੨੪ ਚੇਤ ੨੦੨੦ ਬਿਕਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਜੰਡਿਆਲਾ
ਆਪਣਾ ਆਪਣਾ ਦੱਸੋ ਹਾਲ, ਹਰਿ ਸੰਗਤ ਰਿਹਾ ਜਣਾਈਆ। ਸਭ ਦਾ ਪੂਰਾ ਕਰੇ ਸਵਾਲ, ਬਿਨ ਨੇਤਰਾਂ ਵੇਖ ਵਖਾਈਆ। ਅੱਗੇ ਪਿਛੇ ਦੋ ਜਹਾਨ ਦਾ ਦਏ ਅਹਿਵਾਲ, ਲੋਕ ਪਰਲੋਕ ਬ੍ਰਹਿਮੰਡ ਖੰਡ ਭੇਵ ਖੁਲ੍ਹਾਈਆ। ਅੰਦਰ ਬਾਹਰ ਗੁਪਤ ਜ਼ਾਹਰ ਚਲਣਹਾਰਾ ਨਾਲ ਨਾਲ, ਗ੍ਰਹਿ ਗ੍ਰਹਿ ਮੰਦਰ ਕਾਇਆ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਹਰਿ ਸੰਗਤ ਜੋ ਕਹਿਣਾ ਕਹੇ, ਗੁਰ ਸਤਿਗੁਰ ਮੰਗ ਮੰਗਾਇੰਦਾ। ਦਰ ਆਇਆ ਜੋ ਲਹਿਣਾ ਲੈਣਾ ਲਏ, ਅਨਮੁਲੜੀ ਦਾਤ ਝੋਲੀ ਪਾਇੰਦਾ। ਹਰਿ ਸਰਨਾਈ ਜਿਸ ਬਹਿਣਾ ਜਾਏ ਬਹਿ, ਸਚ ਸਿੰਘਾਸਣ ਇਕ ਵਖਾਇੰਦਾ। ਨਾਤਾ ਤੋੜੇ ਤ੍ਰੈਗੁਣ ਤ੍ਰੈ, ਤ੍ਰੈਗੁਣ ਅਤੀਤਾ ਆਪਣਾ ਰੰਗ ਰੰਗਾਇੰਦਾ। ਲੇਖਾ ਚੁੱਕੇ ਤੂੰ ਮੈਂ, ਪਾਰਬ੍ਰਹਮ ਪ੍ਰਭ ਇਕੋ ਨਜ਼ਰੀ ਆਇੰਦਾ। ਅੰਮ੍ਰਿਤ ਧਾਰ ਵਹਾਏ ਸਾਚੀ ਨੈਂ, ਝਿਰਨਾ ਨਿਝਰ ਇਕ ਝਿਰਾਇੰਦਾ । ਮਨਮਤ ਮਰੋ ਨਾ ਖਹਿ ਖਹਿ, ਗੁਰਮਤ ਇਕੋ ਇਕ ਦ੍ਰਿੜਾਇੰਦਾ। ਕਲਜੁਗ ਝੂਠਾ ਬੁਰਜ ਜਾਣਾ ਢਹਿ, ਥਿਰ ਨਜ਼ਰ ਕੋਇ ਨਾ ਆਇੰਦਾ। ਲੱਖ ਚੁਰਾਸੀ ਜਾਣਾ ਗਹਿ, ਬਣ ਕਿਰਸਾਣਾ ਆਪਣੀ ਕਾਰ ਕਮਾਇੰਦਾ। ਪੁਰਖ ਅਕਾਲ ਦੀਨ ਦਿਆਲ ਦੀ ਇਕੋ ਹੋਣੀ ਜੈ, ਗੋਬਿੰਦ ਸੂਰਾ ਫ਼ਤਹਿ ਡੰਕਾ ਇਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸਵੀਂ ਸਦੀ ਸਭ ਨੂੰ ਆਪ ਉਠਾਇੰਦਾ। ਹਰਿ ਸੰਗਤ ਜੋ ਕਹਿਣਾ ਦੱਸ, ਦੀਦਾ ਦਾਨਿਸਤਾ ਰਿਹਾ ਜਣਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਰਹੇ ਜਸ, ਸੋ ਆਪਣਾ ਨਾਦ ਸੁਣਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੇ ਵਸ, ਖਾਣੀ ਬਾਣੀ ਜਿਸ ਦੀ ਧਾਰ ਅਖਵਾਈਆ। ਕੋਟਨ ਕੋਟ ਬ੍ਰਹਿਮੰਡ ਜਿਸ ਦੀ ਸਾਇਆ ਹੇਠ ਰਹੇ ਵਸ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਧਿਆਨ ਲਗਾਈਆ। ਦੀਨ ਦਿਆਲ ਠਾਕਰ ਸਵਾਮੀ ਏਕੰਕਾਰ ਇਕ ਸਮਰਥ, ਸਮਰਥ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਘਟ ਘਟ ਅੰਦਰ ਵੇਖੇ ਨੱਠ, ਦੂਰ ਦੁਰਾਡਾ ਨੇਰਨ ਨੇਰਾ ਆਪਣਾ ਫੇਰਾ ਪਾਈਆ। ਲੇਖਾ ਜਾਣੇ ਗੁਰਦਰ ਮੰਦਰ ਮਸਜਿਦ ਮੱਠ ਸ਼ਿਵਦੁਆਲੇ ਤੀਰਥ ਤੱਟ, ਤੱਟ ਕਿਨਾਰ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਸੰਗਤ ਦੱਸੋ ਆਪਣੀ ਗੱਲ, ਸਿਧੀ ਬੋਲੀ ਵਿਚ ਸਮਝਾਈਆ। ਕਿਸੇ ਦਾ ਰਹਿਣ ਨਾ ਦੇਵੇ ਵਲ ਛਲ, ਅਛਲ ਛਲ ਧਾਰੀ ਆਪਣਾ ਫੇਰਾ ਪਾਈਆ। ਸਭ ਦੀ ਕਾਇਆ ਅੰਦਰ ਜੋਤੀ ਬੈਠਾ ਮਲ, ਨਿਰਗੁਣ ਆਪਣਾ ਆਸਣ ਲਾਈਆ। ਦੀਪਕ ਦੀਆ ਹੋ ਕੇ ਰਿਹਾ ਬਲ, ਤੇਲ ਬਾਤੀ ਨਾ ਕੋਇ ਰਖਾਈਆ। ਅੰਮ੍ਰਿਤ ਸਰੋਵਰ ਭਰ ਕੇ ਬੈਠਾ ਜਲ, ਅੰਮ੍ਰਿਤ ਜਾਮ ਹੱਥ ਰਖਾਈਆ। ਵਸਣਹਾਰਾ ਨਿਹਚਲ ਧਾਮ ਅਟੱਲ, ਮਹਿਫ਼ਲ ਆਪਣੀ ਇਕੋ ਸੁਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਧਾਂ ਸੰਤਾਂ ਜੀਵਾਂ ਜੰਤਾਂ ਆਦਿ ਅੰਤਾ ਸਵਾਲ ਸਭ ਦੇ ਕਰਦਾ ਰਿਹਾ ਹੱਲ, ਆਪਣਾ ਅਹਿਵਾਲ ਨਾ ਕਿਸੇ ਸਮਝਾਈਆ। ਜੋ ਜਨ ਦੂਰ ਦੁਰਾਡੇ ਨੇੜੇ ਆਏ ਚਲ, ਤਿਨ੍ਹਾਂ ਸਚ ਚਲਿਤਰ ਦਏ ਵਖਾਈਆ। ਪਿਛੋਂ ਕੋਈ ਨਾ ਕਹੇ ਗਲ, ਕਲ ਵੇਲਾ ਗਿਆ ਹੱਥ ਨਾ ਆਈਆ। ਸ੍ਰੀ ਭਗਵਾਨ ਵਾਲੀ ਦੋ ਜਹਾਨ, ਕਲਜੁਗ ਵੜਿਆ ਡੂੰਘੀ ਝੱਲ, ਨੌਂ ਖੰਡ ਸੱਤ ਦੀਪ ਛਿੰਨ ਭੰਗਰ ਵੇਖ ਵਖਾਈਆ। ਕਾਇਆ ਮਾਟੀ ਵੇਖਣਹਾਰਾ ਪੋਚੀ ਪਾਚੀ ਖੱਲ, ਖ਼ਾਲ ਖ਼ਲਕ ਖ਼ਾਲਕ ਖ਼ਾਲਕ ਖ਼ਲਕ ਆਪਣੀ ਧਾਰ ਬੰਧਾਈਆ। ਕੋਟਨ ਕੋਟ ਅਰਬਨ ਅਰਬ ਪਦਮਨ ਪਦਰ ਗੁਰ ਅਵਤਾਰ
ਪੀਰ ਪੈਗ਼ੰਬਰ ਜਿਸ ਦਾ ਦਲ, ਸ਼ਬਦੀ ਸ਼ਬਦ ਇਕੋ ਹੁਕਮ ਮਨਾਈਆ। ਕਲਜੁਗ ਕੂੜ ਜਵਾਨੀ ਪਰਛਾਵਾਂ ਰਿਹਾ ਢਲ, ਬੁੜੇਪਾ ਸਭ ਦੇ ਸਿਰ ਤੇ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡ ਵਡਿਆਈਆ। ਹਰਿ ਸੰਗਤ ਕੋਈ ਦਿਓ ਸੰਦੇਸਾ, ਸੁਣਨਹਾਰ ਪ੍ਰਭ ਆਇਆ। ਕਰੇ ਖੇਲ ਹਰਿ ਨਰ ਨਰੇਸ਼ਾ, ਨਿਰਗੁਣ ਜੋਤ ਜੋਤ ਰੁਸ਼ਨਾਇਆ। ਵਸਣਹਾਰਾ ਸਚਖੰਡ ਸਾਚੇ ਦੇਸਾ, ਲੋਕਮਾਤ ਆਪਣੀ ਧਾਰ ਜਣਾਇਆ। ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ਾ ਗਣਪਤ ਗਣੇਸ਼ਾ, ਗਿਰਵਰ ਗਿਰਧਾਰ ਆਪਣੀ ਧਾਰ ਇਕ ਬੰਧਾਇਆ। ਜੁਗ ਚੌਕੜੀ ਜਿਸ ਦਾ ਲੇਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਹਰਿ ਸੰਗਤ ਕੋਈ ਦੱਸੋ ਗੀਤ, ਗੀਤ ਗੋਬਿੰਦ ਮੰਗ ਮੰਗਾਇੰਦਾ। ਪੁਰਖ ਅਕਾਲ ਦੀ ਇਕੋ ਰੀਤ, ਰੀਤੀਵਾਨ ਵੇਖ ਵਖਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਵੇਖਣ ਬੈਠਾ ਇਕ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਆਪਣਾ ਖੇਲ ਖਲਾਇੰਦਾ। ਸਦਾ ਸੁਹੇਲਾ ਇਕ ਇਕੇਲਾ ਧਰਮ ਦੁਆਰਾ ਰੱਖੇ ਠੰਡਾ ਸੀਤ, ਅਗਨੀ ਤੱਤ ਨਾ ਕੋਇ ਜਲਾਇੰਦਾ। ਏਕਾ ਨਾਮ ਨਿਧਾਨਾ ਸ੍ਰੀ ਭਗਵਾਨਾ ਸੋਹਲਾ ਢੋਲਾ ਗਾਏ ਗੀਤ, ਗਹਿਰ ਗੰਭੀਰ ਇਕੋ ਰੰਗ ਰੰਗਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸ਼ਬਦ ਅਨਾਦੀ ਸਤਿ ਜਣਾਏ ਸਤਿ ਪ੍ਰੀਤ, ਪ੍ਰੀਤੀਵਾਨ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਹਰਿ ਸੰਗਤ ਖੋਲ੍ਹੋ ਆਪਣੀ ਜ਼ਬਾਨ, ਬੇਜ਼ਬਾਂ ਰਿਹਾ ਸਮਝਾਈਆ। ਦੇਵਣਹਾਰਾ ਸ਼ਬਦ ਧੁਰ ਕਲਾਮ, ਕਲਮਾ ਨਬੀ ਰਸੂਲ ਸੁਣਾਈਆ। ਪਰਵਰਦਿਗਾਰ ਇਕ ਅਮਾਮ, ਮਿਹਰਵਾਨ ਫੇਰਾ ਪਾਈਆ। ਜਿਸ ਦਾ ਲੇਖਾ ਨਾ ਜਾਣੇ ਕੋਈ ਤਮਾਮ, ਤਮਾਂ ਵਿਚ ਸਰਬ ਲੋਕਾਈਆ। ਪੀਰ ਪੈਗ਼ੰਬਰ ਬਰਦੇ ਬਣੇ ਗ਼ੁਲਾਮ, ਈਸਾ ਮੂਸਾ ਮੁਹਮੰਦ ਬੈਠੇ ਸੀਸ ਝੁਕਾਈਆ। ਸਜਦਾ ਕਰਨ ਨਾਲ ਸਲਾਮ, ਅਲੈਕਮ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ਾਲਕ ਖ਼ਲਕ ਵੇਖ ਵਖਾਈਆ। ਹਰਿ ਸੰਗਤ ਖੋਲ੍ਹੋ ਅੱਖ, ਕਲਜੁਗ ਆਖ਼ਰ ਆਪ ਜਣਾਇੰਦਾ। ਪਤਿਪਰਮੇਸ਼ਵਰ ਨਿਹਕਲੰਕ ਨਿਰਗੁਣ ਸਵਾਮੀ ਪਰਗਟ ਹੋਇਆ ਪਰਤੱਖ, ਪਰਦਾ ਉਹਲਾ ਨਾ ਕੋਇ ਰਖਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਭਾਂਡੇ ਕਰੇ ਸੱਖ, ਭਰਿਆ ਕੋਇ ਨਜ਼ਰ ਨਾ ਆਇੰਦਾ। ਜੀਵਾਂ ਜੰਤਾਂ ਸਾਧਾਂ ਸੰਤਾਂ ਆਤਮ ਪਰਮਾਤਮ ਪਰਮ ਪੁਰਖ ਪਰਮੇਸ਼ਵਰ ਇਕੋ ਮਾਰਗ ਦੇਵੇ ਦੱਸ, ਦਹਿ ਦਿਸ਼ਾ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਮੇਲ ਮਿਲਾਏ ਹੱਸ ਹੱਸ, ਸੋਹੰ ਹੰਸਾ ਇਕੋ ਰਾਗ ਅਲਾਇੰਦਾ। ਅੰਮ੍ਰਿਤ ਆਤਮ ਨਿਝਰ ਝਿਰਨਾ ਸਚ ਝਿਰਾਏ ਰਸ, ਰਸਕ ਰਸਕ ਆਪਣੀ ਬੂੰਦ ਇਕ ਟਪਕਾਇੰਦਾ। ਲਹਿਣਾ ਦੇਣਾ ਚੁਕਾਏ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਬਬੇਕ ਕੋਇ ਰਹਿਣ ਨਾ ਪਾਇੰਦਾ। ਨੌਂ ਦੁਆਰੇ ਦੂਈ ਦਵੈਤੀ ਪਰਦਾ ਦੇਵੇ ਕੱਟ, ਮਾਇਆ ਮਮਤਾ ਹਉਂਮੇ ਹੰਗਤਾ ਗੜ੍ਹ ਤੁੜਾਇੰਦਾ। ਦਸਵੇਂ ਘਰ ਕਰ ਜੋਤ ਪਰਕਾਸ਼, ਪਰਕਾਸ਼ ਆਪਣੀ ਕਲ ਵਖਾਇੰਦਾ। ਮੇਲ ਮਿਲਾਵਾ ਪੁਰਖ ਅਬਿਨਾਸ਼, ਸੇਵਾ ਕਰੇ ਬਣ ਬਣ ਦਾਸੀ ਦਾਸ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਰਾਇੰਦਾ। ਹਰਿ ਸੰਗਤ ਖੋਲ੍ਹੋ ਆਪਣਾ ਭੇਤ, ਅਨਭਵ ਆਪਣੀ ਧਾਰ ਜਣਾਇੰਦਾ। ਜਿਸ ਦਾ ਮੰਗੋ ਸਾਚਾ ਹੇਤ, ਸੋ ਸਾਹਿਬ ਵੇਖ ਵਖਾਇੰਦਾ। ਜਿਸ ਦੇ
ਪਿਛੇ ਗੁਰ ਅਰਜਣ ਸੀਸ ਪੁਆਈ ਰੇਤ, ਸੋ ਸਤਿਗੁਰ ਆਪਣੀ ਕਾਰ ਕਮਾਇੰਦਾ। ਜਿਸ ਦੇ ਪਿਛੇ ਗੋਬਿੰਦ ਬੱਚੇ ਝੂਝੇ ਖੇਤ, ਰਣ ਭੂਮੀ ਰੰਗ ਰੰਗਾਇੰਦਾ। ਜਿਸ ਦੇ ਪਿਛੇ ਦੱਬੇ ਨੀਂਹਾਂ ਹੇਠ, ਸੋ ਮਹੱਲ ਅਟੱਲ ਇਕ ਰੁਸ਼ਨਾਇੰਦਾ। ਜਿਸ ਦੇ ਪਿਛੇ ਸੱਥਰ ਸੂਲਾਂ ਮਾਣੀ ਸੇਜ, ਸੋ ਨਾਮ ਖ਼ੰਜ਼ਰ ਇਕੋ ਇਕ ਚਮਕਾਇੰਦਾ। ਦੋ ਜਹਾਨ ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਸ਼ਬਦ ਸਨੇਹੁੜਾ ਰਿਹਾ ਭੇਜ, ਲਿਖ ਲਿਖ ਪਾਤੀ ਹੱਥ ਨਾ ਕਿਸੇ ਫੜਾਇੰਦਾ। ਜੋਤੀ ਨੂਰ ਚਮਕੇ ਤੇਜ, ਦਮਕ ਇਕੋ ਇਕ ਰਖਾਇੰਦਾ। ਜਿਸ ਦੇ ਹੁਕਮੇ ਅੰਦਰ ਨਾਨਕ ਹੱਥ ਖੂੰਡੀ ਮੋਢੇ ਧਰਿਆ ਖੇਸ, ਸੋ ਦੋ ਜਹਾਨਾਂ ਖ਼ਾਲਸ ਰੂਪ ਵਟਾਇੰਦਾ। ਕਲਜੁਗ ਅੰਤਮ ਲੱਗਣ ਨਾ ਦੇਵੇ ਠੇਸ, ਠੋਕਰ ਆਪਣੇ ਨਾਮ ਲਗਾਇੰਦਾ। ਜਿਨ੍ਹਾਂ ਰੱਖੇ ਚਰਨਾਂ ਹੇਠ, ਤਿਨ੍ਹਾਂ ਆਪਣਾ ਰੰਗ ਚੜ੍ਹਾਇੰਦਾ। ਰਾਤੀਂ ਸੁਤਿਆਂ ਖੋਲ੍ਹੇ ਭੇਤ, ਦਿਨੇ ਜਾਗਦਿਆਂ ਪਰਦਾ ਲਾਹਿੰਦਾ। ਗੁਰਮੁਖਾਂ ਵਿਚ ਬਾਲਕ ਰੂਪ ਹੋ ਕੇ ਰਿਹਾ ਖੇਡ, ਵਡਾ ਛੋਟਾ ਭੇਵ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਰਾਹ ਚਲਾਇੰਦਾ। ਹਰਿ ਸੰਗਤ ਦੱਸੋ ਸਾਚਾ ਗੁਣ, ਗਹਿਰ ਗੰਭੀਰ ਪੁੱਛ ਪੁਛਾਈਆ। ਦੂਰ ਦੁਰਾਡਿਉਂ ਆਏ ਸੁਣ, ਜੰਡਿਆਲੇ ਆਇਆ ਬੇਪਰਵਾਹੀਆ। ਗੁਰਮੁਖ ਵਿਰਲੇ ਵਿਰਲੇ ਰਿਹਾ ਚੁਣ, ਜਿਨ੍ਹਾਂ ਆਪਣੀ ਬੂਝ ਬੁਝਾਈਆ। ਅੰਤਰ ਆਤਮ ਦੇਵੇ ਧੁਨ, ਰਾਗ ਅਨਰਾਗੀ ਆਪ ਸੁਣਾਈਆ। ਸੁਰਤੀ ਸ਼ਬਦ ਮੇਲ ਮਿਲਾਏ ਫੁਨ, ਜੋਗ ਅਭਿਆਸ ਨਾ ਕੋਇ ਕਰਾਈਆ। ਸਾਹਮਣੇ ਬੈਠਾ ਵੇਖੋ ਹੁਣ, ਪਿਛੇ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇ ਪਰਦਾ ਹੋ ਕੇ ਆਪਣਾ ਪਰਦਾ ਰਿਹਾ ਲਾਹੀਆ। ਵੇਖੋ ਸੰਗਤ ਲੱਥਾ ਪਰਦਾ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਜੇਠ ਮਹੀਨੇ ਸ਼ਾਹ ਸੁਲਤਾਨਾਂ ਦੀ ਛਾਤੀ ਉਤੇ ਚੜ੍ਹਦਾ, ਨਿਰਭੌ ਭੈ ਨਾ ਕੋਇ ਜਣਾਇੰਦਾ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਅੱਗੇ ਕੋਈ ਨਾ ਅੜਦਾ, ਮੂੰਹ ਦੇ ਭਾਰ ਸੁਟਾਇੰਦਾ। ਲੱਖ ਚੁਰਾਸੀ ਜੀਵ ਜੰਤ ਸੜਦਾ, ਨਿਰਗੁਣ ਅਗਨੀ ਅੱਗ ਲਗਾਇੰਦਾ। ਗੁਰਮੁਖ ਵਿਰਲਾ ਗੋਬਿੰਦ ਗੋਬਿੰਦ ਕਰਦਾ, ਨੇਤਰ ਨੈਣ ਧਿਆਨ ਲਗਾਇੰਦਾ। ਪੀਰ ਪੈਗ਼ੰਬਰ ਹੋਏ ਬਰਦਾ, ਦਰ ਦਰ ਘਰ ਘਰ ਸੀਸ ਝੁਕਾਇੰਦਾ। ਸਭ ਦੀ ਪੁਠੀ ਹੋਏ ਨਰਦਾ, ਸਾਰਪਾਸ਼ ਆਪਣੀ ਵੰਡ ਵੰਡਾਇੰਦਾ। ਲੇਖਾ ਜਾਣੇ ਲੱਖ ਚੁਰਾਸੀ ਘਰ ਘਰ ਦਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਵੇਖੋ ਖੇਲ ਨਰਾਇਣ ਨਰ ਹਰਿ ਦਾ, ਨਿਹਕਲੰਕ ਆਪਣੀ ਕਲ ਪਰਗਟਾਇੰਦਾ। ਲੇਖਾ ਜਾਣੇ ਜਲ ਥਲ ਦਾ, ਮਹੀਅਲ ਆਪਣਾ ਰੰਗ ਰੰਗਾਇੰਦਾ। ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਆਪੇ ਮਲਦਾ, ਪਰਬਤ ਚੋਟੀ ਖੋਜ ਖੁਜਾਇੰਦਾ। ਲੇਖਾ ਚੁਕਾਏ ਡੂੰਘੀ ਡਲ ਦਾ, ਸਾਢੇ ਤਿੰਨ ਹੱਥ ਕਾਇਆ ਮੰਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨਿਰਗੁਣ ਹਰਿ, ਸਰਗੁਣ ਭੇਵ ਕੋਇ ਨਾ ਪਾਇੰਦਾ। ਹਰਿ ਸੰਗਤ ਉਚੀ ਬੋਲੋ ਕੂਕ ਕੂਕ, ਦੋ ਜਹਾਨ ਸੁਣਾਈਆ। ਕਲਜੁਗ ਅੰਤਮ ਚੁੱਕੇ ਚੂਕ, ਚੌਕੰਨੇ ਸਭ ਨੂੰ ਰਿਹਾ ਕਰਾਈਆ। ਗੂੜ੍ਹੀ ਨੀਂਦੇ ਕੋਈ ਨਾ ਸੋਵੇ ਘੂਕ, ਆਲਸ ਨਿੰਦਰਾ ਸਭ ਦਾ ਦਏ ਮਿਟਾਈਆ। ਮਾਇਆ ਮਮਤਾ ਜੂਠ ਝੂਠ ਦੇਵੇ ਫੂਕ, ਨਾਮ ਫੁੰਕਾਰਾ ਇਕੋ ਲਾਈਆ। ਭਗਤ ਭਗਵਾਨ ਮਾਰਗ ਲਾਏ ਤਾਣਾ ਪੇਟਾ ਇਕੋ ਸੂਤ, ਸੂਤਰਧਾਰੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੁੱਖਿਆਂ ਝੋਲੀ ਪਾਏ ਪੂਤ, ਪੁੱਤ ਪੋਤਰੇ ਗੰਢ ਪੁਆਈਆ। ਹਰਿ ਸੰਗਤ ਹਰਿ ਸਾਚਾ ਮੇਲਾ, ਮਿਲਣੀ ਜਗਦੀਸ਼ ਕਰਾਇੰਦਾ। ਏਕਾ ਘਰ
ਨਜ਼ਰੀ ਆਏ ਗੁਰੂ ਗੁਰ ਚੇਲਾ, ਚੇਲਾ ਗੁਰ ਇਕੋ ਬੰਧਨ ਪਾਇੰਦਾ। ਨਿਰਗੁਣ ਨਿਰਵੈਰ ਪਾਰਬ੍ਰਹਮ ਪੁਰਖ ਪਰਮੇਸ਼ਵਰ ਵਸੇ ਇਕ ਇਕੇਲਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਜੋਤੀ ਜਾਤਾ ਡਗਮਗਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਆਪਣੇ ਹੱਥ ਰੱਖੇ ਆਪਣਾ ਵੇਲਾ, ਵਾਰ ਥਿਤ ਨਾ ਕਿਸੇ ਸਮਝਾਇੰਦਾ। ਪਾਰਬ੍ਰਹਮ ਪ੍ਰਭ ਅਚਰਜ ਖੇਲ ਆਪੇ ਖੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਰੂਪ ਵਟਾਇੰਦਾ। ਹਰਿ ਸੰਗਤ ਵੇਖ ਕਲ ਕਾਤੀ, ਚਾਰੋਂ ਕੁੰਟ ਅੰਧੇਰਾ ਛਾਈਆ। ਸਦੀ ਬੀਸਵੀਂ ਅੰਧੇਰੀ ਰਾਤੀਂ, ਚੰਦ ਚੌਧਵੀਂ ਨਾ ਕੋਇ ਚਮਕਾਈਆ। ਦੀਨ ਮਜ਼੍ਹਬ ਝਗੜਾ ਪਿਆ ਜਮਾਤੀ, ਨਿਰਗੁਣ ਧਾਰ ਨਾ ਕੋਇ ਸਮਝਾਈਆ। ਸ਼ਾਹ ਸੁਲਤਾਨ ਭੇਵ ਨਾ ਜਾਨਣ ਬੰਦਾ ਖ਼ਾਕੀ, ਖ਼ਾਲਕ ਖ਼ਲਕ ਪਰਦਾ ਸਕੇ ਨਾ ਕੋਇ ਉਠਾਈਆ। ਮਨ ਹੰਕਾਰੀ ਹੋਇਆ ਆਕੀ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਧਰਤ ਮਾਤ ਨੇਤਰ ਰੋਵੇ ਦੋਹੱਥੜੀਂ ਪਿਟੇ ਛਾਤੀ, ਪ੍ਰਭ ਅੱਗੇ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਹੋਏ ਨਾ ਕੋਇ ਸਹਾਈਆ। ਧਰਤ ਧਵਲ ਧਰਨ ਮਾਰੇ ਨਾਅਰਾ, ਉਚੀ ਕੂਕ ਕੂਕ ਸੁਣਾਇਆ। ਤੁਧ ਬਿਨ ਕਰੇ ਨਾ ਕੋਈ ਪਿਆਰਾ, ਦੁਖੀਆਂ ਦੁੱਖ ਦਰਦ ਵਧਾਇਆ। ਨੇਤਰ ਰੋਵੇ ਜ਼ਾਰੋ ਜ਼ਾਰਾ, ਗਲ ਹੰਝੂਆਂ ਹਾਰ ਪਰੋਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਵੇਲਾ ਅੰਤਮ ਆਇਆ। ਹਰਿ ਧਰਨੀ ਆਪ ਸਮਝਾਇੰਦਾ। ਸ੍ਰੀ ਭਗਵਾਨ ਦਇਆ ਕਮਾਇੰਦਾ। ਭੇਵ ਅਭੇਦਾ ਆਪ ਖੁਲ੍ਹਾਇੰਦਾ। ਅਛਲ ਅਛੇਦਾ ਵੇਸ ਵਟਾਇੰਦਾ। ਰਾਹ ਸਿਧਾ ਮਾਰਗ ਲਾਇੰਦਾ। ਨੌਂ ਨਿਧਾਂ ਪੰਧ ਮੁਕਾਇੰਦਾ। ਅਠਾਰਾਂ ਸਿਧਾਂ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਇੰਦਾ। ਸਾਚਾ ਖੇਲ ਆਪ ਰਚਾਵਾਂਗਾ । ਬੀਸਵੀਂ ਸਦੀ ਰੰਗ ਰੰਗਾਵਾਂਗਾ। ਵਦੀ ਸੁਦੀ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਦੁਆਰ ਇਕ ਸੁਹਾਵਾਂਗਾ। ਸਚ ਦਰਬਾਰ ਇਕ ਸੁਹਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕੋਲ ਬਹਾਵਾਂਗਾ। ਭਗਤ ਭਗਵਾਨ ਇਕੋ ਰੰਗ ਰੰਗਾਵਾਂਗਾ। ਸਾਚਾ ਮਾਰਗ ਫੇਰ ਵਖਾਵਾਂਗਾ। ਨਾਮ ਸ਼ਮਸ਼ੀਰ ਇਕ ਚਮਕਾਵਾਂਗਾ। ਦਿਲਗੀਰ ਦੋ ਜਹਾਨ ਕਰਾਵਾਂਗਾ। ਸ਼ਰਅ ਜ਼ੰਜੀਰ ਕਟਾਵਾਂਗਾ। ਪੀਰ ਫ਼ਕੀਰ ਵੇਖ ਵਖਾਵਾਂਗਾ। ਤਕਦੀਰ ਧਰਨੀ ਤੇਰੀ ਬਦਲਾਵਾਂਗਾ। ਅਕਸੀਰ ਆਪਣਾ ਨਾਮ ਜਣਾਵਾਂਗਾ। ਸਚ ਤਸਵੀਰ ਨਜ਼ਰੀ ਆਵਾਂਗਾ। ਗੁਣੀ ਗਹੀਰ ਫੇਰ ਅਖਵਾਵਾਂਗਾ। ਸਤਿਜੁਗ ਸਾਚਾ ਤੇਰੀ ਗੋਦ ਬਹਾਵਾਂਗਾ। ਹਿਰਦਾ ਸੋਧ ਰਾਗ ਅਲਾਵਾਂਗਾ। ਜੋਧਨ ਜੋਧ ਇਕ ਕਰਾਵਾਂਗਾ। ਅਗਾਧ ਬੋਧ ਅੱਖਰ ਪੜ੍ਹਾਵਾਂਗਾ। ਪਿਛਲਾ ਰੋਸ ਸਰਬ ਮਿਟਾਵਾਂਗਾ। ਸ਼ਬਦੀ ਜੋਸ਼ ਇਕ ਜਣਾਵਾਂਗਾ। ਸਭ ਦੀ ਹੋਸ਼ ਟਿਕਾਣੇ ਲਾਵਾਂਗਾ। ਬੇਦੋਸ਼ ਸਰਬ ਬਚਾਵਾਂਗਾ। ਚੌਦਾਂ ਲੋਕ ਪੰਧ ਮੁਕਾਵਾਂਗਾ। ਚੌਦਾਂ ਤਬਕਾਂ ਵੇਖ ਵਖਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਪਕੜ ਉਠਾਵਾਂਗਾ। ਕਰੋੜ ਤੇਤੀਸਾ ਫੜ ਹਲਾਵਾਂਗਾ। ਸੁਰਪਤ ਧੀਰ ਨਾ ਕੋਇ ਜਣਾਵਾਂਗਾ। ਪਵਣ ਉਨੰਜਾ ਬੰਦ ਕਰਾਵਾਂਗਾ। ਇਕਵੰਜਾ ਬਵੰਜਾ ਵੇਖ ਵਖਾਵਾਂਗਾ। ਪਾਂਜਾ ਦੂਆ ਵੰਡ ਕਰਾਵਾਂਗਾ। ਨਿਰਗੁਣ ਹੋ ਕੇ ਨਜ਼ਰੀ ਆਵਾਂਗਾ। ਤੇਈ ਅਵਤਾਰਾਂ ਝੋਲੀ ਪਾਵਾਂਗਾ। ਈਸਾ ਮੂਸਾ ਮੁਹੰਮਦ ਜੋਤੀ ਜੋਤ ਸਮਾਵਾਂਗਾ। ਭਗਤ ਭਗਵਾਨ ਰੰਗ ਰੰਗਾਵਾਂਗਾ। ਨਾਨਕ ਗੋਬਿੰਦ ਡੰਕ ਵਜਾਵਾਂਗਾ। ਰਾਉ ਰੰਕ ਇਕੋ ਘਰ ਵਸਾਵਾਂਗਾ। ਨਾਮ ਸ਼ਬਦ ਰਾਗ ਸੁਣਾਵਾਂਗਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਹੌਲਾ ਭਾਰ ਕਰਾਵਾਂਗਾ। ਕਿਸ ਵੇਲੇ ਹੋਏ ਹੌਲਾ ਭਾਰ, ਧਰਨੀ ਚਰਨ ਧਿਆਨ ਲਗਾਈਆ। ਮੈਂ ਸੁਣਦੀ ਰਹੀ ਤੂੰ ਗੋਬਿੰਦ ਨਾਲ ਕਰਿਆ ਇਕਰਾਰ, ਨਿਰਗੁਣ ਆਪਣੀ ਗੰਢ ਪੁਆਈਆ। ਨਾਨਕ ਸਤਿਗੁਰ ਕਹਿ ਕੇ ਗਿਆ ਮਹਾਂਬਲੀ ਉਤਰੇ ਅਵਤਾਰ, ਮਾਤ ਪਿਤ ਨਾ ਕੋਇ ਬਣਾਈਆ। ਮੁਹੰਮਦ ਕਹਿ ਕੇ ਗਿਆ ਆਏ ਅਮਾਮ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਈਸਾ ਕਹੇ ਮੇਰਾ ਪਿਤਾ ਫੇਰਾ ਮਾਰੇ ਪਰਵਰਦਿਗਾਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਮੂਸਾ ਕਹੇ ਜਿਸ ਦਾ ਜਲਵਾ ਤੱਕ ਕੇ ਡਿਗਾ ਮੂੰਹ ਦੇ ਭਾਰ, ਅੰਤਮ ਫੜ ਕੇ ਬਾਹੋਂ ਲਏ ਉਠਾਈਆ। ਵੇਦ ਵਿਆਸਾ ਲਿਖ ਕੇ ਗਿਆ ਅਪਾਰ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚਾ ਟਿੱਲਾ ਪਰਬਤ ਦਏ ਸੁਹਾਈਆ। ਪੁਰਖ ਅਕਾਲ ਦੀਨ ਦਿਆਲ ਕਹੇ ਮੇਰੀ ਕਿਸੇ ਨਾ ਪਾਈ ਸਾਰ, ਥੋੜੇ ਥੋੜੇ ਇਸ਼ਾਰੇ ਗਿਆ ਜਣਾਈਆ। ਕਲਜੁਗ ਅੰਤਮ ਇਕ ਇਕੱਲਾ ਆਵੇ ਆਪਣੀ ਵਾਰ, ਵਾਰਤਾ ਸਭ ਦੀ ਵੇਖ ਵਖਾਈਆ। ਕਾਗਦ ਕਲਮ ਸ਼ਾਹੀ ਨਾ ਲਿਖਣਹਾਰ, ਕਾਤਬ ਰੋਵਣ ਜ਼ਾਰੋ ਜ਼ਾਰ, ਤੁਆਕਬ ਕਰੇ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਆਦਤ ਦੀਨ ਮਜ਼੍ਹਬ ਜ਼ਾਤ ਪਾਤ ਜੁਗ ਚੌਕੜੀ ਦਿਤੀ ਵਗਾੜ, ਮਨਮਤ ਕੂੜਾ ਰਾਹ ਚਲਾਈਆ । ਅੱਗੇ ਇਕੋ ਇਬਾਦਤ ਦੱਸੇ ਹਰਿ ਨਿਰੰਕਾਰ, ਸਖ਼ਾਵਤ ਆਪਣੀ ਝੋਲੀ ਪਾਈਆ। ਉਲਫ਼ਤ ਕਰੇ ਸਰਬ ਸੰਸਾਰ, ਗ਼ਫ਼ਲਤ ਕੋਇ ਰਹਿਣ ਨਾ ਪਾਈਆ। ਮਹਿਫ਼ਲ ਲਾ ਕੇ ਗੁਰ ਅਵਤਾਰ, ਪੀਰ ਪੈਗ਼ੰਬਰ ਨਗ਼ਮਾ ਨਾਮ ਸੁਣਾਈਆ। ਇਕੋ ਸ਼ਮਾ ਹੋਏ ਉਜਿਆਰ, ਦੀਪਕ ਦੀਆ ਡਗਮਗਾਈਆ। ਦੂਸਰ ਕੋਈ ਨਾ ਕਰੇ ਨਿਮਸਕਾਰ, ਬਿਨ ਪੁਰਖ ਅਕਾਲ ਸੀਸ ਨਾ ਕੋਇ ਝੁਕਾਈਆ। ਵਾਅਦਾ ਕੀਤਾ ਗੁਰ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਭਰਮੇ ਭੁੱਲੇ ਨਾ ਕੋਇ ਸੰਸਾਰ, ਭਰਮ ਭੁਲੇਖੇ ਵਿਚ ਹਰਿ ਜੂ ਕਦੇ ਨਾ ਆਈਆ। ਲਿਖਿਆਂ ਪੜ੍ਹਿਆਂ ਇਹ ਕਰਨੀ ਵਿਚਾਰ, ਬਿਨ ਲੇਖਾ ਲਿਖਿਆਂ ਨਜ਼ਰ ਕਿਸੇ ਨਾ ਆਈਆ। ਹਰਿ ਕਾ ਲੇਖਾ ਸਦਾ ਲਿਖਣ ਪੜ੍ਹਨ ਤੋਂ ਬਾਹਰ, ਅਲਫ਼ ਯੇ ਹੱਦ ਨਾ ਕੋਇ ਵੰਡਾਈਆ। ਨਿੱਕੀ ਨਿੱਕੀ ਪੀਰ ਪੈਗ਼ੰਬਰਾਂ ਨਾਲ ਕਰਦਾ ਰਿਹਾ ਗ਼ੁਫ਼ਤਾਰ, ਗ਼ੁਫ਼ਤ ਆਪਣਾ ਰਾਹ ਜਣਾਈਆ। ਜੇ ਕੋਈ ਅਗਾਂਹ ਹੋ ਕੇ ਵੇਖੇ ਦਿਸੇ ਪਰਵਰਦਿਗਾਰ, ਨੂਰ ਨੁਰਾਨਾ ਨਜ਼ਰ ਕਿਸੇ ਨਾ ਆਈਆ। ਇਕੋ ਸਤਿਗੁਰ ਨਾਨਕ ਪੁਰਖ ਅਬਿਨਾਸ਼ੀ ਆਪਣੇ ਚਰਨ ਦਏ ਵਖਾਲ, ਸਚਖੰਡ ਦੁਆਰੇ ਦਿਤੀ ਵਡਿਆਈਆ। ਕਬੀਰ ਜੁਲਾਹੇ ਪ੍ਰੀਤੀ ਬੱਝੀ ਨਾਲ, ਸ੍ਰੀ ਭਗਵਾਨ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਹਰਿ ਨਰਾਇਣ, ਰਸਨਾ ਕੋਈ ਨਾ ਸਕੇ ਕਹਿਣ, ਕਹਿ ਕਹਿ ਅੰਤ ਕੋਇ ਨਾ ਪਾਈਆ। ਹਰਿ ਸੰਗਤ ਤੇਰਾ ਸਤਿ ਵਿਹਾਰ, ਸਤਿ ਸਤਿਵਾਦੀ ਆਪ ਕਰਾਇੰਦਾ। ਜੁਗ ਚੌਕੜੀ ਸਾਚੀ ਧਾਰ, ਨਵ ਨੌਂ ਚਾਰ ਵੇਖ ਵਖਾਇੰਦਾ। ਆਤਮ ਪਰਮਾਤਮ ਖੇਲ ਸੰਸਾਰ, ਬ੍ਰਹਮ ਪਾਰਬ੍ਰਹਮ ਵੰਡ ਵੰਡਾਇੰਦਾ। ਗੁਰ ਸ਼ਬਦ ਅਨਾਦੀ ਇਕ ਜੈਕਾਰ, ਜੈ ਜੈਕਾਰ ਆਪ ਸੁਣਾਇੰਦਾ। ਸਿਫ਼ਤੀ ਸਿਫ਼ਤ ਨਾਮ ਕੋਟਨ ਕੋਟ ਕਰਨ ਪੁਕਾਰ, ਸਿਫ਼ਤ ਸਾਲਾਹੀ ਖੇਲ ਖਲਾਇੰਦਾ। ਸਾਰ ਸ਼ਬਦ ਸਰਬ ਦਾ ਬਣੇ ਧਾਰ, ਘਟ ਘਟ ਆਪਣੀ ਕਾਰ ਕਮਾਇੰਦਾ। ਗੁਰ ਸ਼ਬਦ ਸਦਾ ਕਰੋ ਪਿਆਰ, ਪੰਜ ਤੱਤ ਕਾਇਆ ਚੋਲਾ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਗੁਰੂ ਗੁਰ ਇਕ ਸਮਝਾਇੰਦਾ। ਸ਼ਬਦ ਗੁਰੂ ਗੁਰ ਸਾਚਾ
ਦੇਵ, ਆਦਿ ਜੁਗਾਦਿ ਅਖਵਾਈਆ। ਥਿਰ ਘਰ ਵਸੇ ਸਦਾ ਨੇਹਕੇਵ, ਨਿਹਚਲ ਆਪਣਾ ਆਸਣ ਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਮੇਵ, ਰਸ ਇਕੋ ਝੋਲੀ ਪਾਈਆ। ਭਾਗ ਲਗਾ ਰਸਨਾ ਜਿਹਵ, ਬੱਤੀ ਦੰਦ ਸਿਫ਼ਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰੂ ਇਕ ਸਮਝਾਈਆ। ਸ਼ਬਦ ਗੁਰੂ ਗੁਰ ਦਾਤਾ ਏਕ, ਆਦਿ ਜੁਗਾਦਿ ਉਪਾਇੰਦਾ। ਸ੍ਰੀ ਭਗਵਾਨ ਦੇਵੇ ਟੇਕ, ਸਿਰ ਆਪਣਾ ਹੱਥ ਰਖਾਇੰਦਾ। ਜੁਗ ਚੌਕੜੀ ਲਏ ਵੇਖ, ਨਿਰਗੁਣ ਸਰਗੁਣ ਕਾਰ ਕਮਾਇੰਦਾ। ਆਤਮ ਪਰਮਾਤਮ ਕਰ ਕਰ ਹੇਤ, ਹਿਤਕਾਰੀ ਮੇਲ ਮਿਲਾਇੰਦਾ। ਅੰਤਰ ਅੰਤਰ ਖੋਲ੍ਹੇ ਭੇਤ, ਭੇਵ ਅਭੇਦਾ ਆਪ ਜਣਾਇੰਦਾ। ਨਿਜ ਸਰੂਪ ਲਏ ਵੇਖ, ਸਤਿ ਸਰੂਪ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਰੰਗ ਰੰਗਾਇੰਦਾ। ਗੁਰ ਸ਼ਬਦ ਰੰਗ ਰੰਗ ਰੰਗੀਲਾ, ਰੰਗਤ ਇਕੋ ਇਕ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਬਣ ਵਸੀਲਾ, ਭਗਤ ਭਗਵਾਨ ਲਏ ਤਰਾਈਆ। ਸਦਾ ਸਦਾ ਸਦ ਰੱਖੇ ਇਕ ਅਸੂਲਾ, ਅਸਲੀਅਤ ਸਭ ਨੂੰ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਰਿਹਾ ਸਮਝਾਈਆ। ਸ੍ਰਿਸ਼ਟ ਸਬਾਈ ਵੇਖ ਆਪਣਾ ਮੂਲ, ਕਿਉਂ ਹਰਿ ਜੂ ਹਰਿ ਭੁਲਾਇਆ। ਸਰਬ ਜੀਆਂ ਦਾ ਇਕ ਕੰਤ ਕੰਤੂਹਲ, ਲੱਖ ਚੁਰਾਸੀ ਨਾਰ ਰਿਹਾ ਹੰਢਾਇਆ। ਸਚ ਪੰਘੂੜਾ ਸਾਹਿਬ ਸਤਿਗੁਰ ਦਾ ਝੂਲ, ਕਾਇਆ ਮੰਦਰ ਅੰਦਰ ਆਪ ਟਿਕਾਇਆ। ਕੂੜੀ ਕਿਰਿਆ ਕਿਉਂ ਗਈ ਭੂਲ, ਅਨਭੁੱਲ ਗੁਰੂ ਭੁਲਾਇਆ। ਬਿਨ ਸਤਿਗੁਰ ਪੂਰੇ ਕੋਈ ਨਾ ਮੌਲੇ ਫੂਲ, ਫੁੱਲ ਫਲਵਾੜੀ ਨਾ ਕੋਇ ਮਹਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਈ ਸੁਰਤੀ ਰਿਹਾ ਜਗਾਇਆ। ਸੋਈ ਸੁਰਤੀ ਜਾ ਜਾਗ, ਹਰਿ ਜਾਗਰਤ ਆਪ ਜਗਾਇੰਦਾ। ਅੰਤਰ ਉਪਜੇ ਇਕ ਵੈਰਾਗ, ਵੈਰਾਗੀ ਧਾਰ ਸਮਝਾਇੰਦਾ। ਜਗਤ ਵਾਸਨਾ ਕਰ ਤਿਆਗ, ਤਿਆਗੀ ਰਾਹ ਵਖਾਇੰਦਾ। ਉਠ ਸਵਾਣੀ ਕਿਉਂ ਬਣੀ ਕਾਗ, ਹਰਿ ਹੰਸ ਰੂਪ ਵਟਾਇੰਦਾ। ਦੁਰਮਤ ਮੈਲ ਧੋਵੇ ਦਾਗ਼, ਸੋਹੰ ਸਾਚਾ ਜਾਪ ਜਪਾਇੰਦਾ। ਆਤਮ ਪਰਮਾਤਮ ਮਿਲ ਕੇ ਹੋਏ ਵਡਭਾਗ, ਵਡਭਾਗੀ ਆਪ ਸਮਝਾਇੰਦਾ। ਮਾਇਆ ਮਮਤਾ ਤ੍ਰੈਗੁਣ ਬੁਝੇ ਤ੍ਰਿਸ਼ਨਾ ਆਗ, ਹਰਸ ਹਵਸ ਸਰਬ ਮਿਟਾਇੰਦਾ। ਨਜ਼ਰੀ ਆਏ ਇਕੋ ਸਾਕ, ਹਰਿ ਸੱਜਣ ਵੇਖ ਵਖਾਇੰਦਾ। ਬੰਦ ਤਾਕੀ ਖੋਲ੍ਹ ਤਾਕ, ਬਜਰ ਲੱਗਾ ਆਪ ਤੁੜਾਇੰਦਾ। ਘਰ ਵਿਚ ਘਰ ਵੇਖ ਹਾਟ, ਬਿਨ ਦੀਏ ਬਾਤੀ ਡਗਮਗਾਇੰਦਾ। ਉਠ ਮਿਲ ਕਮਲਾਪਾਤ, ਕਵਲ ਨੈਣ ਵੇਖ ਵਖਾਇੰਦਾ। ਭਿੰਨੜੀ ਰੈਣ ਮਿਲੇ ਦਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਸੁਰਤ ਕਹੇ ਮੈਂ ਭਗਤਨ ਦਾਸੀ, ਘਰ ਭਗਤਾਂ ਡੇਰਾ ਲਾਈਆ। ਤੇਰੇ ਮਿਲਣ ਦੀ ਸਦਾ ਪਿਆਸੀ, ਜੁਗ ਚੌਕੜੀ ਰਾਹ ਤਕਾਈਆ। ਅਸਾਂ ਛੱਡਿਆ ਖਹਿੜਾ ਪੰਡਤ ਕਾਂਸ਼ੀ, ਦੂਜੇ ਘਰ ਪੜ੍ਹਨ ਕਦੇ ਨਾ ਜਾਈਆ। ਤੇਰੀ ਸਿਖਿਆ ਇਕੋ ਭਾਖੀ, ਪਾਰਬ੍ਰਹਮ ਸੱਚੀ ਸਰਨਾਈਆ। ਨਿਰਗੁਣ ਹੋ ਕੇ ਕਰੇਂ ਰਾਖੀ, ਦਰ ਦਰ ਆਪਣੀ ਅਲਖ ਜਗਾਈਆ। ਜਾਮ ਪਿਆਏਂ ਬਣ ਕੇ ਸਾਕੀ, ਅੰਮ੍ਰਿਤ ਪਿਆਲਾ ਹੱਥ ਉਠਾਈਆ। ਦਾਤਾ ਹੋ ਕੇ ਦੇਵੇਂ ਬਾਕੀ, ਲਹਿਣਾ ਪਿਛਲਾ ਝੋਲੀ ਪਾਈਆ। ਆਪਣੇ ਨਾਲ ਮਿਲਾਏਂ ਮੇਰੀ ਜ਼ਾਤੀ, ਅਜ਼ਾਤੀ ਰੂਪ ਰਹਿਣ ਨਾ ਪਾਈਆ। ਪ੍ਰਭ ਤੇਰੇ ਚਰਨ ਇਕੋ ਪਰਭਾਤੀ, ਰੁੱਤ ਇਕੋ ਇਕ ਸੁਹਾਈਆ। ਪਰਮਾਤਮਾ ਤੇਰੇ ਨਾਲ ਹੋਏ ਮੇਰੀ ਸ਼ਾਦੀ, ਸ਼ਹਿਨਸ਼ਾਹ ਘਰ ਸਾਚੇ ਵੱਜੇ ਵਧਾਈਆ। ਬੇਸ਼ਕ ਮੈਨੂੰ ਹੱਸਣ ਆਂਢੀ ਗਵਾਂਢੀ,
ਲੋਕ ਲੱਜਿਆ ਦਿਤੀ ਤਜਾਈਆ। ਪ੍ਰਭੂ ਤੇਰੇ ਪ੍ਰੇਮ ਅੰਦਰ ਸਾਢੇ ਤਿੰਨ ਹੱਥ ਤਪਾਈ ਹਾਂਡੀ, ਹੱਡੀਆਂ ਬਾਲਣ ਵਿਚ ਡਾਹੀਆ। ਦਿਵਸ ਰਾਤ ਪੋਚੀ ਮਾਂਜੀ, ਤੇਰੇ ਪ੍ਰੇਮ ਪ੍ਰੀਤ ਨਾਲ ਕਰ ਸਫ਼ਾਈਆ। ਵੇਖੀਂ ਕਲਜੁਗ ਵੇਲੇ ਅੰਤ ਦੁੱਧ ਨੂੰ ਜਾਗ ਲੱਗੇ ਨਾ ਕਾਂਜੀ, ਕਲਜੁਗ ਜੀਵ ਮੇਰੇ ਨਾਲ ਛੋਹਣ ਨਾ ਪਾਈਆ। ਸਤਿ ਪੁਰਖ ਨਿਰੰਜਣ ਤੇਰਾ ਨਾਮ ਸੱਚੀ ਭਾਜੀ, ਮੇਰੀ ਝੋਲੀ ਦੇ ਭਰਾਈਆ। ਭਾਵੇਂ ਰੁੱਸ ਜਾਏ ਤਾਈ ਚਾਚੀ, ਚਾਚਿਆਂ ਤਾਇਆਂ ਦੀ ਲੋੜ ਰਹੇ ਨਾ ਰਾਈਆ। ਮੈਂ ਤੇਰੇ ਦਰ ਤੇ ਬਣ ਸਵਾਣੀ ਨਾਚੀ, ਬੁਲੇ ਸ਼ਾਹ ਗਿਆ ਸਮਝਾਈਆ। ਜੇ ਕਥਾ ਸੁਣਾਵਾਂ ਸਾਚੀ, ਸਭ ਨੂੰ ਅਗਨੀ ਲੱਗੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਰਤੀ ਪ੍ਰੇਮ ਸਿੰਘਾਸਣ ਉਤੇ ਬਹਿ, ਮੇਰੇ ਜਿਹਾ ਬੇਪਰਵਾਹ ਤੇਰਾ ਦੁੱਖੜਾ ਦਏ ਮਿਟਾਈਆ। ਕਵਣ ਵੇਲਾ ਪ੍ਰਭ ਦੁੱਖੜਾ ਮੇਰਾ ਮਿਟਾਵੇਂਗਾ। ਉਜਲਾ ਮੁਖ ਮਾਤ ਕਰਾਵੇਂਗਾ। ਅੰਦਰਲੀਆਂ ਗੁੰਝਲਾਂ ਆਪ ਖੁਲ੍ਹਾਵੇਂਗਾ। ਬਿਨ ਉਂਗਲਾਂ ਆਪ ਸਮਝਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਨਾਮ ਵਰ, ਘਰ ਕਿਹੜੇ ਫੜ ਬਹਾਵੇਂਗਾ। ਜਿਸ ਵੇਲੇ ਭਗਤ ਦੁਆਰੇ ਆਏਂਗੀ। ਆ ਕੇ ਸੀਸ ਝੁਕਾਏਂਗੀ। ਪਿਛਲਾ ਵੇਲਾ ਸਰਬ ਭੁੱਲ ਜਾਏਂਗੀ। ਗੁਰ ਚੇਲਾ ਰੂਪ ਧਰਾਏਂਗੀ। ਘਰ ਨਵੇਲਾ ਇਕ ਵਸਾਏਂਗੀ। ਪ੍ਰਭ ਸਾਚਾ ਆਪਣੇ ਅੰਗ ਲਗਾਏਂਗੀ। ਨਾਮ ਮਰਦੰਗ ਵਜਾਏਂਗੀ। ਸ੍ਰਿਸ਼ਟ ਸਬਾਈ ਸਾਰਾ ਸੰਗ ਤਜਾਏਂਗੀ। ਗੀਤ ਗੋਬਿੰਦ ਇਕੋ ਗਾਏਂਗੀ। ਅੰਦਰ ਆਤਮ ਅਨੰਦ ਵੇਖ ਵਖਾਏਂਗੀ। ਸਾਚਾ ਚੰਦ ਚੰਦ ਚਮਕਾਏਂਗੀ। ਟੁੱਟੀ ਆਪਣੀ ਗੰਢ ਵਖਾਏਂਗੀ। ਪ੍ਰਭ ਪ੍ਰੀਤਮ ਫੇਰ ਮਨਾਏਂਗੀ । ਹਰਿ ਚਰਨ ਦੁਆਰੇ ਬਹਿ ਕੇ, ਖ਼ੁਸ਼ੀ ਹਰਿ ਸੰਗਤ ਵਿਚ ਪਾਏਂਗੀ। ਪ੍ਰਭ ਮੈਂ ਛੇਤੀ ਛੇਤੀ ਆਵਾਂਗੀ। ਕਲਜੁਗ ਪੰਧ ਮੁਕਾਵਾਂਗੀ। ਗੁਰ ਗੋਬਿੰਦ ਢੋਲਾ ਗਾਵਾਂਗੀ। ਸੋਹਲਾ ਇਕੋ ਰਾਗ ਅਲਾਵਾਂਗੀ। ਸ਼ਬਦ ਵਿਚੋਲਾ ਵਿਚ ਰਖਾਵਾਂਗੀ। ਪਰਦਾ ਉਹਲਾ ਪਰੇ ਹਟਾਵਾਂਗੀ। ਕਲਜੁਗ ਬੋਲਾ ਅੰਤ ਵਿਹਾਵਾਂਗੀ। ਉਚੀ ਕੂਕ ਕੂਕ ਰੌਲਾ ਦੋ ਜਹਾਨ ਪਾਵਾਂਗੀ। ਸੋਹੰ ਢੋਲਾ ਇਕੋ ਗਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਅਲਖ ਜਗਾਵਾਂਗੀ। ਜੋ ਸੋਹੰ ਢੋਲਾ ਗਾਏਗਾ। ਪ੍ਰਭ ਨਜ਼ਰੀ ਇਕੋ ਆਏਗਾ। ਜਗਤ ਵਿਚੋਲਾ ਵੇਖ ਵਖਾਏਗਾ। ਭਾਰ ਹੌਲਾ ਆਪ ਕਰਾਏਗਾ। ਸ਼ੌਹ ਦਰਯਾਏ ਨਾ ਕੋਇ ਰੁੜ੍ਹਾਏਗਾ। ਡੁਬਦੇ ਪਾਥਰ ਆਪ ਤਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਹਰਿ ਜਗਦੀਸ਼ਾ ਛਤਰ ਝੁਲਾਏ ਇਕੋ ਸੀਸਾ, ਰਾਜ ਰਾਜਾਨ ਨਜ਼ਰ ਕੋਇ ਨਾ ਆਏਗਾ। ਮੈਂ ਸਖੀਆਂ ਵਿਚ ਆਵਾਂਗੀ। ਪ੍ਰਭ ਗੀਤ ਤੇਰਾ ਸਚ ਗਾਵਾਂਗੀ। ਮੰਦਰ ਮਸੀਤ ਤਜਾਵਾਂਗੀ। ਅਤੀਤ ਇਕੋ ਦਰਸ਼ਨ ਪਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਮਿਲ ਕੇ ਵਿਛੜ ਕਦੇ ਨਾ ਜਾਵਾਂਗੀ। ਜੋ ਦਰ ਸਾਚੇ ਮਿਲਣੇ ਆਏਗਾ। ਪ੍ਰਭ ਸਾਚਾ ਦਇਆ ਕਮਾਏਗਾ । ਦੀਨਨ ਆਪਣੇ ਗਲੇ ਲਗਾਏਗਾ। ਈਨਨ ਇਕੋ ਇਕ ਮਨਾਏਗਾ। ਰੰਗ ਭੀਨਨ ਆਪ ਚੜ੍ਹਾਏਗਾ। ਰਸਨਾ ਜਿਹਵਾ ਚੀਨਨ ਕੋਇ ਨਾ ਪਾਏਗਾ। ਸੀਨਨ ਸਾਚਾ ਇਕ ਦਰਸਾਏਗਾ। ਜਲ ਮੀਨਨ ਰੂਪ ਵਟਾਏਗਾ। ਲੋਕ ਤੀਨਨ ਪਾਰ ਕਰਾਏਗਾ। ਜੀਵਣ ਸਾਚਾ ਸਚ ਸਮਝਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਆਪ ਬਹਾਏਗਾ। ਗ੍ਰਹਿ ਮੰਦਰ ਜੋ ਜਨ ਵੜੇਗਾ। ਸਤਿਗੁਰ ਪੌੜੇ ਸਾਚੇ ਚੜ੍ਹੇਗਾ। ਅੱਧਵਿਚਕਾਰ ਨਾ ਕੋਇ ਅੜੇਗਾ। ਸ੍ਰੀ
ਭਗਵਾਨ ਚਰਨ ਜਾ ਫੜੇਗਾ। ਨਾ ਜੀਵੇਗਾ ਨਾ ਮਰੇਗਾ। ਬਿਨ ਮਰਿਆਂ ਮਾਤ ਤਰੇਗਾ। ਸੋਹੰ ਢੋਲਾ ਜੈ ਜੈਕਾਰ ਕਰੇਗਾ। ਵਿਸ਼ਨ ਬ੍ਰਹਮਾ ਸ਼ਿਵ ਧਿਆਨ ਨਾ ਕੋਈ ਧਰੇਗਾ। ਸ਼ਾਸਤਰ ਸਿਮਰਤ ਵੇਦ ਬਿਨ ਪੜ੍ਹਿਆਂ ਕੰਮ ਸਰੇ ਗਾ। ਜੋ ਸਾਹਿਬ ਸਤਿਗੁਰ ਪੁਰਖ ਅਕਾਲ ਦੀ ਸਰਨੀ ਪੜੇਗਾ। ਭਗਤ ਭਗਵਾਨ ਸਚ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰੇ ਆਪੇ ਖੜੇਗਾ। ਸਚ ਦੁਆਰ ਆਪ ਖਲ੍ਹੋਏਗਾ। ਆਪਣੇ ਜਿਹਾ ਆਪੇ ਹੋਏਗਾ। ਨਿਰਗੁਣ ਦੀਪ ਇਕ ਬਲੋਏਗਾ। ਦੋ ਜਹਾਨਾਂ ਚਾਨਣ ਹੋਏਗਾ। ਭਗਤ ਭਗਵਾਨ ਆਮ੍ਹਣ ਸਾਮ੍ਹਣ ਵੇਖ ਵਖਾਏਗਾ। ਦਾਤਾ ਜ਼ਾਮਨ ਜ਼ਾਮਨੀ ਸਚ ਨਿਭਾਏਗਾ। ਜਿਉਂ ਰਾਮ ਮਾਰਿਆ ਰਾਵਣ, ਬਿਨ ਖੰਡਿਉਂ ਕਲਜੁਗ ਪਾਰ ਕਰਾਏਗਾ। ਜਿਉਂ ਦਰੋਪਦ ਫੜਾਇਆ ਦਾਮਨ, ਤਿਉਂ ਗ਼ਰੀਬ ਨਿਮਾਣੇ ਆਪਣੇ ਕੰਧ ਉਠਾਏਗਾ। ਮੇਟਣਹਾਰਾ ਰੈਣ ਅੰਧੇਰੀ ਸ਼ਾਮਨ, ਗੁਰਮੁਖ ਸ਼ਮਾ ਇਕ ਚਮਕਾਏਗਾ। ਬੋਧ ਅਗਾਧਾ ਪਰਗਟ ਹੋਵੇ ਬ੍ਰਹਿਮਣ, ਬ੍ਰਹਮ ਵਿਦਿਆ ਇਕ ਪੜ੍ਹਾਏਗਾ। ਗੁਰਸਿਖ ਕਿਸੇ ਦੁਆਰੇ ਨਾ ਜਾਏ ਕੋਈ ਭਾਲਣ, ਸਤਿਗੁਰ ਘਰ ਵਿਚੋਂ ਨਜ਼ਰੀ ਆਏਗਾ। ਸੇਵਾ ਕਰੇ ਜੋਤ ਅਕਾਲਣ, ਪੁਰਖ ਅਕਾਲ ਆਪਣੀ ਕਾਰ ਕਮਾਏਗਾ। ਭਗਤਾਂ ਪਿਛੇ ਬਣੇ ਮਾਲਣ, ਕਲੀ ਕਲੀ ਹਾਰ ਤੋੜ ਆਪਣੀ ਸੇਵ ਕਮਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚਾ ਰੰਗ ਆਪ ਰੰਗਾਏਗਾ। ਪ੍ਰਭ ਸੱਚਾ ਰੰਗ ਰੰਗੇਗਾ। ਭਿਛਿਆ ਕਿਸੇ ਕੋਲੋਂ ਨਾ ਮੰਗੇਗਾ। ਜਨ ਭਗਤਾਂ ਕਾਇਆ ਮੰਦਰ ਡੂੰਘੀ ਕੰਦਰ ਆਪੇ ਲੰਘੇਗਾ। ਮਨਮੁਖਾਂ ਕੋਲੋਂ ਸਦਾ ਸੰਗੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਖੇਲ ਕਰੇ ਸੂਰੇ ਸਰਬੰਗੇ ਦਾ। ਸੂਰਾ ਸਰਬੰਗਾ ਪੁਰਖ ਅਕਾਲਾ। ਬਹੁ ਰੰਗਾ ਦੀਨ ਦਿਆਲਾ। ਦੋ ਟੰਗਾ ਜੋਤ ਅਕਾਲਾ। ਨਿਰਗੁਣ ਚੰਦਾ ਸਚ ਉਜਾਲਾ। ਖ਼ਾਕੀ ਬੰਦਾ ਇਕ ਧਰਮਸਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਦੀਨ ਦਿਆਲਾ। ਦੀਨ ਦਿਆਲਾ ਹਰਿ ਜੂ ਠਾਕਰ। ਵੇਖਣਹਾਰਾ ਕਾਇਆ ਗਾਗਰ। ਅੰਮ੍ਰਿਤ ਭਰਿਆ ਨਿਰਮਲ ਸਾਗਰ। ਦਰ ਦਰ ਆਇਆਂ ਦੇਵੇ ਆਦਰ। ਨਿਹਕਰਮੀ ਕਰਮ ਕਰੇ ਉਜਾਗਰ। ਹਰਿਜਨ ਨਾਮ ਬਣਾਏ ਸੌਦਾਗਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰਤਾ ਕਰੀਮ ਇਕੋ ਕਾਦਰ। ਕਰਤਾ ਕਰੀਮ ਕਾਦਰ ਕਾਇਨਾਤ, ਕਲਮਾ ਕਲਾਮ ਇਲਾਹੀ ਆਪ ਜਣਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਸਦੀ ਸਦੀਵੀ ਵੇਖਣਹਾਰਾ ਵਫ਼ਾਤ, ਫ਼ਤਵਾ ਸਭ ਦੇ ਉਤੇ ਲਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਬਣਾਵਣਹਾਰਾ ਜਗਤ ਜਮਾਤ, ਜੁਮਲਾ ਅੱਖਰ ਵੱਖਰ ਵੱਖਰ ਆਪ ਪੜ੍ਹਾਇੰਦਾ। ਮੁਰੀਦ ਮੁਰਸ਼ਦ ਜੋੜਨਹਾਰਾ ਨਾਤ, ਨਾਤਾ ਬਿਧਾਤਾ ਇਕੋ ਘਰ ਮੇਲ ਮਿਲਾਇੰਦਾ। ਕਲਜੁਗ ਅੰਤਮ ਜਨ ਭਗਤਾਂ ਵੇਖੇ ਆਪੇ ਹਾਲਾਤ, ਹਰਿ ਜੂ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦੀ ਜੋਤੀ ਜੋਤੀ ਸ਼ਬਦੀ ਜੋਤ ਜੋਤ ਜੋਤ ਆਪ ਪਰਗਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਨਾ ਕੋਇ ਨਿਸ਼ਾਨ, ਸਿਫ਼ਤ ਕਰੇ ਰਸਨਾ ਜਿਹਵਾ ਜ਼ਬਾਨ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਨੂਰ ਇਲਾਹੀ ਆਪਣਾ ਨੂਰ ਜਣਾਇੰਦਾ।
ਮੈਂ ਕਿਆ ਹੂੰ, ਹਰਿ ਸਤਿਗੁਰ ਦਏ ਸਮਝਾਈਆ। ਨਾ ਹਾਂ ਨਾ ਹੂੰ, ਨਜ਼ਰ ਕੋਇ ਨਾ ਆਈਆ। ਨਾ ਸ਼ੂੰ ਨਾ ਸ਼ਾਂ, ਚੱਕਰ ਚਿਹਨ ਨਾ ਕੋਇ ਵਖਾਈਆ। ਨਾ ਪਿਤਾ ਨਾ ਮਾਂ, ਭੈਣ ਭਾਈ ਨਾਂ ਕੋਇ ਅਖਵਾਈਆ। ਨਾ ਢੋਲਾ ਨਾ ਨਾਂ, ਗੀਤ ਅਤੀਤ ਨਾ ਕੋਇ ਸੁਣਾਈਆ। ਨਾ ਧੁੱਪ ਨਾ ਛਾਂ, ਸੂਰਜ ਚੰਦ ਨਾ ਕੋਇ ਰੁਸ਼ਨਾਈਆ । ਨਾ ਹੱਥ ਪੈਰ ਨੱਕ ਮੂੰਹ ਰਸਨਾ ਜਿਹਵਾ ਬੱਤੀ ਦੰਦ ਗਾ, ਤਤਵ ਤਤ ਨਾ ਕੋਇ ਵਡਿਆਈਆ। ਨਿਰਗੁਣ ਨੂਰ ਖੇਲ ਬੇਪਰਵਾਹ, ਸ਼ਾਹ ਪਾਤਸ਼ਾਹ ਆਪ ਕਰਾਈਆ। ਪਾਰਬ੍ਰਹਮ ਪ੍ਰਭ ਦਇਆ ਕਮਾ, ਬ੍ਰਹਮ ਆਪਣੀ ਵੰਡ ਰਖਾਈਆ। ਤ੍ਰੈਗੁਣ ਪੰਜ ਤੱਤ ਆਪਣੀ ਇਛਿਆ ਝੋਲੀ ਪਾ, ਰਕਤ ਬੂੰਦ ਕਾਇਆ ਮਾਟੀ ਜੋੜ ਜੁੜਾਈਆ। ਸਾਚੀ ਹਾਟੀ ਆਪ ਬਣਾ, ਸੋਭਾਵੰਤ ਸਾਹਿਬ ਸੁਹਾਈਆ। ਸਰਗੁਣ ਰੂਪ ਬਾਹਰ ਵਖਾ, ਜਗਤ ਜੁਗਤ ਵਡਿਆਈਆ। ਅੰਤਰ ਆਪਣਾ ਅੰਗ ਟਿਕਾ, ਨਿਰਗੁਣ ਨੂਰ ਨੂਰ ਜੋਤ ਰੁਸ਼ਨਾਈਆ। ਸਾਹਿਬ ਸੁਲਤਾਨ ਸ਼ਹਿਨਸ਼ਾਹ ਬੇਪਰਵਾਹ ਆਪਣੀ ਧਾਰ ਚਲਾ, ਸਾਚੀ ਰਚਨ ਰਚਾਈਆ। ਮੈਂ ਤੂੰ ਆਪ ਅਖਵਾ, ਆਪਣਾ ਆਸਣ ਲਾਈਆ। ਪਾਰਬ੍ਰਹਮ ਬ੍ਰਹਮ ਨਾਉਂ ਪਰਗਟਾ, ਮੈਂ ਮੈਂ ਸਮਝਾਈਆ। ਆਤਮ ਪਰਮਾਤਮ ਵੰਡ ਵੰਡਾ, ਤੂੰ ਤੂੰ ਜਣਾਈਆ। ਈਸ਼ ਜੀਵ ਆਪਣਾ ਖੇਲ ਖਲਾ, ਜਗਦੀਸ਼ਰ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸਾਵਣਹਾਰਾ ਸਾਚਾ ਦਰ, ਮੈਂ ਬਣ ਮਨਸਾ ਬਣ ਆਸਾ ਬਣ ਸੰਸਾ ਬਣ ਖ਼ਾਹਸ਼, ਪੁਰਖ ਅਬਿਨਾਸ਼ੀ ਆਪਣਾ ਅੰਸ ਮੈਂ ਰੂਪ ਜਣਾਈਆ। ਮੈਂ ਪਾਰਬ੍ਰਹਮ ਬ੍ਰਹਮ ਦੀ ਬਿੰਦ, ਪਿਤਾ ਪੂਤ ਨਜ਼ਰ ਕੋਇ ਨਾ ਆਈਆ। ਖੇਲ ਜਾਣੇ ਗੁਣੀ ਗਹਿੰਦ, ਦੂਜੇ ਸਾਰ ਕੋਇ ਨਾ ਪਾਈਆ। ਖੇਲੇ ਖੇਲ ਸਾਗਰ ਸਿੰਧ, ਗਹਿਰ ਗੰਭੀਰ ਵੱਡੀ ਵਡਿਆਈਆ। ਮੈਂ ਜਾਣ ਨਾ ਸਕੇ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ, ਇੰਦ ਇੰਦਰਾਸਣ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਸ ਜਣਾਏ ਮੈਂ ਜਿਸ ਆਪਣਾ ਮੇਲ ਮਿਲਾਏ ਅੰਤਰ ਥਾਈਂ ਆਤਮ ਪਰਮਾਤਮ ਨਿਰਗੁਣ ਨਿਰਗੁਣ ਸਰਗੁਣ ਸਰਗੁਣ ਦਏ ਜਣਾਈਆ। ਮੈਂ ਕਿਹਾ ਹੂੰ ਧੁਰ ਦੀ ਆਵਾਜ਼, ਸ਼ਬਦੀ ਸ਼ਬਦ ਸ਼ਬਦ ਜਣਾਇੰਦਾ। ਨਿਰਗੁਣ ਨਿਰਗੁਣ ਸਾਜਣ ਸਾਜ, ਸਰਗੁਣ ਸਰਗੁਣ ਬੰਧਨ ਪਾਇੰਦਾ। ਮੈਂ ਮੈਂ ਦਾ ਇਕੋ ਰਾਜ਼, ਰਾਜ਼ਕ ਰਹੀਮ ਆਪਣੇ ਹੱਥ ਰਖਾਇੰਦਾ। ਆਦਿ ਬ੍ਰਹਮਾ ਨੂਰ ਬ੍ਰਹਮਾ ਜਿਸ ਰਚਿਆ ਕਾਜ, ਨਿਰੰਤਰ ਬ੍ਰਹਮ ਆਪਣੀ ਧਾਰ ਬੰਧਾਇੰਦਾ। ਮਾਇਆ ਬ੍ਰਹਮ ਪਰਦਾ ਬੰਨ੍ਹ, ਅੰਤਰ ਮੁਖ ਛੁਪਾਇੰਦਾ। ਜਿਸ ਭੇਵ ਖੁਲ੍ਹਾਏ ਸ੍ਰੀ ਭਗਵਨ, ਤਿਸ ਮੈਂ ਮੈਂ ਸਮਝਾਇੰਦਾ। ਬਾਕੀ ਸਾਰੇ ਰੱਖੇ ਨੇਤਰ ਅੰਨ੍ਹ, ਹਾਏ ਹਾਏ ਕਰ ਸਰਬ ਕੁਰਲਾਇੰਦਾ। ਜੋ ਸਾਹਿਬ ਸਤਿਗੁਰ ਦੀ ਸਰਨੀ ਲੱਗੇ ਜਨ, ਤਿਸ ਮੈਂ ਕਿਆ ਹੂੰ ਬਿਨ ਅੱਖਾਂ ਆਪ ਦਖਾਇੰਦਾ। ਕੋਈ ਸੁਣਨ ਨਾ ਪਾਏ ਕੰਨ, ਕੋਈ ਸੁਰਤ ਨਾ ਧਿਆਨ ਲਗਾਇੰਦਾ। ਕੋਈ ਨਜ਼ਰ ਨਾ ਆਵੇ ਸੂਰਜ ਚੰਨ, ਮੰਡਲ ਮੰਡਪ ਨਾ ਕੋਇ ਰੁਸ਼ਨਾਇੰਦਾ। ਜਿਸ ਦੁਆਰੇ ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਰਹੇ ਮੰਗ, ਸੋ ਸਰਬੰਗ ਭੇਵ ਖੁਲ੍ਹਾਇੰਦਾ। ਜਿਸ ਮੈਂ ਵੰਡੀ ਵੰਡ, ਸੋ ਮਿਹਰਵਾਨ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਦਰ, ਨਾ ਮੈਂ ਨਾ ਤੂੰ ਨਿਰਗੁਣ ਦਾਤਾ ਪੁਰਖ ਬਿਧਾਤਾ ਆਦਿ ਜੁਗਾਦਿ ਜੁਗਾ ਜੁਗੰਤਰ ਆਤਮ ਪਰਮਾਤਮ ਪਰਮਾਤਮ ਆਤਮ ਸਾਚੀ ਧਾਰ ਚਲਾਇੰਦਾ। ਨਾਨਕ ਜਾਣਿਆ ਇਕੋ ਮੈਂ, ਮੈਂ ਕਹਿ ਕੇ ਗਿਆ ਸਮਝਾਈਆ। ਹੈਰਾਨ ਹੋ ਕੇ ਕਹੇ ਜਿਧਰ ਵੇਖਾਂ ਨਜ਼ਰੀ ਆਏਂ ਤੂੰ ਹੀ ਹੈਂ, ਵਾਹਵਾ ਤੇਰੀ ਵੱਡੀ ਵਡਿਆਈਆ।
ਥੱਲੇ ਉਪਰ ਵੇਖਿਆ ਤੂੰ ਹਰ ਘਟ ਅੰਦਰ ਬਹੇਂ, ਸਚ ਸਿੰਘਾਸਣ ਸੋਭਾ ਪਾਈਆ। ਗ਼ੌਰ ਕਰ ਕੇ ਤੱਕਿਆ ਤੇਰੇ ਹੱਥ ਨਾ ਕੋਈ ਸ਼ੈ, ਦੇਵਣਹਾਰ ਸਰਬ ਅਖਵਾਈਆ। ਪ੍ਰੇਮ ਪਿਆਰ ਕਰ ਕੇ ਵੇਖਿਆ ਤੂੰ ਸਭ ਦੀ ਚਰਨੀ ਢਹੇਂ, ਏਸੇ ਕਰਕੇ ਨਾਨਕ ਸਰਗੁਣ ਨਿਰਗੁਣ ਗ਼ਰੀਬ ਨਿੰਦਕ ਰੂਪ ਅਖਵਾਈਆ। ਤੇਰੇ ਨਾਮ ਦੀ ਆਦਿ ਜੁਗਾਦਿ ਜੁਗਾ ਜੁਗੰਤਰ ਹੁੰਦੀ ਵੇਖੀ ਜੈ, ਜੈ ਜੈਕਾਰ ਕਰੇ ਖ਼ੁਦਾਈਆ। ਸਾਹਿਬ ਸੁਲਤਾਨ ਤੂੰ ਇਕੋ ਰਹੇਂ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੀ ਕਿਰਪਾ ਵੇਖਿਆ ਜੋ ਤੂੰ ਸੋ ਮੈਂ, ਏਸੇ ਕਰ ਕੇ ਨਾਨਕ ਸੋਹੰ ਢੋਲਾ ਗਿਆ ਗਾਈਆ। ਸੋ ਪੁਰਖ ਨਿਰੰਜਣ ਇਕ ਇਕੱਲਾ, ਨਿਰਗੁਣ ਨਿਰਾਕਾਰ ਅਸੁਤੇ ਪਰਕਾਸ਼ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਸਚ ਮਹੱਲਾ, ਬਿਨ ਰੰਗ ਰੂਪ ਆਪ ਵਸਾਈਆ। ਏਕੰਕਾਰ ਅਟੱਲ ਅਟੱਲਾ, ਦਰ ਘਰ ਸਾਚੇ ਸੋਭਾ ਪਾਈਆ। ਆਦਿ ਨਿਰੰਜਣ ਜੋਤੀ ਜੋਤ ਆਪੇ ਬਲਾ, ਨੂਰੋ ਨੂਰ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਆਪਣਾ ਪਕੜ ਆਪੇ ਪੱਲਾ, ਆਪਣੀ ਗੰਢ ਪੁਆਈਆ। ਅਬਿਨਾਸ਼ੀ ਕਰਤਾ ਨਿਰਗੁਣ ਨਿਰਗੁਣ ਧਾਰ ਆਪੇ ਰਲਾ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਪਾਰਬ੍ਰਹਮ ਆਦਿ ਆਦਿ ਅਪਰੰਪਰ ਸਵਾਮੀ ਜੋਧਾ ਸੂਰ ਬਲਧਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਈਆ। ਆਪਣੀ ਕਲ ਆਪੇ ਰੱਖ, ਨਿਰਗੁਣ ਆਪਣੀ ਧਾਰ ਵੇਖ ਵਖਾਇੰਦਾ। ਬੇਪਰਵਾਹ ਹੋ ਪਰਤੱਖ, ਬੇਪਰਵਾਹੀ ਕਾਰ ਕਮਾਇੰਦਾ। ਇਕ ਇਕੱਲਾ ਸਚਖੰਡ ਮਹੱਲਾ ਰਚ, ਸਚ ਸਿੰਘਾਸਣ ਆਸਣ ਲਾਇੰਦਾ। ਸ਼ਾਹੋ ਭੂਪ ਬਣ ਕੇ ਸੱਚ, ਸਚ ਸਾਚੀ ਕਾਰ ਕਮਾਇੰਦਾ। ਜਿਧਰ ਵੇਖੇ ਆਪਣੇ ਖ਼ਾਲੀ ਹੱਥ, ਦੂਜਾ ਨਜ਼ਰ ਕੋਇ ਨਾ ਆਇੰਦਾ। ਬਿਨ ਖ਼ੁਸ਼ੀ ਗ਼ਮੀ ਪਿਆ ਹੱਸ, ਹਰਖ ਸੋਗ ਨਾ ਕੋਇ ਰਖਾਇੰਦਾ। ਨਿਰਗੁਣ ਨੂਰ ਕਰਿਆ ਪਰਗਟ, ਪਰਗਟ ਆਪਣੀ ਕਾਰ ਕਮਾਇੰਦਾ। ਜਿੰਨਾਂ ਚਿਰ ਨਾ ਖੋਲਾਂ ਕੋਈ ਹੱਟ, ਵੇਹਲਿਆਂ ਬੈਠਿਆਂ ਝੱਟ ਨਾ ਕੋਇ ਲੰਘਾਇੰਦਾ। ਆਪਣੀ ਇਛਿਆ ਪਰਬਲ ਕਰ ਪੁਰਖ ਸਮਰਥ, ਆਪਣੀ ਆਸਾ ਆਸਾ ਵਿਚੋਂ ਕਢਾਇੰਦਾ। ਕਰੇ ਖੇਲ ਅਕੱਥਨਾ ਅਕੱਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਨਿਰਗੁਣ ਹੋ ਚਲਾਵਾਂ ਰਥ, ਰਥ ਰਥਵਾਹੀ ਆਪਣੀ ਸੇਵ ਜਣਾਇੰਦਾ। ਆਪਣੇ ਵਿਚੋਂ ਆਪਣਾ ਝੋਲੀ ਪਾਵਾਂ ਵੱਥ, ਦਾਤਾ ਦਾਨੀ ਆਪ ਹੋ ਜਾਇੰਦਾ। ਦਰ ਦਰਵੇਸ਼ ਹੋ ਕੇ ਮੰਗਾਂ ਮੰਗ, ਖ਼ਾਲੀ ਝੋਲੀ ਅੱਗੇ ਡਾਹਿੰਦਾ। ਆਪਣੀ ਕਿਰਪਾ ਆਪਣਾ ਵੇਖਾਂ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣੀ ਖੇਲ ਵਖਾਇੰਦਾ। ਆਦਿ ਪੁਰਖ ਆਦਿ ਕਰਤਾਰ, ਕਰਨੀ ਕਰਤਾ ਆਪ ਕਮਾਈਆ। ਆਪਣੀ ਇਛਿਆ ਆਪ ਵਿਚਾਰ, ਆਪੇ ਰਿਹਾ ਜਣਾਈਆ। ਆਪੇ ਖੇਲ ਕਰੇ ਨਿਰੰਕਾਰ, ਨਿਰਗੁਣ ਨਿਰਗੁਣ ਆਪਣੀ ਵੰਡ ਵੰਡਾਈਆ। ਆਪੇ ਪੁਰਖ ਆਪੇ ਨਾਰ, ਕੰਤ ਕੰਤੂਹਲ ਆਪ ਹੋ ਜਾਈਆ। ਆਪੇ ਸੇਜ ਸੁਹੰਜਣੀ ਮਾਣੇ ਮਾਨਣਹਾਰ, ਸੋਭਾਵੰਤ ਵੱਡੀ ਵਡਿਆਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪਣੀ ਕਾਰ ਕਮਾਈਆ। ਜਨਨੀ ਜਨ ਬਣ ਸਿਰਜਣਹਾਰ, ਪੂਤ ਸਪੂਤਾ ਇਕੋ ਜਾਈਆ। ਨਾਉਂ ਰੱਖ ਸ਼ਬਦ ਦੁਲਾਰ, ਜੋਤੀ ਮਾਤਾ ਆਪਣੇ ਘਰ ਸਗਨ ਮਨਾਈਆ। ਸਚਖੰਡ ਵੱਜੇ ਸਚ ਧੁਨਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਪਾਈ ਭਿਛਿਆ, ਜੰਮਿਆ ਬਾਲਾ ਸ਼ਬਦੀ ਸ਼ਬਦ ਸ਼ਬਦ ਸਾਹਿਬ ਸਤਿਗੁਰ ਆਪਣੀ ਗੋਦ ਬਹਾਈਆ। ਸ਼ਬਦ ਸੁਤ ਹਰਿ ਜੂ ਜਾ, ਆਪਣੀ ਦਇਆ ਕਮਾਇੰਦਾ। ਸਚਖੰਡ ਅੰਦਰ ਥਿਰ ਘਰ ਦਏ ਬਣਾ, ਗ੍ਰਹਿ ਮੰਦਰ ਆਪ ਵਡਿਆਇੰਦਾ।
ਛੋਟਾ ਬਾਲਾ ਉਪਰ ਦਏ ਟਿਕਾ, ਘਰ ਇਕੋ ਆਸਣ ਲਾਇੰਦਾ। ਸਾਚੀ ਸਿਖਿਆ ਦਏ ਦ੍ਰਿੜਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਇਸ਼ਾਰੇ ਨਾਲ ਦਏ ਸਮਝਾ, ਰਮਜ਼ ਰਮਜ਼ ਵਿਚ ਮਿਲਾਇੰਦਾ। ਨਿਰਗੁਣ ਨਿਰਗੁਣ ਰਾਹ ਜਣਾ, ਰਹਿਬਰ ਨਿਰਗੁਣ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਥਿਰ ਘਰ ਦਰਬਾਰ ਸੁਤ ਦੁਲਾਰੇ ਕਰ ਪਿਆਰ, ਵਸਤ ਦੇਵੇ ਅਗੰਮ ਅਪਾਰ, ਅਨਡਿਠੜੀ ਦਾਤ ਸਾਹਿਬ ਸੁਲਤਾਨ ਝੋਲੀ ਪਾਇੰਦਾ। ਉਠ ਸੁਤ ਮੇਰੇ ਸ਼ਬਦ ਲਾਲ, ਸੋ ਪੁਰਖ ਨਿਰੰਜਣ ਆਪ ਜਣਾਈਆ। ਤੇਰੀ ਵਸਾਵਾਂ ਸਚ ਸੱਚੀ ਧਰਮਸਾਲ, ਧਰਮ ਦੁਆਰਾ ਇਕ ਵਡਿਆਈਆ। ਸਦਾ ਸਦਾ ਸਦ ਚਲਾਂ ਤੇਰੇ ਨਾਲ, ਵਿਛੜ ਕਦੇ ਨਾ ਜਾਈਆ। ਨਿਰਗੁਣ ਨਿਰਗੁਣ ਬਣ ਦਲਾਲ, ਸਾਚੀ ਸੇਵਕ ਸੇਵ ਰਖਾਈਆ। ਮਹੱਲ ਅਟੱਲ ਇਕ ਉਸਾਰ, ਮਹਿਫ਼ਲ ਤੇਰੇ ਨਾਮ ਲਗਾਈਆ। ਆਪਣੀ ਇਛਿਆ ਤੇਰੀ ਭਿਛਿਆ ਝੋਲੀ ਦੇਵਾਂ ਡਾਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਾਰ ਵਿਚੋਂ ਧਾਰ ਕੱਢ, ਪਿਤਾ ਪੂਤ ਅੱਡ ਅੱਡ, ਸ਼ਬਦ ਰੰਗ ਸੂਰਾ ਸਰਬੰਗ, ਇਕੋ ਇਕ ਆਪਣਾ ਰੂਪ ਜਣਾਈਆ। ਸੁਤ ਦੁਲਾਰਾ ਕਹੇ ਦੋਏ ਜੋੜ, ਸਾਹਿਬ ਤੇਰੀ ਸਰਨਾਈਆ। ਨਿਰਗੁਣ ਨਿਰਗੁਣ ਨਿਰਗੁਣ ਤੇਰੀ ਲੋੜ, ਦੂਜੀ ਓਟ ਨਾ ਕੋਇ ਤਕਾਈਆ। ਤੁਧ ਬਿਨ ਨਜ਼ਰ ਨਾ ਆਏ ਕੋਈ ਹੋਰ, ਹੋਕਾ ਦੇ ਦੇ ਰਿਹਾ ਸੁਣਾਈਆ। ਮੈਂ ਨੱਢਾ ਬਾਲਾ ਤੇਰਾ ਛੋਹਰ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਜਿਧਰ ਚਾਹੇਂ ਦੇਵੇਂ ਤੋਰ, ਮੈਂ ਬਣ ਸੇਵਕ ਸੇਵ ਕਮਾਈਆ। ਸ੍ਰੀ ਭਗਵਾਨ ਕਹੇ ਤੇਰੇ ਹੱਥ ਦੇਵਾਂ ਡੋਰ, ਤੰਦ ਇਕੋ ਇਕ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹਕੂਕ ਹਕੀਕਤ ਵਿਚ ਸ਼ਬਦੀ ਹੱਥ ਫੜਾਈਆ। ਸ਼ਬਦ ਸ਼ਬਦ ਉਠ ਬਲ ਧਾਰ, ਆਪਣੀ ਦਇਆ ਕਮਾਇੰਦਾ। ਕਰਾਂ ਕਰਾਵਾਂ ਸਚ ਵਿਹਾਰ, ਬਿਵਹਾਰੀ ਰਾਹ ਵਖਾਇੰਦਾ। ਨਿਰਗੁਣ ਨਿਰਗੁਣ ਕਰੇ ਕਾਰ, ਕਰਨੀ ਕਰਤਾ ਆਪ ਕਮਾਇੰਦਾ। ਆਪਣੀ ਇਛਿਆ ਕਰ ਪਿਆਰ, ਪ੍ਰੇਮ ਪ੍ਰੀਤੀ ਬੰਧਨ ਪਾਇੰਦਾ। ਸਚ ਸਰੂਪ ਸ਼ਾਹੋ ਭੂਪ ਵਿਸ਼ਵ ਵਿਸ਼ਵ ਕਰੇ ਕਾਰ, ਵਿਸ਼ਨੂੰ ਆਪਣਾ ਰੰਗ ਰੰਗਾਇੰਦਾ। ਵਿਸ਼ਨੂੰ ਅੰਦਰ ਅੰਮ੍ਰਿਤਧਾਰ, ਰਸ ਚਰਨਾਂ ਨਾਲ ਰਗੜਾਇੰਦਾ। ਰਸ ਰੱਖੇ ਕਵਲ ਨਾਭ, ਨਾਭੀ ਨਜ਼ਰ ਕਿਸੇ ਨਾ ਆਇੰਦਾ। ਪਾਰਬ੍ਰਹਮ ਬ੍ਰਹਮ ਵੰਡੇ ਵੰਡ ਅਗੰਮ ਅਪਾਰ, ਅਲੱਖ ਅਲੱਖਣਾ ਆਪਣੀ ਅਲਖ ਜਗਾਇੰਦਾ । ਆਪਣੀ ਪ੍ਰੇਮ ਪ੍ਰੀਤੀ ਫੁਲ ਫਲਵਾੜੀ ਦਿਸੇ ਗੁਲਜ਼ਾਰ, ਕਵਲ ਫੁਲ ਆਪਣਾ ਨਾਉਂ ਨਾਮ ਰਖਾਇੰਦਾ। ਪੰਖੜੀਆਂ ਪੰਖੜੀਆਂ ਹੋ ਉਜਿਆਰ ਸਚ ਸੁਗੰਧੀ ਇਕੋ ਇਕ ਵਿਚ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬ੍ਰਹਮ ਆਪਣਾ ਬੰਸ ਸ਼ਬਦ ਸਹੰਸ, ਇਕੋ ਇਕ ਪਰਗਟਾਇੰਦਾ। ਬ੍ਰਹਮ ਉਪਾਇਆ ਖੇਲ ਰਚਾਇਆ, ਪਾਰਬ੍ਰਹਮ ਖ਼ੁਸ਼ੀ ਮਨਾਈਆ। ਸ਼ਬਦੀ ਸੁਤ ਸਿਰ ਹੱਥ ਟਿਕਾਇਆ, ਦੇਵਣਹਾਰ ਵਡਿਆਈਆ। ਸੁਨ ਅਗੰਮ ਰਾਹ ਜਣਾਇਆ, ਧੂਆਂ ਧਾਰ ਸਮਾਈਆ। ਆਸਾ ਤ੍ਰਿਸ਼ਨਾ ਦਏ ਵਧਾਇਆ, ਵਿਦਤ ਇਕੋ ਇਕ ਕਰੇ ਪੜ੍ਹਾਈਆ। ਸ਼ੰਕਰ ਮੇਲਾ ਸਹਿਜ ਸੁਭਾਇਆ, ਭੋਲਾ ਨਾਥ ਮੇਲ ਮਿਲਾਈਆ। ਤਿੰਨਾਂ ਵਿਚੋਲਾ ਹਰਿ ਰਘੁਰਾਇਆ, ਬੇਪਰਵਾਹ ਬੇਪਰਵਾਹੀ ਧਾਰ ਚਲਾਈਆ। ਸਚ ਸੰਦੇਸਾ ਇਕ ਸੁਣਾਇਆ, ਸੋ ਪੁਰਖ ਨਿਰੰਜਣ ਆਪੇ ਗਾਈਆ। ਸ਼ਬਦੀ ਓਟ ਸ਼ਬਦੀ ਰੰਗ ਸ਼ਬਦੀ ਸੰਗ ਨਿਭਾਇਆ, ਸਖਾ ਸੁਹੇਲਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ
ਇਛਿਆ ਜਾਇਆ ਸੁਤ, ਸੁਤ ਦੁਲਾਰਾ ਖੇਲ ਵਖਾਏ ਅਬਿਨਾਸ਼ੀ ਅਚੁਤ, ਅਬਿਨਾਸ਼ੀ ਅਚੁਤ ਨਿਰਗੁਣ ਧਾਰ ਚੇਤਨ ਰਿਹਾ ਕਰਾਈਆ। ਚੇਤਨ ਹੋਏ ਤ੍ਰੈ ਤ੍ਰੈ, ਤ੍ਰੈ ਤ੍ਰੈ ਮੇਲਾ ਆਪ ਮਿਲਾਇੰਦਾ। ਧੁਰ ਸੰਦੇਸਾ ਇਕੋ ਕਹਿ ਕਹਿ, ਧੁਰ ਫ਼ਰਮਾਣਾ ਆਪ ਸਮਝਾਇੰਦਾ। ਸਚਖੰਡ ਦੁਆਰੇ ਬਹਿ ਬਹਿ, ਥਿਰ ਘਰ ਸਾਚਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਆਸਾ ਸਚ ਭਰਵਾਸਾ ਸ਼ਬਦੀ ਸ਼ਬਦ ਖੇਲ ਤਮਾਸ਼ਾ, ਹੁਕਮੀ ਹੁਕਮ ਅੰਦਰ ਖੇਲ ਕਰਾਇੰਦਾ। ਸ਼ਬਦ ਇਛਿਆ ਬੜੀ ਬਲਵਾਨ, ਭੇਵ ਅਭੇਦ ਜਣਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਰਚ ਜ਼ਿਮੀਂ ਅਸਮਾਨ, ਮੰਡਲ ਮੰਡਪ ਆਪ ਵਡਿਆਇੰਦਾ। ਰਵ ਸਸ ਕਿਰਨ ਕਿਰਨ ਕਰ ਪਰਵਾਨ, ਨੂਰ ਜ਼ਹੂਰ ਆਪ ਦਰਸਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਅਗਲਾ ਖੇਲ ਕਰੇ ਮਹਾਨ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨ, ਰਜੋ ਤਮੋ ਸਤੋ ਗੰਢ ਪੁਆਇੰਦਾ। ਲੇਖਾ ਜਾਣ ਸ੍ਰੀ ਭਗਵਾਨ, ਅਲੇਖ ਆਪਣੇ ਹੱਥ ਰਖਾਇੰਦਾ। ਪੰਜ ਤੱਤ ਗੁਣ ਨਿਧਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਆਪਣਾ ਸੰਗ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੰਜ ਪਚੀਸ ਸੁਣਾ ਹਦੀਸ, ਸਾਚਾ ਮਾਰਗ ਇਕੋ ਇਕ, ਇਕੋ ਵਾਰ ਜਣਾਇੰਦਾ। ਸ਼ਬਦ ਕਹੇ ਮੈਂ ਰਚਾਂ ਸੰਸਾਰ, ਸ੍ਰੀ ਭਗਵਾਨ ਕਹੇ ਮੈਂ ਆਪਣਾ ਹੁਕਮ ਮਨਾਈਆ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਅਸੀਂ ਸੇਵਾਦਾਰ, ਬਣ ਸੇਵਕ ਸੇਵ ਆਪਣੀ ਤੋੜ ਨਿਭਾਈਆ। ਤ੍ਰੈਗੁਣ ਮਾਇਆ ਕਹੇ ਤੇਰੇ ਚਰਨ ਧੂੜ ਖ਼ਾਰ, ਖ਼ਾਕੀ ਖ਼ਾਕ ਅਖਵਾਈਆ। ਪੰਜ ਤੱਤ ਕਹੇ ਤੇਰਾ ਪਿਆਰ, ਨਾਤਾ ਬਿਧਾਤਾ ਜੋੜ ਜੁੜਾਈਆ। ਸ਼ਬਦ ਕਹੇ ਮੈਂ ਵੰਡਾਂ ਵੰਡ ਅਪਾਰ, ਨਿਰਗੁਣ ਨਿਰਗੁਣ ਹਿੱਸਾ ਆਪਣੇ ਹੱਥ ਰਖਾਈਆ। ਬ੍ਰਹਮ ਬ੍ਰਹਮ ਲੱਖ ਚੁਰਾਸੀ ਦੇ ਆਧਾਰ, ਜੀਵ ਜੰਤ ਜਗਤ ਕਰਾਂ ਕੁੜਮਾਈਆ। ਅੰਡਜ ਜੇਰਜ ਉਤਭੁਜ ਸੇਤਜ ਕਰ ਤਿਆਰ, ਤ੍ਰੈਗੁਣ ਮੇਲਾ ਪੰਜ ਤੱਤ ਸੱਜਣ ਸੁਹੇਲਾ, ਸਗਲਾ ਸੰਗ ਰਖਾਈਆ। ਸਾਚੀ ਇਛਿਆ ਪਾ ਭਿਛਿਆ ਨਿਰਗੁਣ ਸਰਗੁਣ ਰਚ ਸੰਸਾਰ, ਕਰਤਾ ਕਰਨੀ ਕਰੇ ਕਾਰ, ਵਿਚਾਰਿਆਂ ਵਿਚ ਨਾ ਆਏ ਵਿਚਾਰ, ਸੋਚਿਆਂ ਸੋਚ ਕੋਈ ਨਾ ਪਾਏ ਸਾਰ, ਬਿਨ ਸੋਚ ਸਮਝ ਇਕ ਅਗੰਮੀ ਰਮਜ਼ ਆਪਣੇ ਇਸ਼ਾਰੇ ਨਾਲ ਦੀਨ ਦਿਆਲ ਹੋ ਕਿਰਪਾਲ, ਵਸਤ ਦੇ ਸ਼ਬਦ ਲਾਲ, ਰਚਨਾ ਰਚ ਕੇ ਰਚ ਰਚ ਵੇਖ ਵਖਾਈਆ। ਗਿਆਨ ਕਰਮ ਦੋਵੇਂ ਰਹੇ ਦੌੜ, ਆਪਣਾ ਆਪਣਾ ਜ਼ੋਰ ਲਗਾਈਆ। ਚੜ੍ਹ ਚੜ੍ਹ ਬੈਠੇ ਆਪਣੇ ਘੋੜ, ਵਾਗਾਂ ਆਪਣੇ ਹੱਥ ਉਠਾਈਆ। ਬਿਨ ਸਤਿਗੁਰ ਪੂਰੇ ਦੋਹਾਂ ਨਾ ਲੱਭੇ ਕੋਈ ਪੌੜ, ਦੂਰੋਂ ਦੂਰੋਂ ਵੇਖਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਿਆਨ ਕਰਮ ਕਰਮ ਗਿਆਨ ਦੋਵੇਂ ਪ੍ਰਭ ਦਾ ਕਰਨ ਧਿਆਨ, ਬਿਨ ਸਤਿਗੁਰ ਸਾਹਿਬ ਸੁਲਤਾਨ, ਅੰਤ ਮੇਲ ਨਾ ਕੋਇ ਮਿਲਾਈਆ।
ਮੁਕਤੀ ਨਿੱਕੀ ਜਿਹੀ ਦਾਤ, ਨਿੱਕਿਆਂ ਨਿੱਕਿਆਂ ਦਿਤੀ ਸਮਝਾਈਆ। ਜਿਸ ਦੀ ਪੁਰਖ ਅਕਾਲ ਸਾਹਿਬ ਸਤਿਗੁਰ ਨਾਲ ਹੋਏ ਮੁਲਾਕਾਤ, ਤਿਸ ਕਰਮ ਕਾਂਡ ਕੋਇ ਰਹਿਣ ਨਾ ਪਾਈਆ। ਅੱਗੇ ਪਿਛੇ ਦੋ ਜਹਾਨਾਂ ਮਿਲੇ ਨਜ਼ਾਤ, ਨਿਜ ਘਰ ਸਾਚੇ ਵੱਜੇ ਵਧਾਈਆ। ਸੁਰਤ ਸਵਾਣੀ ਬਣੀ
ਨਾ ਰਹੇ ਨਾਰ ਕਮਜ਼ਾਤ, ਘਰ ਕੰਤ ਕੰਤੂਹਲਾ ਇਕੋ ਨਜ਼ਰੀ ਆਈਆ। ਜੋ ਜਨ ਮਿਲੇ ਭਗਤ ਜਮਾਤ, ਤਿਨ੍ਹਾਂ ਮੁਕਤੀ ਪਿਛੇ ਭੱਜੇ ਵਾਹੋ ਦਾਹੀਆ। ਮੈਨੂੰ ਵੀ ਲੈ ਚਲੋ ਸਾਥ, ਜਿਥੇ ਸ੍ਰੀ ਭਗਵਾਨ ਵਸੇ ਬੇਪਰਵਾਹੀਆ। ਜਿਸ ਦੀ ਗੁਰ ਪੀਰ ਅਵਤਾਰ ਗੌਂਦੇ ਗਾਥ, ਲਿਖ ਲਿਖ ਢੋਲਾ ਜਗਤ ਗਿਆ ਸੁਣਾਈਆ। ਮੈਂ ਸੁਣਿਆ ਉਹ ਅਨਾਥਾਂ ਦਾ ਨਾਥ, ਗ਼ਰੀਬ ਨਿਮਾਣੇ ਆਪਣੇ ਗਲੇ ਲਗਾਈਆ। ਜਿਸ ਦੇ ਦਰਸ਼ਨ ਨੂੰ ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਰਹੇ ਝਾਕ, ਨੇਤਰ ਨੈਣ ਨੈਣ ਉਠਾਈਆ। ਉਹ ਭਗਤਾਂ ਦਾ ਗੁਰਮੁਖਾਂ ਦਾ ਬਣੇ ਜੁਗ ਜੁਗ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਬੇਪਰਵਾਹ ਪਰਵਰਦਿਗਾਰ ਪਾਕੀ ਪਾਕ, ਸਚ ਰਸੂਲ ਇਕ ਅਖਵਾਈਆ। ਮੁਕਤੀ ਕਹੇ ਮੈਂ ਉਹਦੇ ਚਰਨਾਂ ਦੀ ਮੰਗਾਂ ਖ਼ਾਕ, ਮੇਰੀ ਚਲੇ ਨਾ ਕੋਇ ਵਡਿਆਈਆ। ਗਿਆਨ ਕਰਮ ਓਥੇ ਵਿਕੇ ਨਾ ਕਿਸੇ ਹਾਟ, ਨਿਹਕਰਮੀ ਨਿਰਗੁਣ ਦਾਤਾ ਪ੍ਰੇਮ ਪ੍ਰੀਤੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਮ ਗਿਆਨ ਜਗਤ ਧਿਆਨ ਸਤਿਗੁਰ ਮੰਜ਼ਲ ਬੇ ਮਹਾਨ, ਗੁਰਮੁਖ ਵਿਰਲੇ ਦੱਸੇ ਨਿਸ਼ਾਨ, ਜਿਸ ਆਪਣਾ ਸ਼ਬਦ ਤੀਰ ਨਿਸ਼ਾਨਾ ਦਏ ਲਗਾਈਆ। ਕਰਮ ਕਹੇ ਮੈਂ ਕਰਮ ਕਮਾਵਾਂਗਾ। ਸਾਚੇ ਰਸਤੇ ਪਾਵਾਂਗਾ। ਗਿਆਨ ਕਹੇ ਮੈਂ ਗੋਝ ਜਣਾਵਾਂਗਾ। ਸਿਰ ਆਪਣੇ ਤੋਂ ਬੋਝ ਲਾਹਵਾਂਗਾ। ਏਕਾ ਦੂਜਾ ਭੇਵ ਚੁਕਾਵਾਂਗਾ। ਸਤਿਗੁਰ ਦੀ ਸਰਨ ਸੂਝ ਬੂਝ ਬੁਝਾਵਾਂਗਾ। ਜਿਸ ਦੇ ਉਤੋਂ ਮੈਂ ਵੀ ਗਿਆ ਝੂਝ, ਉਸ ਦਾ ਰਾਹ ਵਖਾਵਾਂਗਾ । ਮੇਰੇ ਕੋਲ ਨਹੀਂ ਕੁਛ, ਸਭ ਕੁਛ ਸਤਿਗੁਰ ਹੱਟ ਵਿਕਾਵਾਂਗਾ। ਤੁਸਾਂ ਮੈਥੋਂ ਰਾਹ ਲਿਆ ਪੁੱਛ, ਫੜ ਕੇ ਬਾਹੋਂ ਰਾਹ ਪਾਵਾਂਗਾ। ਜੋ ਤੁਹਾਥੋਂ ਰਿਹਾ ਲੁਕ, ਉਸ ਦਾ ਮੇਲ ਮਿਲਾਵਾਂਗਾ। ਉਸ ਨੂੰ ਸਜਦਾ ਕਰੋ ਝੁਕ, ਮੁਕਤੀ ਤੁਹਾਡੇ ਪਿਛੇ ਪਿਛੇ ਭਜਾਵਾਂਗਾ। ਉਹ ਤੁਹਾਨੂੰ ਗੋਦੀ ਲਏ ਚੁੱਕ, ਸਚਖੰਡ ਰਾਹ ਵਖਾਵਾਂਗਾ। ਭਗਤ ਭਗਵਾਨ ਬੂਟਾ ਕਦੇ ਨਾ ਜਾਏ ਸੁੱਕ, ਕਰਮ ਕਾਂਡ ਦਾ ਲੇਖਾ ਸਰਬ ਚੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰਮ ਗਿਆਨ ਦੋਹਾਂ ਫੜਾਇਆ ਆਪਣਾ ਲੜ, ਲੜੀ ਲੜੀ ਨਾਲ ਜੁੜਾਵਾਂਗਾ। ਬੂਟਾ ਲੱਗੇ ਜੁਗ ਚਾਰ, ਚਾਰ ਵਰਨ ਸਦਾ ਜਗ ਗਾਈਆ। ਜਿਸ ਘਰ ਆਇਆ ਨਿਰੰਕਾਰ, ਨਿਰਗੁਣ ਆਪਣਾ ਫੇਰਾ ਪਾਈਆ। ਤਿਸ ਪ੍ਰੀਤਮ ਪ੍ਰੀਤਮ ਪਾਇਆ ਪਿਆਰ, ਜਗਤ ਵਿਛੋੜਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇ ਕੇ ਜਾਏ ਇਕ ਵਰ, ਜਿਸ ਨਾਲ ਮੇਲ ਮਿਲਾਈਆ। ਪਤ ਡਾਲੀ ਮੁਢ ਜੜ੍ਹ ਚੋਟੀ ਅਖ਼ੀਰ ਬੇਨਜ਼ੀਰ ਬਿਨ ਤਸਵੀਰ, ਸ੍ਰਿਸ਼ਟ ਸਬਾਈ ਦਏ ਵਖਾਈਆ। ਪਾਰਬ੍ਰਹਮ ਪ੍ਰਭ ਦੱਸ ਸਾਚਾ ਮੰਗਲ, ਦੋ ਜਹਾਨ ਰਹੇ ਧਿਆਨ ਲਗਾਈਆ। ਖ਼ਾਲੀ ਝੋਲੀ ਸਾਰੇ ਮੰਗਣ, ਅੰਤਰ ਆਤਮ ਇਕ ਲਿਵ ਲਾਈਆ। ਬਿਨ ਹਰਿ ਨਾਮੇ ਹੋਏ ਨੰਗਨ, ਪਰਦਾ ਨਜ਼ਰ ਕੋਇ ਨਾ ਆਈਆ। ਸਾਚੇ ਦੀਪਕ ਕਿਤੇ ਨਾ ਜਗਣ, ਜਗਤ ਅੰਧੇਰਾ ਰਿਹਾ ਛਾਈਆ। ਆਤਮ ਪਰਮਾਤਮ ਕੋਇ ਨਾ ਲਾਏ ਸਗਨ, ਸਾਚਾ ਰੰਗ ਨਾ ਕੋਇ ਰੰਗਾਈਆ। ਤ੍ਰੈਗੁਣ ਮਾਇਆ ਸਾਰੇ ਦਝਣ, ਅਗਨੀ ਤੱਤ ਰਿਹਾ ਜਲਾਈਆ। ਸਚ ਪ੍ਰੀਤੀ ਦਿਸੇ ਨਾ ਕੋਇ ਲਗਨ, ਧਿਆਨ ਇਕੋ ਇਕ ਰਖਾਈਆ। ਹੰਸ ਹੋਏ ਕੱਗਣ, ਕਾਗ ਵਾਂਗ ਰਹੇ ਕੁਰਲਾਈਆ। ਚਾਰ ਕੁੰਟ ਦਹਿ ਦਿਸ਼ਾ ਭੱਜਣ, ਨੌਂ ਦੁਆਰ ਧੀਰ ਨਾ ਕੋਇ ਧਰਾਈਆ। ਸਤਿ ਸਤਿਵਾਦੀ ਕੋਈ ਨਾ ਕਰੇ ਭਜਨ, ਸੰਸਾ ਰੋਗ ਨਾ ਕੋਇ ਮਿਟਾਈਆ। ਨਾਮ ਅਮੋਲਕ ਹੱਥ ਨਾ ਆਵੇ ਕਿਸੇ ਰਤਨ, ਜਗਤ ਵਣਜਾਰੇ ਫੇਰੀਆਂ ਰਹੇ ਪਾਈਆ। ਸ੍ਰੀ ਭਗਵਾਨ ਤੇਰਾ
ਭੁੱਲਿਆ ਸਭ ਨੂੰ ਵਤਨ, ਬੇਵਤਨ ਦੇਣ ਦੁਹਾਈਆ। ਲੱਭਦੇ ਫਿਰਦੇ ਪਹਾੜ ਕੰਦਰ ਡੂੰਘੇ ਜੰਗਲ, ਉਚੇ ਟਿੱਲੇ ਫੇਰਾ ਪਾਈਆ। ਕੋਈ ਨਾ ਤੋੜੇ ਸ਼ਰਅ ਸੰਗਲ, ਸ਼ਨਾਖ਼ਤ ਤੇਰੀ ਨਾ ਕੋਇ ਜਣਾਈਆ। ਦੀਨਾਂ ਮਜ਼੍ਹਬਾਂ ਪਿਆ ਦੰਗਲ, ਨਵ ਨੌਂ ਕਰੇ ਲੜਾਈਆ। ਕਲਜੁਗ ਅੰਤਮ ਆਇਆ ਕੰਢਨ, ਕੰਢੀ ਬੈਠਾ ਡੇਰਾ ਲਾਈਆ। ਦਰੋਹੀ ਦੇਵੇ ਸਰਬ ਵਡਭੰਡਨ, ਬ੍ਰਹਿਮਾਂਡ ਰਿਹਾ ਕੁਰਲਾਈਆ। ਮਸਤਕ ਲੱਗਾ ਕਿਸੇ ਨਾ ਦਿਸੇ ਚੰਦਨ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਦੋਏ ਜੋੜ ਕਰੇ ਨਾ ਕੋਈ ਬੰਦਨ, ਬੰਦਗੀ ਸਚ ਨਾ ਕੋਇ ਕਮਾਈਆ। ਗ੍ਰਹਿ ਮਿਲੇ ਨਾ ਪਰਮਾਨੰਦਨ, ਨਿਜ ਰਸ ਨਾ ਕੋਇ ਵਖਾਈਆ। ਟੁੱਟੀ ਆਏ ਨਾ ਕੋਈ ਗੰਢਣ, ਗੰਢਣਹਾਰ ਗੋਪਾਲ ਸੁਆਮੀ ਤੇਰੀ ਸਾਰ ਕੋਇ ਨਾ ਪਾਈਆ। ਸ੍ਰਿਸ਼ਟ ਸਬਾਈ ਹੋਈ ਪਖੰਡਣ, ਭੇਖਾਧਾਰੀ ਬੈਠੇ ਡੇਰਾ ਲਾਈਆ। ਤੇਰਾ ਨਾਮ ਕੂੜੀ ਮਾਇਆ ਪਿਛੇ ਵੰਡਣ, ਕਲਮ ਸ਼ਾਹੀ ਕਾਗ਼ਜ਼ ਕੀਮਤ ਰਹੇ ਪਾਈਆ। ਜੀਵ ਜੰਤ ਭਾਗਾਂ ਮੰਦਨ, ਮੰਦਰ ਹੱਕ ਕੋਇ ਨਾ ਵੇਖ ਵਖਾਈਆ। ਸਾਚਾ ਢੋਲਾ ਸੋਹਲਾ ਕੋਇ ਨਾ ਗਾਵੇ ਛੰਦਨ, ਸਾਚੀ ਬਾਣੀ ਨਾ ਕੋਇ ਸੁਣਾਈਆ। ਕਾਇਆ ਚੋਲਾ ਸਾਚਾ ਚਾੜ੍ਹੇ ਨਾ ਕੋਇ ਰੰਗਣ, ਰੰਗ ਮਜੀਠ ਨਾ ਕੋਇ ਰੰਗਾਈਆ। ਕੂੜੀ ਕਿਰਿਆ ਮਾਇਆ ਮਮਤਾ ਸਿਰ ਚੁੱਕੀ ਪੰਡਨ, ਹੌਲਾ ਭਾਰ ਨਾ ਕੋਇ ਕਰਾਈਆ। ਅੱਗੇ ਮਿਲੇ ਨਾ ਕਿਸੇ ਲੰਘਣ, ਰਾਏ ਧਰਮ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਦਰ ਤੇਰੇ ਮਿਲੇ ਸਰਨਾਈਆ। ਲੱਖ ਚੁਰਾਸੀ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਸਚ ਨਾ ਮਿਲੇ ਕਿਸੇ ਦੁਆਰ, ਦੁਆਰਕਾ ਨਜ਼ਰ ਕਿਸੇ ਨਾ ਆਈਆ। ਰਾਮ ਰਾਮ ਨਾ ਕੋਇ ਪਿਆਰ, ਸੀਤਾ ਸੁਰਤੀ ਨਾ ਕੋਇ ਪਰਨਾਈਆ। ਰਾਧਾ ਕ੍ਰਿਸ਼ਨ ਨਾ ਕੋਇ ਆਧਾਰ, ਨਾਮ ਬੰਸਰੀ ਨਾ ਕੋਇ ਸੁਣਾਈਆ। ਮੂਸੇ ਜਲਵਾ ਨਾ ਪਰਵਰਦਿਗਾਰ, ਬੇਨਜ਼ੀਰ ਨਜ਼ਰ ਨਾ ਕੋਇ ਟਿਕਾਈਆ। ਈਸਾ ਮਿਲੇ ਨਾ ਸਾਂਝਾ ਯਾਰ, ਸਗਲਾ ਸੰਗ ਨਾ ਕੋਇ ਰਖਾਈਆ। ਮੁਹੰਮਦ ਕਲਮਾ ਸੁਣੇ ਨਾ ਕੋਈ ਕਾਇਨਾਤ, ਆਲਮ ਉਲਮਾ ਬੈਠੇ ਮੁਖ ਭੁਆਈਆ। ਸਾਚੇ ਹੁਜਰੇ ਕੋਈ ਨਾ ਵੇਖੇ ਮਾਰ ਝਾਕ, ਬੰਦ ਤਾਕੀ ਕੁੰਡਾ ਕੋਇ ਨਾ ਲਾਹੀਆ। ਨਜ਼ਰ ਨਾ ਆਏ ਸਾਖਿਆਤ, ਸੂਰਤ ਸਚ ਨਾ ਕੋਇ ਦਰਸਾਈਆ। ਪਿਆਲਾ ਪਿਆਏ ਨਾ ਆਬੇਹਯਾਤ, ਹਯਾਤੀ ਦਏ ਨਾ ਕੋਇ ਬਦਲਾਈਆ। ਤੇਰਾ ਪੀਰ ਪੈਗ਼ੰਬਰ ਲੈਂਦੇ ਰਹੇ ਖ਼ੁਆਬ, ਅੰਤਰ ਅੰਤਰ ਧਿਆਨ ਲਗਾਈਆ। ਸਾਰੇ ਮੰਨਦੇ ਗਏ ਹੱਕ ਜਨਾਬ, ਮੁਕਾਮੇ ਹੱਕ ਡੇਰਾ ਲਾਈਆ। ਨਿਉਂ ਨਿਉਂ ਸਜਦਾ ਕਰਦੇ ਗਏ ਆਦਾਬ, ਸੀਸ ਜਗਦੀਸ਼ ਤੇਰੀ ਭੇਟ ਚੜ੍ਹਾਈਆ। ਕਲਜੁਗ ਅੰਤਮ ਤੇਰਾ ਨਜ਼ਾਮ ਹੋਇਆ ਖ਼ਰਾਬ, ਖ਼ਾਲਕ ਖ਼ਲਕ ਗਈ ਭੁਲਾਈਆ। ਸਾਚੀ ਦਿਸੇ ਨਾ ਕੋਇ ਮਹਿਰਾਬ, ਮਹਿਬੂਬ ਨਜ਼ਰ ਕਿਸੇ ਨਾ ਆਈਆ। ਰੂਹ ਰਹੀ ਨਾ ਕੋਈ ਪਾਕ, ਰਹਿਮਤ ਹੱਕ ਨਾ ਕਿਸੇ ਜਣਾਈਆ। ਕੂੜੀ ਕਿਰਿਆ ਖ਼ਾਕੀ ਖ਼ਾਕ, ਚਾਰੋਂ ਕੁੰਟ ਧੂੜ ਉਡਾਈਆ। ਮਨ ਵਾਸਨਾ ਹੋਈ ਆਕ, ਆਕੀ ਇਕੋ ਨਜ਼ਰੀ ਆਈਆ। ਝਗੜਾ ਪਿਆ ਜ਼ਾਤ ਪਾਤ, ਊਚ ਨੀਚ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਘਰ ਮਿਲੇ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਰਿਹਾ ਰੋ, ਨੇਤਰ ਨੈਣਾਂ ਨੀਰ ਵਹਾਇੰਦਾ। ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਤੇਰੀ ਦੇਂਦੀ ਰਹੀ ਸੋ, ਸੋ ਪੁਰਖ ਨਿਰੰਜਣ ਤੇਰਾ ਰੂਪ ਨਜ਼ਰ ਨਾ ਆਇੰਦਾ। ਦੋ ਜਹਾਨ ਦਰ ਦਰਵੇਸ਼ ਮੰਗਦੇ ਹਮੇਸ਼ ਤੇਰੇ ਨਾਮ ਦਾ ਢੋਆ ਢੋ, ਆਸ ਇਕੋ ਇਕ ਵਖਾਇੰਦਾ।
ਕਰ ਕਿਰਪਾ ਜਿਸ ਨਾਲ ਜਾਵੇਂ ਛੋਹ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਜੁਗ ਜੁਗ ਜਨ ਭਗਤਾਂ ਕਰੇਂ ਮੋਹ, ਮੁਹੱਬਤ ਇਕੋ ਵਾਰ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਘਰ ਘਰ ਵਿਸ਼ਨ ਬ੍ਰਹਮਾ ਸ਼ਿਵ ਆਪੇ ਹੋ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਇੰਦਾ। ਜੀਵ ਜੰਤ ਦਏ ਦੁਹਾਈ, ਕੂਕ ਕੂਕ ਸੁਣਾਈਆ। ਕਲਜੁਗ ਰੈਣ ਅੰਧੇਰੀ ਛਾਈ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਨਾਤਾ ਤੁੱਟਾ ਭੈਣਾਂ ਭਾਈ, ਮਾਤ ਪਿਤ ਹਿੱਤ ਨਾ ਕੋਇ ਵਖਾਈਆ। ਸਾਚੀ ਕਰੇ ਨਾ ਕੋਇ ਕੁੜਮਾਈ, ਸੁਰਤੀ ਸ਼ਬਦ ਨਾ ਕੋਇ ਪਰਨਾਈਆ । ਕਾਇਆ ਮੰਦਰ ਨਾ ਕੋਇ ਰੁਸ਼ਨਾਈ, ਜੋਤ ਨਿਰੰਜਣ ਨਾ ਕੋਇ ਡਗਮਗਾਈਆ। ਅਨਹਦ ਨਾਦ ਨਾ ਕੋਇ ਰਿਹਾ ਸ਼ਨਵਾਈ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਅੰਮ੍ਰਿਤ ਆਤਮ ਜਾਮ ਨਾ ਕੋਇ ਰਿਹਾ ਪਿਆਈ, ਤੀਰਥ ਅੱਠਸੱਠ ਦੇਵਣ ਹਾਲ ਦੁਹਾਈਆ। ਨਾ ਕੋਈ ਮੇਟੇ ਭਰਮ ਕੀ ਕਾਈ, ਭਾਂਡਾ ਭਰਮ ਨਾ ਕੋਇ ਭੰਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਬ੍ਰਹਮ ਮਿਲੇ ਨਾ ਤੇਰੀ ਸਰਨਾਈ, ਕਰਮ ਬੰਧਨ ਨਾ ਕੋਇ ਕਟਾਈਆ। ਦੁਰਮਤ ਮੈਲ ਨਾ ਕੋਇ ਧੁਆਈ, ਸਵਛ ਸਰੂਪ ਨੂਰ ਨਾ ਕੋਇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਤੇਰੇ ਮਿਲਣ ਦੀ ਓਟ ਰਖਾਈਆ। ਤੇਰੇ ਮਿਲਣ ਦੀ ਓਟ, ਆਤਮ ਪਰਮਾਤਮ ਧਿਆਨ ਲਗਾਇਆ। ਕਰ ਕਿਰਪਾ ਕੱਢਦੇ ਖੋਟ, ਕੂੜੀ ਕਿਰਿਆ ਪੰਧ ਮੁਕਾਇਆ। ਤੇਰੇ ਆਹਲਣਿਉਂ ਡਿਗਾ ਤੇਰਾ ਬ੍ਰਹਮ ਬੋਟ, ਤੁਧ ਬਿਨ ਸਕੇ ਨਾ ਕੋਇ ਉਠਾਇਆ। ਤੂੰ ਦਾਤਾ ਹਉਂ ਤੇਰੀ ਅੰਸ ਨਿਰਮਲ ਜੋਤ, ਜੋਤੀ ਜੋਤ ਲੈ ਮਿਲਾਇਆ। ਸ਼ਬਦ ਅਗੰਮ ਲਗਾ ਚੋਟ, ਡੰਕਾ ਇਕੋ ਨਾਮ ਸੁਣਾਇਆ। ਬਿਨ ਗਾਈਏ ਰਸਨਾ ਹੋਂਟ, ਬੱਤੀ ਦੰਦ ਨਾ ਕੋਇ ਸਾਲਾਹਿਆ। ਰਸਨਾ ਜਿਹਵਾ ਰਹੇ ਖ਼ਾਮੋਸ਼, ਅਜੱਪਾ ਜਾਪ ਤੇਰੀ ਵਡਿਆਇਆ। ਪ੍ਰੇਮ ਪਿਆਲਾ ਦੇ ਕਰ ਮਦਹੋਸ਼, ਰਸ ਮਧੁਰ ਜਾਮ ਵਖਾਇਆ। ਲੇਖਾ ਚੁੱਕੇ ਚੌਦਾਂ ਲੋਕ, ਪਰਲੋਕ ਤੇਰੀ ਸਰਨ ਨਜ਼ਰ ਆਇਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਢੋਲਾ ਗਾਇਣ ਸਲੋਕ, ਕਰੋੜ ਤੇਤੀਸਾ ਸਿਫ਼ਤ ਸਾਲਾਹਿਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਗੋਤ, ਜ਼ਾਤ ਅਜ਼ਾਤੀ ਰੂਪ ਨਾ ਕੋਇ ਜਣਾਇਆ। ਕਲਜੁਗ ਅੰਤਮ ਸ੍ਰੀ ਭਗਵਾਨ ਨਿਰਗੁਣ ਹੋ ਕੇ ਪਹੁੰਚ, ਨਿਰਗੁਣ ਆਤਮ ਦਏ ਦੁਹਾਇਆ। ਤੂੰ ਵਸਣਹਾਰਾ ਸੱਤ ਦੀਪ ਨੌਂ ਖੰਡ ਪ੍ਰਿਥਮੀ ਲੱਖਣ ਪੁਸ਼ਕਰ ਕਰੌਚ, ਜੰਬੂ ਆਪਣਾ ਡੇਰਾ ਲਾਇਆ। ਸਾਨ ਸਲਮਲ ਤੇਰੀ ਧੌਂਸ, ਕੁਸ਼ਾ ਤੇਰਾ ਰਾਹ ਤਕਾਇਆ। ਤੂੰ ਆਦਿ ਜੁਗਾਦੀ ਸਭ ਦਾ ਖੌਂਤ, ਲੱਖ ਚੁਰਾਸੀ ਬੀਵੀ ਰੂਪ ਵਟਾਇਆ। ਕੋਈ ਨਾ ਜਾਣੇ ਤੇਰੀ ਹੋਂਦ, ਬੇਅੰਤ ਬੇਪਰਵਾਹ ਬੇਆਸ ਤੇਰੀ ਆਸ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਗਤ ਭਗਵਾਨ ਮਿਲਣ ਦਾ ਸਦਾ ਸ਼ੌਕ, ਦੂਜਾ ਨਜ਼ਰ ਕੋਇ ਨਾ ਆਇਆ। ਪਾਰਬ੍ਰਹਮ ਪ੍ਰਭ ਛੇਤੀ ਆ, ਜੀਵ ਜੰਤ ਦਏ ਦੁਹਾਈਆ। ਨਿਰਗੁਣ ਹੋ ਕੇ ਬਣ ਮਲਾਹ, ਸਰਗੁਣ ਬੇੜਾ ਮਾਤ ਚਲਾਈਆ। ਸਾਚਾ ਦੱਸ ਇਕੋ ਰਾਹ, ਰਹਿਬਰ ਇਕੋ ਨਜ਼ਰੀ ਆਈਆ। ਨਿਰਗੁਣ ਨੂਰ ਕਰ ਰੁਸ਼ਨਾ, ਅੰਧ ਅੰਧੇਰ ਗਵਾਈਆ। ਸ਼ਬਦ ਨਾਦ ਧੁਨ ਸੁਣਾ, ਆਤਮਕ ਰਾਗ ਸੁਣਾਈਆ। ਬਜਰ ਕਪਾਟੀ ਕੁੰਡਾ ਲਾਹ, ਦੂਈ ਦਵੈਤੀ ਰਹਿਣ ਨਾ ਪਾਈਆ। ਜੋਤ ਨਿਰੰਜਣ ਡਗਮਗਾ, ਆਦਿ ਨਿਰੰਜਣ ਤੇਰੀ ਵਡਿਆਈਆ। ਚਤੁਰਭੁਜ ਦਰਸ ਦਿਖਾ, ਆਦਿ ਸ਼ਕਤ ਗੋਦ ਬਹਾਈਆ। ਪਾਰਬ੍ਰਹਮ ਬ੍ਰਹਮ ਮੇਲਾ ਦੇ ਮਿਲਾ, ਮਿਲ ਮਿਲ ਆਪਣਾ ਰੰਗ ਰੰਗਾਈਆ। ਗੁਰ ਚੇਲਾ ਏਕਾ ਘਰ ਦੇ ਵਸਾ, ਗ੍ਰਹਿ ਮੰਦਰ
ਵੱਜੇ ਵਧਾਈਆ। ਸਾਚਾ ਸਗਨ ਲੈ ਮਨਾ, ਰੁੱਤ ਸੁਹੰਜਣੀ ਸੋਭਾ ਪਾਈਆ। ਨਾਮ ਨਿਧਾਨ ਨੇਤਰ ਅੰਜਨ ਦੇ ਪਾ, ਗਿਆਨ ਨੇਤਰ ਇਕ ਖੁਲ੍ਹਾਈਆ। ਚਾਰੋਂ ਕੁੰਟ ਨਜ਼ਰੀ ਜਾਏ ਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਲੇ ਸਚ ਤੇਰੀ ਸਰਨਾਈਆ। ਸ੍ਰੀ ਭਗਵਾਨ ਤੇਰੀ ਸਰਨਾ, ਇਕੋ ਇਕ ਧਿਆਨ ਲਗਾ । ਕਰ ਕਿਰਪਾ ਖੋਲ੍ਹ ਨੇਤਰ ਹਰਨਾ ਫਰਨਾ, ਫੁਰਨਾ ਆਪਣਾ ਨਾਮ ਜਣਾ। ਏਕਾ ਦੇ ਨਾਮ ਧਨਾ, ਧਨ ਧਨਾਢੀ ਬਣ ਵੱਡਾ ਸ਼ਾਹ। ਦਹਿ ਦਿਸ਼ਾ ਉਠ ਉਠ ਭੱਜੇ ਨਾ ਮਨਾ, ਮਨ ਵਾਸਨਾ ਬੰਦ ਦੇ ਕਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾ। ਮਿਹਰ ਨਜ਼ਰ ਉਠਾ ਭਗਵਾਨ, ਜੀਵ ਜੰਤ ਤੇਰਾ ਧਿਆਨ ਲਗਾਈਆ। ਸਾਹਿਬ ਸੁਲਤਾਨ ਬਣ ਸੱਚਾ ਕਾਹਨ, ਲੱਖ ਚੁਰਾਸੀ ਗੋਪੀ ਮਾਤ ਹੰਢਾਈਆ। ਆਤਮ ਪਰਮਾਤਮ ਆਦਿ ਦਿਤਾ ਦਾਨ, ਅੰਤਰ ਆਪਣਾ ਮੇਲ ਮਿਲਾਈਆ। ਤ੍ਰੈਗੁਣ ਮਾਇਆ ਨਾ ਹੋਏ ਪਰਧਾਨ, ਪੰਜ ਤੱਤ ਨਾ ਕੋਇ ਵਡਿਆਈਆ । ਸਚ ਵਖਾ ਆਪਣਾ ਨਿਸ਼ਾਨ, ਧਰਮ ਨਿਸ਼ਾਨਾ ਰਿਹਾ ਝੁਲਾਈਆ। ਅਗੰਮ ਅਥਾਹ ਤੇਰਾ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਸੂਰਜ ਚੰਦ ਨਾ ਕੋਇ ਰੁਸ਼ਨਾ, ਨਿਰਗੁਣ ਜੋਤ ਡਗਮਗਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚਖੰਡ ਦੁਆਰੇ ਬੈਠੋਂ ਡੇਰਾ ਲਾ, ਨਿਰਗੁਣ ਆਪਣਾ ਆਸਣ ਲਾਈਆ। ਕਲਜੁਗ ਅੰਤ ਗ਼ਰੀਬ ਨਿਮਾਣਿਆਂ ਵਲ ਕਰ ਧਿਆਂ, ਅੱਖ ਪਰਤੱਖ ਲੈ ਖੁਲ੍ਹਾਈਆ। ਦੋ ਜਹਾਨਾਂ ਕਰ ਸਚ ਨਿਆਂ, ਅਦਲ ਆਦਲ ਅਦਾਲਤ ਤੇਰੀ ਇਕੋ ਭਾਈਆ। ਕੋਝਿਆਂ ਕਮਲਿਆਂ ਪਕੜ ਬਾਂਹ, ਚਰਨ ਕਵਲ ਦੇ ਸਰਨਾਈਆ। ਇਕ ਜਣਾ ਆਪਣਾ ਨਾਂ, ਜਿਸ ਜਪਿਆਂ ਦੁੱਖ ਰਹੇ ਨਾ ਰਾਈਆ। ਦੀਨ ਮਜ਼੍ਹਬ ਜ਼ਾਤ ਪਾਤ ਝੇੜਾ ਦੇ ਮੁਕਾ, ਇਕੋ ਬ੍ਰਹਮ ਬ੍ਰਹਮ ਦਰਸਾਈਆ। ਨਿਹਕਰਮੀ ਆਪਣਾ ਕਰਮ ਕਮਾ, ਕਰਮ ਕਾਂਡ ਲੇਖਾ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਦਾਤਾ ਪੁਰਖ ਬਿਧਾਤਾ, ਪਾਰਬ੍ਰਹਮ ਬ੍ਰਹਮ ਆਪਣਾ ਰਿਹਾ ਜਣਾਈਆ। ਸਚ ਸੰਦੇਸਾ ਸੋਹੰ ਢੋਲਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਆਤਮ ਪਰਮਾਤਮ ਬਣ ਵਿਚੋਲਾ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਾ ਕੋਈ ਪਰਦਾ ਨਾ ਕੋਈ ਉਹਲਾ, ਸਾਖਿਆਤ ਦਰਸ ਦਰਸਾਇੰਦਾ। ਨਿਜ ਸਰੂਪ ਨਿਜ ਘਰ ਨਿਜ ਆਤਮ ਪਰਮਾਤਮ ਵਸੇ ਕੋਲਾ, ਵਿਛੜ ਕਦੇ ਨਾ ਜਾਇੰਦਾ। ਭਾਗ ਲਗਾਏ ਕਾਇਆ ਚੋਲਾ, ਘਰ ਘਰ ਵਿਚ ਸੋਭਾ ਪਾਇੰਦਾ। ਸਤਿ ਸਤਿਵਾਦੀ ਸਦਾ ਸਦਾ ਸਤਿ ਸਰੂਪ ਬਣੇ ਤੋਲਾ, ਨਾਮ ਕੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਆਪ ਦ੍ਰਿੜਾਇੰਦਾ। ਸਾਚਾ ਮੰਤਰ ਸੋਹੰ ਧਾਰ, ਆਤਮ ਪਰਮਾਤਮ ਕਰੇ ਕੁੜਮਾਈਆ। ਸ਼ਬਦ ਸ਼ੇਰ ਵੱਡ ਬਲਕਾਰ, ਸਿੰਘ ਆਪਣਾ ਰੂਪ ਵਖਾਈਆ। ਵਿਸ਼ਨੂੰ ਵਿਸ਼ਵ ਸੇਵਾਦਾਰ, ਘਰ ਘਰ ਰਿਜ਼ਕ ਪੁਚਾਈਆ। ਭਗਵਨ ਕਰੇ ਜੈ ਜੈਕਾਰ, ਜੈ ਜੈਕਾਰਾ ਇਕੋ ਇਕ ਸੁਣਾਈਆ। ਜੁਗ ਚੌਕੜੀ ਖੇਲ ਅਪਾਰ, ਹਰਿ ਕਰਤਾ ਕਰਨੀ ਆਪਣੇ ਹੱਥ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੋ ਵਾਰ, ਗੁਰ ਅਵਤਾਰ ਪੀਰ ਪੈਗ਼ੰਬਰ ਸਾਚੀ ਸੇਵ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੀਤਾ ਠਾਂਡਾ ਸੀਤਾ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਤ੍ਰੈਗੁਣ ਮਾਇਆ ਮੇਟੇ ਛਾਇਆ, ਏਕਾ ਨਾਮ ਗੁਣ ਨਿਧਾਨ, ਪਾਰਬ੍ਰਹਮ ਬ੍ਰਹਮ ਆਪਣਾ ਆਪ ਜਣਾਇੰਦਾ। ਪਾਰਬ੍ਰਹਮ ਬ੍ਰਹਮ ਮਿੱਤਰ ਮੀਤ, ਸੋ ਸਤਿਗੁਰ ਦਏ
ਵਡਿਆਈਆ। ਜਨ ਭਗਤਾਂ ਵਸੇ ਸਦਾ ਚੀਤ, ਚਿਤਵਿਤ ਠਗੌਰੀ ਕੋਇ ਨਾ ਪਾਈਆ। ਘਰ ਅੰਦਰ ਗ੍ਰਹਿ ਮੰਦਰ ਨਜ਼ਰੀ ਆਏ ਇਕ, ਅਤੀਤ, ਸਚ ਸਿੰਘਾਸਣ ਡੇਰਾ ਲਾਈਆ। ਚਰਨ ਕਵਲ ਉਪਰ ਧਵਲ ਬੰਧਾਏ ਸਚ ਪ੍ਰੀਤ, ਪ੍ਰੀਤੀ ਇਕੋ ਇਕ ਦਰਸਾਈਆ। ਨਿਰਗੁਣ ਨਿਰਗੁਣ ਸਾਚੀ ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਇਕ ਦ੍ਰਿੜਾਈਆ। ਸਾਚਾ ਨਾਮ ਦ੍ਰਿੜਾਏ ਸੋਹੰ ਸੋ, ਸਾਹਿਬ ਸਤਿਗੁਰ ਖੇਲ ਕਰਾਇੰਦਾ। ਨਿਰਗੁਣ ਸਰਗੁਣ ਆਪੇ ਹੋ, ਦੋਏ ਦੋਏ ਧਾਰ ਆਪ ਜਣਾਇੰਦਾ। ਜੋਤੀ ਜੋਤ ਦੇਵੇ ਸਾਚੀ ਲੋ, ਪਰਕਾਸ਼ ਪਰਕਾਸ਼ ਵਿਚੋਂ ਪਰਗਟਾਇੰਦਾ। ਆਤਮ ਪਰਮਾਤਮ ਸੱਚਾ ਮੋਹ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਕੂੜੀ ਕਿਰਿਆ ਜਨ ਭਗਤਾਂ ਕੋਲੋਂ ਲਵੇ ਖੋਹ, ਨਾਮ ਭੰਡਾਰਾ ਹੱਥ ਰਖਾਇੰਦਾ । ਦੇਵਣਹਾਰਾ ਧੁਰ ਦਾ ਢੋਆ ਢੋ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸੋਹੰ ਨਾਮ ਅੰਮਿਉਂ ਰਸ ਜਾਮ ਨਿਸ਼ਕਾਮ ਸੇਵਕ ਸੇਵਾ ਆਪ ਕਮਾਇੰਦਾ।