ਪੁਸਤਕਾਲਾਭਾਗ ੧੪

ਪਹਿਲੀ ਚੇਤ ੨੦੨੦ ਬਿਕਰਮੀ ਹਰਿ ਭਗਤ ਦੁਆਰ ਜੇਠੂਵਾਲ ਚੌਥੀ ਮੰਜ਼ਲ ਉਤੇ

ਸਚ ਤਖ਼ਤ ਪ੍ਰਭ ਸਾਚਾ ਚੜ੍ਹਿਆ, ਨਿਰਗੁਣ ਨਿਰਵੈਰ ਵੱਡੀ ਵਡਿਆਈਆ। ਆਪਣੀ ਕਰਨੀ ਆਪੇ ਕਰਿਆ, ਕਰਤਾ ਪੁਰਖ ਸੱਚਾ ਸ਼ਹਿਨਸ਼ਾਹੀਆ। ਨਾ ਜਨਮੇ ਨਾ ਕਦੇ ਮਰਿਆ, ਜਨਮ ਮਰਨ ਵਿਚ ਨਾ ਆਈਆ। ਨਿਰਭੈ ਹੋ ਕਦੇ ਨਾ ਡਰਿਆ, ਭੌ ਆਪਣਾ ਸਰਬ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹੱਲ ਅਟੱਲ ਕਰੇ ਰੁਸ਼ਨਾਈਆ। ਸਚ ਮਹੱਲੇ ਚਰਨ ਰੱਖ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਹੋ ਪਰਤੱਖ, ਏਕੰਕਾਰਾ ਭੇਵ ਚੁਕਾਇੰਦਾ । ਆਦਿ ਨਿਰੰਜਣ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਅਬਿਨਾਸ਼ੀ ਕਰਤਾ ਬਣ ਕੇ ਦਾਸ, ਸਾਚੀ ਸੇਵ ਕਮਾਇੰਦਾ। ਸ੍ਰੀ ਭਗਵਾਨ ਖੇਲ ਤਮਾਸ਼, ਦੋ ਜਹਾਨਾਂ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਲਹਿਣਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਇੰਦਾ। ਸਚ ਦੁਆਰੇ ਕਰ ਨਿਵਾਸ, ਸਚ ਸਿੰਘਾਸਣ ਸੋਭਾ ਪਾਇੰਦਾ। ਜੁਗ ਚੌਕੜੀ ਪੂਰੀ ਕਰਨਹਾਰਾ ਆਸ, ਆਸਾ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਚੇਤ ਮਹੀਨਾ, ਏਕੰਕਾਰ ਇਕ ਵਡਿਆਈਆ। ਉਨੀ ਸਾਲ ਬਣਿਆ ਰਿਹਾ ਨਬੀਨਾ, ਨਿਰਗੁਣ ਅੱਖ ਨਾ ਕੋਇ ਖੁਲ੍ਹਾਈਆ। ਹੁਕਮੇ ਅੰਦਰ ਲੋਕ ਤੀਨਾ, ਤ੍ਰੈਗੁਣ ਮਾਇਆ ਹੁਕਮ ਮਨਾਈਆ। ਹੁਕਮੇ ਅੰਦਰ ਰੰਗ ਚਾੜ੍ਹੇ ਭੀਨਾ, ਭਿੰਨੜੀ ਰੈਣ ਨਾਲ ਮਿਲਾਈਆ। ਹੁਕਮੇ ਅੰਦਰ ਕਰਿਆ ਠਾਂਡਾ ਸੀਨਾ, ਅਗਨੀ ਤੱਤ ਨਾ ਲਾਗੇ ਰਾਈਆ। ਹੁਕਮੇ ਅੰਦਰ ਮਰਨਾ ਜੀਣਾ, ਜੀਵਣ ਜੁਗਤ ਦਏ ਜਣਾਈਆ। ਹੁਕਮੇ ਅੰਦਰ ਹੋਏ ਅਧੀਨਾ, ਬਣ ਸੇਵਕ ਸੇਵ ਕਮਾਈਆ। ਹੁਕਮੇ ਅੰਦਰ ਬਣ ਪਰਬੀਨਾ, ਪਾਰਬ੍ਰਹਮ ਪ੍ਰਭ ਆਪਣਾ ਬਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸਭ ਕੁਛ ਛੀਨਾ, ਦੇਵਣਹਾਰ ਆਪ ਵਡਿਆਈਆ। ਹੁਕਮੇ ਅੰਦਰ ਲਵੇ ਛੀਨ, ਸ਼ਹਿਨਸ਼ਾਹ ਆਪਣਾ ਹੁਕਮ ਜਣਾਇੰਦਾ। ਹੁਕਮੇ ਅੰਦਰ ਕਰੇ ਤਲਕੀਨ, ਤਾਲਬ ਤੁਲਬਾ ਆਪ ਪੜ੍ਹਾਇੰਦਾ। ਹੁਕਮੇ ਅੰਦਰ ਕਰੇ ਮਸਕੀਨ, ਨਿਰਭੈ ਭੌ ਇਕ ਵਖਾਇੰਦਾ। ਹੁਕਮੇ ਅੰਦਰ

ਖੇਲ ਕਰੇ ਜਲ ਮੀਨ, ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਇਕ ਰੁਸ਼ਨਾਇੰਦਾ। ਹੁਕਮੇ ਅੰਦਰ ਸਚ ਦੁਆਰ, ਸਚ ਸਚ ਵਡਿਆਈਆ। ਹੁਕਮੇ ਅੰਦਰ ਸਚ ਘਰ ਬਾਰ, ਸਚਖੰਡ ਸੁਹਾਈਆ। ਹੁਕਮੇ ਅੰਦਰ ਜੋਤ ਉਜਿਆਰ, ਨੂਰੋ ਨੂਰ ਡਗਮਗਾਈਆ। ਹੁਕਮੇ ਅੰਦਰ ਪਰਵਰਦਿਗਾਰ, ਬੇਪਰਵਾਹ ਆਪਣੀ ਕਾਰ ਕਮਾਈਆ। ਹੁਕਮੇ ਅੰਦਰ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹੀਆ। ਹੁਕਮੇ ਅੰਦਰ ਥਿਰ ਘਰ ਪਾਵੇ ਸਾਰ, ਮਹੱਲ ਅਟੱਲ ਕਰੇ ਰੁਸ਼ਨਾਈਆ। ਹੁਕਮੇ ਅੰਦਰ ਸ਼ਬਦੀ ਧਾਰ, ਸ਼ਬਦ ਰੂਪ ਸਮਾਈਆ। ਹੁਕਮੇ ਅੰਦਰ ਰਾਜ ਜੋਗ ਸਿਕਦਾਰ, ਸ਼ਹਿਨਸ਼ਾਹ ਆਪਣਾ ਹੁਕਮ ਚਲਾਈਆ। ਹੁਕਮੇ ਅੰਦਰ ਭਿਖਕ ਬਣੇ ਭਿਖਾਰ, ਖ਼ਾਲੀ ਝੋਲੀ ਰਿਹਾ ਵਖਾਈਆ। ਹੁਕਮੇ ਅੰਦਰ ਦਾਤਾ ਦਾਨੀ ਦੇਵਣਹਾਰ, ਵਡ ਵੱਡਾ ਵਡ ਵਡਿਆਈਆ। ਹੁਕਮੇ ਅੰਦਰ ਖੋਲ੍ਹ ਕਿਵਾੜ, ਮੰਦਰ ਅੰਦਰ ਇਕ ਸੁਹਾਈਆ। ਹੁਕਮੇ ਅੰਦਰ ਨਾਰ ਕੰਤ ਭਤਾਰ, ਹੁਕਮੇ ਅੰਦਰ ਸੇਜ ਸੁਹਾਈਆ। ਹੁਕਮੇ ਅੰਦਰ ਅੰਦਰ ਬਾਹਰ, ਗੁਪਤ ਜ਼ਾਹਰ ਵੰਡ ਵੰਡਾਈਆ। ਹੁਕਮੇ ਅੰਦਰ ਸੁਤ ਦੁਲਾਰ, ਸ਼ਬਦੀ ਬੇਟਾ ਇਕੋ ਜਾਈਆ। ਹੁਕਮੇ ਅੰਦਰ ਕਰ ਵਿਹਾਰ, ਬਿਵਹਾਰੀ ਦਏ ਸਮਝਾਈਆ। ਹੁਕਮੇ ਅੰਦਰ ਹਿਲਾਏ ਤਾਰ ਸਤਾਰ, ਆਪਣਾ ਹੁਕਮ ਮਨਾਈਆ। ਹੁਕਮੇ ਅੰਦਰ ਕਰੇ ਕਾਰ, ਕਰਤਾ ਆਪਣੀ ਕਲ ਧਰਾਈਆ। ਹੁਕਮੇ ਅੰਦਰ ਕਰ ਪਸਾਰ, ਵਿਸ਼ਨੂੰ ਦੇਵਣਹਾਰ ਵਡਿਆਈਆ। ਹੁਕਮੇ ਅੰਦਰ ਅੰਮ੍ਰਿਤ ਧਾਰ, ਅਮਰ ਅਮਰ ਜਣਾਈਆ। ਹੁਕਮੇ ਅੰਦਰ ਬ੍ਰਹਮਾ ਖੋਲ੍ਹ ਕਿਵਾੜ, ਕਵਲ ਕਵਲ ਦਰਸਾਈਆ। ਹੁਕਮੇ ਅੰਦਰ ਸੁੰਨ ਅਗੰਮੀ ਖੇਲ ਨਿਆਰ, ਧੂਆਂਧਾਰ ਵਖਾਈਆ। ਹੁਕਮੇ ਅੰਦਰ ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਸੋਭਾ ਪਾਈਆ। ਹੁਕਮੇ ਅੰਦਰ ਅੰਤਰ ਸ਼ੰਕਰ ਕਰ ਉਜਿਆਰ, ਮਿਹਰ ਨਜ਼ਰ ਨਜ਼ਰ ਉਠਾਈਆ । ਹੁਕਮੇ ਅੰਦਰ ਬਣ ਵਿਚੋਲਾ ਸਿਰਜਣਹਾਰ, ਸਾਚਾ ਢੋਲਾ ਦਏ ਸੁਣਾਈਆ। ਹੁਕਮੇ ਅੰਦਰ ਭੋਲਾ ਬਣੇ ਆਪ ਨਿਰੰਕਾਰ, ਸਾਚਾ ਕੰਡਾ ਹੱਥ ਉਠਾਈਆ। ਹੁਕਮੇ ਅੰਦਰ ਰੱਖੇ ਉਹਲਾ ਅਗੰਮ ਅਪਾਰ, ਭੇਵ ਕੋਇ ਨਾ ਪਾਈਆ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਬਣਾਏ ਭਿਖਾਰ, ਤਿੰਨੇ ਮੰਗਣ ਝੋਲੀ ਡਾਹੀਆ। ਹੁਕਮੇ ਅੰਦਰ ਇਛਿਆ ਅਪਾਰ, ਪਾਰਬ੍ਰਹਮ ਪਰਗਟਾਈਆ। ਹੁਕਮੇ ਅੰਦਰ ਸਤੋ ਗੁਣ ਵਿਚਾਰ, ਆਪ ਆਪਣਾ ਰੰਗ ਵਖਾਈਆ। ਹੁਕਮੇ ਅੰਦਰ ਤਮੋ ਬਣ ਵਣਜਾਰ, ਤਿਨ੍ਹਾਂ ਗੰਢ ਦਿਵਾਈਆ। ਹੁਕਮੇ ਅੰਦਰ ਖੇਲ ਕਰੇ ਕਰਤਾਰ, ਆਪ ਆਪਣਾ ਪਰਦਾ ਲਾਹੀਆ। ਹੁਕਮੇ ਅੰਦਰ ਪੰਜ ਤੱਤ ਕਰ ਪਸਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਗੰਢ ਪੁਆਈਆ। ਹੁਕਮੇ ਅੰਦਰ ਰਕਤ ਬੂੰਦ ਪਾਵੇ ਸਾਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਹੁਕਮੇ ਅੰਦਰ ਨਵ ਨੌਂ ਖੋਲ੍ਹ ਕਿਵਾੜ, ਦਰ ਦਰ ਭੇਵ ਚੁਕਾਈਆ। ਹੁਕਮੇ ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸਨਾ ਲਏ ਪਰਗਟਾਈਆ। ਹੁਕਮੇ ਅੰਦਰ ਮਾਇਆ ਮਮਤਾ ਸ਼ਿੰਗਾਰ, ਮੋਹ ਮੁਹੱਬਤ ਇਕ ਸਮਝਾਈਆ। ਹੁਕਮੇ ਅੰਦਰ ਨਾਰ ਕੰਤ ਭਤਾਰ, ਹੁਕਮੇ ਅੰਦਰ ਸੇਜ ਵਡਿਆਈਆ। ਹੁਕਮੇ ਅੰਦਰ ਖੇਲੇ ਖੇਲ ਅਪਰ ਅਪਾਰ, ਅਪਰੰਪਰ ਵੇਸ ਵਟਾਈਆ। ਹੁਕਮੇ ਅੰਦਰ ਨਾਮ ਨਿਧਾਨਾ ਬੋਲ ਜੈਕਾਰ, ਜੈ ਜੈਕਾਰ ਕਰੇ ਸ਼ਨਵਾਈਆ। ਹੁਕਮੇ ਅੰਦਰ ਨਿਸ਼ਅੱਖਰ ਕਰ ਤਿਆਰ, ਰੂਪ ਰੇਖ ਨਾ ਕੋਇ ਵਖਾਈਆ। ਹੁਕਮੇ ਅੰਦਰ ਹੁਕਮ ਵਰਤਾਰ, ਹੁਕਮ ਹੁਕਮ ਕਿਹਾ ਨਾ ਜਾਈਆ। ਹੁਕਮੇ ਅੰਦਰ ਹੋ ਉਜਿਆਰ, ਹੁਕਮੇ ਅੰਦਰ ਕਰੇ ਰੁਸ਼ਨਾਈਆ। ਹੁਕਮੇ ਅੰਦਰ ਚਾਰ ਖਾਣੀ ਬਣ ਵਣਜਾਰ, ਵਣਜ ਇਕੋ ਇਕ ਦਰਸਾਈਆ। ਹੁਕਮੇ ਅੰਦਰ ਸ਼ਬਦ ਨਾਦ ਧੁਨਕਾਰ,

ਏਕਾ ਰਾਗ ਅਲਾਈਆ। ਹੁਕਮੇ ਅੰਦਰ ਨਿਰਮਲ ਜੋਤ ਉਜਿਆਰ, ਨੂਰ ਨੂਰ ਰੁਸ਼ਨਾਈਆ। ਹੁਕਮੇ ਅੰਦਰ ਧੂਆਂਧਾਰ, ਸੁੰਨ ਅਗੰਮ ਰਖਾਈਆ। ਹੁਕਮੇ ਅੰਦਰ ਕਵਲ ਕਵਲੀ ਭਰੇ ਅਪਾਰ, ਅੰਮ੍ਰਿਤ ਬੂੰਦ ਸਮਾਈਆ। ਹੁਕਮੇ ਅੰਦਰ ਸਹੰਸ ਦਲ ਵੇਖਣਹਾਰ, ਹੁਕਮੇ ਅੰਦਰ ਪਰਦਾ ਲਾਹੀਆ। ਹੁਕਮੇ ਅੰਦਰ ਈੜਾ ਪਿੰਗਲ ਕਰੇ ਖ਼ਬਰਦਾਰ, ਸਾਚਾ ਹੁਕਮ ਆਪ ਜਣਾਈਆ। ਹੁਕਮੇ ਅੰਦਰ ਟੇਢੀ ਬੰਕ ਵੇਖਣਹਾਰ, ਡੂੰਘੀ ਭਵਰੀ ਫੇਰਾ ਪਾਈਆ। ਹੁਕਮੇ ਅੰਦਰ ਦਸਵੇਂ ਦੇਵਣਹਾਰਾ ਮਾਣ, ਦਹਿ ਦਿਸ਼ਾ ਵੇਖ ਵਖਾਈਆ। ਹੁਕਮੇ ਅੰਦਰ ਲੇਖਾ ਜਾਣੇ ਬੋਧ ਅਗਾਧ ਬੋਧ ਗਿਆਨ, ਅੱਖਰ ਅੱਖਰ ਨਾਲ ਮਿਲਾਈਆ। ਹੁਕਮੇ ਅੰਦਰ ਵਿਸ਼ਨ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਹੁਕਮੇ ਅੰਦਰ ਬ੍ਰਹਮ ਕਰੇ ਪਰਵਾਨ, ਪਾਰਬ੍ਰਹਮ ਸਰਨਾਈਆ। ਹੁਕਮੇ ਅੰਦਰ ਕਰ ਕਲਿਆਣ, ਸੰਸਾ ਰੋਗ ਮਿਟਾਈਆ। ਹੁਕਮੇ ਅੰਦਰ ਤ੍ਰੈਗੁਣ ਮਾਇਆ ਕਰ ਪਰਧਾਨ, ਪਰਧਾਨਗੀ ਇਕੋ ਇਕ ਵਖਾਈਆ। ਹੁਕਮੇ ਅੰਦਰ ਪੰਜ ਤੱਤ ਨਿਸ਼ਾਨ, ਨਿਸ਼ਾਨਾ ਆਪਣੇ ਹੱਥ ਰਖਾਈਆ। ਹੁਕਮੇ ਅੰਦਰ ਸ਼ਬਦ ਮਹਾਨ, ਸ਼ਬਦੀ ਸ਼ਬਦ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਹੁਕਮ ਆਪ ਰਖਾਈਆ। ਹੁਕਮੇ ਅੰਦਰ ਹੋਏ ਆਪ, ਆਪਣਾ ਹੁਕਮ ਆਪ ਚਲਾਇੰਦਾ। ਹੁਕਮੇ ਅੰਦਰ ਮਾਈ ਬਾਪ, ਪਿਤਾ ਪੂਤ ਗੋਦ ਉਠਾਇੰਦਾ। ਹੁਕਮੇ ਅੰਦਰ ਸਾਚਾ ਜਾਪ, ਤੂੰ ਮੇਰਾ ਮੈਂ ਤੇਰਾ ਸਾਕ ਅਖਵਾਇੰਦਾ। ਹੁਕਮੇ ਅੰਦਰ ਪਤ ਲਏ ਰਾਖ, ਸਿਰ ਆਪਣਾ ਹੱਥ ਟਿਕਾਇੰਦਾ। ਹੁਕਮੇ ਅੰਦਰ ਜੋੜੇ ਨਾਤ, ਨਾਤਾ ਬਿਧਾਤਾ ਮੇਲ ਮਿਲਾਇੰਦਾ। ਹੁਕਮੇ ਅੰਦਰ ਸੁਣਾਏ ਗਾਥ, ਅਗੰਮ ਅਥਾਹ ਦ੍ਰਿੜਾਇੰਦਾ। ਹੁਕਮੇ ਅੰਦਰ ਦਰਸਾਏ ਆਪਣੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਇੰਦਾ। ਹੁਕਮੇ ਅੰਦਰ ਬੈਠਾ ਰਹੇ ਇਕਾਂਤ, ਸਚ ਸਿੰਘਾਸਣ ਸੋਭਾ ਪਾਇੰਦਾ। ਹੁਕਮੇ ਅੰਦਰ ਖੇਲ ਕਰੇ ਬਹੁ ਭਾਂਤ, ਬਿਧ ਆਪਣੀ ਨਾ ਕਿਸੇ ਜਣਾਇੰਦਾ। ਹੁਕਮੇ ਅੰਦਰ ਦੇਵਣਹਾਰਾ ਦਾਤ, ਕਿਰਨ ਕਿਰਨ ਸੂਰਜ ਚੰਦ ਚਮਕਾਇੰਦਾ। ਹੁਕਮੇ ਅੰਦਰ ਵੇਖਣਹਾਰਾ ਸਾਖਿਆਤ, ਸਾਹਿਬ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਇੰਦਾ। ਹੁਕਮੇ ਅੰਦਰ ਖੋਲ੍ਹੇ ਤਾਕ, ਆਪ ਆਪਣੀ ਦਇਆ ਕਮਾਈਆ। ਹੁਕਮੇ ਅੰਦਰ ਹੋਏ ਪਾਕ, ਪੁਨੀਤ ਇਕੋ ਇਕ ਅਖਵਾਈਆ। ਹੁਕਮੇ ਅੰਦਰ ਬਣੇ ਸਾਕ, ਸੱਜਣ ਸਾਹਿਬ ਸੱਚਾ ਮਾਹੀਆ। ਹੁਕਮੇ ਅੰਦਰ ਚੜ੍ਹੇ ਰਾਕ, ਅਸਵ ਘੋੜਾ ਇਕ ਦੌੜਾਈਆ। ਹੁਕਮੇ ਅੰਦਰ ਚਾਰੇ ਖਾਣੀ ਲਏ ਭਾਖ, ਅੰਡਜ ਜੇਰਜ ਉਤਭੁਜ ਸੇਤਜ ਮਾਣ ਦਿਵਾਈਆ। ਹੁਕਮੇ ਅੰਦਰ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਹੁਕਮੇ ਅੰਦਰ ਇਛਿਆ ਕਰੇ ਆਸ, ਆਸਾ ਆਪਣੇ ਵਿਚ ਧਰਾਈਆ। ਹੁਕਮੇ ਅੰਦਰ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਹੁਕਮ ਦਏ ਵਡਿਆਈਆ। ਹੁਕਮੇ ਅੰਦਰ ਸ਼ਬਦੀ ਧਾਰ, ਧਾਰ ਧਾਰ ਵਿਚੋਂ ਪਰਗਟਾਇੰਦਾ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਅਵਤਾਰ, ਤ੍ਰੈਗੁਣ ਆਪਣਾ ਮੇਲ ਮਿਲਾਇੰਦਾ। ਹੁਕਮੇ ਅੰਦਰ ਪੰਜ ਤੱਤ ਅਖਾੜ, ਨਿਰਗੁਣ ਸਰਗੁਣ ਨਾਚ ਨਚਾਇੰਦਾ। ਹੁਕਮੇ ਅੰਦਰ ਸੂਰਜ ਚੰਦ ਪਸਾਰ, ਮੰਡਲ ਮੰਡਪ ਆਪ ਸੁਹਾਇੰਦਾ। ਹੁਕਮੇ ਅੰਦਰ ਚਾਰੇ ਖਾਣੀ ਕਰ ਤਿਆਰ, ਬੋਧ ਅਗਾਧੀ ਨਾਮ ਦ੍ਰਿੜਾਇੰਦਾ। ਹੁਕਮੇ ਅੰਦਰ ਚਾਰੇ ਵੇਦ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਇੰਦਾ। ਹੁਕਮੇ ਅੰਦਰ ਬ੍ਰਹਮ ਦਏ ਆਧਾਰ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਸੁਣਾਇੰਦਾ। ਹੁਕਮੇ ਅੰਦਰ ਆਤਮ ਪਰਮਾਤਮ ਕਰੇ ਨਿਮਸਕਾਰ, ਨਿਉਂ ਨਿਉਂ

ਸੀਸ ਝੁਕਾਇੰਦਾ। ਹੁਕਮੇ ਅੰਦਰ ਈਸ਼ ਜੀਵ ਵਣਜਾਰ, ਸਾਚਾ ਹੱਟ ਖੁਲ੍ਹਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਕਰੇ ਪਿਆਰ, ਪ੍ਰੇਮ ਪ੍ਰੀਤੀ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਖੇਲ ਕਰਾਇੰਦਾ। ਹੁਕਮੇ ਅੰਦਰ ਚਾਰ ਖਾਣੀ, ਚਾਰ ਚਾਰ ਵੰਡਾਈਆ। ਹੁਕਮੇ ਅੰਦਰ ਚਾਰ ਬਾਣੀ, ਚਾਰ ਚਾਰ ਸਮਝਾਈਆ। ਹੁਕਮੇ ਅੰਦਰ ਚਾਰ ਜੁਗ ਕਹਾਣੀ, ਕਹਿ ਕਹਿ ਗਏ ਦ੍ਰਿੜਾਈਆ। ਹੁਕਮੇ ਅੰਦਰ ਚਾਰ ਵੇਦ ਪਰਾਣੀ, ਆਤਮ ਪਰਮਾਤਮ ਭੇਵ ਖੁਲ੍ਹਾਈਆ। ਹੁਕਮੇ ਅੰਦਰ ਚਾਰ ਕੁੰਟ ਨਿਸ਼ਾਨੀ, ਨੂਰ ਨੁਰਾਨਾ ਜੋਤ ਰੁਸ਼ਨਾਈਆ। ਹੁਕਮੇ ਅੰਦਰ ਅਕਥ ਕਹਾਣੀ, ਗਹਿਰ ਗੰਭੀਰ ਸੁਣਾਈਆ। ਹੁਕਮੇ ਅੰਦਰ ਅੰਮ੍ਰਿਤ ਬਾਣੀ, ਅੰਮਿਉਂ ਰਸ ਆਪ ਵਰਤਾਈਆ। ਹੁਕਮੇ ਅੰਦਰ ਨੂਰ ਨੁਰਾਨੀ, ਜੋਤੀ ਜੋਤ ਕਰੇ ਰੁਸ਼ਨਾਈਆ। ਹੁਕਮੇ ਅੰਦਰ ਸਾਚੀ ਬਾਣੀ, ਆਪਣਾ ਨਾਉਂ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਹੁਕਮ ਜਣਾਈਆ। ਹੁਕਮੇ ਅੰਦਰ ਪੰਜ ਤੱਤ, ਤੱਤਵ ਵੇਖ ਵਖਾਇੰਦਾ। ਹੁਕਮੇ ਅੰਦਰ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਹੁਕਮੇ ਅੰਦਰ ਬੰਨ੍ਹੇ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਹੁਕਮੇ ਅੰਦਰ ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਕਲ ਜਣਾਇੰਦਾ। ਹੁਕਮੇ ਅੰਦਰ ਦੇਵੇ ਵੱਥ, ਵਸਤ ਅਮੋਲਕ ਝੋਲੀ ਪਾਇੰਦਾ। ਹੁਕਮੇ ਅੰਦਰ ਵਸੇ ਘਟ ਘਟ, ਘਰ ਘਰ ਆਪਣਾ ਡੇਰਾ ਲਾਇੰਦਾ। ਹੁਕਮੇ ਅੰਦਰ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਰਚਾਇੰਦਾ। ਹੁਕਮੇ ਅੰਦਰ ਬਣੇ ਕਮਲਾਪਤ, ਕਵਲ ਨੈਣ ਡਗਮਗਾਇੰਦਾ। ਹੁਕਮੇ ਅੰਦਰ ਰੱਖੇ ਧੀਰਜ ਜਤ, ਸਤਿ ਸੰਤੋਖ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਮਨਾਇੰਦਾ। ਹੁਕਮੇ ਅੰਦਰ ਤਖ਼ਤ ਤਾਜ, ਤਖ਼ਤ ਨਿਵਾਸੀ ਲਏ ਬਣਾਈਆ। ਹੁਕਮੇ ਅੰਦਰ ਜੋਗ ਰਾਜ, ਰੱਯਤ ਦਏ ਸਮਝਾਈਆ। ਹੁਕਮੇ ਅੰਦਰ ਨਿਰਗੁਣ ਸਰਗੁਣ ਕਾਜ, ਕਰਨੀ ਕਰਤਾ ਆਪ ਕਰਾਈਆ। ਹੁਕਮੇ ਅੰਦਰ ਦੇਵੇ ਦਾਜ, ਵਸਤ ਅਮੋਲਕ ਝੋਲੀ ਪਾਈਆ। ਹੁਕਮੇ ਅੰਦਰ ਮਾਰ ਆਵਾਜ਼, ਪਾਰਬ੍ਰਹਮ ਬ੍ਰਹਮ ਲਏ ਉਠਾਈਆ। ਹੁਕਮੇ ਅੰਦਰ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਹੁਕਮੇ ਅੰਦਰ ਬਣੇ ਗੁਰੂ ਮਹਾਰਾਜ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਹੁਕਮੇ ਅੰਦਰ ਚਲਾਏ ਜਹਾਜ਼, ਸੇਵਕ ਇਕੋ ਇਕ ਦ੍ਰਿੜਾਈਆ। ਹੁਕਮੇ ਅੰਦਰ ਕਰੇ ਨਾਚ, ਜੁਗ ਜੁਗ ਵੇਸ ਵਟਾਈਆ। ਹੁਕਮੇ ਅੰਦਰ ਖੇਲ ਤਮਾਸ਼, ਖ਼ਾਲਕ ਵੇਖੇ ਬੇਪਰਵਾਹੀਆ। ਹੁਕਮੇ ਅੰਦਰ ਪੂਰੀ ਆਸ, ਆਸਾ ਪੂਰਨ ਆਪ ਹੋ ਜਾਈਆ। ਹੁਕਮੇ ਅੰਦਰ ਕਰੇ ਅਗੰਮੀ ਬਾਤ, ਨਿਸ਼ਅੱਖਰ ਅੱਖਰ ਪੜ੍ਹਾਈਆ। ਹੁਕਮੇ ਅੰਦਰ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਹੁਕਮੇ ਅੰਦਰ ਬਣੇ ਬ੍ਰਹਮ, ਪਾਰਬ੍ਰਹਮ ਵੰਡ ਵੰਡਾਇੰਦਾ। ਹੁਕਮੇ ਅੰਦਰ ਬਣੇ ਕਰਮ, ਨਿਹਕਰਮੀ ਰੂਪ ਧਰਾਇੰਦਾ। ਹੁਕਮੇ ਅੰਦਰ ਵੇਖੇ ਵਰਨ, ਵਰਨ ਬਰਨ ਜਣਾਇੰਦਾ। ਹੁਕਮੇ ਅੰਦਰ ਭੇਵ ਬਰਨ, ਬਰਨੀ ਬਰਨ ਸਮਝਾਇੰਦਾ। ਹੁਕਮੇ ਅੰਦਰ ਨੇਤਰ ਹਰਨ ਫਰਨ, ਕਾਇਆ ਮੰਦਰ ਇਕ ਟਿਕਾਇੰਦਾ। ਹੁਕਮੇ ਅੰਦਰ ਸਤਿਗੁਰ ਚਰਨ, ਸੋ ਪੁਰਖ ਨਿਰੰਜਣ ਆਪ ਸਮਝਾਇੰਦਾ। ਹੁਕਮੇ ਅੰਦਰ ਸਾਚੇ ਪੌੜੇ ਚੜ੍ਹਨ, ਪੌੜਾ ਇਕੋ ਇਕ ਵਡਿਆਇੰਦਾ। ਹੁਕਮੇ ਅੰਦਰ ਨਾਮ ਨਿਧਾਨਾ ਪੜ੍ਹਨ, ਵਿਸ਼ਨ ਬ੍ਰਹਮਾ ਸ਼ਿਵ ਢੋਲਾ ਗਾਇੰਦਾ । ਹੁਕਮੇ ਅੰਦਰ ਕਰਨੀ ਕਰਨ, ਕਰਤਾ ਆਪਣੀ ਕਾਰ ਕਮਾਇੰਦਾ। ਹੁਕਮੇ ਅੰਦਰ ਧਰਨੀ ਧਵਲ, ਧਰਨੀ ਵੇਖ ਵਖਾਇੰਦਾ।

ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਜਣਾਇੰਦਾ। ਹੁਕਮੇ ਅੰਦਰ ਪਾਰਬ੍ਰਹਮ ਅਪਾਰ, ਆਪਣੀ ਖੇਲ ਕਰਾਈਆ। ਹੁਕਮੇ ਅੰਦਰ ਬ੍ਰਹਮਾ ਸੁਤ ਦੁਲਾਰ, ਸੰਤ ਕੁਮਾਰ ਵਡਿਆਈਆ। ਹੁਕਮੇ ਅੰਦਰ ਬਰਾਹ ਕਰਿਆ ਖ਼ਬਰਦਾਰ, ਬੇਅੰਤ ਬੇਅੰਤ ਬੇਅੰਤ ਹੁਕਮ ਵਰਤਾਈਆ। ਹੁਕਮੇ ਅੰਦਰ ਯਗੈ ਪੁਰਸ਼ ਖੋਲ੍ਹ ਕਿਵਾੜ, ਨੇਤਰ ਨੈਣ ਜਣਾਈਆ। ਹੁਕਮੇ ਅੰਦਰ ਹਾਵ ਗ਼ਰੀਵ ਪਾਰ ਉਤਾਰ, ਉਤਰ ਪੂਰਬ ਦਿਸ਼ਾ ਦਏ ਸਮਝਾਈਆ। ਹੁਕਮੇ ਅੰਦਰ ਨਰ ਨਰਾਇਣ ਖੇਲ ਕਰੇ ਕਰਤਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਹੁਕਮੇ ਅੰਦਰ ਕਪਲ ਮੁਨ ਦਏ ਆਧਾਰ, ਹੁਕਮੇ ਅੰਦਰ ਦਤਾ ਤ੍ਰੈ ਕਰ ਪਸਾਰ, ਭੇਵ ਅਭੇਦ ਖੁਲ੍ਹਾਈਆ। ਹੁਕਮੇ ਅੰਦਰ ਰਿਖਪ ਦੇਵ ਚਰਨ ਭਿਖਾਰ, ਭਿਖਿਆ ਇਕੋ ਇਕ ਵਰਤਾਈਆ। ਹੁਕਮੇ ਅੰਦਰ ਪਿਰਥੂ ਪਾਰ, ਧਰਨੀ ਧਵਲ ਮਥਨ ਲਾਈਆ। ਹੁਕਮੇ ਅੰਦਰ ਮਤਸ ਹੋਇਆ ਖ਼ਬਰਦਾਰ, ਜਲ ਜਲ ਰੂਪ ਸਮਾਈਆ । ਹੁਕਮੇ ਅੰਦਰ ਕਛਪ ਚੁੱਕੇ ਭਾਰ, ਮੰਧਰਾ ਪਿੱਠ ਉਠਾਈਆ। ਹੁਕਮੇ ਅੰਦਰ ਧਨੰਤਰ ਮੰਗੇ ਦਾਨ, ਆਪਣੀ ਝੋਲੀ ਡਾਹੀਆ। ਹੁਕਮੇ ਅੰਦਰ ਮੋਹਣੀ ਹੋਇਆ ਬਲਵਾਨ, ਰੂਪ ਅਨੂਪ ਧਰਾਈਆ। ਹੁਕਮੇ ਅੰਦਰ ਹੰਸਾ ਗਾਵੇ ਗਾਨ, ਬ੍ਰਹਮਾ ਸੁਤ ਮਾਣ ਮਿਟਾਈਆ। ਹੁਕਮੇ ਅੰਦਰ ਹਰਨਾਕਸ਼ ਕਰ ਕਲਿਆਣ, ਨਰ ਸਿੰਘ ਆਪਣੀ ਕਲ ਧਰਾਈਆ। ਹੁਕਮੇ ਅੰਦਰ ਬਾਵਨ ਹੋ ਪਰਧਾਨ, ਬਲ ਰਾਜੇ ਪਾਰ ਕਰਾਈਆ। ਹੁਕਮੇ ਅੰਦਰ ਗਜ ਸਾਰ ਪਾਵੇ ਆਣ, ਤੰਦੂਆ ਤੰਦ ਕਟਾਈਆ। ਹੁਕਮੇ ਅੰਦਰ ਧਰੂ ਦੇਵੇ ਗਿਆਨ, ਨਰ ਨਰਾਇਣ ਸੇਵ ਕਮਾਈਆ। ਹੁਕਮੇ ਅੰਦਰ ਪਰਸ ਰਾਮ ਕਰੇ ਕਲਿਆਣ, ਮਿਹਰ ਨਜ਼ਰ ਉਠਾਈਆ। ਹੁਕਮੇ ਅੰਦਰ ਦਸਰਥ ਬੇਟਾ ਰਾਮ, ਰਘਵੰਸ ਇਕ ਵਡਿਆਈਆ। ਹੁਕਮੇ ਅੰਦਰ ਵੇਦ ਵਿਆਸਾ ਹੋ ਪਰਧਾਨ, ਕਵਾਰੀ ਕੰਨਿਆਂ ਮਿਲੇ ਵਡਿਆਈਆ। ਹੁਕਮੇ ਅੰਦਰ ਕਾਹਨਾ ਕ੍ਰਿਸ਼ਨਾ ਨੌਜਵਾਨ, ਨਾਮ ਬੰਸਰੀ ਗਿਆ ਵਜਾਈਆ। ਹੁਕਮੇ ਅੰਦਰ ਮੂਸਾ ਦਏ ਧਿਆਨ, ਮੁਸਲਸਲ ਇਕੋ ਧਾਰ ਵਖਾਈਆ। ਹੁਕਮੇ ਅੰਦਰ ਈਸਾ ਕਰ ਪਰਧਾਨ, ਪਿਤਾ ਪੂਤ ਰਾਹ ਜਣਾਈਆ। ਹੁਕਮੇ ਅੰਦਰ ਮੁਹੰਮਦ ਵੇਖ ਨਿਧਾਨ, ਕਲਮਾ ਨਬੀ ਰਸੂਲ ਪੜ੍ਹਾਈਆ। ਹੁਕਮੇ ਅੰਦਰ ਸਚ ਨਿਸ਼ਾਨ, ਧੁਰਦਰਗਾਹੀ ਆਪ ਵਖਾਈਆ। ਹੁਕਮੇ ਅੰਦਰ ਆਪ ਅਮਾਮ, ਆਪਣਾ ਭੇਵ ਜਣਾਈਆ। ਹੁਕਮੇ ਅੰਦਰ ਨੌਜਵਾਨ, ਸਾਚੀ ਖੇਲ ਕਰਾਈਆ। ਹੁਕਮੇ ਅੰਦਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਹੁਕਮੇ ਅੰਦਰ ਨਾਨਕ ਰੰਗ, ਨਿਰਗੁਣ ਪੰਜ ਤੱਤ ਚੜ੍ਹਾਇਆ। ਹੁਕਮੇ ਅੰਦਰ ਅੰਗਦ ਮਰਦੰਗ, ਸਾਚਾ ਢੋਲਾ ਇਕੋ ਗਾਇਆ। ਹੁਕਮੇ ਅੰਦਰ ਅਮਰਦਾਸ ਤਰੰਗ, ਅਮਰ ਅਮਰ ਬਰਸਾਇਆ। ਹੁਕਮੇ ਅੰਦਰ ਰਾਮ ਦਾਸ ਮਿਲਿਆ ਅਨੰਦ, ਅਨੰਦ ਇਕੋ ਇਕ ਵਰਤਾਇਆ। ਹੁਕਮੇ ਅੰਦਰ ਅਰਜਣ ਚੜ੍ਹਿਆ ਚੰਦ, ਲੋਕਮਾਤ ਰੁਸ਼ਨਾਇਆ। ਹੁਕਮੇ ਅੰਦਰ ਖੇਲ ਹਰਿਗੋਬਿੰਦ, ਪੁਰਖ ਅਕਾਲ ਦਏ ਵਖਾਇਆ। ਹੁਕਮੇ ਅੰਦਰ ਹਰਿਰਾਏ ਮੰਗੇ ਮੰਗ, ਖ਼ਾਲੀ ਝੋਲੀ ਲਏ ਭਰਾਇਆ। ਹੁਕਮੇ ਅੰਦਰ ਹਰਿਕ੍ਰਿਸ਼ਨ ਬਾਲ ਅਵਸਥਾ ਜਗਤ ਜਹਾਨ ਕੀਤਾ ਰੰਡ, ਆਪ ਆਪਣਾ ਬਿਰਧ ਧਰਾਇਆ। ਹੁਕਮੇ ਅੰਦਰ ਤੇਗ਼ ਬਹਾਦਰ ਗਾਇਆ ਛੰਦ, ਸੋਹਲਾ ਇਕੋ ਇਕ ਦ੍ਰਿੜਾਇਆ। ਹੁਕਮੇ ਅੰਦਰ ਗੋਬਿੰਦ ਮਿਲਿਆ ਸੂਰਾ ਸਰਬੰਗ, ਪੁਰਖ ਅਕਾਲ ਪਰਦਾ ਲਾਹਿਆ। ਹੁਕਮੇ ਅੰਦਰ ਵੰਡੀ ਵੰਡ, ਸਾਚਾ ਹੁਕਮ ਆਪ ਵਰਤਾਇਆ। ਹੁਕਮੇ ਅੰਦਰ ਸਾਚਾ ਛੰਦ, ਚਾਰ ਵੇਦ ਢੋਲਾ ਗਾਇਆ। ਹੁਕਮੇ ਅੰਦਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ

ਰਖਾਇਆ। ਹੁਕਮੇ ਅੰਦਰ ਵੇਦ ਪੁਰਾਨ, ਪੁਰਾਨੀ ਜੀਵ ਜੰਤ ਸਮਝਾਈਆ। ਹੁਕਮੇ ਅੰਦਰ ਸ਼ਾਸਤਰ ਸਿਮਰਤ ਕਰੇ ਧਿਆਨ, ਧਿਆਨੀ ਧਿਆਨ ਧਿਆਨ ਲਗਾਈਆ। ਹੁਕਮੇ ਅੰਦਰ ਗੀਤਾ ਗਿਆਨ, ਅੱਠ ਦਸ ਦਏ ਵਡਿਆਈਆ । ਹੁਕਮੇ ਅੰਦਰ ਅੰਜੀਲ ਕੁਰਾਨ, ਹੁਕਮੇ ਅੰਦਰ ਬਾਈਬਲ ਸਿਫ਼ਤ ਸਾਲਾਹੀਆ। ਹੁਕਮੇ ਅੰਦਰ ਨਾਨਕ ਸ਼ਬਦ ਗੁਣ ਨਿਧਾਨ, ਧੁਰ ਸੰਦੇਸਾ ਦਏ ਸੁਣਾਈਆ। ਹੁਕਮੇ ਅੰਦਰ ਗੋਬਿੰਦ ਮੇਲਾ ਵਿਚ ਜਹਾਨ, ਪੁਰਖ ਅਕਾਲਾ ਆਪ ਜਣਾਈਆ। ਹੁਕਮੇ ਅੰਦਰ ਦੇਵਣਹਾਰਾ ਧੁਰ ਫ਼ਰਮਾਣ, ਜੁਗ ਜੁਗ ਸ਼ਨਵਾਈਆ। ਹੁਕਮੇ ਅੰਦਰ ਲੇਖਾ ਲਿਖ ਲਿਖ ਗਏ ਬਿਆਨ, ਬਿਆਨਾ ਦਰਗਹਿ ਸਾਚੀ ਗਏ ਟਿਕਾਈਆ। ਹੁਕਮੇ ਅੰਦਰ ਜੁਗ ਚੌਕੜੀ ਹੋਏ ਕਲਿਆਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਹਿਣ ਨਾ ਪਾਈਆ। ਹੁਕਮੇ ਅੰਦਰ ਭਗਤ ਕਰੇ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਹੁਕਮੇ ਅੰਦਰ ਧਰੂ ਪ੍ਰਹਿਲਾਦ ਕਰੀ ਕਲਿਆਣ, ਅਮਰੀਕ ਆਪਣੀ ਗੋਦ ਬਹਾਈਆ। ਹੁਕਮੇ ਅੰਦਰ ਬਲ ਬਾਵਨ ਦਿਤਾ ਦਾਨ, ਦਾਨੀ ਇਕੋ ਨਜ਼ਰੀ ਆਈਆ। ਹੁਕਮੇ ਅੰਦਰ ਜਨਕ ਕਰੀ ਕਲਿਆਣ, ਭੇਵ ਅਭੇਦ ਖੁਲ੍ਹਾਈਆ। ਹੁਕਮੇ ਅੰਦਰ ਹਰੀ ਚੰਦ ਦਿਤਾ ਗਿਆਨ, ਅਗਿਆਨ ਅੰਧੇਰ ਮਿਟਾਈਆ। ਹੁਕਮੇ ਅੰਦਰ ਬਿਦਰ ਦਿਤਾ ਨਿਸ਼ਾਨ, ਹੁਕਮੇ ਅੰਦਰ ਸੁਦਾਮਾ ਆਪਣੀ ਗੋਦ ਬਹਾਈਆ। ਹੁਕਮੇ ਅੰਦਰ ਜੈਦੇਵ ਕਰੇ ਕਲਿਆਣ, ਹੁਕਮੇ ਅੰਦਰ ਨਾਮਦੇਵ ਵਡਿਆਈਆ। ਹੁਕਮੇ ਅੰਦਰ ਧੰਨਾ ਇਕ ਨਿਸ਼ਾਨ, ਹੁਕਮੇ ਅੰਦਰ ਬੇਣੀ ਸੰਗ ਨਿਭਾਈਆ। ਹੁਕਮੇ ਅੰਦਰ ਤਰਲੋਚਣ ਕਰੇ ਧਿਆਨ, ਹੁਕਮੇ ਅੰਦਰ ਸੈਣ ਸੇਵਾ ਲਾਈਆ। ਹੁਕਮੇ ਅੰਦਰ ਗਨਕਾ ਕਰੀ ਪਾਰ, ਹੁਕਮੇ ਅੰਦਰ ਬਧਕ ਦਏ ਵਡਿਆਈਆ। ਹੁਕਮੇ ਅੰਦਰ ਰਵਿਦਾਸ ਚੁਮਿਆਰਾ ਸੇਵਾ ਕਰੇ ਅਪਾਰ, ਪਾਣਾਂ ਗੰਢੇ ਚਾਈਂ ਚਾਈਂਆ। ਹੁਕਮੇ ਅੰਦਰ ਗੰਗਾ ਧਾਰ ਜਲ ਧਾਰ, ਜਲ ਜਲ ਰੂਪ ਸਮਾਈਆ। ਹੁਕਮੇ ਅੰਦਰ ਕਬੀਰ ਜੁਲਾਹਾ ਸੱਦ ਸੱਚੇ ਦਰਬਾਰ, ਸਚ ਦੁਆਰਾ ਦਏ ਵਖਾਈਆ। ਇਕੋ ਨਜ਼ਰ ਆਏ ਕਰਤਾਰ, ਦੂਜਾ ਰੂਪ ਨਾ ਕੋਇ ਜਣਾਈਆ। ਹੁਕਮੇ ਅੰਦਰ ਸਚ ਸ਼ਿੰਗਾਰ, ਸ਼ਹਿਨਸ਼ਾਹ ਆਪਣਾ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਵਿਚ ਰੱਖੇ ਵਡਿਆਈਆ। ਹੁਕਮੇ ਅੰਦਰ ਆਦਿ ਅੰਤ, ਹੁਕਮ ਹੁਕਮੀ ਖੇਲ ਕਰਾਇੰਦਾ। ਹੁਕਮੇ ਅੰਦਰ ਸ੍ਰੀ ਭਗਵੰਤ, ਆਪਣਾ ਹੁਕਮ ਆਪ ਜਣਾਇੰਦਾ। ਹੁਕਮੇ ਅੰਦਰ ਨਾਰ ਕੰਤ, ਸੇਜ ਸੁਹੰਜਣੀ ਸੋਭਾ ਪਾਇੰਦਾ। ਹੁਕਮੇ ਅੰਦਰ ਸਾਚਾ ਮੰਤ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਖੇਲ ਅਗਣਤ, ਹੁਕਮੇ ਅੰਦਰ ਕਰੋੜ ਤੇਤੀਸਾ ਧਾਰ ਵਖਾਇੰਦਾ। ਹੁਕਮੇ ਅੰਦਰ ਗੁਰ ਅਵਤਾਰ ਭਗਤ, ਭਗਵਾਨ ਆਪਣਾ ਹੁਕਮ ਮਨਾਇੰਦਾ। ਹੁਕਮੇ ਅੰਦਰ ਪੀਰ ਪੈਗ਼ੰਬਰ ਬਣਾਏ ਬਣਤ, ਹੁਕਮੇ ਅੰਦਰ ਆਪਣੀ ਖੇਲ ਕਰਾਇੰਦਾ। ਹੁਕਮੇ ਅੰਦਰ ਸਾਚੇ ਸੰਤ, ਸਾਹਿਬ ਸਤਿਗੁਰ ਆਪ ਉਠਾਇੰਦਾ। ਹੁਕਮੇ ਅੰਦਰ ਗੁਰਮੁਖ ਲੱਖ ਚੁਰਾਸੀ ਵਿਚੋਂ ਜੀਵ ਜੰਤ, ਜੀਵ ਜੰਤ ਆਪਣੀ ਕੁਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਵਰਤਾਇੰਦਾ। ਹੁਕਮੇ ਅੰਦਰ ਹੁਕਮ ਡੂੰਘਾ, ਨਜ਼ਰ ਕਿਸੇ ਨਾ ਆਈਆ। ਹੁਕਮੇ ਅੰਦਰ ਨਾਨਕ ਬਣਿਆ ਸੂੰਘਾ, ਸੱਚਖੰਡ ਦੁਆਰੇ ਫੇਰਾ ਪਾਈਆ। ਹੁਕਮੇ ਅੰਦਰ ਪ੍ਰੇਮ ਰਸ ਦਾ ਬਣਿਆ ਚੂੰਘਾ, ਰਸ ਇਕੋ ਇਕ ਝੋਲੀ ਪਾਈਆ। ਹੁਕਮੇ ਅੰਦਰ ਮਾਰਿਆ ਹੂੰਗਾ, ਹਨੋਰਾ ਇਕੋ ਇਕ ਸੁਣਾਈਆ। ਹੁਕਮੇ ਅੰਦਰ ਕਾਇਆ ਮਾਟੀ ਵੱਜੇ ਤੁਣਕਾ, ਤੰਦ ਸਤਾਰ ਨਾੜ ਬਹੱਤਰ ਨਾਦ ਜਣਾਈਆ। ਹੁਕਮੇ ਅੰਦਰ ਅੰਮ੍ਰਿਤ ਝਿਰਨਾ

ਝਿਰੇ ਬੂੰਦੀ ਬੂੰਦਾ, ਕਵਲ ਕਵਲ ਉਲਟਾਈਆ। ਹੁਕਮੇ ਅੰਦਰ ਬਣੇ ਗੂੰਗਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਹੁਕਮੇ ਅੰਦਰ ਹੋਵੇ ਊਂਧਾ, ਨੈਣ ਸਕੇ ਨਾ ਕੋਇ ਖੁਲ੍ਹਾਈਆ। ਹੁਕਮੇ ਅੰਦਰ ਬਣੇ ਢੂੰਡਾ, ਢੂੰਡ ਵੇਖੇ ਸਰਬ ਲੋਕਾਈਆ। ਹੁਕਮੇ ਅੰਦਰ ਵੇਖੇ ਚੋਟੀ ਚੂੰਡਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਜਣਾਈਆ । ਹੁਕਮੇ ਅੰਦਰ ਲਿਖੇ ਲੇਖ, ਲੇਖਾ ਆਪਣਾ ਆਪ ਜਣਾਇੰਦਾ। ਹੁਕਮੇ ਅੰਦਰ ਧਰੇ ਭੇਖ, ਵੇਸ ਅਨੇਕ ਵਟਾਇੰਦਾ। ਹੁਕਮੇ ਅੰਦਰ ਵਸੇ ਦੇਸ, ਸਚਖੰਡ ਸਾਚੇ ਸੋਭਾ ਪਾਇੰਦਾ। ਹੁਕਮੇ ਅੰਦਰ ਦਏ ਸੰਦੇਸ, ਗੁਰ ਅਵਤਾਰ ਪੀਰ ਪੈਗ਼ੰਬਰ ਪੜ੍ਹਾਇੰਦਾ। ਹੁਕਮੇ ਅੰਦਰ ਲੱਖ ਚੁਰਾਸੀ ਵੇਖੇ ਖੇਤ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਹੁਕਮੇ ਅੰਦਰ ਕਰ ਉਤਪਤ, ਸੰਤ ਭਗਤ ਆਪਣੀ ਕਾਰ ਕਮਾਇੰਦਾ। ਹੁਕਮੇ ਅੰਦਰ ਖੋਲ੍ਹੇ ਭੇਤ, ਪਰਦਾ ਆਪਣਾ ਨਾ ਕੋਇ ਰਖਾਇੰਦਾ। ਹੁਕਮੇ ਅੰਦਰ ਕਰੇ ਵੇਂਤ, ਆਪ ਆਪਣੀ ਵੰਡ ਵੰਡਾਇੰਦਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਇੰਦਾ। ਹੁਕਮੇ ਅੰਦਰ ਬਣੇ ਵਿਚੋਲਾ, ਸ਼ਬਦੀ ਰੂਪ ਧਰਾਈਆ। ਹੁਕਮੇ ਅੰਦਰ ਬਣੇ ਗੋਲਾ, ਨਿਰਗੁਣ ਸੇਵ ਕਮਾਈਆ। ਹੁਕਮੇ ਅੰਦਰ ਗਾਏ ਢੋਲਾ, ਸੋਹੰ ਰਾਗ ਅਲਾਈਆ। ਹੁਕਮੇ ਅੰਦਰ ਬਣੇ ਤੋਲਾ, ਨਾਮ ਕੰਡਾ ਹੱਥ ਉਠਾਈਆ। ਹੁਕਮੇ ਅੰਦਰ ਬਦਲੇ ਚੋਲਾ, ਗੁਪਤ ਰੂਪ ਵਟਾਈਆ। ਹੁਕਮੇ ਅੰਦਰ ਰੱਖੇ ਪਰਦਾ ਉਹਲਾ, ਨਜ਼ਰ ਕਿਸੇ ਨਾ ਆਈਆ। ਹੁਕਮੇ ਅੰਦਰ ਬਣੇ ਮੌਲਾ, ਮੌਲਾ ਰੂਪ ਆਪ ਹੋ ਜਾਈਆ। ਹੁਕਮੇ ਅੰਦਰ ਕਰੇ ਕੌਲਾ, ਗੁਰ ਅਵਤਾਰ ਪੀਰ ਪੈਗ਼ੰਬਰ ਬੰਧਨ ਪਾਈਆ। ਹੁਕਮੇ ਅੰਦਰ ਪਾਏ ਰੌਲਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦਏ ਦ੍ਰਿੜਾਈਆ। ਹੁਕਮੇ ਅੰਦਰ ਚੁੱਕੇ ਡੋਲਾ, ਲੱਖ ਚੁਰਾਸੀ ਆਪਣੇ ਕੰਧ ਉਠਾਈਆ। ਹੁਕਮੇ ਅੰਦਰ ਖੇਲੇ ਹੋਲਾ, ਆਪਣਾ ਹੋਲਾ ਨਾ ਕਿਸੇ ਸਮਝਾਈਆ। ਹੁਕਮੇ ਅੰਦਰ ਬਣਿਆ ਰਹੇ ਭੋਲਾ, ਭਾਉ ਆਪਣੇ ਵਿਚ ਛੁਪਾਈਆ। ਹੁਕਮੇ ਅੰਦਰ ਵੇਖੇ ਧਰਨੀ ਧਰਤ ਧੌਲਾ, ਹੁਕਮੇ ਅੰਦਰ ਜ਼ਿਮੀ ਅਸਮਾਨ ਫੇਰਾ ਪਾਈਆ। ਹੁਕਮੇ ਅੰਦਰ ਬੈਠਾ ਰਹੇ ਅਡੋਲਾ, ਡੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਹੁਕਮ ਸੁਣਾਈਆ । ਹੁਕਮੇ ਅੰਦਰ ਧੁਰ ਸੰਦੇਸਾ, ਆਦਿ ਪੁਰਖ ਸੁਣਾਇੰਦਾ। ਹੁਕਮੇ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਇਕੋ ਰਾਹ ਚਲਾਇੰਦਾ। ਹੁਕਮੇ ਅੰਦਰ ਤ੍ਰੈ ਪੰਜ ਦਏ ਆਦੇਸਾ, ਸਿਰ ਸਿਰ ਆਪਣਾ ਹੱਥ ਟਿਕਾਇੰਦਾ। ਹੁਕਮੇ ਅੰਦਰ ਗੁਰ ਅਵਤਾਰ ਜਾਣੇ ਭੇਖਾ, ਭੇਖੀ ਆਪਣੀ ਕਾਰ ਕਮਾਇੰਦਾ। ਹੁਕਮੇ ਅੰਦਰ ਲਿਖਣਹਾਰਾ ਲੇਖਾ, ਕਲਮ ਦਵਾਤ ਨਾ ਕੋਇ ਰਖਾਇੰਦਾ। ਹੁਕਮੇ ਅੰਦਰ ਬਣੇ ਬਣਤਾ, ਨਿਤ ਨਿਤ ਵੇਸ ਵਟਾਇੰਦਾ। ਹੁਕਮੇ ਅੰਦਰ ਖੇਲੇ ਖੇਡਾ, ਖਿਲਾੜੀ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਆਪ ਭੁਆਇੰਦਾ। ਹੁਕਮੇ ਅੰਦਰ ਖੇਲ ਅਪਾਰਾ, ਅਪਰੰਪਰ ਆਪ ਕਰਾਈਆ। ਹੁਕਮੇ ਅੰਦਰ ਸੋ ਪੁਰਖ ਨਿਰੰਜਣ ਬਣ ਵਣਜਾਰਾ, ਸਾਚਾ ਹੱਟ ਚਲਾਈਆ। ਹੁਕਮੇ ਅੰਦਰ ਹਰਿ ਪੁਰਖ ਨਿਰੰਜਣ ਤੋਲਣਹਾਰਾ, ਨਾਮ ਕੰਡਾ ਹੱਥ ਉਠਾਈਆ। ਹੁਕਮੇ ਅੰਦਰ ਏਕੰਕਾਰ ਸਾਚੀ ਧਾਰ ਬੋਲਣਹਾਰਾ, ਅਨਬੋਲਤ ਰਾਗ ਅਲਾਈਆ। ਹੁਕਮੇ ਅੰਦਰ ਆਦਿ ਨਿਰੰਜਣ ਕਰ ਉਜਿਆਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹੁਕਮੇ ਅੰਦਰ ਅਬਿਨਾਸ਼ੀ ਕਰਤਾ ਲਾ ਅਖਾੜਾ, ਨਿਰਗੁਣ ਆਪਣਾ ਵੇਸ ਵੇਖ ਵਖਾਈਆ। ਹੁਕਮੇ ਅੰਦਰ ਸ੍ਰੀ ਭਗਵਾਨ ਦਏ ਹੁਲਾਰਾ, ਸਚ ਹੁਲਾਰਾ ਇਕ ਵਖਾਈਆ। ਹੁਕਮੇ ਅੰਦਰ ਪਾਰਬ੍ਰਹਮ ਪ੍ਰਭ ਕਰ ਪਸਾਰਾ, ਪਸਰ

ਪਸਾਰੀ ਵੇਖ ਵਖਾਈਆ। ਹੁਕਮੇ ਅੰਦਰ ਬ੍ਰਹਮ ਧਾਰਾ, ਲੱਖ ਚੁਰਾਸੀ ਜੀਵ ਵਡਿਆਈਆ। ਹੁਕਮੇ ਅੰਦਰ ਪੁਰਖ ਨਾਰਾ, ਨਾਰ ਪੁਰਖ ਗੰਢ ਪੁਆਈਆ। ਹੁਕਮੇ ਅੰਦਰ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਵਰਤਾਈਆ । ਹੁਕਮੇ ਅੰਦਰ ਸਚਖੰਡ, ਸਚਖੰਡ ਨਿਵਾਸੀ ਆਪ ਬਣਾਇਆ। ਹੁਕਮੇ ਅੰਦਰ ਪਾਈ ਵੰਡ, ਥਿਰ ਘਰ ਆਪਣਾ ਰਾਹ ਜਣਾਇਆ। ਹੁਕਮੇ ਅੰਦਰ ਗਾਇਆ ਛੰਦ , ਸ਼ਬਦ ਮੇਰਾ ਭੇਵ ਚੁਕਾਇਆ। ਹੁਕਮੇ ਅੰਦਰ ਦਿਤਾ ਅਨੰਦ, ਅਨੰਦ ਅਨੰਦ ਵਿਚ ਜਣਾਇਆ। ਹੁਕਮੇ ਅੰਦਰ ਮੁਕਾਇਆ ਪੰਧ, ਬਣ ਪਾਂਧੀ ਫੇਰਾ ਪਾਇਆ। ਹੁਕਮੇ ਅੰਦਰ ਨਾਰ ਦੁਹਾਗਣ ਹੋਏ ਰੰਡ, ਹੁਕਮੇ ਅੰਦਰ ਕੰਤ ਸੁਹਾਗ ਹੰਢਾਇਆ। ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਹੁਕਮ ਦਏ ਵਡਿਆਇਆ। ਹੁਕਮੇ ਅੰਦਰ ਆਦਿ ਜੁਗਾਦਿ, ਜੁਗ ਜੁਗ ਖੇਲ ਕਰਾਈਆ। ਹੁਕਮੇ ਅੰਦਰ ਹੋ ਵਿਸਮਾਦ, ਵਿਸਮਾਦੀ ਰੂਪ ਸਮਾਈਆ। ਹੁਕਮੇ ਅੰਦਰ ਵਜਾਏ ਨਾਦ, ਅਨਾਦੀ ਧੁਨ ਸ਼ਨਵਾਈਆ। ਹੁਕਮੇ ਅੰਦਰ ਲਡਾਏ ਲਾਡ, ਨਿਰਗੁਣ ਆਪਣੀ ਗੋਦ ਬਹਾਈਆ। ਹੁਕਮੇ ਅੰਦਰ ਮੇਟੇ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਜਗਤ ਚੌਕੜੀ ਜੁਗ ਭੁਆਈਆ। ਹੁਕਮੇ ਅੰਦਰ ਅੱਖਰ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਹੁਕਮੇ ਅੰਦਰ ਸੇਜ ਪਲੰਘ, ਆਤਮ ਪਰਮਾਤਮ ਆਪ ਸੁਹਾਇੰਦਾ। ਹੁਕਮੇ ਅੰਦਰ ਨਾਦ ਮਰਦੰਗ, ਗੁਰ ਅਵਤਾਰਾਂ ਆਪ ਜਣਾਇੰਦਾ। ਹੁਕਮੇ ਅੰਦਰ ਨਿਝਰ ਝਿਰਨਾ ਅੰਮ੍ਰਿਤ ਦੇਵੇ ਅਨੰਦ, ਅਨੰਦ ਆਪਣੇ ਵਿਚ ਪਰਗਟਾਇੰਦਾ। ਹੁਕਮੇ ਅੰਦਰ ਦੂਈ ਦਵੈਤੀ ਢਾਵੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਹੁਕਮੇ ਅੰਦਰ ਕੂੜੀ ਕਿਰਿਆ ਕਰੇ ਖੰਡ ਖੰਡ, ਖੜਗ ਖੰਡਾ ਨਾਮ ਚਮਕਾਇੰਦਾ। ਹੁਕਮੇ ਅੰਦਰ ਹੋਵੇ ਬਖ਼ਸ਼ੰਦ, ਬਖ਼ਸ਼ਿਸ਼ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਸਮਝਾਇੰਦਾ। ਹੁਕਮੇ ਅੰਦਰ ਧੁਰ ਦਰਬਾਰਾ, ਆਦਿ ਪੁਰਖ ਲਗਾਇਆ। ਹੁਕਮੇ ਅੰਦਰ ਹੋ ਉਜਿਆਰਾ ਸਚ ਸਿੰਘਾਸਣ ਸੋਭਾ ਪਾਇਆ। ਹੁਕਮੇ ਅੰਦਰ ਸ਼ਾਹੋ ਭੂਪ ਸਿਕਦਾਰਾ, ਸ਼ਹਿਨਸ਼ਾਹ ਆਪਣਾ ਨਾਉਂ ਪਰਗਟਾਇਆ। ਹੁਕਮੇ ਅੰਦਰ ਸੀਸ ਜਗਦੀਸ ਤਾਜ ਸੋਹੇ ਅਪਾਰਾ, ਨਜ਼ਰ ਕਿਸੇ ਨਾ ਆਇਆ। ਹੁਕਮੇ ਅੰਦਰ ਪੰਚਮ ਬੰਨ੍ਹੇ ਧਾਰਾ, ਪੰਚਮ ਮੁਖ ਮੁਖ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇਆ। ਹੁਕਮੇ ਅੰਦਰ ਲੱਖ ਚੁਰਾਸੀ ਨਾਤਾ, ਖਾਣੀ ਚਾਰ ਚਾਰ ਵਡਿਆਈਆ। ਹੁਕਮੇ ਅੰਦਰ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਈਆ। ਹੁਕਮੇ ਅੰਦਰ ਹੋ ਪ੍ਰਕਾਸ਼ਾ, ਘਰ ਘਰ ਜੋਤ ਜਗਾਈਆ। ਹੁਕਮੇ ਅੰਦਰ ਪਵਣ ਸਵਾਸਾ, ਸਾਸ ਸਾਸ ਸਮਾਈਆ। ਹੁਕਮੇ ਅੰਦਰ ਪਾਵੇ ਰਾਸਾ, ਗੋਪੀ ਕਾਹਨ ਨਚਾਈਆ। ਹੁਕਮੇ ਅੰਦਰ ਹੋਏ ਉਤਮ ਜ਼ਾਤਾ, ਹੁਕਮੇ ਅੰਦਰ ਨੀਚ ਨੀਚ ਵਡਿਆਈਆ। ਹੁਕਮੇ ਅੰਦਰ ਬਣੇ ਕਮਲਾਪਾਤਾ, ਹੁਕਮੇ ਅੰਦਰ ਨਾਰੀ ਰੂਪ ਵਖਾਈਆ। ਹੁਕਮੇ ਅੰਦਰ ਗਾਏ ਆਪਣਾ ਸਾਕਾ, ਸਾਹਿਬ ਸਤਿਗੁਰ ਮਹਿਮਾ ਅਕੱਥ ਜਣਾਈਆ। ਹੁਕਮੇ ਅੰਦਰ ਪੁੱਛੇ ਵਾਤਾ, ਜੁਗ ਜੁਗ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਹੁਕਮ ਸੁਣਾਈਆ। ਹੁਕਮੇ ਅੰਦਰ ਆਦਿ ਜਣਾਇਆ, ਭੁੱਲ ਰਹੇ ਨਾ ਰਾਈਆ। ਹੁਕਮੇ ਅੰਦਰ ਸ਼ਬਦ ਸਤਿ ਪੜ੍ਹਾਇਆ, ਇਕੋ ਗੁਣ ਵਡਿਆਈਆ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਮਾਰਗ ਲਾਇਆ,

ਚਰਨ ਕਵਲ ਸਰਨਾਈਆ। ਹੁਕਮੇ ਅੰਦਰ ਤ੍ਰੈ ਪੰਜ ਜੋੜ ਜੁੜਾਇਆ, ਪੰਚ ਪਚੀਸ ਵੇਖ ਵਖਾਈਆ । ਹੁਕਮੇ ਅੰਦਰ ਨਿਰਗੁਣ ਸਰਗੁਣ ਵੰਡ ਵੰਡਾਇਆ, ਰਕਤ ਬੂੰਦ ਕਰੀ ਕੁੜਮਾਈਆ। ਹੁਕਮੇ ਅੰਦਰ ਮਹੱਲ ਅਟੱਲ ਰੁਸ਼ਨਾਇਆ, ਕਾਇਆ ਸੋਭਾ ਪਾਈਆ। ਹੁਕਮੇ ਅੰਦਰ ਪਾਰਬ੍ਰਹਮ ਬ੍ਰਹਮ ਵਿਚ ਸਮਾਇਆ, ਨੂਰੋ ਨੂਰ ਨੂਰ ਰੁਸ਼ਨਾਈਆ। ਹੁਕਮੇ ਅੰਦਰ ਸ਼ਬਦ ਅਨਾਦ ਨਾਦ ਧੁਨ ਗਾਇਆ, ਆਤਮਕ ਰਾਗ ਸੁਣਾਈਆ। ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਨਾਉਂ ਧਰਾਇਆ, ਵੇਖਣਹਾਰਾ ਥਾਉਂ ਥਾਈਂਆ। ਹੁਕਮੇ ਅੰਦਰ ਸਚ ਸੰਦੇਸਾ ਸਦਾ ਸਦਾ ਸਦ ਘਲਾਇਆ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਈਆ। ਹੁਕਮ ਸੁਣ ਸ਼ਬਦ ਦੁਲਾਰ, ਸ਼ਬਦ ਧਿਆਨ ਲਗਾਈਆ। ਤੂੰ ਵੱਡਾ ਦਾਤਾ ਬੇਐਬ ਪਰਵਰਦਿਗਾਰ, ਬੇਪਰਵਾਹ ਤੇਰੀ ਸ਼ਹਿਨਸ਼ਾਹੀਆ। ਕਰ ਕਿਰਪਾ ਮੋਹੇ ਦੇ ਆਧਾਰ, ਇਕ ਤੇਰੀ ਮੰਗ ਮੰਗਾਈਆ। ਨਿਰਗੁਣ ਰੂਪ ਕਰ ਤਿਆਰ, ਮਹਾਂਬਲੀ ਤੇਰੀ ਸ਼ਰਨਾਈਆ। ਪੁਰਖ ਅਬਿਨਾਸ਼ੀ ਦੇ ਪਿਆਰ, ਸਚ ਸਚ ਸਮਝਾਈਆ। ਮਹਾਂਕਾਲ ਕਰ ਖ਼ਬਰਦਾਰ, ਤੇਰੀ ਸੇਵ ਲਗਾਈਆ। ਮਹਾਂਕਾਲ ਕਹੇ ਪ੍ਰਭ ਤੂੰ ਦਿਆਲ, ਤੇਰੇ ਹੱਥ ਵਡਿਆਈਆ। ਸ਼ਬਦ ਤੇਰਾ ਬਣਿਆ ਲਾਲ, ਮੈਂ ਸ਼ਬਦੀ ਸੇਵ ਕਮਾਈਆ। ਮੇਰਾ ਇਕੋ ਮੰਨ ਸਵਾਲ, ਦੋਏ ਜੋੜ ਪਿਆ ਸਰਨਾਈਆ। ਜਿੰਨਾਂ ਚਿਰ ਮੇਰੇ ਨਾਲ ਨਾ ਦੇਵੇਂ ਕਾਲ ਦਿਆਲ, ਤੇਰੀ ਕਰੇ ਨਾ ਕੋਇ ਵਡਿਆਈਆ। ਜੋ ਉਪਜਿਆ ਸੋ ਹੋਏ ਬੇਹਾਲ, ਅੰਤ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਮਹਾਂਕਾਲ ਤੇਰੀ ਪੂਰੀ ਆਸਾ, ਹੁਕਮੇ ਆਪ ਕਰਾਇੰਦਾ। ਹੁਕਮੇ ਅੰਦਰ ਹੁਕਮ ਭਰਵਾਸਾ, ਹੁਕਮੀ ਧੀਰ ਧਰਾਇੰਦਾ। ਮਹਾਂਕਾਲ ਕਾਲ ਦੇਵੇ ਸਾਥਾ, ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਾਰ ਧਾਰ ਵਿਚੋਂ ਉਪਜਾਇੰਦਾ। ਕਾਲ ਕਹੇ ਪ੍ਰਭ ਮੇਰੀ ਅਰਜ਼ੋਈ, ਨੇਤਰ ਨੈਣਾਂ ਨੀਰ ਵਹਾਇਆ। ਮੈਨੂੰ ਮਿਲੇ ਨਾ ਕਿਤੇ ਢੋਈ, ਥਾਨ ਥਨੰਤਰ ਨਜ਼ਰ ਕੋਇ ਨਾ ਆਇਆ। ਤੁਧ ਬਿਨ ਸਹਾਰਾ ਦੇਵੇ ਨਾ ਕੋਈ, ਤੇਰੇ ਅੱਗੇ ਵਾਸਤਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇਆ। ਮਹਾਂਕਾਲ ਕਾਲ ਕਰੇ ਸਫ਼ਾਰਸ਼, ਬੋਲ ਬੋਲ ਜਣਾਈਆ। ਪ੍ਰਭ ਤੇਰਾ ਲੇਖਾ ਜਿੰਨਾਂ ਚਿਰ ਨਾ ਆਵੇ ਵਿਚ ਇਬਾਰਤ, ਹਰਫ਼ ਹਰਫ਼ ਨਾ ਕੋਇ ਦ੍ਰਿੜਾਈਆ। ਤੂੰ ਕਰਨਹਾਰਾ ਘਾੜਤ, ਅਨੁਭਵ ਭੇਵ ਨਾ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ। ਹੁਕਮੇ ਅੰਦਰ ਕਾਲ ਮਹਾਂਕਾਲ, ਮਹਿਮਾ ਆਪਣੇ ਹੱਥ ਰਖਾਇੰਦਾ। ਹੁਕਮੇ ਅੰਦਰ ਹੋ ਦਿਆਲ, ਭਿਖਿਕ ਭਿਛਿਆ ਝੋਲੀ ਪਾਇੰਦਾ। ਹੁਕਮੇ ਅੰਦਰ ਖੇਲ ਨਿਰਾਲ, ਸੋ ਸਾਹਿਬ ਸਤਿਗੁਰ ਆਪ ਕਮਾਇੰਦਾ। ਹੁਕਮੇ ਅੰਦਰ ਚਿਤਰ ਗੁਪਤ ਕਰੇ ਬਹਾਲ, ਸਾਚਾ ਲੇਖਾ ਹੱਥ ਫੜਾਇੰਦਾ। ਹੁਕਮੇ ਅੰਦਰ ਰਾਏ ਧਰਮ ਲਏ ਉਠਾਲ, ਧੁਰ ਸੰਦੇਸਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਇੰਦਾ। ਕਾਲ ਮਹਾਂਕਾਲ ਰਾਏ ਧਰਮ ਚਿਤਰ ਗੁਪਤ, ਚਾਰ ਰਹੇ ਜਣਾਈਆ। ਤੇਰਾ ਖੇਲ ਨਾ ਸਕੇ ਭੁਗਤ, ਭਗਵਨ ਤੇਰੇ ਹੱਥ ਵਡਿਆਈਆ। ਜਿੰਨਾਂ ਚਿਰ ਦੱਸੇ ਨਾ ਆਪਣੀ ਜੁਗਤ, ਪੰਜਵਾਂ ਹਿੱਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜੋ ਸਭ ਦਾ ਮਾਰਗ ਅਖਵਾਈਆ।

ਪੁਰਖ ਅਬਿਨਾਸ਼ੀ ਦੀਨਾ ਨਾਥ, ਦੀਨ ਦਿਆਲ ਅਖਵਾਇੰਦਾ। ਚੌਹਾਂ ਦੇਵਾਂ ਇਕੋ ਸਾਥ, ਲਾੜੀ ਮੌਤ ਸਮਝਾਇੰਦਾ। ਲੱਖ ਚੁਰਾਸੀ ਕਰੇ ਖਾਜ, ਖਾਤਾ ਅੰਤ ਨਾ ਕੋਇ ਭਰਾਇੰਦਾ। ਦੇਵਣਹਾਰਾ ਨਿਰਗੁਣ ਦਾਤ, ਨਿਰਵੈਰ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਇੰਦਾ। ਹੁਕਮੇ ਅੰਦਰ ਮੌਤ ਲਾੜੀ, ਕਾਲ ਮਹਾਂਕਾਲ ਕਰੇ ਕੁੜਮਾਈਆ। ਚਿਤਰ ਗੁਪਤ ਖੇਲ ਅਪਾਰੀ, ਹਰਿ ਲੇਖਾ ਦਏ ਸਮਝਾਈਆ। ਵੇਖ ਵਖਾਏ ਘੜਨ ਭੰਨਣਹਾਰੀ, ਸਮਰਥ ਪੁਰਖ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਪੰਚਮ ਉਠ ਕਰਨ ਸਲਾਹ, ਚਰਨ ਧਿਆਨ ਲਗਾਇਆ । ਹੁਕਮੇ ਅੰਦਰ ਮਿਲਿਆ ਰਾਹ, ਹੁਕਮੀ ਹੁਕਮ ਵਡ ਵਡਿਆਇਆ। ਜੁਗ ਚੌਕੜੀ ਸੇਵਾ ਦੇਵੇ ਲਾ, ਸਿਰ ਆਪਣਾ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਮਨਾਇਆ। ਹੁਕਮੇ ਅੰਦਰ ਜੁਗ ਚੌਕੜੀ ਚਾਰ, ਕੋਟਨ ਕਾਲ ਕਾਲ ਬਿਤਾਈਆ। ਹੁਕਮੇ ਅੰਦਰ ਲੇਖਾ ਲਿਖ ਲਿਖ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਮਾਤ ਜਣਾਈਆ। ਹੁਕਮੇ ਅੰਦਰ ਦੀਨ ਮਜ਼੍ਹਬ ਜ਼ਾਤ ਪਾਤ ਕਰ ਕਰ ਖ਼ਬਰਦਾਰ, ਸ਼ਬਦ ਸੰਦੇਸਾ ਗਏ ਅਲਾਈਆ। ਹੁਕਮੇ ਅੰਦਰ ਖੜਗ ਖੰਡਾ ਕਟਾਰ, ਤੀਰ ਕਮਾਨ ਚਿਲੇ ਗਏ ਚੜ੍ਹਾਈਆ। ਹੁਕਮੇ ਅੰਦਰ ਜੰਗਲ ਜੂਹਾਂ ਵਿਚ ਹੋ ਖ਼ੁਆਰ, ਹੁਕਮੇ ਅੰਦਰ ਬਾਲੇ ਨੀਹਾਂ ਹੇਠ ਦਬਾਈਆ। ਹੁਕਮੇ ਅੰਦਰ ਵਹੇ ਗੰਗਾ ਜਲ ਜਲ ਧਾਰ, ਹੁਕਮੇ ਅੰਦਰ ਅਗਨੀ ਥੰਮ ਤਪਾਈਆ। ਹੁਕਮੇ ਅੰਦਰ ਲੇਖਾ ਦੱਸ ਕੇ ਗਏ ਅਗੰਮ ਅਪਾਰ, ਬੇਅੰਤ ਵੱਡੀ ਵਡਿਆਈਆ। ਹੁਕਮੇ ਅੰਦਰ ਵੇਦ ਵਿਆਸਾ ਮੰਗੇ ਭਿਖਾਰ, ਪ੍ਰਭ ਅੱਗੇ ਝੋਲੀ ਡਾਹੀਆ। ਹੁਕਮੇ ਅੰਦਰ ਪੂਤ ਸਪੂਤਾ ਬ੍ਰਹਿਮਣ ਗੌੜਾ ਆਏ ਵਿਚ ਸੰਸਾਰ, ਉਚੇ ਟਿੱਲੇ ਪਰਬਤ ਆਸਣ ਲਾਈਆ। ਹੁਕਮੇ ਅੰਦਰ ਮੂਸਾ ਡਿਗਾ ਮੂੰਹ ਦੇ ਭਾਰ, ਨੂੁਰੀ ਨੂਰ ਨਾ ਝੱਲਿਆ ਜਾਈਆ। ਹੁਕਮੇ ਅੰਦਰ ਈਸਾ ਮੰਗੇ ਪਨਾਹ ਪਰਵਰਦਿਗਾਰ, ਪਿਤਾ ਇਕੋ ਨਜ਼ਰੀ ਆਈਆ। ਹੁਕਮੇ ਅੰਦਰ ਮੁਹੰਮਦ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਹੁਕਮੇ ਅੰਦਰ ਖੇਲ ਕਰੇ ਪਰਵਰਦਿਗਾਰ, ਸਾਂਝਾ ਯਾਰ ਵੱਡੀ ਵਡਿਆਈਆ। ਹੁਕਮੇ ਅੰਦਰ ਅਮਾਮ ਮਹਿੰਦੀ ਲਏ ਅਵਤਾਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਹੁਕਮੇ ਅੰਦਰ ਨਾਨਕ ਸ਼ਬਦੀ ਧਾਰ, ਅਗੰਮ ਅਥਾਹ ਪੜ੍ਹਾਈਆ। ਹੁਕਮੇ ਅੰਦਰ ਏਕੰਕਾਰ ਕਰਤਾਰ, ਦੂਜਾ ਅੰਕ ਨਾ ਕੋਇ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹੁਕਮੇ ਇਕ ਸ਼ਨਵਾਈਆ। ਹੁਕਮੇ ਅੰਦਰ ਨਾਨਕ ਨਿਰਗੁਣ ਗਾਇਆ, ਗਹਿਰ ਗੰਭੀਰ ਵਡਿਆਇੰਦਾ । ਹੁਕਮੇ ਅੰਦਰ ਧਿਆਨ ਲਗਾਇਆ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਇੰਦਾ। ਹੁਕਮੇ ਅੰਦਰ ਰਾਗ ਅਲਾਇਆ, ਨਾਮ ਮੰਤਰ ਸਤਿ ਅਲਾਇੰਦਾ। ਹੁਕਮੇ ਅੰਦਰ ਮੰਗ ਮੰਗਾਇਆ, ਆਪਣੀ ਝੋਲੀ ਅੱਗੇ ਡਾਹਿੰਦਾ। ਕਵਣ ਵੇਲਾ ਪ੍ਰਭ ਹੋਏ ਸਹਾਇਆ, ਨਿਰਗੁਣ ਆਪਣਾ ਫੇਰਾ ਪਾਇੰਦਾ। ਜੁਗ ਚੌਕੜੀ ਪੰਧ ਮੁਕਾਇਆ, ਆਪ ਆਪਣਾ ਹੁਕਮ ਮਨਾਇੰਦਾ। ਹੁਕਮੇ ਅੰਦਰ ਗੋਬਿੰਦ ਲੇਖ ਲਿਖਾਇਆ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਹੁਕਮੇ ਅੰਦਰ ਯਾਰੜਾ ਸੱਥਰ ਇਕ ਹੰਢਾਇਆ, ਸੂਲਾਂ ਸੇਜ ਆਪ ਬਹਾਇੰਦਾ। ਹੁਕਮੇ ਅੰਦਰ ਤਿਖੀ ਮੁਖੀ ਧਾਰ ਜਣਾਇਆ, ਹੁਕਮੇ ਅੰਦਰ ਸਾਚੀ ਸਿਖੀ ਆਪ ਅਖਵਾਇੰਦਾ। ਹੁਕਮੇ ਅੰਦਰ ਧੁਰ ਦੀ ਚਿਠੀ ਲਏ ਪੜ੍ਹਾਇਆ, ਅਨਡਿਠੀ ਅੱਖਰ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਇੰਦਾ।

ਹੁਕਮੇ ਅੰਦਰ ਜੁਗ ਚਾਰ, ਚੌਕੜ ਬੰਧਨ ਪਾਇਆ। ਹੁਕਮੇ ਅੰਦਰ ਵੇਦ ਚਾਰ, ਸਿਫ਼ਤੀ ਸਿਫ਼ਤ ਸਾਲਾਹਿਆ। ਹੁਕਮੇ ਅੰਦਰ ਚਾਰ ਕੁੰਟ ਉਜਿਆਰ, ਉਤਰ ਪੂਰਬ ਪੱਛਮ ਦੱਖਣ ਸੋਭਾ ਪਾਇਆ। ਹੁਕਮੇ ਅੰਦਰ ਚਾਰ ਦੀਵਾਰ, ਚਾਰੋਂ ਕੁੰਟ ਘੇਰ ਵਖਾਇਆ। ਹੁਕਮੇ ਅੰਦਰ ਚਾਰ ਵਰਨ ਖ਼ਬਰਦਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵਖਾਇਆ। ਹੁਕਮੇ ਅੰਦਰ ਚਾਰੇ ਬਾਣੀ ਬੋਲ ਜੈਕਾਰ, ਜੈਕਾਰਾ ਪਰਾ ਪਸੰਤੀ ਮਧਮ ਬੈਖਰੀ ਰਾਗ ਅਲਾਇਆ। ਹੁਕਮੇ ਅੰਦਰ ਚਾਰ ਯਾਰ, ਯਾਰੀ ਯਾਰ ਨਾਲ ਨਿਭਾਇਆ। ਹੁਕਮੇ ਅੰਦਰ ਪੰਚ ਪਿਆਰ, ਹਰਿ ਪੰਚ ਦਏ ਬਣਾਇਆ। ਹੁਕਮੇ ਅੰਦਰ ਸੁਤ ਦੁਲਾਰ, ਨੀਹਾਂ ਹੇਠ ਦਬਾਇਆ। ਹੁਕਮੇ ਅੰਦਰ ਕਰ ਪੁਕਾਰ, ਪੁਰਖ ਅਕਾਲ ਮਨਾਇਆ। ਹੁਕਮੇ ਅੰਦਰ ਸਚ ਬੋਲ ਸੰਸਾਰ, ਸ਼ਬਦੀ ਇਕ ਜਣਾਇਆ। ਹੁਕਮੇ ਅੰਦਰ ਕਲ ਕਲਕੀ ਲੈ ਅਵਤਾਰ, ਨਿਹਕਲੰਕ ਨਾਉਂ ਧਰਾਇਆ। ਨਾਨਕ ਕਹੇ ਉਤਰੇ ਆਪਣੀ ਵਾਰ, ਜੋਤੀ ਜੋਤ ਰੁਸ਼ਨਾਇਆ। ਗੋਬਿੰਦ ਕਹੇ ਪੁਰਖ ਅਕਾਲ, ਨਾ ਕੋਈ ਪਿਤਾ ਨਾ ਕੋਈ ਮਾਇਆ। ਨਾਨਕ ਕਹੇ ਸਾਹਿਬ ਦਿਆਲ, ਸਤਿਗੁਰ ਆਪਣਾ ਰੰਗ ਰੰਗਾਇਆ। ਗੋਬਿੰਦ ਕਹੇ ਵੇਖੇ ਲਾਲ, ਲਾਲਨ ਆਪਣੇ ਵਿਚ ਮਿਲਾਇਆ। ਨਾਨਕ ਕਹੇ ਕਰੇ ਨਿਹਾਲ, ਜੁਗ ਚੌਕੜੀ ਪੰਧ ਮੁਕਾਇਆ। ਗੋਬਿੰਦ ਕਹੇ ਮੇਰਾ ਹੱਲ ਕਰੇ ਸਵਾਲ, ਲੁਕਿਆ ਕੋਇ ਰਹਿਣ ਨਾ ਪਾਇਆ। ਨਾਨਕ ਕਹੇ ਸਾਚਾ ਮੰਦਰ ਦਏ ਵਖਾਲ, ਜਿਸ ਘਰ ਬੈਠਾ ਆਸਣ ਲਾਇਆ। ਗੋਬਿੰਦ ਕਹੇ ਜਲਵਾ ਜਲਾਲ, ਨੂਰ ਇਕੋ ਇਕ ਰੁਸ਼ਨਾਇਆ। ਨਾਨਕ ਕਹੇ ਜਿਥੇ ਕਬੀਰ ਜੋਲਾਹਾ ਕਰੇ ਜੁਮਾਲ, ਨਿਤ ਨੇਤਰ ਦਰਸ਼ਨ ਪਾਇਆ। ਗੋਬਿੰਦ ਕਹੇ ਓਥੇ ਮੇਰੀ ਆਪੇ ਕਰੇ ਭਾਲ, ਫੜ ਬਾਹੋਂ ਗਲੇ ਲਗਾਇਆ। ਨਾਨਕ ਕਹੇ ਸਚਖੰਡ ਸੱਚੀ ਧਰਮਸਾਲ, ਛੱਪਰ ਛੰਨ ਨਾ ਕੋਇ ਸੁਹਾਇਆ। ਗੋਬਿੰਦ ਕਹੇ ਇਕੋ ਇਕ ਕਰੇ ਪ੍ਰਿਤਪਾਲ, ਮਿਹਰਵਾਨ ਆਸਣ ਲਾਇਆ। ਅੰਤਮ ਦੇਵੇ ਮੈਨੂੰ ਦਾਨ, ਮੇਰੀ ਝੋਲੀ ਮਾਤ ਭਰਾਇਆ। ਮੈਂ ਬਣਿਆ ਬਾਲ ਅਞਾਣ, ਆਪਣਾ ਆਪ ਨਾ ਕੋਇ ਰਖਾਇਆ। ਪਿਤਾ ਮਾਤ ਕੀਤੇ ਕੁਰਬਾਨ, ਕਾਇਆ ਵੰਡ ਨਾ ਕੋਇ ਵੰਡਾਇਆ। ਖੜਗ ਖੰਡਾ ਸਚ ਮਿਆਨ, ਨਾਮ ਗਾਤਰੇ ਇਕ ਲਗਾਇਆ। ਨਾਤਾ ਜੁੜਿਆ ਵਾਲੀ ਦੋ ਜਹਾਨ, ਦੋਏ ਦੋਏ ਆਪਣਾ ਰਾਹ ਵਖਾਇਆ। ਹੁਕਮੇ ਅੰਦਰ ਹੋਏ ਪਰਧਾਨ, ਪਰਮ ਪੁਰਖ ਵੇਸ ਵਟਾਇਆ। ਨੌਂ ਸੌ ਚਰਾਨਵੇਂ ਚੌਕੜੀ ਸਾਨੂੰ ਘੱਲਦਾ ਰਿਹਾ ਵਿਚ ਜਹਾਨ, ਸਚ ਸੰਦੇਸਾ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਡਿਆਇਆ। ਹੁਕਮੇ ਅੰਦਰ ਗੋਬਿੰਦ ਰੰਗ, ਰੰਗ ਰੰਗੀਲਾ ਆਪ ਜਣਾਈਆ। ਹੁਕਮੇ ਅੰਦਰ ਡੋਰ ਪਤੰਗ, ਗੁਡੀਆ ਆਪ ਉਡਾਈਆ। ਹੁਕਮੇ ਅੰਦਰ ਸੂਰਾ ਸਰਬੰਗ, ਸ਼ਹਿਨਸ਼ਾਹ ਅਖਵਾਈਆ। ਹੁਕਮੇ ਅੰਦਰ ਨਾਮ ਮਰਦੰਗ, ਦੋ ਜਹਾਨ ਸ਼ਨਵਾਈਆ। ਹੁਕਮੇ ਅੰਦਰ ਲੋਆਂ ਪੁਰੀਆਂ ਲੰਘ, ਬ੍ਰਹਿਮੰਡ ਖੰਡ ਵੇਖ ਵਖਾਈਆ। ਹੁਕਮੇ ਅੰਦਰ ਆਦਿ ਜੁਗਾਦਿ ਜੁਗ ਜੁਗ ਸੁਣਾਵੇ ਛੰਦ, ਸਾਚਾ ਢੋਲਾ ਰਾਗ ਅਲਾਈਆ। ਹੁਕਮੇ ਅੰਦਰ ਸਦਾ ਸਦਾ ਸਦ ਬੇੜ੍ਹਾ ਬੰਨ੍ਹ, ਆਪਣੇ ਕੰਧ ਉਠਾਈਆ। ਹੁਕਮੇ ਅੰਦਰ ਕਰ ਪ੍ਰਕਾਸ਼ ਸੂਰਜ ਚੰਦ, ਰਵ ਸਸ ਕਰੇ ਰੁਸ਼ਨਾਈਆ। ਹੁਕਮੇ ਅੰਦਰ ਬਣ ਜਨਨੀ ਜਨ, ਸੁਤ ਦੁਲਾਰੇ ਗੋਦ ਬਹਾਈਆ। ਹੁਕਮੇ ਅੰਦਰ ਘੜੇ ਲਏ ਭੰਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਹੁਕਮੇ ਅੰਦਰ ਦੇਵੇ ਡੰਨ, ਬਚਿਆ ਕੋਇ ਰਹਿਣ ਨਾ ਪਾਈਆ। ਹੁਕਮੇ ਅੰਦਰ ਖੇਲ ਕਰਾਏ ਸ੍ਰੀ ਭਗਵਨ, ਭਗਵਨ ਆਪਣੀ ਕਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹੁਕਮ ਮਨਾਈਆ।

ਹੁਕਮੇ ਅੰਦਰ ਖੇਲ ਨਿਰੰਕਾਰ, ਨਿਰਗੁਣ ਨਾਨਕ ਗਿਆ ਜਣਾਈਆ। ਨਿਹਕਲੰਕ ਮਹਾਂਬਲੀ ਆਵੇ ਅਵਤਾਰ, ਬਲ ਆਪਣਾ ਆਪ ਪਰਗਟਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦਾ ਕਰਜਾ ਦਏ ਉਤਾਰ, ਆਪ ਆਪਣੀ ਸੇਵ ਕਮਾਈਆ। ਛੱਤੀ ਜੁਗ ਦੀ ਪਾਵੇ ਸਾਰ, ਜੋ ਮੇਰੀ ਨਜ਼ਰੀ ਆਈਆ। ਸਚਖੰਡ ਦਾ ਸਚ ਵਿਹਾਰ, ਲੋਕਮਾਤ ਵਖਾਈਆ। ਦੀਨ ਮਜ਼੍ਹਬ ਜੋ ਵੰਡਦਾ ਰਿਹਾ ਸੰਸਾਰ, ਗੁਰ ਅਵਤਾਰ ਹੁਕਮ ਮਨਾਈਆ। ਸਭ ਦਾ ਲੇਖਾ ਦਏ ਨਿਵਾਰ, ਅੰਤ ਕੋਇ ਰਹਿਣ ਨਾ ਪਾਈਆ। ਸਚ ਸਚ ਲਾਏ ਦਰਬਾਰ, ਦਰਵਾਜਾ ਇਕੋ ਇਕ ਖੁਲ੍ਹਾਈਆ। ਜਿਸ ਨੂੰ ਕਹਿੰਦੇ ਗਏ ਬੇਅੰਤ ਬੇਅੰਤ ਬੇਅੰਤ ਸੱਚੀ ਸਰਕਾਰ, ਸੋ ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਖੇਲ ਕਰਾਈਆ। ਹੁਕਮੇ ਅੰਦਰ ਆਏ ਮਾਤ, ਗੁਰ ਅਵਤਾਰ ਪੀਰ ਪੈਗ਼ੰਬਰ ਗਏ ਜਣਾਈਆ। ਹੁਕਮੇ ਅੰਦਰ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਹੁਕਮੇ ਅੰਦਰ ਸਭ ਦੀ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਹੁਕਮੇ ਅੰਦਰ ਕਲਜੁਗ ਤ੍ਰੇਤਾ ਦੁਆਪਰ ਸਤਿਜੁਗ ਦਾਸੀ ਦਾਸ, ਨਿਉਂ ਨਿਉਂ ਸੀਸ ਝੁਕਾਈਆ। ਹੁਕਮੇ ਅੰਦਰ ਭਗਤ ਭਗਵਾਨ ਰਹੇ ਝਾਕ, ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸਚ ਸਚ ਜਣਾਈਆ। ਏਕਾ ਹੁਕਮ ਜਣਾਇਆ ਆਪ, ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਸੱਚਾ ਬਾਪ, ਪਿਤਾ ਪੁਰਖ ਫੇਰਾ ਪਾਈਆ। ਜਿਸ ਦਾ ਕਰਦੇ ਰਹੇ ਜਾਪ, ਸੋ ਕਰੇ ਖੇਲ ਬੇਪਰਵਾਹੀਆ। ਚਰਨ ਕਵਲ ਬੰਧਾਏ ਨਾਤ, ਨਾਤਾ ਇਕੋ ਇਕ ਜਣਾਈਆ। ਚਾਰ ਜੁਗ ਦਾ ਵੇਖੇ ਖਾਤ, ਗੁਰ ਅਵਤਾਰ ਪੀਰ ਪੈਗ਼ੰਬਰ ਜੋ ਬੈਠੇ ਵੰਡ ਵੰਡਾਈਆ। ਕਲਜੁਗ ਅੰਤਮ ਖ਼ਾਲੀ ਸਭ ਦੇ ਕਰੇ ਹਾਥ, ਲਹਿਣਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਦਾ ਇਕੋ ਨਾਮ ਘਲਾਈਆ। ਸੱਦਾ ਗਿਆ ਘਰ ਘਰ, ਸ੍ਰੀ ਭਗਵਾਨ ਆਪ ਘਲਾਇਆ। ਦੋ ਜਹਾਨ ਗਏ ਸੜ, ਧੀਰਜ ਧੀਰ ਨਾ ਕੋਇ ਰਖਾਇਆ। ਜਿਸ ਨੇ ਘਾੜਨ ਲਿਆ ਘੜ, ਸੋ ਸਾਹਿਬ ਰਿਹਾ ਬੁਲਾਇਆ। ਨਿਰਗੁਣ ਜਾਮਾ ਆਇਆ ਧਰ, ਰੂਪ ਰੰਗ ਰੇਖ ਨਾ ਕੋਇ ਵਖਾਇਆ। ਭਗਤ ਸੁਹੇਲੇ ਸਾਚੇ ਫੜ, ਆਪਣਾ ਬੰਧਨ ਪਾਇਆ। ਧੁਰ ਦਾ ਢੋਲਾ ਆਇਆ ਪੜ੍ਹ, ਸਾਚਾ ਸੋਹਲਾ ਰਾਗ ਅਲਾਇਆ। ਨਿਰਗੁਣ ਹੋ ਕੇ ਅੰਦਰ ਗਿਆ ਵੜ, ਨਜ਼ਰ ਕਿਸੇ ਨਾ ਆਇਆ। ਜੁਗ ਜਨਮ ਦੇ ਵਿਛੜੇ ਫੜ, ਆਪਣਾ ਮੇਲ ਮਿਲਾਇਆ। ਗੋਬਿੰਦ ਬਾਲੇ ਨੀਹਾਂ ਹੇਠ ਧਰ, ਮਹੱਲ ਅਟੱਲ ਇਕ ਰੁਸ਼ਨਾਈਆ। ਕਰਿਆ ਖੇਲ ਅਛਲ ਅਛੱਲ, ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸਭ ਸਮਝਾਇਆ। ਹੁਕਮੇ ਅੰਦਰ ਗਏ ਜਾਣ, ਜਾਣੀ ਜਾਣ ਰਿਹਾ ਜਣਾਈਆ। ਸ਼ਬਦੀ ਸੁਤ ਵਡ ਬਲਵਾਨ, ਬਣਿਆ ਪਾਂਧੀ ਰਾਹੀਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਭੱਜੇ ਆਏ ਵਾਹੋ ਦਾਹੀਆ। ਗੁਰ ਅਵਤਾਰ ਸਰਬ ਪਛਤਾਣ, ਹਰਿ ਕਾ ਭੇਵ ਕੋਇ ਨਾ ਪਾਈਆ। ਪੀਰ ਪੈਗ਼ੰਬਰ ਹੋਏ ਹੈਰਾਨ, ਨੇਤਰ ਨੈਣ ਨਾ ਸਕੇ ਕੋਇ ਉਠਾਈਆ। ਕਾਗ਼ਜ਼ ਕਲਮ ਸ਼ਾਹੀ ਸਰਬ ਸ਼ਰਮਾਣ, ਨੇਤਰ ਨੈਣਾਂ ਨੀਰ ਵਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਜਿਸ ਦਾ ਕਰਦੇ ਰਹੇ ਵਖਿਆਨ, ਵਿਆਖਿਆ ਲੋਕਮਾਤ ਸਮਝਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਲੌਂਦੇ ਰਹੇ ਧਿਆਨ, ਅੰਤਰ ਅੰਤਰ ਵੇਖ ਵਖਾਈਆ। ਜਿਸ ਨੂੰ ਕਹਿੰਦੇ ਰਹੇ ਸ੍ਰੀ ਭਗਵਾਨ, ਨਿਰਗੁਣ ਦਾਤਾ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ

ਬਣਿਆ ਪਰਧਾਨ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਦਰ ਸੱਦ ਕੇ ਲਏ ਬਿਆਨ, ਆਪਣਾ ਲੇਖਾ ਦਿਓ ਵਖਾਈਆ। ਬਗ਼ਲੇ ਲੈ ਕੇ ਔਣੀ ਅੰਜੀਲ ਕੁਰਾਨ, ਗੀਤਾ ਹੱਥ ਵਿਚ ਰਿਹਾ ਫੜਾਈਆ। ਅਠਾਰਾਂ ਪੁਰਾਨ ਲੈ ਨਿਸ਼ਾਨ, ਚਾਰ ਵੇਦ ਉੁਂਗਲੀ ਲਾਈਆ। ਸ਼ਬਦ ਗੁਰ ਇਕ ਬਲਵਾਨ, ਸੰਦੇਸਾ ਇਕੋ ਇਕ ਜਣਾਈਆ। ਸਚ ਦੁਆਰਾ ਖੁਲ੍ਹਿਆ ਆਣ, ਸਚਖੰਡ ਮਿਲੇ ਵਡਿਆਈਆ। ਸਤਿ ਧਰਮ ਦਾ ਝੁੱਲੇ ਨਿਸ਼ਾਨ, ਨਿਰਵੈਰ ਪੁਰਖ ਆਪ ਝੁਲਾਈਆ। ਉਨੀ ਕੱਤਕ ਦਿਵਸ ਮਹਾਨ, ਭਗਤ ਦੁਆਰੇ ਮਾਣ ਵਡਿਆਈਆ। ਥੱਲੇ ਸੁੱਤੇ ਬਾਲ ਨੌਜਵਾਨ, ਸਿੰਘ ਮਨਜੀਤ ਜਗਦੀਸ਼ ਖ਼ੁਸ਼ੀ ਮਨਾਈਆ। ਗੋਬਿੰਦ ਰਤ ਕੱਢੀ ਮਹਾਨ, ਮਸਤਕ ਟਿੱਕਾ ਲਾਈਆ। ਪਾਲ ਸਿੰਘ ਦਾ ਇਕ ਰੁਪੱਯਾ ਕਰ ਪਰਵਾਨ, ਚੌਥੀ ਕੁੰਟ ਦਿਤਾ ਦਬਾਈਆ। ਚੌਥੀ ਮੰਜ਼ਲ ਸਾਹਿਬ ਸੁਲਤਾਨ, ਆਪਣਾ ਰੰਗ ਰੰਗਾਈਆ। ਜੋਧਾ ਸੂਰਬੀਰ ਹੋ ਬਲਵਾਨ, ਪਰਦਾ ਦਏ ਉਠਾਈਆ। ਚੜ੍ਹਿਆ ਮਹੱਲ ਅਟੱਲ ਮਕਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਭਗਤ ਝੁਲਾਏ ਇਕ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਹੁਕਮੇ ਅੰਦਰ ਮਿਲਿਆ ਸੱਦਾ, ਸ੍ਰੀ ਭਗਵਾਨ ਆਪ ਜਣਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਛੱਡੋ ਹੱਦਾਂ, ਦੀਨ ਮਜ਼੍ਹਬ ਰਹਿਣ ਨਾ ਪਾਇਆ। ਦਰ ਦੁਆਰੇ ਔਣਾ ਭੱਜਾ, ਵਾਰ ਥਿਤ ਇਕ ਲਿਖਾਇਆ। ਪਹਿਲੀ ਚੇਤ ਸ੍ਰੀ ਭਗਵਾਨ ਸਚ ਸਿੰਘਾਸਣ ਬਹਿ ਕੇ ਸਜਾ, ਸੀਸ ਜਗਦੀਸ਼ ਤਾਜ ਟਿਕਾਇਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜਿਸ ਨੇ ਪਰਦਾ ਕੱਜਾ, ਅੰਤਮ ਮੁਖੜਾ ਦਏ ਵਖਾਇਆ। ਨਾ ਬਾਲਾ ਨਾ ਕੋਈ ਨੱਢਾ, ਬਿਰਧ ਜਵਾਨ ਨਜ਼ਰ ਨਾ ਆਇਆ। ਭੱਜਾ ਫਿਰੇ ਬਿਨ ਖ਼ਾਲੀ ਹੱਥਾਂ ਪੈਰੀਂ ਪੰਧ ਨਾ ਕੋਇ ਮੁਕਾਇਆ। ਨਿਰਗੁਣ ਜੋਤ ਪੁਰਖ ਸਮਰਥਾ, ਭੇਵ ਅਭੇਦਾ ਰਿਹਾ ਖੁਲ੍ਹਾਇਆ। ਪਿਛਲਾ ਲੇਖਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰੱਟਾ, ਕਲਜੁਗ ਅੰਤਮ ਦਏ ਮੁਕਾਇਆ। ਅੱਗੇ ਲਿਖ ਕੇ ਦੇਵੇ ਪੱਟਾ, ਸਚ ਵਸੀਅਤ ਇਕ ਜਣਾਇਆ। ਸ੍ਰੀ ਭਗਵਾਨ ਦਾ ਇਕੋ ਪਤਾ, ਸਤਿ ਸੰਦੇਸਾ ਦਏ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਮਨਾਇਆ। ਹੁਕਮ ਸੁਣਿਆ ਧੁਰ ਫ਼ਰਮਾਣਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਹੁਕਮ ਸੁਣਿਆ ਸ੍ਰੀ ਭਗਵਾਨਾ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਹੁਕਮ ਸੁਣਿਆ ਨੌਜਵਾਨਾ, ਨਾ ਕੋਈ ਮੇਟੇ ਮੇਟ ਮਿਟਾਈਆ। ਹੁਕਮ ਸੁਣਿਆ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸੁਣ ਸੰਦੇਸਾ ਆਏ ਚਲ, ਆਪਣਾ ਪੰਧ ਮੁਕਾਇਆ। ਅੱਗੇ ਦੱਸ ਆਪਣੀ ਗੱਲ, ਕੀ ਰਾਗ ਅਲਾਇਆ। ਸਾਡੇ ਨਾਲ ਨਾ ਕਰ ਵਲ ਛਲ, ਗੁਰ ਅਵਤਾਰ ਵਾਸਤਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਆ ਰੰਗ, ਰੰਗ ਰੰਗੀਲਾ ਆਪ ਰੰਗਾਈਆ। ਭਗਤ ਦੁਆਰੇ ਚੜ੍ਹਿਆ ਇਕੋ ਚੰਦ, ਦੋ ਜਹਾਨ ਕਰੇ ਰੁਸ਼ਨਾਈਆ। ਪਿਛਲੀ ਔਧ ਸਭ ਦੀ ਗਈ ਲੰਘ, ਅੱਗੇ ਰਾਹ ਨਾ ਕੋਇ ਵਖਾਈਆ। ਸਭ ਦੇ ਬਿਆਨ ਕਰੇ ਕਲਮ ਬੰਦ, ਲੇਖਾ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪੁੱਛੇ ਥਾਉਂ ਥਾਈਂਆ। ਸਚ ਸਿੰਘਾਸਣ ਬੈਠਾ ਆ, ਜਿਸ ਦਾ ਧਿਆਨ ਰਹੇ ਲਗਾਈਆ। ਪੁਰਖ ਅਬਿਨਾਸ਼ੀ ਫੇਰਾ ਪਾ, ਨਿਹਕਲੰਕ ਨੂਰ ਧਰਾਈਆ। ਗੋਬਿੰਦ ਚੇਲਾ ਨਾਲ ਮਿਲਾ, ਦੇਵੇ ਮਾਣ ਵਡਿਆਈਆ। ਚੌਥੇ ਘਰ ਬੈਠਾ ਆ, ਆਪ

ਆਪਣਾ ਵੇਸ ਵਟਾਈਆ। ਸਾਚੇ ਭਗਤ ਨਾਲ ਮਿਲਾ, ਇਕੋ ਅੰਕ ਜਣਾਈਆ। ਲਾਲ ਦੁਪੱਟਾ ਰੰਗ ਚੜ੍ਹਾ, ਦਰਗਹਿ ਸਾਚੀ ਨੂਰ ਰੁਸ਼ਨਾਈਆ। ਲਛਮੀ ਖੁਲ੍ਹੀ ਮੀਂਢੀ ਰਹੀ ਵਖਾ, ਪੱਟੀ ਸੀਸ ਨਾ ਕੋਇ ਗੁੰਦਾਈਆ। ਵਿਸ਼ਨੂੰ ਤੇਰਾ ਹੋਇਆ ਸ਼ੈਦਾ, ਭਗਵਨ ਵਿਛੋੜਾ ਝੱਲਿਆ ਨਾ ਜਾਈਆ। ਨਿਰਗੁਣ ਆਦਿ ਜੁਗਾਦਿ ਇਕ ਅਦਾ, ਭਰਮ ਭੁਲੇਖਾ ਸਭ ਨੂੰ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਨੂਰ ਧਰਾਈਆ। ਸਚ ਸਿੰਘਾਸਣ ਸੋਭਾਵੰਤ, ਸ੍ਰੀ ਭਗਵਾਨ ਸੁਹਾਇਆ। ਸਚ ਦੁਆਰ ਬਣਾਏ ਬਣਤ, ਭਗਤ ਭਗਵਾਨ ਵਡਿਆਇਆ। ਮੇਲ ਮਿਲੌਣਾ ਨਾਰ ਕੰਤ, ਹਰਿ ਸਤਿਗੁਰ ਰੂਪ ਸਮਝਾਇਆ। ਗੀਤ ਸੁਹਾਗੀ ਸਾਚਾ ਛੰਦ, ਇਕੋ ਢੋਲਾ ਗਾਇਆ। ਆਤਮ ਪਰਮਾਤਮ ਮਣੀਆਂ ਮੰਤ, ਮੰਤਰ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦੁਆਰੇ ਆਸਣ ਲਾਇਆ। ਆਸਣ ਤੇਰਾ ਵੇਖ ਅਕਾਲ, ਵੱਜੀ ਸਚ ਵਧਾਈਆ । ਸਚਖੰਡ ਬਣੀ ਧਰਮਸਾਲ, ਜਿਸ ਘਰ ਕਰੇ ਜੋਤ ਰੁਸ਼ਨਾਈਆ। ਭਗਤ ਵੇਖੇ ਤੇਰੇ ਲਾਲ, ਇਕੋ ਰੰਗ ਨਜ਼ਰੀ ਆਈਆ। ਨਿਰਗੁਣ ਹੋ ਕੇ ਬਣਿਆ ਦਲਾਲ, ਬਣ ਸੇਵਕ ਸੇਵ ਕਮਾਈਆ। ਮੁਰੀਦਾਂ ਪੁਛਿਆ ਹਾਲ, ਮੁਰਸ਼ਦ ਫੇਰਾ ਪਾਈਆ। ਨਿਰਗੁਣ ਤੇਰੀ ਅਵੱਲੜੀ ਚਾਲ, ਕੋਈ ਸਮਝ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਬੈਠੇ ਆਈਆ। ਵਿਸ਼ਨੂੰ ਕਹੇ ਮੇਰਾ ਨਾ ਕੋਇ ਬਿਆਨ, ਦੋਏ ਜੋੜ ਸੀਸ ਝੁਕਾਇੰਦਾ। ਬ੍ਰਹਮਾ ਕਹੇ ਮੇਰਾ ਨਾ ਕੋਇ ਗਿਆਨ, ਬ੍ਰਹਮ ਮਤ ਨਾ ਕੋਇ ਜਣਾਇੰਦਾ। ਸ਼ੰਕਰ ਕਹੇ ਮੇਰਾ ਨਾ ਕੋਇ ਨਿਸ਼ਾਨ, ਤਰਸੂਲ ਹੱਥ ਸੁਟਾਇੰਦਾ। ਤ੍ਰੈਗੁਣ ਕਹੇ ਮੇਰਾ ਕੋਈ ਨਾ ਮਾਣ, ਅਭਿਮਾਨ ਨਜ਼ਰ ਕੋਇ ਨਾ ਆਇੰਦਾ। ਪੰਜ ਤੱਤ ਕਹੇ ਮੇਰਾ ਨਾ ਕੋਇ ਵਿਧਾਨ, ਸਗਲਾ ਸੰਗ ਨਾ ਕੋਇ ਰਖਾਇੰਦਾ। ਤੇਈ ਅਵਤਾਰ ਕਹਿਣ ਸਾਡਾ ਨਾ ਕੋਈ ਫ਼ਰਮਾਣ, ਫ਼ਰਮਾਣ ਤੇਰਾ ਨਜ਼ਰੀ ਆਇੰਦਾ। ਪੀਰ ਪੈਗ਼ੰਬਰ ਕਹਿਣ ਸਾਡਾ ਨਾ ਕੋਇ ਨਿਸ਼ਾਨ, ਨਿਸ਼ਾਨਾ ਇਕੋ ਇਕ ਸੁਹਾਇੰਦਾ। ਨਾਨਕ ਗੋਬਿੰਦ ਕਹਿਣ ਸਾਡਾ ਨਾ ਕੋਈ ਮਾਣ, ਇਕ ਤੇਰੀ ਓਟ ਰਖਾਇੰਦਾ। ਪੁਰਖ ਅਕਾਲ ਕਹੇ ਮੈਂ ਸਭ ਦਾ ਜਾਣੀ ਜਾਣ, ਆਦਿ ਜੁਗਾਦਿ ਜੁਗ ਜੁਗ ਭੁੱਲ ਕਦੇ ਨਾ ਜਾਇੰਦਾ। ਆਓ, ਬੱਚੇ ਤੁਸੀਂ ਮੇਰੇ ਨਾਦਾਨ, ਸਭ ਦਾ ਲੇਖਾ ਆਪ ਜਣਾਇੰਦਾ। ਸਭ ਨੂੰ ਕਰਨਾ ਪਏ ਪਰਵਾਨ, ਧੁਰ ਫ਼ਰਮਾਣਾ ਆਪ ਅਲਾਇੰਦਾ। ਇਕੋ ਮਜ਼੍ਹਬ ਇਕ ਈਮਾਨ, ਇਸ਼ਟ ਇਕੋ ਇਕ ਵਖਾਇੰਦਾ। ਇਕੋ ਸਾਹਿਬ ਸਤਿਗੁਰ ਕਾਹਨ, ਇਕੋ ਗੋਪੀ ਨਾਚ ਨਚਾਇੰਦਾ। ਇਕੋ ਰਮੱਯਾ ਹੋਏ ਰਾਮ, ਇਕੋ ਬੰਸ ਇਕੋ ਵੰਸ ਧਰਾਇੰਦਾ। ਇਕੋ ਨੂਰ ਪੈਗ਼ੰਬਰ ਸਚ ਅਮਾਮ, ਪੀਰ ਪੈਗ਼ੰਬਰ ਸੇਵਾ ਲਾਇੰਦਾ। ਏਕਾ ਕਲਮਾ ਨਬੀ ਰਸੂਲ ਜਣਾਏ ਕਲਾਮ, ਕਾਇਨਾਤ ਇਕ ਸਮਾਇੰਦਾ। ਇਕੋ ਸਚਖੰਡ ਵਸੇ ਮਕਾਨ, ਇਕੋ ਲੱਖ ਚੁਰਾਸੀ ਡੇਰਾ ਲਾਇੰਦਾ। ਇਕੋ ਨਾਨਕ ਗੋਬਿੰਦ ਦੇਵੇ ਫ਼ਰਮਾਣ, ਧੁਰ ਸੰਦੇਸਾ ਮਾਤ ਅਲਾਇੰਦਾ। ਇਕੋ ਪਰਗਟ ਹੋਏ ਵਾਲੀ ਦੋ ਜਹਾਨ, ਦੋਏ ਦੋਏ ਧਾਰਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਆਖ ਸੁਣਾਇੰਦਾ। ਗੁਰ ਅਵਤਾਰ ਆਓ ਨੇੜੇ, ਹਰਿ ਸਤਿਗੁਰ ਆਪ ਬੁਲਾਈਆ। ਈਸਾ ਮੂਸਾ ਮੁਹੰਮਦ ਪਿਛੇ ਲਾ ਕੇ ਬੈਠੇ ਡੇਰੇ, ਚੋਰੀ ਚੋਰੀ ਨੈਣ ਉਠਾਈਆ। ਅੱਗੋਂ ਦਿਸੇ ਸਿੰਘ ਸ਼ੇਰੇ, ਹਰਿ ਸ਼ਬਦੀ ਰੂਪ ਜਣਾਈਆ। ਚਾਰੋਂ ਕੁੰਟ ਆ ਗਏ ਘੇਰੇ, ਬਾਹਰ ਨਿਕਲ ਕੋਇ ਨਾ ਜਾਈਆ । ਸਾਰੇ ਕਹਿਣ ਚਾਰ ਜੁਗ ਬਥੇਰੇ, ਪ੍ਰਭ ਕਹੇ ਮੇਰੀ ਪਲਕ ਜਿੰਨਾਂ ਚਿਰ ਨਾ ਲੱਗੇ

ਰਾਈਆ। ਪਿਛਲੇ ਸਾਰੇ ਛੱਡ ਦਿਓ ਝੇੜੇ, ਘਰ ਸਾਚੇ ਮਤਾ ਪਕਾਈਆ। ਉਚੇ ਮੰਦਰ ਚੜ੍ਹ ਕੇ ਪ੍ਰਭ ਨੇ ਸਭ ਦੇ ਢੌਣੇ ਡੇਰੇ, ਬਣਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਖੇਲ ਵਰਤਾਈਆ। ਤੇਈ ਅਵਤਾਰ ਕਹਿਣ ਸਾਡਾ ਤੁਟਾ ਨਾਤਾ, ਪਿਛਲਾ ਸੰਗ ਰਿਹਾ ਨਾ ਰਾਈਆ। ਤੇਰਾ ਹੁਕਮ ਸਾਹਿਬ ਸਮਰਾਥਾ, ਸਦਾ ਸਦਾ ਸਦ ਝੋਲੀ ਪਾਈਆ। ਤੂੰ ਹੋਏਂ ਸਹਾਈ ਨਾਥ ਅਨਾਥਾਂ, ਦੁਖੀਆਂ ਦਰਦ ਦਰਦ ਵੰਡਾਈਆ। ਗ਼ਰੀਬ ਨਿਮਾਣਿਆਂ ਪੂਰਾ ਕਰੇਂ ਘਾਟਾ, ਵਸਤ ਅਮੋਲਕ ਝੋਲੀ ਪਾਈਆ। ਊਚਾਂ ਨੀਚਾਂ ਦੇਵੇਂ ਅੰਮ੍ਰਿਤ ਬਾਟਾ, ਰਸ ਇਕੋ ਇਕ ਵਖਾਈਆ। ਅਸੀਂ ਰਲ ਕੇ ਬਹੀਏ ਇਕ ਜਮਾਤਾ, ਪੱਟੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਕਰਾਈਆ। ਈਸਾ ਮੂਸਾ ਕਹਿਣ ਤੂੰ ਮਦਦਗਾਰ, ਤੇਰੀ ਓਟ ਤਕਾਈਆ। ਪਰਵਰਦਿਗਾਰ ਸਾਂਝਾ ਯਾਰ, ਲਾਸ਼ਰੀਕ ਤੇਰੀ ਸ਼ਹਿਨਸ਼ਾਹੀਆ । ਹੱਕ ਹਕੀਕਤ ਵੇਖ ਵਿਚਾਰ, ਬੇਨਜ਼ੀਰ ਫੇਰਾ ਪਾਈਆ। ਤੇਰੀ ਤਾਅਰੀਫ਼ ਕਰ ਕਰ ਗਏ ਹਾਰ, ਤੁਆਰਫ਼ ਤੇਰਾ ਨਾ ਕੋਇ ਕਰਾਈਆ। ਹੋਏ ਜ਼ਈਫ਼ ਨਾ ਪਾਵੇ ਕੋਈ ਸਾਰ, ਫੜ ਬਾਹੋਂ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਵਡਿਆਈਆ। ਪਰਵਰਦਿਗਾਰ ਕਹੇ ਸੁਣੋ ਬਰਖ਼ਰਦਾਰ, ਸਚ ਸੰਦੇਸਾ ਇਕ ਅਲਾਈਆ। ਦਰਗਹਿ ਸਾਚੀ ਖੇਲ ਅਪਾਰ, ਧੁਰਦਰਗਾਹੀ ਆਪ ਕਰਾਈਆ। ਮੁਹੰਮਦ ਤੇਰਾ ਹੌਲਾ ਕਰੇ ਭਾਰ, ਅਹਿਮਦ ਦੇਵੇ ਤੇਰੀ ਸਰਨਾਈਆ। ਕੀਤਾ ਕੌਲ ਪਹਿਲੀ ਵਾਰ, ਧਰਤ ਧਵਲ ਵੇਖ ਵਖਾਈਆ। ਮੌਲਾ ਰੂਪ ਹੋ ਨਿਰੰਕਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਚੌਦਾਂ ਤਬਕ ਖੋਲ੍ਹ ਕਿਵਾੜ, ਮੰਦਰ ਇਕ ਵਡਿਆਈਆ। ਸਦੀ ਚੌਧਵੀਂ ਪਾਵੇ ਸਾਰ, ਚੌਦਸ ਚੌਦਸ ਚੰਦ ਰੁਸ਼ਨਾਈਆ। ਕਰੇ ਖੇਲ ਆਪ ਗ਼ਮਖ਼ਾਰ, ਗ਼ਮਗ਼ੀਨ ਰੂਪ ਨਾ ਕੋਇ ਵਖਾਈਆ। ਕਿਉਂ ਨੇਤਰ ਹੋਏ ਸ਼ਰਮਸਾਰ, ਅੱਖ ਅੱਖ ਨਾ ਕੋਇ ਮਿਲਾਈਆ। ਮੁਹੰਮਦ ਦੋਏ ਜੋੜ ਕਰ ਨਿਮਸਕਾਰ, ਢਹਿ ਪਿਆ ਸ਼ਰਨਾਈਆ। ਅੱਲਾ ਰਾਣੀ ਵੇਖ ਹਾਲ, ਖੁਲ੍ਹੜੇ ਕੇਸ ਦਏ ਦੁਹਾਈਆ। ਮੇਰਾ ਕੋਈ ਨਾ ਲੱਭਾ ਸਾਥ, ਸਾਥੀ ਨਜ਼ਰ ਕੋਇ ਨਾ ਆਈਆ। ਪਾਰ ਪੱਤਣ ਨਾ ਮਿਲਿਆ ਘਾਟ, ਅੱਧਵਾਟੇ ਡੇਰਾ ਲਾਈਆ। ਮੇਰਾ ਸੁੱਭਰ ਗਿਆ ਪਾਟ, ਮੇਰਾ ਸਾਲੂ ਨਾ ਕੋਇ ਸੁਹਾਈਆ। ਮੇਰੀ ਨੱਕ ਨੱਥ ਨਾ ਕੋਇ ਬਲਾਕ, ਕੰਗਣ ਨਜ਼ਰ ਕੋਇ ਨਾ ਆਈਆ। ਬੇਪਰਵਾਹ ਪਰਵਰਦਿਗਾਰ ਇਕ ਵਾਰ ਲੈਣਾ ਝਾਕ, ਤੇਰੀ ਝਾਕੀ ਮੋਹੇ ਭਾਈਆ। ਤੇਰੀ ਧੂੜੀ ਮੰਗਾਂ ਖ਼ਾਕ, ਮਸਤਕ ਟਿੱਕਾ ਲਾਈਆ। ਮੇਰਾ ਚੌਦਾਂ ਲੋਕਾਂ ਚੌਦਾਂ ਤਬਕਾਂ ਤੁਟੇ ਸਾਕ, ਨਾਤਾ ਕੋਇ ਰਹਿਣ ਨਾ ਪਾਈਆ। ਮੈਨੂੰ ਨਜ਼ਰੀ ਆਏ ਇਕੋ ਪਾਕ, ਪਾਕੀਜ਼ਗੀ ਆਪਣੀ ਦਏ ਵਖਾਈਆ। ਸਚ ਪਿਆਲਾ ਦੇਵੇ ਆਬੇ ਹਯਾਤ, ਆਬਰੂ ਮੇਰੀ ਲਏ ਬਚਾਈਆ। ਚਰਨ ਘੋੜੇ ਦੇਵੇ ਰਕਾਬ, ਅਸਵ ਸ਼ਾਹਸਵਾਰਾ ਫੇਰਾ ਪਾਈਆ। ਪਹਿਲੀ ਚੇਤਰ ਸਚ ਮਹੱਲੇ ਚੜ੍ਹ ਕੇ ਮੁਖ ਤੋਂ ਲਾਹ ਦੇਵੇ ਨਕ਼ਾਬ, ਪਰਦਾ ਕੋਇ ਰਹਿਣ ਨਾ ਪਾਈਆ। ਊਚੀ ਕੂਕ ਸੁਣਾਏ ਬਾਂਗ, ਹਿਜਰ ਵਿਚ ਆਪਣਾ ਰਾਗ ਅਲਾਈਆ। ਅਮਾਮ ਮਹਿੰਦੀ ਧਰਿਆ ਸਾਂਗ, ਸਵਾਂਗੀ ਆਪਣਾ ਰੂਪ ਵਟਾਈਆ। ਲਹਿੰਦੀ ਦਿਸ਼ਾ ਚੜ੍ਹੇ ਕਾਂਗ, ਨਾ ਕੋਈ ਮੇਟੇ ਮੇਟ ਮਿਟਾਈਆ। ਚਾਰੋਂ ਕੁੰਟ ਪੈ ਜਾਏ ਧਾਂਗ, ਪ੍ਰਭ ਪਰਗਟ ਹੋਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਦੇਸਾ ਇਕੋ ਹੁਕਮ ਮਨਾਈਆ। ਪੀਰ ਪੈਗ਼ੰਬਰ ਖ਼ਾਲੀ ਹੱਥ, ਦੁਆਰੇ ਕੂਕਣ ਦੇਣ ਦੁਹਾਈਆ।

ਜਿਉਂ ਭਾਵੇ ਤਿਉਂ ਲੈਣਾ ਰੱਖ, ਪ੍ਰਭ ਤੇਰੇ ਹੱਥ ਵਡਿਆਈਆ। ਰਸਨਾ ਜਿਹਵਾ ਆਏ ਮਾਤ ਦੱਸ, ਤੇਰਾ ਕਲਮਾ ਮਾਤ ਪੜ੍ਹਾਈਆ। ਦੀਨ ਮਜ਼ਬ ਜ਼ਾਤ ਪਾਤ ਆਏ ਫਸ, ਸ਼ਰਅ ਸ਼ਰੀਅਤ ਬੰਧਨ ਪਾਈਆ। ਅੰਤਮ ਫ਼ਤਵਾ ਲਾਇਆ ਨਾ ਕੋਈ ਸਕੇ ਨੱਠ, ਰਾਹ ਨਜ਼ਰ ਕੋਇ ਨਾ ਆਈਆ। ਚਰਨ ਕਵਲ ਸਰਨਾਈ ਗਏ ਢੱਠ, ਆਪਣਾ ਮਾਣ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਈਆ। ਨਾਨਕ ਗੋਬਿੰਦ ਕਹੇ ਤੇਰੀ ਓਟ, ਦੂਜਾ ਨਜ਼ਰ ਕੋਇ ਨਾ ਆਈਆ। ਜਿਉਂ ਭਾਵੇ ਤਿਉਂ ਕੱਢ ਦੇ ਖੋਟ, ਸ੍ਰਿਸ਼ਟੀ ਤੇਰੀ ਤੇਰੀ ਝੋਲੀ ਪਾਈਆ। ਤੇਰਾ ਨੂਰ ਨਿਰਮਲ ਜੋਤ, ਆਦਿ ਜੁਗਾਦਿ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਤੇਰੀ ਸ਼ਹਿਨਸ਼ਾਹੀਆ। ਨਾਨਕ ਕਹੇ ਤੇਰਾ ਸੱਚਾ ਭਾਣਾ, ਹੁਕਮ ਇਕੋ ਨਜ਼ਰੀ ਆਇੰਦਾ। ਸ਼ਾਹ ਪਾਤਸ਼ਾਹ ਬੇਐਬ ਰਾਣਾ, ਰੱਯਤ ਆਪਣੀ ਵੇਖ ਵਖਾਇੰਦਾ। ਬੇਐਬ ਤੇਰਾ ਗਾਣਾ, ਨਾਦ ਅਨਾਦੀ ਆਪ ਵਜਾਇੰਦਾ। ਤੇਰਾ ਮੰਦਰ ਇਕ ਸੁਹਾਨਾ, ਮਹੱਲ ਅਟੱਲ ਰੁਸ਼ਨਾਇੰਦਾ। ਤੇਰੇ ਦਰ ਭਗਤ ਪਰਵਾਨਾ, ਭਗਵਨ ਤੇਰਾ ਭੇਵ ਕੋਇ ਨਾ ਪਾਇੰਦਾ। ਮੈਂ ਦੱਸ ਕੇ ਗਿਆ ਨਿਸ਼ਾਨਾ, ਕਲਜੁਗ ਅੰਤਮ ਨਿਹਕਲੰਕ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਜਣਾਇੰਦਾ। ਗੋਬਿੰਦ ਕਹੇ ਮੈਂ ਨਾ ਮੰਨਾਂ, ਪ੍ਰਭ ਸਚ ਸਚ ਜਣਾਇਆ। ਜਿੰਨਾਂ ਚਿਰ ਨਾ ਚਾੜ੍ਹੇਂ ਸਾਚਾ ਚੰਨਾਂ, ਸਤਿਜੁਗ ਰਾਹ ਵਖਾਇਆ। ਗੁਰਮੁਖ ਘਰ ਘਰ ਨਾ ਬਣਾਏਂ ਧੰਨਾ, ਤੇਰੀ ਕਰਾਂ ਨਾ ਕੋਇ ਵਡਿਆਇਆ। ਨਾਮੇ ਵਾਂਗ ਓਨ੍ਹਾਂ ਚਿਰ ਨਾ ਮੰਨਾਂ, ਭਗਤ ਦੁਆਰੇ ਭੋਗ ਲਗਾਇਆ। ਕਾਇਆ ਕਟੋਰੀ ਸਾਚਾ ਛੰਨਾ, ਹਰਿਜਨ ਸਾਚੇ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਦ੍ਰਿੜਾਇਆ। ਸ੍ਰੀ ਭਗਵਾਨ ਕਹੇ ਗੋਬਿੰਦ ਸੁਤ, ਦੁਲਾਰੇ ਤੇਰੀ ਵਡਿਆਈਆ। ਅੰਤ ਸੁਹਾਵਾਂ ਰੁੱਤ, ਰੁੱਤੜੀ ਰੁੱਤ ਮਹਿਕਾਈਆ। ਕਲਜੁਗ ਕਿਰਿਆ ਕੱਢਾਂ ਕੁੱਟ, ਗੁਰਮੁਖਾਂ ਘਰ ਰਹਿਣ ਨਾ ਪਾਈਆ। ਰਾਤੀਂ ਸੁਤਿਆਂ ਸਭ ਨੂੰ ਲਵਾਂ ਪੁੱਛ, ਪਰਦਾ ਉਹਲਾ ਆਪ ਉਠਾਈਆ। ਅੰਦਰ ਵੜ ਜਾਂ ਨੀਵਾਂ ਹੋ ਕੇ ਝੁਕ, ਮਾਣ ਤਾਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੋਬਿੰਦ ਕਹੇ ਜੇ ਕਰੇਂ ਮਨਜ਼ੂਰ, ਮੇਰੀ ਦੋਏ ਜੋੜ ਦਰ ਬੰਦਨਾ। ਜਨ ਭਗਤਾਂ ਆਸਾ ਮਨਸਾ ਪੂਰ, ਆਵਣ ਜਾਵਣ ਛੁੱਟੇ ਫੰਦਨਾ। ਏਕਾ ਬਖ਼ਸ਼ ਜੋਤੀ ਨੂਰ, ਗਾਉਂਣਾ ਚੁੱਕੇ ਬੱਤੀ ਦੰਦਨਾ। ਨਜ਼ਰ ਆ ਜ਼ਾਹਰ ਜ਼ਹੂਰ, ਕਾਇਆ ਅੰਧੇਰੀ ਡੂੰਘੀ ਖੱਡਣਾ। ਭਾਂਡੇ ਖ਼ਾਲੀ ਕਰ ਭਰਪੂਰ, ਤੇਰਾ ਸਾਹਿਬ ਕੁਛ ਨਹੀਂ ਘਟਣਾ। ਜੁਗ ਚੌਕੜੀ ਬੈਠਾ ਰਿਹੋਂ ਦੂਰ, ਕਲਜੁਗ ਆ ਕੇ ਜਨ ਭਗਤਾਂ ਮਲ ਵਟਣਾ। ਆਪਣਾ ਰਾਗ ਸੁਣਾ ਤੁਰਯਾ ਤੂਰ, ਰਸ ਇਕੋ ਇਕ ਚੱਟਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵੇਖਣਹਾਰਾ ਆਪਣੀ ਘਟਨਾ। ਗੋਬਿੰਦ ਸਾਚੀ ਦਇਆ ਕਮਾਵਾਂਗਾ। ਪਹਿਲੋਂ ਇਕੋ ਹੁਕਮ ਮਨਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਮਾਣ ਗਵਾਵਾਂਗਾ। ਕਰੋੜ ਤੇਤੀਸਾ ਅੰਤ ਕਰਾਵਾਂਗਾ। ਅਵਤਾਰ ਪੈਗ਼ੰਬਰ ਦਰ ਬਹਾਵਾਂਗਾ। ਗੁਰ ਗੁਰ ਲੇਖਾ ਝੋਲੀ ਪਾਵਾਂਗਾ। ਭਗਤ ਆਪਣੇ ਰੰਗ ਰੰਗਾਵਾਂਗਾ। ਸਾਚਾ ਵਕਤ ਆਪ ਸੁਹਾਵਾਂਗਾ। ਨਾਮ ਸ਼ਕਤ ਇਕ ਪਰਗਟਾਵਾਂਗਾ। ਸ੍ਰਿਸ਼ਟ ਸਬਾਈ ਜਗਤ ਫੜ ਫੜ ਰਾਹੇ ਪਾਵਾਂਗਾ। ਦੀਨ ਮਜ਼੍ਹਬ ਜੋ ਪਈ ਅਟਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਈ ਦਵੈਤੀ ਪੰਧ ਮੁਕਾਵਾਂਗਾ। ਗੁਰ

ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਮੰਨਾਂਗੇ, ਪ੍ਰਭ ਤੇਰਾ ਦਰਸ਼ਨ ਨੈਣ। ਅੱਗੇ ਫੇਰ ਕਦੀ ਨਾ ਹੱਲਾਂਗੇ, ਸਦਾ ਤੇਰਾ ਭਾਣਾ ਸਹਿਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਇਕੋ ਇਕ ਮੰਗਣਗੇ। ਵਰ ਇਕੋ ਮੰਗ ਮੰਗਾਵਾਂਗੇ। ਪਿਛਲੀ ਰੀਤੀ ਸਰਬ ਤਜਾਵਾਂਗੇ। ਆਪਣੀ ਬੀਤੀ ਤੈਨੂੰ ਸੁਣਾਵਾਂਗੇ। ਤੇਰੀ ਵੇਖ ਖੇਲ ਅਨਡੀਠੀ, ਖ਼ੁਸ਼ੀ ਹੋ ਜਾਵਾਂਗੇ। ਮੰਦਰ ਮਸੀਤੀ ਫੇਰਾ ਫੇਰ ਮੂਲ ਨਾ ਪਾਵਾਂਗੇ। ਗੁਰ ਦਰ ਮੰਦਰ ਨੇਤਰ ਨੈਣ ਨਾ ਕੋਇ ਖੁਲ੍ਹਾਵਾਂਗੇ। ਤੇਰੇ ਚਰਨਾਂ ਬਹਿ ਕੇ ਤੇਰਾ ਢੋਲਾ ਗਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪਿਛਲਾ ਪੰਧ ਮੁਕਾਵਾਂਗੇ। ਪਿਛਲਾ ਪੰਧ ਮੁਕਿਆ ਅੱਜ, ਬਾਕੀ ਕੋਇ ਰਹਿਣ ਨਾ ਪਾਈਆ। ਸਚ ਦੁਆਰੇ ਬੈਠੇ ਸਜ, ਜਿਸ ਘਰ ਵੱਜੇ ਇਕ ਵਧਾਈਆ। ਪੁਰਖ ਅਕਾਲ ਪਰਦਾ ਲੈਣਾ ਕੱਜ, ਦੇਣੀ ਸਰਨ ਸਰਨਾਈਆ। ਮੱਕਾ ਕਾਅਬਾ ਕੋਈ ਨਾ ਰਹਿ ਜਾਏ ਹੱਜ, ਹੁਜ਼ਰਾ ਤੇਰਾ ਇਕੋ ਇਕ ਨਜ਼ਰੀ ਆਈਆ। ਪਿਛਲੀ ਰੀਤੀ ਪਾਰ ਹੋਈ ਹੱਦ, ਹਦੂਦ ਵੰਡ ਨਾ ਕੋਇ ਵੰਡਾਈਆ। ਤੂੰ ਹੁਕਮੇ ਅੰਦਰ ਲਏ ਸੱਦ, ਸਾਡੀ ਚਲੀ ਨਾ ਕੋਈ ਚਤੁਰਾਈਆ। ਅਸੀਂ ਬਾਲੇ ਨੱਢੇ ਤੇਰੀ ਯਦ, ਤੇਰੀ ਸਾਰ ਕੋਇ ਨਾ ਆਈਆ। ਦਰੋਹੀ ਖ਼ੁਦਾ ਦੀ ਪਿਛੇ ਨਾ ਜਾਈਂ ਛੱਡ, ਖ਼ੁਦਾ ਤੇਰੀ ਇਕ ਸਰਨਾਈਆ। ਗੋਬਿੰਦ ਨਾਲੋਂ ਕਰੀਂ ਨਾ ਅੱਡ, ਗੋਬਿੰਦ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਗੋਬਿੰਦ ਕਹੇ ਤੂੰ ਸਾਹਿਬ ਸੂਰਾ, ਤੇਰੇ ਹੱਥ ਵਡਿਆਈਆ। ਮੇਰਾ ਕੌਲ ਕਰਦੇ ਪੂਰਾ, ਕੀਤਾ ਕੌਲ ਭੁੱਲ ਨਾ ਜਾਈਆ। ਜੇ ਬਚਨ ਕੀਤਾ ਅਧੂਰਾ, ਤੇਰੀ ਚਲੇ ਨਾ ਕੋਈ ਸ਼ਹਿਨਸ਼ਾਹੀਆ। ਮੈਂ ਸੂਰਬੀਰ ਜਵਾਨ ਕੋਈ ਨਹੀਂ ਪਹਿਨਿਆ ਚੂੜ੍ਹਾ, ਕੱਚੀ ਵੰਗ ਨਾ ਕੋਇ ਛੁਹਾਈਆ। ਤੇਰਾ ਰੰਗ ਚੜ੍ਹਾਇਆ ਗੂੜ੍ਹਾ, ਉਤਰ ਕਦੇ ਨਾ ਜਾਈਆ। ਸਰਬ ਕਲਾਂ ਤੂੰ ਭਰਪੂਰਾ, ਤੇਰੇ ਪੁੱਤਰ ਵਿਚ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਆਸ ਤੇਰੀ ਰੱਖ ਕੇ ਆਏ, ਪੀਰ ਪੈਗ਼ੰਬਰ ਗੁਰ ਅਵਤਾਰ। ਭਗਤ ਦੁਆਰੇ ਪਹੁੰਚੇ ਥਾਏਂ, ਥਾਨ ਥਨੰਤਰ ਅਗੰਮ ਅਪਾਰ। ਸਾਹਿਬ ਬੈਠਾ ਆਸਣ ਲਾਏ, ਨਿਰਗੁਣ ਨੂਰ ਜੋਤ ਉਜਿਆਰ। ਸਚ ਸਿੰਘਾਸਣ ਸੋਭਾ ਪਾਏ, ਸ਼ਾਹੋ ਭੂਪ ਸਿਕਦਾਰ। ਧੁਰ ਫ਼ਰਮਾਣਾ ਹੁਕਮ ਮਨਾਏ, ਨਾ ਕੋਈ ਮੇਟੇ ਮੇਟਣਹਾਰ। ਕੂੜੀ ਕਿਰਿਆ ਪੰਧ ਚੁਕਾਏ, ਕਲਜੁਗ ਕਰੇ ਖੁਆਰ। ਸਤਿਜੁਗ ਸਾਚਾ ਰਾਹ ਵਖਾਏ, ਭਗਤਾਂ ਕਰੇ ਆਧਾਰ। ਨਿੱਕੇ ਬਾਲੇ ਅੱਗੇ ਲਾਏ, ਵੱਡਿਆਂ ਦਏ ਵਖਾਲ। ਲੱਖ ਚੁਰਾਸੀ ਫੰਦ ਕਟਾਏ, ਰਾਏ ਧਰਮ ਨਾ ਪਾਏ ਜਾਲ। ਲਾੜੀ ਮੌਤ ਨੇੜ ਨਾ ਆਏ, ਚਿਤਰ ਗੁਪਤ ਲੇਖ ਨਾ ਸਕੇ ਵਖਾਲ। ਸਾਚੇ ਮੰਦਰ ਲਏ ਬਹਾਏ, ਸਚਖੰਡ ਸੱਚੀ ਧਰਮਸਾਲ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਲ ਗਾਏ, ਵਿਸ਼ਨ ਬ੍ਰਹਮਾ ਸ਼ਿਵ ਵਜਾਏ ਤਾਲ। ਨਾਰਦ ਮੁਨ ਨਾਚ ਨਚਾਏ, ਚਾਰੋਂ ਕੁੰਟ ਪਏ ਧਮਾਲ। ਪੁਰਖ ਅਬਿਨਾਸ਼ੀ ਖੇਲ ਵਖਾਏ, ਖ਼ਾਲਕ ਖ਼ਲਕ ਕਰ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣੇ ਰੰਗ ਰੰਗਾਏ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਹੋ ਇਕੱਠੇ, ਇਕੋ ਮਤਾ ਪਕਾਈਆ। ਪਹਿਲੀ ਚੇਤਰ ਪ੍ਰਭ ਦੇ ਸੁਣਦੇ ਰਹੇ ਪਤੇ, ਲੋਕਮਾਤ ਦਏ ਵਡਿਆਈਆ। ਸਾਚੀ ਰੁੱਤੀ ਆਏ ਨੱਠੇ, ਆਪਣਾ ਪੰਧ ਮੁਕਾਈਆ। ਸਿਰ ਤੇ ਬੱਧੇ ਆਪਣੇ ਗੱਠੇ, ਪੁਸਤਕ ਪੋਥੀਆਂ ਨਾਲ ਮਿਲਾਈਆ। ਵੇਖਣਹਾਰਾ ਤੱਤ ਅੱਠੇ, ਅੱਠ ਦਸ

ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਇਕ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਤੇਰੇ ਬੱਚੇ, ਬਚਪਨ ਤੇਰੀ ਗੋਦ ਸੁਹਾਈਆ। ਤੇਰੇ ਹੁਕਮੇ ਅੰਦਰ ਢੋਲੇ ਗਾਏ ਸੱਚੇ, ਤੇਰੀ ਕਰੀ ਪੜ੍ਹਾਈਆ। ਕਲਜੁਗ ਅੰਤਮ ਪਤਾ ਲੱਗਾ ਅਸੀਂ ਫਿਰ ਵੀ ਰਹਿ ਗਏ ਕੱਚੇ, ਤੇਰਾ ਅੰਤ ਕੋਇ ਨਾ ਆਈਆ। ਤੂੰ ਥਾਉਂ ਥਾਈਂ ਫੜ ਰੱਖੇ, ਭੇਵ ਅਭੇਦ ਸਕੇ ਨਾ ਕੋਇ ਖੁਲ੍ਹਾਈਆ। ਦੀਨ ਮਜ਼੍ਹਬਾਂ ਵਿਚ ਫਸੇ, ਲੋਕਮਾਤ ਲੜਾਈਆ। ਤੇਰੇ ਕਰਦੇ ਆਏ ਰੱਟੇ, ਰੱਟਾ ਸਕਿਆ ਨਾ ਕੋਇ ਮੁਕਾਈਆ। ਆਪਣੇ ਤਨ ਰੁਲਾਏ ਵਿਚ ਘੱਟੇ, ਖ਼ਾਕੀ ਖ਼ਾਕ ਮਿਲਾਈਆ। ਅੰਤਮ ਮਸਾਣ ਗੋਰ ਚੜ੍ਹ ਕੇ ਗਏ ਫੱਟੇ, ਕੂੜਿਆਂ ਕੰਧ ਉਠਾਈਆ। ਸਾਡੀ ਸਾਚੀ ਵਸਤ ਤੇਰੇ ਰੰਗ ਰਤੇ, ਰਤੀ ਰੰਗ ਇਕ ਰੰਗਾਈਆ। ਸਤਿਜੁਗ ਤ੍ਰੇਤਾ ਦੁਆਪਰ ਤੇਰੇ ਦੇਂਦੇ ਰਹੇ ਪਤੇ, ਸਚ ਨਿਸ਼ਾਨ ਜਣਾਈਆ। ਕਲਜੁਗ ਅੰਤਮ ਤੂੰ ਸਾਰੇ ਕੀਤੇ ਇਕੱਠੇ, ਇਕੋ ਹੁਕਮ ਮਨਾਈਆ। ਤੇਰੀ ਸਿਲ ਅਲੂਣੀ ਕੋਈ ਨਾ ਚੱਟੇ, ਅੱਗੇ ਸੀਸ ਨਾ ਕੋਇ ਉਠਾਈਆ। ਜੀਵਾਂ ਵਾਸਤੇ ਅਸੀਂ ਬਣੇ ਰਹੇ ਹੱਟੇ ਕੱਟੇ, ਭੈ ਭੌ ਮਾਤ ਵਖਾਈਆ। ਤੇਰੇ ਅੱਗੇ ਮਾਣ ਅਭਿਮਾਨ ਕੋਈ ਨਾ ਰੱਖੇ, ਹੋਏ ਨਿਮਾਣੇ ਸੀਸ ਝੁਕਾਈਆ। ਅਸੀਂ ਲੱਖੋਂ ਹੋਏ ਕੱਖੇ, ਕੀਮਤ ਕੋਈ ਨਾ ਪਾਈਆ। ਤੇਰੀ ਦੁਨੀਆਂ ਤੇਰੇ ਨਾਲ ਵਸੇ, ਘਰ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਲਿਖੋ ਆਪਣੇ ਹੱਥ, ਪਿਛਲਾ ਲੇਖ ਚੁਕਾਇਆ। ਤੁਸੀਂ ਗੌਂਦੇ ਰਹੇ ਜਸ, ਢੋਲਾ ਰਾਗ ਅਲਾਇਆ। ਇਕ ਦੂਜੇ ਨੂੰ ਮਿਲੋ ਹੱਸ ਹੱਸ, ਦੁੱਖ ਦਰਦ ਰਹੇ ਨਾ ਰਾਇਆ। ਮੁਹੰਮਦ ਦੂਰੋਂ ਆਇਆ ਨੱਠ, ਗੋਬਿੰਦ ਚਰਨ ਧਿਆਨ ਲਗਾਇਆ। ਗੋਬਿੰਦ ਕਹੇ ਕਰ ਬਸ, ਤੇਰਾ ਨੈਣ ਕਿਉਂ ਸ਼ਰਮਾਇਆ। ਮੈਂ ਖ਼ੁਸ਼ੀ ਖ਼ੁਸ਼ੀ ਬਾਲੇ ਨੀਹਾਂ ਹੇਠਾਂ ਦਿਤੇ ਰੱਖ, ਫ਼ਤਵਾ ਕਿਸੇ ਉਤੇ ਨਹੀਂ ਲਾਇਆ। ਨਾ ਤੇਰਾ ਨਾ ਮੇਰਾ ਏਥੇ ਕੋਈ ਚਲੇ ਨਾ ਵਸ, ਹੁਕਮੇ ਅੰਦਰ ਸਰਬ ਭੁਆਇਆ। ਤੇਰੀ ਸਦੀ ਚੌਧਵੀਂ ਦੀ ਦੱਸ ਮੁਕੀ ਗੱਥ, ਭੇਵ ਅਭੇਦ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਜਣਾਇਆ। ਮੁਹੰਮਦ ਕਹੇ ਸੁਣ ਗੋਬਿੰਦ ਮੀਤ, ਤੇਰੇ ਨਾਲ ਮੇਰੀ ਵਡਿਆਈਆ। ਤੂੰ ਪੰਚ ਚਲਾਈ ਰੀਤ, ਮੈਂ ਚਾਰ ਕਰੀ ਕੁੜਮਾਈਆ। ਮੈਂ ਦੱਸਿਆ ਵਿਚ ਮਸੀਤ, ਤੂੰ ਗੁਰੂਦੁਆਰ ਸਮਝਾਈਆ। ਜੇ ਕੋਈ ਪੁੱਛੇ ਸਚ ਫੇਰ ਕੀ ਦੱਸੀਏ ਸਾਹਿਬ ਅਨਡੀਠ, ਨਜ਼ਰ ਕਿਸੇ ਨਾ ਆਈਆ। ਜਿੰਨਾਂ ਚਿਰ ਨਾ ਦੱਸੇ ਆਪਣੀ ਆਪ ਪ੍ਰੀਤ, ਕਿਸੇ ਦੁਆਰਿਉਂ ਫੜ ਸਕੇ ਨਾ ਕੋਈ ਰਾਈਆ। ਮੇਰੀ ਸਦੀ ਚੌਧਵੀਂ ਰਹੀ ਬੀਤ, ਸੋਲਾਂ ਮੱਘਰ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਵਖਾਈਆ। ਮੇਰਾ ਲੇਖਾ ਸੋਲਾਂ ਸਾਲ ਬਾਕੀ, ਮੁਹੰਮਦ ਰਿਹਾ ਜਣਾਈਆ। ਸ੍ਰੀ ਭਗਵਾਨ ਚੜ੍ਹ ਕੇ ਆਇਆ ਰਾਕੀ, ਸ਼ਾਹਸਵਾਰਾ ਫੇਰਾ ਪਾਈਆ। ਜੇ ਵੇਖਾਂ ਮਾਰ ਝਾਤੀ, ਮੇਰਾ ਨੈਣ ਸ਼ਰਮਾਈਆ। ਚਾਰੋਂ ਕੁੰਟ ਬੰਦਾ ਖ਼ਾਕੀ, ਸਾਚਾ ਨਾਮ ਗਿਆ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਦਾ ਖੇਲ ਅਵੱਲਾ, ਜੁਗ ਜੁਗ ਆਪ ਕਰਾਇੰਦਾ। ਨਿਰਗੁਣ ਹੋ ਕੇ ਵਸੇ ਇਕੱਲਾ, ਸਰਗੁਣ ਆਪਣੀ ਜੋਤ ਜਗਾਇੰਦਾ। ਧਾਮ ਸੁਹਾਏ ਉਚ ਅਟੱਲਾ, ਮਹੱਲ ਅਟੱਲ ਰੁਸ਼ਨਾਇੰਦਾ। ਹੁਕਮੇ ਅੰਦਰ ਸੰਦੇਸ਼ ਘੱਲਾ, ਨਰ ਨਰੇਸ਼ ਉਠਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਇਕ ਦੂਜੇ ਦਾ ਫੜੋ ਪੱਲਾ, ਹੁਕਮੀ ਹੁਕਮ

ਸੁਣਾਇੰਦਾ। ਇਕੋ ਵਾਹਿਗੁਰੂ ਇਕੋ ਅੱਲਾ, ਇਕੋ ਰਾਮ ਰਹੀਮ ਦਰਸਾਇੰਦਾ। ਸਭ ਨਾਲ ਕਰਦਾ ਰਿਹਾ ਅਛਲ ਅਛੱਲਾ, ਵਲ ਛਲ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਗਾਵਾਂਗੇ। ਹਰਿ ਜੂ ਤੇਰਾ ਨਾਮ ਧਿਆਵਾਂਗੇ। ਪਿਛਲਾ ਕਲਮਾ ਸਰਬ ਭੁਲਾਵਾਂਗੇ। ਆਲਮ ਉਲਮਾ ਆਪ ਜਣਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੇਵ ਕਮਾਵਾਂਗੇ। ਦਰ ਤੇਰੇ ਸੇਵ ਕਮੌਣਗੇ। ਸੋਹੰ ਢੋਲਾ ਗੌਣਗੇ। ਪਿਛਲਾ ਲੇਖਾ ਸਰਬ ਮੁਕੌਣਗੇ। ਪਹਿਲੀ ਚੇਤਰ ਗੰਢ ਬੰਧੌਣਗੇ। ਭਗਤ ਭਗਵਾਨ ਇਕੋ ਰੰਗ ਵਖੌਣਗੇ। ਮਹੱਲ ਅਟੱਲ ਸਰਬ ਰੁਸ਼ਨੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਚਰਨ ਧਿਆਨ ਲਗੌਣਗੇ। ਤੇਰੇ ਚਰਨ ਧਿਆਨ ਲਗਾਵਾਂਗੇ। ਨਿਤ ਤੇਰਾ ਨਾਮ ਧਿਆਵਾਂਗੇ। ਆਪਣੀ ਕੀਤੀ ਤੇਰੀ ਝੋਲੀ ਪਾਵਾਂਗੇ। ਤੇਰਾ ਕੀਤਾ ਆਪਣੇ ਸਿਰ ਰਖਾਵਾਂਗੇ। ਮੰਦਰ ਮਸੀਤਾਂ ਫੇਰ ਕਦੇ ਨਾ ਜਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮਹੱਲੇ ਬਹਿ ਕੇ ਸ਼ੁਕਰ ਮਨਾਵਾਂਗੇ। ਸਚ ਮਹੱਲੇ ਸਭ ਨੇ ਬਹਿਣਾ, ਸ੍ਰੀ ਭਗਵਾਨ ਆਪ ਜਣਾਈਆ। ਪਹਿਲੀ ਚੇਤਰ ਮੁਕੇ ਲਹਿਣਾ, ਬਾਕੀ ਅਵਰ ਨਾ ਕੋਇ ਜਣਾਈਆ। ਅੰਤਮ ਦੇਣ ਦੇਣਾ, ਸ਼ਾਹ ਪਾਤਸ਼ਾਹ ਦਏ ਜਣਾਈਆ। ਚਾਰੋਂ ਕੁੰਟ ਕੋਈ ਨਾ ਰਹਿਣਾ, ਸਾਕ ਸੈਣਾ ਸੱਜਣ ਰੂਪ ਨਾ ਕੋਇ ਵਖਾਈਆ। ਉਚਾ ਟਿੱਲਾ ਪਰਬਤ ਢਹਿਣਾ, ਢਾਹ ਢਾਹ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰਾਂ ਇਕੋ ਨਾਮ ਦ੍ਰਿੜਾਈਆ। ਇਕੋ ਨਾਮ ਸਾਚਾ ਢੋਲਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸ਼ਾਹ ਪਾਤਸ਼ਾਹ ਬਣ ਵਿਚੋਲਾ, ਭਗਤ ਭਗਵਾਨ ਆਪ ਉਠਾਇੰਦਾ। ਸਾਢੇ ਤਿੰਨ ਹੱਥ ਦਾ ਲੈ ਕੇ ਡੋਲਾ, ਚੌਥੇ ਘਰ ਰੰਗ ਰੰਗਾਇੰਦਾ। ਸਤਿ ਧਰਮ ਦਾ ਖੇਲੇ ਹੋਲਾ, ਦੂਜਾ ਭੇਵ ਨਾ ਕੋਇ ਜਣਾਇੰਦਾ। ਨਿਰਗੁਣ ਸੋਹੇ ਸਰਗੁਣ ਬਦਲਿਆ ਚੋਲਾ, ਚੋਲਾ ਚੋਲੀ ਨਾਲ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪਿਛਲਾ ਖ਼ਾਤਾ ਆਪਣੇ ਵਿਚ ਛੁਪਾਇੰਦਾ। ਪਿਛਲਾ ਖ਼ਾਤਾ ਮੁਕਣਾ ਮਾਤ, ਅੰਤ ਰਹਿਣ ਨਾ ਪਾਈਆ। ਅੱਗੇ ਸਤਿਜੁਗ ਚਲੇ ਗਾਥ, ਜੀਵ ਜੰਤ ਪੜ੍ਹਾਈਆ। ਭਗਤ ਭਗਵੰਤ ਬਣਿਆ ਸਾਥ, ਦੂਜਾ ਸੰਗ ਨਾ ਕੋਇ ਰਖਾਈਆ। ਮਹੱਲ ਅਟੱਲ ਚੜ੍ਹ ਕੇ ਦੇਵੇ ਦਾਤ, ਦਾਤਾ ਦਾਨੀ ਹੋਏ ਸਹਾਈਆ। ਸਾਰੇ ਬਣ ਗਏ ਇਕ ਜਮਾਤ, ਅਲਫ਼ ਯੇ ਨਾ ਕੋਇ ਵੰਡ ਵੰਡਾਈਆ। ਊੜਾ ਓਅੰਕਾਰ ਕਰ ਪਰਕਾਸ਼, ਏਕਾ ਇਕੋ ਇਕ ਜਣਾਈਆ। ਐੜਾ ਅੱਖ ਖੋਲ੍ਹ ਵੇਖ ਖੇਲ ਤਮਾਸ਼, ਨਿਰਗੁਣ ਨੂਰ ਜੋਤ ਰੁਸ਼ਨਾਈਆ। ਈੜੀ ਇਸ਼ਟ ਕਹੇ ਮੈਂ ਹੋਈ ਦਾਸ, ਬਣ ਸੇਵਕ ਸੇਵ ਕਮਾਈਆ। ਸੱਸਾ ਕਹੇ ਮੇਰਾ ਕੰਮ ਖ਼ਾਸ, ਚੌਥਾ ਅੱਖਰ ਚੌਥੀ ਮੰਜ਼ਲ ਚਾਰ ਕੁੰਟ ਆਪਣਾ ਘੇਰਾ ਪਾਈਆ। ਹਾਹਾ ਕਹੇ ਮੈਂ ਹੰ ਬ੍ਰਹਮ ਕਦੇ ਨਾ ਹੋਇਆ ਵਿਨਾਸ, ਲੱਖ ਚੁਰਾਸੀ ਵੜ ਵੜ ਸੇਵ ਕਮਾਈਆ। ਅੰਤ ਗੋਬਿੰਦ ਦਿਤਾ ਸਾਥ, ਆਪਣੀ ਗੰਢ ਪੁਆਈ ਘਰ ਸਾਚੇ ਵੱਜੀ ਵਧਾਈਆ। ਗੁਰਸਿਖ ਕੋਇ ਨਾ ਰਹੇ ਨਿਰਾਸ, ਆਸਾ ਸਭ ਦੀ ਪੂਰ ਕਰਾਈਆ। ਕੱਟਣਹਾਰਾ ਬੰਦ ਖ਼ਲਾਸ, ਬੰਦੀਖ਼ਾਨਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਦੇ ਕੇ ਸਾਚਾ ਵਰ, ਪੂਰਬ ਲਹਿਣਾ ਝੋਲੀ ਪਾਈਆ।

ਭਗਤੋ ਤੁਹਾਡਾ ਦਿਲੀ ਦਰਬਾਰਾ, ਧੁਰ ਦਰਬਾਰੀ ਵੇਖ ਵਖਾਇੰਦਾ। ਮਹੱਲ ਅਟੱਲ ਉਚ ਮਨਾਰਾ, ਰੋਸ਼ਨ ਇਕੋ ਇਕ ਕਰਾਇੰਦਾ। ਪਰਗਟ ਹੋਏ ਗੁਪਤ ਜ਼ਾਹਰਾ, ਜ਼ਾਹਰੀ ਕਲ ਵਖਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਅਲਾਇੰਦਾ। ਜਨਮ ਮਰਨ ਦਾ ਗੇੜ ਨਿਵਾਰਾ, ਆਵਣ ਜਾਵਣ ਪੰਧ ਮੁਕਾਇੰਦਾ। ਗੁਰਮੁਖ ਅੱਗੇ ਰਹੇ ਨਾ ਕੁਆਰਾ, ਸ੍ਰੀ ਭਗਵਾਨ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਘਰ ਸੋਭਾ ਪਾਇੰਦਾ। ਚੌਥੇ ਘਰ ਲੰਘ ਮਿਹਰਬਾਨ, ਮਿਹਰ ਨਜ਼ਰ ਉਠਾਈਆ। ਭਗਤਾਂ ਦੇ ਕੇ ਆਪਣਾ ਦਾਨ, ਵਸਤ ਅਗੰਮ ਝੋਲੀ ਪਾਈਆ। ਦੂਰ ਦੁਰਾਡੇ ਕਰ ਪਰਵਾਨ, ਨੇਰਨ ਨੇਰੇ ਵੇਖ ਵਖਾਈਆ। ਸਤਿਜੁਗ ਦਾ ਸਾਚਾ ਸਚ ਵਿਧਾਨ, ਪੰਚਮ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਹਿਲੀ ਚੇਤ ਨੇਤਨ ਨੇਤ, ਨਿਤ ਨਿਤ ਆਪਣਾ ਰਾਹ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨ, ਜੁਗ ਚੌਕੜੀ ਵੇਖ ਵਖਾਣ, ਭੇਵ ਅਭੇਦਾ ਆਪ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹਣ ਆਇਆ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਵੀਹ ਸੌ ਵੀਹ ਰੁੱਤੜੀ ਰੁੱਤ ਸੁਹਾਇਆ, ਮਹਿਕ ਮਹਿਕ ਮਹਿਕ ਰੁਸ਼ਨਾਈਆ। ਅਬਿਨਾਸ਼ੀ ਅਚੁਤ ਖੇਲ ਰਚਾਇਆ, ਵੇਖੇ ਥਾਉਂ ਥਾਈਂਆ। ਭਗਤ ਭਗਵਾਨ ਗੋਦੀ ਚੁੱਕ ਬਾਹਰ ਕਢਾਇਆ, ਲੱਖ ਚੁਰਾਸੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਅੰਤਮ ਧਾਰ, ਲੇਖਾ ਜਾਣ ਗੁਰੂ ਅਵਤਾਰ, ਅੱਗੇ ਸਮਝਾਏ ਜਗਤ ਸੰਸਾਰ, ਸ਼ਾਹ ਸੁਲਤਾਨਾਂ ਦਏ ਆਧਾਰ, ਸ਼ਬਦ ਸੰਦੇਸ ਨਰ ਨਰੇਸ਼ ਇਕੋ ਇਕ ਜਣਾਈਆ।