੨੪ ਚੇਤ ੨੦੨੦ ਬਿਕਰਮੀ ਓਜਾਗਰ ਸਿੰਘ ਦੇ ਗ੍ਰਹਿ ਪਿੰਡ ਸਰੀਂ
ਸ੍ਰੀ ਭਗਵਾਨ ਸਚ ਨਰੇਸ਼, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਇਕਾਵਨ ਬਾਵਨ ਬਣ ਦਰਵੇਸ਼, ਬੈਠੇ ਸੀਸ ਝੁਕਾਈਆ।
ਨਿਰਗੁਣ ਸਾਹਿਬ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਸਚਖੰਡ ਵਸੇ ਸਾਚੇ ਦੇਸ, ਸਚ ਸਿੰਘਾਸਣ ਸੋਭਾ ਪਾਈਆ। ਜੁਗ ਚੌਕੜੀ ਜਾਣੇ ਲੇਖ, ਗੁਰ ਅਵਤਾਰ ਦਏ ਵਡਿਆਈਆ। ਪੀਰ ਪੈਗ਼ੰਬਰ ਤੇਰਾ ਭੇਖ, ਰਾਗ ਸ਼ਬਦ ਧੁਨ ਸ਼ਨਵਾਈਆ। ਨਿਰਗੁਣ ਸਰਗੁਣ ਕਰੇਂ ਹੇਤ, ਬੇਪਰਵਾਹ ਤੇਰੀ ਵਡ ਵਡਿਆਈਆ। ਦੋ ਜਹਾਨਾਂ ਖੇਲੇਂ ਖੇਡ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਸ਼ਾਹ ਪਾਤਸ਼ਾਹ ਸਚ ਸੁਲਤਾਨ, ਮਹਿਮਾਂ ਅਕੱਥ ਕੱਥੀ ਨਾ ਜਾਈਆ। ਦਰ ਦਰਵੇਸ਼ ਕੋਟਨ ਕੋਟ ਖੜੇ ਮਹਾਨ, ਨੇਤਰ ਨੈਣਾਂ ਨੀਰ ਰਹੇ ਵਹਾਈਆ। ਖ਼ਾਲੀ ਝੋਲੀ ਮੰਗਣ ਦਾਨ, ਦੋਏ ਜੋੜ ਵਾਸਤਾ ਪਾਈਆ। ਕਿਰਪਾ ਕਰ ਸ੍ਰੀ ਭਗਵਾਨ, ਤੇਰੇ ਹੱਥ ਸਰਬ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਾਲ ਨਿਧਾਨ, ਛੋਟੇ ਬਾਲੇ ਇਕੋ ਆਸ ਰਖਾਈਆ। ਤੇਰਾ ਲੇਖਾ ਜੀਵ ਜਹਾਨ, ਲੱਖ ਚੁਰਾਸੀ ਤੇਰੀ ਕੁੜਮਾਈਆ। ਪੰਜ ਤੱਤ ਤੇਰਾ ਖੇਲ ਮਹਾਨ, ਤ੍ਰੈਗੁਣ ਤੇਰਾ ਰੰਗ ਵਟਾਈਆ। ਪਰਮਾਤਮ ਆਤਮ ਤੇਰਾ ਨਿਸ਼ਾਨ, ਬ੍ਰਹਮ ਤੇਰਾ ਰੂਪ ਦਰਸਾਈਆ। ਤੇਰਾ ਜਸ ਸੱਚਾ ਗਾਣ, ਅਨਹਦ ਨਾਦ ਰਾਗੀ ਰਾਗ ਅਲਾਈਆ। ਤੇਰਾ ਪ੍ਰੇਮ ਸਾਚਾ ਝਿਰਨਾ ਅੰਮ੍ਰਿਤ ਪੀਣ ਖਾਣ, ਅੰਮਿਉਂ ਰਸ ਇਕੋ ਨਜ਼ਰੀ ਆਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਤਿ ਸਤਿਵਾਦੀ ਸੱਚਾ ਕਾਹਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮਿਲੇ ਵਡਿਆਈਆ। ਸ਼ਹਿਨਸ਼ਾਹ ਪ੍ਰਭ ਖੇਲ ਬੇਅੰਤ, ਅੰਤ ਕਹਿਣ ਕੋਇ ਨਾ ਪਾਈਆ। ਆਦਿ ਜੁਗਾਦਿ ਸਾਹਿਬ ਭਗਵੰਤ, ਭਗਵਨ ਤੇਰੀ ਸਚ ਸਰਨਾਈਆ। ਕੋਟਨ ਕੋਟ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਾ ਗਾ ਥੱਕੇ ਸੰਤ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਸੇਜ ਹੰਢਾ ਹੰਢਾ ਥੱਕੇ ਨਾਰ ਕੰਤ, ਆਤਮ ਪਰਮਾਤਮ ਸਾਚੀ ਸੁਹੰਜਣੀ ਰੁੱਤ ਵਖਾਈਆ। ਜੋਤ ਪਰਕਾਸ਼ ਪੁਰਖ ਅਬਿਨਾਸ਼ ਲੱਖ ਚੁਰਾਸੀ ਜੀਵ ਜੰਤ, ਘਟ ਘਟ ਤੇਰਾ ਨੂਰ ਰੁਸ਼ਨਾਈਆ। ਦਰ ਦਰਵੇਸ਼ ਨਰ ਨਰੇਸ਼ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਮੰਗਤ, ਖ਼ਾਲੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਨਾਮ ਵਡਿਆਈਆ। ਸ਼ਹਿਨਸ਼ਾਹ ਤੇਰਾ ਸਚ ਮਹੱਲਾ, ਸਚਖੰਡ ਇਕੋ ਨਜ਼ਰੀ ਆਇੰਦਾ। ਸਦਾ ਵਸੇ ਇਕ ਇਕੱਲਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਨਿਰਗੁਣ ਹੋ ਫੜਾਇਆ ਪੱਲਾ, ਸਰਗੁਣ ਤੇਰਾ ਰਾਹ ਤਕਾਇੰਦਾ। ਦੀਪਕ ਜੋਤ ਆਪੇ ਬਲਾ, ਪਰਕਾਸ਼ ਪਰਕਾਸ਼ ਵਿਚੋਂ ਪਰਗਟਾਇੰਦਾ। ਸਚ ਸੰਦੇਸ ਬੋਧ ਅਗਾਧ ਆਦਿ ਜੁਗਾਦਿ ਜੁਗ ਜੁਗ ਘੱਲਾ, ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸ਼ਾਹ ਪਾਤਸ਼ਾਹ ਤੇਰਾ ਖੇਲ ਅਪਾਰਾ, ਗਤਮਿਤ ਕਹਿਣ ਕੋਇ ਨਾ ਪਾਈਆ। ਸੋ ਪੁਰਖ ਨਿਰੰਜਣ ਤੇਰਾ ਧਾਮ ਨਿਆਰਾ, ਹਰਿ ਪੁਰਖ ਨਿਰੰਜਣ ਤੇਰੀ ਬੇਪਰਵਾਹੀਆ। ਏਕੰਕਾਰ ਤੇਰਾ ਸਚ ਪਸਾਰਾ, ਆਦਿ ਨਿਰੰਜਣ ਤੇਰਾ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਤੇਰਾ ਸਹਾਰਾ, ਸ੍ਰੀ ਭਗਵਾਨ ਤੇਰਾ ਇਕੋ ਰੰਗ ਨਜ਼ਰੀ ਆਈਆ। ਪਾਰਬ੍ਰਹਮ ਤੇਰਾ ਖੇਲ ਨਿਆਰਾ, ਬ੍ਰਹਮ ਤੇਰੀ ਅੰਸ ਲੱਖ ਚੁਰਾਸੀ ਸਰਬੰਸ, ਸਹੰਸ ਸਹੰਸਾ ਖੇਲ ਖਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਜਣਾਈਆ। ਸ਼ਹਿਨਸ਼ਾਹ ਸੁਲਤਾਨ ਸਚ ਭੂਪ, ਭੂਪਤ ਤੇਰੇ ਹੱਥ ਵਡਿਆਈਆ। ਤੇਰਾ ਦਿਸੇ ਕੋਈ ਰੰਗ ਨਾ ਰੂਪ, ਚੱਕਰ ਚਿੰਨ ਨਾ ਕੋਇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੈਨੂੰ ਕਹਿੰਦੇ
ਗਏ ਸਤਿ ਸਰੂਪ, ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਇਕ ਅਖਵਾਈਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਈਆ। ਸਚ ਸੁਹੰਜਣੀ ਸਦਾ ਸੁਹਾਏ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਭਾਗ ਲਗਾ ਕਾਇਆ ਬੁੱਤ, ਪੰਜ ਤੱਤ ਦਏਂ ਵਡਿਆਈਆ। ਆਪਣਾ ਨਾਉਂ ਰੱਖ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਜਣਾਈਆ। ਭਗਤ ਭਗਵਾਨ ਆਪਣੀ ਗੋਦੀ ਚੁੱਕ, ਜੁਗ ਜੁਗ ਸਾਚੀ ਸੇਵ ਕਮਾਈਆ। ਕਲਜੁਗ ਅੰਤਮ ਨਿਰਗੁਣ ਧਾਰੋਂ ਉਠ, ਨਰ ਨਿਰੰਕਾਰ ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਵੇਖਣਹਾਰਾ ਸਾਚੇ ਸੁਤ, ਪਿਤਾ ਪੁਰਖ ਅਕਾਲ ਫੇਰਾ ਪਾਈਆ। ਜੁਗ ਜਨਮ ਜੋ ਬੈਠੇ ਰੁੱਠ, ਹਰਿ ਸਤਿਗੁਰ ਰੁਠਿਆਂ ਲਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰੀ ਆਸਾ ਸਰਬ ਕਰਾਈਆ। ਸ਼ਹਿਨਸ਼ਾਹ ਹਰਿ ਮੀਤ ਪਿਆਰਾ, ਮਿੱਤਰ ਇਕੋ ਇਕ ਅਖਵਾਇੰਦਾ। ਲੇਖਾ ਚੁਕਾਏ ਗੁਰ ਅਵਤਾਰਾ, ਸਤਿਗੁਰ ਆਪਣਾ ਵੇਸ ਵਟਾਇੰਦਾ। ਪੀਰ ਪੈਗ਼ੰਬਰ ਦੇ ਸਹਾਰਾ, ਪਰਵਰਦਿਗਾਰ ਆਪਣੀ ਉਂਗਲੇ ਲਾਇੰਦਾ। ਭਗਤ ਭਗਵਾਨ ਕਰ ਪਿਆਰਾ, ਪ੍ਰੇਮ ਪ੍ਰੀਤੀ ਇਕ ਜਣਾਇੰਦਾ। ਜੁਗ ਚੌਕੜੀ ਪਾਰ ਕਿਨਾਰਾ, ਨੱਯਾ ਇਕੋ ਨਾਮ ਸਮਝਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਆਪਣੀ ਕਾਰ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਕੀਤਾ ਖੇਲ ਨਿਆਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਸਿਫ਼ਤ ਸਾਲਾਹਿੰਦਾ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਦਾਤਾ ਪੁਰਖ ਬਿਧਾਤਾ ਜੋਤੀ ਜਾਤਾ ਲੈ ਅਵਤਾਰਾ, ਅਵਤਾਰੀ ਆਪਣਾ ਭੇਵ ਚੁਕਾਇੰਦਾ। ਕਾਗ਼ਦ ਕਲਮ ਨਾ ਲਿਖਣਹਾਰਾ, ਲੇਖਾ ਲਿਖ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਦੇਵੇ ਲਾਹ, ਸੋ ਸਾਹਿਬ ਵੱਡੀ ਵਡਿਆਈਆ। ਹੰ ਬ੍ਰਹਮ ਦਏ ਸਮਝਾ, ਆਤਮ ਪਰਮਾਤਮ ਵੇਖ ਵਖਾਈਆ। ਸਚ ਸੰਦੇਸਾ ਇਕੋ ਢੋਲਾ ਦਏ ਜਣਾ, ਨਾਮ ਨਿਧਾਨ ਇਕ ਦ੍ਰਿੜਾਈਆ। ਜਨ ਭਗਤਾਂ ਹੌਲਾ ਭਾਰ ਦਏ ਕਰਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਸਾਚਾ ਮੰਦਰ ਦਏ ਵਖਾ, ਜਿਸ ਘਰ ਵਸੇ ਬੇਪਰਵਾਹੀਆ। ਕਾਇਆ ਮੰਦਰ ਅੰਦਰ ਸਚ ਮਹੱਲੇ ਦਰਸ ਦਏ ਦਿਖਾ, ਆਤਮ ਦਰਸੀ ਆਪਣੀ ਦਇਆ ਕਮਾਈਆ। ਜਨਮ ਕਰਮ ਦੀ ਹਰਸ ਦਏ ਮਿਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਸਭ ਦਾ ਝੋਲੀ ਪਾਈਆ। ਜੁਗ ਜਨਮ ਦਾ ਲੇਖਾ ਚੁੱਕੇ, ਜਿਸ ਜਨ ਆਪਣੀ ਦਇਆ ਕਮਾਇੰਦਾ। ਆਵਣ ਜਾਵਣ ਪੈਂਡਾ ਮੁੱਕੇ, ਲੱਖ ਚੁਰਾਸੀ ਫੰਦ ਕਟਾਇੰਦਾ। ਗੁਰਮੁਖ ਬੂਟਾ ਕਦੇ ਨਾ ਸੁੱਕੇ, ਸਤਿਗੁਰ ਸਾਚਾ ਅੰਮ੍ਰਿਤ ਸਿੰਚ ਹਰਾ ਕਰਾਇੰਦਾ। ਸਾਢੇ ਤਿੰਨ ਹੱਥ ਅੰਦਰ ਨਿਰਗੁਣ ਸਰਗੁਣ ਕਦੇ ਨਾ ਲੁੱਕੇ, ਭੇਵ ਅਭੇਦਾ ਆਪ ਖੁਲਾਇੰਦਾ। ਦੀਨ ਦਿਆਲ ਠਾਕਰ ਸੁਆਮੀ ਜਨ ਭਗਤਾਂ ਕੋਲੋਂ ਸਦਾ ਪੁੱਛੇ, ਨਿਤ ਨਵਿਤ ਫੇਰਾ ਪਾਇੰਦਾ। ਪ੍ਰਭ ਦਰਸ਼ਨ ਦੇ ਜੋ ਜਨ ਭੁੱਖੇ, ਤਿਨ੍ਹਾਂ ਨਿਜ ਨੇਤਰ ਦਰਸ ਕਰਾਇੰਦਾ। ਕੂੜੀ ਕਿਰਿਆ ਕੂੜ ਕੁੜਿਆਰੇ ਕੁੱਤੇ, ਕੂਕਰ ਸ਼ੂਕਰ ਜੂਨ ਭੁਆਇੰਦਾ। ਖ਼ਾਲੀ ਕਰੇ ਕਾਇਆ ਠੂਠੇ, ਵਸਤ ਸਚ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਵੇਖੇ ਜੁਗ ਜੁਗ, ਹਰਿ ਕਰਤਾ ਵਡ ਵਡਿਆਈਆ। ਲਹਿਣਾ ਦੇਣਾ ਚੁਕਾਏ ਲੁਕ ਲੁਕ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਸੇਵਾ ਕਰੇ ਸਾਹਿਬ ਸੁਲਤਾਨ ਉਠ ਉਠ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਸ਼ਾਹ ਪਾਤਸ਼ਾਹ
ਸ਼ਹਿਨਸ਼ਾਹ ਜਾਏ ਤੁਠ, ਅਤੁਲ ਭੰਡਾਰ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਖੇਲ ਕਰਾਇੰਦਾ। ਜੁਗ ਚੌਕੜੀ ਬੀਤੇ ਚਾਰ, ਕੋਟਨ ਕੋਟ ਕਾਲ ਪੰਧ ਮੁਕਾਇੰਦਾ। ਰਾਹ ਤੱਕਣ ਗੁਰ ਅਵਤਾਰ, ਪੀਰ ਪੈਗ਼ੰਬਰ ਧਿਆਨ ਲਗਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਗੀਤਾ ਗਿਆਨ ਕੂਕ ਕੂਕ ਸੁਣਾਇੰਦਾ। ਅੰਜੀਲ ਕੁਰਾਨ ਧਾਹਾਂ ਰਹੇ ਮਾਰ, ਨਿਉਂ ਨਿਉਂ ਸਜਦਾ ਸੀਸ ਸਰਬ ਝੁਕਾਇੰਦਾ। ਗੁਰ ਗੁਰ ਕਰੇ ਖੇਲ ਅਪਾਰ, ਹਰਿ ਕਰਤਾ ਕਾਰ ਕਮਾਇੰਦਾ। ਕਲਜੁਗ ਅੰਤਮ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਇੰਦਾ। ਠਾਂਡਾ ਸੀਤਾ ਏਕੰਕਾਰ, ਅਕਲ ਕਲ ਆਪਣੀ ਖੇਲ ਖਲਾਇੰਦਾ। ਮੰਦਰ ਮਸੀਤਾਂ ਵਸਿਆ ਬਾਹਰ, ਸ਼ਿਵਦੁਆਲੇ ਮੱਠ ਨਜ਼ਰ ਕਿਸੇ ਨਾ ਆਇੰਦਾ। ਬੈਠਾ ਰਹੇ ਅਤੀਤਾ ਸਚ ਸਿਰਜਣਹਾਰ, ਘਰ ਘਰ ਆਪਣਾ ਮੇਲ ਮਿਲਾਇੰਦਾ। ਚਲਾਏ ਰੀਤਾ ਅਗੰਮ ਅਪਾਰ, ਅਲੱਖ ਅਗੋਚਰ ਅਗੰਮ ਅਥਾਹ ਆਪਣੀ ਖੇਲ ਖਲਾਇੰਦਾ। ਕਲਜੁਗ ਅੰਤਮ ਪਾਵੇ ਸਾਰ, ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਖੋਜ ਖੁਜਾਇੰਦਾ। ਸ੍ਰਿਸ਼ਟ ਸਬਾਈ ਜੀਵ ਜੰਤ ਕਰਮ ਧਰਮ ਗਏ ਹਾਰ, ਸਚ ਸੁੱਚ ਨਾ ਕੋਇ ਰਖਾਇੰਦਾ। ਜੂਠ ਝੂਠ ਜਗਤ ਪਿਆਰ, ਆਸਾ ਤ੍ਰਿਸਨਾ ਮਾਇਆ ਮਮਤਾ ਹਉਂਮੇ ਹੰਗਤਾ ਗੜ੍ਹ ਸਰਬ ਵਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਝੱਖ ਰਹੇ ਮਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਨਾਰੀ ਪੁਰਸ਼ ਨਾ ਕੋਇ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦਾ ਖੋਲ੍ਹਣ ਆਇਆ, ਪਾਰਬ੍ਰਹਮ ਵੱਡੀ ਵਡਿਆਈਆ। ਵੇਖਣਹਾਰਾ ਤ੍ਰੈਗੁਣ ਮਾਇਆ, ਤ੍ਰੈ ਲੋਕਾਂ ਬੰਧਨ ਪਾਈਆ। ਹਰਿ ਕਾ ਰੂਪ ਸਤਿ ਸਰੂਪ ਕਲਜੁਗ ਜੀਵ ਕਿਸੇ ਨਜ਼ਰ ਨਾ ਆਇਆ, ਦੋਏ ਲੋਚਣ ਬੈਠੇ ਬੰਦ ਕਰਾਈਆ। ਨਿਜ ਨੇਤਰ ਨਾ ਕਿਸੇ ਖੁਲ੍ਹਾਇਆ, ਸਤਿਗੁਰ ਸਚ ਨਾ ਮਿਲੀ ਸਰਨਾਈਆ । ਰਸਨਾ ਜਿਹਵਾ ਪੜ੍ਹ ਪੜ੍ਹ ਜਗਤ ਸੁਣਾਇਆ, ਜਗਜੀਵਣ ਦਾਤਾ ਘਰ ਮਿਲਿਆ ਨਾ ਸੱਚਾ ਮਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਜਦਾ ਹੱਕ ਨਾ ਕਿਸੇ ਕਰਾਇਆ, ਹਕੀਕਤ ਹੱਕ ਨਾ ਕੋਇ ਵਖਾਈਆ। ਲਾਸ਼ਰੀਕ ਨਾ ਮੇਲ ਮਿਲਾਇਆ, ਸ਼ਿਰਕਤ ਸਕੇ ਨਾ ਕੋਇ ਮਿਟਾਈਆ। ਮਹਿਬੂਬ ਮੁਹੱਬਤ ਨਾ ਕੋਇ ਤੋੜ ਨਿਭਾਇਆ, ਭਰਮੇ ਭੁੱਲੀ ਸਰਬ ਲੋਕਾਈਆ। ਆਤਮ ਪਰਮਾਤਮ ਸੋਹਲਾ ਢੋਲਾ ਕਾਇਆ, ਮੰਦਰ ਅੰਦਰ ਕਿਸੇ ਨਾ ਗਾਇਆ, ਗੀਤ ਗੋਬਿੰਦ ਨਾ ਕੋਇ ਅਲਾਈਆ। ਸ੍ਰੀ ਭਗਵਾਨ ਦੂਰ ਦੁਰਾਡਾ ਨੇਰਨ ਨੇਰਾ ਦੋ ਜਹਾਨਾਂ ਵੇਖ ਵਖਾਇਆ, ਬ੍ਰਹਿਮੰਡ ਖੰਡ ਭੇਵ ਅਭੇਦ ਜਣਾਈਆ। ਚਾਰ ਕੁੰਟ ਕਲਜੁਗ ਅੰਤਮ ਭੇਖ ਪਖੰਡ ਡੌਰੂ ਡੰਕਾ ਰਿਹਾ ਵਜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਚਾਰੋਂ ਕੁੰਟ ਡੌਰੂ ਡੰਕ, ਕਲਜੁਗ ਰਿਹਾ ਵਜਾਈਆ। ਨਾ ਕੋਈ ਰਾਉ ਨਾ ਕੋਈ ਰੰਕ, ਸ਼ਾਹ ਕੰਗਾਲ ਦੋਵੇਂ ਦੇਣ ਦੁਹਾਈਆ। ਨਾ ਕੋਈ ਸਾਧ ਨਾ ਕੋਈ ਸੰਤ, ਸਤਿ ਸਰੂਪ ਨਾ ਕੋਇ ਸਮਾਈਆ। ਨਾ ਕੋਈ ਨਾਰ ਨਾ ਕੋਈ ਕੰਤ, ਸੇਜ ਸੁਹੰਜਣੀ ਨਾ ਕੋਇ ਹੰਢਾਈਆ। ਨਾ ਕੋਈ ਮਨ ਨਾ ਕੋਈ ਮੰਤ, ਮੰਤਰ ਨਾਮ ਨਾ ਕੋਇ ਜਣਾਈਆ। ਘਰ ਘਰ ਬਣਿਆ ਗੜ੍ਹ ਹਉਂਮੇ ਹੰਗਤ, ਹੰ ਬ੍ਰਹਮ ਨਜ਼ਰ ਕਿਸੇ ਨਾ ਆਈਆ। ਕਲਜੁਗ ਮਾਇਆ ਪਾਈ ਬੇਅੰਤ, ਜੀਵ ਜੰਤ ਕਰਨ ਲੜਾਈਆ। ਭੇਵ ਨਾ ਜਾਣੇ ਕੋਈ ਪੰਡਤ, ਬੋਧ ਅਗਾਧ ਨਾ ਕੋਇ ਸਮਝਾਈਆ। ਸ੍ਰਿਸ਼ਟ ਸਬਾਈ ਹੋਈ ਨੰਗਤ, ਨਾਮ ਓਢਣ ਸੀਸ ਨਾ ਕੋਇ ਟਿਕਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਵੈਰ ਵੇਖਣਹਾਰਾ ਥਾਉਂ ਥਾਈਂਆ। ਵੇਖਣਹਾਰਾ ਥਾਨ ਥਨੰਤਰ, ਸਚਖੰਡ ਨਿਵਾਸੀ ਖੇਲ ਖਲਾਇੰਦਾ। ਕਲਜੁਗ ਅੰਤਮ ਲੱਗੀ ਬਸੰਤਰ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਫਿਰੀ ਦਰੋਹੀ ਗਗਨ ਗਗਨੰਤਰ, ਵਿਸ਼ਨ ਬ੍ਰਹਮਾ ਸ਼ਿਵ ਕੁਰਲਾਇੰਦਾ। ਕਰੋੜ ਤੇਤੀਸਾ ਕੋਈ ਨਾ ਫੁਰੇ ਮੰਤਰ, ਇਸ਼ਟ ਦੇਵ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਵੇਖ ਵਖਾਇੰਦਾ। ਵੇਖਣਹਾਰ ਹਰਿ ਗੋਪਾਲ, ਗੋਬਿੰਦ ਵਡ ਵਡਿਆਈਆ। ਸ੍ਰਿਸ਼ਟ ਸਬਾਈ ਹੋਈ ਬੇਹਾਲ, ਬਿਹਬਲ ਹੋ ਕੇ ਰੋਵੇ ਦਏ ਦੁਹਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਰਿਹਾ ਵਜਾਈਆ। ਸਚ ਦਿਸੇ ਨਾ ਕੋਈ ਧਰਮਸਾਲ, ਧਰਮ ਦੁਆਰਾ ਨਜ਼ਰ ਨਾ ਕੋਇ ਵਖਾਈਆ। ਸ਼ਰਅ ਸ਼ਰੀਅਤ ਹੋਈ ਸ਼ੈਤਾਨ, ਗ੍ਰਹਿ ਗ੍ਰਹਿ ਕਰੇ ਲੜਾਈਆ। ਦੀਨ ਮਜ਼੍ਹਬ ਭੁਲਿਆ ਭਗਵਾਨ, ਭਗਤੀ ਭਗਤ ਨਾ ਕੋਇ ਕਮਾਈਆ। ਹਰਕਤ ਹੋਈ ਬੇ ਈਮਾਨ, ਸ਼ਿਰਕਤ ਕਰੇ ਸਰਬ ਲੋਕਾਈਆ। ਚਾਰੋਂ ਕੁੰਟ ਕੂੜ ਤੁਫਾਨ, ਆਪਣਾ ਬਲ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਦੀ ਬੀਸਵੀਂ ਹੋਏ ਹੈਰਾਨ, ਹਰਿ ਜੂ ਕੀ ਕੀ ਖੇਲ ਵਰਤਾਈਆ। ਜੀਵ ਜੰਤ ਬਣੇ ਸਰਬ ਅਞਾਣ, ਮਨ ਵਾਸਨਾ ਹੋਈ ਹਲਕਾਈਆ। ਬੁੱਧੀ ਰਹੀ ਨਾ ਕੋਇ ਸੁਜਾਨ, ਚਤੁਰ ਸੁਘੜ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਇਕ ਅਖਵਾਈਆ। ਵੇਖਣਹਾਰਾ ਵੇਖੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਜੁਗ ਚੌਕੜੀ ਜਿਸ ਦੱਸਿਆ ਜਾਪ, ਗੁਰ ਅਵਤਾਰ ਜਗਤ ਪੜ੍ਹਾਇੰਦਾ। ਪੀਰ ਪੈਗ਼ੰਬਰ ਥਾਪਣ ਥਾਪ, ਕਲਮਾ ਨਬੀ ਰਸੂਲ ਜਣਾਇੰਦਾ। ਪਰਵਰਦਿਗਾਰ ਪਾਕੀ ਪਾਕ, ਪੁਨੀਤ ਇਕੋ ਇਕ ਅਖਵਾਇੰਦਾ। ਕਲਜੁਗ ਅੰਤਮ ਆਤਮ ਪਰਮਾਤਮ ਸਭ ਦਾ ਤੁਟਾ ਸਾਕ, ਨਾਤਾ ਬਿਧਾਤਾ ਨਾ ਕੋਇ ਜੁੜਾਇੰਦਾ। ਕੂੜੀ ਕਿਰਿਆ ਛਾਨਣ ਖ਼ਾਕ, ਨਾਮ ਲਾਲ ਅਮੋਲਕ ਹੱਥ ਕਿਸੇ ਨਾ ਆਇੰਦਾ। ਝਗੜਾ ਪਿਆ ਜ਼ਾਤ ਪਾਤ, ਆਤਮ ਬ੍ਰਹਮ ਵੇਖ ਕੋਇ ਨਾ ਪਾਇੰਦਾ। ਕਾਇਆ ਮੰਦਰ ਕੋਇ ਨਾ ਸਕੇ ਝਾਕ, ਬੰਦ ਕਿਵਾੜੀ ਕੁੰਡਾ ਕੋਇ ਨਾ ਲਾਹਿੰਦਾ। ਕੂੜੀ ਕਿਰਿਆ ਵਿਕੇ ਹਾਟ, ਸੌਦਾ ਸਚ ਨਜ਼ਰ ਕਿਸੇ ਨਾ ਆਇੰਦਾ। ਲਹਿਣਾ ਦੇਣਾ ਮੁੱਕੇ ਨਾ ਹੱਥੋ ਹਾਥ, ਲੱਖ ਚੁਰਾਸੀ ਗੇੜਾ ਸਰਬ ਭੁਆਇੰਦਾ। ਬਿਨ ਭਗਤਾਂ ਪ੍ਰਭ ਮਿਲੇ ਨਾ ਪੁਰਖ ਸਮਰਾਥ, ਮਿਹਰ ਨਜ਼ਰ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਕਿਰਿਆ ਵੇਖ ਵਖਾਇੰਦਾ। ਕਲਜੁਗ ਕਿਰਿਆ ਵੇਖ ਭਗਵਾਨ, ਮਿਹਰ ਨਜ਼ਰ ਉਠਾਈਆ। ਪਰਗਟ ਹੋ ਸੂਰਬੀਰ ਬਲਵਾਨ, ਬਲ ਆਪਣਾ ਆਪ ਧਰਾਈਆ। ਸ਼ਬਦ ਅਗੰਮ ਇਕ ਨਿਸ਼ਾਨ, ਦੋ ਜਹਾਨਾਂ ਦਏ ਵਖਾਈਆ। ਲੋਕਮਾਤ ਕਰ ਪਰਧਾਨ, ਸਿਰ ਆਪਣਾ ਹੱਥ ਟਿਕਾਈਆ। ਸੰਤ ਸੁਹੇਲੇ ਭਗਤ ਭਗਵੰਤ ਕਰ ਪਹਿਚਾਨ, ਨਿਰਗੁਣ ਸਰਗੁਣ ਮੇਲ ਮਿਲਾਈਆ। ਆਤਮ ਦਰਸੀ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਨਜ਼ਰੀ ਆਏ ਇਕੋ ਕਾਹਨ, ਲੱਖ ਚੁਰਾਸੀ ਗੋਪੀ ਰਿਹਾ ਹੰਢਾਈਆ। ਸ਼ਾਹ ਪਾਤਸ਼ਾਹ ਰਾਜ ਰਾਜਾਨ, ਸ਼ਹਿਨਸ਼ਾਹ ਆਪਣੀ ਖੇਲ ਖਲਾਈਆ। ਜੋਤੀ ਜਾਤਾ ਨੂਰ ਮਹਾਨ, ਜਲਵਾ ਨੂਰ ਨੂਰ ਰੁਸ਼ਨਾਈਆ। ਸ਼ਬਦੀ ਨਾਦ ਸੱਚੀ ਧੁਨਕਾਨ, ਆਤਮਕ ਇਕੋ ਰਾਗ ਅਲਾਈਆ। ਮੰਦਰ ਵਖਾਏ ਸਚ ਮਕਾਨ, ਕਾਇਆ ਕਾਅਬਾ ਇਕੋ ਨਜ਼ਰੀ ਆਈਆ। ਦੋ ਦੋ ਆਬਾ ਖੇਲ ਮਹਾਨ, ਅੰਮ੍ਰਿਤ ਇਕੋ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ
ਵੇਖੇ ਬੇਪਰਵਾਹੀਆ। ਕਲਜੁਗ ਕੂੜੀ ਕਿਰਿਆ ਵੇਖ ਹੱਟ, ਸ੍ਰੀ ਭਗਵਾਨ ਵੇਸ ਵਟਾਇੰਦਾ। ਨਿਹਕਲੰਕ ਹੋ ਪਰਗਟ, ਜੋਤੀ ਜੋਤ ਡਗਮਗਾਇੰਦਾ। ਸ਼ਬਦ ਅਗੰਮ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਸਤਿ ਸਤਿਵਾਦੀ ਮਾਰਗ ਦੱਸ, ਜਨ ਭਗਤਾਂ ਰਾਹ ਵਖਾਇੰਦਾ। ਹਿਰਦੇ ਅੰਦਰ ਆਪੇ ਵਸ, ਆਤਮ ਪਰਮਾਤਮ ਮੇਲ ਮਿਲਾਇੰਦਾ। ਨਿਝਰ ਝਿਰਨਾ ਦੇਵੇ ਰਸ, ਅੰਮ੍ਰਿਤ ਮੇਘ ਬਰਸਾਇੰਦਾ। ਸੁਰਤੀ ਸ਼ਬਦੀ ਕਰੇ ਇਕੱਠ, ਮਿਲਣੀ ਜਗਦੀਸ਼ ਆਪ ਕਰਾਇੰਦਾ। ਜਨ ਭਗਤਾਂ ਮਾਲਾ ਲਏ ਰਟ, ਰੱਟਾ ਅਗਲਾ ਪਿਛਲਾ ਆਪ ਮੁਕਾਇੰਦਾ। ਵਸਤ ਅਮੋਲਕ ਕਾਇਆ ਗੋਲਕ ਆਪੇ ਘੱਤ, ਖ਼ਜ਼ਾਨਾ ਇਕੋ ਵਾਰ ਭਰਾਇੰਦਾ। ਨਾੜ ਬਹੱਤਰ ਨਾ ਉਬਲੇ ਰਤ, ਰਤੀ ਰਤ ਆਪ ਜਣਾਇੰਦਾ। ਦੇਵਣਹਾਰਾ ਬ੍ਰਹਮ ਮਤ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਸਤਿਜੁਗ ਸਾਚਾ ਮਾਰਗ ਆਤਮ ਪਰਮਾਤਮ ਗਾਏ ਜਸ, ਸਿਫ਼ਤ ਸਾਲਾਹੀ ਸਿਫ਼ਤ ਸਾਲਾਹਿੰਦਾ। ਗੁਰੂ ਚੇਲਾ ਇਕੋ ਘਰ ਜਾਣ ਵਸ, ਦੂਜਾ ਮੰਦਰ ਨਜ਼ਰ ਕੋਇ ਨਾ ਆਇੰਦਾ। ਪ੍ਰੇਮ ਪ੍ਰੀਤੀ ਅੰਦਰ ਜਾਇਣ ਢੱਠ, ਹੰਕਾਰ ਵਿਕਾਰ ਨਾ ਕੋਇ ਜਣਾਇੰਦਾ । ਸਰ ਸਰੋਵਰ ਇਕੋ ਨੁਹਾਵਣ ਤੱਟ, ਕਿਨਾਰਾ ਅਵਰ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਵੇਖ ਵਖਾਇੰਦਾ। ਜਨ ਭਗਤਾਂ ਵੇਖੇ ਮਿਹਰਵਾਨ, ਮਿਹਬਾਨ ਬੀਦੋ ਵੱਡੀ ਵਡਿਆਈਆ। ਪੰਜ ਤੱਤ ਤੱਤ ਕਰ ਪਰਵਾਨ, ਤਤਵ ਤਤ ਨਾਮ ਜਣਾਈਆ। ਮਨ ਵਾਸਨਾ ਮੇਟ ਸ਼ੈਤਾਨ, ਬੁਧ ਮਤ ਏਕਾ ਰੰਗ ਰੰਗਾਈਆ। ਚੌਦਾਂ ਲੋਕ ਚੌਦਾਂ ਤਬਕ ਪੰਧ ਮੁਕਾਏ ਸ੍ਰੀ ਭਗਵਾਨ, ਸਬਕ ਇਕੋ ਇਕ ਜਣਾਈਆ। ਰਮਜ਼ ਨਾਲ ਰਮਜ਼ ਮਿਲਾਏ ਇਸ਼ਾਰੇ ਨਾਲ ਇਸ਼ਾਰਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸਾਜਣ ਵੇਖ ਵਖਾਈਆ। ਸੰਤ ਸਾਜਣ ਵੇਖੇ ਨੇਤਰ ਖੋਲ੍ਹ, ਬਿਨ ਅੱਖਾਂ ਮੇਲ ਮਿਲਾਇੰਦਾ। ਸ਼ਬਦ ਅਗੰਮ ਵਜਾਏ ਢੋਲ, ਸੋਈ ਸੁਰਤੀ ਆਪ ਉਠਾਇੰਦਾ। ਬਜ਼ਰ ਕਪਾਟੀ ਕੁੰਡਾ ਦੇਵੇ ਖੋਲ੍ਹ, ਸਾਚੀ ਤਾਕੀ ਪਰਦਾ ਲਾਹਿੰਦਾ। ਅੱਠੇ ਪਹਿਰ ਵਸੇ ਕੋਲ, ਦਿਵਸ ਰੈਣ ਆਪਣਾ ਰੰਗ ਰੰਗਾਇੰਦਾ। ਹੌਲੀ ਹੌਲੀ ਰਿਹਾ ਬੋਲ, ਧੁਨ ਆਤਮਕ ਰਾਗ ਅਲਾਇੰਦਾ। ਆਤਮ ਸੇਜਾ ਕਰੇ ਚੋਹਲ, ਸੇਜ ਸੇਹੰਜਣੀ ਸੋਭਾ ਪਾਇੰਦਾ। ਹਰਿ ਕਾ ਭੇਵ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਗਰੰਥੀ ਪੰਥੀ ਸਾਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਆਪ ਕਰਾਇੰਦਾ। ਕਰਨੀ ਕਰਤਾ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਕਲ ਕਲਕੀ ਲੈ ਅਵਤਾਰ, ਕਲ ਕਲੇਸ਼ ਦਏ ਮਿਟਾਈਆ। ਦਸ ਦਸਮੇਸ਼ਾ ਮੀਤ ਮੁਰਾਰ, ਪੁਰਖ ਅਕਾਲਾ ਗੋਦ ਸੁਹਾਈਆ। ਬਣ ਵਿਚੋਲਾ ਸਿਰਜਣਹਾਰ, ਨਿਰਗੁਣ ਸਾਚੀ ਸੇਵ ਕਮਾਈਆ। ਸੰਬਲ ਵਸੇ ਧਾਮ ਨਿਆਰ, ਧਰਮ ਦੁਆਰਾ ਇਕ ਵਡਿਆਈਆ। ਨਾਮ ਅਗੰਮ ਬੋਲ ਜੈਕਾਰ, ਜੈ ਜੈਕਾਰ ਰਿਹਾ ਸੁਣਾਈਆ। ਕਲਜੁਗ ਕੂੜੀ ਕਿਰਿਆ ਕਰੇ ਪਾਰ, ਸਤਿਜੁਗ ਸਾਚਾ ਰਾਹ ਵਖਾਈਆ। ਚਾਰੇ ਵਰਨਾਂ ਇਕ ਆਧਾਰ, ਬਰਨ ਅਠਾਰਾਂ ਬੰਧਨ ਪਾਈਆ। ਇਕੋ ਨਾਮ ਇਕ ਜੈਕਾਰ, ਇਕੋ ਢੋਲਾ ਰਿਹਾ ਸੁਣਾਈਆ। ਇਕੋ ਮੰਦਰ ਇਕ ਦੁਆਰ, ਗੁਰੂਦੁਆਰ ਇਕ ਦ੍ਰਿੜਾਈਆ। ਏਕੋ ਇਸ਼ਟ ਦੇਵ ਨਿਰੰਕਾਰ, ਹਵਨ ਪਵਨ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤ ਸ੍ਰੀ ਭਗਵੰਤ, ਹਰਿ ਸੱਜਣ ਮੇਲ ਮਿਲਾਈਆ। ਮੇਲ ਮਿਲਾਵਾ ਗੁਰਮੁਖ ਸੱਜਣ, ਹਰਿ ਸਤਿਗੁਰ ਆਪ
ਕਰਾਇੰਦਾ। ਚਰਨ ਧੂੜ ਕਰਾਏ ਨਿਰਮਲ ਮਜਨ, ਦੁਰਮਤ ਮੈਲ ਧੁਆਇੰਦਾ। ਨਵ ਦੁਆਰੇ ਪਾਰ ਹੱਦਨ, ਸਚ ਹਦੂਦ ਇਕ ਵਖਾਇੰਦਾ। ਗੜ੍ਹ ਹੰਕਾਰੀ ਭਾਂਡੇ ਭੱਜਣ, ਪ੍ਰੇਮ ਪ੍ਰੀਤੀ ਇਕ ਵਡਿਆਇੰਦਾ। ਗੁਰਮੁਖ ਗੁਰ ਗੁਰ ਚੇਲੇ ਦੋਵੇਂ ਨੱਚਣ, ਰੰਗ ਮਹੱਲ ਸੋਭਾ ਪਾਇੰਦਾ। ਪ੍ਰੇਮ ਪਿਆਰ ਦੇ ਸਾਚੇ ਬਚਨ, ਬੋਧ ਅਗਾਧ ਕਥਾ ਸੁਣਾਇੰਦਾ। ਸਾਚੀ ਰੀਤੀ ਅੰਦਰ ਹੱਸਣ, ਸੋਹੰ ਹੰਸਾ ਇਕੋ ਰਾਗ ਅਲਾਇੰਦਾ। ਪੁਰਖ ਅਕਾਲ ਦੇ ਚਰਨਾਂ ਵਿਚ ਵਸਣ, ਦੂਜਾ ਘਰ ਨਜ਼ਰ ਨਾ ਆਇੰਦਾ। ਸਰਨ ਸਰਨਾਈ ਸਾਚੀ ਢੱਠਣ, ਧੂੜੀ ਟਿੱਕਾ ਮਸਤਕ ਖ਼ਾਕ ਰਮਾਇੰਦਾ। ਕੋਟਨ ਕੋਟ ਜੀਵ ਜੰਤ ਜੁਗ ਚੌਕੜੀ ਪ੍ਰਭ ਮਿਲਣ ਦਾ ਕਰਦੇ ਰਹੇ ਜਤਨ, ਨੇਤਰ ਨੈਣ ਸਰਬ ਧਿਆਨ ਲਗਾਇੰਦਾ। ਬਿਨ ਸਤਿਗੁਰ ਕਿਰਪਾ ਕਿਸੇ ਨਾ ਮਿਲਿਆ ਪਿਛਲਾ ਵਤਨ, ਵਿਛੜਿਆ ਯਾਰ ਨਾ ਕੋਇ ਮਿਲਾਇੰਦਾ। ਦੀਨ ਦਿਆਲ ਠਾਕਰ ਸਵਾਮੀ ਕਲਜੁਗ ਅੰਤਮ ਜਨ ਭਗਤਾਂ ਪਤ ਆਇਆ ਰੱਖਣ, ਸਿਰ ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਵਿਚੋਂ ਵਿਰੋਲੇ ਮੱਖਣ, ਨਾਮ ਮਧਾਣਾ ਇਕੋ ਪਾਇੰਦਾ। ਲੋਕਮਾਤ ਵਿਚੋਂ ਕੱਢ ਸਚਖੰਡ ਦੁਆਰੇ ਆਇਆ ਢਕਣ, ਨਿਰਗੁਣ ਆਪਣਾ ਪਰਦਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਮਿਲਾਇੰਦਾ। ਭਗਤ ਮਿਲਾਵਾ ਏਕੰਕਾਰ, ਭਗਵਾਨ ਦਏ ਵਡਿਆਈਆ। ਸਾਚਾ ਦਾਅਵਾ ਵਿਚ ਸੰਸਾਰ, ਦਰਦੀਆਂ ਦਰਦ ਵੰਡਾਈਆ। ਜਿਸ ਦਾ ਨਾਵਾਂ ਲਾਏ ਆਪ ਕਰਤਾਰ, ਤਿਸ ਦਾ ਲੇਖਾ ਸਕੇ ਨਾ ਕੋਇ ਮਿਟਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਜਨ ਭਗਤ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਨੈਣ ਉਘਾੜ, ਨਿਜ ਨੇਤਰ ਧਿਆਨ ਲਗਾਈਆ। ਸਾਹਿਬ ਸਤਿਗੁਰ ਦੀਨ ਦਿਆਲ, ਸਰਬ ਘਟ ਵਾਸੀ ਪੁਰਖ ਅਬਿਨਾਸ਼ੀ ਜਨ ਭਗਤਾਂ ਕਰੇ ਪਿਆਰ, ਪਰਮ ਪੁਰਖ ਆਪਣੀ ਪ੍ਰੀਤੀ ਆਪ ਨਿਭਾਈਆ। ਚਲੋ ਰਲ ਕੇ ਸਾਰੇ ਕਰੀਏ ਦੀਦਾਰ, ਮਿਲੇ ਦਿਲਦਾਰ ਸੱਚਾ ਮਾਹੀਆ। ਜਿਸ ਨੂੰ ਦੱਸਦੇ ਆਏ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਸੋ ਸਾਹਿਬ ਸਿਰਜਣਹਾਰ, ਸਿਰ ਸਿਰ ਰਿਜ਼ਕ ਸਬਾਈਆ। ਕਲਜੁਗ ਅੰਤ ਲੈ ਅਵਤਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸੰਬਲ ਬੈਠਾ ਚੌਂਕੜਾ ਮਾਰ, ਨਜ਼ਰ ਕਿਸੇ ਨਾ ਆਈਆ। ਔਕੜ ਪਏ ਸਰਬ ਸੰਸਾਰ, ਓੜਕ ਹੋਏ ਨਾ ਕੋਇ ਸਹਾਈਆ। ਰੋਕੜ ਰਹੇ ਨਾ ਨਕਦ ਉਧਾਰ, ਖ਼ਾਲੀ ਹੱਟ ਰਿਹਾ ਕਰਾਈਆ। ਬਰਦੇ ਬਣੀਏ ਚਲ ਗ਼ੁਲਾਮ, ਸਜਦਾ ਸੀਸ ਝੁਕਾਈਆ। ਪਰਵਰਦਿਗਾਰ ਇਕ ਅਮਾਮ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਦੀ ਸੱਚੀ ਸਚ ਕਲਾਮ, ਸੋਹਲਾ ਸਚ ਸਚ ਜਣਾਈਆ। ਜਿਸ ਦਾ ਆਦਿ ਜੁਗਾਦਿ ਖੇਲ ਤਮਾਮ, ਸੋ ਜਨ ਭਗਤਾਂ ਤਮਾਂ ਰਿਹਾ ਮਿਟਾਈਆ। ਦਰ ਦਰਵੇਸ਼ ਬਣੋ ਕਰੋ ਸਲਾਮ, ਸਮਾਂ ਸਭ ਨੂੰ ਰਿਹਾ ਜਗਾਈਆ। ਹਮਾਂ ਤੁਮਾਂ ਨਾ ਸਕੇ ਪਹਿਚਾਨ, ਸੋ ਪਹਿਚਾਨੇ ਜਿਸ ਆਪਣੀ ਅੱਖ ਖੁਲ੍ਹਾਈਆ। ਆਦਿ ਜੁਗਾਦਿ ਸਾਹਿਬ ਸਤਿਗੁਰ ਸੋ ਪੁਰਖ ਨਿਰੰਜਣ ਹੰ ਬ੍ਰਹਮ ਦੇਵਣਹਾਰਾ ਦਾਨ ਵਿਸ਼ਨੂੰ ਭਗਵਾਨ, ਜਗ ਰੀਤਾ ਜਗ ਕਰਤਾ ਜਗ ਹਰਤਾ ਜਗ ਜੀਵਣ ਦਾਤਾ ਇਕ ਅਨੇਕ ਹਰ ਘਟ ਵੇਖ, ਭਗਤ ਭਗਵਾਨ ਦੇ ਟੇਕ, ਟਿੱਕਾ ਮਸਤਕ ਇਕੋ ਨਾਮ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਸ਼ਬਦੀ ਧਰਿਆ ਭੇਖ, ਜੋਤ ਸ਼ਬਦ ਦੋਵੇਂ ਨਜ਼ਰ ਨਾ ਆਈਆ।