੧੯ ਚੇਤ ੨੦੨੦ ਬਿਕਰਮੀ ਸੂਰਤ ਸਿੰਘ ਦੇ ਗ੍ਰਹਿ ਪਿੰਡ ਡਾਲਾ
ਸੋ ਪੁਰਖ ਸੂਰਾ ਸਰਬੰਗ, ਸ਼ਾਹ ਸੁਲਤਾਨ ਵੱਡੀ ਵਡਿਆਈਆ। ਹਰਿ ਪੁਰਖ ਵਜਾਏ ਮਰਦੰਗ, ਨਾਮ ਨਿਧਾਨਾ ਇਕ ਸ਼ਨਵਾਈਆ। ਏਕੰਕਾਰਾ ਵਸੇ ਸੰਗ, ਆਦਿ ਜੁਗਾਦਿ ਬੇਪਰਵਾਹੀਆ। ਆਦਿ ਨਿਰੰਜਣ ਨਿਰਗੁਣ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਸ੍ਰੀ ਭਗਵਾਨ ਸਚ ਅਨੰਦ, ਅਨੰਦ ਅਨੰਦ ਵਿਚ ਦਰਸਾਈਆ। ਅਬਿਨਾਸ਼ੀ ਕਰਤਾ ਸੁਣਾਏ ਛੰਦ, ਸੋਹੰ ਢੋਲਾ ਇਕੋ ਗਾਈਆ। ਪਾਰਬ੍ਰਹਮ ਪ੍ਰਭ ਵਸਣਹਾਰਾ ਸਚਖੰਡ, ਧਰਮ ਦੁਆਰਾ
ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੋ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ, ਸ਼ਹਿਨਸ਼ਾਹ ਇਕੋ ਇਕ ਅਖਵਾਇੰਦਾ। ਹਰਿ ਪੁਰਖ ਨਿਰੰਜਣ ਬੇਪਰਵਾਹ, ਬੇਅੰਤ ਆਪਣੀ ਕਲ ਵਖਾਇੰਦਾ। ਏਕੰਕਾਰਾ ਵੇਸ ਵਟਾ, ਭੇਵ ਅਭੇਦਾ ਆਪਣੇ ਹੱਥ ਰਖਾਇੰਦਾ। ਆਦਿ ਨਿਰੰਜਣ ਹੋ ਰੁਸ਼ਨਾ, ਜੋਤੀ ਜਾਤਾ ਡਗਮਗਾਇੰਦਾ। ਸ੍ਰੀ ਭਗਵਾਨ ਖੇਲ ਮਹਾਨ, ਮਹਿਮਾ ਅਗਣਤ ਨਾ ਕੋਇ ਗਣਾਇੰਦਾ। ਅਬਿਨਾਸ਼ੀ ਕਰਤਾ ਨਿਰਗੁਣ ਨਿਰਵੈਰ ਕਰੇ ਸਚ ਨਿਆਂ, ਸਚ ਸਿੰਘਾਸਣ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਅਗੰਮ ਅਥਾਹ, ਅਲੱਖ ਅਗੋਚਰ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਆਪ ਕਰਾਈਆ। ਅਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਗੁਣ ਵਸਣਹਾਰਾ ਸੰਗ, ਸਰਗੁਣ ਸਗਲਾ ਰੰਗ ਚੜ੍ਹਾਈਆ। ਨਿਰਾਕਾਰ ਨਿਰੰਕਾਰ ਨਿਰਵੈਰ ਵਜਾਏ ਮਰਦੰਗ, ਅਜੂਨੀ ਰਹਿਤ ਵੱਡੀ ਵਡਿਆਈਆ। ਦੋ ਜਹਾਨ ਸ੍ਰੀ ਭਗਵਾਨ ਵੇਖੇ ਲੰਘ, ਪਰਦਾ ਉਹਲਾ ਨਾ ਕੋਇ ਉਠਾਈਆ। ਲੱਖ ਚੁਰਾਸੀ ਪਾਏ ਬੰਧ, ਬੰਧਨ ਇਕੋ ਨਾਮ ਰਖਾਈਆ। ਸਤਿ ਸਤਿਵਾਦੀ ਸੋਹਲਾ ਛੰਦ, ਗੀਤ ਗੋਬਿੰਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸੀਸ ਜਗਦੀਸ ਤਾਜ ਸੁਹਾਇੰਦਾ। ਸ਼ਬਦੀ ਸੁਤ ਦਏ ਹੁਲਾਰਾ, ਬਾਲੀ ਬੁਧ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਖ਼ਬਰਦਾਰਾ, ਧੁਰ ਸੰਦੇਸਾ ਨਾਮ ਪੜ੍ਹਾਇੰਦਾ। ਤ੍ਰੈ ਪੰਜ ਕਰ ਪਸਾਰਾ, ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਲੱਖ ਚੁਰਾਸੀ ਰਚ ਅਖਾੜਾ, ਬਣ ਨਟੂਆ ਸਾਂਗ ਵਰਤਾਇੰਦਾ। ਆਤਮ ਪਰਮਾਤਮ ਖੋਲ੍ਹ ਕਿਵਾੜਾ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਈਸ਼ ਜੀਵ ਦੇ ਸਹਾਰਾ, ਜਗਦੀਸ ਆਪਣਾ ਭੇਵ ਚੁਕਾਇੰਦਾ। ਨਾਮ ਅਗੰਮ ਬੋਲ ਜੈਕਾਰਾ, ਨਾਦ ਅਨਾਦੀ ਰਾਗ ਅਲਾਇੰਦਾ। ਅੰਤਰ ਅੰਤਰ ਪਾਵੇ ਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਰਾਇੰਦਾ। ਸਾਚੀ ਕਾਰ ਸ੍ਰੀ ਭਗਵਾਨਾ, ਇਕੋ ਇਕ ਕਰਾਈਆ। ਸਚਖੰਡ ਨਿਵਾਸੀ ਮਰਦ ਮਰਦਾਨਾ, ਵਡ ਮਰਦਾਨਗੀ ਇਕ ਜਣਾਈਆ। ਲੇਖਾ ਜਾਣ ਦੋ ਜਹਾਨਾਂ, ਨਿਰਗੁਣ ਸਰਗੁਣ ਵੇਖ ਵਖਾਈਆ। ਆਦਿ ਪੁਰਖ ਪ੍ਰਭ ਬਣ ਪਰਧਾਨਾ, ਧੁਰ ਫ਼ਰਮਾਣਾ ਇਕ ਸਮਝਾਈਆ। ਵਸਣਹਾਰਾ ਸਚ ਮਕਾਨਾ, ਸਚਖੰਡ ਦੇਵਣਹਾਰ ਵਡਿਆਈਆ। ਥਿਰ ਘਰ ਵੇਖੇ ਮਾਰ ਧਿਆਨਾ, ਚਰਨ ਕਵਲ ਕਵਲ ਸਰਨਾਈਆ। ਸੁਤ ਦੁਲਾਰਾ ਕਰ ਪਰਵਾਨਾ, ਸਚ ਪਰਵਾਨਗੀ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ। ਸਾਚਾ ਖੇਲ ਹਰਿ ਨਿਰੰਕਾਰ, ਏਕੋ ਏਕ ਜਣਾਇੰਦਾ। ਆਦਿ ਪੁਰਖ ਹੋ ਤਿਆਰ, ਅਨਭਵ ਆਪਣਾ ਖੇਲ ਕਰਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਧਰਮ ਦੁਆਰਾ ਇਕ ਵਡਿਆਇੰਦਾ। ਜੋਤੀ ਜੋਤ ਜੋਤ ਉਜਿਆਰ, ਸ਼ਬਦੀ ਸ਼ਬਦ ਡੰਕ ਵਜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਰਵ ਸਸ ਸੂਰਜ ਚੰਨ ਕਿਰਨ ਕਿਰਨ ਚਮਕਾਇੰਦਾ। ਚਾਰੇ ਖਾਣੀ ਖੋਲ੍ਹ ਕਿਵਾੜ, ਚਾਰੇ ਬਾਣੀ ਰਾਗ ਅਲਾਇੰਦਾ। ਚਾਰੇ ਕੁੰਟਾਂ ਕਰੇ ਖ਼ਬਰਦਾਰ, ਚਾਰੇ ਯੁਗ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਪਾਰਬ੍ਰਹਮ, ਪ੍ਰਭ ਆਪਣੀ ਆਪ ਕਰਾਈਆ। ਨਿਰਗੁਣ ਨਿਰਵੈਰ ਨਿਰੰਕਾਰ
ਨਿਰਾਕਾਰ ਜਾਣੇ ਕੰਮ, ਦੂਸਰ ਸੰਗ ਨਾ ਕੋਇ ਰਖਾਈਆ। ਇਕ ਇਕੱਲਾ ਬੇੜਾ ਬੰਨ੍ਹ, ਆਪਣੇ ਕੰਧ ਉਠਾਈਆ। ਲੇਖਾ ਜਾਣੇ ਜਨਨੀ ਜਨ, ਦਾਈ ਦਾਇਆ ਭੇਵ ਨਾ ਰਾਈਆ। ਵਸਣਹਾਰਾ ਬਿਨ ਛੱਪਰੀ ਛੰਨ, ਹਰ ਘਟ ਆਪਣਾ ਡੇਰਾ ਲਾਈਆ। ਲੇਖਾ ਜਾਣੇ ਬੁਧ ਮਤ ਮਨ, ਮਨਸਾ ਸਭ ਦੀ ਪੂਰ ਕਰਾਈਆ। ਨਿਰਗੁਣ ਜੋਤ ਚਾੜ੍ਹੇ ਚੰਨ, ਅੰਧ ਅੰਧੇਰ ਗਵਾਈਆ। ਆਤਮ ਦੇਵਣਹਾਰਾ ਧੰਨ, ਪਰਮਾਤਮ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰਨੇ ਯੋਗ, ਹਰਿ ਕਰਤਾ ਆਪ ਅਖਵਾਇੰਦਾ। ਆਦਿ ਜੁਗਾਦੀ ਸਚ ਸੰਜੋਗ, ਧਰਮ ਦੁਆਰੇ ਆਪ ਵਖਾਇੰਦਾ। ਲੇਖਾ ਜਾਣੇ ਲੋਕ ਪਰਲੋਕ, ਪੁਰੀਆਂ ਲੋਆਂ ਖੋਜ ਖੁਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੱਸਣਹਾਰਾ ਸ਼ਬਦ ਸਲੋਕ, ਸਾਚਾ ਢੋਲਾ ਆਪ ਅਲਾਇੰਦਾ। ਘਟ ਘਟ ਅੰਤਰ ਭੋਗਣਹਾਰਾ ਭੋਗ, ਸੇਜ ਸੁਹੰਜਣੀ ਸੋਭਾ ਪਾਇੰਦਾ। ਵਖਾਵਣਹਾਰਾ ਸਾਚਾ ਕੋਟ, ਬੰਕ ਦੁਆਰਾ ਇਕ ਵਡਿਆਇੰਦਾ। ਲਾਵਣਹਾਰਾ ਨਾਮ ਅਗੰਮੀ ਚੋਟ, ਡੰਕਾ ਸ਼ਬਦ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰੀਤੀ ਆਪ ਜਣਾਇੰਦਾ। ਆਪਣੀ ਰੀਤੀ ਹਰਿ ਜੂ ਦੱਸੇ, ਨਿਰਗੁਣ ਵੱਡਾ ਵਡ ਵਡਿਆਈਆ। ਸਰਗੁਣ ਅੰਦਰ ਆਪੇ ਵਸੇ, ਘਟ ਘਟ ਡੇਰਾ ਲਾਈਆ। ਨਿਰਗੁਣ ਜੋਤ ਕਰੇ ਪਰਕਾਸੇ, ਜੋਤ ਨਿਰੰਜਣ ਰੰਗ ਰੰਗਾਈਆ। ਆਤਮ ਪਰਮਾਤਮ ਖੇਲ ਤਮਾਸ਼ੇ, ਗੋਪੀ ਕਾਹਨ ਨਚਾਈਆ। ਸਦਾ ਸੁਹੇਲਾ ਵਸੇ ਸਾਥੇ, ਵਿਛੜ ਕਦੇ ਨਾ ਜਾਈਆ। ਨਾਉਂ ਰੱਖ ਪੁਰਖ ਸਮਰਾਥੇ, ਸਮਰਥ ਧਾਰ ਪਰਗਟਾਈਆ। ਹੋਏ ਸਹਾਈ ਅਨਾਥ ਅਨਾਥੇ, ਗ਼ਰੀਬ ਨਿਮਾਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਜਣਾਈਆ। ਆਪਣੀ ਕਰਨੀ ਕਰਤਾ ਪੁਰਖ, ਸਤਿ ਸਤਿਵਾਦੀ ਆਪ ਜਣਾਇੰਦਾ। ਜੁਗ ਚੌਕੜੀ ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਲਏ ਪਰਖ, ਨਾਮ ਕਸਵਟੀ ਇਕ ਰਖਾਇੰਦਾ। ਭਗਤ ਭਗਵਾਨ ਦੇਵੇ ਦਰਸ, ਆਤਮ ਦਰਸੀ ਮੇਲ ਮਿਲਾਇੰਦਾ। ਪੂਰਬ ਜਨਮ ਦੀ ਲਾਹੇ ਹਰਸ, ਹਵਸ ਹੋਰ ਨਾ ਕੋਇ ਵਧਾਇੰਦਾ। ਸਾਹਿਬ ਸੁਲਤਾਨ ਸ਼ਬਦ ਸਵਾਮੀ ਕਰੇ ਤਰਸ, ਮਿਹਰ ਨਜ਼ਰ ਆਪ ਉਠਾਇੰਦਾ। ਲੇਖਾ ਜਾਣੇ ਅਰਸ਼ ਫ਼ਰਸ਼, ਕਾਇਆ ਕੁਰਾ ਖੋਜ ਖੁਜਾਇੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਭਗਤ ਭਗਵਾਨ, ਸ੍ਰੀ ਭਗਵਾਨ ਆਪ ਜਣਾਈਆ। ਮਿਹਰਵਾਨ ਹੋ ਦੇਵੇ ਦਾਨ, ਦਾਤਾ ਆਪਣੀ ਦਇਆ ਕਮਾਈਆ। ਘਰ ਘਰ ਵਿਚ ਵਖਾਏ ਸਚ ਨਿਸ਼ਾਨ, ਨਿਸ਼ਾਨਾ ਇਕੋ ਨਜ਼ਰੀ ਆਈਆ। ਬਿਨ ਪੜ੍ਹਿਆਂ ਦੇਵੇ ਗਿਆਨ, ਬੋਧ ਅਗਾਧ ਕਰੇ ਪੜ੍ਹਾਈਆ। ਸਾਚਾ ਮੰਦਰ ਵਖਾਏ ਮਕਾਨ, ਕਾਇਆ ਕਾਅਬਾ ਪਰਦਾ ਲਾਹੀਆ। ਸਾਚਾ ਰਾਗ ਸੁਣਾਏ ਸ਼ਬਦ ਧੁਨਕਾਨ, ਅਨਹਦ ਨਾਦੀ ਨਾਦ ਵਜਾਈਆ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਨਿਰਮਲ ਜੋਤ ਜਗਾਏ ਮਹਾਨ, ਦੀਵਾ ਬਾਤੀ ਇਕ ਪਰਗਟਾਈਆ। ਆਤਮ ਸੇਜਾ ਕਰ ਪਰਵਾਨ, ਸਚ ਸਿੰਘਾਸਣ ਸੋਭਾ ਪਾਈਆ। ਨਜ਼ਰੀ ਆਏ ਏਕਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਸੁਰਤੀ ਸ਼ਬਦ ਕਰੇ ਪਰਵਾਨ, ਸ਼ਬਦ ਸੁਰਤ ਹੋਏ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਰੀਤੀ ਇਕ ਦ੍ਰਿੜਾਈਆ। ਭਗਤ ਭਗਵਾਨ ਸਾਚੀ ਰੀਤ, ਆਦਿ
ਜੁਗਾਦਿ ਰਖਾਇੰਦਾ। ਨਾਤਾ ਤੋੜੇ ਮੰਦਰ ਮਸੀਤ, ਜਿਸ ਜਨ ਆਪਣੀ ਦਇਆ ਕਮਾਇੰਦਾ। ਲੇਖਾ ਚੁੱਕੇ ਛੱਤੀ ਰਾਗ ਗੀਤ, ਜਿਸ ਧੁਨ ਆਤਮਕ ਰਾਗ ਸੁਣਾਇੰਦਾ। ਤੀਰ ਨਿਸ਼ਾਨਾ ਲਾਏ ਠੀਕ, ਕੂੜਾ ਠੀਕਰ ਭੰਨ ਵਖਾਇੰਦਾ। ਆਤਮ ਪਰਮਾਤਮ ਜੋੜੇ ਪ੍ਰੀਤ, ਪ੍ਰੀਤੀਵਾਨ ਇਕੋ ਨਜ਼ਰੀ ਆਇੰਦਾ। ਲੇਖਾ ਚੁਕੇ ਹਸਤ ਕੀਟ, ਊਚ ਨੀਚ ਨਾ ਕੋਇ ਵਖਾਇੰਦਾ। ਸਾਹਿਬ ਸਤਿਗੁਰ ਦਾ ਇਕੋ ਗੀਤ, ਜੁਗ ਚੌਕੜੀ ਵੰਡ ਨਾ ਕੋਇ ਵੰਡਾਇੰਦਾ। ਵਸਣਹਾਰਾ ਧਾਮ ਅਨਡੀਠ, ਜਨ ਭਗਤਾਂ ਰਾਹ ਵਖਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਗਏ ਬੀਤ, ਕਲਜੁਗ ਵੇਲਾ ਅੰਤਮ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਉਡੀਕ, ਨੇਤਰ ਨੈਣ ਧਿਆਨ ਲਗਾਇੰਦਾ। ਪਰਵਰਦਿਗਾਰ ਆਏ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਇੰਦਾ। ਖੇਲ ਕਰਾਏ ਲਾਸ਼ਰੀਕ, ਸ਼ਿਰਕਤ ਰੂਪ ਨਾ ਕੋਇ ਵਖਾਇੰਦਾ। ਭੇਵ ਚੁਕਾਏ ਇਕ ਅਤੀਤ, ਤ੍ਰੈਗੁਣ ਡੇਰਾ ਆਪੇ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਇੰਦਾ। ਭਗਤ ਭਗਵਾਨ ਇਕੋ ਰੰਗ, ਦੂਜਾ ਰੰਗ ਨਾ ਕੋਇ ਵਖਾਈਆ। ਆਤਮ ਪਰਮਾਤਮ ਵਸੇ ਸੰਗ, ਸਗਲਾ ਸੰਗ ਨਿਭਾਈਆ। ਇਕੋ ਡੋਰ ਇਕ ਪਤੰਗ, ਹਰਿ ਏਕਾ ਰਿਹਾ ਉਡਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਰਮਲ ਜੋਤ ਚਾੜ੍ਹੇ ਚੰਦ, ਰਵ ਸਸ ਨੈਣ ਸ਼ਰਮਾਈਆ। ਭਗਤ ਭਗਵਾਨ ਪ੍ਰੇਮ ਪ੍ਰੀਤੀ ਪਾਏ ਗੰਢ, ਦੋ ਜਹਾਨ ਨਾ ਕੋਇ ਤੁੜਾਈਆ। ਈਸ਼ ਜੀਵ ਇਕੋ ਛੰਦ, ਜਗਦੀਸ਼ ਕਰੇ ਪੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਗਿਆ ਹੰਢ, ਕਲਜੁਗ ਵਾਰੀ ਅੰਤਮ ਆਈਆ। ਪ੍ਰਭ ਵੇਖਣਹਾਰਾ ਸੱਤ ਦੀਪ ਨੌਂ ਖੰਡ, ਨਵ ਨੌਂ ਆਪਣੀ ਧਾਰ ਚਲਾਈਆ। ਪਰਦਾ ਲਾਹ ਕੋਟ ਬ੍ਰਹਿਮੰਡ, ਲੋਕ ਪਰਲੋਕ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਈਆ। ਸਾਚੀ ਕਰਨੀ ਸ੍ਰੀ ਭਗਵਾਨ, ਇਕੋ ਇਕ ਜਣਾਇੰਦਾ। ਭਗਤਾਂ ਮੇਲਾ ਵਿਚ ਜਹਾਨ, ਭਗਵਨ ਆਪਣਾ ਘਰ ਵਖਾਇੰਦਾ। ਬੰਦ ਕਿਵਾੜੀ ਖੋਲ੍ਹ ਦੁਕਾਨ, ਬਜ਼ਰ ਕਪਾਟੀ ਕੁੰਡਾ ਲਾਹਿੰਦਾ। ਮੰਦਰ ਅੰਦਰ ਇਕ ਮਕਾਨ, ਕਾਇਆ ਬੰਕ ਆਪ ਸੁਹਾਇੰਦਾ। ਘਰ ਵਿਚ ਘਰ ਕਰੇ ਪਰਵਾਨ, ਗ੍ਰਹਿ ਲੇਖਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਰਖਾਇੰਦਾ। ਸਾਚਾ ਮਾਰਗ ਇਕੋ ਰਾਹ, ਭਗਤ ਭਗਵਾਨ ਜਣਾਈਆ। ਜੁਗ ਚੌਕੜੀ ਲੇਖਾ ਬੇਪਰਵਾਹ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਕਹਿਣ ਨਾ ਪਾਈਆ। ਜਨ ਭਗਤਾਂ ਦੇਵੇ ਸਚ ਸਲਾਹ, ਸਿਫ਼ਤੀ ਸਿਫ਼ਤ ਸਿਫ਼ਤ ਵਡਿਆਈਆ। ਭੇਵ ਅਭੇਦਾ ਦਏ ਖੁਲ੍ਹਾ, ਆਪਣਾ ਪਰਦਾ ਆਪ ਚੁਕਾਈਆ। ਦੀਆ ਬਾਤੀ ਕਮਲਾਪਾਤੀ ਕਰ ਰੁਸ਼ਨਾ, ਜੋਤੀ ਜੋਤ ਡਗਮਗਾਈਆ। ਧੁਰ ਫ਼ਰਮਾਣਾ ਸਾਚਾ ਰਾਣਾ ਸਚ ਸੰਦੇਸਾ ਦਏ ਸੁਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਏਕਾ ਥਾਈਂਆ। ਭਗਤ ਜਨਾਂ ਹਰਿ ਸਾਚਾ ਮੀਤਾ, ਮਿੱਤਰ ਪਿਆਰਾ ਆਪ ਅਖਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਚਲਾਏ ਰੀਤਾ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵ ਲਗਾਇੰਦਾ। ਆਪਣਾ ਖੇਲ ਰੱਖੇ ਅਨਡੀਠਾ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰੇ ਪਰਵਾਨ, ਮਿਹਬਾਨ ਵੱਡੀ ਵਡਿਆਈਆ। ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਨੌਜਵਾਨ, ਜ਼ਹੂਰ ਇਕੋ ਇਕ ਰੁਸ਼ਨਾਈਆ । ਨੌਬਤ ਵਜਾਏ ਦੋ ਜਹਾਨ, ਡੰਕਾ ਇਕੋ ਨਾਮ ਸ਼ਨਵਾਈਆ। ਮੁਕਾਮੇ
ਹੱਕ ਖੇਲ ਮਹਾਨ, ਖ਼ਾਲਕ ਖ਼ਲਕ ਦਏ ਸਮਝਾਈਆ। ਜੋਧਾ ਸੂਰਬੀਰ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਸਚਖੰਡ ਨਿਵਾਸੀ ਹੋ ਪਰਧਾਨ, ਨਾਮ ਪਰਧਾਨਗੀ ਇਕ ਕਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਦਾਨ, ਸਾਚੀ ਦਾਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵਣਹਾਰ ਵਡਿਆਈਆ। ਭਗਤ ਜਨਾਂ ਹਰਿ ਸੱਚਾ ਸੱਜਣ, ਸੋ ਪੁਰਖ ਨਿਰੰਜਣ ਨਜ਼ਰੀ ਆਇੰਦਾ। ਚਰਨ ਕਵਲ ਕਰਾਏ ਇਕੋ ਮਜਨ, ਦੁਰਮਤ ਮੈਲ ਧੁਆਇੰਦਾ। ਗੜ੍ਹ ਹੰਕਾਰੀ ਭਾਂਡੇ ਭੱਜਣ, ਭਾਂਡਾ ਭਰਮ ਭੌ ਭੰਨਾਇੰਦਾ। ਸਦਾ ਸਦਾ ਸਦ ਲੋਕਮਾਤ ਸ਼ਬਦ ਸਰੂਪੀ ਪ੍ਰਭ ਆਏ ਸੱਦਣ, ਸੱਦਾ ਆਪਣਾ ਨਾਮ ਲਗਾਇੰਦਾ। ਵਰਨ ਬਰਨ ਜ਼ਾਤ ਪਾਤ ਪਾਰ ਕਰਾਏ ਹੱਦਨ, ਬੰਦੀਖ਼ਾਨਾ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਵਿਚੋਂ ਆਏ ਕੱਢਣ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਕੂੜੀ ਕਿਰਿਆ ਆਏ ਵੱਢਣ, ਨਾਮ ਖੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਰੀਤੀ ਇਕ ਦ੍ਰਿੜਾਇੰਦਾ। ਭਗਤਨ ਰੀਤੀ ਇਕੋ ਟੇਕ, ਸੋ ਸਾਹਿਬ ਸਤਿਗੁਰ ਆਪ ਜਣਾਈਆ। ਕਰਨਹਾਰਾ ਬੁਧ ਬਬੇਕ, ਵਵੇਕੀ ਰੂਪ ਵਖਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਚ ਵਿਕਾਰ ਨਾ ਕੋਇ ਹਲਕਾਈਆ। ਆਤਮ ਪਰਮਾਤਮ ਕਰੇ ਹੇਤ, ਸੋਹੰ ਢੋਲਾ ਇਕੋ ਗਾਈਆ। ਰੁੱਤ ਸੁਹੰਜਣੀ ਰਹੇ ਚੇਤ, ਚੇਤਨ ਇਕੋ ਇਕ ਜਣਾਈਆ। ਨਜ਼ਰੀ ਆਏ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਨਿਜ ਨੇਤਰ ਹਰਿਜਨ ਲਏ ਪੇਖ, ਦੋਏ ਲੋਚਣ ਪੰਧ ਮੁਕਾਈਆ। ਜਨਮ ਕਰਮ ਮਿਟੇ ਰੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਭਗਤ ਜਨਾਂ ਪ੍ਰਭ ਸਾਚਾ ਮੇਲਾ, ਨਿਰਗੁਣ ਸਰਗੁਣ ਆਪ ਕਰਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲਾ, ਚੇਲਾ ਗੁਰੂ ਵੇਖ ਵਖਾਇੰਦਾ। ਅੰਦਰ ਬਾਹਰ ਸੱਜਣ ਸੁਹੇਲਾ, ਆਤਮ ਪਰਮਾਤਮ ਖੋਜ ਖੁਜਾਇੰਦਾ। ਜੁਗ ਚੌਕੜੀ ਜਾਨਣਹਾਰਾ ਵੇਲਾ, ਵਕਤ ਆਪਣੇ ਹੱਥ ਰਖਾਇੰਦਾ। ਵਸਣਹਾਰਾ ਧਾਮ ਨਵੇਲਾ, ਜੋਤੀ ਜਾਤਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣਾ ਰਾਹ ਜਣਾਇੰਦਾ। ਜੁਗ ਚੌਕੜੀ ਦੱਸੇ ਰਾਹ, ਰਹਿਬਰ ਇਕੋ ਨਜ਼ਰੀ ਆਈਆ। ਦੀਨ ਮਜ਼੍ਹਬ ਵੰਡ ਵੰਡਾ, ਜ਼ਾਤ ਪਾਤ ਕਰੇ ਕੁੜਮਾਈਆ। ਮਨ ਮਤ ਬੁਧ ਲੇਖ ਲਿਖਾ, ਪੰਜ ਤੱਤ ਕਰੇ ਕੁੜਮਾਈਆ। ਤ੍ਰੈਗੁਣ ਮੇਲਾ ਸਹਿਜ ਸੁਭਾ, ਰਜੋ ਤਮੋ ਸਤੋ ਗੰਢ ਪੁਆਈਆ। ਭਗਤ ਦੁਆਰਾ ਇਕ ਵਡਿਆ, ਕਾਇਆ ਗੜ੍ਹ ਸੋਭਾ ਪਾਈਆ। ਅੰਦਰ ਵੜ ਬੇਪਰਵਾਹ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਕਰ ਰੁਸ਼ਨਾ, ਨੂਰ ਨੁਰਾਨਾ ਨੂਰ ਧਰਾਈਆ। ਗੀਤ ਅਗੰਮੀ ਏਕਾ ਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਸਮਝਾਈਆ। ਭਗਤ ਜਨਾਂ ਸਮਝਾਵੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਸੋ ਪੁਰਖ ਨਿਰਜਣ ਸੱਚਾ ਜਾਪ, ਹੰ ਬ੍ਰਹਮ ਆਪ ਪੜ੍ਹਾਇੰਦਾ। ਮੇਟਣਹਾਰਾ ਤੀਨੋਂ ਤਾਪ, ਤ੍ਰੈਗੁਣ ਲੇਖਾ ਆਪ ਚੁਕਾਇੰਦਾ। ਨਜ਼ਰੀ ਆਏ ਇਕੋ ਪਾਕ, ਪਤਤ ਆਪਣੇ ਲੇਖੇ ਲਾਇੰਦਾ। ਸਾਹਿਬ ਸਤਿਗੁਰ ਸੱਜਣ ਸਾਕ, ਸਗਲਾ ਸੰਗ ਰਖਾਇੰਦਾ। ਸਿਰ ਰੱਖੇ ਦੇ ਕਰ ਹਾਥ, ਜਿਸ ਜਨ ਮਿਹਰ ਨਜ਼ਰ ਟਿਕਾਇੰਦਾ। ਆਤਮ ਪਰਮਾਤਮ ਸੁਣਾਏ ਗਾਥ, ਅਜਪਾ ਜਾਪ ਕਰਾਇੰਦਾ। ਸ਼ਬਦ ਅਗੰਮੀ ਚੜ੍ਹਾਏ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਹਰਿ ਸਾਹਿਬ ਸਾਚੀ ਪੜ੍ਹਾਏ ਪੱਟੀ, ਕਲਮ ਦਵਾਤ ਨਾ ਕੋਇ ਰਖਾਈਆ।
ਵਸਤ ਵਿਕੇ ਨਾ ਕਿਸੇ ਹੱਟੀ, ਸਤਿਗੁਰ ਆਪਣਾ ਹੱਟ ਚਲਾਈਆ। ਜਿਸ ਜਨ ਦੇਵੇ ਨਾਮ ਰਤੀ, ਰਤੀ ਰਤ ਦਏ ਸੁਕਾਈਆ। ਹਰਿਜਨ ਚਲਾਏ ਆਪਣੀ ਮਤੀ, ਗੁਰਮਤ ਇਕ ਪੜ੍ਹਾਈਆ। ਚਾਰ ਯੁਗ ਵਾ ਨਾ ਲੱਗੇ ਤੱਤੀ, ਅਗਨੀ ਤੱਤ ਨਾ ਲਾਗੇ ਰਾਈਆ। ਮਿਹਰ ਨਜ਼ਰ ਨਾਲ ਕਰੇ ਜਤੀ, ਸਤਿ ਆਪਣੇ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੋਲ੍ਹੇ ਆਪਣੀ ਅੱਖੀ, ਜਗ ਨੇਤਰ ਬੰਦ ਕਰਾਈਆ। ਭਗਤਾਂ ਖੋਲ੍ਹੇ ਨਿਰਗੁਣ ਅੱਖ, ਨਿਜ ਨੇਤਰ ਆਪ ਖੁਲ੍ਹਾਇੰਦਾ। ਦਰਸ ਦਿਖਾਏ ਹੋ ਪਰਤੱਖ, ਸਾਖਿਆਤ ਰੂਪ ਵਟਾਇੰਦਾ। ਨਿਹਕਰਮੀ ਕਰਮ ਕਾਂਡ ਤੋਂ ਲਏ ਰੱਖ, ਸਿਰ ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਨਾਲੋਂ ਕਰੇ ਵੱਖ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਆਤਮ ਪਰਮਾਤਮ ਢੋਲਾ ਦੇਵੇ ਦੱਸ, ਦੂਜਾ ਅੱਖਰ ਨਾ ਕੋਇ ਪੜ੍ਹਾਇੰਦਾ। ਸੁਰਤੀ ਸ਼ਬਦੀ ਪਾਏ ਨੱਥ, ਡੋਰੀ ਆਪਣੇ ਹੱਥ ਉਠਾਇੰਦਾ। ਸੰਤ ਸੁਹੇਲੇ ਮੇਲੇ ਨੱਠ ਨੱਠ, ਬਣ ਪਾਂਧੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਆਪ ਉਠਾਇੰਦਾ। ਭਗਤ ਭਗਵਾਨ ਗੋਦੀ ਚੁੱਕ, ਹਰਿ ਸਤਿਗੁਰ ਖ਼ੁਸ਼ੀ ਮਨਾਈਆ। ਦਰਸ਼ਨ ਦੇਵੇ ਲੁਕ ਲੁਕ, ਕਲਜੁਗ ਜੀਵਾਂ ਨਜ਼ਰ ਨਾ ਆਈਆ। ਕਰੇ ਪਿਆਰ ਜਿਉਂ ਮਾਂ ਪੁੱਤ, ਪਿਤਾ ਪੂਤ ਵੱਡੀ ਵਡਿਆਈਆ। ਸੰਤ ਸੁਹੇਲੇ ਸਾਚੇ ਸੁਤ, ਹਰਿ ਸਤਿਗੁਰ ਵੇਖ ਵਖਾਈਆ। ਸਾਚੀ ਮੌਲੇ ਇਕੋ ਰੁੱਤ, ਪੱਤ ਡਾਲੀ ਆਪ ਮਹਿਕਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਵਖਾਈਆ। ਸਾਢੇ ਤਿੰਨ ਹੱਥ ਅੰਦਰੋਂ ਪਏ ਉਠ, ਘਰ ਘਰ ਵਿਚ ਕਰੇ ਰੁਸ਼ਨਾਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਅਠਸਠ ਤੀਰਥ ਪੰਧ ਮੁਕਾਈਆ। ਕਰੇ ਪਰਕਾਸ਼ ਨਿਰਮਲ ਜੋਤ, ਜੋਤ ਨਿਰੰਜਣ ਡਗਮਗਾਈਆ। ਨਾਮ ਪਿਆਲਾ ਪਿਆ ਕਰਾਏ ਮਦਹੋਸ਼, ਮਧੁਰ ਰਸ ਨਾ ਕੋਇ ਵਖਾਈਆ। ਭੇਵ ਚੁਕਾਏ ਚੌਦਾਂ ਲੋਕ, ਚੌਦਾਂ ਤਬਕਾਂ ਡੇਰਾ ਢਾਹੀਆ। ਭਗਤ ਭਗਵਾਨ ਦਵਾਰਾ ਇਕੋ ਕੋਟ, ਮੰਦਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਦਏ ਮੁਕਾਈਆ। ਜਨ ਭਗਤਾਂ ਲੇਖਾ ਹਰਿ ਮੁਕੌਣਾ, ਮਿਹਰਵਾਨ ਦਇਆ ਕਮਾਈਆ। ਨਿਰਗੁਣ ਸਰਗੁਣ ਮੇਲ ਮਿਲੌਣਾ, ਆਤਮ ਪਰਮਾਤਮ ਜੋੜ ਜੁੜਾਈਆ। ਘਰ ਵਿਚ ਘਰ ਆਪ ਪਰਗਟੌਣਾ, ਪਰਗਟ ਆਪਣੀ ਕਲ ਧਰਾਈਆ। ਬਿਨ ਤੇਲ ਬਾਤੀ ਦੀਪਕ ਜਗੌਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਬੰਕ ਦੁਆਰਾ ਇਕ ਸੁਹੌਣਾ, ਛੱਪਰ ਛੰਨ ਨਾ ਕੋਇ ਵਡਿਆਈਆ। ਸੂਰਜ ਚੰਦ ਨਾ ਕੋਇ ਚਮਕੌਣਾ, ਮੰਡਲ ਮੰਡਪ ਨਾ ਕੋਇ ਵਖਾਈਆ। ਰਾਗ ਅਗੰਮੀ ਏਕਾ ਗੌਣਾ, ਸੁਰ ਤਾਲ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਮੇਲੇ ਸਹਿਜ ਸੁਭਾਈਆ। ਹਰਿ ਭਗਤਾਂ ਆਪ ਮਿਲਾਵੇਗਾ। ਪ੍ਰਭ ਕਲਜੁਗ ਅੰਤਮ ਫੇਰਾ ਪਾਵੇਗਾ। ਨਿਰਗੁਣ ਜੋਤ ਨੂਰ ਰੁਸ਼ਨਾਵੇਗਾ। ਲੋਕ ਪਰਲੋਕ ਵੇਖ ਵਖਾਵੇਗਾ। ਸਚ ਸਲੋਕ ਇਕ ਸੁਣਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਈ ਅਠਾਰਾਂ ਦਸ ਚਾਰ ਗੰਢ ਪੁਆਵੇਗਾ। ਇਕਾਵਨ ਬਾਵਨ ਪਰਦਾ ਲਾਹਵੇਗਾ। ਭਗਤ ਭਗਵਾਨ ਖੇਲ ਕਰਾਵੇਗਾ। ਆਦਿ ਨਿਰੰਜਣ ਮੇਲ ਮਿਲਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਢੋਲਾ ਗਾਵੇਗਾ। ਕਰੋੜ ਤੇਤੀਸਾ ਨਾਚ ਨਚਾਵੇਗਾ। ਸ੍ਰੀ ਭਗਵਾਨ ਖੇਲ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪ ਉਠਾਵੇਗਾ। ਹਰਿਜਨ ਸਾਚਾ ਉਠੇਗਾ। ਸ੍ਰੀ ਭਗਵਾਨ ਤੁਠੇਗਾ। ਭਗਤ ਭਗਵਾਨ
ਇਕ ਦੁਆਰੇ ਬੁੱਕੇਗਾ। ਪਤਿਪਰਮੇਸ਼ਵਰ ਕਦੇ ਨਾ ਲੁਕੇਗਾ, ਹਰਿ ਭਗਤਾਂ ਅੱਗੇ ਸਦਾ ਝੁਕੇਗਾ। ਗੁਰਮੁਖਾਂ ਪੈਂਡਾ ਮੁੱਕੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਸੁਹੇਲੇ ਆਪੇ ਚੁੱਕੇਗਾ। ਭਗਤ ਭਗਵਾਨ ਜਗਾਏਗਾ। ਭੇਵ ਅਭੇਦ ਖੁਲ੍ਹਾਏਗਾ। ਆਤਮ ਤਾਕੀ ਕੁੰਡਾ ਲਾਹੇਗਾ। ਬਣ ਸਾਕੀ ਜਾਮ ਪਿਆਏਗਾ। ਸ਼ਬਦ ਰਾਕੀ ਉਤੇ ਚੜ੍ਹਾਏਗਾ। ਸ਼ਾਹਸਵਾਰਾ ਵੇਖ ਵਖਾਏਗਾ। ਗੁਪਤ ਜ਼ਾਹਰਾ ਭੇਵ ਚੁਕਾਏਗਾ। ਨਾਮ ਨਾਅਰਾ ਇਕੋ ਲਾਏਗਾ। ਜ਼ਾਤ ਪਾਤ ਪੰਧ ਮੁਕਾਏਗਾ। ਦੀਨ ਮਜ਼੍ਹਬ ਅੰਤ ਕਰਾਏਗਾ। ਸਾਧ ਸੰਤ ਵੇਖ ਵਖਾਏਗਾ। ਭਗਵਾਨ ਭਗਵੰਤ ਭਗਤ ਜਗਾਏਗਾ। ਨਾਰ ਕੰਤ ਰੂਪ ਵਖਾਏਗਾ। ਮਹਿਮਾਂ ਅਗਣਤ ਆਪ ਸੁਣਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਨੈਣ ਸ਼ਰਮਾਏਗਾ। ਕਲਮਾ ਨਬੀ ਰਸੂਲ ਨਾ ਕੋਇ ਅਲਾਏਗਾ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਹਜ਼ਰਤ ਇਕੋ ਫੇਰਾ ਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣਾ ਹੁਕਮ ਵਰਤਾਏਗਾ। ਸਾਚਾ ਹੁਕਮ ਆਪ ਵਰਤਾਏਗਾ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਪਿਛਲੀ ਕੀਤੀ ਵੇਖ ਵਖਾਏਗਾ। ਕੂੜੀ ਕਿਰਿਆ ਬੂਟਾ ਜਾਏ ਸੁੱਕ, ਸਤਿਜੁਗ ਸਾਚਾ ਰਾਹ ਚਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਵੇਖ ਵਖਾਏਗਾ। ਹਰਿ ਭਗਤਾਂ ਹਰਿ ਵੇਖਣ ਆਇਆ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤ੍ਰੈਗੁਣ ਮਾਇਆ ਪਰਦਾ ਲਾਹਿਆ, ਬੇਪਰਵਾਹ ਹੋਏ ਸਹਾਈਆ। ਦਰ ਬਰਦਾ ਗ਼ੁਲਾਮ ਆਪ ਬਣਾਇਆ, ਨਾਮ ਜ਼ੰਜੀਰ ਬੰਧਨ ਪਾਈਆ। ਅਗਨੀ ਸੜਦਾ ਆਪ ਬਚਾਇਆ, ਅੰਮ੍ਰਿਤ ਅਮਰ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਅੰਤਮ ਹਰਿ ਕਾ ਫੇਰਾ, ਨਿਰਗੁਣ ਨਿਰਵੈਰ ਖੇਲ ਕਰਾਇੰਦਾ। ਲਹਿਣਾ ਦੇਣਾ ਚੁੱਕੇ ਗੁਰੂ ਗੁਰ ਚੇਰਾ, ਚੇਲਾ ਗੁਰ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦਾ ਰਿਹਾ ਹੇਰਾ ਫੇਰਾ, ਅਛਲ ਛਲ ਆਪਣੀ ਕਾਰ ਕਮਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀਨ ਮਜ਼੍ਹਬ ਪਾਇਆ ਝੇੜਾ, ਝਗੜਾ ਘਰ ਘਰ ਆਪ ਜਣਾਇੰਦਾ। ਅੰਤ ਧਰਤ ਮਾਤ ਦਾ ਖੁਲ੍ਹਾ ਕਰੇ ਵੇਹੜਾ, ਨੌਂ ਖੰਡ ਪ੍ਰਿਥਮੀ ਵੇਖ ਵਖਾਇੰਦਾ। ਲੱਖ ਚੁਰਾਸੀ ਕਰੇ ਬੇਰਾ ਬੇਰਾ, ਲਹਿਣਾ ਦੇਣਾ ਆਪ ਮੁਕਾਇੰਦਾ। ਕੂੜੀ ਕਿਰਿਆ ਵੇਖੇ ਡੇਰਾ, ਖ਼ਾਕੀ ਖ਼ਾਕ ਖ਼ਾਕ ਸਮਾਇੰਦਾ। ਮਨਮੁਖਤਾ ਕੋਇ ਨਾ ਬੰਨ੍ਹੇ ਬੇੜਾ, ਸ਼ੌਹ ਦਰਯਾ ਰੁੜ੍ਹਾਇੰਦਾ। ਗੁਰਮੁਖਾਂ ਨਜ਼ਰੀ ਆਏ ਨੇਰਨ ਨੇਰਾ, ਨਿਜ ਨੇਤਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤੀ ਮਾਰਗ ਇਕੋ ਲਾਇੰਦਾ। ਭਗਤੀ ਮਾਰਗ ਲਾਏ ਜਗ, ਜਗ ਜੀਵਣ ਦਾਤਾ ਵਡ ਵਡਿਆਈਆ। ਸੰਤ ਸੁਹੇਲੇ ਸਾਚੇ ਸੱਦ, ਘਰ ਸਾਚੇ ਮੇਲ ਮਿਲਾਈਆ। ਨੌਂ ਦੁਆਰ ਪਾਰ ਹੱਦ, ਦਸਮ ਦੁਆਰੀ ਵੇਖੇ ਚਾਈਂ ਚਾਈਂਆ। ਦਰਸ ਵਖਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਘਰ ਵਿਚ ਘਰ ਕਰਾਏ ਹੱਜ, ਹੁਜਰਾ ਇਕੋ ਇਕ ਸੁਹਾਈਆ। ਨਾਮ ਨਿਧਾਨਾ ਵਜਾਏ ਨੱਦ, ਤਾਲ ਤਲਵਾੜਾ ਨਾ ਕੋਇ ਵਖਾਈਆ। ਗੀਤ ਗੋਬਿੰਦ ਸੁਣਾਏ ਛੰਦ, ਅਨਰਾਗੀ ਭੇਵ ਖੁਲ੍ਹਾਈਆ। ਤੋੜਨਹਾਰਾ ਬੰਦੀ ਬੰਦ, ਬੰਦੀਖ਼ਾਨਾ ਦਏ ਕਟਾਈਆ। ਲੇਖਾ ਚੁੱਕੇ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਦੀਨ ਦਿਆਲ ਠਾਕਰ ਸਵਾਮੀ ਸਰਬ ਗੁਣ ਭਰਪੂਰਾ ਹੋਏ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਝੋਲੀ ਪਾਈਆ। ਆਤਮ ਪਰਮਾਤਮ ਦਏ ਅਨੰਦ, ਅਨੰਦ ਇਕੋ ਘਰ ਵਖਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕੋ ਦਰ ਵਡਿਆਈਆ। ਭਗਤ ਭਗਵਾਨ ਇਕ ਦਰਵਾਜ਼ਾ, ਧੁਰ ਦਰਬਾਰੀ ਆਪ ਜਣਾਇੰਦਾ। ਸ੍ਰੀ ਭਗਵਾਨ ਸਾਜਣ ਸਾਜਾ, ਬਾਢੀ ਨਜ਼ਰ ਕੋਇ ਨਾ ਆਇੰਦਾ। ਏਥੇ ਓਥੇ ਰੱਖੇ ਲਾਜਾ, ਦੋ ਜਹਾਨ ਵੇਖ ਵਖਾਇੰਦਾ। ਕਲਜੁਗ ਅੰਤਮ ਰਚਿਆ ਕਾਜਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਹਿਣਾ ਦੇਣਾ ਝੋਲੀ ਪਾਇੰਦਾ। ਸਾਹਿਬ ਸਤਿਗੁਰ ਸਾਜਣ ਸਾਜਾ, ਸਾਜ਼ਸ਼ ਸਭ ਦੀ ਵੇਖ ਵਖਾਇੰਦਾ। ਲੇਖਾ ਜਾਣੇ ਸ਼ਾਹ ਨਵਾਬਾ, ਸ਼ਹਿਨਸ਼ਾਹ ਆਪਣਾ ਫੇਰਾ ਪਾਇੰਦਾ। ਭੇਵ ਚੁਕਾਏ ਦੋ ਦੋ ਆਬਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰੀਦ ਮੁਰਸ਼ਦ ਵੇਖ ਵਖਾਇੰਦਾ। ਮੁਰੀਦ ਮੁਰਸ਼ਦ ਵੇਖੇ ਆ, ਪਰਵਰਦਿਗਾਰ ਫੇਰਾ ਪਾਈਆ। ਜ਼ਾਹਰ ਜ਼ਹੂਰ ਇਕ ਖ਼ੁਦਾ, ਖ਼ਾਲਕ ਖ਼ਲਕ ਵੱਡੀ ਵਡਿਆਈਆ। ਨੂਰ ਨੁਰਾਨਾ ਹੋ ਰੁਸ਼ਨਾ, ਰਹਿਮਤ ਆਪਣੀ ਆਪ ਕਮਾਈਆ। ਕਾਇਨਾਤ ਕਲਮਾ ਦਏ ਸੁਣਾ, ਲਾਸ਼ਰੀਕ ਕਰੇ ਪੜ੍ਹਾਈਆ। ਹਦੀਸ ਇਕੋ ਇਕ ਗਾ, ਹਜ਼ਰਤ ਆਪਣੀ ਖੇਲ ਕਰਾਈਆ। ਬੀਸ ਬੀਸਾ ਗਿਆ ਆ, ਸਦੀ ਚੌਧਵੀਂ ਰਾਹ ਤਕਾਈਆ। ਮੁਹੰਮਦ ਨੈਣ ਰਿਹਾ ਸ਼ਰਮਾ, ਅੱਖ ਸਕੇ ਨਾ ਉਪਰ ਉਠਾਈਆ। ਮੂਸਾ ਰੋਵੇ ਮਾਰੇ ਧਾਹ, ਹਾਹਾਕਾਰ ਜਣਾਈਆ। ਈਸਾ ਕਹੇ ਮੇਰਾ ਖ਼ੁਦਾ, ਖ਼ੁਦਾਵੰਦ ਆਇਆ ਸੱਚਾ ਮਾਹੀਆ। ਜਿਸ ਦਾ ਧਿਆਨ ਰਹੇ ਲਗਾ, ਨਿਤ ਨਿਤ ਆਸ ਤਕਾਈਆ। ਜਿਸ ਦਾ ਕਲਮਾ ਰਹੇ ਗਾ, ਨਬੀ ਰਸੂਲ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮੁਰੀਦ ਮੁਰਸ਼ਦ ਇਕੋ ਰਾਹ ਵਖਾਈਆ। ਮੁਰੀਦ ਮੁਰਸ਼ਦ ਦਰ ਦਰਵੇਸ਼, ਧੁਰ ਦਰਬਾਰੀ ਆਪ ਜਣਾਇੰਦਾ। ਕਲਜੁਗ ਅੰਤਮ ਨਿਰਗੁਣ ਨਿਰਵੈਰ ਪੁਰਖ ਅਕਾਲ ਧਰਿਆ ਭੇਖ, ਭੇਖਾਧਾਰੀ ਨਜ਼ਰ ਕਿਸੇ ਨਾ ਆਇੰਦਾ। ਰੂਪ ਰੰਗ ਨਾ ਕੋਇ ਰੇਖ, ਮੁਛ ਦਾੜ੍ਹੀ ਕੇਸ ਨਾ ਕੋਇ ਵਖਾਇੰਦਾ। ਦੋ ਜਹਾਨਾਂ ਰਿਹਾ ਪੇਖ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਪਰਦਾ ਲਾਹਿੰਦਾ। ਜਨ ਭਗਤਾਂ ਕਰੇ ਸੱਚਾ ਹੇਤ, ਹਿਤਕਾਰੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਅਵੱਲਾ, ਸੋ ਸਾਹਿਬ ਆਪ ਕਰਾਈਆ। ਸ੍ਰੀ ਭਗਵਾਨ ਇਕ ਇਕੱਲਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਭਗਤਨ ਵਸੇ ਸਚ ਮਹੱਲਾ, ਮਹਿਫ਼ਲ ਆਪਣੇ ਨਾਮ ਲਗਾਈਆ। ਜੋਤੀ ਸ਼ਬਦੀ ਆਪੇ ਰਲਾ, ਚੱਕਰ ਚਿੰਨ ਨਾ ਕੋਇ ਵਖਾਈਆ। ਵੇਖਣਹਾਰਾ ਰਾਣੀ ਅੱਲਾ, ਮੀਆਂ ਬਣਿਆ ਬੇਪਰਵਾਹੀਆ। ਭੇਵ ਚੁਕਾਏ ਧਾਰ ਬਿਸਮਿਲਾ, ਬਿਸਮਲ ਆਪਣੀ ਕਾਰ ਕਮਾਈਆ। ਚੌਦਾਂ ਸਦੀਆਂ ਕੱਟਿਆ ਛਿਲਾ, ਚੌਦਾਂ ਤਬਕ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮੁਰੀਦ ਮੁਰਸ਼ਦ ਕਰਾਏ ਦੀਦ, ਸਚ ਵਖਾਏ ਇਕੋ ਈਦ, ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲਾਏ ਸਹਿਜ ਸੁਭਾਈਆ।
੨੦ ਚੇਤ ੨੦੨੦ ਬਿਕਰਮੀ ਗੁਰਚਰਨ ਸਿੰਘ ਦੇ ਗ੍ਰਹਿ ਪਿੰਡ ਪੰਡੋਰੀ
ਹਰਿ ਨਿਰਵੈਰ ਨਿਰਮਲ ਜੋਤ, ਏਕ ਓਅੰਕਾਰ ਵੱਡੀ ਵਡਿਆਈਆ। ਵਸਣਹਾਰਾ ਧਰਮ ਦੁਆਰੇ ਸਾਚੇ ਕੋਟ, ਸਚਖੰਡ ਸਾਚਾ ਆਸਣ ਲਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਰੱਖਦੇ ਗਏ ਓਟ, ਅੰਤਰ ਇਕ ਧਿਆਨ ਲਗਾਈਆ। ਸਰਗੁਣ ਨਿਰਗੁਣ ਨਿਰਗੁਣ ਸਰਗੁਣ ਇਕ ਦੂਜੇ ਤੇ ਹੁੰਦੇ ਰਹੇ ਮੋਹਤ, ਪ੍ਰੇਮ ਪ੍ਰੀਤੀ ਰਾਹ ਚਲਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਜਪਦੇ ਰਹੇ ਬਿਨ ਰਸਨਾ ਜਿਹਵਾ ਹੋਂਟ, ਬੱਤੀ ਦੰਦ ਨਾ ਸਿਫ਼ਤ ਸਾਲਾਹੀਆ। ਵਸਦੇ ਰਹੇ ਕਾਇਆ ਖੇੜੇ ਬਿਨ ਵਰਨ ਗੋਤ, ਜ਼ਾਤ ਪਾਤ ਨਾ ਕੋਇ ਰਖਾਈਆ। ਪਾਰਬ੍ਰਹਮ ਮਿਲਣ ਦਾ ਰੱਖਦੇ ਰਹੇ ਸ਼ੌਂਕ, ਦੂਜੀ ਆਸ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਖੇਲ ਕਰਾਈਆ। ਨਿਰਮਲ ਜੋਤ ਪੁਰਖ ਅਬਿਨਾਸ਼ਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਵੇਖਣਹਾਰਾ ਤਮਾਸਾ, ਏਕੰਕਾਰਾ ਰੰਗ ਰੰਗਾਈਆ। ਆਦਿ ਨਿਰੰਜਣ ਨੂਰ ਪਰਕਾਸ਼ਾ, ਜੋਤੀ ਜੋਤ ਡਗਮਗਾਈਆ। ਸ੍ਰੀ ਭਗਵਾਨ ਦਾਸੀ ਦਾਸਾ, ਅਬਿਨਾਸ਼ੀ ਕਰਤਾ ਸੇਵ ਕਮਾਈਆ। ਪਾਰਬ੍ਰਹਮ ਪ੍ਰਭ ਪੂਰੀ ਕਰੇ ਆਸਾ, ਨਿਤ ਨਵਿਤ ਆਪਣੀ ਕਾਰ ਕਮਾਈਆ। ਸ਼ਬਦੀ ਸ਼ਬਦ ਦੇਵਣਹਾਰ ਭਰਵਾਸਾ, ਭੇਵ ਅਭੇਦ ਜਣਾਈਆ। ਮੰਡਲ ਮੰਡਪ ਪਾਵੇ ਰਾਸਾ, ਗੋਪੀ ਕਾਹਨ ਨਚਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਦਿਲਾਸਾ, ਸਿਰ ਆਪਣਾ ਹੱਥ ਟਿਕਾਈਆ। ਨਾਮ ਭੰਡਾਰ ਕਾਇਆ ਕਾਸਾ, ਵਸਤ ਅਮੋਲਕ ਆਪ ਵਰਤਾਈਆ। ਆਤਮ ਸੇਜਾ ਭੋਗ ਬਲਾਸਾ, ਹਰਿ ਕੰਤ ਦਏ ਵਡਿਆਈਆ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਅਬਿਨਾਸ਼ੀ ਆਪਣੀ ਕਾਰ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬੋਧ ਅਗਾਧ ਦੱਸੇ ਖ਼ੁਲਾਸਾ, ਸਿਫ਼ਤੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਈਆ। ਨਿਰਮਲ ਜੋਤ ਪਾਰਬ੍ਰਹਮ, ਨਿਰਵੈਰ ਖੇਲ ਕਰਾਇੰਦਾ। ਨਾ ਮਰੇ ਨਾ ਪਏ ਜੰਮ, ਜੀਵਣ ਜੁਗਤ ਨਾ ਕੋਇ ਰਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਕਰਾਏ ਸਚ ਕੰਮ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਸਤਿ ਸਤਿਵਾਦੀ ਬੇੜਾ ਬੰਨ੍ਹ, ਬ੍ਰਹਮ ਬ੍ਰਹਿਮਾਦੀ ਵੇਖ ਵਖਾਇੰਦਾ। ਸੇਵਾ ਕਰੇ ਜਨਨੀ ਜਨ, ਸੇਵਕ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਵੇਸ ਵਟਾਇੰਦਾ। ਨਿਰਮਲ ਜੋਤ ਸ੍ਰੀ ਭਗਵਾਨ, ਸਚਖੰਡ ਨਿਵਾਸੀ ਵਡ ਵਡਿਆਈਆ। ਥਿਰ ਘਰ ਖੋਲਣਹਾਰ ਦੁਕਾਨ, ਮਹੱਲ ਅਟੱਲ ਕਰੇ ਰੁਸ਼ਨਾਈਆ। ਸ਼ਾਹੋ ਭੂਪ ਬਣ ਸੁਲਤਾਨ, ਸਚ ਸਿੰਘਾਸਣ ਆਸਣ ਲਾਈਆ। ਦੋ ਜਹਾਨਾਂ ਬਣ ਨਿਗਹਬਾਨ, ਬਿਨ ਨੇਤਰ ਵੇਖ ਵਖਾਈਆ। ਸਤਿ ਸਤਿਵਾਦੀ ਸਾਚਾ ਕਾਹਨ, ਗਹਿਰ ਗੰਭੀਰ ਭੇਵ ਨਾ ਰਾਈਆ। ਦੇਵਣਹਾਰਾ ਸਾਚਾ ਦਾਨ, ਵਸਤ ਅਮੋਲਕ ਇਕ ਵਰਤਾਈਆ। ਸ਼ਬਦੀ ਸੁਤ ਕਰ ਬਲਵਾਨ, ਬਲ ਆਪਣਾ ਇਕ ਦਰਸਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਗਿਆਨ, ਨਿਸ਼ਅੱਖਰ ਵੱਖਰ ਕਰੇ ਪੜ੍ਹਾਈਆ। ਜੁਗ ਚੌਕੜੀ ਕਰ ਪਰਧਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੰਗ ਰੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਾਤ ਨਿਸ਼ਾਨ, ਸਚ ਨਿਸ਼ਾਨਾ ਨਾਮ ਦਰਸਾਈਆ। ਭਗਤ ਭਗਵਾਨ ਖੇਲ ਮਹਾਨ, ਖ਼ਾਲਕ ਖ਼ਲਕ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਆਪ ਕਰਾਈਆ। ਨਿਰਮਲ ਜੋਤ ਹਰਿ ਪੁਰਖ ਨਿਰੰਜਣ, ਮਹਿਮਾ ਅਕੱਥ ਕਥੀ ਨਾ ਜਾਈਆ। ਆਦਿ ਜੁਗਾਦੀ ਸਾਚਾ ਸੱਜਣ, ਸਗਲਾ ਸੰਗ ਨਿਭਾਈਆ। ਦੋ ਜਹਾਨਾਂ ਇਕੋ ਮਜਨ, ਬ੍ਰਹਿਮੰਡਾਂ ਖੰਡਾਂ ਆਪ ਦਰਸਾਈਆ। ਸੰਤ ਸੁਹੇਲਾ ਪਰਦੇ ਕੱਜਣ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਨਿਰਮਲ ਜੋਤ ਕਰਨ ਕਰਤਾਰ, ਕਰਤਾ ਪੁਰਖ ਖੇਲ ਕਰਾਇੰਦਾ। ਜੁਗ ਚੌਕੜੀ
ਸਾਚੀ ਧਾਰ, ਨਿਰਵੈਰ ਰਾਹ ਚਲਾਇੰਦਾ। ਸੇਵਾ ਲਾ ਗੁਰ ਅਵਤਾਰ, ਪੀਰ ਪੈਗ਼ੰਬਰ ਹੁਕਮ ਮਨਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਨਾਦ ਅਨਾਦੀ ਰਾਗ ਸੁਣਾਇੰਦਾ । ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਬਾਣੀ ਬਾਣ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਖੇਲ ਕਰਾਇੰਦਾ। ਹਰਿ ਕਰਤਾ ਖੇਲ ਕਰੇ ਅਪਾਰ, ਅਪਰੰਪਰ ਵਡ ਵਡਿਆਈਆ। ਸਚ ਸੰਦੇਸਾ ਗੁਰ ਅਵਤਾਰ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਇਕ ਰੁਸ਼ਨਾਈਆ। ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ, ਘਰ ਮੰਦਰ ਆਪ ਪਿਆਈਆ। ਸਾਚਾ ਹਾਟੀ ਵਣਜ ਵਪਾਰ, ਚੌਦਾਂ ਲੋਕਾਂ ਪੰਧ ਗਵਾਈਆ। ਚੌਦਾਂ ਤਬਕ ਵੇਖਣਹਾਰ, ਸਬਕ ਇਕੋ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਨਿਰਮਲ ਜੋਤ ਭੇਦ ਅਭੇਵਾ, ਅਨਭਵ ਪਰਕਾਸ਼ ਪਰਕਾਸਿਆ। ਪਾਰਬ੍ਰਹਮ ਵਡ ਦੇਵੀ ਦੇਵਾ, ਵੇਖਣਹਾਰਾ ਖੇਲ ਤਮਾਸਿਆ। ਜੁਗ ਚੌਕੜੀ ਸਾਚੀ ਸੇਵਾ, ਨਿਤ ਨਵਿਤ ਕਾਰ ਕਮਾਏ ਬਣ ਬਣ ਦਾਸੀ ਦਾਸਿਆ। ਭਗਤ ਭਗਵਾਨ ਲਾਏ ਥੇਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸ਼ਾਹੋ ਸ਼ਾਬਾਸਿਆ। ਸ਼ਾਹ ਪਾਤਸ਼ਾਹ ਹਰਿ ਦੀਨ ਦਿਆਲਾ, ਵਡਾ ਵਡ ਵਡਿਆਈਆ। ਜੁਗ ਚੌਕੜੀ ਖੇਲ ਨਿਰਾਲਾ, ਨਿਰਗੁਣ ਸਰਗੁਣ ਰੰਗ ਰੰਗਾਈਆ। ਲੇਖਾ ਜਾਣੇ ਸ਼ਾਹ ਕੰਗਾਲਾ, ਲੱਖ ਚੁਰਾਸੀ ਫੋਲ ਫੁਲਾਈਆ। ਭਗਤ ਭਗਵਾਨ ਦੱਸੇ ਰਾਹ ਸੁਖਾਲਾ, ਆਤਮ ਪਰਮਾਤਮ ਇਕ ਪੜ੍ਹਾਈਆ। ਅੰਦਰ ਬਾਹਰ ਗੁਪਤ ਜ਼ਾਹਰ ਵਸੇ ਨਾਲ ਨਾਲਾ, ਵਿਛੜ ਕਦੇ ਨਾ ਜਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲਾ, ਧਰਮ ਦੁਆਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਖਲੌਣਾ, ਬੇਅੰਤ ਬੇਪਰਵਾਹ ਅਖਵਾਇੰਦਾ। ਕਲਜੁਗ ਅੰਤਮ ਪੰਧ ਮੁਕੌਣਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਵਿਚ ਮਿਲੌਣਾ, ਨਿਰਮਲ ਜੋਤੀ ਜੋਤ ਸਮਾਇੰਦਾ। ਸ਼ਬਦ ਅਗੰਮੀ ਏਕਾ ਨਾਦ ਵਜੌਣਾ, ਅਨਰਾਗੀ ਰਾਗ ਸੁਣਾਇੰਦਾ। ਭਗਤ ਭਗਵਾਨ ਆਪ ਉਠੌਣਾ, ਆਤਮ ਪਰਮਾਤਮ ਜੋੜ ਜੁੜਾਇੰਦਾ । ਸੁਰਤੀ ਸ਼ਬਦੀ ਗੰਢ ਪਵੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਦਰਸਾਇੰਦਾ। ਸਾਚਾ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਕਲ ਕਲਕੀ ਲੈ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਡੰਕਾ ਅਗੰਮ ਅਪਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰ, ਕਰੋੜ ਤੇਤੀਸਾ ਧੀਰ ਨਾ ਕੋਇ ਧਰਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਪਾਵੇ ਸਾਰ, ਲੱਖ ਚੁਰਾਸੀ ਘਟ ਘਟ ਅੰਦਰ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕਦੇ ਗਏ ਦੀਦਾਰ, ਜਲਵਾ ਇਕੋ ਨੂਰ ਰੁਸ਼ਨਾਈਆ। ਦਰ ਦਰਵੇਸ਼ ਮੰਗਦੇ ਗਏ ਭਿਖਾਰ, ਭਿਖਕ ਆਪਣੀ ਝੋਲੀ ਡਾਹੀਆ। ਕਵਣ ਵੇਲਾ ਪਰਗਟ ਹੋਏ ਮਹਾਂਬਲੀ ਅਵਤਾਰ, ਨਿਹਕਲੰਕ ਆਪਣਾ ਨਾਉਂ ਰਖਾਈਆ। ਅਮਾਮ ਅਮਾਮਾਂ ਸਿਰ ਹੋਏ ਸਿਕਦਾਰ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਕਾਗ਼ਦ ਕਲਮ ਸ਼ਾਹੀ ਨਾ ਪਾਏ ਸਾਰ, ਲਿਖ ਲਿਖ ਲੇਖ ਨਾ ਕੋਇ ਸਮਝਾਈਆ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਾਰੇ ਗਏ ਪੁਕਾਰ, ਪੁਨਹਿ ਪੁਨਹਿ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਇਕੋ ਇਕ ਫੇਰਾ ਪਾਈਆ। ਸਤਿਗੁਰ ਸੱਚਾ ਏਕੰਕਾਰਾ ਏਕ, ਅਕਲ ਕਲਾ ਅਖਵਾਇੰਦਾ।
ਜਨ ਭਗਤਾਂ ਦੇਵੇ ਸਾਚੀ ਟੇਕ, ਦੂਜੀ ਓਟ ਨਾ ਕੋਇ ਜਣਾਇੰਦਾ। ਕਰਨਹਾਰਾ ਬੁੱਧ ਬਬੇਕ, ਸਾਚੀ ਸਿਖਿਆ ਇਕ ਸਮਝਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਚਮ ਨਾਤਾ ਤੋੜ ਤੁੜਾਇੰਦਾ। ਨਿਜ ਨੇਤਰ ਨਿਰਗੁਣ ਸਰਗੁਣ ਲਏ ਵੇਖ, ਅੱਖ ਪਰਤੱਖ ਆਪ ਖੁਲ੍ਹਾਇੰਦਾ। ਲੇਖਾ ਚੁਕਾਏ ਵਿਸ਼ਨ ਬ੍ਰਹਮਾ ਮਹੇਸ਼, ਪਾਰਬ੍ਰਹਮ ਪ੍ਰਭ ਆਪਣੀ ਗੰਢ ਪੁਆਇੰਦਾ। ਵਸਣਹਾਰਾ ਸਚਖੰਡ ਸਾਚੇ ਦੇਸ, ਲੋਕਮਾਤ ਫੇਰਾ ਪਾਇੰਦਾ। ਸ਼ਾਹੋ ਭੂਪ ਵਡ ਨਰੇਸ਼, ਨਰ ਨਿਰੰਕਾਰ ਇਕੋ ਨਜ਼ਰੀ ਆਇੰਦਾ। ਨਿਰਧਨ ਸਰਧਨ ਕਰੇ ਹੇਤ, ਸਗਲਾ ਸੰਗ ਨਿਭਾਇੰਦਾ। ਜਨ ਭਗਤਾਂ ਦੇਵੇ ਆਪਣਾ ਭੇਤ, ਬਜ਼ਰ ਕਪਾਟੀ ਕੁੰਡਾ ਲਾਹਿੰਦਾ। ਆਤਮ ਸੇਜਾ ਰਿਹਾ ਖੇਡ, ਸੇਜ ਸੁਹੰਜਣੀ ਇਕ ਸੁਹਾਇੰਦਾ। ਸ਼ਬਦ ਅਗੰਮ ਸਨੇਹੁੜਾ ਰਿਹਾ ਭੇਜ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਨਿਰਮਲ ਜੋਤੀ ਦੇਵੇ ਤੇਜ, ਸੂਰਜ ਚੰਦ ਨੈਣ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਇਕ ਅਖਵਾਇੰਦਾ। ਕਲ ਕਲਕੀ ਨਿਰਮਲ ਜੋਤ ਪਰਕਾਸ਼ਾ, ਪਰਕਾਸ਼ਵਾਨ ਵੱਡੀ ਵਡਿਆਈਆ। ਆਦਿ ਜੁਗਾਦੀ ਜੁਗ ਚੌਕੜੀ ਖੇਲ ਤਮਾਸ਼ਾ, ਨਵ ਨੌਂ ਚਾਰ ਪੰਧ ਮੁਕਾਈਆ। ਦੋ ਜਹਾਨ ਸ੍ਰੀ ਭਗਵਾਨ, ਮੰਡਲ ਮੰਡਪ ਪਾਵੇ ਰਾਸਾ, ਗੋਪੀ ਕਾਹਨ ਨਚਾਈਆ। ਜਨ ਭਗਤਾਂ ਕਰੇ ਪੂਰੀ ਆਸਾ, ਜੋ ਬੈਠੇ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣਿਆ ਰਿਹਾ ਰਾਖਾ, ਚੋਬਦਾਰ ਸਾਚੀ ਸੇਵ ਕਮਾਈਆ। ਕਲਜੁਗ ਅੰਤਮ ਪੂਰਾ ਕਰੇ ਘਾਟਾ, ਹਰਿ ਜੂ ਝੋਲੀ ਨਾਮ ਭਰਾਈਆ। ਆਤਮ ਪਰਮਾਤਮ ਦੇਵੇ ਦਾਤਾ, ਸੋਹੰ ਅੱਖਰ ਇਕ ਸਮਝਾਈਆ। ਮਨਮਤ ਰਹੇ ਨਾ ਨਾਰ ਕਮਜ਼ਾਤਾ, ਗੁਰਮਤ ਇਕੋ ਇਕ ਜਣਾਈਆ। ਦਰਸ ਦਿਖਾਏ ਸਦਾ ਬਹੁ ਬਿਧ ਭਾਂਤਾ, ਸਵਛ ਸਰੂਪੀ ਰੂਪ ਧਰਾਈਆ। ਨਜ਼ਰੀ ਆਏ ਇਕ ਇਕਾਂਤਾ, ਜੋਤੀ ਜਾਤਾ ਡਗਮਗਾਈਆ। ਜਨ ਭਗਤਾਂ ਬਣੇ ਪਿਤਾ ਮਾਤਾ, ਬਾਲ ਅਞਾਣੇ ਗੋਦ ਉਠਾਈਆ। ਚਰਨ ਕਵਲ ਉਪਰ ਧਵਲ ਬੰਨ੍ਹੇ ਨਾਤਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਦਰਸਾਈਆ। ਸੱਚਾ ਮਾਰਗ ਭਗਤ ਭਗਵਾਨ, ਆਦਿ ਜੁਗਾਦਿ ਜਣਾਇੰਦਾ। ਜਿਸ ਜਨ ਕਿਰਪਾ ਕਰੇ ਮਹਾਨ, ਤਿਸ ਆਪਣੀ ਦਇਆ ਕਮਾਇੰਦਾ। ਪੂਜਾ ਪਾਠ ਸਿਮਰਨ ਸਰਬ ਲੁਕ ਜਾਣ, ਜਿਸ ਆਪਣਾ ਮੇਲ ਮਿਲਾਇੰਦਾ। ਆਤਮ ਅੰਤਰ ਸਚ ਸਰੋਵਰ ਕਰਾਏ ਇਸ਼ਨਾਨ, ਅਠਸਠ ਤੀਰਥ ਪੰਧ ਮੁਕਾਇੰਦਾ। ਮੰਦਰ ਮਸਜਿਦ ਦੱਸੇ ਨਾ ਕੋਇ ਮਕਾਨ, ਜਿਸ ਜਨ ਕਾਇਆ ਕਾਅਬਾ ਆਪ ਵਖਾਇੰਦਾ। ਨਿਰਮਲ ਦੀਆ ਦੀਪਕ ਜਗੇ ਮਹਾਨ, ਤੇਲ ਬਾਤੀ ਨਾ ਕੋਇ ਪਾਇੰਦਾ। ਧੁਨ ਆਤਮਕ ਰਾਗ ਸੁਣਾਏ ਬਿਨ ਕਾਨ, ਬੱਤੀ ਦੰਦ ਨਾ ਕੋਇ ਵਡਿਆਇੰਦਾ। ਸਚ ਭੂਮਿਕਾ ਸੋਹੇ ਅਸਥਾਨ, ਜਿਸ ਗ੍ਰਹਿ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਸਾਚੀ ਰੀਤ, ਨਾਤਾ ਤੁਟੇ ਮੰਦਰ ਮਸੀਤ, ਗ੍ਰਹਿ ਇਕੋ ਇਕ ਵਖਾਇੰਦਾ। ਕਾਇਆ ਅੰਦਰ ਹਰਿ ਜੂ ਹਰਿਮੰਦਰ, ਨਿਰਗੁਣ ਸਰਗੁਣ ਆਪ ਜਣਾਈਆ। ਮੇਲ ਮਿਲਾਏ ਅੰਦਰੇ ਅੰਦਰ, ਸੁਰਤੀ ਸ਼ਬਦ ਕਰੇ ਕੁੜਮਾਈਆ। ਬਜ਼ਰ ਕਪਾਟੀ ਤੋੜੇ ਜੰਦਰ, ਦੂਈ ਦਵੈਤੀ ਪਰਦਾ ਦਏ ਉਠਾਈਆ। ਕਰੇ ਪਰਕਾਸ਼ ਅੰਧੇਰੀ ਕੰਧਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮਨ ਵਾਸਨਾ ਬੰਨ੍ਹੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸ਼ਬਦ ਅਗੰਮੀ ਮਾਰੇ ਖ਼ੰਜਰ, ਖੰਡਾ ਖੜਗ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਆਪਣਾ ਰਾਹ ਜਣਾਈਆ। ਭਗਤ ਭਗਵਾਨ ਖੋਲ੍ਹੇ ਭੇਦ, ਆਪਣੀ ਦਇਆ
ਕਮਾਇੰਦਾ। ਲੇਖਾ ਚੁੱਕੇ ਵੇਦ ਕਤੇਬ, ਸ਼ਾਸਤਰ ਅੰਗ ਨਾ ਕੋਇ ਲਗਾਇੰਦਾ। ਨਿਰਗੁਣ ਨਿਰਗੁਣ ਕਰੇ ਹੇਤ, ਸਰਗੁਣ ਆਪਣਾ ਸੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਇਕੋ ਘਰ ਵਸਾਇੰਦਾ। ਭਗਤ ਭਗਵਾਨ ਇਕ ਦਰਵਾਜ਼ਾ, ਦੂਜੀ ਵੰਡ ਨਾ ਕੋਇ ਵੰਡਾਈਆ। ਨਿਤ ਨਵਿਤ ਮਾਰੇ ਵਾਜਾਂ, ਦੂਰ ਦੁਰਾਡਾ ਧਿਆਨ ਲਗਾਈਆ। ਕਲਜੁਗ ਅੰਤਮ ਰਚਿਆ ਕਾਜਾ, ਮਹਾਂਬਲੀ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖਣਹਾਰਾ ਲਾਜਾ, ਮਿਹਰ ਨਜ਼ਰ ਉਠਾਈਆ। ਸਤਿਜੁਗ ਸੱਚਾ ਸਾਜਣ ਸਾਜਾ, ਚਾਰ ਵਰਨ ਕਰੇ ਪੜ੍ਹਾਈਆ। ਬਰਨ ਅਠਾਰਾਂ ਦੇਵੇ ਦਾਜਾ, ਨਾਮ ਵਸਤ ਅਮੋਲਕ ਝੋਲੀ ਪਾਈਆ। ਸ਼ਾਹੋ ਭੂਪ ਇਕੋ ਰਾਜਾ, ਲੱਖ ਚੁਰਾਸੀ ਰੱਯਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਰੀਤੀ ਇਕ ਦਰਸਾਈਆ। ਭਗਵਨ ਰੀਤੀ ਭਗਤ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਅੰਦਰ ਬਾਹਰ ਵਸੇ ਸੰਗ, ਵਿਛੜ ਕਦੇ ਨਾ ਜਾਇੰਦਾ। ਸੁਹਾਵਣਹਾਰਾ ਸਚ ਪਲੰਘ, ਪਾਵਾ ਚੂਲ ਨਾ ਕੋਇ ਬਣਾਇੰਦਾ। ਦੇਵਣਹਾਰਾ ਪਰਮਾਨੰਦ, ਰਸ ਇਕੋ ਇਕ ਵਖਾਇੰਦਾ। ਸਾਢੇ ਤਿੰਨ ਹੱਥ ਮੰਦਰ ਆਪੇ ਲੰਘ, ਘਰ ਘਰ ਵਿਚ ਡੇਰਾ ਲਾਇੰਦਾ। ਨਾਤਾ ਤੁਟੇ ਜਗਤ ਦੁਹਾਗਣ ਰੰਡ, ਕੰਤ ਸੁਹਾਗੀ ਮੇਲ ਮਿਲਾਇੰਦਾ। ਆਤਮ ਪਰਮਾਤਮ ਸੋਹੰ ਢੋਲਾ ਗਾਏ ਛੰਦ, ਦੂਜਾ ਬੋਲ ਨਾ ਕੋਇ ਬੁਲਾਇੰਦਾ। ਕਰ ਪਰਕਾਸ਼ ਅੰਧੇਰੇ ਅੰਧ, ਅਗਿਆਨ ਅੰਧੇਰ ਮਿਟਾਇੰਦਾ। ਅਗਲਾ ਪਿਛਲਾ ਚੁਕਾਏ ਪੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਇਕੋ ਘਰ ਸੁਹਾਇੰਦਾ। ਭਗਤ ਭਗਵਾਨ ਘਰ ਵਖਾਲ, ਘਰ ਘਰ ਵਿਚ ਮੇਲ ਮਿਲਾਈਆ। ਕਿਰਪਾ ਕਰ ਦੀਨ ਦਿਆਲ, ਦੀਨਨ ਹੋਏ ਸਹਾਈਆ। ਸੱਜਣ ਵੇਖੇ ਸਾਚੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਨਾਤਾ ਤੋੜ ਕਾਲ ਮਹਾਂਕਾਲ, ਭਾਵੀ ਅੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਅਵੱਲੜੀ ਚਾਲ ਰਖਾਈਆ। ਜਗਤ ਅਵੱਲੜੀ ਚਾਲ ਨਿਰਾਲੀ, ਨਿਰਗੁਣ ਸਰਗੁਣ ਆਪ ਜਣਾਇੰਦਾ। ਕਲਜੁਗ ਅੰਤਮ ਜੋਤ ਅਕਾਲੀ, ਨਿਰਵੈਰ ਪੁਰਖ ਵੇਸ ਵਟਾਇੰਦਾ। ਕਲਜੁਗ ਮੇਟੇ ਰੈਣ ਅੰਧੇਰੀ ਕਾਲੀ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਧੁਰਦਰਗਾਹੀ ਇਕੋ ਮਾਲੀ, ਸਾਹਿਬ ਸੁਲਤਾਨ ਫੇਰਾ ਪਾਇੰਦਾ। ਭਗਤ ਭਗਵਾਨ ਬੁਧ ਵੇਖੇ ਬਾਲੀ, ਬਾਲਕ ਆਪਣੀ ਗੋਦ ਵਸਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲੀ, ਜਾਗਰਤ ਜੋਤ ਇਕ ਰੁਸ਼ਨਾਇੰਦਾ। ਲੱਖ ਚੁਰਾਸੀ ਵੇਖੇ ਹੱਥਾਂ ਖ਼ਾਲੀ, ਨਾਮ ਭੰਡਾਰ ਘਰ ਨਜ਼ਰ ਕਿਸੇ ਨਾ ਆਇੰਦਾ। ਸਾਧ ਸੰਤ ਜੀਵ ਜੰਤ ਬਾਹਰ ਵੇਖਣ ਜਗਤ ਦੀਵਾਲੀ, ਦੀਪਕ ਅੰਦਰ ਨਾ ਕੋਇ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤ ਅੰਧੇਰਾ ਅੰਧ, ਚਾਰ ਕੁੰਟ ਨਾ ਕੋਇ ਰੁਸ਼ਨਾਈਆ। ਅੰਦਰ ਬਾਹਰ ਕਿਸੇ ਨਾ ਮੁਕਿਆ ਪੰਧ, ਪਾਂਧੀ ਰੋਵਨ ਮਾਰਨ ਧਾਹੀਂਆ। ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਗਾ ਗਾ ਥੱਕੇ ਛੰਦ, ਸੰਸਾ ਰੋਗ ਨਾ ਕੋਇ ਗਵਾਈਆ। ਸਤਿਗੁਰ ਨੂਰ ਨਾ ਚੜ੍ਹਿਆ ਚੰਦ, ਨਿਰਮਲ ਜੋਤ ਨਾ ਕੋਇ ਰੁਸ਼ਨਾਈਆ। ਸੁਰਤ ਸਵਾਣੀ ਬੈਠੀ ਰੰਡ, ਰੰਡੇਪਾ ਜਗਤ ਨਾ ਕੋਇ ਮੁਕਾਈਆ। ਦੂਈ ਦਵੈਤੀ ਢਾਹੇ ਨਾ ਕੋਇ ਕੰਧ, ਭਾਂਡਾ ਭਰਮ ਨਾ ਭੌ ਭੰਨਾਈਆ। ਕੂੜੀ ਕਿਰਿਆ ਹਉਂਮੇ ਹੰਗਤਾ ਮਾਇਆ ਮਮਤਾ ਸਿਰ ਚੁੱਕੀ ਪੰਡ, ਸੀਸ ਜਗਦੀਸ਼ ਹੱਥ ਨਾ ਕੋਇ ਰਖਾਈਆ। ਨਿਜ ਆਤਮ ਕਿਸੇ ਨਾ ਮਾਣਿਆ ਅਨੰਦ, ਰਸਨਾ
ਜਿਹਵਾ ਜਗਤ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲ ਮਿਲਾਏ ਸਹਿਜ ਸੁਭਾਈਆ। ਭਗਤ ਮਿਲਾਵਾ ਰੱਖੇ ਹੱਥ, ਪ੍ਰਭ ਆਪਣੀ ਦਇਆ ਕਮਾਇੰਦਾ। ਸੋਵਤ ਜਾਗਤ ਦੇਵੇ ਵਥ, ਵਸਤ ਅਮੋਲਕ ਝੋਲੀ ਪਾਇੰਦਾ। ਚਲਾਵਣਹਾਰਾ ਕਾਇਆ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਜਗਤ ਵਿਕਾਰਾ ਪਾਏ ਨੱਥ, ਨਾਮ ਡੋਰੀ ਤੰਦ ਬੰਧਾਇੰਦਾ। ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਹੱਥ, ਜਿਸ ਜਨ ਆਪਣਾ ਰੰਗ ਰੰਗਾਇੰਦਾ। ਗ੍ਰਹਿ ਮੰਦਰ ਵਖਾਏ ਤੀਰਥ ਤੱਟ, ਸਰੋਵਰ ਇਕੋ ਇਕ ਨੁਹਾਇੰਦਾ। ਦੁਰਮਤ ਮੈਲ ਦੇਵੇ ਕੱਟ, ਕੋਟ ਜਨਮ ਦੇ ਪਾਪ ਮਿਟਾਇੰਦਾ। ਦਰਸ ਵਖਾਏ ਹੋ ਪਰਗਟ, ਸਵਛ ਸਰੂਪੀ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਭਗਤ ਇਕੋ ਰੰਗ ਰੰਗਾਇੰਦਾ। ਭਗਤਨ ਰੰਗ ਰੰਗ ਅਨਡੀਠ, ਅਨਡਿਠੜਾ ਆਪ ਚੜ੍ਹਾਈਆ। ਚੋਲੀ ਰੰਗੇ ਇਕ ਮਜੀਠ, ਪਾਰਬ੍ਰਹਮ ਬ੍ਰਹਮ ਆਪਣੀ ਸੇਵ ਕਮਾਈਆ। ਸੋਹੰ ਢੋਲਾ ਸਾਚਾ ਗੀਤ, ਆਤਮ ਪਰਮਾਤਮ ਕਰੇ ਕੁੜਮਾਈਆ। ਸਤਿਜੁਗ ਦੱਸੇ ਸਾਚੀ ਰੀਤ, ਸਤਿ ਪੁਰਖ ਨਿਰੰਜਣ ਆਪ ਸਮਝਾਈਆ। ਕੋਈ ਨਾ ਰਹਿਣਾ ਮੰਦਰ ਮਸੀਤ, ਸ਼ਿਵਦੁਆਲਾ ਮੱਠ ਨਜ਼ਰ ਕੋਇ ਨਾ ਆਈਆ। ਇਕੋ ਰੰਗ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਪਾਰਬ੍ਰਹਮ ਪਤਿਪਰਮੇਸ਼ਰ ਪੁਰਖ ਅਕਾਲ ਚਰਨ ਕਵਲ ਲੱਗੇ ਸਚ ਪ੍ਰੀਤ, ਇਸ਼ਟ ਗੁਰਦੇਵ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇਵਣਹਾਰਾ ਵਰ, ਸਤਿਜੁਗ ਸਾਚੀ ਸਿਖਿਆ ਦਏ ਜਣਾਈਆ। ਸਤਿਜੁਗ ਸਿਖਿਆ ਨਾਮ ਪਰਭਾਤ, ਹਰਿ ਪਰਭਾਤੀ ਰੰਗ ਰੰਗਾਇੰਦਾ। ਸ਼ਬਦ ਅਗੰਮ ਦੇਵੇ ਦਾਤ, ਬਣ ਦਾਤਾ ਆਪ ਵਰਤਾਇੰਦਾ। ਨਾਤਾ ਤੋੜ ਜ਼ਾਤ ਪਾਤ, ਆਤਮ ਬ੍ਰਹਮ ਇਕ ਸਮਝਾਇੰਦਾ। ਮੇਲ ਮਿਲਾਵਾ ਕਮਲਾਪਾਤ, ਕਵਲ ਨੈਣ ਨੈਣ ਖੁਲ੍ਹਾਇੰਦਾ। ਨਜ਼ਰੀ ਆਏ ਸਾਖਿਆਤ, ਜ਼ਾਹਰ ਜ਼ਹੂਰ ਫੇਰਾ ਪਾਇੰਦਾ। ਵੇਖਣਹਾਰਾ ਕਾਇਨਾਤ, ਕਲਮਾ ਨਬੀ ਰਸੂਲ ਜਣਾਇੰਦਾ। ਈਸਾ ਮੂਸਾ ਮੁਹੰਮਦ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਇਕ ਬਣੇ ਜਮਾਤ, ਦੂਜਾ ਅੱਖਰ ਨਾ ਕੋਇ ਪੜ੍ਹਾਇੰਦਾ। ਅਲਫ਼ ਯੇ ਹੋਏ ਵਫ਼ਾਤ, ਫ਼ਤਵੇ ਸਭ ਦੇ ਉਤੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਨਿਰਭੌ ਚੁਕਾਏ ਭੈ ਡਰ, ਭਿਆਨਕ ਆਪਣੀ ਕਾਰ ਕਮਾਇੰਦਾ। ਕਿਰਪਾ ਕਰ ਪ੍ਰਭ ਦੇਵੇ ਦਰਸ, ਮਿਹਰਵਾਨ ਦਇਆ ਕਮਾਈਆ। ਪੂਰਬ ਜਨਮ ਦੀ ਮੇਟੇ ਹਰਸ, ਮਾਣਸ ਜਨਮ ਲੇਖੇ ਪਾਈਆ। ਲਹਿਣਾ ਦੇਣਾ ਚੁਕਾਏ ਅਰਸ਼ ਫ਼ਰਸ਼, ਦੋ ਜਹਾਨ ਹੋਏ ਸਹਾਈਆ। ਭਗਤ ਭਗਵਾਨ ਲਾਹੇ ਕਰਜ਼, ਮਕਰੂਜ਼ ਆਪਣਾ ਫ਼ਰਜ਼ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦੇਵੇ ਥਾਉਂ ਥਾਈਂਆ। ਆਤਮ ਦਰਸ ਦਰਸ ਦੀਦਾਰ, ਬਿਨ ਨੇਤਰ ਨੈਣ ਦਰਸਾਇੰਦਾ। ਆਤਮ ਪਰਮਾਤਮ ਸਚ ਪਿਆਰ, ਪਰੇਮ ਪ੍ਰੀਤੀ ਆਪ ਨਿਭਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਕਲਮ ਸ਼ਾਹੀ ਨੈਣ ਸ਼ਰਮਾਇੰਦਾ। ਜਿਸ ਜਨ ਸਤਿਗੁਰ ਪੂਰੇ ਕਰਿਆ ਦੀਦਾਰ, ਤਿਸ ਰਾਏ ਧਰਮ ਨੇੜ ਨਾ ਆਇੰਦਾ। ਲੱਖ ਚੁਰਾਸੀ ਉਤਰੇ ਪਾਰ, ਆਵਣ ਜਾਵਣ ਪੰਧ ਮੁਕਾਇੰਦਾ। ਸਚ ਦੁਆਰੇ ਦਏ ਬਿਠਾਲ, ਜਿਸ ਘਰ ਬੈਠਿਆਂ ਫੇਰ ਨਾ ਕੋਇ ਉਠਾਇੰਦਾ। ਗੁਰਮੁਖ ਗੁਰਸਿਖ ਸਤਿਗੁਰ ਪ੍ਰੀਤੀ ਨਿਭੇ ਨਾਲ, ਨਾਤਾ ਬਿਧਾਤਾ ਆਪ ਜੁੜਾਇੰਦਾ। ਵੇਲੇ ਅੰਤ ਨਾ ਖਾਏ ਕਾਲ, ਲਾੜੀ ਮੌਤ ਦਰ ਦੁਰਕਾਇੰਦਾ। ਹਰਿਜਨ ਹੱਲ ਹੋਏ ਸਵਾਲ,
ਸਵਾ ਪਹਿਰ ਪਹਿਲੋਂ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਕੰਗਾਲ ਸ਼ਹਿਨਸ਼ਾਹ ਇਕੋ ਰੰਗ ਰੰਗਾਇੰਦਾ।