ਪੁਸਤਕਾਲਾਭਾਗ ੧੪

੨੮ ਫੱਗਣ ੨੦੧੯ ਬਿਕਰਮੀ ਸੁਰੈਣ ਸਿੰਘ ਦੇ ਗ੍ਰਹਿ ਕਲਸਾਣੀ ਜ਼ਿਲਾ ਕਰਨਾਲ

ਹਰਿ ਭਗਤ ਵਡਿਆਈ ਧੰਨ, ਸ੍ਰੀ ਭਗਵਨ ਮੇਲ ਮਿਲਾਇੰਦਾ। ਹਰਿ ਸੰਤ ਵਡਿਆਈ ਧੰਨ, ਹਰਿ ਸਤਿਗੁਰ ਵੇਖ ਵਖਾਇੰਦਾ। ਗੁਰਮੁਖ ਵਡਿਆਈ ਧੰਨ, ਗੁਰ ਗੁਰ ਰੰਗ ਚੜ੍ਹਾਇੰਦਾ। ਗੁਰਸਿਖ ਵਡਿਆਈ ਧੰਨ, ਮਾਇਆ ਮਮਤਾ ਮੋਹ ਚੁਕਾਇੰਦਾ। ਸਤਿਗੁਰ ਵਡਿਆਈ ਧੰਨ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਨਿਰਗੁਣ ਸਰਗੁਣ ਬੇੜ੍ਹਾ ਬੰਨ੍ਹ, ਦੋ ਜਹਾਨ ਚਲਾਇੰਦਾ। ਦੇਵਣਹਾਰਾ ਨਾਮ ਧੰਨ, ਵਸਤ ਅਮੋਲਕ ਝੋਲੀ ਪਾਇੰਦਾ। ਸੁਣਾਵਣਹਾਰਾ ਰਾਗ ਕੰਨ, ਅਨਾਦੀ ਨਾਦ ਸੁਣਾਇੰਦਾ। ਚੜ੍ਹਾਵਣਹਾਰਾ ਸਾਚਾ ਚੰਦ, ਜੋਤ ਨੂਰ ਰੁਸ਼ਨਾਇੰਦਾ। ਕੱਟਣਹਾਰਾ ਲੱਖ ਚੁਰਾਸੀ ਫੰਦ, ਆਵਣ ਜਾਵਣ ਗੇੜ ਕਟਾਇੰਦਾ। ਦੇਵਣਹਾਰਾ ਸਚ ਅਨੰਦ, ਅੰਮ੍ਰਿਤ ਆਤਮ ਰਸ ਚਖਾਇੰਦਾ । ਕਰਨਹਾਰਾ ਪੰਚ ਵਿਕਾਰਾ

ਖੰਡ ਖੰਡ, ਖੰਡਾ ਖੜਗ ਨਾਮ ਉਠਾਇੰਦਾ। ਨਾਤਾ ਤੋੜਨਹਾਰਾ ਜਗਤ ਦੁਹਾਗਣ ਰੰਡ, ਕੰਤ ਸੁਹਾਗੀ ਇਕ ਮਿਲਾਇੰਦਾ। ਸੁਣਾਵਣਹਾਰਾ ਸਾਚਾ ਛੰਦ, ਜੁਗ ਚੌਕੜੀ ਸੋਹੰ ਢੋਲਾ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਧੰਨ ਵਡਿਆਈ ਭਗਤ ਭਗਵਾਨ, ਹਰਿ ਆਪਣਾ ਖੇਲ ਕਰਾਈਆ। ਧੰਨ ਵਡਿਆਈ ਸੰਤ ਸੁਜਾਨ, ਸਤਿਗੁਰ ਮੇਲਾ ਸਹਿਜ ਸੁਭਾਈਆ। ਧੰਨ ਵਡਿਆਈ ਗੁਰਮੁਖ ਸੱਜਣ ਚਤੁਰ ਸੁਜਾਨ, ਪ੍ਰਭ ਮੇਲੇ ਥਾਉਂ ਥਾਈਂਆ। ਧੰਨ ਵਡਿਆਈ ਗੁਰਸਿਖ ਮਹਾਨ, ਗੁਰ ਗੁਰ ਆਪਣੀ ਗੋਦ ਉਠਾਈਆ। ਧੰਨ ਵਡਿਆਈ ਸਤਿਗੁਰ ਦੇਵੇ ਦਾਨ, ਵਸਤ ਅਨਮੰਗੀ ਝੋਲੀ ਪਾਈਆ। ਧੰਨ ਵਡਿਆਈ ਸਤਿਗੁਰ ਸਚ ਵਖਾਏ ਇਕ ਨਿਸ਼ਾਨ, ਸ਼ਬਦ ਅਗੰਮ ਚਲਾਈਆ। ਧੰਨ ਵਡਿਆਈ ਸਤਿਗੁਰ ਏਥੇ ਓਥੇ ਦੇਵੇ ਮਾਣ, ਦਰਗਹਿ ਸਾਚੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਭਗਤ ਜਨ ਵਡਿਆਈ ਧੰਨ, ਧੰਨ ਹਰਿ ਨਾਮਾ ਪਾਇਆ। ਸੰਤ ਜਨ ਵਡਿਆਈ ਧੰਨ, ਨੇਤਰ ਲੋਚਣ ਨੈਣ ਖੁਲ੍ਹਾਇਆ। ਗੁਰਮੁਖ ਵਡਿਆਈ ਧੰਨ, ਗੁਰ ਸਤਿਗੁਰ ਇਕ ਮਿਲਾਇਆ। ਗੁਰਸਿਖ ਵਡਿਆਈ ਧੰਨ, ਹਉਂਮੇ ਦੁੱਖ ਗਵਾਇਆ। ਸੋ ਪੁਰਖ ਨਿਰੰਜਣ ਵਡਿਆਈ ਧੰਨ, ਨਿਰਗੁਣ ਸਰਗੁਣ ਵੇਖਣ ਆਇਆ। ਹਰਿ ਪੁਰਖ ਨਿਰੰਜਣ ਵਡਿਆਈ ਧੰਨ, ਮਾਇਆ ਮਮਤਾ ਮੋਹ ਮਿਟਾਇਆ। ਏਕੰਕਾਰਾ ਵਡਿਆਈ ਧੰਨ, ਵਸਤ ਅਮੋਲਕ ਰਿਹਾ ਵਰਤਾਇਆ। ਆਦਿ ਨਿਰੰਜਣ ਵਡਿਆਈ ਧੰਨ, ਜੋਤ ਨਿਰੰਜਣ ਕਰੇ ਰੁਸ਼ਨਾਇਆ। ਅਬਿਨਾਸ਼ੀ ਕਰਤਾ ਵਡਿਆਈ ਧੰਨ, ਦੁੱਖ ਦਰਦ ਭੈ ਭੰਜਨ ਵੇਖ ਵਖਾਇਆ। ਸ੍ਰੀ ਭਗਵਾਨ ਵਡਿਆਈ ਧੰਨ, ਚਰਨ ਧੂੜ ਮਜਨ ਇਕ ਕਰਾਇਆ। ਪਾਰਬ੍ਰਹਮ ਵਡਿਆਈ ਧੰਨ, ਭੇਵ ਅਭੇਦਾ ਦਏ ਖੁਲ੍ਹਾਇਆ। ਬ੍ਰਹਮ ਵਡਿਆਈ ਧੰਨ, ਆਪ ਆਪਣਾ ਪਰਦਾ ਲਾਹਿਆ। ਆਤਮ ਵਡਿਆਈ ਧੰਨ, ਪਰਮਾਤਮ ਖੇਲ ਰਚਾਇਆ। ਸ਼ਬਦ ਅਨਾਦ ਵਡਿਆਈ ਧੰਨ, ਘਰ ਘਰ ਰਾਗ ਅਲਾਇਆ। ਅੰਮ੍ਰਿਤ ਜਾਮ ਵਡਿਆਈ ਧੰਨ, ਨਿਝਰ ਝਿਰਨਾ ਸਤਿ ਝਿਰਾਇਆ। ਸਾਚੇ ਮੰਦਰ ਵਡਿਆਈ ਧੰਨ, ਜਿਸ ਦਰ ਸਾਹਿਬ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੱਜਣ ਵੇਖ ਵਖਾਇਆ। ਭਗਤ ਵਡਿਆਈ ਧੰਨ, ਹਰਿ ਪਾਇਆ ਗੁਣੀ ਗਹੀਰ। ਸੰਤ ਵਡਿਆਈ ਧੰਨ, ਪਾਇਆ ਗਹਿਰ ਗੰਭੀਰ। ਸੰਤ ਵਡਿਆਈ ਧੰਨ, ਸਾਂਤ ਹੋਇਆ ਸਰੀਰ। ਗੁਰਮੁਖ ਵਡਿਆਈ ਧੰਨ, ਅੰਮ੍ਰਿਤ ਮਿਲਿਆ ਠਾਂਡਾ ਸੀਰ। ਗੁਰਸਿਖ ਵਡਿਆਈ ਧੰਨ, ਨਾਤਾ ਤੁਟਾ ਪੀਰ ਫ਼ਕੀਰ। ਅਬਿਨਾਸ਼ੀ ਕਰਤਾ ਵਡਿਆਈ ਧੰਨ, ਦੋ ਜਹਾਨਾਂ ਪੈਂਡਾ ਆਇਆ ਚੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਧੀਰ। ਭਗਤ ਜਨਾਂ ਵਡਿਆਈ ਵਡ, ਸੋ ਪੁਰਖ ਨਿਰੰਜਣ ਆਪ ਵਡਿਆਇੰਦਾ। ਸੰਤ ਸੁਹੇਲੇ ਸਾਹਿਬ ਸੱਦ, ਸਤਿਗੁਰ ਆਪਣਾ ਰੰਗ ਵਖਾਇੰਦਾ। ਗੁਰਮੁਖਾਂ ਧਾਰ ਅਨਾਦੀ ਨਦ, ਧੁਰ ਦਾ ਮੰਤਰ ਨਾਮ ਜਣਾਇੰਦਾ। ਗੁਰਸਿਖਾਂ ਦੇਵੇ ਸਚ ਸੁਆਦ, ਰਸ ਫ਼ਿਕਾ ਨਜ਼ਰ ਕੋਇ ਨਾ ਆਇੰਦਾ। ਲੱਖ ਚੁਰਾਸੀ ਵਿਚੋਂ ਲਾਧ, ਜੀਵਣ ਜੁਗਤ ਆਪ ਜਣਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਹਉਂਮੇ ਰੋਗ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਵੇਖ ਵਖਾਇੰਦਾ। ਭਗਤ ਵਡਿਆਈ ਭਗਤੀ ਏਕ, ਏਕ ਏਕ ਦ੍ਰਿੜਾਈਆ। ਸੰਤ ਸਾਚੇ ਸਾਚੀ ਟੇਕ, ਪਾਰਬ੍ਰਹਮ ਸਰਨਾਈਆ। ਗੁਰਮੁਖਾਂ

ਕਰੇ ਬੁਧ ਬਬੇਕ, ਬਬੇਕੀ ਆਪਣਾ ਰੰਗ ਰੰਗਾਈਆ। ਗੁਰਸਿਖ ਨਾ ਲਾਏ ਸੇਕ, ਤ੍ਰੈਗੁਣ ਮਾਇਆ ਪੋਹ ਨਾ ਸਕੇ ਰਾਈਆ। ਤ੍ਰੈਗੁਣ ਮਾਇਆ ਆਪੇ ਰਹਿਤ, ਅਜੂਨੀ ਰਹਿਤ ਵਡ ਵਡਿਆਈਆ। ਆਤਮ ਪਰਮਾਤਮ ਲਏ ਵੇਖ, ਕਾਇਆ ਮੰਦਰ ਪਰਦਾ ਆਪ ਚੁਕਾਈਆ। ਨਜ਼ਰੀ ਆਏ ਨੇਤਨ ਨੇਤ, ਨਿਜ ਘਰ ਬੈਠਾ ਆਸਣ ਲਾਈਆ। ਸ਼ਬਦ ਅਗੰਮ ਜਣਾਏ ਭੇਤ, ਭੇਵ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਭਗਤ ਭਗਵਾਨ ਰੱਖੇ ਯਾਦ, ਆਦਿ ਜੁਗਾਦਿ ਭੁਲ ਨਾ ਜਾਇੰਦਾ। ਸਾਚੇ ਸੰਤ ਸੁਣ ਫਰਿਆਦ, ਬੇਪਰਵਾਹ ਫੇਰਾ ਪਾਇੰਦਾ। ਗੁਰਮੁਖਾਂ ਦੇਵੇ ਆਪਣੀ ਦਾਦ, ਵਸਤ ਅਮੋਲਕ ਝੋਲੀ ਪਾਇੰਦਾ। ਗੁਰਸਿਖਾਂ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਇੰਦਾ। ਨਾਮ ਲਗਾਏ ਅਗੰਮ ਆਵਾਜ਼, ਜਗਤ ਸੁਤਿਆਂ ਆਪ ਜਗਾਇੰਦਾ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਰਚ ਰਚ ਕਾਜ, ਈਸ਼ ਜੀਵ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਭਗਤ ਭਗਵਾਨ ਇਕੋ ਜੋਗ, ਜੁਗੀਸ਼ਰ ਆਪ ਜਣਾਈਆ। ਸੰਤ ਸਤਿਗੁਰ ਇਕ ਸੰਜੋਗ, ਧੁਰ ਸੰਜੋਗੀ ਮੇਲ ਮਿਲਾਈਆ। ਗੁਰਮੁਖ ਗੁਰ ਗੁਰ ਜਗਾਏ ਜੋਤ, ਨੂਰ ਨੂਰ ਰੁਸ਼ਨਾਈਆ। ਗੁਰਸਿਖਾਂ ਦੇਵੇ ਨਾਮ ਚੋਗ, ਸੋਹੰ ਹੰਸਾ ਮਾਣਕ ਮੋਤੀ ਆਪ ਵਖਾਈਆ। ਜਨਮ ਕਰਮ ਦਾ ਕੱਟੇ ਰੋਗ, ਹਉਂਮੇ ਹੰਗਤਾ ਗੜ੍ਹ ਤੁੜਾਈਆ। ਲੱਖ ਚੁਰਾਸੀ ਨਾਤਾ ਤੁਟੇ ਵਿਜੋਗ, ਮਾਇਆ ਮਮਤਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਉਠਾਈਆ। ਭਗਤ ਭਗਵਾਨ ਇਕੋ ਆਸ, ਆਸਾਵੰਦ ਇਕ ਅਖਵਾਇੰਦਾ। ਸੰਤ ਸੱਜਣ ਵਸੇ ਪਾਸ, ਸਾਹਿਬ ਸਤਿਗੁਰ ਵੇਖ ਵਖਾਇੰਦਾ। ਗੁਰਮੁਖ ਕਦੇ ਨਾ ਹੋਏ ਉਦਾਸ, ਜਗਤ ਤ੍ਰਿਸ਼ਨਾ ਭੁੱਖ ਮਿਟਾਇੰਦਾ। ਗੁਰਸਿਖ ਕਾਇਆ ਮੰਡਲ ਅੰਦਰ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਦੀਨ ਦਿਆਲ ਵਸੇ ਸਾਥ, ਸਗਲਾ ਸਾਥੀ ਇਕ ਅਖਵਾਇੰਦਾ। ਇਕੋ ਹੁਜਰਾ ਇਕ ਮਹਿਰਾਬ, ਇਸ਼ਟ ਦੇਵ ਇਕ ਅਖਵਾਇੰਦਾ। ਇਕੋ ਕਿਨਾਰਾ ਇਕੋ ਤੱਟ, ਇਕੋ ਪੁਰਖ ਅਕਾਲ ਸਦਾ ਸਮਰਥ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਾਏ ਨੱਥ, ਨਾਮ ਡੋਰੀ ਹੱਥ ਉਠਾਇੰਦਾ। ਬੀਸ ਇਕੀਸਾ ਜਗਦੀਸ ਮਾਰਗ ਦੇਵੇ ਦੱਸ, ਭੇਵ ਅਭੇਦਾ ਅਛਲ ਅਛੇਦਾ ਆਪ ਖੁਲ੍ਹਾਇੰਦਾ। ਦੋ ਜਹਾਨਾਂ ਸ੍ਰੀ ਭਗਵਾਨਾ ਪੰਧ ਮੁਕਾਏ ਨੱਸ ਨੱਸ, ਨਿਰਗੁਣ ਨਿਰਵੈਰ ਸਰਗੁਣ ਆਪਣੀ ਕਾਰ ਕਮਾਇੰਦਾ। ਭਗਤ ਭਗਵਾਨ ਮਾਰਗ ਦੱਸ, ਸਾਚੇ ਰਾਹ ਆਪੇ ਪਾਇੰਦਾ। ਸੰਤਾਂ ਅੰਤਰ ਆਪੇ ਵਸ, ਪਰਦਾ ਦਵੈਤ ਆਪ ਚੁਕਾਇੰਦਾ। ਗੁਰਮੁਖਾਂ ਦੇਵੇ ਅੰਮ੍ਰਿਤ ਰਸ, ਰਸ ਇਕੋ ਇਕ ਪਰਗਟਾਇੰਦਾ। ਗੁਰਸਿਖਾਂ ਮੇਲਾ ਹੱਸ ਹੱਸ, ਗ੍ਰਹਿ ਗ੍ਰਹਿ ਮੰਦਰ ਫੋਲ ਫੁਲਾਇੰਦਾ। ਸ੍ਰੀ ਭਗਵਾਨ ਸਾਹਿਬ ਸੁਲਤਾਨ ਵਾਲੀ ਦੋ ਜਹਾਨ ਗਾਏ ਜਸ, ਜਸ ਵੇਦ ਪੁਰਾਨ ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਭਗਤ ਭਗਵਾਨ ਇਕੋ ਓਟ, ਏਕਾ ਘਰ ਵੱਜੇ ਵਧਾਈਆ। ਸੰਤ ਸਾਜਣ ਇਕੋ ਚੋਟ, ਪਰਮ ਪੁਰਖ ਆਪ ਲਗਾਈਆ। ਗੁਰਮੁਖ ਗੁਰ ਗੁਰ ਇਕ ਸਲੋਕ, ਸੋਹਲਾ ਇਕੋ ਇਕ ਜਣਾਈਆ। ਗੁਰਸਿਖ ਮਿਲੇ ਏਕਾ ਮੋਖ, ਮੁਕਤੀ ਚਰਨਾਂ ਹੇਠ ਦਬਾਈਆ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਗ਼ਮ ਨਾ ਕੋਇ ਰਖਾਈਆ। ਇਕ ਚੁਗਾਏ ਸਾਚੀ ਚੋਗ,

ਆਹਲਣਿਉਂ ਡਿਗੇ ਬੋਟ ਆਪ ਉਠਾਈਆ। ਦੇਵੇਂ ਦਰਸ ਘਰ ਘਰ ਆਪ ਅਮੋਘ, ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣੀ ਦਇਆ ਕਮਾਈਆ। ਸਤਿਜੁਗ ਦਾ ਸਾਚਾ ਜੋਗ, ਸਾਹਿਬ ਸਤਿਗੁਰ ਇਕ ਸਮਝਾਈਆ। ਆਤਮ ਪਰਮਾਤਮ ਸਚ ਸਿੰਘਾਸਣ ਭੋਗੇ ਏਕਾ ਭੋਗ, ਭਸਮੜ ਆਪਣੀ ਕਾਰ ਕਮਾਈਆ। ਰਾਹ ਤੱਕਣ ਚੌਦਾਂ ਲੋਕ, ਚੌਦਾਂ ਤਬਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦੇਵਣਹਾਰ ਵਡਿਆਈਆ। ਭਗਤ ਭਗਵਾਨ ਇਕ ਦਰਵਾਜ਼ਾ, ਦਰ ਇਕੋ ਇਕ ਵਖਾਇੰਦਾ। ਸੰਤ ਸਾਜਣ ਮਿਲੇ ਗ਼ਰੀਬ ਨਿਵਾਜ਼ਾ, ਮਿਹਰਬਾਨ ਮਿਹਰਬਾਨ ਆਪਣਾ ਫੇਰਾ ਪਾਇੰਦਾ। ਗੁਰਮੁਖਾਂ ਗੁਰ ਸਤਿਗੁਰ ਵਖਾਏ ਖੇਲ ਤਮਾਸ਼ਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਗੁਰਸਿਖਾਂ ਪੂਰੀ ਕਰੇ ਆਸਾ, ਨਿਰਾਸਾ ਕੋਇ ਰਹਿਣ ਨਾ ਪਾਇੰਦਾ। ਪਹਿਲੋਂ ਬਣਿਆ ਪਰਮ ਪੁਰਖ ਦਾ ਦਾਸਾ, ਕਲਜੁਗ ਅੰਤਮ ਹਰਿਜਨ ਸਾਚੇ ਵੇਖ ਵਖਾਇੰਦਾ। ਨਾਤਾ ਤੋੜ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਡੇਰਾ ਢਾਹਿੰਦਾ। ਨਿਰਧਨ ਦੇਵੇ ਸੱਚਾ ਸਾਥਾ, ਸਰਧਨ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਤਿਗੁਰ ਵੇਖ ਵਖਾਇੰਦਾ। ਭਗਤ ਭਗਵਾਨ ਇਕੋ ਲਹਿਰ, ਲਹਿਰ ਲਹਿਰ ਵਿਚ ਮਿਲਾਈਆ। ਸੰਤ ਸਾਜਣ ਇਕੋ ਬਹਿਰ, ਤਰਜ਼ ਤਾਲ ਤਲਵਾੜਾ ਨਾ ਕੋਇ ਵਖਾਈਆ। ਗੁਰਮੁਖ ਗੁਰ ਗੁਰ ਕਰੇ ਮਿਹਰ, ਮਿਹਰ ਨਜ਼ਰ ਉਠਾਈਆ। ਗੁਰਸਿਖ ਸੱਜਣ ਲਿਆਏ ਘੇਰ, ਨਵ ਖੰਡ ਪ੍ਰਿਥਮੀ ਵੇਖ ਵਖਾਈਆ। ਮੇਲ ਮਿਲਾਵਾ ਹਰਿ ਸ਼ਬਦੀ ਸ਼ੇਰ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਦੇਵੇ ਭੇੜ, ਨਵ ਨੌਂ ਫਿਰੇ ਦੁਹਾਈਆ। ਕੂੜੀ ਕਿਰਿਆ ਜੜ੍ਹ ਦੇਵੇ ਉਖੇੜ, ਲੋਕਮਾਤ ਬੂਟਾ ਨਜ਼ਰ ਕੋਇ ਨਾ ਆਈਆ। ਨਾ ਕੋਈ ਜ਼ਬਰ ਨਾ ਕੋਈ ਜ਼ੇਰ, ਜ਼ੇਰ ਜ਼ਬਰ ਲੇਖੇ ਲੇਖ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਸਿਖ ਇਕੋ ਇਕ ਵਡਿਆਈਆ। ਭਗਤ ਭਗਵਾਨ ਇਕੋ ਮੰਦਰ, ਮੰਦਰ ਸਾਚਾ ਸਚ ਸੁਹਾਇੰਦਾ। ਸੰਤ ਸਾਜਣ ਤੋੜੇ ਜੰਦਰ, ਬਜ਼ਰ ਕਪਾਟੀ ਕੁੰਡਾ ਲਾਹਿੰਦਾ। ਗੁਰਮੁਖ ਗੁਰ ਗੁਰ ਮੇਟੇ ਅੰਧੇਰਾ ਅੰਧੇਰ ਕੰਧਰ, ਨੂਰ ਨੁਰਾਨਾ ਚੰਦ ਚੜ੍ਹਾਇੰਦਾ। ਗੁਰਸਿਖ ਗੁਰ ਸਤਿਗੁਰ ਤੋੜੇ ਜੰਦਰ, ਬਜਰ ਕਪਾਟੀ ਕੁੰਡਾ ਲਾਹਿੰਦਾ। ਦੋ ਜਹਾਨ ਵਖਾਏ ਖੰਡਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਰੰਗ ਰੰਗਾਇੰਦਾ। ਭਗਤ ਭਗਵਾਨ ਇਕੋ ਰੰਗ, ਰੰਗ ਰੰਗੀਲਾ ਆਪ ਰੰਗਾਈਆ। ਸੰਤ ਸਾਜਣ ਸਾਚੀ ਸੇਜ ਪਲੰਘ, ਪਾਵਾ ਚੂਲ ਨਾ ਕੋਇ ਰਖਾਈਆ। ਗੁਰਮੁਖਾਂ ਘਰ ਘਰ ਸੁਣਾਏ ਮਰਦੰਗ, ਤਾਰ ਸਤਾਰ ਨਾ ਕੋਇ ਹਿਲਾਈਆ। ਗੁਰਸਿਖਾਂ ਦਰ ਦਰਵਾਜ਼ਾ ਜਾਏ ਲੰਘ, ਨਿਰਗੁਣ ਆਪਣਾ ਫੇਰਾ ਪਾਈਆ। ਗੀਤ ਗੋਬਿੰਦ ਸੁਣਾਏ ਸੁਹਾਗੀ ਛੰਦ, ਸੋਹੰ ਅੱਖਰ ਕਰ ਪੜ੍ਹਾਈਆ। ਜਨਮ ਕਰਮ ਦਾ ਤੁਟੇ ਫੰਦ, ਪੂਰਬ ਲੇਖਾ ਰਹੇ ਨਾ ਰਾਈਆ। ਆਤਮ ਪਰਮਾਤਮ ਦੇਵੇ ਅਨੰਦ, ਅਨੰਦ ਇਕੋ ਇਕ ਦਰਸਾਈਆ। ਜੋਤ ਨਿਰੰਜਣ ਚੜ੍ਹੇ ਚੰਦ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਏਥੇ ਓਥੇ ਦੋ ਜਹਾਨ ਮੁੱਕੇ ਪੰਧ, ਅੱਧਵਿਚਕਾਰ ਨਾ ਕੋਇ ਅਟਕਾਈਆ। ਨਜ਼ਰੀ ਆਏ ਦੁਆਰ ਸਚਖੰਡ, ਜਿਸ ਘਰ ਵਸੇ ਬੇਪਰਵਾਹੀਆ । ਓਥੇ ਨਾ ਕੋਈ ਸੂਰਜ ਚੰਦ, ਜ਼ਾਤ ਪਾਤ ਦੀਨ ਮਜ਼੍ਹਬ ਨਾ ਕੋਇ ਰਖਾਈਆ। ਸਾਹਿਬ ਸਤਿਗੁਰ ਬੈਠਾ ਬਖ਼ਸ਼ੰਦ, ਬਖ਼ਸ਼ਿਸ਼ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰ ਵਡਿਆਈਆ। ਭਗਤ ਭਗਵਾਨ ਇਕੋ ਰਾਸ, ਨੂਰ ਇਕੋ ਇਕ ਜਣਾਇੰਦਾ।

ਸੰਤ ਸਾਜਣ ਇਕੋ ਸਾਥ, ਹਰਿ ਸਗਲਾ ਸੰਗ ਨਿਭਾਇੰਦਾ। ਗੁਰਮੁਖ ਗੁਰ ਗੁਰ ਇਕੋ ਗਾਥ, ਢੋਲਾ ਆਪ ਅਲਾਇੰਦਾ। ਗੁਰਸਿਖ ਗੁਰ ਹੋਏ ਦਾਸ, ਬਣ ਦਾਸੀ ਦਾਸ ਸੇਵ ਕਮਾਇੰਦਾ। ਆਦਿ ਜੁਗਾਦੀ ਖੇਲ ਤਮਾਸ਼, ਜੁਗ ਕਰਤਾ ਵੇਖ ਵਖਾਇੰਦਾ। ਸਾਚਾ ਬੰਨ੍ਹਣਹਾਰਾ ਨਾਤ, ਨਾਤਾ ਇਕੋ ਇਕ ਜਣਾਇੰਦਾ। ਪੁਛਣਹਾਰਾ ਵਾਤ, ਬੇਨਜ਼ੀਰ ਸ਼ਾਹ ਹਕੀਰ ਵੇਖ ਵਖਾਇੰਦਾ। ਉਤਮ ਰੱਖੇ ਇਕੋ ਜ਼ਾਤ, ਵਰਨ ਗੋਤ ਵੰਡ ਨਾ ਕੋਇ ਵੰਡਾਇੰਦਾ। ਮੇਟਣਹਾਰ ਅੰਧੇਰੀ ਰਾਤ, ਅੰਧ ਅੰਧੇਰ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਭਗਤ ਭਗਵਾਨ ਦੱਸੇ ਰਾਹ, ਰਾਹ ਇਕੋ ਇਕ ਜਣਾਈਆ। ਸੰਤ ਸਾਜਣ ਸਚ ਮਲਾਹ, ਮਾਰਗ ਸਚ ਦਏ ਦ੍ਰਿੜਾਈਆ। ਗੁਰਮੁਖ ਗੁਰ ਗੁਰ ਜਪਾਏ ਨਾਂ, ਨਾਉਂ ਨਿਰੰਕਾਰਾ ਆਪ ਸਮਝਾਈਆ। ਗੁਰਸਿਖਾਂ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤ ਕਰੇ ਨਿਆਂ, ਆਦਲ ਇਕੋ ਫੇਰਾ ਪਾਈਆ। ਲੱਖ ਚੁਰਾਸੀ ਵੇਖੇ ਥਾਉਂ ਥਾਂ, ਨੌਂ ਖੰਡ ਪ੍ਰਿਥਮੀ ਸੱਤ ਦੀਪ ਫੜ ਬਾਹੋਂ ਲਏ ਉਠਾਈਆ। ਕਲਜੁਗ ਜੀਵ ਜਗਤ ਹੋਏ ਕਾਂ, ਬੁੱਧੀ ਕਾਗ ਵਾਂਗ ਕੁਰਲਾਈਆ। ਨਾਤਾ ਤੁਟਾ ਪੁਤਰਾਂ ਮਾਂ, ਪਿਤਾ ਪੂਤ ਨਾ ਕੋਇ ਵਡਿਆਈਆ। ਨਾਰ ਕੰਤ ਨਾ ਰਹੀ ਹੰਢਾ, ਵਿਧਵਾ ਰੂਪ ਬਣੀ ਲੋਕਾਈਆ। ਗੁਰ ਕਾ ਢੋਲਾ ਕੋਈ ਨਾ ਲਏ ਗਾ, ਹਰਿ ਕਾ ਗੀਤ ਨਾ ਕੋਇ ਅਲਾਈਆ। ਮਾਇਆ ਮਮਤਾ ਹੋਈ ਹਲਕਾ, ਘਰ ਘਰ ਆਪਣਾ ਡੌਰੂ ਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਲਏ ਤਰਾਈਆ। ਭਗਤ ਭਗਵਾਨ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਸੰਤ ਸਾਜਣ ਠਾਂਡਾ ਸੀਤ, ਅਗਨੀ ਤੱਤ ਨਾ ਕੋਇ ਤਪਾਇੰਦਾ। ਗੁਰਮੁਖ ਗਾਏ ਗੋਬਿੰਦ ਗੀਤ, ਦੂਜਾ ਰਾਗ ਨਾ ਕੋਇ ਅਲਾਇੰਦਾ। ਗੁਰਸਿਖ ਰੱਖੇ ਸਚ ਪ੍ਰੀਤ, ਗੁਰ ਨਾਤਾ ਜੋੜ ਜੁੜ੍ਹਾਇੰਦਾ। ਸਤਿ ਸਤਿਵਾਦੀ ਸਾਚੀ ਰੀਤ, ਸਤਿ ਪੁਰਖ ਨਿਰੰਜਣ ਆਪ ਸਮਝਾਇੰਦਾ। ਘਰ ਕਾਇਆ ਕਾਅਬਾ ਮੰਦਰ ਮਸੀਤ, ਮਸਲਾ ਹੱਕ ਹੱਕ ਦ੍ਰਿੜਾਇੰਦਾ। ਪਰਖਣਹਾਰਾ ਸਾਚੀ ਨੀਤ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਕਰੇ ਕਰਾਏ ਪਤਤ ਪੁਨੀਤ, ਪੱਤਤ ਉਧਾਰਨ ਵੇਖ ਵਖਾਇੰਦਾ। ਲੇਖਾ ਜਾਣ ਹਸਤ ਕੀਟ, ਊਚ ਨੀਚ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਇਕੋ ਘਰ ਵਖਾਇੰਦਾ। ਇਕੋ ਘਰ ਸਚ ਮਹੱਲਾ, ਸੋ ਪੁਰਖ ਨਿਰੰਜਣ ਆਪ ਵਖਾਈਆ। ਜਿਸ ਘਰ ਵਸੇ ਇਕ ਇਕੱਲਾ, ਹਰਿ ਪੁਰਖ ਨਿਰੰਜਣ ਡੇਰਾ ਲਾਈਆ। ਨਿਰਗੁਣ ਜੋਤ ਦੀਪਕ ਬਲਾ, ਏਕੰਕਾਰ ਆਦਿ ਨਿਰੰਜਣ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਫੜਾਏ ਸੱਚਾ ਪੱਲਾ, ਅਬਿਨਾਸ਼ੀ ਕਰਤਾ ਆਪਣਾ ਬੰਧਨ ਪਾਈਆ। ਪਾਰਬ੍ਰਹਮ ਬ੍ਰਹਮ ਸਚ ਸੰਦੇਸ਼ ਘੱਲਾ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਇਕ ਦ੍ਰਿੜਾਈਆ। ਨਵ ਖੰਡ ਪ੍ਰਿਥਮੀ ਸੱਤ ਦੀਪ ਅੰਤਮ ਬੋਲੇ ਇਕੋ ਹੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰਿ ਹਰਿ ਆਪਣੇ ਲੇਖੇ ਲਾਈਆ। ਭਗਤ ਭਗਵਾਨ ਲਾਏ ਲੇਖੇ, ਲੇਖਾ ਆਪਣੇ ਹੱਥ ਰਖਾਇੰਦਾ। ਸਾਚੇ ਸੰਤਾਂ ਕੱਢੇ ਭਰਮ ਭੁਲੇਖੇ, ਭਾਂਡਾ ਭਰਮ ਭੌ ਭੰਨਾਇੰਦਾ। ਗੁਰਮੁਖਾਂ ਸਦਾ ਰੱਖੇ ਚੇਤੇ, ਚੇਤਨ ਆਪਣਾ ਰੰਗ ਰੰਗਾਇੰਦਾ। ਗੁਰਸਿਖਾਂ ਕਰੇ ਇਕੋ ਹੇਤੇ, ਹਿਤਕਾਰੀ ਫੇਰਾ ਪਾਇੰਦਾ। ਅੱਗੇ ਮੰਗੇ ਨਾ ਕੋਈ ਲੇਖੇ, ਰਾਏ ਧਰਮ ਨੈਣ ਸ਼ਰਮਾਇੰਦਾ। ਮਿਲਿਆ ਮੇਲ ਪਾਰਬ੍ਰਹਮ ਬ੍ਰਹਮ ਪਿਤਾ ਪੂਤ ਬੇਟੇ, ਆਪ ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ

ਘਰ ਸਾਚਾ ਵੇਖ ਵਖਾਇੰਦਾ। ਭਗਤ ਭਗਵਾਨ ਆਸਾ ਪੂਰੀ, ਪੂਰਨ ਆਸਾ ਆਪ ਕਰਾਈਆ । ਸੰਤ ਸਾਜਣ ਸਤਿ ਸਰੂਰੀ, ਸਾਹਿਬ ਸਤਿਗੁਰ ਆਪ ਚੜ੍ਹਾਈਆ। ਗੁਰਮੁਖਾਂ ਦੇਵੇ ਇਕੋ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ। ਗੁਰਸਿਖਾਂ ਬਖ਼ਸ਼ੇ ਮਸਤਕ ਧੂੜੀ, ਟਿੱਕਾ ਆਪਣੇ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਕਰ ਕਰ ਮੇਲੇ ਗੁਰੂ ਗੁਰ ਚੇਲੇ ਆਪਣੇ ਰੰਗ ਰੰਗਾਈਆ। ਜਿਸ ਜਨ ਨਾਮ ਰੰਗਣ ਦੇਵੇ ਚਾੜ੍ਹ, ਪ੍ਰਭ ਆਪਣੀ ਦਇਆ ਕਮਾਈਆ। ਤਿਸ ਸਚ ਗ੍ਰਹਿ ਮੰਦਰ ਦੇਵੇ ਵਾੜ, ਬੰਦ ਕਿਵਾੜੀ ਕੁੰਡਾ ਲਾਹੀਆ। ਕਰ ਪ੍ਰਕਾਸ਼ ਬਹੱਤਰ ਨਾੜ, ਨੂਰ ਨੂਰ ਦਏ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਗੁਰਮੁਖ ਰੰਗ ਚੜ੍ਹਾਈਆ। ਗੁਰਸਿਖ ਗੁਰਮੁਖ ਇਕੋ ਘਰ, ਸੰਤ ਭਗਵੰਤ ਆਪ ਜਣਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਦੇਵੇ ਵਰ, ਵਰ ਦਾਤਾ ਇਕ ਅਖਵਾਇੰਦਾ। ਅਗਲਾ ਪਿਛਲਾ ਚੁਕਾਏ ਡਰ, ਭੈ ਭੌ ਨਾ ਕੋਇ ਰਖਾਇੰਦਾ। ਕਿਰਪਾ ਨਿਧਾਨ ਠਾਕਰ ਸੁਆਮੀ ਬਾਹੋਂ ਫੜ, ਆਪ ਆਪਣੇ ਗਲੇ ਲਗਾਇੰਦਾ। ਸੋਹੰ ਅੱਖਰ ਕਲਜੁਗ ਅੰਤਮ ਜੋ ਜਨ ਜਾਏ ਪੜ੍ਹ, ਜਨਮ ਮਰਨ ਵਿਚ ਨਾ ਆਇੰਦਾ। ਨਾਤਾ ਤੁਟੇ ਸੀਸ ਧੜ, ਪੰਜ ਤੱਤ ਨਾ ਕੋਇ ਵਖਾਇੰਦਾ। ਸ੍ਰੀ ਭਗਵਾਨ ਹੋ ਮਿਹਰਬਾਨ ਆਤਮ ਬੰਨ੍ਹੇ ਆਪਣੇ ਲੜ, ਪਰਮਾਤਮ ਆਪਣੀ ਗੰਢ ਪਵਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਰਸ ਦਖਾਏ ਅੱਗੇ ਖੜ੍ਹ, ਸਵਛ ਸਰੂਪੀ ਅਨਰੰਗ ਰੂਪੀ ਭੂਪਤ ਭੂਪੀ ਆਪਣਾ ਫੇਰਾ ਪਾਇੰਦਾ।

੨੮ ਫੱਗਣ ੨੦੧੯ ਬਿਕਰਮੀ ਸਵਰਨ ਸਿੰਘ ਦੇ ਗ੍ਰਹਿ ਬਰਕਤ ਪੁਰ ਜ਼ਿਲਾ ਅੰਬਾਲਾ

ਪਾਰਸ ਮੇਲਾ ਸਚ ਸਵਰਨ, ਪ੍ਰਭ ਦੇਵਣਹਾਰ ਮਾਣ ਵਡਿਆਈਆ। ਨੇਤਰ ਖੋਲ੍ਹੇ ਹਰਨ ਫਰਨ, ਨਿਝ ਨੈਣ ਕਰੇ ਰੁਸ਼ਨਾਈਆ। ਲੇਖਾ ਚੁਕੇ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਈਆ। ਕਿਰਪਾ ਕਰੇ ਤਰਨੀ ਤਰਨ, ਤਾਰਨਹਾਰਾ ਵਡ ਵਡਿਆਈਆ। ਸੰਤ ਸੁਹੇਲੇ ਆਇਆ ਫੜਨ, ਗੁਰ ਚੇਲੇ ਮੇਲ ਮਿਲਾਈਆ। ਸਾਚੇ ਪੌੜੇ ਆਇਆ ਚੜ੍ਹਨ, ਗ੍ਰਹਿ ਮੰਦਰ ਵੇਖ ਵਖਾਈਆ। ਤੋੜਨ ਆਇਆ ਨਾਤਾ ਵਰਨ ਬਰਨ, ਜ਼ਾਤ ਪਾਤ ਨਾ ਕੋਇ ਜਣਾਈਆ। ਬਖ਼ਸ਼ਣਹਾਰਾ ਸਾਚੀ ਸਰਨ, ਸਰਨਗਤ ਇਕ ਸਮਝਾਈਆ। ਕਰਤਾ ਪੁਰਖ ਕਰਨੀ ਕਰਨ, ਕੀਮਤ ਹਰਿਜਨ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਵਾ ਸਹਿਜ ਸੁਭਾਈਆ । ਸਵਰਨ ਮੇਲਾ ਸਾਚੇ ਪਾਰਸ, ਪਾਰਸ ਆਪਣਾ ਰੰਗ ਰੰਗਾਇੰਦਾ। ਚਰਨ ਕਵਲ ਉਪਰ ਧਵਲ ਦੇਵੇ ਢਾਰਸ, ਧੀਰਜ ਇਕੋ ਇਕ ਰਖਾਇੰਦਾ। ਪਿਛਲਾ ਲਹਿਣਾ ਦੇਣਾ ਚੁਕੇ ਇਬਾਰਤ, ਅਗਲੀ ਪੱਟੀ ਨਾਮ ਪੜ੍ਹਾਇੰਦਾ। ਕਿਰਪਾਨਿਧ ਠਾਕਰ ਸੁਆਮੀ ਇਕੋ ਵਾਰ ਕਰੇ ਸਿਫ਼ਾਰਸ਼, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਵੇਖ ਵਖਾਇੰਦਾ। ਸਵਰਨ ਪਾਰਸ ਏਕਾ ਰੰਗ, ਗੁਰਸਿਖ ਗੁਰ ਸਤਿਗੁਰ ਵਿਚ ਸਮਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਤਮ ਸੇਜਾ ਸਚ ਪਲੰਘ, ਨਿਰਗੁਣ ਵੇਖੇ ਚਾਈਂ ਚਾਈਂਆ। ਧੁਨ ਅਨਾਦ ਆਤਮਕ ਵੱਜੇ ਮਰਦੰਗ, ਬ੍ਰਹਮ ਬ੍ਰਹਿਮਾਦ ਕਰੇ ਸ਼ਨਵਾਈਆ। ਸਦਾ ਸੁਹੇਲਾ ਇਕ ਇਕੇਲਾ ਵਸੇ ਸੰਗ, ਵਿਛੜ ਕਦੇ ਨਾ ਜਾਈਆ। ਕਾਇਆ

ਮੰਦਰ ਸਚ ਮਹੱਲੇ ਉਚੇ ਟਿੱਲੇ ਵੇਖੇ ਲੰਘ, ਬਜਰ ਕਪਾਟੀ ਪਰਦਾ ਲਾਹੀਆ। ਸੁਰਤ ਸਵਾਣੀ ਮੁੱਕੇ ਪੰਧ, ਸ਼ਬਦੀ ਆਪਣੇ ਅੰਗ ਲਾਈਆ। ਦੋਹਾਂ ਮਿਲ ਕੇ ਢੋਲਾ ਗਾਇਆ ਇਕੋ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸਵਰਨ ਪਾਰਸ ਬਣੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਜਣਾਈਆ। ਹਰਿਜਨ ਮੇਲਾ ਕਮਲਾਪਾਤ, ਵਿਸਰੇ ਸਰਬ ਲੋਕਾਈਆ। ਸਰਨ ਸਰਨਾਈ ਬੱਝੇ ਨਾਤ, ਬਿਧਾਤਾ ਸਾਚਾ ਜੋੜ ਜੁੜਾਈਆ। ਆਤਮ ਪਰਮਾਤਮ ਗਾਏ ਗਾਥ, ਸੋਹੰ ਢੋਲਾ ਇਕ ਸ਼ਨਵਾਈਆ। ਨਜ਼ਰੀ ਆਏ ਪੁਰਖ ਸਮਰਥ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਤਿ ਸਿੰਘਾਸਣ ਆਸਣ ਲਾਈਆ। ਨਾਮ ਜਣਾਏ ਮਹਿਮਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਸਾਢੇ ਤਿੰਨ ਹੱਥ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਨਿਰਮਲ ਜੋਤ ਕਰ ਪ੍ਰਕਾਸ਼, ਅਗਿਆਨ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਦੇਵਣਹਾਰ ਵਡਿਆਈਆ। ਪਾਰਸ ਸਵਰਨ ਹੋਏ ਮੇਲਾ, ਮੇਲਾ ਇਕੋ ਇਕ ਕਰਾਇੰਦਾ। ਭੇਵ ਚੁਕੇ ਗੁਰੂ ਗੁਰ ਚੇਲਾ, ਚੇਲਾ ਗੁਰ ਇਕੋ ਘਰ ਸੋਭਾ ਪਾਇੰਦਾ। ਸਾਹਿਬ ਸਤਿਗੁਰ ਸੱਜਣ ਸੁਹੇਲਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਕੱਟਣਹਾਰਾ ਰਾਏ ਧਰਮ ਦੀ ਜੇਲਾ, ਆਪ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਭੇਵ ਚੁਕਾਇੰਦਾ। ਸਵਰਨ ਪਾਰਸ ਚੁਕੇ ਭੇਵ, ਅਭੇਦ ਆਪ ਜਣਾਈਆ। ਲੇਖਾ ਲਿਖ ਨਾ ਸਕੇ ਚਾਰ ਵੇਦ, ਸ਼ਾਸਤਰ ਸਿਮਰਤ ਰਹੇ ਕੁਰਲਾਈਆ। ਨਿਰਗੁਣ ਸਰਗੁਣ ਖੇਲੇ ਖੇਲ, ਆਦਿ ਜੁਗਾਦਿ ਵੱਡੀ ਵਡਿਆਈਆ। ਆਦਿ ਨਿਰੰਜਣ ਜੋਤ ਨਿਰੰਜਣ ਚਾੜ੍ਹੇ ਤੇਲ, ਆਤਮ ਪਰਮਾਤਮ ਦਏ ਸਮਝਾਈਆ । ਸਦ ਵਸਣਹਾਰਾ ਧਾਮ ਨਵੇਲ, ਗੁਰਮੁਖ ਡੇਰੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਪਾਰਸ ਸਵਰਨ ਸਾਚੀ ਰੀਤ, ਲੋਕਮਾਤ ਦਏ ਜਣਾਈਆ। ਆਤਮ ਪਰਮਾਤਮ ਇਕ ਪ੍ਰੀਤ, ਪ੍ਰੀਤੀਵਾਨ ਦਏ ਸਮਝਾਈਆ। ਪਾਰਬ੍ਰਹਮ ਬ੍ਰਹਮ ਢੋਲਾ ਗੀਤ, ਸੋਹੰ ਅੱਖਰ ਕਰੇ ਪੜ੍ਹਾਈਆ । ਈਸ਼ ਜੀਵ ਕਰੇ ਠਾਂਡਾ ਸੀਤ, ਅੰਮ੍ਰਿਤ ਧਾਰ ਨਿਝਰ ਰਸ ਚੁਆਈਆ। ਨਜ਼ਰੀ ਆਏ ਇਕ ਅਨਡੀਠ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਲਏ ਉਠਾਈਆ। ਸਵਰਨ ਪਾਰਸ ਨਿਸ਼ਾਨ ਇਕ, ਹਰਿ ਇਕੋ ਇਕ ਜਣਾਇੰਦਾ। ਧੁਰਦਰਗਾਹੀ ਲੇਖਾ ਲਿਖ, ਬੇਪਰਵਾਹੀ ਵੇਖ ਵਖਾਇੰਦਾ। ਨਾਤਾ ਜੁੜੇ ਗੁਰੂ ਗੁਰਸਿਖ, ਸਤਿਗੁਰ ਆਪਣਾ ਬੰਧਨ ਪਾਇੰਦਾ। ਨਾਮ ਵਸਤ ਪਾਏ ਭਿਖ, ਭਿਛਿਆ ਝੋਲੀ ਆਪ ਭਰਾਇੰਦਾ। ਸਾਚਾ ਲੇਖਾ ਦੇਵੇ ਲਿਖ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਹਰਿਜਨ ਨੰਗੀ ਨਾ ਹੋਵੇ ਪਿੱਠ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਸੰਗ ਰਖਾਇੰਦਾ। ਪਾਰਸ ਸਵਰਨ ਮਿਲਿਆ ਜੋੜਾ, ਜੋੜੀ ਨਿਰਗੁਣ ਸਰਗੁਣ ਆਪ ਬਣਾਈਆ। ਸ਼ਬਦ ਅਗੰਮੀ ਮਿਲੇ ਘੋੜਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਲੇਖਾ ਚੁਕੇ ਰੈਣ ਅੰਧ ਘੋਰਾ, ਸਾਚਾ ਚੰਦ ਰੁਸ਼ਨਾਈਆ। ਭੇਵ ਚੁਕਾਏ ਤੋਰ ਮੋਰਾ, ਤੋਰਾ ਮੋਰਾ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਪਕੜੇ ਡੋਰਾ, ਆਤਮ ਪਰਮਾਤਮ ਇਕੋ ਗੰਢ ਵਖਾਈਆ। ਨਾਤਾ ਤੁਟੇ ਸ਼ਬਦ ਘਨਘੋਰਾ ਇਕ ਸ਼ਨਵਾਈਆ। ਸੱਸੇ ਉਪਰ ਵੇਖੇ ਹੋੜਾ, ਹੰ ਬ੍ਰਹਮ ਪਰਦਾ ਦਏ ਉਠਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਦਏ ਵਖਾਈਆ। ਸਵਰਨ ਪਾਰਸ ਇਕੋ ਘਰ, ਘਰ ਮੰਦਰ ਆਪ ਸਮਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤ ਅਬਿਨਾਸ਼ੀ ਕਰਤਾ ਖੁਲ੍ਹਾ ਰੱਖੇ ਦਰ, ਦਰਵਾਜ਼ਾ ਨਜ਼ਰ ਕਿਸੇ ਨਾ ਆਇੰਦਾ। ਜੁਗ ਚੌਕੜੀ ਸਾਧ ਸੰਤ ਸਾਚੇ ਫੜ, ਸ੍ਰੀ ਭਗਵਾਨ ਆਪਣਾ ਮੇਲ ਮਿਲਾਇੰਦਾ। ਨਿਸ਼ਅੱਖਰ ਵੱਖਰ ਪ੍ਰਭ ਧੁਰ ਦੀ ਬਾਣੀ ਬਾਣ ਲਗਾਇੰਦਾ। ਕਿਲਾ ਤੋੜ ਹੰਕਾਰੀ ਗੜ੍ਹ, ਮਾਇਆ ਮਮਤਾ ਮੋਹ ਮਿਟਾਇੰਦਾ। ਲੇਖਾ ਜਾਣੇ ਚੇਤਨ ਜੜ੍ਹ, ਸਵਛ ਸਰੂਪੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਪਾਰਸ ਸਵਰਨ ਇਕੋ ਹਾਟ, ਵਣਜਾਰਾ ਇਕੋ ਨਜ਼ਰੀ ਆਈਆ। ਇਕੋ ਤੀਰਥ ਇਕੋ ਤਾਟ, ਸਰੋਵਰ ਇਕੋ ਇਕ ਜਣਾਈਆ। ਇਕੋ ਮੰਦਰ ਇਕੋ ਮੱਠ, ਸ਼ਿਵਦੁਆਲਾ ਇਕੋ ਇਕ ਵਡਿਆਈਆ। ਇਕੋ ਨਾਮ ਇਕੋ ਰਿਹਾ ਰਟ, ਇਕੋ ਢੋਲਾ ਰਿਹਾ ਜਣਾਈਆ। ਕਰੇ ਖੇਲ ਪੁਰਖ ਸਮਰਥ, ਮਹਿਮਾ ਅਕੱਥ ਕਥ ਪੜ੍ਹਾਈਆ। ਕਲਜੁਗ ਅੰਤ ਹੋ ਪਰਗਟ, ਜੋਤੀ ਜੋਤ ਜੋਤ ਰੁਸ਼ਨਾਈਆ। ਸਤਿਜੁਗ ਦੇਵੇ ਸਾਚੀ ਵੱਥ, ਸਾਖਿਆਤ ਝੋਲੀ ਪਾਈਆ। ਪਾਰਬ੍ਰਹਮ ਦਾ ਇਕੋ ਤੱਤ, ਤਤਵ ਤਤ ਦਏ ਜਣਾਈਆ। ਬਹੱਤਰ ਨਾੜ ਨਾ ਉਬਲੇ ਰੱਤ, ਤ੍ਰੈਗੁਣ ਮਾਇਆ ਅਗਨ ਨਾ ਕੋਇ ਲਗਾਈਆ। ਬੀਜ ਬੀਜੇ ਸਾਚੇ ਵੱਤ, ਸਿੰਚ ਕਿਆਰੀ ਹਰੀ ਕਰਾਈਆ। ਲੇਖਾ ਜਾਣੇ ਡਾਲੀ ਪੱਤ, ਫੁੱਲ ਫੁਲਵਾੜੀ ਆਪ ਮਹਿਕਾਈਆ। ਗੁਰਸਿਖਾਂ ਰੱਖਣਹਾਰਾ ਪਤ, ਪਤਿਪਰਮੇਸ਼ਵਰ ਹੋਏ ਸਹਾਈਆ। ਅੰਦਰੇ ਅੰਦਰ ਮਾਰਗ ਦੇਵੇ ਦੱਸ, ਬਾਹਰ ਕਰੇ ਨਾ ਕੋਇ ਪੜ੍ਹਾਈਆ। ਚੌਦਾਂ ਵਿਦਿਆ ਹੋਵਣ ਭੱਠ, ਜਿਸ ਜਨ ਆਪਣੀ ਬੂਝ ਬੁਝਾਈਆ। ਨਾਤਾ ਤੁਟੇ ਤੀਰਥ ਅਠਸਠ, ਅੰਮ੍ਰਿਤ ਆਤਮ ਸਚ ਸਰੋਵਰ ਇਕ ਅਸ਼ਨਾਨ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸੱਜਣ ਲੇਖੇ ਵਿਚ ਲਗਾਈਆ। ਲੇਖਾ ਲੱਗੇ ਅੰਤਮ ਕਲ, ਪੁਰਖ ਅਕਾਲ ਆਪ ਲਗਾਇੰਦਾ। ਕਰਨਹਾਰਾ ਅਛਲ ਅਛੱਲ, ਵਲ ਛਲ ਧਾਰੀ ਭੇਸ ਵਟਾਇੰਦਾ। ਵੇਖਣਹਾਰਾ ਜਲ ਥਲ ਮਹੀਅਲ ਭੇਵ ਚੁਕਾਇੰਦਾ। ਜੋਤੀ ਸ਼ਬਦੀ ਨਿਰਗੁਣ ਰਲ, ਸਰਗੁਣ ਆਪਣਾ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਵਰਨ ਮੰਗੇ ਸਾਚਾ ਦਾਨ, ਪੁਰਖ ਅਬਿਨਾਸ਼ੀ ਦੇਵਣਹਾਰ ਮਿਹਰਬਾਨ, ਮਿਹਰ ਨਜ਼ਰ ਬੇਨਜ਼ੀਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਬਿਧ ਜਾਣੇ ਅੰਤਰ, ਬਿਧ ਅੰਤਰ ਆਤਮ ਵੇਖ ਵਖਾਇੰਦਾ।

੨੮ ਫੱਗਣ ੨੦੧੯ ਬਿਕਰਮੀ ਸੁੰਦਰ ਸਿੰਘ ਦੇ ਨਾਲ ਤੇਜਾ ਪੁਰ ਗੋਰਥਲੀ

ਸਤਿਗੁਰ ਪੂਰਾ ਨਿਹਕਲੰਕ, ਨਿਰਗੁਣ ਸਦਾ ਅਖਵਾਈਆ। ਸ਼ਬਦ ਵਜਾਵੇ ਇਕੋ ਡੰਕ, ਦੋ ਜਹਾਨ ਸ਼ਨਵਾਈਆ। ਜਨ ਭਗਤਾਂ ਲੇਖਾ ਮੁਕਾਏ ਆਦਿ ਅੰਤ, ਜੁਗ ਜੁਗ ਵੇਖ ਵਖਾਈਆ। ਸਭ ਦਾ ਕੱਢੇ ਸੰਸਾ ਸ਼ੰਕ, ਆਪਣਾ ਭੇਵ ਖੁਲ੍ਹਾਈਆ। ਜਿਸ ਬਣਾਈ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬਣਤ, ਬੇਪਰਵਾਹ ਨੂਰ ਖ਼ੁਦਾਈਆ। ਆਦਿ ਜੁਗਾਦੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਾਚਾ ਕੰਤ, ਸ੍ਰੀ ਭਗਵਾਨ ਵਡ ਵਡਿਆਈਆ।

ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਜਿਸ ਦੀ ਮਹਿਮਾ ਗਾਏ ਅਗਣਤ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਜਿਸ ਨੂੰ ਨਾਨਕ ਗੋਬਿੰਦ ਕਿਹਾ ਕਲ ਕਲਕੀ ਆਵੇ ਅੰਤ, ਸੰਬਲ ਨਗਰੀ ਡੇਰਾ ਲਾਈਆ। ਸ੍ਰਿਸ਼ਟ ਸਬਾਈ ਪੜ੍ਹਾਏ ਇਕੋ ਮੰਤ, ਮੰਤਰ ਹਰਿ ਹਰਿ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਘਰ ਘਰ, ਨਿਹਕਲੰਕ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਹਕਲੰਕ ਸਤਿਗੁਰ ਬਲਵਾਨ, ਨਾਮ ਖੰਡਾ ਹੱਥ ਉਠਾਇੰਦਾ। ਗੋਬਿੰਦ ਮੰਗਿਆ ਅੰਤਮ ਦਾਨ, ਪੁਰਖ ਅਕਾਲ ਅੱਗੇ ਝੋਲੀ ਡਾਹਿੰਦਾ। ਕਵਣ ਵੇਲਾ ਮਿਲੇ ਆਣ, ਲੋਕਮਾਤ ਫੇਰਾ ਪਾਇੰਦਾ। ਸ੍ਰੀ ਭਗਵਾਨ ਕਹੇ ਨੌਜਵਾਨ, ਕਲਜੁਗ ਅੰਤਮ ਵੇਖ ਵਖਾਇੰਦਾ। ਸਦੀ ਬੀਸਵੀਂ ਵੇਖੇ ਮਾਰ ਧਿਆਨ, ਬੀਸ ਬੀਸਾ ਰਾਹ ਤਕਾਇੰਦਾ। ਪਰਮ ਪੁਰਖ ਸਤਿਗੁਰ ਸੱਚਾ ਸਦਾ ਮਿਹਰਬਾਨ, ਮਿਹਰ ਨਜ਼ਰ ਉਠਾਇੰਦਾ। ਜਿਸ ਜਨ ਅੰਤਰ ਆਤਮਾ ਦੇਵੇ ਆਪਣਾ ਗਿਆਨ, ਤਿਸ ਨਿਹਕਲੰਕ ਨਿਰਗੁਣ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਸਤਿਗੁਰ ਆਪਣਾ ਪਰਦਾ ਲਾਹਿੰਦਾ। ਧੰਨ ਧੰਨ ਧੰਨ ਧੰਨ ਰਸਨਾ ਕਹੇ, ਜਿਹਵਾ ਮਿਲੇ ਵਡਿਆਈਆ। ਜਿਸ ਧਾਮ ਸਤਿਗੁਰ ਸੱਚਾ ਬਹੇ, ਸੋ ਥਾਨ ਸੋਭਾ ਪਾਈਆ। ਗੁਰਸਿਖ ਗੁਰਮੁਖ ਪ੍ਰਭ ਮਿਲਣ ਦੀ ਰੱਖੇ ਲੈ, ਇਕੋ ਓਟ ਤਕਾਈਆ । ਸਦਾ ਸਦਾ ਸਦ ਸ੍ਰੀ ਭਗਵਾਨ ਦੀ ਜੈ, ਜੈ ਜੈਕਾਰ ਕਰੇ ਲੋਕਾਈਆ। ਲੱਖ ਚੁਰਾਸੀ ਕਲਜੁਗ ਅੰਤਮ ਮਰੇ ਖਹਿ, ਘਰ ਘਰ ਪਏ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਫੇਰਾ ਪਾਈਆ। ਪਿਛਲਾ ਲੇਖਾ ਦੱਸੇ ਆਪ, ਆਪਣੀ ਦਇਆ ਕਮਾਈਆ। ਗੋਬਿੰਦ ਮੇਲਾ ਸੱਜਣ ਸਾਕ, ਸਹਿਜ ਸਹਿਜ ਸੁਖ਼ਦਾਈਆ। ਗੜ੍ਹੀ ਚਮਕੌਰ ਦਿਤਾ ਸਾਥ, ਸੇਵਕ ਰੂਪ ਵਟਾਈਆ। ਪਹਿਰਾ ਦੇਵੇ ਅੱਧੀ ਰਾਤ, ਚਰਨ ਕਵਲ ਧਿਆਨ ਲਗਾਈਆ। ਮੰਗੀ ਮੰਗ ਦੋਏ ਜੋੜ ਹਾਥ, ਚਰਨ ਕਵਲ ਸਰਨਾਈਆ। ਜੰਗਲ ਜੂਹ ਉਜਾੜ ਪਹਾੜ ਦੇਣਾ ਸਾਥ, ਮਿਹਰਵਾਨ ਤੇਰੀ ਸਰਨਾਈਆ। ਗੁਰ ਗੋਬਿੰਦ ਦਿਤੀ ਦਾਤ, ਧੁਰ ਫ਼ਰਮਾਣਾ ਹੁਕਮ ਜਣਾਈਆ। ਕਲਜੁਗ ਅੰਤਮ ਮੇਲ ਮਿਲਾਵਾਂ ਪੁਰਖ ਅਬਿਨਾਸ਼, ਤੇਰਾ ਪੰਧ ਮੁਕਾਈਆ। ਹੋਏ ਮੇਲਾ ਵਿਚ ਪਰਭਾਸ, ਅੱਧਵਾਟੇ ਵੇਖ ਵਖਾਈਆ। ਤੇਰਾ ਲੱਗੇ ਲੇਖੇ ਸਵਾਸ, ਜਿਨ੍ਹਾਂ ਸਵਾਸਾਂ ਮੰਗ ਮੰਗਾਈਆ। ਪਿਛਲਾ ਨਾਮ ਸਿੰਘ ਆਸ, ਆਸਾ ਸਿੰਘ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੱਗੇ ਜਨਮ ਮਰਨ ਲੱਖ ਚੁਰਾਸੀ ਰਹਿਣ ਨਾ ਪਾਈਆ। ਲੱਖ ਚੁਰਾਸੀ ਜਾਏ ਛੁੱਟ, ਆਵਣ ਜਾਵਣ ਰਹਿਣ ਨਾ ਪਾਈਆ। ਹਰਿ ਅੰਮ੍ਰਿਤ ਜਾਮ ਪਿਆਏ ਘੁੱਟ, ਨਦਰੀ ਨਦਰ ਨਿਹਾਲ ਕਰਾਈਆ। ਲੋਕਮਾਤ ਦਾ ਬੂਟਾ ਪੁੱਟ, ਸਚਖੰਡ ਦਏ ਲਗਾਈਆ। ਆਪ ਉਧਾਰੇ ਗੋਬਿੰਦ ਸੁਤ, ਗੁਰ ਸ਼ਬਦੀ ਵੇਖ ਵਖਾਈਆ। ਧਰਮ ਰਾਏ ਲੇਖਾ ਨਾ ਸਕੇ ਪੁੱਛ, ਚਿੱਤਰ ਗੁਪਤ ਲੇਖ ਨਾ ਕੋਇ ਵਖਾਈਆ। ਜਿਸ ਉਪਰ ਕਿਰਪਾ ਕਰੇ ਅਬਿਨਾਸ਼ੀ ਅਚੁਤ, ਚੇਤਨ ਚੇਤਨ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਦੇਣਾ ਪੂਰਬ ਝੋਲੀ ਪਾਈਆ।