ਪੁਸਤਕਾਲਾਭਾਗ ੧੩

੨੩ ਫੱਗਣ ੨੦੧੯ ਬਿਕ੍ਰਮੀ ਹਰਬੰਸ ਸਿੰਘ ਦੇ ਗ੍ਰਹਿ ਕਿਰਕੀ ਪੂਨਾ

ਗੁਰਮੁਖ ਝੁੱਗੀ ਸਭ ਤੋਂ ਚੰਗੀ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਜਿਥੇ ਮਿਲੇ ਵਸਤ ਅਨਮੰਗੀ, ਭਗਤ ਭਗਵਾਨ ਇਕ ਦੂਜੇ ਦੀ ਝੋਲੀ ਪਾਈਆ । ਜਿਥੇ ਜਨਮ ਜਨਮ ਦੀ ਮਿਟੇ ਤੰਗੀ, ਦੁੱਖ ਦਰਦ ਰਹੇ ਨਾ ਰਾਈਆ। ਜਿਥੇ ਸਾਹਿਬ ਸਤਿਗੁਰ ਬਣੇ ਸੰਗੀ, ਬਣ ਸੇਵਕ ਸੇਵ ਕਮਾਈਆ। ਜਿਥੇ ਨੇਤਰ ਨੈਣ ਅੱਖ ਨਾ ਰਹੇ ਅੰਧੀ, ਪਰਤੱਖ ਰੂਪ ਦਰਸਾਈਆ। ਜਿਥੇ ਨਾਤਾ ਤੁੱਟੇ ਖ਼ਾਨਾਬੰਦੀ, ਬੰਧਨ ਦੂਈ ਦਏ ਮਿਟਾਈਆ। ਜਿਥੇ ਪਾਰ ਕਿਨਾਰਾ ਦਿਸੇ ਕੰਢੀ, ਪੱਤਣ ਬੈਠਾ ਬੇਪਰਵਾਹੀਆ। ਜਿਥੇ ਵਾਸਨਾ ਚੁੱਕੇ ਮੰਦੀ, ਸੁਗੰਧੀ ਇਕੋ ਨਾਮ ਦਰਸਾਈਆ। ਜਿਥੇ ਰਾਗ ਸੁਣੇ ਬਿਨ ਰਾਗ ਤੰਦੀ, ਸਤਾਰ ਨੈਣ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਸ ਝੁੱਗੀ ਦੇਵੇ ਵਡਿਆਈਆ। ਝੁੱਗੀ ਕਹੇ ਮੇਰੀ ਸੋਹਣੀ ਕੰਧ, ਇੱਟਾਂ ਪੱਥਰ ਮਿਲੇ ਵਡਿਆਈਆ। ਜਿਸ ਅੰਦਰ ਸਾਹਿਬ ਆਇਆ ਲੰਘ, ਹਰਿ ਸੰਗਤ ਦਏ ਵਡਿਆਈਆ। ਦੋ ਜਹਾਨ ਨਾ ਮਿਲੇ ਅਨੰਦ, ਜੋ ਮੇਰੇ ਘਰ ਵਿਚ ਰਿਹਾ ਵਖਾਈਆ। ਮੈਂ ਸੁਲੱਖਣੀ ਭਾਗਾਂ ਵਾਲੀ ਗਾਵਾਂ ਛੰਦ, ਸੱਚਾ ਢੋਲਾ ਇਕੋ ਮਾਹੀਆ। ਮੇਰੀ ਕੰਕਰ ਕੰਕਰ ਆਪਣੇ ਨਾਲ ਗੰਢ, ਗੰਢਣਹਾਰ ਸਵਾਮੀ ਤੇਰੇ ਹੱਥ ਵਡਿਆਈਆ। ਜਿਧਰ ਵੇਖਾਂ ਪਵੇ ਠੰਡ, ਤੱਤੀ ਵਾ ਨਾ ਲਾਗੇ ਰਾਈਆ। ਦੂਰ ਦੁਰਾਡੇ ਤਰਸਣ ਸੂਰਜ ਚੰਦ, ਤੇਰੀ ਸਰਨ ਨਾ ਮਿਲੇ ਵਡਿਆਈਆ। ਧੰਨ ਭਾਗ ਤੂੰ ਕੱਟ ਕੇ ਆਇਉਂ ਆਪਣਾ ਪੰਧ, ਬਣ ਪਾਂਧੀ ਫੇਰਾ ਪਾਈਆ । ਦੀਨ ਦਿਆਲ ਹੋ ਬਖ਼ਸ਼ੰਦ, ਬਖ਼ਸ਼ਸ਼ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝੁੱਗੀ ਦੇਵੇ ਮਾਣ ਵਡਿਆਈਆ। ਝੁੱਗੀ ਕਹੇ ਮੇਰੀ ਸੋਹਣੀ ਛੱਤ, ਗਗਨ ਮੰਡਲ ਨੈਣ ਸ਼ਰਮਾਈਆ। ਜਿਸ ਅੰਦਰ ਪੁਰਖ ਅਕਾਲ ਰਿਹਾ ਵਸ, ਨਿਰਗੁਣ ਆਪਣਾ ਆਸਣ ਲਾਈਆ। ਮੈਂ ਕੋਝੀ ਕਮਲੀ ਰਹੀ ਹੱਸ, ਪ੍ਰਭ ਆਇਆ ਬੇਪਰਵਾਹੀਆ। ਮੈਂ ਦੋ ਜਹਾਨਾਂ ਰਹੀ ਦੱਸ, ਵੇਖੋ ਘਰ ਗ਼ਰੀਬਾਂ ਬੈਠਾ ਸੱਥਰ ਵਿਛਾਈਆ। ਅੰਮ੍ਰਿਤ ਆਤਮ ਦੇਵੇ ਰਸ, ਸਚ ਅੰਮ੍ਰਿਤ ਇਕ ਚੁਆਈਆ । ਜਿਸ ਦਾ ਗੁਰ ਅਵਤਾਰ ਗੌਂਦੇ ਆਏ ਜਸ, ਸੋ ਗੁਰਸਿਖਾਂ ਗ਼ਰੀਬ ਨਿਮਾਣਿਆਂ ਢੋਲਾ ਗਾਈਆ। ਖ਼ਾਲੀ ਹੱਥੀਂ ਹੋ ਗਿਆ ਵਸ, ਆਪ ਆਪਣਾ ਮਾਣ ਤਜਾਈਆ। ਪਰੇਮ ਪ੍ਰੀਤੀ ਅੰਦਰ ਗਿਆ ਫਸ, ਆਪ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੱਚੀ ਰੁੱਤ ਸੁਹਾਈਆ। ਝੁੱਗੀ ਕਹੇ ਉਠ ਭਿੰਨੜੀ ਰੈਣ, ਸਚ ਦਿਆਂ ਦ੍ਰਿੜਾਈਆ। ਪਾਰਬ੍ਰਹਮ ਪ੍ਰਭ ਬਣਿਆ ਮੇਰਾ ਸਾਕ ਸੱਜਣ ਸੈਣ, ਘਰ ਚਲ ਕੇ ਆਇਆ ਮਾਹੀਆ। ਜਨ ਭਗਤਾਂ ਚੁਕਾਵੇ ਲਹਿਣ ਦੇਣ, ਪੂਰਬ ਲੇਖਾ ਝੋਲੀ ਪਾਈਆ। ਮੇਰੀ ਰਸਨਾ ਕੁਛ ਨਾ ਸਕੇ ਕਹਿਣ, ਕਹਿਣ ਜੋਗ ਨਾ ਮੇਰੀ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਭਿੰਨੜੀਏ ਰੈਣੇ ਖੋਲ੍ਹ ਅੱਖ, ਝੁੱਗੀ ਉਠ ਉਠ ਆਪ ਜਣਾਇੰਦੀ। ਪਰਗਟ ਹੋਇਆ ਪਰਤੱਖ, ਸਚ ਸਚ ਤੈਨੂੰ ਜਣਾਇੰਦੀ। ਜਿਨ ਰੱਖੀ ਮੇਰੀ ਪੱਤ, ਪਰਮੇਸ਼ਵਰ ਇਕੋ ਇਕ ਮਨਾਇੰਦੀ। ਸਾਹਿਬ ਦਾਤਾ ਪੁਰਖ ਸਮਰਥ, ਢਹਿ ਚਰਨਾਂ ਸੀਸ ਨਿਵਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੁਲੀ ਆਪਣਾ ਸ਼ੁਕਰ ਮਨਾਇੰਦੀ। ਝੁੱਗੀ ਕਹੇ ਮੈਨੂੰ ਆਵੇ ਹਾਸਾ, ਪ੍ਰਭ ਕਿਸ ਬਿਧ ਫੇਰਾ ਪਾਈਆ। ਆਦਿ ਜੁਗਾਦਿ ਜੁਗ ਜੁਗ ਵੇਖਣਹਾਰਾ ਖੇਲ ਤਮਾਸਾ, ਸਚਖੰਡ ਵਸੇ ਬੇਪਰਵਾਹੀਆ। ਹੋਈ ਹੈਰਾਨ ਕਲਜੁਗ ਅੰਤਮ ਜਨ

ਭਗਤਾਂ ਦੇਣ ਆਇਆ ਭਰਵਾਸਾ, ਪ੍ਰਭ ਆਪਣਾ ਵੇਸ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੇਰੇ ਸੋਭਾ ਪਾਈਆ। ਗ੍ਰਹਿ ਮੇਰਾ ਹੋਏ ਸੁਹੰਜਣਾ, ਝੁੱਗੀ ਘਰ ਆਪਣੇ ਖ਼ੁਸ਼ੀ ਮਨਾਇੰਦੀ। ਪ੍ਰਭ ਆਇਆ ਆਦਿ ਨਿਰੰਜਣਾ, ਜਿਸ ਦਾ ਗੀਤ ਸ੍ਰਿਸ਼ਟ ਸਬਾਈ ਗਾਇੰਦੀ। ਦੁੱਖ ਕੱਟੇ ਦਰਦ ਦੁਖ ਭੈ ਭੰਜਨਾ, ਹਰਿ ਸੰਗਤ ਸ਼ੁਕਰ ਮਨਾਇੰਦੀ। ਨੇਤਰ ਨਾਮ ਪਾਏ ਅੰਜਨਾ, ਕਲਜੁਗ ਅੰਧੇਰੀ ਰੈਣ ਸ਼ਰਮਾਇੰਦੀ। ਚਰਨ ਧੂੜ ਕਰਾਏ ਮਜਨਾ, ਦੁਰਮਤ ਮੈਲ ਧਵਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਵੇਖ ਖ਼ੁਸ਼ੀ ਮਨਾਇੰਦੀ। ਝੁੱਗੀ ਕਹੇ ਪ੍ਰਭ ਦੇਵੇ ਝਲਕ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਮੈਂ ਪਰਤ ਨਾ ਸਕੀ ਪਲਕ, ਨੈਣ ਨੈਣ ਨਾ ਕੋਇ ਉਠਾਈਆ। ਠੰਡੀ ਠਾਰ ਹੋਈ ਕਰਕੇ ਦਰਸ, ਅਗਨੀ ਤੱਤ ਨਾ ਕੋਇ ਤਪਾਈਆ। ਗੁਰਮੁਖਾਂ ਬੁਝਾਈ ਪਿਆਸ ਕਰ ਤਰਸ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਇਆ ਦਰਦ ਵੰਡਾਈਆ। ਝੁੱਗੀ ਕਹੇ ਮੇਰਾ ਵੇਖ ਰੰਗ, ਸ੍ਰੀ ਭਗਵਾਨ ਖ਼ੁਸ਼ੀ ਮਨਾਈਆ। ਮੇਰੇ ਘਰ ਹਰਿ ਭਗਤਾਂ ਬਣਿਆ ਸੰਗ, ਸੰਗਤ ਵੱਜੀ ਵਧਾਈਆ। ਬਿਨ ਤਾਲ ਤਲਵਾੜੇ ਆਏ ਅਨੰਦ, ਅਨੰਦ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ।

ਤਿਤਰ ਬਣਿਆ ਉਹ ਮਲਾਹ, ਜਿਸ ਬਾਜ਼ ਕੋਲੋਂ ਦਿਤਾ ਤੁੜਾਈਆ। ਅੰਤਮ ਵੇਲੇ ਮੰਗੀ ਪਨਾਹ, ਗੁਰ ਗੋਬਿੰਦ ਵਲ ਧਿਆਨ ਲਗਾਈਆ। ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹ, ਤੇਰੇ ਹੱਥ ਤੇਰੀ ਵਡਿਆਈਆ। ਪਿਛਲੇ ਗੁਨਾਹ ਦੀ ਦਿਤੀ ਸਜ਼ਾ, ਅੱਗੇ ਬੇੜਾ ਕਿਵੇਂ ਚਲਾਈਆ। ਹਸ ਕੇ ਕਿਹਾ ਬੇਪਰਵਾਹ, ਅਚਰਜ ਖੇਲ ਵਖਾਈਆ। ਪੰਖੀਉਂ ਮਾਣਸ ਦੇਹ ਦਏ ਵਟਾ, ਆਪਣਾ ਰੰਗ ਰੰਗਾਈਆ। ਗੋਬਿੰਦ ਚੋਲਾ ਆਏ ਬਦਲਾ, ਸ਼ਬਦੀ ਰੂਪ ਧਰਾਈਆ। ਦੱਖਣ ਦਿਸ਼ਾ ਦੇਸ ਵਸਾ, ਦਹਿ ਦਿਸ਼ਾ ਖੋਜ ਖੁਜਾਈਆ। ਦਰ ਤੇਰੇ ਆਵੇ ਬੇਪਰਵਾਹ, ਆਪਣਾ ਫੇਰਾ ਪਾਈਆ। ਹਰਿ ਸੰਗਤ ਬੇੜਾ ਦਏ ਵਖਾ, ਬਿਨ ਚੱਪੂ ਜਗਤ ਚਲਾਈਆ। ਕੰਢੀ ਡੇਰਾ ਲਵੇ ਲਾ, ਪਤਣ ਮਿਲੇ ਸੱਚਾ ਮਾਹੀਆ। ਸੱਜਾ ਚਰਨ ਵਿਚ ਲਏ ਟਿਕਾ, ਖੱਬਾ ਅੱਧਾ ਫੇਰ ਉਠਾਈਆ। ਪਿਛੋਂ ਅੱਗੇ ਆਸਣ ਲਏ ਲਾ, ਸਚ ਸੇਜ ਸੁਹਾਈਆ। ਤਿੰਨ ਵੇਰ ਤੇਰੇ ਵਲ ਨੇਤਰ ਨੈਣ ਵੇਖੇ ਉਠਾ, ਅਗਲਾ ਪਿਛਲਾ ਜਨਮ ਲੇਖੇ ਲਾਈਆ। ਜਿਸ ਵੇਲੇ ਕੰਢੀ ਲੱਗੇ ਆ, ਪਾਰ ਕਿਨਾਰਾ ਇਕ ਦਰਸਾਈਆ। ਹਿਰਦੇ ਅੰਦਰ ਚੋਟ ਲਗਾ, ਸੁਰਤੀ ਸੁਰਤ ਭਵਾਈਆ। ਛੱਡ ਬੇੜੀ ਚਰਨੀ ਡਿਗੇ ਆ, ਦੋਏ ਜੋੜ ਪਏ ਸਰਨਾਈਆ। ਏਸੇ ਕਾਰਨ ਧੁਰ ਦੀ ਮਾਇਆ ਹਰਿ ਸੰਗਤ ਹੱਥ ਲਿਆਂਦੀ ਫੜਾ, ਪੰਚਮ ਵੰਡ ਵੰਡਾਈਆ। ਪਿਛੇ ਪੁੱਛਦੇ ਰਹੇ ਦੱਸਿਆ ਨਾ ਰਾਹ, ਵੇਲੇ ਸਿਰ ਦਿਤੀ ਵਰਤਾਈਆ। ਚਾਰ ਰੁਪਯੀਏ ਚਾਰ ਜੁਗ ਦਾ ਬਖ਼ਸ਼ ਗੁਨਾਹ, ਚੌਥੇ ਜਨਮ ਲੇਖਾ ਮੂਲ ਚੁਕਾਈਆ। ਕਿਰਪਾ ਕਰ ਸੱਚਾ ਸ਼ਹਿਨਸ਼ਾਹ, ਆਵਣ ਜਾਵਣ ਦਏ ਮੁਕਾਈਆ। ਨੌਂ ਸਾਲ ਬੱਤੀ ਦਿਨ ਹੋਰ ਕਾਇਆ ਚੋਲਾ ਲਏ ਹੰਢਾ, ਫਿਰ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਕਰਨੀਉਂ ਕਿਸੇ ਥਾਂ ਨਾ ਆਵੇ ਜਾਈਆ।

ਪਿਛਲੇ ਗੁਰੂ ਦਾ ਚੁੱਕਾ ਝੇੜਾ, ਘਰ ਵਿਚ ਰਹਿਣ ਨਾ ਪਾਈਆ। ਸਾਹਿਬ ਸਤਿਗੁਰ ਦਾ ਵਸੇ ਖੇੜਾ, ਨਿਰਗੁਣ ਆਪ ਵਸਾਈਆ। ਵੱਡਿਆਂ ਛੋਟਿਆਂ ਬੰਨ੍ਹੇ ਬੇੜਾ, ਬਿਰਧ ਬਾਲਾਂ ਲਏ ਤਰਾਈਆ। ਅੱਗੇ ਨਾ ਕਰੇ ਹੇਰਾ ਫੇਰਾ, ਦੇਵੇ ਮਾਣ ਵਡਿਆਈਆ। ਜਗਤ ਦੁਖ ਜੋ ਪਾਇਆ ਘੇਰਾ, ਸੁਖ ਵਿਚ ਬਦਲਾਈਆ। ਕਿਰਪਾ ਨਿਧਾਨ ਕਰੇ ਮਿਹਰਾਂ, ਮਿਹਰ ਨਜ਼ਰ ਉਠਾਈਆ। ਬੱਤੀ ਸਾਲ ਜੋ ਰੱਖਿਆ ਡੇਰਾ, ਬੱਤੀਵੇਂ ਸਾਲ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਸ਼ਤ ਉਤੇ ਰੱਖੇ ਹੱਥ, ਅੰਗੁਸ਼ਤ ਨਾਲ ਦੇਵੇ ਦੱਬ, ਕੂੜ ਕੂੜਿਆਰ ਮੇਟੇ ਆਪ, ਸਬੱਬ ਆਪਣਾ ਇਕ ਜਣਾਈਆ। ਦੁਖ ਲੱਥੇ ਉਪਜੇ ਸੁਖ, ਸੁਖ ਦੁਖ ਨਾਲ ਵਟਾਇੰਦਾ। ਉਜਲ ਕਰੇ ਮਾਤ ਮੁਖ, ਮੁਖ ਮੁਖ ਸਿਫ਼ਤ ਸਾਲਾਹਿੰਦਾ। ਸਫ਼ਲ ਕਰੇ ਮਾਤ ਕੁੱਖ, ਜਨ ਜਨਨੀ ਲੇਖੇ ਲਾਇੰਦਾ। ਆਪ ਆਪਣੀ ਗੋਦੀ ਚੁੱਕ, ਰੋਗ ਸੋਗ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਵਿਚੋਂ ਕੱਢੇ ਕੁੱਟ, ਅੱਗੇ ਆਪਣੇ ਘਰ ਵਸਾਇੰਦਾ। ਨਾਮ ਬਾਜ਼ ਸ਼ਬਦ ਉਡਾਰੀ, ਗੋਬਿੰਦ ਰਿਹਾ ਉਡਾਈਆ। ਨਿਰਗੁਣ ਜੋਤ ਨੂਰ ਨਿਰੰਕਾਰੀ, ਪੁਰਖ ਅਕਾਲ ਵਡਿਆਈਆ। ਸਾਚੇ ਘੋੜੇ ਸ਼ਾਹਸਵਾਰੀ, ਸ਼ਹਿਨਸ਼ਾਹ ਆਪਣਾ ਆਸਣ ਲਾਈਆ। ਸੋਲਾਂ ਕਲੀਆਂ ਕਰੇ ਸ਼ੰਗਾਰੀ, ਸੋਲਾਂ ਇਛਿਆ ਪੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਾਜ਼ ਦਏ ਦਰਸਾਈਆ। ਸਾਚਾ ਬਾਜ਼ ਚੁਗੇ ਚੋਗ, ਪਰੇਮ ਰਸ ਇਕੋ ਰਖਾਇੰਦਾ। ਮਾਰ ਉਡਾਰੀ ਗੁਰਮੁਖਾਂ ਅੰਦਰੋਂ ਕੱਢੇ ਖੋਟ, ਕੂੜੀ ਕਿਰਿਆ ਮੇਟ ਮਿਟਾਇੰਦਾ। ਨਾਮ ਅਗੰਮ ਵਜਾਏ ਚੋਟ, ਨਗਾਰਾ ਗੋਬਿੰਦ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਾਜ਼ ਇਕ ਦਰਸਾਇੰਦਾ। ਸਾਚਾ ਬਾਜ਼ ਇਕੋ ਏਕ, ਆਦਿ ਜੁਗਾਦਿ ਰਖਾਇਆ। ਬਾਜ਼ ਪਕੜੀ ਗੋਬਿੰਦ ਟੇਕ, ਟੇਕ ਗੋਬਿੰਦ ਪੁਰਖ ਅਕਾਲ ਧਰਾਇਆ। ਕਲਜੁਗ ਅੰਤਮ ਧਾਰ ਭੇਖ, ਅਵਲੱੜੀ ਚਾਲ ਜਣਾਇਆ। ਜੋਤ ਸ਼ਬਦ ਇਕੋ ਹੇਤ, ਹਿਤਕਾਰੀ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਾਜ਼ ਇਕ ਉਡਾਇਆ। ਸਾਚਾ ਬਾਜ਼ ਲਏ ਅੰਗੜਾਈ, ਆਪਣਾ ਬਲ ਧਰਾਈਆ। ਗੋਬਿੰਦ ਪ੍ਰਿਥਮੀ ਆਕਾਸ਼ ਤੇਰੇ ਨਾਲੋਂ ਨਾ ਹੋਏ ਜੁਦਾਈ, ਤੇਰੀ ਉਂਗਲੀ ਇਕੋ ਸੋਭਾ ਪਾਈਆ। ਪਿਛਲੇ ਜਨਮ ਮੈਂ ਬਣਿਆ ਰਿਹਾ ਸ਼ੌਦਾਈ, ਆਪਣੇ ਪੈਰ ਤੇਰੇ ਹੱਥਾਂ ਉਤੇ ਟਿਕਾਈਆ। ਮੇਰੀ ਚੁੰਜ ਕਿਸੇ ਕੰਮ ਨਾ ਆਈ, ਜਿਸ ਤੇਰੇ ਚਰਨਾਂ ਨਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਸਾਚੇ ਮਿਲੇ ਵਧਾਈਆ। ਵੇਲੇ ਅੰਤ ਬਾਜ਼ ਹੋਇਆ ਸ਼ਰਮਸਾਰ, ਗੋਬਿੰਦ ਅੱਗੇ ਸੀਸ ਝੁਕਾਇੰਦਾ। ਤੂੰ ਮੇਰੇ ਨਾਲ ਕੀਤਾ ਪਿਆਰ, ਕਿਉਂ ਨਹੀਂ ਮੈਨੂੰ ਆਪਣਾ ਪਿਆਰ ਸਿਖਾਇੰਦਾ। ਮੈਂ ਅਸਮਾਨ ਵਿਚ ਲਾਵਾਂ ਉਡਾਰ, ਤੇਰੇ ਚਰਨਾਂ ਕਿਉਂ ਨਹੀਂ ਮਸਤਕ ਲਾਇੰਦਾ। ਬਿਨ ਤੇਰੇ ਹੋਵਾਂ ਖ਼ਵਾਰ, ਦਰ ਨਜ਼ਰ ਕੋਇ ਨਾ ਆਇੰਦਾ। ਮੈਂ ਸੁਣਿਆ ਤੂੰ ਗ਼ਰੀਬਾਂ ਦਾ ਯਾਰ, ਨਿੱਕਿਆਂ ਬੱਚਿਆਂ ਮਾਣ ਦਿਵਾਇੰਦਾ। ਮੇਰੇ ਨੇਤਰ ਰੋਵਣ ਜ਼ਾਰੋ ਜ਼ਾਰ, ਜਿਨ੍ਹਾਂ ਨੇਤਰਾਂ ਨਾਲ ਆਪਣੀ ਖ਼ਾਕ ਉਡਾਇੰਦਾ। ਵੇਖੀਂ ਮੁੜ ਕੇ ਮੇਰੇ ਨਾਲ ਏਵੇਂ ਨਾ ਕਰੀਂ ਪਿਆਰ, ਦੋਏ ਜੋੜ ਵਾਸਤਾ ਪਾਇੰਦਾ। ਮੈਨੂੰ ਆਪਣੇ ਚਰਨਾਂ ਦੀ ਦੇਵੀਂ ਸੱਚੀ ਛਾਰ, ਮਸਤਕ ਟਿੱਕਾ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਜ਼ ਆਪਣੀ ਆਪ ਸਮਝਾਇੰਦਾ। ਗੋਬਿੰਦ ਕਹੇ ਸੁਣ ਬਾਜ਼, ਬਾਜ਼ਾਂ ਵਾਲਾ ਤੈਨੂੰ ਸਮਝਾਈਆ । ਏਸ ਜਨਮ ਦਾ ਤੇਰਾ ਕਾਜ, ਪੰਜ ਤੱਤ ਵਡਿਆਈਆ।

ਪੀਰ ਪੈਗ਼ੰਬਰ ਸਾਹਿਬ ਸਤਿਗੁਰੂ ਮਹਾਰਾਜ, ਮਿਹਰਵਾਨ ਹੋਏ ਸਹਾਈਆ। ਤੇਰੀ ਰੱਖੇ ਲਾਜ, ਮੇਰਾ ਬੰਧਨ ਪਾਈਆ। ਸਚ ਉਡਾਰੀ ਧੁਰ ਦੀ ਆਵਾਜ਼, ਤੇਰਾ ਖੰਬ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਬਾਜ਼ ਅੱਗੋਂ ਚਰਨੀ ਢੱਠ, ਆਪਣਾ ਮਾਣ ਗਵਾਈਆ। ਗੋਬਿੰਦ ਉਹ ਵੇਲਾ ਦੱਸ, ਜਿਸ ਵੇਲੇ ਮੇਲਾ ਲਏਂ ਮਿਲਾਈਆ। ਤੇਰੇ ਕੋਲੋਂ ਫੇਰ ਨਾ ਜਾਵਾਂ ਨੱਠ, ਵਿਛੋੜਾ ਕੋਇ ਨਜ਼ਰ ਨਾ ਆਈਆ। ਮੈਂ ਤੇਰਾ ਮਾਣਾਂ ਰਸ, ਤੂੰ ਮੇਰਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਇਕੋ ਇਕ ਜਣਾਈਆ । ਗੋਬਿੰਦ ਕਹੇ ਸੁਣ ਬਾਜ਼ ਮਿੱਤਰ, ਮਿੱਤਰ ਪਿਆਰਾ ਜਣਾਈਆ। ਹੁਣ ਤੇਰਾ ਸ਼ਿਕਾਰ ਬਟੇਰਾ ਚਿੜੀਆਂ ਤਿਤਰ, ਫਿਰ ਲੱਖ ਚੁਰਾਸੀ ਵੇਖ ਵਖਾਈਆ। ਦੋ ਜਹਾਨ ਤੈਨੂੰ ਵੇਖਣ ਬਿਟਰ ਬਿਟਰ, ਤੇਰਾ ਭੇਵ ਕੋਇ ਨਾ ਪਾਈਆ। ਤੇਰਾ ਗੋਬਿੰਦ ਸਚ ਦਵਾਰਿਉਂ ਆਏ ਨਿਕਲ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਨਾਮ ਖੰਡਾ ਧੁਰ ਦਰਗਾਹੋਂ ਹੋਏ ਸਿਕਲ, ਕਾਰੀਗਰ ਨਾ ਕੋਇ ਬਣਾਈਆ। ਨਾ ਕੋਈ ਸੋਨਾ ਰੁਪਾ ਚਾਂਦੀ ਲਾਏ ਪਿੱਤਲ, ਲੋਹਾਰ ਤਰਖਾਣ ਨਾ ਦੇਵੇ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਾਜ਼ ਇਕੋ ਇਕ ਜਣਾਈਆ। ਬਾਜ਼ ਕਹੇ ਮੈਂ ਤੱਕਾਂ ਰਾਹ, ਇਕ ਧਿਆਨ ਲਗਾਇਆ। ਵੇਖੀਂ ਲੱਖ ਚੁਰਾਸੀ ਨਾ ਪਾਈਂ ਫਾਹ, ਤੇਰੀ ਓਟ ਤਕਾਇਆ। ਮੈਂ ਪੰਛੀ ਬੇਗੁਨਾਹ, ਪੰਖੀ ਹੋ ਕੇ ਸੇਵ ਤੇਰੀ ਕਮਾਇਆ। ਮੈਂ ਅੱਖੀਂ ਦਰਸਨ ਕਰਾਂ ਆ, ਨਿਜ ਨੇਤਰ ਧਿਆਨ ਲਗਾਇਆ। ਸਿਰ ਰੱਖੀਂ ਠੰਡੀ ਛਾਂ, ਇਕ ਤੇਰੀ ਓਟ ਜਣਾਇਆ। ਤੂੰ ਪਕੜੀਂ ਮੇਰੀ ਬਾਂਹ, ਦੋਏ ਜੋੜ ਵਾਸਤਾ ਪਾਇਆ। ਮੇਰਾ ਪਿਛਲਾ ਬਖ਼ਸ਼ੀਂ ਗੁਨਾਹ, ਮੈਂ ਤੇਰੇ ਸੀਸ ਉਤੇ ਆਪਣਾ ਆਪ ਝੁਲਾਇਆ। ਅੰਤਮ ਦੋਏ ਜੋੜ ਮੰਗਾਂ ਪਨਾਹ, ਚਰਨ ਕਵਲ ਧਿਆਨ ਰਖਾਇਆ। ਵੇਖੀਂ ਮੈਨੂੰ ਨਾ ਦੇਵੀਂ ਸਜ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਆਪਣੇ ਵਿਚ ਰਖਾਇਆ। ਗੋਬਿੰਦ ਕਹੇ ਜਗਤ ਬਾਜ਼, ਤੇਰੀ ਬਾਜ਼ੀ ਦਏ ਉਲਟਾਈਆ। ਗੋਬਿੰਦ ਨਿਰਗੁਣ ਹੋ ਕੇ ਕਰੇ ਕਾਜ, ਨਿਰਗੁਣ ਤੇਰੀ ਧਾਰ ਚਲਾਈਆ। ਪੁਰਖ ਅਕਾਲ ਮਾਰ ਆਵਾਜ਼, ਦੋਹਾਂ ਲਏ ਮਿਲਾਈਆ। ਤੂੰ ਮੇਰੀ ਵੇਖੀ ਕਲਗ਼ੀ ਮੈਂ ਤੈਨੂੰ ਵਖਾਵਾਂ ਤਾਜ, ਤਾਜ ਇਕੋ ਨਜ਼ਰੀ ਆਈਆ। ਤੂੰ ਸਦਾ ਸੁਣੀਂ ਮੇਰੀ ਆਵਾਜ਼, ਸਚ ਸੰਦੇਸਾ ਦਿਆਂ ਜਣਾਈਆ। ਜਿਨ੍ਹਾਂ ਹੱਥਾਂ ਉਤੇ ਰੱਖ ਕੇ ਤੈਨੂੰ ਕਰਿਆ ਜਗਤ ਕਾਜ, ਤੇਰੇ ਕੋਲੋਂ ਆਪਣਾ ਲੇਖਾ ਲਵਾਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਬਾਜ਼ ਦਏ ਵਡਿਆਈਆ। ਬਾਜ਼ ਕਹੇ ਗੋਬਿੰਦ ਦੱਸ ਸਚ, ਕੀ ਵਿਚ ਭੇਦ ਰਖਾਇਆ। ਮੈਂ ਤੇਰੇ ਉਤੇ ਰਿਹਾ ਨੱਚ, ਆਪਣਾ ਸਾਂਗ ਵਰਤਾਇਆ। ਤੂੰ ਜੋਧਾ ਸੂਰਬੀਰ ਹੋ ਕੇ ਰੱਖਿਆ ਹਠ, ਮੇਰਾ ਮਾਣ ਵਧਾਇਆ। ਮੈਂ ਚੌਤੀ ਸਾਲ ਤੇਰੇ ਚਰਨਾਂ ਨਾ ਗਿਆ ਢੱਠ, ਮੂਰਖ ਮੁਗਧ ਮੂੜ੍ਹ ਅਖਵਾਇਆ। ਕਵਣ ਵੇਲਾ ਮੇਰਾ ਪਿਛਲਾ ਲੇਖਾ ਦਏਂ ਕੱਟ, ਕਟਾਕਸ਼ ਆਪਣਾ ਨਾਮ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਖੇਲ ਜਣਾਇਆ। ਤੇਰਾ ਪਿਛਲਾ ਲੇਖਾ ਕੱਟਾਂਗਾ। ਆਪਣੀ ਕਰਨੀਉਂ ਕਦੇ ਨਾ ਹਟਾਂਗਾ। ਫੜ ਚਰਨਾਂ ਉਤੇ ਸੱਟਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਾਜ਼ ਇਕੋ ਦਵਾਰੇ ਰੱਖਾਂਗਾ। ਗੋਬਿੰਦ ਬਾਜ਼ ਦੋਵੇਂ ਨਜ਼ਰ ਨਾ ਔਂਦੇ, ਹਰਿ ਸ਼ਬਦੀ ਰੂਪ ਵਟਾਈਆ। ਪੁਰਖ ਅਕਾਲ ਦਾ ਢੋਲਾ ਗੌਂਦੇ,

ਵੱਜੇ ਨਾਮ ਵਧਾਈਆ। ਭਗਤ ਭਗਵਾਨ ਮੇਲ ਮਿਲੌਂਦੇ, ਘਰ ਘਰ ਫੇਰਾ ਪਾਈਆ। ਨਾਮ ਉਡਾਰੀ ਇਕ ਰਖੌਂਦੇ, ਬਣ ਪਾਂਧੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਾਜ਼ ਗੋਬਿੰਦ ਦਏ ਜਣਾਈਆ। ਗੋਬਿੰਦ ਬਾਜ਼ ਪਹਿਲੀ ਚੇਤਰ ਦੇਵੇ ਦੱਸ, ਕਵਣ ਰੂਪ ਵਟਾਈਆ। ਚੌਥੀ ਮੰਜ਼ਲ ਜਾਏ ਢੱਠ, ਚੜ੍ਹ ਚਰਨਾਂ ਸੀਸ ਨਿਵਾਈਆ। ਮੇਰਾ ਪਿਛਲਾ ਲੇਖਾ ਕੱਟ, ਅੱਗੇ ਦੁੱਖ ਰਹੇ ਨਾ ਰਾਈਆ। ਪਰੇਮ ਪਿਆਰ ਦੀ ਮਾਰ ਚਪਟ, ਝਪਟ ਇਕੋ ਇਕ ਦਰਸਾਈਆ। ਬਿਨ ਢਾਹਿਆਂ ਜਾਵਾਂ ਢੱਠ, ਜਿਤ ਤੇਰੇ ਹੱਥ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਬਾਜ਼ ਰੱਖੇ ਲਾਜ, ਗੁਰਮੁਖ ਸਾਚੇ ਮਾਣਸ ਰੂਪ ਵਟਾਈਆ। ਜੀਵਣ ਵਿਚ ਬਦਲੇ ਜੀਵਣ, ਜੀਵਣ ਯੁਗਤ ਵਡਿਆਈਆ। ਨਾਮ ਰਸ ਅੰਮ੍ਰਿਤ ਪੀਣ ਪੀਵਣ, ਪੀ ਪੀ ਖ਼ੁਸ਼ੀ ਵਖਾਈਆ। ਸਰਨਾਈ ਸਦਾ ਥੀਵਣ, ਮਾਣ ਅਭਿਮਾਨ ਮਿਟਾਈਆ। ਚਰਨ ਕਵਲ ਗੁਰ ਸਾਚੇ ਨੀਵਣ, ਨਿਉਂ ਨਿਉਂ ਲਾਗਣ ਪਾਈਂਆ। ਸਾਚਾ ਬੀਜ ਨਾਮ ਬੀਵਣ, ਪੱਤ ਡਾਲੀ ਫੁਲ ਮਹਿਕਾਈਆ। ਨਾਤਾ ਤੁਟੇ ਸਾਢੇ ਤਿੰਨ ਹੱਥ ਸੀਮਨ, ਸਾਹਿਬ ਸਤਿਗੁਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਦੁਖ ਮੇਟ ਕਰੇ ਸੁਰਜੀਤ, ਸਰਜੀਤ ਪ੍ਰਭ ਚਰਨ ਹੋਏ ਅਤੀਤ, ਤ੍ਰੈਗੁਣ ਤੀਨੋਂ ਤਾਪ ਰਹਿਣ ਨਾ ਪਾਈਆ।

੨੩ ਫੱਗਣ ੨੦੧੯ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਕਿਰਕੀ ਪੂਨਾ

ਹਰਿ ਨਾਮ ਕਹੇ ਮੇਰੀ ਹੋਈ ਖ਼ਵਾਰੀ, ਕਲ ਸਾਰ ਕਿਸੇ ਨਾ ਪਾਈਆ। ਚਾਰੋਂ ਕੁੰਟ ਕੂੜੀ ਯਾਰੀ, ਸਚ ਪਿਆਰ ਨਾ ਕੋਇ ਰਖਾਈਆ। ਤੇਰੀ ਭੁੱਲੀ ਪ੍ਰਭੂ ਸਿਕਦਾਰੀ, ਭੈ ਸੀਸ ਨਾ ਕੋਇ ਰਖਾਈਆ। ਮੇਰੀ ਲਏ ਨਾ ਕੋਇ ਖ਼ੁਮਾਰੀ, ਜਗਤ ਵਾਸਨਾ ਰਸ ਵਡਿਆਈਆ। ਮੈਂ ਬੈਠਾ ਬੰਦ ਕਵਾੜੀ, ਮੇਰਾ ਕੁੰਡਾ ਨਾ ਕੋਇ ਖੁਲ੍ਹਾਈਆ। ਜਗਤ ਜੀਵ ਖੇਲਣ ਖੇਲ ਨਵ ਦਵਾਰੀ, ਆਪ ਆਪਣਾ ਰੰਗ ਰੰਗਾਈਆ। ਜਿਧਰ ਵੇਖਾਂ ਰੈਣ ਅੰਧਿਆਰੀ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਕਰ ਕਿਰਪਾ ਤੇਰੇ ਚਰਨ ਜਾਵਾਂ, ਬਲਹਾਰੀ, ਬਲ ਆਪਣਾ ਆਪ ਧਰਾਈਆ। ਸਾਚਾ ਮੰਦਰ ਵਸਾ ਅਟਾਰੀ, ਮਿਹਰ ਨਜ਼ਰ ਉਠਾਈਆ। ਬਣ ਵਣਜਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਇਕੋ ਮੰਗ ਮੰਗਾਈਆ। ਨਾਮ ਕਹੇ ਮੇਰਾ ਕੋਈ ਨਾ ਕੰਮ, ਨਕੰਮਾ ਨਜ਼ਰੀ ਆਇੰਦਾ। ਕੋਈ ਨਾ ਸੁਣੇ ਰਾਗ ਕੰਨ, ਧਿਆਨ ਧਿਆਨ ਨਾ ਕੋਇ ਵਖਾਇੰਦਾ। ਜੇ ਸਾਹਿਬ ਮੈਂ ਤੇਰੇ ਘਰ ਪਿਆ ਜੰਮ, ਕਿਉਂ ਮੈਥੋਂ ਮੁਖ ਛੁਪਾਇੰਦਾ। ਆ ਵੇਖ ਮੇਰੇ ਭਗਵਨ, ਮੈਂ ਤੇਰਾ ਰਾਹ ਤਕਾਇੰਦਾ। ਸ੍ਰਿਸ਼ਟ ਸਬਾਈ ਹੋਈ ਨਾਦਾਨ, ਨੇਤਰ ਅੱਖ ਨਾ ਕੋਇ ਖੁਲ੍ਹਾਇੰਦਾ। ਲੋਕਮਾਤ ਕਰੇ ਨਾ ਕੋਇ ਪਹਿਚਾਨ, ਬੇਮੁਖ ਜੀਵ ਨਜ਼ਰੀ ਆਇੰਦਾ। ਮੇਰੇ ਪਿਛੇ ਤੈਨੂੰ ਆਵੇ ਹਾਣ, ਤੇਰੀ ਸਿਫ਼ਤ ਨਾ ਕੋਇ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚ ਵਰ, ਚਰਨ ਕਵਲ ਆਸ ਰਖਾਇੰਦਾ। ਨਾਮ ਕਹੇ ਮੈਂ ਗਿਆ ਲੁੱਟ, ਹੱਟ ਨਜ਼ਰ ਨਾ ਆਈਆ। ਮੈਨੂੰ ਕੋਈ ਨਾ ਕਹੇ ਤੇਰਾ ਪੁੱਤ, ਮਾਣ ਤਾਣ ਨਾ ਕੋਇ ਵਡਿਆਈਆ। ਤੂੰ ਡੂੰਘੀ ਕੰਦਰ ਦਿਤਾ ਸੁੱਟ, ਅੰਦਰ ਮਿਲਣ ਕੋਇ ਨਾ ਆਈਆ। ਮੈਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਿਆ ਪੁੱਛ, ਅੰਤਮ

ਮਿਲੋ ਆਪਣੇ ਸਾਕ ਸੱਜਣ ਭੈਣ ਭਾਈਆ। ਜੇਹੜੇ ਸੀਸ ਨਵੌਂਦੇ ਰਹੇ ਝੁਕ, ਕਿਧਰ ਗਏ ਪਾਂਧੀ ਰਾਹੀਆ। ਜਿੰਨਾਂ ਚਿਰ ਨਾ ਪਵੇਂ ਉਠ, ਪ੍ਰਭ ਆਪਣਾ ਬਲ ਧਰਾਈਆ। ਕਿਰਪਾ ਕਰ ਨਾ ਫੜੇਂ ਗੁਟ, ਆਪ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦੇਵਣਹਾਰ ਇਕ ਗੁਸਾਈਂਆ। ਹਰਿ ਨਾਮ ਕਹੇ ਮੇਰੀ ਖੁੱਸੀ ਪੂੰਜੀ, ਖ਼ਜ਼ਾਨਾ ਨਜ਼ਰ ਕੋਇ ਨਾ ਆਈਆ। ਤੂੰ ਸੰਤਾਂ ਹੱਥ ਦਿਤੀ ਕੁੰਜੀ, ਕਲਜੁਗ ਸੰਤ ਧੀਆਂ ਭੈਣਾਂ ਰਹੇ ਹੰਢਾਈਆ। ਕੂੜੀ ਕਿਰਿਆ ਖਾਣ ਜਗਤ ਰਸਨਾ ਚੁੰਜੀਂ, ਬੱਤੀ ਦੰਦ ਹੋਏ ਹਲਕਾਈਆ। ਮੇਰੀ ਰਮਜ਼ ਨਾ ਜਾਣੇ ਕੋਇ ਗੁਝੀ, ਭੇਵ ਅਭੇਦ ਨਾ ਕੋਇ ਸਮਝਾਈਆ। ਕੂੜੀ ਕਿਰਿਆ ਜਗਤ ਵਾਸਨਾ ਰੁਝੀ, ਮਾਇਆ ਮਮਤਾ ਨਾਲ ਮਿਲਾਈਆ। ਮੇਰੀ ਨਿਸ਼ਾਨੀ ਨਾ ਕਿਸੇ ਬੁੱਝੀ, ਪੜਦਾ ਸਕੇ ਨਾ ਕੋਇ ਉਠਾਈਆ। ਠੱਗ ਚੋਰ ਯਾਰ ਪਾਵਣ ਲੁੱਡੀ, ਗੁਰਮੁਖ ਬੈਠੇ ਮੁਖ ਛੁਪਾਈਆ। ਸਭ ਦੀ ਮਾਰੀ ਗਈ ਬੁੱਧੀ, ਬੁਧ ਬਿਬੇਕ ਨਾ ਕੋਇ ਕਰਾਈਆ। ਕਿਉਂ ਮੈਨੂੰ ਬੰਦ ਕੀਤਾ ਕਾਇਆ ਕੁਜੀ, ਉਪਰ ਆਪਣਾ ਪਰਦਾ ਪਾਈਆ। ਪਿਛਲੀ ਔਧ ਸਭ ਦੀ ਪੁੱਜੀ, ਲੇਖਾ ਕੋਇ ਰਹਿਣ ਨਾ ਪਾਈਆ। ਹੁਣ ਆਪਣੀ ਜੋਤ ਕਰ ਉਘੀ, ਉਦੇ ਅਸਤ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦੇਣਾ ਜਣਾਈਆ। ਹਰਿ ਨਾਮ ਕਹੇ ਮੈਂ ਹੋਇਆ ਹੈਰਾਨ, ਹੈਰਾਨਗੀ ਬੰਦ ਨਾ ਕੋਇ ਕਰਾਈਆ। ਚਾਰੋਂ ਕੁੰਟ ਜੀਵ ਸ਼ੈਤਾਨ, ਸ਼ਰਅ ਕਰਨ ਪੜ੍ਹਾਈਆ। ਅੰਤਰ ਵੇਖੇ ਨਾ ਕੋਈ ਮਾਰ ਧਿਆਨ ਆਪਾ ਚੀਨ ਨਾ ਕੋਇ ਜਣਾਈਆ। ਮੇਰੀ ਕਰੇ ਨਾ ਕੋਈ ਪਹਿਚਾਨ, ਭਰਮੇ ਭੁੱਲੀ ਸਰਬ ਲੋਕਾਈਆ। ਪ੍ਰਭੂ ਮੇਰੇ ਪਿਛੇ ਤੇਰੀ ਹੋ ਜਾਊ ਬੰਦ ਦੁਕਾਨ, ਲੋਕਮਾਤ ਤੇਰਾ ਨਾਮ ਨਾ ਕੋਇ ਧਿਆਈਆ। ਜੇ ਸੁੱਤਾ ਰਿਹੋਂ ਬਣ ਅਞਾਣ, ਗ਼ਫ਼ਲਤ ਆਲਸ ਨਿੰਦਰਾ ਇਕ ਰਖਾਈਆ। ਮਿਟ ਜਾਊ ਤੇਰਾ ਨਿਸ਼ਾਨ, ਤੇਰੀ ਆਣ ਨਾ ਕੋਇ ਰਖਾਈਆ। ਤੂੰ ਮੇਰਾ ਸੰਦੇਸਾ ਕਰ ਪਰਵਾਨ, ਅੱਖੀਂ ਵੇਖਿਆ ਹਾਲ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਆਪਣਾ ਦੇਣਾ ਖੁਲ੍ਹਾਈਆ।

੨੩ ਫੱਗਣ ੨੦੧੯ ਬਿਕ੍ਰਮੀ ਪਿਆਰਾ ਸਿੰਘ ਦੇ ਗ੍ਰਹਿ ਕਿਰਕੀ ਪੂਨਾ

ਹਰਿ ਨਾਮ ਤੇਰਾ ਵੱਜੇ ਨਾਦ, ਸ੍ਰੀ ਭਗਵਾਨ ਆਪ ਜਣਾਇੰਦਾ। ਮਿਲੇ ਵਡਿਆਈ ਬ੍ਰਹਮ ਬ੍ਰਹਿਮਾਦ, ਲੱਖ ਚੁਰਾਸੀ ਧਿਆਨ ਲਗਾਇੰਦਾ। ਮੇਟ ਮਿਟਾਏ ਕਲਜੁਗ ਵਾਦ ਵਿਵਾਦ, ਸਤਿਜੁਗ ਸਾਚਾ ਰਾਹ ਵਖਾਇੰਦਾ। ਸ੍ਰਿਸ਼ਟ ਸਬਾਈ ਢੋਲਾ ਗਾਏ ਬੋਧ ਅਗਾਧ, ਆਤਮ ਪਰਮਾਤਮ ਆਪ ਸਮਝਾਇੰਦਾ। ਚਾਰ ਵਰਨ ਬਣਾਏ ਸਾਂਝ, ਸਗਲਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਆਪ ਚੁਕਾਇੰਦਾ। ਸਚ ਨਾਮ ਤੇਰਾ ਵੱਜੇ ਢੋਲ, ਸੋ ਪੁਰਖ ਨਿਰੰਜਣ ਆਪ ਵਜਾਈਆ। ਸਚ ਦਵਾਰਾ ਦੇਵੇ ਖੋਲ੍ਹ, ਨੌਂ ਖੰਡ ਪ੍ਰਿਥਮੀ ਦਏ ਵਖਾਈਆ। ਨਿਰਗੁਣ ਤੋਲੇ ਸਰਗੁਣ ਤੋਲ, ਤੋਲਣਹਾਰਾ ਫੇਰਾ ਪਾਈਆ। ਆਪ ਚੁਕਾਏ ਪੜਦਾ ਓਹਲ, ਦੂਈ ਦਵੈਤੀ ਦਏ ਮਿਟਾਈਆ। ਘਟ ਘਟ ਅੰਦਰ ਜਾਏ ਮੌਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸਾਚੇ ਨਾਮ ਤੇਰੀ ਗਾਇਣ ਗਾਥਾ, ਜੀਵ

ਜੰਤ ਪੜ੍ਹਾਈਆ। ਚਾਰੋਂ ਕੁੰਟ ਤੇਰਾ ਸਾਕਾ, ਅਕਥ ਕਥਾ ਸਮਝਾਈਆ। ਆਤਮ ਪਰਮਾਤਮ ਪਰਮਾਤਮ ਆਤਮ ਹੋਏ ਪੂਜਾ ਪਾਠਾ, ਹਵਨ ਇਕੋ ਇਕ ਵਖਾਈਆ। ਘਰ ਘਰ ਨਜ਼ਰੀ ਆਏ ਪੁਰਖ ਸਮਰਾਥਾ, ਮਿਹਰਵਾਨ ਫੇਰਾ ਪਾਈਆ। ਹੋਏ ਸਹਾਈ ਨਾਥ ਅਨਾਥਾਂ, ਦੀਨਨ ਆਪਣੇ ਗਲੇ ਲਗਾਈਆ। ਨਾਤਾ ਤੋੜ ਜ਼ਾਤ ਪਾਤਾਂ, ਊਚਾਂ ਨੀਚਾਂ ਏਕਾ ਦਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ । ਸਚ ਨਾਮ ਤੇਰਾ ਹੋਏ ਗੀਤ, ਗੋਬਿੰਦ ਆਪ ਜਣਾਈਆ। ਘਰ ਘਰ ਵਿਚ ਮੱਕਾ ਕਾਅਬਾ ਨਜ਼ਰ ਆਏ ਮਸੀਤ, ਸ਼ਿਵਦਵਾਲਾ ਮੱਠ ਮੰਦਰ ਇਕੋ ਇਕ ਜਣਾਈਆ। ਜੀਵ ਜੰਤ ਕਾਇਆ ਹੋਏ ਠੰਡੀ ਸੀਤ, ਮੇਲਾ ਤੇਰਾ ਸਹਿਜ ਸੁਭਾਈਆ। ਘਰ ਨਜ਼ਰ ਆਏ ਅਤੀਤ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਹਰਿ ਨਾਮ ਪ੍ਰਭ ਦੇਵੇ ਮਾਣ, ਅਭਿਮਾਨ ਨਾ ਕੋਇ ਰਖਾਇੰਦਾ। ਸਤਿ ਧਰਮ ਦਾ ਝੁੱਲੇ ਨਿਸ਼ਾਨ, ਧੁਰਦਰਗਾਹੀ ਆਪ ਝੁਲਾਇੰਦਾ। ਵਰਨਾਂ ਬਰਨਾਂ ਇਕ ਗਿਆਨ, ਢੋਲਾ ਇਕੋ ਇਕ ਜਣਾਇੰਦਾ। ਇਕੋ ਦਰ ਸਰਬ ਪਰਨਾਮ, ਨਮੋ ਨਮੋ ਸਰਬ ਸਮਝਾਇੰਦਾ। ਇਕੋ ਕਲਮਾ ਦੱਸੇ ਕਲਾਮ, ਮਿਹਰਵਾਨ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਨਾਮ ਤੇਰਾ ਰੰਗ ਵਖਾਇੰਦਾ। ਹਰਿ ਨਾਮ ਤੇਰਾ ਰੰਗ ਅਪਾਰ, ਪੰਜ ਤੱਤ ਕਾਇਆ ਚੋਲੀ ਦਏ ਚੜ੍ਹਾਈਆ। ਘਰ ਘਰ ਵੱਜੇ ਨਾਮ ਸ਼ਬਦ ਧੁਨਕਾਰ, ਅਨਹਦ ਰਾਗੀ ਰਾਗ ਸੁਣਾਈਆ। ਕੂੜੀ ਕਿਰਿਆ ਕਰੇ ਪਾਰ ਕਿਨਾਰ, ਮਾਇਆ ਮਮਤਾ ਹਉਮੇਂ ਹੰਗਤਾ ਡੇਰਾ ਢਾਹੀਆ। ਸਚ ਵਸਾਏ ਇਕ ਦਰਬਾਰ, ਜਿਸ ਦਰ ਤੇਰਾ ਡੇਰਾ ਲਾਈਆ। ਦੋ ਜਹਾਨ ਵੱਜੇ ਨਗਾਰ, ਪੁਰੀਆਂ ਲੋਆਂ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਇਕੋ ਇਕ ਪਰਗਟਾਈਆ। ਨਾਮ ਪਰਗਟਾਏ ਲੋਕਮਾਤ, ਨਿਰਵੈਰ ਪੁਰਖ ਦਇਆ ਕਮਾਈਆ। ਜਨ ਭਗਤਾਂ ਦੇਵੇ ਆਪਣੀ ਦਾਤ, ਦਾਤਾ ਦਾਨੀ ਝੋਲੀ ਪਾਈਆ। ਕਲਜੁਗ ਅੰਤਮ ਪੁਛੇ ਵਾਤ, ਬੇਪਰਵਾਹ ਹੋਏ ਸਹਾਈਆ। ਚਾਰ ਵਰਨ ਬਣਾ ਇਕ ਜਮਾਤ, ਕਰੇ ਸਤਿ ਪੜ੍ਹਾਈਆ। ਤੇਰੀ ਪੁਛਣਹਾਰਾ ਵਾਤ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਨੂਰ ਕਰੇ ਪਰਕਾਸ਼, ਅਗਿਆਨ ਅੰਧੇਰ ਮਿਟਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਗਾਏ ਤੇਰੀ ਗਾਥ, ਸੁਰਪਤ ਇੰਦ ਦਰ ਦਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਲਏ ਪਰਗਟਾਈਆ। ਸਾਚਾ ਨਾਮ ਪਰਗਟਾਏ ਸ੍ਰੀ ਭਗਵਾਨ, ਸਤਿਜੁਗ ਸਾਚਾ ਮਾਣ ਰਖਾਇੰਦਾ। ਪੰਜ ਤੱਤ ਨਾ ਕੋਇ ਪਰਧਾਨ, ਸਚ ਪਰਧਾਨਗੀ ਇਕ ਕਮਾਇੰਦਾ। ਨਜ਼ਰੀ ਆਏ ਸ੍ਰੀ ਭਗਵਾਨ, ਦੂਜਾ ਇਸ਼ਟ ਨਾ ਕੋਇ ਰਖਾਇੰਦਾ। ਢੋਲਾ ਗਾਏ ਜੀਵ ਜਹਾਨ, ਸੋਹਲਾ ਤੇਰਾ ਨਾਮ ਸੁਣਾਇੰਦਾ। ਸੋਹੰ ਸ਼ਬਦ ਕਰ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਉਪਾਇੰਦਾ। ਸਾਚਾ ਨਾਮ ਉਪਾਏ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਲੱਖ ਚੁਰਾਸੀ ਜੀਵ ਜੰਤ ਇਕੋ ਜਾਪ, ਜੀਵਣ ਯੁਗਤ ਜਣਾਇੰਦਾ। ਕਾਇਆ ਮੰਦਰ ਅੰਦਰ ਹੋਏ ਪੂਜਾ ਪਾਠ, ਦੂਜਾ ਨਗਰ ਨਾ ਕੋਇ ਵਸਾਇੰਦਾ। ਸਾਢੇ ਤਿੰਨ ਹੱਥ ਮੰਦਰ ਵਖਾਏ ਤੀਰਥ ਤਾਟ, ਸਚ ਸਰੋਵਰ ਇਕ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਤਰ ਇਕੋ ਇਕ ਉਪਜਾਇੰਦਾ। ਸਚ ਨਾਮ ਤੇਰਾ ਮੰਤਰ ਮਾਤ, ਸ੍ਰੀ ਭਗਵਾਨ ਆਪ

ਉਪਜਾਈਆ। ਪਿਛਲਾ ਲੇਖਾ ਚੁਕੇ ਗਾਥ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਆਪਣੀ ਝੋਲੀ ਪਾਈਆ। ਸਤਿ ਧਰਮ ਦਾ ਇਕੋ ਪਾਠ, ਨਿਰਗੁਣ ਸਰਗੁਣ ਦਏ ਦ੍ਰਿੜਾਈਆ। ਘਰ ਘਰ ਹੋਵੇ ਪਾਰਬ੍ਰਹਮ ਬ੍ਰਹਮ ਪੂਜਾ ਪਾਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਹਰਿ ਨਾਮ ਹੋਏ ਬਲਵਾਨ, ਸੋ ਪੁਰਖ ਨਿਰੰਜਣ ਆਪ ਬਣਾਇੰਦਾ। ਰਸਨਾ ਜਿਹਵਾ ਬੱਤੀ ਦੰਦ ਸਾਰੇ ਗਾਣ, ਅਜਪਾ ਜਾਪ ਆਪਣੀ ਕਾਰ ਜਣਾਇੰਦਾ। ਆਤਮ ਧੁਨ ਰਾਗ ਸੁਣਾਣ, ਮਧਰ ਰਸ ਇਕੋ ਇਕ ਵਖਾਇੰਦਾ। ਜੋਤੀ ਨੂਰ ਜਲਵਾ ਮਹਾਨ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਚਾਰ ਕੁੰਟ ਜਣਾਏ ਧੁਨਕਾਨ, ਦਹਿ ਦਿਸ਼ਾ ਰਾਗ ਅਲਾਇੰਦਾ। ਡੰਕਾ ਵੱਜੇ ਦੋ ਜਹਾਨ, ਜ਼ਿਮੀਂ ਅਸਮਾਨ ਭੇਵ ਖੁਲ੍ਹਾਇੰਦਾ। ਗਗਨ ਮੰਡਲ ਸਾਰੇ ਗਾਣ, ਪੁਰੀ ਲੋਅ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਨਾਮ ਇਕੋ ਇਸ਼ਟ, ਇਕ ਖੁਲ੍ਹਾਵਣਹਾਰਾ ਦ੍ਰਿਸ਼ਟ, ਸ੍ਰਿਸ਼ਟ ਲੇਖਾ ਇਕ ਚੁਕਾਇੰਦਾ।

੨੩ ਫੱਗਣ ੨੦੧੯ ਬਿਕ੍ਰਮੀ ਗਿਆਨ ਸਿੰਘ ਦੇ ਗ੍ਰਹਿ ਕਿਰਕੀ ਪੂਨਾ

ਹਰਿਨਾਮ ਤੇਰਾ ਹੋਏ ਜਸ, ਸਾਰ ਸ਼ਬਦ ਮਿਲੇ ਵਡਿਆਈਆ। ਸਰਗੁਣ ਹੋਵੇ ਤੇਰੇ ਵਸ, ਤੇਰੀ ਓਟ ਤਕਾਈਆ। ਤੇਰਾ ਮਿਲੇ ਇਕੋ ਰਸ, ਦੂਜਾ ਰਸ ਨਜ਼ਰ ਨਾ ਆਈਆ। ਭਗਤਾਂ ਮਿਲਾਵਾ ਹੱਸ ਹੱਸ, ਸ੍ਰੀ ਭਗਵਾਨ ਆਪ ਕਰਾਈਆ। ਤੇਰੀ ਧਾਰ ਕਰ ਪਰਗਟ, ਪਰਗਟ ਦਏ ਵਖਾਈਆ। ਤੇਰਾ ਖੋਲ੍ਹੇ ਸੱਚਾ ਹੱਟ, ਬਣ ਹਟਵਾਣਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਮ ਦਏ ਵਡਿਆਈਆ। ਸਚ ਨਾਮ ਤੇਰਾ ਤੁਲੇ ਤੋਲ, ਸਤਿਗੁਰ ਪੂਰਾ ਆਪ ਤੁਲਾਈਆ। ਤੇਰਾ ਦਵਾਰਾ ਦੇਵੇ ਖੋਲ੍ਹ, ਗ਼ਰੀਬ ਨਿਵਾਜਾ ਹੋਏ ਸਹਾਈਆ। ਵਰਨ ਬਰਨ ਵੱਜੇ ਢੋਲ, ਜੀਵ ਜੰਤ ਕਰੇ ਸ਼ਨਵਾਈਆ। ਭਗਤ ਭਗਵੰਤ ਵਸੇ ਕੋਲ, ਮੇਲ ਮਿਲਾਵਾ ਏਕਾ ਥਾਈਂਆ। ਤੂੰ ਰਹਿਣਾ ਅੰਤ ਅਡੋਲ, ਤੇਰਾ ਬੇੜਾ ਦਏ ਚਲਾਈਆ। ਤੇਰੀ ਵਸਤ ਅਨਮੋਲ, ਗੁਰਮੁਖਾਂ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਹਰਿਨਾਮ ਤੇਰਾ ਚੜ੍ਹੇ ਰੰਗ, ਰੰਗ ਸਤਿਗੁਰ ਆਪ ਰੰਗਾਇੰਦਾ । ਹਰਿਨਾਮ ਤੇਰਾ ਵੱਜੇ ਮਰਦੰਗ, ਪਰਮੇਸ਼ਵਰ ਆਪ ਵਜਾਇੰਦਾ। ਹਰਿਨਾਮ ਤੇਰਾ ਉਪਜੇ ਛੰਦ, ਹਰਿ ਸਤਿਗੁਰ ਢੋਲਾ ਗਾਇੰਦਾ। ਹਰਿਨਾਮ ਤੇਰਾ ਮਿਲੇ ਅਨੰਦ, ਹਰਿ ਸਤਿਗੁਰ ਅਨੰਦ ਵਖਾਇੰਦਾ। ਹਰਿ ਨਾਮ ਤੇਰਾ ਚੜ੍ਹੇ ਚੰਦ, ਹਰਿ ਸਤਿਗੁਰ ਆਪ ਚਮਕਾਇੰਦਾ। ਹਰਿਨਾਮ ਤੇਰੀ ਪੂਰੀ ਹੋਏ ਮੰਗ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸੂਰਾ ਸਰਬੰਗ ਤੇਰਾ ਦਰ ਵਡਿਆਇੰਦਾ।

੨੩ ਫੱਗਣ ੨੦੧੯ ਬਿਕ੍ਰਮੀ ਪਿਆਰਾ ਸਿੰਘ ਦੇ ਗ੍ਰਹਿ ਕਿਰਕੀ ਪੂਨਾ

ਹਰਿ ਨਾਮ ਤੇਰੀ ਸਾਚੀ ਰੀਤ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਜਨ ਭਗਤਾਂ ਬੰਨ੍ਹ ਸਚ ਪ੍ਰੀਤ, ਪ੍ਰੀਤੀਵਾਨ ਆਪ ਸਮਝਾਇੰਦਾ। ਤੇਰਾ ਢੋਲਾ ਗਾਇਣ ਗੀਤ, ਸੋਹਲਾ ਇਕੋ ਇਕ ਵਡਿਆਇੰਦਾ। ਤੇਰਾ ਗ੍ਰਹਿ ਮੰਦਰ ਮਸੀਤ, ਗੁਰੂਦਵਾਰਾ ਇਕ ਵਖਾਇੰਦਾ। ਸੋ ਖੇੜਾ ਹੋਏ ਪਤਤ ਪੁਨੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਧਾਰ ਵਡਿਆਇੰਦਾ। ਹਰਿਨਾਮ ਕਹੇ ਮੇਰੇ ਭਗਵਾਨ, ਤੇਰੇ ਹੱਥ ਵਡਿਆਈਆ। ਮੈਂ ਬਾਲਾ ਨੱਢਾ ਬਾਲ ਅਞਾਣ, ਚਲੇ ਨਾ ਕੋਇ ਚਤਰਾਈਆ। ਕਲਜੁਗ ਭੁੱਲੇ ਜੀਵ ਜਹਾਨ, ਮੇਰੀ ਚਲੇ ਨਾ ਕੋਇ ਚਤਰਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਹੋਏ ਹੈਰਾਨ, ਵੈਰੀ ਘਰ ਘਰ ਨਜ਼ਰੀ ਆਈਆ । ਤੇਰਾ ਮਿਲੇ ਨਾ ਸਚ ਨਿਸ਼ਾਨ, ਧੁਰ ਨਿਸ਼ਾਨ ਨਾ ਕੋਇ ਝੁਲਾਈਆ। ਕਾਗ਼ਜ਼ ਕਲਮ ਸ਼ਾਹੀ ਲਿਖਣਹਾਰੀ ਨੈਣ ਸ਼ਰਮਾਣ, ਨੇਤਰ ਰੋਵੇ ਮਾਰੇ ਧਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਦਿਤਾ ਮਾਤ ਬਿਆਨ, ਆਪ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੁਧ ਬਿਨ ਮਿਲੇ ਨ ਕੋਇ ਵਡਿਆਈਆ। ਸ੍ਰੀ ਭਗਵਾਨ ਕਹੇ ਸਤਿ, ਸਤਿ ਸਤਿ ਦ੍ਰਿੜਾਇੰਦਾ। ਇਕੋ ਨਾਮ ਹੋਏ ਪਰਗਟ, ਪਾਰਬ੍ਰਹਮ ਪ੍ਰਭ ਆਪ ਪਰਗਟਾਇੰਦਾ। ਸਤਿਜੁਗ ਖੁਲ੍ਹਾਏ ਸਾਚਾ ਹਟ, ਘਰ ਇਕੋ ਇਕ ਵਖਾਇੰਦਾ। ਭਗਤਾਂ ਬੱਝੇ ਸਾਚਾ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਸ੍ਰਿਸ਼ਟ ਸਬਾਈ ਆਵੇ ਇਕੋ ਮਤ, ਮਨਮਤ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਨਾਮ ਤੋਹੇ ਵਡਿਆਇੰਦਾ। ਹਰਿਨਾਮ ਕਹੇ ਮੈਂ ਨਿੱਕਾ ਬਾਲਾ, ਨਜ਼ਰ ਕਿਸੇ ਨਾ ਆਇੰਦਾ। ਕਾਇਆ ਵੜਿਆ ਡੂੰਘੀ ਧਰਮਸਾਲਾ, ਬੰਦ ਕਵਾੜੀ ਕੁੰਡਾ ਕੋਇ ਨਾ ਲਾਹਿੰਦਾ। ਰਸਨਾ ਜਿਹਵਾ ਬੱਤੀ ਦੰਦ ਕੋਟਨ ਕੋਟ ਹੱਥਾਂ ਨਾਲ ਫੇਰਦੇ ਮਾਲਾ, ਮਨ ਕਾ ਮਣਕਾ ਨਾ ਕੋਇ ਭਵਾਇੰਦਾ। ਤ੍ਰੈਗੁਣ ਮਾਇਆ ਕੋਇ ਨਾ ਤੋੜੇ ਤਾਲਾ, ਗ੍ਰਹਿ ਮੰਦਰ ਖੋਜ ਨਾ ਕੋਇ ਖੋਜਾਇੰਦਾ। ਮੈਂ ਕਲਜੁਗ ਅੰਤਮ ਹੋਇਆ ਬੇਹਾਲਾ, ਬਿਹਬਲ ਬਹਿ ਬਹਿ ਵਾਸਤਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਇੰਦਾ। ਸ੍ਰੀ ਭਗਵਾਨ ਹੋ ਮਿਹਰਵਾਨ, ਸਚ ਨਾਮ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਮਿਟੇ ਨਿਸ਼ਾਨ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਤਿ ਹੋਏ ਪਰਧਾਨ, ਮਿਲੇ ਤੈਨੂੰ ਮਾਣ ਵਡਿਆਈਆ। ਭਗਤ ਤੇਰਾ ਢੋਲਾ ਗਾਣ, ਹੋਰ ਕਰਨ ਨਾ ਕੋਇ ਪੜ੍ਹਾਈਆ। ਸਾਚਾ ਮੰਦਰ ਸੋਹੇ ਸਚ ਮਕਾਨ, ਸਚ ਦਵਾਰ ਇਕ ਖੁਲ੍ਹਾਈਆ। ਜੀਵ ਜੰਤ ਸਾਧ ਸੰਤ ਲੱਖ ਚੁਰਾਸੀ ਸੁਣਨ ਤੇਰਾ ਫ਼ਰਮਾਨ, ਭੁੱਲ ਕੋਇ ਰਹਿਣ ਨਾ ਪਾਈਆ। ਤੇਰੇ ਨਾਮ ਵੱਜੇ ਧੁਨਕਾਨ, ਅਨਹਦ ਰਾਗੀ ਨਾਦ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਮ ਤੇਰਾ ਘਰ ਦਏ ਵਸਾਈਆ। ਹਰਿ ਨਾਮ ਤੇਰਾ ਵਸੇ ਘਰ, ਸੋ ਪੁਰਖ ਨਿਰੰਜਣ ਆਪ ਵਸਾਈਆ । ਨਿਰਗੁਣ ਸਰਗੁਣ ਖੁਲ੍ਹਾ ਦਰ, ਦਰ ਦਰਵਾਜ਼ਾ ਇਕ ਜਣਾਈਆ। ਸੰਤ ਸੁਹੇਲੇ ਸਾਚੇ ਫੜ, ਤੇਰਾ ਮੇਲ ਮਿਲਾਈਆ। ਨਿਰਭੌ ਚੁਕਾ ਭੈ ਡਰ, ਭੇਵ ਆਪਣਾ ਦਏ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਸ਼ਅੱਖਰ ਨਾਮ ਵੱਖਰ ਦੇਵਣਹਾਰ ਵਡਿਆਈਆ। ਅੱਖਰ ਨਾਮ ਕਹੇ ਨਿਸ਼ਅੱਖਰ ਦੱਸ, ਆਪਣਾ ਭੇਵ ਖੁਲ੍ਹਾਈਆ । ਨਿਸ਼ਅੱਖਰ ਕਹੇ ਅੱਖਰ ਮੇਰੇ ਵਸ, ਜੁਗ ਜੁਗ ਬਣਤ ਬਣਾਈਆ।

ਦੋਹਾਂ ਦਾ ਦਾਤਾ ਪੁਰਖ ਸਮਰਥ, ਹੁਕਮੇ ਅੰਦਰ ਫਿਰਾਈਆ। ਕਲਜੁਗ ਅੰਤਮ ਹੋ ਪਰਗਟ, ਨਿਹਕਲੰਕਾ ਨਾਉਂ ਰਖਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਪਾਤਾਲ ਆਕਾਸ਼ ਗਗਨ ਜਿਮੀਂ ਅਸਮਾਨ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸ ਗੁਰ ਅਵਤਾਰ ਪੀਰ ਪੈਗ਼ੰਬਰ ਮੁੱਲਾ ਸ਼ੇਖ਼ ਮਸਾਇਕ ਦਸਤਗੀਰ ਇਕੋ ਰਾਗ ਅਲਾਈਆ। ਦਾਤਾ ਦਾਨੀ ਗਹਿਰ ਗੰਭੀਰ ਗੁਣੀ ਗਹਿੰਦ ਪਰਵਰਦਿਗਾਰ, ਪਰਗਟੇ ਹੋ ਵਿਚ ਸੰਸਾਰ, ਲੇਖਾ ਸਭ ਦਾ ਦਏ ਮਿਟਾਈਆ। ਕਾਗ਼ਜ਼ ਕਲਮ ਸ਼ਾਹੀ ਨੇਤਰ ਰੋਵੇ ਜ਼ਾਰੋ ਜ਼ਾਰ, ਸਮੁੰਦ ਸਾਗਰ ਕਰੇ ਪੁਕਾਰ, ਧਰਨੀ ਧਰਤ ਧਵਲ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾਈਆ। ਇਕੋ ਨਾਮ ਜਣਾਏ ਨਿਸ਼ਕਾਮ, ਸੋਹੰ ਢੋਲਾ ਜਗਤ ਵਿਚੋਲਾ ਆਦਿ ਜੁਗਾਦੀ ਪਾਰਬ੍ਰਹਮ ਬ੍ਰਹਮ ਜਣਾਏ ਆਪਣਾ ਬੋਲਾ, ਰਾਗ ਅਨਾਦ ਨਾਦ ਇਕੋ ਇਕ ਜਣਾਈਆ। ਤ੍ਰੈਗੁਣ ਅਤੀਤਾ ਸਚ ਸਵਾਮੀ ਹੋਏ ਤੋਲਾ, ਨਾਮ ਕੰਡਾ ਵਿਚ ਬ੍ਰਹਿਮੰਡਾ ਜੇਰਜ ਅੰਡਾ ਤੋਲ ਤੁਲਾਏ ਥਾਉਂ ਥਾਈਂਆ। ਦੀਨ ਦਿਆਲ ਸਦਾ ਬਖ਼ਸ਼ੰਦਾ, ਜਨ ਭਗਤਾਂ ਦੇਵੇ ਪਰਮਾਨੰਦਾ, ਗੁਰਮੁਖਾਂ ਰੱਖੇ ਸਦਾ ਠੰਡਾ, ਅੰਮ੍ਰਿਤ ਮੁਖ ਨਿਜ ਦਵਾਰ ਸਾਚਾ ਰਸ ਧਾਰ ਚੁਆਈਆ। ਕਲਜੁਗ ਅੰਤਮ ਵੇਖੇ ਕੰਢਾ, ਪਰਗਟ ਹੋ ਵਿਚ ਵਰਭੰਡਾ, ਨਾਮ ਉਠਾਏ ਸਾਚਾ ਖੰਡਾ, ਤੇਜ਼ ਧਾਰ ਰਖਾਏ ਚੰਡ ਪਰਚੰਡਾ, ਦੋ ਜਹਾਨਾਂ ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਸਚ ਮਰਦਾਨਗੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਸਤਿ ਦੇਵੇ ਵਰ, ਸਚ ਨਾਮ ਵਸੇ ਘਰ, ਘਰ ਮੰਦਰ ਭਗਤ ਦਵਾਰ ਕਰ ਉਜਿਆਰ, ਨਿਰਗੁਣ ਦਵਾਰਾ ਹਰਿ ਨਿਰੰਕਾਰਾ, ਨਿਰਵੈਰ ਆਪਣੀ ਕਲ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਅਵਤਾਰ, ਜੁਗ ਜੁਗ ਖੇਲ ਕਰੇ ਅਪਾਰ, ਅਪਰੰਪਰ ਸਵਾਮੀ ਸਦਾ ਨਿਹਕਾਮੀ, ਨਿਹਚਲ ਧਾਮ ਇਕੋ ਇਕ ਵਸਾਈਆ।

੨੩ ਫੱਗਣ ੨੦੧੯ ਬਿਕ੍ਰਮੀ ਗੁਰਬਖ਼ਸ਼ ਸਿੰਘ ਦੇ ਗ੍ਰਹਿ ਕਿਰਕੀ ਪੂਨਾ

ਹਰਿ ਕਾ ਨਾਮ ਗੁਰਮੁਖ ਵੰਡ, ਹਰਿ ਸਤਿਗੁਰ ਝੋਲੀ ਪਾਇੰਦਾ। ਹਰਿ ਕਾ ਨਾਮ ਗੁਰਮੁਖ ਠੰਡ, ਹਰਿ ਸਤਿਗੁਰ ਆਪ ਵਰਤਾਇੰਦਾ। ਹਰਿ ਕਾ ਨਾਮ ਗੁਰਮੁਖ ਚੰਦ, ਹਰਿ ਸਤਿਗੁਰ ਆਪ ਚਮਕਾਇੰਦਾ। ਹਰਿ ਕਾ ਨਾਮ ਗੁਰਮੁਖ ਛੰਦ, ਹਰਿ ਸਤਿਗੁਰ ਆਪ ਸੁਣਾਇੰਦਾ। ਹਰਿ ਕਾ ਨਾਮ ਗੁਰਮੁਖ ਬਖ਼ਸ਼ੰਦ, ਹਰਿ ਬਖ਼ਸ਼ਸ਼ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਨਾਮ ਆਪ ਵਡਿਆਇੰਦਾ। ਹਰਿ ਕਾ ਨਾਮ ਗੁਰਮੁਖ ਮੇਲਾ, ਸ੍ਰੀ ਭਗਵਾਨ ਕਰਾਈਆ। ਹਰਿ ਕਾ ਨਾਮ ਸੱਜਣ ਸੁਹੇਲਾ, ਸ੍ਰੀ ਭਗਵਾਨ ਦਏ ਵਡਿਆਈਆ। ਹਰਿ ਕਾ ਨਾਮ ਧਰਮ ਰਾਏ ਦੀ ਕੱਟੇ ਜੇਲਾ, ਸ੍ਰੀ ਭਗਵਾਨ ਲੱਖ ਚੁਰਾਸੀ ਫੰਦ ਕਟਾਈਆ। ਹਰਿ ਕਾ ਨਾਮ ਆਤਮ ਪਰਮਾਤਮ ਚਾੜ੍ਹੇ ਤੇਲਾ, ਸ੍ਰੀ ਭਗਵਾਨ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ । ਹਰਿ ਕਾ ਨਾਮ ਗੁਰਮੁਖ ਮੀਤ ਸੋ ਪੁਰਖ ਨਿਰੰਜਣ ਆਪ ਬਣਾਇੰਦਾ। ਹਰਿ ਕਾ ਨਾਮ ਗੁਰਸਿਖ ਰੀਤ, ਸੋ ਪੁਰਖ ਨਿਰੰਜਣ ਰਾਹ ਚਲਾਇੰਦਾ। ਹਰਿ ਕਾ ਨਾਮ ਗੁਰਮੁਖ ਪਰਖੇ ਨੀਤ, ਸੋ ਪੁਰਖ ਨਿਰੰਜਣ ਖੋਜ ਖੁਜਾਇੰਦਾ। ਹਰਿ ਕਾ ਨਾਮ ਗੁਰਸਿਖ ਗੀਤ ਸੋ ਪੁਰਖ ਨਿਰੰਜਣ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਹਰਿ ਕਾ ਨਾਮ ਗੁਰਮੁਖ ਰਸ, ਹਰਿ ਪੁਰਖ ਨਿਰੰਜਣ ਆਪ ਜਣਾਈਆ। ਹਰਿ ਕਾ ਨਾਮ ਗੁਰਮੁਖ ਵਸ, ਹਰਿ ਪੁਰਖ ਨਿਰੰਜਣ ਸੇਵ ਕਮਾਈਆ। ਹਰਿ ਕਾ ਨਾਮ ਗੁਰਮੁਖ ਦੱਸ, ਹਰਿ ਪੁਰਖ ਨਿਰੰਜਣ ਭੇਵ ਖੁਲ੍ਹਾਈਆ। ਹਰਿ ਕਾ ਨਾਮ ਗੁਰਮੁਖ ਘਟ, ਹਰਿ ਪੁਰਖ ਨਿਰੰਜਣ ਆਪ ਵਸਾਈਆ। ਹਰਿ ਕਾ ਨਾਮ ਗੁਰਮੁਖ ਤਟ, ਹਰਿ ਪੁਰਖ ਨਿਰੰਜਣ ਸਰੋਵਰ ਇਕ ਸੁਹਾਈਆ। ਹਰਿ ਕਾ ਨਾਮ ਗੁਰਮੁਖ ਹੱਟ, ਹਰਿ ਪੁਰਖ ਨਿਰੰਜਣ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਹਰਿ ਕਾ ਨਾਮ ਗੁਰਮੁਖ ਮੀਤ, ਏਕੰਕਾਰਾ ਆਪ ਰਖਾਇੰਦਾ। ਹਰਿ ਕਾ ਨਾਮ ਗੁਰਮੁਖ ਚੀਤ, ਹਰਿ ਨਿਰੰਕਾਰਾ ਆਪ ਵਸਾਇੰਦਾ। ਹਰਿ ਕਾ ਨਾਮ ਹੋ ਅਨਡੀਠ, ਹਰਿ ਨਿਰੰਕਾਰਾ ਗੁਰਮੁਖਾਂ ਅੰਦਰ ਆਪ ਟਿਕਾਇੰਦਾ। ਹਰਿ ਕਾ ਨਾਮ ਗੁਰਮੁਖ ਆਤਮ ਲਏ ਜੀਤ, ਏਕੰਕਾਰਾ ਪਰਮਾਤਮ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਲਾਇੰਦਾ। ਹਰਿ ਕਾ ਨਾਮ ਗੁਰਮੁਖ ਲਾਲ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਹਰਿ ਕਾ ਨਾਮ ਗੁਰਮੁਖ ਵਖਾਏ ਸੱਚੀ ਧਰਮਸਾਲ, ਆਦਿ ਨਿਰੰਜਣ ਅੰਧ ਅੰਧੇਰ ਮਿਟਾਈਆ। ਹਰਿ ਕਾ ਨਾਉਂ ਗੁਰਮੁਖ ਬਣੇ ਦਲਾਲ, ਆਦਿ ਨਿਰੰਜਣ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਹਰਿ ਕਾ ਨਾਮ ਗੁਰਮੁਖ ਵੇਸਾ, ਸ੍ਰੀ ਭਗਵਾਨ ਆਪ ਧਰਾਇੰਦਾ। ਹਰਿ ਕਾ ਨਾਮ ਗੁਰਮੁਖ ਦੇਸਾ, ਸ੍ਰੀ ਭਗਵਾਨ ਆਪ ਸੁਹਾਇੰਦਾ। ਹਰਿ ਕਾ ਨਾਮ ਗੁਰਮੁਖ ਨੇਤਾ, ਸ੍ਰੀ ਭਗਵਾਨ ਨਰੇਸ਼ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਹਰਿ ਕਾ ਨਾਮ ਗੁਰਮੁਖ ਸਾਗਰ, ਅਬਿਨਾਸ਼ੀ ਕਰਤਾ ਦਏ ਜਣਾਈਆ। ਹਰਿ ਕਾ ਨਾਮ ਗੁਰਮੁਖ ਭਾਗ ਲਗਾਏ ਕਾਇਆ ਗਾਗਰ, ਸ੍ਰੀ ਭਗਵਾਨ ਹੋਏ ਸਹਾਈਆ। ਹਰਿ ਕਾ ਨਾਮ ਗੁਰਮੁਖ ਸੌਦਾਗਰ, ਸ੍ਰੀ ਭਗਵਾਨ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਹਰਿ ਕਾ ਨਾਮ ਗੁਰਮੁਖ ਪਿਆਰ, ਪਾਰਬ੍ਰਹਮ ਪ੍ਰਭ ਆਪ ਕਰਾਇੰਦਾ। ਹਰਿ ਕਾ ਨਾਮ ਗੁਰਮੁਖ ਸ਼ੰਗਾਰ, ਪਾਰਬ੍ਰਹਮ ਪ੍ਰਭ ਵੇਖ ਵਖਾਇੰਦਾ। ਹਰਿ ਕਾ ਨਾਮ ਗੁਰਮੁਖ ਭੰਡਾਰ, ਪਾਰਬ੍ਰਹਮ ਪ੍ਰਭ ਆਪ ਵਰਤਾਇੰਦਾ। ਹਰਿ ਕਾ ਨਾਮ ਗੁਰਮੁਖ ਯਾਰ, ਪਾਰਬ੍ਰਹਮ ਪ੍ਰਭ ਬਣਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਆਪ ਮਿਲਾਇੰਦਾ। ਹਰਿ ਕਾ ਨਾਉਂ ਗੁਰਮੁਖ ਧਰਮ, ਬ੍ਰਹਮ ਆਪਣਾ ਭੇਵ ਜਣਾਈਆ। ਹਰਿ ਕਾ ਨਾਉਂ ਗੁਰਮੁਖ ਕਰਮ, ਬ੍ਰਹਮ ਵੇਖੇ ਥਾਉਂ ਥਾਈਂਆ। ਹਰਿ ਕਾ ਨਾਉਂ ਗੁਰਮੁਖ ਵਰਨ, ਬ੍ਰਹਮ ਵੰਡ ਨਾ ਕੋਇ ਵੰਡਾਈਆ। ਹਰਿ ਕਾ ਨਾਉਂ ਗੁਰਮੁਖ ਸਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਹਰਿ ਕਾ ਨਾਉਂ ਗੁਰਮੁਖ ਮਰਦੰਗ, ਸ਼ਬਦੀ ਨਾਦ ਵਜਾਇੰਦਾ। ਹਰਿ ਕਾ ਨਾਉਂ ਗੁਰਮੁਖ ਅੰਗ, ਗੁਰ ਗੁਰ ਆਪਣੀ ਗੋਦ ਸੁਹਾਇੰਦਾ। ਹਰਿ ਕਾ ਨਾਉਂ ਗੁਰਮੁਖ ਮੇਟੇ ਪੰਧ, ਦੂਰ ਦੁਰਾਡਾ ਨੇਰਨ ਨੇਰਾ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਇਕੋ ਨਾਮ ਗੁਰਮੁਖਾਂ ਕਾਇਆ ਮੰਦਰ ਆਪ ਟਿਕਾਇੰਦਾ।