ਪੁਸਤਕਾਲਾਭਾਗ ੧੪

੧੪ ਚੇਤ ੨੦੨੦ ਬਿਕਰਮੀ ਹਰਿ ਭਗਤ ਦਵਾਰ ਜੇਠੂਵਾਲ

ਭਗਤ ਦੁਆਰ ਸੱਚਾ ਸਚਖੰਡ, ਲੋਕਮਾਤ ਮਿਲੇ ਵਡਿਆਈਆ। ਸ੍ਰੀ ਭਗਵਾਨ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਕਰਾਈਆ। ਪਰਗਟ ਹੋ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੁਕਾ ਕੇ ਆਏ ਆਪਣਾ ਪੰਧ, ਬਣ ਪਾਂਧੀ ਜਗਤ ਰਾਹੀਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਢਾਹ ਕੇ ਆਏ ਕੰਧ, ਭਾਂਡਾ ਭਰਮ ਭੰਨਾਈਆ। ਗੌਂਦੇ ਆਏ ਇਕੋ ਢੋਲਾ ਸਾਚਾ ਛੰਦ, ਗੀਤ

ਗੋਬਿੰਦ ਅਲਾਈਆ। ਮੰਗਣ ਆਏ ਹਰਿ ਅਨੰਦ, ਅਨੰਦ ਅਨੰਦ ਵਿਚ ਦਰਸਾਈਆ। ਲੇਖਾ ਚੁੱਕੇ ਸੂਰਜ ਚੰਦ, ਤਾਰਾ ਚੰਨ ਨਾ ਕੋਇ ਚਮਕਾਈਆ। ਵਿਸ਼ਨ ਬ੍ਰਹਮਾ ਸ਼ਿਵ ਪਾਵਣ ਆਏ ਠੰਡ, ਆਪਣੀ ਤਪਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸੱਚਖੰਡ ਦੁਆਰਾ ਬਣਿਆ ਏਕ, ਏਕੰਕਾਰ ਦਏ ਵਡਿਆਈਆ। ਸੋ ਪੁਰਖ ਨਿਰੰਜਣ ਧਰਿਆ ਭੇਖ, ਹਰਿ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਹੋ ਕੇ ਰਿਹਾ ਵੇਖ, ਸਰਗੁਣ ਨਜ਼ਰ ਕੋਇ ਨਾ ਆਈਆ। ਸ਼ਬਦ ਅਗੰਮੀ ਇਕ ਸੰਦੇਸ, ਧੁਰ ਫ਼ਰਮਾਣਾ ਆਪ ਜਣਾਈਆ। ਪਤਿਪਰਮੇਸ਼ਵਰ ਬਣ ਨਰੇਸ਼, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਜੁਗ ਚੌਕੜੀ ਆਪਣਾ ਦੇਵਣਹਾਰਾ ਭੇਤ, ਭੇਵ ਨਾ ਕਿਸੇ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲਦਾ ਰਿਹਾ ਖੇਡ, ਖਲਾਰੀ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਭੇਜ, ਜੁਗ ਜੁਗ ਆਪਣਾ ਹੁਕਮ ਮਨਾਈਆ। ਨਿਰਗੁਣ ਸਰਗੁਣ ਮਾਣਦਾ ਰਿਹਾ ਸੇਜ, ਸੇਜ ਸੁਹੰਜਣੀ ਡੇਰਾ ਲਾਈਆ। ਜੋਤੀ ਨੂਰ ਦੇਂਦਾ ਰਿਹਾ ਤੇਜ, ਜ਼ਹੂਰ ਇਕ ਦਰਸਾਈਆ। ਬੋਧ ਅਗਾਧ ਲਿਖਦਾ ਰਿਹਾ ਲੇਖ, ਧੁਰ ਦੀ ਬਾਣੀ ਬਾਣ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਸਚਖੰਡ ਦੁਆਰਾ ਵੇਖਣ ਆਏ, ਕਲਜੁਗ ਅੰਤ ਵੱਜੇ ਵਧਾਈਆ। ਬੀਸ ਬੀਸਾ ਰਾਹ ਤਕਾਏ, ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੈਣ ਉਠਾਏ, ਅੱਖ ਅੱਖ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਔਂਦੇ ਨੱਠੇ, ਆਪਣਾ ਪੰਧ ਮੁਕਾਈਆ। ਸਾਢੇ ਤਿੰਨ ਹੱਥ ਦਰ ਦਰਵਾਜਿਉਂ ਹੋਏ ਇਕੱਠੇ, ਬੈਠੇ ਧਿਆਨ ਲਗਾਈਆ। ਇਕ ਦੂਜੇ ਨੂੰ ਕਹਿਣ ਅਸੀਂ ਭਾਈ ਬਣੀਏ ਸਕੇ, ਪਿਛਲਾ ਪੰਧ ਮੁਕਾਈਆ। ਹੋ ਮਿਹਰਵਾਨ ਪ੍ਰਭ ਸਾਡੇ ਵਲ ਤੱਕੇ, ਮਿਹਰ ਨਜ਼ਰ ਉਠਾਈਆ । ਕਿਸੇ ਕੰਮ ਨਾ ਔਣੇ ਮਦੀਨੇ ਮੱਕੇ, ਮਕਬਰੇ ਮਾਣ ਨਾ ਕੋਇ ਵਡਿਆਈਆ। ਮੰਦਰ ਮੱਠ ਸ਼ਿਵਦੁਆਲੇ ਕੋਈ ਨਾ ਫਸੇ, ਫਸਤਾ ਸਭ ਦਾ ਦਿਓ ਵਢਾਈਆ। ਵੇਖੋ ਖੇਲ ਇਕ ਅਨਡਿਠੇ, ਹਰਿ ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਜਣਾਈਆ। ਇਕੱਠੇ ਹੋ ਕੇ ਕਰਨ ਸਲਾਹ, ਮਤਾ ਆਪਣੇ ਨਾਲ ਮਿਲਾਈਆ। ਇਕ ਦੂਜੇ ਦੀ ਪਕੜਨ ਬਾਂਹ, ਬਾਜ਼ੂ ਬਾਜ਼ੂ ਨਾਲ ਹਿਲਾਈਆ। ਜਿਸ ਦਾ ਜਪਦੇ ਰਹੇ ਨਾਂ, ਨਾਉਂ ਨਿਰੰਕਾਰ ਵਡ ਵਡਿਆਈਆ। ਸੋ ਸਾਹਿਬ ਖੇਲ ਰਿਹਾ ਕਰਾ, ਕਰਨੀ ਆਪਣੇ ਹੱਥ ਰਖਾਈਆ। ਜਿਸ ਦਾ ਵਾਕ ਭਵਿਖਤ ਗਏ ਲਿਖਾ, ਸੋ ਲੇਖਾ ਰਿਹਾ ਚੁਕਾਈਆ। ਜਿਸ ਦਾ ਗੋਬਿੰਦ ਬਣੇ ਗਵਾਹ, ਸ਼ਹਾਦਤ ਹੋਰ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੇਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਬੋਲ, ਉਚੀ ਕੂਕ ਕੂਕ ਸੁਣਾਈਆ। ਸਾਡੇ ਵਸਤ ਨਹੀਂ ਕੁਛ ਕੋਲ, ਖ਼ਾਲੀ ਹੱਥ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਵਜਾ ਕੇ ਆਏ ਢੋਲ, ਢੋਲਾ ਤੇਰਾ ਨਾਮ ਸੁਣਾਈਆ। ਬੌਹੜੀ ਦਰੋਹੀ ਹੁਣ ਨਾ ਖੋਲ੍ਹ ਸਾਡਾ ਪੋਲ, ਬੇਪਰਵਾਹ ਤੇਰੀ ਓਟ ਤਕਾਈਆ। ਦੀਨ ਮਜ਼੍ਹਬ ਤੇਰੇ ਹੁਕਮੇ ਅੰਦਰ ਕਰਿਆ ਘੋਲ, ਘੋਲੀ ਘੋਲ ਨਾ ਕੋਇ ਘੁੰਮਾਈਆ। ਪੰਜ ਤੱਤ ਕਾਇਆ ਹੰਢਾਇਆ ਚੋਲ, ਚੋਲੀ ਤੇਰੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ, ਊਚੀ ਕੂਕ ਸੁਣਾਈਆ। ਤੇਰੇ ਦਰਸ਼ਨ ਨੂੰ ਲੋਚਣ ਨੈਣ, ਨੇਤਰ

ਧਿਆਨ ਲਗਾਈਆ। ਨਾਤ ਤੁਟਿਆ ਪਿਛਲਾ ਸਾਕ ਸੈਣ, ਸੱਜਣ ਇਕੋ ਸੱਚਾ ਮਾਹੀਆ। ਕਰ ਕਿਰਪਾ ਸਾਡਾ ਦੇ ਦੇ ਦੇਣ, ਖ਼ਾਲੀ ਝੋਲੀ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਇਕੋ ਰੰਗ ਰੰਗਾਇਆ। ਨੇਤਰ ਵੇਖਣ ਨਿਉਂ ਨਿਉਂ ਉਪਰ ਅੱਖ ਨਾ ਕੋਇ ਉਠਾਇਆ। ਕਵਣ ਜਾਣੇ ਪ੍ਰਭ ਤੇਰਾ ਭੇਵ, ਅਭੇਦ ਹੱਥ ਕਿਸੇ ਨਾ ਆਇਆ। ਠਾਕਰ ਹੋ ਕੇ ਕਰੇਂ ਸੇਵ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਬਾਹਰ ਬਹਿਣਾ, ਸ੍ਰੀ ਭਗਵਾਨ ਆਪ ਜਣਾਈਆ। ਚਾਰ ਯੁਗ ਮੈਂ ਮੰਨਦਾ ਰਿਹਾ ਤੁਹਾਡਾ ਕਹਿਣਾ, ਅੰਤਮ ਆਪਣਾ ਹੁਕਮ ਮਨਾਈਆ। ਵੇਖੋ ਖੇਲ ਨੇਤਰ ਨੈਣਾਂ, ਸੋ ਪੁਰਖ ਨਿਰੰਜਣ ਆਪ ਵਖਾਈਆ। ਭਗਤ ਭਗਵਾਨ ਇਕ ਮਹੱਲੇ ਬਹਿਣਾ, ਬਹਿ ਬਹਿ ਖ਼ੁਸ਼ੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਨਾਲ ਰੱਖੋ ਤੀਰਥ, ਜਿਨ੍ਹਾਂ ਦਿਤੀ ਜਗਤ ਵਡਿਆਈਆ। ਕਿਸੇ ਵਿਚ ਨਾ ਰਹੇ ਸੀਰਥ, ਸੀਰ ਰੂਪ ਨਾ ਕੋਇ ਵਖਾਈਆ। ਕਿਸੇ ਮੰਦਰ ਨਾ ਰਹੇ ਕੀਰਤ, ਕੀਰ ਤਨ ਵਿਚ ਜਣਾਈਆ। ਅੰਤਮ ਸਭ ਤੇ ਆਈ ਭੀੜਤ, ਭੀੜੀ ਗਲੀ ਇਕ ਵਖਾਈਆ। ਦੋ ਜਹਾਨ ਦਿਸੇ ਪੀੜਤ, ਚੌਦਾਂ ਲੋਕ ਨਾ ਕੋਇ ਬਚਾਈਆ। ਪ੍ਰਭ ਪਰਗਟ ਹੋਇਆ ਵੱਡਾ ਪੀਰਤ, ਪੀਰ ਪੈਗ਼ੰਬਰਾਂ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗੁਰਦਰ ਮੰਦਰ ਮਸਜਿਦ ਮੱਠ ਸ਼ਿਵਦੁਆਲੇ, ਤੁਹਾਡੀ ਕੰਨੀਆਂ ਨਾਲ ਬੰਧਾਇੰਦਾ। ਸਾਰੇ ਕਹੋ ਅਸੀਂ ਕੀਤੇ ਖ਼ਾਲੇ, ਸਚ ਵਸਤ ਵਿਚ ਨਾ ਕੋਇ ਰਖਾਇੰਦਾ। ਭਗਤ ਦੁਆਰੇ ਆ ਕੇ ਕੱਢੇ ਦਿਵਾਲੇ, ਅੱਗੇ ਨਜ਼ਰ ਕੋਇ ਨਾ ਆਇੰਦਾ। ਪਾਰਬ੍ਰਹਮ ਪ੍ਰਭ ਇਕੋ ਤੇਰੀ ਰਹੇ ਸੱਚੀ ਧਰਮਸਾਲੇ, ਧਰਮ ਦੁਆਰਾ ਇਕ ਸੁਹਾਇੰਦਾ। ਚਾਰੋਂ ਕੁੰਟ ਕੁੰਟ ਬੇਹਾਲੇ, ਧੀਰਜ ਧੀਰ ਨਾ ਕੋਇ ਧਰਾਇੰਦਾ। ਤੇਰੀ ਨਿਭ ਜਾਏ ਤੇਰਿਆਂ ਨਾਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਨਾਲ ਲਿਆਓ ਗਰੰਥ, ਪਿਛਲੀ ਵਾਰਤਾ ਰਿਹਾ ਜਣਾਈਆ। ਗਦਾ ਚੱਕਰ ਲਿਆਓ ਸੰਖ, ਧਨੁਸ਼ ਬਾਣ ਬੰਧਨ ਪਾਈਆ। ਮੋਹਣੀ ਰੂਪ ਲਿਆਓ ਮੋਰ ਮੁਕਟ ਹੰਸ, ਸਹੰਸਾ ਰਿਹਾ ਜਣਾਈਆ। ਆ ਕੇ ਵੇਖੋ ਹਰਿ ਕਾ ਬੰਸ, ਭਗਤ ਭਗਵਾਨ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਈਆ। ਅਸੀਂ ਸਭ ਕੁਛ ਲੈ ਕੇ ਆਏ ਹਾਂ। ਦਰ ਤੇਰੇ ਧਿਆਨ ਲਗਾਏ ਆਂ। ਨੀਰਥ ਤੀਰਥ ਸੀਰਥ ਚਰਨਾਂ ਹੇਠ ਦਬਾਏ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰਸ਼ਨ ਨੂੰ ਤਰਸਾਏ ਹਾਂ। ਗਰੰਥ ਸ਼ਾਸਤਰ ਬੰਧੇ ਬਸਤੇ, ਦਰ ਤੇਰੇ ਅਲੱਖ ਜਗਾਈਆ। ਕਲਜੁਗ ਅੰਤਮ ਸਾਰੇ ਹੋਏ ਸਸਤੇ, ਕੀਮਤ ਕਿਸੇ ਨਾ ਪਾਈਆ। ਫੋਕੇ ਉਲਟੌਂਦੇ ਜੀਵ ਵਰਕੇ, ਵਿਤਕਰਾ ਸਕੇ ਨਾ ਕੋਇ ਮਿਟਾਈਆ। ਸਾਨੂੰ ਪੜ੍ਹ ਪੜ੍ਹ ਦੀਨ ਮਜ਼੍ਹਬ ਹਰਖ਼ੇ, ਚਿੰਤਾ ਸੋਗ ਕਰੇ ਲੜਾਈਆ। ਆਤਮ ਪਰਮਾਤਮ ਕੋਈ ਨਾ ਪਰਖੇ, ਕਸਵਟੀ ਨਾਮ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਧਿਆਨ ਲਗਾਈਆ। ਆ ਵੇਖ ਸਾਡੇ ਗਰੰਥ ਪੋਥ,

ਪੁਸਤਕ ਨਾਲ ਮਿਲਾਈਆ। ਇਕ ਦੂਜੇ ਦਾ ਛੱਡਿਆ ਰੋਸ, ਝਗੜਾ ਅੰਜੀਲ ਕੁਰਾਨ ਨਾ ਕੋਇ ਲੜਾਈਆ। ਸਾਡੀ ਸਭ ਦੀ ਭੁੱਲੀ ਹੋਸ਼, ਸਮਝ ਕੋਇ ਨਾ ਆਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਬਣਿਆ ਰਿਹੋਂ ਖ਼ਮੋਸ਼, ਖ਼ਾਹ ਮਖ਼ਾਹ ਸਾਡੀ ਸੇਵਾ ਲੋਕਮਾਤ ਲਗਾਈਆ। ਫਿਰ ਵੀ ਅੰਤਮ ਦਿਤਾ ਸਾਨੂੰ ਦੋਸ਼, ਬਦੋਸ਼ੇ ਬੰਨ੍ਹ ਲਿਆਈਆ। ਏਸੇ ਕਾਰਨ ਨਾਨਕ ਕਿਹਾ ਆਵੇ ਨਾ ਵਿਚ ਸੋਚ, ਸੋਚ ਸਕੇ ਨਾ ਕੋਇ ਰਾਈਆ। ਦਰੋਹੀ ਤੇਰੀ ਇਕੋ ਓਟ, ਸਰਨ ਤੇਰੀ ਸਰਨਾਈਆ। ਤੇਰੀ ਵੇਖ ਨਿਰਮਲ ਜੋਤ, ਨੇਤਰ ਨੈਣ ਰਹੇ ਸ਼ਰਮਾਈਆ। ਤੇਰਾ ਕਿਲਾ ਸੁਹੰਜਣਾ ਕੋਟ, ਭਗਤ ਦੁਆਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲੱਖ ਜਗਾਈਆ। ਆਪਣੇ ਆਪਣੇ ਸਾਰੇ ਪੜ੍ਹੋ ਕਲਾਮ, ਕਲਮਾ ਇਕ ਜਣਾਈਆ। ਆਪਣਾ ਆਪਣਾ ਸਾਰੇ ਲਓ ਨਾਮ, ਅੱਖਰੀ ਨਾਮ ਵਡਿਆਈਆ। ਆਪਣਾ ਆਪਣਾ ਸਾਰੇ ਦੱਸੋ ਕਾਮ, ਕੀ ਕੀ ਖੇਲ ਕਰਾਈਆ। ਆਪਣਾ ਆਪਣਾ ਸਾਰੇ ਦੱਸੋ ਨਿਜ਼ਾਮ, ਕੀ ਕੀ ਹੁਕਮ ਮਨਾਈਆ। ਆਪਣਾ ਆਪਣਾ ਸਾਰੇ ਦੱਸੋ ਪੈਗ਼ਾਂਮ, ਕੀ ਕੀ ਸੰਦੇਸ ਜਣਾਈਆ। ਆਪਣਾ ਆਪਣਾ ਸਾਰੇ ਦੱਸੋ ਨਿਸ਼ਾਨ, ਨਿਸ਼ਾਨਾ ਕੀ ਰਖਾਈਆ। ਆਪਣਾ ਆਪਣਾ ਸਾਰੇ ਦੱਸੋ ਈਮਾਨ, ਈਮਾਨ ਕਿਸ ਉਤੇ ਰਖਾਈਆ। ਆਪਣਾ ਆਪਣਾ ਸਾਰੇ ਦੱਸੋ ਧਿਆਨ, ਧਿਆਨ ਵਿਚ ਕਿਸ ਰਖਾਈਆ। ਆਪਣਾ ਆਪਣਾ ਸਾਰੇ ਦੱਸੋ ਮਾਣ, ਮਾਣ ਕਵਣ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਰਿਹਾ ਜਣਾਈਆ। ਆਪਣਾ ਆਪਣਾ ਦੱਸੋ ਉਪਦੇਸ਼, ਕੀ ਕੀ ਜਗਤ ਜਣਾਇਆ। ਆਪਣਾ ਆਪਣਾ ਦੱਸੋ ਲੇਖ, ਜੁਗ ਜੁਗ ਕੀ ਲਿਖਾਇਆ। ਆਪਣਾ ਆਪਣਾ ਦੱਸੋ ਭੇਖ, ਕੀ ਕੀ ਵੇਸ ਵਟਾਇਆ। ਆਪਣਾ ਆਪਣਾ ਦੱਸੋ ਹੇਤ, ਕੀ ਕੀ ਰਾਹ ਚਲਾਇਆ। ਆਪਣਾ ਆਪਣਾ ਦੱਸੋ ਖੇਤ, ਕੀ ਕੀ ਫਲ ਲਗਾਇਆ। ਆਪਣਾ ਆਪਣਾ ਦੱਸੋ ਭੇਤ, ਕੀ ਕੀ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇਆ। ਆਪਣਾ ਆਪਣਾ ਦੱਸੋ ਰਾਹ, ਮਾਰਗ ਕੀ ਲਗਾਈਆ। ਆਪਣਾ ਆਪਣਾ ਦੱਸੋ ਨਾਂ, ਕੀ ਕੀ ਮਾਤ ਜਪਾਈਆ। ਆਪਣਾ ਆਪਣਾ ਦੱਸੋ ਥਾਂ, ਕੀ ਕੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਜਣਾਈਆ। ਕੀ ਦੱਸੀਏ ਕੀ ਸਕੀਏ ਆਖ, ਆਖ਼ਰ ਨਜ਼ਰ ਕਿਛ ਨਹੀਂ ਆਇੰਦਾ। ਤੇਰੀ ਭਾਖਿਆ ਦੇ ਕੇ ਆਏ ਭਾਖ, ਸੰਦੇਸ਼ਾ ਤੇਰਾ ਨਾਮ ਵਡਿਆਇੰਦਾ। ਲੋਕਮਾਤ ਸਭ ਨੂੰ ਆਏ ਆਖ, ਸ੍ਰੀ ਭਗਵਾਨ ਇਕੋ ਨਜ਼ਰੀ ਆਇੰਦਾ। ਗੁਰ ਅਵਤਾਰ ਤੇਰੀ ਸ਼ਾਖ਼, ਪਤ ਟਾਹਣੀ ਆਪ ਮਹਿਕਾਇੰਦਾ। ਅੰਤਮ ਸਾਡੇ ਕੁਛ ਨਹੀਂ ਹਾਥ, ਖ਼ਾਲੀ ਹੱਥ ਵਖਾਇੰਦਾ। ਤੂੰ ਸਾਹਿਬ ਪੁਰਖ ਸਮਰਾਥ, ਤੇਰਾ ਅੰਤ ਕੋਇ ਨਾ ਪਾਇੰਦਾ। ਜੁਗ ਚੌਕੜੀ ਤੇਰੀ ਗਾਈ ਗਾਥ, ਗਾ ਗਾ ਸ਼ੁਕਰ ਸਰਬ ਮਨਾਇੰਦਾ। ਬਣ ਬਰਦੇ ਤੇਰੇ ਦਾਸ, ਬਣ ਸੇਵਕ ਸੇਵ ਕਮਾਇੰਦਾ। ਤੇਰੀ ਰੱਖਦੇ ਆਏ ਆਸ, ਆਸਾ ਸਭ ਦੀ ਪੂਰ ਵਖਾਇੰਦਾ। ਪਰਗਟ ਹੋਏ ਸਾਹਿਬ ਸਰਬ ਗੁਣ ਤਾਸ, ਕਲਜੁਗ ਅੰਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਧੰਦੇ ਆਪੇ ਲਾਇੰਦਾ। ਅਸੀਂ ਲੈ ਕੇ ਆਏ ਆਪਣੀ ਵਸਤ, ਵਸਤੂ ਤੇਰੇ ਅੱਗੇ ਟਿਕਾਈਆ। ਤੇਰੇ ਚਰਨ ਸਰਨ ਰਹੀਏ ਮਸਤ, ਮਸਤੀ ਅਵਰ ਕੋਇ ਨਾ ਭਾਈਆ। ਨਾ ਕੀਟ ਰਹੇ ਨਾ ਹਸਤ, ਹਸਤੀ ਆਪਣੀ ਦਿਤੀ ਗਵਾਈਆ । ਨਾ ਮਾਣਸ ਰਹੇ ਨਾ ਸ਼ਖ਼ਸ, ਸ਼ਖ਼ਸੀਅਤ ਨਜ਼ਰ ਕੋਇ ਨਾ ਆਈਆ।

ਨਾ ਅਰਸ਼ ਰਹੇ ਨਾ ਫ਼ਰਸ਼, ਭਗਤ ਦੁਆਰੇ ਡੇਰਾ ਲਾਈਆ। ਨਾ ਆਸ ਰਹੀ ਨਾ ਹਰਸ, ਹਵਸ ਨਾ ਕੋਇ ਵਧਾਈਆ। ਜੇ ਅਜੇ ਨਾ ਕਰੇਂ ਤਰਸ, ਪ੍ਰਭ ਤੇਰੀ ਬੇਪਰਵਾਹੀਆ। ਸਾਢੇ ਤਿੰਨ ਹੱਥ ਪਿਛੇ ਰਹੇ ਅਟਕ, ਮਨਜੀਤਾ ਅੱਗੇ ਹੋ ਕੇ ਰਿਹਾ ਅਟਕਾਈਆ। ਦੂਰੋਂ ਵੇਖੀਏ ਸਿਧੀ ਸੜਕ, ਸਚ ਦੁਆਰੇ ਜਾਏ ਵਾਹੋ ਦਾਹੀਆ। ਅਸੀਂ ਸਾਰੇ ਰਹੇ ਭਟਕ, ਕਵਣ ਵੇਲਾ ਤੇਰਾ ਦਰਸ਼ਨ ਪਾਈਆ। ਸਾਡੇ ਉਤੇ ਕੋਈ ਨਾ ਕਰ ਹਰਖ਼, ਬਦੋਸੇ ਦੇਣ ਦੁਹਾਈਆ। ਮਿਹਰ ਨਜ਼ਰ ਮੇਘ ਬਰਖ਼, ਅੰਮ੍ਰਿਤ ਆਪਣਾ ਆਪ ਪਿਆਈਆ। ਸਾਡੇ ਕੋਲੋਂ ਪਿਛਲਾ ਮੰਗ ਨਾ ਕੋਈ ਧੜਤ, ਸੇਰ ਧੜੀ ਵੱਟਾ ਹੱਥ ਨਾ ਕੋਇ ਰਖਾਈਆ। ਤੂੰ ਕਰਤਾ ਲਈਂ ਨਾ ਸਾਥੋਂ ਕਰਤ, ਕਰਨੀ ਤੇਰੀ ਇਕੋ ਭਾਈਆ। ਸਾਡੇ ਵਿਚ ਨਹੀਂ ਹੁਣ ਫ਼ਰਕ, ਸਾਰੇ ਮਿਲ ਗਏ ਇਕੋ ਥਾਈਂਆ। ਤੇਰੇ ਦੁਆਰੇ ਆਏ ਪਰਤ, ਲੋਕਮਾਤ ਰਾਹ ਤਕਾਈਆ। ਤੇਰਾ ਹੁਕਮ ਸੁਣ ਕੇ ਸਾਰੇ ਆਏ ਸਰਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਸਾਹਿਬ ਵਡਿਆਈਆ। ਦੇਵਾਂ ਵਡਿਆਈ ਸੁਣੋ ਬਾਤ, ਹਰਿ ਬਾਤਨ ਆਪ ਜਣਾਇੰਦਾ। ਸਾਰੇ ਕਹੋ ਅਸੀਂ ਇਕ ਜਮਾਤ, ਦੂਜੀ ਵੰਡ ਨਾ ਕੋਇ ਰਖਾਇੰਦਾ। ਨਾਨਕ ਕਹੇ ਮੈਂ ਤੇਰਾ ਦਾਸ, ਗੋਬਿੰਦ ਕਹੇ ਮੈਂ ਤੇਰੀ ਸੇਵ ਕਮਾਇੰਦਾ। ਪੀਰ ਪੈਗ਼ੰਬਰ ਕਹਿਣ ਤੇਰਾ ਡੂੰਘਾ ਖ਼ਾਤ, ਭੇਵ ਕੋਇ ਨਾ ਆਇੰਦਾ। ਤੀਰਥ ਤੱਟ ਕਹਿਣ ਸਾਡੀ ਮੁੱਕੀ ਵਾਟ, ਪੰਧ ਨਜ਼ਰ ਕੋਇ ਨਾ ਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਸਾਡੀ ਚਲੇ ਨਾ ਕੋਈ ਗਾਥ, ਤੇਰਾ ਨਾਮ ਸਿਫ਼ਤ ਸਾਲਾਹਿੰਦਾ। ਤੇਰੇ ਦਰ ਤੇ ਆਏ ਪੁਰਖ ਸਮਰਾਥ, ਦੂਜਾ ਦਰ ਨਜ਼ਰ ਕੋਇ ਨਾ ਆਇੰਦਾ। ਜਿਉਂ ਭਾਵੇ ਤਿਉਂ ਲੈਣਾ ਰਾਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੁੜਾ ਇਕ ਜਣਾਇੰਦਾ। ਸਚ ਸੁਨੇਹੁੜਾ ਸੁਣੋ ਮੀਤ, ਮਿੱਤਰ ਪਿਆਰਾ ਆਪ ਜਣਾਈਆ। ਜਿਸ ਦੀ ਦੱਸਦੇ ਆਏ ਰੀਤ, ਸੋ ਸਾਹਿਬ ਫੇਰਾ ਪਾਈਆ। ਜਿਸ ਨੇ ਮਾਣ ਦਵਾਇਆ ਮੰਦਰ ਮਸੀਤ, ਸ਼ਿਵਦੁਆਲੇ ਮੱਠ ਗੁਰਦਵਾਰ ਵਡਿਆਈਆ। ਸੋ ਅੰਤਮ ਸਭ ਦਾ ਭੰਨੇ ਠੀਕਰਾ ਠੀਕ, ਠੇਕੇਦਾਰ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਚਲਾਏ ਸਾਚੀ ਰੀਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਨਿਰਗੁਣ ਮੇਲਾ ਨਿਰਗੁਣ ਅਤੀਤ, ਤ੍ਰੈਗੁਣ ਲੇਖਾ ਦਏ ਚੁਕਾਈਆ। ਸਭ ਨੇ ਗੌਣਾ ਇਕੋ ਗੀਤ, ਸੋਹੰ ਢੋਲਾ ਰਿਹਾ ਜਣਾਈਆ। ਪ੍ਰਭ ਚਰਨ ਦੀ ਇਕ ਪ੍ਰੀਤ, ਜਗਤ ਜਗਦੀਸਾ ਰਿਹਾ ਸਮਝਾਈਆ। ਨੌਂ ਦੁਆਰੇ ਹਸਤ ਕੀਟ, ਰਾਉ ਰੰਕ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣ ਰਿਹਾ ਦ੍ਰਿੜਾਈਆ। ਧੁਰ ਫ਼ਰਮਾਣਾ ਸੁਣੋ ਪ੍ਰਭ ਏਕ, ਏਕੰਕਾਰ ਜਣਾਈਆ। ਦੂਰ ਦੁਰਾਡੇ ਲਓ ਵੇਖ, ਨਿਰਗੁਣ ਪਰਦਾ ਦਏ ਉਠਾਈਆ। ਕਲਜੁਗ ਅੰਤਮ ਖੇਲੇ ਖੇਡ, ਖਲਾਰੀ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਤੇਰੀ ਮਿਹਰ ਨਜ਼ਰ ਪਰਵਾਨ, ਦੋਏ ਜੋੜ ਜੋੜ ਸਰਨਾਇਆ। ਕਰ ਕਿਰਪਾ ਸ੍ਰੀ ਭਗਵਾਨ, ਤੇਰੇ ਅੱਗੇ ਸੀਸ ਝੁਕਾਇਆ। ਦਰ ਦਰਵਾਜ਼ੇ ਖਲੋਤੇ ਆਣ, ਦੂਰ ਦਰਾਡਾ ਪੰਧ ਮੁਕਾਇਆ। ਏਕਾ ਦੇ ਸਚ ਫ਼ਰਮਾਣ, ਤੇਰੇ ਚਰਨ ਧਿਆਨ ਲਗਾਇਆ। ਦਰਸ਼ਨ ਕਰੀਏ ਅੱਗੇ ਆਣ, ਧੂੜੀ ਟਿੱਕਾ ਮਸਤਕ ਲਾਇਆ। ਭਗਤ ਦੁਆਰ ਕਰ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਜਣਾਇਆ। ਪੀਰ ਪੈਗ਼ੰਬਰ ਗੁਰ ਅਵਤਾਰ ਵਿਸ਼ਨ ਬ੍ਰਹਮਾ ਸ਼ਿਵ ਆਦਿ ਸ਼ਕਤ

ਚਤੁਰਭੁਜ ਅੱਲਾ ਰਾਣੀ ਹੋ ਮਸਤਾਨੀ ਸਾਰੇ ਕਹੋ ਸਾਡੇ ਕੋਲ ਨਹੀਂ ਕੁਛ, ਖ਼ਾਲੀ ਹੱਥ ਉਪਰ ਲਓ ਉਠਾਈਆ। ਪਿਛਲਾ ਬਦਲ ਲਓ ਆਪਣਾ ਰੁਖ਼, ਪਿਛਲਿਆਂ ਵਲ ਧਿਆਨ ਨਾ ਕੋਇ ਲਗਾਈਆ। ਆਪਣੀ ਕਰਨੀ ਚਾਰ ਯੁਗ ਦੀ ਭਗਤ ਦੁਆਰੇ ਵਿਚਕਾਰ ਦਿਓ ਸੁੱਟ, ਸਰ ਸਰੋਵਰ ਏਥੇ ਦਿਓ ਦਬਾਈਆ। ਚਾਰ ਯੁਗ ਦਾ ਲਹਿਣਾ ਜਾਏ ਛੁਟ, ਛੁਟੇ ਵਸਤ ਪਰਾਈਆ। ਆ ਕੇ ਮਿਲੋ ਪਿਓ ਨੂੰ ਪੁੱਤ, ਕਿਉਂ ਬੈਠੇ ਦੂਰ ਦੁਰਾਡੇ ਡੇਰਾ ਲਾਈਆ। ਜੇ ਏਸ ਨਿਸ਼ਾਨਿਉਂ ਗਏ ਉਕ, ਮਿਲੇ ਫੇਰ ਨਾ ਕੋਇ ਵਡਿਆਈਆ। ਤੁਹਾਨੂੰ ਦਾਤ ਨਿੱਕੀ ਨਿੱਕੀ ਤੁਛ, ਲੋਕਮਾਤ ਗੁਰ ਅਵਤਾਰ ਬਣਾਈਆ। ਵੇਖਿਓ ਹੁਣ ਨਾ ਕਰਿਓ ਚੁੱਪ, ਚੁੱਪ ਰਹਿਣ ਦੀ ਜਾਚ ਨਾ ਅਜੇ ਸਿਖਾਈਆ। ਕੱਢ ਕੇ ਬਾਹਰ ਅੰਧੇਰਿਉਂ ਘੁੱਪ, ਨਿੱਕੀ ਕਿਰਨ ਜੋਤ ਕੀਤੀ ਰੁਸ਼ਨਾਈਆ। ਸਾਰੇ ਇਕੇ ਵਾਰ ਬਹੋ ਉਠ, ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਸੁਣਾਈਆ। ਸ੍ਰੀ ਭਗਵਾਨ ਸਾਰੇ ਉਠਾਂਗੇ। ਭਗਤ ਦੁਆਰੇ ਸਭ ਕੁਛ ਸੁੱਟਾਂਗੇ। ਤੇਰੇ ਦਰ ਤੇ ਆ ਕੇ ਤੈਥੋਂ ਪੁੱਛਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਕੋਲੋਂ ਕਦੇ ਨਾ ਛੁਪਾਂਗੇ। ਜਿਸ ਵੇਲੇ ਆਪਣੀ ਕਰਨੀ ਸੁਟਾਓਗੇ। ਭਗਤ ਦਰਵਾਜ਼ੇ ਰੰਗ ਚੜ੍ਹਾਓਗੇ। ਆਪਣੀ ਮੰਗ ਪੂਰ ਕਰਾਓਗੇ। ਨਾਮ ਮਰਦੰਗ ਇਕ ਵਜਾਓਗੇ। ਅੰਦਰ ਲੰਘ ਪ੍ਰਭ ਦਾ ਦਰਸ਼ਨ ਫੇਰ ਪਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਵੇਖ ਵਖਾਓਗੇ। ਸਾਰੇ ਕਹਿਣ ਅਸੀਂ ਉਠਦੇ ਆਂ। ਆਪਣੀ ਕਰਨੀ ਸਾਰੇ ਸੁਟਦੇ ਆਂ। ਚਾਰ ਯੁਗ ਦੀ ਵਾੜੀ ਆਪਣੀ ਹੱਥੀਂ ਲੁਟਦੇ ਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਕਹਾਣੀ ਤੈਥੋਂ ਪੁਛਦੇ ਆਂ। ਸਚ ਕਹਾਣੀ ਪੁਛਣ ਆਏ, ਦੋਏ ਜੋੜ ਕਰੀ ਅਰਜ਼ੋਈਆ। ਹਰਿ ਜੂ ਏਹ ਕੀ ਖੇਲ ਰਚਾਏ, ਦੋ ਜਹਾਨ ਮਿਲੇ ਨਾ ਢੋਈਆ। ਨਾਨਕ ਕਹੇ ਉਠੋ ਵਾਹੋ ਦਾਹੇ, ਬਣ ਪਾਂਧੀ ਪੰਧ ਮੁਕਾਈਆ। ਕਬੀਰ ਕਹੇ ਪਓ ਸਰਨਾਏ, ਚਰਨ ਧਿਆਨ ਲਗਾਈਆ। ਮੂਸਾ ਕਹੇ ਹਾਏ ਹਾਏ, ਜਲਵਾ ਨੂਰ ਨਾ ਝੱਲਿਆ ਜਾਈਆ। ਈਸਾ ਕਹੇ ਮੇਰਾ ਖ਼ੁਦਾਏ, ਪਰਵਰਦਿਗਾਰ ਬੇਪਰਵਾਹੀਆ। ਮੁਹੰਮਦ ਕਹੇ ਮੇਰਾ ਪੰਧ ਮੁਕਾਏ, ਸਦੀ ਚੌਧਵੀਂ ਵੇਖ ਵਖਾਈਆ। ਗੋਬਿੰਦ ਕਹੇ ਮੇਰਾ ਸੰਗ ਨਿਭਾਏ, ਪੁਰਖ ਅਕਾਲ ਵੱਡੀ ਵਡਿਆਈਆ। ਪਿਛਲਾ ਕੀਤਾ ਕੌਲ ਨਿਭਾਏ, ਅਭੁਲ ਭੁੱਲ ਕਦੇ ਨਾ ਜਾਈਆ। ਸਾਚੀ ਕਰਨੀ ਆਪ ਕਮਾਏ, ਕਰਤਾ ਪੁਰਖ ਬੇਪਰਵਾਹੀਆ। ਭਗਤ ਭਗਵਾਨ ਲਏ ਜਗਾਏ, ਜਾਗਰਤ ਜੋਤ ਕਰ ਰੁਸ਼ਨਾਈਆ। ਸਚ ਦੁਆਰਾ ਇਕ ਸੁਹਾਏ, ਦਸ ਸਾਲ ਸੇਵ ਕਮਾਈਆ। ਮਨਜੀਤਾ ਫੜ ਅੱਗੇ ਲਾਏ, ਸਾਢੇ ਤਿੰਨ ਹੱਥ ਦਏ ਵਡਿਆਈਆ। ਜਗਤ ਜਗਦੀਸ਼ਾ ਰੰਗ ਰੰਗਾਏ, ਨੌਂ ਦੁਆਰ ਚੰਦ ਚੜ੍ਹਾਈਆ। ਦੋਹਾਂ ਵਿਚੋਲਾ ਆਪ ਰਘੁਰਾਏ, ਰੰਗ ਰੂਪ ਨਜ਼ਰ ਕਿਸੇ ਨਾ ਆਈਆ। ਇਕ ਦਸ ਦੀ ਵੰਡ ਵੰਡਾਏ, ਦੋ ਨੌਂ ਮਿਲੇ ਵਡਿਆਈਆ। ਤਿੰਨ ਅੱਠ ਦਾ ਪੰਧ ਮੁਕਾਏ, ਚਾਰ ਸੱਤ ਇਕ ਸਰਨਾਈਆ। ਪੰਜ ਛੇ ਦਾ ਘਰ ਬਣਾਏ, ਘਰ ਇਕੋ ਨਜ਼ਰੀ ਆਈਆ । ਨਾਮੇ ਲਹਿਣਾ ਝੋਲੀ ਪਾਏ, ਛੱਪਰ ਛੰਨ ਨਾ ਕੋਇ ਜਣਾਈਆ। ਧੰਨੇ ਨੈਣਾਂ ਦਏ ਵਖਾਏ, ਮੂੜ੍ਹੇ ਜੱਟ ਮਿਲੇ ਵਡਿਆਈਆ। ਗੋਬਿੰਦ ਲੇਖਾ ਥਾਏਂ ਪਾਏ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਕਲਕੀ ਅਵਤਾਰ ਆਪ ਅਖਵਾਏ, ਨਿਹਕਲੰਕਾ ਨਾਉਂ ਧਰਾਈਆ। ਨਾਮ ਡੰਕਾ ਇਕ ਵਜਾਏ, ਦੋ ਜਹਾਨਾਂ ਸ਼ਬਦ ਸ਼ਨਵਾਈਆ। ਚਾਰ ਯੁਗ ਦੇ ਪਿਛਲੇ ਕਰਿੰਦੇ ਦਰ ਬੁਲਾਏ, ਗੁਣੀ ਗਹਿੰਦੇ ਭੇਵ ਨਾ ਰਾਈਆ। ਸਭ ਦੇ

ਜੰਦੇ ਦਏ ਤੁੜਾਏ, ਸ਼ਰਅ ਵੰਡ ਨਾ ਕੋਇ ਰਖਾਈਆ। ਆਪਣੀ ਬਿੰਦੇ ਇਕ ਦਰਸਾਏ, ਨਾਦੀ ਸੁਤ ਸਮਝਾਈਆ। ਛਿੰਦੇ ਪੁੱਤ ਆਪ ਵਖਾਏ, ਭਗਤ ਭਗਵਾਨ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸਾ ਇਕ ਵਡਿਆਈਆ । ਸੁਣੋ ਸੰਦੇਸਾ ਅੰਤ ਅਖ਼ੀਰ, ਹਰਿ ਆਖ਼ਰ ਆਪ ਜਣਾਇੰਦਾ। ਜਿਸ ਦਾ ਲੇਖਾ ਬੇਨਜ਼ੀਰ, ਨਜ਼ਰ ਕਿਸੇ ਨਾ ਆਇੰਦਾ। ਜਿਸ ਦੀ ਖਿਚੇ ਨਾ ਕੋਇ ਤਸਵੀਰ, ਤਸਲੀਮ ਆਪਣਾ ਆਪ ਕਰਾਇੰਦਾ। ਕਲਜੁਗ ਅੰਤਮ ਵਡ ਪੀਰਨ ਪੀਰ, ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦੀ ਕਰਨੀ ਪੂਰ ਕਰਾਇੰਦਾ। ਸਭ ਦੀ ਕਰਨੀ ਪੂਰੀ ਕਰੇ ਕਰਤਾਰ, ਹਰਿ ਕਰਤੇ ਹੱਥ ਵਡਿਆਈਆ। ਤੁਸੀਂ ਲਿਖਦੇ ਰਹੇ ਜੁਗ ਚਾਰ, ਕਲਜੁਗ ਅੰਤਮ ਆਵੇ ਬੇਪਰਵਾਹੀਆ। ਸਭ ਦਾ ਝਗੜਾ ਦਏ ਨਿਵਾਰ, ਲੇਖਾ ਕੋਇ ਰਹਿਣ ਨਾ ਪਾਈਆ। ਮਾਰਗ ਵੱਖਰਾ ਲਾਏ ਵਿਚ ਸੰਸਾਰ, ਸਾਚੀ ਸਿਖਿਆ ਕਰੇ ਪੜ੍ਹਾਈਆ। ਪਿਛਲਾ ਲੇਖਾ ਦਏ ਨਿਵਾਰ, ਭਰਮ ਭੁਲੇਖਾ ਦਏ ਮਿਟਾਈਆ। ਜਨ ਭਗਤਾਂ ਹਿੱਸਾ, ਵੰਡੇ ਅਗੰਮ ਅਪਾਰ, ਆਪ ਆਪਣੀ ਵੰਡ ਵੰਡਾਈਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਲੋਆਂ ਪੁਰੀਆਂ ਫੋਲ ਫੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਬੁਲਾਈਆ। ਵੀਹ ਸੌ ਵੀਹ ਬਿਕਰਮੀ ਕਰੇ ਖੇਲ ਨਿਆਰ, ਨਿਰਗੁਣ ਆਪਣੀ ਕਾਰ ਕਮਾਈਆ। ਭਗਤ ਦੁਆਰ ਕਰ ਤਿਆਰ, ਚਾਰੇ ਕੁੰਟਾਂ ਵੇਖ ਵਖਾਈਆ। ਦਰ ਦਰਵਾਜਾ ਖੋਲ੍ਹ ਕਿਵਾੜ, ਗ਼ਰੀਬ ਨਿਵਾਜ਼ਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਹਰਿ ਦਰਵਾਜ਼ਾ ਭਗਤੀ ਰੰਗ, ਸ੍ਰੀ ਭਗਵਾਨ ਆਪ ਚੜ੍ਹਾਇੰਦਾ। ਚੌਦਾਂ ਚੇਤ ਇਕ ਅਨੰਦ, ਚੌਦਾਂ ਲੋਕ ਨੈਣ ਸ਼ਰਮਾਇੰਦਾ। ਕਰੇ ਖੇਲ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਸਾਰੇ ਗਾਵਣ ਇਕੋ ਛੰਦ, ਢੋਲਾ ਗੁਰ ਅਵਤਾਰ ਅਲਾਇੰਦਾ। ਸਾਢੇ ਤਿੰਨ ਹੱਥ ਅੱਗੇ ਬੰਦ, ਬੰਨਾਂ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਕਰਨੀ ਰਹੇ ਸੁੱਟ, ਪ੍ਰਭ ਚਰਨ ਧਿਆਨ ਲਗਾਈਆ। ਕਰ ਕਿਰਪਾ ਹੁਣ ਸਾਨੂੰ ਪੁੱਛ, ਕਿਉਂ ਬੈਠਾ ਮੁਖ ਭੁਆਈਆ। ਤੇਰੀ ਭਾਵੇ ਨਾ ਸਾਨੂੰ ਚੁਪ, ਅਨਬੋਲਤ ਤੇਰਾ ਰਾਗ ਨਾ ਕੋਇ ਸੁਣਾਈਆ। ਤੇਰੇ ਦਰਸ ਦੀ ਲੱਗੀ ਭੁੱਖ, ਭੁੱਖਿਆਂ ਭੁੱਖ ਨਾ ਕੋਇ ਗਵਾਈਆ। ਮਿਹਰਵਾਨ ਹੁਣ ਸਾਨੂੰ ਪੁੱਛ, ਪਸਚਾਤਾਪ ਕਿਉਂ ਰਿਹਾ ਕਰਾਈਆ। ਵੇਖ ਖ਼ਾਲੀ ਹੱਥ ਸਭ ਕੁਛ ਦਿਤਾ ਸੁੱਟ, ਤੀਰਥ ਤੱਟ ਕਿਨਾਰਾ ਕੋਇ ਰਹਿਣ ਨਾ ਪਾਈਆ। ਸਾਡੇ ਕੋਲੋਂ ਤੂੰ ਸਭ ਕੁਛ ਲਿਆ ਲੁੱਟ, ਤੈਨੂੰ ਤਰਸ ਜ਼ਰਾ ਨਾ ਆਈਆ। ਆਪਣੇ ਅੰਦਰ ਰੱਖੇਂ ਘੁੱਟ, ਬੇਪਰਵਾਹ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਜਣਾਈਆ। ਸਚ ਸੰਦੇਸਾ ਸੁਣੋ ਭਗਵਾਨ, ਸ਼ਬਦ ਇਸ਼ਾਰੇ ਨਾਲ ਜਣਾਇੰਦਾ। ਵੇਖੋ ਸਾਰੇ ਕਰ ਧਿਆਨ, ਧੁਰ ਦਰਬਾਰੀ ਇਕੋ ਅੱਖ ਖੁਲ੍ਹਾਇੰਦਾ। ਭਗਤ ਸੋਹਣ ਸਚ ਨਿਸ਼ਾਨ, ਸ੍ਰੀ ਭਗਵਾਨ ਆਪ ਹਿਲਾਇੰਦਾ। ਜਿਨ੍ਹਾਂ ਪਿਛੇ ਪ੍ਰਭ ਨੂੰ ਮਿਲੇ ਮਾਣ, ਸੋ ਪ੍ਰਭੂ ਉਨ੍ਹਾਂ ਵਡਿਆਇੰਦਾ। ਜਿਨ੍ਹਾਂ ਦੀ ਮਹਿਮਾ ਸ਼ਾਸਤਰ ਸਿਮਰਤ ਵੇਦ ਪੁਰਾਨ ਗਾਣ, ਤਿਨ੍ਹਾਂ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ। ਵੇਖੋ ਖੋਲ੍ਹੋ ਅੱਖ ਉਪਰ, ਆਪਣਾ ਧਿਆਨ ਲਗਾਈਆ। ਭਗਤ ਭਗਵਾਨ ਦੇ ਸਾਚੇ ਪੁੱਤਰ, ਪਿਤਾ

ਪੁਰਖ ਇਕੋ ਨਜ਼ਰੀ ਆਈਆ। ਨਾਨਕ ਸਚ ਦੱਸ ਤੂੰ ਕਹਿ ਕੇ ਗਿਉਂ ਨਿਹਕਲੰਕ ਪ੍ਰਭ ਆਏ ਉਤਰ, ਜਨਨੀ ਕੋਇ ਨਾ ਕੁੱਖ ਸੁਹਾਈਆ। ਜੇ ਦਰ ਆ ਕੇ ਗਿਉਂ ਮੁੱਕਰ, ਨਿਰੰਕਾਰ ਜੋਤ ਨਾ ਕੋਇ ਅਖਵਾਈਆ। ਨਾਨਕ ਕਹੇ ਮੇਰੇ ਸਤਿਗੁਰ ਤੇਰਾ ਮਨਾਇਆ ਸ਼ੁਕਰ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਮੈਂ ਕਹਿ ਕੇ ਗਿਆ ਅਸੀਂ ਭਰੀਆਂ ਚਿਕੜ, ਤੁਧ ਬਿਨ ਅੰਗ ਨਾ ਕੋਇ ਲਗਾਈਆ। ਧੰਨ ਭਾਗ ਤੂੰ ਸਾਡਾ ਕੀਤਾ ਫ਼ਿਕਰ, ਅੰਤ ਆਪਣੇ ਦੁਆਰ ਮੰਗਾਈਆ । ਮੈਂ ਤੇਰਾ ਕਰਦਾ ਇਕੋ ਜ਼ਿਕਰ, ਦੂਜੀ ਵਾਰਤਾ ਨਾ ਕੋਇ ਅਲਾਈਆ। ਨਿਰਗੁਣ ਹੋ ਕੇ ਆਪਣੇ ਵਿਚੋਂ ਗਿਆ ਨਿਤਰ, ਪਰਦਾ ਨਜ਼ਰ ਕੋਇ ਨਾ ਆਈਆ। ਗੋਬਿੰਦ ਹੁਣ ਨਾ ਮਾਰੇ ਬਾਜ਼ਾਂ ਨਾਲ ਤਿੱਤਰ, ਤੇਰੀ ਤਰਜ਼ ਤੇਰਾ ਤਾਲ ਉਸ ਦੇ ਹੱਥ ਆਈਆ। ਤੂੰ ਨਿਰਗੁਣ ਹੋ ਕੇ ਆਇਉਂ ਪਰਤ, ਉਪਮਾਂ ਤੇਰੀ ਵਡ ਵਡਿਆਈਆ। ਮੈਂ ਏਸੇ ਕਰਕੇ ਲਾ ਕੇ ਗਿਆ ਸਾਚੀ ਸ਼ਰਤ, ਨਿਹਕਲੰਕ ਆਵੇ ਚਾਰ ਵਰਨਾਂ ਏਕਾ ਰੰਗ ਵਖਾਈਆ। ਤੇਰਾ ਖੇਲ ਵੇਖ ਨਧੜਕ, ਮੇਰੇ ਨੈਣ ਨੀਰ ਵਹਾਈਆ। ਮੈਂ ਪ੍ਰਭ ਦੀ ਵੇਖਾਂ ਚੜ੍ਹਤ, ਦੋ ਜਹਾਨ ਵੱਜੇ ਵਧਾਈਆ। ਤੇਰੇ ਦੁਆਰੇ ਦੀ ਸਿਧੀ ਸੜਕ, ਬਿਨ ਤੇਰੇ ਹੋਰ ਨਾ ਕਿਸੇ ਵਖਾਈਆ। ਤੀਰਥ ਤੱਟ ਸਰੋਵਰ ਮੰਦਰ ਮਸਜਿਦ ਸ਼ਿਵਦੁਆਲੇ ਮੱਠ ਗੁਰੂ ਘਰ ਏਥੇ ਮੂਧੇ ਦਿਤੇ ਪਰਤ, ਬਿਨ ਤੇਰੀ ਕਿਰਪਾ ਫੇਰ ਨਾ ਕੋਇ ਉਠਾਈਆ। ਬੇਪਰਵਾਹ ਤੈਨੂੰ ਸੋਗ ਨਾ ਕੋਈ ਹਰਖ਼, ਚਿੰਤਾ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਭਗਤ ਦਵਾਰੇ ਸਭ ਕੁਛ ਰੱਖਿਆ, ਗੁਰ ਅਵਤਾਰ ਰਹੇ ਜਸ ਗਾਈਆ। ਸ੍ਰੀ ਭਗਵਾਨ ਜਿਸ ਘਰ ਵਸਿਆ, ਤਿਸ ਮਿਲੇ ਮਾਣ ਵਡਿਆਈਆ। ਭਗਤ ਪ੍ਰੀਤੀ ਅੰਦਰ ਫਸਿਆ, ਦੂਜਾ ਸੰਗ ਨਾ ਕੋਇ ਰਖਾਈਆ। ਸੇਵਕ ਬਣ ਕੇ ਫਿਰੇ ਨੱਸਿਆ, ਸੇਵਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਲਾ ਬਣਿਆ ਬੇਪਰਵਾਹੀਆ। ਜੋ ਕੁਛ ਸੁੱਟਿਆ ਸੋ ਪ੍ਰਭ ਦੱਬੇ, ਸਿਰ ਆਪਣੇ ਭਾਰ ਉਠਾਈਆ। ਹਰਿ ਸੰਗਤ ਸੇਵਾ ਕਰਦਾ ਫਬੇ, ਸ਼ਹਿਨਸ਼ਾਹ ਵੱਡੀ ਵਡਿਆਈਆ। ਜੇ ਕੋਈ ਲੱਭਣ ਜਾਏ ਕਿਸੇ ਨਾ ਲੱਭੇ, ਹਰਿ ਮੰਦਰ ਇਕੋ ਰਾਜਨ ਨਜ਼ਰੀ ਆਈਆ। ਕਲਜੁਗ ਅੰਤ ਗ਼ਰੀਬ ਨਿਮਾਣੇ ਸਾਰੇ ਸੱਦੇ, ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਗਵਾਹੀਆ। ਨਿਰਗੁਣ ਦਾਤਾ ਪੁਰਖ ਬਿਧਾਤਾ ਸਭ ਦੇ ਪਰਦੇ ਕੱਜੇ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰਾਈਆ। ਨਾਨਕ ਕਹੇ ਤੂੰ ਸਾਚਾ ਤੋਲਾ, ਤੁਧ ਬਿਨ ਨਜ਼ਰ ਕੋਇ ਨਾ ਆਇਆ। ਮੈਂ ਰੱਖ ਕੇ ਗਿਆ ਉਹਲਾ, ਤੂੰ ਪਰਦਾ ਦਿਤਾ ਖੁਲ੍ਹਾਇਆ। ਨਿਰਗੁਣ ਹੋ ਕੇ ਬਦਲਿਆ ਚੋਲਾ, ਚੋਲਾ ਗੋਬਿੰਦ ਅੰਗ ਲਗਾਇਆ। ਤੇਰਾ ਆਦਿ ਜੁਗਾਦੀ ਇਕੋ ਬੋਲਾ, ਮੈਂ ਬੋਲ ਬੋਲ ਸੁਖ ਪਾਇਆ। ਤੂੰ ਗ਼ਰੀਬ ਨਿਮਾਣਿਆਂ ਕਰੇਂ ਭਾਰ ਹੌਲਾ, ਸਿਰ ਆਪਣੇ ਭਾਰ ਉਠਾਇਆ। ਮੈਂ ਕਹਿ ਕੇ ਗਿਆ ਨਾਨਕ ਘਰ ਦਾ ਗੋਲਾ, ਬਣ ਕੇ ਗੋਲਾ ਸੇਵ ਕਮਾਇਆ। ਪਹਿਲੀ ਟੋਕਰੀ ਲਾਏ ਝਕੋਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਕਰਨ ਅਰਦਾਸ, ਦੋਏ ਜੋੜ ਧਿਆਨ ਲਗਾਈਆ। ਭਗਤ ਦੁਆਰ ਇਕੋ ਖ਼ਾਸ, ਸ੍ਰੀ ਭਗਵਾਨ ਸੇਵ ਕਮਾਈਆ। ਇਕ ਟੋਕਰੀ ਰੱਖੇ ਸਾਥ, ਰੋੜਾ ਕੰਕਰ ਵਿਚ ਟਿਕਾਈਆ। ਗ਼ਰੀਬ ਨਿਮਾਣਿਆਂ ਕਰੇ ਪਾਠ, ਮਸਤਕ ਧੂੜੀ ਟਿੱਕਾ ਲਾਈਆ। ਫਿਰ ਭੀ ਕਹੇ ਸ਼ਾਹੋ ਸ਼ਾਬਾਸ਼, ਗੁਰਸਿਖ ਤੇਰੀ ਵਡਿਆਈਆ। ਤੁਧ ਬਿਨ ਖ਼ਾਲੀ ਦਿਸਣ ਹਾਥ, ਵਸਤ ਨਜ਼ਰ ਕੋਇ

ਨਾ ਆਈਆ। ਤੁਸਾਂ ਲੈਣੀ ਪਤ ਰਾਖ, ਪਤਿਪਰਮੇਸ਼ਵਰ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਉਡੀਕ, ਨੇਤਰ ਧਿਆਨ ਲਗਾਈਆ। ਸਿਰ ਤੇ ਟੋਕਰਾ ਰੱਖੋ ਠੀਕ, ਗੁਰਮੁਖ ਸਾਚੇ ਲਓ ਉਠਾਈਆ। ਪ੍ਰੇਮ ਕਰਨ ਦੀ ਸਾਚੀ ਰੀਤ, ਹਰਿਜਨ ਸਾਚੇ ਦਿਓ ਜਣਾਈਆ। ਸਾਹਿਬ ਸਤਿਗੁਰ ਪਰਖਣ ਆਇਆ ਨੀਤ, ਆਪਣਾ ਫੇਰਾ ਪਾਈਆ। ਕਾਇਆ ਕਰੋ ਠੰਡੀ ਸੀਤ, ਸੀਤਲ ਧਾਰ ਵਹਾਈਆ। ਸਦਾ ਵਸਣਾ ਚੀਤ, ਵਿਛੜ ਕਦੇ ਨਾ ਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸਾਂ ਛੱਡੇ ਮੰਦਰ ਮਸੀਤ, ਮਸਲਾ ਅਵਰ ਨਾ ਕੋਇ ਪੜ੍ਹਾਈਆ। ਸੋਹੰ ਢੋਲਾ ਗਾਈਏ ਗੀਤ, ਗਾ ਗਾ ਸ਼ੁਕਰ ਮਨਾਈਆ। ਜਿਉਂ ਜਿਉਂ ਪ੍ਰਭ ਆਵੇ ਨਜ਼ਦੀਕ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਟੋਕਰਾ ਕਹੇ ਮੋਹੇ ਚੜ੍ਹਿਆ ਚਾਅ, ਘਰ ਸਚ ਮਿਲੀ ਵਡਿਆਈਆ। ਸ੍ਰੀ ਭਗਵਾਨ ਭਗਤਾਂ ਭਾਰ ਲਿਆ ਉਠਾ, ਹੌਲੇ ਭਾਰ ਦਏ ਕਰਾਈਆ। ਗੁਰ ਅਵਤਾਰ ਤੱਕਣ ਰਾਹ, ਨੇਤਰ ਨੈਣ ਨੈਣ ਉਠਾਈਆ। ਕਵਣ ਮਿਲੇ ਸੱਚਾ ਸ਼ਹਿਨਸ਼ਾਹ, ਪਾਤਸ਼ਾਹ ਆਪਣਾ ਫੇਰਾ ਪਾਈਆ। ਅਸੀਂ ਚਰਨੀ ਡਿਗੀਏ ਆ, ਚਰਨੋਦਕ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਜਣਾਈਆ। ਸਾਰੇ ਉਂਗਲਾਂ ਕਰੋ ਨੇੜੇ, ਨੇਰਨ ਨੇਰ ਜਣਾਇੰਦਾ। ਜਿਨ੍ਹਾਂ ਵੜਨਾ ਭਗਤਾਂ ਵੇਹੜੇ, ਤਿਨ੍ਹਾਂ ਭੇਵ ਸਮਝਾਇੰਦਾ। ਚਾਰ ਯੁਗ ਬੈਠੇ ਰਹੇ ਕਰ ਕੇ ਜ਼ੇਰੇ, ਅੰਤਮ ਵੇਸ ਵਟਾਇੰਦਾ। ਤੁਹਾਡੇ ਉਤੇ ਕਰੇ ਮਿਹਰੇ, ਮਿਹਰ ਨਜ਼ਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੁਹਾਡੀ ਵਸਤ ਆਪਣੇ ਦਸਤ, ਭਗਤ ਦੁਆਰੇ ਹੇਠਾਂ ਪਾਇੰਦਾ। ਧਰਤ ਤੀਰਥ ਤੱਟ ਗਏ ਦੱਬੇ, ਫੇਰ ਸਕੇ ਨਾ ਕੋਇ ਉਠਾਈਆ। ਕੋਟਨ ਕੋਟ ਜੁਗ ਗਏ ਲੱਦੇ, ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਹੁਕਮੇ ਬੱਧੇ, ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਹਿਲਾ ਫੇਰਾ ਹੋ ਦਲੇਰਾ, ਇਕੋ ਇਕ ਲਗਾਈਆ। ਪਹਿਲਾ ਫੇਰਾ ਆਪ ਲਗਾਇਆ, ਸ੍ਰੀ ਭਗਵਾਨ ਵੱਡੀ ਵਡਿਆਈਆ। ਸ਼ਬਦ ਅਗੰਮੀ ਖੇਲ ਰਚਾਇਆ, ਭੇਵ ਕੋਇ ਨਾ ਪਾਈਆ। ਦੂਜੀ ਧਾਰ ਆਪ ਪਰਗਟਾਇਆ, ਪਰਮ ਪੁਰਖ ਸੱਚਾ ਸ਼ਹਿਨਸ਼ਾਹੀਆ। ਸਭ ਦਾ ਲਹਿਣਾ ਰਿਹਾ ਮੁਕਾਇਆ, ਲਹਿਣੇਦਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਵੱਲਾ, ਇਕੋ ਇਕ ਕਰਾਇੰਦਾ। ਭਗਤ ਦੁਆਰ ਸਚ ਮਹੱਲਾ, ਸੋ ਸਾਹਿਬ ਆਪ ਵਸਾਇੰਦਾ। ਵਸਣਹਾਰਾ ਜਲਾਂ ਥਲਾਂ, ਘਟ ਘਟ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਰਾਇੰਦਾ। ਟੋਕਰੀ ਵਿਚ ਪੱਥਰ ਰੋੜੇ, ਕੂਕ ਕੂਕ ਸੁਣਾਈਆ। ਸ੍ਰੀ ਭਗਵਾਨ ਜੋੜੀ ਜੋੜੇ, ਨਾਤਾ ਫੇਰ ਨਾ ਕੋਇ ਛੁੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰਸ਼ਨ ਸਾਰੇ ਲੋੜੇ, ਨੇਤਰ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਚੁਕਾਈਆ। ਲੇਖਾ ਵੇਖੋ ਦੋ ਜਹਾਨ, ਨਿਰਗੁਣ ਸਰਗੁਣ ਆਪ ਚੁਕਾਇੰਦਾ। ਜਗਤ ਸਰੋਵਰ ਨਾ ਕੋਇ ਅਸ਼ਨਾਨ, ਗੁਰਮੁਖਾਂ ਪੰਧ ਮੁਕਾਇੰਦਾ। ਅਠਸਠ ਤੀਰਥ ਦੱਬੇ ਏਥੇ ਆਣ, ਗੰਗਾ ਗੁਦਾਵਰੀ ਜਮਨਾ

ਸੁਰਸਤੀ ਮਾਣ ਨਾ ਕੋਇ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਇੰਦਾ। ਆਪਣਾ ਖੇਲ ਕਰੇ ਕਰਤਾਰਾ, ਕਰਤਾ ਆਪ ਜਣਾਈਆ। ਦਰਗਹਿ ਸਾਚੀ ਦਾ ਸਚ ਵਿਹਾਰਾ, ਲੋਕਮਾਤ ਦਰਸਾਈਆ। ਕਲ ਕਲਕੀ ਹਰਿ ਲੈ ਅਵਤਾਰਾ, ਨਿਹਕਲੰਕ ਅਖਵਾਈਆ। ਲੇਖਾ ਜਾਣ ਸਰਬ ਸੰਸਾਰਾ, ਲਹਿਣਾ ਝੋਲੀ ਸਭ ਦੀ ਪਾਈਆ। ਪੀਰ ਪੈਗ਼ੰਬਰ ਵੇਖਣਹਾਰਾ, ਗੁਰ ਅਵਤਾਰਾਂ ਹੁਕਮ ਮਨਾਈਆ। ਭਗਤਾਂ ਦੇਵਣਹਾਰ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਆਵੇ ਜਾਵੇ ਵਾਰੋ ਵਾਰਾ, ਵਾਰਤਾ ਆਪਣੀ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੂਜਾ ਬੰਧਨ ਪਾਈਆ। ਏਕਾ ਦੂਜਾ ਪਾਇਆ ਬੰਧਨ, ਤੀਜੀ ਵੰਡ ਵੰਡਾਇੰਦਾ। ਤੀਜੀ ਟੋਕਰੀ ਵੇਖੇ ਚੰਦਨ, ਚੰਦ ਚਾਂਦਨਾ ਇਕ ਚਮਕਾਇੰਦਾ। ਭਗਤਾਂ ਤੋੜੇ ਅਗਲਾ ਪਿਛਲਾ ਫੰਦਨ, ਗੁਰ ਅਵਤਾਰ ਆਪ ਬੰਧਾਇੰਦਾ। ਜੁਗ ਚੌਕੜੀ ਆਇਆ ਗੰਢਣ, ਨਾਮ ਡੋਰੀ ਤੰਦ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕ ਪਰਲੋਕ ਵੇਖ ਵਖਾਇੰਦਾ। ਤੀਜੀ ਟੋਕਰੀ ਤ੍ਰੈਗੁਣ ਮਾਇਆ, ਤ੍ਰੈਗੁਣ ਅਤੀਤਾ ਆਪ ਉਠਾਈਆ। ਭਗਤ ਦੁਆਰਿਉਂ ਬਾਹਰ ਕਢਾਇਆ, ਹਰਿ ਸੰਗਤ ਵਿਚ ਰਹਿਣ ਨਾ ਪਾਈਆ। ਗੁਰ ਅਵਤਾਰ ਧਿਆਨ ਲਗਾਇਆ, ਵੇਖ ਵੇਖ ਬਿਗਸਾਈਆ। ਹਰਿ ਕਰਤੇ ਕੀ ਖੇਲ ਰਚਾਇਆ, ਸਮਝ ਜ਼ਰਾ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗਰੰਥ ਸਾਰੇ ਕਹੋ ਮੁੱਕੇ, ਮੁੱਕੀ ਰੈਣ ਅੰਧੇਰੀ ਆ। ਕਲਜੁਗ ਬੂਟੇ ਕਹੋ ਸੁਕੇ, ਨਾਤਾ ਤੁਟੇ ਮੇਰਾ ਤੇਰੀ ਆ। ਕਿਸੇ ਨਾ ਪਾਣੀ ਰਹੇ ਹੁੱਕੇ, ਪ੍ਰਭ ਕਰੇ ਬੇਰਨ ਬੇਰੀ ਆ। ਹੁਣ ਕਿਉਂ ਬੈਠੇ ਚੁੱਪੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੀਜੀ ਟੋਕਰੀ ਆਪੇ ਸੁੱਟੇ, ਭਾਰ ਸਕੇ ਨਾ ਕੋਇ ਉਠਾਈਆ। ਅਠਸਠ ਤੀਰਥ ਪਏ ਰੋ, ਨੀਰ ਨੀਰ ਵਹਾਈਆ। ਸਭ ਕੁਛ ਸਾਥੋਂ ਲਿਆ ਖੋਹ, ਚਲੀ ਨਾ ਕੋਇ ਚਤੁਰਾਈਆ। ਬੌਹੜੀ ਜੇ ਨਾ ਔਂਦੋਂ ਮੁੜ ਕੇ ਛੱਬੀ ਪੋਹ, ਨਿਰਗੁਣ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਗਏ ਹੋ, ਸਾਡਾ ਮਾਣ ਨਾ ਕੋਇ ਗਵਾਈਆ। ਸਾਧ ਸੰਤ ਦੁਰਮਤ ਮੈਲ ਆਪਣੀ ਧੋ, ਸਾਡੇ ਵਿਚ ਇਸ਼ਨਾਨ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਮਾਣ ਵਡਿਆਈਆ। ਤੀਰਥ ਤੱਟ ਕਿਨਾਰੇ ਸੁਣੋ ਗੱਲ, ਹਰਿ ਸਤਿਗੁਰ ਆਪ ਜਣਾਇੰਦਾ। ਭਗਤ ਦੁਆਰੇ ਨਾ ਕੋਈ ਵਲ ਛਲ, ਸਿਧਾ ਰਾਹ ਇਕ ਵਖਾਇੰਦਾ। ਪੁਰਖ ਅਕਾਲ ਦੀਨ ਦਿਆਲ ਸਾਚਾ ਦੀਪਕ ਗਿਆ ਬਲ, ਸ਼ਮਾਂ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥਾ ਫੇਰਾ ਆਪੇ ਲਾਇੰਦਾ। ਚੌਥਾ ਫੇਰਾ ਆਪੇ ਲਾਏਗਾ। ਸ੍ਰੀ ਭਗਵਾਨ ਖੇਲ ਕਰਾਏਗਾ। ਭਗਤ ਦੁਆਰਿਉਂ ਉਠ ਕੇ ਜਾਏਗਾ। ਸਿਰ ਟੋਕਰਾ ਆਪ ਟਿਕਾਏਗਾ। ਸਾਲ ਵੀਹਵੇਂ ਬਾਂਕਾ ਛੋਹਰਾ ਨਜ਼ਰੀ ਆਏਗਾ। ਆਪਣਾ ਜ਼ੋਰਾ ਆਪ ਵਖਾਏਗਾ। ਕੋਰਾ ਜਵਾਬ ਸਰਬ ਸੁਣਾਏਗਾ। ਲੋਹੜਾ ਘਰ ਘਰ ਆਪੇ ਪਾਏਗਾ। ਜੋੜੀ ਜੋੜਾ ਨਜ਼ਰ ਨਾ ਆਏਗਾ। ਹੋੜਾ ਸੱਸੇ ਉਪਰ ਵਖਾਏਗਾ। ਹਾਹਾ ਹੰ ਬ੍ਰਹਮ ਬਣਾਏਗਾ। ਗੁਰ ਅਵਤਾਰ ਆਪ ਜਗਾਏਗਾ। ਦਰ ਦਰਬਾਰ ਸਦ ਬਹਾਏਗਾ। ਪਿਛਲੀ ਕਾਰ ਨਾ ਕੋਇ ਕਮਾਏਗਾ। ਚਾਰ ਯਾਰ ਨਾ ਕੋਇ ਹੰਢਾਏਗਾ। ਸ਼ਿਵਦੁਆਲਾ ਮੱਠ ਨਾ ਕੋਇ ਵਸਾਏਗਾ। ਮਸਜਿਦ ਹੱਕ ਨਾ ਕੋਇ ਦ੍ਰਿੜਾਏਗਾ। ਰਾਹ ਤੱਕ ਜਲਵਾ ਨੂਰ, ਜ਼ਹੂਰ ਜ਼ਾਹਰਾ ਪੀਰ ਇਕ ਅਖਵਾਏਗਾ। ਕੰਮ

ਕਰੇ ਆਪ ਬਦਸਤੂਰ, ਧੋਖਾ ਕਿਸੇ ਨਾਲ ਨਾ ਕਮਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਏਗਾ। ਅੱਗੇ ਰਹਿਣ ਨਾ ਦੇਵੇ ਕੂੜ, ਕੂੜੀ ਕਿਰਿਆ ਸਰਬ ਖਪਾਏਗਾ। ਨਾ ਕੋਈ ਖਾਏ ਗਾਂ ਸੂਰ, ਛੁਰੀ ਹੱਥ ਨਾ ਕਿਸੇ ਜਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਤਾ ਇਕੋ ਇਕ ਵਖਾਏਗਾ। ਨਾਤਾ ਇਕੋ ਇਕ ਬਣਾਵੇਗਾ। ਸਾਚੀ ਸਚ ਜਣਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਪਰਦਾ ਲਾਹਵੇਗਾ। ਚੌਦਾਂ ਚੇਤ ਰਚ ਸਵੰਬਰ, ਕਰਤਾ ਆਪਣਾ ਕਾਜ ਰਚਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਿਛਲਾ ਅਡੰਬਰ ਸਰਬ ਮੁਕਾਵੇਗਾ। ਚਾਰੇ ਟੋਕਰੇ ਹੋ ਗਏ ਖ਼ਾਲੀ, ਖ਼ਾਲੀ ਖ਼ਲਕ ਖ਼ੁਦਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਕਰੇ ਦਲਾਲੀ, ਦਲਾਲ ਕੋਇ ਨਜ਼ਰ ਨਾ ਆਈਆ। ਵੇਖੇ ਖੇਲ ਮਾਜ਼ੀ ਹਾਲੀ, ਭੇਵ ਅਭੇਦਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਕੁੰਟਾਂ ਵੇਖ ਵਖਾਈਆ। ਚਾਰੇ ਕੁੰਟਾਂ ਵੇਖੇ ਆਪ, ਦਹਿ ਦਿਸ਼ਾ ਫੋਲ ਫੁਲਾਇੰਦਾ। ਕਿਸੇ ਨਜ਼ਰ ਨਾ ਆਏ ਸੱਚਾ ਬਾਪ, ਲੱਖ ਚੁਰਾਸੀ ਪਿਤਾ ਸਰਬ ਹੰਡਾਇੰਦਾ। ਨਿਰਗੁਣ ਨਿਰਗੁਣ ਜੁੜਿਆ ਨਾ ਕਿਸੇ ਨਾਤ, ਨਾਤਾ ਬਿਧਾਤਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਹੋਕਾ, ਇਕ ਆਵਾਜ਼ ਲਗਾਈਆ। ਵੇਖੀਂ ਪੰਜਵੀਂ ਵਾਰ ਨਾ ਦੇਵੀਂ ਧੋਖਾ, ਅਛਲ ਛਲ ਆਪਣਾ ਛਲ ਕਰਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਪਿਛੋਂ ਮਿਲਿਆ ਮੌਕਾ, ਸਾਰੇ ਇਕੇ ਥਾਂ ਇਕੱਠੇ ਕਰਾਈਆ। ਮਾਣ ਤੁਟਿਆ ਚੌਦਾਂ ਲੋਕਾਂ, ਚੌਦਾਂ ਤਬਕ ਤੇਰੀ ਸਰਨਾਈਆ। ਦੀਨ ਮਜ਼੍ਹਬ ਦਾ ਖ਼ਾਲੀ ਰਹਿ ਜਾਏ ਬੋਕਾ, ਆਬਹਯਾਤ ਵਿਚ ਨਾ ਕੋਇ ਰਖਾਈਆ। ਸਾਢੇ ਤਿੰਨ ਹੱਥ ਭਾਂਡਾ ਰਹਿ ਜਾਏ ਪੋਚਾ, ਬਿਨ ਤੇਰੇ ਵਸਤ ਨਜ਼ਰ ਕੋਇ ਨਾ ਆਈਆ। ਜਿਸ ਤਰਾਂ ਭਗਤਾਂ ਮਾਰਗ ਦੱਸਿਆ ਸੌਖਾ, ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਪੰਚਮ ਵਾਰ ਆਪਣੇ ਨਾਲ ਮਿਲਾਈਆ। ਪੰਜਵੀਂ ਟੋਕਰੀ ਕਰੇ ਖਿਆਲ, ਆਪਣਾ ਧਿਆਨ ਲਗਾਈਆ। ਵੇਖੋ ਜਿਸ ਨੇ ਨੀਂਹਾਂ ਹੇਠਾਂ ਦਿਤੇ ਲਾਲ, ਜਨ ਭਗਤੋ ਤੁਹਾਡੀ ਸੇਵ ਕਮਾਈਆ। ਕੀ ਇਹਨੂੰ ਸ਼ਾਹ ਕਹੋਗੇ ਕਿ ਕੰਗਾਲ, ਬਣ ਕੰਗਾਲ ਕੰਗਾਲਾਂ ਸੇਵਾ ਰਿਹਾ ਕਮਾਈਆ। ਇਹਦੇ ਤਰਸ ਕਰੋ ਉਤੇ ਹਾਲ, ਬੇਹਾਲ ਰਿਹਾ ਜਣਾਈਆ। ਜਿਸ ਤੁਹਾਡਾ ਕੱਟਿਆ ਕਾਲ, ਆਪਣਾ ਆਪ ਕਾਲ ਨਾ ਕੋਇ ਜਣਾਈਆ। ਆਪਣੀ ਨਵੀਂ ਜਣਾਏ ਮਿਸਾਲ, ਪਿਛਲੀ ਮਿਸਲ ਨਾ ਕੋਇ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਵੀਂ ਰੀਤੀ ਰਿਹਾ ਸੁਣਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਆਪਣਾ ਵੇਖੋ ਭਗਵਾਨ, ਸ੍ਰੀ ਭਗਵਾਨ ਆਪ ਜਣਾਇੰਦਾ। ਜਿਸ ਦੇ ਪਿਛੇ ਬਣਦੇ ਰਹੇ ਕਾਹਨ, ਮੋਰ ਮੁਕਟ ਸੀਸ ਸੁਹਾਇੰਦਾ। ਜਿਸ ਦੇ ਪਿਛੇ ਬਣਦੇ ਰਹੇ ਅਮਾਮ, ਲੋਕਮਾਤ ਡੰਕ ਵਜਾਇੰਦਾ। ਸੋ ਬਰਦਾ ਬਣਿਆ ਗ਼ੁਲਾਮ, ਨਫ਼ਰ ਆਪਣਾ ਨਾਮ ਰਖਾਇੰਦਾ। ਸੇਵਾ ਕਰੇ ਸੱਚੀ ਨਿਸ਼ਕਾਮ, ਆਸ਼ਾ ਹੋਰ ਨਾ ਕੋਇ ਵਧਾਇੰਦਾ। ਜਨ ਭਗਤੋ ਤੁਹਾਡਾ ਖਾ ਕੇ ਨਾ ਕਰੇ ਹਰਾਮ, ਹਰਾਮੀ ਰੂਪ ਨਾ ਕੋਇ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਵੇਖੋ ਭਗਤਾਂ ਦਾ ਗਵਾਲਾ, ਗਵਾਰ ਇਕੋ ਨਜ਼ਰੀ ਆਈਆ। ਜਿਸ

ਗੋਬਿੰਦ ਕਰੀ ਪ੍ਰਿਤਪਾਲਾ, ਸੋ ਗੋਬਿੰਦ ਹੁਕਮ ਮਨਾਈਆ। ਮਾਰਗ ਦੱਸੇ ਇਕ ਸੁਖਾਲਾ, ਸੁਖ ਸਾਗਰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਈਆ। ਜਿਸ ਦੇ ਸਿਰ ਤੇ ਸੋਹੇ ਤਾਜ, ਦੋ ਜਹਾਨ ਵਡਿਆਈਆ। ਸੋ ਮਿਸਤਰੀ ਬਣੇ ਆਜ, ਬਣ ਮਜ਼ਦੂਰ ਸੇਵ ਕਮਾਈਆ। ਜਿਸ ਨੂੰ ਕਹਿੰਦੇ ਗੁਰੂ ਮਹਾਰਾਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸੋ ਭਗਤਾਂ ਕਰੇ ਕਾਜ, ਕਰਤਾ ਪੁਰਖ ਫੇਰਾ ਪਾਈਆ। ਭਗਤ ਭਗਵਾਨ ਦਾ ਇਕ ਸਮਾਜ, ਦੂਜੀ ਵੰਡ ਨਾ ਕੋਇ ਵੰਡਾਈਆ। ਹਰਿ ਸੰਗਤ ਮਿਲ ਕੇ ਪ੍ਰਭ ਨੂੰ ਦਿਤਾ ਦਾਜ, ਪ੍ਰੇਮ ਪ੍ਰੀਤੀ ਟੋਕਰਾ ਸਿਰ ਚੁਕਾਈਆ। ਔਂਦਿਆਂ ਜਾਂਦਿਆਂ ਹੋਕਾ ਦੇ ਕੇ ਮਾਰੇ ਵਾਜ਼, ਉਠੋ ਗੁਰਮੁਖੋ ਹਰਿ ਜੂ ਰਿਹਾ ਜਗਾਈਆ। ਆਦਿ ਅੰਤ ਰੱਖੇ ਲਾਜ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਕਮਾਈਆ। ਗੁਰਸਿਖ ਕਹਿਣ ਸਾਡਾ ਪਿਆਰ, ਹਰਿ ਜੂ ਟੋਕਰਾ ਆਪ ਭਰਾਇਆ। ਰੋੜੇ ਪੱਥਰ ਸੋਹਣੀ ਧਾਰ, ਰੋੜਾ ਅੱਗੇ ਨਾ ਕੋਇ ਅਟਕਾਇਆ। ਅੱਜ ਤੋਂ ਸਾਰੇ ਲੱਖ ਚੁਰਾਸੀ ਵਿਚੋਂ ਹੋਏ ਬਾਹਰ, ਜਨਮ ਮਰਨ ਨਾ ਕੋਇ ਰਖਾਇਆ। ਵੇਖੋ ਆਪਣੇ ਸਿਰ ਤੇ ਚੁੱਕ ਆਪ ਨਿਰੰਕਾਰ, ਦੋਹਾਂ ਭੁਜਾਂ ਉਤੇ ਰਖਾਇਆ। ਅੱਗੇ ਵੇਖਣ ਗੁਰ ਅਵਤਾਰ, ਚਰਨ ਧਿਆਨ ਲਗਾਇਆ। ਕਲਜੁਗ ਇਹ ਕੀ ਕਰਿਆ ਵਿਹਾਰ, ਬਿਵਹਾਰੀ ਆਪਣੀ ਸੇਵ ਕਮਾਇਆ। ਭਗਤ ਦੁਆਰ ਕਰ ਤਿਆਰ, ਭਾਵੀ ਆਪਣੇ ਹੱਥ ਰਖਾਇਆ। ਰਾਵੀ ਕੰਡੇ ਜਿਸ ਨੇ ਅਰਜਨ ਤੱਤੀਆਂ ਤਵੀਆਂ ਉਤੇ ਦਿਤਾ ਸਾੜ, ਸੋ ਗੁਰਮੁਖਾਂ ਅਗਨੀ ਤੱਤ ਰਿਹਾ ਬੁਝਾਇਆ। ਜਿਸ ਨੇ ਗੋਬਿੰਦ ਚੇਰੇ ਦਿਤੇ ਵਾਰ, ਵਾਰਤਾ ਆਪਣੀ ਰਿਹਾ ਜਣਾਇਆ। ਕੋਈ ਨਾ ਜਾਣੇ ਹਰਿ ਦੀ ਕਾਰ, ਕਰਤਾ ਕੀ ਕੀ ਖੇਲ ਰਚਾਇਆ। ਵੀਹ ਸੌ ਵੀਹ ਸਾਰੇ ਤੱਕਣ ਗੁਰ ਅਵਤਾਰ, ਕਵਣ ਵੇਲਾ ਮਾਤ ਹੋਏ ਸਹਾਇਆ। ਇਕੱਠੇ ਕਰੇ ਵਿਛੜੇ ਯਾਰ, ਯਾਰੀ ਯਾਰਾਂ ਨਾਲ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇਆ। ਜਨ ਭਗਤਾਂ ਵਗਾਰੀ ਲਿਆ ਫੜ, ਆਪਣਾ ਬਲ ਰਖਾਈਆ। ਜੇ ਸਾਡੇ ਅੱਗੇ ਗਿਉਂ ਅੜ, ਇਕੱਠੇ ਹੋ ਕੇ ਧੱਕਾ ਦੇਈਏ ਲਗਾਈਆ। ਜੁਗ ਜੁਗ ਸਾਰੇ ਤੇਰਾ ਢੋਲਾ ਗਏ ਪੜ੍ਹ, ਤੂੰ ਸਾਡਾ ਢੋਲਾ ਗਾਈਆ। ਜੁਗ ਜੁਗ ਤੇਰੇ ਪਿਛੇ ਗਏ ਮਰ, ਕਲਜੁਗ ਅੰਤਮ ਤੂੰ ਆਪਣਾ ਆਪ ਮਿਟਾਈਆ। ਬਣ ਸੇਵਕ ਸਾਡੀ ਸੇਵਾ ਕਰ, ਸਾਥੋਂ ਭਾਰ ਝੱਲਿਆ ਨਾ ਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸਦੇ ਰਹੇ ਤੇਰਾ ਘਰ, ਖਾਣੀ ਬਾਣੀ ਕਰ ਪੜ੍ਹਾਈਆ। ਹੁਣ ਨਹੀਂ ਮੰਗਣਾ ਕੋਈ ਦਰ, ਦਰ ਮੰਗਣ ਦੀ ਲੋੜ ਰਹੀ ਨਾ ਰਾਈਆ। ਜੇ ਤੁਠਾਂ ਤੇ ਆਪਣੇ ਜੇਹੇ ਕਰ, ਘਰ ਆਪਣੇ ਕੀਮਤ ਪਾਈਆ। ਨਿੱਕੇ ਬਾਲੇ ਫੜ ਕੇ ਸਾਰੇ ਟੋਕਰੇ ਵਿਚ ਧਰ, ਆਪਣੀ ਹੱਥੀਂ ਸੇਵ ਕਮਾਈਆ। ਆਪਣੇ ਮੰਦਰ ਫੇਰ ਜਾਵੀਂ ਚੜ੍ਹ, ਸਾਨੂੰ ਉਂਗਲੀਆਂ ਨਾਲ ਲਗਾਈਆ। ਤੂੰ ਭਾਵੇਂ ਜੰਮ ਤੇ ਭਾਵੇਂ ਮਰ, ਸਾਨੂੰ ਜਨਮ ਮਰਨ ਵਿਚ ਕਦੇ ਨਾ ਲਿਆਈਆ। ਅਸੀਂ ਹੁਣ ਬੈਠੇ ਅੜ, ਗੱਲਾਂ ਬਾਤਾਂ ਨਾਲ ਨਾ ਸਕੇ ਕੋਇ ਮਨਾਈਆ। ਜੇ ਤੈਨੂੰ ਸਾਡਾ ਡਰ, ਸਾਨੂੰ ਸਚ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਜਣਾਈਆ। ਭਗਤੋ ਵੇਖੋ ਮੈਂ ਤੁਹਾਥੋਂ ਡਰਦਾ, ਆਪਣਾ ਭੈ ਨਾ ਕੋਇ ਰਖਾਈਆ। ਹੋ ਨਿਮਾਣਾ ਸੇਵਾ ਕਰਦਾ, ਸੇਵਕ ਰੂਪ ਵਟਾਈਆ। ਤੁਹਾਡਾ ਟੋਕਰਾ ਸੀਸ ਉਤੇ ਧਰਦਾ, ਧਰਨੀ ਧਵਲ ਨਾ ਕੋਇ ਛੁਹਾਈਆ। ਤੁਹਾਡਾ ਭਾਣਾ ਆਪੇ ਜਰਦਾ, ਆਪਣਾ ਭਾਣਾ ਗੁਰ ਅਵਤਾਰਾਂ ਮਨਾਈਆ। ਸ਼ਹਿਨਸ਼ਾਹ ਹੋ ਕੇ

ਬਣਿਆ ਬਰਦਾ, ਮਾਣ ਰੱਖੇ ਨਾ ਕੋਇ ਵਡਿਆਈਆ। ਜਿਸ ਵੇਲੇ ਜਨ ਭਗਤਾਂ ਦਿਸੇ ਪਾਸਾ ਹਰਦਾ, ਤਿਸ ਵੇਲੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਡਰਦਾ ਡਰਦਾ ਸੇਵ ਕਮਾਈਆ। ਜਨ ਭਗਤੋ ਮੈਨੂੰ ਨਾ ਮਾਰੋ, ਸ੍ਰੀ ਭਗਵਾਨ ਆਪ ਜਣਾਇੰਦਾ। ਮੈਨੂੰ ਆਪਣਾ ਦਿਓ ਆਧਾਰੋ, ਆਧਾਰ ਇਕੋ ਇਕ ਰਖਾਇੰਦਾ। ਸਚ ਪ੍ਰੀਤੀ ਨਾਲ ਸ਼ਿੰਗਾਰੋ, ਜਗਤ ਵੇਸ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਇੰਦਾ। ਗੁਰ ਅਵਤਾਰੋ ਪੀਰ ਪੈਗ਼ੰਬਰੋ ਵੇਖੋ ਆਪ, ਆਪਣੀ ਕਾਰ ਕਮਾਈਆ। ਜਿਸ ਦਾ ਜਪਦੇ ਗਏ ਜਾਪ, ਸੋ ਭਗਤਾਂ ਦਏ ਵਡਿਆਈਆ। ਤੁਸਾਂ ਵੀ ਰਹਿਣਾ ਏਨ੍ਹਾਂ ਸਾਥ, ਇਕੋ ਸੰਗ ਬਣਾਈਆ। ਪਰਮ ਪੁਰਖ ਦੀ ਗੌਣੀ ਗਾਥ, ਦੂਜੀ ਹੋਰ ਨਾ ਕੋਇ ਪੜ੍ਹਾਈਆ। ਸਾਹਿਬ ਸੱਚੇ ਦੇ ਵਿਕਣਾ ਹਾਟ, ਕਰਤਾ ਕੀਮਤ ਆਪੇ ਪਾਈਆ। ਨਾਤਾ ਛੱਡੋ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਅੰਤਮ ਮਿਟੇ ਅੰਧੇਰੀ ਰਾਤ, ਲੋਕਮਾਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਾਵਣ ਪੰਜੇ, ਪੰਜਵਾਂ ਟੋਕਰਾ ਨਜ਼ਰੀ ਆਇਆ। ਅਸੀਂ ਆ ਗਏ ਵਿਚ ਸ਼ਕੰਜੇ, ਸਾਨੂੰ ਸਕੇ ਨਾ ਕੋਇ ਬਚਾਇਆ। ਮੰਦਰਾਂ ਮਸਜਦਾਂ ਵਿਚ ਖ਼ਾਲੀ ਰਹਿ ਜਾਣ ਮੰਜੇ, ਸਿੰਘਾਸਣ ਸਚ ਨਾ ਕੋਇ ਸੁਹਾਇਆ। ਸਭ ਦੇ ਸੀਸ ਹੋ ਜਾਣ ਗੰਜੇ, ਸ੍ਰੀ ਭਗਵਾਨ ਸਿਰ ਆਪਣੇ ਭਾਰ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇਆ। ਆ ਨਾਨਕ ਫੜਾ ਹੱਥ, ਹੱਥ ਹੱਥ ਨਾਲ ਮਿਲਾਈਆ। ਗੋਬਿੰਦ ਮਾਰਗ ਰਿਹਾ ਦੱਸ, ਮਿਲੇ ਮਾਣ ਵਡਿਆਈਆ। ਕਬੀਰ ਤੂੰ ਕਿਉਂ ਰਿਹੋਂ ਹੱਸ, ਹੰਸ ਮੁਖ ਸਾਲਾਹੀਆ। ਕਬੀਰ ਕਹੇ ਪ੍ਰਭ ਤੂੰ ਕਿਥੇ ਗਿਉਂ ਫਸ, ਕਿਧਰ ਗਈ ਤੇਰੀ ਵਡਿਆਈਆ। ਜੁਗ ਜੁਗ ਖੇਲ ਕਰਦਾ ਰਿਹੋਂ ਸਮਰਥ, ਅਛਲ ਛਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਹ ਕੀ ਕਾਰ ਕਮਾਈਆ। ਆ ਕਬੀਰ ਵੇਖ ਯਾਰ, ਹਰਿ ਯਾਰੀ ਆਪ ਕਮਾਇੰਦਾ। ਆ ਨਾਨਕ ਵੇਖ ਪਿਆਰ, ਪਰਮ ਪੁਰਖ ਆਪ ਸਮਝਾਇੰਦਾ। ਪੀਰ ਪੈਗ਼ੰਬਰ ਲੈ ਨਾਲ, ਗੁਰ ਅਵਤਾਰ ਗੰਢ ਪੁਆਇੰਦਾ। ਸਾਢੇ ਤਿੰਨ ਹੱਥ ਕਰੋ ਪਾਰ, ਪਾਰ ਕਿਨਾਰਾ ਆਪ ਜਣਾਇੰਦਾ। ਦਰ ਦਰਵਾਜਾ ਅੱਧਵਿਚਕਾਰ, ਹਰਿ ਦਰਦੀ ਦਰਦ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜਵਾਂ ਭਾਰ ਹੌਲੀ ਹੌਲੀ ਸਭ ਦੇ ਉਤੇ ਪਾਇੰਦਾ। ਪੰਜਵਾਂ ਟੋਕਰਾ ਪਿਆ ਹੱਸ, ਭਗਤਾਂ ਰਿਹਾ ਜਣਾਈਆ। ਵਾਹ ਭਗਤੋ ਤੁਸਾਂ ਪ੍ਰਭ ਨੂੰ ਕੀਤਾ ਵਸ, ਤੁਹਾਡੀ ਵਡ ਵਡਿਆਈਆ। ਤੁਹਾਡੇ ਕੋਲੋਂ ਜਾਏ ਨਾ ਨੱਠ, ਭੱਜਿਆਂ ਰਾਹ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੱਜਾ ਚਰਨ ਲਓ ਚੁੱਕ, ਹਰਿ ਸਚ ਸਚ ਜਣਾਇੰਦਾ। ਸਾਰੇ ਨੇੜੇ ਜਾਓ ਢੁਕ, ਆਪਣੇ ਨਾਲ ਮਿਲਾਇੰਦਾ। ਦੋਏ ਜੋੜ ਸਰਨ ਸਰਨਾਈ ਜਾਓ ਝੁਕ, ਨਿਵਣ ਸੋ ਰਹਿਣਾ ਇਕ ਵਖਾਇੰਦਾ। ਸਾਰੇ ਬਣੋ ਸ੍ਰੀ ਭਗਵਾਨ ਦੇ ਪੁੱਤ, ਦੂਜਾ ਪਿਤਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਆਪ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਝੁਕਿਆ ਸੀਸ, ਦੋਏ ਜੋੜ ਸਰਨਾਈਆ। ਪ੍ਰਭ ਦੀ ਚਰਨੀ ਲੱਗੋ ਠੀਕ, ਸਾਢੇ ਤਿੰਨ ਹੱਥ ਬਾਹਰ ਹੋ ਜਾਈਆ। ਚਰਨ ਕਵਲ ਦੀ ਕਰੋ ਪ੍ਰੀਤ, ਪ੍ਰੀਤੀ ਇਕ ਵਡਿਆਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਢੇ ਤਿੰਨ ਹੱਥ ਪੰਧ ਮੁਕਾਈਆ। ਸਾਢੇ ਤਿੰਨ ਹੱਥ ਮੁਕਿਆ ਪੰਧ, ਸੋ ਸਾਹਿਬ ਆਪ ਜਣਾਇੰਦਾ। ਸੋਹੰ ਢੋਲਾ ਗਾਓ ਛੰਦ, ਇਕੋ ਰਾਗ ਅਲਾਇੰਦਾ। ਅੱਗੇ ਨੇੜੇ ਆਵੇ ਪੰਧ, ਆਪਣਾ ਰਾਹ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਪਿਛੇ, ਹਰਿ ਅਗਲਾ ਹਾਲ ਜਣਾਈਆ। ਸਾਹਿਬ ਸਤਿਗੁਰ ਦੇ ਸਾਚੇ ਹਿੱਸੇ, ਸਾਚੀ ਵੰਡ ਵੰਡਾਈਆ। ਬਿਨ ਭਗਤਾਂ ਕਿਸੇ ਨਾ ਦਿਸੇ, ਸੁੱਤੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਉਂਗਲੀ ਰਿਹਾ ਲਗਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਟੋਕਰਾ ਹੋਇਆ ਮੂਧਾ, ਪ੍ਰਭ ਆਪਣੇ ਸੀਸ ਟਿਕਾਈਆ। ਅਗਲਾ ਭੇਵ ਦੱਸੇ ਗੂਝਾ, ਪਰਦਾ ਆਪ ਚੁਕਾਈਆ। ਨਾ ਕੋਈ ਰਹੇ ਹੋਰ ਦੂਜਾ, ਇਕੋ ਇਕ ਸਰਨਾਈਆ। ਗੋਬਿੰਦ ਪ੍ਰੀਤੀ ਹਰਿ ਜੀ ਝੂਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ ਨਾਲ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੜ ਗਏ ਵੇਹੜੇ, ਇਕ ਧਿਆਨ ਲਗਾਇਆ। ਪਿਛਲੇ ਸਾਰੇ ਛੱਡੇ ਝੇੜੇ, ਝਗੜਾ ਕੋਇ ਰਹੇ ਨਾ ਰਾਇਆ। ਸਾਰੇ ਕਹਿਣ ਅਸੀਂ ਹੋ ਗਏ ਤੇਰੇ, ਤੁਧ ਬਿਨ ਨਜ਼ਰ ਕੋਇ ਨਾ ਆਇਆ। ਚੌਥੇ ਯੁਗ ਮਾਰੇ ਫੇਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇਆ। ਆਓ ਵੇਖੋ ਭਗਤਨ ਵੇਹੜਾ, ਸ੍ਰੀ ਭਗਵਾਨ ਆਪ ਵਖਾਈਆ। ਚਾਰੋਂ ਕੁੰਟ ਦਿਓ ਗੇੜਾ, ਚਾਰ ਯੁਗ ਦਾ ਲੇਖ ਮੁਕਾਈਆ। ਜਿਧਰ ਵੇਖੋ ਨੇਰਨ ਨੇਰਾ, ਨਰ ਹਰਿ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਕੇ ਚੌਥੀ ਛੱਤ, ਸ਼ੰਕਾ ਸਰਬ ਮਿਟਾਇਆ। ਭਗਤ ਭਗਵਾਨ ਕਿਥੇ ਲਏ ਰੱਖ, ਆਪ ਆਪਣੀ ਗੋਦ ਬਹਾਇਆ। ਲੱਖ ਚੁਰਾਸੀ ਖ਼ਾਲੀ ਹੱਥ, ਵਸਤ ਝੋਲੀ ਨਾ ਕੋਇ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਰਿਹਾ ਜਣਾਇਆ। ਤੁਹਾਨੂੰ ਭਗਤ ਦੁਆਰ ਵਖਾਵਾਂਗਾ। ਨਾਲ ਲੈ ਕੇ ਅੰਦਰ ਜਾਵਾਂਗਾ। ਸ਼ਾਹ ਪਾਤਸ਼ਾਹ ਆਪ ਅਖਵਾਵਾਂਗਾ। ਸਾਚਾ ਰਾਹ ਇਕ ਚਲਾਵਾਂਗਾ। ਬਣ ਮਲਾਹ ਬੇੜਾ ਉਠਾਵਾਂਗਾ। ਵਖਾ ਥਾਂ ਭੇਵ ਚੁਕਾਵਾਂਗਾ। ਜਪਾ ਇਕੋ ਨਾਮ, ਸ਼ਰਅ ਮਿਟਾਵਾਂਗਾ। ਪਿਆ ਜਾਮ, ਤ੍ਰਿਸ਼ਨ ਬੁਝਾਵਾਂਗਾ। ਨਜ਼ਰੀ ਆਏ ਇਕੋ ਰਾਮ, ਰਾਮ ਮਨਾਵਾਂਗਾ। ਖੇਲ ਕਰਾ ਕੇ ਸਾਚਾ ਸ਼ਾਮ, ਰਾਸ ਰਚਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਂਗਲ ਸਭ ਨੂੰ ਆਪ ਫੜਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਉਂਗਲੀ ਫੜ, ਆਪਣਾ ਆਪ ਬੰਧਾਇਆ। ਤੂੰ ਮੇਰਾ ਮੇਰਾ ਸਾਰੇ ਰਹੇ ਪੜ੍ਹ, ਇਕੋ ਰਾਗ ਅਲਾਇਆ। ਸਾਹਿਬ ਸੱਚੇ ਦਾ ਵੇਖਿਆ ਘਰ, ਜਿਸ ਘਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ । ਗੁਰ ਅਵਤਾਰ ਪੀਰ ਪੈਗ਼ੰਬਰ ਅੰਦਰ ਆਏ, ਹਰਿ ਸਤਿਗੁਰ ਨਾਲ ਲਿਆਈਆ। ਸ਼ਬਦੀ ਸ਼ਬਦ ਰਿਹਾ ਜਣਾਏ, ਸਾਚੀ ਸਿਖਿਆ ਕਰੇ ਪੜ੍ਹਾਈਆ। ਰਲ ਮਿਲ ਸਾਰੇ ਬੈਠੋ ਥਾਏਂ, ਥਾਉਂ ਭਗਤਾਂ ਵਿਚ ਰਖਾਈਆ। ਕਰੇ ਖੇਲ ਬੇਪਰਵਾਹੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਹਿੰਦੇ ਜਾਂਦੇ, ਬਹਿ ਬਹਿ ਸ਼ੁਕਰ ਮਨਾਈਆ। ਸਾਚਾ ਢੋਲਾ ਇਕੋ ਗਾਂਦੇ, ਗਾ ਗਾ ਰਹੇ ਅਲਾਈਆ। ਸ੍ਰੀ ਭਗਵਾਨ ਦਾ ਦਰਸ਼ਨ ਪਾਂਦੇ, ਪਾ

ਪਾ ਸ਼ੁਕਰ ਮਨਾਈਆ। ਚਾਰ ਯੁਗ ਦੇ ਥੱਕੇ ਮਾਂਦੇ, ਘਰ ਸਾਚੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਵੇਖਿਆ ਸੱਚਾ ਘਰ, ਜਿਸ ਘਰ ਸਾਚਾ ਆਸਣ ਲਾਈਆ। ਪਾਰਬ੍ਰਹਮ ਕਹੇ ਮੇਰਾ ਸਚ ਆਸਣ, ਇਕੋ ਇਕ ਰਖਾਇਆ। ਜਿਸ ਦਾ ਬਣ ਕੇ ਦਾਸੀ ਦਾਸਣ, ਸੇਵਾ ਸਾਚੀ ਸਚ ਕਮਾਇਆ। ਸੋ ਟੋਕਰਾ ਮੇਰਾ ਸਾਥਣ, ਜਿਸ ਸੀਸ ਆਪਣਾ ਆਪ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਵਡਿਆਇਆ। ਨਾਮਾ ਕਹੇ ਮੇਰਾ ਤੁਟਾ ਮਾਣ, ਮਨਸਾ ਰਹੀ ਨਾ ਰਾਈਆ। ਮੈਂ ਜਾਤਾ ਤੂੰ ਬਾਢੀ ਤਰਖਾਣ, ਛੱਪਰੀ ਛੰਨ ਛੁਹਾਈਆ। ਤੇਰਾ ਵੇਖ ਖੇਲ ਮਹਾਨ, ਮੇਰੀ ਭੁੱਲੀ ਸਰਬ ਚਤੁਰਾਈਆ। ਸ਼ਾਹ ਪਾਤਸ਼ਾਹ ਬਣ ਸੁਲਤਾਨ, ਸ਼ਹਿਨਸ਼ਾਹ ਅਖਵਾਈਆ। ਜਨ ਭਗਤ ਦਵਾਰੇ ਦਰ ਦਰਵੇਸ਼ ਬਣ ਦਰਬਾਨ, ਆਪਣੀ ਸੇਵ ਕਮਾਈਆ। ਸਿਰ ਟੋਕਰਾ ਰੱਖ ਭਗਵਾਨ, ਤੈਨੂੰ ਲੱਜਿਆ ਜ਼ਰਾ ਨਾ ਆਈਆ। ਮੈਂ ਜਾਣਿਆ ਤੈਨੂੰ ਸਾਰੇ ਸੀਸ ਝੁਕਾਣ, ਝੁਕ ਝੁਕ ਤੇਰੀ ਸੇਵ ਕਮਾਈਆ। ਕਲਜੁਗ ਅੰਤਮ ਵੇਖ ਹੋਇਆ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਮੇਰੀ ਸਮਝ ਦੇਣੀ ਬਦਲਾਈਆ। ਮੈਂ ਜਾਤਾ ਮੇਰੀ ਛੁਹਾਏਂ ਛੰਨ, ਛੱਪਰ ਦਏਂ ਵਡਿਆਇਆ। ਕਲਜੁਗ ਅੰਤਮ ਵੇਖਿਆ ਤੂੰ ਗ਼ਰੀਬ ਨਿਮਾਣਿਆਂ ਨਾਲ ਗਿਆ ਮੰਨ, ਮਨਸਾ ਆਪਣੀ ਨਾਲ ਮਿਲਾਇਆ। ਕਰ ਕਿਰਪਾ ਚਾੜ੍ਹੇ ਸਾਚੇ ਚੰਨ, ਚੰਦ ਆਪਣਾ ਨੂਰ ਰੁਸ਼ਨਾਇਆ। ਮਿਹਰਵਾਨ ਹੋ ਕੇ ਬੇੜਾ ਦਿਤਾ ਬੰਨ੍ਹ, ਸਿਰ ਆਪਣੇ ਭਾਰ ਉਠਾਇਆ। ਜਿਸ ਦਾ ਸੰਦੇਸ ਸੁਣਦਾ ਰਿਹਾ ਨਾਲ ਕੰਨ, ਤਿਸ ਦਾ ਖੇਲ ਅੱਖੀਂ ਵੇਖ ਵਖਾਇਆ। ਤੂੰ ਆਪਣਾ ਠੀਕਰਾ ਦਿਤਾ ਭੰਨ, ਜਨ ਭਗਤਾਂ ਠੀਕ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਮਾਤ ਕਮਾਇਆ। ਧੰਨਾ ਕਹੇ ਵੇਖ ਤੇਰਾ ਹਾਲ, ਮੇਰੀ ਭੁੱਲੀ ਚਤੁਰਾਈਆ। ਮੈਂ ਜਾਣਿਆਂ ਤੂੰ ਮੇਰਾ ਚਾਰੇਂ ਮਾਲ, ਦੂਜੇ ਮਿਲੇ ਨਾ ਕਿਸੇ ਵਡਿਆਈਆ। ਕਲਜੁਗ ਅੰਤਮ ਵੇਖਿਆ ਆਣ, ਬੇਪਰਵਾਹ ਵੱਡਾ ਬੇਪਰਵਾਹੀਆ। ਗ਼ਰੀਬ ਨਿਮਾਣੇ ਲਏ ਪਹਿਚਾਨ, ਭਗਵਨ ਭਗਤਾਂ ਹੋਏ ਸਹਾਈਆ। ਅਣਮੰਗਿਆ ਦੇਵੇ ਦਾਨ, ਅਨਮੁਲੀ ਵਸਤ ਝੋਲੀ ਪਾਈਆ। ਪਰਗਟ ਹੋ ਵਿਚ ਜਹਾਨ, ਪਾਰਬ੍ਰਹਮ ਪ੍ਰਭ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਈਆ। ਧੰਨਾ ਕਹੇ ਮੇਰਾ ਤੁਟਾ ਮਾਣ, ਅਭਿਮਾਣ ਰਿਹਾ ਨਾ ਰਾਈਆ। ਮੈਂ ਵੱਟੇ ਵਿਚੋਂ ਪਾਇਆ ਭਗਵਾਨ, ਕਲਜੁਗ ਅੰਤ ਬਿਨ ਵੱਟਿਉਂ ਗੁਰਮੁਖਾਂ ਨਜ਼ਰੀ ਆਈਆ। ਕੀ ਤੈਨੂੰ ਪ੍ਰੇਮੀ ਕਹਾਂ ਕਿ ਸ਼ੈਤਾਨ, ਸ਼ਰਅ ਸਭ ਦੀ ਦਿਤੀ ਤੁੜਾਈਆ। ਤੇਰਾ ਵੇਖ ਖੇਲ ਮਹਾਨ, ਸਭ ਦੀ ਅੱਖ ਸ਼ਰਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਤੇਰੇ ਅੱਗੇ ਰਿਹਾ ਬਲਵਾਨ, ਬਲ ਸਭ ਦਾ ਖੀਣ ਕਰਾਈਆ। ਸਾਰੇ ਕਹਿਣ ਤੇਰੀ ਮੰਨੀ ਆਣ, ਬੈਠੇ ਸੀਸ ਝੁਕਾਈਆ। ਭਗਤ ਕਹਿਣ ਜਿੰਨਾਂ ਚਿਰ ਤੂੰ ਨਾ ਮਿਲੇਂ ਆਣ, ਤੇਰੀ ਪਰਵਾਹ ਨਾ ਕੋਇ ਰਖਾਈਆ। ਏਸੇ ਕਾਰਨ ਪ੍ਰਭ ਭਗਤਾਂ ਦੇਵੇ ਦਾਨ, ਦਾਤਾ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਕਬੀਰ ਕਹੇ ਕਿਉਂ ਸਾਡੇ ਨਾਲ ਕੀਤਾ ਧੋਖਾ, ਧੁਖ ਧੁਖ ਜੀਵਣ ਜਗਤ ਬਿਤਾਈਆ। ਕਲਜੁਗ ਅੰਤਮ ਮਾਰਗ ਲਾਇਆ ਸੌਖਾ, ਇਕੋ ਨਾਮ ਸਮਝਾਈਆ। ਜੋ ਸੋਹੰ ਭਰੇ ਤੇਰੇ ਨਾਮ ਦਾ ਹੌਕਾ, ਤਿਸ ਜਮ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਤੀ ਮਾਣ ਵਡਿਆਈਆ।

ਸੁਣ ਕਬੀਰ ਭਗਤ ਜੁਲਾਹ, ਜਲਵਾ ਹਰਿ ਜੂ ਆਪ ਜਣਾਇੰਦਾ। ਓਸ ਵੇਲੇ ਤੁਸਾਂ ਗੁਰੂਆਂ ਕੋਲੋਂ ਲੱਭਿਆ ਮੇਰਾ ਨਾਂ, ਰਾਮਾ ਨੰਦ ਪੱਲੂ ਜਗਤ ਫੜਾਇੰਦਾ। ਏਸ ਵੇਲੇ ਮੈਂ ਸਿਧਾ ਮਿਲਾਂ ਆ, ਰਾਹ ਵਿਚ ਨਾ ਕੋਇ ਅਟਕਾਇੰਦਾ। ਜਿਸ ਵੇਲੇ ਚਾਹਾਂ ਫੜਾਂ ਬਾਂਹ, ਰਾਤੀਂ ਸੁਤਿਆਂ ਗਲੇ ਲਗਾਇੰਦਾ। ਗੁਰਸਿਖ ਕੋਈ ਨਾ ਕਰੇ ਨਾ, ਮੁਖੜਾ ਮੁਖ ਨਾ ਕੋਇ ਭੁਆਇੰਦਾ। ਕਿਸੇ ਨੂੰ ਕਹਾਂ ਪਿਤਾ ਕਿਸੇ ਨੂੰ ਕਹਾਂ ਮਾਂ, ਕਿਸੇ ਨੂੰ ਬਿਨ ਕੁੱਖੋਂ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ। ਕਬੀਰ ਕਹੇ ਏਹ ਨਹੀਂ ਚੰਗਾ, ਚੰਗੀ ਤਰਾਂ ਸਮਝਾਈਆ। ਕੀ ਕਦੇ ਭਗਵਾਨ ਬਣੇ ਬੰਦਾ, ਬਿਨ ਬੰਦਗੀ ਖੇਲ ਕਰਾਈਆ। ਗੌਣਾ ਵਜੌਣਾ ਸੁਣੌਣਾ ਤੇਰਾ ਧੰਦਾ, ਧੁਨਕੀ ਆਪਣੇ ਹੱਥ ਰਖਾਈਆ। ਕੋਈ ਸੁਜਾਖਾ ਕੋਈ ਅੰਧਾ, ਕਿਸੇ ਅੱਖ ਖੁਲ੍ਹਾਈਆ। ਕੋਈ ਵਿਆਹਾ ਕੋਈ ਕੁਆਰਾ ਕੋਈ ਰੰਡਾ, ਕੰਤ ਸੁਹਾਗ ਕੋਇ ਹੰਢਾਈਆ। ਕਿਸੇ ਵਖਾਇਆ ਅੱਧਵਿਚਕਾਰ ਡੰਡਾ, ਕਿਸੇ ਉਪਰ ਚਾੜ੍ਹ ਮੂੰਹ ਦੇ ਭਾਰ ਸੁਟਾਈਆ। ਪ੍ਰਭੂ ਤੇਰੇ ਵਿਚ ਬੜਾ ਘਮੰਡਾ, ਤੂੰ ਆਕੜਖ਼ਾਨ ਅਖਵਾਈਆ। ਜਿੰਨਾਂ ਚਿਰ ਕੋਈ ਤੇਰਾ ਨਾ ਗਾਵੇ ਛੰਦਾ, ਤੈਨੂੰ ਖ਼ੁਸ਼ੀ ਕਦੇ ਨਾ ਆਈਆ। ਤੂੰ ਪਾ ਕੇ ਆਪਣਾ ਫੰਦਾ, ਪ੍ਰੇਮੀ ਸਾਰੇ ਲਏਂ ਫਸਾਈਆ। ਤੇਰਾ ਖੇਲ ਵਿਚ ਨਵਖੰਡਾ, ਸੱਤ ਦੀਪ ਤੇਰੀ ਵਡਿਆਈਆ। ਤੇਰਾ ਪ੍ਰਕਾਸ਼ ਵਿਚ ਬ੍ਰਹਿਮੰਡਾ, ਪੁਰੀ ਲੋਅ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਬੇਅੰਤ ਬੇਅੰਤ ਬੇਅੰਤ ਅਖਵਾਈਆ। ਕਬੀਰ ਮੇਰਾ ਖੇਲ ਅਗੰਮ, ਅਗੰਮੜੀ ਕਾਰ ਕਮਾਇੰਦਾ। ਕੋਟਨ ਕੋਟਨ ਲਾ ਕੰਮ, ਕਰਨੀ ਕਰਤਾ ਆਪ ਜਣਾਇੰਦਾ। ਜੁਗ ਚੌਕੜੀ ਬੇੜਾ ਬੰਨ੍ਹ, ਸਾਚਾ ਖੇਲ ਖਲਾਇੰਦਾ। ਕਲਜੁਗ ਅੰਤ ਖੇਲ ਭਗਵਨ, ਆਪਣੀ ਕਲ ਧਰਾਇੰਦਾ। ਮਿਹਰ ਨਜ਼ਰ ਨਾਲ ਬੇੜਾ ਬੰਨ੍ਹ, ਬਿਨ ਭਗਤੀਉਂ ਪਾਰ ਕਰਾਇੰਦਾ। ਜਿਨ੍ਹਾਂ ਮੇਰਾ ਨਾਮ ਲਿਆ ਮੰਨ, ਤਿਨ੍ਹਾਂ ਅੱਖਰ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਵਾਰ ਸਭ ਨੂੰ ਦਿਤਾ ਦਾਨ, ਭਗਤ ਦੁਆਰੇ ਕਰ ਪਰਵਾਨ, ਵੱਡਿਆਂ ਛੋਟਿਆਂ ਬੁੱਢਿਆਂ ਬਾਲਾਂ ਅੰਤ ਤੇਰੇ ਨਾਲ ਮਿਲਾਇੰਦਾ।

ਪਹਿਲਾ ਟੋਕਰਾ ਹੱਸਦਾ, ਪ੍ਰਭ ਸਾਚੀ ਸੇਵ ਕਮਾਈਆ। ਦੂਜਾ ਟੋਕਰਾ ਨੱਸਦਾ, ਭੱਜੇ ਵਾਹੋ ਦਾਹੀਆ। ਤੀਜਾ ਟੋਕਰਾ ਦੱਸਦਾ, ਅਬਿਨਾਸ਼ੀ ਕਰਤਾ ਭਾਰ ਉਠਾਈਆ । ਚੌਥਾ ਟੋਕਰਾ ਕਹੇ ਮੈਂ ਸੀਸ ਉਤੇ ਵਸਦਾ, ਜਗਦੀਸ਼ ਰਿਹਾ ਸੁਹਾਈਆ। ਪੰਜਵਾਂ ਟੋਕਰਾ ਕਹੇ ਮੈਂ ਖੇਲ ਕੀਤਾ ਇਕੱਠ ਦਾ, ਇਕੱਠੇ ਇਕੋ ਘਰ ਬਣਾਈਆ। ਲਹਿਣਾ ਦਬਾਇਆ ਤੀਰਥ ਅੱਠਸਠ ਦਾ, ਭਗਤ ਦਰਵਾਜ਼ੇ ਦਿਤੀ ਵਡਿਆਈਆ। ਜੋ ਸੀਸ ਦਹਿਲੀਜ਼ ਉਤੇ ਰੱਖਦਾ, ਤਿਸ ਮਿਲੇ ਸੱਚੀ ਸਰਨਾਈਆ। ਏਥੇ ਮੇਲਾ ਤੀਜੀ ਅੱਖ ਦਾ, ਦੋਏ ਨੈਣ ਸ਼ਰਮ ਰਖਾਈਆ। ਸਾਹਮਣੇ ਸ਼ਹਿਨਸ਼ਾਹ ਸੱਚਾ ਵਸਦਾ, ਸਚ ਸਿੰਘਾਸਣ ਡੇਰਾ ਲਾਈਆ। ਬੋਲੇ ਬੋਲ ਇਕ ਅਲੱਖ ਦਾ, ਅਲੱਖ ਨਿਰੰਜਣ ਜਣਾਈਆ। ਗ਼ਰੀਬ ਨਿਮਾਣਿਆਂ ਦੀ ਪਤ ਰੱਖਦਾ, ਦਰ ਆਇਆਂ ਦਏ ਸਰਨਾਈਆ। ਕਰੇ ਖੇਲ ਤਰਖਾਣ ਜੱਟ ਦਾ, ਵਡ ਦਾਤਾ ਬੇਪਰਵਾਹੀਆ। ਸੌਦਾ ਵਖਾਏ ਸਾਚੇ ਹੱਟ ਦਾ, ਇਕੋ ਨਾਮ ਵਿਕਾਈਆ। ਮਿਲਿਆ ਮੇਲ ਭਗਵਾਨ ਭਗਤ ਦਾ, ਅੱਗੇ ਪਿਛੇ ਨਾ ਹੋਏ ਜੁਦਾਈਆ। ਨਾਤਾ ਤੁਟਿਆ ਬੂੰਦ ਰਕਤ ਦਾ, ਦਸ ਦਸ ਮਾਸ ਨਾ ਅਗਨ ਤਪਾਈਆ।

ਖਹਿੜਾ ਛੁਟਿਆ ਝੂਠੇ ਜਗਤ ਦਾ, ਸਤਿਗੁਰ ਸਚ ਕਰੀ ਕੁੜਮਾਈਆ। ਵੇਲਾ ਗਿਆ ਸੋਗ ਹਰਖ ਦਾ, ਚਿੰਤਾ ਗ਼ਮ ਨਾ ਕੋਇ ਸਤਾਈਆ। ਕਰ ਕਿਰਪਾ ਪ੍ਰਭ ਆਪਣੇ ਆਪੇ ਪਰਖਦਾ, ਪਾਰਖੂ ਇਕੋ ਫੇਰਾ ਪਾਈਆ। ਮਿਹਰ ਨਜ਼ਰ ਮੇਘ ਬਰਸਦਾ, ਸਾਂਤਕ ਸਤਿ ਕਰਾਈਆ। ਭਗਤ ਅੱਧਵਿਚਕਾਰ ਨਾ ਕੋਈ ਅਟਕਦਾ, ਫੜ ਬਾਹੋਂ ਪਾਰ ਕਰਾਈਆ। ਚਾਰ ਯੁਗ ਜੋ ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਭਟਕਦਾ, ਤਿਸ ਆਪਣਾ ਘਰ ਵਖਾਈਆ। ਏਹੋ ਲੇਖਾ ਸਿਧੀ ਸੜਕ ਦਾ, ਬਿਨ ਸਾਹਿਬ ਦੂਜਾ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਜਨ ਭਗਤਾਂ ਦੇ ਦਰਸ ਨੂੰ ਤਰਸਦਾ, ਨਿਤ ਨਵਿਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੰਜਵਾਂ ਟੋਕਰਾ ਰਿਹਾ ਜਣਾਈਆ। ਟੋਕਰਾ ਕਹੇ ਮੇਰੀ ਵੇਖੋ ਤਾਕਤ, ਤਾਕਤਵਰ ਅਜ਼ਮਾਈਆ। ਸੀਸ ਧਰਿਆ ਬਿਨ ਲਿਆਕਤ, ਦਿਤੀ ਮਾਣ ਵਡਿਆਈਆ। ਮੈਂ ਸਭ ਨਾਲ ਕਰਾਂ ਸ਼ਰਾਰਤ, ਸਿਰ ਗ਼ਰੀਬਾਂ ਭਾਰ ਟਿਕਾਈਆ। ਅੱਗੇ ਗ਼ਰੀਬ ਤਰਨੇ ਪ੍ਰਭ ਦੀ ਮਾਰਫ਼ਤ, ਹਰਿ ਜੂ ਆਪਣੀ ਦਇਆ ਕਮਾਈਆ। ਕੋਈ ਭੇਵ ਨਾ ਪਾਏ ਆਰਫ਼, ਪਰਦਾ ਸਕੇ ਨਾ ਕੋਇ ਖੁਲ੍ਹਾਈਆ। ਅਜ ਤੋਂ ਮੇਰੀ ਮੁੱਕੀ ਸ਼ਰਾਰਤ, ਗ਼ਰੀਬਾਂ ਹੋਇਆ ਆਪ ਸਹਾਈਆ। ਲੇਖਾ ਚੁਕਾਇਆ ਲਿਖ ਕੇ ਇਬਾਰਤ, ਅਵਲ ਆਪਣਾ ਨਾਮ ਜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੜ ਬਾਹੋਂ ਮੈਨੂੰ ਬੰਨ੍ਹ ਲਿਆਈਆ। ਮੈਂ ਦਰ ਤੇ ਆਇਆ ਬੱਧਾ, ਪਿਛਲੀ ਬਦਲੀ ਦਿਆਂ ਕਰਵਾਈਆ। ਗ਼ਰੀਬ ਨਿਮਾਣਿਆਂ ਦੇਵਾਂ ਸੱਦਾ, ਸੁਣੋ ਸੱਜਣ ਮੇਰੇ ਭਾਈਆ। ਹੁਣ ਮੈਂ ਤੁਹਾਡਾ ਖਹਿੜਾ ਛੱਡਾ, ਰਾਜ ਰਾਜਾਨਾਂ ਕਰਾਂ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਖੀਆਂ ਦੁੱਖ ਦਿਤਾ ਵੰਡਾਈਆ। ਟੋਕਰਾ ਕਹੇ ਪ੍ਰਭ ਦਿਤਾ ਸਬੂਤ, ਦੀਦਾ ਦਾਨਿਸਤਾ ਵਖਾਈਆ। ਸਿਰ ਚੁੱਕ ਆਪ ਮਹਿਬੂਬ, ਗ਼ਰੀਬ ਨਿਮਾਣਿਆਂ ਨਾਲ ਮੁਹੱਬਤ ਪਾਈਆ। ਵੇਖੋ ਅਸਲ ਨਾਲ ਮੁਕਦਾ ਸੂਦ, ਸ਼ਰਅ ਫ਼ੀ ਸਦੀ ਆਪਣੇ ਹੁਕਮ ਲਗਾਈਆ। ਆਪ ਵਿਰੋਲੇ ਪਾਣੀ ਦੂਧ, ਨਾਮ ਮਧਾਣਾ ਵਿਚ ਰਖਾਈਆ। ਮੈਂ ਆਪਣਾ ਕੱਟ ਵਜੂਦ, ਵਜਾ ਆਪਣੀ ਲਈ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣੇ ਲਿਆ ਉਠਾਈਆ। ਜਿਸ ਵੇਲੇ ਮੈਂ ਸਿਰ ਤੇ ਚੜ੍ਹਿਆ, ਚਾਉ ਘਨੇਰਾ ਰਖਾਈਆ। ਵੇਖ ਵਡਿਆਈ ਫੇਰ ਡਰਿਆ, ਭੈ ਭੌ ਨਜ਼ਰੀ ਆਈਆ। ਕੀ ਪਤਾ ਜਿਸ ਉਪਰ ਖੜਿਆ, ਫੇਰ ਚਰਨਾਂ ਹੇਠ ਦਏ ਦਬਾਈਆ। ਜਿਸ ਦਾ ਢੋਲਾ ਇਕੋ ਪੜ੍ਹਿਆ, ਸੋਹੰ ਰਿਹਾ ਸਮਝਾਈਆ। ਅੰਦਰ ਬਾਹਰ ਇਕੋ ਖੜ੍ਹਿਆ, ਓਹੋ ਨਜ਼ਰੀ ਆਈਆ। ਗੁਰ ਅਵਤਾਰ ਜਿਸ ਨੇ ਫੜਿਆ, ਪੈਗ਼ੰਬਰ ਆਪਣੀ ਉਂਗਲੀ ਲਾਈਆ। ਫੜ ਬਹਾਏ ਸਾਚੇ ਦਰਿਆ, ਦਰ ਦਰਬਾਰ ਸੁਹਾਈਆ। ਮੈਂ ਵੀ ਆ ਕੇ ਚਰਨੀ ਪੜ੍ਹਿਆ, ਇਕੋ ਮੰਗ ਮੰਗਾਈਆ। ਕਿਸ ਕਾਰਨ ਮੋਹੇ ਸੀਸ ਧਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਈਆ। ਟੋਕਰੇ ਤੇਰਾ ਨਹੀਂ ਕੋਈ ਮਾਣ, ਟੁੱਕ ਟੁੱਕ ਤੇਰੀ ਧਾਰ ਬੰਧਾਈਆ। ਤੇਰੀ ਮਿਸਾਲ ਦਿਤੀ ਭਗਵਾਨ, ਭਗਵਾਨ ਭਗਤਾਂ ਸਿਰ ਉਠਾਈਆ। ਜਿਉਂ ਤਲਵਾਰ ਵਿਚ ਮਿਆਨ, ਪਰਦਾ ਉਪਰ ਪਾਈਆ। ਤਿਉਂ ਟੋਕਰੇ ਤੇਰੇ ਵਿਚ ਗੁਰਮੁਖ ਰੱਖੇ ਬਾਲ ਅਞਾਣ, ਸਿਰ ਆਪਣੇ ਭਾਰ ਉਠਾਈਆ। ਵੇਖੀਂ ਕਰੀਂ ਨਾ ਕੋਈ ਅਭਿਮਾਨ, ਅਭਿਮਾਨੀਆਂ ਪ੍ਰਭ ਦੇਵੇ ਧੱਕਾ ਲਾਈਆ। ਤਿਨ੍ਹਾਂ ਕਰੇ ਪਰਵਾਨ, ਜੋ ਆਪਣਾ ਆਪ ਗਏ ਮਿਟਾਈਆ। ਸਖੀਆਂ ਮਿਲੇ ਸੱਚਾ ਕਾਹਨ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਰਾਤੀਂ ਸੁਤਿਆਂ ਮਿਲੇ ਆਣ,

ਫੜ ਬਾਹੋਂ ਗਲੇ ਲਗਾਈਆ। ਜੇ ਜਗਤ ਕਰੇ ਪਛਾਣ, ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਦਰਵਾਜ਼ਾ ਭਗਵਾਨ ਰਾਜਾ ਰੱਯਤ ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਬਣਾਈਆ।

ਪੰਜ ਸ਼ਬਦ ਦਾ ਇਕੋ ਰਸ, ਜਨ ਭਗਤਾਂ ਦਏ ਖੁਆਈਆ। ਬਿਨ ਖੇੜਿਉਂ ਸਾਰੇ ਗਏ ਵਸ, ਸ੍ਰੀ ਭਗਵਾਨ ਮੰਦਰ ਇਕ ਸੁਹਾਈਆ। ਜਨਮ ਕਰਮ ਦਾ ਮੇਟਿਆ ਫੱਟ, ਪੱਟੀ ਆਪਣੇ ਨਾਮ ਬੰਧਾਈਆ। ਪੰਜ ਜੈਕਾਰੇ ਜੋ ਜਨ ਲਏ ਰਟ, ਭਗਤ ਦਰਵਾਜ਼ੇ ਸੀਸ ਝੁਕਾਈਆ। ਤਿਨ੍ਹਾਂ ਸਾਹਿਬ ਮਿਲੇ ਸਮਰਥ, ਆਪਣੀ ਗੋਦ ਬਹਾਈਆ । ਸਿਰ ਤੇ ਰੱਖੇ ਦੋਵੇਂ ਹੱਥ, ਮਿਹਰ ਨਜ਼ਰ ਟਿਕਾਈਆ। ਲੋਕਮਾਤ ਵਿਚੋਂ ਬੂਟਾ ਪੱਟ, ਸਚਖੰਡ ਦੁਆਰੇ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਹੋਏ ਸਹਾਈਆ। ਪੰਜ ਵਾਰ ਦਾ ਪੰਚਮ ਭੋਗ, ਸ੍ਰੀ ਭਗਵਾਨ ਆਪ ਲਗਾਇੰਦਾ। ਗੁਰਮੁਖੋ ਤੁਹਾਡਾ ਕੱਟੇ ਆਪ ਜੋਗ, ਜੁਗਤ ਤੁਹਾਡੀ ਆਪਣੇ ਵਿਚ ਛੁਪਾਇੰਦਾ। ਤੁਹਾਡਾ ਜਨਮ ਜਨਮ ਦਾ ਕੱਟਿਆ ਰੋਗ, ਰੋਗੀ ਗੁਰਸਿਖ ਨਜ਼ਰ ਕੋਇ ਨਾ ਆਇੰਦਾ। ਤੁਹਾਡੇ ਨਾਲ ਕਰਿਆ ਸੰਜੋਗ, ਨਾਤਾ ਆਤਮ ਪਰਮਾਤਮ ਜੋੜ ਜੁੜਾਇੰਦਾ। ਅੱਗੇ ਕਦੇ ਨਾ ਹੋਏ ਵਿਜੋਗ, ਸਦ ਆਪਣੇ ਰੰਗ ਰੰਗਾਇੰਦਾ। ਦੇਵੇ ਦਰਸ ਆਪ ਅਮੋਘ, ਅਨਮੁਲੜੀ ਦਾਤ ਵਰਤਾਇੰਦਾ। ਮੈਂ ਤੁਹਾਡੀ ਰੱਖੀ ਓਟ, ਤੁਹਾਨੂੰ ਆਪਣੀ ਓਟ ਜਣਾਇੰਦਾ। ਭਗਤ ਦੁਆਰਾ ਸਾਚਾ ਕੋਟ, ਜਿਸ ਮੰਦਰ ਡੇਰਾ ਲਾਇੰਦਾ। ਲੱਖ ਚੁਰਾਸੀ ਵਿਚੋਂ ਖੋਜ, ਗੁਰਮੁਖ ਆਪਣਾ ਮੇਲ ਮਿਲਾਇੰਦਾ। ਗੋਬਿੰਦ ਕਿਹਾ ਅਜਮਤੋਜ, ਕਹਿਜੈ ਕਹਿਣਾ ਕੋਇ ਨਾ ਪਾਇੰਦਾ। ਤੁਹਾਡਾ ਪ੍ਰਭ ਦਰਸ਼ਨ ਕਰੇ ਰੋਜ਼, ਤੁਹਾਨੂੰ ਕਦੀ ਕਦੀ ਦਰਸ ਵਖਾਇੰਦਾ। ਏਹ ਵੀ ਸਾਹਿਬ ਦੇ ਚੋਜ, ਜਿਉਂ ਭਾਵੇ ਤਿਉਂ ਕਾਰ ਕਮਾਇੰਦਾ। ਏਸੇ ਕਰ ਕੇ ਤੁਹਾਡਾ ਚੁੱਕਿਆ ਬੋਝ, ਭਾਰ ਪ੍ਰੇਮ ਨਾਲ ਵੰਡਾਇੰਦਾ। ਹੁਣ ਕਰ ਲਓ ਹੋਸ਼, ਸਚ ਸਚ ਸਮਝਾਇੰਦਾ। ਤੁਹਾਡਾ ਕਾਇਆ ਚੰਮੜਾ ਬਦਲਿਆ ਪੋਸ਼, ਪਿਛਲਾ ਲੇਖਾ ਮੁਕਾਇੰਦਾ। ਪ੍ਰੇਮ ਵਿਚ ਹੋਵੋ ਮਦਹੋਸ਼, ਮਧੁਰ ਧੁੰਨ ਸੁਣਾਇੰਦਾ। ਬੇਸ਼ਕ ਸਾਰੇ ਸੌਂ ਜਾਓ ਹੋ ਖਾਮੋਸ਼, ਫੜ ਬਾਹੋਂ ਪਾਰ ਕਰਾਇੰਦਾ। ਭਗਤਾਂ ਉਤੇ ਕੋਈ ਨਾ ਲਾਏ ਦੋਸ਼, ਨਿਰਦੋਸ਼ੇ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਇਕੋ ਘਰ ਵਖਾਇੰਦਾ। ਕੁਝ ਦੇ ਵਿਚ ਰੱਖਿਆ ਕੁਝ, ਕੁਝ ਕੁਝ ਵਿਚੋਂ ਕਢਾਈਆ। ਜਿਹੜਾ ਤੁਹਾਡੀ ਰਮਜ਼ ਰਿਹਾ ਬੁੱਝ, ਸੋ ਤੁਹਾਨੂੰ ਰਿਹਾ ਸਮਝਾਈਆ। ਜੋ ਰੱਖਿਆ ਆਪਣੇ ਕੋਲ ਕੁਝ, ਸੋ ਕੁਝ ਤੁਹਾਡੀ ਝੋਲੀ ਪਾਈਆ। ਤੁਸੀਂ ਮੇਰੇ ਨਾਲ ਗਏ ਰੁਝ, ਮੈਂ ਰੁਚੀ ਤੁਹਾਡੇ ਵਿਚ ਟਿਕਾਈਆ। ਜੇ ਸੱਚੀ ਲਓ ਪੁੱਛ, ਬਿਨ ਪੁਛਿਆਂ ਬਦੋ ਬਦੀ ਰਿਸ਼ਤਾ ਰਿਹਾ ਬੰਧਾਈਆ। ਤੁਹਾਡਾ ਪ੍ਰੇਮ ਵੇਖ ਹੋਇਆ ਖ਼ੁਸ਼, ਖ਼ੁਸ਼ੀ ਤੁਹਾਡੀ ਝੋਲੀ ਪਾਈਆ। ਧੰਨ ਭਾਗ ਜੇ ਤੁਸੀਂ ਸਮਝੇ ਕੁਝ, ਕੋਝਾਪਨ ਗਵਾਈਆ। ਸ੍ਰਿਸ਼ਟ ਸਬਾਈ ਮੂਲ ਨਾ ਸਕੀ ਬੁੱਝ, ਪ੍ਰਭ ਕੀ ਕੀ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁਝ ਕੁਛ ਨਾਲ ਮਿਲਾਈਆ।