ਪੁਸਤਕਾਲਾਭਾਗ ੧੩

੨੦ ਫੱਗਣ ੨੦੧੯ ਬਿਕ੍ਰਮੀ ਜਸਵੰਤ ਸਿੰਘ ਦੇ ਗ੍ਰਹਿ ਔਰੰਗਾਬਾਦ

ਫੁੱਲ ਕਹੇ ਪ੍ਰਭ ਤੇਰੇ ਨਾਲ ਛੂਹ, ਸ਼ਹਿਨਸ਼ਾਹ ਮਿਲੀ ਵਡਿਆਈਆ। ਮੇਰੀ ਬਦਲ ਗਈ ਖ਼ੁਸ਼ਬੂ, ਖ਼ੁਸ਼ਨੂਦੀ ਇਕੋ ਨਜ਼ਰੀ ਆਈਆ। ਮੈਂ ਬਨਾਸਪਤ ਛੱਡੀ ਜੂਹ, ਚਰਨ ਸਰਨ ਮਿਲੀ ਸਰਨਾਈਆ। ਮੇਰੀ ਬਖ਼ਸ਼ੀ ਗਈ ਰੂਹ, ਦਰ ਤੇਰੇ ਸੇਵ ਕਮਾਈਆ। ਨਾ ਹਾਂ ਰਹੀ ਨਾ ਹੂੰ, ਮੈਂ ਤੂੰ ਨਾ ਕੋਇ ਦਰਸਾਈਆ। ਜਿਧਰ ਵੇਖਾਂ ਨਜ਼ਰੀ ਆਏਂ ਤੂ ਹੀ ਤੂੰ, ਤੁਧ ਬਿਨ ਨਜ਼ਰ ਨਾ ਕੋਇ ਉਠਾਈਆ। ਮੇਰਾ ਖ਼ੁਸ਼ੀ ਹੋਇਆ ਲੂੰ ਲੂੰ, ਪੰਖੜੀ ਪੰਖੜੀ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਮੇਰੇ ਉਤੇ ਉਠਾਈਆ। ਫੁਲ ਕਹੇ ਮੇਰੀ ਪੰਖੜੀ ਪੱਤ, ਪਤ ਪਤਵੰਤ ਤੇਰੀ ਸੇਵ ਕਮਾਈਆ। ਧੰਨ ਭਾਗ ਮੇਰੀ ਲੇਖੇ ਲੱਗੀ ਰੱਤ, ਤੇਰੇ ਚਰਨਾਂ ਘੋਲ ਘੁਮਾਈਆ। ਖੰਡ ਖੰਡ ਹੋ ਕੇ ਚਰਨ ਦਵਾਰੇ ਗਿਆ ਢੱਠ, ਆਪਣਾ ਮੂਲ ਮੁਕਾਈਆ। ਅੱਗੇ ਜਿਉਂ ਭਾਵੇ ਤਿਉਂ ਰੱਖ, ਮੇਰੀ ਚਲੇ ਨਾ ਕੋਇ ਚਤਰਾਈਆ। ਮੈਂ ਤੇਰੇ ਚਰਨਾਂ ਸਥਰ ਬੈਠਾ

ਘੱਤ, ਤੂੰ ਸਥਰ ਯਾਰੜਾ ਸੇਜ ਹੰਢਾਈਆ। ਮੇਰਾ ਲਹਿਣਾ ਦੇਣਾ ਮੁਕਿਆ ਡਾਲੀ ਪਤ, ਕੰਡਾ ਤਨ ਨਾ ਕੋਇ ਚੁਭਾਈਆ। ਮੈਂ ਸੁਣ ਕੇ ਆਇਆ ਤੇਰਾ ਜਸ, ਜਸ ਤੇਰਾ ਵੇਦ ਪੁਰਾਨ ਨਾ ਸਕੇ ਗਾਈਆ। ਹੋ ਨਿਮਾਣਾ ਚਰਨੀ ਗਿਆ ਢੱਠ, ਆਪਣਾ ਆਪ ਮਿਟਾਈਆ। ਇਕ ਤੇਰਾ ਨਾਮ ਲਵਾਂ ਰਟ, ਰੱਟਾ ਮੁੱਕੇ ਜਗਤ ਲੋਕਾਈਆ। ਮੈਂ ਵਿਕਿਆ ਤੇਰੇ ਹੱਟ, ਕਰਤਾ ਕੀਮਤ ਆਪੇ ਪਾਈਆ। ਮੈਨੂੰ ਮਾਰਗ ਦੇਣਾ ਦੱਸ, ਦਰ ਇਕੋ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰ ਮਿਲੇ ਵਡਿਆਈਆ। ਦਰ ਤੇਰੇ ਆ ਕੇ ਹੋਇਆ ਸ਼ਹੀਦ, ਸ਼ਹਾਦਤ ਆਪਣੀ ਆਪ ਜਣਾਇੰਦਾ। ਮੇਰੀ ਇਕੋ ਅੰਤਮ ਈਦ, ਆਦਰਸ਼ ਤੇਰਾ ਨਜ਼ਰੀ ਆਇੰਦਾ। ਆਪਣੇ ਹੱਥੀਂ ਕੱਟ ਕੇ ਦੇ ਰਸੀਦ, ਤੇਰਾ ਲੇਖਾ ਕੋਈ ਰਹਿਣ ਨਾ ਪਾਇੰਦਾ। ਮੇਰੀ ਜਨਮ ਜਨਮ ਦੀ ਚੁਕੇ ਨੀਂਦ, ਆਲਸ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਦਰ ਤੇਰੇ ਆਸ ਰਖਾਇੰਦਾ। ਫੁਲ ਕਹੇ ਮੇਰੀ ਪੱਤੀ ਡੋਡੀ, ਤੇਰਾ ਧਿਆਨ ਲਗਾਈਆ। ਤੇਰਾ ਭੇਵ ਨਾ ਜਾਣੇ ਕੋਈ ਗਿਆਨੀ ਬੋਧੀ, ਪੜ੍ਹ ਪੜ੍ਹ ਸਾਰ ਕਿਸੇ ਨਾ ਆਈਆ। ਮੇਰੀ ਆਤਮ ਪਰਮਾਤਮ ਸੋਧੀ, ਸੁਧ ਆਪਣੇ ਚਰਨ ਲਗਾਈਆ। ਦੂਜੇ ਘਰ ਮੇਰੀ ਕੀਮਤ ਹੋਵੇ ਨਾ ਕੌਡੀ, ਖ਼ਾਕੀ ਖ਼ਾਕ ਖ਼ਾਕ ਮਿਲਾਈਆ। ਤੇਰਾ ਲੇਖਾ ਜਾਣਿਆ ਵੇਦੀ ਸੋਢੀ, ਨਾਨਕ ਗੋਬਿੰਦ ਗਿਆ ਸਮਝਾਈਆ। ਬੇਸ਼ਕ ਮੈਂ ਚੜ੍ਹ ਕੇ ਬਹਿਵਾ ਉਚੀ ਚੋਟੀ, ਬੋਦੀ ਵਿਚ ਕੰਡਿਆਂ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਣਾ ਨਾਮ ਵਰ, ਦਰ ਤੇਰੇ ਮਿਲੇ ਵਡਿਆਈਆ। ਫੁੱਲ ਕਹੇ ਮੈਂ ਲਾਲ ਗੁਲਾਬੀ, ਗੁਲਸ਼ਨ ਵਿਚ ਸੁਹਾਇੰਦਾ। ਤੇਰਾ ਨੂਰ ਆਫ਼ਤਾਬੀ, ਤਾਬ ਨਾ ਕੋਇ ਲਿਆਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਮੇਰੀ ਬਦਲ ਦੇ ਹਯਾਤੀ, ਤੇਰੇ ਚਰਨਾਂ ਸੀਸ ਨਿਵਾਇੰਦਾ। ਆਵਣ ਜਾਵਣ ਲੱਖ ਚੁਰਾਸੀ ਵਿਚੋਂ ਮਿਲੇ ਆਜ਼ਾਦੀ, ਇਕੋ ਤੇਰਾ ਧਿਆਨ ਲਗਾਇੰਦਾ। ਮੈਂ ਨਾ ਜਾਣਾ ਮਾਤ ਪਿਤਾ ਪਿਉ ਦਾਦੀ, ਕਵਣ ਮੈਨੂੰ ਗੋਦ ਉਠਾਇੰਦਾ। ਮੈਂ ਸੁਣਿਆ ਸਚ ਤੇਰੀ ਆਦਿ ਜੁਗਾਦੀ ਇਕੋ ਵਾਦੀ, ਜਨ ਭਗਤਾਂ ਮੇਲ ਮਿਲਾਇੰਦਾ। ਸ੍ਰੀ ਭਗਵਾਨ ਮੈਂ ਵੀ ਤੇਰੇ ਦਰ ਦਾ ਬਣਿਆ ਹਾਜੀ, ਦਰ ਤੇਰੇ ਫੇਰਾ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਇੰਦਾ। ਫੁੱਲ ਕਹੇ ਮੇਰਾ ਰੰਗ ਫਿਕਾ, ਨਜ਼ਰ ਕਿਸੇ ਨਾ ਆਈਆ। ਬੇਸ਼ਕ ਮੈਂ ਵਜ਼ੂਦੋਂ ਨਿੱਕਾ, ਪਿਆਰ ਵਿਚ ਤੇਰਾ ਰਾਹ ਤਕਾਈਆ। ਮੇਰਾ ਮੇਰੇ ਭਗਵਾਨ ਮੇਰੀ ਝੋਲੀ ਪਾ ਦੇ ਹਿੱਸਾ, ਕਿਉਂ ਬੈਠਾ ਮੁਖ ਛੁਪਾਈਆ। ਪਿਛੋਂ ਤੇਰਾ ਕਹਾਣੀ ਰਹਿ ਜਾਏ ਕਿੱਸਾ, ਹਾਜ਼ਰ ਹਜ਼ੂਰ ਹਜ਼ਰਤ ਤੇਰਾ ਮੇਲਾ ਇਕ ਗੋਸਾਈਂਆ। ਤੇਰੇ ਚਰਨ ਕਵਲ ਦਵਾਰ ਰਸ ਮਿਲਿਆ ਮਿਠਾ, ਅੰਮ੍ਰਿਤ ਇਕੋ ਨਜ਼ਰੀ ਆਈਆ । ਵੇਖੀਂ ਕਰਵਟ ਬਦਲ ਨਾ ਦੇਵੀਂ ਪਿਠਾ, ਪੁਸ਼ਤ ਮੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮਿਲੇ ਵਡਿਆਈਆ। ਫੁੱਲ ਕਹੇ ਮੈਂ ਕੰਡਾ ਖ਼ਾਰ, ਮੇਰਾ ਭੇਵ ਕੋਇ ਨਾ ਪਾਇੰਦਾ। ਮੇਰਾ ਗੁਲਸ਼ਨ ਮੇਰਾ ਗ਼ੁੰਚਾ ਤੇਰਾ ਰੂਪ ਵੇਖਾਂ ਬਹਾਰ, ਬਿਹਬਲ ਹੋ ਹੋ ਧਿਆਨ ਲਗਾਇੰਦਾ। ਤੇਰਾ ਵਿਛੋੜਾ ਤੇਰਾ ਵੈਰਾਗ ਕਰੇ ਖ਼ਵਾਰ, ਖ਼ਵਾਰੀ ਵਿਚ ਨੀਰ ਵਹਾਇੰਦਾ। ਕਵਣ ਵੇਲਾ ਮਿਲੇ ਪ੍ਰਭ ਸਾਂਝਾ ਯਾਰ, ਸਗਲਾ ਸੰਗ ਨਿਭਾਇੰਦਾ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗਲ ਵਿਚ ਪਾ ਪਾ ਗਏ

ਹਾਰ, ਮੇਰੀ ਹਾਰ ਜਿਤ ਵਿਚ ਨਾ ਕੋਇ ਲਿਆਇੰਦਾ। ਸ਼ਾਹ ਸੁਲਤਾਨਾਂ ਨੌਜਵਾਨਾਂ ਬਿਰਧ ਬਾਲਾਂ ਕਰਿਆ ਤਨ ਸ਼ੰਗਾਰ, ਸੁਹੰਦਾ ਆਪਣੇ ਅੰਗ ਰਖਾਇੰਦਾ। ਜਿਧਰ ਵੇਖਿਆ ਚਾਰੋਂ ਕੁੰਟ ਅੰਤ ਪੈਂਦੀ ਮੈਨੂੰ ਮਾਰ, ਫੜ ਫੜ ਬਾਂਹੋਂ ਸਰਬ ਬਾਹਰ ਕਢਾਇੰਦਾ। ਦੁਖੀ ਹੋ ਕੇ ਆਇਆ ਤੇਰੇ ਦਰਬਾਰ, ਦਰ ਆ ਕੇ ਸੀਸ ਨਿਵਾਇੰਦਾ। ਪੰਖੜੀ ਪੰਖੜੀ ਹੋ ਕੇ ਡਿਗਾ ਮੂੰਹ ਦੇ ਭਾਰ, ਆਪਣਾ ਬਲ ਨਾ ਕੋਇ ਜਣਾਇੰਦਾ। ਮੇਰੀ ਹਾਲਤ ਵੇਖ ਗ਼ਮਖ਼ਾਰ, ਗ਼ਮਗ਼ੀਨ ਦਿਲਗੀਰ ਦਰ ਤੇਰੇ ਨੇਤਰ ਨੀਰ ਵਹਾਇੰਦਾ। ਮੈਂ ਵੇਖ ਹੋਇਆ ਸ਼ਰਮਸਾਰ, ਮਿਹਰਵਾਨ ਨੇਤਰ ਨੈਣ ਅੱਖ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਸੁਣ ਫੁੱਲ, ਸ੍ਰੀ ਭਗਵਾਨ ਆਪ ਜਣਾਈਆ। ਤੇਰਾ ਅੰਤਮ ਪਏ ਮੁੱਲ, ਕਰਤਾ ਕੀਮਤ ਆਪ ਚੁਕਾਈਆ। ਲੋਕਮਾਤ ਨਾ ਜਾਏਂ ਰੁੱਲ, ਖ਼ਾਕੀ ਖ਼ਾਕ ਨਾ ਕੋਇ ਮਿਲਾਈਆ। ਤੂੰ ਦਰ ਤੇ ਆਇਉਂ ਭੁੱਲ, ਪ੍ਰਭ ਭੁਲਿਆਂ ਮਾਰਗ ਪਾਈਆ। ਲੇਖੇ ਲਾਏ ਤੇਰੀ ਕੁਲ, ਕੁਲਵੰਤਾ ਬੇਪਰਵਾਹੀਆ। ਤੇਰਾ ਬੂਟਾ ਨਾ ਜਾਏ ਹੁਲ, ਪਤ ਡਾਲੀ ਆਪ ਮਹਿਕਾਈਆ। ਤੂੰ ਚਰਨ ਪ੍ਰੀਤੀ ਗਿਉਂ ਘੁਲ, ਘੋਲ ਘੋਲੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਰਿਹਾ ਜਣਾਈਆ। ਸੁਣ ਫੁਲ ਕਰ ਧਿਆਨ, ਹਰਿ ਸਤਿਗੁਰ ਆਪ ਜਣਾਇੰਦਾ। ਤੇਰੀ ਅੰਤ ਹੋਏ ਕਲਿਆਣ, ਕਰਨੀ ਕਰਤਾ ਆਪ ਕਮਾਇੰਦਾ। ਤੈਨੂੰ ਗੁਰਮੁਖਾਂ ਚਾੜ੍ਹਿਆ ਦਾਨ, ਗੁਰ ਸਤਿਗੁਰ ਵੇਖ ਵਖਾਇੰਦਾ। ਨਾਲ ਗੁਰਸਿਖਾਂ ਦੇਵੇ ਮਾਣ, ਅਭਿਮਾਨ ਰੂਪ ਨਾ ਕੋਇ ਜਣਾਇੰਦਾ। ਤੇਰੀ ਪਿਛਲੀ ਚੁੱਕੀ ਕਾਣ, ਅੱਗੇ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਫੁੱਲ ਆਇਉਂ ਗੁਰਮੁਖ ਹੱਥ, ਤੈਨੂੰ ਮਿਲੇ ਵਡਿਆਈਆ। ਤੇਰੀ ਪਤ ਲਏ ਰੱਖ, ਰੱਖਿਆ ਕਰੇ ਹਰ ਘਟ ਥਾਈਂਆ। ਤੇਰੀ ਮਹਿਮਾਂ ਅਕਥ, ਕਥਨੀ ਕਥ ਨਾ ਸਕੇ ਰਾਈਆ। ਤੂੰ ਸੇਵਾ ਕਰੀ ਪੁਰਖ ਸਮਰਥ, ਸਮਰਥ ਆਪਣੀ ਝੋਲੀ ਪਾਈਆ। ਤੂੰ ਡਾਲੀ ਨਾਲੋਂ ਆਇਆਂ ਲੱਥ, ਘਰ ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਪੰਖੜੀ ਆਪਣੇ ਚਰਨ ਛੁਹਾਈਆ। ਸਾਚੇ ਫੁਲ ਤੇਰਾ ਗੁਰਮੁਖ ਸੰਗੀ, ਹਰਿ ਸਤਿਗੁਰ ਆਪ ਜਣਾਇੰਦਾ। ਤੇਰੀ ਖੇਲ ਸਦਾ ਬਹੁ ਰੰਗੀ, ਭੇਵ ਅਭੇਦ ਖੁਲ੍ਹਾਇੰਦਾ। ਮਿਲੇ ਦਾਤ ਮੂੰਹੋਂ ਮੰਗੀ, ਆਵਣ ਜਾਵਣ ਪੰਧ ਕਟਾਇੰਦਾ। ਤੇਰੀ ਜਨਮ ਜਨਮ ਦੀ ਕੱਟੇ ਤੰਗੀ, ਦੁੱਖ ਸੁਖ ਵਿਚ ਬਦਲਾਇੰਦਾ। ਤੇਰੀ ਪਿਠ ਨਾ ਹੋਵੇ ਨੰਗੀ, ਸਿਰ ਆਪਣਾ ਹੱਥ ਟਿਕਾਇੰਦਾ। ਦੀਨ ਦਿਆਲ ਸਦਾ ਬਖ਼ਸ਼ੰਦੀ, ਬਖ਼ਸ਼ਸ਼ ਇਕੋ ਇਕ ਵਰਤਾਇੰਦਾ। ਵੇਖ ਖੇਲ ਵਿਚ ਵਰਭੰਡੀ, ਬ੍ਰਹਿਮੰਡੀ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੂਲ ਤੇਰਾ ਨਾਉਂ ਵਡ ਵਡਿਆਇੰਦਾ। ਸਾਚੇ ਫੂਲ ਤੇਰਾ ਗੁਰਸਿਖ ਸਹਾਰਾ, ਤੇਰਾ ਸੰਗ ਮਿਲਾਈਆ। ਦੋਹਾਂ ਵਿਚੋਲਾ ਆਪ ਨਿਰੰਕਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਪਰੇਮ ਨਾਲ ਕਰੇ ਪਿਆਰਾ, ਪਿਆਰ ਪਰੇਮ ਨਾਲ ਵਟਾਈਆ। ਨੇਤਰ ਵੇਖੇ ਖੋਲ੍ਹ ਉਘਾੜਾ, ਅੱਖ ਪਰਤੱਖ ਰੂਪ ਪਰਗਟਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਬਨਾਸਪਤ ਨੇਤਰ ਨੈਣਾਂ ਨੀਰ ਵਹਾਈਆ। ਜਿਸ ਸਾਹਿਬ ਸਤਿਗੁਰ ਮਿਲਿਆ ਪੀਰ ਜ਼ਾਹਰਾ, ਤਿਸ ਅੱਗੇ ਚਲੇ ਨਾ ਕੋਇ ਚਤਰਾਈਆ। ਜਿਸ ਦਾ ਨਾਉਂ ਜਪਦੇ ਗਏ ਗੁਰ ਅਵਤਾਰਾ, ਪੀਰ ਪੈਗ਼ੰਬਰ ਢੋਲਾ ਰਾਗ ਅਲਾਈਆ। ਸੋ ਪਰਗਟ ਹੋਇਆ ਮਹਾਂਬਲੀ ਅਵਤਾਰਾ, ਨਿਰਗੁਣ ਆਪਣਾ ਰੂਪ ਵਟਾਈਆ।

ਕਰ ਕਿਰਪਾ ਜਿਸ ਚਾਹੇ ਤਿਸ ਕਰੇ ਪਾਰ ਉਤਾਰਾ, ਜਨਮ ਮਰਨ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਫੁਲ ਨਿਮਾਣਾ ਪਿਆ ਹੱਸ, ਹੱਸ ਹੱਸ ਖ਼ੁਸ਼ੀ ਮਨਾਇੰਦਾ। ਸ੍ਰੀ ਭਗਵਾਨ ਮੈਂ ਹੋਇਆ ਭਗਤਾਂ ਵਸ, ਤੇਰੇ ਭਗਤਾਂ ਨਾਲ ਹੱਥ ਮਿਲਾਇੰਦਾ। ਦੋਹਾਂ ਅੰਦਰ ਗਿਉਂ ਵਸ, ਦੂਜਾ ਰੰਗ ਨਾ ਕੋਇ ਰਖਾਇੰਦਾ। ਕੀ ਗਾਈਏ ਤੇਰਾ ਜਸ, ਜਸ ਗਾਇਆਂ ਤੇਰਾ ਅੰਤ ਨਾ ਕੋਇ ਪਾਇੰਦਾ। ਤੇਰੀ ਵਡਿਆਈ ਸਚਖੰਡ ਦਵਾਰਿਉਂ ਆਏਂ ਨੱਠ, ਗ਼ਰੀਬ ਨਿਮਾਣਿਆਂ ਗਲੇ ਲਗਾਇੰਦਾ। ਮੇਰੀ ਪੰਖੜੀ ਮੇਰੀ ਡੋਡੀ ਮੇਰਾ ਫੂਲ ਮੇਰਾ ਕਵਲ ਫੜ ਆਪਣੇ ਹੱਥ, ਆਪ ਆਪਣੀ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਿਤਾ ਇਕ ਵਰ, ਮੇਰੀ ਪਿਛਲੀ ਪੂਰੀ ਆਸ ਕਰਾਇੰਦਾ। ਸੁਣ ਫੁੱਲ ਹਰਿ ਦੀ ਗੱਲ, ਹਰਿ ਜੂ ਆਪ ਜਣਾਈਆ। ਜੁਗ ਚੌਕੜੀ ਖੇਲ ਅਛਲ ਅਛੱਲ, ਭੇਵ ਕਿਸੇ ਨਾ ਆਈਆ। ਤੂੰ ਗੁਰਮੁਖਾਂ ਨਾਲ ਗਿਉਂ ਰਲ, ਗੁਰਮੁਖ ਤੇਰਾ ਸੰਗ ਨਿਭਾਈਆ। ਦੋਹਾਂ ਮਿਲੇ ਇਕੋ ਫਲ, ਇਕੋ ਵਸਤੂ ਝੋਲੀ ਪਾਈਆ। ਵੇਖਣਹਾਰ ਜੰਗਲ ਜੂਹ ਉਜਾੜ ਪਹਾੜ ਡੂੰਘੀ ਡਲ, ਉਚੇ ਟਿੱਲੇ ਪਰਬਤ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਫੁਲਵਾੜੀ ਆਪ ਮਹਿਕਾਈਆ। ਉਠ ਫੁਲ ਵੇਖ ਗੁਰਮੁਖ ਰੰਗ, ਸੋ ਸਤਿਗੁਰ ਆਪ ਰੰਗਾਇੰਦਾ। ਆਤਮ ਸੇਜਾ ਸੋਹੇ ਪਲੰਘ, ਉਤੇ ਤੇਰੀ ਬਰਖਾ ਲਾਇੰਦਾ। ਨਿਰਗੁਣ ਹੋ ਕੇ ਅੰਦਰ ਲੰਘ, ਨਿਰਵੈਰ ਆਪਣੀ ਕਲ ਧਰਾਇੰਦਾ। ਸ਼ਬਦ ਅਗੰਮ ਵਜਾਏ ਮਰਦੰਗ, ਅਨਹਦ ਰਾਗ ਸੁਣਾਇੰਦਾ। ਅੰਮ੍ਰਿਤ ਧਾਰ ਵਹੇ ਗੰਗ, ਨਿਝਰ ਝਿਰਨਾ ਆਪ ਝਿਰਾਇੰਦਾ। ਆਤਮ ਪਰਮਾਤਮ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਢੋਲਾ ਸੁਣਾਏ ਇਕੋ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਰੂਪ ਨਾ ਕੋਇ ਵਖਾਇੰਦਾ। ਜੁਗ ਜਨਮ ਦੀ ਟੁੱਟੀ ਗੰਢ, ਜਗਤ ਆਪਣਾ ਮੇਲ ਮਿਲਾਇੰਦਾ । ਬੰਦੀਖ਼ਾਨਾ ਤੋੜ ਬੰਦ, ਬੰਦਸ਼ ਆਪਣੇ ਨਾਮ ਪਾਇੰਦਾ। ਲੇਖਾ ਚੁਕੇ ਗੌਣਾ ਬੱਤੀ ਦੰਦ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਕਰ ਪਰਕਾਸ਼ ਨਿਰਗੁਣ ਚੰਦ, ਜੋਤ ਨਿਰੰਜਣ ਡਗਮਗਾਇੰਦਾ। ਪਿਛਲੀ ਜਗਤ ਨਾਲ ਗਈ ਹੰਢ, ਅੱਗੇ ਗੁਰਮੁਖਾਂ ਮੇਲ ਮਿਲਾਇੰਦਾ। ਏਥੇ ਓਥੇ ਮੁੱਕੇ ਪੰਧ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਫੁਲ ਕਹੇ ਮੇਰੇ ਵੱਡੇ ਭਾਗ, ਗੁਰਮੁਖਾਂ ਸੰਗ ਰਖਾਇਆ। ਮੇਰਾ ਸੱਜਣ ਮਿਲਿਆ ਸਾਕ, ਘਰ ਸਾਹਿਬ ਇਕੋ ਪਾਇਆ। ਮੇਰਾ ਬੰਦ ਖੁਲਿਆ ਤਾਕ, ਅੰਧ ਅੰਧੇਰ ਮੁਕਾਇਆ। ਮੈਂ ਨੇਤਰ ਵੇਖਿਆ ਝਾਕ, ਪਾਰਬ੍ਰਹਮ ਪ੍ਰਭ ਇਕੋ ਨਜ਼ਰੀ ਆਇਆ। ਮੇਰੀ ਲੇਖੇ ਲੱਗੇ ਰਾਖ, ਪੱਤ ਡਾਲੀ ਪਰੇਮ ਪ੍ਰੀਤੀ ਵਿਚ ਭਸਮ ਕਰਾਇਆ। ਚਰਨ ਕਵਲ ਬੱਝੇ ਨਾਤ, ਨਾ ਕੋਈ ਤੋੜੇ ਤੋੜ ਤੁੜਾਇਆ। ਲੇਖਾ ਲਿਖਿਆ ਜਗਤ ਵਿਹਾਰ ਕਲਮ ਦਵਾਤ, ਬਿਨ ਕਲਮ ਸ਼ਾਹੀ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰਾ ਲੇਖਾ ਅੰਤ ਮੁਕਾਇਆ। ਲੇਖਾ ਅੰਤਮ ਮੁਕਿਆ ਗੁਲ, ਲੋਕਮਾਤ ਰਹਿਣ ਨਾ ਪਾਈਆ। ਹਰਿ ਜੂ ਖੇਲ ਕਰੇ ਅਨਮੁਲ, ਅਨਮੁਲੜੀ ਦਾਤ ਵਰਤਾਈਆ। ਅੰਮ੍ਰਿਤ ਆਤਮ ਨਾ ਜਾਏ ਡੁੱਲ, ਗ੍ਰਹਿ ਮੰਦਰ ਆਪ ਟਿਕਾਈਆ। ਸਤਿ ਦਵਾਰਾ ਗਿਆ ਖੁਲ੍ਹ, ਖ਼ਾਲਕ ਖ਼ਲਕ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਜਗਤ ਵਡਿਆਈਆ। ਜਗਤ ਵਡਿਆਈ ਭਗਤ ਭਗਵਾਨ,

ਭੈ ਭੰਜਨ ਭੇਵ ਜਣਾਇੰਦਾ। ਸਾਚਾ ਮੇਲਾ ਜੀਵ ਜਹਾਨ, ਜਾਗਰਤ ਜੋਤ ਜੋਤ ਡਗਮਗਾਇੰਦਾ । ਆਤਮ ਪਰਮਾਤਮ ਦੇ ਗਿਆਨ, ਅੱਖਰ ਵੱਖਰ ਆਪ ਪੜ੍ਹਾਇੰਦਾ। ਸਚ ਵਖਾਏ ਇਕ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਦੀਵਾ ਬਾਤੀ ਜਗੇ ਮਹਾਨ, ਅਗੰਮ ਅਥਾਹ ਬੇਪਰਵਾਹ ਆਪਣਾ ਨੂਰ ਪਰਗਟਾਇੰਦਾ। ਸੰਤ ਸਾਜਣ ਕਰ ਪਰਵਾਨ, ਗੁਰਮੁਖ ਆਪਣੇ ਅੰਗ ਲਗਾਇੰਦਾ। ਗੁਰਸਿਖਾਂ ਬਖ਼ਸ਼ੇ ਚਰਨ ਧਿਆਨ, ਚਰਨੋਦਕ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਇਕੋ ਇਕ ਅਖਵਾਇੰਦਾ। ਵਰ ਦਾਤਾ ਹਰਿ ਗਹਿਰ ਗੰਭੀਰ, ਗੁਣਵੰਤਾ ਵਡ ਵਡਿਆਈਆ। ਸਭ ਦਾ ਲੇਖਾ ਵੇਖੇ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਈਆ। ਭਗਤ ਭਗਵਾਨ ਚੋਟੀ ਚਾੜ੍ਹੇ ਫੜ ਅਖ਼ੀਰ, ਜਗਤ ਜਹਾਨ ਭਗਤ ਹੱਦ ਮੁਕਾਈਆ। ਨਾਤਾ ਤੋੜ ਸ਼ਰਅ ਜ਼ੰਜੀਰ, ਸਾਖਿਆਤ ਦਰਸ ਦਿਖਾਈਆ। ਆਵਣ ਜਾਵਣ ਕੱਟ ਭੀੜ, ਲੱਖ ਚੁਰਾਸੀ ਫੰਦ ਕਟਾਈਆ। ਅੰਮ੍ਰਿਤ ਆਤਮ ਬਖ਼ਸ਼ ਸੀਰ, ਤ੍ਰਿਸਨਾ ਭੁੱਖ ਗਵਾਈਆ। ਬਦਲਣਹਾਰ ਆਪ ਤਕਦੀਰ, ਤਦਬੀਰ ਆਪਣੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਆਪ ਚੁਕਾਈਆ। ਹਰਿਜਨ ਲੇਖਾ ਚੁੱਕੇ ਮਾਤ, ਬਾਕੀ ਨਜ਼ਰ ਕੋਇ ਨਾ ਆਇਆ। ਜਿਸ ਜਨ ਬਖ਼ਸ਼ੇ ਨਾਮ ਦਾਤ, ਤਿਸ ਆਪਣਾ ਰੰਗ ਰੰਗਾਇਆ। ਦਰਸ ਦਿਖਾਏ ਬਹੁ ਬਿਧ ਭਾਂਤ, ਰੂਪ ਅਨੂਪ ਆਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸੰਤ ਸੁਹੇਲੇ ਫੜ, ਗੁਰ ਚੇਲੇ ਆਪਣੀ ਗੰਢ ਪਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਲਗਾਇਆ ਆਪਣੇ ਲੜ, ਪੌੜੇ ਸਾਚੇ ਫੜ ਚੜ੍ਹਾਇਆ।

੨੦ ਫੱਗਣ ੨੦੧੯ ਬਿਕ੍ਰਮੀ ਜਗਜੀਤ ਸਿੰਘ ਦੇ ਗ੍ਰਹਿ ਔਰੰਗਾਬਾਦ

ਗੁਰਸਿਖ ਬਾਲ ਸਦਾ ਅਞਾਣ, ਬਾਲੀ ਬੁਧ ਰਖਾਈਆ। ਗੁਰ ਸ਼ਬਦ ਚਤਰ ਸੁਘੜ ਸੁਜਾਨ, ਸਦਾ ਸਦਾ ਸਮਝਾਈਆ। ਸਾਹਿਬ ਸਤਿਗੁਰ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਨਾਮ ਨਿਧਾਨਾ ਦੇ ਗਿਆਨ, ਕਰੇ ਸਚ ਪੜ੍ਹਾਈਆ। ਮੰਦਰ ਵਖਾਏ ਇਕ ਅਸਥਾਨ, ਸਚ ਦਵਾਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਬਾਲੇ ਵੇਖ ਵਖਾਈਆ। ਗੁਰਮੁਖ ਬਾਲਾ ਨਿੱਕਾ ਨੱਢਾ, ਜੁਗ ਜੁਗ ਵੇਖ ਵਖਾਇੰਦਾ। ਪ੍ਰੇਮ ਪਿਆਰ ਅੰਦਰ ਬੱਧਾ, ਆਪਣਾ ਬੰਧਨ ਪਾਇੰਦਾ। ਲੱਖ ਚੁਰਾਸੀ ਵਿਚੋਂ ਕੱਢਾ, ਆਪਣੇ ਰੰਗ ਰੰਗਾਇੰਦਾ। ਆਵਣ ਜਾਵਣ ਪਾਰ ਕਰਾਏ ਹੱਦਾ, ਘਰ ਸਾਚੇ ਮੇਲ ਮਿਲਾਇੰਦਾ। ਆਪਣੀ ਉਪਜਾਏ ਸਾਚੀ ਯੱਦਾ, ਵਿਸ਼ਵ ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣਾ ਖੇਲ ਵਖਾਇੰਦਾ। ਗੁਰਮੁਖ ਬਾਲਾ ਬਾਲੀ ਬੁਧ, ਬਚਪਨ ਹਰਿ ਜਣਾਈਆ। ਬੁਧ ਬਿਬੇਕੀ ਦੇਵੇ ਸੁਧ, ਸੁਰਤੀ ਸ਼ਬਦ ਮਿਲਾਈਆ। ਆਤਮ ਪਰਮਾਤਮ ਵੇਖੇ ਕੁੱਦ, ਘਰ ਘਰ ਵਿਚ ਹੋਏ ਸਹਾਈਆ। ਆਪ ਆਪਾ ਲਏ ਬੁੱਝ, ਮਮਤਾ ਮੋਹ ਮਿਟਾਈਆ। ਹਰਿ ਚਰਨ ਪ੍ਰੀਤੀ ਜਾਏ ਰੁਝ, ਇਕੋ ਸੇਵ ਕਮਾਈਆ। ਭੇਵ ਚੁਕੇ ਆਤਮ ਪਰਮਾਤਮ ਗੁਝ, ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਰੰਗ ਵਖਾਈਆ। ਗੁਰਸਿਖ ਨੰਨ੍ਹਾਂ ਨਿੱਕਾ ਬੱਚਾ, ਸਤਿਗੁਰ ਦੇਵੇ ਮਾਣ

ਵਡਿਆਈਆ। ਹਿਰਦੇ ਅੰਦਰ ਆਪੇ ਰਚਾ, ਰਚ ਰਚ ਵੇਖ ਵਖਾਈਆ। ਨਾਮ ਜਣਾਏ ਇਕੋ ਸੱਚਾ, ਸਾਚੀ ਸਚ ਕਰੇ ਪੜ੍ਹਾਈਆ। ਧੁਰ ਦਰਗਾਹੀ ਦੇਵੇ ਪਤਾ, ਪਾਤੀ ਇਕੋ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲੇਖਾ ਆਪਣੇ ਹੱਥ ਰਖਾਈਆ। ਗੁਰਸਿਖ ਸਦਾ ਬਾਲ ਅਞਾਣ, ਬਾਲੀ ਬੁਧ ਰਖਾਇੰਦਾ। ਗੁਰਮੁਖ ਦੇਵੇ ਇਕ ਗਿਆਨ, ਗਿਆਨ ਅੰਤਰ ਆਤਮ ਜਣਾਇੰਦਾ। ਸਤਿ ਸਤਿਵਾਦੀ ਮਿਲੇ ਆਣ, ਸਤਿ ਸਤਿ ਭੇਵ ਖੁਲਾਇੰਦਾ। ਭਗਤ ਭਗਵਾਨ ਕਰੇ ਕਲਿਆਣ, ਨਿਹਕਰਮੀ ਕਰਮ ਕਮਾਇੰਦਾ। ਲੇਖਾ ਜਾਣ ਜੀਵ ਜਹਾਨ, ਹਰਿਜਨ ਸਾਚੇ ਖੋਜ ਖੁਜਾਇੰਦਾ। ਸ਼ਬਦ ਅਗੰਮ ਇਕ ਬਬਾਣ, ਪਾਰਬ੍ਰਹਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰ ਗੁਰ ਸੇਵ ਲਗਾਇੰਦਾ। ਗੁਰਸਿਖ ਬਾਲ ਕਰੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਆਪਣੀ ਕਿਰਪਾ ਗੁਰ ਸਤਿਗੁਰ ਧਾਰ, ਤੇਰੀ ਧਾਰ ਸਮਝ ਵਿਚ ਨਾ ਆਈਆ। ਚਰਨ ਕਵਲ ਦੇ ਪਿਆਰ, ਪਰੇਮ ਪ੍ਰੀਤੀ ਇਕ ਸਿਖਾਈਆ। ਨੇਤਰ ਦਰਸ ਦੀਦ ਦੀਦਾਰ, ਦਰਦੀ ਦਰਦ ਵੰਡਾਈਆ। ਹਾਲ ਸੁਣ ਮੁਰੀਦਾਂ ਆਣ, ਮੁਰਸ਼ਦ ਫੇਰਾ ਪਾਈਆ। ਗ਼ਰੀਬ ਨਿਮਾਣਿਆਂ ਕਰ ਪਹਿਚਾਨ, ਪਿਛਲਾ ਦੁੱਖ ਗਵਾਈਆ। ਅਗਲਾ ਦੇ ਧੁਰ ਫ਼ਰਮਾਨ, ਸਚ ਸੰਦੇਸ ਸੁਣਾਈਆ। ਸ੍ਰੀ ਭਗਵਾਨ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਪੂਰਬ ਵਿਛੜੇ ਮੇਲੇ ਆਣ, ਆਪਣੇ ਅੰਗ ਲਗਾਈਆ। ਸੋਹੰ ਦਿਤਾ ਇਕ ਗਿਆਨ, ਨਾਮ ਮੰਤਰ ਦ੍ਰਿੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਪਰਵਾਨ, ਪਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਬਾਲ ਗੁਰਸਿਖ ਅਞਾਣ, ਬਾਲੀ ਬੁਧ ਫੜ ਬਾਂਹੋਂ ਪਾਰ ਕਰਾਈਆ।

੨੦ ਫੱਗਣ ੨੦੧੯ ਬਿਕ੍ਰਮੀ ਸਰਮੈਲ ਸਿੰਘ ਦੇ ਗ੍ਰਹਿ ਔਰੰਗਾਬਾਦ

ਸਤਿਗੁਰ ਸਾਹਿਬ ਸਦਾ ਦਿਆਲ, ਦਇਆ ਧਾਰ ਅਖਵਾਇੰਦਾ। ਗੁਰ ਗੁਰ ਹੋਏ ਸਦਾ ਕਿਰਪਾਲ, ਕਰ ਕਿਰਪਾ ਵੇਖ ਵਖਾਇੰਦਾ। ਭਗਤ ਭਗਵੰਤ ਖੇਲ ਮਹਾਨ, ਸ੍ਰੀ ਭਗਵਾਨ ਆਪ ਕਰਾਇੰਦਾ। ਸੰਤ ਸੁਹੇਲੇ ਦੇਵੇ ਦਾਨ, ਨਾਮ ਨਿਧਾਨਾ ਝੋਲੀ ਪਾਇੰਦਾ। ਗੁਰਮੁਖ ਵੇਖੇ ਚਤਰ ਸੁਘੜ ਸੁਜਾਨ, ਮੂਰਖ ਮੂੜ੍ਹੇ ਧੰਦੇ ਲਾਇੰਦਾ। ਗੁਰਸਿਖ ਚਰਨ ਧੂੜੀ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਮਨਮੁਖ ਜੀਵ ਸਰਬ ਕੁਰਲਾਣ, ਧੀਰਜ ਧੀਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਭੇਵ ਖੁਲ੍ਹਾਇੰਦਾ। ਸਤਿਗੁਰ ਦਾਤਾ ਜੋਧਾ ਸੂਰ, ਮਹਾਂਬਲੀ ਅਖਵਾਈਆ। ਗੁਰ ਗੁਰ ਸਦਾ ਆਸਾ ਪੂਰ, ਮਨਸਾ ਮੇਟ ਮਿਟਾਈਆ। ਭਗਤ ਭਗਵਾਨ ਮੇਲਾ ਹਾਜ਼ਰ ਹਜ਼ੂਰ, ਨਿਤ ਨਵਿਤ ਵੇਖ ਵਖਾਈਆ। ਸੰਤਨ ਨਾਤੇ ਤੋੜੇ ਕੂੜੋ ਕੂੜ, ਕੂੜੀ ਕਿਰਿਆ ਮੇਟ ਮਿਟਾਈਆ। ਗੁਰਮੁਖਾਂ ਬਖ਼ਸ਼ੇ ਚਰਨ ਧੂੜ, ਮਸਤਕ ਟਿੱਕਾ ਇਕੋ ਲਾਈਆ। ਗੁਰਸਿਖਾਂ ਮਾਣ ਗੁਰਬਤ ਤੋੜੇ ਗ਼ਰੂਰ, ਪਰੇਮ ਪ੍ਰੀਤੀ ਇਕ ਜਣਾਈਆ। ਮਨਮੁਖਾਂ ਰੱਖੇ ਦੂਰ ਦੂਰ, ਦਰ ਕੋਇ ਬਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਵੇਖ ਵਖਾਈਆ। ਸਤਿਗੁਰ ਸੱਚਾ ਦੀਨ ਦਿਆਲ, ਨਿਰਗੁਣ

ਨਿਰਾਕਾਰ ਅਖਵਾਇੰਦਾ । ਗੁਰ ਗੁਰ ਰੂਪ ਸ਼ਬਦ ਦਿਆਲ, ਸਰਗੁਣ ਆਪਣਾ ਬੰਧਨ ਪਾਇੰਦਾ। ਭਗਤ ਭਗਵੰਤ ਬਣ ਦਲਾਲ, ਦਰ ਘਰ ਸਾਚੇ ਮੇਲ ਮਿਲਾਇੰਦਾ। ਸੰਤਨ ਦੇਵੇ ਨਾਮ ਨਿਧਾਨ, ਵਸਤ ਅਮੋਲਕ ਝੋਲੀ ਪਾਇੰਦਾ। ਗੁਰਮੁਖਾਂ ਦੇਵੇ ਇਕ ਗਿਆਨ, ਅਗਿਆਨ ਅੰਧੇਰ ਚੁਕਾਇੰਦਾ। ਗੁਰਸਿਖਾਂ ਵੇਖੇ ਮਾਰ ਧਿਆਨ, ਨੇਤਰ ਲੋਚਣ ਨੈਣ ਖੁਲ੍ਹਾਇੰਦਾ। ਮਨਮੁਖ ਜੀਵ ਸਰਬ ਪਛਤਾਣ, ਦਰ ਢੋਈ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਖੇਲ ਕਰਾਇੰਦਾ। ਸਤਿਗੁਰ ਪੂਰਾ ਸਦਾ ਬਲਵਾਨ, ਬਲ ਆਪਣਾ ਆਪ ਧਰਾਈਆ। ਗੁਰ ਗੁਰ ਖੇਲ ਵਿਚ ਜਹਾਨ, ਬੋਧ ਅਗਾਧ ਪੜ੍ਹਾਈਆ। ਭਗਤ ਭਗਵਾਨ ਕਰ ਪਹਿਚਾਣ, ਮੇਲ ਮਿਲਾਏ ਬੇਪਰਵਾਹੀਆ। ਸੰਤ ਸਾਜਣ ਬਖ਼ਸ਼ ਧਿਆਨ, ਚਰਨ ਕਵਲ ਸਰਨਾਈਆ। ਗੁਰਮੁਖ ਨਾਤਾ ਤੋੜ ਸ਼ਰਅ ਸ਼ੈਤਾਨ, ਸ਼ਖ਼ਸੀਯਤ ਇਕੋ ਇਕ ਜਣਾਈਆ। ਗੁਰਸਿਖ ਰਾਗ ਸੁਣਾਏ ਕਾਨ, ਮੰਤਰ ਨਾਮ ਪੜ੍ਹਾਈਆ। ਮਨਮੁਖ ਜੀਵ ਸਰਬ ਕੁਰਲਾਣ, ਸਤਿ ਸੰਤੋਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਰੰਗ ਰੰਗਾਈਆ। ਸਤਿਗੁਰ ਪੂਰਾ ਗਹਿਰ ਗੰਭੀਰ, ਗੁਣਵੰਤ ਅਖਵਾਇੰਦਾ। ਗੁਰ ਗੁਰ ਮੇਲਾ ਜੁਗ ਜੁਗ ਪੀਰ, ਪੀਰ ਪੈਗ਼ੰਬਰ ਵੇਖ ਵਖਾਇੰਦਾ । ਭਗਤ ਭਗਵਾਨ ਚੋਟੀ ਇਕ ਅਖ਼ੀਰ, ਆਖ਼ਰ ਆਪ ਚੜ੍ਹਾਇੰਦਾ। ਸੰਤ ਸਾਜਣ ਬੇਨਜ਼ੀਰ, ਨਿਰਗੁਣ ਨੂਰ ਨੂਰ ਦਰਸਾਇੰਦਾ। ਗੁਰਮੁਖਾਂ ਕੱਟ ਮਾਤ ਭੀੜ, ਮਾਰਗ ਸਾਚੇ ਲਾਇੰਦਾ। ਗੁਰਸਿਖਾਂ ਲੇਖਾ ਚੁਕਾ ਸ਼ਾਹ ਹਕੀਰ, ਇਕੋ ਰੰਗ ਵਖਾਇੰਦਾ। ਮਨਮੁਖ ਜੀਵ ਸਦਾ ਦਿਲਗੀਰ, ਸਚ ਭਰਵਾਸਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣਾ ਭੇਵ ਚੁਕਾਇੰਦਾ। ਮਨਮੁਖ ਨੇਤਰ ਰੋਵੇ ਨੀਰ, ਨੈਣ ਰਹੇ ਕੁਰਲਾਈਆ। ਗੁਰਸਿਖ ਮਿਲੇ ਇਕੋ ਧੀਰ, ਸਾਂਤਕ ਸਤਿ ਜਣਾਈਆ। ਗੁਰਮੁਖ ਪੜਦਾ ਚੀਰ, ਆਪਣਾ ਘਰ ਦਰਸਾਈਆ। ਸੰਤ ਸਾਜਣ ਮੇਟ ਲਕੀਰ, ਦਵੈਤੀ ਪੰਧ ਚੁਕਾਈਆ। ਭਗਤ ਭਗਵਾਨ ਨਾਮ ਸ਼ਮਸ਼ੀਰ, ਇਕੋ ਹੱਥ ਫੜਾਈਆ। ਗੁਰ ਗੁਰ ਨਾਤਾ ਤੋੜ ਸਰੀਰ, ਸ਼ਬਦੀ ਸ਼ਬਦ ਰੂਪ ਵਟਾਈਆ। ਸਤਿਗੁਰ ਦਾਤਾ ਗੁਣੀ ਗਹੀਰ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਸਤਿਗੁਰ ਸਾਹਿਬ ਪੁਰਖ ਅਗੰਮ, ਅਗੰਮੜੀ ਖੇਲ ਕਰਾਇੰਦਾ। ਗੁਰ ਗੁਰ ਰੂਪ ਨਾ ਮਰੇ ਨਾ ਪਏ ਜੰਮ, ਸ਼ਬਦੀ ਧਾਰ ਜਣਾਇੰਦਾ। ਭਗਤ ਭਗਵਾਨ ਜਾਣੇ ਕੰਮ, ਨਿਹਕਰਮੀ ਵੇਖ ਵਖਾਇੰਦਾ। ਸੰਤ ਸਾਜਣ ਬੇੜਾ ਬੰਨ੍ਹ, ਆਪਣੇ ਕੰਧ ਉਠਾਇੰਦਾ। ਗੁਰਮੁਖ ਰਾਗ ਸੁਣਾ ਕੰਨ, ਅਨਾਦੀ ਨਾਦ ਵਜਾਇੰਦਾ। ਗੁਰਸਿਖ ਸਾਚੇ ਚਾੜ੍ਹ ਚੰਨ, ਲੋਕਮਾਤ ਰੁਸ਼ਨਾਇੰਦਾ। ਮਨਮੁਖਾਂ ਅੰਤਮ ਦੇਵੇ ਡੰਨ, ਲੱਖ ਚੁਰਾਸੀ ਵਿਚ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਨ, ਭਗਵਾਨ ਆਪਣੀ ਧਾਰ ਚਲਾਇੰਦਾ। ਮਨਮੁਖ ਰੋਵਣ ਮਾਰਨ ਧਾਹ, ਹੌਲਾ ਭਾਰ ਨਾ ਕੋਇ ਕਰਾਈਆ। ਗੁਰਸਿਖ ਤੱਕਣ ਇਕੋ ਰਾਹ, ਨੇਤਰ ਨੈਣ ਉਠਾਈਆ। ਗੁਰਮੁਖਾਂ ਮਿਲੇ ਆਪ ਮਲਾਹ, ਪ੍ਰਭ ਆਪਣਾ ਫੇਰਾ ਪਾਈਆ। ਸੰਤ ਸਾਜਣ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਭਗਤ ਭਗਵਾਨ ਲੇਖਾ ਦਏ ਚੁਕਾ, ਆਪ ਆਪਣਾ ਪੜਦਾ ਲਾਹੀਆ। ਗੁਰ ਗੁਰ ਡੰਕਾ ਦਏ ਵਜਾ, ਸ਼ਬਦ ਸ਼ਬਦੀ ਸੇਵ ਕਮਾਈਆ। ਸਤਿਗੁਰ ਪੂਰਾ ਨਿਰਗੁਣ ਜੋਤ ਕਰ ਰੁਸ਼ਨਾ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਦੋ ਜਹਾਨਾਂ ਸ਼ਾਹ ਪਾਤਸ਼ਾਹ, ਸ਼ਹਿਨਸ਼ਾਹ ਇਕੋ ਇਕ ਅਖਵਾਈਆ।

ਕਲਜੁਗ ਅੰਤਮ ਖੇਲ ਖਲਾ, ਖ਼ਾਲਕ ਵੇਖੇ ਥਾਉਂ ਥਾਈਂਆ। ਰਹਿਬਰ ਬਣ ਆਪ ਖ਼ੁਦਾ, ਖ਼ੁਦੀ ਸਭ ਦੀ ਦਏ ਮਿਟਾਈਆ। ਮੁਰੀਦ ਮੁਰਸ਼ਦ ਰਹਿਣ ਨਾ ਦੇਵੇ ਜੁਦਾ, ਆਪ ਆਪਣੇ ਅੰਗ ਲਗਾਈਆ। ਗੁਰਮੁਖ ਗੁਰਸਿਖ ਹਰਿਜਨ ਸੰਤ ਸੁਹੇਲੇ ਗੋਦ ਉਠਾ, ਭਗਤ ਭਗਵਾਨ ਦਏ ਵਡਿਆਈਆ। ਸ਼ਬਦ ਨਾਦ ਧੁਨ ਬ੍ਰਹਿਮਾਦ ਹੋ ਵਿਸਮਾਦ ਦਏ ਵਜਾ, ਆਪ ਆਪਣਾ ਹੁਕਮ ਸੁਣਾਈਆ। ਸਤਿਗੁਰ ਸੱਜਣ ਧੂੜੀ ਮਜਨ ਦਏ ਨੁਹਾ, ਜਨਮ ਕਰਮ ਦੁਰਮਤ ਮੈਲ ਧਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਾਰਬ੍ਰਹਮ ਪਤਿਪਰਮੇਸ਼ਵਰ ਸਚ ਸਵਾਮੀ ਪਕੜੇ ਬਾਂਹ, ਨਿਹਕਾਮੀ ਨਿਹਕਰਮੀ ਕਰਮ ਕਾਂਡ ਗੁਰਮੁਖ ਦਏ ਮੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਦੇਵਣਹਾਰਾ ਠੰਡੀ ਛਾਂ, ਸਿਰ ਸਿਰ ਆਪਣਾ ਹੱਥ ਟਿਕਾਈਆ।