ਪੁਸਤਕਾਲਾਭਾਗ ੧੪

੨੮ ਫੱਗਣ ੨੦੧੯ ਬਿਕਰਮੀ ਹਜ਼ੂਰਾ ਸਿੰਘ ਦੇ ਗ੍ਰਹਿ ਦੁਆਬਾ ਸੰਗਤ ਦੇ ਨਵਿਤ ਗੋਰਾਇਆ

ਸਾਚਾ ਨਾਉਂ ਅੰਮ੍ਰਿਤ ਬਾਣੀ, ਭਗਤ ਭਗਵਾਨ ਆਪ ਜਣਾਇੰਦਾ। ਸਤ ਸਰੋਵਰ ਦੇਵੇ ਠੰਡਾ ਪਾਣੀ, ਰਸ ਇਕੋ ਇਕ ਵਖਾਇੰਦਾ। ਬੋਧ ਅਗਾਧ ਜਣਾਏ ਸਚ ਕਹਾਣੀ, ਮਹਿਮਾ ਅਕੱਥ ਕਥ ਦ੍ਰਿੜਾਇੰਦਾ। ਸੁਰਤ ਸ਼ਬਦ ਮਿਲਾਏ ਸਾਚਾ ਹਾਣੀ, ਦਰ ਘਰ ਸਾਚਾ ਇਕ ਵਡਿਆਇੰਦਾ। ਚਰਨ ਕਵਲ ਬਖ਼ਸ਼ੇ ਪ੍ਰਭ ਧਿਆਨੀ, ਨਿਜ ਨੇਤਰ ਨੈਣ ਖੁਲ੍ਹਾਇੰਦਾ। ਦੇਵਣਹਾਰਾ ਪਦ ਨਿਰਬਾਣੀ, ਨਿਰਬਾਣ ਪਦ ਇਕ ਵਖਾਇੰਦਾ। ਵਖਾਵਣਹਾਰਾ ਸਚ ਨਿਸ਼ਾਨੀ, ਸਤਿ ਦੁਆਰੇ ਪੜਦਾ ਲਾਹਿੰਦਾ। ਨਿਰਗੁਣ ਜੋਤ ਨੂਰ ਮਹਾਨੀ, ਜਲਵਾ ਨੂਰ ਨੂਰ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਅੰਮ੍ਰਿਤ ਬਾਣੀ ਆਪ ਜਣਾਇੰਦਾ। ਅੰਮ੍ਰਿਤ ਬਾਣੀ ਸੁਣਾਏ ਨਾਦ, ਅਨਹਦ ਰਾਗ ਅਲਾਈਆ। ਭਗਤ ਭਗਵਾਨ ਸਾਚੇ ਲਾਧ, ਨਿਰਗੁਣ ਸਰਗੁਣ ਜੋੜ ਜੁੜਾਈਆ। ਮੇਟ ਮਿਟਾਏ ਵਾਦ ਵਿਵਾਦ, ਵਿਖ ਰੂਪ ਰਹਿਣ ਨਾ ਪਾਈਆ। ਬਿਨ ਰਸਨਾ ਜਿਹਵਾ ਦੇਵੇ ਸੁਆਦ, ਨਿਝਰ ਝਿਰਨਾ ਆਪ ਝਿਰਾਈਆ। ਕੂੜੀ ਕਿਰਿਆ ਦੇਵੇ ਕਾਢ, ਸਚ ਸੁੱਚ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਨਾਮ ਅੰਮ੍ਰਿਤ ਬਾਣੀ ਦਏ ਸਮਝਾਈਆ। ਅੰਮ੍ਰਿਤ ਬਾਣੀ ਹਰਿ ਕਾ ਨਾਉਂ, ਨਿਰੰਕਾਰਾ ਆਪ ਦ੍ਰਿੜਾਇੰਦਾ। ਲੇਖਾ ਜਾਣੇ ਅਗੰਮ ਅਥਾਹੋ, ਭੇਵ ਅਭੇਦ ਖੁਲ੍ਹਾਇੰਦਾ। ਭਗਤ ਭਗਵਾਨ ਫੜ ਫੜ ਬਾਹੋਂ ਨਿਰਗੁਣ ਨਿਰਾਕਾਰ ਨਿਰੰਕਾਰ ਆਪ ਜਣਾਇੰਦਾ। ਨਾਤਾ ਜੋੜੇ ਜਿਉਂ ਪੁੱਤਰਾਂ ਮਾਉਂ, ਪਿਤਾ ਪੂਤ ਗੋਦ ਸੁਹਾਇੰਦਾ। ਨਥਾਵਿਆਂ ਦੇਵੇ ਸਾਚਾ ਥਾਉਂ, ਥਾਨ ਥਨੰਤਰ ਇਕ ਵਖਾਇੰਦਾ। ਸਦਾ ਸਦਾ ਸਦ ਦੇਵੇ ਠੰਡੀ ਛਾਉਂ, ਸਿਰ ਆਪਣਾ ਹੱਥ ਰਖਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗ ਹੰਸ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੇ ਰੰਗ ਰੰਗਾਇੰਦਾ। ਅੰਮ੍ਰਿਤ ਬਾਣੀ ਆਤਮ ਰਸ, ਰਸ ਰਸੀਆ ਆਪ ਜਣਾਈਆ। ਭਗਤ ਭਗਵਾਨ ਹੋ ਵਸ, ਬਣ ਸੇਵਕ ਸੇਵ ਕਮਾਈਆ। ਜਿਉਂ ਗੋਰਾਇਆ ਵਿਚ ਗਿਆ ਫਸ, ਰਾਹ ਵਿਚ ਫਾਂਦੀ ਬੈਠੇ ਡੇਰਾ ਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਾ ਜਾਏ ਨੱਠ, ਬਲ ਆਪਣਾ ਨਾ ਕੋਇ ਰਖਾਈਆ। ਗ਼ਰੀਬ ਨਿਮਾਣਿਆਂ ਕਰ ਇਕੱਠ, ਸਾਚਾ ਮਤਾ ਲਿਆ ਪਕਾਈਆ। ਜਿੰਨਾਂ ਚਿਰ ਸਾਡੇ ਅੰਦਰ ਨਾ ਜਾਏ ਵਸ, ਹਰ ਹਿਰਦੇ ਡੇਰਾ ਲਾਈਆ। ਆਪਣਾ ਮੰਦਰ ਨਾ ਦੇਵੇ ਦੱਸ, ਦਵੈਤੀ ਪਰਦਾ ਆਪ ਚੁਕਾਈਆ। ਅੰਮ੍ਰਿਤ ਦੇਵੇ ਨਾ ਮਿੱਠਾ ਰਸ, ਖਹਿੜਾ ਛੱਡੋ ਨਾ ਮਿਲ ਕੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਅੰਮ੍ਰਿਤ ਬਾਣੀ ਦਏ ਸਮਝਾਈਆ। ਨਾਮ ਅੰਮ੍ਰਿਤ ਬਾਣੀ ਸਤਿਗੁਰ ਪਿਆਰ, ਦੁਜੀ ਧਾਰ ਨਾ ਕੋਇ ਵਖਾਇੰਦਾ। ਅੰਦਰੇ ਅੰਦਰ ਕਰੇ ਗ਼ੁਫ਼ਤਾਰ, ਗ਼ੁਫ਼ਤ ਸ਼ੁਨੀਦ ਖੇਲ ਵਖਾਇੰਦਾ। ਕਰੇ ਖੇਲ ਆਪ ਕਰਤਾਰ, ਕਰਨੀ ਆਪਣੀ ਆਪ ਜਣਾਇੰਦਾ। ਦਰ ਦਰਵੇਸ਼ ਬਣ ਭਿਖਾਰ, ਹਰਿ ਅਲੱਖ ਨਿਰੰਜਣ ਅਲਖ ਜਗਾਇੰਦਾ। ਭਗਤ ਭਗਵੰਤ ਖੇਲ ਨਿਆਰ, ਨਿਰਗੁਣ ਸਰਗੁਣ ਆਪ ਖਲਾਇੰਦਾ। ਸੱਚਾ ਨਾਦ ਵੱਜੇ ਧੁੰਨਕਾਰ, ਰੁਣ ਝੁਣ ਆਪਣੀ ਆਪ ਸਮਝਾਇੰਦਾ। ਸੜਕ ਕੰਢੇ ਬੈਠੇ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਪੁਚਾਇੰਦਾ। ਇਸ ਤੋਂ ਪਰੇ ਨਾ ਕੋਈ ਕਰਤਾਰ, ਸਚ ਦੁਆਰਾ ਨਾ ਕੋਈ ਵਡਿਆਇੰਦਾ। ਜਿਸ ਅੰਤਰ ਇਕ ਅਧਾਰ, ਤਿਸ ਮੰਤਰ ਨਾਮ ਸੁਣਾਇੰਦਾ। ਬਾਣੀ ਅੰਮ੍ਰਿਤ ਕਰੇ ਪੁਕਾਰ, ਗੁਰਮੁਖਾਂ ਰਾਹ ਤਕਾਇੰਦਾ। ਬਿਨ ਭਗਤਾਂ ਕਰੇ ਨਾ ਕੋਈ

ਸ਼ਿੰਗਾਰ, ਸਚ ਰੂਪ ਨਾ ਕੋਇ ਵਟਾਇੰਦਾ। ਤਖ਼ਤ ਨਿਵਾਸੀ ਏਕੰਕਾਰ, ਨਿਰਗੁਣ ਆਪਣੀ ਦਇਆ ਕਮਾਇੰਦਾ। ਬੇਵਸ ਹੋ ਕੇ ਡਿਗਾ ਮੂੰਹ ਦੇ ਭਾਰ, ਆਪਣਾ ਬਲ ਨਾ ਕੋਇ ਜਣਾਇੰਦਾ। ਦੇਵਣਹਾਰ ਇਕ ਦਾਤਾਰ, ਦਾਤਾ ਦਾਨੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਅੰਮ੍ਰਿਤ ਬਾਣੀ ਕਰੇ ਪੁਕਾਰ, ਪ੍ਰਭ ਅੱਗੇ ਕੂਕ ਸੁਣਾਈਆ। ਬਿਨ ਭਗਤਾਂ ਨਜ਼ਰ ਕੋਈ ਨਾ ਆਏ ਮੀਤ ਮੁਰਾਰ, ਲੱਖ ਚੁਰਾਸੀ ਗੂੜ੍ਹੀ ਨੀਂਦ ਸਵਾਈਆ। ਸਚ ਦਰ ਮਿਲੇ ਨਾ ਕੋਇ ਦੁਆਰ, ਦਰ ਸੱਚਾ ਦਰਸ ਨਾ ਕੋਇ ਵਖਾਈਆ। ਨੌਂ ਖੰਡ ਪ੍ਰਿਥਮੀ ਬਣਿਆ ਗੜ੍ਹ ਹੰਕਾਰ, ਹਉਮੇ ਹੰਗਤਾ ਕਰੇ ਲੜਾਈਆ। ਬਿਨ ਹਰਿ ਕੰਤ ਮਿਲੇ ਨਾ ਕੋਈ ਸੱਚਾ ਯਾਰ, ਯਾਰੀ ਸਚ ਨਾ ਕੋਇ ਨਿਭਾਈਆ। ਮੇਰੀ ਸੁਣੇ ਨਾ ਕੋਇ ਗ਼ੁਫ਼ਤਾਰ, ਮੇਰਾ ਰਾਗ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅੰਮ੍ਰਿਤ ਬਾਣੀ ਦੋਏ ਜੋੜ ਵਾਸਤਾ ਪਾਈਆ। ਅੰਮ੍ਰਿਤ ਬਾਣੀ ਮੰਗੇ ਮੰਗ, ਪ੍ਰਭ ਅੱਗੇ ਸੀਸ ਝੁਕਾਈਆ। ਜਿੰਨਾਂ ਚਿਰ ਤੂੰ ਨਾ ਹੋਵੇਂ ਸੰਗ, ਮੇਰੀ ਕਦਰ ਕਿਸੇ ਨਾ ਪਾਈਆ। ਗੁਰਦਰ ਸ਼ਿਵਦੁਆਲੇ ਮੱਠ ਮੇਰਾ ਤੇਰਾ ਹੋਇਆ ਨੰਗ, ਓਢਣ ਨਜ਼ਰ ਕੋਇ ਨਾ ਆਈਆ। ਰਸਨਾ ਜਿਹਵਾ ਗਾਏ ਮੇਰਾ ਛੰਦ, ਪਿਆਰ ਪਿਆਰ ਵਿਚ ਨਾ ਕੋਇ ਬੰਧਾਈਆ। ਮੈਂ ਪਾਰ ਕਰ ਕੇ ਆਈ ਦੂਈ ਦਵੈਤੀ ਕੰਧ, ਜਨ ਭਗਤਾਂ ਡੇਰਾ ਡੇਰੇ ਲਾਈਆ। ਆ ਕੇ ਸੁਣਿਆ ਸੱਚਾ ਛੰਦ, ਤੂੰ ਮੇਰਾ ਮੈਂ ਤੇਰਾ ਸਾਰੇ ਰਹੇ ਗਾਈਆ। ਮੈਨੂੰ ਆਪਣਾ ਭੁੱਲਿਆ ਅਨੰਦ, ਤੇਰਾ ਅਨੰਦ ਨਜ਼ਰੀ ਆਈਆ। ਜਿਧਰ ਵੇਖਾਂ ਵੇਖਿਆ ਚੰਦ, ਗੁਰਮੁਖ ਨੂਰ ਜੋਤ ਰੁਸ਼ਨਾਈਆ। ਜਿਨ੍ਹਾਂ ਮਿਲਿਆ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਇਕੋ ਵਾਰ ਵਰਤਾਈਆ। ਚਰਨ ਪ੍ਰੀਤੀ ਸਾਚੀ ਗੰਢ, ਤੁਟੀ ਗੰਢ ਵਖਾਈਆ। ਅੰਮ੍ਰਿਤ ਬਾਣੀ ਆਪਣਾ ਨਾਮ ਦੇ ਕੇ ਪਾਈ ਠੰਡ, ਅਗਨੀ ਵਾ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਬਾਣੀ ਰਿਹਾ ਸਮਝਾਈਆ। ਅੰਮ੍ਰਿਤ ਬਾਣੀ ਉਠ ਨੇਤਰ ਖੋਲ੍ਹ, ਸੋ ਪੁਰਖ ਨਿਰੰਜਣ ਆਪ ਜਣਾਈਆ। ਜਿਸ ਦਾ ਵਜੌਂਦੀ ਫਿਰੇਂ ਢੋਲ, ਸੋ ਸਾਹਿਬ ਫੇਰਾ ਪਾਈਆ। ਜਨ ਭਗਤਾਂ ਵਸੇ ਕੋਲ, ਤੇਰੀ ਲੋੜ ਰਹੇ ਨਾ ਰਾਈਆ। ਹਰਿ ਤੋਲਿਆ ਆਪਣਾ ਤੋਲ, ਨਾਮ ਕੰਡਾ ਹੱਥ ਉਠਾਈਆ। ਤੂੰ ਚਾਰ ਯੁਗ ਰਹੀ ਅਨਭੋਲ, ਤੇਰੀ ਅੱਖ ਨਾ ਕਿਸੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਬਾਣੀ ਰਿਹਾ ਜਣਾਈਆ। ਅੰਮ੍ਰਿਤ ਬਾਣੀ ਤੇਰਾ ਰਾਹ, ਹਰਿ ਸਤਿਗੁਰ ਆਪ ਜਣਾਇੰਦਾ। ਤੂੰ ਮੇਰੀ ਕਰੇਂ ਸਿਫ਼ਤ ਸਾਲਾਹ, ਸਦਾ ਸਦ ਤੇਰੀ ਸੇਵ ਲਗਾਇੰਦਾ। ਅੰਤਮ ਸੰਦੇਸਾ ਦਏਂ ਜਣਾ, ਧੁਰ ਫ਼ਰਮਾਣਾ ਆਪ ਅਲਾਇੰਦਾ। ਮੇਰੇ ਭਗਤਾਂ ਨਾਲ ਮਿਲ ਕੇ ਮੇਰਾ ਗੀਤ ਗਾ, ਗੀਤ ਸੁਹਾਗੀ ਇਕ ਜਣਾਇੰਦਾ। ਇਕੋ ਉਪਜੇ ਸੱਚਾ ਨਾਂ, ਨਾਉਂ ਨਿਰੰਕਾਰਾ ਆਪ ਸਮਝਾਇੰਦਾ। ਨਿਮਾਣਿਆਂ ਦੇਵੇ ਸਾਚਾ ਥਾਂ, ਥਾਨ ਥਨੰਤਰ ਇਕ ਜਣਾਇੰਦਾ। ਊਚਾਂ ਨੀਚਾਂ ਰਾਉ ਰੰਕਾਂ ਦਏ ਪੜ੍ਹਾ, ਸ਼ਾਹ ਸੁਲਤਾਨਾਂ ਆਪ ਸਮਝਾਇੰਦਾ। ਚਾਰ ਵਰਨ ਤੇਰਾ ਜਾਮ ਦਏ ਪਿਆ, ਪਿਆਲਾ ਆਪਣੇ ਹੱਥ ਰਖਾਇੰਦਾ। ਬਾਣੀ ਬਾਣ ਨਿਰਾਲਾ ਤੀਰ ਜਾਏ ਚਲਾ, ਅਣਯਾਲਾ ਨਜ਼ਰ ਕਿਸੇ ਨਾ ਆਇੰਦਾ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਬਾਣੀ ਇਕੋ ਨਾਮ ਦਰਸਾਇੰਦਾ। ਅੰਮ੍ਰਿਤ ਬਾਣੀ ਹਰਿ ਕਾ ਜਸ, ਜਸ ਵੇਦ ਪੁਰਾਨ ਜਣਾਈਆ।

ਅੰਮ੍ਰਿਤ ਬਾਣੀ ਹਰਿ ਮਹਿਮਾ ਅਕੱਥ, ਕਥ ਕਥ ਸਮਝਾਈਆ। ਅੰਮ੍ਰਿਤ ਬਾਣੀ ਮੇਲ ਮਿਲਾਵਾ ਪੁਰਖ ਸਮਰਥ, ਸਮਰਥ ਆਪਣੇ ਅੰਗ ਲਗਾਈਆ। ਅੰਮ੍ਰਿਤ ਬਾਣੀ ਨਿਰਗੁਣ ਜੋਤ ਕਰੇ ਪ੍ਰਕਾਸ਼, ਸ੍ਰੀ ਭਗਵਾਨ ਆਪਣਾ ਨੂਰ ਰਿਹਾ ਵਖਾਈਆ। ਅੰਮ੍ਰਿਤ ਬਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕੋ ਇਕ ਰਿਹਾ ਜਣਾਈਆ। ਅੰਮ੍ਰਿਤ ਬਾਣੀ ਧੁਰ ਦੀ ਧਾਰ, ਧੁਰ ਦਰਬਾਰੀ ਆਪ ਸਮਝਾਇੰਦਾ। ਅੰਮ੍ਰਿਤ ਬਾਣੀ ਭਗਤ ਆਧਾਰ, ਹਰਿ ਭਗਵਨ ਆਪ ਸਮਝਾਇੰਦਾ। ਅੰਮ੍ਰਿਤ ਬਾਣੀ ਅਨਹਦ ਨਾਦ ਸੁਣੇ ਸੁਣਾਏ ਪੁਕਾਰ, ਭੇਵ ਅਭੇਦ ਖੁਲ੍ਹਾਇੰਦਾ। ਅੰਮ੍ਰਿਤ ਬਾਣੀ ਅੰਮ੍ਰਿਤ ਦੇਵੇ ਸਚ ਭੰਡਾਰ, ਨਿਝਰ ਝਿਰਨਾ ਆਪ ਵਖਾਇੰਦਾ। ਅੰਮ੍ਰਿਤ ਬਾਣੀ ਨਾਤਾ ਤੋੜੇ ਨੌਂ ਦੁਆਰ, ਘਰ ਇਕੋ ਇਕ ਵਡਿਆਇੰਦਾ। ਅੰਮ੍ਰਿਤ ਬਾਣੀ ਲਹਿਣਾ ਦੇਣਾ ਮੁਕਾਏ ਕੂੜ ਕੁੜਿਆਰ, ਸਚ ਸੁੱਚ ਇਕ ਵਡਿਆਇੰਦਾ। ਅੰਮ੍ਰਿਤ ਬਾਣੀ ਮੇਲ ਮਿਲਾਵਾ ਕਰੇ ਕਰਾਏ ਨਾਰ ਕੰਤ ਭਤਾਰ, ਸੇਜ ਸੁਹੰਜਣੀ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਬਾਣੀ ਇਕੋ ਨਾਉਂ ਵਡਿਆਇੰਦਾ। ਅੰਮ੍ਰਿਤ ਬਾਣੀ ਦੱਸੇ ਹਾਲ, ਆਪਣਾ ਹਾਲ ਜਣਾਈਆ। ਅੰਮ੍ਰਿਤ ਬਾਣੀ ਸਿਫ਼ਤ ਕਰੇ ਦੀਨ ਦਿਆਲ, ਦਇਆਨਿਧ ਮੰਗੇ ਸਰਨਾਈਆ। ਅੰਮ੍ਰਿਤ ਬਾਣੀ ਜੁਗ ਚੌਕੜੀ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਵਖਾਈਆ। ਅੰਮ੍ਰਿਤ ਬਾਣੀ ਸਾਚਾ ਮਾਰਗ ਦਏ ਵਖਾਲ, ਹਰਿ ਆਪਣਾ ਰੰਗ ਰੰਗਾਈਆ। ਅੰਮ੍ਰਿਤ ਬਾਣੀ ਘਰ ਘਰ ਵਿਚ ਬਣੇ ਦਲਾਲ, ਬਣ ਸੇਵਕ ਸੇਵ ਕਮਾਈਆ। ਅੰਮ੍ਰਿਤ ਬਾਣੀ ਗੁਰਮੁਖ ਵਿਰਲਾ ਪਾਏ ਲਾਲ, ਜਿਸ ਜਨ ਆਪਣੀ ਦਇਆ ਕਮਾਈਆ । ਅੰਮ੍ਰਿਤ ਬਾਣੀ ਨਾਤਾ ਤੋੜੇ ਕਾਲ, ਤ੍ਰੈਗੁਣ ਲੇਖਾ ਦਏ ਮੁਕਾਈਆ। ਅੰਮ੍ਰਿਤ ਬਾਣੀ ਸਾਚਾ ਮੰਦਰ ਦਏ ਵਖਾਲ, ਜਿਸ ਘਰ ਵਸੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਬਾਣੀ ਆਪਣਾ ਨਾਉਂ ਵਡਿਆਈਆ। ਅੰਮ੍ਰਿਤ ਬਾਣੀ ਹਰਿ ਕਾ ਨਾਉਂ ਵਡ, ਵਡ ਵੱਡਾ ਆਪ ਵਡਿਆਇੰਦਾ। ਆਪਣੀ ਧਾਰੋਂ ਬਾਹਰ ਕੱਢ, ਧਾਰ ਧਾਰ ਵਿਚ ਦਰਸਾਇੰਦਾ। ਅੰਮ੍ਰਿਤ ਬਾਣੀ ਰੱਖੇ ਅੰਦਰ ਹੱਦ, ਪਾਰ ਕਿਨਾਰਾ ਨਾ ਕਿਸੇ ਵਖਾਇੰਦਾ। ਅੰਮ੍ਰਿਤ ਬਾਣੀ ਵਜਾਏ ਨਦ, ਅਨਰਾਗੀ ਰਾਗ ਅਲਾਇੰਦਾ। ਅੰਮ੍ਰਿਤ ਬਾਣੀ ਜਾਮ ਪਿਆਏ ਮਧ, ਰਸ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਬਾਣੀ ਇਕੋ ਇਕ ਵਡਿਆਇੰਦਾ। ਅੰਮ੍ਰਿਤ ਬਾਣੀ ਇਕੋ ਨੂਰ, ਨੂਰ ਨੂਰ ਦਰਸਾਈਆ। ਅੰਮ੍ਰਿਤ ਬਾਣੀ ਸਰਧਾ ਪੂਰ, ਆਸਾ ਮਨਸਾ ਵੇਖ ਵਖਾਈਆ। ਅੰਮ੍ਰਿਤ ਬਾਣੀ ਹਾਜ਼ਰ ਹਜ਼ੂਰ, ਹਰਿ ਸਤਿਗੁਰ ਹੋਏ ਸਹਾਈਆ। ਅੰਮ੍ਰਿਤ ਬਾਣੀ ਨਾਤਾ ਤੋੜੇ ਕੂੜ, ਕੂੜੀ ਕਿਰਿਆ ਦਏ ਖਪਾਈਆ। ਅੰਮ੍ਰਿਤ ਬਾਣੀ ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਮੂੜ੍ਹੇ ਆਪਣੇ ਧੰਦੇ ਲਾਈਆ। ਅੰਮ੍ਰਿਤ ਬਾਣੀ ਕੋਟ ਜਨਮ ਦੇ ਬਖ਼ਸ਼ੇ ਮਾਤ ਕਸੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਘਰ ਜਣਾਈਆ। ਅੰਮ੍ਰਿਤ ਬਾਣੀ ਘਰ ਏਕਾ, ਏਕੰਕਾਰਾ ਆਪ ਬੁਝਾਇੰਦਾ। ਅੰਮ੍ਰਿਤ ਬਾਣੀ ਸਾਚੀ ਟੇਕਾ, ਸਤਿ ਪੁਰਖ ਨਿਰੰਜਣ ਵੇਖ ਵਖਾਇੰਦਾ। ਅੰਮ੍ਰਿਤ ਬਾਣੀ ਕਰੇ ਬੁਧ ਬਬੇਕਾ, ਬਬੇਕੀ ਆਪਣਾ ਰਾਹ ਵਖਾਇੰਦਾ। ਅੰਮ੍ਰਿਤ ਬਾਣੀ ਚੁਕਾਏ ਪੂਰਬ ਲੇਖਾ, ਲੇਖਾ ਅਗਲਾ ਪੰਧ ਮੁਕਾਇੰਦਾ। ਅੰਮ੍ਰਿਤ ਬਾਣੀ ਕਰੇ ਸੱਚਾ ਹੇਤਾ, ਹਿਤਕਾਰੀ ਵੇਖ ਵਖਾਇੰਦਾ। ਅੰਮ੍ਰਿਤ ਬਾਣੀ ਅੰਤਰ ਆਤਮ ਖੋਲ੍ਹੇ ਭੇਤਾ, ਭੇਵ ਅਭੇਦ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਆਪ ਦ੍ਰਿੜਾਇੰਦਾ। ਅੰਮ੍ਰਿਤ ਬਾਣੀ ਭਗਤ ਜਨ,

ਸ੍ਰੀ ਭਗਵਾਨ ਆਪ ਜਣਾਈਆ। ਸੰਸਾ ਚੁਕੇ ਮਨਸਾ ਮਨ, ਮਨ ਵਾਸਨਾ ਦਏ ਮਿਟਾਈਆ। ਲੇਖਾ ਤੋੜ ਕਾਇਆ ਤਨ, ਪੰਜ ਤੱਤ ਦਏ ਸੁਹਾਈਆ। ਮਾਣਸ ਜਨਮ ਬੇੜਾ ਬੰਨ੍ਹ, ਆਪਣੇ ਕੰਧ ਉਠਾਈਆ। ਸਾਚਾ ਦੇ ਨਾਮ ਧੰਨ, ਭੰਡਾਰਾ ਇਕ ਵਰਤਾਈਆ। ਨਿਰਗੁਣ ਜੋਤ ਚਾੜ੍ਹ ਚੰਨ, ਅਗਿਆਨ ਅੰਧੇਰ ਮਿਟਾਈਆ। ਸੋਹੰ ਢੋਲਾ ਸੁਣਾਏ ਛੰਦ, ਅੰਮ੍ਰਿਤ ਬਾਣੀ ਆਪਣਾ ਰੂਪ ਦਰਸਾਈਆ। ਗੁਰਮੁਖ ਵਿਰਲਾ ਜਾਏ ਮਨ, ਜਿਸ ਮਿਹਰ ਨਜ਼ਰ ਟਿਕਾਈਆ। ਲੱਖ ਚੁਰਾਸੀ ਨੇਤਰ ਅੰਨ੍ਹ, ਸਰਵਣ ਸੁਣਨ ਕੋਇ ਨਾ ਪਾਈਆ। ਤਖ਼ਤ ਨਿਵਾਸੀ ਸ੍ਰੀ ਭਗਵਨ, ਭਗਤਨ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡ ਵਡਿਆਈਆ। ਅੰਮ੍ਰਿਤ ਬਾਣੀ ਕਹੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਕਿਰਪਾ ਕਰ ਆਪ ਕਰਤਾਰ, ਤੇਰੇ ਹੱਥ ਮੇਰੀ ਵਡਿਆਈਆ। ਤੇਰਾ ਨਾਦ ਸ਼ਬਦ ਧੁਨਕਾਰ, ਤੇਰਾ ਰਾਗ ਅਗੰਮ ਅਥਾਹੀਆ। ਤੇਰਾ ਸਾਚਾ ਮੰਗਲਾਚਾਰ, ਨਜ਼ਰ ਕਿਸੇ ਨਾ ਆਈਆ। ਮੈਂ ਮੰਗਾਂ ਮੰਗ ਭਿਖਾਰ, ਝੋਲੀ ਆਪਣੀ ਅੱਗੇ ਡਾਹੀਆ। ਕਿਰਪਾ ਕਰ ਸਿਰਜਣਹਾਰ, ਪ੍ਰਭ ਹੋਣਾ ਆਪ ਸਹਾਈਆ। ਤੇਰੇ ਹੁਕਮੇ ਅੰਦਰ ਕਰਾਂ ਪਿਆਰ, ਆਪਣਾ ਮਾਣ ਨਾ ਕੋਇ ਰਖਾਈਆ। ਜਾ ਕੇ ਭਗਤਾਂ ਕਰਾਂ ਦੀਦਾਰ, ਜੋ ਤੇਰਾ ਨਾਮ ਧਿਆਈਆ। ਅੰਦਰ ਵੜ ਕੇ ਦੇਵਾਂ ਆਧਾਰ, ਆਪਣੀ ਬੂਝ ਬੁਝਾਈਆ। ਘਰ ਵੜ ਕੇ ਬੋਲਾਂ ਜੈਕਾਰ, ਤੂਹੀ ਤੂਹੀ ਤੂਹੀ ਢੋਲਾ ਗਾਈਆ। ਤੇਰਾ ਰੂਪ ਨਜ਼ਰੀ ਆਏ ਨਿਰੰਕਾਰ, ਦੂਜਾ ਨੂਰ ਨਾ ਕੋਇ ਰੁਸ਼ਨਾਈਆ। ਜਿਸ ਘਰ ਤੇਰਾ ਦਰਬਾਰ, ਤਿਸ ਮਿਲੇ ਮਾਣ ਵਡਿਆਈਆ। ਮੈਂ ਨਿਉਂ ਨਿਉਂ ਕਰਾਂ ਨਿਮਸਕਾਰ, ਬਣ ਸੇਵਕ ਸੇਵ ਕਮਾਈਆ। ਜਿਸ ਵੇਲੇ ਭਗਤਾਂ ਕੋਲੋਂ ਸੋਹੰ ਸ਼ਬਦ ਸੁਣਾਂ ਜੈਕਾਰ, ਮਾਣ ਤਾਣ ਰਹੇ ਨਾ ਰਾਈਆ। ਮੈਂ ਆਖਾਂ ਮੈਨੂੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਿਓ ਵਖਾਲ, ਬਿਨ ਨੈਣਾਂ ਦਰਸ਼ਨ ਪਾਈਆ। ਜਿਸ ਦੇ ਪਿਛੇ ਹੋਏ ਕੰਗਾਲ, ਜੁਗ ਚੌਕੜੀ ਸੇਵ ਕਮਾਈਆ। ਅੱਖਾਂ ਅੰਦਰ ਥੱਕੀ ਭਾਲ, ਨਿਸ਼ਅੱਖਰ ਰੂਪ ਨਜ਼ਰ ਨਾ ਆਈਆ। ਕਲਜੁਗ ਅੰਤਮ ਚਲੀ ਅਵੱਲੜੀ ਚਾਲ, ਚਾਲ ਨਿਰਾਲੀ ਇਕ ਚਲਾਈਆ। ਭਗਤਾਂ ਅੰਦਰ ਵੜਿਆ ਸੱਚੀ ਧਰਮਸਾਲ, ਧਰਮ ਦੁਆਰਾ ਆਪ ਬਣਾਈਆ। ਓਥੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਜਿਸ ਨਾਤਾ ਤੋੜਿਆ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ। ਪ੍ਰੇਮ ਪਿਆਲਾ ਦਿਤਾ ਪਿਆਲ, ਅੰਮ੍ਰਿਤ ਆਪਣਾ ਨਾਮ ਜਣਾਈਆ। ਪ੍ਰੇਮ ਪਿਆਰ ਤੀਰ ਨਿਰਾਲਾ ਮਾਰਿਆ ਬਾਣ, ਮੁਖੀ ਤਿਖੀ ਧਾਰ ਵਖਾਈਆ। ਮੈਂ ਉਸ ਦੀ ਕਰਾਂ ਪਹਿਚਾਨ, ਬੇਪਹਿਚਾਨ ਆਇਆ ਮਾਹੀਆ। ਜਿਸ ਨੇ ਮੈਨੂੰ ਦਿਤਾ ਦਾਨ, ਸੋ ਭਗਤਾਂ ਝੋਲੀ ਰਿਹਾ ਭਰਾਈਆ । ਮੈਂ ਨਿਤ ਨਿਤ ਗਾਵਾਂ ਉਹਦਾ ਗਾਨ, ਗਾ ਗਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਬਾਣੀ ਅਕੱਥ ਕਹਾਣੀ ਧੁਰ ਨਿਸ਼ਾਨੀ ਜੋਤ ਨੁਰਾਨੀ ਸ਼ਬਦ ਤੁਰਾਨੀ, ਇਕੋ ਤੂਰ ਜਣਾਈਆ। ਦਾਸ ਬਣੇ ਜਨ ਦੀਨਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਾਤਾ ਜੋੜੇ ਜਿਉਂ ਜਲ ਮੀਨਾ, ਬਿਰਹੋਂ ਰੋਗ ਨਾ ਕੋਇ ਸਤਾਈਆ। ਠਾਂਡਾ ਕਰੇ ਸਤਿਗੁਰ ਸੀਨਾ, ਅੰਮ੍ਰਿਤ ਬਾਣੀ ਮੇਘ ਬਰਸਾਈਆ। ਮੇਟ ਮਿਟਾਏ ਤਾਪ ਤੀਨਾਂ, ਤ੍ਰੈਗੁਣ ਲੇਖਾ ਦਏ ਚੁਕਾਈਆ । ਗੁਰਸਿਖ ਬਣਿਆ ਨਾ ਰਹੇ ਨਾਬੀਨਾ, ਨਿਜ ਨੇਤਰ ਦਏ ਖੁਲ੍ਹਾਈਆ। ਹਰਿਜਨ ਹੋਏ ਨਾ ਭਾਗ ਹੀਣਾ, ਭਾਗ ਆਪਣਾ ਝੋਲੀ ਪਾਈਆ। ਨਾਮ ਨਿਧਾਨ ਵਜਾਏ ਸਾਚੀ ਬੀਨਾ, ਅਨਰਾਗੀ ਰਾਗ ਸੁਣਾਈਆ। ਲੱਖ ਚੁਰਾਸੀ ਨਾਲੋਂ ਵੱਖ ਕੀਨਾ, ਜਿਸ ਸਿਰ ਆਪਣਾ ਹੱਥ ਟਿਕਾਈਆ।

ਮੌਲੇ ਰੁੱਤ ਚੇਤ ਮਹੀਨਾ, ਬਸੰਤੀ ਇਕੋ ਇਕ ਵਖਾਈਆ। ਚਾੜ੍ਹੇ ਰੰਗ ਸਤਿਗੁਰ ਭੀਨਾ, ਭਿੰਨੜੀ ਰੈਣ ਨਾਲ ਮਿਲਾਈਆ। ਅਗਲਾ ਲੇਖਾ ਚੁੱਕੇ ਮਰਨਾ ਜੀਣਾ, ਜੀਵਣ ਮੁਕਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੇ ਲੇਖੇ ਲਾਈਆ। ਔਖਾ ਬਣਨਾ ਦੀਨਨ ਦੀਨ, ਹਰਿ ਦਾਤਾ ਸਚ ਜਣਾਇੰਦਾ। ਸਾਹਿਬ ਸੱਚੇ ਦੀ ਸਾਚੀ ਈਣ, ਜੁਗ ਚੌਕੜੀ ਰਾਹ ਚਲਾਇੰਦਾ। ਭਗਤ ਭਗਵਾਨ ਲੇਖਾ ਮਸਕੀਨ, ਮਾਣ ਤਾਣ ਨਾ ਕੋਇ ਵਖਾਇੰਦਾ। ਮਾਰਗ ਦੱਸੇ ਇਕ ਮਹੀਨ, ਜਗ ਨੇਤਰ ਨਜ਼ਰ ਨਾ ਆਇੰਦਾ। ਕੂੜੀ ਕਿਰਿਆ ਗੁਰਮੁਖਾਂ ਕੋਲੋਂ ਛੀਨ, ਸਤਿਗੁਰ ਆਪਣੀ ਝੋਲੀ ਪਾਇੰਦਾ। ਆਤਮ ਪਰਮਾਤਮ ਦਏ ਯਕੀਨ, ਧੁਰ ਭਰਵਾਸਾ ਆਪ ਬੰਧਾਇੰਦਾ। ਪੰਚ ਵਿਕਾਰ ਕਰੇ ਤਲਕੀਨ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਇੰਦਾ। ਵੇਖਣਹਾਰਾ ਦੀਨਨ ਦੀਨ ਦਿਆਲ, ਦਇਆਨਿਧ ਆਪਣੀ ਦਇਆ ਕਮਾਈਆ। ਗੁਰਸਿਖ ਵੇਖੇ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਗੁਰਸਿਖ ਸਤਿਗੁਰ ਲਏ ਉਠਾਲ, ਗੁਰ ਗੁਰ ਬੂਝ ਬੁਝਾਈਆ। ਸੰਤਾਂ ਵਖਾਏ ਸੱਚੀ ਧਰਮਸਾਲ, ਘਰ ਮੰਦਰ ਕੁੰਡਾ ਲਾਹੀਆ। ਭਗਤ ਭਗਵਾਨ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਸਾਚਾ ਮਾਰਗ ਇਕ ਵਖਾਲ, ਭੇਖ ਅਵੱਲੜਾ ਦਏ ਜਣਾਈਆ। ਨਿਰਗੁਣ ਦੀਵਾ ਬਾਤੀ ਇਕੋ ਬਾਲ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਮਿਹਰਵਾਨ ਮਿਹਰ ਨਜ਼ਰ ਉਠਾਈਆ। ਦੀਨ ਬਣੇ ਜੋ ਦਰ ਦੁਆਰ, ਆਪਣੀ ਦਇਆ ਕਮਾਇੰਦਾ। ਅੰਤਮ ਆਤਮ ਕਰ ਪਿਆਰ, ਪਰਮ ਪੁਰਖ ਵੇਖ ਵਖਾਇੰਦਾ। ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤ ਇਕਾਂਤੀ ਦੀਆ ਬਾਲ, ਅਗਿਆਨ ਅੰਧੇਰ ਮਿਟਾਇੰਦਾ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਦਸਮ ਦੁਆਰੀ ਕੁੰਡਾ ਲਾਹਿੰਦਾ। ਆਤਮ ਸੇਜਾ ਸਚ ਬਹਾਲ, ਸੇਜ ਸੁਹੰਜਣੀ ਆਪ ਸੁਹਾਇੰਦਾ। ਸਾਚਾ ਵਜਾਵੇ ਨਰ ਹਰਿ ਤਾਲ, ਤਲਵਾੜਾ ਨਜ਼ਰ ਕੋਇ ਨਾ ਆਇੰਦਾ। ਸਦਾ ਸਦਾ ਸਦ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵੇਖ ਵਖਾਇੰਦਾ। ਭਗਤਾਂ ਪੂਰੀ ਕਰੇ ਘਾਲ, ਕੀਤੀ ਘਾਲ ਲੇਖੇ ਲਾਇੰਦਾ। ਆਪਣਾ ਆਪੇ ਕਰੇ ਹੱਲ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਇਕੋ ਇਕ ਵਡਿਆਇੰਦਾ। ਦੀਨ ਹੋਏ ਸੋ ਸੱਚਾ ਸਿਖ, ਜਿਸ ਜਨ ਆਪਣੀ ਦਇਆ ਕਮਾਈਆ। ਅੰਮ੍ਰਿਤ ਬਾਣੀ ਪਾਏ ਭਿਖ, ਭਿਛਿਆ ਆਪ ਵਰਤਾਈਆ। ਅੱਗੇ ਲੇਖਾ ਦੇਵੇ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਜਿਧਰ ਵੇਖੇ ਸਾਹਿਬ ਸਤਿਗੁਰ ਆਏ ਦਿਸ, ਦੂਜਾ ਰੂਪ ਨਾ ਕੋਇ ਦਰਸਾਈਆ। ਜਨਮ ਜਨਮ ਦੀ ਮਿਟੇ ਵਿਖ, ਕਰਮ ਕਾਂਡ ਰਹਿਣ ਨਾ ਪਾਈਆ। ਦਰਸ਼ਨ ਦੇਵੇ ਨਿਤ ਨਿਤ, ਨਵਿਤ ਆਪਣਾ ਫੇਰਾ ਪਾਈਆ। ਲੇਖਾ ਜਾਣੇ ਮਾਤ ਪਿਤ, ਪਿਤਾ ਪੂਤ ਗੋਦ ਉਠਾਈਆ। ਦੀਨਾਂ ਕਦੇ ਨਾ ਦੇਵੇ ਪਿੱਠ, ਹੰਕਾਰੀਆਂ ਮੁਖ ਨਾ ਕਦੇ ਵਖਾਈਆ। ਜਿਨ੍ਹਾਂ ਸਤਿਗੁਰ ਵਲੇ ਕੀਤੇ ਮੁਖ, ਫੜ ਬਾਹੋਂ ਗੋਦ ਬਹਾਈਆ। ਨਾ ਮਾਣਸ ਨਾ ਮਾਨੁਖ, ਦੇਵਤ ਸੁਰ ਨਾ ਕੋਇ ਵਡਿਆਈਆ। ਸ਼ਬਦੀ ਸ਼ਬਦ ਗੋਦੀ ਲਏ ਚੁੱਕ, ਦੋ ਜਹਾਨ ਲੇਖਾ ਪਾਰ ਕਰਾਈਆ। ਦੀਨ ਬੂਟਾ ਕਦੇ ਨਾ ਜਾਏ ਸੁੱਕ, ਸਤਿਗੁਰ ਹਰਿਆ ਆਪ ਕਰਾਈਆ। ਜੋ ਏਸ ਨਿਸ਼ਾਨਿਉਂ ਗਿਆ ਉਕ, ਲੱਖ ਚੁਰਾਸੀ ਪੰਧ ਨਾ ਕੋਇ ਮੁਕਾਈਆ। ਜਨਨੀ ਸਫਲ ਨਾ ਹੋਏ ਕੁੱਖ, ਮਾਤ ਗਰਭ ਨਾ ਕੋਇ ਵਡਿਆਈਆ। ਆਵਣ ਜਾਵਣ ਮਿਟੇ ਨਾ ਦੁੱਖ, ਦੁਖੀਆਂ ਦੁੱਖ ਨਾ ਕੋਇ ਗਵਾਈਆ।

ਦੀਨਾਂ ਅਨਾਥਾਂ ਦੇਵੇ ਆਪਣਾ ਸੁਖ, ਸੁਖ ਅੰਮ੍ਰਿਤ ਬਾਣੀ ਨਾਮ ਜਣਾਈਆ। ਜੋ ਜਨ ਹਿਰਦਿਉਂ ਗਿਆ ਝੁਕ, ਤਿਸ ਲੇਖਾ ਰਹੇ ਨਾ ਰਾਈਆ। ਏਥੇ ਓਥੇ ਉਜਲ ਹੋਵੇ ਮੁਖ, ਦੁਰਮਤ ਮੈਲ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਲੇਖਾ ਦਏ ਮੁਕਾਈਆ। ਗੁਰਮੁਖ ਬਣਿਆ ਦੀਨ, ਦਰ ਆਪਣਾ ਆਪ ਗਵਾਇਆ। ਪ੍ਰਭ ਵੇਖਣਹਾਰਾ ਨੇਤਰ ਨੈਣ ਹੀਨ, ਬਿਨ ਅੱਖਾਂ ਫੋਲ ਫੁਲਾਇਆ। ਠਾਕਰ ਹੋ ਕੇ ਬਣੇ ਅਧੀਨ, ਸੇਵਕ ਸਾਚੀ ਸੇਵ ਕਮਾਇਆ। ਗੁਰਮੁਖ ਬਣਾਏ ਆਪ ਨਗੀਨ, ਨਗੀਨਾ ਆਪਣੇ ਮਸਤਕ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦੀਨ ਬਣਨ ਦੀ ਸਿਖਿਆ ਰਿਹਾ ਸਮਝਾਇਆ। ਦੀਨ ਬਣੋ ਵਿਚ ਲੋਕ ਜਗ, ਜਗ ਜੀਵਣ ਦਾਤਾ ਆਪ ਜਣਾਈਆ। ਕੂੜੀ ਕਿਰਿਆ ਦਿਓ ਤਜ, ਮਾਣ ਅਭਿਮਾਨ ਰਹਿਣ ਨਾ ਪਾਈਆ। ਸਤਿਗੁਰ ਦੁਆਰ ਵੇਖੋ ਭੱਜ, ਬਣ ਬਣ ਪਾਂਧੀ ਆਈਆ। ਇਕੋ ਨਗਾਰਾ ਰਿਹਾ ਵੱਜ, ਦੂਜਾ ਰਾਗ ਨਾ ਕੋਇ ਅਲਾਈਆ। ਅਨਾਥ ਅਨਾਥਾਂ ਰਿਹਾ ਸੱਦ, ਸੱਦਾ ਨਾਮ ਜਣਾਈਆ। ਸ੍ਰਿਸ਼ਟ ਸਬਾਈ ਪਾਰ ਕਰੇ ਹੱਦ, ਹਦੂਦ ਆਪਣੀ ਦਏ ਵਖਾਈਆ। ਢੋਲਾ ਸੁਣਾਏ ਸਾਚਾ ਛੰਦ, ਛੰਤ ਕਰੇ ਨਾਮ ਪੜ੍ਹਾਈਆ। ਸਾਹਿਬ ਸਤਿਗੁਰ ਪਰਦਾ ਦੇਵੇ ਕੱਜ, ਮਿਹਰ ਨਜ਼ਰ ਨੈਣ ਉਠਾਈਆ। ਲੌਣ ਦੇਵੇ ਨਾ ਕਿਸੇ ਅਜ ਪਜ, ਧੋਖੇ ਵਿਚ ਕਦੇ ਨਾ ਆਈਆ। ਜਿਸ ਨੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਿਖਾਇਆ ਚੱਜ, ਆਪਣੀ ਪੱਟੀ ਨਾਮ ਪੜ੍ਹਾਈਆ। ਸੋ ਭਗਵਾਨ ਭਗਤਾਂ ਪ੍ਰੇਮ ਅੰਦਰ ਗਿਆ ਬੱਝ, ਆਪ ਆਪਣਾ ਮਾਣ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਇਕੋ ਇਕ ਵਡਿਆਈਆ। ਦੀਨ ਬਣੇ ਜਗ ਸਾਚਾ ਸੰਤ, ਜਿਸ ਅੰਤਰ ਨਾਮ ਵਸਾਇਆ। ਮੇਲ ਮਿਲਾਏ ਨਰ ਹਰਿ ਕੰਤ, ਨਰਾਇਣ ਦਇਆ ਕਮਾਇਆ। ਗੜ੍ਹ ਤੋੜੇ ਹਉਮੇ ਹੰਗਤ, ਆਸਾ ਤ੍ਰਿਸ਼ਨਾ ਮੋਹ ਚੁਕਾਇਆ। ਨਾਮ ਜਣਾਏ ਇਕੋ ਮੰਤ, ਹਰਿ ਅੰਮ੍ਰਿਤ ਬਾਣੀ ਰੂਪ ਵਖਾਇਆ। ਬੋਧ ਅਗਾਧ ਮਹਿਮਾ ਜਣਾਏ ਅਗਣਤ, ਭੇਵ ਅਭੇਦ ਖੁਲ੍ਹਾਇਆ। ਮੇਲ ਮਿਲਾਏ ਸਾਚੀ ਸੰਗਤ, ਸੰਗ ਆਪਣਾ ਸਦਾ ਰਖਾਇਆ । ਦੂਜੇ ਦਰ ਨਾ ਹੋਏ ਮੰਗਤ, ਖ਼ਾਲੀ ਝੋਲੀ ਦਏ ਭਰਾਇਆ। ਜਿਉਂ ਨਾਨਕ ਨਿਰਗੁਣ ਅੰਗ ਲਗਾਇਆ ਅੰਗਦ, ਅੰਗੀਕਾਰ ਆਪ ਹੋ ਜਾਇਆ। ਮਾਣਸ ਜਨਮ ਨਾ ਹੋਏ ਭੰਗਤ, ਭਾਂਡਾ ਭਰਮ ਭੌ ਦਏ ਭੰਨਾਇਆ। ਭੇਵ ਜਾਣੇ ਨਾ ਕੋਈ ਪੰਡਤ, ਗਰੰਥੀ ਨਜ਼ਰ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਗੁਰਮੁਖ ਇਕ ਬਣਾਇਆ। ਦੀਨ ਬਣੇ ਸੱਚਾ ਗੁਰਮੁਖ, ਗੁਰਮੁਖ ਗੁਰ ਸਾਲਾਹੀਆ। ਜਨਮ ਜਨਮ ਦਾ ਮਿਟੇ ਦੁੱਖ, ਦੁੱਖ ਦਰਦ ਰਹਿਣ ਨਾ ਪਾਈਆ। ਦਰਸ ਦਖਾਏ ਜੋ ਬੈਠਾ ਲੁਕ, ਘਰ ਘਰ ਵਿਚ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਭਗਤ ਸਮਝਾਈਆ। ਦੀਨ ਬਣਾਏ ਕਲਜੁਗ ਅੰਤ ਭਗਤ, ਭਗਵਨ ਰਾਹ ਜਣਾਈਆ। ਨਾਤਾ ਤੋੜ ਕੂੜੇ ਜਗਤ, ਸਾਕ ਸੱਜਣ ਸੈਣ ਨਜ਼ਰ ਕੋਇ ਨਾ ਆਈਆ। ਲੇਖੇ ਲਾਈ ਬੂੰਦ ਰਕਤ, ਪ੍ਰਭ ਚਰਨ ਲਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਦੀਨ ਆਪ ਬਣਾਈਆ। ਦੀਨ ਬਣੇ ਗੁਰ ਚਰਨ ਕਵਲ, ਮਿਲੇ ਮਾਣ ਵਡਿਆਈਆ। ਕਰਾਏ ਖੇਲ ਉਪਰ ਧਵਲ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੂੰ ਕਹਿੰਦੇ ਨੂਰ ਅਵੱਲ, ਸੋ ਪਰਵਰਦਿਗਾਰ ਵੇਸ ਵਟਾਈਆ। ਜਿਸ ਦਾ ਅੰਮ੍ਰਿਤ ਬੂੰਦ ਨਾਭ ਕਵਲ, ਰਸ ਆਪਣਾ ਨਾਮ ਵਖਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਬਾਣੀ ਸਾਚਾ ਨਾਉਂ, ਦੀਨਨ ਦੇਵੇ ਫੜ ਕੇ ਬਾਹੋਂ, ਦਰ ਦਰ ਘਰ ਘਰ ਨਰ ਨਰਾਇਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਾਰਗ ਇਕੋ ਇਕ ਸਮਝਾਈਆ।

ਜੈਸਾ ਸੁਣਿਆ ਤੈਸਾ ਡੀਠ, ਹਰਿ ਸਤਿਗੁਰ ਨਜ਼ਰੀ ਆਈਆ। ਜਿਉਂ ਨਾਮੇ ਮਿਲਿਆ ਬੀਠਲੋ ਬੀਠ, ਨਿਰਗੁਣ ਨਿਰਵੈਰ ਨਿਰੰਕਾਰ ਬੇਪਰਵਾਹੀਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਉਤਰ ਕਦੇ ਨਾ ਜਾਈਆ। ਕਰਵਟ ਬਦਲੇ ਧਾਮ ਅਨਡੀਠ, ਪਰਦਾ ਆਪਣਾ ਆਪ ਚੁਕਾਈਆ। ਅੰਤਰ ਆਤਮ ਸੁਣਾਏ ਗੀਤ, ਰਸਨਾ ਜਿਹਵਾ ਨਾ ਕੋਇ ਹਲਕਾਈਆ। ਸਚ ਪ੍ਰੀਤੀ ਦੇਵੇ ਆਪ ਪ੍ਰੀਤ, ਪ੍ਰੀਤੀਵਾਨ ਮੇਲ ਮਿਲਾਈਆ। ਦਇਆ ਕਮਾਏ ਹਸਤ ਕੀਟ, ਕੀਟ ਹਸਤ ਇਕੋ ਰੰਗ ਵਖਾਈਆ। ਸਦਾ ਸੁਹੇਲਾ ਵਸੇ ਚੀਤ, ਠਗੌਰੀ ਜਗਤ ਨਾ ਕੋਇ ਵਖਾਈਆ। ਘਰ ਵਿਚ ਘਰ ਵਖਾਏ ਮੰਦਰ ਮਸੀਤ, ਗੁਰੂਦੁਆਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਰਸ ਦਿਖਾਈਆ। ਜੈਸਾ ਸੁਣਿਆ ਤੈਸਾ ਡਿਠਾ, ਹਰਿ ਨਰ ਹਰਿ ਖੇਲ ਕਰਾਇੰਦਾ। ਮਿੱਠਾ ਕਰੇ ਕਾਇਆ ਰੀਠਾ, ਅੰਮ੍ਰਿਤ ਆਤਮ ਮੁਖ ਚੁਆਇੰਦਾ। ਅੱਗੇ ਜਣਾਏ ਸਾਚੀ ਰੀਤਾ, ਭੇਵ ਅਭੇਦ ਖੁਲ੍ਹਾਇੰਦਾ। ਅੰਮ੍ਰਿਤ ਬਾਣੀ ਹਰਿ ਕਾ ਨਾਉਂ ਸੱਚਾ ਗੀਤਾ, ਗੋਬਿੰਦ ਆਪਣੇ ਰੰਗ ਰੰਗਾਇੰਦਾ। ਪਿਛਲਾ ਵੇਲਾ ਪਿਛੇ ਬੀਤਾ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਪਰਖਣਹਾਰਾ ਨੀਤਾ, ਘਟ ਘਟ ਆਪਣਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦਰਸੀ ਦਰਸ ਕਰਾਇੰਦਾ। ਜੈਸਾ ਡਿਠਾ ਤੈਸਾ ਪਾਇਆ, ਪ੍ਰਭ ਆਪਣੀ ਦਇਆ ਕਮਾਈਆ। ਸਦਾ ਸਦਾ ਸਦ ਰੱਖੇ ਠੰਡੀ ਛਾਇਆ, ਕਲਜੁਗ ਅਗਨ ਨਾ ਲਾਗੇ ਰਾਈਆ। ਨਾਤਾ ਤੋੜੇ ਤ੍ਰੈਗੁਣ ਮਾਇਆ, ਮਾਇਆ ਮਮਤਾ ਡੇਰਾ ਢਾਹੀਆ। ਆਤਮ ਪਰਮਾਤਮ ਆਤਮ ਜੋੜ ਜੁੜਾਇਆ, ਜੋੜਾ ਜੁੜਿਆ ਏਕਾ ਥਾਈਂਆ। ਸੱਸੇ ਉਪਰ ਹੋੜਾ ਦਏ ਵਖਾਇਆ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰਾਹ ਚਲਾਈਆ। ਹੰ ਬ੍ਰਹਮ ਵੇਖ ਵਖਾਇਆ, ਮਾਣ ਅਭਿਮਾਣ ਰਹਿਣ ਨਾ ਪਾਈਆ। ਨਿਹਕਰਮੀ ਆਪਣਾ ਕਰਮ ਕਮਾਇਆ, ਕਰਮ ਕਾਂਡ ਵੇਖਣਹਾਰਾ ਥਾਉਂ ਥਾਈਂਆ। ਅੰਮ੍ਰਿਤ ਬਾਣੀ ਜਿਸ ਨੂੰ ਜਾਮ ਪਿਆਇਆ, ਅਮਰਾਪਦ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਨੈਣ ਦਰਸਾਈਆ। ਜੈਸਾ ਸੁਣਿਆ ਕਰਿਆ ਦਰਸ, ਹਰਿ ਦਰਸੀ ਦਰਸ ਵਖਾਇੰਦਾ। ਜਨਮ ਜਨਮ ਦੀ ਮਿਟੇ ਹਰਸ, ਹਵਸ ਹੋਰ ਨਾ ਕੋਇ ਵਧਾਇੰਦਾ। ਗ਼ਰੀਬ ਨਿਮਾਣਿਆਂ ਉਤੇ ਕਰੇ ਤਰਸ, ਮਿਹਰ ਨਜ਼ਰ ਆਪ ਉਠਾਇੰਦਾ। ਪੂਰਬ ਜਨਮ ਦਾ ਲਾਹੇ ਕਰਜ਼, ਮਕਰੂਜ਼ ਆਪਣਾ ਫੇਰਾ ਪਾਇੰਦਾ। ਗੁਰਸਿਖ ਤੇਰਾ ਹੋਣ ਨਾ ਦੇਵੇ ਕਦੇ ਹਰਜ਼, ਘਾਟਾ ਨਜ਼ਰ ਕੋਇ ਨਾ ਆਇੰਦਾ। ਮਨ ਵਾਸਨਾ ਜੋ ਲੱਗ ਗਈ ਮਰਜ਼, ਬਣ ਤਬੀਬ ਆਪ ਮਿਟਾਇੰਦਾ। ਆਪਣਾ ਪੂਰਾ ਕਰੇ ਫ਼ਰਜ਼, ਨਿਰਗੁਣ ਸਰਗੁਣ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਦੇਵੇ ਦਰਸ ਹੋ ਮਿਹਰਵਾਨ, ਪਾਰਬ੍ਰਹਮ ਵੱਡੀ ਵਡਿਆਈਆ। ਅੰਤਰ ਬਖ਼ਸ਼ੇ ਇਕ ਧਿਆਨ, ਸੁਰਤੀ ਸ਼ਬਦੀ ਮੇਲ ਮਿਲਾਈਆ। ਅਨਪੜ੍ਹਿਆਂ ਦੇਵੇ ਗਿਆਨ, ਭੇਵ ਅਭੇਦ ਜਣਾਈਆ । ਸ਼ਬਦ ਮੰਤਰ ਗੁਰੂ ਨਿਸ਼ਾਨ,

ਇਸ਼ਟ ਦੇਵ ਇਕੋ ਇਕ ਪਰਗਟਾਈਆ। ਨਜ਼ਰੀ ਆਏ ਸਾਹਿਬ ਸਤਿਗੁਰ ਕਾਹਨ, ਲੱਖ ਚੁਰਾਸੀ ਗੋਪੀ ਰਿਹਾ ਹੰਢਾਈਆ। ਮੰਦਰ ਸੁਹਾਏ ਇਕ ਮਕਾਨ, ਕਾਇਆ ਕਾਅਬਾ ਨੂਰ ਰੁਸ਼ਨਾਈਆ। ਦੋ ਦੋਆਬਾ ਖੇਲ ਮਹਾਨ, ਸ਼ਾਹ ਨਵਾਬਾ ਪਰਦਾ ਲਾਹੀਆ। ਹੱਕ ਜਨਾਬਾ ਹੋ ਪਰਧਾਨ, ਸਚ ਰਬਾਬਾ ਆਪ ਵਜਾਈਆ। ਪਰਵਰਦਿਗਾਰ ਸਾਂਝਾ ਯਾਰ, ਲਾਸ਼ਰੀਕ ਨੂਰ ਖ਼ੁਦਾਈਆ। ਕਲਜੁਗ ਅੰਤ ਕਰੇ ਪਿਆਰ, ਮੁਰੀਦ ਮੁਰਸ਼ਦ ਵੇਖ ਵਖਾਈਆ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਕਰੇ ਰੁਸ਼ਨਾਈਆ। ਲਹਿਣਾ ਦੇਣਾ ਬਾਕੀ ਦੇਵੇ ਵਿਚ ਸੰਸਾਰ, ਤਾਕੀ ਕੁੰਡਾ ਆਪੇ ਲਾਹੀਆ। ਬੰਦਾ ਖ਼ਾਕੀ ਨਾ ਪਾਵੇ ਸਾਰ, ਖ਼ਾਲਕ ਖ਼ਲਕ ਵੇਖੇ ਥਾਉਂ ਥਾਈਂਆ। ਨਿਰਗੁਣ ਦੇਵਣਹਾਰ ਸਤਿ ਦੀਦਾਰ, ਦੀਦ ਇਕੋ ਇਕ ਜਣਾਈਆ। ਜੈਸਾ ਸੁਣਿਆ ਤੈਸਾ ਪਾਏ ਗੁਰਮੁਖ ਗੁਰ ਕਰ ਪਿਆਰ, ਬਿਨ ਪ੍ਰੇਮ ਪ੍ਰੀਤੀ ਹੱਥ ਕਿਸੇ ਨਾ ਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਰੋਵਣ ਜ਼ਾਰੋ ਜ਼ਾਰ, ਨਿਜ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਕੋਟਨ ਕੋਟ ਕਲਮ ਸ਼ਾਹੀ ਲਿਖ ਲਿਖ ਲੇਖਾ ਗਏ ਵਿਚਾਰ, ਅੰਤ ਕੋਇ ਕਹਿਣ ਨਾ ਪਾਈਆ। ਜਿਸ ਸਾਹਿਬ ਸਤਿਗੁਰ ਠਾਕਰ ਸੁਆਮੀ ਦੇਵੇ ਆਪ ਦੀਦਾਰ, ਸਚ ਆਦਰਸ਼ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਹਰਿ ਸੰਗਤ ਧੁਰ ਸੰਜੋਗ, ਸੋ ਪੁਰਖ ਨਿਰੰਜਣ ਮੇਲ ਮਿਲਾਇੰਦਾ। ਦੇਵਣਹਾਰਾ ਦਰਸ ਅਮੋਘ, ਹਰਿ ਪੁਰਖ ਨਿਰੰਜਣ ਖੇਲ ਕਰਾਇੰਦਾ। ਕੱਟਣਹਾਰਾ ਜਨਮ ਜਨਮ ਦਾ ਰੋਗ, ਏਕੰਕਾਰਾ ਵੇਖ ਵਖਾਇੰਦਾ। ਸੁਣਾਵਣਹਾਰਾ ਸਚ ਸਲੋਕ, ਆਦਿ ਨਿਰੰਜਣ ਦਇਆ ਕਮਾਇੰਦਾ। ਚੁਗਾਵਣਹਾਰਾ ਸਾਚੀ ਚੋਗ, ਅਬਿਨਾਸ਼ੀ ਕਰਤਾ ਸੇਵ ਕਮਾਇੰਦਾ। ਸੁਣਾਵਣਹਾਰਾ ਨਾਮ ਸਲੋਕ, ਅਬਿਨਾਸ਼ੀ ਕਰਤਾ ਰਾਗ ਅਲਾਇੰਦਾ। ਦਸਾਵਣਹਾਰਾ ਏਕਾ ਓਟ, ਪਾਰਬ੍ਰਹਮ ਪ੍ਰਭ ਭੇਵ ਜਣਾਇੰਦਾ। ਵੇਖਣਹਾਰਾ ਲੋਕ ਪਰਲੋਕ, ਦੋ ਜਹਾਨਾਂ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਜੋਗੀ ਮੇਲ ਮਿਲਾਇੰਦਾ। ਧੁਰ ਸੰਜੋਗੀ ਮਿਲਿਆ ਮੇਲਾ, ਮੇਲਣਹਾਰ ਇਕ ਅਖਵਾਈਆ। ਨਜ਼ਰੀ ਆਏ ਗੁਰੂ ਗੁਰ ਚੇਲਾ, ਚੇਲਾ ਗੁਰੂ ਰੂਪ ਵਖਾਈਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਸਗਲਾ ਸੰਗ ਨਿਭਾਈਆ। ਕਲਜੁਗ ਅੰਤਮ ਵੇਖੇ ਵੇਲਾ, ਵਾਰ ਥਿਤ ਨਾ ਕਿਸੇ ਜਣਾਈਆ। ਵਸਣਹਾਰਾ ਧਾਮ ਨਵੇਲਾ, ਨਿਰਗੁਣ ਜੋਤੀ ਜਾਤਾ ਭੇਸ ਵਟਾਈਆ। ਅਚਰਜ ਖੇਲ ਪ੍ਰਭੂ ਪ੍ਰਭ ਖੇਲਾ, ਬੇਅੰਤ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਚਾੜ੍ਹਨਹਾਰਾ ਤੇਲਾ, ਲੋਕਮਾਤ ਸਾਚਾ ਸਗਨ ਮਨਾਈਆ। ਕੱਟਣਹਾਰਾ ਧਰਮ ਰਾਏ ਦੀ ਜੇਲਾ, ਲੱਖ ਚੁਰਾਸੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਜੋਗੀ ਮੇਲ ਲਏ ਕਰਾਈਆ। ਧੁਰ ਸੰਜੋਗ ਮੇਲ ਕਰਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਜੁਗਾਦੀ ਸਾਚਾ ਬਾਪ, ਪਿਤਾ ਪੂਤ ਵੇਖ ਵਖਾਈਆ। ਸੋਹੰ ਦ੍ਰਿੜਾਏ ਸਾਚਾ ਜਾਪ, ਤੇਰਾ ਮੇਰਾ ਭੇਵ ਰਹੇ ਨਾ ਰਾਈਆ। ਵੇਖ ਵਖਾਏ ਪਾਕੀ ਪਾਕ, ਪਤਤ ਪਾਪੀ ਲਏ ਤਰਾਈਆ। ਆਤਮ ਪਰਮਾਤਮ ਖੋਲ੍ਹੇ ਤਾਕ, ਪਰਦਾ ਦੂਈ ਰਹਿਣ ਨਾ ਪਾਈਆ। ਮਿਹਰਵਾਨ ਮਿਹਰ ਨਜ਼ਰ ਕਰ ਕੇ ਲਏ ਝਾਕ, ਝਾਕੀ ਇਕੋ ਇਕ ਵਖਾਈਆ। ਭਗਤ ਭਗਵਾਨ ਬਣੇ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਲੇਖੇ ਲਾਏ ਪੰਜ ਤੱਤ ਕਾਇਆ ਮਾਟੀ ਖ਼ਾਕ, ਜਿਸ ਆਪਣੇ ਚਰਨ ਛੁਹਾਈਆ। ਅੱਗੇ ਪਿਛੇ ਮੇਟੇ ਵਾਟ, ਪੰਧ ਹੋਰ ਨਾ ਕੋਇ ਰਖਾਈਆ। ਪਾਰ ਕਰਾਏ ਆਪਣੇ ਘਾਟ, ਪੱਤਣ ਇਕੋ ਇਕ ਦਰਸਾਈਆ। ਮਲਾਹ ਬਣਿਆ ਪੁਰਖ ਸਮਰਾਥ, ਖੇਵਟ ਖੇਟਾ

ਬੇੜਾ ਆਪਣੇ ਕੰਧ ਉਠਾਈਆ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਆਪਣੇ ਗਲੇ ਲਗਾਈਆ। ਅੰਮ੍ਰਿਤ ਬਾਣੀ ਜਣਾਏ ਗਾਥ, ਸੋਹਲਾ ਢੋਲਾ ਇਕ ਸੁਣਾਈਆ। ਜਗਤ ਵਿਛੋੜਾ ਕੱਟੇ ਕਮਲਾਪਾਤ, ਗੁਰਮੁਖ ਨਾਰਾ ਨਰ ਹਰਿ ਨਰਾਇਣ ਲਏ ਮਿਲਾਈਆ। ਦਰਸ ਦਿਖਾਏ ਸਾਖਿਆਤ, ਰੂਪ ਅਨੂਪ ਧਰਾਈਆ। ਅੰਤ ਮਿਲਾਏ ਆਪਣੀ ਜ਼ਾਤ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਜੋਗ ਹਰਿਜਨ ਆਪਣਾ ਆਪ ਕਰਾਈਆ।

੩੦ ਫੱਗਣ ੨੦੧੯ ਬਿਕਰਮੀ ਹਰਿ ਭਗਤ ਦੁਆਰ ਜੇਠੂਵਾਲ

ਢਾਈ ਗਜ਼ ਦਾ ਭਗਤ ਦੁਪੱਟਾ, ਹਰਿ ਆਪਣੀ ਧਾਰ ਬੰਧਾਇੰਦਾ। ਜਨਮ ਜਨਮ ਦਾ ਮੇਟੇ ਰੱਟਾ, ਅਗਲਾ ਪਿਛਲਾ ਪੰਧ ਨਾ ਕੋਇ ਰਖਾਇੰਦਾ। ਸਚ ਦੁਆਰਾ ਖੋਲ੍ਹੇ ਹੱਟਾ, ਘਰ ਇਕੋ ਇਕ ਪਰਗਟਾਇੰਦਾ। ਚਿਟਿਉਂ ਕੀਤਾ ਰੱਤਾ, ਲਾਲ ਰੰਗ ਆਪ ਰੰਗਾਇੰਦਾ। ਸਾਹਿਬ ਸਤਿਗੁਰ ਲੱਗਾ ਅੱਛਾ, ਦੀਨ ਦਿਆਲ ਦਇਆ ਕਮਾਇੰਦਾ। ਲੇਖੇ ਲਾਏ ਸਾਚਾ ਬੱਚਾ, ਬਚਪਨ ਆਪਣੀ ਝੋਲੀ ਪਾਇੰਦਾ। ਸਿੰਘ ਠਾਕਰ ਨਾਲ ਕੀਤਾ ਮਤਾ, ਸਤਿ ਸਰੂਪੀ ਸ਼ਬਦ ਜਣਾਇੰਦਾ। ਧੁਰ ਸੰਦੇਸ ਦੇਵੇ ਪਤਾ, ਪਤਿਪਰਮੇਸ਼ਵਰ ਖੇਲ ਕਰਾਇੰਦਾ। ਨਿਰਗੁਣ ਨਿਰਗੁਣ ਫਿਰੇ ਨੱਠਾ, ਸਰਗੁਣ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਰਾਇੰਦਾ। ਭਗਤ ਦੁਪੱਟਾ ਢਾਈ ਹੱਥ, ਉਚੀ ਕੂਕ ਕੂਕ ਸੁਣਾਈਆ। ਸਾਹਿਬ ਸਤਿਗੁਰ ਮੇਰੀ ਪਤ ਰੱਖ, ਹੱਥ ਤੇਰੇ ਵਡਿਆਈਆ। ਸਰਨ ਸਰਨਾਈ ਗਿਆ ਢੱਠ, ਚਰਨ ਕਵਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਜਣਾਈਆ। ਢਾਈ ਗੱਜ਼ ਦੁਪੱਟਾ ਕਹੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਸੁਣ ਸਾਹਿਬ ਸਤਿਗੁਰ ਮੀਤ ਮੁਰਾਰ, ਤੇਰੇ ਦਰ ਮੇਰੀ ਅਰਜ਼ੋਈਆ। ਤੇਰਾ ਤਨ ਕਰ ਪਿਆਰ, ਮੇਰੀ ਪ੍ਰੀਤੀ ਉਠ ਉਠ ਧਾਈਆ। ਤੂੰ ਕੀਤਾ ਸਚ ਸ਼ਿੰਗਾਰ, ਇਕੋ ਆਪਣੇ ਨਾਲ ਛੁਹਾਈਆ। ਜਗਤ ਬਸਤਰ ਦਿਤਾ ਉਤਾਰ, ਤਨ ਖ਼ਾਕੀ ਰੂਪ ਵਖਾਈਆ। ਹਰਿ ਸੰਗਤ ਸਤਿ ਕਰ ਪਿਆਰ, ਪਰਮ ਪੁਰਖ ਪ੍ਰੀਤੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਦੁਪੱਟਾ ਕਹੇ ਪ੍ਰਭ ਸੱਚਾ ਦਰਦੀ, ਦਰਦ ਮੇਰੇ ਨਾਲ ਵੰਡਾਈਆ। ਨਾ ਜਾਣੇ ਗਰਮੀ ਸਰਦੀ, ਆਪ ਆਪਣਾ ਰੰਗ ਵਖਾਈਆ। ਸਦਾ ਕਰਨਹਾਰ ਆਪਣੀ ਮਰਜ਼ੀ, ਮਿਹਰਵਾਨ ਆਪਣਾ ਰਾਹ ਜਣਾਈਆ। ਸ੍ਰਿਸ਼ਟ ਸਬਾਈ ਅਗਨ ਮੜੀ ਸੜਦੀ, ਗੁਰ ਆਪਣਾ ਮੁਖ ਛੁਪਾਈਆ । ਗੁਰਮੁਖ ਆਤਮ ਪ੍ਰਭ ਦੀ ਸੇਜਾ ਚੜ੍ਹਦੀ, ਮਿਲੇ ਮਾਣ ਵਡਿਆਈਆ। ਸਚਖੰਡ ਦੁਆਰ ਬਹਿ ਕੇ ਅੜਦੀ, ਆਪਣਾ ਮਾਣ ਜਣਾਈਆ। ਤੇਰਾ ਵਿਛੋੜਾ ਮੂਲ ਨਾ ਜਰਦੀ, ਬਿਰਹੋਂ ਰੋਗ ਸਤਾਈਆ। ਢੋਲਾ ਤੇਰਾ ਆਈ ਪੜ੍ਹਦੀ, ਸੋਹੰ ਇਕੋ ਗਾਈਆ। ਲੇਖਾ ਰਹਿਣ ਨਾ ਦੇਣਾ ਫ਼ਰਜ਼ੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਦਏ ਜਣਾਈਆ। ਸੁਣ ਦੁਪੱਟੇ ਸਾਚੀ ਰੀਤ, ਹਰਿ ਰੀਤੀਵਾਨ ਜਣਾਇੰਦਾ। ਆਪਣੇ ਨਾਲ ਬੰਧਾਏ ਪ੍ਰੀਤ, ਪ੍ਰੀਤ ਇਕੋ ਇਕ ਰਖਾਇੰਦਾ। ਹਰਿ ਸੰਗਤ ਸੁਣਿਆ ਸਾਚਾ ਗੀਤ,

ਗੋਬਿੰਦ ਢੋਲਾ ਰਾਗ ਅਲਾਇੰਦਾ। ਦੇਵਣਹਾਰ ਵਡਿਆਈ ਹਸਤ ਕੀਟ, ਸੀਸ ਤਾਜ ਨਾ ਕੋਇ ਰਖਾਇੰਦਾ। ਵਸਣਹਾਰਾ ਹਰ ਘਟ ਚੀਤ, ਹਰਿਜਨ ਸਾਚੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵੇਖ ਵਖਾਈਆ। ਪਿਛਲਾ ਅਗਲਾ ਲਹਿਣਾ ਦਏ ਨਿਵਾਰ, ਜਨਮ ਜਨਮ ਵਿਚ ਬਦਲਾਈਆ। ਤਿੰਨ ਜਨਮ ਦਾ ਰਹੇ ਨਾ ਕੋਈ ਭਾਰ, ਤਿੰਨ ਗੁਣਾਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਸਮਝਾਈਆ। ਢਾਈ ਗਜ਼ ਤੇਰੀ ਸੁਣ ਪੁਕਾਰ, ਸ੍ਰੀ ਭਗਵਾਨ ਦਇਆ ਕਮਾਇੰਦਾ। ਤ੍ਰੈ ਤ੍ਰੈ ਲੇਖਾ ਵਿਚ ਸੰਸਾਰ, ਤ੍ਰੈਭਵਨ ਧਨੀ ਆਪ ਜਣਾਇੰਦਾ। ਪਹਿਲੀ ਚੇਤਰ ਕਰ ਵਿਹਾਰ, ਕਾਇਆ ਕੱਪੜ ਫੋਲ ਫੁਲਾਇੰਦਾ। ਨੇਤਰ ਖੋਲ੍ਹ ਆਪ ਕਿਵਾੜ, ਅੱਖ ਪਰਤੱਖ ਆਪ ਖੁਲ੍ਹਾਇੰਦਾ। ਲੋਕਮਾਤ ਕਰ ਵਪਾਰ, ਸਾਚਾ ਹੱਟ ਚਲਾਇੰਦਾ। ਵਸਤ ਅਮੋਲਕ ਇਕੋ ਥਾਰ, ਥਿਰ ਘਰ ਵਾਸੀ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਦੇ ਭਗਵਾਨ, ਸ੍ਰੀ ਭਗਵਾਨ ਦਇਆ ਕਮਾਈਆ। ਸਚ ਧਰਮ ਦਾ ਸਚ ਨਿਸ਼ਾਨ, ਸ਼ਾਹ ਪਾਤਸ਼ਾਹ ਆਪ ਪਰਗਟਾਈਆ। ਦੇਵਣਹਾਰਾ ਸਾਚਾ ਮਾਣ, ਮਿਹਰ ਨਜ਼ਰ ਆਪ ਉਠਾਈਆ। ਭਗਤ ਭਗਵਾਨ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਦੇਵਣਹਾਰਾ ਸ਼ਬਦ ਗਿਆਨ, ਅਗਿਆਨ ਅੰਧੇਰ ਮਿਟਾਈਆ। ਵਖਾਵਣਹਾਰਾ ਸਚ ਮਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਰੱਖ ਕਰਤਾਰ, ਆਪਣੀ ਦਇਆ ਕਮਾਇੰਦਾ। ਸਚ ਦੁਪੱਟੇ ਦੇ ਆਧਾਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਸਾਢੇ ਤਿੰਨ ਹੱਥ ਚਾਰ ਕੁੰਟ ਗੁਰਸਿਖ ਕੋਈ ਨਾ ਮਾਰੇ ਲਕਾਰ, ਕਿਲੀ ਮਾਤ ਨਾ ਕੋਇ ਗਡਾਇੰਦਾ। ਮੜੀ ਮਸਾਣ ਨਾ ਸਕੇ ਕੋਈ ਉਠਾਲ, ਜਿਸ ਜਨ ਆਪਣੀ ਦਇਆ ਕਮਾਇੰਦਾ। ਲੱਖ ਚੁਰਾਸੀ ਵਿਚੋਂ ਕਰ ਬਹਾਲ, ਸਚ ਦੁਆਰੇ ਆਪ ਵਸਾਇੰਦਾ। ਨਿਰਗੁਣ ਹੋ ਕੇ ਚਲੇ ਨਾਲ ਨਾਲ, ਦੂਜਾ ਨਜ਼ਰ ਕੋਇ ਨਾ ਆਇੰਦਾ। ਭੇਟਾ ਦੇ ਕੇ ਸਾਚਾ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਪੂਰਬ ਲੇਖਾ ਜਾਣੇ ਘਾਲ, ਕਰਨੀ ਕੀਤੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਦਇਆ ਆਪ ਕਮਾਇੰਦਾ। ਪਿਛਲੀ ਕੀਤੀ ਦੇਵੇ ਆਪ, ਦੇਵਣਹਾਰ ਵੱਡੀ ਵਡਿਆਈਆ। ਰਾਮ ਚੰਦ ਦਾ ਕੁਸ਼ੂ ਨਾਤ, ਮਿਹਰ ਨਜ਼ਰ ਉਠਾਈਆ। ਬਾਲਮੀਕ ਮੰਗੀ ਦਾਤ, ਸ੍ਰੀ ਭਗਵਾਨ ਝੋਲੀ ਪਾਈਆ। ਕਲਜੁਗ ਅੰਤਮ ਵੇਖ ਅੰਧੇਰੀ ਰਾਤ, ਬਲੀ ਬਲਵਾਨ ਇਕ ਚੜ੍ਹਾਈਆ। ਕਿਰਪਾ ਕਰ ਰਘੁਪਤ ਰਘੁਨਾਥ, ਰਘੁ ਆਪਣੀ ਅੰਸ ਜਣਾਈਆ। ਲੇਖਾ ਜਾਣੇ ਸ਼ਾਹ ਸ਼ਾਬਾਸ਼, ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਥਾਉਂ ਥਾਈਂਆ। ਰਘੁਪਤ ਰਘਵੰਸ ਰਘੁਨਾਥ, ਰਾਮ ਰਾਮਾ ਦਇਆ ਕਮਾਇੰਦਾ। ਪੁਰਖ ਅਕਾਲ ਖੇਲ ਤਮਾਸ਼, ਜੁਗ ਚੌਕੜੀ ਵੇਖ ਵਖਾਇੰਦਾ। ਪੂਰੀ ਕਰਨਹਾਰਾ ਆਸ, ਆਸਾ ਇਕੋ ਇਕ ਦ੍ਰਿੜਾਇੰਦਾ। ਚਰਨ ਕਵਲ ਦੇ ਭਰਵਾਸ, ਭਰਵਾਸਾ ਮਨ ਤਨ ਆਪ ਬੰਧਾਇੰਦਾ। ਲੇਖਾ ਜਾਣ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਇੰਦਾ। ਸਤਿ ਦੁਆਰ ਬੰਦ ਖ਼ੁਲਾਸ, ਬੰਦੀਖ਼ਾਨਾ ਤੋੜ ਤੁੜਾਇੰਦਾ। ਤ੍ਰੇਤੇ ਜੁਗ ਦੀ ਕਲਜੁਗ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਇੰਦਾ। ਰਘੁਬੀਰ ਸਿੰਘ ਦੀ ਢਾਈ

ਮੁੱਠੀ ਖ਼ਾਕ, ਸਿੰਘ ਗੁਰਦਿਆਲ ਝੋਲੀ ਪਾਇੰਦਾ। ਸਤਿਜੁਗ ਤ੍ਰੇਤਾ ਬਣਿਆ ਸਾਕ, ਬਲ ਬੰਧਨ ਵੇਖ ਵਖਾਇੰਦਾ। ਸ੍ਰੀ ਭਗਵਾਨ ਚੌਥੀ ਮੰਜ਼ਲ ਚੜ੍ਹ ਜਾਏ ਖੋਲ੍ਹ ਤਾਕ, ਮਹੱਲ ਅਟੱਲ ਇਕ ਸੁਹਾਇੰਦਾ। ਸਚ ਸਿੰਘਾਸਣ ਬਹਿ ਗੁਰਮੁਖਾਂ ਦੇਵੇ ਦਾਤ, ਅਗਲਾ ਪਿਛਲਾ ਜਨਮ ਲੇਖਾ ਸਭ ਦਾ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਜਗਤ ਬਬਾਣ, ਇਕ ਇਕ ਜਣਾਈਆ। ਸਾਢੇ ਦਸ ਖੇਲ ਮਹਾਨ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਅੱਠ ਦਸ ਕਰ ਪਰਧਾਨ, ਚਰਨ ਕਵਲ ਦਏ ਸਰਨਾਈਆ। ਹਰਿ ਸੰਗਤ ਸਰਬ ਕਰ ਪਰਵਾਨ, ਪਰਵਾਨਾ ਇਕੋ ਵਾਰ ਹੱਥ ਫੜਾਈਆ। ਗੁਰਮੁਖ ਤੇਰਾ ਕੋਈ ਨਾ ਬਣੇ ਮਸਾਣ, ਮਸਾਣੀ ਪਵਣ ਨਾ ਰੂਪ ਸਮਾਈਆ। ਲੱਖ ਚੁਰਾਸੀ ਕਰੇ ਕਲਿਆਣ, ਕਲ ਆਪਣੀ ਦਏ ਸਮਝਾਈਆ। ਧੁਰ ਦਾ ਲੇਖਾ ਲਿਖ ਸ੍ਰੀ ਭਗਵਾਨ, ਹਰਿਜਨ ਸਾਚੇ ਦਏ ਜਣਾਈਆ। ਹਰਿ ਸੰਗਤ ਤੇਰਾ ਰਹਿਣ ਨਾ ਦੇਵੇ ਆਵਣ ਜਾਣ, ਆਵਣ ਜਾਵਣ ਪੰਧ ਮੁਕਾਈਆ। ਢਾਈ ਗਜ਼ ਦੁਪੱਟਾ ਤਿੰਨ ਗੁਣ ਹੋ ਕੇ ਹੱਸਾ ਚੌਥੇ ਘਰ ਵਸਾ, ਲਾਲ ਰੰਗ ਦਾ ਲਾਲ ਮਨਾਰ, ਚਾਰ ਕੁੰਟ ਦਾ ਚਾਰ ਸ਼ਿੰਗਾਰ, ਸਾਢੇ ਤਿੰਨ ਮੰਦਰ ਅਪਾਰ, ਲਾਲ ਰੰਗ ਪਹਿਰੇਦਾਰ, ਸੱਤ ਰੰਗ ਨਿਸ਼ਾਨਾ ਉਪਰ ਝੁੱਲੇ ਖ਼ਬਰਦਾਰ, ਸਿੰਘ ਠਾਕਰ ਪੂਰਬ ਦਿਸ਼ਾ ਬਹੇ ਚੌਕੜਾ ਮਾਰ, ਪੰਜ ਪਿਆਰੇ ਰਹਿਣ ਖ਼ਬਰਦਾਰ, ਸ਼ਬਦ ਲਿਖਾਰੀ ਵੇਖੇ ਮੀਤ ਮੁਰਾਰ, ਹਰਿ ਸੰਗਤ ਸਾਰੀ ਦੋਏ ਜੋੜ ਕਰੇ ਨਿਮਸਕਾਰ, ਸ੍ਰੀ ਭਗਵਾਨ ਲੇਖਾ ਲਿਖ ਕੇ ਦੇਵੇ ਮੈਂ ਕਰਾਂ ਪਾਰ, ਅੱਗੇ ਗੁਰਮੁਖ ਕੋਇ ਜੂਨ ਵਿਚ ਨਾ ਆਈਆ।