੨੨ ਚੇਤ ੨੦੨੦ ਬਿਕਰਮੀ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ
ਪਰਮੇਸ਼ਵਰ ਬਣਿਆ ਹਰਿਜਨ ਦਾਸ, ਦਰ ਦਰ ਸੇਵ ਕਮਾਇੰਦਾ। ਪੂਰਬ ਕਰੇ ਪੂਰੀ ਆਸ, ਆਪਾ ਸਰਬ ਮਿਟਾਇੰਦਾ। ਭਗਤ ਭਗਵਾਨ ਇਕੋ ਸ਼ਾਖ਼, ਦੂਜੀ ਵੰਡ ਨਾ ਕੋਇ ਵੰਡਾਇੰਦਾ। ਜੁਗ ਜੁਗ ਪਤ ਲਏ ਰਾਖ, ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤਮ ਚਲੇ ਸਾਥ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਮੇਸ਼ਵਰ ਪਰਮ ਪੁਰਖ ਸੇਵਕ ਰੂਪ ਵਟਾਇੰਦਾ। ਪਰਮੇਸ਼ਵਰ ਬਣਿਆ ਸੇਵਕ ਆਪ, ਆਪਣੀ ਦਇਆ ਕਮਾਈਆ। ਲੇਖਾ ਜੁੜਿਆ ਭਗਤ ਭਗਵਾਨ ਪਿਤਾ ਪੂਤ ਮਾਈ ਬਾਪ, ਸਾਕ ਸੱਜਣ ਸੈਣ ਇਕੋ ਇਕ ਨਜ਼ਰੀ ਆਈਆ। ਦੇਵਣਹਾਰਾ ਸੱਚੀ ਦਾਤ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾਦਾਰ ਸਚ ਸੇਵਾ ਮਾਤ ਕਮਾਈਆ। ਸੇਵਾਦਾਰ ਬਣ ਦਰਬਾਨ, ਦਰ ਦਰ ਘਰ ਘਰ ਵੇਖ ਵਖਾਇੰਦਾ। ਦੇਵਣਹਾਰ ਵਡਿਆਈ ਮਾਣ, ਅਭਿਮਾਨ ਮੇਟ ਮਿਟਾਇੰਦਾ। ਸਤਿਜੁਗ ਦਾ ਸਚ ਨਿਸ਼ਾਨ, ਭਗਤ ਭਗਵਾਨ ਆਪ ਝੁਲਾਇੰਦਾ। ਵੇਖਣਹਾਰਾ ਮਿਹਰਵਾਨ, ਮਿਹਰ ਨਜ਼ਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਵ ਭਗਤਾਂ ਵਿਚ ਰਖਾਇੰਦਾ।
ਅੰਦਰ ਬਾਹਰ ਇਕੋ ਮੀਤ, ਮਿੱਤਰ ਪਿਆਰਾ ਹਰਿ ਅਖਵਾਇੰਦਾ। ਭਗਤ ਭਗਵਾਨ ਦੀ ਸਾਚੀ ਰੀਤ, ਹਰਿ ਸਤਿਗੁਰ ਆਪ ਚਲਾਇੰਦਾ। ਕਰੇ ਖੇਲ ਆਪ ਅਨਡੀਠ, ਅਨਡਿਠੜੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ।
ਅੰਦਰ ਬਾਹਰ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਦਰ ਦਰਵੇਸ਼ ਬਣ ਭਿਖਾਰਾ, ਸ੍ਰੀ ਭਗਵਾਨ ਫੇਰਾ ਪਾਈਆ। ਭਗਤ ਦੁਆਰ ਵੇਖੇ ਵੇਖਣਹਾਰਾ, ਨਿਰਗੁਣ ਆਪਣਾ ਭੇਵ ਚੁਕਾਈਆ। ਮਹਾਂਬਲੀ ਲੈ ਅਵਤਾਰਾ, ਪਰਗਟ ਜੋਤ ਜੋਤ ਰੁਸ਼ਨਾਈਆ। ਦੋ ਜਹਾਨਾਂ ਵਸੇ ਬਾਹਰਾ, ਨਜ਼ਰ ਕਿਸੇ ਨਾ ਆਈਆ। ਅੱਗੇ ਖਲੋਤੇ ਗੁਰ ਅਵਤਾਰਾ, ਪੀਰ ਪੈਗ਼ੰਬਰ ਧਿਆਨ ਲਗਾਈਆ । ਪਿਛੇ ਭਗਤ ਬੋਲਣ ਜੈਕਾਰਾ, ਵਾਹਵਾ ਵੱਜੇ ਸਚ ਵਧਾਈਆ। ਅਧਵਿਚਕਾਰੇ ਰੱਖ ਆਪਣਾ ਆਪ ਕਰਤਾਰਾ, ਕਰਨੀ ਕਰਤਾ ਰਿਹਾ ਕਮਾਈਆ। ਕਰੇ ਕਰਾਏ ਸਚ ਵਿਹਾਰਾ, ਬਿਵਹਾਰੀ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੱਜਣ ਲੇਖੇ ਲਾਈਆ। ਲੇਖੇ ਲਾਏ ਆਪ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ। ਹਰਿਜਨ ਵੇਖੇ ਸੱਚਾ ਸੰਤ, ਸਤਿ ਸਤਿਵਾਦੀ ਦਇਆ ਕਮਾਇੰਦਾ। ਅੱਗੇ ਪਿਛੇ ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਗਾਇਣ ਸੋਹੰ ਢੋਲਾ ਛੰਤ, ਅਨਰਾਗੀ ਆਪਣਾ ਰਾਗ ਸੁਣਾਇੰਦਾ। ਜਗਤ ਵਿਛੜੀ ਦੋ ਜਹਾਨ ਰੁਠੜਾ ਪਾਰਬ੍ਰਹਮ ਪਤਿਪਰਮੇਸ਼ਵਰ ਨਰ ਨਰਾਇਣ ਹਰਿ ਮਿਲਿਆ ਕੰਤ, ਕੰਤ ਕੰਤੂਹਲ ਸਾਚੀ ਸੇਜ ਇਕ ਸੁਹਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਚਾੜ੍ਹੇ ਰੰਗ ਇਕ ਬਸੰਤ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰੀਤੀ ਆਪ ਜਣਾਇੰਦਾ। ਸਾਚੀ ਰੀਤ ਚਲਾਏ ਮਾਤ, ਸੋ ਸਾਹਿਬ ਸਤਿਗੁਰ ਵਡ ਵਡਿਆਈਆ। ਗ਼ਰੀਬ ਨਿਮਾਣਿਆਂ ਦੇਵੇ ਅਗੰਮੀ ਦਾਤ, ਨਾਮ ਨਿਧਾਨਾ ਝੋਲੀ ਪਾਈਆ। ਭਗਤ ਭਗਵਾਨ ਇਕ ਜਮਾਤ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਸਦਾ ਸੁਹੇਲਾ ਰੱਖੇ ਸਾਥ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸਾਚਾ ਵਰ, ਅਗਲਾ ਪਿਛਲਾ ਪਿਛਲਾ ਅਗਲਾ ਲੇਖਾ ਸਭ ਦਾ ਲੇਖੇ ਲਾਈਆ ।
ਜਿਸ ਵੇਲੇ ਲਾਲੋ ਆਵੇਗਾ। ਇਕੀ ਕਦਮ ਦਰ ਦਰਵਾਜਿਉਂ ਬਾਹਰ ਡੇਰਾ ਲਾਵੇਗਾ। ਸ੍ਰੀ ਭਗਵਾਨ ਹੋ ਮਘਨ, ਨਾਮ ਸੱਦਾ ਇਕ ਜਣਾਵੇਗਾ। ਘਰ ਸਾਚੇ ਪਏ ਸਗਨ, ਰੰਗ ਇਕੋ ਇਕ ਵਖਾਵੇਗਾ। ਗੁਰਮੁਖ ਕੋਈ ਨਾ ਰਹੇ ਨਗਨ, ਹਰਿ ਪਰਦਾ ਨਾਮ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਵਖਾਵੇਗਾ। ਸਾਚੀ ਖੇਲ ਕਰੇ ਬਿਵਹਾਰੀ, ਭੇਵ ਅਭੇਦਾ ਆਪ ਜਣਾਇੰਦਾ। ਜਨ ਭਗਤਾਂ ਭਰੇ ਨਾਮ ਪਟਾਰੀ, ਮਿਹਰਵਾਨ ਦਇਆ ਕਮਾਇੰਦਾ। ਪਿਛਲੀ ਕੀਤੀ ਕਰਨੀ ਆਪ ਵਿਚਾਰੀ, ਅਗਲਾ ਲੇਖਾ ਬਹਿ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੋਲਾਂ ਸਲੋਕ ਬਿਨ ਪਦ ਰੋਕ, ਅਲੋਕਕ ਆਪਣਾ ਖੇਲ ਵਖਾਇੰਦਾ। ਔਝੜ ਰਾਹ ਖੇਲ ਅਥਾਹ, ਹਰਿ ਸਤਿਗੁਰ ਹੋਏ ਸਹਾਈਆ। ਵੇਖਣਹਾਰਾ ਬੇਪਰਵਾਹ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹਰਿਜਨ ਮੇਲਾ ਲਏ ਮਿਲਾ, ਘਰ ਸਾਚੇ ਵੱਜੇ ਵਧਾਈਆ। ਦੂਰ ਦੁਰਾਡਾ ਲਏ ਬੁਲਾ, ਸ਼ਬਦ ਸੰਦੇਸਾ ਇਕ ਸੁਣਾਈਆ। ਲਾਲੋ ਲਾਲਨ ਚੜ੍ਹੇ ਚਾਅ, ਚਾਉ ਘਨੇਰਾ ਇਕ ਦਰਸਾਈਆ। ਇਕੀ ਇਕੀ ਦਾ ਲੇਖਾ ਦਏ ਮੁਕਾ, ਇਕੀ ਏਕਾ ਵਾਰ ਪਾਈਆ। ਸਿਖੀ ਸਿਖੀ ਨਾਲ ਦਏ ਮਿਲਾ, ਮਿਲਿਆ ਮੇਲ ਵਿਛੜ ਨਾ ਜਾਈਆ। ਗੋਬਿੰਦ
ਲਿਖ ਕੇ ਗਿਆ ਸਮਝਾ, ਲੱਖ ਚੁਰਾਸੀ ਕਰ ਪੜ੍ਹਾਈਆ। ਨਿਹਕਲੰਕ ਕਲ ਜਾਵੇ ਆ, ਕਲ ਕਲਕੀ ਫੇਰਾ ਪਾਈਆ। ਜੇਹੜਾ ਦੇਣਾ ਦੇਵੇ ਝੋਲੀ ਪਾ, ਲੁਕਿਆ ਕੋਇ ਰਹਿਣ ਨਾ ਪਾਈਆ। ਆਪਣੀ ਹੱਥੀਂ ਸਰਸੇ ਵਿਚ ਗਿਆ ਦਬਾ, ਦੱਬੀ ਸ਼ਰਅ ਆਪ ਕਢਾਈਆ। ਨਿਰਗੁਣ ਹੋ ਕੇ ਬਣੇ ਮਲਾਹ, ਸਰਗੁਣ ਬੇੜਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਧਰਤ ਦਏ ਵਡਿਆਈਆ। ਇਹ ਧਰਤ ਸੋਹੇ ਜਿਸ ਲੱਗਾ ਚਰਨ, ਜਗਤ ਮਿਲੇ ਵਡਿਆਈਆ। ਪਾਰਬ੍ਰਹਮ ਪ੍ਰਭ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਫ਼ਰੀਦ ਖੋਲ੍ਹਿਆ ਇਕੋ ਨੈਣ ਹਰਨ ਫਰਨ, ਦਰ ਦਰਵੇਸ਼ ਬੈਠਾ ਧੂਣੀ ਤਾਈਆ। ਨਾਤਾ ਤੁਟੇ ਮਰਨ ਡਰਨ, ਪ੍ਰਭ ਮਿਲੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਫ਼ਰੀਦ ਦਰਵੇਸ਼ ਗਿਆ ਆ, ਆਸਣ ਭੂਰੀ ਹੇਠ ਵਿਛਾਇੰਦਾ। ਧਰਨੀ ਧਰਤ ਧਵਲ ਰੋਵੇ ਮਾਰੇ ਧਾਹ, ਨੈਣਾਂ ਛਹਿਬਰ ਲਾਇੰਦਾ। ਪਾਰਬ੍ਰਹਮ ਮੇਲਾ ਦਏ ਨਾ ਕੋਇ ਮਿਲਾ, ਮਿਲਣੀ ਸਚ ਨਾ ਕੋਇ ਕਰਾਇੰਦਾ। ਖ਼ੁਲ੍ਹੀ ਮੀਂਢੀ ਸੀਸ ਦਏ ਨਾ ਕੋਇ ਗੁੰਦਾ, ਸਿਰ ਹੱਥ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਸ਼ਾਹ ਫ਼ਰੀਦ ਹੋ ਫ਼ਕੀਰ, ਫ਼ਿਕਰਾ ਇਕੋ ਇਕ ਅਲਾਈਆ। ਬਦਲਣਹਾਰ ਹਰਿ ਤਕਦੀਰ, ਮੌਲਾ ਆਪਣਾ ਫੇਰਾ ਪਾਈਆ। ਕਲਜੁਗ ਤੇਰਾ ਅੰਤ ਕੱਟੇ ਜ਼ੰਜੀਰ, ਸ਼ਰਅ ਕੂੜੀ ਦਏ ਤੁੜਾਈਆ। ਦੂਰ ਦੁਰਾਡਾ ਪੈਂਡਾ ਆਵੇ ਚੀਰ, ਬਣ ਪਾਂਧੀ ਸੱਚਾ ਰਾਹੀਆ। ਗੁਰਮੁਖ ਮੇਲਾ ਅੰਤ ਅਖ਼ੀਰ, ਆਖ਼ਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਸਭ ਦੀ ਝੋਲੀ ਪਾਈਆ। ਧਰਤ ਧਵਲ ਤੇਰਾ ਚੁੱਕੇ ਲਹਿਣਾ, ਸੋ ਪੁਰਖ ਨਿਰੰਜਣ ਆਪ ਚੁਕਾਇੰਦਾ। ਸ਼ਾਹ ਹਕੀਰ ਮੰਨਿਆ ਕਹਿਣਾ, ਹਕੀਰ ਹਜ਼ਰਤ ਅੰਗ ਲਗਾਇੰਦਾ। ਉਠ ਵੇਖ ਨੇਤਰ ਨੈਣਾਂ, ਸ੍ਰੀ ਭਗਵਾਨ ਡੇਰਾ ਲਾਇੰਦਾ। ਸਾਚੇ ਭਗਤ ਦੁਆਰੇ ਜਿਸ ਨੇ ਬਹਿਣਾ, ਭਗਵਨ ਆਪਣੀ ਕਾਰ ਕਮਾਇੰਦਾ। ਲਾਲੋ ਸਿਰ ਤੇ ਭਾਰ ਸਹਿਣਾ, ਸਹਿ ਸਹਿ ਹਰਿ ਹਰਿ ਸ਼ੁਕਰ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਭੇਵ ਜਣਾਇੰਦਾ। ਧਰਤ ਕਹੇ ਮੈਂ ਆਵਾਂਗੀ। ਭਗਤ ਦੁਆਰ ਦਰਸ਼ਨ ਪਾਵਾਂਗੀ। ਦੂਰ ਦੁਰਾਡੀ ਸੀਸ ਝੁਕਾਵਾਂਗੀ। ਇਕੀ ਕਦਮ ਅੱਗੇ ਲੰਘਣ ਨਾ ਪਾਵਾਂਗੀ। ਜਿੰਨਾਂ ਚਿਰ ਤੇਰਾ ਨਜ਼ਰ ਨਾ ਆਵੇ ਪਦਮ, ਪਾਰਬ੍ਰਹਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਇਕ ਦਰਸਾਵਾਂਗੀ। ਕਰੇ ਖੇਲ ਅਬਿਨਾਸ਼ੀ ਅਚੁਤ, ਦੋ ਜਹਾਨ ਵੱਜੀ ਵਧਾਈਆ। ਨਿਰਗੁਣ ਸੁਹਾਏ ਸਾਚੀ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਪੁੱਛ, ਇਕ ਦੂਜੇ ਵਲ ਧਿਆਨ ਲਗਾਈਆ। ਗੁਰ ਅਵਤਾਰ ਵੇਖਣ ਝੁਕ, ਪੀਰ ਪੈਗ਼ੰਬਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਪਰਗਟ ਹੋ ਇਕ ਇਕੱਲਾ, ਹਰਿ ਪੁਰਖ ਨਿਰੰਜਣ ਸੇਵ ਕਮਾਇੰਦਾ। ਏਕੰਕਾਰਾ ਵਸਣਹਾਰਾ ਜਲਾਂ ਥਲਾਂ, ਜੁਗ ਜੁਗ ਆਪਣਾ ਭੇਵ ਚੁਕਾਇੰਦਾ। ਆਦਿ ਨਿਰੰਜਣ ਦੀਪਕ ਜੋਤੀ ਬਲਾ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸਚ ਸੰਦੇਸਾ ਘੱਲਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਸ੍ਰੀ ਭਗਵਾਨ ਸਤਿ ਸਤਿਵਾਦ ਫੜਾਏ ਪੱਲਾ, ਪੱਲੂ ਆਪਣੇ ਗੰਢ ਪੁਆਇੰਦਾ। ਪਾਰਬ੍ਰਹਮ
ਬ੍ਰਹਮ ਨਿਰਗੁਣ ਧਾਰ ਰਲਾ, ਸਰਗੁਣ ਨਜ਼ਰ ਕਿਸੇ ਨਾ ਆਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਲੋਕਮਾਤ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਭਗਵਾਨ ਖੇਲ ਕਰਾਇੰਦਾ। ਸ੍ਰੀ ਭਗਵਾਨ ਪੁਰਖ ਅਬਿਨਾਸ਼ਾ, ਅਬਿਨਾਸ਼ੀ ਧਾਰ ਚਲਾਈਆ। ਜੁਗ ਚੌਕੜੀ ਵੇਖਣਹਾਰ ਤਮਾਸ਼ਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਨਿਰਮਲ ਨਿਰਮਲ ਜੋਤ ਕਰ ਪਰਕਾਸ਼ਾ, ਨੂਰੋ ਨੂਰ ਨੂਰ ਰੁਸ਼ਨਾਈਆ। ਪਰਵਰਦਿਗਾਰ ਸ਼ਾਹੋ ਸ਼ਾਬਾਸ਼ਾ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਦਾ ਸਦਾ ਦੇਵਣਹਾਰ ਭਰਵਾਸਾ, ਚਰਨ ਕਵਲ ਦਏ ਸਰਨਾਈਆ। ਮੰਡਲ ਮੰਡਪ ਗੋਪੀ ਕਾਹਨ ਪਾਏ ਰਾਸਾ, ਨਿਰਗੁਣ ਸਰਗੁਣ ਨਾਚ ਨਚਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਪੂਰੀ ਕਰੇ ਆਸ਼ਾ, ਤ੍ਰਿਸ਼ਨਾ ਅਵਰ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪੁਰਖ ਅਕਾਲ, ਮਿਹਰਵਾਨ ਵੱਡੀ ਵਡਿਆਈਆ। ਜੋਤੀ ਜਾਤਾ ਦੀਨ ਦਿਆਲ, ਦੀਨਨ ਹੋੲੋੇ ਆਪ ਸਹਾਈਆ। ਲੱਖ ਚੁਰਾਸੀ ਵਿਚੋਂ ਭਾਲ, ਗੁਰਮੁਖ ਸੱਜਣ ਆਪ ਉਠਾਈਆ। ਹਰਿਜਨ ਵੇਖੇ ਸਾਚੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਕਾਇਆ ਮੰਦਰ ਅੰਦਰ ਵਖਾ ਸੱਚੀ ਧਰਮਸਾਲ, ਧਰਮ ਦੁਆਰਾ ਇਕ ਜਣਾਈਆ। ਅੰਦਰ ਬਾਹਰ ਚਲੇ ਨਾਲ ਨਾਲ, ਗੁਪਤ ਜ਼ਾਹਰ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਰਤਾਰਾ, ਹਰਿ ਕਰਤਾ ਖੇਲ ਕਰਾਇੰਦਾ। ਨਿਰਗੁਣ ਨਿਰੰਕਾਰ ਨਿਰਵੈਰ ਹੋ ਉਜਿਆਰਾ, ਨੂਰ ਨੁਰਾਨਾ ਨੂਰ ਧਰਾਇੰਦਾ। ਲੇਖਾ ਜਾਣ ਤੇਈ ਅਵਤਾਰਾ, ਭਗਤ ਅਠਾਰਾਂ ਭੇਵ ਮਿਟਾਇੰਦਾ। ਈਸਾ ਮੂਸਾ ਮੁਹੰਮਦ ਲੇਖਾ ਜਾਣੇ ਚਾਰ ਯਾਰਾ, ਨਾਨਕ ਗੋਬਿੰਦ ਧਾਰ ਆਪਣੀ ਗੰਢ ਪਵਾਇੰਦਾ। ਭਗਤ ਭਗਵਾਨ ਖੇਲ ਅਪਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਨਾ ਪਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਨਿਹਕਲੰਕ ਕਲ ਲੈ ਅਵਤਾਰਾ, ਕਲ ਕਲਕੀ ਫੇਰਾ ਪਾਇੰਦਾ। ਸੰਬਲ ਵਸੇ ਧਾਮ ਨਿਆਰਾ, ਸਚ ਸਿੰਘਾਸਣ ਆਸਣ ਲਾਇੰਦਾ। ਕਾਗ਼ਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਜਣਾਇੰਦਾ। ਗੁਰ ਅਵਤਾਰ ਦੇ ਦੇ ਗਏ ਇਸ਼ਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਨਰ ਹਰਿ ਆਪਣੀ ਕਾਰ ਕਮਾਇੰਦਾ। ਕਰੇ ਕਾਰ ਹਰਿ ਨਿਰੰਕਾਰਾ, ਨਿਰਗੁਣ ਆਪਣੀ ਕਾਰ ਕਮਾਈਆ। ਪਰਗਟ ਹੋ ਚਵੀਆਂ ਅਵਤਾਰਾ, ਚਾਰੋਂ ਕੁੰਟ ਵੇਖ ਵਖਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਦੋ ਜਹਾਨਾਂ ਕਰੇ ਸ਼ਨਵਾਈਆ। ਭਗਤ ਭਗਵਾਨ ਸੁਹਾਏ ਇਕ ਦੁਆਰਾ, ਦਰ ਸਾਚਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲ ਮਿਲੰਦੜਾ, ਪਾਰਬ੍ਰਹਮ ਕਰਤਾਰ। ਕਲਜੁਗ ਅੰਤਮ ਵੇਸ ਵਟੰਦੜਾ, ਸ਼ਾਹ ਸੁਲਤਾਨਾ ਏਕੰਕਾਰ। ਸ਼ਬਦੀ ਮਾਰਗ ਇਕ ਦਸੰਦੜਾ, ਧੁਨ ਆਤਮਕ ਖੇਲ ਅਪਾਰ। ਕਾਇਆ ਮੰਦਰ ਖੋਜ ਖੁਜੰਦੜਾ, ਆਤਮ ਪਰਮਾਤਮ ਦਏ ਆਧਾਰ। ਨਿਰਮਲ ਜੋਤੀ ਜੋਤ ਜਗੰਦੜਾ, ਅੰਧ ਅੰਧੇਰਾ ਦਏ ਨਿਵਾਰ। ਸਾਚੀ ਸੇਜਾ ਆਪ ਸੁਹੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਅਗੰਮ ਅਪਾਰ ਖੇਲ ਅਥਾਹ, ਰਸਨਾ ਕਥਨੀ ਕਥਨ ਨਾ ਜਾਈਆ। ਨਿਰਗੁਣ ਬਣਿਆ ਆਪ ਮਲਾਹ, ਸਾਚਾ ਬੇੜਾ ਰਿਹਾ ਚਲਾਈਆ। ਨੌਂ ਸੌ ਚੁਰਾਨਵੇਂ
ਚੌਕੜੀ ਪੰਧ ਮੁਕਾ, ਕਲਜੁਗ ਅੰਤਮ ਵੇਖ ਵਖਾਈਆ। ਚਾਰੇ ਕੁੰਟਾਂ ਫੋਲ ਫੋਲਾ, ਦਹਿ ਦਿਸ਼ਾ ਡੇਰਾ ਢਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸਰਬ ਭੁਆਈਆ। ਹੁਕਮੇ ਅੰਦਰ ਗੁਰ ਅਵਤਾਰ, ਪੀਰ ਪੈਗ਼ੰਬਰ ਸੇਵ ਕਮਾਇੰਦਾ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਪਿਆਰ, ਤ੍ਰੈਗੁਣ ਮਾਇਆ ਜੋੜ ਜੁੜਾਇੰਦਾ। ਹੁਕਮੇ ਅੰਦਰ ਸ਼ਬਦ ਜੈਕਾਰ, ਜੈ ਜੈਕਾਰਾ ਇਕੋ ਨਾਮ ਸੁਣਾਇੰਦਾ। ਹੁਕਮੇ ਅੰਦਰ ਦੇ ਸਹਾਰਾ, ਲੱਖ ਚੁਰਾਸੀ ਧੀਰਜ ਧੀਰ ਰਖਾਇੰਦਾ। ਹੁਕਮੇ ਅੰਦਰ ਕਲ ਕਲਕੀ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਹੁਕਮੇ ਅੰਦਰ ਨਾਤਾ ਜੋੜ ਸਰਬ ਸੰਸਾਰਾ, ਪੁਰਖ ਬਿਧਾਤਾ ਮੇਲ ਮਿਲਾਇੰਦਾ। ਸੰਤ ਸੁਹੇਲੇ ਲਏ ਉਠਾਲ, ਗੁਰ ਚੇਲੇ ਰੰਗ ਰੰਗਾਇੰਦਾ। ਲਹਿਣਾ ਚੁੱਕੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਤਾਂ ਸੰਗ ਰਖਾਇੰਦਾ। ਭਗਤ ਜਨਾਂ ਹਰਿ ਭਗਤੀ ਸੰਗ, ਸਗਲਾ ਸੰਗ ਨਿਭਾਈਆ। ਆਤਮ ਪਰਮਾਤਮ ਵੱਜੇ ਮਰਦੰਗ, ਨਾਦ ਇਕੋ ਇਕ ਸ਼ਨਵਾਈਆ। ਕਾਇਆ ਮੰਦਰ ਵੇਖੇ ਲੰਘ, ਹਰਿ ਮੰਦਰ ਫੇਰਾ ਪਾਈਆ। ਕਰ ਪਰਕਾਸ਼ ਬਿਨ ਸੂਰਜ ਚੰਦ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਨਮ ਜੁਗ ਦੀ ਟੁੱਟੀ ਗੰਢ, ਸੁਰਤੀ ਸ਼ਬਦੀ ਜੋੜ ਜੁੜਾਈਆ। ਆਵਣ ਜਾਵਣ ਚੁਕਾਏ ਪੰਧ, ਲੱਖ ਚੁਰਾਸੀ ਤੋੜ ਤੁੜਾਈਆ। ਸਚ ਸੁਣਾਏ ਇਕੋ ਛੰਦ, ਸੋਹੰ ਢੋਲਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਸਹਿਜ ਸੁਭਾਈਆ। ਸਹਿਜ ਸੁਭਾਈ ਹੋਏ ਮੇਲਾ, ਮਿਲਣੀ ਜਗਦੀਸ਼ ਕਰਾਇੰਦਾ। ਏਕਾ ਘਰ ਸੋਹੇ ਗੁਰੂ ਗੁਰ ਚੇਲਾ, ਗੁਰ ਚੇਲਾ ਆਪਣੀ ਧਾਰ ਜਣਾਇੰਦਾ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਜੁਗ ਚੌਕੜੀ ਸਗਲਾ ਸੰਗ ਰਖਾਇੰਦਾ। ਕਲਜੁਗ ਅੰਤਮ ਫਿਰੇ ਇਕੇਲਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਭਗਤ ਦੁਆਰੇ ਸੁਹਾਏ ਵੇਲਾ, ਰੁੱਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਕਰਮ ਕਮਾਇੰਦਾ। ਨਿਹਕਰਮੀ ਕਰਮ ਕਮਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਜਨ ਭਗਤਾਂ ਬਣੇ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ। ਆਤਮ ਪਰਮਾਤਮ ਇਕੋ ਦੱਸੇ ਜਾਪ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਤ੍ਰੈਗੁਣ ਮਾਇਆ ਲੱਥੇ ਪਾਪ, ਤੀਨੋਂ ਤਾਪ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਚਾ ਹਰਿ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਭਗਤ ਵਛਲ ਵਛਲ ਗਿਰਧਾਰਾ, ਗਿਰਵਰ ਆਪਣਾ ਰੰਗ ਰੰਗਾਇੰਦਾ। ਪਰਮ ਪੁਰਖ ਪ੍ਰਭ ਹੋ ਤਿਆਰਾ, ਨਿਰਵੈਰ ਕਾਰ ਕਮਾਇੰਦਾ। ਲੇਖਾ ਜਾਣ ਧੁਰ ਦਰਬਾਰਾ, ਧੁਰ ਦੀ ਧਾਰ ਆਪ ਸਮਝਾਇੰਦਾ। ਹਰਿ ਸੰਗਤ ਤੇਰਾ ਸਚ ਵਿਹਾਰਾ, ਬਿਵਹਾਰੀ ਆਪ ਜਣਾਇੰਦਾ। ਊਚ ਨੀਚ ਪਾਰ ਕਿਨਾਰਾ, ਜ਼ਾਤ ਪਾਤ ਵੰਡ ਨਾ ਕੋਇ ਵੰਡਾਇੰਦਾ। ਤੋੜਨਹਾਰਾ ਗੜ੍ਹ ਹੰਕਾਰਾ, ਹਉਂਮੇ ਹੰਗਤਾ ਰੋਗ ਮਿਟਾਇੰਦਾ। ਦੇਵਣਹਾਰਾ ਨਾਮ ਖ਼ੁਮਾਰਾ, ਸਚ ਖ਼ੁਮਾਰੀ ਇਕ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲਾਲ ਇਕੋ ਰੰਗ ਰੰਗਾਇੰਦਾ। ਗੁਰਮੁਖ ਲਾਲ ਰੰਗ ਰੰਗੀਲਾ, ਰੰਗ ਰਾਤਾ ਆਪ ਰੰਗਾਈਆ। ਭਗਤ ਭਗਵਾਨ ਦਾ ਸਚ ਕਬੀਲਾ, ਜੁਗ ਜੁਗ ਵੇਖੇ ਚਾਈਂ ਚਾਈਂਆ। ਨੇਤਰ ਅੰਬਰ ਰੋਵੇ ਨੀਲਾ, ਛਹਿਬਰ ਇਕੋ ਇਕ ਲਗਾਈਆ। ਪਤਿਪਰਮੇਸ਼ਵਰ ਪਾਰਬ੍ਰਹਮ ਜਿਨ੍ਹਾਂ ਬਣਿਆ ਮਾਤ ਵਸੀਲਾ, ਦੂਜੀ ਓਟ ਨਾ ਕੋਇ ਤਕਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਭਗਤ ਜਨ ਜਨ ਲੈਣਾ ਜਾਣ, ਜਾਨਣਹਾਰ ਜਣਾਇੰਦਾ। ਵੇਖੋ ਖੇਲ ਸ੍ਰੀ ਭਗਵਾਨ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਧੁਰਦਰਗਾਹੀ ਦੇਵੇ ਦਾਨ, ਵਸਤ ਅਮੋਲਕ ਇਕ ਵਰਤਾਇੰਦਾ। ਸੰਤ ਸੁਹੇਲੇ ਕਰ ਪਰਵਾਨ, ਗੁਰਮੁਖ ਆਪਣੇ ਅੰਗ ਲਗਾਇੰਦਾ। ਸੋਹੰ ਢੋਲਾ ਜੋ ਜਨ ਗਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਲਾਲੋ ਹੋਣਾ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ। ਡੁੱਬਦੇ ਪਾਥਰ ਰਿਹਾ ਤਾਰ, ਪਾਹਨ ਆਪਣੇ ਨਾਲ ਛੁਹਾਈਆ। ਜਨਮ ਜਨਮ ਦਾ ਦੁੱਖ ਨਿਵਾਰ, ਕਰਮ ਕਰਮ ਦਾ ਰੋਗ ਮਿਟਾਈਆ। ਏਥੇ ਓਥੇ ਕਰੇ ਪਿਆਰ, ਨਿਰਗੁਣ ਸਰਗੁਣ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੁੱਤ ਸੁਹੰਜਣੀ ਆਪ ਸੁਹਾਈਆ। ਰੁੱਤ ਸੁਹੰਜਣੀ ਵੇਖ ਮਾਤ, ਦੋ ਜਹਾਨ ਧਿਆਨ ਲਗਾਇੰਦਾ। ਜਨ ਭਗਤਾਂ ਹਰਿ ਜੂ ਦੇਵੇ ਦਾਤ, ਪਰਦਾ ਉਹਲਾ ਨਾ ਕੋਇ ਰਖਾਇੰਦਾ। ਸ਼ਬਦ ਅਗੰਮ ਸੱਚੀ ਕਰਾਮਾਤ, ਕਾਇਆ ਮੰਦਰ ਆਪ ਟਿਕਾਇੰਦਾ। ਹਰਿਜਨ ਬਣਾਏ ਇਕ ਜਮਾਤ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਢੋਲਾ ਗਾਏ ਸੁਹੰਜਣੀ ਰਾਤ, ਭਿੰਨੜੀ ਰੈਣ ਰੰਗ ਵਖਾਇੰਦਾ। ਭਗਤ ਭਗਵਾਨ ਸੱਜਣ ਸਾਕ, ਬੰਧਪ ਇਕੋ ਨਜ਼ਰੀ ਆਇੰਦਾ। ਲਾਲੋ ਵੇਖ ਖੋਲ੍ਹ ਤਾਕ, ਬਜ਼ਰ ਕਪਾਟੀ ਕੁੰਡਾ ਹਰਿ ਤੁੜਾਇੰਦਾ। ਅੰਤਮ ਮੇਲਾ ਇਕੋ ਘਾਟ, ਪੱਤਣ ਹਰਿ ਜੂ ਆਪ ਸੁਹਾਇੰਦਾ। ਸੰਤ ਸੱਜਣ ਜਾਇਣ ਜਾਗ, ਜਾਗਰਤ ਜੋਤ ਆਪ ਜਗਾਇੰਦਾ। ਕਲਜੁਗ ਨੌਂ ਖੰਡ ਪ੍ਰਿਥਮੀ ਲੱਗੇ ਆਗ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਜਨ ਭਗਤਾਂ ਧੋਵੇ ਦੁਰਮਤ ਦਾਗ਼, ਸ੍ਰੀ ਭਗਵਾਨ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਪਾਏ ਭਿਖਿਆ, ਹਰਿਜਨ ਝੋਲੀ ਆਪ ਭਰਾਇੰਦਾ। ਹਰਿਜਨ ਝੋਲੀ ਭਰੇ ਨਿਰੰਕਾਰ, ਨਾਮ ਭੰਡਾਰ ਵਰਤਾਈਆ। ਇਕੀ ਇਕੀ ਕੁਲਾਂ ਦੇਵੇ ਤਾਰ, ਜੋ ਚਲ ਆਏ ਸਰਨਾਈਆ। ਮੰਝਧਾਰੋਂ ਕਰੇ ਪਾਰ, ਸ਼ੌਹ ਦਰਯਾ ਨਾ ਕੋਇ ਰੁੜ੍ਹਾਈਆ। ਰਾਏ ਧਰਮ ਨਾ ਕਰੇ ਖ਼ੁਆਰ, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਨਾ ਕਰੇ ਸ਼ਿੰਗਾਰ, ਜੂਨੀ ਜੂਨ ਨਾ ਕੋਇ ਭਵਾਈਆ। ਅੰਤਮ ਦੇਵੇ ਦਰਸ ਦੀਦਾਰ, ਰਾਤੀਂ ਸੁਤਿਆਂ ਲਏ ਜਗਾਈਆ। ਨੇਤਰ ਨੈਣ ਅੱਖ ਦਏ ਉਘਾੜ, ਨਿਜ ਨੇਤਰ ਜਾਗ ਖੁਲ੍ਹਾਈਆ। ਪਰਤੱਖ ਨਜ਼ਰੀ ਆਏ ਨਿਰੰਕਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਵਿਛੜਿਆਂ ਮੇਲਾ ਕਰੇ ਯਾਰ, ਯਾਰ ਯਾਰੜਾ ਸੱਥਰ ਇਕ ਹੰਢਾਈਆ। ਬੀਸ ਬੀਸਾ ਭਗਤ ਹੋਏ ਨਾ ਕੋਇ ਖ਼ੁਆਰ, ਭਗਵਨ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਖਲੌਣਾ, ਖ਼ਾਲਕ ਖ਼ਲਕ ਵੇਖ ਵਖਾਇੰਦਾ । ਭਗਤ ਭਗਵਾਨ ਮੇਲ ਮਿਲੌਣਾ, ਮੇਲਾ ਇਕੋ ਘਰ ਜਣਾਇੰਦਾ। ਸੰਤ ਸੁਹੇਲਾ ਰੰਗ ਚੜੌਣਾ, ਚੜ੍ਹਿਆ ਰੰਗ ਉਤਰ ਨਾ ਜਾਇੰਦਾ। ਨਿਰਗੁਣ ਚੰਦ ਇਕ ਚਮਕੌਣਾ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਫੜ ਫੜ ਕਾਗੋਂ ਹੰਸ ਬਣੌਣਾ, ਜੋ ਜਨ ਆ ਆ ਦਰਸ਼ਨ ਪਾਇੰਦਾ। ਪਰਮਾਨੰਦ ਇਕ ਦਰਸੌਣਾ, ਨਿਜ ਆਤਮ ਰਸ ਚਖਾਇੰਦਾ। ਭਾਂਡਾ ਭਰਮ ਭੌ ਪਹਿਲੋਂ ਭੰਨੌਣਾ, ਫੇਰ ਗੁਰਮੁਖ ਦੁਆਰਾ ਮੰਦਰ ਅੰਦਰ ਲੰਘਾਇੰਦਾ। ਮਨਮੁਖ ਕੋਈ ਅੰਦਰ ਬਹਿਣ ਨਾ ਪੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਦਰਸਾਇੰਦਾ। ਭਗਤ ਦੁਆਰੇ ਭਗਤ ਲੰਘਣ,
ਦੂਜਾ ਨਜ਼ਰ ਕੋਇ ਨਾ ਆਈਆ। ਪ੍ਰੇਮ ਪ੍ਰੀਤੀ ਇਕੋ ਮੰਗਣ, ਖ਼ਾਲੀ ਝੋਲੀ ਅੱਗੇ ਡਾਹੀਆ। ਕਲਜੁਗ ਜੀਵਾਂ ਕੋਲੋਂ ਮੂਲ ਨਾ ਸੰਗਣ, ਹਰਿ ਜੂ ਮਿਲਿਆ ਬੇਪਰਵਾਹੀਆ। ਕਾਇਆ ਚੋਲੀ ਇਕੋ ਰੰਗਣ, ਰੰਗ ਮਜੀਠ ਰਿਹਾ ਚੜ੍ਹਾਈਆ। ਕਰੇ ਖੇਲ ਸੂਰਾ ਸਰਬੰਗਨ, ਸ਼ਾਹ ਪਾਤਸ਼ਾਹ ਵੱਜੇ ਵਧਾਈਆ। ਕਲਜੁਗ ਕੂੜੀ ਕਿਰਿਆ ਕਰੇ ਖੰਡਨ, ਸਤਿਜੁਗ ਸਾਚਾ ਰਾਹ ਵਖਾਈਆ। ਗੁਰਮੁਖ ਕਿਸੇ ਦੁਆਰੇ ਨਾ ਜਾਏ ਮੰਗਣ, ਪ੍ਰਭ ਸਭ ਦੀ ਆਸ ਪੂਰ ਕਰਾਈਆ। ਦੀਨ ਦਿਆਲ ਸਦਾ ਬਖ਼ਸ਼ੰਦਨ, ਬਖ਼ਸ਼ਿਸ਼ ਇਕੋ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਇਕੀ ਸਾਚੀ ਸਿਖੀ, ਧਾਰੋਂ ਤਿਖੀ ਦਏ ਬਣਾਈਆ। ਧਾਰੋਂ ਤਿਖੀ ਦਏ ਬਣਾ, ਸਾਰ ਕੋਇ ਪਾਈਆ। ਗੋਬਿੰਦ ਲੇਖਾ ਪੂਰ ਕਰਾ, ਪੂਰਬ ਲਹਿਣਾ ਰਿਹਾ ਵਰਤਾਈਆ। ਚਾਰ ਵਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਸਮਝਾ, ਸਮਝ ਸਮਝ ਵਿਚ ਰਲਾਈਆ। ਸਤਿਜੁਗ ਸਾਚਾ ਮਾਰਗ ਦਏ ਵਖਾ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਦੂਰ ਦੁਰਾਡੇ ਗੁਰਮੁਖ ਗੁਰਮੁਖ ਲਏ ਮਿਲਾ, ਗੁਰਸਿਖ ਗੁਰਸਿਖ ਗੰਢ ਪੁਆਈਆ। ਗੁਰਦਾਸਪੁਰ ਗੁਰਦਾਸਪੁਰ ਗੁਰਦਾਸਪੁਰ ਗੁਰ ਚਰਨੀ ਡਿਗਾ ਆ, ਗੁਰ ਸਤਿਗੁਰ ਓਟ ਤਕਾਈਆ। ਲਾਲ ਸਿੰਘ ਲਾਲ ਰੰਗ ਦਏ ਰੰਗਾ, ਘਰ ਆਇਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੋ ਜਹਾਨ ਦਏ ਵਡਿਆਈਆ। ਦੋ ਜਹਾਨ ਭਗਤ ਵਡਿਔਣਾ, ਹਰਿ ਸਾਚਾ ਸਚ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੰਗ ਰਲੌਣਾ, ਮੇਲ ਮਿਲਾਵਾ ਇਕੋ ਘਰ ਵਖਾਇੰਦਾ। ਕਰੋੜ ਤੇਤੀਸਾ ਹੋ ਅਧੀਨ, ਬਣ ਮਸਕੀਨ ਸੀਸ ਝੁਕੌਣਾ, ਨੇਤਰ ਨੈਣ ਨਾ ਕੋਇ ਉਠਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਧਿਆਨ ਲਗੌਣਾ, ਸਰਨ ਸਰਨਾਈ ਇਕ ਰਖਾਇੰਦਾ। ਈਸਾ ਮੂਸਾ ਮੁਹੰਮਦ ਰਾਹ ਤਕੌਣਾ, ਤਕਵਾ ਇਕੋ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਦੁਆਰੇ ਭਗਤ ਆਪ ਲੰਘਾਇੰਦਾ। ਭਗਤ ਜਨੋ ਲੰਘੋ ਅੰਦਰ, ਇਕ ਇਕ ਦਏ ਵਡਿਆਈਆ। ਅੱਗੇ ਵੇਖੋ ਹਰਿ ਕਾ ਮੰਦਰ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਰਾਤੀਂ ਸੁਤਿਆਂ ਸਭ ਦਾ ਤੁਟੇ ਜੰਦਰ, ਬਜਰ ਕਪਾਟੀ ਰਹਿਣ ਨਾ ਪਾਈਆ। ਮਨ ਮਨੂਆ ਨਾ ਭਵੇ ਬੰਦਰ, ਮਨ ਵਾਸਨਾ ਬੰਦ ਕਰਾਈਆ। ਕਰੇ ਪਰਕਾਸ਼ ਅੰਧੇਰੇ ਕੰਧਰ, ਨਿਰਗੁਣ ਜੋਤ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਭਗਤ ਦੁਆਰੇ ਜਾਣਾ ਲੰਘ, ਹਰਿ ਭਗਵਨ ਆਪ ਵਡਿਆਇੰਦਾ। ਸਾਹਿਬ ਸਤਿਗੁਰ ਦਾ ਇਕ ਪਲੰਘ, ਬਿਨ ਅੱਖਾਂ ਨਜ਼ਰੀ ਆਇੰਦਾ। ਨਾਮ ਨਿਧਾਨ ਵੱਜੇ ਮਰਦੰਗ, ਢੋਲਕ ਛੈਣਾ ਨਾ ਕੋਇ ਖੜਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਾਂ ਰਹੇ ਮੰਗ, ਝੋਲੀ ਸਭ ਦੀ ਆਪ ਭਰਾਇੰਦਾ। ਢੋਲਾ ਗੌਂਦੇ ਜਾਣ ਸੋਹੰ ਛੰਦ, ਆਤਮ ਪਰਮਾਤਮ ਗੰਢ ਪੁਆਇੰਦਾ । ਨਾਤਾ ਤੁਟੇ ਰੰਡੇਪਾ ਰੰਡ, ਹਰਿ ਕੰਤ ਕੰਤੂਹਲ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਭਗਤਾਂ ਪਾਰ ਕਰਾਇੰਦਾ। ਭਗਤ ਜਨੋ ਕਦਮ ਉਠਾਓ, ਹਰਿ ਸਤਿਗੁਰ ਕਰੇ ਜਣਾਈਆ। ਗੁਰਮੁਖ ਅੰਦਰ ਲੰਘ ਕੇ ਜਾਓ, ਜਾ ਜਾ ਖ਼ੁਸ਼ੀ ਮਨਾਈਆ। ਸ੍ਰੀ ਭਗਵਾਨ ਤੁਹਾਡੇ ਲਾਗੇ ਪਾਓ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਸੋ ਖੇੜਾ ਵਸੇ ਗਾਉਂ, ਜਿਸ ਗਰਾਂ ਹਰਿਜਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਰਿਹਾ ਸਮਝਾਈਆ। ਲਾਲੋ ਅੰਦਰ ਪਹਿਲੋਂ ਲੰਘਣਾ, ਧਰਮ
ਦੁਆਰ ਵਖਾਇੰਦਾ। ਪਿਛੇ ਆਏ ਬ੍ਰਹਿਮਣ ਜਿਸ ਚੁਕਿਆ ਕੰਗਣਾ, ਰਵਦਾਸ ਚੁਮਾਰਾ ਰਾਹ ਜਣਾਇੰਦਾ। ਹਰਿ ਸੰਗਤ ਔਂਦੀ ਮੂਲ ਨਾ ਸੰਗਣਾ, ਜ਼ਾਹਰਾ ਹੋ ਆਪ ਸਮਝਾਇੰਦਾ। ਮਾਣਸ ਜਨਮ ਨਾ ਹੋਏ ਭੰਗਣਾ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਭਰਮ ਭੁਲੇਖਾ ਝੂਠਾ ਕੱਢਣਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਦੀਨ ਮਜ਼੍ਹਬ ਦਾ ਝਗੜਾ ਛੱਡਣਾ, ਅੱਗੇ ਇਕੋ ਹਰਿ ਜੂ ਨਜ਼ਰੀ ਆਇੰਦਾ। ਦੀਪਕ ਜੋਤੀ ਬਣ ਕੇ ਜਗਣਾ, ਅਗਿਆਨ ਅੰਧੇਰ ਮਿਟਾਇੰਦਾ। ਬਾਈ ਚੇਤਰ ਸਭ ਦੇ ਮੁਖ ਨੂੰ ਲਾਏ ਸਗਨਾ, ਹਰਿ ਸਾਚਾ ਸਗਨ ਮਨਾਇੰਦਾ। ਪੰਜ ਤੱਤ ਲੱਗੀ ਬੁਝੇ ਅਗਨਾ, ਅੰਮ੍ਰਿਤ ਮੇਘ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਆਪ ਸੁਣਾਇੰਦਾ। ਹਰਿ ਸੰਗਤ ਉਠ ਹੋ ਤਿਆਰ, ਤਿਆਰੀ ਆਪ ਕਰਾਈਆ। ਸੋਹੰ ਸ਼ਬਦ ਬੋਲੇ ਜੈਕਾਰ, ਜੈ ਜੈਕਾਰ ਹੋਏ ਸਰਬ ਥਾਈਂਆ। ਨੇਤਰ ਵੇਖਣ ਗੁਰ ਅਵਤਾਰ, ਪੀਰ ਪੈਗ਼ੰਬਰ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਫੁਲ ਬਰਖ਼ਣ ਬਰਖ਼ਾ ਧਾਰ, ਕਰੋੜ ਤੇਤੀਸਾ ਏਕਾ ਮੇਘ ਬਰਸਾਈਆ। ਕਿਰਪਾ ਕਰੇ ਆਪ ਕਰਤਾਰ, ਕਰਤਾ ਪੁਰਖ ਹੋਏ ਸਹਾਈਆ। ਜੋਧੇ ਸੂਰਬੀਰ ਬਣੋ ਬਲਕਾਰ, ਬਲ ਆਪਣਾ ਆਪ ਪਰਗਟਾਈਆ। ਭਗਤ ਅਠਾਰਾਂ ਵਾਜਾਂ ਰਹੇ ਮਾਰ, ਕਬੀਰ ਜੁਲਾਹਾ ਕੂਕ ਕੂਕ ਸੁਣਾਈਆ। ਆਓ ਮਿਲੋ ਹਰਿ ਕੇ ਦੁਆਰ, ਹਰੀ ਹਰਿ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਣ ਦਰਵੇਸ਼ ਸਭ ਨੂੰ ਪਾਰ ਕਰਾਈਆ। ਦਰਵੇਸ਼ ਬਣੇ ਹਰਿ ਦਰਬਾਨ, ਸੇਵਾ ਸੇਵ ਕਮਾਇੰਦਾ। ਗੁਰਮੁਖ ਖ਼ੁਸ਼ੀ ਖ਼ੁਸ਼ੀ ਅੰਦਰ ਲੰਘ ਜਾਣ, ਰਾਹ ਵਿਚ ਨਾ ਕੋਇ ਅਟਕਾਇੰਦਾ। ਲੋਕਮਾਤ ਪਹਿਲੋਂ ਦੇਵੇ ਮਾਣ, ਸਚਖੰਡ ਦੁਆਰ ਫੇਰ ਬਹਾਇੰਦਾ। ਸ਼ਬਦ ਅਗੰਮੀ ਲੈ ਕੇ ਆਏ ਬਬਾਣ, ਜਮ ਨੇੜ ਨਜ਼ਰ ਕਿਸੇ ਨਾ ਆਇੰਦਾ। ਗੁਰਸਿਖ ਤੇਰੀ ਕੋਈ ਨਾ ਲਾਹੇ ਮੁਕਾਣ, ਸਤਿਗੁਰ ਆਪਣੀ ਗੋਦ ਉਠਾਇੰਦਾ। ਝੁਲਦਾ ਰਹੇ ਸਦਾ ਨਿਸ਼ਾਨ, ਨਿਸ਼ਾਨਾ ਇਕੋ ਇਕ ਜਣਾਇੰਦਾ। ਪਵਣ ਪਾਣੀ ਸੀਸ ਝੁਕਾਣ, ਦੇਵਤ ਸੁਰ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਹਰਿ ਜੂ ਸੇਵ ਕਮਾਇੰਦਾ। ਸੇਵਕ ਬਣਿਆ ਚੋਬਦਾਰ, ਦਰ ਦਰਵੇਸ਼ ਸੇਵ ਕਮਾਈਆ। ਸਾਰਿਆਂ ਕਰੇ ਖ਼ਬਰਦਾਰ, ਜਨ ਭਗਤਾਂ ਨੇੜ ਕੋਇ ਨਾ ਆਈਆ। ਦੂਰ ਦੁਰਾਡੇ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਕਰੇ ਨਿਮਸਕਾਰ, ਗੁਰਮੁਖਾਂ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੋਲਣ ਜੈਕਾਰ, ਵਾਹਵਾ ਵੱਜੇ ਸਚ ਵਧਾਈਆ। ਜਿਂਨ੍ਹਾਂ ਦਾ ਰਾਖਾ ਬਣਿਆ ਆਪ ਨਿਰੰਕਾਰ, ਤੱਤੀ ਵਾ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਹਰਿ ਉਠਾ, ਆਪਣੀ ਦਇਆ ਕਮਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੋ ਰਿਹਾ ਲੁਕਾ, ਕਲਜੁਗ ਅੰਤਮ ਪਰਦਾ ਲਾਹਿੰਦਾ। ਸਾਹਿਬ ਸੁਲਤਾਨ ਸਤਿਗੁਰ ਪੂਰਾ ਤੁਠਾ, ਦੀਨਨ ਆਪ ਰਾਹ ਜਣਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟਾ, ਨਿਝਰ ਰਸ ਇਕ ਚਖਾਇੰਦਾ। ਆਵਣ ਜਾਵਣ ਲੱਖ ਚੁਰਾਸੀ ਨਾਤਾ ਤੁੱਟਾ, ਮਾਤ ਗਰਭ ਨਾ ਫੇਰ ਭੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਕਰ ਪਰਵਾਨ, ਦਰ ਅੰਦਰ ਆਪ ਬਹਾਇੰਦਾ। ਏਕਾ ਦਏ ਭਗਤ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਦੂਜੀ ਸ਼ਬਦ ਕਰੇ ਕੁੜਮਾਈ, ਤੀਜੇ ਤੀਜਾ ਨੈਣ ਖੁਲ੍ਹਾਇੰਦਾ। ਚੌਥੇ ਚੌਥੇ ਪਦ ਦਏ ਬਹਾਈ, ਪੰਚਮ ਪੰਚਮ ਮੇਲ ਮਿਲਾਇੰਦਾ। ਛੇਵੇਂ ਛੇਵੇਂ ਘਰ
ਰਿਹਾ ਸਮਝਾਈ, ਸੱਤਵੇਂ ਸਤਿਵਾਦੀ ਭੇਵ ਚੁਕਾਇੰਦਾ। ਅੱਠਵੇਂ ਅੱਠਾਂ ਤੱਤਾਂ ਰਿਹਾ ਛੁਡਾਈ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਬੰਧਨ ਨਾ ਕੋਇ ਪਾਇੰਦਾ। ਨਾਵੇਂ ਨੌਂ ਦਰ ਰਿਹਾ ਪਾਰ ਕਰਾਈ, ਨੌਂ ਖੰਡਾਂ ਪੈਂਡਾ ਆਪ ਮੁਕਾਇੰਦਾ। ਦਸਵੇਂ ਦਹਿ ਦਿਸ਼ਾ ਵੇਖੇ ਚਾਈਂ ਚਾਈਂ, ਦਸਮ ਦੁਆਰੀ ਪਰਦਾ ਆਪ ਉਠਾਇੰਦਾ। ਸੰਤ ਸੁਹੇਲੇ ਫੜ ਫੜ ਬਾਹੀਂ, ਘਰ ਆਪਣੇ ਆਪ ਰਖਾਇੰਦਾ। ਕਰੇ ਕਰਾਏ ਸਚ ਨਿਆਈਂ, ਅਦਲ ਆਦਲ ਇਕ ਕਮਾਇੰਦਾ। ਦੇਵਣਹਾਰਾ ਠੰਡੀ ਛਾਈਂ, ਮਿਹਰ ਨਜ਼ਰ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਆਪ ਕਲਿਆਣ, ਦੂਜਾ ਸੰਗ ਨਾ ਕੋਇ ਰਖਾਇੰਦਾ।
ਦੂਜਾ ਸੰਗ ਨਾ ਕੋਇ ਮੀਤ, ਮਿੱਤਰ ਪਿਆਰਾ ਇਕੋ ਨਜ਼ਰੀ ਆਈਆ। ਸਤਿਜੁਗ ਦੀ ਸਾਚੀ ਰੀਤ, ਸਤਿ ਸਤਿਵਾਦੀ ਆਪ ਸਮਝਾਈਆ। ਆਤਮ ਪਰਮਾਤਮ ਢੋਲਾ ਗੀਤ, ਸੋਹੰ ਕਰੇ ਆਪ ਪੜ੍ਹਾਈਆ। ਨਾਤਾ ਤੁੱਟੇ ਮੰਦਰ ਮਸੀਤ, ਕਾਇਆ ਮੰਦਰ ਇਕ ਸੁਹਾਈਆ। ਦੂਰ ਦੁਰਾਡਾ ਨਜ਼ਰੀ ਆਏ ਨਜ਼ਦੀਕ, ਨੇਰਨ ਨੇਰਾ ਖੇਲ ਕਰਾਈਆ। ਪਰਗਟ ਹੋ ਲਾਸ਼ਰੀਕ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਨਿਰਗੁਣ ਧਾਰ ਰੱਖੇ ਬਾਰੀਕ, ਜਗਤ ਨੈਣ ਨਜ਼ਰ ਕਿਸੇ ਨਾ ਆਈਆ। ਲੇਖਾ ਜਾਣੇ ਹਸਤ ਕੀਟ, ਕੀਟ ਹਸਤ ਇਕੋ ਰੰਗ ਵਖਾਈਆ। ਸਦੀ ਚੌਧਵੀਂ ਗਈ ਬੀਤ, ਬੀਸ ਬੀਸਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਬੇੜਾ ਬੰਨ੍ਹ ਵਖਾਈਆ। ਹਰਿ ਸੰਗਤ ਬੇੜਾ ਬੰਨ੍ਹੇ ਤੇਰਾ, ਸਤਿਗੁਰ ਆਪਣੇ ਕੰਧ ਰਖਾਇੰਦਾ। ਆਵਣ ਜਾਵਣ ਚੁੱਕੇ ਝੇੜਾ, ਝੇੜਾ ਹੋਰ ਨਾ ਕੋਇ ਵਖਾਇੰਦਾ। ਵਸਦਾ ਰਹੇ ਭਗਤ ਭਗਵਾਨ ਖੇੜਾ, ਮੰਦਰ ਇਕੋ ਇਕ ਵਡਿਆਇੰਦਾ। ਨਾਤਾ ਜੁੜਿਆ ਤੇਰਾ ਮੇਰਾ, ਮੇਰਾ ਤੇਰਾ ਰੂਪ ਨਜ਼ਰ ਕੋਇ ਨਾ ਆਇੰਦਾ। ਸ਼ਬਦੀ ਪਰਗਟ ਹੋਇਆ ਸ਼ੇਰਾ, ਸ਼ਹਿਨਸ਼ਾਹ ਆਪਣਾ ਫੇਰਾ ਪਾਇੰਦਾ। ਚਾਰੋਂ ਕੁੰਟ ਪਾਏ ਘੇਰਾ, ਨਾਮ ਡੋਰੀ ਤੰਦ ਰਖਾਇੰਦਾ। ਕੂੜੀ ਕਿਰਿਆ ਚੁੱਕੇ ਡੇਰਾ, ਢਾਹ ਢਾਹ ਢੇਰੀ ਖ਼ਾਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਸੇਵਾਦਾਰ ਫੜ ਕੇ ਸੋਟੀ, ਸੋਹਣੀ ਸੇਵ ਕਮਾਈਆ। ਚੜ੍ਹ ਕੇ ਵੇਖੇ ਉਪਰ ਚੋਟੀ, ਪਰਦਾ ਆਪ ਚੁਕਾਈਆ। ਕਰ ਪਰਕਾਸ਼ ਨਿਰਮਲ ਜੋਤੀ, ਜੋਤੀ ਜੋਤ ਡਗਮਗਾਈਆ। ਸੁਰਤ ਸਵਾਣੀ ਉਠਾਏ ਸੋਤੀ, ਆਲਸ ਨਿੰਦਰਾ ਦਏ ਗਵਾਈਆ। ਗੁਰਮੁਖ ਤੇਰੀ ਮਤ ਨਾ ਰਹੇ ਹੋਛੀ, ਗੁਰਮਤ ਇਕੋ ਇਕ ਜਣਾਈਆ। ਨਾਤਾ ਤੁਟਿਆ ਪਿਛਲਾ ਪੋਥੀ, ਸਬਕ ਪੜ੍ਹਨ ਨਾ ਕੋਇ ਜਾਈਆ। ਤਾਲ ਵਜਾਏ ਨਾ ਕੋਈ ਪਿਛੇ ਰੋਟੀ, ਸ੍ਰੀ ਭਗਵਾਨ ਇਕੋ ਇਕ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਰਿਹਾ ਕਰਾਈਆ। ਪਹਿਰੇਦਾਰ ਫੜਿਆ ਡੰਡਾ, ਡੰਡੌਤ ਇਕੋ ਇਕ ਜਣਾਇੰਦਾ। ਭਗਤ ਕੋਇ ਨਾ ਰਹਿ ਜਾਏ ਰੰਡਾ, ਸ੍ਰੀ ਭਗਵਾਨ ਆਪਣੇ ਨਾਲ ਪਰਨਾਇੰਦਾ। ਹੱਥ ਕੋਇ ਨਾ ਰਖਾਵੇ ਖੰਡਾ, ਬਿਨ ਖੰਡਿਉਂ ਕਾਰਜ ਸਭ ਦੇ ਪੂਰ ਕਰਾਇੰਦਾ। ਬਿਨ ਬੰਦਗੀਉਂ ਬਣਾਏ ਬੰਦਾ, ਮਿਹਰ ਨਜ਼ਰ ਆਪ ਟਿਕਾਇੰਦਾ। ਗੁਰਮੁਖ ਕੋਇ ਨਾ ਰਹਿ ਜਾਏ ਗੰਦਾ, ਕੂੜੀ ਕਿਰਿਆ ਬਾਹਰ ਕਢਾਇੰਦਾ। ਜੋ ਜਨ ਸੋਹੰ ਗਾਏ ਛੰਦਾ, ਤਿਸ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਕ ਸਾਚੀ ਸੇਵ ਕਮਾਇੰਦਾ। ਸੇਵਾਦਾਰ ਫੜ ਕੇ ਸੋਟਾ, ਹੁਕਮੀ ਹੁਕਮ ਜਣਾਈਆ। ਸੰਗਤ ਵਿਚ ਕੋਈ ਨਾ ਰਹੇ ਖੋਟਾ, ਸਭ ਦੀ ਵਾਸਨਾ ਦਏ ਮਿਟਾਈਆ। ਸ੍ਰੀ ਭਗਵਾਨ ਇਕੋ ਇਕ ਓਟਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਤਿਗੁਰ ਸੱਚਾ ਇਕੋ ਬਹੁਤਾ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਸ਼ਬਦ ਗੁਰੂ ਕਸ ਲੰਗੋਟਾ, ਦੋ ਜਹਾਨ ਫਿਰੇ ਵਾਹੋ ਦਾਹੀਆ। ਕਿਸੇ ਅੱਗੇ ਚੜ੍ਹਾਵਾ ਚੜ੍ਹਨ ਨਾ ਦੇਵੇ ਪੱਕਿਆ ਪਰੌਂਠਾ, ਸੇਵੀਆਂ ਭੋਗ ਨਾ ਕੋਇ ਲਗਾਈਆ। ਦੋ ਜਹਾਨਾਂ ਮਿਲੇ ਇਕੋ ਹੋਕਾ, ਪੀਰ ਪੈਗ਼ੰਬਰ ਸੁਣਨ ਕੰਨ ਲਾਈਆ। ਸ੍ਰੀ ਭਗਵਾਨ ਅੰਤਮ ਹੋਇਆ ਭਗਤਾਂ ਜੋਗਾ, ਜੁਗਤੀ ਆਪਣੀ ਰਿਹਾ ਜਣਾਈਆ। ਸੋਹੰ ਹੰਸਾ ਚੁਣੋ ਚੋਗਾ, ਮਾਣਕ ਮੋਤੀ ਚੋਗ ਖਵਾਈਆ। ਜਨਮ ਕਰਮ ਰਹੇ ਨਾ ਰੋਗਾ, ਚਿੰਤਾ ਸੋਗ ਨਾ ਕੋਇ ਰਖਾਈਆ। ਮੇਲ ਮਿਲਾਏ ਧੁਰ ਸੰਜੋਗਾ, ਧੁਰ ਸੰਜੋਗੀ ਫੇਰਾ ਪਾਈਆ। ਲੇਖਾ ਚੁੱਕੇ ਚੌਦਾਂ ਲੋਕਾ, ਚੌਦਾਂ ਤਬਕਾਂ ਚਰਨਾਂ ਹੇਠ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕੋ ਘਰ ਵਖਾਈਆ। ਇਕੋ ਘਰ ਵੇਖੋ ਨੇਤਰ, ਹਰਿ ਨੈਣਾਂ ਆਪ ਜਣਾਇੰਦਾ। ਮਿਲੇ ਵਡਿਆਈ ਬਾਈ ਚੇਤਰ, ਦੂਆ ਦੂਆ ਜੋੜ ਜੁੜਾਇੰਦਾ। ਘਰ ਵਿਚ ਘਰ ਸਾਚਾ ਖੇਤਰ, ਫੁਲ ਫਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਪਾਰ ਕਰ, ਪ੍ਰਭ ਆਪਣੀ ਦਇਆ ਕਮਾਈਆ। ਲੇਖਾ ਜਾਣ ਪੁਰਖ ਨਾਰ, ਬਿਰਧ ਬਾਲ ਹੋਏ ਸਹਾਈਆ। ਊਚ ਨੀਚ ਨਾ ਕੋਇ ਵਿਚਾਰ, ਰਾਉ ਰੰਕ ਨਾ ਕੋਇ ਵਡਿਆਈਆ। ਸਰਬ ਜੀਆਂ ਦਾ ਸਾਂਝਾ ਯਾਰ, ਸ੍ਰੀ ਭਗਵਾਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਕਰ, ਕਰਨੀ ਆਪ ਕਮਾਇੰਦਾ। ਗੁਰਮੁਖ ਦੁਆਰੇ ਅੰਦਰ ਵੜ, ਅੰਦਰ ਬਾਹਰ ਰੰਗ ਚੜ੍ਹਾਇੰਦਾ। ਜਿਸ ਲਗਾਏ ਆਪ ਜੜ੍ਹ, ਤਿਸ ਮਾਤ ਨਾ ਕੋਇ ਉਖੜਾਇੰਦਾ। ਇਕੀ ਸਾਲ ਪਿਛੋਂ ਜੋ ਏਥੇ ਆਏ ਸੋ ਜਾਏ ਤਰ, ਡੁਬਦਿਆਂ ਬੇੜਾ ਪਾਰ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਭਗਤ ਪੱਲੂ ਲਏ ਫੜ, ਫੜ ਬਾਹੋਂ ਆਪ ਲੰਘਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਵਰ, ਜੋਧਾ ਸੂਰ ਬਲੀ ਬਲਵਾਨ, ਬਲ ਇਕੋ ਇਕ ਰਖਾਇੰਦਾ।
ਮੀਨਾ ਜਲ ਕਰਿਆ ਹੀਣ, ਭਗਤ ਦਏ ਵਡਿਆਈਆ। ਭਗਤ ਵਿਛੋੜੇ ਤੜਫ਼ੇ ਜਿਉਂ ਜਲ ਮੀਨ, ਜਲ ਮੀਨ ਆਪ ਅਖਵਾਈਆ। ਲੇਖਾ ਚੁੱਕੇ ਲੋਕ ਤੀਨ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਇਆ ਨੇਤਰਹੀਣ, ਜਨ ਭਗਤਾਂ ਨੈਣ ਦਏ ਖੁਲ੍ਹਾਈਆ। ਜੇ ਕੋਈ ਕਹੇ ਭਗਤ ਕੱਚਾ, ਕੱਚੀ ਰੀਤ ਨਾ ਕੋਇ ਬਣਾਈਆ। ਭਗਤਾਂ ਪਿਛੇ ਹੋਏ ਆਪ ਸੱਚਾ, ਬਿਨ ਭਗਤਾਂ ਹਰਿ ਜੂ ਕੰਮ ਕਿਸੇ ਨਾ ਆਈਆ। ਭਗਤ ਬਣਾਏ ਆਪਣਾ ਬੱਚਾ, ਪਿਤਾ ਪੂਤ ਦਏ ਵਡਿਆਈਆ। ਲੂੰ ਲੂੰ ਅੰਦਰ ਆਪੇ ਰਚਾ, ਰਚ ਰਚ ਆਪਣਾ ਆਪ ਮਿਟਾਈਆ। ਨਾਤਾ ਜੋੜੇ ਬਣ ਕੇ ਸੱਜਣ ਸਕਾ, ਸਗਲਾ ਸੰਗ ਨਿਭਾਈਆ। ਸੇਵਾ ਕਰਦਿਆਂ ਸ੍ਰੀ ਭਗਵਾਨ ਕਦੇ ਨਾ ਥੱਕਾ, ਜੁਗ ਜੁਗ
ਆਪਣੀ ਸੇਵ ਲਗਾਈਆ। ਪਿਛੇ ਹਟਾਇਆਂ ਕਦੇ ਨਾ ਹਟਾ, ਜਿਨ੍ਹਾਂ ਪਿਛੇ ਪੈ ਗਿਆ ਕਰ ਕੇ ਆਪਣੀ ਧਾਈਆ। ਕੀ ਹੋਇਆ ਜੇ ਧੰਨੇ ਚਾਰਿਆ ਵੱਛਾ, ਤੁਹਾਡੇ ਦਰ ਤੇ ਸੇਵ ਕਮਾਈਆ। ਜੇ ਅਜੇ ਵੀ ਨਾ ਕਹੋ ਅੱਛਾ, ਫਿਰ ਵੀ ਤੁਹਾਡੀ ਚਲੇ ਰਜ਼ਾਈਆ। ਕਲੰਦਰ ਬਣ ਕੇ ਨੱਚਾ, ਨਟੂਆ ਸਾਂਗ ਵਖਾਈਆ। ਬਾਲਕ ਗੋਦੀ ਚੁੱਕੇ ਬਣ ਕੇ ਜ਼ੱਚਾ, ਖਾਣ ਪੀਣ ਦੀ ਤ੍ਰਿਸ਼ਨਾ ਨਾ ਕੋਇ ਵਧਾਈਆ। ਤੁਹਾਡੇ ਪਿਛੇ ਲੈ ਕੇ ਫਿਰੇ ਭੱਤਾ, ਬਣ ਸਵਾਣੀ ਸੇਵ ਕਮਾਈਆ। ਤੁਹਾਡੀ ਸਿਫ਼ਤ ਅੰਦਰ ਗੁਰ ਅਵਤਾਰਾਂ ਪੀਰ ਪੈਗ਼ਬਰਾਂ ਲਿਖਿਆ ਪਤਾ, ਖਾਣੀ ਬਾਣੀ ਸਿਫ਼ਤ ਸਾਲਾਹੀਆ। ਅੰਤਮ ਨਾਤਾ ਜੋੜੇ ਪੱਕਾ, ਪੱਕੀ ਤਰਾਂ ਸਮਝਾਈਆ। ਪ੍ਰੇਮ ਪ੍ਰੀਤੀ ਝੋਲੀ ਪਾਓ ਫੱਕਾ, ਡੂੰਮ ਜਜਮਾਨਾ ਘਰ ਮੰਗਣ ਆਈਆ। ਹੋ ਨਿਮਾਣਾ ਦਰਗਹਿ ਨਿਵਾਸੀ ਦਰ ਤੇ ਢੱਠਾ, ਅਲੱਖ ਅਗੋਚਰ ਅਲਖ ਇਕ ਜਗਾਈਆ। ਪਿਛਲਾ ਸਭ ਦਾ ਮਿਟ ਜਾਏ ਰੱਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਦਾ ਵਡਿਆਈਆ। ਜੇ ਕੋਈ ਕਹੇ ਭਗਤ ਨਾਦਾਨ, ਸ੍ਰੀ ਭਗਵਾਨ ਦਇਆ ਕਮਾਇੰਦਾ। ਸਤਿ ਧਰਮ ਦਾ ਇਕ ਨਿਸ਼ਾਨ, ਭਗਤ ਭਗਵਾਨ ਆਪ ਬਣਾਇੰਦਾ। ਧੁਰ ਸੰਦੇਸਾ ਦੇਵੇ ਆਣ, ਨਰ ਨਰੇਸ਼ਾ ਆਪ ਸੁਣਾਇੰਦਾ। ਕਿਰਪਾਨਿਧ ਕਰ ਪਰਵਾਨ, ਪਰਵਾਨਾ ਆਪਣਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੋਹਣਾ ਭਗਤ ਸੁਚੱਜਿਆ, ਸੋਹਣੀ ਵੰਡ ਵੰਡਾਇੰਦਾ। ਹਾਰ ਕਹਿਣ ਸਾਨੂੰ ਆਵੇ ਹਾਸਾ, ਇਕ ਦੂਜੇ ਨੂੰ ਦੰਦੀਆਂ ਰਹੇ ਵਖਾਈਆ। ਮੁੱਢ ਟਾਹਣੀ ਨਾ ਕੋਈ ਸ਼ਾਖ਼ਾ, ਪਤ ਨਜ਼ਰ ਕੋਇ ਨਾ ਆਈਆ। ਇਕੋ ਭਗਤਾਂ ਨਾਲ ਬਣਿਆ ਸਾਥਾ, ਸੱਚਾ ਸੰਗ ਰਖਾਈਆ। ਕਲਜੁਗ ਅੰਤ ਪਰਤ ਕੇ ਵੇਖਿਆ ਪਾਸਾ, ਹਰਿ ਜੂ ਪਾਸਾ ਸਭ ਦਾ ਰਿਹਾ ਉਲਟਾਈਆ। ਭਗਤ ਦੁਆਰੇ ਸਾਨੂੰ ਦੇਵੇ ਦਿਲਾਸਾ, ਭਗਤਾਂ ਨਾਲ ਮਿਲਾਈਆ। ਭਗਤ ਪੂਰੀ ਕਰੇ ਆਸਾ, ਆਸਾ ਭਗਵਾਨ ਝੋਲੀ ਪਾਈਆ। ਬਿਨ ਹਰਿ ਦੁਆਰੇ ਸਾਡੀ ਕੀਮਤ ਕੋਈ ਨਾ ਪਾਏ ਤੋਲਾ ਮਾਸਾ, ਸਾਚੇ ਹੱਟ ਨਾ ਕੋਇ ਵਿਕਾਈਆ। ਜੋ ਉਪਜਿਆ ਸੋ ਅੰਤ ਵਿਨਾਸਾ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਨੂੰ ਦਿਤਾ ਇਕ ਵਰ, ਜਨ ਭਗਤਾਂ ਜੋੜ ਜੁੜਾਈਆ। ਦਰਸ਼ਨ ਦੇਵੇ ਦੀਨ ਦਿਆਲ, ਦਇਆਨਿਧ ਅਖਵਾਈਆ। ਜਿਸ ਜਨ ਉਪਰ ਹੋਏ ਕਿਰਪਾਲ, ਮਿਹਰ ਨਜ਼ਰ ਉਠਾਈਆ। ਗੁਰਮੁਖ ਵੇਖੇ ਸੱਚਾ ਲਾਲ, ਬਖ਼ਸ਼ੇ ਚਰਨ ਸਰਨਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਜਣਾਈਆ। ਘਰ ਵਿਚ ਘਰ ਵਖਾਏ ਧਰਮਸਾਲ, ਧਰਮ ਦੁਆਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਦਰਸੀ ਇਕੋ ਦਰਸ ਦਿਖਾਈਆ। ਆਤਮ ਦਰਸੀ ਦੇਵੇ ਦਰਸ, ਦੀਨ ਦਿਆਲ ਦਇਆ ਕਮਾਇੰਦਾ। ਜਨਮ ਜਨਮ ਦੀ ਮਿਟੇ ਹਰਸ, ਕਰਮ ਕਰਮ ਦਾ ਰੋਗ ਮਿਟਾਇੰਦਾ। ਲਹਿਣਾ ਦੇਣਾ ਚੁਕਾਏ ਅਰਸ਼ ਫ਼ਰਸ਼, ਭੇਵ ਅਭੇਦਾ ਆਪ ਜਣਾਇੰਦਾ। ਅੰਮ੍ਰਿਤ ਮੇਘ ਇਕੋ ਬਰਸ, ਅਗਨੀ ਤੱਤ ਮਿਟਾਇੰਦਾ। ਜਗਤ ਦੁਆਰ ਨਾ ਜਾਏ ਅਟਕ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜਗਤ ਤ੍ਰਿਸ਼ਨਾ ਮੇਟੇ ਭਟਕ, ਭਾਵਨਾ ਆਸਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਇੰਦਾ। ਦਰਸ ਦੇਵੇ ਦਇਆਵਾਨ, ਦਾਤਾ ਦਾਨੀ ਇਕ ਅਖਵਾਈਆ। ਸਤਿਗੁਰ ਪੂਰਾ ਸ਼ਬਦ ਜਵਾਨ, ਨਵ ਜੋਬਨ ਇਕ ਹੰਢਾਈਆ। ਜੁਗ ਚੌਕੜੀ ਹੋ ਪਰਧਾਨ, ਨਾਮ ਪਰਧਾਨਗੀ ਇਕ ਵਖਾਈਆ। ਸੰਤ ਸੱਜਣ ਕਰ ਪਹਿਚਾਣ, ਪਰਦਾ ਦੂਈ ਦਵੈਤ ਮਿਟਾਈਆ।
ਨਿਸ਼ਅੱਖਰ ਦੇ ਗਿਆਨ, ਅੱਖਰ ਅੱਖਰ ਦਏ ਸਮਝਾਈਆ। ਸਾਢੇ ਤਿੰਨ ਹੱਥ ਵੇਖ ਮਕਾਨ, ਬੇਮੁਕਾਮ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਹਵਸ ਹਰਸ ਦਏ ਗਵਾਈਆ। ਹਰਿ ਸਤਿਗੁਰ ਦਰਸ਼ਨ ਜੋ ਜਨ ਲਏ ਪੇਖ, ਬਿਨ ਨੈਣਾਂ ਨਜ਼ਰੀ ਆਇੰਦਾ। ਗਹਿਰ ਗੰਭੀਰ ਕਰੇ ਹੇਤ, ਨਿਤ ਨਵਿਤ ਵੇਖ ਵਖਾਇੰਦਾ। ਖੋਲ੍ਹਣਹਾਰ ਭੇਵ ਅਭੇਤ, ਅਨਭਵ ਆਪਣੀ ਧਾਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦੇਵੇ ਸਚ ਘਰ, ਗ੍ਰਹਿ ਮੰਦਰ ਇਕ ਵਡਿਆਇੰਦਾ। ਦਰਸ਼ਨ ਦੇਵੇ ਖੋਲ੍ਹ ਤਾਕੀ, ਪਰਦਾ ਆਪ ਉਠਾਈਆ। ਜਾਮ ਪਿਆਏ ਬਣ ਕੇ ਸਾਕੀ, ਅੰਮ੍ਰਿਤ ਝਿਰਨਾ ਮੁਖ ਚੁਆਈਆ। ਲੇਖਾ ਜਾਣੇ ਪੰਜ ਤੱਤ ਖ਼ਾਕੀ, ਖ਼ਾਕ ਪਾਕ ਨੂਰ ਦਰਸਾਈਆ। ਸਾਹਿਬ ਸਤਿਗੁਰ ਬਣ ਸਾਥੀ, ਸਗਲਾ ਸੰਗ ਨਿਭਾਈਆ। ਮਨ ਹੰਕਾਰ ਨਾ ਰਹੇ ਹਾਥੀ, ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਪਾਰ ਕਰਾਏ ਡੂੰਘੀ ਘਾਟੀ, ਕਿਨਾਰਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਦਰਸ ਵਖਾਈਆ। ਦਰਸ ਕਰੇ ਜਨ ਨੇਤਰ ਖੋਲ੍ਹ, ਨਿਜ ਨੇਤਰ ਆਪ ਜਣਾਇੰਦਾ। ਬਿਨ ਰਸਨਾ ਜਿਹਵਾ ਪਏ ਬੋਲ, ਅਨਬੋਲਤ ਰਾਗ ਸੁਣਾਇੰਦਾ। ਆਤਮ ਪਰਮਾਤਮ ਜਾਏ ਮੌਲ, ਮੌਲਾ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਘਰ ਸਾਚੇ ਦਰਸ ਕਰਾਇੰਦਾ। ਦਰਸ ਕਰ ਮਿਟੇ ਅੰਧੇਰਾ, ਅੰਧ ਅਗਿਆਨ ਰਹਿਣ ਨਾ ਪਾਈਆ। ਨਜ਼ਰੀ ਨਾ ਆਏ ਨੇਤਰ ਹਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਬਿਨ ਭਗਤ ਭੇਵ ਭਗਵਾਨ ਜਾਣੇ ਕਿਹੜਾ, ਲੱਖ ਚੁਰਾਸੀ ਢੂੰਡੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੇ ਦਰਸ ਕਰੇ ਨਿਹਾਲ, ਗੁਰ ਸ਼ਬਦੀ ਬਣ ਦਲਾਲ, ਵਖਾਏ ਮੰਦਰ ਸੱਚੀ ਧਰਮਸਾਲ, ਦੁਆਰਾ ਇਕੋ ਇਕ ਸੁਹਾਈਆ। ਯਾਰ ਮਾਹੇ ਹਰਿ ਸ਼ੁਨੀਦ, ਦੀਦ ਇਕ ਕਰਾਇੰਦਾ। ਪੀਰ ਪੈਗ਼ੰਬਰ ਕਰ ਤਾਈਦ, ਕਲਮਾ ਨਿਹਕਰਮਾ ਆਪ ਪੜ੍ਹਾਇੰਦਾ। ਹਰਫ਼ ਦੋ ਹਰਫ਼ੀ ਲਿਖ ਰਸੀਦ, ਦਸਤ ਬਦਸਤ ਮੇਲ ਮਿਲਾਇੰਦਾ। ਬੇਪਰਵਾਹ ਹੋ ਨਜ਼ਦੀਕ, ਪਰਵਰਦਿਗਾਰ ਵੇਖ ਵਖਾਇੰਦਾ। ਦਰ ਕਮੰਦੇ ਲਾਸ਼ਰੀਕ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਕਿਰਪਾ ਕਰੇ ਆਪ ਅਪਾਰ, ਅਪਰੰਪਰ ਦਇਆ ਕਮਾਇੰਦਾ। ਵੇਖਣਹਾਰ ਸਰਬ ਸੰਸਾਰ, ਸਮੁੰਦ ਸਾਗਰ ਖੋਜ ਖੁਜਾਇੰਦਾ। ਦੇਵਣਹਾਰ ਦਰਸ ਦੀਦਾਰ, ਦੀਦ ਈਦ ਚੰਦ ਚਮਕਾਇੰਦਾ। ਗੁਰਮੁਖ ਗੁਰਸਿਖ ਇਕੋ ਧਾਰ, ਧਾਰ ਧਾਰ ਵਿਚੋਂ ਪਰਗਟਾਇੰਦਾ। ਸੰਤ ਸੱਜਣ ਮੀਤ ਮੁਰਾਰ, ਮਿੱਤਰ ਪਿਆਰਾ ਵੇਖ ਵਖਾਇੰਦਾ। ਭਗਤ ਭਗਵਾਨ ਖੋਲ੍ਹ ਕਿਵਾੜ, ਅੱਖ ਪਰਤੱਖ ਆਪ ਜਣਾਇੰਦਾ। ਬਣ ਵਿਚੋਲਾ ਸਿਰਜਣਹਾਰ, ਸਾਚਾ ਸੋਹਲਾ ਰਾਗ ਅਲਾਇੰਦਾ। ਪਰਦਾ ਉਹਲਾ ਦਏ ਉਤਾਰ, ਮੌਲਾ ਆਪਣਾ ਰੂਪ ਦਰਸਾਇੰਦਾ। ਪੂਰਾ ਕਰੇ ਕੌਲ ਇਕਰਾਰ, ਕਰਨੀ ਕਰਤਾ ਭੁੱਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪ੍ਰੇਮ ਪ੍ਰੀਤੀ ਪਰਮ ਪੁਰਖ ਪਾਰਬ੍ਰਹਮ ਬ੍ਰਹਮ ਆਪਣੇ ਨਾਲ ਨਿਭਾਇੰਦਾ। ਭਵਿਖਤ ਅੰਦਰ ਹੋਏ ਭਵਿਖਤ, ਭਾਖਿਆ ਹਰਿ ਜਣਾਈਆ। ਵੀਹ ਸੌ ਵੀਹ ਬਿਕਰਮੀ ਵਿਚ ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਪੂਰੀ ਹੋਏ ਲਿਖਤ, ਲੇਖਾ ਸਭ ਦਾ ਝੋਲੀ ਪਾਈਆ। ਲੇਖਾ ਜਾਣੇ ਦੋ ਜਹਾਨ ਦੋਜ਼ਖ਼ ਬਹਿਸ਼ਤ, ਸਵਰਗ ਨਰਕ ਵੇਖੇ ਥਾਉਂ ਥਾਈਂਆ। ਦੋ ਜਹਾਨ ਸ੍ਰੀ ਭਗਵਾਨ ਲੱਖ ਚੁਰਾਸੀ ਜੀਵ
ਜੰਤ ਸਾਧ ਸੰਤ ਇਕ ਇਕੀਸਾ ਇਕ ਜਣਾਏ ਸੱਚਾ ਇਸ਼ਟ, ਪੁਰਖ ਅਕਾਲ ਬੇਪਰਵਾਹੀਆ। ਭਗਤ ਭਗਵਾਨ ਦੀਨ ਦਿਆਲ ਖੋਲ੍ਹਣਹਾਰਾ ਦ੍ਰਿਸ਼ਟ, ਦਰਦੀ ਦਰਦੀਆਂ ਦਰਦ ਵੰਡਾਈਆ। ਹਾਹਾਕਾਰ ਹੋਵੇ ਨੌਂ ਖੰਡ ਪ੍ਰਿਥਮੀ ਸਤ ਦੀਪ ਸ੍ਰਿਸ਼ਟ, ਧੀਰਜ ਧੀਰ ਨਾ ਕੋਇ ਧਰਾਈਆ। ਕੂੜੀ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਮਨ ਵਾਸਨਾ ਬੁੱਧੀ ਕਰੀ ਭਰਿਸ਼ਟ, ਸਤਿਗੁਰ ਸ਼ਬਦ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਸਮਝਾਈਆ। ਅਗਲਾ ਲੇਖਾ ਆਇਆ ਨੇੜੇ, ਬੀਸ ਬੀਸਾ ਰਾਹ ਤਕਾਈਆ। ਰਾਜ ਰਾਜਾਨਾਂ ਪਏ ਝੇੜੇ, ਝਗੜਾ ਸਕੇ ਨਾ ਕੋਇ ਮੁਕਾਈਆ। ਵਸਦੇ ਉਜੜਨ ਜਗਤ ਖੇੜੇ, ਜੀਵ ਜੰਤ ਦੇਣ ਦੁਹਾਈਆ। ਚਾਰ ਵਰਨ ਬੰਨ੍ਹੇ ਨਾ ਕੋਇ ਬੇੜੇ, ਬਰਨ ਅਠਾਰਾਂ ਰੋਵਣ ਮਾਰਨ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਅਗਲਾ ਲੇਖਾ ਆਏ ਜਗ, ਜਗ ਜੀਵਣ ਦਾਤਾ ਖੇਲ ਕਰਾਇੰਦਾ। ਨਵ ਨੌਂ ਲੱਗੇ ਅੱਗ, ਅਗਨੀ ਤੱਤ ਨਾ ਕੋਇ ਬੁਝਾਇੰਦਾ। ਸ੍ਰਿਸ਼ਟ ਸਬਾਈ ਜਾਏ ਦਗ, ਤੱਤੀ ਵਾ ਇਕ ਵਗਾਇੰਦਾ। ਕੋਈ ਨਾ ਕਰੇ ਮੱਕਾ ਕਾਅਬਾ ਹੱਜ, ਹਜ਼ਰਤ ਆਪਣਾ ਖੇਲ ਵਖਾਇੰਦਾ। ਸ਼ਾਹੋ ਭੂਪ ਰਾਜ ਰਾਜਾਨ ਤਖ਼ਤ ਤਾਜ ਦੇਣ ਤਜ, ਸੀਸ ਤਾਜ ਨਾ ਕੋਇ ਟਿਕਾਇੰਦਾ। ਸ਼ਾਹ ਹਕੀਰ ਘਰ ਬਾਰ ਜਾਇਣ ਛੱਡ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਭਗਤ ਭਗਵਾਨ ਲੱਖ ਚੁਰਾਸੀ ਵਿਚੋਂ ਕਰ ਅੱਡ, ਆਪ ਆਪਣਾ ਮੇਲ ਮਿਲਾਇੰਦਾ। ਵੀਹ ਸੌ ਵੀਹ ਬਿਕਰਮੀ ਸਭ ਦੀ ਵੇਖੇ ਅਗਲੀ ਹੱਦ, ਪਿਛਲਾ ਲੇਖਾ ਸਰਬ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਵਿਖਤ ਭੇਖ ਇਕੋ ਇਕ ਜਣਾਇੰਦਾ। ਜਲ ਅਗਨੀ ਪਵਣ ਧਾਰ, ਕੋਟਨ ਕੋਟ ਰੂਪ ਵਟਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਖੇਲ ਕਰਤਾਰ, ਸ਼ਬਦ ਸ਼ਬਦੀ ਭੇਵ ਖੁਲ੍ਹਾਈਆ। ਕਲਜੁਗ ਅੰਤਮ ਹੋ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਲੇਖਾ ਲਿਖਤ ਭਵਿਖਤ ਕੋਈ ਨਾ ਸਕੇ ਵਿਚਾਰ, ਵਾਰਤਾ ਲਿਖ ਨਾ ਕੋਇ ਸਮਝਾਈਆ। ਲਹਿਣਾ ਮੁਕੇ ਗੁਰ ਅਵਤਾਰ, ਪੀਰ ਪੈਗ਼ੰਬਰ ਆਪਣੀ ਝੋਲੀ ਪਾਈਆ। ਲੱਖ ਚੁਰਾਸੀ ਕਰ ਖ਼ੁਆਰ, ਹਾਰ ਜਿਤ ਨਾ ਕਿਸੇ ਸਮਝਾਈਆ। ਸਭ ਤੋਂ ਖੇਲ ਕਰੇ ਨਿਆਰ, ਨਿਰੰਕਾਰ ਆਪਣੇ ਹੱਥ ਰੱਖੇ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਸਫ਼ਾ ਸਭ ਦੀ ਦਏ ਉਠਾਲ, ਬਚਿਆ ਕੋਇ ਰਹਿਣ ਨਾ ਪਾਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਇਕੋ ਧਾਰ ਜਣਾਈਆ। ਸਤਿ ਸਤਿਵਾਦੀ ਸਚ ਨਿਸ਼ਾਨ, ਦੋ ਜਹਾਨਾਂ ਇਕ ਵਖਾਈਆ। ਕਾਗ਼ਦ ਕਲਮ ਸ਼ਾਹੀ ਸਰਬ ਮਿਟ ਜਾਣ, ਰੂਪ ਰੰਗ ਰੇਖ਼ ਨਜ਼ਰ ਕਿਸੇ ਨਾ ਆਈਆ। ਅਗਲਾ ਬਣਾਏ ਆਪ ਵਿਧਾਨ, ਵਿਦਤ ਕਰੇ ਸਚ ਪੜ੍ਹਾਈਆ। ਮਹਾਂ ਪਰਲੋ ਹੋਏ ਹੈਰਾਨ, ਹਰਿ ਜੂ ਕੀ ਕੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਨੀਤੀ ਭਗਵਨ ਰੀਤੀ, ਭਗਵਨ ਵਿਚ ਸਮਾਈਆ। ਪਰਲੋ ਕਹੇ ਮੈਂ ਬਾਲ ਅਞਾਣੀ, ਹਰਿ ਕਾ ਭੇਵ ਕੋਇ ਨਾ ਆਈਆ। ਹੁਕਮੇ ਅੰਦਰ ਸੇਵ ਕਮਾਣੀ, ਦੋਏ ਜੋੜ ਜੋੜ ਸਰਨਾਈਆ। ਕਲਜੁਗ ਅੰਤ ਹੋਈ ਹੈਰਾਨੀ, ਚਲੇ ਕੋਇ ਨਾ ਜਗਤ ਚਤੁਰਾਈਆ। ਕਰੇ ਖੇਲ ਗੁਣ ਨਿਧਾਨੀ, ਗੁਣ ਆਪਣਾ ਨਾ ਕਿਸੇ ਸਮਝਾਈਆ। ਦਰ ਮੈਨੂੰ ਆਵੇ ਹਾਨੀ, ਨੇਤਰ ਨੈਣ ਰਹੇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਸ੍ਰੀ ਭਗਵੰਤ, ਭੇਤ ਸਕੇ ਨਾ ਕੋਇ ਪਾਈਆ। ਸਤਿਜੁਗ ਤ੍ਰੇਤਾ ਦੁਆਪਰ
ਏਕਾ ਦੂਆ ਤੀਜੀ ਧਾਰ ਧਾਰ ਧਾਰ ਵਿਚ ਪਰਗਟਾਈਆ। ਨਿਰਗੁਣ ਬੈਠਾ ਰਿਹਾ ਚੁੱਪ, ਸਰਗੁਣ ਸਾਚਾ ਸਾਜ ਵਜਾਈਆ। ਨਿਰੰਕਾਰ ਖੇਲ ਕਰੇ ਲੁਕ ਲੁਕ, ਭੇਵ ਅਭੇਦ ਛੁਪਾਈਆ। ਧਾਰ ਅਗੰਮੀ ਆਪੇ ਉਠ, ਬਿਨ ਕਾਇਆ ਚੰਮੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤ੍ਰੇਤਾ ਦੁਆਪਰ ਦਾਇਰਾ ਇਕੋ ਇਕ ਵਖਾਈਆ। ਭਗਤ ਭਗਵਾਨ ਕੋਲੋਂ ਪੁੱਛਣ, ਪ੍ਰਭ ਦੱਸ ਆਪਣੀ ਵਡਿਆਈਆ। ਕਲਜੁਗ ਅੰਤ ਨਹੀਂ ਦੇਣਾ ਲੁਕਣ, ਫੜ ਬਾਹੋਂ ਲੈਣਾ ਮਨਾਈਆ। ਗੁਰ ਅਵਤਾਰ ਤੈਨੂੰ ਝੁਕਣ, ਪੀਰ ਪੈਗ਼ੰਬਰ ਸੀਸ ਝੁਕਾਈਆ। ਤੇਰੇ ਸਿਫ਼ਤੀ ਨਾਮ ਕਦੇ ਨਾ ਮੁੱਕਣ, ਗਾ ਗਾ ਥੱਕੀ ਸਰਬ ਲੋਕਾਈਆ। ਤੇਰੇ ਮਾਰੇ ਕਦੀ ਨਾ ਉਠਣ, ਲੱਖ ਚੁਰਾਸੀ ਗੇੜ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਭਗਤ ਕਹਿਣ ਪ੍ਰਭ ਦੱਸ ਰੀਤ, ਰੀਤੀਵਾਨ ਤੂੰ ਅਖਵਾਇੰਦਾ। ਲੱਭ ਲੱਭ ਥੱਕੇ ਤੈਨੂੰ ਮੰਦਰ ਮਸੀਤ, ਤੇਰਾ ਰੂਪ ਨਜ਼ਰ ਕਿਸੇ ਨਾ ਆਇੰਦਾ। ਗਾ ਗਾ ਥੱਕੇ ਢੋਲੇ ਗੀਤ, ਤੇਰਾ ਸੰਗ ਨਾ ਕੋਇ ਨਿਭਾਇੰਦਾ। ਕਵਣ ਵਸੇਂ ਧਾਮ ਅਨਡੀਠ, ਸਚ ਸਿੰਘਾਸਣ ਸੋਭਾ ਪਾਇੰਦਾ। ਤੇਰੀ ਲੱਭੇ ਨਾ ਸਚ ਪ੍ਰੀਤ, ਨਾਤਾ ਚਰਨ ਨਾ ਕੋਇ ਜੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਇੰਦਾ। ਭਗਤ ਕਹੇ ਪ੍ਰਭ ਛੱਡ ਦੇ ਆਦਤ, ਪਿਛਲਾ ਲੇਖਾ ਦੇ ਚੁਕਾਈਆ। ਕਰ ਕਰ ਥੱਕੇ ਤੇਰੀ ਇਬਾਦਤ, ਤੇਰਾ ਨੂਰ ਨਜ਼ਰ ਨਾ ਆਈਆ। ਅੰਤ ਵੇਖ ਸਾਡੀ ਹਾਲਤ, ਬਿਰਹੋਂ ਵੈਰਾਗੀ ਬੈਠੇ ਧਿਆਨ ਲਗਾਈਆ। ਤੇਰੇ ਮਿਲਣ ਦੀ ਲੱਗੀ ਅਲਾਮਤ, ਮੇਹਣਾ ਮਾਰੇ ਜਗਤ ਲੋਕਾਈਆ। ਜੇ ਤੂੰ ਹੈਂ ਸਹੀ ਸਲਾਮਤ, ਕਿਉਂ ਬੈਠਾ ਮੁਖ ਛੁਪਾਈਆ। ਸਾਡੇ ਦੁਆਰੇ ਨਾ ਤੈਨੂੰ ਕੋਈ ਮਮਾਨਤ, ਰਾਹ ਵਿਚ ਨਾ ਕੋਇ ਅਟਕਾਈਆ। ਤੇਰਾ ਪ੍ਰੇਮ ਸਾਡੀ ਅਮਾਨਤ, ਸਾਂਭ ਰੱਖਿਆ ਥਾਉਂ ਥਾਈਂਆ। ਅਸੀਂ ਹੋਏ ਜਗਤ ਅਣਜਾਣਤ, ਤੇਰੀ ਸਾਰ ਕੋਇ ਨਾ ਆਈਆ। ਤੂੰ ਕਰ ਆਪ ਪਛਾਣਤ, ਅਭੁੱਲ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਫੇਰਾ ਪਾਈਆ। ਭਗਤ ਪੁਛਣ ਦੱਸ ਆਪਣਾ ਭੇਤ, ਕਿਉਂ ਪਰਦਾ ਬੈਠਾ ਪਾਈਆ। ਤੁਧ ਬਿਨ ਸਾਚਾ ਕਰੇ ਨਾ ਕੋਈ ਹੇਤ, ਹਿਤਕਾਰੀ ਨਜ਼ਰ ਕੋਇ ਨਾ ਆਈਆ। ਅਸਾਂ ਸੁਣਿਆ ਤੂੰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖਾ ਚੁਕਾਇਆ ਵਿਚ ਮਹੀਨਾ ਚੇਤ, ਚੇਤਨ ਸਭ ਨੂੰ ਆਪ ਕਰਾਈਆ। ਅੰਤਮ ਸੁੰਞਾ ਹੋਇਆ ਖੇਤ, ਰਾਖਾ ਕੋਇ ਰਹਿਣ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਤੈਨੂੰ ਰਹੇ ਵੇਖ, ਤੇਰਾ ਧਿਆਨ ਲਗਾਈਆ। ਕਰ ਕਿਰਪਾ ਦੱਸ ਆਪਣਾ ਭੇਖ, ਕਿਸ ਕੂਟੇ ਡੇਰਾ ਲਾਈਆ। ਜੇ ਕਹੇਂ ਮੇਰਾ ਰੂਪ ਰੰਗ ਨਹੀਂ ਰੇਖ, ਮੰਨਣ ਵਿਚ ਸਾਡੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਜਣਾਈਆ। ਭਗਤ ਕਹਿਣ ਪ੍ਰਭ ਖੋਲ੍ਹ ਗੰਢ, ਕਿਉਂ ਆਪਣੀ ਗੰਢ ਬੰਧਾਈਆ। ਗਾ ਗਾ ਥੱਕੇ ਬੱਤੀ ਦੰਦ, ਰਸਨਾ ਜਿਹਵਾ ਹੋਈ ਹਲਕਾਈਆ। ਜੁਗ ਚੌਕੜੀ ਮੁਕਿਆ ਨਾ ਤੇਰਾ ਪੰਧ, ਕੋਟਨ ਕੋਟ ਪਾਂਧੀ ਅੱਧਵਿਚਕਾਰ ਬੈਠੇ ਡੇਰਾ ਲਾਈਆ। ਜੇ ਤੈਨੂੰ ਸਾਡੇ ਕੋਲੋਂ ਔਂਦੀ ਸੰਗ, ਸ਼ਰਅ ਹਯਾ ਦੇ ਉਠਾਈਆ। ਬਣ ਭਿਖਾਰੀ ਆ ਕੇ ਮੰਗ, ਤੇਰੀ ਲੱਜਿਆ ਰਹੇ ਨਾ ਰਾਈਆ। ਘਰ ਮੰਦਰ ਵਜਾ ਮਰਦੰਗ, ਆਪਣਾ ਰਾਗ ਸੁਣਾਈਆ। ਫੇਰ ਦੇਈਏ ਤੇਰਾ ਸੰਗ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸੱਚੀ ਵਡਿਆਈਆ। ਭਗਤ ਕਹਿਣ ਭਗਵਾਨ
ਜੇ ਤੂੰ ਭੁੱਖਾ ਨੰਗਾ, ਤੇਰੀ ਭੁੱਖ ਮਿਲੇ ਵਡਿਆਈਆ। ਤੂੰ ਕੋਝਾ ਕਮਲਾ ਸਾਨੂੰ ਲੱਗੇਂ ਚੰਗਾ, ਤੇਰੀ ਪ੍ਰੀਤ ਇਕੋ ਇਕ ਭਾਈਆ। ਤੂੰ ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕਰਦਾ ਰਿਹੋਂ ਦੰਗਾ, ਘਰ ਘਰ ਕਰੇਂ ਲੜਾਈਆ। ਕਿਸੇ ਫੜਾਇਆ ਤੀਰ ਕਮਾਨ ਕਿਸੇ ਫੜਾਇਆ ਖੰਡਾ, ਚੰਡ ਪਰਚੰਡ ਕਿਸੇ ਫੜਾਈਆ। ਕਿਸੇ ਸੁਣਾ ਕੇ ਆਪਣਾ ਛੰਦਾ, ਰਾਗ ਰਾਗਾਂ ਵਿਚ ਫਸਾਈਆ। ਕਿਸੇ ਬਣਾ ਆਪਣਾ ਬੰਦਾ, ਬੰਦਗੀ ਇਕੋ ਇਕ ਜਣਾਈਆ। ਕਿਸੇ ਕਰਾ ਨੇਤਰ ਅੰਧਾ, ਲੱਖ ਚੁਰਾਸੀ ਰਿਹਾ ਭੁਆਈਆ। ਕਿਸੇ ਚਾੜ੍ਹ ਉਪਰ ਡੰਡਾ, ਅੰਤਮ ਮੂੰਹ ਦੇ ਭਾਰ ਸੁਟਾਈਆ। ਬਿਨ ਭਗਤਾਂ ਹੋਇਉਂ ਰੰਡਾ, ਤੇਰੀ ਸਾਰ ਕਿਸੇ ਨਾ ਆਈਆ। ਤੇਰਾ ਰਹਿਣ ਨਹੀਂ ਦੇਣਾ ਘਮੰਡਾ, ਆਕੜ ਤੇਰੀ ਦੇਣੀ ਮੁਕਾਈਆ । ਤੇਰਾ ਤੋੜ ਦੇਣਾ ਜੰਦਾ, ਜੋ ਘਰ ਘਰ ਬੈਠਾ ਲਾਈਆ। ਤੇਰਾ ਮੇਟਣਾ ਭੇਖ ਪਖੰਡਾ, ਜੁਗ ਚੌਕੜੀ ਰਿਹਾ ਵਖਾਈਆ। ਜਿੰਨਾਂ ਚਿਰ ਨਾ ਗਾਵੇਂ ਸਾਡਾ ਛੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸੱਚਾ ਵਰ, ਦਰ ਤੇਰੇ ਅਲਖ ਜਗਾਈਆ। ਭਗਤ ਕਹਿਣ ਕਿਉਂ ਬੈਠਾ ਲੁੱਕ, ਤੈਨੂੰ ਲੁਕਿਆਂ ਲਾਜ ਨਾ ਆਈਆ। ਕਿਉਂ ਨਹੀਂ ਵੇਂਹਦਾ ਉਠ ਕੇ ਝੁੱਕ, ਨੇਤਰ ਨੈਣ ਅੱਖ ਖੁਲ੍ਹਾਈਆ। ਗ਼ਰੀਬ ਨਿਮਾਣੇ ਤੇਰਾ ਮਾਰਗ ਰਹੇ ਪੁੱਛ, ਸਾਚਾ ਭੇਵ ਨਾ ਕੋਇ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਸਾਡੇ ਕੋਲ ਨਹੀਂ ਕੁੱਛ, ਸਿਫ਼ਤਾਂ ਕਰਨ ਦੀ ਸਾਨੂੰ ਚਤੁਰਾਈਆ। ਕਰ ਕਿਰਪਾ ਆਪਣੀ ਧਾਰੋਂ ਉਠ, ਪਰਗਟ ਕਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਪੂਰੀ ਆਸ ਕਰਾਈਆ। ਭਗਤ ਕਹਿਣ ਆਹ ਫੜ ਲੈ ਮਾਲਾ, ਮਨ ਕਾ ਮਣਕਾ ਨਾ ਕੋਇ ਭੁਆਇੰਦਾ। ਕਲਜੁਗ ਅੰਤਮ ਸਭ ਨੇ ਕੱਢਿਆ ਦਵਾਲਾ, ਬਾਕੀ ਹੱਕ ਨਾ ਕੋਇ ਰਖਾਇੰਦਾ। ਇਕ ਵਖਾ ਸੱਚੀ ਧਰਮਸਾਲਾ, ਧਰਮ ਦੁਆਰਾ ਇਕੋ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਆਸਾ ਆਸਾ ਨਾਲ ਮਿਲਾਇੰਦਾ। ਜਨ ਭਗਤੋ ਅੰਤ ਨਾ ਮਾਰੋ ਤਾਅਨਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਡਰਦਾ ਫਿਰੇ ਸ੍ਰੀ ਭਗਵਾਨਾ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਨਿਰਗੁਣ ਹੋ ਕੇ ਪਹਿਰੇ ਬਾਣਾ, ਏਕੰਕਾਰਾ ਜੋਤ ਰੁਸ਼ਨਾਈਆ। ਦੋ ਜਹਾਨਾਂ ਵੇਖੇ ਮਕਾਨਾ, ਪੁਰੀਆਂ ਲੋਆਂ ਖੋਜ ਖੁਜਾਈਆ। ਪ੍ਰੇਮ ਪ੍ਰੀਤੀ ਗਾਵੇ ਗਾਣਾ, ਸੋਹੰ ਅੱਖਰ ਇਕ ਪੜ੍ਹਾਈਆ। ਦਰ ਦਰਵੇਸ਼ ਬਣੇ ਨਿਮਾਣਾ, ਅਭਿਮਾਨ ਨਜ਼ਰ ਕੋਇ ਨਾ ਆਈਆ। ਘਟ ਘਟ ਅੰਤਰ ਹੋਏ ਜਾਣੀ ਜਾਣਾ, ਜਾਣ ਪਹਿਚਾਨ ਆਪ ਕਰਾਈਆ। ਖੇਲੇ ਖੇਲ ਗੁਣ ਨਿਧਾਨਾ, ਗੁਣ ਆਪਣਾ ਦਏ ਸਮਝਾਈਆ। ਸ਼ਾਹੋ ਭੂਪ ਬਣ ਰਾਜਾਨਾ, ਸ਼ਹਿਨਸ਼ਾਹ ਇਕੋ ਹੁਕਮ ਮਨਾਈਆ। ਲੇਖਾ ਜਾਣ ਜ਼ਿਮੀ ਅਸਮਾਨਾ, ਮੰਡਲ ਮੰਡਪ ਭੇਵ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪਿਛਲਾ ਲੁਕਣਾ ਦੇਵੇ ਛੱਡ, ਸ੍ਰੀ ਭਗਵਾਨ ਆਪ ਜਣਾਇੰਦਾ। ਕਲਜੁਗ ਅੰਤਮ ਨਿਰਗੁਣ ਹੋ ਕੇ ਹੋਵੇ ਅੱਡ, ਸਵਛ ਸਰੂਪੀ ਰੂਪ ਵਟਾਇੰਦਾ। ਭਗਤ ਭਗਵਾਨ ਬਣਾਏ ਸਾਚੀ ਯਦ, ਵਿਸ਼ਵ ਆਪਣੀ ਕਾਰ ਕਮਾਇੰਦਾ। ਸ੍ਰਿਸ਼ਟ ਸਬਾਈ ਕਰ ਕੇ ਪਾਰ ਹੱਦ, ਭਗਤ ਦੁਆਰੇ ਸੋਭਾ ਪਾਇੰਦਾ। ਬੋਧ ਅਗਾਧ ਵਜਾਏ ਨਦ, ਨਾਮ ਨਿਧਾਨਾ ਆਪ ਸੁਣਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਪ੍ਰਭ ਆਪਣਾ ਮੇਲ ਮਿਲਾਇੰਦਾ। ਲੇਖੇ ਲਾਏ ਕਾਇਆ ਮਾਟੀ ਪੰਜ ਤੱਤ ਹੱਡ, ਰਕਤ ਬੂੰਦ ਆਪਣੀ ਝੋਲੀ ਪਾਇੰਦਾ। ਪਿਛਲੀ ਕੀਤੀ ਦੇਵੇ ਰੱਦ, ਅੱਗੇ ਆਪਣਾ ਰਾਹ ਵਖਾਇੰਦਾ। ਨਿਰਗੁਣ ਹੋ ਕੇ ਪਰਦਾ ਦੇਵੇ ਕੱਜ, ਨਾਮ ਦੋਸ਼ਾਲਾ ਉਪਰ ਪਾਇੰਦਾ। ਦਰ ਦਰ ਆ ਕੇ ਦਰਸ
ਕਰੇ ਰੱਜ ਰੱਜ, ਹਰਿ ਆਪਣੀ ਹਰਸ ਮਿਟਾਇੰਦਾ। ਪ੍ਰੇਮ ਪ੍ਰੀਤੀ ਅੰਦਰ ਜਾਏ ਬੱਝ, ਨਾਮ ਡੋਰੀ ਤੰਦਨ ਇਕ ਉਠਾਇੰਦਾ। ਸ਼ਬਦ ਅਗੰਮ ਜੈਕਾਰਾ ਬੋਲੇ ਗੱਜ, ਵਾਹਵਾ ਢੋਲਾ ਰਾਗ ਅਲਾਇੰਦਾ। ਅੰਮ੍ਰਿਤ ਜਾਮ ਪਿਆਏ ਮਧ, ਸਚ ਸਰੋਵਰ ਇਕ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੱਦ, ਪੀਰਾਂ ਭਗਤਾਂ ਨਾਲ ਬੰਨ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਕਰਨੀ ਕਰ ਕੇ ਸੇਵ ਕਮਾਵਾਂਗਾ। ਪਿਛਲਾ ਲਹਿਣਾ ਮੂਲ ਚੁਕਾਵਾਂਗਾ। ਰੰਗ ਗੂੜ੍ਹ ਇਕ ਰੰਗਾਵਾਂਗਾ। ਚਰਨ ਧੂੜ ਟਿੱਕਾ ਲਾਵਾਂਗਾ। ਮੂਰਖ ਮੂੜ ਸੁਘੜ ਬਣਾਵਾਂਗਾ। ਨਾਤਾ ਕੂੜੋ ਕੂੜ ਤੋੜ ਤੁੜਾਵਾਂਗਾ। ਪੰਧ ਦੂਰਨ ਦੂਰ, ਨੇਰਨ ਨੇਰ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਢੋਲਾ ਗਾਵਾਂਗਾ। ਹਰਿਜਨ ਢੋਲਾ ਇਕੋ ਗਾਏਗਾ। ਪ੍ਰਭ ਬੋਲਾ ਨਾਮ ਸੁਣਾਏਗਾ। ਤੋਲਾ ਬਣ ਕੇ ਫੇਰਾ ਪਾਏਗਾ। ਵਿਚੋਲਾ ਹੋ ਕੇ ਮੇਲ ਮਿਲਾਏਗਾ। ਪਰਦਾ ਉਹਲਾ ਆਪ ਉਠਾਏਗਾ। ਪੰਜ ਤੱਤ ਰੌਲਾ ਕੋਇ ਨਾ ਪਾਏਗਾ। ਜੀਵਣ ਜੀਵਣ ਵਿਚ ਬਦਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੱਜਣ ਵੇਖ ਵਖਾਏਗਾ। ਜਨ ਭਗਤੋ ਸੇਵ ਕਮਾਵਾਂਗਾ। ਗਲ ਅਲਫ਼ੀ ਨਾ ਕੋਇ ਰਖਾਵਾਂਗਾ। ਨੰਗੀ ਪੈਰੀਂ ਚਲ ਕੇ ਆਵਾਂਗਾ। ਓਢਨ ਸੰਗ ਨਾ ਕੋਇ ਲਿਆਵਾਂਗਾ। ਚੋਜਣ ਆਪਣਾ ਇਕ ਵਖਾਵਾਂਗਾ। ਕੂੜੀ ਕਿਰਿਆ ਰੋਗਨ ਸਰਬ ਮਿਟਾਵਾਂਗਾ। ਸਚ ਵਿਜੋਗੀ ਬਣ ਕੇ ਫੇਰਾ ਪਾਵਾਂਗਾ। ਦਰਸ ਅਮੋਗੀ ਇਕ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਰ ਵਖਾਵਾਂਗਾ। ਸਾਚੀ ਕਰਨੀ ਆਪ ਕਰਾਵਾਂਗਾ। ਨਿਰਭੈ ਹੋ ਕੇ ਖੇਲ ਖਲਾਵਾਂਗਾ। ਸਾਚੇ ਮੰਦਰ ਬਹਿ ਕੇ ਦਰਸ ਦਿਖਾਵਾਂਗਾ। ਅੰਦਰੇ ਅੰਦਰੇ ਜੋਤ ਜਗਾਵਾਂਗਾ। ਡੂੰਘੀ ਕੰਦਰੇ ਭਾਗ ਲਗਾਵਾਂਗਾ। ਬਜ਼ਰ ਕਪਾਟੀ ਜੰਦਰੇ ਤੋੜ ਤੁੜਾਵਾਂਗਾ। ਅੰਮ੍ਰਿਤ ਆਤਮ ਸਰ ਨੁਹਾਵਾਂਗਾ। ਦਰ ਦਰਵਾਜ਼ਾ ਇਕ ਖੁਲ੍ਹਾਵਾਂਗਾ। ਗ਼ਰੀਬ ਨਿਵਾਜ਼ਾ ਫੇਰ ਅਖਵਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਚਰਨ ਰਖਾਵਾਂਗਾ। ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮ ਮਨਾਵਾਂਗਾ। ਦੋ ਜਹਾਨਾਂ ਰਚ ਸਵੰਬਰ, ਬ੍ਰਹਿਮੰਡ ਖੰਡ ਆਪਣਾ ਨਾਚ ਨਚਾਵਾਂਗਾ। ਕਲਜੁਗ ਕੂੜਾ ਮੇਟ ਅਡੰਬਰ, ਸਾਚਾ ਮਾਰਗ ਲਾਵਾਂਗਾ। ਸਰਬ ਕਲਾ ਆਪ ਹੋ ਭਰਤੰਬਰ, ਭਰਪੂਰ ਆਪਣਾ ਭੰਡਾਰ ਵਰਤਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰੰਗ ਰੰਗਾਵਾਂਗਾ। ਜਨ ਭਗਤ ਰੰਗ ਰੰਗਾਏਗਾ। ਪ੍ਰਭ ਅਬਿਨਾਸ਼ੀ ਦਇਆ ਕਮਾਏਗਾ। ਘਟ ਘਟ ਵਾਸੀ ਵੇਖ ਵਖਾਏਗਾ। ਦਾਸਨ ਦਾਸੀ ਨਜ਼ਰੀ ਆਏਗਾ। ਪਵਣ ਸਵਾਸੀ ਖੇਲ ਰਚਾਏਗਾ। ਪੂਰੀ ਆਸੀ ਸਰਬ ਕਰਾਏਗਾ। ਬੰਦ ਖ਼ੁਲਾਸੀ ਅੰਤ ਤੁੜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਆਪਣੀ ਅਲਖ ਜਗਾਏਗਾ। ਘਰ ਘਰ ਅਲਖ ਜਗਾਵੇਗਾ। ਗੋਬਿੰਦ ਆਪਣੀ ਉਂਗਲੀ ਲਾਵੇਗਾ। ਪੁਰਖ ਅਕਾਲ ਫੇਰਾ ਪਾਵੇਗਾ। ਦੀਨ ਦਿਆਲ ਆਪਣਾ ਪਰਦਾ ਲਾਹਵੇਗਾ। ਧਰਮਸਾਲ ਇਕ ਜਣਾਵੇਗਾ। ਸ਼ਰਅ ਸ਼ਰੀਅਤ ਨਾ ਕੋਇ ਰਖਾਵੇਗਾ। ਅਸਲੀਅਤ ਇਕੋ ਇਕ ਸਮਝਾਏਗਾ। ਤਬੀਅਤ ਸਭ ਦੀ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਏਗਾ। ਸਾਚੀ ਕਰਨੀ ਕਰਾਂਗਾ। ਜਨ ਭਗਤਾਂ ਅੰਦਰ ਵੜਾਂਗਾ। ਸੁਰਤ ਸਵਾਣੀ ਜਾ ਕੇ ਫੜਾਂਗਾ। ਸੋਹੰ ਬਾਣੀ ਇਕੋ ਪੜ੍ਹਾਂਗਾ। ਮਹੱਲ ਅਟੱਲ ਚਰਨ ਧਰਾਂਗਾ।
ਭਾਣਾ ਆਪਣਾ ਆਪੇ ਜਰਾਂਗਾ। ਜੋ ਕਰਨੀ ਸੋ ਕਰਾਂਗਾ। ਗੁਰ ਅਵਤਾਰ ਕਿਸੇ ਨਾਲ ਨਾ ਰਲਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੀਤੇ ਕੌਲ ਕਦੇ ਨਾ ਹਰਾਂਗਾ। ਕੀਤੇ ਕੌਲ ਹਰਿ ਇਕਰਾਰ, ਜਨ ਭਗਤਾਂ ਰਿਹਾ ਜਣਾਈਆ। ਜੁਗ ਚੌਕੜੀ ਬੀਤੇ ਚਾਰ, ਚਾਰੇ ਵੇਦ ਦੇਣ ਗਵਾਹੀਆ। ਚਾਰੇ ਯੁਗ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਚਾਰੇ ਖਾਣੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਚਾਰੇ ਬਾਣੀ ਵਾਜਾਂ ਰਹੀ ਮਾਰ, ਬੌਹੜੀ ਬੌਹੜੀ ਦਏ ਦੁਹਾਈਆ। ਚਾਰ ਯਾਰੀ ਹੋਈ ਖ਼ੁਆਰ, ਖ਼ਾਹਸ਼ ਪੂਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤਾਂ ਦੇਵਣਹਾਰ ਵਧਾਈਆ। ਭਗਤ ਜਨਾਂ ਪ੍ਰਭ ਦਏ ਵਧਾਈ, ਵਾਧਾ ਇਕੋ ਘਰ ਵਖਾਇੰਦਾ। ਸ੍ਰੀ ਭਗਵਾਨ ਕਰੀ ਕੁੜਮਾਈ, ਕੁੜਮ ਕੁੜਮੇਟਾ ਨਜ਼ਰ ਕੋਇ ਨਾ ਆਇੰਦਾ। ਇਕੋ ਘਰ ਵਸੇ ਧੀ ਜਵਾਈ, ਸੁਰਤੀ ਸ਼ਬਦੀ ਵੰਡ ਵੰਡਾਇੰਦਾ। ਨਿਰਗੁਣ ਹੋ ਕੇ ਪਕੜੇ ਬਾਹੀਂ, ਸਰਗੁਣ ਆਪਣੇ ਅੰਗ ਲਗਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸੱਚਾ ਹਰਿ, ਸਾਹਿਬ ਸਤਿਗੁਰ ਇਕੋ ਇਕ ਅਖਵਾਇੰਦਾ। ਸਾਹਿਬ ਸਤਿਗੁਰ ਇਕੋ ਏਕ, ਏਕੰਕਾਰਾ ਆਪ ਅਖਵਾਈਆ। ਭਗਤ ਭਗਵਾਨ ਦਏ ਟੇਕ, ਇਸ਼ਟ ਦੇਵ ਇਕ ਵਡਿਆਈਆ। ਕਲਜੁਗ ਅੰਤਮ ਧਾਰੇ ਭੇਖ, ਭੇਖ ਅਵੱਲੜਾ ਆਪ ਜਣਾਈਆ। ਰੂਪ ਰੰਗ ਨਾ ਕੋਈ ਰੇਖ, ਨਿਹਕਲੰਕਾ ਨਾਉਂ ਧਰਾਈਆ। ਨਿਰਗੁਣ ਕਰੇ ਨਿਰਗੁਣ ਹੇਤ, ਸਰਗੁਣ ਸਰਗੁਣ ਮੇਲਾ ਸਹਿਜ ਸੁਭਾਈਆ। ਗੁਰਮੁਖ ਵਿਰਲੇ ਦੇਵੇ ਭੇਤ, ਸੰਤ ਸਾਜਣ ਪਰਦਾ ਆਪੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਰਿਹਾ ਸਮਝਾਈਆ। ਭਗਤ ਕਹਿਣ ਰਾਹ ਦੱਸ ਦੇ ਸੌਖਾ, ਦਰ ਤੇਰੇ ਸੀਸ ਝੁਕਾਇਆ। ਹੁਣ ਨਹੀਂ ਕਰਨ ਦੇਣਾ ਤੈਨੂੰ ਧੋਖਾ, ਧੋਖੇ ਵਿਚ ਕਦੇ ਨਾ ਆਇਆ। ਆਪਣੇ ਮਿਲਣ ਦਾ ਦੱਸ ਦੇ ਮੌਕਾ, ਮੁਹੱਬਤ ਆਪਣੇ ਨਾਲ ਵਧਾਇਆ। ਕੀ ਹੋਇਆ ਤੇਰਾ ਖੇਲ ਲੋਕ ਪਰਲੋਕਾ, ਬਿਨ ਭਗਤਾਂ ਤੇਰਾ ਨਾਉਂ ਨਾ ਕਿਸੇ ਵਡਿਆਇਆ। ਵੇਖੀਂ ਕਲਜੁਗ ਅੰਤ ਨਾ ਹੋਈਂ ਹੋਛਾ, ਗਹਿਰ ਗੰਭੀਰ ਆਪਣਾ ਆਪ ਦੇ ਜਣਾਇਆ। ਅਸੀਂ ਤੇਰੀ ਰੱਖ ਕੇ ਬੈਠੇ ਓਟਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਨਾ ਕੋਇ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਇਆ। ਜਨ ਭਗਤੋ ਪੂਰੀ ਕਰਾਂ ਆਸ, ਹਰਿ ਸਤਿਗੁਰ ਆਪ ਜਣਾਇੰਦਾ। ਪੜ੍ਹਨ ਸੁਣਨ ਦੀ ਰਹੇ ਨਾ ਖ਼ਾਹਿਸ਼, ਜਿਸ ਜਨ ਆਪਣਾ ਦਰਸ ਦਿਖਾਇੰਦਾ। ਉਚੀ ਕੂਕ ਸਭ ਨੇ ਕਹਿਣਾ, ਪ੍ਰਭ ਵਸਿਆ ਸਾਡੇ ਸਾਥ, ਘਰ ਮੰਦਰ ਡੇਰਾ ਲਾਇੰਦਾ। ਜਿਸ ਦੀ ਕੋਟਨ ਕੋਟ ਸੇਵਾ ਕਰੇ ਤਰਲੋਕੀ ਨਾਥ, ਰਾਮ ਦਸਰਥ ਬੇਟਾ ਸੀਸ ਝੁਕਾਇੰਦਾ। ਸੋ ਸਾਹਿਬ ਸਤਿਗੁਰ ਦੀਨ ਦਿਆਲ ਸਾਡੀ ਪੂਰੀ ਕਰੇ ਖ਼ਾਹਿਸ਼, ਖ਼ਾਲਸ ਆਪਣਾ ਰੂਪ ਵਖਾਇੰਦਾ। ਸੇਵਾ ਕਰੇ ਬਣ ਕੇ ਦਾਸ, ਦਾਸੀ ਦਾਸ ਨਾਉਂ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਣਾਇੰਦਾ। ਜਨ ਭਗਤਾਂ ਉਪਰ ਹਰਿ ਜੂ ਤੁਠਾ, ਮਿਹਰ ਨਜ਼ਰ ਉਠਾਈਆ। ਕੋਈ ਲੋੜ ਨਾ ਰਹਿ ਗਈ ਪੜ੍ਹਨ ਦੀ ਚਿਠਾ, ਚਿਠੀ ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਸੁਣਾਈਆ। ਤੁਹਾਡੇ ਪਿਛੇ ਵੱਡਿਉਂ ਹੋਇਆ ਨਿੱਕਾ, ਨਿੱਕਾ ਹੋ ਕੇ ਫੇਰਾ ਪਾਈਆ। ਲਹਿਣਾ ਚੁਕੇ ਜੀਵ ਜੀਅ
ਕਾ, ਜੀਵਣ ਜੁਗਤ ਦਏ ਜਣਾਈਆ। ਪ੍ਰਭ ਮਿਲਣ ਦਾ ਅੰਤ ਤਰੀਕਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਜੈ ਜੈਕਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਜਗਤ ਰੂਪ ਵਖਾਈਆ। ਔਹ ਵੇਖੋ ਅਸ਼ਟਾਬਕਰ ਪਿਆ ਰੋ, ਰੋ ਰੋ ਨੈਣਾਂ ਨੀਰ ਵਹਾਇੰਦਾ। ਕਲਜੁਗ ਅੰਤਮ ਇਹ ਕੀ ਗਿਆ ਹੋ, ਸ੍ਰੀ ਭਗਵਾਨ ਖੇਲ ਕਰਾਇੰਦਾ। ਗ਼ਰੀਬ ਨਿਮਾਣਿਆਂ ਨਾਲ ਗਿਆ ਛੋਹ, ਆਪ ਆਪਣਾ ਮੇਲ ਮਿਲਾਇੰਦਾ। ਏਕਾ ਵਾਰ ਏਕੰਕਾਰ ਦੁਰਮਤ ਮੈਲ ਦਿਤੀ ਧੋ, ਨਿਰਮਲ ਨਿਰਮਲ ਆਪ ਕਰਾਇੰਦਾ। ਜਨ ਭਗਤਾਂ ਜੋਗਾ ਆਪੇ ਹੋ, ਹੋਕਾ ਆਪਣੇ ਨਾਮ ਸੁਣਾਇੰਦਾ। ਥੋਥਾ ਰਹੇ ਨਾ ਮਾਤ ਕੋ, ਜਿਸ ਜਨ ਆਪਣੀ ਗੋਦ ਬਹਾਇੰਦਾ। ਕਰੇ ਖੇਲ ਧਾਰ ਦੋ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਭਗਤ ਕਹਿਣ ਪ੍ਰਭ ਤੋਹੇ ਗ਼ਰੂਰ, ਤੇਰੀ ਗ਼ੁਰਬਤ ਨਾ ਕੋਇ ਮਿਟਾਈਆ। ਜੁਗ ਚੌਕੜੀ ਮਚੌਂਦਾ ਰਿਹੋਂ ਫ਼ਤੂਰ, ਫ਼ਤਵੇ ਸਭ ਦੇ ਉਤੇ ਲਾਈਆ। ਆਪਣਾ ਮੰਨੇਂ ਨਾ ਕਦੇ ਕਸੂਰ, ਅਭੁੱਲ ਆਪਣਾ ਨਾਉਂ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣਾ ਮਜ਼ਦੂਰ, ਲੋਕਮਾਤ ਭੇਵ ਜਣਾਈਆ। ਅੰਤਮ ਸੱਦ ਆਪਣੇ ਹਜ਼ੂਰ, ਹਜ਼ਰਤ ਆਪਣੇ ਵਿਚ ਸਮਾਈਆ। ਸ਼ਰਅ ਸ਼ਰੀਅਤ ਪਾ ਜੂੜ, ਦੀਨ ਮਜ਼੍ਹਬ ਵੰਡ ਵੰਡਾਈਆ। ਨਾਤਾ ਵਖਾ ਕੂੜੋ ਕੂੜ, ਕੂੜੀ ਕਿਰਿਆ ਜਗਤ ਬੰਧਾਈਆ। ਬਣ ਕੇ ਦਾਤਾ ਜੋਧਾ ਸੂਰ, ਕਿਉਂ ਬੈਠਾ ਮੁਖ ਛੁਪਾਈਆ। ਤੇਰਾ ਕੰਮ ਨਹੀਂ ਵਸਣਾ ਦੂਰ, ਨੇਰਨ ਨੇਰ ਹੋ ਕੇ ਦਇਆ ਕਮਾਈਆ। ਕਲਜੁਗ ਤੈਨੂੰ ਕਰਨਾ ਅਸੀਂ ਮਜ਼ਬੂਰ, ਮਜ਼ਬੂਰੀ ਸਾਰੇ ਰਹੇ ਸੁਣਾਈਆ। ਤੂੰ ਸਾਹਿਬ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਆ। ਜਿੰਨਾਂ ਚਿਰ ਘਰ ਆ ਨਾ ਦੇਵੇਂ ਮਸਤਕ ਧੂੜ, ਤੇਰੀ ਹੋਏ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਦਰਵੇਸ਼ ਫੇਰਾ ਪਾਈਆ। ਸ੍ਰੀ ਭਗਵਾਨ ਗਿਆ ਡਰ, ਦੂਰ ਦੁਰਾਡਾ ਧਿਆਨ ਲਗਾਇੰਦਾ। ਜਨ ਭਗਤੋ ਆਵਾਂ ਤੁਹਾਡੇ ਘਰ, ਘਰ ਘਰ ਫੇਰਾ ਪਾਇੰਦਾ। ਗ਼ਰੀਬ ਨਿਮਾਣਿਆਂ ਦੇਣਾ ਵਰ, ਵਰ ਇਕੋ ਇਕ ਜਣਾਇੰਦਾ। ਭਗਤ ਜ਼ਾਹਰ ਲਵਾਂ ਫੜ, ਅੰਦਰ ਬਾਹਰ ਰੰਗ ਰੰਗਾਇੰਦਾ। ਆਤਮ ਸੇਜਾ ਜਾਵਾਂ ਚੜ੍ਹ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਅੰਦਰ ਬਹਿ ਕੇ ਢੋਲਾ ਲਵਾਂ ਪੜ੍ਹ, ਆਤਮ ਪਰਮਾਤਮ ਰਾਗ ਅਲਾਇੰਦਾ। ਤੁਹਾਡੀ ਮਰਨੀ ਜਾਵਾਂ ਮਰ, ਆਪਣਾ ਮਰਨ ਨਾ ਕੋਇ ਰਖਾਇੰਦਾ। ਤੁਹਾਡੀ ਸਰਨੀ ਜਾਵਾਂ ਪੜ੍ਹ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਜੇ ਕੋਈ ਵੇਖੇ ਮੇਰਾ ਧੜ, ਜਨ ਭਗਤਾਂ ਇਸ਼ਾਰੇ ਨਾਲ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਦਰਦੀ ਦਰਦ ਵੰਡਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਕਰਤਾ ਕਰਨੀ ਕਰ, ਕਰਨਹਾਰ ਖੇਲ ਕਰਾਇੰਦਾ।
ਸ਼ਾਮਾਂ ਦਾ ਪ੍ਰਭ ਆਇਆ ਸ਼ਾਮ, ਸ਼ਹਿਨਸ਼ਾਹ ਬੇਪਰਵਾਹੀਆ। ਰਾਮਾਂ ਦਾ ਪ੍ਰਭ ਆਇਆ ਰਾਮ, ਰਹਿਮਤ ਇਕ ਕਮਾਈਆ। ਕਾਹਨਾਂ ਦਾ ਪ੍ਰਭ ਆਇਆ ਕਾਹਨ, ਨਿਰਗੁਣ ਦਾਤਾ ਵਡ ਵਡਿਆਈਆ। ਭਗਵਾਨਾਂ ਦਾ ਪ੍ਰਭ ਆਇਆ ਭਗਵਾਨ, ਭਗਵਨ ਆਪਣਾ ਫੇਰਾ ਪਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਆਇਆ ਸ਼ਾਮ ਮਿਟੇ ਸ਼ਾਮ, ਸ਼ਾਮ ਸ਼ਾਮ ਵਿਚੋਂ ਬਦਲਾਇੰਦਾ। ਭਗਤ ਭਗਵਾਨ ਪੂਰਾ ਕਰੇ ਕਾਮ, ਕਾਮ ਕਾਮ ਵਿਚੋਂ ਸਮਝਾਇੰਦਾ। ਭਗਵਾਨ ਭਗਤ ਵਖਾਏ ਇਕ ਨਿਸ਼ਾਨ, ਨਿਸ਼ਾਨ ਨਿਸ਼ਾਨ ਵਿਚੋਂ ਝੁਲਾਇੰਦਾ। ਦੇਵਣਹਾਰਾ ਸਚ ਪੈਗ਼ਾਮ, ਪੈਗ਼ਾਮ ਪੈਗ਼ਾਮ ਵਿਚੋਂ ਸੁਣਾਇੰਦਾ। ਨਜ਼ਰੀ ਆਏ ਇਕ ਅਮਾਮ, ਅਮਾਮ ਅਮਾਮਾਂ ਰੂਪ ਵਟਾਇੰਦਾ। ਪ੍ਰਭ ਮਿਲਿਆ ਸੱਚਾ ਸ਼ਾਮ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਮੰਦਰ ਆਪ ਸੁਹਾਇੰਦਾ। ਸ਼ਾਮ ਘਰ ਮੰਦਰ ਆਇਆ ਵੇਹੜੇ, ਵੇਹਲਾ ਹੋ ਕੇ ਫੇਰਾ ਪਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਦੇਂਦਾ ਰਿਹਾ ਗੇੜੇ, ਗੇੜੇ ਵਿਚ ਗੁਰ ਅਵਤਾਰ ਪੀਰ ਪੈਗ਼ੰਬਰ ਭੁਆਈਆ। ਕਲਜੁਗ ਅੰਤਮ ਹਰਿਜਨ ਵੇਖੇ ਸਾਚੇ ਖੇੜੇ, ਖੇੜਾ ਇਕੋ ਇਕ ਵਡਿਆਈਆ। ਦੂਰ ਦੁਰਾਡਾ ਬਣ ਕੇ ਪਾਂਧੀ ਆਇਆ ਨੇੜੇ, ਨੇਰਨ ਨੇਰਾ ਆਪਣਾ ਰਾਹ ਜਣਾਈਆ। ਭਗਤ ਭਗਵਾਨ ਨੌਜਵਾਨ ਸੰਤ ਸੁਹੇਲੇ ਵੇਖੇ ਕੇਹੜੇ ਕੇਹੜੇ, ਜੋ ਬੈਠੇ ਆਸਣ ਲਾਈਆ। ਪ੍ਰਭ ਦੇ ਕੰਧਿਆਂ ਉਤੇ ਰੱਖੇ ਆਪਣੇ ਬੇੜੇ, ਹੌਲਾ ਭਾਰ ਰੱਖ ਕੇ ਖ਼ੁਸ਼ੀ ਮਨਾਈਆ। ਖ਼ਾਲੀ ਹੱਥੀ ਲਾ ਕੇ ਬਹਿ ਗਏ ਡੇਰੇ, ਇਕ ਹਨੋਰਾ ਰਹੇ ਸੁਣਾਈਆ। ਤੇਰੇ ਮੁੱਕੇ ਅਜੇ ਨਾ ਝੇੜੇ, ਝਗੜਾ ਪਿਆ ਜਗਤ ਲੋਕਾਈਆ। ਚਾਰ ਜੁਗ ਚੌਕੜੀ ਤੇਰੇ ਨਾਲ ਲੈ ਲਏ ਫੇਰੇ, ਨਿਰਗੁਣ ਨਿਰਗੁਣ ਕਰ ਕੁੜਮਾਈਆ। ਕੀ ਹੋਇਆ ਜੇ ਆਇਉਂ ਵੇਹੜੇ, ਆਪ ਆਪਣੀ ਦਇਆ ਕਮਾਈਆ। ਤੇਰੇ ਪਿਛੇ ਹੋਏ ਬੇਰੇ ਬੇਰੇ, ਤਨ ਸੀਸ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਵੇਖ ਸਾਡੇ ਜੇਰੇ, ਚਾਰ ਜੁਗ ਤੇਰਾ ਧਿਆਨ ਲਗਾਈਆ। ਜੇ ਹੁਣ ਤੂੰ ਕਰੇਂ ਹੇਰੇ ਫੇਰੇ, ਤੇਰੀ ਚਲਣ ਨਾ ਦੇਣੀ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੇਵਣਹਾਰ ਨਾ ਕੋਇ ਅਖਵਾਈਆ।
ਪੈਰ ਕਹੇ ਵੱਡਾ ਚਰਨ, ਜਗ ਚਰਨ ਮਿਲੇ ਵਡਿਆਈਆ। ਚਰਨ ਕਹੇ ਵੱਡਾ ਪੈਰ, ਪੈਰ ਚਲ ਕੇ ਪ੍ਰਭ ਚਰਨ ਦੁਆਰੇ ਆਈਆ। ਪੈਰ ਕਹੇ ਜਿੰਨਾ ਚਿਰ ਹਰਿ ਜੂ ਨਾ ਕਰੇ ਮਿਹਰ, ਮੇਰੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੋਹਾਂ ਮੇਲ ਨਾ ਲਾਏ ਦੇਰ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਭਗਤ ਮਿਲਣ ਦਾ ਪ੍ਰਭ ਰੱਖੇ ਚਾਅ, ਚਾਉ ਘਨੇਰਾ ਇਕ ਜਣਾਈਆ। ਜੁਗ ਚੌਕੜੀ ਫੇਰਾ ਪਾ, ਫੇਰੀ ਵਾਲਾ ਅਲਖ ਜਗਾਈਆ। ਰਹਿਬਰ ਬਣ ਆਪ ਖ਼ੁਦਾ, ਮੁਰੀਦ ਮੁਰਸ਼ਦ ਵੇਖੇ ਥਾਉਂ ਥਾਈਂਆ। ਗੁਰ ਅਵਤਾਰ ਨਾਉਂ ਧਰਾ, ਧਰਨ ਧਰਤ ਧਵਲ ਦਏ ਵਡਿਆਈਆ। ਭਗਤ ਭਗਵਾਨ ਆਪ ਸਮਝਾ, ਰਮਜ਼ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਚਾਉ ਇਕ ਵਖਾਈਆ। ਪ੍ਰਭ ਮਿਲਣ ਦਾ ਕਿਹੜਾ ਚਾਅ, ਕਿਸ ਰੱਖਿਆ ਧਾਮ ਵਸਾਈਆ। ਪ੍ਰਭ ਮਿਲਣ ਦਾ ਕਿਹੜਾ ਰਾਹ, ਕਵਣ ਮਾਰਗ ਦਏ ਸਮਝਾਈਆ। ਪ੍ਰਭ ਮਿਲਣ ਦਾ ਕਿਹੜਾ ਥਾਂ, ਕਵਣ ਧਵਲ ਸੋਭਾ ਪਾਈਆ। ਪ੍ਰਭ ਮਿਲਣ ਦਾ ਕਿਹੜਾ ਨਾਂ, ਨਾਉਂ ਨਿਰੰਕਾਰਾ ਢੋਲਾ ਗਾਈਆ। ਪ੍ਰਭ ਮਿਲਣ ਦਾ ਕਿਹੜਾ ਮਕਾਂ, ਮੁਕਾਮ ਕਵਣ ਨਜ਼ਰੀ ਆਈਆ। ਪ੍ਰਭ ਮਿਲਣ ਦਾ,
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਵੇਖ ਵਖਾਈਆ। ਪ੍ਰਭ ਮਿਲਣ ਦਾ ਚਾਅ ਰੱਖੇ ਕੌਣ, ਕਵਣ ਦਏ ਸਮਝਾਈਆ। ਪ੍ਰਭ ਮਿਲਣ ਦਾ ਸੁਨੇਹੁੜਾ ਦੇਵੇ ਪੌਣ, ਪਵਣ ਉਨੰਜਾ ਸੇਵ ਕਮਾਈਆ। ਪ੍ਰਭ ਮਿਲਣ ਦਾ ਚਾਅ ਰੱਖੇ ਰਾਵਣ ਰੌਣ, ਰਾਮ ਰਾਮਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਭਗਵਾਨ ਰਿਹਾ ਜਣਾਈਆ। ਭਗਤ ਕਹੇ ਤੇਰੇ ਮਿਲਣ ਦਾ ਮੋਹੇ ਚਾਅ, ਚਾਰ ਕੁੰਟਾਂ ਦਿਆਂ ਜਣਾਈਆ। ਫੜ ਕੇ ਬਾਹੋਂ ਲਵਾਂ ਮਨਾ, ਰੁੱਸਿਆ ਰਾਮ ਰਹਿਣ ਨਾ ਪਾਈਆ। ਜਿੰਨਾਂ ਚਿਰ ਕਹੇ ਨਾ ਅੱਗੋਂ ਹਾਂ, ਭੁਜਾਂ ਬਾਹਵਾਂ ਸਕੇ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਬਿਨ ਤੇਰੇ ਮਿਲਿਆਂ ਚੈਨ ਕੋਇ ਨਾ ਆਈਆ। ਕੀ ਮੈਨੂੰ ਮਿਲਣ ਆਓਗੇ। ਆਪਣਾ ਆਪ ਭੇਟ ਚੜ੍ਹਾਓਗੇ। ਦੇ ਭੇਟ ਨਾ ਫਿਰ ਪਛਤਾਓਗੇ। ਨਾਮ ਸੋਹਲਾ ਇਕੋ ਗਾਓਗੇ। ਸ਼ਬਦ ਵਿਚੋਲਾ ਗੁਰੂ ਬਣਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਇਕੇ ਡੇਰਾ ਲਾਓਗੇ। ਪ੍ਰਭੂ ਇਕੋ ਘਰ ਵਸਾਂਗੇ। ਤੇਰਾ ਨਾਮ ਲੈ ਲੈ ਹੱਸਾਂਗੇ। ਜੇ ਪੁਛੇਂ ਸਚ ਸਚ ਦੱਸਾਂਗੇ। ਪ੍ਰੇਮ ਪਾ ਪਿਛੇ ਨਾ ਹਟਾਂਗੇ। ਆਪਣੇ ਆਪ ਨਾਲੋਂ ਤੇਰਾ ਨਾਮ ਵੱਟਾਂਗੇ। ਮਾਣਸ ਜਨਮ ਵਿਚ ਏਹੋ ਸੱਚਾ ਲਾਹਾ ਖੱਟਾਂਗੇ। ਬਿਨ ਰਸਨਾ ਜਿਹਵਾ ਤੇਰਾ ਨਾਮ ਰਟਾਂਗੇ। ਬਿਨ ਤੇਰੇ ਪ੍ਰੇਮ ਪਿਆਰ ਕਦੇ ਨਾ ਬਚਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਤੇਰੀ ਓਟ ਇਕੋ ਰੱਖਾਂਗੇ। ਕੀ ਇਕੋ ਓਟ ਰਖਾਓਗੇ। ਪ੍ਰਭ ਅਬਿਨਾਸ਼ੀ ਸੱਚਾ ਗਾਓਗੇ। ਦੂਜਾ ਧਿਆਨ ਨਾ ਕੋਇ ਲਗਾਓਗੇ। ਇਸ਼ਟ ਦੇਵ ਨਾ ਕੋਇ ਮਨਾਓਗੇ। ਬ੍ਰਹਮ ਪਾਰਬ੍ਰਹਮ ਭੇਟ ਚੜ੍ਹਾਓਗੇ। ਵਰਨ ਬਰਨ ਜ਼ਾਤ ਪਾਤ ਖਪਾਓਗੇ। ਕਲਜੁਗ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਓਗੇ। ਅੱਠੇ ਪਹਿਰ ਵੇਖ ਪਰਭਾਤ, ਪਰਭਾਤੀ ਰਾਗ ਇਕ ਅਲਾਓਗੇ। ਸਾਰੇ ਮਿਲ ਕੇ ਸਚ ਜਮਾਤ, ਭਗਤ ਭਗਵਾਨ ਗੰਢ ਪੁਆਓਗੇ। ਫੇਰ ਆਪੇ ਪੁੱਛੇ ਤੁਹਾਡੀ ਵਾਤ, ਗੋਦੀ ਬਹਿ ਕੇ ਸਾਚਾ ਸੁਖ ਹੰਡਾਓਗੇ। ਪ੍ਰਭ ਤੇਰੀ ਗੋਦ ਸੋਭਾ ਪਾਵਾਂਗੇ। ਹਿਰਦਾ ਸੋਧ ਤੈਨੂੰ ਧਿਆਵਾਂਗੇ। ਲੋਕ ਪਰਲੋਕ ਤੇਰੀ ਓਟ ਰਖਾਵਾਂਗੇ। ਤੂੰ ਸਾਹਿਬ ਨਿਰਮਲ ਜੋਤ, ਅੰਤ ਜੋਤੀ ਜੋਤ ਮਿਲ ਜਾਵਾਂਗੇ। ਤੇਰਾ ਵਸਾਈਏ ਕਿਲਾ ਕੋਟ, ਸਚਖੰਡ ਸਾਚੇ ਡੇਰਾ ਲਾਵਾਂਗੇ। ਤੇਰੇ ਮਿਲਣ ਦੀ ਇਕੋ ਓਟ, ਦੂਜੀ ਆਸ ਨਾ ਕੋਇ ਰਖਾਵਾਂਗੇ। ਤੇਰਾ ਵੇਖ ਬੰਸ ਪੁੱਤ ਪੋਤਰੇ ਪੋਤ, ਪਿਤਾ ਪੂਤ ਗੰਢ ਪੁਆਵਾਂਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਸਚ ਸਬੂਤ, ਸਾਬਤ ਤੇਰਾ ਰੂਪ ਦਰਸ਼ਨ ਪਾਵਾਂਗੇ।