ਪੁਸਤਕਾਲਾਭਾਗ ੧੩

੨੩ ਫੱਗਣ ੨੦੧੯ ਬਿਕ੍ਰਮੀ ਮਲ ਸਿੰਘ, ਸੰਤੋਖ ਸਿੰਘ ਓਮ ਪਰਕਾਸ਼ ਸਕੰਦਰਾਬਾਦ

ਭਗਤਾਂ ਅੱਗੇ ਸੀਸ ਰਿਹਾ ਝੁਕ, ਸ੍ਰੀ ਭਗਵਾਨ ਆਪ ਝੁਕਾਈਆ। ਨਵ ਨੌਂ ਚਾਰ ਜੋ ਰਿਹਾ ਲੁਕ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਉਜਲ ਕਰੇ ਮਾਤ ਮੁਖ, ਦੇਵਣਹਾਰ ਵਡਿਆਈਆ। ਲੇਖਾ ਜਾਣੇ ਮਾਤ ਕੁੱਖ, ਜਨ ਜਨਨੀ ਵੇਖ ਵਖਾਈਆ। ਸਚ ਸੁਹਾਏ ਆਪਣੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਦਇਆ ਕਮਾਏ ਅਬਿਨਾਸ਼ੀ ਅਚੁੱਤ, ਚੇਤਨ ਦਏ ਕਰਾਈਆ। ਜੁਗ ਜਨਮ ਜੋ ਬੈਠੇ ਰੁੱਸ, ਫੜ ਬਾਂਹੋਂ ਲਏ ਮਿਲਾਈਆ। ਠਾਕਰ ਸਵਾਮੀ ਇਕੋ ਤੁਠ, ਦੀਨਨ ਦਏ ਵਡਿਆਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਰਸ ਇਕੋ ਇਕ ਵਖਾਈਆ। ਆਵਣ ਜਾਵਣ ਜਾਏ ਛੁੱਟ, ਬੰਧਨ ਕੋਇ ਰਹਿਣ ਨਾ ਪਾਈਆ। ਲੋਕਮਾਤ ਦਾ ਬੂਟਾ ਪੁੱਟ, ਸਚਖੰਡ ਦਏ ਟਿਕਾਈਆ। ਇਕ ਵਖਾਏ ਸਾਚਾ ਕੋਟ, ਛੱਪਰ ਛੰਨ ਨਾ ਕੋਇ ਛੁਹਾਈਆ। ਮੇਲ ਮਿਲਾਵਾ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਪਾਰਬ੍ਰਹਮ ਪ੍ਰਭ ਆਪਣਾ ਪੂਰਾ ਕਰੇ ਸ਼ੌਕ, ਸ਼ਹਿਨਸ਼ਾਹ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸੀਸ ਝੁਕਾਈਆ। ਜਨ ਭਗਤਾਂ ਬਣੇ ਗੋਬਿੰਦ ਸੈਣ, ਪ੍ਰਭ ਆਪਣੀ ਖੇਲ ਕਰਾਇੰਦਾ। ਪਰਗਟ ਹੋ ਨਰ ਨਰਾਇਣ, ਨਿਰਵੈਰ ਆਪਣਾ ਫੇਰਾ ਪਾਇੰਦਾ। ਸਚ ਦਵਾਰੇ ਹਰਿ ਨਿਰੰਕਾਰੇ ਬਣਿਆ ਸਾਕ ਸੱਜਣ ਸੈਣ, ਸਗਲਾ ਸੰਗ ਨਿਭਾਇੰਦਾ। ਪੂਰਬ ਜਨਮ ਦਾ ਚੁਕਾਵਣ ਆਇਆ ਲਹਿਣਾ ਦੇਣਾ, ਅਗਲਾ ਲੇਖਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰਾਇੰਦਾ। ਸੀਸ ਝੁਕੇ ਭਗਤ ਦਵਾਰੇ, ਭਗਵਾਨ ਆਪ ਝੁਕਾਈਆ। ਸੋ ਪੁਰਖ ਨਿਰੰਜਣ ਖੇਲ ਅਪਾਰੇ, ਅਗੰਮ ਅਗੋਚਰ ਆਪ ਕਰਾਈਆ। ਹਰਿ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰੇ, ਨਿਰਗੁਣ ਆਪਣਾ ਫੇਰਾ ਪਾਈਆ। ਏਕੰਕਾਰਾ ਕਰ ਪਸਾਰੇ ਵੇਖਣਹਾਰਾ ਥਾਉਂ ਥਾਈਂਆ। ਆਦਿ ਨਿਰੰਜਣ ਨੂਰ ਉਜਿਆਰੇ, ਜੋਤੀ ਜੋਤ ਜੋਤ ਜਣਾਈਆ। ਅਬਿਨਾਸ਼ੀ ਕਰਤਾ ਹੋ ਖ਼ਬਰਦਾਰੇ, ਬੇਖ਼ਬਰ ਆਪ ਸੁਣਾਈਆ। ਸ੍ਰੀ ਭਗਵਾਨ ਦਏ ਹੁਲਾਰੇ, ਹੁਲਾਰਾ ਇਕੋ ਇਕ ਜਣਾਈਆ। ਪਾਰਬ੍ਰਹਮ ਪ੍ਰਭ ਬਣ ਸੇਵਾਦਾਰੇ, ਸਾਚੀ ਸੇਵਾ ਇਕ ਕਮਾਈਆ। ਚਲ ਕੇ ਆਇਆ ਵਿਚ ਸੰਸਾਰੇ, ਨਿਰਗੁਣ ਜੋਤੀ ਜਾਤਾ ਵੇਸ ਵਟਾਈਆ। ਭਗਤ ਭਗਵੰਤ ਆਪ ਉਠਾਲੇ, ਫੜ ਬਾਂਹੋਂ ਲਏ ਜਗਾਈਆ। ਸਾਚਾ ਮਾਰਗ ਇਕ ਵਖਾਲੇ, ਪਿਛਲੀ ਰੀਤੀ ਦਏ ਮੁਕਾਈਆ। ਨਾਤਾ ਤੋੜੇ ਸ਼ਾਹ ਕੰਗਾਲੇ, ਸ਼ਹਿਨਸ਼ਾਹ ਇਕੋ ਇਕ ਦਰਸਾਈਆ। ਗ਼ਰੀਬ ਨਿਮਾਣਿਆਂ ਪੁੱਛੇ ਹਾਲੇ, ਆਪਣਾ ਅਹਿਵਾਲ ਦਏ ਸਮਝਾਈਆ। ਸ਼ਬਦ ਅਗੰਮ ਵਜਾਏ ਤਾਲੇ, ਤੁਰਯਾ ਬੈਠੀ ਨੈਣ ਸ਼ਰਮਾਈਆ। ਪਰਗਟ ਹੋ ਪੁਰਖ ਅਕਾਲੇ, ਅਕਲ ਆਪਣੀ ਰਿਹਾ ਵਖਾਈਆ। ਅੰਦਰ ਬਾਹਰ ਚਲੇ ਨਾਲ ਨਾਲੇ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸੀਸ ਝੁਕਾਈਆ। ਭਗਤਨ ਕਹਿਣ ਵੇਖੋ ਅੱਖ, ਹਰਿ ਆਪਣੀ ਖੇਲ ਰਚਾਇੰਦਾ। ਜੇਹੜਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਾਰਗ ਰਿਹਾ ਦੱਸ, ਸੋ ਗ਼ਰੀਬ ਨਿਮਾਣਿਆਂ ਦਰ ਦਰ ਅਲਖ ਜਗਾਇੰਦਾ। ਜਿਸ ਦੇ ਅੱਗੇ ਚਲੇ ਨਾ ਕਿਸੇ ਦਾ ਕੋਈ ਵਸ, ਸੋ ਬੇਬਸ ਹੋ ਸੇਵ ਕਮਾਇੰਦਾ। ਦਰਸਨ ਕਰੀਏ ਹੱਸ ਹੱਸ, ਹੰਸ ਮੁਖ ਵੇਖ ਵਖਾਇੰਦਾ। ਬਣ ਨਿਮਾਣਾ ਸ੍ਰੀ ਭਗਵਾਨ ਨਿਰਗੁਣ ਦਾਤਾ ਚਰਨੀ ਰਿਹਾ ਢੱਠ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ

ਕਮਾਇੰਦਾ। ਭਗਤ ਦਵਾਰੇ ਹਰਿ ਜਗਦੀਸ, ਆਪਣਾ ਸੀਸ ਝੁਕਾਈਆ। ਜੁਗ ਚੌਕੜੀ ਪੀਸਣ ਲਿਆ ਪੀਸ, ਅੱਗੇ ਚੱਕੀ ਨਾ ਕੋਇ ਵਖਾਈਆ। ਭਗਤੋ ਇਕੋ ਸਿਖੋ ਮੇਰੀ ਹਦੀਸ, ਕਲਮਾ ਅਵਰ ਨਾ ਕੋਇ ਪੜ੍ਹਾਈਆ। ਦੋ ਜਹਾਨਾਂ ਵਾਲੀ ਤਾਜ ਸੁਹਾਏ ਏਕਾ ਸੀਸ, ਰਾਜਨ ਰਾਜ ਵਡ ਵਡਿਆਈਆ। ਲੇਖਾ ਜਾਣੇ ਹਸਤ ਕੀਟ, ਘਟ ਘਟ ਆਪਣਾ ਡੇਰਾ ਲਾਈਆ। ਕਲਜੁਗ ਅੰਤਮ ਰਿਹਾ ਬੀਤ, ਪਿਛਲਾ ਲੇਖਾ ਰਿਹਾ ਚੁਕਾਈਆ। ਸਤਿਜੁਗ ਸਾਚੀ ਚਲੇ ਰੀਤ, ਰੀਤੀਵਾਨ ਆਪ ਜਣਾਈਆ। ਇਕੋ ਢੋਲਾ ਰਲ ਮਿਲ ਗੌਣਾ ਗੀਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਹਰਿ ਕਾ ਭਗਤ ਨਾ ਜਾਏ ਮੰਦਰ ਮਸੀਤ, ਸ਼ਿਵਦਵਾਲਾ ਮੱਠ ਕੰਮ ਕਿਸੇ ਨਾ ਆਈਆ। ਪ੍ਰਭ ਦਿਵਸ ਰੈਣ ਨਜ਼ਰੀ ਆਏ ਅਤੀਤ, ਘਰ ਘਰ ਆਪਣੀ ਜੋਤ ਕਰੇ ਰੁਸ਼ਨਾਈਆ। ਦੱਸਣਹਾਰਾ ਨਿਸ਼ਾਨਾ ਠੀਕ, ਨਾਮ ਨਿਧਾਨਾ ਤੀਰ ਚਲਾਈਆ। ਚਰਨ ਕਵਲ ਬੰਧਾਏ ਪ੍ਰੀਤ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵਣਹਾਰ ਵਡਿਆਈਆ। ਭਗਤ ਕਹਿਣ ਉਠੋ ਲਓ ਭੱਜ, ਸ੍ਰੀ ਭਗਵਾਨ ਰਿਹਾ ਜਣਾਈਆ। ਪਿਛਲੀ ਕਰਨੀ ਸਾਰੇ ਦਿਓ ਤਜ, ਸੁਗੰਧ ਇਕੋ ਵਾਰ ਖਾਈਆ। ਪਾਰਬ੍ਰਹਮ ਦੀ ਸਾਚੀ ਸੇਜਾ ਚੜ੍ਹੋ ਭੱਜ, ਸਤਿ ਸਤਿਵਾਦੀ ਰਿਹਾ ਵਖਾਈਆ। ਦਰਸਨ ਕਰੋ ਰੱਜ ਰੱਜ, ਬਿਨ ਨੈਣਾਂ ਨੈਣ ਮਿਲਾਈਆ। ਬਿਨ ਮੱਕਿਉਂ ਕਾਅਬਿਉਂ ਕਰੋ ਹੱਜ, ਹੁਜਰਾ ਸਾਚਾ ਦਏ ਸੁਹਾਈਆ। ਕਿਰਪਾ ਨਿਧਾਨ ਦਰ ਆਪਣੇ ਰਿਹਾ ਸੱਦ, ਸੱਦਾ ਇਕੋ ਨਾਮ ਲਗਾਈਆ। ਕੂੜੀ ਕਿਰਿਆ ਛੱਡੋ ਹੱਦ, ਮਾਇਆ ਮਮਤਾ ਰਿਹਾ ਮਿਟਾਈਆ। ਅੰਮ੍ਰਿਤ ਜਾਮ ਪੀਓ ਮਧ, ਕੂੜੀ ਮਧ ਰਸਨ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ । ਝੁਕਿਆ ਸੀਸ ਭਗਤ ਦਵਾਰ, ਸ੍ਰੀ ਭਗਵਾਨ ਖੇਲ ਕਰਾਇੰਦਾ। ਨਿਰਗੁਣ ਹੋ ਕੇ ਆਇਆ ਪਰਵਰਦਿਗਾਰ, ਜਲਵਾ ਨੂਰ ਨੂਰ ਧਰਾਇੰਦਾ। ਠਾਂਡਾ ਖੋਲ੍ਹ ਇਕ ਕਵਾੜ, ਦੋ ਜਹਾਨ ਭੇਵ ਖੁਲ੍ਹਾਇੰਦਾ। ਇਕੱਠੇ ਕਰ ਗੁਰ ਅਵਤਾਰ, ਪੀਰ ਪੈਗ਼ੰਬਰ ਹੁਕਮ ਮਨਾਇੰਦਾ। ਪਿਛਲੀ ਛੱਡੋ ਸਰਬ ਗੁਫ਼ਤਾਰ, ਗੁਫ਼ਤ ਸ਼ਨੀਦ ਆਪ ਜਣਾਇੰਦਾ। ਮੰਨੋ ਇਕ ਏਕੰਕਾਰ, ਦੂਜਾ ਇਸ਼ਟ ਨਾ ਕੋਇ ਵਖਾਇੰਦਾ। ਸਾਰੇ ਕਰਨ ਉਚੀ ਪੁਕਾਰ, ਕੂਕ ਕੂਕ ਕੂਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸ੍ਰੀ ਭਗਵਾਨਾ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਕਰਨ ਪਰਵਾਨਾ, ਪ੍ਰਭ ਅੱਗੇ ਸੀਸ ਝੁਕਾਈਆ। ਪ੍ਰਭ ਸਦਾ ਸਦਾ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਭਗਤ ਚਰਨ ਕਵਲ ਕਰਨ ਧਿਆਨਾ, ਨੇਤਰ ਨੈਣ ਨੈਣ ਉਠਾਈਆ। ਸ੍ਰੀ ਭਗਵਾਨ ਮਰਦ ਮਰਦਾਨਾ, ਸਿਰ ਆਪਣਾ ਹੱਥ ਰਖਾਈਆ। ਭਗਤ ਨਿੱਕਾ ਬਾਲ ਅਞਾਣਾ, ਬਾਲੀ ਬੁਧ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤਾਂ ਦੇਵੇ ਦਾਤ, ਭਗਤ ਵਡਿਆਈਆ। ਭਗਤਾਂ ਬੰਧਾਏ ਨਾਤ, ਜਗਤ ਜਣਾਈਆ। ਭਗਤਾਂ ਪਿਆਏ ਅੰਮ੍ਰਿਤ ਬੂੰਦ ਸਵਾਂਤ, ਭਗਤਨ ਠਾਂਡਾ ਦਰ ਵਖਾਈਆ। ਭਗਤਾਂ ਨਜ਼ਰੀ ਆਏ ਇਕ ਇਕਾਂਤ, ਭਗਤਾਂ ਇਕੋ ਘਰ ਦਏ ਵਡਿਆਈਆ। ਭਗਤਾਂ ਬਣੇ ਪਿਤਾ ਮਾਤ, ਭਗਤਾਂ ਨਾਤਾ ਜੋੜੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਭਗਤ ਕਹਿਣ ਪ੍ਰਭ ਮਿਲਿਆ ਏਕ, ਏਕ ਏਕ ਵਡਿਆਈਆ। ਜਿਸ ਸੱਚੀ ਦੱਸੀ ਟੇਕ, ਚਰਨ ਕਵਲ ਸਰਨਾਈਆ। ਬੁਧੀ ਕਰੀ ਬਿਬੇਕ, ਬਿਬੇਕੀ ਆਪ ਜਣਾਈਆ। ਨਿਰਗੁਣ

ਹੋ ਕੇ ਕਰੇ ਹੇਤ, ਸਰਗੁਣ ਮੇਲ ਮਿਲਾਈਆ। ਬਾਲਾਂ ਵਾਂਗਾਂ ਰਿਹੋ ਖੇਡ, ਬਚਪਨ ਸਭ ਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਮਾਣ ਵਡਿਆਈਆ। ਭਗਤ ਜਨ ਗਏ ਉਠ, ਨੇਤਰ ਨੈਣ ਉਘਾੜਿਆ। ਸ੍ਰੀ ਭਗਵਾਨ ਗਿਆ ਤੁਠ, ਦੇਵੇ ਨਾਮ ਆਧਾਰਿਆ। ਘਰ ਘਰ ਦਰ ਦਰ ਲਏ ਪੁੱਛ, ਬਣ ਦਰਵੇਸ਼ ਅਲਖ ਜਗਾ ਰਿਹਾ। ਗੁਰਮੁਖ ਬੂਟਾ ਨਾ ਜਾਏ ਸੁੱਕ, ਬਣ ਮਾਲੀ ਸੇਵ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾ ਲਿਆ। ਭਗਤ ਭਗਵਾਨ ਜੁੜਿਆ ਨਾਤਾ, ਜੋੜੀ ਸਚ ਬਣਾਈਆ। ਕਲਜੁਗ ਮੇਟੇ ਅੰਧੇਰੀ ਰਾਤਾ, ਸਤਿਜੁਗ ਚੰਦ ਰੁਸ਼ਨਾਈਆ। ਇਕ ਸੁਣਾਏ ਸਾਚੀ ਗਾਥਾ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਹੰ ਬ੍ਰਹਮ ਨਾਥ ਅਨਾਥਾ, ਦੀਨਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਦਏ ਜਣਾਈਆ। ਭਗਤ ਜਨੋ ਸਾਚਾ ਨਾਮ ਸੋ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸੰਤ ਜਨੋ ਸਾਚਾ ਨਾਮ ਸੋ, ਹਰਿ ਪੁਰਖ ਨਿਰੰਜਣ ਆਪ ਪਰਗਟਾਇੰਦਾ। ਗੁਰਮੁਖ ਜਨੋ ਸਾਚਾ ਨਾਮ ਸੋ, ਏਕੰਕਾਰਾ ਆਪ ਦਰਸਾਇੰਦਾ। ਗੁਰਸਿਖ ਜਨੋ ਸਾਚਾ ਨਾਮ ਸੋ, ਆਦਿ ਨਿਰੰਜਣ ਹਰਿ ਰੁਸ਼ਨਾਇੰਦਾ। ਮੁਰੀਦ ਜਨੋ ਸਾਚਾ ਨਾਮ ਸੋ, ਪਰਵਰਦਿਗਾਰ ਭੇਵ ਖੁਲ੍ਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਤਰ ਇਕੋ ਇਕ ਦ੍ਰਿੜਾਇੰਦਾ। ਸੋ ਕਹੇ ਮੇਰੀ ਅੰਸ ਹੰ, ਦੂਜਾ ਨਜ਼ਰ ਕੋਇ ਨਾ ਆਈਆ। ਸੋ ਕਹੇ ਮੇਰਾ ਬੇਟਾ ਬ੍ਰਹਮ, ਬ੍ਰਹਮ ਵੰਡ ਵੰਡਾਈਆ। ਸੋ ਕਹੇ ਮੇਰਾ ਨਿਰਮਲ ਕਰਮ, ਨਿਰਗੁਣ ਨਿਰਗੁਣ ਵੇਖ ਵਖਾਈਆ। ਸੋ ਕਹੇ ਮੇਰਾ ਸਾਚਾ ਧਰਮ, ਅਧਰਮ ਨਾ ਕੋਇ ਜਣਾਈਆ। ਸੋ ਕਹੇ ਮੇਰਾ ਸਾਚਾ ਵਰਨ, ਅਵਰਨ ਨਾ ਰੂਪ ਵਟਾਈਆ। ਸੋ ਕਹੇ ਮੈਂ ਕਰਨੀ ਕਰਨ, ਹੰ ਆਪਣੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਇਕੋ ਇਕ ਜਣਾਈਆ। ਹੰ ਕਹੇ ਮੇਰਾ ਸੋ ਬਾਪ, ਚਾਚਾ ਗੁਰੂ ਨਜ਼ਰ ਕੋਇ ਨਾ ਆਇੰਦਾ। ਜਿਸ ਰਚਨਾ ਰਚੀ ਆਦਿ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਜਿਸ ਜੁਗ ਚੌਕੜੀ ਵਜਾਇਆ ਨਾਦ, ਹੰ ਬ੍ਰਹਮ ਸਮਝਾਇੰਦਾ। ਜਿਸ ਦਾ ਲੇਖਾ ਬੋਧ ਅਗਾਧ, ਭੇਵ ਕੋਇ ਨਾ ਪਾਇੰਦਾ। ਜਿਸ ਦਾ ਅੰਮ੍ਰਿਤ ਇਕ ਸਵਾਦ, ਅਨਰਸ ਨਾ ਕੋਇ ਵਖਾਇੰਦਾ। ਜੋ ਸਦਾ ਰੱਖੇ ਯਾਦ, ਭੁੱਲ ਵਿਚ ਕਦੇ ਨਾ ਆਇੰਦਾ। ਸੋ ਸਾਹਿਬ ਗ਼ਰੀਬ ਨਿਵਾਜ਼, ਹੰ ਬ੍ਰਹਮ ਵੇਖ ਵਖਾਇੰਦਾ। ਸਦਾ ਸਦਾ ਸਦ ਸੁਣੇ ਫ਼ਰਯਾਦ, ਗ਼ਫ਼ਲਤ ਵਿਚ ਨਾ ਵਕਤ ਲੰਘਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹੰ ਸੋਹਣਾ ਬੰਸ ਬਣਾਇੰਦਾ। ਸੋ ਕਹੇ ਮੇਰੀ ਸਾਚੀ ਧਾਰ, ਹੰ ਜਣਾਈਆ। ਹੰ ਬਿਨ ਨਾ ਕੋਇ ਪਸਾਰ, ਵਿਸ਼ਨ ਬ੍ਰਹਮਾ ਸ਼ਿਵ ਰੂਪ ਨਾ ਕੋਇ ਵਟਾਈਆ। ਬਿਨ ਹੰ ਨਾ ਤ੍ਰੈਗੁਣ ਪਿਆਰ, ਪੰਜ ਤੱਤ ਨਾ ਕੋਇ ਕੁੜਮਾਈਆ। ਬਿਨ ਹੰ ਨਾ ਨਾਤਾ ਜੁੜੇ ਵਿਚ ਸੰਸਾਰ, ਲੱਖ ਚੁਰਾਸੀ ਰੂਪ ਨਾ ਕੋਇ ਧਰਾਈਆ। ਬਿਨ ਹੰ ਗੁਰ ਅਵਤਾਰ ਨਾ ਕੋਇ ਵਿਚਾਰ, ਬ੍ਰਹਮ ਲੇਖਾ ਆਪ ਸਮਝਾਈਆ। ਸੋ ਪੁਰਖ ਨਿਰੰਜਣ ਏਕਾ ਸ਼ਬਦ ਬੋਲ ਜੈਕਾਰ, ਸਚ ਜੈਕਾਰਾ ਦਏ ਲਗਾਈਆ। ਹੰ ਕਹੇ ਪ੍ਰਭ ਇਕੋ ਮੀਤਾ, ਜਿਸ ਵਿਚ ਵੱਡੀ ਵਡਿਆਈਆ। ਸਚਖੰਡ ਦਵਾਰ ਜਿਸ ਦੀ ਰੀਤਾ, ਥਿਰ ਘਰ ਸ਼ਬਦੀ ਸੁਤ ਸੁਹਾਈਆ। ਸ਼ਬਦੀ ਸੁਤ ਖੇਲ ਅਨਡੀਠਾ, ਹੰ ਬ੍ਰਹਮ ਭੇਵ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਕੀਤਾ ਸਰਜੀਤਾ, ਸਿਰ ਆਪਣਾ ਹੱਥ ਟਿਕਾਈਆ। ਸੋ ਸਾਹਿਬ ਆਪਣੇ ਦਰ ਵਸੇ, ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਨਾਮ ਦਏ ਵਡਿਆਈਆ। ਸੋਹੰ ਕਹੇ ਮੈਂ ਸੱਚਾ ਨਾਮ, ਗੁਰ ਅਵਤਾਰ ਆਪ ਜਣਾਇੰਦਾ। ਸੋਹੰ ਕਹੇ ਮੈਂ ਧੁਰ ਫ਼ਰਮਾਨ, ਨਾਮ ਸਤਿ ਮੇਰਾ ਵਣਜ ਕਰਾਇੰਦਾ। ਸੋਹੰ ਕਹੇ ਮੇਰਾ ਸੱਚਾ ਕਾਮ, ਜੁਗ ਜੁਗ ਆਪਣਾ ਰਾਹ ਵਖਾਇੰਦਾ। ਸੋਹੰ ਕਹੇ ਮੇਰਾ ਸਚ ਪੈਗ਼ਾਮ, ਧੁਰ ਦਾ ਕਲਮਾ ਛੰਦ ਸਾਲਾਹਿੰਦਾ। ਸੋਹੰ ਕਹੇ ਮੇਰਾ ਸਚ ਅਮਾਮ, ਮੁਕਾਮੇ ਹੱਕ ਡੇਰਾ ਲਾਇੰਦਾ। ਸੋਹੰ ਕਹੇ ਮੇਰਾ ਲੇਖਾ ਤਮਾਮ, ਲੱਖ ਚੁਰਾਸੀ ਵਿਚ ਸਮਾਇੰਦਾ। ਸੋਹੰ ਕਹੇ ਬਿਨ ਸਾਹਿਬ ਕੋਈ ਨਾ ਜਾਣੇ ਨਾਮ, ਵਿਸ਼ਨੂੰ ਮੇਰੇ ਸੰਗ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਧਾਰ ਆਪ ਚਲਾਇੰਦਾ। ਸੋਹੰ ਕਹੇ ਮੋਹੇ ਚੜ੍ਹਿਆ ਚਾ, ਘਰ ਸਾਚੇ ਵੱਜੇ ਵਧਾਈਆ। ਸੋ ਪੁਰਖ ਨਿਰੰਜਣ ਲਿਆ ਜਗਾ, ਚੌਕੜੀ ਜੁਗ ਪਿਛੋਂ ਮੇਰੀ ਅੱਖ ਖੁਲ੍ਹਾਈਆ। ਹਰਿ ਪੁਰਖ ਨਿਰੰਜਣ ਕਿਰਪਾ ਕਰ ਲਿਆ ਮਿਲਾ, ਪਿਛਲਾ ਵਛੋੜਾ ਪੰਧ ਕਟਾਈਆ। ਏਕੰਕਾਰ ਪੱਲੂ ਲਿਆ ਫੜਾ, ਆਪ ਆਪਣੀ ਗੰਢ ਪਵਾਈਆ। ਆਦਿ ਨਿਰੰਜਣ ਕਰ ਰੁਸ਼ਨਾ, ਜੁਗ ਚੌਕੜੀ ਅੰਧੇਰਾ ਦਿਤਾ ਮਿਟਾਈਆ। ਅਬਿਨਾਸ਼ੀ ਕਰਤਾ ਹੋ ਸਹਾ, ਸਹਾਇਤਾ ਕਰਨੀ ਆਪ ਸਿਖਾਈਆ। ਸ੍ਰੀ ਭਗਵਾਨ ਸਚ ਨਿਸ਼ਾਨ ਝੁਲਾ, ਦੋ ਜਹਾਨਾਂ ਦਿਤਾ ਜਣਾਈਆ। ਪਾਰਬ੍ਰਹਮ ਬ੍ਰਹਮ ਲੇਖ ਲਿਖਾ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਧੰਨ ਭਾਗ ਹੋਏ ਸਚਖੰਡ ਨਾਨਕ ਨਿਰਗੁਣ ਬਣਿਆ ਗਵਾਹ, ਬਿਨ ਸੋਹੰ ਗੁਰ ਅਵਤਾਰ ਨਜ਼ਰ ਕੋਇ ਨਾ ਆਈਆ। ਮੈਂ ਵੇਖਿਆ ਨੈਣ ਉਠਾ, ਗੋਬਿੰਦ ਭੱਥਾ ਤੀਰ ਚਿੱਲਾ ਦਿਤਾ ਸੁਟਾ, ਸੋਹੰ ਮੇਰਾ ਰੂਪ ਦਰਸਾਈਆ। ਮੈਂ ਆਪਣਾ ਨੈਣ ਲਿਆ ਖੁਲ੍ਹਾ, ਚਾਰੋਂ ਕੁੰਟ ਧਿਆਨ ਲਗਾ, ਪਾਰਬ੍ਰਹਮ ਪ੍ਰਭ ਇਕੋ ਨਜ਼ਰੀ ਆਈਆ। ਹੋਏ ਨਿਮਾਣਾਂ ਚਰਨੀ ਡਿਗਾ ਉਚੀ ਮਾਰੀ ਧਾਹ, ਪਿਛਲਾ ਦੁਖੜਾ ਫੋਲ ਸੁਣਾਈਆ। ਮੇਰੇ ਸ਼ਹਿਨਸ਼ਾਹ ਪਾਤਸ਼ਾਹ, ਤੁਧ ਬਿਨ ਦੇਵੇ ਨਾ ਕੋਇ ਵਡਿਆਈਆ। ਮੇਰਾ ਨਾਂ ਅੱਖਰਾਂ ਵਿਚ ਆਏ ਲਿਖਾ, ਨਿਸ਼ਅੱਖਰ ਧਾਰ ਨਾ ਕਿਸੇ ਜਣਾਈਆ। ਮੈਂ ਪੱਥਰਾਂ ਦੇਵਾਂ ਡੇਰਾ ਢਾਹ, ਸੱਥਰ ਸਭ ਦਾ ਦਿਆਂ ਵਿਛਾਈਆ । ਵੱਖਰਾ ਤੇਰਾ ਰੂਪ ਦਿਆਂ ਵਖਾ, ਆਪ ਆਪਣੀ ਸੇਵ ਕਮਾਈਆ। ਪ੍ਰਭ ਜੋ ਤੈਨੂੰ ਗਏ ਭੁਲਾ, ਤੇਰੇ ਨਾਲ ਦਿਆਂ ਮਿਲਾਈਆ। ਤੂੰ ਵੀ ਮੇਰੇ ਸਿਰ ਤੇ ਹੱਥ ਟਿਕਾ, ਮੈਂ ਜਾਵਾਂ ਚਾਈਂ ਚਾਈਂਆ। ਪਹਿਲੋਂ ਭਗਤ ਲਵਾਂ ਉਠਾ, ਜਿਨ੍ਹਾਂ ਲੇਖਾ ਪਿਛਲਾ ਝੋਲੀ ਪਾਈਆ। ਫੜ ਬਾਂਹੋਂ ਦਵਾਰਾ ਤੇਰਾ ਦਿਆਂ ਵਖਾ, ਭੁਲਿਆ ਕੋਇ ਰਹਿਣ ਨਾ ਪਾਈਆ। ਤੂੰ ਦੇਵੀਂ ਆਪਣੇ ਪਰੇਮ ਦੀ ਸੱਚੀ ਦਵਾ, ਦੁੱਖ ਕੋਇ ਰਹਿਣ ਨਾ ਪਾਈਆ। ਜੇ ਭੁੱਲ ਗਿਉਂ ਨਾਨਕ ਨਿਰਗੁਣ ਸੱਦ ਕੇ ਲਿਆਵਾਂ ਗਵਾਹ, ਜੋ ਤੇਰਾ ਢੋਲਾ ਸੋਹੰ ਆਪੇ ਗਾਈਆ। ਹੁਣ ਪੜਦਾ ਉਹਲਾ ਰਹਿਣਾ ਨਾ ਰਾ, ਪੜਦੇ ਸਭ ਦੇ ਰਿਹਾ ਪੜਾਈਆ। ਜੇ ਤੂੰ ਲੁਕ ਕੇ ਬੈਠਾ ਰਿਹੋਂ ਖ਼ੁਦਾ, ਤੇਰੀ ਖ਼ੁਦੀ ਕੰਮ ਕਿਸੇ ਨਾ ਆਈਆ। ਹੁਣ ਤੈਨੂੰ ਰਹਿਣ ਨਾ ਦੇਣਾ ਜੁਦਾ, ਮੁਰਸ਼ਦ ਮੁਰੀਦਾਂ ਨਾਲ ਦੇਣਾ ਮਿਲਾਈਆ। ਤੂੰ ਲੁਕ ਲੁਕ ਆਪਣਾ ਝੱਟ ਰਿਹਾ ਲੰਘਾ, ਅੰਤਮ ਆਪਣਾ ਪੜਦਾ ਦੇ ਉਠਾਈਆ। ਤੇਰੀ ਨਕ਼ਾਬ ਤੈਨੂੰ ਰਹੀ ਸ਼ਰਮਾ, ਤੇਰੇ ਨੈਣ ਨਾ ਕੋਇ ਵਡਿਆਈਆ। ਉਠ ਕਰ ਕਿਰਪਾ ਜਨ ਭਗਤਾਂ ਦਰਸ ਦਿਖਾ, ਪਹਿਲੀ ਚੇਤਰ ਨੇੜੇ ਆਈਆ । ਅੱਗੇ ਬੀਸਾ ਮਾਰੇ ਧਾਹ, ਗਲ ਪੱਲੂ ਰਿਹਾ ਪਾਈਆ। ਕਿਸ ਵੇਲੇ ਦੇਵਾਂ ਫਾਹ, ਲੱਖ ਚੁਰਾਸੀ ਬੈਠੀ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੰਗ ਇਕੋ ਮੰਗ ਮੰਗਾਈਆ। ਸੋ ਕਹੇ ਮੈਂ ਬਣਾਂ ਨਿਮਾਣਾ, ਆਪਣਾ ਮਾਣ ਗਵਾਈਆ। ਹੰ ਬ੍ਰਹਮ ਤੇਰਾ ਖੇਲ ਮਹਾਨਾ, ਲੋਕਮਾਤ ਵਡਿਆਈਆ।

ਤਖ਼ਤੋਂ ਲਾਹਵਾਂ ਰਾਜਾ ਰਾਣਾ, ਚਾਰ ਕੁੰਟ ਕੁਰਲਾਈਆ। ਦੋ ਜਹਾਨ ਹੋਵੇ ਬੇਮੁਹਾਣਾ, ਮਲਾਹ ਬੇੜਾ ਪਾਰ ਨਾ ਕੋਇ ਕਰਾਈਆ। ਨਵ ਖੰਡ ਪ੍ਰਿਥਮੀ ਹੋਏ ਹੈਰਾਨਾ, ਹਰਿ ਕਾ ਭੇਵ ਕੋਇ ਨਾ ਪਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਭੁੱਲੇ ਗਾਣਾ, ਰਾਗ ਤਾਲ ਨਾ ਕੋਇ ਵਜਾਈਆ। ਕਰੇ ਖੇਲ ਸ੍ਰੀ ਭਗਵਾਨਾ, ਪੂਰਬ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹੰ ਕਹੇ ਪ੍ਰਭ ਤੇਰੀ ਲੋੜ, ਦਰ ਤੇਰੇ ਓਟ ਤਕਾਈਆ। ਕਰ ਕਿਰਪਾ ਸੰਗ ਸਾਚਾ ਜੋੜ, ਜੋੜੀ ਜੁੜੇ ਸੱਚੇ ਸ਼ਹਿਨਸ਼ਾਹੀਆ। ਕਲਜੁਗ ਵੇਖ ਅੰਧੇਰਾ ਘੋਰ, ਨੂਰ ਨਜ਼ਰ ਕੋਇ ਨਾ ਆਈਆ। ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਪਿਆ ਸ਼ੋਰ, ਸਾਚਾ ਸ਼ੌਹਰ ਨਾ ਕੋਇ ਮਨਾਈਆ। ਅੰਤਰ ਵਿਸ ਵਿਖ ਹੋਈ ਕੌੜ, ਅੰਮ੍ਰਿਤ ਰੂਪ ਨਾ ਕੋਇ ਵਟਾਈਆ । ਆਸਾ ਤ੍ਰਿਸਨਾ ਮਾਇਆ ਮਮਤਾ ਹਉਮੇਂ ਹੰਗਤਾ ਰਹੀ ਦੌੜ, ਚਾਰੋਂ ਕੁੰਟ ਵਾਹੋ ਦਾਹੀਆ। ਸ਼ਾਹ ਸੁਲਾਤਾਨਾਂ ਜੀਵ ਜਹਾਨਾਂ ਜੂਠਾ ਝੂਠਾ ਵਧਿਆ ਜ਼ੋਰ, ਨਿਵਣ ਸੋ ਅੱਖਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਤੁਧ ਬਿਨ ਮੇਰੀ ਚਲੇ ਨਾ ਕੋਇ ਵਡਿਆਈਆ। ਸੋ ਕਹੇ ਹੰ ਬਲ ਧਾਰ, ਤੇਰਾ ਸਾਚਾ ਸੰਗ ਨਿਭਾਈਆ। ਤੇਰੇ ਪਿਛੇ ਆਪ ਕਰਤਾਰ, ਬੇਪਰਵਾਹ ਬੇਪਰਵਾਹੀਆ। ਦੋ ਜਹਾਨਾਂ ਬੋਲ ਜੈਕਾਰ, ਜੈ ਜੈਕਾਰ ਇਕ ਅਲਾਈਆ। ਸ੍ਰਿਸ਼ਟ ਸਬਾਈ ਕਰ ਖ਼ਬਰਦਾਰ, ਸਚ ਸੰਦੇਸਾ ਇਕ ਸੁਣਾਈਆ। ਪ੍ਰਭ ਆਇਆ ਸਾਂਝਾ ਯਾਰ, ਪਰਵਰਦਿਗਾਰ ਫੇਰਾ ਪਾਈਆ। ਆਤਮ ਪਰਮਾਤਮ ਕਰੇ ਪਿਆਰ, ਦੂਜੀ ਇਛਿਆ ਨਾ ਕੋਇ ਰਖਾਈਆ। ਪਾਰਬ੍ਰਹਮ ਬ੍ਰਹਮ ਮੇਲੇ ਆਣ, ਜਗਤ ਜੁਗ ਜਨਮ ਵਿਛੋੜਾ ਰਿਹਾ ਕਟਾਈਆ। ਈਸ਼ ਜੀਵ ਦਏ ਧਿਆਨ, ਜਗਦੀਸ ਹੋ ਸਹਾਈਆ। ਅਣਿਆਲਾ ਮਾਰੇ ਇਕੋ ਬਾਣ, ਤੀਰ ਆਪਣਾ ਨਾਮ ਚਲਾਈਆ। ਸੰਤ ਸੁਹੇਲੇ ਕਰ ਪਹਿਚਾਨ, ਭਗਤ ਭਗਵਾਨ ਲਏ ਮਿਲਾਈਆ। ਗੁਰਮੁਖਾਂ ਦੇਵੇ ਸਾਚਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਗੁਰਸਿਖ ਵੇਖੇ ਬਾਲ ਅਞਾਣ, ਬਾਂਹੋਂ ਫੜ ਗਲੇ ਲਗਾਈਆ। ਧੁਰ ਸੰਦੇਸਾ ਦੇਵੇ ਆਪ ਫ਼ਰਮਾਨ, ਸਾਚੀ ਕਰੇ ਨਾਮ ਪੜ੍ਹਾਈਆ। ਨਜ਼ਰੀ ਆਏ ਇਕ ਭਗਵਾਨ, ਭਗਵਨ ਆਪਣਾ ਭੇਵ ਚੁਕਾਈਆ। ਰਾਗ ਸੁਣਾਏ ਏਕਾ ਕਾਨ, ਨਾਦ ਧੁਨ ਇਕ ਸ਼ਨਵਾਈਆ। ਘਰ ਵਖਾਏ ਇਕ ਮਕਾਨ, ਕਾਇਆ ਮੰਦਰ ਸੋਭਾ ਪਾਈਆ। ਜੋਤ ਜਗਾਏ ਇਕ ਮਹਾਨ, ਨਿਰਗੁਣ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਕਰੇ ਸਚ ਪੜ੍ਹਾਈਆ। ਸਚ ਪੜ੍ਹਾਈ ਇਕੋ ਅੱਖਰ, ਹਰਿ ਆਖ਼ਰ ਆਪ ਜਣਾਇੰਦਾ। ਬਜਰ ਕਪਾਟੀ ਤੋੜੇ ਪੱਥਰ, ਸਿਲਾ ਰੂਪ ਨਾ ਕੋਇ ਵਟਾਇੰਦਾ। ਜਗਤ ਵਿਕਾਰਾ ਲਾਹੇ ਸੱਥਰ, ਮੂੰਹ ਦੇ ਭਾਰ ਸੁਟਾਇੰਦਾ। ਨੇਤਰ ਨੀਰ ਨਾ ਵਰੋਲੇ ਕੋਈ ਅੱਥਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਦ੍ਰਿੜਾਇੰਦਾ। ਸਾਚਾ ਮੰਤਰ ਸੋਹੰ ਸੋ, ਪ੍ਰਭ ਦੇਵਣਹਾਰ ਮਾਣ ਵਡਿਆਈਆ। ਤੇਰੇ ਮੰਦਰ ਕਰ ਕਰ ਲੋ, ਅਗਿਆਨ ਅੰਧੇਰ ਚੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਜਿਹਾ ਜਾਏ ਹੋ, ਦੂਈ ਦਵੈਤੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸੋਹੰ ਸ਼ਬਦ ਸਾਚਾ ਢੋਲਾ, ਸਤਿ ਸਤਿਗੁਰ ਆਪ ਜਣਾਇੰਦਾ। ਸਤਿਜੁਗ ਬਣੇ ਮਾਤ ਵਚੋਲਾ, ਗੁਰ ਸ਼ਬਦੀ ਸੇਵ ਕਮਾਇੰਦਾ । ਆਪ ਉਠਾਏ ਪੜਦਾ ਉਹਲਾ, ਸਨਮੁਖ ਆਪਣਾ ਰੂਪ ਦਰਸਾਇੰਦਾ।

ਦਿਵਸ ਰੈਣ ਵਸੇ ਕੋਲਾ, ਵਿਛੜ ਕਦੇ ਨਾ ਜਾਇੰਦਾ। ਪਰੇਮ ਪ੍ਰੀਤੀ ਖੇਲੇ ਹੋਲਾ, ਲਾਲ ਗੁਲਾਲਾ ਰੰਗ ਚੜ੍ਹਾਇੰਦਾ। ਕਾਇਆ ਬਦਲੇ ਸਰਗੁਣ ਚੋਲਾ, ਨਿਰਗੁਣ ਆਪਣਾ ਖੇਲ ਵਖਾਇੰਦਾ। ਪੰਚ ਵਿਕਾਰ ਨਾ ਪਾਵੇ ਰੌਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਇਕੋ ਨਾਮ ਵਡਿਆਇੰਦਾ। ਸੋਹੰ ਉਠ ਬਣ ਮਲੰਗ, ਨਾਮ ਸਨੇਹੁੜਾ ਹੱਥ ਫੜਾਈਆ। ਦੋ ਜਹਾਨਾਂ ਲੋਆਂ ਪੁਰੀਆਂ ਲੰਘ, ਘਰ ਘਰ ਨਾਚ ਵਖਾਈਆ । ਪਹਿਲੋਂ ਭਗਤ ਦਵਾਰੇ ਜਾ ਕੇ ਲੌਹਣੀ ਸੰਗ, ਤੇਰਾ ਪੜਦਾ ਦਏ ਉਠਾਈਆ। ਮਿਲ ਸਖੀਆਂ ਵੇਖ ਅਨੰਦ, ਮੰਗਲ ਇਕੋ ਇਕ ਜਣਾਈਆ। ਤੇਰਾ ਪੜਦਾ ਢਾਹੇ ਕੰਧ, ਦੂਈ ਵਿਚ ਨਜ਼ਰ ਨਾ ਆਈਆ। ਤੂੰ ਮੇਰਾ ਗਾਵੀਂ ਛੰਦ, ਮੈਂ ਤੇਰੀ ਕਰਾਂ ਵਡਿਆਈਆ। ਚਾਰ ਜੁਗ ਮੁੱਕੇ ਰੰਡੇਪਾ ਰੰਡ, ਕੰਤ ਸੁਹਾਗੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਜਣਾਈਆ। ਸੋਹੰ ਕਹੇ ਮੈਂ ਜਾਵਾਂਗਾ। ਆਪਣਾ ਪੜਦਾ ਲਾਹਵਾਂਗਾ। ਭਗਤ ਦਵਾਰੇ ਨਾਮ ਵਖਾਵਾਂਗਾ। ਬਿਨ ਪੈਰਾਂ ਧਾਰ ਜਣਾਵਾਂਗਾ। ਬਿਨ ਹੱਥਾਂ ਖੇਲ ਵਖਾਵਾਂਗਾ। ਬਿਨ ਅੱਖਾਂ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਹੁਕਮ ਸੀਸ ਟਿਕਾਵਾਂਗਾ। ਭਗਤ ਦਵਾਰੇ ਜਾਉੂਂਗਾ। ਪ੍ਰਭ ਤੇਰਾ ਨਾਮ ਸੁਣਾਉੂਂਗਾ। ਹੰ ਤੇਰੇ ਨਾਲ ਮਿਲਾਉੂਂਗਾ। ਬ੍ਰਹਮ ਪੜਦਾ ਆਪ ਚੁਕਾਉੂਂਗਾ। ਨਿਹਕਰਮੀ ਕਰਮ ਕਾਂਡ ਨਾ ਕੋਇ ਜਣਾਉੂਂਗਾ। ਤੇਰੀ ਸਰਨੀ ਆਪਣਾ ਸੀਸ ਟਿਕਾਉੂਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਾਰਗ ਇਕੋ ਇਕ ਦਰਸਾਉੂਂਗਾ। ਸ੍ਰੀ ਭਗਵਾਨ ਦੱਸੇ ਆਪ, ਆਪਣੀ ਦਇਆ ਕਮਾਈਆ। ਮੇਰੇ ਭਗਤਾਂ ਤੇਰਾ ਜਾਪ, ਤੇਰਾ ਜਾਪ ਭਗਤ ਵਡਿਆਈਆ। ਲੋਕਮਾਤ ਬਣਾਇਆ ਸਾਕ, ਨਾਤਾ ਇਕੋ ਇਕ ਜੁੜਾਈਆ। ਸਚ ਸੁਣਾ ਆਪਣਾ ਵਾਕ, ਵਾਕਿਆ ਆਪਣਾ ਦਏ ਜਣਾਈਆ। ਮੈਂ ਚਲ ਕੇ ਆਇਆ ਦਾਸ, ਬਣ ਸੇਵਕ ਸੇਵ ਕਮਾਈਆ। ਜਨ ਭਗਤੋ ਮੈਨੂੰ ਰੱਖੋ ਪਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਇਕ ਰਿਹਾ ਜਣਾਈਆ। ਭਗਤ ਕਹਿਣ ਆ ਸਚ ਮੀਤ, ਤੇਰਾ ਰਾਹ ਤਕਾਈਆ। ਹੰ ਬ੍ਰਹਮ ਰਿਹਾ ਉਡੀਕ, ਨੈਣ ਨੈਣ ਉਠਾਈਆ। ਸੋ ਪੁਰਖ ਨਿਰੰਜਣ ਕਵਣ ਵੇਲਾ ਕਰੇ ਪ੍ਰੀਤ, ਪ੍ਰੀਤੀਵਾਨ ਦਇਆ ਕਮਾਈਆ। ਸਾਡਾ ਅੰਦਰ ਬਾਹਰ ਹੋਏ ਠੰਡਾ ਸੀਤਾ, ਅਗਨੀ ਤੱਤ ਨਾ ਲਾਗੇ ਰਾਈਆ। ਇਕੋ ਢੋਲਾ ਗਾਏ ਗੀਤ, ਘਰ ਸਾਚੇ ਵੱਜੇ ਵਧਾਈਆ। ਕਾਇਆ ਮੰਦਰ ਅੰਦਰ ਨਜ਼ਰ ਆਏ ਮੰਦਰ ਮਸੀਤ, ਗੁਰਦਵਾਰੇ ਗੁਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਵਚੋਲਾ ਜਾਣਾ ਬਣ, ਤੇਰੀ ਆਸ ਰਖਾਈਆ। ਭਗਵਾਨ ਕਹੇ ਮੈਂ ਭਗਤ ਵਚੋਲਾ, ਜੁਗ ਜੁਗ ਸੇਵ ਕਮਾਇੰਦਾ। ਸ਼ਬਦ ਕਹੇ ਮੈਂ ਧੁਰ ਦਾ ਢੋਲਾ, ਸ੍ਰੀ ਭਗਵਾਨ ਰਾਗ ਅਲਾਇੰਦਾ । ਭਗਤ ਕਹੇ ਮੇਰਾ ਪੜਦਾ ਉਹਲਾ, ਬਿਨ ਤੁਧ ਨਾ ਕੋਇ ਚੁਕਾਇੰਦਾ। ਸ਼ਬਦ ਕਹੇ ਮੇਰਾ ਕੰਮ ਨਾ ਆਵੇ ਰੌਲਾ, ਤੁਧ ਬਿਨ ਸਾਰ ਕੋਇ ਨਾ ਪਾਇੰਦਾ। ਸ੍ਰੀ ਭਗਵਾਨ ਕਹੇ ਮੈਂ ਦੋਹਾਂ ਦਾ ਇਕੋ ਮੌਲਾ, ਨਿਰਗੁਣ ਆਪਣਾ ਆਸਣ ਲਾਇੰਦਾ। ਦਰ ਦਵਾਰ ਕਰੋ ਕੌਲਾ, ਕਰਨੀ ਕਰਤਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਨੇਹੁੜਾ ਇਕੋ ਇਕ ਜਣਾਇੰਦਾ। ਸਾਚਾ ਕੌਲ ਕਰਨ ਇਕਰਾਰ, ਦਰਗਹਿ ਸਾਚੀ ਸੀਸ ਨਿਵਾਈਆ। ਸ਼ਬਦ ਭਗਤ ਦਾ ਬਣੇ ਪਿਆਰ, ਬ੍ਰਹਮ ਪਾਰਬ੍ਰਹਮ ਸਮਾਈਆ। ਸਤਿਜੁਗ ਸਾਚੀ ਚਲੇ ਧਾਰ,

ਧਰਨੀ ਧਰਤ ਧਵਲ ਵਡਿਆਈਆ। ਨਜ਼ਰੀ ਆਏ ਇਕ ਦਵਾਰ, ਮਿਹਰ ਨਜ਼ਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਦਹਾਰਾ ਸਾਚਾ ਵਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਮਾਣ ਵਡਿਆਈ ਸਤਿਜੁਗ ਰੰਗ, ਹਰਿ ਸਾਚਾ ਆਪ ਰੰਗਾਇੰਦਾ। ਬਿਨ ਮੰਗਿਆ ਝੋਲੀ ਪਾਏ ਮੰਗ, ਵਸਤ ਅਮੋਲਕ ਆਪ ਵਰਤਾਇੰਦਾ। ਸਾਚੀ ਸੇਜਾ ਸੋਹੇ ਪਲੰਘ, ਸਿੰਘਾਸਣ ਇਕੋ ਇਕ ਵਖਾਇੰਦਾ। ਆਤਮ ਪਰਮਾਤਮ ਆਏ ਅਨੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਦਾਤਾ ਦਾਨੀ ਦਇਆ ਕਮਾਇੰਦਾ।

ਹਰਿ ਸੰਗਤ ਤੇਰੀ ਪੂਰੀ ਘਾਲ, ਸਾਹਿਬ ਸਤਿਗੁਰ ਲੇਖੇ ਲਾਈਆ। ਪਾਰ ਉਤਾਰੇ ਬਿਰਧ ਬਾਲ, ਨੌਜਵਾਨ ਦਏ ਵਡਿਆਈਆ। ਅੰਤ ਪੋਹ ਨਾ ਸਕੇ ਕਾਲ, ਜੋ ਜਨ ਚਰਨਾਂ ਸੀਸ ਨਿਵਾਈਆ। ਸਚਖੰਡ ਵਖਾਏ ਸੱਚੀ ਧਰਮਸਾਲ, ਧਰਮ ਦਵਾਰੇ ਆਪ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਵਡਿਆਈਆ। ਹਰਿ ਸੰਗਤ ਤੇਰਾ ਸੱਚਾ ਰੂਪ, ਸਤਿਗੁਰ ਵਿਚ ਸਮਾਇੰਦਾ। ਸਤਿਗੁਰ ਵੇਖੇ ਚਾਰੇ ਕੂਟ, ਦਹਿ ਦਿਸ਼ਾ ਖੋਜ ਖੁਜਾਇੰਦਾ। ਦਹਿ ਦਿਸ਼ਾ ਨਾਤਾ ਜੂਠ ਝੂਠ, ਗੁਰਮੁਖ ਵਿਰਲਾ ਨਜ਼ਰੀ ਆਇੰਦਾ। ਬਿਨ ਹਰਿ ਨਾਮੇ ਖ਼ਾਲੀ ਦਿਸਣ ਕਲਬੂਤ, ਪੰਜ ਤੱਤ ਪੰਚ ਵਿਕਾਰਾ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮਾਣ ਰਖਾਇੰਦਾ। ਹਰਿ ਸੰਗਤ ਵੇਖੇ ਬਾਲੇ ਨੱਢੇ, ਦੇਵਣਹਾਰ ਵਡਿਆਈਆ। ਲੱਖ ਚੁਰਾਸੀ ਵਿਚੋਂ ਕੱਢੇ, ਇਕੋ ਪ੍ਰੀਤੀ ਜਣਾਈਆ। ਪਰੇਮ ਪ੍ਰੀਤੀ ਅੰਦਰ ਬੱਧੇ, ਦਿਵਸ ਰੈਣ ਰੰਗ ਰੰਗਾਈਆ। ਢੋਲੇ ਗੌਂਦੇ ਸੋਹੰ ਛੰਦੇ, ਗੀਤ ਗੋਬਿੰਦ ਅਲਾਈਆ। ਬਾਹਰੋਂ ਦਿਸਣ ਮਨੁੱਖ ਬੰਦੇ, ਅੰਦਰ ਮਿਲਿਆ ਪ੍ਰਭ ਬੇਪਰਵਾਹੀਆ। ਹਰਿ ਸੰਗਤ ਤੇਰੀ ਪ੍ਰੀਤੀ ਹਰਿ ਸਤਿਗੁਰ ਨਾਲ ਹੰਢੇ, ਅਧਵਿਚਕਾਰ ਨਾ ਕੋਇ ਤੁੜਾਈਆ। ਗੁਰਮੁਖ ਸੱਚੇ ਸੀਨੇ ਰਹਿਣ ਠੰਡੇ ਤੱਤੀ ਵਾ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਮਾਣ ਵਡਿਆਈਆ। ਹਰਿ ਸੰਗਤ ਤੇਰਾ ਸਚ ਪਿਆਰ, ਪਿਆਰ ਪਿਆਰ ਵਿਚੋਂ ਪਰਗਟਾਇੰਦਾ। ਹਰਿ ਸੰਗਤ ਤੇਰਾ ਸਚ ਦੀਦਾਰ, ਸਤਿਗੁਰ ਵੇਖ ਵੇਖ ਬਿਗਸਾਇੰਦਾ। ਹਰਿ ਸੰਗਤ ਤੇਰਾ ਸਚ ਵਿਹਾਰ, ਸਤਿ ਸਤਿਵਾਦੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮੇਲਾ ਆਪ ਮਿਲਾਇੰਦਾ। ਹਰਿ ਸੰਗਤ ਤੁਹਾਨੂੰ ਦਿਤਾ ਦੁੱਖ, ਦਿਵਸ ਰੈਣ ਜਗਾਈਆ। ਕਿਉਂ, ਪ੍ਰਭ ਵੇਖ ਕੇ ਖ਼ੁਸ਼ ਹੋਵੇ ਤੁਹਾਡਾ ਮੁਖ, ਲੱਖ ਚੁਰਾਸੀ ਧੱਕਾ ਲਾਈਆ। ਨਿਰਗੁਣ ਬਦਲਿਆ ਆਪਣਾ ਰੁਖ਼, ਨਜ਼ਰ ਕਿਸੇ ਨਾ ਆਈਆ। ਕੋਝੇ ਕਮਲੇ ਗ਼ਰੀਬ ਨਿਮਾਣੇ ਗੋਦੀ ਲਏ ਚੁੱਕ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਜੇ ਕੋਈ ਬਾਹਰੋਂ ਲਏ ਪੁੱਛ, ਹਰਿ ਕਾ ਭੇਵ ਦੱਸ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਕੋਲੋਂ ਆਪਣੀ ਭੁੱਲ ਬਖ਼ਸ਼ਾਈਆ। ਜਨ ਭਗਤ ਭੁੱਲ ਕਰੋ ਮੁਆਫ਼, ਸ੍ਰੀ ਭਗਵਾਨ ਮੰਗ ਮੰਗਾਇੰਦਾ। ਪਾਰਬ੍ਰਹਮ ਸਦਾ ਗੁਸਤਾਖ਼, ਜੁਗ ਜੁਗ ਗੇੜ ਭਵਾਇੰਦਾ। ਨਿਤ ਨਵਿਤ ਜਨ ਭਗਤਾਂ ਧੂੜੀ ਮੰਗੇ ਖ਼ਾਕ, ਆਪਣੇ ਮਸਤਕ ਲਾਇੰਦਾ। ਆਪ ਹੋਏ ਅਨਾਥਾਂ

ਨਾਥ, ਜਨ ਭਗਤਾਂ ਮਾਣ ਦਿਵਾਇੰਦਾ। ਆਪਣੇ ਰੱਖੇ ਖ਼ਾਲੀ ਹਾਥ, ਗੁਰਮੁਖਾਂ ਭੰਡਾਰੇ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਜਨ ਭਗਤੋ ਪਿਛਲਾ ਬਖ਼ਸ਼ੋ ਕਸੂਰ, ਬੇਪਰਵਾਹ ਮੰਗ ਮੰਗਾਈਆ। ਜਨਮ ਜਨਮ ਦਾ ਤੁਟਾ ਗ਼ਰੂਰ, ਗ਼ੁਰਬਤ ਕੋਇ ਰਹਿਣ ਨਾ ਪਾਈਆ। ਕਲਜੁਗ ਅੰਤਮ ਮਿਲਿਆ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਭਗਤਨ ਵਿਚ ਰਿਹਾ ਭਰਪੂਰ, ਆਪ ਆਪਣਾ ਆਪ ਤਜਾਈਆ। ਇਕੋ ਕਰ ਕੇ ਜੋਤੀ ਨੂਰ, ਨੂਰ ਨੂਰ ਨਾਲ ਮਿਲਾਈਆ। ਜਨ ਭਗਤਾਂ ਵੇਖੇ ਹਾਜ਼ਰ ਹਜ਼ੂਰ, ਆਪਣੀ ਹਾਜ਼ਰੀ ਭਗਤ ਦਵਾਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ। ਭਗਤ ਜਨੋ ਪਿਛਲੀ ਭੁੱਲ, ਭੁੱਲ ਨਾ ਕੋਇ ਰਖਾਈਆ। ਸਾਹਿਬ ਸੱਚੇ ਦੀ ਤੁਸੀਂ ਕੁਲ, ਕੁਲਵੰਤਾ ਹੋਏ ਸਹਾਈਆ। ਅੰਤਮ ਪਾਏ ਕੀਮਤ ਮੁੱਲ, ਕਰਤਾ ਆਪ ਚੁਕਾਈਆ। ਲੋਕਮਾਤ ਰਹਿਣਾ ਅਡੋਲ, ਸਕੇ ਨਾ ਕੋਇ ਡੁਲਾਈਆ। ਤੁਹਾਡੇ ਅੰਦਰ ਰੱਖੀ ਵਸਤ ਅਨਮੋਲ, ਸੋ ਪੁਰਖ ਨਿਰੰਜਣ ਆਪ ਵਰਤਾਈਆ। ਹੰ ਬ੍ਰਹਮ ਅਤੁਲ ਅਤੋਲ, ਕੰਡਾ ਆਪਣੇ ਹੱਥ ਰਖਾਈਆ। ਹੋ ਨਿਮਾਣਾ ਅੰਦਰ ਗਿਆ ਮੌਲ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਤੁਹਾਡਾ ਕਰੇ ਭਾਰ ਹੌਲ, ਸਿਰ ਆਪਣੇ ਆਪ ਉਠਾਈਆ। ਗੋਬਿੰਦ ਨਾਲ ਕੀਤਾ ਕੌਲ, ਕਲਜੁਗ ਅੰਤਮ ਪੂਰ ਕਰਾਈਆ। ਸੰਬਲ ਨਗਰ ਨਜ਼ਰ ਨਾ ਆਏ ਉਪਰ ਧੌਲ, ਧਰਨੀ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਭਗਵਾਨ ਭਗਤ ਦੋਹਾਂ ਦਾ ਇਕੋ ਘਰ ਵਖਾਈਆ। ਪੂਨਾ ਸੰਗਤ ਪੁਨਹਿ ਪਰਨਾਮ, ਪਰਮ ਪਰਮ ਵਡਿਆਈਆ। ਪ੍ਰੀਤਮ ਪ੍ਰੀਤਮ ਪੂਰਾ ਕਾਮ, ਪੁਰਖ ਪੁਰਖ ਸ਼ਨਵਾਈਆ। ਸ਼ਬਦ ਸ਼ਬਦ ਮਿਲੇ ਦਾਨ, ਭਗਤ ਭਗਤ ਸਮਝਾਈਆ। ਗੁਰਮੁਖ ਗੁਰਸਿਖ ਸਦਾ ਬਾਲ ਅਞਾਣ, ਪਿਤਾ ਪੁਰਖ ਵੇਖੇ ਚਾਈਂ ਚਾਈਂਆ। ਸਭ ਦਾ ਲੇਖਾ ਹੋਇਆ ਪਰਵਾਨ, ਦਰ ਮਿਲੇ ਮਾਣ ਵਡਿਆਈਆ। ਜਿਸ ਜਨ ਸੋਹੰ ਢੋਲਾ ਗਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਸ ਆਪਣੀ ਗੋਦ ਬਹਾਈਆ । ਸੰਮਤ ਵੀਹ ਸੌ ਉਨੀ ਦਾ ਰਹੇ ਨਿਸ਼ਾਨ, ਸਚ ਨਿਸ਼ਾਨਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਭਗਤ ਭਗਵੰਤ ਬੰਨ੍ਹੇ ਲੜ, ਜੜ ਆਪਣੀ ਹੱਥੀਂ ਲਾਈਆ। ਹਾਰ ਕਹਿਣ ਅਸੀਂ ਫੁਲ ਡਾਲੀ ਪੱਤ, ਪਤਿਪਰਮੇਸ਼ਵਰ ਤੇਰਾ ਧਿਆਨ ਲਗਾਈਆ। ਬਨਾਸਪਤ ਦੇ ਬ੍ਰਹਮ ਮਤ, ਅਗਿਆਨ ਅੰਧੇਰ ਚੁਕਾਈਆ। ਹਰਿ ਸੰਗਤ ਰੱਖ ਸਿਰ ਦੇ ਹੱਥ, ਮਿਹਰ ਨਜ਼ਰ ਉਠਾਈਆ। ਤੇਰੀ ਮਹਿਮਾਂ ਗਾਇਣ ਪੁਰਖ ਸਮਰਥ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਅਸੀਂ ਰਲ ਕੇ ਨਾਲ ਪਈਏ ਵਸ, ਘਰ ਇਕੋ ਨਜ਼ਰੀ ਆਈਆ। ਚਰਨ ਕਵਲ ਸਰਨਾਈ ਢੱਠ, ਆਪਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਸੱਥਰ ਲਈਏ ਘਤ, ਦੂਜੀ ਸੇਜ ਨਾ ਕੋਇ ਹੰਢਾਈਆ। ਫੁੱਲ ਕਹਿਣ ਕਲੀ ਕਲੀ ਕਲ ਬਣਿਆ ਹਾਰ, ਕਲਜੁਗ ਮਿਲੀ ਵਡਿਆਈਆ। ਭਗਤਾਂ ਕੀਤਾ ਸਚ ਪਿਆਰ, ਹਰਿ ਸੰਗਤ ਰੂਪ ਵਟਾਈਆ। ਹਰਿ ਸੰਗਤ ਪਿਛੇ ਅਸਾਂ ਕੀਤਾ ਤੇਰਾ ਦੀਦਾਰ, ਨੇਤਰ ਨੈਣ ਖ਼ੁਸ਼ੀ ਮਨਾਈਆ। ਬਖ਼ਸ਼ਣਹਾਰੇ ਬਖ਼ਸ਼ ਸਚ ਪਿਆਰ, ਪਰੇਮ ਪ੍ਰੀਤੀ ਇਕ ਸਮਝਾਈਆ। ਹਰਿ ਸੰਗਤ ਤੇਰੇ ਗਲ ਦਾ ਬਣ ਜਾਏ ਹਾਰ, ਆਪਣਾ ਮਾਣ ਤਾਣ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਸੱਚਾ ਵਰ,

ਫੂਲਣਹਾਰ ਹਰਿ ਸੰਗਤ ਅੰਤਰ ਆਤਮ ਪਿਆਰ, ਦੋ ਜਹਾਨ ਵਿਛੋੜਾ ਕੋਇ ਰਹਿਣ ਨਾ ਪਾਈਆ।

ਪੂਨੇ ਦੀ ਹਰਿ ਸੰਗਤ ਨਿਸ਼ਾਨੀ, ਸਤਿਗੁਰ ਪੁਰਖ ਮਨਾਇਆ। ਸ੍ਰਿਸ਼ਟ ਸਬਾਈ ਦਿਸੇ ਫ਼ਾਨੀ, ਬਿਨ ਸਤਿਗੁਰ ਲੇਖ ਕੰਮ ਕੋਇ ਨਾ ਆਇਆ। ਅੰਤਮ ਕੀਮਤ ਪਏ ਨਾ ਪੈਸਾ ਧੇਲਾ ਦਵਾਨੀ, ਜਨ ਭਗਤਾਂ ਹਰਿ ਜੂ ਆਪਣੇ ਕੰਧ ਉਠਾਇਆ। ਚਰਨ ਕਵਲ ਦੇ ਧਿਆਨੀ, ਰਾਏ ਧਰਮ ਫੰਦ ਕਟਾਇਆ। ਸਚ ਦਰਬਾਰ ਰਹੇ ਸਚ ਨਿਸ਼ਾਨੀ, ਸਤਿਜੁਗ ਸਾਚਾ ਮਾਣ ਦਿਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦਏ ਵਸਾਇਆ।