੨੯ ਚੇਤ ੨੦੨੦ ਬਿਕਰਮੀ ਮਹਿੰਗਾ ਸਿੰਘ ਦੇ ਗ੍ਰਹਿ ਹਰੀ ਪੁਰ
ਅਕਲ ਕਲਾ ਇਕ ਨਿਰੰਕਾਰ, ਨਿਰਗੁਣ ਨਿਰਵੈਰ ਵੱਡੀ ਵਡਿਆਈਆ। ਸ਼ਬਦ ਅਗੰਮ ਦੂਜੀ ਧਾਰ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਤ੍ਰੈ ਤ੍ਰੈ ਪਿਆਰ ਤੀਜੇ ਆਪਣੀ ਗੰਢ ਪੁਆਈਆ। ਚੌਥੇ ਮੰਦਰ ਖੋਲ੍ਹ ਕਿਵਾੜ, ਪਦ ਇਕੋ ਇਕ ਸਮਝਾਈਆ। ਪੰਚਮ ਮੀਤਾ
ਕਰ ਪਿਆਰ, ਪੰਚ ਪੰਚਾਇਣ ਦਏ ਵਡਿਆਈਆ। ਛੇਵੇਂ ਵਸੇ ਸਚ ਘਰ ਬਾਰ, ਛੱਪਰ ਛੰਨ ਨਾ ਕੋਇ ਛੁਹਾਈਆ। ਸਤਵੇਂ ਸਤਿ ਸਤਿਵਾਦੀ ਸਾਚੀ ਕਾਰ, ਹਰਿ ਕਰਤਾ ਆਪ ਕਮਾਈਆ। ਅਠਵੇਂ ਅੱਠਾਂ ਤੱਤਾਂ ਕਰੇ ਖ਼ਬਰਦਾਰ, ਮਿਹਰਵਾਨ ਆਪਣੀ ਦਇਆ ਕਮਾਈਆ। ਨਾਵੇਂ ਨੌਂ ਖੰਡ ਵੇਖੇ ਮਾਰ ਧਿਆਨ, ਬ੍ਰਹਿਮੰਡ ਖੰਡ ਆਪਣੀ ਵੰਡ ਵੰਡਾਈਆ। ਦਸਵੇਂ ਦਹਿ ਦਿਸ਼ਾ ਕਰ ਪਰਵਾਨ, ਝੋਲੀ ਆਪਣੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਇਕ ਇਕੱਲਾ ਏਕਮ ਏਕ, ਏਕ ਏਕ ਵਡਿਆਈਆ। ਦੂਜੀ ਧਾਰ ਸ਼ਬਦ ਬਬੇਕ, ਦੂਈ ਆਪ ਪਰਗਟਾਈਆ। ਤੀਜੇ ਵਿਸ਼ਨ ਬ੍ਰਹਮਾ ਸ਼ਿਵ ਦੇ ਟੇਕ, ਟੇਕ ਇਕੋ ਇਕ ਰਖਾਈਆ। ਚੌਥੇ ਤ੍ਰੈਗੁਣ ਮਾਇਆ ਧਰ ਧਰ ਭੇਖ, ਰਜੋ ਤਮੋ ਸਤੋ ਬੰਧਨ ਪਾਈਆ। ਪੰਚਵੇਂ ਪੰਜਾਂ ਤੱਤਾਂ ਕਰ ਆਦੇਸ, ਸਾਚੀ ਸਿਖਿਆ ਇਕ ਦ੍ਰਿੜਾਈਆ। ਛੇਵੇਂ ਬਿਨ ਛੱਪਰ ਛੰਨ ਘਰ ਆਪਣਾ ਰਿਹਾ ਵੇਖ, ਵੇਖਣਹਾਰਾ ਨਜ਼ਰ ਕਿਸੇ ਨਾ ਆਈਆ। ਸਤਵੇਂ ਸਤਿ ਸਤਿਵਾਦੀ ਸਚਖੰਡ ਵਸੇ ਸਾਚੇ ਦੇਸ, ਸੀਤਲ ਧਾਰਾ ਆਪ ਚਲਾਈਆ। ਅਠਵੇਂ ਅੱਠਾਂ ਤੱਤਾਂ ਲਾਵਣਹਾਰਾ ਮੇਖ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਇਕੋ ਗੰਢ ਪੁਆਈਆ। ਨੌਵੇਂ ਨੌਂ ਦਰ ਕਰਨਹਾਰਾ ਹੇਤ, ਆਸਾ ਤ੍ਰਿਸ਼ਨਾ ਮਾਇਆ ਮਮਤਾ ਹਉਂਮੇ ਹੰਗਤਾ ਨਾਲ ਮਿਲਾਈਆ। ਦਸਵੇਂ ਦਰ ਘਰ ਸਾਚੇ ਨਿਰਗੁਣ ਨਿਰਗੁਣ ਵੇਖ, ਦਸਮ ਦੁਆਰੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦਸ ਦੀ ਸਾਚੀ ਵੰਡ ਕਰੇ ਕਰਾਏ ਸੂਰਾ ਸਰਬੰਗ, ਦੂਜਾ ਸੰਗ ਨਾ ਕੋਇ ਰਖਾਈਆ। ਪਹਿਲੀ ਵੰਡ ਪਹਿਲੀ ਰਾਤ, ਨਿਰਗੁਣ ਸਰਗੁਣ ਦਇਆ ਕਮਾਇੰਦਾ। ਦੂਜਾ ਲੇਖਾ ਲਿਖੇ ਬਿਨ ਕਲਮ ਦਵਾਤ, ਅੱਖਰ ਵੱਖਰ ਆਪ ਪਰਗਟਾਇੰਦਾ। ਤੀਜੇ ਦੇਵਣਹਾਰਾ ਦਾਤ, ਜਨ ਭਗਤਾਂ ਝੋਲੀ ਨਾਮ ਭਰਾਇੰਦਾ। ਚੌਥੇ ਬਣਾ ਸਚ ਜਮਾਤ, ਚਾਰ ਵਰਨ ਇਕੋ ਗੰਢ ਪੁਆਇੰਦਾ। ਪੰਜਵੇਂ ਚਰਨ ਪ੍ਰੀਤੀ ਜੋੜ ਨਾਤ, ਸਰਨ ਸਰਨਾਈ ਇਕ ਵਖਾਇੰਦਾ। ਛੇਵੇਂ ਸ਼ਬਦ ਅਗੰਮ ਸੁਣਾਏ ਗਾਥ, ਬੋਧ ਅਗਾਧਾ ਨਾਉਂ ਦ੍ਰਿੜਾਇੰਦਾ। ਸੱਤਵੇਂ ਸਤਿ ਪੁਰਖ ਨਿਰੰਜਣ ਖੇਲ ਤਮਾਸ਼, ਹਰਿ ਖ਼ਾਲਕ ਖ਼ਲਕ ਵੇਖ ਵਖਾਇੰਦਾ। ਅਠਵੇਂ ਅੱਠਾਂ ਤੱਤਾਂ ਮਿਲ ਮਿਲ ਪਾਏ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਨਾਵੇਂ ਨੌਂ ਦਰ ਕਰੇ ਬੰਦ ਖ਼ਲਾਸ, ਬੰਦੀ ਛੋੜ ਆਪ ਅਖਵਾਇੰਦਾ। ਦਸਵੇਂ ਨਿਰਗੁਣ ਜੋਤ ਕਰ ਪਰਕਾਸ਼, ਨੂਰ ਨੁਰਾਨਾ ਡਗਮਗਾਇੰਦਾ। ਪਹਿਲੀ ਰਾਤ ਸ੍ਰੀ ਭਗਵਾਨ, ਦੋ ਦੋ ਆਪੇ ਵੰਡ ਵੰਡਾਈਆ। ਦੂਜੀ ਬਣਿਆ ਆਪ ਸਾਥ, ਸਗਲਾ ਸੰਗ ਨਿਭਾਈਆ। ਤੀਜੇ ਲੇਖਾ ਤ੍ਰਲੋਕੀ ਨਾਥ, ਤ੍ਰੈਭਵਨ ਧਨੀ ਰਿਹਾ ਜਣਾਈਆ। ਚੌਥੇ ਜਨ ਭਗਤਾਂ ਮਿਲਿਆ ਬਣ ਕੇ ਸੱਜਣ ਸਾਕ, ਦੂਰ ਦੁਰਾਡੇ ਦੂਰ ਨੇੜੇ ਕੱਠੇ ਆਪ ਕਰਾਈਆ। ਪੰਜਵੇਂ ਵਸਣਹਾਰ ਇਕਾਂਤ, ਆਪਣਾ ਦਰਸ਼ਨ ਦਏ ਵਖਾਈਆ। ਛੇਵੇਂ ਖੇਲ ਕਰੇ ਬਹੁ ਬਿਧ ਭਾਂਤ, ਭੇਵ ਕੋਇ ਨਾ ਪਾਈਆ। ਸੱਤਵੇਂ ਦੇਵੇ ਆਪਣੀ ਦਾਤ, ਮਾਣਸ ਮਾਣਸ ਜਨਮ ਬਦਲਾਈਆ। ਅੱਠਵੇਂ ਫੜ ਉਤਾਰੇ ਪਾਰ ਘਾਟ, ਕਿਨਾਰਾ ਇਕੋ ਇਕ ਜਣਾਈਆ। ਨਾਵੇਂ ਵੇਖਣਹਾਰ ਬਰਾਤ, ਪ੍ਰਭ ਦਾਤਾ ਬੇਪਰਵਾਹੀਆ। ਦਸਵੇਂ ਮੇਟਣਹਾਰਾ ਕੂੜੀ ਰਾਤ, ਨਿਰਗੁਣ ਚੰਦ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸ ਦਿਨਾਂ ਦੀ ਸਾਚੀ ਵੰਡ ਇਕ ਦਸ ਦੀ ਇਕੋ ਗੰਢ, ਭਗਤ ਭਗਵਾਨ ਪਾਏ ਠੰਡ, ਸੀਨੇ ਅੱਗ ਨਾ ਕੋਇ ਲਗਾਈਆ। ਪਹਿਲੀ ਰਾਤ ਪਿੰਡ ਡਾਲਾ, ਸੂਰਤ ਸੂਰਤ ਪ੍ਰਭ ਸੁਹਾਈਆ। ਦੂਜੇ ਦਿਨ ਖੇਲ ਨਿਰਾਲਾ, ਛੋਟੇ ਬਾਲੇ ਮਿਲੇ ਵਡਿਆਈਆ। ਰਾਤ ਅੰਧੇਰੀ ਵੇਖ
ਕਾਲਾ, ਪੁਰ ਹਰਨਾਮ ਸੋਭਾ ਪਾਈਆ। ਮਹਿੰਦਰ ਮਾਰਗ ਦੇ ਸੁਖਾਲਾ, ਸਗਲ ਕੁਟੰਬ ਆਇਆ ਸਮਝਾਈਆ। ਤੀਜੀ ਰਾਤ ਨਸੀਬ ਸਿੰਘ ਨਸੀਬ ਕਰ ਉਜਾਲਾ, ਨਿਸਬਤ ਪਿਛਲੀ ਦਏ ਸਮਝਾਈਆ। ਚੌਥੀ ਰਾਤ ਹਰਿ ਗੋਪਾਲਾ, ਦਰ ਦਰਵੇਸ਼ ਬਣ ਕੇ ਫੇਰਾ ਪਾਈਆ। ਬਾਹਰ ਖਲੋਤਾ ਮੰਗੇ ਹਾਲਾ, ਕਰਨੀ ਕਰਤਾ ਵੇਖ ਵਖਾਈਆ। ਲਾਲੋ ਲਾਲ ਕਰ ਪਿਆਰਾ, ਦੇਵਣਹਾਰਾ ਨਾਮ ਆਧਾਰਾ, ਹਰਿ ਸੰਗਤ ਕਰ ਵਣਜਾਰਾ, ਘਰ ਸਾਚੇ ਮੇਲ ਮਿਲਾਈਆ। ਮਾਝਾ ਦੁਆਬਾ ਇਕੋ ਧਾਰਾ, ਮਾਲਵਾ ਵੰਡ ਨਾ ਕੋਇ ਵਖਾਈਆ। ਜੰਮੂ ਰਹੇ ਨਾ ਕੋਇ ਕਿਨਾਰਾ, ਤੱਟ ਜਮਨਾ ਰਿਹਾ ਸ਼ਰਮਾਈਆ। ਚੌਥੇ ਘਰ ਇਕ ਨਗਾਰਾ, ਨੌਬਤ ਆਪਣੇ ਨਾਮ ਵਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਾਣ ਬਲਿਹਾਰਾ, ਵਾਹ ਵਾ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਤੇਰੀ ਵਡ ਵਡਿਆਈਆ। ਪੰਜਵੀਂ ਰਾਤ ਪਰਕਾਸ਼ ਕਰ ਉਜਿਆਰਾ, ਜਗਤ ਅੰਧੇਰ ਦਏ ਮੁਕਾਈਆ। ਲਾਲ ਸਿੰਘ ਮੰਦਰ ਇਕ ਦੁਆਰਾ, ਹੇਰ ਹਰਿ ਹਰਿ ਰੂਪ ਦਰਸਾਈਆ। ਪੰਚਮ ਮੀਤਾ ਪੰਚਮ ਪਾਵੇ ਸਾਰਾ, ਪੰਚ ਪੰਚਾਇਨ ਕਰੇ ਲੜਾਈਆ। ਸਮਰਾਵਾਂ ਨਾਵਾਂ ਇਕੋ ਘਰ ਇਕ ਘਰ ਬਾਰਾ, ਇਕੋ ਦੇਵਣਹਾਰ ਵਡਿਆਈਆ। ਛੇਵੇਂ ਵੱਜਾ ਖੋਲ੍ਹੇ ਆਪ ਕਿਵਾੜਾ, ਬੰਦ ਤਾਕੀ ਕੁੰਡਾ ਲਾਹੀਆ। ਪ੍ਰੀਤਮ ਸਿੰਘ ਪ੍ਰਭ ਕਰ ਪਿਆਰਾ, ਪ੍ਰੀਤਮ ਇਕੋ ਇਕ ਜਣਾਈਆ। ਜਨਮ ਕਰਮ ਦਾ ਦੁੱਖ ਲੱਥੇ ਭਾਰਾ, ਭਾਵੀ ਸਿਰ ਤੇ ਰਹੇ ਨਾ ਰਾਈਆ। ਅੰਦਰ ਬਾਹਰ ਵੇਖਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੰਡਿਆਲਾ ਗੁਰਮੁਖ ਦੇਵਣਹਾਰ ਵਡਿਆਈਆ। ਸੱਤਵੀਂ ਰਾਤ ਆਏ ਰੁੜਕੇ, ਰੜਕ ਸਭ ਦੀ ਰਿਹਾ ਕਢਾਈਆ। ਮੂਰਖ ਮੁਗਧ ਸਾਰੇ ਭੜਕੇ, ਭਟਕਣਾ ਸਕੇ ਨਾ ਕੋਇ ਮੁਕਾਈਆ। ਬਿਨ ਫਾਸੀਉਂ ਲੋਕਮਾਤ ਲਟਕੇ, ਉਚੀ ਕੂਕਣ ਦੇਣ ਦੁਹਾਈਆ। ਬਿਨ ਖੰਡਿਉਂ ਗਏ ਝਟਕੇ, ਸੀਸ ਧੜ ਨਜ਼ਰ ਕਿਸੇ ਨਾ ਆਈਆ। ਰਾਏ ਧਰਮ ਫੜ ਕੇ ਪਟਕੇ, ਵੇਲੇ ਅੰਤ ਦਏ ਸਜਾਈਆ। ਵੇਖੋ ਖੇਲ ਪ੍ਰਭ ਸਮਰਥ ਦੇ, ਭੇਵ ਕੋਇ ਨਾ ਪਾਈਆ। ਜਨ ਭਗਤ ਰੱਖੇ ਹੱਥ ਦੇ, ਮਿਹਰ ਨਜ਼ਰ ਉਠਾਈਆ। ਗੁਰਸਿਖ ਕੀਮਤ ਕਰੋੜ ਭਾਵੇ ਕੋਟੀ ਲੱਖ ਦੇ, ਮਾਣਸ ਜਨਮ ਫੇਰ ਝੋਲੀ ਕੋਇ ਨਾ ਪਾਈਆ। ਇਹ ਖੇਲ ਪ੍ਰਭ ਦੇ ਵਸ ਦੇ, ਜਿਸ ਭਾਵੇ ਤਿਸ ਆਪਣੇ ਰਾਹ ਚਲਾਈਆ। ਗੁਰਮੁਖ ਸੱਜਣ ਭਗਤ ਭਗਵਾਨ ਦੋਵੇਂ ਮਿਲ ਕੇ ਹੱਸਦੇ, ਬਾਕੀ ਰੋਵਣਹਾਰ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਵੀਂ ਰਾਤ ਸਾਚਾ ਰੰਗ ਵਖਾਈਆ। ਸੱਤਵੀਂ ਰਾਤ ਜੀਵਣ ਦੀਆ, ਜੀਵਣ ਜੀਵਣ ਵਿਚ ਬਦਲਾਈਆ। ਪੂਰੇ ਸਤਿਗੁਰ ਦਾ ਏਹੋ ਹੀਆ, ਪਿਛਲੀ ਕੀਤੀ ਦਏ ਉਲਟਾਈਆ। ਨਾ ਕੋਈ ਵੇਖੇ ਕਰਮ ਬੀਜ ਬੀਆ, ਮਿਹਰ ਨਜ਼ਰ ਜਿਸ ਉਪਰ ਟਿਕਾਈਆ। ਵਿਛੜੀ ਸਵਾਣੀ ਮਿਲਾਏ ਪੀਆ, ਪ੍ਰੀਤਮ ਇਕੋ ਨਜ਼ਰੀ ਆਈਆ। ਲੇਖਾ ਚੁਕਿਆ ਸਾਢੇ ਤਿੰਨ ਹੱਥ ਸੀਆਂ, ਸੀਆਂ ਸਾਢੇ ਤਿੰਨ ਹੱਥ, ਹੱਥੋ ਹੱਥ ਫੇਰ ਦਏ ਵਖਾਈਆ। ਜੀਂਵਦਿਆਂ ਹੀ ਮਰਨੋਂ ਰੱਖ, ਮਰਨਾ ਆਪਣੀ ਝੋਲੀ ਪਾਈਆ। ਆਪਣੀ ਝੋਲੀ ਪਾ ਨਾ ਕਰੇ ਬਸ, ਅੱਗੇ ਸੇਵਾ ਫੇਰ ਕਮਾਈਆ। ਅੱਠਵੀਂ ਰਾਤ ਖੇਲ ਸਮਰਥ, ਸਿੰਘ ਪਿਆਰ ਦਏ ਵਡਿਆਈਆ। ਦੋਸਾਂਝ ਪਾਈ ਆਪਣੀ ਗੱਠ, ਦੋਹਾਂ ਵਿਚੋਲਾ ਬੇਪਰਵਾਹੀਆ। ਓਥੋਂ ਚਲਿਆ ਕਰ ਕੇ ਝੱਟ, ਮੁੜੀ ਜਾਂਦੀ ਸੰਗਤ ਫੇਰ ਰਲਾਈਆ । ਆਓ ਵੇਖੋ ਪ੍ਰਭ ਮਿਲਣ ਦਾ ਖੇਲ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਓਧਰ ਸਿੰਘ ਗੁਰਮੀਤ ਨਾਲੇ ਰੋਵੇ ਨਾਲੇ ਪਵੇ ਹੱਸ, ਖ਼ੁਸ਼ੀ ਵਿਚ ਸਮਝ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ।
ਵਡਿਆਈ ਦੇਵਣ ਆਏ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਪਿਤਾ ਪੂਤ ਵੇਖੇ ਬਾਲ ਅਞਾਣ, ਦੇ ਮਤ ਆਪ ਸਮਝਾਈਆ। ਸ਼ਬਦ ਅਗੰਮੀ ਇਕ ਗਿਆਨ, ਪੜ੍ਹਾਵਣਹਾਰਾ ਬੇਪਰਵਾਹੀਆ। ਹਰਿ ਸੰਗਤ ਕੱਠੀ ਕੀਤੀ ਆਣ, ਘਰ ਸਾਚੇ ਮੇਲ ਮਿਲਾਈਆ। ਪਹਿਲੀ ਜੋੜੀ ਜੁੜਿਆ ਸ੍ਰੀ ਭਗਵਾਨ, ਦੂਜੇ ਆਪਣਾ ਚਰਨ ਟਿਕਾਈਆ। ਤੀਜੇ ਵੇਖੇ ਮਾਰ ਧਿਆਨ, ਚੌਥੇ ਖੜ ਕੇ ਸੇਵ ਕਮਾਈਆ। ਅੰਦਰ ਲੰਘੋ ਗੁਰਮੁਖ ਚਤੁਰ ਸੁਜਾਨ, ਹਰਿ ਸਤਿਗੁਰ ਨਜ਼ਰੀ ਆਈਆ। ਦਰਸ ਦਿਖਾਏ ਨੌਜਵਾਨ, ਵਡ ਦਾਤਾ ਬੇਪਰਵਾਹੀਆ। ਹੌਲੀ ਹੌਲੀ ਉਤਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਵੇਂ ਨੌਂ ਦਰ ਵੇਖ ਵਖਾਈਆ। ਨਾਵੇਂ ਨੌਂ ਦਰ ਕੁੰਡਾ ਖੋਲ੍ਹੇ, ਤਾਕੀ ਆਪਣੀ ਹੱਥੀਂ ਲਾਹਿੰਦਾ। ਸਾਚੇ ਪੌੜੇ ਚੜ੍ਹ ਕੇ ਬੋਲੇ, ਅਨਬੋਲਤ ਰਾਗ ਸੁਣਾਇੰਦਾ। ਅੰਦਰ ਆਓ ਸਾਰੇ ਹੌਲੇ ਹੌਲੇ, ਅੱਗੇ ਪਿਛੇ ਆਪਣਾ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਵੜ ਕੇ ਬੋਲੇ, ਲੇਖਾ ਸਭ ਦਾ ਪੂਰ ਕਰਾਇੰਦਾ। ਲੇਖਾ ਪੂਰਾ ਕਰੇ ਕਰਤਾਰ, ਦੇਵਣਹਾਰ ਵੱਡੀ ਵਡਿਆਈਆ। ਜਨਮ ਜਨਮ ਦੀ ਪਾਵੇ ਸਾਰ, ਕਰਮ ਕਰਮ ਦਾ ਲੇਖ ਚੁਕਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਕੱਠੇ ਕੀਤੇ ਇਕ ਦੁਆਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਕਰਨੀ ਕਰਤਾ ਕਰੇ ਸਚ ਵਿਹਾਰ, ਸੀਸ ਜਗਦੀਸ਼ ਜਨ ਭਗਤਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੀਤੀ ਸਾਚਾ ਰੰਗ, ਆਤਮ ਸੇਜ ਵੇਖ ਪਲੰਘ, ਸੁਹੰਜਣੀ ਰੁੱਤ ਆਪ ਮਹਿਕਾਈਆ। ਸੁਹੰਜਣੀ ਰੁੱਤ ਵੇਖੇ ਸ਼ਾਦੀ, ਸ਼ਾਦਿਆਨਾ ਇਕੋ ਇਕ ਵਖਾਇੰਦਾ। ਆਦਿ ਸ਼ਕਤ ਦੋਹਾਂ ਦੀ ਬਣੀ ਦਾਦੀ, ਪਿਤਾ ਇਕੋ ਨਜ਼ਰੀ ਆਇੰਦਾ। ਗੁਰਮੁਖ ਗੁਰਸਿਖ ਬਣੇ ਆਂਢ ਗਵਾਂਢੀ, ਦੂਜਾ ਨਜ਼ਰ ਕੋਇ ਨਾ ਆਇੰਦਾ। ਪ੍ਰੇਮ ਪਿਆਰ ਦੀ ਚੜ੍ਹੀ ਹਾਂਢੀ, ਨਾਮ ਪਕਵਾਨ ਆਪ ਪਕਾਇੰਦਾ। ਗੁਰਮੁਖ ਘੋੜੀ ਗੁਰਮੁਖ ਜਾਂਞੀ, ਗੁਰਮੁਖ ਸਿਹਰਾ ਸੀਸ ਗੁੰਦਾਇੰਦਾ। ਗੁਰਮੁਖ ਗੋਲੀ ਗੁਰਮੁਖ ਬਾਂਦੀ, ਗੁਰਮੁਖ ਸੇਵਕ ਰੂਪ ਵਟਾਇੰਦਾ। ਗੁਰਮੁਖ ਹੱਥੀਂ ਮੌਲੀ ਤੰਦ ਬੰਨ੍ਹੇ ਨਿਸ਼ਾਨੀ, ਨਿਸ਼ਾਨਾ ਇਕੋ ਇਕ ਜਣਾਇੰਦਾ। ਕਰੇ ਖੇਲ ਸ੍ਰੀ ਭਗਵਾਨੀ, ਭਗਵਨ ਆਪਣਾ ਰਾਹ ਵਖਾਇੰਦਾ। ਦੂਲ੍ਹਾ ਦੁਲ੍ਹਣ ਦੋਵੇਂ ਵਸਣ ਇਕ ਮਕਾਨੀ, ਘਰ ਇਕੋ ਇਕ ਸੁਹਾਇੰਦਾ। ਜੋਬਨ ਨਵਾਂ ਨਵੀਂ ਜਵਾਨੀ, ਨਵਾਂ ਅਨੰਦ ਕਾਰਜ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਵੀਂ ਰਾਤ ਕਰੇ ਪਰਭਾਤ, ਗੁਰਮੁਖਾਂ ਦੇਵੇ ਇਕੋ ਦਾਤ, ਸਾਚੀ ਦਾਤ ਝੋਲੀ ਪਾਇੰਦਾ। ਨਾਵੀਂ ਰਾਤ ਨੌਂ ਦਰ ਰੋਣ, ਕੂਕਣ ਦੇਣ ਦੁਹਾਈਆ। ਪੁਰਖ ਅਬਿਨਾਸ਼ੀ ਕਰਿਆ ਖੇਲ ਅਨਹੋਣ, ਹੋਣੀ ਸਭ ਦੇ ਸਿਰ ਤੇ ਛਾਈਆ। ਨੀਰ ਵਿਰੋਲੇ ਪਾਣੀ ਪੌਣ, ਦੋ ਜਹਾਨ ਦੇਣ ਦੁਹਾਈਆ। ਸਾਚੀ ਸੇਜੇ ਕਿਸੇ ਨਾ ਮਿਲਣਾ ਸੌਣ, ਗੁੜ੍ਹੀ ਨੀਂਦ ਨਜ਼ਰ ਕਿਸੇ ਨਾ ਆਈਆ। ਕਾਲ ਕੁੜਿਆਰੇ ਸਭ ਦੀ ਭੰਨਣੀ ਧੌਣ, ਕਲਜੁਗ ਡੰਕਾ ਰਿਹਾ ਵਜਾਈਆ। ਵੇਲੇ ਅੰਤ ਸਹਾਈ ਨਾ ਦਿਸੇ ਹੋਵੇ ਕੌਣ, ਸਿਰ ਆਪਣਾ ਹੱਥ ਟਿਕਾਈਆ। ਬਲਧਾਰੀ ਗਏ ਰੋਂਦੇ ਰੌਣ, ਧੀਰਜ ਧੀਰ ਨਾ ਕੋਇ ਧਰਾਈਆ। ਗੁਰਮੁਖ ਕਹਿਣ ਜੋ ਸੋਹੰ ਢੋਲਾ ਗੌਣ, ਤਿਨ੍ਹਾਂ ਏਥੇ ਓਥੇ ਮਿਲੇ ਵਡਿਆਈਆ। ਸੋ ਪ੍ਰਭ ਦੀ ਸੇਜੇ ਸੌਣ, ਸੁਤਿਆਂ ਸਕੇ ਨਾ ਕੋਇ ਉਠਾਈਆ। ਨਾਲੇ ਨਾਲ ਦੇਵੇ ਦਾਜ ਦੌਣ, ਵਸਤ ਅਮੋਲਕ ਆਪ ਵਰਤਾਈਆ। ਰਾਹ ਤੱਕਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਵੀਂ ਰਾਤ ਖੇਲ ਪੁਰਖ ਅਬਿਨਾਸ਼, ਭਗਤਨ ਵਸੇ ਸਦਾ ਸਾਥ, ਬਣ
ਵਿਚੋਲਾ ਸਾਚੀ ਸੇਵਾ ਕਮਾਈਆ। ਵਿਚੋਲਾ ਬਣੇ ਅਗੰਮ ਅਥਾਹ, ਭੇਵ ਕੋਇ ਨਾ ਆਇੰਦਾ । ਹਰਿ ਸੰਗਤ ਸਾਹ ਇਕ ਸੁਧਾ, ਸਿਧਾ ਰਾਹ ਜਣਾਇੰਦਾ। ਚਾਰ ਯੁਗ ਦਾ ਰਿੱਧਾ ਪੱਕਾ ਲੇਖੇ ਲਾ, ਭਖ ਭੋਜ ਲੇਹਜ ਫੇਜ ਇਕੋ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲ ਮਿਲਾਇੰਦਾ। ਘਰ ਸਾਚੇ ਮਿਲਿਆ ਮੇਲ ਜੋੜੀ ਜੋੜੀ, ਨਿਰਗੁਣ ਸਰਗੁਣ ਆਪ ਕਰਾਈਆ। ਪਰਮ ਪੁਰਖ ਪ੍ਰਭ ਚਾੜ੍ਹੇ ਇਕੋ ਘੋੜੀ, ਵਾਗਾਂ ਆਪਣੇ ਹੱਥ ਉਠਾਈਆ। ਉਪਰ ਚਾਦਰ ਦੇਵੇ ਦੋਹਰੀ, ਦੋ ਜਹਾਨਾਂ ਪਰਦਾ ਪਾਈਆ। ਵੇਖਣਹਾਰਾ ਬਾਂਕੀ ਛੋਹਰੀ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਵਰ ਪਾਇਆ ਇਕੋ ਲੋੜੀ, ਦੂਜਾ ਨਜ਼ਰ ਕੋਇ ਨਾ ਆਈਆ। ਘਰਦਿਆਂ ਬਾਹਰਦਿਆਂ ਸਾਰਿਆਂ ਕੋਲੋਂ ਕਰੀ ਚੋਰੀ, ਚੋਰੀ ਚੋਰੀ ਅਨੰਦ ਕਾਰਜ ਦਿਤਾ ਕਰਾਈਆ। ਆਪਣੇ ਹੱਥ ਪਕੜੀ ਡੋਰੀ, ਨਾ ਸਕੇ ਕੋਇ ਤੁੜਾਈਆ। ਪ੍ਰੇਮ ਪ੍ਰੀਤ ਦੀ ਝੋਲੀ ਪਾਈ ਮੋਹਰੀ, ਧੰਨ ਖ਼ਜ਼ਾਨਾ ਨਾਮ ਅਤੁਟ ਵਰਤਾਈਆ। ਸ੍ਰੀ ਭਗਵਾਨ ਬਣਿਆ ਵੱਡਾ ਗੋਹਰੀ, ਗਹਿਰ ਗੰਭੀਰ ਆਪਣਾ ਭੇਵ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਇਕੋ ਇਕ ਵਖਾਈਆ। ਰੰਗ ਵਖਾਏ ਸਖੀ ਸਹੇਲੀ, ਸ਼ਹਿਨਸ਼ਾਹ ਇਕੋ ਧਾਰ ਬੰਧਾਇੰਦਾ। ਗੁਰਮੁਖ ਸਵਾਣੀ ਨਾ ਰਹੇ ਇਕੇਲੀ, ਸਗਲਾ ਸੰਗ ਆਪ ਜਣਾਇੰਦਾ। ਏਥੇ ਓਥੇ ਦੋ ਜਹਾਨ ਭਗਤ ਭਗਵਾਨ ਕੱਠੇ ਹੋਣ ਬੇਲੀ, ਬੇਲਾ ਜੰਗਲ ਜੂਹ ਉਜਾੜ ਪਹਾੜ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ। ਦਸਵੇਂ ਦਿਨ ਦਿਨ ਦਿਹਾੜੇ, ਪ੍ਰਭ ਆਪਣੀ ਕਾਰ ਕਮਾਈਆ। ਕੱਠੇ ਕਰ ਗੁਰਮੁਖ ਪਿਆਰੇ, ਪ੍ਰੇਮ ਪ੍ਰੀਤੀ ਇਕ ਜਣਾਈਆ। ਪ੍ਰਭ ਨਾਲ ਮਿਲ ਕੇ ਰਹੇ ਨਾ ਕੋਈ ਕੁਆਰੇ, ਕੰਤ ਸੁਹਾਗ ਇਕੋ ਨਜ਼ਰੀ ਆਈਆ। ਮੁਖ ਸਗਣ ਲੱਗ ਜਾਣ ਛੁਹਾਰੇ, ਘਰ ਸਾਚੇ ਵੱਜੇ ਵਧਾਈਆ। ਸ੍ਰੀ ਭਗਵਾਨ ਬਣ ਵਿਚੋਲਾ ਫੇਰੇ ਮਾਰੇ, ਦੋ ਜਹਾਨਾਂ ਆਵੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਕ ਸਹੇਲੀ ਨਾਲ ਸਹੇਲਣਾਂ ਸਾਰੀਆਂ ਰਿਹਾ ਮਿਲਾਈਆ। ਗੁਰਮੁਖ ਮੁਖੋਂ ਕਹਿਣ ਸਹੇਲਣਾਂ, ਉਚੀ ਕੂਕ ਕੂਕ ਸੁਣਾਈਆ। ਅਸੀਂ ਬਣ ਕੇ ਆਈਆਂ ਮੇਲਣਾਂ, ਗੀਤ ਗੌਣ ਚਾਈਂ ਚਾਈਂਆ। ਪ੍ਰੇਮ ਪਿਆਰ ਦਾ ਚਾੜ੍ਹਨਾ ਤੇਲਣਾ, ਵਟਣਾ ਇਕੋ ਨਾਮ ਰਖਾਈਆ। ਜਿਸ ਨਾਲੋਂ ਵਿਛੜੀ ਤੈਨੂੰ ਓਸੇ ਨਾਲ ਮੇਲਣਾ, ਮਿਲ ਕੇ ਫੇਰ ਨਾ ਹੋਏ ਜੁਦਾਈਆ। ਤੂੰ ਹਰਿ ਮੰਦਰ ਬਹਿ ਕੇ ਖੇਲਣਾ, ਜਿਥੇ ਵੱਜੇ ਇਕ ਵਧਾਈਆ। ਉਹ ਧਾਮ ਸਦਾ ਨਵੇਲਣਾ, ਬਿਨ ਭਗਤਾਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਜੋੜੀ ਜੋੜ ਜੁੜਾਈਆ। ਜੋੜ ਜੋੜੀ ਕਿਰਪਾਨਿਧ, ਆਪਣੀ ਦਇਆ ਕਮਾਇੰਦਾ। ਸਭ ਦੇ ਕਾਰਜ ਕਰ ਕੇ ਸਿਧ, ਸਿਧਾ ਰਾਹ ਇਕ ਵਖਾਇੰਦਾ। ਪ੍ਰਭ ਮਿਲਣ ਦੀ ਇਕੋ ਬਿਧ, ਚਰਨ ਪ੍ਰੀਤੀ ਸਚ ਸਮਝਾਇੰਦਾ। ਝੂਠੀ ਕਰਨੀ ਛੱਡੋ ਜ਼ਿਦ, ਬਿਨ ਨਿਵਣ ਸੋ ਅੱਖਰ ਬਾਲੀ ਨਾ ਕੋਈ ਰੀਝਾਇੰਦਾ। ਪ੍ਰੇਮ ਪ੍ਰੀਤੀ ਵਿਚ ਜਾਓ ਭਿੱਜ, ਭਿੰਨਾਂ ਭਿੰਨਾਂ ਰੰਗ ਰੰਗਾਇੰਦਾ। ਮਸਾ ਸਿੰਘ ਓਥੋਂ ਆਇਆ ਸਿਖ, ਜੋ ਫਰਾਲੇ ਵੇਖ ਵਖਾਇੰਦਾ। ਕੋਟਲੀ ਆ ਕੇ ਡਿਗਾ ਚਰਨਾਂ ਹੇਠ, ਧੂੜੀ ਟਿੱਕਾ ਮਸਤਕ ਲਾਇੰਦਾ। ਸ੍ਰੀ ਭਗਵਾਨ ਕਹੇ ਅੱਗੇ ਜਾ ਕੇ ਵੇਖ, ਮਹਿੰਗਾ ਮਹਿੰਗਾ ਸਿੰਘ ਧਿਆਨ ਲਗਾਇੰਦਾ। ਜਿਸ ਦੀ ਪਿਛਲੀ ਵਾਰ ਕੋਈ ਨਾ ਗਈ ਪੇਸ਼, ਦੋਏ ਜੋੜ ਵਾਸਤਾ ਪਾਇੰਦਾ। ਤਿਸ ਦਾ ਪ੍ਰਭ ਬਦਲਣ ਜਾਏ ਲੇਖ, ਲੇਖਾ ਆਪਣੇ
ਨਾਲ ਮਿਲਾਇੰਦਾ। ਹਰੀ ਪੁਰ ਪੁਰ ਹਰੀ ਹਰਿ ਆਪਣੀ ਖੇਡੇ ਖੇਡ, ਖੇਲਣਹਾਰਾ ਨਜ਼ਰ ਕੋਇ ਨਾ ਆਇੰਦਾ। ਦਸਵੀਂ ਰਾਤ ਪੁਰਖ ਅਬਿਨਾਸ਼, ਭਗਤ ਭਗਵਾਨ ਸਾਰੇ ਰੱਖੇ ਆਪਣੇ ਪੇਟ, ਦੂਜੀ ਮਾਂ ਨਾ ਕੋਇ ਵਖਾਇੰਦਾ। ਇਕੋ ਜਿਹਾ ਸਾਰਿਆਂ ਨਾਲ ਕਰੇ ਹੇਤ, ਵੱਡਾ ਛੋਟਾ ਨਾ ਕੋਇ ਦਸਾਇੰਦਾ। ਦਸਮ ਦੁਆਰੀ ਫੁਲ ਫਲਵਾੜੀ ਰੁੱਤ ਬਸੰਤੀ ਚੇਤ, ਪੱਤ ਡਾਲੀ ਆਪ ਮਹਿਕਾਇੰਦਾ। ਜਨ ਭਗਤੋ ਬੱਚੇ ਬਣੋ ਸਾਰੇ ਨੇਕ, ਸਾਚੀ ਸਿਖਿਆ ਆਪ ਸਮਝਾਇੰਦਾ। ਬਿਨ ਸਤਿਗੁਰ ਚਰਨ ਅੱਖ ਦੂਜੇ ਨੂੰ ਨਾ ਲਏ ਵੇਖ, ਪਰਤੱਖ ਆਪਣੀ ਕਾਰ ਕਮਾਇੰਦਾ। ਕੋਟਨ ਕੋਟ ਕਲਜੁਗ ਭੇਖ, ਸਤਿਗੁਰ ਪੂਰਾ ਨਜ਼ਰ ਕਿਤੇ ਨਾ ਆਇੰਦਾ। ਸ਼ਬਦ ਗੁਰੂ ਦੀ ਰੱਖੋ ਟੇਕ, ਪੰਜ ਤੱਤ ਥਿਰ ਰਹਿਣ ਨਾ ਪਾਇੰਦਾ। ਜਿਸ ਮੰਦਰ ਚੜ੍ਹ ਕੇ ਹਰਿ ਜੂ ਲਏ ਵੇਖ, ਸੋ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਵੀਂ ਰਾਤ ਭਗਤ ਜਮਾਤ ਇਕੋ ਅੱਖਰ ਨਾਮ ਪੜ੍ਹਾਇੰਦਾ। ਦਸਵੀਂ ਰਾਤ ਗਈ ਲੰਘ, ਆਪਣੀ ਸੇਵ ਕਮਾਈਆ। ਜਨ ਭਗਤਾਂ ਪੂਰੀ ਹੋਏ ਮੰਗ, ਆਸਾ ਸਭ ਦੀ ਪੂਰ ਵਖਾਈਆ। ਕਲਜੁਗ ਘਿਰਨਾ ਵਿਚ ਨਾ ਹੋਏ ਕੋਇ ਤੰਗ, ਤੰਗੀ ਸਭ ਦੀ ਦਏ ਕਟਾਈਆ। ਕਾਇਆ ਚੋਲੀ ਚਾੜ੍ਹੇ ਰੰਗ, ਰੰਗ ਇਕੋ ਇਕ ਰੰਗਾਈਆ। ਗਿਆਰਵੇਂ ਦਿਨ ਨਿਰਗੁਣ ਸਰਗੁਣ ਖੇਲ ਕਰੇ ਸਰਬੰਗ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਦਾਤਾ ਦਾਨੀ ਬੈਠ ਸੇਜ ਪਲੰਘ, ਆਪਣਾ ਪਰਵਾਰ ਵੇਖੇ ਚਾਈਂ ਚਾਈਂਆ। ਆਓ ਇਕ ਦੂਜੇ ਦਾ ਮਾਣੀਏ ਅਨੰਦ, ਬਿਨ ਅਨੰਦ ਰਸ ਕੰਮ ਕਿਸੇ ਨਾ ਆਈਆ। ਗੁਰਮੁਖ ਸੱਚੇ ਸੋਹਣ ਚੰਦ, ਚੰਦ ਚਾਂਦਨੀ ਨੈਣ ਸ਼ਰਮਾਈਆ। ਭਗਤ ਕਦੇ ਨਾ ਹੋਵੇ ਰੰਡ, ਸ੍ਰੀ ਭਗਵਾਨ ਰੰਡੇਪਾ ਰਿਹਾ ਕਟਾਈਆ। ਆਤਮ ਪਰਮਾਤਮ ਕੱਠੇ ਹੋ ਕੇ ਦੇ ਲਓ ਗੰਢ, ਦਿਤੀ ਗੰਢ ਨਾ ਕੋਇ ਖੁਲ੍ਹਾਈਆ। ਮਿਲ ਕੇ ਢੋਲਾ ਗਾਓ ਛੰਦ, ਸੋਹੰ ਵੱਜੇ ਵਧਾਈਆ। ਜਨ ਭਗਤਾਂ ਹੋਇਆ ਕਾਰਜ ਅਨੰਦ, ਹਰਿ ਕਰਤਾ ਆਪ ਕਰਾਈਆ। ਪਹਿਲੀ ਵਸਾਖ ਗੁਰ ਗੋਬਿੰਦ ਗੁਰਮੁਖਾਂ ਹੱਥੀਂ ਪਾਏ ਬੰਦ, ਬੰਦ ਉਹ ਜਿਹੜੇ ਬਿਨਾ ਬੰਦਗੀਉਂ ਦੋਵੇਂ ਹੱਥ ਦੇਣ ਮਿਲਾਈਆ। ਸਭ ਦੇ ਜੁੜੇ ਰਹਿ ਜਾਣ ਦੰਦ, ਰਸਨਾ ਢੋਲਾ ਗਾ ਨਾ ਸਕੇ ਰਾਈਆ । ਜਿਨ ਛੱਡਿਆ ਪੁਰੀ ਅਨੰਦ, ਸੋ ਅਨੰਦ ਕਾਰਜ ਗੁਰਮੁਖਾਂ ਨਾਲ ਕਰਾਈਆ। ਜਨ ਭਗਤਾਂ ਦਾਤ ਅਨਮੁਲੜੀ ਦੇਵੇ ਵੰਡ, ਖੁਲ ਹੋ ਕੇ ਗੱਫ਼ਾ ਵਰਤਾਈਆ। ਜੋ ਕੁਛ ਕਰ ਕੇ ਰੱਖਿਆ ਬੰਦ, ਪਰਦਾ ਦੋਂਹ ਹੱਥੀਂ ਦਏ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਰ ਦੁਰਾਡਾ ਕੱਟ ਕੇ ਆਏ ਪੰਧ, ਗੁਰਮੁਖਾਂ ਭਾਰ ਆਪਣੇ ਸਿਰ ਤੇ ਚੁੱਕੇ ਗੰਢ, ਦੁੱਖ ਮੰਨੇ ਨਾ ਕੋਇ ਰਾਈਆ। ਗੰਢ ਚੁੱਕ ਕੇ ਹਰਿ ਜੂ ਹੱਸੇ, ਆਪਣੀ ਦਇਆ ਕਮਾਈਆ। ਕੱਢਾਂ ਬਾਹਰ ਜੋ ਵਿਚ ਚੁਰਾਸੀ ਫਸੇ, ਫਾਂਸੀ ਸਭ ਦੇ ਗਲੋਂ ਲਾਹੀਆ। ਭਗਤ ਦੁਆਰੇ ਇਕੋ ਮਾਰਗ ਦੱਸੇ, ਰਹਿਬਰ ਬਣੇ ਬੇਪਰਵਾਹੀਆ। ਜਗਤ ਕਿਰਿਆ ਮੇਟੇ ਰੱਟੇ, ਰਟਨ ਇਕੋ ਨਾਮ ਵਖਾਈਆ। ਮਾਣਸ ਜਨਮ ਨਾ ਕੌਡੀਆਂ ਰਲੇ ਨਾ ਘੱਟੇ, ਮਾਣਕ ਆਪਣੇ ਰੰਗ ਰੰਗਾਈਆ। ਮਾਇਆ ਮਮਤਾ ਮੋਹ ਕਿਸੇ ਨਾ ਫਟੇ, ਨਾਮ ਡੋਰੀ ਇਕੋ ਤੰਦ ਬੰਧਾਈਆ। ਗੁਰ ਗੋਬਿੰਦ ਆਪਣੇ ਸਿਧੇ ਸਾਦੇ ਦੱਸੇ ਪਤੇ, ਕਾਇਆ ਅੰਦਰ ਪਤਰਾ ਦਏ ਉਲਟਾਈਆ। ਦਸਮ ਦੁਆਰੀ ਦਸਮ ਪਾਤਸ਼ਾਹ ਦਸਵੀਂ ਰਾਤ ਬਹਿ ਬਹਿ ਹੱਸੇ, ਹੱਸ ਹੱਸ ਆਪਣੀ ਖ਼ੁਸ਼ੀ ਮਨਾਈਆ। ਕਿਉਂ, ਗੁਰਮੀਤ ਸਿੰਘ ਗੁਰਮੁਖਾਂ ਦਿਤੇ ਕਛਹਿਰੇ ਕੱਸੇ, ਧੀਰਜ ਜੱਤ ਬੰਧਾਈਆ। ਵਸਾਖੀ ਉਤੇ ਬਚਨ ਦੱਸੇ ਸੱਚੇ, ਸਚ ਸਚ ਜਣਾਈਆ। ਗੁਰਮੁਖ ਸੋ ਜੋ ਧੀ ਭੈਣ ਕੋਈ ਨਾ ਤੱਕੇ, ਜੋ ਤੱਕੇ ਤਿਸ ਮਿਲੇ ਨਾ ਕੋਇ ਥਾਈਂਆ। ਜਿਸ ਕਰਨਾ
ਪ੍ਰੇਮ, ਸੋ ਸਤਿਗੁਰ ਸਰਨਾਈ ਢੱਠੇ, ਦੂਜੀ ਪ੍ਰੀਤੀ ਕੰਮ ਕਿਸੇ ਨਾ ਆਈਆ। ਪੁਰਖ ਅਕਾਲ ਦੇ ਸਾਰੇ ਬਣ ਜਾਓ ਬੱਚੇ, ਬੱਚਾ ਗੋਬਿੰਦ ਨਾਲ ਉਂਗਲੀਆਂ ਰਿਹਾ ਫਿਰਾਈਆ। ਜੋਤੀ ਜਾਤਾ ਪੁਰਖ ਬਿਧਾਤਾ ਲੂੰ ਲੂੰ ਅੰਦਰ ਰਚੇ, ਸਾਢੇ ਤਿੰਨ ਕਰੋੜ ਆਪਣੇ ਨਾਲ ਜੋੜ, ਜੋੜੀ ਜੋੜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੱਗੇ ਗੁਰਮੁਖ ਹੋਰ ਨੂੰ ਪਈ ਲੋੜ, ਜੋ ਬੈਠਾ ਧਿਆਨ ਲਗਾਈਆ।
ਇਹ ਚੰਦੋਆ ਨਹੀਂ ਮਨਜ਼ੂਰ, ਜੋ ਤਣੀਆਂ ਨਾਲ ਬੰਧਾਈਆ। ਹਰਿ ਕਾ ਚੰਦੋਆ ਇਕੋ ਨੂਰ, ਨਜ਼ਰ ਕਿਸੇ ਨਾ ਆਈਆ। ਨਾ ਨੇੜੇ ਨਾ ਦੂਰ, ਗੁਰਮੁਖ ਦੇ ਹਿਰਦੇ ਵਿਚ ਰਖਾਈਆ। ਪ੍ਰੇਮ ਪ੍ਰੀਤੀ ਵਿਚ ਗੁਰਮੁਖ ਹੋਏ ਮਜ਼ਬੂਰ, ਆਪਣੀ ਆਪ ਸੁਧ ਰਹੇ ਨਾ ਰਾਈਆ। ਨਾ ਕੋਈ ਗ਼ੁੱਸਾ ਗਿਲਾ ਨਾ ਕਸੂਰ, ਨਾ ਕੋਈ ਝਿੜਕੇ ਫੜ ਕੇ ਬਾਹੀਂਆ। ਸਾਹਿਬ ਸੱਚੇ ਦਾ ਇਕੋ ਦਸਤੂਰ, ਭੁੱਲਿਆਂ ਭਟਕਿਆਂ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਘਰ ਲਗਾਏ ਇਕ ਚੰਦੋਆ, ਆਦਿ ਜੁਗਾਦਿ ਰਹੇ ਨਰੋਆ, ਤਣੀ ਕੰਨੀ ਤੰਦ ਡੋਰੀ ਕੁੰਡਾ ਨਾ ਕੋਇ ਰਖਾਈਆ। ਇਸ ਚੰਦੋਏ ਉਤੇ ਆਕਾਸ਼, ਆਪਣਾ ਰੰਗ ਵਖਾਈਆ। ਇਸ ਚੰਦੋਏ ਉਤੇ ਚੰਦ ਸੂਰਜ ਪਰਕਾਸ਼, ਉਪਰ ਨੱਠਣ ਵਾਹੋ ਦਾਹੀਆ। ਇਸ ਚੰਦੋਏ ਉਤੇ ਵਿਸ਼ਨ ਬ੍ਰਹਮਾ ਸ਼ਿਵ ਕਰਨ ਨਾਚ, ਮੁਖ ਆਪਣਾ ਘੁੰਗਟ ਲਾਹੀਆ। ਇਸ ਚੰਦੋਏ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਕੀਤੇ ਅਰਦਾਸ, ਲੋਕਮਾਤ ਰਹਿਣ ਕੋਇ ਨਾ ਪਾਈਆ। ਇਹ ਚੰਦੋਆ ਪ੍ਰਭ ਅਬਿਨਾਸ਼ੀ ਦੀ ਦੱਸੇ ਯਾਦ, ਸ੍ਰੀ ਭਗਵਾਨ ਇਕੋ ਛਤਰ ਸੀਸ ਝੁਲਾਈਆ। ਸਾਹਿਬ ਸਤਿਗੁਰ ਦਾ ਚੰਦੋਆ ਖ਼ਾਸ, ਸੂਈ ਧਾਗਾ ਦਰਜ਼ੀ ਨਾ ਕੋਇ ਸਵਾਈਆ। ਉਸ ਦੇ ਉਤੇ ਹੋਰ ਕੋਈ ਨਾ ਪਾਵੇ ਰਾਸ, ਸਾਰੇ ਬੈਠੇ ਥੱਲੇ ਆਸਣ ਲਾਈਆ। ਸੋ ਚੰਦੋਆ ਸਾਹਿਬ ਸਤਿਗੁਰ ਸਦਾ ਰੱਖੇ ਆਪਣੇ ਪਾਸ, ਜਨ ਭਗਤਾਂ ਉਪਰ ਦਏ ਲਗਾਈਆ। ਜਿਸ ਦੇ ਥੱਲੇ ਗੁਰਮੁਖ ਕਰਨ ਨਿਵਾਸ, ਤੱਤੀ ਵਾ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਹ ਚੰਦੋਆ ਸਾਚਾ ਚੰਦਨ, ਜਿਹੜਾ ਪ੍ਰਭ ਨੂੰ ਕਰੇ ਦੋਏ ਜੋੜ ਬੰਦਨ, ਬੰਦਾ ਤੱਤ ਤੱਤ ਨਜ਼ਰ ਕੋਇ ਨਾ ਆਈਆ।
ਜੋ ਵਿਛੜੇ ਸੋ ਗਏ ਮਿਲ, ਮਿਲਣੀ ਜਗਦੀਸ਼ ਕਰਾਈਆ। ਹਰਿ ਸੰਗਤ ਤੇਰੇ ਰਹਿਣ ਨਾ ਦੋ ਦਿਲ, ਦਲੀਲ ਇਕੋ ਜਿਹੀ ਬਣਾਈਆ। ਚੋਟੀ ਪਰਬਤ ਰਹੇ ਹਿੱਲ, ਵਿਸ਼ਨ ਬ੍ਰਹਮਾ ਸ਼ਿਵ ਥਰਥਰਾਈਆ। ਜਨ ਭਗਤਾਂ ਚੱਟੀ ਅਲੂਣੀ ਸਿਲ, ਕਲਜੁਗ ਵਿਚੋਂ ਆਪਣੀ ਜਾਨ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਓਸੇ ਦਏ ਵਡਿਆਈਆ। ਜਿਸ ਘਰ ਲੇਖਾ ਹੋਏ ਫ਼ੇਲ, ਪਰਚਾ ਨਾਮ ਰਖਾਇਆ। ਤਿਸ ਦੁਆਰੇ ਮਿਲੇ ਸੱਜਣ ਸੁਹੇਲ, ਸਗਲਾ ਸੰਗ ਰਖਾਇਆ। ਰਲ ਮਿਲ ਕੇ ਇਕ ਦੂਜੇ ਨੂੰ ਪ੍ਰੇਮ ਪਿਆਰ ਦਾ ਚਾੜ੍ਹੋ ਤੇਲ, ਸਰਗੁਣ ਸਾਚਾ ਸਗਨ ਮਨਾਇਆ। ਜਿਸ ਨੂੰ ਪ੍ਰਭੂ ਮਿਲਣ ਦਾ ਨਹੀਂ ਵੇਹਲ, ਤਿਸ ਦਾ ਧੰਦਾ ਕੰਮ ਕਿਸੇ ਨਾ ਆਇਆ। ਏਸੇ ਕਰਕੇ ਕੀਤਾ ਖੇਲ, ਹਰਿ ਸੰਗਤ ਤੇਰਾ ਪ੍ਰੇਮ ਪਿਆਰ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਵਿਚੋਲਾ ਬਣ ਕੇ ਅਗਲਾ ਪਿਛਲਾ ਜੋੜ ਜੁੜਾਇਆ। ਜੋੜ ਜੋੜ ਕੇ ਸ੍ਰੀ ਭਗਵਾਨ, ਆਪਣੀ ਦਇਆ ਕਮਾਈਆ। ਕੱਠੇ ਕਰ ਕਰ ਦੇਵੇ ਦਾਨ, ਮਿਹਰ ਨਜ਼ਰ ਇਕ ਉਠਾਈਆ। ਇਕ ਦੂਜੇ ਦੀ
ਕਰੋ ਪਹਿਚਾਨ, ਪਿਛਲੇ ਲੇਖੇ ਰਿਹਾ ਸਮਝਾਈਆ। ਬਣੇ ਰਹੋ ਨਾ ਜਗਤ ਨਾਦਾਨ, ਗਿਆਨ ਨੇਤਰ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵਿਚ ਹਰਿ ਸੰਗਤ ਰੰਗ ਪਰਮ ਪੁਰਖ ਪ੍ਰੇਮ ਪ੍ਰੀਤੀ ਇਕ ਚੜ੍ਹਾਈਆ। ਸਚ ਦੱਸੋ ਕੀ ਤੁਹਾਨੂੰ ਮਨਜ਼ੂਰ, ਪ੍ਰਭ ਔਣਾ ਜਾਣਾ ਮੁਜਰੇ ਲਾਈਆ। ਇਕ ਦੂਜੇ ਤੋਂ ਨਾ ਰਹਿਣਾ ਦੂਰ, ਦੂਰ ਦੁਰਾਡੇ ਨੇੜੇ ਨੇੜ ਕਰਾਈਆ। ਪਿਛਲੇ ਬਖ਼ਸ਼ੇ ਸਰਬ ਕਸੂਰ, ਅਗਲਾ ਮਾਰਗ ਇਕ ਸਮਝਾਈਆ। ਸਤਿਗੁਰ ਪੂਰਾ ਸਭ ਦੀਆਂ ਆਸਾਂ ਕਰੇ ਪੂਰ, ਜੋ ਆਏ ਚਲ ਸਰਨਾਈਆ। ਹਰਿ ਸੰਗਤ ਤੇਰੀ ਅਰਦਾਸ ਕਰੇ ਮਨਜ਼ੂਰ, ਰਹਿਮਤ ਆਪਣੀ ਆਪ ਕਮਾਈਆ। ਇਕੀ ਵਸਾਖ ਚਲ ਕੇ ਆਏ ਜ਼ਰੂਰ, ਪੈਰੀਂ ਜੋੜਾ ਨਾ ਕੋਇ ਪਾਈਆ। ਤੁਹਾਡੀ ਲਾ ਕੇ ਮਸਤਕ ਧੂੜ, ਆਪਣਾ ਟਿੱਕਾ ਲਏ ਚਮਕਾਈਆ। ਫੇਰ ਵੇਖ ਗੁਰਮੁਖ ਨੂਰ, ਨੂਰ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਣ ਸੇਵਕ ਸਭਨਾਂ ਸੇਵ ਕਮਾਈਆ।
ਪਾਣੀ ਨਹੀਂ ਇਹ ਅੰਮ੍ਰਿਤ ਧਾਰ, ਅਮਰ ਅਮਰ ਪਦ ਦਰਸਾਇੰਦਾ। ਪਾਣੀ ਨਹੀਂ ਇਹ ਸਤਿਗੁਰ ਪਿਆਰ, ਬੂੰਦ ਬੂੰਦ ਰਸਨਾ ਮੁਖ ਲਗਾਇੰਦਾ। ਪਾਣੀ ਨਹੀਂ ਇਹ ਧੁਰ ਦੀ ਕਾਰ, ਮੋਏ ਫੇਰ ਜਿਵਾਇੰਦਾ। ਪਾਣੀ ਨਹੀਂ ਇਹ ਹਰਿ ਕਾ ਦੁਆਰ, ਸਰ ਸਰੋਵਰ ਇਕ ਵਖਾਇੰਦਾ। ਪਾਣੀ ਨਹੀਂ ਏਹ ਗੁਰ ਕਰਤਾਰ, ਗੂੜ੍ਹਾ ਰੰਗ ਚੜ੍ਹਾਇੰਦਾ। ਪਾਣੀ ਨਹੀਂ ਇਹ ਵਿਚੋਲਾ ਸੰਸਾਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਪਾਣੀ ਨਹੀਂ ਪ੍ਰਭ ਦਰਸ ਦੀਦਾਰ, ਘਰ ਸਾਚੇ ਨਜ਼ਰੀ ਆਇੰਦਾ। ਪਾਣੀ ਨਹੀਂ ਜੋ ਮਾਂ ਪੁਤਰਾਂ ਉਤੋਂ ਰਹੀ ਵਾਰ, ਪਾਣੀ ਨਹੀਂ ਏਥੇ ਓਥੇ ਦੋ ਜਹਾਨ ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਜਨ ਭਗਤਾਂ ਦੇਵੇ ਪੀਣ ਖਾਣ। ਅੰਮ੍ਰਿਤ ਜਲ ਪੀਓਗੇ। ਬਿਨ ਜੀਵਤ ਜੀ ਜੀਓਗੇ। ਹਰਿ ਚਰਨ ਪ੍ਰੀਤੀ ਥੀਓਗੇ। ਆਪਣਾ ਪਾਟਾ ਕਪੜ ਸੀਓਗੇ। ਬੀਜ ਸੱਚਾ ਇਕ ਬੀਓਗੇ। ਜੇ ਮਰ ਵੀ ਗਏ ਤੇ ਫਿਰ ਵੀ ਜੀਓਗੇ। ਜੀ ਕੇ ਦੀਪਕ ਜਗਤ ਬਲੋਵੋਗੇ। ਪ੍ਰਭ ਵਰਗੇ ਭਗਤ ਭਗਵਾਨ ਹੋਵੋਗੇ। ਓਥੇ ਨਾ ਹੱਸੋਗੇ ਨਾ ਰੋਵੋਗੇ। ਨਾ ਆਪਣਾ ਆਪ ਖੋਵੋਗੇ। ਪ੍ਰਭ ਸਤਿਗੁਰ ਦੀ ਸੋਹਣੀ ਸੁਹੰਜਣੀ ਠਾਂਡੀ ਸੀਤਲ ਸਾਂਤਕ ਸਤਿ ਸੇਜ, ਸੁਖ ਆਸਣ ਵਿਚ ਸੋਵੋਗੇ। ਪਾਣੀ ਨਹੀਂ ਅੰਮ੍ਰਿਤ ਸਰ, ਸਰਸਾ ਲੇਖ ਚੁਕਾਇੰਦਾ। ਪਾਣੀ ਨਹੀਂ ਜਿਸ ਦਾ ਛੁਟਿਆ ਲੜ, ਫਿਰ ਓਸੇ ਨਾਲ ਬੰਧਾਇੰਦਾ। ਪਾਣੀ ਨਹੀਂ ਭਗਤ ਭਗਵਾਨ ਦੀ ਲਾਏ ਜੜ, ਲੱਗੀ ਜੜ ਨਾ ਫੇਰ ਕੋਇ ਉਖੜਾਇੰਦਾ। ਪਾਣੀ ਨਹੀਂ ਇਹ ਅੰਦਰ ਵੜ, ਗੁਰਮੁਖਾਂ ਅੱਗ ਬੁਝਾਇੰਦਾ । ਪਾਣੀ ਨਹੀਂ ਬਿਨ ਤਰਨੀਉਂ ਜਾਏ ਤਰ, ਜੋ ਸਤਿਗੁਰ ਚਰਨ ਸਰੋਵਰ ਨਹਾਇੰਦਾ। ਪਾਣੀ ਨਹੀਂ ਇਹ ਪਾਣੀ ਰਿਹਾ ਭਰ, ਪੀਸਣ ਪੀਸ ਤੁਹਾਡੀ ਸੇਵ ਕਮਾਇੰਦਾ। ਪਾਣੀ ਨਹੀਂ ਇਹ ਕਹੇ ਜਮ ਕਾ ਚੁਕਿਆ ਡਰ, ਰਾਏ ਧਰਮ ਨੇੜ ਨਾ ਆਇੰਦਾ। ਪਾਣੀ ਨਹੀਂ ਇਹ ਤੁਹਾਨੂੰ ਮੁੜ੍ਹ ਕੇ ਲੈ ਕੇ ਜਾਏ ਆਪਣੇ ਘਰ, ਜਿਹੜਾ ਘਰ ਹੱਥ ਕਿਸੇ ਨਾ ਆਇੰਦਾ। ਪਾਣੀ ਨਹੀਂ ਸ੍ਰੀ ਭਗਵਾਨ ਦਾ ਵਰ, ਜੋ ਗੁਰਮੁਖਾਂ ਮੁਖ ਚੁਆਇੰਦਾ। ਪਾਣੀ ਨਹੀਂ ਇਹ ਪੁਰਖ ਅਕਾਲ ਦਾ ਭਾਣਾ ਰਿਹਾ ਜਰ, ਹੁਕਮੇ ਅੰਦਰ ਆਪਣੀ ਕਾਰ ਕਮਾਇੰਦਾ। ਪਾਣੀ ਦੇਣ ਵਾਲੇ ਨੂੰ ਲਓ ਫੜ, ਕਿਤੇ ਆਪਣਾ ਪਾਣੀ ਕਿਸੇ ਗੁੱਠ ਵਿਚ ਛੁਪਾਇੰਦਾ। ਭਗਤ ਕਹਿਣ ਹੁਣ ਸਾਥੋਂ ਰਿਹਾ ਡਰ, ਸ੍ਰੀ ਭਗਵਾਨ ਆਪਣਾ ਬਲ ਗਵਾਇੰਦਾ।
ਅਸੀਂ ਚਾਰੋਂ ਪਾਸਿਉਂ ਆ ਕੇ ਚਾਰੇ ਕੁੰਟਾਂ ਇਹਦੇ ਅੱਗੇ ਗਏ ਅੜ, ਉਤਰ ਪੂਰਬ ਪੱਛਮ ਦੱਖਣ ਦਰਵਾਜ਼ਾ ਨਜ਼ਰ ਕੋਇ ਨਾ ਆਇੰਦਾ। ਵੇਖੋ ਸਾਥੋਂ ਡਰਦਾ ਸਾਡੀਆਂ ਸਿਫ਼ਤਾਂ ਰਿਹਾ ਕਰ, ਸਿਫ਼ਤ ਸਾਲਾਹੀ ਸਿਫ਼ਤ ਸਾਲਾਹਿੰਦਾ। ਅਸੀਂ ਕਿਸੇ ਨੇ ਕੁਛ ਵੀ ਨਹੀਂ ਮੰਗਿਆ ਵਰ, ਫਿਰ ਵੀ ਸਾਡੀ ਝੋਲੀ ਭਰਾਇੰਦਾ। ਜੇ ਅਸੀਂ ਏਹਦੇ ਚਰਨੀ ਜਾਈਏ ਪੜ, ਸਾਡਾ ਘਟ ਕੁਛ ਨਹੀਂ ਜਾਇੰਦਾ। ਏਹਦਾ ਢੋਲਾ ਲਈਏ ਪੜ੍ਹ, ਜੋ ਤੇਰਾ ਮੇਰਾ ਰਾਗ ਅਲਾਇੰਦਾ। ਇਹ ਪਾਣੀ ਨਹੀਂ ਜਿਸ ਦੇ ਪੀਤਿਆਂ ਤਨ ਮਨ ਸੀਤਲ ਹੋ ਕੇ ਜਾਏ ਠਰ, ਠੰਡਕ ਇਕੋ ਇਕ ਵਖਾਇੰਦਾ। ਇਹ ਪਾਣੀ ਨਹੀਂ ਅਠਸਠ ਤੀਰਥ ਏਹਦੇ ਥੱਲੇ ਡਿੱਗੇ ਦੜ, ਏਹਦੇ ਵਿਚ ਲੰਘਣ ਕੋਇ ਨਾ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਕਲਕੀ ਅਵਤਾਰ, ਆਪਣੀ ਕਲਾਮ ਵਿਚ ਕਿਰਪਾ ਰਿਹਾ ਕਰ, ਅੱਗੇ ਪਿਛੇ ਵਸਤ ਹੱਥ ਨਾ ਕਿਸੇ ਫੜਾਇੰਦਾ।