੨੧ ਚੇਤ ੨੦੨੦ ਬਿਕਰਮੀ ਨਸੀਬ ਸਿੰਘ ਦੇ ਗ੍ਰਹਿ ਬੋਪਾ ਰਾਏ ਜ਼ਿਲਾ ਜਲੰਧਰ
ਸਾਚੇ ਤਖ਼ਤ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਸਣ ਲਾਇੰਦਾ। ਸਚਖੰਡ ਦੁਆਰਾ ਇਕ ਸੁਹਾ, ਸਤਿ ਸਤਿਵਾਦੀ ਸੋਭਾ ਪਾਇੰਦਾ। ਨਿਰਗੁਣ ਨੂਰ ਜੋਤ ਕਰ ਰੁਸ਼ਨਾ, ਜੋਤੀ ਜਾਤਾ ਡਗਮਗਾਇੰਦਾ। ਧੁਰ ਫ਼ਰਮਾਣਾ ਹੁਕਮ ਸੁਣਾ, ਸਚ ਸੰਦੇਸਾ ਇਕ ਅਲਾਇੰਦਾ। ਪੁਰਖ ਅਕਾਲ ਖੇਲ ਖਲਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਗੁਰ ਅਵਤਾਰ ਮੰਗਣ ਪਨਾਹ, ਦੋਏ ਜੋੜ ਸੀਸ ਸਰਬ ਝੁਕਾਇੰਦਾ। ਪੀਰ ਪੈਗ਼ੰਬਰ ਕਰਨ ਦੁਆ, ਸਜਦਾ ਇਕੋ ਇਕ ਰਖਾਇੰਦਾ। ਲੇਖਾ ਜਾਣੇ ਦੋ ਜਹਾਂ, ਨਿਰਗੁਣ ਸਰਗੁਣ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਸਾਚਾ ਤਖ਼ਤ ਆਪ ਸੁਹਾਇੰਦਾ। ਸਾਚੇ ਤਖ਼ਤ ਸ੍ਰੀ ਭਗਵਾਨ, ਨਿਰਗੁਣ ਆਪਣਾ ਆਸਣ ਲਾਈਆ। ਸਚਖੰਡ ਸੋਹੇ ਸਤਿ ਮਕਾਨ, ਮੁਕਾਮੇ ਹੱਕ ਦਏ ਵਡਿਆਈਆ। ਧਰਮ ਝੁਲਾਏ ਇਕ ਨਿਸ਼ਾਨ, ਨਿਸ਼ਾਨਾ ਨਜ਼ਰ ਕਿਸੇ ਨਾ ਆਈਆ। ਲੇਖਾ ਜਾਣ ਨੌਜਵਾਨ, ਨੌਬਤ ਆਪਣੇ ਨਾਮ ਵਜਾਈਆ। ਜੋਧਾ ਸੂਰ ਬਲੀ ਬਲਵਾਨ, ਬਲ ਆਪਣਾ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਇਕ ਵਡਿਆਈਆ। ਸਾਚੇ ਤਖ਼ਤ ਪੁਰਖ ਅਬਿਨਾਸ਼, ਇਕ ਇਕੱਲਾ ਸੋਭਾ ਪਾਇੰਦਾ। ਵੇਖਣਹਾਰਾ ਖੇਲ ਤਮਾਸ਼, ਨਿਰਗੁਣ ਸਰਗੁਣ ਕਾਰ ਕਮਾਇੰਦਾ। ਨਿਰਮਲ ਜੋਤ ਜੋਤ ਪਰਕਾਸ਼, ਦੀਆ ਬਾਤੀ ਨਾ ਕੋਇ ਟਿਕਾਇੰਦਾ। ਆਦਿ ਜੁਗਾਦਿ ਆਪਣੀ ਪੂਰੀ ਕਰਨਹਾਰਾ ਆਸ, ਤ੍ਰਿਸ਼ਨਾ ਹੋਰ ਨਾ ਕੋਇ ਵਖਾਇੰਦਾ। ਸਦਾ ਸੁਹੇਲਾ ਦਾਸੀ ਦਾਸ, ਸੇਵਕ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਇਕ ਸੁਹਾਇੰਦਾ। ਸਾਚਾ ਤਖ਼ਤ ਸ੍ਰੀ ਭਗਵੰਤ, ਪਾਰਬ੍ਰਹਮ ਪ੍ਰਭ ਆਪ ਸੁਹਾਈਆ। ਲੇਖਾ ਜਾਣ ਆਦਿ ਅੰਤ, ਜੁਗਾ ਜੁਗੰਤ ਦਏ ਵਡਿਆਈਆ। ਭੇਵ ਅਭੇਦਾ ਜਾਣੇ ਮਹਿਮਾਂ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਸਤਿ ਸਤਿਵਾਦੀ ਨਾਰ ਕੰਤ, ਸਤਿ ਪੁਰਖ ਨਿਰੰਜਣ ਵੇਸ ਵਟਾਈਆ। ਨਾਉਂ ਨਿਰੰਕਾਰਾ ਸਾਚਾ ਮੰਤ, ਮੰਤਰ ਆਪਣਾ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਖੇਲ ਅਵੱਲਾ, ਏਕੰਕਾਰਾ ਆਪ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਦੀਪਕ ਦੀਆ ਆਪੇ ਬਲਾ, ਤੇਲ ਬਾਤੀ ਨਾ ਕੋਇ ਵਖਾਇੰਦਾ। ਸਚ ਸਿੰਘਾਸਣ ਇਕੋ ਮੱਲਾ, ਦੂਜਾ ਸੰਗ ਨਾ ਕੋਇ ਰਲਾਇੰਦਾ । ਨਿਰਗੁਣ ਨਿਰਗੁਣ ਫੜਾਏ ਪੱਲਾ, ਪੱਲੂ ਆਪਣੀ ਗੰਢ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਾਚਾ ਘਰ ਸਾਚੇ ਸੋਭਾ ਪਾਇੰਦਾ। ਤਖ਼ਤ ਨਿਵਾਸੀ ਏਕੰਕਾਰਾ, ਅਕਲ ਕਲਾ ਅਖਵਾਈਆ। ਪਾਰਬ੍ਰਹਮ ਪ੍ਰਭ ਹੋ ਤਿਆਰਾ, ਨਿਰਗੁਣ ਆਪਣੀ ਧਾਰ ਚਲਾਈਆ। ਮਹੱਲ ਅਟੱਲ ਉਚ ਮਨਾਰਾ, ਸੋਭਾਵੰਤ ਆਪ ਸੁਹਾਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਦਏ ਵਡਿਆਈਆ। ਨੂਰ ਇਲਾਹੀ ਹੋ ਉਜਿਆਰਾ, ਜ਼ਹੂਰ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹੋ ਭੂਪ ਵਡ ਵਡਿਆਈਆ। ਸਾਚੇ ਤਖ਼ਤ ਸ਼ਾਹੋ ਭੂਪ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਨਾ ਕੋਈ ਰੰਗ ਨਾ ਕੋਈ ਰੂਪ, ਰੇਖ ਭੇਖ ਨਾ ਕੋਇ ਜਣਾਇੰਦਾ। ਨਾ ਕੋਈ ਦਿਸ਼ਾ ਨਾ ਕੋਈ ਕੂਟ, ਵੰਡਣ ਵੰਡ ਨਾ ਕੋਇ ਵੰਡਾਇੰਦਾ। ਨਾ ਕੋਈ ਕਾਇਆ ਨਾ ਕਲਬੂਤ, ਤਤਵ ਤਤ ਨਾ ਕੋਇ ਦਰਸਾਇੰਦਾ। ਨਿਰਗੁਣ ਨਿਰਵੈਰ ਨਿਰੰਕਾਰ ਪਾਰਬ੍ਰਹਮ ਪ੍ਰਭ ਹੱਕ ਮਹਿਬੂਬ, ਸਚ ਮਹੱਲੇ ਸੋਭਾ ਪਾਇੰਦਾ। ਦਸਾਵਣਹਾਰਾ ਸਚ ਅਰੂਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਜਰਾ ਇਕੋ ਇਕ ਵਡਿਆਇੰਦਾ। ਤਖ਼ਤ ਨਿਵਾਸੀ ਸ਼ਾਹ ਸੁਲਤਾਨਾ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਆਦਿ ਜੁਗਾਦੀ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਈਆ। ਧੁਰ ਸੰਦੇਸਾ ਹੁਕਮਰਾਨਾ, ਇਕੋ ਹੁਕਮ ਜਣਾਈਆ। ਸ਼ਬਦੀ ਸੁਤ ਸੁਤ ਬਲਵਾਨਾ, ਬਲ ਆਪਣਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਗੰਮ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਜਾਣੇ ਕੰਮ, ਨਿਹਕਰਮੀ ਕਰਮ ਕਮਾਇੰਦਾ। ਨਿਰਗੁਣ ਸਰਗੁਣ ਬੇੜਾ ਬੰਨ੍ਹ, ਸਾਚਾ ਰਾਹ ਵਖਾਇੰਦਾ। ਕਰ ਪਰਕਾਸ਼ ਸੂਰਜ ਚੰਨ, ਕਿਰਨ
ਕਿਰਨ ਡਗਮਗਾਇੰਦਾ। ਦੇਵਣਹਾਰਾ ਨਾਮ ਧੰਨ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਆਪ ਭਰਾਇੰਦਾ। ਸੁਣਾਵਣਹਾਰਾ ਰਾਗ ਕੰਨ, ਧੁਨ ਅਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਆਦਿ ਪੁਰਖ, ਪੁਰਖ ਪੁਰਖੋਤਮ ਆਪ ਕਰਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਰੋਗ ਨਾ ਲਾਗੇ ਰਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਕਲ ਧਰਾਈਆ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਪੰਜ ਤੱਤ ਕਾਇਆ ਦੇਵੇ ਵੱਥ, ਵਸਤ ਆਪਣੀ ਆਪ ਵਰਤਾਈਆ। ਆਤਮ ਪਰਮਾਤਮ ਮਾਰਗ ਦੱਸ, ਬ੍ਰਹਮ ਪਾਰਬ੍ਰਹਮ ਮੇਲਾ ਸਹਿਜ ਸੁਭਾਈਆ। ਸਾਚੇ ਮੰਦਰ ਆਪੇ ਵਸ, ਬੰਕ ਦੁਆਰੇ ਦਏ ਵਡਿਆਈਆ। ਨਿਰਮਲ ਜੋਤ ਕਰ ਪਰਕਾਸ਼, ਪਰਕਾਸ਼ ਪਰਕਾਸ਼ ਨਾਲ ਮਿਲਾਈਆ । ਕਰ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਗਤ ਸਮਝਾਈਆ। ਰਹਿਬਰ ਹੋ ਕੇ ਦਾਸੀ ਦਾਸ, ਭੇਵ ਅਭੇਦਾ ਆਪ ਖੁਲ੍ਹਾਈਆ। ਲੇਖਾ ਜਾਣ ਪ੍ਰਿਥਮੀ ਆਕਾਸ਼, ਗਗਨ ਮੰਡਲ ਪਰਦਾ ਲਾਹੀਆ। ਗੋਪੀ ਕਾਹਨ ਨਚਾਏ ਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਲਾਈਆ। ਆਪਣਾ ਖੇਲ ਕਰੇ ਹਰਿ ਖ਼ਾਲਕ, ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦੀ ਬਣ ਪ੍ਰਿਤਪਾਲਕ, ਸੇਵਕ ਸਾਚੀ ਸੇਵ ਕਮਾਇੰਦਾ। ਕੋਈ ਨਾ ਰੱਖੇ ਨਿੰਦਰਾ ਆਲਸ, ਜੋਤੀ ਜਾਤਾ ਡਗਮਗਾਇੰਦਾ । ਆਪਣਾ ਰੂਪ ਧਰਾਏ ਖ਼ਾਲਸ, ਸੂਰਤ ਸਚ ਸਚ ਦ੍ਰਿੜਾਇੰਦਾ। ਦੋ ਜਹਾਨਾਂ ਬਣੇ ਸਾਲਸ, ਸਾਚੀ ਸਾਲਸੀ ਆਪ ਕਮਾਇੰਦਾ। ਨਿਰਗੁਣ ਸਰਗੁਣ ਜਣਾਏ ਇਬਾਦਤ, ਨਾਮ ਨਿਧਾਨਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ਤ ਇਕੋ ਇਕ ਸੁਹਾਇੰਦਾ। ਸਾਚੇ ਤਖ਼ਤ ਨਿਰਗੁਣ ਚੜ੍ਹਿਆ, ਨਿਰਵੈਰ ਨਜ਼ਰ ਕਿਸੇ ਨਾ ਆਇੰਦਾ। ਮਹੱਲ ਅਟੱਲ ਉਚ ਮਨਾਰ ਖੜਿਆ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਅਗੰਮ ਅਥਾਹ ਬੇਪਰਵਾਹ ਨਿਸ਼ਅੱਖਰ ਆਪੇ ਪੜ੍ਹਿਆ, ਅੱਖਰ ਵੰਡ ਨਾ ਕੋਇ ਵੰਡਾਇੰਦਾ। ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਆਪੇ ਕਰਿਆ, ਬੇਨਜ਼ੀਰ ਨਜ਼ਰ ਆਪਣੀ ਆਪ ਬਦਲਾਇੰਦਾ। ਸ਼ਹਿਨਸ਼ਾਹ ਸੁਲਤਾਨ ਵਸੇ ਸਾਚੇ ਘਰਿਆ, ਗ੍ਰਹਿ ਮੰਦਰ ਸੋਭਾ ਪਾਇੰਦਾ। ਨਿਰਭੌ ਹੋ ਕਦੇ ਨਾ ਡਰਿਆ, ਭੈ ਆਪਣਾ ਸਰਬ ਵਖਾਇੰਦਾ। ਨਾ ਜਨਮੇ ਨਾ ਕਦੇ ਮਰਿਆ, ਜਨਮ ਮਰਨ ਨਾ ਕੋਇ ਵਟਾਇੰਦਾ। ਨਾ ਭੰਨਿਆ ਨਾ ਕਿਸੇ ਘੜਿਆ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਚਰਨ ਟਿਕਾਇੰਦਾ। ਸਾਚੇ ਤਖ਼ਤ ਚਰਨ ਧਰ, ਦੇਵੇ ਮਾਣ ਵਡਿਆਈਆ। ਕਿਰਪਾ ਕਰ ਨਰਾਇਣ ਨਰ, ਨਰ ਇਕੋ ਬੂਝ ਬੁਝਾਈਆ। ਖੁਲ੍ਹਾਵਣਹਾਰਾ ਸਾਚਾ ਦਰ, ਦਰ ਦਰਵਾਜ਼ਾ ਇਕ ਦਰਸਾਈਆ। ਜੁਗ ਚੌਕੜੀ ਲੇਖਾ ਜਾਣੇ ਸੀਸ ਧੜ, ਲੱਖ ਚੁਰਾਸੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸ਼ਾਹ ਬਣ ਹਕੀਰ, ਹਜ਼ਰਤ ਆਪਣਾ ਫੇਰਾ ਪਾਇੰਦਾ। ਵੇਖਣਹਾਰਾ ਜਗਤ ਲਕੀਰ, ਲੇਖਾ ਸਭ ਦਾ ਆਪ ਜਣਾਇੰਦਾ। ਬਦਲਣਹਾਰਾ ਆਦਿ ਅੰਤ ਤਕਦੀਰ, ਤਦਬੀਰ ਆਪਣੀ ਆਪ ਸਮਝਾਇੰਦਾ। ਚੜ੍ਹ ਕੇ ਚੋਟੀ ਵੇਖੇ ਅਖ਼ੀਰ, ਆਖ਼ਰ ਆਪਣਾ ਆਸਣ ਲਾਇੰਦਾ। ਨਿਤ ਨਵਿਤ ਨਾ ਹੋਏ ਦਿਲਗੀਰ, ਸਾਂਤਕ ਸਤਿ ਸਤਿ ਇਕੋ ਰੰਗ ਰੰਗਾਇੰਦਾ। ਸ਼ਾਹ ਪਾਤਸ਼ਾਹ ਵਡ ਪੀਰਨ ਪੀਰ, ਅਮਾਮ ਅਮਾਮਾ ਸਿਰ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਗੁਣੀ ਗਹੀਰ,
ਗਵਰ ਆਪਣੀ ਕਾਰ ਕਮਾਇੰਦਾ। ਕਾਰ ਕਮਾਏ ਸਚਖੰਡ, ਸਚਖੰਡ ਨਿਵਾਸੀ ਦਇਆ ਕਮਾਈਆ। ਜੁਗ ਚੌਕੜੀ ਵੰਡਣ ਵੰਡ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੰਢ ਪਵਾਈਆ। ਖਾਣੀ ਬਾਣੀ ਇਕ ਅਨੰਦ, ਅੰਡਜ ਜੇਰਜ ਉਤਭੁਜ ਸੇਤਜ ਪਰਾ ਪਸੰਤੀ ਮਧਮ ਬੈਖ਼ਰੀ ਕਰੇ ਕੁੜਮਾਈਆ। ਗੀਤ ਸੁਹਾਗੀ ਢੋਲਾ ਸੋਹਲਾ ਛੰਦ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਾਗ ਸੁਣਾਈਆ। ਲੇਖਾ ਜਾਣ ਬੱਤੀ ਦੰਦ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਭੇਵ ਜਣਾਏ ਜੀਉ ਪਿੰਡ, ਇੰਡ ਬ੍ਰਹਿਮੰਡ ਖੋਜ ਖੁਜਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਸਰੋਵਰ ਇਕੋ ਇਕ ਰਖਾਈਆ। ਲੇਖਾ ਜਾਣ ਸੁਰਪਤ ਇੰਦ, ਕਰੋੜ ਤੇਤੀਸਾ ਦਏ ਸਰਨਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋ ਬਖ਼ਸ਼ਿੰਦ, ਬਖ਼ਸ਼ਿਸ਼ ਆਪਣੀ ਰਿਹਾ ਕਰਾਈਆ। ਵਡ ਦਾਤਾ ਗੁਣੀ ਗਹਿੰਦ, ਘਰ ਸੱਚੇ ਵਸੇ ਬੇਪਰਵਾਹੀਆ। ਭਗਤ ਭਗਵਾਨ ਉਪਜਾਏ ਸਾਚੀ ਬਿੰਦ, ਸੁਤ ਅਨਾਦੀ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ਤ ਇਕੋ ਇਕ ਰਖਾਈਆ। ਤਖ਼ਤ ਰੱਖੇ ਇਕੋ ਏਕ, ਏਕੰਕਾਰਾ ਆਸਣ ਲਾਇੰਦਾ। ਦੋ ਜਹਾਨਾਂ ਸਾਚੀ ਟੇਕ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਹੁਕਮ ਮਨਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਿਹਾ ਵੇਖ, ਵੇਖਣਹਾਰਾ ਨਜ਼ਰ ਕਿਸੇ ਨਾ ਆਇੰਦਾ। ਜ਼ਿਮੀ ਅਸਮਾਨਾਂ ਕਰੇ ਹੇਤ, ਹਿਤਕਾਰੀ ਫੇਰਾ ਪਾਇੰਦਾ। ਗੁਰ ਅਵਤਾਰਾਂ ਨਜ਼ਰੀ ਆਏ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਇੰਦਾ। ਪੀਰ ਪੈਗ਼ੰਬਰਾਂ ਅੰਦਰ ਰਿਹਾ ਖੇਡ, ਗ੍ਰਹਿ ਮੰਦਰ ਡੇਰਾ ਲਾਇੰਦਾ। ਸ਼ਬਦ ਸੰਦੇਸਾ ਇਕੋ ਭੇਜ, ਕਲਮਾ ਨਬੀ ਰਸੂਲ ਪੜ੍ਹਾਇੰਦਾ। ਮਾਨਣਹਾਰਾ ਸੁਹੰਜਣੀ ਸੇਜ, ਅੰਤਰ ਅੰਤਰ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਤਖ਼ਤ ਇਕ ਵਡਿਆਇੰਦਾ। ਸਾਚਾ ਤਖ਼ਤ ਦੋ ਜਹਾਨਾਂ ਵਾਲੀ, ਹਰਿ ਇਕੋ ਇਕ ਜਣਾਈਆ। ਕਰੇ ਖੇਲ ਨਿਰਗੁਣ ਨੂਰ ਜੋਤ ਅਕਾਲੀ, ਅਕਲ ਕਲ ਬੇਪਰਵਾਹੀਆ। ਕਲਜੁਗ ਅੰਤਮ ਖੇਲੇ ਖੇਲ ਨਿਰਾਲੀ, ਨਿਰਵੈਰ ਨਜ਼ਰ ਕਿਸੇ ਨਾ ਆਈਆ। ਚਲੇ ਚਲਾਏ ਅਵੱਲੜੀ ਚਾਲੀ, ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਨਾ ਪਾਈਆ। ਵੇਖਣਹਾਰਾ ਗਗਨ ਮੰਡਲ ਦੀਪਕ ਥਾਲੀ, ਰਵ ਸਸ ਆਪਣੇ ਹੁਕਮ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਸੁਹਾਈਆ। ਸਚ ਸਿੰਘਾਸਣ ਸੋਭਨੀਕ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਲਾਸ਼ਰੀਕ, ਸ਼ਹਿਨਸ਼ਾਹ ਆਪਣੀ ਦਇਆ ਕਮਾਇੰਦਾ। ਏਕੰਕਾਰਾ ਕਰੇ ਉਡੀਕ, ਆਦਿ ਨਿਰੰਜਣ ਨੂਰ ਧਰਾਇੰਦਾ। ਅਬਿਨਾਸ਼ੀ ਕਰਤਾ ਖੇਲ ਖਲਾਏ ਠੀਕ, ਸ੍ਰੀ ਭਗਵਾਨ ਵੰਡ ਵੰਡਾਇੰਦਾ। ਪਾਰਬ੍ਰਹਮ ਬ੍ਰਹਮ ਜਾਣੇ ਸਚ ਪ੍ਰੀਤ, ਪ੍ਰੀਤੀਵਾਨ ਫੇਰਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੀਵ ਜੰਤ ਸਾਧ ਸੰਤ ਭਗਤ ਭਗਵੰਤ ਪਰਖਣਹਾਰਾ ਨੀਤ, ਨਿਤ ਨਿਤ ਆਪਣੀ ਕਾਰ ਕਮਾਇੰਦਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੱਸਣਹਾਰਾ ਢੋਲਾ ਗੀਤ, ਨਾਮ ਨਿਧਾਨਾ ਆਪ ਸਮਝਾਇੰਦਾ। ਵਖਾਵਣਹਾਰਾ ਸ਼ਿਵਦੁਆਲਾ ਮੱਠ ਦੇਹੁਰਾ ਮੰਦਰ ਮਸੀਤ, ਗੁਰੂਦੁਆਰ ਗੰਢ ਪੁਆਇੰਦਾ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਵੇਖ ਵਖਾਇੰਦਾ। ਵਸਣਹਾਰਾ ਧਾਮ ਅਨਡੀਠ, ਨਜ਼ਰ ਕਿਸੇ ਨਾ ਆਇੰਦਾ। ਬੈਠਣਹਾਰਾ ਸਦਾ ਅਤੀਤ, ਤ੍ਰੈਗੁਣ ਡੇਰਾ ਆਪੇ ਢਾਹਿੰਦਾ। ਸਦੀ ਚੌਧਵੀਂ ਰਹੀ ਬੀਤ, ਪੀਰ ਪੈਗ਼ੰਬਰ ਆਪ ਹਿਲਾਇੰਦਾ। ਕਰੇ ਖੇਲ ਬੀਸਨ ਬੀਸ, ਬੀਸ ਬੀਸਾ ਰਾਹ ਤਕਾਇੰਦਾ। ਛਤਰ ਝੁੱਲੇ ਨਾ ਕਿਸੇ ਸੀਸ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਪੁਰਖ ਅਕਾਲ ਜਣਾਏ ਇਕ ਹਦੀਸ, ਦੋ ਜਹਾਨਾਂ ਕਲਮਾ ਆਪ ਪੜ੍ਹਾਇੰਦਾ। ਕਲਜੁਗ
ਕੂੜੀ ਕਿਰਿਆ ਚੱਕੀ ਲਈ ਪੀਸ, ਪੀਸਣ ਅੰਤਮ ਅੰਤ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ਤ ਨਿਵਾਸੀ ਇਕੋ ਤਖ਼ਤ ਸੁਹਾਇੰਦਾ। ਤਖ਼ਤ ਨਿਵਾਸੀ ਸਾਚੇ ਤਖ਼ਤ ਆਸਣ ਲਾ, ਧੁਰ ਫ਼ਰਮਾਣਾ ਹੁਕਮ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਏ ਬੁਲਾ, ਘਰ ਸਾਚੇ ਵੱਜੇ ਵਧਾਈਆ। ਭਗਤ ਦੁਆਰਾ ਇਕ ਵਡਿਆ, ਸ੍ਰੀ ਭਗਵਾਨ ਹੋਏ ਸਹਾਈਆ। ਚਾਰ ਯੁਗ ਦੇ ਵਿਛੜੇ ਲਏ ਮਿਲਾ, ਕੱਠੇ ਕੀਤੇ ਇਕੋ ਥਾਈਂਆ। ਨਿਉਂ ਨਿਉਂ ਸਜਦਾ ਸੀਸ ਰਹੇ ਝੁਕਾ, ਨੇਤਰ ਨੈਣ ਨੈਣ ਸ਼ਰਮਾਈਆ। ਖਾਣੀ ਬਾਣੀ ਬਣੇ ਮਲਾਹ, ਅੰਜੀਲ ਕੁਰਾਨ ਦੇਣ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਇਕ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਏ ਨੱਠੇ, ਕਲਜੁਗ ਅੰਤਮ ਪੰਧ ਮੁਕਾਈਆ। ਮਹੀਨਾ ਚੇਤ ਹੋਏ ਇਕੱਠੇ, ਚੇਤਨ ਹਰਿ ਜੂ ਆਪ ਕਰਾਈਆ। ਦਰਗਹਿ ਸਾਚੀ ਹਰਿ ਸਰਨਾਈ ਢੱਠੇ, ਆਪਣਾ ਮਾਣ ਮਿਟਾਈਆ। ਅਸੀਂ ਰਹਿ ਗਏ ਹੱਕੇ ਬੱਕੇ, ਤੇਰਾ ਅੰਤ ਕੋਇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਸੇਵਾ ਕਰ ਕਰ ਥੱਕੇ, ਦਿਵਸ ਰੈਣ ਸੇਵ ਕਮਾਈਆ। ਚਾਰੋਂ ਕੁੰਟ ਜੀਵ ਜੰਤ ਕੂੜੀ ਕਿਰਿਆ ਮਾਰਨ ਧੱਕੇ, ਧਰਮ ਦੁਆਰਾ ਨਜ਼ਰ ਕੋਇ ਨਾ ਆਈਆ। ਕਾਇਆ ਚੋਲੇ ਸਭ ਦੇ ਫਟੇ, ਨਾਮ ਤਾਗਾ ਸਕੇ ਨਾ ਕੋਇ ਸੁਆਈਆ। ਗੁਰ ਕੇ ਹੱਟ ਨਾ ਕੋਇ ਵਿਕੇ, ਕਰਤਾ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦੁਆਰ ਆ, ਇਕੋ ਅਲੱਖ ਜਗਾਈਆ। ਤੂੰ ਸਾਹਿਬ ਦਾਤਾ ਬੇਪਰਵਾਹ, ਬੇਅੰਤ ਤੇਰੀ ਵਡਿਆਈਆ। ਤੇਈ ਅਵਤਾਰ ਰਹੇ ਸੀਸ ਝੁਕਾ, ਦੋਏ ਜੋੜ ਜੋੜ ਸਰਨਾਈਆ। ਭਗਤ ਅਠਾਰਾਂ ਰਹੇ ਸ਼ਰਮਾ, ਕਬੀਰ ਜੁਲਾਹਾ ਰਿਹਾ ਸੁਣਾਈਆ। ਈਸਾ ਮੂਸਾ ਨੈਣ ਨਾ ਸਕੇ ਕੋਇ ਉਠਾ, ਮੁਹੰਮਦ ਰੋਵੇ ਮਾਰੇ ਧਾਹੀਂਆ। ਨਾਨਕ ਗੋਬਿੰਦ ਰਿਹਾ ਸਮਝਾ, ਚਾਰ ਵਰਨ ਇਕ ਪੜ੍ਹਾਈਆ। ਕਲਜੁਗ ਅੰਤਮ ਆਵੇ ਬੇਪਰਵਾਹ, ਨਿਹਕਲੰਕਾ ਨਾਉਂ ਰਖਾਈਆ। ਕਲ ਕਲਕੀ ਫੇਰਾ ਪਾ, ਸੰਬਲ ਇਕੋ ਧਾਮ ਵਡਿਆਈਆ। ਕਲਜੁਗ ਲੇਖਾ ਦਏ ਮੁਕਾ, ਲਹਿਣਾ ਕੋਇ ਰਹੇ ਨਾ ਰਾਈਆ। ਸਤਿਜੁਗ ਸਾਚਾ ਚੰਦ ਦਏ ਚਮਕਾ, ਜੋਤੀ ਨੂਰ ਨੂਰ ਰੁਸ਼ਨਾਈਆ। ਸ੍ਰਿਸ਼ਟ ਸਬਾਈ ਇਕੋ ਇਸ਼ਟ ਦਏ ਵਖਾ, ਦ੍ਰਿਸ਼ਟ ਸਭ ਦੀ ਆਪ ਖੁਲ੍ਹਾਈਆ। ਪੁਰਖ ਅਕਾਲ ਨਜ਼ਰੀ ਜਾਏ ਆ, ਦੀਨ ਦਿਆਲ ਹੋਏ ਸਹਾਈਆ। ਸੋਹਲਾ ਇਕੋ ਦਏ ਜਣਾ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਹੰ ਬ੍ਰਹਮ ਬ੍ਰਹਮ ਮੇਲਾ ਦਏ ਮਿਲਾ, ਸੁਰਤ ਸ਼ਬਦ ਕਰੇ ਕੁੜਮਾਈਆ। ਬਜ਼ਰ ਕਪਾਟੀ ਕੁੰਡਾ ਦੇਵੇ ਲਾਹ, ਬੰਦ ਤਾਕੀ ਆਪ ਖੁਲ੍ਹਾਈਆ। ਅੰਮ੍ਰਿਤ ਆਤਮ ਜਾਮ ਦਏ ਪਿਆ, ਅਠਸਠ ਲੇਖਾ ਦਏ ਮੁਕਾਈਆ। ਨਿਜ ਨੇਤਰ ਦਏ ਖੁਲ੍ਹਾ, ਦੋਏ ਲੋਚਣ ਬੰਦ ਵਖਾਈਆ। ਆਤਮ ਸੇਜਾ ਦਏ ਸੁਹਾ, ਸੇਜ ਸੁਹੰਜਣੀ ਇਕ ਵਖਾਈਆ। ਭਗਤ ਭਗਵਾਨ ਮੇਲਾ ਦਏ ਮਿਲਾ, ਮਿਲਣੀ ਜਗਦੀਸ਼ ਕਰਾਈਆ। ਗੁਰ ਚੇਲਾ ਏਕਾ ਘਰ ਦਏ ਬਹਾ, ਚੇਲਾ ਗੁਰ ਇਕੋ ਨਜ਼ਰੀ ਆਈਆ। ਸੱਜਣ ਸੁਹੇਲਾ ਬਣੇ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਕੂੜੀ ਕਿਰਿਆ ਕਰੇ ਫ਼ਨਾਹ, ਫ਼ੈਸਲਾ ਅੰਤਮ ਆਪਣੇ ਹੱਥ ਰਖਾਈਆ। ਗੋਬਿੰਦ ਸੂਰਾ ਬਣੇ ਗਵਾਹ, ਦੂਜਾ ਨਜ਼ਰ ਕੋਇ ਨਾ ਆਈਆ। ਰਾਜ ਰਾਜਾਨ ਸ਼ਾਹ ਸੁਲਤਾਨ ਲੇਖਾ ਦਏ ਮੁਕਾ, ਖ਼ਾਲਕ ਵੇਖੇ ਥਾਉਂ ਥਾਈਂਆ। ਚੌਦਾਂ ਤਬਕ ਮਾਰਨ ਧਾਹ, ਧੀਰਜ ਧੀਰ ਨਾ ਕੋਇ ਧਰਾਈਆ। ਵਿਸ਼ਨੂੰ ਮਿਲੇ ਨਾ ਕੋਈ ਥਾਂ, ਬ੍ਰਹਮਾ ਭੱਜੇ ਵਾਹੋ ਦਾਹੀਆ। ਸ਼ੰਕਰ ਤਰਸੂਲ
ਦਏ ਸੁਟਾ, ਜਟਾ ਜੂਟ ਆਪਣਾ ਮਾਣ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਤਖ਼ਤ ਡੇਰਾ ਲਾਈਆ। ਸਾਚੇ ਤਖ਼ਤ ਡੇਰਾ ਜਾਏ ਲੱਗ, ਸ੍ਰੀ ਭਗਵਾਨ ਆਪ ਲਗਾਇੰਦਾ। ਪਰਗਟ ਹੋ ਸੂਰਾ ਸਰਬੱਗ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਦੁਆਰੇ ਸੱਦ, ਸੱਦਾ ਆਪਣਾ ਨਾਮ ਦਿਵਾਇੰਦਾ। ਕੂੜੀ ਕਿਰਿਆ ਪਾਰ ਹੱਦ, ਹਦੂਦ ਆਪਣੀ ਇਕ ਵਖਾਇੰਦਾ। ਲੇਖਾ ਜਾਣੇ ਸਾਚੇ ਨਦ, ਪੰਚਮ ਰਾਗ ਨਾਦ ਸ਼ਬਦ ਧੁੰਨ ਆਪ ਸੁਣਾਇੰਦਾ। ਅੰਤਰ ਅੰਤਰ ਕਰਾਵਣਹਾਰਾ ਸਾਚਾ ਹੱਜ, ਮੱਕਾ ਕਾਅਬਾ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਿੰਘਾਸਣ ਇਕ ਵਖਾਇੰਦਾ। ਸਚ ਸਿੰਘਾਸਣ ਦਏ ਵਖਾਲ, ਜਨ ਭਗਤਾਂ ਹੋ ਸਹਾਈਆ। ਲੇਖਾ ਚੁੱਕੇ ਸ਼ਾਹ ਕੰਗਾਲ, ਜੋ ਪ੍ਰਭ ਆਏ ਸਰਨਾਈਆ। ਮੇਲ ਮਿਲਾਏ ਦੀਨ ਦਿਆਲ, ਦੀਨਨ ਆਪਣੇ ਰੰਗ ਰੰਗਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਘਰ ਘਰ ਵਿਚ ਵੇਖ ਵਖਾਈਆ। ਸ਼ਬਦ ਅਗੰਮੀ ਵੱਜੇ ਤਾਲ, ਢੋਲਕ ਛੈਣਾ ਨਾ ਕੋਇ ਖੜਕਾਈਆ। ਅੰਮ੍ਰਿਤ ਸੋਹੇ ਸੁਹਾਵਾ ਤਾਲ, ਅਠਸਠ ਰੂਪ ਨਾ ਕੋਇ ਵਡਿਆਈਆ। ਦੀਪਕ ਦੀਆ ਨਿਰਮਲ ਜੋਤੀ ਦੇਵੇ ਬਾਲ, ਅਗਿਆਨ ਅੰਧੇਰ ਦਏ ਗਵਾਈਆ। ਸ਼ਬਦੀ ਸ਼ਬਦ ਬਣੇ ਦਲਾਲ, ਹਰਿ ਸਤਿਗੁਰ ਸੇਵ ਕਮਾਈਆ। ਲੇਖਾ ਜਾਣੇ ਹੱਕ ਹਲਾਲ, ਹਕੀਕਤ ਵੇਖੇ ਬੇਪਰਵਾਹੀਆ। ਮੁਰੀਦ ਮੁਰਸ਼ਦ ਚਲੇ ਨਾਲ ਨਾਲ, ਭਗਤ ਭਗਵਾਨ ਸਗਲਾ ਸੰਗ ਨਿਭਾਈਆ। ਲੱਖ ਚੁਰਾਸੀ ਵਿਚੋਂ ਭਾਲ, ਹਰਿਜਨ ਸਾਚੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਦਏ ਵਡਿਆਈਆ। ਦਰ ਦਰਵਾਜ਼ਾ ਵਡ ਵਡਿਆ, ਹਰਿ ਵੱਡਾ ਦਇਆ ਕਮਾਇੰਦਾ। ਕਲਜੁਗ ਅੰਤਮ ਫੇਰਾ ਪਾ, ਨਿਹਕਲੰਕ ਨਾਉਂ ਰਖਾਇੰਦਾ। ਸ਼ਬਦ ਡੰਕ ਇਕ ਵਜਾ, ਦੋ ਜਹਾਨਾਂ ਆਪ ਜਗਾਇੰਦਾ। ਰਹਿਬਰ ਬਣੇ ਆਪ ਖ਼ੁਦਾ, ਖ਼ੁਦੀ ਸਭ ਦੀ ਮੇਟ ਮਿਟਾਇੰਦਾ। ਗ੍ਰਹਿ ਗ੍ਰਹਿ ਘਰ ਘਰ ਦਰ ਦਰ ਦੇਵੇ ਨਾਮ ਸਦਾ, ਧੁਰ ਸੰਦੇਸਾ ਇਕ ਅਲਾਇੰਦਾ। ਦੀਨ ਮਜ਼੍ਹਬ ਦੀ ਮੁੱਕੇ ਹੱਦਾ, ਜ਼ਾਤ ਪਾਤ ਪੰਧ ਮੁਕਾਇੰਦਾ। ਪਾਰਬ੍ਰਹਮ ਦੀ ਇਕੋ ਯੱਦਾ, ਵਿਸ਼ਨ ਵੰਸ ਵਡਿਆਇੰਦਾ। ਨਿਰਗੁਣ ਧਾਰੋਂ ਸਰਗੁਣ ਕੱਢਾ, ਹਰਿ ਸਤਿਗੁਰ ਖੇਲ ਕਰਾਇੰਦਾ। ਆਤਮ ਪਰਮਾਤਮ ਪ੍ਰੇਮ ਡੋਰੀ ਅੰਤਰ ਬੱਧਾ, ਤੰਦ ਨਜ਼ਰ ਕਿਸੇ ਨਾ ਆਇੰਦਾ। ਲੇਖਾ ਜਾਣੇ ਪੰਜ ਤੱਤ ਕਾਇਆ ਮਾਟੀ ਤਿੰਨ ਸੌ ਸੱਠ ਹੱਡਾ, ਨਾੜ ਬਹੱਤਰ ਫੋਲ ਫੁਲਾਇੰਦਾ। ਗੀਤ ਗੋਬਿੰਦ ਨੂਰ ਇਲਾਹੀ ਸਾਚਾ ਢੋਲਾ ਗਾਏ ਛੰਦਾ, ਛਹਿਬਰ ਆਪਣੇ ਨਾਮ ਲਗਾਇੰਦਾ। ਬੰਦੀਖ਼ਾਨਿਉਂ ਕਢਾਏ ਬੰਦਾ, ਬੰਦਗੀ ਇਕੋ ਇਕ ਸਮਝਾਇੰਦਾ। ਸਤਿਗੁਰ ਮਿਲ ਨਾ ਹੋਵੇ ਗੰਦਾ, ਕੂੜੀ ਕਿਰਿਆ ਨਾਤਾ ਤੋੜ ਤੁੜਾਇੰਦਾ। ਖੋਲ੍ਹਣਹਾਰਾ ਤ੍ਰੈਗੁਣ ਵੱਜਾ ਜੰਦਾ, ਕੁੰਜੀ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚੇ ਤਖ਼ਤ ਇਕੋ ਡੇਰਾ ਲਾਇੰਦਾ। ਸਾਚੇ ਤਖ਼ਤ ਪ੍ਰਭ ਡੇਰਾ ਲਾਵੇਗਾ। ਨਿਰਗੁਣ ਆਪਣੀ ਧਾਰ ਚਲਾਵੇਗਾ। ਅਗੰਮ ਅਥਾਹ ਖੇਲ ਕਰਾਵੇਗਾ। ਕੂੜੀ ਕਿਰਿਆ ਮੇਟ ਮਿਟਾਵੇਗਾ। ਸਾਚੀ ਸਿਖਿਆ ਇਕ ਸਮਝਾਵੇਗਾ। ਧੁਰ ਦਾ ਲੇਖਾ ਮਾਤ ਵਖਾਵੇਗਾ। ਸਾਚੀ ਭਿਛਿਆ ਸਤਿਗੁਰ ਵਰਤਾਵੇਗਾ। ਸਤਿਜੁਗ ਆਪ ਜਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ਤ ਨਿਵਾਸੀ ਇਕ ਅਖਵਾਵੇਗਾ। ਤਖ਼ਤ ਨਿਵਾਸੀ ਇਕ ਅਖਵਾਏਗਾ। ਪ੍ਰਭ ਆਪਣਾ ਫੇਰਾ ਪਾਏਗਾ। ਕਲਜੁਗ ਕੂੜਾ ਡੇਰਾ
ਢਾਹੇਗਾ। ਸਤਿਜੁਗ ਸਾਚਾ ਰਾਹ ਵਖਾਏਗਾ। ਭਗਤ ਭਗਵਾਨ ਮੇਲ ਮਿਲਾਏਗਾ। ਨਿਰਗੁਣ ਜੋਤੀ ਜੋਤ ਚਮਕਾਏਗਾ। ਸ਼ਬਦ ਭੰਡਾਰ ਅਤੋਟ, ਆਪ ਵਰਤਾਏਗਾ। ਪੰਜ ਤੱਤ ਲਗਾ ਚੋਟ, ਸੁਰਤ ਸ਼ਬਦ ਆਪ ਉਠਾਏਗਾ। ਕੂੜੀ ਵਾਸਨਾ ਕੱਢ ਖੋਟ, ਅੰਮ੍ਰਿਤ ਰਸ ਇਕ ਭਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਏਗਾ। ਸਾਚੀ ਕਰਨੀ ਆਪ ਕਮਾਵੇਗਾ। ਸ੍ਰੀ ਭਗਵਾਨ ਸਾਚਾ ਮਾਰਗ ਲਾਵੇਗਾ। ਚਾਰ ਵਰਨ ਇਕੋ ਘਰ ਵਸਾਵੇਗਾ। ਅਠਾਰਾਂ ਬਰਨ ਪੰਧ ਮੁਕਾਵੇਗਾ । ਪੁਰਖ ਅਕਾਲ ਇਸ਼ਟ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਸਾਚੇ ਚੜ੍ਹ, ਇਕੋ ਹੁਕਮ ਸੁਣਾਵੇਗਾ। ਇਕੋ ਹੁਕਮ ਸੁਣਾਏ ਨਵਖੰਡ, ਨੌਂ ਦਰ ਵੱਜੇ ਵਧਾਈਆ। ਕਲਜੁਗ ਮਿਟੇ ਰੰਡੇਪਾ ਰੰਡ, ਸਤਿਜੁਗ ਸਤਿ ਕਰੇ ਕੁੜਮਾਈਆ। ਗੀਤ ਸੁਹਾਗੀ ਸਾਚਾ ਛੰਦ, ਆਤਮ ਪਰਮਾਤਮ ਇਕ ਸਮਝਾਈਆ । ਹੰ ਬ੍ਰਹਮ ਮੁਕੇ ਪੰਧ, ਸੋ ਪੁਰਖ ਨਿਰੰਜਣ ਮੇਲਾ ਸਹਿਜ ਸੁਭਾਈਆ। ਨਿਜ ਆਤਮ ਨਿਜ ਘਰ ਨਿਜ ਰਸਯਾ ਦਏ ਅਨੰਦਾ, ਅਨੰਦ ਇਕੋ ਇਕ ਵਖਾਈਆ। ਦੂਈ ਦਵੈਤ ਹਉਂਮੇ ਹੰਗਤਾ ਮਾਇਆ ਮਮਤਾ ਰਹਿਣ ਨਾ ਪਾਏ ਕੰਧ, ਭਾਂਡਾ ਭਰਮ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਜਣਾਈਆ। ਸਾਚਾ ਰਾਹ ਇਕ ਜਣਾਵੇਗਾ। ਲੱਖ ਚੁਰਾਸੀ ਮਾਰਗ ਪਾਵੇਗਾ। ਰਾਗ ਅਨਾਦੀ ਇਕੋ ਗਾਵੇਗਾ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਵੇਗਾ। ਆਦਿ ਜੁਗਾਦੀ ਫੇਰਾ ਪਾਵੇਗਾ। ਬਣ ਬਾਢੀ ਸੇਵ ਕਮਾਵੇਗਾ। ਭਗਤ ਦੁਆਰਾ ਇਕ ਵਸਾਵੇਗਾ। ਨਿਰਗੁਣ ਧਾਰਾ ਇਕ ਚਲਾਵੇਗਾ। ਪੁਰਖ ਅਕਾਲ ਨਜ਼ਰੀ ਆਵੇਗਾ। ਬਣ ਦਲਾਲ ਪਾਰ ਕਰਾਵੇਗਾ। ਬੇਮਿਸਾਲ ਖੇਲ ਖਲਾਵੇਗਾ। ਸੁਣ ਮੁਰੀਦਾਂ ਹਾਲ, ਦਇਆ ਕਮਾਵੇਗਾ। ਮੁਰਸ਼ਦ ਕਰ ਖਿਆਲ, ਖ਼ਾਲਕ ਆਪਣਾ ਰੰਗ ਵਖਾਵੇਗਾ। ਲਹਿਣਾ ਦੇਣਾ ਚੁੱਕੇ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਘਰ ਵਸਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮੰਦਰ ਇਕੋ ਇਕ ਵਡਿਆਵੇਗਾ। ਮੰਦਰ ਇਕੋ ਇਕ ਵਡਿਆਵੇਗਾ। ਪ੍ਰਭ ਆਪਣਾ ਨਾਮ ਜਪਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਰਲਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਵੇਗਾ। ਸਾਚੀ ਕਰਨੀ ਆਪ ਕਮਾਏਗਾ। ਸ਼ਬਦ ਵਿਚੋਲਾ ਇਕ ਰਖਾਏਗਾ। ਨਿਰਗੁਣ ਤੋਲਾ ਸੇਵ ਕਮਾਏਗਾ। ਪਰਦਾ ਉਹਲਾ ਆਪ ਮਿਟਾਏਗਾ। ਸੋਹੰ ਬੋਲਾ ਆਪ ਸਮਝਾਏਗਾ। ਦੂਜਾ ਰੌਲਾ ਕੋਇ ਨਾ ਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤੂੰ ਮੈਂ ਮੈਂ ਤੂੰ ਵੰਡ ਨਾ ਕੋਇ ਵੰਡਾਏਗਾ। ਤੂੰ ਮੈਂ ਨਾ ਮੇਰਾ ਤੇਰਾ, ਤੇਰਾ ਮੇਰਾ ਰਹਿਣ ਨਾ ਪਾਈਆ। ਪਾਰਬ੍ਰਹਮ ਪ੍ਰਭ ਕਰੇ ਹੱਕ ਨਬੇੜਾ, ਨੇਰਨ ਨੇਰਾ ਵੇਖ ਵਖਾਈਆ। ਸ਼ਬਦ ਅਗੰਮੀ ਨਾਉਂ ਰਖਾਏ ਸਿੰਘ ਸ਼ੇਰਾ, ਸ਼ਹਿਨਸ਼ਾਹ ਆਪਣਾ ਬਲ ਧਰਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਪਾਇਆ ਘੇਰਾ, ਬਾਹਰ ਨਿਕਲ ਕੋਇ ਨਾ ਜਾਈਆ। ਦੋ ਜਹਾਨ ਚਰਨਾਂ ਹੇਠਾਂ ਰੱਖੇ ਆਪਣਾ ਵੇਹੜਾ, ਬ੍ਰਹਿਮੰਡ ਖੰਡ ਉਂਗਲੀਆਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਥਾਹ, ਅਲੱਖ ਅਗੋਚਰ ਆਪ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਸੁਣਾ, ਰਾਗ ਅਨਾਦੀ ਆਪ ਜਣਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦੀ ਜੁਗਾ ਜੁਗੰਤਰ ਸਦਾ
ਸਦ ਹੋਏ ਸਹਾ, ਸਹਾਇਕ ਇਕੋ ਨਜ਼ਰੀ ਆਇੰਦਾ। ਈਸਾ ਮੂਸਾ ਮੁਹੰਮਦ ਕਹਿਣ ਅਸੀਂ ਜਿਸ ਨੂੰ ਮੰਨਦੇ ਗਏ ਖ਼ੁਦਾ, ਸੋ ਸਾਹਿਬ ਫੇਰਾ ਪਾਇੰਦਾ। ਜਿਸ ਦੇ ਨਾਲੋਂ ਰਹੇ ਜੁਦਾ, ਜੁਜ਼ ਆਪਣੇ ਨਾਲ ਮਿਲਾਇੰਦਾ। ਜਿਸ ਦਾ ਸਿਫ਼ਤ ਸਾਲਾਹੀ ਕਲਮਾ ਗਏ ਪੜ੍ਹਾ, ਸੋ ਨਿਸ਼ਅੱਖਰ ਰਾਗ ਅਲਾਇੰਦਾ। ਸਾਰੇ ਬਰਦੇ ਬਣੋ ਗ਼ੁਲਾਮ, ਗ਼ੁਰਬਤ ਸਭ ਦੀ ਮੇਟ ਮਿਟਾਇੰਦਾ। ਦਰ ਬਰਦੇ ਕਰੋ ਸਲਾਮ, ਅਲੈਕਮ ਇਕੋ ਰਾਹ ਜਣਾਇੰਦਾ। ਕਲਜੁਗ ਅੰਤਮ ਦੇਵਣ ਆਇਆ ਪੈਗ਼ਾਮ, ਸਦੀ ਚੌਧਵੀਂ ਵੇਖ ਵਖਾਇੰਦਾ। ਬੀਸ ਬੀਸਾ ਬਦਲ ਦੇਵੇ ਨਜ਼ਾਮ, ਨੌਬਤ ਆਪਣੇ ਨਾਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤਖ਼ਤ ਇਕੋ ਇਕ ਰਖਾਇੰਦਾ। ਸੱਚਾ ਤਖ਼ਤ ਇਕੋ ਰੱਖ, ਰੱਖਕ ਬਣੇ ਹਰ ਘਟ ਥਾਈਂਆ। ਕਲਜੁਗ ਅੰਤਮ ਹੋ ਪਰਤੱਖ, ਪਾਰਖੂ ਆਪਣਾ ਫੇਰਾ ਪਾਈਆ। ਸ਼ਬਦ ਅਗੰਮੀ ਮਾਰਗ ਦੱਸ, ਸ਼ਾਹ ਸੁਲਤਾਨ ਰਿਹਾ ਉਠਾਈਆ। ਭਗਤ ਭਗਵਾਨ ਹਿਰਦੇ ਵਸ, ਭੇਵ ਅਭੇਦ ਖੁਲ੍ਹਾਈਆ। ਕਲਜੁਗ ਮੇਟ ਰੈਣ ਅੰਧੇਰੀ ਮੱਸ, ਸਾਚਾ ਚੰਦ ਕਰੇ ਰੁਸ਼ਨਾਈਆ। ਦੇਵਣਹਾਰਾ ਧੀਰਜ ਸੰਤੋਖ ਹੱਠ, ਸਤਿ ਇਕੋ ਇਕ ਦ੍ਰਿੜਾਈਆ। ਚਾਰ ਵਰਨ ਜਣਾਏ ਬ੍ਰਹਮ ਮਤ, ਮਨਮਤ ਨਾ ਕੋਇ ਚਤੁਰਾਈਆ। ਨਾੜ ਬਹੱਤਰ ਨਾ ਉਬਲੇ ਰਤ, ਰਤੀ ਰਤ ਦਏ ਸੁਕਾਈਆ। ਲੇਖਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਜਿਸ ਜਨ ਆਪਣੇ ਚਰਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਵਾਨ ਹੋ ਮਿਹਰਵਾਨ, ਨੇਤਰ ਅੱਖ ਇਕ ਖੁਲ੍ਹਾਈਆ। ਨੇਤਰ ਅੱਖ ਖੋਲ੍ਹੇ ਨੈਣ, ਨੈਨਣ ਆਪਣਾ ਮੇਲ ਮਿਲਾਇੰਦਾ। ਬਿਨ ਨਾਨਕ ਕਬੀਰ ਕਿਸੇ ਦਾ ਬਣਿਆ ਨਾ ਸੱਚਾ ਸੈਣ, ਸਾਜਣ ਸੰਗ ਨਾ ਕੋਇ ਰਖਾਇੰਦਾ। ਰਸਨਾ ਜਿਹਵਾ ਸਕੇ ਨਾ ਕੋਇ ਕਹਿਣ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਸਿਫ਼ਤ ਸਾਲਾਹਿੰਦਾ। ਆਦਿ ਅੰਤ ਜੁਗਾ ਜੁਗੰਤ ਸ੍ਰੀ ਭਗਵੰਤ ਜਨ ਭਗਤਾਂ ਆਏ ਆਪ ਲੈਣ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸਦਾ ਸੁਹੇਲਾ ਚੁਕਾਏ ਲਹਿਣ ਦੇਣ, ਦੇਣਾ ਸਭ ਦੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਤਖ਼ਤ ਇਕੋ ਇਕ ਜਣਾਇੰਦਾ। ਇਕੋ ਤਖ਼ਤ ਲੈਣਾ ਜਾਣ, ਜਿਸ ਵਿਚ ਵੱਡੀ ਵਡਿਆਈਆ। ਤਖ਼ਤ ਨਿਵਾਸੀ ਹੁਕਮਰਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦੀ ਦੇਵਣਹਾਰ ਫ਼ਰਮਾਣ, ਧੁਰ ਫ਼ਰਮਾਣਾ ਆਪ ਸੁਣਾਈਆ। ਪੀਰ ਪੈਗ਼ੰਬਰ ਸੁਣਨ ਨਾਲ ਧਿਆਨ, ਗੁਰ ਅਵਤਾਰ ਝੋਲੀ ਲੈਣ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਗੁਰੂ ਗੁਰ ਚੇਲੇ, ਆਪ ਆਪਣਾ ਮੇਲ ਮਿਲਾਈਆ।
੨੨ ਚੇਤ ੨੦੨੦ ਬਿਕਰਮੀ ਨਸੀਬ ਸਿੰਘ ਦੇ ਗ੍ਰਹਿ ਬੋਪਾ ਰਾਏ ਜ਼ਿਲਾ ਜਲੰਧਰ
ਭਗਤ ਕਹਿਣ ਦੱਸ ਭਗਵਾਨ, ਪ੍ਰਭੂ ਕੀ ਤੇਰੀ ਵਡਿਆਈਆ। ਕਲਜੁਗ ਅੰਤ ਹੋਏ ਹੈਰਾਨ, ਤੇਰਾ ਭੇਵ ਕੋਇ ਨਾ ਪਾਈਆ। ਚਾਰੋਂ ਕੁੰਟ ਸ਼ਰਅ ਸ਼ੈਤਾਨ, ਘਰ ਘਰ ਕਰੇ ਲੜਾਈਆ। ਨਾਮ ਦਿਸੇ ਨਾ ਕਿਸੇ ਮਕਾਨ, ਗੁਰ ਦਰ ਮੰਦਰ ਮਸਜਿਦ ਮੱਠ ਸ਼ਿਵਦੁਆਲੇ ਦੇਣ ਦੁਹਾਈਆ।
ਧਰਮ ਮਿਲੇ ਨਾ ਕੋਇ ਨਿਸ਼ਾਨ, ਦਹਿ ਦਿਸ਼ਾ ਹੋਈ ਹਲਕਾਈਆ। ਸਾਚਾ ਰਾਗ ਸੁਣੇ ਨਾ ਕੋਈ ਕਾਨ, ਧੁਨ ਆਤਮਕ ਨਾਦ ਨਾ ਕੋਇ ਵਜਾਈਆ। ਗਾ ਗਾ ਥੱਕੀ ਰਸਨਾ ਜਿਹਵਾ ਜ਼ਬਾਨ, ਜ਼ੇਰ ਜ਼ਬਰ ਤੇਰੀ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਭਗਤ ਕਹਿਣ ਪ੍ਰਭ ਸਾਚਾ ਮੀਤਾ, ਸਾਚੀ ਰੀਤ ਦਏ ਬਤਾਈਆ। ਤੇਰਾ ਧਾਮ ਸਦਾ ਅਨਡੀਠਾ, ਜਗਤ ਨੇਤਰ ਨਜ਼ਰ ਨਾ ਆਈਆ। ਲੱਭ ਲੱਭ ਥੱਕੇ ਮੰਦਰ ਮਸੀਤਾਂ, ਮਹਿਫ਼ਲ ਘਰ ਘਰ ਡੇਰਾ ਲਾਈਆ। ਨੂਰ ਨਜ਼ਰ ਨਾ ਆਇਆ ਅਤੀਤਾ, ਤ੍ਰੈਗੁਣ ਪਰਦਾ ਨਾ ਕੋਇ ਲਾਹੀਆ। ਨਾਤਾ ਚੁੱਕੇ ਨਾ ਹਸਤ ਕੀਟਾਂ, ਊਚ ਨੀਚ ਭੇਵ ਨਾ ਕੋਇ ਗਵਾਈਆ। ਕਾਇਆ ਹੋਏ ਨਾ ਠਾਂਡੀ ਸੀਤਾ, ਸੀਤਲ ਧਾਰ ਨਾ ਕੋਇ ਵਹਾਈਆ। ਨਿਰਗੁਣ ਬੱਝੇ ਨਾ ਹੱਕ ਪ੍ਰੀਤਾ, ਪ੍ਰੇਮ ਪ੍ਰੀਤੀ ਨਾ ਕੋਇ ਸਿਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੋਟਨ ਵਾਰ ਬੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਭਗਤ ਕਹਿਣ ਭਗਵਾਨ ਦੱਸ, ਦੋਏ ਜੋੜ ਕਰਨ ਅਰਜ਼ੋਈਆ। ਸ੍ਰਿਸ਼ਟ ਸਬਾਈ ਵੇਖਿਆ ਨੱਸ ਨੱਸ, ਮਾਰਗ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਗਏ ਫਸ, ਫਾਂਸੀ ਜਮ ਨਾ ਕੋਇ ਕਟਾਈਆ। ਧੀਰਜ ਜੱਤ ਨਾ ਰਿਹਾ ਹਠ, ਸਤਿ ਸੰਤੋਖ ਨਾ ਕੋਇ ਰਖਾਈਆ। ਨਹਾ ਨਹਾ ਥੱਕੇ ਤੀਰਥ ਤੱਟ, ਅਠਸਠ ਫੇਰਾ ਪਾਈਆ। ਪੜ੍ਹ ਪੜ੍ਹ ਪੁਸਤਕ ਗਏ ਅੱਕ, ਅੰਤਰ ਅੱਖ ਨਾ ਕੋਇ ਖੁਲ੍ਹਾਈਆ। ਨਬੇੜਾ ਕਰੇ ਨਾ ਕੋਇ ਹੱਕ, ਹਕੀਕਤ ਦਏ ਨਾ ਕੋਇ ਜਣਾਈਆ। ਨਾੜ ਬਹੱਤਰ ਉਬਲੇ ਰਤ, ਰਤੀ ਰਤ ਨਾ ਕੋਇ ਸੁਕਾਈਆ। ਘਰ ਮਿਲੇ ਨਾ ਬ੍ਰਹਮ ਮਤ, ਪਾਰਬ੍ਰਹਮ ਨਾ ਕੋਇ ਸਰਨਾਈਆ। ਲਹਿਣਾ ਚੁੱਕੇ ਨਾ ਹੱਥੋ ਹੱਥ, ਖ਼ਾਲੀ ਹੱਥ ਦੇਣ ਦੁਹਾਈਆ। ਕਿਥੇ ਲੁਕਿਉਂ ਪੁਰਖ ਸਮਰਥ, ਤੇਰੀ ਜ਼ਾਤ ਨਜ਼ਰ ਨਾ ਆਈਆ। ਨਜ਼ਰ ਨਾ ਆਏ ਅਗੰਮੀ ਹੱਟ, ਵਣਜਾਰਾ ਹੱਟ ਨਾ ਕੋਇ ਖੁਲ੍ਹਾਈਆ। ਮਣਕਾ ਮਣਕਾ ਮਾਲਾ ਲਈ ਰਟ, ਮਨ ਕਾ ਮਣਕਾ ਨਾ ਕੋਇ ਭੁਆਈਆ। ਮਿਲਿਆ ਨੂਰ ਨਾ ਜੋਤ ਪਰਕਾਸ਼, ਅੰਧ ਅੰਧੇਰ ਨਾ ਕੋਇ ਗਵਾਈਆ। ਸੱਚਾ ਸਾਹਿਬ ਨਾ ਦਿਸਿਆ ਰਘੁਨਾਥ, ਰਘੁਪਤ ਰੂਪ ਨਾ ਕੋਇ ਦਰਸਾਈਆ। ਮਿਲਿਆ ਮੇਲ ਨਾ ਕਮਲਾਪਾਤ, ਨੇਤਰ ਨੈਣ ਨੈਣ ਦਰਸਾਈਆ। ਕਰ ਕਿਰਪਾ ਦੇ ਦਾਤ, ਦਰ ਤੇਰੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਭਗਤ ਕਹਿਣ ਸ੍ਰੀ ਭਗਵੰਤ, ਤੇਰਾ ਰਾਹ ਨਜ਼ਰ ਨਾ ਆਇੰਦਾ। ਕਲਜੁਗ ਨਜ਼ਰ ਨਾ ਆਏ ਕੋਈ ਸੰਤ, ਸਤਿਗੁਰ ਸਾਜਣ ਮੇਲ ਮਿਲਾਇੰਦਾ। ਤ੍ਰੈਗੁਣ ਮਾਇਆ ਪਰਦਾ ਪਾਇਆ ਬੇਅੰਤ, ਦੂਈ ਦਵੈਤ ਨਾ ਕੋਇ ਮਿਟਾਇੰਦਾ। ਗੜ੍ਹ ਤੁਟੇ ਨਾ ਹਉਂਮੇ ਹੰਗਤ, ਹੰ ਬ੍ਰਹਮ ਨਾ ਕੋਇ ਜਣਾਇੰਦਾ। ਭੇਵ ਨਾ ਪਾਏ ਕੋਈ ਪੰਡਤ, ਬੋਧ ਅਗਾਧ ਨਾ ਕੋਇ ਸਮਝਾਇੰਦਾ। ਮਿਲੇ ਮੇਲ ਨਾ ਕਿਸੇ ਅਖੰਡਤ, ਖੜਗ ਖੰਡਾ ਨਾ ਕੋਇ ਚਮਕਾਇੰਦਾ। ਨਾਤਾ ਤੁਟੇ ਨਾ ਜੇਰਜ ਅੰਡਜ, ਉਤਭੁਜ ਸੇਤਜ ਪੰਧ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਸੀਸ ਝੁਕਾਇੰਦਾ। ਭਗਤ ਕਹੇ ਭਗਵਾਨ ਅਗੰਮ, ਅਗੰਮ ਤੇਰੀ ਵਡਿਆਈਆ। ਕਵਣ ਜਾਣੇ ਹਰਿ ਤੇਰਾ ਕੰਮ, ਨਿਹਕਰਮੀ ਕਰਮ ਕਮਾਈਆ। ਗਾ ਗਾ ਥੱਕੇ ਦਮਾਂ ਦਮ, ਪਵਣ ਸਵਾਸ ਸਿਫ਼ਤ ਸਾਲਾਹੀਆ। ਲੇਖੇ ਲੱਗਾ ਨਾ ਕਾਇਆ ਚੰਮ, ਚੰਮ ਦ੍ਰਿਸ਼ਟੀ ਨਾ ਕੋਇ ਬਦਲਾਈਆ। ਹਰਖ ਸੋਗ ਨਾ ਚੁੱਕਿਆ
ਗ਼ਮ, ਚਿੰਤਾ ਰੋਗ ਨਾ ਕੋਇ ਮਿਟਾਈਆ। ਭਾਂਡਾ ਭਰਮ ਨਾ ਦੇਵੇ ਕੋਈ ਭੰਨ, ਕੂੜੀ ਕਿਰਿਆ ਨਾ ਬਾਹਰ ਕਢਾਈਆ। ਪਰਕਾਸ਼ ਹੋਏ ਨਾ ਨੇਤਰ ਅੰਨ੍ਹ, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਨਾਦ ਸ਼ਬਦ ਨਾ ਸੁਣੇ ਕੋਈ ਧੁਨ, ਅਨਰਾਗੀ ਰਾਗ ਨਾ ਕੋਇ ਸੁਣਾਈਆ। ਨਾਤਾ ਤੁੱਟੇ ਨਾ ਵਾਸਨਾ ਮਨ, ਮਨਸਾ ਪੂਰ ਨਾ ਕੋਇ ਵਖਾਈਆ। ਸਾਚਾ ਮਿਲਿਆ ਨਾ ਨਾਮ ਧੰਨ, ਫਿਰ ਫਿਰ ਵੇਖੀ ਸਰਬ ਲੋਕਾਈਆ। ਵੜ ਵੜ ਬੈਠੇ ਛਪਰ ਛੰਨ, ਮਹੱਲ ਅਟੱਲ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਜਿਸ ਬਿਧ ਤੇਰਾ ਦਰਸ਼ਨ ਪਾਈਆ। ਭਗਤ ਕਹੇ ਭਗਵਾਨ ਤੇਰਾ ਦਰਸ, ਬਿਨ ਤੇਰੀ ਕਿਰਪਾ ਨਜ਼ਰ ਕਿਸੇ ਨਾ ਆਇੰਦਾ। ਜੁਗ ਚੌਕੜੀ ਰਹੇ ਤਰਸ, ਕੋਟਨ ਕੋਟ ਧਿਆਨ ਲਗਾਇੰਦਾ। ਕਰ ਕਿਰਪਾ ਹਰਿ ਮੇਘ ਬਰਸ, ਤ੍ਰਿਸ਼ਨਾ ਤ੍ਰਿਖਾ ਸਰਬ ਗਵਾਇੰਦਾ। ਲੇਖਾ ਜਾਣੇ ਅਰਸ਼ ਫ਼ਰਸ਼, ਕਾਇਆ ਕੁਰਾ ਖੋਜ ਖੁਜਾਇੰਦਾ। ਕਲਜੁਗ ਅੰਤਮ ਰਹੇ ਭਟਕ, ਭਾਵਨਾ ਕੋਇ ਨਾ ਪੂਰ ਕਰਾਇੰਦਾ। ਨੌਂ ਦੁਆਰੇ ਰਹੇ ਅਟਕ, ਦਸਵੇਂ ਮੇਲ ਨਾ ਕੋਇ ਮਿਲਾਇੰਦਾ। ਸਾਚੀ ਨਜ਼ਰ ਨਾ ਆਏ ਸੜਕ, ਮਾਰਗ ਰਾਹ ਨਾ ਕੋਇ ਪਾਇੰਦਾ। ਪੰਚ ਵਿਕਾਰਾ ਚੜ੍ਹਿਆ ਕਟਕ, ਖੰਡਾ ਖੜਗ ਨਾ ਕੋਇ ਉਠਾਇੰਦਾ। ਲੱਖ ਚੁਰਾਸੀ ਵਿਚ ਰਹੇ ਲਟਕ, ਫੜ ਬਾਹੋਂ ਪਾਰ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਦਰ ਤੇਰੇ ਧਿਆਨ ਲਗਾਇੰਦਾ। ਭਗਤ ਕਹੇ ਭਗਵਾਨ ਤੇਰਾ ਧਿਆਨ, ਧਿਆਨ ਧਿਆਨ ਵਿਚ ਜਣਾਈਆ। ਬਿਨ ਪੜ੍ਹਿਆਂ ਦੇ ਗਿਆਨ, ਚੌਦਾਂ ਵਿਦਿਆ ਕੰਮ ਕਿਸੇ ਨਾ ਆਈਆ। ਚੌਦਾਂ ਲੋਕ ਹੋਣ ਹੈਰਾਨ, ਮਿਲੇ ਸਰਨ ਤੇਰੀ ਸਰਨਾਈਆ। ਚੌਦਾਂ ਤਬਕ ਨੈਣ ਸ਼ਰਮਾਣ, ਅੱਖ ਸਕੇ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਢੋਲੇ ਗਾਣ, ਗਾ ਗਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਮੰਗੀ ਇਕ ਸਰਨਾਈਆ। ਭਗਤ ਭਗਵਾਨ ਦੇ ਸਰਨਾ, ਸਰਨਗਤ ਇਕ ਅਖਵਾਇੰਦਾ। ਨੇਤਰ ਨੈਣ ਇਕ ਖੁਲ੍ਹਾ, ਨਿਜ ਨੇਤਰ ਮੰਗ ਮੰਗਾਇੰਦਾ। ਜਨਮ ਮਰਨ ਪੰਧ ਮੁਕਾ, ਆਵਣ ਜਾਵਣ ਗੇੜ ਕਟਾਇੰਦਾ। ਦੋ ਜਹਾਨਾਂ ਲੇਖਾ ਦੇ ਮੁਕਾ, ਰਾਏ ਧਰਮ ਨਾ ਡੰਨ ਲਗਾਇੰਦਾ। ਚਿਤਰ ਗੁਪਤ ਹਿਸਾਬ ਨਾ ਸਕੇ ਵਖਾ, ਲਾੜੀ ਮੌਤ ਨਾ ਕੋਇ ਪਰਨਾਇੰਦਾ। ਅੰਤਮ ਆਪਣੀ ਗੋਦੀ ਲਏ ਉਠਾ, ਦੂਜੀ ਆਸ ਨਾ ਕੋਇ ਰਖਾਇੰਦਾ। ਕਬੀਰ ਜੁਲਾਹਾ ਗਿਆ ਸਮਝਾ, ਸਚ ਸੰਦੇਸਾ ਇਕ ਅਲਾਇੰਦਾ। ਮਹੱਲ ਅਟੱਲ ਹੋਏ ਰੁਸ਼ਨਾ, ਦੀਪਕ ਦੀਆ ਇਕ ਜਗਾਇੰਦਾ। ਜਿਸ ਜਨ ਮਿਲੇ ਬੇਪਰਵਾਹ, ਬੇਪਰਵਾਹੀ ਖੇਲ ਵਖਾਇੰਦਾ। ਫੜ ਬਾਹੋਂ ਗਲੇ ਲਏ ਲਗਾ, ਆਪ ਆਪਣੇ ਰੰਗ ਸਮਾਇੰਦਾ। ਚਰਨ ਕਵਲ ਲਏ ਬਹਾ, ਥਿਰ ਘਰ ਆਪਣੀ ਵੰਡ ਵੰਡਾਇੰਦਾ। ਸਚਖੰਡ ਦੁਆਰਾ ਦਏ ਸੁਹਾ, ਸੋਭਾਵੰਤ ਸੋਭਾ ਪਾਇੰਦਾ। ਸਾਚੇ ਤਖ਼ਤ ਡੇਰਾ ਲਾ, ਤਖ਼ਤ ਨਿਵਾਸੀ ਹੁਕਮ ਵਰਤਾਇੰਦਾ। ਪ੍ਰਿਥਮੀ ਆਕਾਸ਼ ਪਾਰ ਕਰਾ, ਗਗਨ ਮੰਡਲ ਚਰਨਾਂ ਹੇਠ ਦਬਾਇੰਦਾ। ਮੰਡਲ ਰਾਸੀ ਰਾਸ ਰਚਾ, ਗੋਪੀ ਕਾਹਨ ਨਾਚ ਨਚਾਇੰਦਾ। ਪੁਰਖ ਅਬਿਨਾਸ਼ੀ ਸੱਚਾ ਸ਼ਹਿਨਸ਼ਾਹ, ਪਾਤਸ਼ਾਹ ਇਕੋ ਨਜ਼ਰੀ ਆਇੰਦਾ। ਭਗਤ ਭਗਵਾਨ ਲੇਖੇ ਲਏ ਲਗਾ, ਲੇਖਾ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਸਾਚੀ ਸਿਖਿਆ ਦਏ ਸਮਝਾ, ਸਮਝ ਸਮਝ ਵਿਚ ਮਿਲਾਇੰਦਾ। ਇਸ਼ਾਰੇ ਨਾਲ ਦੱਸੇ ਰਜ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਆਪ ਦ੍ਰਿੜਾਇੰਦਾ।
ਜਨ ਭਗਤਾਂ ਅੰਤ ਜਾਣਾ ਜਾਗ, ਸ੍ਰੀ ਭਗਵਾਨ ਆਪ ਜਗਾਈਆ। ਦੇਵਣਹਾਰਾ ਸਾਚੀ ਦਾਤ, ਨਿਰਗੁਣ ਦਾਤਾ ਵਡ ਵਡਿਆਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਾਚਾ ਚੰਦ ਕਰੇ ਰੁਸ਼ਨਾਈਆ। ਨਜ਼ਰੀ ਆਏ ਇਕ ਇਕਾਂਤ, ਇਕ ਇਕੱਲਾ ਆਸਣ ਲਾਈਆ। ਸਚ ਸੁਣਾਏ ਅਗੰਮੀ ਗਾਥ, ਸੋਹੰ ਅੱਖਰ ਕਰੇ ਪੜ੍ਹਾਈਆ। ਲਹਿਣਾ ਦੇਣਾ ਵੇਖੇ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਰਿਹਾ ਜਣਾਈਆ। ਭਗਵਾਨ ਕਹੇ ਭਗਤ ਮੇਰੇ ਮੀਤ, ਮਿੱਤਰ ਪਿਆਰਾ ਆਪ ਜਣਾਇੰਦਾ। ਸੋਹੰ ਢੋਲਾ ਗੌਣਾ ਗੀਤ, ਹਰਿ ਗੋਬਿੰਦ ਮੇਲ ਮਿਲਾਇੰਦਾ। ਸਤਿਜੁਗ ਦੀ ਸਾਚੀ ਰੀਤ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਖਹਿੜਾ ਛੁੱਟੇ ਮੰਦਰ ਮਸੀਤ, ਕਾਇਆ ਮੰਦਰ ਅੰਦਰ ਆਪਣਾ ਰਾਗ ਅਲਾਇੰਦਾ। ਮਾਣਸ ਜਨਮ ਲੈਣਾ ਜੀਤ, ਹਾਰ ਰੂਪ ਨਾ ਕੋਇ ਵਟਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਕਰੇ ਠਾਂਡੀ ਸੀਤ, ਸੀਤਲ ਧਾਰਾ ਇਕ ਵਹਾਇੰਦਾ। ਬ੍ਰਹਮ ਪਾਰਬ੍ਰਹਮ ਲਗਾਏ ਸਚ ਪ੍ਰੀਤ, ਪ੍ਰੀਤੀਵਾਨ ਬੰਧਨ ਪਾਇੰਦਾ। ਲੇਖਾ ਚੁੱਕੇ ਹਸਤ ਕੀਟ, ਘਟ ਘਟ ਇਕੋ ਨਜ਼ਰੀ ਆਇੰਦਾ। ਮਿੱਠਾ ਕਰੇ ਕਾਇਆ ਕੌੜਾ ਰੀਠ, ਅੰਮ੍ਰਿਤ ਰਸ ਇਕ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਭਗਤ ਭਗਵਾਨ ਆਪ ਦ੍ਰਿੜਾਇੰਦਾ। ਭਗਤ ਕਹੇ ਸੁਣ ਸੱਚੇ ਸੱਜਣ, ਭਗਵਾਨ ਦਏ ਵਡਿਆਈਆ। ਚਰਨ ਧੂੜੀ ਨਿਰਮਲ ਮਜਨ, ਦੁਰਮਤ ਮੈਲ ਧੁਆਈਆ। ਸਾਹਿਬ ਸਤਿਗੁਰ ਦੀਨ ਦਿਆਲ ਠਾਕਰ ਸਵਾਮੀ ਆਇਆ ਪਰਦੇ ਕੱਜਣ, ਸਿਰ ਆਪਣਾ ਹੱਥ ਟਿਕਾਈਆ। ਨਾਮ ਭਗਤੀ ਰੱਖੇ ਮਘਨ, ਖ਼ੁਮਾਰੀ ਇਕੋ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਕਹਾਣੀ ਆਪ ਸੁਣਾਈਆ। ਸਚ ਕਹਾਣੀ ਸੁਣਾਏ ਗਾਥਾ, ਭਗਤ ਭਗਵਾਨ ਦਇਆ ਕਮਾਇੰਦਾ। ਆਦਿ ਜੁਗਾਦੀ ਦਾਸੀ ਦਾਸਾ, ਜੁਗ ਜੁਗ ਸੇਵ ਕਮਾਇੰਦਾ। ਕਲਜੁਗ ਅੰਤ ਨੂਰ ਜੋਤ ਪਰਕਾਸ਼ਾ, ਪੰਜ ਤੱਤ ਚੋਲਾ ਨਾ ਕੋਇ ਵਖਾਇੰਦਾ। ਨਿਰਗੁਣ ਨਿਰਗੁਣ ਦੇਵਣਹਾਰ ਦਿਲਾਸਾ, ਸਰਗੁਣ ਆਪਣਾ ਬੰਧਨ ਪਾਇੰਦਾ। ਪੂਰੀ ਕਰੇ ਹਰਿਜਨ ਆਸਾ, ਨਿਰਾਸਾ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਇੰਦਾ। ਜਨ ਭਗਤਾਂ ਦਇਆ ਕਮਾਵਾਂਗਾ। ਨਿਰਗੁਣ ਹੋ ਕੇ ਮੇਲ ਮਿਲਾਵਾਂਗਾ। ਸਰਗੁਣ ਕੂੜਾ ਪੰਧ ਮੁਕਾਵਾਂਗਾ। ਨਾਮ ਛੰਦ ਇਕ ਸੁਣਾਵਾਂਗਾ। ਬੰਦੀਖ਼ਾਨਾ ਤੋੜ ਤੁੜਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਮੇਲ ਮਿਲਾਵਾਂਗਾ। ਜੁਗ ਵਿਛੜੇ ਆਪ ਮਿਲਾਏਗਾ। ਮਿਹਰਵਾਨ ਦਇਆ ਕਮਾਏਗਾ। ਪੂਰਬ ਲਹਿਣਾ ਝੋਲੀ ਪਾਏਗਾ। ਨੇਤਰ ਨੈਣਾਂ ਨਜ਼ਰੀ ਆਏਗਾ। ਰਸਨਾ ਕਹਿ ਨਾ ਕੋਇ ਸੁਣਾਏਗਾ। ਭਗਤ ਰੀਤੀ ਇਕ ਵਡਿਆਏਗਾ। ਸਾਚੀ ਨੀਤੀ ਆਪ ਜਣਾਏਗਾ। ਹਸਤ ਕੀਟੀ ਰੰਗ ਰੰਗਾਏਗਾ। ਅਨਡੀਠੀ ਖੇਲ ਖਲਾਏਗਾ। ਸੁਰਤੀ ਸ਼ਬਦੀ ਮੇਲ ਮਿਲਾਏਗਾ। ਅਕਾਲ ਮੂਰਤੀ ਕਾਰ ਕਮਾਏਗਾ। ਨਾਦ ਤੂਰਤੀ ਇਕ ਸੁਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਏਗਾ। ਜਨ ਭਗਤਾਂ ਵੇਖ ਵਖਾਵੇਗਾ। ਆਤਮ ਅੰਤਰ ਪਰਦਾ ਲਾਹਵੇਗਾ। ਨੌਂ ਦੁਆਰੇ ਪਾਰ ਕਰਾਵੇਗਾ। ਸੁਖਮਨ ਟੇਢੀ ਬੰਕ ਚਰਨਾਂ ਹੇਠ ਰਖਾਵੇਗਾ। ਈੜਾ ਪਿੰਗਲ ਮੂੰਹ ਦੇ ਭਾਰ ਸੁਟਾਵੇਗਾ। ਅੰਮਿਤ੍ਰ ਆਤਮ ਜਾਮ ਪਿਆਵੇਗਾ। ਨਿਝਰ ਝਿਰਨਾ ਇਕ ਝਿਰਾਵੇਗਾ। ਅਗਿਆਨ ਅੰਧੇਰ ਮਿਟਾਵੇਗਾ।
ਦੀਪਕ ਦੀਆ ਡਗਮਗਾਵੇਗਾ। ਆਤਮ ਸੇਜਾ ਸੋਭਾ ਪਾਵੇਗਾ। ਸੁਰਤੀ ਸ਼ਬਦੀ ਰੰਗ ਰੰਗਾਵੇਗਾ। ਬਜ਼ਰ ਕਪਾਟੀ ਤੋੜ ਤੁੜਾਵੇਗਾ। ਸਾਚੀ ਹਾਟੀ ਇਕ ਵਖਾਵੇਗਾ। ਆਤਮ ਸੇਜਾ ਸੋਭਾ ਪਾਵੇਗਾ। ਬ੍ਰਹਮ ਆਪਣਾ ਬ੍ਰਹਮ ਜਣਾਵੇਗਾ। ਪਾਰਬ੍ਰਹਮ ਪ੍ਰਭ ਖੇਲ ਖਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਉਠਾਵੇਗਾ। ਜਨ ਭਗਤਾਂ ਆਪ ਉਠਾਏਗਾ। ਪ੍ਰਭ ਆਪਣਾ ਪਰਦਾ ਲਾਹੇਗਾ। ਚਾਰੋਂ ਕੁੰਟ ਨਜ਼ਰੀ ਆਏਗਾ। ਨਿਰਗੁਣ ਦੀਪ ਇਕ ਰੁਸ਼ਨਾਏਗਾ। ਕਲ ਕਲਕੀ ਫੇਰਾ ਪਾਏਗਾ। ਨਿਹਕਲੰਕਾ ਡੰਕ ਵਜਾਏਗਾ। ਰਾਉ ਰੰਕਾਂ ਆਪ ਹਿਲਾਏਗਾ। ਭਗਤ ਦੁਆਰ ਬੰਕ ਇਕ ਸੁਹਾਏਗਾ। ਸਾਚਾ ਮਾਰਗ ਇਕ ਵਖਾਏਗਾ। ਦਰ ਦਰਵਾਜ਼ਾ ਇਕੋ ਵਾਰ ਬਣਾਏਗਾ। ਜੋ ਜਨ ਆ ਕੇ ਸੀਸ ਨਿਵਾਏਗਾ। ਫੜ ਬਾਹੋਂ ਗੋਦ ਬਹਾਏਗਾ। ਆਤਮ ਪਰਮਾਤਮ ਮੇਲ ਮਿਲਾਏਗਾ। ਬ੍ਰਹਮ ਪਾਰਬ੍ਰਹਮ ਜੋੜ ਜੁੜਾਏਗਾ। ਈਸ਼ ਜੀਵ ਜਗਦੀਸ਼ ਆਪਣੀ ਗੰਢ ਵਖਾਏਗਾ। ਨਾਮ ਮਰਦੰਗ ਇਕ ਸੁਣਾਏਗਾ। ਚਾੜ੍ਹ ਰੰਗ ਵੇਖ ਵਖਾਏਗਾ। ਸੂਰਾ ਸਰਬੰਗ ਦਇਆ ਕਮਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਮੇਲ, ਸੋਹੰ ਢੋਲਾ ਫੇਰ ਗਾਏਗਾ। ਜੋ ਦਰ ਦਰਵਾਜ਼ੇ ਆਵੇਗਾ। ਪ੍ਰਭ ਸਾਚੇ ਦਰਸ਼ਨ ਪਾਵੇਗਾ। ਨਿਰਗੁਣ ਦਾਤਾ ਨਜ਼ਰੀ ਆਵੇਗਾ। ਪੁਰਖ ਅਕਾਲ ਇਸ਼ਟ ਦਰਸਾਵੇਗਾ। ਸ੍ਰਿਸ਼ਟ ਸਬਾਈ ਨਾਤਾ ਤੋੜ ਤੁੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਵਖਾਵੇਗਾ। ਸਾਚੀ ਰੀਤ ਦੱਸੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਝੁਲਾਈਆ। ਤਖ਼ਤ ਨਿਵਾਸੀ ਨੌਜਵਾਨ, ਨਿਰਗੁਣ ਆਪਣਾ ਫੇਰਾ ਪਾਈਆ। ਸੰਦੇਸਾ ਦੇਵੇ ਹੁਕਮਰਾਨ, ਹਾਕਮ ਇਕੋ ਇਕ ਵਡਿਆਈਆ। ਸਚ ਸਿੰਘਾਸਣ ਇਕ ਪਰਵਾਨ, ਨਾਮ ਪਰਵਾਨਾ ਝੋਲੀ ਪਾਈਆ। ਭਗਤ ਭਗਵਾਨ ਲਏ ਪਛਾਣ, ਬੇਪਹਿਚਾਨ ਵੇਖ ਵਖਾਈਆ। ਬਿਨ ਪੜ੍ਹਿਆਂ ਦੇਵੇ ਗਿਆਨ, ਅਗਿਆਨ ਅੰਧੇਰ ਮਿਟਾਈਆ। ਜੋ ਜਨ ਸੋਹੰ ਢੋਲਾ ਗਾਣ, ਸ੍ਰੀ ਭਗਵਾਨ ਹੋਏ ਸਹਾਈਆ। ਅੰਦਰ ਬਾਹਰ ਗੁਪਤ ਜ਼ਾਹਰ ਏਥੇ ਓਥੇ ਦੋ ਜਹਾਨਾਂ ਮਿਲੇ ਆਣ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਰਿਹਾ ਸਮਝਾਈਆ। ਭਗਤ ਕਹਿਣ ਪ੍ਰਭ ਤੇਰੀ ਓਟ, ਧਿਆਨ ਇਕੋ ਇਕ ਰਖਾਈਆ। ਕਲਜੁਗ ਆਹਲਣਿਉਂ ਡਿਗੇ ਬੋਟ, ਸਕੇ ਕੋਇ ਨਾ ਮਾਤ ਉਠਾਈਆ। ਨੇਤਰ ਨੈਣ ਨੀਰ ਰੋਤ, ਰੋਵਤ ਰੋਵਤ ਰੋਵਤ ਦੇਣ ਦੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਕਰ ਨਾ ਸਕੇ ਸੋਚ, ਸੋਚ ਵਿਚ ਕਦੇ ਨਾ ਆਈਆ। ਬਿਨ ਤੇਰੇ ਨਾਮ ਤੇਰੇ ਕਲਮੇ ਆਈ ਨਾ ਕਿਸੇ ਹੋਸ਼, ਹੋਛੀ ਮਤ ਨਾ ਕੋਇ ਗਵਾਈਆ। ਤੇਰੇ ਬਰਦੇ ਹੋਏ ਬੇਦੋਸ਼, ਦੋਸ਼ ਲੱਗੇ ਨਾ ਕੋਇ ਰਾਈਆ। ਤੇਰੇ ਮਿਲਣ ਦਾ ਸਾਚਾ ਸ਼ੌਕ, ਅੰਤਰ ਆਤਮ ਧਿਆਨ ਲਗਾਈਆ। ਤੇਰੇ ਦਰ ਨਾ ਸਕੀਏ ਪਹੁੰਚ, ਤੇਰਾ ਘਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਦਰਸ ਬੇਪਰਵਾਹੀਆ। ਭਗਤ ਕਹਿਣ ਤੇਰਾ ਦੂਰ ਦੁਰਾਡਾ ਪੰਧ, ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਗਾ ਗਾ ਥੱਕੀ ਤੇਰਾ ਛੰਦ, ਸ਼ਹਿਨਸ਼ਾਹ ਤੇਰਾ ਰੰਗ ਨਾ ਕੋਇ ਵਖਾਇੰਦਾ। ਸਿਫ਼ਤ ਸਾਲਾਹੀ ਤੇਰੇ ਬੰਦ, ਬੰਦੀਖ਼ਾਨਾ ਨਾ ਕੋਇ ਤੁੜਾਇੰਦਾ। ਕਰ ਕਿਰਪਾ ਆਪਣਾ ਦੇ ਸੱਚਾ ਅਨੰਦ, ਅਨੰਦ ਇਕੋ ਇਕ ਨਜ਼ਰੀ ਆਇੰਦਾ। ਜੁਗ
ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਸੱਚਾ ਭਾਇੰਦਾ। ਭਗਵਾਨ ਕਹੇ ਭਗਤ ਪਿਆਰ, ਪਿਆਰ ਪਿਆਰ ਨਾਲ ਕੁੜਮਾਈਆ। ਜੁਗ ਚੌਕੜੀ ਜਗਤ ਵਿਹਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਿਹਾ ਹੰਢਾਈਆ। ਕਲਜੁਗ ਅੰਤਮ ਖੇਲ ਨਿਆਰ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਦਾ ਕਰਜ਼ਾ ਦਏ ਉਤਾਰ, ਮਕਰੂਜ਼ ਆਪਣੀ ਸੇਵ ਕਮਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਮੇਲੇ ਏਕਾ ਵਾਰ, ਏਕੰਕਾਰਾ ਹੋਏ ਸਹਾਈਆ। ਭਗਤ ਵਛਲ ਗਿਰਵਰ ਗਿਰਧਾਰ ਖੋਲ੍ਹਣਹਾਰ ਕਿਵਾੜ, ਸਚ ਦਰਬਾਰੇ ਸੋਭਾ ਪਾਈਆ। ਸੰਤ ਸੁਹੇਲੇ ਵੇਖੇ ਸਾਚੇ ਲਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਹਰਾ ਸੀਸ ਹਰਿ ਗੁੰਦਾਈਆ। ਭਗਤ ਜਨੋ ਸਦ ਰੱਖੋ ਯਾਦ, ਸੋ ਪੁਰਖ ਨਿਰੰਜਣ ਆਪ ਜਣਾਈਆ। ਕਲਜੁਗ ਅੰਤ ਸੁਣੇ ਫ਼ਰਿਯਾਦ, ਬੇਪਰਵਾਹ ਫੇਰਾ ਪਾਈਆ। ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਅਜੂਨੀ ਰਹਿਤ ਰੱਖੇ ਲਾਜ, ਅਨਭਵ ਆਪਣੀ ਕਾਰ ਕਮਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਸ਼ਬਦ ਸਰੂਪੀ ਮਾਰੇ ਵਾਜ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਈਆ। ਭਗਤ ਜਨੋ ਨਾ ਕਰੋ ਵਿਚਾਰ, ਹਰਿ ਸਤਿਗੁਰ ਆਪ ਜਣਾਇੰਦਾ। ਕਲਜੁਗ ਅੰਤਮ ਕਰੇ ਪਾਰ, ਨੱਯਾ ਨੌਕਾ ਨਾਮ ਚੜ੍ਹਾਇੰਦਾ। ਇਕੋ ਢੋਲਾ ਬੋਲੋ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰ, ਜੈ ਜੈਕਾਰ ਲੋਕ ਪਰਲੋਕ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੁਹਾਡੇ ਚਲਣ ਨਾਲ ਨਾਲ, ਸਗਲਾ ਸੰਗ ਰਖਾਇੰਦਾ। ਭਗਤ ਦੁਆਰੇ ਦਿਤੇ ਬਿਠਾਲ, ਫੜ ਬਾਹੋਂ ਹੁਕਮ ਮਨਾਇੰਦਾ। ਅੰਤਮ ਸਾਰੇ ਹੋਏ ਕੰਗਾਲ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਨਾਨਕ ਗੋਬਿੰਦ ਪੂਰਾ ਕਰੇ ਸਵਾਲ, ਮੂਸਾ ਈਸਾ ਮੁਹੰਮਦ ਆਸਾ ਝੋਲੀ ਪਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਸੁਤ ਦੁਲਾਰਾ ਦਏ ਉਠਾਲ, ਭੇਵ ਅਭੇਦਾ ਆਪ ਜਣਾਇੰਦਾ। ਸਾਚੇ ਮੰਦਰ ਮਹੱਲ ਅਟੱਲ ਉਚ ਮਨਾਰ ਸੰਬਲ ਨਗਰ ਖੇਲ ਕਰੇ ਕਮਾਲ, ਕਰਤਾ ਆਪਣੀ ਕਾਰ ਕਮਾਇੰਦਾ। ਸੁਤ ਦੁਲਾਰਾ ਅਗੰਮੀ ਬਣੇ ਦਲਾਲ, ਦੋ ਜਹਾਨਾਂ ਸੇਵ ਕਮਾਇੰਦਾ। ਲੱਖ ਚੁਰਾਸੀ ਵਿਚੋਂ ਭਗਤ ਭਗਵੰਤ ਲਏ ਭਾਲ, ਅੰਦਰ ਵੜ ਵੜ ਵੇਖ ਵਖਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਆਪਣੀ ਕਾਰ ਕਮਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਘਰ ਘਰ ਦਰ ਦਰ ਜਨ ਭਗਤਾਂ ਦੇਵੇ ਆਪ ਜਮਾਲ, ਨੂਰ ਨੁਰਾਨਾ ਨਜ਼ਰੀ ਆਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਆਪ ਆਪਣੀ ਗੋਦ ਬਿਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਭਗਤ ਭਗਵਾਨ ਸ਼ਬਦ ਗਿਆਨ, ਦੇਵਣਹਾਰਾ ਸੱਚਾ ਦਾਨ, ਅਨਮੁਲੜੀ ਦਾਤ ਆਪ ਵਰਤਾਇੰਦਾ। ਅਨਮੁਲੜੀ ਦਾਤ ਚਾੜ੍ਹੇ ਰੰਗ, ਰੰਗ ਰੰਗੀਲਾ ਇਕ ਅਖਵਾਈਆ। ਆਤਮ ਸੇਜ ਸੁਹਾਏ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਉਪਰ ਬੈਠ ਸੂਰਾ ਸਰਬੰਗ, ਭਗਵਾਨ ਭਗਤ ਵੇਖੇ ਚਾਈਂ ਚਾਈਂਆ। ਸੰਤ ਸੁਹੇਲਾ ਵਿਰਲਾ ਆਏ ਲੰਘ, ਜਿਸ ਸਿਰ ਆਪਣਾ ਹੱਥ ਟਿਕਾਈਆ। ਗੁਰਮੁਖਾਂ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ । ਗੁਰਸਿਖ ਢੋਲਾ ਗੌਂਦੇ ਸੋਹੰ ਛੰਦ, ਸੰਸਾ ਰੋਗ ਰਹੇ ਨਾ ਰਾਈਆ। ਨਾਤਾ ਟੁੱਟਾ ਲੱਖ ਚੁਰਾਸੀ ਬੰਦ, ਬੰਦੀਖ਼ਾਨਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੋ ਵਾਰ ਜਣਾਈਆ। ਭਗਤਾਂ ਦੇਵੇ ਸਚ ਦਲੀਲ, ਹਰਿ ਸਤਿਗੁਰ ਦਇਆ ਕਮਾਇੰਦਾ। ਦਰਗਹਿ ਸਾਚੀ ਲੱਭੇ ਨਾ ਕੋਇ ਵਕੀਲ, ਵੁਕਲਾ ਨਜ਼ਰ ਕੋਇ ਨਾ ਆਇੰਦਾ। ਓਥੇ ਚਲੇ ਨਾ ਕੋਇ ਅਪੀਲ, ਹੁਕਮ ਇਕੋ ਇਕ ਸੁਣਾਇੰਦਾ। ਕਲਜੁਗ ਵੇਲਾ ਅੰਤ ਅਖ਼ੀਰ, ਬੀਸ ਬੀਸਾ ਆਪ ਦ੍ਰਿੜਾਇੰਦਾ। ਬਿਨ ਹਰਿ ਪੁਰਖ ਨਿਰੰਜਣ ਕੱਟੇ ਨਾ ਕੋਇ ਜ਼ੰਜੀਰ, ਕੜੀ ਕੜੀ ਬੰਦ ਨਾ ਕੋਇ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਹੋਏ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਲੱਖ ਚੁਰਾਸੀ ਨੇਤਰ ਵਹਾਵੇ ਨੀਰ, ਦੁਖੀਆਂ ਦਰਦ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕੋ ਘਰ ਵਖਾਇੰਦਾ। ਭਗਤ ਜਨੋ ਹਰਿ ਵੇਖੋ ਘਰ, ਹਰਿ ਮੰਦਰ ਮਿਲੇ ਵਡਿਆਈਆ। ਦੋ ਜਹਾਨਾਂ ਚੁੱਕੇ ਡਰ, ਭੈ ਰੂਪ ਨਾ ਕੋਇ ਜਣਾਈਆ । ਦਰਸ ਦਿਖਾਏ ਅੱਗੇ ਖੜ, ਹਰਿ ਸਤਿਗੁਰ ਵਡ ਵਡਿਆਈਆ। ਸਚ ਮਹੱਲੇ ਜਾਣਾ ਚੜ੍ਹ, ਅੱਧਵਿਚਕਾਰ ਨਾ ਕੋਇ ਅਟਕਾਈਆ। ਸੋਹੰ ਢੋਲਾ ਲੈਣਾ ਪੜ੍ਹ, ਆਤਮ ਪਰਮਾਤਮ ਹੋਏ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਰਨ ਕਵਲ ਉਪਰ ਧਵਲ ਦੇਵੇ ਇਕ ਸਰਨਾਈਆ।