਾਨਾਂ ਚਰਨਾਂ ਹੇਠ ਦਬਾਏਗਾ। ਸੀਸ ਤਾਜ ਇਕ ਟਿਕਾਏਗਾ। ਗੁਰੂ ਮਹਾਰਾਜ ਆਪ ਅਖਵਾਏਗਾ। ਸ਼ਬਦ ਰਾਗ ਇਕ ਸੁਣਾਏਗਾ। ਛੱਤੀ ਰਾਗ ਪੰਧ ਮੁਕਾਏਗਾ। ਭੇਵ ਅਭੇਦਾ ਭੇਵ ਖੁਲ੍ਹਾਏਗਾ। ਚਾਰ ਵਰਨ ਨੈਣ ਸ਼ਰਮਾਏਗਾ। ਅਠਾਰਾਂ ਬਰਨ ਡੇਰਾ ਢਾਹੇਗਾ। ਅੰਜੀਲ ਕੁਰਾਨ ਰਹਿਣ ਨਾ ਪਾਏਗਾ। ਗੀਤਾ ਗਿਆਨ ਭਗਤ ਭਗਵਾਨ ਇਕ ਦ੍ਰਿੜਾਏਗਾ। ਕਾਇਆ ਮੰਦਰ ਇਕ ਵਸਾਏਗਾ। ਜਿਸ ਘਰ ਬਹਿ ਬਹਿ ਖ਼ੁਸ਼ੀ ਵਖਾਏਗਾ। ਅਨਹਦ ਨਾਦੀ ਨਾਦ ਸੁਣਾਏਗਾ। ਬ੍ਰਹਮ ਬ੍ਰਹਿਮਾਦੀ ਫੇਰਾ ਪਾਏਗਾ। ਪਿਛਲੀ ਵਾਦੀ ਆਪ ਮੁਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਇਕੋ ਰਾਹ ਤਕਾਏਗਾ। ਜਨ ਭਗਤ ਇਕੋ ਰਾਹ ਲੱਭੇਗਾ। ਪੁਰਖ ਅਕਾਲ ਸੂਰਾ ਗੱਜੇਗਾ। ਜਗਤ ਵਿਕਾਰਾ ਕੂੜਾ ਭੱਜੇਗਾ। ਮੂਰਖ ਮੂੜ੍ਹਾ ਚਰਨੀ ਲੱਗੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੋ ਜਹਾਨ ਸ੍ਰੀ ਭਗਵਾਨ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਚ ਸਿੰਘਾਸਣ ਇਕੋ ਸਜੇਗਾ। ਨਾਨਕ ਗੋਬਿੰਦ ਪਏ ਹੱਸ, ਦਰ ਸਾਚੇ ਆਸਣ ਲਾਈਆ। ਪਾਰਬ੍ਰਹਮ ਤੇਰਾ ਖੇਲ ਸਮਰਥ, ਭੇਵ ਕੋਇ ਨਾ ਆਈਆ। ਜਗਤ ਪੰਧ ਮੁਕਾਏਂ ਨੱਸ ਨੱਸ, ਬਣ ਪਾਂਧੀ ਪਾਂਧੀ ਰਾਹੀਆ। ਜਨ ਭਗਤਾਂ ਪੂਰੀ ਕਰੇਂ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਜਿਨ੍ਹਾਂ ਤੇਰੇ ਮਿਲਣ ਦੀ ਲੱਗੀ ਪਿਆਸ, ਆਤਮ ਤ੍ਰਿਸਨਾ ਭੁੱਖ ਮਿਟਾਈਆ। ਘਰ ਮੰਦਰ ਵਖਾਏਂ ਰਾਸ, ਗੋਪੀ ਕਾਹਨ ਨਚਾਈਆ। ਨਾਤਾ ਤੋੜ ਜ਼ਾਤ ਪਾਤ, ਬ੍ਰਹਮ ਪਾਰਬ੍ਰਹਮ ਦਰਸਾਈਆ। ਡੂੰਘੀ ਕੰਦਰ ਪੁਛੇਂ ਵਾਤ, ਉਚੇ ਮੰਦਰ ਦਏਂ ਵਡਿਆਈਆ। ਬੰਦ ਕਵਾੜੀ ਖੋਲੇਂ ਤਾਕ, ਨਿਰਗੁਣ ਜੋਤ ਕਰ ਰੁਸ਼ਨਾਈਆ। ਲੇਖਾ ਮੁਕਾਏ ਚੌਦਾਂ ਲੋਕ ਵਾਟ, ਪਰਲੋਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ

ਹੱਥ ਤੇਰੇ ਵਡਿਆਈਆ। ਨਾਨਕ ਗੋਬਿੰਦ ਸਚ ਖਿਆਲ, ਹਰਿ ਸਾਚਾ ਸਚ ਜਣਾਇੰਦਾ। ਗੋਬਿੰਦ ਸ਼ਬਦ ਇਕ ਦਲਾਲ, ਦੂਜਾ ਨਜ਼ਰ ਕੋਇ ਨਾ ਆਇੰਦਾ। ਲੱਖ ਚੁਰਾਸੀ ਵਿਚੋਂ ਵੇਖੇ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਭਗਤ ਭਗਵਾਨ ਲਏ ਭਾਲ, ਆਪ ਭਾਲਿਆਂ ਹੱਥ ਕਿਸੇ ਨਾ ਆਇੰਦਾ। ਘਰ ਵਿਚ ਘਰ ਵਖਾ ਸੱਚੀ ਧਰਮਸਾਲ, ਧਰਮ ਦਵਾਰਾ ਇਕ ਜਣਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਡਗਮਗਾਇੰਦਾ। ਜਾ ਕੇ ਪੁਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ ਨਾਲ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਦ੍ਰਿੜਾਇੰਦਾ । ਨਾਨਕ ਗੋਬਿੰਦ ਕਰ ਧਿਆਨ, ਨੇਤਰ ਨੈਣ ਨੈਣ ਨਿਹਾਲਿਆ। ਤੇਰਾ ਖੇਲ ਵਡ ਮਹਾਨ, ਬੇਪਰਵਾਹ ਸ੍ਰੀ ਭਗਵਾਨਿਆ। ਕਲਜੁਗ ਅੰਤਮ ਹੋਏਂ ਪਰਧਾਨ, ਨਿਹਕਲੰਕ ਨੌਜਵਾਨਿਆ। ਕਲ ਕਲਕੀ ਤੇਰਾ ਨਿਸ਼ਾਨ, ਜੋਧੇ ਸੂਰ ਮਰਦ ਮਰਦਾਨਿਆ। ਤੇਰਾ ਸੰਬਲ ਇਕ ਮਕਾਨ, ਬੇਮੁਕਾਮ ਆਪ ਸੁਹਾ ਲਿਆ। ਤੇਰਾ ਧਰਮ ਇਕ ਨਿਸ਼ਾਨ, ਦੋ ਜਹਾਨਾਂ ਆਪ ਝੁਲਾ ਲਿਆ। ਤੇਰਾ ਨਾਮ ਇਕ ਨਿਧਾਨ, ਸੋਹੰ ਅੱਖਰ ਆਪ ਸਿਖਾ ਲਿਆ। ਗੋਬਿੰਦ ਅੰਤ ਕਹਿ ਕੇ ਗਿਆ ਮੇਰਾ ਸੋਹੰ ਚਿਲਾ ਤੀਰ ਕਮਾਨ, ਸ਼ਸਤਰ ਹੱਥ ਨਾ ਕੋਇ ਉਠਾ ਲਿਆ। ਖੰਡਾ ਕੋਈ ਨਾ ਰੱਖੇ ਮਿਆਨ, ਲੋਹਾਰ ਤਰਖਾਣ ਨਾ ਕੋਇ ਘੜਾ ਲਿਆ। ਮੇਰਾ ਨਾਤਾ ਜੁੜਿਆ ਨਾਲ ਸ੍ਰੀ ਭਗਵਾਨ, ਪੁਰਖ ਅਕਾਲ ਮੇਰਾ ਸੰਗ ਨਿਭਾ ਲਿਆ। ਕਲਜੁਗ ਅੰਤ ਹੋਏ ਪਰਧਾਨ, ਦੋ ਜਹਾਨਾਂ ਵੇਖ ਵਖਾ ਲਿਆ। ਜਨ ਭਗਤਾਂ ਕਰੇ ਪਰਵਾਨ, ਆਪ ਆਪਣਾ ਮੇਲ ਮਿਲਾ ਲਿਆ। ਸੱਤਰ ਬਹੱਤਰ ਚੁਹੱਤਰ ਕਰ ਪਰਵਾਨ, ਕਿਲਾ ਇਕੋ ਇਕ ਦਰਸਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਭੇਵ ਜਣਾ ਲਿਆ। ਆਪਣਾ ਭੇਵ ਦੱਸ ਗੋਬਿੰਦ, ਗਹਿਰ ਗੰਭੀਰ ਦਇਆ ਕਮਾਈਆ। ਕਲਜੁਗ ਅੰਤਮ ਮੇਟੇ ਚਿੰਦ, ਚਿੰਤਾ ਚਿਖਾ ਰਹਿਣ ਨਾ ਪਾਈਆ। ਦਾਤਾ ਦਾਨੀ ਗੁਣੀ ਗਹਿੰਦ, ਨਿਰਗੁਣ ਆਪਣਾ ਵੇਸ ਵਟਾਈਆ। ਸੰਤ ਸੁਹੇਲੇ ਵੇਖੇ ਅਨਾਦੀ ਬਿੰਦ, ਪੂਤ ਸਪੂਤੇ ਲਏ ਜਗਾਈਆ। ਪਾਵੇ ਸਾਰ ਜੀਓ ਪਿੰਡ, ਇੰਡ ਬ੍ਰਹਿਮੰਡ ਖੋਜ ਖੁਜਾਈਆ। ਧਾਰ ਅੰਮ੍ਰਿਤ ਦੇਵੇ ਸਾਗਰ ਸਿੰਧ, ਨਿਝਰ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਰਿਹਾ ਜਣਾਈਆ। ਸਚਖੰਡ ਨਿਵਾਸੀ ਧੁਰ ਫ਼ਰਮਾਨਾ, ਧੁਰ ਸ਼ਬਦੀ ਸ਼ਬਦ ਜਣਾਇੰਦਾ। ਕਲਜੁਗ ਅੰਤਮ ਵਰਤੇ ਭਾਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਤਖ਼ਤੋਂ ਲਾਹਵਾਂ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਇੰਦਾ। ਚਾਰ ਵਰਨ ਅਠਾਰਾਂ ਬਰਨ ਸਰਬ ਕੁਰਲਾਣਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਨਾ ਕੋਈ ਦਿਸੇ ਮੁੱਲਾ ਸ਼ੇਖ਼ ਮੁਲਾਣਾ, ਪੰਡਤ ਪਾਂਧਾ ਪੰਧ ਮੁਕਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮਿਟੇ ਨਿਸ਼ਾਨਾ, ਆਤਮ ਪਰਮਾਤਮ ਭੇਵ ਖੁਲਾਇੰਦਾ। ਚਾਰ ਵਰਨਾਂ ਇਕੋ ਗਾਣਾ, ਰਾਗ ਅਨਾਦ ਇਕ ਅਲਾਇੰਦਾ। ਚਾਰ ਵਰਨਾਂ ਇਕ ਮਕਾਨਾ, ਕਾਇਆ ਮੰਦਰ ਅੰਦਰ ਆਪ ਵਖਾਇੰਦਾ। ਚਾਰ ਵਰਨਾਂ ਇਕ ਸੁਲਤਾਨਾ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਚਾਰ ਵਰਨਾਂ ਇਕੋ ਮਾਣਾ, ਊਚ ਨੀਚ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਜਣਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਕਲਜੁਗ ਅੰਤਮ ਵੇਖ ਵਖਾਈਆ। ਬੀਸ ਬੀਸਾ ਹੋ ਉਜਿਆਰ, ਜਗਤ ਜਗਦੀਸਾ ਰੰਗ ਰੰਗਾਈਆ। ਸਚ ਸੰਦੇਸਾ ਦੇਵੇ

ਇਕੋ ਵਾਰ, ਏਕੰਕਾਰ ਕਰ ਸਿਖਾਈਆ। ਨਾ ਕੋਈ ਮੇਟੇ ਮੇਟਣਹਾਰ, ਅਮਿਟ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸੰਦੇਸਾ ਨਰ ਨਰੇਸ਼ਾ ਨਿਰਗੁਣ ਇਕੋ ਇਕ ਜਣਾਈਆ। ਸ਼ਬਦ ਸੰਦੇਸਾ ਉਠੇ ਦੂਤ, ਸੋ ਪੁਰਖ ਨਿਰੰਜਣ ਆਪ ਉਠਾਇੰਦਾ। ਪਹਿਲੀ ਚੇਤ ਜਗਾਏ ਚਾਰੇ ਕੂਟ, ਦਹਿ ਦਿਸ਼ਾ ਪੜਦਾ ਲਾਹਿੰਦਾ। ਕਲਜੁਗ ਮੇਟਣਾ ਜੂਠ ਝੂਠ, ਕੂੜੀ ਕਿਰਿਆ ਪੰਧ ਮੁਕਾਇੰਦਾ। ਦਵੈਤ ਰਹਿਣ ਨਾ ਦੇਣੀ ਫੂਟ, ਮਾਇਆ ਮਮਤਾ ਮੋਹ ਚੁਕਾਇੰਦਾ। ਏਕਾ ਤਾਗਾ ਏਕਾ ਕਰਨਾ ਤਾਣਾ ਪੇਟਾ ਸੂਤ, ਸੂਤਰਧਾਰੀ ਇਕੋ ਨਜ਼ਰੀ ਆਇੰਦਾ। ਮਨੁਸ਼ ਮਨੁਖ ਰਹੇ ਨਾ ਕੋਇ ਕਪੂਤ, ਵਿਭਚਾਰੀ ਧੀਰ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਆਪ ਜਗਾਇੰਦਾ। ਸ਼ਬਦ ਗੁਰ ਉਠ ਜਾਣਾ ਦੌੜ, ਦੋ ਜਹਾਨਾਂ ਵਾਲੀ ਆਪ ਜਣਾਈਆ। ਨੌਂ ਖੰਡ ਪ੍ਰਿਥਮੀ ਵੇਖਣਾ ਰਸ ਮਿਠਾ ਕੌੜ, ਲੱਖ ਚੁਰਾਸੀ ਫੋਲ ਫੁਲਾਈਆ। ਜਨ ਭਗਤ ਦਵਾਰੇ ਜਾਣਾ ਬੌਹੜ, ਤੇਰਾ ਮੇਰਾ ਭੇਵ ਚੁਕਾਈਆ। ਨੇਤਰ ਖੋਲ੍ਹ ਵੇਖਣਾ ਗ਼ੌਰ, ਗਹਿਰ ਗੰਭੀਰ ਰਿਹਾ ਸਮਝਾਈਆ। ਅੱਗੇ ਪਿਛੇ ਵੇਲਾ ਹੋਰ ਅੱਗੇ ਹੋਏ ਹੋਰ, ਵਾਰ ਥਿਤ ਆਪਣੇ ਹੱਥ ਰਖਾਈਆ। ਸਦੀ ਬੀਸਵੀਂ ਰਾਜ ਰਾਜਾਨ ਸ਼ਾਹ ਸੁਲਤਾਨ ਇਕ ਦੂਜੇ ਦੇ ਪਿਛੇ ਦਿਤੇ ਤੋਰ, ਰਾਏ ਧਰਮ ਹੱਥ ਫੜਾਈਆ। ਅੰਤਮ ਰਹਿਣ ਨਾ ਦੇਵੇ ਕੋਈ ਠੱਗ ਚੋਰ, ਕੂੜੀ ਕਿਰਿਆ ਸ਼ੌਹ ਦਰਯਾ ਰੁੜ੍ਹਾਈਆ। ਮਾਣਸ ਮਾਨੁਖ ਕੋਈ ਨਾ ਦਿਸੇ ਢੋਰ, ਮਨੁਸ਼ ਮਾਨਵ ਇਕੋ ਰੰਗ ਰੰਗਾਈਆ। ਅੱਗੇ ਚਲਣ ਨਾ ਦੇਵੇ ਕਿਸੇ ਦਾ ਜ਼ੋਰ, ਜ਼ੋਰੂ ਜ਼ਰ ਖ਼ਾਕ ਮਿਲਾਈਆ। ਏਕਾ ਮੰਤਰ ਫੋਰੇ ਫੁਰਨਾ ਫੋਰ, ਫੁਰਨੇ ਸਭ ਦੇ ਬੰਦ ਕਰਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ ਹੱਥ ਰੱਖੇ ਡੋਰ, ਜਿਉਂ ਭਾਵੇ ਲਏ ਚਲਾਈਆ। ਅਗੰਮ ਅਥਾਹ ਬੇਪਰਵਾਹ ਬੇਨਜ਼ੀਰ ਚੜ੍ਹ ਕੇ ਵੇਖੇ ਸਾਚੇ ਘੋੜ, ਸ਼ਾਹਸਵਾਰਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਰਿਹਾ ਜਣਾਈਆ। ਸੁਤ ਸ਼ਬਦ ਕਹੇ ਮੈਂ ਉਠਾਂਗਾ। ਤੇਰੇ ਹੁਕਮੇ ਅੰਦਰ ਨੱਠਾਂਗਾ। ਪ੍ਰਭ ਲੱਖ ਚੁਰਾਸੀ ਕੁਠਾਂਗਾ। ਕਲਜੁਗ ਜੜ ਪੁੱਟਾਂਗਾ। ਸ਼ੌਹ ਦਰਯਾਏ ਸੁੱਟਾਂਗਾ। ਤੇਰੇ ਭਗਤਾਂ ਜਾ ਕੇ ਪੁੱਛਾਂਗਾ। ਓਨ੍ਹਾਂ ਦੇ ਅੰਦਰ ਵੜ ਕੇ ਲੁਕਾਂਗਾ। ਨਿਰਭੈ ਹੋ ਕੇ ਬੁਕਾਂਗਾ। ਆਪਣੇ ਨਿਸ਼ਾਨਿਉਂ ਕਦੇ ਨਾ ਉਕਾਂਗਾ। ਗ਼ਰੀਬ ਨਿਮਾਣਿਆਂ ਗੋਦੀ ਚੁਕਾਂਗਾ। ਵੀਹ ਸੌ ਇਕੀ ਕਰ ਖੇਲ ਤੇਰੇ ਚਰਨਾਂ ਸੁਟਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਭਾਣਿਉਂ ਕਦੇ ਨਾ ਉਕਾਂਗਾ। ਗੁਰ ਸ਼ਬਦ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟੇ ਮੇਟੇ ਮਿਟਾਈਆ। ਕਲਜੁਗ ਅੰਤਮ ਪੈਂਡਾ ਮੁੱਕਣਾ, ਲੋਕਮਾਤ ਰਹਿਣ ਨਾ ਪਾਈਆ। ਲੱਖ ਚੁਰਾਸੀ ਬੂਟਾ ਸੁੱਕਣਾ, ਹਰਿਆ ਸਿੰਚ ਨਾ ਕੋਇ ਕਰਾਈਆ। ਗੁਰਮੁਖ ਵਿਰਲਾ ਲੋਕਮਾਤ ਫੁੱਟਣਾ, ਫੁਲ ਫੁਲਵਾੜੀ ਆਪ ਮਹਿਕਾਈਆ। ਜਿਸ ਸਤਿ ਪੁਰਖ ਨਿਰੰਜਣ ਗੋਦੀ ਚੁਕਣਾ, ਤਿਸ ਮਿਲੇ ਮਾਣ ਵਡਿਆਈਆ। ਕੂੜ ਕੂੜਿਆਰਾਂ ਮਿਲੇ ਨਾ ਅੰਤਮ ਲੁਕਣਾ, ਚਾਰ ਕੁੰਟ ਥਾਉਂ ਨਜ਼ਰ ਕੋਇ ਨਾ ਆਈਆ। ਧਰਮ ਰਾਏ ਫੜ ਫੜ ਕੁਸਣਾ, ਚਿਤਰ ਗੁਪਤ ਲੇਖ ਵਖਾਈਆ। ਸ੍ਰੀ ਭਗਵਾਨ ਬਿਨ ਭਗਤਾਂ ਸਭ ਦੇ ਨਾਲੋਂ ਰੁੱਸਣਾ, ਆਪਣਾ ਮੁਖ ਨਾ ਕਿਸੇ ਵਖਾਈਆ। ਦੋ ਜਹਾਨ ਨਿਰਗੁਣ ਚਰਨੀ ਝੁਕਣਾ, ਸਰਗੁਣ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਸਮਝਾਈਆ । ਤੇਰਾ ਸੰਦੇਸਾ ਸੁਣ ਭਗਵਾਨ, ਵਿਸ਼ਨ ਬ੍ਰਹਮਾ ਸ਼ਿਵ ਨੀਰ ਵਹਾਈਆ। ਹਉਂ ਬਾਲੇ ਨੱਢੇ ਅਞਾਣ, ਬੇਵਸ ਧਿਆਨ

ਲਗਾਈਆ। ਕਰ ਕਿਰਪਾ ਸ੍ਰੀ ਭਗਵਾਨ, ਮਿਹਰ ਨਜ਼ਰ ਉਠਾਈਆ। ਅੰਤਮ ਦੇ ਇਕੋ ਦਾਨ, ਦਰ ਤੇਰੇ ਮੰਗ ਮੰਗਾਈਆ। ਚਰਨ ਕਵਲ ਰਹੇ ਧਿਆਨ, ਦੂਜੀ ਪਲਕ ਨਾ ਕੋਇ ਖੁਲ੍ਹਾਈਆ। ਤੇਰਾ ਨਾਮ ਮਿਲੇ ਗਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਇਕੱਠੇ, ਇਕ ਧਿਆਨ ਲਗਾਇਆ। ਅੰਤਮ ਸਰਨੀ ਤੇਰੀ ਢੱਠੇ, ਆਪਣਾ ਮਾਣ ਗਵਾਇਆ। ਦੀਨ ਮਜ਼੍ਹਬ ਚੁਕੇ ਸਭ ਦੇ ਰੱਟੇ, ਰੱਟਾ ਕੋਈ ਰਹਿਣ ਨਾ ਪਾਇਆ। ਅਸੀਂ ਲਿਖ ਲਿਖ ਦੇ ਕੇ ਆਏ ਤੇਰੇ ਪਤੇ, ਸਚ ਨਿਸ਼ਾਨਾ ਦੇ ਝੁਲਾਇਆ। ਤੇਰੀ ਵੇਖ ਖੇਲ ਹੋਏ ਹੱਕੇ ਬੱਕੇ, ਤੇਰਾ ਅੰਤ ਕੋਇ ਨਾ ਪਾਇਆ। ਤੇਰੀ ਧੂੜੀ ਚਰਨ ਖ਼ਾਕ, ਨਾਲ ਰੱਤੇ, ਰੱਤੀ ਰੱਤ ਨਾ ਕੋਇ ਦਸਾਇਆ। ਦਰੋਹੀ ਖ਼ੁਦਾ ਅਸੀਂ ਛੱਡੇ ਮਦੀਨੇ ਮੱਕੇ, ਮਕਬਰਿਆਂ ਵਿਚ ਦਿਤੀ ਦੁਹਾਇਆ। ਅਸੀਂ ਗੁਰ ਅਵਤਾਰ ਬਣ ਗਏ ਸਾਰੇ ਭਾਈ ਭਾਈ ਸਕੇ, ਪਿਛਲਾ ਰੱਟਾ ਨਾ ਕੋਇ ਰਖਾਇਆ। ਨਾਨਕ ਨਿਰਗੁਣ ਸਾਨੂੰ ਇਕੋ ਮਾਰਗ ਦੱਸੇ, ਸਚ ਸਚ ਰਿਹਾ ਸਮਝਾਇਆ। ਸ੍ਰੀ ਭਗਵਾਨ ਹਰ ਘਟ ਹਿਰਦੇ ਵਸੇ, ਲੱਖ ਚੁਰਾਸੀ ਡੇਰਾ ਲਾਇਆ। ਕਿਉਂ ਦੀਨਾਂ ਮਜ਼੍ਹਬਾਂ ਵਿਚ ਫਸੇ, ਆਤਮ ਸਭ ਦਾ ਸ਼ਬਦ ਦਿਓ ਵਡਿਆਇਆ। ਸਾਡੇ ਪਿਛਲੇ ਲੇਖੇ ਰਹਿ ਜਾਣ ਠੱਪੇ, ਅੰਜੀਲ ਕੁਰਾਨ ਤੇਰੀ ਝੋਲੀ ਪਾਇਆ। ਤੇਰੇ ਦਰ ਤੇ ਆਏ ਸੱਦੇ, ਆਪਣਾ ਮਾਣ ਗਵਾਇਆ। ਸਾਡੀ ਕੋਈ ਨਾ ਰਹੀ ਹੱਦੇ, ਕਿਨਾਰਾ ਰੂਪ ਨਾ ਕੋਇ ਵਖਾਇਆ। ਅਸੀਂ ਤੇਰੀ ਬਣ ਗਏ ਯੱਦੇ, ਵਿਸ਼ਨੂੰ ਆਪਣਾ ਆਪ ਮਿਲਾਇਆ। ਜਿਸ ਧਾਰੋਂ ਹਰਿ ਜੂ ਆਪ ਕੱਢੇ, ਅੰਤ ਓਸੇ ਵਿਚ ਲਏ ਮਿਲਾਇਆ। ਕਿਉਂ ਚੌਦਾਂ ਸਦੀਆਂ ਅੱਧ ਵਿਚ ਛੱਡੇ, ਅੱਗੇ ਮਿਲੀ ਨਾ ਕੋਈ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਰਵੇਸ਼, ਬਣ ਕੇ ਫੇਰਾ ਪਾਇਆ। ਪਰਵਰਦਿਗਾਰ ਸਚ ਸਮਝਾਇੰਦਾ। ਧੁਰ ਫ਼ਰਮਾਨਾ ਹੁਕਮ ਅਲਾਇੰਦਾ। ਨੂਰ ਇਲਾਹੀ ਡਗਮਗਾਇੰਦਾ। ਮੁਕਾਮੇ ਹੱਕ ਇਕ ਰੁਸ਼ਨਾਇੰਦਾ। ਹਕੀਕਤ ਹੱਕ ਫੋਲ ਫੁਲਾਇੰਦਾ। ਤਾਰੀਕ ਜਗਤ ਮੇਟ ਮਿਟਾਇੰਦਾ। ਲਾਸ਼ਰੀਕ ਵੇਖ ਵਖਾਇੰਦਾ। ਹੋ ਨਜ਼ਦੀਕ ਭੇਵ ਚੁਕਾਇੰਦਾ। ਪਹਿਲੀ ਚੇਤਰ ਨੇੜੇ ਆਇੰਦਾ। ਵੀਹ ਸੌ ਵੀਹ ਬਿਕਰਮੀ ਰਾਹ ਤਕਾਇੰਦਾ। ਚੌਥੀ ਮੰਜ਼ਲ ਡੇਰਾ ਲਾਇੰਦਾ। ਭਗਤ ਭਗਵਾਨ ਨਾਲ ਰਲਾਇੰਦਾ। ਧੁਰ ਫ਼ਰਮਾਨਾ ਇਕ ਸੁਣਾਇੰਦਾ। ਪਿਛਲੀ ਕੀਤੀ ਸਰਬ ਮਿਟਾਇੰਦਾ। ਈਸਾ ਮੂਸਾ ਮੁਹੰਮਦ ਖ਼ਾਲੀ ਖੀਸੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਸਰਬ ਸੁਣਾਇੰਦਾ। ਸਚ ਸੰਦੇਸਾ ਦੇਵੇ ਆਪ, ਆਪਣੀ ਦਇਆ ਕਮਾਈਆ। ਪਹਿਲੀ ਚੇਤ ਚਲ ਕੇ ਔਣਾ ਜਿਥੇ ਵਸੇ ਸੱਚਾ ਬਾਪ, ਪਿਤਾ ਇਕੋ ਇਕ ਅਖਵਾਈਆ। ਚੌਦਾਂ ਤਬਕ ਕਦਮਾਂ ਨਾਲ ਔਣੇ ਨਾਪ, ਕਦਮ ਕਦਮ ਸਮਝਾਈਆ। ਵੇਖ ਕੇ ਔਣਾ ਉਮਤ ਉਮਤੀ ਪਾਕ, ਪਾਕ ਰਸੂਲ ਰਿਹਾ ਸਮਝਾਈਆ। ਆਪਣਿਆਂ ਮਕਬਰਿਆਂ ਦੀ ਲੈ ਕੇ ਔਣੀ ਖ਼ਾਕ, ਖ਼ਾਕੀ ਖ਼ਾਕ ਦਏ ਵਿਛਾਈਆ। ਚੌਥੀ ਮੰਜ਼ਲ ਚੜ੍ਹ ਕੇ ਫੇਰ ਵਖਾ ਖੋਲ੍ਹੇ ਤਾਕ, ਅੱਗੋਂ ਪਿਛੋਂ ਨਜ਼ਰੀ ਆਈਆ। ਗੁਰ ਗੋਬਿੰਦ ਦਾ ਪੂਰਾ ਕਰੇ ਭਵਿਖਤ ਵਾਕ, ਵਾਕਿਆ ਅੱਖੀਂ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਜਾਤ ਆਪਣੇ ਹੱਥ ਰਖਾਈਆ। ਪੀਰ ਪੈਗ਼ੰਬਰ ਕਹਿਣ ਪ੍ਰਭੂ ਅਸੀਂ ਆਵਾਂਗੇ। ਦਰ ਆ ਕੇ ਦਰਸਨ ਪਾਵਾਂਗੇ। ਸਯਦਾ ਸੀਸ ਝੁਕਾਵਾਂਗਾ। ਧੂੜੀ ਟਿੱਕਾ ਮਸਤਕ ਲਾਵਾਂਗੇ ਆਪਣਾ ਆਪ ਮਿਟਾਵਾਂਗੇ। ਸਗਨ ਇਕੋ ਇਕ ਮਨਾਵਾਂਗੇ।

ਜੋ ਕਹੇਂ ਸੋ ਝੋਲੀ ਪਾਵਾਂਗੇ। ਤੇਰੇ ਹੁਕਮੇ ਅੰਦਰ ਆਪਣੀ ਕਾਰ ਕਮਾਵਾਂਗੇ। ਮੱਕੇ ਕਾਅਬੇ ਵੱਜੇ ਜੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਲੱਖ ਲੱਖ ਸ਼ੁਕਰ ਮਨਾਵਾਂਗੇ। ਸਚ ਸੰਦੇਸ ਜਣਾਊਂਗਾ। ਫੜ ਉਂਗਲੀ ਰਾਹੇ ਪਾਊਂਗਾ। ਆਪਣਾ ਪਰਦਾ ਆਪ ਖੁਲ੍ਹਾਊਂਗਾ। ਮੁਖ ਨਕ਼ਾਬ ਨਾ ਕੋਇ ਰਖਾਊਂਗਾ। ਸਚ ਨਵਾਬ ਨਜ਼ਰੀ ਆਊਂਗਾ। ਪੁੰਨ ਸਵਾਬ ਪੰਧ ਮੁਕਾਊਂਗਾ। ਅਸਵ ਘੋੜੇ ਚਰਨ ਰਕਾਬ ਟਿਕਾਉੂਂਗਾ । ਮਹਿਰਾਬ ਹੁਜਰਾ ਵੇਖ ਵਖਾਊਂਗਾ। ਆਦਾਬ ਇਕੋ ਇਕ ਸਮਝਾਊਂਗਾ। ਸਚ ਨਵਾਬ ਨਜ਼ਰੀ ਆਊਂਗਾ। ਨਗ਼ਮਾ ਨਾਮ ਆਪਣਾ ਦ੍ਰਿੜਾਊਂਗਾ। ਨੂਰ ਨੂਰ ਵਿਚ ਮਿਲਾਊਂਗਾ। ਜ਼ਹੂਰ ਜ਼ਹੂਰ ਵਿਚ ਰੁਸ਼ਨਾਊਂਗਾ। ਮਜਬੂਰ ਮਜਬੂਰ ਕਰ ਸਮਝਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦ ਖਲਾਊਂਗਾ। ਭੇਵ ਅਭੇਦ ਖੋਲਾਂਗਾ। ਸਚ ਦਵਾਰੇ ਇਕੋ ਬੋਲ ਬੋਲਾਂਗਾ। ਪੀਰ ਪੈਗ਼ੰਬਰੋ ਪੂਰਾ ਤੋਲ ਤੋਲਾਂਗਾ। ਅੰਦਰ ਵੜ ਕੇ ਸਭ ਨੂੰ ਫੋਲਾਂਗਾ । ਆਦਿ ਅੰਤ ਕਦੇ ਨਾ ਡੋਲਾਂਗਾ। ਲੱਖ ਚੁਰਾਸੀ ਖ਼ਾਕ ਵਰੋਲਾਂਗਾ। ਜਨ ਭਗਤਾਂ ਉਤੋਂ ਆਪਣਾ ਆਪ ਘੋਲ ਘੋਲਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਅਰਾ ਇਕੋ ਬੋਲਾਂਗਾ। ਸਾਚਾ ਨਾਅਰਾ ਇਕ ਸੁਣਾਊਂਗਾ। ਫੜ ਬਾਂਹੋਂ ਮਾਰਗ ਲਾਊਂਗਾ। ਸੋਹੰ ਢੋਲਾ ਇਕ ਜਣਾਊਂਗਾ। ਪੜਦਾ ਉਹਲਾ ਆਪ ਉਠਾਊਂਗਾ। ਘਰ ਘਰ ਵਿਚ ਮੌਲਾ ਹੋ ਕੇ ਨਜ਼ਰੀ ਆਊਂਗਾ। ਪਿਛਲਾ ਰੌਲਾ ਸਰਬ ਚੁਕਾਊਂਗਾ। ਉਲਟਾ ਕਰ ਕੌਲਾ ਆਬੇ ਹਯਾਤ ਪਿਆਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਹਿਲੀ ਚੇਤਰ ਸਚ ਸਚ ਦ੍ਰਿੜਾਊਂਗਾ। ਸਚ ਸਚ ਦ੍ਰਿੜਾਵਾਂਗਾ। ਗੁਰ ਅਵਤਾਰਾਂ ਨਾਲ ਰਲਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਫੜ ਉਠਾਵਾਂਗਾ। ਇਕਵੰਜਾ ਬਵੰਜਾ ਧਾਰ ਇਕੋ ਘਰ ਜਣਾਵਾਂਗਾ। ਸੱਤ ਚਾਰ ਕਰ ਚੁਹੱਤਰ ਅੰਕ ਆਪ ਬਣਾਵਾਂਗਾ। ਬਹੱਤਰ ਕਰ ਪਿਆਰ, ਦੋ ਸਤ ਸਾਤਾ ਸੱਚੀ ਖੇਲ ਰਚਾਵਾਂਗਾ। ਸੱਤਰ ਨਾਲ ਰਲਾਵਾਂਗਾ। ਦੋ ਜਹਾਨਾਂ ਦੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਵਾਂਗਾ। ਲੱਖ ਚੁਰਾਸੀ ਜਾਣ ਆਪ ਘਟ ਘਟ, ਤੰਦ ਆਪਣੇ ਹੱਥ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚਾ ਭੇਵ ਖੁਲ੍ਹਾਵਾਂਗਾ। ਸਾਚਾ ਭੇਵ ਖੁੱਲੇਗਾ। ਗੁਰਮੁਖ ਕਦੇ ਮਾਤ ਨਾ ਰੁਲੇਗਾ। ਜਨ ਭਗਤ ਕਦੇ ਨਾ ਭੁੱਲੇਗਾ। ਭਗਤ ਭਗਵਾਨ ਕਦੇ ਨਾ ਡੁਲੇਗਾ। ਸੰਤ ਸੁਹੇਲਾ ਫਲੇ ਫੁਲੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕੋ ਘੱਲੇਗਾ। ਗੁਰਸਿਖ ਭੁੱਲ ਵੱਡੀ ਹੋਈ ਪਰਵਾਨ, ਸਤਿਗੁਰ ਆਪਣੀ ਝੋਲੀ ਪਾਈਆ। ਗੁਰਸਿਖ ਜਗਤ ਭੁਲਿਆ ਜਹਾਨ, ਨੇਂਹ ਸਤਿਗੁਰ ਨਾਲ ਲਗਾਈਆ। ਗੁਰਸਿਖ ਦੀ ਭੁੱਲ ਲੱਖ ਚੁਰਾਸੀ ਵਿਚੋਂ ਪਰਗਟ ਕੀਤਾ ਗਿਆਨ, ਘਰ ਪਰਮਾਤਮ ਮੇਲ ਮਿਲਾਈਆ। ਗੁਰਸਿਖ ਵੱਡੀ ਭੁੱਲ ਘਰ ਪਾਇਆ ਪੁਰਖ ਸੁਜਾਨ, ਛੱਡੀ ਜਗਤ ਲੋਕਾਈਆ। ਗੁਰਸਿਖ ਵੱਡੀ ਭੁੱਲ ਹੋਈ ਚਤਰ ਸੁਘੜ ਸੁਜਾਨ, ਜਿਸ ਆਪਾ ਤਜ ਪਰਮਾਤਮ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੀ ਗੁਰਸਿਖੀ ਭੁੱਲ, ਧੁਰ ਦੀ ਲਿਖੀ ਰੱਖੇ ਅਡੁਲ, ਆਪਣੇ ਲੇਖੇ ਲਏ ਲਗਾਈਆ। ਇਹ ਭੁੱਲਾਂ ਦੀ ਵੱਡੀ ਰਾਣੀ, ਜੇਹੜੀ ਸ਼ਬਦ ਮਿਲਾਵੇ ਹਾਣੀ, ਘਰ ਸਾਚੇ ਸੋਭਾ ਪਾਈਆ। ਸਤਿਗੁਰ ਦੀ ਸੁਣਾਵੇ ਅਕਥ ਕਹਾਣੀ, ਵੇਦ ਪੁਰਾਨ ਕਹਿਣ ਨਾ ਪਾਈਆ। ਜਿਸ ਦੀ ਚਾਰ ਬਾਣੀ

ਬਣੀ ਸਵਾਣੀ, ਸੋ ਸਾਹਿਬ ਮੇਲ ਮਿਲਾਵਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਭੁੱਲ ਅੰਮ੍ਰਿਤ ਦੇਵੇ ਠੰਡਾ ਪਾਣੀ, ਤ੍ਰਿਸਨਾ ਭੁੱਖ ਗਵਾਈਆ। ਭੁੱਲ ਕਹੇ ਮੈਂ ਬੜੀ ਵੱਡੀ, ਗੁਰਮੁਖ ਜਗਤ ਨਾਲੋਂ ਭੁਲਾਇਆ। ਕੂੜੀ ਵਾਸਨਾ ਵਿਚੋਂ ਕੱਢੀ, ਮਾਇਆ ਮਮਤਾ ਮੋਹ ਚੁਕਾਇਆ। ਆਪਣਾ ਨਾਮ ਪੰਜ ਤੱਤ ਵਸਾਇਆ ਹੱਡੀਂ, ਰੱਤ ਨਾੜੀ ਮਾਸ ਰੰਗ ਰੰਗਾਇਆ। ਕਰ ਜੋਤ ਪਰਕਾਸ਼ ਡੂੰਘੀ ਖੱਡੀ, ਅੰਧ ਅੰਧੇਰ ਗਵਾਇਆ। ਮੈਂ ਭਗਤਾਂ ਘਰ ਆਈ ਸੱਦੀ, ਸੱਦਾ ਸਤਿਗੁਰ ਨਾਮ ਸੁਣਾਇਆ। ਨੌਂ ਦਵਾਰੇ ਕਰ ਕੇ ਪਾਰ ਹੱਦੀ, ਸੁਖਮਨ ਟੇਢੀ ਬੰਕ ਡੂੰਘੀ ਭਵਰੀ ਡੇਰਾ ਢਾਇਆ। ਆਸਾ ਤ੍ਰਿਸਨਾ ਮਾਇਆ ਮਮਤਾ ਛੱਡੀ, ਜਗਤ ਵਿਕਾਰ ਨਾਤਾ ਤੋੜ ਤੁੜਾਇਆ। ਭੁਲ ਕੇ ਸਵਾਣੀ ਮਿਲੀ ਸ਼ਬਦ ਹਾਣੀ ਗੁਰਸਿਖ ਆਤਮ ਸੇਜ ਬਹਿ ਕੇ ਸਜੀ, ਘਰ ਆਪਣਾ ਕੰਤ ਪਾਇਆ। ਪਰੇਮ ਪਿਆਰ ਅੰਦਰ ਬੱਧੀ, ਮਤ ਮਤਵਾਲੀ ਹੋਈ ਨੈਣ ਸ਼ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਵਖਾਇਆ ਆਪਣਾ ਘਰ, ਤਿਸ ਲੇਖਾ ਲੇਖੇ ਲਏ ਲਗਾਇਆ। ਗੁਰਮੁਖ ਭੁੱਲ ਕਹੇ ਮੈਂ ਸਦਾ ਸੁਹਾਗਣ, ਰੰਡੇਪਾ ਨਜ਼ਰ ਕੋਇ ਨਾ ਆਈਆ। ਅੱਠੇ ਪਹਿਰ ਰਹਾਂ ਵੈਰਾਗਣ, ਬਿਰਹੋਂ ਰੋਗ ਸਤਾਈਆ। ਦਿਵਸ ਰੈਣ ਮੇਰੇ ਨੈਣ ਜਾਗਣ, ਆਲਸ ਨਿੰਦਰਾ ਦਿਤੀ ਮੁਕਾਈਆ। ਮੈਂ ਹੰਸ ਹੋਈ ਕਾਗਣ, ਸੋਹੰ ਢੋਲਾ ਇਕੋ ਗਾਈਆ। ਚਰਨ ਧੂੜੀ ਅਸ਼ਨਾਨ ਮਿਲਿਆ ਮਾਘਨ, ਦੁਰਮਤ ਮੈਲ ਧਵਾਈਆ। ਮੈਂ ਦੱਸਣ ਆਈ ਆਂਢਣ ਗਵਾਂਢਣ, ਪ੍ਰਭ ਮਿਲੋ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਵਖਾਏ ਆਪਣਾ ਘਰ ਸੋ ਭੁੱਲੀ ਭਟਕੀ ਦਰ ਤੇਰੇ ਆ ਸੋਭਾ ਪਾਈਆ। ਏਕਾ ਢੱਯਾ ਦੇ ਕੇ ਗਿਆ ਮੁਨਿਆਦ, ਗੁਰ ਗੋਬਿੰਦ ਲੇਖ ਜਣਾਈਆ। ਕਲਜੁਗ ਅੰਤ ਸੁਣੇ ਫ਼ਰਯਾਦ, ਬੇਪਰਵਾਹ ਬੇਪਰਵਾਹੀਆ। ਸਤਾਰਾਂ ਸੌ ਛਪੰਜਾ ਬਿਕ੍ਰਮੀ ਫੇਰ ਕਰਾਏ ਯਾਦ, ਬੀਸ ਬੀਸਾ ਹਰਿ ਰਘੁਰਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਵਰਨ ਲਏ ਸਾਧ, ਸਾਧਨਾ ਇਕੋ ਇਕ ਜਣਾਈਆ। ਅੱਗੇ ਸਮਾਂ ਥੋੜਾ ਰਹਿ ਗਿਆ ਕੋਈ ਸੀਸ ਤੋਂ ਬਾਲ ਨਾ ਸਕੇ ਕਾਟ, ਜੋ ਕੱਟੇ ਤਿਸ ਦੇਵੇ ਸਜ਼ਾਈਆ। ਕਲਜੁਗ ਅੰਤਮ ਖੇਲਿਆ ਖੇਲ ਬਾਜ਼ੀਗਰ ਨਾਟ, ਬਣ ਨਟੂਆ ਸਾਂਗ ਵਰਤਾਈਆ। ਸੂਰਤ ਸਚ ਰੱਬ ਦੀ ਕਰੇ ਸਾਖਿਆਤ, ਸਖੀ ਸਰਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਵ ਖੰਡ ਪ੍ਰਿਥਮੀ ਜਟਾ ਜੂਟ ਬਣਾਈਆ। ਚਰਨ ਕਵਲ ਡੂੰਘਾ ਸਾਗਰ, ਸੰਸਾਰ ਪਾਰ ਕਰਾਈਆ। ਭਾਗ ਲਗਾਏ ਕਾਇਆ ਗਾਗਰ, ਗਹਿਰ ਗੰਭੀਰ ਵੇਖ ਵਖਾਈਆ। ਦੇਵੇ ਨਾਮ ਰਤੀ ਰਤਨਾਗਰ, ਰਤਨ ਅਮੋਲਕ ਝੋਲੀ ਪਾਈਆ। ਦਰ ਆਇਆਂ ਘਰ ਦੇਵੇ ਆਦਰ, ਆਪਣਾ ਆਦਰਸ਼ ਵਖਾਈਆ। ਨਾਮ ਪਾਏ ਚਿਟੀ ਚਾਦਰ, ਗੁਰ ਤੇਗ਼ ਬਹਾਦਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਕਵਲ ਚਰਨ ਇਕੋ ਇਕ ਦਰਸਾਈਆ। ਚਰਨ ਕਵਲ ਸਚ ਸਹਾਰਾ, ਲੋਕਮਾਤ ਦਰਸਾਇੰਦਾ। ਗੁਰ ਸਤਿਗੁਰ ਸਿਖ ਕਰੇ ਪਿਆਰਾ, ਪਰੇਮ ਪ੍ਰੀਤੀ ਰਾਹ ਜਣਾਇੰਦਾ। ਕਲਜੁਗ ਅੰਤ ਬਣ ਵਣਜਾਰਾ, ਸਚ ਸਚ ਹਟ ਖੁਲ੍ਹਾਇੰਦਾ। ਗੁਰਮੁਖ ਗੁਰ ਗੁਰ ਇਕੋ ਧਾਰਾ, ਧਾਰ ਧਾਰ ਵਿਚੋਂ ਜਣਾਇੰਦਾ। ਨਿਰਮਲ ਦੀਆ ਕਰ ਉਜਿਆਰਾ, ਜੋਤੀ ਜਾਤਾ ਨੂਰ ਰੁਸ਼ਨਾਇੰਦਾ। ਅੰਮ੍ਰਿਤ ਆਤਮ ਠੰਡਾ ਠਾਰਾ, ਭਰ ਪਿਆਲਾ ਜਾਮ ਪਿਆਇੰਦਾ। ਬਜਰ ਕਪਾਟੀ ਤੋੜ ਤਾਲਾ, ਦੂਈ ਦਵੈਤੀ ਪੜਦਾ ਲਾਹਿੰਦਾ। ਆਤਮ ਪਰਮਾਤਮ ਪਰਮਾਤਮ ਆਤਮ

ਦਏ ਸਿਖਾਲਾ, ਸੋ ਪੁਰਖ ਆਪ ਜਣਾਇੰਦਾ। ਅਜੱਪਾ ਜਾਪ ਅੰਤਰ ਪਾਏ ਮਾਲਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਪੂਰਬ ਲੇਖੇ ਲਾਏ ਘਾਲਾ, ਘਾਲੀ ਘਾਲ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਇਕ ਵਡਿਆਇੰਦਾ। ਜਨ ਚਰਨ ਕਵਲ ਸਾਚੀ ਧੂਲ, ਮਸਤਕ ਟਿੱਕਾ ਨਾਮ ਲਗਾਈਆ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਈਆ। ਮਨ ਮਨਸਾ ਹੋਏ ਦੂਰ, ਰੋਗ ਸੋਗ ਨਾ ਕੋਇ ਵਖਾਈਆ। ਦਰਸ ਦਿਖਾਏ ਹਾਜ਼ਰ ਹਜ਼ੂਰ, ਹਰਿਜਨ ਆਸਾ ਪੂਰ ਕਰਾਈਆ। ਸਰਬ ਕਲਾ ਸਤਿਗੁਰ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਵਸਣਹਾਰਾ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਜਿਸ ਜਲਵਾ ਦਿਤਾ ਮੂਸੇ ਕੋਹਤੂਰ, ਤੁਰਤ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਦਏ ਵਡਿਆਈਆ। ਚਰਨ ਕਵਲ ਮਿਲੇ ਮੀਤ, ਮਿੱਤਰ ਪਿਆਰਾ ਇਕੋ ਨਜ਼ਰੀ ਆਇੰਦਾ। ਆਤਮ ਪਰਮਾਤਮ ਗਾਏ ਗੀਤ, ਸੋਹੰ ਢੋਲਾ ਰਾਗ ਅਲਾਇੰਦਾ। ਨਜ਼ਰੀ ਆਏ ਸਤਿਗੁਰ ਅਤੀਤ, ਤ੍ਰੈਗੁਣ ਬੰਧਨ ਨਾ ਕੋਇ ਪਾਇੰਦਾ। ਕਰ ਕਿਰਪਾ ਵਸੇ ਚੀਤ, ਮਨ ਚਿਤ ਠਗੌਰੀ ਨਾ ਕੋਇ ਵਖਾਇੰਦਾ। ਕਾਇਆ ਕਰੇ ਪਤਤ ਪੁਨੀਤ, ਪਤਤ ਪਾਪੀ ਪਾਰ ਕਰਾਇੰਦਾ। ਅੰਮ੍ਰਿਤ ਮੇਘ ਬਰਸੇ ਠਾਂਡਾ ਸੀਤ, ਅਗਨੀ ਤੱਤ ਬੁਝਾਇੰਦਾ। ਘਰ ਵਿਚ ਘਰ ਵਖਾਏ ਠੀਕ, ਕੂੜੀ ਕਿਰਿਆ ਠੀਕਰ ਭੰਨ ਵਖਾਇੰਦਾ। ਚਰਨ ਕਵਲ ਲੱਗੀ ਪ੍ਰੀਤ, ਪ੍ਰੀਤੀਵਾਨ ਤੋੜ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਚਰਨ ਕਵਲ ਮੰਗੇ ਮੰਗ, ਦੋਏ ਜੋੜ ਸਰਨਾਈਆ। ਸੁਰਤੀ ਸ਼ਬਦ ਡੋਰ ਪਤੰਗ, ਘਰ ਮੰਦਰ ਖੇਲ ਵਖਾਈਆ। ਅਨਹਦ ਸ਼ਬਦ ਵਜਾ ਮਰਦੰਗ, ਅਨਾਦੀ ਨਾਦ ਸੁਣਾਈਆ। ਸੇਜ ਸੁਹੰਜਣੀ ਵੇਖ ਪਲੰਘ, ਆਤਮ ਸੋਭਾ ਪਾਈਆ। ਨਿਜ ਘਰ ਦੇਵੇ ਅਨੰਦ, ਨਿਜਾਨੰਦ ਇਕ ਦਰਸਾਈਆ। ਭਾਂਡਾ ਭਰਮ ਭੌ ਢਾਹੇ ਕੰਧ, ਦੂਈ ਦਵੈਤ ਡੇਰਾ ਢਾਹੀਆ। ਕਰ ਪਰਕਾਸ਼ ਅੰਧੇਰੇ ਅੰਧ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਿਸ ਜਨ ਆਪਣਾ ਨਾਮ ਦੇਵੇ ਸੋਹੰ ਸੁਹਾਗੀ ਛੰਦ, ਆਵਣ ਜਾਵਣ ਪਤਤ ਪਾਵਣ ਲੱਖ ਚੁਰਾਸੀ ਫੰਦ ਦੇਵੇ ਕਟਾਈਆ।