ਪੁਸਤਕਾਲਾਭਾਗ ੧੪

੨੮ ਚੇਤ ੨੦੨੦ ਬਿਕਰਮੀ ਮਹਿੰਗਾ ਸਿੰਘ ਦੇ ਗ੍ਰਹਿ ਪਿੰਡ ਹਰੀ ਪੁਰਾ

ਜੁਗ ਜੁਗ ਹਰਿ ਕਾ ਨਾਮ ਮਹਿੰਗਾ, ਸਾਧ ਸੰਤ ਧਿਆਨ ਲਗਾਈਆ। ਗੁਰ ਅਵਤਾਰ ਰਸਨਾ ਕਹਿੰਦਾ, ਪੀਰ ਪੈਗ਼ੰਬਰ ਢੋਲਾ ਗਾਈਆ। ਜੀਵ ਜੰਤ ਨਾ ਜਾਣੇ ਕਿਥੇ ਰਹਿੰਦਾ, ਕਵਣ ਦੁਆਰੇ ਆਸਣ ਲਾਈਆ। ਕਵਣ ਸੇਜਾ ਸਾਚੀ ਬਹਿੰਦਾ, ਸੋਭਾਵੰਤ ਸੁਹਾਈਆ। ਕਵਣ ਮੁਕਾਏ ਦੂਰ ਦੁਰਾਡਾ ਪੈਂਡਾ, ਬਣ ਕੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਜਣਾਈਆ। ਹਰਿ ਕਾ ਨਾਮ ਉਚ ਅਥਾਹ, ਹੱਥ ਕਿਸੇ ਨਾ ਆਇੰਦਾ। ਲੱਖ ਚੁਰਾਸੀ ਰਹੀ ਧਿਆ, ਧਿਆਨ ਵਿਚ ਧਿਆਨ ਨਾ ਕੋਇ ਮਿਲਾਇੰਦਾ। ਕੋਟਨ ਕੋਟ ਰਸਨਾ ਰਹੀ ਗਾ, ਗਾ ਗਾ ਘਰ ਨਾ ਕੋਇ ਵਸਾਇੰਦਾ। ਕੋਟਣ ਕੋਟ ਲੱਭਣ ਰਾਹ, ਰਾਹ ਖਹਿੜਾ ਨਜ਼ਰ ਕਿਸੇ ਨਾ ਆਇੰਦਾ। ਕੋਟਨ ਕੋਟ ਅੰਦਰੇ ਅੰਦਰ ਰਹੇ ਧਿਆਨ ਲਗਾ, ਮੰਦਰ ਪਰਦਾ ਕੋਇ ਨਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਸ੍ਰੀ ਭਗਵਾਨ ਹਰਿ ਕਾ ਨਾਮ ਕਰੇ ਸਸਤਾ, ਬਿਨ ਦਮਾਂ ਆਪ ਵਿਕਾਈਆ। ਜਨ ਭਗਤਾਂ ਖੋਲ੍ਹੇ ਕਾਇਆ ਬਸਤਾ, ਹਰਫ਼ ਬਹਰਫ਼ ਕਰੇ ਪੜ੍ਹਾਈਆ। ਵੇਖਣਹਾਰਾ ਚਾਰੇ ਤਰਫ਼ਾ, ਦਹਿ ਦਿਸ਼ਾ ਫੋਲ ਫੁਲਾਈਆ। ਆਪੇ ਉਲਟਾਵੇ ਸਾਚਾ ਵਰਕਾ, ਪਰਦਾ ਵਿਚ ਰਹਿਣ ਨਾ ਪਾਈਆ। ਅੱਖਰ ਵੱਖਰ ਨਿਰਗੁਣ ਨਿਰਵੈਰ ਆਪੇ ਪੜ੍ਹਦਾ, ਪੜ੍ਹ ਪੜ੍ਹ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਏਕਾ ਨਾਮ ਦਏ ਜਣਾਈਆ। ਮਹਿੰਗਾ ਸਸਤਾ ਹਰਿ ਕਾ ਨਾਮ, ਬਿਨ ਸਤਿਗੁਰ ਪੂਰੇ ਹੱਥ ਕਿਸੇ ਨਾ ਆਇੰਦਾ। ਪੀਰ ਪੈਗ਼ੰਬਰ ਪੜ੍ਹਦੇ ਗਏ ਕਲਾਮ, ਕਲਮਾ ਨਬੀ ਰਸੂਲ ਜਣਾਇੰਦਾ। ਮੁਰੀਦ ਮੁਰਸ਼ਦ ਦੇ ਪੈਗ਼ਾਮ, ਭੇਵ ਅਭੇਦ ਖੁਲ੍ਹਾਇੰਦਾ। ਭਗਤ ਭਗਵਾਨ ਕਰੇ ਦਾਨ, ਸਾਚੀ ਵਸਤ ਝੋਲੀ ਪਾਇੰਦਾ। ਕਿਰਪਾ ਕਰ ਮਿਹਰਵਾਨ, ਮਿਹਰ ਨਜ਼ਰ ਉਠਾਇੰਦਾ। ਸੋ ਵੇਲਾ ਸੋ ਵਕਤ ਸੁਹੰਜਣਾ ਜਿਸ ਘੜੀ ਸਾਹਿਬ ਸਤਿਗੁਰ ਮਿਲੇ ਆਣ, ਆਪ ਆਪਣਾ ਘਰ ਵਸਾਇੰਦਾ। ਬਿਨ ਮੰਗਿਆਂ ਦੇਵੇ ਨਾਮ, ਗੁਣ ਨਿਧਾਨ ਗਹਿਰ ਗੰਭੀਰ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਆਪਣੀ ਆਪਣੇ ਹੱਥ ਵਰਤਾਇੰਦਾ। ਸੋ ਪੁਰਖ ਨਿਰੰਜਣ ਸਚ ਸੁਲਤਾਨ, ਸ਼ਹਿਨਸ਼ਾਹ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਵਡ ਮਿਹਰਵਾਨ, ਬੇਪਰਵਾਹ ਦਇਆ ਕਮਾਈਆ। ਏਕੰਕਾਰ ਸਚ ਨਿਸ਼ਾਨ, ਨਿਰਗੁਣ ਨਿਰਵੈਰ ਆਪ ਝੁਲਾਈਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸ੍ਰੀ ਭਗਵਾਨ ਮਰਦ ਮਰਦਾਨ, ਵਡ ਮਰਦਾਨਗੀ ਆਪ ਕਮਾਈਆ। ਪਾਰਬ੍ਰਹਮ ਪ੍ਰਭ ਖੇਲ ਮਹਾਨ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਜੋਤੀ ਜਾਤਾ ਹੋ ਪਰਧਾਨ, ਪੁਰਖ ਅਕਾਲ ਲਏ ਅੰਗੜਾਈਆ। ਅਨੁਭਵ ਪਰਕਾਸ਼ ਖੇਲ ਮਹਾਨ, ਕਰਨਹਾਰਾ ਨਜ਼ਰ ਕਿਸੇ ਨਾ ਆਈਆ। ਸਚਖੰਡ ਦੁਆਰ ਇਕ ਪਰਵਾਨ, ਸਚ ਸਿੰਘਾਸਣ ਦਏ ਵਡਿਆਈਆ। ਭੂਪਤ ਭੂਪ ਰਾਜ ਰਾਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਭੂਪਤ ਭੂਪ ਰਾਜਨ ਰਾਜਾ, ਸ਼ਾਹ ਪਾਤਸ਼ਾਹ ਇਕ ਅਖਵਾਇੰਦਾ। ਆਦਿ ਜੁਗਾਦੀ ਤਖ਼ਤ ਨਿਵਾਸੀ ਸਾਚਾ ਸਾਜਣ ਸਾਜਾ, ਸਚਖੰਡ ਦੁਆਰੇ ਸਾਚੇ ਸੋਭਾ ਪਾਇੰਦਾ। ਪਰਵਰਦਿਗਾਰ ਬੇਪਰਵਾਹ ਵਡ ਨਵਾਬਾ, ਜਲਵਾ ਨੂਰ ਨੂਰ ਡਗਮਗਾਇੰਦਾ। ਮੁਕਾਮੇ ਹੱਕ ਖੇਲ ਤਮਾਸ਼ਾ, ਵੇਖਣਹਾਰ ਪੁਰਖ ਅਬਿਨਾਸ਼ਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਨੂਰ ਜੋਤ ਪਰਕਾਸ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਚਾ ਇਕ ਸੁਹਾਇੰਦਾ। ਘਰ ਸੋਹੇ ਸਚ ਸੁਹੰਜਣਾ, ਸਚਖੰਡ ਵੱਜੇ ਵਧਾਈਆ। ਪਰਗਟ ਹੋ ਆਦਿ ਨਿਰੰਜਣਾ, ਨਿਰਵੈਰ ਆਪਣੀ ਕਲ ਧਰਾਈਆ। ਆਦਿ ਜੁਗਾਦਿ ਸਾਚਾ ਸੱਜਣਾ, ਸਗਲਾ ਸੰਗ ਆਪਣਾ ਆਪ ਨਿਭਾਈਆ। ਨਾ ਘੜਿਆ ਨਾ ਭੱਜਣਾ, ਜਨਮ ਮਰਨ ਵਿਚ ਨਾ ਆਈਆ। ਸਚ ਸਿੰਘਾਸਣ ਸ੍ਰੀ ਭਗਵਾਨ ਸਜਣਾ, ਤਖ਼ਤ ਨਿਵਾਸੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਤਖ਼ਤ ਨਿਵਾਸੀ ਸ਼ਾਹ ਸੁਲਤਾਨ, ਸਚ ਸਚ ਜਣਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਨਾਮ ਸੰਦੇਸਾ ਇਕ ਸੁਣਾਇੰਦਾ। ਵੇਖਣਹਾਰਾ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵਣਹਾਰ ਗਿਆਨ, ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸਾਚੀ ਕਾਰ ਕਰਤਾ ਪੁਰਖ, ਕਰਨਹਾਰ ਵੱਡੀ ਵਡਿਆਈਆ। ਜੁਗ ਚੌਕੜੀ ਨਾ ਸੋਗ ਨਾ ਕੋਈ ਹਰਖ਼, ਚਿੰਤਾ ਰੂਪ ਨਾ ਕੋਇ ਵਟਾਈਆ। ਨਿਰਗੁਣ ਨਿਰਵੈਰ ਨਿਰਾਕਾਰ ਅਜੂਨੀ ਰਹਿਤ ਸਚ ਸਰੂਪੀ ਦੇਵੇ ਦਰਸ, ਆਦਰਸ਼ ਆਪਣਾ ਦਏ ਵਖਾਈਆ। ਲੇਖਾ ਜਾਨਣਹਾਰਾ ਜਿਮੀਂ ਅਸਮਾਨ ਅਰਸ਼ ਫ਼ਰਸ਼, ਲੋਕ ਪਰਲੋਕ ਹੱਟ ਤੀਰਥ ਤੱਟ ਫੋਲ ਫੁਲਾਈਆ। ਪੜ੍ਹਾਵਣਹਾਰਾ ਸਾਚਾ ਸਬਕ, ਕਲਮਾ ਕਾਇਨਾਤ ਨਬੀ ਰਸੂਲ ਬਣਾ ਜਮਾਤ, ਆਇਤ ਸ਼ਰਾਇਤ

ਇਕੋ ਇਕ ਜਣਾਈਆ। ਵੇਖਣਹਾਰਾ ਚੌਦਾਂ ਤਬਕ, ਸੂਰਜ ਚੰਦ ਚੰਦ ਸਤਾਰ ਮੰਡਲ ਮੰਡਪ ਖੇਲ ਅਪਾਰ, ਨਿਰਗੁਣ ਨਿਰੰਕਾਰ ਆਪ ਵਖਾਈਆ। ਭੇਜਣਹਾਰ ਗੁਰ ਅਵਤਾਰ, ਦੇਵਣਹਾਰਾ ਨਾਮ ਭੰਡਾਰ, ਬੋਲਣਹਾਰਾ ਸ਼ਬਦ ਜੈਕਾਰ, ਬੋਧ ਅਗਾਧ ਕਰੇ ਸ਼ਨਵਾਈਆ। ਜੋਤੀ ਜਾਤਾ ਖੇਲ ਨਿਆਰ, ਪੁਰਖ ਬਿਧਾਤਾ ਹੋ ਉਜਿਆਰ, ਨਾਤਾ ਜੋੜੇ ਵਿਚ ਸੰਸਾਰ, ਲੱਖ ਚੁਰਾਸੀ ਪੁਰਖ ਅਬਿਨਾਸ਼ੀ ਆਪਣੀ ਗੰਢ ਪੁਆਈਆ। ਪੰਜ ਤੱਤ ਕਰੇ ਸ਼ਿੰਗਾਰ, ਤ੍ਰੈਗੁਣ ਮਾਇਆ ਦਏ ਅਧਾਰ, ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਵੰਡਣਹਾਰਾ ਵਸਤ ਅਪਾਰ, ਨਿਰਗੁਣ ਨਿਰਗੁਣ ਕਰ ਵਣਜਾਰ, ਵਣਜ ਵਪਾਰੀ ਹਰਿ ਨਿਰੰਕਾਰੀ ਇਕੋ ਏਕ ਏਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਏਕੰਕਾਰਾ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਤ੍ਰੈਭਵਨ ਧਨੀ ਖੋਲ੍ਹਣਹਾਰਾ ਠਾਂਡਾ ਦਰਬਾਰਾ, ਗ੍ਰਹਿ ਮੰਦਰ ਬੰਕ ਸੁਹਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਦੇ ਸਹਾਰਾ, ਰਜੋ ਤਮੋ ਸਤੋ ਇਕੋ ਬੰਧਨ ਪਾਇੰਦਾ। ਸਾਢੇ ਤਿੰਨ ਹੱਥ ਕਰ ਮਨਾਰਾ, ਖੋਲ੍ਹਣਹਾਰਾ ਨੌਂ ਦੁਆਰਾ, ਆਸਾ ਤ੍ਰਿਸ਼ਨਾ ਪ੍ਰੇਮ ਪਿਆਰਾ, ਹਉਂਮੇ ਹੰਗਤਾ ਨਾਲ ਮਿਲਾਇੰਦਾ। ਲੇਖਾ ਜਾਣੇ ਧੁਰ ਦੀ ਕਾਰਾ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਪਰਵਰਦਿਗਾਰਾ ਸਾਂਝਾ ਯਾਰ ਆਪ ਹੋ ਜਾਇੰਦਾ। ਗ੍ਰਹਿ ਮੰਦਰ ਕਾਇਆ ਅੰਦਰ ਖੋਲ੍ਹਣਹਾਰ ਕਿਵਾੜਾ, ਬੰਦ ਤਾਕੀ ਕੁੰਡਾ ਲਾਹਿੰਦਾ। ਵੇਖਣਹਾਰਾ ਸੁਖਮਨ ਟੇਢੀ ਗਾਰਾ, ਬਣਾਵਣਹਾਰਾ ਈੜਾ ਪਿੰਗਲ ਲਾੜਾ, ਧੁਰ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਜਣਾਇੰਦਾ। ਬਖ਼ਸ਼ਣਹਾਰਾ ਅੰਮ੍ਰਿਤ ਠਾਂਡਾ ਠਾਰਾ, ਅੰਮ੍ਰਿਤ ਝਿਰਨਾ ਝਿਰੇ ਅਪਰ ਅਪਾਰਾ, ਬੂੰਦ ਬੂੰਦ ਆਪ ਟਪਕਾਇੰਦਾ। ਨਿਰਮਲ ਦੀਆ ਜੋਤੀ ਕਰ ਉਜਿਆਰਾ, ਦਸਮ ਦੁਆਰੀ ਦੇ ਸਹਾਰਾ, ਮਹੱਲ ਅਟੱਲ ਆਪ ਰੁਸ਼ਨਾਇੰਦਾ। ਆਤਮ ਪਰਮਾਤਮ ਵੇਖਣਹਾਰਾ, ਅੰਦਰ ਬਾਹਰ ਗੁਪਤ ਜ਼ਾਹਰਾ, ਰੂਪ ਰੰਗ ਨਾ ਕੋਇ ਕਿਨਾਰਾ, ਰੇਖ ਭੇਖ ਨਜ਼ਰ ਕਿਸੇ ਨਾ ਆਇੰਦਾ। ਅਨਹਦ ਨਾਦ ਸੁਣਾਏ ਸੱਚੀ ਧੁੰਨਕਾਰਾ, ਅਨਰਾਗੀ ਆਪਣਾ ਰਾਗ ਅਲਾਇੰਦਾ। ਪਾਰਬ੍ਰਹਮ ਬ੍ਰਹਮ ਮੀਤ ਮੁਰਾਰਾ, ਵੇਖਣਹਾਰਾ ਠਾਂਡਾ ਦਰਬਾਰਾ, ਘਰ ਸਾਚੇ ਸੋਭਾ ਪਾਇੰਦਾ। ਸੇਵਾ ਲਾ ਗੁਰੂ ਅਵਤਾਰਾ, ਪੀਰ ਪੈਗ਼ੰਬਰ ਬੋਲ ਨਾਆਰਾ, ਹੱਕ ਹੱਕ ਇਕ ਸਮਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਵੇਖਣਹਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਵਟਾਇੰਦਾ। ਵੇਦ ਪੁਰਾਨ ਸ਼ਾਸਤਰ ਸਿਮਰਤ ਕਾਤਬ ਬਣ ਕੇ ਲਿਖਣਹਾਰਾ, ਕਾਗ਼ਜ਼ ਕਲਮ ਸ਼ਾਹੀ ਰੰਗ ਚੜ੍ਹਾਇੰਦਾ। ਭਗਤ ਭਗਵਾਨ ਦੇ ਸਹਾਰਾ, ਗੀਤਾ ਗਿਆਨ ਕਰ ਉਜਿਆਰਾ, ਬੋਧ ਗਿਆਨਾ ਆਤਮ ਪੰਡਤ ਇਕੋ ਰੰਗਤ ਨਾਮ ਵਖਾਇੰਦਾ। ਅੰਜੀਲ ਕੁਰਾਨਾ ਖੋਲ੍ਹ ਕਿਵਾੜਾ, ਊਚੀ ਕੂਕੇ ਮਾਰੇ ਨਾਅਰਾ, ਹਕੀਕਤ ਇਕੋ ਇਕ ਸਮਝਾਇੰਦਾ। ਚਾਰੇ ਖਾਣੀ ਕਰ ਤਿਆਰਾ, ਗੁਰ ਗੁਰ ਬਾਣੀ ਦੇ ਆਧਾਰਾ, ਸਤਿਗੁਰ ਸਾਚਾ ਵੰਡ ਵੰਡਾਇੰਦਾ। ਸਭਨਾਂ ਸਿਰ ਸ਼ਾਹ ਸਿਕਦਾਰਾ, ਭੂਪਤ ਭੂਪ ਏਕੰਕਾਰਾ, ਵਸਣਹਾਰਾ ਧਾਮ ਨਿਆਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਕਰਾਇੰਦਾ। ਧੁਰ ਦੀ ਕਾਰ ਕਰੇ ਅਕਾਲ, ਅਕਲ ਕਲਾ ਅਖਵਾਈਆ। ਜੁਗ ਚੌਕੜੀ ਹੋ ਦਿਆਲ, ਗੁਰ ਪੀਰ ਅਵਤਾਰ ਸੇਵ ਲਗਾਈਆ। ਵਖਾਵਣਹਾਰ ਸੱਚੀ ਧਰਮਸਾਲ, ਧਰਮ ਦੁਆਰ ਇਕ ਪਰਗਟਾਈਆ। ਸਰਗੁਣ ਨਿਰਗੁਣ ਚਲਣਹਾਰਾ ਨਾਲ ਨਾਲ, ਸਗਲਾ ਸੰਗ ਆਪ ਹੋ ਜਾਈਆ। ਪਰਗਟਾਵਣਹਾਰਾ ਕਾਲ ਮਹਾਂਕਾਲ, ਮਹਿਮਾ

ਅਕਥ ਕਥ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖੇ ਥਾਉਂ ਥਾਈਂਆ। ਜੁਗ ਚੌਕੜੀ ਵੇਖਣਹਾਰਾ, ਏਕੰਕਾਰਾ ਆਪ ਅਖਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਨਹਾਰਾ ਪਾਰ ਕਿਨਾਰਾ, ਲਹਿਣਾ ਦੇਣਾ ਸਭ ਦੀ ਝੋਲੀ ਪਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਦੇਂਦਾ ਰਿਹਾ ਸਹਾਰਾ, ਮਿਹਰਵਾਨ ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤਮ ਵੇਖ ਕਿਨਾਰਾ, ਸ੍ਰੀ ਭਗਵਾਨ ਆਪਣਾ ਵੇਸ ਵਟਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਨਿਹਕਲੰਕ ਨਰ ਅਵਤਾਰਾ, ਨਿਰਗੁਣ ਆਪਣਾ ਨਾਉਂ ਸੁਣਾਇੰਦਾ। ਸ਼ਬਦ ਡੰਕਾ ਅਗੰਮ ਅਪਾਰਾ, ਦੋ ਜਹਾਨਾਂ ਕਰੇ ਖ਼ਬਰਦਾਰਾ, ਬ੍ਰਹਿਮੰਡ ਖੰਡ ਸੋਏ ਆਪ ਉਠਾਇੰਦਾ। ਲੋਕਮਾਤ ਇਕੋ ਨਾਅਰਾ, ਚਾਰ ਵਰਨਾਂ ਕਰੇ ਪਿਆਰਾ, ਅਠਾਰਾਂ ਬਰਨ ਵਖਾਏ ਦੁਆਰਾ, ਊਚ ਨੀਚ ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸ੍ਰੀ ਭਗਵਾਨ ਇਕੋ ਘਰ ਵਖਾਇੰਦਾ। ਕਲਜੁਗ ਕੂੜਾ ਹੋਏ ਹੈਰਾਨ, ਨੇਤਰ ਨੈਣ ਮਾਤ ਸ਼ਰਮਾਣ, ਹਰਿ ਜੂ ਕਰੇ ਖੇਲ ਮਹਾਨ, ਕਲ ਕਲਕੀ ਫੇਰਾ ਪਾਇੰਦਾ। ਮੇਰੀ ਬੰਦ ਹੋਏ ਜ਼ਬਾਨ, ਸ਼ਰਅ ਰਹੇ ਨਾ ਕੋਇ ਈਮਾਨ, ਉਲਟ ਜਾਣ ਜ਼ਿਮੀ ਅਸਮਾਨ, ਆਪਣੀ ਧਾਰ ਨਾ ਕੋਇ ਵਖਾਈਆ। ਜੂਠ ਝੂਠ ਨਾ ਮਿਲੇ ਨਿਸ਼ਾਨ, ਮਾਇਆ ਮਮਤਾ ਹੋਏ ਵੈਰਾਨ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਚਾਰ ਕੁੰਟ ਨਾ ਕੋਇ ਪਛਤਾਣ, ਪਸਚਾਤਾਪ ਦਏ ਮਿਟਾਈਆ। ਪੂਜਾ ਹੋਵੇ ਇਕ ਭਗਵਾਨ, ਦੂਜਾ ਦਿਸੇ ਨਾ ਕੋਇ ਨਿਸ਼ਾਨ, ਇਸ਼ਟ ਦੇਵ ਗੁਰਦੇਵ ਆਤਮਾ ਪਰਮਾਤਮਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਈਆ। ਕਲਜੁਗ ਰੋਵੇ ਮਾਰੇ ਧਾਹ, ਚੌਥੇ ਯੁਗ ਲਏ ਅੰਗੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਬਣੇ ਗਵਾਹ, ਸਾਰੇ ਬੈਠੇ ਮੁਖ ਭੁਆਈਆ। ਵੇਲੇ ਅੰਤ ਸਕੇ ਨਾ ਕੋਇ ਛੁਡਾ, ਚਾਰ ਯਾਰੀ ਨਾਤਾ ਰਹੀ ਤੁੜਾਈਆ। ਅੱਲਾ ਰਾਣੀ ਨੈਣ ਰਿਹਾ ਸ਼ਰਮਾ, ਕੱਜ਼ਲ ਅੱਖ ਨਾ ਕੋਇ ਉਠਾਈਆ। ਤ੍ਰੈਗੁਣ ਮਾਇਆ ਪੰਜ ਤੱਤ ਰਿਹਾ ਕੁਰਲਾ, ਉਚੀ ਕੂਕ ਕੂਕ ਜਣਾਈਆ। ਬੁੱਧੀ ਆਪਣਾ ਬਲ ਬੈਠੀ ਗਵਾ, ਮਤ ਮਤਵਾਲੀ ਸੁੱਧ ਕੋਇ ਨਾ ਆਈਆ। ਮਨ ਮਨੂਆ ਬਣਿਆ ਝੂਠਾ ਸ਼ਹਿਨਸ਼ਾਹ, ਚਾਰੋਂ ਕੁੰਟ ਆਪਣਾ ਹੁਕਮ ਮਨਾਈਆ। ਗੁਰ ਕਾ ਸ਼ਬਦ ਕਲਜੁਗ ਜੀਵ ਗਏ ਭੁਲਾ, ਸਾਚਾ ਢੋਲਾ ਕੋਇ ਨਾ ਗਾਈਆ। ਮੰਦਰ ਮਸਜਿਦ ਗੁਰੂਦੁਆਰ ਸ਼ਿਵਦੁਆਲੇ ਮੱਠ ਧੀਆਂ ਭੈਣਾਂ ਰਹੇ ਤਕਾ, ਨੇਤਰ ਅੱਖ ਨਾ ਕੋਇ ਸ਼ਰਮਾਈਆ। ਤੀਰਥ ਤੱਟਾਂ ਠੱਗ ਚੋਰ ਯਾਰ ਫੇਰੀਆਂ ਰਹੇ ਪਾ, ਜੀਵਾਂ ਜੰਤਾਂ ਲੁੱਟਣ ਵਾਹੋ ਦਾਹੀਆ। ਨਾਤਾ ਤੁੱਟਾ ਭੈਣ ਭਰਾ, ਪਿਤਾ ਪੂਤ ਮਾਣ ਨਾ ਕੋਇ ਰਖਾਈਆ। ਮਾਵਾਂ ਪੁੱਤਰ ਸੇਜ ਰਹੇ ਹੰਢਾ, ਨਾਰ ਕੰਤ ਸੇਜ ਨਾ ਕੋਇ ਹੰਢਾਈਆ। ਚਾਰੋਂ ਕੁੰਟ ਅੰਧੇਰਾ ਗਿਆ ਛਾ, ਸਾਚਾ ਚੰਦ ਨਜ਼ਰ ਕਿਸੇ ਨਾ ਆਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਤਮ ਪਰਮਾਤਮ ਮੇਲਾ ਕੋਈ ਨਾ ਸਕੇ ਮਿਲਾ, ਜਗਤ ਵਿਛੋੜਾ ਰਿਹਾ ਕੁਰਲਾਈਆ। ਦੀਨ ਮਜ਼੍ਹਬ ਝਗੜਾ ਰਹੇ ਪਾ, ਦੂਈ ਦਵੈਤੀ ਫੰਦ ਨਾ ਕੋਇ ਕਟਾਈਆ। ਭਗਵਾਨ ਸੀਸ ਕੋਈ ਨਾ ਰਿਹਾ ਝੁਕਾ, ਇੱਟਾਂ ਪੱਥਰਾਂ ਪੂਜ ਪੁਜਾਈਆ। ਨਾਨਕ ਗੋਬਿੰਦ ਕਹਿ ਕੇ ਗਿਆ ਪੁਰਖ ਅਕਾਲ ਸਭ ਦਾ ਪਿਤਾ ਮਾਂ, ਲੱਖ ਚੁਰਾਸੀ ਗੋਦ ਬਹਾਈਆ। ਸ੍ਰੀ ਭਗਵਾਨ ਦਾ ਜਪੋ ਨਾਂ, ਦੂਜੀ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਈਆ। ਕਲਜੁਗ ਰੋਵੇ ਨੇਤਰ ਖੋਲ੍ਹ, ਉਚੀ ਕੂਕ ਕੂਕ ਸੁਣਾਇੰਦਾ। ਬੌਹੜੀ ਬੌਹੜੀ ਰਿਹਾ ਬੋਲ, ਦੋ ਜਹਾਨ ਵਾਸਤਾ ਪਾਇੰਦਾ। ਸਚ ਰਿਹਾ ਨਾ ਮੇਰੇ ਕੋਲ, ਖ਼ਾਲੀ ਹੱਟ

ਕੁੰਡਾ ਲਾਹਿੰਦਾ। ਚਾਰੋਂ ਕੁੰਟ ਵਜਾਵੇ ਢੋਲ, ਡੰਕਾ ਆਪਣੇ ਹੱਥ ਉਠਾਇੰਦਾ। ਕਲਜੁਗ ਜੀਵੋ ਮਾਰੇ ਜਾਓ ਅੰਤ ਅਨਭੋਲ, ਤੁਹਾਡਾ ਸੰਗ ਨਾ ਕੋਇ ਨਿਭਾਇੰਦਾ। ਸ੍ਰੀ ਭਗਵਾਨ ਸਭ ਦਾ ਕੱਢਣਾ ਪੋਲ, ਲੱਖ ਚੁਰਾਸੀ ਕਾਇਆ ਮੰਦਰ ਅੰਦਰ ਵੇਖ ਵਖਾਇੰਦਾ। ਭਰਮੇ ਭੁੱਲੇ ਪੰਡਤ ਪਾਂਧੇ ਰੌਲ, ਮੁੱਲਾਂ ਸ਼ੇਖ਼ ਮੁਸਾਇਕ ਭੇਵ ਕੋਇ ਨਾ ਪਾਇੰਦਾ। ਗਰੰਥੀ ਪੰਥੀ ਸਚ ਸਕੇ ਨਾ ਕੋਇ ਬੋਲ, ਕੂੜੀ ਕਿਰਿਆ ਗੰਢ ਸਰਬ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਇੰਦਾ। ਕਲਜੁਗ ਰੌਵੇ ਨੇਤਰ ਅੱਖ, ਆਖ਼ਰ ਸਭ ਨੂੰ ਰਿਹਾ ਸੁਣਾਈਆ। ਜੀਵੋ ਜੰਤੋ ਸਾਧੋ ਸੰਤੋ ਪ੍ਰਭ ਤੁਹਾਡੇ ਨਾਲੋਂ ਹੋਇਆ ਵੱਖ, ਘਰ ਵਿਚ ਨਜ਼ਰ ਕਿਸੇ ਨਾ ਆਈਆ। ਸਤਿਗੁਰ ਨਾਨਕ ਸਿਖਿਆ ਲੈ ਕੇ ਕਾਇਆ ਮੰਦਰ ਅੰਦਰ ਕਿਸੇ ਨਾ ਕੀਤਾ ਪਰਤੱਖ, ਰਸਨਾ ਜਿਹਵਾ ਗਾ ਗਾ ਹੋਣ ਹਲਕਾਈਆ। ਪੁਸਤਕ ਪੜ੍ਹ ਪੜ੍ਹ ਗਏ ਥੱਕ, ਪੁਰਖ ਅਕਾਲ ਨਜ਼ਰ ਕਿਸੇ ਨਾ ਆਈਆ। ਆਪਣਾ ਮਿਲਿਆ ਨਾ ਕਿਸੇ ਹੱਕ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਗੁਰ ਗੋਬਿੰਦ ਸਿੰਘ ਨੂੰ ਸਭ ਉਤੇ ਪੈ ਗਿਆ ਸ਼ੱਕ, ਸਾਬਤ ਕੋਈ ਸਿੱਖ ਨਜ਼ਰ ਨਾ ਆਈਆ। ਸਤਿਗੁਰ ਨਾਨਕ ਸਚ ਕਹਿ ਕੇ ਆਇਆ ਕਾਇਆ ਕਾਚੀ ਵਸਤ, ਸਾਚਾ ਫਲ ਨਾ ਕੋਇ ਰਖਾਈਆ। ਕਲਜੁਗ ਜੀਵ ਵਿਕੇ ਸਿਆਸਤ ਹੱਟ, ਧਰਮ ਨੀਤੀ ਹੱਥ ਨਾ ਕਿਸੇ ਰਖਾਈਆ। ਕਲਜੁਗ ਅੰਤਮ ਜੋਧਾ ਸੂਰਬੀਰ ਗੁਰ ਸ਼ਬਦ ਹੋਵੇ ਪਰਗਟ, ਨਿਰਗੁਣ ਦਾਤਾ ਵਡ ਵਡਿਆਈਆ। ਦੁਰਮਤ ਮੈਲ ਦੇਵੇ ਕੱਟ, ਨਾਮ ਖੰਡਾ ਇਕ ਚਮਕਾਈਆ। ਦੂਈ ਦਵੈਤੀ ਮੇਟੇ ਫੱਟ, ਪੱਟੀ ਇਕੋ ਨਾਮ ਬੰਧਾਈਆ। ਪੁਰਖ ਅਕਾਲ ਦੀਨ ਦਿਆਲ ਭਗਤ ਭਗਵਾਨ ਮਿਲੇ ਕਮਲਾਪਤ, ਘਰ ਸਾਚੇ ਵੱਜੇ ਵਧਾਈਆ। ਗੁਰਮੁਖ ਤੇਰੀ ਬਹੱਤਰ ਨਾੜ ਨਾ ਉਬਲੇ ਰਤ, ਜਿਸ ਮਿਲਿਆ ਗੋਬਿੰਦ ਸੱਚਾ ਮਾਹੀਆ। ਸਾਚਾ ਮਾਰਗ ਨਿਰੋਲ ਗਿਆ ਦੱਸ, ਖ਼ਾਲਸ ਖ਼ਾਲਸਾ ਗਿਆ ਬਣਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਊਚ ਨੀਚ ਅੰਦਰ ਵਸ, ਅੰਮ੍ਰਿਤ ਜਾਮ ਗਿਆ ਪਿਆਈਆ। ਕਿਉਂ ਪਿਛੇ ਰਹੇ ਹਟ, ਕਲਜੁਗ ਅੰਤਮ ਦਏ ਦੁਹਾਈਆ। ਸਤਿਗੁਰ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਾਂਗ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਰੋਵੇ ਕੁਰਲਾਵੇ, ਨੇਤਰ ਨੈਣਾਂ ਨੀਰ ਵਹਾਇੰਦਾ। ਚਾਰੋਂ ਕੁੰਟ ਭਰੇ ਹਾਵੇ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਸੋ ਸਤਿਗੁਰ ਪੂਰਾ ਜੋ ਕਿਰਪਾ ਕਰ ਪਾੜੇ ਬੇਦਾਅਵੇ, ਦਰਦੀਆਂ ਦਰਦ ਦਰਦ ਵੰਡਾਇੰਦਾ। ਜਿਸ ਨੇ ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਬੱਧੇ ਨਾਲ ਪਾਵੇ, ਸਚ ਸਿੰਘਾਸਣ ਉਪਰ ਆਪਣਾ ਆਸਣ ਲਾਇੰਦਾ। ਸੋ ਸਾਹਿਬ ਸਤਿਗੁਰ ਆਪਣੀ ਕਾਰ ਕਮਾਵੇ, ਬੇਪਰਵਾਹ ਨਜ਼ਰ ਕਿਸੇ ਨਾ ਆਇੰਦਾ। ਜੁਗ ਚੌਕੜੀ ਆਪ ਬਣਾਵੇ ਆਪੇ ਢਾਵੇ, ਦੂਜਾ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਕਲਜੁਗ ਅੰਤਮ ਝੋਲੀ ਅੱਡ, ਚਾਰੋਂ ਕੁੰਟ ਰਿਹਾ ਵਖਾਈਆ। ਵੇਖੋ ਮੈਂ ਡਿੱਗਾ ਅੰਧੇਰੀ ਖੱਡ, ਰਾਹ ਖਹਿੜਾ ਨਜ਼ਰ ਕੋਇ ਨਾ ਆਈਆ। ਮੈਂ ਨਾਨਕ ਗੋਬਿੰਦ ਕਰੀ ਪਾਰ ਹੱਦ, ਕੂੜੀ ਕਿਰਿਆ ਦੇ ਵਡਿਆਈਆ। ਗੁਰ ਕਾ ਸ਼ਬਦ ਦਿਤਾ ਛੱਡ, ਅੰਤ ਛੁੱਟਣ ਲੱਗੀ ਲੋਕਾਈਆ। ਮੇਰੇ ਬੁੱਢੇ ਹੋਏ ਹੱਡ, ਭਾਰ ਸਕੇ ਨਾ ਕੋਇ ਉਠਾਈਆ। ਮੇਰੀ ਕਰਨੀ ਹੋਈ ਰੱਦ, ਰੱਦੀ ਕਰੇ ਬੇਪਰਵਾਹੀਆ। ਮੇਰੀ ਵਿਛੜਨ ਲੱਗੀ ਯਦ, ਚਾਰ ਯਾਰੀ ਮੁਖ ਭੁਆਈਆ। ਮੈਂ ਵਾਸਤਾ ਪਾਵਾਂ ਦਿਨ ਰੈਣ ਕੁਰਲਾਵਾਂ ਸ੍ਰੀ ਭਗਵਾਨ ਇਕ ਵਾਰ ਜੇ ਚਰਨਾਂ ਲਏ ਸੱਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਆਪ ਜਣਾਈਆ । ਕਲਜੁਗ ਕਹੇ ਕਲਜੁਗ ਜੀਵੋ ਜਾਓ ਜਾਗ, ਵੇਲਾ ਅੰਤਮ ਨੇੜੇ ਆਈਆ। ਨੌਂ ਖੰਡ ਪ੍ਰਿਥਮੀ ਲੱਗਣੀ ਆਗ, ਸੱਤ ਦੀਪ ਨਾ ਕੋਇ ਬੁਝਾਈਆ। ਦੁਰਮਤ ਕੋਈ ਨਾ ਧੋਵੇ ਦਾਗ਼, ਸਾਚਾ ਸੀਰ ਨਾ ਕੋਇ ਪਿਆਈਆ। ਸੀਸ ਕਿਸੇ ਦੇ ਨਹੀਂ ਰਹਿਣਾ ਤਾਜ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਪਰਗਟ ਹੋਵੇ ਇਕ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਧੁਰ ਦੀ ਸੁਣਾਏ ਸ਼ਬਦ ਅਵਾਜ਼, ਪੁਰਖ ਅਕਾਲ ਢੋਲਾ ਗਾਈਆ। ਚਾਰ ਵਰਨ ਦਾ ਬਦਲ ਦੇਵੇ ਸਮਾਜ, ਗੁਰਮੁਖ ਗੁਰਸਿਖ ਇਕੋ ਰੂਪ ਵਖਾਈਆ। ਗੋਬਿੰਦ ਰਚ ਕੇ ਗਿਆ ਕਾਜ, ਸ੍ਰੀ ਭਗਵਾਨ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ । ਕਲਜੁਗ ਜੀਵੋ ਉਠੋ ਭਾਗੋ, ਵੇਲਾ ਗਿਆ ਹੱਥ ਨਾ ਆਈਆ। ਸ੍ਰੀ ਭਗਵਾਨ ਦੀ ਚਰਨੀ ਲਾਗੋ, ਪੁਰਖ ਅਕਾਲ ਸਭ ਦਾ ਪਿਤਾ ਮਾਈਆ। ਕਾਗ ਬਣੋ ਫੇਰ ਹੰਸ ਬੁੱਧੀ ਰਹੇ ਨਾ ਕਾਗੋ, ਹੰਸ ਕਾਗਾ ਰੂਪ ਵਟਾਈਆ। ਸਤਿਗੁਰ ਸ਼ਬਦ ਕਰੋ ਸਚ ਲਾਡੋ, ਪ੍ਰੇਮ ਪ੍ਰੀਤੀ ਇਕ ਸਮਝਾਈਆ। ਦਰਸ਼ਨ ਕਰੋ ਮੋਹਣ ਮਾਧਵ ਮਾਧੋ, ਘਰ ਘਰ ਡੇਰਾ ਲਾਈਆ। ਵਾਹ ਵਾ ਗੁਰੂ ਇਕ ਅਰਾਧੋ, ਰਸਨਾ ਜਿਹਵਾ ਬੱਤੀ ਦੰਦ ਸਾਲਾਹੀਆ। ਕੂੜੀ ਕਿਰਿਆ ਵਿਚੋਂ ਕਾਢੋ, ਜੂਠ ਝੂਠ ਰਹੇ ਨਾ ਰਾਈਆ। ਸਾਚੀ ਸਿਖਿਆ ਸੁਣ ਲਓ ਸਾਧੋ, ਸਾਹਿਬ ਸਤਿਗੁਰ ਇਕ ਸਮਝਾਈਆ। ਅੰਤ ਪਾਰ ਨਾ ਉਤਰੇ ਕੋਈ ਪੁਰਖ ਅਕਾਲ ਬਾਹਝੋਂ, ਬਾਜ਼ੀ ਸਭ ਦੀ ਹਾਰੀ ਜਿਤ ਨਜ਼ਰ ਕਿਸੇ ਨਾ ਆਈਆ । ਸੁਣ ਲਓ ਦੀਨ ਮਜ਼੍ਹਬ ਦੇ ਉਸਤਾਦੋ, ਉਸਤਤ ਕਰੋ ਪੁਰਖ ਅਕਾਲ ਸੱਚੇ ਮਾਹੀਆ। ਕੂੜੀ ਕਿਰਿਆ ਖਹਿੜਾ ਛਾਡੋ, ਆਸਾ ਤ੍ਰਿਸ਼ਨਾ ਕੰਮ ਕਿਸੇ ਨਾ ਆਈਆ। ਪੈਸੇ ਧੇਲੇ ਪਿਛੇ ਨਾ ਪੜ੍ਹੋ ਨਿਮਾਜ਼ੋ, ਵੇਲੇ ਪੰਜ ਮਸਜਿਦ ਕੋਇ ਨਾ ਜਾਈਆ। ਪੇਟ ਦੀ ਖ਼ਾਤਰ ਸ੍ਰੀ ਭਗਵਾਨ ਨਾ ਕੋਇ ਅਰਾਧੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਸੁਨੇਹੁੜਾ ਇਕ ਜਣਾਈਆ। ਕਲਜੁਗ ਕਹੇ ਮੇਰਾ ਖ਼ਾਲੀ ਪੱਲਾ, ਕੰਨੀ ਨਜ਼ਰ ਕੁਛ ਨਹੀਂ ਆਇੰਦਾ। ਔਹ ਵੇਖੋ ਭੱਜੀ ਜਾਂਦੀ ਰਾਣੀ ਅੱਲਾ, ਸ੍ਰੀ ਭਗਵਾਨ ਹੁਕਮ ਸੁਣਾਇੰਦਾ। ਮੂੰਹੋਂ ਕਹੇ ਬੌਹੜੀ ਬੌਹੜੀ ਬਿਸਮਿਲਾ, ਤੇਰਾ ਭੇਵ ਕੋਇ ਨਾ ਪਾਇੰਦਾ। ਗੋਬਿੰਦ ਪਿਛੇ ਖਿਚਿਆ ਚਿਲਾ, ਤੀਰ ਗੋਸ਼ੇ ਆਪ ਚੜ੍ਹਾਇੰਦਾ। ਤਖ਼ਤੋਂ ਲਾਹੇ ਬੂਰਾ ਕੱਕਾ ਬਿਲਾ, ਬੀਸ ਬੀਸਾ ਨੈਣ ਉਠਾਇੰਦਾ। ਪੁਰਖ ਅਕਾਲ ਹੁਣ ਨਹੀਂ ਹੋਣਾ ਢਿੱਲਾ, ਬਲ ਆਪਣਾ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਲੇਖ ਮੁਕਾਇੰਦਾ। ਕਲਜੁਗ ਉਠੇ ਰੋਵੇ ਹੱਸੇ, ਦੋਵੇਂ ਧਾਰ ਵਖਾਈਆ। ਕਲਜੁਗ ਰੈਣ ਅੰਧੇਰੀ ਮੱਸੇ, ਸਾਚਾ ਚੰਦ ਨਜ਼ਰ ਕੋਇ ਨਾ ਆਈਆ। ਸਾਧ ਸੰਤ ਕੂੜੀ ਕਿਰਿਆ ਫਸੇ, ਸਤਿ ਸੰਤੋਖ ਧੀਰਜ ਜਤ ਨਾ ਕੋਇ ਰਖਾਈਆ। ਹੱਥੀਂ ਮਣਕੇ ਮਾਲਾ ਰਟੇ, ਮਨ ਕਾ ਮਣਕਾ ਨਾ ਕੋਇ ਭੁਆਈਆ। ਜੀਵਾਂ ਜੰਤਾਂ ਸ੍ਰੀ ਭਗਵਾਨ ਦੇ ਪੜ੍ਹ ਪੜ੍ਹ ਸੁਣੌਂਦੇ ਪਤੇ, ਆਪ ਅੱਗੇ ਮਿਲਣ ਕੋਇ ਨਾ ਜਾਈਆ। ਸ੍ਰੀ ਭਗਵਾਨ ਸਤਿਗੁਰ ਪੂਰਾ ਕਰ ਕਿਰਪਾ ਜਿਸ ਨੂੰ ਆਪਣਾ ਮਾਰਗ ਦੱਸੇ, ਤਿਨ੍ਹ ਨਾਨਕ ਗੋਬਿੰਦ ਮੇਲਾ ਸਹਿਜ ਸੁਭਾਈਆ। ਘਰ ਅੰਮ੍ਰਿਤ ਆਤਮ ਇਕੋ ਰਸੇ, ਝਿਰਨਾ ਰਿਸਕ ਰਿਸਕ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਲੇਖਾ ਰਿਹਾ ਜਣਾਈਆ। ਕਲਜੁਗ ਕਹੇ ਮੇਰਾ ਕੂੜਾ ਲੇਖਾ, ਪ੍ਰਭ ਮੈਨੂੰ ਨਜ਼ਰੀ ਆਇੰਦਾ। ਤੇਰੇ ਦਰ ਨਾ ਕੋਈ ਭੁਲੇਖਾ, ਪਰਦਾ ਉਹਲਾ ਨਾ ਕੋਇ ਜਣਾਇੰਦਾ। ਮੈਂ ਕਲਜੁਗ ਜੀਵਾਂ

ਭੁਲਾਇਆ ਤੇਰਾ ਚੇਤਾ, ਸੁਰਤੀ ਸਭ ਦੀ ਜਗਤ ਬਦਲਾਇੰਦਾ। ਤੇਰੇ ਪਿਛੇ ਸ੍ਰੀ ਭਗਵਾਨ ਨੌਜਵਾਨ ਸਤਿਗੁਰ ਨਾਨਕ ਮੋਢੇ ਧਰ ਕੇ ਭੂਰੀ ਖੇਸਾ, ਚਾਰ ਕੁੰਟ ਚਾਰ ਵਰਨਾਂ ਇਕੋ ਰਾਹ ਵਖਾਇੰਦਾ। ਔਹ ਵੇਖੋ ਪ੍ਰਭ ਸਭ ਦਾ ਸੱਚਾ ਨੇਤਾ, ਨਿਜ ਨੇਤਰ ਆਪ ਵਖਾਇੰਦਾ। ਆਤਮ ਪਰਮਾਤਮ ਕਰੋ ਹੇਤਾ, ਹਿਤਕਾਰੀ ਮੇਲ ਮਿਲਾਇੰਦਾ। ਸਤਿਗੁਰ ਸਾਹਿਬ ਦਾ ਸ਼ਬਦ ਸੁਤ ਇਕੋ ਜੇਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਕਲਜੁਗ ਕਹੇ ਮੇਰੇ ਦੋਵੇਂ ਹੱਥ ਖ਼ਾਲੀ, ਖ਼ਾਲਕ ਰਿਹਾ ਖ਼ਲਕ ਸਮਝਾਈਆ। ਮੈਂ ਝੂਠੀ ਕਰੀ ਦਲਾਲੀ, ਕੂੜਾ ਵਣਜ ਵਖਾਈਆ। ਅੰਤਮ ਫਲ ਦਿਸੇ ਨਾ ਕਿਸੇ ਪੱਤ ਡਾਲੀ, ਖ਼ਿਜ਼ਾਂ ਰੁੱਤ ਸਭ ਤੇ ਛਾਈਆ। ਜਿਨ੍ਹਾਂ ਸਾਹਿਬ ਸਤਿਗੁਰ ਮਿਲਿਆ ਧੁਰ ਦਾ ਮਾਲੀ, ਸੋ ਗੁਰਮੁਖ ਬੂਟੇ ਰਹੇ ਲਹਿਰਾਈਆ। ਨਾਨਕ ਗੋਬਿੰਦ ਇਕੋ ਜੋਤ ਅਕਾਲੀ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਸਭ ਨੂੰ ਰਿਹਾ ਜਣਾਈਆ। ਕਲਜੁਗ ਕਹੇ ਮੇਰੇ ਖ਼ਾਲੀ ਹੱਥ, ਦੋਏ ਜੋੜ ਵਾਸਤਾ ਪਾਈਆ। ਮੈਂ ਕੂੜਾ ਚਲਾਇਆ ਰਥ, ਕੂੜੀ ਕਿਰਿਆ ਸੇਵ ਕਮਾਈਆ। ਸਚ ਵਸਤ ਨਾ ਕੋਇ ਵੱਥ, ਵਸਤੂ ਰਿਹਾ ਨਾ ਕੋਇ ਵਖਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਪਾਈ ਨੱਥ, ਡੋਰੀ ਆਪਣੇ ਹੱਥ ਰਖਾਈਆ। ਕਲਜੁਗ ਜੀਵ ਬਿਨ ਢਾਹਿਉਂ ਗਏ ਢੱਠ, ਅੰਤਮ ਆਪਣੀ ਪਿੱਠ ਲਵਾਈਆ । ਜਿੰਨਾਂ ਚਿਰ ਮਿਲੇ ਨਾ ਪੁਰਖ ਸਮਰਥ, ਬੰਧਨ ਸਕੇ ਨਾ ਕੋਇ ਕਟਾਈਆ। ਆਓ ਰਲ ਮਿਲ ਸਾਰੇ ਸ੍ਰੀ ਭਗਵਾਨ ਦਾ ਗਾਈਏ ਜਸ, ਜਿਸ ਗੌਂਦਿਆਂ ਦੁੱਖ ਨਾ ਲਾਗੇ ਰਾਈਆ। ਮਿਹਰਵਾਨ ਅਗੋਂ ਮਿਲੇ ਹੱਸ ਹੱਸ, ਨਿਰਗੁਣ ਸਰਗੁਣ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਕਲਜੁਗ ਕਹੇ ਮੈਂ ਰਿਹਾ ਭੁੱਲਾ, ਅਭੁੱਲ ਭੇਵ ਕੋਇ ਨਾ ਆਇਆ। ਕੂੜੀ ਕਰਨੀ ਅੰਦਰ ਰੁਲਾ, ਤੇਰੀ ਸੇਵ ਨਾ ਸਚ ਕਮਾਇਆ। ਮਾਇਆ ਮਮਤਾ ਵਿਚ ਫਲਿਆ ਫੁਲਾ, ਅੰਤ ਫਲ ਨਜ਼ਰ ਕੋਇ ਨਾ ਆਇਆ। ਬਿਨ ਤੇਰੀ ਨਾਮ ਭਗਤੀ ਬੂਟਾ ਹੁਲਾ, ਸਿੰਮਲ ਰੁੱਖ ਰਿਹਾ ਲਹਿਰਾਇਆ। ਗੁਰਮੁਖ ਗੁਰਸਿਖ ਤੇਰੀ ਕੁੱਲਾ, ਭਗਤ ਭਗਵਾਨ ਤੇਰੀ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲੱਖ ਜਗਾਇਆ। ਕਲਜੁਗ ਮੰਗੇ ਮੰਗ, ਪ੍ਰਭ ਅੱਗੇ ਧਿਆਨ ਲਗਾਈਆ। ਸ੍ਰੀ ਭਗਵਾਨ ਮੈਂ ਸੁਣ ਕੇ ਤੇਰਾ ਮਰਦੰਗ, ਉਠ ਭੱਜਾਂ ਵਾਹੋ ਦਾਹੀਆ। ਦੋ ਜਹਾਨ ਮਿਲੇ ਇਕ ਅਨੰਦ, ਅਨੰਦ ਇਕੋ ਨਜ਼ਰੀ ਆਈਆ। ਤੇਰੇ ਗੁਰਮੁਖ ਵੇਖ ਸੋਹਣੇ ਚੰਦ, ਚੰਦ ਚੌਧਵੀਂ ਰਿਹਾ ਸ਼ਰਮਾਈਆ। ਜੋ ਤੇਰੇ ਢੋਲੇ ਗੌਂਦੇ ਛੰਦ, ਗੀਤ ਗੋਬਿੰਦ ਅਲਾਈਆ। ਤਿਨ੍ਹਾਂ ਨਾ ਰੰਡੇਪਾ ਨਾ ਰੰਡ, ਹਰਿ ਕੰਤ ਕੰਤੂਹਲ ਸਾਚੀ ਸੇਜ ਹੰਢਾਈਆ। ਮਿਲੇ ਮੇਲ ਸੂਰਾ ਸਰਬੰਗ, ਘਰ ਸਾਚੇ ਵੱਜੇ ਵਧਾਈਆ। ਆਵਣ ਜਾਵਣ ਮੁੱਕੇ ਪੰਧ, ਲੱਖ ਚੁਰਾਸੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰਾ ਲੇਖਾ ਲੇਖੇ ਲਾਈਆ। ਕਲਜੁਗ ਤੇਰਾ ਅੰਤ ਲੇਖ ਮੁਕਾਏਗਾ। ਪ੍ਰਭ ਸਾਚਾ ਦਇਆ ਕਮਾਏਗਾ। ਜੁਗ ਚੌਕੜੀ ਵੇਖ ਵਖਾਏਗਾ। ਨਿਰਗੁਣ ਸਰਗੁਣ ਪਰਦਾ ਲਾਹੇਗਾ। ਨੂਰੀ ਨੂਰ ਡਗਮਗਾਏਗਾ। ਜ਼ਾਹਰ ਜ਼ਹੂਰ ਫੇਰਾ ਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਵਰਤਾਏਗਾ। ਪ੍ਰਭ ਅੰਤਮ ਕਲ ਆਵੇਗਾ। ਤੇਰਾ ਲੇਖਾ ਮੂਲ ਚੁਕਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਹਲਾਵੇਗਾ। ਕਰੋੜ

ਤੇਤੀਸਾ ਨੈਣ ਸ਼ਰਮਾਵੇਗਾ। ਜੂਠ ਝੂਠ ਉਠ ਉਠ ਮੁਖ ਲੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸੱਚਾ ਇਕ ਵਖਾਵੇਗਾ। ਕਲਜੁਗ ਮਾਤ ਤਜੇਂਗਾ। ਪ੍ਰਭ ਚਰਨ ਦੁਆਰੇ ਸਜੇਂਗਾ। ਇਕੋ ਨਾਮ ਹਰੀ ਦਾ ਭਜੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤ ਘਰ ਆਪਣਾ ਛੱਡੇਂਗਾ। ਜਿਸ ਵੇਲੇ ਘਰ ਤਜਾਏਂਗਾ। ਸ੍ਰੀ ਭਗਵਾਨ ਇਕ ਧਿਆਏਂਗਾ। ਕਵਲ ਚਰਨ ਸੀਸ ਝੁਕਾਏਂਗਾ। ਦੋਏ ਜੋੜ ਵਾਸਤਾ ਪਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਲੇਖਾ ਵੇਖ ਵਖਾਏਗਾ। ਜਿਸ ਵੇਲੇ ਅੰਤਮ ਆਵਾਂਗਾ। ਪ੍ਰਭ ਤੇਰਾ ਨਾਮ ਧਿਆਵਾਂਗਾ। ਦੂਜੀ ਓਟ ਨਾ ਕੋਇ ਰਖਾਵਾਂਗਾ। ਹੋਏ ਨਿਮਾਣਾਂ ਸੀਸ ਝੁਕਾਵਾਂਗਾ। ਧੂੜੀ ਟਿੱਕਾ ਮਸਤਕ ਲਾਵਾਂਗਾ। ਹੋ ਨਿੱਕਾ ਭੁੱਲ ਬਖ਼ਸ਼ਾਵਾਂਗਾ । ਰਸ ਫਿਕਾ ਤੇਰੀ ਝੋਲੀ ਪਾਵਾਂਗਾ। ਮੈਂ ਹਾਰਿਆ ਤੂੰ ਜਿਤਾ, ਏਹੋ ਆਖ ਸੁਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਸੀਸ ਨਿਵਾਵਾਂਗਾ । ਤੂੰ ਦਰ ਮੇਰੇ ਉਤੇ ਆਏਂਗਾ। ਆਪਣੀ ਕੀਤੀ ਭੁੱਲ ਬਖ਼ਸ਼ਾਏਂਗਾ। ਮੁਖੋਂ ਕਾਲਖ਼ ਟਿੱਕਾ ਲਾਹੇਂਗਾ। ਸਾਲਸ ਇਕੋ ਇਕ ਬਣਾਏਂਗਾ। ਖ਼ਾਲਸ ਆਪਣਾ ਰੂਪ ਦਰਸਾਏਂਗਾ। ਫਿਰ ਸਾਹਿਬ ਸੱਚਾ ਦਇਆ ਕਮਾਏਗਾ। ਸਤਿਜੁਗ ਸੋਇਆ ਸੁਤ ਉਠਾਏਗਾ। ਸਾਚੀ ਰੁੱਤ ਇਕ ਸੁਹਾਏਗਾ। ਅਬਿਨਾਸ਼ੀ ਅਚੁਤ ਵੇਖ ਵਖਾਏਗਾ। ਸੁਨ ਸਮਾਧ ਚੁਪ ਖੁਲ੍ਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਫਿਰ ਕਰਾਏਗਾ। ਸਤਿਜੁਗ ਸਾਚਾ ਉਠੇਗਾ। ਦੀਨ ਦਿਆਲ ਠਾਕਰ ਸਵਾਮੀ ਤੁਠੇਗਾ। ਸਚ ਸਚ ਇਕੋ ਗੱਲ ਪੁੱਛੇਗਾ। ਮੇਰੇ ਭਗਤਾਂ ਕੋਲੋਂ ਫੇਰ ਨਾ ਰੁਸੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਾਤਾ ਦਾਨੀ ਕਦੇ ਨਾ ਲੁੱਕੇਗਾ। ਸਤਿਜੁਗ ਕਹੇ ਮੈਂ ਸੇਵ ਕਮਾਵਾਂਗਾ। ਤੇਰੇ ਭਗਤਾਂ ਰਾਹ ਤਕਾਵਾਂਗਾ। ਤੇਰੇ ਸੰਤਾਂ ਨੈਣ ਮਿਲਾਵਾਂਗਾ। ਤੇਰੇ ਗੁਰਮੁਖਾਂ ਧੂੜੀ ਟਿੱਕਾ ਮਸਤਕ ਛੁਹਾਵਾਂਗਾ। ਤੇਰੇ ਗੁਰਸਿਖਾਂ ਹਉਂ ਸਦਕੇ ਘੋਲੀ ਵਾਰ, ਆਪਣਾ ਆਪ ਭੇਟ ਚੜ੍ਹਾਵਾਂਗਾ। ਲੱਖ ਚੁਰਾਸੀ ਦੇਵਾਂ ਇਕੋ ਸੁਖਾ, ਘਰ ਮੰਦਰ ਰਾਗ ਸੁਣਾਵਾਂਗਾ। ਉਜਲ ਕਰਾਂ ਮੁਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਦੇਣਾ ਇਕੋ ਵਰ, ਦਰ ਤੇਰੀ ਸੇਵ ਕਮਾਵਾਂਗਾ। ਮੈਂ ਮਾਤ ਵਿਚ ਜਦ ਵਸਾਂਗਾ। ਤੇਰੇ ਭਗਤਾਂ ਰਾਹ ਦੱਸਾਂਗਾ। ਕੋਲ ਬਹਿ ਕੇ ਖ਼ੁਸ਼ੀਆਂ ਨਾਲ ਹੱਸਾਂਗਾ। ਅੱਗੇ ਪਿਛੇ ਉਠ ਉਠ ਭੱਜਾਂਗਾ। ਨੇਤਰ ਪੇਖ ਕਦੇ ਨਾ ਰੱਜਾਂਗਾ। ਗ਼ਰੀਬ ਨਿਮਾਣਿਆਂ ਪਰਦਾ ਕੱਜਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਚਰਨ ਕਵਲ ਬਹਿ ਕੇ ਸਜਾਂਗਾ। ਪ੍ਰਭ ਮੈਂ ਸਾਚੀ ਸੇਵਾ ਕਮਾਵਾਂਗਾ। ਤੇਰਾ ਢੋਲਾ ਇਕ ਸੁਣਾਵਾਂਗਾ। ਸੋ ਪੁਰਖ ਨਿਰੰਜਣ ਤੇਰਾ ਇਸ਼ਟ ਮਨਾਵਾਂਗਾ। ਹੰ ਬ੍ਰਹਮ ਮੇਲ ਮਿਲਾਵਾਂਗਾ। ਕਾਇਆ ਮਾਟੀ ਚੰਮ ਤੇਲ ਚੜ੍ਹਾਵਾਂਗਾ। ਸਾਚੀ ਹਾਟੀ ਇਕ ਖੁਲ੍ਹਾਵਾਂਗਾ। ਬਿਨ ਤੇਲ ਬਾਤੀ, ਜੋਤੀ ਦੀਪ ਜਗਾਵਾਂਗਾ। ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਵਾਂਗਾ। ਜਨ ਭਗਤਾਂ ਪੁੱਛਾਂ ਵਾਤੀ, ਸ੍ਰੀ ਭਗਵਾਨ ਤੇਰੀ ਵਾਰਤਾ ਜਾ ਸੁਣਾਵਾਂਗਾ। ਚਾਰ ਵਰਨ ਕਰੇ ਇਕੋ ਆਰਤੀ, ਆਹੂਤੀ ਇਕੋ ਰੂਪ ਵਟਾਵਾਂਗਾ। ਸਤਿਜੁਗ ਸਾਚੇ ਨਾ ਕੋਈ ਪੜ੍ਹੇ ਉਰਦੂ ਹਿੰਦੀ ਫ਼ਾਰਸੀ, ਗੁਰਮੁਖਾਂ ਗੁਰਮੁਖੀ ਰੂਪ ਵਖਾਵਾਂਗਾ। ਪੰਡਤ ਪਾਂਧਾ ਮੁਲਾਂ ਸ਼ੇਖ਼ ਕੋਈ ਨਾ ਬਣੇ ਆੜ੍ਹਤੀ, ਸਿੱਧਾ ਤੇਰੇ ਨਾਲ ਮਿਲਾਵਾਂਗਾ। ਅੱਗੇ ਹੋ

ਕੋਇ ਨਾ ਕਰੇ ਸਿਫ਼ਾਰਸ਼, ਨਧੜਕ ਤੇਰਾ ਖੇਲ ਵਖਾਵਾਂਗਾ। ਤੇਰੀ ਮਹਿਮਾ ਜੋ ਲਿਖੀ ਗਈ ਇਬਾਰਤੀ, ਤਿਸ ਨੂੰ ਸਚ ਸਚ ਕਰ ਵਖਾਵਾਂਗਾ । ਤੇਰਾ ਭੇਵ ਨਾ ਪਾਏ ਕੋਈ ਆਰਫ਼ੀ, ਆਰਫ਼ ਸਭ ਮੂੰਹ ਦੇ ਭਾਰ ਸੁਟਾਵਾਂਗਾ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਇਕ ਤੁਆਰਫ਼ੀ, ਮੁਲਾਕਾਤ ਤੇਰੇ ਹੱਕ ਜਣਾਵਾਂਗਾ । ਕੋਈ ਕੰਮ ਨਾ ਦਿਸੇ ਕਾਗ਼ਜ਼ੀ, ਬਿਨ ਕਲਮ ਸ਼ਾਹੀ ਤੇਰਾ ਮੇਲ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪ੍ਰਭ ਤੇਰੀ ਇਕੋ ਓਟ ਰਖਾਵਾਂਗਾ। ਸਤਿਜੁਗ ਕਹੇ ਪ੍ਰਭ ਦੇ ਦਾਤ, ਤੇਰੇ ਅੱਗੇ ਝੋਲੀ ਡਾਹੀਆ। ਤੇਰੇ ਭਗਤ ਹੋਣ ਮੇਰੀ ਜਮਾਤ, ਰਲ ਮਿਲ ਇਕੋ ਢੋਲਾ ਗਾਈਆ। ਗੁਰਮੁਖਾਂ ਵਿਛੜ ਨਾ ਜਾਏ ਮੇਰਾ ਸਾਥ, ਸਾਚੇ ਸੰਤ ਮੇਰਾ ਸੰਗ ਰਖਾਈਆ। ਗੁਰਸਿਖ ਤੇਰੇ ਮੇਰੀ ਪੁੱਛਣ ਵਾਤ, ਨੇਤਰ ਵੇਖਣ ਚਾਈਂ ਚਾਈਂਆ। ਮੈਂ ਨਿਤ ਨਵਿਤ ਵਸਾਂ ਓਨ੍ਹਾਂ ਸਾਥ, ਸਗਲਾ ਸੰਗ ਆਪ ਬੰਧਾਈਆ। ਸਭ ਨੂੰ ਦੱਸਾਂ ਇਕੋ ਪਾਠ, ਇਕੋ ਪੂਜਾ ਦਿਆਂ ਜਣਾਈਆ। ਇਕੋ ਮੰਦਰ ਮਸਜਿਦ ਸ਼ਿਵਦੁਆਲਾ ਮੱਠ, ਗੁਰੂਦੁਆਰਾ ਇਕੋ ਨਜ਼ਰੀ ਆਈਆ। ਇਕੋ ਤੀਰਥ ਇਕੋ ਤੱਟ, ਅਠਸਠ ਇਕੋ ਰੂਪ ਵਟਾਈਆ। ਇਕੋ ਖੋਲ੍ਹਣਹਾਰਾ ਚੌਦਾਂ ਲੋਕ ਹੱਟ, ਇਕੋ ਚੌਦਾਂ ਤਬਕ ਪਰਦਾ ਲਾਹੀਆ। ਇਕੋ ਨਿਰਗੁਣ ਜੋਤ ਕਰੇ ਪਰਕਾਸ਼, ਪਰਕਾਸ਼ਵਾਨ ਨੂਰ ਖ਼ੁਦਾਈਆ। ਇਕੋ ਪੀਰ ਪੈਗ਼ੰਬਰ ਗੁਰ ਅਵਤਾਰ ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਕਾਹਨ ਨਚਾਈਆ। ਇਕੋ ਲੇਖਾ ਜਾਣੇ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਉਪਰ ਡੇਰਾ ਲਾਈਆ। ਇਕੋ ਵਸੇ ਸਚਖੰਡ ਘਰ ਸਚ ਕਰੇ ਨਿਵਾਸ, ਅਬਿਨਾਸ਼ੀ ਇਕੋ ਨਜ਼ਰੀ ਆਈਆ। ਇਕੋ ਲਹਿਣਾ ਦੇਣਾ ਚੁਕਾਏ ਹੱਥੋ ਹਾਥ, ਜਗਤ ਉਧਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਆਸ ਤਕਾਈਆ। ਤੇਰੇ ਦਰ ਤੇ ਰੱਖੀ ਆਸ, ਮੇਰੇ ਸਾਹਿਬ ਸੱਚੇ ਸੁਲਤਾਨਾ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸ਼ਾਬਾਸ਼, ਮਿਹਰਵਾਨ ਮਿਹਰਵਾਨ ਮਿਹਰਵਾਨ ਮਰਦ ਮਰਦਾਨਾ। ਨਿਰਗੁਣ ਹੋ ਕੇ ਮੇਰਾ ਦੇਣਾ ਸਾਥ, ਮੈਂ ਬਾਲਕ ਰੂਪ ਬੱਚਾ ਇਕ ਨਾਦਾਨਾ। ਨਿਤ ਨਿਤ ਉਠ ਕੇ ਗਾਵਾਂ ਤੇਰੀ ਗਾਥ, ਨਾਤਾ ਛੁੱਟੇ ਵੇਦ ਪੁਰਾਨਾ। ਬਿਨ ਤੇਰੇ ਮੈਨੂੰ ਕੋਈ ਨਾ ਆਵੇ ਯਾਦ, ਲੱਖ ਚੁਰਾਸੀ ਵਿਸਰੇ ਸਰਬ ਜਹਾਨਾਂ। ਕਰ ਕਿਰਪਾ ਦੇ ਦੇ ਦਾਤ, ਸ੍ਰੀ ਭਗਵਾਨ ਤੇਰਾ ਅਤੁੱਟ ਖ਼ਜ਼ਾਨਾ। ਮੈਂ ਜਾਵਾਂ ਲੋਕਮਾਤ, ਗੁਣ ਤੇਰਾ ਨਾਮ ਵਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਦਏ ਨੌਜਵਾਨਾ। ਸਤਿਜੁਗ ਸਾਚੇ ਕਰ ਧਿਆਨ, ਸਤਿ ਸਤਿਵਾਦੀ ਆਪ ਜਣਾਇੰਦਾ। ਤੇਰਾ ਮੇਲਾ ਵਿਚ ਜਹਾਨ, ਭਗਤ ਭਗਵਾਨ ਆਪ ਕਰਾਇੰਦਾ। ਦੋਹਾਂ ਵਿਚੋਲਾ ਗੁਣ ਨਿਧਾਨ, ਦੋ ਜਹਾਨਾਂ ਵੇਖ ਵਖਾਇੰਦਾ। ਸਤਿ ਧਰਮ ਦਾ ਇਕ ਨਿਸ਼ਾਨ, ਗੁਰ ਸਤਿਗੁਰ ਹੱਥ ਉਠਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਧੁਰ ਦੀ ਬਾਣੀ ਬਾਣ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਅਗਲਾ ਲੇਖਾ ਰੱਖੇ ਹੱਥ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੋ ਬੈਠਾ ਰਿਹਾ ਕਰ ਕੇ ਹਠ, ਸਚਖੰਡ ਆਪਣਾ ਡੇਰਾ ਲਾਈਆ। ਕਲਜੁਗ ਅੰਤਮ ਹੋ ਪਰਗਟ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸ਼ਬਦ ਅਗੰਮ ਲਗਾਏ ਸੱਟ, ਨਾਦ ਇਕੋ ਇਕ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਰਹੇ ਨੱਠ, ਵੇਲਾ ਸਭ ਨੂੰ ਰਿਹਾ ਘਬਰਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਰਹੇ ਤੱਕ, ਹਰਿ ਕਾ ਭੇਵ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਜੋਤ ਧਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਵੇਖੇ ਥਾਉਂ ਥਾਈਂਆ। ਜਨ ਭਗਤ ਰੰਗੇ ਪ੍ਰਭ ਭਗਤੀ ਰੰਗ, ਰੰਗ ਇਕੋ ਇਕ ਚੜ੍ਹਾਇੰਦਾ। ਆਤਮ ਸੇਜਾ ਵੇਖ ਪਲੰਘ, ਪਾਵਾ ਚੂਲ ਨਾ ਕੋਇ ਦਸਾਇੰਦਾ। ਅਨਹਦ ਨਾਦ ਵੱਜੇ ਮਰਦੰਗ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਆਤਮ ਪਰਮਾਤਮ ਗਾਏ ਛੰਦ, ਢੋਲਾ ਇਕੋ ਇਕ ਜਣਾਇੰਦਾ। ਨਿਜ ਘਰ ਆਵੇ ਸਚ ਅਨੰਦ, ਰਸ ਇਕੋ ਇਕ ਟਪਕਾਇੰਦਾ। ਸੁਰਤ ਸਵਾਣੀ ਮਿਲੇ ਸੂਰਾ ਸਰਬੰਗ, ਸ਼ਬਦ ਹਾਣੀ ਗੰਢ ਪੁਆਇੰਦਾ। ਪੌੜੀ ਵੇਖੋ ਚੜ੍ਹ ਕੇ ਡੰਡ, ਘਰ ਆਪਣੇ ਕੁੰਡਾ ਲਾਹਿੰਦਾ। ਓਥੇ ਨਾ ਕੋਈ ਸੂਰਜ ਨਾ ਕੋਈ ਚੰਦ, ਤਾਰਾ ਮੰਡਲ ਨਜ਼ਰ ਨਾ ਆਇੰਦਾ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਹਰਿ ਸਤਿਗੁਰ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਆਪਣਾ ਮੇਲ ਮਿਲਾਇੰਦਾ। ਭਗਤ ਭਗਵਾਨ ਇਕੋ ਰਾਹ, ਰਹਿਬਰ ਹਰਿ ਹਰਿ ਆਪ ਅਖਵਾਈਆ। ਨਿਰਗੁਣ ਸਰਗੁਣ ਬਣ ਮਲਾਹ, ਖੇਵਟ ਖੇਟਾ ਬੇੜਾ ਆਪਣੇ ਕੰਧ ਉਠਾਈਆ। ਨਾਮ ਨਿਧਾਨਾ ਦਏ ਸਲਾਹ, ਸਿਫ਼ਤੀ ਸਿਫ਼ਤ ਕਰੇ ਪੜ੍ਹਾਈਆ। ਗੁਰ ਕਾ ਸ਼ਬਦ ਬਣਾ ਗਵਾਹ, ਸ਼ਹਾਦਤ ਇਕੋ ਇਕ ਭੁਗਤਾਈਆ। ਸਚ ਅਦਾਲਤੋਂ ਬਰੀ ਲਏ ਕਰਾ, ਡੰਨ ਕੋਈ ਨਾ ਲਾਗੇ ਰਾਈਆ। ਜਿਨ੍ਹਾਂ ਸ੍ਰੀ ਭਗਵਾਨ ਲਿਆ ਮਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੀਤਾ ਠਾਂਡਾ ਸੀਤਾ ਤ੍ਰੈਗੁਣ ਅਤੀਤਾ ਤਾਰ ਸਿਤਾਰ ਇਕ ਹਿਲਾਈਆ। ਤਾਰ ਸਿਤਾਰ ਹਿਲਾਏ ਤੰਦ, ਆਤਮ ਅੰਤਰ ਖੇਲ ਕਰਾਇੰਦਾ। ਬਿਨ ਰਸਨਾ ਜਿਹਵਾ ਗਾਏ ਛੰਦ, ਅਨਬੋਲਤ ਰਾਗ ਸੁਣਾਇੰਦਾ। ਦੂਈ ਦਵੈਤੀ ਮਾਇਆ ਮਮਤਾ ਹਉਂਮੇ ਹੰਗਤਾ ਢਾਹੇ ਕੰਧ, ਮੰਦਰ ਇਕੋ ਇਕ ਵਡਿਆਇੰਦਾ। ਗੁਰਮੁਖ ਵਿਰਲਾ ਅੰਦਰ ਵੇਖੇ ਲੰਘ, ਜਿਸ ਜਨ ਫੜ ਬਾਹੋਂ ਆਪ ਲੰਘਾਇੰਦਾ। ਸੇਜ ਰੰਗੀਲੀ ਵੇਖੇ ਪਲੰਘ, ਸੋਭਾਵੰਤ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਇਕੋ ਘਰ, ਘਰ ਮੰਦਰ ਇਕ ਵਡਿਆਇੰਦਾ। ਘਰ ਮੰਦਰ ਵਖਾਏ ਕਾਇਆ ਤਨ, ਘਰ ਘਰ ਵਿਚ ਦਏ ਵਡਿਆਈਆ। ਮਨ ਵਾਸਨਾ ਦੇਵੇ ਬੰਨ੍ਹ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਅਨਹਦ ਰਾਗ ਸੁਣਾਏ ਬਿਨ ਕੰਨ, ਬਿਨ ਕੰਨਾਂ ਰਾਗ ਸੁਣਾਈਆ। ਨਿਰਗੁਣ ਜੋਤ ਚਾੜ੍ਹ ਚੰਨ, ਅਗਿਆਨ ਅੰਧੇਰ ਮਿਟਾਈਆ। ਆਤਮ ਪਰਮਾਤਮ ਪ੍ਰੇਮ ਪ੍ਰੀਤੀ ਡੋਰੀ ਬੰਨ੍ਹ, ਬੰਧਨ ਇਕੋ ਇਕ ਰਖਾਈਆ। ਵਖਾਏ ਵਸੇਰਾ ਬਿਨ ਛੱਪਰ ਛੰਨ, ਮੰਡਲ ਮੰਡਪ ਨਾ ਕੋਇ ਵਡਿਆਈਆ। ਭਗਤ ਭਗਵਾਨ ਇਕ ਦੂਜੇ ਨੂੰ ਕਹਿਣ ਧੰਨ ਧੰਨ, ਧੰਨ ਧੰਨ ਨਿਰਗੁਣ ਸਰਗੁਣ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਜੁਗ ਚੌਕੜੀ ਸਭ ਦੀ ਵੇਖ ਵਖਾਈਆ।