ਪੁਸਤਕਾਲਾਭਾਗ ੧੪

੧੬ ਚੇਤ ੨੦੨੦ ਬਿਕਰਮੀ ਸਾਢੇ ਪੰਜ ਵਜੇ ਸਵੇਰੇ ਹਰਿ ਭਗਤ ਦੁਆਰ ਜੇਠੂਵਾਲ

ਹਰਿ ਸਤਿਗੁਰ ਦਾ ਅੰਮ੍ਰਿਤ ਵੇਲਾ, ਪ੍ਰਭ ਅੰਮ੍ਰਿਤ ਜਾਮ ਪਿਆਇੰਦਾ। ਘਰ ਵਸਿਆ ਗੁਰੂ ਗੁਰ ਚੇਲਾ, ਗੁਰ ਚੇਲਾ ਰੰਗ ਰੰਗਾਇੰਦਾ। ਦੀਨ ਦਿਆਲ ਕਰਾਇਆ ਮੇਲਾ, ਮਿਲ ਆਪਣਾ ਸੰਗ ਨਿਭਾਇੰਦਾ। ਭਗਤ ਭਗਵਾਨ ਵਕਤ ਸੁਹੇਲਾ, ਸਹਿਜ ਸਹਿਜ ਗੁਣ ਗਾਇੰਦਾ। ਵਸਣਹਾਰਾ ਸਦਾ ਨਵੇਲਾ, ਆਪਣੀ ਕਲ ਧਰਾਇੰਦਾ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ ਡੂਘੀ ਕੰਦਰ ਬੇਲਾ, ਸਮੁੰਦ ਸਾਗਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਇੰਦਾ। ਅੰਮ੍ਰਿਤ ਵੇਲਾ ਇਕੋ ਰੰਗ, ਅਮਰਾਪਦ ਵਡਿਆਈਆ। ਨਿਰਗੁਣ ਸਰਗੁਣ ਬਣਿਆ ਸੰਗ, ਸਗਲਾ ਸੰਗ ਨਿਭਾਈਆ। ਦਰ ਦਰਵਾਜ਼ਾ ਅੰਦਰ ਲੰਘ, ਸਾਚੀ ਬਣਤ ਬਣਾਈਆ। ਪੂਰਬ ਲੇਖਾ ਚੁਕੇ ਪੰਧ, ਦੂਰ ਦੁਰਾਡੀ ਵਾਟ ਮੁਕਾਈਆ। ਅਗਿਆਨ ਅੰਧੇਰਾ ਮਿਟੇ ਅੰਧ, ਹਰਿ ਜੋਤ ਨੂਰ ਰੁਸ਼ਨਾਈਆ। ਅੰਮ੍ਰਿਤ ਵੇਲੇ ਉਠ ਕੇ ਹਰਿ ਭਗਤ ਗਾਏ ਸਾਚਾ ਛੰਦ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਵਡਿਆਈਆ। ਅੱਠੇ ਪਹਿਰ ਰਹੇ ਅਨੰਦ, ਨਾਮ ਖ਼ੁਮਾਰ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਅੰਮ੍ਰਿਤ ਵੇਲਾ ਅਮਰ ਰੱਖ, ਆਤਮ ਪਰਮਾਤਮ ਆਪ ਖੁਲ੍ਹਾਇੰਦਾ। ਜਾਗਤ ਸੋਵਤ ਮਾਰਗ ਦੱਸ, ਇਕੋ ਰਾਹ ਵਖਾਇੰਦਾ। ਭਗਤ ਭਗਵਾਨ ਅੰਤਰ ਵਸ, ਗ੍ਰਹਿ ਮੰਦਰ ਸੋਭਾ ਪਾਇੰਦਾ। ਸਚ ਸੁਹੰਜਣਾ ਦੇਵੇ ਰਸ, ਅੰਮਿਉਂ ਰਸ ਆਪ ਚੁਆਇੰਦਾ। ਸ਼ਬਦ ਅਨਾਦੀ ਗਾਏ ਜਸ, ਢੋਲਾ ਰਾਗ ਸੁਣਾਇੰਦਾ। ਮੇਲ ਮਿਲਾਵਾ ਹੱਸ ਹੱਸ, ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪ ਕਮਾਇੰਦਾ । ਅੰਮ੍ਰਿਤ ਵੇਲਾ ਆਤਮ ਧਾਰ, ਪਰਮਾਤਮ ਦਏ ਵਡਿਆਈਆ। ਸ਼ਬਦ ਸਰੂਪੀ ਸਚ ਪਿਆਰ, ਬਿਨ ਰੰਗ ਰੂਪੀ ਆਪ ਕਰਾਈਆ। ਵਸਣਹਾਰਾ ਠਾਂਡੇ ਦਰਬਾਰ, ਘਰ ਸਾਂਤਕ ਸਤਿ ਕਰਾਈਆ। ਲੇਖਾ ਜਾਣ ਅੰਦਰ ਬਾਹਰ, ਗੁਪਤ ਜ਼ਾਹਰ ਪਰਦਾ ਲਾਹੀਆ। ਵੇਖਣਹਾਰ ਸੋਲਾਂ ਸ਼ਿੰਗਾਰ, ਸੋਲਾਂ ਇਛਿਆ ਪੂਰ ਕਰਾਈਆ। ਪਾਵੇ ਭਿਛਿਆ ਸਿਰਜਣਹਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਮਿਹਰ ਨਜ਼ਰ ਆਪਣੀ ਰੱਖ, ਹਰਿ ਰੱਖਕ ਆਪ ਅਖਵਾਇੰਦਾ। ਹੋਏ ਸਹਾਈ ਨੱਸ ਨੱਸ, ਔਂਦਾ ਜਾਂਦਾ ਨਜ਼ਰ ਨਾ ਆਇੰਦਾ। ਬਾਜ਼ੂ ਪਕੜੇ ਆਪਣੇ ਹੱਥ, ਬਲ ਇਕੋ

ਇਕ ਜਣਾਇੰਦਾ। ਸੰਤ ਸੁਹੇਲੇ ਕਰ ਇਕੱਠ, ਗੁਰ ਚੇਲੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਮਿਹਰ ਨਜ਼ਰ ਕਰੇ ਕਰਤਾਰ, ਨਜ਼ਰੀਆ ਆਪ ਬਦਲਾਈਆ। ਸੁਰਤ ਸ਼ਬਦ ਦਾ ਸਚ ਪਿਆਰ, ਪ੍ਰੇਮੀ ਪ੍ਰੇਮਕਾ ਨਾਲ ਮਿਲਾਈਆ। ਜਗਤ ਵਿਛੋੜਾ ਕਰੇ ਖੁਆਰ, ਜੋੜਾ ਨਾਮ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਵਖਾਈਆ। ਅੰਮ੍ਰਿਤ ਵੇਲਾ ਆਤਮ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਨਿਰਗੁਣ ਹੋ ਕੇ ਵਸੇ ਸੰਗ, ਸਰਗੁਣ ਮੇਲ ਮਿਲਾਇੰਦਾ। ਛੰਦ ਸੁਣਾਏ ਬਿਨ ਬੱਤੀ ਦੰਦ, ਸੋਹਲਾ ਰਾਗ ਅਲਾਇੰਦਾ। ਕਰ ਪਰਕਾਸ਼ ਅੰਧੇਰਾ ਅੰਧ, ਨੂਰੋ ਨੂਰ ਧਰਾਇੰਦਾ। ਜੁਗ ਜੁਗ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਏਕਾ ਤੰਦ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਰੁੱਤ ਇਕ ਸੁਹਾਇੰਦਾ। ਅੰਮ੍ਰਿਤ ਸੋਹੇ ਸੁਹੰਜਣੀ ਰੁੱਤ, ਹਰਿ ਰੁੱਤੜੀ ਮਾਤ ਮਹਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ੍ਰੀ ਭਗਵਾਨ ਕੋਲੋਂ ਮਾਰਗ ਰਹੇ ਪੁੱਛ, ਦੋਏ ਜੋੜ ਵਾਸਤਾ ਪਾਈਆ। ਨਵ ਨੌਂ ਚਾਰ ਕਿਉਂ ਰਿਹੋਂ ਲੁਕ, ਆਪਣਾ ਮੁਖ ਛੁਪਾਈਆ। ਕਲਜੁਗ ਅੰਤਮ ਕਿਹੜੀ ਧਾਰੋਂ ਗਿਉਂ ਉਠ, ਸੋ ਧਾਰ ਨਜ਼ਰ ਨਾ ਆਈਆ। ਭਗਤ ਦੁਆਰੇ ਜਾ ਕੇ ਗਿਉਂ ਰੁਕ, ਅੱਗੇ ਕਦਮ ਨਾ ਕੋਇ ਟਿਕਾਈਆ । ਸ਼ੇਰ ਹੋ ਕੇ ਰਿਹੋਂ ਬੁੱਕ, ਭਬਕ ਆਪਣੇ ਨਾਮ ਲਗਾਈਆ। ਸੰਤ ਸੁਹੇਲੇ ਵੇਖੇ ਆਪਣੇ ਸੁੱਤ, ਸੁਤ ਦੁਲਾਰੇ ਗੋਦ ਉਠਾਈਆ। ਨਾਮ ਰੰਗਣ ਰੰਗੇ ਕਾਇਆ ਬੁੱਤ, ਕਾਚੀ ਮਾਟੀ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰਾਈਆ। ਅੰਮ੍ਰਿਤ ਵੇਲੇ ਤੇਰਾ ਚਾਉ ਘਨੇਰਾ, ਚੌਸਠ ਘੜੀ ਨਾ ਕੋਇ ਵਡਿਆਈਆ। ਮਿਹਰਵਾਨ ਹੋ ਬੰਨ੍ਹੇ ਬੇੜਾ, ਖੇਵਟ ਖੇਟਾ ਸੇਵ ਕਮਾਈਆ। ਤੁਧ ਜਿਹਾ ਹੋਰ ਹੈ ਕਿਹੜਾ, ਤੇਰੇ ਹੱਥ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਜਣਾਈਆ। ਅੰਮ੍ਰਿਤ ਵੇਲੇ ਮੈਂ ਕੀ ਦੱਸਾਂ, ਸਚ ਸਚ ਦ੍ਰਿੜਾਇੰਦਾ। ਇਕੋ ਵਾਰ ਭਗਤਾਂ ਅੰਦਰ ਵਸਾਂ, ਨਿਤ ਨਿਤ ਦਾ ਕਲੇਸ਼ ਮੁਕਾਇੰਦਾ। ਆਤਮ ਪਰਮਾਤਮ ਨਿਰਗੁਣ ਨਾਮ ਰਟਾਂ, ਦੂਜੀ ਅਲੱਖ ਨਾ ਕੋਇ ਜਗਾਇੰਦਾ। ਪ੍ਰੇਮ ਕਰ ਪਿਛੇ ਨਾ ਹਟਾਂ, ਸਾਚੀ ਰੀਤੀ ਆਪ ਬੰਧਾਇੰਦਾ। ਡੂੰਘੇ ਘਾਉ ਮੇਟਾਂ ਫੱਟਾਂ, ਪੱਟੀ ਆਪਣੇ ਨਾਮ ਬੰਧਾਇੰਦਾ। ਸਚ ਪ੍ਰੇਮ ਅੰਦਰ ਰਤਾਂ, ਰਤ ਆਪਣੀ ਨਾ ਕੋਇ ਰਖਾਇੰਦਾ। ਜਨ ਭਗਤਾਂ ਨਾਲ ਪਕਾਏ ਮਤਾ, ਮਤ ਪਿਛਲੀ ਸਰਬ ਭੁਆਇੰਦਾ। ਪੁਰਖ ਅਕਾਲ ਗੌਣਾ ਜੱਸਾ, ਦੂਜੀ ਸਿਫ਼ਤ ਨਾ ਕੋਇ ਸਾਲਾਹਿੰਦਾ। ਅੰਮ੍ਰਿਤ ਦੇਣਾ ਇਕੋ ਰਸਾ, ਨਿਝਰ ਧਾਰ ਵਹਾਇੰਦਾ। ਸਚ ਦੁਆਰੇ ਕਰਾਏ ਕਮਰਕਸਾ, ਪੱਲੂ ਆਪਣੀ ਗੰਢ ਪੁਆਇੰਦਾ। ਦੋ ਜਹਾਨ ਫਿਰੇ ਨੱਠਾ, ਬਣ ਪਾਂਧੀ ਫੇਰਾ ਪਾਇੰਦਾ। ਰਾਗ ਸੁਣੇ ਨਾ ਕਿਸੇ ਕੋਲੋਂ ਭੱਟਾਂ, ਜਨ ਭਗਤਾਂ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਅੰਮ੍ਰਿਤ ਵੇਲੇ ਤੇਰਾ ਮਾਰਗ ਸੌਖਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਅੱਗੇ ਲੇਖਾ ਚੁਕੇ ਔਖਾ, ਔਖੀ ਘੜੀ ਨਾ ਕੋਇ ਰਖਾਈਆ। ਦੀਨ ਦਿਆਲ ਸਵਾਮੀ ਆਪੇ ਪਹੁੰਚਾ, ਤੇਰੀ ਆਸਾ ਪੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਜਪਣ ਦੀ ਸਾਚੀ ਰੀਤੀ, ਇਕੋ ਵਾਰ ਦਰਸਾਈਆ। ਅੰਮ੍ਰਿਤ ਵੇਲੇ ਹਰਿ ਭਗਤ ਉਠੌਣਾ, ਦੇਵਣਹਾਰ ਵਡਿਆਈਆ। ਪੰਜ ਵਾਰ ਨਾਮ ਜਪੌਣਾ, ਪੰਚ ਪਰਪੰਚ ਮਿਟਾਈਆ। ਹਰਿ ਮੰਦਰ ਹਰਿ ਆਪ ਸੁਹੌਣਾ, ਸਚ ਸਿੰਘਾਸਣ ਡੇਰਾ ਲਾਈਆ। ਨਿਜ

ਨੇਤਰ ਜਨ ਦਰਸ਼ਨ ਪੌਣਾ, ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਪੰਜ ਵਾਰ ਸ਼ਬਦ ਜੈਕਾਰ, ਜੈ ਜੈਕਾਰ ਕਰਾਈਆ। ਗੁਰਮੁਖ ਨੇਤਰ ਸਕੇ ਨਾ ਕੋਇ ਉਘਾੜ, ਨੈਣ ਅੱਖ ਬੰਦ ਕਰਾਈਆ। ਅੰਤਰ ਆਤਮ ਕਰੇ ਪਿਆਰ, ਲਿਵ ਇਕੋ ਇਕ ਲਗਾਈਆ। ਚਰਨ ਧੂੜੀ ਮੰਗੇ ਛਾਰ, ਮਸਤਕ ਟਿੱਕਾ ਚਰਨ ਕਵਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਜਣਾਈਆ। ਗੁਰਮੁਖ ਨੇਤਰ ਕਦੇ ਨਾ ਖੋਲ੍ਹੇ, ਹਰਿ ਸਾਚਾ ਸਚ ਜਣਾਇੰਦਾ। ਪੰਜ ਜੈਕਾਰਾ ਰਸਨਾ ਬੋਲੇ, ਧੁਰ ਦੀ ਧਾਰ ਬੰਧਾਇੰਦਾ। ਅੰਦਰ ਨਜ਼ਰੀ ਆਏ ਜੋ ਬੈਠਾ ਉਹਲੇ, ਪਰਦਾ ਆਪ ਉਠਾਇੰਦਾ। ਉਲਟਾ ਕਰੇ ਨਾਭ ਕਵਲੇ, ਅੰਮ੍ਰਿਤ ਧਾਰ ਵਹਾਇੰਦਾ। ਸੁਰਤੀ ਸ਼ਬਦੀ ਆਪੇ ਮੌਲੇ, ਹਰਿ ਮੌਲਾ ਕਾਰ ਕਮਾਇੰਦਾ। ਜਨ ਭਗਤਾਂ ਭਾਰ ਕਰੇ ਹੌਲੇ, ਸਿਰ ਆਪਣੇ ਭਾਰ ਉਠਾਇੰਦਾ। ਲੇਖੇ ਲਾਏ ਉਪਰ ਆਏ ਧੌਲੇ, ਧਰਨੀ ਧਰਤ ਧਵਲ ਭਗਤਾਂ ਨਾਲ ਸੁਹਾਇੰਦਾ। ਸਭ ਦੇ ਪੂਰੇ ਕਰੇ ਕੌਲੇ, ਪਿਛਲੀ ਕੀਤੀ ਯਾਦ ਕਰਾਇੰਦਾ। ਜਿਸ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਪੌਂਦੇ ਗਏ ਰੌਲੇ, ਖਾਣੀ ਬਾਣੀ ਨਾਦ ਸੁਣਾਇੰਦਾ। ਸੋ ਸਾਹਿਬ ਸਤਿਗੁਰ ਦੀਨ ਦਿਆਲ ਅਗੰਮ ਠਾਕਰ ਨਿਰਗੁਣ ਬੋਲੇ, ਨਿਰਵੈਰ ਰਾਹ ਚਲਾਇੰਦਾ। ਸਚ ਦੁਆਰਾ ਇਕੋ ਖੋਲ੍ਹੇ, ਦਰ ਦਰਵਾਜ਼ੇ ਬਣਤ ਬਣਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਅੰਤ ਚੜ੍ਹਾਏ ਆਪਣੇ ਡੋਲੇ, ਫੜ ਬਾਹੋਂ ਅੰਦਰ ਲੰਘਾਇੰਦਾ। ਅੰਮ੍ਰਿਤ ਵੇਲਾ ਗਾਇਣ ਸੋਹਲੇ, ਸੋ ਪੁਰਖ ਨਿਰੰਜਣ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਇੰਦਾ। ਅੰਮ੍ਰਿਤ ਵੇਲਾ ਸੋਹਣਾ ਲੱਗਾ, ਸਾਰੇ ਰਹੇ ਜਸ ਗਾਈਆ। ਸ੍ਰੀ ਭਗਵਾਨ ਸੂਰਾ ਸਰਬੱਗਾ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਦੋ ਜਹਾਨਾਂ ਦੇ ਕੇ ਸੱਦਾ, ਦਰ ਆਪਣੇ ਲਏ ਬਹਾਈਆ। ਪ੍ਰੇਮ ਪਿਆਰ ਅੰਦਰ ਮਧਾ, ਮਸਤੀ ਆਪਣੇ ਨਾਮ ਚੜ੍ਹਾਈਆ। ਸਚ ਪ੍ਰੀਤੀ ਅੰਦਰ ਬੱਝਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਚ ਸਿੰਘਾਸਣ ਬਹਿ ਕੇ ਸਜਾ, ਤਖ਼ਤ ਨਿਵਾਸੀ ਡੇਰਾ ਲਾਈਆ। ਜਨ ਭਗਤਾਂ ਸੇਵਾ ਕਰ ਅਜੇ ਨਾ ਰੱਜਾ, ਆਪਣੀ ਆਸ਼ਾ ਹੋਰ ਵਧਾਈਆ। ਸਦਾ ਫਿਰੇ ਸੱਜਾ ਖੱਬਾ, ਅੱਗਾ ਪਿੱਛਾ ਵੇਖ ਵਖਾਈਆ । ਕਰੇ ਖੇਲ ਬੁੱਢਾ ਨੱਢਾ, ਰੂਪ ਰੰਗ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਵੇਲੇ ਦਏ ਵਡਿਆਈਆ। ਅੰਮ੍ਰਿਤ ਵੇਲੇ ਤੇਰਾ ਵੇਲਾ ਸੋਹਣਾ, ਪ੍ਰਭ ਸੋਹਣੀ ਰੁੱਤ ਸੁਹਾਈਆ। ਜਨ ਭਗਤਾਂ ਜੋਗਾ ਹੋਣਾ, ਦੂਸਰ ਮਿਲੇ ਨਾ ਕੋਇ ਵਡਿਆਈਆ। ਗੁਰਮੁਖਾਂ ਚੁੱਕੇ ਰੋਣਾ ਧੋਣਾ, ਨੇਤਰ ਨੈਣ ਨੀਰ ਨਾ ਕੋਇ ਵਹਾਈਆ। ਅੰਮ੍ਰਿਤ ਫਲ ਇਕੋ ਬੋਣਾ, ਸ਼ਬਦ ਕਿਆਰੀ ਆਪ ਮਹਿਕਾਈਆ। ਸੋਵਤ ਜਾਗਤ ਪੰਜ ਵਾਰ ਹਰਿ ਕਾ ਨਾਮ ਗੌਣਾ, ਭੁੱਲ ਕਦੇ ਨਾ ਜਾਈਆ। ਆਤਮ ਸੇਜਾ ਪਲੰਘ ਵਿਛੌਣਾ, ਸੇਜ ਸੁਹੰਜਣੀ ਸੋਭਾ ਪਾਈਆ। ਕਮਲਾਪਾਤੀ ਘਰ ਚਲ ਕੇ ਔਣਾ, ਆਦਿ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਦੀਆ ਬਾਤੀ ਇਕ ਜਗੌਣਾ, ਤੇਲ ਵੱਟੀ ਨਾ ਕੋਇ ਪਾਈਆ। ਗੁਰਮਤੀ ਬਹਿ ਬਹਿ ਕੰਤ ਮਨੌਣਾ, ਘਰ ਸਾਚੇ ਵੱਜੇ ਵਧਾਈਆ। ਚਰਨ ਕਵਲ ਧਿਆਨ ਰਖੌਣਾ, ਚਰਨ ਚਰਨੋਦਕ ਮੁਖ ਚੁਆਈਆ। ਹਉਮੇ ਹੰਗਤਾ ਬੁਰਜ ਢੌਣਾ, ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਨਾਮ ਵਡਿਆਈਆ। ਨਾਮ ਵਡਿਆਈ ਹਰਿ ਕਰਤਾਰ, ਇਕੋ ਇਕ ਜਣਾਇੰਦਾ। ਵਸਤ ਅਗੰਮ ਦਏ ਥਾਰ, ਥਿਰ ਘਰ ਆਪ ਟਿਕਾਇੰਦਾ। ਹਰਿ ਸਾਹਿਬ ਦਾ ਹੱਕ ਪਿਆਰ,

ਹਕੀਕਤ ਮੇਲ ਮਿਲਾਇੰਦਾ। ਲਾਸ਼ਰੀਕ ਸਾਂਝਾ ਯਾਰ, ਸ਼ਿਰਕਤ ਸਰਬ ਗਵਾਇੰਦਾ। ਪੀਰ ਪੈਗ਼ੰਬਰ ਵੇਖਣਹਾਰ, ਗੁਰ ਅਵਤਾਰ ਭੇਵ ਚੁਕਾਇੰਦਾ। ਚਾਰ ਵਰਨ ਦਾ ਇਕ ਜੈਕਾਰ, ਸਾਚਾ ਸੋਹਲਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਅੰਮ੍ਰਿਤ ਜਾਮ ਪਿਆਇੰਦਾ। ਨਾਮ ਅੰਮ੍ਰਿਤ ਜਾਮ ਪਿਆਊਂਗਾ। ਜਨ ਭਗਤਾਂ ਵੇਖ ਵਖਾਊਂਗਾ। ਸੁਖ ਇਕੋ ਘਰ ਵਖਾਊਂਗਾ। ਮੁਖ ਉਜਲ ਆਪ ਕਰਾਊਂਗਾ। ਗੋਦੀ ਚੁੱਕ ਤਖ਼ਤ ਬਹਾਊਂਗਾ। ਦਰ ਦਰਵੇਸ਼ ਆਪ ਅਖਵਾਊਂਗਾ। ਬਣ ਸੇਵਕ ਸੇਵ ਕਮਾਊਂਗਾ। ਫੜ ਬਾਹੋਂ ਆਪ ਉਠਾਊਂਗਾ। ਜਗ ਭੁੱਲਿਆਂ ਰਾਹੇ ਪਾਊਂਗਾ। ਬੇਨਕਾਹੇ ਆਪ ਪਰਨਾਊਂਗਾ। ਸਹਿਜ ਸੁਭਾਏ ਖੇਲ ਖਿਲਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਵੇਲਾ ਇਕ ਵਡਿਆਊਂਗਾ। ਅੰਮ੍ਰਿਤ ਵੇਲਾ ਸੋਹੇਗਾ। ਪ੍ਰਭ ਭਗਤਾਂ ਜੋਗਾ ਹੋਏਗਾ। ਹਰਿਜਨ ਲੋਕਮਾਤ ਨਾ ਸੋਏਗਾ। ਦੁਰਮਤ ਮੈਲ ਪਾਪਾਂ ਧੋਏਗਾ। ਵੇਲੇ ਅੰਤ ਕਦੇ ਨਾ ਰੋਏਗਾ। ਸ੍ਰੀ ਭਗਵਾਨ ਚਰਨ ਚਰਨੋਧਕ ਮੁਖ ਚੋਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਜ ਸੱਚਾ ਇਕੋ ਬੋਏਗਾ। ਬੀਜ ਸੱਚਾ ਇਕ ਬਜਾਵਾਂਗਾ। ਭਗਤ ਬੂਟਾ ਮਾਤ ਲਗਾਵਾਂਗਾ। ਫੁੱਲ ਫਲਵਾੜੀ ਆਪ ਮਹਿਕਾਵਾਂਗਾ। ਕਰ ਕਰ ਦਾਰੀ ਸੇਵ ਕਮਾਵਾਂਗਾ। ਲੱਖ ਹਜ਼ਾਰੀ ਲੇਖ ਚੁਕਾਵਾਂਗਾ । ਸਵਾ ਲੱਖ ਦਾ ਮਾਣ ਮਿਟਾਵਾਂਗਾ। ਕੋਟਨ ਕੋਟਾਂ ਵਿਚੋਂ ਗੁਰਮੁਖ ਵਿਰਲਾ ਆਪ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਆਪ ਮਿਲਾਵਾਂਗਾ। ਸਵਾ ਲੱਖ ਦਾ ਤੁਟੇ ਮਾਣ। ਇਕ ਲੱਖ ਨਾ ਕੋਇ ਨਿਸ਼ਾਨ। ਪਰਤੱਖ ਹੋ ਆਪ ਭਗਵਾਨ। ਭਗਤਾਂ ਦੇਵੇ ਸੱਚਾ ਦਾਨ। ਅੰਤਰ ਆਤਮ ਕਰ ਪਰਵਾਨ। ਗੋਬਿੰਦ ਮੇਲਾ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੌਜਵਾਨ। ਇਕ ਨਾਲ ਨਾ ਲੱਖ ਲੜਾਊਂਗਾ। ਅਸੰਖ ਅਸੰਖਾਂ ਵਿਚੋਂ ਗੁਰਮੁਖ ਇਕ ਉਪਜਾਊਂਗਾ। ਬਣਾ ਬਣਤ ਮਿਲਾ ਕੰਤ ਹਰਿ ਭਗਵੰਤ ਰੰਗ ਰੰਗਾਊਂਗਾ। ਮਹਿਮਾ ਅਗਣਤ ਖੇਲ ਬੇਅੰਤ, ਅਭੇਦ ਧਾਰ ਜਣਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਰਖਾਊਂਗਾ। ਸਾਚੀ ਸੇਵਾ ਆਪ ਕਮਾਵਾਂਗਾ। ਜਨ ਭਗਤਾਂ ਆਪ ਉਠਾਵਾਂਗਾ। ਅੰਮ੍ਰਿਤ ਵੇਲਾ ਅੱਠੇ ਪਹਿਰ ਜਣਾਵਾਂਗਾ। ਬਣ ਸੱਜਣ ਸੁਹੇਲਾ ਕੂੜੀ ਕਿਰਿਆ ਕਹਿਰ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਵਾਂਗਾ। ਪ੍ਰਭ ਆਪਣੀ ਕਾਰ ਕਮਾਏਗਾ। ਹਰਿ ਸੱਜਣ ਆਪ ਜਗਾਏਗਾ। ਚਰਨ ਧੂੜੀ ਮਜਨ ਇਕ ਨੁਹਾਏਗਾ। ਮੂਰਖ ਮੂੜ੍ਹੀ ਚਤੁਰ ਸੁਘੜ ਬਣਾਏਗਾ। ਸਭ ਦੀ ਆਸਾ ਕਰੇ ਪੂਰੀ, ਨਿਰਾਸਾ ਕੋਇ ਨਜ਼ਰ ਨਾ ਆਏਗਾ। ਹਾਜ਼ਰਾਂ ਹਾਜ਼ਰੀ ਲਾਏ ਹਜ਼ੂਰੀ, ਬੇਹਾਜ਼ਰਾਂ ਓਨ੍ਹਾਂ ਨਾਲ ਮਿਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸੇਵ ਕਮਾਏਗਾ। ਸੇਵਾ ਕਰ ਕੇ ਜੋੜੇ ਨਾਤਾ, ਨੇਰਨ ਨੇਰ ਦਰਸਾਈਆ। ਭਗਤ ਭਗਵਾਨ ਦਾ ਇਕੋ ਹਾਤਾ, ਹੱਦ ਆਪਣੀ ਬੰਦ ਕਰਾਈਆ। ਆਤਮ ਪਰਮਾਤਮ ਮੇਲੇ ਜ਼ਾਤਾ, ਅਜ਼ਾਤ ਨਾ ਕੋਇ ਵਖਾਈਆ। ਨਿਰਗੁਣ ਨਿਰਗੁਣ ਗਾਏ ਗਾਥਾ, ਸਰਗੁਣ ਕਰੇ ਪੜ੍ਹਾਈਆ। ਪਰਗਟ ਹੋ ਪੁਰਖ ਸਮਰਾਥਾ, ਕਲ ਕਲਕੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਸਾਚੇ ਮੰਗ ਮੰਗਾਈਆ। ਜਨ ਭਗਤਾਂ ਅੱਗੇ ਹਰਿ ਅਰਦਾਸ, ਆਪਣੀ ਭੇਟ ਚੜ੍ਹਾਇੰਦਾ। ਗੁਰਮੁਖੋ ਰੱਖਣਾ ਸੱਚਾ ਸਾਥ, ਇਕੋ ਆਸ ਤਕਾਇੰਦਾ।

ਰਲ ਮਿਲ ਗਾਈਏ ਸੱਚੀ ਗਾਥ, ਭਗਤ ਭਗਵਾਨ ਆਪ ਸੁਣਾਇੰਦਾ। ਇਕ ਦੂਜੇ ਦੇ ਬਣੀਏ ਦਾਸ, ਸੇਵਕ ਨਜ਼ਰ ਕੋਇ ਨਾ ਆਇੰਦਾ। ਆਤਮ ਪਰਮਾਤਮ ਭੋਗ ਬਲਾਸ, ਸੇਜ ਸੁਹੰਜਣੀ ਇਕ ਵਡਿਆਇੰਦਾ। ਸਚ ਦੁਆਰੇ ਪੁਨੀ ਆਸ, ਆਸਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹਾਲ ਸੁਣਾਇੰਦਾ। ਸਚ ਦੁਆਰੇ ਸਚ ਅਰਜ਼ੋਈ, ਹਰਿ ਅਰਜ਼ੀ ਆਪਣੇ ਨਾਮ ਪਾਇੰਦਾ। ਬਿਨ ਭਗਤਾਂ ਭਗਵਾਨ ਨੂੰ ਦੇਵੇ ਕੋਈ ਨਾ ਢੋਈ, ਘਰ ਰਹਿਣ ਕਿਸੇ ਨਾ ਪਾਇੰਦਾ। ਹਰਿ ਕਾ ਲੇਖਾ ਜਾਣੇ ਸੋਈ, ਜਿਸ ਆਪਣੀ ਦਇਆ ਕਮਾਇੰਦਾ। ਗੁਰਮੁਖ ਵਿਰਲਾ ਉਠੇ ਕੋਈ, ਜਿਸ ਕਾਇਆ ਚੋਲੀ ਬਦਲਾਇੰਦਾ। ਆਤਮ ਪਰਮਾਤਮ ਇਕੋ ਹੋਈ, ਦੂਜਾ ਰੰਗ ਨਾ ਕੋਇ ਰੰਗਾਇੰਦਾ। ਨਾ ਜਨਮੇ ਨਾ ਕਦੇ ਮੋਈ, ਨਾਤਾ ਬਿਧਾਤਾ ਆਪ ਬੰਧਾਇੰਦਾ। ਵੇਖੋ ਕਬੀਰ ਪਿਛੇ ਤਰੀ ਲੋਈ, ਕਮਾਲਾ ਚਰਨਾਂ ਨਾਲ ਛੁਹਾਇੰਦਾ। ਅੱਗੇ ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਦੇਵੇ ਢੋਈ, ਮਿਹਰ ਨਜ਼ਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿ ਸੱਜਣ ਆਪ ਮਿਲਾਇੰਦਾ। ਹਰਿ ਸੱਜਣ ਹਰਿ ਜੂ ਮੇਲਣ ਆਇਆ, ਪਾਰਬ੍ਰਹਮ ਵੱਡੀ ਵਡਿਆਈਆ। ਤ੍ਰੈਗੁਣ ਕੂੜੀ ਮੇਟੇ ਮਾਇਆ, ਮਮਤਾ ਮੋਹ ਰਹਿਣ ਨਾ ਪਾਈਆ। ਸਮਰਥ ਸਵਾਮੀ ਸਿਰ ਦੇਵੇ ਛਾਇਆ, ਸ਼ਹਿਨਸ਼ਾਹ ਆਪਣਾ ਹੱਥ ਟਿਕਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਜੈਕਾਰ ਜਿਸ ਗਾਇਆ, ਤਿਸ ਏਥੇ ਓਥੇ ਆਪਣੇ ਚਰਨ ਰਖਾਈਆ। ਸੇਵਾ ਕਰੇ ਬਣ ਦਾਈ ਦਾਇਆ, ਜਨ ਜਨਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਦੁਆਰੇ ਹਰਿ ਅਰਦਾਸਾ, ਇਕੋ ਵਾਰ ਕਰਾਇੰਦਾ। ਭਗਤ ਭਗਵਾਨ ਦਾ ਬੰਨ੍ਹ ਭਰਵਾਸਾ, ਭਾਵੀ ਸਿਰ ਤੋਂ ਲਾਹਿੰਦਾ। ਧਿਆਨ ਕਰਦਿਆਂ ਵਸੇ ਸਾਥਾ, ਔਂਦਾ ਜਾਂਦਾ ਦੇਰ ਕੋਇ ਨਾ ਲਾਇੰਦਾ। ਜਿਸ ਵੇਲੇ ਹਰਿਜਨ ਟੇਕੇ ਮਾਥਾ, ਤਿਸ ਵੇਲੇ ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਜਿਸ ਵੇਲੇ ਸੀਸ ਝੁਕੇਗਾ। ਸਾਹਿਬ ਸਤਿਗੁਰ ਪੂਰਾ ਉਠੇਗਾ। ਜਨ ਭਗਤਾਂ ਉਪਰ ਤੁਠੇਗਾ। ਦਰਵਾਜ਼ਾ ਲੰਘਦਿਆਂ ਹਾਲ ਪੁੱਛੇਗਾ। ਕਾਲ ਪਿਛੇ ਹੋ ਕੇ ਲੁਕੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਤਿਗੁਰ ਇਕੋ ਉਠੇਗਾ। ਕੀ ਪ੍ਰਭੂ ਤੂੰ ਦੱਸਿਆ ਸੱਚ, ਆਪਣਾ ਰਾਗ ਜਣਾਈਆ। ਭਾਗ ਲਗਾਏਂ ਕਾਇਆ ਮਾਟੀ ਕੱਚ, ਕੰਚਨ ਰੂਪ ਵਟਾਈਆ। ਜਨ ਭਗਤਾਂ ਅੰਤਰ ਜਾਏਂ ਰਚ, ਅਨਭਵ ਆਪਣਾ ਖੇਲ ਕਰਾਈਆ। ਸਚ ਸੱਚਾ ਮਾਰਗ ਦੱਸ, ਸਨੇਹੁੜਾ ਨਾਮ ਸੁਣਾਈਆ। ਜੋਤੀ ਨੂਰ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਈਆ। ਸ਼ਹਿਨਸ਼ਾਹ ਹੋ ਕੇ ਕਿਵੇਂ ਬਣੇ ਦਾਸ, ਬਣ ਸੇਵਕ ਸੇਵ ਕਮਾਈਆ। ਦਾਤਾ ਹੋ ਕੇ ਕਿਉਂ ਕਰੇਂ ਅਰਦਾਸ, ਆਪਣਾ ਮਾਣ ਮਿਟਾਈਆ। ਸਭ ਕੁਛ ਪ੍ਰਭੂ ਤੇਰੇ ਪਾਸ, ਤੂੰ ਦੇਵਣਹਾਰ ਲੋਕਾਈਆ। ਸ੍ਰੀ ਭਗਵਾਨ ਕਹੇ ਮੇਰਾ ਕੰਮ ਖ਼ਾਸ, ਖ਼ਾਹਸ਼ ਭਗਤਾਂ ਪੂਰ ਕਰਾਈਆ। ਭਗਤ ਮਿਲਣ ਦੀ ਮੈਨੂੰ ਆਸ, ਏਸੇ ਕਾਰਨ ਆਪਣੀ ਝੋਲੀ ਅੱਗੇ ਡਾਹੀਆ। ਜਿਉਂ ਪੁੱਤਰ ਵਿਛੋੜਾ ਸਹੇ ਨਾ ਬਾਪ, ਬਾਪ ਪੁੱਤਰ ਧਿਆਨ ਲਗਾਈਆ। ਗੋਬਿੰਦ ਥਾਪਣਾ ਗਿਆ ਥਾਪ, ਬਾਲੇ ਨੀਹਾਂ ਹੇਠ ਦਬਾਈਆ। ਅੰਤਰ ਅੰਤਮ ਦੱਸਿਆ ਇਕੋ ਜਾਪ, ਸ਼ਬਦ ਸੁਨੇਹੁੜਾ ਘਲਾਈਆ। ਸੋਹੰ ਢੋਲਾ ਲੈਣਾ ਰਾਟ, ਗੌਂਣਾ ਚਾਈਂ ਚਾਈਂਆ। ਸਾਹਿਬ ਪਤ ਲਏ ਰਾਖ, ਰੱਖਿਆ ਕਰੇ ਸਭਨੀ ਥਾਈਂਆ। ਤੁਹਾਡੀ ਲੇਖੇ ਲਾਏ ਖ਼ਾਕ, ਖ਼ਾਕ ਆਪਣੀ

ਝੋਲੀ ਪਾਈਆ। ਕਲਜੁਗ ਅੰਤਮ ਪੁੱਛੇ ਵਾਤ, ਮਿਹਰ ਨਜ਼ਰ ਉਠਾਈਆ। ਨਿਰਗੁਣ ਹੋ ਕੇ ਦੇਵੇ ਸਾਥ, ਸਰਗੁਣ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣੀ ਕਾਰ ਕਮਾਈਆ । ਤੁਹਾਡੀ ਖ਼ਾਕ ਲੇਖੇ ਲਾਏਗਾ। ਨਿਰਗੁਣ ਨਿਹਕਲੰਕ ਕਲ ਆਏਗਾ। ਕਲਕੀ ਅਵਤਾਰ ਇਕ ਅਖਵਾਏਗਾ। ਮੇਰਾ ਮੇਲਾ ਫੇਰ ਮਿਲਾਏਗਾ। ਗੁਰ ਚੇਲਾ ਰੂਪ ਧਰਾਏਗਾ। ਸੱਜਣ ਸੁਹੇਲਾ ਫੇਰਾ ਪਾਏਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਇਕ ਪਰਗਟਾਏਗਾ। ਸਚ ਨਿਸ਼ਾਨਾ ਇਕ ਬਣਾਵੇਗਾ। ਛੋਟੇ ਬਾਲਿਆਂ ਮਾਣ ਦਵਾਵੇਗਾ। ਸਾਢੇ ਤਿੰਨ ਹੱਥ ਵਕਤ ਚੁਕਾਵੇਗਾ। ਨੌਂ ਦਰ ਦਾ ਪੰਧ ਮੁਕਾਵੇਗਾ। ਛੱਤੀ ਯੁਗ ਦਾ ਲੇਖ ਮਿਟਾਵੇਗਾ। ਨਿਰਗੁਣ ਆਪਣਾ ਵੇਸ ਵਖਾਵੇਗਾ। ਮੁੱਛ ਦਾੜ੍ਹੀ ਕੇਸ ਨਾ ਕੋਇ ਜਣਾਵੇਗਾ। ਦਸ ਦਸਮੇਸ਼ ਨਾਲ ਉਠਾਵੇਗਾ। ਵਿਸ਼ਨ ਬ੍ਰਹਮ ਮਹੇਸ਼ ਚਰਨੀ ਲਾਵੇਗਾ। ਵਿਸ਼ਨੂੰ ਛੱਡ ਕੇ ਬਾਸ਼ਕ ਸੇਜ, ਅਲੱਖ ਜਗਾਵੇਗਾ। ਸ਼ੰਕਰ ਕਰ ਆਦੇਸ, ਤਰਸੂਲ ਸੁਟਾਵੇਗਾ। ਜਨ ਭਗਤਾਂ ਬਦਲੇ ਰੇਖ, ਲੇਖਾ ਪਿਛਲਾ ਮੂਲ ਮੁਕਾਵੇਗਾ । ਨਿਹਕਰਮੀ ਕਰ ਕੇ ਹੇਤ, ਆਪਣਾ ਰੰਗ ਚੜ੍ਹਾਵੇਗਾ। ਅੰਦਰ ਵੜ੍ਹ ਕੇ ਦੱਸੇ ਭੇਤ, ਬਾਹਰ ਮੁਖ ਨਾ ਕੋਇ ਸਮਝਾਵੇਗਾ। ਜਿਸ ਦੇ ਪਿਛੇ ਅਰਜਣ ਸਿਰ ਵਿਚ ਪਾਈ ਰੇਤ, ਸੋ ਜਨ ਭਗਤਾਂ ਅੰਮ੍ਰਿਤ ਜਾਮ ਪਿਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਡੇਰਾ ਲਾਵੇਗਾ। ਘਰ ਸਾਚੇ ਡੇਰਾ ਲਾਇਆ ਏ। ਪ੍ਰਭ ਪਾਰਬ੍ਰਹਮ ਕਲ ਆਇਆ ਏ। ਧੁਰ ਦਾ ਧਰਮ ਇਕ ਜਣਾਇਆ ਏ। ਵਰਨ ਬਰਨ ਨਾ ਕੋਇ ਰਖਾਇਆ ਏ। ਸੱਚੀ ਸਰਨ ਇਕ ਤਕਾਇਆ ਏ। ਮਰਨ ਡਰਨ ਭੌ ਮਿਟਾਇਆ ਏ। ਬਾਹੋਂ ਫੜਨ ਨਿਰਗੁਣ ਆਇਆ ਏ। ਸਾਚੇ ਪੌੜੇ ਚੜ੍ਹਨ, ਦਏ ਸਮਝਾਇਆ ਏ। ਦਰਗਹਿ ਸਾਚੀ ਵੜਨ, ਅੱਧਵਿਚਕਾਰ ਨਾ ਕੋਇ ਅਟਕਾਇਆ ਏ। ਜੋ ਸੋਹੰ ਢੋਲਾ ਪੜ੍ਹਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਸਹਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇਆ ਏ। ਆਪਣੀ ਕਰਨੀ ਆਪ ਕਰਾਵੇਗਾ। ਅੰਦਰ ਵੜ ਕੇ ਭਗਤ ਸਮਝਾਵੇਗਾ। ਭਾਣਾ ਜ਼ਰ ਕੇ ਸ਼ੁਕਰ ਮਨਾਵੇਗਾ। ਰਾਣਾ ਬਣ ਕੇ ਸੇਵ ਕਮਾਵੇਗਾ। ਸੁਘੜ ਸਿਆਣਾ ਮੂਰਖ ਮੂੜ੍ਹ ਜਣਾਵੇਗਾ। ਲਾ ਚਰਨ ਧੂੜ, ਦੁਰਮਤ ਮੈਲ ਧੁਆਵੇਗਾ। ਰੰਗ ਚਾੜ੍ਹ ਗੂੜ੍ਹ, ਆਪਣੇ ਨਾਲ ਮਿਲਾਵੇਗਾ। ਬਣ ਦਾਤਾ ਸੂਰ, ਗੁਰਮੁਖ ਆਪ ਉਠਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਲੇਖਾ ਪੂਰ ਕਰਾਵੇਗਾ। ਪ੍ਰੇਮ ਖੇਲਣ ਦਾ ਦੱਸਿਆ ਚਾਓ, ਚਾਓ ਘਨੇਰਾ ਇਕ ਜਣਾਈਆ। ਸੋਹੰ ਢੋਲਾ ਸਾਰੇ ਗਾਓ, ਆਤਮ ਪਰਮਾਤਮ ਰਾਗ ਅਲਾਈਆ। ਸਿਰ ਧਰ ਤਲੀ ਗਲੀ ਮੋਰੀ ਆਓ, ਪਿਛਲਾ ਮਾਣ ਮਿਟਾਈਆ। ਮਾਰਗ ਸੌਖਾ ਪ੍ਰਭ ਘਰ ਪਾਓ, ਵੱਜੇ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਜਗਦੀਸ਼ ਸਭ ਦੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰ ਸਦਾ ਵਡਿਆਈਆ।

ਚਵਰ ਕਹੇ ਮੈਂ ਹੋਵਾਂ ਨੀਵਾਂ, ਉਪਰ ਰਹਿਣ ਦੀ ਆਦਤ ਦਿਆਂ ਬਦਲਾਈਆ। ਚਰਨ ਕਵਲ ਪ੍ਰਭ ਘੋਲੀ ਥੀਵਾਂ, ਮਾਣ ਅਭਿਮਾਣ ਮਿਟਾਈਆ।

ਚਰਨ ਚਰਨੋਦਕ ਸਾਚਾ ਪੀਵਾਂ, ਛੋਹ ਆਪਣੀ ਨਾਲ ਰਲਾਈਆ। ਬਿਨ ਧੂੜੀ ਕਦੇ ਨਾ ਜੀਵਾਂ ਜੀਵਣ ਇਕੋ ਨਜ਼ਰੀ ਆਈਆ। ਜਿਉਂ ਭਗਵਾਨ ਦੁਆਰੇ ਭਗਤ ਨੀਵਾਂ, ਉਚਾ ਰਹਿਣ ਕੋਇ ਨਾ ਪਾਈਆ। ਜਿਸ ਲਹਿਣਾ ਚੁਕਾਇਆ ਸਾਢੇ ਤਿੰਨ ਹੱਥ ਸੀਵਾਂ, ਸੀਨੇ ਸਭ ਦੇ ਠੰਡ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਆਪ ਕਮਾਈਆ। ਚਵਰ ਕਹੇ ਮੈਨੂੰ ਦਿਓ ਵਧਾਈ, ਪ੍ਰਭ ਮਾਰਗ ਸਚ ਜਣਾਇਆ। ਜਨਮ ਜਨਮ ਦੀ ਮਿਟੀ ਸ਼ਾਹੀ, ਮੇਰਾ ਰੋਗ ਗਵਾਇਆ। ਸਾਚੀ ਸਿਖਿਆ ਇਕ ਸਮਝਾਈ, ਨੀਵੀਂ ਧਾਰ ਬੰਧਾਇਆ। ਚਰਨ ਕਵਲ ਦੇਵੇ ਸਰਨਾਈ, ਸਰਨਗਤ ਇਕ ਜਣਾਇਆ। ਸਾਚੇ ਘਰ ਨਾ ਦੇਵੇ ਕੋਈ ਗਵਾਹੀ, ਮੁਲਜ਼ਮ ਬਰੀ ਨਾ ਕੋਇ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਜਣਾਇਆ। ਚਵਰ ਕਹੇ ਮੇਰੇ ਧੰਨ ਭਾਗ, ਪ੍ਰਭ ਸਿਖਿਆ ਸਚ ਦ੍ਰਿੜਾਈਆ। ਭਗਤ ਦੁਆਰੇ ਚਰਨੀ ਗਿਆ ਲਾਗ, ਪਿਛਲਾ ਮਾਣ ਮਿਟਾਈਆ। ਕਰ ਕਿਰਪਾ ਧੋਵੇ ਮੇਰਾ ਦਾਗ, ਦੁਰਮਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਈਆ। ਚਵਰ ਕਹੇ ਮੈਂ ਚਰਨਾਂ ਸੇਵ ਕਮਾਵਾਂਗਾ। ਧੂੜੀ ਟਿੱਕਾ ਲਾ ਕੇ ਖ਼ੁਸ਼ੀ ਮਨਾਵਾਂਗਾ। ਵੱਡਿਉਂ ਹੋ ਕੇ ਨਿੱਕਾ, ਨਿੱਕਾ ਵੱਡੇ ਵਿਚ ਸਮਾਵਾਂਗਾ। ਜੁਗ ਚੌਕੜੀ ਰਸ ਵੇਖਿਆ ਫਿਕਾ, ਅੰਤ ਅੰਮ੍ਰਿਤ ਇਕੋ ਮੁਖ ਰਖਾਵਾਂਗਾ। ਮਾਣ ਵਡਿਆਈ ਵਿਚ ਪਿਛੇ ਵਿਕਾ, ਅੱਗੇ ਚਰਨ ਧਿਆਨ ਟਿਕਾਵਾਂਗਾ । ਨਿਰਗੁਣ ਵੇਖਿਆ ਖੇਲ ਅਨਡਿਠਾ, ਦਰ ਬਹਿ ਕੇ ਸੇਵ ਕਮਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸੱਚਾ ਵਰ, ਆਪਣੀ ਝੋਲੀ ਪਾਵਾਂਗਾ। ਚਵਰ ਕਹੇ ਮੈਨੂੰ ਦਿਓ ਦਿਲਾਸਾ, ਜਨ ਭਗਤਾਂ ਰਿਹਾ ਜਣਾਈਆ। ਹਰਿ ਸਰਨਾਈ ਸਚ ਭਰਵਾਸਾ, ਭਰਮ ਰਹਿਣ ਨਾ ਪਾਈਆ। ਸਗਲ ਵਸੂਰਾ ਮੇਰਾ ਲਾਥਾ, ਦੁੱਖੜਾ ਦਰਦ ਮਿਟਾਈਆ। ਮਿਲਿਆ ਦੀਨ ਦਿਆਲਾ ਰਘੁਨਾਥਾ, ਰਹਿਬਰ ਇਕੋ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਰੀਤੀ ਆਪ ਜਣਾਈਆ। ਚਵਰ ਕਹੇ ਮੋਹੇ ਕਰੋ ਪਿਆਰ, ਪ੍ਰੇਮ ਪਿਆਰਾ ਆਪ ਜਣਾਈਆ। ਮੈਂ ਚਰਨ ਡਿਗਾ ਮੂੰਹ ਦੇ ਭਾਰ, ਬਲ ਆਪਣਾ ਨਾ ਕੋਇ ਵਖਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਪਿਛੋਂ ਮੈਂਨੂੰ ਕਰਨੀ ਮਿਲੀ ਨਿਮਸਕਾਰ, ਏਸੇ ਵਾਸਤੇ ਸਭ ਦੇ ਅੱਗੇ ਵਾਸਤਾ ਪਾਇੰਦਾ। ਮੈਂ ਸੇਵਾ ਕਰਾਂ ਨਰ ਨਿਰੰਕਾਰ, ਨੀਵਾਂ ਹੋ ਕੇ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਜਣਾਇੰਦਾ। ਚਵਰ ਕਹੇ ਮੈਂ ਨਿੱਕਾ ਬਾਲਾ, ਪ੍ਰਭ ਜਨਮ ਦਿਤਾ ਬਦਲਾਈਆ। ਮਾਰਗ ਦੱਸਿਆ ਇਕ ਸੁਖਾਲਾ, ਸਚ ਸਚ ਸਮਝਾਈਆ। ਸੱਚਖੰਡ ਦੀ ਸੱਚੀ ਚਾਲਾ, ਅਵੱਲੜੀ ਕਾਰ ਜਣਾਈਆ। ਵਸਣਹਾਰਾ ਸਚ ਸੱਚੀ ਧਰਮਸਾਲਾ, ਧੁਰ ਦਰਬਾਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਜਿਸ ਵਸੇ ਖੇੜੇ, ਤਿਸ ਖੇੜੇ ਮਿਲੀ ਵਡਿਆਈਆ। ਆਦਿ ਜੁਗਾਦੀ ਚੁੱਕਣ ਝੇੜੇ, ਝਗੜਾ ਕੋਇ ਰਹਿਣ ਨਾ ਪਾਈਆ। ਭਗਤ ਭਗਵਾਨ ਵੇਖੇ ਡੇਰੇ, ਡੇਰਾ ਇਕੋ ਆਸਣ ਲਾਈਆ। ਮੈਂ ਵੀ ਵੜਿਆ ਓਸੇ ਵੇਹੜੇ, ਆਪਣਾ ਫੇਰਾ ਪਾਈਆ। ਪਿਛੇ ਖੇਲ ਵੇਖੇ ਬਥੇਰੇ, ਗੁਰ ਅਵਤਾਰਾਂ ਸੰਗ ਨਿਭਾਈਆ। ਪੀਰ ਪੈਗ਼ੰਬਰ ਦੱਸਾਂ ਕਿਹੜੇ ਕਿਹੜੇ, ਜਿਨ੍ਹਾਂ ਦਿਤੀ ਮਾਣ ਵਡਿਆਈਆ। ਅੰਤਮ ਆਇਆ ਭਗਤਾਂ ਘੇਰੇ, ਪ੍ਰਭ ਪ੍ਰੀਤੀ ਇਕ ਸਮਝਾਈਆ। ਦਰ ਦਰਵਾਜਿਉਂ ਜੋ ਹੋਏ ਅਗੇਰੇ, ਪਿਛਲੀ ਰੀਤ ਭੁਲਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਦਰਵਾਜ਼ਾ ਕਹੇ ਸੁਣ ਚੌਰ ਬਾਤ, ਤੈਨੂੰ ਮੈਂ ਸਮਝਾਇੰਦਾ। ਮੇਰੇ ਵਲ ਵੇਖ ਮਾਰ ਝਾਤ, ਮੈਂ ਦਰ ਦਰਬਾਨ ਸੋਭਾ ਪਾਇੰਦਾ। ਮੇਰੇ ਉਤੇ ਲੇਖਾ ਲਿਖਿਆ ਬਿਨ ਕਲਮ ਦਵਾਤ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਜ਼ਰੀ ਆਇੰਦਾ। ਜਿਸ ਦਾ ਲੇਖਾ ਆਦਿ ਜੁਗਾਦਿ, ਜੁਗ ਜੁਗ ਵੇਸ ਵਟਾਇੰਦਾ। ਓਸ ਮੈਨੂੰ ਦਿਤੀ ਦਾਦ, ਤੇਰੀ ਸੇਵਾ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਵੇਖ ਚਵਰ ਕਰ ਧਿਆਨ, ਦਰ ਦਰਵਾਜਾ ਰਿਹਾ ਸੁਣਾਈਆ। ਜੋ ਮੇਰੇ ਵਿਚੋਂ ਲੰਘੇ ਓਸ ਉਪਰ ਨਜ਼ਰ ਆਏ ਭਗਵਾਨ, ਸਚ ਸਿੰਘਾਸਣ ਆਸਣ ਲਾਈਆ। ਸਾਹਿਬ ਦੇ ਸਿਰ ਉਤੇ ਨਾ ਕਿਸੇ ਦਾ ਕੋਈ ਨਿਸ਼ਾਨ, ਸਿਰ ਹੱਥ ਨਾ ਕੋਇ ਟਿਕਾਈਆ। ਜਿਉਂ ਭਾਵੇ ਤਿਵ ਦੇਵੇ ਮਾਣ, ਸਦ ਚੱਲੇ ਆਪ ਰਜ਼ਾਈਆ। ਬਰਦਾ ਬਣ ਖਲੋਤਾ ਮੈਂ ਗ਼ੁਲਾਮ, ਦਰਵੇਸ਼ ਸੇਵਾ ਸਚ ਕਮਾਈਆ। ਵੇਖੀਂ ਹੁਣ ਨਾ ਬਣੀਂ ਅਣਜਾਣ, ਦੇ ਮਤ ਰਿਹਾ ਸਮਝਾਈਆ। ਪਰਗਟ ਹੋਇਆ ਆਪ ਭਗਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਮੰਦਰ ਵੇਖਿਆ ਨਾ ਕਿਸੇ ਮਕਾਨ, ਤਿਸ ਉਤੇ ਚਵਰ ਕਵਣ ਝੁਲਾਈਆ। ਜਿਸ ਵੇਲੇ ਨਿਰਗੁਣ ਸਰਗੁਣ ਦੇਵੇ ਦਾਨ, ਜ਼ਾਹਰਾ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਵੱਡਿਉਂ ਹੋਇਆ ਛੋਟਾ, ਨਿੱਕਾ ਆਪਣਾ ਰੂਪ ਵਟਾਈਆ। ਮਾਰਗ ਲਾ ਇਕ ਸੌਖਾ, ਸੋਹਣੀ ਧਾਰ ਚਲਾਈਆ। ਗੁਰੂ ਅਵਤਾਰ ਪੀਰ ਪੈਗੰਬਰ ਦਿਤਾ ਮੌਕਾ, ਭਗਤ ਦੁਆਰੇ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਢੇ ਤਿੰਨ ਹੱਥ ਤਨ ਸਰੀਰ, ਦਰ ਦਰਵਾਜ਼ੇ ਵਿਚ ਖਿਚੀ ਲਕੀਰ, ਵੰਡ ਇਕੋ ਇਕ ਰਖਾਈਆ। ਸਾਚਾ ਗਾਨਾ ਸਗਨ ਕਲੀਰਾ, ਹਰਿ ਜੂ ਆਪ ਸੁਹਾਇੰਦਾ। ਸ਼ਰਅ ਸ਼ਰੀਅਤ ਕੱਟ ਜ਼ੰਜੀਰਾ, ਜਗਤ ਵੰਡ ਵੰਡਾਇੰਦਾ। ਗੁਰ ਅਵਤਾਰ ਪੀਰ ਪੀਰਾ, ਦਸਤਗੀਰਾਂ ਦਸਤ ਮਿਲਾਇੰਦਾ। ਦਰ ਦਰਵਾਜ਼ੇ ਆਏ ਘੱਤ ਵਹੀਰਾ, ਪਿਛਲਾ ਪੰਧ ਮੁਕਾਇੰਦਾ। ਅਗਲਾ ਲੇਖਾ ਦੱਸ ਅਖ਼ੀਰਾ, ਆਖ਼ਰ ਆਪਣੀ ਉਂਗਲੀ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ । ਨਿੱਕਾ ਹੋ ਕੇ ਚੁੱਕੇ ਟੋਕਰਾ, ਸਿਰ ਆਪਣੇ ਭਾਰ ਉਠਾਈਆ। ਲੋਕ ਲੱਜਿਆ ਨਾ ਰੱਖੇ ਛੋਕਰਾ, ਬਚਪਨ ਆਪਣੇ ਰੰਗ ਰੰਗਾਈਆ। ਵੇਖਣ ਆਇਆ ਪੁੱਤ ਪੋਤਰਾ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਲੀਰਾ ਗੁਣੀ ਗਹੀਰਾ, ਨਾਮ ਡੋਰੀ ਤੰਦਨ ਇਕ ਬੰਧਾਈਆ। ਨਾਮ ਡੋਰੀ ਤੰਦ ਅਪਾਰਾ, ਕਲੀ ਕਲੀ ਲਮਕਾਇੰਦਾ। ਉਂਗਲੀ ਲਾ ਗੁਰੂ ਅਵਤਾਰਾ, ਪੀਰ ਪੈਗ਼ੰਬਰ ਸਗਨਾਂ ਨਾਲ ਅੰਦਰ ਲਿਆਂਦਾ। ਪਿਛੇ ਆਇਣ ਵਾਰੋ ਵਾਰਾ, ਵਾਹ ਵਾ ਖੇਲ ਵਖਾਇੰਦਾ। ਸਿਰ ਤੇ ਟੋਕਰਾ ਨਾ ਲੱਗਾ ਭਾਰਾ, ਹੌਲਾ ਭਾਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਵੇਖ ਦੁਆਰਾ, ਦਰ ਸਾਚੇ ਸੋਭਾ ਪਾਇੰਦਾ। ਨਿੱਕਾ ਹੋ ਕੇ ਟੋਕਰੇ ਵਿਚ ਵੜਿਆ ਆਸਣ ਲਾਏ ਹਰਿ ਨਿਰੰਕਾਰਾ, ਨਿਰਗੁਣ ਆਪਣੀ ਦਇਆ ਕਮਾਈਆ। ਭਗਤ ਕਲੀਰਾ ਕਰ ਪਿਆਰਾ, ਪ੍ਰੇਮ ਪ੍ਰੀਤੀ ਇਕ ਸਮਝਾਈਆ। ਰਲ ਕੇ ਬਹਿ ਜਾਓ ਗੁਰ ਅਵਤਾਰਾ, ਪੀਰ ਪੈਗ਼ੰਬਰ ਸ੍ਰੀ ਭਗਵਾਨ ਸਾਰੇ ਆਪਣੇ ਨਾਲ ਪਰਨਾਈਆ। ਵੀਹ ਸੌ ਉਨੀ ਸਭ ਦਾ ਪਾਇਆ ਛੁਹਾਰਾ, ਸਗਨ ਮੁਖ ਉਂਗਲਾਂ ਨਾਲ ਚਟਾਈਆ।

ਵੀਹ ਸੌ ਬੀਸ ਕਰ ਵਿਹਾਰਾ, ਹਰਿ ਜਗਦੀਸ਼ ਖ਼ੁਸ਼ੀ ਵਖਾਈਆ। ਸਚ ਕਲੀਰਾ ਏਕੰਕਾਰਾ, ਅਕਲ ਕਲ ਧਾਰੀ ਆਪਣੇ ਹੱਥ ਲਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਬੈਠਿਆਂ ਘਰ ਸੁਤਿਆਂ ਸ਼ਬਦ ਵਿਹਾਰਾ ਰਿਹਾ ਜਣਾਈਆ।

ਮੰਗਦਿਆਂ ਮੰਗਦਿਆਂ ਉਤੋਂ ਗਿਆ ਘਸ, ਪ੍ਰਭ ਮੰਗਣ ਜਾਚ ਸਿਖਾਈਆ। ਵਿਚੋਂ ਕਹੇ ਸਾਡਾ ਖਹਿੜਾ ਛੱਡ, ਫਸਿਆ ਢੋਲਾ ਗਾਈਆ। ਗੋਦਾਵਰੀ ਕੰਢਾ ਗ਼ੁਫ਼ਾ ਦਿਤੀ ਛੱਡ, ਛੱਡੀ ਸਰਬ ਲੋਕਾਈਆ। ਨਾ ਪਿੰਜਰ ਨਾ ਕਾਇਆ ਹੱਡ, ਤਤਵ ਤਤ ਨਾ ਕੋਇ ਰਖਾਈਆ। ਪ੍ਰੇਮ ਪ੍ਰੀਤੀ ਦੀ ਇਕੋ ਹੱਦ, ਪੜ੍ਹਨਾ ਗੌਣਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਪਿਆਰ ਦਾ ਇਕ ਸੰਗੀਤ, ਨਾ ਅੱਗਾ ਨਾ ਪਿੱਛਾ ਆਪਣੀ ਮਰਜ਼ੀ ਦੀ ਚਲਾਈ ਰੀਤ। ਮੰਗਦੇ ਮੰਗਦੇ ਦੀ ਘਸ ਗਈ ਟਿੰਡ, ਇਕ ਧਿਆਨ ਲਗਾਈਆ। ਪ੍ਰਭ ਵੇਖ ਮੇਰਾ ਜੀਉ ਪਿੰਡ, ਆਪਣਾ ਪਰਦਾ ਲਾਹੀਆ। ਮੈਂ ਛੱਡਾਂ ਖਹਿੜਾ ਇੰਡ, ਬ੍ਰਹਿਮੰਡ ਬ੍ਰਹਿਮਾਂਡ ਨਾ ਕੋਇ ਵਡਿਆਈਆ। ਮਿਲੇ ਸਾਹਿਬ ਗੁਣੀ ਗਹਿੰਦ, ਗਹਿਰ ਗਵਰ ਨਜ਼ਰੀ ਆਈਆ। ਭਾਵੇਂ ਸਾਰੇ ਕਰਨ ਮੇਰੀ ਨਿੰਦ, ਤੇਰੀ ਪ੍ਰੀਤ ਮੋਹੇ ਭਾਈਆ। ਮੂਰਖ ਹੋਣ ਦੀ ਨਹੀਂ ਚਿੰਦ, ਖ਼ੁਸ਼ੀ ਚਰਨ ਤੇਰੇ ਸਰਨਾਈਆ। ਤੇਰੇ ਉਤੋਂ ਘੋਲੀ ਜਿੰਦ, ਕੀ ਬੋਲਾਂ ਕੀ ਗਾਵਾਂ ਕੀ ਦੱਸਾਂ ਸੁਧ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਮੰਗਦਿਆਂ ਮੰਗਦਿਆਂ ਪੈ ਗਿਆ ਗੰਜ, ਪਰਦਾ ਨਜ਼ਰ ਕੋਇ ਨਾ ਆਈਆ। ਜੇ ਅਜੇ ਵੀ ਹੋਵੇ ਰੰਜ, ਤੇਰਾ ਗ਼ੁੱਸਾ ਝੱਲਿਆ ਨਾ ਜਾਈਆ। ਮਾਣ ਟੁੱਟਾ ਭਾਈ ਮੰਜ, ਮਜਲਸ ਗੁਰਮੁਖ ਇਕੋ ਲਾਈਆ। ਮੈਂ ਨਾ ਜਾਣਾ ਸਵੇਰ ਸੰਞ, ਇਕੋ ਰੰਗ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਮੰਗਦਿਆਂ ਮੰਗਦਿਆਂ ਸਿਰ ਹੋਇਆ ਪੋਲਾ, ਭਾਰ ਸਕੇ ਨਾ ਕੋਇ ਉਠਾਈਆ। ਰਸਨਾ ਜਿਹਵਾ ਕੋਟਣ ਪਾਇਣ ਰੌਲਾ, ਰੌਲਾ ਪਾਇਆਂ ਹੱਥ ਕਿਸੇ ਨਾ ਆਈਆ। ਮੈਂ ਇਕੋ ਜਾਣਿਆ ਤੂੰ ਵਸੇਂ ਪਰਦੇ ਉਹਲਾ, ਲੁਕ ਲੁਕ ਆਪਣੀ ਖੇਲ ਕਰਾਈਆ। ਧੰਨ ਭਾਗ ਤੂੰ ਮੇਰੇ ਨਾਲ ਬੋਲਾ, ਅਨਬੋਲਤ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ ।