ਪੁਸਤਕਾਲਾਭਾਗ ੧੪

੨੬ ਚੇਤ ੨੦੨੦ ਬਿਕਰਮੀ ਪਿਆਰਾ ਸਿੰਘ ਦੇ ਗ੍ਰਹਿ ਦੋਸਾਂਝ ਕਲਾਂ

ਸੋ ਪੁਰਖ ਨਿਰੰਜਣ ਹੁਕਮਰਾਨ, ਆਦਿ ਜੁਗਾਦਿ ਹਰਿ ਅਖਵਾਇੰਦਾ। ਹਰਿ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪਣੀ ਕਾਰ ਕਮਾਇੰਦਾ। ਏਕੰਕਾਰਾ ਨੌਜਵਾਨ, ਬਲ ਆਪਣਾ ਆਪ ਪਰਗਟਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਮਿਹਰਵਾਨ, ਮਿਹਰ ਰਹਿਮਤ ਆਪ ਕਮਾਇੰਦਾ। ਸ੍ਰੀ ਭਗਵਾਨ ਖੇਲ ਮਹਾਨ, ਅਨਭਵ ਆਪਣੀ ਧਾਰ ਚਲਾਇੰਦਾ। ਪਾਰਬ੍ਰਹਮ ਪ੍ਰਭ ਬਣ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਮਹੱਲ ਅਟੱਲ ਇਕ ਮਕਾਨ, ਸਚਖੰਡ ਸਾਚਾ ਆਪ ਸੁਹਾਇੰਦਾ। ਦੀਵਾ ਬਾਤੀ ਨਾ ਕੋਇ ਨਿਸ਼ਾਨ, ਨਿਰਗੁਣ ਨੂਰ ਨੂਰ ਰੁਸ਼ਨਾਇੰਦਾ। ਛੱਪਰ ਛੰਨ ਨਾ ਕੋਇ ਮਕਾਨ, ਚਾਰ ਦੀਵਾਰ ਨਾ ਵੰਡ ਵੰਡਾਇੰਦਾ। ਕਰੇ ਖੇਲ ਆਪ ਭਗਵਾਨ, ਭਗਵਨ ਆਪਣੀ ਕਾਰ ਕਮਾਇੰਦਾ। ਸਾਚਾ ਤਖ਼ਤ ਕਰ ਤਿਆਰ, ਆਪ ਆਪਣੀ ਸੇਵ ਕਮਾਇੰਦਾ। ਪਾਵਾ ਚੂਲ ਨਾ ਕੋਇ ਵਿਚਾਰ, ਸਤਿ ਸਤਿਵਾਦੀ ਵੰਡ ਵੰਡਾਇੰਦਾ। ਸਾਚੇ ਮੰਦਰ ਰੱਖ ਨਿਰੰਕਾਰ, ਨਿਰਗੁਣ ਨਿਰਵੈਰ ਵੇਖ ਵਖਾਇੰਦਾ। ਸ਼ਾਹੋ ਭੂਪ ਹੋ ਤਿਆਰ, ਆਪ ਆਪਣਾ ਆਪ ਪਰਗਟਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਧੁਰ ਸੰਦੇਸਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਕਰਾਇੰਦਾ। ਸਚ ਸੰਦੇਸਾ ਦੇਵੇ ਸਚਖੰਡ, ਘਰ ਸਾਚੇ ਵੱਜੇ ਵਧਾਈਆ। ਤਖ਼ਤ ਨਿਵਾਸੀ ਸੂਰਾ ਸਰਬੰਗ, ਬੇਪਰਵਾਹ ਅਖਵਾਈਆ। ਆਪਣੀ ਇਛਿਆ ਆਪੇ ਮੰਗ, ਆਪੇ ਝੋਲੀ ਰਿਹਾ ਭਰਾਈਆ। ਵਸਣਹਾਰਾ ਆਪੇ ਸੰਗ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਜਣਾਈਆ। ਸਾਚਾ ਹੁਕਮ ਦੇਵੇ ਸੰਦੇਸ, ਸਚਖੰਡ ਵਾਸੀ ਖੇਲ ਕਰਾਇੰਦਾ। ਨਿਰਗੁਣ ਧਰ ਅਵੱਲੜਾ ਭੇਸ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਮੁੱਛ ਦਾੜ੍ਹੀ ਨਾ ਕੋਇ ਕੇਸ, ਸੀਸ ਜਗਦੀਸ਼ ਨਾ ਕੋਇ ਮੁੰਡਾਇੰਦਾ। ਮਹੱਲ ਅਟੱਲ ਬੈਠ ਨਰੇਸ਼, ਆਦਿ ਨਿਰੰਜਣ ਸੋਭਾ ਪਾਇੰਦਾ। ਆਪ ਆਪਣਾ ਆਪੇ ਵੇਖ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਗ੍ਰਹਿ ਮੰਦਰ ਕਰੇ ਹੇਤ, ਪ੍ਰੀਤੀਵਾਨ ਪ੍ਰੀਤ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਪਰਗਟਾਇੰਦਾ। ਸਾਚਾ ਹੁਕਮ ਦੇਵਣਹਾਰ, ਆਦਿ ਪੁਰਖ ਵੱਡੀ ਵਡਿਆਈਆ। ਸਚਖੰਡ ਵੇਖੇ ਆਪ ਕਰਤਾਰ, ਬੇਐਬ ਆਪਣਾ ਪਰਦਾ ਲਾਹੀਆ। ਪਰਵਰਦਿਗਾਰ ਵਸਣਹਾਰਾ ਧਾਮ ਨਿਆਰ, ਮੁਕਾਮੇ ਹੱਕ ਹੱਕ ਕਰੇ ਰੁਸ਼ਨਾਈਆ । ਨੂਰੀ ਨੂਰ ਨੂਰ ਉਜਿਆਰ, ਜਲਵਾ ਇਕੋ ਇਕ ਦਰਸਾਈਆ। ਧੁਰ ਸੰਦੇਸਾ ਏਕਾ ਵਾਰ, ਏਕੰਕਾਰ ਕਰੇ ਪੜ੍ਹਾਈਆ। ਘਰ ਵਿਚ ਘਰ ਖੋਲ੍ਹ ਕਿਵਾੜ, ਸਚਖੰਡ ਸਾਚੇ ਦਏ ਵਡਿਆਈਆ। ਥਿਰ ਘਰ ਰੂਪ ਬਣਾਏ ਆਪ ਨਿਰਾਕਾਰ, ਦੂਜਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸੇਵ ਕਮਾਈਆ। ਹੁਕਮੇ ਅੰਦਰ ਸ਼ਾਹ ਪਾਤਸ਼ਾਹ, ਆਪਣੀ ਸੇਵ ਕਮਾਇੰਦਾ। ਸਚਖੰਡ ਨਿਵਾਸੀ ਬੇਪਰਵਾਹ, ਬੇਪਰਵਾਹੀ ਆਪਣੀ ਕਾਰ ਕਮਾਇੰਦਾ। ਨਿਰਗੁਣ ਨਿਰਗੁਣ ਮਾਰਗ ਲਾ, ਨਿਰਗੁਣ ਦਾਤਾ ਵੇਖ ਵਖਾਇੰਦਾ। ਨਿਰਗੁਣ ਵਸੇ ਆਪਣੇ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਨਿਰਗੁਣ ਸਚਖੰਡ ਦੁਆਰਾ ਰਿਹਾ ਸੁਹਾ, ਥਿਰ ਘਰ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਇੰਦਾ। ਥਿਰ ਘਰ ਦੁਆਰਾ ਨਿਰਗੁਣ ਬਣਿਆ, ਹਰਿ ਬਾਢੀ ਆਪ ਅਖਵਾਈਆ। ਆਪਣਾ ਕਰਮ ਆਪੇ ਕਰਿਆ, ਨੇਹਕਰਮੀ ਆਪਣੇ ਹੱਥ ਰੱਖੇ ਵਡਿਆਈਆ। ਮਾਤ ਪਿਤ ਬਣ ਸੁਤ ਦੁਲਾਰਾ ਜਣਿਆ, ਹਰਿ ਸ਼ਬਦੀ ਨਾਉਂ ਰਖਾਈਆ। ਸੱਜਣ ਸੁਹੇਲਾ ਆਪੇ ਬਣਿਆ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਤ ਸਪੂਤਾ ਗੋਦ ਸੁਹਾਈਆ। ਸ਼ਬਦ ਸੁਤ ਪ੍ਰਭ ਗੋਦੀ ਚੁੱਕ, ਸਚਖੰਡ ਸਾਚੇ ਖ਼ੁਸ਼ੀ ਮਨਾਇੰਦਾ। ਉਜਲ ਕਰੇ ਆਪ ਮੁਖ, ਮੁਖ ਮੁਖੜਾ ਹਰਿ ਸਾਲਾਹਿੰਦਾ। ਆਦਿ ਜੁਗਾਦਿ ਔਣ ਨਾ ਦੇਵੇ ਕੋਈ ਦੁੱਖ, ਦਰਦੀ ਦਰਦ ਆਪ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਥਿਰ ਘਰ ਵੜ, ਸੁਤ ਦੁਲਾਰਾ ਨਿਰਗੁਣ ਧਾਰਾ ਗ੍ਰਹਿ ਮੰਦਰ ਆਪ ਬਹਾਇੰਦਾ। ਸੁਤ ਦੁਲਾਰੇ ਥਿਰ ਘਰ ਬਹਿਣਾ, ਸਚਖੰਡ ਨਿਵਾਸੀ ਆਪ ਜਣਾਈਆ। ਸਤਿ ਪੁਰਖ ਦਾ ਮੰਨਣਾ ਕਹਿਣਾ, ਆਦਿ ਜੁਗਾਦਿ ਸੇਵ ਕਮਾਈਆ। ਦਰਸ਼ਨ ਕਰ ਬਿਨ ਨੇਤਰ ਨੈਣਾਂ, ਨਿਜ ਸਰੂਪ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸਾਚੀ ਕਾਰ, ਸ਼ਬਦੀ ਦੇਵੇ ਸ਼ਬਦ ਭੰਡਾਰ, ਵਸਤ ਅਮੋਲਕ ਇਕ ਵਰਤਾਈਆ। ਹੁਕਮੇ ਅੰਦਰ ਵਿਸ਼ਨੂੰ ਰੰਗ, ਵਿਸ਼ਵ ਆਪ ਕਰਾਇੰਦਾ। ਹੁਕਮੇ ਅੰਦਰ ਬ੍ਰਹਮਾ ਸੰਗ, ਪਾਰਬ੍ਰਹਮ ਆਪਣੀ ਗੰਢ ਪੁਆਇੰਦਾ। ਹੁਕਮੇ ਅੰਦਰ ਸ਼ੰਕਰ ਧੂਆਂਧਾਰ ਵੇਖੇ ਅੰਧ, ਸੁੰਨ ਅਗੰਮ ਫੋਲ ਫੁਲਾਇੰਦਾ। ਹੁਕਮੇ ਅੰਦਰ ਜ਼ਿਮੀ ਅਸਮਾਨ ਸੂਰਜ ਚੰਦ, ਮੰਡਲ ਮੰਡਪ ਆਪ ਮੰਡਲਾਇੰਦਾ। ਹੁਕਮੇ ਅੰਦਰ ਤ੍ਰੈਗੁਣ ਮਾਇਆ ਰਜੋ ਤਮੋ ਸਤੋ ਪਾਏ ਬੰਧ, ਬੰਧਨ ਇਕੋ ਇਕ ਵਖਾਇੰਦਾ। ਹੁਕਮੇ ਅੰਦਰ ਪੰਜ ਤੱਤ ਦੇਵੇ ਸੰਗ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣਾ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਵਸਤ ਵੰਡ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਆਪ ਭਰਾਇੰਦਾ। ਹੁਕਮੇ ਅੰਦਰ ਦੇਵੇ ਦਾਤ, ਦਾਤਾ ਦਾਨੀ ਇਕ ਅਖਵਾਈਆ। ਹੁਕਮੇ ਅੰਦਰ ਇਕ ਜਮਾਤ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਹੁਕਮੇ ਅੰਦਰ ਖੇਲ ਤਮਾਸ਼, ਸ੍ਰੀ ਭਗਵਾਨ ਰਿਹਾ ਸਮਝਾਈਆ। ਹੁਕਮੇ ਅੰਦਰ ਪਾਵੇ ਰਾਸ, ਮੰਡਲ ਮੰਡਪ ਨਾਚ ਨਚਾਈਆ। ਹੁਕਮੇ ਅੰਦਰ ਪੂਰੀ ਕਰੇ ਆਸ, ਆਸਾ ਆਪਣੀ ਆਪ ਪਰਗਟਾਈਆ। ਹੁਕਮੇ ਅੰਦਰ ਦੇਵੇ ਸਾਥ, ਨਿਰਗੁਣ ਸਰਗੁਣ ਵੰਡ ਵੰਡਾਈਆ। ਹੁਕਮੇ ਅੰਦਰ ਗਾਏ ਗਾਥ, ਬ੍ਰਹਮਾਵੇਤਾ ਚਾਰੇ ਵੇਦਾਂ ਕਰੇ ਸ਼ਨਵਾਈਆ। ਹੁਕਮੇ ਅੰਦਰ ਖੇਲ ਕਰੇ ਪੁਰਖ ਸਮਰਾਥ, ਸਮਰਥ ਆਪਣੀ ਕਾਰ ਕਮਾਈਆ। ਹੁਕਮੇ ਅੰਦਰ ਨਿਰਗੁਣ ਸਰਗੁਣ ਕਰ ਪਰਗਟ, ਲੱਖ ਚੁਰਾਸੀ ਜੂਨ ਉਪਾਈਆ। ਹੁਕਮੇ ਅੰਦਰ ਚਾਰੇ ਖਾਣੀ ਵੇਖੇ ਰਤ, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਮੇਲ ਮਿਲਾਈਆ। ਹੁਕਮੇ ਅੰਦਰ ਚਾਰੇ ਬਾਣੀ ਸ਼ਬਦ ਅਗੰਮੀ ਮਾਰੇ ਸੱਟ, ਠੋਕਰ ਆਪਣੇ ਨਾਮ ਲਗਾਈਆ। ਹੁਕਮੇ ਅੰਦਰ ਸਤਿ ਪੁਰਖ ਨਿਰੰਜਣ ਖੋਲ੍ਹੇ ਹੱਟ, ਬੋਧ ਅਗਾਧ ਕਰੇ ਪੜ੍ਹਾਈਆ। ਹੁਕਮੇ ਅੰਦਰ ਮੇਲ ਮਿਲਾਵਾ ਕਰੇ ਬੂੰਦ ਰਤ,

ਰਕਤ ਇਕੋ ਜੋੜ ਜੁੜਾਈਆ। ਹੁਕਮੇ ਅੰਦਰ ਨੌਂ ਦਰ ਵੇਖੇ ਸਥ, ਘਰ ਘਰ ਆਪਣੀ ਧਾਰ ਚਲਾਈਆ। ਹੁਕਮੇ ਅੰਦਰ ਘਰ ਵਿਚ ਘਰ ਕਰੇ ਪਰਗਟ, ਦਸਮ ਦੁਆਰੀ ਆਪਣੀ ਗੰਢ ਪੁਆਈਆ। ਹੁਕਮੇ ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ ਦੇਵੇ ਰਸ, ਆਸਾ ਤ੍ਰਿਸ਼ਨਾ ਹਉਂਮੇ ਹੰਗਤਾ ਨਾਲ ਮਿਲਾਈਆ। ਹੁਕਮੇ ਅੰਦਰ ਨਿਰਮਲ ਜੋਤ ਕਰੇ ਪਰਕਾਸ਼, ਜੋਤ ਨਿਰੰਜਣ ਘਰ ਘਰ ਡਗਮਗਾਈਆ। ਹੁਕਮੇ ਅੰਦਰ ਸ਼ਬਦ ਨਾਦ ਸੁਣਾਏ ਸ਼ਹਿਨਸ਼ਾਹ ਸ਼ਾਬਾਸ਼, ਰਾਗ ਅਨਾਦੀ ਆਪ ਅਲਾਈਆ। ਹੁਕਮੇ ਅੰਦਰ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਹੁਕਮੇ ਅੰਦਰ ਖੰਡ ਬ੍ਰਹਿਮੰਡ, ਬ੍ਰਹਿਮਾਂਡ ਨਾਚ ਨਚਾਇੰਦਾ। ਹੁਕਮੇ ਅੰਦਰ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਆਪਣੀ ਕਾਰ ਕਮਾਇੰਦਾ। ਹੁਕਮੇ ਅੰਦਰ ਲੋਆਂ ਪੁਰੀਆਂ ਲੰਘ, ਦੋ ਜਹਾਨਾਂ ਵੇਖ ਵਖਾਇੰਦਾ। ਹੁਕਮੇ ਅੰਦਰ ਨਾਉਂ ਨਿਰੰਕਾਰ ਵਜਾਏ ਮਰਦੰਗ, ਸ੍ਰੀ ਭਗਵਾਨ ਆਪ ਸੁਣਾਇੰਦਾ। ਹੁਕਮੇ ਅੰਦਰ ਢੋਲਾ ਗੀਤ ਗਾਏ ਛੰਦ, ਭੇਵ ਅਭੇਦ ਆਪ ਖੁਲ੍ਹਾਇੰਦਾ। ਹੁਕਮੇ ਅੰਦਰ ਦੇਵੇ ਦੰਡ, ਬਚਿਆ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਹੁਕਮੇ ਅੰਦਰ ਪ੍ਰਿਥਮੀ ਆਕਾਸ਼, ਧਰਤ ਧਵਲ ਲਏ ਉਪਾਈਆ। ਹੁਕਮੇ ਅੰਦਰ ਖੇਲ ਤਮਾਸ਼, ਖ਼ਾਲਕ ਖ਼ਲਕ ਰਿਹਾ ਵਖਾਈਆ। ਹੁਕਮੇ ਅੰਦਰ ਅਵਤਾਰ ਉਪਜਾਏ ਆਪਣੀ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਈਆ। ਹੁਕਮੇ ਅੰਦਰ ਗੁਰ ਗੁਰ ਕਰੇ ਦਾਸ, ਦਾਸੀ ਦਾਸ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਹੁਕਮੇ ਅੰਦਰ ਸ਼ਾਸਤਰ ਸਿਮਰਤ ਵੇਦ, ਵੇਦ ਪੁਰਾਨਾਂ ਆਪ ਜਣਾਇੰਦਾ। ਹੁਕਮੇ ਅੰਦਰ ਖਾਣੀ ਬਾਣੀ ਭੇਦ, ਅਭੇਵ ਆਪ ਜਣਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਕਰੇ ਹੇਤ, ਨਿਤ ਨਵਿਤ ਵੇਖ ਵਖਾਇੰਦਾ। ਹੁਕਮੇ ਅੰਦਰ ਆਤਮ ਪਰਮਾਤਮ ਖੇਡੇ ਖੇਡ, ਸਚ ਖਲਾਰੀ ਇਕ ਹੋ ਜਾਇੰਦਾ। ਹੁਕਮੇ ਅੰਦਰ ਪਾਰਬ੍ਰਹਮ ਬ੍ਰਹਮ ਲਿਖਣਹਾਰਾ ਲੇਖ, ਕਲਮ ਸ਼ਾਹੀ ਨਾ ਕੋਇ ਰਖਾਇੰਦਾ। ਹੁਕਮੇ ਅੰਦਰ ਈਸ਼ ਜੀਵ ਬੰਨ੍ਹੇ ਹੇਤ, ਹਿਤਕਾਰੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਵੰਡ ਵੰਡਾਇੰਦਾ। ਹੁਕਮੇ ਅੰਦਰ ਜੁਗ ਚਾਰ, ਸਤਿਜੁਗ ਮਿਲੇ ਵਡਿਆਈਆ। ਹੁਕਮੇ ਅੰਦਰ ਖੇਲ ਅਪਾਰ, ਤ੍ਰੇਤਾ ਰੰਗ ਰੰਗਾਈਆ। ਹੁਕਮੇ ਅੰਦਰ ਖੇਲ ਕਰਤਾਰ, ਦੁਆਪਰ ਵੇਖੇ ਚਾਈਂ ਚਾਈਂਆ। ਹੁਕਮੇ ਅੰਦਰ ਹੋ ਤਿਆਰ, ਕਲਜੁਗ ਲੇਖਾ ਲੇਖੇ ਲਾਈਆ। ਹੁਕਮੇ ਅੰਦਰ ਵਰਨ ਚਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਈਆ। ਹੁਕਮੇ ਅੰਦਰ ਬਰਨ ਅਠਾਰਾਂ ਕਰ ਉਜਿਆਰ, ਕਰਤਾ ਕੀਮਤ ਕੋਇ ਨਾ ਲਾਈਆ। ਹੁਕਮੇ ਅੰਦਰ ਵੇਖੇ ਕੂਟਾਂ ਚਾਰ, ਉਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਹੁਕਮੇ ਅੰਦਰ ਨਾਤਾ ਜੋੜ ਚਾਰ ਯਾਰ, ਯਾਰੀ ਯਾਰਾਂ ਸੰਗ ਰਖਾਈਆ। ਹੁਕਮੇ ਅੰਦਰ ਹੋ ਉਜਿਆਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਹੁਕਮੇ ਅੰਦਰ ਲਹਿਣਾ ਦੇਣਾ ਕਰਜ਼ ਦਏ ਉਤਾਰ, ਮਕਰੂਜ਼ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਦਰਸਾਈਆ। ਹੁਕਮੇ ਅੰਦਰ ਗੀਤਾ ਗਿਆਨ, ਸ਼ਬਦੀ ਸ਼ਬਦੀ ਨਾਦ ਵਜਾਇੰਦਾ । ਹੁਕਮੇ ਅੰਦਰ ਖੇਲ ਮਹਾਨ, ਮਹਿਮਾ ਸਿਫ਼ਤ ਸਿਫ਼ਤ ਸਾਲਾਹਿੰਦਾ। ਹੁਕਮੇ ਅੰਦਰ ਅਠਾਰਾਂ ਪੁਰਾਨ, ਪੁਰਾਨ ਪੁਰਾਨੀਆਂ ਮੇਲ ਮਿਲਾਇੰਦਾ। ਹੁਕਮੇ ਅੰਦਰ ਗਿਆਨ ਧਿਆਨ, ਧਿਆਨ ਧਿਆਨ ਵਿਚ ਰਖਾਇੰਦਾ। ਹੁਕਮੇ

ਅੰਦਰ ਸਰੋਵਰ ਅਸ਼ਨਾਨ, ਤੱਟ ਕਿਨਾਰਾ ਸੋਭਾ ਪਾਇੰਦਾ। ਹੁਕਮੇ ਅੰਦਰ ਰਸਨਾ ਜਿਹਵਾ ਬੱਤੀ ਦੰਦ ਗਾਨ, ਗੀਤ ਗੋਬਿੰਦ ਗੋਬਿੰਦ ਸੁਣਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਦਏ ਪਹਿਚਾਨ, ਬੇਪਹਿਚਾਨ ਆਪਣਾ ਪਰਦਾ ਲਾਹਿੰਦਾ। ਹੁਕਮੇ ਅੰਦਰ ਕਰੇ ਖੇਲ ਮਹਾਨ, ਮਹਿਮਾ ਆਪਣੀ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਹੁਕਮ ਆਪ ਰਖਾਇੰਦਾ। ਹੁਕਮੇ ਅੰਦਰ ਹੁਕਮ ਰੱਖ, ਕਰੇ ਖੇਲ ਬੇਪਰਵਾਹੀਆ। ਹੁਕਮੇ ਅੰਦਰ ਹੋ ਪਰਤੱਖ, ਨਿਰਗੁਣ ਸਰਗੁਣ ਕਾਰ ਕਮਾਈਆ। ਹੁਕਮੇ ਅੰਦਰ ਭਗਤ ਭਗਵਾਨ ਮਾਰਗ ਦੱਸ, ਜੁਗ ਜੁਗ ਰਾਹ ਵਖਾਈਆ। ਹੁਕਮੇ ਅੰਦਰ ਹਿਰਦੇ ਵਸ, ਹਰਿਜਨ ਹਰਿ ਕੇ ਪੌੜੇ ਦਏ ਚੜ੍ਹਾਈਆ। ਹੁਕਮੇ ਅੰਦਰ ਪੰਧ ਮੁਕਾਵੇ ਨੱਠ ਨੱਠ, ਦੋ ਜਹਾਨਾਂ ਚਰਨਾਂ ਹੇਠ ਦਬਾਈਆ। ਹੁਕਮੇ ਅੰਦਰ ਨਿਰਗੁਣ ਜੋਤ ਕਰੇ ਪਰਕਾਸ਼, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹੁਕਮੇ ਅੰਦਰ ਭੇਜੇ ਸੰਤ, ਸਤਿਗੁਰ ਦਇਆ ਕਮਾਇੰਦਾ। ਹੁਕਮੇ ਅੰਦਰ ਮਣੀਆਂ ਮੰਤ, ਹਰਿ ਹਰਿ ਨਾਮ ਦ੍ਰਿੜਾਇੰਦਾ। ਹੁਕਮੇ ਅੰਦਰ ਮੇਲਾ ਨਾਰ ਕੰਤ, ਸੇਜ ਸੁਹੰਜਣੀ ਸੋਭਾ ਪਾਇੰਦਾ। ਹੁਕਮੇ ਅੰਦਰ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਹੁਕਮੇ ਅੰਦਰ ਗੜ੍ਹ ਤੋੜੇ ਹਉਂਮੇ ਹੰਗਤ, ਨਿਵਣ ਸੋ ਅੱਖਰ ਰਾਹ ਵਖਾਇੰਦਾ। ਹੁਕਮੇ ਅੰਦਰ ਬੋਧ ਅਗਾਧਾ ਹੋਏ ਪੰਡਤ, ਪੜ੍ਹ ਪੁਸਤਕ ਰਾਗ ਸੁਣਾਇੰਦਾ। ਹੁਕਮੇ ਅੰਦਰ ਵਸੇ ਜੇਰਜ ਅੰਡਤ, ਉਤਭੁਜ ਸੇਤਜ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਰਖਾਇੰਦਾ। ਹੁਕਮੇ ਅੰਦਰ ਤੇਈ ਅਵਤਾਰ, ਤ੍ਰੈਗੁਣ ਅਤੀਤਾ ਹੁਕਮ ਮਨਾਈਆ। ਹੁਕਮੇ ਅੰਦਰ ਕਰ ਕਰ ਖ਼ਬਰਦਾਰ, ਧੁਰ ਸੰਦੇਸ਼ਾ ਨਾਮ ਸੁਣਾਈਆ। ਹੁਕਮੇ ਅੰਦਰ ਖੜਗ ਖੰਡਾ ਚਿਲਾ ਤੀਰ ਕਮਾਨ, ਧਨੁਸ਼ ਇਕੋ ਇਕ ਰਖਾਈਆ। ਹੁਕਮੇ ਅੰਦਰ ਹੋ ਬਲਵਾਨ, ਬਲ ਆਪਣਾ ਦਏ ਦਰਸਾਈਆ। ਹੁਕਮੇ ਅੰਦਰ ਨੌਜਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹੁਕਮੇ ਅੰਦਰ ਜ਼ਾਤ ਪਾਤ, ਪਤਿਪਰਮੇਸ਼ਵਰ ਧਾਰ ਚਲਾਇੰਦਾ। ਹੁਕਮੇ ਅੰਦਰ ਦੀਨ ਮਜ਼੍ਹਬ ਸਾਕ, ਸਗਲੀ ਵੰਡ ਵੰਡਾਇੰਦਾ। ਹੁਕਮੇ ਅੰਦਰ ਖੋਲ੍ਹੇ ਤਾਕ, ਬੰਦ ਕਿਵਾੜੀ ਕੁੰਡਾ ਲਾਹਿੰਦਾ। ਹੁਕਮੇ ਅੰਦਰ ਭਵਿਖਤ ਵਾਕ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ । ਹੁਕਮੇ ਅੰਦਰ ਜਿਉਂ ਭਾਵੇ ਤਿਉਂ ਲਏ ਰਾਖ, ਮਿਹਰ ਨਜ਼ਰ ਇਕ ਉਠਾਇੰਦਾ। ਹੁਕਮੇ ਅੰਦਰ ਪਰਗਟ ਹੋਵੇ ਸਾਖਿਆਤ, ਸ਼ਾਹ ਪਾਤਸ਼ਾਹ ਆਪਣੀ ਕਲ ਧਰਾਇੰਦਾ। ਹੁਕਮੇ ਅੰਦਰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦੇਵੇ ਦਾਤ, ਨਾਮ ਭੰਡਾਰਾ ਆਪ ਵਰਤਾਇੰਦਾ। ਹੁਕਮੇ ਅੰਦਰ ਵੇਖੇ ਅੰਧੇਰੀ ਰਾਤ, ਹੁਕਮੇ ਅੰਦਰ ਸਾਚਾ ਚੰਦ ਚਮਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਡਿਆਇੰਦਾ। ਹੁਕਮੇ ਅੰਦਰ ਪੈਗ਼ੰਬਰ ਪੀਰ, ਪਾਰਬ੍ਰਹਮ ਪਰਗਟਾਈਆ। ਹੁਕਮੇ ਅੰਦਰ ਦਸਤਗੀਰ, ਪਰਵਰਦਿਗਾਰ ਖੇਲ ਰਚਾਈਆ। ਹੁਕਮੇ ਅੰਦਰ ਸ਼ਰਅ ਜ਼ੰਜੀਰ, ਕੜੀ ਕੜੀ ਤੰਦ ਬੰਧਾਈਆ। ਹੁਕਮੇ ਅੰਦਰ ਸ਼ਾਹ ਹਕੀਰ, ਊਚ ਨੀਚ ਵੇਖ ਵਖਾਈਆ। ਹੁਕਮੇ ਅੰਦਰ ਚੋਟੀ ਚੜ੍ਹੇ ਅਖ਼ੀਰ, ਆਖਰ ਆਪਣਾ ਆਸਣ ਲਾਈਆ। ਹੁਕਮੇ ਅੰਦਰ ਹੱਕ ਤਦਬੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਦਏ ਜਣਾਈਆ। ਹੁਕਮੇ ਅੰਦਰ ਸੱਚਾ ਜਲਵਾ, ਪਰਵਰਦਿਗਾਰ ਆਪ ਪਰਗਟਾਇੰਦਾ। ਹੁਕਮੇ ਅੰਦਰ ਇਕੋ ਤਕਵਾ, ਨਿਰਗੁਣ ਓਟ ਓਟ ਸਮਝਾਇੰਦਾ। ਹੁਕਮੇ

ਅੰਦਰ ਮੇਟੇ ਸ਼ਿਕਵਾ, ਸ਼ਰਅ ਸ਼ਰੀਅਤ ਆਪਣੇ ਰੰਗ ਰੰਗਾਇੰਦਾ। ਹੁਕਮੇ ਅੰਦਰ ਲਾਵੇ ਫ਼ਤਵਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਕਮਾਇੰਦਾ। ਹੁਕਮੇ ਅੰਦਰ ਪੀਰ ਪੈਗ਼ੰਬਰ, ਬੇਪਰਵਾਹ ਉਪਾਈਆ। ਹੁਕਮੇ ਅੰਦਰ ਰਚ ਸਵੰਬਰ, ਨਿਰਗੁਣ ਸਰਗੁਣ ਜੋੜ ਜੁੜਾਈਆ। ਹੁਕਮੇ ਅੰਦਰ ਦੋ ਜਹਾਨ ਅਡੰਬਰ, ਚੌਦਾਂ ਲੋਕ ਵੱਜੇ ਵਧਾਈਆ। ਹੁਕਮੇ ਅੰਦਰ ਕਰੇ ਖੰਡਰ, ਦੀਵਾ ਬਾਤੀ ਨਾ ਕੋਇ ਜਗਾਈਆ। ਹੁਕਮੇ ਅੰਦਰ ਸੁਹਾਏ ਸ਼ਿਵਦੁਆਲੇ ਮੱਠ ਮੰਦਰ, ਮਸਜਿਦ ਮਸੀਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਲਮਾ ਨਬੀ ਪੜ੍ਹਾਈਆ। ਹੁਕਮੇ ਅੰਦਰ ਹੱਕ ਅਮਾਮ, ਇਕੋ ਏਕ ਖੇਲ ਕਰਾਇੰਦਾ। ਹੁਕਮੇ ਅੰਦਰ ਸਚ ਨਜ਼ਾਮ, ਨੌਬਤ ਆਪਣੇ ਨਾਮ ਸੁਣਾਇੰਦਾ। ਹੁਕਮੇ ਅੰਦਰ ਪੀਰ ਪੈਗ਼ੰਬਰ ਬਰਦੇ ਕਰੇ ਗ਼ੁਲਾਮ, ਸਿਰ ਸਿਰ ਆਪਣਾ ਹੁਕਮ ਮਨਾਇੰਦਾ। ਹੁਕਮੇ ਅੰਦਰ ਦਾਮਨਗੀਰ ਫੜਾਏ ਦਾਮ, ਪੱਲੂ ਆਪਣਾ ਗੰਢ ਪੁਆਇੰਦਾ। ਹੁਕਮੇ ਅੰਦਰ ਝੁਲਾਏ ਨਿਸ਼ਾਨ, ਸਚ ਨਿਸ਼ਾਨਾ ਇਕ ਰਖਾਇੰਦਾ। ਹੁਕਮੇ ਅੰਦਰ ਅੰਜੀਲ ਕੁਰਾਨ, ਕਲਮਾ ਨਬੀ ਰਸੂਲ ਸਮਝਾਇੰਦਾ। ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਨਾਤ ਗੰਢ ਪੁਆਇੰਦਾ। ਹੁਕਮੇ ਅੰਦਰ ਹੁਕਮ ਹਾਸਲ, ਹਰਿ ਹਜ਼ਰਤ ਆਪ ਜਣਾਈਆ। ਹੁਕਮੇ ਅੰਦਰ ਹੋਏ ਫ਼ਾਜ਼ਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹੁਕਮੇ ਅੰਦਰ ਬਣ ਆਦਲ, ਅਦਾਲਤ ਇਕੋ ਇਕ ਲਗਾਈਆ। ਹੁਕਮੇ ਅੰਦਰ ਬਣ ਕਾਤਲ, ਮਕਤੂਲ ਆਪਣਾ ਖੇਲ ਜਣਾਈਆ। ਹੁਕਮੇ ਅੰਦਰ ਲੇਖਾ ਜਾਣੇ ਬਾਤਨ, ਬੈਤਲ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਹੁਕਮ ਰਿਹਾ ਵਰਤਾਈਆ। ਹੁਕਮੇ ਅੰਦਰ ਗੁਰੂ ਗੁਰਦੇਵ, ਸਾਚੀ ਕਾਰ ਕਮਾਇੰਦਾ। ਹੁਕਮੇ ਅੰਦਰ ਸਾਚੀ ਸੇਵ, ਜੁਗ ਚੌਕੜੀ ਰਾਹ ਵਖਾਇੰਦਾ। ਹੁਕਮੇ ਅੰਦਰ ਅੰਮ੍ਰਿਤ ਮੇਵ, ਅੰਮ੍ਰਿਤ ਰਸ ਇਕ ਚਖਾਇੰਦਾ। ਹੁਕਮੇ ਅੰਦਰ ਦੇਵੀ ਦੇਵ, ਸੁਰਪਤ ਏਕਾ ਰੰਗ ਰੰਗਾਇੰਦਾ। ਹੁਕਮੇ ਅੰਦਰ ਰਸਨਾ ਜਿਹਵ, ਪਵਣ ਸਵਾਸੀ ਸਿਫ਼ਤ ਸਾਲਾਹਿੰਦਾ। ਹੁਕਮੇ ਅੰਦਰ ਅਲੱਖ ਅਭੇਵ, ਅਗੋਚਰ ਆਪਣੀ ਕਾਰ ਕਮਾਇੰਦਾ। ਹੁਕਮੇ ਅੰਦਰ ਹੋ ਨਿਹਕੇਵ, ਨਿਹਚਲ ਆਪਣਾ ਆਸਣ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਇੰਦਾ। ਹੁਕਮੇ ਅੰਦਰ ਹੋ ਜਗਦੀਸ਼ਰ, ਜਗ ਜੀਵਣ ਦਾਤਾ ਦਇਆ ਕਮਾਈਆ। ਹੁਕਮੇ ਅੰਦਰ ਹੋ ਈਸ਼ਰ, ਇਸ਼ਟ ਦੇਵ ਇਕ ਜਣਾਈਆ। ਹੁਕਮੇ ਅੰਦਰ ਹੋ ਤਪੀਸ਼ਰ, ਤਪ ਸਾਧਨ ਦਏ ਸਮਝਾਈਆ। ਹੁਕਮੇ ਅੰਦਰ ਹੋ ਰਖੀਸ਼ਰ, ਰਿਖ ਮੁਨ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਅੰਦਰ ਵਡ ਵਡਿਆਈਆ। ਹੁਕਮੇ ਅੰਦਰ ਰਾਜ ਜੋਗ, ਜੋਗ ਜੁਗਤ ਆਪ ਜਣਾਇੰਦਾ। ਹੁਕਮੇ ਅੰਦਰ ਰਸ ਭੋਗ, ਵਡ ਭੋਗੀ ਖੇਲ ਕਰਾਇੰਦਾ। ਹੁਕਮੇ ਅੰਦਰ ਸਚ ਸੰਜੋਗ, ਹਰਿ ਸੰਜੋਗੀ ਮੇਲ ਮਿਲਾਇੰਦਾ। ਹੁਕਮੇ ਅੰਦਰ ਕਰ ਵਿਜੋਗ, ਵਿਛੋੜਾ ਇਕੋ ਇਕ ਸਮਝਾਇੰਦਾ। ਹੁਕਮੇ ਅੰਦਰ ਨਾਮ ਸਲੋਕ, ਸੋਹਲਾ ਢੋਲਾ ਆਪੇ ਗਾਇੰਦਾ। ਹੁਕਮੇ ਅੰਦਰ ਰਚ ਰਚ ਕੋਟ, ਕਿਲੇ ਬੰਕ ਦੁਆਰ ਵਡਿਆਇੰਦਾ। ਹੁਕਮੇ ਅੰਦਰ ਲਾਵੇ ਚੋਟ, ਨਾਮ ਨਗਾਰਾ ਇਕ ਰਖਾਇੰਦਾ। ਹੁਕਮੇ ਅੰਦਰ ਕੱਢੇ ਖੋਟ, ਕੂੜੀ ਕਿਰਿਆ ਮੇਟ ਮਿਟਾਇੰਦਾ। ਹੁਕਮੇ ਅੰਦਰ ਸੇਵਾ ਲਾਏ ਬੱਤੀ ਦੰਦ ਹੋਂਟ, ਸਾਹ ਸਾਹ ਆਪਣਾ ਨਾਮ ਜਪਾਇੰਦਾ। ਹੁਕਮੇ ਅੰਦਰ ਨਿਰਮਲ ਜੋਤ, ਜੋਤੀ ਜੋਤ ਡਗਮਗਾਇੰਦਾ। ਹੁਕਮੇ ਅੰਦਰ ਹੋਏ ਮਦਹੋਸ਼,

ਮਧੁਰ ਜਾਮ ਇਕ ਪਿਆਇੰਦਾ। ਹੁਕਮੇ ਅੰਦਰ ਸੋਚਾਂ ਰਿਹਾ ਸੋਚ, ਸੋਚ ਆਪਣੀ ਨਾ ਕਿਸੇ ਸਮਝਾਇੰਦਾ। ਹੁਕਮੇ ਅੰਦਰ ਬਹੇ ਬਣ ਖਾਮੋਸ਼, ਘਟ ਘਟ ਅੰਦਰ ਡੇਰਾ ਲਾਇੰਦਾ। ਹੁਕਮੇ ਅੰਦਰ ਖੋਲ੍ਹੇ ਲੋਚਣ ਲੋਚ, ਨੈਣ ਨੈਣਾਂ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਵਖਾਇੰਦਾ। ਹੁਕਮੇ ਅੰਦਰ ਖੇਲ ਅਗੰਮਾ, ਅਗੰਮੜੀ ਕਾਰ ਕਮਾਈਆ। ਹੁਕਮੇ ਅੰਦਰ ਬੇੜਾ ਬੰਨ੍ਹਾ, ਆਪਣੇ ਕੰਧ ਉਠਾਈਆ। ਹੁਕਮੇ ਅੰਦਰ ਦੇਵੇ ਨਾਮ ਧਨਾ, ਜੁਗ ਜੁਗ ਝੋਲੀ ਜਗਤ ਭਰਾਈਆ। ਹੁਕਮੇ ਅੰਦਰ ਸੇਵਾ ਕਰੇ ਸ੍ਰੀ ਭਗਵਨਾ, ਦਾਸੀ ਦਾਸ ਰੂਪ ਵਟਾਈਆ। ਹੁਕਮੇ ਅੰਦਰ ਸੂਰਜ ਚੰਨਾਂ, ਕੋਹ ਕਰੋੜੀ ਰਿਹਾ ਭੁਆਈਆ। ਹੁਕਮੇ ਅੰਦਰ ਬੰਨ੍ਹੇ ਬੰਨ੍ਹਾ, ਆਪਣੀ ਹੱਦ ਨਾ ਕਿਸੇ ਸਮਝਾਈਆ। ਹੁਕਮੇ ਅੰਦਰ ਹੋਵੇ ਅੰਨ੍ਹਾ, ਨਿਜ ਨੇਤਰ ਬੰਦ ਵਖਾਈਆ। ਹੁਕਮੇ ਅੰਦਰ ਬਣ ਕੇ ਜਨਨੀ ਜਨਾ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਭਗਤ ਭਗਵਾਨ ਗੋਦ ਉਠਾਈਆ। ਹੁਕਮੇ ਅੰਦਰ ਰਾਗ ਸੁਣਾਏ ਬਿਨ ਕੰਨਾਂ, ਅਨਹਦ ਨਾਦੀ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਦ੍ਰਿੜਾਈਆ। ਹੁਕਮੇ ਅੰਦਰ ਰਾਜ ਰਾਜਾਨ, ਸ਼ਾਹ ਪਾਤਸ਼ਾਹ ਆਪ ਉਪਜਾਇੰਦਾ। ਹੁਕਮੇ ਅੰਦਰ ਹੁਕਮ ਮਹਾਨ, ਜੀਵ ਜੰਤ ਆਪ ਮੰਨਾਇੰਦਾ। ਹੁਕਮੇ ਅੰਦਰ ਹੁਕਮ ਕਰ ਪਰਵਾਨ, ਨਾਮ ਪਰਵਾਨਾ ਸਰਬ ਸੁਣਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਵੇਖੇ ਆਣ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਹੁਕਮੇ ਅੰਦਰ ਖਾਣੀ ਬਾਣੀ ਦਏ ਬਿਆਨ, ਧੁਰ ਦੀ ਧਾਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਰਾਇੰਦਾ। ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਰਚ, ਰਚਨਾ ਆਪਣੀ ਦਏ ਸਮਝਾਈਆ। ਹੁਕਮੇ ਅੰਦਰ ਖੇਲ ਸੱਚ, ਸਤਿ ਸਤਿਵਾਦੀ ਆਪ ਵਖਾਈਆ। ਹੁਕਮੇ ਅੰਦਰ ਦੇਵੇ ਰਸ, ਰਸ ਅੰਮ੍ਰਿਤ ਇਕ ਚਖਾਈਆ। ਹੁਕਮੇ ਅੰਦਰ ਆਪੇ ਨੱਠ, ਦੋ ਜਹਾਨਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਰਿਹਾ ਸਮਝਾਈਆ। ਹੁਕਮੇ ਅੰਦਰ ਈਸਾ ਮੂਸਾ ਮੁਹੰਮਦੀ ਧਾਰ, ਸੋ ਸਾਹਿਬ ਆਪ ਚਲਾਇੰਦਾ। ਹੁਕਮੇ ਅੰਦਰ ਹੋ ਉਜਿਆਰ, ਹੁਕਮ ਹਾਸਲ ਇਕ ਵਖਾਇੰਦਾ। ਹੁਕਮੇ ਅੰਦਰ ਤਾਲਬ ਬਣੇ ਤਲਬਗਾਰ, ਆਸਾ ਇਕੋ ਇਕ ਪਰਗਟਾਇੰਦਾ। ਹੁਕਮੇ ਅੰਦਰ ਖ਼ਾਲਕ ਖ਼ਲਕ ਵੇਖੇ ਸੰਸਾਰ, ਮਖ਼ਲੂਕ ਆਪਣੇ ਰੰਗ ਰੰਗਾਇੰਦਾ। ਹੁਕਮੇ ਅੰਦਰ ਸਾਲਸ ਬਣੇ ਸਿਰਜਣਹਾਰ, ਗੁਰ ਸ਼ਬਦੀ ਰੂਪ ਧਰਾਇੰਦਾ। ਹੁਕਮੇ ਅੰਦਰ ਆਲਸ ਨਿੰਦਰਾ ਕਰੇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਹੁਕਮ ਅੰਦਰ ਗੁਰੂ ਗੁਰ ਦਸ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਹੁਕਮੇ ਅੰਦਰ ਨਾਮ ਨਗਾਰਾ ਵੱਜੇ ਚੋਟ, ਨਾਮ ਸਤਿ ਸਤਿ ਪੜ੍ਹਾਈਆ। ਹੁਕਮੇ ਅੰਦਰ ਚਾਰ ਵਰਨਾਂ ਦੇਵਣਹਾਰਾ ਮੋਖ, ਮੁਕਤੀ ਗੁਰੂਦੁਆਰ ਵਖਾਈਆ। ਹੁਕਮੇ ਅੰਦਰ ਨਾਤਾ ਤੋੜੇ ਹਰਖ ਸੋਗ, ਚਿੰਤਾ ਦੁੱਖ ਨਾ ਲਾਗੇ ਰਾਈਆ। ਹੁਕਮੇ ਅੰਦਰ ਸ੍ਰੀ ਭਗਵਾਨ ਜਾਏ ਪਹੁੰਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹੁਕਮੇ ਅੰਦਰ ਬ੍ਰਹਮਾ ਸੁਤ, ਸੁਤ ਮਿਲੇ ਵਡਿਆਈਆ। ਹੁਕਮੇ ਅੰਦਰ ਬਰਾਹ ਸੁਹਾਈ ਰੁੱਤ, ਹੁਕਮੇ ਅੰਦਰ ਯਗਾ ਪੁਰਸ਼ ਸੇਵ ਕਮਾਈਆ। ਹੁਕਮੇ ਅੰਦਰ ਹਾਵ ਗ਼ਰੀਵ ਪਿਆ ਉਠ, ਹੁਕਮੇ ਅੰਦਰ ਨਰਾਇਣ ਮਿਲੇ ਵਡਿਆਈਆ। ਹੁਕਮੇ ਅੰਦਰ ਕਪਲ ਮੁਨ ਗੋਦੀ ਲਿਆ ਚੁੱਕ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ

ਦੱਤਾ ਤ੍ਰੈ ਦਏ ਵਡਿਆਈਆ। ਹੁਕਮੇ ਅੰਦਰ ਰਿਖਪ ਦੇਵ, ਹੁਕਮੇ ਅੰਦਰ ਪਿਰਥੂ ਮਾਣ ਦਵਾਇੰਦਾ। ਹੁਕਮੇ ਅੰਦਰ ਲਾਏ ਮਤਸ ਸੇਵ, ਹੁਕਮੇ ਅੰਦਰ ਕਛਪ ਮਿੰਦਰਾ ਪਿੱਠ ਉਠਾਇੰਦਾ। ਹਕੁਮੇ ਅੰਦਰ ਧਨੰਤਰ ਮਿਲਿਆ ਧੁਰ ਦਾ ਮੇਵ, ਵਸਤ ਅਮੋਲਕ ਝੋਲੀ ਪਾਇੰਦਾ। ਹੁਕਮੇ ਅੰਦਰ ਹੰਸਾ ਗਾਏ ਬਿਨ ਰਸਨਾ ਜਿਹਵ, ਸੋਹੰ ਢੋਲਾ ਇਕ ਸੁਣਾਇੰਦਾ। ਹੁਕਮੇ ਅੰਦਰ ਬਾਵਨ ਧਰਿਆ ਭੇਖ, ਭੇਖ ਅਵੱਲੜਾ ਆਪ ਕਰਾਇੰਦਾ। ਹੁਕਮੇ ਅੰਦਰ ਨਰ ਸਿੰਘ ਹਰਨਾਕਸ਼ ਲਿਆ ਵੇਖ, ਆਪ ਆਪਣਾ ਫੇਰਾ ਪਾਇੰਦਾ। ਹੁਕਮੇ ਅੰਦਰ ਗਜ ਨਾਲ ਕਰੇ ਹੇਤ, ਨਰ ਨਰਾਇਣ ਰੂਪ ਵਟਾਇੰਦਾ। ਹੁਕਮੇ ਅੰਦਰ ਧਰੂ ਕੀਤਾ ਹੇਤ, ਹਰੀ ਆਪਣੀ ਕਲ ਵਖਾਇੰਦਾ। ਹੁਕਮੇ ਅੰਦਰ ਪਰਸਰਾਮ ਹੋਇਆ ਚੇਤਨ ਚੇਤ, ਚਿਤਰਕਾਰ ਆਪਣੀ ਕਾਰ ਕਮਾਇੰਦਾ। ਹੁਕਮੇ ਅੰਦਰ ਰਾਮ ਰਾਵਣ ਲਿਖੇ ਲੇਖ, ਲੇਖਾ ਨਜ਼ਰ ਕਿਸੇ ਨਾ ਆਇੰਦਾ। ਹੁਕਮੇ ਅੰਦਰ ਵੇਦ ਵਿਆਸਾ ਕਰੇ ਹੇਤ, ਰਾਗ ਅਨਾਦੀ ਰਾਗ ਅਲਾਇੰਦਾ। ਹੁਕਮੇ ਅੰਦਰ ਕਾਹਨ ਕ੍ਰਿਸ਼ਨ ਨਿਰਗੁਣ ਭੇਖ, ਸਰਗੁਣ ਬੰਸਰੀ ਨਾਮ ਵਜਾਇੰਦਾ। ਹੁਕਮੇ ਅੰਦਰ ਬੋਧ ਅਗਾਧਾ ਖੋਲ੍ਹੇ ਭੇਤ, ਅਭੇਵ ਆਪ ਸਮਝਾਇੰਦਾ। ਹੁਕਮੇ ਅੰਦਰ ਈਸਾ ਮੂਸਾ ਭੇਜ, ਨੂਰੀ ਜਲਵਾ ਨੂਰ ਦਰਸਾਇੰਦਾ। ਹੁਕਮੇ ਅੰਦਰ ਮੁਹੰਮਦ ਅੱਧਵਿਚਕਾਰ ਮਾਣੀ ਸੇਜ, ਚਾਰ ਯਾਰੀ ਗੰਢ ਪੁਆਇੰਦਾ। ਹੁਕਮੇ ਅੰਦਰ ਕਲਮਾ ਨਬੀ ਰਸੂਲ ਭੇਜ, ਇਜ਼ਰਾਈਲ ਜ਼ਬਰਾਈਲ ਮੇਕਾਈਲ ਅਸਰਾਫ਼ੀਲ ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਆਪਣਾ ਹੁਕਮ ਵਰਤਾਇੰਦਾ। ਹੁਕਮੇ ਅੰਦਰ ਨਾਨਕ ਸਤਿਗੁਰ, ਨਿਰਗੁਣ ਸਰਗੁਣ ਜੋਤ ਕਰੀ ਰੁਸ਼ਨਾਈਆ। ਪੁਰਖ ਅਬਿਨਾਸ਼ੀ ਮੇਲਾ ਧੁਰ, ਧੁਰ ਮਸਤਕ ਜੋੜ ਜੁੜਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਚਖੰਡ ਦੁਆਰੇ ਦੋਵੇਂ ਗਏ ਜੁੜ, ਪੰਜ ਤੱਤ ਤੱਤ ਨਜ਼ਰ ਕੋਇ ਨਾ ਆਈਆ। ਸਤਿ ਸਰੂਪ ਸ਼ਾਹੋ ਭੂਪ ਪੁਰਖ ਅਬਿਨਾਸ਼ੀ ਗਿਆ ਬੌਹੜ, ਮੇਲ ਮਿਲਾਵਾ ਸਹਿਜ ਸੁਭਾਈਆ। ਹੁਕਮੇ ਅੰਦਰ ਚੜ੍ਹਿਆ ਘੋੜ, ਸ਼ਾਹਸਵਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦਏ ਜਣਾਈਆ। ਹੁਕਮੇ ਅੰਦਰ ਨਾਮ ਦਾਤ, ਸਤਿਨਾਮ ਝੋਲੀ ਪਾਇੰਦਾ। ਹੁਕਮੇ ਅੰਦਰ ਖੇਲ ਤਮਾਸ਼, ਨਿਰਗੁਣ ਨਾਨਕ ਆਪ ਦਰਸਾਇੰਦਾ। ਹੁਕਮੇ ਅੰਦਰ ਸਚਖੰਡ ਦੁਆਰੇ ਵੇਖੇ ਰਾਸ, ਗਗਨ ਮੰਡਲ ਸੋਭਾ ਪਾਇੰਦਾ। ਹੁਕਮੇ ਅੰਦਰ ਚਾਰ ਵਰਨ ਅਠਾਰਾਂ ਬਰਨ ਲੋਕਮਾਤ ਪੂਰੀ ਕਰੇ ਆਸ, ਨਿਰਾਸਾ ਰੂਪ ਨਾ ਕੋਇ ਵਟਾਇੰਦਾ। ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਰਗੁਣ ਗੰਢ ਪੁਆਇੰਦਾ। ਹੁਕਮੇ ਅੰਦਰ ਸਤਿਗੁਰ ਨਾਨਕ ਅੰਗਦ ਲਾਇਆ ਅੰਗ, ਅੰਗੀਕਾਰ ਕਰੇ ਵਡਿਆਈਆ। ਹੁਕਮੇ ਅੰਦਰ ਅਮਰ ਦਾਸ ਚੜ੍ਹਿਆ ਰੰਗ, ਰੰਗ ਰੰਗੀਲਾ ਇਕ ਵਖਾਈਆ। ਹੁਕਮੇ ਅੰਦਰ ਰਾਮ ਦਾਸ ਨਿਰਗੁਣ ਜੋਤ ਵੇਖਿਆ ਚੰਦ, ਸੂਰਜ ਚੰਦ ਨੈਣ ਸ਼ਰਮਾਈਆ। ਹੁਕਮੇ ਅੰਦਰ ਗੁਰ ਅਰਜਨ ਸੁਣਾਇਆ ਸਾਹਿਬ ਸ਼ਬਦ ਅਗੰਮੀ ਛੰਦ, ਗੁਰੂ ਗਰੰਥ ਗੁਰਦੇਵ ਦਏ ਵਡਿਆਈਆ। ਹੁਕਮੇ ਅੰਦਰ ਹਰਿਗੋਬਿੰਦ ਮੰਗੀ ਮੰਗ, ਪੁਰਖ ਅਕਾਲ ਇਕ ਸਰਨਾਈਆ। ਹੁਕਮੇ ਅੰਦਰ ਹਰਿ ਰਾਏ ਨੂਰ ਨੁਰਾਨਾ ਮਿਲਿਆ ਇਕ ਅਨੰਦ, ਅਨੰਦ ਅਨੰਦ ਵਿਚੋਂ ਦਰਸਾਈਆ। ਹੁਕਮੇ ਅੰਦਰ ਹਰਿਕ੍ਰਿਸ਼ਨ ਹਰਿ ਦੁਆਰੇ ਪਾਏ ਠੰਡ, ਸੀਤਲ ਸੀਤਲ ਧਾਰ ਵਹਾਈਆ। ਹੁਕਮੇ ਅੰਦਰ ਗੁਰ ਤੇਗ਼ਬਹਾਦਰ ਧਰਤ ਧਵਲ ਲਈ ਰੱਖ, ਸੀਸ ਆਪਣਾ ਭੇਟ ਚੜ੍ਹਾਈਆ। ਹੁਕਮੇ ਅੰਦਰ ਗੁਰ ਗੋਬਿੰਦ ਹੋ ਪਰਤੱਖ, ਸਰਗੁਣ ਲੇਖਾ ਦਏ ਜਣਾਈਆ। ਹੇਮ ਕੁੰਟ ਤੋਂ ਹੋਇਆ ਵੱਖ, ਦੁਸ਼ਟ ਦਮਨ ਫੇਰਾ

ਪਾਈਆ। ਪੁਰਖ ਅਕਾਲ ਸਿਰ ਰੱਖਿਆ ਹੱਥ, ਪ੍ਰਭ ਬਣਿਆ ਪਿਤਾ ਮਾਈਆ। ਹੁਕਮੇ ਅੰਦਰ ਮਾਰਗ ਦੱਸ, ਸਾਚਾ ਰਾਹ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਜਣਾਈਆ। ਹੁਕਮੇ ਅੰਦਰ ਪੁਰਖ ਅਕਾਲ, ਗੋਬਿੰਦ ਸੁਤ ਸੁਤ ਵਡਿਆਇੰਦਾ। ਹੁਕਮੇ ਅੰਦਰ ਹੋ ਦਿਆਲ, ਦੀਨਨ ਇਕੋ ਘਰ ਜਣਾਇੰਦਾ। ਹੁਕਮੇ ਅੰਦਰ ਲੇਖਾ ਵੇਖ ਮਹਾਂਕਾਲ, ਕਾਲ ਹੁਕਮ ਵਿਚ ਬੰਧਾਇੰਦਾ। ਹੁਕਮੇ ਅੰਦਰ ਸਚ ਧਰਮ ਸੱਚੀ ਧਰਮਸਾਲ, ਗੁਰ ਚਰਨ ਦੁਆਰਾ ਆਪ ਪਰਗਟਾਇੰਦਾ। ਹੁਕਮੇ ਅੰਦਰ ਅੰਮ੍ਰਿਤ ਆਤਮ ਜਾਮ ਆਪ ਪਿਆਲ, ਪੰਜਾਂ ਚੋਰਾਂ ਪੰਜਾਂ ਕੋਲੋਂ ਘਾਇਲ ਕਰਾਇੰਦਾ। ਹੁਕਮੇ ਅੰਦਰ ਖੜਗ ਖੰਡਾ ਦੇ ਕਟਾਰ, ਤਨ ਗਾਤਰੇ ਆਪ ਸੁਹਾਇੰਦਾ। ਹੁਕਮੇ ਅੰਦਰ ਕਲਗ਼ੀ ਤੋੜਾ ਸੀਸ ਪਹਿਨ ਸੰਸਾਰ, ਸਤਿਗੁਰ ਸਾਚਾ ਰਾਹ ਵਖਾਇੰਦਾ। ਹੁਕਮੇ ਅੰਦਰ ਪੰਥ ਖ਼ਾਲਸ ਕਰ ਤਿਆਰ, ਜ਼ਾਤ ਪਾਤ ਊਚ ਨੀਚ ਰਾਉ ਰੰਕ ਰਾਜ ਰਾਜਾਨ ਵੰਡ ਨਾ ਕੋਇ ਵੰਡਾਇੰਦਾ। ਹੁਕਮੇ ਅੰਦਰ ਸਾਲਸ ਬਣ ਸਿਰਜਣਹਾਰ, ਸਾਚੀ ਕਰਨੀ ਆਪ ਕਰਾਇੰਦਾ। ਹੁਕਮੇ ਅੰਦਰ ਨੀਹਾਂ ਹੇਠਾਂ ਬਾਲੇ ਦਿਤੇ ਸੁਆਲ, ਹੁਕਮੇ ਅੰਦਰ ਚੰਡ ਪਰਚੰਡ ਚਮਕਾਇੰਦਾ। ਹੁਕਮੇ ਅੰਦਰ ਸੂਲਾਂ ਸੇਜ ਸੁੱਤਾ ਸੰਭਾਲ, ਸਚ ਸਿੰਘਾਸਣ ਸੋਭਾ ਪਾਇੰਦਾ। ਹੁਕਮੇ ਅੰਦਰ ਮੇਲ ਮਿਲਿਆ ਪੁਰਖ ਅਕਾਲ, ਅਕਲ ਕਲ ਆਪਣੀ ਖੇਲ ਵਖਾਇੰਦਾ। ਹੁਕਮੇ ਅੰਦਰ ਗੋਬਿੰਦ ਲਾਲ, ਹਰਿ ਲਾਲਨ ਰੰਗ ਰੰਗਾਇੰਦਾ। ਹੁਕਮੇ ਅੰਦਰ ਅਵੱਲੜੀ ਚਾਲ, ਚਾਲ ਨਿਰਾਲੀ ਨਾ ਕਿਸੇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਜੁਗਾ ਜੁਗੰਤਰ ਹੁਕਮੇ ਅੰਦਰ ਨਾਮ ਮੰਤਰ, ਮੰਤਰ ਇਕੋ ਇਕ ਦ੍ਰਿੜਾਇੰਦਾ। ਹੁਕਮੇ ਅੰਦਰ ਕੋਟਨ ਨਾਮ, ਨਾਮ ਨਾਮ ਪਰਗਟਾਈਆ। ਹੁਕਮੇ ਅੰਦਰ ਇਸ਼ਟ ਦੇਵ ਭਗਵਾਨ, ਵਿਸ਼ਨੂੰ ਬਣ ਬਣ ਸੇਵ ਕਮਾਈਆ। ਹੁਕਮੇ ਅੰਦਰ ਚਤੁਰਭੁਜ ਹੋ ਪਰਧਾਨ, ਹੁਕਮੇ ਅੰਦਰ ਆਦਿ ਸ਼ਕਤ ਬਣੇ ਮਾਈਆ। ਹੁਕਮੇ ਅੰਦਰ ਅਸ਼ਟਭੁਜ ਹੋ ਬਲਵਾਨ, ਬਲ ਆਪਣਾ ਦਏ ਦਰਸਾਈਆ। ਹੁਕਮੇ ਅੰਦਰ ਓਮ ਓਮ ਨਿਸ਼ਾਨ, ਹੁਕਮੇ ਅੰਦਰ ਸੋਹੰ ਧਾਰ ਚਲਾਈਆ। ਹੁਕਮੇ ਅੰਦਰ ਸੱਯਾ ਰਾਮ, ਹੁਕਮੇ ਅੰਦਰ ਕ੍ਰਿਸ਼ਨ ਕ੍ਰਿਸ਼ਨ ਵਡਿਆਈਆ। ਹੁਕਮੇ ਅੰਦਰ ਸਜਦਾ ਸੀਸ ਸਲਾਮ, ਹੁਕਮੇ ਅੰਦਰ ਸਲਾਮਾ ਅਲੈਕਮ ਸਿਫ਼ਤ ਸਲਾਹੀਆ। ਹੁਕਮੇ ਅੰਦਰ ਮੰਤਰ ਸਤਿਨਾਮ, ਸ੍ਰਿਸ਼ਟ ਸਬਾਈ ਦਏ ਜਣਾਈਆ। ਹੁਕਮੇ ਅੰਦਰ ਵਾਹਿਗੁਰੂ ਫ਼ਤਹਿ ਡੰਕਾ ਵੱਜੇ ਵਿਚ ਜਹਾਨ, ਦੋ ਜਹਾਨਾਂ ਆਪ ਜਣਾਈਆ। ਹੁਕਮੇ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ, ਜੁਗ ਚੌਕੜੀ ਦੇਣ ਗਵਾਹੀਆ। ਹੁਕਮੇ ਅੰਦਰ ਵੇਦ ਵਿਆਸਾ ਲਿਖ ਕੇ ਲੇਖ ਗਿਆ ਮਹਾਨ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਆਪਣਾ ਆਸਣ ਲਾਈਆ। ਹੁਕਮੇ ਅੰਦਰ ਮੂਸਾ ਦੇ ਕੇ ਗਿਆ ਪੈਗ਼ਾਮ, ਉਚੀ ਕੂਕ ਕੂਕ ਸੁਣਾਈਆ। ਹੁਕਮੇ ਅੰਦਰ ਈਸਾ ਕਹਿ ਕੇ ਗਿਆ ਮੇਰਾ ਪਿਤਾ ਅਮਾਮ, ਮੇਰੇ ਪਿਛੇ ਫੇਰਾ ਪਾਈਆ। ਹੁਕਮੇ ਅੰਦਰ ਮੁਹੰਮਦ ਨਿਉਂ ਨਿਉਂ ਕਰਦਾ ਗਿਆ ਸਲਾਮ, ਪਰਵਰਦਿਗਾਰ ਧਿਆਨ ਲਗਾਈਆ। ਹੁਕਮੇ ਅੰਦਰ ਚੌਦਾਂ ਤਬਕ ਦੇ ਕਲਾਮ, ਕਲਮਾ ਬਿਨ ਰਸਨਾ ਜਿਹਵਾ ਗਿਆ ਪੜ੍ਹਾਈਆ। ਹੁਕਮੇ ਅੰਦਰ ਨਾਨਕ ਨਿਰਗੁਣ ਸਾਚਾ ਦੱਸ ਕੇ ਗਿਆ ਨਿਸ਼ਾਨ, ਮਹਾਂਬਲੀ ਉਤਰੇ ਵਾਹੋ ਦਾਹੀਆ। ਨਿਹਕਲੰਕ ਨੌਜਵਾਨ, ਨਾ ਪਿਤਾ ਨਾ ਮਾਈਆ। ਗੋਬਿੰਦ ਕਰ ਕੇ ਗਿਆ ਪਰਵਾਨ, ਕਲ ਕਲਕੀ ਫੇਰਾ ਪਾਈਆ। ਪਰਗਟ ਹੋਏ ਮਰਦ ਮਰਦਾਨ, ਸਚ ਮਰਦਾਨਗੀ ਆਪ ਕਮਾਈਆ। ਇਕ ਉਠਾਏ ਧਰਮ ਨਿਸ਼ਾਨ, ਦੋ ਜਹਾਨਾਂ ਦਏ ਭੁਲਾਈਆ। ਰਾਉ ਰੰਕ ਸਰਬ

ਮਿਟ ਜਾਣ, ਊਚ ਨੀਚ ਰਹਿਣ ਕੋਇ ਨਾ ਪਾਈਆ। ਸਾਰੇ ਗਾਇਣ ਪੁਰਖ ਅਕਾਲ, ਇਸ਼ਟ ਦੇਵ ਇਕੋ ਇਕ ਨਜ਼ਰੀ ਆਈਆ। ਸੰਬਲ ਵਸੇ ਧਾਮ ਸਚ ਮਕਾਨ, ਮੰਦਰ ਇਕੋ ਇਕ ਰੁਸ਼ਨਾਈਆ। ਜੁਗ ਚੌਕੜੀ ਲੇਖਾ ਚੁਕਾਏ ਆਣ, ਨਵ ਨੌਂ ਪੈਂਡਾ ਦਏ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਸਿਰ ਸਕੇ ਨਾ ਕੋਇ ਉਠਾਈਆ। ਤ੍ਰੈਗੁਣ ਮਾਇਆ ਹੋਏ ਹੈਰਾਨ, ਪੰਜ ਤੱਤ ਚਲੇ ਨਾ ਕੋਇ ਚਤੁਰਾਈਆ। ਬੁੱਧੀ ਦੇਵੇ ਨਾ ਕੋਇ ਗਿਆਨ, ਮਤ ਮਤਵਾਲੀ ਨੈਣ ਸ਼ਰਮਾਈਆ। ਮਨ ਮਨੂਆ ਨਾ ਨੱਠੇ ਸ਼ੈਤਾਨ, ਸ਼ਰਅ ਕਰੇ ਨਾ ਕੋਇ ਲੜਾਈਆ। ਵੇਖਣਹਾਰਾ ਦੀਨ ਈਮਾਨ, ਇਸਮ ਆਜ਼ਮ ਇਕੋ ਇਕ ਦਰਸਾਈਆ। ਮਿਹਬਾਨ ਬੀਦੋ ਬੀ ਖ਼ੈਰ ਯਾ ਇਲਾਹੀ ਹੋ ਪਰਧਾਨ, ਨੂਰ ਇਲਾਹੀ ਇਕ ਦਰਸਾਈਆ। ਸਾਹਿਬ ਸਤਿਗੁਰ ਵਡ ਬਲਵਾਨ, ਸ਼ਾਹ ਪਾਤਸ਼ਾਹ ਫੇਰਾ ਪਾਈਆ। ਚੌਦਾਂ ਲੋਕਾਂ ਖ਼ਾਲੀ ਕਰੇ ਦੁਕਾਨ, ਖ਼ਾਲਕ ਖ਼ਲਕ ਵੇਖੇ ਥਾਉਂ ਥਾਈਂਆ। ਚੌਦਾਂ ਰਤਨ ਮਿਟੇ ਨਿਸ਼ਾਨ, ਸੋਲਾਂ ਕਲਾਂ ਨਾ ਕੋਇ ਵਡਿਆਈਆ। ਚੌਦਾਂ ਵਿਦਿਆ ਬਣੇ ਨਾਦਾਨ, ਲੋਕ ਚਲੇ ਨਾ ਕੋਇ ਚਤੁਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਵੇਖ ਖ਼ੁਸ਼ੀ ਮਨਾਣ, ਪ੍ਰਭ ਸਾਚਾ ਸੰਗ ਰਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਦੋ ਜਹਾਨਾਂ ਬਦਲ ਦਏ ਨਜ਼ਾਮ, ਨਿਰਗੁਣ ਆਪਣਾ ਹੁਕਮ ਵਰਤਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਨਜ਼ਰੀ ਆਏ ਇਕ ਭਗਵਾਨ, ਪੰਜ ਤੱਤ ਗੁਰੂ ਨਾ ਕੋਇ ਮਨਾਈਆ। ਹਰਿ ਕਾ ਸ਼ਬਦ ਹੋਏ ਬਲਵਾਨ, ਦੋ ਜਹਾਨਾਂ ਫਿਰੇ ਵਾਹੋ ਦਾਹੀਆ। ਰਾਜ ਰਾਜਾਨ ਸ਼ਾਹ ਸੁਲਤਾਨ ਸੀਸ ਸਰਬ ਝੁਕਾਣ, ਨੈਣ ਸਕੇ ਨਾ ਕੋਇ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਸ ਸਾਰੇ ਬਹਿ ਬਹਿ ਗਾਣ, ਵਾਹ ਵਾ ਵਾਹ ਵਾ ਗੁਰੂ ਤੇਰੀ ਵਡਿਆਈਆ। ਤੇਰਾ ਭੇਵ ਨਾ ਪਾਏ ਕੋਈ ਵਿਚ ਜਹਾਨ, ਮਹਿਮਾ ਸਕੇ ਨਾ ਕੋਇ ਸੁਣਾਈਆ। ਸਚਖੰਡ ਨਿਵਾਸੀ ਤੇਰਾ ਖੇਲ ਮਹਾਨ, ਆਦਿ ਜੁਗਾਦਿ ਜੁਗਾ ਜੁਗੰਤਰ ਤੇਰਾ ਲੇਖ ਨਾ ਕੋਇ ਲਿਖਾਈਆ। ਕਲਮ ਸ਼ਾਹੀ ਕਾਗ਼ਜ਼ ਨੇਤਰ ਰੋਣ ਨੀਰ ਬਹਾਣ, ਸਮੁੰਦਰ ਸੱਤ ਮਸ ਦਏ ਦੁਹਾਈਆ। ਬਸੁੱਧਾ ਕਹੇ ਮੈਂ ਬਾਲੀ ਨੱਢੀ ਅੰਜਾਣ, ਭਾਰ ਜ਼ਰਾ ਨਾ ਸਕਾਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹੁਕਮੇ ਅੰਦਰ ਜੁਗ ਚੌਕੜੀ ਪਾਰ ਕਰਾਈਆ। ਹੁਕਮੇ ਅੰਦਰ ਕੋਟਨ ਕਾਲ, ਕਾਲ ਕਾਲ ਰੂਪ ਵਟਾਈਆ। ਹੁਕਮੇ ਅੰਦਰ ਖੇਲ ਕਰਤਾਰ, ਜੁਗ ਚੌਕੜੀ ਆਪ ਜਣਾਈਆ। ਹੁਕਮੇ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਿਚ ਸੰਸਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਹੁਕਮੇ ਅੰਦਰ ਲੈ ਤੇਈ ਅਵਤਾਰ, ਹੁਕਮੇ ਅੰਦਰ ਭਗਤ ਅਠਾਰਾਂ ਨਾਲ ਮਿਲਾਈਆ। ਹੁਕਮੇ ਅੰਦਰ ਈਸਾ ਮੂਸਾ ਮੁਹੰਮਦ ਕਰ ਗੁਫ਼ਤਾਰ, ਗ਼ੁਫ਼ਤ ਸ਼ੁਨੀਦ ਕਰੀ ਸ਼ਨਵਾਈਆ। ਹੁਕਮੇ ਅੰਦਰ ਏਕਾ ਜੋਤੀ ਦਸ ਅਵਤਾਰ, ਗੁਰ ਗੋਬਿੰਦ ਕਲਗੀ ਤੋੜਾ ਸੀਸ ਟਿਕਾਈਆ। ਹੁਕਮੇ ਅੰਦਰ ਮੰਗ ਮੰਗ ਕੇ ਗਿਆ ਧੁਰ ਦਰਬਾਰ, ਪੁਰਖ ਅਕਾਲ ਅੱਗੇ ਝੋਲੀ ਡਾਹੀਆ। ਕਦ ਅੰਤਮ ਆਵੇਂ ਸਿਰਜਣਹਾਰ, ਤੇਰੇ ਹੱਥ ਸਰਬ ਵਡਿਆਈਆ। ਮੈਨੂੰ ਰੱਖਣਾ ਆਪਣੇ ਨਾਲ, ਬਣ ਸੇਵਕ ਸੇਵ ਕਮਾਈਆ। ਮੁਰੀਦ ਵੇਖੇ ਮੁਰਸ਼ਦ ਹਾਲ, ਮੁਰਸ਼ਦ ਮੁਰੀਦਾਂ ਹਾਲ ਵੇਖਣ ਆਪੇ ਆਈਆ। ਸੰਬਲ ਨਗਰ ਤੇਰਾ ਸਚ ਦੁਆਰਾ ਸੱਚੀ ਧਰਮਸਾਲ, ਨੂਰ ਇਕੋ ਇਕ ਰੁਸ਼ਨਾਈਆ। ਨਾ ਕੋਈ ਤਬਲਾ ਵੱਜੇ ਤਾਲ, ਸਾਰੰਗ ਸਰੰਗਾ ਹੱਥ ਨਾ ਕੋਇ ਉਠਾਈਆ। ਧੁਰ ਦਾ ਰਾਗ ਤੇਰਾ ਬੇਮਿਸਾਲ, ਲੋਕਮਾਤ ਮਿਸਲ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਹੁਕਮੇ ਅੰਦਰ ਕਰਨੀ ਕਰ, ਹਰਿ ਕਰਤਾ

ਖੇਲ ਰਚਾਇੰਦਾ। ਕਲਜੁਗ ਅੰਤਮ ਵੇਸ ਧਰ, ਧਰ ਧਰਨੀ ਆਪ ਸੁਹਾਇੰਦਾ। ਜੋਤ ਸਰੂਪ ਨਰਾਇਣ ਨਰ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਉਤੇ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਬੰਦ ਕਿਵਾੜੀ ਖੋਲ੍ਹ ਦਰ, ਆਤਮ ਤਾਕੀ ਕੁੰਡਾ ਲਾਹਿੰਦਾ। ਸਾਢੇ ਤਿੰਨ ਹੱਥ ਮੰਦਰ ਅੰਦਰ ਵੜ, ਘਰ ਘਰ ਵਿਚ ਮੇਲ ਮਿਲਾਇੰਦਾ। ਨੌਂ ਦੁਆਰੇ ਪਾਰ ਕਰ, ਨਵ ਰਸ ਨਾ ਕੋਇ ਰਖਾਇੰਦਾ। ਦਸਮ ਦੁਆਰੀ ਆਪੇ ਖੜ੍ਹ, ਖਟਕਾ ਸਰਬ ਮੁਕਾਇੰਦਾ। ਸੁਰਤ ਸਵਾਣੀ ਸ਼ਬਦੀ ਫੜ, ਪ੍ਰੇਮ ਹਾਣੀ ਮੇਲ ਮਿਲਾਇੰਦਾ। ਆਤਮ ਪਰਮਾਤਮ ਸੋਹੰ ਢੋਲਾ ਸਾਚਾ ਪੜ੍ਹ, ਘਰ ਸੱਜਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਰਾਹ ਚਲਾਇੰਦਾ। ਹੁਕਮੇ ਅੰਦਰ ਚਲੇ ਰਾਹ, ਜੁਗ ਜੁਗ ਆਪ ਚਲਾਈਆ। ਹੁਕਮੇ ਅੰਦਰ ਬਣ ਮਲਾਹ, ਸਦ ਸਦ ਸੇਵ ਕਮਾਈਆ। ਹੁਕਮੇ ਅੰਦਰ ਦੇ ਸਲਾਹ, ਸਿਫ਼ਤ ਸਿਫ਼ਤ ਵਡਿਆਈਆ। ਹੁਕਮੇ ਅੰਦਰ ਪਕੜੇ ਬਾਂਹ, ਜਨ ਭਗਤਾਂ ਲਏ ਉਠਾਈਆ। ਹੁਕਮੇ ਅੰਦਰ ਜਪਾਏ ਨਾਂ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਹੁਕਮੇ ਅੰਦਰ ਵਖਾਏ ਥਾਂ, ਨਥਾਵਿਆਂ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੰਸ ਬਣਾਏ ਕਾਂ, ਸੋਹੰ ਹੰਸਾ ਜਾਪ ਜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸਤਿਜੁਗ ਸਾਚਾ ਚੰਦ ਚਮਕਾਈਆ। ਹੁਕਮੇ ਅੰਦਰ ਕਲਜੁਗ ਮੁੱਕੇ, ਅੰਤ ਰਹਿਣ ਨਾ ਪਾਈਆ। ਹੁਕਮੇ ਅੰਦਰ ਸਤਿਜੁਗ ਉਠੇ, ਬੀਸ ਬੀਸਾ ਲਏ ਅੰਗੜਾਈਆ। ਹੁਕਮੇ ਅੰਦਰ ਭਗਤ ਭਗਵਾਨ ਮਨਾਏ ਰੁੱਸੇ, ਰੁਠਿਆ ਕੋਇ ਰਹਿਣ ਨਾ ਪਾਈਆ। ਹੁਕਮੇ ਅੰਦਰ ਲੱਖ ਚੁਰਾਸੀ ਕੋਲੋਂ ਪੁੱਛੇ, ਕਿਉਂ ਬੈਠੇ ਸ੍ਰੀ ਭਗਵਾਨ ਭੁਲਾਈਆ। ਹੁਕਮੇ ਅੰਦਰ ਪਾਣੀ ਰਹਿਣ ਨਾ ਦੇਵੇ ਕਿਸੇ ਹੁੱਕੇ, ਕਲਜੁਗ ਕੂੜੀ ਚਿਲਮ ਦਏ ਭੰਨਾਈਆ। ਹੁਕਮੇ ਅੰਦਰ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੀਨ ਮਜ਼੍ਹਬ ਕਿਸੇ ਨਾ ਲੁੱਟੇ, ਕੂੜੀ ਕਰੇ ਨਾ ਕੋਇ ਲੜਾਈਆ। ਹੁਕਮੇ ਅੰਦਰ ਗੁਰਮੁਖ ਗੁਰਸਿਖ ਹਰਿਜਨ ਸਾਹਿਬ ਸਤਿਗੁਰ ਗੋਦੀ ਚੁੱਕੇ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਹੁਕਮੇ ਅੰਦਰ ਹੁਕਮ ਕਦੀ ਨਾ ਮੁੱਕੇ, ਇਕੋ ਹੁਕਮ ਹੁਕਮਰਾਨ ਅਖਵਾਈਆ। ਹਰਿ ਕਾ ਹੁਕਮ ਆਪਣੇ ਨਿਸ਼ਾਨਿਉਂ ਕਦੇ ਨਾ ਉਕੇ, ਤੀਰ ਨਿਰਾਲਾ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਹੁਕਮ ਦਏ ਵਡਿਆਈਆ। ਹੁਕਮੇ ਅੰਦਰ ਕੂੜੀ ਕਿਰਿਆ ਚੂਰ, ਮਾਇਆ ਮਮਤਾ ਮੋਹ ਮਿਟਾਇੰਦਾ। ਹੁਕਮੇ ਅੰਦਰ ਸਤਿਗੁਰ ਪੂਰਾ ਨਜ਼ਰੀ ਆਏ ਹਾਜ਼ਰ ਹਜ਼ੂਰ, ਨਿਜ ਨੇਤਰ ਨੈਣ ਖੁਲ੍ਹਾਇੰਦਾ। ਹੁਕਮੇ ਅੰਦਰ ਖੇਲੇ ਖੇਲ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਹੁਕਮੇ ਅੰਦਰ ਜਨ ਭਗਤਾਂ ਭੰਡਾਰ ਕਰੇ ਭਰਪੂਰ, ਅਤੋਟ ਅਤੁਟ ਨਾਮ ਵਰਤਾਇੰਦਾ। ਹੁਕਮੇ ਅੰਦਰ ਪ੍ਰਭ ਸਰਨਾਈ ਡਿਗਿਆਂ ਮੁਆਫ਼ ਕਰੇ ਕਸੂਰ, ਪਤਤ ਪਾਪੀ ਗਲੇ ਲਗਾਇੰਦਾ। ਹੁਕਮੇ ਅੰਦਰ ਸਤਿ ਧਰਮ ਲੋਕਮਾਤ ਚਲਾਏ ਜ਼ਰੂਰ, ਸਚ ਸੁੱਚ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹੁਕਮ ਇਕੋ ਇਕ ਦਰਸਾਇੰਦਾ। ਹੁਕਮੇ ਅੰਦਰ ਚਾੜ੍ਹੇ ਰੰਗ, ਰੰਗ ਰੰਗੀਲਾ ਇਕ ਅਖਵਾਇੰਦਾ। ਹੁਕਮੇ ਅੰਦਰ ਸੁਹਾਏ ਆਤਮ ਸੇਜ ਪਲੰਘ, ਸਚ ਸਿੰਘਾਸਣ ਡੇਰਾ ਲਾਇੰਦਾ। ਹੁਕਮੇ ਅੰਦਰ ਅਨਹਦ ਨਾਦ ਵਜਾਏ ਮਰਦੰਗ, ਸਾਚੀ ਸੇਵਾ ਆਪ ਕਮਾਇੰਦਾ। ਹੁਕਮੇ ਅੰਦਰ ਸੋਹਲਾ ਢੋਲਾ ਗਾਏ ਛੰਦ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਹੁਕਮੇ ਅੰਦਰ ਜਨ ਭਗਤਾਂ ਮੇਟੇ ਆਵਣ ਜਾਵਣ

ਪੰਧ, ਲੱਖ ਚੁਰਾਸੀ ਫੰਦ ਕਟਾਇੰਦਾ। ਹੁਕਮੇ ਅੰਦਰ ਹੋਏ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਵਰਤਾਇੰਦਾ। ਹੁਕਮੇ ਅੰਦਰ ਕਲਜੁਗ ਸੜਦਿਆਂ ਪਾਏ ਠੰਡ, ਸਾਂਤਕ ਸਤਿ ਸਤਿ ਕਰਾਇੰਦਾ। ਹੁਕਮੇ ਅੰਦਰ ਮੇਲ ਮਿਲਾਏ ਗੁਰ ਗੋਬਿੰਦ ਗੁਜਰੀ ਚੰਦ, ਸ਼ਬਦ ਸਤਿਗੁਰ ਗੁਰ ਸ਼ਬਦ ਆਪਣਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਸਾਚੇ ਫੜ, ਗੁਰ ਗੁਰ ਚੇਲੇ ਵੇਖੇ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਭਗਤ ਦੁਆਰ ਸਾਜਣ ਸਾਜਾ, ਸ਼ਬਦ ਅਗੰਮੀ ਮਾਰੇ ਵਾਜਾ, ਕੋਝਿਆਂ ਕਮਲਿਆਂ ਰੱਖੇ ਲਾਜਾ, ਜੋ ਜਨ ਸਰਨਾਈ ਆਇੰਦਾ।

੨੭ ਚੇਤ ੨੦੨੦ ਬਿਕਰਮੀ ਜੀਤ ਸਿੰਘ ਦੇ ਗ੍ਰਹਿ ਦੋਸਾਂਝ ਕਲਾਂ

ਸਚਖੰਡ ਪਾ ਕੇ ਆਇਆ ਫੇਰਾ, ਨਿਰਗੁਣ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਖ਼ਾਲੀ ਦਿਸੇ ਵੇਹੜਾ, ਤੁਧ ਬਿਨ ਭਾਗ ਨਾ ਕੋਇ ਲਗਾਈਆ। ਅਸੀਂ ਦਿਵਸ ਰੈਣ ਬੈਠੇ ਆਪਣਾ ਕਰ ਕੇ ਵੱਡਾ ਜ਼ੇਰਾ, ਸ਼ਾਹ ਪਾਤਸ਼ਾਹ ਤੇਰਾ ਧਿਆਨ ਲਗਾਈਆ। ਤੂੰ ਲੋਕਮਾਤ ਨਿਰਗੁਣ ਹੋ ਕੇ ਨਿਰਵੈਰ ਕਰੇਂ ਆਪਣੀ ਮਿਹਰਾ, ਮਿਹਰਵਾਨ ਆਪਣੀ ਨਜ਼ਰ ਉਠਾਈਆ। ਦਰ ਦਰ ਘਰ ਘਰ ਵੇਖੇਂ ਬਾਲਕ ਆਪਣਾ ਚੇਰਾ, ਚੇਤਨ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣਾ ਵੇਖ ਵਖਾਈਆ। ਸਚਖੰਡ ਦੁਆਰੇ ਆਇਆ ਚੜ੍ਹ ਕੇ, ਪੌੜਾ ਨਜ਼ਰ ਕਿਸੇ ਨਾ ਆਇੰਦਾ। ਸਾਚੇ ਮੰਦਰ ਆਇਆ ਵੜ ਕੇ, ਗੁਰ ਅਵਤਾਰ ਵੇਖ ਵਖਾਇੰਦਾ। ਦਰਸ਼ਨ ਦੇ ਕੇ ਆਇਆ ਖੜ ਕੇ, ਸਵਛ ਸਰੂਪੀ ਰੂਪ ਧਰਾਇੰਦਾ। ਇਕੋ ਢੋਲਾ ਆਇਆ ਪੜ੍ਹ ਕੇ, ਤੂੰ ਮੇਰਾ ਮੈਂ ਤੇਰਾ ਰਾਗ ਅਲਾਇੰਦਾ। ਲੋਕਮਾਤ ਜਨ ਭਗਤਾਂ ਕੋਲੋਂ ਆਇਆ ਡਰ ਕੇ, ਭੈ ਆਪਣੇ ਸਿਰ ਰਖਾਇੰਦਾ। ਵੇਸ ਵਟਾਇਆ ਜੀਂਵਦਿਆਂ ਮਰ ਕੇ, ਪੰਜ ਤੱਤ ਨਾਤਾ ਨਾ ਕੋਇ ਰਖਾਇੰਦਾ। ਸੰਤ ਸੁਹੇਲੇ ਸਾਚੇ ਫੜ ਕੇ, ਭਗਤ ਭਗਵਾਨ ਮੇਲ ਮਿਲਾਇੰਦਾ। ਲਹਿਣਾ ਦੇਣਾ ਦੇਣਾ ਅੜ ਕੇ, ਹਿੱਸਾ ਸਭ ਦੀ ਝੋਲੀ ਪਾਇੰਦਾ। ਹਰਿ ਕਾ ਭਾਣਾ ਸਦਾ ਸਦ ਵਰਤੇ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਦੋ ਜਹਾਨ ਗੁਰ ਅਵਤਾਰ ਪੀਰ ਪੈਗ਼ੰਬਰ ਸਿਫ਼ਤ ਸਾਲਾਹ ਲਿਖ ਲਿਖ ਕੇ ਗਏ ਵਰਕੇ, ਵਾਰਤਾ ਅਗਲੀ ਨਾ ਕੋਇ ਜਣਾਇੰਦਾ। ਕਵਣ ਵੇਲਾ ਪ੍ਰਭ ਅੰਮ੍ਰਿਤ ਮੇਘ ਬਰਸੇ, ਮਿਹਰ ਨਜ਼ਰ ਨੈਣ ਉਠਾਇੰਦਾ। ਭਾਗ ਲਗਾਏ ਧਰਨੀ ਧਰਤ ਧਵਲ ਫ਼ਰਸ਼ੇ, ਮਾਟੀ ਖ਼ਾਕੀ ਵੇਖ ਵਖਾਇੰਦਾ। ਜੁਗ ਜਨਮ ਦਿਆਂ ਵਿਛੜਿਆਂ ਮਿਟੇ ਹਰਸੇ, ਆਸਾ ਮਨਸਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਚਖੰਡ ਦੁਆਰੇ ਬਹਿ ਕੇ ਆਇਆ, ਬਹਿ ਬਹਿ ਖ਼ੁਸ਼ੀ ਮਨਾਈਆ। ਗੁਰ ਅਵਤਾਰਾਂ ਕਹਿ ਕੇ ਆਇਆ, ਆਪਣਾ ਹੁਕਮ ਜਣਾਈਆ। ਆਪਣਾ ਭਾਣਾ ਸਹਿ ਕੇ ਆਇਆ, ਲੱਖ ਲੱਖ ਸ਼ੁਕਰ ਮਨਾਈਆ। ਜਨ ਭਗਤਾਂ ਚਰਨੀ ਢਹਿ ਕੇ ਆਇਆ, ਮਾਣ ਅਭਿਮਾਨ ਨਾ ਕੋਇ ਵਡਿਆਈਆ। ਦੋ ਜਹਾਨਾਂ ਸ਼ਹਿ ਕੇ ਆਇਆ, ਲੱਖ ਚੁਰਾਸੀ ਨਜ਼ਰ ਕਿਸੇ ਨਾ ਆਈਆ। ਸਾਢੇ ਤਿੰਨ ਹੱਥ ਮਨਾਰਾ ਢਹਿ ਕੇ ਆਇਆ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਆਪਣਾ ਭੇਵ ਆਪ ਜਣਾਈਆ। ਸਚਖੰਡ ਦੁਆਰ ਆਇਆ ਕੋਲ, ਸਭ ਨੂੰ ਸਰਬ ਜਣਾਈਆ। ਰਲ ਮਿਲ ਸਾਰੇ ਵਜਾਓ ਇਕੋ ਢੋਲ, ਢੋਲਾ ਇਕੋ ਇਕ ਗਾਈਆ। ਨਾਮ ਜੈਕਾਰਾ ਲੈਣਾ ਬੋਲ, ਅਨਬੋਲਤ ਰਿਹਾ ਸੁਣਾਈਆ। ਨਿਤ ਨਵਿਤ ਵਸਾਂ ਸਭ ਦੇ ਕੋਲ, ਵਿਛੜ ਕਦੇ ਨਾ ਜਾਈਆ। ਸਦਾ ਸਦਾ ਸਦ ਤੋਲਾਂ ਸੱਚਾ ਤੋਲ, ਤੋਲਣਹਾਰਾ ਇਕ ਅਖਵਾਈਆ। ਲੱਖ ਚੁਰਾਸੀ ਜੀਵ ਜੰਤ ਲਵਾਂ ਵਿਰੋਲ, ਭਗਤ ਭਗਵਾਨ ਮੇਲ ਮਿਲਾਈਆ। ਏਥੇ ਓਥੇ ਬੈਠਾ ਰਹਾਂ ਅਡੋਲ, ਅਡੁਲ ਕਦੇ ਨਾ ਜਾਈਆ। ਜੁਗ ਚੌਕੜੀ ਗੁਰ ਅਵਤਾਰੋ ਪੀਰ ਪੈਗ਼ੰਬਰੋ ਤੁਹਾਡਾ ਵੇਂਹਦਾ ਰਿਹਾ ਘੋਲ, ਆਪਣਾ ਬਲ ਨਾ ਕਿਸੇ ਜਣਾਈਆ। ਕਲਜੁਗ ਅੰਤਮ ਸਭ ਦਾ ਲੇਖਾ ਰਿਹਾ ਫੋਲ, ਵਰਕਾ ਵਰਕਾ ਦਏ ਉਲਟਾਈਆ। ਕਵਣ ਵਸਤ ਰੱਖ ਕੇ ਬੈਠਾ ਕੋਲ, ਕਵਣ ਖ਼ਾਲੀ ਹੱਥ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਈਆ। ਸਚਖੰਡ ਦੁਆਰੇ ਵਸ ਕੇ ਆਇਆ, ਦਹਿ ਦਿਸ਼ਾ ਵੱਜੇ ਵਧਾਈਆ। ਛਿੰਨ ਭੰਗਰ ਰੂਪ ਵਸ ਕੇ ਆਇਆ, ਵਸਲ ਬਿਨ ਵਜੂਦ ਰਿਹਾ ਕਰਾਈਆ। ਖ਼ੁਸ਼ੀ ਗ਼ਮੀ ਵਿਚ ਹੱਸ ਕੇ ਆਇਆ, ਆਪ ਆਪਣਾ ਇਕੋ ਰੰਗ ਵਖਾਈਆ। ਨਿਰਗੁਣ ਹੋ ਕੇ ਨੱਸ ਕੇ ਆਇਆ, ਪਾਂਧੀ ਬਣਿਆ ਬੇਪਰਵਾਹੀਆ। ਜਨ ਭਗਤ ਪ੍ਰੀਤੀ ਅੰਦਰ ਫਸ ਕੇ ਆਇਆ, ਫ਼ੈਸਲਾ ਇਕੋ ਵਾਰ ਸੁਣਾਈਆ। ਗ਼ਰੀਬ ਨਿਮਾਣਾ ਕੋਝਾ ਕਮਲਾ ਨਿਮਰਤਾ ਅੰਦਰ ਢੱਠ ਕੇ ਆਇਆ, ਬਲਹੀਣ ਆਪਣਾ ਨਾਉਂ ਜਣਾਈਆ। ਅੰਮ੍ਰਿਤ ਝਿਰਨਾ ਰਸ ਕੇ ਆਇਆ, ਰਿਸਕ ਰਿਸਕ ਬੂੰਦ ਬਾਂਦੀ ਇਕ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਚਖੰਡ ਦੁਆਰੇ ਦੱਸ ਕੇ ਆਇਆ ਹਾਲ, ਅਹਿਵਾਲ ਸਰਬ ਜਣਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਮੇਰੀ ਕਰਨੀ ਭਾਲ, ਭਗਤ ਦੁਆਰਾ ਇਕ ਸੁਹਾਇਆ। ਜਿਥੇ ਵਸਣ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਇਆ। ਨਿਰਗੁਣ ਹੋ ਕੇ ਬਣਾਂ ਦਲਾਲ, ਬਣ ਚਾਕਰ ਸੇਵ ਕਮਾਇਆ। ਗੁਰਮੁਖ ਵੇਖਾਂ ਸਾਚੇ ਲਾਲ, ਆਪ ਆਪਣੀ ਗੋਦ ਉਠਾਇਆ। ਲੱਖ ਚੁਰਾਸੀ ਵਿਚੋਂ ਕਰਾਂ ਬਹਾਲ, ਸਿਰ ਆਪਣਾ ਹੱਥ ਰਖਾਇਆ। ਤਿਨ੍ਹਾਂ ਨੇੜ ਨਾ ਆਏ ਕਾਲ, ਮਹਾਂਕਾਲ ਨਿਉਂ ਨਿਉਂ ਸੀਸ ਝੁਕਾਇਆ। ਸਚ ਧਰਮ ਦੀ ਸੱਚੀ ਧਰਮਸਾਲ, ਧਰਮ ਦੁਆਰਾ ਇਕ ਪਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੁੜਾ ਇਕ ਸੁਣਾਇਆ। ਸਚਖੰਡ ਦੁਆਰ ਕਰ ਪਰਕਾਸ਼, ਨੂਰ ਨੂਰ ਨੂਰ ਰੁਸ਼ਨਾਈਆ। ਜਿਸ ਨੇ ਔਣਾ ਮੇਰੇ ਪਾਸ, ਸੰਬਲ ਦੇਵਣਹਾਰ ਵਡਿਆਈਆ। ਜਿਸ ਗ੍ਰਹਿ ਪਏ ਸੱਚੀ ਰਾਸ, ਗੋਪੀ ਕਾਹਨ ਨਾਚ ਨਚਾਈਆ। ਗ਼ਰੀਬ ਨਿਮਾਣਿਆਂ ਪੂਰੀ ਕਰੇ ਆਸ, ਆਸਾ ਸਭ ਦੀ ਪੂਰ ਵਖਾਈਆ। ਸਜਦਾ ਕਰਨ ਜ਼ਿਮੀ ਅਸਮਾਨ ਅਕਾਸ਼ਾਂ ਆਕਾਸ਼, ਗਗਨ ਮੰਡਲ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖਣ ਹੋ ਉਦਾਸ, ਧੀਰਜ ਧੀਰ ਨਾ ਕੋਇ ਧਰਾਈਆ। ਬਣ ਖੰਡ ਨੱਚਣ ਭਾਗ ਲਗਾਇਆ ਵਿਚ ਪਰਭਾਸ, ਪਰਭਾਤੀ ਇਕੋ ਘਰ ਵਖਾਈਆ। ਸਾਹਿਬ ਸਤਿਗੁਰ ਠਾਕਰ ਸੁਆਮੀ ਜਨ ਭਗਤਾਂ ਵਸੇ ਸਾਥ, ਸਾਚਾ ਸੰਗ ਨਿਭਾਈਆ। ਤੁਸੀਂ ਸਚਖੰਡ ਕਰੋ ਮੇਰਾ ਪਾਠ, ਲੋਕਮਾਤ ਮੈਂ ਜਨ ਭਗਤਾਂ ਰਿਹਾ ਜਣਾਈਆ। ਦੋਹਾਂ ਵਿਚੋਲਾ ਬਣ ਬਣ ਆਪ, ਏਥੇ ਓਥੇ ਖੇਲ ਰਚਾਈਆ। ਚਰਨ ਪ੍ਰੀਤੀ ਸਾਚਾ ਨਾਤ, ਨਾਤਾ ਇਕੋ ਇਕ ਜੁੜਾਈਆ। ਸਾਹਿਬ ਸਤਿਗੁਰ ਦਾ ਵੇਖੋ ਡੂੰਘਾ ਖ਼ਾਤ, ਦੇਂਦਿਆਂ ਤੋਟ ਕੋਇ ਨਾ ਆਈਆ। ਜੁਗ ਚੌਕੜੀ ਦੇਂਦਾ ਰਿਹਾ ਦਾਤ, ਵਖੋ ਵੱਖ

ਝੋਲੀ ਭਰਾਈਆ। ਕਲਜੁਗ ਅੰਤਮ ਸਭ ਦੀ ਪੁਛੇ ਵਾਤ, ਅੱਗੇ ਪਿੱਛੇ ਕੋਇ ਰਹਿਣ ਨਾ ਪਾਈਆ। ਇਕੋ ਜਿਹਾ ਸਭ ਨੂੰ ਦੇਵੇ ਸਰਬ ਦਾ ਬਣੇ ਸੱਚਾ ਬਾਪ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਸਚਖੰਡ ਦੁਆਰੇ ਵਸ ਕੇ ਆਇਆ, ਘਰ ਸਾਚੇ ਵੱਜੇ ਵਧਾਈਆ। ਨਿਰਗੁਣ ਅੰਦਰ ਨਿਰਗੁਣ ਰਚ ਕੇ ਆਇਆ, ਸਰਗੁਣ ਵੇਖੇ ਸਹਿਜ ਸੁਭਾਈਆ। ਜੋਤੀ ਅਗਨੀ ਮੱਚ ਕੇ ਆਇਆ, ਹੱਡੀਆਂ ਬਾਲਣ ਦਿਤਾ ਜਲਾਈਆ। ਸਚ ਸਚ ਕਹਾਣੀ ਦੱਸ ਕੇ ਆਇਆ, ਦੋ ਜਹਾਨਾਂ ਨਾਮ ਪੜ੍ਹਾਈਆ। ਸੋਹੰ ਢੋਲਾ ਬਣ ਵਿਚੋਲਾ ਇਕੋ ਅੱਖਰ ਪੜ੍ਹ ਕੇ ਆਇਆ, ਪਾਰਬ੍ਰਹਮ ਬ੍ਰਹਮ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੀਦਾ ਦਾਨਿਸਤਾ ਦੀਨਨ ਆਪਣੇ ਗਲੇ ਲਗਾਈਆ। ਸਚਖੰਡ ਪ੍ਰਭੂ ਆ ਛੇਤੀ, ਗੁਰ ਅਵਤਾਰ ਧਿਆਨ ਲਗਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਤੂੰ ਸਾਡਾ ਭੇਤੀ, ਤੇਰੀ ਰਹਿਮਤ ਵਿਚ ਸਮਾਈਆ। ਬਿਨ ਮਾਲਕ ਦਿਸੇ ਉਜੜੀ ਖੇਤੀ, ਹਰਾ ਸਿੰਚ ਨਾ ਕੋਇ ਕਰਾਈਆ। ਕਲਜੁਗ ਅੰਤਮ ਮਿਹਰਵਾਨ ਹੋ ਕੇ ਕੀਤੀ ਸਾਡੇ ਨਾਲ ਨੇਕੀ, ਚਾਰ ਯੁਗ ਦੇ ਵਿਛੜੇ ਇਕੋ ਘਰ ਦਿਤੇ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਦੇ ਬਣੇ ਹੇਤੀ, ਵਿਤਕਰਾ ਕੋਇ ਨਾ ਰੱਖੇ ਰਾਈਆ। ਇਕੋ ਰੰਗ ਰੰਗਾਏ ਮੂੰਡ ਮੁੰਡਾਏ ਧਾਰੀ ਕੇਸੀ, ਪਰਦੇਸੀ ਸਾਰੇ ਦੇਣ ਦੁਹਾਈਆ। ਬੌਹੜੀ ਤੇਰੇ ਅੱਗੇ ਚਲੀ ਨਾ ਕੋਈ ਸ਼ੇਖ਼ੀ, ਸ਼ਹਿਨਸ਼ਾਹ ਦੋਏ ਜੋੜ ਤੇਰੀ ਸਰਨਾਈਆ। ਆਪਣੀ ਰੱਖੀਂ ਸਾਇਆ ਹੇਠੀ, ਨਿਰਗੁਣ ਇਕੋ ਓਟ ਤਕਾਈਆ। ਸਾਡੀ ਸਮਝ ਨਾ ਤੇਰੇ ਜੇਡੀ, ਬੇਅੰਤ ਤੇਰੀ ਵਡਿਆਈਆ। ਨਾ ਕੋਈ ਸੋਢੀ ਨਾ ਕੋਈ ਵੇਦੀ, ਨਾਨਕ ਗੋਬਿੰਦ ਰਿਹਾ ਜਣਾਈਆ। ਇਕੋ ਜੋਤ ਤੇਰੀ ਨਿਰਗੁਣ ਵੇਖੀ, ਨੂਰੋ ਨੂਰ ਨੂਰ ਰੁਸ਼ਨਾਈਆ। ਵੇਖੀਂ ਫੇਰ ਨਾ ਆਪਣੇ ਦਰ ਤੇ ਕਰੀਂ ਪੇਸ਼ੀ, ਪਿਛਲਾ ਲੇਖਾ ਝੋਲੀ ਦੇਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਦ੍ਰਿੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਧੁਰ ਦਰਗਾਹੀ ਦਾਨ, ਦਰ ਗਾਹ ਬੇ ਦਰ ਸ਼ਾਹ ਦਰਦ ਪਨਾਹ ਰਹਿਮਤ ਕਮਾ ਰੋਸ਼ਨ ਜ਼ਮੀਰ ਬੇਨਜ਼ੀਰ ਅਸਲ ਤਸਵੀਰ ਵਸਲ ਅਖ਼ੀਰ ਰਸਲ ਰਸਾਇਲ ਰਾਸਤਾ ਬਰਾਸਤਾ ਆਹਿਸਤਾ ਆਹਿਸਤਾ ਦਏ ਜਣਾਈਆ।