ਪੁਸਤਕਾਲਾਭਾਗ ੧੪

੨੭ ਚੇਤ ੨੦੨੦ ਬਿਕਰਮੀ ਗੁਰਮੀਤ ਸਿੰਘ ਦੇ ਗ੍ਰਹਿ ਹਰਦੋ ਫਰਾਲਾ

ਆਓ ਜਿਸ ਜਨ ਪੌੜੇ ਚੜ੍ਹਨਾ, ਪੁਰਖ ਅਕਾਲ ਆਪ ਚੜ੍ਹਾਈਆ। ਆਓ ਸਾਹਿਬ ਸਤਿਗੁਰ ਜਿਸ ਲੜ ਫੜਨਾ, ਪੱਲੂ ਨਾਮ ਫੜਾਈਆ। ਆਓ ਆਤਮ ਪਰਮਾਤਮ ਜਿਸ ਮੇਲ ਕਰਨਾ, ਮੇਲ ਮਿਲਾਏ ਸਹਿਜ ਸੁਭਾਈਆ। ਆਓ ਜਿਸ ਨੇਤਰ ਖਲ੍ਹੌਣਾ ਹਰਨਾ ਫ਼ਰਨਾ, ਨਿਜ ਨੇਤਰ ਪਰਦਾ ਦਏ ਉਠਾਈਆ। ਆਓ ਜਿਸ ਚੁਕੌਣਾ ਮਰਨਾ ਡਰਨਾ, ਜੀਵਤ ਮੁਕਤ ਕਰਾਈਆ। ਆਓ ਜਿਸ ਦਰਸ਼ਨ ਕਰਨਾ, ਬਿਨ ਅੱਖਾਂ ਦਏ ਕਰਾਈਆ। ਆਓ ਜਿਸ ਸਚਖੰਡ ਦੁਆਰੇ ਸਾਚੇ ਵੜਨਾ, ਫੜ ਫੜ ਬਾਹੋਂ ਦਏ ਬਿਠਾਈਆ। ਆਓ ਆਤਮ ਪਰਮਾਤਮ ਜਿਸ ਢੋਲਾ ਪੜ੍ਹਨਾ, ਸੋਹੰ ਸੋ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ । ਆਓ ਜਿਨ ਵੇਖਣਾ ਪੌੜੀ ਡੰਡਾ, ਸ੍ਰੀ ਭਗਵਾਨ ਆਪ ਵਖਾਈਆ।

ਆਓ ਜਿਸ ਪਾਰ ਕਰਨਾ ਜਗਤ ਜਹਾਨ ਕੰਢਾ, ਦੋ ਜਹਾਨਾਂ ਪੰਧ ਮੁਕਾਈਆ। ਆਓ ਜਿਸ ਸੁਘੜ ਸੁਚੱਜਾ ਕਰਨਾ ਮਨ ਮੂਰਖ ਗੰਦਾ, ਦੇ ਮਤ ਰਿਹਾ ਸਮਝਾਈਆ। ਆਓ ਜਿਸ ਨਿਰਗੁਣ ਨੂਰ ਜੋਤ ਜਗੌਣਾ ਚੰਦਾ, ਜੋਤੀ ਜੋਤ ਡਗਮਗਾਈਆ। ਆਓ ਜਿਸ ਬਿਨ ਬੰਦਗੀਉਂ ਬਣਨਾ ਬੰਦਾ, ਮਿਹਰ ਨਜ਼ਰ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਆਓ ਜਿਨ ਚੜ੍ਹਨਾ ਪੌੜੀ, ਪਾਰਬ੍ਰਹਮ ਪ੍ਰਭ ਆਪ ਚੜ੍ਹਾਇੰਦਾ। ਅੱਗੇ ਦਿਸੇ ਨਾ ਕੋਈ ਗਲੀ ਸੌੜੀ, ਔਝੜ ਰਾਹ ਨਾ ਕੋਇ ਵਖਾਈਆ। ਮਨ ਵਾਸਨਾ ਰਹੇ ਨਾ ਕੌੜੀ, ਵਿਖ ਰੂਪ ਨਜ਼ਰ ਕੋਇ ਨਾ ਆਈਆ। ਸੁਰਤੀ ਸਤਿਗੁਰ ਦੁਆਰੇ ਆਏ ਦੌੜੀ, ਸਾਹਿਬ ਮੇਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਆਓ ਜਿਨ ਚੜ੍ਹਨਾ ਮੰਦਰ, ਕਰਤਾ ਪੁਰਖ ਆਪ ਚੜ੍ਹਾਈਆ। ਜਿਸ ਦਾ ਕਿਸੇ ਕੋਲੋਂ ਨਾ ਖੁਲ੍ਹੇ ਜੰਦਰ, ਬੰਦ ਤਾਕ ਰਿਹਾ ਵਖਾਈਆ। ਤਿਸ ਮਹੱਲ ਸੋਹੇ ਸਾਚੇ ਮੰਦਰ, ਨਿਰਗੁਣ ਆਪਣਾ ਆਸਣ ਲਾਈਆ। ਚੁਕਾਏ ਅੰਧੇਰਾ ਅੰਧ ਕੰਧਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਪੌੜੀ ਇਕ ਵਖਾਈਆ। ਸਾਚੀ ਪੌੜੀ ਗਈ ਲੱਗ, ਜਨ ਭਗਤ ਦੁਆਰ ਮਿਲੇ ਵਡਿਆਈਆ। ਗੁਰਮੁਖ ਵਿਰਲਾ ਚੜ੍ਹੇ ਭੱਜ, ਦੂਜੇ ਰਾਹ ਨਜ਼ਰ ਨਾ ਆਈਆ। ਅੱਗੋਂ ਸਾਹਿਬ ਸਤਿਗੁਰ ਮਿਲੇ ਹੱਸ ਹੱਸ, ਮਿਹਰਵਾਨ ਆਪਣੀ ਖ਼ੁਸ਼ੀ ਵਖਾਈਆ। ਨਾਲ ਸ਼ਬਦ ਇਸ਼ਾਰੇ ਮਾਰਗ ਦੇਵੇ ਦੱਸ, ਚਰਨ ਕਵਲ ਦਏ ਸਰਨਾਈਆ। ਪੰਧ ਮੁੱਕੇ ਨੱਠ ਨੱਠ, ਅੱਧਵਿਚਕਾਰ ਨਾ ਕੋਇ ਅਟਕਾਈਆ। ਗੁਰਸਿਖ ਗੁਰਮੁਖ ਗੌਂਦਾ ਜਾਏ ਹਰਿ ਨਾਮ ਜਸ, ਦੂਜਾ ਨਾਮ ਨਾ ਕੋਇ ਗਾਈਆ। ਅੰਦਰੇ ਅੰਦਰ ਇਕ ਦੂਜੇ ਦੇ ਹੋਵਣ ਵਸ, ਬਾਹਰੋਂ ਸਾਰ ਕੋਇ ਨਾ ਪਾਈਆ। ਪ੍ਰੇਮ ਪੌੜੀ ਅੰਦਰ ਦੋਵੇਂ ਜਾਣ ਫਸ, ਫ਼ੈਸਲਾ ਨਜ਼ਰ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਰਾਹ ਵਖਾਈਆ। ਪੌੜੀ ਡੰਡਾ ਇਕੋ ਸੋਹਣਾ, ਸੋ ਸਤਿਗੁਰ ਆਪ ਚੜ੍ਹਾਇੰਦਾ। ਬਿਨ ਸਤਿਗੁਰ ਲੱਖ ਚੁਰਾਸੀ ਜੀਵ ਜੰਤ ਰੋਣਾ, ਅੱਗੇ ਰਾਹ ਨਾ ਕੋਇ ਵਖਾਇੰਦਾ। ਰਾਏ ਧਰਮ ਫੜ ਫੜ ਕੋਹਣਾ, ਕੁੰਭੀ ਨਰਕ ਪੁਆਇੰਦਾ। ਸਤਿਗੁਰ ਸੇਜ ਕਿਸੇ ਨਾ ਸੌਣਾ, ਸੁਖ ਆਸਣ ਨਾ ਕੋਇ ਵਖਾਇੰਦਾ। ਕੂੜੀ ਕਿਰਿਆ ਸਭ ਨੇ ਬੀਜ ਬੋਣਾ, ਅੰਮ੍ਰਿਤ ਫਲ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਆਓ ਚੜ੍ਹੋ ਪੌੜੀ ਮੀਤ, ਗੁਰਮੁਖਾਂ ਰਿਹਾ ਜਣਾਈਆ। ਠਾਂਡਾ ਮੰਦਰ ਠਾਂਡਾ ਸੀਤ, ਸੀਤਲ ਧਾਰ ਵਹਾਈਆ। ਸਾਹਿਬ ਸਤਿਗੁਰ ਸਦਾ ਅਤੀਤ, ਤ੍ਰੈਗੁਣ ਅਤੀਤਾ ਇਕੋ ਨਜ਼ਰੀ ਆਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਇਕੋ ਘਰ ਲੰਘਾਈਆ। ਸਤਿ ਸਤਿਵਾਦੀ ਕਰਾਏ ਹੱਕ ਪ੍ਰੀਤ, ਪ੍ਰੀਤੀਵਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਈਆ। ਆਓ ਪੌੜੀ ਚੜ੍ਹੋ ਜੱਗ, ਜੱਗ ਜੀਵਣ ਦਾਤਾ ਆਪ ਚੜ੍ਹਾਇੰਦਾ। ਜਨਮ ਜਨਮ ਦੀ ਮਿਟੇ ਅੱਗ, ਕਰਮ ਕਰਮ ਦਾ ਰੋਗ ਗਵਾਇੰਦਾ। ਭਗਤ ਸੁਹੇਲੇ ਸਾਚੇ ਸੱਦ, ਦਰ ਘਰ ਸਾਚੇ ਆਪ ਵਡਿਆਇੰਦਾ। ਕਾਇਆ ਪਾਰ ਕਰੋ ਆਪਣੀ ਹੱਦ, ਹਰਿ ਮੰਦਰ ਇਕ ਵਖਾਇੰਦਾ। ਜਿਥੇ ਇਕੋ ਢੋਲਾ ਸੋਹੰ ਗਾਇਣ ਛੰਦ, ਦੂਜਾ ਰਾਗ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਪੌੜੀ ਕਹੇ ਮੋਹੇ ਚੜ੍ਹਿਆ ਚਾਅ, ਘਰ ਮੰਦਰ ਵੱਜੀ

ਵਧਾਈਆ। ਸ੍ਰੀ ਭਗਵਾਨ ਪ੍ਰਭ ਗਿਆ ਆ, ਆਪ ਆਪਣਾ ਫੇਰਾ ਪਾਈਆ। ਜਗਤ ਗੂੜ੍ਹੀ ਨੀਂਦ ਸੁੱਤੀ ਲਈ ਜਗਾ, ਚਰਨ ਇਸ਼ਾਰੇ ਨਾਲ ਉਠਾਈਆ। ਉਠ ਸਵਾਣੀ ਨੈਣ ਤਕਾ, ਤੇਰੇ ਹਾਣੀ ਦਰ ਤੇ ਬੈਠੇ ਅਲੱਖ ਜਗਾਈਆ। ਫੜ ਬਾਹੋਂ ਗਲ ਨਾਲ ਲਾ, ਕਿਉਂ ਬੈਠੀ ਮੁਖ ਭੁਆਈਆ। ਹੌਲੀ ਹੌਲੀ ਭਾਰ ਉਠਾ, ਤੈਨੂੰ ਦੁੱਖ ਨਾ ਲਾਗੇ ਰਾਈਆ। ਪਹਿਲੇ ਅਖ਼ੀਰਲੇ ਡੰਡੇ ਵੇਖੇ ਬੇਪਰਵਾਹ, ਇਕੋ ਇਸ਼ਾਰਾ ਰਿਹਾ ਜਣਾਈਆ। ਉਪਰ ਚੜ੍ਹਦਿਆਂ ਨਜ਼ਰੀ ਜਾਏ ਆ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਤੇਰੇ ਅੰਦਰ ਵੜ ਕੇ ਮਨਮੁਖ ਕੋਈ ਲਾ ਨਾ ਸਕੇ ਦਾਅ, ਅੱਗੇ ਰਾਹ ਨਜ਼ਰ ਨਾ ਆਈਆ। ਜਨ ਭਗਤਾਂ ਸ੍ਰੀ ਭਗਵਾਨ ਸੇਵਾ ਰਿਹਾ ਕਮਾ, ਦਰ ਦਰਵੇਸ਼ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਪੌੜੀ ਕਹੇ ਮੇਰੇ ਧੰਨ ਭਾਗ, ਨਿਉਂ ਨਿਉਂ ਲਾਗੇ ਪਾਈਆ। ਸੰਤ ਸੁਹੇਲੇ ਮਿਲੇ ਆਜ, ਘਰ ਸਾਚੇ ਵੱਜੇ ਵਧਾਈਆ। ਮੈਂ ਨੀਵਾਂ ਸਿਰ ਕਰ ਕੇ ਉਪਰ ਏਨ੍ਹਾਂ ਚਰਨ ਲਵਾਂ ਰਾਖ, ਪਿੱਠ ਨਜ਼ਰ ਨਾ ਕੋਇ ਵਖਾਈਆ। ਹੋ ਕੇ ਰਹਾਂ ਦਾਸੀ ਦਾਸ, ਸੇਵਕ ਆਪਣਾ ਰੂਪ ਵਟਾਈਆ। ਜਿੰਨਾਂ ਚਿਰ ਮਿਲੇ ਨਾ ਪੁਰਖ ਸਮਰਾਥ, ਫੜ ਫੜ ਬਾਹੋਂ ਉਪਰ ਦਿਆਂ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰਵਾਨ ਮਿਹਰਵਾਨ ਹੋਏ ਸਹਾਈਆ। ਪੌੜੀ ਕਹੇ ਪ੍ਰਭ ਮੇਰਾ ਖੋਲ੍ਹ ਦਰਵਾਜਾ ਕੁੰਜੀ ਤੇਰੇ ਹੱਥ, ਕਲਜੁਗ ਸੰਤ ਬੈਠੇ ਮੁਖ ਭੁਆਈਆ। ਕਰ ਕਿਰਪਾ ਆਪਣਾ ਮਾਰਗ ਦੱਸ, ਨੇਤਰ ਨੈਣ ਰਹੇ ਤਰਸਾਈਆ। ਮੈਂ ਦੋਹਾਂ ਦਾ ਸੁਣਾਂ ਜਸ, ਭਗਤ ਭਗਵਾਨ ਇਕ ਦੂਜੇ ਦਾ ਢੋਲਾ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵਣਹਾਰ ਵਡਿਆਈ ਪ੍ਰਭ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਗੁਰਮੁਖ ਸੱਜਣ ਸਾਚੇ ਲੱਭ, ਆਪ ਆਪਣਾ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਪਰਦਾ ਕੱਜ, ਸਿਰ ਆਪਣਾ ਹੱਥ ਟਿਕਾਇੰਦਾ। ਦੂਰ ਦੁਰਾਡਾ ਉਪਰੋਂ ਨੀਚੇ ਆਵੇ ਭੱਜ, ਕਦਮ ਕਦਮ ਵੰਡ ਵੰਡਾਇੰਦਾ। ਦਰ ਦੁਆਰੇ ਖਲੋਵੇ ਸਜ, ਸ਼ਾਹ ਪਾਤਸ਼ਾਹ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਬਾਨ ਆਪ ਅਖਵਾਇੰਦਾ। ਦਰ ਦਰਬਾਨ ਖੋਲ੍ਹੇ ਭੀਤ, ਭੀਤਰ ਦਏ ਜਣਾਈਆ। ਬਿਨ ਸੋਚ ਸਮਝ ਤੋਂ ਚਲੇ ਰੀਤ, ਬੁੱਧੀ ਕੰਮ ਕਿਸੇ ਨਾ ਆਈਆ। ਭਗਤ ਭਗਵਾਨ ਇਕ ਪ੍ਰੀਤ, ਨਿਰਗੁਣ ਸਰਗੁਣ ਆਪ ਜਣਾਈਆ। ਸੇਵਾ ਕਰੇ ਸਾਹਿਬ ਸਤਿਗੁਰ ਠੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਦਰਵਾਜ਼ਾ ਕਹੇ ਮੈਂ ਗਿਆ ਖੁਲ੍ਹ, ਤੁਧ ਬਿਨ ਬੰਦ ਨਾ ਕੋਇ ਕਰਾਈਆ। ਜੋ ਤੇਰੀ ਪ੍ਰੀਤੀ ਚਰਨ ਗਏ ਘੋਲ ਘੁਲ, ਤਿਨ੍ਹਾਂ ਵੇਖਾਂ ਚਾਈਂ ਚਾਈਂਆ। ਦੁਆਰਿਉਂ ਲੰਘਦਿਆਂ ਨੂੰ ਅੰਦਰ ਆਪ ਬਰਸਾਵਾਂ ਫੁੱਲ, ਦੇਵਤ ਸੁਰ ਸੇਵ ਨਾ ਕੋਇ ਲਗਾਈਆ। ਸ੍ਰੀ ਭਗਵਾਨ ਆਪ ਸੁਹਾਏ ਆਪਣੀ ਕੁੱਲ, ਕੁਲਵੰਤਾ ਵਡ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਹੱਲੇ ਉਚੇ ਪੌੜੇ ਕਾਇਆ ਮੰਦਰ ਅੰਦਰ ਫੂਲਨ ਸੇਜ ਆਪ ਵਿਛਾਈਆ। ਫੂਲਣ ਸੇਜਾ ਸ੍ਰੀ ਭਗਵਾਨ, ਆਪਣੀ ਹੱਥੀਂ ਆਪ ਵਿਛਾਇੰਦਾ। ਸੇਵਾ ਕਰੇ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਜਿਸ ਮਾਰਗ ਗੁਰਮੁਖ ਜਾਣ, ਤਿਨ੍ਹਾਂ ਚਰਨ ਕਵਲ ਧਿਆਨ ਲਗਾਇੰਦਾ। ਦੁੱਖ ਲੱਗੇ ਨਾ ਜ਼ਿਮੀਂ ਅਸਮਾਨ, ਕੋਮਲ ਫੁੱਲ ਨਾ ਕੋਇ ਕੁਮਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪ

ਚੜ੍ਹਾਇੰਦਾ। ਫੁੱਲ ਕਹਿਣ ਜਿਸ ਵੇਲੇ ਗੁਰਮੁਖ ਲੰਘਣਗੇ। ਤੇਰੀ ਪ੍ਰੇਮ ਪ੍ਰੀਤੀ ਬਿਨ ਰਸਨਾ ਜਿਹਵਾ ਮੰਗਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਹ ਜਾਂਦੇ ਮੂਲ ਨਾ ਸੰਗਣਗੇ। ਜਿਸ ਵੇਲੇ ਗੁਰਮੁਖ ਸਾਡੇ ਉਤੇ ਚਰਨ ਟਿਕੌਣਗੇ। ਸਾਡੇ ਸੋਏ ਭਾਗ ਉਠੌਣਗੇ। ਟਾਹਣੀ ਨਾਲੋਂ ਟੁੱਟਿਆਂ ਤੇਰੇ ਨਾਲ ਮਿਲੌਣਗੇ। ਕੰਡਿਆਂ ਖਾਰੀ ਵਿਚ ਨਾ ਫੇਰ ਬਹੌਣਗੇ। ਘਰ ਸਾਚਾ ਪ੍ਰੇਮ ਪਿਆਰੀ, ਪ੍ਰੀਤੀ ਤੇਰੇ ਨਾਲ ਜੁੜੌਣਗੇ। ਸਾਨੂੰ ਦੇ ਕੇ ਚਰਨ ਧੂੜ ਛਾਰੀ, ਮਸਤਕ ਟਿੱਕਾ ਇਕੋ ਲੌਣਗੇ। ਸਾਡੀ ਵਾਸਨਾ ਸਾਡੀ ਸੁਗੰਧ ਨਾ ਰਹੇ ਕੁਆਰੀ, ਪੱਤ ਪੰਖੜੀਆਂ ਰੋ ਰੋ ਵਾਸਤਾ ਪੌਣਗੇ। ਮਿਲੇ ਮੇਲ ਜੋਤ ਨਿਰੰਕਾਰੀ, ਅਗਲਾ ਪਿਛਲਾ ਪੰਧ ਮੁਕੌਣਗੇ। ਸਾਹਿਬ ਤੇਰਿਆਂ ਭਗਤਾਂ ਤੋਂ ਬਲਿਹਾਰੀ, ਜੋ ਸਾਡਾ ਲਹਿਣਾ ਲੇਖਾ ਮਾਤ ਮਕੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕੌਣਗੇ। ਜਦ ਤੇਰਾ ਭਗਤ ਚਰਨ ਰੱਖੇਗਾ। ਸਾਨੂੰ ਇਕੋ ਮਾਰਗ ਦੱਸੇਗਾ। ਤੇਰਾ ਦਰਸ ਕਰਨ ਨੂੰ ਨੱਠੇਗਾ। ਖ਼ੁਸ਼ੀਆਂ ਨਾਲ ਹੱਸੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਨੂੰ ਪਿਛੇ ਕੋਇ ਨਾ ਰੱਖੇਗਾ। ਜਦ ਗੁਰਮੁਖ ਤੇਰੇ ਵਲ ਜਾਣਗੇ। ਸੋਹੰ ਢੋਲਾ ਇਕੋ ਗਾਣਗੇ। ਨਾਲ ਸਾਨੂੰ ਵੀ ਲੈ ਜਾਣਗੇ। ਨਾਲ ਖੜ ਨਾ ਫੇਰ ਪਛਤਾਣਗੇ। ਤੇਰਾ ਸ਼ੁਕਰ ਇਕ ਮਨਾਣਗੇ। ਚਰਨ ਕਵਲ ਧਿਆਨ ਲਗਾਣਗੇ। ਨਾ ਕੁਛ ਪੀਣਗੇ ਨਾ ਖਾਣਗੇ। ਜੋਤੀ ਜੋਤ ਮਿਲ ਜਾਣਗੇ। ਤੇਰਾ ਰੂਪ ਤੇਰੇ ਵਿਚ ਸਮਾਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦੂਜੀ ਓਟ ਨਾ ਕੋਇ ਰਖਾਣਗੇ। ਜਨ ਭਗਤ ਕਹਿਣ ਜਦ ਜਾਵਾਂਗੇ। ਪ੍ਰਭ ਸੱਚੇ ਤੋਂ ਮੰਗ ਮੰਗਾਵਾਂਗੇ। ਝੋਲੀ ਖ਼ਾਲੀ ਵਡ ਭਰਾਵਾਂਗੇ। ਤੁਹਾਨੂੰ ਪਿਛੇ ਛੱਡ ਨਾ ਜਾਵਾਂਗੇ। ਸਮਰਥ ਨਾਲ ਮਿਲਾਵਾਂਗੇ। ਆਪਣੀ ਹੱਥੀਂ ਜਾ ਕੇ ਉਹਦੇ ਚਰਨ ਭੇਟ ਚੜ੍ਹਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਬਹਿ ਬਹਿ ਸ਼ੁਕਰ ਮਨਾਵਾਂਗੇ। ਜਦ ਭਗਤੋ ਦਇਆ ਕਮਾਓਗੇ। ਪ੍ਰਭ ਚਰਨਾਂ ਉਤੇ ਬਰਸਾਓਗੇ। ਮੇਰਾ ਜਨਮ ਜਨਮ ਬਦਲਾਓਗੇ। ਮੇਰਾ ਕਰਮ ਕਰਮ ਮਿਟਾਓਗੇ। ਮਾਰਗ ਇਕੋ ਇਕ ਸਮਝਾਓਗੇ। ਸ੍ਰੀ ਭਗਵਾਨ ਮੇਲ ਮਿਲਾਓਗੇ। ਚਰਨ ਧੂੜ ਅਸ਼ਨਾਨ ਕਰਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸੱਜਣ ਇਕ ਦਰਸਾਓਗੇ। ਜਦ ਤੈਨੂੰ ਚਰਨ ਟਿਕਾਵਾਂਗੇ। ਨਾਲ ਆਪਣਾ ਸੀਸ ਨਿਵਾਵਾਂਗੇ। ਮਸਤਕ ਟਿੱਕਾ ਇਕੋ ਲਾਵਾਂਗੇ। ਵੱਡਾ ਨਿੱਕਾ ਸੋਹੰ ਢੋਲਾ ਗਾਵਾਂਗੇ। ਪ੍ਰਭ ਲੇਖਾ ਜਾਣੇ ਜੀਵ ਜੀ ਕਾ, ਅਗਲਾ ਪਿਛਲਾ ਹਾਲ ਸੁਣਾਵਾਂਗੇ। ਪ੍ਰਭ ਮਿਲਣ ਦਾ ਇਕੋ ਤਰੀਕਾ, ਸਾਚੀ ਸਿਖਿਆ ਇਕ ਦਰਸਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਅਲਖ ਜਗਾਵਾਂਗੇ। ਭਗਤ ਭਗਵਾਨ ਕਹੇ ਜਦ ਆਓਗੇ। ਪ੍ਰੇਮ ਪਿਆਰ ਫੂਲਣ ਖ਼ਾਰੀ, ਨਾਲ ਲਿਆਓਗੇ। ਭਵਰਾ ਗੂੰਜੇ ਸ਼ਾਹ ਸਿਕਦਾਰੀ, ਸ਼ਹਿਨਸ਼ਾਹ ਆਪਣਾ ਰੰਗ ਵਖਾਓਗੇ। ਮਾਲਣ ਬਣੇ ਜੋਤ ਨਿਰੰਕਾਰੀ, ਪਤ ਡਾਲੀ ਆਪਣੀ ਝੋਲੀ ਪਾਓਗੇ। ਹਾਰ ਗੁੰਦੇ ਵਾਰੋ ਵਾਰੀ, ਸੂਈ ਤਾਗਾ ਪ੍ਰੇਮ ਰੀਤੀ ਹੱਥ ਫੜਾਓਗੇ। ਕਰੇ ਖੇਲ ਸਿਰਜਣਹਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੜੀ ਤੰਦ ਤੰਦ ਬੰਦ ਬੰਦ ਬੰਦੀਖ਼ਾਨੇ ਵਿਚੋਂ ਛੁਡਾਓਗੇ। ਸੋ ਪੁਰਖ ਹਰਿ ਖੇਲ ਨਿਆਰਾ, ਨਰ ਨਿਰੰਕਾਰਾ ਆਪ ਕਰਾਈਆ। ਨਾ ਪੁਰਖ ਨਾ ਦਿਸੇ ਨਾਰਾ, ਰੂਪ ਰੰਗ ਰੇਖ ਨਾ ਕੋਇ ਜਣਾਈਆ।

ਨਾ ਵੌਹਟੀ ਨਾ ਦਿਸੇ ਲਾੜਾ, ਪੱਟੀ ਸੀਸ ਨਾ ਕੋਇ ਗੁੰਦਾਈਆ। ਨਾ ਸਿਹਰਾ ਨਾ ਕੋਇ ਦਸਤਾਰਾ, ਘੋੜੀ ਵਾਗ ਨਾ ਕੋਇ ਫੜਾਈਆ। ਨਾ ਸਖੀਆਂ ਕੋਈ ਮੰਗਲ ਚਾਰਾ, ਮਹਿੰਦੀ ਰੰਗ ਨਾ ਕੋਇ ਰੰਗਾਈਆ। ਨਾ ਕੋਈ ਵੇਖੇ ਚੜ੍ਹਦਾ ਖਾਰਾ, ਉਠ ਛਲਾਂਗ ਨਾ ਕੋਇ ਲਗਾਈਆ। ਨਾ ਕੋਈ ਉਤੋਂ ਪਾਣੀ ਵਾਰਾ, ਨਾ ਕੋਈ ਸਗਨ ਮਨਾਈਆ। ਨਾ ਕੋਈ ਗਾਏ ਸੁਹਾਗੀ ਵਾਰਾ, ਰਾਗ ਨਾਦ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਜ ਰਚਾਈਆ। ਕਾਜ ਰਚਾਇਆ ਅੰਧੇਰੇ ਘੁੱਪ, ਨਜ਼ਰ ਕਿਸੇ ਨਾ ਆਇੰਦਾ। ਅੰਦਰ ਵੜ ਕੇ ਬੈਠਾ ਚੁੱਪ, ਚੁੱਪ ਚੁਪੀਤਾ ਰਾਗ ਸੁਣਾਇੰਦਾ। ਗੁਰਮੁਖ ਵਿਰਲੇ ਰਿਹਾ ਪੁੱਛ, ਨਿਰਗੁਣ ਆਪਣੀ ਸੇਵ ਕਮਾਇੰਦਾ। ਵੱਡਾ ਹੋ ਕੇ ਬੈਠਾ ਲੁਕ, ਨੀਵਾਂ ਹੋ ਹੋ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰ ਕਰਤਾਰ, ਕਰਤਾ ਪੁਰਖ ਖੇਲ ਕਰਾਈਆ। ਭਗਤ ਭਗਵਾਨ ਇਕ ਵਿਹਾਰ, ਬਿਵਹਾਰੀ ਧਾਰ ਚਲਾਈਆ। ਦੋ ਜਹਾਨਾਂ ਪਾਵੇ ਸਾਰ, ਮਹਾਂਸਾਰਥੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰਨੇ ਆਇਆ, ਪ੍ਰਭ ਵੱਡਾ ਵਡ ਵਡਿਆਈਆ। ਨਿਰਗੁਣ ਹੋ ਕੇ ਸੇਵ ਕਮਾਇਆ, ਸਰਗੁਣ ਵੱਜੇ ਵਧਾਈਆ। ਦਰ ਦਰਵੇਸ਼ ਦਰ ਦਰਬਾਨ ਅਖਵਾਇਆ, ਸ਼ਾਹ ਪਾਤਸ਼ਾਹ ਆਪਣਾ ਮਾਣ ਮਿਟਾਈਆ। ਗੁਰਮੁਖ ਗੁਰਸਿਖ ਹਰਿਜਨ ਭਗਤ ਭਗਵਾਨ ਰੱਖਣ ਆਇਆ, ਰਾਖੀ ਕਰੇ ਥਾਉਂ ਥਾਈਂਆ। ਸਾਚਾ ਮਾਰਗ ਦੱਸਣ ਆਇਆ, ਬੁੱਧੀ ਆਪਣਾ ਆਪ ਸਮਝਾਈਆ। ਹਿਰਦੇ ਅੰਦਰ ਵਸਣ ਆਇਆ, ਦਵੈਤੀ ਪਰਦਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਖੇਲ ਕਰਨ ਨੂੰ ਕਰ ਇਕੱਠੇ, ਅਕਲ ਕਲਧਾਰੀ ਆਪਣੀ ਕਾਰ ਕਮਾਇੰਦਾ। ਵੱਡੇ ਨਿੱਕੇ ਸਾਰੇ ਬਣਾ ਕੇ ਆਪਣੇ ਬੱਚੇ, ਪਿਓ ਦਾਦਾ ਕਿਸੇ ਦਾ ਕੋਇ ਨਜ਼ਰ ਨਾ ਆਇੰਦਾ। ਆਪੇ ਢਾਲੇ ਨਾਮ ਸੱਚੇ, ਸਾਚਾ ਰੰਗ ਇਕ ਚੜ੍ਹਾਇੰਦਾ। ਬੀਸ ਬੀਸੇ ਗੁਰਮੁਖ ਮੂਲ ਨਾ ਰਹਿਣ ਕੱਚੇ, ਕੱਚਿਆਂ ਪੱਕਾ ਰੰਗ ਵਖਾਇੰਦਾ। ਪੀਰ ਪੈਗ਼ੰਬਰ ਹੱਕੇ ਬੱਕੇ, ਹੂ ਹੂ ਨਾਆਰਾ ਸਰਬ ਲਗਾਇੰਦਾ। ਗੁਰ ਅਵਤਾਰ ਪੈਗ਼ੰਬਰ ਤੱਕੇ, ਬਿਨ ਨੈਣਾਂ ਆਪਣੀ ਕਾਰ ਕਮਾਇੰਦਾ। ਪਾਰਬ੍ਰਹਮ ਪ੍ਰਭ ਧੁਰ ਸੰਦੇਸ਼ ਦੇਵੇ ਆਪਣੇ ਪੱਤੇ, ਲਿਖ ਲਿਖ ਪਾਤੀ ਹੱਥ ਨਾ ਕਿਸੇ ਫੜਾਇੰਦਾ। ਜਿਧਰ ਵੇਖੋ ਓਧਰ ਦਿਸੇ, ਘਰ ਘਰ ਆਪਣਾ ਡੇਰਾ ਲਾਇੰਦਾ। ਬਿਨ ਬਾਹਵਾਂ ਲੱਤਾਂ ਪੈਰਾਂ ਨੱਠੇ, ਔਂਦਾ ਜਾਂਦਾ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਥੋੜੇ ਰੱਖੇ, ਜਿਨ੍ਹਾਂ ਆਪਣਾ ਮੇਲ ਮਿਲਾਇੰਦਾ। ਬਾਕੀ ਸ਼ੌਹ ਦਰਿਯਾਏ ਘੱਤੇ, ਡੂੰਘੀ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਮਿਲਣ ਦੀ ਪ੍ਰੀਤ, ਦੱਸਣਹਾਰਾ ਗੁਰ ਗੁਰ ਮੀਤ, ਗੁਰ ਚਰਨ ਧਿਆਨ ਲਗਾਇੰਦਾ। ਗੁਰ ਮੀਤ ਗੁਰ ਪ੍ਰੀਤ ਅਤੀਤ, ਤ੍ਰੈਭਵਣ ਧਨੀ ਤ੍ਰੈਗੁਣ ਵਿਚ ਕਦੇ ਨਾ ਲਿਆਇੰਦਾ। ਸਦਾ ਅਤੀਤ ਠਾਂਡਾ ਸੀਤ ਪਰਖਣਹਾਰਾ ਨੀਤ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸ੍ਰੀ ਭਗਵੰਤ ਖੋਜ ਖੁਜਾਇੰਦਾ। ਸਿਰ ਤੋਂ ਲਾਹ ਕੇ ਛਤਰ ਸੀਸ, ਸੇਵਾ ਕਰੇ ਆਪ ਜਗਦੀਸ਼, ਸਤਿਜੁਗ ਨਿਸ਼ਾਨੀ ਦੇਵੇ ਠੀਕ, ਠੋਕਰ ਇਕੋ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਅਪਾਰ, ਸ੍ਰੀ ਭਗਵਾਨ ਰਿਹਾ ਜਣਾਈਆ। ਦੋ ਜਹਾਨ ਰਹੋ

ਖ਼ਬਰਦਾਰ, ਸਚ ਸੰਦੇਸਾ ਇਕ ਜਣਾਈਆ। ਦੋ ਸੱਤ ਹੋਏ ਵਿਹਾਰ, ਅੰਕ ਅੰਕ ਨਾਲ ਮਿਲਾਈਆ। ਸਭ ਨੇ ਗੌਣਾ ਮੰਗਲਾਚਾਰ, ਗ੍ਰਹਿ ਗ੍ਰਹਿ ਵੱਜੇ ਵਧਾਈਆ। ਗੁਰਮੁਖ ਨਾਰੀ ਹਰਿ ਮਿਲਣਾ ਕੰਤ ਭਤਾਰ, ਆਤਮ ਸੇਜਾ ਮੇਲ ਮਿਲਾਈਆ। ਚਾਓ ਘਨੇਰਾ ਹੋਏ ਵਿਚ ਸੰਸਾਰ, ਨੇਰਨ ਨੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਾਰਿਆਂ ਚਲ ਕੇ ਔਣਾ ਰਾਤ, ਰਾਤੀਂ ਰੁਤੀ ਆਪ ਸੁਹਾਇੰਦਾ। ਢੋਲਾ ਗੌਣਾ ਮਿਲ ਜਮਾਤ, ਘਰ ਇਕੋ ਇਕ ਵਖਾਇੰਦਾ। ਪ੍ਰਭ ਜੂ ਵੇਖੋ ਬਣਦਾ ਸੱਜਣ ਸਾਕ, ਸਗਲਾ ਸੰਗ ਨਿਭਾਇੰਦਾ। ਗੁਰਮੁਖਾਂ ਘਰ ਪਹਿਲੋਂ ਖੋਲ੍ਹੇ ਆ ਕੇ ਤਾਕ, ਫਿਰ ਪੌੜੇ ਨਾਮ ਚੜ੍ਹਾਇੰਦਾ। ਅੰਦਰ ਵੜ ਕੇ ਡੂੰਘੇ ਅੰਧੇਰੇ ਰਿਹਾ ਝਾਕ, ਪਰਦਾ ਉਹਲਾ ਆਪ ਰਖਾਇੰਦਾ। ਬਿਨ ਵੇਖਿਆਂ ਵਸੇ ਸਾਥ, ਸਦਾ ਸਦ ਆਪਣਾ ਸੰਗ ਨਿਭਾਇੰਦਾ। ਧੁਰ ਫ਼ਰਮਾਣਾ ਸਭ ਨੇ ਰੱਖਣਾ ਯਾਦ, ਏਕੰਕਾਰਾ ਆਪ ਅਲਾਇੰਦਾ। ਸਾਰਿਆਂ ਇਕੱਠਿਆਂ ਹੋ ਕੇ ਮਾਰਨੀ ਇਕ ਅਵਾਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਜਣਾਇੰਦਾ। ਇਕੱਠੇ ਹੋਣ ਦਾ ਦੱਸਦੇ ਵੇਲਾ, ਪ੍ਰਭ ਤੇਰੇ ਅੱਗੇ ਅਰਜ਼ੋਈਆ। ਕੀ ਨਾਲ ਲੈ ਕੇ ਆਈਏ ਪੈਸਾ ਧੇਲਾ, ਜੋ ਤੇਰੀ ਭੇਟ ਚੜ੍ਹਾਈਆ। ਸ੍ਰੀ ਭਗਵਾਨ ਕਹੇ ਇਹ ਨਹੀਂ, ਪ੍ਰਭ ਮਿਲਣ ਦਾ ਸੱਚਾ ਮੇਲਾ, ਚਰਨ ਕਵਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਈਆ । ਸ੍ਰੀ ਭਗਵਾਨ ਕਹੇ ਤੁਸਾਂ ਰੱਖਣਾ ਧਿਆਨ, ਹਰਿ ਧਿਆਨੀ ਆਪ ਜਣਾਇੰਦਾ। ਜਿਸ ਵੇਲੇ ਭੇਜਾਂ ਸ਼ਬਦ ਬਬਾਣ, ਸਭ ਨੂੰ ਉਪਰ ਆਪ ਬਿਠਾਇੰਦਾ। ਬਿਨ ਮੰਜ਼ਲੋਂ ਪਹੁੰਚਣ ਆਣ, ਮੰਜ਼ਲੇ ਮਕਸੂਦ ਇਕੋ ਘਰ ਵਖਾਇੰਦਾ। ਨਾ ਕੋਈ ਥੱਕੇ ਬੁੱਢਾ ਬਾਲ ਅਞਾਣ, ਵੱਡੇ ਛੋਟੇ ਸੁਖਾਲ ਨਾਲ ਬਹਾਇੰਦਾ। ਰਲ ਮਿਲ ਢੋਲਾ ਇਕੋ ਗਾਣ, ਤੂੰ ਮੇਰਾ ਮੈਂ ਤੇਰਾ ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਪ੍ਰਭ ਮੇਲ ਮਿਲਾਵੇ ਹਾਣੀਆਂ ਹਾਣ, ਮੇਲ ਮਿਲਾਵਾ ਇਕੋ ਘਰ ਵਖਾਇੰਦਾ। ਸਾਚੀ ਸਖੀ ਪਰਵਾਨ ਕਰੇ ਇਕੋ ਕਾਹਨ, ਘਰ ਘਿਰਨਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਦੱਸੇ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਜੁਗ ਜੁਗ ਭਗਤਾਂ ਦੇਵੇ ਦਾਨਾ, ਦਾਤਾ ਦਾਨੀ ਝੋਲੀ ਰਿਹਾ ਭਰਾਈਆ। ਜਿਵੇਂ ਗੁਰਮੇਜ਼ ਬੱਧਾ ਗਾਨਾਂ, ਨਿਰਗੁਣ ਸਰਗੁਣ ਗੰਢ ਪੁਆਈਆ। ਤਿਵੇਂ ਸੱਦਾ ਦੇਵੇ ਦੋ ਜਹਾਨਾਂ, ਹੁਕਮ ਹਰਿ ਜੂ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਰਿਕਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਪਰਮਾਤਮ ਕਰੇ ਵਿਵਾਹ, ਲੇਖਾ ਜਾਣ ਬੇਪਰਵਾਹ, ਸ਼ਾਦੀ ਗ਼ਮੀ ਇਕੋ ਰੰਗ ਵਖਾਈਆ। ਦੋ ਸੱਤ ਹੋਣਾ ਵਿਆਹ, ਅਨੰਦ ਕਾਰਜ ਆਪ ਜਣਾਇੰਦਾ। ਕਿਸੇ ਦਾ ਲੱਗਣ ਨਾ ਦੇਵੇ ਝੂਠਾ ਦਾਅ, ਸਿਰ ਆਪਣਾ ਹੱਥ ਟਿਕਾਇੰਦਾ। ਡੂੰਮ ਨਾਈ ਫੇਰਾ ਸਕੇ ਕੋਇ ਨਾ ਪਾ, ਸਾਹ ਆਪਣੇ ਹੁਕਮ ਸੁਧਾਇੰਦਾ। ਗਾਉੜੀ ਰਾਗ ਕੋਈ ਨਾ ਸਕੇ ਗਾ, ਘਰ ਆ ਆ ਸਗਨ ਨਾ ਕੋਇ ਪਾਇੰਦਾ। ਬਿਨ ਸਤਿਗੁਰ ਪੂਰੇ ਗਾਨਾ ਸਕੇ ਨਾ ਕੋਇ ਬਨ੍ਹਾ, ਸਾਚਾ ਤੰਦ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਵਾਨ ਦਾ ਹੋਏ ਮੇਲ, ਬਿਨ ਨਾਈ ਬ੍ਰਹਿਮਣ ਚੜ੍ਹੇ ਤੇਲ, ਸ੍ਰੀ ਭਗਵਾਨ ਆਪਣੀ ਹੱਥੀਂ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਜਾਣੇ ਆਪਣਾ ਖੇਲ, ਖ਼ਾਲਕ ਭੇਵ ਆਪਣੇ ਹੱਥ ਰਖਾਇੰਦਾ।

ਆ ਬ੍ਰਹਾਮਣ ਕੁਛ ਕਰੀਏ ਵਿਹਾਰ, ਜਜਮਾਨ ਰਿਹਾ ਸਮਝਾਈਆ। ਡੂੰਮ ਨਾ ਕਿਸੇ ਦਿਸੇ ਕੋਈ ਦੁਆਰ, ਘਰ ਇਕੋ ਵੱਜੇ ਵਧਾਈਆ। ਵਿਵਾਹ ਹੋਏ ਜੁਗ ਚਾਰ, ਚਾਰ ਦਿਹਾੜੇ ਜਿੰਦੜੀ ਨਾ ਖ਼ੁਸ਼ੀ ਵਖਾਈਆ। ਨਾਤਾ ਤੁਟ ਜਾਏ ਪੁਰਖ ਨਾਰ, ਲੋਕਮਾਤ ਹੋਏ ਜੁਦਾਈਆ। ਜਿਸ ਮਿਲੇ ਆਪ ਨਿਰੰਕਾਰ, ਤਿਸ ਵਿਛੋੜਾ ਰਹਿਣ ਨਾ ਪਾਈਆ। ਜੋੜਾ ਜੋੜੇ ਸਿਰਜਣਹਾਰ, ਜੋੜੀ ਇਕੋ ਇਕ ਬਣਾਈਆ। ਨਾਮ ਘੋੜਾ ਕਰ ਤਿਆਰ, ਵਾਗ ਆਪਣੇ ਹੱਥ ਉਠਾਈਆ। ਜੋਤ ਅਕਾਲਣ ਕਰ ਪਿਆਰ, ਬਣ ਭੈਣ ਸੀਸ ਗੁੰਦਾਈਆ। ਮੌਲੀ ਕੀਤੀ ਇਕ ਤਿਆਰ, ਪ੍ਰੇਮ ਰਤੀ ਰਤ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨੰਦ ਕਾਰਜ ਇਕ ਜਣਾਈਆ। ਅਨੰਦ ਕਾਰਜ ਕਰੇ ਅਨੰਦ, ਅਨੰਦ ਇਕੋ ਇਕ ਜਣਾਇੰਦਾ। ਗੀਤ ਸੁਹਾਗੀ ਸੋਹਲਾ ਛੰਦ, ਸ਼ਾਹ ਪਾਤਸ਼ਾਹ ਆਪ ਅਲਾਇੰਦਾ। ਪ੍ਰੇਮ ਪ੍ਰੀਤੀ ਬੰਧਨ ਪਾਏ ਬੰਧ, ਨਾ ਕੋਈ ਤੋੜ ਤੁੜਾਇੰਦਾ। ਆਪਣੀ ਹੱਥੀਂ ਦੇਵੇ ਗੰਢ, ਦੋ ਜਹਾਨ ਨਾ ਕੋਇ ਖੁਲ੍ਹਾਇੰਦਾ। ਇਕ ਦੂਜੇ ਮਿਲ ਕੇ ਦੋਵੇਂ ਪੈ ਜਾਏ ਠੰਡ, ਸੀਨੇ ਅੱਗ ਨਾ ਕੋਇ ਭਟਕਾਇੰਦਾ। ਸਚ ਸੰਦੇਸਾ ਸੁਣ ਕੇ ਲੈਣ ਮੰਨ, ਮਨਸਾ ਹੋਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੀਤੀ ਆਪ ਬਣਾਇੰਦਾ। ਪ੍ਰੇਮ ਪ੍ਰੀਤੀ ਅੰਦਰ ਪਾਵੇ ਸਗਨ, ਹਰਿ ਸੱਚਾ ਖੇਲ ਕਰਾਈਆ। ਆਪੇ ਜਾਣੇ ਆਪਣਾ ਲਗਣ, ਪੰਡਤ ਪਾਂਧਾ ਨਾ ਕੋਇ ਰਖਾਈਆ। ਆਪੇ ਮਲਣਹਾਰਾ ਵਟਨਾ ਮਜਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪਾਵਣਹਾਰਾ ਨੇਤਰ ਕੱਜਲ, ਨਾਮ ਇਕੋ ਇਕ ਰਖਾਈਆ। ਵੇਖਣਹਾਰਾ ਸਾਹਿਬ ਸੱਜਣ, ਸੌਹਰੇ ਪੇਈਏ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਆਓ ਵਿਹਾਰਾ ਸੱਚਾ ਕਰੀਏ, ਕਰਨਹਾਰ ਸਮਝਾਇਆ। ਇਕ ਦੂਜੇ ਨੂੰ ਪ੍ਰੇਮ ਪ੍ਰੀਤੀ ਨਾਲ ਵਰੀਏ, ਘਰ ਘਰ ਵਿਚ ਮੇਲ ਮਿਲਾਇਆ । ਕੂੜੀ ਕਿਰਿਆ ਕੋਲੋਂ ਨਾ ਡਰੀਏ, ਲੋਕਲਾਜ ਪਰੇ ਹਟਾਇਆ। ਪ੍ਰਭ ਸਾਚੇ ਦੀ ਸੇਜੇ ਚੜ੍ਹੀਏ, ਚੜ੍ਹਿਆਂ ਸ਼ਰਮ ਹਯਾ ਨਾ ਕੋਇ ਰਖਾਇਆ। ਜਗ ਵੇਂਹਦਿਆਂ ਪ੍ਰਭ ਬਾਹੋਂ ਫੜੀਏ, ਜਗ ਰੁਠਿਆਂ ਲਏ ਮਨਾਇਆ। ਸੋਹੰ ਢੋਲਾ ਇਕੋ ਪੜ੍ਹੀਏ, ਗਾ ਗਾ ਆਪਣਾ ਸ਼ੁਕਰ ਮਨਾਇਆ। ਦਰ ਦਰਵਾਜ਼ੇ ਸਾਚੇ ਖੜੀਏ, ਚਰਨ ਕਵਲ ਧਿਆਨ ਰਖਾਇਆ। ਜੀਂਵਦਿਆਂ ਹੀ ਜਗ ਮਰਨੋਂ ਪਹਿਲੋਂ ਮਰੀਏ, ਪਿਛੋਂ ਮਰਿਆ ਕੰਮ ਕਿਸੇ ਨਾ ਆਇਆ। ਸਤਿਗੁਰ ਭਾਣਾ ਸਿਰ ਤੇ ਜਰੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇਆ। ਪਹਿਲੋਂ ਸੱਦਾ ਦੇ ਭਗਵਾਨ, ਸਚ ਸੰਦੇਸ ਸੁਣਾਈਆ। ਚਲ ਕੇ ਆਏ ਦੇਵ ਨੇਤ ਦੋ ਜਹਾਨ, ਆਪਣਾ ਪੰਧ ਮੁਕਾਈਆ। ਵੇਖੀਏ ਖੇਲ ਸ੍ਰੀ ਭਗਵਾਨ, ਕਰਤਾ ਕੀ ਕੀ ਕਾਜ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਰਿਹਾ ਦਰਸਾਈਆ। ਸਾਚੀ ਕਾਰ ਕਰਤਾ ਪੁਰਖ, ਆਪਣੀ ਆਪ ਕਰਾਇੰਦਾ। ਪਿਛਲਾ ਮੇਟੇ ਸੋਗ ਹਰਖ, ਅੱਗੇ ਚਿੰਤਾ ਨਾ ਕੋਇ ਜਣਾਇੰਦਾ। ਗੁਰਮੁਖ ਮੇਲਾ ਮਿਲਾਏ ਹੋ ਨਿਧੜਕ, ਭੈ ਭੌ ਸਰਬ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨੰਦ ਕਾਰਜ ਇਕੋ ਘਰ ਵਖਾਇੰਦਾ। ਉਠ ਬ੍ਰਹਿਮਣ ਦੱਸ ਰਵਾਜ, ਪ੍ਰਭ ਸਾਚਾ ਪੁੱਛ ਪੁਛਾਈਆ। ਜਗਤ ਵਿਹਾਰਾ ਹੁੰਦਾ ਕਿਸ ਤਰ੍ਹਾਂ ਕਾਜ, ਕਿਵ ਬਿਧ ਹੋਵੇ ਕੁੜਮਾਈਆ। ਕੀ ਇਜ਼ਾਜ਼ਤ ਦਏ ਸਮਾਜ, ਕੀ ਸ਼ਰਅ ਬੰਧ ਵਖਾਈਆ। ਕੀ ਦੇਣਾ ਪਏ ਦਾਜ, ਕੀ ਢੋਆ ਲੈ ਕੇ ਆਈਆ। ਕੀ ਕਿਸ ਤਰ੍ਹਾਂ ਮਾਰੇ ਆਵਾਜ਼, ਦੂਲ੍ਹਾ ਦੁਲਹਨ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਜਗ ਵਿਛੜੇ ਮੇਲ ਮਿਲਾਈਆ। ਬ੍ਰਾਹਮਣ ਕਹੇ ਅਸੀਂ ਮਾਰਦੇ ਫੇਰੇ, ਤਿਹੱਤੇ ਭਤੱਤੇ ਵੇਖ ਵਖਾਈਆ। ਓਧਰੋਂ ਓਧਰੀ ਖਾਂਦੇ ਰਹਿੰਦੇ ਲੱਡੂ ਪੇੜੇ, ਸੱਚੀ ਗੱਲ ਨਾ ਕਿਸੇ ਸਮਝਾਈਆ । ਦੋਹਾਂ ਧਿਰਾਂ ਵਿਚ ਪਾ ਕੇ ਝੇੜੇ, ਝਗੜੇ ਵਿਚ ਲੋਕਾਈਆ। ਖ਼ੂਬ ਦਵਾਈਏ ਉਲਟੇ ਗੇੜੇ, ਸਭ ਦੀ ਮਤ ਗਵਾਈਆ। ਜੇ ਕੋਈ ਸਾਡੇ ਬਿਨਾਂ ਲੈ ਲਏ ਫੇਰੇ, ਵਿਆਹੀ ਦੇਈਏ ਛੁਡਾਈਆ। ਸਾਨੂੰ ਇਹੋ ਕੰਮ ਚੰਗੇਰੇ, ਇਕਦਿਰ ਲਾਈਏ ਇਕਦਿਰ ਦੇਈਏ ਬੁਝਾਈਆ। ਜਿੰਨਾਂ ਚਿਰ ਬ੍ਰਹਿਮਣ ਦੀ ਭੇਟਾ ਨਾ ਚੜ੍ਹਨ ਤੇਉਰੇ, ਕੰਗਣ ਹੱਥ ਨਾ ਕੋਇ ਪੁਆਈਆ। ਸਾਨੂੰ ਮੰਗਿਆਂ ਦਾਨ ਨਾ ਮਿਲਣ ਵਛੇਰੇ, ਗਊ ਦਾਨ ਨਾ ਕੋਇ ਕਰਾਈਆ। ਅਸੀਂ ਕਹੀਏ ਅਸੀਂ ਉਲਟੇ ਮਣਕੇ ਫੇਰੇ, ਤੋੜ ਚੜ੍ਹੇ ਨਾ ਕੋਇ ਕੁੜਮਾਈਆ। ਸੰਗਲੀ ਸੁਟ ਕੇ ਕਹਿਣ ਵੇਖੋ ਡੁੱਬਦੇ ਬੇੜੇ, ਪਤਰੀ ਆਪਣੀ ਦੇਈਏ ਵਖਾਈਆ। ਮਾਰ ਕੇ ਧਰਨਾ ਬਹੀਏ ਵੇਹੜੇ, ਮੂੰਹੋਂ ਮੰਗਿਆ ਦਾਨ ਦਿਓ ਵਾਲੇ ਧੀ ਜਵਾਈਆ। ਨਹੀਂ ਤੇ ਕਾਲ ਆਇਆ ਨੇੜੇ, ਦੂਸ਼ਨ ਲੱਗੇ ਸਭਨੀ ਥਾਈਂਆ। ਤੀਰਥ ਤੱਟਾਂ ਉੋਤੇ ਸਭ ਨੂੰ ਫੇਰੇ, ਪੁੰਨ ਦਾਨ ਦਏ ਸਮਝਾਈਆ। ਜੇ ਕੋਈ ਅੱਗੋਂ ਤਕੜਾ ਹੋ ਕੇ ਵੇਹਰੇ, ਉਹਨੂੰ ਮੱਥੇ ਲੱਗਾ ਤਰਸੂਲ ਦੇਈਏ ਵਖਾਈਆ। ਜੇ ਨਾ ਉਜਾੜਾਂ ਤੁਹਾਡੇ ਖੇੜੇ, ਮੈਨੂੰ ਬ੍ਰਾਹਮਣ ਨਾ ਸੱਦਿਓ ਮੇਰੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਿਮਣ ਤੇਰੀਆਂ ਗੱਲਾਂ ਸੁਣ ਕੇ ਖ਼ੁਸ਼ੀ ਮਨਾਈਆ। ਵਾਹ ਬ੍ਰਹਿਮਣ ਤੇਰੀ ਵੱਡੀ ਚਲਾਕੀ, ਸਾਹਿਬ ਸਤਿਗੁਰ ਸੱਚੇ ਭਾਈਆ। ਏਸੇ ਤਰ੍ਹਾਂ ਕਾਬੂ ਔਂਦੇ ਬੰਦੇ ਖ਼ਾਕੀ, ਗੁਰ ਕਾ ਸ਼ਬਦ ਨਾ ਕੋਇ ਕਮਾਈਆ। ਝੂਠੀ ਵਿਕਦੇ ਸਾਰੇ ਹਾਟੀ, ਸਾਚੀ ਵਸਤ ਲੈਣ ਕੋਇ ਨਾ ਜਾਈਆ। ਤ੍ਰਿਸ਼ਨਾ ਲੱਗੀ ਮੰਗਣ ਦਾਤੀ, ਹੰਕਾਰ ਵਿਕਾਰ ਵਿਚ ਡੁੱਬੀ ਲੋਕਾਈਆ। ਜਿੰਨਾਂ ਚਿਰ ਲਾੜੇ ਨਾਲ ਨਾ ਔਣ ਸਾਥੀ, ਜੰਞ ਸੋਭਾ ਕੋਈ ਨਾ ਪਾਈਆ। ਜੇ ਕੁੜਮ ਚੜ੍ਹ ਕੇ ਆਵੇ ਉਤੇ ਹਾਥੀ, ਲੱਜਪਤ ਸਾਡੀ ਫੇਰ ਰਹਿ ਜਾਈਆ। ਗਹਿਣੇ ਬਸਤਰ ਲਿਆਵੇ ਨੱਕ ਬਲਾਕੀ, ਭੂਸ਼ਨ ਜ਼ਰੀ ਦਾਰ ਬਣਾਈਆ। ਸੋਹਣਾ ਘੋੜਾ ਜੋੜਾ ਮੁੰਡਾ ਮਾਰ ਚੜ੍ਹੇ ਪਲਾਕੀ, ਸੋਲਾਂ ਕਲੀਆਂ ਆਸਣ ਲਾਈਆ। ਗੌਂਦੇ ਵਜੌਂਦੇ ਔਣ ਨਾਲ ਬਰਾਤੀ, ਖੁਲ੍ਹੀਆਂ ਪੱਗਾਂ ਗਲਾਂ ਵਖਾਈਆ। ਹੱਥੀਂ ਹੋਣ ਪਿਆਲੇ ਸਾਕੀ, ਬੋਤਲਾਂ ਕੂਕਣ ਦੇਣ ਦੁਹਾਈਆ। ਰਸਨਾ ਨਸੀਹਤ ਸਾਨੂੰ ਕਹਿਣ ਬੇਹੋਸ਼ੀ ਭਾਬੀ, ਭੈਣ ਭਾਈ ਸਾਰ ਰਹੇ ਨਾ ਰਾਈਆ। ਨਜ਼ਰ ਨਾ ਆਏ ਫੁੱਫੀ ਮਾਸੀ, ਕੁਆਰ ਕੰਨਿਆਂ ਨਾ ਕੋਇ ਵਡਿਆਈਆ। ਜਿੰਨਾਂ ਚਿਰ ਆਂਢੀ ਗਵਾਂਢੀ ਨਾ ਕਰਨ ਹਾਸੀ, ਤਿਨਾਂ ਚਿਰ ਜੰਞ ਨਾ ਸੋਭਾ ਪਾਈਆ। ਪੰਡਤ ਦੇ ਮੰਨ ਨੂੰ ਰਹੇ ਉਦਾਸੀ, ਜਿੰਨਾਂ ਚਿਰ ਕੁੜਮਾਂ ਵਿਚ ਨਾ ਹੋਏ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਆ ਬ੍ਰਾਹਮਣ ਰਚੀਏ ਕਾਜ, ਸੋ ਸਾਹਿਬ ਸਤਿਗੁਰ ਆਪ ਜਣਾਇੰਦਾ। ਪਿਛਲਾ ਬਦਲੀਏ ਸਰਬ ਰਿਵਾਜ, ਅਗਲਾ ਰਾਹ ਆਪ ਸਮਝਾਇੰਦਾ। ਸਾਹਿਬ ਸਤਿਗੁਰ ਦਾ ਇਕੋ ਸਮਾਜ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਗੁਰਮੇਜ ਸਿੰਘ ਪੰਜ ਪੱਗਾਂ ਜੋ ਦਿਤੀਆਂ ਦਾਜ, ਪ੍ਰਭ ਸਾਚਾ ਮੰਗ ਮੰਗਾਇੰਦਾ। ਭਗਤ ਭਗਤ ਦਾ ਸਾਚਾ ਕਾਜ, ਸ੍ਰੀ ਭਗਵਾਨ ਦਇਆ ਕਮਾਇੰਦਾ। ਸੁਲੱਖਣੀ ਘੜੀ ਸੋਹੇ ਆਜ, ਘੜੀ ਪਲ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸਾਚੀ ਕਾਰ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਗੁਰਮੁਖ ਤੇਰਾ ਸਚ ਪਿਆਰ, ਪ੍ਰੇਮ ਰੰਗਣ ਰੰਗਾਈਆ। ਭੇਟਾ ਕੀਤੀ ਇਕ ਦਸਤਾਰ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਚਾਰ ਗੁਰਮੁਖਾਂ ਵਾਸਤੇ ਰੱਖੀਂ

ਸੰਭਾਲ, ਤੇਰੀ ਝੋਲੀ ਪਾਈਆ। ਦੀਨ ਦਿਆਲ ਹੋ ਖ਼ੁਸ਼ਹਾਲ, ਖ਼ੁਸ਼ੀ ਆਪਣੇ ਵਿਚ ਰਖਾਈਆ। ਵਾਹ ਵਾ ਸੁਚੱਜੇ ਲਾਡਲੇ ਲਾਲ, ਕਿਰਤ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਆਪਣੀ ਪ੍ਰੇਮ ਪ੍ਰੀਤੀ ਸਚ ਦਸਤਾਰ, ਹਰਿ ਦਸਤ ਬਦਸਤ ਫੜਾਇੰਦਾ। ਉਠ ਬ੍ਰਹਿਮਣ ਕਰ ਸ਼ਿੰਗਾਰ, ਮਿਹਰਵਾਨ ਦਇਆ ਕਮਾਇੰਦਾ। ਰੰਗ ਚੜ੍ਹਿਆ ਅਪਰ ਅਪਾਰ, ਲਲਾਰੀ ਰੰਗ ਨਾ ਕੋਇ ਵਖਾਇੰਦਾ। ਉਤਰ ਨਾ ਜਾਏ ਵਿਚ ਸੰਸਾਰ, ਚਾਰ ਯੁਗ ਗੰਢ ਪੁਆਇੰਦਾ। ਪਿਛੋਂ ਗੌਂਦਾ ਰਹੇ ਸਰਬ ਸੰਸਾਰ, ਰਸਨਾ ਜਿਹਵਾ ਢੋਲਾ ਰਾਗ ਅਲਾਇੰਦਾ। ਪ੍ਰਭ ਭਗਤਾਂ ਨਾਲ ਕਰ ਕੇ ਗਿਆ ਪਿਆਰ, ਪਿਛਲੀ ਕੀਤੀ ਸਭ ਉਲਟਾਇੰਦਾ। ਸੰਤ ਸਾਜਣ ਕਰ ਤਿਆਰ, ਗੁਰਮੁਖ ਗੁਰਮੁਖਾਂ ਨਾਲ ਮਿਲਾਇੰਦਾ। ਵੰਡਣ ਵੰਡ ਵੰਡੇ ਸਿਰਜਣਹਾਰ, ਸਿਰ ਸਿਰ ਤਾਜ ਸੁਹਾਇੰਦਾ। ਦੂਜੀ ਪਗੜੀ ਬੰਨ੍ਹੇ ਸਿਰ ਸਿੰਘ ਲਾਲ, ਲਾਲ ਗੁਲਾਲਾ ਵੇਖ ਵਖਾਇੰਦਾ। ਬਣ ਵਿਚੋਲਾ ਦੀਨ ਦਿਆਲ, ਦਰ ਦਰ ਘਰ ਘਰ ਵੇਖ ਵਖਾਇੰਦਾ। ਬੇਸ਼ਕ ਰੌਲਾ ਪਾਵੇ ਸਰਬ ਸੰਸਾਰ, ਅੱਖ ਤਲੇ ਨਾ ਕਿਸੇ ਲਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਕਰਾਇੰਦਾ। ਸਚ ਦਸਤਾਰ ਪੱਲਾ ਗਜ਼, ਗਜ ਦਏ ਵਡਿਆਈਆ। ਸਿੰਘ ਗੁਰਮੇਜ ਦੇ ਸੀਸ ਉਤੇ ਜਾਏ ਸਜ, ਸ੍ਰੀ ਭਗਵਾਨ ਆਪ ਬਨ੍ਹਾਈਆ। ਤਾਰਾ ਸਿੰਘ ਜਾਚ ਦੱਸ, ਕਿਵੇਂ ਭਗਤ ਭਗਵਾਨ ਹੋਵੇ ਕੁੜਮਾਈਆ। ਇਕ ਦੂਜੇ ਦੇ ਹੋਵਣ ਵਸ, ਵਾਸਤਾ ਇਕੋ ਜਿਹਾ ਪਾਈਆ। ਗੁਰਸਿਖੋ ਵੇਖਿਓ ਪਿਛੇ ਨਾ ਜਾਇਓ ਹਟ, ਹੱਦ ਹੱਥ ਕਿਸੇ ਨਾ ਆਈਆ। ਬਾਹਰੋਂ ਵੇਖੋ ਨਾ ਬੈਠਾ ਜੱਟ, ਅੰਦਰ ਨਿਰਗੁਣ ਨਿਰੰਕਾਰ ਆਸਣ ਲਾਈਆ। ਬਣਾਵਣ ਆਇਆ ਆਪਣੀ ਯੱਦ, ਵਿਸ਼ਵ ਆਪਣੀ ਕਾਰ ਕਮਾਈਆ। ਦੋ ਜਹਾਨਾਂ ਪਾਰ ਕਰ ਕੇ ਹੱਦ, ਲੋਕਮਾਤ ਵੇਖ ਵਖਾਈਆ। ਧੋਖਾ ਦੇ ਕੇ ਸਿੰਘ ਗੁਰਮੀਤ ਹਰਿ ਜੂ ਘਰ ਲਿਆ ਸੱਦ, ਨੇਤਰ ਨੈਣਾਂ ਨੀਰ ਵਹਾਈਆ। ਕਿਉਂ ਬਾਪੂ ਸਾਥੋਂ ਹੋਇਉਂ ਅੱਡ, ਕੀ ਤੇਰੀ ਚਤੁਰਾਈਆ। ਤੇਰੇ ਵਿਛੋੜੇ ਵਿਚ ਸੁੱਕੇ ਹੱਡ, ਰਤੀ ਰਤ ਰਹਿਣ ਨਾ ਪਾਈਆ। ਸ੍ਰੀ ਭਗਵਾਨ ਹੋ ਬੇਵਸ, ਗੁਰਮੁਖ ਰਿਹਾ ਸਮਝਾਈਆ। ਤੇਰੇ ਪ੍ਰੇਮ ਵਿਚ ਆਪਣੀ ਕੱਢਾਂ ਰਤ, ਗੋਬਿੰਦ ਹੋ ਕੇ ਰੰਗ ਚੜ੍ਹਾਈਆ। ਦੂਜੀ ਪਗੜੀ ਤੇਰੇ ਸਿਰ ਤੇ ਰੱਖ, ਰੱਖਿਆ ਕਰਾਂ ਸਭਨੀ ਥਾਈਂਆ। ਪਿਛਾ ਦੇ ਨਾ ਜਾਵਾਂ ਨੱਸ, ਸੱਚੋ ਸਚ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਵੇਖ ਹੋ ਕਰੀਬ, ਹਰਿ ਕਰਤਾ ਖੇਲ ਖਲਾਇੰਦਾ। ਤੁਹਾਡੇ ਨਾਲ ਰਲੇ ਸਿੰਘ ਨਸੀਬ, ਨਿਸਬਤ ਆਪਣੇ ਹੱਥ ਰਖਾਇੰਦਾ। ਹਰਿ ਕਾ ਖੇਲ ਬੜਾ ਅਜੀਬ, ਜਗਤ ਨੇਤਰ ਨਜ਼ਰ ਨਾ ਆਇੰਦਾ। ਜਨ ਭਗਤਾਂ ਸਿਰ ਪੈਤੰਬਰ ਸੋਹੇ ਪੀਤ, ਸ਼ਾਹ ਪਾਤਸ਼ਾਹ ਆਪ ਸੁਹਾਇੰਦਾ। ਭਾਈ ਭਾਈਆਂ ਮਿਲ ਕੇ ਕਰਨੀ ਰੀਤ, ਸਾਚਾ ਰਾਹ ਇਕ ਵਖਾਇੰਦਾ। ਪੰਜਵਾਂ ਮੱਸਾ ਸਿੰਘ ਨਾਲ ਰਲ ਕੇ ਗਾਏ ਗੀਤ, ਰਲ ਮਿਲ ਇਕੋ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਭਗਤ ਤੇਰੀ ਭਗਤੀ ਦਸਤਾਰ, ਭਗਵਨ ਸਾਚੀ ਸੇਵਾ ਲਾਈਆ। ਪੰਜ ਗਜ਼ ਦਾ ਪੰਜ ਵਿਹਾਰ, ਪੰਜਾਂ ਪੰਜਾਂ ਜੋੜ ਜੁੜਾਈਆ। ਢਾਈ ਗਜ਼ ਦੁਪੱਟਾ ਹੋਇਆ ਖ਼ਬਰਦਾਰ, ਕਿਸ਼ਨ ਸਿੰਘ ਰਿਹਾ ਸਮਝਾਈਆ। ਜਿਨ੍ਹਾਂ ਦਾ ਵਿਚੋਲਾ ਬਣਿਆ ਆਪ ਨਿਰੰਕਾਰ, ਪੁਰ ਗੁਰਦਾਸ ਦਿਤੀ ਵਡਿਆਈਆ। ਸੋ ਜਲੰਧਰ ਅੰਦਰ ਆ ਕੇ ਜਾਏ ਤਾਰ, ਗੁਰਮੁਖਾਂ ਹਰਿ ਮੰਦਰ ਇਕ ਸੁਹਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਸਭ ਦੇ ਰਿਹਾ ਗੁੰਦਾਈਆ। ਸੀਸ ਗੁੰਦੇ ਹਰਿ ਜੂ ਮੀਂਢੀ, ਸੇਵਾ ਨਿਰਗੁਣ ਆਪ ਕਮਾਇੰਦਾ। ਪ੍ਰੇਮ ਪ੍ਰੀਤੀ ਲਾਏ ਮਹਿੰਦੀ, ਖ਼ੂਨੀ ਧਾਰ ਧਾਰ ਵਹਾਇੰਦਾ। ਜੋਤ ਅਕਾਲਣ ਨਿਉਂ ਨਿਉਂ ਸਭ ਨੂੰ ਕਹਿੰਦੀ, ਪੁਰਖ ਅਕਾਲ ਆਪਣਾ ਮੇਲ ਮਿਲਾਇੰਦਾ। ਭਗਤੋ ਔਹ ਵੇਖੋ ਤੁਹਾਡੇ ਕੋਲ ਲਛਮੀ ਪੀਹੜਾ ਡਾਹ ਡਾਹ ਬਹਿੰਦੀ, ਨੇਤਰ ਨੈਣਾਂ ਰਾਹ ਤਕਾਇੰਦੀ। ਚਾਰੇ ਕੁੰਟਾਂ ਵੇਖੇ ਉਤਰ ਪੂਰਬ ਪੱਛਮ ਦੱਖਣ ਲਹਿੰਦੀ, ਲਹਿਣਾ ਹਰਿ ਜੂ ਕੀ ਕੀ ਚੁਕਾਇੰਦਾ। ਡਰਦੀ ਮਾਰੀ ਭਾਣਾ ਸਹਿੰਦੀ, ਅੱਗੋਂ ਬੋਲ ਨਾ ਕੋਇ ਅਲਾਇੰਦਾ। ਜੇ ਵੇਖਾਂ ਪਾਰਬ੍ਰਹਮ ਗੁਰਮੁਖਾਂ ਦੇ ਕਦੇ ਸਰਹਾਣੇ ਕਦੇ ਪੈਂਦੀ, ਕਦੇ ਛਾਤੀ ਉਪਰ ਆਸਣ ਲਾਇੰਦਾ। ਹੋ ਨਿਮਾਣੀ ਚਰਨੀ ਢਹਿੰਦੀ, ਤੇਰਾ ਅੰਤ ਕੋਇ ਨਾ ਆਇੰਦਾ। ਮੈਂ ਸੌਂਕਣ ਬਣ ਕੇ ਕਿਸੇ ਨਾਲ ਨਹੀਂ ਖਹਿੰਦੀ, ਜੋ ਤੇਰਾ ਸੋ ਤੇਰੀ ਨਜ਼ਰੀ ਆਇੰਦਾ। ਚਰਨ ਦੁਆਰੇ ਤੇਰੇ ਰਹਿੰਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਦਸਤਾਰ ਕਹੇ ਮੈਂ ਆਈ ਦਸਤ, ਮਿਲਿਆ ਦਸਤਗੀਰ ਸੱਚਾ ਮਾਹੀਆ। ਜੋ ਵਡਿਆਈ ਦੇਵੇਂ ਕੀਟ ਹਸਤ, ਊਚਾਂ ਨੀਚਾਂ ਆਪਣੇ ਦਰ ਮੰਗਾਈਆ। ਮੇਰੇ ਧੰਨ ਭਾਗ ਮੈਂ ਗੁਰਸਿਖਾਂ ਸਿਰ ਤੇ ਚੜ੍ਹ ਕੇ ਹੋ ਜਾਵਾਂ ਮਸਤ, ਮਸਤੀ ਵਿਚ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਕਹੇ ਦਸਤਾਰ ਪ੍ਰਭ ਰੰਗ ਰੰਗਾਇਆ, ਬਣ ਨਿਰਗੁਣ ਅਜਬ ਲਲਾਰੀ। ਮੇਰਾ ਸਾਲੂ ਸੋਹਣਾ ਆਣ ਸੁਹਾਇਆ, ਫੜ ਖੋਲ੍ਹੀ ਆਪ ਪਟਾਰੀ। ਮੇਰੀ ਕੰਨੀ ਆਪਣੇ ਨਾਲ ਛੁਹਾਇਆ, ਮੇਰੀ ਆਸਾ ਰਹੀ ਨਾ ਕੁਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੀ ਖੇਲ ਇਕ ਨਿਆਰੀ। ਨਿਆਰੀ ਖੇਲ ਹਰਿ ਨਿਰੰਕਾਰ, ਨਿਰਗੁਣ ਦਾਤਾ ਆਪ ਕਰਾਈਆ। ਇਛਿਆ ਵਿਚ ਭਰ ਪਿਆਰ, ਭਿਛਿਆ ਪੰਜ ਦਸਤਾਰ ਪ੍ਰਭ ਦੀ ਝੋਲੀ ਪਾਈਆ। ਇਕ ਲਾੜਾ ਤੇ ਚਾਰ ਯਾਰ, ਚੌਥੇ ਯੁਗ ਵੱਜੇ ਵਧਾਈਆ। ਚਾਰੇ ਕਾਨੀ ਹੋਏ ਖੁਆਰ, ਪ੍ਰਭ ਜੀਂਵਦਿਆਂ ਜੀਂਵਦਿਆਂ ਆਪਣੀ ਕਾਰ ਕਮਾਈਆ। ਸ਼ਬਦ ਵਿਚ ਦਿਤਾ ਮਾਰ, ਸ਼ਬਦ ਵਿਚ ਜੀਵਣ ਵੇਖ ਵਖਾਈਆ। ਅਨੰਦ ਕਾਰਜ ਅਪਰ ਅਪਾਰ, ਹਰਿ ਕਰਤਾ ਆਪ ਕਰਾਈਆ। ਜਗਤ ਨਾਰੀ ਸੁਣ ਪੁਕਾਰ, ਭਗਤ ਦੇਵੇ ਵਡਿਆਈਆ। ਬਣ ਵਿਚੋਲਾ ਸਿਰਜਣਹਾਰ, ਸਾਚੀ ਕਾਰ ਕਮਾਈਆ। ਗੁਰਮੀਤ ਸਿੰਘ ਤੇਰਾ ਘਰ ਅਪਾਰ, ਜਿਸ ਘਰ ਵੱਜੇ ਵਧਾਈਆ। ਤੂੰ ਰਸਨਾ ਕਿਹਾ ਦਿਲਜੀਤ ਮੇਰਾ ਭੈਣ ਭਾਈ ਪਿਆਰ, ਭੈਣ ਭਾਈ ਘਰ ਹੋਏ ਕੁੜਮਾਈਆ। ਸ਼ਾਦੀ ਕਰੇ ਆਪ ਕਰਤਾਰ, ਪਹਿਲਾ ਲੇਖਾ ਲੇਖਾ ਮੁਕਾਈਆ। ਏਹੋ ਸਾਹਿਬ ਦਾ ਸੱਚਾ ਵਿਹਾਰ, ਸਭ ਨੂੰ ਰਿਹਾ ਸਮਝਾਈਆ। ਜੋ ਜਨ ਆਏ ਚਰਨ ਦੁਆਰ, ਇਕੋ ਜਿਹਾ ਵਿਆਹ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਸਿਰਜਣਹਾਰ, ਘਰ ਸਾਚੇ ਲੈ ਕੇ ਜਾਵੇ ਚਾਈਂ ਚਾਈਂਆ।

ਪ੍ਰਭੂ ਘਰ ਸਾਚੇ ਕਿਸ ਤਰ੍ਹਾਂ ਲੈ ਕੇ ਜਾਵੇਂਗਾ। ਅਸੀਂ ਦੂਰ ਦੁਰਾਡੇ ਵਿਛੜੇ, ਫੜ ਬਾਹੋਂ ਕਿਵੇਂ ਮਿਲਾਵੇਂਗਾ। ਅਸੀਂ ਪਿੰਡਾਂ ਗਰਾਵਾਂ ਘਰਾਂ ਵਿਚ ਨਿਖੜੇ, ਫੜ ਇਕੱਠੇ ਕਿਵੇਂ ਕਰਾਵੇਂਗਾ। ਅਸੀਂ ਅੱਡੋ ਅੱਡੀ ਲਾਏ ਬਿਸਤਰੇ, ਇਕ ਗੋਦ ਕਿਵੇਂ ਬਹਾਵੇਂਗਾ। ਅਸੀਂ ਬੋਲੀਏ ਬੋਲ ਫਿਕੇ ਫਿਕੜੇ, ਗੁੱਸੇ ਹੋਇਆਂ ਨੂੰ ਕਿਵੇਂ ਮਨਾਵੇਂਗਾ । ਅਸੀਂ ਮੋਤੀ ਤੇਰੀ ਡੋਰੀ ਵਿਚੋਂ ਨਿਖੜੇ, ਫੜ ਆਪਣਾ ਹਾਰ ਕਿਵੇਂ ਪਰੋਵੇਂਗਾ। ਅਸੀਂ ਅਵਗੁਣ

ਦੱਸੀਏ ਕਿਤਨੇ, ਬਖ਼ਸ਼ਣਹਾਰ ਕਿਵੇਂ ਬਖ਼ਸ਼ਾਵੇਂਗਾ। ਸ੍ਰੀ ਭਗਵਾਨ ਕਹੇ ਗੁਰਮੁਖ ਸਾਰੇ ਮੈਨੂੰ ਇਕੋ ਜਿਹੇ ਦਿਸਣੇ, ਨਿੱਕੇ ਵੱਡੇ ਵੱਡੇ ਨਿੱਕੇ ਇਕੋ ਰੰਗ ਦਸਾਵੇਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਮੰਦਰ ਬਹਿ ਬਹਿ ਸਾਰੇ ਸ਼ੁਕਰ ਮਨਾਵੇਂਗੇ। ਦਸਤਾਰ ਕਹੇ ਪ੍ਰਭ ਗੁਰਮੁਖਾਂ ਸਿਰ ਤੇ ਬੰਨ੍ਹ, ਸਾਨੂੰ ਮਿਲੀ ਵਡਿਆਈਆ। ਔਹ ਵੇਖ ਵੇਖਣ ਆਏ ਸੂਰਜ ਚੰਨ, ਤੇਰੇ ਚੰਨ ਕਰਨ ਰੁਸ਼ਨਾਈਆ। ਦੇਵਤ ਸੁਰ ਕਹਿਣ ਧੰਨ ਧੰਨ, ਧੰਨ ਤੇਰੀ ਵਡਿਆਈਆ। ਜਿਸ ਪਿਛਲੀ ਕੀਤੀ ਸਭ ਦੀ ਦਿਤੀ ਭੰਨ, ਰਾਹ ਆਪਣਾ ਇਕ ਵਖਾਈਆ। ਆਦਿ ਸ਼ਕਤ ਕਹੇ ਮੈਂ ਸੁਣ ਕੇ ਆਈ ਬਿਨ ਕੰਨ, ਹਰਿ ਜੂ ਆਪਣੀ ਖ਼ੁਸ਼ੀ ਮਨਾਈਆ। ਪੰਜਾਂ ਨਾਲ ਲੜ ਆਪਣਾ ਬੰਨ੍ਹ, ਜਗਤ ਸਮਾਜ ਰਿਹਾ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਬ੍ਰਹਿਮਣ ਜੀ ਕੀ ਰਹੇ ਸੋਚ, ਹਰਿ ਸਾਚਾ ਪੁੱਛ ਪੁਛਾਇੰਦਾ। ਹੁਣ ਨਹੀਂ ਅੱਗੇ ਵਰਗੀ ਮੌਜ, ਮੌਜੂਦਾ ਆਪਣੀ ਕਾਰ ਕਮਾਇੰਦਾ। ਲੁੱਟਣ ਵਾਲੀ ਨਹੀਂ ਰਹੀ ਫੌਜ਼, ਫੌਜਦਾਰ ਇਕੋ ਫੇਰਾ ਪਾਇੰਦਾ। ਆਪਣਾ ਦਾਅ ਕੋਈ ਹੋਰ ਲਓ ਖੋਜ, ਹਰਿ ਖੋਜੀ ਆਪ ਸਮਝਾਇੰਦਾ। ਤੁਹਾਡਾ ਬੰਦ ਨਾ ਕਰੇ ਰੋਜ਼ੀ ਰੋਜ਼, ਰਾਜ਼ਕ ਰਹੀਮ ਦਇਆ ਕਮਾਇੰਦਾ। ਆਪਣਾ ਭਾਂਡਾ ਅੰਦਰੋਂ ਲਓ ਪੋਚ, ਨਾਮ ਵਸਤ ਵਿਚ ਟਿਕਾਇੰਦਾ । ਫੇਰ ਸੰਭਲੋ ਆਪਣੀ ਹੋਸ਼, ਹਰਿ ਸਤਿਗੁਰ ਆਪ ਸਮਝਾਇੰਦਾ। ਪ੍ਰਭ ਚਰਨ ਧਿਆਨ ਲਗਾਓ ਹੋ ਖ਼ਾਮੋਸ਼, ਅੰਤਰ ਮੰਤਰ ਆਪ ਦ੍ਰਿੜਾਇੰਦਾ। ਕਿਸੇ ਉਤੇ ਨਾ ਲਾਓ ਦੋਸ਼, ਨਿਰਦੋਸ਼ ਭਗਤ ਸਰਬ ਵਖਾਇੰਦਾ। ਪ੍ਰਭ ਸਭ ਦੀ ਆਸਾ ਪੂਰੀ ਕਰੇ ਲੋਚ, ਭੁੱਖਾ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਪੰਜੇ ਪੰਡਤ ਨੂੰ ਦੇਣਗੇ ਸਰੋਪਾ, ਪਗੜੀ ਇਕ ਬੰਧਾਈਆ। ਨਾਲੇ ਕਹਿਣਗੇ ਸਾਡਾ ਬਣੀ ਗਵਾਹ, ਸ਼ਹਾਦਤ ਇਕੋ ਇਕ ਰਖਾਈਆ। ਨਾਲੇ ਡਰਨ ਬ੍ਰਹਿਮਣ ਦਾ ਨਹੀਂ ਵਸਾਹ, ਜੋ ਰਵਦਾਸ ਨਾਲ ਦਗ਼ਾ ਗਿਆ ਕਮਾਈਆ। ਰਵਦਾਸ ਕਹੇ ਹੁਣ ਮਿਲਿਆ ਸੱਚਾ ਸ਼ਾਹ, ਬ੍ਰਹਿਮਣ ਦੀ ਪਿਛਲੀ ਮਤ ਭੁਆਈਆ। ਕਰ ਕਿਰਪਾ ਮੇਰੀ ਹੱਥੀਂ ਲੇਖਾ ਦਿਤਾ ਲਿਖਾ, ਵੇਖੋ ਚਲੇ ਕਲਮ ਸ਼ਾਹੀਆ। ਅੱਗੇ ਪ੍ਰਭੂ ਮੁੱਕਰ ਕਦੇ ਨਾ ਜਾ, ਤੇਰਾ ਲਿਖਿਆ ਲੇਖ ਨਾ ਕੋਇ ਮਿਟਾਈਆ। ਏਸੇ ਕਰ ਕੇ ਤਾਰਾ ਸਿੰਘ ਆਪਣਾ ਮੂੰਹ ਸਭ ਨੂੰ ਦੇ ਵਖਾ, ਮੱਥੇ ਰਹੀ ਕੋਈ ਨਾ ਸ਼ਾਹੀਆ। ਹਰਿ ਸੰਗਤ ਵਿਚ ਦਿਤਾ ਵਡਿਆ, ਵਡ ਵੱਡਾ ਹੋ ਸਹਾਈਆ। ਕਿਉਂ ਤੂੰ ਮੈਨੂੰ ਲਾਇਆ ਸੀ ਦਾਅ, ਏਸੇ ਕਰ ਕੇ ਤੇਰੀ ਕਰੀ ਸਫ਼ਾਈਆ। ਤੇਰੀ ਚੋਰੀ ਸਾਹਿਬ ਨੂੰ ਗਈ ਭਾ, ਕੰਗਾਲਾਂ ਘਰ ਲੁੱਟਣ ਕਦੀ ਨਾ ਜਾਈਆ । ਜੇ ਲੁੱਟੀਏ ਤੇ ਵੱਡਾ ਸ਼ਾਹ, ਸ਼ਾਹਾਂ ਦਾ ਸ਼ਾਹ ਪਾਤਸ਼ਾਹ ਜਿਸ ਘਰ ਤੋਟ ਆਏ ਨਾ ਰਾਈਆ। ਜਿਸ ਦੇ ਫਿਰ ਚਰਨੀ ਡਿਗੀਏ ਜਾ, ਰਹਿਮਤ ਦਏ ਕਮਾਈਆ। ਕੋਟਨ ਕੋਟ ਬਖ਼ਸ਼ ਗੁਨਾਹ, ਆਪਣੇ ਗਲ ਲਗਾਈਆ। ਸੋ ਸਾਹਿਬ ਲਈਏ ਮਨਾ, ਪਾਰਬ੍ਰਹਮ ਇਕ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਬ੍ਰਹਿਮਣ ਕਹੇ ਮੈਂ ਕਿਹੜਾ ਗਿਆ ਮੰਗਣ, ਕੀ ਭਿਛਿਆ ਮੈਨੂੰ ਪਾਈਆ। ਆਪਣੀ ਲੋੜ ਪਿਛੇ ਦਿਤਾ ਕੰਗਣ, ਮੇਰੀ ਆਸ ਰਖਾਈਆ । ਤੂੰ ਕਿਵੇਂ ਕਹੇਂ ਮਾੜਾ ਚੰਗਣ, ਕੀ ਕੁਛ ਮੈਨੂੰ ਦਿਤਾ ਸਮਝਾਈਆ। ਜੇ ਰਵਦਾਸ ਗੌਂਦਾ ਤੇਰਾ ਛੰਦਨ, ਮੈਨੂੰ ਯਾਦ ਤੇਰੀ ਕਦੀ ਨਾ ਆਈਆ। ਮੈਂ ਕਿਉਂ ਜਾਂਦਾ ਦੂਜੇ ਘਰ ਛੱਡਣ, ਤੇਰੀ ਵਸਤ ਮੈਨੂੰ ਚੰਗੀ ਭਾਈਆ। ਜੇ ਤੂੰ ਮੈਨੂੰ ਆਇਉਂ ਘਰੋਂ ਕੱਢਣ, ਮੈਂ

ਤੇਰੇ ਪਿਛੇ ਭੱਜਾਂ ਵਾਹੋ ਦਾਹੀਆ। ਜਰਨੈਲ ਜੱਟ ਭੰਨਣ ਲੱਗਾ ਮੇਰੇ ਹੱਡਣ, ਹੱਥ ਕੋਰੜਾ ਇਕ ਉਠਾਈਆ। ਮੈਂ ਕੂਕ ਕੂਕ ਲੱਗਾ ਦੱਸਣ, ਪੜੋ ਰਵਦਾਸ ਜਾ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚੇ ਘਰ, ਮੇਰੇ ਉਤੇ ਇਹਸਾਨ ਨਾ ਕੋਇ ਚੜ੍ਹਾਈਆ। ਬ੍ਰਹਿਮਣ ਅੱਗੋਂ ਗਿਆ ਆਕੜ, ਆਖ ਆਖ ਸੁਣਾਇੰਦਾ। ਜੇ ਤੂੰ ਰਵਦਾਸ ਆਪਣੇ ਉਤੇ ਕੀਤਾ ਸ਼ਾਕਰ, ਮੈਨੂੰ ਕਿਉਂ ਨਹੀਂ ਸਮਝਾਇੰਦਾ। ਤੂੰ ਕੰਗਣ ਦਿਤਾ ਉਹਦੀ ਖ਼ਾਤਰ, ਮੈਂ ਖ਼ਾਲੀ ਹੱਥ ਫਿਰਾਇੰਦਾ। ਉਹ ਚੁਮਿਆਰ ਕਿਹੜਾ ਚਾਤਰ, ਮੈਂ ਬ੍ਰਹਿਮਣ ਸਵੇਰੇ ਉਠ ਗੰਗਾ ਨਹਾ ਆਪਣੀ ਕਾਇਆ ਮਾਟੀ ਪੋਚ ਪੁਚਾਇੰਦਾ। ਉਹ ਗੰਢੇ ਪਾਣਾ ਛਾਤਰ, ਮੈਂ ਮਾਲਾ ਮਣਕਾ ਮਣਕਾ ਭੁਆਇੰਦਾ। ਮੈਨੂੰ ਕੁਝ ਨਹੀਂ ਹੋਇਆ ਹਾਸਲ, ਏਸੇ ਕਰ ਕੇ ਚੋਰੀ ਆਪਣੇ ਵਿਚ ਛੁਪਾਇੰਦਾ। ਜੇ ਤੂੰ ਸਾਹਿਬ ਬੜਾ ਫ਼ਾਜ਼ਲ, ਕਿਉਂ ਨਹੀਂ ਰਹਿਮਤ ਨਜ਼ਰ ਉਠਾਇੰਦਾ। ਜੇ ਤੂੰ ਅਖਵਾਏਂ ਸੱਚਾ ਆਦਲ, ਕਿਉਂ ਨਹੀਂ ਅਦਲ ਇਕੋ ਜਿਹਾ ਵਖਾਇੰਦਾ। ਮੈਂ ਵੀ ਕਰਾਂ ਤੇਰੀ ਇਬਾਦਤ, ਰਵਦਾਸ ਤੇਰਾ ਨਾਮ ਧਿਆਇੰਦਾ। ਉਹਦੀ ਚੰਮ ਗੰਢਣ ਦੀ ਆਦਤ, ਮੈਂ ਠੱਗ ਠੱਗ ਲੋਕਾਂ ਖਾਇੰਦਾ। ਇਹ ਵੀ ਮੇਰੀ ਸਦਾਕਤ, ਫਿਰ ਵੀ ਤੇਰਾ ਸ਼ੁਕਰ ਮਨਾਇੰਦਾ। ਕੀ ਹੋਇਆ ਜੇ ਕੰਗਣ ਨਾਲ ਮੈਂ ਆਪਣੀ ਪੂਰੀ ਕਰਨ ਲੱਗਾ ਹਾਜਤ, ਤੂੰ ਵੇਖ ਕੇ ਦੁੱਖ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਬ੍ਰਹਿਮਣ ਆਪਣੇ ਘਰ ਆਪਣੀ ਮੰਗ ਮੰਗਾਇੰਦਾ। ਅਨੰਦ ਕਾਰਜ ਦਾ ਸਚ ਅਰਦਾਸਾ, ਆਰਜ਼ੂ ਸਭ ਦੀ ਪੂਰ ਕਰਾਈਆ। ਸਤਿਗੁਰ ਚਰਨ ਕਵਲ ਇਕ ਭਰਵਾਸਾ, ਧੁਰ ਦੀ ਧੀਰ ਰਖਾਈਆ। ਤੋਲਾ ਬਣਿਆ ਸ਼ਾਹੋ ਸ਼ਾਬਾਸ਼ਾ, ਸ਼ਹਿਨਸ਼ਾਹ ਆਪਣੀ ਸੇਵ ਕਮਾਈਆ। ਨਾ ਰੱਤੀ ਨਾ ਤੋਲਾ ਮਾਸਾ, ਵੰਡ ਇਕੋ ਜਿਹੀ ਰਖਾਈਆ। ਜਨ ਭਗਤਾਂ ਦੇਵੇ ਸ਼ਬਦ ਦਿਲਾਸਾ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਦਾ ਸਾਂਝਾ ਸਭਨੀ ਥਾਈਂ ਹੋਏ ਸਹਾਈਆ।

ਉਹ ਥਾਂ ਦੱਸ ਕੌਣ, ਕਵਣ ਵੇਖ ਵਖਾਈਆ। ਜ਼ਿਮੀ ਅਸਮਾਨ ਨਾ ਪਾਣੀ ਪੌਣ, ਅਗਨੀ ਤੱਤ ਨਾ ਕੋਇ ਵਖਾਈਆ। ਰਾਗ ਨਾਦ ਢੋਲਾ ਸੋਹਲਾ ਨਾ ਕੋਇ ਗੌਣ, ਤਾਰ ਸਤਾਰ ਨਾ ਕੋਇ ਵਜਾਈਆ। ਨਾ ਰਾਮ ਨਾ ਕੋਇ ਰੌਣ, ਕ੍ਰਿਸ਼ਨ ਕਾਹਨ ਨਾ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਕਰ, ਇਕ ਵਖਾਲ ਸੱਚਾ ਘਰ, ਜਿਸ ਘਰ ਵਸੇਂਂ ਸੱਚੇ ਮਾਹੀਆ। ਉਹ ਘਰ ਅਵੱਲਾ, ਸ੍ਰੀ ਭਗਵਾਨ ਸਚ ਜਣਾਇੰਦਾ। ਨਿਰਗੁਣ ਵਸੇ ਇਕ ਇਕੱਲਾ, ਦੂਜਾ ਨਜ਼ਰ ਕਿਸੇ ਨਾ ਆਇੰਦਾ । ਜੋਤੀ ਜੋਤ ਆਪੇ ਰਲਾ, ਨੂਰ ਨੂਰ ਨੂਰ ਸਮਾਇੰਦਾ। ਸਚ ਸਿੰਘਾਸਣ ਇਕੋ ਮੱਲਾ, ਸ਼ਾਹ ਪਾਤਸ਼ਾਹ ਸੋਭਾ ਪਾਇੰਦਾ। ਸਚਖੰਡ ਦੁਆਰਾ ਉਚ ਅਟੱਲਾ, ਰੰਗ ਮਹੱਲ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਫੜਾਏ ਆਪਣਾ ਪੱਲਾ, ਤਿਸ ਆਪਣਾ ਘਰ ਵਖਾਇੰਦਾ। ਸਚ ਦੁਆਰ ਸ੍ਰੀ ਭਗਵਾਨ ਸੁਹੌਂਦਾ, ਗ੍ਰਹਿ ਸਾਚੇ ਵੱਜੇ ਵਧਾਈਆ। ਵਿਸ਼ਨ ਬ੍ਰਹਮ ਸ਼ਿਵ ਵੇਖਣ ਔਂਦਾ, ਦੂਰ ਦੁਰਾਡਾ ਪੰਧ ਮੁਕਾਈਆ। ਗੁਰ ਅਵਤਾਰ ਖ਼ੁਸ਼ੀ ਮਨੌਂਦਾ, ਘਰ ਸਾਚੇ ਵੱਜੇ ਵਧਾਈਆ । ਪੀਰ ਪੈਗ਼ੰਬਰ ਨੈਣਾਂ ਰਾਹ ਤਕੌਂਦਾ, ਪਰਵਰਦਿਗਾਰ ਤੇਰੀ ਵਡਿਆਈਆ। ਕਰੋੜ ਤੇਤੀਸਾ ਸੇਵ ਕਮੌਂਦਾ, ਚਾਕਰ ਖ਼ਾਕ ਅਖਵਾਈਆ।

ਮੁਨ ਜਨ ਸੁਰ ਫੁੱਲ ਬਰਸੌਂਦਾ, ਬਰਖਾ ਇਕੋ ਇਕ ਲਗਾਈਆ। ਭਗਤ ਭਗਵਾਨ ਆਪ ਮਨੌਂਦਾ, ਜੁਗ ਵਿਛੜੇ ਮੇਲ ਮਿਲਾਈਆ। ਆਤਮ ਪਰਮਾਤਮ ਢੋਲਾ ਸਾਚਾ ਗੌਂਦਾ, ਸੋਹੰ ਸ਼ਬਦ ਨਾਮ ਸੁਣਾਈਆ। ਕਰੇ ਖੇਲ ਜੋ ਸਾਹਿਬ ਸਤਿਗੁਰ ਸਮਝੌਂਦਾ, ਦੂਜਾ ਰਾਹ ਨਾ ਕੋਇ ਜਣਾਈਆ। ਜੁਗ ਚੌਕੜੀ ਕਰਨੀ ਢੌਂਦਾ, ਢਾਹ ਢਾਹ ਨਵੀਂ ਫੇਰ ਪਰਗਟਾਈਆ। ਆਲਸ ਨਿੰਦਰਾ ਵਿਚ ਕਦੇ ਨਾ ਔਂਦਾ, ਗ਼ਫ਼ਲਤ ਕੋਇ ਰੱਖੇ ਨਾ ਰਾਈਆ। ਨਿਰਗੁਣ ਆਪਣੀ ਬਣਤ ਬਣੌਂਦਾ, ਸਰਗੁਣ ਰਿਹਾ ਸਮਝਾਈਆ। ਸਤਿਜੁਗ ਵੇਲਾ ਜਾਂਦਾ ਔਂਦਾ, ਕਲਜੁਗ ਬੈਠੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੋ ਪੁਰਖ ਨਿਰੰਜਣ ਸਚ ਦਰਵਾਜ਼ਾ, ਸ੍ਰੀ ਭਗਵਾਨ ਇਕ ਖੁਲ੍ਹਾਈਆ। ਆਦਿ ਜੁਗਾਦਿ ਜਿਸ ਸਾਜਨ ਸਾਜਾ, ਮਧ ਆਪਣੀ ਕਾਰ ਕਮਾਈਆ। ਭੂਪਤ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਅਖਵਾਈਆ। ਨਿਰਗੁਣ ਸਰਗੁਣ ਰਚ ਰਚ ਕਾਜਾ, ਕਰਤਾ ਪੁਰਖ ਖੇਲ ਖਲਾਈਆ। ਸ਼ਬਦ ਅਗੰਮੀ ਵੱਜੇ ਵਾਜਾ, ਤੰਦੀ ਤੰਦ ਨਾ ਕੋਇ ਹਿਲਾਈਆ। ਗੀਤ ਗੌਣ ਸੰਤ ਸਾਧਾ, ਉਚੀ ਕੂਕ ਕੂਕ ਸੁਣਾਈਆ। ਵੇਖਣ ਖੇਲ ਪੁਰਖ ਅਬਿਨਾਸ਼ੀ ਮਾਧਵ ਮਾਧਾ, ਮੋਹਣੀ ਰੂਪ ਅਨੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਸਾਚਾ ਖੇਲ ਸਚ ਦਰਗਹਿ, ਧੁਰਦਰਗਾਹੀ ਆਪ ਕਰਾਇੰਦਾ। ਪਰਵਰਦਿਗਾਰ ਬੇਪਰਵਾਹ, ਬੇਨਕਾਬ ਮੁਖ ਪਰਦਾ ਨਾ ਕੋਇ ਰਖਾਇੰਦਾ। ਪੀਰ ਪੈਗ਼ੰਬਰ ਦੇ ਸਲਾਹ, ਸਿਫ਼ਤੀ ਸਿਫ਼ਤ ਨਾਮ ਵਡਿਆਇੰਦਾ। ਜਲਵਾ ਨੂਰ ਕਰ ਰੁਸ਼ਨਾ, ਜ਼ਾਹਰ ਜ਼ਹੂਰ ਆਪ ਪਰਗਟਾਇੰਦਾ। ਵੇਖਣਹਾਰਾ ਦੋ ਜਹਾਨ, ਚੌਦਾਂ ਤਬਕ ਪਰਦਾ ਲਾਹਿੰਦਾ । ਰਹਿਬਰ ਬਣ ਆਪ ਖ਼ੁਦਾ, ਸਾਬਕ ਸਬਕ ਇਕ ਸਮਝਾਇੰਦਾ। ਆਲਮ ਉਲਮਾ ਰਿਹਾ ਜਣਾ, ਕਲਮਾ ਨਬੀ ਰਸੂਲ ਅਲਾਇੰਦਾ। ਆਫ਼ਤਾਬ ਰਿਹਾ ਚਮਕਾ, ਅਹਿਬਾਬ ਰਬਾਬ ਸਤਾਰ ਵਜਾਇੰਦਾ। ਸਾਚੀ ਰਚਨਾ ਰਿਹਾ ਰਚਾ, ਨਿਰਗੁਣ ਰਚ ਰਚ ਵੇਖ ਵਖਾਇੰਦਾ। ਈਸਾ ਮੂਸਾ ਮੁਹੰਮਦ ਵੇਖਣ ਦਾ ਚੜ੍ਹਿਆ ਚਾ, ਨੇਤਰ ਨੈਣ ਸਰਬ ਉਠਾਇੰਦਾ। ਮਲੰਗ ਬਣ ਕੇ ਸਾਰੇ ਰਿਹਾ ਨਚਾ, ਨਟੂਆ ਆਪਣਾ ਸਾਂਗ ਵਰਤਾਇੰਦਾ। ਮੁਰੀਦ ਮੁਰਸ਼ਦ ਵੇਖੋ ਹੁੰਦਾ ਨਕਾਹ, ਦਰ ਘਰ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਕਰ, ਆਪਣੀ ਧਾਰ ਚਲਾਇੰਦਾ। ਸਚ ਦਰਬਾਰਾ ਇਕੋ ਖੋਲ੍ਹ, ਖ਼ਾਲਕ ਖ਼ਲਕ ਰਿਹਾ ਜਣਾਈਆ। ਨਾਮ ਅਗੰਮਾ ਵੱਜੇ ਢੋਲ, ਸ਼ਬਦ ਸ਼ਬਦ ਸ਼ਨਵਾਈਆ। ਤੋਲਣਹਾਰਾ ਸਾਚਾ ਤੋਲ, ਤਰਾਜ਼ੂ ਕੰਡਾ ਇਕੋ ਇਕ ਵਖਾਈਆ। ਲਾਹਵਣਹਾਰਾ ਪਰਦਾ ਉਹਲਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਵਸਣਹਾਰਾ ਸਦਾ ਕੋਲ, ਆਪਣਾ ਭੇਵ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਕਮਾਈਆ। ਕਰਨੀ ਕਰਤਾ ਕਰ ਕਰ ਆਪ, ਆਪਣਾ ਖੇਲ ਰਚਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸਾਥ, ਸਗਲਾ ਸੰਗ ਜਣਾਇੰਦਾ। ਰਲ ਮਿਲ ਢੋਲਾ ਗਾਇਣ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਨਿਮਸਕਾਰ ਕਰਨ ਦੋਏ ਜੋੜ ਹਾਥ, ਨਿਰਗੁਣ ਸਰਗੁਣ ਧਾਰ ਵਖਾਇੰਦਾ। ਰਲ ਮਿਲ ਬਣੋ ਇਕ ਜਮਾਤ, ਅੱਖਰ ਵੱਖਰ ਇਕ ਪੜ੍ਹਾਇੰਦਾ। ਸਾਚਾ ਨਾਤਾ ਪੁਰਖ ਬਿਧਾਤਾ ਜੋੜੇ ਚਰਨ ਕਵਲ ਬਣ ਸੱਜਣ ਸਾਕ, ਸੈਣ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਸਚ ਦਰਬਾਰੇ ਖੋਲ੍ਹੇ ਭੇਦ, ਅਭੇਵ ਦਏ ਵਡਿਆਈਆ। ਜਿਸ ਦੀ ਮਹਿਮਾ ਕਰਦੇ ਚਾਰ ਵੇਦ, ਪੁਰਾਨ ਅਠਾਰਾਂ ਸਿਫ਼ਤ

ਸਾਲਾਹੀਆ। ਜਿਸ ਦਾ ਅੰਤ ਨਾ ਪਾਇਆ ਸ਼ਾਸਤਰ ਸਿਮਰਤ ਕਤੇਬ, ਕਥਨੀ ਕਥ ਨਾ ਸਕੇ ਰਾਈਆ। ਸੋ ਸਾਹਿਬ ਆਦਿ ਜੁਗਾਦਿ ਅਛਲ ਅਛੇਦ, ਵਲ ਛਲ ਧਾਰੀ ਆਪਣਾ ਭੇਵ ਜਣਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਭੇਜ, ਲੋਕਮਾਤ ਵੇਖ ਵਖਾਈਆ। ਨਿਰਗੁਣ ਹੋ ਕੇ ਆਪ ਮਾਣਦਾ ਰਿਹਾ ਅੰਦਰ ਸੇਜ, ਸੁਹੰਜਣੀ ਰੁੱਤ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ਾਹਰਾ ਰੂਪ ਨਾ ਕਿਸੇ ਦਸਾਈਆ। ਸਚ ਦਰਬਾਰ ਆਪੇ ਚੜ੍ਹ, ਆਪਣਾ ਹਾਲ ਸੁਣਾਈਆ। ਨਿਰਗੁਣ ਨਿਰਵੈਰ ਨਿਰੰਕਾਰ ਇਕੋ ਖੜ੍ਹ, ਖਟਕਾ ਸਭ ਦਾ ਦਏ ਮੁਕਾਈਆ। ਦੋ ਜਹਾਨ ਢੋਲਾ ਲਓ ਪੜ੍ਹ, ਪਾਰਬ੍ਰਹਮ ਪ੍ਰਭ ਰਿਹਾ ਪੜ੍ਹਾਈਆ। ਲੱਖ ਚੁਰਾਸੀ ਇਕੋ ਦਰ, ਦਰ ਦਰਵਾਜ਼ਾ ਰਿਹਾ ਜਣਾਈਆ। ਜਿਸ ਨੇ ਭਾਂਡੇ ਲਏ ਘੜ, ਸੋ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਾਚਾ ਰਿਹਾ ਸਮਝਾਈਆ। ਸਚ ਦੁਆਰੇ ਸਾਚਾ ਲੇਖਾ, ਸੋ ਸਾਹਿਬ ਸਤਿਗੁਰ ਆਪ ਜਣਾਇੰਦਾ। ਇਕੋ ਘਰ ਹਰਿ ਵੇਖੋ ਧਾਰੀ ਕੇਸਾ, ਮੂੰਡ ਮੁੰਡਾਏ ਇਕੋ ਰੰਗ ਰੰਗਾਇੰਦਾ। ਇਕੋ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਆਦੇਸਾ, ਨਿਉਂ ਨਿਉਂ ਸਜਦਾ ਸੀਸ ਝੁਕਾਇੰਦਾ। ਇਕੋ ਜੁਗ ਚੌਕੜੀ ਧਾਰੇ ਵੇਸਾ, ਰੂਪ ਅਨੂਪ ਆਪ ਪਰਗਟਾਇੰਦਾ। ਇਕੋ ਜਾਣੇ ਮੁਲਾਂ ਸ਼ੇਖ਼ ਮੁਸਾਇਕ ਪੰਡਤ ਲੇਖਾ, ਪਾਰਬ੍ਰਹਮ ਬ੍ਰਹਮ ਇਕੋ ਘਰ ਵਖਾਇੰਦਾ। ਇਕੋ ਕਰੇ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਹੇਤਾ, ਹਿਤਕਾਰੀ ਇਕੋ ਇਕ ਅਖਵਾਇੰਦਾ। ਇਕੋ ਦੋ ਜਹਾਨਾਂ ਬਣੇ ਸੱਚਾ ਨੇਤਾ, ਸ੍ਰੀ ਭਗਵਾਨ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਖੇਲ ਕਰਾਇੰਦਾ। ਜੁਗ ਕਰਤਾ ਹਰਿ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਸਤਿਜੁਗ ਦਾ ਸਚ ਵਿਹਾਰਾ, ਸਾਹਿਬ ਸਤਿਗੁਰ ਦਏ ਸਮਝਾਈਆ। ਜੁਗ ਚੌਕੜੀ ਪਾਰ ਕਿਨਾਰਾ, ਥਿਰ ਰਹਿਣ ਕੋਇ ਨਾ ਪਾਈਆ। ਲੇਖਾ ਦੱਸ ਦੱਸ ਗਏ ਤੇਈ ਅਵਤਾਰਾ, ਭਗਤ ਅਠਾਰਾਂ ਗਿਆਨ ਦਿਵਾਈਆ। ਹੋਕਾ ਦੇ ਕੇ ਗਏ ਈਸਾ ਮੂਸਾ ਮੁਹੰਮਦ ਯਾਰਾ, ਤੀਸ ਬਤੀਸਾ ਸਿਫ਼ਤ ਸਾਲਾਹੀਆ। ਨਾਨਕ ਗੋਬਿੰਦ ਬੋਲ ਜੈਕਾਰਾ, ਉਚੀ ਕੂਕ ਕੂਕ ਜਣਾਈਆ। ਕਲ ਕਲਕੀ ਲੈ ਅਵਤਾਰਾ, ਕਲਜੁਗ ਅੰਤਮ ਫੇਰਾ ਪਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਆਤਮ ਪਰਮਾਤਮ ਕਰੇ ਪਿਆਰਾ, ਬ੍ਰਹਮ ਪਾਰਬ੍ਰਹਮ ਕੁੜਮਾਈਆ। ਲੇਖਾ ਜਾਣ ਧੁਰ ਦਰਬਾਰਾ, ਧੁਰ ਦੀ ਧਾਰ ਆਪ ਸਮਝਾਈਆ। ਖੇਲ ਕਰੇ ਏਕੰਕਾਰਾ, ਅਕਲ ਕਲ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਕਰ ਇਕੱਠੇ, ਲੇਖਾ ਸਭ ਨੂੰ ਦਏ ਜਣਾਈਆ। ਲੇਖਾ ਦੱਸੇ ਸ੍ਰੀ ਭਗਵਾਨ, ਸਤਿਜੁਗ ਸਾਚਾ ਰਾਹ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਹਰਿ ਧਿਆਨੀ ਧਿਆਨ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਂਦੇ ਰਹੇ ਗਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ, ਖਾਣੀ ਬਾਣੀ ਸਿਫ਼ਤ ਸਾਲਾਹਿੰਦਾ। ਦੀਨ ਮਜ਼੍ਹਬ ਜ਼ਾਤ ਪਾਤ ਦੱਸਦੇ ਰਹੇ ਈਮਾਨ, ਕਰਮ ਧਰਮ ਵੰਡ ਵੰਡਾਇੰਦਾ। ਹੁਕਮੇ ਅੰਦਰ ਦੇਂਦੇ ਰਹੇ ਪੈਗ਼ਾਮ, ਸਚ ਸੰਦੇਸਾ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਸਾਚਾ ਲੇਖਾ ਅੰਤਮ ਵਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਜੁਗ ਚੌਕੜੀ ਹੁੰਦਾ ਰਿਹਾ ਵਿਹਾਰ, ਨਾਮ ਡੋਰੀ ਤੰਦ ਬੰਧਾਈਆ। ਸੁਰਤ ਸਵਾਣੀ ਕਰਦੀ ਰਹੀ ਪੁਕਾਰ, ਪੀਆ ਸਤਿਗੁਰ ਨਜ਼ਰ

ਕਿਤੇ ਨਾ ਆਈਆ। ਕਾਇਆ ਅੰਦਰ ਵੜ ਕੇ ਰੋਂਦੀ ਰਹੀ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਆਸਾ ਤ੍ਰਿਸ਼ਨਾ ਮਾਰੇ ਮਾਰ, ਹਉਂਮੇ ਹੰਗਤਾ ਕਰੇ ਲੜਾਈਆ। ਕਾਮ ਕਰੋਧ ਕਰੇ ਖੁਆਰ, ਲੋਭ ਮੋਹ ਹੰਕਾਰ ਚੱਲਣ ਦੇਵੇ ਨਾ ਕੋਇ ਚਤੁਰਾਈਆ। ਮਨ ਮਨੂਆ ਬਲ ਧਾਰ, ਦਹਿ ਦਿਸ਼ਾ ਉਠ ਉਠ ਧਾਈਆ। ਮਤ ਮਤਵਾਲੀ ਜਾਏ ਹਾਰ, ਆਪਣਾ ਆਪ ਨਾ ਕੋਇ ਜਣਾਈਆ। ਬੁੱਧੀ ਬਬੇਕ ਨਾ ਕੋਇ ਵਿਚਾਰ, ਸਮਝ ਸਮਝ ਨਾ ਕੋਇ ਰਖਾਈਆ। ਮਾਰਗ ਦੱਸ ਕੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਲਿਖ ਲਿਖ ਗਏ ਸਮਝਾਈਆ। ਕਲਮਾ ਪੜ੍ਹੋ ਨਬੀ ਰਸੂਲਾਂ ਕਰੋ ਨਿਮਸਕਾਰ, ਸਜਦਾ ਸੀਸ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਕਲਮਾ ਪੜ੍ਹੋ ਜਪੋ ਨਾਮ, ਸਿਫ਼ਤੀ ਨਾਮ ਵਡ ਵਡਿਆਇੰਦਾ। ਨਿਰਗੁਣ ਸਰਗੁਣ ਪੂਰੇ ਕਰੇ ਕਾਮ, ਕਰਤਾ ਕਾਰਜ ਆਪ ਰਚਾਇੰਦਾ। ਮਿਹਰਵਾਨ ਹੋ ਕੇ ਪਕੜੇ ਦਾਮ, ਦਾਮਨਗੀਰ ਆਪ ਅਖਵਾਇੰਦਾ। ਲੇਖਾ ਜਾਣ ਕ੍ਰਿਸ਼ਨ ਰਾਮ, ਰਹੀਮ ਰਹਿਮਤ ਆਪ ਕਮਾਇੰਦਾ। ਈਸਾ ਮੂਸਾ ਮੁਹੰਮਦ ਦੇ ਪੈਗ਼ਾਮ, ਕਾਇਨਾਤ ਜਗਤ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੱਲੂ ਇਕ ਦਰਸਾਇੰਦਾ। ਸਾਚਾ ਪੱਲੂ ਦੱਸਣਹਾਰਾ, ਨਿਰਗੁਣ ਆਪਣੀ ਦਇਆ ਕਮਾਈਆ। ਸ੍ਰੀ ਭਗਵਾਨ ਨਿਰਗੁਣ ਨੂਰ ਜੋਤ ਕਰ ਉਜਿਆਰਾ, ਚਵੀਆਂ ਅਵਤਾਰ ਫੇਰਾ ਪਾਈਆ। ਅਵਣ ਗਵਣ ਤ੍ਰੈਭਵਨ ਲੋਕ ਪਰਲੋਕ ਪਾਵੇ ਸਾਰਾ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਮਹੱਲ ਅਟੱਲ ਉਚ ਮਨਾਰਾ ਸੋਭਾਵੰਤ ਆਪ ਸੁਹਾਈਆ। ਸਤਿਜੁਗ ਸੱਚੇ ਸੱਚਾ ਦੱਸੇ ਵਿਹਾਰਾ, ਸਚ ਸਚ ਸਚ ਦ੍ਰਿੜਾਈਆ। ਭਗਤ ਭਗਵਾਨ ਕਰੇ ਪਿਆਰਾ, ਮੇਲ ਮਿਲਾਵਾ ਸਹਿਜ ਸੁਭਾਈਆ। ਸਾਚਾ ਮਿੱਤਰ ਕੋਈ ਨਾ ਰਹੇ ਕੁਆਰਾ, ਜਿਸ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਤਾ ਕਾਜ ਆਪ ਰਚਾਈਆ। ਹਰਿ ਕਰਤੇ ਰਚਿਆ ਕਾਜ, ਲੋਕਮਾਤ ਵੱਜੇ ਵਧਾਈਆ। ਭਗਤ ਭਗਵਾਨ ਦਾ ਇਕ ਸਮਾਜ, ਸਮਝ ਵਿਚ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੈ ਕੇ ਆਏ ਦਾਜ, ਪੱਲੂ ਆਪਣੀ ਗੰਢ ਬੰਧਾਈਆ। ਵੇਖੋ ਖੇਲ ਕਰੇ ਗ਼ਰੀਬ ਨਿਵਾਜ, ਗ਼ਰੀਬ ਨਿਮਾਣਿਆਂ ਦਏ ਵਡਿਆਈਆ। ਲੱਖ ਚੁਰਾਸੀ ਵਿਚੋਂ ਸਾਜਣ ਸਾਜ, ਸਾਹਿਬ ਸਤਿਗੁਰ ਹੋਏ ਸਹਾਈਆ। ਸ਼ਬਦ ਅਗੰਮੀ ਮਾਰ ਵਾਜ, ਸੁਰਤੀ ਸੋਈ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਨੇ ਅਇਆ, ਲੋਕ ਪਰਲੋਕ ਵੱਜੇ ਵਧਾਈਆ। ਸਾਚਾ ਕਾਰਜ ਇਕ ਰਚਾਇਆ, ਨਜ਼ਰ ਕਿਸੇ ਨਾ ਆਈਆ। ਸ਼ਬਦ ਸੰਦੇਸੇ ਰਿਹਾ ਸੁਣਾਇਆ, ਅਗੰਮ ਅਥਾਹ ਵਡਿਆਈਆ। ਨਰ ਨਰੇਸੇ ਫੇਰਾ ਪਾਇਆ, ਨਿਰਗੁਣ ਨਿਰੰਕਾਰ ਵੇਖੇ ਚਾਈਂ ਚਾਈਂਆ। ਸਭ ਦਾ ਲੇਖਾ ਆਪਣੇ ਹੱਥ ਰਖਾਇਆ, ਬਚਿਆ ਕੋਇ ਰਹਿਣ ਨਾ ਪਾਈਆ। ਜੋਤੀ ਜਾਮਾ ਵੇਸਾ ਆਪ ਵਟਾਇਆ, ਬੇਪਰਵਾਹ ਸੱਚੇ ਸ਼ਹਿਨਸ਼ਾਹੀਆ। ਸਾਚੀ ਸੇਜਾ ਇਕ ਸੁਹਾਇਆ, ਰੁੱਤ ਰੁਤੜੀ ਆਪ ਮਹਿਕਾਈਆ। ਜੋਤੀ ਤੇਜਾ ਇਕ ਚਮਕਾਇਆ, ਅਗਿਆਨ ਅੰਧੇਰ ਮਿਟਾਈਆ। ਫਲਕਾਰੀ ਰੇਜਾ ਨਾ ਕੋਈ ਗੰਢ ਬੰਨ੍ਹਾਇਆ, ਵਸਤ ਅਮੋਲਕ ਨਾਮ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਜੀਜਾ ਵੇਖਣ ਆਇਆ, ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਗੁਰਮੁਖ ਜੀਜਾ ਲੱਗਾ ਸੋਹਣਾ, ਹਰਿ ਸੋਹਣੀ ਬਣਤ ਬਣਾਇੰਦਾ। ਨਿਰਗੁਣ ਸਰਗੁਣ ਰੂਪ ਮੋਹਣਾ, ਮੋਹ ਮੁਹੱਬਤ ਇਕ ਵਖਾਇੰਦਾ।

ਅਮ੍ਰਿਤ ਜਲ ਨਾਲ ਧੋਣਾ, ਨਿਰਮਲ ਨਿਰਮਲ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਾਲ ਆਪ ਵਡਿਆਇੰਦਾ। ਗੁਰਮੁਖ ਲਾਲ ਲੱਗਾ ਚੰਗਾ, ਚੰਗੀ ਤਰ੍ਹਾਂ ਸਮਝਾਈਆ। ਸ੍ਰੀ ਭਗਵਾਨ ਇਕੋ ਰੰਗ ਰੰਗਾ, ਉਤਰ ਕਦੇ ਨਾ ਜਾਈਆ। ਸਚ ਦੁਆਰੇ ਹੋਵੇ ਕਦੇ ਨਾ ਨੰਗਾ, ਪਰਦਾ ਸਕੇ ਨਾ ਕੋਇ ਉਠਾਈਆ। ਖ਼ੁਸ਼ੀ ਅੰਦਰ ਦੋ ਜਹਾਨ ਵਜਾਇਣ ਮਰਦੰਗਾ, ਰਾਗ ਨਾਦ ਇਕੋ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਚਲੋ ਵੇਖੀਏ ਕਾਰਜ ਅਨੰਦਾ, ਸਾਹਿਬ ਸਤਿਗੁਰ ਆਪ ਕਰਾਈਆ। ਭਗਤ ਭਗਵਾਨ ਸਚ ਅਨੰਦਾ, ਘਰ ਇਕੋ ਡੇਰਾ ਲਾਈਆ। ਆਪਣੀ ਹੱਥੀਂ ਦੇਵੇ ਗੰਢਾਂ, ਸਗਨ ਗਾਨੇ ਰਿਹਾ ਮਨਾਈਆ। ਦੋ ਜਹਾਨ ਹੋਏ ਨਾ ਰੰਡਾ, ਰੰਡੇਪਾ ਅਵਰ ਨਾ ਕੋਇ ਵਖਾਈਆ। ਨਾਲ ਸੁਣਾਏ ਸੁਹਾਗੀ ਛੰਦਾ, ਸੋਹੰ ਢੋਲਾ ਇਕੋ ਗਾਈਆ। ਦੋ ਜਹਾਨਾਂ ਮੁੱਕੇ ਪੰਧਾ, ਅੱਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਚਾਈਂ ਚਾਈਂਆ। ਗੁਰਮੁਖ ਵੇਖੇ ਹਰਿ ਜੂ ਲਾੜਾ, ਨਿਰਗੁਣ ਆਪਣੀ ਦਇਆ ਕਮਾਇੰਦਾ। ਰਲ ਮਿਲ ਸਖੀਆਂ ਲਾਇਆ ਅਖਾੜਾ, ਸਰਗੁਣ ਸਰਗੁਣ ਆਪਣੀ ਧਾਰ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕੱਢਣ ਹਾੜਾ, ਵਾਹ ਵਾ ਤੇਰਾ ਅੰਤ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਗੁਰਮੁਖ ਸੱਚਾ ਕਰ ਤਿਆਰ, ਤ੍ਰੈਗੁਣ ਅਤੀਤਾ ਰਿਹਾ ਜਣਾਈਆ। ਸੋਹਣਾ ਸੁਹੱਪਣ ਕਰ ਸ਼ਿੰਗਾਰ, ਰੰਗ ਰਤੜਾ ਰੰਗ ਰੰਗਾਈਆ। ਪ੍ਰੇਮ ਸੀਸ ਬੰਨ੍ਹ ਦਸਤਾਰ, ਜਗਦੀਸ਼ ਵੇਖ ਵਖਾਈਆ। ਜੋਤ ਅਕਾਲਣ ਬਣ ਕੇ ਮਾਲਣ ਸਿਹਰਾ ਲੈ ਕੇ ਆਏ ਵਿਚ ਸੰਸਾਰ, ਕਲੀ ਕਲੀ ਤੰਦ ਤੰਦ ਨਾਲ ਬੰਧਾਈਆ। ਹੋਕਾ ਦੇਵੇ ਵਾਜਾਂ ਮਾਰ, ਗਲੀ ਗਲੀ ਰਹੀ ਸੁਣਾਈਆ। ਵੇਖੋ ਸਾਹਿਬ ਸਤਿਗੁਰ ਦਾ ਲਾਲ, ਬੇਮਿਸਾਲ ਖੇਲ ਰਚਾਈਆ। ਸੁਣ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਨਾਤਾ ਤੋੜ ਤ੍ਰੈਗੁਣ ਮਾਇਆ ਜਗਤ ਜੰਜਾਲ, ਜੋਤੀ ਜੋਤ ਕਰੇ ਰੁਸ਼ਨਾਈਆ। ਖੇਲ ਕਰੇ ਸੱਚੀ ਧਰਮਸਾਲ, ਧਰਮ ਦੁਆਰਾ ਇਕ ਵਡਿਆਈਆ। ਆਪ ਚਲੇ ਨਾਲ ਨਾਲ, ਸਾਚੀ ਘੋੜੀ ਰਿਹਾ ਜਣਾਈਆ। ਨਿਰਗੁਣ ਹੋ ਕੇ ਬਣਿਆ ਦਲਾਲ, ਵਿਚੋਲਾ ਇਕੋ ਬੇਪਰਵਾਹੀਆ। ਸਚ ਸਿੰਘਾਸਣ ਬਿਠਾਏ ਸੰਭਾਲ, ਸਿਰ ਆਪਣਾ ਹੱਥ ਟਿਕਾਈਆ। ਲੇਖਾ ਮੁੱਕੇ ਸ਼ਾਹ ਕੰਗਾਲ, ਸ਼ਹਿਨਸ਼ਾਹ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚਾ ਦੂਲ੍ਹਾ ਸ਼ਬਦ ਵਡ ਭਾਗਾ, ਸੋ ਸਤਿਗੁਰ ਆਪ ਕਰਾਇੰਦਾ। ਨਿਰਗੁਣ ਹੋ ਕੇ ਫਿਰੇ ਭਾਜਾ, ਔਂਦਿਆਂ ਜਾਂਦਿਆਂ ਡੇਰ ਕੋਇ ਨਾ ਲਾਇੰਦਾ। ਵੇਖਣਹਾਰਾ ਸੱਚਾ ਕਾਜਾ, ਹਰਿ ਕਰਤਾ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਜਣਾਇੰਦਾ। ਸਾਚੀ ਖੇਲ ਕਰੇ ਭਗਵਾਨੀ, ਭਗਵਨ ਆਪਣੀ ਦਇਆ ਕਮਾਈਆ। ਹਰਿਜਨ ਸੁਰਤ ਉਠਾਏ ਸਵਾਣੀ, ਦੇ ਹੁਲਾਰਾ ਅੱਖ ਖੁਲ੍ਹਾਈਆ। ਉਠ ਵੇਖ ਆਪਣੀ ਅੱਲੜ ਜਵਾਨੀ, ਜੋਬਨ ਰਤੜਾ ਭੇਵ ਚੁਕਾਈਆ। ਲੇਖਾ ਜਾਣ ਦੋ ਜਹਾਨੀ, ਦੋਏ ਦੋਏ ਆਪਣੀ ਕਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰਮੁਖ ਸੁਰਤੀ ਸੋਈ ਉਠੇ, ਉਠ ਉਠ ਧਿਆਨ ਲਗਾਈਆ। ਮੇਰੇ ਉਤੇ ਕਵਣ ਤੁਠੇ, ਜਿਸ ਮੇਰੀ ਅੱਖ ਖੁਲ੍ਹਾਈਆ। ਅਨਭੋਲ ਸੁਹਾਈ ਰੁੱਤੇ, ਸੋਚ ਸਮਝ ਜ਼ਰਾ ਨਾ ਆਈਆ। ਕੋਝੀ ਕਮਲੀ ਪੁੱਛੇ, ਘਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਉਠ ਸਵਾਣੀ ਜਾਣਾ ਜਾਗ, ਜਾਗਰਤ ਜੋਤ ਜਗਾਇੰਦਾ। ਤੇਰੇ ਘਰ ਲੱਗਣ ਲੱਗਾ ਭਾਗ, ਭਾਗਾਂ ਭਰੀ ਵੇਖ ਵਖਾਇੰਦਾ। ਤੇਰਾ ਮੇਲਾ ਹੋਵੇ ਨਾਲ ਕੰਤ ਸੁਹਾਗ, ਸਾਚਾ ਕੰਤ ਆਪ ਵਡਿਆਇੰਦਾ। ਤੇਰੇ ਮੰਦਰ ਜਗੇ ਚਿਰਾਗ, ਜੋਤੀ ਦੀਪ ਡਗਮਗਾਇੰਦਾ। ਤੇਰੇ ਭੈਣ ਭਾਈ ਗੁਰ ਅਵਤਾਰ ਪੀਰ ਪੈਗ਼ੰਬਰ ਸੱਜਣ ਸਾਕ, ਸਗਲਾ ਨਾਤਾ ਆਪ ਵਖਾਇੰਦਾ। ਉਠ ਇਕ ਵੇਰ ਝਾਕ, ਨੇਤਰ ਨੈਣ ਅੱਖ ਖੁਲ੍ਹਾਇੰਦਾ। ਤੇਰੇ ਮੰਦਰ ਨਿੱਕਾ ਜਿਹਾ ਤਾਕ, ਬਿਨ ਸਤਿਗੁਰ ਪਰਦਾ ਕੋਇ ਨਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਜਗਤ ਸਵਾਣੀ ਲੈ ਅੰਗੜਾਈ, ਆਪਣਾ ਆਪ ਜਣਾਈਆ। ਬੇਪਰਵਾਹ ਤੇਰੀ ਬੇਪਰਵਾਹੀ, ਮੇਰੀ ਸਮਝ ਵਿਚ ਨਾ ਆਈਆ। ਮੈਂ ਬਾਲੀ ਅੰਜਾਣੀ ਬਣੀ ਸੌਦਾਈ, ਨੇਤਰ ਰੋ ਰੋ ਦਿਆਂ ਦੁਹਾਈਆ। ਨਾਤਾ ਛੱਡਿਆ ਨਾ ਜਾਏ ਮਾਤ ਪਿਤ ਭੈਣ ਭਾਈ, ਬੇਟਾ ਦੂਰ ਨਾ ਕੋਇ ਕਰਾਈਆ। ਮੈਂ ਕੀ ਜਾਣਾ ਮੇਰਾ ਕੇਹੋ ਜਿਹਾ ਮਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਦੇ ਜਣਾਈਆ। ਸਚ ਦੱਸਾਂ ਸੁਣ ਕੁਆਰ ਕੰਨਿਆਂ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸਹਿਬ ਸਤਿਗੁਰ ਇਕੋ ਮੰਨਿਆ, ਤੇਰਾ ਦਰਦ ਇਕੋ ਮਿਟਾਇੰਦਾ। ਜਿਸ ਕਾਇਆ ਮੰਦਰ ਅੰਦਰ ਘਰ ਵਿਚ ਘਰ ਬਣਾ ਕੇ ਤੈਨੂੰ ਜਣਿਆ, ਮਾਤ ਪਿਤ ਨਾ ਕੋਇ ਵਡਿਆਇੰਦਾ। ਡੇਰਾ ਲਗਾਏ ਬਿਨ ਛੱਪਰ ਛੰਨਿਆ, ਮਹੱਲ ਅਟੱਲ ਇਕ ਸੁਹਾਇੰਦਾ। ਦੇਵੇ ਨਾਮ ਸੱਚਾ ਧੰਨਿਆ, ਸਚ ਖ਼ਜ਼ੀਨਾ ਤੇਰੀ ਝੋਲੀ ਪਾਇੰਦਾ। ਦਾਜ ਦੇਵੇ ਨਾ ਥਾਲੀ ਛੰਨਿਆਂ, ਕੂੜੀ ਗੰਢ ਨਾ ਸਿਰ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਵਖਾਇੰਦਾ। ਔਹ ਵੇਖ ਘਰ ਸੱਚਾ, ਸੋ ਸਤਿਗੁਰ ਆਪ ਜਣਾਈਆ। ਦੂਜਾ ਵੇਖ ਗੁਰਮੁਖ ਬੱਚਾ, ਗੁਰ ਗੁਰ ਰੰਗ ਰੰਗਾਈਆ। ਦੋਹਾਂ ਵਿਚੋਂ ਕੋਇ ਨਾ ਕੱਚਾ, ਜੋ ਪੱਲੂ ਜਾਏ ਛੁਡਾਈਆ। ਏਹੋ ਕਾਰਜ ਚੌਥੇ ਯੁਗ ਸ੍ਰੀ ਭਗਵਾਨ ਨੂੰ ਲੱਗਾ ਅੱਛਾ, ਆਤਮ ਪਰਮਾਤਮ ਮੇਲ ਮਿਲਾਈਆ। ਨਾਲ ਦੇਵੇ ਨਾ ਕੋਈ ਗਾਂ ਵੱਛਾ, ਘੋੜੀ ਜੋੜੀ ਨਾ ਕੋਇ ਵਖਾਈਆ। ਨਿਰਗੁਣ ਹੋ ਕੇ ਲੂੰ ਲੂੰ ਅੰਦਰ ਰਚਾ, ਰਚਨਾ ਆਪਣੀ ਦਏ ਸਮਝਾਈਆ। ਜੋੜਾ ਜੋੜੇ ਆਪੇ ਪੱਕਾ, ਪੱਕੀ ਤਰ੍ਹਾਂ ਗੰਢ ਦਿਵਾਈਆ। ਲੱਖ ਚੁਰਾਸੀ ਜੀਵ ਜੰਤ ਰਹਿ ਜਾਏ ਹੱਕਾ, ਹਰਿ ਕਾ ਅੰਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤ ਸਵਾਣੀ ਲਿਆ ਮਨਾਈਆ। ਸੁਰਤੀ ਕਹੇ ਮੈਂ ਗਈ ਮੰਨ, ਮੇਰੀ ਮੈਂ ਰਹੀ ਨਾ ਰਾਈਆ। ਮੈਂ ਲਾੜਾ ਵੇਖਿਆ ਸੋਹਣਾ ਚੰਨ, ਚੰਨ ਚੌਧਵੀਂ ਰਿਹਾ ਸ਼ਰਮਾਈਆ। ਸਾਹਿਬ ਸਤਿਗੁਰ ਬੇੜਾ ਰਿਹਾ ਬੰਨ੍ਹ, ਭਾਰ ਆਪਣੇ ਕੰਧ ਉਠਾਈਆ। ਮੈਂ ਕਹਾਂ ਧੰਨ ਧੰਨ, ਧੰਨ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਇਕੋ ਘਰ ਵਖਾਈਆ। ਇਕੋ ਘਰ ਜਾਣ ਦੀ ਕਰੋ ਤਿਆਰੀ, ਨਿਰਗੁਣ ਦਾਤਾ ਆਪ ਅਖਵਾਇੰਦਾ। ਸ਼ਬਦ ਅਗੰਮ ਦੇਵਾਂ ਅਸਵਾਰੀ, ਸਾਚੀ ਡੋਲੀ ਇਕ ਸੁਹਾਇੰਦਾ। ਭਗਤ ਭਗਵਾਨ ਬਣ ਕਹਾਰੀ, ਕੰਧ ਆਪਣੇ ਆਪ ਚੜ੍ਹਾਇੰਦਾ। ਲੇਖਾ ਮੁੱਕੇ ਵਾਰੋ ਵਾਰੀ, ਪਾਂਧੀ ਪੰਧ ਆਪ ਸਮਝਾਇੰਦਾ। ਮੰਜ਼ਲ ਚੜ੍ਹੋ ਅਗੰਮ ਅਪਾਰੀ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਜਣਾਇੰਦਾ। ਧੁਰ ਫ਼ਰਮਾਣਾ ਦੇ ਸੰਦੇਸ, ਪੁਰਖ ਅਕਾਲ ਰਿਹਾ ਜਣਾਈਆ। ਬੀਬੀ ਰਾਣੀ ਕਰ ਲੈ ਸੋਹਣਾ ਵੇਸ, ਭੂਸ਼ਨ ਬਸਤਰ ਤਨ ਪਹਿਨਾਈਆ। ਕੰਘੀ

ਪੱਟੀ ਕਰ ਲੈ ਕੇਸ, ਮੀਂਢੀ ਗੁੱਤ ਇਕ ਗੁੰਦਾਈਆ। ਮਹਿੰਦੀ ਹੱਥੀਂ ਲੈ ਵੇਖ, ਕੰਗਣ ਖ਼ੁਸ਼ੀਆਂ ਨਾਲ ਛਣਕਾਈਆ। ਆਣਾ ਡੋਲਾ ਨੇਤਰ ਪੇਖ, ਸ੍ਰੀ ਭਗਵਾਨ ਰਿਹਾ ਬਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕਰ ਹੇਤ, ਤੈਨੂੰ ਵੇਖਣ ਚਾਈਂ ਚਾਈਂਆ। ਤੂੰ ਲੋਕਮਾਤ ਬਣੀਉਂ ਨੇਕ, ਨੇਕੀ ਤੇਰੀ ਮਿਲੇ ਵਡਿਆਈਆ। ਪ੍ਰਭ ਸਤਿਗੁਰ ਦਿਤੀ ਟੇਕ, ਚਰਨ ਕਵਲ ਸਰਨਾਈਆ। ਪ੍ਰੇਮ ਪ੍ਰੀਤੀ ਤੇਰੀ ਭੇਟ, ਨਿਰਗੁਣ ਦਾਤਾ ਝੋਲੀ ਪਾਈਆ। ਸਾਚੇ ਕੰਤ ਨਾਲ ਮਿਲ ਮਿਲ ਖੇਡ, ਤੇਰੀ ਹੋਏ ਨਾ ਫੇਰ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਚੁੰਨੀ ਲਵਾਂ ਕਿ ਸੁਬਰ, ਮਨ ਆਪਣੇ ਧਿਆਨ ਲਗਾਈਆ। ਉਚੀ ਉਡੀ ਫਿਰੇ ਉਭਰ, ਪ੍ਰਭ ਨੇਤਰ ਦਰਸ਼ਨ ਪਾਈਆ। ਮੇਰਾ ਕੰਤ ਨਹੀਂ ਕੋਈ ਬੁਢੜ, ਨੌਜਵਾਨ ਨਜ਼ਰੀ ਆਈਆ। ਮੈਂ ਦੋ ਜਹਾਨ ਨਾ ਹੋਵਾਂ ਛੁੱਟੜ, ਰੰਡੇਪਾ ਨਜ਼ਰ ਕੋਇ ਨਾ ਆਈਆ। ਧੁਰ ਦਾ ਡੋਲਾ ਆਇਆ ਚੁੱਕਣ, ਸ੍ਰੀ ਭਗਵਾਨ ਰਿਹਾ ਘਲਾਈਆ। ਮੈਂ ਸੋਹਣੀ ਮਾਰਾਂ ਬੁੱਕਲ, ਮੇਰਾ ਅੰਗ ਨਜ਼ਰ ਕਿਸੇ ਨਾ ਆਈਆ। ਕਰ ਕੇ ਕੌਲ ਨਾ ਜਾਵਾਂ ਮੁੱਕਰ, ਕੀਤਾ ਕੌਲ ਤੋੜ ਨਿਭਾਈਆ। ਪੀਆ ਮਿਲੇ ਮਨਾਵਾਂ ਸ਼ੁਕਰ, ਆਪਣਾ ਦੁੱਖ ਗਵਾਈਆ। ਦਰਸ ਪਿਆਸੀ ਮੈਂ ਭੁੱਖੜ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਮੇਰੀ ਸੁਹੰਜਣੀ ਸੋਹੇ ਰੁੱਤੜ, ਚੇਤ ਬਸੰਤੀ ਰੰਗ ਰੰਗਾਈਆ। ਜੇ ਆਂਢਣਾਂ ਗਵਾਂਢਣਾਂ ਪੁੱਛਣ, ਸਚ ਸਚ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਮੇਲ ਮਿਲਾਏ ਸਹਿਜ ਸੁਭਾਈਆ। ਮੈਂ ਅੰਮ੍ਰਿਤ ਜਲ ਨਹਾਵਾਂਗੀ। ਦੁਰਮਤ ਮੈਲ ਧੁਆਂਵਾਂਗੀ। ਬਸਤਰ ਸੋਹਣੇ ਪਹਿਰ ਪਾਵਾਂਗੀ। ਮਨ ਮੋਹਣੇ ਨੈਣ ਮਟਕਾਵਾਂਗੀ। ਰਸਨਾ ਜਿਹਵਾ ਦੀਨ ਸੁਣਾਵਾਂਗੀ। ਸੋਹੰ ਢੋਲਾ ਗਾਵਾਂਗੀ। ਆਪਣਾ ਚੋਲਾ ਫੇਰ ਬਦਲਾਵਾਂਗੀ। ਪਾ ਰੌਲਾ ਸਰਬ ਸੁਣਾਵਾਂਗੀ। ਪਰਦਾ ਉਹਲਾ ਜਗਤ ਉਠਾਵਾਂਗੀ। ਉਂਗਲਾਂ ਨਾਲ ਵਖਾਵਾਂਗੀ। ਔਹ ਵੇਖੋ ਵਿਛੜਿਆ ਕੰਤ, ਦੋ ਜਹਾਨਾਂ ਮੇਲ ਮਿਲਾਵਾਂਗੀ। ਰੁੱਤ ਸੋਹੇ ਇਕ ਬਸੰਤ, ਬਸੰਤੜੀ ਰੁੱਤ ਆਪਣੇ ਅੰਗ ਲਗਾਵਾਂਗੀ। ਨਾਤਾ ਤੁੱਟੇ ਜੀਵ ਜੰਤ, ਸਾਧ ਸੰਤ ਸਹੇਲੀਆਂ ਆਪ ਬਣਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਆ ਕੇ ਦਰਸ਼ਨ ਪਾਵਾਂਗੀ। ਜਬ ਡੋਲੀ ਉਤੇ ਚੜ੍ਹਾਂਗੀ। ਪ੍ਰਭ ਤੇਰਾ ਧਿਆਨ ਕਰਾਂਗੀ। ਸੋਹੰ ਢੋਲਾ ਇਕੋ ਪੜ੍ਹਾਂਗੀ। ਜਗ ਪਰਦੇ ਅੰਦਰ ਵੜਾਂਗੀ। ਕਿਸੇ ਕੋਲੋਂ ਨਾ ਡਰਾਂਗੀ। ਤੇਰੇ ਚਰਨਾਂ ਸੇਵਾ ਕਰਾਂਗੀ। ਨਾ ਜਨਮਾਂਗੀ ਨਾ ਮਰਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੰਤ ਕੰਤੂਹਲ ਇਕੋ ਵਰਾਂਗੀ। ਜਿਸ ਵੇਲੇ ਕੰਤ ਮਨਾਏਂਗੀ। ਆਪ ਆਪਣਾ ਭੇਟ ਚੜ੍ਹਾਏਂਗੀ। ਦੇਵ ਨੇਤ ਦਰਸ਼ਨ ਪਾਏਂਗੀ। ਮਾਪਿਆਂ ਹੇਤ ਸਰਬ ਤਜਾਏਂਗੀ। ਨਿਰਗੁਣ ਵੇਖ ਖ਼ੁਸ਼ੀ ਮਨਾਏਂਗੀ। ਅਵਗੁਣ ਕੀਤੇ ਭੁੱਲ ਬਖਸ਼ਾਏਂਗੀ। ਅਨਮੁਲ ਵਸਤ ਘਰ ਆਪਣੇ ਇਕ ਟਿਕਾਏਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹੱਲ ਅਟੱਲ ਇਕ ਸੁਹਾਏਂਗੀ। ਮਹੱਲ ਅਟੱਲ ਇਕ ਸੋਹੇਗਾ। ਪੁਰਖ ਅਕਾਲ ਓਥੇ ਇਕੋ ਹੋਵੇਗਾ। ਦੂਜਾ ਸੇਜ ਨਾ ਕੋਈ ਸੋਵੇਗਾ। ਨਾ ਕੋਈ ਹੱਸੇਗਾ ਨਾ ਰੋਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਪਕ ਇਕੋ ਇਕ ਬਲੋਵੇਗਾ। ਇਕ ਮੰਦਰ ਆਪ ਸੁਹਾਏਗਾ। ਸਚਖੰਡ ਡੇਰਾ ਆਪ ਜਣਾਏਗਾ। ਕੰਤ ਕੰਤੂਹਲ ਵਡ ਵਡਿਆਏਗਾ। ਸਾਚੇ ਫੁਲ ਪ੍ਰੇਮ ਬਰਸਾਏਗਾ। ਭੂਲ ਵਿਛੋੜਾ ਕਦੇ ਨਾ ਪਾਏਗਾ। ਆਪਣਾ ਅਸੂਲ ਇਕ ਸਮਝਾਏਗਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਮੰਦਰ ਇਕ ਵਖਾਏਗਾ। ਦਰ ਮੰਦਰ ਇਕ ਸੁਹਾਵੇਗਾ। ਭਗਤ ਭਗਵਾਨ ਮੇਲ ਮਿਲਾਵੇਗਾ। ਅੰਦਰ ਬਾਹਰ ਇਕੋ ਨਜ਼ਰੀ ਆਵੇਗਾ। ਦੂਜਾ ਕਦਮ ਨਾ ਕੋਇ ਟਿਕਾਵੇਗਾ। ਵਾਰੀ ਸਦਕੇ ਘੋਲੀ, ਘੋਲੀ ਘੋਲ ਘੋਲ ਘੁਮਾਵੇਗਾ। ਤੇਰੀ ਸੋਹਣੀ ਸੁਚੱਜੀ ਡੋਲੀ, ਆਪਣੇ ਮੰਦਰ ਵਿਚ ਰਖਾਵੇਗਾ। ਮਨਮੁਖ ਕੋਇ ਨਾ ਮਾਰੇ ਬੋਲੀ, ਕੂੜੀ ਕਿਰਿਆ ਪੰਧ ਮੁਕਾਵੇਗਾ। ਤੂੰ ਹੌਲੀ ਹੌਲੀ ਬੋਲੀਂ, ਸਾਚੀ ਸਿਖਿਆ ਇਕ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਇਕੋ ਮਾਣ ਰਖਾਵੇਗਾ। ਦਰ ਦੁਆਰੇ ਜਿਸ ਵੇਲੇ ਜਾਊਂਗੀ। ਪ੍ਰਭ ਤੇਰੀ ਓਟ ਤਕਾਊਂਗੀ । ਦੂਜਾ ਨਜ਼ਰ ਥੱਲੇ ਨਾ ਕੋਇ ਲਿਆਊਂਗੀ। ਨਾਰ ਦੁਹਾਗਣ ਨਾ ਰੂਪ ਵਟਾਊਂਗੀ। ਸੁਹਾਗਣ ਕੰਤ ਇਕ ਹੰਢਾਊਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਊਂਗੀ। ਜਦ ਦੁਆਰੇ ਮੇਰੇ ਆਓਗੇ। ਪਿਛਲਾ ਦੁੱਖ ਭੁਲਾਓਗੇ। ਸੁਖ ਇਕੋ ਇਕ ਸਾਚਾ ਪਾਓਗੇ। ਰਸ ਭੋਗ ਇਕ ਜਣਾਓਗੇ। ਸੋਹੰ ਚੋਗ ਸਚ ਚੁਗਾਓਗੇ। ਦਰਸ ਅਮੋਘ ਦਰਸ਼ਨ ਪਾਓਗੇ। ਜਨਮ ਕਰਮ ਦੀ ਹਿਰਸ ਗਵਾਓਗੇ। ਅਰਸ਼ ਫ਼ਰਸ਼ ਚਰਨਾਂ ਹੇਠ ਦਬਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਮੰਦਰ ਡੇਰਾ ਲਾਓਗੇ। ਘਰ ਮੰਦਰ ਪੌੜੀ ਚੜ੍ਹੋਗੇ। ਸੋਹੰ ਢੋਲਾ ਸਾਰੇ ਪੜ੍ਹੌਗੇ। ਪੁਰਖ ਅਬਿਨਾਸ਼ੀ ਲੜ ਫੜੋਗੇ। ਬਿਨ ਕਰਨੀਉਂ ਪਾਰ ਤਰੋਗੇ। ਕਲਜੁਗ ਮਰਨੀ ਕਦੀ ਨਾ ਮਰੋਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੰਦਰ ਬਹਿ ਬਹਿ ਖ਼ੁਸ਼ੀ ਕਰੋਗੇ। ਜਦ ਪੌੜੇ ਆਪ ਚੜ੍ਹਾਵੇਂਗਾ। ਉਂਗਲਾਂ ਨਾਲ ਲਗਾਵੇਂਗਾ। ਪੱਲੂ ਆਪਣਾ ਨਾਮ ਫੜਾਵੇਂਗਾ। ਪ੍ਰੇਮ ਪ੍ਰੀਤੀ ਜਾਚ ਸਿਖਾਵੇਂਗਾ। ਪਿਛਲੀ ਨੀਤੀ ਸਰਬ ਬਦਲਾਵੇਂਗਾ। ਕਾਇਆ ਠਾਂਡੀ ਸੀਤ ਕਰਾਵੇਂਗਾ। ਮਨ ਜਿਤ ਆਪਣੀ ਜਿਤ ਵਖਾਵੇਂਗਾ। ਕਰ ਕੇ ਹਿੱਤ, ਮੇਲ ਮਿਲਾਵੇਂਗਾ। ਲਹਿਣਾ ਚੁੱਕੇ ਪਿਛਲਾ ਨਿਤ, ਅੱਗੇ ਆਪਣੇ ਰਾਹੇ ਪਾਵੇਂਗਾ। ਜੇ ਵੇਖੀਏ ਤੇ ਨਦਰੀ ਆਏਂ ਦਿਸ, ਮਿਹਰ ਨਜ਼ਰ ਉਠਾਵੇਂਗਾ। ਸਾਨੂੰ ਦੱਸ ਪ੍ਰਭ ਕਿਸ ਨੂੰ ਲੈ ਜਾਵੇਂ ਨਾਲ ਹਿੱਤ, ਸਾਚੀ ਡੋਲੀ ਕਿਸ ਬਹਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਮੰਦਰ ਕਵਣ ਸੁਹਾਵੇਂਗਾ। ਜੋ ਦਰ ਮੇਰੇ ਤੇ ਆਏਗਾ। ਨਿਉਂ ਨਿਉਂ ਸਜਦਾ ਸੀਸ ਝੁਕਾਏਗਾ। ਸੋਹੰ ਢੋਲਾ ਗਾਏਗਾ। ਸੋ ਡੋਲੀ ਚੜ੍ਹ ਜਾਏਗਾ। ਸ੍ਰੀ ਭਗਵਾਨ ਕੰਧ ਉਠਾਏਗਾ। ਵਾਰੋ ਵਾਰੀ ਲੈ ਕੇ ਜਾਏਗਾ। ਚਰਨ ਦੁਆਰ ਆਪ ਬਹਾਏਗਾ। ਵਿਸ਼ਨ ਬ੍ਰਹਮਾ ਸ਼ਿਵ ਰਾਹ ਤਕਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ੁਕਰ ਮਨਾਏਗਾ। ਭਗਤ ਭਗਵਾਨ ਇਕੋ ਦਰ ਬਹਿ ਕੇ ਮੰਦਰ ਇਕ ਵਡਿਆਏਗਾ। ਜੋ ਸ਼ਬਦੀ ਗਿਆ ਕਹਿ ਕੇ, ਸੋ ਜੋਤੀ ਮੇਲ ਮਿਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਆਪ ਰੰਗਾਏਗਾ। ਸਾਨੂੰ ਦੱਸ ਪਤਾ ਟਿਕਾਣਾ, ਪ੍ਰਭ ਆਪਣਾ ਭੇਵ ਖੁਲ੍ਹਾਈਆ। ਜਿਥੇ ਕੋਈ ਨਾ ਪੁਜੇ ਰਾਜਾ ਰਾਣਾ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਕਿਸੇ ਹੱਥ ਨਾ ਆਏਂ ਸੁਘੜ ਸਿਆਣਾ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਬੇਅੰਤ ਬੇਪਰਵਾਹ ਤੇਰਾ ਕਵਣ ਮਹੱਲ ਅਟੱਲ ਉਚ ਨਿਸ਼ਾਨਾ, ਜਿਸ ਮੰਦਰ ਆਸਣ ਸਿੰਘਾਸਣ ਸੋਭਾ ਪਾਈਆ। ਕਰ ਕਿਰਪਾ ਦੱਸ ਦੇ ਔਣਾ ਜਾਣਾ, ਔਂਦਿਆਂ ਜਾਂਦਿਆਂ ਦੇਰ ਲੱਗੇ ਨਾ ਰਾਈਆ। ਕਿਰਪਾ ਕਰ ਸ੍ਰੀ ਭਗਵਾਨਾ, ਸਾਹਿਬ ਸਤਿਗੁਰ ਰਿਹਾ ਸਮਝਾਈਆ। ਜਨ ਭਗਤੋ ਗਾਓ ਸੋਹੰ ਗਾਨਾ, ਤੁੰ ਮੇਰਾ

ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਆਪੇ ਬਣੇ ਵੰਞ ਮੁਹਾਣਾ, ਖੇਵਟ ਖੇਟਾ ਬੇੜਾ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸ਼ਬਦ ਬਬਾਣਾ, ਸ੍ਰੀ ਭਗਵਾਨ ਆਪਣੀ ਸੇਵ ਕਮਾਈਆ। ਸ਼ਬਦ ਬਬਾਣਾ ਕਿਹੜਾ ਰੰਗ, ਪ੍ਰਭ ਆਪਣਾ ਦੇ ਸਮਝਾਈਆ। ਕਿਸ ਬਿਧ ਅੰਦਰ ਜਾਈਏ ਲੰਘ, ਆਈਏ ਚਾਈਂ ਚਾਈਂਆ। ਢੋਲਾ ਗੌਣਾ ਸੋਹੰ ਸਦ, ਛੰਦ ਇਕੋ ਇਕ ਵਡਿਆਈਆ। ਸੁਰਤ ਸਵਾਣੀ ਸੁਰਤੀ ਵਿਚੋਂ ਲਏ ਕੱਢ, ਮੂਰਤ ਅਕਾਲ ਦਏ ਵਡਿਆਈਆ। ਪਿਛੇ ਖ਼ਾਲੀ ਛੱਡੇ ਹੱਡ, ਪੰਜ ਤੱਤ ਕੰਮ ਕਿਸੇ ਨਾ ਆਈਆ। ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਲਦ, ਜੁਗ ਚੌਕੜੀ ਆਪਣਾ ਫੇਰਾ ਪਾਈਆ। ਕਲਜੁਗ ਅੰਤਮ ਏਸੇ ਕਾਰਨ ਭਗਤ ਸੁਹੇਲੇ ਜੀਵੰਦੇ ਸੱਦ, ਅਨੰਦ ਕਾਰਜ ਦਿਤਾ ਕਰਾਈਆ। ਅੱਗੇ ਰਹਿਣ ਨਾ ਦਿਤੀ ਕੋਈ ਹੱਦ, ਦੀਨ ਮਜ਼੍ਹਬ ਬੰਨੇ ਦਿਤੇ ਤੁੜਾਈਆ। ਦਰਸ਼ਨ ਕਰਿਓ ਰੱਜ ਰੱਜ, ਸ੍ਰੀ ਭਗਵਾਨ ਨਜ਼ਰੀ ਆਈਆ। ਸੋਹੰ ਢੋਲਾ ਗੌਣਾ ਗੱਜ, ਉਚੀ ਕੂਕ ਕੂਕ ਸੁਣਾਈਆ। ਸਚਖੰਡ ਮੰਦਰ ਬਹਿਣਾ ਸਜ, ਪਿਛੇ ਸਕੇ ਨਾ ਕੋਇ ਹਟਾਈਆ। ਮਿਲਣਾ ਮੇਲ ਪੁਰਖ ਸਮਰਥ, ਸਮਰਥ ਦੇਵਣਹਾਰ ਵਡਿਆਈਆ। ਨਾਰ ਕੰਤ ਦੋਹਾਂ ਦਾ ਮਿਲੇ ਇਕੋ ਜਿਹਾ ਹੱਥ, ਹੱਥ ਹੱਥ ਨਾਲ ਮਿਲਾਈਆ। ਇਕ ਦੂਜੇ ਦੇ ਹੋਵਣ ਵਸ, ਪੱਲੂ ਸਕੇ ਨਾ ਕੋਇ ਛੁਡਾਈਆ। ਪ੍ਰੇਮ ਪ੍ਰੀਤੀ ਦੇਣ ਰਸ, ਰਸ ਇਕੋ ਇਕ ਦਰਸਾਈਆ। ਜਦ ਵੇਖਣ ਤੇ ਪੈਣ ਹੱਸ, ਨੇਤਰ ਨੈਣ ਨਾ ਨੀਰ ਵਹਾਈਆ। ਨਾਤਾ ਰਹੇ ਨਾ ਤੱਤ ਅੱਠ, ਨੌਂ ਦੁਆਰ ਨਾ ਕੋਇ ਵਡਿਆਈਆ। ਦਸਮ ਦੁਆਰੀ ਸੱਥਰ ਬੈਠੇ ਘੱਤ, ਸੇਜ ਸੁਹੰਜਣੀ ਮਿਲੇ ਵਡਿਆਈਆ। ਸੁਨ ਅਗੰਮ ਕਹੇ ਬਸ, ਬਸਤਾ ਆਪਣਾ ਦਏ ਬੰਧਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣੌਣ ਜਸ, ਗੁਰਮੁਖ ਅੱਗੇ ਜਾਓ ਮੇਰੇ ਭਾਈਆ। ਸਚਖੰਡ ਵਸੇ ਪੁਰਖ ਸਮਰਥ, ਨਿਰਗੁਣ ਆਪਣਾ ਆਸਣ ਲਾਈਆ। ਉਹਦੀ ਚਰਨੀਂ ਜਾਓ ਢੱਠ, ਜਿਸ ਚਰਨ ਦੁਆਰੇ ਨਾਨਕ ਕਬੀਰਾ ਬੈਠੇ ਆਸਣ ਲਾਈਆ। ਜਾ ਕੇ ਸਿਰ ਪੱਟਾਂ ਉਤੇ ਦਿਓ ਰੱਖ, ਦੁੱਖ ਆਪਣਾ ਦਿਓ ਸੁਣਾਈਆ। ਪ੍ਰਭ ਕਿਰਪਾ ਕਰ ਝੱਟ, ਤੇਰਾ ਵਿਛੋੜਾ ਝੱਲਿਆ ਨਾ ਜਾਈਆ। ਅੱਗੇ ਲੋੜ ਨਾ ਰਹੇ ਪੰਜ ਤੱਤ ਕਾਇਆ ਰਤ, ਮਾਤ ਗਰਭ ਨਾ ਫੇਰਾ ਪਾਈਆ। ਦਰੋਹੀ ਸਾਡੀ ਹੋਈ ਬਸ, ਲੱਖ ਚੁਰਾਸੀ ਜੂਨ ਨਾ ਫੇਰ ਭੁਆਈਆ। ਤੇਰੇ ਦਰ ਤੇ ਆ ਕੇ ਤੇਰੇ ਰਹੀਏ ਵਸ, ਦੋਏ ਜੋੜ ਵਾਸਤਾ ਪਾਈਆ। ਜੇ ਸਾਡੇ ਉਤੇ ਪਵੇ ਸ਼ੱਕ, ਬਾਹੋਂ ਫੜ ਕੇ ਬਾਹਰ ਦੇ ਕਢਾਈਆ। ਸਾਨੂੰ ਜੀਵ ਜੰਤ ਰਹੇ ਡੱਕ, ਸਾਰੇ ਰਹੇ ਮਾਤ ਸਮਝਾਈਆ। ਤੁਸੀਂ ਪਿਛੇ ਜਾਓ ਹਟ, ਕਿਉਂ ਬੈਠੇ ਵਕਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਦਰ ਮਿਲੇ ਸਰਨਾਈਆ। ਦਰ ਸਰਨ ਸਰਨਾਈ ਪਾਓਗੇ। ਧੀ ਜਵਾਈ ਰੂਪ ਵਟਾਓਗੇ। ਸੌਹਰੇ ਪੇਕੇ ਇਕੇ ਘਰ ਹੰਢਾਓਗੇ। ਪਿਛਲੇ ਲੇਖੇ ਸਰਬ ਚੁਕਾਓਗੇ। ਭਰਮ ਭੁਲੇਖੇ ਦੂਰ ਕਰਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਕੰਤ ਕੰਤੂਹਲ ਏਕਾ ਅੰਗ ਲਗਾਓਗੇ। ਕੰਤ ਕੰਤੂਹਲ ਇਕ ਅਖਵਾਏਗਾ। ਸ਼ਬਦ ਪੰਘੂੜਾ ਇਕ ਝੁਲਾਏਗਾ। ਰੰਗ ਗੂੜ੍ਹਾ ਨਾਮ ਰੰਗਾਏਗਾ। ਸਾਚਾ ਚੂੜਾ ਹੱਥ ਪਹਿਨਾਏਗਾ। ਮੂਰਖ ਮੂੜ੍ਹਾ ਚਤੁਰ ਵਖਾਏਗਾ। ਨਾਤਾ ਕੂੜਾ ਤੋੜ ਤੁੜਾਏਗਾ। ਦੂਰ ਨੇੜਾ ਪੰਧ ਮੁਕਾਏਗਾ। ਹਾਜ਼ਰ ਹਜ਼ੂਰ ਨਜ਼ਰੀ ਆਏਗਾ। ਆਸ਼ਕ ਮਾਅਸ਼ੂਕ ਦੋਹਾਂ ਮੁਖ ਸ਼ਰਮਾਏਗਾ। ਨਿਰਗੁਣ ਨਿਰਗੁਣ ਸੁਣ ਕੂਕ, ਸਰਗੁਣ ਸਰਗੁਣ ਮੋਹ ਮਿਟਾਏਗਾ। ਆਪਣਾ ਦੇਵੇ

ਸਚ ਸਬੂਤ, ਸਾਲਸ ਇਕੋ ਇਕ ਅਖਵਾਏਗਾ। ਘਰ ਔਂਦਿਆਂ ਮਿਲੇ ਮਹਿਬੂਬ, ਬੀਵੀ ਖ਼ੌਂਤ ਇਕ ਹੰਢਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਵਰਦਿਗਾਰ ਦਇਆ ਕਮਾਏਗਾ। ਪਰਵਰਦਿਗਾਰ ਵੇਖ ਸਵਾਣੀ, ਵਨੀ ਬਹੂ ਇਕੋ ਇਕ ਵਡਿਆਈਆ। ਨਿਰਗੁਣ ਨਿਰੰਕਾਰ ਨਿਰਾਕਾਰ ਬਨ੍ਹਾਏ ਕੰਨੀ, ਸ਼ਬਦੀ ਡੋਰੀ ਗੰਢ ਪੁਆਈਆ। ਗੁਰਮੁਖ ਕਰੇ ਕਬੂਲ ਕਾਣੀ ਅਨ੍ਹੀ, ਨੇਤਰਹੀਣ ਦਏ ਵਡਿਆਈਆ। ਜੋ ਸਾਹਿਬ ਸਤਿਗੁਰ ਪੂਰੇ ਉਤੇ ਮੰਨੀ, ਕੋਝੀ ਕਮਲੀ ਗਲੇ ਲਗਾਈਆ। ਜਗਤ ਸੋਹਣੀ ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟਾਂ ਫਿਰੇ ਭੰਨੀ, ਦਰ ਢੋਈ ਕੋਇ ਨਾ ਪਾਈਆ। ਸਾਹਿਬ ਸਤਿਗੁਰ ਦੀਨ ਦਿਆਲ ਅਵਗੁਣਹਾਰੀ ਅੰਤਮ ਡੰਨੀ, ਡੰਡਾ ਇਕੋ ਸਿਰ ਲਗਾਈਆ। ਰੋਟੀ ਖਾਣ ਨੂੰ ਮਿਲੇ ਚੱਪਾ ਖੰਨੀ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਸਾਚੇ ਫੜ, ਗੁਰ ਚੇਲੇ ਵੇਖੇ ਅੰਦਰ ਵੜ, ਭਗਤ ਭਗਵਾਨ ਲਗਾਏ ਜੜ੍ਹ, ਬੂਟਾ ਇਕੋ ਇਕ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਦਾਤਾ ਦਾਨ, ਦਇਆਨਿਧ ਠਾਕਰ ਸਵਾਮੀ, ਸਰਬ ਜੀਆਂ ਘਟ ਅੰਤਰਜਾਮੀ, ਅੰਮ੍ਰਿਤ ਪਿਆਏ ਠੰਡਾ ਪਾਣੀ, ਬੋਧ ਅਗਾਧ ਸੁਣਾਏ ਬਾਣੀ, ਗੁਰਮੁਖ ਬਣਾਏ ਚਤੁਰ ਸੁਘੜ ਸੁਚੱਜੀ ਰਾਣੀ, ਸ਼ਾਹ ਪਾਤਸ਼ਾਹ ਘਰ ਆਪਣੇ ਲਏ ਬਹਾਈਆ।