ਪੁਸਤਕਾਲਾਭਾਗ ੧੪

੩੦ ਚੇਤ ੨੦੨੦ ਬਿਕਰਮੀ ਅਰਜਣ ਸਿੰਘ ਦੇ ਗ੍ਰਹਿ ਸਲੀਮ ਪੁਰ ਜ਼ਿਲਾ ਹੁਸ਼ਿਆਰ ਪੁਰ

ਭਗਤਨ ਮੀਤਾ ਹਰਿ ਭਗਵਾਨ, ਜੁਗ ਜੁਗ ਦੇਵਣਹਾਰ ਵਡਿਆਈਆ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਵੇਸ ਵਟਾਈਆ। ਜੁਗ ਚੌਕੜੀ ਹੋ ਪਰਧਾਨ, ਨਾਮ ਪਰਧਾਨਗੀ ਇਕ ਕਮਾਈਆ। ਲੇਖਾ ਜਾਣ ਗੋਪੀ ਕਾਹਨ, ਮੰਡਲ ਮੰਡਪ ਰਾਸ ਰਚਾਈਆ। ਭੇਵ ਅਭੇਦਾ ਖੋਲ੍ਹ ਸ੍ਰੀ ਭਗਵਾਨ, ਭਗਵਨ ਆਪਣਾ ਰਾਹ ਜਣਾਈਆ । ਜਨ ਭਗਤਾਂ ਦੇਵੇ ਆਤਮ ਦਾਨ, ਵਸਤ ਅਮੋਲਕ ਝੋਲੀ ਪਾਈਆ। ਸ਼ਬਦ ਅਗੰਮੀ ਧੁਰ ਫ਼ਰਮਾਣ, ਸਚ ਸੰਦੇਸਾ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਬੇਪਰਵਾਹੀਆ। ਭਗਤ ਭਗਵਾਨ ਇਕੋ ਰੰਗ, ਸੋ ਸਤਿਗੁਰ ਆਪ ਚੜ੍ਹਾਇੰਦਾ। ਸਾਚੀ ਸੇਜਾ ਵੇਖ ਪਲੰਘ, ਸਤਿ ਸਤਿਵਾਦੀ ਸੋਭਾ ਪਾਇੰਦਾ। ਅਨਹਦ ਨਾਦ ਵੱਜੇ ਮਰਦੰਗ, ਧੁਨ ਆਤਮਕ ਰਾਗ ਅਲਾਇੰਦਾ। ਆਤਮ ਪਰਮਾਤਮ ਵਸੇ ਸੰਗ, ਸਗਲਾ ਸਾਥ ਨਿਭਾਇੰਦਾ। ਨਿਜ ਘਰ ਨਿਜ ਗ੍ਰਹਿ ਦੇਵੇ ਨਿਜ ਅਨੰਦ, ਪਰਮਾਨੰਦ ਆਪ ਦਰਸਾਇੰਦਾ। ਸਿਫ਼ਤ ਸਾਲਾਹੀ ਸਿਫ਼ਤ ਜਣਾਏ ਬਿਨ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਸਤਿਜੁਗ ਸਤਿ ਸਤਿਵਾਦੀ ਸਾਚਾ ਛੰਦ, ਸੋਹੰ ਢੋਲਾ ਆਪੇ ਗਾਇੰਦਾ। ਆਪ ਆਪਣਾ ਗੁਪਤ ਜ਼ਾਹਰ ਮੇਟੇ ਪੰਧ, ਦੂਰ ਨੇੜਾ ਨਾ ਕੋਇ ਰਖਾਇੰਦਾ। ਆਤਮ ਪਰਮਾਤਮ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਾਨ ਇਕੋ ਰਾਹ ਵਖਾਇੰਦਾ। ਭਗਤ ਭਗਵਾਨ ਇਕੋ ਰਾਹ, ਜੁਗ ਜੁਗ ਮਿਲੇ ਵਡਿਆਈਆ। ਨਿਰਗੁਣ ਸਰਗੁਣ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਸਤਿ ਸਤਿਵਾਦੀ ਸਿਫ਼ਤ ਸਾਲਾਹ, ਸਚ ਸਚ ਕਰੇ ਪੜ੍ਹਾਈਆ। ਅੰਤਰ ਅੰਤਰ ਭੇਵ ਖੁਲ੍ਹਾ, ਅਭੇਵ ਦਏ ਜਣਾਈਆ। ਨਿਰਗੁਣ ਸਰਗੁਣ ਮੇਲ ਮਿਲਾ, ਜੋਤੀ ਜਾਤਾ ਜੋੜ ਜੁੜਾਈਆ। ਰਹਿਬਰ ਬਣ ਬੇਪਰਵਾਹ, ਸੇਵਕ ਸਾਚੀ ਸੇਵ ਕਮਾਈਆ। ਵੇਖਣਹਾਰਾ ਥਾਉਂ ਥਾਂ, ਥਾਨ ਥਨੰਤਰ ਗਗਨ ਗਗਨੰਤਰ ਫੋਲ ਫੁਲਾਈਆ। ਜਪਾਵਣਹਾਰਾ ਇਕੋ ਨਾਂ, ਨਿਸ਼ਅੱਖਰ ਕਰੇ ਪੜ੍ਹਾਈਆ। ਸੰਤ ਸੁਹੇਲੇ ਫੜ ਫੜ ਬਾਂਹ, ਕੂੜੀ ਕਿਰਿਆ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਨਾਮ ਵਡਿਆਈਆ। ਭਗਤ ਭਗਵਾਨ ਸਗਲਾ ਸਾਥ, ਹਰਿ ਪੁਰਖ ਨਿਰੰਜਣ ਆਪ ਨਿਭਾਇੰਦਾ। ਨਿਰਗੁਣ ਢੋਲਾ ਨਿਰਗੁਣ ਗਾਥ, ਨਿਰਗੁਣ ਸੋਹਲਾ ਰਾਗ ਅਲਾਇੰਦਾ। ਸਰਗੁਣ ਵਿਚੋਲਾ ਪੁਰਖ ਸਮਰਥ, ਸਮਰਥ ਪੁਰਖ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਦੇਵਣਹਾਰਾ ਵੱਥ, ਗੁਰ ਅਵਤਾਰ ਪੀਰ ਪੈਗ਼ੰਬਰ ਝੋਲੀ ਆਪ ਭਰਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਜਣਾਵਣਹਾਰਾ ਜਸ, ਧੁਰ ਦੀ ਬਾਣੀ ਬਾਣ ਲਗਾਇੰਦਾ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਹੋ ਕੇ ਵਸ, ਈਸ਼ ਜੀਵ ਜਗਦੀਸ਼ ਜਗ ਜੀਵਣ ਦਾਤਾ ਆਪਣੀ ਕਾਰ ਕਮਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਦੋ ਜਹਾਨ ਸ੍ਰੀ ਭਗਵਾਨ

ਜੇਰਜ ਅੰਡ ਉਤਭੁਜ ਸੇਤਜ ਆਪਣਾ ਮਾਰਗ ਦੱਸ, ਪੰਥ ਇਕੋ ਇਕ ਦਰਸਾਇੰਦਾ। ਏਥੇ ਓਥੇ ਦੋ ਜਹਾਨ ਨੌਜਵਾਨ ਪੰਧ ਮੁਕਾਏ ਨੱਠ ਨੱਠ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਭਗਤ ਭਗਵਾਨ ਹਿਰਦੇ ਵਸ, ਨਿਰਗੁਣ ਜੋਤ ਕਰ ਪਰਕਾਸ਼, ਸ਼ਬਦ ਅਨਾਦੀ ਨਾਦ ਧੁਨ ਨਿਰਗੁਣ ਸਾਚਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਆਪ ਸਮਝਾਇੰਦਾ। ਭਗਤ ਭਗਵਾਨ ਦੇਵੇ ਸੱਦਾ, ਨਾਮ ਸੰਦੇਸਾ ਇਕ ਸੁਣਾਈਆ। ਜ਼ਾਤ ਪਾਤ ਵਰਨ ਗੋਤ ਨੌਂ ਦੁਆਰੇ ਕੂੜੀ ਕਿਰਿਆ ਪਾਰ ਕਰੋ ਹੱਦਾ, ਆਸ਼ਾ ਤ੍ਰਿਸ਼ਨਾ ਹਉਂਮੇ ਹੰਗਤਾ ਸੰਗ ਨਾ ਕੋਇ ਰਖਾਈਆ। ਲੱਖ ਚੁਰਾਸੀ ਵਿਚੋਂ ਸਤਿਗੁਰ ਪੂਰੇ ਫੜ ਫੜ ਕੱਢਾ, ਸਿਰ ਆਪਣਾ ਹੱਥ ਟਿਕਾਈਆ। ਵੇਖਣਹਾਰਾ ਬੁੱਢਾ ਨੱਢਾ, ਬਚਪਨ ਸਭ ਦਾ ਆਪਣੀ ਝੋਲੀ ਪਾਈਆ। ਪਰਮ ਪੁਰਖ ਪਰਮੇਸ਼ਵਰ ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਪ੍ਰੀਤੀ ਇਕੋ ਬੱਧਾ, ਦੂਜੀ ਲੋੜ ਨਾ ਰੱਖੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਦਾਤਾ ਪੁਰਖ ਬਿਧਾਤਾ ਪਾਰਬ੍ਰਹਮ ਬੇਪਰਵਾਹੀਆ। ਭਗਤ ਜਨਾਂ ਹਰਿ ਭਗਤੀ ਜੋਗ, ਜਗ ਜੀਵਣ ਦਾਤਾ ਆਪ ਜਣਾਇੰਦਾ। ਆਤਮ ਪਰਮਾਤਮ ਧੁਰ ਸੰਜੋਗ, ਬਣ ਵਿਚੋਲਾ ਆਪ ਮਿਲਾਇੰਦਾ। ਕੱਟਣਹਾਰਾ ਜਨਮ ਕਰਮ ਦਾ ਰੋਗ, ਚਿੰਤਾ ਸੋਗ ਨਾ ਕੋਇ ਵਖਾਇੰਦਾ। ਦੇਵਣਹਾਰਾ ਸੋਹੰ ਹੰਸਾ ਸਾਚੀ ਚੋਗ, ਮਾਣਕ ਮੋਤੀ ਇਕੋ ਇਕ ਦਰਸਾਇੰਦਾ। ਸਾਢੇ ਤਿੰਨ ਹੱਥ ਕਾਇਆ ਲਗਾਵਣਹਾਰਾ ਚੋਟ, ਨਾਮ ਨਗਾਰਾ ਇਕ ਵਜਾਇੰਦਾ। ਕੂੜੀ ਕਿਰਿਆ ਕੱਢਣਹਾਰਾ ਖੋਟ, ਸਚ ਸੁੱਚ ਵਸਤ ਨਾਮ ਅਮੋਲਕ ਕਾਇਆ ਗੋਲਕ ਆਪ ਟਿਕਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਅਗਿਆਨ ਮਿਟਾਇੰਦਾ। ਵਖਾਵਣਹਾਰਾ ਸਚਖੰਡ ਦੁਆਰ ਸਾਚਾ ਕੋਟ, ਛਪਰ ਛੰਨ ਨਾ ਕੋਇ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਇਕੋ ਘਰ ਸਮਝਾਇੰਦਾ। ਭਗਤ ਭਗਵਾਨ ਇਕੋ ਘਰ, ਘਰ ਸਾਚੇ ਵੱਜੇ ਵਧਾਈਆ। ਆਵਣ ਜਾਵਣ ਲੱਖ ਚੁਰਾਸੀ ਰਹੇ ਕੋਈ ਨਾ ਡਰ, ਰਾਏ ਧਰਮ ਨਾ ਦਏ ਸਜ਼ਾਈਆ। ਨਾ ਜਨਮੇ ਨਾ ਜਾਏ ਮਰ, ਜਨਮ ਮਰਨ ਗੇੜ ਰਹਿਣ ਨਾ ਪਾਈਆ। ਸਾਹਿਬ ਸਤਿਗੁਰ ਦੀਨ ਦਿਆਲ ਪੁਰਖ ਅਕਾਲ ਏਕਾ ਪੱਲੂ ਲਏ ਫੜ, ਨਿਰਗੁਣ ਸਰਗੁਣ ਗੰਢ ਪੁਆਈਆ। ਆਤਮ ਪੌੜੇ ਬਿਨ ਡੰਡਿਉਂ ਜਾਏ ਚੜ੍ਹ, ਪਹਿਲਾ ਦੂਜਾ ਤੀਜਾ ਚੌਥਾ ਇਕੋ ਗੰਢ ਪੁਆਈਆ। ਦਰ ਦੁਆਰੇ ਜਾਏ ਖੜ, ਨੇਤਰ ਨੈਣ ਨੈਣ ਉਠਾਈਆ। ਸ੍ਰੀ ਭਗਵਾਨ ਕਿਰਪਾ ਦੇਵੇ ਕਰ, ਮਿਹਰ ਨਜ਼ਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲਾ ਲਏ ਮਿਲਾਈਆ। ਜਨ ਭਗਤਾਂ ਮੇਲਾ ਡੂੰਘੀ ਗਾਰ, ਕਾਇਆ ਮੰਦਰ ਅੰਦਰ ਆਪ ਮਿਲਾਇੰਦਾ। ਸ਼ਬਦ ਸਰੂਪੀ ਕਰ ਪਿਆਰ, ਗੁਰ ਸ਼ਬਦੀ ਦਇਆ ਕਮਾਇੰਦਾ। ਸੁਖਮਨ ਟੇਢੀ ਕਰੇ ਪਾਰ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਈੜਾ ਪਿੰਗਲ ਡਿਗਣ ਮੂੰਹ ਦੇ ਭਾਰ, ਆਪਣਾ ਬਲ ਨਾ ਕੋਇ ਵਖਾਇੰਦਾ। ਕਿਰਪਾ ਕਰ ਗੁਰ ਕਰਤਾਰ, ਕਰਨੀ ਆਪਣੇ ਹੱਥ ਰਖਾਇੰਦਾ। ਅੰਮ੍ਰਿਤ ਆਤਮ ਜਾਮ ਪਿਆਲ, ਸੁਰਤੀ ਸੋਈ ਆਪ ਉਠਾਇੰਦਾ। ਦੀਪਕ ਦੀਆ ਜੋਤ ਨਿਰੰਜਣ ਬਾਲ, ਅੰਧ ਅੰਧੇਰ ਮਿਟਾਇੰਦਾ। ਨਿਰਗੁਣ ਚਲੇ ਨਿਰਗੁਣ ਨਾਲ, ਸਰਗੁਣ ਰੂਪ ਨਾ ਕੋਇ ਵਖਾਇੰਦਾ। ਸੁਣਨਹਾਰ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਨਾਤਾ ਤੋੜ ਤ੍ਰੈਗੁਣ ਮਾਇਆ ਜਗਤ ਜੰਜਾਲ, ਪੰਜ ਤੱਤ ਮੋਹ ਨਾ ਕੋਇ ਵਧਾਇੰਦਾ। ਸਾਚਾ ਮੰਦਰ ਦਏ ਵਖਾਲ, ਹਰਿ ਮੰਦਰ ਹਰਿ ਜੂ ਸੋਭਾ ਪਾਇੰਦਾ। ਆਤਮ ਸੇਜਾ ਕਰ ਤਿਆਰ,

ਪਰਮਾਤਮ ਆਪਣਾ ਰੰਗ ਰੰਗਾਇੰਦਾ। ਪਾਰਬ੍ਰਹਮ ਬ੍ਰਹਮ ਮੇਲਾ ਨਾਰ ਕੰਤ ਭਤਾਰ, ਘਰ ਜੋੜੀ ਜੋੜ ਜੁੜਾਇੰਦਾ। ਵੇਖਣਹਾਰਾ ਸਿਰਜਣਹਾਰ, ਨਿਜ ਨੇਤਰ ਅੱਖ ਖੁਲ੍ਹਾਇੰਦਾ। ਦੇਵੇ ਦਰਸ ਦਰਸ ਦੀਦਾਰ, ਨੂਰ ਨੂਰ ਨੂਰ ਚਮਕਾਇੰਦਾ। ਭਗਤ ਭਗਵਾਨ ਦਾ ਸਚ ਪਿਆਰ, ਲੋਕਮਾਤ ਨਾ ਕੋਇ ਤੁੜਾਇੰਦਾ। ਲੱਖ ਚੁਰਾਸੀ ਹੋਏ ਖੁਆਰ, ਬਿਨ ਸਤਿਗੁਰ ਪੂਰੇ ਕੰਢਾ ਪਾਰ ਨਾ ਕੋਇ ਵਖਾਇੰਦਾ। ਡੁਬਦੇ ਵੇਖੇ ਵਿਚ ਸੰਸਾਰ, ਬੇਆਸਾ ਜੀਵ ਨਜ਼ਰ ਸਰਬ ਆਇੰਦਾ। ਗ਼ੋਤੇ ਖਾਵਣ ਘੁੰਮਣ ਘਾਰ, ਨੱਯਾ ਨਾਮ ਨਾ ਕੋਇ ਚੜ੍ਹਾਇੰਦਾ। ਸੱਯਾ ਨਜ਼ਰ ਨਾ ਆਏ ਸਿਰਜਣਹਾਰ, ਨੇਤਰ ਦਰਸ ਕੋਇ ਨਾ ਪਾਇੰਦਾ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਜਗ ਜੀਵਣ ਦਾਤਾ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਸਾਚੀ ਰੀਤੀ, ਰੀਤੀਵਾਨ ਇਕ ਸਮਝਾਇੰਦਾ। ਭਗਤ ਭਗਵਾਨ ਖੇਲ ਅਨਡਿਠ, ਜਗ ਨੇਤਰ ਨਜ਼ਰ ਨਾ ਆਈਆ। ਕਰਵਟ ਬਦਲ ਨਾ ਦੇਵੇ ਪਿੱਠ, ਸਨਮੁਖ ਦਿਸੇ ਸੱਚਾ ਮਾਹੀਆ। ਮਨ ਵਾਸਨਾ ਲਏ ਜਿਤ, ਮਨਸਾ ਹੋਰ ਨਾ ਕੋਇ ਰਖਾਈਆ। ਆਤਮ ਪਰਮਾਤਮ ਕਰੇ ਸਾਚਾ ਹਿੱਤ, ਪ੍ਰੇਮ ਪ੍ਰੀਤੀ ਇਕ ਜਣਾਈਆ। ਨਾਮ ਵਸਤ ਅਮੋਲਕ ਪਾਏ ਭਿੱਖ, ਭਿਛਿਆ ਇਕੋ ਦਏ ਸਮਝਾਈਆ। ਬਿਨ ਲੇਖਿਉਂ ਲੇਖਾ ਦੇਵੇ ਲਿਖ, ਲਿਖਣਹਾਰ ਵਡਿਆਈਆ। ਬਿਨ ਨੇਤਰ ਨੈਣਾਂ ਪਏ ਦਿਸ, ਨਿਜ ਨੇਤਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਭਗਤਨ ਆਪਣਾ ਭੇਵ ਖੁਲ੍ਹਾਈਆ। ਭਗਤਨ ਪਰਦਾ ਦੇਵੇ ਖੋਲ੍ਹ, ਹਰਿ ਖ਼ਾਲਕ ਖ਼ਲਕ ਦਇਆ ਕਮਾਇੰਦਾ। ਬੋਧ ਅਗਾਧਾ ਸ਼ਬਦ ਅਨਾਦਾ ਬ੍ਰਹਮ ਬ੍ਰਹਿਮਾਦਾ ਸਚ ਸੁਣਾਏ ਬੋਲ, ਅਨਬੋਲਤ ਆਪ ਜਣਾਇੰਦਾ। ਦੂਰ ਦੁਰਾਡਾ ਨੇਰਨ ਨੇਰਾ ਘਰ ਘਰ ਵਿਚੇ ਵਸੇ ਕੋਲ, ਬੰਕ ਦੁਆਰਾ ਹਰਿ ਨਿਰੰਕਾਰਾ ਇਕ ਸੁਹਾਇੰਦਾ। ਸੁਰਤੀ ਸ਼ਬਦੀ ਜਾਏ ਮੌਲ, ਉਲਟਾ ਕਰੇ ਨਾਭ ਕੌਲ, ਅੰਮ੍ਰਿਤ ਝਿਰਨਾ ਰਿਸਕ ਰਿਸਕ ਬੂੰਦ ਬੂੰਦ ਬੂੰਦ ਟਪਕਾਇੰਦਾ। ਦੇਵਣਹਾਰਾ ਧਰਨੀ ਧਰਤ ਧਵਲ ਮਾਣ ਦਾਤਾ ਦਾਨੀ ਸ੍ਰੀ ਭਗਵਾਨ ਭਗਤ ਭਗਵਾਨ ਉਠਾਏ ਇਕ ਨਿਸ਼ਾਨ, ਨਿਸ਼ਾਨਾ ਆਪਣਾ ਨਾਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ ਲੱਖ ਚੁਰਾਸੀ ਖੋਜ ਖੁਜਾਇੰਦਾ। ਲੱਖ ਚੁਰਾਸੀ ਅੰਦਰ ਵੜਿਆ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਸਾਚੇ ਪੌੜੇ ਆਪੇ ਚੜ੍ਹਿਆ, ਨਾਮ ਡੰਡੇ ਦਏ ਵਡਿਆਈਆ। ਮਹੱਲ ਅਟੱਲ ਉਚ ਮਨਾਰੇ ਆਪੇ ਖੜਿਆ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਗੁਰਮੁਖ ਵਿਰਲਾ ਸੰਤ ਸੁਹੇਲਾ ਭਗਤ ਭਗਵਾਨ ਆਪੇ ਫੜਿਆ, ਫੜ ਆਪਣਾ ਮੇਲ ਮਿਲਾਈਆ। ਸੋਹੰ ਢੋਲਾ ਧੁਰ ਦਾ ਬੋਲਾ ਬਣ ਵਿਚੋਲਾ ਰਿਹਾ ਪੜ੍ਹਿਆ, ਉਚੀ ਕੂਕ ਕੂਕ ਜਣਾਈਆ। ਨਾ ਜਨਮੇ ਨਾ ਕਦੇ ਮਰਿਆ, ਆਤਮ ਪਰਮਾਤਮ ਜੁਗ ਚੌਕੜੀ ਧਾਰ ਵਖਾਈਆ। ਨਹਾਵਣਹਾਰਾ ਸਾਚੇ ਸਰਿਆ, ਸਰ ਅੰਮ੍ਰਿਤ ਇਕ ਵਡਿਆਈਆ। ਆਦਿ ਜੁਗਾਦਿ ਸਰੋਵਰ ਸੱਚਾ ਭਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਵਡਿਆਈ ਦੇਵੇ ਹਰਿ ਵੱਡਾ ਆਪ, ਜਨ ਭਗਤਾਂ ਦਇਆ ਕਮਾਇੰਦਾ। ਨਿਰਗੁਣ ਸਰਗੁਣ ਮਾਈ ਬਾਪ, ਪਿਤਾ ਪੂਤ ਗੋਦ ਸੁਹਾਇੰਦਾ। ਧੁਰ ਧਾਰ ਦੀ ਧਾਰ ਸੱਚਾ ਜਾਪ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਹੰ ਬ੍ਰਹਮ ਪਛਾਣੇ ਆਪ, ਆਪਣਾ ਪਰਦਾ ਆਪ ਉਠਾਇੰਦਾ। ਤ੍ਰੈਗੁਣ ਨਾਤਾ ਤੁਟੇ ਤਾਪ, ਅਗਨੀ ਤੱਤ ਨਾ ਕੋਇ ਜਲਾਇੰਦਾ। ਸਾਹਿਬ ਦਿਸੇ ਸਤਿਗੁਰ ਸੱਜਣ ਸਾਕ, ਸਗਲਾ ਸੰਗ ਨਿਭਾਇੰਦਾ। ਲਹਿਣਾ ਦੇਣ ਚੁਕਾਏ ਹੱਥੋ ਹਾਥ, ਜਗਤ ਉਧਾਰ ਨਾ ਕੋਇ ਰਖਾਇੰਦਾ। ਆਤਮ ਪਰਮਾਤਮ

ਜਣਾਏ ਪੂਜਾ ਪਾਠ, ਹਵਨ ਸਮਗਰੀ ਹੋਰ ਨਾ ਕੋਇ ਬਣਾਇੰਦਾ। ਮੇਟਣਹਾਰ ਅੰਧੇਰੀ ਰਾਤ, ਗੁਰ ਸ਼ਬਦੀ ਚੰਦ ਚਮਕਾਇੰਦਾ। ਕਲਜੁਗ ਅੰਤਮ ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਪਾਵੇ ਸਾਰ, ਅਰਸ਼ ਫ਼ਰਸ਼ ਦੋ ਜਹਾਨ ਸ੍ਰੀ ਭਗਵਾਨ ਚੌਦਾਂ ਤਬਕ ਨੂਰ ਇਲਾਹੀ ਪਰਵਰਦਿਗਾਰ ਮੁਕਾਮੇ ਹੱਕ ਹੋ ਤਿਆਰ, ਲਾਸ਼ਰੀਕ ਸਾਂਝਾ ਯਾਰ, ਨੂਰ ਖ਼ੁਦਾਈ ਜ਼ਹੂਰ ਇਲਾਹੀ ਲੋਕਮਾਤ ਮਾਰ ਝਾਤ, ਮੁਰਸ਼ਦ ਮੁਰੀਦਾਂ ਦੇਵੇ ਦਾਤ, ਦਾਤਾ ਦਾਨੀ ਇਕੋ ਫੇਰਾ ਪਾਇੰਦਾ। ਦਾਤਾ ਦਾਨੀ ਗਹਿਰ ਗੰਭੀਰ, ਭਗਤ ਭਗਵਾਨ ਵੇਖ ਵਖਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਤੋੜਨਹਾਰ ਜ਼ੰਜੀਰ, ਸ਼ਰਅ ਸ਼ਰੀਅਤ ਨਾ ਵੰਡ ਵੰਡਾਇੰਦਾ। ਗੁਰਮੁਖ ਚੋਟੀ ਚਾੜ੍ਹੇ ਫੜ ਅਖ਼ੀਰ, ਮਹੱਲ ਅਟੱਲ ਆਪ ਬਹਾਇੰਦਾ। ਬਦਲਣਹਾਰ ਸਾਹਿਬ ਤਕਦੀਰ, ਤਸਵੀਰ ਸਾਚੀ ਸਚ ਜਣਾਇੰਦਾ। ਅਮਾਮ ਅਮਾਮਾਂ ਵਡ ਪੀਰਨ ਪੀਰ, ਬੇਪਰਵਾਹ ਆਪਣੀ ਕਲ ਧਰਾਇੰਦਾ। ਸ਼ਾਹ ਪਾਤਸ਼ਾਹ ਗਹਿਰ ਗੰਭੀਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਕਰੇ ਖੇਲ ਬੇਨਜ਼ੀਰ, ਜਗਤ ਨੈਣਾਂ ਨਜ਼ਰ ਕਿਸੇ ਨਾ ਆਇੰਦਾ। ਲੱਖ ਚੁਰਾਸੀ ਹੋਈ ਦਿਲਗੀਰ, ਗੁਰ ਅਵਤਾਰ ਪੀਰ ਪੈਗ਼ੰਬਰ ਧੀਰ ਨਾ ਕੋਇ ਧਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਰੋਵਣ ਵਹਾਵਣ ਨੀਰ, ਉਚੀ ਕੂਕ ਕੂਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਦੀਨ ਦਿਆਲ, ਦੀਨਨ ਆਪਣਾ ਮੇਲ ਮਿਲਾਇੰਦਾ। ਦੀਨਨ ਮੇਲਾ ਧੁਰ ਦਰਬਾਰ, ਦਰਗਹਿ ਸਾਚੀ ਵੱਜੇ ਵਧਾਈਆ। ਲੇਖਾ ਜਾਣੇ ਪਰਵਰਦਿਗਾਰ, ਬੇਪਰਵਾਹੀ ਆਪਣੀ ਪਰਵਾਹ ਨਾ ਕਿਸੇ ਜਣਾਈਆ। ਕਲਜੁਗ ਅੰਤਮ ਲੈ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਚਾਰ ਵਰਨਾਂ ਰਿਹਾ ਸਮਝਾਈਆ। ਆਤਮ ਪਰਮਾਤਮ ਕਰੋ ਪਿਆਰ, ਪਰਮ ਪੁਰਖ ਦਏ ਵਡਿਆਈਆ। ਪਾਰਬ੍ਰਹਮ ਬ੍ਰਹਮ ਮੇਲਾ ਵਿਚ ਸੰਸਾਰ, ਗੁਰ ਚੇਲਾ ਰੂਪ ਵਖਾਈਆ। ਨਾਮ ਖੰਡਾ ਤੇਜ਼ ਕਟਾਰ, ਹਰਿਜਨ ਗਾਤਰੇ ਤਨ ਲਟਕਾਈਆ। ਪੰਜ ਹੰਕਾਰੀ ਦੇਵੋ ਮਾਰ, ਤਨ ਸ਼ਿੰਗਾਰੀ ਵੇਖ ਵਖਾਈਆ। ਸੋਈ ਸੁਰਤੀ ਲਓ ਉਠਾਲ, ਅਕਾਲ ਮੂਰਤ ਮੇਲ ਮਿਲਾਵਾ ਸਹਿਜ ਸੁਭਾਈਆ। ਨਾਦ ਤੂਰਤ ਸੁਣੋ ਦੀਨ ਦਿਆਲ, ਗੁਰਮੁਖ ਬਣੋ ਸਾਚੇ ਲਾਲ, ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਹੋਏ ਰੁਸ਼ਨਾਈਆ। ਲੇਖਾ ਚੁਕੇ ਸ਼ਾਹ ਕੰਗਾਲ, ਮਿਲੇ ਨਾਮ ਸੱਚਾ ਧੰਨ ਮਾਲ, ਧੰਨ ਖ਼ਜ਼ੀਨਾ ਇਕੋ ਨਜ਼ਰੀ ਆਈਆ। ਕਾਇਆ ਮੰਦਰ ਅੰਦਰ ਵੇਖੋ ਸੱਚੀ ਧਰਮਸਾਲ, ਸਤਿਗੁਰ ਬੈਠਾ ਬੇਮਿਸਾਲ, ਮਿਸਲ ਲੋਕ ਸਕੇ ਨਾ ਕੋਇ ਬਣਾਈਆ। ਅੰਦਰ ਬਾਹਰ ਗੁਪਤ ਜ਼ਾਹਰ, ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਭਗਵਾਨ ਚਲੇ ਨਾਲ ਨਾਲ, ਵਿਛੋੜਾ ਕੋਇ ਰਹਿਣ ਨਾ ਪਾਈਆ। ਨਾਤਾ ਤੋੜੇ ਕਾਲ ਮਹਾਂਕਾਲ, ਆਪਣੀ ਗੋਦੀ ਲਏ ਬਹਾਲ, ਸਚਖੰਡ ਦੁਆਰੇ ਖੇਲ ਅਪਾਰੇ ਪਰਮ ਪੁਰਖ ਦਾਤਾ ਦੇਵਣਹਾਰ ਹਰਿ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਮੇਟ ਅੰਧੇਰੀ ਰਾਤਾ, ਸਤਿਜੁਗ ਸਚ ਸੁਣਾਏ ਗਾਥਾ, ਇਕੋ ਢੋਲਾ ਵੱਜੇ ਵਧਾਈਆ। ਭਗਤੋ ਭਗਤੀ ਮਾਰਗ ਅੰਗ, ਅੰਗੀਕਾਰ ਜਣਾਇੰਦਾ। ਹਰਿ ਕਾ ਮੰਦਰ ਵੇਖੋ ਲੰਘ, ਸ੍ਰੀ ਭਗਵਾਨ ਆਪ ਦਰਸਾਇੰਦਾ। ਨਾ ਕੋਈ ਢੋਲਾ ਨਾ ਕੋਈ ਛੰਦ, ਰਾਗ ਤਾਲ ਨਾ ਕੋਇ ਜਣਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਦ, ਦੀਆ ਬਾਤੀ ਨਾ ਕੋਇ ਜਗਾਇੰਦਾ। ਨਾ ਕੋਈ ਦਾਤਾ ਭਿਖਾਰੀ ਨਾ ਕੋਈ ਮੰਗਾਂ ਰਿਹਾ ਮੰਗ, ਖ਼ਾਲੀ ਝੋਲੀ ਨਾ ਕੋਇ ਜਣਾਇੰਦਾ। ਨਾ ਕੋਈ ਸ਼ਾਹਸਵਾਰਾ ਕਸੇ ਤੰਗ, ਅਸਵ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਗੁਰ ਪੀਰ ਅਵਤਾਰ ਵੇਖੇ ਅਨੰਦ,

ਅਨੰਦ ਰੂਪ ਨਾ ਕੋਇ ਵਖਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸਚਖੰਡ ਦੁਆਰ ਏਕੰਕਾਰ ਇਕੋ ਬਹੇ ਪੁਰਖ ਸਮਰਥ, ਮਹਿਮਾ ਅਕਥ ਆਪਣੇ ਵਿਚ ਛੁਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਯੁਗ ਚਲਾਇਆ ਰਥ, ਨਿਰਗੁਣ ਸਰਗੁਣ ਸਾਚੀ ਕਾਰ ਕਮਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਨਾਨਕ ਗੋਬਿੰਦ ਸਾਚਾ ਮਾਰਗ ਗਿਆ ਦੱਸ, ਵਰਨ ਬਰਨ ਜ਼ਾਤ ਪਾਤ ਊਚ ਨੀਚ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਦਾਤਾ ਪੁਰਖ ਬਿਧਾਤਾ ਕਲ ਕਲਕੀ ਹੋਏ ਪਰਗਟ, ਧਰਮ ਖੁਲ੍ਹਾਏ ਸਾਚਾ ਹੱਟ, ਚਾਰੇ ਕੁੰਟਾਂ ਇਕੋ ਰਾਗ ਇਕੋ ਧੁਨ ਇਕੋ ਅਵਾਜ਼ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਸੱਚਾ ਮੀਤਾ ਕਾਇਆ ਕਰੇ ਠਾਂਡੀ ਸੀਤਾ, ਅਗਨੀ ਤੱਤ ਨਾ ਕੋਇ ਜਲਾਇੰਦਾ। ਅਗਨੀ ਤੱਤ ਨਾ ਜਾਏ ਲੱਗ, ਜਿਸ ਜਨ ਦਏ ਵਡਿਆਈਆ। ਦਰਸ ਕਰਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਮੇਲ ਮਿਲਾਈਆ । ਕਾਇਆ ਮੰਦਰ ਅੰਦਰ ਸਾਚਾ ਹੱਜ, ਮੱਕਾ ਕਾਅਬਾ ਦਏ ਵਖਾਈਆ। ਸੁਰਤ ਸਵਾਣੀ ਸਚ ਮਹੱਲੇ ਸੱਦ, ਸਦਕੇ ਵਾਰੀ ਘੋਲੀ ਇਕੋ ਸਿਖਿਆ ਦਏ ਜਣਾਈਆ। ਜਗਤ ਕਿਨਾਰਾ ਪਾਰ ਹੱਦ, ਗੁਰ ਸਤਿਗੁਰ ਮਿਲੇ ਵਡਿਆਈਆ। ਆਤਮ ਪਰਮਾਤਮ ਰਹਿਣ ਨਾ ਦੇਵੇ ਅੱਡ, ਜਿਨ੍ਹਾਂ ਆਪਣੇ ਅੰਗ ਲਗਾਈਆ। ਸਚ ਵਖਾਏ ਨਿਰਬਾਣ ਪਦ, ਪਦਵੀ ਇਕੋ ਇਕ ਦਰਸਾਈਆ। ਪਾਰਬ੍ਰਹਮ ਦੀ ਭਗਤ ਸਾਚੀ ਯਦ, ਭਗਵਨ ਜੁਗ ਜੁਗ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਲੇਖਾ ਲੇਖੇ ਲਾਈਆ। ਭਗਤ ਭਗਵੰਤ ਇਕੋ ਧਾਰ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਸੰਤ ਸਾਜਣ ਕਰ ਪਿਆਰ, ਹਰਿ ਪੁਰਖ ਨਿਰੰਜਣ ਖੇਲ ਕਰਾਇੰਦਾ। ਗੁਰਮੁਖ ਗੁਰ ਗੁਰ ਖੋਲ੍ਹ ਕਿਵਾੜ, ਏਕੰਕਾਰਾ ਪਰਦਾ ਲਾਹਿੰਦਾ। ਗੁਰਸਿਖ ਸਾਚੇ ਦੇ ਆਧਾਰ, ਆਦਿ ਨਿਰੰਜਣ ਜੋਤ ਨਿਰੰਜਣ ਦੀਪਕ ਡਗਮਗਾਇੰਦਾ। ਗ਼ਰੀਬ ਨਿਮਾਣਿਆਂ ਸਾਂਝਾ ਯਾਰ, ਸ੍ਰੀ ਭਗਵਾਨ ਆਪ ਅਖਵਾਇੰਦਾ। ਡੁਬਦੇ ਪਾਥਰ ਜਾਏ ਤਾਰ, ਅਬਿਨਾਸ਼ੀ ਕਰਤਾ ਚਰਨ ਛੁਹਾਇੰਦਾ। ਪਾਰਬ੍ਰਹਮ ਬ੍ਰਹਮ ਲੇਖਾ ਦਏ ਨਵਾਰ, ਲੇਖਾ ਅੱਗੇ ਨਾ ਕੋਇ ਲਿਖਾਇੰਦਾ। ਆਤਮ ਪਰਮਾਤਮ ਇਕ ਦੁਆਰ, ਘਰ ਮੰਦਰ ਆਪ ਸੁਹਾਇੰਦਾ। ਮੇਲ ਮਿਲਾਏ ਸਿਰਜਣਹਾਰ, ਜਗਤ ਵਿਛੋੜਾ ਨਾ ਕੋਇ ਪਾਇੰਦਾ। ਚੌਦਾਂ ਲੋਕ ਚੌਦਾਂ ਤਬਕ ਨੇਤਰ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਰਖਾਇੰਦਾ। ਕਲਜੁਗ ਚਾਰ ਕੁੰਟ ਅੰਧ ਅੰਧਿਆਰ, ਸਾਚਾ ਚੰਦ ਨਾ ਕੋਇ ਚਮਕਾਇੰਦਾ। ਗੁਰ ਕਾ ਸ਼ਬਦ ਨਾ ਕੋਇ ਪਿਆਰ, ਹਰਿ ਚਰਨ ਧਿਆਨ ਨਾ ਕੋਇ ਲਗਾਇੰਦਾ। ਮਾਇਆ ਮਮਤਾ ਹਉਂਮੇਂ ਹੰਗਤਾ ਆਸਾ ਤ੍ਰਿਸ਼ਨਾ ਕੋਈ ਨਾ ਸਕੇ ਮਾਰ, ਕਾਮ ਕਰੋਧ ਲੋਭ ਮੋਹ ਹੰਕਾਰ, ਪੱਲੂ ਨਾ ਕੋਇ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਇਕੋ ਘਰ ਵਖਾਇੰਦਾ। ਜਨ ਭਗਤਾਂ ਘਰ ਵੇਖਿਆ ਉਚਾ, ਊਚ ਅਗੰਮ ਮਿਲੇ ਵਡਿਆਈਆ। ਨਾ ਕੋਈ ਗਲੀ ਨਾ ਕੋਈ ਕੂਚਾ, ਸ਼ਹਿਰ ਬਾਜ਼ਾਰ ਨਾ ਹੱਟ ਵਖਾਈਆ। ਨਾ ਕੋਈ ਏਕਾ ਨਾ ਕੋਈ ਦੂਜਾ, ਤੀਜੀ ਵੰਡ ਨਾ ਕੋਇ ਵੰਡਾਈਆ। ਨਾ ਕੋਈ ਭੇਵ ਰੱਖੇ ਗੂਝਾ, ਪਰਦਾ ਉਪਰ ਨਾ ਕੋਇ ਰਖਾਈਆ। ਜਿਸ ਸਾਹਿਬ ਸਤਿਗੁਰ ਦਾ ਦਰ ਸੂਝਾ, ਤਿਸ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਇਕ ਅਖਵਾਈਆ। ਭਗਤਨ ਮੀਤਾ ਹੋਏ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਕਰ ਕਿਰਪਾ ਪਹਿਲਾ ਦੇਵੇ ਜਾਪ, ਰਸਨਾ ਜਿਹਵਾ ਨਾ ਕੋਇ

ਹਿਲਾਇੰਦਾ। ਪਤਤ ਪੁਨੀਤ ਕਰੇ ਪਾਕ, ਪਤਤ ਉਧਾਰਨ ਵੇਖ ਵਖਾਇੰਦਾ। ਆਤਮ ਪਰਮਾਤਮ ਨਾਤਾ ਜੋੜ ਬਣਾਏ ਸਾਕ, ਸੱਜਣ ਇਕੋ ਇਕ ਅਖਵਾਇੰਦਾ। ਕਾਇਆ ਮੰਦਰ ਖੋਲ੍ਹ ਤਾਕ, ਬਜ਼ਰ ਕਪਾਟੀ ਕੁੰਡਾ ਲਾਹਿੰਦਾ। ਘਰ ਵਿਚ ਘਰ ਵਖਾਏ ਹਾਟ, ਸਚ ਸੁਹੰਜਣਾ ਮੰਦਰ ਆਪ ਸੁਹਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਪਰਕਾਸ਼ਵਾਨ ਨਜ਼ਰੀ ਆਇੰਦਾ। ਜਨ ਭਗਤਾਂ ਹੋਏ ਸਦਾ ਦਾਸ, ਬਣ ਸੇਵਕ ਸੇਵ ਕਮਾਇੰਦਾ । ਦਰ ਦਰ ਘਰ ਘਰ ਪੂਰੀ ਕਰੇ ਆਸ, ਨਰ ਹਰਿ ਆਪਣਾ ਫੇਰਾ ਪਾਇੰਦਾ। ਦੂਜਾ ਕੋਈ ਨਾ ਸਕੇ ਭਾਖ, ਮਨ ਮਤ ਬੁਧ ਕਹਿਣ ਕੋਇ ਨਾ ਪਾਇੰਦਾ। ਜਿਸ ਭਾਵੇ ਤਿਸ ਲਏ ਰਾਖ, ਜੁਗ ਜੁਗ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਵਸਤ ਅਮੋਲਕ ਆਪ ਵਰਤਾਇੰਦਾ। ਵਸਤ ਅਮੋਲਕ ਨਾਮ ਹਰਿ, ਹਰਿ ਦਾਤਾ ਆਪ ਜਣਾਈਆ। ਸੰਤ ਸੁਹੇਲੇ ਸੱਜਣ ਫੜ, ਕਾਇਆ ਚੋਲੀ ਆਪ ਟਿਕਾਈਆ। ਜੀਂਵਤਿਆਂ ਜਗ ਜਾਇਣ ਮਰ, ਜਿਨ੍ਹਾਂ ਆਪਣਾ ਭੇਵ ਖੁਲ੍ਹਾਈਆ। ਇਕੋ ਢੋਲਾ ਲੈਣ ਪੜ੍ਹ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸਾਹਿਬ ਸਤਿਗੁਰ ਸਰਨਾਈ ਜਾਣ ਪੜ੍ਹ, ਮਸਤਕ ਟਿੱਕਾ ਧੂੜ ਲਗਾਈਆ। ਗੁਰ ਸਤਿਗੁਰ ਦਾ ਵੇਖ ਘਰ, ਭੁੱਲੇ ਜਗਤ ਲੋਕਾਈਆ। ਨਜ਼ਰੀ ਆਏ ਨਰਾਇਣ ਨਰ, ਨਰ ਦਾਤਾ ਸਵਛ ਸਰੂਪ ਵਟਾਈਆ। ਕਲਜੁਗ ਅੰਤਮ ਜੋਤ ਸਰੂਪੀ ਖੇਲ ਰਿਹਾ ਕਰ, ਸ਼ਾਹੋ ਭੂਪ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਗੁਰ ਗੁਰ ਇਕੋ ਤੰਦ ਡੋਰ ਬੰਧਾਈਆ।

੩੦ ਚੇਤ ੨੦੨੦ ਬਿਕਰਮੀ ਹਰਿ ਭਗਤ ਦੁਆਰ ਜੇਠੂਵਾਲ

ਨਿਰਗੁਣ ਸਰਗੁਣ ਸਾਚੀ ਧਾਰਾ, ਦੋਆ ਦੋ ਮਿਲੇ ਵਡਿਆਈਆ। ਛੀਆ ਛੀਕਾ ਹੋ ਉਜਿਆਰਾ, ਛੀਕਨ ਮੇਲਾ ਸਹਿਜ ਸੁਭਾਈਆ। ਚੌਕਾ ਬੋਲੇ ਉਚੀ ਨਾਅਰਾ, ਚਾਰ ਕੁੰਟ ਚੌਥੇ ਯੁਗ ਸੁਣਾਈਆ। ਦੋ ਛੇ ਚਾਰ ਜੋੜ ਇਕੋ ਅੰਕ ਕਰੇ ਤਿਆਰਾ, ਸ੍ਰੀ ਭਗਵਾਨ ਵੱਡੀ ਵਡਿਆਈਆ। ਪਿਛਲਾ ਲਹਿਣਾ ਦੇਣਾ ਦੇਵੇ ਕਰਜ਼ ਉਤਾਰਾ, ਅਗਲਾ ਆਪਣਾ ਰਾਹ ਵਖਾਈਆ। ਗੋਬਿੰਦ ਮੀਤਾ ਏਕੰਕਾਰਾ, ਅਕਲ ਕਲ ਵਡਿਆਈਆ। ਵਸਣਹਾਰਾ ਧਾਮ ਨਿਆਰਾ ਸਚਖੰਡ, ਸਾਚੇ ਸੋਭਾ ਪਾਈਆ। ਜੁਗ ਚੌਕੜੀ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਈਆ। ਦੇਵਣਹਾਰਾ ਧੁਰ ਦੀ ਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਦੋ ਛੇ ਚਾਰ ਹੋ ਇਕੱਠੇ, ਦੋ ਸੌ ਚੌਂਠ ਅੰਕ ਬਣਾਈਆ। ਇਕ ਦੂਜੇ ਵਲ ਪ੍ਰੇਮ ਪ੍ਰੀਤੀ ਨਾਲ ਨੱਠੇ, ਮੇਲ ਮਿਲਾਵਾ ਏਕਾ ਥਾਈਂਆ। ਦੂਆ ਆਪਣਾ ਹਾਲ ਦੱਸੇ, ਨਿਰਗੁਣ ਸਰਗੁਣ ਮੇਰੀ ਕਾਰ ਕਮਾਈਆ। ਛੇਵਾਂ ਕਹੇ ਛੇ ਗੁਰ ਮੇਰੇ ਅੰਦਰ ਵਸੇ, ਸ਼ਹਿਨਸ਼ਾਹ ਸਾਚੀ ਸੇਵ ਕਮਾਈਆ। ਚੌਕਾ ਕਹੇ ਚਾਰ ਜੁਗ ਮੇਰੇ ਪੱਠੇ, ਜੁਗ ਜੁਗ ਕੁਸ਼ਤੀ ਦਿਆਂ ਕਰਾਈਆ। ਸ੍ਰੀ ਭਗਵਾਨ ਅੰਤਮ ਸਭ ਨੂੰ ਕਰੇ ਇਕੋ ਮੁੱਠੇ, ਆਪਣੀ ਉਂਗਲੀਆਂ ਵਿਚ ਦਬਾਈਆ। ਇਕੋ ਵਾਰ ਏਕੰਕਾਰਾ ਪੁੱਛੇ, ਸਚ ਸਚ ਦਿਓ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਦੂਆ ਕਹੇ ਮੈਂ ਦੱਸਾਂ ਹਾਲ, ਮੇਰਾ ਭੇਵ ਕਿਸੇ ਨਾ ਪਾਇਆ।

ਨਿਰਗੁਣ ਸਰਗੁਣ ਮੇਰੀ ਚਾਲ, ਚਾਲ ਨਿਰਾਲੀ ਇਕ ਜਣਾਇਆ। ਸਚਖੰਡ ਵਸਾਂ ਸਾਚੀ ਧਰਮਸਾਲ, ਸਾਚਾ ਮੰਦਰ ਇਕ ਵਡਿਆਇਆ। ਲੱਖ ਚੁਰਾਸੀ ਦੀਪਕ ਬਾਲ, ਘਰ ਘਰ ਆਪਣਾ ਡੇਰਾ ਲਾਇਆ। ਸਾਚੀ ਸਿਖਿਆ ਦੇਵਾਂ ਸਿਖਾਲ, ਸਾਚਾ ਮੰਤਰ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਮੋਹੇ ਲਾਇਆ । ਛੀਕਾ ਕਹੇ ਮੈਂ ਵੇਖਿਆ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਜਿਸ ਗ੍ਰਹਿ ਮੰਦਰ ਦਿਤਾ ਬਣਾ, ਮਹੱਲ ਅਟੱਲ ਕਰੇ ਰੁਸ਼ਨਾਈਆ। ਦੀਪਕ ਜੋਤ ਜੋਤ ਦਿਤੇ ਡਗਮਗਾ, ਨੂਰੋ ਨੂਰ ਨੂਰ ਰੁਸ਼ਨਾਈਆ। ਬੰਦ ਕਿਵਾੜੀ ਤਾਕ ਦਿਤੇ ਖੁਲ੍ਹਾ, ਦਰ ਦਰਵਾਜ਼ਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਚੌਕਾ ਕਹੇ ਮੇਰਾ ਸਾਚਾ ਪਦ, ਚਾਰ ਚਾਰ ਵਡਿਆਈਆ। ਜੁਗ ਚੌਕੜੀ ਵੇਖਾਂ ਹੱਦ, ਕਿਨਾਰਾ ਆਪਣਾ ਅੰਕ ਬਣਾਈਆ। ਢੋਲਾ ਗੀਤ ਸੁਣਾਵਾਂ ਛੰਦ, ਰਾਗ ਅਨਾਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਦੂਆ ਛੀਕਾ ਕੱਠਾ ਚਾਰ, ਚਾਰ ਕੁੰਟ ਵੱਜੇ ਵਧਾਈਆ। ਚਾਰ ਛੇ ਦੂਆ ਕਰੇ ਪਿਆਰ, ਦੌਏ ਦੋਏ ਇਕੋ ਰੰਗ ਵਖਾਈਆ। ਦੋ ਛੇ ਚਾਰ ਹੋਏ ਖ਼ਬਰਦਾਰ, ਖ਼ਬਰਦਾਰ ਨਾ ਕੋਇ ਹਟਾਈਆ। ਦੋ ਛੇ ਚਾਰ ਪਿਆਰ, ਦੋ ਜਹਾਨਾਂ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਦੂਆ ਕਹੇ ਮੈਂ ਆਦਿ ਜੁਗਾਦਿ ਖੇਲ ਕਰਾਂ ਝੱਬੇ, ਨਿਰਗੁਣ ਸਰਗੁਣ ਮੇਰੀ ਵਡਿਆਈਆ। ਮੇਰਾ ਭੇਵ ਕਿਸੇ ਨਾ ਲੱਭੇ, ਦੋ ਜਹਾਨ ਖੋਜਣ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਹੁਕਮੇ ਅੰਦਰ ਸੱਦੇ, ਸੱਦਾ ਇਕੋ ਨਾਮ ਜਣਾਈਆ। ਬਾਲੇ ਨੀਹਾਂ ਹੇਠਾਂ ਦੱਬੇ, ਏਕਾ ਆਪਣਾ ਰੰਗ ਚੜ੍ਹਾਈਆ। ਪ੍ਰੇਮ ਪ੍ਰੀਤੀ ਅੰਦਰ ਬੱਝੇ, ਸਾਚੀ ਰੀਤੀ ਇਕ ਵਖਾਈਆ। ਸ੍ਰੀ ਭਗਵਾਨ ਸਾਹਿਬ ਸੁਲਤਾਨ ਪਰਦਾ ਕੱਜੇ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਛੀਕਾ ਨਾਲ ਮਿਲਾਈਆ। ਛੀਕਾ ਕਹੇ ਮੇਰਾ ਸ਼ਹਿਨਸ਼ਾਹ, ਸ਼ਾਸਤਰ ਸਿਮਰਤ ਵੇਦ ਬਣਾਇੰਦਾ। ਜੁਗ ਚੌਕੜੀ ਦੱਸਦਾ ਰਿਹਾ ਰਾਹ, ਮਾਰਗ ਧੰਦੇ ਆਪੇ ਲਾਇੰਦਾ। ਦੋ ਜਹਾਨਾਂ ਬਣ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਘਰ ਅਵੱਲਾ ਦਏ ਵਸਾ, ਇਕ ਇਕੱਲਾ ਸੋਭਾ ਪਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨੂਰ ਕਰ ਰੁਸ਼ਨਾ, ਨਿਰਵੈਰ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਚੌਕਾ ਕਹੇ ਮੇਰੀ ਚੌਥੀ ਧਾਰ, ਚਾਰ ਜੁਗ ਵਡਿਆਈਆ। ਚਾਰ ਵੇਦ ਮੇਰਾ ਪਿਆਰ, ਚਾਰ ਵਰਨ ਸਰਨ ਰਖਾਈਆ। ਚਾਰੇ ਖਾਣੀ ਦੇ ਆਧਾਰ, ਚਾਰ ਬਾਣੀ ਕਰੇ ਪੜ੍ਹਾਈਆ। ਚਾਰ ਕੁੰਟ ਇਕ ਹੁਲਾਰ, ਚਾਰ ਯਾਰੀ ਵੇਖ ਵਖਾਈਆ। ਚਾਰ ਅੱਖਰ ਦਾ ਕਰ ਪਿਆਰ, ਏਕਾ ਘਰ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਆ ਛੀਕਾ ਚੌਕਾ ਏਕਾ ਨੌਕਾ ਆਪ ਬਣਾਈਆ। ਦੋ ਛੇ ਚਾਰ ਰਹੇ ਉਡੀਕ, ਆਪ ਆਪਣਾ ਧਿਆਨ ਲਗਾਈਆ। ਗੁਰ ਗੁਰ ਦੱਸ ਕੇ ਗਿਆ ਠੀਕ, ਭੇਵ ਅਭੇਦ ਜਣਾਈਆ। ਬੀਸ ਬੀਸਾ ਪ੍ਰਭ ਪਰਗਟ ਹੋਵੇ ਲਾਸ਼ਰੀਕ, ਸ਼ਾਹ ਪਾਤਸ਼ਾਹ ਆਪਣਾ ਫੇਰਾ ਪਾਈਆ। ਪਿਛਲੀ ਹੱਦ ਪਾਰ ਕਰੇ ਲੀਕ, ਆਪਣੀ ਲੀਕ ਫੇਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਬੇਪਰਵਾਹੀਆ। ਦੋ ਸੌ

ਚੌਠ ਤੱਕਦੇ ਰਹੇ ਰਾਹ, ਨੇਤਰ ਨੈਣ ਨੈਣ ਉਠਾਈਆ । ਕਵਣ ਵੇਲਾ ਆਏ ਬੇਪਰਵਾਹ, ਬੇਪਰਵਾਹੀ ਧਾਰ ਚਲਾਈਆ। ਸਾਡਾ ਲਹਿਣਾ ਦਏ ਚੁਕਾ, ਖ਼ਾਲੀ ਝੋਲੀ ਦਏ ਭਰਾਈਆ। ਜੋ ਮਾਰਗ ਗੋਬਿੰਦ ਦਿਤਾ ਲਾ, ਤਿਸ ਨੂੰ ਪੂਰਾ ਕਰ ਵਖਾਈਆ। ਚਾਰ ਵਰਨ ਅਠਾਰਾਂ ਬਰਨ ਰਹੇ ਸ਼ਰਮਾ, ਸਭ ਦੀ ਅੱਖ ਦਏ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੀਨ ਮਜ਼੍ਹਬ ਜੋ ਹੱਦਾਂ ਗਏ ਬਣਾ, ਅੰਤਮ ਸਭ ਦਾ ਡੇਰਾ ਢਾਹੀਆ। ਆਤਮ ਪਰਮਾਤਮ ਭੇਵ ਚੁਕਾ, ਚਾਰ ਕੁੰਟ ਕਰੇ ਸ਼ਨਵਾਈਆ। ਮਹੱਲ ਅਟੱਲ ਇਕ ਰੁਸ਼ਨਾ, ਘਰ ਸਾਚਾ ਇਕ ਸੁਹਾਈਆ। ਨਿਰਗੁਣ ਸਰਗੁਣ ਸੇਵ ਕਮਾ, ਕਰਨੀ ਕਰਤਾ ਆਪ ਜਣਾਈਆ। ਭਗਤ ਦੁਆਰ ਇਕ ਪਰਗਟਾ, ਪਾਰਬ੍ਰਹਮ ਪ੍ਰਭ ਵੇਖੇ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਬੀਸਵੀਂ ਸਦੀ ਇਕੱਠੇ ਕਰ ਕੇ ਅੰਦਰ ਲਏ ਬਹਾ, ਬਾਹਰ ਨਿਕਲ ਕੋਇ ਨਾ ਜਾਈਆ। ਸਤਿ ਸਤਿਵਾਦੀ ਸਾਚੀ ਕਰੇ ਫੇਰ ਸਲਾਹ, ਪੁਛਣਹਾਰਾ ਥਾਉਂ ਥਾਈਂਆ। ਉਠੋ ਸਾਰੇ ਬਣੋ ਗਵਾਹ, ਸ਼ਹਾਦਤ ਨਿਰਗੁਣ ਨਿਰਗੁਣ ਕੋਲੋਂ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਦੋ ਸੌ ਚੌਠ ਗਏ ਬੀਤ, ਬੀਤੀ ਸਦੀ ਲੋਕਾਈਆ। ਪ੍ਰਭ ਪਰਗਟ ਹੋਇਆ ਇਕ ਅਤੀਤ, ਤ੍ਰੈਗੁਣ ਅਤੀਤਾ ਫੇਰਾ ਪਾਈਆ। ਸਤਿ ਧਰਮ ਦੀ ਸਾਚੀ ਰੀਤ, ਸਤਿ ਪੁਰਖ ਨਿਰੰਜਣ ਸਾਹਿਬ ਸਤਿਗੁਰ ਆਪ ਚਲਾਈਆ। ਦੋ ਜਹਾਨ ਇਕੋ ਗੀਤ ਰਾਗ ਨਾਦ ਇਕ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਦੂਜਾ ਸੁਣਾਏ ਨਾ ਕੋਇ ਸੰਗੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਇਆ ਇਕੱਠ, ਭਗਤ ਦੁਆਰ ਵੱਜੀ ਵਧਾਈਆ। ਵੇਖੋ ਸਭ ਦਾ ਸਾਂਝਾ ਖੁਲ੍ਹਿਆ ਹੱਟ, ਦੂਜੀ ਵੰਡ ਨਾ ਕੋਇ ਵੰਡਾਈਆ। ਨਾ ਕੋਈ ਗਵੱਯਾ ਦਿਸੇ ਭੱਟ, ਡੂੰਮ ਨਾਈ ਸਾਥ ਨਾ ਕੋਇ ਵਖਾਈਆ। ਇਕੋ ਖੇਲ ਪੁਰਖ ਸਮਰਥ, ਸ਼ਾਹ ਪਾਤਸ਼ਾਹ ਰਿਹਾ ਕਰਾਈਆ। ਸਭ ਦੇ ਖ਼ਾਲੀ ਕੀਤੇ ਹੱਥ, ਭੰਡਾਰਾ ਇਕੋ ਇਕ ਵਰਤਾਈਆ। ਦਿਵਸ ਸੁਹੰਜਣਾ ਰਹੇ ਤੱਕ, ਵੇਲਾ ਵਕਤ ਮਿਲੇ ਵਡਿਆਈਆ। ਜਿਸ ਗੋਬਿੰਦ ਇਕ ਸੱਤ ਪੰਜ ਛੇ ਪੰਚਮ ਪੰਚ ਲਏ ਰੱਖ, ਪ੍ਰੇਮ ਪ੍ਰੀਤੀ ਧਾਰ ਵਹਾਈਆ। ਦੋ ਛੇ ਚਾਰ ਪਿਛੋਂ ਪ੍ਰਭ ਦਰ ਆਏ ਸਾਰੇ ਲੱਖ ਚੁਰਾਸੀ ਨਾਲੋਂ ਕਰੇ ਵੱਖ, ਵੱਖਰੀ ਕਾਰ ਕਮਾਈਆ। ਜਿਨ੍ਹਾਂ ਪਿਛੇ ਲੇਖੇ ਲਾਈ ਗੋਬਿੰਦ ਰਤ, ਤਿਨ੍ਹਾਂ ਰਤ ਆਪਣੇ ਨਾਮ ਰੰਗਾਈਆ। ਅੰਦਰ ਬਾਹਰ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਵੀਹ ਸੌ ਵੀਹ ਤੇਰੀ ਵਸਾਖੀ, ਵਸਲ ਹਰਿ ਜੂ ਆਪ ਕਰਾਈਆ। ਭਗਤ ਦੁਆਰੇ ਬਹਿ ਕੇ ਕਰੇ ਰਾਖੀ, ਦਰ ਦਰਬਾਨ ਸੇਵ ਕਮਾਈਆ। ਸ਼ਬਦ ਸੰਦੇਸਾ ਦੇਵੇ ਪਾਤੀ, ਪਾਤਰ ਆਪਣਾ ਆਪ ਫੜਾਈਆ। ਹਰਿਜਨ ਦਿਵਸ ਰੈਣ ਇਕ ਪਰਭਾਤੀ, ਰੈਣ ਅੰਧੇਰ ਰਹਿਣ ਨਾ ਪਾਈਆ। ਅੰਮ੍ਰਿਤ ਬੂੰਦ ਦੇਵੇ ਸਵਾਂਤੀ, ਸੀਤਲ ਧਾਰ ਧਾਰ ਵਹਾਈਆ। ਨਜ਼ਰੀ ਆਏ ਇਕ ਇਕਾਂਤੀ, ਅਕਲ ਕਲਾ ਵੇਖ ਵਖਾਈਆ। ਖੋਲ੍ਹਣਹਾਰਾ ਬੰਦ ਤਾਕੀ, ਬਜ਼ਰ ਕਪਾਟੀ ਤੋੜ ਤੁੜਾਈਆ। ਪੁਛਣਹਾਰਾ ਨਿਰਗੁਣ ਸਰਗੁਣ ਵਾਤੀ, ਮਿਹਰ ਨਜ਼ਰ ਉਠਾਈਆ। ਪਿਛਲਾ ਲਹਿਣਾ ਦੇਵੇ ਬਾਕੀ, ਅੱਗੇ ਆਪਣੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਰਚਾਈਆ। ਸਾਚੀ ਖੇਲ ਕਰੇ ਨਿਰੰਕਾਰਾ, ਨਿਰਗੁਣ ਆਪਣੀ ਕਾਰ ਕਮਾਇੰਦਾ। ਭਗਤਨ ਬਣ ਮੀਤ ਪਿਆਰਾ, ਮਿੱਤਰ

ਆਪਣਾ ਮੇਲ ਮਿਲਾਇੰਦਾ। ਸੁਹਾਵਣਹਾਰਾ ਇਕ ਦੁਆਰਾ, ਦਰ ਦਰਵਾਜ਼ਾ ਆਪ ਵਡਿਆਇੰਦਾ। ਜਿਸ ਦਾ ਪਰਦਾ ਕਿਸੇ ਨਾ ਉਤਾਰਾ, ਉਤਰ ਪੂਰਬ ਪੱਛਮ ਦੱਖਣ ਚਾਰੇ ਕੁੰਟਾਂ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਪ੍ਰਭ ਸਾਚੀ ਕਰਨੀ ਕਮਾਵੇਗਾ। ਪਹਿਲੀ ਵਸਾਖ ਦਿਵਸ ਸੁਹਾਵੇਗਾ। ਜੋ ਗੋਬਿੰਦ ਗਿਆ ਭਾਖ, ਸੋ ਪੂਰਾ ਕਰ ਵਖਾਵੇਗਾ। ਜੋ ਲਿਖਿਆ ਭਵਿਖਤ ਵਾਕ, ਤਿਸ ਲਹਿਣਾ ਆਪ ਮੁਕਾਵੇਗਾ। ਸ਼ਬਦ ਅਗੰਮੀ ਚੜ੍ਹ ਕੇ ਰਾਕ, ਅਸਵ ਇਕੋ ਇਕ ਦੌੜਾਵੇਗਾ। ਲੱਖ ਚੁਰਾਸੀ ਵੇਖੇ ਮਾਟੀ ਖ਼ਾਕ, ਖ਼ਾਲਕ ਆਪਣਾ ਫੇਰਾ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਇਕੋ ਖੇਲ ਵਖਾਵੇਗਾ। ਹਰਿ ਨਿਰਗੁਣ ਖੇਲ ਕਰਾਏਗਾ। ਗੁਰ ਅਵਤਾਰ ਨਾਲ ਮਿਲਾਏਗਾ। ਪੀਰ ਪੈਗ਼ੰਬਰ ਸਰਬ ਉਠਾਏਗਾ। ਸਾਚੀ ਉਂਗਲੀ ਆਪੇ ਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚਾ ਖੇਲ ਆਪ ਸਮਝਾਏਗਾ। ਸਾਚਾ ਖੇਲ ਕਰੇ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ। ਦੋ ਛੇ ਚਾਰ ਕਰ ਪਰਧਾਨ, ਪਰਧਾਨਗੀ ਇਕੋ ਹੱਥ ਫੜਾਈਆ। ਧਰਮ ਉਠਾਏ ਸਚ ਨਿਸ਼ਾਨ, ਨਰ ਨਿਰੰਕਾਰ ਨਿਸ਼ਾਨਾ ਇਕ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਰੁੱਤੜੀ ਆਪ ਮਹਿਕਾਈਆ। ਸਾਚੀ ਰੁੱਤੜੀ ਸੋਹੇ ਸਾਢੇ ਸੱਤ, ਭਿੰਨੜੀ ਰੈਣ ਮਿਲੇ ਵਡਿਆਈਆ। ਦਰ ਦਰਬਾਨ ਬਣੇ ਪੁਰਖ ਸਮਰਥ, ਚੋਬਦਾਰ ਸੇਵ ਕਮਾਈਆ। ਮੂਰਖ ਮੁਗਧ ਬਾਹਰ ਦੇਵੇ ਡੱਕ, ਅੰਦਰ ਕੋਇ ਵੜਨ ਨਾ ਪਾਈਆ। ਸੰਤ ਸੁਹੇਲੇ ਕਰ ਕੇ ਵੱਖ, ਮੁਖ ਮੁਖੜਾ ਦਏ ਭੁਆਈਆ। ਅੱਗੇ ਪਿਛੇ ਇਕੋ ਅੱਖ, ਲੋਚਣ ਦੇਵੇ ਨਾਮ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਸਮਝਾਈਆ। ਸਾਢੇ ਸੱਤ ਖੇਲ ਨਿਆਰਾ, ਸੋ ਸਾਹਿਬ ਆਪ ਕਰਾਇੰਦਾ। ਸਾਢੇ ਸੱਤ ਵਕਤ ਅਪਾਰਾ, ਗੁਰ ਗੋਬਿੰਦ ਵੇਖ ਵਖਾਇੰਦਾ। ਸਾਢੇ ਸੱਤ ਉਹ ਨਜ਼ਾਰਾ, ਜਿਸ ਵੇਲੇ ਪੁਰੀ ਅਨੰਦ ਤਜਾਇੰਦਾ। ਸਾਢੇ ਸੱਤ ਉਹ ਸਹਾਰਾ, ਜਿਸ ਵੇਲੇ ਸੱਥਰ ਸੇਜ ਹੰਢਾਇੰਦਾ। ਸਾਢੇ ਸੱਤ ਉਹ ਪੁਕਾਰਾ, ਪਰਮ ਪੁਰਖ ਮੇਲ ਮਿਲਾਇੰਦਾ। ਸਾਢੇ ਸੱਤ ਉਹ ਨਾਅਰਾ, ਉਚੀ ਕੂਕ ਕੂਕ ਅਲਾਇੰਦਾ। ਸਾਢੇ ਸੱਤ ਉਹ ਵਿਹਾਰਾ, ਜਿਸ ਦਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸਾਢੇ ਸੱਤ ਉਹ ਨਾਦ, ਸ੍ਰੀ ਭਗਵਾਨ ਰਿਹਾ ਵਜਾਈਆ। ਸਾਢੇ ਸੱਤ ਉਹ ਦਾਦ, ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਝੋਲੀ ਪਾਈਆ। ਸਾਢੇ ਸੱਤ ਉਹ ਆਵਾਜ਼, ਜਿਸ ਸੁਣਨ ਨੂੰ ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਸਾਢੇ ਸੱਤ ਉਹ ਦਾਤ, ਨਿਰਗੁਣ ਸਰਗੁਣ ਜੋ ਵਰਤਾਈਆ। ਸਾਢੇ ਸੱਤ ਉਹ ਜਮਾਤ, ਭਗਤ ਭਗਵਾਨ ਆਪ ਫੜਾਈਆ। ਸਾਢੇ ਸੱਤ ਉਹ ਹਿਸਾਬ, ਜੋ ਗੋਬਿੰਦ ਸਰਸੇ ਗਿਆ ਡੁਬਾਈਆ। ਸਾਢੇ ਸੱਤ ਉਹ ਕਿਤਾਬ, ਬਿਨ ਅੱਖਰਾਂ ਦਏ ਕਢਾਈਆ। ਸਾਢੇ ਸੱਤ ਉਹ ਰਬਾਬ, ਅਹਿਬਾਬ ਦਏ ਵਜਾਈਆ । ਸਾਢੇ ਸੱਤ ਉਹ ਨਕਾਬ, ਨਕਾਬਪੋਸ਼ ਮੁਖ ਤੋਂ ਦਏ ਉਠਾਈਆ। ਸਾਢੇ ਸੱਤ ਉਹ ਆਦਾਬ, ਜਨ ਭਗਤਾਂ ਸੀਸ ਝੁਕਾਈਆ। ਸਾਢੇ ਸੱਤ ਉਹ ਰਕਾਬ, ਸ਼ਾਹਸਵਾਰਾ ਚਰਨ ਟਿਕਾਈਆ। ਸਾਢੇ ਸੱਤ ਉਹ ਮਹਿਰਾਬ, ਹੁਜਰਾ ਹੱਕ ਹੱਕ ਵਡਿਆਈਆ। ਸਾਢੇ ਸੱਤ ਉਹ ਨਵਾਬ, ਜੋ ਪੀਰ ਪੈਗ਼ੰਬਰਾਂ ਰਿਹਾ ਪਰਗਟਾਈਆ। ਸਾਢੇ ਸੱਤ ਉਹ ਸਵਾਬ, ਜੋ ਰਹਿਮਤ ਗੁਰਮੁਖਾਂ ਉਤੇ ਕਮਾਈਆ। ਸਾਢੇ

ਸੱਤ ਉਹ ਰਾਜ, ਰੱਯਤ ਵੇਖੇ ਲੱਖ ਚੁਰਾਸੀ ਥਾਉਂ ਥਾਈਂਆ। ਸਾਢੇ ਸੱਤ ਉਹ ਸਮਾਜ, ਚਾਰ ਵਰਨ ਕਰੇ ਕੁੜਮਾਈਆ। ਸਾਢੇ ਸੱਤ ਉਹ ਆਫ਼ਤਾਬ, ਨੂਰੋ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਵਡਿਆਈਆ। ਸਾਢੇ ਸੱਤ ਉਹ ਵੇਲਾ, ਹਰਿ ਵਕਤੀ ਵਕਤ ਜਣਾਇੰਦਾ। ਸਾਢੇ ਸੱਤ ਉਹ ਵੇਲਾ, ਜਿਸ ਵੇਲੇ ਗੁਰ ਚੇਲਾ ਧਾਰ ਬੰਧਾਇੰਦਾ। ਸਾਢੇ ਸੱਤ ਉਹ ਵੇਲਾ, ਜਿਸ ਵੇਲੇ ਸ੍ਰੀ ਭਗਵਾਨ ਆਪਣਾ ਦਰਸ ਕਰਾਇੰਦਾ। ਸਾਢੇ ਸੱਤ ਉਹ ਵੇਲਾ, ਜਿਸ ਵੇਲੇ ਦੁਸ਼ਟ ਦਮਨ ਹੇਮ ਕੁੰਟ ਪਕੜ ਉਠਾਇੰਦਾ। ਸਾਢੇ ਸੱਤ ਉਹ ਵੇਲਾ, ਜਿਸ ਵੇਲੇ ਨਿਹਕਰਮੀ ਆਪਣਾ ਕਰਮ ਕਮਾਇੰਦਾ। ਸਾਢੇ ਸੱਤ ਉਹ ਵੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਵਖਾਇੰਦਾ। ਸਾਢੇ ਸੱਤ ਉਹ ਰਾਤ, ਜੇਹੜੀ ਗੋਬਿੰਦ ਇਕੋ ਨਜ਼ਰੀ ਆਈਆ। ਸਾਢੇ ਸੱਤ ਉਹ ਬਰਾਤ, ਜੋ ਗੁਰਮੁਖਾਂ ਦੀ ਲਏ ਚੜ੍ਹਾਈਆ। ਸਾਢੇ ਸੱਤ ਉਹ ਦਾਤ, ਜੋ ਨਿਰਗੁਣ ਨਿਰਵੈਰ ਦਏ ਵਰਤਾਈਆ। ਸਾਢੇ ਸੱਤ ਉਹ ਨਾਤ, ਬਿਧਾਤਾ ਆਪਣੇ ਨਾਲ ਜੁੜਾਈਆ। ਸਾਢੇ ਸੱਤ ਉਹ ਵਾਕ, ਭਵਿਖਤ ਲੇਖਾ ਦਏ ਲਿਖਾਈਆ। ਸਾਢੇ ਸੱਤ ਉਹ ਕਮਲਾਪਾਤ, ਕਵਲ ਨੈਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਢੇ ਸੱਤ ਉਹ ਦੀਦ, ਦੀਦਾਰ ਹਰਿ ਜਣਾਇੰਦਾ। ਸਾਢੇ ਸੱਤ ਉਹ ਸ਼ਹੀਦ, ਜੋ ਕਰਬਲਾ ਭੇਟ ਚੜ੍ਹਾਇੰਦਾ। ਸਾਢੇ ਸੱਤ ਉਹ ਬਕਰੀਦ, ਜੋ ਮੂਸੇ ਮੂੰਹ ਦੇ ਭਾਰ ਸੁਟਾਇੰਦਾ। ਸਾਢੇ ਸੱਤ ਉਹ ਰਸੀਦ, ਜੋ ਗੋਬਿੰਦ ਪੁਰਖ ਅਕਾਲ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕਤ ਆਪਣੇ ਹੱਥ ਰਖਾਇੰਦਾ। ਸਾਢੇ ਸੱਤ ਉਹ ਧਾਰ, ਧਰਤ ਧਵਲ ਬੈਠੀ ਧਿਆਨ ਲਗਾਈਆ। ਸਾਢੇ ਸੱਤ ਉਹ ਕਾਰ, ਕਰਤਾ ਪੁਰਖ ਆਪ ਕਮਾਈਆ। ਸਾਢੇ ਸੱਤ ਉਹ ਵਿਹਾਰ, ਗੁਰ ਜੋੜੀ ਜੋੜ ਜੁੜਾਈਆ। ਸਾਢੇ ਸੱਤ ਉਹ ਵਿਚਾਰ, ਜੋ ਸੋਚ ਸਮਝ ਵਿਚ ਕਿਸੇ ਨਾ ਆਈਆ। ਸਾਢੇ ਸੱਤ ਉਹ ਨਿਰੰਕਾਰ, ਜੋ ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਸਾਢੇ ਸੱਤ ਉਹ ਖੇਲ, ਆਦਿ ਜੁਗਾਦੀ ਆਪ ਕਰਾਇੰਦਾ। ਸਾਢੇ ਸੱਤ ਉਹ ਮੇਲ, ਮਿਲਿਆ ਮੇਲ ਵਿਛੜ ਕੋਇ ਨਾ ਜਾਇੰਦਾ। ਸਾਢੇ ਸੱਤ ਉਹ ਤੇਲ, ਬਿਨ ਡੂੰਮ ਨਾਈ ਆਪ ਚੜ੍ਹਾਇੰਦਾ। ਸਾਢੇ ਸੱਤ ਉਹ ਜੇਲ, ਲੱਖ ਚੁਰਾਸੀ ਫੰਦ ਕਟਾਇੰਦਾ। ਸਾਢੇ ਸੱਤ ਉਹ ਸੱਜਣ ਸੁਹੇਲ, ਜੋ ਨਾਨਕ ਗੋਬਿੰਦ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਆਪ ਉਠਾਇੰਦਾ। ਸਾਢੇ ਸੱਤ ਉਹ ਸੁਹੰਜਣੀ ਰੈਣ, ਸਾਧ ਸੰਤ ਜਿਸ ਦੀ ਓਟ ਤਕਾਈਆ। ਸਾਢੇ ਸੱਤ ਉਹ ਭਾਈਆਂ ਮਿਲੇ ਭੈਣ, ਜਿਹੜੀ ਵਿਚ ਵਿਛੋੜੇ ਕੀਰਨੇ ਪਾਈਆ। ਸਾਢੇ ਸੱਤ ਉਹ ਵੇਖੇ ਆਪਣੇ ਨੈਣ, ਜੋ ਬਿਨ ਨੈਣਾਂ ਆਪਣੀ ਨਜ਼ਰ ਮਿਲਾਈਆ। ਸਾਢੇ ਸੱਤ ਉਹ ਆਏ ਕਹਿਣ, ਕਹਿ ਕਹਿ ਆਪਣੀ ਕਥਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਬਣ ਸੱਚਾ ਸਾਕ ਸੱਜਣ ਸੈਣ, ਆਪਣਾ ਫੇਰਾ ਪਾਈਆ। ਵੇਲਾ ਸਾਢੇ ਸੱਤ ਸੁਹਾਏਗਾ। ਸ੍ਰੀ ਪਤ ਦਇਆ ਕਮਾਏਗਾ। ਰਘੁਪਤ ਵੇਖ ਵਖਾਏਗਾ। ਤੱਤ ਨਜ਼ਰ ਕਿਸੇ ਨਾ ਆਏਗਾ। ਸੱਟ ਆਪਣੇ ਨਾਮ ਲਗਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਮੇਲ ਮਿਲਾਏਗਾ। ਗੁਰ ਅਵਤਾਰ ਅੰਦਰੋਂ ਉਠਣਗੇ। ਭਗਤ ਦੁਆਰੇ ਭਗਵਾਨ ਨੂੰ ਪੁਛਣਗੇ। ਅੱਗੇ ਪਿਛੇ ਫਿਰ ਨਾ ਲੁਕਣਗੇ।

ਤਾਲ ਹੋ ਕੇ ਸ਼ੇਰ ਵਾਂਗ ਬੁੱਕਣਗੇ। ਕੂੜੀ ਕਿਰਿਆ ਮਾਤ ਕੁੱਟਣਗੇ। ਰਲ ਮਿਲ ਜੜ੍ਹ ਤੋਂ ਇਸ ਨੂੰ ਪੁਟਣਗੇ। ਸ਼ੌਹ ਦਰਯਾਏ ਸੁੱਟਣਗੇ। ਫਿਰ ਪ੍ਰਭ ਸਰਨਾਈ ਝੁਕਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੱਲ ਸੱਚੀ ਇਕੋ ਪੁਛਣਗੇ। ਗੱਲ ਸਾਚੀ ਪੁੱਛ ਪੁਛੌਣਗੇ। ਪ੍ਰਭ ਅੱਗੇ ਵਾਸਤਾ ਪੌਣਗੇ। ਦੋਏ ਜੌੜ ਸੀਸ ਝੁਕੌਣਗੇ। ਤੇਰੀ ਅੰਤਮ ਪਈ ਲੋੜ, ਭੁੱਲ ਬਖ਼ਸ਼ੌਣਗੇ। ਪਿਛੇ ਹੋਰ ਹੁਣ ਤੂੰ ਹੋਰ, ਤੇਰਾ ਸਵਾਂਗ ਨਾ ਕਿਸੇ ਸਮਝੌਣਗੇ। ਹੱਥ ਤੇਰੇ ਪਕੜੀ ਡੋਰ, ਗੁੱਡੀ ਤੇਰੇ ਨਾਲ ਚੜ੍ਹੌਣਗੇ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਾ ਕੇ ਆਏ ਸ਼ੋਰ, ਉਚੀ ਕੂਕ ਕੂਕ ਸੁਣੌਣਗੇ। ਸਾਡਾ ਲੇਖਾ ਵੇਖੀਂ ਨਾ ਕਰ ਕੇ ਗ਼ੌਰ, ਗਹਿਰ ਗੰਭੀਰ ਤੇਰੀ ਝੋਲੀ ਪੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗੌਣਗੇ। ਦਰ ਤੇਰੇ ਅਲਖ ਜਗੌਣਗੇ। ਪ੍ਰਭ ਇਕੋ ਮੰਗ ਮੰਗੌਣਗੇ। ਖ਼ਾਲੀ ਝੋਲੀ ਅੱਗੇ ਵਖੌਣਗੇ। ਨਾਲੇ ਹੱਸਣਗੇ ਨਾਲੇ ਰੋਣਗੇ। ਤੇਰਾ ਢੋਲਾ ਇਕ ਜਣੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੀ ਮੰਗ ਮੰਗੌਣਗੇ। ਦਰ ਸਾਚੀ ਮੰਗ ਮੰਗਾਵਾਂਗਾ। ਮਿਹਰ ਨਜ਼ਰ ਇਕ ਉਠਾਵਾਂਗਾ। ਪਿਛਲਾ ਭੇਦ ਸਰਬ ਚੁਕਾਵਾਂਗਾ। ਸਦਾ ਸੁਹੰਜਣੀ ਰੁੱਤ ਮਹਿਕਾਵਾਂਗਾ। ਗੋਬਿੰਦ ਚੇਤਾ ਆਪ ਕਰਾਵਾਂਗਾ। ਯਾਰੜਾ ਸੇਜ ਹੰਢਾਵਾਂਗਾ। ਜੋਤੀ ਤੇਜ ਇਕ ਚਮਕਾਵਾਂਗਾ। ਸ਼ਬਦ ਅਗੰਮੀ ਭੇਜ, ਘਰ ਇਕੱਠ ਇਕ ਕਰਾਵਾਂਗਾ। ਆਪ ਸਭ ਨੂੰ ਲਵਾਂ ਵੇਖ, ਵੇਖਣ ਵਿਚ ਕਿਸੇ ਨਾ ਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਤਾ ਧਾਰ ਕੇ ਭੇਖ, ਅਵੱਲੜਾ ਵੇਸ ਇਕ ਕਰਾਵਾਂਗਾ। ਮੁਛ ਦਾੜ੍ਹੀ ਨਾ ਕੋਇ ਕੇਸ, ਸੀਸ ਦਸਤਾਰ ਨਾ ਕੋਇ ਬਨ੍ਹਾਵਾਂਗਾ। ਲੜ ਫੜ ਕੇ ਗੁਰ ਦਸਮੇਸ਼, ਆਪਣਾ ਮੰਦਰ ਉਹਨੂੰ ਬਣਾਵਾਂਗਾ। ਜੋ ਝੂਜਿਆ ਮੇਰੇ ਖੇਤ, ਮੈਂ ਉਸ ਦੀ ਅੰਸ ਬਚਾਵਾਂਗਾ। ਮੈਂ ਕਰ ਕੇ ਨਿਰਮਲ ਹੇਤ, ਹਿਤਕਾਰੀ ਫੇਰ ਅਖਵਾਵਾਂਗਾ। ਭਗਤ ਤਾਰੇ ਹਰਿ ਸੰਤ ਦੁਲਾਰੇ ਸਰਸੇ ਵਾਲੇ ਮੇਲ, ਸਭ ਵਸਾਖੀ ਵਾਲੇ ਦਿਨ ਆਪਣੀ ਗੋਦ ਬਹਾਵਾਂਗਾ। ਲੇਖਾ ਲਿਖਾਂ ਵਿਚ ਪੰਜਾਬੀ ਲੇਖ, ਹਿੰਦੀ ਫ਼ਾਰਸੀ ਉਰਦੂ ਟਿਪੀ ਬਿੰਦੀ ਨਾ ਕੋਈ ਮਿਲਾਵਾਂਗਾ। ਜਿਨ੍ਹਾਂ ਰੱਖਾਂ ਸਾਇਆ ਹੇਠ, ਤਿਨ੍ਹਾਂ ਮੇਰਾ ਧਿਆਨ ਕਰਾਵਾਂਗਾ। ਆਪਣਾ ਦੱਸ ਕੇ ਡੂੰਘਾ ਭੇਤ, ਪਰਦਾ ਉਹਲਾ ਆਪ ਚੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਦਕ ਸਬੂਰੀ ਇਕੋ ਇਕ ਸਭ ਦੀ ਝੋਲੀ ਪਾਵਾਂਗਾ। ਗੁਰ ਅਵਤਾਰ ਪੁਛ ਪੁਛੌਂਦੇ ਨੇ। ਮੁਖ ਪਰਦਾ ਆਪ ਲੌਂਹਦੇ ਨੇ। ਊਚੀ ਕੂਕ ਸੁਣੌਂਦੇ ਨੇ। ਦੀਨ ਮਜ਼੍ਹਬ ਦਾ ਡੇਰਾ ਢੌਂਹਦੇ ਨੇ। ਜ਼ਾਤ ਪਾਤ ਦਾ ਝਗੜਾ ਮਿਟੌਂਦੇ ਨੇ। ਖ਼ਤਰਾ ਪ੍ਰਭ ਤੇਰਾ ਇਕੋ ਰਖੌਂਦੇ ਨੇ। ਤੇਰਾ ਦਿਤਾ ਕਤਰਾ ਕਤਰਾ, ਅੰਮ੍ਰਿਤ ਆਪਣੇ ਮੁਖ ਵਿਚ ਪੌਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਚਰਨ ਧਿਆਨ ਰਖੌਂਦੇ ਨੇ। ਆਪਣਾ ਹਾਲ ਅੱਗੇ ਦੱਸਾਂਗਾ। ਭਗਤਾਂ ਹਿਰਦੇ ਵਸਾਂਗਾ। ਮਨਮੁਖਾਂ ਕੋਲੋਂ ਨੱਸਾਂਗਾ। ਨਾਮ ਨਿਰਾਲਾ ਤੀਰ ਕੱਸਾਂਗਾ। ਕਮਾਨ ਚਿਲਿਉਂ ਆਪੇ ਛੱਡਾਂਗਾ। ਦੋ ਜਹਾਨ ਨਿਸ਼ਾਨਾਂ ਗੱਡਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਕਰਨੀ ਕਰਕੇ ਹੱਟਾਂਗਾ। ਆਪਣੀ ਕਰਨੀ ਕਰ ਵਖਾਵਾਂਗਾ। ਜਨ ਸਾਚੇ ਪਾਰ ਕਰਾਵਾਂਗਾ। ਕਾਇਆ ਭਾਂਡੇ ਕਾਚੇ, ਮਾਟੀ ਪੋਚ ਪੁਚਾਵਾਂਗਾ। ਜੋ ਪ੍ਰੇਮ ਪਿਆਰ ਵਾਚੇ, ਤਿਨ੍ਹਾਂ ਹਿਰਦੇ ਸ਼ੁੱਧ ਕਰਾਵਾਂਗਾ।

ਗੁਰਮੁਖ ਬਣਾਵਾਂ ਸਾਚੇ, ਕੂੜ ਕੁੜਿਆਰ ਦੁੱਖ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਇਕ ਦਰਸਾਵਾਂਗਾ। ਸਾਚੀ ਰੀਤ ਦੱਸੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸਤਿਜੁਗ ਸਾਚਾ ਬਣੇ ਵਿਧਾਨ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਧਾਰ ਬਣਾਈਆ। ਪੁਰਖ ਅਕਾਲ ਦੀਨ ਦਿਆਲ ਝੁਲਾਏ ਨਿਸ਼ਾਨ, ਨਿਸ਼ਾਨਾ ਇਕੋ ਨਜ਼ਰੀ ਆਈਆ। ਪਰਗਟ ਹੋਵੇ ਸਰਬ ਜੀਆਂ ਦਾ ਸਾਚਾ ਕਾਹਨ, ਲੱਖ ਚੁਰਾਸੀ ਗੋਪੀ ਮਾਤ ਹੰਢਾਈਆ। ਕੋਟਨ ਕੋਟਾਂ ਵਿਚੋਂ ਭਗਤ ਭਗਵੰਤ ਕਰ ਪਹਿਚਾਨ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪ੍ਰੇਮ ਪਿਆਰ ਦੀ ਸਤਿਗੁਰ ਰਤੀ ਕੇਸਰ, ਤਿਲਕ ਲਾਏ ਆਦਿ ਸ਼ਕਤੀ ਆਦਿ ਸ਼ਕਤ ਭਵਾਨੀ, ਜਨ ਭਗਤਾਂ ਦੇਣ ਆਏ ਨਿਸ਼ਾਨੀ, ਆਪਣੀ ਕਰੇ ਅੰਤ ਕੁਰਬਾਨੀ, ਭੇਟ ਆਪਣਾ ਆਪ ਚੜ੍ਹਾਈਆ। ਸਵਾ ਰਤੀ ਕੇਸਰ ਲਾਲ, ਮਸਤਕ ਟਿੱਕਾ ਨੂਰ ਜਮਾਲ, ਜਲਵਾ ਇਕੋ ਇਕ ਰੁਸ਼ਨਾਈਆ। ਲੇਖਾ ਚੁੱਕੇ ਮੁਹੰਮਦ ਯਾਰ, ਈਸਾ ਮੂਸਾ ਖ਼ਬਰਦਾਰ, ਕਾਲਾ ਸੂਸਾ ਤਨ ਸ਼ਿੰਗਾਰ, ਮੀਂਢੀ ਸੀਸ ਇਕ ਗੁੰਦਾਈਆ। ਅੱਲਾ ਰਾਣੀ ਹੋ ਹੁਸ਼ਿਆਰ, ਨੇਤਰ ਕਜਲਾ ਏਕਾ ਡਾਰ, ਸੋਲਾਂ ਹਾਰ ਕਰ ਸ਼ਿੰਗਾਰ, ਰਾਹ ਤੱਕੇ ਪਰਵਰਦਿਗਾਰ, ਪੀਰ ਜ਼ਾਹਰਾ ਨਜ਼ਰ ਕਿਸੇ ਨਾ ਆਈਆ। ਲਾਲ ਬਸਤਰ ਭੂਸ਼ਨ ਪਹਿਨ ਸ਼ਿੰਗਾਰ, ਲੱਛਮੀ ਆਵੇ ਕਰੇ ਪੁਕਾਰ, ਵਿਸ਼ਨੂੰ ਕੋਈ ਨਾ ਪਾਵੇ ਸਾਰ, ਭਗਵਨ ਕੀਤਾ ਖੇਲ ਅਪਾਰ, ਆਇਆ ਚਲ ਭਗਤ ਦੁਆਰ, ਪ੍ਰੀਤੀ ਭਗਤਾਂ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵੀਹ ਸੌ ਵੀਹ ਤੇਰੀ ਵਸਾਖੀ, ਜਨ ਭਗਤਾਂ ਕਰੇ ਆਪ ਰਾਖੀ, ਮਿਹਰਬਾਨ ਹੋਏ ਸਹਾਈਆ। ਵੀਹ ਸੌ ਵੀਹ ਵੇਖੇ ਵਸਾਖ, ਵਦੀ ਸੁਦੀ ਨਾ ਕੋਇ ਜਣਾਇੰਦਾ। ਪਿਛਲੀ ਸਭ ਦੀ ਖੋਹਵੇ ਦਾਤ, ਆਪਣੀ ਝੋਲੀ ਆਪ ਭਰਾਇੰਦਾ। ਕਿਸੇ ਕੋਲ ਨਾ ਰਹੇ ਕੋਈ ਕਰਾਮਾਤ, ਰਿਧੀ ਸਿਧੀ ਹੱਥ ਨਾ ਕਿਸੇ ਫੜਾਇੰਦਾ। ਨਾਨਕ ਗੋਬਿੰਦ ਲਿਖ ਕੇ ਗਿਆ ਕਲਮ ਦਵਾਤ, ਕਲਜੁਗ ਅੰਤ ਸ੍ਰੀ ਭਗਵੰਤ ਨਿਹਕਲੰਕ ਕਲ ਕਲਕੀ ਆਪਣਾ ਵੇਸ ਵਟਾਇੰਦਾ। ਇਕੋ ਨਾਮ ਇਕੋ ਮੰਤ, ਇਕੋ ਜੀਵ ਇਕੋ ਜੰਤ, ਇਕੋ ਸਾਧ ਇਕੋ ਸੰਤ, ਇਕੋ ਨਾਰ ਇਕੋ ਕੰਤ, ਇਕੋ ਮਹਿਮਾ ਇਕੋ ਅਗਣਤ, ਇਕ ਬਣਾਵਣਹਾਰ ਬਣਤ, ਇਕ ਮਣੀਆਂ ਇਕ ਮੰਤ, ਇਕ ਭਗਤ ਇਕ ਭਗਵੰਤ, ਭਗਵਨ ਆਪਣੀ ਕਾਰ ਕਮਾਈਆ। ਇਕ ਰਾਜਾ ਇਕ ਰਾਜ, ਇਕ ਕਰਮ ਇਕ ਕਾਜ, ਇਕ ਧਰਮ ਇਕ ਸਾਜ, ਇਕ ਗ਼ਰੀਬ ਇਕ ਨਿਵਾਜ, ਇਕ ਕਰੀਬ ਇਕ ਦੂਰ ਦੁਰਾਡਾ ਰਿਹਾ ਭਾਜ, ਪ੍ਰਭ ਕਾ ਖੇਲ ਅਜੀਬ ਕੋਈ ਸਮਝ ਨਾ ਸਕੇ ਰਾਜ਼, ਕੋਈ ਸਜਦਾ ਕੋਈ ਨਿਮਾਜ਼, ਕੋਈ ਬਰਦਾ ਕੋਈ ਆਦਾਬ, ਕੋਈ ਸੀਸ ਜਗਦੀਸ਼ ਝੁਕਾਈਆ। ਕਰੇ ਖੇਲ ਆਪ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ।