ਪੁਸਤਕਾਲਾਭਾਗ ੧੩

੨੧ ਫੱਗਣ ੨੦੧੯ ਬਿਕ੍ਰਮੀ ਹਰਬੰਸ ਸਿੰਘ ਦੇ ਗ੍ਰਹਿ ਪੂਨਾ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪਣੀ ਖੇਲ ਕਰਾਈਆ। ਹਰਿ ਪੁਰਖ ਨਿਰੰਜਣ ਨੌਜਵਾਨ, ਬਲ ਆਪਣਾ ਆਪ ਪਰਗਟਾਈਆ। ਏਕੰਕਾਰਾ ਬਣ ਪਰਧਾਨ, ਸਚ ਪਰਧਾਨਗੀ ਆਪ ਜਣਾਈਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਸਚਖੰਡ ਸੱਚੇ ਮਕਾਨ, ਬੇਪਰਵਾਹ ਬੇਪਰਵਾਹੀਆ। ਸ੍ਰੀ ਭਗਵਾਨ ਸਚ ਨਿਸ਼ਾਨ, ਨਿਰਗੁਣ ਨਿਰਗੁਣ ਰਿਹਾ ਝੁਲਾਈਆ। ਪਾਰਬ੍ਰਹਮ ਪ੍ਰਭ ਕਰ ਪਰਵਾਨ, ਸਚ ਪਰਵਾਨਗੀ ਇਕ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਸਾਚੀ ਖੇਲ ਕਰੇ ਪੁਰਖ ਸਮਰਥ, ਭੇਵ ਅਭੇਦ ਜਣਾਇੰਦਾ। ਨਿਰਗੁਣ ਨਿਰਾਕਾਰ ਨਿਰਵੈਰ ਹੋ ਪਰਗਟ, ਅਜੂਨੀ ਰਹਿਤ ਵੇਸ ਵਟਾਇੰਦਾ। ਨਿਰਗੁਣ

ਸਰਗੁਣ ਸਰਗੁਣ ਨਿਰਗੁਣ ਜਾਣ ਖੇਲ ਤਮਾਸ਼, ਦੋ ਜਹਾਨਾਂ ਸ੍ਰੀ ਭਗਵਾਨਾ ਆਪਣੀ ਕਾਰ ਕਮਾਇੰਦਾ। ਆਦਿ ਪੁਰਖ ਦੇਵਣਹਾਰਾ ਇਕੋ ਸਾਚੀ ਦਾਤ, ਸਚਖੰਡ ਦਵਾਰੇ ਸਚ ਸਚ ਸਮਝਾਇੰਦਾ। ਜੁਗ ਚੌਕੜੀ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨ, ਏਕੰਕਾਰਾ ਦਏ ਵਡਿਆਈਆ। ਆਦਿ ਨਿਰੰਜਣ ਸਾਚਾ ਦਾਨ, ਅਬਿਨਾਸ਼ੀ ਕਰਤਾ ਝੋਲੀ ਪਾਈਆ। ਸ੍ਰੀ ਭਗਵਾਨ ਮਰਦ ਮਰਦਾਨ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਸਚਖੰਡ ਦਵਾਰ ਸੁਹਾਏ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਭੂਪਤ ਭੂਪ ਰਾਜ ਰਾਜਾਨ, ਸੀਸ ਤਾਜ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਰਿਹਾ ਖੁਲ੍ਹਾਈਆ। ਭੇਵ ਅਭੇਦ ਖੋਲ੍ਹੇ ਭਗਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਜਨ ਭਗਤਾਂ ਜਾਣੇ ਆਦਿ ਅੰਤ, ਜੁਗ ਜੁਗ ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਸਰਗੁਣ ਦੇਵਣਹਾਰਾ ਨਾਮ ਮੰਤ, ਬੋਧ ਅਗਾਧ ਪੜ੍ਹਾਈਆ। ਲੱਖ ਚੁਰਾਸੀ ਬਣ ਨਾਰ ਕੰਤ, ਸੇਜ ਸੁਹੰਜਣੀ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਈਆ। ਸਾਚਾ ਭੇਵ ਦੇਵੇ ਖੋਲ੍ਹ, ਬੇਅੰਤ ਬੇਪਰਵਾਹੀਆ। ਅਗੰਮ ਅਥਾਹ ਤੋਲੇ ਆਪਣਾ ਤੋਲ, ਨਾਮ ਕੰਡਾ ਹੱਥ ਉਠਾਈਆ। ਨਿਰਵੈਰ ਨਿਰਾਕਾਰ ਰਹੇ ਅਡੋਲ, ਡੁਲ ਕਦੇ ਨਾ ਜਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਵੇਖੇ ਘੋਲ, ਧੁਰ ਫ਼ਰਮਾਨਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਜਣਾਈਆ। ਕਰਨੀ ਕਰਤਾ ਦੱਸੇ ਮੀਤ, ਮਿੱਤਰ ਪਿਆਰਾ ਦਇਆ ਕਮਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗਏ ਬੀਤ, ਲੇਖਾ ਆਪਣੇ ਹੱਥ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਚਲਾਈ ਰੀਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵਰਨ ਬਰਨ ਵੰਡ ਵੰਡਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਸੁਣਾਇਆ ਗੀਤ, ਅੰਜੀਲ ਕੁਰਾਨ ਸੋਹਲਾ ਢੋਲਾ ਆਪ ਜਣਾਇੰਦਾ। ਨਾਤਾ ਜੁੜਿਆ ਸ਼ਿਵਦਵਾਲੇ ਮੱਠ ਮੰਦਰ ਮਸੀਤ, ਗੁਰੂਦਵਾਰ ਆਪਣਾ ਭੇਵ ਜਣਾਇੰਦਾ। ਵਸਣਹਾਰਾ ਧਾਮ ਅਨਡੀਠ, ਸਚਖੰਡ ਸਾਚੇ ਆਸਣ ਲਾਇੰਦਾ। ਸਦ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਵਸਣਹਾਰਾ ਹਸਤ ਕੀਟ, ਘਟ ਘਟ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਾਚਾ ਭੇਦ ਸੋ ਪੁਰਖ ਨਿਰੰਜਣ, ਇਕ ਇਕੱਲਾ ਆਪ ਖੁਲ੍ਹਾਈਆ। ਦਾਤਾ ਦਾਨੀ ਦਰਦ ਦੁਖ ਭੈ ਭੰਜਨ, ਜੁਗ ਜੁਗ ਆਪਣਾ ਵੇਸ ਵਟਾਈਆ। ਸਚ ਸਰੋਵਰ ਕਰਾਏ ਏਕਾ ਮਜਨ, ਦੁਰਮਤ ਮੈਲ ਧਵਾਈਆ। ਨੇਤਰ ਪਾਏ ਨਾਮ ਅੰਜਨ, ਅਗਿਆਨ ਅੰਧੇਰ ਚੁਕਾਈਆ। ਕਾਇਆ ਮਾਟੀ ਕਰੇ ਕੰਚਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਕਰਨੀ ਰੱਖੇ ਆਪਣੇ ਹੱਥ, ਬੇਪਰਵਾਹ ਵੱਡੀ ਵਡਿਆਈਆ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਰਗ ਦੱਸ, ਕਰੋੜ ਤੇਤੀਸਾ ਕਰੇ ਪੜ੍ਹਾਈਆ। ਸਰਗੁਣ ਅੰਤਰ ਆਪੇ ਵਸ, ਬ੍ਰਹਮ ਆਪਣੀ ਵੰਡ ਵੰਡਾਈਆ। ਨਿਰਮਲ ਜੋਤ ਕਰ ਪਰਗਟ, ਜੋਤ ਨਿਰੰਜਣ ਨੂਰ ਰੁਸ਼ਨਾਈਆ। ਸ਼ਬਦ ਅਗੰਮੀ ਸੁਣਾਏ ਅਨਹਦ, ਅਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੋਕੜੀ ਆਪਣੀ ਧਾਰ ਬੰਧਾਈਆ।

ਜੁਗ ਚੌਕੜੀ ਬੰਨ੍ਹੇ ਧਾਰ, ਨਿਰਗੁਣ ਸਰਗੁਣ ਖੇਲ ਖਲਾਇੰਦਾ। ਲੇਖਾ ਜਾਣ ਗੁਰੂ ਅਵਤਾਰ, ਪੀਰ ਪੈਗ਼ੰਬਰ ਆਪ ਜਣਾਇੰਦਾ। ਮੁਕਾਮੇ ਹੱਕ ਹੋ ਉਜਿਆਰ, ਜਲਵਾ ਨੂਰ ਨੂਰ ਰੁਸ਼ਨਾਇੰਦਾ। ਸਚਖੰਡ ਸਾਚਾ ਖੋਲ੍ਹ ਕਵਾੜ, ਸਚ ਸਿੰਘਾਸਣ ਸੋਭਾ ਪਾਇੰਦਾ। ਘਰ ਵਿਚ ਘਰ ਨਿਆਰ, ਥਿਰ ਘਰ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਪਾਰ ਕਰਾਇੰਦਾ। ਜੁਗ ਚੋਕੜੀ ਜਾਏ ਲੰਘ, ਲੋਕਮਾਤ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਸਗਲਾ ਸੰਗ, ਪੁਰਖ ਅਕਾਲ ਆਪ ਨਿਭਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਗਏ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਦਾਤਾ ਦਾਨੀ ਸੂਰਾ ਸਰਬੰਗ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਕਾਇਆ ਚੋਲੀ ਚਾੜ੍ਹਨਹਾਰਾ ਰੰਗ, ਰੰਗ ਮਜੀਠੀ ਇਕ ਰੰਗਾਈਆ। ਅਸਵ ਘੋੜੇ ਕਸਣਹਾਰਾ ਤੰਗ, ਸ਼ਾਹਸਵਾਰਾ ਫੇਰਾ ਪਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਲੋਕ ਪਰਲੋਕ ਚਰਨਾਂ ਹੇਠ ਦਬਾਈਆ। ਲਹਿਣਾ ਦੇਣਾ ਵੇਖ ਰਵ ਸਸ ਸੂਰਜ ਚੰਦ, ਮੰਡਲ ਮੰਡਪ ਖੋਜ ਖੁਜਾਈਆ। ਰਾਗਾਂ ਨਾਦਾਂ ਕਰ ਖੰਡ ਖੰਡ, ਨਾਮ ਵਜਾਏ ਇਕ ਮਰਦੰਗ, ਰਾਗ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਦਏ ਜਣਾਈਆ। ਸਾਚਾ ਲੇਖਾ ਦੱਸੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਆਦਿ ਜੁਗਾਦੀ ਮਾਈ ਬਾਪ, ਪਿਤਾ ਪੂਤ ਵੇਖ ਵਖਾਇੰਦਾ। ਸਤਿ ਸਤਿਵਾਦੀ ਸਾਚਾ ਜਾਪ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਮੇਟਣਹਾਰਾ ਤੀਨੋਂ ਤਾਪ, ਤ੍ਰੈਗੁਣ ਮਾਇਆ ਪੜਦਾ ਲਾਹਿੰਦਾ। ਸਚ ਬੰਧਾਏ ਏਕਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਬੰਦ ਕਵਾੜੀ ਖੋਲ੍ਹ ਤਾਕ, ਆਤਮ ਅੰਤਰ ਕੁੰਡਾ ਲਾਹਿੰਦਾ। ਅੰਮ੍ਰਿਤ ਦੇ ਬੂੰਦ ਸਵਾਂਤ, ਨਿਝਰ ਝਿਰਨਾ ਇਕ ਝਿਰਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਆਤਮ ਪਰਮਾਤਮ ਕਰ ਕੇ ਦਾਸੀ ਦਾਸ, ਸਾਚੀ ਸੇਵਾ ਇਕ ਸਮਝਾਇੰਦਾ। ਨਾਤਾ ਤੁਟੇ ਪ੍ਰਿਥਮੀ ਆਕਾਸ਼, ਗਗਨ ਮੰਡਲ ਨਾ ਖੋਜ ਖੁਜਾਇੰਦਾ। ਸਦਾ ਸੁਹੇਲਾ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਅਗੰਮੀ ਸੁਣਾਏ ਆਪਣੀ ਗਾਥ, ਮੰਤਰ ਇਕੋ ਇਕ ਦ੍ਰਿੜਾਇੰਦਾ। ਪਰਗਟ ਹੋ ਪੁਰਖ ਸਮਰਾਥ, ਲੋਕਮਾਤ ਫੇਰਾ ਪਾਇੰਦਾ। ਵੇਖਣਹਾਰ ਤ੍ਰਿਲੋਕੀ ਨਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਆਪ ਦ੍ਰਿੜਾਇੰਦਾ। ਸਾਚੀ ਸਿਖਿਆ ਦੇਵਣ ਜੋਗ, ਹਰਿ ਇਕੋ ਇਕ ਅਖਵਾਈਆ। ਜੁਗ ਚੌਕੜੀ ਭੋਗਿਆ ਭੋਗ, ਭਸਮੜ ਆਪਣੀ ਧਾਰ ਚਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਸੰਜੋਗ, ਨਿਰਗੁਣ ਸਰਗੁਣ ਨਾਤਾ ਜੋੜ ਜੁੜਾਈਆ। ਨਾਮ ਸੁਣਾਇਆ ਇਕ ਸਲੋਕ, ਨਿਸ਼ਅੱਖਰ ਰੂਪ ਵਟਾਈਆ। ਮੰਦਰ ਵਖਾਇਆ ਸਚਖੰਡ ਦਵਾਰ ਕਿਲਾ ਕੋਟ, ਛੱਪਰ ਛੰਨ ਨਾ ਕੋਇ ਛੁਹਾਈਆ। ਹੋਏ ਪਰਕਾਸ਼ ਨਿਰਮਲ ਜੋਤ, ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਜਣਾਈਆ। ਭੇਵ ਅਭੇਦਾ ਦੱਸੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਕਲਜੁਗ ਅੰਤਮ ਹੋ ਪਰਧਾਨ, ਨਾਮ ਪਰਧਾਨਗੀ ਇਕ ਕਮਾਈਆ। ਸਚਖੰਡ ਦਾ ਸਚ ਮਕਾਨ, ਧਰਤ ਧਵਲ ਦਏ ਵਖਾਈਆ। ਲੇਖਾ ਜਾਣ ਦੋ ਜਹਾਨ, ਜੀਵਣ ਯੁਗਤ ਜਗਤ ਦਏ ਸਮਝਾਈਆ। ਆਦਿ ਜੁਗਾਦੀ ਸੱਚਾ ਕਾਹਨ, ਲੱਖ ਚੁਰਾਸੀ ਗੋਪੀ ਵੇਖੇ ਥਾਉਂ ਥਾਈਂਆ। ਨਿਰਗੁਣ ਰੂਪ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ

ਖਾਣੀ ਬਾਣੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਨੇਤਰ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰਵੇਸ਼ ਮੰਗਣ ਦਾਨ, ਆਪਣੀ ਝੋਲੀ ਰਹੇ ਵਖਾਈਆ। ਕਰੇ ਕੀ ਖੇਲ ਵਾਲੀ ਦੋ ਜਹਾਨ, ਕਲਜੁਗ ਅੰਤਮ ਆਪਣਾ ਫੇਰਾ ਪਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਜੀਵ ਜੰਤ ਸਾਧ ਸੰਤ ਵੇਖੇ ਮਾਰ ਧਿਆਨ, ਬਿਨ ਨੇਤਰ ਅੱਖ ਖੁਲ੍ਹਾਈਆ। ਕਵਣ ਦਵਾਰ ਕਵਣ ਮਕਾਨ ਕਵਣ ਡੇਰਾ ਜਿਸ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਰਿਹਾ ਜਣਾਈਆ। ਸਾਚਾ ਲੇਖਾ ਦੱਸੇ ਮੀਤ ਮੁਰਾਰਾ, ਸ੍ਰੀ ਭਗਵਾਨ ਦਇਆ ਕਮਾਇੰਦਾ। ਕਲ ਕਲਕੀ ਲੈ ਅਵਤਾਰਾ, ਜੋਤੀ ਜਾਮਾ ਵੇਸ ਵਟਾਇੰਦਾ। ਸਚਖੰਡ ਸੁਹਾਏ ਇਕ ਦਵਾਰਾ, ਜਨ ਭਗਤਾਂ ਸੇਵ ਕਮਾਇੰਦਾ। ਨਿਰਮਲ ਦੀਆ ਕਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਸ਼ਬਦ ਅਗੰਮ ਵੱਜੇ ਨਗਾਰਾ, ਦੂਜਾ ਰਾਗ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਸਾਚਾ ਲੇਖਾ ਦੱਸਾਂਗਾ। ਨਿਰਗੁਣ ਹੋ ਕੇ ਵਸਾਂਗਾ। ਸ਼ਬਦੀ ਤੀਰ ਨਿਰਾਲਾ ਕਸਾਂਗਾ । ਦੋ ਜਹਾਨਾਂ ਚਰਨਾਂ ਹੇਠਾਂ ਝੱਸਾਂਗਾ। ਅਗਲਾ ਮਾਰਗ ਜਨ ਭਗਤਾਂ ਸਾਚਾ ਇਕੋ ਦੱਸਾਂਗਾ। ਨੇੜੇ ਆ ਪਿਛੇ ਨਾ ਹਟਾਂਗਾ। ਸ਼ਾਹ ਪਾਤਸ਼ਾਹ ਹੋ ਕੇ ਡਟਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਹਿਰਦੇ ਆਪੇ ਵਸਾਂਗਾ। ਸਾਚਾ ਮਾਰਗ ਲਾਵਾਂਗਾ। ਸਚਖੰਡ ਦਵਾਰ ਵਖਾਵਾਂਗਾ। ਭਗਤ ਭਗਵਾਨ ਰੂਪ ਬਣਾਵਾਂਗਾ। ਸਚ ਨਿਸ਼ਾਨ ਇਕ ਵਖਾਵਾਂਗਾ। ਅੰਤਮ ਕੰਤਾ ਇਕ ਮਿਲਾਵਾਂਗਾ। ਬਜਰ ਕਪਾਟੀ ਤੋੜ ਤੁੜਾਵਾਂਗਾ। ਨਿਝਰ ਝਿਰਨਾ ਇਕ ਝਿਰਾਵਾਂਗਾ। ਬੂੰਦ ਸਵਾਂਤੀ ਕਵਲ ਪਿਆਵਾਂਗਾ। ਅਨਹਦ ਰਾਗੀ ਰਾਗ ਸੁਣਾਵਾਂਗਾ। ਰਸਨਾ ਜਿਹਵਾ ਬੋਲਣਾ ਬੰਦ ਕਰਾਵਾਂਗਾ। ਸੁਰਤੀ ਸ਼ਬਦ ਨਾਲ ਮਿਲਾਵਾਂਗਾ। ਦੂਰ ਦੁਰਾਡੇ ਸੁੱਤੇ ਫੜ ਉਠਾਵਾਂਗਾ। ਜੁਗ ਚੌਕੜੀ ਲੇਖੇ ਆਪ ਜਣਾਵਾਂਗਾ। ਭਾਗ ਲਗਾ ਕੇ ਪੰਜ ਤੱਤ ਕਾਇਆ ਬੁੱਤੇ, ਅਗੰਮੀ ਰੀਤੀ ਸਚ ਵਖਾਵਾਂਗਾ। ਜੇਹੜੇ ਗੁਰਮੁਖ ਹੋ ਜਾਣ ਗ਼ੁੱਸੇ, ਫੜ ਬਾਂਹੋਂ ਗਲੇ ਲਗਾਵਾਂਗਾ। ਜੇ ਕੋਈ ਸੱਚੀ ਪੁਛੇ, ਸਾਮ੍ਹਣੇ ਹੋ ਕੇ ਨਜ਼ਰੀ ਆਵਾਂਗਾ। ਹੁਣ ਭੇਵ ਨਾ ਰਹਿਣਾ ਲੁਕੇ, ਪੜਦਾ ਆਪਣਾ ਚੁਕ ਉਠਾਵਾਂਗਾ। ਸ਼ਾਹ ਸੁਲਤਾਨਾਂ ਮੂੰਹ ਦੇ ਭਾਰ ਸੁੱਟੇ, ਸੀਸ ਤਾਜ ਨਾ ਕੋਈ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲ ਮਿਲਾਵਾਂਗਾ। ਜਨ ਭਗਤਾਂ ਮੇਲ ਮਿਲਾਏਗਾ। ਨਰ ਨਰਾਇਣ ਦਇਆ ਕਮਾਏਗਾ। ਨਵ ਖੰਡ ਪ੍ਰਿਥਮੀ ਸੱਤ ਦੀਪ ਦਹਿ ਦਿਸ਼ਾ ਵੇਖ ਵਖਾਏਗਾ। ਹਿੰਦੂ ਮੁਸਲਮ ਸਿੱਖ ਈਸਾਈ ਪਾਰਸੀ ਲੁਕਿਆ ਕੋਇ ਰਹਿਣ ਨਾ ਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਣ ਨਾ ਦੇਵੇ ਕੋਈ ਸਫ਼ਾਰਸ਼ੀ, ਆਪਣੀ ਅੱਖੀਂ ਵੇਖ ਹਰਿਜਨ ਆਪਣੇ ਨਾਲ ਮਿਲਾਏਗਾ। ਹਰਿਜਨ ਸਾਚੇ ਨਾਲ ਰਲਾਵਾਂਗਾ। ਪਿਛਲੀ ਭੁੱਲ ਬਖ਼ਸ਼ਾਵਾਂਗਾ। ਸਤਿਜੁਗ ਰਾਹ ਵਖਾਵਾਂਗਾ। ਇਕੋ ਨਾਮ ਜਪਾਵਾਂਗਾ। ਨਿਰਗੁਣ ਨੂਰ ਨਜ਼ਰੀ ਆਵਾਂਗਾ। ਪਰਵਰਦਿਗਾਰ ਖੇਲ ਕਰਾਵਾਂਗਾ। ਅਮਾਮ ਮਹਿੰਦੀ ਰੂਪ ਵਟਾਵਾਂਗਾ। ਕਲਮਾ ਨਬੀ ਰਸੂਲ ਪੜ੍ਹਾਵਾਂਗਾ। ਸਚ ਅਸੂਲ ਆਪ ਬਣਾਵਾਂਗਾ। ਕਾਤਲ ਮਕਤੂਲ ਖੇਲ ਕਰਾਵਾਂਗਾ। ਬੇਨਜ਼ੀਰ ਨਜ਼ਰ ਕਿਸੇ ਨਾ ਆਵਾਂਗਾ। ਮੁਰੀਦ ਮੁਰਸ਼ਦ ਸਚ ਤਸਵੀਰ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਘਰ ਬਹਾਵਾਂਗਾ। ਗੁਰਮੁਖਾਂ

ਗੋਦੀ ਚੁਕੇਗਾ। ਵੇਲਾ ਨੇੜੇ ਢੁਕੇਗਾ। ਪ੍ਰਭ ਸ਼ੇਰ ਵਾਂਗੂੰ ਉਠੇਗਾ। ਭਾਣਾ ਕਦੇ ਨਾ ਰੁਕੇਗਾ। ਸ਼ਾਹ ਪਾਤਸ਼ਾਹ ਕੋਈ ਨਾ ਲੁਕੇਗਾ। ਹਰਿ ਜੂ ਮੂੰਹ ਦੇ ਭਾਰ ਸੁੱਟੇਗਾ। ਲੱਖ ਚੁਰਾਸੀ ਦਿਨ ਦਿਹਾੜੇ ਲੁੱਟੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪੇ ਪੁੱਛੇਗਾ। ਜਨ ਭਗਤਾਂ ਆਪ ਉਠਾਏਗਾ। ਸੋ ਪੁਰਖ ਨਿਰੰਜਣ ਦਇਆ ਕਮਾਏਗਾ। ਹਰਿ ਪੁਰਖ ਨਿਰੰਜਣ ਸੇਵ ਕਮਾਏਗਾ। ਆਦਿ ਨਿਰੰਜਣ ਜੋਤ ਜਗਾਏਗਾ। ਸ੍ਰੀ ਭਗਵਾਨ ਘਰ ਘਰ ਫੇਰਾ ਪਾਏਗਾ। ਅਬਿਨਾਸ਼ੀ ਕਰਤਾ ਅੰਦਰ ਵੜ ਰਾਹ ਵਖਾਏਗਾ। ਪਾਰਬ੍ਰਹਮ ਬ੍ਰਹਮ ਆਪਣੇ ਅੰਗ ਲਗਾਏਗਾ। ਨਿਰਗੁਣ ਸਰਗੁਣ ਇਕ ਮਰਦੰਗ ਵਜਾਏਗਾ। ਕਾਇਆ ਚੋਲੀ ਰੰਗ ਚੜ੍ਹਾਏਗਾ। ਨਵ ਖੰਡ ਪ੍ਰਿਥਮੀ ਖੰਡ ਖੰਡ ਵਖਾਏਗਾ। ਲੱਖ ਚੁਰਾਸੀ ਨਾਰ ਦੁਹਾਗਣ ਰੰਡ, ਹਰਿ ਜੂ ਕੰਤ ਨਜ਼ਰ ਨਾ ਆਏਗਾ। ਜਨ ਭਗਤਾਂ ਪੂਰੀ ਕਰੇ ਮੰਗ, ਬਣ ਦਰਵੇਸ਼ ਸੇਵ ਕਮਾਏਗਾ। ਆਤਮ ਸੇਜਾ ਬੈਠ ਪਲੰਘ, ਸਚ ਸਨੇਹੁੜਾ ਆਪ ਸੁਣਾਏਗਾ। ਨੰਗੀ ਹੋਣ ਨਾ ਦੇਵੇ ਕੰਡ, ਸਿਰ ਆਪਣਾ ਹੱਥ ਟਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੂਰ ਦੁਰਾਡੇ ਨੇਰਨ ਨੇਰਾ ਹੋ ਕੇ ਆਪ ਉਠਾਏਗਾ। ਗੁਰਮੁਖ ਸੱਚਾ ਉਠੇਗਾ। ਸ੍ਰੀ ਭਗਵਾਨ ਤੁਠੇਗਾ। ਘਰ ਘਰ ਜਾ ਕੇ ਪੁਛੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤ ਕਦੇ ਨਾ ਲੁਕੇਗਾ। ਸਾਚੇ ਭਗਤੋ ਕਰੋ ਖਿਆਲ, ਸ੍ਰੀ ਭਗਵਾਨ ਆਪ ਜਣਾਇੰਦਾ। ਨਿਰਗੁਣ ਬਣਿਆ ਆਪ ਦਲਾਲ, ਸ਼ਬਦ ਵਿਚੋਲਾ ਵਿਚ ਰਖਾਇੰਦਾ। ਗੋਬਿੰਦ ਨੀਹਾਂ ਹੇਠਾਂ ਦਿਤੇ ਬਾਲ, ਕਲਜੁਗ ਨੀਂਹ ਜਗਤ ਉਖੜਾਇੰਦਾ। ਸਤਿ ਦਵਾਰ ਬਣੇ ਸੱਚੀ ਧਰਮਸਾਲ, ਜੀਵਾਂ ਜੰਤਾਂ ਆਪ ਵਖਾਇੰਦਾ। ਓਥੇ ਲੇਖਾ ਚੁਕੇ ਸ਼ਾਹ ਕੰਗਾਲ, ਊਚ ਨੀਚ ਰਹਿਣ ਕੋਇ ਨਾ ਪਾਇੰਦਾ। ਨਜ਼ਰੀ ਆਏ ਪੁਰਖ ਅਕਾਲ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਸਤਿਜੁਗ ਚਲੇ ਅਵੱਲੜੀ ਚਾਲ, ਕਲਜੁਗ ਕੂੜਾ ਪੰਧ ਮੁਕਾਇੰਦਾ। ਭਗਤਾਂ ਤੋੜੇ ਨਾਤਾ ਕਾਲ ਮਹਾਂਕਾਲ, ਭਗਤਾਂ ਆਪਣੀ ਗੋਦ ਉਠਾਇੰਦਾ। ਦੇਵੇ ਨਾਮ ਸੱਚਾ ਧੰਨ ਮਾਲ, ਠੱਗ ਚੋਰ ਯਾਰ ਲੁਟ ਕੋਇ ਨਾ ਜਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਦੂਰ ਦੁਰਾਡਾ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਇੰਦਾ। ਤੁਹਾਡਾ ਹੱਲ ਕਰੇ ਸਵਾਲ, ਪਰਗਟ ਹੋ ਅਬਿਨਾਸ਼ੀ ਦੀਨ ਦਿਆਲ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਦੇਵੇ ਕਰਤਾਰ, ਕਰਤਾ ਪੁਰਖ ਵੱਡੀ ਵਡਿਆਈਆ। ਬੁੱਢੇ ਨੱਢੇ ਬਾਲੇ ਸਰਬ ਪਰਵਾਰ, ਬਚਿਆ ਕੋਇ ਰਹਿਣ ਨਾ ਪਾਈਆ। ਜਿਸ ਜਨ ਨਿਝ ਨੇਤਰ ਦਿਤਾ ਇਕ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਬੇਪਰਵਾਹ ਪਰਵਰਦਿਗਾਰ, ਪੱਲੂ ਆਪਣਾ ਨਾਮ ਫੜਾਈਆ। ਲੇਖਾ ਜਾਣੇ ਸਾਂਝਾ ਯਾਰ, ਸਖੀ ਸਰਵਰ ਇਕੋ ਇਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਲਾ ਦਏ ਸਮਝਾਈਆ। ਸਾਚਾ ਵੇਲਾ ਔਣਾ ਜਗ, ਜਗ ਜੀਵਣ ਦਾਤਾ ਆਪ ਜਣਾਇੰਦਾ। ਪ੍ਰਭ ਸਨੇਹੁੜਾ ਦੇਵੇ ਉਪਰ ਚੜ੍ਹ ਕੇ ਸ਼ਾਹ ਰਗ, ਜਨ ਭਗਤਾਂ ਆਪ ਜਣਾਇੰਦਾ। ਭਗਤ ਦਵਾਰੇ ਆਓ ਭੱਜ, ਰਾਹ ਇਕੋ ਇਕ ਵਖਾਇੰਦਾ। ਜਿਥੇ ਕਿਸੇ ਦਾ ਕੋਈ ਨਿਸ਼ਾਨਾ ਨਾ ਜਾਏ ਲੱਗ, ਤੀਰ ਤਲਵਾਰ ਘਾਉ ਨਾ ਕੋਇ ਰਖਾਇੰਦਾ। ਕਲਜੁਗ ਅਗਨੀ ਪੋਹ ਨਾ ਸਕੇ ਅੱਗ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਗੁਰਮੁਖੋ ਤੁਹਾਡੀ ਦੋ ਜਹਾਨ ਹੱਦ, ਸ੍ਰੀ ਭਗਵਾਨ ਵੰਡ ਵੰਡਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਆਪਣੀ ਗੋਦ ਬਹਾਇੰਦਾ।

ਸੋਹੰ ਢੋਲਾ ਗੌਣਾ ਛੰਦ, ਸਾਚੀ ਸਿਖਿਆ ਇਕ ਜਣਾਇੰਦਾ। ਸੋਵਤ ਜਾਗਤ ਇਕੋ ਅਨੰਦ, ਜੀਵਣ ਮਰਨ ਇਕੋ ਘਰ ਵਖਾਇੰਦਾ। ਏਥੇ ਓਥੇ ਮੁੱਕੇ ਪੰਧ, ਲੇਖਾ ਹੋਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਰਮ ਭੁਲੇਖਾ ਆਪ ਕਢਾਇੰਦਾ। ਭਰਮ ਭੁਲੇਖਾ ਕਰੋ ਦੂਰ, ਦਰ ਦਵਾਰ ਰਿਹਾ ਜਣਾਈਆ। ਪਰਗਟ ਹੋਇਆ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਈਆ। ਪਹਿਲੋਂ ਬਖ਼ਸ਼ੇ ਸਰਬ ਕਸੂਰ, ਫੇਰ ਦਿਤੀ ਚਰਨ ਸਰਨਾਈਆ। ਅੰਤਮ ਆਸਾ ਕਰੇ ਪੂਰ, ਨਿਰਾਸਾ ਕੋਇ ਰਹਿਣ ਨਾ ਪਾਈਆ। ਨਾਤਾ ਤੁਟੇ ਸ੍ਰਿਸ਼ਟੀ ਕੂੜ, ਸਤਿਗੁਰ ਚਰਨ ਮਿਲੇ ਸਰਨਾਈਆ। ਸਤਿਗੁਰ ਸਰਨ ਸਾਚੀ ਧੂੜ, ਨਿਰਮਲ ਜੋਤ ਕਰੇ ਰੁਸ਼ਨਾਈਆ। ਚਤਰ ਸੁਘੜ ਬਣਾਏ ਮੂੜ੍ਹ, ਜਿਸ ਜਨ ਆਪਣਾ ਭੇਵ ਖੁਲ੍ਹਾਈਆ। ਨਾਦ ਸੁਣਾਏ ਇਕੋ ਤੂਰ, ਤੁਰਯਾ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤਾਂ ਚਾੜ੍ਹੇ ਇਕ ਰੰਗ, ਰੰਗ ਰੰਗੀਲਾ ਦਇਆ ਕਮਾਈਆ। ਆਤਮ ਸੁਹਾਏ ਸੇਜ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਦਿਵਸ ਰੈਣ ਵੱਜੇ ਮਰਦੰਗ, ਧੁਨ ਆਤਮਕ ਰਾਗ ਸੁਣਾਈਆ। ਪੰਚ ਵਿਕਾਰਾ ਕਰੇ ਖੰਡ ਖੰਡ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਨਿਝ ਆਤਮ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਦਰਸਾਈਆ। ਸੋਹੰ ਢੋਲਾ ਸਾਚਾ ਛੰਦ, ਚਾਰ ਵਰਨ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਰਿਹਾ ਚੁਕਾਈਆ। ਕਲਜੁਗ ਲੇਖਾ ਮੁੱਕੇ ਮਾਤ, ਮਾਤ ਰਹਿਣ ਨਾ ਪਾਈਆ। ਜਨ ਭਗਤਾਂ ਬਣੇ ਇਕ ਜਮਾਤ, ਪੱਟੀ ਇਕੋ ਇਕ ਪੜ੍ਹਾਈਆ। ਲੇਖਾ ਲਿਖੇ ਬਿਨ ਕਲਮ ਦਵਾਤ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਸਾਚੀ ਗਾਥ, ਬ੍ਰਹਮ ਪਾਰਬ੍ਰਹਮ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਿਖਿਆ ਦਏ ਦ੍ਰਿੜਾਈਆ। ਸਤਿਜੁਗ ਸਿਖਿਆ ਚਾਰ ਵਰਨ, ਹਰਿ ਕਰਤਾ ਆਪ ਜਣਾਇੰਦਾ। ਜਨ ਭਗਤਾਂ ਨੇਤਰ ਖੋਲ੍ਹੇ ਹਰਨ ਫਰਨ, ਨਿਜ ਨੇਤਰ ਪੜਦਾ ਲਾਹਿੰਦਾ। ਨਾਤਾ ਤੁਟੇ ਮਰਨ ਜਨਮ, ਜਨਮ ਮਰਨ ਇਕੋ ਘਰ ਵਖਾਇੰਦਾ। ਸਾਹਿਬ ਆਇਆ ਤਰਨੀ ਤਰਨ, ਹਰਿਜਨ ਸਾਚੇ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਡੂੰਘੀ ਭਵਰੀ ਵੇਖ ਵਖਾਇੰਦਾ। ਡੂੰਘੀ ਭਵਰੀ ਵੇਖੇ ਸਾਗਰ, ਗਹਿਰ ਗੰਭੀਰ ਖੋਜ ਖੁਜਾਈਆ। ਲੇਖਾ ਜਾਣੇ ਪੰਜ ਤੱਤ ਕਾਇਆ ਗਾਗਰ, ਤ੍ਰੈਗੁਣ ਲੇਖਾ ਥਾਉਂ ਥਾਈਂਆ। ਗ਼ਰੀਬ ਨਿਮਾਣਿਆ ਜਗਤ ਨਿਤਾਣਿਆਂ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਮਿਹਰ ਮਿਹਰ ਮਿਹਰ ਬੇਪਰਵਾਹੀਆ। ਮਿਹਰਵਾਨ ਮਿਹਰਵਾਨ ਮਿਹਰਵਾਨ ਦੇਵੇ ਦਾਨ, ਦਾਤਾ ਦਾਨੀ ਇਕ ਅਖਵਾਇੰਦਾ। ਕਲਜੁਗ ਅੰਤ ਹੋ ਪਰਧਾਨ, ਸੰਤ ਸਾਜਣ ਵੇਖ ਵਖਾਇੰਦਾ। ਬਿਨ ਕਲਮਿਉਂ ਕਰੇ ਕਲਿਆਣ, ਮੁਰੀਦ ਮੁਰਸ਼ਦ ਆਪ ਜਣਾਇੰਦਾ। ਕਾਇਨਾਤ ਵੇਖੇ ਮਾਰ ਧਿਆਨ, ਨੇਤਰ ਨੈਣ ਨੈਣ ਉਠਾਇੰਦਾ । ਪੀਰ ਪੈਗ਼ੰਬਰ ਹੋਣ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤ ਉਠਾਵਾਂਗਾ। ਧੁਰ ਸੰਦੇਸਾ ਹੁਕਮ ਸੁਣਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਦਰ ਬਹਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਰਲਾਵਾਂਗਾ। ਤ੍ਰੈਗੁਣ ਲੇਖਾ ਆਪ ਚੁਕਾਵਾਂਗਾ। ਪੰਜ ਤੱਤ ਭਰਮ ਭੁਲੇਖਾ ਬਾਹਰ ਕਢਾਵਾਂਗਾ। ਮੁੱਲਾ ਸ਼ੇਖ਼

ਪੜਦਾ ਲਾਹਵਾਂਗਾ। ਪੰਡਤ ਪਾਂਧੇ ਦੱਸ ਸੰਦੇਸ ਜਣਾਵਾਂਗਾ। ਲੱਖ ਚੁਰਾਸੀ ਹੋਣਾ ਖੇਤ, ਰਣ ਭੂਮੀ ਰੰਗ ਰੰਗਾਵਾਂਗਾ। ਨਿਰਗੁਣ ਹੋ ਕੇ ਖੇਲਾਂ ਖੇਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਰਦੰਗ ਵਜਾਵਾਂਗਾ। ਸਚ ਮਰਦੰਗ ਵੱਜੇਗਾ। ਕਲਜੁਗ ਕੂੜਾ ਭੱਜੇਗਾ। ਸਤਿਜੁਗ ਸਾਚਾ ਸਜੇਗਾ। ਭਗਤ ਭਗਵਾਨ ਪੜਦਾ ਕੱਜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਆਪੇ ਸੱਦੇਗਾ। ਗੁਰ ਗੋਬਿੰਦ ਧੁਰ ਦੀ ਕਾਰ, ਨਿਰਗੁਣ ਸਰਗੁਣ ਰਿਹਾ ਜਣਾਈਆ। ਅੰਮ੍ਰਿਤ ਆਤਮ ਭਰ ਭੰਡਾਰ, ਜੀਵ ਜੰਤ ਵਰਤਾਈਆ। ਸ਼ਬਦ ਮਿਆਨੋਂ ਖਿਚ ਕਟਾਰ, ਖੜਗ ਖੰਡਾ ਚਮਕਾਈਆ। ਜੀਵ ਰੱਖਿਆ ਕਰੇ ਸਰਬ ਸੰਸਾਰ, ਦੁਸ਼ਟਾਂ ਮੇਟ ਮਿਟਾਈਆ। ਬੇਜ਼ਬਾਨਾਂ ਉਤੇ ਕਦੇ ਨਾ ਕਰੇ ਵਾਰ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਗੋਬਿੰਦ ਸੂਰਾ ਸੂਰਬੀਰ ਬਲਕਾਰ, ਨਿਹਥਿਆਂ ਉਤੇ ਹੱਥ ਨਾ ਕਦੇ ਉਠਾਈਆ। ਜੀਵਾਂ ਜੰਤਾਂ ਸਾਂਝਾ ਕਰੇ ਪਿਆਰ, ਦੂਈ ਦਵੈਤ ਨਾ ਕੋਇ ਰਖਾਈਆ। ਨਾਨਕ ਨਿਰਗੁਣ ਜੋਤੀ ਦਿਤੀ ਬਾਲ, ਗੋਬਿੰਦ ਜੋਤ ਰੁਸ਼ਨਾਈਆ। ਜਿਸ ਦਾ ਪਿਤਾ ਪੁਰਖ ਅਕਾਲ, ਕਿਉਂ ਦੁਸ਼ਟ ਰੂਪ ਵਟਾਈਆ। ਉਹਦੇ ਪਰੇਮ ਅੰਦਰ ਸਾਰੇ ਹੋਏ ਹਲਾਲ, ਝਟਕਾ ਕਰਨ ਦੀ ਲੋੜ ਰਹੀ ਨਾ ਰਾਈਆ। ਜਿਨ੍ਹਾਂ ਅੰਦਰ ਵਸੇ ਆਪ ਦੀਨ ਦਿਆਲ, ਮਿਹਰਵਾਨ ਆਪਣਾ ਡੇਰਾ ਲਾਈਆ। ਓਨ੍ਹਾਂ ਦਾ ਗੁਰੂ ਗੋਬਿੰਦ ਬਣੇ ਕਾਲ, ਕਾਲ ਗਰਾਸੀ ਆਪ ਹੋ ਜਾਈਆ। ਸਤਿਗੁਰ ਸਦਾ ਸਦਾ ਦਿਆਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਦਰ, ਗੋਬਿੰਦ ਖੰਡਾ ਤਿਖੀ ਧਾਰ, ਗੁਰਸਿਖਾਂ ਕਰੇ ਸਚ ਪਿਆਰ ਪਰੇਮ ਪਿਆਰ, ਕਟਾਰ ਲਾਲ ਧਾਰ ਵਖਾਈਆ। ਗੁਰ ਗੋਬਿੰਦ ਨਾ ਕੀਤਾ ਝਟਕਾ, ਸੀਸ ਧੜ ਨਾ ਅੱਡ ਕਰਾਈਆ। ਏਹੋ ਸਭ ਨੂੰ ਖਾ ਗਿਆ ਖਟਕਾ, ਖੱਟੀ ਹੱਥ ਕਿਸੇ ਨਾ ਆਈਆ। ਧਰਮ ਦਵਾਰੇ ਜੀਵ ਲਟਕਾ, ਜੋ ਬਣਿਆ ਬੱਕਰਾ ਮਾਤ ਕਸਾਈਆ। ਅੱਗੇ ਕਿਸੇ ਨਾ ਪਲਟਿਆ ਪੱਤਰਾ, ਨਾਨਕ ਗੋਬਿੰਦ ਦਏ ਨਾ ਕੋਇ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਰਿਹਾ ਜਣਾਈਆ। ਸਤਿਗੁਰ ਗੋਬਿੰਦ ਬੱਕਰੇ ਕਦੀ ਨਾ ਵੱਢੇ, ਦੁਖੀਆਂ ਦਰਦ ਆਪ ਵੰਡਾਇੰਦਾ। ਜਿਸ ਆਪਣੇ ਬੱਚੇ ਨੀਹਾਂ ਹੇਠਾਂ ਦੱਬੇ, ਕਿਉਂ ਮਾਸੂਮਾਂ ਉਤੇ ਹੱਥ ਉਠਾਇੰਦਾ। ਰਸਨ ਹਲਕਾਏ ਸਾਰੇ ਬੱਧੇ, ਕੂੜੀ ਰਸ ਜਗਤ ਲੋਭਾਇੰਦਾ। ਅੰਮ੍ਰਿਤ ਧਾਰ ਗੁਰਮੁਖ ਪਿਆਰ ਗੋਬਿੰਦ ਵਿਚਾਰ ਲੱਖ ਚੁਰਾਸੀ ਵਿਚੋਂ ਥੋੜੇ ਲੱਭੇ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਬਾਕੀ ਧਰਮ ਰਾਏ ਦਵਾਰੇ ਛੱਡੇ, ਅੱਗੇ ਹੋ ਨਾ ਕੋਇ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਗੁਰ ਗੋਬਿੰਦ ਗੋਬਿੰਦ ਗੁਰ ਗੁਰਮੁਖ ਪਿਆਰ ਰੰਗ ਰੰਗਾਇੰਦਾ। ਮਨ ਪੰਖੀ ਨਾ ਜਾਏ ਦੌੜ, ਉਡ ਉਡ ਨਾ ਦਹਿ ਦਿਸ਼ ਧਾਈਆ। ਜਿਸ ਸਤਿਗੁਰ ਪੂਰਾ ਜਾਏ ਬੌਹੜ, ਸ਼ਬਦ ਡੋਰ ਬੰਧਾਈਆ। ਬੁਧੀ ਕਰੇ ਅਵਰ ਦੀ ਔਰ, ਮਨ ਚਲੇ ਨਾ ਕੋਇ ਚਤਰਾਈਆ। ਪੰਚ ਵਿਕਾਰ ਨਾ ਪਾਏ ਸ਼ੋਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਮਾਇਆ ਮਮਤਾ ਹਉਮੇਂ ਹੰਗਤਾ ਗੜ੍ਹ ਹੰਕਾਰੀ ਦੇਵੇ ਤੋੜ, ਨਿਵਣ ਸੋ ਅੱਖਰ ਇਕ ਸਮਝਾਈਆ। ਸੁਰਤ ਸਵਾਣੀ ਸ਼ਬਦ ਹਾਣੀ ਦੇਵੇ ਜੋੜ, ਆਪ ਆਪਣੀ ਦਇਆ ਕਮਾਈਆ। ਗੁਰਮੁਖ ਚੜ੍ਹੇ ਸਾਚੇ ਘੋੜ, ਕਾਇਆ ਮੰਦਰ ਅੰਦਰ ਨੱਠੇ ਵਾਹੋ ਦਾਹੀਆ। ਸਤਿਗੁਰ ਵਖਾਏ ਇਕੋ ਪੌੜ, ਪੌੜਾ ਆਪਣਾ ਨਾਮ ਜਣਾਈਆ। ਨਜ਼ਰੀ ਆਏ ਪਰਕਾਸ਼ ਅੰਧ ਘੋਰ, ਅੰਧੇਰ ਰਹੇ ਨਾ ਰਾਈਆ। ਮਨ ਦਾ ਰਹੇ ਨਾ ਕੋਈ ਜ਼ੋਰ, ਨਿਉਂ ਨਿਉਂ ਲਾਗੇ

ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਮਨ ਮਮਤਾ ਦਏ ਮਿਟਾਈਆ। ਮਨ ਮਮਤਾ ਮਿਟੇ ਆਸਾ, ਤ੍ਰਿਸਨਾ ਰਹੇ ਨਾ ਰਾਈਆ। ਜਿਸ ਸਤਿਗੁਰ ਚਰਨ ਕਵਲ ਦੇਵੇ ਭਰਵਾਸਾ, ਘਰ ਇਕੋ ਨਜ਼ਰੀ ਆਈਆ। ਲੇਖਾ ਜਾਣੇ ਪਵਣ ਸਵਾਸਾ, ਪਵਣ ਪਵਣੀ ਆਪ ਸਮਾਈਆ। ਆਪਣਾ ਖੋਲ੍ਹ ਸੁਣਾਏ ਖੁਲਾਸਾ, ਭੇਵ ਅਭੇਦ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਇਕੋ ਬੰਧਨ ਪਾਈਆ। ਮਨ ਵਾਸਨਾ ਪਾਏ ਬੰਧਨ, ਤੰਦੀ ਤੰਦ ਬੰਧਾਇੰਦਾ। ਗੁਰਮੁਖ ਮਸਤਕ ਲਾਏ ਚੰਦਨ, ਟਿੱਕਾ ਇਕ ਜਣਾਇੰਦਾ। ਅੰਤਮ ਦੇਵੇ ਸਚ ਅਨੰਦਨ, ਕੂੜੀ ਕਿਰਿਆ ਬਾਹਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਨ ਵਾਸਨਾ ਬੰਦ ਕਰਾਇੰਦਾ। ਮਨ ਵਾਸਨਾ ਦੇਵੇ ਕੱਟ, ਕਟਾਕਸ਼ ਆਪਣਾ ਨਾਮ ਲਗਾਈਆ। ਸਚ ਦਵਾਰ ਵਖਾਏ ਹੱਟ, ਜਿਸ ਘਰ ਸਤਿਗੁਰ ਆਸਣ ਲਾਈਆ। ਹਰਿਜਨ ਚਰਨੀ ਜਾਏ ਢੱਠ, ਮਾਣ ਅਭਿਮਾਨ ਮਿਟਾਈਆ। ਦੀਨ ਦਿਆਲ ਸਿਰ ਰੱਖੇ ਦੇ ਕਰ ਹੱਥ, ਸਮਰਥ ਹੋਏ ਸਹਾਈਆ। ਕਰ ਕਿਰਪਾ ਪਾਏ ਨਾਮ ਨੱਥ, ਮਨ ਚਲੇ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਮਨ ਵਾਸਨਾ ਮਨ ਹੀ ਵਿਚ ਖਪਾਈਆ। ਮਨ ਵਾਸਨਾ ਮਨ ਵਿਚ ਦੱਬੇ, ਆਪਣਾ ਭਾਰ ਰਖਾਈਆ। ਗੁਰਮੁਖ ਆਤਮ ਅੰਤਰ ਸਾਚੀ ਸੇਜਾ ਸੱਦੇ, ਨਾਮ ਸਨੇਹੁੜਾ ਜਣਾਈਆ। ਪਾਰ ਕਰਾਏ ਕੂੜੀ ਹੱਦੇ, ਸਾਚੇ ਮੰਦਰ ਆਪ ਬਹਾਈਆ। ਜੋ ਜਨ ਗਾਏ ਸੋਹੰ ਛੰਦੇ, ਤਿਸ ਮਨ ਸਕੇ ਨਾ ਕਦੇ ਡੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਿਨ ਸਤਿਗੁਰ ਸ਼ਬਦ ਮਨ ਹੱਥ ਕਿਸੇ ਨਾ ਆਈਆ। ਏਥੇ ਠੀਕ ਓਥੇ ਨਾਲ, ਵਿਛੋੜਾ ਨਾ ਕੋਇ ਰਖਾਇੰਦਾ। ਕਿਰਪਾ ਕਰ ਆਪ ਕਿਰਪਾਲ, ਜਗਤ ਦੁੱਖ ਜਨਮ ਦੁੱਖ ਕਰਮ ਦੁੱਖ ਆਪ ਮਿਟਾਇੰਦਾ। ਦੇਵਣਹਾਰਾ ਸਾਚਾ ਸੁੱਖ, ਉਜਲ ਕਰੇ ਮਾਤ ਮੁਖ, ਮੁਖ ਮੁਖੜਾ ਆਪ ਸਾਲਾਹਿੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਆਦਿ ਜੁਗਾਦਿ ਗੋਦੀ ਲਏ ਚੁੱਕ, ਚੁਕ ਆਪਣੀ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਥੇ ਓਥੇ ਦੋ ਜਹਾਨ ਸਾਚਾ ਸੁਖ ਉਪਜਾਇੰਦਾ।

੨੨ ਫੱਗਣ ੨੦੧੯ ਬਿਕ੍ਰਮੀ ਜਮਾਦਾਰ ਹਰਚੰਦ ਸਿੰਘ ਦੇ ਗ੍ਰਹਿ ਸੀ੦ ਐਮ੦ ਈ੦ ਕਿਰਕੀ ਬੰਗਲਾ ਜੇ ੯ ਪੂਨਾ

ਭਗਤ ਸੇਜਾ ਆਤਮ ਪਲੰਘ, ਜੁਗ ਜੁਗ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਮਿਲੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਫੇਰਾ ਪਾਈਆ। ਆਤਮ ਪਰਮਾਤਮ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚੋਂ ਦਰਸਾਈਆ। ਗੀਤ ਸੁਹਾਗੀ ਸੁਣਾਏ ਛੰਦ, ਅਨਬੋਲਤ ਰਾਗ ਅਲਾਈਆ। ਨਿਰਮਲ ਜੋਤ ਚਾੜ੍ਹੇ ਚੰਦ, ਨੂਰੋ ਨੂਰ ਨੂਰ ਰੁਸ਼ਨਾਈਆ। ਅਨਹਦ ਵਜਾਏ ਨਦ, ਧੁਨ ਆਤਮਕ ਨਾਮ ਜਣਾਈਆ। ਕੂੜੀ ਕਿਰਿਆ ਕਰੇ ਪਾਰ ਹੱਦ, ਸਚ ਦਵਾਰਾ ਇਕ ਦਰਸਾਈਆ। ਮਾਇਆ ਮਮਤਾ ਖਹਿੜਾ ਜਾਏ ਛੱਡ, ਹਉਮੇਂ ਹੰਗਤਾ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਪੜਦਾ ਦੇਵੇ ਕੱਜ, ਸਿਰ ਆਪਣਾ ਹੱਥ ਟਿਕਾਈਆ। ਅੰਮ੍ਰਿਤ ਜਾਮ ਪਿਆਏ ਮਧ, ਰਸ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਹੋਏ ਆਪ ਸਹਾਈਆ। ਭਗਤ ਸੇਜਾ ਤੱਕੇ ਰਾਹ, ਨਿਤ ਨਿਤ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਮਿਲੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਬੋਧ ਅਗਾਧ ਦਏ ਸਲਾਹ, ਸ਼ਬਦੀ ਨਾਮ ਦ੍ਰਿੜਾਈਆ। ਡੂੰਘੀ ਕਵਰੀ ਬਾਹਰ ਲਏ ਕਢਾ, ਭਵਰੀ ਭੇਵ ਰਹੇ ਨਾ ਰਾਈਆ। ਸਾਚਾ ਮਾਰਗ ਦਏ ਦਰਸਾ, ਗ੍ਰਹਿ ਮੰਦਰ ਕੁੰਡਾ ਲਾਹੀਆ। ਅੰਦਰੇ ਅੰਦਰ ਲਏ ਮਿਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਭਗਤ ਸੱਚਾ ਕਰੇ ਪੁਕਾਰ, ਨਿਤ ਨਿਤ ਧਿਆਨ ਲਗਾਇਆ। ਕਵਣ ਵੇਲਾ ਪ੍ਰਭ ਮਿਲੇ ਪਰਵਰਦਿਗਾਰ, ਬੇਪਰਵਾਹ ਫੇਰਾ ਪਾਇਆ। ਮੁਰੀਦ ਮੁਰਸ਼ਦ ਦਏ ਦੀਦਾਰ, ਨਿਰਗੁਣ ਦੀਦ ਇਕੋ ਚੰਦ ਚੜ੍ਹਾਇਆ। ਲੇਖਾ ਜਾਣੇ ਗੁਪਤ ਜ਼ਾਹਰ, ਭੇਵ ਅਭੇਦਾ ਆਪ ਖੁਲਾਇਆ। ਮਹੱਲ ਸੁਹਾਏ ਇਕ ਮਨਾਰ, ਛੱਪਰ ਛੰਨ ਨਾ ਕੋਇ ਛੁਹਾਇਆ। ਕਮਲਾਪਤ ਕਰੇ ਪਿਆਰ, ਬਹੁ ਭਾਂਤੀ ਵੇਖ ਵਖਾਇਆ। ਬੂੰਦ ਸਵਾਂਤੀ ਦੇਵੇ ਠੰਡੀ ਠਾਰ, ਅੰਮ੍ਰਿਤ ਆਤਮ ਜਲ ਪਿਆਇਆ। ਜੁਗ ਜੁਗ ਦਾ ਦੁਖੜਾ ਦਏ ਨਵਾਰ, ਲੱਖ ਚੁਰਾਸੀ ਫੰਦ ਕਟਾਇਆ। ਚਰਨ ਕਵਲ ਦੇਵੇ ਸਚ ਪਿਆਰ, ਪਰੇਮ ਪ੍ਰੀਤੀ ਇਕ ਜਣਾਇਆ । ਫੜ ਬਾਂਹੋਂ ਕਰੇ ਪਾਰ, ਰਾਏ ਧਰਮ ਨਾ ਦਏ ਸਜ਼ਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਵੇਖ ਵਖਾਇਆ । ਭਗਤ ਆਤਮ ਸੇਜਾ ਰਹੀ ਉਡੀਕ, ਇਕੋ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਮਿਲੇ ਲਾਸ਼ਰੀਕ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਮੇਰਾ ਮਿਟੇ ਅੰਧੇਰਾ ਤਾਰੀਕ, ਸਾਚਾ ਚੰਦ ਕਰੇ ਰੁਸ਼ਨਾਈਆ। ਪਿਛਲਾ ਲਹਿਣਾ ਚੁੱਕੇ ਠੀਕ, ਅੱਗੇ ਠੀਕਰ ਭੰਨ ਵਖਾਈਆ। ਵਸਣਹਾਰਾ ਹਸਤ ਕੀਟ, ਦਰ ਮੇਰਾ ਦਏ ਸੁਹਾਈਆ। ਸਚ ਸੁਹੰਜਣੀ ਦੱਸੇ ਪ੍ਰੀਤ, ਪੀਆ ਪ੍ਰੀਤਮ ਵਡ ਵਡਿਆਈਆ। ਨਿਰਗੁਣ ਨਿਰਵੈਰ ਨਿਰਾਕਾਰ ਜਣਾਏ ਗੀਤ, ਬਿਨ ਮੰਦਰ ਮਸੀਤ ਆਪ ਸੁਣਾਈਆ। ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਇਕ ਵਰ, ਖ਼ਾਲੀ ਝੋਲੀ ਦਏ ਭਰਾਈਆ। ਭਗਤ ਆਤਮ ਸੇਜਾ ਨੇਤਰ ਖੋਲ੍ਹ, ਨੈਣ ਨੈਣ ਤਕਾਈਆ। ਕਵਣ ਵੇਲਾ ਪ੍ਰਭ ਵਸੇ ਕੋਲ, ਘਰ ਸਾਚੇ ਹੋਏ ਸਹਾਈਆ। ਸ਼ਬਦ ਅਗੰਮ ਵਜਾਏ ਢੋਲ, ਅਨਾਦੀ ਨਾਦ ਸੁਣਾਈਆ। ਬਜਰ ਕਪਾਟੀ ਪੜਦਾ ਦੇਵੇ ਖੋਲ੍ਹ, ਦੂਈ ਦਵੈਤੀ ਰਹਿਣ ਨਾ ਪਾਈਆ। ਨਾਮ ਭੰਡਾਰਾ ਦਏ ਅਤੋਲ, ਤੁਲ ਕਦੇ ਨਾ ਜਾਈਆ। ਉਲਟਾ ਕਰੇ ਨਾਭ ਕੌਲ, ਝਿਰਨਾ ਨਿਝਰ ਆਪ ਝਿਰਾਈਆ। ਲੇਖਾ ਚੁਕੇ ਧਰਨੀ ਧਰਤ ਧੌਲ, ਸਿਰ ਆਪਣਾ ਹੱਥ ਰਖਾਈਆ। ਸਾਚਾ ਅੰਮ੍ਰਿਤ ਆਤਮ ਰਸ ਪਿਆਏ ਇਕੋ ਪੌਹਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਦਏ ਵਰਤਾਈਆ। ਭਗਤ ਸੇਜਾ ਹੋ ਨਿਮਾਣੀ, ਨੇਤਰ ਨੈਣਾਂ ਨੀਰ ਵਹਾਈਆ। ਕਵਣ ਵੇਲਾ ਪਾਰਬ੍ਰਹਮ ਪਤਿਪਰਮੇਸ਼ਵਰ ਮਿਲੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਜਨਮ ਜਨਮ ਦੀ ਸੁਣਾਏ ਕਹਾਣੀ, ਬੋਧ ਅਗਾਧ ਕਰੇ ਪੜ੍ਹਾਈਆ। ਅੰਤਰ ਦੇਵੇ ਠੰਡਾ ਪਾਣੀ, ਅੰਮ੍ਰਿਤ ਰਸ ਪਿਆਈਆ। ਭੇਵ ਖੁਲ੍ਹਾਏ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਇਕੋ ਘਰ ਜਣਾਈਆ। ਨਾਤਾ ਤੁਟੇ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਬੰਧਨ ਰਹੇ ਨਾ ਰਾਈਆ। ਇਕ ਜਣਾਏ ਪਦ ਨਿਰਬਾਣੀ, ਜਿਸ ਘਰ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਤ ਨਿਤ ਆਸਾ ਪੂਰ ਕਰਾਈਆ।

ਭਗਤ ਸੇਜਾ ਨੇਤਰ ਰੋ, ਇਕ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਮੇਰੇ ਨਾਲ ਜਾਏ ਛੋਹ, ਚਰਨ ਕਵਲ ਆਪ ਟਿਕਾਈਆ। ਦੀਨ ਦਿਆਲ ਠਾਕਰ ਸਵਾਮੀ ਮਿਹਰਵਾਨ ਮੇਰੇ ਜੋਗਾ ਜਾਏ ਹੋ, ਮੈਂ ਉਸ ਦੀ ਸੇਵ ਕਮਾਈਆ। ਅੰਦਰ ਬਾਹਰ ਗੁਪਤ ਜ਼ਾਹਰ ਕਰੇ ਲੋ, ਪਰਕਾਸ਼ ਪਰਕਾਸ਼ ਨਾਲ ਮਿਲਾਈਆ। ਦੁਰਮਤ ਮੈਲ ਦੇਵੇ ਧੋ, ਕਾਗ ਹੰਸ ਰੂਪ ਵਟਾਈਆ। ਸਾਚਾ ਢੋਆ ਦੇਵੇ ਢੋ, ਧੁਰ ਦੀ ਵਸਤ ਝੋਲੀ ਪਾਈਆ। ਮੇਰਾ ਭੇਵ ਨਾ ਜਾਣੇ ਕੋ, ਬਿਹਬਲ ਹੋ ਹੋ ਦਿਆਂ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਮੇਰਾ ਦੁਖੜਾ ਦਏ ਗਵਾਈਆ। ਭਗਤ ਸੇਜਾ ਨਿਤ ਨਿਤ ਉਠ, ਹਰਿ ਚਰਨ ਧਿਆਨ ਲਗਾਈਆ। ਸੋ ਪੁਰਖ ਨਿਰੰਜਣ ਜਾਏ ਤੁਠ, ਹਰਿ ਪੁਰਖ ਨਿਰੰਜਣ ਹੋਏ ਸਹਾਈਆ। ਏਕੰਕਾਰਾ ਅੰਮ੍ਰਿਤ ਜਾਮ ਪਿਆਏ ਘੁੱਟ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਦੇਵੇ ਭੰਡਾਰ ਅਤੁਟ, ਸ੍ਰੀ ਭਗਵਾਨ ਝੋਲੀ ਦਏ ਭਰਾਈਆ। ਪਾਰਬ੍ਰਹਮ ਕਰ ਕਿਰਪਾ ਮੈਨੂੰ ਲਏ ਪੁਛ, ਬ੍ਰਹਮ ਮਿਲੇ ਸਹਿਜ ਸੁਭਾਈਆ। ਮੇਰੀ ਸੁਹੰਜਣੀ ਸੋਹੇ ਰੁੱਤ, ਪਤ ਡਾਲੀ ਫੁਲ ਮਹਿਕਾਈਆ। ਮੈਂ ਦਰਸ ਕਰਾਂ ਅਬਿਨਾਸ਼ੀ ਅਚੁਤ, ਬਿਨ ਨੈਣਾਂ ਨਜ਼ਰੀ ਆਈਆ। ਅਗਲਾ ਲੇਖਾ ਲਵਾਂ ਪੁੱਛ, ਕਿਉਂ ਬੈਠਾ ਮੋਹੇ ਭੁਲਾਈਆ। ਕੇਹੜੀ ਗਲੋਂ ਗਿਆ ਰੁੱਸ, ਸੇਜ ਸੁਹੰਜਣੀ ਨਾ ਕੋਇ ਹੰਢਾਈਆ। ਘਰ ਵਿਚ ਘਰ ਬੈਠੋਂ ਲੁਕ, ਆਪਣੀ ਮਾਇਆ ਪੜਦਾ ਪਾਈਆ। ਅੰਤਮ ਵੇਲਾ ਗਿਆ ਢੁਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਭਗਤ ਸੇਜਾ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਜੁਗ ਚੌਕੜੀ ਤੇਰਾ ਸੰਗ, ਵਿਛੜ ਕਦੇ ਨਾ ਜਾਈਆ । ਠਾਕਰ ਸਵਾਮੀ ਦੀਨ ਦਿਆਲ ਤੂੰ ਹੋਏ ਕਦੇ ਨਾ ਨੰਗ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਕਰ ਕਿਰਪਾ ਮੇਰੇ ਅੰਤਰ ਲੰਘ, ਮਿਹਰ ਨਜ਼ਰ ਨੈਣ ਉਠਾਈਆ। ਸੁੰਞੀ ਹੋਈ ਸੇਜ ਪਲੰਘ, ਬਿਨ ਪਾਵਾ ਚੂਲ ਤੇਰਾ ਰਾਹ ਤਕਾਈਆ। ਜਨਮ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਤੇਰੀ ਇਕੋ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਤੇਰੇ ਚਰਨਾਂ ਸੀਸ ਨਿਵਾਈਆ। ਸ੍ਰੀ ਭਗਵਾਨ ਹੋ ਦਿਆਲ, ਦੀਨਨ ਦਇਆ ਕਮਾਇੰਦਾ । ਨਿਰਗੁਣ ਹੋ ਕੇ ਵੇਖਾਂ ਆਣ, ਸਰਗੁਣ ਭੇਵ ਚੁਕਾਇੰਦਾ। ਕਾਇਆ ਮੰਦਰ ਵੜ ਮਕਾਨ, ਦੋਂਹ ਹੱਥੀਂ ਪੜਦਾ ਆਪੇ ਲਾਹਿੰਦਾ। ਦੀਪਕ ਦੀਆ ਬਾਲ ਮਹਾਨ, ਜੋਤੀ ਜੋਤ ਡਗਮਗਾਇੰਦਾ। ਬਿਨ ਅੱਖਾਂ ਵੇਖੇ ਮਾਰ ਧਿਆਨ, ਬਿਨ ਨੇਤਰ ਨੈਣ ਖੁਲ੍ਹਾਇੰਦਾ। ਬਿਨ ਰਸਨਾ ਜਿਹਵਾ ਗਾਏ ਗਾਨ, ਬਿਨ ਬੱਤੀ ਦੰਦ ਸਿਫ਼ਤ ਸਾਲਾਹਿੰਦਾ । ਬਿਨ ਪੜ੍ਹਿਆਂ ਦੇਵੇ ਗਿਆਨ, ਬੋਧ ਅਗਾਧੀ ਗਿਆਨ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਨਿਰੰਕਾਰਾ ਨਿਰਗੁਣ ਧਾਰਾ ਆਪ ਜਣਾਇੰਦਾ। ਭਗਤ ਸੇਜ ਸੁਹਾਵਾਂਗਾ। ਨਿਰਵੈਰ ਹੋ ਕੇ ਆਵਾਂਗਾ। ਮਿਹਰਵਾਨ ਆਪ ਅਖਵਾਵਾਂਗਾ। ਧੁਰ ਦਾ ਦਾਨ ਝੋਲੀ ਪਾਵਾਂਗਾ। ਸ਼ਬਦ ਨਿਸ਼ਾਨ ਇਕ ਵਖਾਵਾਂਗਾ। ਦੋ ਜਹਾਨਾਂ ਵੇਖ ਵਖਾਵਾਂਗਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੰਧ ਮੁਕਾਵਾਂਗਾ। ਭਗਤ ਸਾਚੇ ਕਰ ਪਰਵਾਨ, ਪਰਵਾਨਗੀ ਇਕੋ ਇਕ ਜਣਾਵਾਂਗਾ। ਅੰਮ੍ਰਿਤ ਆਤਮ ਪੀਣ ਖਾਣ, ਵਸਤ ਅਮੋਲਕ ਝੋਲੀ ਪਾਵਾਂਗਾ। ਨਿਸ਼ਅੱਖਰ ਦੇ ਗਿਆਨ, ਅੱਖਰ ਵੰਡ ਨਾ ਕੋਇ ਵੰਡਾਵਾਂਗਾ। ਚੌਦਾਂ ਵਿਦਿਆ ਹੋਏ ਹੈਰਾਨ, ਚੌਦਾਂ ਤਬਕਾਂ ਡੇਰਾ ਢਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸੇਜ ਸੁਹਾਵਾਂਗਾ। ਜਨ ਭਗਤਾਂ

ਸੇਜ ਸੁਹਾਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਘਰ ਘਰ ਨਿਰਗੁਣ ਫੇਰਾ ਪਾਏਗਾ। ਸੋਈ ਸੁਰਤੀ ਆਪ ਜਗਾਏਗਾ। ਅਕਾਲ ਮੂਰਤੀ ਮੇਲ ਮਿਲਾਏਗਾ। ਨਾਦ ਤੂਰਤੀ ਰਾਗ ਸੁਣਾਏਗਾ। ਆਸਾ ਪੂਰਤੀ ਕਰ ਵਖਾਏਗਾ। ਰੰਗ ਗੂੜ੍ਹਤੀ ਇਕ ਚੜ੍ਹਾਏਗਾ। ਲੋਕਮਾਤ ਉਤਰ ਨਾ ਜਾਏਗਾ। ਗੁਰਮੁਖ ਸੇਜੇ ਬਹਿ ਕੇ ਸ਼ੁਕਰ ਮਨਾਏਗਾ। ਕੀਤਾ ਕੌਲ ਮੁਕਰ ਨਾ ਜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਇਕੋ ਦਰ ਖੁਲ੍ਹਾਏਗਾ। ਭਗਤ ਦਵਾਰੇ ਆਵਾਂਗਾ। ਭੇਵ ਅਭੇਦ ਖੁਲ੍ਹਾਵਾਂਗਾ। ਦੇਵੀ ਦੇਵ ਆਪ ਜਣਾਵਾਂਗਾ। ਬਣ ਸੇਵਕ ਸੇਵ ਕਮਾਵਾਂਗਾ। ਬਿਨ ਰਸਨਾ ਜਿਹਵ ਗੀਤ ਗੋਬਿੰਦ ਅਲਾਵਾਂਗਾ। ਆਤਮ ਸੇਜਾ ਵੇਖ ਨਿਹਕੇਵ, ਨਿਹਚਲ ਆਪਣਾ ਧਾਮ ਵਡਿਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਪੰਧ ਮੁਕਾਵਾਂਗਾ। ਜਨ ਭਗਤਾਂ ਪੰਧ ਮੁਕਾਏਗਾ। ਆਵਣ ਜਾਵਣ ਫੰਦ ਕਟਾਏਗਾ। ਲੱਖ ਚੁਰਾਸੀ ਰਹਿਣ ਨਾ ਪਾਏਗਾ। ਜਮ ਕੀ ਫਾਸੀ ਆਪ ਤੁੜਾਏਗਾ। ਰਾਏ ਧਰਮ ਦਰ ਦੁਰਕਾਏਗਾ। ਚਿਤਰ ਗੁਪਤ ਨਾ ਲੇਖ ਵਖਾਏਗਾ। ਲਾੜੀ ਮੌਤ ਨੈਣ ਸ਼ਰਮਾਏਗਾ। ਪਾਰਬ੍ਰਹਮ ਬ੍ਰਹਮ ਇਕੋ ਨਜ਼ਰੀ ਆਏਗਾ। ਨਿਹਕਰਮੀ ਆਪਣਾ ਕਰਮ ਕਮਾਏਗਾ। ਸਾਚੀ ਸਰਨ ਇਕ ਦਰਸਾਏਗਾ। ਨੇਤਰ ਹਰਨ ਫਰਨ ਖੁਲ੍ਹਾਏਗਾ। ਨਾਤਾ ਚਰਨ ਪ੍ਰੀਤੀ ਜੁੜਾਏਗਾ। ਜ਼ਾਤ ਪਾਤ ਨਾ ਕੋਇ ਰਖਾਏਗਾ। ਅੰਦਰ ਮਾਰ ਝਾਤ, ਆਪਣਾ ਆਸਣ ਲਾਏਗਾ। ਬੰਦ ਕਵਾੜੀ ਖੋਲ੍ਹ ਤਾਕ, ਦਸਮ ਦਵਾਰੀ ਕੁੰਡਾ ਆਪ ਤੁੜਾਏਗਾ। ਪੂਰਾ ਕਰੇ ਭਵਿਖਤ ਵਾਕ, ਗੋਬਿੰਦ ਮੇਲਾ ਆਪ ਕਰਾਏਗਾ। ਗੁਰ ਚੇਲਾ ਇਕੋ ਘਰ ਵਸਾਏਗਾ। ਜੋਤ ਨਿਰੰਜਣ ਚਾੜ੍ਹੇ ਤੇਲਾ, ਆਦਿ ਨਿਰੰਜਣ ਵੇਖ ਵਖਾਏਗਾ। ਘਰ ਆਏ ਸੱਜਣ ਸੁਹੇਲਾ, ਪੁਰਖ ਅਬਿਨਾਸ਼ੀ ਫੇਰਾ ਪਾਏਗਾ। ਬਿਨ ਭਗਤਾਂ ਕੋਈ ਨਾ ਜਾਣੇ ਵੇਲਾ, ਲੱਖ ਚੁਰਾਸੀ ਭਰਮ ਭੁਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਸੇਜਾ ਤੇਰੀ ਪੂਰੀ ਆਸ ਕਰਾਏਗਾ। ਤੇਰੀ ਪੂਰੀ ਆਸ ਕਰਾਵਾਂਗਾ। ਜਨਮ ਜਨਮ ਦੀ ਤਰਾਸ ਮਿਟਾਵਾਂਗਾ। ਕਰ ਪਰਕਾਸ਼ ਮਾਤ ਪਰਗਟਾਵਾਂਗਾ। ਸ਼ਬਦ ਅਨਾਦੀ ਨਾਦ ਸੁਣਾਵਾਂਗਾ। ਬਣ ਹਾਜੀ ਹੱਜ ਕਰਾਵਾਂਗਾ। ਮੱਕਾ ਕਾਅਬਾ ਇਕੋ ਦਰ ਵਖਾਵਾਂਗਾ। ਹੁਜਰਾ ਹੱਕ ਨਜ਼ਰੀ ਆਵਾਂਗਾ। ਲਾਸ਼ਰੀਕ ਫੇਰ ਅਖਵਾਵਾਂਗਾ। ਜਗਤ ਤਾਰੀਕ ਅੰਧੇਰ ਮਿਟਾਵਾਂਗਾ। ਪੀਰ ਪੈਗ਼ੰਬਰ ਨਾਲ ਮਿਲਾਵਾਂਗਾ। ਕੂੜਾ ਅਡੰਬਰ ਆਪ ਮਿਟਾਵਾਂਗਾ। ਸਚ ਸਵੰਬਰ ਇਕ ਰਚਾਵਾਂਗਾ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਘਰ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਆਪੇ ਚੜ੍ਹ, ਜਨ ਭਗਤਾਂ ਵੇਖ ਵਖਾਵਾਂਗਾ। ਆਤਮ ਸੇਜੇ ਚੜ੍ਹਾਂਗਾ। ਸਚ ਦਵਾਰੇ ਆਪੇ ਖੜਾਂਗਾ। ਆਤਮ ਪਰਮਾਤਮ ਢੋਲਾ ਪੜ੍ਹਾਂਗਾ। ਨਿਰਭੈ ਹੋ ਕਦੇ ਨਾ ਡਰਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਸਚ ਦਵਾਰੇ ਖੜਾਂਗਾ। ਆਤਮ ਸੇਜ ਸੁਹਾਵਾਂਗਾ। ਨਿਰਬਾਣ ਪਦ ਦਰਸਾਵਾਂਗਾ। ਜਗਤ ਦਵਾਰ ਹੱਦ ਪੰਧ ਮੁਕਾਵਾਂਗਾ। ਗੀਤ ਸੁਹਾਗੀ ਛੰਦ ਅਲਾਵਾਂਗਾ। ਅਜੱਪਾ ਜਾਪ ਕਰਾਵਾਂਗਾ। ਬੱਤੀ ਦੰਦ ਨਾ ਕੋਇ ਹਿਲਾਵਾਂਗਾ। ਮੰਦਰ ਮਸਜਦ ਮੱਠ ਸ਼ਿਵਦਵਾਲਾ ਘਰ ਘਰ ਵਿਚ ਆਪ ਪਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੇਜ ਸੁਹੰਜਣੀ ਇਕੋ ਰਾਵਾਂਗਾ। ਪ੍ਰਭ ਸੇਜ ਸੁਹੰਜਣੀ ਰਾਵੇਗਾ। ਕੰਤ ਕੰਤੂਹਲ ਅਖਵਾਵੇਗਾ। ਜਨ ਭਗਤਾਂ ਸੇਜ ਫੂਲ

ਬਰਸਾਵੇਗਾ। ਅਨਮੋਲ ਸੇਵਾ ਕਮਾਏਗਾ। ਅਭੁੱਲ ਭੁੱਲ ਕਦੇ ਨਾ ਜਾਏਗਾ। ਸਾਚੀ ਕੁਲ ਆਪ ਉਪਜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਜ ਸੁਹੰਜਣੀ ਇਕ ਵਡਿਆਏਗਾ। ਸੇਜ ਸੁਹੰਜਣੀ ਚੜ੍ਹਿਆ ਚਾ, ਘਰ ਆਪਣੇ ਖ਼ੁਸ਼ੀ ਮਨਾਈਆ। ਪਾਰਬ੍ਰਹਮ ਪ੍ਰਭ ਮਿਲੇ ਆ, ਮੇਰੀ ਆਸਾ ਰਹੇ ਨਾ ਰਾਈਆ। ਸਚ ਸਿੰਘਾਸਣ ਡੇਰਾ ਲਏ ਲਾ, ਸੋਭਾਵੰਤ ਵੱਡੀ ਵਡਿਆਈਆ। ਮੇਰਾ ਮੰਦਰ ਦਏ ਸੁਹਾ, ਅੰਦਰੇ ਅੰਦਰ ਕਰ ਰੁਸ਼ਨਾਈਆ। ਦੀਪਕ ਦੀਆ ਦਏ ਜਗਾ, ਬਾਤੀ ਤੇਲ ਕੋਇ ਨਾ ਪਾਈਆ। ਸਾਕੀ ਜਾਮ ਦਏ ਪਿਆ, ਮਧੁਰ ਇਕੋ ਰਸ ਵਖਾਈਆ। ਮੇਰੀ ਪਿਛਲੀ ਰੀਤੀ ਦਏ ਮਿਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਆਪਣਾ ਵਰ, ਘਰ ਮੇਰੇ ਫੇਰਾ ਪਾਈਆ। ਘਰ ਮੇਰੇ ਆਵੇ ਮੇਰਾ ਮਾਹੀ, ਮੈਂ ਇਕ ਧਿਆਨ ਲਗਾਇਆ। ਸਚ ਸੁਹੰਜਣੀ ਸੇਜ ਵਿਛਾਈ, ਆਪਣਾ ਆਪ ਆਸਣ ਡਾਹਿਆ। ਹੋ ਨਿਮਾਣੀ ਸੇਵ ਕਮਾਈ, ਬਲਹੀਣ ਦਏ ਦੁਹਾਇਆ। ਨੇਤਰ ਨੈਣ ਕੱਜਲ ਕੋਇ ਨਾ ਪਾਈ, ਮੀਢੀ ਸੀਸ ਨਾ ਕੋਇ ਗੁੰਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਇਕ ਵਰ, ਘਰ ਸਾਚੇ ਹੋਏ ਸਹਾਇਆ। ਸ੍ਰੀ ਭਗਵਾਨ ਅੱਗੋਂ ਹੱਸ, ਸਚ ਸੰਦੇਸ ਸੁਣਾਇੰਦਾ। ਮੈਂ ਪੰਧ ਮੁਕਾਵਾਂ ਨੱਸ ਨੱਸ, ਅੰਤਮ ਰਾਹ ਤਕਾਇੰਦਾ। ਬੀਸ ਬੀਸਾ ਹੋ ਪਰਗਟ, ਘਰ ਘਰ ਡੇਰਾ ਲਾਇੰਦਾ। ਸ਼ਬਦ ਅਗੰਮੀ ਵੱਜੇ ਨੱਦ, ਛੱਤੀ ਰਾਗ ਭੇਵ ਨਾ ਆਇੰਦਾ। ਪੂਰਬ ਜਨਮ ਦੀ ਮੁੱਕੇ ਹੱਦ, ਅਗਲਾ ਜਨਮ ਆਪਣੇ ਹੱਥ ਰਖਾਇੰਦਾ। ਸੰਤ ਸੁਹੇਲੇ ਦਰ ਆਪਣੇ ਸੱਦ, ਦਰ ਦਰਵਾਜ਼ਾ ਇਕੋ ਇਕ ਵਖਾਇੰਦਾ। ਨਵ ਦਵਾਰੇ ਪਾਰ ਕਰ ਹੱਦ, ਘਰ ਦਸਵੇਂ ਆਸਣ ਆਪ ਲਾਇੰਦਾ। ਪਰੇਮ ਪ੍ਰੀਤੀ ਅੰਦਰ ਬੱਝ, ਸਚ ਪ੍ਰੀਤੀ ਇਕ ਜਣਾਇੰਦਾ। ਤੇਰੇ ਉਤੇ ਬਹਿਵਾਂ ਸਜ, ਰੂਪ ਰੇਖ ਰੰਗ ਨਾ ਕੋਇ ਰਖਾਇੰਦਾ। ਤੇਰਾ ਪੜਦਾ ਲਵਾਂ ਕੱਜ, ਨਾਮ ਦੋਸ਼ਾਲਾ ਨਾਲ ਲਿਆਇੰਦਾ। ਭਗਤ ਭਗਵਾਨ ਦੋਹਾਂ ਦਾ ਇਕ ਨਗਾਰਾ ਜਾਏ ਵੱਜ, ਸੋਹੰ ਢੋਲਾ ਰਾਗ ਅਲਾਇੰਦਾ। ਜੋ ਘੜਿਆ ਸੋ ਜਾਏ ਭੱਜ, ਬਚਿਆ ਕੋਇ ਰਹਿਣ ਨਾ ਪਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਇੰਦਾ। ਕਲਜੁਗ ਅੰਤਮ ਲਹਿਣਾ ਚੁੱਕੇ ਸੀਆਂ ਸਾਢੇ ਤਿੰਨ ਹੱਥ, ਹੱਥੋ ਹੱਥ ਆਪ ਚੁਕਾਇੰਦਾ। ਸਚਖੰਡ ਦਵਾਰ ਹਰਿ ਨਿਰੰਕਾਰ ਕਿਰਪਾ ਧਾਰ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਲਏ ਸੱਦ, ਸੱਦਾ ਆਪਣਾ ਨਾਮ ਦਿਵਾਇੰਦਾ। ਦਰਸਨ ਕਰਨਾ ਰੱਜ ਰੱਜ, ਨਿਜ ਨੇਤਰ ਨੈਣ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੇਜਾ ਕਰ ਪਰਵਾਨ, ਪੁਰਖ ਅਬਿਨਾਸ਼ੀ ਦੇਵੇ ਦਾਨ, ਹੋ ਮਿਹਰਵਾਨ ਦਇਆ ਕਮਾਇੰਦਾ। ਮਿਹਰਵਾਨ ਪ੍ਰਭ ਠਾਕਰ ਸਵਾਮੀ, ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਅੰਤਰਜਾਮੀ, ਇਕੋ ਇਕ ਅਖਵਾਈਆ। ਜੁਗ ਚੌਕੜੀ ਸ਼ਬਦ ਅਗੰਮ ਜਣਾਏ ਬਾਣੀ, ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪੜ੍ਹਾਈਆ। ਧੁਰ ਦਰਗਾਹ ਦੀ ਸਚ ਨਿਸ਼ਾਨੀ, ਸਚਖੰਡ ਨਿਵਾਸੀ ਝੋਲੀ ਪਾਈਆ। ਲੇਖਾ ਜਾਣੇ ਸ਼ਾਸਤਰ ਸਿਮਰਤ ਵੇਦ ਪੁਰਾਨੀ, ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਨਾਮ ਸਿਫ਼ਤ ਸਾਲਾਹੀਆ। ਨਿਸ਼ਅੱਖਰ ਸਭ ਤੋਂ ਵੱਖਰ ਗੁਰ ਅਵਤਾਰਾਂ ਲਾਹੇ ਸੱਥਰ, ਭੇਵ ਅਭੇਦਾ ਅਛਲ ਅਛੇਦਾ ਅਗੰਮ ਅਥਾਹ ਬੇਪਰਵਾਹ ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣੀ ਕਰਨੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਸੇਜ ਸੁਹੰਜਣੀ, ਜੋਤ ਜਗੇ ਇਕ ਨਿਰੰਜਣੀ, ਨਿਰਗੁਣ ਆਪਣਾ ਫੇਰਾ ਪਾਈਆ। ਨਿਰਗੁਣ ਫੇਰਾ ਪਾਏ

ਆਪ, ਆਪਣੀ ਦਇਆ ਕਮਾਈਆ। ਭਗਤ ਭਗਵਾਨ ਕਰੇ ਮਿਲਾਪ, ਵਿਛੋੜਾ ਕੋਇ ਰਹਿਣ ਨਾ ਪਾਈਆ। ਦੋਵੇਂ ਇਕ ਦੂਜੇ ਦਾ ਕਰਨ ਜਾਪ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਨਾਤਾ ਬਣੇ ਸਾਕ, ਨਾ ਕੋਈ ਤੋੜੇ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸੱਚਾ ਘਾਟ, ਪੱਤਣ ਬੈਠਾ ਇਕੋ ਮਾਹੀਆ। ਇਕੋ ਪਤਣ ਇਕੋ ਘਾਟ, ਹਰਿ ਇਕੋ ਵੇਖ ਵਖਾਇੰਦਾ। ਇਕੋ ਦਾਤਾ ਦੇਵਣਹਾਰਾ ਦਾਤ, ਇਕ ਇਕੱਲਾ ਆਪ ਵਰਤਾਇੰਦਾ । ਇਕੋ ਵੇਖਣਹਾਰਾ ਮਾਰ ਝਾਤ, ਬੰਦ ਤਾਕੀ ਕੁੰਡਾ ਲਾਹਿੰਦਾ। ਇਕੋ ਪੂਰੀ ਕਰਨਹਾਰਾ ਖ਼ਾਹਸ਼, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਇਕੋ ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਇਕੋ ਬ੍ਰਹਮਾ ਵਿਸ਼ਨ ਸ਼ਿਵ ਕਰੇ ਦਾਸੀ ਦਾਸ, ਕਰੋੜ ਤੇਤੀਸਾ ਸੁਰਪਤ ਇੰਦ ਸੇਵ ਲਗਾਇੰਦਾ। ਇਕੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਿਰਮਲ ਜੋਤ ਕਰੇ ਪਰਕਾਸ਼, ਸ਼ਬਦ ਅਨਾਦ ਅਨਾਦੀ ਰਾਗ ਸੁਣਾਇੰਦਾ। ਇਕੋ ਭਗਤ ਭਗਵਾਨ ਵਸੇ ਸਦਾ ਪਾਸ, ਆਤਮ ਸੇਜਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਆਪਣਾ ਦਰ ਵਖਾਇੰਦਾ। ਭਗਤ ਸੇਜ ਰਹਿਣਾ ਤਿਆਰ, ਤ੍ਰੈਗੁਣ ਅਤੀਤਾ ਰਿਹਾ ਜਣਾਈਆ। ਸ੍ਰੀ ਭਗਵਾਨ ਆਵੇ ਨਿਰਗੁਣ ਧਾਰ, ਰੂਪ ਰੰਗ ਨਾ ਕੋਇ ਵਖਾਈਆ। ਰਾਤੀਂ ਸੁਤਿਆਂ ਲਏ ਉਠਾਲ, ਅੰਦਰ ਵੜ ਵੜ ਆਪ ਜਗਾਈਆ। ਪੁੱਛੇ ਆਣ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਸਾਚੀ ਵੇਖ ਧਰਮਸਾਲ, ਕਾਇਆ ਮੰਦਰ ਦਏ ਵਡਿਆਈਆ। ਦੀਪਕ ਦੀਆ ਇਕੋ ਬਾਲ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਆਤਮ ਜਾਮ ਦਏ ਪਿਆਲ, ਰਸ ਇਕੋ ਇਕ ਵਖਾਈਆ। ਨਾਤਾ ਤੋੜ ਕਾਲ ਮਹਾਂਕਾਲ, ਚਰਨ ਕਵਲ ਦਏ ਸਰਨਾਈਆ। ਪੂਰਬ ਲੇਖੇ ਲਾਏ ਘਾਲ, ਕੀਤੀ ਘਾਲ ਥਾਏਂ ਪਾਈਆ। ਅੱਗੇ ਵਸੇ ਸਦਾ ਨਾਲ, ਨਿਜ ਆਤਮ ਡੇਰਾ ਲਾਈਆ। ਸਤਿਜੁਗ ਦੱਸੇ ਅਵਲੜੀ ਚਾਲ, ਪੂਜਾ ਇਕੋ ਇਕ ਦ੍ਰਿੜਾਈਆ। ਲੇਖੇ ਲੱਗੇ ਕਾਇਆ ਮਾਟੀ ਖਾਲ, ਪੰਜ ਤੱਤ ਕੰਚਨ ਰੂਪ ਵਟਾਈਆ। ਤ੍ਰੈਗੁਣ ਮਾਇਆ ਹੋਏ ਬੇਹਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਇਕੋ ਰੰਗ ਰੰਗਾਈਆ। ਭਗਤਨ ਸੇਜ ਰੰਗ ਚਲੂਲ, ਸੋ ਪੁਰਖ ਨਿਰੰਜਣ ਆਪ ਰੰਗਾਈਆ। ਹਰਿ ਪੁਰਖ ਨਿਰੰਜਣ ਜੁਗ ਚੌਕੜੀ ਕਦੇ ਨਾ ਜਾਏ ਭੂਲ, ਭੁੱਲ ਵਿਚ ਕਦੇ ਨਾ ਆਈਆ। ਏਕੰਕਾਰਾ ਚੁਕਾਏ ਤੇਰਾ ਮੂਲ, ਲਹਿਣਾ ਪੂਰਬ ਝੋਲੀ ਪਾਈਆ। ਪਰਵਰਦਿਗਾਰ ਦਾ ਸਚ ਅਸੂਲ, ਅਸਲੀਯਤ ਵੇਖੇ ਥਾਉਂ ਥਾਈਂਆ। ਮੁਰੀਦ ਮੁਰਸ਼ਦ ਕਰੇ ਕਬੂਲ, ਬੇਪਰਵਾਹ ਬੇਨਜ਼ੀਰ ਨਜ਼ਰੀਆ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੇਜ ਇਕੋ ਇਕ ਵਡਿਆਈਆ। ਸਚ ਸੇਜ ਸੋਭਾਵੰਤ ਭਗਤ ਭਗਵਾਨ ਜਣਾਇੰਦਾ। ਘਰ ਮਿਲੇ ਨਰ ਨਰਾਇਣ ਕੰਤ, ਨਿਰਇਛਤ ਫੇਰਾ ਪਾਇੰਦਾ। ਚਾੜ੍ਹੇ ਰੰਗ ਇਕ ਬਸੰਤ, ਉਤਰ ਕਦੇ ਨਾ ਜਾਇੰਦਾ। ਗੜ੍ਹ ਤੋੜ ਹਉਮੇਂ ਹੰਗਤ, ਨਿਵਣ ਸੋ ਅੱਖਰ ਇਕ ਪੜ੍ਹਾਇੰਦਾ। ਮਹਿਮਾ ਜਣਾਏ ਆਪ ਅਗਣਤ, ਬੋਧ ਅਗਾਧ ਸਮਝਾਇੰਦਾ। ਆਤਮ ਪਰਮਾਤਮ ਇਕੋ ਮੰਤ, ਗੁਰ ਸ਼ਬਦੀ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕੋ ਲਾਇੰਦਾ। ਸਚ ਸਿੰਘਾਸਣ ਜਾਏ ਲੱਗ, ਸੇਜ ਸੁਹੰਜਣੀ ਮਿਲੇ ਵਡਿਆਈਆ। ਪਰਗਟ ਹੋ ਸੂਰਾ ਸਰਬੱਗ, ਨਿਰਗੁਣ ਆਪਣਾ ਦਰਸ ਦਿਖਾਈਆ। ਮੇਲ ਮਿਲਾਵਾ ਉਪਰ ਸ਼ਾਹ ਰਗ, ਨੌਂ ਦਵਾਰ ਡੇਰਾ

ਢਾਹੀਆ। ਕਿਰਪਾਨਿਧਾਨ ਰੱਖੇ ਲੱਜ, ਮਿਹਰ ਨਜ਼ਰ ਇਕ ਉਠਾਈਆ। ਸਚ ਨਗਾਰਾ ਜਾਏ ਵੱਜ, ਨੌਬਤ ਨਾਮ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਆਤਮ ਸੇਜ ਤੇਰਾ ਨਿਰਗੁਣ ਜਾਣੇ ਲੇਖ, ਭਗਤ ਭਗਵਾਨ ਮਿਲ ਮਿਲ ਲਏ ਖੇਡ, ਖੇਲ ਆਪਣੀ ਨਾ ਕਿਸੇ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਜੋਤ ਨੂਰੀ ਤੇਜ, ਸ਼ਬਦੀ ਗੁਰ ਸਤਿਗੁਰ ਧਾਰ ਆਦਿ ਜੁਗਾਦਿ ਜੁਗਾ ਜੁਗੰਤਰ ਇਕੋ ਇਕ ਅਖਵਾਈਆ ।

੨੨ ਫੱਗਣ ੨੦੧੯ ਬਿਕ੍ਰਮੀ ਗੁਰਬਲਵਿੰਦਰ ਸਿੰਘ ਦੇ ਗ੍ਰਹਿ ਕਿਰਕੀ ਪੂਨਾ

ਭਗਤ ਸੇਜ ਸੁਹਾਵਣੀ, ਹਰਿ ਪਾਇਆ ਕੰਤ ਭਤਾਰ। ਪੂਰੀ ਹੋਈ ਭਾਵਨੀ, ਭਾਉ ਮਿਟਿਆ ਸੰਸਾਰ। ਮਿਟੀ ਅੰਧੇਰੀ ਸ਼ਾਮਨੀ, ਸ਼ੌਹ ਕਿਰਪਾ ਕੀਤੀ ਆਣ। ਅੱਗੇ ਦੇਵੇ ਜ਼ਾਮਨੀ, ਸਿਰ ਹੱਥ ਰੱਖ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਵਿਚ ਸੰਸਾਰ। ਭਗਤ ਸੁਹੇਲਾ ਸਾਹਿਬ ਸਤਿਗੁਰ, ਸਦਾ ਸਦਾ ਵਡਿਆਈਆ। ਲੇਖਾ ਜਾਣੇ ਜਨਮ ਕਰਮ ਪੂਰਬ ਧੁਰ, ਵੇਖਣਹਾਰਾ ਥਾਉਂ ਥਾਈਂਆ। ਕਰ ਕਿਰਪਾ ਦੀਨਨ ਜਾਏ ਬੌਹੜ, ਜੁਗ ਜੁਗ ਫੇਰਾ ਪਾਈਆ। ਆਤਮ ਪਰਮਾਤਮ ਦੇਵੇ ਜੋੜ, ਜੋੜੀ ਇਕੋ ਘਰ ਵਖਾਈਆ। ਪੂਰੀ ਕਰੇ ਭਗਤਨ ਲੋੜ, ਆਸਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਹੋ ਸਹਾਈਆ। ਭਗਤਨ ਆਸਾ ਪੂਰੀ ਕਰ, ਪਰਮ ਪੁਰਖ ਦਇਆ ਕਮਾਇੰਦਾ। ਦਰਸਨ ਦੇਵੇ ਆਤਮ ਘਰ, ਘਰ ਮੰਦਰ ਆਪ ਸੁਹਾਇੰਦਾ। ਲੇਖ ਚੁਕਾਏ ਚੇਤਨ ਜੜ੍ਹ, ਜੜ੍ਹ ਚੇਤਨ ਆਪਣੇ ਵਿਚ ਮਿਲਾਇੰਦਾ। ਗਹਿਰ ਗੰਭੀਰ ਸਤਿਗੁਰ ਫੜ, ਫੜ ਬਾਂਹੋਂ ਪਾਰ ਕਰਾਇੰਦਾ। ਸੋਹੰ ਅੱਖਰ ਜਿਸ ਜਨ ਲਿਆ ਪੜ੍ਹ, ਤਿਸ ਪਾਰ ਕਿਨਾਰਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਲਗਾਏ ਆਪਣੇ ਲੜ, ਪੱਲੂ ਇਕੋ ਨਾਮ ਬੰਧਾਇੰਦਾ।

੨੨ ਫੱਗਣ ੨੦੧੯ ਬਿਕ੍ਰਮੀ ਗੁਰਦੇਵ ਸਿੰਘ ਦੇ ਗ੍ਰਹਿ ਕਿਰਕੀ ਪੂਨਾ

ਭਗਤ ਭਗਵਾਨ ਇਕੋ ਰਾਗ, ਇਕੋ ਘਰ ਵਧਾਈਆ। ਭਗਤ ਭਗਵਾਨ ਇਕੋ ਨਾਦ, ਇਕੋ ਇਕ ਸ਼ਨਵਾਈਆ। ਭਗਤ ਭਗਵਾਨ ਇਕੋ ਸਾਜ, ਤਾਲ ਤਲਵਾੜਾ ਇਕ ਅਖਵਾਈਆ। ਭਗਤ ਭਗਵਾਨ ਇਕੋ ਆਵਾਜ਼, ਸੋਹੰ ਢੋਲਾ ਸਦਾ ਗਾਈਆ। ਭਗਤ ਭਗਵਾਨ ਇਕੋ ਕਾਜ, ਆਤਮ ਪਰਮਾਤਮ ਹੋਏ ਕੁੜਮਾਈਆ। ਭਗਤ ਭਗਵਾਨ ਇਕੋ ਸਵਾਦ, ਰਸ ਫੀਕੇ ਜਗਤ ਤਜਾਈਆ। ਭਗਤ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਰੰਗ ਵਖਾਈਆ। ਭਗਤ ਭਗਵਾਨ ਇਕੋ ਘਰ, ਘਰ ਸੱਚਾ ਇਕ ਅਖਵਾਇੰਦਾ। ਭਗਤ ਭਗਵਾਨ ਇਕੋ ਵਰ, ਨਾਰ ਕੰਤ ਰੂਪ ਵਟਾਇੰਦਾ। ਭਗਤ ਭਗਵਾਨ ਇਕੋ ਡਰ, ਭੈ ਭੈ ਵਿਚ ਸਮਝਾਇੰਦਾ। ਭਗਤ ਭਗਵਾਨ ਇਕੋ ਲੜ, ਆਤਮ

ਪਰਮਾਤਮ ਜੋੜ ਜੁੜਾਇੰਦਾ। ਭਗਤ ਭਗਵਾਨ ਇਕੋ ਧੜ, ਸੀਸ ਜਗਦੀਸ ਨਾ ਵੰਡ ਵੰਡਾਇੰਦਾ। ਭਗਤ ਭਗਵਾਨ ਇਕੋ ਅੱਖਰ ਲੈਣ ਪੜ੍ਹ, ਦੂਜੀ ਵਿਦਿਆ ਨਾ ਕੋਇ ਅਲਾਇੰਦਾ। ਭਗਤ ਭਗਵਾਨ ਇਕ ਦੂਜੇ ਨੂੰ ਵੇਖਣ ਖੜ, ਨੈਣ ਨੈਣ ਨੈਣ ਦਰਸਾਇੰਦਾ। ਭਗਤ ਭਗਵਾਨ ਇਕ ਦੂਜੇ ਦੀ ਸਰਨੀ ਜਾਇਣ ਪੜ੍ਹ, ਅਭਿਮਾਨ ਦੋਹਾਂ ਵਿਚ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਾਨ ਭਗਤ ਇਕੋ ਰੰਗ ਰੰਗਾਇੰਦਾ। ਭਗਵਾਨ ਭਗਤ ਇਕੋ ਡੇਰਾ, ਮੰਦਰ ਇਕ ਵਡਿਆਈਆ। ਭਗਵਾਨ ਭਗਤ ਇਕੋ ਘੇਰਾ, ਸ਼ਬਦ ਡੋਰੀ ਤੰਦ ਬੰਧਾਈਆ। ਭਗਵਾਨ ਭਗਤ ਇਕੋ ਵੇਹੜਾ, ਚਾਰ ਦੀਵਾਰ ਨਾ ਕੋਇ ਵਖਾਈਆ। ਭਗਤ ਭਗਵਾਨ ਇਕੋ ਬੇੜਾ, ਜੁਗ ਜੁਗ ਬਿਨ ਭਗਤਾਂ ਭਗਵਾਨ ਕੰਮ ਕਿਸੇ ਨਾ ਆਈਆ। ਭਗਤ ਭਗਵਾਨ ਇਕੋ ਖੇੜਾ, ਸਾਢੇ ਤਿੰਨ ਹੱਥ ਮਿਲੇ ਵਡਿਆਈਆ। ਭਗਵਾਨ ਭਗਤ ਇਕੋ ਝੇੜਾ, ਇਕ ਦੂਜੇ ਨੂੰ ਕਹਿਣ ਤੂੰ ਮੇਰਾ ਮੈਂ ਤੇਰਾ, ਦੂਜਾ ਰੂਪ ਨਾ ਕੋਇ ਵਖਾਈਆ। ਭਗਤ ਭਗਵਾਨ ਇਕੋ ਨਬੇੜਾ, ਅੰਤਮ ਮੇਲਾ ਸਹਿਜ ਸੁਭਾਈਆ। ਭਗਤ ਭਗਵਾਨ ਇਕੋ ਗੁਰ ਚੇਲਾ, ਚੇਲਾ ਗੁਰ ਰੂਪ ਜਣਾਈਆ। ਭਗਤ ਭਗਵਾਨ ਕਲਜੁਗ ਅੰਤਮ ਹੋਏ ਮੇਲਾ, ਮਿਲਣੀ ਜਗਦੀਸ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਆਪਣਾ ਵੇਲਾ, ਵੇਦ ਪੁਰਾਨ ਕਹਿਣ ਨਾ ਪਾਈਆ।