੨੬ ਚੇਤ ੨੦੨੦ ਬਿਕਰਮੀ ਜੋਗਿੰਦਰ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ
ਪ੍ਰੇਮ ਕਹੇ ਮੈਂ ਸੱਚਾ ਪ੍ਰੇਮ, ਪ੍ਰੀਤੀ ਪਰਮ ਪੁਰਖ ਨਾਲ ਨਿਭਾਈਆ। ਮੇਰਾ ਖੇਲ ਜਾਣੇ ਕੁੰਟ ਹੇਮ, ਪਵਣ ਪਾਣੀ ਰਹੇ ਜਸ ਗਾਈਆ। ਸਦਾ
ਸਦਾ ਨਿਭਾਵਾਂ ਆਪਣਾ ਨੇਮ, ਕੀਤਾ ਕੌਲ ਭੁੱਲ ਨਾ ਜਾਈਆ। ਵੇਖ ਵਖਾਵਾਂ ਨਾਈ ਸੈਣ, ਸੱਜਣ ਇਕੋ ਇਕ ਬਣਾਈਆ। ਨਿਰਗੁਣ ਸਰਗੁਣ ਚੁਕਾਵਾਂ ਲਹਿਣ ਦੇਣ, ਦੋਹਾਂ ਵਿਚੋਲਾ ਸਦ ਅਖਵਾਈਆ। ਮੈਨੂੰ ਵੇਖ ਨਾ ਸਕੇ ਕੋਈ ਜਗਤ ਨੈਣ, ਗੁਰਮੁਖ ਵਿਰਲਾ ਰੀਤੀ ਜਾਣੇ ਚਾਈਂ ਚਾਈਂਆ। ਰਸਨਾ ਜਿਹਵਾ ਮੇਰੀ ਸਿਫ਼ਤ ਨਾ ਸਕੇ ਕੋਈ ਕਹਿਣ, ਸੀਸ ਧੜ ਮੇਰੇ ਅੱਗੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪ੍ਰੀਤੀ ਇਕ ਨਿਭਾਈਆ। ਪ੍ਰੇਮ ਕਹੇ ਮੈਂ ਸਾਚਾ ਮੀਤਾ, ਮਿੱਤਰ ਪਿਆਰੇ ਮੇਲ ਮਿਲਾਇੰਦਾ। ਪ੍ਰੇਮ ਕਹੇ ਮੇਰੀ ਅਚਰਜ ਰੀਤਾ, ਗੁਰ ਅਵਤਾਰ ਮੇਰਾ ਸੰਗ ਨਿਭਾਇੰਦਾ। ਪ੍ਰੇਮ ਕਹੇ ਮੇਰਾ ਨਿਸ਼ਾਨ ਠੀਕਾ, ਸਤਿ ਸਤਿਵਾਦੀ ਇਕ ਦਰਸਾਇੰਦਾ । ਪ੍ਰੇਮ ਕਹੇ ਮੇਰਾ ਅਜਬ ਤਰੀਕਾ, ਬਿਨਾਂ ਗੋਬਿੰਦ ਹੱਥ ਕਿਸੇ ਨਾ ਆਇੰਦਾ। ਪ੍ਰੇਮ ਕਹੇ ਮੈਂ ਲੇਖਾ ਜਾਣਾਂ ਜੀਵ ਜੀ ਕਾ, ਜੀਵਣ ਸਭ ਦਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਪ੍ਰੇਮ ਕਹੇ ਮੇਰਾ ਸਚ ਪਿਆਰ, ਪਿਆਰਿਆਂ ਨਾਲ ਰਖਾਈਆ। ਜੁਗ ਚੌਕੜੀ ਵਸਾਂ ਵਿਚ ਸੰਸਾਰ, ਜਨਮ ਮਰਨ ਵਿਚ ਕਦੇ ਨਾ ਆਈਆ। ਸਾਹਿਬ ਸਤਿਗੁਰ ਕਿਰਪਾ ਕਰ ਦੀਨ ਦਿਆਲ, ਜਨ ਭਗਤਾਂ ਅੰਦਰ ਬਿਨ ਮੰਗਿਆਂ ਦੇਵੇ ਝੋਲੀ ਪਾਈਆ। ਮੇਰਾ ਨਾਤਾ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ। ਜੁਗ ਜੁਗ ਬਣਾਂ ਜਗਤ ਦਲਾਲ, ਗੁਰਮੁਖ ਗੁਰ ਗੁਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀਵਾਨ ਨਾਮ ਅਖਵਾਈਆ। ਪ੍ਰੇਮ ਕਹੇ ਮੇਰਾ ਸੱਚਾ ਨਾਤਾ, ਨਾ ਕੋਈ ਤੋੜ ਤੁੜਾਇੰਦਾ। ਬਿਨ ਭਗਤ ਕਿਸੇ ਨਾ ਜਾਤਾ, ਲੱਖ ਚੁਰਾਸੀ ਨਜ਼ਰ ਕਿਸੇ ਨਾ ਆਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਜਿਸ ਮੇਰੀ ਦੇਵੇ ਦਾਤਾ, ਤਿਸ ਆਪਣਾ ਬੰਧਨ ਪਾਇੰਦਾ। ਮੈਂ ਵਸਾਂ ਸਦਾ ਇਕਾਂਤਾ, ਜਿਸ ਗ੍ਰਹਿ ਸਤਿਗੁਰ ਸਾਹਿਬ ਵਸਾਇੰਦਾ। ਮੇਰਾ ਖੇਲ ਬਹੁ ਬਿਧ ਭਾਤਾ, ਅਚਰਜ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਆਪਣਾ ਰੰਗ ਵਖਾਇੰਦਾ। ਪ੍ਰੇਮ ਕਹੇ ਮੇਰਾ ਰੰਗ ਅਪਾਰ, ਅਪਰੰਪਰ ਧਾਰ ਜਣਾਈਆ। ਕਿਸੇ ਨੂੰ ਸੂਲੀਆਂ ਉਪਰ ਦੇਵਾਂ ਚਾੜ੍ਹ, ਪੁੱਠੀ ਖੱਲ ਕਿਸੇ ਲੁਹਾਈਆ। ਕਿਸੇ ਤੱਤੀਆਂ ਲੋਹਾ ਉਤੇ ਦੇਵਾਂ ਬਹਾਲ, ਸੀਸ ਧੜ ਕਿਸੇ ਅੱਡ ਕਰਾਈਆ। ਕਿਸੇ ਨੀਂਹਾਂ ਹੇਠਾਂ ਦਿਆਂ ਸੁਆਲ, ਕਿਸੇ ਖੜਗ ਖੰਡਾ ਚਮਕਾਈਆ। ਕਿਸੇ ਚਲਾਂ ਨਾਲ ਨਾਲ, ਕਿਸੇ ਦੂਰ ਦੁਰਾਡੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਲਗਾਈਆ। ਪਿਆਰ ਕਰਨ ਦੀ ਮੇਰੀ ਸੇਵਾ, ਸਾਚੀ ਹਰਿ ਜਣਾਇੰਦਾ। ਰਾਹ ਤੱਕਣ ਦੇਵੀ ਦੇਵਾ, ਦੇਵਤ ਸੁਰ ਧਿਆਨ ਰਖਾਇੰਦਾ। ਪ੍ਰੇਮ ਪ੍ਰੀਤੀ ਅੰਮ੍ਰਿਤ ਰਸ ਸਾਚਾ ਮੇਵਾ, ਜੁਗ ਚੌਕੜੀ ਫਲ ਖੁਆਇੰਦਾ। ਮੇਰੀ ਸਿਫ਼ਤ ਨਾ ਕਰੇ ਰਸਨਾ ਜਿਹਵਾ, ਸਿਫ਼ਤੀ ਸਿਫ਼ਤ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੀਤੀ ਇਕ ਵਖਾਇੰਦਾ। ਪ੍ਰੇਮ ਕਰਨ ਦਾ ਮੋਹੇ ਚਾਓ, ਘਰ ਵੱਜਦੀ ਰਹੇ ਵਧਾਈਆ। ਕਵਣ ਵੇਲਾ ਜਨ ਭਗਤਾਂ ਪਕੜਾਂ ਬਾਹੋਂ, ਭਗਵਾਨ ਨਾਲ ਮਿਲਾਈਆ। ਵਸ ਕੇ ਵੇਖਾਂ ਸੱਚੇ ਥਾਉਂ, ਜਿਸ ਗ੍ਰਹਿ ਹਰਿ ਹਰਿ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਰੀਤੀ ਇਕ ਬਣਾਈਆ। ਪ੍ਰੇਮ ਕਹੇ ਮੇਰਾ ਅੰਤਰ ਵਾਸਾ, ਪ੍ਰੇਮੀ ਪ੍ਰੇਮਕਾ ਵੇਖ ਵਖਾਇੰਦਾ। ਸੁਰਤ ਸਵਾਣੀ ਮੇਰੀ ਕਰੇ ਆਸਾ, ਹਰਿ ਮੰਦਰ ਮੇਰਾ ਰਾਹ ਤਕਾਇੰਦਾ। ਮੈਂ ਦੋਹਾਂ ਵੇਖ ਕਰਾਂ ਹਾਸਾ, ਆਪਣਾ ਖੇਲ ਕਰਾਇੰਦਾ। ਜਿੰਨਾਂ ਚਿਰ
ਬਣਾ ਨਾ ਸੱਚਾ ਸਾਥਾ, ਅੱਗੇ ਹੋ ਗੰਢ ਨਾ ਕੋਇ ਪੁਆਇੰਦਾ। ਇਕ ਦੂਜੇ ਦਾ ਬਣ ਵਿਚੋਲਾ ਬਣਾਵਾਂ ਸਾਕਾ, ਸਗਲਾ ਸੰਗ ਨਿਭਾਇੰਦਾ। ਸੌਹਰੇ ਸਚ ਵੇਖਾਂ ਮਾਪਾ, ਪੇਕਾ ਇਕੋ ਘਰ ਵਖਾਇੰਦਾ। ਉਤਮ ਆਦਿ ਮੇਰੀ ਜ਼ਾਤਾ, ਜੁਗਾਦਿ ਆਪਣਾ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਵਿਚੋਂ ਪਰਗਟਾਇੰਦਾ। ਪ੍ਰੇਮ ਪਿਆਰ ਕਹੇ ਮੇਰਾ ਇਕੋ ਮੰਤ, ਮੰਤਰ ਹਰਿ ਦ੍ਰਿੜਾਈਆ। ਸਾਚਾ ਮੇਲਾ ਨਾਰ ਕੰਤ, ਕੰਤੂਹਲ ਸਾਹਿਬ ਸੁਖਦਾਈਆ। ਸੰਜੋਗ ਮਿਲਾਵਾ ਜੀਵ ਜੰਤ, ਰਸ ਭੋਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਇਕ ਰਖਾਈਆ। ਮੇਰੀ ਆਸਾ ਪ੍ਰਭ ਹੋਏ ਮੇਲਾ, ਮਿਲਣੀ ਜਗਦੀਸ਼ ਕਰਾਈਆ। ਇਕੋ ਘਰ ਸੋਹੇ ਗੁਰੂ ਗੁਰ ਚੇਲਾ, ਘਰ ਸੁਹੰਜਣਾ ਸੋਭਾ ਪਾਈਆ। ਸਾਹਿਬ ਸਤਿਗੁਰ ਮੇਰਾ ਵੇਖੇ ਅੰਤਮ ਵੇਲਾ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਦਰਸਾਈਆ। ਸੇਵਾ ਕਰਾਂ ਪਿਆਰ ਅੰਦਰ, ਅੰਤਰ ਖੇਲ ਖਲਾਇੰਦਾ। ਬੰਕ ਸੁਹਾਵਾਂ ਸਾਚਾ ਮੰਦਰ, ਜਿਸ ਘਰ ਆਪਣਾ ਫੇਰਾ ਪਾਇੰਦਾ। ਭਾਗ ਲਗਾ ਵੈਰਾਨ ਖੰਡਰ, ਸੁਹੰਜਣੀ ਰੁੱਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਆਰ ਭਾਵ ਭਗਤੀ ਵਿਚ ਰਖਾਇੰਦਾ। ਪਿਆਰ ਕਹੇ ਮੇਰਾ ਭਾਓ ਭਗਤੀ, ਭਰਮ ਰਹੇ ਨਾ ਰਾਈਆ। ਮੇਲ ਮਿਲਾਵਾਂ ਆਤਮ ਸ਼ਕਤੀ, ਸ਼ੁਕਰ ਸ਼ੁਕਰ ਸੁਣਾਈਆ। ਗੁਰਮੁਖ ਸੱਜਣ ਵੇਖ ਵਿਅਕਤੀ, ਬੇਕਲ ਹੋ ਕੇ ਦਏ ਦੁਹਾਈਆ। ਬਿਨ ਭਗਤਾਂ ਮੇਰੀ ਚੁੱਕੇ ਨਾ ਕੋਇ ਅਰਥੀ, ਅਰਥ ਅਰਥਾਤ ਅਥਵਾ ਕੋਇ ਨਾ ਸਕੇ ਸਮਝਾਈਆ। ਮੇਰੇ ਪ੍ਰੇਮ ਦੀ ਸਚ ਜਮਾਤ, ਪੱਟੀ ਇਕੋ ਇਕ ਪੜ੍ਹਾਈਆ। ਸਾਚਾ ਲੇਖਾ ਬਿਨ ਕਲਮ ਦਵਾਤ, ਸ਼ਾਹੀ ਨਜ਼ਰ ਕੋਇ ਨਾ ਆਈਆ। ਜਿਸ ਦੇਵੇ ਪ੍ਰਭ ਮੇਰੀ ਦਾਤ, ਮੇਰੇ ਨਾਲ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪ੍ਰੇਮ ਪਿਆਰ ਭਗਤ ਅਧਾਰ, ਭਗਵਨ ਆਪਣਾ ਰੰਗ ਵਖਾਈਆ।
੨੬ ਚੇਤ ੨੦੨੦ ਬਿਕਰਮੀ ਕੇਹਰ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ
ਹਰਿ ਸਤਿਗੁਰ ਸਚ ਪਿਆਰ, ਗੁਰ ਸ਼ਬਦ ਸ਼ਬਦ ਵਡਿਆਈਆ। ਨਾਤਾ ਰਹੇ ਸਦਾ ਜੁਗ ਚਾਰ, ਜੁਗ ਚੌਕੜੀ ਨਾ ਕੋਇ ਤੁੜਾਈਆ। ਖ਼ੁਸ਼ੀ ਮਨਾਵਣ ਬ੍ਰਹਮਾ ਵਿਸ਼ਨ ਸ਼ਿਵ ਬੋਲ ਜੈਕਾਰ, ਦੋ ਜਹਾਨ ਵੱਜੇ ਵਧਾਈਆ। ਸੁਰ ਨਰ ਮੁਨ ਜਨ ਦੇਵਤ ਕਰਨ ਨਿਮਸਕਾਰ, ਬੈਠਣ ਸੀਸ ਝੁਕਾਈਆ। ਸਾਚੇ ਘਰ ਖਿਲੇ ਗੁਲਜ਼ਾਰ, ਗੁਲਸ਼ਨ ਆਪਣੀ ਰੁੱਤ ਸੁਹਾਈਆ। ਮਹਿਕ ਆਏ ਅਗੰਮ ਅਪਾਰ, ਸਤਿ ਸਰੂਪ ਦਏ ਸਮਝਾਈਆ। ਮੇਲ ਮਿਲਾਵਾ ਸਿਰਜਣਹਾਰ, ਸ਼ਾਹ ਪਾਤਸ਼ਾਹ ਹੋਏ ਸਹਾਈਆ। ਲੇਖਾ ਜਾਣ ਧੁਰ ਦਰਬਾਰ, ਧੁਰ ਦੀ ਕਰਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਪ੍ਰੇਮ ਬੰਧਨ ਪਾਈਆ। ਭਗਤ ਭਗਵਾਨ ਕਹੇ ਪ੍ਰੇਮ ਅਪਾਰਾ, ਆਦਿ ਜੁਗਾਦਿ ਜਣਾਇੰਦਾ। ਇਕ ਦੂਜੇ ਦਾ ਸ਼ਬਦ ਸਹਾਰਾ, ਗੁਰ ਸ਼ਬਦੀ ਕਾਰ ਕਮਾਇੰਦਾ। ਇਕ ਦੂਜੇ ਦਾ ਸਚ ਵਿਹਾਰਾ, ਬਿਵਹਾਰੀ ਆਪ ਸਮਝਾਇੰਦਾ। ਇਕ ਦੂਜੇ ਦਾ ਪ੍ਰੇਮ ਵਣਜਾਰਾ, ਘਰ ਘਰ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਭੇਵ ਜਣਾਇੰਦਾ।
ਭਗਤ ਭਗਵਾਨ ਸਚ ਪ੍ਰੇਮ ਹੱਟ, ਹਟਵਾਣਾ ਇਕੋ ਨਜ਼ਰੀ ਆਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਤਰਬੈਣੀ ਰਾਹ ਰਹੀ ਤੱਕ, ਈੜਾ ਪਿੰਗਲ ਸੁਖਮਨ ਤਿੰਨੇ ਇਕੋ ਧਿਆਨ ਲਗਾਈਆ। ਪ੍ਰਭ ਪ੍ਰੇਮ ਪ੍ਰੀਤੀ ਕਰਦਾ ਕਦੇ ਨਾ ਜਾਏ ਥੱਕ, ਅਨਥਕ ਆਪਣੀ ਸੇਵ ਕਮਾਈਆ। ਵਸਤ ਅਮੋਲਕ ਦੇਂਦਾ ਕਦੀ ਨਾ ਜਾਏ ਅੱਕ, ਹਰਖ਼ ਸੋਗ ਨਾ ਕੋਇ ਰਖਾਈਆ। ਜਿਸ ਵਲ ਮਿਹਰ ਨਜ਼ਰ ਕਰ ਕੇ ਲਏ ਤੱਕ, ਤਿਸ ਅੰਤਰ ਬੂਝ ਬੁਝਾਈਆ। ਕਰੇ ਕਰਾਏ ਨਬੇੜਾ ਹੱਕ, ਹਕੀਕਤ ਆਪਣੀ ਦਏ ਸਮਝਾਈਆ। ਪ੍ਰੇਮ ਪ੍ਰੀਤੀ ਸਾਚੀ ਦੱਸ, ਪਰਮ ਪੁਰਖ ਦਏ ਵਡਿਆਈਆ। ਹਰਿ ਹਿਰਦੇ ਅੰਦਰ ਜਾਏ ਵਸ, ਰੂਪ ਰੰਗ ਨਜ਼ਰ ਨਾ ਆਈਆ। ਪਰੇਮੀ ਕਦੇ ਨਾ ਜਾਏ ਪਿਛੇ ਹਟ, ਅੱਗੇ ਆਪਣਾ ਕਦਮ ਰਖਾਈਆ। ਦੂਈ ਦਵੈਤੀ ਨਾਲ ਪ੍ਰੇਮ ਮੇਟੇ ਫੱਟ, ਪੱਟੀ ਆਪਣੇ ਨਾਮ ਬੰਧਾਈਆ। ਕਰ ਖੇਲ ਪੁਰਖ ਸਮਰਥ, ਸਮਰਥ ਆਪਣੀ ਕਾਰ ਜਣਾਈਆ। ਲਹਿਣਾ ਦੇਣਾ ਹੱਥੋ ਹੱਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪ੍ਰੇਮ ਪਿਆਰ ਭਗਤ ਭਗਤੀ ਸੱਚਾ ਸੰਗ, ਸੋ ਸਤਿਗੁਰ ਆਪ ਜਣਾਇੰਦਾ। ਆਦਿ ਜੁਗਾਦਿ ਚਾੜ੍ਹੇ ਇਕ ਰੰਗ, ਕਸੁੰਭੜਾ ਰੂਪ ਨਾ ਕੋਇ ਵਟਾਇੰਦਾ। ਸਚ ਤਰਾਨਾ ਸੁਣਾਏ ਛੰਦ, ਗੀਤ ਗੋਬਿੰਦ ਅਲਾਇੰਦਾ। ਅਨਹਦ ਨਾਦ ਵਜਾਏ ਮਰਦੰਗ, ਸਾਰੰਗ ਸਾਰੰਗਾ ਹੱਥ ਨਾ ਕੋਇ ਰਖਾਇੰਦਾ। ਘਰ ਮੰਦਰ ਜਣਾਏ ਅਨੰਦ, ਅਨੰਦ ਆਤਮ ਰਸ ਚਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਆਪਣੀ ਗੰਢ ਪੁਆਇੰਦਾ। ਪ੍ਰੇਮ ਪ੍ਰੀਤੀ ਨਿਰਗੁਣ ਸਰਗੁਣ ਗੰਢ, ਗੁਰ ਸਤਿਗੁਰ ਆਪ ਬੰਧਾਈਆ। ਜਨ ਭਗਤਾਂ ਹਿਰਦੇ ਪਾਵੇ ਠੰਡ, ਗੁਰਮੁਖ ਅਗਨੀ ਨਾ ਲਾਗੇ ਰਾਈਆ। ਗੁਰਸਿਖ ਡੋਰੀ ਇਕੋ ਤੰਦ, ਨਾਮ ਬੰਧਨ ਦਏ ਜਣਾਈਆ। ਭਗਤ ਭਗਵਾਨ ਸੱਚਾ ਛੰਦ, ਸੋਹੰ ਢੋਲਾ ਰਿਹਾ ਸੁਣਾਈਆ। ਜਨਮ ਕਰਮ ਦਾ ਕੱਟੇ ਫੰਦ, ਫਾਸੀ ਜਮ ਨਾ ਕੋਇ ਲਟਕਾਈਆ। ਕਰੇ ਪਰਕਾਸ਼ ਅੰਧੇਰਾ ਅੰਧ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਇਕ ਦ੍ਰਿੜਾਈਆ। ਪ੍ਰੇਮ ਕਹੇ ਮੇਰੀ ਪ੍ਰੀਤੀ, ਬਿਨ ਪ੍ਰੀਤਵਾਨ ਹੱਥ ਕਿਸੇ ਨਾ ਆਈਆ। ਮੈਨੂੰ ਲੱਭਦੇ ਮੰਦਰ ਮਸੀਤੀਂ, ਭੱਜੇ ਫਿਰਨ ਵਾਹੋ ਦਾਹੀਆ। ਲੇਖਾ ਵੇਖਾਂ ਸਭ ਦੀ ਨੀਤੀ, ਘਰ ਘਰ ਡੇਰਾ ਲਾਈਆ। ਮੇਰੀ ਧਾਰ ਸਦਾ ਅਨਡੀਠੀ, ਹੱਥ ਫੜ ਨਾ ਕਿਸੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪ੍ਰੇਮ ਗੰਢ ਜਨ ਭਗਤਾਂ ਨਾਲ ਪੀਚੀ, ਬਿਨ ਸਤਿਗੁਰ ਪੂਰੇ ਸਕੇ ਨਾ ਕੋਇ ਖੁਲ੍ਹਾਈਆ। ਨਿਰਗੁਣ ਨਾਨਕ ਇਸ਼ਾਰੇ ਦੇਂਦਾ ਰਿਹਾ ਜਗਤ ਨਾਲ ਨਿੱਕੀ ਚੀਚੀ, ਵੱਡੀ ਉਂਗਲ ਹੱਥ ਨਾ ਕੋਇ ਉਠਾਈਆ। ਲੱਖ ਚੁਰਾਸੀ ਪ੍ਰਭ ਸਾਚੇ ਦੀ ਜਗਤ ਬਗ਼ੀਚੀ, ਬਾਗ਼ਬਾਨ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਸਚ ਸੁਗੰਧ, ਕਲੀ ਕਲੀ ਆਪ ਮਹਿਕਾਈਆ। ਪਿਆਰ ਕਹੇ ਮੇਰਾ ਪ੍ਰੇਮ ਬੰਧ ਫੂਲ, ਵਾਸਨਾ ਵਾਸਨਾ ਵਿਚੋਂ ਪਰਗਟਾਇੰਦਾ। ਕੰਡਿਆਂ ਵਿਚ ਨਾ ਜਾਵਾਂ ਭੂਲ, ਸਾਚੀ ਰੀਤੀ ਤੋੜ ਨਿਭਾਇੰਦਾ। ਆਦਿ ਜੁਗਾਦੀ ਬੱਝਾ ਅਸੂਲ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਮੇਰਾ ਮਾਲਕ ਹਰਿ ਕੰਤ ਕੰਤੂਹਲ, ਜਿਸ ਦੀ ਅੰਤਰ ਸੇਜ ਹੰਢਾਇੰਦਾ। ਸਦਾ ਸਦਾ ਸਦ ਚੁਕਾਵਣਹਾਰਾ ਮੂਲ, ਲਹਿਣਾ ਸਭ ਦੀ ਝੋਲੀ ਪਾਇੰਦਾ। ਦੇਵਣਹਾਰ ਨਾ ਜਾਏ ਭੂਲ, ਅਭੁੱਲ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲ ਆਪ ਮਿਲਾਇੰਦਾ। ਸਾਚਾ ਮੇਲ ਭਗਤ ਭਗਵਾਨ, ਭਾਉ ਭਗਤੀ ਰਹੀ ਜਣਾਈਆ।
ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਬਿਆਨ, ਲਿਖ ਲਿਖ ਲੇਖਾ ਜਗਤ ਜਣਾਈਆ। ਉਚੀ ਕੂਕਣ ਅੰਜੀਲ ਕੁਰਾਨ, ਗੀਤਾ ਗਿਆਨ ਰਿਹਾ ਦ੍ਰਿੜਾਈਆ। ਜਿਸ ਉਪਰ ਮਿਹਰਵਾਨ ਹੋਏ ਭਗਵਾਨ, ਤਿਸ ਮੇਲਾ ਸਹਿਜ ਸੁਭਾਈਆ। ਅਠਸਠ ਤੀਰਥ ਨੈਣ ਸ਼ਰਮਾਣ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜਿਸ ਹਰਿ ਜੂ ਦੇਵੇ ਦਾਨ, ਤਿਸ ਅੱਗੇ ਕਿਸੇ ਚਲੇ ਕਿਆ ਚਤੁਰਾਈਆ। ਤਿਸ ਮਹਿਮਾ ਜਗਤ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਰੱਖੇ ਹੱਥ ਜਿਸ ਮਿਹਰਵਾਨ, ਮਿਹਰ ਨਜ਼ਰ ਉਠਾਇੰਦਾ। ਰੋਗ ਸੋਗ ਸਰਬ ਮਿਟ ਜਾਣ, ਚਿੰਤਾ ਦੁੱਖ ਨਾ ਕੋਇ ਰਖਾਇੰਦਾ। ਅੰਮ੍ਰਿਤ ਦੇਵੇ ਪੀਣ ਖਾਣ, ਕੂੜੀ ਕਿਰਿਆ ਪੰਧ ਮੁਕਾਇੰਦਾ। ਆਤਮ ਪਰਮਾਤਮ ਕਰ ਪਰਵਾਨ, ਆਪ ਆਪਣੇ ਰੰਗ ਰੰਗਾਇੰਦਾ। ਵਖਾਵਣਹਾਰਾ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਸੰਸਾ ਰੋਗ ਮਿਟਾਇੰਦਾ। ਸੰਸਾ ਰੋਗ ਮਿਟੇ ਦੁੱਖ, ਦਰਦ ਰਹੇ ਨਾ ਰਾਈਆ। ਘਰ ਉਪਜੇ ਸਾਚਾ ਸੁਖ, ਘਰ ਘਰ ਵਿਚ ਵੱਜੇ ਵਧਾਈਆ। ਮਾਤ ਗਰਭ ਨਾ ਹੋਵੇ ਉਲਟਾ ਰੁਖ਼, ਦਸ ਦਸ ਮਾਸ ਨਾ ਅਗਨ ਤਪਾਈਆ। ਜਨਮ ਕਰਮ ਦੀ ਉਤਰੇ ਭੁੱਖ, ਜਿਸ ਜਨ ਆਪਣਾ ਦਰਸ ਕਰਾਈਆ। ਜੋ ਸਤਿਗੁਰ ਨਿਸ਼ਾਨਿਉਂ ਗਿਆ ਉਕ, ਤਿਸ ਠੌਰ ਕੋਇ ਨਾ ਪਾਈਆ। ਰਾਏ ਧਰਮ ਟੰਗੇ ਪੁੱਠ, ਦੋਜ਼ਖ਼ ਅਗਨੀ ਦੇਵੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਿਨ ਸਤਿਗੁਰ ਪਿਆਰ ਜਗਤ ਰੀਤੀ ਕੰਮ ਕਿਸੇ ਨਾ ਆਈਆ। ਸਤਿਗੁਰ ਪਿਆਰ ਸ਼ਬਦ ਸੱਚਾ, ਸ਼ਬਦੀ ਸ਼ਬਦ ਦ੍ਰਿੜਾਇੰਦਾ। ਗੁਰਮੁਖ ਗੁਰਸਿਖ ਅਞਾਣਾ ਬੱਚਾ, ਬਾਲਕ ਆਪਣੇ ਰਾਹੇ ਪਾਇੰਦਾ। ਪ੍ਰੇਮ ਪ੍ਰੀਤੀ ਅੰਦਰ ਰਹੇ ਕੋਈ ਨਾ ਕੱਚਾ, ਸਿਰ ਆਪਣਾ ਹੱਥ ਰਖਾਇੰਦਾ। ਇਕੋ ਨਾਮ ਸਾਚਾ ਦੱਸਾ, ਸੋਹੰ ਹੰਸਾ ਜਾਪ ਜਪਾਇੰਦਾ। ਅੰਮ੍ਰਿਤ ਆਤਮ ਦੇਵੇ ਰਸਾ, ਰਸ ਝਿਰਨਾ ਝਿਰ ਇਕੋ ਬੂੰਦ ਟਪਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਪ੍ਰੀਤੀ ਭਗਤਾਂ ਦਾਨ, ਭਗਵਨ ਕਰ ਕਿਰਪਾ ਝੋਲੀ ਪਾਇੰਦਾ।
੨੬ ਚੇਤ ੨੦੨੦ ਬਿਕਰਮੀ ਉਜਾਗਰ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ
ਹਰਿ ਕਿਰਪਾ ਸਤਿਗੁਰ ਪ੍ਰੀਤ, ਸਦਾ ਸਦਾ ਵਡਿਆਈਆ। ਗੁਰ ਗੁਰ ਖੇਲ ਸਦਾ ਅਨਡੀਠ, ਜਗਤ ਨੇਤਰ ਨਜ਼ਰ ਨਾ ਆਈਆ। ਜਨ ਭਗਤ ਜਣਾਏ ਸਾਚੀ ਰੀਤ, ਅਨਭਵ ਆਪਣੀ ਕਾਰ ਕਮਾਈਆ। ਸਚ ਸੁਣਾ ਅਗੰਮ ਗੀਤ, ਰਾਗ ਨਾਦ ਸ਼ਨਵਾਈਆ। ਲੇਖਾ ਚੁੱਕੇ ਜਗਤ ਸੰਗੀਤ, ਸੁਰ ਤਾਲ ਨਾ ਕੋਇ ਵਡਿਆਈਆ। ਗੁਰ ਵੇਖੇ ਸਾਹਿਬ ਮੀਤ, ਮਿੱਤਰ ਪਿਆਰਾ ਨਜ਼ਰੀ ਆਈਆ। ਲੇਖਾ ਚੁੱਕੇ ਹਸਤ ਕੀਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਪ੍ਰੀਤ ਇਕ ਨਿਭਾਈਆ । ਪ੍ਰੀਤ ਨਿਭਾਏ ਪਰਵਰਦਿਗਾਰ, ਪੀਰ ਪੈਗ਼ੰਬਰ ਰਾਹ ਜਣਾਇੰਦਾ। ਅਦਿ ਜੁਗਾਦੀ ਸਾਂਝਾ ਯਾਰ, ਜੁਗ ਜੁਗ ਸੰਗ ਰਖਾਇੰਦਾ। ਕਲਮਾ ਕਲਾਮ ਕਰ ਤਿਆਰ, ਮਿਹਰਵਾਨ ਪੜ੍ਹਾਇੰਦਾ। ਕਾਲਮ ਕਲਮ ਕਾਤਬ ਬਣ ਲਿਖਾਰ, ਲਿਖ ਲਿਖ ਲੇਖਾ ਆਪ ਜਣਾਇੰਦਾ। ਰਸਨਾ ਜਿਹਵਾ ਬੋਲ ਜੈਕਾਰ, ਨਾਅਰਾ ਇਕੋ ਇਕ ਸਮਝਾਇੰਦਾ। ਮੁਰੀਦ ਮੁਰਸ਼ਦ ਦੇ
ਦੀਦਾਰ, ਰੂਹ ਬੁੱਤ ਖੇਲ ਖਲਾਇੰਦਾ। ਕਲਮਾ ਹੱਕ ਕਰ ਪਿਆਰ, ਹਕੀਕਤ ਇਕੋ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਇੰਦਾ। ਰੰਗ ਰੰਗਣ ਅਗੰਮ ਅਥਾਹ, ਸਾਹਿਬ ਸਤਿਗੁਰ ਆਪ ਰੰਗਾਈਆ। ਲੇਖਾ ਜਾਣ ਧੁਰਦਰਗਾਹ, ਦੋ ਜਹਾਨਾਂ ਹੋਏ ਸਹਾਈਆ। ਰਹਿਬਰ ਬਣ ਆਪ ਖ਼ੁਦਾ, ਖ਼ਾਲਕ ਖ਼ਲਕ ਵੇਖ ਵਖਾਈਆ। ਮੁਹੱਬਤ ਰਹਿਣ ਨਾ ਦੇਵੇ ਜੁਦਾ, ਆਪ ਆਪਣੇ ਨਾਲ ਪਰਨਾਈਆ। ਸੁਹਬਤ ਜਾਣੇ ਥਾਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਜਿਸ ਜਨ ਜਣਾਏ ਆਪਣਾ ਨਾਂ, ਨਾਉਂ ਨਿਰੰਕਾਰ ਮੇਲ ਮਿਲਾਈਆ। ਫੜ ਫੜ ਪਕੜ ਉਠਾਏ ਬਾਂਹ, ਬਲ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਪਰਮ ਪੁਰਖ, ਪਾਰਬ੍ਰਹਮ ਬ੍ਰਹਮ ਆਪਣੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਉਤੇ ਕਰ ਤਰਸ, ਮਿਹਰ ਨਜ਼ਰ ਇਕ ਉਠਾਇੰਦਾ। ਪ੍ਰੇਮ ਵਿਛੋੜੇ ਵਿਚ ਜੋ ਰਹੇ ਭਟਕ, ਤਿਨ੍ਹਾਂ ਭਟਕਣਾ ਆਪ ਮੁਕਾਇੰਦਾ। ਬਣ ਪਾਂਧੀ ਜੋ ਰਹੇ ਲਟਕ, ਤਿਨ੍ਹਾਂ ਪੰਧ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੀਤੀ ਅੰਦਰ ਆਪੇ ਆਵੇ ਪਰਤ, ਸਚਖੰਡ ਨਿਵਾਸੀ ਲੋਕਮਾਤ ਫੇਰਾ ਪਾਇੰਦਾ। ਲੋਕਮਾਤ ਆਏ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਭਗਤਾਂ ਦੇਵੇ ਸ਼ਬਦ ਗਿਆਨ, ਗੁਣ ਨਿਧਾਨ ਕਰੇ ਪੜ੍ਹਾਈਆ। ਨਿਸ਼ਾਨ ਵਖਾਏ ਇਕ ਮਹਾਨ, ਅਗੰਮ ਅਥਾਹ ਭੇਵ ਖੁਲ੍ਹਾਈਆ। ਮੇਲ ਮਿਲਾਏ ਵਾਲੀ ਦੋ ਜਹਾਨ, ਦੋਏ ਦੋਏ ਧਾਰਾ ਲੇਖ ਚੁਕਾਈਆ। ਸਰਗੁਣ ਨਿਰਗੁਣ ਕਰ ਪਹਿਚਾਨ, ਬੇਪਹਿਚਾਨ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸੁਰਤ ਸਵਾਣੀ ਮਾਰੇ ਵਾਜਾਂ, ਸ਼ਬਦੀ ਹੁਕਮ ਸਮਝਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਆਪਣਾ ਫੇਰਾ ਪਾਇੰਦਾ। ਲੇਖਾ ਚੁੱਕੇ ਪੂਜਾ ਪਾਠਾ ਨਿਮਾਜ਼ਾ, ਹੁਜਰਾ ਇਕੋ ਇਕ ਵਖਾਇੰਦਾ । ਸਦਾ ਸਦਾ ਸਦ ਰੱਖੇ ਲਾਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਦੇਵੇ ਸੱਚਾ ਵਰ, ਘਰ ਇਕੋ ਇਕ ਵਡਿਆਇੰਦਾ ।
੨੬ ਚੇਤ ੨੦੨੦ ਬਿਕਰਮੀ ਸੁਰਜੀਤ ਸਿੰਘ ਦਰਸ਼ਨ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ
ਗੁਰਮੁਖ ਸੱਜਣ ਜੋ ਤੱਕੇ ਰਾਹ, ਨੇਤਰ ਨੈਣ ਧਿਆਨ ਲਗਾਈਆ। ਤਿਨ੍ਹਾਂ ਸਤਿਗੁਰ ਪੂਰਾ ਹੋਏ ਸਹਾ, ਪੁਰਖ ਅਕਾਲ ਵੱਡੀ ਵਡਿਆਈਆ। ਜੁਗ ਚੌਕੜੀ ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਨਿਥਾਵਿਆਂ ਹੋਏ ਸਹਾਈਆ। ਸਾਚਾ ਮੰਤਰ ਨਾਮ ਦਏ ਸਮਝਾ, ਗੁਣਵੰਤਾ ਗੁਣ ਇਕੋ ਝੋਲੀ ਪਾਈਆ। ਸਾਚਾ ਮੰਦਰ ਦਏ ਵਖਾ, ਕਾਇਆ ਅੰਦਰ ਭੇਵ ਚੁਕਾਈਆ। ਧੁਰ ਸੰਦੇਸਾ ਦਏ ਸੁਣਾ, ਗੁਰ ਗਿਆਨ ਮੰਤਰ ਸ਼ਨਵਾਈਆ। ਕੂੜਾ ਨਾਤਾ ਦਏ ਤੁੜਾ, ਸੱਜਣ ਇਕੋ ਨਜ਼ਰੀ ਆਈਆ। ਜਗ ਕਰਮ ਦੇ ਵਿਛੜੇ ਲਏ ਮਿਲਾ, ਨਿਹਕਰਮੀ ਆਪਣੀ ਦਇਆ ਕਮਾਈਆ। ਵਰਨ ਬਰਨ ਝੇੜੇ ਦਏ ਗਵਾ, ਕਾਇਆ ਖੇੜੇ ਸੋਭਾ ਪਾਈਆ। ਜਿਹੜੇ ਜਿਹੜੇ ਰਹੇ ਤਕਾ, ਤਿਨ੍ਹਾਂ ਵੇਖੇ ਥਾਉਂ ਥਾਈਂ। ਦੀਨ ਦਿਆਲ ਕਦੇ ਨਾ ਸਕੇ ਭੁਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਆਪਣੇ ਥਾਈਂਆ। ਜਿਨ੍ਹਾਂ ਤੱਕਿਆ ਪਰਮ ਪੁਰਖ ਅਕਾਲ, ਪ੍ਰਭ
ਇਕੋ ਓਟ ਤਕਾਈਆ। ਤਿਨ੍ਹਾਂ ਮਿਲਾਏ ਕਾਇਆ ਧਰਮ ਸੱਚੀ ਧਰਮਸਾਲ, ਧਰਮ ਦੁਆਰਾ ਇਕ ਵਖਾਈਆ। ਪੂਰਬ ਪ੍ਰੀਤੀ ਨਿਭੇ ਨਾਲ, ਆਪਣੇ ਲੇਖੇ ਲਾਈਆ। ਨਾਤਾ ਤੋੜ ਸ਼ਾਹ ਕੰਗਾਲ, ਊਚ ਨੀਚ ਦੇਵੇ ਵਡਿਆਈਆ। ਲੱਖ ਚੁਰਾਸੀ ਵਿਚੋਂ ਭਾਲ, ਗੁਰਮੁਖ ਗੁਰਸਿਖ ਲਏ ਜਗਾਈਆ। ਸੁਰਤੀ ਹੋਣ ਨਾ ਦੇਵੇ ਬੇਹਾਲ, ਬਿਹਬਲ ਹੋ ਨਾ ਮਾਰੇ ਧਾਹੀਆ। ਵੇਲੇ ਅੰਤ ਨਾ ਖਾਏ ਕਾਲ, ਰਾਏ ਧਰਮ ਨਾ ਦਏ ਸਜਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਦੋ ਜਹਾਨਾਂ ਕਰੇ ਸਦਾ ਸੰਭਾਲ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਲੇਖਾ ਲੇਖੇ ਪਾਈਆ। ਤੱਕ ਰਾਹ ਜਿਨ੍ਹਾਂ ਰੱਖੀ ਆਸ, ਆਸਾ ਪੂਰ ਕਰਾਇੰਦਾ। ਜਨਮ ਜਨਮ ਦੀ ਮਿਟੇ ਪਿਆਸ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਰਖਾਇੰਦਾ। ਲੇਖੇ ਲਾਵੇ ਰਸਨਾ ਜਿਹਵਾ ਪਵਣ ਸਵਾਸ, ਆਤਮ ਰਸ ਆਤਮ ਪਰਮਾਤਮ ਜੋੜ ਜੁੜਾਇੰਦਾ। ਕਰੇ ਕਰਾਏ ਬੰਦ ਖ਼ਲਾਸ, ਬੰਦੀਖ਼ਾਨਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸੱਜਣ ਹਰਿਜਨ ਆਪਣਾ ਮੇਲ ਮਿਲਾਇੰਦਾ।
੨੬ ਚੇਤ ੨੦੨੦ ਬਿਕਰਮੀ ਜੀਤ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ
ਸੋਹੰ ਸ਼ਬਦ ਰਹੇ ਜੁਗ ਚਾਰ, ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਸੋਹੰ ਸ਼ਬਦ ਨਿਰਗੁਣ ਨਿਰਗੁਣ ਨਿਰਗੁਣ ਧਾਰ, ਕਰੋੜ ਤੇਤੀਸਾ ਸੁਰਪਤ ਇੰਦ ਰਹੇ ਧਿਆਨ ਲਗਾਈਆ। ਸੋਹੰ ਸ਼ਬਦ ਜਪਦੇ ਗਏ ਗੁਰ ਅਵਤਾਰ, ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਗਾਈਆ। ਸੋਹੰ ਸ਼ਬਦ ਮੰਨਦੇ ਰਹੇ ਪੀਰ ਪੈਗ਼ੰਬਰ ਵਿਚ ਸੰਸਾਰ, ਮੁਰੀਦ ਮੁਰਸ਼ਦ ਰੂਪ ਵਟਾਈਆ। ਸੋਹੰ ਸ਼ਬਦ ਭਗਤ ਭਗਵਾਨ ਕਰਦੇ ਰਹੇ ਪਿਆਰ, ਅੰਤਰ ਅੰਤਰ ਵੇਖ ਵਖਾਈਆ। ਸੋਹੰ ਸ਼ਬਦ ਸੰਤ ਮੰਨਦੇ ਰਹੇ ਕੰਤ ਭਤਾਰ, ਨਾਰੀ ਨਰ ਨਰਾਇਣ ਪਰਨਾਈਆ। ਸੋਹੰ ਸ਼ਬਦ ਗੁਰਮੁਖ ਆਤਮ ਜੋਤ ਕਰੇ ਉਜਿਆਰ, ਪਰਮਾਤਮ ਮੇਲਾ ਸਹਿਜ ਸੁਭਾਈਆ। ਸੋਹੰ ਸ਼ਬਦ ਬ੍ਰਹਮ ਵੇਖੇ ਵੇਖਣਹਾਰ, ਪਾਰਬ੍ਰਹਮ ਦਏ ਵਡਿਆਈਆ। ਸੋਹੰ ਸ਼ਬਦ ਈਸ਼ ਜੀਵ ਖੇਲ ਕਰੇ ਕਰਤਾਰ, ਜਗਦੀਸ਼ਰ ਆਪਣਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਸੋਹਲਾ, ਸ਼ਬਦੀ ਢੋਲਾ ਰਾਗ ਅਲਾਈਆ। ਸੋਹੰ ਸ਼ਬਦ ਧੁਰ ਦੀ ਧਾਰ, ਨਿਰਗੁਣ ਨਿਰਗੁਣ ਆਪ ਪਰਗਟਾਇੰਦਾ। ਸੋਹੰ ਰੂਪ ਆਪ ਨਿਰੰਕਾਰ, ਸੋ ਪੁਰਖ ਨਿਰੰਜਣ ਖੇਲ ਖਲਾਇੰਦਾ। ਸੋਹੰ ਨੂਰ ਜੋਤ ਉਜਿਆਰ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਸੋਹੰ ਕਲ ਅਕਲ ਕਲ ਧਾਰ, ਏਕੰਕਾਰਾ ਖੇਲ ਵਖਾਇੰਦਾ। ਸੋਹੰ ਆਦਿ ਨਿਰੰਜਣ ਜੋਤ ਨਿਰੰਜਣ ਪਾਵੇ ਸਾਰ, ਜੋਤੀ ਜਾਤਾ ਡਗਮਗਾਇੰਦਾ। ਸੋਹੰ ਨਾਦ ਸ਼ਬਦ ਧੁਨ ਅਗੰਮੀ ਧਾਰ, ਧੁਰ ਦਰਬਾਰੀ ਹਰਿ ਨਿਰੰਕਾਰੀ ਸਿਰਜਣਹਾਰੀ ਇਕ ਇਕੱਲਾ ਆਪ ਪਰਗਟਾਇੰਦਾ। ਸੋਹੰ ਸ਼ਬਦ ਵਸਣਹਾਰਾ ਸਚ ਸੱਚੇ ਦਰਬਾਰ, ਨਾਮ ਸਤਿ ਆਪਣੀ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੌਂ ਸੌ ਚੁਰਾਨਵੇਂ ਚੌਕੜੀ ਯੁਗ ਸੋਹੰ ਸਾਰ ਆਪਣੇ ਹੱਥ ਰਖਾਇੰਦਾ। ਸੋਹੰ ਸਾਰ ਨਾ ਪਾਵੇ ਜੀਵ, ਜੰਤ ਜੰਤ ਨਾ ਕੋਇ ਵਡਿਆਈਆ। ਜਿਸ ਦਾ ਲੇਖਾ ਅੰਤ ਅੰਤਰੀਵ, ਅੰਤਰ ਦ੍ਰਿਸ਼ਟ ਦਏ ਖੁਲ੍ਹਾਈਆ। ਲਹਿਣਾ
ਚੁਕਾਏ ਸਾਢੇ ਤਿੰਨ ਹੱਥ ਸੀਂਵ, ਕਾਇਆ ਮਾਟੀ ਲੇਖੇ ਲਾਈਆ। ਮੇਲ ਮਿਲਾਏ ਆਤਮ ਪਰਮਾਤਮ ਈਸ਼ਰ ਜੀਵ, ਈਸ਼ਵਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸੋਹੰ ਧਾਰ ਸਮਝਾਈਆ। ਸੋਹੰ ਅੰਦਰ ਅੰਮ੍ਰਿਤ ਰਸ, ਰਸ ਪਿਆਲਾ ਆਪ ਪਿਆਇੰਦਾ। ਸੋਹੰ ਅੰਦਰ ਹਰਿ ਜੂ ਵਸ, ਆਤਮ ਪਰਮਾਤਮ ਜੋੜ ਜੁੜਾਇੰਦਾ। ਸੋਹੰ ਮਾਰਗ ਸਾਚਾ ਦੱਸ, ਬ੍ਰਹਮ ਪਾਰਬ੍ਰਹਮ ਪੰਧ ਮੁਕਾਇੰਦਾ। ਸੋਹੰ ਨਾਮ ਸ੍ਰੀ ਭਗਵਾਨ ਆਪੇ ਰਟ, ਜਨ ਭਗਤਾਂ ਸਿਫ਼ਤ ਸਾਲਾਹਿੰਦਾ। ਸੋਹੰ ਸ਼ਬਦ ਵਿਕੇ ਇਕੋ ਸਤਿਗੁਰ ਹੱਟ, ਸਾਧ ਸੰਤ ਕਹਿਣ ਕੋਇ ਨਾ ਪਾਇੰਦਾ। ਸਮਰਥ ਪੁਰਖ ਦੀ ਸਾਚੀ ਵੱਥ, ਆਦਿ ਜੁਗਾਦੀ ਮਹਿਮਾ ਅਕੱਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਅੰਸ ਸੂਰਾ ਸਰਬੰਗ ਆਪ ਪਰਗਟਾਇੰਦਾ। ਸੋਹੰ ਜਾਪ ਜੀਵ ਜਪ, ਜਪਤ ਜਪਤ ਸੁਖ ਪਾਈਆ। ਜਨਮ ਕਰਮ ਨਾ ਰਹੇ ਤਪ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਬੂਝ ਬੁਝਾਏ ਆਪਣਾ ਆਪ, ਭੇਵ ਅਭੇਦਾ ਦਏ ਖੁਲ੍ਹਾਈਆ। ਹੰ ਬ੍ਰਹਮ ਪਾਰਬ੍ਰਹਮ ਸੋ ਪੁਰਖ ਨਿਰੰਜਣ ਬਾਪ, ਪੂਤ ਪਿਤਾ ਗੋਦ ਸੁਹਾਈਆ। ਲੇਖਾ ਰਹੇ ਨਾ ਜ਼ਾਤ ਪਾਤ, ਦੀਨ ਮਜ਼੍ਹਬ ਨਜ਼ਰ ਕੋਇ ਨਾ ਆਈਆ। ਦਰਸ ਦਿਖਾਏ ਪੁਰਖ ਅਬਿਨਾਸ਼, ਅਬਿਨਾਸ਼ੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਸੁਹੇਲਾ ਇਕ ਇਕੇਲਾ ਕਾਇਆ ਮੰਦਰ ਸਾਚਾ ਮੇਲਾ, ਸੁਰਤੀ ਸ਼ਬਦੀ ਸ਼ਬਦੀ ਸੁਰਤੀ ਅਕਾਲ ਮੂਰਤੀ ਅਕਲ ਕਲਧਾਰੀ ਜੋਤ ਨਿਰੰਕਾਰੀ ਨਿਰਗੁਣ ਦਾਤਾ ਪੁਰਖ ਬਿਧਾਤਾ ਭਗਵਨ ਮੀਤਾ ਠਾਂਡਾ ਸੀਤਾ, ਸਤਿਜੁਗ ਦੀ ਸਾਚੀ ਰੀਤਾ, ਆਪ ਚਲਾਏ ਪਤਤ ਪੁਨੀਤਾ, ਪਤਤ ਉਧਾਰਨ ਇਕੋ ਨਾਮ ਢੋਲਾ ਸੋਹੰ ਸੱਚਾ ਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਰੂਪ ਬਣ ਵਿਚੋਲਾ, ਦੋ ਜਹਾਨਾਂ ਫੇਰਾ ਪਾਈਆ।
੨੬ ਚੇਤ ੨੦੨੦ ਬਿਕਰਮੀ ਗਰਦਾਵਰ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ
ਤੱਤੀ ਵਾ ਨਾ ਲਾਗੇ ਰਾਏ, ਸ੍ਰੀ ਭਗਵਾਨ ਦਇਆ ਕਮਾਇੰਦਾ। ਜੁਗ ਜੁਗ ਵੇਖੇ ਥਾਉਂ ਥਾਏ, ਥਾਨ ਥਨੰਤਰ ਖੋਜ ਖੁਜਾਇੰਦਾ। ਕਰੇ ਪਿਆਰ ਜਿਉਂ ਪੁਤਰਾਂ ਮਾਏਂ, ਪੂਤ ਸਪੂਤਾ ਗੋਦ ਉਠਾਇੰਦਾ। ਮੇਲ ਮਿਲਾਏ ਫੜ ਫੜ ਬਾਂਹੇਂ, ਨਿਰਗੁਣ ਸਰਗੁਣ ਜੋੜ ਜੁੜਾਇੰਦਾ। ਦੋ ਜਹਾਨਾਂ ਕਰੇ ਸਚ ਨਿਆਏਂ, ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਫੋਲ ਫੁਲਾਇੰਦਾ। ਫੜ ਫੜ ਹੰਸ ਬਣਾਏ ਕਾਏਂ, ਕਾਗੋਂ ਹੰਸ ਆਪ ਉਡਾਇੰਦਾ। ਦੇਵਣਹਾਰ ਠੰਡੀ ਛਾਏਂ, ਸਿਰ ਮਿਹਰ ਹੱਥ ਟਿਕਾਇੰਦਾ। ਮਾਣਸ ਜਨਮ ਗੁਰਮੁਖ ਤੇਰਾ ਨਾ ਜਾਏ ਅਜਾਏਂ, ਸਤਿਗੁਰ ਪੂਰਾ ਆਪਣੇ ਲੇਖੇ ਲਾਇੰਦਾ। ਲੱਖ ਚੁਰਾਸੀ ਕਰੇ ਹਾਏ ਹਾਏ, ਧੀਰਜ ਧੀਰ ਨਾ ਕੋਇ ਧਰਾਇੰਦਾ। ਰਾਏ ਧਰਮ ਅੰਤ ਦਏ ਸਜਾਏ, ਚਿਤਰ ਗੁਪਤ ਲੇਖਾ ਮੰਗ ਮੰਗਾਇੰਦਾ। ਲੱਖ ਚੁਰਾਸੀ ਫੰਦ ਨਾ ਕੋਇ ਕਟਾਏ, ਮਾਤ ਗਰਭ ਪੰਧ ਨਾ ਕੋਇ ਮੁਕਾਇੰਦਾ। ਜੋ ਗੁਰਮੁਖ ਗੁਰਸਿਖ ਹਰਿ ਸੱਜਣ ਸਤਿਗੁਰ ਲਾਗੇ ਪਾਏ, ਤਿਨ੍ਹਾਂ ਆਪਣਾ ਰੰਗ ਰੰਗਾਇੰਦਾ। ਮਿਹਰਵਾਨ ਮਿਹਰਵਾਨ ਪ੍ਰਭ ਦਇਆ ਕਮਾਏ, ਦੀਨਨ ਆਪਣੇ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਖੇਲ ਵਖਾਇੰਦਾ। ਤੱਤੀ ਵਾ ਨਾ ਲਾਗੇ ਅੱਗ, ਅਗਨੀ ਪੋਹ ਨਾ ਸਕੇ
ਰਾਈਆ। ਹੋਏ ਸਹਾਈ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਾਚਾ ਮਾਰਗ ਨਰ ਨਿਰੰਕਾਰਾ ਇਕੋ ਦੇਵੇ ਦੱਸ, ਦਹਿ ਦਿਸ਼ਾ ਵੇਖ ਵਖਾਈਆ। ਆਤਮ ਪਰਮਾਤਮ ਮੇਲ ਮਿਲਾਏ ਹੱਸ ਹੱਸ, ਸੋਹੰ ਹੰਸਾ ਇਕੋ ਜਾਪ ਜਪਾਈਆ। ਲੇਖੇ ਲਾਏ ਤੱਤ ਅੱਠ, ਨੌਂ ਦੁਆਰੇ ਖੋਜ ਖੁਜਾਈਆ। ਦਸਮ ਦੁਆਰੀ ਆਪੇ ਵਸ, ਹਰਿ ਜੂ ਪਰਦਾ ਦਏ ਉਠਾਈਆ । ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰ ਦਏ ਗਵਾਈਆ। ਸਾਚੇ ਮੰਡਲ ਵਖਾਵੇ ਰਾਸ, ਗੋਪੀ ਕਾਹਨ ਨਾਚ ਨਚਾਈਆ। ਕਲਜੁਗ ਅੰਤਮ ਜਨ ਭਗਤਾਂ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਨਾਤਾ ਤੋੜੇ ਜ਼ਾਤ ਪਾਤ, ਵਰਨ ਗੋਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਕਲਜੁਗ ਅਗਨ ਨਾ ਆਵੇ ਨੇੜੇ, ਪੰਜ ਤੱਤ ਨਾ ਕੋਇ ਜਲਾਈਆ। ਦੂਈ ਦਵੈਤੀ ਹਉਂਮੇ ਹੰਗਤਾ ਕੂੜੀ ਕਿਰਿਆ ਮਿਟਣ ਝੇੜੇ, ਮਨ ਝਗੜਾ ਨਾ ਕੋਇ ਲੜਾਈਆ। ਆਤਮ ਪਰਮਾਤਮ ਨਜ਼ਰੀ ਆਏ ਨੇੜੇ, ਘਰ ਘਰ ਵਿਚ ਵੇਖ ਵਖਾਈਆ। ਸਾਹਿਬ ਸੁਲਤਾਨ ਸ੍ਰੀ ਭਗਵਾਨ ਜਨ ਭਗਤਾਂ ਚਾੜ੍ਹੇ ਆਪਣੇ ਬੇੜੇ, ਨੱਯਾ ਨੌਕਾ ਨਾਮ ਚਲਾਈਆ। ਆਪ ਵਸਾਏ ਸਚਖੰਡ ਸਾਚੇ ਖੇੜੇ, ਘਰ ਮੰਦਰ ਵੱਜੇ ਵਧਾਈਆ। ਆਵਣ ਜਾਵਣ ਚੁੱਕਣ ਫੇਰੇ, ਮੇਲ ਮਿਲਾਵਾ ਏਕਾ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਏ ਸਹਾਈ ਹਰ ਘਟ ਥਾਈਂਆ। ਕਲਜੁਗ ਅਗਨ ਨਾ ਲਾਏ ਭਾਹ, ਭਾਂਬੜ ਅਵਰ ਨਾ ਕੋਇ ਮਚਾਈਆ। ਜਿਨ੍ਹਾਂ ਪੁਰਖ ਅਕਾਲ ਬਣੇ ਮਲਾਹ, ਤਿਨ੍ਹਾਂ ਬੇੜਾ ਨਾ ਕੋਇ ਡੁਬਾਈਆ। ਦੋ ਜਹਾਨਾਂ ਦੇਵੇ ਪਾਰ ਕਰਾ, ਮੰਝਧਾਰ ਨਾ ਕੋਇ ਵਖਾਈਆ। ਖੇਵਟ ਖੇਟਾ ਬਣੇ ਬੇਪਰਵਾਹ, ਨਿਰਗੁਣ ਦਾਤਾ ਫੇਰਾ ਪਾਈਆ। ਰਹਿਮਤ ਕਰੇ ਆਪ ਖ਼ੁਦਾ, ਪਰਵਰਦਿਗਾਰ ਸੱਚਾ ਸ਼ਹਿਨਸ਼ਾਹੀਆ। ਮੁਕਾਮੇ ਹੱਕ ਦਏ ਵਖਾ, ਹਕੀਕਤ ਜਾਣੇ ਥਾਉਂ ਥਾਈਂਆ। ਨਰ ਨਿਰੰਕਾਰਾ ਵੇਸ ਵਟਾ, ਜੋਤੀ ਜੋਤ ਜੋਤ ਰੁਸ਼ਨਾਈਆ। ਜਨ ਭਗਤਾਂ ਭਗਤ ਦੁਆਰਾ ਦਏ ਵਖਾ, ਨਿਜ ਨੇਤਰ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਕਲਜੁਗ ਅਗਨੀ ਰਹਿ ਜਾਏ ਦੂਰ, ਦੂਰ ਦੁਰਾਡਾ ਨੈਣ ਸ਼ਰਮਾਈਆ। ਜਿਨ੍ਹਾਂ ਕੋਲ ਸਾਹਿਬ ਸਤਿਗੁਰ ਸਰਬ ਕਲਾ ਭਰਪੂਰ, ਕਲਕਾਤੀ ਮੇਟ ਮਿਟਾਈਆ। ਨਜ਼ਰੀ ਆਏ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਈਆ। ਕੋਟ ਜਨਮ ਦੇ ਬਖ਼ਸ਼ ਕਸੂਰ, ਸਾਚੀ ਸਿਖਿਆ ਕਰੇ ਪੜ੍ਹਾਈਆ। ਅੰਤਮ ਮੇਲੇ ਆਪਣੇ ਨਾਲ ਜ਼ਰੂਰ, ਵਿਛੋੜਾ ਕੋਇ ਰਹਿਣ ਨਾ ਪਾਈਆ। ਗੁਰਮੁਖ ਰਹੇ ਨਾ ਕੋਈ ਮੂਰਖ ਮੁਗਧ ਮੂੜ੍ਹ, ਚਤੁਰ ਸੁਘੜ ਸਰਬ ਬਣਾਈਆ। ਜਿਨ੍ਹਾਂ ਦੇਵੇ ਚਰਨ ਮਸਤਕ ਧੂੜ, ਤਿਨ੍ਹਾਂ ਟਿੱਕਾ ਨਾਮ ਲਗਾਈਆ। ਨਾਤਾ ਤੁੱਟੇ ਕੂੜੋ ਕੂੜ, ਸਚ ਸੁੱਚ ਕਰੇ ਕੁੜਮਾਈਆ। ਅੰਮ੍ਰਿਤ ਮੇਘ ਬਰਸੇ ਠਾਂਡੀ ਭੂਰ, ਕਰੋੜ ਛਿਆਨਵੇਂ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਹਿਜ ਸੁਖਦਾਈਆ। ਅਗਨੀ ਲੱਗ ਜਾਵੇ ਨੱਠ, ਆਪਣਾ ਮੁਖ ਭੁਆਈਆ। ਜਿਸ ਦੁਆਰੇ ਭਗਤ ਭਗਵਾਨ ਦਾ ਹੋਇਆ ਇਕੱਠ, ਤਿਸ ਦਰ ਚਲੇ ਨਾ ਕੋਇ ਚਤੁਰਾਈਆ। ਜਿਸ ਦੀ ਸਿਫਤ ਕਰ ਕਰ ਗਏ ਗੁਰ ਅਵਤਾਰ ਪੀਰ ਪੈਗ਼ੰਬਰ ਭੱਟ, ਰਾਗੀ ਰਾਗ ਨਾਦ ਸੁਣਾਈਆ। ਸੋ ਸਾਹਿਬ ਪੁਰਖ ਸਮਰਥ, ਕਲਜੁਗ ਅੰਤਮ ਫੇਰਾ ਪਾਈਆ। ਚਾਰ ਵਰਨਾਂ ਊਚਾਂ ਨੀਚਾਂ ਰਾਉ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਮਾਰਗ ਰਿਹਾ ਦੱਸ, ਸਾਚੀ ਸਿਖਿਆ ਕਰੇ ਪੜ੍ਹਾਈਆ। ਅੰਤਮ ਸਭ ਦੇ ਖ਼ਾਲੀ ਹੱਥ, ਬਿਨ ਹਰਿ ਨਾਮੇ ਸੰਗ ਨਾ ਕੋਇ ਜਾਈਆ।
ਸੰਤ ਸੁਹੇਲੇ ਗੁਰੂ ਗੁਰ ਚੇਲੇ, ਸਾਹਿਬ ਸਤਿਗੁਰ ਸ਼ਬਦ ਸਵਾਮੀ ਲਏ ਰੱਖ, ਆਪ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਵੈਰ ਕਲਜੁਗ ਕੂੜੀ ਕਿਰਿਆ ਮੇਟੇ ਕਹਿਰ, ਗਹਿਰ ਗੰਭੀਰ ਗੁਣੀ ਗਹੀਰ ਜਨ ਭਗਤਾਂ ਠਾਂਡਾ ਕਰੇ ਸਰੀਰ, ਸਾਂਤਕ ਸਤਿ ਸਤਿ ਵਰਤਾਈਆ।