੨੫ ਚੇਤ ੨੦੨੦ ਬਿਕਰਮੀ ਲਛਮਣ ਸਿੰਘ ਦੇ ਖੂਹ ਉਤੇ ਰੁੜਕਾ ਕਲਾਂ
ਲਛਮਣ ਕੁੱਲੀ ਕਹੇ ਮੇਰੇ ਵੇਖੋ ਲੱਛਣ, ਉਚੀ ਕੂਕ ਕੂਕ ਸੁਣਾਈਆ। ਸਾਹਿਬ ਸਤਿਗੁਰ ਮੇਰੀ ਪਤ ਆਇਆ ਰੱਖਣ, ਮਿਹਰ ਨਜ਼ਰ ਉਠਾਈਆ। ਹਰਿ ਸੰਗਤ ਨਾਲ ਮਿਲਾਈ ਵਰੋਲ ਮੱਖਣ, ਛਾਛ ਰੂਪ ਨਾ ਕੋਇ ਵਖਾਈਆ। ਮੇਰੇ ਅੰਗ ਅੰਗ ਲੱਗੇ ਫਰਕਣ, ਮੇਰੀ ਸੁਰਤੀ ਲਏ ਅੰਗੜਾਈਆ। ਜਨਮ ਜਨਮ ਦੀ ਮੇਰੀ ਮਿਟੇ ਧੜਕਣ, ਦੁੱਖ ਦਰਦ ਰਹੇ ਨਾ ਰਾਈਆ। ਗੁਰਮੁਖ ਵੇਖ ਮੇਰੇ ਨੈਣ ਲੱਗੇ ਮਟਕਣ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਮੇਰੇ ਵਿਕਾਰ ਲੱਗੇ ਝਟਕਣ, ਭੱਜਣ ਵਾਹੋ ਦਾਹੀਆ। ਪ੍ਰੇਮ ਪ੍ਰੀਤ ਨਗਾਰੇ ਲੱਗੇ ਖੜਕਣ, ਹਰਿਜਨ ਢੋਲੇ ਸੱਚੇ ਗਾਈਆ। ਗੁਰਸਿਖ ਸਾਚੇ ਲੱਗੇ ਕੜਕਣ, ਬੋਲ ਬੁਲਾਰਾ ਇਕੋ ਇਕ ਜਣਾਈਆ। ਮੇਰੀ ਪਿਛਲੀ ਮਿਟੇ ਮੁੜੱਤਨ, ਬਲ ਆਪਣਾ ਦਏ ਜਣਾਈਆ। ਅਗਲੀ ਪਿਛਲੀ ਮਿਟੀ ਹਰਸਨ, ਹਰਸ ਰਹੀ ਨਾ ਰਾਈਆ। ਅੰਮ੍ਰਿਤ ਮੇਘ ਲੱਗਾ ਬਰਸਨ, ਮਿਹਰ ਨਜ਼ਰ ਉਠਾਈਆ । ਖੋਟੇ ਖਰੇ ਲੱਗਾ ਪਰਖਣ, ਸਚ ਕਸਵਟੀ ਹੱਥ ਉਠਾਈਆ। ਕਾਇਆ ਭਾਂਡੇ ਮਾਟੀ ਪੋਚੇ ਬਰਤਨ, ਨਿਰਗੁਣ ਸਰਗੁਣ ਸਾਫ਼ ਕਰਾਈਆ। ਮੇਰੇ ਵਿਚ ਰਹੇ ਨਾ ਕੋਈ ਅੜਚਨ, ਅੰਧ ਅੰਧੇਰਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਲਛਮਣ ਕੁੱਲੀ ਵੇਖ ਵੇਖ ਨੱਚੇ, ਨਾਚ ਆਪਣਾ ਰਹੀ ਵਖਾਈਆ। ਮੈਂ ਗੁਰਮੁਖ ਗੁਰਸਿਖ ਵੇਖੇ ਸੱਚੇ, ਸਚ ਸਚ ਜਿਨ੍ਹਾਂ ਮਿਲੀ ਵਡਿਆਈਆ। ਪਾਰਬ੍ਰਹਮ ਦੇ ਸਾਚੇ ਬੱਚੇ, ਚਲ ਕੇ ਆਏ ਵਾਹੋ ਦਾਹੀਆ। ਮੈਨੂੰ ਕੋਝੀ ਕਮਲੀ ਨੂੰ ਇਹੋ ਲੱਗੇ ਅੱਛੇ, ਅੱਛੀ ਤਰ੍ਹਾਂ ਸਮਝਾਈਆ। ਮੇਰੇ ਲੂੰ ਲੂੰ ਅੰਦਰ ਰਚੇ, ਰਚਨਾ ਆਪਣੀ ਰਹੇ ਵਖਾਈਆ। ਹੁਣ ਨਹੀਂ ਦਿਸਦੇ ਕੱਚੇ, ਗੋਬਿੰਦ ਇਕੋ ਵਾਰ ਪਕਾਈਆ। ਪਿਛੇ ਮੈਨੂੰ ਵੀ ਪੈਂਦੇ ਰਹੇ ਧੱਕੇ, ਹੁਣ ਧੱਕਾ ਨਾ ਕੋਇ ਲਗਾਈਆ। ਹਰਿ ਸੰਗਤ ਮਿਲਿਆ ਮੇਲ ਭੈਣ ਭਾਈ ਸਕੇ, ਸਤਿਗੁਰ ਨਾਤਾ ਆਪ ਜੁੜਾਈਆ। ਕਲਜੁਗ ਜੀਵ ਰਹਿਣ ਹੱਕੇ ਬੱਕੇ, ਹਰਿ ਕਾ ਭੇਵ ਕੋਇ ਨਾ ਪਾਈਆ। ਸ੍ਰੀ ਭਗਵਾਨ ਸ਼ਾਹ ਸੁਲਤਾਨ ਜਿਸ ਵੇਲੇ ਮੇਰੇ ਵਲ ਤੱਕੇ, ਮੇਰੇ ਨੈਣ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਇਕੋ ਇਕ
ਕਮਾਈਆ। ਲਛਮਣ ਕੁੱਲੀ ਕਹੇ ਮੈਨੂੰ ਆਵੇ ਹਾਸਾ, ਹੱਸਦਿਆਂ ਚੈਨ ਜ਼ਰਾ ਨਾ ਆਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਜਾਣ ਤਮਾਸ਼ਾ, ਸੋ ਤਮਾਸ਼ਾ ਆਪਣਾ ਰਿਹਾ ਵਖਾਈਆ। ਭੁੱਲੀ ਭਟਕੀ ਨੂੰ ਦਰ ਆ ਕੇ ਦਏ ਦਿਲਾਸਾ, ਸਿਰ ਆਪਣਾ ਹੱਥ ਟਿਕਾਈਆ। ਪ੍ਰਭ ਚਰਨ ਚਰਨ ਰੱਖ ਭਰਵਾਸਾ, ਤੇਰਾ ਭਰਮ ਦਏ ਗਵਾਈਆ। ਤੇਰਾ ਖ਼ਾਲੀ ਰਹੇ ਨਾ ਕਾਸਾ, ਵਸਤ ਅਮੋਲਕ ਵਿਚ ਟਿਕਾਈਆ। ਕਰਵਟ ਲੈ ਕੇ ਬਦਲਿਆ ਪਾਸਾ, ਪਾਸਾ ਤੇਰਾ ਦਏ ਉਲਟਾਈਆ। ਜੁਗ ਜੁਗ ਦੀ ਪੂਰੀ ਕਰੇ ਆਸਾ, ਆਸਾ ਆਸਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਲਛਮਣ ਕੁੱਲੀ ਅੱਖ ਖੋਲ੍ਹੇ, ਚੋਰੀ ਚੋਰੀ ਨੈਣ ਉਠਾਈਆ। ਕਵਣ ਕੂਟੇ ਮੇਰਾ ਹਰਿ ਜੂ ਬੋਲੇ, ਆਪਣਾ ਰਾਗ ਸੁਣਾਈਆ। ਹਰਿ ਸੰਗਤ ਜਿਸ ਦੇ ਵਸੇ ਕੋਲੇ, ਦੂਰ ਦੁਰਾਡੇ ਆਪਣੇ ਅੰਗ ਰਖਾਈਆ। ਮੈਂ ਵੇਖਿਆ ਉਹ ਸਾਰੇ ਭੋਲੇ ਭਾਲੇ, ਜਿਨ੍ਹਾਂ ਦੀ ਧੰਨਾ ਸੇਵ ਕਮਾਈਆ। ਸਭ ਦੇ ਲੇਖੇ ਲਾਏ ਪੰਜ ਤੱਤ ਕਾਇਆ ਚੋਲੇ, ਜਿਨ੍ਹਾਂ ਆਪਣਾ ਰੰਗ ਰੰਗਾਈਆ। ਮੈਂ ਵੀ ਚੜ੍ਹਨਾ ਓਸੇ ਡੋਲੇ, ਜਿਸ ਡੋਲੇ ਵਿਚ ਮੇਰਾ ਲਛਮਣ ਵਸੇ ਸੱਚਾ ਮਾਹੀਆ। ਮੇਰਾ ਪਰਦਾ ਕੋਈ ਨਾ ਫੋਲੇ, ਮੇਰਾ ਘੁੰਗਟ ਨਾ ਕੋਇ ਉਠਾਇਆ। ਮੈਂ ਸੁਣਦੀ ਰਹੀ ਸਾਧਾਂ ਸੰਤਾਂ ਦੇ ਰੌਲੇ, ਚਾਰੋਂ ਕੁੰਟ ਦੇਣ ਦੁਹਾਈਆ। ਜਿੰਨਾਂ ਚਿਰ ਪ੍ਰਭ ਮੇਰਾ ਮੇਰੇ ਨਾਲ ਨਾ ਬੋਲੇ, ਮੇਰੀ ਸ਼ਾਂਤ ਨਾ ਕੋਇ ਕਰਾਈਆ। ਧੰਨ ਭਾਗ ਮੇਰਾ ਕੁੰਡਾ ਆ ਕੇ ਖੋਲ੍ਹੇ, ਖਿੜਕੀ ਬੰਦ ਰਹਿਣ ਨਾ ਪਾਈਆ। ਪ੍ਰੇਮ ਪਿਆਰ ਦੇ ਦਏ ਝਕੋਲੇ, ਹੁਲਾਰਾ ਆਪਣਾ ਨਾਮ ਲਗਾਈਆ। ਗੁਰਮੁਖ ਗੌਣ ਸੋਹੰ ਢੋਲੇ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਚੁਕਾਈਆ। ਲਛਮਣ ਕੁੱਲੀ ਉਚੀ ਚੜ੍ਹ, ਨੇਤਰ ਨੈਣ ਉਠਾਈਆ। ਕਵਣ ਮੇਰਾ ਰਾਗ ਰਿਹਾ ਪੜ੍ਹ, ਪੜ੍ਹ ਪੜ੍ਹ ਜਗਤ ਸੁਣਾਇਆ। ਨੇਤਰ ਵੇਖ ਡਿਗੀ ਦੜ, ਹੋਸ਼ ਰਹੀ ਨਾ ਰਾਇਆ। ਸਾਹਿਬ ਸੁਲਤਾਨ ਸਿਫ਼ਤਾਂ ਰਿਹਾ ਕਰ, ਜਿਸ ਦਾ ਨਾ ਸੀਸ ਨਾ ਧੜ, ਨਾਮ ਢੋਲਾ ਇਕੋ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਚੁਕਾਇਆ। ਲਛਮਣ ਕੁੱਲੀ ਕਹੇ ਮੈਂ ਗੁੰਦਾ ਸੀਸ, ਹਾਰ ਸ਼ਿੰਗਾਰ ਲਗਾਈਆ। ਮੈਨੂੰ ਵੇਖੇ ਮੇਰਾ ਜਗਦੀਸ਼, ਵਲ ਮੇਰੇ ਧਿਆਨ ਲਗਾਈਆ। ਮੈਂ ਆਂਢੀਆਂ ਗਵਾਂਢੀਆਂ ਕਹਾਂ ਮੇਰੀ ਕੋਇ ਨਾ ਕਰੇ ਰੀਸ, ਮੈਨੂੰ ਇਕੋ ਮਿਲਿਆ ਸੱਚਾ ਮਾਹੀਆ। ਜਿਸ ਦੇ ਦੁਆਰੇ ਕੋਈ ਨਾ ਲੱਗੇ ਫ਼ੀਸ, ਫ਼ੈਸਲਾ ਇਕੋ ਵਾਰ ਸੁਣਾਈਆ। ਕਰ ਕਿਰਪਾ ਦੇਵੇ ਨਾਮ ਹਦੀਸ, ਸਾਹਿਬ ਹੋਰ ਰਹੇ ਨਾ ਰਾਈਆ। ਮਿਹਰਵਾਨ ਹੋ ਕੇ ਦੇਵੇ ਅਸੀਸ, ਅਸਲੀਅਤ ਆਪਣੀ ਦਏ ਸਮਝਾਈਆ। ਕਿਰਪਾ ਕਰ ਜਿਸ ਦੁਆਰ ਚਰਨ ਟਿਕਾਏ ਵਿਚ ਸੰਮਤ ਬੀਸ, ਲੋਕਮਾਤ ਵਿਚੋਂ ਬਿਸਤਰੇ ਚੁੱਕ ਕੇ ਸਚਖੰਡ ਦਏ ਲਗਾਈਆ। ਮੈਨੂੰ ਏਹੋ ਵਸਤ ਚਾਹੀਦੀ ਠੀਕ, ਦੂਜੀ ਲੋੜ ਰਹੇ ਨਾ ਰਾਈਆ। ਨਿਤ ਨਵਿਤ ਰਾਹ ਤੱਕ ਕੇ ਰਹੀ ਉਡੀਕ, ਆਪਣੀ ਅੱਖ ਖੁਲ੍ਹਾਈਆ। ਸੋ ਵੇਲਾ ਆਇਆ ਪ੍ਰਭ ਭੁਗਤਣ ਆਇਆ ਤਰੀਕ, ਗਵਾਹ ਗੁਰ ਚੇਲੇ ਨਾਲ ਮਿਲਾਈਆ। ਜਿਸ ਦਾ ਦਿਸੇ ਨਾ ਕੋਇ ਸ਼ਰੀਕ, ਮੇਰੀ ਸ਼ਰਕਤ ਦਏ ਗਵਾਈਆ। ਮੈਂ ਕੋਝੀ ਕਮਲੀ ਕੀ ਕਰਾਂ ਤਾਅਰੀਫ਼, ਜਿਸ ਤੁਆਰਫ਼ ਆਪਣਾ ਦਿਤਾ ਕਰਾਈਆ। ਇਕੋ ਮੰਗ ਮੇਰੀ ਲੱਗੀ ਨਿਭ ਜਾਏ ਪ੍ਰੀਤ, ਪ੍ਰੀਤੀਵਾਨ ਤੇਰੇ ਹੱਥ ਵਡਿਆਈਆ। ਮੇਰੇ ਵਿਚ ਇਕੋ ਨਿੱਕੀ ਜਿਹੀ ਝੀਤ, ਜਿਸ ਵਿਚੋਂ ਹਰਿ ਜੂ ਨਜ਼ਰੀ ਆਈਆ। ਦੇ ਦਰਸ ਕਰੇ ਠੰਡੀ ਸੀਤ, ਸੀਤਲ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਮੇਰੇ ਸੁੱਤੇ ਭਾਗ ਜਗਾਈਆ। ਨੀਂ ਸਈਓ ਮੇਰੇ ਜਾਗੇ ਭਾਗ, ਵਡਭਾਗੀ ਘਰ ਆਇਆ। ਮੇਰੇ ਅੰਧੇਰੇ ਜਗਾਏ ਚਿਰਾਗ, ਤੇਲ ਬਾਤੀ ਨਾ ਕੋਇ ਰਖਾਇਆ। ਮੇਰੇ ਪਾਪਣ ਦੇ ਧੋਵੇ ਦਾਗ਼, ਦੁਰਮਤ ਮੈਲ ਰਹੇ ਨਾ ਰਾਇਆ। ਘਰ ਮੇਲੇ ਕੰਤ ਸੁਹਾਗ, ਖ਼ੁਸ਼ੀ ਇਕੋ ਵਾਰ ਜਣਾਇਆ। ਦਿਵਸ ਰੈਣ ਰਹੇ ਵੈਰਾਗ, ਮੇਰੀ ਚਲੇ ਨਾ ਕੋਇ ਚਤੁਰਾਇਆ। ਜਿਸ ਵੇਲੇ ਮੇਰੀ ਖੁਲ੍ਹੇ ਜਾਗ, ਚਾਰੋਂ ਕੁੰਟ ਹਰਿ ਜੂ ਨਜ਼ਰੀ ਆਇਆ। ਮੈਂ ਵੇਖ ਖ਼ੁਸ਼ੀ ਹੋਈ ਆਜ, ਅਚਨਚੇਤ ਆਪਣਾ ਖੇਲ ਖਲਾਇਆ। ਜਿਸ ਦੀ ਹਰਿ ਸੰਗਤ ਬਣੀ ਸਮਾਜ, ਸੋਹਣਾ ਰੰਗ ਵਖਾਇਆ। ਫੜ ਕੇ ਬਦੋ ਬਦੀ ਮੇਰਾ ਪਰਦਾ ਦਿਤਾ ਉਠਾਲ, ਪ੍ਰਭ ਆਪਣਾ ਸਗਨ ਮਨਾਇਆ । ਮੈਨੂੰ ਸੁੱਤੀ ਨੂੰ ਮਾਰ ਆਵਾਜ਼, ਬੌਹੜੀ ਆਪਣਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਛਮਣ ਕੁੱਲੀ ਵੇਖ ਅਨਮੁਲੀ, ਕੀਮਤ ਆਪੇ ਰਿਹਾ ਚੁਕਾਇਆ। ਇਹ ਕੁੱਲੀ ਕਹੇ ਓ ਮਹੀਂਵਾਲ, ਸੋਹਣੀ ਤੇਰਾ ਧਿਆਨ ਲਗਾਈਆ। ਨੈਂ ਦੀ ਝੱਲੇ ਨਾ ਕੋਈ ਝਾਲ, ਧਾਰ ਵਹਿਣ ਰਿਹਾ ਵਹਾਈਆ। ਇਕ ਆਰ ਇਕ ਪਾਰ ਦੋਹਾਂ ਨਾ ਮਿਲੇ ਕੋਇ ਸਹਾਰ, ਰੋਵਣ ਮਾਰਨ ਧਾਹੀਂਆ। ਯਾਰ ਨਾਲੋਂ ਵਿਛੜਿਆ ਯਾਰ, ਯਾਰੀ ਯਾਰ ਤੋੜ ਨਾ ਕੋਇ ਨਿਭਾਈਆ। ਕੱਚਾ ਘੜਾ ਸੰਗ ਨਾ ਚਲਿਆ ਘੁਮਿਆਰ, ਘੁੰਮਣ ਘੇਰਾ ਪਾਈਆ। ਓਸ ਵੇਲੇ ਸੋਹਣੀ ਕਰੀ ਪੁਕਾਰ, ਬਿਨ ਖ਼ੁਦਾਵੰਦ ਬੇੜਾ ਪਾਰ ਨਾ ਕੋਇ ਕਰਾਈਆ । ਕੱਖਾਂ ਕੁੱਲੀ ਦੇ ਗਈ ਹਾਰ, ਜਿਸ ਦਾ ਨਿਤ ਨਿਤ ਧਿਆਨ ਰਖਾਈਆ। ਓ ਸਾਹਿਬ ਪਰਵਰਦਿਗਾਰ, ਤੇਰੇ ਹੱਥ ਵਡਿਆਈਆ। ਫੇਰ ਮੇਲੀਂ ਵਿਚ ਸੰਸਾਰ, ਏਹ ਸਰ ਬੂਟੇ ਕਮਾਦ ਕਾਨੇ ਰੂਪ ਵਟਾਈਆ। ਇਹ ਹਲਟ ਚਲੇ ਸੰਸਾਰ, ਜਲ ਧਾਰਾ ਰੂਪ ਵਟਾਈਆ। ਇਹ ਜਿਨ੍ਹਾਂ ਦਾ ਸੱਚਾ ਪਿਆਰ, ਸਾਹਿਬ ਸਤਿਗੁਰ ਦਏ ਵਡਿਆਈਆ। ਖੇਲ ਕਰੇ ਆਪ ਨਿਰੰਕਾਰ, ਝੁੱਗੀ ਤੇਰਾ ਲਹਿਣਾ ਦਏ ਉਤਾਰ, ਹਰਿ ਕਾ ਪ੍ਰੇਮ ਸੋਹਣੀ ਧਾਰ, ਮਹੀਂਵਾਲ ਲਛਮਣ ਨਜ਼ਰੀ ਆਈਆ।
ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਸ਼ਾਹੋ ਭੂਪ ਇਕ ਅਖਵਾਈਆ। ਏਕੰਕਾਰਾ ਖੇਲ ਬੇਅੰਤ, ਵਡ ਦਾਤਾ ਇਕ ਰਘੁਰਾਈਆ। ਆਦਿ ਨਿਰੰਜਣ ਨੂਰ ਮਹੰਤ, ਜੋਤੀ ਜੋਤ ਜੋਤ ਰੁਸ਼ਨਾਈਆ। ਸ੍ਰੀ ਭਗਵਾਨ ਸਾਚਾ ਕੰਤ, ਜੁਗ ਚੌਕੜੀ ਖੇਲ ਕਰਾਈਆ । ਅਬਿਨਾਸ਼ੀ ਕਰਤਾ ਸਾਚਾ ਧਾਮ ਸੁਹੰਤ, ਸਚਖੰਡ ਸਾਚੇ ਡੇਰਾ ਲਾਈਆ। ਪਾਰਬ੍ਰਹਮ ਏਕਾ ਨਾਉਂ ਜਣਾਏ ਸਾਚਾ ਮੰਤ, ਮੰਤਰ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਪਰਗਟਾਈਆ। ਹਰਿ ਕਾ ਨਾਉਂ ਸੱਚਾ ਨਿਰੰਕਾਰ, ਆਦਿ ਜੁਗਾਦਿ ਆਪ ਚਲਾਇੰਦਾ। ਹਰਿ ਕਾ ਨਾਉਂ ਆਤਮ ਆਧਾਰ, ਜੋਤੀ ਜਾਤਾ ਆਪ ਪਰਗਟਾਇੰਦਾ। ਹਰਿ ਕਾ ਨਾਮ ਖੇਲ ਕਰਤਾਰ, ਕਰਨੀ ਕਰਤਾ ਆਪ ਕਮਾਇੰਦਾ। ਹਰਿ ਕਾ ਨਾਮ ਵਸੇ ਸਚ ਦੁਆਰ, ਥਿਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਮਝਾਇੰਦਾ। ਹਰਿ ਕਾ ਨਾਮ ਸਾਚਾ ਮੀਤ, ਮਿੱਤਰ ਪਿਆਰਾ ਇਕ ਅਖਵਾਇੰਦਾ। ਹਰਿ ਕਾ ਨਾਮ ਧੁਰ ਸੰਦੇਸਾ ਗੀਤ, ਸਤਿ ਸਤਿਵਾਦੀ ਆਪ ਸੁਣਾਇੰਦਾ। ਹਰਿ ਕਾ ਨਾਮ ਰਹੇ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ।
ਹਰਿ ਕਾ ਨਾਮ ਜੁਗ ਚੌਕੜੀ ਲਏ ਚੀਤ, ਜਗ ਜੀਵਣ ਦਾਤਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਹਰਿ ਕਾ ਨਾਉਂ ਸਦਾ ਅਗੰਮ ਨੇਤਰ, ਨਜ਼ਰ ਕਿਸੇ ਨਾ ਆਈਆ। ਹਰਿ ਕਾ ਨਾਉਂ ਨਿਰਗੁਣ ਧਾਰੋਂ ਪਏ ਜੰਮ, ਮਾਤ ਪਿਤ ਨਾ ਕੋਇ ਬਣਾਈਆ। ਹਰਿ ਕਾ ਨਾਉਂ ਸਦਾ ਸਦਾ ਸਦ ਜਾਣੇ ਆਪਣਾ ਕੰਮ, ਨਿਹਕਰਮੀ ਆਪਣੀ ਕਾਰ ਕਮਾਈਆ। ਹਰਿ ਕਾ ਨਾਉਂ ਲੱਖ ਚੁਰਾਸੀ ਜੀਵ ਜੰਤ ਬੇੜਾ ਦੇਵੇ ਬੰਨ੍ਹ, ਜਗ ਸਾਗਰ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਹਰਿ ਕਾ ਨਾਉਂ ਸਾਚਾ ਰਸ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਹਰਿ ਕਾ ਨਾਉਂ ਮਾਰਗ ਦੱਸ, ਹਰਿ ਪੁਰਖ ਨਿਰੰਜਣ ਰਾਹ ਚਲਾਇੰਦਾ। ਹਰਿ ਕਾ ਨਾਉਂ ਹਰ ਘਟ ਵਸ, ਏਕੰਕਾਰਾ ਗੰਢ ਪੁਆਇੰਦਾ। ਹਰਿ ਕਾ ਨਾਉਂ ਜੋਤ ਪਰਕਾਸ਼, ਨੂਰ ਨੁਰਾਨਾ ਨਜ਼ਰੀ ਆਇੰਦਾ। ਹਰਿ ਕਾ ਨਾਉਂ ਸ਼ਾਹੋ ਸ਼ਾਬਾਸ਼, ਸ਼ਾਹ ਪਾਤਸ਼ਾਹ ਵੇਸ ਵਟਾਇੰਦਾ। ਹਰਿ ਕਾ ਨਾਉਂ ਦਾਸੀ ਦਾਸ, ਸੇਵਕ ਸੇਵਾ ਇਕ ਕਮਾਇੰਦਾ। ਹਰਿ ਕਾ ਨਾਉਂ ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਪਰਗਟਾਇੰਦਾ। ਹਰਿ ਕਾ ਨਾਉਂ ਵਿਸ਼ਨੂੰ ਰੰਗ, ਵਿਸ਼ਵ ਆਪ ਚੜ੍ਹਾਇੰਦਾ। ਹਰਿ ਕਾ ਨਾਉਂ ਬ੍ਰਹਮਾ ਮੰਗ, ਪਾਰਬ੍ਰਹਮ ਪ੍ਰਭ ਝੋਲੀ ਆਪ ਭਰਾਇੰਦਾ। ਹਰਿ ਕਾ ਨਾਉਂ ਸ਼ੰਕਰ ਮਰਦੰਗ, ਸਤਿ ਤਰਸੂਲ ਇਕ ਚਮਕਾਇੰਦਾ। ਹਰਿ ਕਾ ਨਾਉਂ ਸੱਚਾ ਅਨੰਦ, ਅਨੰਦ ਅਨੰਦ ਵਿਚ ਜਣਾਇੰਦਾ। ਹਰਿ ਕਾ ਨਾਉਂ ਦੇਵਣਹਾਰ ਸੂਰਾ ਸਰਬੰਗ, ਸ੍ਰੀ ਭਗਵਾਨ ਆਪ ਵਰਤਾਇੰਦਾ। ਹਰਿ ਕਾ ਨਾਉਂ ਜੁਗ ਚੌਕੜੀ ਦੇਵਣਹਾਰਾ ਦੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਮਝਾਇੰਦਾ। ਸਾਚਾ ਨਾਮ ਸਾਚਾ ਖੇਲ, ਸੋ ਕਰਤਾ ਆਪ ਜਣਾਈਆ। ਸਾਚਾ ਨਾਮ ਮੇਲੇ ਮੇਲ, ਵਿਛੋੜਾ ਕੋਇ ਰਹਿਣ ਨਾ ਪਾਈਆ। ਸਾਚਾ ਨਾਮ ਸਾਚਾ ਚਾੜ੍ਹੇ ਤੇਲ, ਘਰ ਸਾਚੇ ਸਗਨ ਮਨਾਈਆ। ਸਾਚਾ ਨਾਮ ਪੁਰਖ ਅਕਾਲ ਮੇਲੇ ਸੱਜਣ ਸੁਹੇਲ, ਸ੍ਰੀ ਭਗਵਾਨ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਦਰਸਾਈਆ। ਸਾਚਾ ਨਾਮ ਨਾਮ ਸਤਿ, ਸਤਿ ਸਤਿਵਾਦੀ ਆਪ ਜਣਾਇੰਦਾ। ਸਾਚਾ ਨਾਮ ਬ੍ਰਹਮ ਮਤ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਸਾਚਾ ਨਾਮ ਨਿਰਗੁਣ ਤੱਤ, ਸਰਗੁਣ ਆਪਣਾ ਖੇਲ ਵਖਾਇੰਦਾ। ਸਾਚਾ ਨਾਮ ਨਿਝਰ ਰਸ, ਘਰ ਝਿਰਨਾ ਇਕ ਝਿਰਾਇੰਦਾ। ਸਾਚਾ ਨਾਮ ਹਿਰਦੇ ਵਸ, ਹਰਿ ਮੰਦਰ ਇਕ ਵਖਾਇੰਦਾ। ਸਾਚਾ ਨਾਮ ਲੇਖਾ ਚੁਕਾਏ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਰਖਾਇੰਦਾ। ਸਾਚਾ ਨਾਮ ਏਕੋ ਏਕ, ਆਦਿ ਜੁਗਾਦਿ ਵੱਡੀ ਵਡਿਆਈਆ। ਸਾਚਾ ਨਾਮ ਸਾਚੀ ਟੇਕ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਸਾਚਾ ਨਾਮ ਕਰੇ ਸਾਚਾ ਹੇਤ, ਆਤਮ ਪਰਮਾਤਮ ਮੇਲ ਮਿਲਾਈਆ। ਸਾਚਾ ਨਾਮ ਰੁੱਤ ਬਸੰਤੀ ਕਰੇ ਚੇਤ, ਫੁੱਲ ਫਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਜਣਾਈਆ। ਸਾਚਾ ਨਾਮ ਏਕੰਕਾਰ, ਅਕਲ ਕਲਧਾਰੀ ਆਪ ਜਣਾਇੰਦਾ। ਸ਼ਬਦ ਅਗੰਮ ਕਰ ਤਿਆਰ, ਹਰਿ ਸਾਚੀ ਸੇਵਾ ਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਚ ਅਖਾੜ, ਨਿਰਗੁਣ ਸਾਚਾ ਨਾਚ ਨਚਾਇੰਦਾ। ਕਰਨਹਾਰਾ ਸਤਿ ਪਿਆਰ, ਪ੍ਰੇਮ ਪ੍ਰੀਤੀ ਇਕ ਦਰਸਾਇੰਦਾ। ਹੁਕਮੇ ਅੰਦਰ
ਹੁਕਮੀ ਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਦਰਸਾਇੰਦਾ। ਸਾਚੀ ਖੇਲ ਕਰੇ ਭਗਵਾਨ, ਭਗਵਨ ਹੱਥ ਵੱਡੀ ਵਡਿਆਈਆ। ਸ਼ਬਦ ਸੁਤ ਸੁਤ ਬਲਵਾਨ, ਸੂਰਬੀਰ ਇਕ ਉਠਾਈਆ। ਲੇਖਾ ਜਾਣ ਦੋ ਜਹਾਨ, ਦੋਏ ਦੋਏ ਧਾਰਾਂ ਵੰਡ ਵਖਾਈਆ। ਨਿਰਗੁਣ ਸਰਗੁਣ ਕਰ ਪਰਵਾਨ, ਸਚ ਪਰਵਾਨਾ ਨਾਮ ਜਣਾਈਆ। ਦੇਵਣਹਾਰਾ ਸਾਚਾ ਦਾਨ, ਸਾਚੀ ਵਸਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਦਰਸਾਈਆ। ਸਾਚਾ ਨਾਮ ਸੋਹੰ ਸੋ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਸਾਚਾ ਨਾਮ ਸਦਾ ਨਿਰਮੋਹ, ਮੁਹੱਬਤ ਇਕੋ ਘਰ ਵਖਾਇੰਦਾ। ਸਾਚਾ ਨਾਮ ਕਰੇ ਪਰਕਾਸ਼ ਲੋ, ਅੰਧ ਅੰਧੇਰ ਚੁਕਾਇੰਦਾ। ਸਾਚਾ ਨਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਣਾਇੰਦਾ। ਸਾਚਾ ਨਾਮ ਭਗਤਨ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੰਗਦੇ ਗਏ ਮੰਗ, ਬਣ ਭਿਖਾਰੀ ਝੋਲੀ ਸਰਬ ਡਾਹਿੰਦਾ। ਦੇਵਣਹਾਰਾ ਏਕੰਕਾਰ ਸੂਰਾ ਸਰਬੰਗ, ਜੁਗ ਚੌਕੜੀ ਵੇਖ ਵਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਜ਼ਿਮੀ ਅਸਮਾਨਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਖੋਲ੍ਹੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਲੇਖਾ ਲੇਖ ਲਿਖ ਜੁਗ ਚਾਰ, ਜੁਗ ਚੌਕੜੀ ਬੰਧਨ ਪਾਈਆ। ਉਚੀ ਕੂਕਨ ਵੇਦ ਚਾਰ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਗੀਤਾ ਗਿਆਨ ਕਰੇ ਪੁਕਾਰ, ਅੱਠ ਦਸ ਰਿਹਾ ਸਮਝਾਈਆ। ਪੁਰਾਨ ਅਠਾਰਾਂ ਖੋਲ੍ਹ ਕਿਵਾੜ, ਬ੍ਰਹਮ ਪਾਰਬ੍ਰਹਮ ਜਣਾਈਆ। ਅੰਜੀਲ ਕੁਰਾਨ ਹਾਹਾਕਾਰ, ਨਾਅਰਾ ਇਕੋ ਇਕ ਸੁਣਾਈਆ। ਖਾਣੀ ਬਾਣੀ ਕਰੇ ਖ਼ਬਰਦਾਰ, ਧੁਰ ਸੰਦੇਸਾ ਇਕ ਅਲਾਈਆ। ਗੁਰ ਅਵਤਾਰ ਕਰ ਕਰ ਪਿਆਰ, ਸਾਚੀ ਸਿਖਿਆ ਗਏ ਸਮਝਾਈਆ। ਪੀਰ ਪੈਗ਼ੰਬਰ ਬਣ ਯਾਰ, ਮਿੱਤਰ ਪਿਆਰੇ ਜਗਤ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕੋ ਇਕ ਵਖਾਈਆ। ਸਾਚਾ ਨਾਮ ਸਾਹਿਬ ਦਾ ਮੀਤਾ, ਆਦਿ ਜੁਗਾਦਿ ਸੰਗ ਨਿਭਾਇੰਦਾ। ਸਾਚਾ ਨਾਮ ਸਦਾ ਅਨਡੀਠਾ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਸਾਚਾ ਨਾਮ ਸਦਾ ਅਤੀਤਾ, ਤ੍ਰੈਗੁਣ ਪਰਦਾ ਕੋਇ ਨਾ ਪਾਇੰਦਾ। ਸਾਚਾ ਨਾਮ ਠਾਂਡਾ ਸੀਤਾ, ਸਤਿਗੁਰ ਸਾਚੀ ਧਾਰ ਵਹਾਇੰਦਾ। ਸਾਚਾ ਨਾਮ ਜੁਗ ਚੌਕੜੀ ਚਲਾਏ ਰੀਤਾ, ਰੀਤੀਵਾਨ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕੋ ਇਕ ਵਖਾਇੰਦਾ। ਸਾਚਾ ਨਾਮ ਪੁਰਖ ਅਕਾਲ ਹੱਥ, ਸ੍ਰੀ ਭਗਵਾਨ ਆਪਣੀ ਵੰਡ ਵੰਡਾਈਆ। ਜੁਗ ਚੌਕੜੀ ਚਲਾ ਰਥ, ਨਿਰਗੁਣ ਸਰਗੁਣ ਗੁਰ ਅਵਤਾਰ ਸੇਵ ਕਮਾਈਆ। ਸਤਿ ਸਤਿਵਾਦੀ ਦੇ ਵੱਥ, ਨਰ ਨਿਰੰਕਾਰ ਝੋਲੀ ਦਏ ਭਰਾਈਆ। ਆਤਮ ਪਰਮਾਤਮ ਢੋਲਾ ਜਸ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਨਿਰਮਲ ਨੂਰ ਜੋਤ ਕਰ ਪਰਕਾਸ਼, ਜੋਤੀ ਜੋਤ ਡਗਮਗਾਈਆ। ਮੰਡਲ ਮੰਡਪ ਸਾਚੀ ਰਾਸ, ਗੋਪੀ ਕਾਹਨ ਨਾਚ ਨਚਾਈਆ। ਸਦਾ ਸਦਾ ਸਦ ਖੇਲ ਤਮਾਸ਼, ਖ਼ਾਲਕ ਖ਼ਲਕ ਰਿਹਾ ਕਰਾਈਆ। ਭਗਤ ਭਗਵਾਨ ਪੂਰੀ ਕਰੇ ਆਸ, ਨਾਮ ਨਿਸ਼ਾਨਾ ਇਕ ਵਖਾਈਆ। ਲੇਖਾ ਜਾਣ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਮੰਗਣ ਦੀ ਸਾਚੀ ਰੀਤੀ, ਆਦਿ ਆਦਿ ਜਣਾਈਆ। ਪ੍ਰਭ ਦਾ ਨਾਮ ਆਦਿ ਮੰਗਦੇ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਡਾਹੀਆ। ਹਰਿ ਕਾ ਨਾਮ ਗੁਰ ਅਵਤਾਰ ਪੀਰ
ਪੈਗ਼ੰਬਰ ਵੰਡਦੇ, ਜੀਵਾਂ ਜੰਤਾਂ ਦੇ ਵਡਿਆਈਆ। ਹਰਿ ਕਾ ਨਾਮ ਖੇਲ ਖੇਲੇ ਸੂਰੇ ਸਰਬੰਗ, ਦੇ ਸ਼ਾਹ ਪਾਤਸ਼ਾਹ ਭੇਵ ਅਭੇਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਵਡ ਵਡਿਆਈਆ। ਹਰਿ ਕਾ ਨਾਮ ਸਦਾ ਸੁਹੇਲਾ, ਆਦਿ ਜੁਗਾਦਿ ਅਖਵਾਇੰਦਾ। ਹਰਿ ਕਾ ਨਾਮ ਭਗਤਨ ਮੇਲਾ, ਭਗਤੀ ਆਪਣਾ ਰਾਹ ਵਖਾਇੰਦਾ। ਹਰਿ ਕਾ ਨਾਮ ਗੁਰੂ ਗੁਰ ਚੇਲਾ, ਗੁਰ ਸਤਿਗੁਰ ਆਪ ਸਮਝਾਇੰਦਾ। ਹਰਿ ਕਾ ਨਾਮ ਵਸੇ ਸਦਾ ਨਵੇਲਾ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਕੱਟਣਹਾਰਾ ਧਰਮ ਰਾਏ ਦੀ ਜੇਲਾ, ਲੱਖ ਚੁਰਾਸੀ ਪੰਧ ਮੁਕਾਇੰਦਾ। ਹਰਿ ਕਾ ਨਾਮ ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਬੇਲਾ, ਸਮੁੰਦ ਸਾਗਰ ਵੇਖ ਵਖਾਇੰਦਾ। ਹਰਿ ਕਾ ਨਾਮ ਜਪਣ ਦਾ ਅੰਤਮ ਵੇਲਾ, ਲੱਖ ਚੁਰਾਸੀ ਜੀਵ ਜੰਤ ਸੋ ਪੁਰਖ ਨਿਰੰਜਣ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਇਕੋ ਇਕ ਵਖਾਇੰਦਾ। ਹਰਿ ਕਾ ਨਾਮ ਜਪਣ ਪੀਰ ਫ਼ਕੀਰ, ਨਿਜ ਨੇਤਰ ਧਿਆਨ ਲਗਾਈਆ। ਹਰਿ ਕਾ ਨਾਮ ਜਪਣ ਦਸਤਗੀਰ, ਸਦਾ ਸਦਾ ਸੰਗ ਰਖਾਈਆ। ਹਰਿ ਕਾ ਨਾਮ ਜਪਣ ਗੁਣੀ ਗਹੀਰ, ਗਹਿਰ ਗੰਭੀਰ ਦਏ ਵਡਿਆਈਆ। ਹਰਿ ਕਾ ਨਾਮ ਨਿਰਾਲਾ ਤੀਰ, ਅਣਯਾਲਾ ਇਕ ਵਖਾਈਆ। ਹਰਿ ਕਾ ਨਾਮ ਬਜ਼ਰ ਕਪਾਟੀ ਦੇਵੇ ਚੀਰ, ਕੂੜੀ ਕਿਰਿਆ ਮੇਟ ਮਿਟਾਈਆ। ਹਰਿ ਕਾ ਨਾਮ ਚੋਟੀ ਚਾੜ੍ਹੇ ਫੜ ਅਖ਼ੀਰ, ਹਉਂਮੇ ਹੰਗਤਾ ਦਏ ਗਵਾਈਆ। ਹਰਿ ਕਾ ਨਾਮ ਠਾਂਡਾ ਕਰੇ ਸਰੀਰ, ਅਗਨੀ ਤੱਤ ਨਾ ਲਾਗੇ ਰਾਈਆ। ਹਰਿ ਕਾ ਨਾਮ ਸ਼ਰਅ ਕੱਟੇ ਜ਼ੰਜੀਰ, ਸ਼ਰੀਅਤ ਕਰੇ ਨਾ ਕੋਇ ਲੜਾਈਆ। ਹਰਿ ਕਾ ਨਾਮ ਬਦਲੇ ਸਰਬ ਤਕਦੀਰ, ਜੋ ਬੈਠੇ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਕਾ ਨਾਮ ਸਾਚਾ ਸੰਗ, ਸਦਾ ਸਦਾ ਸਦ ਅਖਵਾਇੰਦਾ। ਹਰਿ ਕਾ ਨਾਮ ਅਗੰਮੀ ਮਰਦੰਗ, ਕਾਇਆ ਮੰਦਰ ਸਤਿਗੁਰ ਆਪ ਵਜਾਇੰਦਾ। ਹਰਿ ਕਾ ਨਾਮ ਸੂਰਾ ਸਰਬੰਗ, ਭੈ ਭੌ ਨਾ ਕੋਇ ਰਖਾਇੰਦਾ। ਹਰਿ ਕਾ ਨਾਮ ਏਕੰਕਾਰ ਇਕੋ ਦੇਵੇ ਸਚ ਅਨੰਦ, ਅਨੰਦ ਆਤਮ ਆਪ ਜਣਾਇੰਦਾ। ਹਰਿ ਕਾ ਨਾਮ ਮੇਟੇ ਅਗਲਾ ਪਿਛਲਾ ਪੰਧ, ਸਾਚੇ ਮਾਰਗ ਫੜ ਫੜ ਲਾਇੰਦਾ। ਹਰਿ ਕਾ ਨਾਮ ਜਨਮ ਕਰਮ ਦੀ ਟੁੱਟੀ ਦੇਵੇ ਗੰਢ, ਸਰਗੁਣ ਨਿਰਗੁਣ ਪੁਰਖ ਅਕਾਲ ਗੰਢ ਪੁਆਇੰਦਾ। ਹਰਿ ਕਾ ਨਾਮ ਸ਼ਬਦ ਸੁਹਾਗੀ ਛੰਦ, ਸੋਹਲਾ ਗੁਰ ਅਵਤਾਰ ਪੀਰ ਪੈਗ਼ੰਬਰ ਗਾਇੰਦਾ। ਹਰਿ ਕਾ ਨਾਮ ਸੁਰਤ ਸਵਾਣੀ ਹੋਣ ਨਾ ਦੇਵੇ ਰੰਡ, ਕੰਤ ਸੁਹਾਗ ਇਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਉਪਜਾਇੰਦਾ। ਹਰਿ ਕਾ ਨਾਮ ਊਚਨ ਊਚ, ਨੀਕਨ ਨੀਕ ਨੀਕ ਅਖਵਾਈਆ । ਹਰਿ ਕਾ ਨਾਮ ਚਾਰੇ ਕੂਟ, ਦਹਿ ਦਿਸ਼ਾ ਹੋਏ ਸਹਾਈਆ। ਹਰਿ ਕਾ ਨਾਮ ਨਾਤਾ ਤੋੜੇ ਜੂਠ ਝੂਠ, ਸਚ ਸੁਚ ਦਏ ਸਮਝਾਈਆ। ਹਰਿ ਕਾ ਨਾਮ ਗੁਰਮੁਖਾਂ ਉਪਰ ਜਾਏ ਤੁਠ, ਜਿਸ ਜਨ ਆਪਣੀ ਮਿਹਰ ਨਜ਼ਰ ਟਿਕਾਈਆ। ਹਰਿ ਕਾ ਨਾਮ ਅੰਮ੍ਰਿਤ ਜਾਮ ਪਿਆਏ ਘੁੱਟ, ਠਾਂਡਾ ਸੀਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਹਰਿ ਕਾ ਨਾਮ ਰੁੱਤ ਸੁਹੰਜਣ, ਸੋਭਾਵੰਤ ਸੁਹਾਇੰਦਾ। ਹਰਿ ਕਾ ਨਾਮ ਨੇਤਰ ਪਾਏ ਏਕੋ ਅੰਜਨ, ਅਗਿਆਨ ਅੰਧੇਰ ਚੁਕਾਇੰਦਾ। ਹਰਿ ਕਾ ਨਾਮ ਸਾਚਾ ਮਜਨ, ਦੁਰਮਤ ਮੈਲ ਧੁਆਇੰਦਾ। ਹਰਿ ਕਾ ਨਾਮ ਪਰਦੇ ਕੱਜਣ, ਗ਼ਰੀਬ ਨਿਮਾਣਿਆਂ ਸਿਰ ਆਪਣਾ ਹੱਥ ਟਿਕਾਇੰਦਾ। ਹਰਿ ਕਾ ਨਾਮ ਸੱਚਾ ਸੱਜਣ, ਦੋ ਜਹਾਨਾਂ ਵਿਛੜ ਨਾ
ਜਾਇੰਦਾ। ਹਰਿ ਕਾ ਨਾਮ ਹਰਿ ਕਾ ਭਜਨ, ਸਿਮਰ ਸਿਮਰ ਸਰਬ ਸੁਖ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਦਰਸਾਇੰਦਾ। ਹਰਿ ਕਾ ਨਾਮ ਜੁਗ ਜੁਗ ਉਡੀਕ, ਸਤਿਜੁਗ ਆਪਣਾ ਧਿਆਨ ਲਗਾਈਆ। ਤ੍ਰੇਤਾ ਵੇਖੇ ਕਵਣ ਵੇਲਾ ਆਏ ਤਰੀਕ, ਪ੍ਰਭ ਮੇਲਾ ਮੇਲੇ ਸਹਿਜ ਸੁਭਾਈਆ। ਦੁਆਪਰ ਕਹੇ ਮੇਰਾ ਕੋਈ ਨਾ ਰਹੇ ਸ਼ਰੀਕ, ਨਿਰਗੁਣ ਸ਼ਰਕਤ ਦਏ ਗਵਾਈਆ। ਕਲਜੁਗ ਕਹੇ ਮੈਂ ਨੇਤਰ ਵੇਖਾਂ ਠੀਕ, ਜੋ ਸ੍ਰੀ ਭਗਵਾਨ ਦਏ ਸਮਝਾਈਆ। ਮੇਰੇ ਅੰਦਰ ਕੋਈ ਲਾਏ ਪਾਰਬ੍ਰਹਮ ਨਾਲ ਪ੍ਰੀਤ, ਸਚ ਪ੍ਰੀਤੀ ਕਵਣ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਸਮਝਾਈਆ। ਸਾਚਾ ਨਾਮ ਨਿਰਗੁਣ ਗਾਇਆ, ਨਾਨਕ ਨਾਨਕ ਨਾਮ ਵੱਜੀ ਵਧਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਇਕ ਮਨਾਇਆ, ਦੂਜਾ ਇਸ਼ਟ ਨਾ ਕੋਇ ਰਖਾਈਆ। ਮੰਤਰ ਸੋਹਲਾ ਢੋਲਾ ਇਕ ਦ੍ਰਿੜਾਇਆ, ਜੀਵ ਜੰਤ ਕਰ ਪੜ੍ਹਾਈਆ। ਸਾਧ ਸੰਤ ਰਾਹ ਵਖਾਇਆ, ਆਤਮ ਪਰਦਾ ਕੁੰਡਾ ਲਾਹੀਆ। ਜੀਵ ਜੰਤ ਸੜਦਾ ਆਪ ਬਚਾਇਆ, ਅੰਮ੍ਰਿਤ ਮੇਘ ਇਕ ਬਰਸਾਈਆ। ਥਿਰ ਘਰ ਦਾ ਸਾਚਾ ਭੇਵ ਖੁਲ੍ਹਾਇਆ, ਸ਼ਬਦ ਅਗੰਮ ਰਬਾਬ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਦਰਸਾਈਆ। ਨਾਨਕ ਨਿਰਗੁਣ ਸਾਚਾ ਨਾਮ ਜਾਣ, ਜਾਣੀ ਜਾਣ ਅਖਵਾਇਆ। ਨਿਰਗੁਣ ਹੋ ਕੇ ਮਿਲ ਭਗਵਾਨ, ਸਚਖੰਡ ਸੋਭਾ ਪਾਇਆ। ਲੈ ਕੇ ਆਇਆ ਧੁਰ ਫ਼ਰਮਾਣ, ਮੰਤਰ ਨਾਮ ਸਤਿ ਦ੍ਰਿੜਾਇਆ। ਜੀਵਾਂ ਜੰਤਾਂ ਦੇ ਗਿਆਨ, ਚਾਰ ਵਰਨ ਇਕੋ ਰੰਗ ਵਖਾਇਆ। ਸੋਹੰ ਰੂਪ ਨੌਜਵਾਨ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਗੰਢ ਪੁਆਇਆ। ਭਰਮ ਭੁੱਲੇ ਨਾ ਕੋਇ ਨਾਦਾਨ, ਭੁਲੇਖਾ ਇਕੇ ਵਾਰ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਸਚ ਸਚ ਉਪਾਇਆ। ਨਾਮ ਕਹੇ ਵੱਡਾ ਬਲਵਾਨ, ਮੇਰੇ ਹੱਥ ਸਰਬ ਵਡਿਆਈਆ। ਗੁਰ ਅਵਤਾਰ ਮੇਰਾ ਕਰਨ ਧਿਆਨ, ਪੀਰ ਪੈਗ਼ੰਬਰ ਮੇਰੀ ਸਿਫ਼ਤ ਸਾਲਾਹੀਆ। ਬਿਨ ਮੇਰੇ ਮਿਲੇ ਨਾ ਕੋਈ ਭਗਵਾਨ, ਭਗਵਨ ਨਜ਼ਰ ਕਿਸੇ ਨਾ ਆਈਆ। ਸਚ ਧਰਮ ਦੀ ਸਤਿ ਦੁਕਾਨ, ਜੁਗ ਜੁਗ ਮਾਤ ਚਲਾਈਆ। ਦੇਂਦਾ ਰਿਹਾ ਧੁਰ ਫ਼ਰਮਾਣ, ਅੱਖਰ ਵੱਖਰ ਜਗਤ ਸੰਦੇਸ ਸੁਣਾਈਆ। ਮਨੌਂਦਾ ਰਿਹਾ ਆਪਣੀ ਆਨ, ਸਿਰ ਸਿਰ ਹੁਕਮ ਮਨਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ, ਹੋ ਪਰਧਾਨ ਸਚ ਪਰਧਾਨਗੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰੀ ਸੇਵਾ ਇਕੋ ਲਾਈਆ। ਨਾਮ ਕਹੇ ਮੇਰੀ ਸੇਵਾ ਗਈ ਲੱਗ, ਹਰਿ ਸਤਿਗੁਰ ਆਪ ਲਗਾਇੰਦਾ। ਖੇਲਾਂ ਖੇਲ ਨੌਂ ਖੰਡ ਪ੍ਰਿਥਮੀ ਵਿਚ ਜਗ, ਲੱਖ ਚੁਰਾਸੀ ਵੇਖ ਵਖਾਇੰਦਾ। ਜਨ ਭਗਤਾਂ ਮੇਲ ਮਿਲਾਵਾਂ ਉਪਰ ਸ਼ਾਹ ਰਗ, ਨੌਂ ਦਰ ਦੁਆਰੇ ਪੰਧ ਮੁਕਾਇੰਦਾ। ਦੀਪਕ ਦੀਆ ਜੋਤ ਜਾਏ ਜਗ, ਅਗਿਆਨ ਅੰਧੇਰ ਚੁਕਾਇੰਦਾ। ਫੜ ਫੜ ਹੰਸ ਬਣਾਵਾਂ ਕੱਗ, ਕਾਗੋਂ ਹੰਸ ਆਪ ਉਡਾਇੰਦਾ। ਸਾਚੇ ਮੰਦਰ ਆਪੇ ਸੱਦ, ਘਰ ਘਰ ਵਿਚ ਆਪ ਵਖਾਇੰਦਾ। ਵੱਜੇ ਨਾਦ ਸ਼ਬਦ ਧੁਨ ਅਨਹਦ, ਅਨਰਾਗੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਸੁਣਾਇੰਦਾ। ਸਾਚਾ ਨਾਮ ਲਏ ਸੁਣ, ਜਿਸ ਜਨ ਦਇਆ ਕਮਾਈਆ। ਆਤਮ ਉਪਜੇ ਇਕੋ ਧੁਨ, ਤਾਲ ਤਲਵਾੜਾ ਨਾ ਕੋਇ ਰਖਾਈਆ। ਸ੍ਰੀ ਭਗਵਾਨ ਜਣਾਏ ਆਪਣੇ ਗੁਣ, ਗਹਿਰ ਗੰਭੀਰ ਦਏ ਜਣਾਈਆ। ਸੰਤ ਸੁਹੇਲੇ ਸਾਚੇ ਚੁਣ, ਗੁਰ ਚੇਲੇ ਵੇਖ ਵਖਾਈਆ। ਲੱਖ ਚੁਰਾਸੀ ਛਾਣ ਪੁਣ, ਭਗਤ
ਭਗਵੰਤ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਹਰਿ ਨਾਮ ਵਡ ਵਡਿਆਈਆ। ਹਰਿ ਹਰਿ ਨਾਮ ਵਡ ਵਡੇਰਾ, ਜੁਗ ਚੌਕੜੀ ਰਾਹ ਜਣਾਇੰਦਾ। ਦੂਰ ਦੁਰਾਡਾ ਨੇਰਨ ਨੇਰਾ, ਘਰ ਘਰ ਸੋਭਾ ਪਾਇੰਦਾ। ਲੇਖਾ ਜਾਣੇ ਤੇਰਾ ਮੇਰਾ, ਮੇਰਾ ਤੇਰਾ ਇਕੋ ਘਰ ਬਣਾਇੰਦਾ। ਸੁਰਤ ਸਵਾਣੀ ਦੇਵਣਹਾਰਾ ਗੇੜਾ, ਉਲਟੀ ਲੱਠ ਆਪ ਗਿੜਾਇੰਦਾ। ਕੂੜ ਕੁੜਿਆਰਾ ਮੇਟਣਹਾਰਾ ਝੇੜਾ, ਮਨ ਮਤ ਬੁਧ ਆਪ ਖਪਾਇੰਦਾ। ਬੰਨਣਹਾਰਾ ਸਾਚਾ ਬੇੜਾ, ਖੇਵਟ ਖੇਟਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਰਿ ਨਾਮ ਸਿਫ਼ਤ ਸਾਲਾਹਿੰਦਾ। ਹਰਿ ਹਰਿ ਨਾਮ ਸਿਫ਼ਤ ਸਾਲਾਹ, ਜੁਗ ਜੁਗ ਵੱਡੀ ਵਡਿਆਈਆ। ਰਹਿਬਰ ਬਣੇ ਮਾਤ ਮਲਾਹ, ਸਾਚਾ ਰਾਹ ਵਖਾਈਆ। ਨਿਰਗੁਣ ਸਰਗੁਣ ਦਏ ਸਲਾਹ, ਸਾਚੀ ਸਿਖਿਆ ਇਕ ਸਮਝਾਈਆ। ਲੱਖ ਚੁਰਾਸੀ ਜੀਵ ਜੰਤ ਪਰਦਾ ਦਏ ਉਠਾ, ਅਨਭਵ ਪਰਕਾਸ਼ ਵਖਾਈਆ। ਅੰਮ੍ਰਿਤ ਆਤਮ ਜਾਮ ਦਏ ਪਿਆ, ਮਧੁਰ ਰਸ ਇਕ ਵਖਾਈਆ। ਸਾਚੀ ਸਿਖਿਆ ਦਏ ਦ੍ਰਿੜਾ, ਬੋਧ ਅਗਾਧ ਕਰੇ ਪੜ੍ਹਾਈਆ। ਸ੍ਰਿਸ਼ਟ ਸਬਾਈ ਮਿਥਿਆ ਦਏ ਜਣਾ, ਅਟੱਲ ਰਹਿਣ ਕੋਇ ਨਾ ਪਾਈਆ। ਧੁਰ ਦਾ ਲਿਖਿਆ ਸਕੇ ਨਾ ਕੋਇ ਮਿਟਾ, ਮੇਟਣਹਾਰ ਨਾ ਕੋਇ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਯੁਗ ਲਏ ਹੰਢਾ, ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਗੁਰ ਅਵਤਾਰ ਰਚਨ ਰਚਾ, ਪੀਰ ਪੈਗ਼ੰਬਰ ਧਾਰ ਵਖਾਈਆ। ਦੀਨ ਮਜ਼੍ਹਬ ਮਾਰਗ ਲਾ, ਜ਼ਾਤ ਪਾਤ ਕਰੀ ਕੁੜਮਾਈਆ। ਆਖ਼ਰ ਇਕੋ ਪੁਰਖ ਅਕਾਲ ਜਣਾ, ਪਰਵਰਦਿਗਾਰ ਸਚ ਸਮਝਾਈਆ। ਵਰਨ ਬਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਤਮ ਪਰਮਾਤਮ ਦਏ ਦਰਸਾ, ਬ੍ਰਹਮ ਇਕੋ ਨਜ਼ਰੀ ਆਈਆ। ਵਿਸ਼ਨੂੰ ਸੇਵਾ ਰਿਹਾ ਕਮਾ, ਘਰ ਘਰ ਰਿਜ਼ਕ ਪੁਚਾਈਆ। ਬ੍ਰਹਮਾ ਜੋਤ ਰਿਹਾ ਜਗਾ, ਨੂਰ ਨੂਰ ਕਰੇ ਰੁਸ਼ਨਾਈਆ। ਸ਼ੰਕਰ ਲੇਖਾ ਰਿਹਾ ਮੁਕਾ, ਹੱਥ ਤਰਸੂਲ ਉਠਾਈਆ। ਗੁਰ ਸ਼ਬਦ ਹੁਕਮ ਰਿਹਾ ਸੁਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਅਖੰਡ ਇਕ ਪਰਗਟਾਈਆ। ਹਰਿ ਕਾ ਨਾਮ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਇੰਦਾ। ਭੇਵ ਨਾ ਜਾਣੇ ਕੋਈ ਪੰਡਤ, ਜਗਤ ਨੇਤਰ ਨਜ਼ਰ ਨਾ ਆਇੰਦਾ। ਵਸਣਹਾਰਾ ਜੇਰਜ ਅੰਡਤ, ਉਤਭੁਜ ਸੇਤਜ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਉਪਾਇੰਦਾ। ਸਾਚਾ ਨਾਮ ਸਤਿ ਸਰੂਰ, ਸਤਿ ਸਤਿ ਦ੍ਰਿੜਾਇੰਦਾ। ਸਾਚਾ ਨਾਮ ਤੋੜੇ ਗ਼ਰੂਰ, ਗ਼ੁਰਬਤ ਰੂਪ ਨਾ ਕੋਇ ਵਟਾਇੰਦਾ। ਸਾਚਾ ਨਾਮ ਆਸਾ ਮਨਸਾ ਕਰੇ ਪੂਰ, ਜੁਗ ਜੁਗ ਆਸਾ ਵੇਖ ਵਖਾਇੰਦਾ। ਸਾਚਾ ਨਾਮ ਨਾਤਾ ਤੋੜੇ ਕੂੜੋ ਕੂੜ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚਾ ਨਾਮ ਹਾਜ਼ਰ ਹਜ਼ੂਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਾਚਾ ਨਾਮ ਸਰਬ ਭਰਪੂਰ, ਘਟ ਘਟ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਸਰਬ ਵਖਾਇੰਦਾ। ਸਾਚਾ ਨਾਮ ਚਾਰ ਵਰਨ, ਚਾਰ ਯੁਗ ਸਮਾਈਆ। ਸਾਚਾ ਨਾਮ ਖੋਲ੍ਹੇ ਹਰਨ ਫਰਨ, ਨਿਜ ਨੇਤਰ ਦਏ ਵਡਿਆਈਆ। ਸਾਚਾ ਨਾਮ ਤਰਨੀ ਤਰਨ, ਕਰਤਾ ਪੁਰਖ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਸਿਫ਼ਤ ਸਾਲਾਹੀਆ । ਸਾਚਾ ਨਾਮ ਜੁਗ ਚੌਕੜੀ ਧਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਸਾਚਾ ਨਾਮ ਸਚ ਵਪਾਰ, ਜਗਤ ਵਣਜਾਰਾ ਹੱਟ ਚਲਾਇੰਦਾ। ਸਾਚਾ ਨਾਮ ਸ਼ਬਦ
ਕਰਤਾਰ, ਦੂਜੀ ਵਸਤ ਨਾ ਕੋਇ ਵਖਾਇੰਦਾ। ਸਾਚਾ ਨਾਮ ਮਸਤ ਖ਼ੁਮਾਰ, ਮਸਤੀ ਇਕੋ ਇਕ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਸਾਚਾ ਨਾਮ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਕਲ ਕਲਕੀ ਆਵੇ ਅਵਤਾਰ, ਨਿਰਗੁਣ ਆਪਣਾ ਫੇਰਾ ਪਾਈਆ। ਡੰਕਾ ਵੱਜੇ ਅਗੰਮ ਅਪਾਰ, ਦੋ ਜਹਾਨ ਕਰੇ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਸੋਇਆ ਕੋਇ ਰਹਿਣ ਨਾ ਪਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਬਣ ਦਲਾਲ, ਵੇਖਣਹਾਰਾ ਥਾਉਂ ਥਾਈਂਆ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਦਾਤਾ ਵਡ ਵਡਿਆਈਆ। ਕਲਜੁਗ ਚਲੇ ਅਵੱਲੜੀ ਚਾਲ, ਸਮਝ ਸਕੇ ਨਾ ਕੋਇ ਰਾਈਆ। ਹਰਿਜਨ ਸਾਚੇ ਆਪੇ ਉਠਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਸਾਚਾ ਨਾਮ ਭੇਵ ਖੋਲ੍ਹੇ, ਖੋਲ੍ਹਣਹਾਰ ਅਖਵਾਇੰਦਾ। ਅੰਤਰ ਆਤਮ ਨਿਰਗੁਣ ਬੋਲੇ, ਅਨਬੋਲਤ ਰਾਗ ਅਲਾਇੰਦਾ। ਭਾਗ ਲਗਾਏ ਕਾਇਆ ਚੋਲੇ, ਸਾਢੇ ਤਿੰਨ ਹੱਥ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਇਕੋ ਘਰ ਵਸਾਇੰਦਾ। ਨਾਮ ਵਸੇ ਘਰ ਨਿਰੰਕਾਰ, ਦੂਜੇ ਹੱਟ ਨਾ ਕੋਇ ਵਿਕਾਈਆ। ਕਲਜੁਗ ਅੰਤਮ ਹੋ ਤਿਆਰ, ਸ੍ਰੀ ਭਗਵਾਨ ਦਇਆ ਕਮਾਈਆ। ਨਾਮ ਅਗੰਮ ਲੈ ਭੰਡਾਰ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਹੋ ਉਜਿਆਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਵਸਣਹਾਰਾ ਠਾਂਡੇ ਦਰਬਾਰ, ਸੰਬਲ ਏਕਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਇਕੋ ਇਕ ਜਣਾਈਆ। ਇਕੋ ਨਾਮ ਸਦਾ ਅਨੰਤ, ਅਕਲ ਕਲਾ ਅਖਵਾਇੰਦਾ। ਇਕੋ ਨਾਮ ਸਦਾ ਬੇਅੰਤ, ਅੰਤ ਕੋਇ ਨਾ ਆਇੰਦਾ। ਇਕੋ ਨਾਮ ਲੇਖਾ ਜਾਣੇ ਸਾਧ ਸੰਤ, ਸਤਿਗੁਰ ਆਪਣੀ ਕਾਰ ਕਮਾਇੰਦਾ। ਇਕੋ ਨਾਮ ਆਤਮ ਪਰਮਾਤਮ ਮੰਤ, ਮੰਤਰ ਇਕੋ ਇਕ ਪੜ੍ਹਾਇੰਦਾ। ਇਕੋ ਨਾਮ ਆਦਿ ਅੰਤ, ਜੁਗ ਚੌਕੜੀ ਖੇਲ ਕਰਾਇੰਦਾ। ਇਕੋ ਨਾਮ ਸ੍ਰੀ ਭਗਵੰਤ, ਸ਼ਾਹ ਪਾਤਸ਼ਾਹ ਆਪਣਾ ਨਾਉਂ ਪਰਗਟਾਇੰਦਾ। ਇਕੋ ਨਾਮ ਗੜ੍ਹ ਤੋੜ੍ਹੇ ਹਉਂਮੇ ਹੰਗਤ, ਨਿਵਣ ਸੋ ਅੱਖਰ ਰਾਹ ਜਣਾਇੰਦਾ। ਇਕੋ ਨਾਮ ਸਾਚਾ ਪੰਥ, ਮਾਰਗ ਇਕੋ ਇਕ ਸਮਝਾਇੰਦਾ। ਇਕੋ ਨਾਮ ਸਾਚਾ ਸੰਖ, ਦੋ ਜਹਾਨਾਂ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਇਕੋ ਨਾਮ ਸਚ ਵਕੀਲ, ਦਰਗਹਿ ਸਾਚੀ ਹੋਏ ਸਹਾਈਆ। ਇਕੋ ਨਾਮ ਅੰਤ ਅਪੀਲ, ਬਰੀਖ਼ਾਨਾ ਦਏ ਵਖਾਈਆ। ਇਕੋ ਨਾਮ ਸਭ ਦੀ ਕਰੇ ਤਾਅਮੀਲ, ਘਰ ਘਰ ਫੇਰਾ ਪਾਈਆ। ਇਕੋ ਨਾਮ ਬਦਲਣ ਨਾ ਦੇਵੇ ਕਿਸੇ ਦਲੀਲ, ਮਨ ਵਾਸਨਾ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਸਰਬ ਦਰਸਾਈਆ। ਸਾਚਾ ਨਾਮ ਹਰਿ ਗੁਣ ਗਾਓ, ਗਹਿਰ ਗੰਭੀਰ ਵਡ ਵਡਿਆਇੰਦਾ। ਪ੍ਰਭ ਮਿਲਣ ਦਾ ਰੱਖੋ ਚਾਓ, ਇਸ਼ਟ ਇਕੋ ਇਕ ਵਡਿਆਇੰਦਾ। ਹਰਿ ਸਤਿਗੁਰ ਸਰਨਾਈ ਲਾਗੋ ਪਾਉਂ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਆਪ ਦ੍ਰਿੜਾਇੰਦਾ। ਹਰਿ ਕਾ ਨਾਮ ਜੀਵ ਜਪ, ਜਗਜੀਵਣ ਦਾਤਾ ਆਪ ਜਣਾਈਆ। ਤ੍ਰੈਗੁਣ ਮਿਟੇ ਅਗਨੀ ਤਪ, ਤੀਨੋਂ ਤਾਪ ਰਹਿਣ ਨਾ ਪਾਈਆ। ਧੀਰਜ ਬਖ਼ਸ਼ੇ ਸੰਤੋਖ ਸਤਿ, ਧਰਮ ਇਕੋ ਇਕ ਸਮਝਾਈਆ। ਨਾੜ ਬਹੱਤਰ ਨਾ ਉਬਲੇ ਰਤ, ਰਤੀ ਰਤ ਨਾ ਕੋਇ ਵਖਾਈਆ। ਜਾਨਣਹਾਰਾ ਮਿਤ ਗਤ,
ਭੇਵ ਅਭੇਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਇਕ ਇਕ ਦਰਸਾਈਆ। ਹਰਿ ਕਾ ਨਾਮ ਸਦਾ ਅਨੋਖਾ, ਨਜ਼ਰ ਕਿਸੇ ਨਾ ਆਇੰਦਾ। ਲੱਖ ਚਰਾਸੀ ਨਾਲ ਕਰੇ ਧੋਖਾ, ਲੁਕ ਲੁਕ ਆਪਣਾ ਮੁਖ ਛੁਪਾਇੰਦਾ। ਬਿਨ ਸਤਿਗੁਰ ਪੂਰੇ ਮਾਰਗ ਹੋਇ ਨਾ ਸੌਖਾ, ਗੁਰ ਨਾਨਕ ਗੁਰ ਇਹ ਸਮਝਾਇੰਦਾ। ਕੂੜੀ ਕਿਰਿਆ ਕੋਇ ਨਾ ਭਰੇ ਹੌਕਾ, ਹਾਹਾਕਾਰ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਵਡਿਆਇੰਦਾ। ਸਾਚਾ ਨਾਮ ਹਰਿ ਦੀ ਸਿਖਿਆ, ਗੁਰ ਸਤਿਗੁਰ ਗਿਆ ਸਮਝਾਈਆ। ਨਾ ਕੋਈ ਮੇਟੇ ਧੁਰ ਦਾ ਲਿਖਿਆ, ਮੇਟਣਹਾਰਾ ਨਜ਼ਰ ਕੋਇ ਨਾ ਆਈਆ। ਗੁਰਮੁਖ ਵਿਰਲੇ ਮਨ ਮਨੂਆ ਜਿਤਿਆ, ਜਿਸ ਪ੍ਰਭ ਆਪਣੀ ਦਇਆ ਕਮਾਈਆ। ਘਰ ਪਾਇਆ ਇਕ ਅਨਡਿਠਿਆ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਆਪਣਾ ਨਾਮ ਬੁਝਾਈਆ। ਜਿਸ ਨੇ ਬੁਝਿਆ ਹਰਿ ਕਾ ਨਾਮ, ਤਿਸ ਮਿਲੇ ਇਕ ਵਡਿਆਈਆ। ਅੰਤਰ ਆਤਮ ਪੀਤਾ ਜਾਮ, ਝਗੜਾ ਕੋਇ ਰਹਿਣ ਨਾ ਪਾਈਆ। ਦੂਜਾ ਦਿਸੇ ਨਾ ਕੋਇ ਨਿਸ਼ਾਨ, ਪੁਰਖ ਅਕਾਲ ਇਕ ਦਰਸਾਈਆ। ਜੁਗ ਚੌਕੜੀ ਬਦਲਣਹਾਰ ਨਜ਼ਾਮ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਵੰਡ ਵੰਡਾਈਆ। ਪਰਵਰਦਿਗਾਰ ਕਰਾਵਣਹਾਰ ਸਲਾਮ, ਅਲੈਕਮ ਆਪਣਾ ਰਾਹ ਜਣਾਈਆ। ਕਾਇਨਾਤ ਦੇਵਣਹਾਰ ਪੈਗ਼ਾਮ, ਪੀਰ ਪੈਗ਼ੰਬਰ ਕਲਮਾ ਨਬੀ ਪੜ੍ਹਾਈਆ। ਪਰਗਟਾਵਣਹਾਰਾ ਕਾਹਨਾ ਰਾਮ, ਰਾਮ ਰਾਮ ਦਏ ਸਰਨਾਈਆ। ਈਸਾ ਮੂਸਾ ਮੁਹੰਮਦ ਦੇਵਣਹਾਰਾ ਦਾਨ, ਦਾਤਾ ਦਾਨੀ ਵਡ ਵਡਿਆਈਆ। ਨਾਨਕ ਨਿਰਗੁਣ ਸਰਗੁਣ ਕਰ ਪਰਵਾਨ, ਸੋ ਪੁਰਖ ਨਿਰੰਜਣ ਆਪਣਾ ਰੰਗ ਵਖਾਈਆ। ਗੁਰ ਗੋਬਿੰਦ ਜੋਧਾ ਸੂਰਬੀਰ ਬਲੀ ਬਲਵਾਨ, ਬਲ ਇਕੋ ਇਕ ਪਰਗਟਾਈਆ। ਸੁਤ ਦੁਲਾਰਾ ਨੌਜਵਾਨ, ਨਾ ਮਰੇ ਨਾ ਜਾਈਆ। ਸ਼ਬਦ ਸਰੂਪੀ ਖੇਲ ਮਹਾਨ, ਜੁਗ ਚੌਕੜੀ ਆਪ ਖਲਾਈਆ। ਸਾਚਾ ਨਾਮ ਕਰ ਪਰਧਾਨ, ਦੋ ਜਹਾਨਾਂ ਪਰਧਾਨਗੀ ਇਕ ਕਮਾਈਆ। ਲੱਖ ਚੁਰਾਸੀ ਬਰਦੇ ਕਰੇ ਗ਼ੁਲਾਮ, ਸਿਰ ਸਕੇ ਨਾ ਕੋਇ ਉਠਾਈਆ। ਨੀਤੀ ਰਹਿਣ ਨਾ ਦੇਵੇ ਸ਼ੈਤਾਨ, ਸ਼ਰੀਅਤ ਕਰੇ ਨਾ ਕੋਇ ਲੜਾਈਆ। ਸਰਬ ਜੀਆਂ ਦਾ ਇਕ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਇਕੋ ਘਰ ਵਖਾਈਆ। ਨਾਮ ਵਿਕੇ ਇਕੋ ਹੱਟ, ਸੋ ਪੁਰਖ ਨਿਰੰਜਣ ਆਪ ਵਿਕਾਇੰਦਾ। ਗੁਰਮੁਖ ਵਿਰਲੇ ਲਾਹਾ ਲੈਣ ਖੱਟ, ਦੂਸਰ ਨਜ਼ਰ ਕਿਸੇ ਨਾ ਆਇੰਦਾ। ਦੇਵਣਹਾਰ ਪੁਰਖ ਸਮਰਥ, ਸ੍ਰੀ ਭਗਵਾਨ ਆਪਣੀ ਕਾਰ ਕਮਾਇੰਦਾ। ਲਹਿਣਾ ਦੇਣ ਚੁਕਾਏ ਹੱਥੋ ਹੱਥ, ਜਗਤ ਉਧਾਰ ਨਾ ਕੋਇ ਵਖਾਇੰਦਾ। ਕਲਜੁਗ ਅੰਤਮ ਹੋ ਪਰਗਟ, ਨਿਰਗੁਣ ਆਪਣੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਰਖਾਇੰਦਾ। ਸਾਚਾ ਨਾਮ ਇਕੋ ਰੱਖ, ਰੱਖਿਆ ਕਰੇ ਸਰਬ ਥਾਈਂਆ। ਕਲਜੁਗ ਅੰਤ ਹੋ ਪਰਗਟ, ਪਾਰਬ੍ਰਹਮ ਪ੍ਰਭ ਭੇਵ ਚੁਕਾਈਆ। ਸਾਚਾ ਮਾਰਗ ਸਾਹਿਬ ਦੱਸ, ਦਹਿ ਦਿਸ਼ਾ ਕਰੇ ਸ਼ਨਵਾਈਆ। ਇਕੋ ਮੰਨੋ ਪੁਰਖ ਸਮਰਥ, ਅਕਾਲ ਪੁਰਖ ਵੱਡੀ ਵਡਿਆਈਆ। ਨਾਤਾ ਤੋੜੋ ਪੰਜ ਤੱਤ, ਪੰਜ ਤੱਤ ਗੁਰੂ ਨਾ ਕੋਇ ਅਖਵਾਈਆ। ਸ਼ਬਦ ਗੁਰੂ ਹਰ ਘਟ ਰਿਹਾ ਵਸ, ਘਰ ਖੋਜੋ ਸੱਜਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਹੱਟੀ ਦਏ ਜਣਾਈਆ। ਨਾਮ ਹੱਟ ਕਾਇਆ ਅੰਦਰ, ਸੋ ਪੁਰਖ ਨਿਰੰਜਣ ਆਪ ਟਿਕਾਇੰਦਾ। ਜਨ ਭਗਤੋ ਖੋਲ੍ਹੋ ਆਪਣਾ ਜੰਦਰ, ਕੁੰਜੀ ਨਿਰਗੁਣ ਆਪ ਪਰਗਟਾਇੰਦਾ। ਚੜ੍ਹ ਕੇ ਵੇਖੋ ਸਾਚੇ
ਮੰਦਰ, ਸਤਿਗੁਰ ਸਾਚਾ ਨਜ਼ਰੀ ਆਇੰਦਾ। ਮਨ ਵਾਸਨਾ ਬੰਨ੍ਹੋ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਇੰਦਾ। ਭਾਗ ਲਗਾਓ ਅੰਧੇਰੇ ਖੰਡਰ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਉਪਾਇੰਦਾ। ਸਾਚਾ ਨਾਮ ਇਕ ਪਰਕਾਸ਼, ਪਰਕਾਸ਼ਵਾਨ ਅਖਵਾਈਆ। ਹਰਿ ਕਾ ਨਾਮ ਸ਼ਬਦ ਸਵਾਸ, ਸਵਾਸ ਸਵਾਸ ਸਮਾਈਆ। ਹਰਿ ਕਾ ਨਾਮ ਖੇਲ ਤਮਾਸ਼, ਖ਼ਾਲਕ ਖ਼ਲਕ ਵੇਖੇ ਚਾਈਂ ਚਾਈਂਆ। ਹਰਿ ਕਾ ਨਾਮ ਹਰਿ ਕੀ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਜਣਾਈਆ। ਹਰਿ ਕਾ ਨਾਮ ਸਤਿਗੁਰ ਰਿਹਾ ਭਾਖ, ਭਾਖਿਆ ਅਗਲੀ ਦਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਹਰਿ ਕਾ ਨਾਮ ਨਾਮ ਸੋ, ਸੋ ਸਤਿਗੁਰ ਆਪ ਜਣਾਇੰਦਾ। ਹਰਿ ਕਾ ਨਾਮ ਹੰ ਬ੍ਰਹਮ ਕਰ ਆਏ ਮੋਹ, ਆਤਮ ਪਰਮਾਤਮ ਜੋੜ ਜੁੜਾਇੰਦਾ। ਹਰਿ ਕਾ ਨਾਮ ਮਹਾਰਾਜ ਰੂਪ ਹੋ, ਮਹਿਮਾ ਆਪਣੀ ਸਿਫ਼ਤ ਸਾਲਾਹਿੰਦਾ। ਹਰਿ ਕਾ ਨਾਮ ਸ਼ੇਰ ਕੂੜੀ ਕਿਰਿਆ ਲਵੇ ਖੋਹ, ਸਚ ਸੁਚ ਇਕ ਵਰਤਾਇੰਦਾ। ਹਰਿ ਕਾ ਨਾਮ ਸਿੰਘ ਬੱਬਰ ਰੂਪ ਹੋ ਕੇ ਸਭ ਨੂੰ ਲਏ ਜੋਹ, ਲੱਖ ਚੁਰਾਸੀ ਫੋਲ ਫੁਲਾਇੰਦਾ। ਵਿਸ਼ਨੂੰ ਸੇਵਾਦਾਰ ਬਣ ਕੇ ਘਰ ਘਰ ਰਿਜ਼ਕ ਢੋਆ ਰਿਹਾ ਢੋ, ਸ੍ਰੀ ਭਗਵਾਨ ਸੇਵ ਲਗਾਇੰਦਾ। ਭਗਵਾਨ ਆਪਣੇ ਵਰਗਾ ਆਪੇ ਹੋ, ਨਿਰਗੁਣ ਆਪਣੀ ਕਲ ਰਖਾਇੰਦਾ। ਜੈ ਜੈਕਾਰ ਕਰਨ ਸਰਬ ਲੋਅ, ਲੋਕ ਪਰਲੋਕ ਇਕੋ ਨਾਅਰਾ ਲਾਇੰਦਾ। ਬਿਨ ਸਤਿਗੁਰ ਨਾਨਕ ਹੋਰ ਨਾ ਜਾਣੇ ਕੋ, ਕਬੀਰ ਜੁਲਾਹਾ ਆਪਣਾ ਧਿਆਨ ਲਗਾਇੰਦਾ। ਲੱਖ ਚੁਰਾਸੀ ਰਹੀ ਰੋ, ਹਰਿ ਕਾ ਨਾਮ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਇਕੋ ਇਕ ਉਪਾਇੰਦਾ। ਹਰਿ ਕਾ ਨਾਮ ਇਕੋ ਇਕ, ਏਕੰਕਾਰ ਦਏ ਵਡਿਆਈਆ। ਕੋਈ ਨਾ ਸਕੇ ਪੜ੍ਹ ਲਿਖ, ਲਿਖਣ ਪੜ੍ਹਨ ਵਿਚ ਨਾ ਆਈਆ। ਜੁਗ ਚੌਕੜੀ ਸ੍ਰੀ ਭਗਵਾਨ ਵੰਡਣਹਾਰਾ ਹਿਸ, ਸਾਚਾ ਹਿੱਸਾ ਆਪ ਵੰਡਾਈਆ। ਕਰ ਕਿਰਪਾ ਦਿਤਾ ਜਿਸ ਜਿਸ, ਸੋ ਗਾ ਗਾ ਢੋਲਾ ਗਏ ਸੁਣਾਈਆ। ਮੇਰਾ ਸਾਹਿਬ ਸਦਾ ਅਨਡਿਠ, ਜਗਤ ਨੇਤਰ ਨਜ਼ਰ ਨਾ ਆਈਆ। ਆਦਿ ਜੁਗਾਦਿ ਨਾ ਦੇਵੇ ਪਿੱਠ, ਸਨਮੁਖ ਦਿਸੇ ਬੇਪਰਵਾਹੀਆ। ਜਨ ਭਗਤਾਂ ਕਰੇ ਹਿੱਤ, ਨਿਤ ਨਵਿਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਕਲਜੁਗ ਅੰਤਮ ਹੋ ਉਜਿਆਰ, ਨਿਰਗੁਣ ਨੂਰ ਜੋਤ ਜਗਾਇੰਦਾ। ਸਾਚੇ ਭਗਤਾਂ ਕਰ ਪਿਆਰ, ਸ੍ਰੀ ਭਗਵਾਨ ਆਪ ਉਠਾਇੰਦਾ। ਅੰਤਰ ਅੰਤਰ ਦੇ ਪਿਆਰ, ਪ੍ਰੇਮ ਪ੍ਰੀਤੀ ਇਕ ਸਮਝਾਇੰਦਾ। ਝਗੜਾ ਕਰੇ ਸਰਬ ਸੰਸਾਰ, ਝਗੜਤ ਝਗੜਤ ਪੰਧ ਨਾ ਕੋਇ ਮੁਕਾਇੰਦਾ। ਗੁਰਮੁਖ ਗੁਰਸਿਖ ਕਰੇ ਵਿਚਾਰ, ਗੁਰ ਸਤਿਗੁਰ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਖੇਲ ਵਖਾਇੰਦਾ। ਜਨ ਭਗਤਾਂ ਵਖਾਏ ਖੇਲ ਆਪ, ਆਪਣੇ ਹੱਥ ਰੱਖੇ ਵਡਿਆਈਆ। ਜਿਉਂ ਪ੍ਰਹਿਲਾਦ ਹਰਨਾਕਸ਼ ਬਣਿਆ ਬਾਪ, ਘਰ ਘਰ ਵਿਚ ਪਏ ਲੜਾਈਆ। ਸਾਹਿਬ ਸੱਚਾ ਥਾਪਣ ਰਿਹਾ ਥਾਪ, ਸਮਰਥ ਪੁਰਖ ਬੇਪਰਵਾਹੀਆ। ਦੇਵਣਹਾਰ ਅਗੰਮੀ ਦਾਤ, ਵਸਤ ਅਮੋਲਕ ਆਪ ਵਰਤਾਈਆ। ਕਲਜੁਗ ਵੇਖ ਅੰਧੇਰੀ ਰਾਤ, ਸਾਚਾ ਚੰਦ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਬੇਪਰਵਾਹੀਆ। ਭਗਤ ਵਖਾਇਆ ਇਕ ਧਰੂ,
ਘਰ ਧੋਖਾ ਮਾਤ ਕਰਾਈਆ। ਫੜ ਕੇ ਕੱਢਿਆ ਜੰਗਲ ਜੂਹ, ਮਹੱਲ ਅਟੱਲ ਰਹਿਣ ਨਾ ਪਾਈਆ। ਨਿਰਧਨ ਹੋ ਕੇ ਗਾਇਆ ਤੂ ਹੀ ਤੂ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਵੇਖੇ ਥਾਉਂ ਥਾਈਂਆ। ਭਗਤਾਂ ਵੇਖੇ ਬਲ ਬਲ ਧਾਰ, ਬਲ ਬਾਵਨ ਰੂਪ ਵਟਾਈਆ। ਬ੍ਰਹਿਮਣ ਬਣ ਕੇ ਏਕੰਕਾਰ, ਅਛਲ ਛਲ ਖੇਲ ਕਰਾਈਆ। ਢਾਈ ਕਰਮਾਂ ਮੰਗ ਦੁਆਰ, ਦੋਏ ਵਿਚ ਪੰਧ ਮੁਕਾਈਆ। ਅੰਤਮ ਸੁਟਿਆ ਮੂੰਹ ਦੇ ਭਾਰ, ਮਾਣ ਤਾਣ ਨਾ ਕੋਇ ਰਖਾਈਆ। ਹਾਸੀ ਕਰੇ ਸਰਬ ਸੰਸਾਰ, ਭਗਤ ਚਲੇ ਸ਼ਬਦ ਰਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਅਮਰੀਕ ਰਿਹਾ ਜਣਾਇਆ, ਦੁਰਬਾਸ਼ਾ ਵੇਸ ਵਟਾਈਆ। ਚਰਨੋਦਕ ਲੈ ਮੁਖ ਲਗਾਇਆ, ਸਰਾਫ਼ ਦੇਵੇ ਵਾਹੋ ਦਾਹੀਆ। ਸ੍ਰੀ ਭਗਵਾਨ ਇਕ ਧਿਆਇਆ, ਨਿਜ ਅੰਤਰ ਧਿਆਨ ਲਗਾਈਆ। ਚੱਕਰ ਸੁਦਰਸ਼ਨ ਸੇਵਾ ਲਾਇਆ, ਸੇਵਾ ਸਚ ਕਮਾਈਆ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਭਗਤ ਭਗਵਾਨ ਆਪ ਭਜਾਇਆ, ਅੱਗੇ ਦਿਸੇ ਨਾ ਕੋਇ ਸਹਾਈਆ। ਕਰ ਕਿਰਪਾ ਸਿਰ ਹੱਥ ਟਿਕਾਇਆ, ਤੱਤੀ ਵਾ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਭਗਤਾਂ ਠੋਕਰ ਰਿਹਾ ਲਗਾਈਆ । ਠੋਕਰ ਲੱਗੀ ਭਗਤ ਕਬੀਰ, ਗੰਗਾ ਵਿਚ ਖੇਲ ਰਚਾਈਆ। ਬੰਨ੍ਹ ਕੇ ਸੁਟਿਆ ਪੰਜ ਤੱਤ ਸਰੀਰ, ਸ਼ਰੀਕ ਬਣੀ ਜਗਤ ਲੋਕਾਈਆ। ਕੋਈ ਨਾ ਜਾਣੇ ਹੱਦ ਅਖ਼ੀਰ, ਆਖ਼ਰ ਹਰਿ ਜੂ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਜੁਗ ਜੁਗ ਵੇਸ ਵਟਾਈਆ। ਜੁਗ ਜੁਗ ਵੇਸ ਵਟਾਏ ਕਰਤਾ, ਕਰਤਾ ਪੁਰਖ ਵੱਡੀ ਵਡਿਆਈਆ। ਆਦਿ ਜੁਗਾਦਿ ਕਦੇ ਨਾ ਮਰਦਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਆਪਣੀ ਕਰਨੀ ਆਪੇ ਕਰਦਾ, ਕਰ ਕਰ ਰਿਹਾ ਵਖਾਈਆ। ਅਗਨੀ ਹਵਨ ਕਦੇ ਨਾ ਸੜਦਾ, ਮੜੀ ਗੋਰ ਨਾ ਕੋਇ ਦਬਾਈਆ। ਸਦਾ ਸਦਾ ਸਦ ਆਪਣਾ ਨਾਉਂ ਆਪੇ ਪੜ੍ਹਦਾ, ਦੋ ਜਹਾਨਾਂ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਰਾਈਆ। ਸਾਚੀ ਕਰਨੀ ਕਰੇ ਹਰਨਾਕਸ਼, ਨਰ ਸਿੰਘ ਆਪਣੀ ਧਾਰ ਜਣਾਈਆ। ਦਰ ਦਰਵਾਜ਼ੇ ਵਿਚ ਔਂਦਿਆਂ ਬਹਿ ਕੇ ਕਰੀ ਹਿਫਾਜ਼ਤ, ਮਿਹਰਵਾਨ ਆਪਣਾ ਚਰਨ ਟਿਕਾਈਆ। ਅੱਗੇ ਦੇਵੇ ਨਾ ਕਿਸੇ ਇਜ਼ਾਜ਼ਤ, ਹੁਕਮ ਬੰਧਨ ਇਕੋ ਪਾਈਆ। ਵੇਖਣਹਾਰ ਸਰਬ ਸ਼ਰਾਰਤ, ਸ਼ਹਿਨਸ਼ਾਹ ਬੇਪਰਵਾਹੀਆ। ਜਨ ਭਗਤਾਂ ਕਰੇ ਨਾ ਕਦੇ ਕੋਇ ਮਮਾਨਤ, ਰੋਕ ਸਕੇ ਨਾ ਕੋਇ ਰਾਈਆ। ਸਚ ਧਰਮ ਦੀ ਸਚ ਅਮਾਨਤ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ੍ਰਿਸ਼ਟ ਸਬਾਈ ਏਕਾ ਨਾਮ ਦ੍ਰਿੜਾਈਆ। ਸ੍ਰਿਸ਼ਟ ਸਬਾਈ ਨਾਮ ਦ੍ਰਿੜ, ਦ੍ਰਿੜ ਵਿਸ਼ਵਾਸ ਕਰਾਇੰਦਾ। ਦੂਈ ਦਵੈਤੀ ਨਾ ਕੋਈ ਕਿੜ, ਕਿਰਿਆ ਕਰਮ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਚਾਰ ਵਰਨ ਸਚ ਪ੍ਰੀਤੀ, ਦੋ ਜਹਾਨ ਇਕੋ ਰੀਤੀ, ਇਕੋ ਬਣਤ ਬਣਾਇੰਦਾ। ਇਕੋ ਬਣਤ ਬਣਾਏ ਸ੍ਰੀ ਭਗਵਾਨ, ਹਰਿ ਕਰਤਾ ਸੇਵ ਕਮਾਇੰਦਾ। ਸ਼ਬਦ ਸਰੂਪੀ ਸਚ ਗਿਆਨ, ਜੁਗ ਚੌਕੜੀ ਆਪ ਜਣਾਇੰਦਾ। ਕਲਜੁਗ ਅੰਤਮ ਖੇਲ ਮਹਾਨ, ਨਿਰਗੁਣ ਨਿਰੰਕਾਰ ਆਪ ਵਖਾਇੰਦਾ। ਭਗਤ ਭਗਵੰਤ ਕਰ ਪਰਵਾਨ, ਬੇਪਰਵਾਹ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਦੇਵਣਹਾਰਾ ਸਾਚਾ ਵਰ, ਨਾਮ ਗਾਨਾਂ ਧੁਰ ਨਿਸ਼ਾਨਾ ਸਾਚਾ ਤੰਦ ਬੰਧਾਇੰਦਾ। ਸਾਚਾ ਤੰਦ ਬੰਨ੍ਹੇ ਡੋਰ, ਸਾਢੇ ਤਿੰਨ ਹੱਥ ਮੰਗ ਮੰਗਾਈਆ। ਪਰਮ ਪੁਰਖ ਪ੍ਰਭ ਪੈ ਗਈ ਲੋੜ, ਗੁਰਮੁਖ ਇਕੋ ਆਸ ਰਖਾਈਆ। ਨਿਰਗੁਣ ਸਰਗੁਣ ਨਾਤਾ ਜੋੜ, ਮੌਲੀ ਤੰਦ ਗੰਢ ਪੁਆਈਆ। ਮੁਲਾਂ ਸ਼ੇਖ਼ ਮਚਾਵਣ ਸ਼ੋਰ, ਪੰਡਤ ਪਾਂਧੇ ਰਹੇ ਕੁਰਲਾਈਆ। ਸ੍ਰੀ ਭਗਵਾਨ ਆਪਣੇ ਹੱਥ ਵਿਚ ਫੜੀ ਡੋਰ, ਦੋ ਜਹਾਨਾਂ ਰਿਹਾ ਭੁਆਈਆ। ਲੱਖ ਚੁਰਾਸੀ ਵੇਖੇ ਕਰ ਕੇ ਗ਼ੌਰ, ਗਹਿਰ ਗੰਭੀਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਢੇ ਤਿੰਨ ਹੱਥ ਤੇਰਾ ਲੇਖਾ ਲੇਖੇ ਵਿਚੋਂ ਲਏ ਬਚਾਈਆ। ਲੇਖੇ ਵਿਚੋਂ ਲੇਖ ਬਚਾ, ਸੋ ਸਤਿਗੁਰ ਦਇਆ ਕਮਾਇੰਦਾ। ਪੂਤ ਸਪੂਤੇ ਦਇਆ ਕਮਾ, ਮਿਹਰ ਨਜ਼ਰ ਉਠਾਇੰਦਾ । ਤੰਦੀ ਤੰਦ ਇਕ ਮੰਗਾ, ਸਾਢੇ ਤਿੰਨ ਹੱਥ ਵੰਡ ਵੰਡਾਇੰਦਾ। ਚਾਲੀ ਦਿਨ ਅਗਲੇ ਵੇਖ ਵਖਾ, ਮਿਹਰ ਨਜ਼ਰ ਉਠਾਇੰਦਾ। ਗੁਰਮੇਜ਼ ਸਿੰਘ ਗੁਰ ਅੰਗ ਲਗਾ, ਜਨਮ ਜਨਮ ਵਿਚੋਂ ਬਦਲਾਇੰਦਾ। ਚਾਲੀਵੇਂ ਦਿਨ ਪੰਜ ਤੱਤ ਹੋ ਜਾਣਾ ਸੀ ਸੁਆਹ ਲੋਕਮਾਤ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਅਗਨ ਇਕੋ ਲਾ, ਰੋਵਣ ਨੂੰ ਇਕੱਠੇ ਕੀਤੇ ਆਂਢੀ ਗਵਾਂਢੀ ਭੈਣ ਭਰਾ, ਸਚ ਵਿਹਾਰਾ ਆਪ ਕਰਾਇੰਦਾ। ਚਾਲੀ ਦਿਨ ਦੂਰ ਨੇੜੇ, ਨੇਰਨ ਨੇਰ ਜਣਾਈਆ। ਉਜੜੇ ਵਸਾਏ ਫੇਰ ਖੇੜੇ, ਖੇੜਾ ਆਪਣੇ ਰੰਗ ਰੰਗਾਈਆ। ਬੰਨ੍ਹਣਹਾਰ ਡੁੱਬਦੇ ਬੇੜੇ, ਪਾਥਰ ਪਾਹਨ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵਾਂ ਜੀਵਣ ਫਿਰ ਦਿਵਾਈਆ। ਨਵਾਂ ਜੀਵਣ ਦੇਵੇ ਨਵਾਂ ਬਾਪ, ਪੁਰਖ ਅਕਾਲ ਪਿਤਾ ਅਖਵਾਇੰਦਾ। ਗੁਰ ਸਤਿਗੁਰ ਬਣੇ ਸੱਚਾ ਸਾਕ, ਪਿਛਲਾ ਨਾਤਾ ਤੋੜ ਤੁੜਾਇੰਦਾ। ਅੱਗੇ ਪੁਛਣਹਾਰਾ ਵਾਤ, ਆਪ ਆਪਣਾ ਮੇਲ ਮਿਲਾਇੰਦਾ। ਦੇਵਣਹਾਰਾ ਤੱਤ ਵਿਚੋਂ ਤੱਤ ਦਾਤ, ਦਾਤਾ ਦਾਨੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਂਵਦਿਆਂ ਹੀ ਮਰਗ ਵਿਹਾਰ, ਮਿਰਤੂ ਦੇਵੇ ਫੜ ਕੇ ਤਾਰ, ਤਾਰਨਹਾਰਾ ਇਕ ਅਖਵਾਇੰਦਾ। ਤਾਰਨਹਾਰਾ ਹਰਿ ਰਘੁਨਾਥ, ਹਰਿ ਵੱਡਾ ਵਡ ਵਡਿਆਈਆ। ਜੁਗ ਚੌਕੜੀ ਵਸੇ ਸਾਥ, ਸਾਹਿਬ ਸਤਿਗੁਰ ਵਿਛੜ ਕਦੇ ਨਾ ਜਾਈਆ। ਸਚ ਪ੍ਰੀਤੀ ਜੋੜੇ ਚਰਨ ਕਵਲ ਨਾਤ, ਨਾਤਾ ਬਿਧਾਤਾ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਢੇ ਤਿੰਨ ਹੱਥ ਰੰਗ ਰੰਗਾਈਆ। ਸਾਢੇ ਤਿੰਨ ਹੱਥ ਮੌਲੀ ਤੰਦ, ਮੌਲਾ ਆਪਣੀ ਕਾਰ ਕਮਾਇੰਦਾ। ਲੇਖਾ ਚੁੱਕੇ ਸੂਰਜ ਚੰਦ, ਤਾਰਾ ਮੰਡਲ ਨਾ ਕੋਇ ਚਮਕਾਇੰਦਾ। ਲੋਕ ਪਰਲੋਕ ਦੋ ਜਹਾਨ ਚੌਦਾਂ ਤਬਕ ਖੰਡ ਬ੍ਰਹਿਮੰਡ ਦੇਵੇ ਬੰਧ, ਬੰਧਨ ਫੇਰ ਨਾ ਕੋਇ ਤੁੜਾਇੰਦਾ। ਸਚ ਸੰਗੀਤ ਇਕੋ ਢੋਲਾ ਸੋਹਲਾ ਸੁਣਾਏ ਛੰਦ, ਵਿਸ਼ਨ ਬ੍ਰਹਮਾ ਸ਼ਿਵ ਰਾਗ ਅਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਸ੍ਰੀ ਭਗਵੰਤ ਮਾਨਣ ਇਕ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਜੁਗ ਜਨਮ ਦੀ ਟੁੱਟੀ ਗੰਢ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸਾਚੀ ਕਾਰ ਕਰਾਵਣ ਆਇਆ, ਹਰਿ ਵੱਡਾ ਵਡ ਵਡਿਆਈਆ। ਤ੍ਰੈਗੁਣ ਮਾਇਆ ਪਰਦਾ ਲਾਹਿਆ, ਪੰਜ ਤੱਤ ਨਾ ਕੋਇ ਲੜਾਈਆ। ਅੰਮ੍ਰਿਤ ਜਾਮ ਇਕ ਪਿਆਇਆ, ਰਸ ਮਿੱਠਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਢੇ ਤਿੰਨ ਹੱਥ ਅੱਗੋਂ ਮਾਰੇ ਨਾਅਰਾ, ਕੂਕ ਕੂਕ ਸੁਣਾਈਆ। ਕਿਉਂ ਕੂੜੀ ਕਿਰਿਆ ਕੀਤਾ ਪਿਆਰਾ, ਪੰਜ ਤੱਤ
ਮਾਟੀ ਤੇਰੇ ਕੰਮ ਕਿਸੇ ਨਾ ਆਈਆ। ਸ੍ਰੀ ਭਗਵਾਨ ਕਹੇ ਪ੍ਰਭ ਸਿਰਜਣਹਾਰਾ, ਦੇ ਮਤ ਰਿਹਾ ਸਮਝਾਈਆ। ਭਗਤਨ ਹਿੱਤ ਕੀਆ ਵਿਹਾਰਾ, ਦੂਜੀ ਲੋੜ ਕੋਇ ਨਾ ਰਾਈਆ। ਬਿਨ ਭਗਤਾਂ ਭਗਵਾਨ ਹੋਏ ਨਾ ਮਾਤ ਉਜਿਆਰਾ, ਜਗਤ ਮਿਲੇ ਨਾ ਕੋਇ ਵਡਿਆਈਆ । ਵੇਲੇ ਗਜ ਕੀਆ ਹੁਦਾਰਾ, ਤੰਦੂਆ ਤੰਦ ਤੰਦ ਕਟਾਈਆ। ਸਾਢੇ ਤਿੰਨ ਹੱਥ ਲੇਖੇ ਲੱਗੇ ਫੇਰ ਮਨਾਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮੇਲ ਮਿਲਾਈਆ। ਨਿਰਗੁਣ ਮੇਲ ਨਿਰਗੁਣ ਧਾਰਾ, ਸਰਗੁਣ ਸਰਗੁਣ ਵੰਡ ਵੰਡਾਈਆ। ਚੇਲਾ ਗੁਰ ਗੁਰ ਅਵਤਾਰਾ, ਅਵਤਰੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ੍ਰਿਸ਼ਟ ਸਬਾਈ ਏਕਾ ਰੰਗ ਵਖਾਈਆ। ਸਾਢੇ ਤਿੰਨ ਹੱਥ ਵੇਖ ਵਿਚਾਰ, ਸਤਿ ਸਤਿਵਾਦੀ ਆਪ ਜਣਾਇੰਦਾ। ਤੁਧ ਬਿਨ ਕੋਈ ਨਾ ਦਿਸੇ ਯਾਰ, ਸਰਗੁਣ ਰੂਪ ਨਾ ਕੋਇ ਵਟਾਇੰਦਾ। ਤੇਰਾ ਓਢਣ ਪਾ ਪਾ ਗਏ ਗੁਰ ਅਵਤਾਰ, ਪੀਰ ਪੈਗ਼ੰਬਰ ਤੇਰੇ ਅੰਦਰ ਵੜ ਵੜ ਪਰਦਾ ਪਾਇੰਦਾ। ਤੇਰਾ ਮਹੱਲ ਅਟੱਲ ਮਨਾਰ, ਖ਼ਾਕੀ ਖ਼ਾਕ ਰੂਪ ਵਟਾਇੰਦਾ। ਜਿਸ ਅੰਦਰ ਵੜੇ ਆਪ ਨਿਰੰਕਾਰ, ਨਿਰਗੁਣ ਦੀਆ ਬਾਤੀ ਡਗਮਗਾਇੰਦਾ। ਤੇਰੇ ਨਾਲ ਵਸੇ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਢੇ ਤਿੰਨ ਹੱਥ ਆਪ ਸਮਝਾਇੰਦਾ। ਸਾਢੇ ਤਿੰਨ ਹੱਥ ਕਹੇ ਮੇਰਾ ਮੀਤ ਰਵਦਾਸ, ਜੋ ਲੇਖਾ ਗਿਆ ਲਿਖਾਈਆ। ਸਦ ਵਸੇ ਮੇਰੇ ਪਾਸ, ਵਿਛੋੜਾ ਕੋਇ ਨਜ਼ਰ ਨਾ ਆਈਆ। ਕਬੀਰ ਜੁਲਾਹੇ ਮੇਰੇ ਅੰਦਰ ਕੀਤਾ ਨਿਵਾਸ, ਬੈਠਾ ਆਪਣਾ ਮੁਖ ਛੁਪਾਈਆ। ਮੇਰੇ ਅੰਦਰ ਵੜ ਕੇ ਸਤਿਗੁਰ ਨਾਨਕ ਬਣਿਆ ਦਾਸੀ ਦਾਸ, ਚਾਰ ਵਰਨਾਂ ਸੇਵ ਕਮਾਈਆ। ਮੇਰੇ ਮੰਦਰ ਬਹਿ ਕੇ ਗੁਰ ਗੋਬਿੰਦ ਗੁਰਮੁਖਾਂ ਕਿਹਾ ਸ਼ਾਬਾਸ਼ ਸ਼ਾਬਾਸ਼, ਅੰਮ੍ਰਿਤ ਸਚ ਪਿਆਲਾ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਤੇਰਾ ਨਾਤਾ ਤੁਟ ਨਾ ਜਾਈਆ। ਪੰਜ ਤੱਤ ਸੁਣ ਅਖ਼ੀਰ, ਹਰਿ ਆਖ਼ਰ ਆਪ ਜਣਾਇੰਦਾ। ਤੇਰੇ ਅੰਦਰ ਵਸ ਕੇ ਗਏ ਪੈਗ਼ੰਬਰ ਪੀਰ, ਪਾਰਬ੍ਰਹਮ ਪ੍ਰਭ ਆਪਣੀ ਧਾਰ ਚਲਾਇੰਦਾ। ਤੇਰੇ ਅੰਦਰ ਸ਼ਰਅ ਜ਼ੰਜੀਰ, ਸ਼ਰੀਅਤ ਤੇਰੇ ਵਿਚ ਰਖਾਇੰਦਾ। ਤੇਰੇ ਅੰਦਰ ਅੰਮ੍ਰਿਤ ਨੀਰ, ਰਸ ਇਕੋ ਇਕ ਵਖਾਇੰਦਾ। ਤੇਰੇ ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ ਲਾਈ ਪੀੜ, ਆਸਾ ਤ੍ਰਿਸ਼ਨਾ ਹਉਂਮੇ ਹੰਗਤਾ ਮਾਇਆ ਮਮਤਾ ਨਾਚ ਨਚਾਇੰਦਾ। ਤੇਰੇ ਅੰਦਰ ਵਸਣ ਸ਼ਾਹ ਹਕੀਰ, ਸ਼ਾਹ ਪਾਤਸ਼ਾਹ, ਤੇਰੀ ਓਟ ਤਕਾਇੰਦਾ। ਤੂੰ ਕਿਉਂ ਹੋਇਉਂ ਅੰਤ ਦਿਲਗੀਰ, ਤੇਰਾ ਨਾਤਾ ਨਾ ਅਜੇ ਤੁੜਾਇੰਦਾ। ਭਾਈਂਆ ਨਾਲ ਭਾਈ ਮਿਲਿਆ ਰਹਿ ਜਾਏ ਵੀਰ, ਗੁਰਮੇਜ ਆਤਮ ਸੇਜ ਫੇਰ ਵਿਛਾਇੰਦਾ। ਸਾਹਿਬ ਸਤਿਗੁਰ ਮਾਰੇ ਨਿਰਾਲਾ ਤੀਰ, ਅਣਆਲਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਜੀਵਣ ਵਿਚੋਂ ਬਦਲਾਇੰਦਾ। ਜੀਵਣ ਵਿਚੋਂ ਜੀਵਣ ਆਇਆ, ਜੁਗਤੀ ਨਜ਼ਰ ਕਿਸੇ ਨਾ ਆਈਆ। ਸਮਰਥ ਪੁਰਖ ਦਇਆ ਕਮਾਇਆ, ਦੀਨਨ ਹੋਏ ਸਹਾਈਆ। ਜੀਂਵਦਿਆਂ ਹੀ ਪਾਰ ਕਰਾਇਆ, ਕਿਨਾਰਾ ਇਕੋ ਇਕ ਰਖਾਈਆ। ਮਰਦਿਆਂ ਮਰਦਿਆਂ ਫੇਰ ਜਵਾਇਆ, ਮੁਰਦਾ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਨਵੇਂ ਜੀਵਣ ਦਾ ਨਵਾਂ ਬਾਪ, ਸਾਚਾ ਗਾਨਾਂ ਹੱਥ ਬੰਧਾਇੰਦਾ। ਤੂੰ ਮੇਰਾ ਮੈਂ ਤੇਰਾ ਸਾਕ, ਦੂਜਾ ਨਜ਼ਰ ਕੋਇ ਨਾ ਆਇੰਦਾ। ਬਿਨ ਅੱਖਾਂ ਖੋਲ੍ਹੇ ਅੰਦਰ ਤਾਕ, ਬਜਰ ਕਪਾਟੀ ਕੁੰਡਾ ਲਾਹਿੰਦਾ। ਹੱਥ ਨਾਲ ਮਿਲਾਏ ਹਾਥ, ਦਸਤ ਦਸਤ ਵਿਚ
ਫੜਾਇੰਦਾ। ਤੇਰੀ ਮੇਰੀ ਇਕੋ ਯਾਦ, ਯਾਦਾਸ਼ਤ ਹੋਰ ਵਧਾਇੰਦਾ। ਤੇਰੀ ਕੂਕ ਸੁਣ ਫਰਿਯਾਦ, ਹਰਿ ਫਰਿਯਾਦੀ ਫੇਰਾ ਪਾਇੰਦਾ। ਤੇਰਾ ਜਨਮ ਸਾਚੀ ਦਾਦ, ਤੇਰੀ ਝੋਲੀ ਫੇਰ ਭਰਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਹਰਿ ਜੂ ਆਪਣੇ ਨਾਲ ਮਿਲਾਇੰਦਾ। ਸਾਚੀ ਗੋਦ ਲਡਾਏ ਲਾਡ, ਮਿਹਰ ਨਜ਼ਰ ਇਕ ਉਠਾਇੰਦਾ। ਅੰਤਰ ਆਤਮ ਦੇਵੇ ਸੁਆਦ, ਰਸ ਇਕੋ ਇਕ ਚਖਾਇੰਦਾ। ਬੇੜੇ ਚਾੜ੍ਹੇ ਨਾਲ ਜ਼ਹਾਜ਼, ਜਨ ਭਗਤ ਭਗਤਾਂ ਨਾਲ ਰਖਾਇੰਦਾ। ਫੜ ਸੁਤਿਆਂ ਮਾਰ ਆਵਾਜ਼, ਸ੍ਰੀ ਭਗਵਾਨ ਆਪ ਜਗਾਇੰਦਾ। ਅੰਦਰ ਵੜ ਕੇ ਖੋਲ੍ਹੇ ਰਾਜ਼, ਭੇਵ ਅਭੇਦ ਸਮਝਾਇੰਦਾ। ਕਿਸੇ ਕੰਮ ਨਾ ਔਣੇ ਦੋ ਜਹਾਨਾਂ ਰਾਜ, ਸ਼ਹਿਨਸ਼ਾਹ ਨਜ਼ਰ ਕੋਇ ਨਾ ਆਇੰਦਾ। ਜਿਸ ਮਿਲੇ ਆਪ ਮਹਾਰਾਜ, ਸ੍ਰੀ ਭਗਵਾਨ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਵਿਚੋਂ ਜੀਵਣ ਹਯਾਤੀ ਦਿਵਸ ਰੈਣ ਇਕ ਪਰਭਾਤੀ, ਜਗੇ ਜੋਤ ਬਿਨ ਤੇਲ ਬਾਤੀ, ਹਵਨ ਇਕੋ ਇਕ ਕਰਾਇੰਦਾ। ਜੀਵਣ ਕਹੇ ਮੇਰੀ ਜ਼ਿੰਦਗੀ ਆਈ, ਜ਼ਿੰਦਾ ਹਰਿ ਕਰਾਇਆ। ਨਜ਼ਰੀ ਆਈ ਜੋਤ ਅਕਾਲਣ ਇਕੋ ਮਾਈ, ਪਿਤਾ ਪੁਰਖ ਅਕਾਲ ਹੋਏ ਸਹਾਇਆ। ਨਿਰਗੁਣ ਬਣਿਆ ਦਾਇਆ ਦਾਈ, ਦਰ ਸਾਚੇ ਸੇਵ ਕਮਾਇਆ। ਆਤਮ ਪਰਮਾਤਮ ਹੋਈ ਕੁੜਮਾਈ, ਘਰ ਮੰਦਰ ਇਕ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਇਕੋ ਝੋਲੀ ਪਾਇਆ। ਨਾਮ ਵਸਤ ਝੋਲੀ ਪਾ, ਪੱਲੂ ਹਰਿ ਫੜਾਈਆ। ਜੁਗ ਚੌਕੜੀ ਵਿਛੜੇ ਮੇਲ ਮਿਲਾ, ਜੋਤੀ ਜੋਤ ਜੋਤ ਰੁਸ਼ਨਾਈਆ। ਆਸਾ ਤ੍ਰਿਸ਼ਨਾ ਭੁਖੜੇ ਹਰਸ ਦਿਖਾ, ਦਰਦੀਆਂ ਦਰਦ ਵੰਡਾਈਆ। ਬਣ ਮਾਤ ਗਰਭ ਦੇ ਉਲਟੇ ਰੁਖੜੇ ਜਨਮ ਦਿਵਾ, ਸਤਿਗੁਰ ਜਨਮ ਘਰ ਆਪਣੇ ਦਏ ਸਮਝਾਈਆ। ਬਣੇ ਜਣ ਜਣੇਂਦੀ ਮਾਂ, ਗੋਦੀ ਇਕੋ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਚਾਰ ਵਰਨ, ਊਚ ਨੀਚ ਰਾਉ ਰੰਕ ਜਾਨਣਾ ਭੈਣ ਭਾਈਂਆ। ਚਾਰ ਵਰਨ ਇਕੋ ਨਾਤਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਜਣਾਇੰਦਾ। ਸਰਬ ਜੀਆਂ ਦਾ ਪੁਰਖ ਬਿਧਾਤਾ, ਘਟ ਘਟ ਡੇਰਾ ਲਾਇੰਦਾ। ਆਪਣਾ ਆਪ ਜਿਸ ਪਛਾਤਾ, ਤਿਸ ਦੂਜਾ ਨਜ਼ਰ ਕੋਇ ਨਾ ਆਇੰਦਾ। ਸਰਬ ਜੀਆਂ ਦਾ ਇਕੋ ਦਾਤਾ, ਦੂਜੀ ਵੰਡ ਨਾ ਕੋਇ ਵਖਾਇੰਦਾ। ਆਤਮ ਪਰਮਾਤਮ ਸਤਿਜੁਗ ਸਾਚੀ ਗਾਥਾ, ਸੋ ਪੁਰਖ ਨਿਰੰਜਣ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਹਿਣਾ ਦੇਣਾ ਨੇਤਰ ਨੈਣਾਂ ਆਪ ਵਖਾਇੰਦਾ। ਲਹਿਣਾ ਦੇਣਾ ਮਾਤ ਚੁਕਾਇਆ, ਹਰਿ ਸਤਿਗੁਰ ਸੇਵ ਕਮਾਈਆ। ਗੁਰ ਗੁਰ ਮੇਲਾ ਸਹਿਜ ਸੁਭਾਇਆ, ਘਰ ਸਾਚੇ ਵੱਜੇ ਵਧਾਈਆ। ਨਾਮ ਤੰਦਨ ਤੰਦ ਬੰਧਾਇਆ, ਬੇਪਰਵਾਹ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਝੀ ਚੇਤ ਕਾਇਆ ਖੇਤ, ਸਾਚਾ ਹੇਤ, ਉਜੜਿਆ ਖੇਤ ਫੇਰ ਵਸਾਈਆ।