ਪੁਸਤਕਾਲਾਭਾਗ ੧੪

੨੯ ਚੇਤ ੨੦੨੦ ਬਿਕਰਮੀ ਵਤਨ ਸਿੰਘ ਦੇ ਗ੍ਰਹਿ ਸਰੀਂਹ ਪੁਰ ਜ਼ਿਲਾ ਹੁਸ਼ਿਆਰ ਪੁਰ

ਭਗਤ ਭਗਵਾਨ ਸਚ ਭਰਵਾਸਾ, ਇਕ ਦੂਜੇ ਉਤੇ ਓਟ ਰਖਾਈਆ। ਆਤਮ ਪਰਮਾਤਮ ਖੇਲ ਤਮਾਸ਼ਾ, ਨਿਰਗੁਣ ਸਰਗੁਣ ਵੇਖ ਵਖਾਈਆ। ਮੰਡਲ ਮੰਡਪ ਸਾਚੀ ਰਾਸਾ, ਘਰ ਗੋਪੀ ਕਾਹਨ ਨਚਾਈਆ। ਲੇਖਾ ਚੁੱਕੇ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਨਾ ਕੋਇ ਵਡਿਆਈਆ। ਦੀਨ ਦਿਆਲ ਠਾਕਰ ਸੁਆਮੀ ਬਣੇ ਰਾਖਾ, ਮਿਹਰ ਨਜ਼ਰ ਆਪ ਉਠਾਈਆ। ਪਾਰਬ੍ਰਹਮ ਬ੍ਰਹਮ ਜਣਾਏ ਨਿਰਗੁਣ ਜ਼ਾਤਾ, ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਕੂੜੀ ਕਿਰਿਆ ਮੇਟੇ ਰੈਣ ਅੰਧੇਰੀ ਰਾਤਾ, ਸਤਿਗੁਰ ਸਾਚਾ ਚੰਦ ਚੜ੍ਹਾਈਆ। ਸੋਹੰ ਢੋਲਾ ਧੁਰ ਦੀ ਗਾਥਾ, ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਜਸ ਗਾਈਆ। ਸਦਾ ਸੁਹੇਲਾ ਵਸੇ ਸਾਥਾ, ਵਿਛੜ ਕਦੇ ਨਾ ਜਾਈਆ। ਜਨਮ ਜਨਮ ਪੂਰੀ ਕਰੇ ਆਸਾ, ਜੋ ਜਨ ਬੈਠਣ ਧਿਆਨ ਲਗਾਈਆ। ਭਾਗ ਲਗਾਏ ਕਾਇਆ ਕਾਸਾ, ਨਾਮ ਅਮੋਲਕ ਝੋਲੀ ਪਾਈਆ। ਨਿਜ ਆਤਮ ਕਰ ਕਰ ਵਾਸਾ, ਵਸਤੂ ਆਪਣੀ ਦਏ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਇਕ ਅਖਵਾਈਆ। ਭਗਤਨ ਮੀਤਾ ਏਕਾ ਏਕ, ਆਦਿ ਜੁਗਾਦਿ ਵੱਡੀ ਵਡਿਆਈਆ। ਨਿਰਗੁਣ ਸਰਗੁਣ ਦੇਵਣਹਾਰਾ ਟੇਕ, ਸਿਰ ਸਮਰਥ ਹੱਥ ਰਖਾਈਆ। ਨਿਜ ਨੇਤਰ ਲਏ ਵੇਖ, ਦੋਏ ਦੋਏ ਲੋਚਨ ਬੰਦ ਕਰਾਈਆ। ਸਚ ਪ੍ਰੀਤੀ ਅੰਦਰ ਕਰੇ ਹੇਤ, ਹਿਤਕਾਰੀ ਵਡ ਵਡਿਆਈਆ। ਸੁਰਤੀ ਸ਼ਬਦੀ ਲੇਖਾ ਜਾਣੇ ਚੇਤਨ ਚੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ । ਭਗਤ ਭਗਵਾਨ ਸਦਾ ਸੁਹੇਲਾ, ਸਾਚਾ ਸੰਗ ਨਿਭਾਇੰਦਾ। ਧਾਮ ਸੁਹਾਏ ਇਕ ਨਵੇਲਾ, ਮਹੱਲ ਅਟੱਲ ਨਜ਼ਰ ਕਿਸੇ ਨਾ ਆਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲਾ, ਚੇਲਾ ਗੁਰ ਮੇਲ ਮਿਲਾਇੰਦਾ। ਜੁਗ ਚੌਕੜੀ ਸਦਾ ਸਦਾ ਪ੍ਰਭ ਅਚਰਜ ਖੇਲ ਖੇਲਾ, ਭੇਵ ਅਭੇਦ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਇੰਦਾ। ਹਰਿਜਨ ਸਾਚੇ ਦਇਆ ਧਾਰ, ਪ੍ਰਭ ਦੇਵਣਹਾਰ ਵਡਿਆਈਆ। ਜੁਗ ਜੁਗ ਸਦ ਸਦ ਮੇਲਣਹਾਰ, ਮੇਲ ਮਿਲਾਵਾ ਏਕਾ ਥਾਈਂਆ। ਅੰਤਰ ਆਤਮ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹੀਆ। ਅੰਮ੍ਰਿਤ ਸਚ ਪਿਆਲਾ ਦਏ ਪਿਆਲ, ਦੀਨ ਦਿਆਲ ਹੋਏ ਸਹਾਈਆ। ਰੱਖਿਆ ਕਰੇ

ਬਣ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਈਆ। ਜੋ ਜਨ ਸਾਚੀ ਘਾਲਣ ਰਹੇ ਘਾਲ, ਤਿਨ੍ਹਾਂ ਲੇਖਾ ਇਕੋ ਨਾਮ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਨਾਮ ਵਡਿਆਈਆ। ਭਗਤ ਕਹੇ ਪ੍ਰਭ ਸੁਣ ਪੁਕਾਰ, ਇਕੋ ਓਟ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਆਧਾਰ, ਕਰੋੜ ਤੇਤੀਸਾ ਆਸ ਨਾ ਕੋਇ ਰਖਾਈਆ। ਤ੍ਰੈਗੁਣ ਮਾਇਆ ਤੁਟੇ ਜੰਜਾਲ, ਬੰਧਨ ਬੰਧ ਨਾ ਕੋਇ ਪੁਆਈਆ। ਪੰਜ ਤੱਤ ਮਾਰਗ ਦੇ ਵਖਾਲ, ਘਰ ਇਕੋ ਇਕ ਦਰਸਾਈਆ। ਨਿਰਗੁਣ ਸਰਗੁਣ ਚਲਣਾ ਨਾਲ ਨਾਲ, ਬਣ ਪਾਂਧੀ ਫੇਰਾ ਪਾਈਆ। ਡੂੰਘੀ ਕੰਦਰ ਅੰਧੇਰ ਦੀਪਕ ਦੇ ਬਾਲ, ਜੋਤ ਨਿਰੰਜਣ ਕਰ ਰੁਸ਼ਨਾਈਆ। ਅੰਮ੍ਰਿਤ ਆਤਮ ਮਦਿ ਪਿਆਲਾ ਸੀਤਲ ਧਾਰ ਦੇ ਪਿਆਲ, ਨਿਝਰ ਝਿਰਨਾ ਰਸ ਚੁਆਈਆ। ਮੰਦਰ ਅੰਦਰ ਵਖਾ ਸੱਚੀ ਧਰਮਸਾਲ, ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਮਿਹਰਵਾਨ ਕਰ ਕਿਰਪਾ ਹੱਲ ਕਰ ਸਵਾਲ, ਤੇਰੇ ਅੱਗੇ ਇਕ ਅਰਜ਼ੋਈਆ। ਵੇਲੇ ਅੰਤ ਨਾ ਖਾਏ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਸਾਚੇ ਮੰਦਰ ਲੈਣਾ ਬਹਾਲ, ਜਿਸ ਘਰ ਤੇਰੀ ਵੱਜੇ ਵਧਾਈਆ। ਜਲਵਾ ਨੂਰ ਬੇਮਿਸਾਲ, ਜੋਤੀ ਜੋਤ ਹੋਏ ਰੁਸ਼ਨਾਈਆ। ਲੇਖਾ ਰਹੇ ਨਾ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਜਣਾਈਆ। ਠਾਕਰ ਹੋ ਕੇ ਪੁਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਜੁਗ ਜਨਮ ਦੇ ਵਿਛੜੇ ਭਾਲ, ਪ੍ਰੀਆ ਪ੍ਰੀਤਮ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪ੍ਰਭ ਤੇਰੀ ਸਚ ਸਰਨਾਈਆ। ਤੇਰੀ ਆਸ ਬੈਠੇ ਤੱਕ, ਬੇਪਰਵਾਹ ਵੱਡੀ ਵਡਿਆਈਆ। ਕਿਰਪਾ ਕਰ ਪੁਰਖ ਸਮਰਥ, ਦੀਨਨ ਦੀਨ ਦੇਣ ਦੁਹਾਈਆ। ਕੂੜੀ ਕਿਰਿਆ ਵਿਚੋਂ ਰੱਖ, ਸਿਰ ਆਪਣਾ ਹੱਥ ਟਿਕਾਈਆ। ਆਤਮ ਪਰਮਾਤਮ ਮਾਰਗ ਦੱਸ, ਪ੍ਰਭ ਮਿਲੀਏ ਚਾਈਂ ਚਾਈਂਆ। ਉਜੜਿਆ ਖੇੜਾ ਜਾਏ ਵਸ, ਘਰ ਸਾਚੇ ਵੱਜੇ ਵਧਾਈਆ। ਚਰਨ ਕਵਲ ਕਵਲ ਚਰਨ ਹਰਿ ਸਰਨਾਈ ਜਾਈਏ ਢੱਠ, ਸੀਸ ਇਕ ਜਗਦੀਸ਼ ਝੁਕਾਈਆ। ਤੇਰਾ ਨਾਉਂ ਲਈਏ ਰਟ, ਦੂਜਾ ਸੋਹਲਾ ਕੋਇ ਨਾ ਗਾਈਆ। ਤੂੰ ਰੱਖਣਹਾਰਾ ਪਤ, ਪਤਿਪਰਮੇਸ਼ਵਰ ਆਪਣਾ ਨਾਉਂ ਧਰਾਈਆ। ਭਗਤਾਂ ਕੋਲੋਂ ਨਾ ਹੋਣਾ ਵੱਖ, ਇਕੋ ਤੇਰੀ ਓਟ ਤਕਾਈਆ। ਰਲ ਮਿਲ ਸਾਂਝਾ ਗਾਈਏ ਜਸ, ਸਿਫ਼ਤ ਸਿਫ਼ਤਾਂ ਨਾਲ ਸਾਲਾਹੀਆ। ਇਕੇ ਮੰਦਰ ਜਾਈਏ ਵਸ, ਜਿਸ ਘਰ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਦੇਣਾ ਸਾਚਾ ਵਰ, ਭਗਤ ਭਗਵਾਨ ਧਿਆਨ ਲਗਾਈਆ। ਭਗਤ ਕਹਿਣ ਪ੍ਰਭ ਤੇਰਾ ਸੰਗ, ਇਕੋ ਇਕ ਨਜ਼ਰੀ ਆਇੰਦਾ। ਕਲਜੁਗ ਨੱਚੇ ਨੌਂ ਖੰਡ ਸੁਰਤੀ ਬਣ ਮਲੰਘ, ਚਾਰੋਂ ਕੁੰਟ ਆਪਣਾ ਤਾਲ ਵਜਾਇੰਦਾ। ਧਰਮ ਦੁਆਰਾ ਕੋਈ ਨਾ ਸਕੇ ਲੰਘ, ਨੌਂ ਦੁਆਰੇ ਪੰਧ ਨਾ ਕੋਇ ਮੁਕਾਇੰਦਾ। ਰਸਨਾ ਗਾ ਗਾ ਥੱਕੀ ਤੇਰਾ ਛੰਦ, ਆਤਮ ਰਸ ਹੱਥ ਕਿਸੇ ਨਾ ਆਇੰਦਾ। ਬਿਨ ਸਾਹਿਬ ਸਤਿਗੁਰ ਸਾਚੀ ਪਾਏ ਨਾ ਕੋਇ ਠੰਡ, ਅਗਨੀ ਤੱਤ ਨਾ ਕੋਇ ਬੁਝਾਇੰਦਾ। ਸੁਰਤ ਸੁਹਾਗਣ ਹੋਏ ਨਾ ਰੰਡ, ਜਗਤ ਵਿਛੋੜਾ ਨਾ ਕੋਇ ਵਖਾਇੰਦਾ। ਤੇਰਾ ਗਾਈਏ ਸੱਚਾ ਛੰਦ, ਸੋਹੰ ਢੋਲਾ ਇਕੋ ਭਾਇੰਦਾ। ਖ਼ੁਸ਼ੀ ਹੋਏ ਬੰਦ ਬੰਦ, ਬੰਦੀਖ਼ਾਨਾ ਕੋਇ ਰਹਿਣ ਨਾ ਪਾਇੰਦਾ। ਭਗਤ ਭਗਵਾਨ ਚੜ੍ਹੇ ਸਾਚਾ ਚੰਦ, ਜੋਤੀ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਭਗਤ ਭਗਵਾਨ ਇਕੋ ਆਸ, ਆਸਾ ਵਿਚ ਜਣਾਈਆ। ਮਿਲ ਮਿਲ ਬੁਝੇ ਕੂੜੀ ਪਿਆਸ, ਤ੍ਰਿਸ਼ਨਾ ਤ੍ਰਿਖਾ ਰਹਿਣ ਨਾ ਪਾਈਆ। ਘਰ ਮੰਡਲ ਵੇਖੇ ਸਾਚੀ ਰਾਸ,

ਗ੍ਰਹਿ ਆਪਣੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਸਦਾ ਵਡਿਆਈਆ। ਦੇਵੇ ਵਡਿਆਈ ਜਿਉਂ ਭਾਉ ਭਾਗ ਬਿਦਰ, ਗ਼ਰੀਬ ਨਿਮਾਣਿਆਂ ਦਇਆ ਕਮਾਇੰਦਾ। ਪੂਰੀ ਕਰਨਹਾਰਾ ਸਧਰ, ਆਸਾ ਆਸਾ ਨਾਲ ਮਿਲਾਇੰਦਾ। ਤਕਦੀਰ ਤਕਸੀਰ ਦੇਵੇ ਬਦਲ, ਤਦਬੀਰ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਕਰੇ ਸੱਚਾ ਅਦਲ, ਅਦਾਲਤ ਇਕੋ ਇਕ ਵਖਾਇੰਦਾ। ਸ੍ਰੀ ਭਗਵਾਨ ਦੇ ਦਾਨ ਕਰੇ ਮਦਦ, ਵਸਤ ਅਗੰਮ ਝੋਲੀ ਪਾਇੰਦਾ। ਇਕ ਅੰਕੜਾ ਦੋ ਕੀਤੇ ਅਦਦ, ਮੇਲ ਮਿਲਾਵਾ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚਾ ਖੇਲ ਭਗਤ ਭਗਵਾਨ, ਕਲਜੁਗ ਨਜ਼ਰ ਕਿਸੇ ਨਾ ਆਈਆ। ਆਤਮ ਪਰਮਾਤਮ ਇਕ ਨਿਸ਼ਾਨ, ਘਰ ਸਾਚੇ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਈਆ। ਬੋਧ ਅਗਾਧ ਸ਼ਬਦ ਗਿਆਨ, ਧੁਰ ਸੰਦੇਸ ਕਰੇ ਪੜ੍ਹਾਈਆ। ਮਹੱਲ ਅਟੱਲ ਉਚ ਮਕਾਨ, ਘਰ ਸਾਚਾ ਆਪ ਸੁਹਾਈਆ। ਜੋਤੀ ਨੂਰ ਜੋਤ ਮਹਾਨ, ਨਿਰਗੁਣ ਨਿਰਵੈਰ ਡਗਮਗਾਈਆ। ਲੇਖਾ ਜਾਣ ਦੋ ਜਹਾਨ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਸੰਤ ਸੁਹੇਲੇ ਰੱਖੇ ਆਣ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਾਂ ਲੇਖਾ ਰਿਹਾ ਚੁਕਾਈਆ। ਭਗਤਨ ਲੇਖਾ ਚੁੱਕੇ ਜਗ, ਜਗਤ ਵਿਚ ਰਹਿਣ ਨਾ ਪਾਈਆ। ਕੂੜੀ ਤ੍ਰਿਸ਼ਨਾ ਨਾ ਲੱਗੇ ਅੱਗ, ਅਗਨੀ ਤੱਤ ਨਾ ਕੋਇ ਵਖਾਈਆ। ਸਚ ਪ੍ਰੀਤੀ ਜਾਏ ਬੱਝ, ਡੋਰੀ ਇਕੋ ਨਾਮ ਪਾਈਆ। ਨਾਮ ਨਗਾਰਾ ਜਾਏ ਵਜ, ਅਨਹਦ ਨਾਦੀ ਨਾਦ ਸੁਣਾਈਆ। ਧਰਮ ਦੁਆਰ ਦੀ ਵੇਖੇ ਹੱਦ, ਕਰਮ ਕਾਂਡ ਦਾ ਲੇਖਾ ਦਏ ਮੁਕਾਈਆ। ਸੋਹੰ ਢੋਲਾ ਸ਼ਬਦ ਵਿਚੋਲਾ ਗਾਏ ਛੰਦ, ਗੀਤ ਗੋਬਿੰਦ ਇਕੋ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਇਕੋ ਰੰਗ ਰੰਗਾਈਆ। ਭਗਤਨ ਰੰਗ ਸਦਾ ਅਨਡਿਠ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਪਾਰਬ੍ਰਹਮ ਬ੍ਰਹਮ ਸਾਚਾ ਹਿੱਤ, ਘਰ ਮੰਦਰ ਆਪ ਵਖਾਇੰਦਾ। ਕਰਵਟ ਬਦਲੇ ਜੋ ਸੁੱਤਾ ਦੇ ਕਰ ਪਿੱਠ, ਸਵੱਛ ਸਰੂਪੀ ਰੂਪ ਜਣਾਇੰਦਾ। ਮਨ ਵਾਸਨਾ ਲਏ ਜਿਤ, ਪ੍ਰੇਮ ਪ੍ਰੀਤੀ ਖ਼ਾਹਸ਼ ਇਕ ਉਪਜਾਇੰਦਾ। ਕੂੜੀ ਕਿਰਿਆ ਅੰਦਰੋਂ ਬਾਹਰ ਕੱਢੇ ਖਿਚ, ਸਚ ਸੁੱਚ ਆਪ ਵਰਤਾਇੰਦਾ। ਭੇਵ ਚੁਕਾਏ ਕਾਇਆ ਸਾਢੇ ਤਿੰਨ ਹੱਥ ਵਿਚ, ਬਣ ਵਿਚੋਲਾ ਕਾਰ ਕਮਾਇੰਦਾ। ਭਗਤ ਭਗਵਾਨ ਇਕੋ ਸਿਖਿਆ ਲਏ ਸਿਖ, ਸਾਚੀ ਸਿਖਿਆ ਸਿਖੀ ਨਾਮ ਪੜ੍ਹਾਇੰਦਾ। ਚਾਰ ਕੁੰਟ ਦਹਿ ਦਿਸ਼ਾ ਜਿਧਰ ਵੇਖੋ ਸਤਿਗੁਰ ਪੂਰਾ ਪਏ ਦਿਸ, ਪਰਦਾ ਉਹਲਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਾਨ ਇਕੋ ਘਰ ਵਸਾਇੰਦਾ। ਭਗਤ ਭਗਵਾਨ ਘਰ ਅਵੱਲਾ, ਸੋ ਸਾਹਿਬ ਸਤਿਗੁਰ ਆਪ ਜਣਾਈਆ। ਦੂਰ ਦੁਰਾਡਾ ਸਚ ਮਹੱਲਾ, ਸਚਖੰਡ ਸਾਚਾ ਸੋਭਾ ਪਾਈਆ। ਨਿਰਵੈਰ ਨਿਰੰਕਾਰ ਨਿਰਾਕਾਰ ਫੜਾਏ ਆਪਣਾ ਪੱਲਾ, ਪੱਲੂ ਸ਼ਬਦ ਰੂਪ ਵਖਾਈਆ। ਪਾਵੇ ਸਾਰ ਜਲਾਂ ਥਲਾਂ, ਡੂੰਘੀ ਗਾਰ ਟਿੱਲੇ ਪਰਬਤ ਮਹੀਅਲ ਖੋਜੇ ਬੇਪਰਵਾਹੀਆ। ਜੋਤੀ ਸ਼ਬਦੀ ਨਿਰਗੁਣ ਸਰਗੁਣ ਪੰਜ ਤੱਤ ਕਾਇਆ ਆਪੇ ਰਲਾ, ਤਤਵ ਤਤ ਲੇਖਾ ਆਪਣੇ ਹੱਥ ਰਖਾਈਆ। ਜੋਤ ਪਰਕਾਸ਼ ਪੁਰਖ ਅਬਿਨਾਸ਼ ਬਿਨ ਤੇਲ ਬਾਤੀ ਦੀਪਕ ਆਪੇ ਬਲਾ, ਨੂਰੋ ਨੂਰ ਨੂਰ ਕਰੇ ਰੁਸ਼ਨਾਈਆ। ਸਚ ਸੰਦੇਸ ਨਰ ਨਰੇਸ਼ ਬੋਧ ਅਗਾਧ ਸ਼ਬਦ ਅਗੰਮ ਇਕੋ ਘੱਲਾ, ਦੋ ਜਹਾਨਾਂ ਕਰੇ ਪੜ੍ਹਾਈਆ। ਲੇਖਾ ਜਾਣੇ ਕਾਇਆ ਮੰਦਰ ਅੰਦਰ ਡੂੰਘੀ ਡੱਲਾ, ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵਣਹਾਰ ਵਡਿਆਈਆ। ਭਗਤ ਭਗਵਾਨ ਖੋਲ੍ਹੇ ਅੱਖ, ਮਿਹਰ ਨਜ਼ਰ ਆਪ ਉਠਾਇੰਦਾ। ਸਤਿ ਸਤਿਵਾਦੀ ਮਾਰਗ ਦੱਸ, ਸਾਚੇ ਰਾਹ ਆਪ ਚਲਾਇੰਦਾ। ਧੀਰਜ ਦੇ ਸੰਤੋਖ ਹੱਠ, ਸਤਿ ਧਰਮ ਆਪ ਬੰਧਾਇੰਦਾ। ਲੇਖੇ ਲਾ ਰਤੀ ਰਤ, ਰੁੱਤ ਰੁੱਤੜੀ ਮਾਤ ਮਹਿਕਾਇੰਦਾ। ਮੇਲ ਮਿਲਾਵਾ ਕਮਲਾਪਤ, ਘਰ ਮੰਦਰ ਇਕ ਵਡਿਆਇੰਦਾ। ਲੇਖਾ ਜਾਣ ਪੁਰਖ ਸਮਰਥ, ਸਰਬ ਕਲ ਧਾਰੀ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਸਾਚੇ ਪੱਤਣ, ਪ੍ਰਭ ਮਾਹੀ ਫੇਰਾ ਪਾਈਆ। ਭਗਤ ਭਗਵਾਨ ਇਕ ਦੂਜੇ ਨੂੰ ਸਦਾ ਤੱਕਣ, ਨੇਤਰ ਨੈਣ ਨੈਣ ਉਠਾਈਆ। ਪੇਖ ਪੇਖ ਕਦੇ ਨਾ ਥੱਕਣ, ਸੁਖ ਸੁਖ ਵਿਚੋਂ ਉਪਜਾਈਆ। ਇਕ ਦੂਜੇ ਨੂੰ ਗੋਦੀ ਚੁੱਕਣ, ਜੁਗ ਜੁਗ ਖ਼ੁਸ਼ੀ ਮਨਾਈਆ। ਅਗਲਾ ਪਿਛਲਾ ਹਾਲ ਪੁਛਣ, ਕਿਉਂ ਪਾਈ ਨਿਰਗੁਣ ਸਰਗੁਣ ਨਾਲ ਜੁਦਾਈਆ। ਕਲਜੁਗ ਅੰਤਮ ਪਾਰਬ੍ਰਹਮ ਪ੍ਰਭ ਤੈਨੂੰ ਨਹੀਂ ਦੇਣਾ ਲੁਕਣ, ਤੇਰੀ ਲੁਕਣ ਮੀਚੀ ਜਨ ਭਗਤਾਂ ਰਹੀ ਸਤਾਈਆ। ਤੇਰੀ ਖੇਲ ਸਦਾ ਅਨਡੀਠੀ, ਨਿੱਕੀ ਨਿੱਕੀ ਸਮਝ ਕਿਸੇ ਨਾ ਆਈਆ। ਤੇਰੇ ਵਿਛੋੜੇ ਵੈਰਾਗ ਅੰਦਰ ਭਗਤ ਆਤਮਾ ਰੋ ਰੋ ਪਿੱਟੀ, ਨੇਤਰ ਨੈਣਾਂ ਨੀਰ ਵਹਾਈਆ। ਤੇਰੀ ਧਾਰ ਨਾ ਦਿਸੀ ਚਿੱਟੀ, ਸਤਿ ਸਫ਼ੈਦੀ ਕਾਰ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨ ਧਿਆਨ ਲਗਾਈਆ। ਭਗਤ ਭਗਵਾਨ ਨੇਤਰ ਰੋ, ਨੈਣਾਂ ਛਹਿਬਰ ਲਾਈਆ। ਇਕ ਦੂਜੇ ਦੀ ਕੋਈ ਨਾ ਸੁਣੇ ਸੋ, ਸੋਇਆ ਮਾਤ ਨਾ ਕੋਇ ਉਠਾਈਆ। ਪ੍ਰੇਮ ਪ੍ਰੀਤੀ ਕਰੇ ਨਾ ਕੋਈ ਮੋਹ, ਮੁਹੱਬਤ ਬੈਠੀ ਮੁਖ ਭੁਆਈਆ। ਆਤਮ ਪਰਮਾਤਮ ਹੋ ਨਿਰਮੋਹ, ਵਿਛੋੜਾ ਘਰ ਘਰ ਰਹੇ ਜਣਾਈਆ। ਨਾ ਕੋਈ ਦੇਵੇ ਢੋਆ ਢੋ, ਵਸਤ ਹੱਕ ਨਾ ਝੋਲੀ ਪਾਈਆ। ਆਪਣਾ ਆਪ ਸਾਰੇ ਬੈਠੇ ਖੋਹ, ਖ਼ਾਲੀ ਹੱਥ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੁਧ ਬਿਨ ਮਿਲੇ ਨਾ ਕੋਇ ਸਰਨਾਈਆ। ਭਗਤ ਕਹੇ ਭਗਵਾਨ ਤੇਰੀ ਸਰਨਾ, ਸਰਨਗਤ ਇਕੋ ਇਕ ਜਣਾਇੰਦਾ। ਤੇਰੀ ਕਿਰਪਾ ਖੁਲ੍ਹੇ ਨੈਣ ਹਰਨਾ ਫ਼ਰਨਾ, ਫੁਰਨਾ ਇਕੋ ਇਕ ਨਜ਼ਰੀ ਆਇੰਦਾ। ਕਲਜੁਗ ਅੰਤ ਤੇਰੇ ਸਹਾਰੇ ਤਰਨਾ, ਡੂੰਘੇ ਸਾਗਰ ਸ਼ੌਹ ਦਰਯਾ ਨਾ ਕੋਇ ਰੁੜ੍ਹਾਇੰਦਾ। ਪਾਰਬ੍ਰਹਮ ਪ੍ਰਭ ਤੇਰੇ ਮੰਦਰ ਵੜਨਾ, ਜਿਸ ਘਰ ਇਕੋ ਰੰਗ ਨਜ਼ਰੀ ਆਇੰਦਾ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਢੋਲਾ ਪੜ੍ਹਨਾ, ਦੂਜਾ ਰਾਗ ਨਾ ਕੋਇ ਵਡਿਆਇੰਦਾ। ਨਿਰਗੁਣ ਸਰਗੁਣ ਤੇਰਾ ਪੱਲੂ ਫੜਨਾ, ਫੜਿਆ ਲੜ ਨਾ ਕੋਇ ਛੁਡਾਇੰਦਾ। ਕਰ ਕਿਰਪਾ ਕੱਟ ਦੇ ਜੀਣਾ ਮਰਨਾ, ਜੀਵਣ ਮਰਨ ਤੇਰੇ ਭਗਤ ਕੋਇ ਨਾ ਭਾਇੰਦਾ। ਲੇਖਾ ਟੁੱਟ ਜਾਏ ਵਰਨਾਂ ਬਰਨਾਂ, ਜ਼ਾਤ ਪਾਤ ਨਾ ਕੋਇ ਜਣਾਇੰਦਾ। ਲੱਗੇ ਪ੍ਰੀਤੀ ਤੇਰੇ ਚਰਨਾਂ, ਲੱਗੀ ਪ੍ਰੀਤ ਨਾ ਕੋਇ ਤੁੜਾਇੰਦਾ। ਦਰ ਆ ਕੇ ਬਾਹੋਂ ਫੜਨਾ, ਪ੍ਰਭ ਤੈਨੂੰ ਏਹੋ ਭਾਇੰਦਾ। ਤੇਰੇ ਸੋਹਣੇ ਮੰਦਰ ਚੜ੍ਹਨਾ, ਜਿਸ ਦਾ ਪੌੜਾ ਨਜ਼ਰ ਕਿਸੇ ਨਾ ਆਇੰਦਾ। ਨਿਰਗੁਣ ਤੇਰਾ ਦਰਸ਼ਨ ਕਰਨਾ, ਸਰਗੁਣ ਤੇਰਾ ਨਾਉਂ ਸਿਫ਼ਤ ਸਲਾਹਿੰਦਾ। ਤੂੰ ਕਿਰਪਾ ਨਿਧਾਨ ਅੱਗੇ ਹੋ ਕੇ ਖੜਨਾ, ਮੁਖ ਪਰਦਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਦਰਸ਼ਨ ਮੋਹੇ ਭਾਇੰਦਾ। ਹਰਿ ਭਗਤ ਦਰਸ ਕਰਾਵਾਂਗਾ। ਘਰ ਆਪਣੇ ਪਰਦਾ ਲਾਹਵਾਂਗਾ। ਕਲਜੁਗ ਸੜਦਾ ਫੜ ਬਚਾਵਾਂਗਾ। ਮਰਦਾ ਮਰਦਾ ਗਲੇ ਲਗਾਵਾਂਗਾ।

ਕਰ ਬਰਦਾ ਕੋਲ ਬਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਭਗਤਾਂ ਹੱਥ ਟਿਕਾਵਾਂਗਾ। ਸਿਰ ਰੱਖੇ ਹੱਥ ਸਵਾਮੀ, ਸਾਹਿਬ ਸਤਿਗੁਰ ਹੋਏ ਸਹਾਈਆ। ਭਗਤ ਭਗਵਾਨ ਅੰਤਰਜਾਮੀ, ਅੰਤਰ ਆਤਮ ਵੇਖ ਵਖਾਈਆ। ਸੁਣਾਵਣਹਾਰਾ ਸ਼ਬਦ ਬੋਧ ਅਗਾਧ ਬਾਣੀ, ਤੀਰ ਨਿਰਾਲਾ ਬਾਣ ਲਗਾਈਆ। ਦੇਵਣਹਾਰਾ ਅੰਮ੍ਰਿਤ ਰਸ ਠੰਡਾ ਪਾਣੀ, ਨਿਝਰ ਝਿਰਨਾ ਇਕ ਝਿਰਾਈਆ। ਲੇਖਾ ਚੁੱਕੇ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੇਰਾ ਫੇਰ ਨਾ ਪਾਈਆ। ਗੁਰ ਕਾ ਸ਼ਬਦ ਮਿਲੇ ਹਾਣੀ, ਮੇਲ ਮਿਲਾਵਾ ਸਹਿਜ ਸੁਭਾਈਆ। ਸਚਖੰਡ ਦੁਆਰ ਏਕਾ ਬਖ਼ਸ਼ੇ ਚਰਨ ਧਿਆਨੀ, ਗੜ੍ਹ ਹੰਕਾਰ ਨਾ ਕੋਇ ਵਖਾਈਆ। ਪ੍ਰਭ ਭਗਤਾਂ ਦੇਵੇ ਨਾਮ ਨਿਸ਼ਾਨੀ, ਦੋ ਜਹਾਨਾਂ ਦਏ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਭਗਤ ਦੇਵੇ ਸਾਚਾ ਦਾਨ ਸਾਚੀ ਦਾਤ, ਦਾਤਾ ਦਾਨੀ ਦਇਆਵਾਨ ਹਰਿਜਨ ਝੋਲੀ ਪਾਈਆ।

ਕਿੰਗ ਕਹੇ ਮੈਂ ਕਰੀ ਪੁਕਾਰ, ਦਰ ਆ ਕੇ ਦਿਤੀ ਦੁਹਾਈਆ। ਮੇਰੀ ਤੂੰਬੀ ਦੀ ਖਲੜੀ ਕੋਈ ਨਾ ਦੇਵੇ ਫੇਰ ਪਾੜ, ਆਰ ਪਾਰ ਤਾਰ ਨਾ ਕੋਇ ਲੰਘਾਈਆ। ਤਾਰ ਰੋਵੇ ਨੇਤਰ ਜ਼ਾਰੋ ਜ਼ਾਰ, ਮੈਨੂੰ ਅਗਨੀ ਵਿਚ ਕੋਇ ਨਾ ਪਾਈਆ। ਕਿਲੀ ਕਹੇ ਮੈਨੂੰ ਮਰੋੜੇ ਨਾ ਕੋਈ ਵਿਚ ਸੰਸਾਰ, ਹੱਥ ਮੇਰੇ ਉਤੇ ਟਿਕਾਈਆ। ਮੈਂ ਭੁੱਲੀ ਭੱਟਕੀ ਆਈ ਤੇਰੇ ਦੁਆਰ, ਆਪਣਾ ਹਾਲ ਰਹੀ ਸੁਣਾਈਆ। ਹੇਠਾਂ ਉਤਾਂ ਮੇਰੇ ਉਂਗਲਾਂ ਰਹੇ ਮਾਰ, ਇਸ਼ਾਰਿਆਂ ਨਾਲ ਨਾਚ ਕਰਾਈਆ। ਜੇ ਮੇਰਾ ਉਖੜ ਜਾਵੇ ਤਾਲ, ਦੇ ਮਰੋੜਾ ਮੇਰਾ ਰਾਗ ਕੰਨਾਂ ਕੋਲ ਸੁਣਨ ਪਾਈਆ। ਮੈਂ ਗਾ ਗਾ ਹੋਈ ਨਢਾਲ, ਮੇਰੀ ਸੁਰਤ ਦਏ ਦੁਹਾਈਆ। ਜਿੰਨਾਂ ਚਿਰ ਪ੍ਰਭ ਹੋਏਂ ਨਾ ਆਪ ਦਿਆਲ, ਮੇਰਾ ਲੇਖਾ ਸਕੇ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਸਚ ਸਰਨਾਈਆ। ਘੜਾ ਕਹੇ ਮੇਰਾ ਮੂੰਹ ਕੀਤਾ ਬੰਦ, ਉਤੇ ਪਰਦਾ ਰਹੇ ਪਾਈਆ। ਮੈਂ ਬੋਲਾਂ ਬਿਨ ਬੱਤੀ ਦੰਦ, ਆਪਣਾ ਹਾਲ ਸੁਣਾਈਆ। ਹੱਥਾਂ ਨਾਲ ਮੈਨੂੰ ਰਹੇ ਛੰਡ, ਉਂਗਲੀ ਉਂਗਲੀ ਚੋਟ ਲਗਾਈਆ। ਮੇਰੀ ਵੱਖੀਆਂ ਭੰਨ ਕੇ ਦਿਤਾ ਮੈਨੂੰ ਦੰਡ, ਰੋੜੇ ਠੀਕਰਾਂ ਮੇਰਾ ਤਾਲ ਬਣਾਈਆ। ਮੈਂ ਬ੍ਰਿਹੋਂ ਵਿਛੋੜਾ ਤੇਰਾ ਅੰਦਰੇ ਅੰਦਰ ਗਾਵਾਂ ਛੰਦ, ਬੇਵਸ ਰਿਹਾ ਕੁਰਲਾਈਆ। ਕਰ ਕਿਰਪਾ ਸਾਹਿਬ ਬਖ਼ਸ਼ੰਦ, ਦਰ ਤੇਰੇ ਅਰਜ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਢੋਲਕ ਕਹੇ ਪ੍ਰਭ ਮੇਰਾ ਵੇਖ ਤਾਲ, ਬੇਤਾਲੀ ਤੇਰਾ ਧਿਆਨ ਲਗਾਈਆ। ਤਨ ਨਾਲੋਂ ਵੱਖਰੀ ਕੀਤੀ ਖੱਲ, ਕਾਠ ਨਾਲ ਜੋੜ ਜੁੜਾਈਆ। ਰੱਸੀਆਂ ਨਾਲ ਮੈਨੂੰ ਦਿਤਾ ਬੰਨ੍ਹ, ਤੱਤ ਨਕੌੜਾ ਇਕੋ ਪਾਈਆ। ਖਿਚ ਖਿਚ ਕੇ ਦਿਤਾ ਡੰਨ, ਹਿਲ ਸਕਾਂ ਜ਼ਰਾ ਨਾ ਰਾਈਆ। ਜਿਸ ਵੇਲੇ ਮੈਨੂੰ ਮਾਰਨ ਮੈਂ ਕਹਾਂ ਧੰਨ ਧੰਨ, ਧੰਨ ਤੇਰੀ ਵਡਿਆਈਆ। ਮੈਂ ਡਰਦੀ ਮਾਰੀ ਦਰ ਦੁਆਰੇ ਤੇਰੇ ਆਈ ਚਲ, ਆਪਣਾ ਪੈਂਡਾ ਜਗਤ ਮੁਕਾਈਆ। ਮੈਂ ਸੰਗਤ ਵਿਚ ਬੈਠੀ ਰਲ, ਚਰਨ ਧੂੜੀ ਮਸਤਕ ਆਪਣਾ ਟਿੱਕਾ ਲਾਈਆ। ਦਰ ਆਈ ਨੂੰ ਦੇ ਆਪਣਾ ਫਲ, ਤੇਰੇ ਹੱਥ ਵੱਡੀ ਵਡਿਆਈਆ। ਵੇਖੀਂ ਖ਼ਾਲੀ ਹੱਥੀਂ ਨਾ ਦੇਵੀਂ ਘੱਲ, ਤੇਰੇ ਦਰ ਤੇ ਆਇਆ ਖ਼ਾਲੀ ਕੋਈ ਨਾ ਜਾਈਆ। ਮੇਰਾ ਜਨਮ ਜਨਮ ਦਾ ਮੇਟੀਂ ਸਲ, ਕਰਮ ਕਰਮ ਦਾ ਰੋਗ

ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗਾਵਣ ਆਏ ਆਏ ਭਗਤ, ਸੋਭਾ ਰਾਗ ਸੁਣਾਈਆ। ਭੇਵ ਨਾ ਜਾਣੇ ਕੋਈ ਜੀਵ ਜਗਤ, ਪ੍ਰਭ ਹੱਥ ਕੀ ਵਡਿਆਈਆ। ਸੁਣਾ ਗੌਣਾ ਖੇਲ ਫ਼ਕਤ, ਫ਼ਿਕਰਾ ਹੱਕ ਨਾ ਕੋਇ ਸਮਝਾਈਆ। ਸ੍ਰੀ ਭਗਵਾਨ ਲੇਖੇ ਲਾਏ ਬੂੰਦ ਰਕਤ, ਜੋ ਚਲ ਆਏ ਸਰਨਾਈਆ। ਮਾਤ ਗਰਭ ਫੇਰ ਨਾ ਆਏ ਪਰਤ, ਜੋ ਨੇਤਰ ਲੋਚਣ ਨੈਣ ਦਰਸ਼ਨ ਪਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਂਮੇ ਹੰਗਤਾ ਪਿੱਛੇ ਦੇਵੇ ਹਟਕ, ਗੁਰਮਤ ਇਕੋ ਇਕ ਸਮਝਾਈਆ। ਮਾਨਸ ਜਨਮ ਵਿਚ ਪਾਰ ਉਤਰਨ ਦੀ ਰਹਿ ਨਾ ਜਾਏ ਰੜਕ, ਜੋ ਸਤਿਗੁਰ ਪਏ ਸਰਨਾਈਆ। ਸਤਿਗੁਰ ਪੂਰਾ ਕਿਰਪਾ ਕਰ ਕੇ ਇਕੋ ਵਖਾਏ ਨਾਮ ਸੜਕ, ਗੁਰਮੁਖ ਭੱਜਾ ਜਾਏ ਵਾਹੋ ਦਾਹੀਆ। ਅੱਗੇ ਸਚਖੰਡ ਨਿਵਾਸੀ ਦੇ ਸੱਚੇ ਕਰੇ ਦਰਸ, ਨਿਰਗੁਣ ਜੋਤ ਜੋਤ ਨਜ਼ਰੀ ਆਈਆ। ਅਗਲੀ ਪਿਛਲੀ ਦੋ ਜਹਾਨ ਦੀ ਮਿਟੇ ਹਰਸ, ਲੇਖਾ ਬਾਕੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਸਭ ਦਾ ਰਿਹਾ ਮੁਕਾਈਆ। ਸੁਣ ਕਿੰਗ ਤੇਰਾ ਲੇਖਾ ਮੁੱਕਾ, ਮੁੱਕੀ ਜਗਤ ਜੁਦਾਈਆ। ਸੁਣ ਘੜੇ ਤੇਰਾ ਵੇਲਾ ਢੁਕਾ, ਕੁੰਭ ਜਲ ਨਾਲ ਤਰਾਈਆ। ਸੁਣ ਢੋਲਕ ਤੇਰਾ ਆਵਣ ਜਾਵਣ ਛੁੱਟਾ, ਛੁੱਟੀ ਜਗਤ ਲੋਕਾਈਆ। ਗਾਵਣਹਾਰੇ ਤੇਰਾ ਭਾਗ ਜਾਗਾ ਸੁੱਤਾ, ਸੋਈ ਸੁਰਤ ਜਗਾਈਆ। ਬੋਲਣਹਾਰੇ ਤੇਰਾ ਬੋਲ ਨਾ ਲੱਗਾ ਫ਼ਿੱਕਾ, ਪ੍ਰਭ ਦੇਵਣਹਾਰ ਵਡਿਆਈਆ। ਮਾਣਸ ਜਨਮ ਸਭ ਨੇ ਆ ਕੇ ਜਿਤਾ, ਜੋ ਨੇਤਰ ਲੋਚਣ ਦਰਸ਼ਨ ਪਾਈਆ। ਸਾਹਿਬ ਸਤਿਗੁਰ ਇਕੋ ਡਿਠਾ, ਜਿਸ ਡਿਠਿਆਂ ਲੱਖ ਚੁਰਾਸੀ ਦੁੱਖ ਰਹੇ ਨਾ ਰਾਈਆ। ਆਦਿ ਜੁਗਾਦੀ ਇਕੋ ਪਿਤਾ, ਪੁਰਖ ਅਕਾਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਕਿੰਗ ਕਹੇ ਮੇਰੀ ਸੋਹਣੀ ਲੱਗੀ ਪੁਕਾਰ, ਸ੍ਰੀ ਭਗਵਾਨ ਦਇਆ ਕਮਾਇੰਦਾ। ਘੜਾ ਕਹੇ ਮੇਰਾ ਉਚਾ ਸੁਣ ਜੈਕਾਰ, ਛੇਤੀ ਛੇਤੀ ਸਾਡੇ ਕੋਲ ਆਇੰਦਾ। ਢੋਲਕ ਕਹੇ ਮੇਰੀ ਸੁਣ ਕੇ ਹਾਹਾਕਾਰ, ਬਣ ਦਰਦੀ ਦਰਦ ਵੰਡਾਇੰਦਾ। ਗਾਵਣਹਾਰਾ ਕਹੇ ਮੇਰਾ ਸੁਰਤੀ ਸ਼ਬਦ ਵੇਖ ਪਿਆਰ, ਪ੍ਰੀਤੀ ਚਰਨਾਂ ਨਾਲ ਜੁੜਾਇੰਦਾ। ਬੋਲਣਹਾਰਾ ਕਹੇ ਪ੍ਰਭ ਦੇਵੇ ਦਰਸ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਸੋ ਮੰਦਰ ਸੋਹੇ ਦੁਆਰ, ਜਿਸ ਗ੍ਰਹਿ ਸਤਿਗੁਰ ਚਰਨ ਟਿਕਾਇੰਦਾ। ਵਤਨ ਸਿੰਘ ਦਾ ਵਤਨ ਵਸਦਾ ਰਹੇ ਅਪਾਰ, ਖੇੜਾ ਆਪਣੇ ਰੰਗ ਰੰਗਾਇੰਦਾ। ਜੋ ਦਰ ਆ ਸੱਚੇ ਦਿਲੋਂ ਕਰ ਕੇ ਜਾਏ ਨਿਮਸਕਾਰ, ਜਨਮ ਮਰਨ ਵਿਚ ਫੇਰ ਕਦੇ ਨਾ ਆਇੰਦਾ। ਢੋਲਕ ਘੜਾ ਕਿੰਗ ਗਾਵਣਹਾਰੇ ਉਤਰੇ ਪਾਰ, ਪਾਰ ਕਿਨਾਰਾ ਮੰਜਧਾਰਾ ਡੂੰਘਾ ਸੰਸਾਰਾ ਹਰਿ ਨਿਰੰਕਾਰਾ ਕਿਰਪਾ ਧਾਰਾ, ਮਿਹਰ ਨਜ਼ਰ ਨਾਲ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਰਬ ਵਰ, ਘਰ ਘਰ ਆਪਣਾ ਖੇਲ ਖਲਾਇੰਦਾ। ਪੂਰਬ ਲੇਖਾ ਵੱਡਾ ਲਹਿਣਾ, ਲਹਿਣੇਦਾਰ ਝੋਲੀ ਪਾਈਆ। ਏਨ੍ਹਾਂ ਭੱਟਾਂ ਕੋਲੋਂ ਸਿਖਿਆ ਬਹਿਣਾ, ਗੁਰ ਅਰਜਨ ਦਰ ਮਿਲੀ ਵਡਿਆਈਆ। ਪਹਿਲੇ ਦਿਨ ਕੱਠਿਆਂ ਹੋ ਕੇ ਨਾਮ ਸੱਚਾ ਕਹਿਣਾ, ਗਵਾਰ ਜੱਟਾਂ ਖ਼ੁਸ਼ੀ ਮਨਾਈਆ। ਵਿਆਹ ਸ਼ਾਦੀ ਦਾ ਚੁਕਿਆ ਲਹਿਣਾ, ਲਹਿਣੇਦਾਰ ਸਤਿਗੁਰ ਇਕੋ ਨਜ਼ਰੀ ਆਈਆ। ਤਿੰਨਾਂ ਨਾਲ ਤਿੰਨਾਂ ਮਿਲ ਕੇ ਬਹਿਣਾ, ਤ੍ਰੈਗੁਣ ਮਾਇਆ ਕੂੜੀ ਛਾਇਆ ਵਿਸ਼ਨ ਬ੍ਰਹਮਾ ਸ਼ਿਵ ਤ੍ਰੈਭਵਨ ਧਨੀ ਆਪਣਾ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲੇਖਾ ਰੱਖੇ ਵਿਚ ਭਰਮ ਭੁਲੇਖਾ, ਬਿਨ ਗੁਰਮੁਖ ਸੱਚੇ ਭੇਵ ਨਾ ਕਿਸੇ

ਸਮਝਾਈਆ। ਪਟਨੇ ਵਾਲਾ ਦਇਆ ਕਮੌਂਦਾ, ਗੁਰਮੁਖ ਸੱਜਣ ਫੜ ਉਠੌਂਦਾ, ਘੜਾ ਤਨ ਦਾ ਵਜੌਂਦਾ, ਢੋਲ ਸ਼ਬਦ ਦਾ ਸੁਣੌਂਦਾ, ਕਿੰਗ ਪ੍ਰੇਮ ਤਾਰ ਹਿਲੌਂਦਾ, ਨਜ਼ਰ ਕਿਸੇ ਨੂੰ ਮਾਤ ਨਾ ਔਂਦਾ, ਸੱਜਣ ਵਿਰਲੇ ਆਪ ਮਿਲੌਂਦਾ, ਆਪਣਾ ਕਰੇ ਕਮਾਲ ਆ। ਮਿਹਰ ਨਜ਼ਰ ਉਠਾਈਆ, ਹਰਿ ਸੰਗਤ ਮੇਲ ਮਿਲਾਈਆ, ਓਹੋ ਪਟਨੇ ਵਾਲਾ ਸੱਚਾ ਮਾਹੀਆ, ਪਟਨੇ ਵਾਲਾ ਖੇਲ ਰਚੌਂਦਾ।। ਸੋਏ ਗੁਰਮੁਖ ਆਪ ਉਠੌਂਦਾ। ਇਕੋ ਰਾਗ ਆਪ ਅਲੌਂਦਾ। ਬਿਨ ਕੰਨਾਂ ਆਪ ਸੁਣੌਂਦਾ। ਕਰੇ ਖੇਲ ਜੋ ਹਰਿ ਭੌਂਦਾ। ਇਕ ਦਰ ਢਾਹੇ ਇਕ ਦਰ ਬਣੌਂਦਾ। ਜੋਤੀ ਨੂਰ ਇਕ ਚਮਕੌਂਦਾ। ਕਲਗੀ ਤੋੜਾ ਸੀਸ ਰਖੌਂਦਾ। ਭਗਤ ਭਗਵਾਨ ਜੋੜਾ ਆਪ ਬਣੌਂਦਾ। ਥੋੜਾ ਥੋੜਾ ਰਾਹ ਵਖੌਂਦਾ। ਪਟਨੇ ਵਾਲਾ ਪਿਛਲਾ ਪਿਆਰ ਨਹੀਂ ਅਜੇ ਭੁਲੌਂਦਾ।। ਕਿੰਗ ਢੋਲਕੀ ਘੜੇ ਵਾਲੇ ਆਏ ਨੇ। ਆ ਕੇ ਹਾਲ ਸੁਣਾਏ ਨੇ। ਪ੍ਰਭ ਦੁਖੀਆਂ ਦਰਦ ਵੰਡਾਏ ਨੇ। ਫੜ ਬਾਹੋਂ ਉਂਗਲੀ ਲਾਏ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਕਰਨੀਉਂ ਹਰਿ ਸੰਗਤ ਨਾਲ ਤਰਾਏ ਨੇ। ਸੋਹਣਾ ਦਰਬਾਰ ਲਗਾਇਆ ਏ। ਬ੍ਰਹਮ ਕਿੰਗ ਇਕ ਵਜਾਇਆ ਏ। ਸ਼ਬਦ ਧੁਨ ਰਾਗ ਅਲਾਇਆ ਏ। ਕਾਇਆ ਕੁੰਭ ਆਪ ਸੁਹਾਇਆ ਏ। ਢੋਲ ਮਰਦੰਗ ਨਾਲ ਰਲਾਇਆ ਏ। ਪ੍ਰਭ ਸਾਚਾ ਸੰਗ ਵਖਾਇਆ ਏ। ਲੋਕਮਾਤ ਵਕਤ ਸੁਹਾਇਆ ਏ। ਗੁਰ ਪੀਰ ਅਵਤਾਰ ਵੇਖਣ ਆਇਆ ਏ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇਆ ਏ। ਕਰੋੜ ਤੇਤੀਸਾ ਨੈਣ ਸ਼ਰਮਾਇਆ ਏ। ਗਣ ਗੰਧਰਬ ਮਾਣ ਗਵਾਇਆ ਏ। ਪੀਰ ਪੈਗ਼ੰਬਰ ਸਜਦਾ ਇਕ ਕਰਾਇਆ ਏ। ਸ਼ਾਸਤਰ ਸਿਮਰਤ ਵੇਦ ਪੁਰਾਨ ਨੇਤਰ ਨੈਣ ਰਿਹਾ ਸ਼ਰਮਾਇਆ ਏ। ਚਾਰ ਯੁਗ ਸਤਿਜੁਗ ਤ੍ਰੇਤਾ ਦੁਆਪਰ ਦਰ ਆਪਣਾ ਦੁੱਖ ਸੁਣਾਇਆ ਏ। ਸ੍ਰੀ ਭਗਵਾਨ ਉਜਲ ਕਰੇ ਸਭ ਦੇ ਮੁਖ, ਜੋ ਚਲ ਸਰਨਾਈ ਆਇਆ ਏ। ਜਨਮ ਜਨਮ ਦਾ ਕੱਟੇ ਦੁੱਖ, ਦਰਦ ਦਰਦੀਆਂ ਨਾਲ ਵੰਡਾਇਆ ਏ। ਮਾਤ ਗਰਭ ਨਾ ਹੋਏ ਉਲਟਾ ਰੁਖ, ਜਮ ਕੀ ਫਾਸੀ ਦਏ ਤੁੜਾਇਆ ਏ। ਆਪਣੀ ਗੋਦੀ ਲਏ ਚੁੱਕ, ਸਾਚੀ ਡੋਲੀ ਆਪ ਬਹਾਇਆ ਏ। ਆਵਣ ਜਾਵਣ ਦਾ ਪੈਂਡਾ ਜਾਏ ਮੁੱਕ, ਜਿਨ੍ਹਾਂ ਤੰਦ ਸਤਾਰ ਵਜਾਇਆ ਏ। ਨੇਤਰ ਕੀਤਾ ਦਰਸ ਝੁਕ, ਉਪਰ ਅੱਖ ਨਾ ਕੋਇ ਉਠਾਇਆ ਏ। ਵੇਲੇ ਅੰਤ ਲਏ ਪੁੱਛ, ਘਰ ਘਰ ਆਪਣਾ ਫੇਰਾ ਪਾਇਆ ਏ। ਮਾਣਸ ਜਨਮ ਸੁਹਾਏ ਰੁੱਤ, ਕਾਇਆ ਪੱਤ ਡਾਲੀ ਆਪ ਮਹਿਕਾਇਆ ਏ। ਸੋ ਸਾਹਿਬ ਦੇ ਸੱਚੇ ਪੁੱਤ, ਜਿਨ੍ਹਾਂ ਆਪਣਾ ਰਾਹ ਵਖਾਇਆ ਏ। ਏਥੇ ਓਥੇ ਲੋਕਮਾਤ ਵਿਚ ਰਹੇ ਨਾ ਕੋਈ ਲੁਕ, ਹਰਿ ਜੂ ਪਰਦਾ ਆਪ ਉਠਾਇਆ ਏ। ਢੋਲ ਘੜੇ ਕੋਲੋਂ ਰਿਹਾ ਪੁੱਛ, ਕੀ ਮਾਹੀ ਸੱਚਾ ਨਜ਼ਰੀ ਆਇਆ ਏ। ਕਿੰਗ ਕਹੇ ਮੇਰਾ ਬਦਲਿਆ ਰੁਖ਼, ਮੇਰੀ ਤਾਰ ਆਪਣੇ ਨਾਲ ਮਿਲਾਇਆ ਏ। ਮੈਂ ਧੰਨ ਭਾਗ ਕਰਾਂ ਜਿਨ੍ਹਾਂ ਮੈਨੂੰ ਲਿਆਂਦਾ ਚੁੱਕ, ਆ ਕੇ ਹਰਿ ਦੀ ਸੇਵ ਲਗਾਇਆ ਏ। ਮੈਂ ਵੇਖਾਂ ਉਚੀ ਅੱਡੀ ਉਠ, ਸ਼ਾਹਸਵਾਰਾ ਕਿਹੜੀ ਕੂਟੋਂ ਫੇਰਾ ਪਾਇਆ ਏ। ਗ਼ਰੀਬ ਨਿਮਾਣਿਆਂ ਉਤੇ ਰਿਹਾ ਤੁਠ, ਮਿਹਰ ਨਜ਼ਰ ਇਕ ਟਿਕਾਇਆ ਏ। ਬੌਹੜੀ ਦੁਹਾਈ ਸਾਡੇ ਕੋਲ ਨਹੀਂ ਕੁਛ, ਜੋ ਸੁਣਿਆ ਸੋ ਸਭ ਦਾ ਜਸ ਗਾਇਆ ਏ। ਜੇ ਅੱਗੇ ਦਾ ਹਾਲ ਪ੍ਰਭ ਲਏ ਪੁੱਛ, ਰਾਹ ਨਜ਼ਰ ਕਿਸੇ ਨਾ ਆਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਸਭ ਦਾ ਰਿਹਾ ਝੋਲੀ ਪਾਇਆ ਏ। ਕਿੰਗ ਕਹੇ ਮੈਂ ਗਾਵਾਂਗੀ। ਢੋਲ ਮਾਹੀ ਨਾਲ ਮਿਲਾਵਾਂਗੀ। ਘੜਾ ਸਿਰ ਆਪਣੇ ਤੇ ਚਾਵਾਂਗੀ। ਸਿਧੇ ਨੈਣ ਰਖਾਵਾਂਗੀ। ਪ੍ਰਭ ਸੱਚੇ ਦਾ ਦਰਸ਼ਨ ਪਾਵਾਂਗੀ। ਆਪਣੀ ਭੁੱਲ

ਬਖ਼ਸ਼ਾਵਾਂਗੀ। ਗਾਵਣ ਵਾਲੇ ਨਾਲ ਰਲਾਵਾਂਗੀ। ਸਿਰ ਚਰਨਾਂ ਉਤੇ ਟਿਕਾਵਾਂਗੀ। ਲੱਖ ਲੱਖ ਸ਼ੁਕਰ ਮਨਾਵਾਂਗੀ। ਤੂਹੀ ਤੂਹੀ ਰਾਗ ਅਲਾਵਾਂਗੀ। ਹੁਕ ਸਦ ਇਕ ਸੁਣਾਵਾਂਗੀ। ਲੁਕ ਲੁਕ ਕੇ ਅੰਦਰ ਜਾਵਾਂਗੀ। ਪੁੱਛ ਪੁੱਛ ਕੇ ਪਰਦਾ ਲਾਹਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੇ ਆਪਣਾ ਦੇ ਦਏ ਨਾਮ ਵਰ, ਫਿਰ ਦੁੱਖੜੇ ਸਰਬ ਗਵਾਵਾਂਗੀ। ਢੋਲ ਕਹੇ ਮੈਂ ਗੱਜਾਂਗਾ। ਕਿੰਗ ਤੈਨੂੰ ਨਾਲ ਲੈ ਕੇ ਭੱਜਾਂਗਾ। ਪ੍ਰਭ ਦਰ ਤੇ ਜਾ ਕੇ ਸਜਾਂਗਾ। ਮਾਣ ਹੰਕਾਰ ਤਜਾਂਗਾ । ਹੋਏ ਨਿਮਾਣਾ ਸਿਰ ਚਰਨਾਂ ਉਤੇ ਰੱਖਾਂਗਾ। ਆਪਣਾ ਦੁੱਖੜਾ ਸਾਰਾ ਦੱਸਾਂਗਾ। ਹਰਿ ਦੁਆਰੇ ਇਕੋ ਵਸਾਂਗਾ। ਮਨਮੁਖਾਂ ਕੋਲੋਂ ਨੱਠਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਦੇ ਦੇ ਸਾਚਾ ਵਰ, ਦਰ ਘਰ ਸਾਚੇ ਬਹਿ ਕੇ ਟੱਪਾਂਗਾ। ਘੜਾ ਕਹੇ ਮੈਂ ਪਾਣੀ ਢੋਵਾਂਗਾ। ਜਨ ਭਗਤਾਂ ਚਰਨ ਧੋਵਾਂਗਾ। ਦਿਨ ਰਾਤ ਕਦੀ ਨਾ ਸੋਵਾਂਗਾ। ਮੈਂ ਉਨ੍ਹਾਂ ਜੋਗਾ ਹੋਵਾਂਗਾ। ਤਨ ਮਨ ਆਪਣਾ ਖੋਵਾਂਗਾ। ਪ੍ਰਭ ਸੱਚੇ ਦੀ ਚਰਨੀ ਛੋਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇ ਜਾਏ ਨਾਮ ਵਰ, ਹਰਿ ਸੰਗਤ ਵਿਚ ਮਿਲ ਕੇ ਠਾਂਡੇ ਦਰਬਾਰ ਸੋਵਾਂਗਾ। ਤਿੰਨੇ ਇਕੱਠੇ ਹੋ ਕੇ ਵੱਜਦੇ ਰਹੇ। ਪ੍ਰਭ ਦਰ ਦੇ ਉਤੇ ਸਜਦੇ ਰਹੇ। ਪ੍ਰੇਮ ਪ੍ਰੀਤੀ ਵਿਚ ਨੱਚਦੇ ਰਹੇ। ਗੀਤ ਸੰਗੀਤ ਵਿਚ ਦੱਸਦੇ ਰਹੇ। ਨਾਲੇ ਰੋਂਦੇ ਨਾਲੇ ਹੱਸਦੇ ਰਹੇ। ਪੀਆ ਪਿਆਰ ਵਿਚ ਫਸਦੇ ਰਹੇ। ਲੋਕ ਲੱਜਿਆ ਵੇਖ ਪਿਛੇ ਨੱਠਦੇ ਰਹੇ। ਭਗਤ ਤਰਦੇ ਵੇਖ ਚਰਨੀ ਢੱਠਦੇ ਰਹੇ। ਬਦਲ ਦੇਵੇ ਲੇਖ ਜੋ ਇਹਦੇ ਹੋ ਕੇ ਵਸਦੇ ਰਹੇ। ਕੀ ਹੋਇਆ ਅਸੀਂ ਬੇਜ਼ਬਾਨਾਂ ਧਰਿਆ ਭੇਖ, ਪਰ ਭੇਖ ਵਿਚ ਵੀ ਇਹਦੇ ਢੋਲੇ ਜਸ ਕਰਦੇ ਰਹੇ। ਹੁਣ ਅੱਖੀਂ ਲਿਆ ਵੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੇ ਵਖਾਲੇ ਆਪਣਾ ਘਰ, ਹੋਈਏ ਖ਼ੁਸ਼ ਜੀਹਦੇ ਪਿਛੇ ਮਰਦੇ ਰਹੇ। ਲੇਖਾ ਨਹੀਂ ਕਿੰਗ ਢੋਲ ਦਾ। ਬਚਨ ਪੂਰਾ ਗੁਰ ਅਰਜਨ ਬੋਲ ਦਾ। ਸਾਹਿਬ ਸਤਿਗੁਰ ਪੂਰਾ ਤੋਲ ਤੋਲਦਾ। ਆਦਿ ਜੁਗਾਦਿ ਜੁਗ ਜੁਗ ਆਪਣਾ ਕੁੰਡਾ ਖੋਲ੍ਹਦਾ। ਬੇਸ਼ਕ ਘੜਾ ਨਹੀਂ ਮੂੰਹੋਂ ਬੋਲਦਾ। ਅੰਦਰੇ ਅੰਦਰ ਜਾਣੇ ਇਹ ਖੇਲ ਪ੍ਰਭ ਸੱਚੇ ਦੇ ਚੋਲ੍ਹ ਦਾ। ਜਿਨ੍ਹਾਂ ਪ੍ਰੀਤੀ ਪਾਈ ਜਨਮ ਜਨਮ ਕਦੇ ਨਹੀਂ ਰੋਲਦਾ। ਉਚੀ ਕੂਕਣ ਦੇਣ ਦੁਹਾਈ ਸਤਿਗੁਰ ਚਰਨ ਮਿਲੇ ਵਡਿਆਈ, ਇਹ ਖੇਲ ਨਹੀਂ ਮਖ਼ੌਲ ਦਾ।

੩੦ ਚੇਤ ੨੦੨੦ ਬਿਕਰਮੀ ਵਤਨ ਸਿੰਘ ਦੇ ਗ੍ਰਹਿ ਸਰੀਂ ਪੁਰ ਜ਼ਿਲਾ ਹੁਸ਼ਿਆਰ ਪੁਰ

ਮਿਹਰਵਾਨ ਕਰੇ ਮਿਹਰ ਨਜ਼ਰ, ਬੇਨਜ਼ੀਰ ਦਇਆ ਕਮਾਈਆ। ਰਹਿਮਤ ਰਹੀਮ ਰਹਿਮਾਨ ਕਰੇ ਫ਼ਜ਼ਲ, ਆਬੇ ਹਯਾਤ ਪਿਆਲਾ ਪਿਆਈਆ। ਰੂਹ ਬੁੱਤ ਨਬੇੜਾ ਕਰੇ ਅਦਲ, ਅਦਾਲਤ ਇਕੋ ਘਰ ਲਗਾਈਆ। ਨੇੜ ਔਣ ਨਾ ਦੇਵੇ ਅਜ਼ਲ, ਅਲਾਮਤ ਕੋਈ ਰਹਿਣ ਨਾ ਪਾਈਆ। ਆਪ ਚੜ੍ਹਾਏ ਆਪਣੀ ਮੰਜ਼ਲ, ਪੰਧ ਇਕੋ ਵਾਰ ਮੁਕਾਈਆ। ਫਿਰ ਵੀ ਮੁਰੀਦ ਮੁਰਸ਼ਦ ਮੁਰਸ਼ਦ ਮੁਰੀਦ ਸ਼ੁਕਰੀਆ ਕਰਨ ਤਹਿ ਦਿਲ, ਸ਼ੁਕਰਾਨਾ ਇਕੇ ਵਾਰ ਜਣਾਈਆ। ਦਰ ਘਰ ਸਾਚੇ ਜਾਇਣ ਮਿਲ, ਮਿਲਿਆ ਮੇਲ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਜਿਸ ਉਠਾਈਆ। ਮਿਹਰਵਾਨ ਕਰੇ ਪ੍ਰਭ ਸਾਚੀ ਰਹਿਮਤ, ਦੀਨਨ ਆਪਣੀ ਦਇਆ ਕਮਾਇੰਦਾ। ਜਨ ਭਗਤਾਂ ਨਾਲ ਹੋਏ

ਸਹਿਮਤ, ਸਗਲਾ ਸੰਗ ਨਿਭਾਇੰਦਾ। ਗੁਰਮੁਖ ਕੋਈ ਨਾ ਰਹੇ ਅਹਿਮਕ, ਬੁਧ ਬਬੇਕੀ ਰੂਪ ਵਟਾਇੰਦਾ। ਲੇਖਾ ਜਾਣੇ ਜਿਨ੍ਹਾਂ ਤੇੜ ਬੱਧੀ ਤਹਿਮਤ, ਤੁਹਮਤ ਅਵਰ ਨਾ ਕੋਇ ਲਗਾਇੰਦਾ। ਮੁਰੀਦਾਂ ਨਾਲ ਮੁਰਸ਼ਦ ਹੋਇਆ ਸਹਿਮਤ, ਸਾਹ ਸਾਹ ਆਪਣਾ ਨਾਮ ਜਪਾਇੰਦਾ। ਅੰਦਰ ਵੜ ਕੇ ਮਾਰੇ ਸੈਨਤ, ਬਾਹਰੋਂ ਇਸ਼ਾਰਾ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਜਿਸ ਤਕਾਇੰਦਾ। ਮਿਹਰ ਨਜ਼ਰ ਕਰੇ ਰਹਿਮਾਨ, ਰਹਿਬਰ ਦਾਤਾ ਵਡ ਵਡਿਆਈਆ। ਸਿਦਕ ਸਬੂਰੀ ਦੇਵੇ ਈਮਾਨ, ਸਾਬਰ ਸਬਰ ਇਕ ਜਣਾਈਆ। ਜੋਤੀ ਨੂਰ ਦੇ ਨਿਸ਼ਾਨ, ਜ਼ਹੂਰ ਆਪਣਾ ਦਏ ਦਰਸਾਈਆ । ਪ੍ਰੇਮ ਪ੍ਰੀਤੀ ਇਕੋ ਦਾਨ, ਮੁਹੱਬਤ ਮਹਿਬੂਬ ਆਪ ਸਮਝਾਈਆ। ਕਲਮਾ ਨਬੀ ਰਸੂਲ ਕਰ ਪਰਵਾਨ, ਅਲਫ਼ ਯੇ ਲੇਖਾ ਦਏ ਚੁਕਾਈਆ। ਨਜ਼ਰੀ ਆਏ ਇਕ ਅਮਾਮ, ਸਾਚੇ ਹੁਜਰੇ ਸੋਭਾ ਪਾਈਆ। ਮਹਿਰਾਬ ਵੇਖੇ ਗੁਣ ਨਿਧਾਨ, ਚਾਰੋਂ ਕੁੰਟ ਨੈਣ ਉਠਾਈਆ। ਸਜਦਾ ਝੁਕ ਝੁਕ ਕਰੇ ਸਲਾਮ, ਅਲੈਕਮ ਇਕੋ ਨਾਅਰਾ ਲਾਈਆ। ਦੇਵਣਹਾਰ ਅਗੰਮ ਪੈਗ਼ਾਮ, ਬੇਪਰਵਾਹ ਕਰੇ ਪੜ੍ਹਾਈਆ। ਦਾਮਨਗੀਰ ਪਕੜੇ ਦਾਮ, ਜ਼ਾਮਨ ਇਕੋ ਇਕ ਅਖਵਾਈਆ। ਬਿਨ ਸ਼ਰਅ ਸ਼ਰੀਅਤ ਜਣਾਏ ਸਚ ਕਲਾਮ, ਕਲਮਾ ਹੱਕ ਹੱਕ ਦਰਸਾਈਆ। ਮੁਰਸ਼ਦ ਮੁਰੀਦ ਤੇਰੀ ਘਟਣ ਨਾ ਦੇਵੇ ਸ਼ਾਨ, ਸ਼ੌਕਤ ਤੇਰੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਜਿਸ ਦਰਸਾਈਆ। ਮਿਹਰ ਨਜ਼ਰ ਕਰੇ ਕਰੀਮ, ਕਰਮ ਅਪਣਾ ਆਪ ਕਰਾਇੰਦਾ। ਦੇਵਣਹਾਰਾ ਸਚ ਤਾਅਲੀਮ, ਅੱਖਰ ਵੱਖਰ ਆਪ ਪੜ੍ਹਾਇੰਦਾ। ਮਹੱਲ ਵਖਾਏ ਇਕ ਅਜ਼ੀਮ, ਉਚ ਅਟੱਲ ਆਪ ਰੁਸ਼ਨਾਇੰਦਾ। ਜਿਸ ਦਾ ਕਿਸੇ ਨਜ਼ਰ ਨਾ ਆਏ ਸੀਨ, ਨਕਸ਼ਾ ਘੜ ਨਾ ਕੋਇ ਜਣਾਇੰਦਾ। ਜਿਸ ਦੀ ਮਹਿਮਾ ਸਿਫ਼ਤ ਕਰੇ ਅਲਫ਼ ਯੇ ਬਿਨ ਨੁਕਤੇ ਨੂਨ ਮੀਮ, ਐਨ ਆਪਣੀ ਅੱਖ ਖੁਲ੍ਹਾਈਆ। ਉਹਦੀ ਕਿਸੇ ਹੱਥ ਨਾ ਆਈ ਤਕਸੀਮ, ਜੁਗ ਚੌਕੜੀ ਵੰਡ ਵੰਡਾਈਆ। ਜਿਸ ਨੂੰ ਦੇਵੇ ਆਪਣਾ ਸਚ ਯਕੀਨ, ਤਕਵਾ ਇਕੋ ਇਕ ਜਣਾਈਆ। ਸੋ ਬਰਦਾ ਬਣੇ ਮਸਕੀਨ, ਮੁਫ਼ਲਸ ਆਪਣਾ ਨਾਉਂ ਰਖਾਈਆ। ਤੜਫੇ ਵਿਛੋੜੇ ਜਿਉਂ ਜਲ ਮੀਨ, ਧੀਰਜ ਧੀਰ ਨਾ ਕੋਇ ਧਰਾਈਆ। ਬਿਨ ਕਲਮਿਉਂ ਬਿਨ ਕਾਅਬਿਉਂ ਹੋਏ ਅਧੀਨ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਧੁਰ ਫ਼ਰਮਾਣਾ ਹੁਕਮ ਕਰੇ ਤਸਲੀਮ, ਚਲੇ ਹੱਕ ਰਜ਼ਾਈਆ। ਨੇਤਰ ਨੈਣ ਨਾ ਹੋਏ ਨਾਬੀਨ, ਨੂਰ ਇਕੋ ਇਕ ਰੁਸ਼ਨਾਈਆ। ਲੇਖਾ ਜਾਣੇ ਯਾਮਬੀਨ, ਯਾਮਬੀਨ ਬੇਪਰਵਾਹੀਆ। ਨਾ ਨਰ ਨਾ ਮਦੀਨ, ਪੁਰਖ ਨਾਰ ਨਾ ਕੋਇ ਵਡਿਆਈਆ। ਮੁਰਸ਼ਦ ਮੁਰੀਦਾਂ ਹੋ ਅਧੀਨ, ਸਦ ਸਦ ਸੇਵ ਕਮਾਈਆ। ਰੰਗ ਚਾੜ੍ਹੇ ਇਕੋ ਭੀਨ, ਭਿੰਨੜੀ ਰੁੱਤ ਸੁਹਾਈਆ। ਮਾਰਗ ਦੱਸੇ ਸਚ ਮਹੀਨ, ਔਝੜ ਰਾਹ ਇਕ ਲੰਘਾਈਆ। ਸਚ ਸਾਚਾ ਦੱਸੇ ਦੀਨ, ਦੁਨੀ ਨਾਤਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਮਿਹਰ ਨਜ਼ਰ ਪਾਈਆ। ਮਿਹਰ ਨਜ਼ਰ ਪਾ ਵੇਖੇ ਹੱਕ, ਹਕੀਕਤ ਸਭ ਦੀ ਖੋਜ ਖੁਜਾਇੰਦਾ। ਨਿਰਵੈਰ ਹੋ ਕੇ ਲਏ ਤੱਕ, ਦਵੈਤ ਵਿਚ ਨਾ ਕੋਇ ਜਣਾਇੰਦਾ। ਦਸਤਗੀਰ ਫੜੇ ਹੱਥ, ਦਸਤਯਾਬ ਮੇਲ ਮਿਲਾਇੰਦਾ। ਰਹਿਬਰ ਰਾਹ ਇਕੋ ਦੱਸ, ਮਾਰਗ ਸੱਚਾ ਆਪ ਜਣਾਇੰਦਾ। ਸੱਚਾ ਨਾਮ ਮਾਲਾ ਮਣਕਾ ਰਟ, ਮਨ ਮਣਕਾ ਆਪ ਭੁਆਇੰਦਾ। ਪ੍ਰੇਮ ਪ੍ਰੀਤੀ ਮੌਲੀ ਤੰਦ ਘਟ, ਗੰਢ ਇਕੋ ਇਕ ਵਖਾਇੰਦਾ। ਲੇਖਾ ਜਾਣ ਚੌਦਾਂ ਤਬਕ ਹੱਟ, ਜ਼ਿਮੀ ਅਸਮਾਨਾਂ ਪਰਦਾ ਲਾਹਿੰਦਾ। ਕਰ ਖੇਲ ਪੁਰਖ ਸਮਰਥ, ਆਪਣੀ ਦਇਆ ਕਮਾਇੰਦਾ। ਸਚ ਮੁਸੱਲਾ

ਹੇਠਾਂ ਸੱਟ, ਵੁਜ਼ੂ ਆਬੇ ਹਯਾਤ ਕਰਾਇੰਦਾ। ਫੇਰ ਹੱਥ ਨੱਕ ਮੂੰਹ ਧੋ ਫੇਰ ਬੁਲਾਏ ਅਲਖ, ਅਲੱਖ ਅਲੱਖ ਇਕੋ ਇਕ ਵਡਿਆਇੰਦਾ। ਸਜਦਾ ਸੀਸ ਝੁਕਾਏ ਅਨਝਕ, ਨੇਤਰ ਨੈਣ ਨਾ ਕੋਇ ਸ਼ਰਮਾਇੰਦਾ। ਮੇਰਾ ਪੀਰ ਬੇਨਜ਼ੀਰ ਮੇਰੇ ਵਲ ਜੇ ਲਏ ਤੱਕ, ਰਹਿਮਤ ਰਹਿਮ ਰਹਿਮਾਨ ਨਜ਼ਰ ਨਜ਼ਰ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਇੰਦਾ। ਮਿਹਰ ਨਜ਼ਰ ਨਾਲ ਪਏ ਮੁਹੱਬਤ, ਮੋਹ ਆਪਣੇ ਨਾਲ ਜਣਾਈਆ। ਸਚ ਈਮਾਨ ਰਹੇ ਸਾਬਤ, ਸਿਦਕ ਇਕੋ ਇਕ ਵਖਾਈਆ। ਮੁਰਸ਼ਦ ਮੁਰੀਦਾਂ ਪਿਛੇ ਕਰੇ ਤੁਆਕਬ, ਆਪ ਆਪਣਾ ਫੇਰਾ ਪਾਈਆ। ਕੂੜੀ ਕਿਰਿਆ ਨਾਲ ਕਰੇ ਮਜ਼ਾਹਮਤ, ਨਿਤ ਨਿਤ ਵੇਖੇ ਥਾਉਂ ਥਾਈਂਆ। ਆਪ ਰਹੇ ਸਦਾ ਸਲਾਮਤ, ਮੁਕਾਮੇ ਹੱਕ ਡੇਰਾ ਲਾਈਆ। ਦੇਵਣਹਾਰਾ ਹੱਕ ਇਬਾਦਤ, ਅਵਲ ਅੱਲਾ ਆਪਣਾ ਨਾਮ ਜਣਾਈਆ। ਦਰਗਹਿ ਸਾਚੀ ਨਾ ਕੋਈ ਸਫ਼ਾਰਸ਼, ਵੇਖਣਹਾਰਾ ਬੇਪਰਵਾਹੀਆ। ਕਰ ਕਿਰਪਾ ਜਿਸ ਜੀਂਵਦਿਆਂ ਕਰਾਏ ਆਪਣਾ ਤੁਆਰਫ਼, ਤੋਹਫ਼ਾ ਆਪਣਾ ਕਲਮਾ ਝੋਲੀ ਪਾਈਆ। ਲੇਖਾ ਲਿਖੇ ਨਾ ਫੇਰ ਕੋਈ ਇਬਾਰਤ, ਕਾਤਬ ਕਲਮ ਸ਼ਾਹੀ ਨਾ ਕੋਇ ਉਠਾਈਆ। ਕਲਜੁਗ ਅੰਤਮ ਸ਼ਬਦ ਵਿਚੋਲਾ ਮਾਅਰਫ਼ਤ, ਹਰਿ ਮਹਿਫ਼ਲ ਮਜਲਸ ਦਏ ਮਿਲਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋਵੇਂ ਹੋਏ ਫ਼ਾਰਗ਼, ਫ਼ਰਮਾਂਬਰਦਾਰ ਇਕੋ ਇਕ ਅਖਵਾਈਆ। ਪਿਛਲਾ ਅਗਲਾ ਲੇਖਾ ਕੋਈ ਨਾ ਹੋਵੇ ਵਾਰਦ, ਵਾਅਦਾ ਖਿਲਾਫ਼ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਕਰੀਮ ਕਾਦਰ, ਕਰਤਾ ਕਰਮ ਮਿਹਰ ਨਜ਼ਰ ਨਾਜ਼ ਨਾਲ ਵਾਂਗ ਨਿਆਜ਼ ਭਗਤਾਂ ਝੋਲੀ ਪਾਈਆ। ਨਾਜ਼ ਨਿਆਜ਼ ਸਾਹਿਬ ਦਾ ਨਖ਼ਰਾ, ਪਰਵਰਦਿਗਾਰ ਖੇਲ ਖਲਾਈਆ। ਜਿਸ ਦਾ ਕਿਸੇ ਨਾ ਲੱਭਾ ਸ਼ਜਰਾ ਹੱਥ ਨਾ ਆਇਆ ਖ਼ਸਰਾ, ਨੰਬਰ ਹੱਕ ਰਹਿਣ ਫ਼ੱਕ ਨਾ ਕੋਇ ਕਰਾਈਆ। ਥੋੜਾ ਥੋੜਾ ਸਾਰੇ ਕਰ ਦੇ ਗਏ ਤਬਸਰਾ, ਤਫ਼ਸੀਲ ਨਾਲ ਦਲੀਲ ਨਾ ਕੋਇ ਜਣਾਈਆ। ਲੇਖ ਜਣੌਂਦੇ ਗਏ ਯਾਰੇ ਹਸ਼ਰਾ, ਸ਼ੁਹਰਤੇ ਸ਼ਊਰ ਸ਼ਹਿਨਸ਼ਾਹ ਵਡਿਆਈਆ । ਆਦਿ ਜੁਗਾਦਿ ਜੁਗ ਜੁਗ ਬਣਿਆ ਰਹੇ ਮਸਜ਼ਰਾ, ਮੁਸ਼ਕਲ ਸਭ ਦੇ ਉਤੇ ਪਾਈਆ। ਬਣ ਕੇ ਜ਼ਿਦੀ ਹੋਇਆ ਰਹੇ ਅਥਰਾ, ਦਿਲ ਮੋਮ ਨਾ ਕਦੇ ਕਰਾਈਆ। ਜੁਗ ਚੌਕੜੀ ਕਲਮਾ ਕਲਾਮ ਲਿਖੌਂਦਾ ਰਿਹਾ ਪਤਰਾ ਪਤਰਾ, ਧੁਰ ਸੰਦੇਸ ਸੰਦੇਸ ਇਲਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨੂੰ ਬਣਿਆ ਰਿਹਾ ਖ਼ਤਰਾ, ਡਰ ਵਿਚ ਸਾਰੇ ਸੀਸ ਝੁਕਾਈਆ। ਮੁਰੀਦਾਂ ਮੁਰਸ਼ਦਾਂ ਦਿਤਾ ਨਿੱਕਾ ਨਿੱਕਾ ਕਤਰਾ, ਬੂੰਦ ਬੂੰਦ ਵਿਚ ਟਪਕਾਈਆ। ਬਿਨ ਗੋਬਿੰਦ ਕਿਸੇ ਨਾ ਹੰਢਾਇਆ ਯਾਰ ਸੱਥਰਾ, ਸੇਜ ਸੁਹੰਜਣੀ ਆਸਣ ਕੋਇ ਨਾ ਲਾਈਆ। ਕ੍ਰਿਸ਼ਨ ਗੋਪੀਆਂ ਨਾਲ ਰਹਿ ਕੇ ਗਿਆ ਗੋਕਲ ਮਥਰਾ, ਪਾਰਬ੍ਰਹਮ ਆਪਣੀ ਗੋਦ ਨਾ ਕੋਇ ਬਹਾਈਆ। ਨੇਤਰ ਰੋ ਕੇ ਗਿਆ ਰਾਮ ਪੁੱਤ ਦਸਰਾ, ਦਰਦੀ ਦਰਦ ਨਾ ਕੋਇ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਰਹੇ ਯਤਨਾ, ਜ਼ੋਰ ਬਲ ਆਪਣਾ ਆਪ ਰਖਾਈਆ। ਕਵਣ ਵੇਲਾ ਮਾਹੀ ਵੇਖੀਏ ਚਲ ਕੇ ਪਿਛਲੇ ਵਤਨਾ, ਬੇਵਤਨ ਹੋ ਕੇ ਝੱਲੀ ਨਾ ਜਾਏ ਜੁਦਾਈਆ। ਜਿਸ ਦੇ ਸੀਸ ਉਤੇ ਸੋਹੇ ਤਾਜ ਹੀਰੇ ਲਾਲ ਅਮੋਲਕ ਰਤਨਾ, ਨੂਰੋ ਨੂਰ ਨੂਰ ਰੁਸ਼ਨਾਈਆ। ਜਿਸ ਦਾ ਦੁਆਰਾ ਕਦੀ ਨਾ ਹੋਵੇ ਸੱਖਣਾ, ਦੇਵਣਹਾਰ ਪਰਵਰਦਿਗਾਰ ਬੇਪਰਵਾਹੀਆ। ਜਿਸ ਦਾ ਗੀਤ ਸੰਗੀਤ ਢੋਲਾ ਵੱਖਰਾ, ਮੰਦਰ ਮਸੀਤ ਜਿਸ ਦੇ ਨਾਮ ਦੀ ਦੇਣ ਦੁਹਾਈਆ। ਉਹ ਬੈਠਾ ਸਾਚੇ ਧਾਮ ਪੱਧਰਾ, ਛੱਪਰ ਛੰਨ ਨਾ ਕੋਇ ਛੁਹਾਈਆ। ਸਭ ਦੀਆਂ ਪੂਰੀਆਂ ਕਰੇ ਸਧਰਾਂ, ਜੋ ਬੈਠੇ ਧਿਆਨ ਲਗਾਈਆ। ਨਾ ਕੋਈ ਜਾਮ ਪਿਆਏ

ਮਦਿਰਾ, ਰਸ ਅੰਮ੍ਰਿਤ ਇਕ ਵਖਾਈਆ। ਨਾ ਲੰਮਾ ਨਾ ਦਿਸੇ ਮਧਰਾ, ਵੱਡਾ ਛੋਟਾ ਨਾ ਕੋਇ ਜਣਾਈਆ। ਨਾ ਸੁਲ੍ਹਾ ਕਰਾਏ ਨਾ ਪਾਏ ਗ਼ਦਰਾ, ਆਪਣੀ ਕਾਰ ਆਪਣੇ ਹੱਥ ਰਖਾਈਆ। ਜਿਸ ਦਾ ਰੂਪ ਰੰਗ ਰੇਖ ਕਦੇ ਨਾ ਬਦਲਾ, ਬਦਲੀ ਕਰੇ ਸਰਬ ਲੋਕਾਈਆ। ਓਸ ਸਾਹਿਬ ਦੇ ਸਿਰ ਦਾ ਸਦਕਾ, ਜੋ ਸਿਰ ਸਿਰ ਰਿਜ਼ਕ ਸਬਾਈਆ। ਪਤਾ ਨਹੀਂ ਉਹ ਵਸੇ ਕਦੋਂ ਕੁ ਦਾ, ਘਰ ਆਪਣੇ ਆਸਣ ਲਾਈਆ। ਹੁਣ ਵੇਖੋ ਮੇਲਾ ਬਦੋ ਬਦੀ ਦਾ, ਘਰ ਆ ਆ ਮੇਲ ਮਿਲਾਈਆ । ਏਹੋ ਖੇਲ ਵੀਹਵੀਂ ਸਦੀ ਦਾ, ਰੁਠੜਾ ਯਾਰ ਹੰਢਾਈ ਦਾ। ਲੇਖਾ ਚੁਕਿਆ ਨੇਕੀ ਬਦੀ ਦਾ, ਜਿਸ ਵੇਲੇ ਪ੍ਰਭ ਸੱਚੇ ਦਾ ਦਰਸ਼ਨ ਪਾਈ ਦਾ। ਹੋਕਾ ਸੁਣੋ ਕੂਚੇ ਗਲੀ ਦਾ, ਨਗਰ ਖੇੜੇ ਨਾਅਰਾ ਸੁਣਾਈ ਦਾ। ਏਹੋ ਵੇਸ ਵਲੀ ਛਲੀ ਦਾ, ਜਗਤ ਨੇਤਰ ਦਰਸ ਕਦੇ ਨਾ ਪਾਈ ਦਾ। ਏਹ ਖ਼ਜ਼ਾਨਾ ਨਾਮ ਧਨੀ ਦਾ, ਬਿਨ ਮੰਗਿਆਂ ਭਗਤ ਲੁਟਾਈ ਦਾ। ਏਹ ਪਿਆਰ ਜਨਨੀ ਜਨ ਜਨੀ ਦਾ, ਗੁਰਮੁਖ ਸਾਚੀ ਗੋਦ ਉਠਾਈ ਦਾ। ਕੋਈ ਲੇਖਾ ਨਾ ਜਾਣੇ ਦੁਨੀਆਂ ਅੰਨ੍ਹੀਂ ਦਾ, ਨੇਤਰ ਪੇਖ ਮੁਖੜਾ ਫੇਰ ਭੁਆਈ ਦਾ। ਇਹ ਸੁਹਾਗ ਗੁਰਮੁਖ ਸਾਚੀ ਵੰਨੀ ਦਾ, ਦੁਲ੍ਹਨ ਇਕੋ ਰੰਗ ਰੰਗਾਈ ਦਾ। ਇਹ ਮੇਲਾ ਬੱਧੀ ਕੰਨੀ ਦਾ, ਫੜਿਆ ਪੱਲੂ ਨਾ ਫੇਰ ਛੁਡਾਈ ਦਾ। ਵੇਖੋ ਭਗਤਾਂ ਨੂੰ ਕਿਵੇਂ ਮੰਨੀ ਦਾ, ਭਗਵਾਨ ਦਰ ਆ ਆ ਸੇਵ ਕਮਾਈ ਦਾ। ਇਹ ਲੇਖਾ ਸਿਖ ਮਨੀ ਦਾ, ਬਿਨ ਮੰਗਿਆਂ ਦਾਨ ਝੋਲੀ ਪਾਈ ਦਾ। ਇਹੋ ਪਿਆਰ ਇਕ ਦੂਜੇ ਨਾਲ ਬਣੀ ਦਾ, ਗੁਰ ਚੇਲਾ ਇਕੋ ਰੰਗ ਵਖਾਈ ਦਾ। ਇਹ ਲੇਖਾ ਨਹੀਂ ਜਗ ਸ਼ੁਹਰਤ ਮਨੀ ਦਾ, ਗਹਿਰ ਗੰਭੀਰ ਡੂੰਘੇ ਸਾਗਰ ਅੰਦਰ ਗੁਰਮੁਖ ਤਾਲ ਰਖਾਈ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵਣਹਾਰਾ ਸਾਚਾ ਦਾਨ, ਮਿਹਰ ਨਜ਼ਰ ਕਰ ਬਿਨ ਮੰਜ਼ਲ ਮੰਜ਼ਲੇ ਮਕਸੂਦ ਪੁਚਾਈ ਦਾ।

੩੦ ਚੇਤ ੨੦੨੦ ਬਿਕਰਮੀ ਅਸਮਾਨ ਸ਼ਹੀਦ ਦੇ ਕੋਲ ਸੜਕ ਉਤੇ

ਪ੍ਰੇਮ ਰੁਪੱਯਾ ਹੋਇਆ ਮੰਨਜ਼ੂਰ, ਲੇਖਾ ਲੇਖੇ ਲਾਈਆ। ਬਿਨ ਮਾਇਆ ਮਿਲੇ ਹਾਜ਼ਰ ਹਜ਼ੂਰ, ਆਤਮ ਅੰਤਰ ਬੇਪਰਵਾਹੀਆ। ਆਸਾ ਮਨਸ਼ਾ ਪੂਰੀ ਕਰੇ ਜ਼ਰੂਰ, ਜ਼ਰੂਰਤ ਹੋਰ ਰਹੇ ਨਾ ਰਾਈਆ। ਜਨਮ ਕਰਮ ਪੂਰਬ ਬਖ਼ਸ਼ੇ ਕਸੂਰ, ਦੁੱਖ ਦਰਦ ਨੇੜ ਨਾ ਆਈਆ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਦਏ ਵਡਿਆਈਆ। ਹਉਮੇ ਹੰਗਤਾ ਮਾਰ ਗ਼ਰੂਰ, ਨਿਵਣ ਸੋ ਅੱਖਰ ਇਕ ਸਮਝਾਈਆ। ਨਿਰਮਲ ਜੋਤੀ ਬਖ਼ਸ਼ ਨੂਰ, ਅਗਿਆਨ ਅੰਧੇਰ ਮਿਟਾਈਆ। ਸ਼ਬਦ ਅਨਾਦ ਸਾਚੀ ਤੂਰ, ਸੁਣ ਤੁਰਯਾ ਨੈਣ ਸ਼ਰਮਾਈਆ। ਸਰਬ ਕਲ ਭਰਪੂਰ, ਦੇਵਣਹਾਰ ਸਰਬ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਬਿਨ ਪੈਸੇ ਧੇਲੇ ਆਤਮ ਪਰਮਾਤਮ ਕਰੇ ਮੇਲੇ, ਬ੍ਰਹਮ ਪਾਰਬ੍ਰਹਮ ਗੁਰੂ ਗੁਰ ਚੇਲੇ, ਸੋਹੰ ਧਾਰ ਨਿਰਗੁਣ ਖੇਲੇ, ਸਰਗੁਣ ਆਪਣਾ ਰੰਗ ਵਖਾਈਆ। ਰੁਪੱਯਾ ਕਹੇ ਮੈਂ ਆਵਾਂ ਮੁੜ ਕੇ, ਘਰ ਆਪਣੇ ਫੇਰਾ ਪਾਈਆ। ਸਤਿਗੁਰ ਪੂਰੇ ਨਾਲ ਜੁੜ ਕੇ, ਪਿਛਲੀ ਭੁੱਲ ਬਖ਼ਸ਼ਾਈਆ। ਮੈਨੂੰ ਨਾ ਕੋਈ ਮਾਰੇ ਨਾ ਕੋਈ ਘੁਰਕੇ, ਭੈ ਭੌ ਨਾ ਕੋਇ ਰਖਾਈਆ। ਜੀਹਦੇ ਪਿਛੇ ਸਤਿਗੁਰ ਆਇਆ ਤੁਰ ਕੇ, ਤੁਰਤ ਆਪਣਾ ਮੇਲ ਮਿਲਾਈਆ। ਸੋ ਮੇਰੇ ਅੰਦਰੋਂ ਲਾਹੇ ਕਾਲੇ ਬੁਰਕੇ, ਮੁਖ ਆਪਣਾ ਦਏ ਵਖਾਈਆ। ਸੁਰਤ

ਸਵਾਣੀ ਨੱਚੇ ਭੁੜਕੇ, ਖ਼ੁਸ਼ੀ ਖ਼ੁਸ਼ੀ ਇਕੋ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਾਇਆ ਮਾਇਆ ਵਿਚ ਸਮਾਈਆ। ਰੁਪੱਯਾ ਕਹੇ ਮੇਰਾ ਟੁੱਟਾ ਨਾਤਾ, ਜਗਤ ਨਾਤਾ ਰਹਿਣ ਨਾ ਪਾਈਆ। ਸਤਿਗੁਰ ਮਿਲਿਆ ਪੁਰਖ ਬਿਧਾਤਾ, ਬਿਧ ਆਪਣੀ ਦਏ ਸਮਝਾਈਆ। ਸਾਧਾਂ ਸੰਤਾਂ ਹੋ ਕੇ ਰਹਿਣਾ ਦਾਸੀ ਦਾਸਾ, ਨਿਰਇਛਤ ਸੇਵ ਕਮਾਈਆ। ਬੇਸ਼ਕ ਸਾਰੀ ਦੁਨੀਆਂ ਕਰੇ ਹਾਸਾ, ਤੇਰੀ ਪ੍ਰੀਤੀ ਟੁੱਟ ਨਾ ਜਾਈਆ। ਤੇਰਾ ਬਟੂਆ ਕਾਇਆ ਕਾਸਾ, ਜਿਸ ਦਾ ਪਰਦਾ ਸਤਿਗੁਰ ਪੂਰਾ ਆਪ ਉਠਾਈਆ। ਤੂੰ ਇਸ ਦੇ ਵਿਚ ਕਰੀਂ ਨਿਵਾਸਾ, ਬਾਹਰ ਨਿਕਲ ਕਦੇ ਨਾ ਜਾਈਆ। ਜੇ ਕੱਢੇ ਤੇ ਕੱਢੇ ਪੁਰਖ ਅਬਿਨਾਸ਼ਾ, ਆਪ ਆਪਣੀ ਵਸਤ ਆਪਣੇ ਹੱਥ ਰਖਾਈਆ। ਤੇਰੀ ਪੂਰੀ ਕਰੇ ਆਸਾ, ਨਿਰਾਸਾ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖੇ ਲਾਏ ਇਕ ਰੁਪੱਯਾ, ਨਾਮ ਚੜ੍ਹਾਏ ਸਾਚੀ ਨੱਯਾ, ਏਥੇ ਓਥੇ ਪਕੜੇ ਬਹੀਯਾ, ਪਾਰਬ੍ਰਹਮ ਬ੍ਰਹਮ ਸਾਚਾ ਸੱਯਾ, ਆਤਮ ਪਰਮਾਤਮ ਸੋਹੰ ਢੋਲਾ ਨਿਰਗੁਣ ਸਰਗੁਣ ਸ਼ਬਦ ਵਿਚੋਲਾ, ਬਣ ਵਿਚੋਲਾ ਜੋੜੀ ਇਕ ਵਖਾਈਆ। ਰੁਪੱਯਾ ਕਹੇ ਮੈਂ ਵਿਕਾਂ ਨਾ ਹੱਟ, ਮੇਰੀ ਕੀਮਤ ਕੋਈ ਨਾ ਪਾਈਆ। ਮੇਰੇ ਪਿਆਰ ਅੰਦਰ ਲੱਖ ਚੁਰਾਸੀ ਗਈ ਫਸ, ਫਾਸੀ ਗਲ ਵਿਚ ਰਹੇ ਲਟਕਾਈਆ। ਮੇਰੇ ਪਿਛੇ ਪਿਛੇ ਰਹੇ ਨੱਠ, ਸ਼ਾਹ ਸੁਲਤਾਨ ਰਾਜ ਰਾਜਾਨ ਦੇਣ ਦੁਹਾਈਆ। ਮੇਰੀ ਪੱਲੇ ਬੰਨ੍ਹਣ ਘੁੱਟ ਕੇ ਗੱਠ, ਧੀਆਂ ਭੈਣਾਂ ਭੈਣ ਭਰਾਵਾਂ ਕੋਲੋਂ ਚੋਰੀ ਰਹੇ ਕਮਾਈਆ। ਮੈਂ ਘਰ ਘਰ ਪਾਇਆ ਰਟ, ਜੀਵ ਜੰਤ ਕਰਨ ਲੜਾਈਆ। ਹੁਣ ਮੈਂ ਆਇਆ ਸਤਿਗੁਰ ਹੱਥ, ਮੇਰਾ ਲੇਖਾ ਦੇਵੇ ਲਗਾਈਆ। ਮੈਂ ਮੂੰਹ ਦੇ ਭਾਰ ਜਾਵਾਂ ਢੱਠ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੈਂ ਵਿਕਾਂ ਸੰਤਾਂ ਹੱਟ, ਕੀਮਤ ਇਕੋ ਇਕ ਰਖਾਈਆ। ਨਾ ਵੱਧ ਤੇ ਨਾ ਘੱਟ, ਸੋਲਾਂ ਸੋਲਾਂ ਪੂਰੀ ਕਾਰ ਕਮਾਈਆ। ਬਣ ਨਿਮਾਣਾ ਚਰਨੀ ਜਾਵਾਂ ਢੱਠ, ਦੋਏ ਜੋੜ ਸੀਸ ਝੁਕਾਈਆ। ਮੈਨੂੰ ਮਿਲ ਜਾਏ ਸਾਚੀ ਮਤ, ਬਿਨ ਸਾਹਿਬ ਸਤਿਗੁਰ ਹੋਰ ਨਾ ਕੋਇ ਸਰਨਾਈਆ। ਮੇਰੀ ਲੇਖੇ ਲੱਗੇ ਰਤ, ਰਤੀ ਰਤ ਰਤ ਵਿਚ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਹ ਰੁਪੱਯਾ ਰੁਪੱਯੀਏ ਵਾਲਿਆਂ ਦੇ ਦਿਤਾ ਹੱਥ, ਜਿਸ ਹੱਥ ਨਾਲ ਖੇਲ ਚਲੇ ਜਗਤ ਲੋਕਾਈਆ। ਬਹਿਣ ਵਾਲਾ ਆਪੇ ਬਹਿੰਦਾ, ਬਹਿ ਬਹਿ ਖ਼ੁਸ਼ੀ ਮਨਾਈਆ। ਅਗਲਾ ਪਿਛਲਾ ਹਾਲ ਕਹਿੰਦਾ, ਕਹਿ ਕਹਿ ਰਿਹਾ ਸੁਣਾਈਆ। ਪੂਰਬ ਲਹਿਣਾ ਸਭ ਦਾ ਦੇਂਦਾ, ਬਾਕੀ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤਖ਼ਤ ਪੋਸ਼ ਵੇਖ ਨਿਰਦੋਸ਼, ਬੈਠਾ ਰਿਹਾ ਚੁੱਪ ਖ਼ਾਮੋਸ਼, ਸੁਣ ਕੇ ਸ਼ਬਦ ਆਈ ਹੋਸ਼, ਜਿਸ ਦਰਸ਼ਨ ਨੂੰ ਲੋਚਣ ਰਹੇ ਲੋਚ, ਸੋ ਸਾਹਿਬ ਗਿਆ ਪਹੁੰਚ, ਜਿਸ ਦੀ ਕੋਈ ਸੋਚ ਨਾ ਸਕੇ ਸੋਚ, ਸੋਚਣਹਾਰਾ ਆਪਣੀ ਦਇਆ ਕਮਾਈਆ। ਤਖ਼ਤਪੋਸ਼ ਕਹੇ ਮੇਰਾ ਤਖ਼ਤ, ਬਿਨ ਤਖ਼ਤ ਨਿਵਾਸੀ ਸੋਭਾ ਨਾ ਪਾਇੰਦਾ। ਧੰਨ ਭਾਗ ਮੇਰਾ ਸੋਹਿਆ ਵਕਤ, ਸੁਹੰਜਣੀ ਘੜੀ ਮੇਲ ਮਿਲਾਇੰਦਾ। ਬੇਸ਼ਕ ਮੇਰੇ ਉਤੇ ਸਾਰਾ ਬਹਿੰਦਾ ਜਗਤ, ਬਿਨ ਸਤਿਗੁਰ ਸ਼ਾਂਤ ਨਾ ਕੋਇ ਕਰਾਇੰਦਾ। ਜਿਸ ਦੇ ਨਾਲ ਉਹਦੇ ਭਗਤ, ਭਗਤ ਭਗਤੀ ਵਿਚ ਸਮਾਇੰਦਾ। ਜੀਹਦੇ ਚਰਨਾਂ ਨਾਲ ਮੇਰੇ ਘਰ ਵਿਚ ਹੋ ਜਾਏ ਬਰਕਤ, ਬਰੀਖ਼ਾਨਾ ਇਕ ਖੁਲ੍ਹਾਇੰਦਾ। ਏਥੇ ਕੋਈ ਨਾ ਕਰੇ ਬੁਰੀ ਹਰਕਤ, ਧੀ ਭੈਣ ਕੰਨਿਆਂ ਨਾ ਕੋਇ ਤਕਾਇੰਦਾ। ਦੂਈ ਦਵੈਤ ਕੋਈ ਨਾ ਕਰੇ ਸ਼ਿਰਕਤ, ਸ਼ਰਾਰਤ ਸਭ ਦੀ ਮੇਟ ਮਿਟਾਇੰਦਾ। ਦਰ ਆ ਕੇ ਦਿਤਾ ਦਰਸ, ਮੇਰੀ ਪਿਛਲੀ

ਹਰਸ ਮਿਟਾਇੰਦਾ। ਕਾਠ ਉਤੇ ਕਰ ਕੇ ਜਾਏ ਤਰਸ, ਮੇਰੀ ਸੁੱਕੀ ਲਕੜੀ ਲੇਖੇ ਲਾਇੰਦਾ। ਮੇਰੀ ਸੱਚੀ ਕਰੇ ਪਰਖ, ਮੈਂ ਸਭ ਦੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦੀ ਆਸਾ ਪੂਰ ਕਰਾਇੰਦਾ।