੨੦ ਚੇਤ ੨੦੨੦ ਬਿਕਰਮੀ ਜੋਗਿੰਦਰ ਸਿੰਘ ਦੇ ਗ੍ਰਹਿ ਫ਼ਤਿਹ ਗੜ੍ਹ
ਆਦਿ ਜੁਗਾਦੀ ਥਾਪਣ ਥਾਪ, ਜੁਗ ਚੌਕੜੀ ਖੇਲ ਕਰਾਇੰਦਾ। ਨਿਰਗੁਣ ਸਰਗੁਣ ਦੇ ਦੇ ਜਾਪ, ਨਾਮ ਨਿਧਾਨਾ ਆਪ ਦ੍ਰਿੜਾਇੰਦਾ। ਸਤਿ ਸਤਿਵਾਦੀ ਵੇਖੇ ਖੇਲ ਤਮਾਸ਼, ਬ੍ਰਹਮ ਬ੍ਰਹਿਮਾਦੀ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰਨੇ ਯੋਗ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਮੇਲਣਹਾਰਾ ਧੁਰ ਸੰਜੋਗ, ਧੁਰ ਦਰਬਾਰੀ ਬੇਪਰਵਾਹੀਆ। ਏਕੰਕਾਰਾ ਕੱਟਣਹਾਰਾ ਰੋਗ, ਹਉਂਮੇ ਹੰਗਤਾ ਗੜ੍ਹ ਤੁੜਾਈਆ। ਆਦਿ ਨਿਰੰਜਣ ਪਰਗਟਾਵਣਹਾਰਾ ਸਾਚੀ ਜੋਤ, ਨਿਰਮਲ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ। ਸਾਚਾ ਖੇਲ ਕਰੇ ਕਰਤਾਰ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਹਰਿ ਪੁਰਖ ਨਿਰੰਜਣ ਖੋਲ੍ਹ ਕਿਵਾੜ, ਨਿਰਗੁਣ ਆਪਣਾ ਰਾਹ ਜਣਾਇੰਦਾ। ਏਕੰਕਾਰਾ ਪਾਵੇ ਸਾਰ, ਇਕ ਇਕੱਲਾ ਦਇਆ ਕਮਾਇੰਦਾ। ਆਦਿ ਨਿਰੰਜਣ ਹੋ ਉਜਿਆਰ, ਦੀਪਕ ਦੀਆ ਡਗਮਗਾਇੰਦਾ। ਅਬਿਨਾਸ਼ੀ ਕਰਤਾ ਬੰਨ੍ਹੇ ਧਾਰ, ਸਮਰਥ ਆਪਣੀ ਕਾਰ ਕਮਾਇੰਦਾ। ਸ੍ਰੀ ਭਗਵਾਨ ਦੋ ਜਹਾਨਾਂ ਕਰੇ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਸੁਣਾਇੰਦਾ। ਪਾਰਬ੍ਰਹਮ ਬ੍ਰਹਮ ਆਤਮ ਕਰੇ ਪਿਆਰ, ਲੱਖ ਚੁਰਾਸੀ ਰੰਗ ਰੰਗਾਇੰਦਾ। ਸ਼ਾਹੋ ਭੂਪ ਸ਼ਹਿਨਸ਼ਾਹ ਸਿਕਦਾਰ, ਸਤਿ ਸਤਿਵਾਦੀ ਇਕ ਅਖਵਾਇੰਦਾ। ਧੁਰ ਫ਼ਰਮਾਣਾ ਦੇਵਣਹਾਰ, ਬੋਧ ਅਗਾਧੀ ਨਾਮ ਦ੍ਰਿੜਾਇੰਦਾ। ਲੇਖਾ ਜਾਣ ਗੁਰ ਅਵਤਾਰ, ਪੀਰ ਪੈਗ਼ੰਬਰ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੁਗ ਚੌਕੜੀ ਹੋ ਪਰਧਾਨ, ਨਾਮ ਪਰਧਾਨਗੀ ਇਕ ਵਖਾਈਆ। ਗੁਰ ਅਵਤਾਰ ਦੇ ਦਾਨ, ਪੀਰ ਪੈਗ਼ੰਬਰ ਸਿਫ਼ਤ ਸਾਲਾਹੀਆ। ਸ਼ਬਦ ਅਗੰਮੀ ਧੁਰ ਫ਼ਰਮਾਣ, ਸਚ ਸੰਦੇਸਾ ਇਕ ਜਣਾਈਆ। ਲੇਖਾ ਜਾਣ ਜੀਵ ਜਹਾਨ, ਜੀਵਣ ਜੁਗਤ ਦਏ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਇਕ ਸਮਝਾਈਆ। ਅੰਜੀਲ ਕੁਰਾਨ ਕਰ ਪਰਵਾਨ, ਤੀਸ ਬਤੀਸਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਲਿਖਾਈਆ। ਧੁਰ ਦਾ ਲੇਖਾ ਪੁਰਖ ਸਮਰਥ, ਆਦਿ ਮਧ ਆਪਣੀ ਧਾਰ ਚਲਾਇੰਦਾ। ਜੁਗਾਦਿ ਰੱਖੇ ਆਪਣੇ ਹੱਥ, ਭੇਵ ਕੋਇ ਨਾ ਪਾਇੰਦਾ। ਨਿਰਵੈਰ ਨਿਰੰਕਾਰ ਨਿਰਾਕਾਰ ਮਾਰਗ ਦੱਸ, ਸਤਿ ਸਤਿਵਾਦੀ ਕਾਰ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸ਼ਬਦੀ ਧਾਰ ਕਰ ਪਰਗਟ, ਭੇਵ ਅਭੇਦ ਜਣਾਇੰਦਾ। ਲੋਕ ਪਰਲੋਕ ਅਵਣ ਗਵਣ ਤ੍ਰੈਭਵਣ ਖੋਲ੍ਹ ਹੱਟ, ਵਣਜ ਵਣਜਾਰਾ ਇਕੋ ਨਜ਼ਰੀ ਆਇੰਦਾ। ਗ੍ਰਹਿ ਮੰਦਰ ਮਹੱਲ ਅਟੱਲ ਉਚ ਮਨਾਰ ਮੁਕਾਮੇ ਹੱਕ ਆਪੇ ਵਸ, ਪਰਵਰਦਿਗਾਰ ਬੇਪਰਵਾਹ ਅਥਾਹ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ
ਜਣਾਇੰਦਾ। ਭੇਵ ਅਭੇਦਾ ਦੱਸਣਹਾਰਾ, ਆਦਿ ਪੁਰਖ ਵੱਡੀ ਵਡਿਆਈਆ। ਸਚਖੰਡ ਸੋਹੇ ਸਚ ਦਰਬਾਰਾ, ਸਚ ਸਿੰਘਾਸਣ ਸੋਭਾ ਪਾਈਆ। ਸੀਸ ਜਗਦੀਸ਼ ਇਕ ਉਜਿਆਰਾ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਸੰਦੇਸਾ ਦੇਵੇ ਵਾਰੋ ਵਾਰਾ, ਨਰ ਨਰੇਸ਼ਾ ਹੁਕਮ ਮਨਾਈਆ। ਸ਼ਬਦੀ ਸ਼ਬਦ ਸੁਤ ਦੁਲਾਰਾ, ਚਰਨ ਕਵਲ ਕਵਲ ਚਰਨ ਇਕ ਧਿਆਨ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਸਾਚੀ ਸੇਵਾ ਇਕ ਦ੍ਰਿੜਾਈਆ। ਤ੍ਰੈਗੁਣ ਲੇਖਾ ਅਗੰਮ ਅਪਾਰਾ, ਪੰਜ ਤੱਤ ਦਏ ਵਡਿਆਈਆ। ਆਤਮ ਪਰਮਾਤਮ ਦੇ ਸਹਾਰਾ, ਪਰਮ ਪੁਰਖ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਦੇਵੇ ਧਾਰਾ, ਧਾਰ ਧਾਰ ਵਿਚੋਂ ਜਣਾਈਆ। ਈਸ਼ ਜੀਵ ਇਕ ਕਿਨਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪਣੇ ਹੱਥ ਰਖਾਈਆ। ਸਾਚਾ ਲੇਖਾ ਏਕਾ ਏਕ, ਆਦਿ ਜੁਗਾਦਿ ਆਪਣੇ ਹੱਥ ਰਖਾਇੰਦਾ। ਨਿਰਗੁਣ ਸਰਗੁਣ ਧਰੇ ਭੇਖ, ਜੁਗ ਚੌਕੜੀ ਵੇਖ ਵਖਾਇੰਦਾ। ਸ਼ਬਦ ਅਗੰਮ ਦਏ ਸੰਦੇਸ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਨਿਰਵੈਰ ਨਿਰਾਕਾਰ ਰਹੇ ਹਮੇਸ਼, ਜੀਵਣ ਮਰਨ ਵਿਚ ਕਦੇ ਨਾ ਆਇੰਦਾ। ਸਦਾ ਸਦਾ ਸਦ ਖੇਲਾਂ ਰਿਹਾ ਖੇਲ, ਬਣ ਖਲਾਰੀ ਖੇਲ ਕਰਾਇੰਦਾ। ਗੁਰ ਅਵਤਾਰ ਲੋਕਮਾਤ ਭੇਜ, ਕਿਰਨ ਕਿਰਨ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਇੰਦਾ। ਜੁਗ ਚੌਕੜੀ ਰੰਗ ਅਪਾਰਾ, ਸੋ ਪੁਰਖ ਨਿਰੰਜਣ ਆਪ ਰੰਗਾਈਆ। ਲੱਖ ਚੁਰਾਸੀ ਰਚ ਅਖਾੜਾ, ਬਣ ਨਟੂਆ ਸਾਂਗ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਸੇਵਾ ਇਕੋ ਇਕ ਸਮਝਾਈਆ। ਗੁਰ ਸ਼ਬਦੀ ਕਰ ਪਿਆਰਾ, ਭੇਵ ਅਭੇਦ ਖੁਲ੍ਹਾਈਆ। ਪੰਜ ਤੱਤ ਦੇ ਸਹਾਰਾ, ਤਤਵ ਤਤ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਦੇ ਆਧਾਰਾ, ਆਤਮ ਪਰਮਾਤਮ ਜੋੜ ਜੁੜਾਈਆ। ਨਿਰਮਲ ਦੀਆ ਕਰ ਉਜਿਆਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਲੇਖਾ ਜਾਣ ਧੁਰ ਦਰਬਾਰਾ, ਧੁਰ ਦੀ ਕਾਰ ਆਪ ਕਮਾਈਆ। ਆਪਣੀ ਇਛਿਆ ਭਰ ਭੰਡਾਰਾ, ਸਾਚੀ ਭਿਛਿਆ ਝੋਲੀ ਪਾਈਆ। ਸਰਗੁਣ ਲੈ ਆਪ ਅਵਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਲਗਾਈਆ। ਨਿਰਗੁਣ ਸਰਗੁਣ ਖੇਲ ਅਗੰਮ, ਅਗੰਮੜੀ ਕਾਰ ਕਰਾਇੰਦਾ। ਪੰਜ ਤੱਤ ਤੱਤ ਪਏ ਜੰਮ, ਨਿਰਗੁਣ ਨੂਰ ਨਜ਼ਰ ਕਿਸੇ ਨਾ ਆਇੰਦਾ। ਲੇਖਾ ਜਾਣੇ ਜਨਨੀ ਜਨ, ਦਾਈ ਦਾਇਆ ਸੇਵ ਕਮਾਇੰਦਾ। ਪਰਗਟ ਹੋ ਸ੍ਰੀ ਭਗਵਨ, ਜਨ ਭਗਤਾਂ ਰਾਹ ਵਖਾਇੰਦਾ। ਨਾਤਾ ਤੋੜ ਮਤ ਬੁਧ ਮਨ, ਮਨਸਾ ਆਪਣੇ ਵਿਚ ਮਿਲਾਇੰਦਾ। ਸਾਚਾ ਰਾਗ ਸੁਣਾਏ ਬਿਨ ਕੰਨ, ਬਿਨ ਅੱਖਾਂ ਆਪ ਵਖਾਇੰਦਾ। ਨਿਰਮਲ ਨੂਰ ਚਾੜ੍ਹੇ ਚੰਨ, ਸੂਰਜ ਚੰਦ ਨੈਣ ਸ਼ਰਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੇੜਾ ਬੰਨ੍ਹ, ਜੁਗ ਚੌਕੜੀ ਪਾਰ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਧੰਨ ਧੰਨ ਧੰਨ, ਬੇਅੰਤ ਬੇਅੰਤ ਬੇਅੰਤ ਸਰਬ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਖ਼ਾਲਕ ਖ਼ਲਕ ਵੇਖੇ ਪਰਵਰਦਿਗਾਰ, ਬੇਪਰਵਾਹ ਵੱਡੀ ਵਡਿਆਈਆ। ਆਦਿ ਜੁਗਾਦੀ ਸਾਂਝਾ ਯਾਰ, ਸ਼ਿਰਕਤ ਵਿਚ ਕਦੇ ਨਾ ਆਈਆ। ਵਰਨ ਬਰਨ ਜ਼ਾਤ ਪਾਤ ਊਚ ਨੀਚ ਰਾਉ ਰੰਕ ਵਸਿਆ ਬਾਹਰ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਪੀਰ ਪੈਗ਼ੰਬਰਾਂ ਦਏ ਆਧਾਰ, ਕਲਮਾ ਨਬੀ ਰਸੂਲ ਜਣਾਈਆ। ਗੁਰ ਅਵਤਾਰਾਂ ਖੋਲ੍ਹ ਕਿਵਾੜ, ਆਤਮ ਪਰਮਾਤਮ ਇਕੋ ਘਰ ਦਸਾਈਆ। ਕਰ ਪਰਕਾਸ਼ ਬਹੱਤਰ ਨਾੜ, ਅਗਿਆਨ ਅੰਧੇਰ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ
ਕਰਨੀ ਆਪਣੇ ਹੱਥ ਰਖਾਈਆ। ਸਾਚੀ ਕਰਨੀ ਜੁਗ ਜੁਗ ਕਰਦਾ, ਕਰਨਹਾਰ ਅਖਵਾਇੰਦਾ। ਨਿਰਭੈ ਹੋ ਕਦੇ ਨਾ ਡਰਦਾ, ਭੌ ਆਪਣਾ ਸਰਬ ਵਖਾਇੰਦਾ। ਅਗਨੀ ਹਵਨ ਕਦੇ ਨਾ ਸੜਦਾ, ਮੜ੍ਹੀ ਗੋਰ ਨਾ ਕੋਇ ਦਬਾਇੰਦਾ। ਆਪਣਾ ਨਿਸ਼ਅੱਖਰ ਨਾਉਂ ਪੜ੍ਹਦਾ, ਅੱਖਰ ਅੱਖਰ ਵੰਡ ਵੰਡਾਇੰਦਾ। ਆਪਣੇ ਦੁਆਰੇ ਆਪੇ ਖੜਦਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਆਪੇ ਘੱਲਦਾ, ਸਚ ਸੰਦੇਸਾ ਹੁਕਮ ਮਨਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਦਾਤ, ਦਾਤਾ ਦਾਨੀ ਵਡ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੁਆਈ ਰਾਸ, ਮੰਡਲ ਮੰਡਪ ਗੋਪੀ ਕਾਹਨ ਨਚਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਆਪਣਾ ਦੱਸਿਆ ਸਚ ਖ਼ੁਲਾਸ, ਖ਼ੁਲਾਸਾ ਇਕੋ ਇਕ ਦ੍ਰਿੜਾਇੰਦਾ। ਖਾਣੀ ਬਾਣੀ ਬੋਧ ਅਗਾਧ ਵੇਖਣਹਾਰਾ ਆਬੇ ਹਯਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ। ਸਾਚੀ ਕਰਨੀ ਗੁਰ ਅਵਤਾਰਾ, ਗੁਰ ਗੁਰ ਰਾਗ ਅਲਾਈਆ। ਸਾਚੀ ਕਰਨੀ ਪੀਰ ਪੈਗ਼ੰਬਰ ਦੇ ਸਹਾਰਾ, ਦਸਤਗੀਰ ਦਸਤ ਮਿਲਾਈਆ। ਸਾਚੀ ਕਰਨੀ ਭਗਤ ਭੰਡਾਰਾ, ਸ੍ਰੀ ਭਗਵਾਨ ਆਪ ਵਰਤਾਈਆ। ਸਾਚੀ ਕਰਨੀ ਸੰਤ ਦੁਲਾਰਾ, ਹਰਿ ਸਤਿਗੁਰ ਵੇਖ ਵਖਾਈਆ। ਸਾਚੀ ਕਰਨੀ ਗੁਰਮੁਖ ਉਜਿਆਰਾ, ਗੁਰ ਗੁਰ ਰਾਗ ਅਲਾਈਆ। ਸਾਚੀ ਕਰਨੀ ਗੁਰਸਿਖ ਪਿਆਰਾ, ਗੁਰ ਚਰਨ ਧਿਆਨ ਵਡਿਆਈਆ। ਸਾਚੀ ਕਰਨੀ ਪੁਰਖ ਅਕਾਲ ਸਭ ਨਾਲ ਕਰੇ ਪਿਆਰਾ, ਦੂਈ ਦਵੈਤ ਨਾ ਕੋਇ ਰਖਾਈਆ। ਪੀਰ ਪੈਗ਼ੰਬਰ ਉਚੀ ਕੂਕ ਕੂਕ ਲੌਂਦੇ ਗਏ ਨਾਅਰਾ, ਨਾਅਰਾ ਹੱਕ ਹੱਕ ਜਣਾਈਆ। ਪੀਰ ਪੈਗ਼ੰਬਰ ਬਣਦੇ ਰਹੇ ਭਿਖਾਰਾ, ਦਰ ਦਰਵੇਸ਼ ਅਲੱਖ ਜਗਾਈਆ। ਗੁਰ ਅਵਤਾਰ ਕਰਦੇ ਰਹੇ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਕਲਜੁਗ ਅੰਤਮ ਨਿਹਕਲੰਕ ਪਰਗਟ ਹੋਏ ਮਹਾਂਬਲੀ ਅਵਤਾਰਾ, ਕਲ ਕਲਕੀ ਫੇਰਾ ਪਾਈਆ। ਜੁਗ ਚੌਕੜੀ ਕਰੇ ਪਾਰ ਕਿਨਾਰਾ, ਕੂੜੀ ਕਿਰਿਆ ਮੇਟ ਮਿਟਾਈਆ। ਜੂਠ ਝੂਠ ਡੋਬੇ ਵਿਚ ਮੰਝਧਾਰਾ, ਸ਼ੌਹ ਦਰਿਯਾਏ ਆਪ ਰੁੜ੍ਹਾਈਆ। ਸਚ ਸੁੱਚ ਕਰੇ ਵਰਤਾਰਾ, ਸਾਚੀ ਸਿਖਿਆ ਇਕ ਸਮਝਾਈਆ। ਆਤਮ ਪਰਮਾਤਮ ਦੇ ਸਹਾਰਾ, ਸੋਹੰ ਢੋਲਾ ਇਕੋ ਗਾਈਆ। ਬਣ ਵਿਚੋਲਾ ਏਕੰਕਾਰਾ, ਹਰਿਜਨ ਸਾਚੇ ਲਏ ਮਿਲਾਈਆ। ਨਾਤਾ ਤੋੜ ਸਰਬ ਸੰਸਾਰਾ, ਪੁਰਖ ਬਿਧਾਤਾ ਆਪਣੇ ਨਾਲ ਮਿਲਾਈਆ। ਦੇਵੇ ਦਰਸ ਅਗੰਮ ਅਪਾਰਾ, ਅਲੱਖ ਅਗੋਚਰ ਪਰਦਾ ਲਾਹੀਆ। ਰਾਤੀ ਰੁੱਤੀ ਥਿਤੀ ਜਾਣੇ ਵਾਰਾ, ਵੇਲਾ ਵਕਤ ਆਪਣੇ ਹੱਥ ਦਰਸਾਈਆ। ਕਾਗ਼ਦ ਕਲਮ ਨਾ ਲਿਖਣਹਾਰਾ, ਸਮੁੰਦ ਸਾਗਰ ਨੇਤਰ ਰੋਵੇ ਕਲਮ ਸ਼ਾਹੀਆ । ਲੇਖਾ ਜਾਣੇ ਨਾ ਚੌਦਾਂ ਭਾਰਾ, ਬਨਾਸਪਤ ਦਏ ਦੁਹਾਈਆ। ਚਰਨ ਬੰਦਨਾ ਕਰਨ ਗੁਰ ਅਵਤਾਰਾ, ਡੰਡੌਤ ਇਕੋ ਇਕ ਰਖਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਬੇਮੁਕਾਮ ਫੇਰਾ ਪਾਈਆ। ਹਜ਼ਰਤ ਹੋਏ ਆਪੇ ਜ਼ਾਹਰਾ, ਹਜ਼ੂਰ ਆਪਣੀ ਕਲ ਧਰਾਈਆ। ਸਤਿਜੁਗ ਖੋਲ੍ਹੇ ਸਚ ਕਿਵਾੜਾ, ਬੰਦ ਕੁਆੜੀ ਕੁੰਡਾ ਲਾਹੀਆ। ਚਾਰ ਵਰਨ ਵੇਖੇ ਇਕ ਦੁਆਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟ ਸਬਾਈ ਰਸਨਾ ਜਿਹਵਾ ਬੱਤੀ ਦੰਦ ਗਾਏ ਇਕੋ ਵਾਰਾ, ਨਾਮ ਨਿਧਾਨਾ ਇਕ ਜਣਾਈਆ। ਇਸ਼ਟ ਦੇਵ ਗੁਰ ਸਵਾਮੀ ਨਜ਼ਰੀ ਆਏ ਹਰਿ ਕਰਤਾਰਾ, ਪੁਰਖ ਅਕਾਲ ਵੱਜੇ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਰੋਵਣ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਕਰੋੜ ਤੇਤੀਸਾ ਕਰੇ ਹਾਹਾਕਾਰਾ, ਸੁਰਪਤ ਇੰਦ ਨਾ ਕੋਇ
ਵਡਿਆਈਆ। ਰਵ ਸਸ ਨਾ ਦਿਸੇ ਕੋਇ ਉਜਿਆਰਾ, ਚੌਦਸ ਚੰਦ ਨਾ ਕੋਇ ਚਮਕਾਈਆ। ਚੌਦਾਂ ਤਬਕ ਲੱਗੇ ਅਖਾੜਾ, ਕਲਜੁਗ ਅੰਤਮ ਨਾਚ ਨਚਾਈਆ। ਲੱਗੇ ਅੱਗ ਤੱਤੀ ਹਾੜਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਲੇਖਾ ਚੁੱਕੇ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਫੋਲ ਫੁਲਾਈਆ। ਨਾਤਾ ਤੁਟੇ ਸੱਜਣਾਂ ਯਾਰਾ, ਮਿੱਤਰ ਮਿੱਤਰਾਂ ਨਜ਼ਰ ਕੋਇ ਨਾ ਆਈਆ। ਨਾਰ ਕੰਤ ਨਾ ਕੋਇ ਪਿਆਰਾ, ਸੇਜ ਸੁਹੰਜਣੀ ਨਾ ਦਏ ਵਖਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਕਰੇ ਪਾਰ ਕਿਨਾਰਾ, ਫੜ ਬਾਹੋਂ ਪਾਰ ਨਾ ਕੋਇ ਕਰਾਈਆ। ਨਾਨਕ ਗੋਬਿੰਦ ਬਣਿਆ ਅੰਤ ਲਿਖਾਰਾ, ਲੇਖਾ ਲਿਖ ਕੇ ਗਿਆ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਪਰਗਟ ਹੋਏ ਮਹਾਂਬਲੀ ਅਵਤਾਰਾ, ਜਨਨੀ ਜਨ ਨਾ ਗੋਦ ਬਹਾਈਆ। ਖੜਗ ਖੰਡਾ ਤੇਜ਼ ਪਰਚੰਡਾ ਬ੍ਰਹਿਮੰਡਾਂ ਮਾਰੇ ਵਾਰੋ ਵਾਰਾ, ਧਾਰ ਨਜ਼ਰ ਕਿਸੇ ਨਾ ਆਈਆ। ਅਗੰਮ ਅਥਾਹ ਬੇਪਰਵਾਹ ਸ਼ਹਿਨਸ਼ਾਹ ਹੋਏ ਆਪ ਸਵਾਰਾ, ਸ਼ਾਹ ਸਵਾਰਾ ਫੇਰਾ ਪਾਈਆ। ਲੱਖ ਚੁਰਾਸੀ ਘਟ ਘਟ ਵਾਸੀ ਪੁਰਖ ਅਬਿਨਾਸ਼ੀ ਵੇਖਣਹਾਰਾ, ਨਿਜ ਆਤਮ ਪਰਮਾਤਮ ਪਰਦਾ ਆਪ ਉਠਾਈਆ। ਜਨ ਭਗਤਾਂ ਦੇਵੇ ਇਕ ਪਿਆਰਾ, ਪਰਮ ਪੁਰਖ ਪ੍ਰੀਤੀ ਇਕ ਦ੍ਰਿੜਾਈਆ। ਸੋਹੰ ਸ਼ਬਦ ਆਤਮ ਪਰਮਾਤਮ ਆਦਿ ਜੁਗਾਦੀ ਸ਼ਬਦ ਅਨਾਦੀ ਜੁਗ ਜੁਗ ਸੱਚਾ ਨਾਅਰਾ, ਨਰ ਨਰਾਇਣ ਆਪ ਜਣਾਈਆ। ਏਕਾ ਦੂਆ ਵੇਖਣਹਾਰਾ, ਤੀਜਾ ਨੈਣ ਆਪ ਖੁਲ੍ਹਾਈਆ। ਚੌਥੇ ਪਦ ਦੇ ਹੁਲਾਰਾ, ਪੰਚਮ ਲੇਖਾ ਦਏ ਚੁਕਾਈਆ। ਛੇਵੇਂ ਘਰ ਕਰੇ ਪਿਆਰਾ, ਸਤਿ ਸਤਿਵਾਦੀ ਹੋਏ ਸਹਾਈਆ। ਅੱਠਾਂ ਤੱਤਾਂ ਕਰ ਕਿਨਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਮਨ ਮਤ ਬੁਧ ਨਾ ਕੋਇ ਲੜਾਈਆ। ਨੌਂ ਦਰ ਵੇਖੇ ਵੇਖਣਹਾਰਾ, ਦਸਵੇਂ ਆਪਣੀ ਬੂਝ ਬੁਝਾਈਆ। ਸੁਖਮਨ ਟੇਡੀ ਬੰਕ ਕਰੇ ਪਾਰ ਕਿਨਾਰਾ, ਈੜਾ ਪਿੰਗਲ ਮੂੰਹ ਦੇ ਭਾਰ ਸੁਟਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਦੇਵੇ ਠੰਡਾ ਠਾਰਾ, ਸਰ ਸਰੋਵਰ ਇਕ ਨੁਹਾਈਆ। ਕਾਗ ਹੰਸ ਮਾਰੇ ਉਡਾਰਾ, ਸੋਹੰ ਹੰਸਾ ਰੂਪ ਵਟਾਈਆ। ਸੁਰਤੀ ਸ਼ਬਦ ਕਰੇ ਪਿਆਰਾ, ਪ੍ਰੇਮੀ ਇਕੋ ਨਜ਼ਰੀ ਆਈਆ। ਆਤਮ ਸੇਜਾ ਦਏ ਹੁਲਾਰਾ, ਸੇਜ ਸੁਹੰਜਣੀ ਇਕ ਵਡਿਆਈਆ । ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲਾ ਗੁਰੂ ਗੁਰ ਚੇਲਾ, ਗੋਬਿੰਦ ਮੀਤਾ ਠਾਂਡਾ ਸੀਤਾ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਆਪਣੀ ਦਇਆ ਕਮਾਈਆ। ਆਪਣੀ ਦਇਆ ਕਮਾਏ ਠਾਕਰ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਜਾਗਰਤ ਜੋਤ ਆਪ ਜਗਾਇੰਦਾ। ਨਾਮ ਕਰਾਏ ਵਣਜ ਸੌਦਾਗਰ, ਹੱਟ ਇਕੋ ਇਕ ਵਖਾਇੰਦਾ। ਮੇਲ ਮਿਲਾਵਾ ਕਰੀਮ ਕਾਦਰ, ਕਰਤਾ ਪੁਰਖ ਅੰਗ ਲਗਾਇੰਦਾ। ਦੇਵਣਹਾਰਾ ਸਿਦਕ ਸਬੂਰੀ ਸਾਦਰ, ਸਿਖਿਆ ਇਕੋ ਇਕ ਸਮਝਾਇੰਦਾ। ਏਥੇ ਓਥੇ ਦੋ ਜਹਾਨਾਂ ਦੇਵੇ ਆਦਰ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਕਾਇਆ ਵੇਖਣਹਾਰਾ ਡੂੰਘਾ ਸਾਗਰ, ਗਹਿਰ ਗੰਭੀਰ ਗੁਣੀ ਗਹੀਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਜਨ ਭਗਤਾਂ ਵੇਖੇ ਖੋਲ੍ਹ ਤਾਕ, ਬਜ਼ਰ ਕਪਾਟੀ ਕੁੰਡਾ ਲਾਹੀਆ। ਗੋਬਿੰਦ ਪੂਰਾ ਕਰੇ ਭਵਿਖਤ ਵਾਕ, ਦਾਤਾ ਦਾਨ ਆਪਣੇ ਹੱਥ ਰਖਾਈਆ। ਆਤਮ ਪਰਮਾਤਮ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਲੇਖਾ ਜਾਣੇ ਪਾਕੀ ਪਾਕ, ਪਤਤ ਪੁਨੀਤ ਦਏ ਵਡਿਆਈਆ। ਪਾਰ ਉਤਾਰੇ ਫੜ ਕੇ ਘਾਟ, ਮੰਜਧਾਰ ਨਾ ਕੋਇ ਰੁੜ੍ਹਾਈਆ। ਲੇਖਾ ਚੁਕੇ ਆਨ
ਬਾਟ, ਮਾਤ ਗਰਭ ਨਾ ਫੇਰਾ ਪਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਸੋਹੰ ਢੋਲਾ ਸੁਣਾਏ ਗਾਥ, ਸ਼ਬਦ ਅਗੰਮੀ ਕਰੇ ਪੜ੍ਹਾਈਆ। ਲੇਖਾ ਜਾਣੇ ਤ੍ਰਿਲੋਕੀ ਨਾਥ, ਅਨਾਥ ਅਨਾਥਾਂ ਵੇਖ ਵਖਾਈਆ। ਪਾਰਬ੍ਰਹਮ ਦਾ ਇਕੋ ਪੂਜਾ ਇਕੋ ਪਾਠ, ਇਕੋ ਇਸ਼ਟ ਇਕੋ ਦੇਵ ਹਵਨ ਇਕੋ ਵਾਰ ਕਰਾਈਆ। ਇਕੋ ਅੰਮ੍ਰਿਤ ਆਤਮ ਸਰੋਵਰ ਮਾਰੇ ਠਾਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਅਠਸਠ ਤੀਰਥ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਤ ਨਵਿਤ ਮੇਲ ਮਿਲਾਵਾ ਨਾਰ ਕੰਤ ਆਤਮ ਸੇਜ ਸੁਹੰਜਣੀ ਆਪ ਸੁਹਾਈਆ। ਆਤਮ ਸੇਜ ਸੁਹੰਜਣੀ, ਸੋਭਾਵੰਤ ਕਰਤਾਰ। ਜੋਤ ਜਗੇ ਇਕ ਨਿਰੰਜਣੀ, ਦੀਆ ਬਾਤੀ ਨਾ ਕੋਇ ਉਜਿਆਰ। ਚਰਨ ਧੂੜ ਸਾਚਾ ਮਜਨੀ, ਦੁਰਮਤ ਮੈਲ ਦਏ ਉਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਵਖਾਏ ਇਕ ਦੁਆਰ। ਹਰਿ ਭਗਤਾਂ ਦਇਆ ਕਮਾਇੰਦਾ, ਜੁਗ ਚੌਕੜੀ ਸਾਚੀ ਕਾਰ, ਕਲਜੁਗ ਅੰਤਮ ਵੇਖ ਵਖਾਇੰਦਾ, ਨਿਰਗੁਣ ਨਿਰਗੁਣ ਲੈ ਅਵਤਾਰ, ਸ਼ਬਦ ਅਗੰਮ ਡੰਕ ਵਜਾਇੰਦਾ, ਲੋਆਂ ਪੁਰੀਆਂ ਕਰੇ ਖ਼ਬਰਦਾਰ। ਰਾਉ ਰੰਕ ਆਪ ਜਗਾਇੰਦਾ, ਸ਼ਾਹ ਸੁਲਤਾਨਾ ਦਏ ਹੁਲਾਰ। ਲੱਖ ਚੁਰਾਸੀ ਵੇਖ ਵਖਾਇੰਦਾ, ਘਟ ਘਟ ਪਾਵੇ ਸਾਰ। ਮੰਦਰ ਮਸਜਿਦ ਮੱਠ ਸ਼ਿਵਦਵਾਲੇ ਫੋਲ ਫੁਲਾਇੰਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਜਾਣੇ ਜਾਨਣਹਾਰ। ਭਗਤ ਭਗਵਾਨ ਆਪ ਆਪਣੇ ਅੰਗ ਲਗਾਇੰਦਾ, ਅੰਗੀਕਾਰ ਕਰੇ ਨਿਰੰਕਾਰ। ਨਿਰਗੁਣ ਸਰਗੁਣ ਸੰਗ ਨਿਭਾਇੰਦਾ, ਲੇਖਾ ਜਾਣੇ ਧੁਰ ਦਰਬਾਰ। ਆਤਮ ਅਨੰਦ ਇਕ ਵਖਾਇੰਦਾ, ਜਗਤ ਰਸ ਕਰ ਖ਼ੁਆਰ। ਗੀਤ ਸੁਹਾਗੀ ਛੰਦ ਜਣਾਇੰਦਾ, ਸੋਹੰ ਸ਼ਬਦ ਬੋਲ ਜੈਕਾਰ। ਸ਼ਬਦ ਵਿਚੋਲਾ ਵਿਚ ਰਖਾਇੰਦਾ, ਸਾਚੀ ਕਰਨੀ ਕਰੇ ਕਾਰ। ਭੋਲੇ ਭਾਉ ਆਪ ਵਡਿਆਇੰਦਾ, ਚੌਦਾਂ ਵਿਦਿਆ ਨਾ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਆਪ ਲਿਖਾਇੰਦਾ। ਹਰਿਜਨ ਲੇਖਾ ਲਿਖੇ ਲੇਖ, ਲਿਖਣਹਾਰ ਵੱਡੀ ਵਡਿਆਈਆ। ਵਸਣਹਾਰਾ ਸਚਖੰਡ ਸਾਚੇ ਦੇਸ, ਲੋਕਮਾਤ ਕਰੇ ਰੁਸ਼ਨਾਈਆ। ਕਮਲਾਪਾਤੀ ਕਰ ਕਰ ਭੇਸ, ਅਵੱਲੜੀ ਧਾਰ ਚਲਾਈਆ। ਮੁੱਛ ਦਾੜ੍ਹੀ ਨਾ ਕੋਇ ਕੇਸ, ਸੀਸ ਜਗਦੀਸ਼ ਨਾ ਕੋਇ ਮੁੰਡਾਈਆ। ਚਾਰ ਵਰਨ ਅਠਾਰਾਂ ਬਰਨ ਊਚ ਨੀਚ ਕਰੇ ਸਾਚਾ ਹੇਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਇਕੋ ਘਰ ਵਖਾਈਆ। ਹਰਿਜਨ ਵਖਾਏ ਇਕੋ ਘਰ, ਏਕੰਕਾਰ ਮੇਲ ਮਿਲਾਇਆ। ਆਵਣ ਜਾਵਣ ਚੁੱਕੇ ਡਰ, ਲੱਖ ਚੁਰਾਸੀ ਫੰਦ ਕਟਾਇਆ। ਨਾ ਜਨਮੇ ਨਾ ਜਾਏ ਮਰ, ਸਤਿਗੁਰ ਸਰਨ ਇਕ ਦ੍ਰਿੜਾਇਆ। ਮਾਣਸ ਜਨਮ ਨਾ ਜਾਏ ਹਰ, ਜਿਸ ਸਿਰ ਆਪਣਾ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਮਾਰਗ ਇਕ ਜਣਾਇਆ। ਸਾਚਾ ਮਾਰਗ ਹਰਿ ਨਿਰੰਕਾਰਾ, ਏਕੋ ਏਕ ਏਕ ਜਣਾਈਆ। ਚਾਰ ਵਰਨ ਵਰਨ ਸਹਾਰਾ, ਅਵਰਨ ਰੂਪ ਨਾ ਕੋਇ ਵਟਾਈਆ। ਦੇਵਣਹਾਰਾ ਨਾਮ ਭੰਡਾਰਾ, ਅਗਾਧ ਬੋਧ ਕਰੇ ਪੜ੍ਹਾਈਆ। ਲੇਖਾ ਮੁਕੇ ਗੁਰ ਅਵਤਾਰਾ, ਪੀਰ ਪੈਗ਼ੰਬਰ ਆਪਣੀ ਝੋਲੀ ਪਾਈਆ। ਪਰਗਟੇ ਇਕੋ ਭਗਤ ਦੁਆਰਾ, ਸ੍ਰੀ ਭਗਵਾਨ ਸੋਭਾ ਪਾਈਆ। ਪੀਰ ਪੈਗ਼ੰਬਰ ਗਾਵਣ ਸੱਚੀ ਵਾਰਾ, ਵਾਰਤਾ ਇਕੋ ਇਕ ਸੁਣਾਈਆ। ਪਿਛਲਾ ਨਾਤਾ ਤੁੱਟਾ ਵਿਚ ਸੰਸਾਰਾ, ਲੋਕਮਾਤ ਰਹਿਣ
ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕ ਨਿਸ਼ਾਨ, ਲੇਖਾ ਜਾਣੇ ਦੋ ਜਹਾਨ, ਆਤਮ ਪਰਮਾਤਮ ਵੇਖੇ ਮਾਰ ਧਿਆਨ, ਧਿਆਨ ਧਿਆਨ ਵਿਚ ਮਿਲਾਈਆ। ਭਗਤ ਭਗਵਾਨ ਸਾਚਾ ਮੀਤਾ, ਮਿੱਤਰ ਪਿਆਰਾ ਆਪ ਅਖਵਾਇੰਦਾ। ਜੁਗ ਚੌਕੜੀ ਸਾਚੀ ਰੀਤਾ, ਰੀਤੀਵਾਨ ਆਪ ਜਣਾਇੰਦਾ। ਸਤਿਜੁਗ ਸਾਚੇ ਲੇਖਾ ਜਾਣੇ ਹਸਤ ਕੀਟਾ, ਕੀਟ ਹਸਤ ਇਕੋ ਰੰਗ ਵਖਾਇੰਦਾ। ਕਰੇ ਖੇਲ ਸਾਹਿਬ ਅਨਡੀਠਾ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਨਾਮ ਨਿਧਾਨ ਗੁਰਮੁਖ ਵਿਰਲੇ ਪੀਤਾ, ਜਿਸ ਅੰਮ੍ਰਿਤ ਜਾਮ ਪਿਆਇੰਦਾ। ਅੰਦਰ ਬਾਹਰ ਠਾਂਡਾ ਸੀਤਾ, ਅਗਨੀ ਤੱਤ ਨਾ ਕੋਇ ਤਪਾਇੰਦਾ। ਮਨ ਹੋਏ ਨੀਕਨ ਨੀਕਾ, ਗੜ੍ਹ ਹੰਕਾਰ ਨਾ ਕੋਇ ਵਖਾਇੰਦਾ। ਲੇਖਾ ਜਾਣੇ ਜੀਵ ਜੀ ਕਾ, ਜੀਵਣ ਜੁਗਤ ਆਪ ਸਮਝਾਇੰਦਾ। ਪਾਰਬ੍ਰਹਮ ਮਿਲਣ ਦਾ ਬ੍ਰਹਮ ਤਰੀਕਾ, ਤਰ੍ਹਾ ਤਰ੍ਹਾ ਸਮਝਾਇੰਦਾ , ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਰੱਖਦੇ ਗਏ ਉਡੀਕਾ, ਸੋ ਸਾਹਿਬ ਨਿਰਗੁਣ ਕਲਜੁਗ ਅੰਤਮ ਫੇਰਾ ਪਾਇੰਦਾ। ਖੇਲੇ ਖੇਲ ਬੀਸ ਬੀਸਾ, ਹਰਿ ਜਗਦੀਸ਼ਾ ਰਾਹ ਵਖਾਇੰਦਾ। ਸ਼ਾਹ ਸੁਲਤਾਨਾਂ ਖ਼ਾਲੀ ਖ਼ੀਸਾ, ਦਰ ਦਰ ਭਿਖਿਆ ਆਪ ਮੰਗਾਇੰਦਾ। ਤਾਜ ਰਹੇ ਨਾ ਕਿਸੇ ਸੀਸਾ, ਚੋਟੀ ਚੂੰਡੀ ਸਭ ਦੀ ਆਪ ਮੁੰਡਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਸ਼ਬਦ ਜਣਾਏ ਇਕ ਹਦੀਸਾ, ਹੁਕਮ ਇਕੋ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨ, ਦੇਵਣਹਾਰਾ ਧੁਰ ਫ਼ਰਮਾਣ, ਨਾਮ ਸੰਦੇਸਾ ਇਕ ਸੁਣਾਇੰਦਾ।
ਭਗਤ ਭਗਵਾਨ ਕਰ ਪਰਵਾਨ, ਪਰਮ ਪੁਰਖ ਦਏ ਬਿਆਨ, ਅੰਧ ਅਗਿਆਨ ਲੋਕਮਾਤ ਆਪ ਮਿਟਾਈਆ। ਸਤਿਗੁਰ ਚਰਨ ਕਰੋ ਧਿਆਨ, ਕਲਜੁਗ ਪੋਹ ਨਾ ਸਕੇ ਰਾਈਆ। ਰੋਗ ਸੋਗ ਸਰਬ ਮਿਟ ਜਾਣ, ਦੁੱਖ ਨੇੜ ਕੋਇ ਨਾ ਆਈਆ। ਸ਼ਰਅ ਮਾਰੇ ਨਾ ਕੋਇ ਸ਼ੈਤਾਨ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਗੁਰਮੁਖ ਹੋਏ ਨਾ ਕਦੇ ਵੈਰਾਨ, ਵੈਰੀ ਰੂਪ ਨਾ ਕੋਇ ਵਟਾਈਆ। ਆਤਮ ਬ੍ਰਹਮ ਮਿਲੇ ਗਿਆਨ, ਅੰਧ ਵਿਸ਼ਵਾਸ਼ ਦਏ ਚੁਕਾਈਆ। ਗੁਰ ਕਾ ਸ਼ਬਦ ਜੋ ਭੁਲੇ ਨਾਦਾਨ, ਦਰ ਦਰ ਚੋਟਾਂ ਖਾਈਆ। ਸਤਿਗੁਰ ਪੂਰਾ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਧਰਾਈਆ। ਉਚੇ ਟਿੱਲੇ ਪਰਬਤ ਸਮੁੰਦ ਸਾਗਰ ਵੇਖੇ ਆਣ, ਮਾਤ ਗਰਭ ਹੋਏ ਸਹਾਈਆ। ਕਲਜੁਗ ਕੂੜੀ ਕਿਰਿਆ ਨਾ ਰੋੜ੍ਹੇ ਤੂਫ਼ਾਨ, ਧੱਕਾ ਅੰਤ ਨਾ ਕੋਇ ਲਗਾਈਆ। ਜਿਨ੍ਹਾਂ ਮਿਲਿਆ ਹਰਿ ਕਾ ਨਾਮ ਨਿਧਾਨ, ਤਿਨ੍ਹਾਂ ਭੌ ਨਾ ਵਿਆਪੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਉਪਦੇਸ਼, ਪੁਰਖ ਅਕਾਲ ਮੰਨੋ ਇਕ ਨਰੇਸ਼, ਜਿਸ ਦੇ ਅੰਦਰ ਕਾਲ ਮਹਾਂਕਾਲ ਬੈਠੇ ਸੇਵ ਕਮਾਈਆ। ਪੁਰਖ ਅਕਾਲ ਮੰਨੋ ਦੀਨ ਦਿਆਲ, ਗੁਰ ਗੋਬਿੰਦ ਰਾਹ ਜਣਾਇੰਦਾ। ਸਤਿ ਪੁਰਖ ਦੇ ਬਣੋ ਲਾਲ, ਲਾਲ ਆਪਣੇ ਰੰਗ ਰੰਗਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਵਖਾਇੰਦਾ। ਨੇੜ ਨਾ ਆਏ ਅੰਤਮ ਕਾਲ, ਰਾਏ ਧਰਮ ਨਾ ਡੰਨ ਲਗਾਇੰਦਾ। ਚਿਤਰ ਗੁਪਤ ਲੇਖਾ ਨਾ ਸਕੇ ਵਖਾਲ, ਲਾੜੀ ਮੌਤ ਨਾ ਕੋਇ ਪਰਨਾਇੰਦਾ। ਭਿਆਨਕ ਵਿਚੋਂ ਭਿਆਨਕ ਵੇਖ ਸਤਿਗੁਰ ਗੁਰਮੁਖਾਂ ਆਪਣੀ ਗੋਦੀ ਲਏ ਉਠਾਲ,
ਸਿਰ ਆਪਣਾ ਹੱਥ ਰਖਾਇੰਦਾ। ਮਨਮੁਖ ਸਾਰੇ ਹੋਣ ਬੇਹਾਲ, ਦਰ ਢੋਈ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਜਣ ਸਖਾ ਪੁਰਖ ਅਕਾਲ ਸਤਿਗੁਰ ਮੰਨੋ ਦੀਨ ਦਿਆਲ, ਦਇਆਨਿਧ ਠਾਕਰ ਸਵਾਮੀ ਮਿਹਰ ਨਜ਼ਰ ਇਕ ਉਠਾਇੰਦਾ।
੨੦ ਚੇਤ ੨੦੨੦ ਬਿਕਰਮੀ ਮਹਿੰਦਰ ਸਿੰਘ ਦੇ ਗ੍ਰਹਿ ਹਰਨਾਮ ਪੁਰਾ
ਤਖ਼ਤ ਨਿਵਾਸੀ ਅਗੰਮ ਅਪਾਰ, ਨਰ ਨਿਰਾਕਾਰ ਵੱਡੀ ਵਡਿਆਈਆ। ਸ਼ਾਹੋ ਭੂਪ ਵਡ ਸਿਕਦਾਰ, ਸ਼ਹਿਨਸ਼ਾਹ ਬੇਪਰਵਾਹੀਆ। ਸਚਖੰਡ ਸੁਹਾਏ ਸਚ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਨਿਰਮਲ ਜੋਤ ਕਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਕਰੇ ਖੇਲ ਆਪ ਕਰਤਾਰ, ਕਰਤਾ ਕਰਨੀ ਆਪ ਕਮਾਈਆ। ਸੇਵਕ ਬਣੇ ਚੋਬਦਾਰ, ਦਰ ਦਰਵੇਸ਼ ਰੂਪ ਵਟਾਈਆ। ਸਚ ਸੰਦੇਸਾ ਦੇਵੇ ਏਕਾ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਸਚ ਸਿੰਘਾਸਣ ਸੋਭਾਵੰਤ, ਸ਼ਾਹ ਪਾਤਸ਼ਾਹ ਰੰਗ ਰੰਗਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਕਰੇ ਖੇਲ ਸ੍ਰੀ ਭਗਵੰਤ, ਸੋਭਾਵੰਤ ਧਾਮ ਸੁਹਾਇੰਦਾ। ਵੇਸ ਵਟਾ ਨਾਰ ਕੰਤ, ਸੇਜ ਸੁਹੰਜਣੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਡਿਆਇੰਦਾ । ਦਰ ਘਰ ਸਾਚਾ ਸੋਭਨੀਕ, ਸਚਖੰਡ ਵੱਜੇ ਵਧਾਈਆ। ਬੇਪਰਵਾਹ ਲਾਸ਼ਰੀਕ, ਪਰਵਰਦਿਗਾਰ ਵੇਸ ਵਟਾਈਆ। ਅੰਧ ਅੰਧੇਰਾ ਨਾ ਕੋਇ ਤਾਰੀਕ, ਨੂਰ ਜ਼ਹੂਰ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ਤ ਸਿੰਘਾਸਣ ਇਕ ਵਡਿਆਈਆ। ਤਖ਼ਤ ਸੁਹਾਨਾ ਏਕਾ ਏਕ, ਏਕੰਕਾਰਾ ਆਪ ਸੁਹਾਇੰਦਾ। ਸਾਹਿਬ ਸੁਲਤਾਨ ਧਰ ਧਰ ਭੇਖ, ਬਿਨ ਰੰਗ ਰੂਪ ਡੇਰਾ ਲਾਇੰਦਾ। ਅਗੰਮ ਅਥਾਹ ਦਏ ਸੰਦੇਸ, ਅਨਾਦ ਅਨਾਦੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਆਪ ਵਡਿਆਇੰਦਾ। ਗ੍ਰਹਿ ਮੰਦਰ ਸੋਹੇ ਸਚਖੰਡ, ਘਰ ਸਾਚੇ ਵੱਜੇ ਵਧਾਈਆ। ਸ਼ਾਹ ਪਾਤਸ਼ਾਹ ਸੂਰਾ ਸਰਬੰਗ, ਪੁਰਖ ਅਕਾਲ ਸੋਭਾ ਪਾਈਆ। ਨਿਰਵੈਰ ਨਿਰੰਕਾਰ ਨਿਰਾਕਾਰ ਵਜਾਏ ਰਾਗ ਅਨਹਦ, ਤਾਲ ਤਲਵਾੜਾ ਨਜ਼ਰ ਕਿਸੇ ਨਾ ਆਈਆ। ਕਰ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਇਕ ਇਕੱਲਾ ਆਪ ਕਰਾਇੰਦਾ। ਸੀਸ ਨਿਵਾਇਣ ਗੁਰ ਅਵਤਾਰਾ, ਪੀਰ ਪੈਗ਼ੰਬਰ ਸਜਦਾ ਇਕ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰੋਵਣ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਕਰੋੜ ਤੇਤੀਸਾ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲੱਗਾ ਅਖਾੜਾ, ਸ੍ਰੀ ਭਗਵਾਨ ਨਾਚ ਨਚਾਇੰਦਾ। ਜ਼ਿਮੀ ਅਸਮਾਨ ਕੱਢਣ ਹਾੜਾ, ਲੋਕ ਪਰਲੋਕ ਦੋਏ ਜੋੜ ਵਾਸਤਾ ਪਾਇੰਦਾ। ਫਿਰੀ ਦਰੋਹੀ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਵੇਖ ਵਖਾਇੰਦਾ। ਸਮੁੰਦ ਸਾਗਰ ਮਾਰੇ ਨਾਅਰਾ, ਉਚੀ ਕੂਕ ਕੂਕ ਜਣਾਇੰਦਾ। ਚਾਰੋਂ ਕੁੰਟ ਹਾਹਾਕਾਰਾ, ਦਹਿ ਦਿਸ਼ਾ ਧੀਰ ਨਾ ਕੋਇ ਰਖਾਇੰਦਾ। ਧਰਤ ਧਵਲ
ਕਰੇ ਪੁਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਸੋਭਾ ਪਾਇੰਦਾ। ਸਾਚੇ ਤਖ਼ਤ ਨਿਰਗੁਣ ਚੜ੍ਹਿਆ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਨਿਰਵੈਰ ਅੱਖਰ ਇਕੋ ਪੜ੍ਹਿਆ, ਨਿਸ਼ਅੱਖਰ ਕਰੇ ਪੜ੍ਹਾਈਆ। ਮਹੱਲ ਅਟੱਲ ਉਚ ਮਨਾਰ ਆਪੇ ਖੜਿਆ, ਮਹਿਫ਼ਲ ਆਪਣੇ ਨਾਮ ਲਗਾਈਆ। ਆਪਣੀ ਕਰਨੀ ਆਪੇ ਕਰਿਆ, ਦੂਜਾ ਸੰਗ ਨਾ ਕੋਇ ਜਣਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਾ ਜਨਮੇ ਨਾ ਕਦੇ ਮਰਿਆ, ਜੀਵਣ ਜੁਗਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸੱਚਾ ਮਾਹੀਆ। ਸਚਖੰਡ ਵਸੇ ਬੇਪਰਵਾਹ, ਬੇਅੰਤ ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦੀ ਬਣ ਮਲਾਹ, ਜੁਗ ਜੁਗ ਬੇੜਾ ਕੰਧ ਉਠਾਇੰਦਾ। ਸ਼ਬਦ ਦੁਲਾਰਾ ਸੇਵਾ ਲਾ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਨਿਰਗੁਣ ਸਰਗੁਣ ਮਾਤ ਵਡਿਆ, ਸਿਰ ਆਪਣਾ ਹੱਥ ਟਿਕਾਇੰਦਾ। ਗੁਰ ਅਵਤਾਰ ਖੇਲ ਖਲਾ, ਪੀਰ ਪੈਗ਼ੰਬਰ ਬੰਧਨ ਪਾਇੰਦਾ। ਧੁਰ ਦੀ ਬਾਣੀ ਨਾਦ ਸੁਣਾ, ਸਚ ਸੰਦੇਸਾ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚੇ ਸੋਭਾ ਪਾਇੰਦਾ। ਸਚਖੰਡ ਦੁਆਰਾ ਏਕੋ ਏਕ, ਏਕੰਕਾਰ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਰੱਖਣ ਟੇਕ, ਸਮਰਥ ਸਿਰ ਆਪਣਾ ਹੱਥ ਟਿਕਾਈਆ। ਅੰਤਰ ਬਾਹਰ ਗੁਪਤ ਜ਼ਾਹਰ ਰਿਹਾ ਵੇਖ, ਵੇਖਣਹਾਰਾ ਨਜ਼ਰ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲੇ ਖੇਡ, ਬਣ ਖਲਾਰੀ ਫੇਰਾ ਪਾਈਆ। ਪੀਰ ਪੈਗ਼ੰਬਰ ਲੋਕਮਾਤ ਭੇਜ, ਗੁਰ ਅਵਤਾਰ ਹੁਕਮ ਮਨਾਈਆ। ਆਤਮ ਪਰਮਾਤਮ ਮਾਣੇ ਸੇਜ, ਬ੍ਰਹਮ ਪਾਰਬ੍ਰਹਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰਬਾਰਾ ਇਕ ਸੁਹਾਈਆ। ਸਚ ਦਰਬਾਰਾ ਹਰਿ ਜੂ ਲਾਇਆ, ਨਜ਼ਰ ਕਿਸੇ ਨਾ ਆਇੰਦਾ। ਪਲੰਘ ਰੰਗੀਲਾ ਇਕ ਵਿਛਾਇਆ, ਪਾਵਾ ਚੂਲ ਨਾ ਕੋਇ ਬਣਾਇੰਦਾ। ਸ਼ਾਹੋ ਭੂਪ ਸੋਭਾ ਪਾਇਆ, ਤ੍ਰੈਭਵਨ ਧਨੀ ਆਪਣਾ ਹੁਕਮ ਵਰਤਾਇੰਦਾ। ਜਲਵਾ ਨੂਰ ਨੂਰ ਧਰਾਇਆ, ਇਲਾਹੀ ਆਪਣਾ ਕਰਮ ਕਮਾਇੰਦਾ । ਪਰਦਾਨਸ਼ੀਂ ਪਰਦਾ ਦਏ ਉਠਾਇਆ, ਮੁਖ ਨਕ਼ਾਬ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਵੇਖ ਵਖਾਇੰਦਾ। ਜੁਗ ਚੌਕੜੀ ਵੇਖਣਹਾਰਾ, ਹਰਿ ਵੱਡਾ ਵਡ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਯੁਗ ਕਰੇ ਪਾਰ ਕਿਨਾਰਾ, ਕਲਜੁਗ ਅੰਤਮ ਵੇਲਾ ਆਈਆ। ਨਿਰਗੁਣ ਨਿਰਗੁਣ ਲੈ ਅਵਤਾਰਾ, ਸਰਗੁਣ ਸਰਗੁਣ ਦਏ ਸਮਝਾਈਆ। ਧਾਮ ਅਵੱਲੜਾ ਸੋਹੇ ਇਕ ਦੁਆਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਥਿਰ ਘਰ ਵੇਖੇ ਵੇਖਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਲੌਣਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਸਚ ਸਿੰਘਾਸਣ ਸੋਭਾ ਪੌਣਾ, ਪੁਰਖ ਅਬਿਨਾਸ਼ੀ ਡੇਰਾ ਲਾਇੰਦਾ। ਗੁਰ ਅਵਤਾਰ ਦਰ ਮੰਗੌਣਾ, ਪੀਰ ਪੈਗ਼ੰਬਰ ਨਾਲ ਮਿਲਾਇੰਦਾ। ਪਿਛਲਾ ਲੇਖਾ ਸਰਬ ਚੁਕੌਣਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਪੰਧ ਮੁਕੌਣਾ, ਪਾਂਧੀ ਨਜ਼ਰ ਨਾ ਕੋਇ ਵਖਾਇੰਦਾ। ਸਾਚਾ ਮਾਰਗ ਇਕ ਦ੍ਰਿੜੌਣਾ, ਰਹਿਬਰ ਇਕੋ ਇਕ ਅਖਵਾਇੰਦਾ। ਆਤਮ ਪਰਮਾਤਮ ਮੇਲ ਮਿਲੌਣਾ, ਕਾਇਆ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ
ਪੀਰ ਪੈਗ਼ੰਬਰ ਦਰ ਬੁਲਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਔਣਾ ਦਰ, ਦਰ ਦਰਵਾਜ਼ਾ ਹਰਿ ਆਪ ਖੁਲ੍ਹਾਈਆ। ਚਾਰ ਯੁਗ ਦਾ ਚੁਕਿਆ ਵਰ, ਪਿਛਲਾ ਲਹਿਣਾ ਰਹਿਣ ਨਾ ਪਾਈਆ। ਸ੍ਰੀ ਭਗਵਾਨ ਜੋਤ ਧਰ, ਅਬਿਨਾਸ਼ੀ ਕਰਤਾ ਖੇਲ ਕਰਾਈਆ। ਸਚ ਮਹੱਲੇ ਆਪੇ ਚੜ੍ਹ, ਤਖ਼ਤ ਨਿਵਾਸੀ ਡੇਰਾ ਲਾਈਆ। ਸ਼ਬਦ ਅਗੰਮੀ ਲਏ ਫੜ, ਨਾਮ ਡੋਰੀ ਤੰਦਨ ਪਾਈਆ। ਅੱਗੇ ਕੋਈ ਨਾ ਸਕੇ ਅੜ, ਮਾਣ ਅਭਿਮਾਣ ਨਾ ਕੋਇ ਜਣਾਈਆ। ਸਾਰੇ ਭਾਣਾ ਰਹੇ ਜਰ, ਸਿਰ ਸਕੇ ਨਾ ਕੋਇ ਉਠਾਈਆ। ਸਿਰ ਚਰਨਾਂ ਉਤੇ ਰਹੇ ਧਰ, ਕਵਲ ਮਿਲੇ ਸਰਨਾਈਆ। ਆਪਣਾ ਆਪ ਗਏ ਹਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਤਖ਼ਤ ਸੋਭਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਨੇੜੇ, ਸ੍ਰੀ ਭਗਵਾਨ ਆਪ ਜਣਾਇੰਦਾ। ਲੋਕਮਾਤ ਦੀਨ ਮਜ਼੍ਹਬ ਵੇਖੋ ਖੇੜੇ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਕੋਈ ਨਾ ਬੰਨ੍ਹੇ ਕਿਸੇ ਬੇੜੇ, ਭਾਰ ਕੰਧ ਨਾ ਕੋਇ ਉਠਾਇੰਦਾ। ਘਰ ਘਰ ਪਏ ਝੂਠੇ ਝੇੜੇ, ਝਗੜਾ ਮਨਮਤ ਨਾ ਕੋਇ ਮੁਕਾਇੰਦਾ। ਕੂੜੀ ਕਿਰਿਆ ਸਭ ਨੂੰ ਘੇਰੇ, ਸਚ ਸੁੱਚ ਨਜ਼ਰ ਕਿਤੇ ਨਾ ਆਇੰਦਾ। ਸ਼ਾਹ ਸੁਲਤਾਨ ਕਰਨ ਹੇਰੇ ਫੇਰੇ, ਜੀਵ ਜੰਤ ਦੁੱਖ ਸੁਖ ਨਾ ਕੋਇ ਬਦਲਾਇੰਦਾ। ਸਾਧਾਂ ਸੰਤਾਂ ਲਾਏ ਡੇਰੇ, ਡੇਰਾ ਹਰਿ ਕਾ ਨਾਮ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰਾਂ ਇਸ਼ਾਰੇ ਨਾਲ ਸਮਝਾਇੰਦਾ। ਗੁਰ ਅਵਤਾਰ ਕਰੋ ਧਿਆਨ, ਸ੍ਰੀ ਭਗਵਾਨ ਰਿਹਾ ਜਣਾਈਆ। ਲੋਕਮਾਤ ਦਿਸੇ ਨਾ ਸਚ ਗਿਆਨ, ਅਗਿਆਨ ਅੰਧੇਰਾ ਛਾਈਆ। ਰਸਨਾ ਜਿਹਵਾ ਦੇਣ ਸਰਬ ਪਰਮਾਣ, ਪਰਮ ਪੁਰਖ ਮੇਲ ਨਾ ਕੋਇ ਮਿਲਾਈਆ। ਪੜ੍ਹ ਪੜ੍ਹ ਥੱਕੀ ਰਸਨਾ ਜਿਹਵਾ ਜ਼ਬਾਨ, ਬੱਤੀ ਦੰਦ ਸਿਫ਼ਤ ਸਾਲਾਹੀਆ। ਉਚੀ ਕੂਕ ਕੂਕ ਗਾਣ, ਅੰਮ੍ਰਿਤ ਰਸ ਨਾ ਕੋਇ ਵਖਾਈਆ। ਸ਼ਿਵਦੁਆਲੇ ਮੱਠ ਹੋਏ ਹੈਰਾਨ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਈਆ। ਕਲਜੁਗ ਜੀਵ ਹੋਏ ਸ਼ੈਤਾਨ, ਸ਼ਰਅ ਕਰੇ ਲੜਾਈਆ । ਆਤਮ ਪਰਮਾਤਮ ਪਰਮਾਤਮ ਆਤਮ ਮਿਲੇ ਨਾ ਸਚ ਨਿਸ਼ਾਨ, ਨਿਸ਼ਾਨਾ ਤੀਰ ਨਾ ਕੋਇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਰਿਹਾ ਵਖਾਈਆ। ਪੀਰ ਪੈਗ਼ੰਬਰ ਖੋਲ੍ਹੇ ਅੱਖ, ਪਰਵਰਦਿਗਾਰ ਆਖ਼ਰ ਆਪ ਜਣਾਇੰਦਾ। ਚਾਰੋਂ ਕੁੰਟ ਉਡਦੇ ਕੱਖ, ਦਹਿ ਦਿਸ਼ਾ ਸਤਿ ਨਜ਼ਰ ਕਿਸੇ ਨਾ ਆਇੰਦਾ। ਈਸਾ ਮੂਸਾ ਮੁਹੰਮਦ ਜੋ ਮਾਰਗ ਆਏ ਦੱਸ, ਮਸਲਾ ਹੱਲ ਨਾ ਕੋਇ ਕਰਾਇੰਦਾ। ਚੌਦਾਂ ਤਬਕ ਆਪਣੀ ਕਿਰਿਆ ਗਏ ਫਸ, ਸਚ ਪ੍ਰੀਤ ਨਾ ਕੋਇ ਨਿਭਾਇੰਦਾ। ਮੁਲਾਂ ਸ਼ੇਖ਼ ਮੁਸਾਇਕ ਕੂੜੀ ਕਿਰਿਆ ਅੰਦਰ ਰਹੇ ਨੱਠ, ਹਕੀਕਤ ਹੱਕ ਨਾ ਕੋਇ ਜਣਾਇੰਦਾ। ਮਣਕਾ ਮਣਕਾ ਮਾਲਾ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰ ਆਪ ਜਗਾਇੰਦਾ। ਪੀਰ ਪੈਗ਼ੰਬਰ ਜਾਓ ਜਾਗ, ਪਰਵਰਦਿਗਾਰ ਆਪ ਜਗਾਈਆ। ਸਦੀ ਚੌਧਵੀਂ ਲੱਗੀ ਆਗ, ਆਬੇ ਹਯਾਤ ਨਾ ਕੋਇ ਪਿਆਈਆ। ਦੁਰਮਤ ਮੈਲ ਨਾ ਧੋਵੇ ਕੋਈ ਦਾਗ਼, ਨਿਰਮਲ ਨੀਰ ਨਾ ਕੋਇ ਕਰਾਈਆ। ਹੰਸ ਬੁੱਧੀ ਹੋਈ ਕਾਗ, ਜਿਹਵਾ ਕਾਗ ਵਾਂਗ ਕੁਰਲਾਈਆ। ਨਬੀ ਮਿਲਿਆ ਨਾ ਰਸੂਲ ਪਾਕ, ਪਤਤ ਪਾਪੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਵਖਾਈਆ। ਗੁਰ ਅਵਤਾਰ ਵੇਖੋ ਕਾਰ, ਹਰਿ ਕਰਤਾ ਆਪ ਜਣਾਇੰਦਾ। ਭਰਮੇ ਭੁੱਲਾ ਸਰਬ ਸੰਸਾਰ, ਭਾਂਡਾ ਭਰਮ ਨਾ ਕੋਇ ਤੁੜਾਇੰਦਾ। ਘਰ ਘਰ ਵਸਿਆ ਕਾਮ ਕਰੋਧ ਲੋਭ ਮੋਹ
ਹੰਕਾਰ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਇੰਦਾ। ਮਾਇਆ ਮਮਤਾ ਹਉਂਮੇ ਹੰਗਤਾ ਜਗਤ ਸ਼ਿੰਗਾਰ, ਧੀਰਜ ਜੱਤ ਨਾ ਕੋਇ ਰਖਾਇੰਦਾ। ਗੁਰ ਕਾ ਸ਼ਬਦ ਨਾ ਕਰੇ ਕੋਇ ਵਿਚਾਰ, ਅੰਤਰ ਆਤਮ ਖੋਜ ਨਾ ਕੋਇ ਖੁਜਾਇੰਦਾ। ਕੂੜੀ ਕਿਰਿਆ ਜਗਤ ਬਿਵਹਾਰ, ਪ੍ਰੇਮ ਪਿਆਰ ਨਾ ਕੋਇ ਵਧਾਇੰਦਾ। ਪਰਤੱਖ ਵੇਖੋ ਤੇਈ ਅਵਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਭੇਵ ਅਭੇਦਾ ਦੱਸਣਹਾਰਾ, ਦਹਿ ਦਿਸ਼ਾ ਵੇਖ ਵਖਾਈਆ। ਤਖ਼ਤ ਨਿਵਾਸੀ ਏਕੰਕਾਰਾ, ਬੇਪਰਵਾਹ ਰਿਹਾ ਸਮਝਾਈਆ। ਪਰਵਰਦਿਗਾਰ ਹੋ ਉਜਿਆਰਾ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਅੰਤਮ ਲੇਖਾ ਚੁੱਕੇ ਵਿਚ ਸੰਸਾਰਾ, ਭਰਮ ਭੁਲੇਖਾ ਦਏ ਮਿਟਾਈਆ। ਅਮਾਮ ਅਮਾਮਾਂ ਸਿਰ ਆਏ ਸਿਕਦਾਰਾ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਨਾਨਕ ਗੋਬਿੰਦ ਬਣ ਲਿਖਾਰਾ, ਧੁਰ ਦਾ ਲੇਖਾ ਗਿਆ ਸਮਝਾਈਆ। ਪਰਗਟ ਹੋਵੇ ਮਹਾਂਬਲੀ ਅਵਤਾਰਾ, ਕਲ ਕਲਕੀ ਫੇਰਾ ਪਾਈਆ। ਸੰਬਲ ਵਸੇ ਧਾਮ ਨਿਆਰਾ, ਮਹੱਲ ਅਟੱਲ ਕਰੇ ਰੁਸ਼ਨਾਈਆ। ਮਾਰਗ ਲਾਏ ਇਕ ਅਪਾਰਾ, ਸਤਿਜੁਗ ਸਾਚੇ ਦਏ ਵਡਿਆਈਆ। ਚਾਰ ਵਰਨ ਇਕ ਸਹਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼, ਇਕੋ ਘਰ ਬਹਾਈਆ। ਰਸਨਾ ਜਿਹਵਾ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬੋਲੇ ਇਕ ਜੈਕਾਰਾ, ਸੋਹੰ ਢੋਲਾ ਦਏ ਸੁਣਾਈਆ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਕਰੇ ਖੇਲ ਨਿਆਰਾ, ਖ਼ਾਲਕ ਖ਼ਲਕ ਦਏ ਸਮਝਾਈਆ। ਮੁਰੀਦ ਮੁਰਸ਼ਦ ਵੇਖੇ ਵੇਖਣਹਾਰਾ, ਮੁਰੀਦ ਮੁਰਸ਼ਦ ਇਕੋ ਗੰਢ ਪੁਆਈਆ। ਗੁਰ ਚੇਲਾ ਸੋਹੇ ਇਕ ਦੁਆਰਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਪੁਰਖ ਅਕਾਲ ਕਰੇ ਵਿਹਾਰਾ, ਬਿਵਹਾਰੀ ਆਪਣੀ ਕਾਰ ਕਮਾਈਆ। ਗੋਬਿੰਦ ਸੁਤ ਵੇਖੇ ਦੁਲਾਰਾ, ਦੋ ਜਹਾਨਾਂ ਦਏ ਵਡਿਆਈਆ। ਖੜਗ ਖੰਡਾ ਵੇਖੇ ਤਿਖੀ ਧਾਰਾ, ਨਾਮ ਚੰਡ ਪਰਚੰਡ ਉਠਾਈਆ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਪਾਵੇ ਸਾਰਾ, ਚਾਰੇ ਬਾਣੀ ਭੇਵ ਚੁਕਾਈਆ। ਚਾਰੇ ਕੁੰਟਾਂ ਦਏ ਹੁਲਾਰਾ, ਚੌਥੇ ਯੁਗ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ਤ ਨਿਵਾਸੀ ਫੇਰਾ ਪਾਈਆ। ਤਖ਼ਤ ਨਿਵਾਸੀ ਇਕੋ ਆਇਆ, ਆਦਿ ਪੁਰਖ ਵੱਡੀ ਵਡਿਆਈਆ। ਤ੍ਰੈਗੁਣ ਮੇਟੇ ਅੰਤਮ ਮਾਇਆ, ਮਮਤਾ ਮੋਹ ਦਏ ਚੁਕਾਈਆ । ਕੂੜੀ ਕਿਰਿਆ ਲਾਹੇ ਛਾਇਆ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਧੁਰ ਦਾ ਲੇਖਾ ਜਾਣੇ ਦਾਈ ਦਾਇਆ, ਸੇਵਕ ਇਕੋ ਇਕ ਅਖਵਾਈਆ। ਬਣ ਜਨਨੀ ਜਨ ਸੁਤ ਦੁਲਾਰਾ ਸ਼ਬਦੀ ਗੋਦ ਉਠਾਇਆ, ਨਾਤਾ ਬਣਿਆ ਪਿਤਾ ਮਾਈਆ। ਬ੍ਰਹਿਮੰਡ ਖੰਡ ਰਚਨ ਰਚਾਇਆ। ਲੋਆਂ ਪੁਰੀਆਂ ਰੰਗ ਰੰਗਾਈਆ। ਵਿਸ਼ਨ ਬ੍ਰਹਮਾ ਜਿਸ ਸੇਵਾ ਲਾਇਆ, ਸਾਚੀ ਸਿਖਿਆ ਇਕ ਦ੍ਰਿੜਾਈਆ। ਰਵ ਸਸ ਨੂਰ ਚਮਕਾਇਆ, ਕਿਰਨ ਕਿਰਨ ਰੁਸ਼ਨਾਈਆ। ਗੁਰ ਅਵਤਾਰ ਹੁਕਮ ਸੰਦੇਸਾ ਇਕ ਜਣਾਇਆ, ਲੋਕਮਾਤ ਕਰੇ ਪੜ੍ਹਾਈਆ। ਕਲਜੁਗ ਅੰਤਮ ਮੇਲ ਮਿਲਾਇਆ, ਪੂਰਬ ਲੇਖਾ ਝੋਲੀ ਪਾਈਆ। ਸਚ ਮਹੱਲੇ ਦਏ ਵਸਾਇਆ, ਮਨਾਰਾ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਨਾਦ ਸੁਣਾਈਆ। ਪ੍ਰਭ ਇਕੋ ਨਾਦ ਸੁਣਾਏਗਾ। ਧੁਰ ਸੰਦੇਸਾ ਆਪ ਅਲਾਏਗਾ। ਬ੍ਰਹਮ ਬ੍ਰਹਿਮਾਦ ਖੋਜ ਖੁਜਾਏਗਾ। ਆਦਿ ਜੁਗਾਦਿ ਵੰਡ ਵੰਡਾਏਗਾ। ਸ਼ਬਦ ਅਗੰਮੀ ਆਵਾਜ਼ ਲਗਾਏਗਾ। ਨਿਹਕਰਮੀ ਕਰਮ ਕਮਾਏਗਾ। ਵਰਨ ਬਰਨ ਡੇਰਾ ਢਾਹੇਗਾ। ਸਾਚੀ ਸਰਨ ਇਕ ਰਖਾਏਗਾ। ਕਲ ਕਲਕੀ ਫੇਰਾ ਪਾਏਗਾ। ਬੀਸ ਬੀਸਾ ਪਰਦਾ ਲਾਹੇਗਾ। ਜਗਤ ਜਗਦੀਸਾ ਹਰਿ ਅਖਵਾਏਗਾ।
ਸ਼ਾਹ ਸੁਲਤਾਨਾਂ ਖ਼ਾਲੀ ਖ਼ੀਸਾ ਆਪ ਕਰਾਏਗਾ। ਛਤਰ ਸੀਸਾ ਇਕ ਝੁਲਾਏਗਾ। ਸਚ ਹਦੀਸਾ ਇਕ ਪੜ੍ਹਾਏਗਾ। ਕਲਮਾ ਨਬੀ ਰਸੂਲ ਆਪ ਦਰਸਾਏਗਾ। ਮਹਿਬੂਬ ਇਕੋ ਨਜ਼ਰੀ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਸਚ ਦੁਆਰੇ ਆਪ ਵਸਾਏਗਾ। ਸਚ ਦੁਆਰ ਵਸਾਵੇਗਾ। ਪ੍ਰਭ ਆਪਣੀ ਖੇਲ ਰਚਾਵੇਗਾ। ਕਲਜੁਗ ਕੂੜਾ ਪੰਧ ਮੁਕਾਵੇਗਾ। ਗੁਰਮੁਖ ਸੂਰਾ ਆਪ ਉਠਾਵੇਗਾ। ਗੋਬਿੰਦ ਬਚਨ ਕਰੇ ਪੂਰਾ, ਪੁਰਖ ਅਕਾਲ ਦਇਆ ਕਮਾਵੇਗਾ। ਹਰਿਜਨ ਰੰਗ ਚਾੜ੍ਹੇ ਗੂੜ੍ਹਾ, ਉਤਰ ਕਦੇ ਨਾ ਜਾਵੇਗਾ। ਲੇਖਾ ਜਾਣੇ ਮੂਰਖ ਮੁਗਧ ਮੂੜ੍ਹਾ, ਮਿਹਰ ਨਜ਼ਰ ਉਠਾਵੇਗਾ। ਜਨ ਭਗਤਾਂ ਦੇਵੇ ਚਰਨ ਧੂੜਾ, ਮਸਤਕ ਟਿੱਕਾ ਇਕੋ ਲਾਵੇਗਾ। ਅੰਤਰ ਆਤਮ ਦਏ ਨਾਮ ਸਰੂਰਾ, ਸਰ ਅੰਮ੍ਰਿਤ ਆਪ ਨੁਹਾਵੇਗਾ। ਕੂੜੀ ਕਿਰਿਆ ਤੁਟੇ ਗ਼ਰੂਰਾ, ਗਹਿਰ ਗੰਭੀਰ ਦਰਸ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੀਰ ਪੈਗ਼ੰਬਰ ਆਪਣੇ ਦਰ ਰਖਾਵੇਗਾ। ਪੀਰ ਪੈਗ਼ੰਬਰ ਦਰ ਦਰਵੇਸ਼ ਬਣਾਏਗਾ। ਨਰ ਨਰੇਸ਼ ਹੁਕਮ ਮਨਾਏਗਾ। ਸਦੀ ਚੌਧਵੀਂ ਕਲੇਸ਼ ਮਿਟਾਏਗਾ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣਾਂ ਨੀਰ ਵਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਣਾ ਹੁਕਮ ਸੁਣਾਏਗਾ। ਧੁਰ ਫ਼ਰਮਾਣਾ ਹੁਕਮ ਜਣਾਏਗਾ। ਸ੍ਰੀ ਭਗਵਾਨ ਵੇਖ ਵਖਾਏਗਾ। ਕਲਜੁਗ ਕੂੜਾ ਭੇਖ ਮਿਟਾਏਗਾ। ਦਸ ਦਸਮੇਸ਼ਾ ਮੇਲ ਮਿਲਾਏਗਾ। ਵਿਸ਼ਨੂੰ ਬਾਸ਼ਕ ਸੇਜ ਖ਼ਾਲੀ ਕਰਾਏਗਾ। ਸਚ ਸੰਦੇਸਾ ਭੇਜ, ਚਰਨਾਂ ਵਿਚ ਰਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਏਗਾ। ਸਾਚੀ ਕਰਨੀ ਪ੍ਰਭ ਕਮਾਵੇਗਾ। ਸੋ ਪੁਰਖ ਨਿਰੰਜਣ ਫੇਰਾ ਪਾਵੇਗਾ। ਹਰਿ ਪੁਰਖ ਨਿਰੰਜਣ ਵੇਸ ਵਟਾਵੇਗਾ। ਏਕੰਕਾਰਾ ਨਾਦ ਵਜਾਵੇਗਾ। ਆਦਿ ਨਿਰੰਜਣ ਨੂਰ ਰੁਸ਼ਨਾਵੇਗਾ। ਅਬਿਨਾਸ਼ੀ ਕਰਤਾ ਵੇਖ ਵਖਾਵੇਗਾ। ਸ੍ਰੀ ਭਗਵਾਨ ਡੌਰੂ ਡੰਕਾ ਵਜਾਵੇਗਾ। ਪਾਰਬ੍ਰਹਮ ਬ੍ਰਹਮ ਸਿਖਿਆ ਇਕ ਸਮਝਾਵੇਗਾ। ਆਤਮ ਪਰਮਾਤਮ ਜੋੜ ਜੁੜਾਵੇਗਾ। ਸੁਰਤੀ ਸ਼ਬਦੀ ਰਾਗ ਅਲਾਵੇਗਾ। ਧੁਨ ਆਤਮਕ ਰਾਗ ਸੁਣਾਵੇਗਾ। ਨੇਤਰ ਅੱਖ ਇਕ ਖੁਲ੍ਹਾਵੇਗਾ। ਪਰਤੱਖ ਦਰਸ ਕਰਾਵੇਗਾ। ਲੱਖ ਚੁਰਾਸੀ ਨਾਲੋਂ ਕਰ ਕੇ ਵੱਖ, ਭਗਤ ਭਗਵਾਨ ਆਪ ਉਪਜਾਵੇਗਾ। ਸਾਚਾ ਮਾਰਗ ਦੱਸ, ਸਤਿਜੁਗ ਸਾਚਾ ਰਾਹ ਚਲਾਵੇਗਾ। ਹਿਰਦੇ ਅੰਦਰ ਵਸ, ਭੇਵ ਅਭੇਦ ਖੁਲ੍ਹਾਵੇਗਾ। ਅੰਮ੍ਰਿਤ ਆਤਮ ਇਕੋ ਰਸ, ਨਿਝਰ ਝਿਰਨਾ ਆਪ ਝਿਰਾਵੇਗਾ। ਜੋਤ ਅਕਾਲਣ ਕਰ ਪਰਕਾਸ਼, ਕਾਲ ਮਹਾਂਕਾਲ ਭੈ ਮਿਟਾਵੇਗਾ। ਅੰਦਰ ਬਾਹਰ ਦੇਵੇ ਸਾਥ, ਦੋ ਜਹਾਨਾਂ ਸੰਗ ਨਿਭਾਵੇਗਾ। ਲੋਕ ਪਰਲੋਕ ਇਕੋ ਗਾਥ, ਢੋਲਾ ਆਪਣਾ ਰਾਗ ਅਲਾਵੇਗਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕੇ ਵਸ, ਬਸਤਾ ਸਭ ਦਾ ਬੰਨ੍ਹ ਵਖਾਵੇਗਾ। ਸਰਨ ਸਰਨਾਈ ਹਰਿ ਰਘੁਰਾਈ ਸਾਰੇ ਜਾਇਣ ਢੱਠ, ਬਿਨ ਨਾਨਕ ਨਜ਼ਰ ਕਿਸੇ ਨਾ ਆਵੇਗਾ। ਕਬੀਰ ਜੁਲਾਹਾ ਗਾਏ ਜਸ, ਜਸ ਵੇਦ ਪੁਰਾਨ ਨਾ ਕੋਇ ਸੁਣਾਵੇਗਾ। ਪਾਰਬ੍ਰਹਮ ਪੁਰਖ ਅਬਿਨਾਸ਼ੀ ਨਿਰਗੁਣ ਨਿਰਵੈਰ ਪਏ ਹੱਸ, ਸੋਹੰ ਹੰਸਾ ਰਾਗ ਅਲਾਵੇਗਾ। ਤੀਰ ਨਿਰਾਲਾ ਮਾਰੇ ਕਸ, ਅਣਿਯਾਲਾ ਆਪ ਚਲਾਵੇਗਾ। ਪਿਛਲਾ ਖੇੜਾ ਕਰੇ ਭੱਠ, ਕੂੜੀ ਕਿਰਿਆ ਮੇਟ ਮਿਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਦਰਸਾਵੇਗਾ। ਪ੍ਰਭ ਸਤਿਜੁਗ ਸਾਚਾ ਲਾਏਗਾ। ਨਿਹਕਲੰਕ ਨਾਮ ਅਖਵਾਏਗਾ। ਨਾਮ ਡੰਕਾ ਇਕ ਵਜਾਏਗਾ।
ਨੌਂ ਖੰਡ ਪ੍ਰਿਥਮੀ ਰਾਹ ਵਖਾਏਗਾ। ਸੱਤਾਂ ਦੀਪਾਂ ਆਪਣੀ ਉਂਗਲੀ ਲਾਏਗਾ। ਦੀਨ ਮਜ਼੍ਹਬ ਰਹਿਣ ਨਾ ਪਾਏਗਾ। ਕਲਮਾ ਨਬੀ ਨਾ ਕੋਇ ਪੜ੍ਹਾਏਗਾ। ਲੁਗ਼ਾਤ ਕੱਢ ਨਾ ਕੋਇ ਵਡਿਆਏਗਾ। ਅਲਫ਼ ਯੇ ਨਾ ਕੋਇ ਲੜਾਏਗਾ। ਨੇਂਹ ਇਕੋ ਘਰ ਵਖਾਏਗਾ। ਅੰਮ੍ਰਿਤ ਮੇਂਹ ਬਰਸਾਏਗਾ। ਕਲਜੁਗ ਅਗਨੀ ਅੱਗ ਬੁਝਾਏਗਾ। ਕਥਨੀ ਬਦਨੀ ਕਹਿਣ ਕੋਇ ਨਾ ਪਾਏਗਾ। ਸਮਰਥ ਆਪਣੀ ਕਾਰ ਕਮਾਏਗਾ। ਸਤਿਜੁਗ ਚਲੇ ਰਥ, ਰਥਵਾਹੀ ਇਕੋ ਨਜ਼ਰੀ ਆਏਗਾ। ਪੰਧ ਮੁਕਾਏ ਨੱਠ ਨੱਠ, ਪਾਂਧੀ ਆਪਣਾ ਫੇਰਾ ਪਾਏਗਾ। ਸਾਚਾ ਮਣਕਾ ਨਾਮ ਰਟ, ਰੱਟਾ ਪਿਛਲਾ ਸਰਬ ਚੁਕਾਏਗਾ। ਖ਼ਾਲੀ ਕਰ ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਤਬਕ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਤਖ਼ਤ ਡੇਰਾ ਲਾਏਗਾ। ਸਾਚੇ ਤਖ਼ਤ ਡੇਰਾ ਲੱਗੇਗਾ। ਪੁਰਖ ਅਕਾਲ ਦੀਪਕ ਜਗੇਗਾ। ਕਲਜੁਗ ਅੰਧ ਅੰਧੇਰਾ ਭੱਜੇਗਾ। ਸਤਿਜੁਗ ਸਾਚਾ ਪ੍ਰਭ ਸਰਨ ਸਰਨਾਈ ਲੱਗੇਗਾ। ਬਣ ਭਿਖਾਰੀ ਝੋਲੀ ਅੱਡੇਗਾ। ਵਸਤ ਇਕ ਅਮੋਲਕ ਮੰਗੇਗਾ। ਆਪਣੀ ਝੋਲੀ ਕਾਇਆ ਰੰਗੇਗਾ। ਦਰ ਦਰਵੇਸ਼ ਕਦੇ ਨਾ ਸੰਗੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਭੰਡਾਰਾ ਇਕੋ ਵੰਡੇਗਾ। ਪ੍ਰਭ ਨਾਮ ਭੰਡਾਰ ਵਰਤਾਏਗਾ। ਕਲਜੁਗ ਉਂਗਲੀ ਲਾਏਗਾ। ਪਿਛਲਾ ਲੇਖਾ ਸਰਬ ਮੁਕਾਏਗਾ। ਸਤਿਜੁਗ ਸਾਚਾ ਰਾਹ ਚਲਾਏਗਾ। ਬੇਪਰਵਾਹ ਫੇਰਾ ਪਾਏਗਾ। ਸਿਫ਼ਤ ਸਾਲਾਹ ਇਕ ਸੁਣਾਏਗਾ। ਆਪਣੇ ਨਾਮ ਦਰਸਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਏਗਾ। ਪ੍ਰਭ ਆਪਣਾ ਖੇਲ ਵਰਤਾਵੇਗਾ। ਕਲ ਕਲਕੀ ਫੇਰਾ ਪਾਵੇਗਾ। ਧੁਰ ਦੀ ਵੰਨਗੀ ਇਕ ਲਿਆਵੇਗਾ। ਮਨ ਮਨ ਦੀ ਖੇਲ ਕਰਾਵੇਗਾ। ਤਨ ਤਨ ਦੀ ਅੱਗ ਬੁਝਾਵੇਗਾ। ਜਨ ਜਨ ਦੀ ਲਾਜ ਰਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧਾਰ ਬੰਧਾਵੇਗਾ। ਸਤਿਜੁਗ ਸਾਚੀ ਧਾਰ ਬੰਧਾਏਗਾ। ਪੁਰਖ ਅਕਾਲ ਦਇਆ ਕਮਾਏਗਾ। ਦੀਨ ਦਿਆਲ ਵੇਖ ਵਖਾਏਗਾ। ਗੁਰਮੁਖ ਸਾਚੇ ਲਾਲ ਉਠਾਏਗਾ। ਬਣ ਦਲਾਲ ਮੇਲ ਮਿਲਾਏਗਾ। ਹੱਕ ਹਲਾਲ ਇਕ ਵਖਾਏਗਾ। ਧਰਮਸਾਲ ਇਕ ਬਣਾਏਗਾ। ਊਚ ਨੀਚ ਨਾ ਕੋਇ ਰਖਾਏਗਾ। ਇਸ਼ਟ ਦੇਵ ਇਕੋ ਨਜ਼ਰੀ ਆਏਗਾ। ਦ੍ਰਿਸ਼ਟ ਸਭ ਦੀ ਆਪ ਤੁੜਾਏਗਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਏਗਾ। ਗਣਪਤ ਗਣੇਸ਼ ਨਾ ਕੋਇ ਮਨਾਏਗਾ। ਆਦਿ ਸ਼ਕਤ ਨਾ ਵੰਡ ਵੰਡਾਏਗਾ। ਚਤੁਰਭੁਜ ਨਾ ਕੋਇ ਵਖਾਏਗਾ। ਭਵਾਨੀ ਰੂਪ ਨਾ ਕੋਇ ਰਖਾਏਗਾ। ਸਚ ਨਿਸ਼ਾਨੀ ਇਕ ਜਣਾਏਗਾ। ਅਕਥ ਕਹਾਣੀ ਆਪ ਸੁਣਾਏਗਾ। ਧੁਰ ਦੀ ਬਾਣੀ ਬਾਣ ਲਗਾਏਗਾ। ਅੰਮ੍ਰਿਤ ਬਾਣੀ ਜਾਮ ਪਿਆਏਗਾ। ਸਾਚੀ ਰਾਣੀ ਗੁਰਮੁਖ ਸਖੀ ਆਪ ਉਠਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਏਗਾ। ਸਾਚੀ ਕਰਨੀ ਪ੍ਰਭ ਆਪ ਕਮਾਵੇਗਾ। ਪੂਤ ਸਪੂਤਾ ਬ੍ਰਹਿਮਣ ਗੌੜਾ ਭੇਵ ਚੁਕਾਵੇਗਾ। ਦੋ ਜਹਾਨਾਂ ਫਿਰੇ ਦੌੜਾ, ਸ਼ਾਹ ਸਵਾਰ ਆਪ ਅਖਵਾਵੇਗਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਮਿੱਠਾ ਕੌੜਾ, ਘਟ ਘਟ ਅੰਦਰ ਪਰਦਾ ਲਾਹਵੇਗਾ। ਭਗਤ ਭਗਵਾਨ ਆਪੇ ਬੌਹੜਾ, ਫੜ ਬਾਹੋਂ ਆਪ ਉਠਾਵੇਗਾ। ਵੇਖਣਹਾਰਾ ਕਰ ਕੇ ਗ਼ੌਰਾ, ਗਹਿਰ ਗੰਭੀਰ ਖੇਲ ਕਰਾਵੇਗਾ। ਕਰੇ ਬਿਧ ਅਵਰ ਕੀ ਔਰਾ, ਵੇਦ ਸ਼ਾਸਤਰ ਸਿਮਰਤ ਕਹਿਣ ਕੋਇ ਨਾ ਪਾਵੇਗਾ। ਲੇਖਾ ਜਾਣੇ ਰਵਦਾਸ ਚੁਮਾਰਾ ਜੋ ਢੋਏ ਢੋਰਾ, ਸਾਢੇ ਤਿੰਨ ਹੱਥ ਕਲਮ ਸ਼ਾਹੀ ਲੇਖ ਲਖਾਵੇਗਾ।
ਕਬੀਰ ਜੁਲਾਹਾ ਮਿਲਿਆ ਜੋੜਾ, ਜੋੜੀ ਸੁਰਤ ਸ਼ਬਦ ਮਿਲਾਵੇਗਾ। ਸੱਸੇ ਉਪਰ ਲਾਇਆ ਹੋੜਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਇਕੋ ਰਾਹ ਚਲਾਵੇਗਾ। ਹੰ ਬ੍ਰਹਮ ਆਤਮ ਪਰਮਾਤਮ ਆਪੇ ਬੌਹੜਾ, ਘਰ ਸਾਚੇ ਮੇਲ ਮਿਲਾਵੇਗਾ। ਪਤਿਪਰਮੇਸ਼ਵਰ ਸ਼ਬਦ ਸਵਾਂਮੀ ਬਾਂਕਾ ਛੋਹਰਾ, ਜੋਬਨ ਇਕੋ ਇਕ ਹੰਢਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਮਾਤ ਉਠਾਵੇਗਾ। ਸਤਿਜੁਗ ਸਾਚਾ ਮਾਤ ਆਏਗਾ। ਪ੍ਰਭ ਚਰਨ ਧਿਆਨ ਲਗਾਏਗਾ। ਦੂਜੀ ਓਟ ਨਾ ਕੋਇ ਰਖਾਏਗਾ। ਢੋਲਾ ਇਕੋ ਇਕ ਗਾਏਗਾ। ਬਣ ਵਿਚੋਲਾ ਸੇਵ ਕਮਾਏਗਾ। ਭਗਤਾਂ ਉਹਲਾ ਆਪ ਕਢਾਏਗਾ। ਰੌਲਾ ਹੋਰ ਨਾ ਕੋਇ ਪਾਏਗਾ। ਤੋਲਾ ਇਕੋ ਨਜ਼ਰੀ ਆਏਗਾ। ਝਕੋਲਾ ਆਪਣੇ ਨਾਮ ਲਗਾਏਗਾ। ਸਾਚਾ ਬੋਲਾ ਇਕ ਸੁਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਤਖ਼ਤ ਬਹਿ ਬਹਿ ਵੇਖ ਵਖਾਏਗਾ। ਸਾਚੇ ਤਖ਼ਤ ਆਸਣ ਲਾਵੇਗਾ। ਪੁਰਖ ਅਬਿਨਾਸ਼ੀ ਖੇਲ ਕਰਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਦਾਸਨ ਦਾਸ ਰੂਪ ਵਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰਾਇਣ ਵੇਖ ਵਖਾਵੇਗਾ । ਨਰ ਨਰਾਇਣ ਵੇਖ ਵਖਾਏਗਾ। ਰਸਨਾ ਕਹਿਣ ਕੋਇ ਨਾ ਪਾਏਗਾ। ਬਿਨ ਭਗਤਾਂ ਨਜ਼ਰ ਕਿਸੇ ਨਾ ਆਏਗਾ। ਲੱਖ ਚੁਰਾਸੀ ਅੰਧੇਰਾ ਛਾਏਗਾ। ਰਾਏ ਧਰਮ ਫਾਸੀ ਸਰਬ ਲਟਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੱਜਣ ਮੇਲ ਮਿਲਾਏਗਾ। ਹਰਿ ਸੱਜਣ ਮੇਲ ਮਿਲਾਵੇਗਾ। ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਭਗਤ ਭਗਵਾਨ ਆਪ ਜਗਾਵੇਗਾ। ਸੰਤ ਸਾਜਣ ਰੰਗ ਰੰਗਾਵੇਗਾ। ਗੁਰਮੁਖ ਗੁਰ ਗੁਰ ਗੋਦ ਬਹਾਵੇਗਾ। ਗੁਰਸਿਖ ਆਪਣੇ ਚਰਨ ਲਗਾਵੇਗਾ। ਉਜਲ ਕਰ ਮੁਖ, ਮੁਖ ਸਿਫ਼ਤੀ ਸਿਫ਼ਤ ਸਲਾਹਵੇਗਾ। ਆਵਣ ਜਾਵਣ ਲੱਖ ਚੁਰਾਸੀ ਮਿਟੇ ਦੁੱਖ, ਜੂਨ ਅਜੂਨ ਨਾ ਕੋਇ ਪੁਆਵੇਗਾ। ਮਾਤ ਗਰਭ ਨਾ ਉਲਟਾ ਰੁਖ਼, ਦਸ ਦਸ ਮਾਸ ਨਾ ਅਗਨ ਤਪਾਵੇਗਾ। ਆਪਣੀ ਗੋਦੀ ਲਏ ਚੁੱਕ, ਜਿਸ ਸਿਰ ਆਪਣਾ ਹੱਥ ਟਿਕਾਵੇਗਾ। ਅਗਲਾ ਪੈਂਡਾ ਜਾਏ ਮੁੱਕ, ਪਿਛਲਾ ਲੇਖ ਨਾ ਕੋਇ ਵਖਾਵੇਗਾ। ਹਰਿ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟ ਮਿਟਾਵੇਗਾ। ਉਠੇ ਦੁਲਾਰਾ ਸ਼ਬਦੀ ਸੁਤ, ਸੁਤ ਅਨਾਦੀ ਨਾਦ ਵਜਾਵੇਗਾ। ਕਰੇ ਖੇਲ ਅਬਿਨਾਸ਼ੀ ਅਚੁਤ, ਸਤਿਜੁਗ ਸਾਚੀ ਰੁੱਤ ਸੁਹਾਵੇਗਾ। ਜਨ ਭਗਤਾਂ ਲੇਖੇ ਲਾਏ ਕਾਇਆ ਬੁੱਤ, ਕੰਚਨ ਰੂਪ ਵਟਾਵੇਗਾ। ਅੰਦਰ ਵੜ ਕੇ ਲਏ ਪੁੱਛ, ਬਾਹਰੋਂ ਰੂਪ ਨਾ ਕੋਇ ਦਰਸਾਵੇਗਾ। ਨਿਰਗੁਣ ਹੋ ਕੇ ਰਿਹਾ ਲੁਕ, ਸਰਗੁਣ ਭੇਵ ਨਾ ਕੋਇ ਚੁਕਾਵੇਗਾ। ਵਕਤ ਸੁਹੇਲਾ ਰਿਹਾ ਢੁੱਕ, ਭਗਤ ਭਗਵਾਨ ਜੋੜ ਜੁੜਾਵੇਗਾ। ਨਿਰਗੁਣ ਧਾਰੋਂ ਪਏ ਉਠ, ਬ੍ਰਹਮ ਨਿਰੰਤਰ ਵੇਖ ਵਖਾਵੇਗਾ। ਮਾਇਆ ਬ੍ਰਹਮ ਜਾਏ ਸੁੱਕ, ਹਰਿਆ ਸਿੰਚ ਨਾ ਕੋਇ ਕਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਇਕੋ ਆਵੇਗਾ। ਕਲ ਕਲਕੀ ਇਕ ਅਖਵਾਵੇਗਾ। ਪੁਰਖ ਅਕਾਲ ਵੇਸ ਵਟਾਵੇਗਾ। ਗੋਬਿੰਦ ਸੂਰਾ ਸ਼ਬਦ ਲਿਆਵੇਗਾ। ਹਾਜ਼ਰ ਹਜ਼ੂਰਾ ਦਰਸ ਦਿਖਾਵੇਗਾ। ਨੂਰੋ ਨੂਰਾ ਜੋਤ ਜਗਾਵੇਗਾ। ਸਰਬ ਕਲਾ ਭਰਪੂਰਾ, ਸਚ ਭੰਡਾਰ ਵਰਤਾਵੇਗਾ। ਕਲਜੁਗ ਮੇਟੇ ਕਿਰਿਆ ਕੂੜਾ, ਸਚ ਸੁੱਚ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਕਲਜੁਗ ਦੇਵੇ ਦਾਨ, ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਵੇਗਾ।