ਪੁਸਤਕਾਲਾਭਾਗ ੧੪

੨੭ ਫੱਗਣ ੨੦੧੯ ਬਿਕਰਮੀ ਆਸਾ ਸਿੰਘ ਦੇ ਗ੍ਰਹਿ ਕਲਸਾਣੀ ਜ਼ਿਲਾ ਕਰਨਾਲ

ਸੋ ਪੁਰਖ ਠਾਂਡਾ ਦਰਬਾਰਾ, ਸਤਿ ਸਤਿਵਾਦੀ ਆਪ ਲਗਾਇੰਦਾ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਏਕੰਕਾਰਾ ਪਾਵੇ ਸਾਰਾ, ਭੇਵ ਅਭੇਦ ਖੁਲ੍ਹਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜਾ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਸ੍ਰੀ ਭਗਵਾਨ ਸਚ ਹੁਲਾਰਾ, ਕਰਤਾ ਪੁਰਖ ਆਪ ਲਗਾਇੰਦਾ। ਪਾਰਬ੍ਰਹਮ ਪ੍ਰਭ ਵੇਖਣਹਾਰਾ, ਭੇਵ ਅਭੇਦ ਜਣਾਇੰਦਾ। ਸਚਖੰਡ ਸੁਹਾਏ ਸਚ ਦੁਆਰਾ, ਧੁਰ ਦਰਬਾਰੀ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਭਗਵਾਨ, ਮਹਿਮਾ ਅਕੱਥ ਕਥੀ ਨਾ ਜਾਈਆ। ਪਰਗਟ ਹੋ ਨੌਜਵਾਨ, ਨਿਰਗੁਣ ਆਪਣੀ ਕਲ ਧਰਾਈਆ। ਦਾਤਾ ਦਾਨੀ ਮਿਹਰਵਾਨ, ਮਿਹਰ ਨਜ਼ਰ ਆਪ ਉਠਾਈਆ। ਵਸਣਹਾਰਾ ਸਚ ਮਕਾਨ, ਮੁਕਾਮੇ ਹੱਕ ਸੋਭਾ ਪਾਈਆ। ਲਾਸ਼ਰੀਕ ਹੋ ਮਿਹਬਾਨ, ਬੀਦੋ ਬੀ ਖ਼ੈਰ ਯਾ ਅੱਲਾ ਨੂਰੋ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਅਗੰਮ ਅਥਾਹ ਆਪਣੀ ਕਾਰ ਕਰਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਨਿਰਗੁਣ ਨਿਰਗੁਣ ਆਪਣੀ ਵੰਡ ਵੰਡਾਇੰਦਾ। ਸਚ ਸੰਦੇਸ ਏਕਾ ਘੱਲਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਆਪੇ ਖੜ, ਸਚ ਸਿੰਘਾਸਣ ਸੋਭਾ ਪਾਇੰਦਾ। ਸਚ ਸਿੰਘਾਸਣ ਸੋਭਾਵੰਤ, ਸ੍ਰੀ ਭਗਵਨ ਵੱਡੀ ਵਡਿਆਈਆ। ਲੇਖਾ ਜਾਣ ਆਦਿ ਅੰਤ, ਜੁਗ ਜੁਗ ਖੇਲ ਕਰਾਈਆ। ਬੋਧ ਅਗਾਧ ਮਣੀਆਂ ਮੰਤ, ਮੰਤਰ ਆਪਣਾ ਨਾਮ ਦ੍ਰਿੜਾਈਆ। ਸ਼ਬਦ ਅਗੰਮ ਮਹਿਮਾ ਅਗਣਤ, ਲੇਖਾ ਲਿਖਤ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਮੰਦਰ ਦਏ ਵਡਿਆਈਆ। ਸਚ ਮੰਦਰ ਸੁਹੰਜਣਾ, ਸੋਭਾਵੰਤ ਆਪ ਸੁਹਾਇੰਦਾ। ਜੋਤ ਜਗਾ ਆਦਿ ਨਿਰੰਜਣਾ,

ਕਮਲਾਪਾਤੀ ਰੂਪ ਧਰਾਇੰਦਾ। ਦੀਨਾਂ ਨਾਥ ਦਰਦ ਦੁੱਖ ਭੈ ਭੰਜਣਾ, ਅਨਭਵ ਆਪਣੀ ਖੇਲ ਕਰਾਇੰਦਾ। ਨਿਰਾਕਾਰ ਨਿਰੰਕਾਰ ਨਿਰਵੈਰ ਸਾਚਾ ਸੱਜਣਾ, ਸਗਲਾ ਸੰਗ ਰਖਾਇੰਦਾ। ਨਾ ਘੜਿਆ ਨਾ ਭੱਜਣਾ, ਜਨਮ ਮਰਨ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਵਡਿਆਇੰਦਾ। ਸਚ ਦੁਆਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਵਸਾਈਆ। ਹਰਿ ਪੁਰਖ ਨਿਰੰਜਣ ਸਾਚਾ ਕੰਤ, ਨਰ ਨਰਾਇਣ ਵੇਖ ਵਖਾਈਆ । ਏਕੰਕਾਰਾ ਜਾਣੇ ਜੁਗਾ ਜੁਗੰਤ, ਚੌਕੜੀ ਆਪਣਾ ਬੰਧਨ ਪਾਈਆ। ਦੇਵਣਹਾਰ ਆਪਣਾ ਨਾਮ ਧਨਵੰਤ, ਸਚ ਖ਼ਜ਼ਾਨਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਸਚ ਸਿੰਘਾਸਣ ਆਪ ਸੁਹਾਏ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਆਪਣਾ ਡੇਰਾ ਲਾਈਆ। ਸਾਚਾ ਡੇਰਾ ਸਚ ਦੁਆਰ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਜੋਧਾ ਸੂਰਬੀਰ ਬਣ ਬਲਕਾਰ, ਬਲ ਆਪਣਾ ਆਪ ਪਰਗਟਾਇੰਦਾ। ਰਾਜਨ ਰਾਜ ਸ਼ਾਹ ਸੁਲਤਾਨ ਭੂਪ ਸਿਕਦਾਰ, ਧੁਰ ਫ਼ਰਮਾਣ ਹੁਕਮ ਅਲਾਇੰਦਾ। ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰ ਦੇਵੇ ਏਕਾ ਵਾਰ, ਇਕ ਇਕੱਲਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਸਾਚਾ ਖੇਲ ਕਰਾਇੰਦਾ। ਸਚ ਸੰਦੇਸਾ ਦੇਵੇ ਆਪ, ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਪਿਤਾ ਪੁਰਖ ਬਾਪ, ਵੇਖਣਹਾਰਾ ਥਾਉਂ ਥਾਈਂਆ। ਜੁਗ ਚੌਕੜੀ ਜਾਣੇ ਜਾਪ, ਨਿਰਗੁਣ ਨਿਰਵੈਰ ਆਪਣੀ ਕਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਹੁਕਮਰਾਨ, ਸਚ ਸਿੰਘਾਸਣ ਸੋਭਾ ਪਾਇੰਦਾ। ਸੋ ਪੁਰਖ ਨਿਰੰਜਣ ਹੋ ਪਰਧਾਨ, ਹਰਿ ਪੁਰਖ ਨਿਰੰਜਣ ਭੇਵ ਖੁਲ੍ਹਾਇੰਦਾ। ਏਕੰਕਾਰ ਕਰ ਪਰਵਾਨ, ਆਦਿ ਨਿਰੰਜਣ ਸੰਗ ਨਿਭਾਇੰਦਾ । ਅਬਿਨਾਸ਼ੀ ਕਰਤਾ ਹੋ ਮਿਹਰਬਾਨ, ਸ੍ਰੀ ਭਗਵਾਨ ਛਤਰ ਝੁਲਾਇੰਦਾ। ਪਾਰਬ੍ਰਹਮ ਪ੍ਰਭ ਕਰ ਧਿਆਨ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਜੋਧਾ ਸੂਰਬੀਰ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਮਹੱਲ ਅਟੱਲ ਇਕ ਮਕਾਨ, ਸਚਖੰਡ ਦੁਆਰ ਸੁਹਾਇੰਦਾ। ਸਚ ਸੰਦੇਸਾ ਦੇਵੇ ਆਣ, ਆਪ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਉਪਜਾਇੰਦਾ। ਸਾਚਾ ਹੁਕਮ ਪਰਗਟਾਏ ਭਗਵਾਨ, ਭਗਵਨ ਆਪਣੀ ਦਇਆ ਕਮਾਈਆ । ਧੁਰ ਦਰਗਾਹੀ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਸ਼ਬਦ ਸੁਤ ਕਰ ਬਲਵਾਨ, ਧੁਰ ਦਾ ਭੇਵ ਜਣਾਈਆ। ਇਕ ਰਖਾਏ ਆਪਣੀ ਆਣ, ਸਿਰ ਆਪਣਾ ਹੱਥ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਸੋਏ ਨਾ ਕੋਇ ਬਣ ਨਾਦਾਨ, ਨੇਤਰ ਨੈਣ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸੁਣਾਈਆ। ਧੁਰ ਫ਼ਰਮਾਣ ਦੇਵੇ ਭਗਵਾਨ, ਆਪਣੀ ਦਇਆ ਕਮਾਈਆ। ਤ੍ਰੈਗੁਣ ਮਾਇਆ ਹੋਏ ਪਰਧਾਨ, ਪੰਜ ਤੱਤ ਕਰ ਸਵਾਧਾਨ, ਸਚ ਸੰਦੇਸਾ ਇਕ ਸੁਣਾਈਆ। ਤੇਈ ਅਵਤਾਰ ਦੇ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਭਗਤ ਅਠਾਰਾਂ ਦੇ ਗਿਆਨ, ਗਿਆਨ ਗਿਆਨ ਵਿਚ ਮਿਲਾਈਆ। ਈਸਾ ਮੂਸਾ ਮੁਹੰਮਦ ਨੈਣ ਖੁਲ੍ਹਾਣ, ਅੱਖ ਅੱਖ ਪਰਗਟਾਈਆ। ਨਾਨਕ ਗੋਬਿੰਦ ਵੇਖਣਾ ਮਾਰ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਨੇਹੁੜਾ ਇਕ ਜਣਾਈਆ। ਸਚ ਸਨੇਹੁੜਾ ਦੇਵੇ ਘੱਲ, ਸੋ ਪੁਰਖ ਨਿਰੰਜਣ ਹੁਕਮ ਚਲਾਇੰਦਾ। ਕਰੇ ਖੇਲ ਅਛਲ ਅਛੱਲ, ਭੇਵ ਕੋਇ ਨਾ ਪਾਇੰਦਾ। ਵਸਣਹਾਰ

ਜਲ ਥਲ, ਦੋ ਜਹਾਨਾਂ ਆਪਣੀ ਧਾਰ ਜਣਾਇੰਦਾ। ਨਿਰਗੁਣ ਜੋਤ ਬਿਨ ਤੇਲ ਬਾਤੀ ਦੀਪਕ ਗਿਆ ਬਲ, ਅਗਿਆਨ ਅੰਧੇਰ ਮਿਟਾਇੰਦਾ। ਸ਼ਬਦੀ ਧਾਰ ਬੈਠਾ ਰਲ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਸਚ ਸਿੰਘਾਸਣ ਸਤਿ ਸਤਿਵਾਦੀ ਬੈਠਾ ਮਲ, ਪਾਰਬ੍ਰਹਮ ਪ੍ਰਭ ਆਪਣਾ ਭੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਉਪਜਾਇੰਦਾ। ਸਚ ਸੁਨੇਹੁੜਾ ਦੇਵਣ ਜੋਗ, ਪ੍ਰਭ ਵੱਡਾ ਵਡ ਵਡਿਆਈਆ। ਵਸਣਹਾਰਾ ਲੋਕ ਪਰਲੋਕ, ਚੌਦਾਂ ਲੋਕਾਂ ਪਰਦਾ ਲਾਹੀਆ। ਸੁਣਾਵਣਹਾਰਾ ਸਚ ਸਲੋਕ, ਸ਼ਬਦ ਅਗੰਮੀ ਨਾਦ ਵਜਾਈਆ। ਵਸਾਵਣਹਾਰਾ ਸਾਚਾ ਕੋਟ, ਮੰਦਰ ਅੰਦਰ ਵੇਖ ਵਖਾਈਆ। ਕਰਨਹਾਰਾ ਪ੍ਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕੋ ਇਕ ਸੁਣਾਈਆ। ਸਾਚਾ ਹੁਕਮ ਸਚ ਸੰਦੇਸਾ, ਸਤਿ ਸਤਿਵਾਦ ਆਪ ਜਣਾਇੰਦਾ। ਭੂਪਤ ਭੂਪ ਨਰ ਨਰੇਸ਼ਾ, ਨਰ ਨਰਾਇਣ ਇਕ ਅਲਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਨਿਰਗੁਣ ਸਰਗੁਣ ਧਰਦਾ ਰਿਹਾ ਭੇਸਾ, ਲੋਕਮਾਤ ਵੇਖ ਵਖਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਜਾਣੇ ਲੇਖਾ, ਆਪਣੀ ਕਲਮ ਚਲਾਇੰਦਾ। ਜੀਵ ਜੰਤ ਆਦਿ ਅੰਤ ਜੁਗਾ ਜੁਗੰਤ ਤ੍ਰੈਗੁਣ ਮਾਇਆ ਸਾਰਾ ਸੰਸਾਰ ਰਿਹਾ ਭਰਮ ਭੁਲੇਖਾ, ਭੇਵ ਅਭੇਦਾ ਭੇਵ ਨਾ ਕੋਇ ਖੁਲ੍ਹਾਇੰਦਾ। ਸ੍ਰੀ ਭਗਵਾਨ ਨੌਜਵਾਨ ਹੋ ਮਿਹਰਵਾਨ ਭਗਤਾਂ ਬਣਦਾ ਰਿਹਾ ਨੇਤਾ, ਨਿਤ ਨਵਿਤ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਦੇਵੇ ਖੋਲ੍ਹ, ਸ੍ਰੀ ਭਗਵਾਨ ਵੱਡੀ ਵਡਿਆਈਆ। ਸਚਖੰਡ ਨਿਵਾਸੀ ਸਾਚੇ ਤਖ਼ਤ ਬੈਠ ਅਡੋਲ, ਦੋ ਜਹਾਨ ਦਏ ਡੁਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਨਾ ਕੋਇ ਅਨਭੋਲ, ਨਿਰਗੁਣ ਨਿਰਗੁਣ ਲਏ ਉਠਾਈਆ। ਸਚ ਵਸਤ ਰੱਖੇ ਕਵਣ ਕੋਲ, ਘਰ ਘਰ ਪਰਦਾ ਲਏ ਫੁਲਾਈਆ। ਪਤਿਪਰਮੇਸ਼ਵਰ ਨਿਹਕਰਮੀ ਰਿਹਾ ਮੌਲ, ਸਾਚਾ ਨੂਰ ਇਕੋ ਇਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਖੇਲ ਆਪਣੇ ਹੱਥ ਰਖਾਈਆ। ਸਾਚਾ ਖੇਲ ਰੱਖੇ ਹੱਥ, ਧੁਰਦਰਗਾਹੀ ਦਇਆ ਕਮਾਇੰਦਾ। ਕਲਜੁਗ ਅੰਤਮ ਹੋ ਪਰਤੱਖ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਦੋ ਜਹਾਨਾਂ ਜਣਾਏ ਇਕੋ ਗਥ, ਲੋਕ ਪਰਲੋਕ ਭੇਵ ਖੁਲ੍ਹਾਇੰਦਾ। ਵੇਖਣਹਾਰਾ ਤੀਰਥ ਤੱਟ, ਅੱਠਸੱਠ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਅਲਾਇੰਦਾ। ਸਚ ਸੰਦੇਸਾ ਸਾਚਾ ਗੀਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਕਲਜੁਗ ਅੰਤਮ ਬਦਲੇ ਰੀਤ, ਰੀਤੀਵਾਨ ਵੇਖ ਵਖਾਈਆ। ਪਰਗਟ ਹੋਏ ਆਪ ਅਤੀਤ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਲੱਖ ਚੁਰਾਸੀ ਜੀਵ ਜੰਤ ਸੁਣਾਏ ਇਕੋ ਗੀਤ, ਆਤਮ ਪਰਮਾਤਮ ਮੇਲ ਮਿਲਾਈਆ। ਸਾਢੇ ਤਿੰਨ ਹੱਥ ਅੰਦਰ ਨਜ਼ਰੀ ਆਏ ਮੰਦਰ ਮਸੀਤ, ਘਰ ਘਰ ਵਿਚ ਗੁਰੂਦਆਰਾ ਦਏ ਵਖਾਈਆ। ਆਤਮ ਪਰਮਾਤਮ ਖੇਲ ਅਨਡੀਠ, ਅਨਡਿਠੜੀ ਕਾਰ ਕਮਾਈਆ। ਕਰਵਟ ਲਏ ਜੋ ਸੁੱਤਾ ਦੇ ਕਰ ਪੀਠ, ਆਪਣਾ ਮੁਖ ਦਿਖਲਾਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਪੀਤੰਬਰ ਸੋਹੇ ਸੱਚਾ ਸੀਸ, ਛਤਰ ਆਪਣੇ ਨਾਮ ਝੁਲਾਈਆ। ਭਗਤ ਭਗਵਾਨ ਠਾਂਡਾ ਕਰੇ ਸੀਤ, ਸਾਂਤਕ ਸਤਿ ਮੇਘ ਬਰਸਾਈਆ। ਜਗਤ ਵਾਸਨਾ ਲਏ ਜੀਤ, ਕੂੜੀ ਕਿਰਿਆ ਦਏ ਖਪਾਈਆ। ਸਚ ਨਿਸ਼ਾਨ ਸ੍ਰੀ ਭਗਵਾਨ

ਵਖਾਏ ਠੀਕ, ਕੂੜਾ ਠੀਕਰ ਭੰਨ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਗਏ ਤਰੀਕ, ਕਲਜੁਗ ਅੰਤਮ ਵੇਲਾ ਨੇੜੇ ਆਈਆ। ਹਰ ਘਟ ਬੈਠਾ ਰਹੇ ਅਤੀਤ, ਨਜ਼ਰ ਕਿਸੇ ਨਾ ਆਈਆ। ਹਰ ਘਟ ਮੇਟਣਹਾਰ ਤਾਰੀਕ, ਆਪਣੀ ਜੋਤ ਕਰੇ ਰੁਸ਼ਨਾਈਆ। ਸਾਚਾ ਢੋਲਾ ਇਕੋ ਗੀਤ, ਸ੍ਰਿਸ਼ਟ ਦਏ ਪੜ੍ਹਾਈਆ। ਨਜ਼ਰੀ ਆਏ ਇਕੋ ਦੀਦ, ਈਦ ਚੰਦ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਡਿਆਈਆ। ਸਾਚਾ ਹੁਕਮ ਏਕੰਕਾਰਾ, ਏਕਾ ਏਕ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਖ਼ਬਰਦਾਰਾ, ਬੇਖ਼ਬਰ ਆਪ ਸੁਣਾਇੰਦਾ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਘਰ ਘਰ ਕਰਿਆ ਜੋ ਵਿਵਹਾਰਾ, ਵਿਵਹਾਰੀ ਖੇਲ ਕਰਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਪਾਵਣਹਾਰਾ ਸਾਰਾ, ਚਾਰੇ ਖਾਣੀ ਫੋਲ ਫੁਲਾਇੰਦਾ। ਪਰਾ ਪਸੰਤੀ ਮਧਮ ਬੈਖ਼ਰੀ ਚਾਰੇ ਬਾਣੀ ਦਏ ਆਧਾਰਾ, ਸਾਚਾ ਢੋਲਾ ਇਕ ਜਣਾਇੰਦਾ। ਪਰਗਟ ਹੋ ਅਗੰਮ ਅਪਾਰਾ, ਅਲੱਖ ਅਗੋਚਰ ਆਪਣੀ ਕਰਨੀ ਆਪ ਕਰਾਇੰਦਾ। ਵੇਖੇ ਅੰਤਮ ਵਾਰਾ, ਅੰਤਮ ਵਰ ਸਭ ਦੀ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਏਕੰਕਾਰਾ ਖੇਲ ਅਪਾਰਾ, ਧੁਰ ਦੀ ਧਾਰਾ ਆਪ ਜਣਾਇੰਦਾ। ਧੁਰ ਦੀ ਧਾਰ ਪੁਰਖ ਅਗੰਮ, ਅਗੰਮੜਾ ਆਪ ਜਣਾਇੰਦਾ। ਨਿਰਗੁਣ ਸੁਣਾਏ ਸਰਗੁਣ ਕੰਨ, ਬਿਨ ਕੰਨਾਂ ਆਪ ਸੁਣਾਇੰਦਾ। ਲੋਕਮਾਤ ਸਚ ਨਾ ਦਿਸੇ ਕੋਇ ਚੰਦ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਨਾ ਕੋਈ ਜਨਨੀ ਨਾ ਕੋਈ ਜਨ, ਗੋਦੀ ਗੋਦ ਨਾ ਕੋਇ ਉਠਾਇੰਦਾ। ਕੂੜੀ ਕਿਰਿਆ ਬੱਧਾ ਮਨਸਾ ਮਨ, ਮਾਇਆ ਮਮਤਾ ਮੋਹ ਵਧਾਇੰਦਾ। ਹਉਮੇ ਹੰਗਤਾ ਮਾਇਆ ਮਮਤਾ ਭਾਂਡਾ ਦੇਵੇ ਨਾ ਕੋਇ ਭੰਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਮਿਟਾਇੰਦਾ। ਦੋ ਨੇਤਰ ਹੁੰਦਿਆਂ ਹੋਇਆ ਅੰਨ੍ਹ, ਗਿਆਨ ਨੇਤਰ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਅਲਾਇੰਦਾ। ਸਚ ਸੰਦੇਸਾ ਇਕ ਅਲਾਵੇਗਾ। ਧੁਰ ਫ਼ਰਮਾਣ ਹਰਿ ਸੁਣਾਵੇਗਾ। ਕਲਜੁਗ ਅੰਤਮ ਵੇਖ ਵਖਾਵੇਗਾ। ਲੱਖ ਚੁਰਾਸੀ ਖੋਜ ਖੁਜਾਵੇਗਾ। ਆਤਮ ਪਰਮਾਤਮ ਪਰਦਾ ਲਾਹਵੇਗਾ। ਸੰਤ ਸੁਹੇਲੇ ਆਪ ਉਠਾਵੇਗਾ। ਗੁਰਮੁਖ ਸੱਜਣ ਮੇਲ ਮਿਲਾਵੇਗਾ। ਸ਼ਬਦ ਅਨਾਦੀ ਨਾਦ ਸੁਣਾਵੇਗਾ। ਬ੍ਰਹਮ ਬ੍ਰਹਿਮਾਦੀ ਵੇਖ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਏਗਾ। ਆਪਣੀ ਕਰਨੀ ਕਰੇਗਾ। ਪ੍ਰਭ ਕਿਸੇ ਕੋਲੋਂ ਨਾ ਡਰੇਗਾ। ਖੜਗ ਖੰਡਾ ਇਕੋ ਫੜੇਗਾ। ਆਤਮ ਸੇਜਾ ਚੜ੍ਹੇਗਾ। ਸਾਚਾ ਢੋਲਾ ਇਕੋ ਪੜ੍ਹੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪੇ ਕਰੇਗਾ। ਆਪਣੀ ਕਰਨੀ ਸਚ ਕਮਾਵੇਗਾ। ਨਿਰਗੁਣ ਜੋਤੀ ਜਾਮਾ ਪਾਵੇਗਾ। ਕਲ ਕਲਕੀ ਅਵਤਾਰ ਅਖਵਾਵੇਗਾ। ਸੰਬਲ ਆਪਣਾ ਡੇਰਾ ਲਾਵੇਗਾ। ਸ਼ਬਦੀ ਸੁਤ ਪਰਗਟਾਵੇਗਾ। ਕਰਨੀ ਆਪਣੀ ਵੇਖ ਵਖਾਵੇਗਾ। ਕਲਜੁਗ ਸੁਤਿਆਂ ਆਪ ਉਠਾਵੇਗਾ। ਭਗਤ ਭਗਵਾਨ ਬਾਹਰ ਕਢਾਵੇਗਾ। ਸੰਤਾਂ ਆਤਮ ਅਨੰਦ ਇਕ ਦਰਸਾਵੇਗਾ। ਰਾਉ ਰੰਕ ਨਜ਼ਰ ਕੋਇ ਨਾ ਆਵੇਗਾ। ਸ਼ੇਰ ਸ਼ਬਦ ਪਏ ਬੁੱਕ, ਜੰਬਕ ਨਜ਼ਰ ਕੋਇ ਨਾ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਵੇਗਾ। ਸਚ ਹੁਕਮ ਵਰਤਾਏਗਾ। ਸ਼ਾਹੋ ਭੂਪ ਅਖਵਾਏਗਾ। ਗੁਰ ਅਵਤਾਰ ਦਰ ਬੁਲਾਏਗਾ। ਧੁਰ ਦਾ ਲੇਖਾ ਫੋਲ ਫੁਲਾਏਗਾ। ਨਬੀ ਰਸੂਲਾਂ ਆਪ ਹਿਲਾਏਗਾ। ਲਾਸ਼ਰੀਕ ਵੇਖ ਵਖਾਏਗਾ। ਤੌਫ਼ੀਕ

ਆਪ ਇਕ ਰਖਾਏਗਾ। ਖ਼ੁਦੀ ਸਭ ਦੀ ਮੇਟ ਮਿਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਏਗਾ। ਸਾਚਾ ਖੇਲ ਕਰਾਵੇਗਾ। ਮਿਹਰਵਾਨ ਆਵੇਗਾ। ਨਿਹਕਰਮੀ ਕਰਮ ਕਮਾਵੇਗਾ। ਜੋਤੀ ਨੂਰ ਰੁਸ਼ਨਾਵੇਗਾ। ਅਮਾਮ ਅਮਾਮਾ ਭੇਖ ਵਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਕਾਮੇ ਹੱਕ ਇਕ ਦ੍ਰਿੜਾਵੇਗਾ। ਮੁਕਾਮੇ ਹੱਕ ਵੇਖੇ ਆਪ, ਆਪਣੀ ਦਇਆ ਕਮਾਈਆ। ਜਿਸ ਨੂੰ ਈਸੇ ਕਿਹਾ ਬਾਪ, ਬੇਨਜ਼ੀਰ ਫੇਰਾ ਪਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਵਿਸ਼ਨ ਬ੍ਰਹਮਾ ਸ਼ਿਵ ਕਰਦੇ ਜਾਪ, ਕਰੋੜ ਤੇਤੀਸਾ ਧਿਆਨ ਲਗਾਈਆ। ਜਿਸ ਦੀ ਚਰਨ ਧੂੜ ਮੰਗਣ ਖ਼ਾਕ, ਅੱਲਾ ਰਾਣੀ ਨੇਤਰ ਨੈਣ ਉਠਾਈਆ। ਜਿਸ ਨੂੰ ਪੀਰ ਪੈਗ਼ੰਬਰ ਕਹਿਣ ਪਾਕ, ਪਰਵਰਦਿਗਾਰ ਇਕੋ ਨੂਰ ਇਲਾਹੀਆ। ਸੋ ਸਾਹਿਬ ਸਤਿਗੁਰ ਨਿਰਗੁਣ ਸਰਗੁਣ ਬਣ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਆਤਮ ਪਰਮਾਤਮ ਖੋਲ੍ਹੇ ਤਾਕ, ਪਰਦਾ ਦੂਈ ਦਏ ਉਠਾਈਆ। ਪੂਰਾ ਗੋਬਿੰਦ ਕੀਤਾ ਭਵਿਖਤ ਵਾਕ, ਚਾਰੋਂ ਕੁੰਟ ਖ਼ਾਕੀ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਨਰ ਨਰੇਸਾ ਇਕੋ ਵਾਰ ਸੁਣਾਈਆ। ਸਚ ਸੰਦੇਸਾ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਜਣਾਇੰਦਾ। ਨਿਹਕਲੰਕ ਹੋ ਨੌਜਵਾਨ, ਨੌਬਤ ਆਪਣੇ ਨਾਮ ਵਜਾਇੰਦਾ। ਸੰਬਲ ਵਸੇ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸਮੁੰਦ ਸਾਗਰ ਵਿਰੋਲੇ ਆਣ, ਨਾਮ ਮਧਾਣਾ ਇਕੋ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਢੋਲੇ ਗਾਣ, ਸਿਫ਼ਤ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਸੋ ਪੁਰਖ ਨਿਰੰਜਣ ਵੇਸ ਵਟਾਈਆ। ਨਿਰਵੈਰ ਪੁਰਖ ਲੈ ਅਵਤਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਸਾਢੇ ਤਿੰਨ ਹੱਥ ਮੰਦਰ ਮਨਾਰ, ਮਹੱਲ ਅਟੱਲ ਦਏ ਵਡਿਆਈਆ। ਸੰਬਲ ਇਕੋ ਘਰ ਬਾਰ, ਗੋਬਿੰਦ ਸ਼ਬਦੀ ਰੂਪ ਵਟਾਈਆ। ਪਰਮ ਪੁਰਖ ਮੀਤ ਮੁਰਾਰ, ਮਿੱਤਰ ਪਿਆਰਾ ਇਕੋ ਨਜ਼ਰੀ ਆਈਆ। ਸੱਥਰ ਵੇਖੇ ਹੰਢਾਇਆ ਯਾਰ, ਲੱਗੀ ਯਾਰੀ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਰਿਹਾ ਮੰਗਾਈਆ। ਸਚ ਦੁਆਰੇ ਸਭ ਨੇ ਔਣਾ, ਹਰਿ ਸਤਿਗੁਰ ਆਪ ਜਣਾਇੰਦਾ। ਪਾਰਬ੍ਰਹਮ ਪ੍ਰਭ ਦਰਸ਼ਨ ਪੌਣਾ, ਤਤਵ ਤਤ ਨਾ ਕੋਇ ਰਖਾਇੰਦਾ। ਚਾਰ ਯੁਗ ਦਾ ਪੰਧ ਮੁਕੌਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਨਾ ਕੋਇ ਵੰਡਾਇੰਦਾ। ਮੰਦਰ ਅੰਦਰ ਡੇਰਾ ਲੌਣਾ, ਦੂਜਾ ਧਾਮ ਨਾ ਕੋਇ ਵਖਾਇੰਦਾ। ਸਾਚਾ ਢੋਲਾ ਸਭ ਨੇ ਗੌਣਾ, ਸੋਹਲਾ ਇਕੋ ਇਕ ਜਣਾਇੰਦਾ। ਨੇਤਰ ਲੋਚਣ ਦਰਸ਼ਨ ਪੌਣਾ, ਨੈਣ ਅੱਖ ਨਾ ਕੋਇ ਖੁਲ੍ਹਾਇੰਦਾ। ਤੂੰ ਮੇਰਾ ਮੈਂ ਤੇਰਾ ਇਕੋ ਰਾਗ ਅਲੌਣਾ, ਦੂਜਾ ਨਾਦ ਨਾ ਕੋਇ ਸੁਣਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਡੇਰਾ ਢੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਜਣਾਇੰਦਾ। ਸਚ ਸੁਨੇਹੁੜਾ ਦੇਵੇ ਆਣ, ਪ੍ਰਭ ਆਪਣੀ ਦਇਆ ਕਮਾਈਆ। ਨਿਰਗੁਣ ਰੂਪ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਆਦਿ ਜੁਗਾਦਿ ਪੀਰ ਪੈਗ਼ੰਬਰਾਂ ਦੇਵਣਹਾਰਾ ਦਾਨ, ਦਾਤਾ ਦਾਨੀ ਇਕ ਅਖਵਾਈਆ। ਵਸਣਹਾਰਾ ਸਚ ਮਕਾਨ, ਮਹਿਫ਼ਲ ਇਕੋ ਘਰ ਲਗਾਈਆ। ਸਾਰੇ ਦਰਸ਼ਨ ਕਰੋ ਆਣ, ਦੀਦ ਈਦ ਚੰਦ ਚੜ੍ਹਾਈਆ। ਸਾਚਾ ਸੁਣੋ ਇਕ ਫ਼ਰਮਾਣ, ਹਰਿ ਜੂ ਆਪਣਾ ਹੁਕਮ ਵਰਤਾਈਆ। ਚੌਦਾਂ ਲੋਕ ਬਣ ਅਞਾਣ, ਨੇਤਰ ਨੈਣਾਂ ਨੀਰ ਵਹਾਈਆ। ਵਿਸ਼ਨ ਬ੍ਰਹਮਾ

ਸ਼ਿਵ ਕੁਰਲਾਣ, ਧੀਰਜ ਧੀਰ ਨਾ ਕੋਇ ਰਖਾਈਆ । ਨੌਂ ਸੌ ਚੁਰਾਨਵੇਂ ਚੌਕੜੀ ਜੁਗ ਔਧ ਮੁੱਕੀ ਆਣ, ਕਲ ਅੰਤ ਰਹਿਣ ਨਾ ਪਾਈਆ। ਗੋਬਿੰਦ ਲੇਖਾ ਚੁਕਾਵੇ ਆਣ, ਨਾ ਕੋਈ ਮੇਟੇ ਮੇਟ ਮਿਟਾਈਆ। ਪਰਗਟ ਹੋਏ ਆਪ ਕਰਤਾਰ, ਕੁਦਰਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਦਾ ਇਕੋ ਨਾਮ ਜਣਾਈਆ। ਸਾਚਾ ਨਾਮ ਦੇਵੇ ਸੱਦਾ, ਸਦਾ ਇਕ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਿਛਲੀ ਤੋੜੋ ਹੱਦਾ, ਹਦੂਦ ਇਕੋ ਇਕ ਜਣਾਈਆ। ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਨੌਜਵਾਨ ਮਿਹਰਬਾਨ ਸਭ ਦਾ ਪਰਦਾ ਕੱਜਾ, ਸਿਰ ਆਪਣਾ ਹੱਥ ਟਿਕਾਈਆ। ਵੇਖੋ ਨੇਤਰ ਨੈਣ ਕਲਜੁਗ ਜਾਏ ਸਤਿਜੁਗ ਆਏ ਭੱਜਾ, ਪ੍ਰਭ ਚਰਨ ਧਿਆਨ ਲਗਾਈਆ। ਪ੍ਰੇਮ ਪ੍ਰੀਤੀ ਸਾਚੇ ਰਸ ਅੰਮ੍ਰਿਤ ਭਿੰਨੀ ਰੱਜਾ, ਤ੍ਰਿਸ਼ਨਾ ਭੁੱਖ ਮਿਟਾਈਆ। ਹਉਂ ਬਾਲਾ ਸੇਵਕ ਨੱਢਾ, ਤੇਰਾ ਚਾਕਰ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਆਪ ਰਘੁਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਮਾਰ ਧਿਆਨ, ਸਚਖੰਡ ਨਿਵਾਸੀ ਆਪ ਜਣਾਇੰਦਾ। ਕਲਜੁਗ ਅੰਤਮ ਪੁੱਜਾ ਆਣ, ਵਾਰ ਥਿਤ ਆਪਣੇ ਹੱਥ ਰਖਾਇੰਦਾ। ਸਤਿਜੁਗ ਸਾਚੇ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਇੰਦਾ। ਆਤਮ ਪਰਮਾਤਮ ਇਕ ਗਿਆਨ, ਇਸ਼ਟ ਇਕੋ ਇਕ ਜਣਾਇੰਦਾ। ਦ੍ਰਿਸ਼ਟ ਖੋਲ੍ਹੇ ਵਿਚ ਜਹਾਨ, ਮਿਹਰ ਨਜ਼ਰ ਇਕ ਟਿਕਾਇੰਦਾ। ਦੀਨ ਮਜ਼੍ਹਬ ਜਣਾ ਸਚ ਅਮਾਮ, ਧਰਮ ਅਧਰਮ ਨਾ ਕੋਇ ਰਖਾਇੰਦਾ। ਚਾਰ ਕੁੰਟ ਦਹਿ ਦਿਸ਼ਾ ਜ਼ਿਮੀਂ ਅਸਮਾਨ ਨਜ਼ਰੀ ਆਏ ਭਗਵਾਨ, ਮੰਡਲ ਮੰਡਪ ਇਕੋ ਨੂਰ ਧਰਾਇੰਦਾ। ਨਾਤਾ ਤੁਟੇ ਅੰਜੀਲ ਕੁਰਾਨ, ਕਾਇਆ ਕਾਅਬਾ ਦੋ ਦੋਆਬਾ ਇਕੋ ਘਰ ਸੁਹਾਇੰਦਾ। ਕਲਮਾ ਜਣਾਏ ਸਚ ਕਲਾਮ, ਨਗ਼ਮਾ ਆਪਣਾ ਨਾਮ ਸੁਣਾਇੰਦਾ। ਨੇੜ ਨਾ ਆਏ ਕੋਈ ਸ਼ੈਤਾਨ, ਸ਼ਰਅ ਸ਼ਰੀਅਤ ਮੇਟ ਮਿਟਾਇੰਦਾ। ਕਾਹਨਾ ਕ੍ਰਿਸ਼ਨਾ ਸ੍ਰੀ ਭਗਵਾਨ, ਭਗਵਨ ਆਪਣੀ ਕਲ ਧਰਾਇੰਦਾ। ਨਾਨਕ ਗੋਬਿੰਦ ਲਿਖ ਕੇ ਗਿਆ ਪਰਵਾਨ, ਪਰਵਾਨਾ ਧੁਰ ਦੀ ਬਾਣੀ ਬਾਣ ਲਗਾਇੰਦਾ। ਸਤਿਨਾਮ ਇਕ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਗੋਬਿੰਦ ਸੂਰਾ ਵੇਖੇ ਆਣ, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਸੰਬਲ ਵਸੇ ਸਚ ਮਕਾਨ, ਨਿਰਗੁਣ ਜੋਤੀ ਜੋਤ ਡਗਮਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਜਸ, ਹਰਿ ਨਿਰੰਕਾਰਾ ਆਪਣੇ ਹੱਥ ਰਖਾਇੰਦਾ । ਸਚ ਸੰਦੇਸਾ ਸਾਹਿਬ ਸੱਜਣ, ਸਤਿ ਸਤਿਵਾਦੀ ਆਪ ਜਣਾਇੰਦਾ। ਕੂੜੀ ਕਿਰਿਆ ਭਾਂਡੇ ਭੱਜਣ, ਲੋਕਮਾਤ ਕੋਇ ਰਹਿਣ ਨਾ ਪਾਇੰਦਾ। ਭਗਤ ਭਗਵਾਨ ਸਚ ਦੁਆਰੇ ਦੋਵੇਂ ਸਜਣ, ਤੀਜਾ ਕੋਇ ਰਹਿਣ ਨਾ ਪਾਇੰਦਾ। ਸੰਤ ਸੁਹੇਲੇ ਕਰਨ ਮਜਨ, ਪਾਰਬ੍ਰਹਮ ਪ੍ਰਭ ਦੁਰਮਤ ਮੈਲ ਗਵਾਇੰਦਾ। ਗੁਰਮੁਖਾਂ ਗੁਰ ਆਇਆ ਪਰਦੇ ਕੱਜਣ, ਮਿਹਰਬਾਨ ਮਿਹਰ ਨਜ਼ਰ ਉਠਾਇੰਦਾ। ਗੁਰਸਿਖ ਜਗਤ ਦੁਆਰ ਪਾਰ ਲੰਘਣ, ਸਚ ਮਹੱਲ ਅਟੱਲ ਇਕ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੰਗ ਨਿਭਾਇੰਦਾ। ਬੀਸ ਬੀਸਾ ਸਾਚਾ ਸੰਗ, ਹਰਿ ਸਤਿਗੁਰ ਆਪ ਨਿਭਾਈਆ। ਬੀਸ ਬੀਸਾ ਨਾਮ ਮਰਦੰਗ, ਹਰਿ ਸਤਿਗੁਰ ਆਪ ਵਜਾਈਆ। ਬੀਸ ਬੀਸਾ ਨਾਮ ਮੰਤ, ਹਰਿ ਸਤਿਗੁਰ ਆਪ ਗਾਈਆ। ਬੀਸ ਬੀਸਾ ਨਿਜ ਅਨੰਦ, ਅਨੰਦ ਆਤਮ ਆਪ ਦਰਸਾਈਆ। ਬੀਸ ਬੀਸਾ ਸਤਿਜੁਗ ਚੰਦ, ਹਰਿ ਸਤਿਗੁਰ ਆਪ ਚੜ੍ਹਾਈਆ। ਬੀਸ ਬੀਸਾ ਬਣ ਬਖ਼ਸ਼ੰਦ, ਹਰਿ ਸਤਿਗੁਰ ਬਖ਼ਸ਼ਿਸ਼ ਝੋਲੀ ਪਾਈਆ। ਬੀਸ

ਬੀਸਾ ਕਰੇ ਖੰਡ ਖੰਡ, ਹਰਿ ਸਤਿਗੁਰ ਖੰਡਾ ਨਾਮ ਚਮਕਾਈਆ। ਬੀਸ ਬੀਸਾ ਲੱਖ ਚੁਰਾਸੀ ਕਰੇ ਰੰਡ, ਹਰਿ ਸਤਿਗੁਰ ਆਪਣਾ ਬਲ ਧਰਾਈਆ। ਬੀਸ ਬੀਸਾ ਵੰਡੇ ਵੰਡ, ਹਰਿ ਸਤਿਗੁਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਜਣਾਈਆ। ਬੀਸ ਬੀਸਾ ਖੇਲ ਦੋ ਧਾਰ, ਹਰਿ ਸਤਿਗੁਰ ਆਪ ਕਰਾਇੰਦਾ। ਬੀਸ ਬੀਸਾ ਹੋ ਉਜਿਆਰ, ਹਰਿ ਸਤਿਗੁਰ ਜੋਤ ਜਗਾਇੰਦਾ। ਬੀਸ ਬੀਸਾ ਪਾਵੇ ਸਾਰ, ਹਰਿ ਸਤਿਗੁਰ ਖੇਲ ਕਰਾਇੰਦਾ। ਬੀਸ ਬੀਸਾ ਲਹਿਣਾ ਦੇਣਾ ਚੁਕਾਏ ਗੁਰ ਅਵਤਾਰ, ਪੀਰ ਪੈਗ਼ੰਬਰ ਵੇਖ ਵਖਾਇੰਦਾ। ਬੀਸ ਬੀਸਾ ਭਗਤਾਂ ਭਰੇ ਭੰਡਾਰ, ਹਰਿ ਸਤਿਗੁਰ ਵਸਤ ਅਮੋਲਕ ਵਰਤਾਇੰਦਾ। ਬੀਸ ਬੀਸਾ ਚੌਥੀ ਮੰਜ਼ਲ ਚੜ੍ਹ ਹਰਿ ਕਰਤਾਰ, ਹਰਿ ਸਤਿਗੁਰ ਪਰਦਾ ਲਾਹਿੰਦਾ। ਬੀਸ ਬੀਸਾ ਸ਼ਬਦ ਨਾਦ ਧੁਨ ਬੋਲ ਜੈਕਾਰ, ਸ਼ਬਦ ਅਨਹਦ ਰਾਗੀ ਰਾਗ ਸੁਣਾਇੰਦਾ। ਬੀਸ ਬੀਸਾ ਨਿਰਮਲ ਜੋਤ ਕਰ ਉਜਿਆਰ, ਸਤਿਗੁਰ ਗੁਰਸਿਖਾਂ ਜੋਤ ਨਿਰੰਜਣ ਡਗਮਗਾਇੰਦਾ । ਬੀਸ ਬੀਸਾ ਕਰ ਪਿਆਰ, ਹਰਿ ਸਤਿਗੁਰ ਭਗਤ ਭਗਵਾਨ ਮੇਲ ਮਿਲਾਇੰਦਾ। ਬੀਸ ਬੀਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਬੀਸ ਬੀਸਾ ਸਾਚਾ ਘਰ, ਹਰਿ ਸਤਿਗੁਰ ਆਪ ਜਣਾਈਆ। ਬੀਸ ਬੀਸਾ ਸਾਚਾ ਨਰ, ਹਰਿ ਸਤਿਗੁਰ ਆਪਣਾ ਫੇਰਾ ਪਾਈਆ। ਬੀਸ ਬੀਸਾ ਸਾਚਾ ਵਰ, ਹਰਿ ਸਤਿਗੁਰ ਝੋਲੀ ਪਾਈਆ। ਬੀਸ ਬੀਸਾ ਚੁਕਾਏ ਡਰ, ਭੈ ਸਿਰ ਨਾ ਕੋਇ ਜਣਾਈਆ। ਬੀਸ ਬੀਸਾ ਸੁਰਤ ਸਵਾਣੀ ਲਏ ਫੜ, ਪਾਰਬ੍ਰਹਮ ਸ਼ਬਦ ਹਾਣੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਸਚ ਸੁਨੇਹੁੜਾ ਬੀਸ ਬੀਸ, ਪਹਿਲੀ ਚੇਤ ਵਡਿਆਈਆ। ਛਤਰਧਾਰੀ ਪ੍ਰਭ ਪਰਗਟ ਹੋ ਛਤਰ ਧਰੇ ਸਾਚੇ ਸੀਸ, ਸ਼ਹਿਨਸ਼ਾਹ ਆਪਣੀ ਖੇਲ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਦਏ ਇਕ ਹਦੀਸ, ਇਕੋ ਨਾਮ ਜਣਾਈਆ। ਪਿਛਲੀ ਜੁਗ ਚੌਕੜੀ ਚੁੱਕੇ ਰੀਤ, ਮਾਰਗ ਇਕੋ ਇਕ ਵਖਾਈਆ। ਨਰ ਨਰਾਇਣ ਬਿਨ ਨੇਤਰ ਨੈਣ ਨਜ਼ਰੀ ਆਏ ਅਨਡੀਠ, ਅਨਡਿਠੜੀ ਕਾਰ ਕਮਾਈਆ। ਸਚ ਮਹੱਲੇ ਬਹੇ ਅਤੀਤ, ਤ੍ਰੈਭਵਨ ਧਨੀ ਆਪਣੀ ਅਲਖ ਜਗਾਈਆ। ਚਾਰ ਵਰਨ ਇਕ ਸਰਨ ਸਚ ਜਣਾਏ ਇਕ ਪ੍ਰੀਤ, ਪ੍ਰੀਤੀਵਾਨ ਫੇਰਾ ਪਾਈਆ। ਸਦੀ ਬੀਸਵੀਂ ਰਹੀ ਬੀਤ, ਬੀਤੀ ਕਹਾਣੀ ਸਭ ਦੀ ਦਏ ਸੁਣਾਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਨੰਗੀ ਹੋਵੇ ਪੀਠ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬੀਸ ਬੀਸਾ ਇਕ ਸਮਝਾਈਆ। ਸਾਚੀ ਬਾਣੀ ਨਾਮ ਹਰਿ ਗਾਥਾ, ਹਰਿ ਸਤਿਗੁਰ ਦਏ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਪੂਜਾ ਇਕੋ ਪਾਠਾ, ਇਸ਼ਟ ਇਕੋ ਇਕ ਜਣਾਈਆ। ਇਕੋ ਤੀਰਥ ਇਕੋ ਤਾਟਾ, ਸਰ ਸਰੋਵਰ ਇਕ ਵਖਾਈਆ। ਇਕੋ ਮੰਦਰ ਇਕੋ ਹਾਟਾ, ਇਕੋ ਵਸਤ ਦਏ ਵਰਤਾਈਆ। ਇਕੋ ਪੁਰਖ ਇਕੋ ਬੰਨ੍ਹਣਹਾਰਾ ਨਾਤਾ, ਨਾਰ ਇਕੋ ਇਕ ਹੰਢਾਈਆ। ਇਕੋ ਜੋਤੀ ਇਕੋ ਜਾਤਾ, ਜੋਤੀ ਜੋਤ ਇਕ ਸਮਾਈਆ। ਇਕੋ ਪਿਤਾ ਇਕੋ ਮਾਤਾ, ਪੁੱਤ ਇਕੋ ਇਕ ਉਪਜਾਈਆ। ਇਕੋ ਸੱਜਣ ਇਕੋ ਸਾਕਾ, ਇਕੋ ਸਗਲਾ ਸੰਗ ਨਿਭਾਈਆ। ਇਕੋ ਵੇਖੇ ਮਾਰ ਝਾਕਾ, ਝਾਕੀ ਆਪਣੀ ਇਕ ਜਣਾਈਆ। ਇਕੋ ਸਾਹਿਬ ਕਮਲਾਪਾਤਾ, ਕਵਲ ਨੈਣ ਇਕ ਅਖਵਾਈਆ। ਇਕੋ ਗੁਰ ਇਕੋ ਅਵਤਾਰ ਇਕੋ ਦੇਵਣਹਾਰ ਲਹਿਣਾ ਦੇਣਾ ਬਾਕਾ, ਝੋਲੀ ਇਕੋ ਇਕ ਭਰਾਈਆ। ਇਕੋ ਅੰਦਰ ਇਕੋ ਬਾਹਰ ਇਕੋ ਗੁਪਤ ਇਕੋ

ਜ਼ਾਹਰ ਇਕੋ ਵਖਾਵਣਹਾਰ ਘਾਟਾ, ਘਾਟ ਇਕੋ ਇਕ ਜਣਾਈਆ। ਇਕੋ ਦੂਰ ਇਕੋ ਨੇੜੇ ਇਕੋ ਮੁਕਾਵਣਹਾਰ ਵਾਟਾ, ਪੰਧ ਆਪਣਾ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬੀਸ ਬੀਸਾ ਸਾਚਾ ਰਾਹ ਜਣਾਈਆ। ਬੀਸ ਬੀਸਾ ਦੱਸੇ ਰਾਹ ਰਹਿਬਰ ਨਾਮ ਖ਼ੁਦਾਈਆ। ਪਹਿਲੀ ਚੇਤਰ ਦਏ ਸਲਾਹ, ਸ਼ਹਿਨਸ਼ਾਹ ਹੁਕਮ ਮਨਾਈਆ। ਖਾਣੀ ਬਾਣੀ ਬਣੇ ਗਵਾਹ, ਸ਼ਹਾਦਤ ਦਏ ਭੁਗਤਾਈਆ। ਪਿਛਲਾ ਲੇਖਾ ਰਹੇ ਨਾ ਰਾ, ਝੋਲੀ ਆਪਣੀ ਲਏ ਪਾਈਆ। ਜਿਸ ਨੇ ਆਦਿ ਲਿਆ ਬਣਾ, ਸੋ ਅੰਤ ਵੇਖੇ ਚਾਈਂ ਚਾਈਂਆ। ਮਧ ਆਪਣਾ ਖੇਲ ਕਰਾ, ਜੁਗ ਚੌਕੜੀ ਮਾਰਗ ਲਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਲਏ ਉਪਾ, ਆਪਣੀ ਕਾਰ ਕਮਾਈਆ। ਕੋਟਨ ਕੋਟ ਪੀਰ ਪੈਗ਼ੰਬਰ ਹੁਕਮ ਮਨਾ, ਹੁਕਮੀ ਹੁਕਮ ਭੁਆਈਆ। ਕੋਟਨ ਕੋਟ ਵੇਸ ਵਟਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਧਰਾਈਆ। ਕੋਟਨ ਕੋਟ ਰਹੇ ਗਾ, ਰਸਨਾ ਜਿਹਵਾ ਬੱਤੀ ਦੰਦ ਕਰੇ ਪੜ੍ਹਾਈਆ। ਕੋਟਨ ਕੋਟ ਲੱਖ ਚੁਰਾਸੀ ਵੰਡ ਵੰਡਾ, ਅੰਡਜ ਜੇਰਜ ਉਤਭੁਜ ਸੇਤਜ ਭੇਵ ਖੁਲ੍ਹਾਈਆ। ਕੋਟਨ ਕੋਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਸਾਚੀ ਖੇਲ ਕਰਾਈਆ। ਬੀਸ ਬੀਸਾ ਆਏ ਜਗ, ਗੁਰ ਅਵਤਾਰ ਲੇਖ ਲਿਖਾਈਆ। ਪਰਗਟ ਹੋ ਸੂਰਾ ਸਰਬੱਗ, ਸ਼ਹਿਨਸ਼ਾਹ ਆਪਣਾ ਪਰਦਾ ਲਾਹੀਆ। ਦਰਸ ਦਖਾਏ ਉਪਰ ਸ਼ਾਹ ਰਗ, ਆਪ ਆਪਣਾ ਮੇਲ ਮਿਲਾਈਆ। ਨਿਰਮਲ ਜੋਤ ਜਾਏ ਜਗ, ਅਗਿਆਨ ਅੰਧੇਰ ਰਹਿਣ ਨਾ ਪਾਈਆ। ਸਚ ਨਗਾਰਾ ਜਾਏ ਵੱਜ, ਤਾਲ ਤਲਵਾੜਾ ਨਾ ਕੋਇ ਰਖਾਈਆ। ਪ੍ਰੇਮ ਪ੍ਰੀਤੀ ਜਾਏ ਬੱਝ, ਨਾ ਕੋਈ ਤੋੜੇ ਤੋੜ ਤੁੜਾਈਆ। ਸਚ ਸਿੰਘਾਸਣ ਬਹੇ ਸਜ, ਆਤਮ ਪਰਮਾਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਸੋ ਪੁਰਖ ਨਿਰੰਜਣ ਸੂਰਬੀਰਾ, ਹਰਿ ਸਤਿਗੁਰ ਖੇਲ ਕਰਾਈਆ। ਕਲਜੁਗ ਅੰਤਮ ਘੱਤ ਵਹੀਰਾ, ਲੋਕਮਾਤ ਫੇਰਾ ਪਾਈਆ। ਕੂੜੀ ਕਿਰਿਆ ਕੱਟ ਜ਼ੰਜੀਰਾ, ਸਚ ਸੁੱਚ ਦਏ ਸਮਝਾਈਆ। ਅੰਮ੍ਰਿਤ ਬਖ਼ਸ਼ੇ ਸਾਚਾ ਨੀਰਾ, ਨਿਝਰ ਝਿਰਨਾ ਆਪ ਝਿਰਾਈਆ। ਬਦਲਣਹਾਰਾ ਸਾਹਿਬ ਤਕਦੀਰਾ, ਤਦਬੀਰ ਆਪਣੇ ਹੱਥ ਰਖਾਈਆ। ਮੇਟਣਹਾਰ ਸ਼ਰਅ ਲਕੀਰਾ, ਸ਼ਰੀਅਤ ਕੋਇ ਰਹਿਣ ਨਾ ਪਾਈਆ। ਵਖਾਵਣਹਾਰ ਸਚ ਤਸਵੀਰਾ, ਸਤਿ ਸਰੂਪ ਦਏ ਵਖਾਈਆ। ਲੇਖਾ ਜਾਣੇ ਹਸਤ ਕੀੜਾ, ਕੀੜ ਕੀਟਾਂ ਭਰਮ ਮਿਟਾਈਆ। ਚਾਰ ਵਰਨ ਬੰਨ੍ਹੇ ਬੀੜਾ, ਚਾਰ ਕੁੰਟ ਵੇਖ ਵਖਾਈਆ। ਲੱਖ ਚੁਰਾਸੀ ਪਾਏ ਘੇਰਾ, ਬਚਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਲੇਖਾ ਦਏ ਮੁਕਾਈਆ। ਕਲ ਅੰਤਮ ਲੇਖਾ ਮੁਕਣਾ, ਮੁਕਾਵਣਹਾਰ ਕਰਤਾਰ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟਣਹਾਰ। ਕੂੜੀ ਕਿਰਿਆ ਬੂਟਾ ਸੁੱਕਣਾ, ਪੁਰਖ ਅਬਿਨਾਸ਼ੀ ਮਾਰੇ ਮਾਰ। ਸਾਹਿਬ ਸਤਿਗੁਰ ਇਕੋ ਉਠਣਾ, ਦੋ ਜਹਾਨਾਂ ਪਾਵੇ ਸਾਰ। ਸਤਿਜੁਗ ਸਾਚੇ ਗੋਦੀ ਚੁਕਣਾ, ਕਰ ਕਿਰਪਾ ਦਏ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਨਿਰੰਕਾਰ। ਕਲਜੁਗ ਕੂੜਾ ਜਾਏ ਨੱਠ, ਲੋਕਮਾਤ ਰਹਿਣ ਨਾ ਪਾਈਆ। ਹੰਗਤਾ ਬੁਰਜ ਜਾਏ ਢੱਠ, ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਬਹੱਤਰ ਨਾੜ ਨਾ ਉਬਲੇ ਰਤ, ਸਾਂਤਕ ਸਤਿ ਸਤਿ ਕਰਾਈਆ। ਸ੍ਰਿਸ਼ਟ ਸਬਾਈ ਦੇਵੇ ਇਕੋ ਮਤ, ਮੰਤਰ ਇਕੋ ਨਾਮ ਦ੍ਰਿੜਾਈਆ। ਰਥਵਾਹੀ ਚਲਾਏ ਸਾਚਾ ਰਥ, ਲੱਖ ਚੁਰਾਸੀ ਸੇਵ ਕਮਾਈਆ। ਵਸਣਹਾਰਾ ਘਟ ਘਟ, ਗ੍ਰਹਿ ਗ੍ਰਹਿ ਖੋਜ ਖੁਜਾਈਆ।

ਨਿਰਮਲ ਜੋਤ ਕਰ ਪਰਕਾਸ਼, ਨੂਰ ਨੂਰ ਨੂਰ ਰੁਸ਼ਨਾਈਆ। ਰਾਗ ਸੁਣਾਏ ਸ਼ਬਦ ਅਨਾਦ, ਨਾਦੀ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਸਾਚੇ ਸੱਦ, ਆਪ ਆਪਣਾ ਮੇਲ ਮਿਲਾਈਆ। ਕਲਜੁਗ ਕੂੜਾ ਹੋਏ ਦੂਰ, ਅੰਤ ਰਹਿਣ ਨਾ ਪਾਈਆ। ਬੀਸ ਬੀਸਾ ਕਰੇ ਮਜ਼ਬੂਰ, ਲੋਕਮਾਤ ਨਾ ਮਿਲੇ ਵਡਿਆਈਆ। ਦੁਆਰੇ ਦਰ ਹਜ਼ੂਰ, ਕੂਕ ਕੂਕ ਸੁਣਾਈਆ। ਪ੍ਰਭ ਮੇਰਾ ਨਾ ਕੋਈ ਕਸੂਰ, ਤੇਰਾ ਹੁਕਮ ਸੀਸ ਬਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸਰਨਾਈਆ। ਕਲਜੁਗ ਅੰਤਮ ਬਣੇ ਰਾਹੀ, ਰਾਹ ਨਜ਼ਰ ਕੋਇ ਨਾ ਆਇੰਦਾ। ਚਾਰੋਂ ਕੁੰਟ ਕੂੜੀ ਕਿਰਿਆ ਲੱਗੀ ਸ਼ਾਹੀ, ਦੁਰਮਤ ਮੈਲ ਨਾ ਕੋਇ ਧੁਆਇੰਦਾ। ਪੀਰ ਪੈਗ਼ੰਬਰ ਕੋਈ ਨਾ ਪਕੜੇ ਬਾਹੀਂ, ਚਾਰ ਯਾਰੀ ਸੰਗ ਨਾ ਕੋਇ ਰਖਾਇੰਦਾ। ਉਚੀ ਕੂਕ ਮਾਰੇ ਧਾਹੀਂ, ਹੋਕਾ ਇਕੋ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਆਪਣੀ ਕਲ ਧਰਾਇੰਦਾ। ਕਲਜੁਗ ਡਿਗੇ ਮੂੰਹ ਦੇ ਭਾਰ, ਫਿਰ ਸਕੇ ਨਾ ਕੋਇ ਉਠਾਈਆ। ਨੇਤਰ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਮੇਰੀ ਆਈ ਅੰਤਮ ਵਾਰ, ਮੇਰਾ ਸੰਗ ਨਾ ਕੋਇ ਨਿਭਾਈਆ। ਜਿਧਰ ਵੇਖਾਂ ਪੈਂਦੀ ਮਾਰ, ਕੂੜ ਕੂੜਾ ਡੰਕ ਰਿਹਾ ਵਜਾਈਆ। ਮੁਹੰਮਦ ਬਣਿਆ ਇਕ ਯਾਰ, ਅੰਤਮ ਬੈਠਾ ਮੁਖ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਹੁਕਮ ਰਿਹਾ ਸਮਝਾਈਆ। ਕਲਜੁਗ ਕਹੇ ਆਪਣੀ ਕੂਕ, ਕੂਕ ਕੂਕ ਜਣਾਇੰਦਾ। ਮੇਰੇ ਵਿਚ ਨਾ ਕੋਈ ਚੂਕ, ਚੁਕੰਨਾ ਹੋ ਕੇ ਸੇਵ ਕਮਾਇੰਦਾ। ਸ੍ਰਿਸ਼ਟ ਸਬਾਈ ਦਿਤੀ ਫੂਕ, ਬਣ ਭਠਿਆਲਾ ਅਗਨੀ ਲਾਇੰਦਾ। ਹਰਿ ਕਾ ਨਾਮ ਨਾ ਕੋਇ ਮਣੀਆਂ ਮੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਤਕਾਇੰਦਾ। ਕਲਜੁਗ ਕਹੇ ਸੁਣ ਮੇਰੇ ਭਗਵਾਨ, ਤੇਰੇ ਅੱਗੇ ਮੇਰੀ ਅਰਜ਼ੋਈਆ। ਸੰਮਤ ਬੀਸਾ ਵੇਖ ਮਾਰ ਧਿਆਨ, ਆਪ ਆਪਣੀ ਅੱਖ ਖੁਲ੍ਹਾਈਆ। ਮੈਂ ਤੇਰਾ ਸੁਤ ਬਲਵਾਨ, ਆਪਣਾ ਬਲ ਧਰਾਈਆ। ਸਾਬਤ ਰਹਿਣ ਨਾ ਦਿਤਾ ਕਿਸੇ ਦਾ ਈਮਾਨ, ਸ਼ਰਅ ਨਾਲ ਸ਼ਰਅ ਕਰੇ ਲੜਾਈਆ। ਸਾਧ ਸੰਤ ਕਾਮ ਕਰੋਧ ਖੋਲ੍ਹੀ ਦੁਕਾਨ, ਸਤਿ ਨਾਮ ਹੱਟ ਨਾ ਕੋਇ ਵਿਕਾਈਆ। ਕਲਮਾ ਨਬੀ ਨਾ ਕੋਇ ਕਲਾਮ, ਸਜਦਾ ਸੀਸ ਨਾ ਕੋਇ ਝੁਕਾਈਆ। ਸਾਰੇ ਬਰਦੇ ਬਣੇ ਗ਼ੁਲਾਮ, ਗ਼ਫ਼ਲਤ ਇਕੋ ਇਕ ਵਖਾਈਆ। ਤੇਰਾ ਦਿਤਾ ਸੰਦੇਸ਼ਾ ਪੈਗ਼ਾਮ, ਸਚ ਸੁਨੇਹੁੜਾ ਇਕ ਜਣਾਈਆ। ਤੂੰ ਸਾਹਿਬ ਮੇਰਾ ਅਮਾਮ, ਮੇਰੇ ਵਲ ਧਿਆਨ ਲਗਾਈਆ। ਮੈਂ ਸੇਵਾ ਕੀਤੀ ਨਿਸ਼ਕਾਮ, ਮੇਰੀ ਕੀਮਤ ਮੇਰੀ ਝੋਲੀ ਪਾਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਬਣਿਆ ਰਹਿਣ ਨਾ ਦਿਤਾ ਵਿਧਾਨ, ਸਚ ਸਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੋਂ ਦੇਣਾ ਮੈਨੂੰ ਵਰ, ਬੀਸ ਬੀਸਾ ਤੇਰਾ ਨੇੜੇ ਆਈਆ। ਸੰਮਤ ਉਨੀ ਆਇਆ ਅਖ਼ੀਰ, ਆਖ਼ਰ ਤੇਰੇ ਅੱਗੇ ਝੋਲੀ ਡਾਇੰਦਾ। ਤੂੰ ਸਾਹਿਬ ਲਾਸ਼ਰੀਕ, ਤੇਰਾ ਸ਼ਰੀਕ ਨਜ਼ਰ ਕੋਇ ਨਾ ਆਇੰਦਾ। ਤੂੰ ਸਾਹਿਬ ਕਰੇਂ ਬਖ਼ਸ਼ੀਸ਼, ਤੋਹਫ਼ਾ ਸਭ ਦੀ ਝੋਲੀ ਪਾਇੰਦਾ। ਤੇਰੀ ਪ੍ਰੀਤ ਸਦਾ ਬਾਰੀਕ, ਨੇਤਰ ਅੱਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਇੰਦਾ। ਪੁਰਖ ਅਕਾਲ ਸਿਰ ਰੱਖੇ ਹੱਥ, ਸੀਸ ਹੱਥ ਜਣਾਈਆ। ਕਰੇ ਖੇਲ ਪੁਰਖ ਸਮਰਥ, ਸਾਚਾ ਹੁਕਮ ਦਏ ਸਮਝਾਈਆ। ਪਹਿਲੀ ਚੇਤਰ ਔਣਾ

ਨੱਠ, ਸ੍ਰੀ ਭਗਵਾਨ ਜਣਾਈਆ। ਅਗਲਾ ਮਾਰਗ ਸਤਿਜੁਗ ਦੇਵੇ ਦੱਸ, ਅਗਲਾ ਲਹਿਣਾ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਆਪ ਸੁਣਾਈਆ। ਕਲਜੁਗ ਕਹੇ ਮੈਂ ਆਵਾਂਗਾ। ਸਚ ਸਚ ਸੁਣਾਵਾਂਗਾ। ਗੁਰ ਅਵਤਾਰ ਆਪ ਜਣਾਵਾਂਗਾ। ਤ੍ਰੈਗੁਣ ਮਾਇਆ ਨਾਲ ਉਠਾਵਾਂਗਾ। ਪੰਜ ਤੱਤ ਸ਼ੈਤਾਨ ਮਿਲਾਵਾਂਗਾ। ਬੇ-ਈਮਾਨ ਖੇਲ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਸਿਫ਼ਤ ਇਕ ਦ੍ਰਿੜਾਵਾਂਗਾ। ਸਾਚੇ ਦਰ ਆਊਂਗਾ। ਪਿਛਲਾ ਹਾਲ ਸੁਣਾਊਂਗਾ। ਜੋ ਕੀਤੀ ਕੱਢ ਵਖਾਊਂਗਾ। ਲੱਖ ਚੁਰਾਸੀ ਪਰਖੀ ਨੀਤੀ, ਨੀਤੀਵਾਨ ਪੰਧ ਚੁਕਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਊਂਗਾ। ਦਰ ਔਣਾ ਨਿਹਚਲ ਧਾਮ, ਹਰਿ ਦੇਵਣਹਾਰ ਵਡਿਆਈਆ। ਤੇਰੀ ਇਛਿਆ ਪੂਰੀ ਕਰੇ ਰਾਮ, ਰਮੱਯਾ ਆਪਣਾ ਭੇਵ ਖੁਲ੍ਹਾਈਆ। ਅੱਗੇ ਖੇਲ ਕਰੇ ਅਮਾਮ, ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਸਚ ਇਕ ਵਡਿਆਈਆ। ਦੁੱਖ ਰੋਗ ਦਰਦ ਮਿਟੇ ਤਾਪ, ਪੰਜ ਤੱਤ ਵਡਿਆਈਆ। ਜਨਮ ਜਨਮ ਦਾ ਉਤਰੇ ਪਾਪ, ਪਤਤ ਪੁਨੀਤ ਕਰਾਈਆ। ਜੋ ਜਨ ਸੋਹੰ ਜਪੇ ਜਾਪ, ਆਤਮ ਪਰਮਾਤਮ ਮੇਲ ਮਿਲਾਈਆ। ਦੁੱਖ ਦਲਿਦਰ ਦੇਵੇ ਕਾਟ, ਛਲ ਛਿਦਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੋਗ ਸੋਗ ਦਏ ਗਵਾਈਆ। ਪੰਜ ਤੱਤ ਜਗ ਕਾਇਆ ਰੋਗ, ਜੀਵ ਜੰਤ ਕੁਰਲਾਇੰਦਾ। ਜਿਸ ਜਨ ਸਤਿਗੁਰ ਦੇਵੇ ਨਾਮ ਚੋਗ, ਹਿਰਸ ਹਵਸ ਮਿਟਾਇੰਦਾ। ਸਾਚਾ ਦੱਸੇ ਇਕ ਜੋਗ, ਹਰਿ ਪ੍ਰੀਤੀ ਸਚ ਦ੍ਰਿੜਾਇੰਦਾ। ਕਰ ਕਿਰਪਾ ਦੇਵੇ ਦਰਸ ਅਮੋਘ, ਦੁਖੀਆਂ ਦੁੱਖ ਗਵਾਇੰਦਾ। ਆਤਮ ਪਰਮਾਤਮ ਹੋਏ ਸੰਜੋਗ, ਘਰ ਮੇਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਦੁੱਖ ਆਪ ਮਿਟਾਇੰਦਾ। ਪੰਜ ਤੱਤ ਕਾਇਆ ਤਨ ਖ਼ਾਕੀ ਮੂਲ, ਅੰਗ ਅੰਗ ਵੰਡ ਵੰਡਾਈਆ। ਸਾਚਾ ਦੱਸੇ ਇਕ ਅਸੂਲ, ਅਸਲੀਅਤ ਦਏ ਜਣਾਈਆ। ਹਰਿ ਕਾ ਨਾਉਂ ਨਾ ਜਾਣਾ ਭੂਲ, ਭੁਲਿਆਂ ਮਿਲੇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਅਇਆਂ ਦੁੱਖ ਦਰਦ ਦਏ ਗਵਾਈਆ। ਦਰ ਆਏ ਜੋ ਬਣ ਕੇ ਸੰਗਤ, ਦਰਦ ਦੁੱਖ ਗਵਾਇੰਦਾ। ਦੁੱਖ ਭੁੱਖ ਜੋ ਮੰਗੇ ਬਣ ਕੇ ਮੰਗਤ, ਮੰਗੀ ਦਾਤ ਝੋਲੀ ਪਾਇੰਦਾ। ਕਾਇਆ ਚੋਲੀ ਚੜ੍ਹੇ ਰੰਗਤ, ਰੰਗ ਇਕੋ ਇਕ ਦਰਸਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਨਾਤਾ ਤੋੜੇ ਜੇਰਜ ਅੰਡਤ, ਉਤਭੁਜ ਸੇਤਜ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਆਪਣੇ ਲੇਖੇ ਪਾਇੰਦਾ। ਦੁੱਖ ਦਰਦ ਨਾ ਮੰਗੇ ਕੋਈ ਰੋ, ਨੇਤਰ ਨੈਣ ਨਾ ਨੀਰ ਵਹਾਈਆ। ਜੋ ਜਨ ਸਤਿਗੁਰ ਚਰਨ ਜਾਵੇ ਛੋਹ, ਦਲਿਦਰ ਆਲਸ ਨਿੰਦਰਾ ਦਏ ਗਵਾਈਆ। ਨਾਮ ਜਣਾਏ ਇਕੋ ਸੋ, ਹੰ ਬ੍ਰਹਮ ਮੇਲ ਮਿਲਾਈਆ। ਦੁਰਮੱਤ ਮੈਲ ਧੋ, ਅੰਮ੍ਰਿਤ ਸੀਰ ਨੀਰ ਪਿਆਈਆ। ਅੰਮ੍ਰਿਤ ਆਤਮ ਚੋ, ਸਾਚਾ ਰਸ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਤਿਸ ਤੱਤੀ ਵਾ ਨਾ ਲਾਏ ਰਾਈਆ। ਤੱਤੀ ਵਾ ਨਾ ਲਾਏ ਅੰਗ, ਅੰਗੀਕਾਰ ਹਰਿ ਅਖਵਾਇੰਦਾ। ਮਾਣਸ ਜਨਮ ਨਾ ਹੋਏ ਭੰਗ,

ਤਨ ਮਾਟੀ ਖ਼ਾਕੀ ਲੇਖੇ ਪਾਇੰਦਾ। ਮਿਹਰਵਾਨ ਮਿਹਰ ਕਰੇ ਸੂਰਾ ਸਰਬੰਗ, ਸਿਰ ਆਪਣਾ ਹੱਥ ਟਿਕਾਇੰਦਾ। ਕੱਟਣਹਾਰਾ ਭੁੱਖ ਨੰਗ, ਭੁਖਿਆਂ ਨੰਗਿਆਂ ਘਰ ਸਾਚੇ ਆਪ ਬਹਾਇੰਦਾ। ਦੇਵਣਹਾਰਾ ਇਕ ਅਨੰਦ, ਨਿਜਾਨੰਦ ਰਸ ਚਖਾਇੰਦਾ। ਪੂਰਬ ਜਨਮ ਲੇਖਾ ਜਾਣੇ ਸੂਰਾ ਸਰਬੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸੱਚਾ ਦਾਨ, ਹਰਿਜਨ ਹਰਿ ਹਰਿ ਦੁੱਖ ਦਰਦ ਭੁੱਖ ਮਾਤਲੋਕ ਮਿਟਾਇੰਦਾ। ਨਾਮ ਦਾਨ ਦੇਵੇ ਇਤਫ਼ਾਕ, ਅੰਤ ਆਦਿ ਵੇਖ ਵਖਾਈਆ। ਦੇਵਣਹਾਰ ਸ਼ਬਦ ਨਜ਼ਾਤ, ਸਤਿਗੁਰ ਇਕੋ ਇਕ ਵਡਿਆਈਆ। ਏਥੇ ਓਥੇ ਰੱਖੇ ਪਾਤ, ਪੱਤ ਪਤਵੰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਸ ਸਰਬੰਸ ਦਏ ਵਡਿਆਈਆ। ਭੈਣ ਭਾਈ ਸਾਕ ਸੱਜਣ ਮਾਤ ਪਿਤ ਹੋਏ ਮੇਲਾ, ਹਰਿ ਮੇਲਾ ਆਪ ਕਰਾਇੰਦਾ। ਕੂੜੀ ਕਿਰਿਆ ਜੂਠਾ ਝੂਠਾ ਨਾਤਾ ਧਰਮ ਰਾਏ ਦੀ ਤੋੜੇ ਜੇਲਾ, ਸਾਚਾ ਮਾਰਗ ਇਕ ਜਣਾਇੰਦਾ। ਗੁਰਮੁਖ ਗੁਰਮੁਖ ਗੁਰਸਿਖ ਗੁਰਸਿਖ ਹਰਿਜਨ ਹਰਿਜਨ ਬਣੇ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਪ੍ਰੇਮ ਪ੍ਰੇਮ ਚਾੜ੍ਹੇ ਤੇਲਾ, ਸਗਨ ਇਕੋ ਇਕ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਬੁਧ ਡੂੰਮਣੀ ਸਭ ਦੀ ਬਾਹਰ ਕਢਾਇੰਦਾ। ਮਨ ਵਾਸਨਾ ਕੱਢੇ ਖੋਟੀ, ਕੂੜੀ ਕਿਰਿਆ ਮੇਟ ਮਿਟਾਈਆ। ਹਰਿਜਨ ਫੜੇ ਚੜ੍ਹ ਕੇ ਚੋਟੀ, ਇਕੋ ਰਾਹ ਵਖਾਈਆ। ਸਭ ਦੀ ਮੈਲ ਜਾਏ ਧੋਤੀ, ਦੁਰਮਤ ਮੈਲ ਰਹੇ ਨਾ ਰਾਈਆ। ਸੁਰਤ ਸਵਾਣੀ ਉਠਾਏ ਸੋਤੀ, ਆਲਸ ਨਿੰਦਰਾ ਦਏ ਗਵਾਈਆ। ਮੱਤ ਨਾ ਰਹੇ ਕਿਸੇ ਹੋਛੀ, ਮਨ ਚਲੇ ਨਾ ਕੋਇ ਚਤੁਰਾਈਆ। ਗਾਲ ਕੱਢੇ ਨਾ ਕੋਇ ਹੋਂਟੀ, ਬੱਤੀ ਦੰਦ ਨਾ ਕੋਇ ਲੜਾਈਆ। ਹੱਥ ਫੜੇ ਨਾ ਕੋਈ ਸੋਟੀ, ਨੇਤਰ ਨੈਣ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਬੈਠਿਆਂ ਸਭ ਨੂੰ ਦਏ ਸਮਝਾਈਆ। ਨਾਤਾ ਜੋੜੇ ਸਚ ਸਲੂਕ, ਸਚ ਸਚ ਜਣਾਇੰਦਾ। ਵੇਖਣਹਾਰਾ ਖੇਲ ਮਖ਼ਲੂਕ, ਖ਼ਾਲਕ ਆਪਣੀ ਦਇਆ ਕਮਾਇੰਦਾ। ਗੁਰਮੁਖ ਦੁਆਰੇ ਪਿਆ ਕੂਕ, ਕੂਕ ਆਪਣੀ ਝੋਲੀ ਪਾਇੰਦਾ। ਕੂੜੀ ਕਿਰਿਆ ਦੇਵੇ ਫੂਕ, ਜੋਤੀ ਅਗਨੀ ਲੰਬੂ ਲਾਇੰਦਾ। ਤੋੜੇ ਨਾ ਕੋਈ ਪੰਜ ਤੱਤ ਕਾਇਆ ਭੂਤ, ਆਪ ਆਪਣੀ ਧਾਰ ਜਣਾਇੰਦਾ। ਸ੍ਰਿਸ਼ਟ ਸਬਾਈ ਇਕੋ ਤਾਗਾ ਇਕੋ ਸੂਤ, ਇਕੋ ਡੋਰੀ ਤੰਦ ਬਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਸਚ ਮਿਲਾਇੰਦਾ।