ਪੁਸਤਕਾਲਾਭਾਗ ੧੪

੩ ਚੇਤ ੨੦੨੦ ਬਿਕਰਮੀ ਜੇਠੂਵਾਲ ਦਰਬਾਰ ਵਿਚ

ਤੂੰ ਮੈਂ ਇਕੋ ਕੁਛ, ਅੰਤਰ ਵੰਡ ਨਾ ਕੋਇ ਵੰਡਾਈਆ। ਬਿਨ ਵੇਖਿਆਂ ਬਿਨ ਪੇਖਿਆਂ ਇਕ ਦੂਜੇ ਨੂੰ ਲਿਆ ਪੁੱਛ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਭੇਵ ਅਭੇਦਾ ਖੋਲ੍ਹਿਆ ਗੁੱਝ, ਪਰਦਾ ਆਪ ਉਠਾਈਆ। ਸਾਰ ਨਾ ਪਾਵੇ ਮਨ ਮਤ ਬੁੱਧ, ਜਗਤ ਬਲ ਨਾ ਕੋਇ ਸਹਾਈਆ। ਮੈਂ ਤੂੰ ਨਹੀਂ ਕੁੱਛ, ਜੁਗ ਜੁਗ ਤੇਰੇ ਹੱਥ ਵਡਿਆਈਆ। ਸੋਚਿਆਂ ਕਿਸੇ ਨਾ ਆਵੇਂ ਸੋਚ, ਲੱਭਿਆਂ ਨਜ਼ਰ ਕਿਸੇ ਨਾ ਆਈਆ। ਕਰ ਕਿਰਪਾ ਕਲ ਗਿਆ ਪਹੁੰਚ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਸਾਚੀ ਆ ਕੇ ਦੱਸੀ ਰੌਂਸ, ਤੂੰ ਮੈਂ ਰਹੇ ਨਾ ਰਾਈਆ। ਗੁਰਮੁਖ ਕੀਤੇ ਮਾਤ ਗੌਂਸ, ਗੁਰਜ ਨਾਮ ਹੱਥ ਫੜਾਈਆ। ਤੂੰ ਮੈਂ ਮਿਲਣ ਦਾ ਹੋਇਆ ਸ਼ੌਂਕ, ਅੰਤਰ ਅੰਤਰ ਵੇਖ ਵਖਾਈਆ। ਲੇਖਾ ਬਣਿਆ ਨਾਰ ਖੌਂਤ, ਬੀਵੀ ਬੇਵਾ ਨਾ ਕੋਇ

ਜਣਾਈਆ। ਮਿਹਰਵਾਨ ਨਾ ਜਾਏ ਔਂਤ, ਔਂਤਰਾਪਨ ਨਾ ਕੋਇ ਰਖਾਈਆ। ਅੰਤਮ ਆਇਆ ਆਪਣੇ ਚੌਂਕ, ਚੌਕੰਨਾ ਹੋ ਕੇ ਫੇਰਾ ਪਾਈਆ। ਜਿਸ ਨੇ ਗੋਬਿੰਦ ਵਖਾਇਆ ਪਟਣਾ ਪੌਂਟ, ਪਾਟਲ ਆਪਣੀ ਕਾਰ ਕਮਾਈਆ। ਜਿਸ ਨੂੰ ਜਪ ਜਪ ਥੱਕੇ ਹੋਂਟ, ਰਸਨਾ ਆਪਣਾ ਬਲ ਲਗਾਈਆ। ਸੋ ਸਾਹਿਬ ਅੰਦਰੇ ਅੰਦਰ ਗਿਆ ਚੌਂਕ, ਹੂੰ ਹਾਂ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੂੰ ਮੈਂ ਇਕੋ ਰੂਪ ਦਰਸਾਈਆ। ਤੂੰ ਮੈਂ ਇਕ ਤਲਾਸ਼, ਨੇਤਰ ਨੈਣ ਸਰਬ ਤਰਸਾਈਆ। ਜਿਸ ਦਾ ਰਾਹ ਤੱਕੇ ਸ਼ੰਕਰ ਕੈਲਾਸ਼, ਚੋਟੀ ਪਰਬਤ ਡੇਰਾ ਲਾਈਆ। ਜਿਸ ਦੀ ਬ੍ਰਹਮਾ ਰੱਖੇ ਆਸ, ਬ੍ਰਹਮ ਲੇਖਾ ਦਏ ਮੁਕਾਈਆ। ਜਿਸ ਦਾ ਵਿਸ਼ਨੂੰ ਹੋਇਆ ਦਾਸ, ਬਣ ਸੇਵਕ ਸੇਵ ਕਮਾਈਆ। ਜਿਸ ਦਾ ਗੁਰ ਅਵਤਾਰ ਗੌਂਦੇ ਰਾਗ, ਬੋਧ ਅਗਾਧ ਜਣਾਈਆ । ਜਿਸ ਦੀ ਪੀਰ ਪੈਗ਼ੰਬਰ ਪੜ੍ਹਦੇ ਨਿਮਾਜ਼, ਬਣ ਬਰਦਾ ਸਜਦਾ ਸੀਸ ਝੁਕਾਈਆ। ਜਿਸ ਦੀ ਵੱਜੇ ਸਤਿ ਰਬਾਬ, ਤੰਦੀ ਤਾਰ ਨਾ ਕੋਇ ਰਖਾਈਆ। ਜਿਸ ਨੂੰ ਕਹਿੰਦੇ ਸਚ ਅਹਿਬਾਬ, ਮੁਹੱਬਤ ਇਕੋ ਇਕ ਵਖਾਈਆ। ਜਿਸ ਨੂੰ ਕਹਿੰਦੇ ਸਾਰੇ ਬਾਪ, ਪਤਿਪਰਮੇਸ਼ਵਰ ਵਡ ਵਡਿਆਈਆ। ਜਿਸ ਤੋਂ ਮੰਗਦੇ ਸਾਰੇ ਦਾਤ, ਖ਼ਾਲੀ ਝੋਲੀ ਅੱਗੇ ਡਾਹੀਆ। ਤਿਸ ਸਾਹਿਬ ਦੀ ਇਕੋ ਜਮਾਤ, ਤੂੰ ਮੈਂ ਕਹਿਣ ਕੋਿੱੲ ਨਾ ਪਾਈਆ। ਤੂੰ ਮੈਂ ਚੁਕਿਆ ਝੇੜਾ, ਝੰਜਟ ਆਪ ਮਿਟਾਇਆ। ਹਰਿਜਨ ਵਸਿਆ ਸਾਚਾ ਖੇੜਾ, ਜਿਸ ਗ੍ਰਹਿ ਫੇਰਾ ਪਾਇਆ। ਨਿਰਗੁਣ ਹੋ ਕੇ ਬੰਨ੍ਹਿਆ ਬੇੜਾ, ਸਰਗੁਣ ਕੰਧ ਧਰਾਇਆ। ਵੇਖਣਹਾਰਾ ਗੁਰੂ ਚੇਰਾ, ਚੇਲਾ ਗੁਰ ਅਖਵਾਇਆ। ਕਲਜੁਗ ਅੰਤਮ ਵੇਖੇ ਮੇਲਾ, ਮਿਹਰਵਾਨ ਵੇਸ ਵਟਾਇਆ। ਵਸਣਹਾਰਾ ਧਾਮ ਨਿਵੇਲਾ, ਸਚਖੰਡ ਸਾਚੇ ਸੋਭਾ ਪਾਇਆ। ਕੱਟਣਹਾਰਾ ਧਰਮ ਰਾਏ ਦੀ ਜੇਲਾ, ਆਵਣ ਜਾਵਣ ਪੰਧ ਮੁਕਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੂੰ ਮੈਂ ਇਕੋ ਘਰ ਵਖਾਇਆ। ਤੂੰ ਮੈਂ ਦਾ ਇਕੋ ਵੇਹੜਾ, ਦੂਜੀ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਸਾਹਿਬ ਸਤਿਗੁਰ ਮਿਲ ਗਿਆ ਸਿੰਘ ਸ਼ੇਰਾ, ਸ਼ੇਰ ਰੂਪ ਦਏ ਬਣਾਈਆ। ਲੱਖ ਚੁਰਾਸੀ ਗਿਦੜਾਂ ਘੇਰਾ, ਜੰਬਕ ਅੰਤ ਰਹਿਣ ਨਾ ਪਾਈਆ। ਜਿਸ ਗ੍ਰਹਿ ਅੰਦਰ ਲੱਗਾ ਡੇਰਾ, ਦੂਈ ਦਵੈਤ ਨਾ ਕੋਇ ਰਖਾਈਆ। ਭਗਤ ਭਗਵਾਨ ਇਕ ਦੂਜੇ ਨੂੰ ਕਹਿਣ ਤੂੰ ਮੇਰਾ ਮੈਂ ਤੇਰਾ, ਮੈਂ ਤੂੰ ਨਜ਼ਰ ਕੋਇ ਨਾ ਆਈਆ। ਜਗਤ ਨੇਤਰ ਦਿਸੇ ਅੰਧੇਰਾ, ਗੁਰ ਨੇਤਰ ਨੂਰ ਰੁਸ਼ਨਾਈਆ। ਸੋਵਤ ਜਾਗਤ ਬੰਨ੍ਹੇ ਬੇੜ੍ਹਾ, ਖੇਵਟ ਖੇਟਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤੂੰ ਮੈਂ ਨਾ ਕੋਈ ਲਾਏ ਤੋਹਮਤ, ਤਮਾਂ ਵਿਚ ਕਦੇ ਨਾ ਆਈਆ। ਕਰਨਹਾਰਾ ਆਪਣੀ ਰਹਿਮਤ, ਮਿਹਰ ਨਜ਼ਰ ਉਠਾਈਆ। ਗ਼ਰੀਬ ਨਿਮਾਣਿਆਂ ਤਾਰੇ ਜਿਨ੍ਹਾਂ ਬੱਧੀ ਤਹਿਮਤ, ਸਿਰ ਆਪਣਾ ਹੱਥ ਟਿਕਾਈਆ। ਜੋ ਪ੍ਰਭ ਨਾਲ ਹੋ ਗਏ ਸਹਿਮਤ, ਪਿਛਲਾ ਲੇਖਾ ਦਏ ਚੁਕਾਈਆ। ਹਰਿਜਨ ਬਣੇ ਨਾ ਕਦੇ ਅਹਿਮਕ, ਮੂਰਖ ਮਤ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੂੰ ਮੈਂ ਪੰਧ ਮੁਕਾਈਆ। ਤੂੰ ਮੈਂ ਮੁਕਿਆ ਪੰਧ, ਪੈਂਡਾ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਮਿਲਿਆ ਸਾਹਿਬ ਬਖ਼ਸ਼ੰਦ, ਦੀਨ ਦਿਆਲ ਸੱਚਾ ਸ਼ਹਿਨਸ਼ਾਹੀਆ। ਅੰਤਰ ਆਤਮ ਦੇਵੇ ਅਨੰਦ, ਰਸ ਆਪਣਾ ਆਪ ਵਖਾਈਆ। ਪੂਰਬ ਜਨਮ ਦੀ ਟੁੱਟੀ ਗੰਢ, ਇਕੋ ਤੰਦ ਬੰਧਾਈਆ। ਜਗਤ ਵਿਛੋੜਾ ਕੱਟ ਰੰਡ, ਆਪਣੇ ਨਾਲ ਪਰਨਾਈਆ। ਕਿਰਪਾ ਨਿਧਾਨ ਚਾੜ੍ਹ ਚੰਦ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਬਣ ਦਰਵੇਸ਼ ਮੰਗੇ ਮੰਗ, ਭਿਖਕ ਆਪਣੀ ਝੋਲੀ ਡਾਹੀਆ। ਕਰੇ ਖੇਲ ਸੂਰਾ

ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਜਿਹਾ ਸੰਗ, ਮੈਂ ਤੂੰ ਬੈਠੀ ਨੈਣ ਸ਼ਰਮਾਈਆ। ਮੈਂ ਤੇਰੇ ਅੰਦਰ ਜਾਵਾਂ ਲੰਘ, ਤੂੰ ਮੇਰਾ ਧਿਆਨ ਲਗਾਈਆ। ਮੈਂ ਸੁਹਾਵਾਂ ਤੇਰੀ ਆਤਮ ਸੇਜ ਪਲੰਘ, ਤੂੰ ਘੁੱਟ ਘੁੱਟ ਗਲਵਕੜੀ ਏਕਾ ਪਾਈਆ। ਪਾਰਬ੍ਰਹਮ ਦਾ ਬ੍ਰਹਮ ਮਾਣੇ ਸਚ ਅਨੰਦ, ਜਗਤ ਭੋਗ ਰਸ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੂੰ ਮੈਂ ਲੇਖਾ ਦਿਤਾ ਮੁਕਾਈਆ। ਤੂੰ ਮੈਂ ਲੇਖਾ ਗਿਆ ਮੁੱਕ, ਸੋ ਸਤਿਗੁਰ ਆਪ ਮੁਕਾਈਆ। ਢੋਲਾ ਗਾਇਆ ਆਪਣੇ ਮੁਖ, ਮੁਖੜਾ ਗੁਰਮੁਖ ਆਪ ਸਾਲਾਹੀਆ। ਜਗਤ ਤ੍ਰਿਸ਼ਨਾ ਮੇਟ ਭੁੱਖ, ਕੂੜੀ ਹਰਸ ਮਿਟਾਈਆ। ਕਰ ਕਿਰਪਾ ਆਪਣੀ ਗੋਦੀ ਚੁੱਕ, ਦੋਵੇਂ ਭੁਜਾਂ ਸੀਸ ਟਿਕਾਈਆ। ਤੂੰ ਮੈਂ ਇਕ ਦੂਜੇ ਨੂੰ ਦੋਵੇਂ ਰਹੇ ਪੁੱਛ, ਵਿਛੜਿਆਂ ਸੁਖ ਕੋਇ ਨਾ ਆਈਆ। ਇਕ ਦੂਜੇ ਨਾਲੋਂ ਫੇਰ ਨਾ ਜਾਈਏ ਰੁੱਸ, ਰੁੱਸਿਆਂ ਸਾਂਤ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤੂੰ ਮੈਂ ਗਈ ਹਾਰ, ਜਿਤ ਨਜ਼ਰ ਕਿਸੇ ਨਾ ਆਈਆ। ਤੇਰੇ ਪਿਛੇ ਹੋ ਖ਼ੁਆਰ, ਆਪਣਾ ਆਪ ਮਿਟਾਈਆ। ਤੇਰੇ ਪਿਛੇ ਪੰਧ ਮਾਰ, ਬਣਿਆਂ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਤੂੰ ਮੈਂ ਕਹੇ ਕਿਉਂ ਹੋਇਆ ਚੁੱਪ, ਅਗਲਾ ਭੇਵ ਨਾ ਕੋਇ ਜਣਾਈਆ। ਮਨ ਬਦਲੇ ਆਪਣਾ ਰੁਖ਼, ਸਤਿਗੁਰ ਆਪਣੀ ਕਲਾ ਭੁਆਈਆ। ਕਿਸ ਵਸਤ ਦੀ ਰਹਿ ਗਈ ਭੁੱਖ, ਕਰ ਕਿਰਪਾ ਪ੍ਰਭ ਪੂਰੀ ਦਏ ਕਰਾਈਆ। ਜਨਮ ਮਰਨ ਦਾ ਮਿਟਿਆ ਦੁੱਖ, ਨਾਤਾ ਪੁਰਖ ਅਕਾਲ ਜੁੜਾਈਆ। ਹੋਰ ਕੀ ਅੱਗੇ ਲੈਣਾ ਪੁੱਛ, ਪੁੱਛ ਪੁੱਛ ਅੰਤ ਕੋਇ ਨਾ ਪਾਈਆ। ਜੋ ਜਨ ਸੀਸ ਨਿਵਾਏ ਝੁਕ, ਤਿਸ ਆਪਣਾ ਆਪ ਦਏ ਵਰਤਾਈਆ। ਅੰਦਰ ਵੜ ਜਾਏ ਬਹਿ ਜਾਏ ਲੁਕ, ਮੁਖ ਨਾ ਕਿਸੇ ਵਖਾਈਆ। ਕਰ ਕਿਰਪਾ ਪ੍ਰਭ ਜਾਏ ਉਠ, ਜੋਤੀ ਨੂਰ ਰੁਸ਼ਨਾਈਆ। ਸਾਚਾ ਲਹਿਣਾ ਲਏ ਪੁੱਛ, ਪੁਸ਼ਤ ਦਰ ਪੁਸ਼ਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵਾਨ ਇਕ ਨਿਸ਼ਾਨ, ਤੂੰ ਮੈਂ ਲੇਖਾ ਦਿਤਾ ਮੁਕਾਈਆ।

੭ ਚੇਤ ੨੦੨੦ ਬਿਕਰਮੀ ਜੇਠੂਵਾਲ ਬਾਹਰ ਵਾਲੇ ਦਰਵਾਜ਼ੇ ਦੀ ਨੀਂਹ ਰੱਖਣ ਦੇ ਸਮੇਂ

ਭਗਤ ਭਗਵਾਨ ਦਾ ਇਕ ਦਰਵਾਜ਼ਾ, ਦੂਜਾ ਰਾਹ ਨਾ ਕੋਈ ਵਖਾਇੰਦਾ। ਗੁਰਸਿਖ ਗੁਰ ਇਕ ਕਾਜਾ, ਸਤਿਗੁਰ ਸੇਵ ਕਮਾਇੰਦਾ। ਜੋਤ ਸ਼ਬਦ ਨਿਰਗੁਣ ਰਾਜਨ ਰਾਜਾ, ਭੂਪਨ ਭੂਪ ਦਇਆ ਕਮਾਇੰਦਾ। ਉਜੜਿਆ ਵਸਾਇਆ ਫੇਰ ਮਾਝਾ, ਗੁਰ ਗੋਬਿੰਦ ਹੋ ਕੇ ਫੇਰਾ ਪਾਇੰਦਾ। ਅੰਤਮ ਅੰਤ ਰੱਖੇ ਲਾਜਾ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਪੁਰਖ ਅਕਾਲ ਬਣਿਆ ਦਾਦਾ, ਪੂਤ ਸਪੂਤੇ ਵੇਖ ਵਖਾਇੰਦਾ। ਹਰਿ ਸੰਗਤ ਸੀਸ ਪਹਿਨਾਏ ਤਾਜਾ, ਸਾਚਾ ਲੇਖ ਲਿਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦੀ ਸਾਚੀ ਨੀਂਹ, ਹਰਿ ਸੰਗਤ ਲੇਖਾ ਚੁਕਾਏ ਸਾਢੇ ਤਿੰਨ ਹੱਥ ਸੀਂ, ਅੰਦਰ ਆਇਆ ਲੱਖ ਚੁਰਾਸੀ ਵਿਚ ਰਹਿਣ ਨਾ ਪਾਇੰਦਾ। ਹਰਿ ਸੰਗਤ ਸੀਸ ਗੁਰ ਸ਼ਬਦੀ ਤਾਜ਼, ਤਖ਼ਤ ਨਿਵਾਸੀ ਆਪ ਰਖਾਇੰਦਾ। ਦਇਆ ਸਿੰਘ ਦਰ ਦੇਵੇ ਦਾਜ, ਧਰਮ ਮਤ ਦੀ ਜੜ੍ਹ ਲਗਾਇੰਦਾ। ਬਿਸ਼ਨ ਸਿੰਘ ਮਾਰੇ ਆਵਾਜ਼, ਜਨਮ ਜਨਮ ਨਾਲ

ਸਮਝਾਇੰਦਾ। ਮਤ ਸਤਿ ਦਾ ਸਤਿ ਜਹਾਜ਼, ਸਤਿ ਸਤਿਵਾਦੀ ਆਪ ਚਲਾਇੰਦਾ। ਦੇਵੇ ਵਡਿਆਈ ਮਿਸਤਰੀ ਰਾਜ, ਮਿਸਲ ਸ੍ਰੀ ਭਗਵਾਨ ਬਣਾਇੰਦਾ। ਹਰਿ ਸੰਗਤ ਸੁਆਰੇ ਕਾਜ, ਜੋ ਗੁਰਸਿਖ ਦਰ ਆ ਕੇ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਬਦ ਸਰੂਪੀ ਗੁਣ ਨਿਧਾਨ, ਨਿਰਗੁਣ ਦਾਤਾ ਪੁਰਖ ਬਿਧਾਤਾ ਸਾਚੀ ਧਾਰ ਆਪ ਚਲਾਇੰਦਾ। ਦੋ ਦਸ ਦਾ ਦਰ ਦਰਵਾਜ਼ਾ, ਸਚ ਧਾਰ ਵਡਿਆਇਆ। ਸੋਲਾਂ ਸੋਲਾਂ ਖੇਲ ਤਮਾਸ਼ਾ, ਖ਼ਾਲਕ ਖ਼ਲਕ ਖ਼ੁਦਾਇਆ। ਇਕੀ ਨੌਂ ਬੋਧ ਅਗਾਧਾ, ਸ਼ਬਦੀ ਸ਼ਬਦ ਸਮਝਾਇਆ। ਉਪਰ ਬੈਠ ਵਡ ਰਾਜਨ ਰਾਜਾ, ਜਨ ਭਗਤਾਂ ਫੜ ਬਾਹੋਂ ਪਾਰ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਕਰਨੀ ਆਪ ਕਮਾਇਆ।

੭ ਚੇਤ ੨੦੨੦ ਬਿਕਰਮੀ ਜੇਠੂਵਾਲ ਹਰਿ ਭਗਤ ਦੁਆਰ

ਪਾਰਬ੍ਰਹਮ ਪ੍ਰਭ ਤੇਰਾ ਸਦਕਾ, ਮਿਲੇ ਮਾਣ ਮੋਹ ਵਡਿਆਇਆ। ਗ਼ਰੀਬ ਨਿਮਾਣਾ ਨਿਰਧਨ ਅਦਨਾ, ਬਲਹੀਣ ਨੈਣ ਸ਼ਰਮਾਇਆ। ਤੇਰਾ ਲੇਖਾ ਕ੍ਰਿਸ਼ਨ ਬਧ ਕਾ, ਬੱਧਕ ਮੰਗ ਮੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਇਆ। ਬੱਧਕ ਮਾਰ ਤੀਰ, ਤੀਰ ਨਿਸ਼ਾਨਿਆ। ਬੱਧਕ ਵੇਖ ਅਖ਼ੀਰ, ਆਖ਼ਰ ਪਛਤਾਨਿਆ। ਬੱਧਕ ਵੇਖ ਅਖ਼ੀਰ, ਹਰਿ ਸਾਹਿਬ ਗਲੇ ਲਗਾਨਿਆ। ਤੀਰ ਦੇਵੇ ਨਾਮ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸੁਲਤਾਨਿਆ। ਗੋਡੇ ਉਪਰ ਪੈਰ ਪਸਾਰ, ਚਰਨ ਕਵਲ ਰੁਸ਼ਨਾਇਆ। ਦੋਹਾਂ ਅੰਦਰ ਖੇਲ ਅਪਾਰ, ਨਜ਼ਰ ਕਿਸੇ ਨਾ ਆਇਆ। ਪ੍ਰੇਮ ਰਤ ਡਿਗੇ ਆਪਣੀ ਧਾਰ, ਸਚ ਪ੍ਰੀਤੀ ਚਰਨ ਰੰਗ ਰੰਗਾਇਆ। ਬੱਧਕ ਰੋਵੇ ਜ਼ਾਰੋ ਜ਼ਾਰ, ਵੇਖ ਵੇਖ ਕੁਰਲਾਇਆ। ਕ੍ਰਿਸ਼ਨ ਕਹੇ ਮੇਰਾ ਸਚ ਵਿਹਾਰ, ਸਚ ਸਚ ਜਣਾਇਆ। ਤੇਰਾ ਨਿਸ਼ਾਨਾ ਅਪਰ ਅਪਾਰ, ਮਿਹਰਬਾਨਾ ਰੰਗ ਰੰਗਾਇਆ। ਲੇਖਾ ਜਾਣੇ ਆਦਿ ਕਰਤਾਰ, ਕਾਦਰ ਵਡ ਵਡਿਆਇਆ। ਦੋਹਾਂ ਚਰਨਾਂ ਦੇ ਵਿਚਕਾਰ, ਪ੍ਰੇਮ ਰਤ ਵਹੇ ਵਾਹੋ ਦਾਹਿਆ। ਕ੍ਰਿਸ਼ਨ ਕਾਹਨ ਕਰੇ ਗ਼ੁਫ਼ਤਾਰ, ਸਚ ਸਚ ਜਣਾਇਆ। ਦਰ ਦਰਵਾਜ਼ਾ ਅਪਰ ਅਪਾਰ, ਚਰਨਾਂ ਦੋਹਾਂ ਵਿਚ ਰਖਾਇਆ। ਨਵ ਦੁਆਰੇ ਬੱਧਕ ਕਰੇ ਹਾਹਾਕਾਰ, ਦਸਵੇਂ ਸਾਂਤਕ ਸਤਿ ਰਖਾਇਆ। ਨਵ ਦਸ ਦਾ ਸਤਿ ਵਿਹਾਰ, ਸੋਲਾਂ ਕਲਾਂ ਸੋਲਾਂ ਇਛਿਆ ਦਏ ਵਡਿਆਇਆ। ਇਕੀ ਨਵ ਖੇਲ ਅਪਾਰ, ਪਾਰਬ੍ਰਹਮ ਪ੍ਰਭ ਭੇਵ ਜਣਾਇਆ। ਸਚ ਸਚ ਦਾ ਸਚ ਵਿਹਾਰ, ਸਚ ਸਚ ਸਮਝਾਇਆ। ਜਿਉਂ ਕ੍ਰਿਸ਼ਨ ਤੇਰਾ ਕਰੇ ਆਧਾਰ, ਘਾਉ ਆਪਣੇ ਤਨ ਲਗਾਇਆ। ਤਿਉਂ ਸ੍ਰੀ ਭਗਵਾਨ ਨਿਰਗੁਣ ਜੋਤ ਕਰੇ ਆਕਾਰ, ਨਿਰਾਕਾਰ ਸਰੂਪ ਧਰਾਇਆ। ਗ਼ਰੀਬ ਨਿਮਾਣਿਆਂ ਕੋਝੇ ਕਮਲਿਆਂ ਪਤਤ ਪਾਪੀਆਂ ਦੇਵੇ ਤਾਰ, ਜਿਸ ਜਨ ਦੇਵੇ ਚਰਨ ਸਰਨ ਸਰਨਾਇਆ। ਮੇਲਾ ਸੋਹੇ ਅੰਤਮ ਵਾਰ, ਕਲਜੁਗ ਮਿਲੇ ਵਡਿਆਇਆ। ਸੇਵਾ ਕਰੇ ਆਪ ਕਰਤਾਰ, ਕਰਨੀ ਕਰਤਾ ਆਪ ਕਮਾਇਆ। ਭਗਤ ਦੁਆਰੇ ਖੋਲ੍ਹ ਕਿਵਾੜ, ਦਰ ਦਰਵਾਜ਼ਾ ਇਕੋ ਇਕ ਵਖਾਇਆ। ਉਪਰ ਲੇਖ ਲਿਖੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਜੈ ਜੈਕਾਰ ਕਰੇ ਲੋਕਾਇਆ। ਹਰਿ ਸੰਗਤ ਸਿਰ ਪਹਿਨਾਇਆ ਤਾਜ, ਤਾਜਾਂ ਵਾਲੇ ਰਾਏ ਧਰਮ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਜੁਗ ਲਹਿਣਾ ਲਹਿਣੇਦਾਰ

ਝੋਲੀ ਪਾਇਆ। ਦਰਵਾਜ਼ਾ ਕਹੇ ਮੈਂ ਸਾਚੀ ਸੇਵ ਕਮਾਊਂਗਾ। ਜਨ ਭਗਤਾਂ ਰਾਹ ਤਕਾਊਂਗਾ। ਸੋਹੰ ਢੋਲਾ ਇਕ ਸੁਣਾਊਂਗਾ। ਹਰਿ ਸੰਗਤ ਦੇ ਮਾਣ ਜਗਤ ਵਡਿਆਵਾਂਗਾ। ਹਰਿ ਭਗਤਾਂ ਦੇ ਗਿਆਨ ਗੁਰਮੁਖ ਤਾਰ ਵਜਾਵਾਂਗਾ। ਸਚ ਧਰਮ ਸਚ ਨਿਸ਼ਾਨ ਇਕੋ ਇਕ ਵਖਾਵਾਂਗਾ। ਆਪਾ ਕਰ ਕੁਰਬਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਵਾਜ਼ਾ ਕਹੇ ਦਰਬਾਨ ਅਖਵਾਵਾਂਗਾ। ਜਨ ਭਗਤਾਂ ਹੋ ਮਿਹਰਬਾਨ, ਫੜ ਬਾਹੋਂ ਪਾਰ ਲਗਾਵਾਂਗਾ। ਮਨਮੁਖ ਜੀਵ ਸ਼ੈਤਾਨ, ਮੂੰਹ ਦੇ ਭਾਰ ਸੁਟਾਵਾਂਗਾ। ਗੁਰਸਿਖ ਸਾਚੀ ਸਿਖਿਆ ਇਕ ਦਰਸਾਵਾਂਗਾ। ਸੱਜਾ ਚਰਨ ਅੱਗੇ ਰਖਾ ਕੇ, ਪਹਿਲਾ ਕਦਮ ਟਿਕਾਵਾਂਗਾ। ਬਲ ਰਾਜਾ ਮੇਲ ਮਿਲਾ ਕੇ, ਬਾਵਨ ਪੰਧ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਵਰ ਆਪਣੀ ਝੋਲੀ ਪਾਵਾਂਗਾ। ਜਨ ਭਗਤ ਸੱਜਾ ਚਰਨ ਅੱਗੇ ਟਿਕੌਣਗੇ। ਮਾਣ ਹੰਕਾਰ ਆਪਣੇ ਵਿਚੋਂ ਕਢੌਣਗੇ। ਦੋਏ ਜੋੜ ਸੀਸ ਝੁਕੌਣਗੇ। ਪਿਛਲੀ ਭੁੱਲ ਬਖ਼ਸ਼ੌਣਗੇ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਿਹਵਾ ਗੌਣਗੇ। ਸਿਧੇ ਚਲ ਕੇ ਸਚ ਦੁਆਰੇ ਦਰਸ਼ਨ ਪੌਣਗੇ। ਕਾਮ ਕਰੋਧ ਲੋਭ ਮੋਹ ਹੰਕਾਰ ਜਨਮ ਕਰਮ ਦੇ ਦੁੱਖ ਮਿਟੌਣਗੇ। ਸੱਜੇ ਖੱਬੇ ਨੇਤਰ ਨਾ ਕੋਈ ਉਠਾਲ, ਨੀਵੀਂ ਨਜ਼ਰ ਧਿਆਨ ਲਗੌਣਗੇ। ਸਾਹਿਬ ਸਤਿਗੁਰ ਹੋ ਦਿਆਲ, ਗਲ ਪੱਲੂ ਵਾਸਤਾ ਪੌਣਗੇ। ਜਿਨ ਮਨ ਹੋਏ ਸ਼ੈਤਾਨ, ਤਿਨ੍ਹਾਂ ਗੁਰਮੁਖ ਸੰਗ ਨਾ ਕੋਈ ਰਖੌਣਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਬਣੇ ਅਣਜਾਣ, ਨੀਚ ਕਰਮ ਕੁਕਰਮੀ ਦੋ ਜਹਾਨੀ ਧੱਕੇ ਖਾਣਗੇ। ਦਰਵਾਜ਼ਾ ਕਹੇ ਜੋ ਮੇਰੇ ਅੰਦਰ ਲੰਘੇਗਾ। ਨਿਉਂ ਚਰਨ ਪ੍ਰੀਤੀ ਮੰਗੇਗਾ। ਬੁਰੀ ਨੀਤੀ ਕੋਈ ਨਾ ਰੱਖੇਗਾ। ਸਤਿਗੁਰ ਮਾਰਗ ਇਕੋ ਦੱਸੇਗਾ। ਹਰ ਹਿਰਦੇ ਵਿਚ ਵਸੇਗਾ। ਜੋ ਸਤਿਗੁਰ ਪ੍ਰੇਮ ਫਸੇਗਾ। ਪਿਛੇ ਫੇਰ ਕਦੇ ਨਾ ਹਟੇਗਾ। ਇਕੋ ਸੋਹੰ ਢੋਲਾ ਰਟੇਗਾ। ਰਾਏ ਧਰਮ ਕੋਲੋਂ ਬਚੇਗਾ। ਸਚ ਦੁਆਰੇ ਬਹਿ ਸਜੇਗਾ। ਭਗਤ ਦੁਆਰੇ ਭਗਤਾਂ ਨਾਲ ਫਬੇਗਾ। ਮਨਮੁਖਾਂ ਪਰਦਾ ਕੋਈ ਨਾ ਕਜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਇਕੋ ਗੱਜੇਗਾ। ਦਰਵਾਜ਼ਾ ਕਹੇ ਸੁਣੋ ਲਾ ਕਰ ਕੰਨ, ਸ਼ਬਦੀ ਸ਼ਬਦ ਖੇਲ ਖਲਾਇੰਦਾ। ਬੱਧਕ ਪਿਆਰ ਕ੍ਰਿਸ਼ਨ ਚਰਨ ਕਵਲ, ਨਵ ਦੱਸ ਵੰਡ ਵੰਡਾਇੰਦਾ। ਕਲਜੁਗ ਅੰਤਮ ਬੇੜਾ ਬੰਨ੍ਹ, ਸਾਚਾ ਰਾਹ ਵਖਾਇੰਦਾ। ਧੁਰਦਰਗਾਹੀ ਇਕ ਧੰਨ, ਨਾਮ ਨਿਧਾਨ ਇਕ ਸੁਣਾਇੰਦਾ। ਮੈਨੂੰ ਵੇਖ ਫੇਰ ਜਾਣਾ ਅੰਦਰ ਲੰਘ, ਮੇਰੇ ਵੇਂਹਦਿਆਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਚੇਤੇ ਆਇੰਦਾ। ਨੇਤਰ ਹੁੰਦਿਆਂ ਨਾ ਹੋਣਾ ਅੰਨ੍ਹ, ਅਗਿਆਨ ਅੰਧੇਰ ਮਿਟਾਇੰਦਾ। ਮੇਰਾ ਕਹਿਣਾ ਲੈਣਾ ਮੰਨ, ਮੈਂ ਅੱਗੇ ਪੁਰਖ ਅਕਾਲ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਵਰ, ਮੇਰੀ ਸੇਵਾ ਇਕੋ ਲਾਇੰਦਾ।

੮ ਚੇਤ ੨੦੨੦ ਬਿਕਰਮੀ ਹਰਿ ਭਗਤ ਦੁਆਰ ਜੇਠੂਵਾਲ

ਜਨ ਭਗਤਾਂ ਨਾਮ ਦ੍ਰਿੜਾਵਾਂਗਾ। ਦੂਰੋਂ ਔਂਦਿਆਂ ਰਾਹ ਵਖਾਵਾਂਗਾ। ਢੋਲਾ ਗੌਂਦਿਆਂ ਨਜ਼ਰੀ ਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਘਰ ਸਾਚੀ ਸੇਵ ਕਮਾਵਾਂਗਾ। ਸੇਵਾ ਕਰਾਂ ਬਣ ਦਰਵੇਸ਼, ਦਰ ਦਰਵਾਜਾ ਸੀਸ ਝੁਕਾਇਆ।

ਸੀਸ ਨਿਵਾਇਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਨਿਤ ਨਵਿਤ ਧਿਆਨ ਲਗਾਇਆ। ਭਗਤ ਭਗਵਾਨ ਕਰੇ ਹੇਤ, ਹਿਤਕਾਰੀ ਵਡ ਵਡਿਆਇਆ। ਬੀਸ ਬੀਸਾ ਮਹੀਨਾ ਚੇਤ, ਕਿਸਮਤ ਮਾਤ ਫੁਲਵਾੜੀ ਮਹਿਕਾਇਆ। ਬੱਧਕ ਨੇਤਰ ਲਏ ਪੇਖ, ਦੋਏ ਚਰਨ ਧਾਰ ਲਏ ਸਮਝਾਇਆ। ਕਲਜੁਗ ਅੰਤਮ ਧਰੇ ਭੇਖ, ਭੇਸ ਅਵੱਲੜਾ ਆਪ ਵਟਾਇਆ। ਜਗਤ ਦੱਸੇ ਨਾ ਕੋਈ ਰੇਖ, ਕਲਮ ਸ਼ਾਹੀ ਬਣਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਰਬਾਨ ਮੰਗ ਮੰਗਾਇਆ। ਦਰ ਦਰਵੇਸ਼ ਬਣ ਦਰਬਾਨ, ਭਗਤ ਦੁਆਰ ਅਲਖ ਜਗਾਇੰਦਾ। ਮੇਰੀ ਕਰਨੀ ਕਰ ਪਰਵਾਨ, ਪ੍ਰਭ ਤੇਰੇ ਚਰਨ ਧਿਆਨ ਲਗਾਇੰਦਾ। ਸ਼ਾਹ ਪਾਤਸ਼ਾਹ ਸੱਚਾ ਸੁਲਤਾਨ, ਸ਼ਹਿਨਸ਼ਾਹ ਇਕੋ ਇਕ ਅਖਵਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਭੂਪਤ ਭੂਪ ਭੇਵ ਨਾ ਆਇੰਦਾ। ਜੋਧਾ ਸੂਰਬੀਰ ਰਾਜ ਰਾਜਾਨ, ਧੁਰ ਫ਼ਰਮਾਣਾ ਹੁਕਮ ਅਲਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਸਤਿ ਪਰਧਾਨਗੀ ਆਪ ਕਮਾਇੰਦਾ। ਬ੍ਰਹਿਮੰਡ ਖੰਡ ਆਪੇ ਵੇਖੇ ਮਾਰ ਧਿਆਨ, ਮਿਹਰ ਨਜ਼ਰ ਨਰਾਇਣ ਨਰ ਨਿਰੰਕਾਰ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਅਭੁਲ ਭੁੱਲ ਕਦੇ ਨਾ ਜਾਇੰਦਾ। ਮੰਗੇ ਮੰਗ ਚਰਨ ਕਵਲ ਸੀਸ, ਨੇਤਰ ਨੈਣ ਨੈਣ ਧਿਆਨ ਲਗਾਈਆ। ਕਿਰਪਾ ਕਰ ਸਾਹਿਬ ਜਗਦੀਸ਼, ਮਿਹਰਬਾਨ ਤੇਰੀ ਵਡਿਆਈਆ। ਹਰਿ ਸੰਗਤ ਦੱਸਾਂ ਇਕ ਹਦੀਸ, ਸਚ ਸਚ ਪੜ੍ਹਾਈਆ। ਮਾਣਸ ਜਨਮ ਲੈਣਾ ਜੀਤ, ਅਜਨਮ ਰੂਪ ਨਾ ਕੋਈ ਵਟਾਈਆ। ਸਾਹਿਬ ਸਤਿਗੁਰ ਦਾ ਇਕੋ ਗੀਤ, ਦਰ ਔਂਦਿਆਂ ਦਏ ਸਮਝਾਈਆ। ਹਿਰਦੇ ਵਸਾਓ ਆਪਣੇ ਚੀਤ, ਚੇਤਨ ਰੂਪ ਕਰਾਈਆ। ਦਰਸ਼ਨ ਪਾਓ ਇਕ ਅਤੀਤ, ਦਰ ਘਰ ਸਾਚੇ ਮਿਲੇ ਵਡਿਆਈਆ। ਕਾਇਆ ਕਰੋ ਠੰਡੀ ਸੀਤ, ਅਗਨੀ ਤੱਤ ਨਾ ਲਾਗੇ ਰਾਈਆ। ਨਾਤਾ ਛੁੱਟਿਆ ਮੰਦਰ ਮਸੀਤ, ਭਗਤ ਦੁਆਰ ਭਗਵਨ ਨੂਰ ਰੁਸ਼ਨਾਈਆ। ਸਦੀ ਬੀਸਵੀਂ ਰਹੀ ਬੀਤ, ਦੂਜਾ ਅਵਰ ਨਾ ਕੋਇ ਸਹਾਈਆ। ਸਭ ਦੇ ਹੋਣੇ ਖ਼ਾਲੀ ਖ਼ੀਸ, ਬੇਪਰਵਾਹ ਖੇਲ ਖਿਲਾਈਆ। ਮੈਂ ਨੇਤਰ ਵੇਖਾਂ ਠੀਕ, ਦਰ ਦਰਵਾਜਾ ਰਿਹਾ ਜਣਾਈਆ। ਜਿਨ ਹਸਤ ਕੀਤੇ ਕੀਟ, ਕੀਟੋਂ ਹਸਤ ਬਣਾਈਆ। ਤਿਸ ਨਾਲ ਲਾਓ ਪ੍ਰੀਤ, ਲੱਗੀ ਪ੍ਰੀਤ ਨਾ ਕੋਇ ਤੁੜਾਈਆ। ਸਤਿਜੁਗ ਦੀ ਸਾਚੀ ਰੀਤ, ਸਤਿਜੁਗ ਕਲਜੁਗ ਵਿਚ ਬਦਲਾਈਆ। ਪ੍ਰਭ ਕਾ ਖੇਲ ਸਦਾ ਅਨਡੀਠ, ਸਾਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਦਰ ਦਰਵਾਜਾ ਰਿਹਾ ਕੂਕ, ਕੂਕ ਕੂਕ ਜਣਾਈਆ। ਭਗਤ ਭਗਵਾਨ ਦੇ ਸਾਚੇ ਪੂਤ, ਨਾਤਾ ਬਿਧਾਤਾ ਜੋੜ ਜੁੜਾਈਆ। ਨਿਰਗੁਣ ਸਰਗੁਣ ਤਾਣਾ ਪੇਟਾ ਸੂਤ, ਤੰਦ ਆਪਣੇ ਨਾਮ ਬੰਧਾਈਆ। ਵੇਖਣਹਾਰਾ ਤੱਤ ਕਾਇਆ ਕਲਬੂਤ, ਤੱਤ ਵਸਤੂ ਆਪਣੀ ਦਏ ਜਣਾਈਆ। ਪਾਰਬ੍ਰਹਮ ਬ੍ਰਹਮ ਮੇਲਾ ਸੱਚੇ ਮਹਿਬੂਬ, ਮੁਹੱਬਤ ਇਕੋ ਇਕ ਰਖਾਈਆ। ਭਗਤ ਦੁਆਰ ਦੀ ਭਗਵਨ ਹਦੂਦ, ਭਾਵੀ ਨੇੜ ਕੋਇ ਨਾ ਆਈਆ। ਇਕੋ ਮੰਜ਼ਲ ਮੰਜ਼ਲੇ ਮਕਸੂਦ, ਅੱਧਵਿਚਕਾਰ ਨਾ ਕੋਇ ਅਟਕਾਈਆ। ਪਾਰਬ੍ਰਹਮ ਪ੍ਰਭ ਦੇਵਣਹਾਰਾ ਅਸਲ ਨਾਲ ਸੂਦ, ਸ਼ਰਅ ਫ਼ੀ ਸਦੀ ਆਪਣਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਦਰ ਦਰਵਾਜ਼ੇ ਤੇਰਾ ਦਰਦੀ ਦਰਦ, ਦਸਤਗੀਰ ਆਪ ਅਖਵਾਈਆ। ਤੇਰਾ ਹੋਣ ਨਾ ਦੇਵੇ ਹਰਜ, ਸਿਰ ਆਪਣਾ ਹੱਥ ਟਿਕਾਈਆ। ਤੂੰ ਖੜਾ ਹੋਣਾ ਬਣ ਕੇ ਮਰਦ, ਸਚ ਮਰਦਾਨਗੀ ਦਏ ਜਣਾਈਆ। ਤੇਰੇ ਮਸਤਕ

ਧੁਰ ਦੀ ਫ਼ਰਦ, ਲੇਖ ਅਲੇਖ ਦਏ ਜਣਾਈਆ। ਕਰੇ ਖੇਲ ਆਪ ਅਸਚਰਜ, ਅਚਰਜ ਰੀਤ ਚਲਾਈਆ। ਕੂੜ ਕੁੜਿਆਰੇ ਦੇਣਾ ਵਰਜ, ਸਚ ਸੁੱਚ ਸਮਝਾਈਆ। ਆਪਣਾ ਪੂਰਾ ਕਰਾਂ ਫ਼ਰਜ਼, ਫ਼ਰਮਾਂਬਰਦਾਰ ਬਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੀ ਪੁਸ਼ਤ ਆਪਣਾ ਹੱਥ ਰਖਾਈਆ। ਸ੍ਰੀ ਭਗਵਾਨ ਤੇਰਾ ਹੁਕਮ ਮਨਜ਼ੂਰ, ਮੰਜ਼ਲ ਆਪਣਾ ਪੰਧ ਮੁਕਾਈਆ। ਸਦ ਵਸਾਂ ਤੇਰੇ ਹਜ਼ੂਰ, ਹਾਜ਼ਰੀ ਆਪਣੀ ਇਕੋ ਵਾਰ ਲਗਾਈਆ। ਤੇਰਾ ਲੈ ਕੇ ਜੋਤੀ ਨੂਰ, ਤੇਰੇ ਭਗਤਾਂ ਕਰਾਂ ਰੁਸ਼ਨਾਈਆ। ਰਾਹ ਤੱਕਾਂ ਨੇੜੇ ਦੂਰ, ਦੂਰ ਦੁਰਾਡਾ ਧਿਆਨ ਲਗਾਈਆ। ਜਨ ਭਗਤਾਂ ਸੱਜੇ ਚਰਨ ਦੀ ਧੂੜ, ਧੁਰ ਦੀ ਖੇਲ ਵਖਾਈਆ। ਚਤੁਰ ਸੁਘੜ ਬਣਨ ਮੂਰਖ ਮੂੜ੍ਹ, ਜੋ ਮੇਰੇ ਵਿਚੋਂ ਅੱਗੇ ਚਰਨ ਟਿਕਾਈਆ। ਤੂੰ ਓਨ੍ਹਾਂ ਬਖ਼ਸ਼ੀਂ ਸਰਬ ਕਸੂਰ, ਜੋ ਆਇਣ ਦਰ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਜੋ ਤੇਰੇ ਵਿਚੋਂ ਲੰਘਣਗੇ। ਕਾਇਆ ਚੋਲੀ ਰੰਗ ਰੰਗਣਗੇ। ਨਾਮ ਮੰਗ ਇਕੋ ਮੰਗਣਗੇ। ਪ੍ਰਭ ਸੰਗ ਰਹਿ ਰਹਿ ਵਸਣਗੇ। ਭੁੱਖ ਨੰਗ ਦਰਦ ਦੁੱਖ ਕੱਟਣਗੇ। ਆਤਮ ਅਨੰਦ ਪ੍ਰੇਮ ਰਸ ਚੱਖਣਗੇ। ਸਾਹਿਬ ਸਤਿਗੁਰ ਦੇ ਸਾਚੇ ਚੰਦ, ਜੀਵਾਂ ਜੰਤਾਂ ਰਾਹ ਦੱਸਣਗੇ। ਦਰਸ਼ਨ ਪਾ ਹਰਿ ਬਖ਼ਸ਼ੰਦ, ਪ੍ਰੇਮ ਪ੍ਰੀਤੀ ਵਿਚ ਨੱਚਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕੋ ਘਰ ਵਸਣਗੇ। ਦਰਵਾਜਾ ਕਹੇ ਮੋਹੇ ਦੇ ਗਿਆਨ, ਆਪਣਾ ਨਾਮ ਦ੍ਰਿੜਾਈਆ। ਕਿਸ ਬਿਧ ਤੇਰੇ ਭਗਤਾਂ ਕਰਾਂ ਪਹਿਚਾਣ, ਲੱਖ ਚੁਰਾਸੀ ਵਿਚੋਂ ਵੇਖ ਵਖਾਈਆ। ਨਿਰਗੁਣ ਬੋਲੇ ਗੁਣ ਨਿਧਾਨ, ਗੁਣ ਆਪਣਾ ਦੇ ਸਮਝਾਈਆ। ਭਗਤ ਭਗਵਾਨ ਖੇਲ ਮਹਾਨ, ਮਹਿਮਾ ਅਕੱਥ ਵਡਿਆਈਆ। ਤੇਰੇ ਸਨਮੁਖ ਆ ਕੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਢੋਲਾ ਗਾਣ, ਸੋ ਮੰਜ਼ਲ ਆਪਣੀ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਸਮਝਾਈਆ। ਦਰਵਾਜ਼ਾ ਕਹੇ ਪ੍ਰਭ ਜੇ ਕੋਈ ਤੇਰਾ ਢੋਲਾ ਝੂਠਾ ਗਾਵੇ, ਰਸਨਾ ਨਾਲ ਸੁਣਾਈਆ। ਮੇਰੀ ਪਹਿਚਾਣ ਵਿਚ ਨਾ ਆਵੇ, ਧੋਖਾ ਕਰੇ ਵਿਚ ਲੋਕਾਈਆ। ਸ੍ਰੀ ਭਗਵਾਨ ਅੱਗੋਂ ਸਮਝਾਵੇ, ਦੇ ਮਤ ਰਿਹਾ ਜਣਾਈਆ। ਸਾਚਾ ਭਗਤ ਦਰ ਆ ਕੇ ਸੀਸ ਝੁਕਾਵੇ, ਧੂੜੀ ਮਸਤਕ ਟਿੱਕਾ ਲਾਈਆ। ਸੋਹੰ ਢੋਲਾ ਸੱਚਾ ਗਾਵੇ, ਅੰਤਰ ਧਿਆਨ ਲਗਾਈਆ। ਸੱਜਾ ਚਰਨ ਫੇਰ ਉਠਾਵੇ, ਨੇਤਰ ਨੈਣ ਸ਼ਰਮਾਈਆ। ਬਣ ਨਿਮਾਣਾ ਦਰ ਦਰਸ਼ਨ ਪਾਵੇ, ਘਰ ਸਾਚੇ ਵੱਜੇ ਵਧਾਈਆ। ਮਨਮੁਖ ਨਾ ਕੋਈ ਸੀਸ ਝੁਕਾਵੇ, ਧੂੜੀ ਟਿੱਕਾ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਨ, ਸਚ ਗਿਆਨ ਇਕੋ ਦਏ ਜਣਾਈਆ।

੯ ਚੇਤ ੨੦੨੦ ਬਿਕਰਮੀ ਹਰਿ ਭਗਤ ਦੁਆਰ ਜੇਠੂਵਾਲ

ਲਛਮੀ ਕਹੇ ਦੱਸ ਆਪਣੇ ਲੱਛਣ, ਇਕੋ ਮੰਗ ਮੰਗਾਈਆ। ਮੇਰੀ ਸੇਜਾ ਦਿਸੇ ਸੱਖਣ, ਵਿਸ਼ਨੂੰ ਰੰਗ ਨਾ ਕੋਇ ਰੰਗਾਈਆ। ਪ੍ਰਭ ਮੈਂ ਤੈਨੂੰ ਆਈ ਦੱਸਣ, ਬਣ ਬਣ ਪਾਂਧੀ ਰਾਹੀਆ। ਲੋਕਮਾਤ ਭਗਤ ਭਗਵਾਨ ਇਕੋ ਘਰ ਵਸਣ, ਵੱਜੇ ਸਚ ਵਧਾਈਆ। ਗੁਰ ਅਵਤਾਰ ਪੀਰ

ਪੈਗ਼ੰਬਰ ਨੇਤਰ ਤੱਕਣ, ਨੈਣ ਨੈਣ ਉਠਾਈਆ। ਪਿਛਲਾ ਲੇਖਾ ਸਾਰੇ ਛੱਡਣ, ਦੋਏ ਜੋੜ ਵਾਸਤਾ ਪਾਈਆ। ਪੰਜ ਤੱਤ ਨਾਤਾ ਟੁੱਟਿਆ ਹੱਡਣ, ਮਾਸ ਨਾੜੀ ਤੱਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਮਿਲੇ ਮਾਣ ਵਡਿਆਈਆ। ਲਛਮੀ ਕਹੇ ਪ੍ਰਭ ਬੇਪਰਵਾਹ, ਬੇਪਰਵਾਹੀ ਖੇਲ ਖਲਾਇੰਦਾ। ਨਾਨਕ ਕਬੀਰ ਦੱਸਿਆ ਰਾਹ, ਮਾਰਗ ਇਕੋ ਇਕ ਜਣਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਸ ਵਟਾ, ਅਵੱਲੜੀ ਕਾਰ ਕਮਾਇੰਦਾ। ਜੋਤੀ ਜਾਤਾ ਨੂਰ ਧਰਾ, ਨੂਰ ਨੁਰਾਨਾ ਡਗਮਗਾਇੰਦਾ। ਪਿਛਲੀ ਰੀਤੀ ਸਭ ਉਲਟਾ, ਉਲਟੀ ਕਲ ਵਰਤਾਇੰਦਾ। ਮੰਦਰ ਮਸੀਤੀ ਪੰਧ ਮੁਕਾ, ਲਿਖਣ ਪੜ੍ਹਨ ਵਕਤ ਚੁਕਾਇੰਦਾ। ਸਚ ਦੁਆਰਾ ਇਕ ਸੁਹਾ, ਸੋਭਾਵੰਤ ਵਡਿਆਇੰਦਾ। ਭਗਤ ਭਗਵਾਨ ਕਰ ਰੁਸ਼ਨਾ, ਜ਼ਮੀਰ ਰੋਸ਼ਨ ਆਪ ਕਰਾਇੰਦਾ। ਮਿਹਰਬਾਨ ਬਖ਼ਸ਼ ਗੁਨਾਹ, ਬੇਨਜ਼ੀਰ ਖੇਲ ਕਰਾਇੰਦਾ। ਦਰ ਦੁਆਰ ਇਕ ਵਡਿਆ, ਦਰਦੀ ਦਰਦ ਵੰਡ ਵੰਡਾਇੰਦਾ। ਚੋਬਦਾਰ ਕੋਈ ਦਿਸੇ ਨਾ, ਦਵਾਰਪਾਲ ਨਾ ਕੋਈ ਵਖਾਇੰਦਾ। ਜੈ ਵਿਜੇ ਮਾਰਨ ਧਾਹ, ਨੇਤਰ ਨੈਣ ਨੀਰ ਸ਼ਰਮਾਇੰਦਾ। ਲੋਕੀਂ ਕਹਿਣ ਮੈਂ ਲੱਛਮੀ ਮਾਂ, ਭੇਵ ਅਭੇਦ ਜਣਾਇੰਦਾ। ਤੇਰੇ ਕਹਿਣੇ ਸ੍ਰੀ ਭਗਵਾਨ ਆਪਣਾ ਬਲ ਲਿਆ ਧਰਾ, ਅਛਲ ਛਲ ਆਪਣੀ ਖੇਲ ਕਰਾਇੰਦਾ। ਨਿਰਗੁਣ ਹੋ ਸ਼ਹਿਨਸ਼ਾਹ, ਪਾਤਸ਼ਾਹ ਆਪਣਾ ਰੰਗ ਵਖਾਇੰਦਾ। ਲੋਕਮਾਤ ਭੇਵ ਚੁਕਾ, ਪਰਦਾ ਆਪ ਉਠਾਇੰਦਾ। ਭਗਤ ਦੁਆਰ ਇਕ ਸੁਹਾ, ਸ੍ਰੀ ਭਗਵਾਨ ਆਸਣ ਲਾਇੰਦਾ। ਸਚ ਦਰਵਾਜਾ ਦਏ ਬਣਾ, ਸੇਵਕ ਸ਼ਬਦੀ ਨਜ਼ਰੀ ਆਇੰਦਾ। ਆਤਮ ਪਰਮਾਤਮ ਰਿਹਾ ਜਗਾ, ਸੋਇਆ ਕੋਈ ਰਹਿਣ ਨਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮਾਣ ਗਵਾ, ਸ਼ਕਤੀ ਆਪਣੇ ਵਿਚ ਸਮਾਇੰਦਾ। ਧੁਰ ਫ਼ਰਮਾਣਾ ਹੁਕਮ ਜਣਾ, ਲੇਖ ਅਲੇਖ ਵਡਿਆਇੰਦਾ। ਆਤਮ ਤੈਨੂੰ ਗਿਆ ਭੁਲਾ, ਸਾਡੀ ਸਾਰ ਕੋਈ ਨਾ ਪਾਇੰਦਾ। ਚਾਰ ਕੁੰਟ ਦਹਿ ਦਿਸ਼ਾ ਨੇਤਰ ਨੈਣ ਲਏ ਤਕਾ, ਤਾਜਰ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਲਛਮੀ ਕਹੇ ਮੈਂ ਕੀ ਦੱਸਾਂ, ਮੇਰੀ ਚਲੇ ਨਾ ਕੋਇ ਚਤੁਰਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਨੇਤਰ ਨੈਣ ਧਿਆਨ ਲਗਾਈਆ। ਅੰਤਮ ਕੀਹਦੇ ਕੋਲ ਵਸਾਂ, ਮੇਰੀ ਪਤ ਨਜ਼ਰ ਕੋਈ ਨਾ ਆਈਆ। ਅੱਬੜਵਾਹੀ ਉਠ ਉਠ ਨੱਠਾਂ, ਭੱਜਾਂ ਵਾਹੋ ਦਾਹੀਆ। ਏਕੋ ਨਾਮ ਸੱਚਾ ਰਟਾਂ, ਸੋ ਪੁਰਖ ਨਿਰੰਜਣ ਢੋਲਾ ਗਾਈਆ। ਮਹਿੰਦੀ ਰੰਗਲੇ ਵੇਖਾਂ ਹੱਥਾਂ, ਨੈਣ ਕੱਜਲ ਧਾਰ ਸ਼ਰਮਾਈਆ। ਮੇਰੀ ਪਲਕ ਨਾ ਖੁਲ੍ਹੀਆਂ ਅੱਖਾਂ, ਆਖ਼ਰ ਮੇਲ ਨਾ ਕੋਇ ਮਿਲਾਈਆ। ਮੈਂ ਹੱਥ ਮੱਥੇ ਤੇ ਰੱਖਾਂ, ਸੋਚ ਸੋਚ ਵਿਚ ਸਮਾਈਆ। ਬਹੁੜੀ ਬਹੁੜੀ ਵਾਸਤਾ ਘੱਤਾਂ, ਉਚੀ ਕੂਕ ਕੂਕ ਸੁਣਾਈਆ। ਮੈਂ ਕਿਹਾ ਹਾਸੇ ਵਿਚ ਠੱਠਾ, ਪ੍ਰਭ ਠੋਕਰ ਗਿਆ ਲਗਾਈਆ। ਨਿਰਗੁਣ ਹੋ ਕੇ ਭਗਤ ਦੁਆਰ ਜਾ ਕੇ ਵਸਾਂ, ਵਿਸ਼ਨੂੰ ਆਪਣੀ ਉਂਗਲੀ ਲਾਈਆ। ਜਨ ਭਗਤਾਂ ਫੜ ਫੜ ਕੀਤਾ ਇਕੱਠਾ, ਇਕੋ ਗੰਢ ਪੁਆਈਆ। ਪਿਛਲਾ ਮੇਟਿਆ ਪਿਛੇ ਰੱਟਾ, ਅੱਗੇ ਇਕੋ ਰਾਹ ਜਣਾਈਆ। ਰਾਗ ਗੌਣ ਦੀ ਲੋੜ ਰਹੇ ਨਾ ਭੱਟਾਂ, ਢਾਡੀ ਮਿਲੇ ਨਾ ਕੋਇ ਵਡਿਆਈਆ। ਸਾਚਾ ਢੋਲਾ ਦੱਸਿਆ ਜੱਟਾਂ, ਇਕੋ ਨਾਮ ਜਣਾਈਆ। ਗ਼ਰੀਬ ਨਿਮਾਣਿਆਂ ਲੇਖੇ ਲਾਏ ਇਟਾਂ, ਇੱਟ ਨਾ ਜਾਣੋ ਅਟਕਣ ਦਏ ਕਢਾਈਆ। ਜਿਸ ਭਗਤ ਦੁਆਰੇ ਕਾਗ਼ਜ਼ ਦਬਾਇਆ ਚਿੱਟਾ, ਚਿੱਟੀ ਧਾਰ ਵਖਾਈਆ। ਸਚ ਸਚ ਕਰੇ ਸਾਚਾ ਹਿੱਤਾ, ਹਿਤਕਾਰੀ ਸੇਵ ਕਮਾਈਆ। ਪਿਛੋਂ ਜਗਤ ਜਹਾਨ ਰਹਿ ਜਾਏ ਕਿੱਸਾ, ਕਾਸਰ ਬਿਨ ਕਰਨੀਉਂ ਪਾਰ ਕਰਾਈਆ। ਦਰ

ਦਰਵਾਜੇ ਅੱਗੇ ਦਿਸਾ, ਦ੍ਰਿਸ਼ਟ ਇਸ਼ਟ ਇਕ ਜਣਾਈਆ। ਮੇਰੇ ਵਲ ਕਰ ਕੇ ਪਿੱਠਾ, ਬੈਠਾ ਮੁਖ ਭੁਆਈਆ। ਲਛਮੀ ਕਹੇ ਨਿਰਗੁਣ ਹੋ ਕੇ ਬਣਿਆ ਨਿੱਕਾ, ਘਰ ਘਰ ਅੰਦਰ ਆਪਣਾ ਆਸਣ ਲਾਈਆ। ਮੈਂ ਜਾਣਿਆ ਮੈਂ ਇਕੱਲੀ ਦਾ ਹਿੱਸਾ, ਮਾਣ ਵਿਚ ਮਾਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਦਏ ਵਡਿਆਈਆ। ਲਛਮੀ ਕਹੇ ਮੈਂ ਹੋਈ ਹੈਰਾਨ, ਮੇਰੀ ਚਲੇ ਨਾ ਕੋਇ ਚਤੁਰਾਈਆ। ਬਾਲੀ ਨੱਢੀ ਬਣੀ ਰਹੀ ਜਵਾਨ, ਜੋਬਨ ਇਕ ਹੰਢਾਈਆ। ਲਾਲ ਭੂਸ਼ਨ ਪਹਿਨ ਰਕਾਨ, ਤਨ ਸ਼ਿੰਗਾਰ ਰਖਾਈਆ। ਨਾਤਾ ਜੋੜ ਵਿਸ਼ਨੂੰ ਭਗਵਾਨ, ਭਗਵਨ ਆਪਣੇ ਘਰ ਵਸਾਈਆ। ਅਛੱਲ ਛਲ ਕਰਿਆ ਮਹਾਨ, ਭੇਵ ਅਭੇਦ ਛੁਪਾਈਆ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਦਵੌਂਦਾ ਰਿਹਾ ਬਿਆਨ, ਧੁਰ ਫ਼ਰਮਾਣਾ ਹੁਕਮ ਜਣਾਈਆ। ਕਲਜੁਗ ਅੰਤ ਹੋ ਪਰਧਾਨ, ਸ਼ਹਿਨਸ਼ਾਹ ਆਪਣਾ ਖੇਲ ਕਰਾਈਆ। ਦਰ ਦਰਵਾਜਾ ਇਕ ਨਿਸ਼ਾਨ, ਸਚਖੰਡ ਨਿਵਾਸੀ ਆਪ ਸੁਹਾਈਆ। ਬਿਨ ਭਗਤਾਂ ਕੋਈ ਨਾ ਲੱਭੇ ਵਿਚ ਜਹਾਨ, ਜਾਣ ਪਹਿਚਾਨ ਨਾ ਕੋਇ ਕਰਾਈਆ। ਲਛਮੀ ਵੇਖ ਟੁੱਟਾ ਮਾਣ, ਗਲ ਪੱਲੂ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਬਾਨ ਦਵਾਰਪਾਲ ਇਕੋ ਇਕ ਵਖਾਈਆ। ਦਰ ਦਰਵਾਜਾ ਦੁਆਰਪਾਲ ਖੜੇਗਾ। ਸੁਣ ਲਛਮੀ ਬਿਨ ਭਗਤਾਂ ਅੰਦਰ ਕੋਈ ਨਾ ਵੜੇਗਾ। ਭਗਤ ਭਗਵਾਨ ਦੀ ਸੇਜੇ ਚੜ੍ਹੇਗਾ। ਤੇਰਾ ਪੱਲੂ ਵੇਖ ਵੇਖ ਡਰੇਗਾ। ਸਾਲੂ ਰੱਤੜਾ ਤੇਰੇ ਨਾਲ ਲੜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕੋ ਇਕ ਹਰੀ ਦਾ। ਲਛਮੀ ਕਹੇ ਕੀ ਮੈਂ ਬਾਹਰ ਰਹਾਂਗੀ। ਸ੍ਰੀ ਭਗਵਾਨ ਕੋਲ ਨਾ ਬਹਾਂਗੀ। ਆਪਣਾ ਹਾਲ ਅਹਿਵਾਲ ਨਾ ਕਹਾਂਗੀ। ਦੂਰ ਦੁਰਾਡਾ ਵਿਛੋੜਾ ਕਿਸ ਤਰਾਂ ਸਹਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੀ ਸਰਨੀ ਸਾਚੀ ਪੜਾਂਗੀ। ਸੁਣ ਲਛਮੀ ਸਚ ਵਿਹਾਰ, ਸ੍ਰੀ ਭਗਵਾਨ ਆਪ ਜਣਾਇੰਦਾ। ਵਿਸ਼ਨੂੰ ਨਾਲ ਤੇਰਾ ਪਿਆਰ, ਵਿਸ਼ਨੂੰ ਸਾਂਗੋ ਪਾਂਗ ਸੇਜ ਹੰਡਾਇੰਦਾ। ਬਾਸ਼ਕ ਤਸ਼ਕਾ ਸੇਵਾਦਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਉਠਾਇੰਦਾ। ਵਰ ਦੇਵੇ ਨਿਰੰਕਾਰ, ਦਇਆਵਾਨ ਵਡਿਆਈਆ। ਤੇਰਾ ਲਾਲ ਭੂਸ਼ਨ ਅਪਾਰ, ਅਪਰੰਪਰ ਵੇਖ ਵਖਾਈਆ। ਚਰਨ ਝੱਸਣਾ ਤੇਰੀ ਕਾਰ, ਸਾਚੀ ਸੇਵਾ ਸੇਵ ਸਮਝਾਈਆ। ਘਰ ਘਰ ਆਪ ਨਿਰੰਕਾਰ, ਨਿਰਗੁਣ ਆਪਣੀ ਕਾਰ ਕਮਾਈਆ। ਭਗਤ ਦੁਆਰ ਸੇਵਾਦਾਰ, ਦਰ ਦਰਵਾਜਾ ਵੇਖ ਵਖਾਈਆ। ਦਸ ਚੇਤ ਦਹਿ ਦਿਸ਼ਾ ਪਾਵੇ ਸਾਰ, ਦੋ ਜਹਾਨਾਂ ਭੇਵ ਚੁਕਾਈਆ। ਦਸ ਦੋ ਦੇ ਆਧਾਰ, ਬਾਰਾਂ ਸਾਲ ਆਪਣੀ ਕਾਰ ਕਮਾਈਆ। ਵੀਹ ਸੌ ਅੱਠ ਬਿਕਰਮੀ ਪਹਿਲੀ ਚੇਤ ਹੁਕਮ ਦਿਤਾ ਨਿਰੰਕਾਰ, ਦਸ ਚੇਤ ਲੇਖਾ ਲਿਖਤ ਲੇਖ ਵਡਿਆਈਆ। ਦੀਪਕ ਜੋਤ ਜਗੇ ਚਿਰਾਗ, ਬਾਕੀ ਦੀਪਕ ਗੁਲ ਕਰਾਈਆ। ਬਿਨ ਨਾੜੀ ਪੰਜ ਤੱਤ ਤੱਤ ਰੱਖੀ ਲਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਬਾਰਾਂ ਸਾਲ ਸ਼ਬਦ ਸੰਦੇਸ਼, ਦਿਵਸ ਰੈਣ ਜਣਾਇੰਦਾ। ਬੀਸ ਬੀਸੇ ਕਰ ਵੇਸ, ਆਪਣਾ ਖੇਲ ਵਡਿਆਇੰਦਾ। ਤੇਰੇ ਕੋਲ ਰਿਹਾ ਹਮੇਸ, ਵੇਲਾ ਅੰਤ ਭਗਤਾਂ ਹੱਥ ਫੜਾਇੰਦਾ। ਨਾਲ ਰਲਿਆ ਗੁਰ ਦਸਮੇਸ਼, ਸੱਚਾ ਇਕੋ ਨਜ਼ਰੀ ਆਇੰਦਾ। ਲਾਲ ਰੰਗ ਪ੍ਰਭ ਸਾਚੇ ਦਾ ਸਾਚਾ ਵੇਖ, ਕਮਰ ਪੀਲਾ ਬੰਧਨ ਪਾਇੰਦਾ। ਗੋਬਿੰਦ ਨਾਲ ਗੋਬਿੰਦ ਖੇਲ, ਹਰਿ

ਖ਼ਾਲਕ ਖ਼ਲਕ ਜਣਾਇੰਦਾ। ਤੇਰੀ ਸੁੰਞੀ ਵੇਖ ਸੇਜ, ਜਨ ਭਗਤਾਂ ਰੁੱਤ ਸੁਹਾਇੰਦਾ। ਜਿਨ੍ਹਾਂ ਮਾਤਲੋਕ ਰਿਹਾ ਭੇਜ, ਪਿਛੇ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਸਾਲ ਬਾਰਵੇਂ ਹੋਏ ਕਿਰਪਾਲ, ਕਿਰਪਾ ਆਪ ਕਰਾਈਆ। ਦਸ ਚੇਤ ਵੀਹ ਸੌ ਵੀਹ ਬਿਕਰਮੀ ਜਾਮਾ ਪਹਿਨ ਲਾਲ, ਲਾਲਨ ਆਪਣਾ ਰੰਗ ਵਖਾਈਆ। ਤੇਰਾ ਹੱਲ ਕਰੇ ਸਵਾਲ, ਲਹਿਣਾ ਝੋਲੀ ਪਾਈਆ। ਤੇਰੇ ਨੈਣ ਹੋਏ ਬੇਹਾਲ, ਰੋਂਦਿਆਂ ਨੀਰ ਵਹਾਈਆ। ਭਗਤ ਦੁਆਰੇ ਹਰਿ ਭਗਤ ਲਏ ਸੁਆਰ, ਦਸ ਚੇਤ ਮਿਲੇ ਵਡਿਆਈਆ। ਅੰਧ ਅੰਧੇਰਾ ਬੇਮਿਸਾਲ, ਚੰਦ ਨੂਰ ਨਾ ਕੋਇ ਰੁਸ਼ਨਾਈਆ ਸੱਜੇ ਪਾਸੇ ਦੀਨ ਦਿਆਲ, ਖੱਬੇ ਪਾਸੇ ਸਿੰਘ ਪ੍ਰੀਤਮ ਸਮਝਾਈਆ। ਅੱਧਵਿਚਕਾਰ ਦਇਆ ਸਿੰਘ ਲਾਲ, ਬਿਸ਼ਨ ਸਿੰਘ ਸੇਵ ਕਮਾਈਆ। ਤੂੰ ਔਣਾ ਆਪਣੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਚਰਨੀ ਲੱਗਣਾ ਪੁਰਖ ਅਕਾਲ, ਅਕਾਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦਸ ਚੇਤ ਸ਼ਬਦ ਲਿਖਤ ਲਏ ਵੇਖ, ਬਿਨ ਨਾਮ ਦਏ ਵਡਿਆਈਆ। ਸ੍ਰੀ ਭਗਵਾਨ ਜਿਸ ਵੇਲੇ ਦਰਵਾਜਾ ਲੰਘਾਂਗੀ। ਮੈਂ ਵੇਖ ਕੇ ਕੋਝੇ ਕਮਲੇ ਇਸਤਰੀ ਪੁਰਸ਼ ਸੰਗਾਂਗੀ। ਤੇਰੇ ਦੁਆਰਿਉਂ ਖ਼ੈਰ ਕਿਸ ਤਰਾਂ ਮੰਗਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਆਦਿ ਜੁਗਾਦਿ ਜੁਗ ਜੁਗ ਤੇਰੇ ਨਾਲ ਹੰਢਾਂਗੀ। ਦਰਵਾਜੇ ਅੱਗੇ ਜਿਸ ਵਕਤ ਆਵੇਂਗੀ। ਪ੍ਰਭ ਚਰਨ ਧਿਆਨ ਲਗਾਵੇਂਗੀ। ਭਗਤ ਭਗਵਾਨ ਵੇਖ ਖ਼ੁਸ਼ੀ ਮਨਾਵੇਂਗੀ। ਗ਼ਰੀਬ ਨਿਮਾਣਿਆਂ ਵਿਚ ਆਪਣਾ ਝੱਟ ਲੰਘਾਵੇਂਗੀ। ਮੇਰਾ ਭਾਣਾ ਸਹਿ ਕੇ ਸ਼ੁਕਰ ਮਨਾਵੇਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਰੰਗ ਵਖਾਵੇਂਗੀ। ਮਾਣਸ ਵੇਖ ਮੇਰੇ ਨੈਣ ਸ਼ਰਮੌਣਗੇ। ਕਮਲੀਏ ਝੱਲੀਏ ਮਾਣਸ ਨਹੀਂ ਉਹ ਮੇਰੇ ਭਗਤ, ਜੋ ਸੋਹੰ ਢੋਲਾ ਗੌਣਗੇ। ਹੁਣ ਤੇਰਾ ਨਹੀਂ ਵਕਤ, ਆਪਣੀ ਰੀਤ ਚਲੌਣਗੇ। ਮੈਂ ਸਭ ਦੀ ਖਿਚੀ ਸ਼ਕਤ, ਸ਼ੱਕ ਵਿਚ ਸਾਰੇ ਨੀਰ ਵਹੌਣਗੇ। ਇਕ ਦੁਆਰੇ ਦਿਤੀ ਬਰਕਤ, ਬਰਖ਼ਿਲਾਫ਼ ਸਾਰੇ ਰੌਲਾ ਪੌਣਗੇ। ਮੇਰੀ ਨਜ਼ਰ ਨਾ ਆਈ ਕਿਸੇ ਹਰਕਤ, ਹਰਜ਼ ਆਪਣਾ ਸਭ ਕਰੌਣਗੇ। ਜਿਸ ਬਣਾਈ ਖ਼ਲਕਤ, ਤਿਸ ਖ਼ਾਲਕ ਕੋਲੋਂ ਮੁਖ ਸ਼ਰਮੌਣਗੇ। ਮੈਂ ਵੇਖਾਂ ਸਭ ਦੀ ਖ਼ਸਲਤ, ਮੈਥੋਂ ਭੇਵ ਕੀ ਛੁਪੌਣਗੇ। ਬਿਨ ਹਰਿ ਪ੍ਰੇਮ ਨਾ ਕੋਈ ਐਸ਼ੋ ਇਸ਼ਰਤ, ਆਸ਼ਕ ਮਾਸ਼ੂਕ ਦੋਨੋਂ ਨੀਰ ਵਹੌਣਗੇ। ਬਿਨ ਸਾਹਿਬ ਸਤਿਗੁਰ ਕੋਈ ਨਾ ਮੇਟੇ ਹਸਰਤ, ਹਸਦ ਬਿਨ ਸਾਹਿਬ ਨਾ ਕੋਈ ਮਿਟੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਿਨ ਭਗਤਾਂ ਭਗਵਨ ਸੰਗ ਨਾ ਕੋਈ ਰਖੌਣਗੇ। ਸ੍ਰੀ ਭਗਵਾਨ ਕੀ ਏਹ ਤੇਰਾ ਸੰਗ, ਜਿਨ੍ਹਾਂ ਦੇਵੇਂ ਮਾਣ ਵਡਿਆਈਆ। ਮੈਂ ਵੇਖਿਆ ਏਨ੍ਹਾਂ ਘਰ ਭੁੱਖ ਨੰਗ, ਭੁਖਿਆਂ ਦੇਣ ਦੁਹਾਈਆ। ਸ੍ਰੀ ਭਗਵਾਨ ਕਹੇ ਇਹ ਸਾਚੇ ਚੰਦ, ਮੇਰਾ ਨੂਰ ਕਿਰਨ ਰੁਸ਼ਨਾਈਆ। ਸਦਾ ਹੱਸਣ ਬੱਤੀ ਦੰਦ, ਨੇੜੇ ਦੁੱਖ ਨਾ ਕੋਈ ਰਖਾਈਆ। ਪ੍ਰੇਮ ਪਿਆਰ ਇਕ ਅਨੰਦ, ਰਸ ਇਕੋ ਇਕ ਜਣਾਈਆ। ਜਿਨ੍ਹਾਂ ਵੇਂਹਦਿਆਂ ਸ੍ਰੀ ਭਗਵਾਨ ਪੈ ਜਾਏ ਠੰਡ, ਠਾਂਡਾ ਦਰਬਾਰ ਇਕ ਦਰਸਾਈਆ। ਤੇਰੇ ਨਾਲ ਪਿਛੇ ਗਈ ਹੰਡ, ਅੱਗੇ ਭਗਤਾਂ ਮੇਲ ਮਿਲਾਈਆ। ਬੇਸ਼ਕ ਖੋਲ੍ਹ ਲੈ ਆਪਣੀ ਗੰਢ, ਲਛਮੀ ਤੇਰੀ ਲੋੜ ਰਹੀ ਨਾ ਰਾਈਆ। ਨਾ ਸੁਹਾਗਣ ਨਾ ਰੰਡ, ਅੱਧਵਿਚਕਾਰ ਰਖਾਈਆ। ਜੇ ਭਗਤਾਂ ਨਾਲ ਮਿਲ ਕੇ ਗਾਵੇਂ ਸੋਹੰ ਛੰਦ, ਫੇਰ ਮਿਲੇ ਵਡਿਆਈਆ। ਆ ਵੇਖ ਕੀ ਕਹਿੰਦਾ ਗੁਜਰੀ ਦਾ ਚੰਦ, ਸਚ ਸੰਦੇਸ਼

ਸੁਣਾਈਆ। ਮੈਂ ਮੰਗੀ ਇਕੋ ਮੰਗ, ਪ੍ਰਭ ਮਿਲੇ ਸੱਚਾ ਮਾਹੀਆ। ਨਿਤ ਨਵਿਤ ਦਾ ਦਰਵਾਜਾ ਵੇਖਾਂ ਲੰਘ, ਆਵਾਂ ਜਾਵਾਂ ਵਾਹੋ ਦਾਹੀਆ। ਨਾ ਕੋਈ ਪਰਦਾ ਨਾ ਕੋਈ ਕੰਧ, ਉਹਲਾ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਪ੍ਰਭ ਮੈਂ ਭਗਤ ਦੁਆਰੇ ਆਵਾਂਗੀ। ਲਾਲ ਭੂਸ਼ਨ ਇਕ ਸੁਹਾਵਾਂਗੀ। ਤਨ ਭਬੂਤੀ ਖ਼ਾਕ ਰਮਾਵਾਂਗੀ। ਤੇਰਾ ਢੋਲਾ ਸਾਚਾ ਗਾਵਾਂਗੀ। ਲੱਖ ਲੱਖ ਸ਼ੁਕਰ ਮਨਾਵਾਂਗੀ। ਚਰਨ ਕਵਲ ਸੀਸ ਟਿਕਾਵਾਂਗੀ। ਨੇਤਰ ਨੈਣ ਸ਼ਰਮ ਮਿਟਾਵਾਂਗੀ। ਜਨ ਭਗਤਾਂ ਵੇਖ ਆਪਣਾ ਸ਼ੰਕਾ ਦੂਰ ਕਰਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੋਭਾ ਪਾਵਾਂਗੀ। ਕੀ ਤੇਰੇ ਭਗਤ ਮੇਰਾ ਸਗਨ ਮੰਨੌਣਗੇ। ਦੁਆਰੇ ਆਪਣੇ ਵਿਚ ਬਹੌਣਗੇ। ਬੈਠੀ ਫੇਰ ਨਾ ਬਾਹਰ ਕਢੌਣਗੇ। ਆਪਣੀ ਰੀਤੀ ਸਚ ਸਖੌਣਗੇ। ਮੈਨੂੰ ਆਪਣੀ ਸੇਵ ਲਗੌਣਗੇ। ਗੀਤ ਤੇਰੇ ਸੋਹਲੇ ਗੌਣਗੇ। ਵਿਚੋਲੇ ਕੌਣ ਕੌਣ ਰਖੌਣਗੇ। ਜੋ ਅੰਦਰ ਬਾਹਰ ਭੌਣਗੇ। ਨਾ ਜਾਗਣਗੇ ਨਾ ਸੌਣਗੇ। ਪਿਛਲੀ ਕੀਤੀ ਢੌਣਗੇ। ਅਗਲੀ ਬਣਤ ਬਣੌਣਗੇ। ਮੈਨੂੰ ਤੇਰੇ ਨਾਲ ਮਿਲੌਣਗੇ। ਮਿਲ ਆਪਣੀ ਖ਼ੁਸ਼ੀ ਵਖੌਣਗੇ। ਸਿਰੋਪਾ ਕੀ ਚੜ੍ਹੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ ਇਕੋ ਇਕ ਅਲੌਣਗੇ। ਦਸ ਚੇਤ ਦਾ ਪਿਛਲਾ ਸਰੋਪਾ, ਵੀਹ ਸੌ ਤੇਰਾਂ ਬਿਕਰਮੀ ਯਾਦ ਕਰਾਈਆ। ਸਾਧਾਂ ਸੰਤਾਂ ਰਾਜ ਰਾਜਾਨਾਂ ਵਖਾਇਆ ਨਰੇਲ ਗਿਰੀ ਦਾ ਖੋਪਾ, ਖੋਪਰੀ ਵਿਚ ਨਜ਼ਰ ਕਿਸੇ ਨਾ ਆਈਆ। ਆਪਣਾ ਦੱਸਿਆ ਨਾ ਕਿਸੇ ਮੌਕਾ, ਮੋਤਬਰ ਬਣਨ ਕੋਇ ਨਾ ਪਾਈਆ। ਸਭ ਨਾਲ ਕਰਿਆ ਧੋਖ਼ਾ, ਧੁਖ਼ਦਾ ਧੂਆਂ ਅੱਗ ਨਾ ਕਿਸੇ ਸੁਲਗਾਈਆ। ਵੇਖ ਲਛਮੀ ਪਹਿਲੀ ਚੇਤ ਆਇਆ ਮੌਕਾ, ਸੱਤ ਚੇਤ ਧਾਰ ਦਿਤੀ ਬਣਾਈਆ। ਦਸ ਚੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਤੇਰਾ ਸਗਨ ਦਏ ਵਖਾਈਆ। ਤੇਰਾ ਸਗਨ ਭਗਤਾਂ ਨਾਲ ਪਾਵਾਂਗਾ। ਸੱਤ ਸਾਲ ਦਾ ਰਖਾਇਆ ਨਰੇਲ, ਖ਼ੁਸ਼ੀਆਂ ਨਾਲ ਖਲਾਵਾਂਗਾ। ਪੰਜ ਪੰਜ ਪੈਸੇ ਤੇਰੀ ਝੋਲੀ ਕਰਨ ਢੇਰ, ਤੇਰੇ ਸੁਭਰ ਸਾਲੂ ਗੰਢ ਪੁਆਵਾਂਗਾ। ਵਕਤ ਹੱਥ ਨਹੀਂ ਔਣਾ ਫੇਰ, ਫ਼ੈਸਲਾ ਇਕੋ ਵਾਰ ਕਰਾਵਾਂਗਾ। ਨਾ ਕੋਈ ਜ਼ਬਰ ਰਹੇ ਨਾ ਜ਼ੇਰ, ਜ਼ਾਬਰ ਇਕੋ ਇਕ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਰੂਪ ਰੰਗ ਖੇਲ ਮਹਾਨ, ਲਛਮੀ ਨਜ਼ਰ ਨਾ ਆਏ ਕਿਸੇ ਰਕਾਨ, ਸ਼ਬਦੀ ਸ਼ਬਦ ਕਰ ਪਰਧਾਨ, ਨਿਹਕਰਮੀ ਕਰਮ ਕਮਾਵਾਂਗਾ।