ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨ ਨੂੰ ਸ਼ਬਦ ਭੇਜਿਆ (ਮਨਾਰ ਦੇ ਉਪਰ ਚੌਥੀ ਮੰਜ਼ਲ ਤੇ ਚੜ੍ਹ ਕੇ)
ਸ਼ਾਹ ਪਾਤਸ਼ਾਹ ਸੀਸ ਰੱਖ ਕੇ ਤਾਜ, ਸ਼ਾਹ ਸੁਲਤਾਨਾਂ ਰਿਹਾ ਜਗਾਈਆ। ਦੋ ਜਹਾਨਾਂ ਇਕ ਆਵਾਜ, ਹਰਿ ਸ਼ਬਦ ਨਾਦ ਸ਼ਨਵਾਈਆ। ਰਾਸ਼ਟਰਪਤ ਖੋਲ੍ਹ ਜਾਗ, ਨੇਤਰ ਨੈਣ ਖੁਲ੍ਹਾਈਆ। ਰਾਜਿੰਦਰ ਪ੍ਰਸ਼ਾਦ ਦਾ ਤੁਟਾ ਸਾਕ, ਨਾਤਾ ਤੇਰੇ ਨਾਲ ਜੁੜਾਈਆ। ਤੂੰ ਨਾ ਭੁੱਲਣਾ ਭਵਿਖਤ ਵਾਕ, ਭੁੱਲਿਆਂ ਰਾਹ ਨਜ਼ਰ ਕੋਇ ਨਾ ਆਈਆ। ਪ੍ਰਭ ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਲਏ ਉਠਾਈਆ। ਜੋ ਦਿਸੇ ਸੋ ਹੋਵੇ ਵਿਨਾਸ, ਬਚਿਆ ਕੋਇ ਰਹਿਣ ਨਾ ਪਾਈਆ। ਜੇ ਬਚਣ ਦੀ ਰੱਖੋ ਆਸ, ਪੰਚਮ ਜੇਠ ਘਰ ਲਓ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸਾ ਰਿਹਾ ਸੁਣਾਈਆ। ਰਾਸ਼ਟਰਪਤ ਕਰ ਧਿਆਨ, ਸ੍ਰੀ ਭਗਵਾਨ ਆਪ ਜਣਾਇੰਦਾ। ਪਿਛਲਾ ਬਣਿਆ ਰਿਹਾ ਅਣਜਾਣ, ਭੇਵ ਕੋਇ ਨਾ ਪਾਇੰਦਾ। ਵੀਹ ਸੌ ਵੀਹ ਬਿਕਰਮੀ ਬਣਿਆ ਆਪ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਨੌਂ ਖੰਡ ਪ੍ਰਿਥਮੀ ਦੀਪ ਸੱਤ ਵੇਖੇ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਇੰਦਾ। ਇਕ ਸੌ ਇਕ ਦੇ ਗਿਆਨ, ਜਗਤ ਵੰਡ ਵੰਡ ਸਮਝਾਇੰਦਾ। ਪੰਦਰਾਂ ਕੱਤਕ ਸਰਬ ਪਛਤਾਣ, ਰਾਏ ਧਰਮ ਨਜ਼ਰੀ ਆਇੰਦਾ। ਕਰੇ ਖੇਲ ਗੁਣ ਨਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਆਪ ਪੁਚਾਇੰਦਾ । ਧੁਰ ਸੰਦੇਸਾ ਨਿਹਕਲੰਕ, ਸ਼ਾਹ ਸੁਲਤਾਨਾ ਰਿਹਾ ਜਣਾਈਆ। ਧੁਰਦਰਗਾਹੀ ਵੱਜੇ ਡੰਕ, ਸ਼ਬਦ ਸ਼ਬਦ ਸ਼ਨਵਾਈਆ। ਜਿਸ ਬਣਾਈ ਤੁਹਾਡੀ
ਬਣਤ, ਸੋ ਆਇਆ ਬੇਪਰਵਾਹੀਆ। ਜਿਸ ਨੇ ਵੇਖਣਾ ਸਭ ਦਾ ਅੰਤ, ਲੱਖ ਚੁਰਾਸੀ ਖੇਹ ਉਡਾਈਆ। ਜਿਸ ਤੋੜਨਾ ਗੜ੍ਹ ਹਉਮੇ ਹੰਗਤ, ਮਾਣ ਅਭਿਮਾਨ ਗਵਾਈਆ। ਜਿਸ ਨੇ ਇਕ ਬਣੌਣੀ ਸਾਚੀ ਸੰਗਤ, ਚਾਰ ਵਰਨ ਜੜ੍ਹ ਉਖੜਾਈਆ। ਜਿਸ ਨੇ ਰਾਜੇ ਰਾਣੇ ਕਰਨੇ ਨੰਗਤ, ਘਰ ਘਰ ਅਲਖ ਜਗਾਈਆ। ਜਿਸ ਨੇ ਸ਼ਾਹ ਸੁਲਤਾਨ ਕਰਨੇ ਮੰਗਤ, ਭਿਖਿਆ ਮੰਗਣ ਵਾਹੋ ਦਾਹੀਆ। ਜਿਸ ਦਾ ਭੇਵ ਨਾ ਜਾਣੇ ਕੋਈ ਪੰਡਤ, ਪਤਰੀ ਵਾਚ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸਾ ਰਿਹਾ ਸੁਣਾਈਆ। ਸ਼ਬਦ ਸੰਦੇਸਾ ਦੇਵੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਪਹਿਲੀ ਵੀਹ ਸੌ ਅਠਾਰਾਂ ਬਿਕਰਮੀ ਖਿਚ ਕੇ ਦੇ ਕੇ ਗਿਆ ਵਿਚੋਂ ਮਿਆਨ, ਤਲਵਾਰ ਤਿਖੀ ਧਾਰ ਰਖਾਈਆ। ਵੀਹ ਸੌ ਵੀਹ ਬਿਕਰਮੀ ਵਿਚ ਭੁੱਲ ਨਾ ਜਾਣਾ ਬਣ ਨਾਦਾਨ, ਜਗਤ ਵਿਦਿਆ ਕੰਮ ਕਿਸੇ ਨਾ ਆਈਆ। ਫ਼ਲਾਸਫ਼ਰ ਬਣ ਕੇ ਨਾ ਸਕੇ ਪਛਾਣ, ਅੰਤਰ ਆਤਮਾ ਧਿਆਨ ਨਾ ਕੋਇ ਲਗਾਈਆ। ਪਰਗਟ ਹੋਇਆ ਨਿਹਕਲੰਕ ਬਲੀ ਬਲਵਾਨ, ਦੋ ਜਹਾਨਾਂ ਰਿਹਾ ਜਣਾਈਆ। ਸਭ ਦਾ ਲੇਖਾ ਲਿਖਣਾ ਵਿਚ ਜਹਾਨ, ਬਚਿਆ ਕੋਇ ਰਹਿਣ ਨਾ ਪਾਈਆ। ਸੰਮਤ ਵੀਹ ਸੌ ਇਕੀ ਨਵਾਂ ਬਣਾਏ ਆਪ ਵਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸਾ ਇਕ ਸੁਣਾਈਆ। ਰਾਸ਼ਟਰਪਤੀ ਨਾ ਜਾਣਾ ਭੁੱਲ, ਅਭੁੱਲ ਆਪ ਜਣਾਇੰਦਾ। ਵਿਦਿਆ ਵਿਚ ਨਾ ਜਾਣਾ ਰੁਲ, ਭੇਵ ਅਭੇਦ ਖੁਲ੍ਹਾਇੰਦਾ। ਅੰਤਮ ਕੋਈ ਨਾ ਪੈਣਾ ਮੁਲ, ਕੌਡੀ ਕੌਡੀ ਹੱਟ ਵਿਕਾਇੰਦਾ। ਸਚ ਦੁਆਰਾ ਇਕੋ ਜਾਣਾ ਖੁਲ੍ਹ, ਸ੍ਰੀ ਭਗਵਾਨ ਆਪ ਖੁਲ੍ਹਾਇੰਦਾ। ਭਗਤ ਬਗ਼ੀਚਾ ਜਾਣਾ ਫੁੱਲ, ਫੁਲਵਾੜੀ ਰੁੱਤੜੀ ਆਪ ਮਹਿਕਾਇੰਦਾ। ਸ਼ਾਹ ਸੁਲਤਾਨਾਂ ਬੂਟਾ ਜਾਣਾ ਹੁੱਲ, ਫਲ ਮਾਤ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਸੁਣਾਇੰਦਾ। ਸਚ ਸੁਨੇਹੁੜਾ ਦੇ ਦੇ ਇਕ ਸੌ ਇਕ ਦੇਸ਼, ਦੇਸ਼ ਦਸੰਤਰ ਆਪ ਜਣਾਈਆ। ਪਰਗਟ ਹੋਇਆ ਨਰ ਨਰੇਸ਼, ਨਿਹਕਲੰਕ ਰੂਪ ਵਟਾਈਆ। ਸਭ ਨੂੰ ਦੱਸ ਦੇ ਮੇਲਾ ਮਿਲਿਆ ਨਾਲ ਦਸਮੇਸ਼, ਗੋਬਿੰਦ ਇਕੋ ਨਜ਼ਰੀ ਆਈਆ। ਅਮਾਮ ਅਮਾਮਾਂ ਖੇਲੇ ਖੇਲ, ਪਰਵਰਦਿਗਾਰ ਹੱਕ ਗੋਸਾਈਂਆ। ਈਸਾ ਮੂਸਾ ਖੋਲ੍ਹੇ ਭੇਤ, ਪੈਗ਼ੰਬਰ ਆਇਆ ਸੱਚਾ ਮਾਹੀਆ। ਜਿਸ ਰੁੱਤ ਸੁਹਾਈ ਪਹਿਲੀ ਚੇਤ, ਚੇਤਨ ਸਭ ਨੂੰ ਰਿਹਾ ਕਰਾਈਆ। ਪੰਚਮ ਜੇਠ ਘਰ ਸੱਦ ਕੇ ਪੁੱਛੋ ਅਗਲਾ ਭੇਤ, ਨਹੀਂ ਤੇ ਖੇਹ ਦੇਵੇ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਕ ਸੌ ਇਕ ਦੇਸ਼ਾਂ ਵਿਚ ਵਾੜੇ ਸ਼ੈਤਾਨ, ਧੁਰ ਸੰਦੇਸਾ ਹੁਕਮ ਸੁਣਾਈਆ।
ਜਗਤ ਸ਼ੈਤਾਨ ਚੜ੍ਹਿਆ ਚਾਅ, ਅੱਧੀ ਰਾਤ ਘੁੰਮਰ ਪਾਈਆ। ਸ੍ਰੀ ਭਗਵਾਨ ਹੁਕਮ ਦਿਤਾ ਸੁਣਾ, ਮੈਂ ਜਾਵਾਂ ਚਾਈਂ ਚਾਈਂਆ। ਇਕ ਸੌ ਇਕ ਰਾਜਿਆਂ ਦੇਵਾਂ ਉਠਾ, ਜੋ ਪਰਧਾਨ ਬਣ ਕੇ ਬੈਠੇ ਸੇਵ ਕਮਾਈਆ। ਅੰਦਰੇ ਅੰਦਰ ਅੱਗ ਦਿਆਂ ਲਗਾ, ਨਾ ਸਕੇ ਕੋਇ ਬੁਝਾਈਆ। ਭਿੰਨੜੀ ਰੈਣ ਕਹੇ ਮੇਰਾ ਨੈਣ ਰਿਹਾ ਸ਼ਰਮਾ, ਉਹਲੇ ਉਹਲੇ ਜਾਵੀਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਇਕ ਲਗਾਈਆ। ਸ਼ੈਤਾਨ ਕਹੇ ਮੋਹੇ ਚੜ੍ਹਿਆ ਰੰਗ, ਪ੍ਰਭ ਸਾਚੇ ਰੰਗ ਰੰਗਾਇਆ। ਇਕ ਸੌ ਇਕ ਇਕ ਇਕ ਨਾਲ ਕਰਾਵਾਂ ਜੰਗ,
ਅੰਤਮ ਜ਼ੀਰੋ ਰੂਪ ਵਖਾਇਆ। ਸਮੁੰਦ ਸਾਗਰ ਜਾਵਾਂ ਲੰਘ, ਉਚਾ ਟਿੱਲਾ ਪਹਾੜ ਸਕੇ ਨਾ ਕੋਇ ਅਟਕਾਇਆ। ਦਹਿ ਦਿਸ਼ਾ ਦੇਵਾਂ ਦੰਡ, ਚਾਰ ਕੁੰਟ ਕੁੰਟ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਜਣਾਇਆ। ਸਾਚਾ ਹੁਕਮ ਸੁਣਿਆ ਏਕ, ਇਕੋ ਓਟ ਤਕਾਈਆ। ਪਾਰਬ੍ਰਹਮ ਪ੍ਰਭ ਤੇਰੀ ਟੇਕ, ਦੂਜੀ ਅਵਰ ਨਾ ਕੋਇ ਸਰਨਾਈਆ। ਘਰ ਘਰ ਜਾ ਕੇ ਲਵਾਂ ਵੇਖ, ਆਪਣਾ ਫੇਰਾ ਪਾਈਆ। ਬਚਿਆ ਰਹੇ ਨਾ ਕੋਈ ਮੁਲਾਂ ਸ਼ੇਖ਼, ਸ਼ੇਖ਼ੀ ਸਭ ਦੀ ਦਿਆਂ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਮੈਂ ਛੇਤੀ ਛੇਤੀ ਜਾਵਾਂਗਾ। ਹਰਿ ਜੂ ਤੇਰੀ ਸੇਵ ਕਮਾਵਾਂਗਾ। ਅੰਦਰ ਵੜ ਕੇ ਸਭ ਉਠਾਵਾਂਗਾ। ਕਰੋਧ ਹੰਕਾਰ ਦੀ ਅਗਨੀ ਲਾਵਾਂਗਾ। ਕੂੜ ਕੁੜਿਆਰ ਦਾ ਬਲ ਧਰਾਵਾਂਗਾ। ਮੂਰਖ ਮੂੜ੍ਹ ਗਵਾਰ ਬਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਹੁਕਮ ਸਤਿ ਕਮਾਵਾਂਗਾ । ਤੇਰਾ ਹੁਕਮ ਸਚ ਕਮਾਊਂਗਾ। ਬਣ ਸੇਵਕ ਸੇਵ ਕਮਾਊਂਗਾ। ਘਰ ਘਰ ਅਲਖ ਜਗਾਊਂਗਾ। ਸ਼ਾਹ ਸੁਲਤਾਨ ਉਠਾਊਂਗਾ। ਇਕ ਦੂਜੇ ਨਾਲ ਭੜਾਊਂਗਾ। ਵਿਚ ਮੈਦਾਨ ਲਿਆਊਂਗਾ। ਤੇਰੇ ਘਰ ਦਾ ਸੱਚਾ ਸ਼ੈਤਾਨ ਫੇਰ ਅਖਵਾਊਂਗਾ। ਜ਼ਿਮੀ ਅਸਮਾਨ ਧੂਆਂਧਾਰ ਕਰਾਊਂਗਾ। ਤੇਰੇ ਗੁਰਮੁਖਾਂ ਵੇਖ ਨੈਣ ਸ਼ਰਮਾਊਂਗਾ। ਫੜ ਧੂੜੀ ਟਿੱਕਾ ਮਸਤਕ ਲਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮਿਲਿਆ ਸਾਚਾ ਵਰ, ਦੂਜਾ ਡਰ ਨਾ ਕੋਇ ਰਖਾਊਂਗਾ। ਸ੍ਰੀ ਭਗਵਾਨ ਕਹੇ ਤੇਰਾ ਮਾਣ, ਹਰਿ ਨਿਰਗੁਣ ਆਪ ਰਖਾਇੰਦਾ। ਤੂੰ ਪਰਗਟ ਹੋ ਵਿਚ ਜਹਾਨ, ਤੇਰਾ ਵੇਲਾ ਅੰਤਮ ਆਇੰਦਾ। ਮਹੀਨੇ ਅੱਠ ਤੇਰਾ ਮੁਕਾਮ, ਫੇਰ ਰੂਪ ਨਾ ਕੋਇ ਵਖਾਇੰਦਾ। ਭਗਤਾਂ ਮਿਲੇ ਅੱਗੇ ਭਗਵਾਨ, ਭਗਵਨ ਇਕੋ ਨਜ਼ਰੀ ਆਇੰਦਾ। ਸੋਹੰ ਢੋਲਾ ਸਾਰੇ ਗਾਣ, ਤੂੰ ਮੇਰਾ ਮੈਂ ਤੇਰਾ ਦੂਜਾ ਰੂਪ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸਾਚਾ ਸਗਨ ਮਨਾਇੰਦਾ। ਤੇਰੇ ਸਗਨਾਂ ਵਿਚ ਵੱਜੇ ਢੋਲ, ਡੱਗਾ ਆਪਣਾ ਤਾਲ ਵਖਾਈਆ। ਸੁੱਤਾ ਰਹੇ ਨਾ ਕੋਈ ਅਨਭੋਲ, ਆਲਸ ਨਿੰਦਰਾ ਸਰਬ ਮਿਟਾਈਆ। ਇਕੀ ਸਿਖ ਰਹਿਣ ਅਡੋਲ, ਆਪਣਾ ਬਲ ਧਰਾਈਆ। ਬਾਕੀ ਨਾਲ ਕਰਨ ਚੋਲ, ਪ੍ਰੇਮ ਪ੍ਰੀਤ ਵਧਾਈਆ। ਆਪਣਾ ਸਦ ਢੋਲਾ ਗਾਇਣ ਬੋਲ, ਊਚੀ ਕੂਕ ਸੁਣਾਈਆ। ਨੱਚਣ ਕੁੱਦਣ ਟੱਪਣ ਖੇਲਣ ਹੋਲ, ਪ੍ਰਭ ਹੌਲਾ ਭਾਰ ਦਿਤਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਦੁਆਰ ਵਜਾਏ ਢੋਲ, ਮਰਦੰਗ ਇਕੋ ਇਕ ਜਣਾਈਆ। ਜਿਸ ਵੇਲੇ ਢੋਲ ਵੱਜੇਗਾ। ਸ਼ੈਤਾਨ ਉਠ ਕੇ ਏਥੋਂ ਭੱਜੇਗਾ। ਇਕ ਸੌ ਇਕ ਜਗਤ ਦੁਆਰੇ ਜਾ ਕੇ ਸਜੇਗਾ। ਸ਼ਾਹ ਸੁਲਤਾਨਾਂ ਅੰਦਰੋਂ ਕੱਢੇਗਾ। ਚੋਟੀ ਸਭ ਦੀ ਫੜ ਕੇ ਵੱਢੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਆਪਣੇ ਹੱਥ ਰੱਖੇਗਾ। ਬੀਸ ਬੀਸਾ ਕਹੇ ਮੈਂ ਗਿਆ ਆ, ਆਪਣਾ ਪੰਧ ਮੁਕਾਈਆ। ਭਗਤਾਂ ਭਗਵਾਨ ਦਿਤਾ ਮਿਲਾ, ਭਗਤ ਭਗਵਾਨ ਨਾਲ ਰਲਾਈਆ । ਇਕ ਨਵ ਦੇਂਦਾ ਰਿਹਾ ਸਲਾਹ, ਧੁਰ ਸੰਦੇਸ਼ ਜਣਾਈਆ। ਉਠੋ ਵੇਖੋ ਸਾਚਾ ਰਾਹ, ਰਹਿਬਰ ਆਇਆ ਇਕੋ ਮਾਹੀਆ। ਜਿਸ ਦਾ ਰੂਪ ਨੂਰੀ ਖ਼ੁਦਾ, ਜਲਵਾ ਜ਼ਹੂਰ ਵਿਚ ਵਖਾਈਆ। ਮੁਰੀਦ ਮੁਰਸ਼ਦ ਲਏ ਜਗਾ, ਨੇਤਰ ਪਲਕ ਅੱਖ ਬਦਲਾਈਆ। ਸਾਰੇ ਰਲ ਕੇ ਫੜ ਲਓ ਬਾਂਹ, ਆਪਣਾ ਹੱਥ ਵਧਾਈਆ। ਜੁਗ ਜੁਗ ਦੇਵਣਹਾਰਾ ਠੰਡੀ ਛਾਂ, ਬਣ ਬਰਦਾ ਸੇਵ ਕਮਾਈਆ।
ਮੇਰੀ ਰੁੱਤ ਸੁਹਾਏ ਆ, ਮਿਹਰਵਾਨ ਫੇਰਾ ਪਾਈਆ। ਜਿਸ ਇਸ ਦਾ ਲਿਆ ਨਾਂ, ਤਿਸ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਰਿਹਾ ਸਮਝਾਈਆ। ਬੀਸ ਬੀਸਾ ਕਹੇ ਸ਼ਾਬਾਸ਼, ਹਰਿ ਭਗਤ ਤੇਰੀ ਵਡਿਆਈਆ। ਤੁਹਾਡੇ ਪਿਛੇ ਮੇਰੀ ਪੂਰੀ ਹੋਈ ਆਸ, ਪ੍ਰਭ ਮਿਲਿਆ ਬੇਪਰਵਾਹੀਆ। ਗੋਬਿੰਦ ਦੀ ਸੱਚੀ ਸ਼ਾਖ਼, ਗੁਰਮੁਖ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੀਸ ਬੀਸਾ ਕਹੇ ਮੈਂ ਬੜਾ ਮਲੰਗ, ਆਪਣਾ ਨਾਚ ਨਚਾਈਆ। ਭਗਤ ਦੁਆਰਾ ਵੇਖਾਂ ਲੰਘ, ਜਿਸ ਘਰ ਵੱਜੇ ਵਧਾਈਆ। ਸ੍ਰੀ ਭਗਵਾਨ ਸਚ ਮਹੱਲੇ ਆਪੇ ਲੰਘ, ਮਹੱਲ ਅਟੱਲ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੀ ਮੰਜ਼ਲ ਇਕ ਪਲੰਘ ਸੁਹਾਈਆ। ਚੌਥੀ ਮੰਜ਼ਲ ਚੌਥਾ ਪਦ, ਗੁਰਮੁਖ ਪਹਿਲੀ ਵੰਡ ਵੰਡਾਇੰਦਾ। ਜੋਗ ਅਭਿਆਸ ਕਰਨਾ ਸਭ ਨੇ ਦੇਣਾ ਛੱਡ, ਸੋਹੰ ਢੋਲਾ ਇਕ ਪੜ੍ਹਾਇੰਦਾ। ਪਾਰ ਕਰਾਏ ਆਪ ਹੱਦ, ਗੁਰਮੁਖਾਂ ਪੰਧ ਆਪ ਮੁਕਾਇੰਦਾ। ਊਚ ਨੀਚ ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸੁਹਾਏ ਆਪਣੀ ਯਦ, ਬੰਸ ਇਕੋ ਇਕ ਸੁਹਾਇੰਦਾ। ਅੱਗੇ ਕਿਸੇ ਨੂੰ ਪਿਛੇ ਨਾ ਜਾਏ ਛੱਡ, ਜਿਸ ਜੋੜ੍ਹਿਆ ਤਿਸ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਵਡਿਆਇੰਦਾ। ਬੀਸ ਬੀਸਾ ਕਹੇ ਮੇਰਾ ਵੱਡਾ ਭਾਗ, ਵਡਭਾਗੀ ਹਰਿ ਪਾਇਆ। ਬਿਨ ਤੇਲ ਬਾਤੀ ਜਗਿਆ ਚਿਰਾਗ, ਸਚ ਮਹੱਲੇ ਆਪ ਜਗਾਇਆ। ਮੇਰਾ ਦੁਰਮਤ ਮੈਲ ਧੋਤਾ ਦਾਗ਼, ਅੰਮੀ ਸੀਰ ਪਿਆਇਆ। ਮੇਰੀ ਦੁਖੀ ਦੀ ਸੁਣੀ ਗਈ ਫ਼ਰਯਾਦ, ਦੀਨਾਂ ਨਾਥ ਦਰਦ ਵੰਡਣ ਆਇਆ। ਪਾਰ ਲੰਘਾਏ ਆਪਣੇ ਘਾਟ, ਅੱਧਵਿਚਕਾਰ ਨਾ ਕੋਇ ਰਖਾਇਆ। ਸੇਜ ਸੁਹੰਜਣੀ ਵਖਾਏ ਖਾਟ, ਖਟੀਆ ਇਕੋ ਇਕ ਦਰਸਾਇਆ। ਮੇਲ ਮਿਲਾਇਆ ਕਮਲਾਪਾਤ, ਘਰ ਸੱਜਣ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸੇ ਦਏ ਵਧਾਇਆ। ਬੀਸ ਬੀਸਾ ਕਹੇ ਮੇਰੀ ਸਚ ਨਿਸ਼ਾਨੀ, ਸ੍ਰੀ ਭਗਵਾਨ ਝੋਲੀ ਪਾਈਆ। ਜਨ ਭਗਤਾਂ ਦੇਵੇ ਧੁਰ ਦੀ ਬਾਣੀ, ਵਸਤ ਅਮੋਲਕ ਆਪ ਵਰਤਾਈਆ। ਲੇਖਾ ਚੁਕਾਏ ਚਾਰ ਖਾਣੀ, ਚਾਰੋਂ ਕੁੰਟ ਫੇਰਾ ਪਾਈਆ। ਸ਼ਬਦੀ ਸ਼ਬਦ ਮਿਲਾਵਾਂ ਸਾਚੇ ਹਾਣੀ, ਸੁਰਤੀ ਮੂਰਤ ਅਕਾਲ ਮਨਾਈਆ। ਸਰੋਵਰ ਆਤਮ ਨਿਝਰ ਪਾਣੀ, ਠੰਡਾ ਰਸ ਵਖਾਈਆ। ਅੱਗੇ ਸੁਣਾਏ ਅਕੱਥ ਕਹਾਣੀ, ਪਿਛਲੀ ਕਰੇ ਨਾ ਕੋਇ ਪੜ੍ਹਾਈਆ। ਕਰ ਕਿਰਪਾ ਦਿਤਾ ਪਦ ਨਿਰਬਾਣੀ, ਚੌਥੇ ਘਰ ਵਸਾਈਆ। ਲੱਖ ਚੁਰਾਸੀ ਵਿਚ ਨਾ ਰਹੇ ਕੋਈ ਪਰਾਣੀ, ਜਿਸ ਪਰਾਣਪਤ ਲਿਆ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਬੀਸਾ ਰੰਗ ਰੰਗਾਈਆ। ਬੀਸ ਬੀਸਾ ਕਹੇ ਮੇਰਾ ਵਸਿਆ ਖੇੜਾ, ਹਰਿ ਖਿੜਕੀ ਆਪ ਖੁਲ੍ਹਾਈਆ। ਉਤੇ ਚੜ੍ਹ ਕੇ ਲਾਇਆ ਡੇਰਾ, ਪਾਂਧੀ ਪੰਧ ਮੁਕਾਈਆ। ਮਿਹਰਵਾਨ ਕਰੀ ਆਪਣੀ ਮਿਹਰਾ, ਮਿਹਰ ਨਜ਼ਰ ਉਠਾਈਆ। ਭਗਤਾਂ ਕਰੇ ਅੰਤ ਨਬੇੜਾ, ਲੁਕਿਆ ਕੋਇ ਰਹਿਣ ਨਾ ਪਾਈਆ। ਜਨਮ ਜਨਮ ਦਾ ਚੁੱਕੇ ਗੇੜਾ, ਗੇੜਾ ਗੇੜੇ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਚੇਤਰ ਜਿਸ ਨੂੰ ਦਿਤਾ ਨਾਮ ਦਾਨ, ਅੰਤ ਜਨਮ ਮਰਨ ਵਿਚ ਨਾ ਆਈਆ।
ਜਨਮ ਮਰਨ ਪ੍ਰਭ ਕੱਟਣ ਆਇਆ, ਕੱਟਣਹਾਰ ਗੋਪਾਲਾ। ਸਾਚਾ ਮਾਰਗ ਦੱਸਣ ਆਇਆ, ਨਿਰਗੁਣ ਨਿਰਵੈਰ ਇਕ ਸੁਖ਼ਾਲਾ। ਭਗਤ ਭਗਵੰਤ ਰੱਖਣ ਆਇਆ, ਗਲ ਪਾ ਪ੍ਰੇਮ ਦੀ ਮਾਲਾ। ਬਣ ਸਵਾਂਗੀ ਨਟੂਆ ਨੱਚਣ ਆਇਆ, ਲੇਖਾ ਜਾਣ ਸ਼ਾਹ ਕੰਗਾਲਾ। ਸਾਢੇ ਤਿੰਨ ਕਰੋੜ ਅੰਦਰ ਰਚਣ ਆਇਆ, ਨਿਰਗੁਣ ਜੋਤ ਨੂਰ ਨੁਰਾਨਾ। ਬਿਰਹੋਂ ਵਿਛੋੜੇ ਅੰਦਰ ਮੱਚਣ ਆਇਆ, ਬਣ ਵੈਰਾਗੀ ਹੋਏ ਬੇਹਾਲਾ। ਦਰ ਦਰ ਘਰ ਘਰ ਗੁਰਮੁਖਾਂ ਪਿਛੇ ਨੱਸਣ ਆਇਆ, ਕਰਿਆ ਖੇਲ ਨਿਰਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਹੋਏ ਉਜਾਲਾ। ਬੀਸ ਬੀਸਾ ਉਪਜਿਆ ਨੂਰ, ਨੂਰ ਨੂਰ ਰੁਸ਼ਨਾਈਆ। ਸੰਤਨ ਦੇਵਣਹਾਰ ਸਰੂਰ, ਸਤਿ ਸਤਿ ਸਮਝਾਈਆ। ਤੋੜਨਹਾਰ ਜਗਤ ਗ਼ਰੂਰ, ਗੁਰਬਤ ਦਏ ਗਵਾਈਆ। ਦੇਵਣਹਾਰਾ ਸਚ ਸ਼ਊਰ, ਸੁਹਬਤ ਇਕੋ ਇਕ ਦ੍ਰਿੜਾਈਆ। ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਥਾਈਂਆ। ਕਲਜੁਗ ਅੰਤਮ ਹੋ ਮਜ਼ਬੂਰ, ਭਗਤਾਂ ਮਜ਼ਬੂਰੀ ਦਏ ਕਟਾਈਆ। ਕਾਇਆ ਚੋਲੀ ਚਾੜ੍ਹੇ ਰੰਗ ਗੂੜ੍ਹ, ਲਾਲਨ ਲਲਾਰੀ ਸੇਵ ਕਮਾਈਆ। ਪਹਿਲੀ ਚੇਤਰ ਹਾਜ਼ਰ ਹੋਇਆ ਜੋ ਬਣਿਆ ਰਿਹਾ ਮਫ਼ਰੂਰ, ਨਿਰਗੁਣ ਆਪਣਾ ਫੇਰਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਿਛਲਾ ਕਰੇ ਮੁਆਫ਼ ਕਸੂਰ, ਅੱਗੇ ਮਾਰਗ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਚੇਤਰ ਸਿਫ਼ਤ ਸਾਲਾਹੀਆ। ਪਹਿਲੀ ਚੇਤਰ ਭਿੰਨੜੀ ਰੈਣ ਆਈ ਘਰ, ਘੁੰਗਟ ਮੁਖ ਉਠਾਈਆ। ਸ੍ਰੀ ਭਗਵਾਨ ਦੇ ਵਰ, ਨੇਤਰ ਨੈਣ ਖੁਲ੍ਹਾਈਆ। ਕਲਜੁਗ ਅੰਤਮ ਆਵੇ ਡਰ, ਭੈ ਸਕੇ ਨਾ ਕੋਇ ਮੁਕਾਈਆ। ਵਿਭਚਾਰ ਹੋਏ ਨਾਰੀ ਨਰ, ਸਤਿ ਧਰਮ ਨਾ ਕੋਇ ਰਖਾਈਆ। ਮੈਂ ਸਾਰੀ ਰੈਣ ਵੇਖਾਂ ਖੜ, ਨਵ ਖੰਡ ਪ੍ਰਿਥਮੀ ਧਿਆਨ ਲਗਾਈਆ। ਵੇਸਵਾ ਘਰ ਗੁਰਦਰ ਮੰਦਰ ਮਸਜਿਦ ਗਏ ਬਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸੇ ਦਏ ਸਰਨਾਈਆ। ਬੀਸ ਬੀਸਾ ਕਹੇ ਮੇਰਾ ਆਇਆ ਮੌਕਾ, ਇਕ ਤੇਰਾ ਧਿਆਨ ਲਗਾਇੰਦਾ। ਵੇਖੀਂ ਹੁਣ ਨਾ ਦੇਵੀਂ ਧੋਖਾ, ਤੇਰਾ ਧੋਖਾ ਮੋਹੇ ਨਾ ਭਾਇੰਦਾ। ਤੇਰਾ ਲੇਖਾ ਲੋਕ ਪਰਲੋਕਾ, ਦੋ ਜਹਾਨਾਂ ਖੇਲ ਖਲਾਇੰਦਾ। ਮੈਂ ਸੁਣਿਆ ਤੇਰਾ ਸਲੋਕਾ, ਸੋਹੰ ਢੋਲਾ ਗਾਇੰਦਾ। ਜਨ ਭਗਤਾਂ ਰਹਿਣ ਨਾ ਦੇਵੀਂ ਰੋਸਾ, ਜੁਗ ਰੁਸਿਆਂ ਆਪ ਮਨਾਇੰਦਾ। ਢਾਈ ਹੱਥ ਤੇਰਾ ਹੋਸਾ, ਨਜ਼ਰ ਕਿਸੇ ਨਾ ਆਇੰਦਾ। ਢਾਈ ਗਜ਼ ਦਾ ਬੰਨ੍ਹ ਭੋਥਾ, ਦੁਪੱਟਾ ਇਕੋ ਰੰਗ ਰੰਗਾਇੰਦਾ। ਤਿੰਨ ਗੁਣਾਂ ਕਰ ਨਾ ਹੋਵੇ ਛੋਟਾ, ਛੋਟਿਉਂ ਵੱਡੇ ਆਪ ਬਣਾਇੰਦਾ। ਲਾਲ ਰੰਗ ਇਕੋ ਬਹੁਤਾ, ਜਿਸ ਚੜ੍ਹਿਆ ਉਤਰ ਨਾ ਜਾਇੰਦਾ। ਪਹਿਲੀ ਚੇਤਰ ਜਨ ਭਗਤਾਂ ਮਿਲਿਆ ਸਾਚਾ ਮੌਕਾ, ਮੁਫ਼ਤ ਆਪਣਾ ਨਾਮ ਵਰਤਾਇੰਦਾ। ਚੌਥੀ ਮੰਜ਼ਲ ਚੜ੍ਹ ਕੇ ਦੇਵੇ ਹੋਕਾ, ਹੁਕਮ ਆਪਣਾ ਆਪ ਸੁਣਾਇੰਦਾ। ਪ੍ਰਭ ਕਾ ਭਾਣਾ ਕਿਸੇ ਨਾ ਰੋਕਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜਿਸ ਦੀਆਂ ਰੱਖਦੇ ਰਹੇ ਓਟਾ, ਸੋ ਸਾਹਿਬ ਫੇਰਾ ਪਾਇੰਦਾ। ਜਿਸ ਦੀਆਂ ਜਗੌਂਦੇ ਰਹੇ ਜੋਤਾਂ, ਸੋ ਜੋਤੀ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਇਕ ਵਡਿਆਇੰਦਾ। ਬੀਸ ਬੀਸਾ ਵੱਡਾ ਹੋਇਆ, ਹਰਿ ਸਤਿਗੁਰ ਆਪ ਕਰਾਈਆ। ਬੀਸ ਬੀਸਾ ਜੀਉਂਦਾ ਮੋਇਆ, ਜਨ ਭਗਤਾਂ ਮਰਨ ਜੁਗਤ ਦਏ ਜਣਾਈਆ। ਬੀਸ ਬੀਸਾ ਉਠਿਆ ਸੋਇਆ ਆਪਣੀ ਅੱਖ ਖੁਲ੍ਹਾਈਆ। ਬੀਸ ਬੀਸਾ ਸ੍ਰੀ ਭਗਵਾਨ ਅੱਗੇ ਰੋਇਆ, ਨੇਤਰ ਨੈਣਾਂ ਨੀਰ ਵਹਾਈਆ। ਬੀਸ ਬੀਸਾ ਕਹੇ ਮੇਰਾ ਮੁਖ ਕਿਸੇ ਨਾ ਧੋਇਆ, ਮੇਰੀ ਨਿੰਦਰਾ ਨਾ ਕੋਇ ਮੁਕਾਈਆ।
ਬੀਸ ਬੀਸਾ ਕਹੇ ਅੰਮ੍ਰਿਤ ਆਤਮ ਕਿਸੇ ਨਾ ਚੋਇਆ, ਕਵਲ ਨਾਭ ਨਾ ਕੋਇ ਭਰਾਈਆ। ਬੀਸ ਬੀਸਾ ਕਹੇ ਸਾਚੀ ਜੋਤ ਨਾ ਕੋਈ ਲੋਇਆ, ਅੰਧ ਅੰਧੇਰ ਨਾ ਕੋਇ ਮਿਟਾਈਆ। ਬੀਸ ਬੀਸਾ ਕਹੇ ਸਾਚਾ ਬੀਜ ਕਿਸੇ ਨਾ ਬੋਇਆ, ਕਲਜੁਗ ਅੰਤ ਰਿਹਾ ਕੁਰਲਾਈਆ। ਬੀਸ ਬੀਸਾ ਕਹੇ ਬਿਨ ਤੇਰੇ ਭਗਤਾਂ ਨਾਲ ਕੋਈ ਨਾ ਛੋਹਿਆ, ਅੰਗ ਨਾਲ ਅੰਗ ਨਾ ਕੋਇ ਮਿਲਾਈਆ। ਬੀਸ ਬੀਸਾ ਕਹੇ ਤੇਰੇ ਜਿਹਾ ਕੋਈ ਨਾ ਹੋਇਆ, ਤੇਰਾ ਰੂਪ ਨਾ ਕੋਇ ਵਟਾਈਆ। ਬੀਸ ਬੀਸਾ ਕਹੇ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰਾਈਆ। ਬੀਸ ਬੀਸਾ ਕਹੇ ਮੈਂ ਗਿਆ ਜਾਗ, ਮੇਰੀ ਜਾਗੀ ਰੁੱਤ ਸਬਾਈਆ। ਬੀਸ ਬੀਸਾ ਕਹੇ ਮੇਰਾ ਵੱਡਾ ਭਾਗ, ਵਡਭਾਗੀ ਪਾਇਆ ਹਰਿ ਰਘੁਰਾਈਆ। ਬੀਸ ਬੀਸਾ ਕਹੇ ਪ੍ਰਭ ਮਿਲਿਆ ਕੰਤ ਸੁਹਾਗ, ਭਗਤ ਭਗਵੰਤ ਲਏ ਪਰਨਾਈਆ। ਬੀਸ ਬੀਸਾ ਕਹੇ ਮਨਮੁਖਾਂ ਲੱਗੇ ਆਗ, ਨਾ ਸਕੇ ਕੋਇ ਬੁਝਾਈਆ। ਬੀਸ ਬੀਸਾ ਕਹੇ ਕੂੜੀ ਕਿਰਿਆ ਛੁਟੇ ਸੁਹਾਗ, ਨਾਤਾ ਕੋਇ ਨਜ਼ਰ ਨਾ ਆਈਆ। ਬੀਸ ਬੀਸਾ ਕਹੇ ਮਨਮੁਖਾਂ ਕੋਇ ਨਾ ਰੱਖੇ ਲਾਜ, ਰਾਏ ਧਰਮ ਦਏ ਸਜ਼ਾਈਆ। ਬੀਸ ਬੀਸਾ ਕਹੇ ਬਿਨ ਭਗਵਾਨ ਆਤਮ ਪਰਮਾਤਮ ਕੋਇ ਨਾ ਮਾਰੇ ਆਵਾਜ਼, ਅੱਖਰ ਢੋਲਾ ਸਾਰੇ ਰਹੇ ਗਾਈਆ। ਬੀਸ ਬੀਸਾ ਕਹੇ ਮੇਰਾ ਬਣੇ ਸਚ ਸਮਾਜ, ਸਮਗਰੀ ਇਕੋ ਨਜ਼ਰੀ ਆਈਆ। ਬੀਸ ਬੀਸਾ ਕਹੇ ਪ੍ਰਭ ਰਚੇ ਮੇਰਾ ਕਾਜ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਬੀਸ ਬੀਸਾ ਕਹੇ ਸੱਤ ਦੀਪ ਚਲੇ ਜਹਾਜ਼, ਸਤਿ ਸਤਿਵਾਦੀ ਆਪ ਚਲਾਈਆ। ਬੀਸ ਬੀਸਾ ਕਹੇ ਪ੍ਰਭ ਦਾ ਸੱਚਾ ਹੋਵੇ ਰਾਜ, ਰੱਯਤ ਗੁਰਮੁਖ ਰੂਪ ਵਟਾਈਆ। ਬੀਸ ਬੀਸਾ ਕਹੇ ਮੇਰੇ ਅੰਦਰ ਹੋਵੇ ਨਾਚ, ਮੇਰੇ ਮੰਦਰ ਵੱਜੇ ਵਧਾਈਆ। ਬੀਸ ਬੀਸਾ ਕਹੇ ਪ੍ਰਭ ਮਿਲਿਆ ਇਕੋ ਸਾਚ, ਸਚ ਸਚ ਦਏ ਜਣਾਈਆ। ਬੀਸ ਬੀਸਾ ਕਹੇ ਨਾਤਾ ਤੁਟੇ ਕਾਇਆ ਕਾਚ, ਖ਼ਾਕੀ ਮਾਟੀ ਲੇਖੇ ਪਾਈਆ। ਬੀਸ ਬੀਸਾ ਕਹੇ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਏ ਮਾਣ ਵਡਿਆਈਆ। ਬੀਸ ਬੀਸਾ ਕਹੇ ਮੋਹੇ ਚੜ੍ਹਿਆ ਚੰਦ, ਚੰਦ ਨੂਰ ਰੁਸ਼ਨਾਈਆ। ਬੀਸ ਬੀਸਾ ਕਹੇ ਪ੍ਰਭ ਮਿਲਿਆ ਸੂਰਾ ਸਰਬੰਗ, ਸੂਰਬੀਰ ਨਜ਼ਰੀ ਆਈਆ। ਬੀਸ ਬੀਸਾ ਕਹੇ ਮੈਂ ਭਗਤਾਂ ਦੇਵਾਂ ਅਨੰਦ, ਅੰਤਰ ਆਤਮ ਸੁਖ ਉਪਜਾਈਆ। ਬੀਸ ਬੀਸਾ ਕਹੇ ਮੈਂ ਚਾੜ੍ਹਾਂ ਇਕੋ ਰੰਗ, ਰੰਗ ਮਜੀਠੀ ਨਾਮ ਰੰਗਾਈਆ। ਬੀਸ ਬੀਸਾ ਕਹੇ ਮੈਂ ਵਜਾਵਾਂ ਮਰਦੰਗ, ਅਨਹਦ ਰਾਗ ਇਕ ਸੁਣਾਈਆ। ਬੀਸ ਬੀਸਾ ਕਹੇ ਮੈਂ ਗਾਵਾਂ ਛੰਦ, ਸੋਹੰ ਢੋਲਾ ਆਪ ਵਡਿਆਈਆ। ਬੀਸ ਬੀਸਾ ਕਹੇ ਮੇਰਾ ਮੁਕਿਆ ਪੰਧ, ਪ੍ਰਭ ਆਪਣਾ ਮਾਰਗ ਅੱਗੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਾਚਾ ਵਰ, ਅੱਗੇ ਲਹਿਣਾ ਦਏ ਮੁਕਾਈਆ। ਹਰਿ ਸੰਗਤ ਸੁਣੋ ਸਚ ਬਿਆਨ, ਸ੍ਰੀ ਭਗਵਾਨ ਆਪ ਜਣਾਇੰਦਾ। ਸਚਖੰਡ ਦਾ ਸਚ ਮਕਾਨ, ਭਗਤਾਂ ਅੱਗੇ ਅਰਦਾਸ ਕਰਾਇੰਦਾ। ਦੂਜਾ ਕੋਈ ਨਾ ਆਵੇ ਸ਼ੈਤਾਨ, ਸ਼ਰੀਅਤ ਵਾਲਾ ਨੇੜ ਨਾ ਕੋਇ ਬਹਾਇੰਦਾ। ਜਿੰਨਾਂ ਆਤਮ ਪਰਮਾਤਮ ਦੇਵੇ ਗਿਆਨ, ਤਿਸ ਆਪਣਾ ਮੇਲ ਮਿਲਾਇੰਦਾ। ਨਾਮ ਜਣਾਏ ਇਕ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਆਈ ਸੰਗਤ ਬਿਨ ਮੰਗਿਆਂ ਵਸਤ ਅਮੋਲਕ ਝੋਲੀ ਪਾਇੰਦਾ। ਮੰਗਣ ਦੀ ਹੁਣ ਨਹੀਂ ਲੋੜ, ਅਣਮੰਗੀ ਦਾਤ ਵਰਤਾਈਆ। ਆਪਣੇ ਨਾਲ ਲਿਆ ਜੋੜ, ਜੋੜੀ ਪੁਰਖ ਅਕਾਲ ਬਣਾਈਆ। ਚੜ੍ਹ ਕੇ ਵੇਖੇ ਅਗੰਮੀ ਘੋੜ, ਦੋ ਜਹਾਨ ਦੌੜਾਈਆ। ਭਗਤਾਂ ਭਗਵਾਨ ਉਤੇ
ਸੁਟੀ ਡੋਰ, ਭਗਵਾਨ ਆਪਣੀ ਗੰਢ ਪੁਆਈਆ। ਦੂਜਾ ਇਸ਼ਟ ਨਾ ਕੋਈ ਹੋਰ, ਦ੍ਰਿਸ਼ਟ ਸਕੇ ਨਾ ਕੋਇ ਖੁਲ੍ਹਾਈਆ। ਰਸਨਾ ਜਿਹਵਾ ਪਾਏ ਸ਼ੋਰ, ਸੰਸਾ ਸਕੇ ਨਾ ਕੋਇ ਚੁਕਾਈਆ। ਗੁਰਮੁਖ ਲੇਖਾ ਚੁੱਕੇ ਤੋਰ ਮੋਰ, ਮੋਰ ਤੋਰ ਰਹੇ ਨਾ ਰਾਈਆ। ਕਰੇ ਪਰਕਾਸ਼ ਅੰਧ ਘੋਰ, ਪੰਜ ਚੋਰ ਡੇਰਾ ਢਾਹੀਆ। ਸਤਿਜੁਗ ਵਿਚ ਜਨ ਭਗਤਾਂ ਦੀ ਪ੍ਰਭ ਨੂੰ ਪੈ ਗਈ ਲੋੜ, ਦਰ ਦਰ ਫਿਰੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸੌ ਵੀਹ ਬਿਕਰਮੀ ਦਏ ਵਧਾਈਆ। ਵੀਹ ਸੌ ਵੀਹ ਬਿਕਰਮੀ ਤੇਰਾ ਵਾਧਾ, ਵਾਹਦ ਆਪ ਕਰਾਇੰਦਾ। ਪਰਗਟ ਹੋਇਆ ਸਭ ਦਾ ਦਾਦਾ, ਦਾਸਤਾਨ ਸਭ ਦੀ ਵੇਖ ਵਖਾਇੰਦਾ। ਜਿਸ ਦਾ ਖੇਲ ਆਦਿ ਜੁਗਾਦਾ, ਜੁਗ ਜੁਗ ਰਾਹ ਚਲਾਇੰਦਾ। ਕਲਜੁਗ ਅੰਤ ਵਜਾਏ ਨਾਦਾ, ਇਕੋ ਰਾਗ ਸੁਣਾਇੰਦਾ। ਭਗਤ ਭਗਵਾਨ ਰਚ ਕੇ ਕਾਜਾ, ਕਰਤਾ ਪੁਰਖ ਸਮਾਜ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਗਤ ਹਰਿ ਕਰ ਪਰਵਾਨ, ਪਰਵਾਨਗੀ ਆਪਣੇ ਲੇਖੇ ਪਾਇੰਦਾ।
ਪਹਿਲੀ ਚੇਤਰ ਜੋ ਰਹਿ ਗਏ ਦੂਰ, ਦੂਰੋਂ ਨੇੜੇ ਆਪ ਲਿਆਈਆ। ਜਨ ਭਗਤਾਂ ਪਿਛੇ ਹੋਏ ਆਪ ਮਜ਼ਬੂਰ, ਮਜ਼ਬੂਰੀ ਭਗਤਾਂ ਦਏ ਕਟਾਈਆ। ਦੂਰ ਦੁਰਾਡਿਆਂ ਦੇਵੇ ਨਾਮ ਸਰੂਰ, ਅੰਮ੍ਰਿਤ ਜਾਮ ਪਿਆਈਆ। ਖ਼ਾਲੀ ਭਾਂਡੇ ਕਰੇ ਭਰਪੂਰ, ਮਿਹਰ ਨਜ਼ਰ ਉਠਾਈਆ। ਦੁੱਖ ਦਲਿਦਰ ਅੱਗੇ ਕੱਟੇ ਜ਼ਰੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੁਆਰੇ ਸੇਵ ਕਮਾਈਆ। ਸਚ ਦੁਆਰੇ ਸਚ ਵਿਹਾਰਾ, ਸੋ ਸਤਿਗੁਰ ਆਪ ਕਰਾਇਆ। ਪਹਿਲੀ ਚੇਤਰ ਦਿਵਸ ਵਿਚਾਰਾ, ਵਦੀ ਸੁਦੀ ਨਾ ਕੋਇ ਵਡਿਆਇਆ। ਰੰਗ ਰੰਗੇ ਏਕੰਕਾਰਾ, ਬੀਸ ਬੀਸਾ ਰੰਗ ਰੰਗਾਇਆ। ਧੂੜੀ ਉਡੇ ਵਿਚ ਸੰਸਾਰਾ, ਗੁਰਮੁਖ ਸਾਚਾ ਨਾਚ ਨਚਾਇਆ। ਧੂੜੀ ਖ਼ਾਕ ਕਰੇ ਪੁਕਾਰਾ, ਨੈਣਾਂ ਨੀਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਇਆ। ਧੂੜੀ ਉਡੇ ਨਾਲ ਪੈਰ, ਸਵਾ ਪਹਿਰ ਵੰਡ ਵੰਡਾਈਆ। ਕੋਈ ਨਾ ਜਾਣੇ ਐਰ ਗ਼ੈਰ, ਗਹਿਰ ਗੰਭੀਰ ਸ਼ਨਵਾਈਆ। ਲੇਖਾ ਜਾਣੇ ਲਾਹੌਰ ਸ਼ਹਿਰ, ਲਹਿਰ ਲਹਿਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਨਾਚ ਵਡਿਆਈਆ। ਗੁਰਮੁਖ ਸਾਚੇ ਮਾਤ ਨੱਚਣ, ਘੁੰਮਰ ਏਕਾ ਪਾਈਆ। ਕਲਜੁਗ ਜੀਵ ਅੰਤਮ ਮੱਚਣ, ਅਗਨੀ ਜੋਤ ਲਗਾਈਆ। ਵਾਂਗ ਅੰਗਿਆਰੇ ਕੂੜੀ ਕਿਰਿਆ ਭਖਣ, ਸਾਂਤਕ ਸਤਿ ਨਾ ਕੋਇ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਆਵੇ ਰੱਖਣ, ਵੇਲੇ ਅੰਤ ਨਾ ਕੋਇ ਸਹਾਈਆ। ਧਰਮ ਰਾਏ ਦੀ ਫਾਸੀ ਫਸਣ, ਨਾ ਸਕੇ ਕੋਈ ਬਚਾਈਆ। ਇਕ ਦੂਜੇ ਨੂੰ ਫੇਰ ਦੱਸਣ, ਆਪਣਾ ਹਾਲ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਵਡ ਵਡਿਆਈਆ। ਵਡਿਆਈ ਹਰਿ ਦੇਵਣ ਆਇਆ, ਵਡ ਦਾਤਾ ਗਹਿਰ ਗੰਭੀਰ। ਕਲਜੁਗ ਮੇਟੇ ਕੂੜੀ ਮਾਇਆ, ਸਾਂਤਕ ਸਤਿ ਕਰੇ ਸਰੀਰ। ਸਮਰਥ ਸਿਰ ਰੱਖੇ ਠੰਡੀ ਛਾਇਆ, ਫੜ ਚੋਟੀ ਚਾੜ੍ਹੇ ਅਖ਼ੀਰ। ਦਰਸੀ ਦਰਸ ਇਕ ਕਰਾਇਆ, ਸ਼ਰਅ ਕਟਾਏ ਜ਼ੰਜੀਰ। ਅੰਮ੍ਰਿਤ ਮੇਘ ਦਏ
ਬਰਸਾਇਆ, ਸਾਚਾ ਬਖ਼ਸ਼ੇ ਅੰਮ੍ਰਿਤ ਸੀਰ। ਪਹਿਲੀ ਚੇਤਰ ਰੁੱਤ ਸੁਹਾਇਆ, ਵੀਰਾਂ ਨਾਲ ਮਿਲੇ ਵੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਸ਼ਾਹ ਹਕੀਰ। ਸ਼ਾਹ ਹਕੀਰ ਕੋਇ ਨਾ ਰਹਿਣਾ, ਹਰਿ ਰਹਿਮਤ ਆਪ ਕਮਾਈਆ। ਚਾਰ ਵਰਨ ਇਕੋ ਬਹਿਣਾ, ਇਕੋ ਦਏ ਵਡਿਆਈਆ। ਚਾਰ ਕੁੰਟ ਇਕੋ ਨਾਮ ਲੈਣਾ, ਇਕੋ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੀਸ ਬੀਸੇ ਵਿਚ ਆਤਮ ਪਰਮਾਤਮ ਬਦਲ ਦਏ ਵਿਧਾਨ, ਭੂਪਤ ਰਾਜਾ ਇਕੋ ਇਕ ਅਖਵਾਈਆ।