੨੦ ਫੱਗਣ ੨੦੧੯ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਔਰੰਗਾਬਾਦ
ਤਖ਼ਤ ਨਿਵਾਸੀ ਏਕੰਕਾਰਾ, ਅਕਲ ਕਲ ਹਰਿ ਖੇਲ ਖਲਾਇੰਦਾ। ਸ਼ਾਹੋ ਭੂਪ ਵਡ ਸਿਕਦਾਰਾ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਇੰਦਾ। ਨਿਰਗੁਣ ਨਿਰਗੁਣ ਖੋਲ੍ਹ ਕਿਵਾੜਾ, ਬੇਪਰਵਾਹ ਆਪਣੀ ਕਾਰ ਕਮਾਇੰਦਾ। ਪਕੜ ਉਠਾਏ ਸੁਤ ਦੁਲਾਰਾ, ਸ਼ਬਦੀ ਨੈਣ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਖੇਲ ਰਚਾਇੰਦਾ। ਸਚਖੰਡ ਨਿਵਾਸੀ ਪੁਰਖ ਅਗੰਮ, ਬੇਅੰਤ ਵੱਡੀ ਵਡਿਆਈਆ। ਨਿਰਵੈਰ ਜਾਣੇ ਆਪਣਾ ਕੰਮ, ਕਰਨੀ ਕਰਤਾ ਆਪ ਕਮਾਈਆ। ਜੁਗ ਚੌਕੜੀ ਬੇੜਾ ਬੰਨ੍ਹ, ਵੇਖਣਹਾਰਾ ਥਾਉਂ ਥਾਈਂਆ। ਸਚ ਸੰਦੇਸਾ ਨਾਮ ਧੰਨ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਹੁਕਮ ਵਰਤਾਈਆ। ਸਚਖੰਡ ਨਿਵਾਸੀ ਪੁਰਖ ਅਥਾਹ, ਆਪਣੀ ਕਾਰ ਕਮਾਇੰਦਾ। ਸੋ ਪੁਰਖ ਨਿਰੰਜਣ ਬੇਪਰਵਾਹ, ਭੇਵ ਅਭੇਦ ਜਣਾਇੰਦਾ। ਹਰਿ ਪੁਰਖ ਨਿਰੰਜਣ ਬਣ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਏਕੰਕਾਰਾ ਦਏ ਸਲਾਹ, ਸਾਚੀ ਸਿਖਿਆ ਆਪ ਸਮਝਾਇੰਦਾ। ਆਦਿ ਨਿਰੰਜਣ ਦੀਪ ਜਗਾ, ਨੂਰ ਨੁਰਾਨਾ ਡਗਮਗਾਇੰਦਾ। ਸ੍ਰੀ ਭਗਵਾਨ ਖੇਲ ਰਚਾ, ਨਿਰਗੁਣ ਆਪਣੀ ਕਾਰ ਕਮਾਇੰਦਾ। ਅਬਿਨਾਸ਼ੀ ਕਰਤਾ ਪਕੜਨਹਾਰਾ ਬਾਂਹ, ਪੱਲੂ ਆਪਣੀ ਗੰਢ ਬੰਧਾਇੰਦਾ। ਪਾਰਬ੍ਰਹਮ ਲੇਖਾ ਦਏ ਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣੀ ਧਾਰ ਜਣਾਇੰਦਾ। ਸਚਖੰਡ ਨਿਵਾਸੀ ਸ੍ਰੀ ਭਗਵਾਨ, ਵੱਡਾ ਵਡ ਵਡਿਆਈਆ। ਜੋਧਾ ਸੂਰਬੀਰ ਨੌਜਵਾਨ, ਬਲ ਆਪਣਾ ਆਪ ਰਖਾਈਆ। ਜੋਤੀ ਜਾਤਾ ਹੋ ਪਰਧਾਨ, ਪੁਰਖ ਅਕਾਲ ਆਪਣਾ ਹੁਕਮ ਮਨਾਈਆ। ਸਚ ਸੰਦੇਸਾ ਦੇਵੇ ਆਣ, ਧੁਰ ਫ਼ਰਮਾਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਖੇਲ ਰਚਾਈਆ । ਸਚਖੰਡ ਹਰਿ ਖੇਲ ਅਵੱਲਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਅਕਲ ਕਲ ਆਪਣੀ ਧਾਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਭੇਵ ਜਣਾਇੰਦਾ। ਸਚਖੰਡ ਨਿਵਾਸੀ ਭੂਪਤ ਰਾਜਾ, ਮਿਹਰਵਾਨ ਵੱਡੀ ਵਡਿਆਈਆ।
ਵੇਖਣਹਾਰਾ ਆਪਣਾ ਸਚ ਤਮਾਸ਼ਾ, ਮੰਡਲ ਰਾਸ ਆਪ ਰਚਾਈਆ। ਸਾਚੇ ਗ੍ਰਹਿ ਕਰ ਪਰਕਾਸਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਦਰ ਦਰਵੇਸ਼ ਬਣ ਦਾਸੀ ਦਾਸਾ, ਘਰ ਬੈਠਾ ਸੀਸ ਝੁਕਾਈਆ। ਆਪਣੀ ਇਛਿਆ ਪੂਰੀ ਕਰੇ ਆਸਾ, ਭਿਛਿਆ ਆਪਣੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਰੰਗ ਰੰਗਾਈਆ। ਸਚਖੰਡ ਨਿਵਾਸੀ ਸਾਚਾ ਰੰਗ, ਨਿਰਗੁਣ ਨਿਰਵੈਰ ਆਪ ਰੰਗਾਇੰਦਾ। ਸਿੰਘਾਸਣ ਸੁਹਾਏ ਇਕ ਪਲੰਘ, ਪਾਵਾ ਚੂਲ ਨਾ ਕੋਇ ਵਖਾਇੰਦਾ। ਸਤਿ ਸਤਿਵਾਦ ਵਜਾਏ ਮਰਦੰਗ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਕਰ ਪਰਕਾਸ਼ ਬਿਨ ਸੂਰਜ ਚੰਦ, ਨਿਰਮਲ ਜੋਤ ਡਗਮਗਾਇੰਦਾ। ਆਪਣੀ ਵੰਡੇ ਸਾਚੀ ਵੰਡ, ਵੰਡਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਰਾਹ ਚਲਾਇੰਦਾ। ਸਚਖੰਡ ਨਿਵਾਸੀ ਸਚ ਸੁਲਤਾਨ, ਸਾਚਾ ਰਾਹ ਚਲਾਈਆ। ਪੁਰਖ ਅਬਿਨਾਸ਼ੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਜੋਤੀ ਜਾਤਾ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਧੁਰ ਸੰਦੇਸਾ ਸਚ ਫ਼ਰਮਾਨ, ਸਤਿ ਸਤਿਵਾਦੀ ਆਪ ਅਲਾਈਆ। ਕਰੇ ਖੇਲ ਸ੍ਰੀ ਭਗਵਾਨ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਆਪਣੀ ਕਰਨੀ ਕਰ ਪਰਵਾਨ, ਕਰਤਾ ਪੁਰਖ ਧਾਰ ਬੰਧਾਈਆ। ਸੀਸ ਜਗਦੀਸ ਸੁਹਾਏ ਆਣ, ਬੇਪਰਵਾਹ ਆਪਣਾ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਭੇਵ ਚੁਕਾਈਆ। ਸਚਖੰਡ ਹਰਿ ਖੋਲ੍ਹੇ ਭੇਵ, ਅਭੇਦ ਭੇਦ ਆਪ ਜਣਾਇੰਦਾ। ਨਿਰਗੁਣ ਕਰੇ ਨਿਰਗੁਣ ਸੇਵ, ਸੇਵਕ ਸੇਵਾ ਰੂਪ ਵਟਾਇੰਦਾ। ਦਾਤਾ ਦਾਨੀ ਬਣ ਅਲੱਖ ਅਭੇਦ, ਵਸਤ ਅਮੋਲਕ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਚੜ੍ਹ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰਾ ਸੋਭਾ ਪਾਇੰਦਾ। ਸਚਖੰਡ ਦਵਾਰੇ ਨਿਰਗੁਣ ਚੜ੍ਹਿਆ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਸਾਚੇ ਮੰਦਰ ਆਪੇ ਖੜਿਆ, ਭੂਪਤ ਭੂਪ ਵਡ ਵਡਿਆਈਆ। ਨਾਉਂ ਨਿਰੰਕਾਰ ਆਪੇ ਪੜ੍ਹਿਆ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਆਪਣਾ ਘਾੜਨ ਆਪੇ ਘੜਿਆ, ਤੱਤਵ ਤੱਤ ਨਾ ਕੋਇ ਵਡਿਆਈਆ। ਆਪਣਾ ਪਰਕਾਸ਼ ਆਪੇ ਧਰਿਆ, ਅਸੁਤੇ ਵੇਸ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਏ ਵਡਿਆਈਆ। ਸਚਖੰਡ ਸੁਹਾਏ ਸਚ ਮਹੱਲ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਦੀਪਕ ਦੀਆ ਗਿਆ ਬਲ, ਤੇਲ ਬਾਤੀ ਨਾ ਕੋਇ ਟਿਕਾਈਆ। ਆਪਣੇ ਅੰਤਰ ਆਪੇ ਰਲ, ਆਪੇ ਵੇਖ ਵਖਾਈਆ। ਆਪਣਾ ਸਿੰਘਾਸਣ ਆਪੇ ਮਲ, ਹਰਿ ਜੂ ਆਪੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਦਏ ਵਡਿਆਈਆ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਭੇਵ ਅਭੇਦ ਨਾ ਕੋਇ ਰਖਾਇੰਦਾ। ਏਕੰਕਾਰਾ ਕਰ ਖੇਲ ਨਾਰ ਕੰਤ, ਸੇਜ ਸੁਹੰਜਣੀ ਆਪ ਹੰਢਾਇੰਦਾ। ਆਦਿ ਨਿਰੰਜਣ ਨਾਉਂ ਨਿਰੰਕਾਰਾ ਮਣੀਆਂ ਮੰਤ, ਸੋਹਲਾ ਢੋਲਾ ਇਕ ਦ੍ਰਿੜਾਇੰਦਾ। ਅਬਿਨਾਸ਼ੀ ਕਰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਚਖੰਡ ਦਵਾਰ ਸੁਹੰਜਣਾ, ਸ੍ਰੀ ਭਗਵਾਨ ਆਪ ਸੁਹਾਈਆ। ਦੀਪਕ ਜਗੇ ਆਦਿ ਨਿਰੰਜਣਾ, ਜੋਤੀ ਜੋਤ ਜੋਤ ਰੁਸ਼ਨਾਈਆ। ਕਰੇ ਵਸੇਰਾ ਦਰਦ ਦੁੱਖ ਭੈ ਭੰਜਣਾ, ਬੇਅੰਤ ਬੇਪਰਵਾਹ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੇਵੇ ਮਾਣ ਵਡਿਆਈਆ।
ਸਚਖੰਡ ਦਵਾਰ ਸੁਹਾਏ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠ, ਇਸ਼ਟ ਦੇਵ ਨਾ ਕੋਇ ਰਖਾਇੰਦਾ। ਨਾ ਕੋਈ ਤੀਰਥ ਨਾ ਕੋਈ ਤਾਟ, ਕਿਨਾਰਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਖੇਲ ਵਖਾਇੰਦਾ। ਸਚਖੰਡ ਹਰਿ ਖੇਲ ਅਪਾਰ, ਅਪਰੰਪਰ ਆਪ ਕਰਾਈਆ। ਨਾ ਕੋਈ ਸ਼ਬਦ ਨਾਦ ਧੁਨਕਾਰ, ਰਾਗੀ ਰਾਗ ਨਾ ਕੋਇ ਅਲਾਈਆ। ਨਾ ਕੋਈ ਜੀਵ ਜੰਤ ਪਸਾਰ, ਸਾਧ ਸੰਤ ਨਾ ਕੋਇ ਵਡਿਆਈਆ। ਨਾ ਕੋਈ ਸੂਰਜ ਚੰਦ ਸਤਾਰ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਨਾ ਕੋਈ ਜ਼ਿਮੀਂ ਅਸਮਾਨ ਪਹਾੜ, ਸਮੁੰਦ ਸਾਗਰ ਨਾ ਕੋਇ ਦਰਸਾਈਆ। ਨਾ ਕੋਈ ਪੁਰਖ ਨਾ ਕੋਈ ਨਾਰ, ਕੰਤ ਸੇਜ ਨਾ ਕੋਇ ਸੁਹਾਈਆ। ਇਕ ਇਕੱਲਾ ਏਕੰਕਾਰ, ਨਿਰਗੁਣ ਬੈਠਾ ਡੇਰਾ ਲਾਈਆ। ਅਲੱਖ ਅਗੋਚਰ ਅਗੰਮ ਅਥਾਹ ਕਰੇ ਆਪਣੀ ਕਾਰ, ਦੂਜਾ ਸੰਗ ਨਾ ਕੋਇ ਰਲਾਈਆ। ਆਪਣੀ ਇਛਿਆ ਕਰ ਤਿਆਰ, ਨਿਰਇਛਤ ਆਪਣੀ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਇਕੋ ਇਕ ਸੁਹਾਈਆ। ਸਚਖੰਡ ਦਵਾਰਾ ਹੋਏ ਵੱਡਾ, ਹਰਿ ਵੱਡਾ ਆਪ ਵਡਿਆਇੰਦਾ। ਨਿਰਗੁਣ ਵਸੇ ਬਾਲਾ ਨੱਢਾ, ਨਜ਼ਰ ਕਿਸੇ ਨਾ ਆਇੰਦਾ। ਆਪੇ ਜਾਣੇ ਆਪਣੀ ਆਰ ਪਾਰ ਹੱਦਾ, ਹਦੂਦ ਵਿਚ ਕਦੇ ਨਾ ਆਇੰਦਾ। ਆਪਣੇ ਪਰੇਮ ਪਿਆਰ ਆਪੇ ਬੱਧਾ, ਦੂਜਾ ਬੰਧਨ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਵਸਾਇੰਦਾ । ਸਚਖੰਡ ਦਵਾਰ ਵਸਾਏ ਨਿਰਗੁਣ ਜੋਤ, ਨਿਰਵੈਰ ਪੁਰਖ ਵੱਡੀ ਵਡਿਆਈਆ। ਆਪ ਬਣਾਏ ਆਪਣਾ ਕੋਟ, ਛੱਪਰ ਛੰਨ ਨਾ ਕੋਇ ਛੁਹਾਈਆ। ਕਰਿਆ ਖੇਲ ਬੇਅੰਤ ਬਹੁਤ, ਬਹੁ ਬਿਧ ਧਾਰ ਆਪਣਾ ਰਾਹ ਚਲਾਈਆ। ਆਪਣੇ ਉਤੇ ਹੋਏ ਮੋਹਤ, ਮੁਹੱਬਤ ਆਪਣੇ ਨਾਲ ਬੰਧਾਈਆ। ਆਪਣੀ ਦੇਵੇ ਸਚ ਸਰੋਤ, ਸੋਭਾਵੰਤ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕੋ ਇਕ ਰੁਸ਼ਨਾਈਆ। ਸਚਖੰਡ ਦਵਾਰੇ ਇਕੋ ਨੂਰ, ਨੂਰ ਨੁਰਾਨਾ ਆਪ ਅਖਵਾਇੰਦਾ। ਪਰਗਟ ਹੋ ਜ਼ਾਹਰ ਜ਼ਹੂਰ, ਜ਼ਾਹਰਾ ਕਲ ਧਰਾਇੰਦਾ। ਮੁਕਾਮੇ ਹੱਕ ਸਚ ਦਸਤੂਰ, ਬੇਪਰਵਾਹ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰੀ ਜਲਵਾ ਡਗਮਗਾਇੰਦਾ। ਨੂਰੀ ਜਲਵਾ ਪਰਵਰਦਿਗਾਰ, ਏਕਾ ਏਕ ਨਜ਼ਰੀ ਆਈਆ। ਆਦਿ ਜੁਗਾਦੀ ਏਕੰਕਾਰ, ਆਪਣੀ ਕਲ ਧਰਾਈਆ। ਸਾਚੇ ਮੰਦਰ ਖੋਲ੍ਹ ਕਿਵਾੜ, ਸਚ ਸਿੰਘਾਸਣ ਸੋਭਾ ਪਾਈਆ। ਲੇਖਾ ਜਾਣ ਧੁਰ ਦਰਬਾਰ, ਦਰਗਹਿ ਸਾਚੀ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਵਸੇ ਸਾਚੇ ਥਾਈਂਆ। ਸਚਖੰਡ ਦਵਾਰ ਵਸੇ ਸਤਿ, ਸਤਿ ਸਤਿ ਸਮਝਾਇੰਦਾ। ਸਚਖੰਡ ਦਵਾਰੇ ਖੇਲ ਹਰਿ ਸਮਰਥ, ਸਮਰਥ ਆਪਣੀ ਧਾਰ ਵਖਾਇੰਦਾ। ਸਚਖੰਡ ਦਵਾਰੇ ਨਿਰਗੁਣ ਨਿਰਾਕਾਰ ਹੋ ਪਰਗਟ, ਪਰਗਟ ਆਪਣੀ ਕਲ ਵਖਾਇੰਦਾ। ਸਚਖੰਡ ਦਵਾਰੇ ਇਕੋ ਹੱਟ, ਹਟਵਾਣਾ ਇਕੋ ਨਜ਼ਰੀ ਆਇੰਦਾ। ਸਚਖੰਡ ਦਵਾਰੇ ਇਕੋ ਤਟ, ਸਰੋਵਰ ਇਕੋ ਇਕ ਜਣਾਇੰਦਾ। ਸਚਖੰਡ ਦਵਾਰੇ ਇਕੋ ਵਤ, ਬੀਜ ਮੰਤਰ ਆਪਣਾ ਆਪ ਬਿਜਾਇੰਦਾ । ਸਚਖੰਡ ਦਵਾਰੇ ਇਕੋ ਕਮਲਾਪਤ, ਨਰ ਨਿਰੰਕਾਰਾ ਨਜ਼ਰੀ ਆਇੰਦਾ। ਸਚਖੰਡ ਦਵਾਰੇ ਇਕੋ ਜਸ, ਸਾਚਾ ਸੋਹਲਾ ਆਪੇ ਗਾਇੰਦਾ। ਸਚਖੰਡ ਦਵਾਰੇ ਇਕੋ ਖਾਟ, ਸ੍ਰੀ ਭਗਵਾਨ ਸੋਭਾ ਪਾਇੰਦਾ। ਸਚਖੰਡ ਦਵਾਰੇ ਇਕੋ ਵਾਟ, ਪਾਂਧੀ ਅੱਗੇ ਪੰਧ ਨਾ ਕੋਇ ਮੁਕਾਇੰਦਾ। ਸਚਖੰਡ ਦਵਾਰੇ ਇਕੋ ਜ਼ਾਤ,
ਦੂਜਾ ਰੂਪ ਨਾ ਕੋਇ ਧਰਾਇੰਦਾ । ਸਚਖੰਡ ਦਵਾਰੇ ਖੇਲ ਤਮਾਸ਼, ਸਚਖੰਡ ਨਿਵਾਸੀ ਆਪ ਕਰਾਇੰਦਾ। ਸਚਖੰਡ ਦਵਾਰੇ ਪੂਰੀ ਕਰੇ ਆਸ, ਆਪਣੀ ਆਸਾ ਪੂਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰੇ ਆਪਣਾ ਡੇਰਾ ਲਾਇੰਦਾ। ਸਚਖੰਡ ਦਵਾਰ ਮੰਗੇ ਮੰਗ, ਪ੍ਰਭ ਅੱਗੇ ਸੀਸ ਝੁਕਾਈਆ। ਸੋ ਪੁਰਖ ਨਿਰੰਜਣ ਚਾੜ੍ਹਿਆ ਮੈਨੂੰ ਰੰਗ, ਬੇਪਰਵਾਹ ਤੇਰੀ ਵਡਿਆਈਆ। ਹਰਿ ਪੁਰਖ ਨਿਰੰਜਣ ਦਿਤਾ ਇਕ ਅਨੰਦ, ਅਨੰਦ ਅਨੰਦ ਦਰਸਾਈਆ। ਏਕੰਕਾਰ ਹੋ ਬਖ਼ਸ਼ੰਦ, ਬਖ਼ਸ਼ਸ਼ ਮੇਰੀ ਝੋਲੀ ਪਾਈਆ। ਆਦਿ ਨਿਰੰਜਣ ਚਾੜ੍ਹਿਆ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤੇ ਗਾਇਆ ਛੰਦ, ਸਾਚਾ ਢੋਲਾ ਇਕ ਅਲਾਈਆ। ਸ੍ਰੀ ਭਗਵਾਨ ਪਾਈ ਠੰਡ, ਮੇਰੇ ਅੰਤਰ ਚਰਨ ਕਵਲ ਟਿਕਾਈਆ। ਪਾਰਬ੍ਰਹਮ ਮੇਰਾ ਦੇਣਾ ਸੰਗ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਲੇ ਸਰਨ ਸਰਨਾਈਆ। ਸ੍ਰੀ ਭਗਵਾਨ ਹੋ ਦਿਆਲ, ਸਚਖੰਡ ਦਵਾਰ ਜਣਾਇੰਦਾ। ਤੇਰਾ ਲੇਖਾ ਬੇਮਿਸਾਲ, ਤੇਰੀ ਮਿਸਲ ਨਾ ਕੋਇ ਬਣਾਇੰਦਾ। ਆਦਿ ਜੁਗਾਦਿ ਵੇਖਾਂ ਤੇਰਾ ਹਾਲ, ਨਿਰਗੁਣ ਆਪਣਾ ਫੇਰਾ ਪਾਇੰਦਾ। ਸਤਿ ਸਤਿਵਾਦੀ ਬਣ ਦਲਾਲ, ਜੁਗ ਜੁਗ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚਖੰਡ ਦਵਾਰ ਨੇਤਰ ਰੋ, ਨੈਣਾਂ ਨੀਰ ਵਹਾਈਆ। ਧੰਨ ਭਾਗ ਤੇਰੇ ਚਰਨ ਗਏ ਛੋਹ, ਮੇਰੀ ਛਾਤੀ ਉਤੇ ਟਿਕਾਈਆ। ਮੈਂ ਸੁਣਦਾ ਰਹਾਂ ਤੇਰੇ ਨਾਮ ਦੀ ਸੋ, ਛੰਦ ਇਕੋ ਇਕ ਅਲਾਈਆ। ਮੇਰੀ ਵਸਤ ਮੇਰੇ ਕੋਲੋਂ ਨਾ ਲਈਂ ਖੋਹ, ਤੇਰੇ ਚਰਨ ਪਵਾਂ ਸਰਨਾਈਆ। ਮੈਂ ਤੇਰੇ ਜੋਗਾ ਗਿਆ ਹੋ, ਮੈਂ ਦੂਜੀ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਏ ਵਡਿਆਈਆ। ਸਚਖੰਡ ਸੁਣ ਮੇਰੀ ਆਸ, ਆਸਾਵੰਦ ਜਣਾਇੰਦਾ। ਤੇਰਾ ਸੰਗ ਪੁਰਖ ਅਬਿਨਾਸ਼, ਆਦਿ ਜੁਗਾਦਿ ਰਖਾਇੰਦਾ। ਤੂੰ ਰਹਿਣਾ ਦਾਸੀ ਦਾਸ, ਸਾਚੀ ਸੇਵਾ ਇਕ ਸਮਝਾਇੰਦਾ। ਤੇਰੇ ਥੱਲੇ ਖੇਲ ਕਰਾਂ ਪ੍ਰਿਥਮੀ ਆਕਾਸ਼, ਗਗਨ ਮੰਡਲ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ। ਸਚਖੰਡ ਕਹੇ ਮੈਂ ਹੋ ਨਿਮਾਣਾ, ਪ੍ਰਭ ਤੇਰੀ ਸੇਵ ਕਮਾਈਆ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ, ਹਉਂ ਭਿੱਖਕ ਰੂਪ ਵਟਾਈਆ। ਦਰ ਦਰਵੇਸ਼ ਹੋ ਕੇ ਮੰਗਾਂ ਦਾਨਾ, ਆਪਣੀ ਖ਼ਾਲੀ ਝੋਲੀ ਰਿਹਾ ਡਾਹੀਆ। ਤੂੰ ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰਵਾਨਾ, ਤੂੰ ਮਿਹਰ ਨਜ਼ਰ ਇਕ ਰਖਾਈਆ। ਮੈਂ ਬਰਦਾ ਬਣਾਂ ਗ਼ੁਲਾਮਾ, ਤੂੰ ਗ਼ਫ਼ਲਤ ਵਿਚ ਕਦੇ ਨਾ ਆਈਆ। ਮੇਰੀ ਸਲਾਮਾ ਕਰ ਪਰਵਾਨਾ, ਅਲੈਕਮ ਇਕੋ ਇਕ ਜਣਾਈਆ। ਤੇਰੇ ਪਰੇਮ ਬੱਧਾ ਗਾਨਾ, ਤੁਧ ਬਿਨ ਸਕੇ ਨਾ ਕੋਇ ਖੁਲ੍ਹਾਈਆ। ਤੂੰ ਸਾਹਿਬ ਮਰਦ ਮਰਦਾਨਾ, ਤੇਰੀ ਮਰਦਾਨਗੀ ਮੋਹੇ ਭਾਈਆ। ਤੂੰ ਸ਼ਹਿਨਸ਼ਾਹ ਸੁਲਤਾਨਾ, ਸੀਸ ਤਾਜ ਇਕ ਰਖਾਈਆ। ਤੇਰਾ ਹੁਕਮ ਦੋ ਜਹਾਨਾਂ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰੇ ਰਿਹਾ ਜਣਾਈਆ। ਸਚਖੰਡ ਦਵਾਰੇ ਸੁਣ ਲਾ ਕਰ ਕਾਨ, ਹਰਿ ਕਰਤਾ ਆਪ ਜਣਾਇੰਦਾ। ਤੇਰੇ ਘਰ ਵਿਚ ਬਣਾਵਾਂ ਮਕਾਨ, ਥਿਰ ਘਰ ਨਾਉਂ ਰਖਾਇੰਦਾ। ਥਿਰ ਘਰ ਦੇਵਾਂ ਮਾਣ, ਸ਼ਬਦੀ ਸੁਤ ਵੰਡ ਵੰਡਾਇੰਦਾ। ਸ਼ਬਦੀ ਸੁਤ ਕਰ ਪਰਵਾਨ, ਸਾਚੀ ਭਿਛਿਆ ਝੋਲੀ ਪਾਇੰਦਾ। ਸਾਚੀ ਭਿਛਿਆ ਇਕ ਮਹਾਨ,
ਆਪਣੀ ਦਾਤ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪ ਜਣਾਇੰਦਾ। ਸਚਖੰਡ ਦਵਾਰੇ ਸੁਣ ਲੈ ਬੋਲ, ਅਨਬੋਲਤ ਆਪ ਜਣਾਈਆ। ਸਦਾ ਸਦਾ ਸਦ ਵਸਾਂ ਤੇਰੇ ਕੋਲ, ਵਿਛੜ ਕਦੇ ਨਾ ਜਾਈਆ। ਥਿਰ ਘਰ ਕੁੰਡਾ ਦੇਵਾਂ ਖੋਲ੍ਹ, ਸ਼ਬਦ ਸੁਤ ਬਹਾਈਆ। ਅੱਗੇ ਖੇਲ ਕਰਾਂ ਅਨਮੋਲ, ਅਨਮੁਲੜੀ ਦਾਤ ਵਰਤਾਈਆ। ਤੂੰ ਸੁੱਤਾ ਨਾ ਰਹਿਣਾ ਬਣ ਅਨਭੋਲ, ਬੇਪਰਵਾਹ ਰਿਹਾ ਜਗਾਈਆ। ਆਦਿ ਜੁਗਾਦਿ ਰਹਿਣਾ ਅਡੋਲ, ਡੋਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਨੇਹੁੜਾ ਇਕ ਸੁਣਾਈਆ। ਸਚਖੰਡ ਦਵਾਰੇ ਖੋਲ੍ਹ ਅੱਖ, ਸੋ ਪੁਰਖ ਨਿਰੰਜਣ ਆਪ ਖੁਲ੍ਹਾਇੰਦਾ। ਸੁਤ ਦੁਲਾਰਾ ਕਰਾਂ ਪਰਤੱਖ, ਸਿਰ ਆਪਣਾ ਹੱਥ ਟਿਕਾਇੰਦਾ। ਥਿਰ ਘਰ ਸਾਚੇ ਦੇਵਾਂ ਰੱਖ, ਰੱਖਕ ਆਪਣਾ ਭੇਵ ਚੁਕਾਇੰਦਾ। ਅਗਲਾ ਮਾਰਗ ਦੇਵਾਂ ਦੱਸ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਪਾਇੰਦਾ। ਤ੍ਰੈਗੁਣ ਮਾਇਆ ਬੰਨ੍ਹਾਂ ਨੱਤ, ਪੰਜ ਤੱਤ ਮੇਲ ਮਿਲਾਇੰਦਾ। ਲੱਖ ਚੁਰਾਸੀ ਕਰ ਪਰਗਟ, ਸਾਚੀ ਘਾੜਨ ਘੜਤ ਘੜਾਇੰਦਾ। ਨਿਰਗੁਣ ਨਿਰਗੁਣ ਖੇਲ ਤਮਾਸ਼, ਲੋਕਮਾਤ ਰਾਹ ਚਲਾਇੰਦਾ। ਰਵ ਸਸ ਕਰ ਪਰਕਾਸ਼, ਮੰਡਲ ਮੰਡਪ ਤੇਰਾ ਦੇਸ ਸੁਹਾਇੰਦਾ। ਘਟ ਘਟ ਅੰਦਰ ਕਰ ਕਰ ਵਾਸ, ਜੋਤੀ ਜਾਤਾ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਆਪ ਸਮਝਾਇੰਦਾ। ਸਚਖੰਡ ਦਵਾਰ ਗਿਆ ਮੰਨ, ਪ੍ਰਭ ਅੱਗੇ ਸੀਸ ਝੁਕਾਈਆ। ਤੇਰੀ ਵਡਿਆਈ ਸਾਹਿਬ ਧੰਨ, ਹਉਂ ਬਾਲਕ ਕਹਿਣ ਨਾ ਪਾਈਆ। ਸੁਤ ਦੁਲਾਰ ਪਰਗਟ ਹੋਵੇ ਤੇਰਾ ਜਨ, ਵਿਸ਼ਨ ਬ੍ਰਹਮਾ ਸ਼ਿਵ ਕਰੇ ਕੁੜਮਾਈਆ । ਤੂੰ ਸਭ ਦਾ ਬਣਨਾ ਜਨਨੀ ਜਨ, ਮਾਤ ਪਿਤ ਅਖਵਾਈਆ। ਦਾਈ ਦਾਇਆ ਬਣ ਕੇ ਬੇੜਾ ਦੇਣਾ ਬੰਨ੍ਹ, ਨਿਰਗੁਣ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਸਚਖੰਡ ਦਵਾਰੇ ਦੇ ਦਿਲਾਸਾ, ਸ੍ਰੀ ਭਗਵਾਨ ਆਪ ਸਮਝਾਇੰਦਾ। ਨਿਰਗੁਣ ਹੋ ਕੇ ਖੋਲ੍ਹਾਂ ਖ਼ੁਲਾਸਾ, ਸਰਗੁਣ ਆਪ ਸਮਝਾਇੰਦਾ। ਵੇਖ ਵਖਾਵਾਂ ਪ੍ਰਿਥਮੀ ਆਕਾਸਾ, ਗਗਨ ਮੰਡਲ ਰਾਹ ਜਣਾਇੰਦਾ। ਆਤਮ ਪਰਮਾਤਮ ਦੇਵਾਂ ਭਰਵਾਸਾ, ਪੂਰੀ ਇਛਿਆ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ। ਸਾਚੀ ਕਰਨੀ ਸ਼ਬਦ ਦੁਲਾਰ, ਗੁਰ ਸਤਿਗੁਰ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਰਗ ਦਿਆਂ ਸਖਾਲ, ਸਾਚੀ ਸਿਖਿਆ ਇਕ ਦ੍ਰਿੜਾਈਆ। ਦੀਨਾ ਬੰਧਪ ਹੋ ਦਿਆਲ, ਦੀਨਨ ਆਪਣੀ ਦਇਆ ਕਮਾਈਆ । ਸਚ ਵਖਾਵਾਂ ਇਕ ਧਰਮਸਾਲ, ਧਰਮ ਦਵਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰ ਤੇਰਾ ਭੇਵ ਨਿਆਰ ਆਪਣੇ ਹੱਥ ਰਖਾਈਆ। ਸਚਖੰਡ ਕਹੇ ਪ੍ਰਭ ਦੱਸ ਕਹਾਣੀ, ਤੇਰੇ ਅੱਗੇ ਮੇਰੀ ਅਰਜ਼ੋਈਆ। ਨਿਰਗੁਣ ਰੂਪ ਤੇਰਾ ਨੁਰਾਨੀ, ਨਿਰੰਕਾਰ ਤੇਰੀ ਸ਼ਹਿਨਸ਼ਾਹੀਆ। ਤੇਰਾ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਦਏ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਭਰਨ ਪਾਣੀ, ਬਣ ਸੇਵਕ ਸੇਵ ਕਮਾਈਆ। ਤੇਰਾ ਨਾਉਂ ਰਚਾਏ ਖਾਣੀ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਜਸ ਜਸ ਸੁਣਾਈਆ। ਤੇਰੀ ਸਚ ਕਵਣ ਨਿਸ਼ਾਨੀ, ਲੋਕਮਾਤ ਲਏਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰੇ ਰਿਹਾ ਜਣਾਈਆ। ਸਚਖੰਡ ਸਚ ਨਿਸ਼ਾਨਾ, ਸ੍ਰੀ ਭਗਵਾਨ ਆਪ ਜਣਾਇੰਦਾ। ਨਿਰਗੁਣ ਹੋ
ਕੇ ਸਰਗੁਣ ਪਹਿਨਾਂ ਬਾਣਾ, ਬਾਣ ਨਿਰਾਲਾ ਤੀਰ ਚਲਾਇੰਦਾ। ਘਟ ਘਟ ਅੰਦਰ ਹੋਵਾਂ ਜਾਣੀ ਜਾਣਾ, ਭੇਵ ਅਭੇਦ ਖੁਲ੍ਹਾਇੰਦਾ। ਅਗੰਮ ਅਥਾਹ ਬੋਧ ਅਗਾਧ ਸ਼ਬਦ ਅਨਾਦ ਗਾਵਾਂ ਗਾਣਾ, ਅਨਹਦ ਆਪ ਪੜ੍ਹਾਇੰਦਾ। ਭੂਪਤ ਭੂਪ ਬਣ ਕੇ ਰਾਣਾ, ਆਤਮ ਪਰਮਾਤਮ ਵੇਖ ਵਖਾਇੰਦਾ। ਏਕਾ ਘਰ ਕਰੇ ਟਿਕਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਜਣਾਇੰਦਾ। ਸਚਖੰਡ ਕਹੇ ਪ੍ਰਭ ਦੱਸ ਹਾਲ, ਕਿਸ ਬਿਧ ਆਪਣੀ ਖੇਲ ਚਲਾਈਆ। ਕਵਣ ਅਵੱਲੜੀ ਚਲੇਂ ਚਾਲ, ਨਿਰਾਲੀ ਮਾਤ ਰਖਾਈਆ। ਨਿਰਗੁਣ ਸਰਗੁਣ ਮਾਰਗ ਦਏਂ ਸਖਾਲ, ਸਾਚੀ ਸਿਖਿਆ ਕਰ ਪੜ੍ਹਾਈਆ। ਕਵਣ ਦਵਾਰੇ ਹੋਏਂ ਦਲਾਲ, ਜਗਤ ਵਚੋਲਾ ਬਣੇਂ ਮਾਹੀਆ । ਵੇਖ ਵਖਾਏ ਹੱਕ ਹਲਾਲ, ਹਕੀਕਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸਾਚੇ ਸਾਚੀ ਕਹਾਣੀ ਦਏ ਸਮਝਾਈਆ। ਸਚਖੰਡ ਸੁਣ ਸਾਚੀ ਬਾਤ, ਹਰਿ ਬਾਤਨ ਆਪ ਜਣਾਇੰਦਾ। ਸਤਿਜੁਗ ਖੇਲਾਂ ਖੇਲ ਤਮਾਸ਼, ਮਿਹਰਵਾਨ ਵਡਿਆਇੰਦਾ। ਸੁਤ ਦੁਲਾਰਾ ਕਰ ਪਰਕਾਸ਼, ਸੰਤ ਕੁਮਾਰਾ ਸੋਭਾ ਪਾਇੰਦਾ। ਬਰਾਹ ਰੂਪ ਪ੍ਰਿਥਮੀ ਆਕਾਸ਼, ਆਪਣਾ ਰੰਗ ਰੰਗਾਇੰਦਾ। ਯਗੈ ਪੁਰਸ਼ ਕਰ ਦਾਸੀ ਦਾਸ, ਸਾਚਾ ਮਾਰਗ ਲਾਇੰਦਾ । ਹਾਵ ਗ਼ਰੀਵ ਖੇਲ ਤਮਾਸ਼, ਨਰ ਨਰਾਇਣ ਆਪ ਜਣਾਇੰਦਾ। ਕਪਲ ਮੁਨ ਪੁਰੀ ਕਰੇ ਆਸ, ਰਿਖਪ ਦੇਵ ਪੜਦਾ ਲਾਹਿੰਦਾ। ਪਿਰਥੂ ਦੇਵੇ ਆਪਣਾ ਸਾਥ, ਮਤਸ ਆਪਣਾ ਰੰਗ ਰੰਗਾਇੰਦਾ। ਕਛਪ ਵੇਖੇ ਖੇਲ ਤਮਾਸ਼, ਧਨੰਤਰ ਆਪਣਾ ਭੇਵ ਚੁਕਾਇੰਦਾ। ਮੋਹਣੀ ਵਖਾਏ ਆਪਣੀ ਰਾਸ, ਹੰਸਾ ਆਪਣਾ ਰਾਗ ਅਲਾਇੰਦਾ। ਬਾਵਨ ਭੇਖ ਧਰੇ ਪੁਰਖ ਅਬਿਨਾਸ਼, ਨਰ ਸਿੰਘ ਆਪਣੀ ਕਲ ਵਟਾਇੰਦਾ। ਹਰੀ ਹਰਿ ਕਦੇ ਨਾ ਹੋਏ ਉਦਾਸ, ਗਜ ਲੇਖਾ ਆਪ ਚੁਕਾਇੰਦਾ। ਨਰ ਨਰਾਇਣ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣਾ ਭੇਵ ਚੁਕਾਇੰਦਾ। ਪੰਡਤ ਦੇਵੇ ਇਕ ਗਿਆਨ, ਬੋਧ ਅਗਾਧ ਸਮਝਾਇੰਦਾ। ਰਾਮ ਰਾਮਾ ਕਰ ਪਰਵਾਨ, ਪਰਮ ਪੁਰਖ ਖੇਲ ਖਲਾਇੰਦਾ। ਵੇਦ ਵਿਆਸਾ ਦੇ ਗਿਆਨ, ਅਗਿਆਨ ਅੰਧੇਰ ਚੁਕਾਇੰਦਾ। ਤ੍ਰਿਲੋਕੀ ਨਾਥ ਭੇਵ ਮਹਾਨ, ਕਾਹਨਾ ਕ੍ਰਿਸ਼ਨਾ ਬੰਸਰੀ ਰਾਗ ਸੁਣਾਇੰਦਾ। ਬੋਧ ਅਗਾਧਾ ਨੌਜਵਾਨ, ਸ਼ਬਦ ਅਨਾਦਾ ਨਾਦ ਵਜਾਇੰਦਾ। ਮੂਸੇ ਭੇਵ ਚੁਕਾਏ ਆਣ, ਜਲਵਾ ਨੂਰ ਨੂਰ ਸਮਝਾਇੰਦਾ। ਈਸੇ ਦੇਵੇ ਇਕ ਧਿਆਨ, ਆਪ ਆਪਣਾ ਘਰ ਵਖਾਇੰਦਾ। ਮੁਹੰਮਦ ਦੇ ਧੁਰ ਫ਼ਰਮਾਨ, ਨਾਮ ਸੰਦੇਸਾ ਇਕ ਸੁਣਾਇੰਦਾ। ਪੰਜ ਤੱਤ ਕਰ ਪਰਵਾਨ, ਨਿਰਗੁਣ ਆਪਣੀ ਜੋਤ ਜਗਾਇੰਦਾ। ਨਾਨਕ ਨਾਮ ਕਰ ਪਰਧਾਨ, ਜੋਤੀ ਜਾਤਾ ਵੰਡ ਵੰਡਾਇੰਦਾ। ਦਸ ਦਸ ਵੇਖੇ ਖੇਲ ਮਹਾਨ, ਕਾਇਆ ਚੋਲਾ ਆਪ ਹੰਢਾਇੰਦਾ। ਗੋਬਿੰਦ ਮੇਲਾ ਵਿਚ ਜਹਾਨ, ਚੇਲਾ ਗੁਰ ਰੂਪ ਸਮਝਾਇੰਦਾ। ਭਗਤਾਂ ਦੇ ਚਰਨ ਧਿਆਨ, ਸਰਨ ਸਰਨਾਈ ਇਕ ਸਮਝਾਇੰਦਾ। ਆਤਮ ਪਰਮਾਤਮ ਕਰ ਪਰਵਾਨ, ਸਾਚਾ ਪਰਵਾਨਾ ਹੱਥ ਫੜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪਰਗਟ ਹੋ ਵਿਚ ਜਹਾਨ, ਜੀਵਣ ਯੁਗਤ ਜਗਤ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਸਚ ਸਚ ਦ੍ਰਿੜਾਇੰਦਾ। ਸਚਖੰਡ ਵੇਖੇ ਪ੍ਰਭ ਤੇਰੀ ਵਡਿਆਈ, ਦੂਜੇ ਨਜ਼ਰ ਕੋਇ ਨਾ ਆਈਆ। ਕਿਸ ਬਿਧ ਕਰੇਂ ਮਾਤ ਕੁੜਮਾਈ, ਸਰਗੁਣ ਆਪਣੇ ਅੰਗ ਲਗਾਈਆ। ਸਾਚਾ ਢੋਲਾ ਗਾਏਂ ਚਾਈਂ ਚਾਈਂ, ਨਾਉਂ ਨਿਰੰਕਾਰਾ ਨਾਮ ਪਰਗਟਾਈਆ। ਵੇਖ ਵਖਾਏਂ ਥਾਉਂ ਥਾਈਂ, ਨਵ ਨੌਂ ਚਾਰ ਫੇਰਾ ਪਾਈਆ। ਭਗਤ ਉਠਾਏਂ ਫੜ
ਕੇ ਬਾਂਹੀਂ, ਫੜ ਬਾਂਹੋਂ ਗਲੇ ਲਗਾਈਆ। ਸੰਤਾਂ ਦੇਵੇਂ ਠੰਡੀ ਛਾਈਂ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਵੀ ਵੇਖਾਂ ਤੇਰਾ ਘਰ, ਲੋਕਮਾਤ ਮੇਰੀ ਬਣਤ ਬਣਾਈਆ। ਸਚਖੰਡ ਪ੍ਰਭ ਚਰਨਾਂ ਰੱਖੇ ਸੀਸ, ਆਦਿ ਆਦਿ ਸੀਸ ਝੁਕਾਈਆ। ਤੂੰ ਸਾਹਿਬ ਸੱਚਾ ਜਗਦੀਸ, ਜਗਦੀਸਰ ਤੇਰੀ ਵਡਿਆਈਆ। ਤੇਰੀ ਕੋਈ ਨਾ ਕਰੇ ਰੀਸ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਜੁਗ ਚੌਕੜੀ ਪੀਸਣ ਲਏ ਪੀਸ, ਤੇਰੀ ਸੇਵ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਪੜ੍ਹਨ ਹਦੀਸ, ਕਲਮਾ ਨਬੀ ਰਸੂਲ ਜਣਾਈਆ। ਤੇਰਾ ਲੇਖਾ ਤੇਰੀ ਮਹਿਮਾ ਤੇਰਾ ਰਾਗ ਤੇਰਾ ਨਾਦ ਤੇਰੀ ਸਿਫ਼ਤ ਕਰੇ ਛਤੀਸ, ਰਾਗ ਰਾਗਾਂ ਵਿਚ ਕਦੇ ਨਾ ਆਈਆ। ਸਦ ਸਵਾਮੀ ਹੋ ਵਿਸਮਾਦ, ਬਿਸਮਲ ਆਪਣੀ ਕਾਰ ਕਮਾਈਆ। ਤੂੰ ਮੇਰੀ ਰਚਨਾ ਰਚੀ ਆਦਿ, ਆਦਿ ਪੁਰਖ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਲੋਕਮਾਤ ਮੈਂ ਵੇਖਾਂ ਤੇਰਾ ਘਰ, ਜਿਸ ਘਰ ਆਪਣਾ ਡੇਰਾ ਲਾਈਆ। ਸ੍ਰੀ ਭਗਵਾਨ ਹੋ ਮਿਹਰਵਾਨ, ਸਚਖੰਡ ਦਵਾਰੇ ਆਪ ਜਣਾਇੰਦਾ। ਤੇਰੀ ਬੇਨੰਤੀ ਹੋਈ ਪਰਵਾਨ, ਪਰਮ ਪੁਰਖ ਝੋਲੀ ਪਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬੀਤੇ ਵਿਚ ਜਹਾਨ, ਕੋਟਨ ਕੋਟ ਕਾਲ ਵਿਹਾਇੰਦਾ। ਨਿਰਗੁਣ ਪਰਗਟ ਹੋਵੇ ਵਿਚ ਜਹਾਨ ਨਿਰਵੈਰ ਆਪਣੀ ਧਾਰ ਚਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਜਾਣ ਦਾਨ, ਦੋਏ ਦੋਏ ਜੋੜ ਵਾਸਤਾ ਸਰਬ ਪਾਇੰਦਾ। ਕਲਜੁਗ ਅੰਤਮ ਖੇਲੇ ਖੇਲ ਨੌਜਵਾਨ, ਨਿਹਕਲੰਕਾ ਆਪਣਾ ਨਾਮ ਜਣਾਇੰਦਾ। ਜੋਧਾ ਸੂਰ ਬਲੀ ਬਲਵਾਨ, ਬਲ ਆਪਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪ ਜਣਾਇੰਦਾ। ਸਚਖੰਡ ਦਵਾਰਾ ਕਹੇ ਮੈਨੂੰ ਮਨਜ਼ੂਰ, ਪ੍ਰਭ ਚਰਨੀ ਸੀਸ ਨਿਵਾਇਆ। ਜੁਗ ਚੌਕੜੀ ਪੈਂਡਾ ਨਹੀਂ ਦੂਰ, ਤੇਰੇ ਪਿਆਰ ਅੰਦਰ ਖ਼ੁਸ਼ੀ ਨਾਲ ਬਿਤਾਇਆ। ਅੰਤਮ ਪਰਗਟ ਹੋਏ ਜ਼ਾਹਰ ਜ਼ਹੂਰ, ਨਿਰਗੁਣ ਆਪਣਾ ਨੂਰ ਕਰ ਰੁਸ਼ਨਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਆਸਾ ਰੱਖ ਕੇ ਗਏ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਇਆ। ਬੇਪਰਵਾਹ ਨੌਂ ਸੌ ਚੁਰਾਨਵੇ ਚੌਕੜੀ ਜੁਗ ਤੂੰ ਹੋਇਆ ਰਿਹਾ ਮਫ਼ਰੂਰ, ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਧਿਆਨ ਲਗਾਇਆ। ਪੁਰਖ ਅਬਿਨਾਸ਼ੀ ਕਹੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਪਰਗਟ ਹੋ ਕੇ ਆਵਾਂ ਵਿਚ ਜਹਾਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੰਗਿਆ ਦਾਨ, ਬਣ ਕੇ ਦਾਤਾ ਝੋਲੀ ਪਾਈਆ। ਦੋ ਜਹਾਨਾਂ ਵੇਖਾਂ ਮਾਰ ਧਿਆਨ, ਵਿਸ਼ਨ ਬ੍ਰਹਮਾ ਸ਼ਿਵ ਫੜ ਬਾਂਹੋਂ ਲਵਾਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਰਿਹਾ ਦ੍ਰਿੜਾਈਆ। ਸਚਖੰਡ ਦਵਾਰਾ ਰੱਖੇ ਆਸ, ਪ੍ਰਭ ਆਸਾ ਪੂਰ ਕਰਾਈਆ। ਕਲਜੁਗ ਅੰਤਮ ਨਿਰਗੁਣ ਜੋਤ ਕਰੇ ਪਰਕਾਸ਼, ਪਰਕਾਸ਼ਵਾਨ ਬੇਪਰਵਾਹੀਆ। ਕਰ ਕਿਰਪਾ ਤੈਨੂੰ ਖੜੇ ਸਾਥ, ਆਪ ਆਪਣੀ ਉਂਗਲੀ ਲਾਈਆ। ਤੇਰਾ ਲਹਿਣਾ ਚੁਕੇ ਮਸਤਕ ਮਾਥ, ਪੂਰਬ ਝੋਲੀ ਪਾਈਆ। ਚਰਨ ਕਵਲ ਬੰਧਾਏ ਨਾਤ, ਨਾਤਾ ਲੋਕਮਾਤ ਜੁੜਾਈਆ। ਫਿਰ ਪੁਛੇ ਮੇਰੀ ਵਾਤ, ਕਹਾਣੀ ਆਪਣੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਦਏ ਵਡਿਆਈਆ। ਸਚਖੰਡ ਦਵਾਰੇ ਰਹਿਣਾ ਤਿਆਰ, ਸ੍ਰੀ ਭਗਵਾਨ ਆਪ ਜਣਾਇੰਦਾ। ਜੁਗ ਚੌਕੜੀ ਬੀਤੇ ਚਾਰ,
ਚਾਰ ਯਾਰੀ ਪਾਰ ਕਰਾਇੰਦਾ। ਕਲ ਕਲਕੀ ਲਏ ਅਵਤਾਰ, ਗੋਬਿੰਦ ਮੇਲਾ ਮੇਲ ਮਿਲਾਇੰਦਾ। ਪਰਗਟ ਹੋ ਵਿਚ ਸੰਸਾਰ, ਸ੍ਰੀ ਭਗਵਾਨ ਰਾਹ ਜਣਾਇੰਦਾ। ਸ਼ਬਦ ਅਗੰਮ ਬੋਲ ਜੈਕਾਰ, ਅਨਾਦੀ ਨਾਦ ਸੁਣਾਇੰਦਾ। ਸਚ ਦਵਾਰ ਖੋਲ੍ਹ ਕਵਾੜ, ਆਸਣ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਵਾਸਨਾ ਪੂਰ ਕਰਾਇੰਦਾ। ਤੇਰੀ ਵਾਸਨਾ ਅੰਤਮ ਕਰੇ ਪੂਰੀ, ਪ੍ਰਭ ਆਪਣੀ ਦਇਆ ਕਮਾਈਆ। ਆਸਾ ਰਹੇ ਨਾ ਅੰਤ ਅਧੂਰੀ ਨਿਰਗੁਣ ਜੋਤ ਕਰੇ ਰੁਸ਼ਨਾਈਆ। ਪਰਮ ਪੁਰਖ ਪਰਮਾਤਮ ਕੱਟੇ ਮਜਬੂਰੀ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ ਗਿਆ ਆ, ਸਚਖੰਡ ਨਿਵਾਸੀ ਸਚਖੰਡ ਦਵਾਰੇ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਗਏ ਧਿਆ, ਧਿਆਨ ਰਹੇ ਲਗਾਈਆ। ਜਿਸ ਨੂੰ ਕਹਿੰਦੇ ਵਾਹਦ ਲਾਸ਼ਰੀਕ ਇਕ ਖ਼ੁਦਾ, ਸ਼ਿਰਕਤ ਸਭ ਦੀ ਦਏ ਮਿਟਾਈਆ। ਵੇਦ ਪੁਰਾਨ ਬਣਾਏ ਆਪ ਗਵਾਹ, ਜਗਤ ਸ਼ਹਾਦਤ ਇਕ ਵਖਾਈਆ। ਨਿਰਗੁਣ ਦਾਤਾ ਪੁਰਖ ਬਿਧਾਤਾ ਜੋਤੀ ਜਾਤਾ ਆਪ ਆਪਣਾ ਵੇਸ ਵਟਾ, ਨੂਰੋ ਨੂਰ ਰੁਸ਼ਨਾਈਆ। ਸਚ ਦਵਾਰ ਹਰਿ ਨਿਰੰਕਾਰ ਧਰਨੀ ਧਰਤ ਧਵਲ ਦਏ ਸੁਹਾ, ਆਪ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਦੇਵੇ ਦਾਤ, ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਆਪ ਜੁੜਾਈਆ। ਸਚਖੰਡ ਦਵਾਰੇ ਤੇਰਾ ਲਹਿਣਾ, ਸੋ ਪੁਰਖ ਨਿਰੰਜਣ ਅੰਤ ਚੁਕਾਈਆ। ਆਪ ਵਖਾਏ ਤੇਰੇ ਨੈਣਾਂ, ਨੇਤਰ ਨੈਣ ਨੈਣ ਖੁਲ੍ਹਾਈਆ। ਹਰਿ ਸਰਨਾਈ ਸਾਚੀ ਬਹਿਣਾ, ਮਿਲੇ ਮਾਣ ਵਡਿਆਈਆ। ਇਕੋ ਮੰਨਣਾ ਪ੍ਰਭ ਦਾ ਕਹਿਣਾ, ਦੂਜੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਸਾਈਆ। ਸਚ ਦਵਾਰੇ ਵਸਣਾ ਖੇੜਾ, ਸਚਖੰਡ ਨਿਵਾਸੀ ਆਪ ਵਸਾਇੰਦਾ। ਜਿਸ ਘਰ ਬਹਿ ਕੇ ਭਗਤਾਂ ਬੰਨ੍ਹਣਾ ਬੇੜਾ, ਸਤਿਜੁਗ ਸਾਚਾ ਰਾਹ ਚਲਾਇੰਦਾ। ਧਰਤ ਮਾਤ ਦਾ ਖੁਲ੍ਹਾ ਕਰਨਾ ਵੇਹੜਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਲੱਖ ਚੁਰਾਸੀ ਉਲਟਾ ਦੇਣਾ ਗੇੜਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਦੀਨ ਮਜ਼੍ਹਬ ਦਾ ਚੁਕਣਾ ਝੇੜਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਚਾਰ ਵਰਨਾਂ ਪੌਣਾ ਘੇਰਾ, ਸ਼ਰਅ ਸ਼ਰੀਅਤ ਡੇਰਾ ਢਾਇੰਦਾ। ਕੂੜੀ ਕਿਰਿਆ ਚੁਕਣਾ ਹੇਰਾ ਫੇਰਾ, ਸਚ ਸੁੱਚ ਇਕ ਸਮਝਾਇੰਦਾ। ਸਭ ਨੇ ਕਹਿਣਾ ਤੂੰ ਮੇਰਾ ਮੈਂ ਤੇਰਾ, ਬਿਨ ਪਾਰਬ੍ਰਹਮ ਬ੍ਰਹਮ ਨਜ਼ਰ ਕੋਇ ਨਾ ਆਇੰਦਾ। ਨਾਉਂ ਰਖਾ ਸ੍ਰੀ ਭਗਵਾਨ ਸਿੰਘ ਸ਼ੇਰਾ, ਦੋ ਜਹਾਨਾਂ ਭਬਕ ਲਗਾਇੰਦਾ। ਚੌਥੇ ਜੁਗ ਢਹਿਣਾ ਡੇਰਾ, ਅੱਗੇ ਸਿਰ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਹੱਲਾ ਇਕ ਵਸਾਇੰਦਾ। ਸਚ ਮਹੱਲਾ ਵਸੇ ਮਾਤ, ਸਚਖੰਡ ਦਏ ਵਡਿਆਈਆ। ਭਗਤ ਭਗਵਾਨ ਇਕ ਜਮਾਤ, ਇਕੋ ਅੱਖਰ ਪੜ੍ਹਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਮਨਮਤ ਰਹੇ ਨਾ ਨਾਰ ਕਮਜ਼ਾਤ, ਗੁਰਮਤ ਇਕੋ ਇਕ ਜਣਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮੇਲ ਮਿਲਾਏ ਪੁਰਖ ਸਮਰਾਥ, ਮਿਲਾਵਣਹਾਰਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਤੇਰਾ ਮਾਣ ਵਧਾਈਆ। ਸਚਖੰਡ ਦਵਾਰੇ ਮਾਤਲੋਕ, ਤੇਰਾ ਰੰਗ ਰੰਗਾਇੰਦਾ। ਜਿਸ ਦਵਾਰੇ ਸੁਣਾਏ ਇਕ ਸਲੋਕ, ਸੋਹਲਾ ਆਪਣੇ ਨਾਮ ਪੜ੍ਹਾਇੰਦਾ। ਪਾਵੇ ਸਾਰ ਲੋਕ ਪਰਲੋਕ ਦੋ ਜਹਾਨਾਂ ਖੋਜ ਖੁਜਾਇੰਦਾ। ਬੰਕ ਦਵਾਰ
ਸੁਹਾਏ ਕੋਟ, ਕੋਟਨ ਕੋਟ ਦਵਾਰੇ ਢਾਹਿੰਦਾ। ਜਨ ਭਗਤਾਂ ਦੱਸੇ ਇਕੋ ਨਿਰਗੁਣ ਓਟ, ਦੂਜਾ ਇਸ਼ਟ ਨਾ ਕੋਇ ਵਖਾਇੰਦਾ। ਮੇਲ ਮਿਲਾਏ ਨਿਰਮਲ ਜੋਤ, ਆਤਮ ਪਰਮਾਤਮ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਮਾਤ ਬਣਾਇੰਦਾ। ਸਚ ਦਵਾਰਾ ਬਣਨਾ ਮਾਤ, ਮਿੱਤਰ ਪਿਆਰਾ ਆਪ ਜਣਾਈਆ। ਦੇਵੇ ਵਡਿਆਈ ਕਾਇਨਾਤ, ਕਲਮਾ ਨਬੀ ਰਸੂਲ ਜਣਾਈਆ। ਅੰਮ੍ਰਿਤ ਜਾਮ ਪਿਆਏ ਹਯਾਤ ਆਬ, ਆਬ ਹਯਾਤ ਮੁਖ ਚੁਆਈਆ। ਮੇਲ ਮਿਲਾਏ ਸਚ ਅਹਿਬਾਬ, ਮਹਿਬੂਬ ਸੱਚਾ ਸ਼ਹਿਨਸ਼ਾਹੀਆ। ਨਜ਼ਰੀ ਆਏ ਇਕ ਨਵਾਬ, ਨੌਬਤ ਆਪਣੇ ਨਾਮ ਵਜਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਪੂਰੇ ਕਰੇ ਖ਼ਵਾਬ, ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਏ ਧਿਆਨ ਲਗਾਈਆ। ਨਜ਼ਰੀ ਆਏ ਪਾਕੀ ਪਾਕ, ਪਤਤ ਪੁਨੀਤ ਇਕ ਅਖਵਾਈਆ। ਸਚ ਦਵਾਰਾ ਖੋਲ੍ਹੇ ਤਾਕ, ਬੰਦ ਤਾਕੀ ਕੁੰਡਾ ਲਾਹੀਆ। ਨਜ਼ਰੀ ਆਏ ਸ਼ਹਿਨਸ਼ਾਹ ਸ਼ਾਹ ਸ਼ਾਬਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਦਵਾਰ ਸਮਝਾਈਆ। ਸਚਖੰਡ ਕਹੇ ਪ੍ਰਭੂ ਤੇਰੀ ਪਨਾਹ, ਪੁਨਹਿ ਪੁਨਹਿ ਸੀਸ ਝੁਕਾਈਆ। ਲੋਕਮਾਤ ਚਲਾਏਂ ਸਚ ਰਾਹ, ਰਹਿਬਰ ਇਕ ਅਖਵਾਈਆ। ਲੱਖ ਚੁਰਾਸੀ ਦਏਂ ਪਨਾਹ, ਸਿਰ ਆਪਣਾ ਹੱਥ ਟਿਕਾਈਆ। ਚਾਰ ਵਰਨਾਂ ਏਕਾ ਦਰ ਦਏਂ ਬਹਾ, ਕੂੜੀ ਕਿਰਿਆ ਨਾਤਾ ਤੋੜ ਤੁੜਾਈਆ। ਆਤਮ ਪਰਮਾਤਮ ਮੇਲਾ ਲਏਂ ਮਿਲਾ, ਜਗਤ ਵਛੋੜਾ ਪੰਧ ਕਟਾਈਆ। ਸਾਚਾ ਸੋਹਲਾ ਦਏਂ ਸੁਣਾ, ਸੋਹੰ ਢੋਲਾ ਗਾਈਆ। ਪੜਦਾ ਉਹਲਾ ਦਏਂ ਚੁਕਾ, ਬਜਰ ਕਪਾਟੀ ਤੋੜ ਤੁੜਾਈਆ। ਨਿਝਰ ਝਿਰਨਾ ਇਕ ਝਿਰਾ, ਕਵਲ ਨਾਭ ਉਲਟਾਈਆ। ਨਿਰਗੁਣ ਜੋਤ ਕਰ ਰੁਸ਼ਨਾ, ਜੋਤ ਨਿਰੰਜਣ ਡਗਮਗਾਈਆ। ਆਤਮ ਸੇਜਾ ਡੇਰਾ ਲਾ, ਸਚ ਸਿੰਘਾਸਣ ਸੋਭਾ ਪਾਈਆ। ਭਗਤਾਂ ਖੇੜਾ ਦਏਂ ਵਸਾ, ਘਰ ਆਪਣਾ ਮੰਗਲ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਵਾਂ ਚਾਈਂ ਚਾਈਂਆ। ਸਚਖੰਡ ਦਵਾਰੇ ਅੰਤਮ ਔਣਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਸਚ ਦਵਾਰੇ ਗੂੜ੍ਹੀ ਨੀਂਦ ਸਵੌਣਾ, ਫੜ ਬਾਂਹੋਂ ਨਾ ਤੈਨੂੰ ਕੋਇ ਉਠਾਇੰਦਾ। ਨਿਰਗੁਣ ਨਿਰਵੈਰ ਅਕਾਲ ਦੀਨ ਦਿਆਲ ਜੋਤੀ ਜਾਮਾ ਭੇਸ ਵਟੌਣਾ, ਭੇਵ ਅਭੇਦ ਆਪ ਖੁਲਾਇੰਦਾ। ਕਲਜੁਗ ਕੂੜੀ ਕਿਰਿਆ ਪੰਧ ਮੁਕੌਣਾ, ਸਤਿਜੁਗ ਸਾਚਾ ਰਾਹ ਜਣਾਇੰਦਾ। ਭਗਤ ਭਗਵਾਨ ਆਪ ਮਿਲੌਣਾ, ਆਪ ਆਪਣਾ ਮੇਲ ਮਿਲਾਇੰਦਾ। ਮਿਲ ਮਿਲ ਭਗਤਾਂ ਮੰਗਲ ਗੌਣਾ, ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਇਕ ਜਣਾਇੰਦਾ। ਸਚਖੰਡ ਦਵਾਰੇ ਤੇਰੀ ਵਡਿਆਈ ਸਾਢੇ ਤਿੰਨ ਹੱਥ, ਸ੍ਰੀ ਭਗਵਾਨ ਆਪ ਜਣਾਈਆ। ਕਲਜੁਗ ਅੰਤਮ ਹੋ ਪਰਗਟ, ਤੇਰਾ ਮਹੱਲ ਦਏ ਸੁਹਾਈਆ। ਨਿਰਮਲ ਜੋਤ ਜਗੇ ਲਟ, ਨੂਰੋ ਨੂਰ ਨੂਰ ਰੁਸ਼ਨਾਈਆ। ਸਤਿ ਪੁਰਖ ਦਾ ਖੁਲ੍ਹੇ ਹੱਟ, ਦੋ ਜਹਾਨਾਂ ਵਣਜ ਕਰਾਈਆ। ਵਸਣਹਾਰਾ ਘਟ ਘਟ, ਤੇਰੇ ਮੰਦਰ ਡੇਰਾ ਲਾਈਆ। ਸਾਚਾ ਮਾਰਗ ਦੇਵੇ ਦੱਸ, ਤੋੜੇ ਭਰਮ ਭੌ ਲੋਕਾਈਆ। ਲਹਿਣਾ ਦੇਣ ਚੁਕਾਏ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਰੋਵੇ ਮਾਰੇ ਧਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਣ ਬੇਬਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਇਕੋ ਇਕ ਸਮਝਾਈਆ। ਸਚਖੰਡ ਦਵਾਰ ਪੁਰਖ ਅਬਿਨਾਸ਼ਾ, ਇਕੋ ਇਕ ਸਮਝਾਇੰਦਾ। ਜਿਸ ਮੰਦਰ ਵੇਖੇ ਖੇਲ ਤਮਾਸ਼ਾ, ਖ਼ਾਲਕ ਖ਼ਲਕ ਪੰਧ ਮੁਕਾਇੰਦਾ। ਤੇਰੀ ਪੂਰੀ ਕਰ ਆਸਾ, ਤ੍ਰਿਸਨਾ
ਤੇਰੀ ਝੋਲੀ ਪਾਇੰਦਾ। ਸ਼ਾਹੋ ਭੂਪ ਹਰਿ ਸ਼ਾਹ ਸ਼ਾਬਾਸ਼ਾ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਜਨ ਭਗਤਾਂ ਦੇਵੇ ਧੁਰ ਭਰਵਾਸਾ, ਧੁਨ ਆਤਮਕ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਵਡਿਆਇੰਦਾ। ਸਚਖੰਡ ਕਹੇ ਪ੍ਰਭ ਤੇਰਾ ਮੰਦਰ, ਤੇਰੇ ਨਾਲ ਸੁਹਾਈਆ । ਕਰ ਕਿਰਪਾ ਜਿਸ ਵਸੇਂ ਅੰਦਰ, ਤਿਸ ਮਿਲੇ ਮਾਣ ਵਡਿਆਈਆ। ਭਾਗ ਲੱਗੇ ਅੰਧੇਰੇ ਕੰਦਰ, ਜਿਸ ਗ੍ਰਹਿ ਜੋਤ ਕਰੇਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਤੇਰਾ ਦਰਸਨ ਵੇਖਾਂ ਚਾਈਂ ਚਾਈਂਆ। ਸਚ ਦਰਸ ਕਰਨ ਦਾ ਚਾਉ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਕਲਜੁਗ ਅੰਤਮ ਮੇਲ ਮਿਲਾਏ ਬੇਪਰਵਾਹੋ, ਆਪ ਆਪਣਾ ਭੇਵ ਖੁਲ੍ਹਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਵੇਖਣਹਾਰਾ ਥਾਈਂ ਥਾਉਂ, ਥਾਨ ਥਨੰਤਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਅੰਤਮ ਵਾਰ, ਵਰ ਆਪਣਾ ਇਕ ਜਣਾਇੰਦਾ। ਕਲਜੁਗ ਅੰਤਮ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਸਚਖੰਡ ਦਾ ਸਚ ਦਵਾਰਾ, ਹਰਿ ਸਤਿਗੁਰ ਆਪ ਵਸਾਈਆ। ਗੁਰ ਗੁਰ ਵੱਜੇ ਸ਼ਬਦ ਨਗ਼ਾਰਾ, ਨਾਦ ਅਨਾਦ ਸੁਣਾਈਆ। ਭਗਤ ਭਗਵਾਨ ਕਰੇ ਪਿਆਰਾ, ਪੀਆ ਪ੍ਰੀਤਮ ਵੇਖ ਵਖਾਈਆ। ਸੰਤ ਸਾਜਣ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖਾਂ ਖੋਲ੍ਹੇ ਬੰਦ ਕਵਾੜਾ, ਬੰਦ ਤਾਕੀ ਕੁੰਡਾ ਲਾਹੀਆ। ਗੁਰਸਿਖਾਂ ਦੇਵੇ ਚਰਨ ਧੂੜ ਛਾਰਾ, ਮਸਤਕ ਟਿੱਕਾ ਲਾਈਆ। ਮੁਰੀਦ ਮੁਰਸ਼ਦ ਇਕ ਅਧਾਰਾ, ਆਸਾ ਪੂਰ ਵਖਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰਾ, ਦਰ ਬੈਠੇ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਚੀ ਬੋਲਣ ਇਕ ਜੈਕਾਰਾ, ਜੈ ਜੈਕਾਰ ਸੁਣਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਪੁਰਖ ਅਕਾਲ ਨਜ਼ਰੀ ਆਈਆ। ਕਲਜੁਗ ਅੰਤਮ ਪਾਰ ਕਿਨਾਰਾ, ਦੀਨ ਮਜ਼੍ਹਬ ਰਹਿਣ ਨਾ ਪਾਈਆ। ਨਜ਼ਰੀ ਆਵੇ ਇਕੋ ਪਰਵਰਦਿਗਾਰਾ, ਬੇਮੁਕਾਮ ਸੱਚਾ ਸ਼ਹਿਨਸ਼ਾਹੀਆ। ਆਤਮ ਪਰਮਾਤਮ ਦੇਵੇ ਸਚ ਨਜ਼ਾਰਾ, ਨਜ਼ਰੀਆ ਆਪਣਾ ਇਕ ਟਿਕਾਈਆ। ਮੁਕਾਮੇ ਹੱਕ ਹੋ ਉਜਿਆਰਾ, ਹੁਜਰਾ ਹੱਕ ਹੱਕ ਸੁਹਾਈਆ। ਸਚਖੰਡ ਵਸਣਹਾਰਾ ਏਕੰਕਾਰਾ, ਆਪ ਆਪਣੀ ਕਲ ਧਰਾਈਆ। ਲੋਕਮਾਤ ਦਾ ਧਰਮ ਅਖਾੜਾ, ਇਕੋ ਇਕ ਵਖਾਈਆ। ਜਨ ਭਗਤਾਂ ਖੋਲ੍ਹੇ ਸਚ ਦਵਾਰਾ, ਦਰ ਦਰਵਾਜ਼ਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸਚ ਦਵਾਰਾ ਖੋਲ੍ਹੇ ਆਪ, ਆਪਣੀ ਦਇਆ ਕਮਾਇੰਦਾ। ਸ੍ਰਿਸ਼ਟ ਸਬਾਈ ਮਾਈ ਬਾਪ, ਪਿਤਾ ਪੂਤ ਵੇਖ ਵਖਾਇੰਦਾ। ਚਾਰ ਵਰਨ ਜਣਾਏ ਇਕੋ ਜਾਪ, ਸੋਹੰ ਮੰਤਰ ਆਪ ਪੜ੍ਹਾਇੰਦਾ। ਤ੍ਰੈਗੁਣ ਮਾਇਆ ਮੇਟੇ ਤਾਪ, ਅਗਨੀ ਤੱਤ ਨਾ ਕੋਇ ਤਪਾਇੰਦਾ। ਨਾਤਾ ਤੋੜ ਜ਼ਾਤ ਪਾਤ, ਬ੍ਰਹਮ ਇਕੋ ਇਕ ਸਮਝਾਇੰਦਾ। ਪੰਜ ਤੱਤ ਨਾਤਾ ਜਗਤ ਖ਼ਾਕ, ਖ਼ਾਕੀ ਰੂਪ ਖ਼ਾਕ ਸਮਾਇੰਦਾ। ਮੜੀ ਗੋਰ ਨਾ ਕੋਈ ਪੁੰਨ ਨਾ ਸਵਾਬ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਅੰਤ ਅੰਤ ਪ੍ਰਭ ਆਇਆ, ਆਪਣੀ ਦਇਆ ਕਮਾਈਆ। ਮੇਟਣਹਾਰਾ ਤ੍ਰੈਗੁਣ ਮਾਇਆ, ਤ੍ਰੈ ਤ੍ਰੈ ਲੇਖਾ ਦਏ ਜਣਾਈਆ। ਦੇਵਣਹਾਰਾ ਠੰਡੀ ਛਾਇਆ, ਸਿਰ ਆਪਣਾ ਹੱਥ ਟਿਕਾਈਆ। ਸਾਚਾ ਰਾਗ ਇਕ ਅਲਾਇਆ, ਅਨਾਦੀ ਨਾਦ ਵਜਾਈਆ । ਆਤਮ ਪਰਮਾਤਮ ਢੋਲਾ ਗਾਇਆ,
ਦੂਜੀ ਕਰੇ ਨਾ ਕੋਇ ਪੜ੍ਹਾਈਆ। ਚੌਦਾਂ ਵਿਦਿਆ ਨੈਣ ਸ਼ਰਮਾਇਆ, ਚੌਦਾਂ ਲੋਕ ਭੇਵ ਨਾ ਪਾਈਆ। ਚੌਦਾਂ ਤਬਕਾਂ ਕਰ ਰੁਸ਼ਨਾਇਆ, ਜ਼ਿਮੀਂ ਅਸਮਾਨ ਨਾ ਕੋਇ ਸੁਹਾਈਆ। ਸਤਿ ਸਤਿਵਾਦੀ ਸਾਚਾ ਰਾਹ ਚਲਾਇਆ, ਰਹਿਬਰ ਬਣਿਆ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਦੇਵੇ ਵਰ, ਲੋਕਮਾਤ ਆਪ ਵਡਿਆਈਆ। ਸਚ ਦਵਾਰਾ ਸਚਖੰਡ, ਲੋਕਮਾਤ ਵਡਿਆਇੰਦਾ। ਜਨ ਭਗਤਾਂ ਦਿਤੀ ਇਕੋ ਵੰਡ, ਸ੍ਰੀ ਭਗਵਾਨ ਝੋਲੀ ਪਾਇੰਦਾ। ਅੰਤਰ ਆਤਮ ਇਕ ਅਨੰਦ, ਬਿਨ ਬੱਤੀ ਦੰਦ ਵਖਾਇੰਦਾ। ਸਤਿਜੁਗ ਸਤਿ ਸਤਿਵਾਦੀ ਚੜ੍ਹੇ ਚੰਦ, ਚੰਦ ਚਾਂਦਨਾ ਆਪ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚਖੰਡ ਦਵਾਰਾ ਏਕੰਕਾਰਾ ਜੋਤ ਉਜਿਆਰਾ ਸ਼ਬਦ ਨਗਾਰਾ, ਸੰਗਤ ਸਹਾਰਾ ਘਰ ਇਕੋ ਇਕ ਵਸਾਇੰਦਾ। ਇਕੋ ਵਸੇ ਸੱਚਾ ਘਰ, ਘਰ ਘਰ ਵਿਚ ਵੱਜੇ ਵਧਾਈਆ। ਪ੍ਰਭ ਆਪ ਚੁਕਾਏ ਭੌ ਡਰ, ਭਿਆਨਕ ਰੂਪ ਨਾ ਕੋਇ ਵਖਾਈਆ । ਆਤਮ ਪਰਮਾਤਮ ਸੇਜਾ ਵੇਖੇ ਚੜ੍ਹ, ਸਾਚੇ ਪੌੜੇ ਦਏ ਚੜ੍ਹਾਈਆ। ਦਰਸ ਦਿਖਾਏ ਅੱਗੇ ਖੜ, ਚਤਰਭੁਜ ਸੱਚਾ ਸ਼ਹਿਨਸ਼ਾਹੀਆ। ਸਾਚਾ ਢੋਲਾ ਲਏ ਪੜ੍ਹ, ਬਿਨ ਰਸਨਾ ਜਿਹਵਾ ਗਾਈਆ। ਆਪਣੀ ਕਿਰਪਾ ਕਰਤਾ ਪੁਰਖ ਕਰ, ਹਰਿਜਨ ਸਾਚੇ ਮੇਲ ਮਿਲਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਜੀਂਵਦਿਆਂ ਜਗ ਜਾਏ ਮਰ, ਪ੍ਰਭ ਚਰਨ ਮਿਲੇ ਵਡਿਆਈਆ। ਦੋਜ਼ਖ਼ ਬਹਿਸ਼ਤ ਦੋਹਾਂ ਨੂੰ ਪਾਰ ਜਾਏ ਕਰ, ਸਵਰਗ ਚਰਨਾਂ ਹੇਠ ਦਬਾਈਆ। ਸਾਹਿਬ ਸਤਿਗੁਰ ਦਾ ਪੱਲੂ ਫੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਡੇਰਾ ਢਾਹੀਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਭਗਤ ਤੇਰਾ ਦਰਸਨ ਕਰਨ, ਨੇਤਰ ਨੈਣ ਨੈਣ ਉਠਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਜਿਸ ਲਿਆ ਵਰ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਭਗਤ ਭਗਵਾਨ ਸਾਚੀ ਰੀਤੀ, ਨਾਤਾ ਤੁਟਾ ਮੰਦਰ ਮਸੀਤੀ, ਸ਼ਿਵਦਵਾਲੇ ਮੱਠ ਗੁਰੂਦਵਾਰ ਗੁਰਮੁਖ ਕਾਇਆ ਵਿਚ ਵਖਾਈਆ। ਗੁਰਸਿਖ ਕਾਇਆ ਸਚ ਦਵਾਰਾ, ਗੁਰੂ ਗੁਰ ਅੰਦਰ ਆਸਣ ਲਾਇੰਦਾ। ਅੱਠੇ ਪਹਿਰ ਵੱਜੇ ਨਗਾਰਾ, ਅਨਹਦ ਨਾਦੀ ਨਾਦ ਸੁਣਾਇੰਦਾ। ਮਨ ਮਨੂਆ ਨਾ ਹੋਏ ਪਨਹਾਰਾ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਗ੍ਰਹਿ ਮੰਦਰ ਵਖਾਏ ਸੱਚੀ ਧਰਮਸਾਲਾ, ਧਰਮ ਦਵਾਰਾ ਇਕ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਤਿਸ ਆਪਣੇ ਰੰਗ ਰੰਗਾਇੰਦਾ। ਭਗਤ ਕਹੇ ਪ੍ਰਭ ਦਰਸਨ ਪਾ, ਮੇਰੀ ਨੀਤੀ ਰਹੀ ਨਾ ਰਾਈਆ। ਪੂਜਾ ਪਾਠ ਤੋਂ ਖਹਿੜਾ ਲਿਆ ਛੁਡਾ, ਹਵਨੀ ਹਵਨ ਨਾ ਕੋਇ ਵਡਿਆਈਆ। ਨਿਰਗੁਣ ਮਿਲਿਆ ਨਿਰਗੁਣ ਆ, ਪੰਜ ਤੱਤ ਲੇਖਾ ਦਏ ਚੁਕਾਈਆ। ਆਤਮ ਪਰਮਾਤਮ ਗੰਢ ਲਈ ਪਵਾ, ਨਾ ਸਕੇ ਕੋਇ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤਾਂ ਬਣੇ ਗਵਾਹ, ਸ਼ਹਾਦਤ ਇਕੋ ਇਕ ਜਣਾਈਆ। ਜਿਨ੍ਹਾਂ ਦਾ ਦਾਤਾ ਬੇਪਰਵਾਹ, ਤਿਨ੍ਹਾਂ ਡਰ ਨਾ ਕੋਇ ਵਖਾਈਆ। ਰਾਏ ਧਰਮ ਨੈਣ ਰਿਹਾ ਸ਼ਰਮਾ, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਸਾਚੇ ਭਗਤਾਂ ਪ੍ਰਭੂ ਅੰਤਮ ਆਪਣੀ ਗੋਦੀ ਲਏ ਉਠਾ, ਪੰਜ ਤੱਤ ਕਾਇਆ ਮਾਟੀ ਕੰਮ ਕਿਸੇ ਨਾ ਆਈਆ। ਕੋਈ ਸਾੜੇ ਕੋਈ ਦੇਵੇ ਦਫ਼ਨਾ, ਕੋਈ ਪੰਛੀਆਂ ਕੋਲੋਂ ਤੁੜਾਈਆ। ਕੋਈ ਜਲ ਧਾਰਾ ਦਏ ਵਹਾ, ਕੋਈ ਅੰਗ ਭੰਗ ਕਟਾਈਆ। ਆਤਮ ਪਰਮਾਤਮ ਪਾਰਬ੍ਰਹਮ ਪ੍ਰਭ ਭਗਤਾਂ ਲਏ ਆਪਣੀ ਗੋਦ
ਬਹਾ, ਦੋ ਜਹਾਨਾਂ ਨਾਤਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪਣਾ ਮੇਲ ਮਿਲਾਈਆ।
੨੧ ਫੱਗਣ ੨੦੧੯ ਬਿਕ੍ਰਮੀ ਹਰਬੰਸ ਸਿੰਘ ਦੇ ਗ੍ਰਹਿ ਪੂਨਾ
ਸਾਹਿਬ ਸਤਿਗੁਰ ਖੇਲ ਕਰਿਆ, ਕਰਤੇ ਹੱਥ ਵਡਿਆਈਆ। ਭਗਤਾਂ ਅੰਦਰ ਚੋਰੀ ਵੜਿਆ, ਆਪਣਾ ਮਾਣ ਗਵਾਈਆ। ਗੁਰਮੁਖ ਸਾਚੇ ਸੀਸ ਹੱਥ ਧਰਿਆ, ਜਗਦੀਸ ਹੋਏ ਸਹਾਈਆ। ਨਿਮਾਣਾ ਹੋ ਕੇ ਗੁਰਮੁਖਾਂ ਲੇਖਾ ਚੁਕਾਏ ਸੀਸ ਧੜਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰਨੀ ਗੁਰਮੁਖਾਂ ਹੱਥ ਵਖਾਈਆ। ਹੋਇਆ ਨਿਮਾਣਾ ਦਰ ਦਰਵੇਸ਼, ਦਰ ਦਰ ਘਰ ਘਰ ਫੇਰਾ ਪਾਈਆ। ਗੁਰਮੁਖ ਵੇਖੇ ਸੱਚੇ ਨਰੇਸ਼, ਸ਼ਹਿਨਸ਼ਾਹ ਦੇਵੇ ਮਾਣ ਵਡਿਆਈਆ । ਅੰਦਰ ਵੜ ਕੇ ਕਰੇ ਹੇਤ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀਤਾ ਖੇਲ ਸਾਚੇ ਹਰਿ, ਹਰਿਜਨ ਦੇਵੇ ਮਾਣ ਵਡਿਆਈਆ। ਖੇਲ ਅਗੰਮ ਅਪਾਰ, ਭੇਵ ਨਾ ਆਇਆ। ਵੇਖੋ ਭਗਤ ਦਵਾਰ, ਪੁਰਖ ਅਬਿਨਾਸ਼ੀ ਵੇਸ ਵਟਾਇਆ। ਮੰਗਤਾ ਆਇਆ ਬਣ ਭਿਖਾਰ, ਖ਼ਾਲੀ ਝੋਲੀ ਅੱਗੇ ਡਾਹਿਆ। ਗੁਰਮੁਖ ਬਾਹਰੋਂ ਆਵਣ ਹੋ ਹੁਸ਼ਿਆਰ, ਆਪ ਆਪਣਾ ਬਲ ਧਰਾਇਆ। ਵੇਖੋ ਕਿਥੇ ਲੁਕਿਆ ਠੱਗ ਚੋਰ ਯਾਰ, ਜੁਗ ਚੌਕੜੀ ਜੋ ਗੁਰ ਅਵਤਾਰਾਂ ਰਿਹਾ ਭੁਲਾਇਆ। ਪੁਰਖ ਅਬਿਨਾਸ਼ੀ ਕਿਰਪਾਨਿਧ, ਠਾਕਰ ਸਵਾਮੀ ਹੌਲੀ ਹੌਲੀ ਆਏ ਬਾਹਰ, ਜਨ ਭਗਤਾਂ ਵੇਖ ਖ਼ੁਸ਼ੀ ਮਨਾਇਆ। ਬਿਨ ਗੁਰਮੁਖਾਂ ਕੋਈ ਨਜ਼ਰ ਨਾ ਆਏ ਵਿਚ ਸੰਸਾਰ, ਜੋ ਕਰ ਸਵਾਗਤ ਉਡੀਕ ਪਰੇਮ ਪ੍ਰੀਤੀ ਸਾਚੀ ਰਹੇ ਜਣਾਇਆ। ਧੁਰ ਦਰਗਾਹੀ ਸੱਚਾ ਮਾਹੀ ਗੁਰਮੁਖਾਂ ਗਲ ਪਾਏ ਆਪ ਹਾਰ, ਬਣ ਸੇਵਕ ਸੇਵ ਕਮਾਇਆ। ਆਪਣਾ ਤਜਾ ਸਰਬ ਸ਼ੰਗਾਰ, ਗੁਰਸਿਖ ਆਪਣੇ ਰੰਗ ਰੰਗਾਇਆ। ਗੁਰਸਿਖਾਂ ਧੂੜੀ ਮਸਤਕ ਲਾਵੇ ਛਾਰ, ਆਪਣਾ ਟਿੱਕਾ ਗੁਰਸਿਖ ਸਿਹਰਾ ਸੀਸ ਬੰਧਾਇਆ। ਹਰਿ ਸੰਗਤ ਕਰੇ ਆਪ ਪਿਆਰ, ਚਾੜ੍ਹੇ ਰੰਗਤ ਏਕੰਕਾਰ, ਰੰਗ ਰੰਗੀਲਾ ਇਕ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੰਗਤ ਵਰ, ਪੂਨਾ ਸੰਗਤ ਦੋ ਜਹਾਨ ਸ੍ਰੀ ਭਗਵਾਨ ਆਪਣੇ ਅੱਗੇ ਅੱਗੇ ਰਖਾਇਆ। ਗੁਰਮੁਖ ਘਰ ਸਤਿਗੁਰ ਡੇਰਾ, ਦੂਜੀ ਵੰਡ ਨਾ ਕੋਇ ਵੰਡਾਈਆ। ਅਬਿਨਾਸ਼ੀ ਕਰਤਾ ਕਰ ਕੇ ਮਿਹਰਾਂ, ਮਿਹਰਵਾਨ ਆਇਆ ਵਾਹੋ ਦਾਹੀਆ। ਰੂਪ ਦੱਸੇ ਬਣ ਕੇ ਚੇਰਾ, ਚੇਲਾ ਆਪਣਾ ਨਾਉਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਦਵਾਰੇ ਆਪਣਾ ਆਸਣ ਲਾਈਆ। ਹਰਿ ਦਵਾਰ ਲੱਗਾ ਮਿਠਾ, ਸ੍ਰੀ ਭਗਵਾਨ ਖ਼ੁਸ਼ੀ ਮਨਾਈਆ। ਕਰਿਆ ਖੇਲ ਇਕ ਅਨਡਿਠਾ, ਅਨਡਿਠੜੀ ਧਾਰ ਚਲਾਈਆ। ਹਰਿਜਨ ਹਰੀ ਹਰਿ ਆਪੇ ਜਿਤਾ, ਹਾਰ ਨਜ਼ਰ ਕੋਇ ਨਾ ਆਈਆ। ਘਰ ਔਂਦਿਆਂ ਦਾ ਸ੍ਰੀ ਭਗਵਾਨ ਗੁਰਸਿਖਾਂ ਮੁਖ ਡਿਠਾ, ਅੱਗੋਂ ਹੋ ਕੇ ਮਿਲੇ ਚਾਈਂ ਚਾਈਂਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਜਗਤ ਸੰਦੇਸਾ ਦੇਂਦੇ ਰਹੇ ਚਿਠਾ, ਸੋ ਸ਼ਹਿਨਸ਼ਾਹ ਆਪਣਾ ਦਰ ਵਖਾਈਆ। ਪੂਰਬ ਜਨਮ ਦਾ ਪਿਛਲਾ ਹਿੱਸਾ, ਦਰ ਆ ਕੇ ਝੋਲੀ ਪਾਈਆ। ਸ੍ਰੀ ਭਗਵਾਨ
ਭਗਤੋ ਤੁਹਾਡੇ ਨਾਲੋਂ ਨਿੱਕਾ, ਦੇਵਣਹਾਰ ਸਰਬ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਫੂਲਨਹਾਰ ਪਹਿਨਾਈਆ। ਫੂਲਨਹਾਰ ਕਹਿਣ ਪ੍ਰਭ ਤੇਰੀ ਲੋੜ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਕਰ ਕਿਰਪਾ ਜੁਗ ਜਨਮ ਦੇ ਵਿਛੜੇ ਜੋੜ, ਜੋੜੀ ਭਗਤਾਂ ਮੇਲ ਮਿਲਾਈਆ। ਬੇਅੰਤ ਸਵਾਮੀ ਕਲਜੁਗ ਕਲੀ ਫੂਲ ਤੇਰੀ ਪਈ ਲੋੜ, ਦੂਜਾ ਨਜ਼ਰ ਕੋਇ ਨਾ ਆਈਆ। ਗੁਰਸਿਖਾਂ ਅੰਦਰ ਵੜਿਉਂ ਆਪ ਆ ਕੇ ਗੋਰ, ਦੀਵਾ ਬਾਤੀ ਨਾ ਕੋਇ ਜਗਾਈਆ। ਸਚ ਤੈਨੂੰ ਸਾਰੇ ਕਹਿੰਦੇ ਰਹੇ ਚੋਰ, ਚੋਰੀ ਚੋਰੀ ਗੁਰਮੁਖਾਂ ਕਾਰਜ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸ਼ੰਗਾਰ ਜਨ ਭਗਤਾਂ ਆਪ ਜਣਾਈਆ। ਦੋ ਹੱਥੀਂ ਪ੍ਰਭ ਚੁੱਕੇ ਕੰਧੇ, ਗੁਰਮੁਖਾਂ ਭਾਰ ਉਠਾਈਆ। ਕੋਈ ਨਾ ਵੇਖੇ ਗੰਦੇ ਮੰਦੇ, ਨਿਰਮਲ ਨੂਰ ਰੂਪ ਦਰਸਾਈਆ। ਆਪ ਬਣਾਏ ਆਪਣੇ ਬੰਦੇ, ਬਿਨ ਬੰਦਗੀਉਂ ਪਾਰ ਕਰਾਈਆ। ਸਾਚੇ ਪੌੜੇ ਚਾੜ੍ਹੇ ਡੰਡੇ, ਡੰਡਾ ਆਪਣਾ ਨਾਮ ਵਖਾਈਆ। ਕੋਈ ਨਾ ਰਹੇ ਉਰਾਰ ਕੰਢੇ, ਪਾਰ ਕਿਨਾਰਾ ਇਕੋ ਚਰਨ ਦਵਾਰਾ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਕੰਧ ਉਠਾਈਆ। ਹਰਿਜਨ ਤੇਰਾ ਚੁਕਿਆ ਭਾਰ, ਭਾਵੀ ਜਗਤ ਵਰਤਾਈਆ। ਅੰਦਰੇ ਅੰਦਰ ਸਚ ਪਿਆਰ, ਬਾਹਰੋਂ ਬਹੁ ਰੂਪੀ ਭੇਵ ਨਾ ਕੋਇ ਜਣਾਈਆ। ਸਚ ਸਿੰਘਾਸਣ ਦੇ ਆਧਾਰ, ਅਬਿਨਾਸ਼ੀ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਮੇਲਾ ਸਹਿਜ ਸੁਭਾਈਆ। ਸਤਿਗੁਰ ਘਰ ਰਿਪੋਟ ਨਾ ਹੋਏ ਖ਼ਰਾਬ, ਖ਼ਰਾਬੀ ਜਗਤ ਮਿਟਾਇੰਦਾ। ਸ੍ਰੀ ਭਗਵਾਨ ਭਗਤਾਂ ਕਰੇ ਆਪ ਆਦਾਬ, ਨਿਉਂ ਨਿਉਂ ਸੀਸ ਝੁਕਾਇੰਦਾ। ਤੁਸੀਂ ਮੇਰੇ ਸਾਹਿਬ ਜਨਾਬ, ਹਉਂ ਸੇਵਕ ਰੂਪ ਵਟਾਇੰਦਾ। ਪ੍ਰਭ ਦੇਵਣ ਆਇਆ ਖ਼ਤਾਬ, ਮਸਤਕ ਟਿੱਕਾ ਨਾਮ ਲਗਾਇੰਦਾ। ਜਿਸ ਦਾ ਕੋਈ ਦੇ ਨਾ ਸਕੇ ਜਵਾਬ, ਸੋ ਕਰਨੀ ਆਪ ਕਮਾਇੰਦਾ। ਗੁਰਮੁਖ ਰੋਸ਼ਨ ਕਰੇ ਆਫ਼ਤਾਬ, ਨੂਰ ਜਲਵਾ ਇਕ ਦਰਸਾਇੰਦਾ। ਅੱਗੇ ਕੋਈ ਨਾ ਦੇਵੇ ਅਜ਼ਾਬ, ਜਨਮ ਮਰਨ ਦਾ ਦੁੱਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਪਿਛਲਾ ਲੇਖਾ ਸਾਫ਼ ਕਰਾਇੰਦਾ।