ਪੁਸਤਕਾਲਾਭਾਗ ੧੪

੨੫ ਚੇਤ ੨੦੨੦ ਬਿਕਰਮੀ ਮਹਿੰਦਰ ਕੌਰ ਨਛੱਤਰ ਕੌਰ ਦੇ ਗ੍ਰਹਿ ਜੰਡਿਆਲਾ ਜ਼ਿਲਾ ਜਲੰਧਰ

ਜੀਵ ਜੀ ਕਾ ਜਾਣੇ ਭੇਵ, ਜੁਗ ਜੁਗ ਵੇਖ ਵਖਾਇੰਦਾ। ਜੀਵ ਜੀ ਕਾ ਜਾਣੇ ਨੇਮ, ਨਿਤ ਨਿਤ ਵੇਖ ਵਖਾਇੰਦਾ। ਜੀਵ ਜੀ ਕਾ ਜਾਣੇ ਪ੍ਰੇਮ, ਘਰ ਘਰ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੱਖੋ ਵੱਖ ਰਖਾਇੰਦਾ। ਜੀਵ ਜੀ ਕਾ ਲੇਖਾ ਵੱਖਰਾ, ਮਾਤ ਪਿਤ ਭਾਈ ਭੈਣ ਵੰਡ ਨਾ ਕੋਇ ਵੰਡਾਇੰਦਾ। ਜੀਵ ਜੀ ਕਾ ਲੇਖਾ ਜਾਣੇ ਵਿਚ ਪੱਥਰਾਂ, ਟਿੱਲੇ ਪਰਬਤ ਵੇਖ ਵਖਾਇੰਦਾ। ਜੀਵ ਜੀ ਕਾ ਪ੍ਰੇਮ ਪਿਆਰ ਸਾਚਾ ਸੱਥਰਾ, ਸੱਥਰ ਯਾਰੜਾ ਸੇਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਸਭ ਦੀ ਝੋਲੀ ਪਾਇੰਦਾ। ਜੀਵ ਜੀ ਕਾ ਸਦਾ ਸਦ ਹਿਤ, ਹਿਤਕਾਰੀ ਵੇਖ ਵਖਾਇੰਦਾ। ਜੀਵ ਜੀ ਕਾ ਲਹਿਣਾ ਨਿਤ ਨਵਿਤ, ਜੁਗ ਜੁਗ ਝੋਲੀ ਪਾਇੰਦਾ। ਜੀਵ ਜੀ ਕਾ ਬਣੇ ਮਾਤ ਪਿਤ, ਗੋਦ ਸੁਹੰਜਣੀ ਆਪ ਸੁਹਾਇੰਦਾ। ਜੀਵ ਜੀ ਕਾ ਲੇਖਾ ਮੁੱਕੇ ਬੂੰਦ ਰਿਤ, ਤੱਤ ਚੋਲਾ ਲੇਖੇ ਪਾਇੰਦਾ। ਜੀਵ ਜੀ ਕਾ ਲੇਖਾ ਲਿਖ, ਬਿਨ ਲੇਖਿਉਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਜੀਵ ਜੀ ਪਹਿਨੇ ਚੋਗਾ, ਚੋਲਾ ਤਨ ਹੰਢਾਈਆ। ਜੀਵ ਜੀ ਕਾ ਇਕੋ ਮੌਕਾ, ਮਾਣਸ ਜਨਮ ਵਡਿਆਈਆ। ਜੀਵ ਜੀ ਕਾ ਇਕੋ ਨਾਮ ਸੌਖਾ, ਸੋਹੰ ਕਰੇ ਪੜ੍ਹਾਈਆ। ਜੀਵ ਜੀ ਕਾ ਚੁੱਕੇ ਧੋਖਾ, ਦੂਈ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਜੀਵ ਜੀ ਕਾ ਜਾਨਣਹਾਰ, ਹਰਿ ਸਤਿਗੁਰ ਆਪ ਅਖਵਾਇੰਦਾ। ਜੀਵ ਜੀ ਕਾ ਵਣਜ ਵਪਾਰ, ਹਰਿ ਸਤਿਗੁਰ ਨਾਮ ਹੱਟ ਵਿਕਾਇੰਦਾ। ਜੀਵ ਜੀ ਕਾ ਠਾਂਡਾ ਦਰਬਾਰ, ਸਤਿਗੁਰ ਸਰਨਾਈ ਇਕ ਦਰਸਾਇੰਦਾ। ਜੀਵ ਜੀ ਕਾ ਮੇਲਾ ਕੰਤ ਭਤਾਰ, ਨਰ ਨਰਾਇਣ ਸੁਰਤ ਸ਼ਬਦ ਪਰਨਾਇੰਦਾ। ਜੀਵ ਜੀ ਕਾ ਇਕ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ

ਭਗਵਾਨ, ਬੋਲੇ ਜੈਕਾਰ, ਤਿਸ ਜਮ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨਮ ਜਨਮ ਕਰਮ ਕਰਮ ਵਰਨ ਵਰਨ ਬਰਨ ਬਰਨ ਉਪਰ ਧਰਨੀ ਧਰਨ, ਧਵਲ ਲੇਖਾ ਸਰਬ ਮੁਕਾਇੰਦਾ।

੨੫ ਚੇਤ ੨੦੨੦ ਬਿਕਰਮੀ ਲਛਮਣ ਸਿੰਘ ਗੁਰਮੇਜ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ

ਭਗਤ ਭਗਵਾਨ ਦਾ ਸਾਂਝਾ ਬਿਆਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਪ੍ਰਹਿਲਾਦ ਵੇਖ ਕਰੇ ਧਿਆਨ, ਨੇਤਰ ਨੈਣ ਖੁਲਾਇੰਦਾ। ਜਿਸ ਹਰਨਾਕਸ਼ ਮਾਰਿਆ ਆਣ, ਨਰ ਸਿੰਘ ਰੂਪ ਵਟਾਇੰਦਾ। ਸੋ ਸਾਹਿਬ ਵਡ ਬਲਵਾਨ, ਆਪਣਾ ਫੇਰਾ ਪਾਇੰਦਾ। ਲੇਖਾ ਜਾਣ ਜ਼ਿਮੀ ਅਸਮਾਨ, ਦੋ ਜਹਾਨ ਖੋਜ ਖੁਜਾਇੰਦਾ। ਕਲਜੁਗ ਅੰਤਮ ਦੇਵੇ ਦਾਨ, ਦਰ ਦਰਵੇਸ਼ ਵੇਖ ਵਖਾਇੰਦਾ। ਧੁਰ ਸੰਦੇਸਾ ਇਕ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਇੰਦਾ। ਭਗਤ ਭਗਵਾਨ ਹੋਣ ਇਕੱਠੇ, ਘਰ ਸਾਚੇ ਵੱਜੇ ਵਧਾਈਆ। ਇਕ ਦੂਜੇ ਦੀ ਚਰਨੀ ਦੋਵੇਂ ਢੱਠੇ, ਵੱਡਾ ਛੋਟਾ ਕੋਇ ਨਜ਼ਰ ਨਾ ਆਈਆ। ਪ੍ਰੇਮ ਪ੍ਰੀਤੀ ਅੰਦਰ ਦੋਵੇਂ ਰਤੇ, ਰੰਗ ਇਕੋ ਇਕ ਰਖਾਈਆ। ਸਾਹਿਬ ਸਮਰਥ ਦੀ ਸਾਚੀ ਮਤੇ, ਸਿਖਿਆ ਸਚ ਸਚ ਦ੍ਰਿੜਾਈਆ। ਨਾਮ ਖ਼ਜ਼ਾਨਾ ਝੋਲੀ ਘੱਤੇ, ਭਾਂਡੇ ਖ਼ਾਲੀ ਰਿਹਾ ਭਰਾਈਆ। ਨਿੱਕੇ ਨਿੱਕੇ ਵੇਖਣਹਾਰਾ ਬੱਚੇ, ਪਾਰਬ੍ਰਹਮ ਪ੍ਰਭ ਆਪਣੀ ਗੋਦ ਉਠਾਈਆ। ਜਿਉਂ ਭਾਵੇ ਤਿਉਂ ਦੋ ਜਹਾਨ ਰੱਖੇ, ਰੱਖਿਆ ਕਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਜੀਵਣ ਵਿਚੋਂ ਜੀਵਣ, ਜੀਵਣ ਜੀਵਣ ਝੋਲੀ ਪਾਈਆ। ਜੀਵਣ ਝੋਲੀ ਪਾਏ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਜਗਤ ਦਰਵਾਜ਼ਾ ਭਗਤ ਨਿਵਾਜ਼ਾ ਸਾਚੀ ਥਾਪਣ ਥਾਪ, ਸਿਰ ਆਪਣਾ ਹੱਥ ਟਿਕਾਇੰਦਾ। ਸਾਢੇ ਦਸ ਰੈਣ ਭਿੰਨੜੀ ਬਣੇ ਮਾਈ ਬਾਪ, ਮਈਆ ਪਿਤਾ ਇਕੋ ਨਜ਼ਰੀ ਆਇੰਦਾ। ਜਿਸ ਦਾ ਆਦਿ ਜੁਗਾਦੀ ਸੱਚਾ ਜਾਪ, ਜਪ ਜੀਵ ਆਤਮ ਰਸ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਰਾਇੰਦਾ। ਭਗਤ ਭਗਵਾਨ ਕਰ ਇਕੱਠ, ਇਕ ਦੂਜੇ ਨੂੰ ਦੇਣ ਵਧਾਈਆ। ਮੈਂ ਤੇਰਾ ਤੂੰ ਮੇਰਾ ਰਲ ਮਿਲ ਗਾਈਏ ਸੱਚਾ ਜਸ, ਵੇਦ ਪੁਰਾਨ ਕੰਮ ਕਿਸੇ ਨਾ ਆਈਆ। ਤੂੰ ਦੂਰ ਦੁਰਾਡਾ ਆਇਉਂ ਨੱਠ, ਅਸੀਂ ਤੇਰਾ ਰਾਹ ਤਕਾਈਆ। ਨਿਰਗੁਣ ਹੋ ਕੇ ਅੰਦਰ ਵਸ, ਸਰਗੁਣ ਪੂਰੀ ਆਸ ਤੇਰੇ ਉਤੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਭਗਤ ਭਗਵਾਨ ਲਿਖਿਆ ਲੇਖਾ, ਲਿਖਤ ਆਪਣੀ ਆਪ ਜਣਾਇੰਦਾ। ਨਾ ਕੋਈ ਭਰਮ ਨਾ ਭੁਲੇਖਾ, ਭਾਂਡਾ ਭੌ ਆਪ ਭੰਨਾਇੰਦਾ। ਆਪਣੇ ਨੇਤਰ ਨਿਰਗੁਣ ਆਪ ਆ ਕੇ ਵੇਖਾ, ਦੂਜਾ ਵਿਚੋਲਾ ਨਾ ਕੋਇ ਰਖਾਇੰਦਾ। ਸਾਚੇ ਘਰ ਕੋਈ ਨਾ ਦੇਵੇ ਧੋਖਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰੇ ਆਪਣਾ ਰਾਹ ਵਖਾਇੰਦਾ। ਨਵੇਂ ਪਿਤਾ ਦਾ ਨਵਾਂ ਪਿਆਰ, ਨਵ ਜੀਵਣ ਦਏ ਜਣਾਈਆ। ਚਿੱਟੇ ਬਸਤਰ ਤਨ ਸ਼ਿੰਗਾਰ, ਸਾਚਾ ਰੰਗ ਵਖਾਈਆ। ਸਾਢੇ ਤਿੰਨ ਹੱਥ ਮੌਲੀ ਤੰਦ ਨਿਰੰਕਾਰ, ਨਿਰਗੁਣ ਮੰਗ ਮੰਗਾਈਆ। ਅਗਲਾ ਲੇਖਾ

ਜਾਨਣਹਾਰ, ਭਗਤਨ ਹੋਏ ਸਹਾਈਆ। ਚਾਲੀ ਦਿਨ ਰਹਿੰਦੇ ਵਿਚ ਸੰਸਾਰ, ਪੰਜ ਤੱਤ ਕਾਇਆ ਨਾਤਾ ਰਹੀ ਤੁੜਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਪਾਵੇ ਸਾਰ, ਭਗਤ ਪਿਆਰ ਪ੍ਰੇਮ ਪ੍ਰੀਤੀ ਬੰਧਨ ਪੰਧ ਮੁਕਾਈਆ। ਨਵਾਂ ਪਿਉ ਬਣੇ ਆਪ ਨਿਰੰਕਾਰ, ਜੀਵਦਿਆਂ ਮਾਰ ਮਾਰ ਜੀਵਤ ਫੇਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੇਜ ਸਿੰਘ ਦਾ ਗੁਰੂ ਕਰਤਾਰ, ਸਾਚਾ ਲੇਖਾ ਰਾਤੀਂ ਰੁਤੀ ਦਏ ਸਮਝਾਈਆ।

੨੫ ਚੇਤ ੨੦੨੦ ਬਿਕਰਮੀ ਆਤਮਾ ਸਿੰਘ ਦੇ ਗ੍ਰਹਿ ਰੁੜਕਾ ਕਲਾਂ

ਸਤਿਗੁਰ ਮਿਲਿਆਂ ਉਪਜੇ ਅਨੰਦ, ਜਨਮ ਕਰਮ ਦੁੱਖ ਰਹੇ ਨਾ ਰਾਈਆ। ਗੁਰਮੁਖ ਗੁਰ ਗੁਰ ਚਾੜ੍ਹੇ ਚੰਦ, ਲੋਕਮਾਤ ਜਗਤ ਰੁਸ਼ਨਾਈਆ। ਲੱਖ ਚੁਰਾਸੀ ਤੋੜੇ ਬੰਦੀਖ਼ਾਨਾ, ਬੰਦ, ਜੂਨੀ ਜੂਨ ਨਾ ਕੋਇ ਭੁਆਈਆ। ਲੇਖੇ ਲਾਏ ਰਸਨਾ ਜਿਹਵਾ ਬੱਤੀ ਦੰਦ, ਜੋ ਜਨ ਹਰਿ ਹਰਿ ਨਾਮ ਧਿਆਈਆ। ਅੰਤਰ ਆਤਮ ਪਾਵੇ ਠੰਡ, ਸਵਛ ਸਰੂਪੀ ਜਿਸ ਜਨ ਦਰਸ ਦਿਖਾਈਆ। ਜੁਗ ਜਨਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਦਇਆ ਕਮਾਈਆ। ਦੂਈ ਦਵੈਤੀ ਕੂੜੀ ਕਿਰਿਆ ਢਾਹੇ ਕੰਧ, ਸਚ ਸੁਚ ਮੰਤਰ ਨਾਮ ਦ੍ਰਿੜਾਈਆ। ਗੀਤ ਸੁਹਾਗੀ ਜਣਾਏ ਛੰਦ, ਆਤਮ ਪਰਮਾਤਮ ਵੱਜੇ ਵਧਾਈਆ। ਦੀਨ ਦਿਆਲ ਸਦਾ ਬਖ਼ਸ਼ੰਦ, ਹਰਿਜਨ ਵੇਖੇ ਥਾਉਂ ਥਾਈਂਆ । ਅੰਮ੍ਰਿਤ ਮੇਘ ਬਰਸ ਪਾਏ ਠੰਡ, ਤ੍ਰੈਗੁਣ ਅਗਨੀ ਤੱਤ ਬੁਝਾਈਆ। ਆਵਣ ਜਾਵਣ ਮਾਤ ਗਰਭ ਮੁਕਾਏ ਪੰਧ, ਜੋਤੀ ਜੋਤ ਜੋਤ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸਤਿਗੁਰ ਪੂਰਾ ਹੋਏ ਸਹਾਈਆ। ਸਤਿਗੁਰ ਮਿਲਿਆਂ ਮਿਟੇ ਦੁੱਖ, ਦਰਦ ਰਹਿਣ ਨਾ ਪਾਇੰਦਾ। ਉਜਲ ਹੋਏ ਜਗਤ ਮੁਖ, ਭਗਤ ਭਗਵਾਨ ਸਿਫ਼ਤ ਸਾਲਾਹਿੰਦਾ। ਸਫਲ ਕਰਾਏ ਮਾਤ ਕੁੱਖ, ਜਨ ਜਨਨੀ ਲੇਖੇ ਲਾਇੰਦਾ। ਗ਼ਰੀਬ ਨਿਮਾਣਿਆਂ ਆਪਣੀ ਗੋਦੀ ਲਏ ਚੁੱਕ, ਸਤਿਗੁਰ ਪੂਰਾ ਜੁਗ ਜੁਗ ਸੇਵ ਕਮਾਇੰਦਾ। ਪੰਚ ਵਿਕਾਰ ਵਿਚੋਂ ਕੱਢੇ ਕੁੱਟ, ਕੂੜੀ ਕਿਰਿਆ ਡੇਰਾ ਢਾਹਿੰਦਾ। ਨਾਮ ਭੰਡਾਰਾ ਦਏ ਅਤੁਟ, ਕਾਇਆ ਝੋਲੀ ਆਪ ਭਰਾਇੰਦਾ। ਕਿਰਪਾ ਕਰ ਅਬਿਨਾਸ਼ੀ ਅਚੁਤ, ਚੇਤਨ ਆਪਣਾ ਰਾਹ ਵਖਾਇੰਦਾ। ਸੁਰਤੀ ਸ਼ਬਦੀ ਮੌਲੇ ਰੁੱਤ, ਰੁੱਤ ਰੁਤੜੀ ਆਪ ਮਹਿਕਾਇੰਦਾ। ਗੁਰਮੁਖਾਂ ਗੁਰਸਿਖਾਂ ਹਰਿ ਸਤਿਗੁਰ ਲਏ ਪੁੱਛ, ਜੁਗ ਜੁਗ ਆਪਣਾ ਫੇਰਾ ਪਾਇੰਦਾ। ਕਰਮ ਕਾਂਡ ਪਿਛੇ ਜੋ ਗਏ ਰੁੱਠ, ਤਿਨ੍ਹਾਂ ਕਰ ਕਿਰਪਾ ਮੇਲ ਮਿਲਾਇੰਦਾ। ਅੰਮ੍ਰਿਤ ਆਤਮ ਜਾਮ ਪਿਆਏ ਘੁੱਟ, ਨਿਝਰ ਝਿਰਨਾ ਆਪ ਝਿਰਾਇੰਦਾ। ਦਰਸ ਦਖਾਏ ਦਇਆ ਕਮਾਏ ਕਾਇਆ ਹਰਿਮੰਦਰ ਵਿਚੋਂ ਉਠ, ਜੋਤੀ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਆਪਣੇ ਰੰਗ ਰੰਗਾਇੰਦਾ। ਗੁਰਸਿਖ ਚਾੜ੍ਹੇ ਸਤਿਗੁਰ ਰੰਗ, ਸਤਿ ਸਤਿਵਾਦੀ ਦਇਆ ਕਮਾਈਆ। ਆਤਮ ਸੇਜਾ ਸੁਹਾਏ ਪਲੰਘ, ਪਾਵਾ ਚੂਲ ਨਾ ਕੋਇ ਰਖਾਈਆ। ਅੱਠੇ ਪਹਿਰ ਵਜਾਏ ਮਰਦੰਗ, ਅਨਹਦ ਨਾਦੀ ਨਾਦ ਸੁਣਾਈਆ। ਨੌਂ ਦੁਆਰੇ ਵੇਖੇ ਪਾਰ ਲੰਘ, ਦਸਵੇਂ ਆਪਣਾ ਮੇਲ ਮਿਲਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ

ਦੇਵਣਹਾਰਾ ਵਰ, ਦਰ ਘਰ ਸਾਚੇ ਹੋਏ ਸਹਾਈਆ। ਹੋਏ ਸਹਾਈ ਸਦਾ ਆਪ, ਸ੍ਰੀ ਭਗਵਾਨ ਦਇਆ ਕਮਾਇੰਦਾ। ਜਨ ਭਗਤਾਂ ਬਣ ਮਾਈ ਬਾਪ, ਪਿਤਾ ਪੂਤ ਗੋਦ ਉਠਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਜਾਪ, ਨਿਸ਼ਅੱਖਰ ਵੱਖਰ ਆਪ ਪੜ੍ਹਾਇੰਦਾ। ਮੇਟ ਮਿਟਾਏ ਤੀਨੋਂ ਤਾਪ, ਤ੍ਰੈਗੁਣ ਅਗਨ ਨਾ ਕੋਇ ਤਪਾਇੰਦਾ। ਲੇਖਾ ਜਾਣੇ ਪੰਜ ਤੱਤ ਮਾਟੀ ਖ਼ਾਕ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਖੁਜਾਇੰਦਾ । ਉਤਮ ਰੱਖੇ ਗੁਰਮੁਖ ਜ਼ਾਤ, ਊਚ ਨੀਚ ਨਾ ਕੋਇ ਵਡਿਆਇੰਦਾ। ਦੇਵੇ ਦਰਸ ਬਹੁ ਬਿਧ ਭਾਂਤ, ਅਨਕ ਕਲ ਆਪਣੀ ਕਾਰ ਕਮਾਇੰਦਾ। ਕਾਇਆ ਮੰਦਰ ਮੇਟ ਅੰਧੇਰੀ ਰਾਤ, ਨਿਰਗੁਣ ਨੂਰ ਸੱਚਾ ਚੰਦ ਚਮਕਾਇੰਦਾ। ਕਿਰਪਾ ਕਰ ਠਾਕਰ ਸਵਾਮੀ ਹਰਿ ਸਤਿਗੁਰ ਪੁੱਛੇ ਵਾਤ, ਦੀਨ ਦਿਆਲ ਦੀਨਨ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵਣਹਾਰ ਨਜਾਤ, ਨਿਜ ਆਤਮ ਨਿਜ ਪਰਮਾਤਮ ਨਿਜ ਘਰ ਨਿਜ ਗ੍ਰਹਿ ਨਿਜ ਮੰਦਰ ਆਪਣਾ ਰੰਗ ਵਖਾਇੰਦਾ।