ਪੁਸਤਕਾਲਾਭਾਗ ੧੪

ਪਹਿਲੀ ਚੇਤਰ ੨੦੨੦ ਬਿਕਰਮੀ ਰਘਬੀਰ ਸਿੰਘ ਦੇ ਸਸਕਾਰ ਅਸਥਾਨ ਉਤੇ ਜੇਠੂਵਾਲ

ਪਹਿਲੀ ਚੇਤ ਪੁਰਖ ਸਮਰਥ, ਬੀਸ ਬੀਸਾ ਦਏ ਵਡਿਆਈਆ। ਹਰਿ ਭਗਤ ਸੁਹੇਲੇ ਸਾਚੇ ਰੱਖ, ਸਮਰਥ ਆਪਣਾ ਹੱਥ ਟਿਕਾਈਆ। ਅਗਲਾ ਮਾਰਗ ਦੇਵੇ ਦੱਸ, ਜੀਵਣ ਜੁਗਤ ਜਣਾਈਆ। ਜੀਵਦਿਆਂ ਪ੍ਰਭ ਕੀਤੇ ਵਸ, ਮਰਿਆਂ ਆਪਣੇ ਚਰਨ ਰਖਾਈਆ। ਲਹਿਣਾ ਦੇਣਾ ਚੁਕਾਏ ਸੀਂ ਸਾਢੇ ਤਿੰਨ ਹੱਥ, ਹੱਥ ਆਪਣੀ ਝੋਲੀ ਪਾਈਆ। ਚਾਰੇ ਕਿਲੀਆਂ ਚਾਰੇ ਕੁੰਟਾਂ ਦੇਣੀਆਂ ਰੱਖ, ਸਿੰਘ ਮਨਜੀਤਾ ਧਿਆਨ ਲਗਾਈਆ। ਧੰਨ ਭਾਗ ਬੀਸ ਦਸ ਪ੍ਰਭ ਖੇਲ ਕੀਆ ਹੱਸ, ਮੇਰੀ ਸੇਵਾ ਸਾਚੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਜਣਾਈਆ। ਵੀਹ ਸੌ ਦੱਸ ਬਿਕਰਮੀ ਗਾਥ, ਬਾਲਾ ਨੱਢਾ ਆਪ ਜਣਾਇੰਦਾ। ਦਸ ਸਾਲ ਤੱਕਦਾ ਰਿਹਾ ਸਾਥ, ਸਾਥੀ ਨਜ਼ਰ ਕੋਇ ਨਾ ਆਇੰਦਾ। ਗੁਰ ਗੋਬਿੰਦ ਬੰਨ੍ਹ ਕੇ ਗਿਆ ਨਾਤ, ਬਿਧਾਤਾ ਆਪਣੇ ਨਾਲ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚਾ ਰਾਹ ਏਕਾ ਵਾਰ, ਗੋਬਿੰਦ ਗੁਰ ਵਡਿਆਈਆ। ਪੁਰਖ ਅਕਾਲ ਵੇਖਣਹਾਰ, ਅਭੁਲ ਭੁੱਲ ਕਦੇ ਨਾ ਜਾਈਆ। ਬਾਵਨ ਕਰੇ ਸਚ ਪੁਕਾਰ, ਊਚੀ ਕੂਕ ਸੁਣਾਈਆ। ਮੇਰਾ ਮੇਲ ਵਿਛੜਿਆ ਯਾਰ, ਤੇਰੇ ਹੱਥ ਵਡਿਆਈਆ। ਤ੍ਰੇਤਾ ਲੇਖਾ ਧੁਰ ਦਰਬਾਰ, ਰਾਮ ਰਾਮ ਸਰਨਾਈਆ। ਬਾਲਮੀਕ ਕਰੇ ਵਿਚਾਰ, ਭੇਵ ਅਭੇਦ ਜਣਾਈਆ। ਕੁਸ਼ੂ ਸੁਤ ਸੁਤ ਦੁਲਾਰ, ਜਾਨਕੀ ਰੰਗ ਰੰਗਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਜਣਾਈਆ। ਜਾਨਕੀ ਸੁਤ ਰਮੱਯਾ ਲਾਲ, ਰਹਿਮਤ ਹਰਿ ਕਮਾਇੰਦਾ। ਜੁਗ ਚੌਕੜੀ ਖੇਲ ਮਹਾਨ, ਬੇਪਰਵਾਹ ਆਪ ਖਲਾਇੰਦਾ। ਬਾਲਮੀਕ ਮੰਗਿਆ ਦਾਨ, ਝੋਲੀ ਇਕੋ ਅੱਗੇ ਡਾਹਿੰਦਾ। ਬਾਲੀ ਬੁਧ ਬਾਲ ਅਞਾਣ, ਭੇਵ ਕੋਇ ਨਾ ਪਾਇੰਦਾ। ਕਿਰਪਾ ਕਰ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਜਣਾਇੰਦਾ। ਬਾਲਮੀਕ ਕਰੇ ਅਰਦਾਸ, ਦੋਏ ਜੋੜ ਜੋੜ ਨਿਮਸਕਾਰਿਆ। ਧਰਨੀ ਸੋਹੇ ਵਿਚ ਪਰਭਾਸ, ਪ੍ਰਭ ਤੇਰੇ ਚਰਨ ਦਵਾਰਿਆ। ਮੇਰੀ ਪੂਰੀ ਕਰ ਆਸ, ਸੋਹੇ ਬੰਕ ਅਪਾਰਿਆ। ਤੇਰੀ ਵੇਖਾਂ ਸੱਚੀ ਰਾਸ, ਮਹੱਲ ਅਟੱਲ ਮਨਾਰਿਆ। ਤੇਰੇ ਬਾਲੇ ਮੇਰੇ ਪਾਸ, ਮੇਰਾ ਤੇਰੇ ਚਰਨ ਸੀਸ ਝੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦੋਏ ਜੋੜ ਵਾਸਤਾ ਪਾ ਲਿਆ। ਰਘਪਤ ਕਹੇ ਰਾਮ ਰਘ, ਏਕਾ ਏਕ ਜਾਈਆ। ਸਾਚਾ ਮਾਰਗ ਜਾਏ ਬੰਨ੍ਹ, ਜੁਗ ਚੌਕੜੀ ਵੇਖ ਵਖਾਈਆ। ਬਾਲਮੀਕ ਸੁਣ ਲੈ ਕੰਨ, ਨਾਮ ਨਿਧਾਨ ਪੜ੍ਹਾਈਆ। ਕਰੇ ਖੇਲ ਸ੍ਰੀ ਭਗਵਨ, ਕਲਜੁਗ ਅੰਤਮ ਫੇਰਾ ਪਾਈਆ। ਸਾਚੇ ਸੁਤ ਚਾੜ੍ਹ ਚੰਨ, ਚੰਨ ਚੰਨ ਰੁਸ਼ਨਾਈਆ। ਗਣ ਗੰਧਰਬ ਦੇਵਤ ਸੁਰ ਕਹਿਣ ਧੰਨ ਧੰਨ, ਧੰਨ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਜਣਾਈਆ। ਭੇਵ ਅਭੇਦ ਦੱਸੇ ਭਗਵਾਨ, ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਖੇਲ ਮਹਾਨ, ਨਿਰਗੁਣ ਦਾਤਾ ਆਪ ਕਰਾਇੰਦਾ। ਸਤਿਜੁਗ ਦਾ ਸਤਿ ਵਿਧਾਨ, ਸਤਿ ਪੁਰਖ ਨਿਰੰਜਣ ਆਪ ਸਮਝਾਇੰਦਾ। ਬਾਲੀ ਬਾਲੇ ਕਰ ਪਰਵਾਨ, ਧੁਰ ਫ਼ਰਮਾਣਾ ਆਪ ਸਮਝਾਇੰਦਾ। ਛੋਟਾ ਬੱਚਾ ਦੇਵੇ ਦਾਨ, ਦੂਆ ਸਿਫ਼ਰਾ ਏਕਾ ਸਿਫ਼ਰਾ ਇਕ ਇਕ ਨਾਲ ਮਿਲਾਇੰਦਾ। ਦੂਜਾ ਖੇਲ ਕਰੇ ਮਹਾਨ, ਜਗਤ ਜਗਦੀਸ਼ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਖੇਲ ਅਪਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਸਾਢੇ ਤਿੰਨ ਹੱਥ ਕੂੜੀ ਕਾਇਆ ਕਰੇ ਨਾ ਕੋਇ ਪਿਆਰ, ਪ੍ਰਭ ਚਰਨ ਸੱਚੀ ਸਰਨਾਈਆ। ਅੰਤਮ ਨਾਤਾ ਛੱਡਣਾ ਪਏ ਸੰਸਾਰ, ਥਿਰ ਕੋਇ ਰਹਿਣ ਨਾ ਪਾਈਆ। ਮਰ ਮਰ ਜੰਮੇ ਜੀਵ ਗਵਾਰ, ਲੱਖ ਚੁਰਾਸੀ ਗੇੜ ਰਖਾਈਆ। ਸ੍ਰੀ ਭਗਵਾਨ ਹੋ ਮਿਹਰਬਾਨ, ਮਿਹਰ ਨਜ਼ਰ ਇਕ ਟਿਕਾਈਆ। ਭਗਤ ਸੁਹੇਲੇ ਕਰ ਪਰਵਾਨ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤਮ ਜ਼ਿਮੀਂ ਅਸਮਾਨ ਵਖਾਏ ਇਕ ਨਿਸ਼ਾਨ, ਨਿਸ਼ਾਨਾ ਇਕੋ ਇਕ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਪਾਰਬ੍ਰਹਮ, ਪ੍ਰਭ ਆਪਣੀ ਦਇਆ ਕਮਾਇੰਦਾ। ਉਨੀ ਕੱਤਕ ਕਰ ਕਰਮ, ਭਗਤ ਦੁਆਰ ਨੀਂਹ ਰਖਾਇੰਦਾ। ਸਾਢੇ ਤਿੰਨ ਹੱਥ ਅੱਗੇ ਬੇੜਾ ਬੰਨ੍ਹ, ਅਟੱਲ ਮਹੱਲ ਇਕ ਰੁਸ਼ਨਾਇੰਦਾ। ਧੁਰ ਸੰਦੇਸਾ ਧੁਰਦਰਗਾਹੀ ਘੱਲ, ਹੁਕਮੀ ਹੁਕਮ ਆਪ ਵਰਤਾਇੰਦਾ। ਜੋਤ ਸ਼ਬਦ ਨਿਰਗੁਣ ਧਾਰ ਬੈਠਾ ਰਲ, ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰ ਬਿਨ ਭਗਤਾਂ ਸੋਭਾ ਕਦੇ ਨਾ ਪਾਇੰਦਾ। ਭਗਤ ਦੁਆਰ ਅੱਗੇ ਸਾਢੇ ਤਿੰਨ ਹੱਥ, ਪ੍ਰਭ ਵੱਖਰੀ ਵੰਡ ਵੰਡਾਈਆ। ਸਤਿ ਸਤਿਵਾਦੀ ਨੀਂਹ ਦਿਤੀ ਰੱਖ, ਰੱਖ਼ਕ ਬਣਿਆ ਸੱਚਾ ਸ਼ਹਿਨਸ਼ਾਹੀਆ। ਹੌਲੀ ਹੌਲੀ ਹੋ ਪਰਤੱਖ, ਪਹਿਲਾ ਦੂਜਾ ਪੰਧ ਮੁਕਾਈਆ। ਤੀਜੇ ਨੈਣ ਹੋ ਪਰਤੱਖ, ਸਾਖਿਆਤ ਦਏ ਸਮਝਾਈਆ। ਛੋਟਾ ਬਾਲਾ ਕਹੇ ਪ੍ਰਭੂ ਮੇਰਾ ਨਾਮ ਰੱਖ, ਸ਼ਬਦ ਸ਼ਬਦੀ ਲੇਖ

ਲਿਖਾਈਆ। ਜੁੜਿਆ ਰਹੇ ਸੱਚਾ ਨਾਤ, ਨਾ ਕੋਈ ਤੋੜੇ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ ਜਣਾਈਆ। ਸਚ ਸੰਦੇਸ ਦੇਵੇ ਮਿਹਰਬਾਨ, ਮਿਹਰ ਨਜ਼ਰ ਉਠਾਈਆ। ਤ੍ਰੇਤੇ ਜੁਗ ਦਾ ਬਾਲ ਅਞਾਣ, ਰਘ ਆਪਣੀ ਰਗ ਅਖਵਾਈਆ। ਬੀਰ ਬੀਰ ਬੀਰ ਬਲਵਾਨ, ਬਲ ਇਕੋ ਇਕ ਜਣਾਈਆ। ਪਿਤਾ ਪੂਤ ਨਾ ਕੋਇ ਪਹਿਚਾਨ, ਭੇਵ ਅਭੇਦ ਨਾ ਕੋਇ ਜਣਾਈਆ। ਦੋਏ ਜੋੜ ਮੰਗਿਆ ਦਾਨ, ਹਰਿ ਮਿਲੇ ਸਚ ਸਰਨਾਈਆ। ਸ੍ਰੀ ਭਗਵਾਨ ਦੇਵਣਹਾਰ, ਦੀਨ ਦਿਆਲ ਦਇਆ ਕਮਾਈਆ। ਤੇਰਾ ਵਿਚੋਲਾ ਬਣੇ ਨੌਜਵਾਨ, ਲਾਲੋ ਲਾਲਨ ਲਏ ਉਠਾਈਆ। ਸਿੰਘ ਕਿਸ਼ਨ ਇਕ ਦਲਾਲ, ਢਾਈ ਗੱਜ਼ ਦੁਪੱਟਾ ਭੇਟ ਚੜ੍ਹਾਈਆ। ਮੱਘਰ ਮਹੀਨਾ ਮਨਜੀਤਾ ਹੋਇਆ ਖ਼ੁਸ਼ਹਾਲ, ਕਦ ਵੇਲਾ ਮਿਲਾਂ ਭਾਈ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਢਾਈ ਗਜ਼ ਕਰ ਪਰਵਾਨ, ਆਪਣੇ ਤਨ ਛੁਹਾਇਆ। ਅਗਲਾ ਲੇਖਾ ਦੋ ਜਹਾਨ, ਪਿਛਲਾ ਆਪਣੀ ਝੋਲੀ ਪਾਇਆ। ਦੇਵਣਹਾਰਾ ਦਾਨੀ ਦਾਨ, ਦਾਤਾ ਇਕੋ ਇਕ ਅਖਵਾਇਆ। ਸਾਢੇ ਤਿੰਨ ਹੱਥ ਦਾ ਸਚ ਨਿਸ਼ਾਨ, ਚੌਥੀ ਮੰਜ਼ਲ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇਆ। ਸਾਚੀ ਕਰਨੀ ਕਰੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਭਗਤ ਸੁਹੇਲਾ ਮਾਈ ਬਾਪ, ਗੁਰਮੁਖ ਆਪਣੀ ਗੋਦ ਉਠਾਈਆ। ਸ਼ਬਦ ਜਣਾਇਆ ਸੋਹੰ ਜਾਪ, ਰਸਨਾ ਜਿਹਵਾ ਹਰਿ ਗੁਣ ਗਾਈਆ। ਮੇਲ ਮਿਲਾਵਾ ਕਮਲਾਪਾਤ, ਆਤਮ ਪਰਮਾਤਮ ਵਿਚ ਸਮਾਈਆ। ਸੋ ਪੁਰਖ ਨਿਰੰਜਣ ਦੇਵਣਹਾਰਾ ਦਾਤ, ਭੇਵ ਅਭੇਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦਏ ਵਖਾਈਆ। ਪੂਰਬ ਲਹਿਣਾ ਸਿੰਘ ਠਾਕਰ, ਤ੍ਰੈ ਤ੍ਰੈ ਧਾਰ ਮਿਲਾਇੰਦਾ। ਨਿਰਮਲ ਕਰਮ ਕਰ ਉਜਾਗਰ, ਉਜਰਤ ਹਰਿ ਨਾ ਕੋਇ ਲਗਾਇੰਦਾ। ਭਗਤਾਂ ਦੇਵਣਹਾਰਾ ਆਦਰ, ਆਦਰਸ਼ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਆਪਣਾ ਆਪ ਖੁਲ੍ਹਾਇੰਦਾ। ਸਾਚਾ ਪਰਦਾ ਦੇਵੇ ਖੋਲ੍ਹ, ਸ੍ਰੀ ਭਗਵਾਨ ਵੱਡੀ ਵਡਿਆਈਆ। ਸਿੰਘ ਮਨਜੀਤਾ ਕਹੇ ਬੋਲ, ਦੋਏ ਜੋੜ ਸਰਨਾਈਆ। ਜਗਦੀਸ਼ਾ ਤੋਲਣਹਾਰਾ ਤੋਲ, ਅਤੋਲ ਅਤੁਲ ਤੇਰੀ ਸਰਨਾਈਆ। ਸਚ ਦੁਆਰਾ ਲੋਕਮਾਤ ਖੋਲ੍ਹ, ਭੇਵ ਅਭੇਦ ਜਣਾਈਆ। ਸਤਿਜੁਗ ਰਹੇ ਨਾ ਕੋਈ ਰੋਲ, ਭਰਿਸ਼ਟ ਰੂਪ ਨਾ ਕੋਇ ਵਟਾਈਆ। ਹਰਿ ਸੰਗਤ ਕਰ ਕੇ ਆਪ ਅਡੋਲ, ਸਿਖਿਆ ਇਕੋ ਇਕ ਦ੍ਰਿੜਾਈਆ। ਭਗਤ ਕੋਈ ਨਾ ਰਹੇ ਅਨਭੋਲ, ਪਰਦਾ ਸਭ ਦਾ ਦਏ ਖੁਲ੍ਹਾਈਆ। ਜਿਸ ਤੇਰੇ ਚਰਨ ਧੂੜ ਅੰਮ੍ਰਿਤ ਛਕੀ ਸਾਚੀ ਪੌਹਲ, ਸੋ ਜਨਮ ਮਰਨ ਵਿਚ ਨਾ ਆਈਆ। ਲੇਖਾ ਚੁੱਕੇ ਧਰਨੀ ਧੌਲ, ਧਵਲ ਦਏ ਸਾਲਾਹੀਆ। ਸਾਡੇ ਨਾਲ ਕਰ ਕੌਲ, ਬੇਪਰਵਾਹ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸ੍ਰੀ ਭਗਵਾਨ ਦੱਸਣਹਾਰਾ, ਭੇਵ ਅਭੇਦ ਖੁਲਾਇੰਦਾ। ਵੀਹ ਸੌ ਨੌਂ ਬਿਕਰਮੀ ਬਣ ਲਿਖਾਰਾ, ਪਿਛਲਾ ਲਹਿਣਾ ਆਪ ਜਣਾਇੰਦਾ। ਵੀਹ ਸੌ ਉਨੀ ਦਏ ਆਧਾਰਾ, ਸੀਸ ਨਾਮ ਪਰਦਾ ਪਾਇੰਦਾ। ਪਹਿਲੀ ਚੇਤਰ ਭਗਤ ਵਿਹਾਰਾ, ਸ੍ਰੀ ਭਗਵਾਨ ਆਪ ਕਰਾਇੰਦਾ। ਧੁਰਦਰਗਾਹੀ ਧੁਰ ਦਾ ਲਾੜਾ, ਇਕੋ ਇਕ ਵਖਾਇੰਦਾ । ਲਾਲ ਰੰਗ ਪ੍ਰਭ ਚਾੜ੍ਹੇ ਗਾੜ੍ਹਾ, ਉਤਰ ਕਦੇ ਨਾ ਜਾਇੰਦਾ। ਠਾਕਰ ਸਿੰਘ ਸੇਵਾਦਾਰਾ, ਤਿੰਨ ਤਿੰਨ ਤਿੰਨ ਆਪਣੀ ਵੰਡ ਵੰਡਾਇੰਦਾ। ਚੌਥੀ ਮੰਜ਼ਲ ਲੈ ਕੇ ਜਾਏ ਆਪ ਨਿਰੰਕਾਰਾ, ਆਪ ਆਪਣੀ ਗੋਦ ਬਹਾਇੰਦਾ।

ਚਾਰ ਬੁਰਜ ਕਰਨ ਨਿਮਸਕਾਰਾ, ਚਾਰੋਂ ਕੁੰਟ ਨੈਣ ਉਠਾਇੰਦਾ। ਸੱਤ ਰੰਗ ਨਿਸ਼ਾਨਾ ਚੜ੍ਹੇ ਅਪਰ ਅਪਾਰਾ, ਸਿਰ ਭਗਤਾਂ ਆਪ ਝੁਲਾਇੰਦਾ। ਸਤਿ ਪੁਰਖ ਦੀ ਸਾਚੀ ਕਾਰਾ, ਹਰਿ ਕਰਤਾ ਆਪ ਕਮਾਇੰਦਾ। ਹਰਿ ਸੰਗਤ ਦੇਵੇ ਇਕ ਆਧਾਰਾ, ਸਾਂਤਕ ਸਤਿ ਸਤਿ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਪਰਦਾ ਸ਼ਬਦ ਕਨਾਤ, ਬਿਨ ਲਕਸ਼ਮੀ ਵੇਖੇ ਨਾ ਕੋਈ ਮਾਰ ਝਾਤ, ਦੂਜਾ ਨਜ਼ਰ ਕੋਇ ਨਾ ਆਇੰਦਾ। ਲਛਮੀ ਕਹੇ ਤੇਰੀ ਵਡਿਆਈ, ਭਗਵਨ ਭੇਵ ਕੋਇ ਨਾ ਆਇੰਦਾ। ਕਿਸ ਬਿਧ ਕਰੇਂ ਮਾਤ ਕੁੜਮਾਈ, ਘਰ ਘਰ ਆਪਣੀ ਦਇਆ ਕਮਾਇੰਦਾ। ਮੇਰੇ ਨੈਣ ਰਹੇ ਸ਼ਰਮਾਈ, ਮੇਰੀ ਕੁੱਖ ਬਾਲ ਸੋਭਾ ਕੋਇ ਨਾ ਪਾਇੰਦਾ। ਤੂੰ ਭਗਤਾਂ ਪਕੜੇਂ ਜਾ ਜਾ ਬਾਹੀਂ, ਮੇਰਾ ਮੋਹ ਨਜ਼ਰ ਕੋਇ ਨਾ ਆਇੰਦਾ। ਮੈਂ ਰੋਵਾਂ ਵਿਚ ਜੁਦਾਈ, ਨੇਤਰ ਨੈਣ ਨੀਰ ਵਹਾਇੰਦਾ। ਸ੍ਰੀ ਭਗਵਾਨ ਰਿਹਾ ਸਮਝਾਈ, ਭੇਵ ਅਭੇਦ ਖੁਲ੍ਹਾਇੰਦਾ। ਤੇਰੇ ਪਿਆਰ ਦੀ ਇਕ ਕੁੜਮਾਈ, ਲੋਕਮਾਤ ਵਖਾਇੰਦਾ। ਤੇਰਾ ਲਹਿੰਗਾ ਦਏ ਵਧਾਈ, ਤੇਰੇ ਗੀਤ ਅਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਲਾਲ ਭੂਸ਼ਨ ਲਛਮੀ ਧਾਰ, ਨਿਰਗੁਣ ਆਪ ਜਣਾਈਆ। ਭਗਤਾਂ ਕਰ ਸਚ ਪਿਆਰ, ਪਰਦਾ ਇਕ ਵਖਾਈਆ। ਵੇਖੋ ਦਰੋਪਦ ਆਈ ਰੋਵੇ ਜ਼ਾਰੋ ਜ਼ਾਰ, ਬੇਪਰਵਾਹ ਬੇਅੰਤ ਤੇਰੀ ਸ਼ਹਿਨਸ਼ਾਹੀਆ। ਸਤਿਜੁਗ ਕਰੇਂ ਕੀ ਕੀ ਕਾਰ, ਕਰਤੇ ਕਰਨੀ ਮਾਤ ਕਮਾਈਆ। ਜਿਸ ਪੰਜ ਵਾਰ ਤੇਰੇ ਨਾਉਂ ਲਾਈ ਜੈਕਾਰ, ਤਿਸ ਸਚਖੰਡ ਲੈਕੇ ਜਾਵੇਂ ਚਾਈਂ ਚਾਈਂਆ। ਦਰੋਪਤ ਕਹੇ ਮੈਂ ਅਜੇ ਨਾ ਹੋਈ ਪਾਰ, ਮੇਰਾ ਲੇਖਾ ਮੁੱਕ ਨਾ ਸਕਿਆ ਰਾਈਆ। ਕ੍ਰਿਸ਼ਨ ਕਹਿ ਕੇ ਗਿਆ ਵਿਚ ਸੰਸਾਰ, ਤ੍ਰੈਲੋਕੀ ਵਿਚ ਮੇਰੀ ਸ਼ਰਨਾਈਆ। ਅੱਗੇ ਮੇਲ ਪੁਰਖ ਅਕਾਲ, ਜਿਉਂ ਭਾਵੇ ਲਏ ਮਿਲਾਈਆ। ਕਲਜੁਗ ਬੈਠੀ ਰਹੀ ਬੇਹਾਲ, ਮੇਰੀ ਸਾਰ ਕਿਸੇ ਨਾ ਪਾਈਆ। ਮੈਂ ਵੇਖ ਕੇ ਆਈ ਰੰਗ ਲਾਲ, ਲਾਲ ਰੰਗ ਕਵਣ ਰਿਹਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਜਣਾਈਆ। ਦਰੋਪਤੀ ਆਈ ਪੈਂਡਾ ਚੀਰ, ਆਪਣਾ ਪੰਧ ਮੁਕਾਈਆ। ਜਿਸ ਨੇ ਮੇਰਾ ਲਹਿਣ ਨਾ ਦਿਤਾ ਚੀਰ, ਸੋ ਸਾਹਿਬ ਫੇਰਾ ਪਾਈਆ। ਜਿਸ ਪਿਛੇ ਅੱਗੇ ਦੋ ਜਹਾਨਾਂ ਕੱਟ ਜ਼ੰਜੀਰ, ਆਪਣੀ ਗੰਢ ਪੁਆਈਆ। ਸਿੰਘ ਬਿਸ਼ਨ ਚਾਰੋਂ ਕੁੰਟ ਮਾਰੇ ਲਕੀਰ, ਪ੍ਰੀਤਮ ਸਿੰਘ ਨਿਉਂ ਨਿਉਂ ਚਲੇ ਵਾਹੋ ਦਾਹੀਆ। ਇੰਦਰ ਸਿੰਘ ਕਹੇ ਪ੍ਰਭ ਤੇਰੇ ਨਾਲ ਨਿਭੇ ਅਖ਼ੀਰ, ਦੂਜੀ ਓਟ ਨਾ ਕੋਇ ਤਕਾਈਆ। ਗੁਰਮੁਖ ਸਿੰਘ ਕਹੇ ਹਰਿ ਸੰਗਤ ਹਸਤ ਕੀਟ, ਊਚ ਨੀਚ ਤੇਰੀ ਇਕ ਸਰਨਾਈਆ। ਪਾਲ ਸਿੰਘ ਕਹੇ ਮੈਂ ਗਾਵਾਂ ਗੀਤ, ਪ੍ਰਭ ਇਕੋ ਢੋਲਾ ਚਾਈਂ ਚਾਈਂਆ। ਜਿਸ ਨੂੰ ਲੱਭਦੇ ਮੰਦਰ ਮਸੀਤ, ਕੋਟਨ ਕੋਟ ਬੈਠੇ ਧਿਆਨ ਲਗਾਈਆ । ਸੋ ਕਲਜੁਗ ਅੰਤ ਜਨ ਭਗਤਾਂ ਕਰੇ ਸਚ ਪ੍ਰੀਤ, ਪ੍ਰੀਤੀ ਇਕੋ ਇਕ ਜਣਾਈਆ। ਸਤਿਜੁਗ ਚਲਾਏ ਸਾਚੀ ਰੀਤ, ਹਰਿ ਸੰਗਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆ ਦਰੋਪਤ ਵੇਖ ਅੱਖ, ਸੋ ਪੁਰਖ ਨਿਰੰਜਣ ਆਪ ਜਣਾਈਆ। ਸਾਹਿਬ ਸਤਿਗੁਰ ਹੋ ਪਰਤੱਖ, ਆਪਣੀ ਧਾਰ ਜਣਾਈਆ। ਭਗਤ ਭਗਵਾਨ ਰਿਹਾ ਰੱਖ, ਮਿਹਰ ਨਜ਼ਰ ਉਠਾਈਆ। ਸਾਚਾ ਮਾਰਗ ਸਾਹਿਬ ਦੱਸ, ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲ ਰੰਗ ਦਾ ਰੰਗ ਲਾਲ ਗੁਰਮੁਖ ਵਿਚ ਪੇਖੇ ਸਾਹਿਬ ਦਿਆਲ, ਦਿਆਲ ਆਪਣੀ ਦਇਆ ਕਮਾਈਆ । ਦਇਆ ਕਮਾ ਸਾਹਿਬ ਸੁਲਤਾਨ, ਜਗ

ਬਾਲੇ ਵੇਖ ਵਖਾਇੰਦਾ। ਪ੍ਰੇਮ ਪ੍ਰੀਤੀ ਇਕੋ ਦਾਨ, ਦਰ ਝੋਲੀ ਇਕ ਭਰਾਇੰਦਾ। ਸਚਖੰਡ ਦਾ ਸਾਚਾ ਕਾਹਨ, ਚੌਥੇ ਘਰ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਜਣਾਇੰਦਾ। ਰਘਬੀਰ ਸਿੰਘ ਪ੍ਰਭ ਪਏ ਸਰਨਾ, ਪਹਿਲੀ ਚੇਤ ਖ਼ੁਸ਼ੀ ਮਨਾਈਆ। ਧੰਨ ਭਾਗ ਤੂੰ ਮਿਲਿਆ ਇਕ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਤੇਰੇ ਭਗਤਾਂ ਵਿਚ ਮੇਰਾ ਰਹਿ ਜਾਏ ਨਾਂ, ਮੇਰਾ ਨਾਂ ਤੇਰੀ ਵਡਿਆਈਆ। ਨਾਤਾ ਤੁਟਾ ਪਿਤਾ ਮਾਂ, ਭੈਣ ਭਾਈ ਨਜ਼ਰ ਕੋਇ ਨਾ ਆਈਆ। ਤੇਰਾ ਲੱਗਾ ਸੋਹਣਾ ਸੱਚਾ ਥਾਂ, ਜਿਸ ਘਰ ਨਿਰਮਲ ਜੋਤ ਕਰੇ ਰੁਸ਼ਨਾਈਆ। ਭਾਈਆਂ ਨਾਲ ਭਾਈ ਮਿਲਿਆ ਆ, ਪਿਛਲਾ ਪੰਧ ਮੁਕਾਈਆ। ਇਕੋ ਮੰਗਾਂ ਸਚ ਦੁਆ, ਦੌਏ ਜੋੜ ਵਾਸਤਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਹਿਲੀ ਚੇਤ ਹਰਿ ਸੰਗਤ ਦੇ ਬਖ਼ਸ਼ ਪਿਛਲੇ ਗੁਨਾਹ, ਮੇਰੀ ਆਸਾ ਪੂਰ ਕਰਾਈਆ। ਜਿਸ ਤਰਾਂ ਮੈਨੂੰ ਦਿਤੀ ਆਪਣੀ ਠੰਡੀ ਛਾਂ, ਗੁਰਮੁਖਾਂ ਹੋਣਾ ਸਹਾਈਆ। ਗੁਰਸਿਖ ਕੋਈ ਨਾ ਕਰਿਓ ਨਾ, ਅੱਗੇ ਔਣਾ ਚਾਈਂ ਚਾਈਂਆ। ਵੇਖਿਓ ਕੋਈ ਨਾ ਮਾਰੇ ਧਾਹ, ਹਰਖ ਸੋਗ ਨਾ ਕੋਇ ਜਣਾਈਆ। ਸ੍ਰੀ ਭਗਵਾਨ ਲੋਕਮਾਤ ਵਿਚੋਂ ਲਏ ਉਠਾ, ਅੱਗੋਂ ਗੋਬਿੰਦ ਉਂਗਲੀ ਲਾਈਆ। ਸਚਖੰਡ ਦੁਆਰੇ ਦਏ ਵਸਾ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠੇ ਹੋ ਕੇ ਵੇਖਣ ਆ, ਕਵਣ ਆਇਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਈਆ। ਰਘਬੀਰ ਸਿੰਘ ਕਰੇ ਅਰਦਾਸ, ਬਾਲਾ ਇਕ ਧਿਆਨ ਲਗਾਈਆ। ਹਰਿ ਸੰਗਤ ਤੇਰੀ ਸ਼ਾਖ਼, ਤੁਧ ਬਿਨ ਨਜ਼ਰ ਕਿਸੇ ਨਾ ਆਈਆ। ਸਭ ਦੀ ਪਤ ਲੈਣੀ ਰਾਖ, ਮਿਹਰ ਨਜ਼ਰ ਉਠਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਜਿਸ ਨੇ ਤੇਰੀ ਗਾਈ ਗਾਥ, ਸੋ ਜਨਮ ਮਰਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸਾਚੇ ਸੁਤ ਸੁਣ ਦੁਲਾਰੇ, ਸ੍ਰੀ ਭਗਵਾਨ ਆਪ ਜਣਾਇੰਦਾ। ਬੁੱਢੇ ਨੱਢੇ ਸਾਰੇ ਤਾਰੇ, ਬਚਿਆ ਕੋਇ ਰਹਿਣ ਨਾ ਪਾਇੰਦਾ। ਪਾਰ ਕਰਾਏ ਵਿਆਹੇ ਕੁਆਰੇ, ਦੂਈ ਦਵੈਤ ਨਾ ਕੋਇ ਜਣਾਇੰਦਾ। ਗੁਰਮੁਖ ਰਲ ਮਿਲ ਬੋਲਣ ਪੰਜ ਜੈਕਾਰੇ, ਇਹ ਆਖ਼ਰੀ ਵਾਰ ਸਮਝਾਇੰਦਾ। ਸਚਖੰਡ ਕਿਸੇ ਨਾ ਮਿਲੇ ਵਿਚ ਸੰਸਾਰੇ, ਕੋਟਨ ਕੋਟ ਜੀਵ ਧਿਆਨ ਲਗਾਇੰਦਾ। ਸਾਧ ਸੰਤ ਕਰਨ ਹਾਹਾਕਾਰੇ, ਹਉਮੇ ਰੋਗ ਨਾ ਕੋਇ ਮਿਟਾਇੰਦਾ। ਜਨ ਭਗਤਾਂ ਪ੍ਰਭ ਜੂ ਵਾਜਾਂ ਮਾਰੇ, ਸੋਏ ਲੋਕਮਾਤ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ। ਪਹਿਲੀ ਚੇਤ ਲਿਖਾਵਾਂਗਾ। ਬਾਲੇ ਪੂਰੀ ਆਸ ਕਰਾਵਾਂਗਾ। ਹਰਿ ਸੰਗਤ ਸਾਰੀ ਸਚਖੰਡ ਬਹਾਵਾਂਗਾ। ਗੁਰ ਗੋਬਿੰਦ ਨਾਲ ਮਿਲਾਵਾਂਗਾ। ਗੁਰ ਚੇਲੇ ਇਕੋ ਘਰ ਵਖਾਵਾਂਗਾ। ਪਿਛਲਾ ਲੇਖਾ ਮਾਤ ਚੁਕਾਵਾਂਗਾ। ਭਰਮ ਭੁਲੇਖਾ ਬਾਹਰ ਕਢਾਵਾਂਗਾ। ਸਤਿਜੁਗ ਸਾਚਾ ਰਾਹ ਵਖਾਵਾਂਗਾ। ਮਾਵਾਂ ਕੋਲੋਂ ਪੁਤਰਾਂ ਗਲੀਂ ਹਾਰ ਪੁਆਵਾਂਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰ ਲਗਾਵਾਂਗਾ। ਸਾਢੇ ਤਿੰਨ ਹੱਥ ਮੂਲ ਮੁਕਾਵਾਂਗਾ। ਕਿਲੀਆਂ ਗੱਡਣ ਦੀ ਰੀਤ ਹਟਾਵਾਂਗਾ। ਕਫ਼ਨ ਲਾਲ ਰੰਗ ਦਾ ਪਾਵਾਂਗਾ। ਲੱਭਣ ਵਿਚ ਹੋਰ ਕਿਸੇ ਨੂੰ ਵਾਲ ਨਾ ਵਖਾਵਾਂਗਾ। ਜਨ ਭਗਤਾਂ ਕੁਫ਼ਲ ਖੁਲਾਵਾਂਗਾ। ਮੁਫ਼ਤ ਆਪਣਾ ਨਾਮ ਵਰਤਾਵਾਂਗਾ। ਹਰਿ ਸੰਗਤ ਹਰਖ ਸੋਗ ਚੁਕਾਵਾਂਗਾ। ਨਾਮ ਜੋਗ ਇਕ ਜਣਾਵਾਂਗਾ। ਗੋਬਿੰਦ ਦੀ ਗੋਬਿੰਦ ਰੀਤੀ ਫਿਰ ਵਖਾਵਾਂਗਾ। ਬੱਚੇ ਨੀਹਾਂ ਹੇਠ ਰਖਾਵਾਂਗਾ ।

ਗੁਰਮੁਖ ਛੱਤ ਦੇ ਉਪਰ ਚੜ੍ਹਾਵਾਂਗਾ। ਉਜਲ ਮੁਖ ਕਰਾਵਾਂਗਾ। ਰਾਹ ਇਕੋ ਸਾਰੇ ਪਾਵਾਂਗਾ। ਸਾਚੇ ਸਿਖੋ ਬਣ ਸੇਵਕ ਸੇਵ ਕਮਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਝੋਲੀ ਪਾਵਾਂਗਾ। ਸਾਚੀ ਵਸਤ ਝੋਲੀ ਪਾਊਂਗਾ। ਸਤਿਜੁਗ ਸਾਚਾ ਰਾਹ ਚਲਾਊਂਗਾ। ਆਵਣ ਜਾਵਣ ਪੰਧ ਮੁਕਾਊਂਗਾ। ਮੜੀ ਗੌਰ ਇਕੋ ਘਰ ਵਖਾਊਂਗਾ। ਝੂਠੀ ਮਾਟੀ ਨਾਤਾ ਤੋੜ ਤੁੜਾਊਂਗਾ। ਆਤਮ ਪਰਮਾਤਮ ਵਿਚ ਮਿਲਾਊਂਗਾ। ਹੱਡੀਆਂ ਬਾਲਣ ਕਰ ਜਲਾਊਂਗਾ । ਸਾਚੀ ਵਸਤ ਵਿਚੋਂ ਉਠਾਊਂਗਾ। ਆਪਣੇ ਨਾਲ ਲੈ ਕੇ ਜਾਊਂਗਾ। ਦੋ ਜਹਾਨਾਂ ਪਾਰ ਕਰਾਊਂਗਾ। ਸਚਖੰਡ ਦੁਆਰ ਬਹਾਊਂਗਾ। ਵੇਖ ਵੇਖ ਖ਼ੁਸ਼ੀ ਮਨਾਊਂਗਾ। ਇਕੋ ਢੋਲਾ ਸਾਚਾ ਗਾਊਂਗਾ। ਮੈਂ ਤੇਰਾ ਤੂੰ ਮੇਰਾ ਦੂਜਾ ਸੰਗ ਨਾ ਕੋਇ ਵਖਾਊਂਗਾ। ਏਸੇ ਕਰ ਕੇ ਪਹਿਲੋਂ ਢਾਹਿਆ ਆਪਣਾ ਢੇਰਾ, ਪੰਜ ਤੱਤ ਸ਼ੇਰ ਸਿੰਘ ਨਜ਼ਰ ਕਿਸੇ ਨਾ ਆਊਂਗਾ। ਲੱਖ ਚੁਰਾਸੀ ਕਰ ਕੇ ਭੁਲਾਵਾਂ ਹੇਰਾ ਫੇਰਾ, ਆਪਣਾ ਭੇਵ ਨਾ ਕਿਸੇ ਜਣਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਚੇਤਰ ਦਾ ਸਚ ਵਿਹਾਰ, ਹਰਿ ਸੰਗਤ ਬਿਨ ਕਰਨੀ ਪਾਰ ਕਰਾਊਂਗਾ। ਛੋਟੇ ਬਾਲੇ ਰੱਖਣਾ ਯਾਦ, ਸੋ ਪੁਰਖ ਨਿਰੰਜਣ ਆਪ ਜਣਾਈਆ। ਤੇਰੀ ਸੁਣੀ ਆਪ ਫ਼ਰਯਾਦ, ਸਚਖੰਡ ਨਿਵਾਸੀ ਫੇਰਾ ਪਾਈਆ। ਅੱਗੇ ਸੰਗਤ ਦੇ ਕੇ ਜਾਵੇ ਦਾਦ, ਆਪਣੀ ਵਸਤ ਝੋਲੀ ਪਾਈਆ। ਸਾਰਿਆਂ ਲੱਖ ਚੁਰਾਸੀ ਵਿਚੋਂ ਲਏ ਕਾਢ, ਜਿਨ੍ਹਾਂ ਲੇਖਾ ਦਿਤਾ ਲਿਖਾਈਆ। ਨਧੜਕ ਹੋ ਕੇ ਮਾਰੋ ਆਵਾਜ਼, ਪ੍ਰਭ ਔਣਾ ਚਾਈਂ ਚਾਈਂਆ। ਜਿਸ ਖੋਲ੍ਹਿਆ ਸੱਚਾ ਰਾਜ, ਭੇਵ ਅਭੇਦ ਰਿਹਾ ਜਣਾਈਆ। ਪਾਰਬ੍ਰਹਮ ਦਾ ਇਕੋ ਸਮਾਜ, ਦੂਜੀ ਵੰਡ ਨਾ ਕੋਇ ਵੰਡਾਈਆ। ਹਿੰਦੂ ਸਿੱਖ ਈਸਾਈ ਮੁਸਲਮ ਸਚ ਦੁਆਰੇ ਵੇਖਣ ਕਾਜ, ਹਰਿ ਕਰਤਾ ਖੇਲ ਕਰਾਈਆ। ਅੱਠ ਦੱਸ ਰੈਣ ਭਿੰਨੜੀ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਔਣ ਭਾਜ, ਘਰ ਸਾਚੇ ਖ਼ੁਸ਼ੀ ਮਨਾਈਆ। ਨੇਤਰ ਖੋਲ੍ਹ ਕੇ ਵੇਖਣ ਕੌਣ ਮਿਸਤਰੀ ਰਾਜ, ਜਿਨ੍ਹਾਂ ਸਚ ਦੁਆਰ ਦਿਤਾ ਬਣਾਈਆ। ਕਵਣ ਹਰਿ ਸੰਗਤ ਜਿਸ ਮਿਲੀ ਦਾਤ, ਪ੍ਰਭ ਦੇਵਣਹਾਰ ਵਡਿਆਈਆ। ਕੌਣ ਸੱਤਰ ਬਹੱਤਰ ਚੁਹੱਤਰ ਚਾਰ ਚਾਰ ਮਿਲੀ ਜਮਾਤ, ਪੰਜ ਪੰਜ ਵੱਜੀ ਵਧਾਈਆ। ਰਘਬੀਰ ਸਿੰਘ ਕਹੇ ਪ੍ਰਭ ਵੇਖ ਸਭ ਦੇ ਸਾਥ, ਮੈਨੂੰ ਨਿੱਕਿਉਂ ਵੱਡਾ ਦਿਤਾ ਬਣਾਈਆ। ਮੇਰਾ ਪਤਾ ਬੇਟਾ ਦਸਰਥ ਰਾਮ, ਰਾਮ ਪੁਤ ਕੁਸ਼ੂ ਅਖਵਾਈਆ। ਕੁਸ਼ੂ ਦਾ ਪ੍ਰਭ ਬਣਿਆ ਸੱਚਾ ਸਾਕ, ਅੰਤਮ ਆਪਣਾ ਮੇਲ ਮਿਲਾਈਆ। ਮੈਂ ਉਚ ਮਹੱਲੇ ਚੜ੍ਹ ਕੇ ਵੇਖਿਆ ਮਾਰ ਝਾਤ, ਗੁਰਸਿਖ ਰਾਹ ਵਿਚ ਬੈਠਾ ਧਿਆਨ ਲਗਾਈਆ। ਪ੍ਰਭੂ ਮਿਹਰਬਾਨ ਇਸ ਦਾ ਮੇਰੇ ਨਾਲ ਦੇ ਦੇ ਸਾਥ, ਦਰ ਤੇਰੇ ਆਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਖ ਸਿਖ ਨਾਲ ਮਿਲਾਈਆ। ਸਿਖ ਕਹੇ ਮੇਰਾ ਸਿਖ ਨਾਤਾ, ਦੂਜਾ ਸੱਜਣ ਨਜ਼ਰ ਕੋਇ ਨਾ ਆਇੰਦਾ। ਤੂੰ ਮਾਤ ਤੂੰ ਪਿਤਾ ਤੂੰ ਦੇਵਣਹਾਰਾ ਦਾਤਾ, ਦਾਨੀ ਇਕੋ ਇਕ ਅਖਵਾਇੰਦਾ। ਕਲਜੁਗ ਵੇਖ ਅੰਧੇਰੀ ਰਾਤਾ, ਆਪਣਾ ਸਾਚਾ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇੰਦਾ। ਤੇਰੇ ਦਰ ਰੱਖੀ ਆਸ, ਆਸ ਆਸ ਵਿਚ ਜਣਾਈਆ। ਮੇਰੀ ਬੁੱਝੀ ਸਰਬ ਪਿਆਸ, ਤ੍ਰਿਸ਼ਨਾ ਹੋਰ ਰਹੀ ਨਾ ਰਾਈਆ। ਉਪਰ ਬੈਠਾ ਆਕਾਸ਼ਾਂ ਆਕਾਸ਼, ਪ੍ਰਿਥਮੀ ਰੰਗ ਨਾ ਕੋਇ ਵਟਾਈਆ। ਮੇਰਾ ਸੱਚਾ ਬਣਾ ਦੇ ਸਾਥ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

ਸਾਚਾ ਵਰ, ਵੰਡ ਇਕੋ ਇਕ ਜਣਾਈਆ। ਤੇਰੀ ਵੰਡ ਢਾਈ ਮੁਠ, ਹਰਿ ਮੁਠੀ ਆਪ ਜਣਾਇੰਦਾ। ਅੱਧੀ ਗੁਰਮੁਖ ਲਏ ਲੁੱਟ, ਸ੍ਰੀ ਭਗਵਾਨ ਦਇਆ ਕਮਾਇੰਦਾ। ਦਰ ਆ ਕੇ ਸਿੰਘ ਕਰਨੈਲ ਕੋਲੋਂ ਲਏ ਪੁੱਛ, ਤੇਰਾ ਲੇਖਾ ਲੇਖੇ ਵਿਚ ਪਾਇੰਦਾ। ਜਿਸ ਦੁਆਰੇ ਬਹਾਏ ਆਪਣੇ ਪੁੱਤ ਤਿਸ ਮੰਜ਼ਲ ਆਪ ਚੜ੍ਹਾਇੰਦਾ। ਗੁਰਸਿਖੋ ਸ੍ਰੀ ਭਗਵਾਨ ਕਦੇ ਨਾ ਜਾਏ ਰੁੱਸ, ਜੁਗ ਜੁਗ ਰੁਸੜੇ ਆਪ ਮਨਾਇੰਦਾ। ਜਿਸ ਦਾ ਇਕ ਵਾਰ ਪ੍ਰੇਮ ਪ੍ਰੀਤੀ ਨਾਲ ਸੀਸ ਗਿਆ ਝੁਕ, ਤਿਸ ਜਮ ਨੇੜ ਕਦੇ ਨਾ ਆਇੰਦਾ। ਲਾਲ ਭੂਸ਼ਨ ਵੇਖੇ ਉਠ, ਨੇਤਰ ਨੈਣ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵਣਹਾਰਾ ਸਾਚਾ ਦਾਨ, ਢਾਈ ਮੁੱਠੀ ਕਰ ਪਰਵਾਨ, ਮਹੱਲ ਅਟੱਲ ਉਚ ਮਕਾਨ ਸਚ ਮਹੱਲ ਇਕ ਸੁਹਾਇੰਦਾ।

ਸਚ ਮਹੱਲੇ ਲੈ ਕੇ ਆਏ, ਹਰਿ ਸੰਗਤ ਦਏ ਵਡਿਆਈਆ। ਥੋੜੀ ਥੋੜੀ ਰਾਖ ਪੰਜਾਂ ਪਿਆਰਿਆਂ ਹੱਥ ਫੜਾਏ, ਸਾਢੇ ਤਿੰਨ ਹੱਥ ਸਿੰਘਾਸਣ ਆਪ ਜਣਾਈਆ । ਨਾਲੋ ਨਾਲ ਰਿਹਾ ਸਮਝਾਏ, ਭੁੱਲ ਕੋਇ ਨਾ ਜਾਈਆ। ਦਿੱਲੀ ਤਖ਼ਤ ਦਿਤਾ ਲਿਖਾਏ, ਭਗਤ ਦੁਆਰੇ ਪੂਰ ਕਰਾਈਆ। ਬਿਸ਼ਨ ਸਿੰਘ ਤੇਰੀ ਅਰਦਾਸ ਲੇਖੇ ਲਾਏ, ਬੇਨੰਤੀ ਆਪਣੀ ਝੋਲੀ ਪਾਈਆ। ਮੰਜ਼ਲ ਮੰਜ਼ਲ ਲਏ ਚੜ੍ਹਾਏ, ਮਹੱਲ ਅਟੱਲ ਕਰੇ ਰੁਸ਼ਨਾਈਆ। ਅਗਲਾ ਲੇਖਾ ਫਿਰ ਲਿਖਾਏ, ਬੇਪਰਵਾਹ ਬੇਪਰਵਾਹੀਆ। ਰਘਬੀਰ ਸਿੰਘ ਰਘੁ ਰਘਵੰਸ ਜਣਾਏ, ਰਘੁਪਤ ਆਪਣਾ ਜੋੜ ਜੁੜਾਈਆ। ਮਾਤ ਪਿਤਾ ਸਾਕ ਸੈਣ ਨੇਤਰ ਨੈਣ ਨਾ ਕੋਇ ਵਹਾਏ, ਰੋਂਦਿਆਂ ਠੌਰ ਕੋਇ ਨਾ ਆਈਆ। ਜਿਸ ਦੇ ਸੀਸ ਛਤਰ ਚੌਰ ਪ੍ਰਭ ਆਪ ਝੁਲਾਏ, ਤਿਸ ਜਗਤ ਭਾਵੇ ਨਾ ਕੋਇ ਵਡਿਆਈਆ। ਹੁਕਮੇ ਅੰਦਰ ਦਰ ਆਪ ਬੁਲਾਏ, ਭੱਜਾ ਆਇਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਿਸ ਦਾ ਲੇਖਾ ਤੇਰਾਂ ਫੱਗਣ ਦਿਤਾ ਲਿਖਾਈਆ। ਵੀਹ ਸੌ ਇਕ ਪਹਿਲੀ ਜੇਠ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਸ਼ਬਦ ਸਪੁਤਰੀ ਸਾਚੀ ਵੇਖ, ਮਿਹਰ ਨਜ਼ਰ ਉਠਾਈਆ। ਆਤਮਾ ਸਿੰਘ ਰਿਹਾ ਵੇਖ, ਬਸੰਤ ਕੌਰ ਧਿਆਨ ਲਗਾਈਆ। ਕੋਈ ਨਾ ਜਾਣੇ ਪ੍ਰਭ ਕਾ ਭੇਤ, ਭੇਵ ਆਪਣੇ ਹੱਥ ਰਖਾਈਆ। ਛੋਟੀ ਬੱਚੀ ਕਰੇ ਹੇਤ, ਛਿੰਦਰ ਕੌਰ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਵੀਹ ਸੌ ਦੋ ਦੱਸਿਆ ਹਾਲ, ਭੇਵ ਅਭੇਦ ਜਣਾਇਆ। ਪੂਰਬ ਜਨਮ ਰਹੇ ਨਾਲ, ਸਗਲਾ ਸੰਗ ਨਿਭਾਇਆ। ਪਿਉ ਧੀ ਘਾਲੇ ਘਾਲ, ਘਾਲੀ ਘਾਲ ਵੇਖ ਵਖਾਇਆ। ਸਾਹਿਬ ਸਤਿਗੁਰ ਅਵੱਲੜੀ ਚਾਲ, ਚਾਲ ਨਿਰਾਲੀ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਰਿਹਾ ਜਣਾਇਆ। ਪਿਛਲਾ ਲੇਖਾ ਆਤਮ ਰਸ, ਅੱਠੇ ਪਹਿਰ ਰੰਗ ਰੰਗਾਈਆ। ਸਿੰਘਾਸਣ ਸੇਵਾ ਨੱਸ ਨੱਸ, ਕਵਾਰ ਕੰਨਿਆ ਆਪ ਕਮਾਈਆ। ਸ੍ਰੀ ਭਗਵਾਨ ਦੇਵੇ ਵੱਥ, ਵਸਤ ਝੋਲੀ ਪਾਈਆ। ਨਿਰਵੈਰ ਖੋਲ੍ਹ ਆਪਣੀ ਅੱਖ, ਅੱਖ ਪਰਤੱਖ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਸਾਚੀ ਰਿਹਾ ਕਰਾਈਆ । ਤਿੰਨ ਚਾਰ ਪੰਜ ਪੰਚਮ ਰੰਗ, ਰੰਗ ਰੰਗੀਲਾ ਆਪ ਜਣਾਇੰਦਾ। ਆਤਮ ਪਰਮਾਤਮ ਵਸੇ ਸੰਗ, ਸਗਲਾ ਸੰਗ ਵਖਾਇੰਦਾ।

ਨਿਰਮਲ ਧਾਰ ਨਿਰਮਲ ਚੰਦ, ਨਿਰਗੁਣ ਆਪ ਰੁਸ਼ਨਾਇੰਦਾ। ਨਿਰਗੁਣ ਨੂਰ ਨਿਰਗੁਣ ਠੰਡ, ਨਿਰਗੁਣ ਅੱਗ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਿਛਲਾ ਲੇਖਾ ਆਪ ਵਖਾਇੰਦਾ। ਪਿਛਲਾ ਲੇਖਾ ਲਿਖਿਆ ਲੇਖ, ਲਿਖਤ ਲਿਖਤ ਵਡਿਆਈਆ। ਪੂਰਬ ਜਨਮਾਂ ਰਿਹਾ ਵੇਖ, ਭੁੱਲ ਕਦੇ ਨਾ ਜਾਈਆ। ਜਿਸ ਨਾਲ ਕਰੇ ਅੰਤਰ ਹੇਤ, ਬਾਹਰ ਪਹੁੰਚ ਰਿਹਾ ਰਖਾਈਆ। ਕਿਰਪਾਨਿਧਾਨ ਖੋਲ੍ਹ ਭੇਤ, ਆਪਣਾ ਪ੍ਰਕਾਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਇਕੋ ਇਕ ਝੋਲੀ ਪਾਈਆ। ਇਕੋ ਵਸਤ ਦੇਵਣਹਾਰ, ਦਾਤਾ ਦਾਨੀ ਦਇਆ ਕਮਾਇੰਦਾ। ਹਰਿ ਸੰਗਤ ਵਿਚ ਦੱਸਿਆ ਉਚੀ ਕੂਕ ਪੁਕਾਰ, ਪਰਦਾ ਉਹਲਾ ਨਾ ਕੋਇ ਰਖਾਇੰਦਾ। ਸਵਿੰਦਰ ਰਣਜੀਤ ਕੌਰ ਦੋਹਾਂ ਦਾ ਇਕ ਵਿਹਾਰ, ਪਾਰਬ੍ਰਹਮ ਪੁਤਰੀ ਰੂਪ ਵਟਾਇੰਦਾ। ਅੰਤਮ ਲਹਿਣਾ ਵੇਖੇ ਵਿਚ ਸੰਸਾਰ, ਦੇਣਾ ਆਪਣੇ ਹੱਥ ਰਖਾਇੰਦਾ। ਜਿਨ੍ਹਾਂ ਪਿਛੇ ਬੇੜਾ ਹਰਿ ਸੰਗਤ ਕਰੇ ਪਾਰ, ਭਾਰ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਬਿਨ ਕਾਰਨ ਨਾ ਕਿਸੇ ਸਮਝਾਇੰਦਾ।

ਪਹਿਲੀ ਚੇਤ ੨੦੨੦ ਬਿਕਰਮੀ ਦਰਬਾਰ ਵਿਚ ਭੰਗੜੇ ਦੇ ਵੇਲੇ ਜੇਠੂਵਾਲ

ਭਗਤ ਦੁਆਰੇ ਢੋਲ ਮਰਦੰਗਾ, ਦੋ ਜਹਾਨ ਰਿਹਾ ਜਗਾਈਆ। ਕਰੇ ਖੇਲ ਸੂਰਾ ਸਰਬੰਗਾ, ਭੇਵ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਠ ਉਠ ਭੱਜੇ ਨੰਗਾ, ਸਿਰ ਓਢਣ ਨਜ਼ਰ ਕੋਇ ਨਾ ਆਈਆ। ਦਰੋਹੀ ਖ਼ੁਦਾ ਦੀ ਛੱਡਿਆ ਪਿਛਲਾ ਸੰਗਾ, ਸਾਥ ਕੋਇ ਰਹਿਣ ਨਾ ਪਾਈਆ। ਨੌਂ ਖੰਡ ਸੱਤ ਦੀਪ ਨੇਤਰ ਨੈਣ ਅੰਧਾ, ਨਜ਼ਰ ਕਿਸੇ ਨਾ ਆਈਆ। ਹਰਿ ਸੰਗਤ ਮਿਲ ਕੇ ਗਾਇਆ ਛੰਦਾ, ਢੋਲਾ ਇਕੋ ਇਕ ਜਣਾਈਆ। ਪਹਿਲੀ ਚੇਤ ਚੜ੍ਹਿਆ ਚੰਨਾ, ਚੰਦ ਇਕੋ ਇਕ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਢੋਲ ਮਰਦੰਗ ਇਕ ਵਜਾਈਆ। ਵਜਿਆ ਢੋਲ ਦੋ ਜਹਾਨ, ਸੋਇਆ ਕੋਇ ਰਹਿਣ ਨਾ ਪਾਈਆ। ਬੀਰ ਬੇਤਾਲੇ ਨੈਣ ਖੋਲ੍ਹਣ ਵੇਖਣ ਮਾਰ ਧਿਆਨ, ਨੇਤਰ ਨੈਣ ਨੈਣ ਉਠਾਈਆ। ਕਵਣ ਦੁਆਰੇ ਖੇਲ ਕਰੇ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜਨ ਭਗਤਾਂ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਅੱਠ ਦਸ ਭਿੰਨੜੀ ਰੈਣ ਕਰੇ ਪਰਵਾਨ, ਪਰਵਾਨਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਰਦੰਗ ਇਕੋ ਇਕ ਸੁਣਾਈਆ। ਮਰਦੰਗਾ ਵਜਾ ਸੱਚਾ ਨਾਦ, ਸ੍ਰੀ ਭਗਵਾਨ ਆਪ ਵਜਾਈਆ। ਨੇਤਰ ਖੋਲ੍ਹ ਵੇਖਣ ਬ੍ਰਹਮ ਬ੍ਰਹਿਮਾਦ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਕਵਣ ਅੰਤ ਸੁਣੇ ਫਰਿਯਾਦ, ਜਨ ਭਗਤਾਂ ਹੋਏ ਸਹਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪਣੇ ਚਰਨ ਲਗਾਈਆ। ਸਤਿਜੁਗ ਸਾਚੀ ਦੇਵੇ ਦਾਦ, ਕਲਜੁਗ ਕੂੜਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਖੇਲ ਬੇਪਰਵਾਹ ਭਗਤਨ ਨਾਚ, ਨਟੂਆ ਆਪਣਾ ਖੇਲ ਕਰਾਇੰਦਾ। ਜਿਸ ਦੇ ਹਿਰਦੇ ਗਿਆ ਰਾਚ, ਰੋਮ ਰੋਮ ਤਿਸ ਮਹਿਕਾਇੰਦਾ। ਲੇਖਾ ਜਾਣ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਕਾਰ ਕਮਾਇੰਦਾ । ਸ਼ਬਦ ਅਗੰਮੀ ਦੇ ਆਵਾਜ਼,

ਉਚੀ ਕੂਕ ਕੂਕ ਸੁਣਾਇੰਦਾ। ਹਰਿ ਸੰਗਤ ਤੇਰੇ ਵਸੇ ਸਾਥ, ਵਿਛੜ ਕਦੇ ਨਾ ਜਾਇੰਦਾ। ਪਿਛਲਾ ਛੱਡ ਦਿਓ ਪੂਜਾ ਪਾਠ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਅੱਗੇ ਕੰਮ ਕੋਇ ਨਾ ਆਇੰਦਾ। ਸਾਹਿਬ ਸਤਿਗੁਰ ਪੂਰਾ ਉਤਾਰੇ ਪਾਰ ਘਾਟ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਪਹਿਲੀ ਚੇਤਰ ਪਾਰਬ੍ਰਹਮ ਬਣਿਆ ਸੱਜਣ ਸਾਕ, ਸਗਲਾ ਸੰਗ ਰਖਾਇੰਦਾ। ਮਾਰੋ ਛਾਲਾਂ ਖੁਲ੍ਹੇ ਤਾਕ, ਗੁਰਮੁਖ ਸੁਰਤੀ ਉਠਾ ਭੰਗੜਾ ਇਕੋ ਪਾਇੰਦਾ। ਸਚਖੰਡ ਜਾਣ ਦੀ ਦੱਸੀ ਜਾਚ, ਹਰਖ ਸੋਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਆਪ ਵਰਤਾਇੰਦਾ। ਸ਼ਬਦ ਮਰਦੰਗ ਕਹੇ ਮੇਰੀ ਸੁਣ ਪੁਕਾਰ, ਪ੍ਰਭ ਤੇਰੇ ਹੱਥ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਬੀਤੇ ਵਿਚ ਸੰਸਾਰ, ਮੇਰੀ ਸਾਰ ਕਿਸੇ ਨਾ ਪਾਈਆ। ਰਸਨਾ ਜਿਹਵਾ ਜੀਵ ਜੰਤ ਸਾਧ ਸੰਤ ਜਪ ਜਪ ਗਏ ਹਾਰ, ਅੰਤ ਕੋਇ ਕਹਿਣ ਨਾ ਆਈਆ। ਕਲਜੁਗ ਲੈ ਕਲਕੀ ਅਵਤਾਰ, ਨਿਹਕਲੰਕ ਫੇਰਾ ਪਾਈਆ। ਤੇਰੇ ਚਰਨ ਮੇਰੀ ਨਿਮਸਕਾਰ, ਦੋਏ ਜੋੜ ਸਰਨਾਈਆ। ਤੇਰੇ ਹੁੰਦਿਆਂ ਤੇਰਾ ਭਗਤ ਨਾ ਹੋਏ ਖ਼ਵਾਰ, ਅੱਗੇ ਦੇਵੇ ਨਾ ਕੋਇ ਸਜ਼ਾਈਆ। ਸਾਚਾ ਕਰ ਦੇ ਆਪ ਵਿਹਾਰ, ਬਣ ਵਿਵਹਾਰੀ ਬੇਪਰਵਾਹੀਆ । ਪਹਿਲੀ ਚੇਤਰ ਦਰਸ ਮਹਾਨ, ਬੀਸ ਬੀਸਾ ਰਾਹ ਤਕਾਈਆ। ਚੌਥੀ ਮੰਜ਼ਲ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਉਪਰ ਸੱਤ ਰੰਗ ਝੁੱਲੇ ਨਿਸ਼ਾਨ, ਨਿਸ਼ਾਨਾ ਇਕੋ ਨਜ਼ਰੀ ਆਈਆ। ਸ਼ਬਦ ਢੋਲ ਕਹੇ ਮੋਹੇ ਦੇ ਦਾਨ, ਗੋਬਿੰਦ ਤੇਰਾ ਨੈਣ ਤਕਾਈਆ। ਇੱਕੀਆਂ ਕਰ ਦਰ ਪਰਵਾਨ, ਬੇਪਰਵਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਿਨ ਦਿਹਾੜੇ ਤੇਰੇ ਅੱਗੇ ਝੋਲੀ ਡਾਹੀਆ। ਦਿਨ ਦਿਹਾੜੇ ਮੰਗੀ ਮੰਗ, ਉਹਲਾ ਨਜ਼ਰ ਕੋਇ ਨਾ ਆਇਆ। ਕਰ ਕਿਰਪਾ ਪ੍ਰਭ ਰੰਗੀ ਰੰਗ, ਰੰਗ ਰੰਗੀਲਾ ਇਕੋ ਆਇਆ। ਨਿਰਗੁਣ ਸਰਗੁਣ ਦੇਣਾ ਸੰਗ, ਸਗਲਾ ਸੰਗ ਨਿਭਾਇਆ। ਏਥੇ ਓਥੇ ਦੋ ਜਹਾਨ ਚੁੱਕੇ ਪੰਧ, ਅੱਧਵਿਚਕਾਰ ਨਾ ਕੋਇ ਅਟਕਾਇਆ। ਜੋ ਤੇਰਾ ਢੋਲਾ ਗੌਂਦੇ ਛੰਦ, ਜਗਤ ਜੀਵ ਜੰਤ ਦਿਸੇ ਅੰਦਰ ਅਨੰਦ, ਬੇਮੁਖ ਨਜ਼ਰ ਕਿਸੇ ਨਾ ਆਇਆ। ਸ੍ਰੀ ਭਗਵਾਨ ਪਹਿਲੀ ਚੇਤਰ ਚਾੜ੍ਹੇ ਚੰਦ, ਅੱਧੀ ਰਾਤ ਰੁੱਤ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਭਗਤਨ ਲੇਖਾ ਦਏ ਵਖਾਇਆ। ਸ਼ਬਦ ਢੋਲ ਤੂੰ ਰਹਿ ਤਿਆਰ, ਸ੍ਰੀ ਭਗਵਾਨ ਆਪ ਜਣਾਈਆ। ਚਾਰ ਜੁਗ ਦੇ ਤੱਕਣ ਰਾਹ ਮੰਗਣ ਦਰਸ ਦੀਦਾਰ, ਨੇਤਰ ਨੈਣ ਉਠਾਈਆ। ਅੱਠ ਦਸ ਇਕੱਠੇ ਕਰਾਂ ਵਿਛੜੇ ਯਾਰ, ਯਾਰ ਇਕੋ ਇਕ ਜਣਾਈਆ। ਦਰ ਔਣ ਤੇਈ ਅਵਤਾਰ, ਭਗਤ ਅਠਾਰਾਂ ਸੀਸ ਝੁਕਾਈਆ। ਗੁਰ ਦਸ ਵੇਖਣ ਨੈਣ ਉਘਾੜ, ਅੱਖ ਅੱਖ ਨਾਲ ਮਿਲਾਈਆ। ਜਿਸ ਨੂੰ ਗੋਬਿੰਦ ਕਹਿ ਕੇ ਗਿਆ ਪੁਰਖ ਅਕਾਲ, ਸੋ ਸਾਹਿਬ ਫੇਰਾ ਪਾਈਆ। ਜਨ ਭਗਤਾਂ ਉਤੇ ਹੋਏ ਦਿਆਲ, ਦੀਨਨ ਆਪਣੇ ਗਲੇ ਲਗਾਈਆ। ਸਚ ਧਰਮ ਦਾ ਇਕ ਦੁਆਰ, ਏਕੰਕਾਰਾ ਆਪ ਵਖਾਈਆ। ਜਨ ਭਗਤਾਂ ਚਲੇ ਨਾਲ ਨਾਲ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਣਾ ਆਪ ਜਣਾਈਆ। ਧੁਰ ਫ਼ਰਮਾਣਾ ਹਰਿ ਕਰਤਾਰ, ਇਕੋ ਇਕ ਜਣਾਇੰਦਾ । ਇਕੀ ਸਿੱਖਾਂ ਪੀਲੇ ਬੰਨ੍ਹੇ ਸਿਰ ਦਸਤਾਰ, ਮਿਹਰਵਾਨ ਵੇਖ ਵਖਾਇੰਦਾ। ਕਮਰਕਸਾ ਇਕੀਆਂ ਦਾ ਕਰੇ ਏਕਾ ਵਾਰ, ਸਿਰ ਆਪਣਾ ਹੱਥ ਟਿਕਾਇੰਦਾ। ਅੰਦਰ

ਦੇਵੇ ਨਾਮ ਉਛਾਲ, ਸਰੋਵਰ ਇਕੋ ਇਕ ਵਖਾਇੰਦਾ। ਸਚ ਦੁਆਰੇ ਵੱਜੇ ਤਾਲ, ਤਲਵਾੜਾ ਆਪਣਾ ਨਾਮ ਜਣਾਇੰਦਾ। ਗੁਰਮੁਖ ਵੇਖੇ ਸੱਚੇ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਇੰਦਾ। ਅੱਧੀ ਰਾਤ ਭਿੰਨੜੀ ਰੈਣ, ਹਰਿ ਸਤਿਗੁਰ ਆਪ ਜਣਾਈਆ। ਇੱਕੀ ਸਿਖ ਤਿਆਰ ਰਹਿਣ, ਜੋ ਭੰਗੜਾ ਰਹੇ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਧੰਨ ਧੰਨ ਧੰਨ ਸਾਰੇ ਕਹਿਣ, ਗੋਬਿੰਦ ਵੇਖੇ ਚਾਈਂ ਚਾਈਂਆ। ਜਿਨ੍ਹਾਂ ਸ੍ਰੀ ਭਗਵਾਨ ਆਇਆ ਲੈਣ, ਨਿਰਗੁਣ ਆਪਣਾ ਫੇਰਾ ਪਾਈਆ। ਅੱਗੇ ਰਹੇ ਨਾ ਕੋਈ ਲਹਿਣ ਦੇਣ, ਦੇਣਾ ਨਜ਼ਰ ਕੋਇ ਨਾ ਆਈਆ। ਨਿਰਗੁਣ ਬਣੇ ਸਾਕ ਸੱਜਣ ਸੈਣ, ਸਗਲਾ ਸੰਗ ਨਿਭਾਈਆ। ਹਰਿ ਸੰਗਤ ਨਾਤਾ ਜੋੜ ਦੇਵੇ ਭਾਈ ਭੈਣ, ਕੂੜੀ ਅੱਖ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਧੀ ਰਾਤ ਚਾੜ੍ਹੇ ਰੰਗ, ਖੇਲੇ ਖੇਲ ਬਣ ਮਲੰਗ, ਈਸਾ ਮੂਸਾ ਮੁਹੰਮਦ ਚਾਰ ਯਾਰੀ ਨਾਚ ਨਚਾਈਆ। ਮਲੰਗ ਬਣੇ ਪਰਵਰਦਿਗਾਰ, ਬੇਪਰਵਾਹ ਖੇਲ ਖਲਾਇੰਦਾ। ਗੁਰਮੁਖਾਂ ਦੇ ਆਧਾਰ, ਗੁਰਸਿਖਾਂ ਪਾਰ ਕਰਾਇੰਦਾ। ਤਾਲ ਵੱਜੇ ਵਿਚ ਸੰਸਾਰ, ਢੋਲ ਢਮੱਕਾ ਇਕੋ ਸ਼ਬਦ ਜਣਾਇੰਦਾ। ਜਿਨ੍ਹਾਂ ਅੰਤਰ ਮਿਲਿਆ ਪਿਆਰ, ਤਿਨ੍ਹਾਂ ਮੰਤਰ ਨਾਮ ਪੜ੍ਹਾਇੰਦਾ। ਲਾਲੋ ਤੇਰਾ ਲਹਿਣਾ ਅੰਤਮ ਵਾਰ, ਹਰਿ ਸੰਗਤ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੀ ਸੇਵਾ ਲਾਇੰਦਾ। ਸਾਚੀ ਸੇਵਾ ਕਰਨ ਪੀਰ, ਧੂੜੀ ਖ਼ਾਕ ਖ਼ਾਕ ਰਮਾਈਆ। ਚਾਰੋਂ ਕੁੰਟ ਵਰਤੇ ਕਹਿਰ, ਅੰਧ ਅੰਧੇਰਾ ਇਕੋ ਛਾਈਆ। ਗੁਰਮੁਖਾਂ ਮਿਲਿਆ ਗੰਭੀਰ ਗਹਿਰ, ਪ੍ਰਭ ਦਾਤਾ ਬੇਪਰਵਾਹੀਆ। ਦੇਵੇ ਨਾਮ ਤਰਜ਼ ਇਕੋ ਲਹਿਰ, ਨੂਰ ਜ਼ਹੂਰ ਇਕ ਰੁਸ਼ਨਾਈਆ। ਸਚਖੰਡ ਵਖਾਵੇ ਆਪਣਾ ਸ਼ਹਿਰ, ਸ਼ਹਿਨਸ਼ਾਹ ਇਕੋ ਫੇਰਾ ਪਾਈਆ। ਦੂਜਾ ਵੜੇ ਨਾ ਕੋਈ ਐਰ ਗ਼ੈਰ, ਲੱਖ ਚੁਰਾਸੀ ਦੇਵੇ ਧੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਪ੍ਰਭ ਸਾਚਾ ਢੋਲਾ ਗਾਏਗਾ। ਅੱਧੀ ਰਾਤ ਖੇਲ ਵਖਾਏਗਾ। ਗੁਰਸਿਖਾਂ ਆਪਣਾ ਰੰਗ ਚੜ੍ਹਾਏਗਾ। ਅਠਾਠ ਦਿਨ ਦਾ ਪਿਛਲਾ ਲੇਖਾ ਅਠਸਠ ਗੁਰਮੁਖਾਂ ਪੈਰਾਂ ਹੇਠ ਦਬਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਕੁੰਟ ਧੂੜੀ ਖ਼ਾਕ ਉਡਾਏਗਾ। ਧੂੜੀ ਖ਼ਾਕ ਉਡਾਵੇਗਾ। ਪ੍ਰਭ ਆਪਣਾ ਖੇਲ ਕਰਾਵੇਗਾ। ਗੁਰਮੁਖਾਂ ਨਾਚ ਨਚਾਵੇਗਾ। ਨਾਰਦ ਮੁਨ ਸ਼ਰਮਾਵੇਗਾ। ਭਾਗ ਸਿੰਘ ਵਡਿਆਵੇਗਾ। ਕੰਤ ਸੁਹਾਗ ਰਾਗ ਅਲਾਵੇਗਾ। ਸੋਈ ਸੁਰਤੀ ਜਾਗ ਖੁਲ੍ਹਾਵੇਗਾ । ਮਜਨ ਮਾਘ ਇਕ ਕਰਾਵੇਗਾ। ਦੁਰਮਤ ਦਾਗ਼ ਧੁਆਵੇਗਾ। ਹੰਸ ਕਾਗ ਬਣਾਵੇਗਾ। ਸਚ ਦਰਸ ਆਪ ਵਖਾਵੇਗਾ। ਜਨਮ ਜਨਮ ਦੀ ਹਿਰਸ ਮਿਟਾਵੇਗਾ। ਸਾਚੇ ਪੌੜੇ ਆਪ ਚੜ੍ਹਾਵੇਗਾ। ਬ੍ਰਹਿਮਣ ਗੌੜੇ ਪੰਧ ਮੁਕਾਵੇਗਾ। ਭਗਤ ਦੁਆਰੇ ਨਾਚ ਵਖਾਵੇਗਾ। ਕਲਜੁਗ ਕੌੜੇ ਜੀਵ ਭੰਨ ਤੁੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸ਼ਬਦ ਸਾਚਾ ਢੋਲਾ, ਜਨ ਭਗਤਾਂ ਆਪੇ ਗਾਵੇਗਾ। ਪਹਿਲੀ ਚੇਤ ਜਬ ਬਾਰਾਂ ਵੱਜਣਗੇ। ਬ੍ਰਹਿਮੰਡ ਖੰਡ ਉਠ ਉਠ ਭੱਜਣਗੇ। ਗੁਰ ਅਵਤਾਰ ਇਕ ਦੂਜੇ ਨੂੰ ਸੱਦਣਗੇ। ਪੀਰ ਪੈਗ਼ੰਬਰ ਨੇਤਰ ਖੋਲ੍ਹ ਖੋਲ੍ਹ ਲੱਭਣਗੇ। ਚਾਰ ਜੁਗ ਆਪਣਾ ਲੇਖਾ ਬਾਹਰ ਕੱਢਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਨੱਚਣਗੇ। ਜਬ

ਅੱਧੀ ਰਾਤ ਆਏਗੀ। ਤ੍ਰੈਗੁਣ ਮਾਇਆ ਕੁਰਲਾਏਗੀ। ਨੇਤਰ ਨੈਣਾਂ ਨੀਰ ਵਹਾਏਗੀ। ਚਾਰੋਂ ਕੁੰਟ ਰਾਹ ਤਕਾਏਗੀ। ਦੋਏ ਜੋੜ ਵਾਸਤਾ ਪਾਏਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਖ਼ੁਸ਼ੀ ਮਨਾਏਗੀ। ਜਬ ਅੱਧੀ ਰਾਤ ਹੋਏ ਵੇਲਾ, ਵੇਲਾ ਵਕਤ ਦਏ ਜਣਾਈਆ। ਗੋਬਿੰਦ ਵੇਖ ਗੁਰੂ ਗੁਰ ਚੇਲਾ, ਚੇਲਾ ਗੁਰ ਲਏ ਮਿਲਾਈਆ। ਪ੍ਰਭ ਮਿਲੇ ਸੱਜਣ ਸੁਹੇਲਾ, ਧੁਰਦਰਗਾਹੀ ਫੇਰਾ ਪਾਈਆ। ਵਖਾਏ ਧਾਮ ਇਕ ਨਵੇਲਾ, ਨਿਰਗੁਣ ਨਿਰੰਕਾਰ ਨਿਰਵੈਰ ਵੱਡੀ ਵਡਿਆਈਆ। ਸਾਚਾ ਖੇਲ ਪ੍ਰਭ ਖੇਲਾ, ਜਗਤ ਨੇਤਰ ਨਜ਼ਰ ਨਾ ਆਈਆ। ਗੁਰਮੁਖਾਂ ਰਾਏ ਧਰਮ ਦੀ ਕੱਟੇ ਜੇਲਾ, ਚਿਤਰ ਗੁਪਤ ਲੇਖ ਰਹਿਣ ਨਾ ਪਾਈਆ। ਭਗਤਾਂ ਕਰੇ ਆਪਣਾ ਮੇਲਾ, ਖੋਲ੍ਹ ਜਾਗ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਆਪ ਉਠਾਈਆ। ਜਿਸ ਵੇਲੇ ਹੋਏ ਅੱਧੀ ਰਾਤ, ਰੁੱਤੜੀ ਰੁੱਤ ਆਪ ਸੁਹਾਇੰਦਾ। ਜਨ ਭਗਤਾਂ ਦੇਵੇ ਅਨਮੋਲਕ ਦਾਤ, ਅਨਮੁਲੀ ਆਪ ਵਰਤਾਇੰਦਾ। ਕਾਇਆ ਮੰਦਰ ਅੰਦਰ ਵੇਖੇ ਮਾਰ ਝਾਤ, ਬੰਦ ਕਿਵਾੜੀ ਕੁੰਡਾ ਲਾਹਿੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦਾ ਪਿਛਲਾ ਸਾਥ, ਸ੍ਰੀ ਭਗਵਾਨ ਆਪ ਜਣਾਇੰਦਾ। ਅੱਗੇ ਦੱਸੇ ਇਕੋ ਗਾਥ, ਸੋਹੰ ਢੋਲਾ ਮੰਤਰ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕਤ ਆਪ ਸੁਹਾਇੰਦਾ। ਜਬ ਅੱਧੀ ਰਾਤ ਆਵੇਗੀ। ਭਿੰਨੜੀ ਰਾਤ ਖ਼ੁਸ਼ੀ ਮਨਾਵੇਗੀ। ਸੇਜ ਸੁਹੰਜਣੀ ਇਕ ਵਛਾਵੇਗੀ। ਜੋਤ ਨਿਰੰਜਣੀ ਰਾਹ ਤਕਾਵੇਗੀ। ਦਰਦ ਦੁਖ ਭੈ ਭੰਜਣੀ ਭੌ ਚੁਕਾਵੇਗੀ। ਚਰਨ ਧੂੜ ਮਜਨੀ ਦੁਰਮਤ ਮੈਲ ਧੁਆਵੇਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਇਕ ਵਖਾਵੇਗੀ। ਸਾਚੀ ਖੇਲ ਕਰਾਏਗਾ। ਪ੍ਰਭ ਆਪਣਾ ਭੇਵ ਚੁਕਾਏਗਾ। ਰਾਸ਼ਟਰਪਤੀ ਸੰਦੇਸ ਪੁਚਾਏਗਾ। ਪਿਛੇ ਦਾ ਪਿਛਲਾ ਲੇਖਾ ਝੋਲੀ ਪਾਏਗਾ। ਪਰਧਾਨ ਮੰਤਰੀ ਵਿਚੋਲਾ ਵਿਚ ਰਖਾਏਗਾ। ਪੰਡਤ ਪਾਂਧਾ ਜੰਤਰੀ ਫੋਲ ਨਾ ਕੋਇ ਸਮਝਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਹੁਕਮ ਵਰਤਾਏਗਾ। ਅੱਧੀ ਰਾਤ ਆਵੇ ਨੇੜੇ, ਆਪਣਾ ਰਾਹ ਤਕਾਈਆ। ਕਵਣ ਪ੍ਰਭ ਵਸਾਏ ਖੇੜੇ, ਘਰ ਮੰਦਰ ਸੋਭਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਿਛੜੇ ਕੇਹੜੇ ਕੇਹੜੇ, ਜਿਨ੍ਹਾਂ ਆਪਣੇ ਰੰਗ ਰੰਗਾਈਆ। ਪੂਰਬ ਜਨਮ ਚੁਕਾਏ ਝੇੜੇ, ਅੱਗੇ ਝੰਜਟ ਰਹਿਣ ਨਾ ਪਾਈਆ। ਸ਼ਬਦ ਅਗੰਮੀ ਲਿਆਏ ਆਪਣੇ ਘੇਰੇ, ਸ਼ਬਦ ਡੋਰੀ ਇਕ ਵਖਾਈਆ। ਚੌਥੀ ਮੰਜ਼ਲ ਚੜ੍ਹ ਕੇ ਚਾਰ ਕੁੰਟ ਜਨ ਭਗਤਾਂ ਨਾਲ ਲੈ ਲਏ ਫੇਰੇ, ਇਕੋ ਵਾਰ ਕਰੇ ਕੁੜਮਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਕਰ ਕੇ ਬੈਠਾ ਰਿਹਾ ਵੱਡੇ ਜੇਰੇ, ਆਪਣਾ ਰੂਪ ਨਾ ਕਿਸੇ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਘੱਲੇ ਬਥੇਰੇ, ਧੁਰ ਸੰਦੇਸ ਝੋਲੀ ਪਾਈਆ। ਸਾਰੇ ਕਹਿ ਕੇ ਗਏ ਅਸੀਂ ਤੇਰੇ ਚੇਰੇ, ਸਤਿਗੁਰ ਇਕੋ ਨਜ਼ਰੀ ਆਈਆ। ਅੰਤ ਇਕੱਠੇ ਹੋਏ ਭਗਤਾਂ ਡੇਰੇ, ਪਹਿਲੀ ਚੇਤ ਮਿਲੇ ਵਡਿਆਈਆ। ਕਿਰਪਾ ਕਰੇ ਪ੍ਰਭੂ ਆਪਣੀ ਛੇੜ ਕੋਈ ਨਾ ਛੇੜੇ, ਛੇਕੜ ਬਚਿਆ ਕੋਇ ਰਹਿਣ ਨਾ ਪਾਈਆ। ਚਾਰ ਜੁਗ ਦੇ ਭੌਂਦੇ ਅੰਤਮ ਆ ਗਏ ਵਿਚ ਗੇੜੇ, ਬਾਹਰ ਸਕੇ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਇਕੋ ਇਕ ਅਖਵਾਈਆ। ਅੱਧੀ ਰਾਤ ਤੱਕੇ ਰਾਹ, ਨੇਤਰ ਨੈਣ ਉਠਾਇਆ। ਸਾਹਿਬ ਸਤਿਗੁਰ ਮਿਲੇ ਮਲਾਹ, ਨਿਹਕਲੰਕਾ ਨਾਉਂ ਧਰਾਇਆ।

ਭਗਤਾਂ ਦੇਵੇ ਇਕ ਸਲਾਹ, ਦੂਜਾ ਮੰਤਰ ਨਾ ਕੋਇ ਪੜ੍ਹਾਇਆ। ਸ਼ਿਵਦੁਆਲਾ ਮੱਠ ਮੰਦਰ ਮਸਜਿਦ ਗੁਰੂਦੁਆਰ ਕਾਇਆ ਅੰਦਰ ਦਏ ਵਖਾ, ਇੱਟ ਗਾਰਾ ਨਾ ਕੋਇ ਲਗਾਇਆ। ਜਿਸ ਦੁਆਰਿਉਂ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਲਏ ਬਣਾ, ਸੋ ਗ੍ਰਹਿ ਗੁਰਮੁਖਾਂ ਦਏ ਦਰਸਾਇਆ। ਜਿਥੇ ਵਸੇ ਬੇਪਰਵਾਹ, ਦੂਜਾ ਨਜ਼ਰ ਕੋਇ ਨਾ ਆਇਆ। ਓਥੇ ਇਕੋ ਢੋਲਾ ਇਕੋ ਰਾਗ ਰਹੇ ਗਾ, ਛੱਤੀ ਰਾਗ ਭੇਵ ਨਾ ਰਾਇਆ। ਸੋ ਮੰਤਰ ਅੰਤਰ ਸਾਹਿਬ ਦਿਆਲ ਦਏ ਵਸਾ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਨੜੀ ਰੰਗ ਚੜ੍ਹਾਇਆ। ਭਿੰਨੜੀ ਰੈਣ ਮੁਖ ਚੁੱਕੇ ਨਕ਼ਾਬ, ਪਰਦਾ ਕੋਇ ਰਹਿਣ ਨਾ ਪਾਈਆ। ਪਰਵਰਦਿਗਾਰ ਕਰੇ ਆਦਾਬ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਦਰ ਦੁਆਰ ਕਰੇ ਸਲਾਮ, ਅਲੈਕਮ ਕੋਇ ਨਾ ਦਏ ਵਡਿਆਈਆ। ਪਰਗਟ ਵੇਖੇ ਇਕ ਅਮਾਮ, ਨੂਰੋ ਨੂਰ ਨੂਰ ਰੁਸ਼ਨਾਈਆ। ਜਿਸ ਦਾ ਈਸਾ ਮੂਸਾ ਮੁਹੰਮਦ ਬਣਿਆ ਗ਼ੁਲਾਮ, ਬਣ ਬਰਦਾ ਸੇਵ ਕਮਾਈਆ। ਸੋ ਸਾਹਿਬ ਪਰਗਟ ਹੋਇਆ ਵਿਚ ਜਹਾਨ, ਨਿਰਗੁਣ ਜੋਤੀ ਜਾਮਾ ਪਾਈਆ। ਭਗਤ ਦੁਆਰਾ ਸਾਢੇ ਤਿੰਨ ਹੱਥ ਮਨਾਰ, ਛੱਤੀ ਜੁਗ ਦਾ ਖੇਲ ਮਹਾਨ, ਨਾਨਕ ਵੇਖਣ ਆਵੇ ਚਾਈਂ ਚਾਈਂਆ। ਗੋਬਿੰਦ ਰਤ ਨੀਹਾਂ ਹੇਠ ਦੱਬੀ ਆਣ, ਮਿਹਰਵਾਨ ਹੋ ਸਹਾਈਆ। ਪਹਿਲੀ ਚੇਤਰ ਖੇਲ ਕਰੇ ਸ੍ਰੀ ਭਗਵਾਨ, ਭਗਵਨ ਆਪਣਾ ਰਾਹ ਚਲਾਈਆ। ਆਪਣਾ ਦੇਵੇ ਬਲੀਦਾਨ, ਗੁਰਮੁਖ ਬਲੀ ਨਾ ਕੋਇ ਚੜ੍ਹਾਈਆ। ਅੱਗੇ ਹਰਿ ਸੰਗਤ ਮਿਲੇ ਸਚਖੰਡ ਮਕਾਨ, ਦੂਜਾ ਮੰਦਰ ਨਾ ਕੋਇ ਵਖਾਈਆ। ਦੂਰ ਦੁਰਾਡਾ ਊਚੋ ਊਚ ਨੇਰਨ ਨੇਰਾ ਹੋ ਕੇ ਵੇਖੇ ਮਾਰ ਧਿਆਨ, ਧਿਆਨ ਧਿਆਨ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਭਿੰਨੜੀ ਰੈਣ ਨਾਲ ਮਿਲਾਈਆ। ਭਿੰਨੜੀ ਰੈਣ ਹੱਥ ਪਾ ਕਲੀਰੇ, ਪੱਲੂ ਲਾਲ ਸੀਸ ਟਿਕਾਈਆ। ਸ੍ਰੀ ਭਗਵਾਨ ਮੇਰੇ ਬਸਤਰ ਵੇਖ ਚੀਰੇ, ਮਿਹਰ ਨਜ਼ਰ ਉਠਾਈਆ। ਚਾਰ ਜੁਗ ਦੇ ਵਿਛੜੇ ਵੀਰੇ, ਗੁਰਮੁਖ ਸੱਜਣ ਦੇ ਮਿਲਾਈਆ। ਗੋਬਿੰਦ ਕਹਿ ਕੇ ਗਿਆ ਏਕਾ ਰੰਗ ਰੰਗਾਵਾਂ ਨਾਈ ਛੀਂਬੇ ਝੀਰੇ, ਊਚ ਨੀਚ ਕੋਇ ਰਹਿਣ ਨਾ ਪਾਈਆ। ਪਹਿਲੀ ਚੇਤਰ ਸਭ ਦੀ ਬਦਲ ਦਏ ਤਕਦੀਰੇ, ਤਕਸੀਰ ਕੋਇ ਰਹਿਣ ਨਾ ਪਾਈਆ। ਦਰ ਆਇਆਂ ਦੀ ਕੱਟ ਦੇ ਭੀੜੇ, ਤੇਰਾ ਮੁੱਲ ਨਾ ਲਾਗੇ ਰਾਈਆ। ਮੈਂ ਥੱਕ ਗਈ ਬਹਿ ਕੇ ਰੰਗਲੇ ਪੀਹੜੇ, ਮੇਰਾ ਘੁੰਡ ਨਾ ਕੋਇ ਚੁਕਾਈਆ। ਤੂੰ ਆਇਉਂ ਬੇਨਜ਼ੀਰੇ, ਨਜ਼ਰ ਮਿਹਰ ਇਕ ਉਠਾਈਆ। ਮੈਂ ਵਹਿੰਦੀ ਰਹੀ ਉਨੀ ਸਾਲ ਤੇਰਾ ਖੇਲ ਧੀਰੇ ਧੀਰੇ, ਧਿਆਨ ਤੇਰੇ ਚਰਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਗਤ ਹੀਉੜੇ ਅੰਤ ਰਹਿਣ ਨਾ ਪਾਈਆ। ਅੰਤ ਪੂਰੀ ਕਰਾਂ ਆਸ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਜੁਗ ਚੌਕੜੀ ਬੁਝਾਵਾਂ ਪਿਆਸ, ਹਰਿ ਪੁਰਖ ਨਿਰੰਜਣ ਦਇਆ ਕਮਾਇੰਦਾ। ਜਨ ਭਗਤਾਂ ਹੋਵਾਂ ਦਾਸੀ ਦਾਸ, ਏਕੰਕਾਰਾ ਆਪ ਸਮਝਾਇੰਦਾ। ਆਦਿ ਨਿਰੰਜਣ ਕਹੇ ਕਰਾਂ ਪ੍ਰਕਾਸ਼, ਜੋਤ ਨਿਰੰਜਣ ਡਗਮਗਾਇੰਦਾ। ਸ੍ਰੀ ਭਗਵਾਨ ਕਹੇ ਮੇਰਾ ਕਾਰਜ ਆਏ ਰਾਸ, ਭਗਤ ਦੁਆਰਾ ਇਕ ਵਡਿਆਇੰਦਾ। ਅਬਿਨਾਸ਼ੀ ਕਰਤਾ ਕਹੇ ਮੈਂ ਵਸਾਂ ਪਾਸ, ਵਿਛੜ ਕਦੇ ਨਾ ਜਾਇੰਦਾ। ਪਾਰਬ੍ਰਹਮ ਕਹੇ ਮੈਂ ਲੇਖੇ ਲਾਵਾਂ ਪਵਣ ਸਵਾਸ, ਸਾਹ ਸਾਹ ਆਪਣੀ ਝੋਲੀ ਪਾਇੰਦਾ। ਸਤਿਜੁਗ ਦੀ ਸਾਚੀ ਸ਼ਾਖ਼, ਹਰਿਜਨ ਸਾਚੇ ਆਪ ਪਰਗਟਾਇੰਦਾ। ਲੱਖ ਚੁਰਾਸੀ ਵਿਚੋਂ ਰਾਖ, ਆਪ ਆਪਣਾ ਮੇਲ ਮਿਲਾਇੰਦਾ। ਜੁਗ ਚੌਕੜੀ ਕਥਾ

ਕਹਾਣੀ ਦੱਸਦਾ ਰਿਹਾ ਬਾਤ, ਅੰਤਮ ਨਰ ਹਰਿ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਸਾ ਤ੍ਰਿਸ਼ਨਾ ਅੰਤਮ ਮੇਟ ਮਿਟਾਇੰਦਾ। ਹੇ ਪ੍ਰਭੂ ਸਚ ਭਗਵਾਨ, ਕੀ ਤੇਰੀ ਵਡਿਆਈਆ। ਤੇਰਾ ਖੇਲ ਵੇਖ ਸਰਬ ਸ਼ਰਮਾਣ, ਸ਼ਰਅ ਕਰੇ ਲੜਾਈਆ। ਜਿਸ ਦਾ ਧਰਦੇ ਰਹੇ ਧਿਆਨ, ਨਿਰਗੁਣ ਨਿਰਵੈਰ ਇਸ਼ਟ ਮਨਾਈਆ। ਜਿਸ ਨੇ ਭੇਜਿਆ ਬਣਾ ਕੇ ਕਾਹਨ, ਮੁਕੰਦ ਮਨੋਹਰ ਲਖਮੀ ਨਰਾਇਣ ਖੇਲ ਕਰਾਈਆ। ਜਿਸ ਆਦਿ ਜੁਗਾਦਿ ਜੁਗਾ ਜੁਗੰਤਰ ਦਿਤਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਜਿਸ ਦਾ ਬੋਧ ਅਗਾਧ ਗਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ, ਲੇਖਾ ਧੁਰ ਨਾ ਕੋਇ ਸਮਝਾਈਆ। ਜਿਸ ਦਾ ਸਚਖੰਡ ਸੱਚਾ ਮਕਾਨ, ਪਰਵਰਦਿਗਾਰ ਨੂਰ ਇਲਾਹੀਆ। ਸੋ ਕਲਜੁਗ ਅੰਤਮ ਪਰਗਟ ਹੋ ਵਿਚ ਜਹਾਨ, ਨਿਹਕਰਮੀ ਆਪਣਾ ਕਰਮ ਕਮਾਈਆ। ਭਗਤ ਦੁਆਰਾ ਕਰ ਪਰਵਾਨ, ਸਚ ਨਿਸ਼ਾਨ ਇਕ ਝੁਲਾਈਆ। ਸਾਢੇ ਤਿੰਨ ਹੱਥ ਦੇਵੇ ਦਾਨ, ਆਪ ਆਪਣੀ ਵਸਤ ਝੋਲੀ ਪਾਈਆ। ਗੁਰਮੁਖ ਗੁਰਸਿਖ ਨੱਚਣ ਕੁਦਣ ਗਾਣ, ਗਾ ਗਾ ਸ਼ੁਕਰ ਮਨਾਈਆ। ਬਾਕੀ ਲੱਖ ਚੁਰਾਸੀ ਲਾਹੇ ਮੁਕਾਣ, ਧਰਮ ਦੁਆਰਾ ਨਜ਼ਰ ਕਿਸੇ ਨਾ ਆਈਆ। ਜਿਸ ਜਨ ਗਾਇਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਸ ਮਿਲੇ ਮਾਣ ਵਡਿਆਈਆ। ਅਬਿਨਾਸ਼ੀ ਕਰਤਾ ਨਿਰਗੁਣ ਹੋ ਕੇ ਆਇਆ ਸੇਵ ਕਮਾਣ, ਸੇਵਾ ਇਕੋ ਇਕ ਰਖਾਈਆ। ਸਤਿ ਧਰਮ ਦਾ ਸਤਿ ਬਣਾਏ ਵਿਧਾਨ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ੇਰ ਦਲੇਰ ਭਬਕ ਇਕੋ ਸ਼ਬਦ ਲਗਾਈਆ।

ਸ਼ਬਦ ਕਹੇ ਮੇਰੀ ਇਕੋ ਭਬਕ, ਭਗਵਾਨ ਤੇਰੀ ਵਡਿਆਈਆ। ਫੜ ਉਠਾਵਾਂ ਚੌਦਾਂ ਤਬਕ, ਚੌਦਾਂ ਲੋਕ ਦਿਆਂ ਹਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਏ ਇਕੋ ਸਬਕ, ਗੁਰ ਅਵਤਾਰ ਪੀਰ ਪੈਗ਼ੰਬਰ ਇਕ ਪੜ੍ਹਾਈਆ। ਤੇਰੇ ਨਾਮ ਦਾ ਪਤਰਾ ਦੇਵਾਂ ਪਰਤ, ਜਿਸ ਦੇ ਉਤੇ ਅੱਖਰ ਨਜ਼ਰ ਕੋਇ ਨਾ ਆਈਆ। ਜਿਸ ਵਿਚ ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਕੀਤੇ ਗ਼ਰਕ, ਡੂੰਘੀ ਧਾਰ ਸਾਰ ਕਿਸੇ ਨਾ ਆਈਆ। ਮਾਰ ਜਵਾਲ ਜੁਗ ਚੌਕੜੀ ਤੈਨੂੰ ਕਦੇ ਨਾ ਆਇਆ ਹਰਖ, ਸੋਗ ਚਿੰਤਾ ਨਾ ਕੋਇ ਰਖਾਈਆ। ਤੇਰੀ ਕਿਸੇ ਨਾ ਕੀਤੀ ਪਰਖ, ਤੇਰਾ ਪਰਦਾ ਸਕਿਆ ਨਾ ਕੋਇ ਲਾਹੀਆ। ਕਲਜੁਗ ਅੰਤਮ ਕਰ ਕਿਰਪਾ ਦਿਤਾ ਦਰਸ, ਗੋਬਿੰਦ ਮੰਗ ਮੰਗਾਈਆ। ਪਹਿਲੀ ਚੇਤਰ ਪ੍ਰੇਮ ਪ੍ਰੀਤੀ ਕਰ ਜਾ ਲਿਖਤ ਪੜ੍ਹਤ, ਜਿਸ ਦਾ ਲੇਖਾ ਸਕੇ ਨਾ ਕੋਇ ਮਿਟਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਅੱਗੇ ਦੇਣਾ ਰਹੇ ਨਾ ਧੜਤ, ਜਗਤ ਆੜ੍ਹਤੀ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਭਗਤ, ਭਗਤ ਤੇਰਾ ਰਾਹ ਤਕਾਈਆ। ਆਦਿ ਅੰਤ ਲੱਗੀ ਸ਼ਰਤ, ਸ਼ਰਅ ਕੋਇ ਰਹਿਣ ਨਾ ਪਾਈਆ। ਹੁਣ ਰਹਿਣ ਨਹੀਂ ਦੇਣਾ ਫ਼ਰਕ, ਕਬੀਰ ਕੂਕ ਕੂਕ ਸੁਣਾਈਆ। ਭਗਤੋ ਅੱਜ ਪਹਿਲੀ ਵਾਰ ਮੰਗੋ ਹੋ ਨਧੱੜਕ, ਪਾਰਬ੍ਰਹਮ ਰਿਹਾ ਜਣਾਈਆ। ਆਪਣੀ ਸਿਧੀ ਕਰ ਲਓ ਸੜਕ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਨੱਚ ਕੁੱਦ ਕੇ ਮਾਰੋ ਬੜਕ, ਸਿੰਘ ਸ਼ੇਰ ਮਿਲਿਆ ਸੱਚਾ ਮਾਹੀਆ। ਅੱਗੋਂ ਜਾ ਕੇ ਆਇਆ ਪਰਤ, ਪਿਛਲਿਆਂ ਅੱਗੇ ਲਏ ਲਾਈਆ। ਲੱਖ ਚੁਰਾਸੀ ਹੋਵੇ ਗ਼ਰਕ, ਅੰਤ ਸਕੇ ਨਾ ਕੋਇ ਬਚਾਈਆ। ਓਧਰ ਤੱਕਣ

ਅਠਾਈ ਨਰਕ, ਰਾਏ ਧਰਮ ਆਪਣਾ ਬਲ ਵਖਾਈਆ। ਅੱਖਰਾਂ ਨਾਲ ਅੱਖਰਾਂ ਦੀ ਲੱਗੀ ਰਹਿਣੀ ਨਾ ਜੜ੍ਹਤ, ਨਿਸ਼ਅੱਖਰ ਇਕੋ ਇਕ ਵਡਿਆਈਆ। ਜਿਸ ਦਰ ਗੁਰ ਅਵਤਾਰ ਪੀਰ ਪੈਗ਼ੰਬਰ ਜਗਤ ਵਿਕਾਰੇ ਵੱਲੋਂ ਰੱਖਦੇ ਗਏ ਵਰਤ, ਆਸਾ ਤ੍ਰਿਸ਼ਨਾ ਮਾਇਆ ਮਮਤਾ ਮੋਹ ਚੁਕਾਈਆ। ਸੋ ਸਾਹਿਬ ਸਤਿਗੁਰ ਸ਼ਬਦ ਅਗੰਮੀ ਰਿਹਾ ਕੜਕ, ਢੋਲਾ ਇਕੋ ਇਕ ਸੁਣਾਈਆ। ਪਹਿਲੋਂ ਗੋਬਿੰਦ ਕੋਲੋਂ ਰਹਿ ਗਈ ਰੜਕ, ਹੁਣ ਬੇੜਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਗੁਰਸਿਖ ਕਹਿਣ ਅਸਾਂ ਕਸੇ ਲੰਗੋਟੇ, ਮਿਲ ਕੇ ਆਏ ਵਾਹੋ ਦਾਹੀਆ। ਹੱਥ ਵਿਚ ਫੜੇ ਛੁਰੀਆਂ ਸੋਟੇ, ਕਿਰਪਾਨਾਂ ਰਹੇ ਵਖਾਈਆ। ਜੱਟ ਮਾਝੇ ਦੇ ਬੜੇ ਮੋਟੇ, ਕਿਸ਼ਨ ਸਿੰਘ ਰੂਪ ਜਣਾਈਆ । ਜੇ ਗੋਬਿੰਦ ਵੇਲੇ ਰਹਿ ਗਏ ਥੋਥੇ, ਹੁਣ ਬਾਕੀ ਕੋਇ ਰਹਿਣ ਨਾ ਪਾਈਆ। ਸ੍ਰੀ ਭਗਵਾਨ ਆਪ ਆ ਕੇ ਵੇਖੇ ਆਪਣੇ ਪੋਤੇ, ਪੋਤਰੇ ਆਪਣੀ ਗੋਦ ਸੁਹਾਈਆ। ਅੱਗੇ ਪੈਣ ਨਾ ਦੇਵੇ ਮੋਛੇ, ਹੱਥ ਖੰਡਾ ਨਾ ਕੋਇ ਉਠਾਈਆ। ਪਿਛਲੇ ਸਭ ਦੇ ਕੱਢ ਦੇਵੇ ਰੋਸੇ, ਰੁਸਿਆ ਕੋਇ ਰਹਿਣ ਨਾ ਪਾਈਆ। ਜੋ ਲੁਕਿਆ ਕਿਸੇ ਗੋਸ਼ੇ, ਫੜ ਬਾਹੋਂ ਲਏ ਉਠਾਈਆ। ਅੱਗੇ ਮਾਰਗ ਲਾਏ ਸੌਖੇ, ਸਿਰ ਆਪਣਾ ਹੱਥ ਟਿਕਾਈਆ। ਪਹਿਲੀ ਚੇਤਰ ਜਿਨ੍ਹਾਂ ਨੂੰ ਹੱਥ ਆ ਗਏ ਮੌਕੇ, ਫੇਰ ਪੀਰ ਪੈਗ਼ੰਬਰ ਨਜ਼ਰ ਕਿਸੇ ਨਾ ਆਈਆ। ਹਾਲੀਓ ਤੁਹਾਡੇ ਪੂਰੇ ਹੋ ਗਏ ਜੋਤੇ, ਜੋਤਰਾ ਅੱਗੇ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਰਿਹਾ ਵਡਿਆਈਆ। ਭਗਤ ਕਹਿਣ ਅਸੀਂ ਬਣੇ ਬਲਵਾਨ, ਬਲ ਆਪਣਾ ਆਪ ਧਰਾਇਆ। ਪਹਿਲੋਂ ਇਕ ਇਕ ਨੂੰ ਮਿਲਦਾ ਰਿਹਾ ਭਗਵਾਨ, ਹੁਣ ਕੱਠਿਆਂ ਹੋ ਕੇ ਝੁਰਮਟ ਪਾਇਆ। ਜਿੰਨਾਂ ਚਿਰ ਨਾ ਦੇਵੇਂ ਦਾਤ, ਬਾਹਰ ਨਿਕਲ ਕਿਤੇ ਨਾ ਜਾਇਆ। ਸਾਰੇ ਕਰੋ ਇਕ ਜ਼ਬਾਨ, ਕੀਤਾ ਕੌਲ ਨਾ ਕੋਇ ਭੁਲਾਇਆ। ਪਿਛਲਾ ਸਭ ਨੇ ਛੱਡਿਆ ਈਮਾਨ, ਇਕੋ ਨਿਰੰਕਾਰ ਨਜ਼ਰੀ ਆਇਆ । ਗੁਰਦਰ ਮੰਦਰ ਮਸਜਿਦ ਸ਼ਿਵਦੁਆਲਾ ਮੱਠ ਚਲੇ ਦੁਕਾਨ, ਸਾਹਿਬ ਸਤਿਗੁਰ ਹੱਟ ਨਾ ਕੋਇ ਵਖਾਇਆ। ਜਿਨ੍ਹਾਂ ਸੱਚਾ ਪਾਤਸ਼ਾਹ ਪਾਰਬ੍ਰਹਮ ਸੁਆਮੀ ਮਿਲਿਆ ਆਣ, ਆਪ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਰਿਹਾ ਦ੍ਰਿੜਾਇਆ। ਹਰਿ ਸੰਗਤ ਕਹੇ ਅਸੀਂ ਉਠਾਂਗੇ। ਸਾਚਾ ਨਾਮ ਪ੍ਰਭ ਤੋਂ ਲੁੱਟਾਂਗੇ। ਅਗਲਾ ਹਾਲ ਸਾਰਾ ਪੁਛਾਂਗੇ। ਦਿਲਬਰ ਹੋ ਕੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅੱਗੇ ਫੇਰ ਕਦੇ ਨਾ ਲੁਕਾਂਗੇ। ਹਰਿ ਸੰਗਤ ਕਹੇ ਮੰਗ ਦੇ ਅਸਾਡੀ, ਕਿਉਂ ਜੁਗ ਜੁਗ ਲਾਰਾ ਲਾਈਆ। ਧੱਕੇ ਮਾਰਨ ਆਂਢੀ ਗੁਆਂਢੀ, ਤੇਰੀ ਸਾਰ ਕੋਇ ਨਾ ਪਾਈਆ। ਗੁਰਸਿਖ ਆਤਮ ਤੇਰੇ ਪ੍ਰੇਮ ਬਾਂਦੀ, ਪ੍ਰੀਤਮ ਤੇਰਾ ਨਾਮ ਧਿਆਈਆ । ਇਕੋ ਢੋਲਾ ਸੱਚਾ ਗਾਂਦੀ, ਗਾ ਗਾ ਸ਼ੁਕਰ ਮਨਾਈਆ। ਜਗਤ ਕੋਲੋਂ ਨਾ ਕਦੇ ਸ਼ਰਮਾਂਦੀ, ਜਿਸ ਮਿਲਿਆ ਪ੍ਰੀਤਮ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਰਿਹਾ ਜਣਾਈਆ। ਢੋਲ ਵਾਲਿਆ ਵਜਾ ਢੋਲ, ਹਰਿ ਢੋਲਾ ਆਪ ਸੁਣਾਇੰਦਾ। ਸਾਹਿਬ ਜਿਨ੍ਹਾਂ ਦੇ ਵਸਿਆ ਕੋਲ, ਸੋ ਗੁਰਮੁਖ ਮੁਖ ਨਾ ਕਦੇ ਸ਼ਰਮਾਇੰਦਾ। ਉਚੀ ਸਾਰੇ ਕਹੋ ਬੋਲ, ਸ੍ਰੀ ਭਗਵਾਨ ਫੇਰਾ ਪਾਇੰਦਾ। ਗੋਬਿੰਦ ਨਾਲ ਕੀਤਾ ਕੌਲ, ਅੰਤਮ ਤੋੜ ਨਿਭਾਇੰਦਾ। ਪਹਿਲੀ ਚੇਤਰ ਸਭ ਦੇ ਅੰਦਰ ਜਾਏ ਮੌਲ, ਮੌਲਾ ਆਪਣਾ ਰੂਪ ਵਟਾਇੰਦਾ। ਹਰਿ ਸੰਗਤ ਨਾ ਜਾਏ ਡੋਲ, ਲੱਖ ਚੁਰਾਸੀ ਆਪ

ਡੁਲਾਇੰਦਾ। ਵੇਖਿਓ ਕੋਈ ਨਾ ਰਿਹੋ ਅਨਭੋਲ, ਸੁਤਿਆਂ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਪਰਦਾ ਦੇਵੇ ਖੋਲ੍ਹ, ਅੰਦਰ ਵੜ ਵੜ ਦਰਸ ਦਖਾਇੰਦਾ। ਆਤਮ ਦਰਸ ਦਿਖਾਵੇਗਾ। ਪ੍ਰਭ ਆਪਣੀ ਦਇਆ ਕਮਾਵੇਗਾ। ਪਹਿਲੀ ਚੇਤਰ ਰੁੱਤ ਸੁਹਾਵੇਗਾ। ਅਬਿਨਾਸ਼ੀ ਅਚੁਤ ਫੇਰਾ ਪਾਵੇਗਾ। ਜਨ ਭਗਤਾਂ ਰਾਗ ਅਲਾਵੇਗਾ। ਢੋਲਾ ਇਕੋ ਇਕ ਗਾਵੇਗਾ। ਹਰਿ ਸੰਗਤ ਨਾਚ ਨਚਾਵੇਗਾ। ਗੁਰਮੁਖ ਵਡਿਆਵੇਗਾ। ਮਨਮੁਖ ਨੈਣ ਸ਼ਰਮਾਵੇਗਾ। ਅੱਧੀ ਰਾਤ ਰੰਗ ਚੜ੍ਹਾਵੇਗਾ। ਆਤਮ ਸੇਜਾ ਪਲੰਘ ਆਸਣ ਲਾਵੇਗਾ। ਨਾਮ ਮਰਦੰਗ ਵਜਾਵੇਗਾ। ਇਕੀਆਂ ਸਿਰ ਦਸਤਾਰ ਸਜਾਵੇਗਾ। ਕਮਰਕਸਾ ਇਕ ਵਖਾਵੇਗਾ। ਜੋ ਪੁਰੀ ਅਨੰਦ ਛੱਡ ਕੇ ਨੱਸਾ, ਸੋ ਮੁੜ ਕੇ ਘਰ ਘਰ ਆਵੇਗਾ। ਗਲੋਂ ਕਟ ਕੇ ਜਮ ਦਾ ਰੱਸਾ, ਆਪਣੇ ਨਾਲ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਇਕੋ ਨਾਮ ਵਖਾਵੇਗਾ।