ਪੁਸਤਕਾਲਾਭਾਗ ੧੩

੨੨ ਫੱਗਣ ੨੦੧੯ ਬਿਕ੍ਰਮੀ ਹਰਬੰਸ ਸਿੰਘ ਦੇ ਗ੍ਰਹਿ ਕਿਰਕੀ ਪੂਨਾ

ਸਚ ਦਰਬਾਰ ਸ਼ਾਹ ਸੁਲਤਾਨ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਹਰਿ ਪੁਰਖ ਨਿਰੰਜਣ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਏਕੰਕਾਰਾ ਬਣ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਆਦਿ ਨਿਰੰਜਣ ਖੇਲ ਮਹਾਨ, ਨੂਰ ਨੂਰਾਨਾ ਨੂਰ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਹੋ ਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਨਿਰਗੁਣ ਨਿਰਵੈਰ ਆਪ ਉਠਾਇੰਦਾ। ਪਾਰਬ੍ਰਹਮ ਪ੍ਰਭ ਕਰ ਧਿਆਨ, ਬਿਨ ਨੇਤਰ ਨੈਣ ਅੱਖ ਖੁਲ੍ਹਾਇੰਦਾ। ਸਚ ਦਵਾਰਾ ਕਰ ਪਰਵਾਨ, ਸਚ ਸਿੰਘਾਸਣ ਸੋਭਾ ਪਾਇੰਦਾ। ਦੇਵਣਹਾਰਾ ਧੁਰ ਫ਼ਰਮਾਨ, ਨਾਮ ਸੰਦੇਸਾ ਇਕ ਅਲਾਇੰਦਾ। ਸਾਚੇ ਸੁਤ ਉਠ ਬਲਵਾਨ, ਸ਼ਬਦੀ ਸ਼ਬਦ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਣਾ ਖੇਲ ਕਰਾਇੰਦਾ। ਸ਼ਬਦੀ ਸੁਤ ਉਠ ਜਾਗ, ਸਚਖੰਡ ਨਿਵਾਸੀ ਆਪ ਜਗਾਈਆ । ਪਾਰਬ੍ਰਹਮ ਪ੍ਰਭ ਸਤਿ ਕਰਾਏ ਯਾਦ, ਭੇਵ ਅਭੇਦ ਖੁਲ੍ਹਾਈਆ। ਨਿਰਗੁਣ ਵਜਾਏ ਨਿਰਾਕਾਰ ਨਾਦ, ਧੁਨ ਆਪਣੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਰਿਹਾ ਉਠਾਈਆ। ਸੁਤ ਦੁਲਾਰਾ ਖੋਲ੍ਹ ਅੱਖ, ਪ੍ਰਭ ਚਰਨ ਧਿਆਨ ਲਗਾਇੰਦਾ। ਸਚ ਸਿੰਘਾਸਣ ਹੋ ਪਰਤੱਖ, ਅਬਿਨਾਸ਼ੀ ਕਰਤਾ ਆਸਣ ਲਾਇੰਦਾ। ਬਣ ਨਿਮਾਣਾ ਚਰਨੀਂ ਗਿਆ ਢੱਠ, ਮਸਤਕ ਟਿੱਕਾ ਸੀਸ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਅਲਖ ਜਗਾਇੰਦਾ। ਸਾਚੇ ਸੁਤ ਰਹਿ ਤਿਆਰ, ਸਤਿ ਸਤਿਵਾਦੀ ਆਪ ਜਣਾਈਆ। ਸ਼ਬਦੀ ਸ਼ਬਦ ਤੇਰਾ ਨਗਾਰ, ਨਿਰਗੁਣ ਦਾਤਾ ਆਪ ਵਜਾਈਆ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪਣੇ ਹੱਥ ਰੱਖੇ ਵਡਿਆਈਆ। ਸਾਚੀ ਦੱਸੇ ਤੈਨੂੰ ਕਾਰ,

ਕਰਨੀ ਕਰਤਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਹ੍ਰਿੜਾਈਆ। ਸੁਤ ਦੁਲਾਰੇ ਕਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਵਿਸ਼ਨੂੰ ਦੱਸ ਇਕ ਫ਼ਰਮਾਨ, ਅਬਿਨਾਸ਼ੀ ਕਰਤਾ ਆਪ ਅਲਾਇੰਦਾ। ਦਾਤਾ ਦਾਨੀ ਦੋ ਜਹਾਨ, ਨਿਰਵੈਰ ਆਪਣੀ ਕਲ ਧਰਾਇੰਦਾ। ਨੇਤਰ ਖੋਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸ਼ਬਦ ਦੁਲਾਰਾ ਲਿਆ ਉਠਾ, ਰਹਿਬਰ ਆਪ ਅਖਵਾਈਆ। ਵਿਸ਼ਨੂੰ ਵਿਸ਼ਵ ਦਏ ਜਗਾ, ਸਚ ਸੰਦੇਸ ਸੁਣਾਈਆ। ਪਾਰਬ੍ਰਹਮ ਪ੍ਰਭ ਰਿਹਾ ਫ਼ਰਮਾ, ਧੁਰ ਸੰਦੇਸਾ ਇਕ ਘਲਾਈਆ। ਚਰਨ ਦਵਾਰੇ ਜਾਣਾ ਆ, ਦੇਵਣਹਾਰਾ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਜਣਾਈਆ। ਵਿਸ਼ਨੂੰ ਕਹੇ ਸਚ ਦੱਸ, ਦਰ ਤੇਰੇ ਧਿਆਨ ਲਗਾਈਆ। ਕਵਣ ਵੇਲਾ ਆਵਾਂ ਨੱਸ, ਪ੍ਰਭ ਸਰਨ ਮਿਲੇ ਸਰਨਾਈਆ। ਸਚ ਦਵਾਰੇ ਜਾਵਾਂ ਢੱਠ, ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਸਹਿਜ ਸੁਭਾਈਆ। ਸ਼ਬਦ ਕਹੇ ਸੁਣ ਸਚ ਕਹਾਣੀ, ਸਚ ਸੰਦੇਸਾ ਇਕ ਅਲਾਇੰਦਾ। ਪੁਰਖ ਅਕਾਲ ਦੀ ਅਗੰਮ ਬਾਣੀ, ਬੋਧ ਅਗਾਧ ਦ੍ਰਿੜਾਇੰਦਾ। ਸਚ ਸੰਦੇਸਾ ਦੋ ਜਹਾਨੀ, ਨਿਰਗੁਣ ਦਾਤਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਆਪਣੀ ਕਿਰਪਾ ਆਪੇ ਧਾਰ, ਵੇਖਣਹਾਰਾ ਚਾਈਂ ਚਾਈਂਆ। ਪਾਰਬ੍ਰਹਮ ਬ੍ਰਹਮ ਕਰ ਉਜਿਆਰ, ਧੁਰ ਫ਼ਰਮਾਨਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਸ਼ੰਕਰ ਵੇਖ ਆਪਣੀ ਜ਼ਾਤ, ਅਜ਼ਾਤੀ ਆਪ ਸਮਝਾਇੰਦਾ। ਜਿਸ ਨੇ ਦਿਤੀ ਤੈਨੂੰ ਦਾਤ, ਸੋ ਸਾਹਿਬ ਹੁਕਮ ਸੁਣਾਇੰਦਾ। ਚਰਨ ਕਵਲ ਕਵਲ ਚਰਨ ਬੰਧੌਣਾ ਨਾਤ, ਨਾਤਾ ਬਿਧਾਤਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਇੰਦਾ। ਸਚ ਸੰਦੇਸਾ ਤ੍ਰੈਗੁਣ ਮਾਇਆ, ਤ੍ਰੈਭਵਣ ਧਨੀ ਆਪ ਜਣਾਈਆ। ਆਦਿ ਪੁਰਖ ਆਦਿ ਬਣਿਆ ਜੋ ਦਾਈ ਦਾਇਆ, ਬਣ ਸੇਵਕ ਸਾਚੀ ਸੇਵ ਕਮਾਈਆ। ਜਿਸ ਦੀ ਸਭ ਦੇ ਉਪਰ ਛਾਇਆ, ਸੋ ਸ਼ਹਿਨਸ਼ਾਹ ਹੁਕਮ ਸੁਣਾਈਆ। ਸਚ ਸੰਦੇਸਾ ਇਕ ਘਲਾਇਆ, ਧੁਰ ਫ਼ਰਮਾਨਾ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੜਦਾ ਸਭ ਦਾ ਰਿਹਾ ਉਠਾਈਆ। ਸਚ ਸੰਦੇਸਾ ਪੰਜ ਤੱਤ, ਤੱਤਵੇਤਾ ਆਪ ਜਣਾਇੰਦਾ। ਦੇਵਣਹਾਰਾ ਸਾਚੀ ਮਤ, ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾਇੰਦਾ। ਸਚ ਦਵਾਰੇ ਔਣਾ ਨੱਠ, ਦਰ ਇਕੋ ਇਕ ਸਮਝਾਇੰਦਾ। ਵਸਣਹਾਰਾ ਘਟ ਘਟ, ਪੜਦਾ ਆਪੇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸ੍ਰੀ ਭਗਵਾਨਾ, ਏਕਾ ਇਕ ਜਣਾਈਆ। ਬ੍ਰਹਮਾ ਸੁਤ ਉਠੇ ਨਾਦਾਨਾ, ਨੇਤਰ ਨੈਣ ਖੁਲ੍ਹਾਈਆ। ਸਚ ਸੰਦੇਸ ਦਏ ਗਿਆਨਾ, ਮੰਤਰ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਜਣਾਈਆ। ਸਾਚੀ ਕਰਨੀ ਦੱਸੇ ਮਿਹਰਵਾਨ, ਭੇਵ ਅਭੇਦ ਖੁਲ੍ਹਾਈਆ। ਸਚਖੰਡ ਦਾ ਸਚ ਨਿਸ਼ਾਨ, ਇਕੋ ਇਕ ਜਣਾਈਆ। ਗੁਰ ਅਵਤਾਰ ਕਰੋ ਧਿਆਨ, ਧਿਆਨ ਧਿਆਨ ਨਾਲ ਮਿਲਾਈਆ।

ਪਾਰਬ੍ਰਹਮ ਪ੍ਰਭ ਹੋ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਕੁਮਾਰ ਰਿਹਾ ਜਣਾਈਆ। ਸੰਤ ਕੁਮਾਰ ਕਹੇ ਦੋਏ ਜੋੜ, ਪ੍ਰਭ ਤੇਰੀ ਸਚ ਸਰਨਾਈਆ। ਦਰ ਤੇਰੇ ਤੇ ਆਵਾਂ ਦੌੜ, ਪਿਛਲਾ ਮਾਣ ਗਵਾਈਆ। ਨਿਰਗੁਣ ਨਿਰਵੈਰ ਜਾਣਾ ਬੌਹੜ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਜਣਾਈਆ। ਸੰਤ ਕੁਮਾਰ ਬਰਾਹ ਦੱਸ, ਇਕੋ ਇਕ ਜਣਾਈਆ। ਬਰਾਹ ਯਗੈ ਪੁਰਸ਼ ਮੇਲ ਮਿਲਾਵਾ ਹੱਸ ਹੱਸ, ਸ੍ਰੀ ਭਗਵਾਨ ਰਿਹਾ ਦ੍ਰਿੜਾਈਆ। ਯਗੈ ਪੁਰਸ਼ ਹਾਵ ਗਰੀਵ ਉਠੌਣਾ ਨੱਠ ਨੱਠ, ਵੇਲਾ ਅੰਤ ਰਿਹਾ ਆਈਆ। ਹਾਵ ਗਰੀਵ ਨਰਾਇਣ ਮਿਲਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਨੇਹੁੜਾ ਇਕ ਜਣਾਈਆ। ਸਚ ਸਨੇਹੁੜਾ ਕਪਲ ਮੁਨ, ਬੇਪਰਵਾਹ ਆਪ ਜਣਾਇੰਦਾ। ਬਿਨ ਕੰਨਾਂ ਲੈਣਾਂ ਸੁਣ, ਬਿਨ ਰਸਨਾ ਆਪ ਸੁਣਾਇੰਦਾ। ਦਤਾ ਤ੍ਰੈ ਲਹਿਣਾ ਦੇਣ ਰਿਖਵ ਦੇਵ ਨਾਲ ਮਿਲਾਇੰਦਾ। ਪਿਰਥੂ ਦੱਸੇ ਸਾਚੇ ਕੰਨ, ਮਤਸ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਨੇਹੁੜਾ ਆਪ ਜਣਾਇੰਦਾ। ਸਚ ਸਨੇਹੁੜਾ ਕੱਛਪ ਧਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਮੋਹਣੀ ਰਹਿਣਾ ਖ਼ਬਰਦਾਰ, ਮਨ ਮੋਹਣ ਰਿਹਾ ਸਮਝਾਈਆ। ਧਨੰਤਰ ਤੇਰੀ ਪਾਵੇ ਸਾਰ, ਮੰਤਰ ਆਪਣਾ ਨਾਮ ਦ੍ਰਿੜਾਈਆ। ਹੰਸਾ ਤੇਰਾ ਬੋਲ ਜੈਕਾਰ, ਬੇਅੰਤ ਵੇਖ ਵਖਾਈਆ। ਨਰ ਸਿੰਘ ਉਠ ਨੈਣ ਉਘਾੜ, ਨਰ ਨਰਾਇਣ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਲ ਬਾਵਨ ਰਿਹਾ ਹਿਲਾਈਆ। ਬਲ ਬਾਵਨ ਉਠ ਹੋ ਤਿਆਰ, ਸਤਿਗੁਰ ਸਾਚਾ ਆਪ ਜਣਾਇੰਦਾ। ਨਰ ਸਿੰਘ ਨਾਲ ਕਰ ਪਿਆਰ, ਹਰੀ ਹਰਿ ਤੇਰੀ ਗੰਢ ਪਵਾਇੰਦਾ। ਨਰਾਇਣ ਖੋਲ੍ਹਣਹਾਰ ਕਵਾੜ, ਪਰਸਰਾਮ ਪੜਦਾ ਲਾਹਿੰਦਾ। ਵੇਖਣਹਾਰਾ ਦਸਰਥ ਬੇਟਾ ਰਾਮ ਅਵਤਾਰ, ਰਮੱਯਾ ਇਕੋ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਸਮਝਾਇੰਦਾ। ਧੁਰ ਦੀ ਖੇਲ ਵੇਦ ਵਿਆਸ, ਪੁਰਾਨ ਪੁਰਾਨੀ ਆਪ ਜਣਾਈਆ। ਬਾਰਾਂ ਅਕਸ਼ਰੀ ਜਿਸ ਨਿਵਾਸ, ਨਿਹਚਲ ਬੈਠਾ ਆਸਣ ਲਾਈਆ। ਕਰਿਆ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਸੋਭਾ ਪਾਈਆ। ਦੋ ਜਹਾਨਾਂ ਪਾਵੇ ਰਾਸ, ਨਿਰਗੁਣ ਸਰਗੁਣ ਰਾਸ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਮੁਕੰਦ ਮਨੋਹਰ ਲਖਮੀ ਨਰਾਇਣ, ਨਿਰਗੁਣ ਸਰਗੁਣ ਆਪ ਜਣਾਇੰਦਾ। ਵੇਖਣਹਾਰਾ ਸਾਚੇ ਨੈਣ, ਨੈਣ ਇਕੋ ਇਕ ਖੁਲ੍ਹਾਇੰਦਾ। ਸਾਚਾ ਢੋਲਾ ਆਇਆ ਕਹਿਣ, ਅਨਬੋਲਤ ਆਪ ਜਣਾਇੰਦਾ। ਚੁਕਾਵਣਹਾਰਾ ਲਹਿਣ ਦੇਣ, ਤਰਲੋਕੀ ਨਾਥ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਜਣਾਇੰਦਾ। ਸਾਚਾ ਹੁਕਮ ਸ਼ਾਹ ਸੁਲਤਾਨ, ਇਕੋ ਇਕ ਜਣਾਈਆ । ਭੁੱਲ ਨਾ ਜਾਏ ਕੋਈ ਅਣਜਾਣ, ਬੇਪਰਵਾਹ ਰਿਹਾ ਦ੍ਰਿੜਾਈਆ। ਸਚਖੰਡ ਨਿਵਾਸੀ ਨੌਜਵਾਨ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਲੇਖਾ ਜਾਣੇ ਵਿਚ ਜਹਾਨ, ਬੋਧ ਅਗਾਧ ਕਰੇ ਪੜ੍ਹਾਈਆ। ਬੁਧੀ ਪਾਵਣਹਾਰਾ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅਵਤਾਰ ਤੇਈ ਰਿਹਾ ਜਗਾਈਆ । ਅਵਤਾਰ ਤੇਈ ਖੋਲ੍ਹੋ ਅੱਖ, ਹਰਿ ਆਖ਼ਰ ਆਪ ਜਣਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਜਿਸ ਰੱਖੀ ਤੁਹਾਡੀ ਪਤ, ਸੋ ਪਤਿਪਰਮੇਸ਼ਵਰ ਖੇਲ ਵਖਾਇੰਦਾ। ਜਿਸ ਸਰਗੁਣ ਨਾਲ

ਬੰਧਾਇਆ ਨਤ, ਨਿਰਗੁਣ ਆਪਣੀ ਧਾਰ ਜਣਾਇੰਦਾ। ਜਿਸ ਧੀਰਜ ਦਿਤਾ ਸਤਿ, ਸੰਤੋਖ ਆਪਣਾ ਇਕੋ ਇਕ ਸਮਝਾਇੰਦਾ। ਨਿਰਮਲ ਜੋਤ ਕਰ ਪਰਗਟ, ਨੂਰ ਨੁਰਾਨਾ ਨੂਰ ਰੁਸ਼ਨਾਇੰਦਾ। ਜਿਸ ਚੋਦਾਂ ਲੋਕ ਵਖਾਇਆ ਹੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਧੁਰ ਫ਼ਰਮਾਨਾ ਸਚ ਸੰਦੇਸਾ, ਏਕੰਕਾਰਾ ਆਪ ਜਣਾਈਆ। ਚਤਰਭੁਜ ਕਰੇ ਅਦੇਸਾ, ਆਦਿ ਸ਼ਕਤ ਸੀਸ ਝੁਕਾਈਆ। ਜਿਸ ਦਾ ਕੋਈ ਨਾ ਜਾਣੇ ਲੇਖਾ, ਬੇਅੰਤ ਬੇਪਰਵਾਹੀਆ। ਜੁਗ ਚੌਕੜੀ ਖੋਲ੍ਹੇ ਭੇਤਾ, ਬੇਅੰਤ ਬੇਅੰਤ ਆਪਣੀ ਕਾਰ ਕਮਾਈਆ। ਨਿਤ ਨਵਿਤ ਕਰੇ ਹੇਤਾ, ਸਰਗੁਣ ਆਪਣਾ ਰੰਗ ਰੰਗਾਈਆ। ਸਾਰੇ ਪਿਛਲਾ ਕਰੋ ਚੇਤਾ, ਪ੍ਰਭ ਚੇਤਨ ਰਿਹਾ ਕਰਾਈਆ। ਪੰਚ ਤੱਤ ਕਾਇਆ ਝੂਠਾ ਖੇਤਾ, ਲੋਕਮਾਤ ਅੰਤ ਰਹਿਣ ਨਾ ਪਾਈਆ। ਰਾਮ ਰਾਮ ਦਾ ਇਕੋ ਬੇਟਾ, ਕਾਹਨ ਕਾਹਨ ਦਏ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਨੌਜਵਾਨਾ, ਇਕੋ ਇਕ ਜਣਾਇੰਦਾ। ਧੁਰ ਸੰਦੇਸਾ ਸਚ ਪਰਵਾਨਾ, ਬੇਪਰਵਾਹ ਆਪ ਘਲਾਇੰਦਾ। ਜੋ ਦੇਂਦਾ ਰਿਹਾ ਧੁਰਦਰਗਾਹੀ ਦਾਨਾ, ਵਸਤ ਅਮੋਲਕ ਝੋਲੀ ਪਾਇੰਦਾ। ਸੋ ਸਾਹਿਬ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਲੇਖਾ ਜਾਣ ਦੋ ਜਹਾਨਾਂ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਨੇਹੁੜਾ ਇਕ ਜਣਾਇੰਦਾ। ਸਚ ਸ਼ਬਦ ਵਿਸ਼ਨ ਬ੍ਰਹਮਾ ਸ਼ਿਵ ਧਾਰ, ਸ਼ੰਕਰ ਆਪ ਜਣਾਈਆ। ਸਚ ਤਖ਼ਤ ਨਿਵਾਸੀ ਸਾਚੇ ਤਖ਼ਤ ਬੈਠ ਸੱਚੀ ਸਰਕਾਰ ਵੇਖਣਹਾਰਾ ਥਾਉਂ ਥਾਈਂਆ। ਜਿਸ ਲੇਖਾ ਦਿਤਾ ਵੇਦ ਚਾਰ, ਚਾਰ ਵਰਨ ਕਰ ਪੜ੍ਹਾਈਆ। ਜਿਸ ਵਿਸ਼ਨ ਭਰਿਆ ਭੰਡਾਰ, ਵਸਤ ਅਮੋਲਕ ਆਪ ਵਰਤਾਈਆ। ਜਿਸ ਸ਼ੰਕਰ ਦਿਤੀ ਧੂੜੀ ਛਾਰ, ਮਸਤਕ ਟਿੱਕਾ ਇਕੋ ਲਾਈਆ। ਜਟਾ ਜੂਟ ਪਾਏ ਸਾਰ, ਤ੍ਰਸੂਲ ਆਪਣੇ ਨਾਮ ਵਡਿਆਈਆ। ਤ੍ਰੈਗੁਣ ਮਾਇਆ ਕਰ ਸ਼ੰਗਾਰ ਪੰਜ ਤੱਤ ਕਰੀ ਕੁੜਮਾਈਆ। ਲੱਖ ਚੁਰਾਸੀ ਹੋ ਉਜਿਆਰ, ਚਾਰੇ ਖਾਣੀ ਵੰਡ ਵੰਡਾਈਆ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਆਪਣਾ ਨਾਮ ਜਣਾਈਆ। ਤੇਈ ਅਵਤਾਰ ਕਰ ਖ਼ਬਰਦਾਰ, ਖ਼ਬਰ ਆਪਣੀ ਆਪ ਜਣਾਈਆ। ਲਹਿਣਾ ਦੇਣਾ ਚੁੱਕੇ ਸਚ ਦਰਬਾਰ, ਧੁਰ ਦਰਬਾਰੀ ਭੁੱਲ ਕਦੇ ਨਾ ਜਾਈਆ। ਵੇਖਣਹਾਰਾ ਜੁਗ ਚੌਕੜੀ ਚਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਨੇਹੁੜਾ ਇਕ ਘਲਾਈਆ। ਸਚ ਸਨੇਹੁੜਾ ਸੁਣਿਆ ਕੰਨ, ਇਕ ਧਿਆਨ ਲਗਾਇਆ। ਇਕ ਦੂਜੇ ਦਾ ਨਿਕਲੇ ਜਨ, ਭਰਮ ਭੁਲੇਖਾ ਭੌ ਚੁਕਾਇਆ। ਜਿਸ ਨੇ ਦਿਤਾ ਪੰਜ ਤੱਤ ਤਨ, ਸੋ ਸਾਹਿਬ ਵੇਖਣ ਆਇਆ। ਜੇਹੜਾ ਆਦਿ ਬਣਿਆ ਜਨਨੀ ਜਨ, ਧੰਨ ਧੰਨ ਜਣੇਂਦੀ ਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਮੰਗੇ ਥਾਉਂ ਥਾਇਆ। ਅਵਤਾਰ ਤੇਈ ਇਕ ਦੂਜੇ ਨੂੰ ਰਹੇ ਦੱਸ, ਆਪਣਾ ਹਾਲ ਸੁਣਾਈਆ। ਲੇਖਾ ਮੰਗੇ ਪੁਰਖ ਸਮਰਥ, ਬੇਅੰਤ ਵੱਡੀ ਵਡਿਆਈਆ। ਚਾਰੋਂ ਕੁੰਟ ਕੋਈ ਨਾ ਸਕੇ ਨੱਠ, ਜਿਧਰ ਵੇਖੋ ਨਜ਼ਰੀ ਆਈਆ। ਤ੍ਰਿਲੋਕੀ ਪਿਛੇ ਗਏ ਛੱਡ, ਅੱਗੇ ਇਕੋ ਇਕ ਬੈਠਾ ਬੇਪਰਵਾਹੀਆ । ਜਿਸ ਦਾ ਗਾਇਆ ਨਾਮ ਜਣਾਈ ਪੂਜਾ ਪਾਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਚਾ ਵਡ ਵਡਿਆਈਆ। ਹਰਿ ਸੱਚਾ ਬੇਪਰਵਾਹ, ਬੇਪਰਵਾਹੀ

ਖੇਲ ਕਰਾਇੰਦਾ। ਸਾਚੇ ਭਗਤ ਲਏ ਉਠਾ, ਧਰੂ ਪ੍ਰਿਹਲਾਦ ਪਰਦਾ ਲਾਹਿੰਦਾ। ਬਲ ਉਂਗਲੀ ਨਾਲ ਲਏ ਲਗਾ, ਅਮਰੀਕ ਆਪਣਾ ਰਾਹ ਜਣਾਇੰਦਾ। ਜਨਕ ਲੇਖਾ ਸਚ ਸਮਝਾ, ਭੇਦ ਅਭੇਦ ਜਣਾਇੰਦਾ। ਬਿਦਰ ਸੁਦਾਮਾ ਜੈ ਦੇਵ ਲਏ ਜਗਾ, ਜਗ ਜੀਵਣ ਦਾਤਾ ਆਪ ਉਠਾਇੰਦਾ। ਰਵਦਾਸ ਚੁਮਾਰਾ ਸੰਗ ਰਲਾ, ਕਬੀਰ ਜੁਲਾਹਾ ਆਪਣੇ ਮੰਦਰ ਆਪ ਵਸਾਇੰਦਾ। ਸਾਚੀ ਕਰਨੀ ਦਏ ਵਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹੁਕਮ ਇਕੋ ਇਕ ਜਣਾਇੰਦਾ। ਕਬੀਰ ਸੁਣਿਆ ਹਰਿ ਕਾ ਰਾਗ, ਕੂਕ ਕੂਕ ਸੁਣਾਈਆ। ਭਗਤੋ ਸੁਣੋ ਅਗੰਮ ਆਵਾਜ਼, ਬੇਪਰਵਾਹ ਲਗਾਈਆ। ਜਿਸ ਨੇ ਵਖਾਇਆ ਆਪਣਾ ਸਵਾਂਗ, ਸੋ ਸਵਾਂਗੀ ਸਾਂਗ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਸਹਿਜ ਸੁਭਾਈਆ। ਮੇਲ ਮਿਲਾਵਾ ਇਕੋ ਇਕ, ਏਕ ਏਕ ਜਣਾਇੰਦਾ। ਸ਼ਬਦ ਅਗੰਮੀ ਰੱਖੋ ਟੇਕ, ਦੂਜਾ ਹੁਕਮ ਨਾ ਕੋਇ ਮਨਾਇੰਦਾ। ਜਿਸ ਨੇ ਲੋਕਮਾਤ ਦਿਤਾ ਭੇਜ ਸੋ ਆਪਣਾ ਖੇਲ ਖਲਾਇੰਦਾ। ਜਿਸ ਦਾ ਜੋਤੀ ਨੂਰ ਤੇਜ, ਨੂਰ ਨੁਰਾਨਾ ਪੜਦਾ ਲਾਹਿੰਦਾ। ਵੇਖਣਹਾਰਾ ਸਾਚੀ ਸੇਜ, ਨਿਰਗੁਣ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਸਚ ਸਨੇਹੁੜਾ ਪਰਵਰਦਿਗਾਰ, ਏਕਾ ਏਕ ਜਣਾਈਆ। ਮੂਸਾ ਹੋ ਖ਼ਬਰਦਾਰ, ਬੇਪਰਵਾਹ ਰਿਹਾ ਸਮਝਾਈਆ। ਜਿਸ ਦਾ ਜਲਵਾ ਤੱਕ ਡਿਗਾ ਮੂੰਹ ਦੇ ਭਾਰ, ਕੋਹਤੂਰ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਰਿਹਾ ਅਲਾਈਆ। ਸੁਣ ਈਸਾ ਹਜ਼ਰਤ ਆਪ ਜਣਾਏ, ਸਚ ਸਚ ਸਮਝਾਈਆ। ਜਿਸ ਨੂੰ ਮੰਨੇ ਨੂਰ ਖ਼ੁਦਾਏ, ਨੂਰ ਨੂਰਾਨਾ ਬੇਪਰਵਾਹੀਆ। ਪਿਤਾ ਪੂਤ ਜਿਸ ਵਡਿਆਏ, ਸੋ ਵੱਡਾ ਦਏ ਵਡਿਆਈਆ। ਲੇਖਾ ਅੰਤਮ ਦਏ ਚੁਕਾਏ, ਲੇਖਾ ਆਪਣੇ ਹੱਥ ਰਖਾਈਆ। ਦਰਗਹਿ ਸਾਚੀ ਲਏ ਮਿਲਾਏ, ਮੁਕਾਮੇ ਹੱਕ ਹੱਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੰਦੇਸਾ ਰਿਹਾ ਜਣਾਈਆ। ਸਚ ਸੰਦੇਸਾ ਮੁਹੰਮਦ ਮੀਤ, ਮਿਹਰਵਾਨ ਜਣਾਇੰਦਾ। ਜਿਸ ਜਣਾਈ ਆਪਣੀ ਰੀਤ, ਕਲਮਾ ਨਬੀ ਪੜ੍ਹਾਇੰਦਾ। ਸੋ ਸਾਹਿਬ ਨਿਸ਼ਾਨਾ ਦੱਸੇ ਠੀਕ, ਧੁਰ ਦਰਗਾਹੀ ਆਪ ਅਲਾਇੰਦਾ। ਅੰਤਮ ਨੇੜੇ ਆਈ ਤਰੀਕ, ਚੌਦਾਂ ਸਦੀਆਂ ਪੰਧ ਮੁਕਾਇੰਦਾ। ਚੌਦਾਂ ਤਬਕ ਵੇਖੇ ਲਾਸ਼ਰੀਕ, ਵਾਹਦ ਆਪਣਾ ਫੇਰਾ ਪਾਇੰਦਾ। ਉਮਤ ਉਮਤੀ ਵੇਖੇ ਨੀਤ, ਨੀਤੀਵਾਨ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਅਲਾਇੰਦਾ। ਧੁਰ ਫ਼ਰਮਾਨਾ ਆਲਮੀਨ, ਨਬੀ ਰਸੂਲਾਂ ਆਪ ਜਣਾਈਆ। ਧੁਰਦਰਗਾਹੀ ਕਰੇ ਤਲਕੀਨ, ਤਾਲਬ ਤੁਲਬਾ ਲਏ ਉਠਾਈਆ। ਦਰ ਦੇ ਬਰਦੇ ਬਣੋ ਮਸਕੀਨ, ਮਸਲਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਦਾ ਦੇਵੇ ਥਾਉਂ ਥਾਈਂਆ। ਸੱਦਾ ਦੇਵੇ ਨਿਰਗੁਣ ਜੋਤ, ਨਾਨਕ ਧਾਰ ਧਾਰ ਜਣਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸ਼ਬਦ ਅਗੰਮ ਲਗਾਏ ਚੋਟ, ਨਗਾਰਾ ਇਕੋ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਧੁਰ ਫ਼ਰਮਾਨਾ ਨੌਜਵਾਨ, ਇਕੋ ਇਕ ਜਣਾਇੰਦਾ। ਨਾਨਕ ਨਿਰਗੁਣ ਕਰ ਪਰਵਾਨ, ਨਾਨਕ ਸਰਗੁਣ ਆਪ ਸਮਝਾਇੰਦਾ। ਦੋਹਾਂ ਵਚੋਲਾ ਮਿਹਰਵਾਨ, ਨਜ਼ਰ ਕਿਸੇ ਨਾ ਆਇੰਦਾ। ਸਚਖੰਡ ਵਸੇ ਸਚ ਮਕਾਨ, ਸਚ ਸਿੰਘਾਸਣ ਸੋਭਾ ਪਾਇੰਦਾ।

ਜੋਤੀ ਜਾਤਾ ਖੇਲ ਮਹਾਨ, ਬੇਪਰਵਾਹ ਆਪ ਕਰਾਇੰਦਾ। ਜਿਸ ਨੇ ਦਿਤਾ ਸਤਿ ਨਾਮ, ਮੰਤਰ ਆਪਣਾ ਇਕ ਦ੍ਰਿੜਾਇੰਦਾ। ਆਦਿ ਜੁਗਾਦੀ ਇਕ ਗਿਆਨ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਹਾਣੀ ਆਪ ਸਮਝਾਇੰਦਾ। ਸਚ ਕਹਾਣੀ ਸੁਣ ਨਿਰੰਕਾਰ, ਨਾਨਕ ਖ਼ੁਸ਼ੀ ਮਨਾਈਆ। ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਹਉਂ ਸੇਵਕ ਸੇਵਾਦਾਰ, ਬਣ ਚਾਕਰ ਸੇਵ ਕਮਾਈਆ। ਤੇਰਾ ਲੇਖਾ ਵਿਚ ਦਰਬਾਰ, ਸਚ ਸਚ ਤੇਰੀ ਵਡਿਆਈਆ। ਦਾਤਾ ਦਾਨੀ ਦੇਵਣਹਾਰ ਭੰਡਾਰ, ਅਤੋਟ ਅਤੁਟ ਵਰਤਾਈਆ। ਤੇਰੀ ਮਹਿਮਾਂ ਜੁਗ ਚਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਤੇਰਾ ਜਸ ਗਾਈਆ। ਗੁਰ ਅਵਤਾਰ ਦਰ ਮੰਗਣ ਬਣ ਭਿਖਾਰ, ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਚਲਾਂ ਸਦ ਰਜ਼ਾਈਆ। ਸਚ ਸੰਦੇਸਾ ਨਾਨਕ ਨਿਰਗੁਣ, ਨਿਰਗੁਣ ਨਿਰਗੁਣ ਆਪ ਜਣਾਇੰਦਾ। ਸ੍ਰੀ ਭਗਵਾਨ ਮੇਟਣਹਾਰਾ ਚਿੰਦ, ਚਿੰਤਾ ਚਿਖਾ ਨਾ ਕੋਇ ਰਖਾਇੰਦਾ। ਦਾਤਾ ਦਾਨੀ ਗਹਿਰ ਗੰਭੀਰ ਗੁਣੀ ਗਹਿੰਦ, ਭੇਵ ਅਭੇਦ ਆਪ ਜਣਾਇੰਦਾ। ਸ਼ਬਦ ਅਨਾਦੀ ਗੋਬਿੰਦ ਬਿੰਦ, ਸੁਤ ਦੁਲਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਵਡਿਆਇੰਦਾ। ਸ਼ਬਦ ਅਗੰਮ ਗੋਬਿੰਦ ਰੰਗ, ਸ੍ਰੀ ਭਗਵਾਨ ਆਪ ਜਣਾਈਆ। ਬੇਪਰਵਾਹ ਵਜਾਏ ਮਰਦੰਗ, ਮਰਦੰਗ ਇਕੋ ਇਕ ਦਰਸਾਈਆ। ਏਥੇ ਓਥੇ ਦੋ ਜਹਾਨ ਆਪੇ ਲੰਘ, ਪਰਦਾ ਉਹਲਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਨੈਣ ਅੱਖ ਖੁਲ੍ਹਾਈਆ। ਗੋਬਿੰਦ ਗੋਬਿੰਦ ਖੋਲ੍ਹ ਨੈਣ, ਨਿਰਗੁਣ ਦਾਤਾ ਆਪ ਸਮਝਾਇੰਦਾ। ਮੈਂ ਮੰਨਿਆ ਤੇਰਾ ਕਹਿਣ, ਤੇਰੀ ਕੀਤੀ ਭੁੱਲ ਨਾ ਜਾਇੰਦਾ। ਨਿਰਗੁਣ ਹੋ ਕੇ ਬਣਿਆ ਸਾਕ ਸੱਜਣ ਸੈਣ, ਸਰਗੁਣ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਦੇਵੇ ਘਰ ਘਰ, ਸੁਹੰਜਣਾ ਸੱਚਾ ਥਾਂ ਆਪੇ ਖੋਜ ਖੁਜਾਇੰਦਾ। ਗੋਬਿੰਦ ਕਹੇ ਦੱਸ ਭਗਵਾਨ, ਕਵਣ ਸੰਦੇਸਾ ਦਏਂ ਸੁਣਾਈਆ। ਮੈਂ ਤੇਰਾ ਸੁਤ ਨਾਦਾਨ, ਬਾਲਕ ਬਾਲਾ ਰੂਪ ਵਟਾਈਆ। ਪੁਰਖ ਅਕਾਲ ਹੋ ਮਿਹਰਵਾਨ ਦੇਣਾ ਦਾਨ, ਦਾਤੇ ਦਾਨੀ ਤੇਰੀ ਵਡਿਆਈਆ। ਕਵਣ ਵੇਲਾ ਮੇਲਾ ਕਰੇਂ ਵਿਚ ਜਹਾਨ, ਨਿਰਗੁਣ ਆਪਣੇ ਅੰਗ ਲਗਾਈਆ। ਮੈਂ ਤੀਰ ਚਿਲਾ ਛੱਡਿਆ ਕਮਾਨ, ਪੰਜ ਤੱਤ ਦੇਹ ਨਾ ਕੋਇ ਰਖਾਈਆ। ਸ਼ਬਦ ਸੁਤ ਹੋ ਨੌਜਵਾਨ, ਤੇਰਾ ਧਿਆਨ ਲਗਾਈਆ। ਤੂੰ ਯਾਰੜੇ ਸੱਥਰ ਕਰਿਆ ਪਰਵਾਨ, ਮੈਂ ਸੂਲਾਂ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਆਵਾਂ ਚਾਈਂ ਚਾਈਂਆ। ਸਾਚਾ ਦਰ ਦੱਸੇ ਭਗਵਾਨਾ, ਕਲਜੁਗ ਅੰਤ ਅੰਤ ਜਣਾਇੰਦਾ। ਪਹਿਲੀ ਚੇਤਰ ਦਿਵਸ ਮਹਾਨਾ, ਬੀਸ ਬੀਸਾ ਵੇਖ ਵਖਾਇੰਦਾ। ਸਚ ਦਰਬਾਰ ਲਗਾਏ ਨੌਜਵਾਨਾ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਦੇਵੇ ਹੁਕਮ ਧੁਰ ਫ਼ਰਮਾਨਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਰ ਆਏ ਹੋਏ ਨਿਮਾਣਾ, ਅੱਗੇ ਸੀਸ ਨਾ ਕੋਇ ਉਠਾਇੰਦਾ। ਤ੍ਰੈਗੁਣ ਮਾਇਆ ਅੰਤ ਪਛਤਾਣਾ, ਪਸਚਾਤਾਪ ਨਾ ਕੋਇ ਮਿਟਾਇੰਦਾ। ਪੰਜ ਤੱਤ ਹੋਏ ਹੈਰਾਨਾ, ਹਰਿ ਕਾ ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਥਿਤ ਆਪ ਦ੍ਰਿੜਾਇੰਦਾ। ਪਹਿਲੀ ਚੇਤਰ ਤੇਈ ਅਵਤਾਰ ਔਣਗੇ। ਦਰ ਬਹਿ ਕੇ

ਸੀਸ ਝੁਕੌਣਗੇ। ਦੋਏ ਜੋੜ ਵਾਸਤਾ ਪੌਣਗੇ। ਚਾਰ ਜੁਗ ਦਾ ਲੇਖਾ ਕੱਢ ਵਖੌਣਗੇ। ਸਾਚਾ ਢੋਲਾ ਇਕੋ ਗੌਣਗੇ। ਰਾਮ ਰਾਮ ਵਿਚ ਸਮੌਣਗੇ। ਕ੍ਰਿਸ਼ਨ ਕ੍ਰਿਸ਼ਨ ਵਿਚ ਰਲੌਣਗੇ। ਜੋਤ ਜੋਤ ਵਿਚ ਮਿਲੌਣਗੇ। ਆਪਣੇ ਅੰਤਰ ਵਿਚ ਸ਼ਰਮੌਣਗੇ। ਚੋਟ ਚੋਟ ਵਿਚ ਡੰਕ ਵਜੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਦਰ ਬੰਕ ਇਕ ਵਖੌਣਗੇ। ਪੀਰ ਪੈਗ਼ੰਬਰ ਆਵਣਗੇ। ਬੇਪਰਵਾਹ ਢੋਲਾ ਗਾਵਣਗੇ। ਬਣ ਬਰਦੇ ਸੀਸ ਝੁਕਾਵਣਗੇ। ਸਯਦਾ ਕਰ ਕਰ ਸ਼ੁਕਰ ਮਨਾਵਣਗੇ। ਕਲਮਾ ਇਕੋ ਇਕ ਗਾਵਣਗੇ। ਆਪਣਾ ਲੇਖਾ ਪ੍ਰਭ ਅੱਗੇ ਕੱਢ ਵਖਾਵਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਵੇਖ ਵਖਾਵਣਗੇ। ਭਗਤ ਅਠਾਰਾਂ ਔਣਗੇ। ਪ੍ਰਭ ਨੇਤਰ ਦਰਸਨ ਪੌਣਗੇ। ਚਰਨ ਕਵਲ ਸੀਸ ਟਿਕੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿਖਿਆ ਇਕ ਦਰਸੌਣਗੇ। ਨਾਨਕ ਗੋਬਿੰਦ ਦਸ ਦਸ ਧਾਰੀ ਆਵੇਗਾ। ਪ੍ਰਭ ਆਪਣਾ ਮੇਲ ਮਿਲਾਵੇਗਾ। ਜੋਤੀ ਨੂਰ ਚੰਦ ਰੁਸ਼ਨਾਵੇਗਾ। ਗੀਤ ਸੁਹਾਗੀ ਛੰਦ ਸੁਣਾਵੇਗਾ। ਅਨੰਦ ਅਨੰਦ ਵਿਚੋਂ ਪਰਗਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੇ ਵਿਛੜੇ ਘਰ ਸਾਚੇ ਮੇਲ ਮਿਲਾਵੇਗਾ। ਕਲਜੁਗ ਅੰਤਮ ਮੇਲ ਮਿਲਾਵਾਂਗਾ। ਪਹਿਲੀ ਚੇਤਰ ਰੁੱਤ ਸੁਹਾਵਾਂਗਾ। ਬੀਸ ਬੀਸਾ ਨੀਂਹ ਧਰਾਵਾਂਗਾ। ਜਗਤ ਜਗਦੀਸਾ ਫੇਰ ਅਖਵਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਨਾਮ ਹਦੀਸਾ ਇਕ ਪੜ੍ਹਾਵਾਂਗਾ। ਖ਼ਾਲੀ ਖੀਸਾ ਸਭ ਦਾ ਆਪ ਕਰਾਵਾਂਗਾ। ਪਿਛਲੀ ਰੀਤਾ ਲੋਕ ਮਾਤ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਵਾਂਗਾ। ਚਾਰ ਵੇਦ ਬੋਲਣਗੇ। ਪੁਰਾਨ ਅਠਾਰਾਂ ਤੋਲਣਗੇ। ਸ਼ਾਸਤਰ ਸਿਮਰਤ ਆਪਣਾ ਭੇਵ ਵਰੋਲਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੋ ਜਹਾਨ ਦਰ ਇਕੋ ਸੱਚਾ ਖੋਲ੍ਹਣਗੇ। ਅਠਾਰਾਂ ਧਿਆਏ ਗੀਤਾ ਗੁਣ ਗਾਏਗੀ। ਪ੍ਰਭ ਇਕੋ ਵੇਖ ਵਖਾਏਗੀ। ਅੰਜੀਲ ਕੁਰਾਨ ਦਰਸਨ ਪਾਏਗੀ। ਨੇਤਰ ਨੈਣ ਨਾ ਕੋਇ ਦਸਾਏਗੀ। ਅੱਲਾ ਰਾਣੀ ਮੁਖ ਨਕ਼ਾਬ ਚੁਕਾਏਗੀ। ਪਰਦਾਨਸ਼ੀਂ ਬੇਪਰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਜੋਤ ਇਕੋ ਵੇਸ ਵਟਾਏਗੀ। ਗੁਰ ਦਸ ਉਠਣਗੇ। ਪ੍ਰਭ ਸਾਹਿਬ ਕੋਲੋਂ ਪੁਛਣਗੇ। ਸਚਖੰਡ ਦਵਾਰ ਨਾ ਲੁਕਣਗੇ। ਸ਼ੇਰ ਵਾਂਗੂੰ ਬੁੱਕਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੋਏ ਦੋਏ ਜੋੜ ਸਰਬ ਝੁਕਣਗੇ। ਸਚ ਸੰਦੇਸਾ ਦੋ ਜਹਾਨ, ਦੋਏ ਦੋਏ ਧਾਰ ਆਪ ਜਣਾਈਆ। ਕਰੇ ਖੇਲ ਆਪ ਭਗਵਾਨ, ਭਗਵਨ ਆਪਣਾ ਭੇਵ ਚੁਕਾਈਆ। ਪਰਗਟ ਹੋ ਵਿਚ ਜਹਾਨ, ਨਿਹਕਲੰਕ ਨਾਉਂ ਰਖਾਈਆ। ਆਦਿ ਪੁਰਖ ਜਿਸ ਦਿਤਾ ਦਾਨ, ਅੰਤ ਆਪੇ ਵੇਖਣ ਆਈਆ। ਜੁਗ ਚੌਕੜੀ ਕਰ ਪਹਿਚਾਨ, ਨਵ ਨੌਂ ਚਾਰ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਚ ਸਨੇਹੁੜਾ ਇਕੋ ਇਕ ਉਪਜਾਈਆ। ਸਚ ਸਨੇਹੁੜਾ ਸ਼ਬਦ ਅਮੋਲਾ, ਧੁਰਦਰਗਾਹੀ ਆਪ ਉਪਜਾਇੰਦਾ। ਸਚਖੰਡ ਦਵਾਰੇ ਜਿਸ ਨੇ ਤੋਲ ਤੋਲਾ, ਸੋ ਲੋਕਮਾਤ ਵੇਖ ਵਖਾਇੰਦਾ। ਜੋ ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਰੱਖਦਾ ਰਿਹਾ ਉਹਲਾ, ਆਪਣਾ ਭੇਵ ਨਾ ਕਿਸੇ ਸਮਝਾਇੰਦਾ। ਨਾਮ ਨਿਧਾਨ ਸ੍ਰੀ ਭਗਵਾਨ ਸੁਣੌਂਦਾ ਰਿਹਾ ਸੋਹਲਾ, ਕੋਟਨ ਕੋਟ

ਨਾਮ ਧਰਾਇੰਦਾ। ਸਰਗੁਣ ਹੋ ਕੇ ਬਦਲਦਾ ਰਿਹਾ ਚੋਲਾ, ਪੰਜ ਤੱਤ ਕਾਇਆ ਜਗਤ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜੋ ਦੀਨ ਮਜ਼੍ਹਬ ਜ਼ਾਤ ਪਾਤ ਪੌਂਦਾ ਰਿਹਾ ਰੌਲਾ, ਵਰਨ ਗੋਤ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਸਮਝਾਇੰਦਾ। ਸਾਚੀ ਧਾਰ ਜੋ ਰਿਹਾ ਵੰਡ, ਵੰਡਣਹਾਰਾ ਬੇਪਰਵਾਹੀਆ। ਜਿਸ ਨੇ ਰਚੇ ਕੋਟ ਬ੍ਰਹਿਮੰਡ, ਮੰਡਲ ਆਪਣੀ ਰਾਸ ਜਣਾਈਆ। ਜਿਸ ਨੂਰ ਦਿਤਾ ਸੂਰਜ ਚੰਦ, ਕਿਰਨ ਕਿਰਨ ਜੋਤ ਰੁਸ਼ਨਾਈਆ। ਜਿਸ ਲੱਖ ਚੁਰਾਸੀ ਬੇੜਾ ਬੰਨ੍ਹ, ਜਗ ਸਾਗਰ ਦਿਤਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਨਿਰਗੁਣ ਆਪਣਾ ਫੇਰਾ ਪਾਈਆ। ਸੋ ਨਿਰਗੁਣ ਦਾਤਾ ਹੋ ਮਿਹਰਵਾਨ, ਨਿਰਵੈਰ ਖੇਲ ਕਰਾਈਆ। ਪਰਗਟ ਹੋ ਵਿਚ ਜਹਾਨ, ਪਿਛਲਾ ਲੇਖਾ ਦਏ ਚੁਕਾਈਆ। ਕਲਜੁਗ ਕੂੜੀ ਕਿਰਿਆ ਮਿਟੇ ਨਿਸ਼ਾਨ, ਮਾਇਆ ਮਮਤਾ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰਬਾਰ ਸਚ ਨਿਰੰਕਾਰ ਇਕੋ ਇਕ ਲਗਾਈਆ। ਸਚ ਦਰਬਾਰ ਲੱਗੇ ਅੰਤ, ਸ੍ਰੀ ਭਗਵਾਨ ਆਪ ਲਗਾਇੰਦਾ। ਨਾਮ ਜਣਾਏ ਇਕੋ ਮੰਤ, ਮੰਤਰ ਆਪਣਾ ਨਾਮ ਸਮਝਾਇੰਦਾ। ਲੱਖ ਚੁਰਾਸੀ ਨਜ਼ਰੀ ਆਏ ਸਾਚਾ ਕੰਤ, ਕੰਤ ਕੰਤੂਹਲ ਸੇਜ ਹੰਢਾਇੰਦਾ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸਮਝਾਇੰਦਾ। ਸਚ ਦਵਾਰਾ ਲੋਕਮਾਤ, ਮਿਹਰਵਾਨ ਲਗਾਈਆ। ਕਲਜੁਗ ਅੰਤਮ ਦੇਵੇ ਦਾਤ, ਸਤਿਜੁਗ ਧਾਰ ਚਲਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਨਿਰਗੁਣ ਚੰਦ ਕਰੇ ਰੁਸ਼ਨਾਈਆ। ਚਾਰ ਵਰਨ ਬਣਾਏ ਇਕ ਜਮਾਤ, ਊਚ ਨੀਚ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਖੁਲ੍ਹਾਈਆ। ਸਚ ਦਵਾਰ ਇਕੋ ਖੋਲ੍ਹਣਾ, ਬੇਅੰਤ ਆਪ ਜਣਾਇੰਦਾ। ਨਾਮ ਢੋਲਾ ਇਕੋ ਬੋਲਣਾ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਸਾਚਾ ਤੋਲ ਇਕੋ ਤੋਲਣਾ, ਦੋ ਜਹਾਨ ਕੰਡਾ ਹੱਥ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਆਪ ਵਰੋਲਣਾ, ਭਗਤ ਭਗਵਾਨ ਬਾਹਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਇਕ ਵਖਾਇੰਦਾ। ਸਚ ਦਰਬਾਰਾ ਇਕ ਵਖਾਵੇਗਾ। ਜਿਸ ਦਰ ਬਹਿ ਕੇ ਹੁਕਮ ਚਲਾਵੇਗਾ। ਨਵ ਨੌਂ ਚਾਰ ਪੰਧ ਮੁਕਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਮਾਣ ਜਣਾਵੇਗਾ। ਜੁਗ ਚੌਕੜੀ ਵਿਛੜਿਆਂ ਮੇਲ ਮਿਲਾਵੇਗਾ। ਮੁਹੰਮਦ ਗੋਬਿੰਦ ਅੱਗੇ ਝੋਲੀ ਡਾਹਵੇਗਾ। ਨਾਨਕ ਨਿਰਗੁਣ ਵਸਤ ਵਰਤਾਵੇਗਾ। ਦਸਤ ਦਸਤ ਨਾਲ ਮਿਲਾਵੇਗਾ। ਕੀਟ ਹਸਤ ਨਜ਼ਰ ਕੋਇ ਨਾ ਆਵੇਗਾ। ਹੁਕਮ ਇਕੋ ਸਖ਼ਤ ਸੁਣਾਵੇਗਾ। ਕਲਜੁਗ ਵੇਲਾ ਵਕਤ ਸਰਬ ਸਮਝਾਵੇਗਾ। ਲੱਖ ਚੁਰਾਸੀ ਕੂੜੀ ਕਿਰਿਆ ਹੋਵੇ ਗ਼ਰਕ, ਗ਼ਰਕ ਆਪ ਕਰਾਵੇਗਾ। ਕਰ ਕੇ ਗ਼ਰਕ, ਸ਼ੌਂਹ ਦਰਯਾਏ ਰੁੜ੍ਹਾਵੇਗਾ। ਲੇਖੇ ਵਿਚ ਨਾ ਰਹੇ ਫ਼ਰਕ, ਗੋਬਿੰਦ ਫ਼ੁਰਨਾ ਇਕ ਜਣਾਵੇਗਾ। ਪਿਛਲੀ ਕੀਤੀ ਕਰੇ ਤਰਕ, ਤੁਰਤ ਆਪਣਾ ਹੁਕਮ ਮਨਾਵੇਗਾ। ਸਚਖੰਡ ਵਿਚੋਂ ਆਇਆ ਪਰਤ ਪਰਤੀਨਿਧ ਇਕ ਅਖਵਾਵੇਗਾ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਦੁੱਖ ਨਾ ਕੋਇ ਜਣਾਵੇਗਾ। ਅਧਵਿਚਕਾਰ ਨਾ ਜਾਵੇ ਅਟਕ, ਦੋ ਜਹਾਨਾਂ ਚਰਨਾਂ ਹੇਠ ਦਬਾਵੇਗਾ। ਕਲਜੁਗ ਕੂੜ ਕੂੜਿਆਰ ਦੇਵੇ ਝਟਕ, ਮੂੰਹ ਦੇ ਭਾਰ ਸੁਟਾਵੇਗਾ। ਜਨ ਭਗਤਾਂ ਸਵੌਣਾ ਹੋ ਬੇਖਟਕ, ਸਿਰ ਆਪਣਾ ਹੱਥ ਰਖਾਵੇਗਾ। ਲੱਖ ਚੁਰਾਸੀ ਧਰਮ

ਦਵਾਰੇ ਰਹੀ ਲਟਕ, ਫਾਸੀ ਇਕੋ ਵਾਰ ਲਟਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖਾ ਸਰਬ ਚੁਕਾਵੇਗਾ। ਸਚ ਦਰਬਾਰ ਲਗੇਗਾ। ਸਾਹਿਬ ਸੁਲਤਾਨ ਸੂਰਾ ਫਬੇਗਾ। ਦੀਪਕ ਜੋਤੀ ਇਕੋ ਜਗੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਨਿਰਵੈਰ ਪੁਰਖ ਅਜੂਨੀ ਰਹਿਤ ਇਕੋ ਮਘੇਗਾ। ਅਜੂਨੀ ਰਹਿਤ ਪ੍ਰਭ ਖੇਲ ਅਵੱਲਾ, ਅਕਲ ਕਲਧਾਰੀ ਆਪ ਕਰਾਈਆ। ਕਲਜੁਗ ਅੰਤਮ ਹੋ ਅਛਲ ਅਛੱਲਾ, ਵਲ ਛਲ ਭੇਵ ਨਾ ਜਾਣੇ ਕੋਈ ਰਾਈਆ। ਸਚ ਸਿੰਘਾਸਣ ਇਕੋ ਮੱਲਾ, ਸੰਬਲ ਆਪਣਾ ਡੇਰਾ ਲਾਈਆ। ਧੁਰ ਸੰਦੇਸ ਨਾਮ ਘੱਲਾ, ਸਚ ਸਚ ਕਰੇ ਪੜ੍ਹਾਈਆ। ਨੂਰ ਇਲਾਹੀ ਨੂਰ ਅੱਲਾ, ਜਲਵਾ ਇਕੋ ਇਕ ਰੁਸ਼ਨਾਈਆ। ਵਸਣਹਾਰਾ ਮੁਕਾਮੇ ਹੱਕ ਸਚ ਮਹੱਲਾ, ਮਹਿਫ਼ਲ ਆਪਣੇ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਪ੍ਰਭ ਆਪ ਕਮਾਵੇਗਾ। ਦੂਜਾ ਸੰਗ ਨਾ ਕੋਇ ਰਲਾਵੇਗਾ। ਨਾਮ ਮਰਦੰਗ ਇਕ ਸੁਣਾਵੇਗਾ। ਦੋ ਜਹਾਨਾਂ ਲੰਘ, ਆਪਣਾ ਡੰਕ ਵਜਾਵੇਗਾ। ਕਲਜੁਗ ਕੂੜੀ ਕਿਰਿਆ ਢਾਹ ਕੰਧ, ਸਤਿਜੁਗ ਸਾਚਾ ਰਾਹ ਵਖਾਵੇਗਾ। ਸ੍ਰਿਸ਼ਟ ਸਬਾਈ ਇਕੋ ਛੰਦ, ਸੋਹੰ ਢੋਲਾ ਆਪ ਪੜ੍ਹਾਵੇਗਾ। ਜਨ ਭਗਤਾਂ ਮੁੱਕੇ ਪੰਧ, ਪੁਰਖ ਅਬਿਨਾਸ਼ੀ ਮੇਲ ਮਿਲਾਵੇਗਾ। ਸਤਿਜੁਗ ਸਾਚਾ ਦੇ ਰਸ, ਮਦਿਰਾ ਮਾਸ ਰਸਨਾ ਕੋਈ ਨਾ ਲਾਵੇਗਾ। ਅੰਮ੍ਰਿਤ ਆਤਮ ਜਾਮ ਪਿਆਵੇਗਾ। ਸੁਰਤ ਸਵਾਣੀ ਕੋਈ ਨਾ ਰਹੇ ਰੰਡ, ਹਰਿ ਕੰਤ ਇਕੋ ਨਜ਼ਰੀ ਆਵੇਗਾ। ਨਾਤਾ ਤੁਟੇ ਬੱਤੀ ਦੰਦ, ਅਜੱਪਾ ਜਾਪ ਕਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਵੇਗਾ। ਸਾਚਾ ਮਾਰਗ ਇਕੋ ਦੱਸੇਗਾ। ਪ੍ਰਭ ਹਰ ਹਿਰਦੇ ਵਿਚ ਵਸੇਗਾ। ਮੁਖ ਮੋੜ ਕਦੇ ਨਾ ਨੱਸੇਗਾ। ਨਿਰਧਨ ਹੋ ਕੇ ਭਗਤਾਂ ਚਰਨੀ ਢੱਠੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੰਨੇ ਲਹਿਣਾ ਵੱਟੇ ਚੁਕੇਗਾ। ਲਹਿਣਾ ਵੱਟੇ ਆਪ ਚੁਕਾਏਗਾ। ਗੁਰਮੁਖ ਧੰਨਾ ਰੂਪ ਵਟਾਏਗਾ। ਜਨ ਭਗਤਾਂ ਰਾਗ ਸੁਣਾਏਗਾ। ਨੇਤਰ ਅੰਨ੍ਹਾ ਪੜਦਾ ਲਾਹੇਗਾ। ਬਿਨ ਸੂਰਜ ਚੰਨਾਂ ਚੰਦ ਚਮਕਾਏਗਾ। ਸੋਹੰ ਛੰਦਾ ਇਕ ਪੜ੍ਹਾਏਗਾ। ਬੰਦਾ ਬਿਨ ਬੰਦਗੀਉਂ ਪਾਰ ਕਰਾਏਗਾ। ਨਾਮ ਰੰਦਾ ਇਕ ਫਿਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਲਾਏਗਾ। ਸਾਚਾ ਖੇਲ ਖਲਾਵੇਗਾ। ਚਾਰ ਵਰਨ ਸਮਝਾਵੇਗਾ। ਏਕਾ ਨਾਮ ਦ੍ਰਿੜਾਵੇਗਾ। ਏਕਾ ਰਾਮ ਮਿਲਾਵੇਗਾ। ਏਕਾ ਕਾਹਨ ਸਮਝਾਵੇਗਾ। ਏਕਾ ਜਾਮ ਪਿਆਵੇਗਾ। ਏਕਾ ਇਸਲਾਮ ਚਲਾਵੇਗਾ। ਏਕਾ ਅਮਾਮ ਨਜ਼ਰੀ ਆਵੇਗਾ। ਏਕਾ ਪੈਗ਼ਾਮ ਪੜ੍ਹਾਵੇਗਾ। ਏਕਾ ਨਜ਼ਾਮ ਬਣਾਵੇਗਾ। ਏਕਾ ਨਿਸ਼ਾਨ ਝੁਲਾਵੇਗਾ। ਏਕਾ ਹੁਕਮਰਾਨ ਅਖਵਾਵੇਗਾ। ਏਕਾ ਦਾਨ ਵਰਤਾਵੇਗਾ। ਏਕਾ ਮਾਣ ਧਰਾਵੇਗਾ। ਏਕਾ ਭਗਵਾਨ ਆਪਣਾ ਰਾਹ ਵਖਾਵੇਗਾ। ਏਕਾ ਮੰਦਰ ਸ਼ਿਵਦਵਾਲਾ ਮੱਠ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਰਾਵੇਗਾ। ਸਾਚੀ ਕਰਨੀ ਆਪ ਕਰਾਵੇਗਾ। ਧੁਰ ਦਾ ਢੋਲਾ ਰਾਗ ਅਲਾਵੇਗਾ। ਕਲਜੁਗ ਚੋਲਾ ਨਜ਼ਰ ਕੋਈ ਨਾ ਆਵੇਗਾ। ਸਤਿਜੁਗ ਹੋਲਾ ਆਪ ਖਲ੍ਹਾਵੇਗਾ। ਮੌਲਾ ਇਕੋ ਨਜ਼ਰੀ ਆਵੇਗਾ। ਧਰਨੀ ਧਰਤ ਧੌਲਾ, ਹੌਲਾ ਭਾਰ ਕਰਾਵੇਗਾ। ਗੋਬਿੰਦ ਕੀਤਾ ਕੌਲਾ, ਤੋੜ ਨਿਭਾਵੇਗਾ। ਵੇਦ ਵਿਆਸਾ ਪੂਤ ਸਪੂਤਾ ਬ੍ਰਹਿਮਣ ਗੌੜਾ, ਉਚਾ ਟਿੱਲਾ ਪਰਬਤ ਵੇਖ ਵਖਾਵੇਗਾ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਚਾਰ ਕੁੰਟ ਨਜ਼ਰੀ ਆਵੇਗਾ। ਚਾਰ ਕੁੰਟ ਅਮਾਮ ਅਖਵਾਏਗਾ। ਕਲਮਾ ਨਬੀ ਇਕ ਜਣਾਏਗਾ। ਸਯਦਾ ਸੀਸ ਇਕ ਵਖਾਏਗਾ। ਜਗਦੀਸ ਆਪਣੀ ਕਲ ਧਰਾਏਗਾ। ਹਦੀਸ ਆਪਣੇ ਨਾਮ ਪੜ੍ਹਾਏਗਾ । ਲਾਸ਼ਰੀਕ ਫੇਰਾ ਪਾਏਗਾ। ਹਕੀਕਤ ਹੱਕ ਖੋਜ ਖੁਜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਇਕੋ ਇਕ ਵਡਿਆਏਗਾ। ਇਕੋ ਨਾਮ ਸਦਾ ਜੁਗ ਚਾਰ, ਜੁਗ ਜੁਗ ਵੇਸ ਵਟਾਈਆ। ਇਕੋ ਨਾਮ ਥਿਰ ਘਰ ਦਵਾਰ, ਸ਼ਬਦੀ ਗੁਰ ਪਰਗਟਾਈਆ। ਇਕੋ ਨਾਮ ਸੁਨ ਅਗੰਮ ਕਰੇ ਪਾਰ, ਪੜਦਾ ਆਪ ਚੁਕਾਈਆ। ਇਕੋ ਨਾਮ ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਸਚ ਸੰਦੇਸਾ ਇਕ ਜਣਾਈਆ। ਇਕੋ ਨਾਮ ਕਰੋੜ ਤੇਤੀਸਾ ਦਏ ਆਧਾਰ, ਸੁਰਪਤ ਇੰਦ ਵੇਖ ਵਖਾਈਆ। ਇਕੋ ਨਾਮ ਕਾਇਆ ਪੰਜ ਤੱਤ ਕਰੇ ਸ਼ੰਗਾਰ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਏਕਾ ਨਾਮ ਸ਼ਬਦ ਧੁਨਕਾਰ, ਘਟ ਘਟ ਰਾਗੀ ਰਾਗ ਸੁਣਾਈਆ। ਏਕਾ ਨਾਮ ਲੱਖ ਚੁਰਾਸੀ ਕਰ ਪਸਾਰ, ਕਾਇਆ ਮੰਦਰ ਬੰਦ ਰਖਾਈਆ। ਏਕਾ ਨਾਮ ਵੇਦ ਚਾਰ, ਚਾਰ ਚਾਰ ਸਿਫ਼ਤ ਸਾਲਾਹੀਆ। ਏਕਾ ਨਾਮ ਧਾਰ ਅਵਤਾਰ, ਤੱਤਵ ਤੱਤ ਕਰੇ ਪੜ੍ਹਾਈਆ। ਏਕੋ ਨਾਮ ਕਰ ਪਸਾਰ, ਪਸਰ ਪਸਾਰੀ ਵੇਖ ਵਖਾਈਆ। ਏਕੋ ਨਾਮ ਭਗਤ ਆਧਾਰ, ਭਗਵਨ ਇਕੋ ਇਕ ਜਣਾਈਆ। ਇਕੋ ਨਾਮ ਸੰਤ ਕਰੇ ਪਿਆਰ, ਸੱਜਣ ਸਾਚੇ ਵੇਖ ਵਖਾਈਆ। ਇਕੋ ਨਾਮ ਗੁਰਮੁਖਾਂ ਖੋਲ੍ਹ ਕਿਵਾੜ, ਬੰਦ ਹਾਟੀ ਦਏ ਜਣਾਈਆ। ਇਕੋ ਨਾਮ ਗੁਰਸਿਖਾਂ ਕਰੇ ਪਿਆਰ, ਨਿਵਣ ਸੋ ਪ੍ਰੀਤੀ ਇਕ ਜਣਾਈਆ। ਇਕੋ ਨਾਮ ਪੀਰ ਪੈਗ਼ੰਬਰ ਕਰੇ ਉਜਿਆਰ, ਉਜਰਤ ਮੂਲ ਨਾ ਲਾਗੇ ਰਾਈਆ। ਇਕੋ ਨਾਮ ਮੁੱਲਾ ਸ਼ੇਖ਼ ਮਸਾਇਕ ਕਰੇ ਸ਼ੰਗਾਰ, ਮਿਹਰਵਾਨ ਦਇਆ ਕਮਾਈਆ। ਇਕੋ ਨਾਮ ਗੁਰ ਗੁਰ ਖੇਲ ਕਰੇ ਸੰਸਾਰ, ਸਤਿਗੁਰ ਦੇਵੇ ਮਾਣ ਵਡਿਆਈਆ। ਇਕੋ ਨਾਮ ਅੰਦਰ ਬਾਹਰ, ਗੁਪਤ ਜ਼ਾਹਰ ਕਰੇ ਪੜ੍ਹਾਈਆ। ਇਕੋ ਨਾਮ ਖਾਣੀ ਬਾਣੀ ਹੋ ਉਜਿਆਰ, ਚਾਰ ਚਾਰ ਰੰਗ ਰੰਗਾਈਆ। ਇਕੋ ਨਾਮ ਦਿਸੇ ਜੁਗ ਚਾਰ, ਚੌਕੜੀ ਆਪਣਾ ਬੰਧਨ ਪਾਈਆ। ਇਕੋ ਨਾਮ ਵਖਾਏ ਸਚ ਦਰਬਾਰ, ਦਰ ਦਰਵਾਜ਼ਾ ਇਕੋ ਨਾਮ ਖੁਲ੍ਹਾਈਆ। ਇਕੋ ਨਾਮ ਵੰਡਣ ਵੰਡੇ ਵਿਚ ਸੰਸਾਰ, ਵਰਨ ਬਰਨ ਗੋਤ ਦਏ ਜਣਾਈਆ। ਇਕੋ ਨਾਮ ਕਰੇ ਪਾਰ, ਮੰਝਧਾਰ ਨਾ ਕੋਇ ਰੁੜ੍ਹਾਈਆ। ਇਕੋ ਨਾਮ ਸਰਬ ਪਿਆਰ, ਸਾਂਝਾ ਯਾਰ ਇਕ ਅਖਵਾਈਆ। ਇਕੋ ਨਾਮ ਤਲਬਗਾਰ, ਆਦਿ ਜੁਗਾਦਿ ਧਿਆਨ ਲਗਾਈਆ। ਇਕੋ ਨਾਮ ਕਾਤਬ ਬਣ ਕੇ ਬਣੇ ਲਿਖਾਰ, ਦੇਵੇ ਵਡਿਆਈ ਕਲਮ ਸ਼ਾਹੀਆ। ਇਕੋ ਨਾਮ ਸਮੁੰਦ ਸਾਗਰ, ਬੰਨ੍ਹੇ ਧਾਰ, ਇਕੋ ਨਾਮ ਜੰਗਲ ਜੂਹ ਉਜਾੜ ਪਹਾੜ ਕਰੇ ਰੁਸ਼ਨਾਈਆ। ਇਕੋ ਨਾਮ ਖੇਲ ਕਰੇ ਸੂਰਜ ਚੰਨ ਸਤਾਰ, ਮੰਡਲ ਮੰਡਪ ਕਰੇ ਰੁਸ਼ਨਾਈਆ। ਇਕੋ ਨਾਮ ਲੇਖਾ ਜਾਣ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੇਖ ਵਖਾਈਆ। ਇਕੋ ਨਾਮ ਗੋਪੀ ਕਾਹਨ ਪਾਏ ਰਾਸ, ਵੇਸ ਅਨੇਕ ਧਰਾਈਆ। ਇਕੋ ਨਾਮ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਇਕੋ ਨਾਮ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਇਕੋ ਨਾਮ ਆਦਿ ਅੰਤ ਪਵਣ ਸਵਾਸ, ਉਣੰਜਾ ਪਵਣ ਛਤਰ ਝੁਲਾਈਆ। ਇਕੋ ਨਾਮ ਸੁਣਾਏ ਧੁਰ ਦੀ ਬਾਤ, ਜੁਗ ਜੁਗ ਬਾਣੀ ਇਕ ਪਰਗਟਾਈਆ। ਇਕੋ ਨਾਮ ਡੂੰਘਾ ਖਾਤ, ਹੱਥ ਕਿਸੇ ਨਾ ਆਈਆ। ਇਕੋ ਨਾਮ ਦੇਵਣਹਾਰ ਨਜਾਤ, ਏਥੇ ਓਥੇ ਵੇਖ ਵਖਾਈਆ। ਇਕੋ ਨਾਮ ਨਾਮ ਪਾਰਜਾਤ, ਪਾਰਸ ਕੰਚਨ ਲੋਹਾ ਰੂਪ ਵਟਾਈਆ। ਇਕੋ ਨਾਮ ਸਾਖਿਆਤ, ਆਦਿ ਜੁਗਾਦਿ ਕੋਈ ਨਾ ਸਕੇ ਛੁਪਾਈਆ। ਇਕੋ ਨਾਮ ਸਭ ਦਾ ਪਿਤਾ ਮਾਤ,

ਪੁੱਤ ਪੋਤਰੇ ਗੁਰ ਅਵਤਾਰ ਪੀਰ ਪੈਗ਼ੰਬਰ ਗੋਦ ਵਿਚ ਉਠਾਈਆ। ਇਕੋ ਨਾਮ ਆਬਹਯਾਤ, ਅੰਮ੍ਰਿਤ ਇਕੋ ਨਾਮ ਵਖਾਈਆ। ਏਕਾ ਨਾਮ ਕਾਇਨਾਤ, ਨਿਰਗੁਣ ਆਪਣਾ ਆਪ ਜਣਾਈਆ। ਸੋ ਨਾਮ ਸਾਹਿਬ ਸੱਚੇ ਦੀ ਸਾਚੀ ਦਾਤ, ਸੋ ਪੁਰਖ ਨਿਰੰਜਣ ਸਾਰ ਸ਼ਬਦ ਆਪਣਾ ਨਾਮ ਜਣਾਈਆ। ਕਲਜੁਗ ਅੰਤਮ ਲੈ ਕੇ ਆਇਆ ਆਪਣੇ ਸਾਥ, ਮਿਹਰਵਾਨ ਦਇਆ ਕਮਾਈਆ। ਮਿਹਰ ਨਜ਼ਰ ਕਰ ਜਿਸ ਵਲ ਲਏ ਝਾਕ, ਤਿਸ ਪੜਦਾ ਦਏ ਖੁਲ੍ਹਾਈਆ। ਏਥੇ ਓਥੇ ਆਵਣ ਜਾਵਣ ਦੋ ਜਹਾਨਾਂ ਮੁੱਕੇ ਵਾਟ, ਲੱਖ ਚੁਰਾਸੀ ਪੰਧ ਰਹਿਣ ਨਾ ਪਾਈਆ। ਚਰਨ ਕਵਲ ਉਪਰ ਧਵਲ ਬੰਨ੍ਹੇ ਨਾਤ, ਸਚਖੰਡ ਮਿਲੇ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਵਡਿਆਈਆ। ਦੇਵੇ ਵਡਿਆਈ ਪ੍ਰਭ ਜੂ ਭਗਤ, ਭਗਤਨ ਮੀਤਾ ਆਪ ਅਖਵਾਇੰਦਾ। ਵੇਖਣਹਾਰਾ ਲੱਖ ਚੁਰਾਸੀ ਜੀਵ ਜੰਤ ਵਿਚ ਜਗਤ, ਯੁਗਤ ਆਪਣੇ ਹੱਥ ਰਖਾਇੰਦਾ। ਫੋਲਣਹਾਰਾ ਹੱਡ ਮਾਸ ਨਾੜੀ ਬੂੰਦ ਰਕਤ, ਭੇਵ ਅਭੇਦ ਖੁਲ੍ਹਾਇੰਦਾ। ਆਦਿ ਅੰਤ ਸ੍ਰੀ ਭਗਵੰਤ ਸਾਚਾ ਕੰਤ ਆਪਣੇ ਹੱਥ ਰੱਖੇ ਵਕਤ, ਵਾਰ ਥਿਤ ਨਾ ਕਿਸੇ ਸਮਝਾਇੰਦਾ। ਨਵ ਖੰਡ ਪ੍ਰਿਥਮੀ ਸੱਤ ਦੀਪ ਸ਼ਬਦ ਅਗੰਮੀ ਚਾੜ੍ਹੇ ਕਟਕ, ਬੇਪਰਵਾਹ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਆਪਣੀ ਖੇਲ ਵਖਾਇੰਦਾ। ਸਾਚੀ ਖੇਲ ਕਰੇ ਸਚਖੰਡ, ਸਚਖੰਡ ਲੋਕਮਾਤ ਪਰਗਟਾਈਆ । ਲੇਖਾ ਜਾਣ ਜੇਰਜ ਅੰਡ, ਉਤਭੁਜ ਸੇਤਜ ਲਹਿਣਾ ਰਿਹਾ ਮੁਕਾਈਆ। ਭਗਤ ਭਗਵਾਨ ਦੇਵੇ ਇਕ ਅਨੰਦ, ਅਨੰਦ ਆਤਮ ਰਸ ਚਖਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸ਼ਬਦ ਅਨਾਦੀ ਜਣਾਏ ਛੰਦ, ਸੋਹਲਾ ਢੋਲਾ ਇਕੋ ਇਕ ਗਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਸਿਖ ਤੇਰੀ ਨੰਗੀ ਨਾ ਹੋਏ ਕੰਡ, ਪ੍ਰਭ ਆਪਣਾ ਹੱਥ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਹਰਿਜਨ ਵੇਖੇ ਹਰ ਘਟ ਥਾਈਂਆ। ਹਰ ਘਟ ਥਾਈਂ ਖੋਜੇ ਆਪ, ਖੋਜਤ ਖੋਜਤ ਵੇਖ ਵਖਾਇੰਦਾ। ਭਗਤ ਸੁਹੇਲਾ ਪਿਤਾ ਬਾਪ, ਪੂਤ ਸਪੂਤ ਆਪ ਜਗਾਇੰਦਾ। ਸ਼ਬਦ ਅਗੰਮ ਬੰਧਾਏ ਨਾਤ, ਬਿਧਾਤਾ ਨਿਰਗੁਣ ਨਿਰਗੁਣ ਜੋੜ ਜੁੜਾਇੰਦਾ। ਆਤਮ ਪਰਮਾਤਮ ਬਣਾਏ ਸੱਚਾ ਸਾਕ, ਸੱਜਣ ਇਕੋ ਨਜ਼ਰੀ ਆਇੰਦਾ। ਕਰ ਕਿਰਪਾ ਖੋਲ੍ਹੇ ਤਾਕ, ਨਿਜ ਨੇਤਰ ਪੜਦਾ ਲਾਹਿੰਦਾ। ਪੂਰੀ ਕਰੇ ਆਸ, ਪੂਰੀ ਆਸਾ ਆਪ ਕਰਾਇੰਦਾ। ਗ੍ਰਹਿ ਮੰਦਰ ਕਰ ਕੇ ਵਾਸ, ਸਾਚੀ ਸੇਜ ਸੁਹਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਦੀਆ ਬਾਤੀ ਇਕ ਜਗਾਇੰਦਾ। ਪਰਗਟ ਹੋ ਪ੍ਰਭ ਸਾਖਿਆਤ, ਸਵੱਛ ਸਰੂਪੀ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਦਵਾਰਾ ਇਕੋ ਇਕ ਵਡਿਆਇੰਦਾ।