੨੬ ਫੱਗਣ ੨੦੧੯ ਬਿਕਰਮੀ ਕਾਸ਼ੀ ਦੇ ਪੰਡਤ ਨਾਲ ਭੂਪਿੰਦਰ ਹਾਲ ਨਵੀਂ ਦਿੱਲੀ
ਅਸੁਤੇ ਭਇਉ ਹਰਿ ਪਰਕਾਸ਼, ਨਿਰਾਕਾਰ ਵਡ ਵਡਿਆਈਆ। ਸਤਿ ਪੁਰਖ ਖੇਲ ਤਮਾਸ਼, ਨਿਰਗੁਣ ਵੇਖ ਵਖਾਈਆ। ਸੋ ਪੁਰਖ ਨਿਰੰਜਣ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣੀ ਕਲ ਧਰਾਈਆ। ਹਰਿ ਪੁਰਖ ਨਿਰੰਜਣ ਸਾਚੀ ਰਾਸ, ਨਿਰਵੈਰ ਆਪ ਰਚਾਈਆ। ਏਕੰਕਾਰ ਆਪਣੀ ਆਸ, ਆਦਿ ਨਿਰੰਜਣ ਜੋਤ ਜਗਾਈਆ। ਸ੍ਰੀ ਭਗਵਾਨ ਸਾਖਿਆਤ, ਅਬਿਨਾਸ਼ੀ ਕਰਤਾ ਵੇਸ ਵਟਾਈਆ। ਪਾਰਬ੍ਰਹਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਆਪੇ ਧਰ, ਆਪੇ ਵੇਖ ਵਖਾਈਆ। ਅਸੁਤੇ ਪ੍ਰਕਾਸ਼ ਪ੍ਰਕਾਸ਼ ਅਪਾਰਾ, ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਖੇਲ ਅਪਾਰਾ, ਨੂਰ ਨੂਰ ਵਡਿਆਈਆ। ਨੂਰ ਨੂਰ ਹੋ ਉਜਿਆਰਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਰੂਪ ਰੰਗ ਰੇਖ ਤੇ ਵਸੇ ਬਾਹਰਾ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਆਪ ਆਪਣਾ ਕਰ ਪਸਾਰਾ, ਆਧਾਰੀ ਆਪੇ ਆਪ ਅਖਵਾਈਆ। ਬਿਨ ਮਾਤ ਪਿਤ ਜੰਮਿਆ ਸੁਤ ਦੁਲਾਰਾ, ਪਿਤਾ ਪੂਤ ਨਾ ਕੋਇ ਅਖਵਾਈਆ। ਬਿਨ ਮਹੱਲ ਅਟੱਲ ਸਚ ਸਹਾਰਾ, ਬਿਨ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਨਿਰਾਕਾਰ ਨਿਰੰਕਾਰ ਨਿਰਵੈਰ, ਅਗੰਮ ਅਗੰਮ ਵਡ ਵਡਿਆਈਆ। ਬਿਨ ਮਾਤ ਪਿਤਾ ਪਿਆ ਜੰਮ, ਜਨਨੀ ਰੂਪ ਨਾ ਕੋਇ ਵਟਾਈਆ। ਪਵਣ ਸਵਾਸ ਨਾ ਲਏ ਦਮ, ਤਤਵ ਤਤ ਨਾ ਕੋਇ ਰਖਾਈਆ। ਰਾਗ ਨਾਦ ਨਾ ਕੋਇ ਕੰਨ, ਧੁਨ ਸ਼ਬਦ ਨਾ ਕੋਇ ਸ਼ਨਵਾਈਆ। ਰਵ ਸਸ ਨਾ ਸੂਰਜ ਚੰਨ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਆਪਣਾ ਬੇੜਾ ਆਪੇ ਬੰਨ, ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੂਰ ਨੂਰ ਜ਼ਹੂਰ ਇਕ ਜਣਾਈਆ। ਨੂਰ ਨੁਰਾਨਾ ਪਰਵਰਦਿਗਾਰ, ਏਕਾ ਇਕ ਅਖਵਾਇੰਦਾ। ਜੋਤੀ ਜੋਤ ਚਮਤਕਾਰ, ਰੇਖ ਭੇਖ ਨਾ ਕੋਇ ਦ੍ਰਿੜਾਇੰਦਾ। ਅਗੰਮ ਅਥਾਹ ਬੇਪਰਵਾਹ ਬੇਸਹਾਰ, ਓਟ ਨਾ ਕੋਇ ਧਰਾਇੰਦਾ। ਮਹੱਲ ਅਟੱਲ ਨਾ ਕੋਇ ਮਨਾਰ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਆਦਿ ਪੁਰਖ ਏਕੰਕਾਰ, ਅਕਲ ਕਲ ਧਾਰੀ ਆਪਣੀ ਕਲ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚਾ ਭੇਵ ਖੋਲ੍ਹੇ ਨਿਰੰਕਾਰਾ, ਨਿਰਗੁਣ ਵਡ ਵਡੀ ਵਡਿਆਈਆ। ਸਤਿ ਸਤਿ ਕਰ ਪਸਾਰਾ, ਸਤਿ ਸਤਿਵਾਦੀ ਨੂਰ ਨੂਰ ਧਰਾਈਆ। ਨੂਰ ਰਚਿਆ ਸਾਚੀ ਕਾਰਾ, ਹਰਿ ਕਰਤਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਆਪਣਾ ਪਰਦਾ ਖੋਲ੍ਹੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਦੂਸਰ ਦਿਸੇ ਨਾ ਕੋਇ ਨਿਸ਼ਾਨ, ਸਗਲਾ ਸੰਗ ਨਾ ਕੋਇ ਨਿਭਾਈਆ। ਇਕ ਇਕੱਲਾ ਨੌਜਵਾਨ, ਬਲ ਆਪਣਾ ਆਪ ਧਰਾਈਆ। ਆਪਣੀ ਇਛਿਆ ਕਰ ਪਰਵਾਨ, ਸਾਚੀ ਭਿਛਿਆ ਦਏ ਝੋਲੀ ਪਾਈਆ। ਆਪਣਾ ਦੇਵਣਹਾਰਾ ਦਾਨ, ਦਾਤਾ ਦਾਨੀ ਆਪ ਅਖਵਾਈਆ। ਆਪਣੀ ਕਰਨਹਾਰ ਕਲਿਆਣ, ਆਪਣਾ ਬੰਧਨ ਆਪੇ ਪਾਈਆ। ਆਪਣਾ ਪਰਗਟਾਵਣਹਾਰ ਮਕਾਨ, ਸਚਖੰਡ ਦੁਆਰ ਦਏ ਸੁਹਾਈਆ। ਆਪਣਾ ਵੇਖਣਹਾਰਾ ਮਾਰ ਧਿਆਨ, ਬਿਨ ਅੱਖਾਂ ਨੈਣ ਖੁਲ੍ਹਾਈਆ। ਆਪਣਾ ਬਣਨਹਾਰ ਹੁਕਮਰਾਨ, ਸ਼ਾਹ ਪਾਤਸ਼ਾਹ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪੇ ਰਿਹਾ ਜਣਾਈਆ। ਸ਼ਾਹੋ ਭੂਪ
ਬਣ ਰਾਜਨ ਰਾਜ, ਨਿਰਗੁਣ ਆਪਣਾ ਬਲ ਧਰਾਇੰਦਾ। ਸਤਿ ਸਰੂਪ ਸਿਰ ਪਹਿਨ ਤਾਜ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਆਪਣੀ ਇਛਿਆ ਆਪਣਾ ਕਾਜ, ਹਰਿ ਆਪੇ ਵੇਖ ਵਖਾਇੰਦਾ। ਦੇਵਣਹਾਰਾ ਸਾਚੀ ਦਾਦ, ਆਪਣੀ ਵਸਤ ਆਪ ਵਰਤਾਇੰਦਾ। ਆਪਣੇ ਘਰ ਕਰਨਹਾਰ ਖੇਲ ਤਮਾਸ਼, ਸਾਚੀ ਰਾਸ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਇਕ ਵਖਾਇੰਦਾ। ਸਾਚੀ ਇਛਿਆ ਅਗੰਮੀ ਧਾਰ, ਨਿਰਗੁਣ ਨਿਰਾਕਾਰ ਨਿਰਵੈਰ ਆਪ ਪਰਗਟਾਈਆ। ਆਪਣੇ ਅੰਤਰ ਵੇਖੇ ਕਰੇ ਵਿਚਾਰ, ਅੰਤਰ ਇਕੋ ਨਜ਼ਰੀ ਆਈਆ। ਦੂਜਾ ਨਾ ਕੋਈ ਦਿਸੇ ਪਸਾਰ, ਸਗਲਾ ਬੰਧਨ ਨਾ ਕੋਇ ਜਣਾਈਆ। ਕਰਿਆ ਖੇਲ ਆਪ ਕਰਤਾਰ, ਕਰਨੀ ਆਪਣੇ ਹੱਥ ਵਖਾਈਆ। ਰੂਪ ਅਨੂਪ ਸ਼ਹਿਨਸ਼ਾਹ ਸੱਚੀ ਸਰਕਾਰ, ਆਦਿ ਨਿਰੰਜਣ ਵੇਸ ਵਟਾਈਆ। ਨਾਰ ਕੰਤ ਬਣ ਭਤਾਰ, ਸੇਜ ਸੁਹੰਜਣੀ ਆਪਣੀ ਆਪ ਵਿਛਾਈਆ। ਸਾਚੀ ਕਿਰਪਾ ਆਪੇ ਧਾਰ, ਦੇਵਣਹਾਰ ਵਡਿਆਈਆ। ਜੋਤੀ ਅੰਦਰੋਂ ਕੱਢੇ ਬਾਹਰ, ਸ਼ਬਦੀ ਰੂਪ ਵਖਾਈਆ। ਸ਼ਬਦ ਸਰੂਪ ਸੁਤ ਦੁਲਾਰ, ਪਰਮ ਪੁਰਖ ਪਿਤਾ ਮਾਈਆ। ਕਰੇ ਖੇਲ ਅਗੰਮ ਅਪਾਰ, ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਏਕਾ ਧਰ, ਸੁਤ ਸ਼ਬਦ ਦਏ ਵਡਿਆਈਆ। ਨਿਰਗੁਣ ਨਿਰਾਕਾਰ ਸੁਤ ਦੁਲਾਰਾ ਸ਼ਬਦ ਜਾਇਆ, ਜਨ ਜਨਨੀ ਆਪ ਅਖਵਾਇੰਦਾ। ਕਰੇ ਖੇਲ ਬੇਪਰਵਾਹਿਆ, ਭੇਵ ਕੋਇ ਨਾ ਪਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਸਣ ਲਾਇਆ, ਪਾਵਾ ਚੂਲ ਨਾ ਕੋਇ ਰਖਾਇੰਦਾ। ਸੀਸ ਜਗਦੀਸ਼ ਤਾਜ ਸੁਹਾਇਆ, ਨਜ਼ਰ ਕਿਸੇ ਨਾ ਆਇੰਦਾ। ਦਰ ਦਰਬਾਨ ਦਰ ਦਰਵੇਸ਼ ਆਪ ਅਖਵਾਇਆ, ਨਿਉਂ ਨਿਉਂ ਪਰਨਾਮ ਆਪ ਕਰਾਇੰਦਾ। ਧੁਰ ਫ਼ਰਮਾਣ ਸਚ ਸੰਦੇਸ ਬਣ ਨਰੇਸ਼ ਆਪ ਜਣਾਇਆ, ਆਪਣੀ ਕਾਰ ਕਮਾਇੰਦਾ। ਸ਼ਬਦ ਸੁਤ ਆਪ ਉਪਜਾਇਆ, ਮਿਹਰ ਨਜ਼ਰ ਨਿਰਾਕਾਰ ਆਪ ਉਠਾਇੰਦਾ। ਸਾਚੀ ਸਿਖਿਆ ਇਕ ਦ੍ਰਿੜਾਇਆ, ਧੁਰ ਦੀ ਭਿਛਿਆ ਝੋਲੀ ਪਾਇਆ, ਵਸਤ ਅਮੋਲਕ ਆਪ ਵਰਤਾਇੰਦਾ। ਏਕਾ ਮੰਤਰ ਨਾਮ ਦ੍ਰਿੜਾਇਆ, ਨਾਉਂ ਨਿਰੰਕਾਰਾ ਆਪ ਅਖਵਾਇਆ, ਦੂਜਾ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਇਕੋ ਭਿਛਿਆ ਇਕੋ ਇਕ ਵਰਤਾਇੰਦਾ। ਸਾਚੀ ਭਿਛਿਆ ਸ਼ਬਦ ਸੁਤ, ਸੋ ਪੁਰਖ ਨਿਰੰਜਣ ਝੋਲੀ ਪਾਈਆ। ਹਰਿ ਪੁਰਖ ਨਿਰੰਜਣ ਅਬਿਨਾਸ਼ੀ ਅਚੁਤ, ਮਿਹਰ ਨਜ਼ਰ ਉਠਾਈਆ। ਸਚ ਦੁਆਰ ਸੋਹੇ ਰੁੱਤ, ਸੁਹੰਜਣੀ ਮਿਲੇ ਵਡਿਆਈਆ। ਆਪਣੀ ਧਾਰੋਂ ਆਪੇ ਉਠ, ਆਪੇ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਦੇਵੇ ਮਾਣ ਵਡਿਆਈਆ। ਸ਼ਬਦ ਸੁਤ ਮਿਲਿਆ ਮਾਣ, ਸਚ ਦੁਆਰ ਸੱਚੀ ਸਰਨਾਈਆ। ਕਿਰਪਾ ਕਰੀ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਜਣਾਈਆ। ਨਜ਼ਰੀ ਆਏ ਮਿਹਰਬਾਨ, ਬੇਨਜ਼ੀਰ ਸੱਚਾ ਸ਼ਹਿਨਸ਼ਾਹੀਆ। ਸਚ ਮਕਾਨ ਖੇਲ ਮਹਾਨ, ਅਗੰਮ ਅਥਾਹ ਵਖਾਈਆ। ਦੂਜਾ ਨਾ ਦਿਸੇ ਕੋਈ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸੁਤ ਸ਼ਬਦ ਸਾਚਾ ਲਾਲ, ਪ੍ਰਭ ਅੱਗੇ ਸੀਸ ਝੁਕਾਇੰਦਾ। ਸਾਹਿਬ ਸਤਿਗੁਰ ਤੇਰਾ ਦੁਆਰ ਸੱਚੀ ਧਰਮਸਾਲ, ਧਰਮ ਇਕੋ ਇਕ ਨਜ਼ਰੀ ਆਇੰਦਾ। ਬਾਲਾ ਨੱਢਾ ਤੇਰਾ ਬਾਲ, ਵੱਡਾ ਛੋਟਾ ਰੂਪ ਨਾ ਕੋਇ ਵਖਾਇੰਦਾ। ਤੂੰ ਸ਼ਹਿਨਸ਼ਾਹ ਹਉਂ ਕੰਗਾਲ, ਤੇਰੇ ਅੱਗੇ ਝੋਲੀ ਡਾਹਿੰਦਾ। ਦੇ ਵਸਤ ਅਨਮੋਲ ਧਨ ਮਾਲ, ਅਤੋਟ ਅਤੁਟ ਵਰਤਾਇੰਦਾ। ਪਾਰਬ੍ਰਹਮ
ਪ੍ਰਭ ਹੋ ਦਿਆਲ, ਦੀਨਨ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦ ਸਚ ਭੰਡਾਰ ਵਰਤਾਇੰਦਾ। ਸੁਤ ਸ਼ਬਦ ਕਰ ਵਿਚਾਰ, ਸ੍ਰੀ ਭਗਵਾਨ ਜਣਾਈਆ। ਤੇਰੀ ਬੰਨ੍ਹਾਂ ਸਾਚੀ ਧਾਰ, ਦੇਵਾਂ ਮਾਣ ਵਡਿਆਈਆ। ਆਪ ਵਸਾਂ ਸਭ ਤੋਂ ਬਾਹਰ, ਹੱਥ ਕਿਸੇ ਨਾ ਆਈਆ। ਨਿਰਗੁਣ ਰੂਪ ਨਿਰਾਕਾਰ, ਨਿਰੰਕਾਰ ਨਾਉਂ ਅਖਵਾਈਆ । ਮਹੱਲ ਅਟੱਲ ਉਚ ਮਨਾਰ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਮਰਥ ਸਿਰ ਆਪਣਾ ਹੱਥ ਟਿਕਾਈਆ। ਸੁਤ ਸ਼ਬਦ ਕਹੇ ਤੇਰੇ ਚਰਨ ਓਟ, ਦੂਜੀ ਓਟ ਨਾ ਕੋਇ ਤਕਾਈਆ। ਤੇਰਾ ਪਰਕਾਸ਼ ਨਿਰਮਲ ਜੋਤ, ਜੋਤ ਜੋਤ ਰੁਸ਼ਨਾਈਆ। ਤੇਰਾ ਮਹੱਲ ਸਚਖੰਡ ਕੋਟ, ਛੱਪਰ ਛੰਨ ਨਾ ਕੋਇ ਛੁਹਾਈਆ। ਸਦਾ ਸਦਾ ਤੇਰੀ ਓਟ, ਦੂਜੀ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਸਦਾ ਮਿਲੇ ਮਾਣ ਵਡਿਆਈਆ। ਸ੍ਰੀ ਭਗਵਾਨ ਦੱਸੇ ਆਪ, ਸਾਚੀ ਸਿਖਿਆ ਦ੍ਰਿੜਾਇੰਦਾ। ਤੂੰ ਪੂਤ ਮੈਂ ਤੇਰਾ ਬਾਪ, ਤੇਰਾ ਮੇਰਾ ਭੇਵ ਕੋਇ ਨਾ ਪਾਇੰਦਾ। ਮੇਰਾ ਨਾਉਂ ਤੇਰਾ ਪਾਠ, ਤੇਰਾ ਪਾਠ ਨਾਦ ਵਜਾਇੰਦਾ। ਮੇਰਾ ਸਰੋਵਰ ਤੇਰਾ ਘਾਟ, ਕਿਨਾਰਾ ਇਕੋ ਇਕ ਜਣਾਇੰਦਾ। ਮੇਰਾ ਪ੍ਰੇਮ ਤੇਰਾ ਸਾਥ, ਸਗਲਾ ਸੰਗ ਨਿਭਾਇੰਦਾ। ਸਾਹਿਬ ਦਿਆਲ ਪੁਰਖ ਮਿਹਰਬਾਨ ਸਮਰਥ, ਖੇਲ ਅਕੱਥ ਜਣਾਇੰਦਾ। ਨਿਰਵੈਰ ਹੋ ਚਲਾਏ ਰਥ, ਰਥਵਾਹੀ ਅਵਰ ਨਾ ਕੋਇ ਮਿਲਾਇੰਦਾ। ਸਾਚਾ ਮਾਰਗ ਦੇਵਾਂ ਦੱਸ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦ ਜਣਾਇੰਦਾ। ਭੇਵ ਅਭੇਦ ਖੋਲ੍ਹੇ ਨਿਰੰਕਾਰ, ਸ਼ਬਦ ਦਏ ਵਡਿਆਈਆ। ਸਚ ਵਸਤ ਭਰ ਭੰਡਾਰ, ਤੇਰੀ ਧਾਰ ਚਲਾਈਆ। ਹੁਕਮੇ ਅੰਦਰ ਖੇਲ ਅਪਾਰ, ਧੁਰ ਫ਼ਰਮਾਣ ਵਡਿਆਈਆ। ਇਕ ਇਕੱਲਾ ਨਿਰਗੁਣ ਵਸੇ ਸਚਖੰਡ ਦੁਆਰ, ਸਚਖੰਡ ਵਸੇ ਨਿਰੰਕਾਰ, ਨਕੰਮਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਪਾਏ ਤੇਰੀ ਭਿਛਿਆ, ਤੇਰੀ ਭਿਛਿਆ ਅਗਲਾ ਖੇਲ ਵਖਾਈਆ। ਸ਼ਬਦ ਸੁਤ ਕਰ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਹਉਂ ਬਾਲਕ ਸੇਵਾਦਾਰ, ਸਾਚੀ ਸੇਵ ਕਮਾਇੰਦਾ। ਕਰ ਕਿਰਪਾ ਮਾਰਗ ਦੇ ਸਿਖਾਲ, ਸਿਖਿਆ ਇਕੋ ਮੰਗ ਮੰਗਾਇੰਦਾ। ਅਬਿਨਾਸ਼ੀ ਕਰਤਾ ਹੋ ਦਿਆਲ, ਭੇਵ ਅਭੇਦ ਆਪ ਜਣਾਇੰਦਾ। ਤੇਰੇ ਅੰਤਰ ਕਰ ਪਰਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਜਣਾਇੰਦਾ। ਸੁਤ ਸ਼ਬਦ ਹੋ ਤਿਆਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਤੇਰੇ ਅੰਤਰੋਂ ਆਵੇ ਬਾਹਰ, ਬੇਪਰਵਾਹ ਬੇਪਰਵਾਹੀਆ। ਵਿਸ਼ਵ ਖੇਲ ਕਰੇ ਕਰਤਾਰ, ਵਿਸ਼ਨੂੰ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਵਿਸ਼ਨੂੰ ਚਾੜ੍ਹੇ ਤੇਰਾ ਰੰਗ, ਰੰਗ ਰੰਗ ਵਿਚ ਬਦਲਾਈਆ। ਖੇਲੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਭੇਵ ਚੁਕਾਏ ਮਰਦ ਮਰਦੰਗ, ਮਦਰਸਾ ਇਕੋ ਇਕ ਜਣਾਈਆ। ਸਤਿ ਦਰਸਾਏ ਇਕ ਅਨੰਦ, ਅਨੰਦ ਅਨੰਦ ਦਰਸਾਈਆ। ਆਪਣੀ ਧਾਰ ਤੇਰੇ ਨਾਲ ਗੰਢ, ਤੇਰੀ ਧਾਰ ਵਿਸ਼ਨੂੰ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਰਿਹਾ ਜਣਾਈਆ। ਸ਼ਬਦ ਸੁਤ ਹੋ ਖ਼ੁਸ਼ਹਾਲ, ਘਰ ਸਾਚੇ ਖ਼ੁਸ਼ੀ ਮਨਾਇੰਦਾ।
ਵਿਸ਼ਨੂੰ ਮੇਲਾ ਦੀਨ ਦਿਆਲ, ਵਿਸ਼ਨੂੰ ਕਾਰ ਕਮਾਇੰਦਾ। ਸਚ ਸੰਦੇਸਾ ਦਏ ਭਗਵਾਨ, ਆਪਣਾ ਖੇਲ ਜਣਾਇੰਦਾ। ਵਿਸ਼ਨੂੰ ਅੰਤਰ ਵਸਤ ਕਮਾਲ, ਅੰਮ੍ਰਿਤ ਨਾਮ ਭਰਾਇੰਦਾ। ਅੰਮ੍ਰਿਤ ਨਾਭੀ ਉਪਜੇ ਲਾਲ, ਕਵਲ ਫੁੱਲ ਸਮਾਇੰਦਾ। ਕਵਲ ਫੁੱਲ ਹੋ ਉਜਿਆਰ, ਨੂਰ ਨੂਰ ਚਮਕਾਇੰਦਾ। ਨੂਰ ਨੂਰ ਦੇ ਆਧਾਰ, ਭਰਪੂਰ ਵੇਖ ਵਖਾਇੰਦਾ। ਭਰਪੂਰ ਹੋਏ ਆਪ ਕਰਤਾਰ, ਕਰਨੀ ਕਰਤਾ ਆਪ ਜਣਾਇੰਦਾ। ਬ੍ਰਹਮ ਬ੍ਰਹਮ ਕਰ ਤਿਆਰ, ਪਾਰਬ੍ਰਹਮ ਆਪਣਾ ਭਰਮ ਮਿਟਾਇੰਦਾ। ਵਿਸ਼ਨ ਬ੍ਰਹਮਾ ਏਕਾ ਧਾਰ, ਤੇਰਾ ਸੰਗ ਨਿਭਾਇੰਦਾ। ਤੇਰਾ ਸੰਗ ਖੇਲ ਅਪਾਰ, ਸ਼ਿਵ ਸ਼ੰਕਰ ਖੋਜ ਖੁਜਾਇੰਦਾ। ਵੇਖਣਹਾਰਾ ਧੂਆਂਧਾਰ, ਸਚ ਸਮਗਰੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਛਿਆ ਭਿਛਿਆ ਕਰੇ ਰਿਛਿਆ, ਪ੍ਰਿਤਪਾਲਕ ਆਪਣੀ ਦਇਆ ਕਮਾਇੰਦਾ। ਧੂਆਂਧਾਰ ਵੇਖੇ ਸੁਨ ਅਗੰਮ, ਬੇਪਰਵਾਹ ਬੇਪਰਵਾਹੀਆ। ਨਿਹਕਰਮੀ ਕਰੇ ਆਪਣਾ ਕਰਮ, ਕਰਮ ਕਾਂਡ ਨਾ ਕੋਇ ਵਡਿਆਈਆ। ਮੇਟਣਹਾਰਾ ਆਪਣਾ ਭਰਮ, ਭਰਮ ਵਿਚ ਕਦੇ ਨਾ ਆਈਆ। ਬਿਨ ਮਾਤ ਪਿਤ ਵਿਸ਼ਨ ਬ੍ਰਹਮਾ ਦੇਵਣਹਾਰਾ ਜਨਮ, ਸ਼ੰਕਰ ਇਕੋ ਗੰਢ ਪੁਆਈਆ। ਸ਼ਬਦ ਸੁਤ ਤੇਰਾ ਵਰਨ, ਬਰਨ ਭਗਵਾਨ ਆਪ ਸਮਝਾਈਆ। ਨੇਤਰ ਖੋਲ੍ਹੇ ਆਪਣਾ ਹਰਨ ਫਰਨ, ਦੋਏ ਲੋਚਣ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,ਕਰੇ ਖੇਲ ਸਾਚਾ ਹਰਿ, ਏਕਾ ਏਕ ਵੇਸ ਵਟਾਈਆ। ਇਕ ਸ਼ਬਦ ਤ੍ਰੈ ਤ੍ਰੈ ਧਾਰ, ਵਿਸ਼ਨ ਬ੍ਰਹਮਾ ਸ਼ਿਵ ਵੰਡ ਵੰਡਾਇੰਦਾ। ਸ਼ਬਦ ਅਗੰਮ ਇਕ ਗ਼ੁਫ਼ਤਾਰ, ਦੀਦ ਸ਼ੁਨੀਦ ਆਪ ਸਮਝਾਇੰਦਾ। ਨਾਮ ਧੁਨ ਬੋਧ ਅਗਾਧ ਜੈਕਾਰ, ਬਿਨ ਕੰਨਾਂ ਰਾਗ ਸੁਣਾਇੰਦਾ। ਕਰ ਖੇਲ ਆਪ ਸਿਰਜਣਹਾਰ, ਸਿਰ ਸਿਰ ਆਪਣਾ ਹੱਥ ਟਿਕਾਇੰਦਾ। ਸਾਚੀ ਸਿਖਿਆ ਧੁਰ ਸਿਖਾਲ, ਭੇਵ ਅਭੇਦ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਇਕੋ ਇਕ ਦ੍ਰਿੜਾਇੰਦਾ। ਵਰ ਦੇਵੇ ਆਪ ਨਿਰਇਛਤ, ਇਛਿਆ ਸਭ ਦੀ ਪੂਰ ਕਰਾਈਆ। ਸ਼ਬਦ ਸ਼ਬਦ ਪਾਵੇ ਭਿਛਤ, ਭਿਖਿਆ ਇਕੋ ਵੰਡ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਸਿਖ਼ਤ, ਸਿਖਿਆ ਸਚ ਪੜ੍ਹਾਈਆ। ਹਰਿ ਕਾ ਭੇਵ ਆਦਿ ਜੁਗਾਦਿ ਕਿਸੇ ਨਾ ਆਇਆ ਵਿਚ ਲਿਖ਼ਤ, ਵਿਸ਼ਨ ਬ੍ਰਹਮਾ ਸ਼ਿਵ ਸਦਾ ਸਦਾ ਰਹੇ ਜਸ ਗਾਈਆ। ਪ੍ਰਭ ਮਿਲਣ ਦੀ ਰੱਖਦੇ ਰਹੇ ਸਾਰੇ ਹਿਰਸ, ਅੰਤ ਕੰਤ ਭਗਵੰਤ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਰਚਨਾ ਮੂਲ, ਸ਼ਬਦੀ ਗੁਰ ਬਣਾਇਆ ਅਸੂਲ, ਵਿਸ਼ਨ ਬ੍ਰਹਮਾ ਸ਼ਿਵ ਮਿਲਾਵਾ ਕੰਤ ਕੰਤੂਹਲ, ਏਸੇ ਕਾਰਨ ਤ੍ਰਿਸੂਲ ਸ਼ੰਕਰ ਹੱਥ ਫੜਾਈਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਉਪਜਾ, ਸ਼ਬਦੀ ਰਾਗ ਅਲਾਇੰਦਾ। ਸ਼ਬਦ ਰਾਗ ਭੇਵ ਖੁਲ੍ਹਾ, ਪਰਮ ਪੁਰਖ ਮਿਲਾਇੰਦਾ। ਪਰਮ ਪੁਰਖ ਜੋਤ ਜਗਾ, ਇਕੋ ਨਜ਼ਰੀ ਆਇੰਦਾ। ਨਿਰਗੁਣ ਦਾਤਾ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਅਖਵਾਇੰਦਾ । ਤਿੰਨਾਂ ਦੇਵੇ ਇਕ ਸਲਾਹ, ਬਿਨ ਅੱਖਰਾਂ ਆਪ ਪੜ੍ਹਾਇੰਦਾ। ਅੰਤਰ ਅੰਤਰ ਬਣ ਮਲਾਹ, ਬੇੜਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਇਛਿਆ ਸਭ ਦੀ ਭਿਛਿਆ ਮੂਲ ਆਪਣੇ ਹੱਥ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਹੁਸ਼ਿਆਰ, ਸਾਹਿਬ ਸਾਚੀ ਦਏ ਜਣਾਈਆ। ਸ਼ਬਦ ਸ਼ਬਦ ਸ਼ਬਦ ਭੰਡਾਰ, ਭਗਵਨ ਭਗਵਨ ਭਗਵਨ ਦਏ ਵਰਤਾਈਆ। ਭਗਵਨ ਭਗਵਨ ਵਿਚੋਲਾ ਨਿਰਾਕਾਰ, ਨਿਰਗੁਣ ਦਏ ਸਮਝਾਈਆ। ਮੇਰੀ ਕਰਨੀ
ਕਰੋ ਵਿਚਾਰ, ਆਪਣੀ ਕਰਨੀ ਕਰਨੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਰਚਨਾ ਸਚ ਸਚ ਆਪੇ ਵੇਖੇ ਨੱਚ ਨੱਚ, ਬਣ ਨਟੂਆ ਆਪਣਾ ਸ੍ਵਾਂਗ ਵਰਤਾਈਆ।
੨੬ ਫੱਗਣ ੨੦੧੯ ਬਿਕਰਮੀ ਸ਼ੁਸ਼ੀਲ ਮੁਨੀ ਦੇ ਨਾਲ ਨਵੀਂ ਦਿੱਲੀ
ਸਮਾਧੀ ਅੰਦਰ ਸੱਚਾ ਰੰਗ, ਬਿਨ ਰੰਗਤ ਨਜ਼ਰੀ ਆਇੰਦਾ। ਸਮਾਧੀ ਅੰਦਰ ਸੱਚਾ ਅਨੰਦ, ਬਿਨ ਰਸਨਾ ਜਿਹਵਾ ਆਇੰਦਾ। ਸਮਾਧੀ ਅੰਦਰ ਸੱਚਾ ਛੰਦ, ਬਿਨ ਰਾਗ ਤਾਲ ਗਾਇੰਦਾ। ਸਮਾਧੀ ਅੰਦਰ ਸੱਚਾ ਚੰਦ, ਨਿਰਗੁਣ ਜੋਤ ਰੁਸ਼ਨਾਇੰਦਾ। ਸਮਾਧੀ ਅੰਦਰ ਸੱਚਾ ਪੰਧ, ਅੰਦਰੇ ਅੰਦਰ ਪੈਂਡਾ ਸਰਬ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸੱਚਾ ਵਰ, ਤਿਸ ਸਮਾਧੀ ਵਿਚ ਸਮਾਇੰਦਾ। ਸਮਾਧੀ ਵਿਚ ਰਿਖਵ ਦੇਵ, ਰਿਖੀ ਮੁਨੀ ਜਣਾਈਆ। ਸਮਾਧੀ ਅੰਦਰ ਅਲੱਖ ਅਭੇਵ, ਆਦਿ ਨਿਰੰਜਣ ਰੁਸ਼ਨਾਈਆ। ਸਮਾਧੀ ਅੰਦਰ ਵਡ ਦੇਵੀ ਦੇਵ, ਕਰੋੜ ਤੇਤੀਸਾ ਧਿਆਨ ਲਗਾਈਆ। ਸਮਾਧੀ ਅੰਦਰ ਮਿਲੇ ਨਿਹਚਲ ਨਿਹਕੇਵ, ਨਿਹਕਰਮੀ ਬੇਪਰਵਾਹੀਆ। ਸਮਾਧੀ ਅੰਦਰ ਮਿਲੇ ਸੱਚੀ ਸੇਵ, ਸਾਹਿਬ ਸਤਿਗੁਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਸਮਾਧੀ ਵਿਚ ਸਮਾਈਆ। ਸਮਾਧੀ ਅੰਦਰ ਆਤਮ ਰਸ, ਪਰਮਾਤਮ ਇਕੋ ਨਜ਼ਰੀ ਆਇੰਦਾ। ਸਮਾਧੀ ਅੰਦਰ ਜੋਤ ਪਰਕਾਸ਼, ਅੰਧੇਰ ਨਾ ਕੋਇ ਰਖਾਇੰਦਾ । ਸਮਾਧੀ ਅੰਦਰ ਸੱਚਾ ਧੁਨ ਨਾਦ, ਅਨਰਾਗੀ ਨਾਦ ਸੁਣਾਇੰਦਾ। ਸਮਾਧੀ ਅੰਦਰ ਸੁਰਤ ਸ਼ਬਦ ਜਾਏ ਜਾਗ, ਸਾਚਾ ਮੇਲ ਮਿਲਾਇੰਦਾ। ਸਮਾਧੀ ਅੰਦਰ ਮਿਲੇ ਸੱਚਾ ਰਾਗ, ਕੂੜਾ ਰੰਗ ਨਾ ਕੋਇ ਰੰਗਾਇੰਦਾ। ਸਮਾਧੀ ਅੰਦਰ ਸੰਤ ਸਤਿਗੁਰ ਸੁਣੇ ਇਕ ਆਵਾਜ਼, ਦੂਜਾ ਰਾਗ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਸਮਾਧੀ ਇਕ ਸਮਝਾਇੰਦਾ। ਸਮਾਧੀ ਅੰਦਰ ਸਰਬ ਸੁਖ, ਦੁੱਖ ਨਾ ਲਾਗੇ ਰਾਈਆ। ਸਮਾਧੀ ਅੰਦਰ ਵੇਖੇ ਸਾਚਾ ਮੁਖ, ਪਰਦਾ ਦਵੈਤ ਉਠਾਈਆ। ਸਮਾਧੀ ਅੰਦਰ ਵੇਖੇ ਜੋ ਬੈਠਾ ਅੰਦਰ ਲੁਕ, ਘਰ ਵਿਚ ਦਰਸ਼ਨ ਪਾਈਆ। ਸਮਾਧੀ ਅੰਦਰ ਪੰਚ ਵਿਕਾਰ ਕੱਢੇ ਕੁੱਟ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਸਮਾਧੀ ਅੰਦਰ ਮਿਲੇ ਅਬਿਨਾਸ਼ੀ ਅਚੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਸਚ ਸਮਾਧੀ ਵਿਚ ਰਖਾਈਆ। ਸਚ ਸਮਾਧੀ ਸਤਿ ਸਰੂਪ, ਸਤਿ ਸਤਿ ਜਣਾਇੰਦਾ। ਸਮਾਧੀ ਅੰਦਰ ਵੇਖੇ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਇੰਦਾ। ਸਮਾਧੀ ਵਿਚ ਛੱਡੇ ਜੂਠ ਝੂਠ, ਸਚ ਸੁੱਚ ਵਡਿਆਇੰਦਾ। ਸਮਾਧੀ ਅੰਦਰ ਲੇਖਾ ਜਾਣੇ ਰੂਹ ਬੁੱਤ ਕਲਬੂਤ, ਕਲਮਾ ਨਬੀ ਰਸੂਲ ਜਣਾਇੰਦਾ। ਸਮਾਧੀ ਵਿਚ ਮਿਲੇ ਸਚ ਸਬੂਤ, ਸਬਰ ਸੰਤੋਖ ਇਕ ਜਣਾਇੰਦਾ। ਸਮਾਧੀ ਵਿਚ ਨੂਰ ਮਿਲਾਏ ਹੱਕ ਮਹਿਬੂਬ, ਮੁਹੱਬਤ ਇਕੋ ਇਕ ਰਖਾਇੰਦਾ। ਸਮਾਧੀ ਵਿਚ ਮਿਲੇ ਮਹੱਲ ਅਟੱਲ ਉਚ ਅਰੂਜ਼, ਅਰਸ਼ ਕੁਰਸ਼ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣੀ ਸਚ ਸਮਾਧੀ, ਤਿਸ ਆਪਣਾ ਘਰ ਵਖਾਇੰਦਾ। ਸਮਾਧੀ ਅੰਦਰ ਸਚ ਧਿਆਨ, ਸਚ ਸਚ ਦ੍ਰਿੜਾਈਆ। ਸਮਾਧੀ ਅੰਦਰ ਸਚ ਗਿਆਨ, ਗਿਆਨ ਗਿਆਨ
ਰੁਸ਼ਨਾਈਆ। ਸਮਾਧੀ ਅੰਦਰ ਸਚ ਭਗਵਾਨ, ਭਗਵਾਨ ਭਗਵਾਨ ਨਜ਼ਰੀ ਆਈਆ । ਸਮਾਧੀ ਅੰਦਰ ਸਚ ਈਮਾਨ, ਧੀਰ ਸਚ ਸਚ ਵਖਾਈਆ। ਸਮਾਧੀ ਅੰਦਰ ਲੇਖਾ ਤੁਟ ਜਾਏ ਅੰਜੀਲ ਕੁਰਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਸਮਾਧੀ ਵਿਚ ਬੈਠੇ ਸੇਵ ਕਮਾਈਆ। ਸੰਤ ਸਮਾਧੀ ਸੁੰਦਰ ਮਹਾਨ, ਨਜ਼ਰ ਕਿਸੇ ਨਾ ਆਈਆ। ਸ਼ੁਸ਼ੀਲ ਕੁਮਾਰ ਜੇ ਵੇਖੇ ਮਾਰ ਧਿਆਨ, ਕਵਣ ਸਮਾਧੀ ਵਿਚ ਆਸਣ ਲਾਈਆ। ਸਿੰਘਾਸਣ ਅਬਿਨਾਸਣ ਇਕ ਅਸਥਾਨ, ਭੂਮਕਾ ਇਕੋ ਇਕ ਵਖਾਈਆ। ਚੰਦ ਸੂਰਜ ਨੈਣ ਸ਼ਰਮਾਣ, ਨਿਰਮਲ ਜੋਤ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਤਿਸ ਸਮਾਧੀ ਵਿਚ ਸਮਾਪਤ ਸਭ ਕੁਛ ਦਏ ਕਰਾਈਆ। ਸਮਾਧੀ ਵਿਚ ਹੋਏ ਸਮਾਪਤ, ਜਗਤ ਇਛਿਆ ਨਾ ਕੋਇ ਰਖਾਇੰਦਾ। ਸਮਾਧੀ ਵਿਚ ਮਿਲੇ ਕਮਲਾਪਤ, ਕਵਲ ਨੈਣ ਨਜ਼ਰੀ ਆਇੰਦਾ। ਸਮਾਧੀ ਵਿਚ ਮਿਲੇ ਸੱਚਾ ਸਤਿ, ਸਚ ਸੰਤੋਖ ਧੀਰਜ ਜੱਤ, ਇਕੋ ਇਕ ਵਖਾਇੰਦਾ। ਸਮਾਧੀ ਵਿਚ ਮਿਲੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਸਮਾਧੀ ਵਿਚ ਮਿਲੇ ਆਪ ਪਰਤੱਖ, ਆਪ ਆਪਾ ਚੀਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਚ ਸਮਾਧੀ, ਤਿਸ ਆਪਣਾ ਮੇਲ ਮਿਲਾਇੰਦਾ। ਸਮਾਧੀ ਅੰਦਰ ਸਾਚਾ ਮੇਲਾ, ਆਤਮ ਪਰਮਾਤਮ ਇਕੋ ਨਜ਼ਰੀ ਆਈਆ। ਸਮਾਧੀ ਅੰਦਰ ਨਾਤਾ ਤੁੱਟੇ ਗੁਰੂ ਚੇਲਾ, ਚੇਲਾ ਗੁਰੂ ਰੂਪ ਵਟਾਈਆ। ਸਮਾਧੀ ਅੰਦਰ ਸੱਚਾ ਸੰਗ ਸੱਜਣ ਸੁਹੇਲਾ, ਸੰਤ ਸਤਿਗੁਰ ਇਕੋ ਨਜ਼ਰੀ ਆਈਆ। ਸਮਾਧੀ ਅੰਦਰ ਤ੍ਰੈਗੁਣ ਮਾਇਆ ਤੁੱਟੇ ਜੰਜਾਲਾ, ਰਾਏ ਧਰਮ ਨਾ ਦਏ ਸਜਾਈਆ। ਸਮਾਧੀ ਅੰਦਰ ਆਤਮ ਪਰਮਾਤਮ ਪਾਏ ਗਲ ਸਾਚੀ ਮਾਲਾ, ਮਨ ਕਾ ਮਣਕਾ ਦਏ ਭੁਆਈਆ। ਸਮਾਧੀ ਅੰਦਰ ਕਾਇਆ ਮੰਦਰ ਅੰਦਰ ਮਿਲੇ ਸੱਚੀ ਧਰਮਸਾਲਾ, ਸਚ ਦੁਆਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਚ ਸਮਾਧੀ, ਤਿਸ ਕਲਜੁਗ ਵਾ ਨਾ ਲਾਗੇ ਰਾਈਆ। ਸਚ ਸਮਾਧੀ ਸੱਚਾ ਨਾਤਾ, ਸਤਿ ਸਤਿ ਮਿਲਾਇੰਦਾ। ਸਚ ਸਮਾਧੀ ਸਾਚੀ ਗਾਥਾ, ਬਿਨ ਰਸਨਾ ਜਿਹਵਾ ਪੜ੍ਹਾਇੰਦਾ। ਸਚ ਸਮਾਧੀ ਨਾਤਾ ਤੁੱਟੇ ਪਿਤਾ ਮਾਤਾ, ਭੈਣ ਭਾਈ ਨਜ਼ਰ ਕੋਇ ਨਾ ਆਇੰਦਾ। ਸਚ ਸਮਾਧੀ ਮਿਟੇ ਅੰਧੇਰੀ ਰਾਤਾ, ਕੂੜੀ ਕਿਰਿਆ ਨਾ ਕੋਇ ਰਖਾਇੰਦਾ । ਸਚ ਸਮਾਧੀ ਲੇਖਾ ਚੁੱਕੇ ਜ਼ਾਤ ਪਾਤਾ, ਬ੍ਰਹਮ ਬ੍ਰਹਮ ਬ੍ਰਹਮ ਇਕੋ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸੱਚਾ ਵਰ, ਤਿਸ ਸਮਾਧੀ ਕਰ ਵਿਸਮਾਦੀ ਬੋਧ ਅਗਾਧੀ ਸ਼ਬਦ ਅਨਾਦੀ ਘਰ ਸਾਚਾ ਰਾਗ ਅਲਾਇੰਦਾ। ਸ਼ਾਸਤਰ ਸਿਮਰਤ ਤੱਕਣ ਰਾਹ, ਕਵਣ ਬੈਠਾ ਸਮਾਧੀ ਲਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਦਏ ਲਿਖਾ, ਵੇਦ ਪੁਰਾਨ ਸ਼ਾਸਤਰ ਸਿਮਰਤ ਸਮਾਧੀ ਨਾ ਸਕਣ ਲਗਾਈਆ। ਸਮਾਧੀ ਵਾਲਾ ਸਦਾ ਬੇਪਰਵਾਹ, ਨਿਰਭੈ ਰੂਪ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਭ ਨੂੰ ਰਹੇ ਡਰਾ, ਹੁਕਮ ਧੁਰ ਦਾ ਜਗਤ ਜਣਾਈਆ। ਸਮਾਧੀ ਅੰਦਰ ਬਣ ਕੇ ਸੱਚਾ ਸ਼ਹਿਨਸ਼ਾਹ, ਆਤਮ ਸੇਜਾ ਸਚ ਸਿੰਘਾਸਣ ਉਤੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਧੀ ਵਖਾਏ ਸੱਚਾ ਘਰ, ਜਿਸ ਘਰ ਵੜ ਕੇ ਮੁੜ ਕੇ ਫਿਰ ਜਨਮ ਵਿਚ ਨਾ ਆਈਆ।
੨੬ ਫੱਗਣ ੨੦੧੯ ਬਿਕਰਮੀ ਸਿੰਘਾਸਣ ਉਤੇ ਦਿੱਲੀ
ਚਾਰ ਪਾਵੇ ਕਰਨ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਸਿੰਘਾਸਣ ਰੋਵੇ ਵਿਚ ਸੰਸਾਰ, ਨੇਤਰ ਨੈਣਾਂ ਨੀਰ ਵਹਾਈਆ। ਧਰਨੀ ਕਰੇ ਹਾਹਾਕਾਰ, ਜਿਸ ਉਪਰ ਡੇਰਾ ਲਾਈਆ। ਝੱਲਿਆ ਨਾ ਜਾਏ ਅੰਤਮ ਭਾਰ, ਦੁੱਖੀ ਹੋ ਕੁਰਲਾਈਆ। ਪਾਰਬ੍ਰਹਮ ਪ੍ਰਭ ਲਹਿਣਾ ਵੇਖ ਆਪਣੇ ਗੁਰ ਅਵਤਾਰ, ਪੀਰ ਪੈਗ਼ੰਬਰ ਪਰਦਾ ਲਾਹੀਆ। ਮਾਤਲੋਕ ਜੋ ਕਰ ਗਏ ਕਾਰ, ਕਰਨੀ ਜਗਤ ਕਮਾਈਆ। ਖਾਣੀ ਬਾਣੀ ਲੇਖਾ ਲਿਖ ਲਿਖ ਗਏ ਲਿਖਾਰ, ਕਲਮ ਸ਼ਾਹੀ ਨਾਲ ਮਿਲਾਈਆ। ਸਭ ਦੀ ਕਰਨੀ ਕਲਜੁਗ ਅੰਤ ਭੁਲਾ ਸੰਸਾਰ, ਸਾਚਾ ਸੰਗ ਨਾ ਕੋਇ ਰਖਾਈਆ। ਚਾਰੋਂ ਕੁੰਟ ਧੂਆਂਧਾਰ, ਨਿਰਗੁਣ ਚੰਦ ਨਾ ਕੋਇ ਰੁਸ਼ਨਾਈਆ। ਬੇਖ਼ਬਰ ਹੋ ਖ਼ਬਰਦਾਰ, ਖ਼ਬਰ ਲਏ ਥਾਉਂ ਥਾਈਂਆ। ਕਰਵਟ ਲਈ ਨਹੀਂ ਜੁਗ ਚਾਰ, ਚੌਕੜੀ ਬੈਠੀ ਰਾਹ ਤਕਾਈਆ। ਤੈਨੂੰ ਸੋਏ ਨੂੰ ਸਕੇ ਨਾ ਕੋਈ ਉਠਾਲ, ਤੇਰੀ ਗ਼ਫ਼ਲਤ ਨਜ਼ਰ ਕਿਸੇ ਨਾ ਆਈਆ। ਤੇਰੀ ਦੇਵੇ ਨਾ ਕੋਈ ਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਤੇਰਾ ਲੇਖਾ ਨਾ ਜਾਣੇ ਦੋ ਜਹਾਨ, ਲੋਕ ਪਰਲੋਕ ਨਾ ਭੇਵ ਚੁਕਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣਾ ਰਹਿਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚਾਰ ਪਾਵੇ ਮਾਰਨ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਬੇਅੰਤ ਤੇਰੀ ਵਡਿਆਈਆ। ਚਾਰ ਜੁਗ ਤੇਰਾ ਤੱਕਦੇ ਰਹੇ ਰਾਹ, ਤੇਰਾ ਨੂਰ ਨਜ਼ਰ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕ ਮਾਤ ਬਹਿੰਦੇ ਰਹੇ ਆ, ਪੰਜ ਤੱਤ ਚੋਲਾ ਜਗਤ ਹੰਢਾਈਆ। ਤੇਰਾ ਸੰਦੇਸਾ ਦੇਂਦੇ ਰਹੇ ਖ਼ੁਦਾ, ਸਾਚਾ ਢੋਲਾ ਇਕ ਜਣਾਈਆ। ਤੂੰ ਬੈਠਾ ਰਿਹੋਂ ਜੁਦਾ, ਆਪ ਆਪਣਾ ਮੁਖ ਛੁਪਾਈਆ। ਸਚ ਸੰਦੇਸਾ ਦੇਂਦਾ ਰਿਹਾ ਅਲਾ, ਅੱਖਰ ਅੱਖਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਉਠਾਈਆ। ਚਾਰ ਪਾਵੇ ਰਹੇ ਤੱਕ, ਤਕਵਾ ਇਕੋ ਇਕ ਰਖਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤਮ ਗਏ ਥੱਕ, ਪਾਂਧੀ ਨਜ਼ਰ ਕੋਇ ਨਾ ਆਇਆ। ਨਬੇੜਾ ਕਰੇ ਨਾ ਕੋਈ ਹੱਕ, ਹਕੀਕਤ ਸਕੇ ਨਾ ਕੋਈ ਖੋਜ ਖੁਜਾਇਆ। ਲੱਖ ਚੁਰਾਸੀ ਜੀਵ ਜੰਤ ਹੋਏ ਅਨਝੱਕ, ਭੈ ਭੌ ਨਾ ਕੋਇ ਜਣਾਇਆ। ਨਾਤਾ ਤੁਟਿਆ ਚੌਦਾਂ ਹੱਟ, ਚੌਦਾਂ ਵਿਦਿਆ ਮਾਣ ਮੁਕਾਇਆ। ਨੇਤਰ ਰੋਵਣ ਤੀਰਥ ਅੱਠਸੱਠ, ਮੰਦਰ ਮਸਜਿਦ ਸ਼ਿਵਦੁਆਲੇ ਮੱਠ ਦੇਣ ਦੁਹਾਇਆ। ਤੇਰਾ ਨਾਮ ਨਾ ਸਕੇ ਕੋਈ ਰਟ, ਰੱਟਾ ਕਲਜੁਗ ਘਰ ਘਰ ਪਾਇਆ। ਨਾ ਕੋਈ ਦਸਾਏ ਧੀਰਜ ਜੱਤ, ਸੰਤੋਖ ਰੂਪ ਨਾ ਕੋਇ ਦਸਾਇਆ। ਸਭ ਦੀ ਮਾਰੀ ਗਈ ਮਤ, ਬੁਧ ਬਿਬੇਕ ਨਾ ਕੋਇ ਕਰਾਇਆ। ਕੂੜ ਕੁੜਿਆਰ ਖੋਲ੍ਹ ਕੇ ਬੈਠੇ ਹੱਟ, ਸੱਚਾ ਨਾਮ ਨਜ਼ਰ ਕਿਤੇ ਨਾ ਆਇਆ। ਸ਼ਾਹ ਸੁਲਤਾਨ ਰਾਜ ਰਾਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇਆ। ਚਾਰ ਪਾਵ ਦੋਏ ਜੋੜ, ਇਕ ਧਿਆਨ ਲਗਾਈਆ। ਪਾਰਬ੍ਰਹਮ ਪ੍ਰਭ ਛੇਤੀ ਬੌਹੜ, ਇਕੋ ਆਸ ਰਖਾਈਆ। ਲੱਖ ਚੁਰਾਸੀ ਹੋਈ ਕੌੜ, ਮਿੱਠਾ ਰਸ ਨਜ਼ਰ ਨਾ ਆਈਆ। ਸ਼ਬਦ ਅਗੰਮ ਚੜ੍ਹ ਘੋੜ, ਸ਼ਾਹ ਸਵਾਰੇ ਬੇਪਰਵਾਹੀਆ। ਦੋ ਜਹਾਨਾਂ ਲਾ ਇਕੋ ਪੌੜ, ਪੌੜਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰਾ ਧਿਆਨ
ਲਗਾਈਆ। ਚਾਰ ਪਾਵੇ ਚੌਥੇ ਜੁਗ, ਸੋ ਪੁਰਖ ਨਿਰੰਜਣ ਜਣਾਇੰਦਾ। ਸਭ ਦੀ ਔਂਧ ਗਈ ਪੁੱਗ, ਵੇਲਾ ਵਕਤ ਨਾ ਕੋਇ ਰਖਾਇੰਦਾ। ਤੇਰਾ ਭਾਰ ਲਏ ਚੁੱਕ, ਆਪਣਾ ਭਾਰ ਨਾ ਕੋਇ ਜਣਾਇੰਦਾ। ਪਰਗਟ ਹੋਏ ਜੋ ਬੈਠਾ ਲੁਕ, ਨਿਰਗੁਣ ਆਪਣਾ ਰੂਪ ਧਰਾਇੰਦਾ। ਕਰਿਆ ਖੇਲ ਅਬਿਨਾਸ਼ੀ ਅਚੁਤ, ਚੇਤਨ ਧਾਰ ਇਕ ਵਖਾਇੰਦਾ। ਸਤਿ ਸੁਹੰਜਣੀ ਵਖਾਏ ਇਕ ਰੁੱਤ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਤੇਰਾ ਦੁੱਖੜਾ ਲਏ ਪੁੱਛ, ਪਿਛਲਾ ਰੋਗ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸ੍ਰੀ ਭਗਵਾਨ, ਪਾਵ ਚਾਰ ਜਣਾਈਆ। ਪਰਗਟ ਹੋ ਨੌਜਵਾਨ, ਵੇਖੇ ਥਾਉਂ ਥਾਈਂਆ। ਚੌਥੀ ਮੰਜ਼ਲ ਕਰ ਪਰਵਾਨ, ਪਰਵਾਨਾ ਆਪਣਾ ਦਏ ਫੜਾਈਆ। ਚਾਰ ਪਾਵੇ ਰਚ ਮਨਾਰ, ਨਿਸ਼ਾਨ ਚਾਰੋਂ ਕੁੰਟ ਨਜ਼ਰੀ ਆਈਆ। ਜਗਤ ਸਿੰਘਾਸਣ ਉਲਟਾ ਆਪ ਭਗਵਾਨ, ਆਪ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੀਚਿਉਂ ਉਪਰ ਲਏ ਉਠਾਈਆ। ਨੀਚਿਉਂ ਉਪਰ ਜਾਣਾ ਆ, ਸੋ ਪੁਰਖ ਨਿਰੰਜਣ ਆਪ ਕਰਾਇੰਦਾ । ਸੰਮਤ ਸੋਲਾਂ ਖੇਲ ਕਰਾ, ਆਪਣੀ ਕਰਨੀ ਆਪ ਭੁਆਇੰਦਾ। ਜਗਤ ਸਿੰਘਾਸਣ ਆਪ ਉਠਾ, ਆਪਣੀ ਧਾਰ ਚਲਾਇੰਦਾ। ਸਾਚਾ ਮੰਦਰ ਆਪ ਵਡਿਆ, ਵਡਿਆਈ ਆਪਣੇ ਹੱਥ ਰਖਾਇੰਦਾ। ਛੱਤੀ ਯੁਗ ਦਾ ਪੰਧ ਮੁਕਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਧਾਰ ਬੰਧਾਇੰਦਾ। ਹੌਲਾ ਭਾਰ ਦਏ ਕਰਾ, ਆਪ ਆਪਣੀ ਦਇਆ ਕਮਾਇੰਦਾ। ਸਾਚਾ ਮਾਰਗ ਦਏ ਲਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੁੱਖ ਦਰਦ ਸਰਬ ਮਿਟਾਇੰਦਾ। ਚਾਰ ਪਾਵੇ ਰੱਖਣਾ ਯਾਦ, ਚਾਰ ਚਾਰ ਜਣਾਈਆ। ਸੁਣਨਹਾਰ ਸਚ ਫਰਿਯਾਦ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਚੌਥੇ ਘਰ ਦੇਵੇ ਦਾਦ, ਮਿਹਰ ਨਜ਼ਰ ਇਕ ਉਠਾਈਆ। ਧਰਤ ਧਵਲ ਵਿਚੋਂ ਕਾਢ, ਅਸਮਾਨ ਉਪਰ ਦਏ ਬਿਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਮਾਣ ਵਡਿਆਈ ਦੇਵੇ ਹਰਿ, ਹਰਿ ਸਾਚਾ ਸਚ ਜਣਾਇੰਦਾ। ਸਾਚੀ ਕਰਨੀ ਆਪ ਕਰ, ਕਰਤਾ ਪੁਰਖ ਸਮਝਾਇੰਦਾ। ਸਾਚੇ ਮੰਦਰ ਜਾਣਾ ਚੜ੍ਹ, ਸਚ ਦੁਆਰਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਚ ਦੁਆਰੇ ਦੇਵੇ ਚਾਹੜ, ਪ੍ਰਭ ਹੱਥ ਵੱਡੀ ਵਡਿਆਈਆ। ਅਗਲਾ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਤੇਰਾ ਸੋਗ ਦਏ ਨਿਵਾਰ, ਤੇਰਾ ਹਰਖ ਰਹੇ ਨਾ ਰਾਈਆ। ਤੇਰਾ ਲੋਕ ਪਰਲੋਕ ਦਏ ਸੁਆਰ, ਦੋ ਜਹਾਨ ਦਏ ਵਡਿਆਈਆ। ਉਪਰ ਬੈਠ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਆ ਕੇ ਕਰਨ ਨਿਮਸਕਾਰ, ਤੇਰਾ ਮਾਣ ਵਧਾਈਆ। ਰਸਨਾ ਬੋਲਣ ਇਕ ਜੈਕਾਰ, ਭਗਤ ਸਿੰਘਾਸਣ ਤੇਰੀ ਸੋਭਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਦਏ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਵਣਗੇ। ਸਚ ਸਿੰਘਾਸਣ ਉਤੇ ਤੇਰਾ ਦਰਸ਼ਨ ਪਾਵਣਗੇ। ਚਾਰੋਂ ਕੁੰਟ ਚਾਰ ਮਨਾਰ ਨਜ਼ਰੀ ਆਵਣਗੇ। ਭਗਤ ਭਗਵਾਨ ਇਕੋ ਗੀਤ ਗਾਵਣਗੇ। ਪੰਚਮ ਬਹਿ ਬਹਿ ਖ਼ੁਸ਼ੀ ਮਨਾਵਣਗੇ। ਬਿਨ ਨੇਤਰਾਂ ਦਰਸ਼ਨ ਪਾਵਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਮੰਦਰ ਇਕ ਵਸਾਵਣਗੇ। ਦਰ ਮੰਦਰ ਇਕ ਵਸਾਏਗਾ। ਪ੍ਰਭ
ਆਪਣੀ ਦਇਆ ਕਮਾਏਗਾ। ਚਾਰ ਪਾਵੇ ਮਾਣ ਰਖਾਏਗਾ। ਪਿਛਲੇ ਦਾਅਵੇ ਸਭ ਦੇ ਪਾੜ ਵਖਾਏਗਾ। ਲੇਖਾ ਹੱਥ ਨਾ ਕਿਸੇ ਰਖਾਏਗਾ। ਖ਼ਾਲੀ ਹੱਥ ਸਰਬ ਕਰਾਏਗਾ। ਗੁਰ ਅਵਤਾਰ ਗਲ ਪੱਲੂ ਪਾ ਸੀਸ ਝੁਕਾਏਗਾ। ਪੀਰ ਪੈਗ਼ੰਬਰ ਸਜਦਾ ਇਕੋ ਇਕ ਦਰਸਾਏਗਾ। ਦਰਗਹਿ ਸਾਚੀ ਦਾ ਸਾਚਾ ਥਾਂ, ਦੋ ਜਹਾਨਾਂ ਨਜ਼ਰੀ ਆਏਗਾ। ਨਾ ਜ਼ਿਮੀਂ ਨਾ ਅਸਮਾਨ, ਅੱਧਵਿਚਕਾਰੇ ਆਪਣਾ ਡੇਰਾ ਲਾਏਗਾ। ਅੱਧ ਵਿਚੋਂ ਫੜ ਮੁਹੰਮਦ ਜਣਾਏ ਆਪਣੀ ਕਲਾਮ, ਕਲਮਾ ਇਕੋ ਇਕ ਦ੍ਰਿੜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਮਾਣ ਦਿਵਾਏਗਾ। ਚਾਰ ਪਾਵੇ ਪਏ ਹੱਸ, ਸਚ ਪ੍ਰਭ ਤੇਰੀ ਵਡਿਆਈਆ। ਸਾਚਾ ਮਾਰਗ ਦਿਤਾ ਦੱਸ, ਚਰਨੀ ਢਹਿ ਢਹਿ ਸ਼ੁਕਰ ਮਨਾਈਆ। ਸਾਡਾ ਪਿਛਲਾ ਚੁਕਿਆ ਹਠ, ਅੱਗੇ ਇਕੋ ਓਟ ਰਖਾਈਆ। ਤੇਰੇ ਨਾਲ ਬੱਝੇ ਨੱਤ, ਜਗਤ ਨਾਤਾ ਰਹਿਣ ਨਾ ਪਾਈਆ। ਤੂੰ ਰੱਖੀਂ ਸਾਡੀ ਪੱਤ, ਪੱਤ ਪਤਵੰਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਰਿਹਾ ਜਣਾਈਆ। ਸਚ ਸਚ ਜਾਣਾ ਜਾਣ, ਜਾਣੀ ਜਾਣ ਜਣਾਇੰਦਾ। ਸਚ ਸਚ ਭਗਵਾਨ, ਸ੍ਰੀ ਭਗਵਾਨ ਅਖਵਾਇੰਦਾ। ਸਚ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਸਚ ਸਚ ਬਬਾਣ, ਨਾਮ ਬਬਾਣ ਇਕ ਉਡਾਇੰਦਾ। ਸਚ ਸਚ ਕਰੇ ਕਲਿਆਣ, ਨਿਹਕਰਮੀ ਕਰਮ ਕਮਾਇੰਦਾ। ਸਚ ਸਚ ਦੇਵੇ ਮਾਣ, ਨਿਮਾਣਿਆਂ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਘਰ ਇਕੋ ਖੇਲ ਵਖਾਇੰਦਾ। ਸਾਚੇ ਘਰ ਖੇਲ ਅਨੋਖਾ, ਸ੍ਰੀ ਭਗਵਾਨ ਆਪ ਜਣਾਈਆ। ਜੁਗ ਚੌਕੜੀ ਜੋ ਦੇਂਦਾ ਆਇਆ ਧੋਖਾ, ਭਰਮ ਭੁਲੇਖਾ, ਜਗਤ ਰਖਾਈਆ। ਕਲਜੁਗ ਅੰਤਮ ਅੰਤਮ ਵਾਰ ਸਭ ਨੂੰ ਇਕੋ ਦੇਵੇ ਮੌਕਾ, ਪਹਿਲੀ ਚੇਤਰ ਵੰਡ ਵੰਡਾਈਆ। ਬਾਕੀ ਸਭ ਦਾ ਪੋਚਿਆ ਰਹਿ ਜਾਏ ਚੌਂਕਾ, ਭਗਵਨ ਨਜ਼ਰ ਕਿਸੇ ਨਾ ਆਈਆ। ਸਾਧ ਸੰਤ ਜੀਵ ਜੰਤ ਹੋ ਜਾਏ ਔਂਤਾ, ਸਚ ਦੁਆਰੇ ਮਿਲੇ ਨਾ ਕੋਇ ਵਡਿਆਈਆ। ਚੌਥੀ ਮੰਜ਼ਲ ਚੜ੍ਹਾਏ ਦੇ ਦੇ ਹੋਕਾ, ਹੱਕ ਹੱਕ ਸਮਝਾਈਆ। ਪ੍ਰਭ ਕਾ ਭਾਣਾ ਕਿਸੇ ਨਾ ਰੋਕਾ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਢੇਰੀਆਂ ਢਾਹੀਆ। ਪ੍ਰਭ ਵੇਖਣ ਵਿਚ ਸਭ ਤੋਂ ਛੋਟਾ, ਰੂਪ ਰੰਗ ਨਾ ਕੋਇ ਜਣਾਈਆ। ਕੋਟਨ ਕੋਟ ਜੁਗਾਂ ਪਿਛੋਂ ਬਲ ਧਾਰ ਕਰਿਆ ਆਪ ਲੰਗੋਟਾ, ਲੰਗੋਟੀ ਸਭ ਦੀ ਦਏ ਤੁੜਾਈਆ। ਜੀਵ ਜੰਤ ਕੋਈ ਰਹੇ ਨਾ ਖੋਟਾ, ਖੋਟੀ ਵਾਸਨਾ ਦਏ ਮੁਕਾਈਆ। ਸ਼ਬਦੀ ਪੁੱਤ ਗੁਰਮੁਖ ਰਹਿ ਜਾਏ ਪੋਤਾ, ਦੂਸਰਾ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਕਦੇ ਨਾ ਬਣਿਆ ਹੋਛਾ, ਮਰਯਾਦਾ ਪਰਸ਼ੋਤਮ ਹੁਕਮੇ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਪਾਵੇ ਦੇਵੇ ਵਰ, ਵਰ ਇਕੋ ਇਕ ਦਰਸਾਈਆ। ਉਹ ਵਰ ਪ੍ਰਭੂ ਕੇਹੜਾ, ਪਾਏ ਮੰਗ ਮੰਗਾਈਆ। ਜਿਸ ਨਾਲ ਮੁੱਕੇ ਪਿਛਲਾ ਝੇੜਾ, ਝੰਜਟ ਰਹਿਣ ਨਾ ਪਾਈਆ। ਉਚਾ ਵਸੇ ਸਾਚਾ ਖੇੜਾ, ਜਿਸ ਦਰ ਵੇਖਣ ਕੋਇ ਨਾ ਆਈਆ। ਕਵਣ ਬਿਧ ਬੰਨ੍ਹੇ ਬੇੜਾ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸਾਚਾ ਭੇਵ ਦੱਸੇ ਅਕਾਲ, ਅਕਲ ਕਲਾ ਅਖਵਾਇੰਦਾ। ਸਾਹਿਬ ਸਤਿਗੁਰ ਹੋ ਦਿਆਲ, ਦੀਨਨ ਆਪਣੇ ਗਲੇ ਲਗਾਇੰਦਾ। ਸਾਚਾ ਮਾਰਗ ਇਕ ਸਿਖਾਲ, ਸੋਹੰ ਅੱਖਰ ਆਪ ਪੜ੍ਹਾਇੰਦਾ। ਗੁਰਮੁਖ ਵੇਖ ਆਪਣੇ ਲਾਲ, ਆਪਣੀ ਗੋਦ ਬਹਾਇੰਦਾ। ਸਤਿ ਸਤਿਵਾਦੀ ਚਲੇ ਚਾਲ, ਪਿਛਲਾ
ਭੇਵ ਚੁਕਾਇੰਦਾ। ਪੁਛਣ ਆਏ ਮੁਰੀਦਾਂ ਹਾਲ, ਮੁਰਸ਼ਦ ਫੇਰਾ ਪਾਇੰਦਾ। ਸਚ ਦੁਆਰ ਵਖਾਏ ਸੱਚੀ ਧਰਮਸਾਲ, ਭਗਤ ਭਗਵੰਤ ਵੇਖ ਵਖਾਇੰਦਾ। ਜਿਸ ਘਰ ਪੋਹ ਨਾ ਸਕੇ ਕਾਲ, ਸੋ ਮੰਦਰ ਆਪ ਵਡਿਆਇੰਦਾ। ਸੰਤ ਸੁਹੇਲੇ ਸਾਚੇ ਭਾਲ, ਹਰਿ ਸੱਜਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਚਾੜ੍ਹੇ ਰੰਗ ਗੁਲਾਲ, ਗੁਲਸ਼ਨ ਆਪਣਾ ਆਪ ਮਹਿਕਾਇੰਦਾ। ਸਿੰਘਾਸਣ ਕਹੇ ਜਗਤ ਪ੍ਰਭ ਸ਼ਾਨ, ਸ੍ਰਿਸ਼ਟ ਨਾਲ ਵਡਿਆਈਆ। ਮੈਂ ਵੇਖਿਆ ਨਾਲ ਧਿਆਨ, ਚਾਰ ਕੁੰਟ ਨੈਣ ਉਠਾਈਆ। ਕੋਈ ਦਿਸੇ ਨਾ ਨੌਜਵਾਨ, ਜੋ ਆਪਣਾ ਬਲ ਪਰਗਟਾਈਆ । ਤੇਰੀ ਕਿਸੇ ਕੰਮ ਨਾ ਆਏ ਕਿਰਪਾਨ, ਖੰਡਾ ਖੜਗ ਨਾ ਕੋਇ ਖੜਕਾਈਆ। ਤੇਰਾ ਸ਼ਬਦ ਹੁਕਮਰਾਨ, ਦੋ ਜਹਾਨਾਂ ਰਿਹਾ ਭੁਆਈਆ। ਇਹ ਮੈਨੂੰ ਦੇ ਜਾ ਦਾਨ, ਜਗਤ ਨਿਸ਼ਾਨੀ ਮੰਗ ਮੰਗਾਈਆ। ਪਿਛੋਂ ਵੇਖੇ ਜੀਵ ਜਹਾਨ, ਪ੍ਰਭ ਕੀ ਕੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਖੰਡਾ ਨਾ ਭਗਤ ਵੰਡਾ, ਨਾਮ ਪਰਚੰਡਾ ਗੁਰਮੁਖਾਂ ਹੱਥ ਫੜਾਈਆ।
ਦਿੱਲੀ ਸੰਗਤ ਤੇਰਾ ਦਿਲੀ ਜਜ਼ਬਾ, ਨਜ਼ਰ ਕਿਸੇ ਨਾ ਆਈਆ। ਲਿਖਿਆ ਨਾ ਜਾਏ ਵਿਚ ਹਰਫ਼ਾਂ, ਅੱਖਰ ਅੱਖਰ ਨਾ ਕੋਇ ਵਡਿਆਈਆ। ਤੁਹਾਡਾ ਪ੍ਰੇਮ ਯਕਤਰਫ਼ਾ, ਦੂਜੀ ਵੰਡ ਨਾ ਕੋਇ ਵਖਾਈਆ। ਸਚ ਸਚ ਦੀ ਲਾਈ ਸੁਰਤਾ, ਜੂਠ ਝੂਠ ਮੁਕਾਈਆ। ਜਿਨ੍ਹਾਂ ਪਿਛੇ ਸਾਹਿਬ ਪਰਤਾ, ਪ੍ਰਤੀਨਿਧ ਫੇਰਾ ਪਾਈਆ। ਪਿਛਲੇ ਜਨਮ ਦਾ ਉਲਟਾਇਆ ਵਰਕਾ, ਲੇਖਾ ਸਾਫ਼ ਕਰਾਈਆ। ਬਿਨ ਕਸਵੱਟੀਉਂ ਗੁਰਮੁਖ ਪਰਖਾ, ਨਾਮ ਇਕੋ ਰਗੜ ਲਗਾਈਆ। ਤੁਹਾਡੇ ਪ੍ਰੇਮ ਦੀ ਸਾਚੀ ਬਰਖਾ, ਆਪਣੀ ਇਛਿਆ ਸ੍ਰੀ ਭਗਵਾਨ ਫੂਲ ਰੂਪ ਬਰਖਾਈਆ। ਚਿੰਤਾ ਸੋਗ ਰਹੇ ਨਾ ਹਰਖਾ, ਹਿਰਸ ਹਵਸ ਦਏ ਮਿਟਾਈਆ। ਲਹਿਣਾ ਚੁੱਕੇ ਅਰਸ਼ਾ ਫ਼ਰਸ਼ਾ, ਬੇਪਰਵਾਹ ਹੋਏ ਸਹਾਈਆ। ਖ਼ੁਸ਼ੀ ਹੋਇਆ ਪ੍ਰਭ ਤੁਹਾਡਾ ਕਰਕੇ ਦਰਸਾ, ਦਰਸ਼ਨ ਵਿਚ ਮਿਲੇ ਵਡਿਆਈਆ। ਜੇ ਕੋਈ ਬਾਕੀ ਰਹਿ ਗਿਆ ਕਰਜ਼ਾ, ਮੰਗੋ ਸਾਰੇ ਵਾਹੋ ਦਾਹੀਆ। ਸ੍ਰੀ ਭਗਵਾਨ ਪੂਰਾ ਕਰੇ ਫ਼ਰਜ਼ਾ, ਆਪਣੀ ਸੇਵ ਕਮਾਈਆ। ਜੇ ਕੁਛ ਵਿਚੋਂ ਕਰੇ ਹਰਜ਼ਾ, ਫੜ ਬਾਹੋਂ ਲੈਣਾ ਢਾਹੀਆ। ਆਪਣੇ ਦਰ ਦਾ ਬਣਾਓ ਬਰਦਾ, ਬਣ ਬਰਦਾ ਸੇਵ ਕਮਾਈਆ। ਸ੍ਰੀ ਭਗਵਾਨ ਖਹਿੜਾ ਛੱਡੇ ਘਰ ਘਰ ਦਾ, ਬਿਨ ਗੁਰਮੁਖਾਂ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਵਡਿਆਈਆ। ਹਰਿ ਸੰਗਤ ਤੇਰਾ ਦਿਲੀ ਤਜਰਬਾ, ਪ੍ਰਭ ਸਾਚਾ ਝੋਲੀ ਪਾਇੰਦਾ। ਕਿਤੋਂ ਹੱਥ ਨਾ ਆਏ ਅਰਬਾਂ ਖ਼ਰਬਾਂ, ਪਦਮ ਪਦਮਾਂ ਵੇਖ ਵਖਾਇੰਦਾ। ਕੋਈ ਹਿਸਾਬ ਨਾ ਲਾਏ ਦੇ ਕੇ ਜ਼ਰਬਾਂ, ਜ਼ੇਰ ਜ਼ਬਰ ਮੇਟ ਮਿਟਾਇੰਦਾ। ਲੇਖਾ ਜਾਣੇ ਮਰਦ ਮਰਦਾਂ, ਹਰਿਜਨ ਮਰਦਾਨਗੀ ਇਕ ਰਖਾਇੰਦਾ। ਪੁੱਠੀਆਂ ਸਭ ਦੀਆਂ ਸਿਧੀਆਂ ਹੋਣੀਆਂ ਨਰਦਾ, ਨਰ ਨਰਾਇਣ ਆਪ ਕਰਾਇੰਦਾ। ਭਗਵਾਨ ਭਗਤਾਂ ਕੋਲੋਂ ਸਦਾ ਡਰਦਾ, ਜੁਗ ਜੁਗ ਬਣ ਸੇਵਕ ਸੇਵ ਕਮਾਇੰਦਾ। ਭਗਤ ਭਗਵਾਨ ਅੱਗੇ ਸਜਦਾ, ਆਪਣਾ ਹੱਕ ਰਹਿਣ ਫ਼ਕ ਜ਼ਰੂਰ ਕਰਾਇੰਦਾ। ਭਗਵਾਨ ਭਗਤਾਂ ਪਿਛੇ ਮਰਦਾ, ਭਗਤ ਫਾਸ ਆਪਣੇ ਗਲ ਲਟਕਾਇੰਦਾ। ਭਗਵਾਨ ਭਗਤਾਂ ਢੋਲਾ ਪੜ੍ਹਦਾ, ਜੁਗ ਚੌਕੜੀ ਰਾਗ ਅਲਾਇੰਦਾ। ਭਗਵਾਨ ਭਗਤਾਂ ਅੰਦਰ ਵੜਦਾ, ਲੱਖ ਚੁਰਾਸੀ ਜੀਵ ਜੰਤ ਨਜ਼ਰ ਕਿਸੇ ਨਾ ਆਇੰਦਾ। ਭਗਵਾਨ ਭਗਤਾਂ ਵੈਰਾਗ ਵਿਛੋੜੇ ਹਿਜ਼ਰ ਅੰਦਰ ਸੜਦਾ, ਦਿਵਸ ਰੈਣ
ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਾਚਾ ਵਰ, ਚਰਨ ਪ੍ਰੀਤੀ ਇਕ ਸਮਝਾਇੰਦਾ। ਦਿੱਲੀ ਸੰਗਤ ਤੇਰਾ ਦਿਲੀ ਨਿਵਾਸ, ਦਿਲਦਾਰ ਸਤਿਗੁਰ ਵੇਖ ਵਖਾਈਆ। ਕਿਧਰ ਵੇਖੇ ਤਹਿ ਆਸ ਪਾਸ, ਦੂਰ ਨਜ਼ਰ ਕੋਇ ਨਾ ਆਈਆ। ਪਾਰਬ੍ਰਹਮ ਦੀ ਬਣੇ ਸ਼ਾਖ਼, ਪਤ ਡਾਲੀ ਮਾਤ ਮਹਿਕਾਈਆ। ਧੁਰਦਰਗਾਹੀ ਸੱਚੀ ਦਾਖ਼, ਗੁਰਮੁਖ ਬੂਟਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਵਡਿਆਈਆ। ਦਿੱਲੀ ਸੰਗਤ ਤੇਰਾ ਦਿਲੀ ਡੇਰਾ, ਦਿਲ ਨਜ਼ਰ ਕਿਸੇ ਨਾ ਆਈਆ। ਜਿਸ ਘਰ ਰਹੇ ਚਾਉ ਘਨੇਰਾ, ਅੱਠੇ ਪਹਿਰ ਵਧਾਈਆ। ਤਿਨ੍ਹਾਂ ਸਤਿਗੁਰ ਕਹੇ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਗੁਰਮੁਖ ਪ੍ਰੇਮ ਪਿਆਰ ਦਾ ਖੁਲ੍ਹਾ ਵੇਹੜਾ, ਪਾਰਬ੍ਰਹਮ ਪ੍ਰਭ ਆਪਣਾ ਆਸਣ ਲਾਈਆ। ਲੱਖ ਚੁਰਾਸੀ ਜੀਵ ਜੰਤ ਤ੍ਰੈਗੁਣ ਝੇੜਾ, ਬੰਧਨ ਸਕੇ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਉਤੇ ਕਰੇ ਮਿਹਰਾ, ਡਰਦਾ ਡਰਦਾ ਆਪੇ ਸੇਵ ਕਮਾਈਆ ।