੧੫ ਚੇਤ ੨੦੨੦ ਬਿਕਰਮੀ ਹਰਿ ਭਗਤ ਦਵਾਰ ਜੇਠੂਵਾਲ
ਦਰਵਾਜ਼ਾ ਕਹੇ ਮੇਰੀ ਆਸਾ ਪੂਰੀ, ਪ੍ਰਭ ਪੂਰਨ ਆਸ ਕਰਾਈਆ। ਸੇਵਾ ਕਰਾਂ ਦਰ ਹਜ਼ੂਰੀ, ਹਾਜ਼ਰੀ ਆਪਣੀ ਲੇਖੇ ਲਾਈਆ। ਦਰਸ਼ਨ ਕਰਾਂ ਜੋਤ ਨੂਰੀ, ਨੂਰ ਨੁਰਾਨਾ ਇਕੋ ਨਜ਼ਰੀ ਆਈਆ। ਜਿਸ ਦੇ ਪਿਛੇ ਨਾਨਕ ਮੋਢੇ ਚੁੱਕੀ ਭੂਰੀ, ਲੋਕਮਾਤ ਫੇਰਾ ਪਾਈਆ। ਸੋ ਸਾਹਿਬ ਜਨ ਭਗਤ ਦੁਆਰ ਕਰੇ ਮਜ਼ਦੂਰੀ, ਆਪ ਆਪਣਾ ਮਾਣ ਗਵਾਈਆ। ਮੈਂ ਵੇਖੀ ਖ਼ਲਕਤ ਕੂੜੀ, ਚਾਰੋਂ ਕੁੰਟ ਧਿਆਨ ਲਗਾਈਆ। ਬਿਨ ਹਰਿ ਚਰਨ ਮਿਲੇ ਨਾ ਸੱਚੀ ਧੂੜੀ, ਟਿੱਕਾ ਨਾਮ ਨਾ ਕੋਇ ਲਗਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਪਿਛੋਂ ਇਕੋ ਕੰਮ ਜ਼ਰੂਰੀ, ਹਰਿਜਨ ਜ਼ਰੂਰਤ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਮੇਰੀ ਪੁੰਨੀ ਆਸਾ ਆਸ, ਆਸ ਰਹੀ ਨਾ ਰਾਈਆ। ਮੇਰੀ ਬੁਝੀ ਪਿਛਲੀ ਪਿਆਸ, ਪਿਆਸ ਨਾ ਕੋਇ ਜਣਾਈਆ। ਪ੍ਰਭ ਮਿਲਿਆ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਕਰ ਕਿਰਪਾ ਦਿਤਾ ਸਾਥ, ਮੇਰਾ ਸੰਗ ਨਿਭਾਈਆ। ਲਹਿਣਾ ਚੁਕਿਆ ਤ੍ਰਿਲੋਕੀ ਨਾਥ, ਅਨਾਥ ਅਨਾਥਾਂ ਦਏ ਵਡਿਆਈਆ। ਖੇਲੇ ਖੇਲ ਪੁਰਖ ਸਮਰਾਥ, ਸਮਰਥ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਵਖਾਈਆ। ਆਸਾ ਪੂਰੀ ਹੋਈ ਮਾਤ, ਮਿਲਿਆ ਹਰਿ ਭਗਵਾਨਾ। ਧੁਰਦਰਗਾਹੀ ਦਿਤੀ ਦਾਤ, ਬਣਾਇਆ ਧਰਮ ਨਿਸ਼ਾਨਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਮਾਰ ਝਾਤ, ਅੰਦਰ ਵਸੇ ਨੌਜਵਾਨਾ। ਸਦ ਬੈਠਾ ਰਹੇ ਇਕਾਂਤ, ਮਿਹਰਵਾਨ ਮਰਦ ਮਰਦਾਨਾ। ਚਰਨ ਕਵਲ ਬੰਨ੍ਹੇ ਨਾਤ, ਭਗਤ ਭਗਵਾਨ ਕਰ ਪਰਵਾਨਾ। ਸਾਹਿਬ ਸੱਜਣ ਬਣਿਆ ਸਾਕ, ਸਗਲਾ ਸੰਗ ਰਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਵਾਲੀ ਦੋ ਜਹਾਨਾ। ਆਸਾ ਪੂਰੀ ਹੋਈ, ਪ੍ਰਭ ਦਇਆ ਆਪ ਕਮਾਈਆ। ਬਿਨ ਭਗਤ ਨਾ ਜਾਣੇ ਕੋਈ, ਸੁਤੀ ਸਰਬ ਲੋਕਾਈਆ। ਬਿਨ ਭਗਤ ਨਾ ਮਿਲੇ ਢੋਈ, ਲੱਖ ਚੁਰਾਸੀ ਨੈਣਾਂ ਨੀਰ ਵਹਾਈਆ। ਬਿਨ ਭਗਤ ਸੁਰਤ ਨਾ ਜਾਗੇ ਸੋਈ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਆਸਾ ਪੂਰੀ ਕਰੀ ਆਪ, ਪ੍ਰਭ ਆਪਣੀ ਦਇਆ ਕਮਾਈਆ। ਮੇਰੇ ਉਤੇ ਲਿਖੇ ਜਾਪ, ਆਪਣਾ ਨਾਮ ਵਡਿਆਈਆ। ਹਰਿ ਸੰਗਤ ਸੱਚਾ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਕਲਜੁਗ ਮੇਟ ਅੰਧੇਰੀ ਰਾਤ, ਨਿਰਗੁਣ ਨੂਰ ਚੰਦ ਰੁਸ਼ਨਾਈਆ। ਚਾਰ ਵਰਨ ਇਕ ਜਮਾਤ, ਜੋ ਮੇਰੇ ਅੰਦਰ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕੋ ਲਾਈਆ। ਮੇਰੀ ਸੇਵਾ ਗਈ ਲੱਗ, ਸ੍ਰੀ ਭਗਵਾਨ ਆਪ ਲਗਾਇੰਦਾ। ਧੁਰ ਫ਼ਰਮਾਣਾ ਦੱਸੇ ਸੂਰਾ ਸਰਬੱਗ, ਸ਼ਾਹ ਸੁਲਤਾਨ ਦਇਆ ਕਮਾਇੰਦਾ। ਪੀਰ ਪੈਗ਼ੰਬਰਾਂ ਜਿਸ ਕਰਾਇਆ ਹੱਜ, ਗੁਰ ਅਵਤਾਰਾਂ ਮੰਦਰ ਇਕ ਵਖਾਇੰਦਾ। ਪਿਛਲਾ ਨਾਤਾ ਗਏ ਤਜ, ਅਗਲਾ ਰੰਗ ਰੰਗਾਇੰਦਾ। ਹਰਿ ਭਗਤ ਦੁਆਰੇ ਬਹੇ ਸਜ, ਸਚ ਸਿੰਘਾਸਣ ਆਸਣ ਲਾਇੰਦਾ। ਗ਼ਰੀਬ ਨਿਮਾਣਿਆਂ ਪਰਦੇ ਲਏ ਕੱਜ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਦਰਵਾਜ਼ਾ ਕਹੇ ਮੇਰਾ ਮਿਟਿਆ ਦਰਦ, ਦੁੱਖ ਰਿਹਾ ਨਾ ਰਾਈਆ। ਪਰਗਟ ਹੋਇਆ ਪ੍ਰਭ ਮਰਦਾਨਾ ਮਰਦ, ਵਡ ਮਰਦਾਨਗੀ ਆਪ ਕਮਾਈਆ। ਗੁਰ ਅਵਤਾਰਾਂ
ਪੀਰ ਪੈਗ਼ੰਬਰਾਂ ਜਿਸ ਪਿਛਲੀ ਫੋਲੀ ਫ਼ਰਦ, ਲੇਖਾ ਮੰਗਿਆ ਥਾਉਂ ਥਾਈਂਆ। ਅੰਤਮ ਸਭ ਦੀ ਭਗਤ ਦੁਆਰੇ ਆ ਕੇ ਪੁਗੀ ਨਰਦ, ਘਰ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਆਸਾ ਪੁਨੀ ਚਾਉ ਘਨੇਰਾ, ਪਾਇਆ ਹਰਿ ਅਬਿਨਾਸ਼ਾ। ਨਾਤਾ ਜੁੜਿਆ ਤੇਰਾ ਮੇਰਾ, ਸੇਵਕ ਬਣਿਆ ਦਾਸੀ ਦਾਸਾ। ਨਵ ਨੌਂ ਚਾਰ ਵੇਖਿਆ ਗੇੜਾ, ਭੇਵ ਅਭੇਦ ਪ੍ਰਿਥਮੀ ਅਕਾਸ਼ਾ। ਨਿਰਗੁਣ ਨਿਰਵੈਰ ਆਇਆ ਨੇੜਾ, ਸ਼ਾਹੋ ਭੂਪ ਸ਼ਾਹੋ ਸ਼ਾਬਾਸ਼ਾ । ਭਗਤ ਦੁਆਰ ਵਸਾਏ ਖੇੜਾ, ਸਤਿ ਸਤਿਵਾਦੀ ਦੇਵੇ ਸਾਥਾ। ਸਤਿਗੁਰ ਹੋ ਕੇ ਬੰਨ੍ਹੇ ਬੇੜਾ, ਮੰਡਲ ਪਾਵੇ ਇਕੋ ਰਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰੀ ਪੂਰੀ ਕਰੇ ਆਸਾ। ਪੂਰੀ ਆਸ ਹੋਈ ਦਰ, ਦਰ ਵੱਜੀ ਵਧਾਈਆ। ਪਿਛਲਾ ਸਭ ਦਾ ਲੱਥਾ ਡਰ, ਭੈ ਅੱਗੇ ਨਾ ਕੋਇ ਰਖਾਈਆ। ਸ੍ਰੀ ਭਗਵਾਨ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਿਆਂਦੇ ਫੜ, ਸ਼ਬਦੀ ਡੋਰ ਰਖਾਈਆ। ਧੁਰ ਸੰਦੇਸਾ ਦਿਤਾ ਵਰ, ਵਰ ਇਕੋ ਇਕ ਸਮਝਾਈਆ। ਦਰਬਾਨ ਹੋ ਦਰਵਾਜ਼ੇ ਖੜ, ਖੜਗ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਦਰਵਾਜ਼ਾ ਕਹੇ ਮੋਹੇ ਮਿਲਿਆ ਮਾਣ, ਅਭਿਮਾਣ ਨਾ ਕੋਇ ਰਖਾਇਆ। ਕਿਰਪਾ ਕਰ ਸ੍ਰੀ ਭਗਵਾਨ, ਮੇਰਾ ਲੇਖਾ ਪੂਰ ਕਰਾਇਆ। ਨੌਂ ਦਸ ਦਾ ਇਕ ਨਿਸ਼ਾਨ, ਸੋਲਾਂ ਸੋਲਾਂ ਵੰਡ ਵੰਡਾਇਆ। ਇਕੀ ਨੌਂ ਕਰ ਪਰਵਾਨ, ਪਰਵਾਨਾ ਗੁਰਮੁਖਾਂ ਹੱਥ ਫੜਾਇਆ। ਉਪਰ ਲੇਖ ਲਿਖੇ ਮਹਾਨ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਕਰਾਇਆ। ਹਰਿ ਸੰਗਤ ਸਾਚਾ ਦੇਵੇ ਦਾਨ, ਦਾਤਾ ਦਾਨੀ ਇਕੋ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇਆ। ਦਰਵਾਜ਼ਾ ਕਹੇ ਪ੍ਰਭ ਕਰਨੀ ਕਰਤਾ, ਕਰਨਹਾਰ ਅਖਵਾਈਆ। ਨਾ ਜਨਮੇ ਨਾ ਕਦੇ ਮਰਦਾ, ਜੀਵਣ ਮਰਨ ਖੇਲ ਵਖਾਈਆ। ਨਿਰਭੌ ਹੋ ਕਦੇ ਨਾ ਡਰਦਾ, ਭੈ ਸਰਬ ਵਖਾਈਆ। ਭਗਤ ਭਗਵਾਨ ਨਿਤ ਨਵਿਤ ਫੜਦਾ, ਫੜ ਬਾਹੋਂ ਗਲੇ ਲਗਾਈਆ। ਆਤਮ ਸੇਜਾ ਸਾਚੀ ਚੜ੍ਹਦਾ, ਸਚ ਸਿੰਘਾਸਣ ਡੇਰਾ ਲਾਈਆ। ਕਰੇ ਖੇਲ ਨਰਾਇਣ ਨਰ ਹਰਿ ਦਾ, ਹਰੀ ਹਰਿ ਆਪਣੀ ਕਲ ਧਰਾਈਆ। ਦਰ ਦਰਵੇਸ਼ ਬਣੇ ਬਰਦਾ, ਫ਼ਰਮਾਬਰਦਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਘਾੜਨ ਘੜਦਾ, ਘੜ ਘੜ ਆਪੇ ਵੇਖ ਵਖਾਈਆ। ਵੇਖੋ ਮੇਰਾ ਘਾੜਨ ਘੜਿਆ, ਦਰ ਦਰਵਾਜ਼ਾ ਰਿਹਾ ਜਣਾਈਆ। ਬੱਧਕ ਲੇਖਾ ਅੱਗੇ ਧਰਿਆ, ਲਹਿਣਾ ਮੂਲ ਚੁਕਾਈਆ। ਕਰੇ ਖੇਲ ਅਗੰਮ ਅਪਰਿਆ, ਅਪਰੰਪਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਲਗਾਈਆ। ਮੈਂ ਸੇਵਾ ਸਚ ਕਮਾਵਾਂਗਾ। ਦਰ ਦਰਬਾਨ ਇਕ ਅਖਵਾਵਾਂਗਾ। ਸ੍ਰੀ ਭਗਵਾਨ ਦਾ ਹੁਕਮ ਬਜਾਵਾਂਗਾ। ਜਨ ਭਗਤਾਂ ਰਾਹ ਤਕਾਵਾਂਗਾ। ਦੂਰੋਂ ਵੇਖ ਖ਼ੁਸ਼ੀ ਮਨਾਵਾਂਗਾ। ਨੇੜੇ ਔਂਦਿਆਂ ਅੱਖ ਖੁਲ੍ਹਾਵਾਂਗਾ। ਹੋ ਪਰਤੱਖ ਅੱਗੋਂ ਜਣਾਵਾਂਗਾ। ਬੋਲ ਅਲੱਖ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਢੋਲਾ ਗਾਵਾਂਗਾ। ਸਾਚਾ ਮਾਰਗ ਇਕ ਦੱਸ, ਚਾਰ ਵਰਨਾਂ ਪੰਧ ਮੁਕਾਵਾਂਗਾ। ਪ੍ਰੇਮ ਪਿਆਰ ਕਰਾਂ ਹੱਸ, ਸੋਹੰ ਹੰਸਾ ਰੂਪ ਧਰਾਵਾਂਗਾ। ਅੰਮ੍ਰਿਤ ਆਤਮ ਦੇ ਰਸ, ਰਸ ਇਕੋ ਮੁਖ ਚੁਆਵਾਂਗਾ। ਸਤਿ ਸੰਤੋਖ ਧੀਰਜ ਦੇ ਸਤਿ, ਧਰਮ ਰੀਤੀ ਇਕ ਦ੍ਰਿੜਾਵਾਂਗਾ। ਆਤਮ ਪਰਮਾਤਮ ਦੇ ਮਤ, ਸਾਚੀ ਸਿਖਿਆ ਇਕ ਰਖਾਵਾਂਗਾ। ਨਾੜ ਬਹੱਤਰ
ਨਾ ਉਬਲੇ ਰਤ, ਰਤੀ ਰਤ ਲੇਖੇ ਲਾਵਾਂਗਾ। ਪ੍ਰੇਮ ਡੋਰੀ ਪਾ ਨੱਥ, ਬੰਧਨ ਇਕੋ ਇਕ ਜਣਾਵਾਂਗਾ। ਸੁਨੇਹੁੜਾ ਦੇਵਾਂ ਜੋੜੋ ਦੋਵੇਂ ਹੱਥ, ਬੰਦਨਾ ਕਰਨੀ ਇਕ ਦਰਸਾਵਾਂਗਾ। ਅੱਧਵਿਚਕਾਰ ਟੇਕੋ ਮੱਥ, ਮਸਤਕ ਧੂੜ ਲਗਾਵਾਂਗਾ। ਪ੍ਰਭ ਚਰਨ ਧਿਆਨ ਲਾਓ ਅੱਖ, ਅੱਖ ਹੋਰ ਨਾ ਕਿਸੇ ਮਿਲਾਵਾਂਗਾ। ਮੇਲ ਮਿਲਾਵਾਂ ਪੁਰਖ ਸਮਰਥ, ਸੇਵਾ ਸਾਚੀ ਆਪਣੀ ਆਪ ਰਖਾਵਾਂਗਾ। ਦਰ ਦੁਆਰਿਉਂ ਅੱਗੇ ਨੱਠ, ਸਿਧੀ ਸੜਕੇ ਆਪੇ ਪਾਵਾਂਗਾ। ਜਨ ਭਗਤੋ ਨਾ ਜਾਣਿਓ ਗਵਾਰ ਜੱਟ, ਨਰ ਨਰਾਇਣ ਇਕੋ ਇਕ ਵਖਾਵਾਂਗਾ। ਅੱਗੇ ਵੇਖੋ ਖੁਲ੍ਹਾ ਹੱਟ, ਨਾਮ ਵਸਤ ਇਕ ਵਖਾਵਾਂਗਾ। ਲੇਖਾ ਚੁੱਕੇ ਸੀਆਂ ਸਾਢੇ ਤਿੰਨ ਹੱਥ, ਸਾਢੇ ਤਿੰਨ ਹੱਥ ਸਿੰਘਾਸਣ ਆਸਣ ਇਕ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤਾ ਸਚ ਵਰ, ਜਨ ਭਗਤਾਂ ਸੇਵ ਕਮਾਵਾਂਗਾ। ਜਨ ਭਗਤਾਂ ਅੰਦਰ ਲੰਘਾਵਾਂਗਾ। ਪਹਿਲੋਂ ਸਭ ਦਾ ਸੀਸ ਝੁਕਾਵਾਂਗਾ। ਨੀਵੀਂ ਨਜ਼ਰ ਫੇਰ ਰਖਾਵਾਂਗਾ। ਆਪਣਾ ਫ਼ਰਜ਼ ਤੋੜ ਨਿਭਾਵਾਂਗਾ। ਜੁਗ ਚੌਕੜੀ ਕਰਜ਼ ਝੋਲੀ ਪਾਵਾਂਗਾ। ਜਿਨ੍ਹਾਂ ਕੂੜ ਕੁੜਿਆਰੀ ਭੈੜੀ ਮਰਜ਼, ਤਿਨ੍ਹਾਂ ਮੁਫ਼ਤੋ ਮੁਫ਼ਤੀ ਹਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤਾ ਸੱਚਾ ਵਰ, ਹਰਿਜਨ ਸਾਚੇ ਅੰਦਰ ਲਿਆਵਾਂਗਾ। ਹਰਿਜਨ ਸਾਚੇ ਅੰਦਰ ਲੰਘਾਊਂਗਾ। ਸੋਹੰ ਢੋਲਾ ਸਰਬ ਸੁਣਾਊਂਗਾ। ਸ੍ਰੀ ਭਗਵਾਨ ਨਾਲ ਮਿਲਾਊਂਗਾ। ਸਚ ਸਿੰਘਾਸਣ ਕੋਲ ਬਹਾਊਂਗਾ। ਸ਼ਬਦ ਇਸ਼ਾਰੇ ਨਾਲ ਜਣਾਊਂਗਾ। ਜੋ ਰਹੇ ਮਾਤ ਕੁਆਰੇ, ਵੇਲੇ ਅੰਤ ਕੰਤ ਮਿਲਾਊਂਗਾ। ਭਗਤ ਭਗਵਾਨ ਵਸਣ ਇਕ ਚੁਬਾਰੇ, ਮੰਜ਼ਲ ਸਾਚੀ ਪੰਧ ਮੁਕਾਊਂਗਾ। ਸਾਚੇ ਮੰਦਰ ਕਰਨ ਦੀਦਾਰੇ, ਜਲਵਾ ਨੂਰ ਨੂਰ ਵਖਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸੱਚਾ ਵਰ, ਦਰ ਬਹਿ ਕੇ ਸੇਵ ਕਮਾਊਂਗਾ। ਜਨ ਭਗਤ ਅੰਦਰ ਲੰਘਣਗੇ। ਪ੍ਰਭ ਦਰਸ ਇਕੋ ਮੰਗਣਗੇ। ਦਰ ਆ ਮੂਲ ਨਾ ਸੰਗਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦਿਤਾ ਸਾਚਾ ਵਰ, ਦਰ ਆਏ ਫੇਰ ਨਾ ਭੱਜਣਗੇ। ਜਿਨ੍ਹਾਂ ਅੰਦਰ ਆਪਣੇ ਵਾੜਾਂਗਾ। ਤਿਨ੍ਹਾਂ ਸਚ ਮਹੱਲੇ ਚਾੜ੍ਹਾਂਗਾ। ਲੇਖਾ ਚੁਕੇ ਡੂੰਘੀ ਗ਼ਾਰਾਂ ਦਾ। ਨਾਤਾ ਤੁਟੇ ਝੂਠਿਆਂ ਯਾਰਾਂ ਦਾ। ਮੇਲਾ ਹੋਏ ਨਾਰ ਕੰਤ ਭਤਾਰਾਂ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਆਰ ਪਾਰਾਂ ਦਾ। ਜਿਸ ਵੇਲੇ ਹਰਿ ਸੰਗਤ ਬਣ ਕੇ ਔਣਗੇ। ਜਿਸ ਵੇਲੇ ਸੀਸ ਦਰਵਾਜ਼ੇ ਵਿਚ ਝੁਕੌਣਗੇ। ਸਾਹਿਬ ਸਤਿਗੁਰ ਦਾ ਢੋਲਾ ਗੌਣਗੇ। ਅਮਰਾਪਦ ਪੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕੋ ਦਰ ਸੁਹੌਣਗੇ। ਚਵਰ ਕਹੇ ਮੈਂ ਰਿਹਾ ਭੁੱਲਦਾ, ਤੇਰੀ ਸਾਰ ਪ੍ਰਭੂ ਨਾ ਪਾਈਆ। ਗੁਰ ਅਵਤਾਰਾਂ ਸਿਰ ਤੇ ਰਿਹਾ ਝੁਲਦਾ, ਆਪਣਾ ਮਾਣ ਵਧਾਈਆ। ਖ਼ੁਸ਼ੀ ਅੰਦਰ ਫਲਦਾ ਰਿਹਾ ਫੁੱਲਦਾ, ਲੋਕਮਾਤ ਮਿਲੀ ਵਡਿਆਈਆ। ਕਲਜੁਗ ਅੰਤਮ ਵੇਖਿਆ ਬੂਟਾ ਹੁਲਦਾ, ਮੇਰੀ ਰਮਜ਼ ਮੈਨੂੰ ਸਮਝਾਈਆ। ਤੂੰ ਹੈਂ ਕੌਣ ਕਿਹੜੀ ਕੁਲ ਦਾ, ਕੀ ਤੇਰੀ ਚਤੁਰਾਈਆ। ਲੋਕਮਾਤ ਅਜੇ ਵੀ ਭੁੱਲਦਾ, ਭੁੱਲੇ ਸਮਝ ਨਾ ਆਈਆ। ਸਚ ਦੁਆਰਾ ਸਾਹਿਬ ਦਾ ਖੁਲ੍ਹਦਾ, ਖੁਲ੍ਹਾ ਹੱਟ ਚਲਾਈਆ। ਬਿਨ ਚਰਨ ਪ੍ਰੀਤੀ ਕੋਈ ਨਾ ਮੁਲ ਦਾ, ਕਰਤਾ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ। ਚਵਰ ਵੇਖ ਹੋਇਆ ਹੈਰਾਨ, ਨੇਤਰ ਨੈਣ ਨੀਰ ਵਹਾਈਆ। ਜਿਸ ਸਿੰਘਾਸਣ ਉਪਰ ਬਹੇ ਭਗਵਾਨ, ਤਖ਼ਤ ਨਿਵਾਸੀ ਸੋਭਾ ਪਾਈਆ । ਮੈਂ ਮੂਰਖ ਬਣ
ਅਣਜਾਣ, ਕਿਉਂ ਮੁਗਧ ਕਾਰ ਕਮਾਈਆ। ਜਿਸ ਮੇਰੀ ਬਣਤ ਬਣਾਈ ਵਿਚ ਜਹਾਨ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਛੁਪਾਈਆ। ਚਵਰ ਰੋ ਵਿਰੋਲੇ ਨੀਰ, ਨੈਣਾਂ ਛਹਿਬਰ ਲਾਈਆ। ਵੇਖ ਖੇਲ ਹੋਇਆ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਈਆ। ਜਿਸ ਦਰ ਦੇ ਬਰਦੇ ਬਣੇ ਪੀਰ, ਪੈਗ਼ੰਬਰ ਢੇਰੀਆਂ ਢਾਹੀਆ। ਜਿਸ ਦੀ ਚੋਟੀ ਵੇਖੀ ਨਾ ਕਿਸੇ ਅਖ਼ੀਰ, ਮੰਜ਼ਲ ਹੱਦ ਨਾ ਕਿਸੇ ਮੁਕਾਈਆ। ਜਿਸ ਦੀ ਸਚ ਸਮਝੀ ਤਸਵੀਰ, ਨੂਰ ਜ਼ਹੂਰ ਇਕ ਰੁਸ਼ਨਾਈਆ। ਸੋ ਸਾਹਿਬ ਗੁਣੀ ਗਹੀਰ, ਸਾਚੇ ਤਖ਼ਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਵਿਚ ਰਖਾਈਆ। ਚਵਰ ਹੋ ਦਿਲਗੀਰ, ਇਕ ਧਿਆਨ ਲਗਾਈਆ। ਬੇਅੰਤ ਬੇਨਜ਼ੀਰ, ਤੇਰੀ ਮਿਹਰ ਮਿਹਰਵਾਨ ਇਕੋ ਮੰਗ ਮੰਗਾਈਆ। ਵਡ ਦਾਤੇ ਗੁਣੀ ਗਹੀਰ, ਗਹਿਰ ਗਵਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਢਹਿ ਪਿਆ ਸਰਨਾਈਆ। ਚਵਰ ਕਹੇ ਮੇਰਾ ਮਿਟਿਆ ਭੁਲੇਖਾ, ਭੁੱਲ ਰਹੀ ਨਾ ਰਾਈਆ। ਜਿਸ ਵੇਲੇ ਤੇਰਾ ਦਰਸ਼ਨ ਦੇਖਾ, ਨੇਤਰ ਨੈਣ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਨ ਆਦੇਸਾ, ਨਿਉਂ ਨਿਉਂ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਨਰੇਸਾ, ਨਰ ਨਰਾਇਣ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਵੇਖਿਆ ਸੱਚਾ ਘਰ ਜਿਸ ਦਰ ਸਾਰੇ ਤੇਰਾ ਚਰਨ ਧਿਆਨ ਲਗਾਈਆ। ਸਾਰੇ ਤੇਰੇ ਚਰਨ ਕਰਨ ਧਿਆਨ, ਨੇਤਰ ਨੈਣ ਨਾ ਕੋਇ ਉਠਾਈਆ। ਮੇਰੇ ਨੈਣ ਨੈਣ ਸ਼ਰਮਾਣ, ਤੇਰੀ ਸੇਵ ਨਾ ਕੋਇ ਕਮਾਈਆ। ਝੁਲਦਾ ਰਿਹਾ ਵਿਚ ਅਸਮਾਨ, ਆਪਣਾ ਮਾਣ ਵਧਾਈਆ। ਤੂੰ ਸਾਹਿਬ ਸਭਨਾਂ ਦਾ ਭਗਵਾਨ, ਤੇਰੇ ਉਤੇ ਹੱਥ ਨਾ ਕੋਇ ਰਖਾਈਆ। ਮੈਂ ਭੁੱਲਿਆ ਰਿਹਾ ਅਣਜਾਣ, ਤੇਰੀ ਸਾਰ ਕੋਇ ਨਾ ਆਈਆ। ਕਰ ਕਿਰਪਾ ਦੇ ਦਾਨ, ਵਸਤ ਅਮੋਲਕ ਝੌਲੀ ਪਾਈਆ। ਤੇਰੀ ਚਰਨੀਂ ਡਿਗਾ ਆਣ, ਤੱਕੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਪ੍ਰਭ ਤੇਰੀ ਆਸ ਰਖਾਈਆ। ਸ੍ਰੀ ਭਗਵਾਨ ਦੱਸੇ ਏਕ, ਏਕੰਕਾਰ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਸਭ ਮੇਰੀ ਰੱਖੇ ਟੇਕ, ਦੂਜੀ ਓਟ ਨਾ ਕੋਇ ਰਖਾਈਆ। ਉਠ ਚਵਰ ਨੇਤਰ ਪੇਖ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਜਿਨ੍ਹਾਂ ਨਾਲ ਮਾਣ ਵਡਿਆਈ ਕਰ ਕੇ ਰੱਖਦਾ ਰਿਹੋਂ ਹੇਤ, ਆਪਣਾ ਸੰਗ ਨਿਭਾਈਆ। ਸੋ ਸਾਰੇ ਹਰਿ ਭਗਤਾਂ ਵਿਚ ਰਲ ਕੇ ਬੈਠੇ ਚੌਦਾਂ ਚੇਤ, ਸਿਰ ਚਵਰ ਨਾ ਕੋਇ ਝੁਲਾਈਆ। ਅੱਗੇ ਦੱਸੇ ਆਪਣਾ ਭੇਤ, ਪਾਰਬ੍ਰਹਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਸੁਣ ਚਵਰ ਲਾ ਧਿਆਨ, ਹਰਿ ਧਿਆਨੀ ਆਪ ਜਣਾਇੰਦਾ। ਸ੍ਰੀ ਭਗਵਾਨ ਦਾ ਸਚ ਗਿਆਨ, ਬਿਨ ਅੱਖਰਾਂ ਆਪ ਪੜ੍ਹਾਇੰਦਾ। ਸਾਚੇ ਦਰ ਭੁੱਲ ਨਾ ਜਾਵੀਂ ਬਣ ਅਣਜਾਣ, ਬਾਲੀ ਬੁਧ ਆਪ ਵਡਿਆਇੰਦਾ। ਧੁਰ ਸੰਦੇਸਾ ਦੇਵੇ ਕਾਨ, ਅਨਰਾਗੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਸਾਚੇ ਚਵਰ ਸਿਰ ਉਤੇ ਨਾ ਔਣਾ, ਪ੍ਰਭ ਸੀਸ ਹੱਥ ਨਾ ਕਿਸੇ ਫੜਾਈਆ। ਸਾਢੇ ਤਿੰਨ ਹੱਥ ਪਿਛੇ ਦਰਸ਼ਨ ਪੌਣਾ, ਦੂਰੋਂ ਦੂਰੋਂ ਸੀਸ ਝੁਕਾਈਆ। ਕਲੀ ਕਲੀ ਕਲਮਾ ਢੋਲਾ ਗੌਣਾ, ਬੇਪਰਵਾਹ ਤੇਰੀ ਸਰਨਾਈਆ। ਤੇਰਾ ਮੁਖ ਚਰਨਾਂ ਵਿਚ ਰਖੌਣਾ ਉਪਰ ਅੱਖ ਨਾ ਕੋਇ ਉਠਾਈਆ। ਸਚ
ਦੁਆਰੇ ਮਾਣ ਦਵੌਣਾ, ਸਿਰ ਆਪਣਾ ਹੱਥ ਟਿਕਾਈਆ। ਅਗਲਾ ਹੁਕਮ ਆਪ ਮਨੌਣਾ, ਹੁਕਮ ਹਾਕਮ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੀ ਸੇਵਾ ਸੱਚੀ ਇਕ ਦਰਸਾਈਆ। ਤੇਰੀ ਸੇਵਾ ਸਚ ਲਗਾਏਗਾ। ਧੁਰ ਫ਼ਰਮਾਣਾ ਹੁਕਮ ਜਣਾਏਗਾ। ਫੜ ਬਾਹੋਂ ਰਾਹੇ ਪਾਏਗਾ। ਉਪਰ ਝੁੱਲਦੇ ਨੂੰ, ਚਰਨ ਦੁਆਰ ਵਖਾਏਗਾ। ਕਲਜੁਗ ਜੀਵਾਂ ਦੇ ਹੱਥਾਂ ਵਿਚ ਰੁਲਦੇ ਨੂੰ, ਭਗਤਾਂ ਹੱਥ ਫੜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਜਣਾਏਗਾ। ਸਾਚੀ ਸੇਵਾ ਤੇਰੀ ਚੌਰ, ਚਵਰ ਆਪ ਲਗਾਈਆ। ਪ੍ਰਭ ਵੇਖਣਹਾਰਾ ਕਰੇ ਗ਼ੌਰ, ਗਹਿਰ ਗੰਭੀਰ ਵੱਡੀ ਵਡਿਆਈਆ। ਕਰੇ ਬਿਧ ਅਵਰ ਕੀ ਔਰ, ਆਪਣੀ ਧਾਰ ਚਲਾਈਆ। ਭਗਤ ਭਗਵਾਨ ਦੇ ਸਾਚੇ ਕੌਰ, ਦੇਵਣਹਾਰ ਆਪ ਵਡਿਆਈਆ। ਏਨ੍ਹਾਂ ਨਾਲ ਮਿਲ ਕੇ ਤੇਰਾ ਕਾਰਜ ਜਾਏ ਸੌਰ, ਬਿਨ ਭਗਤਾਂ ਤੇਰੀ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਇਕ ਦਰਸਾਈਆ। ਤੇਰੀ ਸੇਵਾ ਸਾਚੀ ਲਾਏਗਾ। ਸ੍ਰੀ ਭਗਵਾਨ ਦਇਆ ਕਮਾਏਗਾ। ਧੁਰ ਫ਼ਰਮਾਣਾ ਇਕ ਜਣਾਏਗਾ। ਤੇਰਾ ਨੇਤਰ ਨੈਣ ਖੁਲ੍ਹਾਏਗਾ। ਸਾਚਾ ਖੇਤਰ ਇਕ ਵਖਾਏਗਾ। ਪੰਦਰਾਂ ਚੇਤਰ ਬਣਤ ਬਣਾਏਗਾ। ਬਣ ਹੇਤੜ ਹਿਤ ਵਧਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖ਼ਾਹਸ਼ ਨਾ ਕੋਇ ਰਖਾਏਗਾ। ਚਵਰ ਝੁਲੌਣ ਦੀ ਖ਼ਾਹਸ਼ ਨਾ ਲੋੜ, ਸੀਸ ਉਪਰ ਫੇਰਾ ਕੋਈ ਨਾ ਪਾਈਆ। ਸ਼ਬਦ ਇਸ਼ਾਰੇ ਨਾਲ ਰਿਹਾ ਹੋੜ, ਇਕੋ ਵਾਰ ਜਣਾਈਆ। ਜੁਗ ਚੌਕੜੀ ਪੰਧ ਮੁਕਿਆ ਦੌੜ, ਆਪਣਾ ਫੇਰਾ ਪਾਈਆ। ਸਾਹਿਬ ਸਤਿਗੁਰ ਅੰਤ ਗਿਆ ਬੌਹੜ, ਦੇ ਮਤ ਸਮਝਾਈਆ। ਜੇ ਸੇਵਾ ਕਰਨ ਦਾ ਸ਼ੌਂਕ, ਸ਼ਹਿਨਸ਼ਾਹ ਹੋਏ ਸਹਾਈਆ। ਭਗਤ ਦੁਆਰੇ ਗਿਉਂ ਪਹੁੰਚ, ਤੇਰਾ ਲੇਖਾ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਚਵਰ, ਜਦ ਭਗਤਾਂ ਨੂੰ ਸਵਾਵਾਂਗਾ। ਤੇਰੀ ਸੇਵਾ ਸੱਚੀ ਲਾਵਾਂਗਾ। ਗੁਰਮੁਖਾਂ ਉਤੇ ਤੈਨੂੰ ਫਿਰਾਵਾਂਗਾ। ਸੋਹਣਿਆਂ ਲਾਲਾਂ ਦੇ ਮੁਖ ਵਖਾਵਾਂਗਾ। ਦੁਖੀਆਂ ਦੇ ਦੁੱਖ ਮਿਟਾਵਾਂਗਾ। ਆਪਣੀ ਗੋਦੀ ਚੁੱਕ, ਆਪਣੇ ਗਲੇ ਲਗਾਵਾਂਗਾ। ਫੇਰ ਤੈਨੂੰ ਲਵਾਂ ਪੁਛ, ਚਰਨਾਂ ਹੇਠ ਦਬਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਬਲ ਆਪ ਜਣਾਵਾਂਗਾ। ਸਿਰ ਉਤੇ ਚਵਰ ਦੀ ਨਾ ਕੋਈ ਰੀਤ, ਸ੍ਰੀ ਭਗਵਾਨ ਚਵਰ ਨਾ ਕਦੇ ਝੁਲਾਇੰਦਾ। ਤੇਰੀ ਤੇਰੇ ਪਿਆਰਿਆਂ ਨਾਲ ਪ੍ਰੀਤ, ਪ੍ਰੀਤੀਵਾਨ ਆਪ ਅਖਵਾਇੰਦਾ। ਜਨ ਭਗਤਾਂ ਵੇਖ ਹੋਣਾ ਠੰਡਾ ਸੀਤ, ਸੀਤਲ ਧਾਰ ਵਹਾਇੰਦਾ। ਜਿੰਨਾਂ ਚਿਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾ ਗਾਵੇਂ ਗੀਤ, ਤੇਰਾ ਤੰਦ ਤੰਦ ਤੇਰਾ ਬੰਦ ਬੰਦ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਤੇਰੇ ਚਰਨਾਂ ਹੇਠਾਂ ਲੁਕਾਂਗਾ। ਪ੍ਰਭ ਤੇਰੇ ਭਗਤਾਂ ਕੋਲੋਂ ਪੁਛਾਂਗਾ। ਏਨ੍ਹਾਂ ਨਾਲ ਕਦੀ ਨਾ ਰੁੱਸਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨਾਂ ਉਪਰ ਝੁਕਾਂਗਾ। ਤੇਰੇ ਚਰਨਾਂ ਸੀਸ ਝੁਕਾਊਂਗਾ। ਪਿਛਲਾ ਮਾਣ ਮਿਟਾਂਊਂਗਾ। ਦੋਏ ਜੋੜ ਵਾਸਤਾ ਪਾਊਂਗਾ। ਤੇਰੇ ਭਗਤਾਂ ਦੀ ਲੋੜ, ਇਕੋ ਮੰਗ ਮੰਗਾਊਂਗਾ। ਏਨ੍ਹਾਂ ਨਾਲ ਦੇਵੀਂ ਤੋਰ, ਪਿਛਾ ਵੇਖਣ ਕਦੀ ਨਾ ਆਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ
ਅਲਖ ਜਗਾਊਂਗਾ। ਦਰ ਤੇਰੇ ਅਲਖ ਜਗਾਵਾਂਗਾ। ਖ਼ਾਲੀ ਝੋਲੀ ਅੱਗੇ ਡਾਹਵਾਂਗਾ। ਨੇਤਰ ਨੈਣਾਂ ਨੀਰ ਵਹਾਵਾਂਗਾ। ਪੱਲੂ ਪਾ ਗਲ ਪਿਛਲੀ ਭੁੱਲ ਬਖ਼ਸ਼ਾਵਾਂਗਾ। ਸਚ ਦੁਆਰਾ ਤੇਰਾ ਮੱਲ, ਚਰਨ ਧੂੜੀ ਟਿੱਕਾ ਮਸਤਕ ਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਤੇਰੇ ਭਗਤਾਂ ਸੇਵ ਕਮਾਵਾਂਗਾ। ਸਾਚੇ ਭਗਤਾਂ ਸੇਵ ਕਮਾਊਂਗਾ। ਚਾਰੋਂ ਕੁੰਟ ਉਠ ਉਠ ਜਾਊਂਗਾ। ਲੱਖ ਚੁਰਾਸੀ ਵਿਚੋਂ ਲੁਕ ਲੁਕ, ਦਰਸ਼ਨ ਪਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਬਹਿ ਕੇ ਸੀਸ ਝੁਕਾਊਂਗਾ। ਤਿੰਨ ਲੋਕ ਦਾ ਬਣਿਆ ਦਾਤਾ, ਗੁਰ ਅਵਤਾਰਾਂ ਦਏ ਵਡਿਆਈਆ। ਕਲਜੁਗ ਅੰਤਮ ਵੇਖੇ ਖੇਲ ਤਮਾਸ਼ਾ, ਆਪਣਾ ਬਲ ਵਧਾਈਆ। ਉਨੀ ਸਾਲ ਪ੍ਰਭ ਕਰਦਾ ਰਿਹਾ ਹਾਸਾ, ਭੇਵ ਨਾ ਕਿਸੇ ਜਣਾਈਆ। ਬੀਸ ਬੀਸੇ ਸਭ ਦਾ ਬਦਲੇ ਪਾਸਾ, ਉਲਟੀ ਕਾਰ ਕਮਾਈਆ। ਸਤਿ ਧਰਮ ਦੀ ਚਲੇ ਸ਼ਾਖ਼ਾ, ਸ਼ਹਿਨਸ਼ਾਹ ਚਲਾਈਆ। ਜਨ ਭਗਤਾਂ ਭਗਤ ਦੁਆਰੇ ਬਣੇ ਰਾਖਾ, ਰੱਖਿਆ ਕਰੇ ਥਾਉਂ ਥਾਈਂਆ। ਸਿਰ ਤੇ ਝੁੱਲਣ ਵਾਲਾ ਚਰਨ ਕਵਲ ਬਣਿਆ ਦਾਸਾ, ਹੌਏ ਨਿਮਾਣਾ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਭਗਤ ਦੁਆਰੇ ਲਾ ਦਰਵਾਜ਼ਾ, ਸ੍ਰੀ ਭਗਵਾਨ ਦਇਆ ਕਮਾਈਆ। ਲਹਿਣਾ ਦੇ ਗ਼ਰੀਬ ਨਿਵਾਜ਼ਾ, ਗ਼ਰੀਬਾਂ ਹੋਏ ਸਹਾਈਆ। ਲੰਮਾ ਪੈ ਪੈ ਮਾਰੇ ਵਾਜਾਂ, ਜਨ ਭਗਤੋ ਔਣਾ ਚਾਈਂ ਚਾਈਂਆ। ਤੁਹਾਡੇ ਪਿਛੇ ਰਚਿਆ ਕਾਜਾ, ਲੋਕਮਾਤ ਖੇਲ ਕਰਾਈਆ। ਭੂਪਤ ਭੂਪ ਰਾਜਨ ਰਾਜਾ, ਸ਼ਹਿਨਸ਼ਾਹ ਵੇਸ ਵਟਾਈਆ। ਗੋਬਿੰਦ ਬੇਦਾਅਵਾ ਪਾੜਿਆ ਮਾਝਾ, ਅੰਤਮ ਲੇਖਾ ਪੁਰਖ ਅਕਾਲ ਮੁਕਾਈਆ। ਵੇਖਣਹਾਰਾ ਦੋ ਦੋਆਬਾ, ਦੋਹਰੀ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵ ਕਮਾਈਆ। ਦਰਵਾਜ਼ਾ ਬਣ ਲੱਥਾ ਭਾਰ, ਪਿਛਲਾ ਕਰਜ਼ ਚੁਕਾਇਆ। ਭਗਵਾਨ ਕਹੇ ਭਗਤ ਪਿਆਰ, ਪ੍ਰੇਮ ਪ੍ਰੀਤੀ ਰਾਹ ਚਲਾਇਆ। ਗ੍ਰਹਿ ਮੰਦਰ ਮੰਗਲਾਚਾਰ, ਸਖੀਆਂ ਢੋਲਾ ਗਾਇਆ। ਸ਼ੌਹ ਮਿਲਿਆ ਕੰਤ ਭਤਾਰ, ਸੇਜ ਸੁਹੰਜਣੀ ਆਪ ਹੰਢਾਇਆ। ਨਾਮ ਸ਼ਬਦ ਬੋਲ ਜੈਕਾਰ, ਅਗੰਮੀ ਨਾਦ ਸੁਣਾਇਆ। ਗੁਰਮੁਖ ਸੱਜਣ ਲਏ ਤਾਰ, ਫੜ ਬਾਹੋਂ ਪਾਰ ਕਰਾਇਆ। ਜਿਨ੍ਹਾਂ ਸੇਵਾ ਕੀਤੀ ਵਿਚ ਦਰਬਾਰ, ਦਰ ਲੇਖੇ ਲਏ ਲਗਾਇਆ। ਪੰਦਰਾਂ ਦਿਵਸ ਸਤਿ ਵਿਹਾਰ, ਇਕ ਪੰਜ ਜੋੜ ਜੁੜਾਇਆ। ਇਕ ਇਕੱਲਾ ਏਕੰਕਾਰ, ਪੰਚਮ ਰੂਪ ਫੇਰਾ ਪਾਇਆ। ਇਕ ਪੰਜ ਦਾ ਸੱਤ ਆਧਾਰ, ਧਰਮ ਜੜ੍ਹ ਲਗਾਇਆ। ਚੋਟੀ ਚੜ੍ਹ ਆਪ ਨਿਰੰਕਾਰ, ਹਰਿਜਨ ਵੇਖ ਵਖਾਇਆ। ਸੀਸ ਧੜ ਦੇ ਆਧਾਰ, ਪ੍ਰੇਮ ਪ੍ਰੀਤੀ ਭਾਰ ਚੁਕਾਇਆ । ਹਰਿਜਨ ਗੁਰਮੁਖ ਗੁਰਸਿਖ ਸੰਤ ਭਗਤ ਇਕੋ ਰੰਗ ਰੰਗੇ ਪੁਰਖ ਨਾਰ, ਬਿਰਧ ਬਾਲ ਆਪਣੀ ਗੋਦ ਸੁਹਾਇਆ। ਪੂਰਬ ਲਹਿਣਾ ਆਪ ਵਿਚਾਰ, ਦੇਣਾ ਸਭ ਦਾ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਝੋਲੀ ਪਾਇਆ। ਸੇਵਾ ਕਰਾਈ ਸਰਬ ਗੁਣਤਾਸ, ਗੁਣਵੰਤਾ ਦਏ ਵਡਿਆਈਆ। ਪਿਛਲੇ ਜਨਮ ਜੋ ਰਹੇ ਉਦਾਸ, ਲੇਖਾ ਜਨਮ ਆਪਣੇ ਲੇਖੇ ਪਾਈਆ। ਅੱਗੇ ਕੀਤੀ ਬੰਦ ਖ਼ਲਾਸ, ਬੰਦੀਖ਼ਾਨਾ ਦਿਤਾ ਤੁੜਾਈਆ। ਪੰਦਰਾਂ ਦਿਨ ਪ੍ਰਭ ਅੰਦਰ ਵੜਿਆ ਰਿਹਾ ਤੁਹਾਡੇ ਸਾਥ, ਸਿਰ ਆਪਣੇ ਭਾਰ ਉਠਾਈਆ। ਅੱਠੇ ਪਹਿਰ ਕਰਦਾ ਰਿਹਾ ਤੁਹਾਡੀ ਯਾਦ, ਪ੍ਰੇਮ ਪ੍ਰੀਤੀ ਢੋਲਾ ਗਾਈਆ। ਫਿਰ ਵੀ ਤੁਹਾਡੇ ਅੱਗੇ ਕਰੇ ਫ਼ਰਯਾਦ, ਮੇਰੇ ਪਿਛੇ ਦੁੱਖ ਨਾ ਕੋਇ ਉਠਾਈਆ। ਏਹ ਸਿਖੋ ਤੁਹਾਡੀ ਦਾਤ, ਤੁਹਾਡੀ ਝੋਲੀ ਪਾਈਆ। ਪਿਛੋਂ
ਸਾਰੇ ਕਹਿਣ ਪ੍ਰਭ ਦੀ ਕਰਾਮਾਤ, ਜੋ ਅਚਰਜ ਲੇਖਾ ਗਿਆ ਲਿਖਾਈਆ। ਫਿਰ ਲੱਭਿਆਂ ਕਿਸੇ ਨਾ ਆਵੇ ਹਾਥ, ਖ਼ਾਲੀ ਹੱਥ ਫਿਰੇ ਲੋਕਾਈਆ। ਦਾਤਾ ਹੋ ਕੇ ਬਣਿਆ ਦਾਸ, ਬਣ ਸੇਵਕ ਸੇਵਾ ਸਚ ਕਮਾਈਆ। ਜਨ ਭਗਤੋ ਤੁਹਾਡੀ ਪੁੰਨੀ ਆਸ, ਪ੍ਰਭ ਪੂਰਨ ਮਿਲਿਆ ਬੇਪਰਵਾਹੀਆ। ਸੋਲਾਂ ਚੇਤਰ ਤੁਹਾਡੇ ਅੱਗੇ ਕਰੇ ਅਰਦਾਸ, ਸਾਢੇ ਪੰਜ ਵਜੇ ਆਪਣਾ ਫੇਰਾ ਪਾਈਆ। ਪਿਛਲਾ ਵਕਤ ਕਰਾਏ ਯਾਦ, ਜਿਸ ਵੇਲੇ ਪੁੱਠਾ ਹੋ ਕੇ ਲਿਖਤ ਲਿਖਾਈਆ। ਅੱਗੇ ਤੁਹਾਡਾ ਵੱਜੇ ਨਾਦ, ਰਾਗ ਇਕੋ ਇਕ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਰਿਹਾ ਚੁਕਾਈਆ।