ਪੁਸਤਕਾਲਾਭਾਗ ੧੪

੧੩ ਚੇਤ ੨੦੨੦ ਬਿਕਰਮੀ ਹਰਿ ਭਗਤ ਦਵਾਰ ਜੇਠੂਵਾਲ

ਗੁਰ ਨਾਨਕ ਕਹੇ ਮੈਂ ਹੋਇਆ ਖ਼ੁਸ਼, ਗੁਰ ਗੋਬਿੰਦ ਮਿਲੀ ਵਡਿਆਈਆ। ਗੋਬਿੰਦ ਕਹੇ ਪੁਰਖ ਅਕਾਲ ਮੈਨੂੰ ਲਿਆ ਪੁੱਛ, ਭੇਵ ਅਭੇਦ ਜਣਾਈਆ। ਜਿਨ੍ਹਾਂ ਪਿਛੇ ਵਾਰਿਆ ਸਭ ਕੁਛ, ਮਾਣ ਅਭਿਮਾਨ ਗਵਾਈਆ। ਨਿਰਗੁਣ ਹੋ ਜੋ ਗਏ ਰੁਸ, ਨਿਰਗੁਣ ਭੇਵ ਨਾ ਰਾਈਆ। ਜਿਨ੍ਹਾਂ ਕੋਲ ਨਹੀਂ ਕੁਛ, ਖ਼ਾਲੀ ਹੱਥ ਦਸਾਈਆ। ਤਿਨ੍ਹਾਂ ਸਾਹਿਬ ਵੇਖੇ ਝੁਕ, ਨਿਝ ਆਪਣਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਾਨਕ ਕਹੇ ਮੇਰੀ ਆਸਾ ਪੂਰ, ਪੂਰੀ ਆਸ ਕਰਾਈਆ। ਗੋਬਿੰਦ ਕਹੇ ਪ੍ਰਭ ਮਿਲਿਆ ਜ਼ਰੂਰ, ਜ਼ਰੂਰਤ ਕੋਇ ਰਹਿਣ ਨਾ ਪਾਈਆ। ਭਗਤ ਕਹੇ ਸਭ ਨਾਤਾ ਕੂੜ, ਬਿਨ ਹਰਿ ਸੰਗ ਨਾ ਕੋਇ ਰਖਾਈਆ। ਕਬੀਰ ਕਹੇ ਨਾ ਜਾਣੋ ਦੂਰ, ਘਟ ਘਟ ਰਿਹਾ ਸਮਾਈਆ। ਸ਼ਮਸ ਕਹੇ ਸੱਚਾ ਨੂਰ, ਜ਼ਹੂਰ ਇਕ ਰੁਸ਼ਨਾਈਆ। ਮੁਰਸ਼ਦ ਕਹੇ ਮੁਰੀਦ ਰਹੇ ਨਾ ਕੋਇ ਮਫ਼ਰੂਰ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਚਾਈਆ। ਨਾਨਕ ਕਹੇ ਮੋਹੇ ਚੜ੍ਹਿਆ ਚਾਅ, ਸਚਖੰਡ ਵੱਜੀ ਵਧਾਈਆ। ਗੋਬਿੰਦ ਕਹੇ ਪ੍ਰਭ ਮਿਲਿਆ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਕਬੀਰ ਕਹੇ ਨਿਥਾਵਿਆਂ ਦੇਵੇ ਥਾਂ, ਮਿਹਰਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਆਪ ਧਰਾਈਆ। ਨਾਨਕ ਕਹੇ ਮੇਰੀ ਆਸਾ ਪੁਨੀ, ਪ੍ਰਭ ਪੂਰੀ ਆਸ ਕਰਾਈਆ। ਗੋਬਿੰਦ ਕਹੇ ਹਰਿ ਪਾਇਆ ਵਡ ਗੁਣ ਗੁਣੀ, ਗਹਿਰ ਗੰਭੀਰ ਸੱਚਾ ਸ਼ਹਿਨਸ਼ਾਹੀਆ। ਕਬੀਰ ਕਹੇ ਭਗਤਾਂ ਪੁਕਾਰ ਸੁਣੀ, ਚਲ ਆਇਆ ਸੱਚਾ ਮਾਹੀਆ। ਲੱਖ ਚੁਰਾਸੀ ਛਾਣ ਪੁਣੀ, ਜੀਵ ਜੰਤ ਵੇਖ ਵਖਾਈਆ। ਪੀਰ ਪੈਗ਼ੰਬਰਾਂ ਲੇਖਾ ਚੁਕਾਇਆ ਉਨੀ, ਮਾਣ ਤਾਣ ਕੋਇ ਰਹਿਣ ਨਾ ਪਾਈਆ। ਸਾਰੇ ਕਹਿਣ ਪਾਰਬ੍ਰਹਮ ਪਤਿਪਰਮੇਸ਼ਵਰ ਇਕ ਇਕੱਲਾ ਬਣਿਆ ਖ਼ੂਨੀ, ਨਾਮ ਖੰਡਾ ਹੱਥ ਚਮਕਾਈਆ। ਲਹਿਣਾ ਦੇਣ ਚੁਕੌਂਦਾ ਜਾਏ ਜੂਨੀ, ਭੇਵ ਕੋਇ ਨਾ ਆਈਆ। ਜਨ ਭਗਤਾਂ ਰੋਟੀ ਦਾਲ ਖੁਆਵੇ ਅਲੂਣੀ, ਪ੍ਰੇਮ ਰਸ ਵਿਚ ਭਰਾਈਆ। ਆਤਮਾ ਕੋਈ ਨਾ ਰਹੇ ਊਣੀ, ਜਿਸ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਨਾਨਕ ਕਹੇ ਮੈਂ ਦਿਤਾ ਮੌਕਾ, ਉਚੀ ਕੂਕ ਸੁਣਾਇਆ। ਗੋਬਿੰਦ ਕਹੇ ਮੈਂ ਦਿਤਾ ਮੌਕਾ, ਇਕੋ ਢੱਯਾ ਵੰਡ ਵੰਡਾਇਆ। ਕਬੀਰ ਕਹੇ ਪ੍ਰਭ ਮਾਰਗ ਦੱਸਿਆ ਸੌਖਾ, ਸਾਚਾ ਰਾਹ ਚਲਾਇਆ। ਜੁਗ ਚੌਕੜੀ ਜੋ ਸੁੱਤਾ ਰਿਹਾ ਲਾ ਕੇ ਢੌਂਕਾ, ਕਰਵਟ ਸਕੇ ਨਾ ਕੋਇ ਬਦਲਾਇਆ। ਜਿਸ ਦੇ ਪਿਛੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੋਚਿਆ ਚੌਂਕਾ, ਕਾਇਆ ਮਾਟੀ ਪੋਚ ਪੋਚਾਇਆ। ਜਿਸ ਨੂੰ ਆਦਿ ਸ਼ਕਤ ਅੱਲਾ ਰਾਣੀ ਕਹੇ ਮੈਂ ਖ਼ੌਂਤ ਹੰਢਾਵਾਂ ਨਾਲ ਸ਼ੌਂਕਾ, ਖ਼ਾਵੰਦ

ਬਣੇ ਬੇਪਰਵਾਹਿਆ। ਮਿਹਰਵਾਨ ਹੋ ਕੇ ਮੇਰੇ ਹੱਥ ਨਾਲ ਛੁਹਾਏ ਪੌਂਚਾ, ਦਸਤ ਬਦਸਤ ਖੇਲ ਕਰਾਇਆ। ਨਾਮ ਨੱਯਾ ਵਖਾਏ ਨੌਕਾ, ਸਮੁੰਦ ਸਾਗਰ ਗਹਿਰ ਗਵਰ ਭੇਵ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਨਾਨਕ ਕਹੇ ਮੈਂ ਖੋਲ੍ਹੀ ਅੱਖ, ਨੈਣ ਇਕ ਉਲਟਾਇਆ। ਗੋਬਿੰਦ ਕਹੇ ਪ੍ਰਭ ਆਇਆ ਪਰਤੱਖ, ਪੁਰਖ ਅਕਾਲ ਫੇਰਾ ਪਾਇਆ। ਮੇਰੀ ਕਰਨੀ ਲਈ ਰੱਖ, ਕੀਤਾ ਕੌਲ ਭੁੱਲ ਨਾ ਜਾਇਆ। ਗੁਰਮੁਖ ਸਾਚੇ ਕੀਤੇ ਵੱਖ, ਵੱਖਰਾ ਰਾਹ ਚਲਾਇਆ। ਸਾਚੀ ਸੇਵਾ ਇਕੋ ਦੱਸ, ਆਪਣਾ ਸੰਗ ਨਿਭਾਇਆ। ਜੁਗ ਚੌਕੜੀ ਜੋ ਆਪਣੇ ਅੰਦਰ ਰੱਖੇ ਡੱਕ, ਕਲਜੁਗ ਅੰਤ ਮਾਣਸ ਜਨਮ ਦਿਵਾਇਆ। ਗੁਰ ਅਵਤਾਰਾਂ ਕਿਸੇ ਨਾ ਰਹੇ ਸ਼ੱਕ, ਸ਼ਹਿਨਸ਼ਾਹ ਪਰਦਾ ਰਿਹਾ ਉਠਾਇਆ। ਕਰੇ ਨਬੇੜਾ ਸਦਾ ਹੱਕ, ਹਕੀਕਤ ਵੇਖੇ ਥਾਉਂ ਥਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਇਆ। ਨਾਨਕ ਕਹੇ ਮੇਰੀ ਹੋਈ ਹੱਦ, ਹਾਜ਼ਰ ਹੋ ਜਣਾਈਆ। ਗੋਬਿੰਦ ਕਹੇ ਘਰ ਲਿਆ ਸੱਦ, ਪ੍ਰਭ ਦਾਤਾ ਬੇਪਰਵਾਹੀਆ। ਨਾਤਾ ਜੋੜਿਆ ਬਿਨ ਪੰਜ ਤੱਤ ਕਾਇਆ ਹੱਡ, ਰਕਤ ਬੂੰਦ ਨਾ ਕੋਇ ਮਿਲਾਈਆ। ਗੁਰਸਿਖ ਸੱਜਣ ਜੋ ਪਿਛੇ ਗਿਆ ਛੱਡ, ਅੰਤ ਓਨ੍ਹਾਂ ਮੇਲ ਮਿਲਾਈਆ। ਪਾਰ ਕਰਾਈ ਵਿਸ਼ਕਰਮਾ ਹੱਦ, ਨਿਹਕਰਮੀ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਨਾਨਕ ਕਹੇ ਪ੍ਰਭ ਵੇਖਿਆ ਦਾਤਾ, ਅਨਮੰਗੀ ਵਸਤ ਝੋਲੀ ਪਾਇੰਦਾ। ਗੋਬਿੰਦ ਕਹੇ ਸਦ ਵਸੇ ਸਾਥਾ, ਵਿਛੜ ਕਦੇ ਨਾ ਜਾਇੰਦਾ। ਕਬੀਰ ਕਹੇ ਹੋਏ ਸਹਾਈ ਨਾਥ ਅਨਾਥਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸਚਖੰਡ ਦੁਆਰੇ ਪਿਆ ਹਾਸਾ, ਸ੍ਰੀ ਭਗਵਾਨ ਖੇਲ ਵਖਾਇੰਦਾ। ਉਠੋ ਵੇਖੋ ਸਰਬ ਤਮਾਸ਼ਾ, ਸ਼ਾਹ ਪਾਤਸ਼ਾਹ ਆਪ ਕਰਾਇੰਦਾ। ਜਿਸ ਦੀਆਂ ਗੁਰ ਅਵਤਾਰ ਪੀਰ ਪੈਗ਼ੰਬਰ ਸ਼ਾਖ਼ਾਂ, ਕਿਰਨ ਕਿਰਨ ਭਗਤ ਵਖਾਇੰਦਾ । ਸੋ ਸਾਹਿਬ ਦੇਵਣਹਾਰ ਸਦਾ ਭਰਵਾਸਾ, ਧੁਰ ਸੰਦੇਸ਼ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਨਾਨਕ ਕਹੇ ਆਇਆ ਵੇਲਾ, ਜਿਸ ਵੇਲੇ ਰਾਹ ਤਕਾਈਆ। ਗੋਬਿੰਦ ਕਹੇ ਕਰੇ ਖੇਲ ਗੁਰੂ ਗੁਰ ਚੇਲਾ, ਗੁਰ ਰੂਪ ਵਟਾਈਆ। ਕਬੀਰ ਕਹੇ ਪ੍ਰਭ ਭਗਤਾਂ ਹੋਏ ਮੇਲਾ, ਮਿਲਣੀ ਜਗਦੀਸ਼ ਕਰਾਈਆ। ਸ੍ਰੀ ਭਗਵਾਨ ਕਹੇ ਮੈਂ ਸੱਜਣ ਸੁਹੇਲਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਨਾਨਕ ਕਹੇ ਗੋਬਿੰਦ ਵੇਖ, ਗੋਬਿੰਦ ਕਹੇ ਨਾਨਕ ਤੇਰੀ ਵਡਿਆਈਆ। ਕਬੀਰ ਕਹੇ ਪ੍ਰਭ ਕਰੇ ਹੇਤ, ਆਪਣਾ ਮੇਲ ਮਿਲਾਈਆ। ਇਕ ਚਾਰ ਸੁਹੰਜਣੀ ਚੇਤ, ਚੌਦਸ ਚੌਦਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਚੌਦਾਂ ਚੇਤ ਵੀਹ ਸੌ ਵਜੇ, ਦੋ ਹਜ਼ਾਰ ਸਮਝਾਈਆ। ਦੋ ਹਜ਼ਾਰ ਨਵ ਖੰਡ ਪ੍ਰਿਥਮੀ ਵਿਚੋਂ ਇਕੋ ਵਾਰ ਕਰੇ ਸੱਚੇ, ਇਕ ਨਾਲ ਹੋਰ ਦੋ ਦੋ ਜ਼ਬਰ ਜ਼ਬਰ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਖੇਲ ਕਰ, ਸਭ ਦਾ ਲੇਖਾ ਆਪਣੇ ਵਿਚ ਲੁਕਾਈਆ। ਚੌਦਾਂ ਚੇਤ ਪ੍ਰਭ ਹੋ ਚੁਕੰਨਾਂ, ਚੌਦਾਂ ਲੋਕ ਫੇਰਾ ਪਾਈਆ। ਚੌਦਾਂ ਤਬਕ ਫਿਰੇ ਭੰਨਾਂ, ਭੱਜ ਭੱਜ ਪੰਧ ਮੁਕਾਈਆ। ਤੀਰਥ ਤੱਟ ਕਰੇ ਅੰਨ੍ਹਾ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਗੁਰਦਰ ਮੰਦਰ ਸ਼ਿਵਦੁਆਲੇ ਮੱਠ ਖ਼ਾਲੀ ਕਰੇ ਛੱਪਰ ਛੰਨਾਂ, ਵਸਤ ਕਿਸੇ ਘਰ ਰਹਿਣ ਨਾ ਪਾਈਆ। ਮੁੜ ਕੇ ਆਏ ਲੰਘ ਕੇ ਸਾਰਿਆਂ ਬੰਨਾਂ, ਬੰਨਾਂ ਦੇਵੇ ਸਭ ਦਾ ਢਾਹੀਆ। ਕਰੇ

ਖੇਲ ਸ੍ਰੀ ਭਗਵਨਾ, ਭਗਤ ਦੁਆਰਾ ਵੇਖ ਵਖਾਈਆ। ਸੇਵਾ ਕਰੇ ਗੁਜਰੀ ਚੰਨਾਂ, ਚੰਦ ਚੰਨ ਨੂਰ ਰੁਸ਼ਨਾਈਆ। ਪੁਰਖ ਅਕਾਲ ਇਕੋ ਮੰਨਾ, ਮਨਸਾ ਪੂਰ ਵਖਾਈਆ। ਬੁੱਢਾ ਹੋਇਆ ਉਠ ਕੇ ਆਵੇ ਨਾਲ ਜੱਟ ਧੰਨਾ, ਪਿਛਲੀ ਕੀਤੀ ਯਾਦ ਕਰਾਈਆ। ਨਾਮਾ ਕਹੇ ਮੈਂ ਸੁਣਿਆ ਕੰਨਾਂ, ਭਗਤਾਂ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਚੌਦਾਂ ਚੇਤਰ ਸਾਰੇ ਰਹੋ ਤਿਆਰ, ਤਿਆਰੀ ਹਰਿ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਦਿ ਸ਼ਕਤ ਹੋਏ ਖ਼ਬਰਦਾਰ, ਚਤੁਰਭੁਜ ਨਾਲ ਮਿਲਾਇੰਦਾ। ਗੁਰ ਅਵਤਾਰ ਉਠਾਲ, ਪੀਰ ਪੈਗ਼ੰਬਰ ਰਾਹ ਵਖਾਇੰਦਾ। ਭਗਤ ਭਗਵੰਤ ਵੇਖੇ ਲਾਲ, ਸੰਤ ਸਾਜਣ ਆਪ ਜਗਾਇੰਦਾ। ਗੁਰਮੁਖਾਂ ਜਣਾਏ ਆਪਣਾ ਹਾਲ, ਗੁਰਸਿਖਾਂ ਆਪ ਉਠਾਇੰਦਾ। ਸੇਵਾ ਕਰੇ ਦੀਨ ਦਿਆਲ, ਦਇਆਨਿਧ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਵੀਹ ਸੌ ਵਜੇ ਸਾਰੇ ਔਣਗੇ। ਭਗਤ ਦੁਆਰੇ ਦਰਸ਼ਨ ਪੌਣਗੇ। ਦਰ ਦਰਵਾਜੇ ਬਾਹਰ, ਸਾਢੇ ਤਿੰਨ ਹੱਥ ਡੇਰਾ ਲੌਣਗੇ। ਦੋਏ ਜੋੜ ਸੀਸ ਝੁਕੌਣਗੇ। ਚਰਨ ਲਗ ਪਰਦਾ ਲੌਹਣਗੇ। ਬੁਝੇ ਅੱਗ, ਦੀਨ ਮਜ਼੍ਹਬ ਸ਼ਰਅ ਮਿਟੌਣਗੇ। ਕਲਮਾ ਇਕੋ ਹੱਕ, ਰਾਮ ਰਹੀਮ ਸੁਣੌਣਗੇ। ਜਿਸ ਨੂੰ ਵੇਂਹਦਿਆਂ ਗਏ ਥੱਕ, ਦਰ ਓਸ ਦਾ ਦਰਸ਼ਨ ਪੌਣਗੇ। ਵੇਖ ਖੇਲ ਪੁਰਖ ਸਮਰਥ, ਗਲ ਪੱਲੂ ਸਾਰੇ ਪੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਸਾਚਾ ਇਕ ਸੁਹੌਣਗੇ। ਦਰ ਦਰਵਾਜਾ ਸਾਢੇ ਤਿੰਨ ਹੱਥ, ਬਾਹਰ ਵੰਡ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਹੋਇਆ ਇਕੱਠ, ਭਗਤ ਭਗਵਾਨ ਢੋਲਾ ਗੌਣਗੇ। ਸਾਰੇ ਮੰਗਣ ਇਕੋ ਵੱਥ, ਝੋਲੀ ਖ਼ਾਲੀ ਸਰਬ ਵਖੌਣਗੇ। ਪਿਛਲੀ ਕੀਤੀ ਦਿਤੀ ਛੱਡ, ਝਗੜਾ ਸਭ ਮਿਟੌਣਗੇ। ਜੁਗ ਜੁਗ ਰਹੇ ਤੈਥੋਂ ਅੱਡ, ਪਿਛਲਾ ਪੰਧ ਮੁਕੌਣਗੇ। ਇਕ ਵਖਾਲ ਆਪਣੀ ਹੱਦ, ਸਾਚੀ ਮੰਗ ਮੰਗੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਇਕੋ ਇਕ ਦਰਸੌਣਗੇ। ਸ੍ਰੀ ਭਗਵਾਨ ਉਠੇਗਾ। ਗੁਰ ਗੋਬਿੰਦ ਕੋਲੋਂ ਪੁਛੇਗਾ। ਕੀ ਸਿਰ ਤੇ ਭਾਰ ਚੁੱਕੇਂਗਾ। ਸ਼ਰਮਸ਼ਾਰ ਹੋ ਨਾ ਲੁਕੇਂਗਾ। ਗ਼ਰੀਬ ਨਿਮਾਣਿਆਂ ਕੋਲੋਂ ਪੁਛੇਂਗਾ। ਦੀਨ ਦਿਆਲ ਹੋ ਕੇ ਤੁਠੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ੇਰ ਹੋ ਕੇ ਬੁਕੇਂਗਾ। ਵੀਹ ਸੌ ਵੇਲਾ ਵਕਤ ਸੁਹਾਣਾ, ਸੋਹਣੀ ਰੁੱਤ ਸੁਹਾਈਆ। ਕਿਰਪਾ ਕਰੇ ਸ੍ਰੀ ਭਗਵਾਨਾ, ਭਗਵਨ ਆਪਣੀ ਕਾਰ ਕਮਾਈਆ। ਦਰ ਦਰਵਾਜਿਉਂ ਬਾਹਰ ਸੁਣੇ ਅਗੰਮੀ ਗਾਣਾ, ਬਿਨ ਰਸਨਾ ਜਿਹਵਾ ਰਹੇ ਸੁਣਾਈਆ । ਅੰਦਰ ਵਰਤੇ ਆਪਣਾ ਭਾਣਾ, ਭੀਤਰ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਾਰ ਸਾਚੀ ਆਪਣੀ ਦਏ ਜਣਾਈਆ। ਬਾਹਰ ਖਲੋਵੇ ਹੋ ਤਿਆਰ, ਤ੍ਰੈਗੁਣ ਅਤੀਤਾ ਆਪ ਜਣਾਈਆ। ਅੰਦਰ ਹਰਿ ਜੂ ਕਰੇ ਕਾਰ, ਗੋਬਿੰਦ ਮਾਣ ਵਡਿਆਈਆ। ਤਨ ਬਸਤਰ ਪਹਿਨ ਸ਼ਿੰਗਾਰ, ਪੀਲਾ ਰੰਗ ਚੜ੍ਹਾਈਆ। ਸਿਰ ਤੇ ਚੁੱਕੇ ਖ਼ਾਕੀ ਮਿਟੀ ਭਾਰ, ਭਾਰ ਸਵਾ ਸਵਾ ਅਖਵਾਈਆ। ਪੰਜ ਫੇਰੇ ਮਾਰੇ ਵਾਰੋ ਵਾਰ, ਆਪ ਆਪਣਾ ਪੰਧ ਮੁਕਾਈਆ। ਦਰ ਦਰਵਾਜਾ ਵੇਖ ਅੱਧਵਿਚਕਾਰ, ਵਿਚਲਾ ਭੇਵ ਚੁਕਾਈਆ। ਖ਼ਾਕੀ ਮਿਟੀ ਮੂਧੀ ਦੇਵੇ ਮਾਰ, ਭੇਵ ਕੋਇ ਨਾ ਆਈਆ। ਸੇਵਾ ਕਰੇ ਪਰਵਰਦਿਗਾਰ, ਮੁਰਸ਼ਦ ਮੁਰੀਦਾਂ ਦਏ ਵਖਾਈਆ। ਚੌਦਾਂ ਚੇਤ ਸਭ ਦੀ ਸੱਤਿਆ ਖਿਚੇ ਵਿਚੋਂ ਸੰਸਾਰ, ਸਰ ਸਰੋਵਰ ਖ਼ਾਲੀ ਦਏ

ਕਰਾਈਆ। ਭਗਤ ਦਰਵਾਜੇ ਵਿਚ ਲਿਆ ਕੇ ਦੱਬੇ ਆਪ ਨਿਰੰਕਾਰ, ਲੱਭਿਆਂ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਏਸੇ ਕਰ ਕੇ ਸੱਦੇ, ਭੁਲਿਆ ਕੋਇ ਰਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਤੁਹਾਨੂੰ ਆਪਣੇ ਨਾਮ ਦੇ ਲਿਖ ਲਿਖ ਦਿਤੇ ਪੱਟੇ, ਅੰਤਮ ਸਭ ਦੇ ਉਤੇ ਲਕੀਰ ਫਿਰਾਈਆ। ਹੁਣ ਸਭ ਨੇ ਲੰਘਣਾ ਇਕੋ ਰਸਤੇ, ਬਸਤੇ ਸਭ ਦੇ ਬੰਦ ਕਰਾਈਆ। ਚਾਰੋਂ ਕੁੰਟ ਹਾਲ ਹੋਣੇ ਖ਼ਸਤੇ, ਖ਼ਬਰ ਇਕੋ ਵਾਰ ਸਮਝਾਈਆ। ਦੀਨ ਮਜ਼੍ਹਬ ਨਾ ਰਹਿਣੇ ਮਸਤੇ, ਮਸਤੀ ਸਭ ਦੀ ਦਏ ਗਵਾਈਆ। ਸ੍ਰੀ ਭਗਵਾਨ ਆਪ ਚੜ੍ਹਿਆ ਸਾਚੀ ਗਸ਼ਤੇ, ਦੋ ਜਹਾਨਾਂ ਵੇਖ ਵਖਾਈਆ। ਮਾੜੀ ਰਹੇ ਨਾ ਕੋਈ ਖ਼ਸਲਤੇ, ਖ਼ਾਲਸ ਖ਼ਾਲਸ ਦਏ ਬਣਾਈਆ। ਚਾਰ ਜੁਗ ਜੀਵ ਜੰਤ ਰਹੇ ਫਿਸਲਤੇ, ਸਾਚਾ ਪੈਰ ਨਾ ਕੋਇ ਜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਖੁਲ੍ਹਾਈਆ। ਪੰਜ ਵਾਰੀ ਚੁੱਕ ਭਾਰ, ਗੇੜਾ ਵਾਰੋ ਵਾਰ ਰਖਾਇੰਦਾ। ਸਾਰੀ ਸੰਗਤ ਟੋਕਰੀ ਭਰੇ ਨਾਲ ਪਿਆਰ, ਰੋੜੀ ਰੋੜਾ ਸਭ ਦੇ ਕੋਲੋਂ ਉਠਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਾਹਰ ਖਲੋਤੇ ਹੋਣ ਹੈਰਾਨ, ਹਰਿ ਜੂ ਇਹ ਕੀ ਖੇਲ ਰਚਾਇੰਦਾ। ਸ੍ਰੀ ਭਗਵਾਨ ਕਹੇ ਮੇਰਾ ਸੱਚਾ ਨਿਸ਼ਾਨ, ਜਿਨ੍ਹਾਂ ਆਦਿ ਅੰਤ ਨਾ ਕੋਇ ਮਿਟਾਇੰਦਾ। ਵੇਖੋ ਭਗਤ ਸਾਰੇ ਮੇਰਾ ਢੋਲਾ ਗਾਣ, ਤੁਹਾਡਾ ਜਸ ਨਾ ਕੋਇ ਸੁਣਾਇੰਦਾ। ਏਨ੍ਹਾਂ ਦੀ ਸੇਵਾ ਕਰ ਪਰਵਾਨ, ਸਿਰ ਆਪਣੇ ਭਾਰ ਉਠਾਇੰਦਾ। ਸ਼ਾਨ ਸ਼ੌਕਤ ਨਾ ਕੋਈ ਵਿਚ ਜਹਾਨ, ਰਾਗ ਰੰਗ ਨਾ ਕੋਇ ਮੋਹੇ ਭਾਇੰਦਾ। ਪ੍ਰੇਮ ਕਰਨ ਦੀ ਸਾਚੀ ਆਣ, ਅਣਖ਼ੀਲਾ ਆਪਣਾ ਹੁਕਮ ਸੁਣਾਇੰਦਾ। ਦਰ ਆਏ ਕਰੋ ਪਹਿਚਾਨ, ਬੇਪਰਵਾਹ ਸਮਝਾਇੰਦਾ। ਪੰਜਵੇਂ ਫੇਰੇ ਦਰਵਾਜ਼ੇ ਵਿਚ ਖੜੇ ਭਗਵਾਨ, ਆਪਣੀ ਕਲ ਰਖਾਇੰਦਾ। ਸਾਰੇ ਚਰਨੀ ਡਿਗਣ ਆਣ, ਸਾਢੇ ਤਿੰਨ ਹੱਥ ਓਟ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੇ ਸਰ ਸਰੋਵਰ ਇਕੇ ਦਵਾਰ ਭਗਤ ਦਰਵਾਜ਼ੇ ਵਿਚ ਦਬਾਇੰਦਾ। ਸਭ ਦੀ ਕਰਨੀ ਦੇਵੇ ਦੱਬ, ਦਾਬਾ ਆਪਣਾ ਨਾਮ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਭ, ਵਾਹਵਾ ਤੇਰੀ ਵਡਿਆਈਆ । ਨਾਨਕ ਕਹੇ ਧੰਨ ਭਾਗ ਦੀਨਾਂ ਮਜ਼੍ਹਬਾਂ ਵੱਢਿਆ ਯੱਭ, ਝਗੜਾ ਦਿਤਾ ਮੁਕਾਈਆ। ਮੈਂ ਦੱਸ ਕੇ ਆਇਆ ਕਿਛ ਹੱਬ, ਹੋਕਾ ਤੇਰਾ ਨਾਮ ਲਗਾਈਆ। ਗੋਬਿੰਦ ਕਹੇ ਮੈਂ ਏਸੇ ਕਾਰਨ ਵਾਰਿਆ ਕਿਛ ਸਭ, ਆਪਣਾ ਆਪ ਨਾ ਕੁਛ ਰਖਾਈਆ। ਪੁਰਖ ਅਕਾਲ ਕਹੇ ਏਸੇ ਕਾਰਨ ਸਾਰੇ ਲਏ ਸੱਦ, ਲੁਕਿਆ ਕੋਇ ਰਹਿਣ ਨਾ ਪਾਈਆ। ਵੇਖ ਮੇਰੇ ਖ਼ਾਲੀ ਹੱਡ, ਹੱਡੀਆਂ ਬਾਲਣ ਰਿਹਾ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਗਾਥਾ ਆਪ ਦ੍ਰਿੜਾਈਆ।