ਪੁਸਤਕਾਲਾਭਾਗ ੧੪

੨੧ ਚੇਤ ੨੦੨੦ ਬਿਕਰਮੀ ਸਰੂਪ ਸਿੰਘ ਦੇ ਗ੍ਰਹਿ ਮੰਗੂ ਪੁਰਾ

ਸਚਖੰਡ ਸੁਹਾਏ ਸਚ ਮਹੱਲਾ, ਸਤਿ ਸਤਿਵਾਦੀ ਵਡ ਵਡਿਆਈਆ। ਆਦਿ ਜੁਗਾਦੀ ਇਕ ਇਕੱਲਾ, ਅਕਲ ਕਲ ਅਖਵਾਈਆ। ਕਰੇ ਖੇਲ ਅਛਲ ਅਛੱਲਾ, ਭੇਵ ਅਭੇਦ ਨਾ ਕੋਇ ਪਾਈਆ। ਜੋਤੀ ਸ਼ਬਦੀ ਨਿਰਗੁਣ ਰਲਾ, ਨੂਰੋ ਨੂਰ ਨੂਰ ਰੁਸ਼ਨਾਈਆ। ਵਸਣਹਾਰਾ ਉਚ ਅਟੱਲਾ, ਮੰਦਰ ਹੁਜਰਾ ਇਕ ਵਡਿਆਈਆ। ਲੇਖਾ ਜਾਣੇ ਜਲਾਂ ਥਲਾਂ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਅਗੰਮ ਅਥਾਹ, ਬੇਐਬ ਧਾਰ ਚਲਾਇੰਦਾ। ਪਰਵਰਦਿਗਾਰ ਸੱਚਾ ਸ਼ਹਿਨਸ਼ਾਹ, ਮੁਕਾਮੇ ਹੱਕ ਸੋਭਾ ਪਾਇੰਦਾ। ਹਕੀਕਤ ਵੇਖੇ ਥਾਉਂ ਥਾਂ, ਦੂਈ ਦਵੈਤੀ ਪਰਦਾ ਲਾਹਿੰਦਾ। ਜੋਤੀ ਜਾਤਾ ਹੋ ਰੁਸ਼ਨਾ, ਅੰਧ ਅੰਧੇਰ ਮਿਟਾਇੰਦਾ। ਜੁਗ ਚੌਕੜੀ ਪੰਧ ਮੁਕਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਨਾਮ ਨਿਧਾਨ ਸ੍ਰੀ ਭਗਵਾਨ ਝੋਲੀ ਪਾ, ਵਸਤ ਅਮੋਲਕ ਆਪ ਵਰਤਾਇੰਦਾ। ਅੱਖਰ ਅੱਖਰ ਭੇਵ ਖੁਲ੍ਹਾ, ਵੱਖਰ ਵੱਖਰ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚਾ ਖੇਲ ਆਦਿ ਜੁਗਾਦਿ, ਜੁਗ ਕਰਤਾ ਆਪ ਕਰਾਈਆ। ਦੋ ਜਹਾਨ ਵਜਾਏ ਨਾਦ, ਸ਼ਬਦੀ ਸ਼ਬਦ ਸ਼ਨਵਾਈਆ। ਪਾਵੇ ਸਾਰ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਈਆ। ਲੱਖ ਚੁਰਾਸੀ ਸਾਜਣ ਸਾਜ, ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਨਾਤਾ ਜੋੜ ਜੁੜਾਈਆ। ਨਿਰਗੁਣ ਸਰਗੁਣ ਰਚ ਰਚ ਕਾਜ, ਹਰਿ ਕਰਤਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਭੇਵ ਅਭੇਦਾ ਸ੍ਰੀ ਭਗਵਾਨ, ਆਦਿ ਜੁਗਾਦਿ ਆਪਣੇ ਹੱਥ ਰਖਾਇੰਦਾ। ਜੁਗ ਜੁਗ ਗੁਰ ਅਵਤਾਰਾਂ ਦੇਵੇ ਦਾਨ, ਪੀਰ ਪੈਗ਼ੰਬਰਾਂ ਸਿਫ਼ਤੀ ਸਿਫ਼ਤ ਸਾਲਾਹਿੰਦਾ । ਲੇਖਾ ਜਾਣੇ ਦੋ ਜਹਾਨ ਬ੍ਰਹਿਮੰਡ ਖੰਡ ਵੇਖੇ ਮਾਰ ਧਿਆਨ, ਨੇਤਰ ਅੱਖ ਨਾ ਕੋਇ ਰਖਾਇੰਦਾ। ਸਚ ਸੰਦੇਸਾ ਨਰ ਨਰੇਸ਼ਾ ਦੇਵਣਹਾਰਾ ਧੁਰ ਫ਼ਰਮਾਣ, ਬੋਧ ਅਗਾਧ ਅਗੰਮੀ ਰਾਗ ਆਪ ਸੁਣਾਇੰਦਾ। ਪੰਜ ਤੱਤ ਕਰ ਪਰਵਾਨ, ਆਤਮ ਪਰਮਾਤਮ ਇਕ ਧਿਆਨ, ਪਰਮ ਪੁਰਖ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦ ਆਪਣਾ ਖੇਲ ਵਖਾਇੰਦਾ। ਸਦਾ ਸਦਾ ਸਦ ਖੇਲੇ ਖੇਲ ਅਪਾਰ, ਖੇਲਣਹਾਰਾ ਵਡ ਵਡਿਆਈਆ। ਲੇਖਾ ਜਾਣੇ ਜੁਗ ਚੌਕੜੀ ਚਾਰ, ਨਵ ਨੌਂ ਵੇਖੇ ਥਾਉਂ ਥਾਈਂਆ। ਦੇਵਣਹਾਰਾ ਨਾਮ ਆਧਾਰ, ਨਾਮ ਨਾਮਾ ਵਣਜ ਕਰਾਈਆ। ਖੋਲ੍ਹਣਹਾਰਾ ਹੱਟ ਬਾਜ਼ਾਰ, ਵਸਤ ਇਕੋ ਇਕ ਵਰਤਾਈਆ। ਵਖਾਵਣਹਾਰਾ ਸਚ ਭੰਡਾਰ, ਵਡ ਭੰਡਾਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਵਡ ਭੰਡਾਰਾ, ਨਿਤ ਨਵਿਤ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਨਿਮਸਕਾਰਾ, ਦੋਏ ਦੋਏ ਜੋੜ ਸੀਸ ਸਰਬ ਝੁਕਾਇੰਦਾ। ਦਰ ਦਰਵੇਸ਼ ਮੰਗਦੇ ਗਏ ਭਿਖਾਰਾ, ਖ਼ਾਲੀ ਝੋਲੀ ਸਰਬ ਭਰਾਇੰਦਾ। ਦੇਵਣਹਾਰਾ ਸਚ ਸਹਾਰਾ, ਮਿਹਰ ਨਜ਼ਰ ਆਪ ਉਠਾਇੰਦਾ। ਦੱਸਣਹਾਰਾ ਅੰਤ ਕਿਨਾਰਾ, ਭੇਵ ਅਭੇਦ ਆਪ ਜਣਾਇੰਦਾ। ਲਿਖ ਲਿਖ ਗਏ ਲੋਕਮਾਤ ਵਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਨਾਲ ਮਿਲਾਇੰਦਾ। ਬੋਧ ਅਗਾਧੀ ਬ੍ਰਹਮ ਬ੍ਰਹਿਮਾਦੀ ਦੇਂਦਾ ਰਿਹਾ ਇਸ਼ਾਰਾ, ਸ਼ਬਦ ਇਸ਼ਾਰੇ ਨਾਲ

ਸਮਝਾਇੰਦਾ। ਹਰਿ ਕਾ ਖੇਲ ਸਦਾ ਨਿਆਰਾ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਕਾਗ਼ਦ ਕਲਮ ਸ਼ਾਹੀ ਤੋਂ ਵਸੇ ਬਾਹਰਾ, ਦਸਤ ਬਦਸਤ ਬੰਦ ਨਾ ਕੋਇ ਕਰਾਇੰਦਾ । ਗੁਰ ਅਵਤਾਰ ਜਣਾਏ ਇਕ ਜੈਕਾਰਾ, ਜੈ ਜੈਕਾਰ ਆਪਣੇ ਨਾਉਂ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਜੈ ਜੈਕਾਰ ਕਰਨ ਗੁਰਦੇਵ, ਹਰਿ ਸਤਿਗੁਰ ਧਿਆਨ ਲਗਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਕਰ ਕਰ ਸੇਵ, ਪੰਜ ਤੱਤ ਚੋਲਾ ਗਹੇ ਹੰਢਾਈਆ। ਅੰਮ੍ਰਿਤ ਖਾ ਖਾ ਸੱਚਾ ਨਾਮ ਮੇਵ, ਰਸ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਗੁਰ ਅਵਤਾਰ ਪੀਰ ਪੈਗ਼ੰਬਰ ਆਪ ਜਣਾਇੰਦਾ। ਸਚ ਸੰਦੇਸਾ ਵਾਰੋ ਵਾਰ, ਸਦਾ ਸੁਹੇਲਾ ਆਪ ਸੁਣਾਇੰਦਾ। ਇਕ ਇਕੇਲਾ ਪਾਵੇ ਸਾਰ, ਗੁਰ ਅਵਤਾਰ ਪੀਰ ਪੈਗ਼ੰਬਰ ਰੂਪ ਵਟਾਇੰਦਾ। ਅੰਤਮ ਮੇਲਾ ਨਿਰਗੁਣ ਧਾਰ, ਜੋਤੀ ਜਾਤਾ ਡਗਮਗਾਇੰਦਾ। ਵਕਤ ਸੁਹੇਲਾ ਆਵੇ ਵਿਚ ਸੰਸਾਰ, ਸਰਬ ਘਟ ਵਾਸੀ ਆਪ ਸੁਣਾਇੰਦਾ। ਪਰਮ ਪੁਰਖ ਪਰਗਟ ਹੋਏ ਆਪ ਕਰਤਾਰ, ਨਿਰਗੁਣ ਆਪਣੀ ਜੋਤ ਜਗਾਇੰਦਾ। ਕਲ ਕਲਕੀ ਲੈ ਅਵਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਗੁਰ ਅਵਤਾਰ ਸਾਚੇ ਲਾਲ, ਹਰਿ ਲਾਲਨ ਰੰਗ ਰੰਗਾਈਆ। ਸ਼ਬਦ ਅਗੰਮੀ ਵਿਚ ਦਲਾਲ, ਬਣ ਵਿਚੋਲਾ ਸੇਵ ਕਮਾਈਆ। ਵੇਖਣਹਾਰਾ ਹੱਕ ਹਲਾਲ, ਪਰਵਰਦਿਗਾਰ ਬੇਪਰਵਾਹੀਆ। ਨੂਰੀ ਜਲਵਾ ਇਕ ਜੁਮਾਲ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਕਲਮਾ ਨਬੀ ਰਸੂਲ ਸਿਖਾਲ, ਕਾਇਨਾਤ ਕਰੇ ਪੜ੍ਹਾਈਆ। ਵੇਖਣਹਾਰਾ ਸਰਬ ਆਅਮਾਲ, ਅਮਲ ਕਰੇ ਥਾਉਂ ਥਾਈਂਆ। ਨਿਰਗੁਣ ਸਰਗੁਣ ਵਸੇ ਨਾਲ, ਵਿਛੜ ਕਦੇ ਨਾ ਜਾਈਆ । ਸਤਿ ਸਤਿਵਾਦੀ ਲੇਖਾ ਜਾਣੇ ਪਿਛਲਾ ਹਾਲ, ਪੂਰਬ ਖਾਤਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਈਆ। ਕਰਨੀ ਕਰੇ ਪੁਰਖ ਸਮਰਥ, ਸਮਰਥ ਹੱਥ ਵੱਡੀ ਵਡਿਆਈਆ। ਕਲਜੁਗ ਅੰਤਮ ਹੋ ਪਰਗਟ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਿਹਕਲੰਕਾ ਨਾਉਂ ਰੱਖ, ਮਾਤ ਪਿਤ ਨਾ ਕੋਇ ਬਣਾਈਆ। ਸ਼ਬਦ ਅਗੰਮੀ ਮਾਰੇ ਸੱਟ, ਦੋ ਜਹਾਨਾਂ ਰਿਹਾ ਜਗਾਈਆ। ਪਾਰਬ੍ਰਹਮ ਪ੍ਰਭ ਆਪਣੀ ਬਦਲ ਕਰਵਟ, ਨੇਤਰ ਨੈਣ ਨੈਣ ਖੁਲ੍ਹਾਈਆ। ਲੇਖਾ ਜਾਣੇ ਚੌਦਾਂ ਲੋਕ ਹੱਟ, ਚੌਦਾਂ ਤਬਕਾਂ ਪਰਦਾ ਦਏ ਉਠਾਈਆ। ਦੇਵਣਹਾਰਾ ਸਾਚੀ ਵਥ, ਵਸਤ ਅਮੋਲਕ ਇਕ ਵਖਾਈਆ। ਆਤਮ ਪਰਮਾਤਮ ਸਾਚਾ ਰਸ, ਬ੍ਰਹਮ ਪਾਰਬ੍ਰਹਮ ਮਿਲਾਈਆ। ਮੇਟੇ ਰੈਣ ਅੰਧੇਰੀ ਮਸ, ਸਤਿ ਸਤਿਵਾਦੀ ਸਾਚਾ ਚੰਦ ਚੜ੍ਹਾਈਆ। ਪੰਧ ਮੁਕਾਏ ਨੱਠ ਨੱਠ, ਬਣ ਪਾਂਧੀ ਫੇਰਾ ਪਾਈਆ। ਫੋਲ ਫੁਲਾਏ ਸ਼ਿਵਦੁਆਲੇ ਮੰਦਰ ਮਸਜਿਦ ਮੱਠ, ਗੁਰਦੁਆਰ ਅੰਤਰ ਫੇਰਾ ਪਾਈਆ। ਲੇਖਾ ਚੁਕਾਏ ਤੀਰਥ ਅੱਠਸੱਠ, ਗੰਗਾ ਗੁਦਾਵਰੀ ਜਮਨਾ ਸੁਰਸਤੀ ਨੈਣ ਸ਼ਰਮਾਈਆ। ਨੌਂ ਖੰਡ ਪ੍ਰਿਥਮੀ ਸਤ ਦੀਪ ਚਾਰ ਕੁੰਟ ਦਹਿ ਦਿਸ਼ਾ ਵੇਖੇ ਖ਼ਾਲੀ ਹੱਟ, ਹਰਿ ਕਾ ਨਾਮ ਵਸਤ ਨਾ ਕੋਇ ਰਖਾਈਆ। ਸਾਧ ਸੰਤ ਜੀਵ ਜੰਤ ਕਲਜੁਗ ਮਾਲਾ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭੁਆਈਆ। ਰਸਨਾ ਜਿਹਵਾ ਸਭ ਨੂੰ ਮਾਰਗ ਰਹੇ ਦੱਸ, ਆਪਣਾ ਰਾਹ ਨਜ਼ਰ ਕਿਸੇ ਨਾ ਆਈਆ। ਮਾਇਆ ਮਮਤਾ ਹਉਂਮੇ ਹੰਗਤਾ ਜ਼ਾਤ ਪਾਤ ਦੀਨ ਮਜ਼੍ਹਬ ਵਿਚ ਗਏ ਫਸ, ਲਾਸ਼ਰੀਕ ਮਿਲਿਆ ਨਾ ਬੇਪਰਵਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗਾ ਗਾ ਥੱਕੇ ਜੱਸ, ਹਰਿ ਜਸ ਰਸਨਾ ਜਿਹਵਾ ਨਾ

ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇੜਾ ਕਰੇ ਭੱਠ, ਅਗਨੀ ਇਕੋ ਜੋਤ ਲਗਾਈਆ। ਅਗਨੀ ਜੋਤ ਲੱਗੇ ਅੱਗ, ਸ੍ਰੀ ਭਗਵਾਨ ਆਪ ਲਗਾਇੰਦਾ। ਕੂੜੀ ਕਿਰਿਆ ਜਾਏ ਮਚ, ਮਾਇਆ ਮਮਤਾ ਮੋਹ ਮਿਟਾਇੰਦਾ। ਜਨ ਭਗਤਾਂ ਪੱਲੇ ਰਹਿ ਜਾਏ ਸੱਚ, ਦੂਜੀ ਵਸਤ ਨਾ ਕੋਇ ਵਖਾਇੰਦਾ। ਭਾਗ ਲਗਾਏ ਕਾਇਆ ਮਾਟੀ ਕੱਚ, ਕੰਚਨ ਰੂਪ ਆਪ ਬਣਾਇੰਦਾ। ਹਿਰਦੇ ਅੰਦਰ ਹਰਿ ਜੂ ਰਚ, ਆਪ ਆਪਣਾ ਰੰਗ ਚੜ੍ਹਾਇੰਦਾ। ਸੱਚਾ ਮਾਰਗ ਇਕੋ ਦੱਸ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ । ਹੰ ਬ੍ਰਹਮ ਪ੍ਰਭ ਕਰੇ ਵਸ, ਪਾਰਬ੍ਰਹਮ ਪ੍ਰਭ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜਗਾਦੀ ਇਕੋ ਨਾਮ ਦੇਵਣਹਾਰਾ ਸੱਚਾ ਜਾਮ ਰਸ, ਪਿਆਲਾ ਇਕੋ ਇਕ ਵਖਾਇੰਦਾ। ਆਦਿ ਜੁਗਾਦੀ ਸੱਚਾ ਨਾਉਂ, ਨਰ ਨਿਰੰਕਾਰਾ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਕੜ ਉਠਾਏ ਬਾਹੋਂ, ਸੋਇਆ ਕੋਇ ਰਹਿਣ ਨਾ ਪਾਈਆ। ਵੇਖੋ ਹਰਿ ਜੂ ਕਰੇ ਸਚ ਨਿਆਉਂ, ਸਚ ਸਿੰਘਾਸਣ ਆਸਣ ਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਥਾਵਿਆਂ ਦੇਵੇ ਸਾਚਾ ਥਾਉਂ, ਫੜ ਬਾਹੋਂ ਗਲੇ ਲਗਾਈਆ। ਸਦਾ ਸੁਹੇਲਾ ਇਕ ਇਕੇਲਾ ਰੱਖੇ ਠੰਡੀ ਛਾਉਂ, ਅਗਨੀ ਤੱਤ ਨਾ ਲਾਗੇ ਰਾਈਆ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਆਪ ਉਡਾਈਆ। ਨਿਰਗੁਣ ਸਰਗੁਣ ਬਣਿਆ ਪਿਤਾ ਮਾਉਂ, ਗੁਰਮੁਖ ਬਾਲਕ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਮਿਹਰਵਾਨ ਬੇਨਜ਼ੀਰ ਨਜ਼ਰ ਇਕੋ ਇਕ ਉਠਾਇੰਦਾ। ਵਖਾਵਣਹਾਰਾ ਸਚ ਤਸਵੀਰ, ਪਰਦਾ ਦੂਈ ਆਪ ਚੁਕਾਇੰਦਾ। ਬਦਲਣਹਾਰ ਤਕਦੀਰ, ਤਦਬੀਰ ਆਪਣੀ ਆਪ ਸਮਝਾਇੰਦਾ। ਕੱਟਣਹਾਰਾ ਸ਼ਰਅ ਜ਼ੰਜੀਰ, ਕੂੜੀ ਸ਼ਿਰਕਤ ਆਪ ਮਿਟਾਇੰਦਾ। ਵੇਖਣਹਾਰਾ ਸ਼ਾਹ ਹਕੀਰ, ਊਚ ਨੀਚ ਭੇਵ ਮਿਟਾਇੰਦਾ। ਪਰਗਟ ਹੋਇਆ ਵਡ ਪੀਰਨ ਪੀਰ, ਪੈਗ਼ੰਬਰ ਆਪਣੀ ਕਾਰ ਕਮਾਇੰਦਾ। ਹੱਥ ਫੜ ਨਾਮ ਸ਼ਮਸ਼ੀਰ, ਤਿਖੀ ਧਾਰ ਜਣਾਇੰਦਾ। ਮੁਰੀਦ ਮੁਰਸ਼ਦ ਦੇਵਣਹਾਰ ਧੀਰ, ਧੀਰਜ ਇਕੋ ਇਕ ਬੰਧਾਇੰਦਾ। ਆਬੇ ਹਯਾਤ ਅੰਮ੍ਰਿਤ ਸੀਰ, ਰਸ ਪਿਆਲਾ ਨਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਜਾਮ ਇਕ ਸਮਝਾਇੰਦਾ। ਸਤਿਗੁਰ ਸੱਚਾ ਸੱਚਾ ਜਾਮ, ਅੰਤਰ ਆਤਮ ਆਪ ਪਿਆਈਆ। ਮੇਲ ਮਿਲਾਏ ਸਾਚੇ ਰਾਮ, ਰਮੱਯਾ ਇਕੋ ਨਜ਼ਰੀ ਆਈਆ। ਦਰਸ ਕਰਾਏ ਅਗੰਮੀ ਕਾਹਨ, ਮੁਕੰਦ ਮਨੋਹਰ ਲਖਮੀ ਨਰਾਇਣ ਵਡ ਵਡਿਆਈਆ। ਧਰਮ ਵਖਾਏ ਇਕ ਨਿਸ਼ਾਨ, ਸਚ ਦੁਆਰੇ ਆਪ ਝੁਲਾਈਆ। ਨਜ਼ਰੀ ਆਏ ਇਕ ਅਮਾਮ, ਈਸਾ ਮੂਸਾ ਮੁਹੰਮਦ ਬੈਠੇ ਸੀਸ ਝੁਕਾਈਆ। ਨਾਨਕ ਗੋਬਿੰਦ ਕਰੇ ਪਰਨਾਮ, ਨੇਤਰ ਨੈਣ ਧਿਆਨ ਜਣਾਈਆ। ਮੰਤਰ ਇਕੋ ਇਕ ਕਲਾਮ, ਕਲਮਾ ਨਬੀ ਰਸੂਲ ਸੁਣਾਈਆ। ਸੱਚਾ ਢੋਲਾ ਸਤਿ ਨਾਮ, ਨਾਮ ਸਤਿ ਵੱਜੇ ਵਧਾਈਆ। ਵਾਹਵਾ ਗੁਰੂ ਹੋਏ ਪਰਧਾਨ, ਸਤਿਗੁਰ ਇਕੋ ਇਕ ਸਰਨਾਈਆ। ਡੰਕਾ ਵੱਜੇ ਦੋ ਜਹਾਨ, ਨਿਰਗੁਣ ਨਿਰਵੈਰ ਕਰੇ ਸ਼ਨਵਾਈਆ। ਪਰਗਟ ਹੌ ਆਪ ਮਿਹਰਵਾਨ, ਮਿਹਰ ਨਜ਼ਰ ਆਪ ਉਠਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਕਰਦੇ ਗਏ ਧਿਆਨ, ਸੋ ਸਾਹਿਬ ਫੇਰਾ ਪਾਈਆ। ਸਭ ਦਾ ਲੇਖਾ ਪੂਰਾ ਕਰੇ ਆਣ, ਲਿਖਿਆ ਲੇਖ ਆਪਣੀ ਝੋਲੀ ਪਾਈਆ। ਸਤਿਜੁਗ ਦੇਵੇ ਸਚ ਫ਼ਰਮਾਣ, ਧੁਰ ਸੰਦੇਸਾ ਇਕ ਸੁਣਾਈਆ। ਭਗਤ ਭਗਵਾਨ ਮਾਰਗ ਚਲੇ ਜਹਾਨ, ਜੀਵਣ ਜੁਗਤ ਦਏ ਜਣਾਈਆ। ਇਕੋ ਇਸ਼ਟ ਨੌਜਵਾਨ, ਦ੍ਰਿਸ਼ਟ ਸਭ ਦੀ ਦਏ ਖੁਲ੍ਹਾਈਆ।

ਸੋਹੰ ਢੋਲਾ ਜੀਵ ਜੰਤ ਸਾਧ ਸੰਤ ਸਾਰੇ ਗਾਣ, ਵਿਸ਼ਨ ਬ੍ਰਹਮਾ ਸ਼ਿਵ ਬਿਨ ਰਾਗਾਂ ਰਾਗ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਪਰਵਾਨ, ਨਾਨਕ ਸਤਿਗੁਰ ਗਿਆ ਸਮਝਾਈਆ। ਗੋਬਿੰਦ ਕਹੇ ਮੇਰਾ ਚਿਲਾ ਤੀਰ ਕਮਾਨ, ਕਲਜੁਗ ਅੰਤਮ ਸੋਹੰ ਰੂਪ ਨਜ਼ਰੀ ਆਈਆ। ਕਰੇ ਖੇਲ ਪੁਰਖ ਅਕਾਲ, ਅਕਲ ਕਲਾ ਵਡ ਵਡਿਆਈਆ। ਜਿਸ ਜਨ ਉਪਰ ਹੋਏ ਆਪ ਦਿਆਲ, ਆਪਣਾ ਪਰਦਾ ਦਏ ਉਠਾਈਆ। ਲੱਖ ਚੁਰਾਸੀ ਵਿਚੋਂ ਲੱਭੇ ਲਾਲ, ਜੁਗ ਵਿਛੜੇ ਮੇਲ ਮਿਲਾਈਆ। ਨਾਤਾ ਤੋੜ ਕਾਲ ਮਹਾਂਕਾਲ, ਮਹਿਮਾ ਆਪਣੀ ਦਏ ਜਣਾਈਆ। ਸਚਖੰਡ ਵਖਾਏ ਸੱਚੀ ਧਰਮਸਾਲ, ਛੱਪਰ ਛੰਨ ਨਾ ਕੋਇ ਛੁਹਾਈਆ। ਸੂਰਜ ਚੰਨ ਨਾ ਕੋਇ ਪਸਾਰ, ਦੀਪਕ ਦੀਆ ਨਾ ਕੋਇ ਟਿਕਾਈਆ। ਰਸਨਾ ਜਿਹਵਾ ਨਾ ਕੋਇ ਜੈਕਾਰ, ਬੱਤੀ ਦੰਦ ਨਾ ਸਿਫ਼ਤ ਸਾਲਾਹੀਆ। ਸਾਧ ਸੰਤ ਨਾ ਕੋਇ ਪੁਕਾਰ, ਖਾਣੀ ਬਾਣੀ ਰਾਗ ਨਾਦ ਨਾ ਕੋਇ ਸੁਣਾਈਆ। ਤੀਰਥ ਤੱਟ ਨਾ ਕੋਇ ਕਿਨਾਰ, ਸਰੋਵਰ ਰੂਪ ਨਾ ਕੋਇ ਵਟਾਈਆ। ਇਕ ਇਕੱਲਾ ਸਚ ਮਹੱਲਾ ਵਸੇ ਏਕੰਕਾਰ, ਸਚ ਸਿੰਘਾਸਣ ਸੋਭਾ ਪਾਈਆ। ਬਿਨ ਭਗਤਾਂ ਦੇਵੇ ਨਾ ਕਿਸੇ ਦੀਦਾਰ, ਜੁਗ ਜੁਗ ਕੋਟਨ ਕੋਟ ਬੈਠੇ ਧਿਆਨ ਲਗਾਈਆ। ਕਬੀਰ ਜੁਲਾਹਾ ਉਚੀ ਕੂਕ ਕਹੇ ਪੁਕਾਰ, ਆਓ ਸੰਤੋ ਮਿਲੋ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਜਨ ਭਗਤਾਂ ਰੱਖੇ ਉਤਮ ਜਾਤਾ, ਜ਼ਾਤ ਆਪਣੀ ਵਿਚ ਮਿਲਾਇੰਦਾ।

੨੧ ਚੇਤ ੨੦੨੦ ਬਿਕਰਮੀ ਨਗੀਨਾ ਸਿੰਘ ਦੇ ਗ੍ਰਹਿ ਮਾਡਲ ਹਾਊਸ ਜਲੰਧਰ

ਨੇਹਕਲੰਕ ਸ੍ਰੀ ਭਗਵਨ, ਭਗਵਾਨ ਆਪਣਾ ਖੇਲ ਕਰਾਇੰਦਾ। ਨਾ ਮਰੇ ਨਾ ਪਏ ਜੰਮ, ਜਨਮ ਮਰਨ ਨਾ ਕੋਇ ਰਖਾਇੰਦਾ। ਸਤਿ ਸਤਿਵਾਦੀ ਬੇੜਾ ਬੰਨ੍ਹ, ਸਚਖੰਡ ਸਾਚੇ ਸੋਭਾ ਪਾਇੰਦਾ। ਨਿਰਮਲ ਜੋਤ ਚਾੜ੍ਹੇ ਚੰਨ, ਨੂਰ ਨੁਰਾਨਾ ਡਗਮਗਾਇੰਦਾ। ਕਲਜੁਗ ਕੂੜੀ ਕਿਰਿਆ ਦੇਵੇ ਭੰਨ, ਭਾਂਡਾ ਭਰਮ ਭੌ ਭੰਨਾਇੰਦਾ। ਸਤਿਜੁਗ ਦੇਵੇ ਸਾਚਾ ਧੰਨ, ਵਸਤ ਅਮੋਲਕ ਨਾਮ ਝੋਲੀ ਪਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਏਕਾ ਰਾਗ ਸੁਣਾਏ ਕੰਨ, ਕਾਗ਼ਜ਼ ਕਲਮ ਭੇਵ ਨਾ ਪਾਇੰਦਾ। ਮੰਦਰ ਵਖਾਏ ਬਿਨ ਛੱਪਰੀ ਛੰਨ, ਸਾਢੇ ਤਿੰਨ ਹੱਥ ਬੰਕ ਵਡਿਆਇੰਦਾ। ਪੰਚ ਵਿਕਾਰਾ ਦੇਵੇ ਡੰਨ, ਨਾਮ ਖੰਡਾ ਹੱਥ ਰਖਾਇੰਦਾ। ਕਰੇ ਪਰਕਾਸ਼ ਅੰਧੇਰਾ ਅੰਨ੍ਹ, ਨੇਤਰ ਗਿਆਨ ਇਕ ਖੁਲ੍ਹਾਇੰਦਾ। ਲੇਖਾ ਜਾਣੇ ਜਨਨੀ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਵੈਰ ਪੁਰਖ ਇਕ ਅਖਵਾਇੰਦਾ। ਨਿਰਵੈਰ ਪੁਰਖ ਪੁਰਖ ਅਕਾਲ, ਅਗੰਮ ਅਥਾਹ ਵੱਡੀ ਵਡਿਆਈਆ। ਵਸਣਹਾਰਾ ਸਚ ਸੱਚੀ ਧਰਮਸਾਲ, ਧਰਮ ਦੁਆਰੇ ਆਸਣ ਲਾਈਆ। ਸ਼ਾਹੋ ਭੂਪ ਵਡ ਸੁਲਤਾਨ ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਲੇਖਾ ਜਾਣੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਣਹਾਰ ਗਿਆਨ, ਗੁਰ ਅਵਤਾਰ ਕਰੇ ਪੜ੍ਹਾਈਆ। ਪੀਰ ਪੈਗ਼ੰਬਰ ਸਚ ਨਿਸ਼ਾਨ, ਮੁਕਾਮੇ ਹੱਕ ਹੱਕ ਦਰਸਾਈਆ। ਭਗਤ ਭਗਵਾਨ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਜੁਗ ਚੌਕੜੀ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਨਿਰਗੁਣ ਸਰਗੁਣ ਵੇਖੇ ਮਾਰ ਧਿਆਨ,

ਲੱਖ ਚੁਰਾਸੀ ਖੋਜ ਖੁਜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਲੇਖਾ ਜਾਣੇ ਜੀਵ ਜਹਾਨ, ਜਾਗਰਤ ਜੋਤ ਜੋਤ ਰੁਸ਼ਨਾਈਆ। ਆਦਿ ਜੁਗਾਦੀ ਇਕ ਇਕੱਲਾ ਨੌਜਵਾਨ, ਬਿਰਧ ਬਾਲ ਨਾ ਰੂਪ ਧਰਾਈਆ। ਜੁਗ ਚੌਕੜੀ ਦੇਵਣਹਾਰਾ ਸ਼ਬਦ ਗਿਆਨ, ਬੋਧ ਅਗਾਧ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਇਕ ਅਖਵਾਈਆ। ਨਰ ਨਰਾਇਣ ਹਰਿ ਨਿਰੰਕਾਰਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰਵੇਸ਼ ਮੰਗਦੇ ਗਏ ਭਿਖਾਰਾ, ਚਰਨ ਕਵਲ ਧਿਆਨ ਸਰਬ ਰਖਾਇੰਦਾ। ਸਦਾ ਸਦਾ ਸਦ ਦੇਵਣਹਾਰਾ ਏਕੰਕਾਰਾ, ਅਕਲ ਕਲ ਆਪਣੀ ਆਪ ਵਖਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋ ਚਵੀਆਂ ਅਵਤਾਰਾ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਇੰਦਾ। ਨਾਮ ਖੰਡਾ ਤੇਜ਼ ਪਰਚੰਡਾ ਤਿਖੀਆਂ ਰੱਖੇ ਦੋਵੇਂ ਧਾਰਾ, ਧਾਰ ਆਪਣੀ ਨਾ ਕਿਸੇ ਸਮਝਾਇੰਦਾ। ਕੂੜੀ ਕਿਰਿਆ ਕਰੇ ਪਾਰ ਕਿਨਾਰਾ, ਮਾਇਆ ਮਮਤਾ ਹਉਂਮੇ ਹੰਗਤਾ ਝੂਠਾ ਗੜ੍ਹ ਤੁੜਾਇੰਦਾ। ਭਗਤ ਭਗਵਾਨ ਦਏ ਇਸ਼ਾਰਾ, ਨਿਰਗੁਣ ਸਰਗੁਣ ਆਪ ਉਠਾਇੰਦਾ। ਨਾਮ ਅਗੰਮ ਬੋਲ ਜੈਕਾਰਾ, ਸਤਿ ਸਤਿਵਾਦੀ ਰਾਗ ਅਲਾਇੰਦਾ। ਛੱਤੀ ਰਾਗ ਨੇਤਰ ਰੋਵਣ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪੁਕਾਰਾ, ਕਰੋੜ ਤੇਤੀਸਾ ਸਤਿ ਸੰਤੋਖ ਹੱਥ ਨਾ ਕੋਇ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਕਰਨ ਨਿਮਸਕਾਰਾ, ਸੀਸ ਜਗਦੀਸ਼ ਅੱਗੇ ਨਾ ਕੋਇ ਰਖਾਇੰਦਾ। ਕਲਜੁਗ ਅੰਤਮ ਚਾਰ ਕੁੰਟ ਦਿਸੇ ਰੈਣ ਅੰਧਿਆਰਾ, ਸਾਚਾ ਚੰਦ ਨਾ ਕੋਇ ਚਮਕਾਇੰਦਾ। ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਹਰਿ ਕਾ ਦਰਸ ਕੋਇ ਨਾ ਪਾਇੰਦਾ। ਖ਼ਾਲੀ ਹੋਏ ਮੰਦਰ ਮੱਠ ਸ਼ਿਵਦਵਾਲ ਗੁਰੂਦੁਆਰਾ, ਗ੍ਰਹਿ ਮੰਦਰ ਭਾਗ ਨਾ ਕੋਇ ਲਗਾਇੰਦਾ। ਰਾਗ ਨਾਦ ਵੇਦ ਪੁਰਾਨ ਕਰਨ ਹਾਹਾਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਵੈਰ ਆਪਣੀ ਕਲ ਧਰਾਇੰਦਾ। ਨਿਹਕਲੰਕ ਨਾਮ ਨਿਧਾਨ, ਨਾਉਂ ਨਿਰੰਕਾਰਾ ਵਡ ਵਡਿਆਈਆ। ਭੂਪਤ ਭੂਪ ਰਾਜ ਰਾਜਾਨ, ਸ਼ਾਹ ਸੁਲਤਾਨ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਨਾਨਕ ਗੋਬਿੰਦ ਮੰਗਦੇ ਗਏ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਕਲਜੁਗ ਅੰਤਮ ਪਰਗਟ ਹੋਵੇ ਮਹਾਂਬਲੀ ਨੌਜਵਾਨ, ਪਿਤਾ ਪੂਤ ਮਾਤ ਗੋਦ ਨਾ ਕੋਇ ਸੁਹਾਈਆ। ਸ਼ਾਸਤਰ ਸਿਮਰਤ ਦੱਸ ਸਕੇ ਨਾ ਕੋਇ ਨਿਸ਼ਾਨ, ਖਾਣੀ ਬਾਣੀ ਕਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਬੇਪਰਵਾਹ ਅਗੰਮ ਅਥਾਹ ਸੱਚਾ ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਸ਼ਹਿਨਸ਼ਾਹ ਵਡ ਸੁਲਤਾਨ, ਦੋ ਜਹਾਨਾਂ ਰਯਤ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸ਼ਬਦੀ ਸੁਤ ਬਣਾ ਸਮਾਜ, ਸਗਲਾ ਸੰਗ ਨਿਭਾਇੰਦਾ। ਲੱਖ ਚੁਰਾਸੀ ਰਚ ਰਚ ਕਾਜ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਵੰਡ ਵੰਡਾਇੰਦਾ। ਚਾਰੇ ਬਾਣੀ ਕਰ ਮੁਹਤਾਜ, ਪਰਾ ਪਸੰਤੀ ਮਧਮ ਬੈਖ਼ਰੀ ਸੇਵਾ ਸਾਚੀ ਸਚ ਲਗਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਦੇ ਦਾਜ, ਵਸਤ ਅਮੋਲਕ ਕਾਇਆ ਗੋਲਕ ਪੰਜ ਤੱਤ ਖੇੜਾ ਆਪ ਵਸਾਇੰਦਾ। ਬੋਧ ਅਗਾਧ ਸ਼ਬਦ ਅਨਾਦ ਨਿਜ ਘਰ ਮਾਰ ਅਵਾਜ, ਧੁਨ ਆਤਮਕ ਰਾਗ ਸੁਣਾਇੰਦਾ। ਦੀਆ ਬਾਤੀ ਕਮਲਾਪਾਤੀ ਜੋਤ ਨਿਰੰਜਣ ਕਰ ਪ੍ਰਕਾਸ਼, ਨੂਰ ਨੁਰਾਨਾ ਸ਼ਾਹ ਸੁਲਤਾਨਾ ਇਕੋ ਡਗਮਗਾਇੰਦਾ। ਅੰਮ੍ਰਿਤ ਆਤਮ ਨਿਝਰ ਝਿਰਨਾ ਝਿਰਾ ਬੁਝਾਏ ਪਿਆਸ, ਸਰ ਸਰੋਵਰ ਇਕ ਨੁਹਾਇੰਦਾ। ਲੇਖਾ ਜਾਣ ਪ੍ਰਿਥਮੀ ਅਕਾਸ਼, ਗਗਨ ਮੰਡਲ ਬ੍ਰਹਿਮੰਡ

ਖੰਡ ਵੇਖ ਵਖਾਇੰਦਾ। ਭਗਤ ਭਗਵਾਨ ਹੋਏ ਦਾਸੀ ਦਾਸ, ਨਿਤ ਨਵਿਤ ਕਰ ਕਰ ਹਿਤ ਬਣ ਸੇਵਕ ਸੇਵ ਕਮਾਇੰਦਾ। ਕਲਜੁਗ ਅੰਤਮ ਖੇਲ ਤਮਾਸ਼, ਵੇਖਣਹਾਰਾ ਮੰਡਲ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸ਼ਬਦੀ ਸ਼ਬਦ ਜਣਾਏ ਗਾਥ, ਸੋਹਲਾ ਢੋਲਾ ਇਕੋ ਰਾਗ ਅਲਾਇੰਦਾ। ਵੇਖਣਹਾਰਾ ਲੋਕ ਪਰਲੋਕ ਤ੍ਰਿਲੋਕੀ ਨਾਥ, ਤ੍ਰੈਭਵਨ ਧਨੀ ਬੇਅੰਤ ਆਪਣੀ ਕਾਰ ਕਮਾਇੰਦਾ। ਲਹਿਣਾ ਦੇਣਾ ਚੁਕਾਏ ਪੂਰਬ ਮਸਤਕ ਮਾਥ, ਜਨਮ ਕਰਮ ਧਰਮ ਵਰਨ ਆਪਣੇ ਰੰਗ ਰੰਗਾਇੰਦਾ। ਲਹਿਣਾ ਦੇਣਾ ਚੁਕਾਏ ਪੂਜਾ ਪਾਠ, ਜਿਸ ਜਨ ਮਿਹਰ ਨਜ਼ਰ ਕਰ ਆਪਣਾ ਦਰਸ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਕੰਤ ਕੰਤੂਹਲ, ਇਕੋ ਇਕ ਅਖਵਾਇੰਦਾ। ਕੰਤ ਕੰਤੂਹਲ ਹਰਿ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਰਗੁਣ ਵੇਖਿਆ ਵਿਚ ਜਹਾਨ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸਦੇ ਗਏ ਨਿਸ਼ਾਨ, ਸ਼ਬਦ ਨਿਸ਼ਾਨਾ ਤੀਰ ਚਲਾਈਆ। ਕਲਜੁਗ ਅੰਤਮ ਖੇਲ ਕਰੇ ਮਹਾਨ, ਖ਼ਾਲਕ ਖ਼ਲਕ ਵੇਖ ਵਖਾਈਆ। ਪਰਵਰਦਿਗਾਰ ਹੋਏ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਪੀਰ ਪੈਗ਼ੰਬਰ ਮੁਲਾਂ ਸ਼ੇਖ਼ ਮੁਸਾਇਕ ਸੀਸ ਸਰਬ ਝੁਕਾਣ, ਸਜਦਾ ਇਕੋ ਘਰ ਕਰਾਈਆ। ਕਲਮਾ ਨਬੀ ਰਸੂਲ ਸਾਰੇ ਗਾਣ, ਕਾਇਨਾਤ ਕਰੇ ਪੜ੍ਹਾਈਆ। ਆਲਮ ਉਲਮਾ ਨੇਤਰ ਸ਼ਰਮਾਣ, ਸ਼ਖ਼ਸੀਅਤ ਦਏ ਨਾ ਕੋਇ ਵਡਿਆਈਆ। ਸਚ ਸੰਦੇਸਾ ਦੇਵੇ ਇਕ ਕਲਾਮ, ਨਿਸ਼ਅੱਖਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਵਡ ਅਮਾਮ ਇਕੋ ਫੇਰਾ ਪਾਈਆ। ਹਰਿ ਜੂ ਆਏ ਵਡ ਅਮਾਮ, ਨਿਰਗੁਣ ਆਪਣੀ ਧਾਰ ਚਲਾਇੰਦਾ। ਦੇਵਣਹਾਰਾ ਸਚ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਅੰਤਮ ਬਰਦੇ ਕਰੇ ਗ਼ੁਲਾਮ, ਆਕੀ ਕੋਇ ਰਹਿਣ ਨਾ ਪਾਇੰਦਾ। ਨਿਉਂ ਨਿਉਂ ਸਾਰੇ ਕਰਨ ਸਲਾਮ, ਸਜਦਾ ਇਕੋ ਘਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਨਰ ਆਪਣਾ ਵੇਸ ਵਟਾਇੰਦਾ। ਨਰ ਵੇਸ ਵਟਾਏ ਆਪਣਾ ਰਾਮ, ਰਹਿਮਤ ਸਚ ਸਚ ਕਮਾਈਆ। ਸ਼ਬਦ ਅਗੰਮੀ ਦਏ ਨਾਮ, ਨਾਮ ਨਿਧਾਨਾ ਜਾਮ ਪਿਆਈਆ। ਆਤਮ ਪਰਮਾਤਮ ਦੱਸੇ ਸਚ ਕਲਾਮ, ਮੁਰੀਦ ਮੁਰਸ਼ਦ ਹੋਏ ਸਹਾਈਆ। ਭਗਤ ਭਗਵੰਤ ਖੇਲ ਮਹਾਨ, ਖ਼ਾਲਕ ਖ਼ਲਕ ਦਏ ਵਖਾਈਆ। ਪਾਰਬ੍ਰਹਮ ਬ੍ਰਹਮ ਵੇਖੇ ਆਣ, ਦੂਈ ਦਵੈਤੀ ਪਰਦਾ ਆਪ ਉਠਾਈਆ। ਸਾਚਾ ਮੰਦਰ ਸੋਹੇ ਮਕਾਨ, ਘਰ ਘਰ ਵਿਚ ਕਰੇ ਰੁਸ਼ਨਾਈਆ। ਨਜ਼ਰੀ ਆਏ ਗੁਣ ਨਿਧਾਨ, ਗੁਣ ਆਪਣਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਾਚਾ ਮਾਰਗ ਇਕੋ ਲਾਈਆ। ਸਾਚਾ ਮਾਰਗ ਲਾਏ ਮਾਤ, ਸਤਿ ਸਤਿਵਾਦੀ ਦਇਆ ਕਮਾਇੰਦਾ। ਚਾਰ ਵਰਨ ਬਣਾਏ ਇਕ ਜਮਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇੰਦਾ। ਨਿਰਗੁਣ ਸਰਗੁਣ ਦੇਵੇ ਦਾਤ, ਨਾਮ ਭੰਡਾਰਾ ਝੋਲੀ ਪਾਇੰਦਾ। ਨਜ਼ਰੀ ਆਏ ਇਕ ਇਕਾਂਤ, ਘਰ ਘਰ ਆਪਣਾ ਆਸਣ ਲਾਇੰਦਾ। ਦਰਸ ਦਖਾਏ ਬਹੁ ਬਿਧ ਭਾਂਤ, ਕੋਟਨ ਕੋਟ ਰੂਪ ਵਟਾਇੰਦਾ। ਜਨ ਭਗਤਾਂ ਖੋਲ੍ਹੇ ਨੇਤਰ ਜਾਗ, ਜਾਗਰਤ ਜੋਤ ਆਪ ਜਗਾਇੰਦਾ। ਫੜ ਫੜ ਹੰਸ ਬਣਾਏ ਕਾਗ, ਸੋਹੰ ਹੰਸਾ ਜਾਪ ਜਪਾਇੰਦਾ। ਤ੍ਰੈਗੁਣ ਮਾਇਆ ਬੁਝੇ ਆਗ, ਅਗਨੀ ਤੱਤ ਨਾ ਕੋਇ ਲਗਾਇੰਦਾ। ਦੀਪਕ ਜੋਤ ਜਗੇ ਚਿਰਾਗ,

ਅਗਿਆਨ ਅੰਧੇਰ ਮਿਟਾਇੰਦਾ। ਸਚ ਸੁਣਾਏ ਆਪਣਾ ਰਾਗ, ਅਨਰਾਗੀ ਤਾਲ ਵਜਾਇੰਦਾ। ਬਿਨ ਰਸਨਾ ਜਿਹਵਾ ਦਏ ਸੁਆਦ, ਰਸ ਮਿੱਠਾ ਇਕ ਵਖਾਇੰਦਾ। ਲੱਖ ਚੁਰਾਸੀ ਵਿਚੋਂ ਕੱਢ ਕਰੇ ਲਾਡ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਏਥੇ ਓਥੇ ਦੋ ਜਹਾਨਾਂ ਦੇਵੇ ਦਾਤ, ਨਾਤਾ ਬਿਧਾਤਾ ਆਪ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਖੇਲ ਕਰਾਇੰਦਾ। ਨਰ ਹਰਿ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕੋਟਨ ਕੋਟ ਕਾਲ ਬਿਤਾਈਆ। ਗੁਰ ਅਵਤਾਰ ਬਣ ਬਣ ਸੇਵਾਦਾਰ, ਜਗਤ ਚਾਕਰੀ ਗਏ ਕਮਾਈਆ। ਸਤਿਗੁਰ ਮਹਿਮਾ ਸਿਫ਼ਤ ਸਾਲਾਹ, ਲਿਖ ਲਿਖ ਮਾਤ ਲਿਖਾਰ, ਕਾਗ਼ਜ਼ ਸ਼ਾਹੀ ਅੱਖਰ ਗੰਢ ਪੁਆਈਆ। ਬੇਅੰਤ ਬੇਅੰਤ ਬੇਅੰਤ ਕਹਿ ਕਰ ਕਰ ਗਏ ਨਿਮਸਕਾਰ, ਪੁਨਹਿ ਪੁਨਹਿ ਸੀਸ ਝੁਕਾਈਆ। ਕੋਈ ਨਾ ਜਾਣੇ ਤੇਰੀ ਸਾਰ, ਤੇਰਾ ਅੰਤ ਕਹਿਣ ਨਾ ਪਾਈਆ। ਕਿਰਨ ਕਿਰਨ ਕਿਰਨ ਉਜਿਆਰ, ਜੋਤ ਜੋਤ ਜੋਤ ਰੁਸ਼ਨਾਈਆ। ਸ਼ਬਦ ਸ਼ਬਦ ਸ਼ਬਦ ਧੁਨਕਾਰ, ਨਾਦ ਨਾਦ ਨਾਦ ਸੁਣਾਈਆ। ਰਾਗ ਰਾਗ ਕਰ ਪਿਆਰ, ਤਿਆਗ ਤਿਆਗ ਤਿਆਗ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਆਪ, ਹਰਿ ਆਪਣੀ ਕਾਰ ਕਮਾਇੰਦਾ। ਨਿਰਗੁਣ ਜੋਤ ਕਰ ਪ੍ਰਕਾਸ਼, ਨਿਰਵੈਰ ਖੇਲ ਕਰਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਸੋਹੰ ਢੋਲਾ ਇਕੋ ਗਾਥ, ਗੁਰ ਅਵਤਾਰ ਪੀਰ ਪੈਗ਼ੰਬਰ ਜੀਵ ਜੰਤ ਸਾਧ ਸੰਤ ਆਪ ਪੜ੍ਹਾਇੰਦਾ। ਕਰੇ ਖੇਲ ਪੁਰਖ ਸਮਰਾਥ, ਸ਼ਹਿਨਸ਼ਾਹ ਆਪਣਾ ਰਾਹ ਚਲਾਇੰਦਾ। ਕੂੜੀ ਕਿਰਿਆ ਦੇਵੇ ਮਥ, ਨਾਮ ਮਧਾਣਾ ਇਕੋ ਪਾਇੰਦਾ। ਵੇਖਣਹਾਰਾ ਘਟ ਘਟ, ਲੱਖ ਚੁਰਾਸੀ ਖੋਜ ਖੁਜਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਲਏ ਰੱਖ, ਭਗਵਨ ਆਪਣਾ ਭੇਵ ਖੁਲ੍ਹਾਇੰਦਾ। ਆਤਮ ਪਰਮਾਤਮ ਅੰਤਰ ਅੰਤਰ ਮਾਰਗ ਦੱਸ, ਜਗਤ ਬਸੰਤਰ ਅਗਨ ਬੁਝਾਇੰਦਾ। ਸ਼ਬਦ ਨਿਰਾਲਾ ਤੀਰ ਮਾਰੇ ਕਸ, ਬਜ਼ਰ ਕਪਾਟੀ ਪਾਰ ਕਰਾਇੰਦਾ। ਮਨ ਹੰਕਾਰੀ ਜਾਏ ਢੱਠ, ਮਤ ਮਤਵਾਲੀ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਕਾਇਆ ਮੰਦਰ, ਹਰਿ ਮੰਦਰ ਰੂਪ ਵਖਾਈਆ। ਭਾਗ ਲਗਾਏ ਡੂੰਘੀ ਕੰਦਰ, ਨਿਰਮਲ ਜੋਤ ਕਰ ਰੁਸ਼ਨਾਈਆ। ਮਨ ਵਾਸਨਾ ਬੰਨ੍ਹੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸ਼ਬਦ ਅਗੰਮੀ ਇਕੋ ਖ਼ੰਜ਼ਰ, ਨਾਮ ਕਟਾਰਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਤ ਸੁਹੇਲੇ ਕਰ ਕਰ ਮੇਲੇ, ਮਿਲਣੀ ਜਗਦੀਸ਼ ਕਰਾਈਆ। ਹਰਿ ਜਗਦੀਸ਼ ਸੱਚਾ ਮੇਲਾ, ਨਿਰਗੁਣ ਅੰਤ ਅੰਤ ਕਰਾਇੰਦਾ। ਏਕਾ ਘਰ ਵਖਾਏ ਗੁਰੂ ਗੁਰ ਚੇਲਾ, ਗੁਰ ਚੇਲਾ ਇਕੋ ਘਰ ਵਸਾਇੰਦਾ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਸਾਹਿਬ ਸਤਿਗੁਰ ਸਾਚਾ ਸੰਗ ਨਿਭਾਇੰਦਾ। ਵਸਣਹਾਰਾ ਧਾਮ ਨਵੇਲਾ, ਨਿਰਗੁਣ ਏਕਾ ਕਾਰ ਕਮਾਇੰਦਾ। ਕਲਜੁਗ ਅੰਤਮ ਆਇਆ ਵੇਲਾ, ਚਾਰੋਂ ਕੁੰਟ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਆਪ ਉਠਾਇੰਦਾ। ਹਰਿਜਨ ਸਾਚਾ ਜਾਏ ਉਠ, ਸੋ ਪੁਰਖ ਨਿਰੰਜਣ ਆਪ ਉਠਾਈਆ। ਹਰਿ ਪੁਰਖ ਨਿਰੰਜਣ ਜਾਏ ਤੁਠ, ਏਕੰਕਾਰਾ ਹੋਏ ਸਹਾਈਆ। ਆਦਿ ਨਿਰੰਜਣ

ਸੁਹਾਏ ਰੁੱਤ, ਨਿਰਮਲ ਜੋਤ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਲਏ ਪੁੱਛ, ਭੇਵ ਅਭੇਦ ਜਣਾਈਆ। ਸ੍ਰੀ ਭਗਵਾਨ ਪਰਦਾ ਲਾਹੇ ਜੋ ਬੈਠਾ ਲੁਕ, ਅਨਭਵ ਆਪਣੀ ਕਾਰ ਜਣਾਈਆ। ਪਾਰਬ੍ਰਹਮ ਬ੍ਰਹਮ ਵੇਖੇ ਸਾਚਾ ਸੁਤ, ਸੁਤ ਦੁਲਾਰਾ ਗੋਦ ਟਿਕਾਈਆ। ਨੇਹਕਰਮੀ ਲਏ ਗੋਦੀ ਚੁੱਕ, ਕਰਮ ਕਾਂਡ ਨਾ ਕੋਇ ਜਣਾਈਆ। ਸਚ ਸੁਹੰਜਣੀ ਸੋਹੇ ਰੁੱਤ, ਪਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਵੇਖੇ ਥਾਨ ਥਨੰਤਰ, ਗ੍ਰਹਿ ਮੰਦਰ ਫੋਲ ਫੁਲਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਡੇਰਾ ਲਾਇੰਦਾ। ਕਲਜੁਗ ਵੇਖੇ ਲੱਗੀ ਬਸੰਤਰ, ਕਰ ਕਿਰਪਾ ਅੰਮ੍ਰਿਤ ਮੇਘ ਬਰਸਾਇੰਦਾ। ਨਾਮ ਜਣਾਏ ਸੋਹੰ ਮੰਤਰ, ਮਨਤਵ ਇਕੋ ਇਕ ਧਰਾਇੰਦਾ। ਲੇਖਾ ਜਾਣ ਗਗਨ ਗਗਨੰਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਸਾਚਾ ਜਾਏ ਜਾਗ, ਆਲਸ ਨਿੰਦਰਾ ਰਹਿਣ ਨਾ ਪਾਈਆ। ਕੂੜੀ ਕਿਰਿਆ ਦਏ ਤਿਆਗ, ਮਾਇਆ ਮਮਤਾ ਮੇਟ ਮਿਟਾਈਆ। ਆਤਮ ਪਰਮਾਤਮ ਜੋੜੇ ਸਾਕ, ਨਾਤਾ ਇਕੋ ਇਕ ਰਖਾਈਆ। ਭਗਤ ਭਗਵਾਨ ਦੀ ਵੇਖੇ ਸਚ ਜਮਾਤ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਘਰ ਮੇਲਾ ਕਮਲਾਪਾਤ, ਕਵਲ ਨੈਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰਿਭਗਤ ਗੁਰਮੁਖ ਗੁਰ ਗੁਰ ਸੰਤ ਸਤਿਗੁਰ ਆਪਣਾ ਰੰਗ ਰੰਗਾਈਆ। ਸਤਿਗੁਰ ਰੰਗ ਸਦਾ ਅਨਡੀਠ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਭਗਤ ਭਗਵਾਨ ਇਕੋ ਰੀਤ, ਮੰਦਰ ਮਸੀਤ ਡੇਰਾ ਕੋਇ ਨਾ ਲਾਇੰਦਾ। ਮਨ ਵਾਸਨਾ ਲਏ ਜੀਤ, ਕੂੜੀ ਕਿਰਿਆ ਮੋਹ ਮਿਟਾਇੰਦਾ। ਕਾਇਆ ਕਰੇ ਠਾਂਡੀ ਸੀਤ, ਨਿਝਰ ਝਿਰਨਾ ਆਪ ਝਿਰਾਇੰਦਾ। ਸੋਹੰ ਢੋਲਾ ਇਕੋ ਗੀਤ, ਆਤਮ ਪਰਮਾਤਮ ਸਿਫ਼ਤ ਸਾਲਾਹਿੰਦਾ। ਕਰੇ ਕਰਾਏ ਪਤਤ ਪੁਨੀਤ, ਪਤਤ ਉਧਾਰਨ ਦਇਆ ਕਮਾਇੰਦਾ। ਲੇਖਾ ਜਾਣ ਹਸਤ ਕੀਟ, ਊਚ ਨੀਚ ਇਕੋ ਘਰ ਵਸਾਇੰਦਾ। ਸਿਰ ਸੁਹਾਏ ਪੈਤੰਬਰ ਪੀਤ, ਛਹਿਬਰ ਆਪਣੇ ਨਾਮ ਲਗਾਇੰਦਾ। ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਲੇਖਾ ਆਪ ਮੁਕਾਇੰਦਾ। ਚਰਨ ਕਵਲ ਉਪਰ ਧਵਲ ਭਗਤ ਭਗਵਾਨ ਸਚ ਪ੍ਰੀਤ, ਪ੍ਰੀਤੀਵਾਨ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਨਾਮ ਨਿਧਾਨ ਕਰੇ ਬਖ਼ਸ਼ੀਸ਼, ਦੂਜੇ ਦਰ ਮੰਗਣ ਕੋਇ ਨਾ ਜਾਇੰਦਾ।