੨੩ ਚੇਤ ੨੦੨੦ ਬਿਕਰਮੀ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ
ਹਰਿ ਸਰਨਾਈ ਸਾਚੀ ਲੋੜ, ਜਨ ਭਗਤਾਂ ਆਦਿ ਜੁਗਾਦਿ ਜਣਾਇੰਦਾ। ਸਾਹਿਬ ਸਤਿਗੁਰ ਨਾਤਾ ਦੇਵੇ ਜੋੜ, ਜੋੜੀ ਆਤਮ ਪਰਮਾਤਮ ਮੇਲ ਮਿਲਾਇੰਦਾ। ਕਰ ਕਿਰਪਾ ਚਾੜ੍ਹੇ ਸਾਚੇ ਘੋੜ, ਸ਼ਬਦ ਘੋੜਾ ਇਕ ਵਖਾਇੰਦਾ। ਨਾਮ ਨਿਧਾਨ ਫੜਾਏ ਡੋਰ, ਤੰਦੀ ਇਕੋ ਇਕ ਵਖਾਇੰਦਾ। ਨਾਤਾ ਤੋੜ ਕੂੜੀ ਕਿਰਿਆ ਅੰਧ ਘੋਰ, ਸਚ ਸੁਚ ਇਕ ਵਖਾਇੰਦਾ। ਬਣ ਸਾਥੀ ਸੰਗੀ ਸੰਗ ਲਏ ਤੋਰ, ਤੁਰਤ ਆਪਣਾ ਰਾਹ ਜਣਾਇੰਦਾ।
ਲੇਖਾ ਚੁੱਕੇ ਤੋਰ ਮੋਰ, ਮੇਰਾ ਤੇਰਾ ਵੰਡ ਨਾ ਕੋਇ ਵੰਡਾਇੰਦਾ। ਜਗਤ ਵਿਕਾਰਾ ਦੇਵੇ ਹੋੜ, ਹੋੜਾ ਇਕੋ ਸੇਵ ਕਮਾਇੰਦਾ। ਸਤਿ ਸਤਿਵਾਦੀ ਸਚ ਜਣਾਏ ਆਪਣਾ ਜ਼ੋਰ, ਜਾਬਰ ਰਹਿਣ ਕੋਇ ਨਾ ਪਾਇੰਦਾ। ਭਗਤ ਭਗਵਾਨ ਜਾਏ ਬੌਹੜ, ਬੇਪਰਵਾਹ ਫੇਰਾ ਪਾਇੰਦਾ। ਜਨਮ ਜਨਮ ਦੀ ਲੱਗੀ ਬੁਝਾਏ ਔੜ, ਅੰਮ੍ਰਿਤ ਮੇਘ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਰੰਗ ਵਖਾਇੰਦਾ। ਜੋੜੀ ਜੋੜੇ ਆਪ ਪ੍ਰਭ, ਜੋੜਨਹਾਰ ਨਿਰੰਕਾਰਾ। ਭਗਤ ਭਗਵਾਨ ਮੇਲੇ ਲੱਭ, ਵੇਖ ਸਰਬ ਸੰਸਾਰਾ। ਅੰਮ੍ਰਿਤ ਝਿਰਨਾ ਝਿਰੇ ਝੱਬ, ਕਿਰਪਾ ਕਰੇ ਹਰਿ ਗਿਰਧਾਰਾ। ਲਹਿਣਾ ਦੇਣਾ ਮੁੱਕੇ ਸਭ, ਘਰ ਪਾਏ ਪੁਰਖ ਅਪਾਰਾ। ਪਿਛਲੀ ਹੋਏ ਪਾਰ ਹੱਦ, ਅੱਗੇ ਨਜ਼ਰੀ ਆਏ ਹੱਕ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਆਧਾਰਾ। ਨਾਮ ਆਧਾਰਾ ਸੁਰਤੀ ਮੀਤਾ, ਸਾਹਿਬ ਸਤਿਗੁਰ ਇਕ ਅਖਵਾਇੰਦਾ। ਏਕਾ ਦੂਆ ਜਾਣੇ ਰੀਤਾ, ਰੀਤੀ ਆਪਣੀ ਆਪ ਬਣਾਇੰਦਾ। ਤੀਜਾ ਚੌਥਾ ਠਾਂਡਾ ਸੀਤਾ, ਗਹਿਰ ਗੰਭੀਰ ਖੇਲ ਕਰਾਇੰਦਾ। ਪਾਂਜਾ ਛੀਕਾ ਨਾ ਮਰਿਆ ਨਾ ਜੀਤਾ, ਨਿਰਗੁਣ ਨੂਰ ਡਗਮਗਾਇੰਦਾ। ਸਾਤਾ ਆਠਾ ਭੇਵ ਜਣਾਏ ਅਨਡੀਠਾ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਨਾਇਆਂ ਦਸਾ ਇਕੱਠਾ ਕੀਤਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਇਕੋ ਘਰ ਵਸਾਇੰਦਾ। ਲੇਖਾ ਜਾਣੇ ਜੀਵ ਜਨ ਜੀ ਕਾ, ਘਟ ਘਟ ਅੰਦਰ ਵੇਖ ਵਖਾਇੰਦਾ। ਭਗਵਨ ਮਿਲਣ ਦਾ ਸਚ ਤਰੀਕਾ, ਜਨ ਭਗਤਾਂ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਆਪ ਮਿਲਾਇੰਦਾ। ਘਰ ਮੇਲਾ ਹਰਿ ਮਲੰਦੜਾ, ਮਿਹਰਵਾਨ ਕਰਤਾਰ। ਘਰ ਸਾਚਾ ਇਕ ਵਸੰਦੜਾ, ਸੋਭਾਵੰਤ ਨਿਰੰਕਾਰ। ਗ੍ਰਹਿ ਮੰਦਰ ਇਕ ਸੁਹੰਦੜਾ, ਸਾਹਿਬ ਸੱਜਣ ਸਿਰਜਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣ ਧੁਰ ਦਰਬਾਰ। ਧੁਰ ਦਰਬਾਰੀ ਜੋੜ ਅਪਾਰਾ, ਪਰਮਾਤਮ ਆਤਮ ਆਪ ਕਰਾਈਆ। ਕਲਜੁਗ ਅੰਤਮ ਹੋ ਉਜਿਆਰਾ, ਸਾਚੀ ਧਾਰਾ ਆਪ ਸਮਝਾਈਆ। ਵੇਖਣਹਾਰਾ ਉਚੇ ਟਿੱਲੇ ਪਰਬਤ ਡੂੰਘੀ ਗਾਰਾ, ਫੋਲ ਫੁਲਾਏ ਥਾਉਂ ਥਾਈਂਆ। ਹਰਿਜਨ ਮੇਲਾ ਇਕ ਦੁਆਰਾ , ਦਰ ਦਰਵਾਜ਼ਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਫੜ ਫੜ ਬਾਹੀਂਆ। ਜੋਤ ਸਰੂਪ ਪੁਰਖ ਅਕਾਲ, ਅਕਲ ਕਲ ਆਪਣੀ ਖੇਲ ਕਰਾਇੰਦਾ। ਸ਼ਬਦ ਸੁਤ ਗੋਬਿੰਦ ਧਾਰ, ਬੇਪਰਵਾਹ ਰਾਹ ਚਲਾਇੰਦਾ। ਪੰਜ ਤੱਤ ਕਾਇਆ ਚੋਲਾ ਸੰਬਲ ਅਖਾੜ, ਮੰਦਰ ਸੁਹੰਜਣਾ ਆਪ ਵਡਿਆਇੰਦਾ। ਨਿਰਗੁਣ ਵਸੇ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪਣਾ ਆਸਣ ਲਾਇੰਦਾ। ਆਪ ਬਣਾਇਆ ਆਪਣਾ ਸਚ ਮਕਾਨ, ਬਾਢੀ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਗੋਬਿੰਦ ਮੰਗਿਆ ਸੰਬਲ ਨਗਰ, ਸੱਸੇ ਮਿਲੀ ਵਡਿਆਈਆ। ਸੱਸਾ ਸਤਿਗੁਰ ਸਾਹਿਬ ਚਲੇ ਸੰਭਲ ਸੰਭਲ, ਜੁਗ ਜੁਗ ਆਪਣਾ ਚਰਨ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੱਸਾ ਮੁਖ ਰਖਾਈਆ। ਸੰਬਲ ਲੱਗਾ ਇਕੋ ਸੱਸਾ, ਸਤਿਗੁਰ ਦਏ ਵਡਿਆਈਆ। ਗੋਬਿੰਦ ਪੁਰਖ ਅਕਾਲ ਗੋਦੀ ਬਹਿ ਕੇ ਹੱਸਾ, ਹੱਸ ਹੱਸ ਖ਼ੁਸ਼ੀ ਮਨਾਈਆ। ਤੁਧ ਬਿਨ ਤੇਰਾ ਕੋਇ ਕੋਈ ਨਾ ਜਾਣੇ ਰਸਾ, ਰਸਾ ਹੱਥ ਕਿਸੇ ਨਾ ਆਈਆ। ਉਚੇ ਟਿੱਲੇ ਪਰਬਤ ਹੇਮ ਕੁੰਡ ਡੂੰਘੀ ਧਾਰ ਧਸਾ, ਨੇਤਰ ਨੈਣ ਧਿਆਨ ਲਗਾਈਆ। ਬਿਨ ਤੇਰੀ ਕਿਰਪਾ ਗੋਬਿੰਦ ਬਣਿਆ ਨਾ ਤੇਰਾ ਬੱਚਾ, ਬਚਪਨ
ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸੱਸਾ ਸਾਹਿਬ ਸਦਾ ਸੁਖਦਾਈਆ। ਸੱਸਾ ਬਣਿਆ ਸਾਖਿਆਤ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਪ੍ਰਭ ਅਬਿਨਾਸ਼ੀ ਦਿਤੀ ਦਾਤ, ਮਿਹਰ ਨਜ਼ਰ ਇਕ ਉਠਾਇੰਦਾ। ਬੱਬਾ ਬਲ ਧਾਰ ਵੇਖੇ ਮਾਰ ਝਾਤ, ਝਾਕੀ ਇਕੋ ਇਕ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਬੱਬਾ ਕਹੇ ਬੜਾ ਬਲਵਾਨ, ਬਲਧਾਰੀ ਇਕ ਅਖਵਾਇੰਦਾ। ਬਾਲਕ ਬਿਰਧ ਨਾ ਕੋਇ ਜਵਾਨ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਬਲਦਾ ਰਹੇ ਦੀਪਕ ਦੋ ਜਹਾਨ, ਜੋਤੀ ਜਾਤਾ ਡਗਮਗਾਇੰਦਾ। ਬਾਬਲ ਬਣ ਕੇ ਦੇਂਦਾ ਰਹੇ ਦਾਨ, ਵਸਤ ਆਪਣੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਇੰਦਾ। ਲੱਲਾ ਕਹੇ ਪ੍ਰਭ ਲੇਖ ਅਪਾਰਾ, ਲੇਖਾ ਲਿਖਤ ਵਿਚ ਨਾ ਆਈਆ। ਵਸਣਹਾਰਾ ਧਾਮ ਨਿਆਰਾ, ਨਿਹਚਲ ਆਪਣਾ ਆਸਣ ਲਾਈਆ। ਗੁਣ ਅਵਗੁਣ ਤੋਂ ਵਸੇ ਬਾਹਰਾ, ਗੁਣ ਕਥਨ ਕਹਿਣ ਨਾ ਪਾਈਆ। ਦੇਵਣਹਾਰਾ ਸਚ ਸਹਾਰਾ, ਟੇਕ ਆਪਣੀ ਆਪ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਬਲ ਆਪਣਾ ਰੱਖ, ਲੇਖਾ ਦੱਸੇ ਪਰਤੱਖ, ਅੱਖਰ ਅੱਖਰ ਗੰਢ ਪੁਆਈਆ। ਗੋਬਿੰਦ ਕਹੇ ਪ੍ਰਭ ਜਿਸ ਵੇਲੇ ਆਵੇਂਗਾ। ਕੀ ਮੇਰਾ ਮੇਲ ਮਿਲਾਵੇਂਗਾ। ਕਿਸ ਬਿਧ ਸਾਚਾ ਤੇਲ ਚੜ੍ਹਾਵੇਂਗਾ। ਬਣ ਸੱਜਣ ਸੁਹੇਲ, ਅੰਗ ਲਗਾਵੇਂਗਾ। ਧਾਮ ਨਵੇਲ ਡੇਰਾ ਲਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਸਾਚੀ ਖੇਲ ਖਲਾਵੇਂਗਾ। ਜੋਤ ਸਰੂਪ ਹੋ ਕੇ ਆਊਂਗਾ। ਨਿਹਕਲੰਕ ਅਖਵਾਊਂਗਾ। ਗੋਬਿੰਦ ਤੇਰਾ ਸ਼ਬਦ ਰੂਪ ਵਟਾਊਂਗਾ। ਸੱਸਾ ਬੱਬਾ ਲੱਲਾ ਵੇਖ ਵਖਾਊਂਗਾ। ਤਿੰਨਾਂ ਵਿਚੋਲਾ ਆਪ ਬਣ ਜਾਊਂਗਾ। ਪਰਦਾ ਉਹਲਾ ਜਗਤ ਰਖਾਊਂਗਾ। ਪੰਜ ਤੱਤ ਕਾਇਆ ਮਾਣ ਦਵਾਊਂਗਾ। ਪੱਪਾ ਰਾਰਾ ਨੰਨਾ ਪਰਨ ਨਿਭਾਊਂਗਾ। ਦੋ ਦੁਲੈਂਕੜੇ ਦੋ ਜਹਾਨਾਂ ਵੰਡ ਵੰਡਾਊਂਗਾ। ਪੂਰਨ ਹੋ ਕੇ ਪਤਿਪਰਮੇਸ਼ਵਰ ਪਾਰਬ੍ਰਹਮ ਅਖਵਾਊਂਗਾ। ਤ੍ਰਬੈਣੀ ਸਾਕ ਸੱਜਣ ਸੈਣੀ ਸਭ ਦਾ ਲੇਖਾ ਅੰਤ ਮੁਕਾਊਂਗਾ। ਜਨ ਭਗਤਾਂ ਦੱਸਾਂ ਸਾਚੀ ਬਹਿਣੀ, ਕਾਇਆ ਮੰਦਰ ਡੇਰਾ ਲਾਊਂਗਾ। ਰਸਨਾ ਜਿਹਵਾ ਹਰਿ ਕੀ ਕਥਾ ਨਾ ਕਿਸੇ ਕਹਿਣੀ, ਆਪਣੀ ਕਹਾਣੀ ਆਪ ਸੁਣਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਚੁੱਕੇ ਪਿਛਲਾ ਬੈਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਊਂਗਾ। ਸੰਬਲ ਨਹੀਂ ਮਕਾਨ ਕੋਠਾ, ਛੱਪਰ ਛੰਨ ਨਾ ਕੋਇ ਵਡਿਆਈਆ। ਪੰਜ ਤੱਤ ਹੋਇਆ ਪਰਮਾਤਮਾ ਜੋਗਾ, ਪੂਰਨ ਰੰਗ ਰੰਗ ਵਿਚ ਰਮਾਈਆ। ਨਿਰਮਲ ਜੋਤ ਜਗੀ ਜੋਤਾ, ਜੋਤ ਜੋਤ ਰੁਸ਼ਨਾਈਆ। ਸ਼ਬਦ ਅਨਾਦ ਵੱਜੇ ਨਾਲ ਸ਼ੌਕਾ, ਸਤਿਗੁਰ ਇਕੋ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਕਹੇ ਮੇਰੀ ਇਕੋ ਨਗਰੀ, ਦੂਜੀ ਨਜ਼ਰ ਕੋਇ ਨਾ ਆਈਆ। ਜਿਸ ਵਿਚ ਰੱਖੇ ਹਰਿ ਜੂ ਆਪ ਸਮਗਰੀ, ਵਸਤ ਅਮੋਲਕ ਇਕ ਟਿਕਾਈਆ। ਜੋਤੀ ਜੋਤ ਜਗੇ ਇਕਗਰੀ, ਇਕਾਂਤ ਵਸੇ ਸੱਚਾ ਮਾਹੀਆ। ਨਿਤ ਨਵਿਤ ਆਪਣੀ ਕਥਾ ਸੁਣਾਵੇ ਸੱਜਰੀ, ਪਿਛਲੀ ਕਹਾਣੀ ਨਾ ਕੋਇ ਪੜ੍ਹਾਈਆ। ਜੁਗ ਚੌਕੜੀ ਵੇਖਣਹਾਰਾ ਸਭ ਦੀ ਸਤ੍ਹਾ ਕਰੇ ਪਧਰੀ, ਊਚ ਨੀਚ ਨਾ ਕੋਇ ਜਣਾਈਆ। ਮੇਰੀ ਪੂਰੀ ਹੋਵੇ ਸਧਰੀ, ਸੱਧਰ ਆਪਣੇ ਨਾਲ ਮਿਲਾਈਆ। ਸੰਬਲ ਨਗਰ ਦੀ ਹੋਵੇ ਕਦਰੀ, ਜਿਸ ਦਰ ਆਪਣਾ ਡੇਰਾ
ਲਾਈਆ। ਦੋ ਜਹਾਨਾਂ ਵਿਚੋਂ ਨਜ਼ਰ ਆਏ ਵੱਖਰੀ, ਪ੍ਰਭ ਵੱਖਰੀ ਦਏ ਵਖਾਈਆ। ਕੋਈ ਬਣਾਏ ਨਾ ਇੱਟਾਂ ਗਾਰਾ ਨਾਲ ਬਜਰੀ, ਉਪਰ ਛੱਤ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਦੇਵੇ ਮਾਣ ਵਡਿਆਈਆ। ਸੰਬਲ ਬਣਾਇਆ ਆਪ, ਨਗਰ ਖੇੜਾ ਆਪ ਵਸਾਇੰਦਾ। ਜਿਸ ਵਿਚ ਗੋਬਿੰਦ ਕਰੇ ਜਾਪ, ਢੋਲਾ ਇਕੋ ਇਕ ਗਾਇੰਦਾ। ਪੁਰਖ ਅਕਾਲ ਬਣ ਕੇ ਮਾਈ ਬਾਪ, ਸਾਚੀ ਗੋਦ ਆਪ ਸੁਹਾਇੰਦਾ। ਤਿਸ ਮੰਦਰ ਵਿਚ ਨਾ ਦਿਵਸ ਨਾ ਰਾਤ, ਸੂਰਜ ਚੰਦ ਨਜ਼ਰ ਨਾ ਆਇੰਦਾ। ਨਾ ਪੂਜਾ ਨਾ ਪਾਠ, ਹਵਨ ਆਹੂਤੀ ਨਾ ਕੋਇ ਵਖਾਇੰਦਾ। ਨਾ ਭਿਖਾਰੀ ਨਾ ਕੋਈ ਦੇਵਣਹਾਰਾ ਦਾਤ, ਝੋਲੀ ਅੱਡ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਇਕੋ ਇਕ ਵਖਾਇੰਦਾ। ਇਕੋ ਸੰਬਲ ਇਕੋ ਸਤਿਗੁਰ, ਇਕੋ ਖੇੜਾ ਰਿਹਾ ਵਖਾਈਆ। ਇਕੋ ਲੇਖਾ ਵਖਾਏ ਧੁਰ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਸ਼ਬਦੀ ਆਪੇ ਜੁੜ, ਮੇਲ ਮਿਲਾਵਾ ਬੇਪਰਵਾਹੀਆ। ਆਪੇ ਵੜਿਆ ਸਾਢੇ ਤਿੰਨ ਹੱਥ ਨਿੱਕੀ ਜਿਹੀ ਕੁੜ, ਜਗਤ ਨੇਤਰ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਕਹੇ ਸੰਬਲ ਅੰਦਰ ਕਿਸ ਤਰ੍ਹਾਂ ਵੜੇਂਗਾ। ਸਾਚੇ ਪੌੜੇ ਕਿਸ ਬਿਧ ਚੜ੍ਹੇਂਗਾ। ਮੇਰਾ ਪੱਲੂ ਕਿਸ ਤਰਾਂ ਫੜੇਂਗਾ। ਸਾਚਾ ਢੋਲਾ ਕਿਵੇਂ ਪੜ੍ਹੇਂਗਾ। ਨਾ ਜੀਵੇਂਗਾ ਨਾ ਮਰੇਂਗਾ। ਕਿਸ ਆਪਣੀ ਤਰਨੀ ਤਰੇਂਗਾ। ਭੈ ਵਿਚ ਕਦੇ ਨਾ ਡਰੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਿਵੇਂ ਕਰੇਂਗਾ। ਪਹਿਲੋਂ ਗੋਬਿੰਦ ਲੇਖ ਲਿਖਾਵਾਂਗਾ। ਜੋਤੀ ਨੂਰ ਧਰਾਵਾਂਗਾ। ਸ਼ਬਦੀ ਡੰਕ ਵਜਾਵਾਂਗਾ। ਸੰਬਲ ਨਗਰ ਫੇਰ ਵਸਾਵਾਂਗਾ। ਕਾਇਆ ਮਾਟੀ ਪੋਚ ਪੋਚਾਵਾਂਗਾ। ਸੋਚ ਸੋਚ ਕੇ ਥਾਨ ਸੁਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਵਾਂਗਾ। ਸੰਬਲ ਨਗਰ ਜਿਸ ਵੇਲੇ ਬਣੇਗਾ। ਸੁਤ ਦੁਲਾਰਾ ਗੁਰ ਸ਼ਬਦ ਪ੍ਰਭ ਜਣੇਗਾ। ਪੁਰਖ ਅਕਾਲ ਆਪਣਾ ਤਾਣਾ ਤਣੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਦੋ ਇਕ ਤਿੰਨ ਤਿੰਨ ਦੋ ਇਕ ਆਪੇ ਆਪ ਬਣੇਗਾ। ਸਤਿਗੁਰ ਪਿਆਰ ਸਦਾ ਅਨਮੁਲ, ਅਨਮੁਲੜੀ ਵਸਤ ਜਣਾਇੰਦਾ। ਪ੍ਰੇਮ ਭੇਟਾ ਸਾਚੇ ਫੁੱਲ, ਹਰਿ ਸਤਿਗੁਰ ਇਕੋ ਮੰਗ ਮੰਗਾਇੰਦਾ। ਦੂਜੀ ਵਸਤ ਨਾ ਇਹਦੇ ਤੁਲ, ਅਤੋਲ ਅਤੁਲ ਆਪ ਜਣਾਇੰਦਾ। ਜੋ ਜਨ ਚਰਨ ਪ੍ਰੀਤੀ ਗਿਆ ਘੁਲ, ਤਿਸ ਆਪਣਾ ਆਪ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਦੀ ਇਕ ਦਸਤਾਰ, ਗੁਰਸਿਖ ਸਿਰ ਬੰਨ੍ਹਾਏ ਕਰ ਪਿਆਰ, ਪਿਆਰ ਬੰਧਨ ਇਕੋ ਪਾਇੰਦਾ।
੨੩ ਚੇਤ ੨੦੨੦ ਬਿਕਰਮੀ ਮੁਨੀ ਜੀ ਦੇ ਨਵਿਤ ਨੂਰ ਪੁਰ ਜ਼ਿਲਾ ਜਲੰਧਰ
ਈੜਾ ਪਿੰਗਲ ਸੁਖਮਨਾ, ਤਿੰਨੇ ਕਰਨ ਪੁਕਾਰ। ਕਵਣ ਵੇਲਾ ਮਿਲੇ ਨਾਮ ਧਨਾ, ਸਤਿਗੁਰ ਕਿਰਪਾ ਕਰੇ ਅਪਾਰ। ਨਿਰਗੁਣ ਜੋਤ ਚੜ੍ਹਾਏ ਸਚ ਚੰਨਾ, ਅੰਧ ਅੰਧੇਰ ਮਿਟਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸੁਣਨਹਾਰ ਪੁਕਾਰ। ਸੁਣੇ ਪੁਕਾਰ ਮੋਹਨ ਮੁਨ, ਮੁਨ ਮੁਨੀਸ਼ਰ ਦਇਆ ਕਮਾਇੰਦਾ। ਜੀਵ ਜੰਤ ਸਾਧ ਸੰਤ ਨਿਰਗੁਣ ਸਰਗੁਣ ਜਾਣੇ ਗੁਣ, ਅਵਗੁਣ ਆਪਣੇ ਵਿਚ ਛੁਪਾਇੰਦਾ।
ਸੰਤ ਸੁਹੇਲੇ ਸੱਜਣ ਚੁਣ, ਚੁਣ ਚੁਣ ਆਪਣਾ ਮੇਲ ਮਿਲਾਇੰਦਾ। ਆਤਮਕ ਦੇਵੇ ਇਕ ਧੁਨ, ਧੁਨ ਅਨਾਦੀ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਵੇਖ ਵਖਾਇੰਦਾ। ਰਸਨਾ ਜਿਹਵਾ ਹੋਇਆ ਚੁੱਪ, ਬੱਤੀ ਦੰਦ ਨਾ ਕੋਇ ਵਡਿਆਈਆ। ਅੰਦਰ ਵੇਖ ਅੰਧੇਰਾ ਘੁੱਪ, ਗੁਰਮੁਖ ਨੈਣ ਰਿਹਾ ਸ਼ਰਮਾਈਆ। ਆਪਣੇ ਆਪ ਕੋਲੋਂ ਰਿਹਾ ਪੁੱਛ, ਅੰਤਰ ਅੰਤਰ ਧਿਆਨ ਲਗਾਈਆ। ਕਵਣ ਕੂਟੇ ਨਿਰਗੁਣ ਦਾਤਾ ਬੈਠਾ ਲੁਕ, ਸ੍ਰੀ ਭਗਵਾਨ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਰਸਨਾ ਜਿਹਵਾ ਹੋਈ ਬੰਦ, ਬੱਤੀ ਦੰਦ ਨਾ ਕੋਇ ਵਡਿਆਇੰਦਾ। ਅੰਧ ਅੰਧੇਰਾ ਅੰਦਰ ਕੰਧ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਨਿਝ ਆਤਮ ਦੇਵੇ ਨਾ ਕੋਇ ਅਨੰਦ, ਜਗਤ ਰਸਨਾ ਰਸ ਸਰਬ ਵਖਾਇੰਦਾ। ਬਿਨ ਸਤਿਗੁਰ ਪੂਰੇ ਨਾ ਮਿਲੇ ਪਰਮਾਨੰਦ, ਦੂਈ ਦਵੈਤੀ ਪਰਦਾ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਰਸਨਾ ਜਿਹਵਾ ਨਾ ਸਕੇ ਬੋਲ, ਅਨਬੋਲਤ ਰਾਗ ਨਾ ਕੋਇ ਜਣਾਇੰਦਾ। ਅਬਿਨਾਸ਼ੀ ਕਰਤਾ ਤੋਲਣਹਾਰਾ ਪੂਰਾ ਤੋਲ, ਸਾਚਾ ਕੰਡਾ ਨਾਮ ਹੱਥ ਉਠਾਇੰਦਾ। ਕਾਇਆ ਮੰਦਰ ਅੰਦਰ ਡੂੰਘੀ ਕੰਦਰ ਜਾਏ ਮੌਲ, ਘਰ ਵਿਚ ਘਰ ਵੇਖ ਵਖਾਇੰਦਾ। ਦੇਵਣਹਾਰ ਵਸਤ ਅਨਮੋਲ, ਅਨਮੁਲੜੀ ਦਾਤ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤ ਸਵਾਣੀ ਆਪ ਜਗਾਇੰਦਾ। ਸੁਰਤ ਸਵਾਣੀ ਉਠ ਵੇਖ ਨੇਤਰ ਖੋਲ੍ਹ, ਹਰਿ ਸਤਿਗੁਰ ਆਪ ਜਣਾਈਆ। ਸ਼ਬਦ ਅਗੰਮ ਧੁਨ ਅਨਾਦ ਬ੍ਰਹਮਾ ਵਿਸ਼ਨ ਸ਼ਿਵ ਬੋਲ, ਸ੍ਰੀ ਭਗਵਾਨ ਢੋਲਾ ਇਕੋ ਗਾਈਆ। ਨਿਰਗਣ ਵਸੇ ਤੇਰੇ ਕੋਲ, ਸਰਗੁਣ ਪਰਦਾ ਦਏ ਚੁਕਾਈਆ। ਪਿਛਲਾ ਜਨਮ ਗਿਆ ਵਿਚ ਅਨਭੋਲ, ਅਗਲੀ ਸੁਰਤੀ ਸੁਰਤ ਦਏ ਭੁਆਈਆ। ਬਜਰ ਕਪਾਟੀ ਕੁੰਡਾ ਖੋਲ੍ਹ, ਨਿਜ ਤਾਕੀ ਦਏ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਨ ਇਕੋ ਇਕ ਜਣਾਈਆ। ਤ੍ਰਿਕੁਟੀ ਅੰਦਰ ਸ਼ਬਦ ਰਾਗ, ਹਰਿ ਰਾਗੀ ਆਪ ਸੁਣਾਇੰਦਾ। ਤ੍ਰਿਕੁਟੀ ਅੰਦਰ ਹਰਿ ਵੈਰਾਗ, ਵੈਰਾਗੀ ਧਾਰ ਬਣਾਇੰਦਾ। ਤ੍ਰਿਕੁਟੀ ਅੰਦਰ ਤ੍ਰੈਗੁਣ ਮਾਇਆ ਬੁਝੇ ਆਗ, ਅਗਨੀ ਤੱਤ ਨਾ ਕੋਇ ਵਖਾਇੰਦਾ। ਤ੍ਰਿਕੁਟੀ ਅੰਦਰ ਮੇਲ ਮਿਲਾਵਾ ਕੰਤ ਸੁਹਾਗ, ਸੁਰਤ ਸਵਾਣੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਇੰਦਾ। ਤ੍ਰਿਕੁਟੀ ਰੋਵੇ ਮਾਰੇ ਕੂਕ, ਕੂਕ ਕੂਕ ਸੁਣਾਈਆ। ਸ੍ਰੀ ਭਗਵਾਨ ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਕੂੜੀ ਕਿਰਿਆ ਦੇਵੇ ਫੂਕ, ਨਾਮ ਫੁੰਕਾਰਾ ਏਕਾ ਲਾਈਆ। ਅਗਲੀ ਪਿਛਲੀ ਜਨਮ ਕਰਮ ਪੂਰਬ ਚੁੱਕੇ ਚੂਕ, ਲਹਿਣਾ ਦੇਣਾ ਝੋਲੀ ਪਾਈਆ। ਲੇਖਾ ਜਾਣੇ ਤਾਣਾ ਪੇਟਾ ਇਕੋ ਸੂਤ, ਸੂਤਰਧਾਰੀ ਵੇਖ ਵਖਾਈਆ। ਵੇਖ ਵਖਾਣੇ ਪੰਜ ਤੱਤ ਕਾਇਆ ਕਲਬੂਤ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਬੰਧਨ ਡੇਰਾ ਢਾਹੀਆ। ਭੇਵ ਅਭੇਦਾ ਲੇਖਾ ਜਾਣੇ ਚਾਰੇ ਕੂਟ, ਦਹਿ ਦਿਸ਼ਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਮੋਨ ਤੁੱਟੇ ਸਤਿਗੁਰ ਤੁੱਠੇ, ਦੀਨ ਦਿਆਲਾ ਦਇਆ ਕਮਾਇੰਦਾ। ਭਗਤ ਭਗਵਾਨ ਸੋਹੇ ਇਕੋ ਰੁੱਤੇ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਮੇਲ ਮਿਲਾਵਾ ਅਬਿਨਾਸ਼ੀ ਅਚੁਤੇ, ਚਿਤ ਵਿਤ ਠਗੌਰੀ ਕੋਇ ਨਾ ਪਾਇੰਦਾ। ਪੂਰਬ ਜਨਮ ਕਰਮ ਧਰਮ ਵਰਨ ਬਰਨ ਜ਼ਾਤ ਪਾਤ ਲੇਖਾ ਸਤਿਗੁਰ
ਆਪੇ ਪੁਛੇ, ਗ੍ਰਹਿ ਮੰਦਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਇਕੋ ਝੋਲੀ ਪਾਇੰਦਾ। ਤ੍ਰਿਕੁਟੀ ਕਹੇ ਮੈਂ ਹਾਰਾਂਗੀ। ਆਪਣਾ ਮੁਖ ਉਘਾੜਾਂਗੀ। ਸਾਚੇ ਸੰਤਾਂ ਵਾਜਾਂ ਮਾਰਾਂਗੀ। ਨੇਤਰ ਨੈਣ ਸ਼ਿੰਗਾਰਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਲੇਖਾ ਇਕ ਵਿਚਾਰਾਂਗੀ। ਪ੍ਰਭ ਹੁਕਮੀ ਹੁਕਮ ਜਣੌਂਦਾ ਏ। ਤ੍ਰੈ ਤ੍ਰੈ ਲੇਖਾ ਆਪ ਮੁਕੌਂਦਾ ਏ। ਭਰਮ ਭੁਲੇਖਾ ਦੂਰ ਕਢੌਂਦਾ ਏ। ਮਾਰਗ ਸੌਖਾ ਇਕ ਸਮਝੌਂਦਾ ਏ। ਮੌਕਾ ਇਕੋ ਇਕ ਰਖੌਂਦਾ ਏ। ਕਾਇਆ ਭਾਂਡਾ ਕੂੜੀ ਮਾਟੀ ਪੋਚ ਪੋਚੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਮੇਘ ਇਕ ਬਰਸੌਂਦਾ ਏ। ਤ੍ਰਿਕੁਟੀ ਕਹੇ ਮੈਂ ਖੁਲ੍ਹਾਂਗੀ। ਭਗਤ ਦੁਆਰੇ ਬਹਿ ਕੇ ਰੁਲਾਂਗੀ। ਕਰ ਸੇਵਾ ਫਲਾਂ ਫੁਲਾਂਗੀ। ਲੋਕਮਾਤ ਕਦੇ ਨਾ ਹੁਲਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਕੰਡੇ ਸਾਚੇ ਤੁਲਾਂਗੀ। ਸਤਿਗੁਰ ਤ੍ਰਿਕੁਟੀ ਆਪ ਤੁੜਾਵੇਗਾ। ਬੰਦ ਤਾਕੀ ਕੁੰਡੀ ਲਾਹਵੇਗਾ। ਬਣ ਸਾਕੀ ਜਾਮ ਪਿਆਵੇਗਾ। ਲਹਿਣਾ ਦੇਣਾ ਬਾਕੀ, ਝੋਲੀ ਆਪ ਭਰਾਵੇਗਾ। ਤਨ ਖ਼ਾਕੀ ਲੇਖੇ ਲਾਵੇਗਾ। ਪੰਜ ਤੱਤ ਆਕੀ ਰਹਿਣ ਨਾ ਪਾਵੇਗਾ। ਸ਼ਬਦ ਰਾਕੀ ਇਕ ਚੜ੍ਹਾਵੇਗਾ। ਸੁਖਮਨ ਟੇਡੀ ਬੰਕ ਡੇਰਾ ਢਾਵੇਗਾ। ਅਨਰਾਗੀ ਰਾਗ ਸੁਣਾਵੇਗਾ। ਅਨਹਦ ਨਾਦ ਵਜਾਵੇਗਾ। ਅੰਮ੍ਰਿਤ ਆਤਮ ਜਾਮ ਪਿਆਵੇਗਾ। ਨਿਝਰ ਝਿਰਨਾ ਇਕ ਝਿਰਾਵੇਗਾ। ਬਜ਼ਰ ਕਪਾਟੀ ਤੋੜ ਤੁੜਾਵੇਗਾ। ਜੋਤ ਨਿਰੰਜਣ ਦੀਪਕ ਡਗਮਗਾਵੇਗਾ। ਆਤਮ ਸੇਜਾ ਸੋਭਾ ਪਾਵੇਗਾ। ਸੁਰਤੀ ਸ਼ਬਦੀ ਮੇਲ ਮਿਲਾਵੇਗਾ। ਮੂਰਤ ਅਕਾਲ ਨਜ਼ਰੀ ਆਵੇਗਾ। ਦੀਨ ਦਿਆਲ ਦਰਸ ਦਖਾਵੇਗਾ। ਦਸਮ ਦੁਆਰੀ ਪੰਧ ਚੁਕਾਵੇਗਾ। ਬਿਨ ਸੂਰਜ ਚੰਦ ਚਮਕਾਵੇਗਾ। ਬੰਦ ਬੰਦ ਆਪਣੇ ਰੰਗ ਰੰਗਾਵੇਗਾ। ਅਨੰਦ ਇਕੋ ਇਕ ਦਰਸਾਵੇਗਾ। ਜਗਤ ਰੰਡੇਪਾ ਪੰਧ ਮੁਕਾਵੇਗਾ। ਭਗਤ ਬੁੜੇਪਾ ਲੇਖੇ ਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਜਣਾਵੇਗਾ। ਸੁਰਤੀ ਕਹੇ ਕਰੇ ਪੁਕਾਰ, ਕੂਕ ਕੂਕ ਸੁਣਾਈਆ। ਮੇਰਾ ਲੇਖਾ ਚੁਕਾਏ ਆਪ ਨਿਰੰਕਾਰ, ਆਪਣਾ ਫੇਰਾ ਪਾਈਆ। ਦੋਏ ਜੋੜ ਕਰਾਂ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਰਸਨਾ ਜਿਹਵਾ ਜਿਸ ਦੇ ਪਿਛੇ ਕੀਤੀ ਬੰਦ ਵਿਚ ਸੰਸਾਰ, ਸੋ ਸੰਸਾਰੀ ਵੇਖ ਵਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਨਿਜ ਮੰਦਰ ਕਰੇ ਪਿਆਰ, ਪ੍ਰੇਮ ਪ੍ਰੀਤੀ ਇਕ ਜਣਾਈਆ। ਪਾਰਬ੍ਰਹਮ ਬ੍ਰਹਮ ਕਰੇ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਸੁਣਾਈਆ। ਈਸ ਜੀਵ ਦਏ ਆਧਾਰ, ਜਗਦੀਸ਼ਰ ਲੇਖਾ ਦਏ ਮੁਕਾਈਆ। ਸੁਨ ਮੁਨ ਤੋਂ ਵਸਿਆ ਬਾਹਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਨ ਸਮਾਧ ਆਪਣੇ ਰੰਗ ਰੰਗਾਈਆ। ਜਾਨਣਹਾਰਾ ਸੁਨ ਸਮਾਧ, ਰਸਨਾ ਜਿਹਵਾ ਬੋਲ ਨਾ ਕੋਇ ਬੁਲਾਇੰਦਾ। ਜਿਸ ਰਚਨਾ ਰਚੀ ਆਦਿ ਜੁਗਾਦਿ, ਜੁਗ ਜੁਗ ਵੇਖ ਵਖਾਇੰਦਾ। ਚੁੱਪ ਕੀਤਿਆਂ ਦੇਵੇ ਆਪਣੀ ਦਾਦ, ਗੌਂਦਿਆਂ ਇਕੋ ਘਰ ਵਖਾਇੰਦਾ। ਬਿਨ ਕੰਨਾਂ ਸੁਣਾਏ ਨਾਦ, ਅਨਾਦ ਅਨਾਦੀ ਨਾਦ ਵਜਾਇੰਦਾ। ਬਿਨ ਰਸਨਾ ਦਏ ਸੁਆਦ, ਅੰਮ੍ਰਿਤ ਰਸ ਇਕ ਵਖਾਇੰਦਾ। ਸੋ ਸੰਤ ਸੋ ਸੱਚਾ ਸਾਧ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਨਿਰਗੁਣ ਨਿਰਗੁਣ ਜੋੜ ਜੁੜਾਇੰਦਾ। ਲੇਖੇ ਲਾਏ ਪੰਜ ਤੱਤ ਕਾਇਆ ਮਾਟੀ ਹਾਡ, ਨਾੜੀ ਨਾੜੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸ਼ਬਦ ਆਪ
ਸਮਝਾਇੰਦਾ। ਸੋਹੰ ਸ਼ਬਦ ਮੁਨੀ ਮੁਨ ਬੋਲੇ, ਸ੍ਰੀ ਭਗਵਾਨ ਦਇਆ ਕਮਾਈਆ। ਤ੍ਰਿਕੁਟੀ ਤ੍ਰੈਭਵਣ ਧਨੀ ਆਪੇ ਖੋਲ੍ਹੇ, ਪਰਦਾ ਪਰਦਾ ਦਏ ਉਠਾਈਆ। ਸੁਰਤੀ ਸ਼ਬਦੀ ਆਪੇ ਮੌਲੇ, ਮੌਲਾ ਆਪਣਾ ਰੰਗ ਰੰਗਾਈਆ। ਪੂਰਾ ਕਰੇ ਕੀਤਾ ਕੌਲੇ, ਕੀਤਾ ਕੌਲ ਭੁੱਲ ਨਾ ਜਾਈਆ। ਦਸਮ ਦੁਆਰ ਵਸੇ ਕੋਲੇ, ਸ੍ਰੀ ਭਗਵਾਨ ਵਿਛੜ ਕਦੇ ਨਾ ਜਾਈਆ। ਵੇਖਣਹਾਰਾ ਕਾਇਆ ਪੰਜ ਤੱਤ ਸਾਚੇ ਡੋਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਦਏ ਜਣਾਈਆ। ਮੁਨੀ ਜੀ ਬੋਲੋ ਸੋਹੰ ਸੋ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਦੁਰਮਤ ਮੈਲ ਦੇਵੇ ਧੋ, ਨਿਰਮਲ ਨਿਰਮਲ ਆਪ ਕਰਾਇੰਦਾ। ਭਗਤ ਭਗਵਾਨ ਇਕੋ ਰੰਗ ਜਾਏ ਹੋ, ਦੂਜਾ ਰੰਗ ਨਾ ਕੋਇ ਵਖਾਇੰਦਾ। ਬਿਨ ਨੇਤਰਾਂ ਅੰਦਰ ਦੇਵੇ ਲੋ, ਜੋਤ ਪਰਕਾਸ਼ ਆਪ ਕਰਾਇੰਦਾ। ਚਰਨਾਂ ਨਾਲ ਜੋ ਜਨ ਜਾਏ ਛੋਹ, ਤਿਸ ਦਸਮ ਦੁਆਰੀ ਪੰਧ ਮੁਕਾਇੰਦਾ। ਆਤਮ ਸੇਜਾ ਢੋਆ ਦੇਵੇ ਢੋ, ਵਸਤ ਅਮੋਲਕ ਇਕ ਵਰਤਾਇੰਦਾ। ਹਰਿ ਕੀ ਵਸਤ ਕੋਈ ਨਾ ਸਕੇ ਖੋਹ, ਠੱਗ ਚੋਰ ਯਾਰ ਨੇੜ ਕੋਇ ਨਾ ਆਇੰਦਾ। ਸ੍ਰੀ ਭਗਵਾਨ ਗੁਰਮੁਖ ਸੱਜਣ ਵੇਖੇ ਜੋ, ਘਟ ਘਟ ਆਪਣਾ ਡੇਰਾ ਲਾਇੰਦਾ। ਅੰਤਰ ਆਤਮ ਰੱਖਿਆ ਮੋਹ, ਮੁਹੱਬਤ ਇਕੋ ਇਕ ਵਧਾਇੰਦਾ। ਲੱਖ ਚੁਰਾਸੀ ਰਹੀ ਰੋ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ। ਦਸਮ ਦੁਆਰੀ ਲਾਹੇ ਕੁੰਡਾ, ਖਿੜਕੀ ਬੰਦ ਨਾ ਕੋਇ ਕਰਾਈਆ। ਸਤਿਗੁਰ ਨਜ਼ਰੀ ਆਏ ਸੋਹਣਾ ਬਾਂਕਾ ਮੁੰਡਾ, ਸਵੱਛ ਸਰੂਪੀ ਨਜ਼ਰੀ ਆਈਆ। ਹੱਥ ਫੜਾਏ ਨਾਮ ਡੰਡਾ, ਡੰਕਾ ਇਕੋ ਇਕ ਵਜਾਈਆ। ਮੁਨੀ ਫੇਰ ਨਾ ਹੋਏ ਰੰਡਾ, ਕੰਤ ਸੁਰਤ ਸਵਾਣੀ ਲਏ ਪਰਨਾਈਆ। ਘਰ ਬੈਠਿਆਂ ਸੈਰ ਕਰਾਏ ਵਿਚ ਬ੍ਰਹਿਮੰਡਾਂ, ਕੋਟਨ ਕੋਟ ਖੰਡ ਚਰਨਾਂ ਹੇਠ ਦਬਾਈਆ। ਲਹਿਣਾ ਦੇਣਾ ਚੁੱਕੇ ਜੇਰਜ ਅੰਡਾ, ਉਤਭੁਜ ਸੇਤਜ ਰਹਿਣ ਨਾ ਪਾਈਆ। ਬਿਨ ਬੰਦਗੀਉਂ ਕਰਿਆ ਬੰਦਾ, ਬੰਦਨਾ ਇਕੋ ਘਰ ਕਰਾਈਆ। ਗੀਤ ਸੁਣਾਇਆ ਸੁਹਾਗੀ ਛੰਦਾ, ਸੋਹੰ ਢੋਲਾ ਕਰੇ ਪੜ੍ਹਾਈਆ। ਲੋਕੀਂ ਜਾਨਣ ਨੇਤਰੋਂ ਅੰਧਾ, ਸ੍ਰੀ ਭਗਵਾਨ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਨੀ ਮੁਨੀਸ਼ਰ ਵੇਖ ਵਖਾਈਆ। ਉਠ ਮੁਨੀ ਦਰ ਸਾਚੇ ਲਾਲ, ਹਰਿ ਲਾਲਨ ਗੋਦ ਰਿਹਾ ਉਠਾਈਆ। ਅੰਦਰ ਵੇਖ ਜਲਵਾ ਜਲਾਲ, ਨੂਰੋ ਨੂਰ ਨੂਰ ਰੁਸ਼ਨਾਈਆ। ਸਾਢੇ ਤਿੰਨ ਹੱਥ ਤੇਰੀ ਧਰਮਸਾਲ, ਸਤਿਗੁਰ ਪੂਰਾ ਦਏ ਸੁਹਾਈਆ। ਤੇਰੇ ਨੇੜ ਨਾ ਆਏ ਕਾਲ ਮਹਾਂਕਾਲ, ਅੰਤਮ ਆਪਣੀ ਗੋਦ ਉਠਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਰਿਹਾ ਜਣਾਈਆ। ਸੁਣਨਹਾਰ ਮੁਰੀਦਾਂ ਮੁਰਸ਼ਦ ਹਾਲ, ਬੇਪਰਵਾਹ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਤ੍ਰਿਕੁਟੀ ਕਰੇ ਹਾਹਾਕਾਰ, ਹੌਕਾ ਇਕੋ ਨਾਮ ਭਰਾਇਆ। ਜਿਂਨ੍ਹਾਂ ਮਿਲਿਆ ਹਰਿ ਨਿਰੰਕਾਰ, ਮੇਰੀ ਲੋੜ ਰਹੇ ਨਾ ਰਾਈਆ। ਦਸਮ ਦੁਆਰ ਕਹੇ ਆ ਮੇਰੇ ਯਾਰ, ਮੈਂ ਤੇਰਾ ਰਾਹ ਤਕਾਇਆ। ਬਿਨ ਭਗਤਾਂ ਹੋਵਾਂ ਖ਼ੁਆਰ, ਮੇਰਾ ਸੰਗ ਨਾ ਕੋਇ ਰਖਾਇਆ। ਲੱਖ ਚੁਰਾਸੀ ਸੁੱਤੀ ਪੈਰ ਪਸਾਰ, ਨਿਜ ਨੇਤਰ ਜਾਗ ਨਾ ਕੋਇ ਖੁਲ੍ਹਾਇਆ। ਮੁਨ ਰਿਖ ਮੁਨ ਲਿਆ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਰਖਾਇਆ। ਜਗਤ ਮੁਨੀ ਤੇਰੀ ਸਿਰ ਦੀ ਚੋਟੀ, ਚੋਟ ਨਾਮ ਨਗਾਰ ਲਗਾਈਆ। ਅੱਗੇ ਵਾਸਨਾ ਰਹੇ ਨਾ ਖੋਟੀ, ਕੂੜੀ ਕਿਰਿਆ ਦਏ ਖਪਾਈਆ। ਨਿਰਮਲ ਨੂਰ ਜਗਾਏ
ਸਾਚੀ ਜੋਤੀ, ਮਸਤਕ ਟਿੱਕਾ ਆਪ ਲਗਾਈਆ। ਪਾਰ ਕਰਾਏ ਵਿਚੋਂ ਕੋਟਨ ਕੋਟੀ, ਸ੍ਰੀ ਭਗਵਾਨ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੀ ਕਾਇਆ ਪੋਥੀ, ਪਤਰਾ ਰਿਹਾ ਉਲਟਾਈਆ। ਤੇਰੀ ਕਾਇਆ ਪੋਥੀ ਉਲਟੇ ਪਤਰਾ, ਪਤਿਪਰਮੇਸ਼ਵਰ ਆਪ ਉਲਟਾਇੰਦਾ। ਧਰਮ ਰਾਏ ਦਾ ਚੁੱਕਿਆ ਖ਼ਤਰਾ, ਖ਼ਾਲਸ ਆਪਣਾ ਰੰਗ ਰੰਗਾਇੰਦਾ। ਨੌਂ ਅਠਾਰਾਂ ਕੋਈ ਨਾ ਕਰ ਕੇ ਵਖਾਏ ਨਖ਼ਰਾ, ਨਾਜ਼ ਸਭ ਦਾ ਖ਼ਾਕ ਮਿਲਾਇੰਦਾ। ਪ੍ਰੇਮ ਪਿਆਰ ਦਾ ਇਕੋ ਕਤਰਾ, ਨਿਝਰ ਤੇਰੀ ਧਾਰ ਵਹਾਇੰਦਾ। ਨਾਮ ਜਣਾਏ ਬਿਨ ਲਿਖਿਆਂ ਸੱਤਰਾਂ, ਨਿਸ਼ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਮੁਨੀ ਮੁਨੀ ਤੇਰਾ ਮੋਨ ਅਪਾਰ, ਅਪਰੰਪਰ ਵੇਖ ਵਖਾਈਆ। ਅੰਦਰੇ ਅੰਦਰੇ ਸ਼ਬਦ ਜੈਕਾਰ, ਰਾਗ ਧੁਨ ਸ਼ਨਵਾਈਆ। ਚਰਨ ਚਰਨ ਚਰਨ ਨਿਮਸਕਾਰ, ਨਿਮਖ ਨਿਮਖ ਕਟਾਈਆ। ਦਾਸੀ ਦਾਸ ਸੇਵਕ ਸੇਵਾ ਕਰੇ ਆਪ ਕਰਤਾਰ, ਕਰਤਾ ਆਪਣਾ ਫੇਰਾ ਪਾਈਆ। ਬਿਨ ਨੈਣਾਂ ਦਏ ਦੀਦਾਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਸਾਚੀ ਕਰਨੀ ਰੱਖੇ ਹੱਥ, ਲਹਿਣਾ ਹੱਥੋਂ ਹੱਥ ਚੁਕਾਇੰਦਾ। ਪਰਗਟ ਹੋ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਇੰਦਾ। ਅੰਤਰ ਅੰਤਰ ਜਾਏ ਵਸ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਮਾਰਗ ਦੱਸ, ਸਾਚੇ ਰਾਹ ਆਪ ਪਾਇੰਦਾ। ਨਿਰਗੁਣ ਹੋ ਕੇ ਸਰਗੁਣ ਗਾਵੇ ਜਸ, ਸਰਗੁਣ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਨਾਲ ਮਿਲਾਏ ਹੱਥ, ਬਿਨ ਹੱਥਾਂ ਆਪਣੇ ਕੰਧ ਉਠਾਇੰਦਾ। ਹੱਥ ਨਾਲ ਹੱਥ ਮਿਲਾ ਦਸਤ, ਦਸਤਗੀਰ ਦਇਆ ਕਮਾਈਆ। ਅੱਠੇ ਪਹਿਰ ਰਖਾਏ ਮਸਤ, ਮਸਤੀ ਇਕੋ ਨਾਮ ਚੜ੍ਹਾਈਆ। ਲੇਖਾ ਚੁੱਕੇ ਕੀਟ ਹਸਤ, ਹਸਤ ਕੀਟ ਇਕੋ ਨਜ਼ਰੀ ਆਈਆ। ਹਰਿ ਸੰਗਤ ਵਿਚ ਲਾ ਕੇ ਜਾਵੇ ਸ਼ਰਤ, ਨਿਰਗੁਣ ਦਰਸ ਦਏ ਵਖਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਲੋਕਮਾਤ ਭਗਤਾਂ ਪਿਛੇ ਆਏ ਪਰਤ, ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਸੰਤ ਸੁਹੇਲੇ ਤੇਰਾ ਹੋਣ ਨਾ ਦੇਵ ਹਰਜ, ਪਿਛਲਾ ਹਰਜਾਨਾ ਝੋਲੀ ਦੇਵੇ ਪਾਈਆ। ਚਾਰ ਜਨਮ ਦਾ ਤੇਰਾ ਕਰਜ਼, ਗੋਰਖ ਚੇਲੇ ਦਏ ਮੁਕਾਈਆ। ਕੋਲ ਵਟਾਲੇ ਕਰੀ ਅਰਦਾਸ ਮੇਰੀ ਪੂਰੀ ਹੋਵੇ ਗ਼ਰਜ਼, ਨਾਨਕ ਨਿਰਗੁਣ ਅੱਗੇ ਧਿਆਨ ਲਗਾਈਆ। ਪ੍ਰਭ ਕਾ ਖੇਲ ਸਦਾ ਅਸਚਰਜ, ਲਿਖਣ ਪੜ੍ਹਨ ਵਿਚ ਨਾ ਆਈਆ। ਆਂਢ ਗਵਾਂਢ ਸਾਰੇ ਭਾਵੇਂ ਤੈਨੂੰ ਰਹਿਣ ਵਰਜ, ਪਿਛੇ ਹਟ ਨਾ ਜਾਣਾ ਪ੍ਰਭ ਇਕੋ ਸੱਚਾ ਮਾਹੀਆ। ਰਾਗ ਸੁਣਾਏ ਬਿਨ ਤਾਲ ਤਰਜ਼, ਤਲਵਾੜਾ ਹੱਥ ਨਾ ਕੋਇ ਉਠਾਈਆ। ਵੇਖ ਬਿਨ ਸਾਰ ਪਾਸਿਉਂ ਸਿਧੀ ਹੋਈ ਨਰਦ, ਪੁੱਠੀ ਫੇਰ ਨਾ ਕੋਇ ਕਰਾਈਆ। ਹਰਿ ਕਾ ਚੇਲਾ ਇਕੋ ਮਰਦ, ਮਰਦ ਮਰਦਾਨਾ ਰੂਪ ਵਟਾਈਆ। ਨੇਤਰਹੀਣ ਨੇਤਰ ਨੈਣਾਂ ਨਾਲ ਕੱਟੇ ਦਰਦ, ਦੁਖੀਆਂ ਦੁੱਖ ਰਿਹਾ ਵੰਡਾਈਆ। ਚਾਰ ਸੌ ਉਣੰਤਰ ਸਾਲ ਪਿਛੋਂ ਫੇਰ ਫੋਲੀ ਤੇਰੀ ਫ਼ਰਦ, ਫ਼ਰਜ਼ ਆਪਣਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰਿਕੁਟੀ ਤੇਰੀ ਵੇਖੇ ਵਿਚਾਰੀ, ਬਿਨ ਕਰਮਾਂ ਰੋਵੇ ਜ਼ਾਰੋ ਜ਼ਾਰੀ, ਨੇਤਰ ਨੈਣਾਂ ਨੀਰ ਵਹਾਈਆ। ਤ੍ਰਿਕੁਟੀ ਵਿਚਾਰੀ ਨਿੱਕੀ ਬਾਲੀ, ਬਾਲਕ ਰੂਪ ਵਖਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਜਿਨ੍ਹਾਂ ਬਣੇ ਆਪ ਪ੍ਰਿਤਪਾਲੀ, ਤਿਸ ਦਸਮ ਦੁਆਰੀ ਸੇਵ ਕਮਾਇੰਦਾ। ਮਿਟੇ ਰੈਣ
ਅੰਧੇਰੀ ਕਾਲੀ, ਗੁਰ ਸ਼ਬਦੀ ਸਾਚਾ ਚੰਦ ਚਮਕਾਇੰਦਾ। ਦੀਨ ਦਿਆਲ ਠਾਕਰ ਸੁਆਮੀ ਨਿਰਗੁਣ ਹੋ ਕੇ ਕਰੇ ਦਲਾਲੀ, ਵਣਜ ਵਪਾਰਾ ਇਕੋ ਹੱਟ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਪਰਮਾਤਮ ਪਰਮਾਤਮ ਆਤਮ ਨਾਰ ਕੰਤ ਕੰਤ ਨਾਰ ਸੋਭਾਵੰਤ ਸਚ ਸੇਜ ਸੁਹਾਇੰਦਾ। ਇਕ ਦੋ ਤਿੰਨ ਤਿੰਨ ਤਿੰਨ ਵਡਿਆਈਆ। ਦਰਸ ਦਖਾਏ ਭਿੰਨ ਭਿੰਨ, ਭਿੰਨੜੀ ਰੈਣ ਵਡਿਆਈਆ। ਲੇਖਾ ਚੁਕਾਏ ਗਿਣ ਗਿਣ, ਪੂਰਬ ਲਹਿਣਾ ਝੋਲੀ ਪਾਈਆ। ਪੰਧ ਮੁਕਾਏ ਮਿਣ ਮਿਣ, ਆਪ ਆਪਣੀ ਸੇਵ ਕਮਾਈਆ। ਮੰਗ ਮੰਗੀ ਜਿਨ ਜਿਨ, ਆਸਾ ਸਭ ਦੀ ਪੂਰ ਵਖਾਈਆ। ਸਾਹਿਬ ਸਤਿਗੁਰ ਦੀਨ ਦਿਆਲ ਵਖਾਏ ਆਪਣਾ ਚਿੰਨ, ਚਿੰਤਾ ਪਿਛਲੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਘਰ ਘਰ ਵਿਚ ਕਰ ਰੁਸ਼ਨਾਈਆ ।