੧੯ ਫੱਗਣ ੨੦੧੯ ਬਿਕ੍ਰਮੀ ਔਰੰਗਜ਼ੇਬ ਦੇ ਮਕਬਰੇ ਉਤੇ ਖ਼ੁਲਦਾਬਾਦ
ਨਾਬੂਦੇ ਬਤਰਫ਼, ਪੇਸ਼ਵਾ ਪੇਸ਼ਗੋਈ। ਮੁਜ਼ਾਹਿਰ ਦਾਊਦੇ ਹਰਫ਼, ਤਾਲਬ ਉਲਮਾਨਾ ਹਜ਼ਰਤੇ ਅਨੋਹੀ। ਗੋਬਿੰਦੇ ਸ਼ਰਕ, ਆਫ਼ਤਾਬ ਤਲੋਈ। ਸ਼ਹਿਨਸ਼ਾਹ ਸ਼ਕਰ, ਨੋਸ਼ੇ ਨਜ਼ੋਹੀ। ਖ਼ੁਦਾਵੰਦ ਮੁਸ਼ਰੱਕ, ਮਸਲਤੇ ਸਨੋਹੀ। ਰਹਿਮਤ ਕਰੀਮ, ਕਿਆਮਤੇ ਦਰੋਹੀ। ਬੇਨਜ਼ੀਰ ਆਮਦ, ਖ਼ੁਸ਼ਾਮਦ ਮਬੋਹੀ। ਜ਼ਰੀ ਖ਼ਾਕ ਦਾਮਨ, ਪੁਸ਼ਤ ਬੇ ਵਜੋਹੀ। ਕਾਦਰੇ ਕਾਇਨਾਤ ਮੁਸ਼ਾਹਿਦ, ਮੁਸਤਫ਼ਾ ਸ਼ਨੋਈ। ਜ਼ਾਹਰਾ ਪੀਰ ਵਾਹਦ, ਲਾਸ਼ਰੀਕ ਇਕ ਸ਼ਨੋਈ। ਰਹਿਬਰ ਨਜਾਤ ਵਫ਼ਾਤ ਆਕਾਤ ਲੁਗ਼ਾਤੇ ਸਫ਼ਾਤ ਮਹਿਵਖ਼ਾਨਾ ਸੁਰਾਹੀ। ਕਦਮਬੂਸ ਸ਼ਬਨੂਸ ਹਵਸ ਹੂਸ ਹਾਜਤ ਅਲੋਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਮਾ ਆਲਮੀਨ ਮਿਹਰਵਾਨ ਯਾ ਮੁਬੀਨ ਗੋਬਿੰਦ ਸਚ ਤਲਕੀਂ ਤੁਆਰਫ਼ ਬੇਨਜ਼ੀਂ ਮੁਤਯੱਨ ਮੁਤਆਸਰ ਮੁਹਾਸਰ ਖ਼ਵਾਬ ਫ਼ਰਸ਼ੋਰੇ ਬਜ਼ੂਦ ਆਜ਼ਗੀਂ।
੧੯ ਫੱਗਣ ੨੦੧੯ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਔਰੰਗਾਬਾਦ
ਤੇਰਾ ਖੇਲ ਅਨਡਿਠ ਭਗਵਾਨ, ਆਦਿ ਜੁਗਾਦਿ ਨਜ਼ਰ ਕਿਸੇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਕੀਤੇ ਆਣ, ਧੁਰ ਸੰਦੇਸਾ ਸਚ ਸੁਣਾਇੰਦਾ । ਪੀਰ ਪੈਗ਼ੰਬਰ ਚਰਨ ਕਵਲ ਕਰਨ ਧਿਆਨ, ਸਯਦਾ ਸੀਸ ਸਰਬ ਝੁਕਾਇੰਦਾ। ਭਗਤ ਦਰਵੇਸ਼ ਹੋਏ ਹੈਰਾਨ, ਨੇਤਰ ਨੈਣ ਨਾ ਕੋਇ ਉਠਾਇੰਦਾ। ਕਲਜੁਗ ਕੂਕੇ ਆਪਣਾ ਦੇਵੇ ਬਿਆਨ, ਉਚੀ ਕੂਕ ਕੂਕ ਸੁਣਾਇੰਦਾ। ਤੂੰ ਸਾਹਿਬ ਸਦਾ ਨਿਗਾਹਬਾਨ, ਆਦਿ ਜੁਗਾਦਿ ਜੁਗ ਜੁਗ ਵੇਖ ਵਖਾਇੰਦਾ। ਮੈਂ ਤੇਰਾ ਬਾਲ ਅਞਾਣ, ਛੋਟਾ ਸੁਤ ਅਖਵਾਇੰਦਾ। ਚਾਰ ਕੁੰਟ ਮੇਰਾ ਨਿਸ਼ਾਨ, ਪ੍ਰਭ ਤੇਰੇ ਸਹਾਰੇ ਝੁਲਾਇੰਦਾ। ਤੂੰ ਦਿਤਾ ਮੈਨੂੰ ਦਾਨ, ਮੈਂ ਤੇਰੀ ਆਸ ਰਖਾਇੰਦਾ। ਨਵ ਖੰਡ ਪ੍ਰਿਥਮੀ ਵੇਖ ਮਾਰ ਧਿਆਨ, ਘਰ ਘਰ ਮੇਰਾ ਰੰਗ ਨਜ਼ਰੀ ਆਇੰਦਾ। ਮੈਂ ਸਾਬਤ ਰਹਿਣ ਨਾ ਦਿਤਾ ਕਿਸੇ ਦਾ ਈਮਾਨ, ਸ਼ਰਅ ਸ਼ਰਅ ਨਾਲ ਟਕਰਾਇੰਦਾ। ਲੱਖ ਚੁਰਾਸੀ ਅੰਦਰ ਵਾੜਿਆ ਇਕ ਸ਼ੈਤਾਨ, ਹੁਕਮ ਹਾਕਮ ਆਪ ਸਮਝਾਇੰਦਾ। ਚਾਰ ਖਾਣੀ ਹੋਈ ਵੈਰਾਨ, ਬਾਣੀ ਬਾਣ ਨਾ ਕੋਇ ਲਗਾਇੰਦਾ। ਇਕਵੰਜਾ ਬਵੰਜਾ ਤੇਰਾ ਖੇਲ ਮਹਾਨ, ਪੰਜ ਦੋ ਤੋਹੇ ਸੋਭਾ ਪਾਇੰਦਾ। ਮੈਂ ਸੁਣ ਕੇ ਹੋਇਆ ਹੈਰਾਨ, ਨਿਰਗੁਣ ਕੀ ਕੀ ਖੇਲ ਰਚਾਇੰਦਾ। ਸਭਨਾ ਕੋਲੋਂ ਲਏ ਬਿਆਨ, ਪੂਰਬ ਲੇਖਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇੰਦਾ। ਕਲਜੁਗ ਕਹੇ ਸੁਣ ਭਗਵਾਨ, ਮੇਰੀ ਤੇਰੇ ਅੱਗੇ ਅਰਜ਼ੋਈਆ। ਮੈਂ ਜੋਧਾ ਸੂਰ ਬੜਾ ਬਲਵਾਨ, ਬਲ ਆਪਣਾ ਆਪ ਧਰਾਈਆ। ਤੇਰਾ ਮੰਨਿਆ ਧੁਰ ਫ਼ਰਮਾਨ, ਲੋਕਮਾਤ ਸੇਵ ਕਮਾਈਆ। ਕਿਸੇ ਦਾ ਚੱਲਣ ਨਾ ਦਿਤਾ ਗਿਆਨ, ਅਗਿਆਨ ਅੰਧੇਰ ਰਖਾਈਆ। ਨਾਦ ਸੁਣਨ ਨਾ ਦਿਤਾ ਕਿਸੇ ਕਾਨ, ਆਤਮ ਰਸ ਨਾ ਕੋਇ ਵਖਾਈਆ। ਨਵ ਨੌਂ ਚਾਰ ਕੀਤੀ ਬੀਆਬਾਨ, ਫੁਲ ਫੁਲਵਾੜੀ ਨਾ ਕੋਇ ਮਹਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਦੱਸ ਕੇ ਗਏ ਸ਼ਰਅ ਈਮਾਨ, ਮੈਂ ਸ਼ਿਰਕਤ ਘਰ ਘਰ ਦਿਤੀ ਪਾਈਆ। ਸਚ ਧਰਮ ਦਾ ਰਹਿਣ ਨਾ ਦਿਤਾ ਨਿਸ਼ਾਨ, ਕੂੜਾ ਰੰਗ ਇਕ ਰੰਗਾਈਆ। ਭਰਮ ਭੁਲਾਏ ਰਾਜ ਰਾਜਾਨ, ਤਖ਼ਤ ਨਿਵਾਸੀ ਨਜ਼ਰ ਕੋਇ ਨਾ ਆਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕੁੱਠਾ ਖਾਣ, ਛੁਰੀ ਹਲਾਲ ਜਗਤ ਕਸਾਈਆ। ਤੇਰਾ ਰੂਪ ਨਜ਼ਰ ਨਾ ਆਏ ਮਿਹਰਵਾਨ, ਜਗ ਨੇਤਰ ਧੀਆਂ ਭੈਣਾਂ ਰਹੇ ਤਕਾਈਆ। ਸਾਚਾ ਮੰਦਰ ਨਾ ਦਿਸੇ ਕੋਇ ਮਕਾਨ, ਦੀਨ ਮਜ਼੍ਹਬ ਜ਼ਾਤ ਪਾਤ ਕਰੇ ਲੜਾਈਆ। ਭੋਜ ਮਿਲੇ ਨਾ ਕਿਸੇ ਖਾਣ, ਭੱਖ ਖਾਏ ਜਗਤ ਲੋਕਾਈਆ। ਪਵਣ ਸਵਾਸ ਮੇਲ ਨਾ ਕੋਇ ਪਰਾਣ, ਪਰਾਣੀ ਆਪਣਾ ਆਪ ਪੜਦਾ ਨਾ ਕੋਇ ਲਾਹੀਆ। ਨੇਤਰ ਨੈਣ ਸ਼ਰਮਾਏ ਅੰਜੀਲ ਕੁਰਾਨ, ਅੱਖ ਪਰਤੱਖ ਨਾ ਸਕੇ ਉਠਾਈਆ। ਊਚ ਨੀਚ ਰਾਉ ਰੰਕ ਨੇਤਰ ਨੈਣ ਸਰਬ ਵਹਾਣ, ਸੁਖ ਆਤਮਕ ਨਾ ਕੋਇ ਦਰਸਾਈਆ। ਕੂੜੀ ਕਿਰਿਆ ਜਗਤ ਢੋਲਾ ਗਾਣ, ਤੇਰਾ ਬੋਲਾ ਨਾ ਕੋਇ ਸੁਣਾਈਆ। ਕਿਉਂ ਅੰਤ ਹੋਏਂ ਅਞਾਣ, ਪ੍ਰਭ ਮੈਨੂੰ ਰਿਹਾ ਭੁਲਾਈਆ। ਤੇਰੀ ਚਰਨੀ ਡਿਗਾ ਆਣ, ਦੋਏ ਦੋਏ ਜੋੜ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਰੋਵੇ ਮਾਰੇ ਧਾਹੀਂਆ। ਕਲਜੁਗ ਰੋਵੇ ਮਾਰੇ ਕੂਕ, ਕੂਕ ਕੂਕ ਸੁਣਾਇੰਦਾ। ਮੈਂ ਆਪਣਾ ਦੇਵਾਂ ਸਚ ਸਬੂਤ, ਸਾਬਤ ਮਾਨੁਖ ਨਜ਼ਰ ਕੋਇ ਨਾ ਆਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਵਸਿਆ ਪੰਜ ਤੱਤ ਕਲਬੂਤ, ਕਲਮਾ ਨਬੀ ਨਾ ਕੋਇ ਵਸਾਇੰਦਾ।
ਕੂੜੀ ਕਿਰਿਆ ਝੂਠੀ ਮਲੀ ਭਬੂਤ, ਤਨ ਮਾਟੀ ਖ਼ਾਕ ਨਾ ਕੋਇ ਰਮਾਇੰਦਾ। ਸਾਚਾ ਮੰਦਰ ਨਾ ਦਿਸੇ ਅਰੂਜ, ਅਰਸ ਕੁਰਸ ਡੇਰਾ ਢਾਹਿੰਦਾ। ਸਾਧ ਸੰਤ ਕੋਈ ਰਹਿਣ ਨਾ ਦਿਤਾ ਮਹਿਫ਼ੂਜ਼, ਮੁਫ਼ਲਸ ਸਭ ਨੂੰ ਆਪ ਬਣਾਇੰਦਾ। ਸ੍ਰੀ ਭਗਵਾਨ ਕਿਉਂ ਮੇਰੇ ਲਈ ਹੋਇਆ ਕੰਜੂਸ, ਦਰ ਤੇਰੇ ਵਾਸਤਾ ਪਾਇੰਦਾ। ਮੇਰੀ ਕਰਨੀ ਕਰ ਮਹਿਸੂਸ, ਮਹਿਬੂਬ ਇਕੋ ਓਟ ਤਕਾਇੰਦਾ। ਮੈਂ ਹੁਕਮ ਜਣਾਇਆ ਖ਼ੂਬ, ਸਾਚੀ ਖ਼ਸਲਤ ਆਪ ਜਣਾਇੰਦਾ। ਨਵ ਖੰਡ ਪ੍ਰਿਥਮੀ ਸੱਤ ਦੀਪ ਮੇਰੀ ਹਦੂਦ, ਹੱਦ ਤੇਰੀ ਵਿਚ ਕਦੇ ਨਾ ਆਇੰਦਾ। ਕਿਸੇ ਦੀ ਰਹਿਣ ਨਾ ਦਿਤੀ ਸੂਝ ਬੂਝ, ਬੁਧ ਬਿਬੇਕ ਨਾ ਕੋਇ ਰਖਾਇੰਦਾ। ਸਭ ਦੇ ਉਤੇ ਚੜ੍ਹਿਆ ਕੂਦ, ਬਲ ਆਪਣਾ ਆਪ ਵਖਾਇੰਦਾ। ਦਰ ਤੇਰੇ ਆਇਆ ਨਿਰਗੁਣ ਢੂੰਡ, ਜਗਤ ਵਿਛੋੜਾ ਪੰਧ ਮੁਕਾਇੰਦਾ। ਮੇਰੀ ਇਛਿਆ ਆਪੇ ਬੂਝ, ਤੇਰੇ ਅੱਗੇ ਝੋਲੀ ਡਾਹਿੰਦਾ। ਤੇਰਾ ਭੇਵ ਸਦਾ ਗੂਝ, ਗਹਿਰ ਗੰਭੀਰ ਨਜ਼ਰ ਨਾ ਆਇੰਦਾ। ਤੂੰ ਮੇਰੇ ਨਾਲ ਕਰੇਂ ਦੂਜ, ਮੈਂ ਤੇਰਾ ਨਿੱਕਾ ਬਾਲਾ ਦੋਏ ਜੋੜ ਵਾਸਤਾ ਪਾਇੰਦਾ। ਮੈਨੂੰ ਗੋਬਿੰਦ ਦੱਸੀ ਸੂਝ, ਸਾਚੀ ਸਿਖਿਆ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਤਕਾਇੰਦਾ। ਕਲਜੁਗ ਰੋਵੇ ਮਾਰੇ ਧਾਹ, ਨਾਅਰਾ ਇਕ ਸੁਣਾਈਆ। ਨੇਤਰ ਖੋਲ੍ਹ ਬੇਪਰਵਾਹ, ਆਪਣੀ ਅੱਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਲਏ ਦਰ ਬੁਲਾ, ਕਿਉਂ ਮੈਨੂੰ ਦਿਤਾ ਭੁਲਾਈਆ। ਉਠ ਵੇਖ ਮੇਰਾ ਰਾਹ, ਮੈਂ ਆਪਣੀ ਸੇਵਾ ਦਿਆਂ ਜਣਾਈਆ। ਲੱਖ ਚੁਰਾਸੀ ਕੂੜੇ ਧੰਦੇ ਦਿਤੀ ਲਾ, ਮਾਇਆ ਮਮਤਾ ਨਾਲ ਪਰਨਾਈਆ। ਹਉਮੇਂ ਹੰਗਤਾ ਸੇਜੇ ਦਿਤੀ ਸਵਾ, ਸੇਜ ਸੁਹੰਜਣੀ ਨਜ਼ਰ ਕੋਇ ਨਾ ਆਈਆ। ਕਿਸੇ ਨੂੰ ਸੂਰ ਖਵਾਇਆ ਕਿਸੇ ਨੂੰ ਗਾਂ, ਸਾਬਤ ਕੋਇ ਰਹਿਣ ਨਾ ਪਾਈਆ। ਸਭ ਨੂੰ ਭੁਲਿਆ ਤੇਰਾ ਨਾਂ, ਨਾਉਂ ਨਿਰੰਕਾਰ ਨਜ਼ਰ ਕਿਤੇ ਨਾ ਆਈਆ। ਲੋਕਮਾਤ ਵੇਖ ਮੇਰਾ ਥਾਂ, ਥਾਨ ਥਨੰਤਰ ਇਕੋ ਅਗਨ ਵਖਾਈਆ। ਜਗਤ ਜੀਵ ਬਣੇ ਹੰਸੋਂ ਕਾਂ, ਕਾਗ ਹੰਸ ਨਾ ਰੂਪ ਵਟਾਈਆ। ਪੁੱਤਰ ਮਾਂਵਾਂ ਰਹੇ ਤਕਾ, ਮਾਵਾਂ ਪੁੱਤਰਾਂ ਧਿਆਨ ਰਖਾਈਆ। ਨਾਤਾ ਤੁੱਟਾ ਭੈਣ ਭਰਾ, ਚਤਰਾਈ ਰਹੀ ਨਾ ਧੀ ਜਵਾਈਆ। ਨੂੰਹ ਸੱਸ ਨਾ ਸ਼ਰਮ ਹਯਾ, ਪ੍ਰਭ ਜੂ ਮੈਂ ਆਪਣੀ ਖੇਲ ਵਖਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਵੇਸਵਾ ਘਰ ਦਿਤੇ ਬਣਾ, ਸਾਬਤ ਨਜ਼ਰ ਕੋਇ ਨਾ ਆਈਆ। ਅਠਸਠ ਤੀਰਥ ਕਲਜੁਗ ਜੀਵ ਨੰਗੇ ਤਾਰੀਆਂ ਰਹੇ ਲਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੈਣ ਨਾ ਕੋਇ ਉਠਾਈਆ। ਨੇਤਰ ਰੋਵਣ ਥਾਉਂ ਥਾਈਂ ਰਹੇ ਕੁਰਲਾ, ਕਰਬਲਾ ਘਰ ਘਰ ਨਜ਼ਰੀ ਆਈਆ। ਮੇਰੇ ਲਈ ਕਿਉਂ ਹੋਇਆ ਬੇਵਫ਼ਾ, ਮੈਂ ਤੇਰਾ ਵਫ਼ਾਦਾਰ ਬਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨਾਂ ਸੀਸ ਰਖਾਈਆ। ਕਲਜੁਗ ਰੋ ਦੱਸੇ ਹਾਲ, ਆਪਣਾ ਹਾਲ ਜਣਾਈਆ। ਪਾਰਬ੍ਰਹਮ ਮੇਰਾ ਇਕੋ ਮਨ ਸਵਾਲ, ਤੇਰੇ ਅੱਗੇ ਰਿਹਾ ਲਿਖਾਈਆ। ਕਰ ਕਿਰਪਾ ਮੇਰੇ ਨਾਲ ਦੇ ਦੇ ਮਹਾਂਕਾਲ, ਕਾਲ ਮੇਰੀ ਪੂਰੀ ਆਸ ਕਰਾਈਆ। ਮੇਰੇ ਸਿਰ ਤੇ ਦੇ ਰੁਮਾਲ, ਓਢਨ ਇਕੋ ਪੜਦਾ ਪਾਈਆ। ਮੇਰੀ ਕਰਨੀ ਵੇਖ ਕਮਾਲ, ਮੈਂ ਤੇਰੀ ਕਰਨੀ ਦਿਤੀ ਗਵਾਈਆ। ਤੇਰਾ ਨਜ਼ਰ ਨਾ ਆਵੇ ਕੋਈ ਸੱਚਾ ਲਾਲ, ਬਿਨ ਗੋਬਿੰਦ ਚੇਲਾ ਰੂਪ ਨਾ ਕੋਇ ਵਟਾਈਆ। ਸ਼ਹਿਨਸ਼ਾਹ ਹੋਏ ਕੰਗਾਲ, ਨਾਮ ਹੱਟ ਨਾ ਕੋਇ ਚਲਾਈਆ। ਪ੍ਰਿਥਮੀ ਆਕਾਸ਼ ਵੱਜੇ ਤਾਲ, ਗਗਨ ਮੰਡਲ ਦੇਣ ਦੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਬੇਹਾਲ, ਬਿਹਬਲ ਹੋ ਹੋ ਰਹੇ ਕੁਰਲਾਈਆ। ਗੁਰ ਅਵਤਾਰ
ਪੀਰ ਪੈਗ਼ੰਬਰ ਅਪਣੀਆਂ ਘਾਲਾਂ ਗਏ ਘਾਲ, ਲਿਖ ਲਿਖ ਤੇਰਾ ਸੰਦੇਸਾ ਲੋਕਮਾਤ ਜਗਤ ਪੜ੍ਹਾਈਆ। ਮੈਂ ਕਿਸੇ ਨੂੰ ਚੱਲਣ ਨਾ ਦਿਤਾ ਕਿਸੇ ਦੇ ਨਾਲ, ਅੰਦਰ ਵੜ ਕੇ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਅਰਦਾਸ ਸੁਣਾਈਆ। ਤੇਰੇ ਅੱਗੇ ਮੇਰੀ ਅਰਦਾਸ, ਅਰਦਾਸਾ ਇਕੋ ਵਾਰ ਕਰਾਇੰਦਾ। ਤੂੰ ਸਾਹਿਬ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਨਾਉਂ ਧਰਾਇੰਦਾ। ਜੁਗ ਜੁਗ ਤੇਰਾ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਗੀਤ ਅਲਾਇੰਦਾ। ਮੈਂ ਤੇਰਾ ਛੋਟਾ ਪੁੱਤ ਤੇਰੇ ਪਿਆਰ ਵਿਚ ਹੋਇਆ ਬਦਮਾਸ਼, ਬਦਮਾਸ਼ੀ ਘਰ ਘਰ ਆਪ ਸਿਖਾਇੰਦਾ। ਖ਼ਾਲੀ ਕੋਈ ਰਹਿਣ ਨਾ ਦਿਤੀ ਲਾਸ਼, ਪੰਜ ਤੱਤ ਅੰਦਰ ਡੇਰਾ ਲਾਇੰਦਾ। ਮਾਇਆ ਮਮਤਾ ਗ੍ਰਹਿ ਗ੍ਰਹਿ ਪਾਵੇ ਰਾਸ, ਕੂੜੀ ਕਿਰਿਆ ਨਾਚ ਨਚਾਇੰਦਾ। ਤੇਰੀ ਨਿੱਕੀ ਜਿਹੀ ਮੁਹੰਮਦ ਸ਼ਾਖ਼, ਮਹਿਮਾਨ ਲੋਕਮਾਤ ਅਖਵਾਇੰਦਾ। ਤੇਰਾ ਗੋਬਿੰਦ ਦਾਸੀ ਦਾਸ, ਬਣ ਸੇਵਕ ਸੇਵ ਕਮਾਇੰਦਾ। ਮੈਂ ਤੇਰਾ ਪੁੱਤਰ ਖ਼ਾਸ, ਖ਼ਾਲਕ ਤੇਰੇ ਰੰਗ ਰੰਗਾਇੰਦਾ। ਮੇਰੇ ਵਲ ਵੇਖ ਮਾਰ ਝਾਤ, ਝਾਕੀ ਤੇਰੀ ਆਪ ਜਣਾਇੰਦਾ। ਚਾਰੋਂ ਕੁੰਟ ਪਈ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਕਲਜੁਗ ਜੀਵ ਨਾਰ ਹੋਏ ਕਮਜ਼ਾਤ, ਹਰਿ ਜੂ ਕੰਤ ਨਾ ਕੋਇ ਹੰਢਾਇੰਦਾ। ਰਸਨਾ ਜਿਹਵਾ ਬੱਤੀ ਦੰਦ ਗੌਂਦੇ ਗਾਥ, ਅੰਤਰ ਆਤਮ ਮੇਲ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਨਜ਼ਰੀ ਆਇੰਦਾ। ਕਲਜੁਗ ਅੰਤ ਹੋ ਬਲਵਾਨ, ਆਪਣਾ ਬਲ ਜਣਾਈਆ। ਸਾਹਿਬ ਮੇਰੇ ਵੇਖ ਸੁਲਤਾਨ, ਸੁੱਤੀ ਜਗਤ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਛੱਡ ਗਏ ਮੈਦਾਨ, ਅੰਤ ਕੋਇ ਰਹਿਣ ਨਾ ਪਾਈਆ। ਮਸਲਾ ਘਰ ਘਰ ਤੇਰੀ ਮਹਿਮਾ ਲਿਖ ਗਏ ਅੰਜੀਲ ਕੁਰਾਨ, ਖਾਣੀ ਬਾਣੀ ਰਾਗ ਅਲਾਈਆ। ਅੰਤ ਸਾਰੇ ਪਏ ਪਛਤਾਣ, ਪਸਚਾਤਾਪ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰਾ ਸੁਤ ਤੇਰੀ ਓਟ ਤਕਾਈਆ। ਮੈਂ ਛੋਟਾ ਪੁੱਤ ਸੋਹਣਾ ਚੰਗਾ, ਕਲਜੁਗ ਇਕੋ ਇਕੋ ਸੁਣਾਇੰਦਾ। ਤੇਰਾ ਹੁਕਮ ਵਜਾਇਆ ਮਰਦੰਗਾ, ਮਰਦਾਨਗੀ ਆਪਣੀ ਇਕ ਰਖਾਇੰਦਾ। ਜੀਵ ਜਹਾਨ ਕੀਤਾ ਨੰਗਾ, ਪੜਦਾ ਉਪਰ ਨਾ ਕੋਇ ਪਾਇੰਦਾ। ਨੇਤਰ ਹੁੰਦਿਆਂ ਹੋਇਆ ਅੰਧਾ, ਤੇਰਾ ਰੂਪ ਨਜ਼ਰ ਕਿਸੇ ਨਾ ਆਇੰਦਾ। ਬਿਨ ਬੰਦਗੀਉਂ ਖ਼ਾਲੀ ਕੀਤਾ ਬੰਦਾ, ਬੰਦੀਖ਼ਾਨਾ ਇਕ ਵਖਾਇੰਦਾ। ਤੇਰੀ ਮਿਹਰ ਅੰਦਰ ਆਇਆ ਅੰਤਮ ਕੰਢਾ, ਕੰਢੀ ਬਹਿ ਕੇ ਡੇਰਾ ਲਾਇੰਦਾ। ਤੇਰਾ ਖੇਲ ਸਦਾ ਬਹੁਰੰਗਾ, ਭੇਵ ਅਭੇਦ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖ਼ਾਲੀ ਹੱਥ ਦਰ ਵਖਾਇੰਦਾ। ਕਲਜੁਗ ਕਹੇ ਮੇਰੇ ਖ਼ਾਲੀ ਹੱਥ, ਖ਼ਾਲੀ ਕਰੀ ਲੋਕਾਈਆ। ਜੀਵ ਜੰਤ ਸਾਧ ਸੰਤ ਪਾਈ ਨੱਥ, ਕੂੜੀ ਕਿਰਿਆ ਡੋਰੀ ਇਕ ਉਠਾਈਆ। ਵਰਨ ਬਰਨ ਜ਼ਾਤ ਪਾਤ ਲਾਏ ਫੱਟ, ਦੂਈ ਦਵੈਤ ਨਾ ਕੋਇ ਮਿਟਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਖੇੜਾ ਹੋਇਆ ਭੱਠ, ਭਾਂਡਾ ਭਰਮ ਨਾ ਕੋਇ ਭੰਨਾਈਆ। ਹਉਮੇਂ ਹੰਗਤਾ ਦੂਈ ਦਵੈਤ ਮਾਇਆ ਮਮਤਾ ਕੂੜੀ ਕਿਰਿਆ ਵੱਜੀ ਸੱਟ, ਸਿਰ ਸਕੇ ਨਾ ਕੋਇ ਉਠਾਈਆ। ਆਤਮ ਪਰਮਾਤਮ ਤੇਰਾ ਮੰਤਰ ਸਾਚਾ ਨਾਮ ਸਕੇ ਨਾ ਕੋਈ ਰਟ, ਰੱਟਾ ਦੀਨ ਮਜ਼੍ਹਬ ਲੜਾਈਆ। ਚੌਦਾਂ ਲੋਕ ਵੇਖ ਹੱਟ, ਚੌਦਾਂ ਤਬਕ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰਾ ਤੇਰੀ ਪਏ ਸਰਨਾਈਆ। ਕਲਜੁਗ ਕਹੇ ਮੈਂ ਡਿਗਾਂ ਸਰਨ,
ਤੇਰੀ ਓਟ ਤਕਾਈਆ। ਮੇਰਾ ਭਾਣਾ ਸਾਰੇ ਜਰਨ, ਤੇਰਾ ਨਾਉਂ ਭੁਲਾਈਆ। ਬਿਨ ਤੇਰੇ ਮੈਨੂੰ ਕੋਈ ਨਾ ਆਏ ਫੜਨ, ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਗਏ ਗਵਾਹੀਆ। ਅੰਤਮ ਆਏ ਪ੍ਰਭ ਕਰਨੀ ਕਰਨ, ਕਰਤਾ ਪੁਰਖ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅੰਤ ਤੇਰੀ ਸਾਰ ਤੇਰੇ ਵਿਚੋਂ ਨਜ਼ਰੀ ਆਈਆ। ਪੁਰਖ ਅਬਿਨਾਸ਼ ਹੋ ਦਿਆਲ, ਠਾਕਰ ਸਵਾਮੀ ਆਪ ਜਣਾਇੰਦਾ। ਛੋਟੇ ਸੁਤ ਮੇਰੇ ਲਾਲ, ਲਾਲਨ ਤੇਰਾ ਰੰਗ ਰੰਗਾਇੰਦਾ। ਜੁਗ ਚੌਕੜੀ ਬੀਤੇ ਕਾਲ, ਕੋਟਨ ਕੋਟ ਰੂਪ ਵਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰਗ ਮਾਤ ਸਿਖਾਲ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਚਲਾਂ ਨਾਲ ਨਾਲ, ਆਤਮ ਪਰਮਾਤਮ ਖੋਜ ਖੁਜਾਇੰਦਾ। ਸਦਾ ਸਦਾ ਸਦ ਹੋ ਕਿਰਪਾਲ, ਕਿਰਪਨ ਆਪਣੀ ਦਇਆ ਕਮਾਇੰਦਾ। ਵੇਲੇ ਅੰਤ ਨਾ ਹੋ ਬੇਹਾਲ, ਤੇਰਾ ਦੁਖੜਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮਿਹਰ ਨਜ਼ਰ ਨਾਲ ਤੱਕ, ਤੱਕਵਾ ਇਕੋ ਇਕ ਜਣਾਈਆ। ਕਲਜੁਗ ਮੇਟਣਾ ਸ਼ੱਕ, ਸ਼ਹਿਨਸ਼ਾਹ ਸਮਝਾਈਆ। ਕਰੇ ਨਬੇੜਾ ਹੱਕੋ ਹੱਕ, ਹਕੀਕਤ ਵੇਖੇ ਥਾਉਂ ਥਾਈਂਆ। ਤੇਰਾ ਫਲ ਗਿਆ ਪੱਕ, ਸ੍ਰੀ ਭਗਵਾਨ ਤੋੜਨ ਆਈਆ। ਤੇਰੀ ਲੇਖੇ ਲੱਗੇ ਰੱਤ, ਰੱਤੀ ਰੱਤ ਰਤ ਮਹਿਕਾਈਆ। ਤੇਰੀ ਸੋਹਣੀ ਚੰਗੀ ਮਤ, ਕਲਜੁਗ ਜੀਵ ਦਏ ਭੁਲਾਈਆ। ਸਭ ਦਾ ਖੇੜਾ ਕੀਤਾ ਭੱਠ, ਤ੍ਰੈਗੁਣ ਅਗਨੀ ਇਕੋ ਲਾਈਆ। ਸਾਚਾ ਮਾਰਗ ਦੇਵਾਂ ਦੱਸ, ਨੇਤਰ ਖੋਲ੍ਹ ਖੋਲ੍ਹ ਸਮਝਾਈਆ। ਤੂੰ ਉਠ ਕੇ ਜਾਣਾ ਨੱਸ, ਪ੍ਰਭ ਸਾਚਾ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਇਕੋ ਇਕ ਜਣਾਈਆ। ਕਲਜੁਗ ਕਹੇ ਪ੍ਰਭ ਦੱਸ ਸੇਵਾ, ਮੈਂ ਸੇਵਕ ਦਰ ਤੇ ਆਇਆ। ਤੂੰ ਆਦਿ ਜੁਗਾਦਿ ਸਦਾ ਨਿਹਕੇਵਾ, ਨਿਹਚਲ ਆਪਣਾ ਧਾਮ ਸੁਹਾਇਆ। ਅੰਮ੍ਰਿਤ ਆਪਣਾ ਦੇ ਮੇਵਾ, ਰਸ ਇਕੋ ਮਿਠਾ ਨਜ਼ਰੀ ਆਇਆ। ਵਡ ਗਹਿਰ ਗੰਭੀਰ ਦੇਵੀ ਦੇਵਾ, ਦੇਵਤ ਸੁਰ ਤੇਰੀ ਸਰਨਾਇਆ। ਗੁਣ ਗਾਵਾਂ ਰਸਨਾ ਜਿਹਵਾ, ਸਾਚਾ ਢੋਲਾ ਨਾਦ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਸਾਚੇ ਆਪ ਜਗਾਇਆ। ਕਲਜੁਗ ਉਠ ਬਾਲ ਅਞਾਣੇ, ਬਾਲੀ ਬੁਧ ਜਣਾਈਆ। ਤੇਰੇ ਖੇਲ ਬੇਮੁਹਾਣੇ, ਜੀਵ ਜੰਤ ਕੁਰਲਾਈਆ। ਜਗਤ ਸੰਦੇਸ ਤੇਰੇ ਗਾਣੇ, ਕੂਕੇ ਸਰਬ ਲੋਕਾਈਆ। ਨਜ਼ਰ ਨਾ ਆਏ ਸ੍ਰੀ ਭਗਵਾਨੇ, ਅੰਤਰ ਆਤਮ ਦਰਸ ਕੋਇ ਨਾ ਪਾਈਆ। ਰਸਨਾ ਜਿਹਵਾ ਕੂੜੇ ਖਾਣੇ, ਅੰਮਿਉਂ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਇਕੋ ਇਕ ਜਣਾਈਆ। ਕਲਜੁਗ ਉਠ ਹੋ ਤਿਆਰ, ਸੋ ਸਾਹਿਬ ਆਪ ਸਮਝਾਇੰਦਾ। ਜਾ ਕੇ ਮੇਰੇ ਭਗਤਾਂ ਕਰ ਨਿਮਸਕਾਰ, ਜੋ ਮੇਰਾ ਨਾਮ ਧਿਆਇੰਦਾ। ਤੇਰਾ ਦੁਖੜਾ ਦਏ ਨਿਵਾਰ, ਦੁਖ ਸੁਖ ਵਿਚ ਬਦਲਾਇੰਦਾ। ਤੈਨੂੰ ਲੈ ਕੇ ਆਏ ਨਾਲ, ਮੇਰੇ ਚਰਨਾਂ ਵਿਚ ਬਹਾਇੰਦਾ। ਫਿਰ ਤੇਰਾ ਪੂਰਾ ਕਰਾਂ ਸਵਾਲ, ਸਿਰ ਤੇਰੇ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਕਲਜੁਗ ਦੋਏ ਜੋੜ ਮੰਗੇ ਨਿਸ਼ਾਨੀ, ਪ੍ਰਭ ਭਗਤਾਂ ਭੇਵ ਜਣਾਈਆ। ਸ੍ਰੀ ਭਗਵਾਨ ਕਹੇ ਮੇਰੀ ਜੋਤ ਨੂਰਾਨੀ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਘਰ ਘਰ ਦੱਸ ਕੇ ਆਇਆ ਆਪਣੀ ਸਚ ਕਹਾਣੀ, ਸਤਿ ਸਤਿਵਾਦੀ ਕਰ ਪੜ੍ਹਾਈਆ। ਜੋ ਆਤਮ ਪਰਮਾਤਮ ਸੋਹੰ ਗਾਏ ਬਾਣੀ ਸੋ ਭਗਤ ਭਗਵਾਨ
ਨਜ਼ਰੀ ਆਈਆ। ਬਾਕੀ ਦਿਸੇ ਨਾ ਕੋਈ ਚਾਰ ਖਾਣੀ, ਚਾਰੋਂ ਕੁੰਟ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਨੇਹੁੜਾ ਇਕ ਜਣਾਈਆ। ਕਲਜੁਗ ਕਹੇ ਮੈਂ ਜਾਵਾਂਗਾ। ਪ੍ਰਭ ਤੇਰਾ ਸ਼ੁਕਰ ਮਨਾਵਾਂਗਾ। ਦਰ ਭਗਤਾਂ ਵੇਖ ਵਖਾਵਾਂਗਾ। ਸੋਹੰ ਢੋਲਾ ਸੁਣ ਕੇ, ਆਪਣਾ ਪੰਧ ਮੁਕਾਵਾਂਗਾ। ਲੱਖ ਚੁਰਾਸੀ ਵਿਚੋਂ ਚੁਣ ਕੇ, ਚਰਨੀ ਸੀਸ ਨਿਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲੇ ਉਠ ਧਾਵਾਂਗਾ। ਸਾਚਾ ਵੇਲਾ ਹਰਿ ਸਮਝਾਏਗਾ । ਹੁਕਮ ਇਕੋ ਇਕ ਸੁਣਾਏਗਾ। ਕਲਜੁਗ ਭੁੱਲ ਕਦੇ ਨਾ ਜਾਏਗਾ। ਅਨਮੁਲ ਆਪਣੀ ਧਾਰ ਵਖਾਏਗਾ। ਪਹਿਲੀ ਚੇਤਰ ਦਿਵਸ ਜਣਾਏਗਾ। ਕਲਜੁਗ ਖੇਤਰ ਇਕ ਵਡਿਆਏਗਾ। ਬਣ ਹੇਤਰ ਦਇਆ ਕਮਾਏਗਾ। ਭਗਤ ਭਗਵਾਨ ਕਲਜੁਗ ਨੇਤਰ ਆਪ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਿਫ਼ਲ ਇਕੋ ਘਰ ਲਗਾਏਗਾ। ਪਹਿਲੀ ਚੇਤਰ ਨੱਸਾਂਗਾ। ਪ੍ਰਭ ਤੇਰੇ ਭਗਤ ਦਵਾਰੇ ਢੱਠਾਂਗਾ। ਸਿਰ ਚਰਨਾਂ ਉਤੇ ਸੱਟਾਂਗਾ। ਪਿਛੇ ਮੂਲ ਨਾ ਹਟਾਂਗਾ। ਆਪਣਾ ਹੱਕ ਲੈਣ ਨੂੰ ਡਟਾਂਗਾ। ਮੂੰਹੋਂ ਉਚੀ ਕੂਕ ਕੂਕ ਬਕਾਂਗਾ। ਅਨਝਕ ਹੋ ਨਾ ਝਕਾਂਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਭ ਦੀ ਕੀਤੀ ਦੱਸਾਂਗਾ। ਭੈ ਵਿਚ ਕਦੀ ਨਾ ਨੱਸਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਮੰਗਾਂਗਾ। ਪੁਰਖ ਅਬਿਨਾਸ਼ੀ ਕਹੇ ਚਲ ਕੇ ਔਣਾ, ਵਾਰ ਥਿਤ ਜਣਾਈਆ। ਭਗਤ ਦਵਾਰੇ ਸੀਸ ਨਵੌਣਾ, ਮਿਲੇ ਮਾਣ ਵਡਿਆਈਆ। ਸ੍ਰੀ ਭਗਵਾਨ ਆਸਣ ਲੌਣਾ, ਸਚ ਮਹੱਲੇ ਸੋਭਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਬਹੌਣਾ, ਬਚਿਆ ਕੋਇ ਰਹਿਣ ਨਾ ਪਾਈਆ। ਆਮ੍ਹਣੋ ਸਾਮ੍ਹਣਾ ਸਭ ਦਾ ਬਿਆਨ ਕਰੌਣਾ, ਚੁਗ਼ਲੀ ਨਿੰਦਿਆ ਨਾ ਕੋਇ ਰਖਾਈਆ। ਚਾਰ ਜੁਗ ਦਾ ਲੇਖਾ ਅੱਗੇ ਕੱਢ ਵਖੌਣਾ, ਕਰਨੀ ਕਰਤਾ ਭੁੱਲ ਕਦੇ ਨਾ ਜਾਈਆ। ਜੋ ਮੰਗੇ ਸੋ ਝੋਲੀ ਪੌਣਾ, ਮਿਹਰਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਜਣਾਈਆ। ਮੈਂ ਮੰਗਾਂ ਇਕੋ ਦਾਤ, ਕਲਜੁਗ ਰਿਹਾ ਜਣਾਈਆ। ਮੇਰੀ ਸੋਹੇ ਅੰਧੇਰੀ ਰਾਤ, ਸਾਚਾ ਚੰਦ ਨਜ਼ਰ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਛੱਡਣ ਸਾਥ, ਜਗਤ ਸੰਗ ਨਾ ਕੋਇ ਨਿਭਾਈਆ। ਤੇਰੇ ਚਰਨ ਮੰਗਣ ਨਾਤ, ਦੀਨ ਮਜ਼੍ਹਬ ਨਾਤਾ ਨਾ ਕੋਇ ਜੁੜਾਈਆ। ਫਿਰ ਮੈਂ ਵੀ ਜੋੜਾਂ ਦੋਵੇਂ ਹਾਥ, ਢੈ ਪਵਾਂ ਸਰਨਾਈਆ। ਕਰ ਕਿਰਪਾ ਮੇਰੇ ਰਘੁਨਾਥ, ਸ਼ਹਿਨਸ਼ਾਹ ਤੇਰੀ ਸਰਨਾਈਆ। ਪਰਗਟ ਹੋ ਪੁਰਖ ਸਮਰਾਥ, ਸਮਰਥ ਆਪਣੀ ਕਲ ਧਰਾਈਆ। ਮੇਰਾ ਲਹਿਣਾ ਮੇਰੀ ਝੋਲੀ ਘੱਤ, ਲੱਖ ਚੁਰਾਸੀ ਗੂੜ੍ਹੀ ਨੀਂਦ ਸਵਾਈਆ। ਭਗਤ ਭਗਵਾਨ ਵਿਚੋਂ ਲੈਣੇ ਰੱਖ, ਜਿਨ੍ਹਾਂ ਆਪਣਾ ਮੇਲ ਮਿਲਾਈਆ। ਗੋਬਿੰਦ ਖੋਲ੍ਹੇ ਇਕੋ ਹੱਟ, ਦੂਜਾ ਨਜ਼ਰ ਕੋਇ ਨਾ ਆਈਆ। ਨਿਰਗੁਣ ਜੋਤ ਜਗੇ ਲੱਟ ਲੱਟ, ਇਸ਼ਟ ਦੇਵ ਅਵਰ ਨਾ ਕੋਇ ਮਨਾਈਆ । ਪੁਰਖ ਅਕਾਲ ਤੇਰਾ ਢੋਲਾ ਤੇਰੀ ਗਾਥ, ਦਰ ਤੇਰੇ ਇਕੋ ਗਾਈਆ। ਪਿਛਲਾ ਲੇਖਾ ਵੇਖੀਂ ਫ਼ੇਲ ਪਾਸ, ਪਰਚੇ ਸਭ ਦੇ ਹੱਲ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਸ਼ਾਖ਼, ਬਿਨ ਤੇਰੇ ਸ਼ਨਾਖ਼ਤ ਨਾ ਕਿਸੇ ਕਰਾਈਆ। ਮੈਂ ਸਚ ਸਚ ਸਚ ਦਰਬਾਰੇ ਦੇਵਾਂ ਆਖ, ਮੈਂ ਸਭ ਦੇ ਉਤੇ ਹੁਕਮ ਚਲਾਈਆ। ਇਕ ਗੋਬਿੰਦ ਤੇਰੇ ਨਾਲ ਬੰਨ੍ਹ ਕੇ ਆਇਆ ਨਾਤ, ਪੁਰਖ ਅਕਾਲ ਮੇਰਾ ਪਿਤਾ ਮਾਈਆ। ਮੈਂ ਨਿਰਗੁਣ ਉਸ ਦੀ ਜ਼ਾਤ, ਸਰਗੁਣ ਚੋਲਾ ਜਗਤ ਹੰਢਾਈਆ।
ਅੰਤਮ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਵੇਸ ਵਟਾਈਆ। ਨਿਹਕਲੰਕ ਨਰਾਇਣ ਨਰ ਜੋਤੀ ਜਾਮਾ ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਸ਼ਾਹ ਸੁਲਤਾਨਾ ਮੰਡਲ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਈਆ। ਉਚ ਮਹੱਲੇ ਸਦਾ ਅਟੱਲੇ ਨਿਹਚਲ ਧਾਮ ਆਦੀ ਰਾਮ ਪਾਵੇ ਸਾਰ, ਸਾਰ ਸ਼ਬਦ ਕਰ ਤਿਆਰ ਹਰਿ ਹੋ ਨਿਆਰ, ਦੋ ਜਹਾਨ ਬੇਪਹਿਚਾਨ ਸ੍ਰੀ ਭਗਵਾਨ ਏਕਾ ਡੰਕ ਆਪਣਾ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨਾਂ ਰਾਹ ਤਕਾਈਆ। ਚਰਨ ਦਵਾਰੇ ਔਣਾ ਭੱਜ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਤੇਰਾ ਪੜਦਾ ਲਵਾਂ ਕੱਜ, ਮਿਹਰ ਨਜ਼ਰ ਉਠਾਇੰਦਾ। ਚਰਨ ਦਵਾਰੇ ਬਹਿਣਾ ਸਜ, ਪਿਛਲਾ ਪੰਧ ਮੁਕਾਇੰਦਾ। ਲੋਕਮਾਤ ਦਾ ਮੁੱਕੇ ਹੱਜ, ਹਾਜੀ ਰੂਪ ਨਾ ਕੋਇ ਵਟਾਇੰਦਾ। ਪਿਛਲਾ ਨਾਤਾ ਦੇਣਾ ਤਜ, ਅੱਗੇ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਇਕ ਸੁਣਾਇੰਦਾ। ਤੇਰੀ ਚਰਨੀ ਪ੍ਰਭ ਜੂ ਆਵਾਂਗਾ। ਬਹਿ ਚਰਨਾਂ ਖ਼ੁਸ਼ੀ ਮਨਾਵਾਂਗਾ। ਧੂੜੀ ਟਿੱਕਾ ਮਸਤਕ ਲਾਵਾਂਗਾ। ਪਿਛਲਾ ਲੇਖਾ ਲਿਖਾ, ਆਪਣੀ ਝੋਲੀ ਪਾਵਾਂਗਾ। ਅੱਗੇ ਤੇਰੇ ਨਾਮ ਦੀ ਮੰਗਾਂ ਭਿਛਾ, ਦੂਜੀ ਵਸਤ ਨਾ ਕੋਇ ਵਖਾਵਾਂਗਾ। ਤਿੰਨ ਜੁਗ ਕਰਨੀ ਰਛਾ, ਇਕੋ ਓਟ ਰਖਾਵਾਂਗਾ। ਸਚ ਦਵਾਰ ਤੇਰਾ ਦਿਸਾ, ਦਹਿ ਦਿਸ਼ਾ ਨੇਤਰ ਬੰਦ ਕਰਾਵਾਂਗਾ। ਤੇਰੇ ਭਗਤਾਂ ਅੱਗੇ ਵਿਕਾ, ਕੀਮਤ ਆਪਣੀ ਨਾ ਕੋਇ ਰਖਾਵਾਂਗਾ। ਜੇ ਪਿਛੇ ਬੋਲਿਆ ਫਿਕਾ, ਪਹਿਲੀ ਚੇਤਰ ਚਰਨੀ ਡਿਗ ਕੇ ਭੁੱਲ ਬਖ਼ਸ਼ਾਵਾਂਗਾ। ਮੈਂ ਤੇਰਾ ਬਾਲਾ ਨਿੱਕਾ, ਨਿੱਕੀ ਨਿਕੀ ਗੱਲ ਸੁਣਾਵਾਂਗਾ। ਮੇਰਾ ਸੱਚਾ ਹੋ ਜਾਏ ਸਿਕਾ, ਸਿਕਦਾਰ ਤੈਨੂੰ ਇਕ ਅਖਵਾਵਾਂਗਾ। ਜੇ ਤੂੰ ਮੇਰਾ ਖੇਲ ਡਿਠਾ, ਮੈਂ ਖ਼ੁਸ਼ੀ ਖ਼ੁਸ਼ੀ ਤੇਰਾ ਢੋਲਾ ਗਾਵਾਂਗਾ। ਮੈਨੂੰ ਦੇ ਨਾ ਜਾਵੀਂ ਪਿਠਾ, ਬਿਨ ਤੇਰੇ ਪ੍ਰਭੂ ਜੀ ਜੀਵੰਦਿਆਂ ਮਰ ਜਾਵਾਂਗਾ। ਮੇਰਾ ਮੇਰੀ ਝੋਲੀ ਪਾ ਦੇ ਹਿੱਸਾ, ਲੱਖ ਚੁਰਾਸੀ ਮੰਗ ਮੰਗਾਵਾਂਗਾ। ਤੇਰਾ ਭਗਤ ਤੇਰਾ ਗਾਵੇ ਕਿੱਸਾ, ਉਸ ਦੇ ਕੋਲ ਕਦੇ ਨਾ ਜਾਵਾਂਗਾ। ਉਹ ਮੈਨੂੰ ਲੋਕਮਾਤ ਵਿਚ ਜਿਤਾ, ਮੈਂ ਹਾਰ ਮੰਨ ਕੇ ਆਪਣਾ ਮੂੰਹ ਭਵਾਵਾਂਗਾ। ਤੂੰ ਸੱਚਾ ਕੀਤਾ ਹਿਤਾ, ਨੇਂਹ ਤੇਰਾ ਵੇਖ ਖ਼ੁਸ਼ੀ ਖ਼ੁਸ਼ੀ ਗੁਣ ਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਭਿੱਖਕ ਬਣ ਕੇ ਆਵਾਂਗਾ। ਭਿੱਖਕ ਬਣ ਕੇ ਆਵਾਂ ਸਵਾਲੀ, ਸ਼ਹਿਨਸ਼ਾਹ ਤੇਰੀ ਵਡਿਆਈਆ। ਤੇਰੀ ਨਿਰਗੁਣ ਜੋਤ ਅਕਾਲੀ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਤੇਰਾ ਧਿਆਨ ਲਗਾਈਆ। ਤੂੰ ਆਦਿ ਜੁਗਾਦਿ ਜੁਗਾ ਜੁਗੰਤਰ ਦੋ ਜਹਾਨਾਂ ਮਾਲੀ, ਲੱਖ ਚੁਰਾਸੀ ਬੂਟਾ ਆਪ ਲਗਾਈਆ। ਨਿਰਗੁਣ ਸਰਗੁਣ ਸਰਗੁਣ ਨਿਰੁਗਣ ਵੱਜੇ ਤੇਰੀ ਤਾਲੀ, ਤਾਲ ਤਲਵਾੜਾ ਇਕੋ ਨਜ਼ਰੀ ਆਈਆ। ਸ਼ਬਦ ਅਗੰਮ ਬਣ ਮਾਤ ਪਿਤਾ ਜੋ ਪਿਤਾ ਬਣ ਕਰੀ ਦਲਾਲੀ, ਜੁਗ ਜੁਗ ਆਪਣਾ ਫੇਰਾ ਪਾਈਆ। ਤੇਰੇ ਦਰ ਤੋਂ ਕੋਈ ਨਾ ਜਾਏ ਖ਼ਾਲੀ, ਨਿਰਾਸਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਖਾਲੀ ਕੋਈ ਨਾ ਗਿਆ ਜੱਗ, ਜੋ ਹਰਿ ਸਰਨਾਈ ਆਇੰਦਾ। ਕਲਜੁਗ ਤੇਰੀ ਲਾਜ ਰੱਖੇ ਪੱਗ, ਪਗੜੀ ਤੇਰੀ ਵੇਖ ਵਖਾਇੰਦਾ। ਤੇਰੀ ਕਰਨੀ ਵੇਖ ਹਰਿ ਜੂ ਗਿਆ ਰੱਜ, ਰੱਜ ਰੱਜ ਆਪਣੀ ਖ਼ੁਸ਼ੀ ਮਨਾਇੰਦਾ। ਤੇਰਾ ਵੇਲਾ ਅੰਤਮ ਜਾਏ ਸਜ, ਸਾਹਿਬ ਸਤਿਗੁਰ ਆਪ ਸੁਹਾਇੰਦਾ। ਮਿਹਰਵਾਨ ਪੜਦਾ ਦੇਵੇ ਕਜ, ਨਾਮ ਦੁਸ਼ਾਲਾ ਉਪਰ ਰਖਾਇੰਦਾ। ਭਗਤ ਭਗਵੰਤ ਲਏ ਸੱਦ, ਤੇਰਾ ਸੰਗ ਨਿਭਾਇੰਦਾ।
ਪਿਛਲੀ ਪਾਰ ਕਰ ਕੇ ਹੱਦ, ਅੱਗੇ ਆਪਣਾ ਰਾਹ ਵਖਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਜਮ ਕੀ ਫਾਸੀ ਆਪ ਤੁੜਾਇੰਦਾ। ਅੰਮ੍ਰਿਤ ਜਾਮ ਪਿਆਏ ਮਧ, ਮਧੁਰ ਧੁਨ ਰਾਗ ਅਲਾਇੰਦਾ। ਸਚ ਨਗਾਰਾ ਜਾਏ ਵੱਜ, ਨਿਰਗੁਣ ਸਰਗੁਣ ਆਪ ਸੁਣਾਇੰਦਾ। ਚਾਰ ਵਰਨ ਇਕੋ ਡੋਰ ਜਾਏ ਬੱਝ, ਜ਼ਾਤ ਪਾਤ ਰਹਿਣ ਨਾ ਪਾਇੰਦਾ। ਸਤਿਜੁਗ ਸਾਚਾ ਧਰਤ ਮਾਤ ਦੀ ਛਾਤੀ ਚੜ੍ਹੇ ਭੱਜ, ਆਪ ਆਪਣਾ ਬਲ ਵਖਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਇਕੋ ਦੇਵੇ ਨਾਮ ਵਥ, ਸੋਹੰ ਢੋਲਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਮੁੱਕੇ ਲਹਿਣਾ ਆਪ ਵਖਾਏ ਨੇਤਰ ਨੈਣਾਂ, ਘਰ ਆਪਣੇ ਖੇਲ ਕਰਾਇੰਦਾ। ਘਰ ਆਪਣੇ ਖੇਲ ਵਖਾਵਾਂਗਾ। ਤੇਰੀ ਕਰਨੀ ਝੋਲੀ ਪਾਵਾਂਗਾ। ਸਾਚੀ ਸਰਨੀ ਇਕ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਹਿਲੀ ਚੇਤ ਕਰ ਕੇ ਹੇਤ, ਸਾਚੇ ਦਰ ਆਪ ਮੰਗਾਵਾਂਗਾ।
੨੦ ਫੱਗਣ ੨੦੧੯ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਔਰੰਗਾਬਾਦ
ਧਰਨੀ ਕਹੇ ਮੇਰੀ ਸੋਹੇ ਕੁੱਖ, ਪਾਰਬ੍ਰਹਮ ਤੇਰੀ ਵਡਿਆਈਆ। ਸਤਿਜੁਗ ਸਾਚੇ ਵੇਖਾਂ ਮੁਖ, ਗ੍ਰਹਿ ਸਾਚੇ ਵੱਜੇ ਵਧਾਈਆ। ਪਿਛਲਾ ਮਿਟੇ ਮੇਰਾ ਦੁੱਖ, ਦਰਦ ਰਹਿਣ ਨਾ ਪਾਈਆ। ਨੇਤਰ ਨੈਣ ਵੇਖਾਂ ਝੁਕ, ਅੱਖ ਪਰਤੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ । ਧਰਨੀ ਕਹੇ ਮੈਨੂੰ ਚੜ੍ਹੇ ਚਾਅ, ਚਾਉ ਘਨੇਰਾ ਇਕ ਰਖਾਈਆ। ਸਤਿਜੁਗ ਮੱਲੇ ਕਲਜੁਗ ਥਾ, ਆਪ ਆਪਣਾ ਫੇਰਾ ਪਾਈਆ। ਤੇਰਾ ਜਣਾਏ ਇਕੋ ਨਾਂ, ਨਾਉਂ ਨਿਰੰਕਾਰਾ ਵਡ ਵਡਿਆਈਆ। ਦੋ ਜਹਾਨਾਂ ਦਏ ਸਮਝਾ, ਲੋਆਂ ਪੁਰੀਆਂ ਭੇਵ ਖੁਲ੍ਹਾਈਆ। ਚੋਦਾਂ ਤਬਕਾਂ ਪਾਏ ਰਾਹ, ਚੌਦਾਂ ਲੋਕ ਰਾਗ ਸ਼ਨਵਾਈਆ। ਬਣ ਕੇ ਬਾਲਾ ਮੇਰੀ ਪਕੜੇ ਬਾਂਹ, ਭੱਜਾ ਫਿਰੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਘਰ ਸਾਚੇ ਖ਼ੁਸ਼ੀ ਵਖਾਈਆ। ਧਰਤ ਕਹੇ ਮੇਰਾ ਸੋਹਣਾ ਰੰਗ, ਸਤਿਜੁਗ ਸਾਚਾ ਵੰਡ ਵੰਡਾਈਆ। ਸ੍ਰੀ ਭਗਵਾਨ ਵੱਜੇ ਮਰਦੰਗ, ਨਾਦ ਇਕੋ ਇਕ ਸੁਣਾਈਆ। ਸਚ ਦਵਾਰਾ ਆਪੇ ਲੰਘ, ਸੁਹੰਜਣੀ ਸੇਜ ਸੋਭਾ ਪਾਈਆ। ਆਤਮ ਪਰਮਾਤਮ ਦੇਵੇ ਅਨੰਦ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਕੂੜੀ ਕਿਰਿਆ ਕਰੇ ਖੰਡ ਖੰਡ, ਖੰਡਾ ਪ੍ਰਭ ਕਾ ਨਾਮ ਖੜਕਾਈਆ। ਗੀਤ ਸੁਹਾਗੀ ਸੁਣਾਏ ਛੰਦ, ਸੋਹੰ ਢੋਲਾ ਇਕ ਸੁਣਾਈਆ। ਖ਼ੁਸ਼ੀ ਕਰਾਈ ਬੰਦ ਬੰਦ, ਬੰਦੀਖ਼ਾਨਾ ਦਏ ਤੁੜਾਈਆ। ਮੇਰੀ ਪੂਰੀ ਹੋਵੇ ਮੰਗ, ਤ੍ਰਿਸਨਾ ਰਹੇ ਨਾ ਰਾਈਆ। ਘਰ ਮੇਰੇ ਚੜ੍ਹੇ ਚੰਦ, ਅੰਧ ਅੰਧੇਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪੂਰੀ ਆਸ ਕਰਾਈਆ। ਧਵਲ ਕਹੇ ਪ੍ਰਭ ਹੋ ਦਿਆਲ, ਦੀਨਨ ਦਇਆ ਕਮਾਈਆ। ਭਗਤ ਭੇਜੇ ਆਪਣੇ ਲਾਲ, ਸਿਰ ਆਪਣਾ ਹੱਥ ਟਿਕਾਈਆ। ਆ ਕੇ ਸੁਣੇ ਗ਼ਰੀਬਾਂ ਹਾਲ, ਨਿਮਾਣਿਆਂ ਲਏ ਜਗਾਈਆ। ਨਿਰਗੁਣ ਮਿਲਾਏ ਹੋ ਦਿਆਲ, ਸ਼ਬਦੀ ਖੇਲ ਕਰਾਈਆ। ਚਾਰ ਵਰਨ ਦਸਾਏ ਇਕੋ ਧਰਮਸਾਲ, ਬਰਨ ਅਠਾਰਾਂ ਇਕੋ ਘਰ ਵਡਿਆਈਆ। ਇਕੋ ਨਾਮ ਇਕੋ ਅਨਾਦ ਇਕੋ ਨਾਦ ਵੱਜੇ ਤਾਲ, ਅਨਾਦੀ ਆਪਣਾ
ਰਾਗ ਸੁਣਾਈਆ। ਇਕ ਸਰੋਵਰ ਅੰਮ੍ਰਿਤ ਮਾਰੇ ਉਛਾਲ, ਲਹਿਰ ਲਹਿਰ ਨਾਲ ਮਿਲਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਯੁਗਤ ਦਏ ਜਣਾਈਆ। ਸਾਚੀ ਚਲੇ ਆਪਣੀ ਚਾਲ, ਅਵਲੜੀ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੌਲ ਹੌਲਾ ਭਾਰ ਕਰਾਈਆ। ਧਵਲ ਕਹੇ ਮੇਰੀ ਇਕੋ ਮੰਗ, ਪ੍ਰਭ ਤੇਰੇ ਅੱਗੇ ਸੀਸ ਨਿਵਾਇਆ। ਧਰਨੀ ਕਹੇ ਪ੍ਰਭ ਚਾੜ੍ਹੇ ਰੰਗ, ਦੂਜੀ ਵਾਰ ਉਤਰ ਕਦੇ ਨਾ ਜਾਇਆ। ਧਰਤ ਕਹੇ ਮੇਰਾ ਸਾਹਿਬ ਸੂਰਾ ਸਰਬੰਗ, ਮਿਹਰਵਾਨ ਇਕ ਅਖਵਾਇਆ। ਜੁਗ ਜੁਗ ਵਜਾਏ ਮਰਦੰਗ, ਨਾਮ ਢੋਲਾ ਰਿਹਾ ਗਾਇਆ। ਕਰੇ ਖੇਲ ਸੂਰਾ ਸਰਬੰਗ, ਦੂਜੀ ਓਟ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਜਣਾਇਆ। ਸਾਚਾ ਲੇਖਾ ਸਾਹਿਬ ਸੁਲਤਾਨ, ਆਪਣੇ ਹੱਥ ਰਖਾਈਆ। ਧਰਨੀ ਧਰਤ ਦੇਵੇ ਦਾਨ, ਧਵਲ ਇਕੋ ਇਕ ਵਡਿਆਈਆ। ਸੁਣ ਸੰਦੇਸਾ ਲਾ ਕੇ ਕਾਨ, ਮਿਹਰਵਾਨ ਰਿਹਾ ਜਣਾਈਆ। ਸਤਿਜੁਗ ਆਵੇ ਬਾਲ ਅਞਾਣ, ਆਪਣਾ ਬਲ ਰਖਾਈਆ। ਅਬਿਨਾਸ਼ੀ ਕਰਤਾ ਦੇਵੇ ਇਕ ਗਿਆਨ, ਅੱਖਰ ਇਕੋ ਇਕ ਸਮਝਾਈਆ। ਚਾਰ ਵਰਨ ਕਰਨ ਪਰਵਾਨ, ਸਰਨ ਇਕੋ ਇਕ ਰਘੁਰਾਈਆ। ਆਤਮ ਪਰਮਾਤਮ ਦੱਸੇ ਖੇਲ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਜਣਾਈਆ। ਸਤਿਜੁਗ ਸਾਚਾ ਦੇਵੇ ਭੇਜ, ਪ੍ਰਭ ਆਪਣੀ ਦਇਆ ਕਮਾਈਆ। ਜੋਤੀ ਸ਼ਬਦੀ ਦੇਵੇ ਤੇਜ, ਨੂਰ ਨੁਰਾਨਾ ਹੋ ਸਹਾਈਆ। ਭਗਤ ਭਗਵਾਨ ਲਏ ਵੇਖ, ਭੇਵ ਅਭੇਦ ਖੁਲ੍ਹਾਈਆ। ਜੁਗ ਚੌਕੜੀ ਮੇਟ ਰੇਖ, ਲੇਖਾ ਆਪਣੇ ਹੱਥ ਰਖਾਈਆ। ਨਾਤਾ ਤੋੜ ਮੁੱਲਾ ਸ਼ੇਖ਼, ਪੰਡਤ ਪਾਂਧੇ ਮਾਣ ਗਵਾਈਆ। ਗ੍ਰੰਥੀ ਪੰਥੀ ਕਰੇ ਨਾ ਕੋਇ ਹੇਤ, ਹਿਤਕਾਰੀ ਇਕੋ ਨਜ਼ਰੀ ਆਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਿਜ ਆਤਮ ਲਏ ਪੇਖ, ਬੰਦ ਕਿਵਾੜੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਤਿਜੁਗ ਸਾਚਾ ਜਾਏ ਉਠ, ਉਠ ਆਪਣੀ ਲਏ ਅੰਗੜਾਈਆ। ਸੋ ਪੁਰਖ ਨਿਰੰਜਣ ਗਿਆ ਤੁਠ, ਹਰਿ ਪੁਰਖ ਨਿਰੰਜਣ ਦੇਵੇ ਸਿਫ਼ਤ ਸਾਲਾਹੀਆ। ਏਕੰਕਾਰਾ ਭੰਡਾਰਾ ਦਏ ਅਤੁਟ, ਆਦਿ ਨਿਰੰਜਣ ਵੇਖਣਾ ਥਾਉਂ ਥਾਈਂਆ। ਅਬਿਨਾਸ਼ੀ ਕਰਤਾ ਅੰਮ੍ਰਿਤ ਜਾਮ ਪਿਆਏ ਘੁੱਟ, ਸ੍ਰੀ ਭਗਵਾਨ ਇਕੋ ਰਸ ਵਖਾਈਆ। ਪਾਰਬ੍ਰਹਮ ਬ੍ਰਹਮ ਕੋਲੋਂ ਲਏ ਪੁਛ, ਲੱਖ ਚੁਰਾਸੀ ਅੰਦਰ ਘਰ ਘਰ ਫੇਰਾ ਪਾਈਆ। ਵੇਖਣਹਾਰ ਸਚ ਸੁੱਚ, ਜੁਗ ਚੌਕੜੀ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਕਰਦਾ ਰਿਹਾ ਲੁਕ ਲੁਕ, ਗੁਰ ਅਵਤਾਰ ਹੁਕਮ ਮਨਾਈਆ। ਕਲਜੁਗ ਅੰਤ ਸ੍ਰੀ ਭਗਵਾਨ ਪਾਰਬ੍ਰਹਮ ਪਤਿਪਰਮੇਸ਼ਵਰ ਸ਼ੇਰ ਹੋ ਕੇ ਰਿਹਾ ਬੁੱਕ, ਭਬਕ ਆਪਣੇ ਨਾਮ ਲਗਾਈਆ। ਧਰਨੀ ਧਰਤ ਧਵਲ ਰਿਹਾ ਪੁਛ, ਪਿਛਲਾ ਪੜਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਬੇਪਰਵਾਹੀਆ। ਸਤਿਜੁਗ ਕਹੇ ਦੋ ਦੋ ਜੋੜ, ਪ੍ਰਭ ਜੋੜੀ ਜੋੜ ਜੁੜਾਈਆ। ਤੇਰੇ ਹੁਕਮੇ ਅੰਦਰ ਚੜ੍ਹਾਂ ਘੋੜ, ਅਸਵ ਇਕੋ ਨਜ਼ਰੀ ਆਈਆ। ਲੋਕਮਾਤ ਜਾਵਾਂ ਦੌੜ, ਪੁਨਹਿ ਪੁਨਹਿ ਸੇਵ ਕਮਾਈਆ। ਕੂੜੀ ਕਿਰਿਆ ਮੇਟਾਂ ਕੂੜ, ਅੰਮ੍ਰਿਤ ਤੇਰਾ ਰਸ ਖਵਾਈਆ। ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਵੇਖਾਂ ਕਰ ਕੇ ਗ਼ੌਰ, ਗਹਿਰ ਗੰਭੀਰ ਤੇਰੀ ਮੰਨ ਸਰਨਾਈਆ। ਰਹਿਣ ਨਾ ਦੇਵਾਂ ਕੋਈ ਠੱਗ ਚੋਰ, ਮਾਇਆ ਮਮਤਾ ਹੋਏ ਨਾ ਕੋਇ ਹਲਕਾਈਆ। ਕਾਮ ਕਰੋਧ ਹੰਕਾਰ ਨਾ ਪਾਏ ਸ਼ੋਰ, ਹਾਹਾਕਾਰ ਨਾ ਕਰੇ ਲੋਕਾਈਆ। ਭਗਤ
ਭਗਵਾਨ ਤੇਰੀ ਲੋੜ, ਆਪ ਆਪਣਾ ਮੇਲ ਮਿਲਾਈਆ। ਨਾਮ ਅਗੰਮੀ ਸਾਚੀ ਡੋਰ, ਸੁਰਤੀ ਸ਼ਬਦੀ ਤੰਦ ਬੰਧਾਈਆ। ਪਾਵਾਂ ਸਾਰ ਅੰਧੇਰੇ ਘੋਰ ਕਾਇਆ ਮੰਦਰ ਡੂੰਘੀ ਕੰਦਰ ਫੋਲ ਫੁਲਾਈਆ। ਸਾਚੇ ਮਾਰਗ ਦੇਵਾਂ ਤੋਰ, ਰਾਹ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬਣ ਬਰਦਾ ਸੇਵ ਕਮਾਈਆ। ਬਰਦਾ ਬਣਾਂ ਪਾ ਖ਼ਾਕ, ਪਾਕੀ ਪਾਕ ਰੂਪ ਵਟਾਇੰਦਾ। ਤੇਰੀ ਕਿਰਪਾ ਖੋਲ੍ਹਾਂ ਤਾਕ, ਆਤਮ ਪਰਮਾਤਮ ਪੜਦਾ ਲਾਹਿੰਦਾ। ਪੂਰਾ ਕਰਾਂ ਭਵਿਖਤ ਵਾਕ, ਪੂਰਬ ਲੇਖਾ ਪੰਧ ਮੁਕਾਇੰਦਾ। ਨਾਤਾ ਤੋੜ ਜ਼ਾਤ ਪਾਤ, ਪਾਰਬ੍ਰਹਮ ਬ੍ਰਹਮ ਜੀਵ ਜੰਤ ਸਮਝਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸ੍ਰਿਸ਼ਟ ਸਬਾਈ ਗਾਏ ਇਕੋ ਗਾਥ, ਢੋਲਾ ਸੋਹਲਾ ਤੇਰਾ ਨਾਮ ਪੜ੍ਹਾਇੰਦਾ। ਭਗਤ ਭਗਵੰਤ ਮਿਲੇ ਇਕੋ ਦਾਤ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਊਚ ਨੀਚ ਰਾਉ ਰੰਕ ਬਣਾ ਇਕ ਜਮਾਤ, ਪੱਟੀ ਇਕੋ ਇਕ ਵਖਾਇੰਦਾ। ਨਿਰਗੁਣ ਸਰਗੁਣ ਬੱਝੇ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਕੂੜਾ ਕਲਜੁਗ ਛੱਡੇ ਨਾਤ, ਕੂੜੀ ਕਿਰਿਆ ਧੱਕਾ ਲਾਇੰਦਾ। ਚਾਰ ਕੁੰਟ ਦਹਿ ਦਿਸ਼ਾ ਵੇਖ ਖੇਲ ਤਮਾਸ਼, ਖ਼ਾਲਕ ਖ਼ਲਕ ਤੇਰੇ ਰੰਗ ਰੰਗਾਇੰਦਾ। ਤੂੰ ਸਰਬ ਜੀਆਂ ਪਿਤਾ ਮਾਤ, ਆਦਿ ਜੁਗਾਦੀ ਇਕ ਅਖਵਾਇੰਦਾ। ਤੁਧ ਬਿਨ ਕੋਇ ਨਾ ਪੁੱਛੇ ਵਾਤ, ਸਿਰ ਹੱਥ ਨਾ ਕੋਇ ਟਿਕਾਇੰਦਾ। ਮੈਂ ਲੈ ਕੇ ਜਾਵਾਂ ਤੇਰੀ ਦਾਤ, ਸੋਹੰ ਮੰਤਰ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇੰਦਾ। ਤੇਰਾ ਰਾਹ ਤੱਕਣ ਸਮੁੰਦ ਸਾਗਰ, ਨੇਤਰ ਨੈਣ ਨੈਣ ਤਰਸਾਈਆ। ਤੂੰ ਵਸਣਹਾਰਾ ਡੂੰਘੀ ਗਾਗਰ, ਬੇਅੰਤ ਬੇਪਰਵਾਹੀਆ। ਤੇਰਾ ਆਦਿ ਜੁਗਾਦੀ ਖੇਲ ਜਗਤ ਸੌਦਾਗਰ, ਬਣ ਵਣਜਾਰਾ ਵੇਖ ਵਖਾਈਆ। ਤੇਰਾ ਨਾਉਂ ਕਰਤਾ ਕਾਦਰ, ਕੁਦਰਤ ਤੇਰਾ ਰੰਗ ਦਰਸਾਈਆ। ਤੂੰ ਜੋਧਾ ਸੂਰਬੀਰ ਬਹਾਦਰ, ਬਲ ਆਪਣਾ ਆਪ ਪਰਗਟਾਈਆ। ਤੂੰ ਪਿਸਰ ਪਿਦਰ ਮਾਦਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਝੋਲੀ ਡਾਹੀਆ। ਦੇ ਵਸਤ ਅਨਮੋਲ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸਤਿਜੁਗ ਸਚ ਦਵਾਰ ਜਾ ਕੇ ਖੋਲ੍ਹ, ਸ੍ਰੀ ਭਗਵਾਨ ਆਪ ਸਮਝਾਇੰਦਾ। ਸਤਿਜੁਗ ਸਾਚਾ ਤੋਲ ਤੋਲ, ਕੰਡਾ ਤੇਰੇ ਹੱਥ ਫੜਾਇੰਦਾ। ਸੋਹੰ ਸ਼ਬਦ ਵਜੌਣਾ ਢੋਲ, ਢੋਲਕ ਛੈਣਾ ਨਾ ਕੋਈ ਰਖਾਇੰਦਾ। ਬਜਰ ਕਪਾਟੀ ਪੜਦਾ ਦੇਣਾ ਖੋਲ੍ਹ, ਜਨ ਭਗਤਾਂ ਰਾਹ ਜਣਾਇੰਦਾ। ਤੇਰੇ ਕੋਲ ਵਸਤ ਅਨਮੋਲ, ਅਨਮੁਲੜੀ ਦਾਤ ਝੋਲੀ ਪਾਇੰਦਾ। ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਤ ਕੋਈ ਨਾ ਆਇੰਦਾ। ਤੇਰਾ ਮੇਰਾ ਇਕੋ ਕੌਲ, ਸਾਚੀ ਕਰਨੀ ਆਪ ਸਮਝਾਇੰਦਾ। ਦਏ ਦਲਾਸਾ ਧਰਨੀ ਧਰਤ ਧਵਲ ਧੌਲ, ਤੇਰਾ ਹੌਲਾ ਭਾਰ ਕਰਾਇੰਦਾ। ਹਰ ਘਟ ਅੰਦਰ ਜਾਣਾ ਮੌਲ, ਮੌਲਾ ਇਕੋ ਰੰਗ ਵਖਾਇੰਦਾ। ਬੋਧ ਅਗਾਧਾ ਸ਼ਬਦ ਲੈਣਾ ਬੋਲ, ਅੰਤਰ ਆਤਮ ਆਪ ਜਣਾਇੰਦਾ। ਸਚ ਪ੍ਰੀਤੀ ਘੋਲੀ ਘੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਚੁਕਾਇੰਦਾ। ਸਾਚਾ ਲੇਖਾ ਦੱਸ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਧੁਰ ਸੰਦੇਸਾ ਇਕ ਗਿਆਨ, ਇਕੋ ਇਕ ਪੜ੍ਹਾਈਆ। ਸ਼ਾਹੋ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਹੁਕਮ ਜਣਾਈਆ। ਕਲਜੁਗ ਅੰਤਮ ਮੇਟ ਨਿਸ਼ਾਨ, ਸਤਿਜੁਗ ਰੰਗ ਰੰਗਾਈਆ। ਜਾ ਕੇ ਭਗਤਾਂ ਕਰ ਪਰਵਾਨ, ਪਹਿਲੋਂ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਦੇਵੇ ਪੁਰਖ, ਪਰਖੋਤਮ ਆਪ ਜਣਾਈਆ। ਹਰਖ ਨਾ ਕੋਈ ਸੋਗ ਨਾ ਕੋਈ ਪਰਖ, ਪ੍ਰੀਖਿਆ ਵਿਚ ਕਦੇ ਨਾ ਆਈਆ। ਭਗਤ ਦਵਾਰੇ ਜਾ ਕੇ ਕਰ ਦਰਸ, ਦੀਦ ਈਦ ਚੰਦ ਰੁਸ਼ਨਾਈਆ। ਆਪੇ ਮਿਹਰਵਾਨ ਅੰਮ੍ਰਿਤ ਮੇਘ ਦੇਵੇ ਬਰਸ, ਕਰੋੜ ਛਿਆਨਵੇ ਨੈਣ ਸ਼ਰਮਾਈਆ। ਤੇਰੀ ਸਾਚੀ ਕਰੇ ਚੜ੍ਹਤ, ਚੜ੍ਹਦੀਆਂ ਕਲਾ ਆਪ ਵਖਾਈਆ। ਤੇਰਾ ਕੋਈ ਨਾ ਮੰਗੇ ਧੜਤ, ਜਗਤ ਦੁਕਾਨ ਨਾ ਕੋਈ ਵਖਾਈਆ। ਤੇਰੀ ਆਪਣੇ ਨਾਲ ਕਰੇ ਲਿਖਤ ਪੜ੍ਹਤ, ਦੂਜਾ ਖਾਤਾ ਹੋਰ ਨਾ ਕੋਈ ਵਖਾਈਆ। ਵੇਖੀਂ ਡਰਕੇ ਨਾ ਜਾਈਂ ਪਰਤ, ਪਾਰਬ੍ਰਹਮ ਪ੍ਰਭ ਆਪ ਸਮਝਾਈਆ। ਜਨ ਭਗਤ ਲਾ ਕੇ ਬੈਠੇ ਸ਼ਰਤ, ਲੋਕਮਾਤ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਰਿਹਾ ਜਣਾਈਆ। ਸਤਿ ਸਤਿਵਾਦੀ ਦੱਸੇ ਮੀਤ, ਮਿੱਤਰ ਪਿਆਰਾ ਆਪ ਜਣਾਇੰਦਾ। ਸਾਚਾ ਗਾਉਣਾ ਇਕੋ ਗੀਤ, ਗੋਬਿੰਦ ਰਾਗ ਅਲਾਇੰਦਾ। ਅੰਤਮ ਨਾਤਾ ਤੁਟੇ ਮੰਦਰ ਮਸੀਤ, ਸ਼ਿਵਦਵਾਲਾ ਮੱਠ ਮਾਣ ਨਾ ਕੋਈ ਰਖਾਇੰਦਾ। ਘਰ ਪਾਰਬ੍ਰਹਮ ਬੈਠਾ ਰਹੇ ਅਤੀਤ, ਤ੍ਰੈਗੁਣ ਨਾਤਾ ਤੋੜ ਤੁੜਾਇੰਦਾ। ਸਤਿਜੁਗ ਤੇਰੀ ਸੱਚੀ ਰੀਤ, ਸਾਹਿਬ ਸੁਲਤਾਨ ਆਪ ਲਗਾਇੰਦਾ। ਢੋਲਾ ਗਾਉਣਾ ਸੋਹੰ ਗੀਤ, ਰਾਗ ਤਾਲ ਨਾ ਕੋਈ ਵਜਾਇੰਦਾ। ਪਿਛਲੀ ਕੀਤੀ ਪਿਛੇ ਗਈ ਬੀਤ, ਅਗਲੀ ਕਹਾਣੀ ਆਪਣੇ ਹੱਥ ਰਖਾਇੰਦਾ। ਅਬਿਨਾਸ਼ੀ ਕਰਤਾ ਬੀਠਲੋ ਬੀਠ, ਬੇਅੰਤ ਬੇਪਰਵਾਹ ਆਪਣੀ ਧਾਰ ਚਲਾਇੰਦਾ। ਮਿਹਰਵਾਨ ਵਸੇ ਸਦਾ ਨਜ਼ਦੀਕ, ਨਿਝ ਨੇਤਰ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਇੰਦਾ। ਸਚ ਸੰਦੇਸਾ ਸੁਣ ਸਤਿਜੁਗ, ਸਤਿ ਸਤਿ ਧਿਆਨ ਲਗਾਇਆ। ਪ੍ਰਭ ਤੇਰੇ ਭਗਤ ਮੇਲਾਂ ਚੁੱਕ ਚੁੱਕ, ਲੱਖ ਚੁਰਾਸੀ ਖੋਜ ਖੁਜਾਇਆ। ਅੰਦਰ ਵੜਾਂ ਲੁਕ ਲੁਕ, ਆਪਣਾ ਮੁਖ ਛੁਪਾਇਆ। ਸਚ ਸਨੇਹੁੜਾ ਤੇਰਾ ਨਾਮ ਦੇਵਾਂ ਨਿਮਸਕਾਰ ਕਰਾਂ ਝੁਕ ਝੁਕ, ਝੁਕ ਝੁਕ ਮਾਣ ਅਭਿਮਾਨ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰਾ ਸੰਗ ਲੈਣ ਨਿਭਾਇਆ । ਸ੍ਰੀ ਭਗਵਾਨ ਵਡ ਦਾਤਾਰ, ਦਇਆਨਿਧ ਅਖਵਾਈਆ। ਆਪਣੀ ਹੱਥੀਂ ਦਏ ਪਿਆਰ, ਬਾਲੇ ਰਿਹਾ ਵਡਿਆਈਆ। ਲੋਕਮਾਤ ਕਰ ਵਿਹਾਰ, ਬਿਵਹਾਰੀ ਆਪ ਸਮਝਾਈਆ । ਮੇਰਾ ਭਗਤ ਤੇਰਾ ਅਧਾਰ, ਤੇਰਾ ਸੰਗ ਰਖਾਈਆ। ਸਦਾ ਸਦਾ ਕਰੇ ਪਿਆਰ, ਪਰੇਮ ਪ੍ਰੀਤੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰੇ ਨਾਲ ਸਾਚੇ ਸੰਤ ਆਪ ਮਿਲਾਈਆ। ਸਾਚੇ ਭਗਤੋ ਉਠੋ ਜੱਗ, ਸ੍ਰੀ ਭਗਵਾਨ ਆਪ ਜਗਾਇੰਦਾ। ਹੰਸ ਬਣੋ ਹੋਏ ਕੱਗ, ਕਾਗੋਂ ਹੰਸ ਬਣਾਇੰਦਾ। ਸੋਹੰ ਮੋਤੀ ਮਾਣਕ ਚੋਗ ਚੁਗੋ ਰੱਜ, ਤ੍ਰਿਸਨਾ ਭੁੱਖ ਮੁਕਾਇੰਦਾ। ਕਰੋ ਦਰਸ ਉਪਰ ਸ਼ਾਹ ਰਗ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਕੂੜੀ ਕਿਰਿਆ ਦੇਵੋ ਤਜ, ਸਚ ਸੁੱਚ ਦ੍ਰਿੜਾਇੰਦਾ। ਅੰਤਮ ਸੇਜਾ ਚੜ੍ਹੋ ਭੱਜ, ਪਾਰਬ੍ਰਹਮ ਬ੍ਰਹਮ ਰਾਹ ਤਕਾਇੰਦਾ। ਸਚ ਦਵਾਰੇ ਬਹਿਣਾ ਸਜ, ਸਤਿਗੁਰ ਆਪਣਾ ਮੇਲ ਮਿਲਾਇੰਦਾ। ਬਿਨ ਮੱਕੇ ਕਾਅਬਿਉਂ ਕਰਾਏ ਹੱਜ, ਹੁਜਰਾ ਇਕੋ ਇਕ ਵਖਾਇੰਦਾ। ਅੰਮ੍ਰਿਤ ਜਾਮ ਪੀਓ ਰੱਜ, ਸਚ ਪਿਆਲਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਗਾਇੰਦਾ। ਉਠੋ ਭਗਤੋ ਕਰੋ ਧਿਆਨ, ਸ੍ਰੀ ਭਗਵਾਨ ਰਿਹਾ ਜਗਾਈਆ। ਬਿਨ ਪੜ੍ਹਿਆਂ ਦੇਵੇ ਗਿਆਨ, ਨਿਜ ਨੇਤਰ ਆਪ ਖੁਲ੍ਹਾਈਆ। ਨਾਤਾ ਤੋੜੇ ਸ਼ਰਅ ਈਮਾਨ,
ਦੀਨ ਮਜ਼੍ਹਬ ਮੋਹ ਮਿਟਾਈਆ। ਨਜ਼ਰ ਆਏ ਇਕ ਭਗਵਾਨ, ਭਾਵੀ ਹੋਰ ਨਾ ਕੋਇ ਡਰਾਈਆ। ਸਚ ਧਰਮ ਦਾ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਵਖਾਈਆ। ਆਵਣ ਜਾਵਣ ਲੇਖਾ ਚੁੱਕੇ ਦੋ ਜਹਾਨ, ਲੱਖ ਚੁਰਾਸੀ ਮਾਤ ਗਰਭ ਦੇਵੇ ਨਾ ਕੋਇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਉਠੋ ਭਗਤੋ ਖੋਲ੍ਹੋ ਅੱਖ, ਸ੍ਰੀ ਭਗਵਾਨ ਆਪ ਖੁਲ੍ਹਾਇੰਦਾ। ਪਾਰਬ੍ਰਹਮ ਪ੍ਰਭ ਪਰਗਟ ਹੋਇਆ ਪਰਤੱਖ, ਪਰਤੱਖ ਖੇਲ ਵਖਾਇੰਦਾ। ਜਿਉਂ ਭਾਵੇ ਤਿਉਂ ਲਏ ਰੱਖ, ਆਪ ਆਪਣੀ ਕਲ ਧਰਾਇੰਦਾ। ਲੱਖ ਚੁਰਾਸੀ ਨਾਲੋਂ ਹੋਵੋ ਵੱਖ, ਵੱਖਰਾ ਰਾਹ ਚਲਾਇੰਦਾ। ਆਤਮ ਪਰਮਾਤਮ ਮਾਰਗ ਦੇਵੇ ਦਸ, ਦਹਿ ਦਿਸ਼ਾ ਪੰਧ ਮੁਕਾਇੰਦਾ। ਮਨ ਮਨੂਆ ਹੰਕਾਰੀ ਜਾਏ ਢੱਠ, ਮਤ ਮਤਵਾਲੀ ਪੰਧ ਮੁਕਾਇੰਦਾ। ਬੁਧ ਬਿਬੇਕੀ ਜਾਣੇ ਮਿਤਗਤ, ਗਤਮਿਤ ਆਪਣੀ ਧਾਰ ਰਖਾਇੰਦਾ। ਦੇਵਣਹਾਰਾ ਧੀਰਜ ਸੰਤੋਖ ਸਤਿ, ਜਤ ਇਕੋ ਇਕ ਜਣਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਵੇਖ ਵਖਾਇੰਦਾ । ਅੰਤਰ ਆਤਮ ਪਰਮਾਤਮ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਚਰਨੀਂ ਜਾਏ ਢੱਠ, ਕਿਸੇ ਸੀਸ ਨਾ ਕੋਇ ਝੁਕਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਬੱਸ, ਬਸਤੇ ਸਭ ਦੇ ਆਪ ਬੰਧਾਇੰਦਾ। ਪਰਗਟ ਹੋ ਪੁਰਖ ਸਮਰਥ, ਸਤਿਜੁਗ ਆਪਣਾ ਰਾਹ ਚਲਾਇੰਦਾ। ਜੀਵ ਜੰਤ ਚੜ੍ਹਾਏ ਇਕੋ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਏਥੇ ਓਥੇ ਰੱਖਣਹਾਰਾ ਪੱਤ, ਪਤਿਪਰਮੇਸ਼ਵਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਅਲਾਇੰਦਾ। ਉਠੋ ਭਗਤੋ ਮਾਰੋ ਝਾਕ, ਹਰਿ ਝਾਕੀ ਆਪ ਜਣਾਈਆ। ਪ੍ਰਭ ਖੋਲ੍ਹਣ ਆਇਆ ਬੰਦ ਤਾਕ, ਬਜਰ ਕਪਾਟੀ ਤੋੜ ਤੁੜਾਈਆ। ਮੰਦਰ ਅੰਦਰ ਵਖਾਏ ਆਪਣਾ ਹਾਟ, ਚੌਦਾਂ ਲੋਕ ਨੈਣ ਸ਼ਰਮਾਈਆ। ਨਿਰਮਲ ਜੋਤ ਕਰ ਪਰਕਾਸ਼, ਆਦਿ ਨਿਰੰਜਣ ਦੀਪ ਡਗਮਗਾਈਆ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤ, ਨਿਝਰ ਝਿਰਨਾ ਆਪ ਝਿਰਾਈਆ। ਅਨਹਦ ਸ਼ਬਦ ਵਜਾਏ ਨਾਦ, ਅਨਰਾਗੀ ਰਾਗ ਸੁਣਾਈਆ। ਮੇਟ ਮਿਟਾਏ ਵਾਦ ਵਿਵਾਦ, ਰੇਖ ਰੂਪ ਰਹਿਣ ਨਾ ਪਾਈਆ। ਦਰਸ ਦਿਖਾਏ ਬਹੁ ਬਿਧ ਭਾਂਤ, ਜੋਤੀ ਜਾਤਾ ਸੱਚਾ ਸ਼ਹਿਨਸ਼ਾਹੀਆ। ਨਜ਼ਰੀ ਆਏ ਇਕ ਇਕਾਂਤ, ਇਕ ਇਕੱਲਾ ਆਸਣ ਲਾਈਆ। ਸਚ ਸੁਣਾਏ ਆਪਣੀ ਗਾਥ, ਸੋਹੰ ਢੋਲਾ ਇਕ ਪੜ੍ਹਾਈਆ। ਪਿਛਲਾ ਚੁੱਕੇ ਪੂਜਾ ਪਾਠ, ਮੰਤਰ ਇਕੋ ਨਾਮ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੰਦਰ ਇਕ ਦਰਸਾਈਆ। ਉਠੋ ਭਗਤੋ ਵੇਖੋ ਮਹੱਲ, ਉਪਰ ਮਹਿਫ਼ਲ ਆਪ ਲਗਾਇੰਦਾ। ਨਿਰਗੁਣ ਵਸੇ ਇਕ ਅਟੱਲ, ਦੂਜਾ ਨਜ਼ਰ ਕੋਇ ਨਾ ਆਇੰਦਾ। ਨਾਉਂ ਰਖਾਏ ਸਦਾ ਅਸਥਲ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਇਕੋ ਇਕ ਦਰਸਾਇੰਦਾ। ਉਠੋ ਭਗਤੋ ਵੇਖੋ ਅਟਾਰੀ, ਛੱਪਰ ਛੰਨ ਨਾ ਕੋਇ ਛੁਹਾਈਆ। ਜਗਾਏ ਜੋਤ ਆਪ ਨਿਰੰਕਾਰੀ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੁਗ ਜੁਗ ਵੇਖੇ ਖੇਲ ਅਪਾਰੀ, ਪੀਰ ਪੈਗ਼ੰਬਰ ਆਪਣੀ ਧਾਰ ਚਲਾਈਆ। ਸਤਿਜੁਗ ਸਾਚੇ ਆਈ ਵਾਰੀ, ਆਪਣੀ ਵਾਰਤਾ ਰਿਹਾ ਸੁਣਾਈਆ। ਸੰਤ ਭਗਤ ਭਗਵਾਨ ਖੇਲ ਨਿਆਰੀ, ਕੋਈ ਸਮਝ ਨਾ ਸਕੇ ਰਾਈਆ। ਮਨ ਮਤ ਬੁਧ ਠੱਗਣਹਾਰੀ, ਠਗੌਰੀ ਇਕੋ ਇਕ ਦਸਾਈਆ। ਭਗਤ ਆਤਮ ਸਦਾ ਕਵਾਰੀ, ਬਿਨ ਭਗਵਾਨ ਨਾ ਕਿਸੇ ਪਰਨਾਈਆ। ਲੱਖ ਚੁਰਾਸੀ ਜੂਏ ਬਾਜ਼ੀ ਹਾਰੀ, ਜਿਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ
ਭਗਤਾਂ ਭੇਵ ਖੁਲ੍ਹਾਈਆ। ਉਠੋ ਭਗਤੋ ਵੇਖੋ ਭੇਵ, ਅਭੇਦੀ ਆਪ ਜਣਾਇੰਦਾ। ਪਾਰਬ੍ਰਹਮ ਪ੍ਰਭ ਅਲੱਖ ਅਭੇਵ, ਨਿਰਗੁਣ ਰੂਪ ਵਟਾਇੰਦਾ। ਦਾਤਾ ਦਾਨੀ ਵਡ ਦੇਵੀ ਦੇਵ, ਦੇਵਤ ਸੁਰ ਪੰਧ ਮੁਕਾਇੰਦਾ। ਵਸਣਹਾਰਾ ਨਿਹਚਲ ਧਾਮ ਸਦਾ ਨਿਹਕੇਵ, ਨਰ ਨਰਾਇਣ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਉਠੋ ਭਗਤੋ ਕਰੋ ਸੰਗ, ਸਗਲਾ ਸੰਗ ਨਿਭਾਈਆ। ਆਪਣਾ ਦਵਾਰਾ ਵੇਖੋ ਲੰਘ, ਘਰ ਬੈਠਾ ਬੇਪਰਵਾਹੀਆ। ਪਾਰਬ੍ਰਹਮ ਦੇ ਗਾਓ ਛੰਦ, ਤੂੰ ਮੇਰਾ ਮੈਂ ਤੇਰਾ ਦੂਜੀ ਵੰਡ ਨਾ ਕੋਇ ਵੰਡਾਈਆ। ਨਿਜ ਆਤਮ ਮਾਣੋ ਇਕ ਅਨੰਦ, ਨਿਜਾਨੰਦ ਰਸ ਵਖਾਈਆ। ਦੂਈ ਦਵੈਤੀ ਢਾਓ ਕੰਧ, ਭਾਂਡਾ ਭਰਮ ਭੰਨਾਈਆ। ਲੇਖਾ ਚੁਕੇ ਜੇਰਜ ਅੰਡ, ਉਤਭੁਜ ਸੇਤਜ ਰਹਿਣ ਨਾ ਪਾਈਆ। ਚਾਰੇ ਬਾਣੀ ਮੁੱਕੇ ਪੰਧ, ਪਰਾ ਪਸੰਤੀ ਮਧਮ ਬੈਖਰੀ ਬੈਠੀ ਸੀਸ ਝੁਕਾਈਆ। ਦਰਸਨ ਪਾਓ ਦਵਾਰੇ ਸਚਖੰਡ, ਸਚ ਦਵਾਰ ਇਕੋ ਨਜ਼ਰੀ ਆਈਆ। ਮੇਲ ਮੇਲੇ ਸੂਰਾ ਸੂਰਾ ਸਰਬੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਾਂ ਰਿਹਾ ਉਠਾਈਆ। ਭਗਤੋ ਉਠੋ ਕਰੋ ਵਿਚਾਰ, ਹਰਿ ਵਿਚਾਰ ਵਿਚ ਕਿਸੇ ਨਾ ਆਈਆ। ਸੋਚ ਸੋਚ ਗਏ ਗੁਰੂ ਅਵਤਾਰ, ਸੋਚ ਵਿਚ ਪੰਧ ਨਾ ਕੋਇ ਮੁਕਾਈਆ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਗਏ ਪੁਕਾਰ, ਅੰਤ ਲਿਖਣ ਵਿਚ ਨਾ ਆਈਆ। ਦੋਏ ਦੋਏ ਜੋੜ ਕਰਦੇ ਗਏ ਨਿਮਸਕਾਰ, ਸਯਦਾ ਸੀਸ ਝੁਕਾਈਆ। ਤੇਰਾ ਲੇਖਾ ਬੇਅੰਤ ਪਾਰਾਵਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਸਾਰੇ ਮੰਗਦੇ ਗਏ ਦੀਦਾਰ, ਨੇਤਰ ਨੈਣ ਨੈਣ ਉਠਾਈਆ। ਜੁਗ ਚੌਕੜੀ ਬਣ ਲਿਖਾਰ, ਲੇਖਾ ਜੀਵ ਜੰਤ ਸਮਝਾਈਆ। ਕਲਜੁਗ ਅੰਤਮ ਨਿਹਕਲੰਕ ਲਏ ਅਵਤਾਰ, ਕਲ ਕਲਕੀ ਫੇਰਾ ਪਾਈਆ। ਸਾਚੇ ਭਗਤ ਲਏ ਉਠਾਲ, ਭਗਵਨ ਆਪਣੇ ਰੰਗ ਰੰਗਾਈਆ। ਸਾਚੇ ਸੰਤਾਂ ਕਰੇ ਵਸਾਲ, ਵਸਲ ਇਕੋ ਇਕ ਵਖਾਈਆ। ਗੁਰਮੁਖਾਂ ਚਲੇ ਨਾਲ ਨਾਲ, ਅੰਦਰ ਬਾਹਰ ਹੋਏ ਸਹਾਈਆ। ਗੁਰਸਿਖਾਂ ਬਣੇ ਆਪ ਦਲਾਲ, ਸ਼ਬਦ ਸਰੂਪੀ ਸੇਵ ਕਮਾਈਆ। ਨਾਤਾ ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕ ਰੰਗ ਚੜ੍ਹਾਈਆ। ਸਚ ਦਵਾਰ ਵਖਾਏ ਸੱਚੀ ਧਰਮਸਾਲ, ਕਾਇਆ ਮੰਦਰ ਅੰਦਰ ਘਰ ਘਰ ਵਿਚ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਮੇਲ ਮਿਲਾਵਾ ਸਚ ਸਮਝਾਈਆ। ਭਗਤ ਜਨਾਂ ਜਗ ਸਾਚਾ ਮੇਲਾ, ਮਿਲਣੀ ਜਗਦੀਸ ਕਰਾਇੰਦਾ। ਸਾਹਿਬ ਸਤਿਗੁਰ ਸੱਜਣ ਸੁਹੇਲਾ, ਨਿਰਗੁਣ ਆਪਣਾ ਰੰਗ ਰੰਗਾਇੰਦਾ। ਵਸਣਹਾਰਾ ਧਾਮ ਨਵੇਲਾ, ਲੋਕਮਾਤ ਫੇਰਾ ਪਾਇੰਦਾ। ਲੇਖਾ ਜਾਣ ਗੁਰੂ ਗੁਰ ਚੇਲਾ, ਚੇਲਾ ਗੁਰ ਵੰਡ ਵੰਡਾਇੰਦਾ। ਕੱਟਣਹਾਰਾ ਧਰਮ ਰਾਏ ਦੀ ਜੇਲਾ, ਬੰਦੀਖ਼ਾਨਾ ਤੋੜ ਤੁੜਾਇੰਦਾ। ਆਪਣੇ ਹੱਥ ਰੱਖੇ ਆਪਣਾ ਵੇਲਾ, ਵਾਰ ਥਿਤ ਨਾ ਕਿਸੇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧਰਨੀ ਧਰਤ ਧਵਲ ਸਿਰ ਆਪਣਾ ਹੱਥ ਟਿਕਾਇੰਦਾ। ਧਰਨੀ ਧਰਤ ਧਵਲ ਰੱਖ ਉਡੀਕ, ਸਮੁੰਦ ਸਾਗਰ ਉਚੇ ਟਿੱਲੇ ਆਪ ਜਣਾਈਆ। ਸਤਿਜੁਗ ਤੇਰੀ ਗੋਦੀ ਬਹੇ ਠੀਕ, ਲੋਕਮਾਤ ਫੇਰਾ ਪਾਈਆ। ਭਗਤ ਭਗਵਾਨ ਬੰਨ੍ਹਾਏ ਪ੍ਰੀਤ, ਪ੍ਰੀਤੀ ਇਕੋ ਇਕ ਜਣਾਈਆ। ਜ਼ਿਮੀਂ ਅਸਮਾਨ ਰਲ ਕੇ ਗੌਣਾ ਗੀਤ, ਸੋਹੰ ਢੋਲਾ ਇਕ ਵਡਿਆਈਆ। ਲੇਖਾ ਚੁਕਾਏ ਤ੍ਰੈਗੁਣ ਅਤੀਤ, ਪੰਜ ਤੱਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਥਾਉਂ ਥਾਈਂਆ। ਧਰਨੀ ਧਰਤ ਧਵਲ ਨਾ ਹੋ ਨਿਰਾਸ, ਨਿਰਗੁਣ ਆਸਾ
ਇਕ ਰਖਾਇੰਦਾ। ਕੂੜੀ ਕਿਰਿਆ ਤੇਰੀ ਬੁਝੇ ਤਰਾਸ, ਤ੍ਰਿਸਨਾ ਰੋਗ ਆਪ ਮਿਟਾਇੰਦਾ। ਸਤਿ ਸਤਿਵਾਦੀ ਸਤਿਜੁਗ ਵਸੇ ਤੇਰੇ ਪਾਸ, ਸ੍ਰੀ ਭਗਵਾਨ ਆਪ ਵਸਾਇੰਦਾ। ਭਗਤ ਭਗਵਾਨ ਲੇਖਾ ਜਾਣੇ ਖ਼ਾਸ, ਖ਼ਾਲਸ ਆਪਣੇ ਰੰਗ ਰੰਗਾਇੰਦਾ। ਸਤਿ ਧਰਮ ਦੀ ਲਾਏ ਸਾਖ਼, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਕੂੜੀ ਕਿਰਿਆ ਮੇਟ ਰਾਤ, ਚੰਦ ਚਾਂਦਨਾ ਇਕ ਚਮਕਾਇੰਦਾ। ਲੱਖ ਚੁਰਾਸੀ ਸ਼ਬਦ ਸਵਾਸ ਗਾਥ, ਅੰਤਰ ਆਤਮ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਕਮਾਇੰਦਾ। ਧਰਨੀ ਧਰਤ ਧਵਲ ਕਹੇ ਪ੍ਰਭ ਛੇਤੀ ਕਰ, ਸ਼ਹਿਨਸ਼ਾਹ ਦੁੱਖ ਨਾ ਝੱਲਿਆ ਜਾਈਆ। ਚਾਰੋਂ ਕੁੰਟ ਆਏ ਡਰ, ਕੂੜ ਕੁੜਿਆਰੇ ਰਹੇ ਡਰਾਈਆ। ਸਾਧ ਸੰਤ ਡੂੰਘੀ ਭਵਰੀ ਗਏ ਵੜ, ਬਾਹਰ ਸਕੇ ਨਾ ਕੋਇ ਕਢਾਈਆ। ਕਾਮ ਕਰੋਧ ਦਾ ਵਹੇ ਹੜ, ਮਾਇਆ ਮਮਤਾ ਨਾਲ ਰਲਾਈਆ। ਸਭ ਦੀ ਉਖੜਨ ਵਾਲੀ ਜੜ, ਫੇਰ ਸਕੇ ਨਾ ਕੋਇ ਲਗਾਈਆ। ਕਿਰਪਾਨਿਧ ਠਾਕਰ ਸਵਾਮੀ ਠੱਗ ਚੋਰ ਯਾਰ ਫੜ, ਆਪ ਆਪਣਾ ਬਲ ਧਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਕੋਲੋਂ ਹੋ ਗਏ ਨਡਰ, ਸਿਰ ਭੈ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਫੇਰਾ ਪਾਈਆ। ਧਰਨੀ ਧਰਤ ਧਵਲ ਨਾ ਨੇਤਰ ਰੋ, ਨਰ ਨਰਾਇਣ ਆਪ ਸਮਝਾਇੰਦਾ। ਗੁਰ ਦੁਰਮਤ ਮੁਖੜਾ ਦੇਵੇ ਧੋ, ਸਵੱਛ ਸਰੂਪੀ ਰੂਪ ਧਰਾਇੰਦਾ। ਅੰਮ੍ਰਿਤ ਰਸ ਦੇਵੇ ਚੋ, ਤੇਰੀ ਤ੍ਰਿਸਨਾ ਭੁੱਖ ਮਿਟਾਇੰਦਾ। ਸਾਚਾ ਢੋਆ ਦੇਵੇ ਢੋ, ਵਸਤ ਤੇਰੀ ਝੋਲੀ ਪਾਇੰਦਾ। ਸਤਿਜੁਗ ਬੀਜ ਦੇਵੇ ਬੋ, ਸਤਿ ਸਰੂਪੀ ਆਪ ਸੁਣਾਇੰਦਾ। ਨਾਮ ਦੇਵੇ ਸੋਹੰ ਸੋ, ਸੋ ਪੁਰਖ ਨਿਰੰਜਣ ਖੇਲ ਖਲਾਇੰਦਾ। ਜਨ ਭਗਤ ਜੋਗਾ ਆਪੇ ਹੋ, ਭਗਵਾਨ ਆਪਣਾ ਸੰਗ ਰਖਾਇੰਦਾ। ਲੋਆਂ ਪੁਰੀਆਂ ਕਰੇ ਲੋ, ਪਰਕਾਸ਼ ਪਰਕਾਸ਼ ਵਿਚੋਂ ਪਰਗਟਾਇੰਦਾ। ਚਰਨ ਕਵਲ ਤੇਰੇ ਨਾਲ ਜਾਏ ਛੋਹ, ਛਹਿਬਰ ਇਕੋ ਇਕ ਲਗਾਇੰਦਾ। ਪਿਛਲੀ ਵਸਤੂ ਸਭ ਦੇ ਕੋਲੋਂ ਲਵੇ ਖੋਹ, ਖ਼ਾਲੀ ਹੱਥ ਸਰਬ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਮਗਰੀ ਆਪਣੇ ਹੱਥ ਵਖਾਇੰਦਾ।