੧੦ ਚੇਤ ੨੦੨੦ ਬਿਕਰਮੀ ਹਰਿ ਭਗਤ ਦਵਾਰ ਜੇਠੂਵਾਲ
ਲਛਮੀ ਵੇਖੇ ਨੈਣ ਉਠਾ, ਨੇਤਰ ਨੈਣ ਖੁਲ੍ਹਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਵੇਲਾ ਗਿਆ ਆ, ਥਿਤ ਵਾਰ ਨਾ ਕੋਇ ਜਣਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਵੇਂਹਦੇ ਗਏ ਰਾਹ, ਨਿਜ ਨੇਤਰ ਧਿਆਨ ਗਏ ਲਗਾਈਆ। ਜਿਸ ਸ਼ਿਵ ਬ੍ਰਹਮਾ ਵਿਸ਼ਨ ਸੇਵਾ ਲਏ ਲਗਾ, ਸਾਚੀ ਸੇਵਾ ਮੋਹੇ ਸਮਝਾਈਆ। ਸਚ ਦੁਆਰੇ ਕੁੱਦਦੀ ਰਹੀ ਨਾਲ ਚਾਅ, ਘਰ ਆਪਣੇ ਖ਼ੁਸ਼ੀ ਮਨਾਈਆ। ਸਚ ਭੂਸ਼ਨ ਇਕ ਰੰਗਾ, ਲਾਲ
ਗੁਲਾਲਾ ਰੰਗ ਚੜ੍ਹਾਈਆ। ਜੋਬਨ ਜਵਾਨੀ ਇਕ ਹੰਢਾ, ਬਿਰਧ ਬਾਲ ਨਾ ਰੂਪ ਵਟਾਈਆ। ਸਾਚੀ ਸੇਜਾ ਇਕ ਸੁਹਾ, ਸੁਹੰਜਣੀ ਮਾਤ ਸੋਭਾ ਪਾਈਆ। ਪੀਆ ਪ੍ਰੀਤਮ ਇਕ ਮਨਾ, ਆਸਾ ਤ੍ਰਿਸ਼ਨਾ ਨਾ ਕੋਈ ਉਠਾਈਆ। ਨਿਤ ਨਿਤ ਦਰਸ਼ਨ ਪਾ, ਸਾਂਤਕ ਸਤਿ ਸਮਾਈਆ। ਅੰਗੀਕਾਰ ਕਰ ਬੇਪਰਵਾਹ, ਅੰਗਣ ਅੰਗਣ ਇਕ ਵਡਿਆਈਆ। ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤਮ ਵੇਸ ਵਟਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੁਗ ਚੌਕੜੀ ਲਹਿਣਾ ਦੇਣਾ ਦੇਵੇ ਮਿਟਾ, ਲੇਖਾ ਕੋਈ ਰਹਿਣ ਨਾ ਪਾਈਆ। ਭਾਣਾ ਸਹਿਣਾ ਦਏ ਸਮਝਾ, ਸਹਿਜ ਸਹਿਜ ਸੁਖਦਾਈਆ। ਗੋਬਿੰਦ ਇਸ਼ਾਰੇ ਨਾਲ ਦਿਤਾ ਸਮਝਾ, ਸ਼ਬਦ ਨਾਦ ਸ਼ਨਵਾਈਆ। ਬਾਲੇ ਨੀਹਾਂ ਹੇਠ ਦਬਾ, ਧਰਤ ਧਵਲ ਦਏ ਵਡਿਆਈਆ। ਅੰਤ ਸੰਦੇਸਾ ਜਗਤ ਸੁਣਾ, ਸਚ ਸਚ ਸਮਝਾਈਆ। ਅੰਤਮ ਆਵੇ ਬੇਪਰਵਾਹ, ਪੁਰਖ ਅਕਾਲ ਬੇਪਰਵਾਹੀਆ। ਨਿਹਕਲੰਕਾ ਨਾਉਂ ਰਖਾ, ਡੰਕਾ ਸ਼ਬਦ ਵਜਾਈਆ। ਪਿਛਲਾ ਲੇਖਾ ਦੇਵੇ ਮਿਟਾ, ਅੱਗੇ ਮਾਰਗ ਇਕ ਰਖਾਈਆ। ਬੀਸ ਬੀਸਾ ਹੋਏ ਰੁਸ਼ਨਾ, ਇਕ ਦੋ ਤਿੰਨ ਚਾਰ ਪੰਜ ਰੰਗ ਵਖਾਈਆ। ਛੇਵੇਂ ਛਹਿਬਰ ਇਕੋ ਲਾ, ਅੰਮ੍ਰਿਤ ਮੇਘ ਬਰਸਾਈਆ। ਸਤਵੇਂ ਸਤਿ ਸਤਿਵਾਦੀ ਖੇਲ ਰਚਾ, ਦਸ ਚੇਤ ਦਏ ਵਡਿਆਈਆ। ਸਤਿ ਧਰਮ ਦੀ ਨੀਂਹ ਰਖਾ, ਸ਼ਬਦੀ ਰਾਗ ਸੁਣਾਈਆ। ਲਿਖਤ ਭਵਿਖਤ ਆਪ ਕਰਾ, ਕਲਮ ਸ਼ਾਹੀ ਗੰਢ ਪੁਆਈਆ। ਵੇਲਾ ਵਕਤ ਇਕ ਸੁਹਾ, ਦੇਵੇ ਮਾਣ ਵਡਿਆਈਆ। ਧੁਰ ਦੀ ਰੀਤੀ ਦਏ ਜਣਾ, ਸਾਚੀ ਸਿਖਿਆ ਸਿਖ ਸਮਝਾਈਆ। ਅਨਡਿਠੜਾ ਬਾਲਾ ਭੇਟ ਚੜ੍ਹਾ, ਮਾਤ ਗਰਭ ਹੋਏ ਸਹਾਈਆ। ਰਕਸ਼ਾ ਕਰੇ ਵਡ ਮਿਹਰਬਾਨ, ਮਿਹਰ ਨਜ਼ਰ ਉਠਾਈਆ। ਗੁਰਸਿਖ ਕੁਖੇ ਜੋ ਜਨ ਲੇਟੇ ਆ, ਤਿਸ ਪਿਛਲਾ ਲੇਖਾ ਰਹੇ ਨਾ ਰਾਈਆ। ਅੰਤਰ ਅੰਤਰ ਲਹਿਣਾ ਦਏ ਚੁਕਾ, ਸਿਰ ਆਪਣਾ ਹੱਥ ਟਿਕਾਈਆ। ਅਗਲਾ ਭੇਵ ਅਭੇਵ ਜਣਾ, ਭੇਵ ਇਕ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾ, ਸਚ ਸਚ ਜਣਾਈਆ। ਲੱਛਮੀ ਹੁਲਾਰਾ ਦਏ ਲਗਾ, ਤਾਰ ਸਤਾਰ ਹਿਲਾਈਆ। ਉਠ ਨੇਤਰ ਲੈ ਖੁਲ੍ਹਾ, ਖ਼ਾਲਕ ਰਿਹਾ ਜਣਾਈਆ। ਜਿਸ ਰਚਨਾ ਦਿਤੀ ਰਚਾ, ਅੰਤ ਵੇਖੇ ਚਾਈਂ ਚਾਈਂਆ। ਜਿਸ ਬਸਤਰ ਦਿਤਾ ਪਹਿਨਾ, ਲਾਲ ਗੁਲਾਲਾ ਰੰਗ ਰੰਗਾਈਆ। ਜਿਸ ਮੰਦਰ ਦਿਤਾ ਸੁਹਾ, ਛੱਪਰ ਛੰਨ ਸੁਹਾਈਆ। ਜਿਸ ਸਗਨ ਦਿਤਾ ਮਨਾ, ਮਿਹਰ ਨਜ਼ਰ ਉਠਾਈਆ। ਜਿਸ ਗੋਦੀ ਲਿਆ ਬਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਕਰਾਈਆ। ਸਾਚਾ ਖੇਲ ਦਸ ਚੇਤ, ਬੀਸ ਬੀਸਾ ਆਪ ਵਡਿਆਇੰਦਾ। ਜਿਸ ਦਾ ਲੇਖਾ ਨੇਤਨ ਨੇਤ, ਆਪਣੀ ਕਾਰ ਕਮਾਇੰਦਾ। ਸੋ ਸਾਹਿਬ ਭਗਤਾਂ ਕਰੇ ਹੇਤ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਬਾਲਿਆਂ ਕੋਲੋਂ ਦੱਸੇ ਭੇਦ, ਮਾਤ ਗਰਭ ਖੋਜ ਖੋਜਾਇੰਦਾ। ਵੇਖਣਹਾਰਾ ਸਦਾ ਹਮੇਸ਼, ਅਭੁਲ ਭੁੱਲ ਕਦੇ ਨਾ ਜਾਇੰਦਾ। ਕਲਜੁਗ ਅੰਤਮ ਖੇਲੇ ਖੇਲ, ਬਣ ਖਲਾਰੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਕਰਾਇੰਦਾ। ਲਛਮੀ ਸੁਣ ਸ਼ਬਦ ਸੰਦੇਸਾ, ਅੰਤਰ ਧਿਆਨ ਲਗਾਈਆ। ਖ਼ਾਲੀ ਦਿਸੇ ਬਾਸ਼ਕ ਸੇਜਾ, ਸ਼ੇਸ਼ ਨਾ ਕੋਈ ਵਡਿਆਈਆ। ਸਚ ਸੰਦੇਸਾ ਕਵਣ ਦੁਆਰੇ ਭੇਜਾ, ਨੇਤਰ ਨੈਣ ਉਠਾਈਆ। ਖ਼ਾਲੀ ਵੇਖੇ ਵਿਸ਼ਨੂੰ ਸੇਜਾ, ਕਵਲ ਨੈਣ ਨਜ਼ਰ ਨਾ ਆਈਆ। ਕੋਈ ਨਾ ਖੋਲ੍ਹੇ ਅਗੰਮੀ ਭੇਦਾ, ਭਰਮ ਨਾ ਕੋਇ ਤੁੜਾਈਆ। ਨੇਤਰ ਰੋਵਣ ਚਾਰੇ ਵੇਦਾ, ਸ਼ਾਸਤਰ ਸਿਮਰਤ ਰਹੇ ਕੁਰਲਾਈਆ। ਗੀਤਾ ਗਿਆਨ ਨਾ ਜਾਣੇ ਲੇਖਾ, ਅੰਜੀਲ ਕੁਰਾਨ ਨਾ
ਪਰਦਾ ਲਾਹੀਆ। ਖਾਣੀ ਬਾਣੀ ਕਹੇ ਰੱਬ ਅਛਲ ਅਛੇਦਾ, ਵਲ ਛਲ ਆਪਣੀ ਕਾਰ ਕਮਾਈਆ। ਸਚ ਸੰਦੇਸਾ ਪ੍ਰਭ ਏਕਾ ਭੇਜਾ, ਲਿਖਣ ਪੜ੍ਹਨ ਵਿਚ ਨਾ ਆਈਆ। ਕਵਣ ਦੁਆਰੇ ਪਿਆਰ ਕਰੇ ਬੈਠਾ ਦਹਲੀਜਾ, ਦਿਲਬਰ ਸਹਿਜੇ ਸੱਚਾ ਮਾਹੀਆ। ਕਿਸ ਨਾਲ ਕਰੇ ਸਾਚੀ ਰੀਝਾ, ਸਚ ਪਿਆਰ ਜਣਾਈਆ। ਕਵਣ ਪ੍ਰੇਮ ਜਿਸ ਵਿਚ ਪਤੀਜਾ, ਪਾਰਬ੍ਰਹਮ ਬੇਪਰਵਾਹੀਆ। ਮੈਂ ਨੇਤਰ ਵੇਖਾਂ ਲਾ ਲਾ ਨੀਝਾ, ਨਜ਼ਰ ਕਿਤੇ ਨਾ ਆਈਆ। ਭੇਵ ਨਾ ਪਾਏ ਚਾਚਾ ਭਤੀਜਾ, ਬਾਬੇ ਗੁਰ ਜਗਤ ਸਿਖ ਭਤੀਜੇ ਨਜ਼ਰ ਕਿਸੇ ਨਾ ਆਈਆ। ਕਿਰਪਾ ਕਰੇ ਮੋਹੇ ਨਜ਼ਰੀ ਆਵੇ ਜੀਜਾ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਚੁਕਾਈਆ। ਲਛਮੀ ਕਹੇ ਦਸ ਚੇਤ ਗਿਆ ਆ, ਨਵ ਨੌਂ ਚਾਰ ਰਹਿਣ ਨਾ ਪਾਇਆ। ਮੈਂ ਬੈਠੀ ਚੇਤਾ ਭੁਲਾ, ਪਿਛਲਾ ਲੇਖ ਭੁਲਾਇਆ। ਅੰਤ ਸੰਦੇਸਾ ਗਿਆ ਆ, ਧੁਰ ਫ਼ਰਮਾਣਾ ਆਪ ਜਣਾਇਆ। ਸ੍ਰੀ ਭਗਵਾਨ ਸਚ ਦੁਆਰੇ ਡੇਰਾ ਲਾ, ਭਗਤ ਦੁਆਰ ਇਕ ਸੁਹਾਇਆ। ਜੁਗ ਜਨਮ ਦੇ ਵਿਛੜੇ ਮੇਲ ਮਿਲਾ, ਦੁਖੜੇ ਦਰਦ ਮਿਟਾਇਆ। ਸ਼ਰਅ ਸ਼ਰੀਅਤ ਇਕ ਸਮਝਾ, ਚਾਰ ਵਰਨ ਉਠਾਇਆ। ਆਤਮ ਪਰਮਾਤਮ ਮੇਲ ਮਿਲਾ, ਬ੍ਰਹਮ ਪਾਰਬ੍ਰਹਮ ਦ੍ਰਿੜਾਇਆ। ਸਾਚੀ ਰੀਤੀ ਇਕ ਚਲਾ, ਸਤਿਜੁਗ ਦਰ ਖੁਲ੍ਹਾਇਆ। ਦਰ ਦਰਵਾਜਾ ਇਕ ਬਣਾ, ਦਰਬਾਰ ਦੂਜਾ ਨਾ ਕੋਈ ਰਖਾਇਆ। ਦਰਵੇਸ਼ ਬਣੇ ਬੇਪਰਵਾਹ, ਰਹੇ ਹਮੇਸ਼, ਨਾ ਮਰੇ ਨਾ ਜਾਇਆ। ਸਚ ਸੰਦੇਸ ਦਿਤਾ ਸੁਣਾ, ਹੁਕਮੀ ਹੁਕਮ ਸੁਣਾਇਆ। ਆ ਵੇਖ ਨਿੱਕੇ ਬਾਲਿਆਂ ਚੜ੍ਹਿਆ ਚਾਅ, ਜੇਹੜੇ ਨੀਹਾਂ ਹੇਠਾਂ ਦਿਤੇ ਦਬਾਇਆ। ਪੁਰਖ ਅਬਿਨਾਸ਼ੀ ਚੜ੍ਹਿਆ ਚਾਅ, ਸਚਖੰਡ ਦੁਆਰਿਉਂ ਲੋਕਮਾਤ ਆਇਆ। ਗਲ ਵਿਚ ਪੱਲੂ ਏਕਾ ਪਾ, ਦੋਏ ਜੋੜ ਅਰਦਾਸ ਕਰਾਇਆ। ਭਗਤ ਦੁਆਰ ਸੋਹੇ ਥਾਂ, ਥਾਨ ਥਨੰਤਰ ਇਕ ਰੁਸ਼ਨਾਇਆ। ਮਨਜੀਤ ਜਗਦੀਸ਼ ਕਹੇ ਜਿੰਨਾਂ ਚਿਰ ਨਾ ਆਵੇ ਲਛਮੀ ਮਾਂ, ਸਾਡਾ ਸਗਨ ਨਾ ਕੋਇ ਮਨਾਇਆ। ਅਨਡਿਠੜਾ ਬਾਲਾ ਕਹੇ ਕਰਦੇ ਹਾਂ, ਪ੍ਰਭ ਤੇਰਾ ਕੀ ਘਟ ਜਾਇਆ। ਵਿਸ਼ਨੂੰ ਲਛਮੀ ਫੜਾ ਦੇ ਬਾਂਹ, ਹੱਥ ਉਂਗਲੀ ਨਾਲ ਮਿਲਾਇਆ। ਦੋਹਾਂ ਦੱਸ ਆਪਣਾ ਨਾਂ, ਸੋਹੰ ਰੂਪ ਸੁਹਾਇਆ। ਅਗਲਾ ਭੇਵ ਦੇ ਖੁਲ੍ਹਾ, ਪਰਦਾ ਜਗਤ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇਆ। ਲਛਮੀ ਸੁਣੀ ਧੁਰ ਅਵਾਜ, ਕਰਵਟ ਬਦਲ ਲਏ ਅੰਗੜਾਈਆ। ਕਵਣ ਸਾਜਣ ਲਿਆ ਸਾਜ, ਸਤਿ ਨਿਸ਼ਾਨ ਝੁਲਾਈਆ। ਕਵਣ ਸ਼ਾਹੋ ਭੂਪ ਵੱਡ ਰਾਜਨ ਰਾਜ, ਸ਼ਹਿਨਸ਼ਾਹ ਅਖਵਾਈਆ। ਕਵਣ ਸੀਸ ਰੱਖ ਤਾਜ, ਗ਼ਰੀਬ ਨਿਮਾਣਿਆਂ ਦਏ ਵਡਿਆਈਆ। ਕਵਣ ਬਣਾਏ ਧਰਮ ਸਮਾਜ, ਭਗਵਾਨ ਭਗਤਨ ਰੂਪ ਜਣਾਈਆ । ਕਵਣ ਰਚੇ ਸਾਚਾ ਕਾਜ, ਸਾਚਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖਿਲਾਈਆ। ਲੋਕਮਾਤ ਭਗਤਾਂ ਚੜ੍ਹਿਆ ਚਾਅ, ਚਾਉ ਘਨੇਰਾ ਇਕ ਰਖਾਈਆ। ਨੇਤਰ ਨੈਣ ਰਹੇ ਉਠਾ, ਜਗਤ ਧਿਆਨ ਲਗਾਈਆ। ਕਵਣ ਦੁਆਰੇ ਕਿਸ ਮਾਰਗ ਆਏ ਲਾ, ਲਛਮੀ ਮਾਂ ਆਪਣਾ ਰੂਪ ਵਟਾਈਆ। ਵਿਸ਼ਨੂੰ ਕਿਸ ਬਿਧ ਪਕੜੇ ਬਾਂਹ, ਦੇਵੇ ਮਾਣ ਵਡਿਆਈਆ। ਜਨ ਭਗਤ ਸਗਨ ਲੈਣ ਮਨਾ, ਮਨ ਆਪਣੇ ਖ਼ੁਸ਼ੀ ਰਖਾਈਆ। ਪੰਜ ਪੈਸੇ ਸਰਵਾਰਨਾ ਕਰ ਕੇ ਝੋਲੀ ਦੇਣ ਪਾ, ਭੁਖੀ ਨੰਗੀ ਦੇਣ ਰਜਾਈਆ। ਸਾਨੂੰ ਤੇਰੀ ਨਹੀਂ ਪਰਵਾਹ, ਪ੍ਰਭ ਮਿਲਿਆ ਬੇਪਰਵਾਹੀਆ। ਅਤੁਟ ਅਤੁਟ ਅਤੋਟ ਖ਼ਜ਼ਾਨਾ ਦਏ ਵਰਤਾ, ਤੋਟ ਰਹੇ ਨਾ ਰਾਈਆ। ਸਚ ਸੁਣ ਬਿਨ ਪੁਤਰਾਂ ਸੋਹੇ ਨਾ ਮਾਂ, ਬਿਨ ਬਾਲਾਂ
ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਲਛਮੀ ਕਹੇ ਮੈਂ ਦਸ ਚੇਤ ਰੁੱਤ ਸੁਹਾਵਾਂਗੀ। ਸ੍ਰੀ ਭਗਵਾਨ ਇਕ ਮਨਾਵਾਂਗੀ। ਲਾਲ ਬਸਤਰ ਵੇਖ ਖ਼ੁਸ਼ੀ ਪਰਗਟਾਵਾਂਗੀ। ਆਪਣੀ ਰੁੱਚੀ ਧਿਆਨ ਲਗਾਵਾਂਗੀ। ਸੱਚੀ ਸੁਚੀ ਹੋ ਕੇ ਪਾਵਾਂਗੀ। ਪਿਛਲੀ ਗੱਲ ਮੁੱਕੀ, ਅੱਗੇ ਜਾ ਕੇ ਵਾਸਤਾ ਪਾਵਾਂਗੀ। ਦਰਸ ਦੀਦਾਰ ਦੀ ਬਣ ਭੁੱਖੀ, ਨਿਉਂ ਨਿਉਂ ਸੀਸ ਝੁਕਾਵਾਂਗੀ । ਮੇਰੀ ਕੁੱਖ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰਹੀ ਸੁੱਕੀ, ਬਿਨ ਭਗਤਾਂ ਗੋਦ ਨਾ ਕਿਸੇ ਬਹਾਵਾਂਗੀ। ਜੁਗ ਚੌਕੜੀ ਰਹੀ ਲੁੱਕੀ ਕਲਜੁਗ ਅੰਤਮ ਮੁਖ ਦਖਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇ ਦੇ ਸੱਚਾ ਵਰ, ਘਰ ਖ਼ੁਸ਼ੀਆਂ ਨਾਲ ਜਾਵਾਂਗੀ। ਭਗਤ ਦੁਆਰ ਜਾਣ ਦੀ ਕਰੇ ਤਿਆਰੀ, ਆਪਣਾ ਆਪ ਵੇਖ ਵਖਾਈਆ। ਅੰਤਰ ਅੰਤਰ ਇਕ ਵਿਚਾਰੀ, ਵਿਚਾਰ ਵਿਚਾਰ ਵਿਚੋਂ ਪਰਗਟਾਈਆ। ਨਾ ਵਿਆਹੀ ਨਾ ਕੁਆਰੀ, ਕੰਤ ਸੁਹਾਗ ਨਾ ਕੋਇ ਹੰਢਾਈਆ। ਸੇਵਾ ਕਰ ਕੇ ਵਿਸ਼ਨੂੰ ਹਾਰੀ, ਚਰਨ ਕਵਲ ਸ੍ਰੀ ਭਗਵਾਨ ਧਿਆਨ ਲਗਾਈਆ। ਮੇਰੀ ਕੁੱਖੋਂ ਫੁੱਟੀ ਨਾ ਕੋਈ ਫਲਵਾੜੀ, ਪੁੱਤ ਪੋਤਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਇਕ ਵਰ, ਮੋਹੇ ਆਪਣੇ ਦਰ ਲਏ ਬਹਾਈਆ। ਲਛਮੀ ਤੈਨੂੰ ਦਰ ਬੁਲਾਵਾਂਗਾ। ਨਾਮ ਸੰਦੇਸ ਘਲਾਵਾਂਗਾ। ਨਰ ਨਰੇਸ਼ ਅਖਵਾਵਾਂਗਾ। ਪਿਛਲਾ ਲੇਖ ਮਿਟਾਵਾਂਗਾ। ਅਗਲਾ ਭੇਖ ਜਣਾਵਾਂਗਾ। ਤੇਰੇ ਭੂਸ਼ਨ ਪਹਿਨ ਲਾਲ ਰੰਗ, ਜਨ ਭਗਤਾਂ ਰੰਗ ਚੜ੍ਹਾਂਵਾਂਗਾ। ਢਾਈ ਗਜ਼ ਦਾ ਇਕ ਦੁਪੱਟਾ, ਤਿੰਨ ਗੁਣਾ ਦਾ ਵੱਟਾ ਸੱਟਾ, ਅੰਤਮ ਆਵੇ ਸਾਚੇ ਹੱਥਾ, ਸਾਢੇ ਸੱਤ ਫੁੱਟਾਂ ਵਿਚ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਛਮੀ ਤੈਨੂੰ ਲਏ ਬੁਲਾਈਆ। ਲਛਮੀ ਆਪਣਾ ਵੇਖ ਸ਼ਿੰਗਾਰ, ਸ੍ਰੀ ਭਗਵਾਨ ਰਿਹਾ ਜਣਾਈਆ। ਪਿਛਲੇ ਗਹਿਣੇ ਬਸਤਰ ਦੇ ਉਤਾਰ, ਸ੍ਰੀ ਭਗਵਾਨ ਰਿਹਾ ਜਣਾਈਆ। ਦਵਾਨੀ ਟਿੱਕਾ ਮਸਤਕ ਬਿੰਦੀ ਨੱਕ ਨੱਥ ਗਲ ਦਿਸੇ ਨਾ ਕੋਈ ਹਾਰ, ਕੰਨੀਂ ਝੁੰਬਕੇ ਨਾ ਕੋਇ ਲਟਕਾਈਆ। ਹੱਥ ਕੰਗਣ ਨਾ ਕੋਈ ਝੰਨਕਾਰ, ਪੈਰੀਂ ਪਾਜ਼ੇਬਾਂ ਨਾ ਕੋਇ ਪਾਈਆ। ਸੀਸ ਮਹਿੰਦੀ ਨਾ ਕੋਈ ਵਿਹਾਰ, ਮਹਿੰਦੀ ਰੰਗਲੀ ਨਾ ਰੰਗ ਰੰਗਾਈਆ। ਨੇਤਰ ਸੁਰਮਾ ਨਾ ਕਜਲ ਧਾਰ, ਦੰਦ ਦੰਦਾਸਾ ਨਾ ਕੋਈ ਵਖਾਈਆ। ਕੂੜੀ ਕਿਰਿਆ ਨਾ ਕੋਈ ਜੋਬਨ ਬਹਾਰ, ਪਤ ਡਾਲੀ ਕਲੀ ਨਾ ਕੋਇ ਮਹਿਕਾਈਆ। ਕਮਰਕੱਸਾ ਨਾ ਕੋਈ ਆਧਾਰ, ਹੱਥ ਰੁਮਾਲ ਨਾ ਕੋਈ ਸੁਹਾਈਆ। ਬਣ ਨਿਮਾਣੀ ਔਣਾ ਚਰਨ ਦੁਆਰ, ਦੂਰ ਦੁਰਾਡਾ ਪੰਧ ਮੁਕਾਈਆ। ਦਰ ਦਰਵਾਜਿਉਂ ਖੜ ਬਾਹਰ, ਦੋਏ ਜੋੜ ਧਿਆਨ ਲਗਾਈਆ। ਤੇਰੇ ਕੋਲੋਂ ਪਹਿਲੇ ਕਰਾਏ ਵਿਹਾਰ, ਤੇਰਾ ਮਾਣ ਗਵਾਈਆ। ਧੂੜ ਮਸਤਕ ਲੌਣੀ ਛਾਰ, ਪੰਜ ਜੈਕਾਰ ਰਾਗ ਅਲਾਈਆ। ਮੰਗ ਮੰਗਣੀ ਬਣ ਭਿਖਾਰ, ਦੋਏ ਜੋੜ ਵਾਸਤਾ ਪਾਈਆ। ਕਿਸ ਬਿਧ ਆਵੇ ਤੇਰੇ ਦਰਬਾਰ, ਸ਼ਾਹ ਪਾਤਸ਼ਾਹ ਸੱਚੇ ਪਾਤਸ਼ਾਹੀਆ। ਤਨ ਦਿਸੇ ਨਾ ਕੋਈ ਸ਼ਿੰਗਾਰ, ਖੁਲ੍ਹੀ ਮੀਂਢੀ ਨਜ਼ਰੀ ਆਈਆ। ਸ੍ਰੀ ਭਗਵਾਨ ਸ਼ਬਦ ਅਗੰਮੀ ਮਾਰੇ ਆਵਾਜ਼, ਏਕਾ ਵਾਰ ਦੇਵੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਸੁਨੇਹੁੜਾ ਇਕ ਸੁਣਾਈਆ। ਲਛਮੀ ਵੇਖ ਆਪਣਾ ਗਹਿਣਾ, ਸੋਹਣਾ ਹਾਰ ਬਣਾਇਆ। ਖੋਲ੍ਹ ਆਪਣੇ ਨੈਣਾਂ, ਨੈਣ ਨੈਣ ਧਿਆਨ ਲਗਾਇਆ। ਜੇ ਮਨ ਮੰਨੇ ਮੇਰੇ ਭਗਤਾਂ ਕਹਿਣਾ, ਗਲ ਤੇਰੇ ਦਏ ਲਟਕਾਇਆ। ਕੁਫ਼ਲ ਅਜੇ ਬੰਦ ਕਰਾਇਆ। ਨਿੱਕੇ ਹੋ ਕੇ ਚਰਨੀ ਢਹਿਣਾ, ਮਾਣ ਕੰਮ
ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਸਾਚਾ ਗਹਿਣਾ, ਤੇਰੇ ਕਾਰਨ ਬਣਾਇਆ। ਲਛਮੀ ਵੇਖ ਗਈ ਡਰ, ਨੇਤਰ ਨੈਣ ਸ਼ਰਮਾਈਆ। ਪ੍ਰਭ ਇਹ ਕੀ ਲਿਆ ਕਰ, ਅੱਗਾ ਪਿੱਛਾ ਨਜ਼ਰ ਕੋਈ ਨਾ ਆਈਆ। ਮੈਂ ਵੇਖ ਕੇ ਗਈ ਸੜ, ਮੇਰੀ ਰੀਝ ਨਾ ਪੂਰੀ ਕਰਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਅੰਦਰ ਗਿਆ ਵੜ, ਮੇਰਾ ਵਸ ਨਾ ਚਲੇ ਰਾਈਆ। ਏਸ ਨਾਲ ਸਾਰੇ ਲਵਾਂ ਫੜ, ਕੁੰਡੀ ਕਿਸੇ ਗੁਰ ਪੀਰ ਅਵਤਾਰ ਨਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗਹਿਣਾ ਇਕੋ ਇਕ ਵਖਾਈਆ। ਇਹ ਗਹਿਣਾ ਜੋ ਲਵੇ ਪਾ, ਪਾਰਬ੍ਰਹਮ ਜਣਾਇੰਦਾ। ਦੂਜਾ ਕੋਈ ਨਾ ਦੇਵੇ ਫਾਹ, ਫਾਸੀ ਅਵਰ ਨਾ ਕੋਈ ਲਟਕਾਇੰਦਾ। ਇਸ ਦਾ ਬੱਧਾ ਕੋਈ ਨਾ ਸਕੇ ਛੁਡਾ, ਜ਼ੋਰ ਨਾਲ ਨਾ ਕੋਈ ਤੁੜਾਇੰਦਾ। ਹਰਿ ਕਾ ਗਹਿਣਾ ਸ਼ਬਦ ਰੂਪ ਪਰਗਟਾ, ਸੰਗਲ ਆਪਣੇ ਗਲ ਲਟਕਾਇੰਦਾ। ਪ੍ਰੇਮ ਪਿਆਰ ਨਾਤਾ ਜੁੜਾ, ਘੁੰਡੀ ਘੁੰਡੀ ਵਿਚ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਗਲ ਦੀ ਸੋਹਣੀ ਜ਼ੰਜੀਰੀ, ਵੇਲੇ ਵਕਤ ਦਏ ਅਖ਼ੀਰੀ, ਮੈਂਨੇ ਰਹਿਣ ਨਾ ਦੇਣੀ ਮੀਰੀ ਪੀਰੀ, ਫ਼ਕੀਰੀ ਆਪਣੇ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਤਨ ਸ਼ਿੰਗਾਰ ਕਰਾਇੰਦਾ। ਇਹ ਜ਼ੰਜੀਰੀ ਬੜੀ ਮਜ਼ਬੂਤ, ਮੁਸ਼ਕਲ ਹੱਲ ਕਰਾਈਆ। ਪ੍ਰਭ ਸਾਚੇ ਦਾ ਸਚ ਸਬੂਤ, ਭੇਵ ਅਭੇਦ ਖੁਲ੍ਹਾਈਆ। ਜਿਸ ਗੱਲ ਪਾਇਆਂ ਮਿਲੇ ਮਹਿਬੂਬ, ਮੁਹੱਬਤ ਇਕ ਦਰਸਾਈਆ। ਇਸ ਦਾ ਲੇਖਾ ਜਾਣੋ ਖ਼ੂਬ, ਖ਼ੁਦੀ ਮਾਣ ਮਿਟਾਈਆ। ਸ਼ਾਹਾਂ ਦਾ ਅਸਲ ਨਾਲ ਸੂਦ, ਏਸੇ ਕਰ ਕੇ ਜ਼ੰਜੀਰੀ ਥੋੜੀ ਮੋਟੀ ਜਿਹੀ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਤੇਰੇ ਦਏ ਛੁਹਾਈਆ । ਇਹ ਜ਼ੰਜੀਰੀ ਭਗਤ ਪ੍ਰੇਮ, ਪ੍ਰੇਮਕਾ ਦਏ ਸਮਝਾਈਆ। ਏਸ ਦੇ ਅੱਗੇ ਕੋਈ ਰਹੇ ਨਾ ਨੇਮ, ਸੁਹੱਪਣ ਕੰਮ ਕਿਸੇ ਨਾ ਆਈਆ। ਇਸ ਦਾ ਬੱਧਾ ਬੈਠਾ ਗੋਬਿੰਦ ਹੇਮ, ਕੁੰਟ ਆਪਣਾ ਆਸਣ ਲਾਈਆ। ਉਠ ਵੇਖ ਆਪਣੇ ਨੈਣ, ਕਿਉਂ ਬੈਠੀ ਨੈਣ ਸ਼ਰਮਾਈਆ। ਬਿਨ ਭਗਤਾਂ ਤੇਰਾ ਕੋਈ ਨਾ ਰਿਹਾ ਸਾਕ ਸੈਣ, ਸੱਜਣ ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਰਿਹਾ ਜਣਾਈਆ। ਲਛਮੀ ਆਈ ਅਗੰਮੀ ਡੋਲੇ, ਕਹਾਰ ਨਜ਼ਰ ਕੋਇ ਨਾ ਆਇਆ। ਆਪਣੀ ਅੱਖ ਕਦੇ ਮੀਟੇ ਕਦੇ ਖੋਲ੍ਹੇ, ਨੇਤਰ ਨੈਣ ਸ਼ਰਮਾਇਆ। ਸ੍ਰੀ ਭਗਵਾਨ ਭਗਤ ਦੁਆਰੇ ਬੋਲੇ, ਬੋਲ ਆਪਣਾ ਆਪ ਬਦਲਾਇਆ। ਮੈਂ ਲੱਭਾਂ ਸਰਗੁਣ ਚੋਲੇ, ਨਿਰਗੁਣ ਹੋ ਕੇ ਡੇਰਾ ਲਾਇਆ। ਗੋਬਿੰਦ ਕਹੇ ਮੈਂ ਰੱਖਿਆ ਆਪਣੇ ਉਹਲੇ, ਤੇਰੇ ਕੋਲੋਂ ਆਪਣਾ ਪ੍ਰੀਤਮ ਛੁਪਾਇਆ। ਜਿੰਨਾਂ ਚਿਰ ਆਪਣੀ ਕੁੰਡੀ ਨਾ ਖੋਲ੍ਹੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਛੁਪਾਇਆ। ਗੋਬਿੰਦ ਕਹੇ ਖੋਲ੍ਹ ਕੇ ਦੱਸ, ਆਪਣਾ ਹਾਲ ਜਣਾਈਆ। ਕਿਉਂ ਏਥੇ ਆਈ ਨੱਸ, ਬਣ ਵੈਰਾਗਣ ਫੇਰਾ ਪਾਈਆ। ਤੈਥੋਂ ਰੱਖਿਆ ਨਾ ਗਿਆ ਹਠ, ਧੀਰਜ ਧੀਰ ਬੰਧਾਈਆ। ਹੁਣ ਤਾਂ ਖਹਿੜਾ ਦੇ ਛੱਡ, ਆਪਣਾ ਮੁਖ ਭੁਆਈਆ। ਮੈਂ ਮੰਗ ਕੇ ਮੰਗ ਤੇਰੇ ਨਾਲੋਂ ਕੀਤਾ ਅੱਡ, ਸ੍ਰੀ ਭਗਵਾਨ ਆਪਣੇ ਨਾਲ ਮਿਲਾਈਆ। ਪ੍ਰੇਮ ਪ੍ਰੀਤੀ ਅੰਦਰ ਗਿਆ ਬੱਝ, ਆਪ ਆਪਣਾ ਮਾਣ ਗਵਾਈਆ। ਤੇਰਾ ਦੁਆਰਾ ਬੈਠਾ ਤਜ, ਜਨ ਭਗਤਾਂ ਦੁਆਰਾ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਰਤਾਈਆ। ਗੋਬਿੰਦ ਨਾ ਦੇ ਲਾਰਾ, ਬਣ ਨਿਮਾਣੀ ਰਹੀ ਜਣਾਈਆ। ਮੈਂ ਤੱਕ ਕੇ ਆਈ ਸਹਾਰਾ, ਦੂਰ ਦੁਰਾਡਾ ਪੰਧ ਮੁਕਾਈਆ। ਮੋਹੇ ਮਿਲੇ ਮੇਰਾ ਪਿਆਰਾ,
ਪ੍ਰੀਤਮ ਸੱਚਾ ਬੇਪਰਵਾਹੀਆ। ਮੇਰੀਆਂ ਉਹਦੇ ਨਾਲ ਬਹਾਰਾਂ, ਖ਼ੁਸ਼ੀ ਗ਼ਮੀ ਨਾ ਕੋਈ ਰਖਾਈਆ। ਮੈਂ ਲਾਹ ਕੇ ਆਈ ਹਾਰ ਸ਼ਿੰਗਾਰਾ, ਖੁਲ੍ਹੜੇ ਕੇਸ ਰਹੀ ਵਖਾਈਆ। ਮੈਂ ਵੇਖਾਂ ਭਗਤ ਦੁਆਰਾ, ਅੰਦਰ ਆਵਾਂ ਚਾਈਂ ਚਾਈਂਆ। ਦੂਰ ਦੁਰਾਡੇ ਕਰਾਂ ਨਿਮਸਕਾਰਾ, ਆਪਣੇ ਮੰਦਰ ਸੀਸ ਝੁਕਾਈਆ। ਚਰਨੀਂ ਡਿਗਾਂ ਮੂੰਹ ਦੇ ਭਾਰਾ, ਨੇਤਰ ਨੈਣਾਂ ਛਹਿਬਰ ਲਾਈਆ। ਵਾਸਤਾ ਪਾਵਾਂ ਏਕਾ ਵਾਰਾ, ਓਅੰਕਾਰ ਤੇਰੀ ਸਰਨਾਈਆ। ਤੇਰੇ ਭਗਤਾਂ ਕਰਾਂ ਪਿਆਰਾ, ਆਪਣਾ ਪਿਆਰ ਵਧਾਈਆ। ਤੇਰਾ ਹਾਰ ਸੋਹਣਾ ਸ਼ਿੰਗਾਰਾ, ਗੁਰਮੁਖਾਂ ਦੇਵਾਂ ਵਖਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋਵੇਂ ਧਾਰਾਂ, ਦੋਵੇਂ ਸਿਰਿਆਂ ਗੰਢ ਵਖਾਈਆ। ਮੈਂ ਸੇਵਾ ਕਰਾਂ ਸੇਵਾਦਾਰਾ, ਸੇਵਾ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਵਰ, ਲਛਮੀ ਆਪਣੇ ਚਰਨ ਰਖਾਈਆ। ਲਛਮੀ ਲੈ ਆਪਣਾ ਸਗਨ, ਤੇਰੀ ਝੋਲੀ ਪਾਇਆ। ਭਗਤਾਂ ਵਿਚ ਹੋ ਮਗਨ, ਆਪਣਾ ਮਾਣ ਮਿਟਾਇਆ। ਗੁਰਸਿਖ ਕੋਈ ਨਾ ਰਹੇ ਨਗਨ, ਭੁਖਿਆਂ ਭੁੱਖ ਗਵਾਇਆ। ਆ ਫੜ ਆਪਣਾ ਹਾਰ ਕੰਗਣ, ਤੇਰੇ ਤਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇਆ। ਆ ਲੈ ਆਪਣੀ ਅਗਲੀ ਨਲੇਰ, ਸਾਚਾ ਸਗਨ ਮਨਾਈਆ। ਮੈਂ ਤੈਨੂੰ ਦੁਆਰੇ ਲਿਆਂਦਾ ਘੇਰ, ਸੋ ਘੁਰਨਾ ਲੈ ਕਢਾਈਆ। ਪ੍ਰਭ ਬਣ ਆਪ ਸ਼ੇਰ, ਬਲਧਾਰੀ ਹੋ ਕੇ ਵੇਖ ਵਖਾਈਆ। ਭਗਤਾਂ ਪਿਛੇ ਤੇਰੇ ਉਤੇ ਕਰੀ ਮਿਹਰ, ਲੋਕਮਾਤ ਆਪਣੇ ਚਰਨ ਲਗਾਈਆ। ਹਰਿ ਸੰਗਤ ਵਿਚ ਬਹਿ ਬਹਿ ਖੇਡ, ਆਪਣੀ ਖ਼ੁਸ਼ੀ ਵਖਾਈਆ। ਸੇਵਾ ਕਰੀਂ ਸਿਰ ਚੁੱਕ ਕੇ ਗਾਰਾ ਰੇਤ, ਭੱਜੀ ਵਾਹੋ ਦਾਹੀਆ। ਰਾਤੀ ਸੁੱਤਿਆਂ ਸਭ ਕੁਛ ਲੈਣਾ ਵੇਖ, ਦਸ ਚੇਤ ਪ੍ਰਭ ਦਏ ਵਖਾਈਆ। ਨਿੱਕੇ ਬਾਲੇ ਖੋਲ੍ਹਣ ਭੇਤ, ਅਗਲਾ ਭੇਵ ਜਣਾਈਆ। ਜਗਤ ਕਹੇ ਜੰਮਿਆ ਪੰਚਮ ਜੇਠ, ਭਗਵਾਨ ਕਹੇ ਛੱਬੀ ਪੋਹ ਹੋਈ ਕੁੜਮਾਈਆ। ਅੰਤਮ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸਗਨ ਆਪ ਮਨਾਈਆ। ਮੇਰਾ ਸਗਨ ਵੇਖਣ ਸੰਤ, ਸੰਤਾਂ ਘਰ ਵਧਾਈਆ। ਜਿਉਂ ਮੈਨੂੰ ਮਿਲਿਆ ਵਿਛੜਿਆ ਕੰਤ, ਤਿਉਂ ਭਗਤਾਂ ਹੋਏ ਸਹਾਈਆ। ਕੁੰਡਾ ਖੋਲ੍ਹੇ ਆਪ ਬੇਅੰਤ, ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ। ਸਾਚੇ ਸੰਤ ਕਰ ਪਹਿਚਾਨ, ਭਗਤਨ ਦਏ ਵਡਿਆਈਆ। ਵੀਹ ਸੌ ਤੇਰਾਂ ਬਿਕਰਮੀ ਦਸ ਚੇਤ ਕਲਜੁਗ ਸੰਤਾਂ ਲੇਖਾ ਚੁਕਿਆ ਜਹਾਨ, ਦੋ ਜਹਾਨਾਂ ਪੰਧ ਨਾ ਕੋਇ ਮੁਕਾਇੰਦਾ। ਪੰਜ ਪੈਸੇ ਕਰ ਪਰਵਾਨ, ਇਕ ਨਲੇਰ ਵੰਡ ਵੰਡਾਇੰਦਾ। ਬਿਨ ਹਰਿ ਸੰਗਤ ਨਾ ਹੋਇਆ ਕੋਈ ਪਰਵਾਨ, ਪਰਵਾਨਾ ਹੱਥ ਨਾ ਕਿਸੇ ਫੜਾਇੰਦਾ। ਲੇਖਾ ਲਿਖਤ ਲੇਖ ਮਹਾਨ, ਘਰ ਅਜੀਤ ਸਿੰਘ ਕਰਾਇੰਦਾ। ਨਲੇਰ ਰੱਖਣੀ ਆਪ ਸੰਭਾਲ, ਹੁਕਮ ਸੰਦੇਸ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਕੀਮਤ ਪਾਇੰਦਾ। ਨਲੇਰ ਕਹੇ ਵਸਤੂ ਤ੍ਰੈ, ਸਾਚਾ ਥਾਲ ਪਰੋਸਿਆ। ਬਾਹਰੋਂ ਮੈਨੂੰ ਕੋਈ ਕੁਛ ਕਹੇ, ਅੰਦਰ ਮੇਰਾ ਖੇਲ ਖ਼ਾਮੋਸ਼ਿਆ। ਜਲ ਧਾਰਾ ਮੇਰੇ ਵਿਚ ਵਹੇ, ਸਮੁੰਦ ਸਾਗਰ ਕਰਨ ਆਦੇਸਿਆ। ਪ੍ਰਭ ਮਿਲਣ ਦੀ ਇਕੋ ਮੈਨੂੰ ਲੈ, ਦੂਜਾ ਖਿਆਲ ਨਾ ਕੋਈ ਸੋਚਿਆ। ਰਾਹ ਤੱਕਾਂ ਕਵਣ ਵੇਲਾ ਸਚ ਸਿੰਘਾਸਣ ਬਹੇ, ਲੇਖਾ ਜਾਣੇ ਲੋਕ ਪਰਲੋਕਿਆ। ਨਿਮਾਣਾ ਹੋ ਕੇ ਚਰਨੀਂ ਜਾਵਾਂ ਢਹਿ, ਗਾਵਾਂ ਏਕਾ ਨਾਮ ਸਲੋਕਿਆ। ਜਿਸ ਵੇਲੇ ਪੁਛੇ ਸਚ ਦੇਵਾਂ ਕਹਿ,
ਤੇਰਾ ਭਾਣਾ ਕਿਸੇ ਨਾ ਰੋਕਿਆ। ਮੈਨੂੰ ਤੇਰੇ ਮਿਲਣ ਦੀ ਲੈ, ਪ੍ਰੇਮ ਪਿਆਰ ਅੰਦਰ ਹੋਇਆ ਮਦਹੋਸ਼ਿਆ। ਜੋ ਤੇਰੀ ਸਰਨ ਚਰਨ ਬਹਿ, ਮੈਂ ਓਨ੍ਹਾਂ ਦਾ ਬਣਾਂ ਖਾਣਾ ਤੋਸਿਆ। ਮੇਰੀ ਕਦੇ ਨਾ ਨਿਕਲੇ ਹਇ, ਲੀਰ ਲੀਰ ਲੀਰ ਹੋਏ ਲੋਥਿਆ। ਜੋ ਤੇਰੇ ਚਰਨਾਂ ਜਾਵੇ ਢਹਿ, ਤਿਸ ਮਿਲੇ ਇਕੋ ਕੋਟਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੇਰਾ ਸੰਗ ਨਾ ਹੋਏ ਨਾਲ ਹੋਛਿਆਂ। ਤੇਰਾ ਸੰਗ ਹਰਿ ਸੰਗਤ ਪਿਆਰ, ਸਾਹਿਬ ਸਤਿਗੁਰ ਬੰਧਾਈਆ। ਪੰਜ ਪੈਸੇ ਤੇਰੇ ਉਤੋਂ ਵਾਰ, ਲਛਮੀ ਝੋਲੀ ਪਾਈਆ। ਲਛਮੀ ਲੰਘ ਕੇ ਆਈ ਸੱਚੇ ਦਰਬਾਰ, ਮਸਤਕ ਰਗੜੇ ਵਾਹੋ ਦਾਹੀਆ। ਮੈਂ ਖ਼ਾਲੀ ਭਰਾਂ ਭੰਡਾਰ, ਪ੍ਰਭ ਦਰ ਇਕੋ ਮੰਗ ਮੰਗਾਈਆ। ਨਲੇਰ ਹਰਿ ਸੰਗਤ ਦੇਣਾ ਖੁਆਲ, ਸਿੰਘ ਸ਼ੇਰ ਤੇਰੀ ਵਡਿਆਈਆ। ਰਾਤੀਂ ਸੁਤਿਆਂ ਵੇਖਾਂ ਤੇਰਾ ਹਾਲ, ਹਾਲ ਦੇਵਾਂ ਆਪਣਾ ਜਣਾਈਆ। ਮੇਰਾ ਪੂਰਾ ਹੋਇਆ ਸਵਾਲ, ਦੁੱਖ ਰਿਹਾ ਨਾ ਰਾਈਆ। ਜਿਧਰ ਵੇਖਾਂ ਸ਼ਾਹ ਹੁੰਦੇ ਦਿਸਣ ਕੰਗਾਲ, ਕੰਗਲਿਆਂ ਆਪਣਾ ਨਾਮ ਵਰਤਾਈਆ। ਮੈਨੂੰ ਭੁੱਲ ਗਿਆ ਆਪਣਾ ਤਾਲ, ਹਾਰ ਸ਼ਿੰਗਾਰ ਨਾ ਕੋਇ ਵਡਿਆਈਆ। ਬਿਨ ਭਗਤਾਂ ਪ੍ਰਭ ਸਾਚਾ ਕਰੇ ਨਾ ਕਿਸੇ ਨਾਲ ਪਿਆਰ, ਜੁਗ ਜੁਗ ਲਾਰਿਆਂ ਨਾਲ ਲੰਘਾਈਆ। ਮੈਂ ਨੇਤਰ ਸੁਰਮਾ ਪਾ ਪਾ ਗਈ ਹਾਰ, ਮੇਰੀ ਅੱਖ ਕੰਮ ਕਿਸੇ ਨਾ ਆਈਆ। ਇੱਟਾਂ ਗਾਰਾ ਢੌਂਦਿਆਂ ਕਰੇ ਪਿਆਰ, ਅੰਦਰ ਵੜ ਵੜ ਖ਼ੁਸ਼ੀ ਮਨਾਈਆ। ਮੈਂ ਚਲ ਵੇਖਣ ਆਈ ਵਿਹਾਰ, ਵਿਵਹਾਰੀ ਕੀ ਕੀ ਵਿਵਹਾਰ ਚਲਾਈਆ। ਹਰਿ ਸੰਗਤ ਅੱਖਰ ਬੋਲੇ ਸੋਹੰ ਮਹਾਰਾਜ ਸ਼ੇਰ ਸਿੰਘ ਜੈਕਾਰ, ਦੂਜਾ ਡਰ ਨਾ ਕਿਸੇ ਰਖਾਈਆ। ਜਿਨ੍ਹਾਂ ਮਿਲਿਆ ਪੁਰਖ ਅਕਾਲ, ਤਿਨ੍ਹਾਂ ਅਕਲ ਵੱਡੀ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਦਇਆ ਕਮਾਈਆ। ਏਥੇ ਸੇਵ ਕਮਾਵਾਂਗੀ। ਅੰਦਰ ਬਾਹਰ ਸਾਫ਼ ਕਰਾਵਾਂਗੀ। ਬਣ ਅਨਾਥ ਭੁੱਲ ਬਖ਼ਸ਼ਾਵਾਂਗੀ। ਜਨ ਭਗਤਾਂ ਨਿਭ ਜਾਏ ਸਾਥ, ਇਕੋ ਮੰਗ ਮੰਗਾਵਾਂਗੀ। ਮੈਂ ਸੁਣ ਕੇ ਧੁਰ ਦੀ ਗਾਥ, ਗਾ ਗਾ ਢੋਲਾ ਆਪਣਾ ਆਪ ਪਰਚਾਵਾਂਗੀ। ਦਸ ਚੇਤ ਦੀ ਸਾਚੀ ਰਾਤ, ਭਾਗਾਂ ਭਰੀ ਭਿੰਨੜੀ ਰੈਣ ਸੁਹਾਵਾਂਗੀ। ਸਚ ਦੁਆਰਿਉਂ ਮਿਲੇ ਦਾਤ, ਆਪਣੀ ਝੋਲੀ ਪਾਵਾਂਗੀ। ਦਰਸ ਕਰ ਕਮਲਾਪਾਤ, ਕਵਲ ਨੈਣ ਰੀਝਾਵਾਂਗੀ। ਹੌਲੀ ਹੌਲੀ ਕਰ ਕਰ ਬਾਤ, ਬਾਤਨ ਦੁੱਖ ਸੁਣਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਵੇ ਇਕ ਵਰ, ਭਗਤ ਦੁਆਰੇ ਆਪਣਾ ਪੀਆ ਮਨਾਵਾਂਗੀ।
੧੧ ਚੇਤ ੨੦੨੦ ਬਿਕਰਮੀ ਹਰਿ ਭਗਤ ਦਵਾਰ ਜੇਠੂਵਾਲ
ਲਛਮੀ ਕਹੇ ਮੇਰਾ ਚੁਕਿਆ ਝੇੜਾ, ਝਗੜਾ ਰਿਹਾ ਨਾ ਰਾਈਆ। ਮਿਹਰਵਾਨ ਮੇਰਾ ਬੱਧਾ ਬੇੜਾ, ਮਿਹਰ ਨਜ਼ਰ ਉਠਾਈਆ। ਧਰਮ ਦੁਆਰ ਰਖਾਇਆ ਖੇੜਾ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਜਨ ਭਗਤਾਂ ਵਖਾਇਆ ਖੁਲ੍ਹਾ ਵੇਹੜਾ, ਦਿਵਸ ਰੈਣ ਵੱਜੇ ਵਧਾਈਆ। ਓਥੇ ਨਾਤਾ ਜੁੜਿਆ ਮੇਰਾ ਤੇਰਾ, ਸੋਹੰ ਢੋਲਾ ਗਾਈਆ। ਨਜ਼ਰੀ ਆਇਆ ਪ੍ਰਭ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਕਰੇ ਕਰਾਏ ਹੱਕ ਨਬੇੜਾ, ਵੇਖਣਹਾਰਾ ਥਾਉਂ ਥਾਈਂਆ। ਨਿਰਗੁਣ ਹੋ ਪਾਇਆ ਫੇਰਾ, ਨਿਰਮਲ ਨੂਰ ਜੋਤ ਰੁਸ਼ਨਾਈਆ। ਸਾਚੇ ਦਰ ਲਗਾਇਆ ਡੇਰਾ, ਸਿੰਘਾਸਣ ਆਸਣ
ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲਿਆ ਲਗਾਈਆ। ਮੇਰਾ ਲੇਖਾ ਗਿਆ ਲੱਗ, ਸੋ ਪੁਰਖ ਨਿਰੰਜਣ ਆਪ ਲਗਾਇਆ। ਮੇਰਾ ਛੁੱਟਾ ਵਿਛੋੜਾ ਰਹਿਣਾ ਅੱਡ, ਘਰ ਮੰਦਰ ਇਕ ਸੁਹਾਇਆ। ਭਗਤ ਦੁਆਰੇ ਲਿਆ ਸੱਦ, ਦਰ ਦਰਵਾਜਾ ਇਕ ਜਣਾਇਆ। ਪੰਧ ਮੁਕਾਇਆ ਭੱਜ ਭੱਜ, ਇਕ ਧਿਆਨ ਲਗਾਇਆ। ਦਰਸ਼ਨ ਵੇਖਾਂ ਰੱਜ ਰੱਜ, ਪਾਰਬ੍ਰਹਮ ਪ੍ਰਭ ਬੇਪਰਵਾਹਿਆ। ਸਚ ਸਿੰਘਾਸਣ ਬੈਠਾ ਸਜ, ਤਖ਼ਤ ਨਿਵਾਸੀ ਡੇਰਾ ਲਾਇਆ। ਪ੍ਰੇਮ ਪ੍ਰੀਤੀ ਨਾਲ ਜਾਵਾਂ ਬੱਝ, ਬੰਧਨ ਇਕੋ ਇਕ ਰਖਾਇਆ। ਸਾਚੇ ਹੁਜਰੇ ਕਰਾਂ ਹੱਜ, ਮਹਿਬੂਬ ਇਕੋ ਨਜ਼ਰੀ ਆਇਆ। ਸਤਿ ਸਰੂਪ ਹੋ ਕੇ ਰਿਹਾ ਗੱਜ਼, ਸ਼ਬਦ ਆਪਣੀ ਭਬਕ ਲਗਾਇਆ। ਮੇਰਾ ਪਰਦਾ ਲਿਆ ਕੱਜ, ਸਿਰ ਆਪਣਾ ਹੱਥ ਟਿਕਾਇਆ। ਮੈਂ ਲੰਘਣ ਆਈ ਹੱਦ, ਜਗਤ ਦੁਆਰਾ ਪਾਰ ਕਰਾਇਆ। ਜਿਸ ਮੰਦਰ ਹਰਿ ਭਗਤ ਬਹਿਣ ਸਜ, ਸੋ ਮੰਦਰ ਸੋਭਾ ਪਾਇਆ। ਮੈਂ ਖ਼ਾਲੀ ਝੋਲੀ ਲਈ ਅੱਡ, ਦੋਏ ਜੋੜ ਵਾਸਤਾ ਪਾਇਆ। ਪਤਿਪਰਮੇਸ਼ਵਰ ਕਿਉਂ ਪਿਛੇ ਆਇਉਂ ਛੱਡ, ਆਪਣਾ ਸੰਗ ਤਜਾਇਆ। ਮੈਨੂੰ ਬਿਰਹੋਂ ਲੱਗੀ ਅੱਗ, ਤੀਰ ਨਿਰਾਲਾ ਘਾਉ ਲਗਾਇਆ। ਵਿਛੋੜੇ ਅੰਦਰ ਗਈ ਮਘ, ਸਾਂਤਕ ਸਤਿ ਨਾ ਕੋਇ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਇਆ। ਤੇਰੀ ਕਰਨੀ ਵਡ ਮਿਹਰਵਾਨ, ਸਦਾ ਸਦਾ ਮੋਹੇ ਭਾਈਆ। ਬਾਲੀ ਬੁਧ ਮੈਂ ਅਣਜਾਣ, ਬੁੱਧੀ ਸਾਰ ਕੋਇ ਨਾ ਆਈਆ। ਸ਼ਾਹ ਪਾਤਸ਼ਾਹ ਸੱਚੇ ਸੁਲਤਾਨ, ਸ਼ਹਿਨਸ਼ਾਹ ਤੇਰੀ ਵਡਿਆਈਆ। ਮੈਂ ਜਾਤਾ ਮੇਰਾ ਜੋਬਨ ਮਹਾਨ, ਨੂਰ ਜ਼ਹੂਰ ਰੁਸ਼ਨਾਈਆ। ਬੇਪਰਵਾਹ ਹੋਇਉਂ ਬੇਪਹਿਚਾਨ, ਮੇਰੀ ਸਾਰ ਕੋਇ ਨਾ ਪਾਈਆ। ਕਲਜੁਗ ਅੰਤ ਜਨ ਭਗਤਾਂ ਉਤੇ ਹੋਇਉਂ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਆਪਣੀ ਕਿਰਪਾ ਦਿਤਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਭਗਤ ਦੁਆਰੇ ਹੋ ਪਰਧਾਨ, ਸਚ ਪਰਧਾਨਗੀ ਰਿਹਾ ਕਮਾਈਆ। ਮੇਰੇ ਨੈਣ ਹੋਏ ਹੈਰਾਨ, ਹਰਿ ਜੂ ਕੀ ਕੀ ਖੇਲ ਰਚਾਈਆ। ਮੇਰੇ ਬਸਤਰ ਭੂਸ਼ਨ ਲਾਲ, ਬੈਠੇ ਰੰਗ ਬਦਲਾਈਆ। ਕਰ ਕਿਰਪਾ ਕਰੀਂ ਪਰਵਾਨ, ਪਰਵਾਨਾ ਆਪਣਾ ਨਾਮ ਫੜਾਈਆ। ਚਰਨ ਕਵਲ ਬਖ਼ਸ਼ ਧਿਆਨ, ਮਿਲੇ ਸਰਨ ਸਰਨਾਈਆ। ਮੇਰਾ ਤੁਟਾ ਮਾਣ, ਨੈਣ ਅੱਖ ਸ਼ਰਮਾਈਆ। ਤੂੰ ਸਾਹਿਬ ਸ੍ਰੀ ਭਗਵਾਨ, ਬੇਅੰਤ ਤੇਰੀ ਵਡਿਆਈਆ। ਤੇਰੇ ਭਗਤਾਂ ਕਰ ਪਰਵਾਨ, ਪ੍ਰੇਮ ਪ੍ਰੀਤੀ ਨਿਭਾਈਆ। ਰਲ ਕੇ ਗਾਵਾਂ ਸੱਚਾ ਗਾਨ, ਸੋਹੰ ਢੋਲਾ ਲਾਈਆ। ਮੇਰਾ ਤੇਰਾ ਇਕ ਨਿਸ਼ਾਨ, ਨਿਸ਼ਾਨਾ ਇਕੋ ਨਜ਼ਰੀ ਆਈਆ। ਮੈਂ ਬਾਲੀ ਬੁਧ ਅਞਾਣ, ਤੂੰ ਬਖ਼ਸ਼ਣਹਾਰ ਅਖਵਾਈਆ। ਦਰ ਆਈ ਕਰ ਪਰਵਾਨ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਮਿਹਰ ਨਜ਼ਰ ਉਠਾਈਆ। ਮਿਹਰਵਾਨ ਦੇਵੇ ਦਾਤ, ਦਾਨੀ ਦਇਆ ਕਮਾਇੰਦਾ। ਭਗਤਾਂ ਮਿਲਣਾ ਸਚ ਜਮਾਤ, ਮਾਰਗ ਇਕੋ ਇਕ ਜਣਾਇੰਦਾ। ਸੁਲੱਖਣੀ ਮਿਲਣਾ ਜਮਾਤ, ਕੁਲੱਖਣੀ ਰੂਪ ਨਾ ਕੋਇ ਵਖਾਇੰਦਾ। ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਦਰਸ਼ਨ ਕਰ ਸਾਖਿਆਤ, ਸਾਹਿਬ ਸਤਿਗੁਰ ਨਜ਼ਰੀ ਆਇੰਦਾ। ਅੱਠੇ ਪਹਿਰ ਰੱਖੇ ਪਰਭਾਤ, ਦਿਵਸ ਰੈਣ ਨਾ ਵੰਡ ਵੰਡਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਸ਼ਾਖ਼, ਸ਼ੌਹਰ ਇਕੋ ਇਕ ਅਖਵਾਇੰਦਾ। ਲੇਖਾ ਲਿਖਿਆ ਰਹੇ ਨਾ ਕਲਮ ਦਵਾਤ, ਸਭ ਦੇ ਲੇਖੇ ਲੇਖੇ ਪਾਇੰਦਾ। ਆਦਿ ਅੰਤ ਪੁੱਛੇ ਵਾਤ, ਨਿਤ ਨਵਿਤ ਵੇਖ ਵਖਾਇੰਦਾ। ਜਿਸ ਦੀ ਦੋ ਜਹਾਨ ਗੌਂਦਾ ਗਾਥ, ਪ੍ਰਭ ਚਰਨ ਧਿਆਨ ਲਗਾਇੰਦਾ।
ਸੋ ਸਾਹਿਬ ਜਨ ਭਗਤਾਂ ਵਸੇ ਸਾਥ, ਵਿਛੜ ਕਦੇ ਨਾ ਜਾਇੰਦਾ। ਤੂੰ ਮੈਂ ਮਿਲਣਾ ਇਕੋ ਘਾਟ, ਸਚ ਦੁਆਰਾ ਵੇਖ ਹਾਟ, ਜਨ ਭਗਤਾਂ ਰੰਗ ਚੜ੍ਹਾਇੰਦਾ। ਨਾ ਕੋਈ ਜ਼ਾਤ ਨਾ ਕੋਈ ਪਾਤ, ਦੀਨ ਮਜ਼੍ਹਬ ਨਾ ਵੰਡ ਵੰਡਾਇੰਦਾ। ਦੇਵਣਹਾਰਾ ਅਗੰਮੀ ਦਾਤ, ਵਸਤ ਅਮੋਲਕ ਆਪ ਵਰਤਾਇੰਦਾ। ਅਗਲੀ ਪਿਛਲੀ ਜਾਣੇ ਗਾਥ, ਅਭੁਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਇੰਦਾ। ਲਛਮੀ ਵੇਖ ਭਗਤ ਦੁਆਰ, ਅੱਲਾ ਰਾਣੀ ਲਏ ਅੰਗੜਾਈਆ। ਹੌਕਾ ਭਰੇ ਮੁਹੰਮਦ ਯਾਰ, ਚਾਰ ਯਾਰੀ ਵਖਾਈਆ। ਈਸਾ ਖੋਲ੍ਹ ਨੈਣ ਕਿਵਾੜ, ਲੇਖ ਅਲੇਖ ਲਏ ਉਲਟਾਈਆ। ਮੂਸਾ ਵੇਖ ਸਚ ਦੀਦਾਰ, ਈਦ ਦੀਦ ਚੰਦ ਰੁਸ਼ਨਾਈਆ। ਰਸਨਾ ਕਹੇ ਬਿਨ ਰਸਨਾ ਪਰਵਰਦਿਗਾਰ, ਬੇਪਰਵਾਹ ਤੇਰੀ ਸਰਨਾਈਆ। ਜੁਗ ਚੌਕੜੀ ਖੇਲ ਅਪਾਰ, ਬੇਅੰਤ ਭੇਵ ਨਾ ਰਾਈਆ। ਜਿਵ ਲਛਮੀ ਦਿਤੀ ਤਾਰ, ਤਿਵ ਅਨਾਥਾਂ ਹੋਏ ਸਹਾਈਆ। ਚੌਦਾਂ ਸਦੀਆਂ ਗਈਆਂ ਹਾਰ, ਚੌਦਸ ਚੰਦ ਸ਼ਰਮਾਈਆ। ਚੌਦਾਂ ਤਬਕ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਅੱਲਾ ਰਾਣੀ ਨਾਰ ਮੁਟਿਆਰ, ਨਿਰਗੁਣ ਹੋ ਨਾ ਕਿਸੇ ਪਰਨਾਈਆ। ਲੱਭਦੀ ਫਿਰੇ ਆਪਣਾ ਘਰ ਬਾਰ, ਦਰਵਾਜਾ ਨਜ਼ਰ ਕੋਇ ਨਾ ਆਈਆ। ਸੁਣ ਸੰਦੇਸਾ ਹੋਈ ਖ਼ਬਰਦਾਰ, ਆਲਸ ਨਿੰਦਰਾ ਲਾਹੀਆ। ਲੋਕਮਾਤ ਪਰਗਟ ਹੋਇਆ ਪਰਵਰਦਿਗਾਰ, ਨੂਰੋ ਨੂਰ ਨੂਰ ਇਲਾਹੀਆ। ਆਦਿ ਜੁਗਾਦੀ ਸਾਂਝਾ ਯਾਰ, ਸਗਲਾ ਸੰਗ ਰਖਾਈਆ। ਡੁਬਦੇ ਪਾਥਰ ਲਏ ਤਾਰ, ਪਾਹਨ ਆਪਣਾ ਚਰਨ ਛੁਹਾਈਆ। ਏਥੇ ਓਥੇ ਬਣੇ ਮਦਦਗਾਰ, ਸਦਾ ਸੁਹੇਲਾ ਆਪ ਅਖਵਾਈਆ। ਦਰ ਦਰਵੇਸ਼ਾ ਸੁਣੇ ਪੁਕਾਰ, ਆਪਣਾ ਧਿਆਨ ਲਗਾਈਆ। ਨਰ ਨਰੇਸ਼ਾ ਹੋ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਣਾ ਸੱਚਾ ਵਰ, ਤੇਰੀ ਆਸ ਇਕ ਤਕਾਈਆ। ਅੱਲਾ ਰਾਣੀ ਖੋਲ੍ਹ ਅੱਖ, ਆਪਣਾ ਧਿਆਨ ਲਗਾਈਆ। ਜਿਧਰ ਵੇਖੇ ਚਾਰੋਂ ਕੰਨੀਆਂ ਸੱਖ, ਵਸਤ ਹੱਥ ਨਾ ਕੋਇ ਰਖਾਈਆ। ਨੇਤਰ ਨੀਰ ਵਰੋਲੇ ਅੱਥ, ਹੰਝੂਆਂ ਧਾਰ ਵਹਾਈਆ। ਪੀਰ ਪੈਗ਼ੰਬਰਾਂ ਹੋ ਗਈ ਬਸ, ਬਸਤਾ ਸਾਰੇ ਰਹੇ ਬੰਧਾਈਆ। ਕਲਮਾ ਪੜ੍ਹ ਕੇ ਗੌਂਦੇ ਰਹੇ ਗਥ, ਕਾਇਨਾਤ ਸ਼ਨਵਾਈਆ। ਬਣ ਬਰਦੇ ਚਰਨੀ ਰਹੇ ਢੱਠ, ਪਰਵਰਦਿਗਾਰ ਸੀਸ ਝੁਕਾਈਆ। ਹੁਕਮੇ ਅੰਦਰ ਰਹੇ ਨੱਠ, ਨਿਤ ਨਿਤ ਸੇਵ ਕਮਾਈਆ। ਅੱਖਰੀ ਨਾਮ ਜਗਤ ਰਟ, ਰੱਟਾ ਦੀਨ ਮਜ਼੍ਹਬ ਪਾਈਆ। ਸ਼ਰਅ ਸ਼ਰੀਅਤ ਖੋਲ੍ਹੀ ਹੱਟ, ਹਟਵਾਣੇ ਜਗਤ ਅਖਵਾਈਆ। ਹਰਿ ਕਾ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਰਚਾਈਆ। ਮੈਂ ਸੁਣਿਆ ਸਾਹਿਬ ਦਾ ਸੱਚਾ ਜਸ, ਅੰਤਰ ਇਕ ਧਿਆਨ ਲਗਾਈਆ। ਪ੍ਰੇਮ ਅਵੱਲੜਾ ਦੇਵੇ ਰਸ, ਨਿਰਗੁਣ ਧਾਰ ਵਹਾਈਆ। ਪ੍ਰੇਮ ਪਿਆਰ ਕਰੇ ਹੱਸ, ਨਾਮ ਗਲਵੱਕੜੀ ਏਕਾ ਪਾਈਆ। ਮੈਂ ਜਾ ਕੇ ਚਰਨਾਂ ਜਾਵਾਂ ਢੱਠ, ਮਸਤਕ ਧੂੜੀ ਟਿੱਕਾ ਲਾਈਆ। ਮੈਂ ਪਿਛਲਾ ਚੁਕਿਆ ਹਠ, ਸਦਕਾ ਨਜ਼ਰ ਕੋਇ ਨਾ ਆਈਆ। ਦੋਏ ਦਿਖਾਵਾਂ ਖ਼ਾਲੀ ਹੱਥ, ਖ਼ਾਲਕ ਖ਼ਲਕ ਬੇਪਰਵਾਹੀਆ। ਕਿਰਪਾ ਕਰ ਪੁਰਖ ਸਮਰਥ, ਹੱਥ ਤੇਰੇ ਵਡਿਆਈਆ। ਮੇਰੀ ਸੁੱਕੀ ਸੱਚੀ ਰਤ, ਰਤੀ ਰਤ ਨਜ਼ਰ ਨਾ ਆਈਆ। ਪੀਰ ਪੈਗ਼ੰਬਰ ਦਸਤਗੀਰ ਦਿਓ ਇਕੋ ਮਤ, ਮਤਾ ਇਕੋ ਇਕ ਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਆਪਣੇ ਹੱਥ ਰਖਾਈਆ। ਪੀਰ ਪੈਗ਼ੰਬਰ ਦੇਵਣ ਮਤ, ਆਪਣਾ ਮਤਾ ਪਕਾਇਆ। ਪਰਵਰਦਿਗਾਰ ਹਕੀਕਤ ਵੇਖੇ ਹੱਕ, ਲਾਸ਼ਰੀਕ ਭੇਵ ਚੁਕਾਇਆ। ਜਲਵਾ
ਨੂਰ ਲਏ ਤੱਕ, ਤਾਰੀਕ ਅੰਧੇਰ ਮਿਟਾਇਆ। ਸਾਡੇ ਉਤੇ ਪੈ ਗਿਆ ਸ਼ੱਕ, ਹੁਣ ਸਕੇ ਨਾ ਕੋਇ ਚੁਕਾਇਆ। ਜਾ ਕੇ ਆਪਣਾ ਹਾਲ ਦੱਸ, ਦਰਦੀ ਦਰਦ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇਆ। ਪੀਰ ਪੈਗ਼ੰਬਰੋ ਮੈਂ ਜਾਵਾਂਗੀ। ਕਲਮਾ ਨਬੀ ਇਕੋ ਵਜਾਵਾਂਗੀ। ਕਰ ਸਜਦਾ ਸੀਸ ਝੁਕਾਵਾਂਗੀ। ਬਣ ਬਰਦਾ ਸੇਵ ਕਮਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸੱਚਾ ਵਰ, ਦਰ ਜਾ ਕੇ ਅਲੱਖ ਜਗਾਵਾਂਗੀ। ਦਰਗਹਿ ਸਾਚੀ ਜਾਊਂਗੀ। ਨੇਤਰ ਨੈਣਾਂ ਨੀਰ ਵਹਾਊਂਗੀ। ਚੌਦਾਂ ਸਦੀਆਂ ਦਾ ਹਾਲ ਸੁਣਾਊਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਵੇ ਇਕ ਵਰ, ਘਰ ਬਹਿ ਬਹਿ ਸ਼ੁਕਰ ਮਨਾਊਂਗੀ। ਮੈਂ ਸਾਚਾ ਸ਼ੁਕਰ ਮਨਾਵਾਂਗੀ। ਜਿਸ ਵੇਲੇ ਦਰਸ਼ਨ ਪਾਵਾਂਗੀ। ਅਗਨੀ ਤਪਸ਼ ਬੁਝਾਵਾਂਗੀ। ਆਬੇ ਹਯਾਤ ਪੀ, ਤ੍ਰਿਸ਼ਨਾ ਭੁੱਖ ਮਿਟਾਵਾਂਗੀ। ਸੱਚੇ ਸਾਹਿਬ ਨੂੰ ਕਹਿ ਕੇ ਜੀ, ਜੀਵਣ ਮੁਕਤ ਕਰਾਵਾਂਗੀ। ਪ੍ਰੇਮ ਪਿਆਲਾ ਇਕੋ ਪੀ, ਸਬਰ ਸਬੂਰੀ ਇਕੋ ਝੋਲੀ ਪਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਨਾਮ ਵਰ, ਘਰ ਸਾਚੇ ਬਹਿ ਕੇ ਢੋਲਾ ਗਾਵਾਂਗੀ। ਪਰਵਰਦਿਗਾਰ ਖੇਲ ਕਰਾਇੰਦਾ। ਧੁਰ ਦੀ ਧਾਰ ਆਪ ਚਲਾਇੰਦਾ। ਕਲਮਾ ਨਬੀ ਆਪ ਸੁਣਾਇੰਦਾ। ਰਸੂਲ ਇਕੋ ਇਕ ਵਡਿਆਇੰਦਾ। ਅਸੂਲ ਇਕੋ ਇਕ ਬਣਾਇੰਦਾ। ਕਾਤਲ ਮਕਤੂਲ ਖੇਲ ਕਰਾਇੰਦਾ। ਜ਼ਾਹਰਾ ਜ਼ਹੂਰ ਖੇਲ ਖਲਾਇੰਦਾ। ਅੱਲਾ ਰਾਣੀ ਹੁਕਮ ਮਨਾਇੰਦਾ। ਸੁਘੜ ਸਵਾਣੀ ਆਪ ਉਠਾਇੰਦਾ। ਧੁਰ ਦੀ ਬਾਣੀ ਰਾਗ ਅਲਾਇੰਦਾ। ਅੰਮ੍ਰਿਤ ਰਸ ਪਾਣੀ ਜਾਮ ਪਿਆਇੰਦਾ। ਅਗੰਮ ਅਥਾਹ ਹਾਣੀ, ਇਕੋ ਨਜ਼ਰੀ ਆਇੰਦਾ। ਸ਼ਹਿਨਸ਼ਾਹ ਹਰਿ ਸ਼ਾਹ ਪਾਤਸ਼ਾਹ ਅਖਵਾਇੰਦਾ। ਰਹਿਬਰ ਬਣ ਖ਼ੁਦਾ, ਖ਼ੁਦੀ ਸਭ ਦੀ ਮੇਟ ਮਿਟਾਇੰਦਾ। ਸਦਾ ਸੁਹੇਲਾ ਕਦੇ ਨਾ ਹੋਵੇ ਜੁਦਾ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਜੋ ਚਰਨ ਕਵਲ ਹੋਏ ਫ਼ਿਦਾ, ਫ਼ੈਸਲਾ ਹੱਕ ਹੱਕ ਸੁਣਾਇੰਦਾ। ਆਪਣਾ ਮਾਰਗ ਦੱਸੇ ਸਿਧਾ, ਭਗਤ ਦਵਾਰਾ ਇਕ ਸੁਹਾਇੰਦਾ। ਪ੍ਰਭ ਮਿਲਣ ਦੀ ਸਾਚੀ ਬਿਧਾ, ਪਾਰਬ੍ਰਹਮ ਆਪ ਜਣਾਇੰਦਾ। ਆਪਣਾ ਲੈ ਲਓ ਆ ਕੇ ਹਿੱਸਾ, ਵੰਡ ਸਭ ਦੀ ਝੋਲੀ ਪਾਇੰਦਾ। ਅੰਜੀਲ ਕੁਰਾਨ ਜਿਸ ਦਾ ਗਾਇਆ ਚਿੱਠਾ, ਸੋ ਧੁਰ ਸੰਦੇਸ ਅਲਾਇੰਦਾ। ਕਰਵਟ ਬਦਲ ਬਦਲੇ ਪਿੱਠਾ, ਅੰਗੜਾਈ ਆਪਣੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ ਇਕ ਜਣਾਇੰਦਾ । ਸਚ ਸੰਦੇਸਾ ਸ੍ਰੀ ਭਗਵਾਨ, ਭਗਵਨ ਆਪ ਜਣਾਈਆ। ਦਰ ਔਣਾ ਹੋਏ ਪਰਵਾਨ, ਜੋ ਦਰ ਦਰਵਾਜੇ ਸੀਸ ਝੁਕਾਈਆ। ਲੇਖਾ ਪੜ੍ਹੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਤਾ ਬਿਧਾਤਾ ਜੋੜ ਜੁੜਾਈਆ। ਸਜਦਾ ਸੀਸ ਝੁਕ ਕਰੇ ਸਲਾਮ, ਧੂੜੀ ਟਿੱਕਾ ਮਸਤਕ ਲਾਈਆ। ਦਰਵੇਸ਼ ਬਰਦਾ ਬਣੇ ਗ਼ੁਲਾਮ, ਗੁਰਬਤ ਰਹੇ ਨਾ ਰਾਈਆ। ਨੇਤਰ ਨੈਣ ਕਰੇ ਧਿਆਨ, ਅੱਖ ਪਲਕ ਨਾ ਕੋਇ ਵਡਿਆਈਆ। ਨਜ਼ਰੀ ਆਏ ਸ੍ਰੀ ਭਗਵਾਨ, ਬੇਨਜ਼ੀਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਆਪ ਸੁਣਾਈਆ। ਧੁਰ ਸੰਦੇਸਾ ਸੁਣ ਏਕ, ਏਕਾ ਇਕ ਸਮਝਾਈਆ। ਅੱਲਾ ਰਾਣੀ ਰਹੀ ਵੇਖ, ਨੇਤਰ ਨੈਣ ਉਠਾਈਆ। ਪਰਵਰਦਿਗਾਰ ਧਰਿਆ ਕਵਣ ਭੇਖ, ਅਵੱਲੜਾ ਰੂਪ ਵਟਾਈਆ। ਕਿਸੇ ਹੱਥ ਨਾ ਆਇਆ ਮੁਲਾਂ ਸ਼ੇਖ਼, ਮੁਸਾਇਕ ਦੇਣ ਦੁਹਾਈਆ। ਮੁਰੀਦ ਮੁਰਸ਼ਦ ਕਰੇ ਸਾਚਾ ਹੇਤ, ਆਪ ਆਪਣਾ ਰੰਗ ਰੰਗਾਈਆ। ਕਾਇਆ ਮੰਦਰ ਅੰਦਰ ਰਿਹਾ ਖੇਡ, ਸਾਢੇ ਤਿੰਨ ਹੱਥ
ਦਏ ਵਡਿਆਈਆ। ਸ਼ਬਦ ਸੰਦੇਸਾ ਇਕੋ ਭੇਜ, ਆਲਸ ਨਿੰਦਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਅੱਲਾ ਰਾਣੀ ਕਹੇ ਮੈਂ ਦਰ ਦਰਵਾਜਾ ਲੰਘਾਂਗੀ। ਵਸਤ ਅਮੋਲਕ ਇਕ ਮੰਗਾਂਗੀ। ਦਰ ਜਾ ਕੇ ਮੂਲ ਨਾ ਸੰਗਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸੱਚਾ ਵਰ, ਕਰ ਦਰਸ ਸਾਚੇ ਰੱਜਾਂਗੀ। ਦਰ ਇਕੋ ਮੰਗ ਮੰਗਾਂਵਾਂਗੀ। ਪਿਛਲੀ ਆਦਤ ਸਰਬ ਬਦਲਾਵਾਂਗੀ। ਇਕੋ ਢੋਲਾ ਗਾਵਾਂਗੀ। ਸਹੀ ਸਲਾਮਤ ਵੇਖ ਸ਼ੁਕਰ ਮਨਾਵਾਂਗੀ। ਆਪਣਾ ਆਪ ਕਰ ਅਮਾਨਤ, ਸਭ ਕੁਛ ਭੇਟ ਚੜ੍ਹਾਵਾਂਗੀ। ਜੇ ਹੋਏ ਬੇਪਹਿਚਾਨਤ, ਨੇਤਰ ਰੋ ਰੋ ਵਾਸਤਾ ਪਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਵੇ ਇਕ ਵਰ, ਦਰ ਮੰਗਣ ਸੱਚਾ ਜਾਵਾਂਗੀ। ਮੁਹੰਮਦ ਉਠ ਦੇ ਸਲਾਹ, ਕਿਉਂ ਬੈਠਾ ਨੈਣ ਸ਼ਰਮਾਇਆ। ਈਸਾ ਉਠ ਵੇਖ ਰਾਹ, ਰਹਿਬਰ ਇਕ ਖ਼ੁਦਾਇਆ। ਮੂਸਾ ਵੇਖ ਬੇਪਰਵਾਹ, ਮੁਫ਼ਲਸਾਂ ਪਾਰ ਕਰਾਇਆ। ਮੁਰੀਦਾਂ ਭਾਰ ਰਿਹਾ ਉਠਾ, ਮੁਰਸ਼ਦ ਸੇਵ ਕਮਾਇਆ। ਰਹਿਮਤ ਕਰ ਆਪ ਖ਼ੁਦਾ, ਮਿਹਰ ਨਜ਼ਰ ਕਰੀਮ ਟਿਕਾਇਆ। ਉਲਫ਼ਤ ਦੇਵੇ ਦੋ ਜਹਾਂ, ਹਰਿਜਨ ਲੇਖੇ ਲਾਇਆ। ਗ਼ਫ਼ਲਤ ਸਭ ਦੀ ਦੇਵੇ ਗਵਾ, ਗਹਿਰ ਗੰਭੀਰ ਖ਼ੁਦਾਇਆ। ਉਜਰਤ ਕੋਈ ਨਾ ਲਏ ਲਗਾ, ਮੁਫ਼ਤ ਆਪਣਾ ਨਾਮ ਲੁਟਾਇਆ। ਜਿਸ ਦੇ ਕਲਮੇ ਆਏ ਗਾ, ਰਸਨਾ ਜਿਹਵਾ ਮੇਲ ਮਿਲਾਇਆ। ਸੋ ਲੇਖਾ ਜਾਣੇ ਦੋ ਜਹਾਂ, ਨਿਰਗੁਣ ਸਰਗੁਣ ਫੇਰਾ ਪਾਇਆ। ਹਰਿਜਨ ਸਾਚੇ ਰਿਹਾ ਸਮਝਾ, ਸਮਝ ਰਮਜ਼ ਮਿਲਾਇਆ। ਜਿਸ ਨੂੰ ਕਹਿੰਦੇ ਰਹੇ ਨੂਰੀ ਖ਼ੁਦਾ, ਅਰਸ਼ ਕੁਰਸ਼ ਸਮਾਇਆ। ਕਲਜੁਗ ਅੰਤ ਹੋਇਆ ਆਪ ਬੇਵਫ਼ਾ, ਵਫ਼ਾਦਾਰੀ ਸਭ ਦੀ ਦਏ ਭੁਲਾਇਆ। ਨਾਲੇ ਮੁਲਜ਼ਮ ਨਾਲੇ ਬਣੋ ਗਵਾਹ, ਸਧਰਾਂ ਪੂਰ ਨਾ ਕੋਇ ਕਰਾਇਆ। ਮੱਕਾ ਕਾਅਬਾ ਦਿਤਾ ਵਡਿਆ, ਜਗਤ ਹੁਜਰਾ ਹੱਜ ਕਰਾਇਆ। ਸ਼ਰਅ ਸ਼ਰੀਅਤ ਵਿਚ ਫਸਾ, ਫ਼ਰਦ ਜੁਰਮ ਇਕ ਲਗਾਇਆ। ਵੇਖੋ ਸਾਰੇ ਏਕਾ ਰਾਹ, ਉਂਗਲਾਂ ਨਾਲ ਰਿਹਾ ਜਣਾਇਆ। ਤੁਹਾਨੂੰ ਦੱਸਦਾ ਰਿਹਾ ਖ਼ੁਦਾ, ਹਿੰਦੂਆਂ ਰਾਮ ਨਜ਼ਰੀ ਆਇਆ। ਜੇ ਕੋਈ ਲੱਭੇ ਲੱਭੇ ਨਾ ਕਿਸੇ ਥਾਂ, ਮੰਦਰ ਮਸੀਤਾਂ ਖ਼ਾਲੀ ਰਿਹਾ ਵਖਾਇਆ। ਮੈਂ ਵੇਖ ਕੇ ਆਈ ਉਹ ਕਰੇ ਸਚ ਨਿਆਂ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇਆ। ਦੋਜ਼ਖ਼ ਨਰਕ ਵਖਾਏ ਜਿਨ੍ਹਾਂ ਖ਼ਾਦੀ ਸੂਰ ਗਾਂ, ਪੈਗ਼ੰਬਰ ਗੁਰ ਕੋਇ ਨਾ ਹੋਏ ਸਹਾਇਆ। ਜੇ ਕੋਈ ਮੇਲੇ ਮੇਲ ਅੱਗੇ ਹੋ ਕੇ ਪਕੜੋ ਬਾਂਹ, ਸਾਰੇ ਕਰਨ ਨਾਂਹ, ਸ਼ੇਰ ਹੋ ਕੇ ਰਿਹਾ ਡਰਾਇਆ। ਚੌਦਾਂ ਤਬਕ ਨਾ ਲੱਭੇ ਥਾਂ, ਚਾਰੋਂ ਕੁੰਟ ਚੰਦ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪਣੇ ਵਿਚ ਛੁਪਾਇਆ। ਪੀਰ ਪੈਗ਼ੰਬਰੋ ਪੜ੍ਹੋ ਤਕਬੀਰ, ਤਕਵਾ ਇਕ ਰਖਾਈਆ। ਵੇਖੋ ਨਿਰਗੁਣ ਸਤਿ ਤਸਵੀਰ, ਮੁਸੱਵਰ ਸਕੇ ਨਾ ਕੋਇ ਬਣਾਈਆ। ਜਿਸ ਦੀ ਰਹਿਮਤ ਬੇਨਜ਼ੀਰ, ਜ਼ਹਿਮਤ ਨੇੜ ਕੋਇ ਨਾ ਆਈਆ। ਬਣਾ ਅਹਿਮਕ ਸਭ ਨੂੰ ਬੰਧੇ ਨਾਲ ਜ਼ੰਜੀਰ, ਸ਼ਰਅ ਨਾਲ ਕੁੜਮਾਈਆ। ਆਪਣੇ ਹੱਥ ਰੱਖਿਆ ਅਖ਼ੀਰ, ਅਕਲ ਆਕਲ ਨਾ ਕੋਇ ਚਤੁਰਾਈਆ। ਮੈਂ ਵੇਖ ਹੋਈ ਦਿਲਗੀਰ, ਧੀਰਜ ਧੀਰ ਨਾ ਕੋਇ ਰਖਾਈਆ। ਜਿਸ ਘੱਲੇ ਪੈਗ਼ੰਬਰ ਪੀਰ, ਹੁਕਮੀ ਹੁਕਮ ਮਨਾਈਆ। ਲੇਖਾ ਜਾਣੇ ਸ਼ਾਹ ਹਕੀਰ, ਸ਼ਹਿਨਸ਼ਾਹ ਇਕੋ ਇਕ ਵਡਿਆਈਆ। ਗ਼ਰੀਬ ਨਿਮਾਣਿਆਂ ਕੱਟੇ ਭੀੜ, ਦੁਖੀਆਂ ਦੁੱਖ ਵੰਡਾਈਆ। ਮੈਂ ਵੇਖਾਂ ਇਕੋ ਪੀਰ, ਪੀਰ ਪੀਰਾਂ ਸਿਰ ਅਖਵਾਈਆ। ਮੇਰੀ ਬਦਲ ਦੇਵੇ ਤਕਦੀਰ, ਮਿਹਰ
ਨਜ਼ਰ ਉਠਾਈਆ। ਲੱਛਮੀ ਗਲ ਪਾਈ ਜਿਸ ਜ਼ੰਜੀਰ, ਗਹਿਣਾ ਇਕੋ ਇਕ ਵਖਾਈਆ। ਮੇਰੀ ਲੱਤਾਂ ਬਾਂਹਵਾਂ ਮਾਰੇ ਜ਼ੰਜੀਰ, ਮੇਰਾ ਉਜ਼ਰ ਨਾ ਚਲੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਾਈਆ। ਪ੍ਰਭ ਲੇਖਾ ਅੰਤ ਮੁਕਾਵੇਗਾ। ਹਰ ਘਟ ਨਜ਼ਰੀ ਆਵੇਗਾ। ਜੀਵ ਜੰਤ ਸਰਬ ਤਰਾਵੇਗਾ। ਗੁਰ ਅਵਤਾਰਾਂ ਪਾਰ ਲਗਾਵੇਗਾ। ਪੀਰ ਪੈਗ਼ੰਬਰ ਨਾਲ ਮਿਲਾਵੇਗਾ। ਸ਼ਰਅ ਜ਼ੰਜੀਰ ਕੱਟ ਵਖਾਵੇਗਾ। ਤਦਬੀਰ ਆਪਣੀ ਇਕ ਜਣਾਵੇਗਾ। ਸ਼ਾਹ ਹਕੀਰ ਜੋੜ ਜੁੜਾਵੇਗਾ। ਪਿਛਲੀ ਲਕੀਰ ਮੇਟ ਮਿਟਾਵੇਗਾ। ਸਾਚੀ ਦੇ ਕੇ ਧੀਰ, ਦਰ ਬਹਾਵੇਗਾ। ਭਗਤ ਜਾਨਣ ਆਪਣੇ ਵੀਰ, ਦੂਜਾ ਸਾਕ ਨਾ ਕੋਈ ਰਖਾਵੇਗਾ। ਜਿਸ ਬਖ਼ਸ਼ੇ ਅੰਮ੍ਰਿਤ ਸੀਰ, ਠੰਡਾ ਠਾਰ ਕਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਖੇਲ ਆਪ ਕਰਾਵੇਗਾ। ਪ੍ਰਭ ਜਿਸ ਵੇਲੇ ਦਇਆ ਕਮਾਏਗਾ। ਮਿਹਰ ਨਜ਼ਰ ਉਠਾਏਗਾ। ਮੇਰੀ ਕੀਤੀ ਭੁੱਲ ਬਖ਼ਸ਼ਾਏਗਾ। ਨਿਰਗੁਣ ਜੋਤ ਅਤੀਤੀ ਬੇਪਰਤੀਤੀ ਪਰਤੀਤ ਬੰਧਾਏਗਾ। ਜਗਤ ਮਸੀਤ ਪੱਲਾ ਛੁਡਾਏਗਾ। ਲਾਸ਼ਰੀਕ ਦਰਸ ਦਿਖਾਏਗਾ। ਹੋ ਨਜ਼ਦੀਕ ਨਜ਼ਰੀ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲੇ ਪੰਧ ਮੁਕਾਏਗਾ। ਕਲਜੁਗ ਅੰਤਮ ਪੰਧ ਮੁੱਕੇਗਾ। ਹਰਿ ਕਾ ਭਾਣਾ ਕਦੇ ਨਾ ਰੁਕੇਗਾ। ਗ਼ਰੀਬ ਨਿਮਾਣਿਆਂ ਆਪਣੀ ਗੋਦੀ ਚੁਕੇਗਾ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨਿਰਗੁਣ ਹੋ ਕਦੇ ਨਾ ਲੁਕੇਗਾ। ਕਲਜੁਗ ਅੰਤਮ ਜੂਠ ਝੂਠ ਜੜ੍ਹ ਆਪਣੀ ਹੱਥੀਂ ਪੁੱਟੇਗਾ। ਸ਼ਾਹ ਸੁਲਤਾਨਾਂ ਮੂਧਾ ਠੂਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰ ਘਰ ਘਰ ਸਭ ਨੂੰ ਪੁਛੇਗਾ। ਕੀ ਸਾਥੋਂ ਪੁੱਛਣ ਆਏਂਗਾ। ਪ੍ਰਭ ਕਵਣ ਹੁਕਮ ਜਣਾਏਂਗਾ। ਕਵਣ ਲੇਖਾ ਕੱਢ ਵਖਾਏਂਗਾ। ਭਰਮ ਭੁਲੇਖਾ ਕੱਢ ਠੀਕ ਜਣਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪ ਆਪਣੇ ਰੰਗ ਰੰਗਾਏਗਾ। ਮੈਂ ਉਸ ਨੂੰ ਰੰਗ ਰੰਗਾਵਾਂਗਾ। ਜਿਸ ਨੂੰ ਭਗਤਾਂ ਨਾਲ ਮਿਲਾਵਾਂਗਾ। ਭਗਤ ਦੁਆਰੇ ਸੋਭਾ ਪਾਵਾਂਗਾ। ਸਚ ਸਿੰਘਾਸਣ ਇਕ ਵਖਾਵਾਂਗਾ। ਪੁਰਖ ਅਬਿਨਾਸ਼ਣ ਰੂਪ ਵਟਾਵਾਂਗਾ। ਪ੍ਰਿਥਮੀ ਅਕਾਸ਼ਨ ਵੇਖ ਵਖਾਵਾਂਗਾ। ਮੰਡਲ ਰਾਸਨ ਰਾਸ ਰਚਾਵਾਂਗਾ। ਗੋਪੀ ਕਾਹਨ ਬਣ ਨਚਾਵਾਂਗਾ। ਮਹੱਲ ਅਟੱਲ ਇਕ ਰੁਸ਼ਨਾਵਾਂਗਾ। ਬਿਨ ਤੇਲ ਬਾਤੀ ਦੀਪ ਇਕ ਜਗਾਵਾਂਗਾ। ਬਣ ਸਾਕੀ ਜਾਮ ਪਿਆਵਾਂਗਾ। ਰੂਹ ਬੁੱਤ ਨਾ ਪੰਜ ਤੱਤ ਖ਼ਾਕੀ, ਸਾਬਤ ਸੂਰਤ ਆਪ ਵਖਾਵਾਂਗਾ। ਅੱਗੇ ਰਹੇ ਨਾ ਕੋਇ ਆਕੀ, ਅਕਲ ਸਭ ਦੀ ਆਪ ਭੁਲਾਵਾਂਗਾ। ਲਹਿਣਾ ਦੇਣਾ ਦੇਵਾਂ ਬਾਕੀ, ਪਿਛਲਾ ਹਿਸਾਬ ਚੁਕਾਵਾਂਗਾ। ਜੇ ਕੋਈ ਕਹੇ ਉਚੀ ਜਾਤੀ, ਤਿਸ ਖ਼ਾਕੀ ਖ਼ਾਕ ਰਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪ ਵਡਿਆਵਾਂਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਆਤਮ ਪਰਮਾਤਮ ਜੋੜ ਜੁੜਾਵਾਂਗਾ।
੧੨ ਚੇਤ ੨੦੨੦ ਬਿਕਰਮੀ ਹਰਿ ਭਗਤ ਦਵਾਰ ਜੇਠੂਵਾਲ
ਹਰਿ ਭਗਤ ਤੇਰਾ ਭਗਤੀ ਭਾਉ, ਹਰਿ ਇਕੋ ਇਕ ਵਖਾਈਆ। ਸਦਾ ਪ੍ਰਭ ਮਿਲਣ ਦਾ ਰਹੇ ਚਾਉ, ਚਾਉ ਘਨੇਰਾ ਇਕ ਜਣਾਈਆ।
ਪਾਰਬ੍ਰਹਮ ਪ੍ਰਭ ਬੇਪਰਵਾਹੋ, ਜੁਗ ਜੁਗ ਆਪਣਾ ਖੇਲ ਕਰਾਈਆ। ਜਨ ਭਗਤ ਉਠਾਏ ਫੜ ਫੜ ਬਾਹੋਂ, ਨਿਰਗੁਣ ਸਰਗੁਣ ਸੇਵ ਕਮਾਈਆ। ਨਿਥਾਵਿਆਂ ਦੇਵੇ ਸਾਚਾ ਥਾਉਂ, ਚਰਨ ਕਵਲ ਸਰਨਾਈਆ। ਗੁਰਮੁਖ ਬਾਲਕ ਵੇਖੇ ਬਣ ਪਿਤਾ ਮਾਉਂ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦਇਆ ਕਮਾਈਆ। ਪ੍ਰਭ ਮਿਲਣ ਦੀ ਭਗਤ ਆਸ, ਭਗਤੀ ਧਿਆਨ ਲਗਾਈਆ। ਜਨਮ ਕਰਮ ਦੀ ਬੁੱਝੇ ਪਿਆਸ, ਬਰਨ ਜ਼ਾਤ ਰਹਿਣ ਨਾ ਪਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਚੰਦ ਇਕੋ ਨੂਰ ਰੁਸ਼ਨਾਈਆ। ਦਰਸ ਦਿਖਾਏ ਸਾਖਿਆਤ, ਰੂਪ ਅਨੂਪ ਜਣਾਈਆ। ਸੋਵਤ ਜਾਗਤ ਪੁਛੇ ਵਾਤ, ਆਲਸ ਨਿੰਦਰਾ ਨਾ ਕੋਇ ਰਖਾਈਆ । ਇਕੋ ਦੱਸੇ ਆਪਣੀ ਗਾਥ, ਢੋਲਾ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ। ਭਗਤ ਭਗਵਾਨ ਇਕੋ ਆਸ, ਦੂਜੀ ਆਸ ਨਾ ਕੋਇ ਰਖਾਈਆ। ਅੰਤਰ ਅੰਤਰ ਬੁਝੇ ਪਿਆਸ, ਬਾਹਰ ਬਸੰਤਰ ਨਾ ਕੋਇ ਲਗਾਈਆ। ਰਸ ਰਸੀਆ ਦੇਵੇ ਇਕ ਮਿਠਾਸ, ਸ਼ੰਕਰ ਖੰਡ ਤੁਲ ਨਾ ਰਾਈਆ। ਸਦਾ ਸੁਹੇਲਾ ਵਸੇ ਪਾਸ, ਦਿਵਸ ਰੈਣ ਵਿਛੜ ਨਾ ਜਾਈਆ। ਸਾਚਾ ਕਰੇ ਹਾਸ ਬਲਾਸ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਵੇਖ ਵਖਾਈਆ। ਭਗਤਨ ਸਦਾ ਇਕੋ ਮੰਗ, ਆਤਮ ਪਰਮਾਤਮ ਮੇਲ ਮਿਲਾਈਆ। ਸਚ ਸੁਹੰਜਣੀ ਸੇਜ ਸੋਹੇ ਪਲੰਘ, ਫੂਲਣ ਬਰਖਾ ਆਪ ਲਗਾਈਆ। ਕੰਤ ਕੰਤੂਹਲ ਦਰ ਦਰਵਾਜਾ ਆਏ ਲੰਘ, ਘਰ ਸੱਜਣ ਫੇਰਾ ਪਾਈਆ। ਨਿਜ ਰਸੀਆ ਦੇਵੇ ਨਿਜ ਅਨੰਦ, ਪਰਮਾਨੰਦ ਵਿਚ ਸਮਾਈਆ। ਪ੍ਰੇਮ ਪਿਆਰ ਵਿਚ ਵੇਖੇ ਹੱਸ, ਸੋਹੰ ਹੰਸਾ ਰਾਗ ਅਲਾਈਆ। ਅਗੰਮੀ ਭਗਤੀ ਦੇਵੇ ਦੱਸ, ਜਗਤ ਭਗਤੀ ਨਾ ਕੋਇ ਸਿਖਾਈਆ। ਸਚ ਸੁਨੇਹੁੜਾ ਆਪਣਾ ਦੱਸ, ਬਣ ਪਾਂਧੀ ਪੰਧ ਮੁਕਾਈਆ। ਭਗਤ ਭਗਵਾਨ ਇਕ ਦੂਜੇ ਦੇ ਦੋਵੇਂ ਵਸ, ਇਕੱਲਾ ਕੰਮ ਕੋਇ ਨਾ ਆਈਆ। ਜੁਗ ਚੌਕੜੀ ਹੋਏ ਇਕੱਠ, ਇਕ ਇਕ ਲੇਖਾ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਭਗਤ ਭਗਵਾਨ ਇਕੋ ਰਾਹ, ਰਹਿਬਰ ਅਵਰ ਨਾ ਕੋਇ ਜਣਾਇਆ। ਨਿਰਗੁਣ ਸਰਗੁਣ ਮੇਲ ਮਿਲਾ, ਮਿਲ ਆਪਣਾ ਮੰਗਲ ਗਾਇਆ। ਜੋਤ ਨਿਰੰਜਣ ਤੇਲ ਚੜ੍ਹਾ, ਆਦਿ ਨਿਰੰਜਣ ਸਗਨ ਮਨਾਇਆ। ਸਾਚਾ ਖੇੜਾ ਦਏ ਵਸਾ, ਝੂਠਾ ਝੇੜਾ ਆਪ ਮੁਕਾਇਆ। ਖੁਲ੍ਹਾ ਵੇਹੜਾ ਦਏ ਕਰਾ, ਕੂੜੀ ਕਿਰਿਆ ਬਾਹਰ ਕਢਾਇਆ। ਸੰਤ ਸੁਹੇਲੇ ਲਏ ਉਠਾ, ਗੁਰ ਚੇਲੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇਆ। ਭਗਵਾਨ ਭਗਤ ਇਕੋ ਮੰਦਰ, ਦਰਵਾਜਾ ਨਜ਼ਰ ਕਿਸੇ ਨਾ ਆਇੰਦਾ। ਇਕ ਦੂਜੇ ਦੇ ਵੜਨ ਅੰਦਰ, ਔਂਦਾ ਜਾਂਦਾ ਨਜ਼ਰ ਕੋਇ ਨਾ ਆਇੰਦਾ। ਉਚੀ ਕੂਕ ਕੂਕ ਗਾਇਣ ਅੰਦਰੇ ਅੰਦਰ ਆਤਮ ਪਰਮਾਤਮ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਇਕੋ ਘਰ ਵਸਾਇੰਦਾ। ਭਗਤ ਭਗਵਾਨ ਘਰ ਇਕ ਵਸੇਰਾ, ਵਿਛੜ ਕਦੇ ਨਾ ਜਾਈਆ। ਜ਼ਾਤ ਪਾਤ ਕਰੇ ਨਬੇੜਾ, ਵਰਨਾਂ ਬਰਨਾਂ ਪੰਧ ਮੁਕਾਈਆ। ਸਾਚੀ ਸਰਨਾ ਬੰਨ੍ਹੇ ਬੇੜਾ, ਆਪਣੇ ਕੰਧ ਉਠਾਈਆ। ਕਰਾਵਣਹਾਰਾ ਹੱਕ ਨਬੇੜਾ, ਹਕੀਕਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਲੇਖਾ ਲੇਖੇ ਪਾਈਆ। ਭਗਤ ਭਗਵਾਨ ਇਕੋ ਵੰਡ, ਵੰਡਣਹਾਰਾ ਆਪ ਵੰਡਾਈਆ। ਭਗਤ ਭਗਵਾਨ ਇਕ
ਦੂਜੇ ਨੂੰ ਪਾਵਣ ਠੰਡ, ਵਿਛੋੜਾ ਅਗਨ ਬੁਝਾਈਆ। ਭਗਤ ਭਗਵਾਨ ਆਤਮ ਪਰਮਾਤਮ ਸਚ ਅਨੰਦ, ਬੱਤੀ ਦੰਦ ਨਾ ਕੋਇ ਸਾਲਾਹੀਆ। ਭਗਤ ਭਗਵਾਨ ਦਾ ਗੀਤ ਅੰਦਰ ਛੰਦ, ਸੋਹਲਾ ਇਕ ਦ੍ਰਿੜਾਈਆ। ਭਗਤ ਭਗਵਾਨ ਚੁੱਕੇ ਪੰਧ, ਅੱਧਵਾਟੇ ਫੇਰਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਭਗਤ ਭਗਵਾਨ ਇਕੋ ਆਸਾ, ਤ੍ਰਿਸ਼ਨਾ ਹੋਰ ਨਾ ਕੋਇ ਜਣਾਇੰਦਾ। ਭਗਤ ਭਗਵਾਨ ਸਚ ਭਰਵਾਸਾ, ਭਾਂਡਾ ਭਰਮ ਭੰਨਾਇੰਦਾ। ਭਗਤ ਭਗਵਾਨ ਦਾਸੀ ਦਾਸਾ, ਬਣ ਸੇਵਕ ਸੇਵ ਕਮਾਇੰਦਾ। ਭਗਤ ਭਗਵਾਨ ਸਾਚਾ ਰਾਖਾ, ਸਿਰ ਆਪਣਾ ਹੱਥ ਟਿਕਾਇੰਦਾ। ਭਗਤ ਭਗਵਾਨ ਦੇਵੇ ਦਾਤਾ, ਵਸਤ ਅਮੋਲਕ ਝੌਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਭਗਤ ਭਗਵਾਨ ਸਾਚਾ ਜੋੜਾ, ਹਰਿ ਜੋਂੜੀ ਆਪ ਜੁੜਾਇੰਦਾ। ਭਗਤ ਭਗਵਾਨ ਆਪੇ ਬੌਹੜਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਭਗਤ ਭਗਵਾਨ ਲੇਖ ਲਿਖ ਕੇ ਦੇਵੇ ਕੋਰਾ, ਕਲਮ ਸ਼ਾਹੀ ਨਾ ਕੋਇ ਰਖਾਇੰਦਾ। ਭਗਤ ਭਗਵਾਨ ਲਹਿਣਾ ਚੁੱਕੇ ਮੋਰਾ ਤੋਰਾ, ਤੇਰਾ ਮੇਰਾ ਪਰਦਾ ਨਾ ਕੋਇ ਰਖਾਇੰਦਾ। ਭਗਤ ਭਗਵਾਨ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ ਸਾਚੀ ਕਰਨੀ ਆਪ ਕਮਾਇੰਦਾ। ਭਗਤ ਭਗਵਾਨ ਸੱਜਣ ਸਾਕ, ਸਾਕਾ ਆਪਣਾ ਆਪ ਜਣਾਈਆ। ਭਗਤ ਭਗਵਾਨ ਭਵਿਖਤ ਵਾਕ, ਦਾਤਾ ਦਾਨੀ ਦਏ ਜਣਾਈਆ। ਭਗਤ ਭਗਵਾਨ ਸੱਚਾ ਨਾਤ, ਨਾਤਾ ਬਿਧਾਤਾ ਵੇਖ ਵਖਾਈਆ। ਭਗਤ ਭਗਵਾਨ ਮੇਟੇ ਅੰਧੇਰੀ ਰਾਤ, ਸਤਿਗੁਰ ਸਾਚਾ ਚੰਦ ਚੜ੍ਹਾਈਆ। ਭਗਤ ਭਗਵਾਨ ਰਹਿਣ ਨਾ ਨਾਰ ਕਮਜ਼ਾਤ, ਬੁਧ ਬਬੇਕੀ ਰੂਪ ਵਖਾਇੰਦਾ। ਭਗਤ ਭਗਵਾਨ ਮੇਲ ਮਿਲਾਵਾ ਕਮਲਾਪਾਤ, ਕਵਲ ਨੈਣ ਡਗਮਗਾਇੰਦਾ। ਭਗਤ ਭਗਵਾਨ ਇਕ ਦੂਜੇ ਨੂੰ ਕਹਿਣ ਸ਼ਾਬਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਜਗਦੀਸ਼, ਜਗਦੀਸ਼ਰ ਹੱਥ ਵਡਿਆਈਆ। ਜੁਗ ਚੌਕੜੀ ਪੀਸਣ ਲਿਆ ਪੀਸ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤ ਚੱਕੀ ਨਾਮ ਚਲਾਈਆ। ਨਿਤ ਨਵਿਤ ਕਰ ਕਰ ਹਿੱਤ ਦੇ ਨਾਮ ਹਦੀਸ, ਨਿਸ਼ਅੱਖਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਵਨ ਲੇਖਾ ਝੋਲੀ ਪਾਈਆ। ਭਗਤ ਭਗਵਾਨ ਲੇਖ ਇਕ, ਏਕਾ ਵਾਰ ਜਣਾਇਆ। ਭਗਤ ਭਗਵਾਨ ਭੇਖ ਇਕ, ਏਕਾ ਰਾਹ ਦਰਸਾਇਆ। ਭਗਤ ਭਗਵਾਨ ਖੇਡ ਇਕ, ਖਲਾਰੀ ਇਕੋ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਕਮਾਇਆ। ਭਗਤ ਭਗਵਾਨ ਨਿਤ ਉਡੀਕਾਂ, ਨੈਣ ਨੈਣ ਧਿਆਨ ਲਗਾਈਆ। ਭਗਤ ਭਗਵਾਨ ਨਾ ਕੋਇ ਸ਼ਰੀਕਾ, ਸ਼ਿਰਕਤ ਵਿਚ ਕਦੇ ਨਾ ਕੋਇ ਆਈਆ। ਭਗਤ ਭਗਵਾਨ ਇਕ ਤੌਫ਼ੀਕਾ, ਤੌਫ਼ੀਕ ਨੂਰ ਖ਼ੁਦਾਈਆ। ਭਗਤ ਭਗਵਾਨ ਇਕ ਹਦੀਸਾ, ਮੁਰੀਦ ਮੁਰਸ਼ਦ ਕਰੇ ਪੜ੍ਹਾਈਆ। ਭਗਤ ਭਗਵਾਨ ਲੇਖਾ ਜਾਣੇ ਜੀਵ ਜੀ ਕਾ, ਅਗੰਮ ਅਗੋਚਰ ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਰੰਗ ਵਖਾਈਆ। ਭਗਤ ਭਗਵਾਨ ਭਗਤੀ ਵਿਚੋਲਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਪੰਜ ਤੱਤ ਕਾਇਆ ਚੁੱਕੇ ਡੋਲਾ, ਕੰਧ ਆਪਣੇ ਭਾਰ ਉਠਾਇੰਦਾ। ਪੂਰਬ ਲੇਖਾ ਪੂਰ ਕਰੇ ਕੌਲਾ, ਕੀਤਾ ਕੌਲ ਭੁੱਲ ਨਾ ਜਾਇੰਦਾ। ਜਨ ਭਗਤਾਂ ਕੋਲੋਂ ਕੋਈ ਨਾ ਰੱਖੇ ਉਹਲਾ, ਪਰਦਾ ਆਪਣਾ
ਆਪ ਚੁਕਾਇੰਦਾ। ਧੁਰ ਸੰਦੇਸ ਸੁਣਾਏ ਢੋਲਾ, ਸੋਹੰ ਰਾਗ ਅਲਾਇੰਦਾ। ਸਭ ਦਾ ਕਰੇ ਭਾਰ ਹੌਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਬਦ ਅਗੰਮੀ ਇਕ ਪਰਮਾਣ, ਧੁਰ ਸੰਦੇਸਾ ਦੇਵੇ ਆਣ, ਨਰ ਨਰੇਸ਼ਾ ਖੇਲ ਕਰਾਇੰਦਾ।