੨੮ ਚੇਤ ੨੦੨੦ ਬਿਕਰਮੀ ਬੀਬੀ ਚਰਨ ਕੌਰ ਦੇ ਗ੍ਰਹਿ ਹਰਦੋ ਫਰਾਲਾ ਜ਼ਿਲਾ ਜਲੰਧਰ,
ਸਚ ਦੁਆਰ ਸੋਹਣਾ ਰੰਗ, ਸੋ ਸਾਹਿਬ ਬਣਤ ਬਣਾਈਆ। ਛੱਪਰ ਛੰਨ ਨਾ ਕੋਇ ਕੰਧ, ਚਾਰ ਦੀਵਾਰ ਨਾ ਕੋਇ ਰਖਾਈਆ। ਰਵ ਸਸ ਨਾ ਸੂਰਜ ਚੰਦ, ਤਾਰਾ ਮੰਡਲ ਨਾ ਕੋਇ ਵਡਿਆਈਆ। ਸੱਤ ਦੀਪ ਨਾ ਨੌਂ ਖੰਡ, ਬ੍ਰਹਿਮੰਡ ਵੇਸ ਨਾ ਕੋਇ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ ਕੋਈ ਨਾ ਵਸੇ ਸੰਗ, ਸੰਗੀ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਾਮ ਵਜਾਏ ਨਾ ਕੋਇ ਮਰਦੰਗ, ਤਾਰ ਸਤਾਰ ਨਾ ਕੋਇ ਹਿਲਾਈਆ। ਸ਼ਾਹ ਪਾਤਸ਼ਾਹ ਸੂਰਾ ਸਰਬੰਗ, ਸ਼ਹਿਨਸ਼ਾਹ ਇਕੋ ਆਸਣ ਲਾਈਆ। ਆਦਿ ਜੁਗਾਦਿ ਆਪਣਾ ਜਾਣੇ ਇਕ ਅਨੰਦ, ਅਨੰਦ ਆਪਣੇ ਹੱਥ ਰਖਾਈਆ। ਜੁਗ ਚੌਕੜੀ ਮੁਕਾਵਣਹਾਰਾ ਪੰਧ, ਵਡ ਪਾਂਧੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਸੋਹਣਾ ਨੂਰ, ਨੂਰ ਨੁਰਾਨਾ ਡਗਮਗਾਇੰਦਾ। ਦਾਤਾ ਜੋਧਾ ਦਾਨੀ ਸੂਰ, ਸਾਹਿਬ ਸਤਿਗੁਰ ਡੇਰਾ ਲਾਇੰਦਾ। ਆਸਾ ਮਨਸਾ ਸਭ ਦੀ ਪੂਰ, ਪ੍ਰਭ ਪੂਰਨ ਖੇਲ ਕਰਾਇੰਦਾ। ਵਸਣਹਾਰਾ ਨੇਰਨ ਦੂਰ, ਘਰ ਇਕੋ ਇਕ ਵਡਿਆਇੰਦਾ। ਗਹਿਰ ਗੰਭੀਰ ਜ਼ਾਹਰ ਜ਼ਹੂਰ, ਜ਼ਾਹਰਾ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹੱਲ ਅਟੱਲ ਇਕ ਸੁਹਾਇੰਦਾ। ਹਰਿਦੁਆਰ ਸੋਹਣੀ ਧਾਰ, ਸੋ ਪੁਰਖ ਨਿਰੰਜਣ ਆਪ ਬਣਾਈਆ। ਕਾਗਦ ਕਲਮ ਨਾ ਲਿਖਣਹਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜੋ ਗਿਆ ਸੋ ਡਿੱਗਾ ਚਰਨ ਦੁਆਰ, ਉਪਰ ਅੱਖ ਨਾ ਕੋਇ ਉਠਾਈਆ। ਜੋਤ ਮੇਲ ਨਾ ਸਕੇ ਕੋਇ ਚਮਤਕਾਰ, ਬੇਪਰਵਾਹ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਧੂੜੀ ਮੰਗਣ ਸਾਰੇ ਛਾਰ, ਖ਼ਾਕੀ ਟਿੱਕਾ ਮਸਤਕ ਲਾਈਆ। ਦੀਆ ਬਾਤੀ ਕਮਲਾਪਾਤੀ ਇਕ ਉਜਿਆਰ, ਸਾਚੇ ਮੰਦਰ ਰਿਹਾ
ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਸੇ ਬੇਪਰਵਾਹੀਆ । ਸਚ ਮਹੱਲਾ ਸੋਹਣੀ ਬਣਤ, ਹਰਿ ਸਤਿਗੁਰ ਆਪ ਬਣਾਈਆ। ਜਿਸ ਗ੍ਰਹਿ ਮਿਲੇ ਨਰ ਹਰਿ ਨਰਾਇਣ ਸੱਚਾ ਕੰਤ, ਕੰਤ ਕੰਤੂਹਲ ਵਡ ਵਡਿਆਈਆ। ਬਿਨ ਕਿਰਪਾ ਕੋਈ ਨਾ ਵੇਖੇ ਸੰਤ, ਕੋਟਨ ਕੋਟ ਧਿਆਨ ਲਗਾਈਆ। ਪੜ੍ਹ ਪੜ੍ਹ ਥੱਕੇ ਜੀਵ ਜਹਾਨਾਂ ਸਿਫ਼ਤ, ਰਸਨਾ ਜਿਹਵਾ ਸੋਹਲਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਅੰਤ ਕਹਿਣ ਕੋਇ ਨਾ ਆਈਆ। ਸੋਹਣਾ ਮੰਦਰ ਸੋਹਣੀ ਸੇਜ, ਸੁਹੰਜਣੀ ਰੁੱਤ ਸੁਹਾਇੰਦਾ। ਸ਼ਬਦ ਅਗੰਮ ਸੁਨੇਹੁੜਾ ਭੇਜ, ਅੱਖ ਪਰਤੱਖ ਖੁਲ੍ਹਾਇੰਦਾ। ਕੰਤ ਭਤਾਰਾ ਨਿਰਗੁਣ ਏਕ, ਏਕੰਕਾਰਾ ਪਰਦਾ ਲਾਹਿੰਦਾ। ਹਰਿਜਨ ਸੱਜਣ ਲਏ ਵੇਖ, ਪੇਖਤ ਖ਼ੁਸ਼ੀ ਮਨਾਇੰਦਾ। ਰੂਪ ਰੰਗ ਨਾ ਕੋਇ ਰੇਖ, ਅਨੁਭਵ ਪਰਕਾਸ਼ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਆਪ ਸੁਹਾਇੰਦਾ। ਮੰਦਰ ਦਰ ਵੱਡਾ ਨਿੱਕਾ, ਨਿੱਕਾ ਵੱਡਾ ਆਪ ਬਣਾਈਆ। ਜਿਸ ਜਨ ਦੇਵੇ ਮਸਤਕ ਨਾਮ ਟਿੱਕਾ, ਤਿਸ ਘਰ ਸਾਚਾ ਦਏ ਵਖਾਈਆ। ਮਿਹਰ ਨਜ਼ਰ ਝੋਲੀ ਪਾਏ ਭਿਛਾ, ਭਿਖਕ ਪੂਰੀ ਆਸ ਕਰਾਈਆ। ਭਗਤ ਭਗਵਾਨ ਵੰਡੇ ਹਿੱਸਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਵਣਹਾਰ ਵਡਿਆਈਆ। ਘਰ ਮੰਦਰ ਉਚ ਮਨਾਰ, ਮਹਿਮਾਂ ਕਥ ਕੋਇ ਨਾ ਪਾਈਆ। ਵਸੇ ਦਾਤਾ ਨਿਰਗੁਣ ਧਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਭਗਤਨ ਮੀਤਾ ਏਕੰਕਾਰ, ਅਕਲ ਕਲਾ ਦਰਸਾਈਆ। ਸਾਚੀ ਰੀਤਾ ਵਿਚ ਸੰਸਾਰ, ਸਾਹਿਬ ਸਤਿਗੁਰ ਆਪ ਚਲਾਈਆ। ਠਾਂਡਾ ਸੀਤਾ ਕਰ ਪਿਆਰ, ਆਪਣੇ ਅੰਗ ਲਗਾਈਆ। ਲੱਗੀ ਪ੍ਰੀਤੀ ਨਿਭੇ ਨਾਲ, ਅੱਧਵਿਚਕਾਰ ਨਾ ਕੋਇ ਤੁੜਾਈਆ। ਭਗਤ ਜਨਾਂ ਵਖਾਏ ਸਚ ਸੱਚੀ ਧਰਮਸਾਲ, ਜਿਸ ਘਰ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਹਰਿ ਮੰਦਰ ਕਹੇ ਮੇਰਾ ਸੋਹੇ ਰੂਪ, ਪ੍ਰਭ ਦੇਵਣਹਾਰ ਵਡਿਆਈਆ। ਮੈਂ ਵੇਖਾਂ ਉਠ ਉਠ ਚਾਰੇ ਕੂਟ, ਨੇਤਰ ਨੈਣ ਉਠਾਈਆ। ਸ੍ਰਿਸ਼ਟ ਸਬਾਈ ਜੂਠ ਝੂਠ, ਸਚ ਸੁੱਚ ਨਾ ਕੋਇ ਵਡਿਆਈਆ। ਜਿਨ੍ਹਾਂ ਉਪਰ ਦੀਨ ਦਿਆਲ ਸਵਾਮੀ ਗਿਆ ਤੁਠ, ਹਰਿ ਦਾਤਾ ਦਇਆ ਕਮਾਈਆ। ਅੰਮ੍ਰਿਤ ਜਾਮ ਪਿਆਇਆ ਘੁੱਟ, ਘਟਨਾ ਕੋਇ ਰਹਿਣ ਨਾ ਪਾਈਆ। ਦੂਈ ਦਵੈਤੀ ਕੱਢ ਫੁੱਟ, ਇਕੋ ਦਰ ਮੇਲ ਮਿਲਾਈਆ। ਸੋ ਮੇਰਾ ਰਾਹ ਰਹੇ ਪੁੱਛ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲਾ ਪ੍ਰਭ ਗੋਦੀ ਲਏ ਚੁੱਕ, ਲੋਰੀ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਦਰ ਇਕੋ ਸੋਭਾ ਪਾਈਆ। ਇਕੋ ਮੰਦਰ ਹੋਵੇ ਸੋਭਾਵੰਤ, ਸ੍ਰੀ ਭਗਵਾਨ ਆਪ ਸੁਹਾਇੰਦਾ। ਜਿਸ ਗ੍ਰਹਿ ਇਕੋ ਨਾਮ ਇਕੋ ਮੰਤ, ਇਸ਼ਟ ਗੁਰਦੇਵ ਇਕੋ ਨਜ਼ਰੀ ਆਇੰਦਾ। ਜਿਸ ਘਰ ਇਕੋ ਸਾਹਿਬ ਨਰ ਨਰਾਇਣ ਕੰਤ, ਦੇਵਰ ਜੇਠ ਰੰਗ ਨਾ ਕੋਇ ਵਖਾਇੰਦਾ। ਇਕੋ ਚੋਲੀ ਇਕੋ ਡੋਲੀ ਇਕੋ ਰੰਗ ਚੜ੍ਹੇ ਬਸੰਤ, ਇਕੋ ਏਕੰਕਾਰਾ ਵੇਖ ਵਖਾਇੰਦਾ। ਇਕੋ ਬਾਣੀ ਇਕੋ ਪਾਣੀ ਇਕੋ ਰਾਣੀ, ਇਕੋ ਸ੍ਰੀ ਭਗਵੰਤ ਵੇਖ ਵਖਾਇੰਦਾ। ਇਕੋ ਕਥਾ ਇਕੋ ਕਹਾਣੀ, ਇਕੋ ਜਾਣੇ ਖੇਲ ਮਹਾਨੀ, ਹਰਿ ਖ਼ਾਲਕ ਆਪ ਕਰਾਇੰਦਾ। ਇਕੋ ਦੇਵਣਹਾਰਾ ਪਦ ਨਿਰਬਾਣੀ, ਨਿਰਬਾਣ ਪਦ ਆਪ ਜਣਾਇੰਦਾ। ਇਕੋ ਕਰਨਹਾਰ ਪਛਾਣੀ, ਲੱਖ ਚੁਰਾਸੀ ਵਿਚੋਂ ਖੋਜ ਖੁਜਾਇੰਦਾ। ਇਕੋ ਮੇਲ ਮਿਲਾਏ ਸਾਚੇ ਹਾਣੀ, ਜੋੜੀ ਜੋੜਾ ਇਕ ਬਣਾਇੰਦਾ। ਏਕਾ ਸੁੱਤਾ ਲੰਮੀਆਂ ਤਾਣੀ, ਨੇਤਰ ਅੱਖ ਨਾ ਕੋਇ
ਖੁਲ੍ਹਾਇੰਦਾ। ਤਿਸ ਸਾਹਿਬ ਚਰਨਾਂ ਕੁਰਬਾਨੀ, ਜੋ ਆਦਿ ਜੁਗਾਦਿ ਜੁਗ ਜੁਗ ਆਪਣਾ ਕਾਜ ਰਚਾਇੰਦਾ। ਦੇਵਣਹਾਰਾ ਧੁਰ ਫ਼ਰਮਾਣੀ, ਸਚ ਸੰਦੇਸਾ ਇਕ ਅਲਾਇੰਦਾ। ਜੋ ਲੇਖੇ ਲਾਏ ਜੋਬਨ ਜਵਾਨੀ, ਬਾਲ ਬੁੜੇਪਾ ਭੇਵ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਦਰ ਦੁਆਰਾ ਇਕ ਵਖਾਇੰਦਾ। ਮੰਦਰ ਦੁਆਰਾ ਊਚੋ ਊਚ, ਅਗੰਮ ਅਥਾਹ ਵਡਿਆਈਆ। ਨਾ ਕੋਈ ਗਲੀ ਨਾ ਕੋਈ ਕੂਚ, ਦਰ ਦਰਵਾਜਾ ਨਜ਼ਰ ਕਿਸੇ ਨਾ ਆਈਆ। ਬਿਨ ਸਤਿਗੁਰ ਕਿਰਪਾ ਕੋਈ ਨਾ ਸਕੇ ਬੂਝ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਗੁਰਮੁਖ ਹਰਿਜਨ ਹਰਿ ਪ੍ਰੀਤੀ ਜਾਏ ਝੂਝ, ਬਣ ਸੇਵਕ ਸਾਚੀ ਸੇਵ ਕਮਾਈਆ। ਲੇਖਾ ਚੁੱਕੇ ਏਕਾ ਦੂਜ, ਦੂਆ ਏਕਾ ਏਕਾ ਗੰਢ ਪੁਆਈਆ। ਸੋ ਸਾਹਿਬ ਸਤਿਗੁਰ ਸਾਚੀ ਦੇਵੇ ਸੂਝ, ਸੁਰਤ ਸ਼ਬਦ ਕਰ ਕੁੜਮਾਈਆ। ਘਰ ਮੰਦਰ ਮਿਲੇ ਮਹਿਬੂਬ, ਮਹਿਫ਼ਲ ਇਕੋ ਇਕ ਲਗਾਈਆ। ਹੋਏ ਪਰਕਾਸ਼ ਹੁਜਰਾ ਅਰੂਜ, ਅਰਸ਼ ਨੂਰੋ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰਾ ਭਗਤ ਸਹਾਰਾ, ਭਗਵਨ ਇਕੋ ਇਕ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਅਵਤਾਰਾ, ਆਵਤ ਜਾਵਤ ਜਾਵਤ ਆਵਤ ਆਪਣਾ ਖੇਲ ਰਖਾਈਆ।
੨੮ ਚੇਤ ੨੦੨੦ ਬਿਕਰਮੀ ਮਨਸਾ ਸਿੰਘ ਦੇ ਗ੍ਰਹਿ ਹਰਦੋ ਫਰਾਲਾ ਜ਼ਿਲਾ ਜਲੰਧਰ
ਹਰਿ ਮੰਦਰ ਰੰਗ ਅਜਾਇਬ, ਅਜਬ ਲੀਲਾ ਆਪ ਰਚਾਈਆ। ਲੁਕਿਆ ਰਹੇ ਹੋ ਕੇ ਗਾਇਬ, ਨਜ਼ਰ ਕਿਸੇ ਨਾ ਆਈਆ। ਨਾਉਂ ਰੱਖ ਸੱਚਾ ਸਾਹਿਬ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਕਰੇ ਖੇਲ ਇਕ ਇਕੱਲਾ ਵਾਹਦ, ਲਾਸ਼ਰੀਕ ਕਾਰ ਕਮਾਈਆ। ਆਪਣਾ ਜਾਣੇ ਕਾਨੂੰਨ ਕਵਾਇਦ, ਹੁਕਮ ਇਕੋ ਇਕ ਵਰਤਾਈਆ। ਨਾ ਕੋਈ ਦੂਜਾ ਦਿਸੇ ਓਥੇ ਨਾਇਬ, ਨਰ ਨਿਰੰਕਾਰ ਆਪਣੀ ਕਲ ਵਰਤਾਈਆ। ਦੋ ਜਹਾਨਾਂ ਬਣ ਮੁਸਾਹਿਬ, ਧੁਰ ਫ਼ਰਮਾਣਾ ਹੁਕਮ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਆਪਣਾ ਜਾਣੇ ਸਚ ਰਿਵਾਇਜ, ਇਸ਼ਾਰਾ ਇਸ਼ਾਰੇ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੂਰ ਖ਼ੁਦਾਈਆ। ਨੂਰ ਮਹੱਲ ਪਰਵਰਦਿਗਾਰ ਅਜੀਬ, ਵਿਚ ਅਜ਼ਮਤ ਆਪ ਟਿਕਾਇੰਦਾ। ਦੂਰ ਨੇੜੇ ਨਾ ਕੋਇ ਕਰੀਬ, ਪਾਂਧੀ ਪੰਧ ਨਾ ਕੋਇ ਸਮਝਾਇੰਦਾ। ਵਸਣਹਾਰਾ ਲਾਸ਼ਰੀਕ, ਸ਼ਾਹ ਪਾਤਸ਼ਾਹ ਡੇਰਾ ਲਾਇੰਦਾ। ਰੱਖਣਹਾਰਾ ਨਿਤ ਉਡੀਕ, ਮੁਰੀਦ ਮੁਰਸ਼ਦ ਰਾਹ ਤਕਾਇੰਦਾ। ਨਿਭਾਵਣਹਾਰਾ ਸਚ ਪ੍ਰੀਤ, ਸਰਨ ਸਰਨਾਈ ਇਕ ਵਖਾਇੰਦਾ। ਜਣਾਵਣਹਾਰਾ ਢੋਲਾ ਗੀਤ, ਮੇਰਾ ਤੇਰਾ ਰਾਗ ਅਲਾਇੰਦਾ। ਵੇਖਣਹਾਰਾ ਹਸਤ ਕੀਟ, ਊਚ ਨੀਚ ਨਾ ਕੋਇ ਜਣਾਇੰਦਾ। ਬਦਲਾਵਣਹਾਰਾ ਆਪਣੀ ਪੀਠ, ਕਰਵਟ ਆਪਣੀ ਆਪ ਸਮਝਾਇੰਦਾ । ਲੱਖ ਚੁਰਾਸੀ ਆਦਿ ਜੁਗਾਦਿ ਲਏ ਜੀਤ, ਜਿਤ ਆਪਣੇ ਹੱਥ ਰਖਾਇੰਦਾ। ਮਹੱਲ ਅਟੱਲ ਇਕ ਅਤੀਤ, ਤ੍ਰੈਕਾਲ ਦਰਸੀ ਆਪ ਸੁਹਾਇੰਦਾ। ਭਗਤ ਭਗਵਾਨ ਸਾਚੀ ਰੀਤ, ਬਿਨ ਮੰਦਰ ਮਸੀਤ, ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਇਕੋ ਇਕ ਵਡਿਆਇੰਦਾ। ਘਰ ਮੰਦਰ ਸਚ ਅਨਡਿਠ, ਜਗ ਨੇਤਰ ਨਜ਼ਰ ਨਾ ਆਈਆ। ਕਾਇਆ ਅੰਦਰ
ਦੱਸ ਕੇ ਗਏ ਸਵਾ ਗਿੱਠ, ਅੰਗੁਸ਼ਤ ਇਕੋ ਨਾਪ ਨਪਾਈਆ। ਬਾਲਿਸ਼ਤ ਅੱਗੇ ਹੋ ਕੇ ਰਿਹਾ ਪੁੱਛ, ਮੇਰੀ ਵੰਡ ਕਵਣ ਸਮਝਾਈਆ। ਮੈਂ ਵੀ ਨੀਵਾਂ ਹੋ ਕੇ ਝੁਕ, ਨੇਤਰ ਨੈਣਾਂ ਧਿਆਨ ਲਗਾਈਆ। ਨਿੱਕਾ ਹੋ ਕੇ ਨਿਰੰਕਾਰ ਰਿਹਾ ਲੁਕ, ਨਜ਼ਰ ਕਿਸੇ ਨਾ ਆਈਆ। ਆਪਣੀ ਕਿਰਪਾ ਆਪੇ ਪਏ ਤੁਠ, ਜਨਨੀ ਦੇਵੇ ਨਾ ਕੋਇ ਵਡਿਆਈਆ। ਨਿਰਮਲ ਕਰ ਪਰਕਾਸ਼ ਜੋਤ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਹਰਿ ਮੰਦਰ ਕਹੇ ਮੇਰੀ ਸੋਹਣੀ ਮਾਟੀ, ਇਕੋ ਵਾਰ ਪੋਚ ਪੋਚਾਈਆ। ਪੁਰਖ ਅਕਾਲ ਮੇਰਾ ਬਾਢੀ, ਘਾੜਤ ਸਾਚੀ ਲਏ ਘੜਾਈਆ। ਰਕਤ ਬੂੰਦ ਨਾ ਕੋਈ ਹਾਡੀ, ਲਹੂ ਮਿਝ ਨਾ ਕੋਇ ਵਖਾਈਆ। ਮਾਤ ਪਿਤ ਨਾ ਕੋਈ ਦਾਦੀ, ਨਾਨਾ ਨਾਨੀ ਨਾ ਕੋਇ ਅਖਵਾਈਆ। ਨਾ ਪੜੋਸੀ ਨਾ ਕੋਈ ਗਵਾਂਢੀ, ਚਾਚਾ ਤਾਇਆ ਨਾ ਕੋਇ ਅਖਵਾਈਆ। ਨਾ ਪਤੀਲਾ ਕਿਰਮਚੀ ਹਾਂਡੀ, ਥਾਲੀ ਛੰਨਾ ਨਾ ਕੋਇ ਵਖਾਈਆ। ਸੋਨਾ ਰੂਪਾ ਨਾ ਕੋਇ ਚਾਂਦੀ, ਲਾਲ ਜਵਾਹਰ ਮਾਣਕ ਮੋਤੀ, ਨਜ਼ਰ ਕੋਇ ਨਾ ਆਈਆ। ਨਾ ਕੋਈ ਗੋਲੀ ਨਾ ਕੋਈ ਬਾਂਦੀ, ਨੈਣ ਮਰਾਸਣ ਸੰਗ ਨਾ ਕੋਇ ਰਖਾਈਆ। ਨਾ ਕੋਈ ਮੌਲੀ ਤੰਦ ਪਰਾਂਦੀ, ਚੂੜਾ ਕੰਗਣ ਨਾ ਕੋਇ ਰਖਾਈਆ। ਨੱਕ ਨੱਥ ਨਾ ਬਲਾਕ ਸੁਹਾਂਦੀ, ਮੱਥੇ ਟਿੱਕਾ ਨਾ ਕੋਇ ਲਟਕਾਈਆ। ਪ੍ਰੇਮ ਪਿਆਰ ਦਾ ਇਕੋ ਢੋਲਾ ਗਾਂਦੀ, ਪ੍ਰਭ ਤੇਰੇ ਸਰਨ ਮਿਲੇ ਸਰਨਾਈਆ। ਨਾ ਕੁਛ ਪੀਂਦੀ ਨਾ ਕੁਛ ਖਾਂਦੀ, ਤਨ ਓਢਣ ਨਾ ਕੋਇ ਰਖਾਈਆ। ਨਾ ਥੱਕੀ ਨਾ ਕੋਇ ਮਾਂਦੀ, ਮੰਜ਼ਲ ਮੰਜ਼ਲ ਆਪਣਾ ਪੰਧ ਮੁਕਾਈਆ। ਨਾ ਹੱਸੇ ਨਾ ਰੋਂਦੀ ਜਾਂਦੀ, ਨੈਣੀ ਨੀਰ ਨਾ ਕੋਇ ਵਹਾਈਆ। ਤੂਹੀ ਤੂਹੀ ਕਰ ਕੁਰਲਾਂਦੀ, ਪ੍ਰਭ ਇਕੋ ਸੱਚਾ ਮਾਹੀਆ। ਜਿਸ ਦੇ ਵਿਛੋੜੇ ਵਿਚ ਸਦਾ ਪਛਤਾਂਦੀ, ਪਸਚਾਤਾਪ ਸਕੇ ਨਾ ਕੋਇ ਮਿਟਾਈਆ। ਧੰਨ ਭਾਗ ਪ੍ਰਭ ਕਿਰਪਾ ਕਰ ਆਪਣੇ ਦੁਆਰੇ ਖਿਚ ਲਿਆਂਦੀ, ਡੋਰੀ ਨਾਮ ਪ੍ਰੇਮ ਬੰਧਾਈਆ। ਨਿਤ ਨਿਤ ਉਠ ਕੇ ਦਰਸ਼ਨ ਪਾਂਦੀ, ਹਰਸ ਹਵਸ ਰਹੀ ਨਾ ਰਾਈਆ। ਕਰ ਨਿਮਸਕਾਰ ਭੁਲਾਂ ਬਖ਼ਸ਼ਾਂਦੀ, ਬਖ਼ਸ਼ ਬਖ਼ਸ਼ਣਹਾਰ ਤੇਰੇ ਹੱਥ ਵਡਿਆਈਆ। ਨਧੜਕ ਹੋ ਕੇ ਸੇਜ ਸੁਹੰਜਣੀ ਸੌ ਜਾਂਦੀ, ਸਵੇਰੇ ਉਠ ਰਿੜਕਣਾ ਕੋਇ ਨਾ ਪਾਈਆ। ਜਿਸ ਵੇਲੇ ਪ੍ਰਭ ਚਰਨ ਧਿਆਨ ਲਗਾਂਦੀ, ਮੇਰੀ ਅਗਲੀ ਪਿਛਲੀ ਸੁਰਤ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਇਆ ਸਾਚਾ ਘਰ, ਜਿਸ ਘਰ ਵੜਿਆਂ ਦੁੱਖ ਰਹੇ ਨਾ ਰਾਈਆ।
੨੮ ਚੇਤ ੨੦੨੦ ਬਿਕਰਮੀ ਗੁਰਬਚਨ ਸਿੰਘ ਦੇ ਗ੍ਰਹਿ ਹਰਦੋ ਫਰਾਲਾ ਜ਼ਿਲਾ ਜਲੰਧਰ
ਦਰਸ਼ਨ ਪੇਖ ਹੋਈ ਨਿਹਾਲ, ਨੇਤਰ ਨੈਣਾਂ ਰੰਗ ਗੁਲਾਲਿਆ। ਪ੍ਰਭ ਸਾਚਾ ਦੀਨ ਦਿਆਲ, ਲੇਖੇ ਲਾਏ ਸ਼ਾਹ ਕੰਗਾਲਿਆ। ਸਚ ਕੁਠਾਲੀ ਦੇਵੇ ਗਾਲ, ਨਾਮ ਸੁਹਾਗਾ ਉਪਰ ਡਾਲਿਆ। ਕੰਚਨ ਕਰੇ ਗੁਰਮੁਖ ਲਾਲ, ਰੰਗ ਚੜ੍ਹਾਵੇ ਲਾਲੋ ਲਾਲਿਆ। ਬਹਾਏ ਸਚ ਸੱਚੀ ਧਰਮਸਾਲ, ਚਰਨ ਕਵਲ ਇਕ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਮਾਣਿਆਂ। ਮਾਣ ਦੇਵੇ ਦਰ ਦਰਬਾਰ, ਦਰਗਹਿ ਸਾਚੀ ਦਏ ਵਡਿਆਈਆ। ਸਚ ਪ੍ਰੀਤੀ ਇਕੋ ਪਾਲ, ਪਾਲਕ ਹੋਏ ਸਭਨੀ ਥਾਈਂਆ। ਫਲ ਲਗਾਏ ਸਾਚੇ ਡਾਲ, ਰਸ ਅੰਮ੍ਰਿਤ ਵਿਚ
ਭਰਾਈਆ। ਨੇੜ ਨਾ ਆਏ ਜਗਤ ਕਾਲ, ਗਰਾਸ ਅੰਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਵਖਾਈਆ। ਦਰਸ਼ਨ ਪੇਖਤ ਆਤਮ ਸੀਤ, ਸਤਿ ਸਤਿ ਵਡਿਆਈਆ। ਸਮਝ ਆਈ ਕਿਵੇਂ ਲੱਗੇ ਪ੍ਰੀਤ, ਸਾਚੀ ਸਿਖਿਆ ਹਰਿ ਦ੍ਰਿੜਾਈਆ। ਗੁਰ ਚਰਨ ਧੂੜੀ ਮਸਤਕ ਟਿੱਕਾ ਲਾਓ ਠੀਕ, ਕੂੜਾ ਠੀਕਰ ਦਏ ਭੰਨਾਈਆ। ਸੋਹੰ ਢੋਲਾ ਗਾਓ ਗੀਤ, ਗੋਬਿੰਦ ਮਿਲੇ ਚਾਈਂ ਚਾਈਂਆ। ਸਾਹਿਬ ਸੱਚੇ ਦੀ ਇਕੋ ਰੀਤ, ਆਤਮ ਪਰਮਾਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਦਰਸ ਤ੍ਰਿਪਤ ਕਰਾਈਆ । ਕਰ ਦਰਸ ਮਿਟਿਆ ਅੰਧਿਆਰਾ, ਅੰਧ ਰਹਿਣ ਕੋਇ ਨਾ ਪਾਈਆ। ਮਨ ਵਾਸਨਾ ਰੂਪ ਨਾ ਹੋਏ ਹੈਂਸਿਆਰਾ, ਹੈਂਕੜ ਰੱਖੇ ਨਾ ਕੋਇ ਰਾਈਆ। ਦਰ ਦਰਵੇਸ਼ ਬਣੇ ਭਿਖਾਰਾ, ਨਾਮ ਮੰਗੇ ਚਾਈਂ ਚਾਈਂਆ। ਦੇ ਵਸਤ ਅਮੋਲਕ ਥਾਰਾ, ਥਿਰ ਦਰਬਾਰੀ ਤੇਰੀ ਵਡ ਵਡਿਆਈਆ। ਤੂੰ ਜਿਤਿਆ ਮੈਂ ਹਾਰਾ, ਮੇਰੀ ਹਾਰ ਤੇਰੀ ਸਰਨਾਈਆ। ਤੂੰ ਸ਼ੌਹ ਦਰਯਾ ਸਾਗਰ ਡੂੰਘੀ ਗਾਰਾ, ਗਹਿਰ ਗੰਭੀਰ ਤੇਰੀ ਵਡਿਆਈਆ। ਤੂੰ ਕੰਤ ਕੰਤੂਹਲ ਹਉਂ ਪੁਰਖ ਪੁਰਖੋਤਮ ਤੇਰੀ ਨਾਰਾ, ਨਰ ਨਰਾਇਣ ਤੇਰੀ ਇਕੋ ਓਟ ਤਕਾਈਆ। ਤੂੰ ਠਾਕਰ ਸਵਾਮੀ ਮੀਤ ਮੁਰਾਰਾ, ਹਉਂ ਬਾਲਕ ਰੂਪ ਸਖਾਈਆ। ਤੇਰਾ ਤਖ਼ਤ ਸਚ ਸੁਲਤਾਨ ਸੋਹੇ ਸਚ ਦੁਆਰਾ, ਹਉਂ ਚਰਨ ਰੇਣ ਧੂੜੀ ਟਿੱਕਾ ਮਸਤਕ ਮੰਗ ਮੰਗਾਈਆ। ਤੂੰ ਸ਼ਾਹੋ ਭੂਪ ਸਿਕਦਾਰਾ, ਹਉਂ ਚੋਬਦਾਰ ਸੇਵਕ ਜਗ ਤੇਰੀ ਸੇਵ ਕਮਾਈਆ। ਤੂੰ ਨਾਦ ਸ਼ਬਦ ਧੁਨਕਾਰਾ, ਹਉਂ ਗਾ ਗਾ ਸ਼ੁਕਰ ਮਨਾਈਆ। ਤੂੰ ਸਾਹਿਬ ਸੱਜਣ ਸਿਰਜਣਹਾਰਾ, ਹਉਂ ਭਿਖਕ ਦਰ ਦਰ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਇਆ ਸਚ ਇਕ ਦੁਆਰਾ, ਜਿਸ ਪੇਖ ਦੁੱਖ ਰਿਹਾ ਨਾ ਰਾਈਆ। ਨੇਤਰ ਪੇਖਤ ਪਾਇਆ ਅਨੰਦ, ਘਰ ਸਾਚੇ ਵੱਜੇ ਵਧਾਈਆ। ਨਾਤਾ ਤੁੱਟਿਆ ਹਉਂਮੇ ਹੰਗਤ, ਹੰ ਬ੍ਰਹਮ ਇਕੋ ਨਜ਼ਰੀ ਆਈਆ। ਚੰਮ ਦ੍ਰਿਸ਼ਟੀ ਨਾ ਪਏ ਜੰਮ, ਇਸ਼ਟ ਸਤਿਗੁਰ ਦਏ ਸਮਝਾਈਆ। ਏਥੇ ਓਥੇ ਦੋ ਜਹਾਨ ਬੇੜ੍ਹਾ ਬੰਨ੍ਹ, ਕਾਇਆ ਉਜੜੀ ਬਸਤੀ ਆਤਮ ਪਰਮਾਤਮ ਵਖਾ ਇਕੋ ਹਸਤੀ, ਕੀਮਤ ਕਰਤਾ ਕੋਇ ਨਾ ਲਾਈਆ। ਆਪਣੀ ਕੀਮਤ ਦੱਸੇ ਸਸਤੀ, ਸਸਤਾ ਸੌਦਾ ਕੋਈ ਨਾ ਔਖਾ, ਸਾਹਿਬ ਮਿਲਣ ਦਾ ਇਕੋ ਮੌਕਾ, ਪ੍ਰਭ ਚਰਨ ਧਿਆਨ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਪੂਰਾ ਕਰੇ ਸ਼ੌਕਾ, ਸ਼ਾਨ ਕਰੇ ਦੂਣ ਸਵਾਈਆ।
੨੮ ਚੇਤ ੨੦੨੦ ਬਿਕਰਮੀ ਗੁਰਮੀਤ ਸਿੰਘ ਦੇ ਗ੍ਰਹਿ ਹਰਦੋ ਫਰਾਲਾ ਜ਼ਿਲਾ ਜਲੰਧਰ
ਤੇਲ ਪਾਣੀ ਦਾ ਸਗਨ ਰੋਕ, ਹਰਿ ਰੋਕੜ ਨਾਮ ਝੋਲੀ ਪਾਇੰਦਾ। ਰਸਨਾ ਗਾਓ ਸੋਹੰ ਸਲੋਕ, ਹਰਿ ਭੁਖਿਆਂ ਭੁੱਖ ਮਿਟਾਇੰਦਾ। ਜਿਸ ਨੂੰ ਵੇਖਣ ਲੋਕ ਪਰਲੋਕ, ਵਿਸ਼ਨ ਬ੍ਰਹਮਾ ਸ਼ਿਵ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਸਮਝਾਇੰਦਾ। ਗੁਰਮੁਖ ਸੱਚੇ ਬਣੇ ਲਾਗੀ, ਰਹੇ ਸਗਨ ਮਨਾਈਆ। ਸ੍ਰੀ ਭਗਵਾਨ ਸਾਜਣ ਸਾਜੀ, ਦੇਵਣਹਾਰ ਵਡਿਆਈਆ। ਅੰਦਰੋਂ ਬਾਹਰੋਂ ਰਹੋ ਰਾਜੀ, ਦੁੱਖ ਰਹੇ ਨਾ ਰਾਈਆ। ਅੱਗੇ ਲੇਖਾ ਚੁਕਿਆ ਪੰਡਤ ਕਾਜ਼ੀ, ਕਜ਼ਾ ਨੇੜ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਤੇਲ ਕਹੇ ਮੈਂ ਚੋਆ ਚੋਆ, ਬੂੰਦ ਬੂੰਦ ਟਪਕਾਈਆ। ਪ੍ਰਭ ਚਰਨ ਦੁਆਰੇ ਬਹਿ ਕੇ ਰੋਆ, ਆਪਣਾ ਹਾਲ ਸੁਣਾਈਆ। ਗੁਰਮੁਖ ਮੈਨੂੰ ਲੈ ਕੇ ਆਏ ਤੇਰਾ ਢੋਆ, ਦਰ ਤੇਰੇ ਭੇਟ ਚੜ੍ਹਾਈਆ। ਤੇਰੀ ਸੰਗਤ ਦੀ ਧੂੜੀ ਖ਼ਾਕ ਹੋਆ, ਆਪਣਾ ਮਾਣ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪਾਣੀ ਕਹੇ ਮੈਂ ਭਰਿਆ ਪਾਣੀ, ਪਨਘਟ ਆਪਣਾ ਫੇਰਾ ਪਾਈਆ। ਗੁਰਮੁਖ ਸੁਘੜ ਸੁਚੱਜੀ ਸਵਾਣੀ, ਸਿਰ ਆਪਣੇ ਕੁੰਭ ਟਿਕਾਈਆ। ਲੈ ਕੇ ਆਏ ਦਰ ਦਰਬਾਨੀ, ਦਰ ਸਾਚੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਇਆ ਵਾਹੋ ਦਾਹੀਆ। ਦਰ ਆਏ ਕਟੋਰੇ ਕੀਤਾ ਬੰਦ, ਗੜਵੀ ਹੱਥ ਲੰਮਕਾਈਆ। ਅੰਦਰੇ ਅੰਦਰ ਗੌਂਦੇ ਤੇਰਾ ਛੰਦ, ਬਾਹਰੋਂ ਮੇਰੀ ਸ਼ਕਲ ਵਖਾਈਆ। ਮੈਂ ਹੱਸਾਂ ਟੱਪਾਂ ਬੱਤੀ ਦੰਦ, ਮਨ ਮੇਰੇ ਚਾਉ ਘਨੇਰਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਮੋਹੇ ਭਾਈਆ। ਗੁਰਸਿਖ ਆਇਆ ਪਾਣੀ ਲੈ ਕੇ, ਬੂੰਦ ਬੂੰਦ ਬੂੰਦ ਬਰਸਾਈਆ। ਮੈਂ ਗੰਗਾ ਜਮਨਾ ਸੁਰਸਤੀ ਗੋਦਾਵਰੀ ਆਇਆ ਕਹਿ ਕੇ, ਏਕਾ ਹੁਕਮ ਸੁਣਾਈਆ। ਮੈਂ ਪੌਣਾ ਮਾਣ ਪ੍ਰਭ ਸਰਨਾਈ ਢਹਿ ਕੇ, ਤੁਹਾਡਾ ਮਾਣ ਕੋਇ ਰਹਿਣ ਨਾ ਪਾਈਆ। ਦੀਨ ਦਿਆਲ ਠਾਕਰ ਸੁਆਮੀ ਹਰਿ ਸੰਗਤ ਨਾਲ ਆਇਆ ਲੈ ਕੇ, ਲੱਗੇ ਬੱਧੇ ਆਪਣੇ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਦੀਨ ਦਿਆਲ, ਸਗਨ ਆਪਣਾ ਪੂਰ ਕਰਾਈਆ। ਗੁਰਮੁਖ ਆਸਾ ਆਸਾ ਲਾਲ, ਗੁਰਮੇਜ ਰਿਹਾ ਸਮਝਾਈਆ। ਫੜ ਉਂਗਲੀ ਚਲ ਨਾਲ ਨਾਲ, ਜਗਤ ਵਿਛੋੜਾ ਪੰਧ ਮੁਕਾਈਆ। ਪ੍ਰਭ ਸਾਚੇ ਦੀ ਸਾਚੀ ਧਰਮਸਾਲ, ਗੁਰਮੁਖ ਸਾਚੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਆਓ ਲਾਗੀਓ ਤੁਹਾਡੇ ਦੇਵੇ ਲਾਗ, ਸ੍ਰੀ ਭਗਵਾਨ ਆਇਆ ਬੇਪਰਵਾਹੀਆ। ਜਿਉਂ ਤੁਸੀਂ ਸੋਹੰ ਬੋਲ ਲਾਹੀ ਜਾਗ, ਤਿਵੇਂ ਤੁਹਾਡੀ ਸੁਰਤ ਖੁਲ੍ਹਾਈਆ। ਦਸਵੇਂ ਦਾਲ ਥੱਲੇ ਡਾਹੀ ਆਗ, ਅਗਨੀ ਹਵਨ ਵਖਾਈਆ। ਰਲ ਮਿਲ ਢੋਲਾ ਗਾਇਆ ਕੰਤ ਸੁਹਾਗ, ਸ੍ਰੀ ਭਗਵਾਨ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਲਾਗੀਆਂ ਦੇਵੇ ਲਾਗ ਅਪਾਰਾ, ਸ੍ਰੀ ਭਗਵਾਨ ਦਇਆ ਕਮਾਇੰਦਾ। ਅੱਠੇ ਪਹਿਰ ਰਹੇ ਖ਼ੁਮਾਰਾ, ਨਾਮ ਖ਼ੁਮਾਰੀ ਇਕ ਚੜ੍ਹਾਇੰਦਾ। ਮੇਲ ਮਿਲਾਵਾ ਯਾਰਾਂ ਨਾਲ ਯਾਰਾ, ਯਾਰੀ ਇਕੋ ਘਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਔਹ ਵੇਖੋ ਦਾਲ ਦਾਣੇ ਭੁੜਕੇ, ਉਚੀ ਟੱਪਣ ਕੁੱਦਣ ਖ਼ੁਸ਼ੀ ਮਨਾਈਆ। ਸਾਨੂੰ ਖਾਣ ਆਏ ਰਲ ਮਿਲ ਵਾਲੇ ਰੁੜਕੇ, ਰੋੜ ਵਿਚ ਰਹਿਣ ਕੋਇ ਨਾ ਪਾਈਆ। ਹਰਿ ਸੰਗਤ ਨਾਲ ਬਹੀਏ ਜੁੜ ਕੇ, ਜੋੜੀ ਸਾਹਿਬ ਸਤਿਗੁਰ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਔਹ ਵੇਖੋ ਭਾਜੀ ਨੇਤਰ ਵਹਾਏ ਨੀਰ, ਛਹਿਬਰ ਇਕੋ ਲਾਈਆ। ਗੁਰਮੁਖਾਂ ਮੈਨੂੰ ਛੁਰੀਆਂ ਚਾਕੂਆਂ ਨਾਲ ਦਿਤਾ ਚੀਰ, ਮੇਰਾ ਅੰਗ ਅੰਗ ਕਟਾਈਆ। ਮੈਂ ਫਿਰ ਨਹੀਂ ਹੋਈ ਦਿਲਗੀਰ, ਕਿਉਂ ਮੇਰਾ ਸਾਹਿਬ ਮੈਨੂੰ ਨਜ਼ਰੀ ਆਈਆ। ਮੇਰੇ ਵੱਡੇ ਭਾਗ ਰਲ ਮਿਲ ਖਾਵਣ ਮੇਰੇ ਵੀਰ, ਆਪ ਆਪਣੀ ਤ੍ਰਿਸ਼ਨਾ ਭੁੱਖ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ
ਵਡਿਆਈਆ। ਔਹ ਵੇਖੋ ਹੱਸੇ ਲੂਣ ਹਲਦੀ ਮਿਰਚ, ਕੜਵਾ ਰੰਗ ਨਾ ਕੋਇ ਵਖਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਦੋਸ਼ ਕਿਸੇ ਉਤੇ ਨਾ ਲਾਈਆ। ਪ੍ਰਭ ਸਾਹਿਬ ਕੀਤਾ ਤਰਸ, ਮੇਰੀ ਸੇਵਾ ਇਕ ਸਮਝਾਈਆ। ਮੇਰੀ ਕੋਈ ਨਾ ਆਵੇ ਫਟਕ, ਕੂੜਾ ਰੰਗ ਨਾ ਕੋਇ ਵਖਾਈਆ। ਮੈਨੂੰ ਕੂੰਡੇ ਡੰਡੇ ਵਿਚ ਝਟਕ, ਮੇਰਾ ਝਟਕਾ ਦਿਤਾ ਬਣਾਈਆ। ਫਿਰ ਹਾਂਢੀ ਵਿਚ ਦਿਤਾ ਪਰਤ, ਕੜਛੇ ਨਾਲ ਦਿਤਾ ਹਿਲਾਈਆ। ਮੈਂ ਲੂੰ ਲੂੰ ਵਿਚ ਰਚ ਕੇ ਰਹਿਣ ਨਾ ਦਿਤਾ ਫ਼ਰਕ, ਆਪ ਆਪਣਾ ਦਿਤਾ ਮਿਟਾਈਆ। ਧਨ ਭਾਗ ਜੇ ਗੁਰਮੁਖਾਂ ਮੇਰੇ ਉਤੇ ਕੀਤਾ ਤਰਸ, ਮੇਰੀ ਸੇਵਾ ਆਪਣੇ ਲੇਖੇ ਲੈਣ ਲਗਾਈਆ। ਮੈਂ ਫੇਰ ਨਾ ਆਵਾਂ ਲੋਕਮਾਤ ਪਰਤ, ਜਨ ਭਗਤਾਂ ਨਾਲ ਜਾਵਾਂ ਚਾਈਂ ਚਾਈਂਆ। ਪ੍ਰਭ ਸਾਚੇ ਦਾ ਕਰਾਂ ਜਾ ਕੇ ਦਰਸ, ਜਿਸ ਡਿਠਿਆਂ ਦੁੱਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਔਹ ਵੇਖੋ ਹੱਸੇ ਰੋਵੇ ਦੁੱਧ ਚਾਵਲ, ਮਨ ਚਾਉ ਘਨੇਰ ਰਖਾਈਆ। ਪ੍ਰਭ ਸਾਹਿਬ ਮਿਲਿਆ ਸਾਵਲ, ਸੁੰਦਰ ਮੋਹਣੀ ਰੂਪ ਵਟਾਈਆ। ਪ੍ਰੇਮ ਪ੍ਰੀਤੀ ਪਿਛੇ ਹੋਏ ਬਾਵਲ, ਬੌਰੇ ਹੋ ਹੋ ਰਹੇ ਜਣਾਈਆ। ਵੇਖੋ ਮੁਰੀਦੋ ਮੁਰਸ਼ਦ ਮਿਲਿਆ ਕਾਮਲ, ਕਮਲਿਆਂ ਕੋਝਿਆਂ ਆਪਣਾ ਰੰਗ ਵਖਾਈਆ। ਇਸ ਦੇ ਹੁਕਮ ਤੇ ਕਰੋ ਆਮਲ, ਅਮਲ ਇਕੋ ਇਕ ਜਣਾਈਆ। ਨਧੜਕ ਹੋ ਕੇ ਫੜੋ ਦਾਮਨ, ਪੱਲੂ ਆਪਣੀ ਗੰਢ ਬੰਨਾਈਆ। ਗੰਢ ਕੋਈ ਨਾ ਪਾਵੇ ਬਾਹਮਣ, ਬ੍ਰਹਿਮਣ ਨੇੜ ਕੋਇ ਨਾ ਆਈਆ। ਦੂਲ੍ਹਾ ਦੂਲਣ ਆਹਮਨੋ ਸਾਹਮਨ, ਸਨਮੁਖ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਅਗਨੀ ਕਹੇ ਪ੍ਰਭ ਵੇਖ ਪਿਆਰ, ਮੈਂ ਆਪਣਾ ਆਪ ਜਲਾਇਆ। ਧੂਆਂਧਾਰ ਕੀਤਾ ਪਾਰ, ਜੋਤੀ ਨੂਰ ਇਕ ਰੁਸ਼ਨਾਇਆ। ਅੰਗ ਅੰਗ ਦਿਤਾ ਸਾੜ, ਅਸਥੀਆਂ ਹੱਡੀਆਂ ਰਾਖ਼ ਬਣਾਇਆ। ਫਿਰ ਤੇਰੀ ਸੰਗਤ ਦਾ ਭੋਜਨ ਕੀਤਾ ਤਿਆਰ, ਮੇਰੀ ਸੇਵਾ ਲੇਖੇ ਲਾਇਆ। ਮੈਂ ਦੱਸਾਂ ਸਚ ਵਿਹਾਰ, ਗੁਰਮੁਖਾਂ ਏਹ ਜਣਾਇਆ। ਜਿਸ ਕਰਨਾ ਸਚ ਪਿਆਰ, ਮੈਥੋਂ ਸਿਖਿਆ ਲਓ ਮੇਰੇ ਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇਆ। ਓਧਰ ਆਟਾ ਰਿਹਾ ਵਾਜਾਂ ਮਾਰ, ਉਚੀ ਕੂਕ ਕੂਕ ਸੁਣਾਈਆ। ਮੈਨੂੰ ਬੁਢੀਆਂ ਨੱਢੀਆਂ ਮੁਕੀਆਂ ਮਾਰ ਮਾਰ ਕੀਤਾ ਖਵਾਰ, ਜਲ ਪਾਣੀ ਵਿਚ ਰਲਾਈਆ । ਹੱਥੀਂ ਖਿਚਣ ਵਾਰੋ ਵਾਰ, ਧੂ ਧੂ ਮੇਰੀ ਸੁਰਤ ਭੁਲਾਈਆ। ਜਿਸ ਵੇਲੇ ਹੋਸ਼ ਨਾ ਰਹੇ ਉਤੇ ਪਾਣੀ ਦਾ ਤੌਂਕਾ ਦੇਣ ਮਾਰ, ਫੇਰ ਦੋਵਾਂ ਹੱਥਾਂ ਨਾਲ ਫੜ ਕੇ ਦੇਣ ਉਲਟਾਈਆ । ਦੋਹਾਂ ਘਸੁੰਨਾਂ ਦਾ ਪਾਵਣ ਭਾਰ, ਪੋਟਾ ਪੌਟਾ ਮੇਰੇ ਵਿਚ ਧਸਾਈਆ। ਮੈਂ ਥੱਲੇ ਰੋਵਾਂ ਕਰਾਂ ਪੁਕਾਰ, ਤੇਰੀ ਮੰਨਾਂ ਇਕ ਰਜ਼ਾਈਆ। ਤੂੰ ਮਿਹਰ ਕੀਤੀ ਦਾਤਾਰ, ਮੇਰੀ ਧਾਰ ਇਕ ਰਖਾਈਆ। ਗੁਨ੍ਹ ਗੁਨ੍ਹ ਕੇ ਕਰ ਤਿਆਰ, ਉਪਰ ਪਰਦਾ ਦੇਣ ਪਾਈਆ। ਕੱਠੀਆਂ ਹੋ ਕੇ ਦੋ ਚਾਰ, ਪੰਜ ਸੱਤ ਕਰਨ ਸਾਲਾਹੀਆ। ਫੜ ਕੇ ਮੈਨੂੰ ਗੇੜਾ ਦੇਵਣ ਵਾਂਗ ਘੁੰਮਿਆਰ, ਤਲੀਆਂ ਉਤੇ ਰਹੀਆਂ ਭੁਆਈਆ। ਥੋੜਾ ਜਿਹਾ ਸੁੱਕਾ ਆਟਾ ਧੂੜਨ ਨਾਲ ਕਰ ਵਿਚਾਰ, ਮੇਰੀ ਸ਼ਕਲ ਦੇਣ ਬਦਲਾਈਆ। ਫੇਰ ਦੋ ਹੱਥਾਂ ਦੀ ਮਾਰਨ ਮਾਰ, ਘੜ ਘੜ ਮੇਰਾ ਮੂੰਹ ਭੁਆਈਆ। ਮੈਨੂੰ ਲੰਮਾ ਚੌੜਾ ਕਰ ਕੇ ਵੇਖਣ ਹੋਇਆ ਤਿਆਰ, ਬੈਠੇ ਹੱਥਾਂ ਉਤੇ ਲਟਕਾਈਆ। ਓਧਰ ਸਿੰਘ ਗਿਰਧਾਰਾ ਅੱਗ ਬਾਲ ਕਰੇ ਤਿਆਰ, ਲੋਹ ਤੱਤੀ ਤੱਤ ਵਖਾਈਆ। ਹਸਦੀਆਂ ਹਸਦੀਆਂ ਮੈਨੂੰ ਉਤੇ ਦੇਣ ਡਾਲ, ਮੇਰਾ ਪਾਸਾ ਤਵੀਆਂ ਉਤੇ ਤਪਾਈਆ। ਫਿਰ ਫੜ ਕੇ ਖੁਰਚਣੇ ਮੇਰਾ ਉਲਟਾ ਕਰਨ ਵਿਹਾਰ, ਬਚਿਆ
ਕਿਸੇ ਪਾਸੋਂ ਰਹਿਣ ਨਾ ਪਾਈਆ। ਮੈਂ ਕਰਾਂ ਹਾਲ ਪੁਕਾਰ, ਮੇਰੀ ਸੁਣੇ ਕੋਇ ਨਾ ਰਾਈਆ। ਓਧਰ ਛੇਤੀ ਪੱਕੀ ਦਾਲ, ਏਧਰ ਜਲਦੀ ਕਰੋ ਸਾਰੇ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਦੇਵੇ ਨਾ ਕੋਇ ਵਡਿਆਈਆ। ਦੋ ਪਾਸੇ ਮੈਨੂੰ ਦੇ ਕੇ ਸੇਕ, ਮੇਰਾ ਤਨ ਮਨ ਤੱਤ ਜਲਾਇਆ। ਫੇਰ ਕਰ ਕੇ ਸਾਚਾ ਹੇਤ, ਤੱਤੀ ਤਵੀ ਤੋਂ ਬਾਹਰ ਕਢਾਇਆ। ਫੜ ਕੇ ਕਪੜਿਆਂ ਵਿਚ ਦਿਤਾ ਲਪੇਟ, ਮੇਰਾ ਸਾਹ ਨਿਕਲ ਨਾ ਸਕੇ ਰਾਇਆ। ਨਿਰਗੁਣ ਮੈਂ ਤੈਨੂੰ ਰਿਹਾ ਚੇਤ, ਇਕੋ ਤੇਰਾ ਧਿਆਨ ਲਗਾਇਆ। ਆਪਣੇ ਖਾਣ ਦੀ ਖ਼ਾਤਰ ਮੇਰੇ ਨਾਲ ਕਿਸੇ ਨਾ ਕੀਤਾ ਹੇਤ, ਮੇਰਾ ਦੁੱਖ ਨਾ ਕਿਸੇ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇਆ। ਪੱਕ ਪੱਕ ਕੇ ਹੋਇਆ ਤਿਆਰ, ਫੇਰ ਮੈਨੂੰ ਮਿਲੀ ਵਡਿਆਈਆ। ਖਾਣ ਬੈਠੇ ਜੀਵ ਸੰਸਾਰ, ਤ੍ਰਿਸ਼ਨਾ ਭੁੱਖ ਰਖਾਈਆ। ਵੰਡੀ ਜਾਵਣ ਵਾਰੋ ਵਾਰ, ਗਣਤੇ ਗਣਤ ਨਾ ਕੋਇ ਗਿਣਾਈਆ। ਮੈਂ ਵੀ ਤੱਕਦਾ ਰਿਹਾ ਜੁਗ ਚਾਰ, ਭਰੋਸਾ ਤੇਰਾ ਸਿਦਕ ਰਖਾਈਆ। ਜਿਸ ਵੇਲੇ ਆਵੇਂ ਕਲਕੀ ਅਵਤਾਰ, ਤੇਰੇ ਅੱਗੇ ਦਿਆਂ ਦੁਹਾਈਆ। ਮੈਂ ਸੜਦਾ ਸੜਦਾ ਹੋਵਾਂ ਠੰਡਾ ਠਾਰ, ਮੈਨੂੰ ਅਗਨੀ ਪੋਹ ਨਾ ਸਕੇ ਰਾਈਆ। ਤੇਰੀ ਚਰਨ ਪ੍ਰੀਤੀ ਕਰਾਂ ਇਕ ਪਿਆਰ, ਪਾਰਬ੍ਰਹਮ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਫੁਲਕੇ ਸੁਣ ਰੁਲ ਕੇ, ਰੁਲ ਰੁਲ ਮਾਣ ਸਰਬ ਜਗ ਪਾਇੰਦਾ। ਤੈਨੂੰ ਖਾਦਾ ਜੀਵਾਂ ਸਾਧਾਂ ਸੰਤਾਂ ਭੁੰਨ ਕੇ, ਤੇਰਾ ਸ਼ੁਕਰ ਨਾ ਕੋਇ ਮਨਾਇੰਦਾ। ਮੈਂ ਆਇਆ ਤੇਰੀ ਪੁਕਾਰ ਸੁਣ ਕੇ, ਜਨ ਭਗਤਾਂ ਡੇਰਾ ਲਾਇੰਦਾ। ਤੈਨੂੰ ਸੀਨੇ ਨਾਲ ਲਗਾਵਾਂ ਘੁੱਟ ਕੇ, ਤੇਰਾ ਪਿਛਲਾ ਦੁੱਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਨਾਲ ਭਗਤਾਂ ਜੁੜ ਕੇ, ਭਗਤਾਂ ਨਾਲ ਜੁੜ ਕੇ ਜੋੜੀ ਆਪਣੀ ਇਕ ਬਣਾਇੰਦਾ। ਫੁਲਕੇ ਭਾਜੀ ਦਾਲ ਜਦ ਗੁਰਮੁਖ ਖੌਣਗੇ। ਉਸ ਵੇਲੇ ਮੇਰਾ ਨਾਮ ਧਿਔਣਗੇ। ਤੇਰਾ ਦੁੱਖ ਦੂਰ ਗਵੌਣਗੇ। ਤੇਰਾ ਜਨਮ ਲੇਖੇ ਲੌਣਗੇ। ਸਰਨ ਸਾਚੀ ਇਕ ਦਰਸੌਣਗੇ। ਮਰਨ ਡਰਨ ਭੈ ਮਿਟੌਣਗੇ। ਤਰਨੀ ਤਰਨ ਗੋਦ ਬਹੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਸਗਲਾ ਸੰਗ ਰਖੌਣਗੇ। ਜਿਸ ਵੇਲੇ ਗੁਰਮੁਖ ਮੈਨੂੰ ਫੜਨਗੇ। ਪਹਿਲੋਂ ਪ੍ਰਭ ਦਾ ਢੋਲਾ ਪੜ੍ਹਨਗੇ। ਫੇਰ ਉਂਗਲ ਅੰਗੂਠਾ ਮੇਰੇ ਉਤੇ ਧਰਨਗੇ। ਨਾ ਜੀਵਣਗੇ ਨਾ ਮਰਨਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੀ ਸਰਨੀ ਪੜਨਗੇ। ਜਦੋਂ ਉਂਗਲੀਆਂ ਨਾਲ ਤੋੜਨਗੇ। ਪ੍ਰਭ ਤੇਰੇ ਨਾਲ ਜੋੜਨਗੇ। ਅੰਗੂਠੇ ਨਾਲ ਮਰੋੜਨਗੇ। ਮੇਰਾ ਪੱਲੂ ਕਦੇ ਨਾ ਛੋੜਨਗੇ। ਆਪਣੀ ਤ੍ਰਿਸ਼ਨਾ ਭੁੱਖ ਇਕੋ ਲੋੜਨਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਨਾਲੋਂ ਨਾ ਕਦੀ ਵਛੋੜਨਗੇ। ਮੈਨੂੰ ਦਾਲ ਨਾਲ ਲਗੌਣਗੇ। ਰਸ ਆਪਣਾ ਇਕ ਬਣੌਣਗੇ। ਹੱਸ ਹੱਸ ਮੂੰਹ ਵਿਚ ਪੌਣਗੇ। ਜਸ ਪਾਰਬ੍ਰਹਮ ਦਾ ਗੌਣਗੇ। ਮੇਰੀ ਪਿਛਲੀ ਭੁੱਲ ਬਖ਼ਸ਼ੌਣਗੇ। ਆਪਣੀ ਤ੍ਰਿਸ਼ਨਾ ਭੁੱਖ ਮਿਟੌਣਗੇ। ਫਿਰ ਮੇਰਾ ਸ਼ੁਕਰ ਤੇਰੀ ਝੋਲੀ ਪੌਣਗੇ। ਵੇਲੇ ਅੰਤ ਨਾ ਜਾਵਣ ਮੁੱਕਰ, ਸਚ ਗਵਾਹੀ ਦੇ ਮੈਨੂੰ ਛੁਡੌਣਗੇ। ਮੈਨੂੰ ਨਾ ਜਾਣੋ ਸੁੱਕਾ ਟੁੱਕਰ, ਮੇਰੇ ਟੁੱਕੜੇ ਵੇਖ ਗੁਰਮੁਖ ਮਾਰਗ ਇਕ ਦਰਸੌਣਗੇ। ਓ ਸੁਣ ਆਟੇ ਤੇਰੀ ਹੋਈ ਰੋਟੀ, ਫ਼ੁਲਕਾ ਰੂਪ ਵਟਾਇਆ। ਅਗਨੀ ਤਾ ਕੇ ਕੱਢੀ ਵਾਸਨਾ
ਖੋਟੀ, ਤੇਰਾ ਸਚ ਰੂਪ ਵਟਾਇਆ। ਜਨ ਭਗਤ ਖਾਣ ਤੇਰੀ ਬੋਟੀ ਬੋਟੀ, ਖਾ ਖਾ ਪ੍ਰਭ ਦਾ ਸ਼ੁਕਰ ਮਨਾਇਆ। ਤੂੰ ਚੜ੍ਹਨਾ ਉਪਰ ਚੋਟੀ, ਜਿਸ ਘਰ ਸਤਿਗੁਰ ਡੇਰਾ ਲਾਇਆ। ਵੇਖੀਂ ਮਤ ਨਾ ਕਰੀਂ ਹੋਛੀ, ਅੱਜ ਦਾ ਵੇਲਾ ਫਿਰ ਹੱਥ ਨਾ ਆਇਆ। ਤੇਰੇ ਪਾਰ ਕਰਨ ਨੂੰ ਥੋੜੀ ਸੰਗਤ ਬਹੁਤੀ, ਬਹੁਤਾ ਜਗਤ ਕੰਮ ਕਿਸੇ ਨਾ ਆਇਆ। ਜੋ ਸੁਰਤ ਸਵਾਣੀ ਪ੍ਰਭ ਹਾਣੀ ਕੋਲ ਪਹੁੰਚੀ, ਸੋ ਤੈਨੂੰ ਲਏ ਮਿਲਾਇਆ। ਤੂੰ ਜਾਵੀਂ ਨਾਲ ਸ਼ੌਂਕੀ, ਆਪ ਆਪਣਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਿਵਾਹ ਕਰਨ ਦੀ ਖ਼ਾਤਰ ਤੈਨੂੰ ਲਿਖ ਕੇ ਦਿਤਾ ਪਾਤਰ, ਚਿਠੀ ਆਪਣੇ ਨਾਮ ਪਾਇਆ । ਸੇਵਾ ਕਰ ਲੈ ਵੇਲਾ ਆਇਆ, ਆਪਣਾ ਮਾਣ ਗਵਾਈਆ। ਗੁਰ ਚੇਲਾ ਇਕੋ ਘਰ ਵਸਾਇਆ, ਘਰ ਸਾਚੇ ਰੰਗ ਰੰਗਾਈਆ। ਧੀ ਜਵਾਈ ਇਕੋ ਦਰ ਬਹਾਇਆ, ਸੌਹਰਾ ਪੇਈਆ ਨਜ਼ਰ ਕੋਇ ਨਾ ਆਈਆ। ਰੰਗ ਰੰਗੀਲਾ ਇਕ ਰੰਗਾਇਆ, ਅਨਡਿਠੜਾ ਆਪ ਚੜ੍ਹਾਈਆ। ਪਾਰਬ੍ਰਹਮ ਬਣ ਵਸੀਲਾ ਫੇਰਾ ਪਾਇਆ, ਦਲੀਲ ਕਿਸੇ ਨਾ ਵਿਚ ਦੌੜਾਈਆ। ਛੈਲ ਛਬੀਲਾ ਹੋਏ ਸਹਾਇਆ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਭਗਤ ਕਬੀਲਾ ਨਾਲ ਰਲਾਇਆ, ਮਿਲਿਆ ਮੇਲ ਬੇਪਰਵਾਹੀਆ। ਜੀਵ ਜੀ ਕਾ ਪੰਧ ਮੁਕਾਇਆ, ਮਿਹਰ ਨਜ਼ਰ ਉਠਾਈਆ। ਡੋਰੀ ਤੰਦ ਇਕ ਬੰਧਾਇਆ, ਗਾਨਾਂ ਸਗਨ ਵਖਾਈਆ। ਸਾਚਾ ਛੰਦ ਇਕ ਸੁਣਾਇਆ, ਸੋਹੰ ਢੋਲਾ ਗਾਈਆ। ਗੁਰਮੁਖ ਪੰਗਤ ਆਪ ਬਹਾਇਆ, ਗੁਰਸਿਖ ਸਖੀਆਂ ਵੇਖਣ ਚਾਈਂ ਚਾਈਂਆ। ਪ੍ਰੇਮ ਸਰਵਾਰਨਾ ਦਏ ਸਮਝਾਇਆ, ਪੈਸਾ ਧੇਲਾ ਵੰਡ ਵੰਡਾਈਆ। ਸਭ ਦੀ ਝੋਲੀ ਦਏ ਭਰਾਇਆ, ਕੰਨੀ ਕੰਨੀ ਗੰਢ ਵਖਾਈਆ। ਸਾਚੀ ਡੋਲੀ ਦਏ ਚੜ੍ਹਾਇਆ, ਮਿਹਰਵਾਨ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਡੋਲੀ ਕਹੇ ਮੇਰੇ ਚਮਕਣ ਤਾਰੇ, ਮੇਰਾ ਰੰਗ ਰੰਗ ਵਖਾਈਆ। ਚਾਰੋਂ ਕੁੰਟ ਮੇਰੇ ਨਜ਼ਾਰੇ, ਨੇਤਰ ਨੈਣ ਵੇਖ ਸ਼ਰਮਾਈਆ। ਮੈਨੂੰ ਵੇਂਹਦੇ ਵਿਆਹੇ ਕੁਆਰੇ, ਸਾਰੇ ਬੈਠੇ ਧਿਆਨ ਲਗਾਈਆ। ਕਵਣ ਡੋਲੀ ਇਹ ਸ਼ਿੰਗਾਰੇ, ਪ੍ਰੇਮ ਪ੍ਰੀਤੀ ਸੇਵ ਕਮਾਈਆ। ਜਿਸ ਦਾ ਰਾਹ ਤੱਕਣ ਜੁਗ ਚਾਰੇ, ਚਾਰੋਂ ਕੁੰਟ ਨੈਣ ਉਠਾਈਆ। ਜਿਸ ਨੂੰ ਵੇਖਣ ਗੁਰ ਅਵਤਾਰੇ, ਗੀਤ ਗੋਬਿੰਦ ਅਲਾਈਆ। ਜਿਸ ਦੇ ਦੂਰ ਦੁਰਾਡੇ ਨਜ਼ਰੀ ਆਵਣ ਨਜ਼ਾਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਕਰਾਈਆ। ਡੋਲੀ ਕਹੇ ਮੇਰਾ ਰੰਗ ਅਨਮੋਲਾ, ਨਜ਼ਰ ਕਿਸੇ ਨਾ ਆਇਆ। ਸ੍ਰੀ ਭਗਵਾਨ ਬਣ ਵਿਚੋਲਾ, ਮੇਰੀ ਸੇਵ ਕਮਾਇਆ। ਨਾ ਪਰਦਾ ਨਾ ਕੋਇ ਉਹਲਾ, ਨੇਤਰ ਅੱਖ ਨਾ ਕੋਇ ਸ਼ਰਮਾਇਆ। ਮੇਰਾ ਵੇਖੋ ਬਦਲਿਆ ਚੋਲਾ, ਅੰਗੀ ਚੋਲੀ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇਆ। ਡੋਲੀ ਕਹੇ ਮੇਰੇ ਕਲੀਰੇ ਛਣਕਣ, ਧੁਨਕਾਰ ਇਕ ਸੁਣਾਈਆ। ਮੇਰੀ ਸਾਰ ਨਾ ਪਾਏ ਕੋਈ ਮਨ ਤਨ, ਬੁੱਧੀ ਭੇਵ ਕੋਇ ਨਾ ਆਈਆ। ਔਹ ਵੇਖੋ ਸ੍ਰੀ ਭਗਵਾਨ ਦੇ ਸਾਚੇ ਘੋੜੇ ਹਿਣਕਣ, ਸੁੰਬ ਪੈਰ ਰਹੇ ਹਿਲਾਈਆ। ਆਪਣੀ ਚਾਲ ਵਖਾਵਣ ਮਟਕਣ, ਮਟਕ ਮਟਕ ਕਦਮ ਉਠਾਈਆ। ਮਾੜੇ ਸਵਾਰਾਂ ਨੂੰ ਮੂੰਹ ਦੇ ਭਾਰ ਸੁੱਟਣ, ਗੁਰਮੁਖ ਵਿਰਲੇ ਬੈਠੇ ਆਸਣ ਲਾਈਆ। ਕੋਟਨ ਕੋਟ ਅੱਧਵਿਚਕਾਰੇ ਲਟਕਣ, ਚਰਨ ਰਕਾਬ ਨਾ ਕੋਇ ਟਿਕਾਈਆ। ਸ਼ਬਦ ਸ਼ੋਰ ਵੇਖ ਕੇ ਸਾਧ ਸੰਤ ਖਿਸਕਣ, ਭੱਜਣ ਵਾਹੋ ਦਾਹੀਆ। ਪ੍ਰਭ ਕਾ ਖੇਲ ਅਨੋਖੀ ਤਿਲਕਣ, ਗੁਰਮੁਖ ਵਿਰਲਾ ਚਰਨ ਟਿਕਾਈਆ। ਕੂੜ ਕੁੜਿਆਰੇ ਸਾਰੇ ਵਿਲਕਣ,
ਨੇਤਰ ਰੋਵਣ ਮਾਰਨ ਧਾਹੀਂਆ। ਗੁਰਮੁਖ ਲਾੜਾ ਵੇਖ ਅੱਗੇ ਨਾ ਬਿਰਕਣ, ਬੈਠਣ ਨੀਵੀਂਆਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਵਡਿਆਈਆ। ਡੋਲੀ ਕਹੇ ਮੈਂ ਦੇਵਾਂ ਦਲੀਲ, ਇਕੋ ਇਕ ਜਣਾਈਆ। ਮੇਰੀ ਆਦਤ ਸਦਾ ਅਸੀਲ, ਅਸਲੀਅਤ ਦਿਆਂ ਵਖਾਈਆ। ਮੇਰੀ ਸਾਹਿਬ ਅੱਗੇ ਅਪੀਲ, ਮੇਰੀ ਸੇਵਾ ਲੇਖੇ ਲਾਈਆ। ਅੱਗੇ ਪੈਣ ਨਾ ਦੇਵੇ ਤਾਅਤੀਲ, ਲੇਖਾ ਲਹਿਣਾ ਝੋਲੀ ਪਾਈਆ। ਮੈਨੂੰ ਕਰਨੀ ਨਾ ਪਵੇ ਅਪੀਲ, ਅਦਾਲਤ ਵਿਚ ਨਾ ਫੇਰਾ ਪਾਈਆ। ਪ੍ਰਭ ਮਿਲੇ ਛੈਲ ਛਬੀਲ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਹੁਣ ਲੇਖਾ ਨਹੀਂ ਕ੍ਰਿਸ਼ਨ ਭੀਲ, ਸ੍ਰੀ ਭਗਵਾਨ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਚੀ ਰਿਹਾ ਦ੍ਰਿੜਾਈਆ। ਗੁਰਮੁਖ ਕਹਿਣ ਜਿਸ ਵੇਲੇ ਖਾ ਕੇ ਰੱਜਾਂਗੇ। ਫਿਰ ਡੋਲੀ ਵਲ ਭੱਜਾਂਗੇ। ਲਾੜੇ ਲਾੜੀ ਸਣੇ ਬਹਿ ਕੇ ਸਜਾਂਗੇ। ਆਪਣਾ ਪਰਦਾ ਆਪੇ ਕੱਜਾਂਗੇ। ਪ੍ਰੇਮ ਪ੍ਰੀਤੀ ਅੰਦਰ ਬੱਝਾਂਗੇ। ਹੋ ਨਗਾਰਾ ਨਾਮ ਵੱਜਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਫਿਰ ਸਾਹਿਬ ਤੈਨੂੰ ਸੱਦਾਂਗੇ। ਲਾੜੀ ਲਾੜਾ ਕੱਠੇ ਹੋਣਗੇ। ਜਾਂਞੀ ਗੀਤ ਤੇਰਾ ਗੌਣਗੇ। ਨਾਈ ਲਾਗੀ ਖ਼ੁਸ਼ੀ ਮਨੌਣਗੇ। ਤੇਲ ਪਾਣੀ ਫੇਰ ਚਵੌਣਗੇ। ਮੂੰਹੋਂ ਸੋਹੰ ਸੋਹੰ ਧਿਔਣਗੇ। ਅੱਗੇ ਡੰਡਾ ਇਕ ਵਖੌਣਗੇ। ਬਾਹਰ ਅਟਕੌਣਗੇ। ਦੱਛਣਾ ਆਪਣੀ ਝੋਲੀ ਪੌਣਗੇ। ਫਿਰ ਦਰਵਾਜਿਉਂ ਅੰਦਰ ਲੰਘੌਣਗੇ। ਰਲ ਮਿਲ ਗੀਤ ਸੱਚੇ ਸੁਣੌਣਗੇ। ਦੇ ਸਿਠਣੀਆਂ ਰੰਗ ਵਖੌਣਗੇ। ਅਗਲੀਆਂ ਪਿਛਲੀਆਂ ਗੱਲਾਂ ਯਾਦ ਕਰੌਣਗੇ। ਜਗਤ ਵਿਚੋਲੇ ਨੈਣ ਸ਼ਰਮੌਣਗੇ। ਗੁਰਮੁਖ ਸੋਹਲੇ ਇਕ ਪਰਗਟੌਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਰੰਗ ਰੰਗੌਣਗੇ। ਜਦ ਡੋਲੀ ਸਾਚੀ ਜਾਵੇਗੀ। ਗੁਰਮੁਖ ਨਾਰੀ ਅੰਦਰ ਆਸਣ ਲਾਵੇਗੀ। ਛਿੰਨ ਵਿਚ ਕੁਆਰੀ ਛਿੰਨ ਵਿਚ ਵਿਆਹੀ, ਵਿਵਾਹ ਇਕੋ ਘਰ ਵਖਾਵੇਗੀ। ਪ੍ਰੇਮ ਪਿਆਰ ਦੀ ਸਾਂਭ ਪਟਾਰੀ, ਆਪਣੇ ਨਾਲ ਲੈ ਜਾਵੇਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਤਕਾਵੇਗੀ। ਸਾਚਾ ਰਾਹ ਤੱਕੇਗੀ। ਤੱਕਦੀ ਤੱਕਦੀ ਕਦੇ ਨਾ ਥੱਕੇਗੀ। ਸ੍ਰੀ ਭਗਵਾਨ ਧਿਆਨ ਰੱਖੇਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਪੁਰਖ ਸਮਰਥੇ ਦੀ। ਜਦ ਸੌਹਰਿਆਂ ਘਰ ਜਾਊਂਗੀ। ਪਿੰਡੋਂ ਬਾਹਰ ਡੇਰਾ ਲਾਊਂਗੀ। ਨੇਤਰ ਨੈਣ ਸ਼ਰਮਾਊਂਗੀ। ਘਰ ਦੇ ਸਾਰੇ ਸੱਦ ਬਹਾਊਂਗੀ। ਕੁਛੜ ਚੜ੍ਹ ਕੇ ਫਿਰ ਜਾਊਂਗੀ। ਸਾਚਾ ਸਗਨ ਇਕ ਮਨਾਊਂਗੀ। ਪਾਣੀ ਉਤੋਂ ਵਾਰ ਪਿਆਊਂਗੀ। ਗੁਰੂਦੁਆਰ ਮੱਥਾ ਟੇਕਣ ਜਾਊਂਗੀ। ਆਪਣੇ ਲੇਖਣ ਲੇਖ ਵਖਾਊਂਗੀ। ਬਣ ਭੇਖਣ ਅਲਖ ਜਗਾਊਂਗੀ। ਦਰ ਇਕੋ ਮੰਗ ਮੰਗਾਊਂਗੀ। ਦੂਜੀ ਸੇਜ ਨਾ ਕਦੇ ਹੰਢਾਊਂਗੀ। ਕੰਤ ਕੰਤੂਹਲ ਇਕ ਮਨਾਂਊਂਗੀ। ਸਚ ਪੰਗੂੜਾ ਝੂਲ, ਖ਼ੁਸ਼ੀ ਆਪਣੀ ਝੋਲੀ ਪਾਊਂਗੀ। ਪਿਛਲਾ ਅਗਲਾ ਚੁੱਕੇ ਮੂਲ, ਬਾਕੀ ਪ੍ਰਭ ਦੇ ਹੱਥ ਫੜਾਊਂਗੀ। ਨਾ ਕੋਈ ਅਰਜ਼ ਨਾ ਕੋਈ ਤੂਲ, ਬਿਨ ਰਕਬੇ ਆਪਣਾ ਰਕਬਾ ਬੰਦ ਕਰਾਊਂਗੀ। ਲਾੜੇ ਲਾੜੀ ਦਾ ਇਕ ਅਸੂਲ, ਅਸਲੀਅਤ ਵਿਚ ਇਕੋ ਅੰਗ ਲਗਾਊਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਮੋਹੇ ਵਰ, ਗੁਰਮੁਖ ਗੁਰਮੇਜ ਗੁਰ ਕੇ ਰੰਗ ਸਮਾਊਂਗੀ। ਸਾਹਿਬ ਸੀਸ ਸ਼ਿੰਗਾਰ, ਸ਼ੰਕਾ ਸਰਬ ਮਿਟਾਈਆ। ਭਗਤ ਭਗਵਾਨ ਦਸਤਾਰ, ਦਸਤ ਦਸਤ ਬੰਧਾਈਆ। ਸ਼ਬਦ ਨਾਮ ਵਣਜਾਰ, ਵਸਤ ਹੱਟ ਵਿਕਾਈਆ। ਗੁਲਸ਼ਨ ਮੌਜ
ਬਹਾਰ, ਪਤ ਡਾਲੀ ਫੁੱਲ ਮਹਿਕਾਈਆ। ਬੁਲਬੁਲ ਚਹਿਕ ਕਰੇ ਪੁਕਾਰ, ਕੋਇਲ ਕੂਕ ਕੂਕ ਸੁਣਾਈਆ। ਮੋਰ ਨੱਚੇ ਹੋ ਤਿਆਰ, ਨੇਤਰ ਨੈਣਾਂ ਨੀਰ ਵਹਾਈਆ। ਸਾਚੀ ਸਖੀ ਕਰੇ ਪਿਆਰ, ਸਾਹਿਬ ਸਤਿਗੁਰ ਇਕ ਧਿਆਈਆ। ਮੇਲਾ ਮਿਲੇ ਅਗੰਮ ਅਪਾਰ, ਅਲੱਖ ਨਿਰੰਜਣ ਦਏ ਵਡਿਆਈਆ। ਪ੍ਰੇਮ ਪ੍ਰੀਤੀ ਗਲ ਫੂਲਣ ਪਾਏ ਹਾਰ, ਦੂਲ੍ਹਾ ਦੂਲ੍ਹਣ ਇਕੋ ਡੋਰ ਬੰਧਾਈਆ। ਏਥੇ ਓਥੇ ਸਚ ਪ੍ਰੀਤੀ ਨਿਭ ਜਾਏ ਨਾਲ, ਕਾਇਆ ਮਾਟੀ ਪਿਛੋਂ ਪਿਛੋਕੜ, ਬ੍ਰਹਮ ਬ੍ਰਹਮ ਵਿਛੜ ਕਦੇ ਨਾ ਜਾਈਆ। ਲੱਖ ਚੁਰਾਸੀ ਵਿਚ ਜੋ ਪਈ ਔਕੜ, ਸਤਿਗੁਰ ਪੂਰਾ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਹਾਰ ਕਹੇ ਪ੍ਰਭ ਮੇਰੀ ਗੰਢ ਤੋੜ, ਤੇਰੇ ਹੱਥ ਵਡਿਆਈਆ। ਮੈਂ ਤੰਦ ਨਾਲ ਜੁੜਿਆ ਮੈਨੂੰ ਗੁਰਮੁਖਾਂ ਨਾਲ ਜੋੜ, ਜੋ ਤੇਰੀ ਮੰਗਣ ਸਰਨਾਈਆ। ਜੇ ਤੈਨੂੰ ਆਪਣਿਆਂ ਦੀ ਪੈ ਗਈ ਲੋੜ, ਮੈਥੋਂ ਦੂਰ ਰਿਹਾ ਨਾ ਜਾਈਆ। ਕਿਉਂ ਮੈਨੂੰ ਰਿਹਾ ਵਿਛੋੜ, ਤੈਨੂੰ ਤਰਸ ਜ਼ਰਾ ਨਾ ਆਈਆ। ਮੈਨੂੰ ਏਨ੍ਹਾਂ ਦਿਆਂ ਚਰਨਾਂ ਹੇਠਾਂ ਰੋੜ੍ਹ, ਮੈਂ ਸੇਵਾ ਲਵਾਂ ਕਮਾਈਆ। ਜੇ ਤੂੰ ਆਪ ਗਿਉਂ ਬੌਹੜ, ਫਿਰ ਭੇਖ ਰਹੇ ਕਿਉਂ ਰਾਈਆ। ਵੇਖੀਂ ਦਰ ਤੋਂ ਨਾ ਦੇਵੀਂ ਹੋੜ, ਤੁਧ ਬਿਨ ਹੋਰ ਨਾ ਕੋਇ ਸਹਾਈਆ । ਕਰਵਟ ਲੈ ਨਾ ਦੇਵੀਂ ਰੋੜ੍ਹ, ਰੁੜਿਆਂ ਸਕੇ ਨਾ ਕੋਇ ਬਚਾਈਆ। ਜੇ ਤੂੰ ਆਇਉਂ ਵਾਗਾਂ ਮੋੜ, ਸ਼ਾਹਸਵਾਰ ਫੇਰਾ ਪਾਈਆ। ਜਿਥੇ ਗ਼ਰੀਬ ਨਿਮਾਣੇ ਵੇਖੇ ਕਰ ਕੇ ਗ਼ੌਰ, ਕਿਉਂ ਸਾਨੂੰ ਰਿਹਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫੁੱਲ ਕਹਿਣ ਸਾਡੀ ਡੋਰ ਕੱਟ, ਕੱਟਣਹਾਰ ਅਖਵਾਇੰਦਾ। ਅਸੀਂ ਭਗਤਾਂ ਦੀ ਸੇਜ ਸੋਹੀਏ ਝੱਟ, ਥੱਲੇ ਆਸਣ ਇਕ ਲਗਾਇੰਦਾ। ਤੇਰੇ ਗੁਰਮੁਖ ਨੂੰ ਲੱਗਣ ਨਾ ਦੇਈਏ ਸੱਟ, ਜੋ ਸਾਡੇ ਉਤੇ ਚਰਨ ਟਿਕਾਇੰਦਾ । ਬਿਨ ਕੀਮਤੋਂ ਵਿਕੀਏ ਗੁਰਮੁਖਾਂ ਦੇ ਹੱਟ, ਕੀਮਤ ਸਾਡੀ ਨਾ ਕੋਇ ਚੁਕਾਇੰਦਾ। ਜੇ ਸਾਡੇ ਵਿਚ ਨਹੀਂ ਕੋਈ ਮਤ, ਤੂੰ ਦੇ ਮਤ ਸਰਬ ਸਮਝਾਇੰਦਾ। ਅਸੀਂ ਕਹਿੰਦੇ ਸਾਡੀ ਲੇਖੇ ਲੱਗ ਜਾਏ ਰਤ, ਕਿਉਂ ਤੂੰ ਆਪਣੀ ਰਤ ਗੁਰਮੁਖਾਂ ਨਾਲ ਪਰਨਾਇੰਦਾ। ਵੇਖੀਂ ਸਾਹਿਬ ਏਥੇ ਨਾ ਜਾਈਂ ਛੱਡ, ਤੁਧ ਬਿਨ ਰਾਹ ਨਜ਼ਰ ਕੋਇ ਨਾ ਆਇੰਦਾ। ਅਸੀਂ ਨਹੀਂ ਰਹਿਣਾ ਤੈਥੋਂ ਅੱਡ, ਭਗਤ ਭਗਵਾਨ ਮੈਨੂੰ ਏਹ ਸਮਝਾਇੰਦਾ। ਸਾਨੂੰ ਦੁੱਖ ਨਹੀਂ ਜਿਸ ਵੇਲੇ ਟਾਹਣੀ ਨਾਲੋਂ ਦਿਤਾ ਵੱਢ, ਪ੍ਰਭੂ ਤੇਰਾ ਦੁੱਖ ਝੱਲਿਆ ਨਾ ਜਾਇੰਦਾ। ਭਾਵੇਂ ਮਾਰ ਤੇ ਭਾਵੇਂ ਰੱਖ, ਤੇਰੇ ਨਾਲੋਂ ਨਹੀਂ ਹੋਣਾ ਵੱਖ, ਦੱਸ ਸਾਨੂੰ ਕਿਵੇਂ ਬਦਲੇਂਗਾ ਅੱਖ, ਅਸੀਂ ਲੈਣਾ ਤੂੰ ਸਾਡਾ ਦੇਣਾ ਹੱਕ, ਜੇ ਪ੍ਰੇਮ ਕਰਦਾ ਗਿਆ ਥੱਕ, ਉਤੇ ਸੁਆ ਕੇ ਤੇਰਾ ਥਕੇਵਾਂ ਦਿਆਂਗੇ ਲਾਹੀਆ। ਤੂੰ ਬੇਸ਼ਕ ਸਾਡੇ ਨਾਲ ਪ੍ਰੇਮ ਕਰ ਅਨਝੱਕ, ਤੈਨੂੰ ਕੋਈ ਮੇਹਣਾ ਲੱਗੇ ਨਾ ਰਾਈਆ। ਕੀ ਕੋਈ ਤੈਨੂੰ ਵੀ ਸਕਦਾ ਏ ਡੱਕ, ਪ੍ਰਭੂ ਤੇਰੇ ਹੱਥ ਸਰਬ ਵਡਿਆਈਆ। ਨਾ ਡਾਲ ਰਹੀ ਨਾ ਪੱਤ, ਨਾ ਰੂਪ ਰਿਹਾ ਨਾ ਤੱਤ, ਨਾ ਧਰਮ ਰਿਹਾ ਨਾ ਸਤਿ, ਇਕੋ ਤੇਰੀ ਆਸ ਬੈਠੇ ਰੱਖ, ਕਿਉਂ ਵੱਖ ਰਿਹਾ ਕਰਾਈਆ। ਅੱਗੋਂ ਸ੍ਰੀ ਭਗਵਾਨ ਕਹੇ ਹੱਸ, ਤਾਅਨਾ ਨਾ ਮਾਰ ਕਰ ਬਸ, ਤੇਰਾ ਲੇਖਾ ਚੁਕਾਵਾਂ ਹੱਥੋ ਹੱਥ, ਕਰਾਂ ਖੇਲ ਹੋ ਸਮਰਥ, ਜਨ ਭਗਤਾਂ ਝੋਲੀ ਤੈਨੂੰ ਇਕੋ ਵਾਰ ਦੇਵਾਂ ਘੱਤ, ਦੋਹਾਂ ਦੇ ਪ੍ਰੇਮ ਪਿਆਰ ਦੀ ਇਕੋ ਰਤ, ਤੇਰੀ ਖ਼ੁਸ਼ਬੂ ਤੇਰੀ ਸੁਗੰਧੀ ਗੁਰਸਿਖ ਦੀ ਗੁਰਮਤ, ਗੁਰ ਸਤਿਗੁਰ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਨੇ ਹਰਿ ਸਤਿਗੁਰ ਦੁਆਰੇ ਚਰਨ ਕਵਲਾਂ ਵਿਚ ਜਾਣਾ ਵਸ, ਦੂਜਾ ਮੰਦਰ ਨਾ ਕੋਇ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ ਜਨ ਭਗਤਾਂ ਅਨੰਦ ਕਾਰਜ ਕੀਤਾ ਨੱਠ ਨੱਠ, ਵਾਹੋ ਦਾਹੀ ਬੇਪਰਵਾਹੀ ਪੈਂਡਾ ਆਪ ਮੁਕਾਇੰਦਾ।
ਇਹ ਖਾਣ ਪੀਣ ਦਾ ਨਹੀਂ ਇਕੱਠ, ਬਿਵਹਾਰੀ ਆਪਣਾ ਵਿਵਹਾਰ ਵਖਾਇੰਦਾ। ਰਲ ਮਿਲ ਢੋਲਾ ਗਾਓ ਭਗਤ ਭਗਵਾਨ ਦਾ ਜਸ, ਸਤਿਗੁਰ ਸਾਹਿਬ ਆਪ ਸਮਝਾਇੰਦਾ। ਸਭ ਦੇ ਰੰਗੇ ਗਏ ਹੱਥ, ਖ਼ਾਲੀ ਕੋਇ ਨਜ਼ਰ ਨਾ ਆਇੰਦਾ। ਪਰੰਤੂ ਕਿਸੇ ਨੂੰ ਕੋਈ ਕੁਛ ਨਾ ਸਕੇ ਦੱਸ, ਪ੍ਰਭ ਕੀ ਕੀ ਸਾਡੀ ਝੋਲੀ ਪਾਇੰਦਾ। ਸ੍ਰੀ ਭਗਵਾਨ ਕਹੇ ਇਕੋ ਮੈਂ ਤੁਹਾਡੇ ਅੰਦਰ ਗਿਆ ਵਸ, ਜੋ ਕੁਛ ਮੇਰਾ ਸੋ ਤੁਹਾਡੀ ਝੋਲੀ ਪਾਇੰਦਾ। ਹੁਣ ਕਿਥੇ ਜਾਓਗੇ ਨੱਠ, ਭੱਜਿਆਂ ਰਾਹ ਨਜ਼ਰ ਕੋਇ ਨਾ ਆਇੰਦਾ। ਅੱਗੇ ਹੋ ਕੇ ਲਵੇ ਡੱਕ, ਸਤਿਗੁਰ ਪੂਰਾ ਬਲ ਵਖਾਇੰਦਾ। ਇਹ ਖੇਲ ਪੁਰਖ ਸਮਰਥ, ਸਮਰਥ ਸੁਆਮੀ ਸਦਾ ਨਿਹਕਾਮੀ ਅਚਰਜ ਰੀਤਾ ਰੀਤੀਵਾਨ ਆਪ ਵਖਾਇੰਦਾ। ਸਾਰੇ ਰਲ ਮਿਲ ਪੱਲੇ ਬੰਨ੍ਹੋ ਗੱਠ, ਦਿਤੀ ਗੰਢ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੰਡ ਭੱਟ ਨਾ ਕੋਈ ਨਟ, ਬਾਜ਼ੀਗਰ ਸਵਾਂਗੀ ਸਵਾਂਗ ਨਾ ਕੋਇ ਰਚਾਇੰਦਾ। ਪਿਛੇ ਚਰਨ ਅੱਗੇ ਗੋਡੇ, ਖੇਲ ਅਗੰਮ ਕਰਾਇੰਦਾ। ਗੁਰਮੁਖਾਂ ਹਿਰਦੇ ਸੋਧੇ, ਸੁੱਧ ਆਪਣੀ ਆਪ ਸਮਝਾਇੰਦਾ। ਕੂੜ ਕੁੜਿਆਰਾ ਪੁੱਟੇ ਬੋਦੇ, ਬੋਦੀ ਜੰਞੂ ਸਰਬ ਵੇਖ ਵਖਾਇੰਦਾ। ਭਗਤ ਭਗਵਾਨ ਦੇ ਸੱਚੇ ਜੋਧੇ, ਸੂਰਬੀਰ ਆਪ ਬਣਾਇੰਦਾ। ਭੱਜੇ ਫਿਰਨ ਵਿਚ ਪ੍ਰੇਮ ਪਿਆਰ ਮੋਹ ਦੇ, ਮੁਹੱਬਤ ਇਕੋ ਘਰ ਬਣਾਇੰਦਾ। ਚਰਨ ਕਵਲ ਨਾਲ ਛੋਹ ਕੇ, ਛੋਹਰ ਬਾਂਕੇ ਰੰਗ ਰੰਗਾਇੰਦਾ। ਗੁਰਮੁਖਾਂ ਜਿਹਾ ਆਪੇ ਹੋ ਕੇ, ਜਨ ਭਗਤਾਂ ਆਪਣਾ ਰੰਗ ਚੜ੍ਹਾਇੰਦਾ। ਨਾੜ ਨਾੜ ਹਾਡੀ ਹਾਡੀ ਪਹਿਲੋਂ ਟੋਹ ਕੇ, ਫੇਰ ਆਪਣੀ ਵਸਤ ਵਰਤਾਇੰਦਾ। ਦੋ ਜਹਾਨਾਂ ਕੋਲੋਂ ਖੋਹ ਕੇ, ਖ਼ਾਲਸ ਆਪਣਾ ਹੱਟ ਚਲਾਇੰਦਾ। ਸਚ ਦੁਆਰਿਉਂ ਕੋਈ ਨਾ ਜਾਵੇ ਰੋ ਕੇ, ਰੋਇਆਂ ਆਪ ਹਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੇ ਕੋਲ ਕੁੱਛ ਨਾ ਰੱਖੇ ਲੁਕੋ ਕੇ, ਆਪਣੇ ਕੋਲ ਨਹੀਂ ਕੁਛ ਲਕੋਇਆ, ਖ਼ਾਲੀ ਹੱਥ ਵਖਾਈਆ। ਭਗਤਾਂ ਜੋਗਾ ਪ੍ਰਭ ਆਪ ਹੋਇਆ, ਅਨਹੋਣੀ ਕਾਰ ਕਮਾਈਆ। ਲੈ ਕੇ ਆਇਆ ਧੁਰ ਦਾ ਢੋਆ, ਨਾਮ ਵਸਤ ਝੋਲੀ ਰਿਹਾ ਭਰਾਈਆ। ਸਤਿ ਸਤਿਵਾਦੀ ਬੀਜ ਬੋਇਆ, ਅੰਮ੍ਰਿਤ ਫਲ ਇਕ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਨਵਾਂ ਨਰੋਇਆ, ਜਨਮ ਮਰਨ ਵਿਚ ਕਦੇ ਨਾ ਆਈਆ।
੨੮ ਚੇਤ ੨੦੨੦ ਬਿਕਰਮੀ ਮੱਸਾ ਸਿੰਘ ਦੇ ਗ੍ਰਹਿ ਕੋਟਲੀ ਥਾਨ ਸਿੰਘ
ਸ੍ਰੀ ਭਗਵਾਨ ਸੱਚਾ ਸਤਿਗੁਰ, ਸਤਿ ਸਤਿ ਅਖਵਾਇੰਦਾ। ਦੇਵੇ ਵਡਿਆਈ ਗੁਰੂ ਗੁਰ, ਗੁਰ ਗੁਰ ਸ਼ਬਦੀ ਭੇਵ ਖੁਲਾਇੰਦਾ। ਭਗਤੀ ਅੰਦਰ ਭਗਤ ਜੁੜ ਜੁੜ, ਨਿਰਗੁਣ ਸਰਗੁਣ ਗੰਢ ਪੁਆਇੰਦਾ। ਸੰਤ ਸੁਹੇਲੇ ਮੁੜ ਮੁੜ, ਨਿਰਗੁਣ ਆਪਣੇ ਸੰਗ ਰਖਾਇੰਦਾ। ਗੁਰਮੁਖ ਮੰਤਰ ਫੁਰ ਫੁਰ, ਭੇਵ ਅਭੇਦ ਜਣਾਇੰਦਾ। ਗੁਰਸਿਖ ਲੇਖਾ ਧੁਰ ਧੁਰ, ਧੁਰ ਸੰਜੋਗੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਸਤਿਗੁਰ ਸੱਚਾ ਪੁਰਖ ਅਕਾਲ, ਅਕਲ ਕਲਾ ਵਡਿਆਈਆ। ਗੁਰ ਗੁਰ ਰੂਪ ਸ਼ਬਦ ਦਿਆਲ, ਨਾਦ ਧੁੰਨ ਸ਼ਨਵਾਈਆ। ਭਗਤਨ ਮੀਤਾ ਭਗਤ ਵਛਲ ਕਿਰਪਾਲ, ਭਗਤ ਦੇਵਣਹਾਰ ਵਡਿਆਈਆ। ਸੰਤ ਸੁਹੇਲੇ ਆਪ ਉਠਾਲ, ਹਰਿ ਸੱਜਣ ਦਏ ਸਮਝਾਈਆ। ਗੁਰਮੁਖ ਵੇਖੇ ਆਪਣੇ ਲਾਲ, ਹਰਿ ਲਾਲਣ ਰੰਗ ਰੰਗਾਈਆ। ਗੁਰਸਿਖ ਗੁਰ ਚਰਨ ਦੁਆਰ ਬਹਾਲ, ਅਗਲਾ ਪਿਛਲਾ ਲੇਖਾ ਦਏ ਮੁਕਾਈਆ। ਦੇਵਣਹਾਰ ਸੱਚਾ ਧਨ ਮਾਲ, ਧਨ ਦੌਲਤ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਸਤਿਗੁਰ ਸੱਚਾ ਸ੍ਰੀ ਭਗਵਾਨਾ, ਭਗਵਨ ਦਇਆ ਕਮਾਇੰਦਾ। ਗੁਰ ਗੁਰ ਰੂਪ ਸ਼ਬਦ ਤਰਾਨਾ, ਅਨਰਾਗੀ ਰਾਗ ਸੁਣਾਇੰਦਾ। ਭਗਤ ਭਗਵਾਨ ਖੇਲ ਮਹਾਨਾ, ਹਰਿ ਭਗਤੀ ਨਾਮ ਦ੍ਰਿੜਾਇੰਦਾ। ਸੰਤ ਸਾਜਣ ਕਰ ਪਰਵਾਨਾ, ਚਰਨ ਕਵਲ ਆਪ ਬਹਾਇੰਦਾ। ਗੁਰਮੁਖ ਸਾਜਣ ਸਚ ਨਿਸ਼ਾਨਾ, ਲੋਕਮਾਤ ਆਪ ਝੁਲਾਇੰਦਾ। ਗੁਰਸਿਖ ਦੇਵਣਹਾਰ ਗਿਆਨਾ, ਆਤਮ ਪਰਮਾਤਮ ਬੂਝ ਬੁਝਾਇੰਦਾ। ਜੋਧਾ ਸੂਰਬੀਰ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਨਿਰਗੁਣ ਸਰਗੁਣ ਪਹਿਰ ਜਾਮਾ, ਦੋਏ ਦੋਏ ਧਾਰ ਕਾਰ ਕਮਾਇੰਦਾ। ਕਲਜੁਗ ਅੰਤਮ ਹੋਏ ਪਰਧਾਨਾ, ਸਚ ਪਰਧਾਨਗੀ ਆਪ ਕਮਾਇੰਦਾ। ਗੁਰਮੁਖਾਂ ਗੁਰਸਿਖਾਂ ਸਤਿ ਸਰੂਪੀ ਬੰਨ੍ਹੇ ਗਾਨਾਂ, ਸਤਿਗੁਰ ਆਪਣੀ ਸੇਵ ਕਮਾਇੰਦਾ। ਦਰਗਹਿ ਸਾਚੀ ਦੇਵੇ ਮਾਣਾ, ਨਿਮਾਣਿਆਂ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਇਕੋ ਇਕ ਅਖਵਾਇੰਦਾ। ਸਾਹਿਬ ਸਤਿਗੁਰ ਦੀਨਾਂ ਨਾਥ, ਅਨਾਥਾਂ ਹੋਏ ਸਹਾਈਆ। ਗੁਰ ਗੁਰ ਸ਼ਬਦ ਸੁਣਾਏ ਗਾਥ, ਬੋਧ ਅਗਾਧ ਕਰੇ ਪੜ੍ਹਾਈਆ। ਭਗਤ ਭਗਵਾਨ ਇਕ ਦੂਜੇ ਦਾ ਦੇਵਣ ਸਾਥ, ਸਗਲਾ ਸੰਗ ਨਿਭਾਈਆ। ਸੰਤ ਜਨ ਮੰਨਣ ਪੂਜਾ ਪਾਠ, ਅੰਤਰ ਆਤਮ ਧਿਆਨ ਲਗਾਈਆ। ਗੁਰਮੁਖ ਵੇਖਣ ਸੱਚਾ ਘਾਟ, ਪੱਤਣ ਇਕੋ ਨਜ਼ਰੀ ਆਈਆ। ਗੁਰਸਿਖ ਮੁਕਾਵਣ ਆਪਣੀ ਵਾਟ, ਪੰਧ ਰਹਿਣ ਕੋਇ ਨਾ ਪਾਈਆ। ਪ੍ਰਭ ਨਾਲ ਮਿਲੇ ਸਾਚੀ ਜ਼ਾਤ, ਆਪਣੀ ਜ਼ਾਤ ਨਾ ਕੋਇ ਚਤੁਰਾਈਆ। ਅੰਦਰ ਬਾਹਰ ਸੁਣਨ ਇਕੋ ਬਾਤ, ਢੋਲਾ ਸ੍ਰੀ ਭਗਵਾਨ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਨਜ਼ਰ ਨਾ ਆਈਆ। ਸਤਿਗੁਰ ਸੱਚਾ ਅਗੰਮ ਅਥਾਹ, ਨਿਰਗੁਣ ਨਿਰਾਕਾਰ ਨਿਰੰਕਾਰ ਅਖਵਾਇੰਦਾ। ਗੁਰ ਗੁਰ ਬਣੇ ਜਗਤ ਮਲਾਹ, ਬੇੜਾ ਸਚ ਚਲਾਇੰਦਾ। ਭਗਤ ਜਣਾਏ ਸਾਚਾ ਨਾਂ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਸੰਤਾਂ ਫੜੇ ਆਪੇ ਬਾਂਹ, ਭੁਜਾਂ ਆਪਣੇ ਹੱਥ ਰਖਾਇੰਦਾ। ਗੁਰਮੁਖਾਂ ਦੇਵੇ ਠੰਡੀ ਛਾਂ, ਮਿਹਰਵਾਨ ਮਿਹਰ ਨਜ਼ਰ ਤਕਾਇੰਦਾ। ਗੁਰਸਿਖ ਨਿਥਾਵਿਆਂ ਦੇਵੇ ਸਾਚਾ ਥਾਂ, ਮਹੱਲ ਅਟੱਲ ਆਪ ਬਹਾਇੰਦਾ। ਜਿਨ੍ਹਾਂ ਸਾਹਿਬ ਸਤਿਗੁਰ ਦੀ ਰਮਜ਼ ਵਿਚ ਕੀਤੀ ਹਾਂ ਵਿਚ ਹਾਂ, ਤਿਨ੍ਹਾਂ ਆਪਣਾ ਰੰਗ ਰੰਗਾਇੰਦਾ। ਪੂਜਾ ਪਾਠ ਦੀ ਲੋੜ ਰਹੇ ਨਾ ਕਾ, ਕਾਗ ਹੰਸ ਆਪ ਵਖਾਇੰਦਾ। ਚਰਨ ਧਿਆਨ ਜੋ ਜਨ ਬੈਠੇ ਲਗਾ, ਤਿਨ੍ਹਾਂ ਲਗਨ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਜਿਨ੍ਹਾਂ ਲੱਗੀ ਪ੍ਰੇਮ ਲੱਗਨ, ਸ੍ਰੀ ਭਗਵਾਨ ਆਪ ਲਗਾਈਆ। ਸੋ ਸਤਿਗੁਰ ਪ੍ਰੀਤ ਹੋਏ ਮਗਨ, ਮਸਤੀ ਨਾਮ ਚੜ੍ਹਾਈਆ। ਭਗਤ ਭਗਵਾਨ ਦੀਪਕ ਜਗਣ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸੰਤ ਸੁਹੇਲੇ ਕਰਦੇ ਭਜਨ, ਸੋਹੰ ਢੋਲਾ ਗਾਈਆ। ਗੁਰਮੁਖ ਵੇਖ ਅਨਮੁਲੇ ਰਤਨ, ਮਾਣਕ ਆਪਣੇ ਘਰ ਟਿਕਾਈਆ। ਗੁਰਸਿਖ ਨੇਤਰ ਪੇਖਣ ਆਪਣਾ
ਵਤਨ, ਜਿਸ ਘਰ ਵਸੇ ਸੱਚਾ ਮਾਹੀਆ। ਇਕ ਦੂਜੇ ਨੂੰ ਖ਼ੁਸ਼ੀਆਂ ਨਾਲ ਦੱਸਣ, ਹੱਸ ਹੱਸ ਸਮਝਾਈਆ। ਸਾਰੇ ਰਲ ਮਿਲ ਹੋਏ ਕੱਠਣ, ਇਕੱਤਰ ਇਕੋ ਘਰ ਜਣਾਈਆ। ਹਰਿ ਕੇ ਮੰਦਰ ਕਦੇ ਨਾ ਢੱਠਣ, ਕੋਟਨ ਕੋਟ ਕਾਲ ਬਿਤਾਈਆ। ਉਹ ਸੱਚੇ ਆਵੇ ਨਾਮ ਪੱਕਣ, ਜੋਤੀ ਅਗਨੀ ਲੰਬੂ ਲਾਈਆ। ਓਥੇ ਭਗਤ ਸੁਹੇਲੇ ਵਸਣ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਨਾਮ ਅਗੰਮੀ ਰਟਣ, ਮੇਰਾ ਤੇਰਾ ਢੋਲਾ ਗਾਈਆ। ਸੀਸ ਦੇ ਪਿਛੇ ਨਾ ਹਟਣ, ਗਲੀ ਇਕੋ ਇਕ ਭਾਈਆ। ਕਮਰਕਸੇ ਸਾਚੇ ਕਸਣ, ਨਾ ਸਕੇ ਕੋਇ ਖੁਲ੍ਹਾਈਆ। ਅੰਮ੍ਰਿਤ ਗੋਬਿੰਦ ਸੱਚਾ ਛਕਣ, ਪਿਆਲਾ ਸਤਿਗੁਰ ਜਾਮ ਪਿਆਈਆ। ਨਿਰਗੁਣ ਨੂਰ ਵਰੋਲਣ ਮੱਖਣ, ਛਾਛ ਰੂਪ ਨਾ ਕੋਇ ਵਟਾਈਆ। ਸਿੰਘ ਸੂਰਮੇ ਹੋ ਕੇ ਬੁੱਕਣ, ਉਚੀ ਕੂਕ ਕੂਕ ਜਣਾਈਆ। ਪ੍ਰਭ ਸਾਹਿਬ ਸਾਨੂੰ ਆਇਆ ਚੁੱਕਣ, ਜੁਗ ਜੁਗ ਆਪਣੀ ਗੋਦ ਬਹਾਈਆ। ਅਗਲੇ ਪੈਂਡੇ ਸਭ ਦੇ ਮੁੱਕਣ, ਪੰਧ ਨਜ਼ਰ ਕੋਇ ਨਾ ਆਈਆ। ਭੁਲਿਆਂ ਭੱਟਕਿਆਂ ਆਇਆ ਪੁੱਛਣ, ਦੱਸੋ ਹਾਲ ਮੇਰੇ ਭਾਈਆ। ਪ੍ਰੇਮ ਪ੍ਰੀਤੀ ਅੰਦਰ ਆਇਆ ਝੁਕਣ, ਕਾਇਆ ਅੰਦਰ ਵੜ ਵੜ ਰਿਹਾ ਸਮਝਾਈਆ। ਦਿਨ ਦਿਹਾੜੇ ਆਇਆ ਲੁੱਟਣ, ਜਨ ਭਗਤ ਦੁਆਰੇ ਇਕੋ ਲੁੱਟ ਮਚਾਈਆ। ਕੂੜੀ ਕਿਰਿਆ ਬੂਟਾ ਆਇਆ ਪੁੱਟਣ, ਨਾਮ ਕੁਹਾੜਾ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਗੁਰਮੁਖ ਮੇਲਾ ਕਰ ਪਰਵਾਨ, ਚੇਲਾ ਗੁਰ ਦੇਵੇ ਗਿਆਨ, ਸੱਜਣ ਸੁਹੇਲਾ ਧੁਰ ਫ਼ਰਮਾਣ, ਧਾਮ ਨਵੇਲਾ ਇਕ ਵਖਾਈਆ।