੨ ਚੇਤ ੨੦੨੦ ਬਿਕਰਮੀ ਜੇਠੂਵਾਲ ਦਰਬਾਰ ਵਿਚ
ਭਗਤ ਭਗਵਾਨ ਦੇ ਸਾਚੇ ਬੱਚੇ, ਗੋਦੀ ਬਹਿ ਬਹਿ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਹੋ ਗਏ ਪੱਕੇ, ਕੱਚੀ ਰੀਤ ਨਾ ਕੋਇ ਜਣਾਈਆ। ਦਰਗਹਿ ਸੱਚੀ ਜਾਏ ਬਣ ਕੇ ਸੱਚੇ, ਕੂੜੀ ਕਿਰਿਆ ਮਾਤ ਤਜਾਈਆ। ਪ੍ਰੇਮ ਪਿਆਰ ਅੰਦਰ ਨੱਚੇ, ਚਾਰ ਕੁੰਟ ਕੁੰਟ ਭੁਆਈਆ। ਸਾਹਿਬ ਸਤਿਗੁਰ ਲੱਗੇ ਅੱਛੇ, ਮਿਹਰਵਾਨ ਵੇਖ ਵਖਾਈਆ। ਅਗਲਾ ਮਾਰਗ ਇਕੋ ਦੱਸੇ, ਸ੍ਰਿਸ਼ਟ ਸਬਾਈ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਭਗਤ ਭਗਵਾਨ ਦਾ ਸੱਚਾ ਬੇਟਾ, ਪੁਤਰ ਅਵਰ ਨਾ ਕੋਇ ਰਖਾਇੰਦਾ। ਮਿਲਿਆ ਮੇਲ ਸਚ ਖੇਵਟ ਖੇਟਾ, ਫੜ ਬੇੜਾ ਪਾਰ ਕਰਾਇੰਦਾ। ਪੂਰਬ ਜਨਮ ਦਾ ਰੱਖਿਆ ਚੇਤਾ, ਗੋਬਿੰਦ ਲਹਿਣਾ ਆਪੇ ਲਾਇੰਦਾ। ਚਾਰ ਵਰਨਾਂ ਕਰੇ ਹੇਤਾ, ਊਚਾਂ ਨੀਚਾਂ ਵੇਖ ਵਖਾਇੰਦਾ। ਪਰਗਟ ਹੋ ਪੰਚਮ ਜੇਠਾ, ਜੋਤੀ ਜੋਤ ਵੇਸ ਵਟਾਇੰਦਾ। ਹਰਿਜਨ ਰੱਖੇ ਸਾਇਆ ਹੇਠਾ, ਸਿਰ ਆਪਣਾ ਹੱਥ ਟਿਕਾਇੰਦਾ। ਪਹਿਲੀ ਚੇਤਰ ਸਭ ਨੂੰ ਦੇਵੇ ਨਿਉਤਾ, ਸੱਦਾ ਆਪਣਾ ਨਾਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਭਗਤ ਭਗਵਾਨ ਦਾ ਸੱਚਾ ਸੰਗੀ, ਸਦਾ ਸੰਗ ਨਿਭਾਈਆ। ਦੇਵੇ ਵਸਤ ਦਾਤ ਅਨਮੰਗੀ, ਅਮੋਲਕ ਝੋਲੀ ਪਾਈਆ। ਜਿਸ ਤਰਾਂ ਭਾਰਤ ਵਿਚੋਂ ਗਏ ਫ਼ਰੰਗੀ, ਕਲਜੁਗ ਕੂੜੇ ਰਹਿਣ ਨਾ ਪਾਈਆ। ਇਕੋ ਤਲਵਾਰ ਕੱਢੀ ਨੰਗੀ, ਸੀਸ ਸਭ ਦੇ ਨੰਗੇ ਕਰਾਈਆ। ਕਿਸੇ ਦੇ ਸਿਰ ਨਾ ਰਹਿ ਜਾਏ ਕੰਘੀ, ਪੱਟੀ ਸਕੇ ਨਾ ਕੋਇ ਕਰਾਈਆ। ਹਰਿ ਸੰਗਤ ਗਾਓ ਇਕੋ ਢੋਲਾ ਛੰਦੀ, ਉਚੀ ਬੋਲ ਜਣਾਈਆ। ਭਗਤ ਦੁਆਰ ਨਾ ਕੋਈ ਰਹੇ ਪਖੰਡੀ, ਪਖੰਡ ਸਭ ਦੇ ਦਏ ਮਿਟਾਈਆ। ਸਤਿਜੁਗ ਇਕੋ ਚਲੇ ਡੰਡੀ, ਡੰਡਾ ਆਪਣਾ ਨਾਮ ਰਖਾਈਆ। ਨਵ ਖੰਡ ਪਾਏ ਸ਼ਬਦੀ ਵੰਡੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੈ ਜਣਾਈਆ। ਭਗਤ ਭਗਵਾਨ ਦਾ ਸਾਚਾ ਨਾਤਾ, ਜੁਗ ਜੁਗ ਆਪ ਬਣਾਇੰਦਾ। ਦੇਵਣਹਾਰਾ ਸਾਚੀ ਦਾਤਾ, ਦਾਤਾ ਦਾਨੀ ਦਇਆ ਕਮਾਇੰਦਾ। ਊਚਾਂ ਨੀਚਾਂ ਰਾਉ ਰੰਕਾਂ ਬਣਿਆ ਸੱਚਾ ਸਾਥਾ, ਸਗਲਾ ਸੰਗ ਨਿਭਾਇੰਦਾ। ਪਿਛਲਾ ਸਭ ਦਾ ਚੁਕਿਆ ਪੂਜਾ ਪਾਠਾ, ਅੱਗੇ ਮੰਤਰ ਇਕ ਦ੍ਰਿੜਾਇੰਦਾ। ਮੇਲ ਮਿਲਾਏ ਪੁਰਖ ਬਿਧਾਤਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਖੇਲ ਖਲਾਇੰਦਾ।
ਭਗਤ ਭਗਵਾਨ ਖੇਲ ਅਵੱਲਾ, ਨਜ਼ਰ ਕਿਸੇ ਨਾ ਆਈਆ। ਲੇਖਾ ਜਾਣੇ ਇਕ ਇਕੱਲਾ, ਦੂਜਾ ਭੇਵ ਕੋਇ ਨਾ ਪਾਈਆ। ਨਿਰਗੁਣ ਹੋ ਕੇ ਅੰਦਰ ਰਲਾ, ਨੂਰ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਭਗਤ ਭਗਵਾਨ ਇਕੋ ਤਾਲ, ਤਾਲ ਤਲਵਾੜਾ ਆਪ ਵਜਾਇੰਦਾ। ਭਗਤ ਭਗਵਾਨ ਇਕੋ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਭਗਤ ਭਗਵਾਨ ਇਕੋ ਮਾਣ, ਅਭਿਮਾਨ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭਗਤ ਭਗਵਾਨ ਦਾ ਸਾਚਾ ਭੰਗੜਾ, ਸੈਭੰ ਆਪ ਜਣਾਈਆ। ਗੁਰਸਿਖ ਗੁਰਮੁਖ ਅੱਧਵਿਚਕਾਰ ਰਹਿ ਨਾ ਜਾਏ ਕੋਈ ਲੰਗੜਾ, ਫੜ ਬਾਹੋਂ ਲਏ ਕਢਾਈਆ। ਪਾਰ ਕਰਾਏ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰਾ, ਉਚੇ ਟਿੱਲੇ ਆਪ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਘੁੰਗਰੂ ਕਹਿਣ ਸਾਡੀ ਘਨਘੋਰ, ਚਾਰ ਕੁੰਟ ਸ਼ਨਵਾਈਆ। ਗੁਰਮੁਖ ਅੱਗੇ ਪਿਛੇ ਰਿਹਾ ਤੋਰ, ਬੇਪਰਵਾਹ ਵੱਡੀ ਵਡਿਆਈਆ। ਕਲਜੁਗ ਵੇਖ ਅੰਧੇਰਾ ਘੋਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਆਪਣੇ ਹੱਥ ਪਕੜੇ ਡੋਰ, ਡੋਰੀ ਆਪਣੇ ਨਾਲ ਬੰਧਾਈਆ। ਅੱਗੇ ਚਲੇ ਨਾ ਕਿਸੇ ਦਾ ਕੋਈ ਜ਼ੋਰ, ਬਲ ਆਪਣਾ ਇਕ ਰਖਾਈਆ। ਮੰਤਰ ਦੱਸੇ ਇਕੋ ਫੋਰ, ਫੁਰਨਾ ਸਭ ਦਾ ਵੇਖ ਵਖਾਈਆ। ਨਾਤਾ ਤੋੜੇ ਪੰਜ ਚੋਰ, ਚੋਰੀ ਚੋਰੀ ਦਏ ਬਚਾਈਆ। ਕਲਜੁਗ ਅੰਤਮ ਪਾਰਬ੍ਰਹਮ ਗੁਰਮੁਖਾਂ ਪਈ ਲੋੜ, ਹਰਿਜਨ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਨਾਚ ਭੰਗੜਾ ਹੋਇਆ ਮਨਜ਼ੂਰ, ਮਹਾਰਾਜ ਸ਼ੇਰ ਸਿੰਘ ਦਇਆ ਕਮਾਇੰਦਾ। ਪਿਛਲੇ ਸਭ ਦੇ ਬਖ਼ਸ਼ੇ ਕਸੂਰ, ਅਗਲਾ ਲੇਖਾ ਆਪ ਵਖਾਇੰਦਾ। ਜਿਧਰ ਵੇਖੋ ਨਜ਼ਰ ਆਏ ਹਾਜ਼ਰ ਹਜ਼ੂਰ, ਹਰਿ ਆਪਣਾ ਪਰਦਾ ਲਾਹਿੰਦਾ। ਸਭ ਦੇ ਕਾਇਆ ਭਾਂਡੇ ਕਰੇ ਭਰਪੂਰ, ਖ਼ੁਸ਼ੀਆਂ ਨਾਲ ਤਾਲ ਵਜਾਇੰਦਾ। ਤੁਹਾਡਾ ਲੇਖਾ ਦੇਵੇ ਜ਼ਰੂਰ, ਬਾਕੀ ਕੋਲ ਨਾ ਕੋਇ ਰਖਾਇੰਦਾ। ਗੁਰਸਿਖ ਬਣੇ ਨਾ ਕੋਇ ਮਫ਼ਰੂਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਜਿਸ ਨੇ ਦਿਤਾ ਆਤਮ ਨੂਰ, ਸੋ ਪਰਮਾਤਮ ਵੇਖ ਵਖਾਇੰਦਾ। ਸਭ ਦੀ ਆਸਾ ਕਰੇ ਪੂਰ, ਨਿਰਾਸਾ ਕੋਇ ਨਜ਼ਰ ਨਾ ਆਇੰਦਾ। ਤੁਹਾਡੀ ਉਡਦੀ ਵੇਖੇ ਧੂੜ, ਵਿਸ਼ਨ ਬ੍ਰਹਮਾ ਸ਼ਿਵ ਰਾਹ ਤਕਾਇੰਦਾ। ਬਿਨ ਭਗਤਾਂ ਲੱਖ ਚੁਰਾਸੀ ਨਾਤਾ ਕੂੜ, ਸੱਜਣ ਨਜ਼ਰ ਕੋਇ ਨਾ ਆਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਹੋਏ ਮੂਰਖ ਮੂੜ੍ਹ, ਪਰਦਾ ਦੂਈ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਈ ਸੰਗਤ ਚਾੜ੍ਹੇ ਨਾਮ ਰੰਗਤ, ਰੰਗ ਅਮੋਲਾ ਬਣ ਵਿਚੋਲਾ ਆਪਣਾ ਆਪ ਰੰਗਾਇੰਦਾ। ਨਾਮ ਗਾਣਾ ਇਕੋ ਨਾਦ, ਅਨਾਦੀ ਦਏ ਵਡਿਆਈਆ। ਸੋ ਭਗਤ ਸੋ ਸੱਚਾ ਸਾਧ, ਜਿਸ ਅੰਤਰ ਪ੍ਰੇਮ ਰਖਾਈਆ। ਸੋ ਗੁਰਮੁਖ ਗੁਰ ਰੱਖੇ ਲਾਜ, ਜਿਸ ਆਪਣਾ ਰੰਗ ਚੜ੍ਹਾਈਆ। ਸੋ ਗੁਰਸਿਖ ਵਜਾਵੇ ਸਾਜ, ਜਿਸ ਆਪਣਾ ਤਾਲ ਜਣਾਈਆ। ਸੋ ਸਾਰੇ ਇਕੱਠੇ ਹੋਏ ਆਂਢ ਗਵਾਂਢ, ਮੇਲਾ ਮਿਲਿਆ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਦਾ ਵਡਿਆਈਆ। ਵਡਿਆਈ ਦੇਵੇ ਸ੍ਰੀ ਭਗਵਾਨ, ਜਿਨ੍ਹਾਂ ਇਕ ਸੇਵ ਕਮਾਈਆ। ਆਏ ਦਰ ਕਰੇ ਪਰਵਾਨ, ਦਰ ਦਰਵਾਜਾ ਇਕੋ ਇਕ ਖੁਲ੍ਹਾਈਆ। ਖ਼ੁਸ਼ੀਆਂ ਨਾਲ ਮੁੜ ਕੇ ਜਾਣ, ਗ਼ਮੀ ਚਿੰਤਾ ਨੇੜ ਕੋਇ ਨਾ ਆਈਆ। ਰਾਤੀਂ ਸੁਤਿਆਂ ਘਰ ਘਰ ਮਿਲੇ ਸ੍ਰੀ ਭਗਵਾਨ, ਬਣ
ਪਾਂਧੀ ਫੇਰਾ ਪਾਈਆ। ਗੁਰਸਿਖ ਫੜੇ ਬਾਲ ਅੰਞਾਣ, ਫੜ ਬਾਹੋਂ ਗਲੇ ਲਗਾਈਆ। ਲੱਖ ਚੁਰਾਸੀ ਵਿਚੋਂ ਲਏ ਪਛਾਣ, ਭੁਲੇਖੇ ਵਿਚ ਕਦੇ ਨਾ ਆਈਆ। ਜਿਨ੍ਹਾਂ ਪੰਜ ਤੱਤ ਗੋਬਿੰਦ ਦਿਤਾ ਦਾਨ, ਤਿਨ੍ਹਾਂ ਆਤਮ ਆਪਣੇ ਨਾਲ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਈਆ। ਖ਼ੁਸ਼ੀ ਜਾਣਾ ਘਰ ਘਰ, ਹਰਿ ਸਤਿਗੁਰ ਆਪ ਜਣਾਇੰਦਾ। ਅਗਲਾ ਸਾਰੇ ਚੁਕਾਓ ਡਰ, ਰਾਏ ਧਰਮ ਨੇੜ ਨਾ ਆਇੰਦਾ। ਸੋਹੰ ਅੱਖਰ ਲੈਣਾ ਪੜ੍ਹ, ਨਿਸ਼ਅੱਖਰ ਧਾਰ ਜਣਾਇੰਦਾ। ਸਚ ਮਹੱਲੇ ਜਾਣਾ ਚੜ੍ਹ, ਪੁਰਖ ਅਬਿਨਾਸ਼ੀ ਆਪ ਉਠਾਇੰਦਾ। ਲੇਖਾ ਚੁੱਕੇ ਸੀਸ ਧੜ, ਪੰਜ ਤੱਤ ਰੂਪ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਤਾ ਇਕ ਬੰਧਾਇੰਦਾ। ਘਰ ਘਰ ਜਾਓ ਚਾਓ ਘਨੇਰਾ, ਦਰ ਦਰ ਵੱਜੇ ਵਧਾਈਆ। ਨਾਤਾ ਜੁੜਿਆ ਤੇਰਾ ਮੇਰਾ, ਦੂਜਾ ਕੋਇ ਨਜ਼ਰ ਨਾ ਆਈਆ। ਜਿਧਰ ਵੇਖੋ ਨਜ਼ਰੀ ਆਏ ਸਿੰਘ ਸ਼ੇਰਾ, ਸ਼ਹਿਨਸ਼ਾਹ ਆਪਣਾ ਰੂਪ ਧਰਾਈਆ। ਕਲਜੁਗ ਅੰਤਮ ਬੰਨ੍ਹੇ ਬੇੜਾ, ਬਣ ਮਲਾਹ ਫੇਰਾ ਪਾਈਆ। ਦੀਨ ਮਜ਼੍ਹਬ ਦਾ ਛੱਡ ਦਿਓ ਝੇੜਾ, ਝਗੜਾ ਰੱਖੇ ਨਾ ਕੋਇ ਬੇਪਰਵਾਹੀਆ। ਪ੍ਰਭ ਸਰਨਾਈ ਸੱਚਾ ਡੇਰਾ, ਭਗਤ ਭਗਵਾਨ ਰਿਹਾ ਜਣਾਈਆ। ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਮਿਹਰਵਾਨ ਕਰ ਆਪਣੀ ਮਿਹਰਾ, ਮਿਹਰ ਨਜ਼ਰ ਉਠਾਈਆ। ਸਚਖੰਡ ਏਸੇ ਤਰਾਂ ਖੁਲ੍ਹਾ ਰੱਖੇ ਵੇਹੜਾ, ਗੁਰਮੁਖ ਚਾਰੋਂ ਕੁੰਟ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੀ ਚੇਤਰ ਸਚਖੰਡ ਦੀ ਰੀਤੀ ਦਏ ਜਣਾਈਆ। ਆਓ ਵੇਖੋ ਨਾਰਦ ਮਾਰੇ ਧਾਹ, ਬੋਦੀ ਆਪਣੀ ਰਿਹਾ ਹਿਲਾਈਆ। ਤੇਰਾ ਖੇਲ ਕੋਈ ਜਾਣੇ ਨਾ, ਭੇਵ ਨਾ ਕਿਸੇ ਜਣਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਕਲਜੁਗ ਅੰਤਮ ਵੇਸ ਵਟਾਈਆ। ਜੁਗ ਜਨਮ ਦੇ ਵਿਛੜੇ ਲਏ ਮਿਲਾ, ਆਪ ਆਪਣਾ ਬੰਧਨ ਪਾਈਆ। ਨਿਰਗੁਣ ਹੋ ਕੇ ਸੇਵ ਕਮਾ, ਸੇਵਾ ਇਕੋ ਇਕ ਰਖਾਈਆ। ਭਗਤ ਦੁਆਰਾ ਲਿਆ ਬਣਾ, ਲੋਕਮਾਤ ਦਏ ਵਡਿਆਈਆ। ਅੱਗੇ ਪਿਛੇ ਬੈਠੇ ਹਰਿ ਡੇਰਾ ਲਾ, ਦੋ ਜਹਾਨ ਵੇਖੇ ਚਾਈਂ ਚਾਈਂਆ। ਸਾਚੇ ਸੰਤਾਂ ਲਏ ਸਮਝਾ, ਸਮਝ ਇਕੋ ਇਕ ਰਖਾਈਆ। ਸੋਹੰ ਢੋਲਾ ਲੈਣਾ ਗਾ, ਵਿਚੋਲਾ ਬਣੇ ਬੇਪਰਵਾਹੀਆ। ਪਰਦਾ ਉਹਲਾ ਦਏ ਉਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੇਵੇ ਮਾਣ ਵਡਿਆਈਆ। ਸਚਖੰਡ ਕਹੇ ਪ੍ਰਭ ਤੇਰੀ ਕਾਰ, ਮੇਰੀ ਸਮਝ ਵਿਚ ਨਾ ਆਈਆ। ਤਿੰਨਾਂ ਜੁਗਾਂ ਵਿਚ ਇਕੋ ਦਿਤੀ ਧਾਰ, ਦੂਜੇ ਲੜ ਨਾ ਕਿਸੇ ਫੜਾਈਆ। ਕਲਜੁਗ ਅੰਤਮ ਕਰ ਪਿਆਰ, ਪਿਆਰ ਪਿਆਰ ਨਾਲ ਪਰਨਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਫੜ ਬਾਹੋਂ ਦਿਤੇ ਤਾਰ, ਤਾਰਨਹਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਸ੍ਰੀ ਭਗਵਾਨ ਕਹੇ ਸਚਖੰਡ ਸੁਣ ਲਾ ਕੇ ਕੰਨ, ਬੇਪਰਵਾਹ ਆਪ ਜਣਾਈਆ। ਲੋਕਮਾਤ ਬੇੜਾ ਬੰਨ੍ਹ, ਭਗਤ ਦਿਆਂ ਵਡਿਆਈਆ। ਬਿਨ ਭਗਤਾਂ ਤੇਰਾ ਸੋਹੇ ਨਾ ਛੱਪਰ ਛੰਨ, ਤੇਰੇ ਮਹੱਲ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ। ਸਚਖੰਡ ਸੁਣ, ਜਿਸ ਵੇਲੇ ਭਗਤ ਮੇਰੇ ਦਰ ਔਣਗੇ। ਸਾਰੇ ਇਕੋ ਢੋਲਾ ਗੌਣਗੇ। ਗੁਰ ਅਵਤਾਰ ਪੀਰ ਪੈਗ਼ੰਬਰ ਨਾ ਕੋਇ ਮਨੌਣਗੇ। ਖਾਣੀ ਬਾਣੀ ਵਿਚ ਨਾ ਧਿਆਨ ਲਗੌਣਗੇ। ਅੰਜੀਲ ਕੁਰਾਨ ਨਾਤਾ ਤੋੜ ਤੁੜੌਣਗੇ। ਵੇਦ ਪੁਰਾਨ ਹੱਥ ਕਦੀ ਨਾ ਲੌਣਗੇ। ਅਠਸਠ ਤੀਰਥ ਲੋਕਮਾਤ ਨਾ
ਨਹੌਣਗੇ। ਸਾਧਾਂ ਸੰਤਾਂ ਪਿਛੇ ਫਿਰ ਸੁਰ ਤਾਲ ਨਾ ਕੋਈ ਸੁਣੌਣਗੇ। ਕੂੜੀ ਕਿਰਿਆ ਵਿਚ ਫਸ ਫਸ, ਆਪਣਾ ਜਨਮ ਨਾ ਮੂਲ ਗਵੌਣਗੇ। ਮੇਰੇ ਨਾਲ ਮਿਲ ਕੇ ਹੱਸ ਹੱਸ, ਇਕੋ ਮੇਰਾ ਢੋਲਾ ਗੌਣਗੇ। ਮੈਂ ਵੇਖਾਂ ਜਾ ਕੇ ਨੱਸ ਨੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੰਦਰ ਇਕ ਵਡਿਔਣਗੇ। ਸਚਖੰਡ ਕਹੇ ਪ੍ਰਭ ਮੇਰੀ ਹੋ ਗਈ ਭੁੱਲ, ਆਪਣੀ ਭੁੱਲ ਬਖ਼ਸ਼ਾਈਆ। ਮੈਂ ਨਾ ਜਾਣਾਂ ਤੇਰੀ ਕਿੱਡੀ ਵੱਡੀ ਕੁੱਲ, ਜਿਸ ਵਿਚ ਭਗਤ ਉਪਜਾਈਆ। ਕਲਜੁਗ ਅੰਤ ਦੁਆਰਾ ਗਿਆ ਖੁਲ੍ਹ, ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਤੂੰ ਗ਼ਰੀਬ ਨਿਮਾਣਿਆਂ ਪਾਇਆ ਮੁਲ, ਕੀਮਤ ਆਪਣੇ ਹੱਥ ਰਖਾਈਆ। ਮੈਂ ਪਹਿਲੋਂ ਤੇਰਾ ਇਕੋ ਵੇਖਿਆ ਫੁੱਲ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਸਚਖੰਡ ਵੇਖ ਮੇਰਾ ਆਦਰ, ਜਨ ਭਗਤਾਂ ਆਪ ਕਰਾਇੰਦਾ। ਪਹਿਲੋਂ ਵਿਛਾਵਾਂ ਚਿੱਟੀ ਚਾਦਰ, ਗੁਰਮੁਖ ਉਤੇ ਫੇਰ ਬਹਾਇੰਦਾ। ਲੋਕਮਾਤ ਖੇਲ ਕਰੇ ਹੋ ਕੇ ਸਾਬਰ, ਸਬਰ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮੇਰੇ ਭਗਤ ਔਂਦੇ ਨੇ। ਗੀਤ ਮੇਰਾ ਗੌਂਦੇ ਨੇ। ਪਿਛਲਾ ਲੇਖ ਚੁਕੌਂਦੇ ਨੇ। ਨਾਤਾ ਸਾਚਾ ਜੋੜ ਜੁੜੌਂਦੇ ਨੇ। ਤੇਰੇ ਘਰ ਨੂੰ ਬ੍ਰਹਿਮੰਡ ਖੰਡ ਬਣੌਂਦੇ ਨੇ। ਪਿਛਲੀ ਕੀਤੀ ਸਭ ਦੀ ਢੌਂਹਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਦਰਸ਼ਨ ਪੌਂਦੇ ਨੇ। ਭਗਤ ਕਹਿਣ ਅਸੀਂ ਆਵਾਂਗੇ। ਪ੍ਰਭ ਆਪਣੇ ਦਾ ਦਰਸ਼ਨ ਪਾਵਾਂਗੇ। ਦੂਜੀ ਹਰਸ ਨਾ ਕੋਈ ਰਖਾਵਾਂਗੇ। ਅਰਸ਼ ਕੁਰਸ਼ ਦੋ ਜਹਾਨ ਆਪਣਿਆਂ ਚਰਨਾਂ ਹੇਠ ਦਬਾਵਾਂਗੇ। ਪ੍ਰਭ ਸਾਡੇ ਤੇ ਕੀਤਾ ਤਰਸ, ਦੋਏ ਜੋੜ ਸੀਸ ਨਿਵਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਮੰਦਰ ਖ਼ੁਸ਼ੀ ਮਨਾਵਾਂਗੇ। ਭਗਵਾਨ ਕਹੇ ਮੈਂ ਭਗਤਾਂ ਰਾਹ ਤੱਕਾਂਗਾ। ਤੱਕ ਤੱਕ ਕਦੇ ਨਾ ਅੱਕਾਂਗਾ। ਜੇ ਕੋਈ ਹੋਰ ਆਵੇ, ਓਹਨੂੰ ਪਿਛੇ ਧੱਕਾਂਗਾ। ਲੋਕਮਾਤ ਨਾ ਦਿਸੇ ਸਹਾਰ, ਤਿਨ੍ਹਾਂ ਧਰਮ ਰਾਏ ਦੀ ਜੇਲ ਵਿਚ ਰੱਖਾਂਗਾ । ਬਿਨ ਭਗਤਾਂ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਆਪਣਾ ਆਪੇ ਦੱਸਾਂਗਾ। ਸਚਖੰਡ ਕਹੇ ਮੈਂ ਸੇਜ ਵਿਛਾਵਾਂਗਾ । ਕਬੀਰ ਜੁਲਾਹੇ ਸੇਵ ਲਗਾਵਾਂਗਾ। ਦੇਵੀ ਦੇਵਤ ਨਾ ਕੋਈ ਰਖਾਵਾਂਗਾ। ਅਲਖ ਅਭੇਵ ਤੇਰੇ ਭਗਤਾਂ ਵੇਖ ਖ਼ੁਸ਼ੀ ਮਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਇਕੋ ਇਕ ਦ੍ਰਿੜਾਵਾਂਗਾ। ਭਗਤ ਕਹਿਣ ਅਸੀਂ ਚਲਾਂਗੇ। ਪ੍ਰਭ ਜੂ ਤੇਰਾ ਦੁਆਰਾ ਮੱਲਾਂਗੇ। ਫੇਰ ਮੂਲ ਨਾ ਹੱਲਾਂਗੇ। ਤੇਰੇ ਸਾਹਮਣੇ ਹੋ ਕੇ ਖਲਾਂਗੇ। ਤੇਰੀ ਜੋਤੀ ਵਿਚ ਰਲਾਂਗੇ। ਆਪਣੀ ਕਰਨੀਉਂ ਕਦੇ ਨਾ ਹਟਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਦੁਆਰਾ ਇਕੋ ਮੱਲਾਂਗੇ। ਸ੍ਰੀ ਭਗਵਾਨ ਕਹੇ ਜਦ ਆਓਗੇ। ਔਂਦਿਆਂ ਮੇਰਾ ਸਵਛ ਸਰੂਪੀ ਦਰਸ਼ਨ ਪਾਓਗੇ। ਪਿਛਲਾ ਕੀਤਾ ਸਭ ਭੁੱਲ ਜਾਓਗੇ। ਅਨਡੀਠਾ ਰੰਗ ਵੇਖ ਵਖਾਓਗੇ। ਪ੍ਰਭ ਮਿਲੇ ਇਕੋ ਮੀਤਾ, ਮਿੱਤਰ ਪਿਆਰਾ ਸੰਗ ਰਖਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਭਗਤ ਦੁਆਰ, ਭਗਤ ਅੰਦਰ ਹਰਿ ਨਿਰੰਕਾਰ, ਹਰਿ ਨਿਰੰਕਾਰ ਦਾ ਸਰਬ ਪਸਾਰ, ਦੂਜਾ ਨਜ਼ਰ ਕੋਈ ਨਾ ਆਇੰਦਾ। ਭਗਤ ਕਹਿਣ ਸਚ ਦੱਸ ਭਗਵਾਨ,
ਕੀ ਤੇਰੀ ਵਡਿਆਈਆ। ਅਸੀਂ ਨਾ ਜਾਣੀਏ ਬਾਲ ਅਞਾਣ, ਬੁੱਧੀ ਭੇਵ ਕੋਈ ਨਾ ਪਾਈਆ। ਕਿਸ ਬਿਧ ਦੇਵੇਂ ਗਿਆਨ, ਆਪਣਾ ਭੇਵ ਚੁਕਾਈਆ। ਸਾਹਿਬ ਸਤਿਗੁਰ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਭਗਤੋ ਜਿਸ ਵਲ ਕਰਾਂ ਆਪ ਆਪਣਾ ਧਿਆਨ, ਤਿਸ ਪੜ੍ਹਨ ਲਿਖਣ ਦੀ ਲੋੜ ਰਹੀ ਨਾ ਰਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਰਹੇ ਗਾਨ, ਸੋ ਤੁਹਾਡਾ ਢੋਲਾ ਗਾਈਆ। ਪਹਿਲੀ ਚੇਤਰ ਲੱਖ ਚੁਰਾਸੀ ਅੰਦਰ ਵੜਿਆ ਆਪ ਸ਼ੈਤਾਨ, ਤੁਹਾਡੀ ਸ਼ਰਅ ਦਿਤੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਰਿਹਾ ਸਮਝਾਈਆ। ਭਗਤ ਕਹੇ ਨਾ ਆਏ ਭਰਵਾਸਾ, ਅਛਲ ਅਛੱਲ ਭੇਵ ਕੋਈ ਨਾ ਪਾਈਆ। ਤੂੰ ਆਦਿ ਜੁਗਾਦਿ ਜੁਗ ਜੁਗ ਦੇਂਦਾ ਰਹਿਉਂ ਦਿਲਾਸਾ, ਗੁਰ ਅਵਤਾਰ ਪੀਰ ਪੈਗ਼ੰਬਰ ਇਸ਼ਾਰਿਆਂ ਉਤੇ ਸਮਝਾਈਆ। ਕਿਸੇ ਨਾ ਦੱਸਿਆ ਆਪਣਾ ਸਚ ਖ਼ੁਲਾਸਾ, ਭੇਵ ਅਭੇਦ ਨਾ ਕੋਈ ਜਣਾਈਆ। ਕਿਸੇ ਨੂੰ ਰਤੀ ਕਿਸੇ ਨੂੰ ਤੋਲਾ ਕਿਸੇ ਨੂੰ ਮਾਸਾ, ਕਿਸੇ ਨੂੰ ਚਮਕ ਦਏਂ ਚਮਕਾਈਆ। ਜਿਨ੍ਹਾਂ ਚਿਰ ਸਾਡਾ ਬਣੇਂ ਨਾ ਦਾਸੀ ਦਾਸਾ, ਸਾਨੂੰ ਸ਼ਾਂਤ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਿਚ ਵਡਿਆਈਆ। ਭਗਵਾਨ ਕਹੇ ਭਗਤੋ ਮੇਰੀ ਅਰਦਾਸ, ਉਚੀ ਕੂਕ ਕੂਕ ਸੁਣਾਇੰਦਾ। ਸਦਾ ਵਸਾਂ ਤੁਹਾਡੇ ਪਾਸ, ਵਿਛੜ ਕਦੇ ਨਾ ਜਾਇੰਦਾ। ਜਿਸ ਦਾ ਮਨ ਹੋਵੇ ਉਦਾਸ, ਤਿਸ ਦਾ ਆਤਮ ਆਪ ਸਮਝਾਇੰਦਾ। ਘਰ ਘਰ ਜਾ ਕੇ ਪਾਵਾਂ ਰਾਸ, ਸੁਰਤੀ ਸ਼ਬਦੀ ਕਾਹਨ ਨਚਾਇੰਦਾ। ਤੁਹਾਡਾ ਲੇਖਾ ਚੁਕਾਵਾਂ ਦਸ ਦਸ ਮਾਸ, ਮਾਤ ਗਰਭ ਕੋਇ ਨਾ ਆਇੰਦਾ। ਕਲਜੁਗ ਇਕੋ ਕੰਮ ਖ਼ਾਸ, ਬਿਨ ਭਗਤਾਂ ਗੋਦ ਨਾ ਕਿਸੇ ਬਹਾਇੰਦਾ। ਲੱਖ ਚੁਰਾਸੀ ਹੋਣੀ ਨਾਸ, ਸਿਰ ਹੱਥ ਨਾ ਕੋਇ ਟਿਕਾਇੰਦਾ। ਤੁਹਾਡੇ ਪਿਛੇ ਕੱਟੀ ਵਾਟ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਸਮਝਾਇੰਦਾ। ਭਗਤ ਅੱਗੋਂ ਬੈਠੇ ਦੜ, ਬੋਲ ਨਾ ਕੋਇ ਜਣਾਇੰਦਾ। ਜਿੰਨਾਂ ਚਿਰ ਅੰਦਰ ਨਾ ਜਾਵੇਂ ਵੜ, ਸਾਨੂੰ ਸਿਦਕ ਕੋਇ ਨਾ ਆਈਆ। ਸਾਡੀ ਆਤਮ ਲੈ ਫੜ, ਪਰਮਾਤਮ ਤੇਰੀ ਅੰਸ ਅਖਵਾਈਆ। ਵੇਖੀਂ ਗ਼ਰੀਬਾਂ ਕੋਲੋਂ ਨਾ ਜਾਈਂ ਡਰ, ਗ਼ਰੀਬ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਭਗਤੋ ਮੈਂ ਤੁਹਾਡੇ ਅੰਦਰ ਵੜਾਂਗਾ। ਨਿਰਗੁਣ ਹੋ ਕੇ ਉਪਰ ਚੜ੍ਹਾਂਗਾ। ਬਿਨ ਡੋਰੀਉਂ ਸੁਰਤੀ ਫੜਾਂਗਾ। ਅੱਖਰ ਤੁਹਾਡਾ ਨਾਮ ਪੜ੍ਹਾਂਗਾ। ਲੱਖ ਚੁਰਾਸੀ ਨਾਲ ਲੜਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰਾਂਗਾ। ਸਾਡੇ ਨਾਲ ਕਰ ਇਕਰਾਰ, ਗੱਲੀਂ ਬਾਤੀਂ ਨਾ ਕੋਇ ਸਮਝਾਈਆ। ਤੇਰਾ ਖੇਲ ਚੌਕੜੀ ਜੁਗ ਚਾਰ, ਜੁਗ ਜੁਗ ਕਾਰ ਕਮਾਈਆ। ਆਪਣੀ ਲਿਖ ਕੇ ਦੇ ਦੇ ਧਾਰ, ਲਿਖਿਆ ਲੇਖ ਨਾ ਕੋਇ ਮਿਟਾਈਆ। ਸ਼ਬਦ ਬੋਲ ਇਕ ਜੈਕਾਰ, ਜੈ ਜੈਕਾਰ ਦਏ ਸੁਣਾਈਆ। ਹੁਕਮੇ ਅੰਦਰ ਬੰਨ੍ਹ ਪਿਆਰ, ਹੁਕਮੇ ਅੰਦਰ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਗਤ ਭਗਵਾਨ ਰਹੇ ਜਣਾਈਆ। ਜਨ ਭਗਤੋ ਤੋੜ ਨਿਭਾਵਾਂਗਾ। ਜੁੜਿਆ ਜੋੜ ਅੰਗ ਲਗਾਵਾਂਗਾ। ਸ੍ਰਿਸ਼ਟ ਸਬਾਈ ਛੋੜ, ਮੰਦਰ ਇਕ ਸੁਹਾਵਾਂਗਾ। ਸਚਖੰਡ ਦੁਆਰੇ ਤੁਹਾਡੀ ਪੈ ਗਈ ਲੋੜ, ਮੰਦਰ ਸਾਚਾ ਇਕ ਵਡਿਆਵਾਂਗਾ। ਸ਼ਬਦ ਅਗੰਮੀ ਲੈ ਕੇ ਆਵਾਂ ਘੋੜ, ਸੋਲਾਂ ਕਲੀਆਂ ਆਸਣ ਪਾਵਾਂਗਾ। ਤੁਹਾਡੇ ਬਿਨ
ਨਜ਼ਰ ਨਾ ਆਵੇ ਕੋਈ ਹੋਰ, ਹੋਕਾ ਦੇ ਕੇ ਜਗਤ ਸੁਣਾਵਾਂਗਾ। ਜੋ ਸਾਧ ਸੰਤ ਕਲਜੁਗ ਪੌਂਦੇ ਸ਼ੋਰ, ਸ਼ੋਰਸ ਸਭ ਦੀ ਬੰਦ ਕਰਾਵਾਂਗਾ। ਇਕੋ ਹੱਥ ਪਕੜਾਂ ਡੋਰ, ਬਾਕੀ ਦੀ ਡੋਰੀ ਅੰਤ ਕਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖਲਾਵਾਂਗਾ। ਪ੍ਰਭ ਜੂ ਸਾਨੂੰ ਜਦੋਂ ਦਇਆ ਕਮਾਏਂਗਾ। ਦੱਸ ਕੀ ਕੀ ਰੰਗ ਵਖਾਏਂਗਾ। ਆਪਣੀ ਨਿਸ਼ਾਨੀ ਕੀ ਸਮਝਾਂਏਂਗਾ। ਕਿਸ ਬਿਧ ਮਾਤਾ ਪਿਤਾ ਨਾਰੀ ਕੰਤ ਦਾ ਨਾਤਾ ਤੋੜ ਤੁੜਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਖੇਲ ਕਿਵੇਂ ਕਰਾਏਂਗਾ। ਜਨ ਭਗਤੋ ਜਿਸ ਵੇਲੇ ਅੰਤਮ ਆਵਾਂਗਾ। ਤੁਹਾਡੇ ਅੰਦਰ ਵੜ ਕੇ ਦਰਸ਼ਨ ਪਾਵਾਂਗਾ। ਡੂੰਘੀ ਕੰਦਰ ਤਾਲ ਹਲਾਵਾਂਗਾ। ਸੋਹੰ ਢੋਲਾ ਮੁਖੋਂ ਕਹਾਵਾਂਗਾ। ਭੈਣਾਂ ਭਾਈਆਂ ਨੂੰ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਜਣਾਵਾਂਗਾ। ਭਗਤ ਕਹਿਣ ਪ੍ਰਭ ਦੱਸ ਭੇਤ, ਭੇਵ ਅਭੇਦ ਜਣਾਈਆ। ਤੇਰਾ ਰੂਪ ਰੰਗ ਨਾ ਕੋਈ ਰੇਖ, ਤੱਤ ਨਜ਼ਰ ਕੋਇ ਨਾ ਆਈਆ। ਕਵਣ ਦੁਆਰੇ ਕਰੇਂ ਹੇਤ, ਮਿਹਰਵਾਨ ਨਜ਼ਰ ਉਠਾਈਆ। ਜੁਗ ਚੌਕੜੀ ਖੇਲਾਂ ਰਿਹੋਂ ਖੇਡ, ਤੇਰਾ ਅੰਤ ਕੋਇ ਨਾ ਆਈਆ। ਗੁਰ ਅਵਤਾਰਾਂ ਸਿਰ ਪੁਆਈ ਤੱਤੀ ਰੇਤ, ਭਗਤਾਂ ਖੱਲ ਪੁੱਠੀ ਲੁਹਾਈਆ। ਤੇਰਾ ਨਜ਼ਰ ਨਾ ਆਇਆ ਹੇਤ, ਕਵਣ ਰੂਪ ਪਿਆਰ ਵਟਾਈਆ। ਤੇਰਾ ਰਾਹ ਤੱਕਦੇ ਰਹੇ ਨਿਤ ਨਿਤ ਨੇਤ, ਨੈਣ ਨੈਣ ਉਠਾਈਆ। ਹੁਣ ਵੇਖ ਆਇਆ ਮਹੀਨਾ ਚੇਤ, ਬੀਸ ਬੀਸ ਨਾਲ ਮਿਲਾਈਆ। ਕਲਜੁਗ ਸੁੰਞਾ ਕੀਤਾ ਖੇਤ, ਰਾਖਾ ਨਜ਼ਰ ਕੋਇ ਨਾ ਆਈਆ। ਕਰ ਆਪਣੀ ਸੱਚੀ ਵੇਂਤ, ਸੂਤਰ ਆਪਣੇ ਹੱਥ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਵੇਖ, ਧਿਆਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਈਆ। ਭਗਤ ਕਹਿਣ ਕੀ ਤੇਰਾ ਰੰਗ, ਨਜ਼ਰ ਕੋਇ ਨਾ ਆਈਆ। ਕਵਣ ਸੇਜ ਸੁਹਾਏ ਪਲੰਘ, ਆਸਣ ਅਬਿਨਾਸ਼ਣ ਲਾਈਆ। ਕਵਣ ਨਾਦ ਵਜਾਏਂ ਮਰਦੰਗ, ਅਨਰਾਗੀ ਭੇਵ ਖੁਲ੍ਹਾਈਆ। ਕਵਣ ਅਸਵ ਚੜ੍ਹੇਂ ਤਰੰਗ, ਚਾਲ ਨਿਰਾਲੀ ਇਕ ਰਖਾਈਆ। ਕਵਣ ਦੁਆਰੇ ਦਏਂ ਅਨੰਦ, ਅੰਤਰ ਆਤਮ ਰਸ ਪਿਆਈਆ। ਕਵਣ ਦੁਆਰੇ ਸੁਣਾਏਂ ਛੰਦ, ਢੋਲਾ ਇਕ ਪੜ੍ਹਾਈਆ। ਕਵਣ ਦੁਆਰੇ ਮੇਟੇਂ ਪੰਧ, ਪਾਂਧੀ ਨਜ਼ਰ ਕੋਇ ਨਾ ਆਈਆ। ਕਵਣ ਦੁਆਰੇ ਬੇੜਾ ਬੰਨ੍ਹ, ਆਪਣੇ ਕੰਧ ਉਠਾਈਆ। ਕਵਣ ਦੁਆਰੇ ਗਾਏਂ ਛੰਦ, ਸ਼ਹਿਨਸ਼ਾਹ ਆਪਣਾ ਨਾਉਂ ਪਰਗਟਾਈਆ। ਕਵਣ ਦੁਆਰੇ ਹੋਵੇਂ ਬੰਦ, ਦਰਵਾਜ਼ਾ ਨਜ਼ਰ ਕੋਇ ਨਾ ਆਈਆ। ਭੇਵ ਦੱਸ ਸਾਹਿਬ ਬਖ਼ਸ਼ੰਦ, ਤੇਰੇ ਅੱਗੇ ਸਰਬ ਅਰਜ਼ੋਈਆ। ਸਾਡਾ ਰੂਪ ਹੰ ਬ੍ਰਹਮ, ਪਾਰਬ੍ਰਹਮ ਤੇਰੀ ਵਡਿਆਈਆ। ਸਾਡਾ ਲੇਖਾ ਕਾਂਡ ਕਰਮ, ਨਿਹਕਰਮੀ ਨਿਰਇਛਤ ਤੇਰੀ ਸ਼ਹਿਨਸ਼ਾਹੀਆ। ਸਾਡਾ ਤੇਰੇ ਹੁਕਮੇ ਅੰਦਰ ਜਨਮ, ਤੇਰਾ ਅੰਤ ਕੋਇ ਨਾ ਆਈਆ। ਕਲਜੁਗ ਅੰਤਮ ਪਿਆ ਭਰਮ, ਭੁਲੇਖਾ ਸਕੇ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਇਕੋ ਮੰਗ ਮੰਗਾਈਆ। ਭਗਤੋ ਮੇਰਾ ਘਰ ਨਕੰਮਾ, ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਅੰਤ ਸਾਢੇ ਤਿੰਨ ਹੱਥ ਲੰਮਾਂ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਆਪ ਬਣਾਇਆ ਨਾੜੀ ਚੰਮਾਂ, ਇੱਟ ਗਾਰਾ ਨਾ ਕੋਇ ਲਗਾਇੰਦਾ। ਅੰਦਰ ਬਾਹਰ ਫਿਰੇ ਭੰਨਾਂ, ਬਣ ਪਾਂਧੀ ਪੰਧ ਮੁਕਾਇੰਦਾ । ਬਿਨ ਸੂਰਜ ਚੰਦ ਚੜ੍ਹਾਏ ਚੰਨਾ, ਜੋਤੀ ਜੋਤ ਡਗਮਗਾਇੰਦਾ। ਬਿਨ ਰਾਗ ਸੁਣਾਏ ਕੰਨਾਂ, ਅਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਆਪਣਾ ਘਰ ਆਪ ਦਰਸਾਇੰਦਾ। ਭਗਤੋ ਮੇਰਾ ਘਰ ਡੂੰਘਾ, ਨਜ਼ਰ ਕਿਸੇ ਨਾ ਆਈਆ। ਕਲਜੁਗ ਸਾਧ ਸੰਤ ਬਣਿਆ ਸੂੰਘਾ, ਬਾਹਰ ਬੈਠੇ ਧਿਆਨ ਲਗਾਈਆ । ਪਾਰਬ੍ਰਹਮ ਜਿਸ ਘਰ ਮਾਰੇ ਆਪਣਾ ਹੂੰਗਾ, ਹੋਕਰ ਆਪਣੇ ਨਾਮ ਜਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ, ਗੁਰ ਅਵਤਾਰਾਂ ਦੇਂਦਾ ਰਿਹਾ ਆਪਣੇ ਹੱਟ ਵਿਚੋਂ ਥੋੜਾ ਜਿਹਾ ਝੂੰਘਾ, ਲੋਕਮਾਤ ਹੱਟੀ ਦਏ ਚਲਾਈਆ। ਜਿਸ ਦੇ ਨਾਲ ਪੰਜ ਤੱਤ ਵੱਜਦਾ ਰਹੇ ਤੂੰਬਾ, ਤੰਦ ਸਤਾਰ ਨਾ ਕੋਇ ਰਖਾਈਆ। ਜੇ ਕੋਈ ਲੱਭਣ ਆਵੇ ਅੱਗੋਂ ਕਰੇ ਮੂੰਧਾ, ਨੈਣ ਸਕੇ ਨਾ ਕੋਇ ਉਠਾਈਆ। ਅੰਤਮ ਸਭ ਨੂੰ ਫੇਰੇ ਹੂੰਝਾ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਰਿਹਾ ਸੁਣਾਈਆ। ਭਗਤੋ ਮੇਰਾ ਘਰ ਨਿੱਕਾ, ਨਜ਼ਰ ਕਿਸੇ ਨਾ ਆਇੰਦਾ। ਜਿਥੇ ਖਾਣੀ ਬਾਣੀ ਵੇਦ ਪੁਰਾਨ ਅੰਜੀਲ ਕੁਰਾਨ ਕਲਮ ਸ਼ਾਹੀ ਨਾ ਕੋਇ ਚਿੱਠਾ, ਕਾਤਬ ਨਜ਼ਰ ਕੋਇ ਨਾ ਆਇੰਦਾ। ਜਿਥੇ ਭੈਣ ਭਾਈ ਸਾਕ ਸੱਜਣ ਨਾ ਕੋਈ ਮਾਤ ਪਿਤਾ, ਪੂਤ ਸਪੂਤ ਨਾ ਕੋਇ ਅਖਵਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਆਪਣਾ ਵੰਡਿਆ ਆਪੇ ਹਿੱਸਾ, ਦੂਜਾ ਸ਼ਰੀਕ ਨਜ਼ਰ ਕੋਇ ਨਾ ਆਇੰਦਾ। ਜੇ ਆਪਣਾ ਦੱਸਾਂ ਸਾਰਾ ਕਿੱਸਾ, ਕੋਟਨ ਕੋਟ ਜਗਤ ਕੋਟਨ ਕੋਟ ਗੁਰ ਅਵਤਾਰ ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਸਚ ਪੁਛੋ ਬਿਨ ਨੇਤਰਾਂ ਸਦਾ ਸਦਾ ਸਦ ਦਿਸਾ, ਅੱਖ ਪਰਤੱਖ ਆਪਣੀ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਸਮਝਾਇੰਦਾ। ਭਗਤ ਕਹਿਣ ਪ੍ਰਭ ਕਰੇ ਬਖੇੜਾ, ਅਛਲ ਛਲ ਇਹਦੀ ਚਤੁਰਾਈਆ। ਕਿਸੇ ਨੂੰ ਕਹੇ ਦੂਰ ਦੁਰਾਡਾ ਕਿਸੇ ਨੂੰ ਕਹੇ ਨੇਰਨ ਨੇਰਾ, ਜੇ ਕੋਈ ਵੇਖੇ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਾਰਾ ਦੇ ਕੇ ਕਹੇ ਕਰੋ ਜੇਰਾ, ਚਾਰ ਯੁਗ ਗਿਆ ਸਮਝਾਈਆ। ਕਿਸੇ ਨਾ ਦੱਸਿਆ ਆਪਣਾ ਡੇਰਾ, ਕਵਣ ਦੁਆਰ ਸੋਭਾ ਪਾਈਆ। ਜੇ ਕੋਈ ਪੁੱਛੇ ਕਿਹੜਾ ਵੇਹੜਾ, ਸਚਖੰਡ ਦਏ ਜਣਾਈਆ। ਜਿਸ ਸਚਖੰਡ ਬੱਧਾ ਬੇੜਾ, ਸੋ ਨਜ਼ਰ ਕਿਸੇ ਨਾ ਆਈਆ। ਸਭ ਨਾਲ ਕਰ ਕੇ ਜਾਏਂ ਹੇਰਾ ਫੇਰਾ, ਆਦਤ ਇਕੋ ਇਕ ਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਜਣਾਈਆ । ਭਗਤੋ ਮੈਨੂੰ ਮੁਢੋਂ ਪਈ ਆਦਤ, ਆਪਣਾ ਆਪ ਦਿਆਂ ਸਮਝਾਈਆ। ਕਿਸ ਕੋਲੋਂ ਕਰਾਵਾਂ ਇਬਾਦਤ, ਪੂਜਾ ਪਾਠ ਕਿਸੇ ਜਣਾਈਆ। ਕਿਸੇ ਦੇ ਕੋਲੋਂ ਦੇਵਾਂ ਸ਼ਹਾਦਤ, ਸੀਸ ਧੜ ਵੰਡ ਵੰਡਾਈਆ। ਜੁਗ ਚੌਕੜੀ ਮੈਂ ਕਰਦਾ ਰਿਹਾ ਬਗ਼ਾਵਤ, ਸੁਖ ਲੈਣ ਕੋਇ ਨਾ ਪਾਈਆ। ਜਿਸ ਨੂੰ ਆਪਣੇ ਨਾਮ ਦੀ ਦਿਤੀ ਦਾਅਵਤ, ਤਿਨ੍ਹਾਂ ਪੁੱਠੀ ਖੱਲ੍ਹ ਲੁਹਾਈਆ। ਜੇ ਮੈਥੋਂ ਪੁੱਛਣ ਮੈਂ ਦੱਸਾਂ ਸਹੀ ਸਲਾਮਤ, ਸਚ ਸਲਾਹ ਜਣਾਈਆ। ਏਹੋ ਮੈਨੂੰ ਪਈ ਅਲਾਮਤ, ਨਜ਼ਰ ਕਿਸੇ ਨਾ ਆਈਆ। ਮੈਂ ਖ਼ੁਸ਼ ਰਹਾਂ ਵਿਚ ਖ਼ੁਸ਼ਾਮੰਦ, ਖਾਣੀ ਬਾਣੀ ਆਪਣੀ ਖ਼ੁਸ਼ਾਮੰਦ ਵਿਚ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੁੱਛਦੇ ਰਹੇ ਪ੍ਰਭ ਦੱਸ ਆਪਣੀ ਆਮਦ, ਕਵਣ ਵੇਲਾ ਹੋਏਂ ਸਹਾਈਆ। ਤੇਰਾ ਨਾਮ ਕਾਗ਼ਜ਼ਾਂ ਉਤੇ ਰੱਖਿਆ ਅਮਾਨਤ, ਪੋਥੀ ਬਸਤਿਆਂ ਵਿਚ ਬੰਦ ਕਰਾਈਆ। ਸ੍ਰਿਸ਼ਟ ਸਬਾਈ ਬਣੇ ਅਣਜਾਣਤ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਜਣਾਈਆ। ਭਗਤ ਕਹਿਣ ਨਾ ਦੇਣਾ ਧੋਖਾ, ਪਿਛਲੀ ਆਦਤ ਦੇ ਤਜਾਈਆ। ਆਪਣਾ ਮਾਰਗ ਦੱਸ ਸੌਖਾ, ਦੁੱਖ ਨਜ਼ਰ ਕੋਇ ਨਾ ਆਈਆ। ਨਿਰਗੁਣ ਹੋਕੇ ਦੇਵੇਂ ਹੋਕਾ, ਹੱਕ ਹੱਕ ਸੁਣਾਈਆ। ਆਪਣੇ ਮਿਲਣ ਦਾ ਦੱਸ ਮੌਕਾ, ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਸਾਚਾ ਮੌਕਾ ਦੱਸੇ ਭਗਵਾਨ, ਭੇਵ ਅਭੇਦ ਜਣਾਈਆ। ਅੰਤਮ ਕਲ ਹੋ ਪਰਧਾਨ, ਨਾਮ ਨਿਸ਼ਾਨ ਝੁਲਾਈਆ। ਅਗੰਮ ਅਥਾਹ ਬੋਲੇ ਗਾਨ, ਢੋਲਾ ਇਕ ਦ੍ਰਿੜਾਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਹੰ ਬ੍ਰਹਮ ਕਰੇ ਕੁੜਮਾਈਆ। ਨਾਤਾ ਤੋੜੇ ਜਗਤ ਸ਼ੈਤਾਨ, ਸ਼ਰਅ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਸਮਝਾਈਆ। ਭਗਤ ਕਹਿਣ ਤੇਰਾ ਨਹੀਂ ਇਤਬਾਰ, ਅਛਲ ਛਲ ਅਖਵਾਇੰਦਾ। ਅਸੀਂ ਸੂਲੀ ਚੜ੍ਹਦੇ ਵੇਖੇ ਤੇਰੇ ਯਾਰ, ਜਿਨ੍ਹਾਂ ਨਾਲ ਪ੍ਰੇਮ ਰਖਾਇੰਦਾ। ਲੋਕਮਾਤ ਹੋਏ ਖ਼ੁਆਰ, ਲੋਹਾਂ ਤੱਤੀਆਂ ਉਤੇ ਬਹਾਇੰਦਾ। ਘਰੋਂ ਧੱਕ ਕੇ ਕੱਢੇ ਬਾਹਰ, ਪੁਰੀ ਅਨੰਦ ਨਾ ਕੋਇ ਸੁਹਾਇੰਦਾ। ਦਸਰਥ ਬੇਟਾ ਨਾ ਕੋਇ ਆਧਾਰ, ਬਣ ਜੰਗਲ ਖੋਜ ਖੁਜਾਇੰਦਾ। ਤੇਰੇ ਵਰਗਾ ਸਾਨੂੰ ਨਹੀਂ ਚਾਹੀਏ ਯਾਰ, ਜਿਸ ਦੀ ਯਾਰੀ ਵਿਚ ਮਜ਼ਾ ਕੋਇ ਨਾ ਆਇੰਦਾ। ਸਾਡੇ ਨੈਣ ਹੋਏ ਸ਼ਰਮਸਾਰ, ਨੇਤਰ ਅੱਖ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਗਲਾ ਸੰਗ ਵਖਾਇੰਦਾ। ਭਗਤੋ ਅੰਤ ਨਾ ਕਰੋ ਮਖ਼ੌਲ, ਸ੍ਰੀ ਭਗਵਾਨ ਰਿਹਾ ਜਣਾਈਆ। ਸੂਲੀ ਚਾੜ੍ਹਨਾ ਤਵੀਆਂ ਸਾੜਨਾ ਮੇਰਾ ਹੋਲ, ਹੋਲਾ ਇਕੋ ਇਕ ਰਖਾਇੰਦਾ। ਜੇ ਏਸ ਤਰਾਂ ਨਾ ਕਰਾਂ ਸਾਰੇ ਹੋ ਜਾਣ ਅਨਭੋਲ, ਮੇਰਾ ਭੈ ਨਾ ਕੋਇ ਰਖਾਇੰਦਾ। ਸਾਰੇ ਆਪੋ ਆਪਣਾ ਮਾਰਨ ਘੋਲ, ਪਹਿਲਵਾਨ ਘਰ ਘਰ ਨਜ਼ਰੀ ਆਇੰਦਾ। ਕੋਟਨ ਕੌਟ ਗੁਰੂ ਦਰ ਵੱਜੇ ਢੋਲ, ਪੁਰਖ ਅਕਾਲ ਨਾ ਕੋਇ ਮਨਾਇੰਦਾ। ਏਸੇ ਕਾਰਨ ਸਭ ਦੇ ਵਿਚ ਰੱਖਿਆ ਆਪਣਾ ਪੋਲ, ਪੂਰਾ ਭੇਵ ਨਾ ਕਿਸੇ ਜਣਾਇੰਦਾ। ਨਿੱਕੀ ਤਾਕੀ ਛੋਟੀ ਬਾਰੀ ਅੰਦਰੋਂ ਕੁੰਡਾ ਦੇਵੇ ਖੋਲ੍ਹ, ਬਾਕੀ ਹੱਥ ਨਾ ਕਿਸੇ ਫੜਾਇੰਦਾ। ਅਲੱਖ ਅਲੱਖ ਨਿਰੰਜਣ ਨਿਰੰਜਣ ਸਾਹਿਬ ਸਾਹਿਬ ਸਤਿਗੁਰ ਸਤਿਗੁਰ ਸਾਰੇ ਗਏ ਬੋਲ, ਆਪਣੀ ਬੋਲੀ ਨਾਲ ਸਮਝਾਇੰਦਾ। ਜੇ ਕੋਈ ਕਹੇ ਪ੍ਰਭ ਆਪਣਾ ਕੁੰਡਾ ਖੋਲ੍ਹ, ਅੱਗੋਂ ਹੁਕਮ ਨਾਲ ਡਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਖੇਲ ਕਰਾਇੰਦਾ। ਭਗਤ ਕਹਿਣ ਤੂੰ ਬੜਾ ਚਲਾਕ, ਤੇਰੀ ਚਲਾਕੀ ਨਜ਼ਰ ਕਿਸੇ ਨਾ ਆਈਆ। ਕਿਸੇ ਕਰੇਂ ਪਵਿਤ ਪਾਕ, ਕਿਸੇ ਖ਼ਾਕ ਵਿਚ ਮਿਲਾਈਆ। ਕਿਸੇ ਖੋਲ੍ਹੇਂ ਨਿੱਕਾ ਤਾਕ, ਕਿਸੇ ਅੰਧ ਅੰਧੇਰ ਫਿਰਾਈਆ। ਕਿਸੇ ਬਣਾਏਂ ਆਪਣਾ ਸਾਕ, ਕਿਸੇ ਧਰਮ ਰਾਏ ਹੱਥ ਫੜਾਈਆ। ਕਿਸੇ ਬੋਟੀ ਬੋਟੀ ਦੇਵੇਂ ਕਾਟ, ਕਿਸੇ ਭੁੰਨ ਕਬਾਬ ਸੀਖ਼ਾਂ ਉਤੇ ਬਣਾਈਆ। ਕਿਸੇ ਕਹੇਂ ਮੈਂ ਤੇਰਾ ਬਾਪ, ਕਿਸੇ ਆਪਣਾ ਪੁੱਤ ਜਣਾਈਆ। ਕਿਸੇ ਕਹੇਂ ਮੈਂ ਦੇਵਾਂ ਸਾਥ, ਕਿਸੇ ਨਜ਼ਰ ਕਿਤੇ ਨਾ ਆਈਆ। ਕਿਸੇ ਕਹੇਂ ਕਰੋ ਪੂਜਾ ਪਾਠ, ਕਿਸੇ ਕਲਮਾ ਨਬੀ ਪੜ੍ਹਾਈਆ। ਕਿਸੇ ਦਰਸ ਦਿਖਾਵੇਂ ਸਾਖਿਆਤ, ਕਿਸੇ ਬੈਠਾ ਮੁਖ ਭੁਆਈਆ। ਕਿਸੇ ਦੇਵੇਂ ਆਬ ਹਯਾਤ, ਕਿਸੇ ਅੰਮ੍ਰਿਤ ਜਾਮ ਚੁਆਈਆ। ਕਿਸੇ ਮਿਲੇਂ ਵਿਚ ਖ਼ੁਆਬ, ਕਿਸੇ ਪਰਤੱਖ ਰੂਪ ਦਰਸਾਈਆ। ਕਿਸੇ ਦੱਸੇਂ ਹੱਕ ਜਨਾਬ, ਕਿਸੇ ਸ਼ਹਿਨਸ਼ਾਹ ਸਮਝਾਈਆ। ਜੇ ਕੋਈ ਤੈਨੂੰ ਪੁੱਛੇ ਤੂੰ ਕਰੇਂ ਲਾਜਵਾਬ, ਆਪਣਾ ਭੇਵ ਨਾ ਕੋਇ ਦਰਸਾਈਆ। ਕਲਜੁਗ ਅੰਤ ਸੱਚੀ ਕਰ ਸਾਡੇ ਨਾਲ ਬਾਤ, ਪਿਛਲੀ ਕਥਾ ਨਾ ਕੋਇ ਜਣਾਈਆ। ਜਿੰਨਾਂ ਚਿਰ ਨਾ ਮੇਟੇਂ ਅੰਧੇਰੀ ਰਾਤ, ਨਿਰਗੁਣ ਨੂਰ ਨਾ ਕਰੇਂ ਰੁਸ਼ਨਾਈਆ। ਤੇਰਾ ਕਿਸੇ ਨਹੀਂ ਦੇਣਾ ਸਾਥ, ਇਕੱਲਾ ਰੋਵੇਂ ਮਾਰੇਂ ਧਾਹੀਆ। ਤੇਰੀ ਜੋਤ ਬਣੇ ਨਾਰ ਕਮਜ਼ਾਤ, ਬਿਨ ਭਗਤਾਂ ਕੰਮ ਕਿਸੇ ਨਾ ਆਈਆ। ਤੇਰੀ ਖ਼ੁਸ਼ਾਮੰਦ ਕਰ ਕੇ ਪੁੱਛੇ ਨਾ ਕੋਈ ਵਾਤ, ਤੇਰੀ ਸਿਫ਼ਤ ਨਾ ਕੋਇ ਸਾਲਾਹੀਆ।
ਸਚਖੰਡ ਸੁੱਤਾ ਰਹੇਂ ਆਪਣੀ ਖਾਟ, ਤੈਨੂੰ ਖਟਮਲ ਜਾਣ ਖਾਈਆ। ਅੱਗੋਂ ਡਰ ਕੇ ਕਹੇ ਭਗਤੋ ਮੈਂ ਤੁਹਾਡਾ ਦਾਸ, ਮੇਰੀ ਚਲੇ ਨਾ ਕੋਇ ਚਤੁਰਾਈਆ। ਅੰਦਰ ਵੜ ਕੇ ਵੇਖੋ ਵਸਾਂ ਪਾਸ, ਹਰ ਘਟ ਬੈਠਾ ਡੇਰਾ ਲਾਈਆ। ਮੈਂ ਛੱਡ ਕੇ ਆਇਆ ਜ਼ਾਤ, ਜ਼ਾਤ ਤੁਹਾਡੀ ਆਪ ਪਰਨਾਈਆ। ਜਾਗਤ ਸੋਵਤ ਪੁੱਛਾਂ ਵਾਤ, ਆਲਸ ਨਿੰਦਰਾ ਨਾ ਕੋਇ ਰਖਾਈਆ। ਆਪਣਾ ਦੱਸਾਂ ਸਚ ਹਾਲਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਈਆ। ਪ੍ਰਭੂ ਤੇਰੇ ਉਤੇ ਨਹੀਂ ਕੋਈ ਯਕੀਨ, ਭਰੋਸਾ ਨਜ਼ਰ ਕੋਇ ਨਾ ਆਇੰਦਾ। ਅਸੀਂ ਗ਼ਰੀਬ ਨਿਮਾਣੇ ਮਸਕੀਨ, ਤੂੰ ਸ਼ਹਿਨਸ਼ਾਹ ਅਖਵਾਇੰਦਾ। ਜੁਗ ਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰੇਂ ਤਲਕੀਨ, ਹੁਕਮ ਹਾਕਮ ਇਕ ਰਖਾਇੰਦਾ। ਲੋਕ ਪਰਲੋਕ ਤੇਰੇ ਅਧੀਨ, ਅੱਗੇ ਸਿਰ ਨਾ ਕੋਇ ਉਠਾਇੰਦਾ। ਤੇਰਾ ਮਾਰਗ ਇਕ ਮਹੀਨ, ਨਜ਼ਰ ਕਿਸੇ ਨਾ ਆਇੰਦਾ। ਤੂੰ ਸਾਹਿਬ ਵਡ ਪਰਬੀਨ, ਦਾਨਾ ਬੀਨਾ ਅਖਵਾਇੰਦਾ। ਅਸੀਂ ਵੇਖਿਆ ਤੂੰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਸਭ ਕੁਛ ਲਿਆ ਛੀਨ, ਖ਼ਾਲੀ ਹੱਥ ਸਰਬ ਵਖਾਇੰਦਾ। ਸਾਰੇ ਤੜਫਨ ਜਿਉਂ ਜਲ ਬਿਨ ਮੀਨ, ਮੀਨ ਜਲ ਆਪਣੀ ਧਾਰ ਵਹਾਇੰਦਾ। ਤੇਰਾ ਨੇਤਰ ਵੇਖਿਆ ਸੀਨ, ਸੀਨਾ ਸਭ ਦਾ ਚਾਕ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਸੁਣੋ ਭਗਤੋ ਸਾਚਾ ਛੰਦਾ, ਹਰਿ ਸਾਚਾ ਸਚ ਜਣਾਈਆ। ਸ੍ਰੀ ਭਗਵਾਨ ਨਾ ਪੁਰਖ ਨਾ ਕੋਈ ਬੰਦਾ, ਬੰਦਗੀ ਵਿਚ ਕਦੇ ਨਾ ਆਈਆ। ਲੱਖ ਚੁਰਾਸੀ ਦਿਸੇ ਅੰਧਾ, ਨੈਣ ਅੱਖ ਨਾ ਕੋਇ ਖੁਲ੍ਹਾਈਆ। ਜਨ ਭਗਤਾਂ ਆਪਣੀ ਪਾਏ ਵੰਡਾਂ, ਵੰਡ ਇਕੋ ਵਾਰ ਕਰਾਈਆ। ਵੇਖਣਹਾਰਾ ਨਵ ਨੌਂ ਖੰਡਾਂ, ਗ੍ਰਹਿ ਮੰਦਰ ਖੋਜ ਖੁਜਾਈਆ। ਦਰਸ ਦਖਾਵੇ ਕਲਜੁਗ ਅੰਤਮ ਹੋ ਕੇ ਨੰਗਾ, ਪਰਦਾ ਕੋਇ ਰਹਿਣ ਨਾ ਪਾਈਆ। ਜਿਸ ਨੂੰ ਸਾਰੇ ਕਹਿੰਦੇ ਗਏ ਲਫੰਗਾ, ਲੋਫ਼ਰ ਆਪਣੀ ਚਾਲ ਚਲਾਈਆ। ਤਿਸ ਦਾ ਵੱਜੇ ਇਕ ਮਰਦੰਗਾ, ਵਡ ਮਰਦਾਨ ਆਪ ਉਠਾਈਆ। ਨਿਰਗੁਣ ਹੋ ਕੇ ਸਰਗੁਣ ਦੇਵੇ ਸੰਗਾ, ਸਗਲਾ ਸੰਗ ਰਖਾਈਆ। ਪਿਛਲਾ ਮੇਟੇ ਸਭ ਦਾ ਧੰਦਾ, ਧਰਨੀ ਧਰਤ ਧਵਲ ਦਏ ਜਣਾਈਆ। ਗੁਰਮੁਖ ਲੱਖ ਚੁਰਾਸੀ ਵਿਚੋਂ ਲੱਗੇ ਚੰਗਾ, ਜਿਸ ਜਨ ਆਪਣਾ ਮੇਲ ਮਿਲਾਈਆ। ਤਰਖਾਣ ਬਣ ਕੇ ਫੇਰਿਆ ਰੰਦਾ, ਸੂਤਰ ਆਪਣਾ ਨਾਮ ਲਗਾਈਆ। ਜੱਟ ਬਣ ਕੇ ਭਾਰ ਚੁੱਕ ਲਿਆ ਕੰਧਾ, ਦੋ ਜਹਾਨਾਂ ਪਾਰ ਕਰਾਏ ਵਾਹੋ ਦਾਹੀਆ। ਜੇ ਕੋਈ ਅੱਗੋਂ ਆਕੜੇ ਹੱਥ ਵਿਚ ਫੜੇ ਡੰਡਾ, ਮੂੰਹ ਦੇ ਭਾਰ ਸਰਬ ਸੁਟਾਈਆ। ਜੇ ਕੋਈ ਭੱਜਣ ਲੱਗੇ ਪ੍ਰੇਮ ਪ੍ਰੀਤੀ ਪਾ ਲਏ ਫੰਦਾ, ਬਾਹਰ ਨਿਕਲ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਭਗਤ ਕਹਿਣ ਆਪਣੀ ਸੱਚੀ ਦੱਸ ਦਲੀਲ, ਜੋ ਤੇਰੇ ਵਿਚ ਵਡਿਆਈਆ। ਸਾਡੇ ਕੋਲ ਨਾ ਕੋਇ ਵਕੀਲ, ਜੋ ਕਰੇ ਹੱਕ ਲੜਾਈਆ। ਸਾਡੇ ਕੋਲ ਨਾ ਕੋਇ ਅਪੀਲ, ਜੋ ਅੱਗੇ ਲੇਖ ਲਿਖਾਈਆ। ਸਾਨੂੰ ਆਪਣਾ ਦੇ ਯਕੀਨ, ਯਕਤਰਫ਼ਾ ਹਾਲ ਸੁਣਾਈਆ। ਕੀ ਤੂੰ ਓਹੋ ਜੋ ਬਸਤਰ ਪਹਿਨੇਂ ਨੀਲ, ਆਪ ਆਪਣਾ ਰੂਪ ਵਟਾਈਆ। ਕੀ ਤੂੰ ਉਹ ਜਿਨ ਖੇਲ ਕਰਾਇਆ ਅਰਜਨ ਕ੍ਰਿਸ਼ਨ ਭੀਲ, ਭੇਵ ਅਭੇਦ ਰਖਾਈਆ। ਕੀ ਤੂੰ ਉਹ ਜਿਸ ਈਸੇ ਮੂਸੇ ਮੁਹੰਮਦ ਰਖਾਈ ਈਣ, ਈਮਾਨ ਇਕੋ ਇਕ ਜਣਾਈਆ। ਕੀ ਤੂੰ ਉਹ ਜਿਨ ਨਿਰਗੁਣ ਨਾਮ ਵਜਾਈ ਬੀਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇ ਖੁਲ੍ਹਾਈਆ। ਭਗਤ ਜਨੋ ਮੈਂ ਓਹੀ ਉਹ, ਓੜਕ ਆਪ ਜਣਾਇੰਦਾ। ਜਿਸ ਨਾਲ
ਕੋਈ ਨਾ ਸਕੇ ਛੋਹ, ਅੰਗੀਕਾਰ ਨਾ ਕਿਸੇ ਕਰਾਇੰਦਾ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਲੈ ਕੇ ਔਂਦੇ ਰਹੇ ਢੋਆ ਢੋ, ਨਾਮ ਸੰਦੇਸਾ ਇਕ ਸੁਣਾਇੰਦਾ। ਜਿਸ ਦੇ ਹੁਕਮੇ ਅੰਦਰ ਕੋਟਨ ਕੋਟ ਬ੍ਰਹਿਮੰਡ ਖੰਡ ਪੁਰੀ ਲੋਅ, ਪਾਤਾਲ ਆਕਾਸ਼ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਿਨ ਲੇਖਾ ਤਜਿਆ ਛੱਬੀ ਪੋਹ, ਆਪ ਆਪਣੀ ਕਾਰ ਕਮਾਇੰਦਾ। ਭਗਤ ਕਹਿਣ ਹੋ ਅਣਝੱਕ, ਭੈ ਨਾ ਕੋਇ ਰਖਾਈਆ। ਜੁਗ ਜੁਗ ਤੈਨੂੰ ਲੱਭਦੇ ਗਏ ਥੱਕ, ਜੰਗਲ ਜੂਹ ਨਜ਼ਰ ਨਾ ਆਈਆ। ਅੱਠਸੱਠ ਤੀਰਥ ਪਾਣੀ ਲਿਆ ਲੱਕ, ਬਣ ਸੁਆਨ ਫੇਰਾ ਪਾਈਆ। ਵਰਤ ਰੋਜ਼ੇ ਲਏ ਰੱਖ, ਅਗਨੀ ਤੱਤ ਜਲਾਈਆ। ਫਿਰ ਵੀ ਤੇਰਾ ਨਿਕਲਿਆ ਅਜੇ ਨਾ ਸ਼ੱਕ, ਸੰਸਾ ਸਕਿਆ ਨਾ ਕੋਇ ਮਿਟਾਈਆ। ਪੰਜ ਤੱਤ ਕਾਇਆ ਅੰਦਰ ਸਾਨੂੰ ਛੱਡਿਆ ਡੱਕ, ਤੈਨੂੰ ਲੱਜਿਆ ਕੋਇ ਨਾ ਆਈਆ। ਨਿਰਗੁਣ ਹੋ ਕੇ ਪਾਈ ਨੱਥ, ਡੋਰੀ ਆਪਣੇ ਹੱਥ ਉਠਾਈਆ। ਕਰਿਆ ਨਬੇੜਾ ਨਾ ਕੋਇ ਹੱਕ, ਹਕੀਕਤ ਰੂਪ ਨਾ ਕੋਇ ਦਰਸਾਈਆ। ਕੋਟਨ ਕੋਟ ਪਿਆਲੇ ਰਸ ਲਏ ਛਕ, ਅੰਤ ਤ੍ਰਿਪਤ ਨਜ਼ਰ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਰਸਨਾ ਜਿਹਵਾ ਬਕ, ਬਕਤੇ ਬੈਠੇ ਧਿਆਨ ਲਗਾਈਆ। ਤੂੰ ਮਿਹਰ ਨਜ਼ਰ ਨਾਲ ਨਾ ਲਿਆ ਤੱਕ, ਕਰਵਟ ਆਪਣੀ ਨਾ ਅਜੇ ਬਦਲਾਈਆ। ਏਸੇ ਕਰ ਕੇ ਸਾਨੂੰ ਤੇਰੇ ਉਤੇ ਸ਼ੱਕ, ਸ਼ਿਕਵਾ ਸਕੇ ਨਾ ਕੋਇ ਮਿਟਾਈਆ। ਜੁਗ ਚੌਕੜੀ ਤੇਰਾ ਝੋਖਿਆ ਭੱਠ, ਬਣ ਭਠਿਆਲੇ ਸੇਵ ਕਮਾਈਆ। ਕਲਜੁਗ ਅੰਤਮ ਸਾਰਿਆਂ ਕੀਤਾ ਇਕੱਠ, ਇਕੋ ਮਤਾ ਪਕਾਈਆ। ਭਗਤੋ ਆਪਣਾ ਰੱਖੋ ਹਠ, ਦ੍ਰਿੜ ਵਿਸ਼ਵਾਸ ਜਣਾਈਆ। ਜਿੰਨਾਂ ਚਿਰ ਸ੍ਰੀ ਭਗਵਾਨ ਸਾਡੇ ਕੋਲ ਨਾ ਆਵੇ ਨੱਠ, ਆਪਣੀ ਅੱਖ ਨਾ ਲਓ ਖੁਲ੍ਹਾਈਆ। ਜਿੰਨਾਂ ਚਿਰ ਮਾਰਗ ਨਾ ਦੇਵੇ ਦੱਸ, ਸਾਚਾ ਰਾਗ ਆਪ ਸੁਣਾਈਆ। ਜਿੰਨਾਂ ਚਿਰ ਨਾ ਹੋਵੇ ਸਾਡੇ ਵਸ, ਆਪਣੀ ਆਕੜ ਛੱਡੋ ਨਾ ਰਾਈਆ। ਜਿੰਨਾਂ ਚਿਰ ਨਿਮਾਣਾ ਹੋ ਨਾ ਜਾਏ ਢੱਠ, ਆਪਣਾ ਬਲ ਕੋਇ ਨਾ ਢਾਹੀਆ। ਤੁਸੀਂ ਸਾਰੇ ਧੰਨੇ ਵਰਗੇ ਜੱਟ, ਧੰਨਾ ਤੁਹਾਡੇ ਕੋਲੋਂ ਸ਼ਰਮਾਈਆ। ਸਾਰੇ ਕਹੋ ਸਾਡੇ ਕੋਲੋਂ ਮਾਲਾ ਮਣਕਾ ਨਾ ਜਾਏ ਰਟ, ਰੱਟਾ ਇਕੋ ਵਾਰ ਮੁਕਾਈਆ। ਹਿਰਦੇ ਆ ਕੇ ਪ੍ਰਭੂ ਵਸ, ਦੂਜੀ ਓਟ ਨਾ ਕੋਇ ਰਖਾਈਆ। ਤੂੰ ਗਾ ਸਾਡਾ ਜਸ, ਉਲਟੀ ਰੀਤ ਚਲਾਈਆ । ਅਸੀਂ ਤੇਰੇ ਮੰਦਰ ਖ਼ੁਸ਼ੀਆਂ ਨਾਲ ਵੇਖੀਏ ਨੱਸ ਨਸ, ਆਪ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਲ ਕੇ ਔਣਾ ਸਾਡੇ ਘਰ, ਇਕੋ ਆਸ ਰਖਾਈਆ। ਭਗਵਾਨ ਕਹੇ ਮੈਂ ਹੋਵਾਂ ਦਾਸ, ਦਾਸੀ ਰੂਪ ਵਟਾਈਆ। ਮੇਰੇ ਉਤੇ ਕਰੋ ਵਿਸ਼ਵਾਸ਼, ਦ੍ਰਿੜ ਨਿਸਚਾ ਦਿਆਂ ਜਣਾਈਆ। ਅੰਤਮ ਲੈ ਕੇ ਜਾਵਾ ਸਾਥ, ਅੱਧਵਿਚਕਾਰ ਨਾ ਕੋਇ ਛੁਡਾਈਆ। ਮੇਰੇ ਭਰੋਸੇ ਪਿਛਲੇ ਛੱਡ ਦਿਓ ਪੂਜਾ ਪਾਠ, ਅੱਗੇ ਇਕੋ ਕਰੋ ਪੜ੍ਹਾਈਆ। ਪ੍ਰਭ ਦੇਵੇ ਆਪਣੀ ਦਾਤ, ਅਨਮੁਲੜੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਭਗਤ ਕਹਿਣ ਅਸੀਂ ਪਿਛਲਾ ਸਭ ਕੁਛ ਛੱਡਾਂਗੇ। ਸਰਨ ਸਾਹਿਬ ਤੇਰੀ ਲੱਗਾਂਗੇ। ਪਿਛੇ ਮੂਲ ਕਦੇ ਨਾ ਹੱਟਾਂਗੇ। ਰਸ ਪ੍ਰੇਮ ਪ੍ਰੀਤੀ ਚੱਟਾਂਗੇ। ਲਾਹਾ ਇਕੋ ਨਾਮ ਖੱਟਾਂਗੇ। ਤੇਰਾ ਢੋਲਾ ਸਾਚਾ ਰਟਾਂਗੇ। ਤੀਰਥ ਤੱਟਾਂ ਪਾਰ ਟੱਪਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਪਿਆਰ ਅੰਦਰ ਰਚਾਂਗੇ। ਜੋ ਪਿਆਰ ਅੰਦਰ ਰਚੇਗਾ। ਸੋ ਵੇਲੇ ਅੰਤਮ ਬਚੇਗਾ। ਪ੍ਰਭ ਗੋਦੀ ਬਹਿ ਕੇ ਹੱਸੇਗਾ। ਪਿਛਲਿਆਂ ਰਾਹ ਦੱਸੇਗਾ। ਅਗਲਿਆਂ ਵਿਚ ਵਸੇਗਾ।
ਸਚਖੰਡ ਦੁਆਰੇ ਨੱਠੇਗਾ। ਪ੍ਰਭ ਚਰਨ ਦੁਆਰੇ ਡਟੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਸੁਹੇਲੇ ਰੱਖੇਗਾ। ਅਸੀਂ ਤੇਰਾ ਗੀਤ ਗਾਵਾਂਗੇ। ਪ੍ਰਭੂ ਇਕੋ ਇਸ਼ਟ ਮਟਾਵਾਂਗੇ। ਬਿਨ ਕਾਇਆ ਮੰਦਰ ਦੂਜੇ ਘਰ ਨਾ ਫੇਰਾ ਪਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਲੱਖ ਲੱਖ ਸ਼ੁਕਰ ਮਨਾਵਾਂਗੇ। ਘਰ ਤੁਹਾਡੇ ਆਊਂਗਾ। ਨਿੱਕੀ ਬਾਰੀ ਕੁੰਡਾ ਲਾਹੂੰਗਾ। ਲਾ ਯਾਰੀ ਤੋੜ ਨਿਭਾਊਂਗਾ। ਕਰ ਪਿਆਰੀ ਸੇਜ ਬਹਾਊਂਗਾ। ਗੁਰਮੁਖ ਨਾਰ ਕੁਆਰੀ ਆਪ ਪਰਨਾਊਂਗਾ। ਰੰਗ ਰੰਗੀਲਾ ਪਲੰਘ ਇਕ ਵਖਾਊਂਗਾ। ਨਾਮ ਮਰਦੰਗ ਸਚ ਵਜਾਊਂਗਾ। ਅਨੰਦ ਅਨੰਦ ਵਿਚੋਂ ਪਰਗਟਾਊਂਗਾ। ਛੰਦ ਛੰਦ ਗੀਤ ਅਲਾਊਂਗਾ। ਬਣ ਪਾਂਧੀ ਪੰਧ ਮੁਕਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਊਂਗਾ। ਪ੍ਰਭੂ ਕਿਸ ਤਰਾਂ ਅੰਦਰ ਵੜੇਂਗਾ। ਕੀ ਸਾਥੋਂ ਨਾ ਤੂੰ ਡਰੇਂਗਾ। ਕਿਸ ਪੌੜੀ ਥਾਣੀਂ ਚੜ੍ਹੇਂਗਾ। ਕਿਸ ਮੰਦਰ ਵਿਚ ਖੜੇਂਗਾ। ਕੀ ਅੱਖਰ ਢੋਲਾ ਪੜ੍ਹੇਂਗਾ। ਕੀ ਸਾਡੇ ਪ੍ਰੇਮ ਵਿਚ ਮਰੇਂਗਾ। ਕੀ ਸਾਡੇ ਹਿਜ਼ਰ ਵਿਚ ਸੜੇਂਗਾ। ਕੀ ਸਾਡੇ ਫ਼ਿਕਰ ਵਿਚ ਆਪਣੀ ਕਰਨੀ ਕਰੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰਵਾਨ ਆਪਣੀ ਕਿਰਪਾ ਕਰੇਂਗਾ। ਮੈਂ ਆਪਣੇ ਰਾਹ ਆਵਾਂਗਾ। ਨਿਰਗੁਣ ਨਿੱਕਾ ਰੂਪ ਬਣਾਵਾਂਗਾ। ਬਣ ਰਸ ਮਿੱਠਾ ਅੰਦਰ ਲੰਘ ਜਾਵਾਂਗਾ। ਹੋ ਕੇ ਆਪ ਅਨਡਿਠਾ, ਆਪਣੀ ਕਾਰ ਕਮਾਵਾਂਗਾ। ਗੁਰਮੁਖ ਪਹਿਲੋਂ ਪ੍ਰੇਮ ਪ੍ਰੀਤੀ ਜਿਤਾ, ਫਿਰ ਆਪਣਾ ਹਿਤ ਸਮਝਾਂਵਾਂਗਾ। ਬਣ ਕੇ ਪਰਮ ਪੁਰਖ ਸਾਚਾ ਪਿਤਾ, ਮਿਹਰ ਨਜ਼ਰ ਇਕ ਉਠਾਵਾਂਗਾ। ਧੁਰਦਰਗਾਹੀ ਲੈ ਕੇ ਚਿੱਠਾ, ਕਾਇਆ ਮੰਦਰ ਡੇਰਾ ਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਹੱਲ ਇਕ ਸੁਹਾਵਾਂਗਾ। ਪ੍ਰਭੂ ਉਹ ਮਹੱਲ ਕਿਹੜਾ ਏ। ਜਿਥੇ ਤੇਰਾ ਸੱਚਾ ਡੇਰਾ ਏ। ਦੂਜਾ ਰਹੇ ਨਾ ਕੋਈ ਝੇੜਾ ਏ। ਤੂੰ ਨਜ਼ਰੀ ਆਏਂ ਨੇਰਨ ਨੇਰਾ ਏ। ਘਰ ਚੜ੍ਹੇ ਚਾਉ ਘਨੇਰਾ ਏ। ਨਾ ਸੰਞ ਨਾ ਸਵੇਰਾ ਏ। ਗ੍ਰਹਿ ਮੰਦਰ ਵਸੇ ਖੇੜਾ ਏ। ਪ੍ਰਭ ਲੱਗੇ ਤੇਰਾ ਡੇਰਾ ਏ। ਨਜ਼ਰੀ ਆਏ ਤੂੰ ਮੇਰਾ ਮੈਂ ਤੇਰਾ ਏ। ਨਾ ਕੋਈ ਹੇਰਾ ਨਾ ਕੋਈ ਫੇਰਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਉਹ ਵਕਤ ਸੁਹੰਜਣਾ ਕਿਹੜਾ ਏ। ਉਹ ਵਕਤ ਸੁਹੰਜਣਾ ਸੱਚੀ ਪਰਭਾਤ, ਸ੍ਰੀ ਭਗਵਾਨ ਆਪ ਜਣਾਈਆ । ਜਿਸ ਵੇਲੇ ਸੋਹੰ ਦੇਵਾਂ ਦਾਤ, ਓਸੇ ਵੇਲੇ ਅੰਦਰ ਲੰਘ ਜਾਈਆ। ਫੇਰ ਅੱਗਲੇ ਪਿਛਲੇ ਇਕੱਠੀ ਕਰਾਂ ਜਮਾਤ, ਪਹਿਲੀ ਦੂਜੀ ਤੀਜੀ ਚੌਥੀ ਵੰਡ ਨਾ ਕੋਇ ਵੰਡਾਈਆ । ਵੱਡਿਆਂ ਛੋਟਿਆਂ ਬੁੱਢਿਆ ਨੱਢਿਆਂ ਇਕੋ ਬੰਨ੍ਹਾਂ ਨਾਤ, ਇਕੋ ਘਰ ਸੁਹਾਈਆ। ਗੁਰਮੁਖ ਢੋਲਾ ਗਾਏ ਮੇਰਾ ਗਾਥ, ਸੋ ਕਰੇ ਸਚ ਪੜ੍ਹਾਈਆ। ਹੰ ਬ੍ਰਹਮ ਅਨਾਥਾਂ ਨਾਥ, ਨਾਥ ਅਨਾਥੀ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਸੁਹਾਈਆ। ਪ੍ਰਭੂ ਮੰਦਰ ਤੇਰਾ ਸੋਹਣਾ ਏਂ। ਆਦਿ ਜੁਗਾਦਿ ਸਦਾ ਮਨ ਮੋਹਣਾ ਏਂ। ਨਾ ਕੋਈ ਹੱਸਣਾ ਨਾ ਕੋਈ ਰੋਣਾ ਏਂ। ਨਾ ਕੋਈ ਮੈਲਾ ਜਿਹੜਾ ਕਿਸੇ ਧੋਣਾ ਏਂ। ਨਾ ਕੋਈ ਮੰਦਰ ਮਸੀਤੜ ਸ਼ਿਵਦੁਆਲਾ ਮੱਠ ਕਿਸੇ ਨਾ ਗੌਣਾ ਏਂ। ਇਕੋ ਸਾਹਿਬ ਬੀਠਲੋ ਬੀਠਲ, ਸਮਰਥ ਸਿੰਘਾਸਣ ਡੇਰਾ ਲੌਣਾ ਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਇਕੋ ਇਕ ਸਮਝੌਣਾ ਏਂ। ਉਹ ਘਰ ਸੋਹਣਾ ਸੁਹੰਜਣਾ, ਜਨ ਭਗਤ ਮਿਲੇ ਵਡਿਆਈਆ। ਕਰੇ ਪਰਕਾਸ਼ ਆਦਿ ਨਿਰੰਜਣਾ, ਨੂਰੋ
ਨੂਰ ਨੂਰ ਰੁਸ਼ਨਾਈਆ। ਸਾਹਿਬ ਸਤਿਗੁਰ ਦਿਆਲ ਬਣੇ ਸੱਜਣਾ, ਸਗਲਾ ਸੰਗ ਨਿਭਾਈਆ। ਚਰਨ ਧੂੜ ਦੇਵੇ ਮਜਨਾ, ਕਵਲ ਨੈਣ ਵਡਿਆਈਆ। ਸੰਤ ਸੁਹੇਲੇ ਦਰਸ ਕਰ ਕਰ ਰਜਣਾ, ਤ੍ਰਿਸ਼ਨਾ ਭੁੱਖ ਮਿਟਾਈਆ। ਭਗਤ ਭਗਵਾਨ ਇਕੋ ਦਰ ਬਹਿ ਬਹਿ ਸਜਣਾ, ਵੱਡਾ ਛੋਟਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਕੋਈ ਨਾ ਲਾਏ ਅਜ ਪੱਜਣਾ, ਸਚ ਸਚ ਸਚ ਦਏ ਸਮਝਾਈਆ।
ਸ਼ੱਕ ਨਾਲ ਮਿਲਿਆ ਸ਼ਕੂਕ, ਸ਼ਿਕਵਾ ਰਿਹਾ ਜਣਾਈਆ। ਸਾਹਿਬ ਸਤਿਗੁਰ ਬੜਾ ਮਲੂਕ, ਸੋਹਲ ਕੋਮਲ ਨਜ਼ਰ ਆਈਆ। ਜੋ ਇਸ ਨਾਲ ਰੱਖੇ ਸਲੂਕ, ਸੁਲਾਹ ਆਪਣੀ ਦਏ ਸਮਝਾਈਆ। ਕਿਰਪਾ ਕਰ ਕਰੇ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਆਦਿ ਜੁਗਾਦੀ ਇਕ ਮਹਿਬੂਬ, ਮੁਹੱਬਤ ਸਚ ਜਣਾਈਆ। ਵੇਖਣਹਾਰਾ ਉਚ ਅਰੂਜ਼, ਹੁਜਰਾ ਇਕ ਵਡਿਆਈਆ। ਕਰੇ ਖੇਲ ਆਪਣੀ ਹਦੂਦ, ਹੱਦ ਪਾਰ ਨਾ ਕੋਇ ਕਰਾਈਆ। ਵੇਖਣਹਾਰਾ ਅਸਲ ਸੂਦ, ਕੁਲ ਜ਼ਰ ਆਪਣੇ ਹੱਥ ਵਖਾਈਆ। ਕਰਨਹਾਰਾ ਨੇਸਤੋ ਨਾਬੂਦ, ਜੜ੍ਹ ਸਭ ਦੀ ਰਿਹਾ ਉਖੜਾਈਆ। ਸੋਲਾਂ ਸਾਲ ਨਾ ਸਕੇ ਕੋਈ ਢੂੰਡ, ਢੂੰਡਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਰੇ ਖੇਲ ਖ਼ੂਬ, ਖ਼ੂਬੀ ਸਭ ਦੀ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਲਾਂ ਸਾਲ ਸੋਲਾਂ ਇਛਿਆ ਵਿਚ ਸਮਾਈਆ। ਸੋਲਾਂ ਇਛਿਆ ਫੇਰ ਪਿਆ ਅੜਿਕਾ, ਭੇਵ ਕੋਇ ਨਾ ਆਇੰਦਾ। ਅੱਗੇ ਸਵਾਲ ਦੱਸਿਆ ਨਿੱਕਾ, ਹੁਣ ਵੱਡਾ ਨਜ਼ਰੀ ਆਇੰਦਾ। ਮੁਹੰਮਦ ਕਹੇ ਮੇਰਾ ਝੂਠਾ ਨਾ ਕਰ ਸਿਕਾ, ਕੀਤਾ ਕੌਲ ਕਿਉਂ ਭੁਲਾਇੰਦਾ। ਗੋਬਿੰਦ ਕਹੇ ਮੈਂ ਵਾਰਿਆ ਪਿਤਾ, ਪੁੱਤਰ ਨੀਹਾਂ ਹੇਠ ਦਬਾਇੰਦਾ। ਪੁਰਖ ਅਕਾਲ ਕਹੇ ਇਹ ਤੁਹਾਡਾ ਹਿੱਸਾ, ਤੁਹਾਡੀ ਝੋਲੀ ਪਾਇੰਦਾ। ਮੇਰਾ ਖੇਲ ਸਦਾ ਅਨਡਿਠਾ, ਨਜ਼ਰ ਕਿਸੇ ਨਾ ਆਇੰਦਾ। ਵੀਹ ਸੌ ਵੀਹ ਬਿਕਰਮੀ ਪੰਦਰਾਂ ਕੱਤਕ ਤੱਕ ਚਾਰ ਯੁਗ ਦਾ ਲਿਖਿਆ ਲੇਖਾ ਸਭ ਦੇ ਹੱਥ ਫੜਾਏ ਚਿੱਠਾ, ਭਾਵਾ ਭਾਵੀ ਭਾਣਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੀਸ ਬੀਸਾ ਹਰਿ ਜਗਦੀਸਾ, ਲੇਖਾ ਸਭ ਦੀ ਝੋਲੀ ਪਾਇੰਦਾ। ਭਾਵਾ ਭਗਵਾਨ ਬਣੇ ਬਾਪੂ, ਵਡ ਵੱਡਾ ਵਡ ਵਡਿਆਈਆ। ਵੇਖਣਹਾਰਾ ਜਿੰਨਾਂ ਪੀਤਾ ਤਮਾਕੂ, ਤੁਖ਼ਮ ਸਭ ਦਾ ਦਏ ਉਡਾਈਆ। ਕੋਈ ਕਿਸੇ ਨਾ ਮਾਰੇ ਆਵਾਜ਼ ਹਾਕੂ, ਕਾਕੂ ਕਲਮਾ ਨਬੀ ਨਾ ਕੋਇ ਵਡਿਆਈਆ। ਪੀਰ ਪੈਗ਼ੰਬਰ ਕਹਿਣ ਵੇਖੋ ਕਿਧਰੋਂ ਪੈ ਗਿਆ ਡਾਕੂ, ਆਪ ਆਪਣਾ ਬਲ ਧਰਾਈਆ। ਜਿਸ ਜ਼ਿਮੀ ਅਸਮਾਨ ਭੁਆਏ ਵਾਂਗ ਲਾਟੂ, ਬਿਨ ਚੱਕੀ ਚੱਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਵਾ ਇਕੋ ਇਕ ਅਖਵਾਈਆ। ਭਾਵਾ ਕਹੇ ਮੈਂ ਭਗਵਾਨ, ਆਪਣਾ ਬਲ ਰਖਾਇੰਦਾ। ਭਾਵੀ ਕਹੇ ਮੈਂ ਬਾਲ ਅੰਞਾਣ, ਧੁਰ ਦਾ ਹੁਕਮ ਮੋਹੇ ਭਾਇੰਦਾ। ਏਹੋ ਭਾਵੇ ਦਾ ਸਚ ਨਿਸ਼ਾਨ, ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਹਿਲੋਂ ਤੋੜ ਈਮਾਨ, ਜੋੜ ਇਕੋ ਚਰਨ ਧਿਆਨ ਰਖਾਇੰਦਾ । ਚਾਰ ਕੁੰਟ ਸੁਣੀ ਸ਼ਕਾਇਤ, ਚਾਰੋਂ ਕੁੰਟ ਮੁਖ ਭੁਆਈਆ। ਸਾਰੇ ਮੰਗਣ ਪ੍ਰਭ
ਕਰ ਅਨਾਇਤ, ਖ਼ਾਲੀ ਝੋਲੀ ਰਹੇ ਵਖਾਈਆ। ਇਕ ਦੂਜੇ ਦੀ ਕੋਇ ਨਾ ਕਰੇ ਫ਼ਰਮਾਇਸ਼, ਸਾਰੇ ਬੈਠੇ ਨੈਣ ਸ਼ਰਮਾਈਆ। ਕਿਉਂ ਪ੍ਰਭੂ ਆਪ ਕਰਨ ਆਇਆ ਅਜ਼ਮਾਇਸ਼, ਚੁਗਲੀ ਦੂਜਾ ਕੋਇ ਨਾ ਲਾਈਆ। ਜਿਸ ਨੇ ਧਰਤੀ ਵੰਡ ਕੇ ਦਿਤੀ ਪੈਮਾਇਸ਼, ਗੁਰ ਅਵਤਾਰ ਕਿਤਿਆਂ ਵਿਚ ਬਹਾਈਆ। ਪਿਛੋਂ ਦੇਂਦਾ ਰਿਹਾ ਹਦਾਇਤ, ਹੁਕਮ ਹੱਕ ਸਮਝਾਈਆ। ਕਿਸੇ ਕੋਲ ਨਾ ਰਹੇ ਕਫ਼ਾਇਤ, ਕਰੇ ਖੇਲ ਬੇਪਰਵਾਹੀਆ। ਤੁਆਰਫ਼ ਕਰੇ ਨਾ ਕੋਇ ਤੁਆਇਫ਼, ਤਾਲਬ ਤਰਬਯੱਤ ਨਾ ਕੋਇ ਵਡਿਆਈਆ। ਚਾਰ ਕੁੰਟ ਚਾਰ ਜੁਗ ਪੁਰੀ ਸਭ ਦੀ ਕਰਨਹਾਰਾ ਖ਼ਾਹਿਸ਼, ਆਸਾ ਵੇਖੇ ਥਾਉਂ ਥਾਈਂਆ। ਪਹਿਲੀ ਚੇਤਰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਭਗਤਾਂ ਲੱਗੀ ਨੁਮਾਇਸ਼, ਨਿਰਗੁਣ ਨਿਰਗੁਣ ਵੇਖ ਵਖਾਇੰਦਾ । ਨੇਤਰ ਰੋਇਆ ਯਸ਼ੂ ਕਰਾਈਸ, ਕਰਬਲਾ ਮੁਹੰਮਦ ਵੇਖ ਕੁਰਲਾਇੰਦਾ। ਮੂਸਾ ਕਹੇ ਮੇਰੀ ਕਿਸੇ ਨਾ ਕੀਤੀ ਹਮਾਇਤ, ਮੁਫ਼ਤ ਕੋਹਤੂਰ ਮੂੰਹ ਦੇ ਭਾਰ ਡਿਗ ਕੇ ਮੂੰਹ ਭੰਨਾਇੰਦਾ। ਨਾਨਕ ਕਹੇ ਗੋਬਿੰਦ ਪੁੱਤ ਨਾ ਹੋਏ ਨਾਲਾਇਕ, ਨਾਨਕ ਗੋਤੀ ਜੋਤੀ ਨੂਰ ਧਰਾਇੰਦਾ। ਪਾਰਬ੍ਰਹਮ ਕਹੇ ਮੇਰੀ ਇਕੋ ਸ਼ਰਾਇਤ, ਸ਼ਰਅ ਸਚ ਸਚ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗ ਚੌਕੜੀ ਜੁਗ ਕਰਤਾ ਆਪਣੇ ਵਿਚ ਸਮਾਇੰਦਾ। ਇਕ ਹੋਏ ਜ਼ੀਰੋ, ਜ਼ੀਰੋ ਇਕ ਰੂਪ ਵਟਾਈਆ। ਇਕ ਬਣੇ ਹੀਰੋ, ਹੀਰੋ ਸਿਫ਼ਰਾ ਰੂਪ ਧਰਾਈਆ। ਸਿਫ਼ਰਾ ਹੋਏ ਗੁਣੀ ਗਹੀਰੋ, ਗਹਿਰ ਗੰਭੀਰ ਬੇਪਰਵਾਹੀਆ। ਇਕ ਨਾਲ ਇਕ ਬੱਧਾ ਜ਼ੰਜੀਰੋ, ਜ਼ੰਜੀਰੀ ਆਪਣਾ ਨਾਮ ਰਖਾਈਆ। ਸ਼ਾਹ ਸੁਲਤਾਨ ਸੁਣੋ ਫ਼ਕੀਰੋ, ਸ਼ਹਿਨਸ਼ਾਹ ਰਿਹਾ ਸਮਝਾਈਆ। ਨੇਤਰ ਖੋਲ੍ਹੋ ਪੈਗ਼ੰਬਰੋ ਪੀਰੋ, ਪਾਰਬ੍ਰਹਮ ਰਿਹਾ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸਿਫ਼ਰ ਇਕ ਆਪਣੀ ਗੰਢ ਪੁਆਈਆ। ਇਕ ਸ਼ਹਿਨਸ਼ਾਹ ਜ਼ੀਰੋ ਖ਼ਾਕ, ਇਕ ਪਾਤਸ਼ਾਹ ਅਖਵਾਇੰਦਾ। ਇਕ ਖੋਲ੍ਹਣਹਾਰਾ ਤਾਕ, ਜ਼ੀਰੋ ਲੇਖਾ ਹੋਏ ਬੇਬਾਕ, ਇਕ ਆਪਣਾ ਅੰਕ ਬਣਾਇੰਦਾ। ਰਾਸ਼ਟਰਪਤ ਇਕ ਖ਼ਾਲੀ ਕਰਾਏ ਹਾਥ, ਸਿਫ਼ਰਾ ਕਿਸੇ ਨਾ ਦੇਵੇ ਸਾਥ, ਇਕ ਆਪਣਾ ਹੁਕਮ ਵਰਤਾਇੰਦਾ। ਕਵਣ ਜਾਣੇ ਪ੍ਰਭ ਕੀ ਬਾਤ, ਭੇਵ ਅਭੇਦ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਜ਼ੀਰੋ ਇਕ ਇਕੱਤਰ ਇਕੋ ਘਰ ਕਰਾਇੰਦਾ ।