ਪੁਸਤਕਾਲਾਭਾਗ ੧੪

੨੩ ਚੇਤ ੨੦੨੦ ਬਿਕਰਮੀ ਪਰਕਾਸ਼ ਸਿੰਘ ਦੇ ਗ੍ਰਹਿ ਪਿੰਡ ਸਮਰਾ ਜ਼ਿਲਾ ਜਲੰਧਰ

ਹਰਿ ਸੰਗਤ ਬਣ ਕੇ ਸਭ ਨੇ ਬਹਿਣਾ, ਗੁਰਮਤ ਮਿਲੇ ਵਡਿਆਈਆ। ਦਰਸ਼ਨ ਕਰੋ ਆਪਣੇ ਨੈਣਾਂ, ਨਿਜ ਨੇਤਰ ਧਿਆਨ ਲਗਾਈਆ। ਗੁਰ ਨਾਨਕ ਗੋਬਿੰਦ ਮੰਨੋ ਕਹਿਣਾ, ਕਿਉਂ ਬੈਠੇ ਮਨੋਂ ਭੁਲਾਈਆ। ਆਤਮ ਪਰਮਾਤਮ ਲਹਿਣਾ ਦੇਣਾ, ਜੁਗ ਜੁਗ ਵੱਜੇ ਵਧਾਈਆ। ਸੋ ਪੁਰਖ ਨਿਰੰਜਣ ਸਾਕ ਸੱਜਣ ਸੈਣਾ, ਇਕ ਇਕੱਲਾ ਹੋਏ ਸਹਾਈਆ। ਸਚ ਦੁਆਰੇ ਇਕੱਠੇ ਰਹਿਣਾ, ਦੂਈ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ। ਹਰਿ ਸੰਗਤ ਮੇਲਾ ਇਕ ਘਰ, ਘਰ ਸਾਚੇ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਮਿਲੇ ਹਰਿ, ਗ੍ਰਹਿ ਮੰਦਰ ਫੇਰਾ ਪਾਈਆ। ਇਕ ਦੂਜੇ ਨਾਲ ਕਿਉਂ ਰਹੇ ਲੜ, ਮਨਮਤ ਕਰੇ ਲੜਾਈਆ। ਗੁਰ ਸ਼ਬਦ ਡੋਰੀ ਲਓ ਫੜ, ਮਨਮਤੀ ਦਿਓ ਤਜਾਈਆ। ਸਾਚੇ ਪੌੜੇ ਜਾਓ ਚੜ੍ਹ, ਸਤਿਗੁਰ ਨਾਨਕ ਗਿਆ ਸਮਝਾਈਆ। ਜੀਂਵਦਿਆਂ ਹੀ ਜਾਓ ਮਰ, ਮਰਨੀ ਇਕੋ ਇਕ ਦਰਸਾਈਆ। ਆਪਣੀ ਸੁਰਤੀ ਸ਼ਬਦ ਡੋਰੇ ਲਓ ਫੜ, ਮਨ ਵਾਸਨਾ ਉਠ ਨਾ ਦਹਿ ਦਿਸ਼ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮਤ ਇਕ ਵਖਾਈਆ। ਗੁਰਮਤ ਵੇਖ ਸੱਜਣ ਸੁਹੇਲੇ, ਸੋ ਸੱਜਣ ਆਪ ਜਣਾਇੰਦਾ। ਆਤਮ ਪਰਮਾਤਮ ਜੁਗ ਜੁਗ ਮੇਲੇ, ਜੁਗ ਕਰਤਾ ਆਪ ਜਣਾਇੰਦਾ। ਪ੍ਰਭ ਦੇ ਨਾਮ ਜਪਣ ਤੋਂ ਜਿਹੜੇ ਵੇਹਲੇ, ਓਨ੍ਹਾਂ ਝਗੜੇ ਵਿਚ ਰਖਾਇੰਦਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲੇ, ਗੁਰਮੁਖ ਮਨਮੁਖ ਦੋਵੇਂ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਨਿਰੰਜਣ ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਚੜ੍ਹਾਏ ਸਾਚੇ ਤੇਲੇ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਘਰ ਸਾਚੇ ਸਗਨ ਮਨਾਇੰਦਾ। ਕੂੜੀ ਕਿਰਿਆ ਕਲਜੁਗ ਜੀਵਾਂ ਝੂਠੀ ਵਾਦੀ, ਵਾਅਦੇ ਖ਼ਿਲਾਫ਼ ਸਰਬ ਜਣਾਇੰਦਾ। ਜਿਨ੍ਹਾਂ ਦੀ ਗੋਬਿੰਦ ਗੁਜਰੀ ਬਣਾ ਕੇ ਗਿਆ ਇਕੋ ਦਾਦੀ, ਦੂਜਾ ਹਿੱਸਾ ਨਾ ਕੋਇ ਵੰਡਾਇੰਦਾ। ਹਰਿ ਸੰਗਤ ਮੇਲਾ ਪਾਰਬ੍ਰਹਮ ਦੀ ਸੱਚੀ ਸ਼ਾਦੀ, ਗੁਰਮੁਖ ਸੱਚੇ ਮੇਲ ਮਿਲਾਇੰਦਾ। ਕੋਈ ਭੇਵ ਨਾ ਜਾਣੇ ਮੁਲਾਂ ਕਾਜੀ, ਪੰਡਤ ਪਾਂਧਾ ਸਾਰ ਕੋਇ ਨਾ ਪਾਇੰਦਾ। ਮੁਰੀਦ ਮੁਰਸ਼ਦ ਵੇਖੇ ਸੱਚਾ ਹਾਜੀ, ਕਾਇਆ ਕਾਅਬਾ ਖੋਜ ਖੁਜਾਇੰਦਾ। ਗ੍ਰਹਿ ਮੰਦਰ ਸੁਣੋ ਸਾਚਾ ਨਾਦੀ, ਧੁੰਨ ਆਤਮਕ ਰਾਗ

ਅਲਾਇੰਦਾ । ਸ੍ਰੀ ਭਗਵਾਨ ਬਣਿਆ ਬਾਡੀ, ਸਾਢੇ ਤਿੰਨ ਹੱਥ ਕਾਇਆ ਘੜ ਵਖਾਇੰਦਾ। ਲੇਖਾ ਚੁੱਕੇ ਆਂਢੀ ਗਵਾਂਢੀ, ਦੂਰ ਨੇੜੇ ਏਕਾ ਰੰਗ ਰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਏਕਾ ਦਰ ਵਖਾਇੰਦਾ। ਹਰਿ ਸੰਗਤ ਵੇਖੋ ਏਕਾ ਮੀਤਾ, ਮਿੱਤਰ ਪਿਆਰਾ ਨਜ਼ਰੀ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀ ਸਿਫ਼ਤ ਕਰੇ ਗੀਤਾ, ਅੱਠ ਦਸ ਦਏ ਵਡਿਆਈਆ। ਅੰਜੀਲ ਕੁਰਾਨ ਨਾਮ ਨਿਧਾਨਾ ਜਿਸ ਦਾ ਪੀਤਾ, ਮਸਲਾ ਹੱਕ ਹੱਕ ਸਮਝਾਈਆ। ਖਾਣੀ ਬਾਣੀ ਭੇਵ ਚੁਕਾਏ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਸੋ ਸਾਹਿਬ ਸਤਿਗੁਰ ਘਟ ਘਟ ਅੰਦਰ ਵੇਖਣਹਾਰਾ ਨੀਤਾ, ਲੱਖ ਚੁਰਾਸੀ ਅੰਦਰ ਰਿਹਾ ਸਮਾਈਆ। ਕਲਜੁਗ ਵੇਲਾ ਅੰਤਮ ਬੀਤਾ, ਸਦੀ ਬੀਸਵੀਂ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਇਕੋ ਰਾਹ ਵਖਾਈਆ। ਹਰਿ ਸੰਗਤ ਵੇਖੋ ਇਕੋ ਰਾਹ, ਹਰਿ ਹਰਿ ਜੂ ਨਜ਼ਰੀ ਆਇੰਦਾ। ਜਿਸ ਦਾ ਪੈਗ਼ੰਬਰ ਪੀਰ ਸਜਦਾ ਕਰਦੇ ਰਹੇ ਸੀਸ ਝੁਕਾ, ਪਰਵਰਦਿਗਾਰ ਆਪਣੀ ਕਾਰ ਕਮਾਇੰਦਾ। ਮੁਕਾਮੇ ਹੱਕ ਹੱਕ ਰਿਹਾ ਸੁਹਾ, ਹਕੀਕਤ ਇਕੋ ਇਕ ਦ੍ਰਿੜਾਇੰਦਾ। ਗੁਰ ਅਵਤਾਰ ਜਿਸ ਮਾਰਗ ਦਿਤੇ ਲਾ, ਲੋਕਮਾਤ ਰਾਹ ਵਖਾਇੰਦਾ। ਖਾਣੀ ਬਾਣੀ ਬੋਧ ਅਗਾਧ ਗਿਆਨ ਵੇਦ ਪੁਰਾਨ ਸ਼ਾਸਤਰ ਸਿਮਰਤ ਕਲਮ ਸ਼ਾਹੀ ਨਾਲ ਦਿਤੇ ਲਿਖਾ, ਕਾਗ਼ਜ਼ ਆਪਣਾ ਰੰਗ ਰੰਗਾਇੰਦਾ। ਸੋ ਸਾਹਿਬ ਕਿਉਂ ਬੈਠੇ ਭੁਲਾ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸਾਚਾ ਦਰ ਸਮਝਾਇੰਦਾ। ਹਰਿ ਸੰਗਤ ਵੇਖੋ ਦਰ ਦਰਵਾਜ਼ਾ, ਘਰ ਸਾਚੇ ਵੱਜੇ ਵਧਾਈਆ। ਜਿਸ ਗ੍ਰਹਿ ਵਸੇ ਗ਼ਰੀਬ ਨਿਵਾਜ਼ਾ, ਤਿਸ ਮੰਦਰ ਮਿਲੇ ਵਡਿਆਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਸਚਖੰਡ ਦੁਆਰੇ ਰਚ ਰਚ ਕਾਜਾ, ਦੋ ਜਹਾਨਾਂ ਧਾਰ ਬੰਧਾਈਆ। ਸ਼ਬਦੀ ਸੁਤ ਆਪ ਨਿਵਾਜਾ, ਮਿਹਰ ਨਜ਼ਰ ਆਪ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਜਾ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਨਿਰਗੁਣ ਨਰ ਨਿਰੰਕਾਰ ਆਪ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚਖੰਡ ਸਾਚੇ ਸੋਭਾ ਪਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਜੁਗ ਚੌਕੜੀ ਸਚ ਸੰਦੇਸ ਸਤਿ ਸਤਿਵਾਦੀ ਆਪਣਾ ਘੱਲਾ, ਨਿਸ਼ਅੱਖਰ ਵੱਖਰ ਆਪ ਪੜ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਫੜਾਏ ਪੱਲਾ, ਪੱਲੂ ਆਪਣੀ ਗੰਢ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਕਰਤਾ ਪੁਰਖ, ਹਰਿ ਕਰਤਾ ਆਪ ਜਣਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਇ ਜਣਾਈਆ। ਜਿਸ ਜਨ ਆਤਮ ਕਰਨਾ ਦਰਸ, ਸਤਿਗੁਰ ਪੂਰਾ ਦਏ ਕਰਾਈਆ। ਜਨਮ ਜਨਮ ਦੀ ਮੇਟੇ ਹਰਸ, ਪੂਰਬ ਲਹਿਣਾ ਝੋਲੀ ਪਾਈਆ। ਜਿਨ੍ਹਾਂ ਉਤੇ ਕੀਤਾ ਤਰਸ, ਤਿਨ੍ਹਾਂ ਆਪਣੀ ਬੂਝ ਬੁਝਾਈਆ। ਲੇਖਾ ਚੁਕਾ ਅਰਸ਼ ਫ਼ਰਸ਼, ਕਾਇਆ ਕੁਰਾ ਖੋਜ ਖੁਜਾਈਆ। ਅੱਧਵਿਚਕਾਰ ਗੁਰਮੁਖ ਕੋਈ ਨਾ ਜਾਏ ਅਟਕ, ਭਾਂਡਾ ਭਰਮ ਭੌ ਭੰਨਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਪੰਚ ਵਿਕਾਰਾ ਦੇਵੇ ਝਟਕ, ਨਾਮ ਖੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰ, ਨਿਰਗੁਣ ਨਿਰਗੁਣ ਨਿਰੰਕਾਰ ਆਪ ਕਰਾਇੰਦਾ। ਸਚਖੰਡ ਨਿਵਾਸੀ ਸਚ ਲਾ ਦਰਬਾਰ, ਦਰ ਦਰਬਾਰੀ ਸੋਭਾ

ਪਾਇੰਦਾ। ਤਖ਼ਤ ਨਿਵਾਸੀ ਹੋ ਉਜਿਆਰ, ਸਾਚੇ ਤਖ਼ਤ ਆਸਣ ਲਾਇੰਦਾ। ਜੋਤ ਪਰਕਾਸ਼ ਏਕੰਕਾਰ, ਅਕਲ ਕਲਾ ਵਡਿਆਇੰਦਾ। ਸ਼ਬਦ ਅਗੰਮੀ ਸਾਚੀ ਧਾਰ, ਧਾਰ ਧਾਰ ਵਿਚੋਂ ਜਣਾਇੰਦਾ। ਦੋ ਜਹਾਨਾਂ ਕਰੇ ਖ਼ਬਰਦਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਉਠਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਜੀਵ ਜੰਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਸਾਚੀ ਕਰਨੀ ਰੱਖੇ ਹੱਥ, ਸ੍ਰੀ ਭਗਵਾਨ ਵੱਡੀ ਵਡਿਆਈਆ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਗੁਰ ਅਵਤਾਰਾਂ ਦੇ ਵੱਥ, ਨਾਮ ਵੰਡਣ ਇਕ ਵੰਡਾਈਆ। ਸਾਚਾ ਮਾਰਗ ਸਾਹਿਬ ਦੱਸ, ਸ੍ਰਿਸ਼ਟ ਸਬਾਈ ਦਏ ਸਮਝਾਈਆ। ਨਿਰਗੁਣ ਜੋਤ ਕਰ ਪਰਕਾਸ਼, ਬ੍ਰਹਮ ਲੇਖਾ ਦਏ ਲਗਾਈਆ। ਮੰਡਲ ਮੰਡਪ ਪਾ ਰਾਸ, ਗੋਪੀ ਕਾਹਨ ਨਚਾਈਆ। ਸਦਾ ਸੁਹੇਲਾ ਵਸੇ ਸਾਥ, ਸਗਲਾ ਸੰਗ ਨਿਭਾਈਆ। ਅਗੰਮ ਅਥਾਹ ਜਣਾਏ ਗਾਥ, ਮੰਤਰ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਵਖਾਈਆ। ਜੁਗ ਜੁਗ ਖੇਲ ਹਰਿ ਭਗਵੰਤ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਭੇਵ ਕੋਇ ਨਾ ਪਾਇੰਦਾ। ਏਕੰਕਾਰਾ ਮਣੀਆਂ ਮੰਤ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ । ਆਦਿ ਨਿਰੰਜਣ ਸੋਭਾਵੰਤ, ਸਚਖੰਡ ਸਾਚਾ ਆਪ ਸੁਹਾਇੰਦਾ। ਸ੍ਰੀ ਭਗਵਾਨ ਨਾਰ ਕੰਤ, ਸੇਜ ਸੁਹੰਜਣੀ ਆਪ ਹੰਢਾਇੰਦਾ। ਅਬਿਨਾਸ਼ੀ ਕਰਤਾ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਪਾਰਬ੍ਰਹਮ ਬ੍ਰਹਮ ਲੇਖਾ ਜਾਣ ਜੀਵ ਜੰਤ, ਲੱਖ ਚੁਰਾਸੀ ਖੋਜ ਖੁਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਦੇਂਦਾ ਰਿਹਾ ਮੰਤ, ਸਿਫ਼ਤੀ ਸਿਫ਼ਤ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਜੁਗ ਚੌਕੜੀ ਵੰਡਣ ਵੰਡ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੰਢ ਪੁਆਈਆ। ਲੇਖਾ ਜਾਣ ਨਵ ਦਰ ਨੌਂ ਖੰਡ, ਨਵ ਰਸ ਰਸ ਭਰਾਈਆ। ਸੇਵਾ ਲਾ ਸੂਰਜ ਚੰਦ, ਤਾਰਾ ਮੰਡਲ ਕਿਰਨ ਕਿਰਨ ਰੁਸ਼ਨਾਈਆ । ਢੋਲਾ ਸੋਹਲਾ ਸੁਣਾ ਛੰਦ, ਗੀਤ ਗੋਬਿੰਦ ਜਣਾਈਆ। ਆਤਮ ਪਰਮਾਤਮ ਦੇ ਅਨੰਦ, ਅਨੰਦ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਈਆ। ਜੁਗ ਚੌਕੜੀ ਵੇਖਣਹਾਰਾ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਰੂਪ ਧਰ ਗੁਰ ਅਵਤਾਰਾ, ਪੀਰ ਪੈਗ਼ੰਬਰ ਖੇਲ ਖਿਲਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਅਲਾਇੰਦਾ। ਭਗਤ ਭਗਵਾਨ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਵੇਖਣਹਾਰਾ ਵਾਰੋ ਵਾਰਾ, ਨਿਤ ਨਵਿਤ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਨੇ ਯੋਗ, ਯੁਗਤੀ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਪੰਜ ਤੱਤ ਕਾਇਆ ਕਰ ਸੰਜੋਗ, ਧੁਰ ਸੰਜੋਗੀ ਮੇਲ ਮਿਲਾਈਆ। ਆਤਮ ਪਰਮਾਤਮ ਸੋ ਪੁਰਖ ਨਿਰੰਜਣ ਹੰ ਬ੍ਰਹਮ ਦੇਵੇ ਨਾਮ ਚੋਗ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਵੇਖ ਵਖਾਈਆ। ਜੁਗ ਕਰਤਾ ਜਗ ਵੇਖਣਹਾਰਾ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਭੇਵ ਅਭੇਦਾ ਗੁਰ ਅਵਤਾਰਾ, ਪੀਰ ਪੈਗ਼ੰਬਰ ਪਰਦਾ ਲਾਹਿੰਦਾ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰਾ, ਧੁਨ ਆਤਮਕ ਰਾਗ ਅਲਾਇੰਦਾ। ਕਾਇਆ ਮੰਦਰ ਸਚ ਮਕਾਨ ਸੱਚਾ ਗੁਰਦੁਆਰਾ,

ਸਤਿਗੁਰ ਸਾਚਾ ਸੋਭਾ ਪਾਇੰਦਾ। ਚੌਦਾਂ ਲੋਕ ਹੱਟ ਵਣਜਾਰਾ, ਚੌਦਾਂ ਤਬਕਾਂ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਇੰਦਾ। ਜੁਗ ਚੌਕੜੀ ਵੇਖੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਦੇਵਣਹਾਰਾ ਸਦਾ ਸਦਾ ਸਦ ਜਾਪ, ਜੀਵਣ ਜੁਗਤ ਜੁਗਤ ਜਣਾਈਆ। ਉਤਾਰਨਹਾਰਾ ਕੋਟਨ ਕੋਟ ਪਾਪ, ਦੁਰਮਤ ਮੈਲ ਮੈਲ ਧੁਆਈਆ। ਸੱਜਣ ਸੈਣ ਹਰਿਜਨ ਵੇਖੇ ਸਾਕ, ਸਗਲਾ ਸੰਗ ਨਿਭਾਈਆ। ਬਜ਼ਰ ਕਪਾਟੀ ਖੋਲ੍ਹ ਤਾਕ, ਦੂਈ ਦਵੈਤੀ ਪਰਦਾ ਲਾਹੀਆ। ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰ ਗਵਾਈਆ । ਭਗਤ ਭਗਵਾਨ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਸੇਵਾ ਕਰੇ ਬਣ ਬਣ ਦਾਸੀ ਦਾਸ, ਮਾਣ ਅਭਿਮਾਨ ਨਾ ਕੋਇ ਜਣਾਈਆ। ਦਸਦਾ ਗਿਆ ਭਵਿਖਤ ਵਾਕ, ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪੜ੍ਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਅੰਤਮ ਸਭ ਦੀ ਪਤ ਲਏ ਰਾਖ, ਸਮਰਥ ਪੁਰਖ ਵੱਡੀ ਵਡਿਆਈਆ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਆਪਣੇ ਗਲੇ ਲਗਾਈਆ। ਲੇਖਾ ਜਾਣ ਪ੍ਰਿਥਮੀ ਅਕਾਸ਼, ਗਗਨ ਮੰਡਲ ਖੋਜ ਖੁਜਾਈਆ। ਜਨ ਭਗਤਾਂ ਅੰਦਰ ਕਰੇ ਵਾਸ, ਥਾਨ ਭੂਮਕਾ ਇਕ ਸੁਹਾਈਆ। ਰਸਨਾ ਚਲੇ ਪਵਣ ਸਵਾਸ, ਉਣੰਜਾ ਪਵਣ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਬੇਪਰਵਾਹ ਖੇਲ ਅਨੋਖਾ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਕਦੇ ਨਾ ਦੇਵੇ ਧੋਖਾ, ਧੁਰ ਸੰਜੋਗੀ ਮੇਲ ਮਿਲਾਇੰਦਾ। ਪੰਧ ਮੁਕਾਏ ਤੰਗ ਔਖਾ, ਔਖੀ ਘਾਟੀ ਆਪ ਚੜ੍ਹਾਇੰਦਾ। ਨਿਰਗੁਣ ਸਰਗੁਣ ਹੋ ਕੇ ਵੇਖਣ ਆਏ ਮੌਕਾ, ਮਿਹਰਵਾਨ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪਣੇ ਹੱਥ ਰਖਾਇੰਦਾ। ਸਾਚੀ ਧਾਰ ਹਰਿ ਨਿਰੰਕਾਰ ਸੋ ਪੁਰਖ ਨਿਰੰਜਣ ਆਪਣੇ ਹੱਥ ਰਖਾਈਆ । ਹਰਿ ਪੁਰਖ ਨਿਰੰਜਣ ਖੋਲ੍ਹ ਕਿਵਾੜ, ਕਰਨੀ ਕਰਤਾ ਦਇਆ ਕਮਾਈਆ। ਏਕੰਕਾਰਾ ਕਰ ਪਸਾਰ, ਵੇਖਣਹਾਰਾ ਚਾਈਂ ਚਾਈਂਆ। ਆਦਿ ਨਿਰੰਜਣ ਨੂਰ ਉਜਿਆਰ, ਜੋਤ ਨਿਰੰਜਣ ਘਰ ਘਰ ਰਿਹਾ ਟਿਕਾਈਆ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਮਿੱਤਰ ਪਿਆਰਾ ਇਕ ਅਖਵਾਈਆ। ਸ੍ਰੀ ਭਗਵਾਨ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਪਾਰਬ੍ਰਹਮ ਬ੍ਰਹਮ ਕਰੇ ਪਿਆਰ, ਆਤਮ ਸੇਜਾ ਇਕ ਸੁਹਾਈਆ। ਸ਼ਬਦੀ ਰਾਗ ਸੱਚੀ ਧੁਨਕਾਰ, ਬਿਨ ਰਸਨਾ ਜਿਹਵਾ ਗਾਈਆ। ਬੱਤੀ ਦੰਦ ਨਾ ਕੋਇ ਪੁਕਾਰ, ਉਚੀ ਕੂਕ ਨਾ ਕੋਇ ਅਲਾਈਆ। ਲੇਖਾ ਜਾਣੇ ਗੁਪਤ ਜ਼ਾਹਰ, ਅੰਦਰ ਬਾਹਰ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਭੇਵ ਖੁਲ੍ਹਾਈਆ। ਜੁਗ ਚੌਕੜੀ ਭੇਵ ਖੋਲ੍ਹੇ, ਖੋਲਣਹਾਰ ਅਖਵਾਇੰਦਾ। ਸਚ ਤਰਾਜੂ ਨਿਰਗੁਣ ਤੋਲੇ, ਵੱਟਾ ਧੜੀ ਨਾ ਕੋਇ ਰਖਾਇੰਦਾ। ਭਗਤ ਦੁਆਰਾ ਇਕੋ ਖੋਲ੍ਹੇ, ਵਸਤ ਅਮੋਲਕ ਨਾਮ ਵਰਤਾਇੰਦਾ । ਭਾਗ ਲਗਾਏ ਕਾਇਆ ਚੋਲੇ, ਪੰਜ ਤੱਤ ਆਪਣੀ ਗੰਢ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚੀ ਖੇਲ ਜਣਾਏ ਖ਼ਾਲਕ, ਪਰਵਰਦਿਗਾਰ ਵੱਡੀ ਵਡਿਆਈਆ। ਆਦਿ ਜੁਗਾਦਿ ਨਾ ਕੋਈ ਨਿੰਦਰਾ ਨਾ ਕੋਈ ਆਲਸ, ਅੱਠੇ ਪਹਿਰ ਸੇਵ ਕਮਾਈਆ। ਭਗਤ ਭਗਵਾਨ ਮਾਰਗ ਦੱਸੇ ਖ਼ਾਲਸ, ਖ਼ਾਲਸਾ ਇਕੋ ਰੂਪ ਦਰਸਾਈਆ। ਗੁਰ ਗੋਬਿੰਦ ਬਣੇ ਸਾਲਸ, ਗੁਰ ਸ਼ਬਦੀ ਰੂਪ ਧਰਾਈਆ। ਦੂਜਾ ਕਰੇ ਨਾ ਕੋਇ ਸਫ਼ਾਰਸ਼, ਹਸਤੀ ਨਜ਼ਰ ਕਿਸੇ ਨਾ ਆਈਆ। ਨਿਰਗੁਣ ਵੇਖਣਹਾਰ ਇਬਾਦਤ, ਘਰ ਘਰ ਬੈਠਾ ਡੇਰਾ ਲਾਈਆ। ਲੇਖਾ ਜਾਣੇ

ਤੁਲਬਾ ਤਾਲਬ, ਤਾਅਲੀਮ ਅਜ਼ੀਮ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਜੁਗ ਚਾਰ, ਚੌਕੜੀ ਆਪਣੀ ਗੰਢ ਪੁਆਇੰਦਾ। ਜਗਤ ਸੰਦੇਸਾ ਵੇਦ ਚਾਰ, ਚਾਰੇ ਮੁਖ ਸਿਫ਼ਤ ਸਲਾਹਿੰਦਾ। ਚਾਰੇ ਖਾਣੀ ਕਰ ਤਿਆਰ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖ਼ਰੀ ਆਪੇ ਗਾਇੰਦਾ। ਚਾਰੇ ਵਰਨਾਂ ਦੇ ਆਧਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੇਖ ਵਖਾਇੰਦਾ। ਚਾਰੇ ਕੁੰਟ ਖੇਲ ਨਿਆਰ, ਚਾਰ ਯਾਰੀ ਰੰਗ ਰੰਗਾਇੰਦਾ। ਚੌਥੇ ਯੁਗ ਹੋ ਉਜਿਆਰ, ਏਕਾ ਦੂਆ ਪੰਧ ਮੁਕਾਇੰਦਾ। ਏਕੰਕਾਰਾ ਸਾਂਝਾ ਯਾਰ, ਦੂਜੀ ਕੁਦਰਤ ਵੰਡ ਵੰਡਾਇੰਦਾ। ਤੀਜਾ ਨੈਣ ਖੋਲ੍ਹ ਕਿਵਾੜ, ਅੱਖ ਪਰਤੱਖ ਆਪ ਜਣਾਇੰਦਾ। ਚੌਥੇ ਘਰ ਦੇਵੇ ਵਾੜ, ਪਦ ਇਕੋ ਇਕ ਸਮਝਾਇੰਦਾ। ਪੰਚਮ ਮੀਤਾ ਮੀਤ ਮੁਰਾਰ, ਪੰਚ ਪੰਚਾਇਣ ਆਪ ਸਮਝਾਇੰਦਾ। ਛੇਵੇਂ ਛੱਪਰ ਦੇ ਸਹਾਰ, ਸਾਚੇ ਮੰਦਰ ਸੋਭਾ ਪਾਇੰਦਾ। ਸਤਵੇਂ ਸਤਿ ਸਤਿਵਾਦੀ ਕਰੇ ਕਾਰ, ਸਤਿ ਪੁਰਖ ਨਿਰੰਜਣ ਰਾਹ ਵਖਾਇੰਦਾ। ਅੱਠਵੇਂ ਅੱਠਾਂ ਤੱਤਾਂ ਮਾਰੇ ਮਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨਮਤ ਬੁਧ ਵੰਡ ਨਾ ਕੋਇ ਵੰਡਾਇੰਦਾ। ਨਾਵੇਂ ਨੌਂ ਦਰ ਖੋਲ੍ਹਣਹਾਰ ਕਿਵਾੜ, ਮਿਹਰ ਨਜ਼ਰ ਆਪ ਟਿਕਾਇੰਦਾ। ਦਸਵੇਂ ਮੇਲਾ ਗੁਰਮੁਖ ਯਾਰ, ਯਾਰੀ ਯਾਰਾਂ ਨਾਲ ਰਖਾਇੰਦਾ। ਸੰਤ ਸਾਜਣ ਕਰ ਪਿਆਰ, ਪ੍ਰੇਮ ਪ੍ਰੀਤੀ ਤੋੜ ਨਿਭਾਇੰਦਾ। ਭਗਤ ਭਗਵਾਨ ਦੇ ਦੀਦਾਰ, ਈਦ ਦੀਦ ਚੰਦ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਨੀ ਕਰਤਾ ਆਪ ਕਰਾਇੰਦਾ। ਚਾਰ ਯੁਗ ਗੁਰ ਅਵਤਾਰ, ਕਰਨੀ ਲੋਕਮਾਤ ਕਰਾਈਆ। ਸ਼ਬਦ ਸੰਦੇਸਾ ਵਾਰੋ ਵਾਰ, ਜੁਗ ਜੁਗ ਮਾਤ ਪੜ੍ਹਾਈਆ। ਧੁਰ ਦਾ ਲਹਿਣਾ ਧੁਰ ਦਰਬਾਰ, ਹਰਿ ਕਰਤਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਲੇਖਾ ਅਗੰਮ, ਨਜ਼ਰ ਕਿਸੇ ਨਾ ਆਇੰਦਾ। ਨਾ ਮਰੇ ਨਾ ਪਏ ਜੰਮ, ਜੀਵਣ ਮਰਨ ਨਾ ਕੋਇ ਜਣਾਇੰਦਾ। ਜੁਗ ਚੌਕੜੀ ਨਿਰਗੁਣ ਹੋ ਕੇ ਕਰੇ ਕੰਮ, ਸਰਗੁਣ ਆਪਣੇ ਧੰਦੇ ਲਾਇੰਦਾ। ਲੱਖ ਚੁਰਾਸੀ ਬੇੜਾ ਬੰਨ੍ਹ, ਆਪਣੇ ਕੰਧ ਉਠਾਇੰਦਾ। ਤੇਈ ਅਵਤਾਰਾਂ ਦੇ ਨਾਮ ਧਨ, ਝੋਲੀ ਇਕੋ ਇਕ ਭਰਾਇੰਦਾ। ਭਗਤ ਅਠਾਰਾਂ ਮੇਟ ਜਨ, ਜਨ ਜਨ ਕਾ ਮੇਲ ਮਿਲਾਇੰਦਾ। ਈਸਾ ਮੂਸਾ ਮੁਹੰਮਦ ਨੂਰੀ ਜਲਵਾ ਦੇਵੇ ਤਨ, ਤਨ ਖ਼ਾਕੀ ਸੋਭਾ ਪਾਇੰਦਾ। ਨਾਨਕ ਨਿਰਗੁਣ ਨਾਲ ਗਿਆ ਮੰਨ, ਗੋਬਿੰਦ ਆਪਣੀ ਗੋਦ ਸੁਹਾਇੰਦਾ। ਕਰੇ ਖੇਲ ਸ੍ਰੀ ਭਗਵਨ, ਪੁਰਖ ਅਕਾਲ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਜਣਾਇੰਦਾ। ਜੁਗ ਚੌਕੜੀ ਲੋਕਮਾਤ ਧਾਰ, ਧਰਨੀ ਧਰਤ ਧਵਲ ਦਏ ਵਡਿਆਈਆ। ਸਾਚੀ ਸਿਖਿਆ ਵਿਚ ਸੰਸਾਰ, ਸਤਿਗੁਰ ਸ਼ਬਦ ਸ਼ਬਦ ਜਣਾਈਆ। ਜੋਗ ਅਭਿਆਸ ਦੇ ਅਧਾਰ, ਪੂਜਾ ਪਾਠ ਕਰੇ ਕੁੜਮਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਧਾਰ, ਅਠਸਠ ਤੀਰਥ ਕਰ ਕੁੜਮਾਈਆ। ਖਾਣੀ ਬਾਣੀ ਬੋਧ ਅਗਾਧ ਬਣ ਲਿਖਾਰ, ਕਾਤਬ ਲੇਖਾ ਜਾਣੇ ਕਲਮ ਸ਼ਾਹੀਆ। ਸ੍ਰਿਸ਼ਟ ਸਬਾਈ ਕਰ ਪਿਆਰ, ਆਤਮ ਪਰਮਾਤਮ ਪਰਮਾਤਮ ਆਤਮ ਰਾਹ ਜਣਾਈਆ। ਬਣ ਵਿਚੋਲਾ ਹਰਿ ਨਿਰੰਕਾਰ, ਸੋਹੰ ਢੋਲਾ ਇਕੋ ਗਾਈਆ। ਨਾਨਕ ਤੋਲਾ ਅਪਰ ਅਪਾਰ, ਦੋ ਜਹਾਨਾਂ ਤੋਲ ਤੁਲਾਈਆ। ਸ੍ਰਿਸ਼ਟ ਸਬਾਈ ਸੁੱਤੀ ਪੈਰ ਪਸਾਰ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਗੋਬਿੰਦ ਖੜਗ ਖੰਡਾ ਕਰ ਚਮਕਾਰ, ਚੰਡ ਪਰਚੰਡ ਇਕ ਚਮਕਾਈਆ। ਦੂਤਾਂ ਦੁਸ਼ਟਾਂ ਕਰ ਸੰਘਾਰ, ਸਫ਼ਾ

ਸਭ ਦੀ ਦਏ ਉਲਟਾਈਆ। ਅੰਮ੍ਰਿਤ ਬਖ਼ਸ਼ ਠੰਡਾ ਠਾਰ, ਭਰ ਪਿਆਲਾ ਜਾਮ ਪਿਆਈਆ। ਪ੍ਰੀਤੀ ਸਚ ਸਚ ਪਿਆਰ, ਚਾਰ ਵਰਨ ਗਿਆ ਦ੍ਰਿੜਾਈਆ। ਊਚ ਨੀਚ ਨਾ ਕੋਇ ਧਾਰ, ਰਾਓ ਰੰਕ ਨਾ ਕੋਇ ਵਖਾਈਆ। ਪੁਰਖ ਅਕਾਲ ਮੀਤ ਮੁਰਾਰ, ਸਤਿਗੁਰ ਇਕੋ ਨਜ਼ਰੀ ਆਈਆ। ਸਦਾ ਸਦਾ ਸਦ ਦੀਨ ਦਿਆਲ, ਦੀਨਨ ਰੱਛਿਆ ਕਰੇ ਥਾਉਂ ਥਾਈਂਆ। ਕਲਜੁਗ ਜੀਵ ਨਾ ਹੋ ਬੇਹਾਲ, ਗੁਰਮਤ ਇਕੋ ਇਕ ਦ੍ਰਿੜਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਇਕ ਵਜਾਈਆ। ਬਿਨ ਸਾਹਿਬ ਸਤਿਗੁਰ ਸਾਰੇ ਹੋਣ ਬੇਹਾਲ, ਵੇਲੇ ਅੰਤ ਨਾ ਕੋਇ ਛੁਡਾਈਆ। ਇਕੋ ਡੰਕਾ ਵੱਜੇ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਵਜਾਈਆ। ਸ਼ੰਕਾ ਰਹੇ ਨਾ ਕੋਈ ਅਞਾਣ, ਬੁੱਧੀ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਈਆ। ਭੇਵ ਅਭੇਦਾ ਖੋਲ੍ਹੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਜੁਗ ਚੌਕੜੀ ਦੇ ਦੇ ਦਾਨ, ਸਾਚੀ ਵਸਤ ਆਪ ਵਰਤਾਇੰਦਾ। ਤਖ਼ਤ ਨਿਵਾਸੀ ਧੁਰ ਫ਼ਰਮਾਣ, ਸਚ ਸੰਦੇਸਾ ਸਰਬ ਸੁਣਾਇੰਦਾ। ਵੇਦ ਵਿਆਸਾ ਕਰ ਧਿਆਨ, ਧਿਆਨ ਧਿਆਨ ਨਾਲ ਮਿਲਾਇੰਦਾ। ਪਰਗਟ ਹੋਵੇ ਬ੍ਰਹਿਮਣ ਗੌੜਾ ਪੂਤ ਸਪੂਤਾ ਨੌਜਵਾਨ, ਉਚੇ ਟਿੱਲੇ ਪਰਬਤ ਸੋਭਾ ਪਾਇੰਦਾ। ਮੂਸਾ ਕਹੇ ਮੇਰਾ ਮਿਹਰਵਾਨ, ਜਲਵਾ ਨੂਰ ਇਕ ਦਰਸਾਇੰਦਾ। ਈਸਾ ਕਹੇ ਮੇਰਾ ਰਹਿਮਾਨ, ਮੇਰੇ ਪਿਛੋਂ ਰਹਿਮਤ ਇਕ ਕਮਾਇੰਦਾ। ਮੁਹੰਮਦ ਕਹੇ ਵਡ ਅਮਾਮ, ਸਿਰ ਅਮਾਮਾਂ ਵੇਸ ਵਟਾਇੰਦਾ। ਨਾਨਕ ਕਹੇ ਸ੍ਰੀ ਭਗਵਾਨ, ਨਿਹਕਲੰਕਾ ਨਾਉਂ ਧਰਾਇੰਦਾ। ਗੋਬਿੰਦ ਕਹੇ ਪੁਰਖ ਅਕਾਲ, ਅਕਲ ਕਲ ਆਪਣੀ ਧਾਰ ਚਲਾਇੰਦਾ। ਕਲ ਕਲਕੀ ਲੈ ਅਵਤਾਰ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸੰਬਲ ਵਸੇ ਧਾਮ ਨਿਆਰ, ਖੇੜਾ ਇਕੋ ਇਕ ਵਡਿਆਇੰਦਾ। ਸ਼ਬਦ ਡੰਕਾ ਵੱਜੇ ਨਿਰੰਕਾਰ, ਦੋ ਜਹਾਨਾਂ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਉਠ ਉਠ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਤੇਈ ਅਵਤਾਰ ਹੋਣ ਬੇਦਾਰ, ਨੇਤਰ ਅੱਖ ਸਰਬ ਖੁਲ੍ਹਾਇੰਦਾ। ਭਗਤ ਅਠਾਰਾਂ ਕਰਨ ਪੁਕਾਰ, ਅੱਠ ਦਸ ਭੇਵ ਨਾ ਕੋਇ ਜਣਾਇੰਦਾ। ਈਸਾ ਮੂਸਾ ਮੁਹੰਮਦ ਨੇਤਰ ਵੇਖਣ ਖੋਲ੍ਹ ਉਘਾੜ, ਚੌਦਾਂ ਤਬਕ ਪਰਦਾ ਲਾਹਿੰਦਾ। ਨਾਨਕ ਨਿਰਗੁਣ ਬੋਲ ਜੈਕਾਰ, ਜੈ ਜੈਕਾਰ ਆਪ ਸੁਣਾਇੰਦਾ। ਗੋਬਿੰਦ ਕਹੇ ਪੁਰਖ ਅਕਾਲ ਕਰੇ ਵਿਹਾਰ, ਬਿਵਹਾਰੀ ਆਪਣਾ ਫੇਰਾ ਪਾਇੰਦਾ। ਪੂਤ ਸਪੂਤਾ ਰੱਖੇ ਨਾਲ, ਸ਼ਬਦੀ ਸੁਤ ਸੰਗ ਨਿਭਾਇੰਦਾ। ਇਕ ਸੁਹਾਏ ਸੱਚੀ ਧਰਮਸਾਲ, ਜਿਸ ਗ੍ਰਹਿ ਆਪਣਾ ਡੇਰਾ ਲਾਇੰਦਾ। ਨਿਰਗੁਣ ਦੀਆ ਬਾਤੀ ਕਮਲਾਪਾਤੀ ਆਪੇ ਬਾਲ, ਤੇਲ ਵਟੀ ਨਾ ਕੋਇ ਜਣਾਇੰਦਾ। ਸਾਚੀ ਹਾਟੀ ਖੋਲ੍ਹ ਦੁਕਾਨ, ਨਾਮ ਹੱਟ ਇਕ ਰਖਾਇੰਦਾ। ਧੁਰ ਸੰਦੇਸਾ ਦੇ ਨੌਜਵਾਨ, ਨੌਬਤ ਆਪਣੇ ਨਾਮ ਵਜਾਇੰਦਾ। ਕਲਜੁਗ ਕੂੜੀ ਕਿਰਿਆ ਉਠਾਏ ਨਾਲ, ਸੋਇਆ ਕੋਇ ਰਹਿਣ ਨਾ ਪਾਇੰਦਾ। ਨਿਰਗੁਣ ਵੇਖੇ ਮਾਰ ਧਿਆਨ, ਨੇਤਰ ਅੱਖ ਨਾ ਕੋਇ ਜਣਾਇੰਦਾ। ਚਾਰੋਂ ਕੁੰਟ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਸ਼ਰਅ ਰੋਵੇ ਜਗਤ ਸ਼ੈਤਾਨ, ਸ਼ਰੀਅਤ ਸੰਗ ਨਾ ਕੋਇ ਰਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸੱਚੀ ਖੇਲ ਕਰੇ ਭਗਵਾਨਾ, ਪ੍ਰਭ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਹੋ ਪਰਧਾਨਾ, ਨਾਮ ਪਰਧਾਨਗੀ ਇਕ ਕਮਾਈਆ। ਸ਼ਾਹੋ ਭੂਪ ਵਡ ਰਾਜ ਰਾਜਾਨਾ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਲੇਖਾ ਜਾਣੇ ਦੋ ਜਹਾਨਾਂ, ਨਿਰਗੁਣ ਸਰਗੁਣ ਕਾਰ ਕਮਾਈਆ। ਜੋਧਾ ਸੂਰ ਬਲੀ ਬਲਵਾਨਾ, ਬਲ ਆਪਣਾ ਆਪ ਦਰਸਾਈਆ। ਨਾਮ ਸ਼ਬਦ

ਚਿਲਾ ਤੀਰ ਕਮਾਨਾ, ਖੰਡਾ ਖੜਗ ਇਕ ਉਠਾਈਆ। ਬ੍ਰਹਿਮੰਡ ਖੰਡ ਵੇਖੇ ਮਾਰ ਧਿਆਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਪ੍ਰਭ ਏਕਾ ਏਕ, ਏਕੰਕਾਰਾ ਆਪ ਅਖਵਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਦੇਵੇ ਸਾਚੀ ਟੇਕ, ਸਿਰ ਆਪਣਾ ਹੱਥ ਟਿਕਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਿਰਵੈਰ ਹੋ ਕੇ ਲਏ ਵੇਖ, ਦੂਈ ਵੰਡ ਨਾ ਕੋਇ ਵੰਡਾਇੰਦਾ। ਚਾਰ ਵਰਨ ਰਾਉ ਰੰਕ ਊਚ ਨੀਚ ਸ੍ਰਿਸ਼ਟ ਸਬਾਈ ਕਰੇ ਹੇਤ, ਆਤਮ ਪਰਮਾਤਮ ਆਪਣਾ ਰੰਗ ਰੰਗਾਇੰਦਾ। ਘਟ ਘਟ ਅੰਦਰ ਕਾਇਆ ਮੰਦਰ ਸਤਿ ਸਵਾਮੀ ਹੋ ਕੇ ਰਿਹਾ ਖੇਡ, ਖੇਡਣਹਾਰਾ ਆਪਣਾ ਖੇਲ ਖਲਾਇੰਦਾ। ਸ਼ਬਦ ਅਗੰਮ ਸੰਦੇਸਾ ਰਿਹਾ ਭੇਜ, ਤੰਦੀ ਤੰਦ ਨਾ ਕੋਇ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣਾ ਰਾਹ ਜਣਾਇੰਦਾ। ਜੁਗ ਚੌਕੜੀ ਰਹੀ ਉਡੀਕ, ਨੇਤਰ ਨੈਣ ਧਿਆਨ ਲਗਾਈਆ। ਗੁਰ ਅਵਤਾਰ ਦੱਸ ਕੇ ਗਏ ਤਰੀਕ, ਲੇਖਾ ਲਿਖਤ ਜਗਤ ਸਮਝਾਈਆ। ਪਰਗਟ ਹੋਵੇ ਲਾਸ਼ਰੀਕ, ਪਰਵਰਦਿਗਾਰ ਸੱਚਾ ਸ਼ਹਿਨਸ਼ਾਹੀਆ। ਕਲਜੁਗ ਮੇਟੇ ਅੰਧੇਰਾ ਤਾਰੀਕ, ਨਿਰਗੁਣ ਚੰਦ ਕਰੇ ਰੁਸ਼ਨਾਈਆ। ਜਨ ਭਗਤਾਂ ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਲੋਕਮਾਤ ਉਤਰ ਕਦੇ ਨਾ ਜਾਈਆ। ਖੇਲ ਕਰੇ ਆਪ ਅਨਡੀਠ, ਅਨਡਿਠੜਾ ਰੂਪ ਧਰਾਈਆ। ਪਰਗਟ ਹੋਵੇ ਬੀਸ ਬੀਸ, ਪੰਦਰਾਂ ਕੱਤਕ ਵੱਜੇ ਵਧਾਈਆ। ਜਿਸ ਦੇ ਸਿਰ ਤੇ ਛਤਰ ਝੁਲੇ ਸੀਸ, ਦੋ ਜਹਾਨ ਮਿਲੇ ਵਡਿਆਈਆ। ਜਿਸ ਦੀ ਸਿਫ਼ਤ ਕਰਦੇ ਰਾਗ ਛਤੀਸ, ਪੁਰਾਨ ਵੇਦ ਰਹੇ ਜਸ ਗਾਈਆ। ਸੋ ਸਾਹਿਬ ਪਤਤ ਪੁਨੀਤ, ਪਤਤ ਪਾਪੀ ਦਏ ਤਰਾਈਆ। ਕਲਜੁਗ ਕੂੜੀ ਮੇਟੇ ਰੀਤ, ਰੀਤੀਵਾਨ ਹੋਏ ਸਹਾਈਆ। ਸ੍ਰਿਸ਼ਟ ਸਬਾਈ ਮਾਰਗ ਦੱਸੇ ਠੀਕ, ਕੂੜਾ ਠੀਕਰ ਭੰਨ ਵਖਾਈਆ। ਆਤਮ ਪਰਮਾਤਮ ਸਭ ਦੀ ਲਏ ਜੀਤ, ਜੀਵ ਜੰਤ ਇਕੋ ਰੰਗ ਰੰਗਾਈਆ। ਕਾਇਆ ਮੰਦਰ ਅੰਦਰ ਸਚ ਵਖਾਏ ਮੰਦਰ ਮਸੀਤ, ਮਸਲਾ ਇਕੋ ਵਾਰ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਬੇਪਰਵਾਹੀਆ । ਪੁਰਖ ਅਕਾਲ ਅਕਾਲ ਅਕਾਲਾ, ਅਕਲ ਕਲਾ ਅਖਵਾਇੰਦਾ। ਸਾਹਿਬ ਸਤਿਗੁਰ ਦੀਨ ਦਿਆਲਾ, ਸ਼ਬਦੀ ਰੰਗ ਰੰਗਾਇੰਦਾ। ਤੋੜਨਹਾਰਾ ਜਗਤ ਜੰਜਾਲਾ, ਤੁੈਗੁਣ ਮਾਇਆ ਬੰਧਨ ਆਪ ਕਟਾਇੰਦਾ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਘਰ ਘਰ ਵਿਚ ਮੇਲ ਮਿਲਾਇੰਦਾ। ਲੇਖਾ ਜਾਣੇ ਆਦਿ ਸ਼ਕਤ ਨੂਰ ਜਵਾਲਾ, ਚਤੁਰਭੁਜ ਸ੍ਰੀ ਭਗਵਾਨ ਨੌਜਵਾਨ ਰਮੱਯਾ ਰਾਮ ਕ੍ਰਿਸ਼ਨ ਕਾਹਨ, ਈਸਾ ਮੂਸਾ ਧਾਰ ਆਪਣੇ ਵਿਚੋਂ ਪਰਗਟਾਇੰਦਾ। ਨਾਨਕ ਲੇਖਾ ਧੁਰ ਦਰਬਾਰ, ਗੁਰ ਗੋਬਿੰਦ ਕਰੇ ਜੈਕਾਰ, ਸ੍ਰਿਸ਼ਟ ਸਬਾਈ ਲੋਕਮਾਤ ਦੇ ਦਾਤ, ਕਲਜੁਗ ਅੰਤਮ ਬਾਹਰ ਆਪ ਕਢਾਇੰਦਾ। ਸਤਿ ਧਰਮ ਦੀ ਇਕ ਜਮਾਤ, ਲੇਖਾ ਲਿਖੇ ਬਿਨ ਸ਼ਾਹੀ ਕਲਮ ਦਵਾਤ, ਧੁਰ ਦਾ ਅੰਕ ਆਪਣਾ ਆਪ ਪਰਗਟਾਇੰਦਾ । ਮਿਟੇ ਰੈਣ ਅੰਧੇਰੀ ਰਾਤ, ਸਤਿਜੁਗ ਸਾਚੇ ਮਿਲੀ ਦਾਤ, ਅੱਠੇ ਪਹਿਰ ਰਹੇ ਪਰਭਾਤ, ਆਤਮ ਪਰਮਾਤਮ ਜੁੜੇ ਨਾਤ, ਨਾਤਾ ਬਿਧਾਤਾ ਆਪ ਜੁੜ੍ਹਾਇੰਦਾ। ਗੁਰ ਗੋਬਿੰਦ ਵਸੇ ਸਭ ਦੇ ਸਾਥ, ਅੰਦਰ ਬਾਹਰ ਗੁਪਤ ਜ਼ਾਹਰ, ਸ਼ਬਦੀ ਰੂਪ ਪੰਜ ਤੱਤ ਨਾ ਕੋਇ ਰਖਾਈਆ। ਬਿਨ ਪੁਰਖ ਅਕਾਲ ਕੋਈ ਨਾ ਕਿਸੇ ਟੇਕੇ ਮਾਥ, ਹਰਿ ਸਤਿਗੁਰ ਨਿਹਕਰਮੀ ਨਿਰਗੁਣ ਏਕਾ ਨਜ਼ਰੀ ਆਈਆ। ਸਦਾ ਸੁਹੇਲਾ ਇਕ ਇਕੇਲਾ, ਅੰਤਰਜਾਮੀ, ਜਾਨਣਹਾਰਾ ਵਡ ਵਡਿਆਈਆ। ਅਗੰਮ ਅਥਾਹ ਜਿਸ ਦੀ ਬਾਣੀ, ਬਾਣੀ ਸਿਫ਼ਤ ਸਿਫ਼ਤ ਸਾਲਾਹੀਆ। ਸਚਖੰਡ ਦੀ ਸਾਚੀ ਰਾਣੀ, ਲੋਕਮਾਤ ਦੀ ਇਕ ਨਿਸ਼ਾਨੀ, ਨਿਸ਼ਾਨਾ ਤੀਰ

ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਦਾਤਾ ਬੇਪਰਵਾਹੀਆ। ਸਾਹਿਬ ਸਤਿਗੁਰ ਦਾਤਾ ਗਹਿਰ ਗੰਭੀਰ, ਭੇਵ ਕਿਸੇ ਨਾ ਆਇੰਦਾ। ਲੇਖਾ ਜਾਣੇ ਪੰਜ ਤੱਤ ਜਗਤ ਸਰੀਰ, ਤਤਵ ਤਤ ਆਪ ਹੰਢਾਇੰਦਾ। ਚੋਟੀ ਚੜ੍ਹ ਕੇ ਬਹੇ ਅਖ਼ੀਰ, ਮੰਜ਼ਲ ਆਪਣੇ ਹੱਥ ਰਖਾਇੰਦਾ। ਬਦਲਣਹਾਰ ਸਰਬ ਤਕਦੀਰ, ਤਦਬੀਰ ਆਪਣੀ ਆਪ ਜਣਾਇੰਦਾ। ਵੀਹ ਸੌ ਇਕੀ ਬਿਕਰਮੀ ਪਹਿਲੀ ਚੇਤ ਸਭ ਦੇ ਸ਼ਰਅ ਦੇ ਕੱਟੇ ਜ਼ੰਜੀਰ, ਸ਼ਰੀਅਤ ਵਿਚ ਨਾ ਕੋਇ ਵਖਾਇੰਦਾ। ਗੋਬਿੰਦ ਕਹਿ ਕੇ ਗਿਆ ਪੁਰਖ ਅਕਾਲ ਸਭ ਦਾ ਪੀਰਨ ਪੀਰ, ਪੁਰਖ ਅਕਾਲ ਇਕੋ ਨਜ਼ਰੀ ਆਇੰਦਾ। ਸਤਿਨਾਮ ਸਭ ਨੂੰ ਦੇਵੇ ਧੀਰ, ਨਾਮ ਸਤਿ ਇਕੋ ਘਰ ਵਖਾਇੰਦਾ। ਕੂੜੀ ਕਿਰਿਆ ਕੋਇ ਨਾ ਕਰੇ ਭੀੜ, ਅੰਦਰ ਬਾਹਰ ਰੌਲਾ ਕੋਇ ਨਾ ਪਾਇੰਦਾ। ਜਿਨ੍ਹਾਂ ਸਤਿਗੁਰ ਦੇਵੇ ਅੰਮ੍ਰਿਤ ਸੀਰ, ਤਿਨ੍ਹਾਂ ਸਤਿਗੁਰ ਸਾਂਤਕ ਸਤਿ ਕਰਾਇੰਦਾ। ਬਜ਼ਰ ਕਪਾਟੀ ਦੇਵੇ ਚੀਰ, ਚੀਰਾ ਇਕੋ ਨਾਮ ਲਗਾਇੰਦਾ। ਸਤਿ ਸੰਤੋਖੀ ਆਵੇ ਧੀਰ, ਜਤ ਧੀਰਜ ਝੋਲੀ ਪਾਇੰਦਾ। ਜਿਸ ਤਰਾਂ ਸਤਿਗੁਰ ਪੂਰੇ ਗੁਰੂ ਗਰੰਥ ਦੀ ਇਕੱਠੀ ਕਰ ਕੇ ਬੱਧੀ ਬੀੜ, ਆਪਣੇ ਨਾਮ ਬੰਧਨ ਪਾਇੰਦਾ। ਕੋਈ ਨਾ ਭੁੱਲੇ ਪੀਰ ਫ਼ਕੀਰ, ਸ਼ਾਹ ਪਾਤਸ਼ਾਹ ਆਪ ਸਮਝਾਇੰਦਾ। ਨਾਨਕ ਨਿਰਗੁਣ ਸਚਖੰਡ ਚੋਟੀ ਚੜ੍ਹ ਕੇ ਵੇਖੇ ਅਖ਼ੀਰ, ਕਬੀਰ ਜੁਲਾਹਾ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਲੇਖਾ ਆਪਣੇ ਹੱਥ ਵਖਾਇੰਦਾ। ਲੇਖਾ ਹੱਥ ਰੱਖੇ ਨਿਰੰਕਾਰ, ਨਿਰਗੁਣ ਵੱਡਾ ਵਡ ਵਡਿਆਈਆ। ਸਾਚੇ ਸੰਤੋ ਕਰੋ ਵਿਚਾਰ, ਸਤਿਗੁਰ ਵਸੇ ਕਿਹੜੇ ਥਾਈਂਆ। ਜਿਸ ਦਾ ਮਿਲੇ ਸਚ ਦੀਦਾਰ, ਬਿਨ ਅੱਖਾਂ ਨਜ਼ਰੀ ਆਈਆ। ਰਾਤੀਂ ਸੁਤਿਆਂ ਕਰੇ ਪਿਆਰ, ਦਿਨੇ ਜਾਗਦਿਆਂ ਗਲੇ ਲਗਾਈਆ। ਪੰਜਾਂ ਚੋਰਾਂ ਕਰੇ ਖ਼ਬਰਦਾਰ, ਅੰਦਰ ਲੰਘਣ ਕੋਇ ਨਾ ਪਾਈਆ। ਨਾਮ ਖੰਡਾ ਮਾਰੇ ਮਾਰ, ਗੋਬਿੰਦ ਗੁਰ ਗਿਆ ਜਣਾਈਆ। ਗੁਰਸਿਖ ਕੋਈ ਨਾ ਜਾਏ ਹਾਰ, ਜਿਤ ਸਭ ਦੀ ਝੋਲੀ ਪਾਈਆ। ਫ਼ਤਿਹ ਡੰਕਾ ਵੱਜੇ ਵਿਚ ਸੰਸਾਰ, ਪੁਰਖ ਅਕਾਲ ਆਪ ਵਜਾਈਆ। ਨਿਹਕਲੰਕ ਨਿਰਗੁਣ ਅਵਤਾਰ, ਕਿਸੇ ਜੰਮਿਆ ਨਾ ਪਿਤਾ ਮਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਘਟ ਘਟ ਰਿਹਾ ਸਮਾਈਆ। ਜਿਸ ਨੇ ਕਰਨਾ ਓਸ ਦਾ ਸਚ ਦੀਦਾਰ, ਦੋਏ ਜੋੜ ਮੰਗੋ ਪ੍ਰਭ ਝੋਲੀ ਦੇਵੇ ਪਾਈਆ। ਫੜ ਬਾਹੋਂ ਲਏ ਉਠਾਲ, ਆਪਣੇ ਗਲੇ ਲਗਾਈਆ। ਜਲਵਾ ਦੱਸੇ ਇਕ ਜਮਾਲ, ਜ਼ਹੂਰ ਇਕੋ ਇਕ ਰੁਸ਼ਨਾਈਆ। ਸਭ ਦਾ ਲੇਖਾ ਚੁਕਾਏ ਸ਼ਾਹ ਕੰਗਾਲ, ਗ਼ਰੀਬ ਨਿਮਾਣੇ ਕੋਇ ਨਾ ਵੰਡ ਵੰਡਾਈਆ। ਜੇ ਕਿਸੇ ਨੂੰ ਕੋਈ ਦੁੱਖ ਕਰੇ ਸਵਾਲ, ਸਭ ਦਾ ਦੁਖੜਾ ਦਏ ਮਿਟਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਜਿਸ ਘਰ ਗੁਰ ਸਤਿਗੁਰ ਬੈਠਾ ਡੇਰਾ ਲਾਈਆ। ਰੌਲਾ ਪਾਓ ਨਾ ਮਿਲੇ ਕੋਈ ਮਿਸਾਲ, ਮਿਸਲ ਸਭ ਦੀ ਰਿਹਾ ਲਿਖਾਈਆ। ਬਿਨ ਸਤਿਗੁਰ ਪੂਰੇ ਸਾਰੇ ਹੋਣ ਬੇਹਾਲ, ਅੱਗੇ ਮਿਲੇ ਨਾ ਬੇਪਰਵਾਹੀਆ। ਨਾਤਾ ਜੁੜੇ ਨਾਲ ਕਾਲ, ਰਾਏ ਧਰਮ ਬੰਨ੍ਹੇ ਥਾਉਂ ਥਾਈਂਆ। ਚਿਤਰ ਗੁਪਤ ਲੇਖਾ ਦਏ ਵਖਾਲ, ਬਚਿਆ ਕੋਇ ਰਹਿਣ ਨਾ ਪਾਈਆ। ਲਾੜੀ ਮੌਤ ਮਾਰੇ ਸ਼ਾਹ ਕੰਗਾਲ, ਦਰ ਦਰ ਘਰ ਘਰ ਆਪਣਾ ਫੇਰਾ ਪਾਈਆ। ਚਾਰ ਕੁੰਟ ਜੇ ਭੱਜ ਭੱਜ ਲੱਭੋ ਹੱਥ ਨਾ ਆਵੇ ਦੀਨ ਦਿਆਲ, ਪਾਂਧੀਆਂ ਪੰਧ ਨਾ ਕੋਇ ਮੁਕਾਈਆ। ਹੋ ਨਿਮਾਣੇ ਕਰ ਬੇਨੰਤੀ ਮੰਗੋ ਨਾਮ ਸੱਚਾ ਧੰਨ ਮਾਲ, ਅਤੁਟ ਖ਼ਜ਼ਾਨਾ ਝੋਲੀ ਦੇਵੇ ਪਾਈਆ। ਗੁਰ ਗੋਬਿੰਦ ਨਾਲ ਮੇਲੇ ਹੋ ਕਿਰਪਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਪੁਰਖ ਬਿਧਾਤਾ ਜਨ ਭਗਤਾਂ ਰੱਖੇ ਉਤਮ ਜਾਤਾ, ਆਪਣੀ ਜ਼ਾਤ ਨਾ ਕੋਇ ਵਖਾਈਆ। ਭਗਤ ਜਨੋ ਸੁਣੋ ਸੱਚ, ਹਰਿ ਸਾਚਾ ਸਚ ਜਣਾਇੰਦਾ। ਕਾਇਆ ਮਾਟੀ ਭਾਂਡਾ ਕੱਚ, ਥਿਰ ਰਹਿਣ ਨਾ ਪਾਇੰਦਾ। ਮਨ ਵਾਸਨਾ ਸਾਰੇ ਰਹੇ ਨੱਚ, ਗੁਰਮਤ ਗੁਰਮੁਖ ਵਿਰਲਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਕਾਰ ਕਮੌਂਦਾ, ਪਾਰਬ੍ਰਹਮ ਵੱਡੀ ਵਡਿਆਈਆ। ਧੁਰ ਸੰਦੇਸਾ ਆਪ ਸੁਣੌਂਦਾ, ਸ਼ਬਦੀ ਸ਼ਬਦ ਰਾਗ ਅਲਾਈਆ। ਭਗਤ ਭਗਵਾਨ ਆਪ ਮਿਲੌਂਦਾ, ਜੁਗ ਵਿਛੜੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਆਪ ਕਮਾਵੇਗਾ। ਪ੍ਰਭ ਪਰਮੇਸ਼ਵਰ ਖੇਲ ਰਚਾਵੇਗਾ। ਸੰਤ ਸੁਹੇਲੇ ਆਪ ਉਠਾਵੇਗਾ। ਗੁਰ ਚੇਲੇ ਰੰਗ ਰੰਗਾਵੇਗਾ। ਨਾਮ ਮਰਦੰਗ ਇਕ ਵਜਾਵੇਗਾ। ਗ਼ਰੀਬ ਨਿਮਾਣਿਆਂ ਦਾ ਨੰਗ ਮਿਟਾਵੇਗਾ। ਜਨ ਭਗਤਾਂ ਅੰਦਰ ਲੰਘ, ਦਰਸ ਦਿਖਾਵੇਗਾ। ਅਸਵ ਘੋੜੇ ਕਸ ਤੰਗ, ਗੁਰ ਗੋਬਿੰਦ ਸੂਰਬੀਰ ਦੋ ਜਹਾਨ ਵੇਖ ਵਖਾਵੇਗਾ। ਪੰਜ ਤੱਤ ਕਿਸੇ ਨਜ਼ਰ ਨਾ ਆਵੇ ਗੁਜਰੀ ਚੰਦ, ਸ਼ਬਦ ਆਪਣੀ ਧਾਰ ਪਰਗਟਾਵੇਗਾ। ਹਰਿ ਕਾ ਖੰਡਾ ਤੇਜ਼ ਪਰਚੰਡ, ਦੋ ਜਹਾਨਾਂ ਆਪ ਜਣਾਵੇਗਾ। ਸ੍ਰਿਸ਼ਟ ਸਬਾਈ ਹੋਈ ਰੰਡ, ਕਲਜੁਗ ਅੰਤ ਰੰਡੇਪ ਮੁਕਾਵੇਗਾ। ਵੇਖਣਹਾਰਾ ਨੌਂ ਖੰਡ, ਸੱਤਾਂ ਦੀਪਾਂ ਚਰਨਾਂ ਹੇਠ ਦਬਾਵੇਗਾ। ਗੁਰਮੁਖ ਗੁਰਸਿਖ ਜੋ ਸਾਚੀ ਮੰਗਾ ਰਹੇ ਮੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖ ਅਲੇਖ ਜਣਾਵੇਗਾ।

੨੪ ਚੇਤ ੨੦੨੦ ਬਿਕਰਮੀ ਗੁਰਦੀਪ ਸਿੰਘ ਦੇ ਗ੍ਰਹਿ ਪਿੰਡ ਸਮਰਾ

ਕਰਮ ਕਹੇ ਮੇਰੀ ਪਾਈ ਸਾਰ, ਨਿਹਕਰਮੀ ਦਇਆ ਕਮਾਈਆ। ਧਰਮ ਕਹੇ ਮੇਰਾ ਧਰਮ ਪਿਆਰ, ਧੁਰ ਦਰਬਾਰੀ ਆਪ ਸਮਝਾਈਆ। ਵਰਨ ਕਹੇ ਮੇਰਾ ਵਰਨ ਯਾਰ, ਨਿਰਗੁਣ ਬੇਪਰਵਾਹੀਆ। ਭਗਵਾਨ ਕਹੇ ਮੇਰਾ ਸਰਬ ਆਧਾਰ, ਘਟ ਘਟ ਡੇਰਾ ਲਾਈਆ। ਜੁਗ ਚੌਕੜੀ ਪਾ ਸਾਰ, ਹਰਿਜਨ ਮੇਲ ਮਿਲਾਈਆ। ਊਚਾਂ ਨੀਚਾਂ ਵਸਿਆ ਬਾਹਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਰੰਗ ਵਖਾਈਆ। ਰੰਗ ਵਖਾਏ ਰੰਗ ਅਨਮੋਲ, ਅਨਮੁਲੜੀ ਦਇਆ ਕਮਾਇੰਦਾ। ਨਾਮ ਵਸਤ ਰੱਖੇ ਕੋਲ, ਸਦਾ ਸਦਾ ਵਰਤਾਇੰਦਾ। ਤੋਲਣਹਾਰਾ ਸਾਚਾ ਤੋਲ, ਤਰਾਜੂ ਕੰਡਾ ਇਕੋ ਇਕ ਉਠਾਇੰਦਾ। ਜਿਸ ਹਿਰਦੇ ਹਰਿ ਜਾਏ ਮੌਲ, ਤਿਸ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਾਜਣ ਸਾਚੇ ਘਰ ਬਹਾਇੰਦਾ।