ਪੁਸਤਕਾਲਾਭਾਗ ੧੪

ਪਹਿਲੀ ਵਸਾਖ ੨੦੨੦ ਬਿਕਰਮੀ ਜੇਠੂਵਾਲ ਦਰਬਾਰ ਵਿਚ ਵੱਡੇ ਦਰਵਾਜ਼ੇ ਦੇ ਵਿਚਕਾਰ

ਨਿਰਗੁਣ ਸਰਗੁਣ ਦੋਆ ਧਾਰ, ਦੋਆ ਸਿਫ਼ਰ ਰੂਪ ਸਮਾਈਆ। ਸਿਫ਼ਰ ਕਹੇ ਮੇਰਾ ਖੇਲ ਅਪਾਰ, ਭੇਵ ਕੋਇ ਨਾ ਪਾਈਆ। ਦੋਆ ਕਹੇ ਮੈਂ ਵੇਖਣਹਾਰ, ਨਿਰਗੁਣ ਸਰਗੁਣ ਕਰ ਰੁਸ਼ਨਾਈਆ। ਸਿਫ਼ਰ ਕਹੇ ਮੇਰਾ ਅੰਤ ਨਾ ਪਾਰਾਵਾਰ, ਅੰਕ ਅੰਕੜਾ ਰੂਪ ਨਾ ਕੋਇ ਜਣਾਈਆ।

ਦੋਆ ਕਹੇ ਮੈਂ ਹੋ ਉਜਿਆਰ, ਨਿਰਗੁਣ ਸਰਗੁਣ ਕਾਰ ਕਮਾਈਆ। ਸਿਫ਼ਰਾ ਕਹੇ ਮੈਂ ਕਰ ਖ਼ੁਆਰ, ਨਾਮ ਨਿਸ਼ਾਨ ਨਾ ਕੋਇ ਜਣਾਈਆ। ਦੋਆ ਕਹੇ ਸਾਚਾ ਸਿਕਦਾਰ, ਨਿਰਗੁਣ ਸਰਗੁਣ ਸ਼ਾਹ ਪਾਤਸ਼ਾਹ ਅਖਵਾਈਆ। ਸਿਫ਼ਰਾ ਕਹੇ ਮੈਂ ਮਾਰਾਂ ਮਾਰ, ਰੂਪ ਰੰਗ ਰੇਖ ਰਹਿਣ ਕੋਇ ਨਾ ਪਾਈਆ। ਦੋਆ ਕਹੇ ਮੇਰਾ ਵੱਡ ਬਲਕਾਰ, ਨਿਰਗੁਣ ਸਰਗੁਣ ਦੋ ਜਹਾਨ ਮਿਲੇ ਵਡਿਆਈਆ। ਸਿਫ਼ਰਾ ਕਹੇ ਮੇਰਾ ਅੰਤ ਨਾ ਪਾਰਾਵਾਰ, ਬੇਅੰਤ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਦੂਆ ਕਹੇ ਨਿਰਗੁਣ ਸਰਗੁਣ ਮੇਰਾ ਖੇਲ, ਆਦਿ ਜੁਗਾਦਿ ਕਰਾਇੰਦਾ। ਸਿਫ਼ਰਾ ਕਹੇ ਮੈਂ ਵਸਾਂ ਧਾਮ ਨਵੇਲ, ਹੱਥ ਕਿਸੇ ਨਾ ਆਇੰਦਾ। ਦੂਆ ਕਹੇ ਨਿਰਗੁਣ ਸਰਗੁਣ ਆਦਿ ਜੁਗਾਦਿ ਜੁਗ ਚੌਕੜੀ ਚਾੜ੍ਹਾਂ ਤੇਲ, ਨਿਤ ਨਵਿਤ ਸਗਨ ਮਨਾਇੰਦਾ। ਸਿਫ਼ਰਾ ਕਹੇ ਮੈਂ ਫੜ ਕੇ ਆਪਣੇ ਅੰਦਰ ਘੱਤਾਂ ਸੱਚੀ ਜੇਲ, ਬਾਹਰ ਸਕੇ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਆ ਸਿਫ਼ਰਾ ਦੋਹਾਂ ਭੇਵ ਜਣਾਈਆ। ਦੂਆ ਕਹੇ ਮੈਂ ਸਭ ਤੋਂ ਵੱਡਾ, ਇਕ ਤੋਂ ਦੋ ਬਣਾਇੰਦਾ। ਸਿਫ਼ਰ ਕਹੇ ਮੈਂ ਸਭ ਤੋਂ ਨੱਢਾ, ਨਜ਼ਰ ਕਿਸੇ ਨਾ ਆਇੰਦਾ। ਦੂਆ ਕਹੇ ਮੈਂ ਸਦ ਬਖ਼ਸ਼ੰਦਾ, ਨਿਰਗੁਣ ਸਰਗੁਣ ਦਇਆ ਕਮਾਇੰਦਾ। ਸਿਫ਼ਰਾ ਕਹੇ ਮੈਂ ਦੋਹਾਂ ਕਰਾਂ ਰੰਡਾ, ਖੇਲ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਜਣਾਇੰਦਾ। ਦੂਆ ਕਹੇ ਮੈਂ ਜੋਧਾ ਸੂਰ, ਨਿਰਗੁਣ ਸਰਗੁਣ ਮੇਰਾ ਬਲ ਰਖਾਈਆ। ਸਿਫ਼ਰ ਕਹੇ ਮੈਂ ਸਰਬ ਕਲਾ ਭਰਪੂਰ, ਆਪ ਆਪਣੇ ਵਿਚ ਸਮਾਈਆ। ਦੂਆ ਕਹੇ ਮੇਰਾ ਖੇਲ ਜ਼ਰੂਰ, ਨਿਰਗੁਣ ਸਰਗੁਣ ਕਾਰ ਕਮਾਈਆ। ਸਿਫ਼ਰਾ ਕਹੇ ਮੈਂ ਸਭ ਨੂੰ ਕਰਾਂ ਕੂੜ, ਥਿਰ ਕੋਇ ਰਹਿਣ ਨਾ ਪਾਈਆ। ਦੂਆ ਕਹੇ ਮੇਰਾ ਸਰਗੁਣ ਨਿਰਗੁਣ ਨੂਰ, ਜੋਤੀ ਜੋਤ ਜੋਤ ਰੁਸ਼ਨਾਈਆ। ਸਿਫ਼ਰਾ ਕਹੇ ਮੈਂ ਸਭ ਦੇ ਡੋਬੇ ਪੂਰ, ਨਿਰਗੁਣ ਸਰਗੁਣ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਦੂਆ ਕਹੇ ਸਿਫ਼ਰੇ ਸਚ ਦੱਸ, ਕੀ ਤੇਰੇ ਵਿਚ ਵਡਿਆਈਆ। ਸਿਫ਼ਰਾ ਅੱਗੋਂ ਪਿਆ ਹੱਸ, ਮਸਖ਼ਰਾ ਬਣ ਜਣਾਈਆ। ਮੈਂ ਸਭ ਦੇ ਅੰਦਰ ਰਿਹਾ ਵਸ, ਆਪਣਾ ਆਪ ਨਾ ਕੁਛ ਰਖਾਈਆ। ਤੂੰ ਦੂਆ ਹੋ ਕੇ ਹੋਏਂ ਪਰਗਟ, ਸਰਗੁਣ ਆਪਣੀ ਕਾਰ ਕਮਾਈਆ। ਸਿਫ਼ਰਾ ਕਹੇ ਮੇਰੀ ਨਾੜ ਮਾਸ ਹੱਡ ਨਾ ਕੋਇ ਰਤ, ਰਤੀ ਰਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਿਫ਼ਰਾ ਕਹੇ ਸੁਣ ਦੂਏ ਹੋ ਦਲੇਰ, ਮੈਂ ਤੇਰੀ ਦੱਸਾਂ ਵਡਿਆਈਆ। ਤੂੰ ਨਿਰਗੁਣ ਰੂਪ ਹੋ ਕੇ ਸਰਗੁਣ ਬਣਿਉਂ ਸਿੰਘ ਸ਼ੇਰ, ਲੋਕਮਾਤ ਕਰ ਰੁਸ਼ਨਾਈਆ। ਪੰਜ ਤੱਤ ਚੋਲਾ ਹੰਢਾਇਆ ਢੇਰ, ਤਨ ਖ਼ਾਕੀ ਰੰਗ ਰੰਗਾਈਆ। ਕਿਸੇ ਕਿਸੇ ਉਤੇ ਕੀਤੀ ਥੋੜੀ ਥੋੜੀ ਮਿਹਰ, ਡਰਦੇ ਡਰਦੇ ਆਪਣੀ ਕਾਰ ਕਮਾਈਆ। ਵਸਦਾ ਰਿਹੋਂ ਨੇਰਨ ਨੇਰ, ਕਾਇਆ ਮੰਦਰ ਅੰਦਰ ਆਪਣਾ ਆਪ ਬੰਦ ਕਰਾਈਆ। ਮੈਂ ਸਿਫ਼ਰਾ ਹੋ ਕੇ ਤੇਰਾ ਨਿਰਗੁਣ ਸਰਗੁਣ ਫੇਰ ਆਪ ਦਿਤਾ ਨਿਬੇੜ, ਤੇਰਾ ਨਿਸ਼ਾਨ ਨਜ਼ਰ ਕੋਇ ਨਾ ਆਈਆ। ਸਿਫ਼ਰਾ ਹੋ ਕੇ ਖੇਲੀ ਆਪਣੀ ਖੇਡ, ਸਚਖੰਡ ਸਾਚੇ ਆਸਣ ਲਾਈਆ। ਸਚਖੰਡ ਵਿਚੋਂ ਆਪਣਾ ਸਿਫ਼ਰਾ ਦਿਤਾ ਭੇਜ, ਜਿਸ ਦੇ ਨਾਲ ਲੱਗ ਜਾਏ ਉਸ ਦਾ ਅੰਕ ਦਏ ਵਧਾਈਆ। ਨਿਰਗੁਣ ਸਰਗੁਣ ਮੈਂ ਨਿੱਕੀ ਜਿਹੀ ਛੇੜਦਾ ਰਿਹਾ ਛੇੜ, ਆਪਣਾ ਭੇਵ ਨਾ ਕਿਸੇ ਸਮਝਾਈਆ। ਨਾਲ ਇਸ਼ਾਰੇ ਲੋਕਮਾਤ ਦੇਂਦਾ ਰਿਹਾ ਰੇੜ੍ਹ, ਪਿਛੋਂ ਇਕੋ

ਨਿੱਕਾ ਧੱਕਾ ਲਾਈਆ। ਜੁਗ ਚੌਕੜੀ ਫੇਰਾ ਰਿਹਾ ਫੇਰ, ਪਾਂਧੀ ਪਾਂਧੀ ਮਾਰਗ ਲਾਈਆ। ਕਿਸੇ ਨਾ ਦੱਸਿਆ ਆਪਣਾ ਹੇਰ ਫੇਰ, ਹੇਰ ਫੇਰ ਨਾ ਕਿਸੇ ਸਮਝਾਈਆ। ਸਾਰੇ ਘੱਤੇ ਵਿਚ ਅੰਡਜ ਜੇਰ, ਬਿਨ ਮਾਤ ਪਿਤ ਜਨਮ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਸਮਝਾਈਆ। ਦੂਏ ਸੁਣ ਕਰਾਵਾਂ ਯਾਦ, ਸਿਫ਼ਰਾ ਇਕੋ ਇਕ ਜਣਾਇੰਦਾ। ਨਿਰਗੁਣ ਸਰਗੁਣ ਹੋ ਕੇ ਮੰਗਣ ਇਕ ਦੂਜੇ ਦੀ ਦਾਦ, ਬਿਨ ਸਰਗੁਣ ਨਿਰਗੁਣ ਕੰਮ ਕਿਸੇ ਨਾ ਆਇੰਦਾ। ਸਰਗੁਣ ਨਿਰਗੁਣ ਇਕ ਦੂਜੇ ਦੇ ਉਤੇ ਕਰਨ ਰਾਜ, ਸ਼ਾਹ ਪਾਤਸ਼ਾਹ ਭੇਵ ਨਾ ਕੋਇ ਖੁਲ੍ਹਾਇੰਦਾ। ਸਰਗੁਣ ਨਿਰਗੁਣ ਇਕ ਦੂਜੇ ਨੂੰ ਮਾਰਨ ਆਵਾਜ਼, ਉਚੀ ਕੂਕ ਕੂਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਇੰਦਾ। ਸਿਫ਼ਰ ਕਹੇ ਸੁਣ ਮੇਰੀ ਕਾਰ, ਨਿਰਗੁਣ ਸਰਗੁਣ ਦਿਆਂ ਸਮਝਾਈਆ। ਮੈਂ ਕੱਲਾ ਹੋ ਕੇ ਕਿਸੇ ਨਜ਼ਰ ਨਾ ਆਵਾਂ ਵਿਚ ਸੰਸਾਰ, ਮੇਰੀ ਕੀਮਤ ਕੋਇ ਨਾ ਪਾਈਆ। ਕਰ ਕਿਰਪਾ ਜਿਸ ਦੇ ਨਾਲ ਕਰਾਂ ਪਿਆਰ, ਤਿਸ ਦੇਵਾਂ ਮਾਣ ਵਡਿਆਈਆ। ਨਿਰਗੁਣ ਸਰਗੁਣ ਸ਼ੇਰ ਸਿੰਘ ਕਿਸੇ ਨਾ ਆਇਆ ਵਿਚ ਵਿਚਾਰ, ਵਿਚਾਰ ਸਕੇ ਨਾ ਕੋਇ ਰਾਈਆ। ਜਿਸ ਵੇਲੇ ਸਿਫ਼ਰਾ ਬੱਧੀ ਧਾਰ, ਲੱਖ ਚੁਰਾਸੀ ਰਿਹਾ ਜਗਾਈਆ। ਸਿਫ਼ਰੇ ਅੰਦਰ ਘੁੰਡੀ ਅਪਾਰ, ਜਿਸ ਦਾ ਪਰਦਾ ਕੋਈ ਖੋਲ੍ਹ ਨਾ ਸਕੇ ਰਾਈਆ। ਏਹ ਇਕੋ ਸਿਫ਼ਰਾ ਜਿਸ ਨੂੰ ਕਹਿੰਦੇ ਸਚਖੰਡ ਦੁਆਰ, ਚਾਰ ਕੁੰਟ ਨਜ਼ਰ ਕੋਇ ਨਾ ਆਈਆ। ਏਹ ਸਿਫ਼ਰਾ ਇਕੋ ਜਿਸ ਦੇ ਵਿਚੋਂ ਨਿਰਗੁਣ ਨਿਕਲੇ ਧਾਰ, ਧਾਰ ਧਾਰ ਵਿਚੋਂ ਪਰਗਟਾਈਆ। ਏਹ ਸਿਫ਼ਰਾ ਇਕੋ ਜਿਸ ਵਿਚੋਂ ਨਿਕਲੇ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਨੂਰ ਰੁਸ਼ਨਾਈਆ। ਏਹ ਸਿਫ਼ਰਾ ਇਕੋ ਜਿਸ ਦੀ ਆਸਾ ਵਿਚ ਸੰਸਾਰ, ਲੱਖ ਚੁਾਰਾਸੀ ਜੂਨ ਉਪਾਈਆ। ਏਹ ਸਿਫ਼ਰਾ ਇਕੋ ਜਿਸ ਦੇ ਵਿਚ ਕੋਟਨ ਕੋਟ ਚੰਦ ਸੂਰਜ ਸਤਾਰ, ਮੰਡਲ ਮੰਡਪ ਬੈਠੇ ਮੁਖ ਛੁਪਾਈਆ। ਇਹ ਸਿਫ਼ਰਾ ਇਕੋ ਜਿਸ ਦਾ ਆਦਿ ਅੰਤ ਨਾ ਪਾਰਾਵਾਰ, ਬੇਅੰਤ ਕਹਿ ਕਹਿ ਸਾਰੇ ਸ਼ੁਕਰ ਮਨਾਈਆ। ਏਹ ਸਿਫ਼ਰਾ ਇਕੋ ਜਿਸ ਦਾ ਦਰ ਠਾਂਡਾ ਦਰਬਾਰ, ਦਰਵਾਜ਼ਾ ਨਜ਼ਰ ਕਿਸੇ ਨਾ ਆਈਆ। ਏਹ ਸਿਫ਼ਰਾ ਇਕੋ ਜੋ ਪ੍ਰੀਤਮ ਪਿਆਰਾ ਆਪ ਕਰੇ ਸਚ ਪਿਆਰ, ਸੇਜ ਸੁਹੰਜਣੀ ਨਾ ਕੋਇ ਸੁਹਾਈਆ। ਏਹ ਸਿਫ਼ਰਾ ਇਕੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਫ਼ਤ ਸਿਫ਼ਤ ਸਾਲਾਹੀਆ। ਸਿਫ਼ਰਾ ਕਹੇ ਸੁਣ ਸਰਗੁਣ ਨਿਰਗੁਣ ਕੀ ਤੇਰੀ ਵਡਿਆਈਆ। ਜੁਗ ਚੌਕੜੀ ਖੇਲ ਕਰੇਂ ਧੁਰ ਅਗੰਮੀ ਨਾਦ ਸੁਣ ਸੁਣ, ਸੁਣ ਸੰਦੇਸਾ ਰਾਗ ਅਲਾਈਆ। ਲੱਖ ਚੁਰਾਸੀ ਛਾਣ ਪੁਣ ਪੁਣ, ਦਰ ਦਰ ਘਰ ਘਰ ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਸਰਗੁਣ ਬਣ ਦੋ, ਹਰਿ ਸਾਚੀ ਕਾਰ ਕਮਾਈਆ। ਸਿਫ਼ਰਾ ਰੂਪ ਆਪੇ ਹੋ, ਸਭ ਦੀ ਕਰੇ ਸਫ਼ਾਈਆ। ਸਿਫ਼ਰੇ ਕੋਲੋਂ ਬਣ ਦੋ, ਦੋਏ ਦੌਏ ਜੌੜ ਜੁੜਾਈਆ। ਦੋਏ ਜੋੜਾ ਸਿਫ਼ਰਾ ਮੋਹ, ਮੁਹੱਬਤ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਨਾਲ ਜਾਏ ਛੋਹ, ਤਿਸ ਨਿਰਗੁਣ ਸਰਗੁਣ ਵੇਖੇ ਦੋ ਦੋ, ਅੰਤ ਸਿਫ਼ਰ ਵਿਚ ਸਮਾਈਆ। ਸਿਫ਼ਰਾ ਕਹੇ ਮੈਂ ਕਿਉਂ ਬਲਕਾਰ, ਕੀ ਮੇਰੇ ਵਿਚ ਚਤੁਰਾਈਆ। ਮੇਰੀ ਧਾਰਾ ਸਚਖੰਡ ਦੁਆਰ, ਸਚ ਸਚ ਸਰਨਾਈਆ। ਮੇਰਾ ਦਰਵਾਜ਼ਾ ਥਿਰ ਦਰਬਾਰ, ਘਰ ਘਰ ਵਿਚ ਇਕ ਪਰਗਟਾਈਆ। ਮੇਰਾ ਲੇਖਾ ਵਿਸ਼ਨ ਬ੍ਰਹਮਾ ਸ਼ਿਵ ਅਧਾਰ, ਬੈਠਣ ਸੀਸ ਝੁਕਾਈਆ।

ਮੇਰਾ ਇਸ਼ਾਰਾ ਗੁਰ ਅਵਤਾਰ, ਪੀਰ ਪੈਗ਼ੰਬਰ ਨਾਉਂ ਰਖਾਈਆ। ਮੇਰਾ ਨਾਅਰਾ ਧੁਰ ਜੈਕਾਰ, ਜੈ ਜੈਕਾਰ ਸੁਣਾਈਆ। ਮੇਰਾ ਵਿਹਾਰਾ ਲੱਖ ਚੁਰਾਸੀ ਧਾਰ, ਜੀਵ ਜੰਤ ਵਡਿਆਈਆ। ਮੇਰਾ ਵਿਹਾਰਾ ਅਪਰ ਅਪਾਰ, ਭੇਵ ਕੋਇ ਨਾ ਪਾਈਆ। ਮੇਰਾ ਮਨਾਰਾ ਠਾਂਡਾ ਦਰਬਾਰ, ਅਗਨੀ ਤੱਤ ਨਾ ਕੋਇ ਰਖਾਈਆ। ਮੇਰਾ ਕਿਨਾਰਾ ਨਾ ਆਰ ਨਾ ਪਾਰ, ਅੱਗਾ ਪਿੱਛਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਆਪਣੀ ਸਿਫ਼ਤ ਜਣਾਈਆ। ਸਿਫ਼ਰਾ ਕਹੇ ਸੁਣ ਮੇਰੀ ਸਿਫ਼ਤ, ਮੈਂ ਸਿਫ਼ਤਾਂ ਆਪ ਸੁਣਾਇੰਦਾ। ਮੇਰੀ ਸਿਫ਼ਤ ਅੰਦਰ ਲਿਖ ਕੇ ਗਏ ਲਿਖ਼ਤ, ਗੁਰ ਅਵਤਾਰ ਧਿਆਨ ਲਗਾਇੰਦਾ। ਜਿਸ ਨੂੰ ਕਹਿੰਦੇ ਮੇਰਾ ਭਵਿਖਤ, ਸੋ ਮੇਰੇ ਇਸ਼ਾਰੇ ਨਾਲ ਮਿਲਾਇੰਦਾ। ਜਿਸ ਦਾ ਖੇਲ ਇਕ ਅਨਡਿਠ, ਜਗ ਨੇਤਰ ਨਜ਼ਰ ਨਾ ਆਇੰਦਾ। ਮੇਰੀ ਆਸ ਰੱਖੀ ਕਿਸ ਕਿਸ, ਭੇਵ ਅਭੇਦ ਖੁਲ੍ਹਾਇੰਦਾ। ਜਿਸ ਨਿਰਗੁਣ ਸਰਗੁਣ ਲਿਆ ਜਿਤ, ਤਿਸ ਆਪਣਾ ਰਾਹ ਵਖਾਇੰਦਾ। ਪ੍ਰੇਮ ਪ੍ਰੀਤੀ ਅੰਦਰ ਕਰਦੇ ਗਏ ਹਿਤ, ਨਿਤ ਨਿਤ ਧਿਆਨ ਲਗਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦੱਸਦੇ ਗਏ ਨਾ ਕੋਈ ਵਾਰ ਨਾ ਕੋਈ ਥਿਤ, ਹਰਿ ਕਰਤਾ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਿਫ਼ਰਾ ਕਹੇ ਸੁਣ ਮੇਰੇ ਮੀਤ, ਮੈਂ ਸਚ ਸਚ ਜਣਾਇੰਦਾ। ਨਿਰਗੁਣ ਸਰਗੁਣ ਜਗਤ ਰੀਤ, ਮੇਰਾ ਲੇਖ ਲਿਖਤ ਵਿਚ ਨਾ ਆਇੰਦਾ। ਚਾਰ ਚੌਕੜੀ ਜੁਗ ਚਾਰ ਨਵ ਨੌਂ ਮੇਰੀ ਰੱਖੇ ਉਡੀਕ, ਧਿਆਨ ਧਿਆਨ ਵਿਚ ਪਰਗਟਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਿਫ਼ਰਾ ਕਹੇ ਮੇਰੀ ਕਰਨ ਤਾਅਰੀਫ਼, ਨਿਰਗੁਣ ਸਰਗੁਣ ਸੋਹਲੇ ਗਾਈਆ। ਸਰਗੁਣ ਸਰਗੁਣ ਹੋ ਕੇ ਕਰਨ ਪ੍ਰੀਤ, ਨਿਰਗੁਣ ਨਿਰਗੁਣ ਹੋ ਕੇ ਰਾਹ ਜਣਾਈਆ। ਮੈਂ ਵਸਾਂ ਧਾਮ ਅਤੀਤ, ਘਰ ਸਾਚੇ ਸੋਭਾ ਪਾਈਆ। ਮੇਰਾ ਧਿਆਨ ਰੱਖਦੇ ਗਏ ਬੀਸ ਬੀਸ, ਦੂਆ ਸਿਫ਼ਰੇ ਹੋ ਹੋ ਜਾਈਆ। ਸਭ ਦੇ ਖ਼ਾਲੀ ਹੋਏ ਖੀਸ, ਪੱਲੇ ਗੰਢ ਨਾ ਕੋਇ ਬਨ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਆਪਣਾ ਭੇਵ ਰਿਹਾ ਜਣਾਈਆ। ਸਿਫ਼ਰਾ ਕਹੇ ਮੈਂ ਵਡ ਬਲਵਾਨ, ਮੇਰਾ ਅੰਤ ਕਿਸੇ ਨਾ ਪਾਇਆ। ਗੁਰ ਅਵਤਾਰ ਧਰਦੇ ਗਏ ਧਿਆਨ, ਪੀਰ ਪੈਗ਼ੰਬਰ ਨੈਣ ਉਠਾਇਆ। ਜਿਸ ਨੇ ਕੀਤਾ ਨਿਰਗੁਣ ਸਰਗੁਣ ਜਗਤ ਨਿਸ਼ਾਨ, ਸੋ ਸਿਫ਼ਰਾ ਰੂਪ ਅਖਵਾਇਆ। ਜਿਸ ਦਾ ਲੇਖਾ ਦੋ ਜਹਾਨ, ਦੋਏ ਆਪਣਾ ਰਾਹ ਵਖਾਇਆ। ਜੋ ਸਾਹਿਬ ਮਰਦ ਮਰਦਾਨ, ਮਰਦ ਮਰਦਾਨਗੀ ਇਕ ਕਮਾਇਆ। ਜਿਸ ਦਾ ਰਾਗ ਰਾਗ ਤਰਾਨ, ਜਿਸ ਦਾ ਗੀਤ ਗੀਤ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਇਆ। ਸਿਫ਼ਰਾ ਕਹੇ ਮੈਂ ਵੱਡ ਬਲਵਾਨਾ, ਮੇਰਾ ਅੰਤ ਕਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਗਏ ਦਾਨਾ, ਖ਼ਾਲੀ ਝੋਲੀ ਅੱਗੇ ਡਾਹੀਆ। ਮੈਂ ਸਭ ਨੂੰ ਦਿਤਾ ਗਿਆਨਾ, ਬੋਧ ਅਗਾਧ ਪੜ੍ਹਾਈਆ। ਇਕ ਸੁਣਾਇਆ ਧੁਰ ਫ਼ਰਮਾਣਾ, ਸਚ ਸੰਦੇਸ ਸੁਣਾਈਆ। ਨਵ ਨੌਂ ਖੇਲ ਮਹਾਨਾ, ਮਹਿਮਾਂ ਅਕੱਥ ਕਥ ਸੁਣਾਈਆ। ਕਲਜੁਗ ਅੰਤਮ ਖੇਲ ਕਰੇ ਵਾਲੀ ਦੋ ਜਹਾਨਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰ ਵੇਖੇ ਸਰਬ ਲੋਕਾਈਆ। ਸਿਫ਼ਰਾ ਕਹੇ ਮੈਂ ਜਗ ਵਿਚ ਔਣਾ, ਮੇਰਾ ਸਰਬ ਧਿਆਨ ਲਗਾਈਆ। ਮਾਤ ਪਿਤ ਨਾ ਕਿਸੇ ਗੋਦ ਉਠੌਣਾ, ਜਨਨੀ ਜਨ ਨਾ ਕੋਇ ਅਖਵਾਈਆ। ਰਸਨਾ ਸੀਰ ਨਾ ਕਿਸੇ

ਪਿਔਣਾ, ਉਂਗਲੀ ਨਾਲ ਨਾ ਕੋਇ ਫਿਰਾਈਆ। ਕੁਛੜ ਚੁੱਕ ਨਾ ਕਿਸੇ ਖਡੌਣਾ, ਲੋਰੀ ਦੇ ਨਾ ਕੋਇ ਸੁਆਈਆ। ਤਨ ਬਸਤਰ ਨਾ ਕਿਸੇ ਸੁਹੌਣਾ, ਫੜ ਬਾਹੋਂ ਨਾ ਕੋਇ ਨੁਹਾਈਆ। ਸੀਸ ਦਸਤਾਰ ਨਾ ਕੋਇ ਬੰਧੌਣਾ, ਪੈਰੀਂ ਜੋੜਾ ਨਾ ਕੋਇ ਛੁਹਾਈਆ। ਤਨ ਬਸਤਰ ਨਾ ਕੋਇ ਲਗੌਣਾ, ਢਾਕਣ ਕੋ ਪਤ ਨਾ ਕੋਇ ਜਣਾਈਆ। ਸਾਕ ਸੱਜਣ ਨਾ ਕੋਇ ਦਰਸੌਣਾ, ਨਾਰ ਕੰਤ ਨਾ ਕੋਇ ਵਡਿਆਈਆ। ਪੁੱਤਰ ਧੀਆਂ ਨਾ ਸੰਗ ਰਖੌਣਾ, ਜਗਤ ਕੁਟੰਬ ਨਾ ਮੇਲ ਮਿਲਾਈਆ। ਪੁਸਤਕ ਪਾਠ ਨਾ ਕੋਇ ਪੜ੍ਹੌਣਾ, ਸੰਧਿਆ ਰੂਪ ਨਾ ਕੋਇ ਵਖਾਈਆ। ਹਵਨ ਪਵਨ ਨਾ ਕੋਇ ਰਖੌਣਾ, ਇਸ਼ਟ ਦੇਵ ਨਾ ਕੋਇ ਮਨਾਈਆ। ਰਾਗ ਨਾਦ ਨਾ ਕੋਇ ਗੌਣਾ, ਧੁਨ ਅਨਾਦ ਨਾ ਕੋਇ ਸ਼ਨਵਾਈਆ। ਸਿਫ਼ਰਾ ਰੂਪ ਹੋ ਕੇ ਫੇਰਾ ਪੌਣਾ, ਪੰਜ ਤੱਤ ਚੋਲਾ ਜਗਤ ਤਜਾਈਆ। ਸਿਫ਼ਰਾ ਰੂਪ ਗੁਰ ਅਵਤਾਰ ਪੀਰ ਪੈਗ਼ੰਬਰ ਅੰਤ ਵਖੌਣਾ, ਉਹ ਬੈਠਾ ਧਿਆਨ ਲਗਾਈਆ। ਸਿਫ਼ਰੇ ਮਿਲ ਕੇ ਰੰਗ ਰੰਗੌਣਾ, ਦੋਵੇਂ ਮਿਲ ਬੀਸ ਬੀਸ ਵੱਜੇ ਵਧਾਈਆ। ਦੂਆ ਕਹੇ ਮੇਰਾ ਖੇਲ ਹੋਏ ਅਨਹੋਣਾ, ਅਨਡਿਠੜੀ ਕਾਰ ਕਮਾਈਆ। ਸਿਫ਼ਰਾ ਕਹੇ ਮੈਂ ਨਿਰਗੁਣ ਭੇਵ ਖੁਲ੍ਹੌਣਾ, ਅਨਭਵ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਏ ਨਾਲ ਜੋੜ ਸਿਫ਼ਰਾ ਗੁਰ ਅਵਤਾਰ ਪੀਰ ਪੈਗ਼ੰਬਰਾਂ ਆਪ ਕਰੇ ਜ਼ਿਕਰਾ, ਪਿਛਲਾ ਫ਼ਿਕਰਾ ਫਾਕੇ ਵਾਲਾ ਰਹਿਣ ਨਾ ਪਾਈਆ। ਸਿਫ਼ਰ ਕਹੇ ਮੈਂ ਮੇਟਾਂ ਫ਼ਿਕਰ, ਫ਼ਾਤਿਹਾ ਸਭ ਦਾ ਆਪ ਪੜ੍ਹਾਇੰਦਾ। ਬਿਨ ਮੇਰੇ ਦੂਜਾ ਨਾ ਕਰੇ ਕੋਈ ਜ਼ਿਕਰ, ਜ਼ਾਹਰ ਜ਼ਹੂਰ ਨਾ ਕੋਇ ਅਖਵਾਇੰਦਾ। ਕੁਛ ਵੀ ਨਹੀਂ ਫੇਰ ਵੀ ਆਵਾਂ ਨਿਤਰ, ਬਲ ਆਪਣਾ ਆਪ ਪਰਗਟਾਇੰਦਾ। ਜੋ ਆਦਿ ਜੁਗਾਦਿ ਜੁਗ ਚੌਕੜੀ ਬੈਠੇ ਵਿਟਰ, ਸਭ ਦਾ ਮਾਣ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸਿਫ਼ਰਾ ਕਹੇ ਮੇਰੀ ਕਾਰ ਅਵੱਲੀ, ਨਜ਼ਰ ਕਿਸੇ ਨਾ ਆਈਆ। ਹੁਕਮੇ ਅੰਦਰ ਜੋਤ ਅਟੱਲੀ, ਅਟੱਲ ਧਾਮ ਸੀਸ ਨਿਵਾਈਆ। ਜੇ ਵੇਖਣ ਵਲੀ ਛਲੀ, ਨਾ ਵੇਖਣ ਤੇ ਬੇਪਰਵਾਹੀਆ। ਵਿਚਾਰ ਕਰਨ ਗੁਰ ਅਵਤਾਰ ਪੀਰ ਪੈਗ਼ੰਬਰ ਮੇਰੀ ਨਿੱਕੀ ਜਿਹੀ ਕਲੀ, ਜੁਗ ਚੌਕੜੀ ਲੋਕਮਾਤ ਮਹਿਕਾਈਆ। ਧੁਰ ਦੀ ਧਾਰ ਕਰ ਪਿਆਰ ਸ਼ਬਦ ਅਪਾਰ ਨਿੱਕੀ ਜਿਹੀ ਗਲ ਵਿਚ ਬੱਧੀ ਟੱਲੀ, ਕੰਠ ਵਿਚੋਂ ਹੁਕਮ ਨਾਲ ਵਜਾਈਆ। ਏਸੇ ਕਰ ਕੇ ਸਾਰੇ ਕਹਿ ਕੇ ਗਏ ਪ੍ਰਭ ਜੋਧਾ ਬਲੀ, ਉਹਦਾ ਅੰਤ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਆਪਣੇ ਰਸ ਵਿਚੋਂ ਦਿਤੀ ਇਕੋ ਨਿੱਕੀ ਜਿਹੀ ਫਲੀ, ਆਪਣਾ ਬਾਗ਼ ਬਗ਼ੀਚਾ ਨਾ ਕਿਸੇ ਦਸਾਈਆ। ਸਿਫ਼ਰੇ ਵਿਚ ਵੜ ਕੇ ਵੇਖੀ ਗੁਰ ਨਾਨਕ ਚਰਨਾਂ ਕੋਲ ਨਿੱਕੀ ਜਿਹੀ ਗਲੀ, ਜਿਸ ਦਾ ਅੱਗੇ ਰਾਹ ਨਜ਼ਰ ਨਾ ਆਈਆ। ਜੇ ਵੇਖੇ ਤਾਂ ਦੀਪਕ ਜੋਤ ਬਲੀ, ਤਾਬ ਝੱਲਿਆ ਕੋਇ ਨਾ ਜਾਈਆ। ਕਰ ਨਿਮਸਕਾਰ ਕਹੇ ਤੂੰ ਵੱਡਾ ਬਲੀ, ਬੇਪਰਵਾਹ ਤੇਰੀ ਵਡਿਆਈਆ। ਸ੍ਰੀ ਭਗਵਾਨ ਆਪਣੇ ਹੱਥ ਉਤੇ ਹੱਥ ਰੱਖ ਕੇ ਰਗੜੀ ਤਲੀ, ਤਿਲਕ ਆਪਣਾ ਦਿਤਾ ਵਖਾਈਆ। ਸਵਾ ਰਤੀ ਇਕੋ ਡਲੀ, ਸ੍ਰੀ ਭਗਵਾਨ ਆਪਣੇ ਹੱਥ ਦੀ ਮੈਲ ਲਾਹੀਆ। ਪ੍ਰੇਮ ਪ੍ਰੀਤੀ ਅੰਦਰ ਜਿਹੜੀ ਮਿਲੀ, ਜੁਗ ਛੱਤੀ ਲੋਕਮਾਤ ਜਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਏਸੇ ਕਰ ਕੇ ਨਾਨਕ ਕਿਹਾ ਦਾਨ ਮਹਿੰਡਾ ਤਲੀ ਖ਼ਾਕ, ਨਜ਼ਰ ਕਿਸੇ ਨਾ ਆਈਆ। ਪ੍ਰਭ ਇਕੋ ਵਾਰ ਪਰਗਟਾਈ ਪਾਕੀ ਪਾਕ, ਪਤ ਆਪਣੇ ਹੱਥ ਰਖਾਈਆ। ਨਿਰਗੁਣ ਸਰਗੁਣ ਦੋਹਾਂ ਦਾ ਤੋੜ ਸਾਕ, ਆਪ ਆਪਣਾ ਭੇਵ ਜਣਾਈਆ। ਸਿਫ਼ਰਾ ਹੋ ਕੇ ਨਾ ਜ਼ਾਤ ਨਾ ਪਾਤ,

ਨਾ ਸਰਗੁਣ ਨਾ ਨਿਰਗੁਣ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸਿਫ਼ਰਾ ਕਹੇ ਮੈਂ ਸਭ ਦੇ ਨਾਲੋਂ ਆਜ਼ਾਦ, ਅੰਕ ਅੰਕ ਨਾ ਕੋਇ ਬਣਾਈਆ। ਆਦਿ ਅੰਤ ਸਭ ਮੇਰੀ ਆਸ ਰਖਾਈਆ। ਬਿਨ ਮੇਰੇ ਸਾਰੇ ਹੋਣ ਬਰਬਾਦ, ਥਿਰ ਕੋਇ ਰਹਿਣ ਨਾ ਪਾਈਆ। ਮੇਰੇ ਮਿਲਣ ਦੀ ਸਭ ਨੂੰ ਖ਼ਾਹਸ਼, ਅੰਤਰ ਅੰਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਸਿਫ਼ਰਾ ਕਹੇ ਮੇਰੀ ਸੁਣੋ ਕਾਰ, ਮੈਂ ਸਚ ਸਚ ਜਣਾਇੰਦਾ। ਕਰਾਂ ਕਰਾਵਾਂ ਸਚ ਵਿਹਾਰ, ਭੇਵ ਅਭੇਦ ਖੁਲ੍ਹਾਇੰਦਾ। ਪੂਰਾ ਕਰਾਂ ਕੌਲ ਇਕਰਾਰ, ਕੀਤਾ ਕੌਲ ਭੁੱਲ ਨਾ ਜਾਇੰਦਾ। ਸੰਦੇਸਾ ਦੇਂਦਾ ਰਿਹਾ ਗੁਰ ਅਵਤਾਰ, ਪੀਰ ਪੈਗ਼ੰਬਰ ਮਾਤ ਪੜ੍ਹਾਇੰਦਾ। ਕਲਮਾ ਕਾਇਨਾਤ ਕਰ ਉਜਿਆਰ, ਵਾਹਦ ਇਕੋ ਇਕ ਸਮਝਾਇੰਦਾ। ਤਾਅਰੀਫ਼ ਕਰਦਾ ਰਿਹਾ ਸੰਸਾਰ, ਤੁਆਰਫ਼ ਆਪਣੇ ਹੱਥ ਰਖਾਇੰਦਾ। ਰੀਸ ਕੋਈ ਨਾ ਕਰੇ ਪਰਵਰਦਿਗਾਰ, ਸਾਂਝਾ ਯਾਰ ਹੱਥ ਕਿਸੇ ਨਾ ਆਇੰਦਾ। ਆਦਿ ਜੁਗਾਦੀ ਏਕੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਿਫ਼ਰਾ ਹੋ ਕੇ ਕਰਿਆ ਕੰਮ, ਆਪਣੇ ਹੱਥ ਰੱਖੀ ਵਡਿਆਈਆ। ਪੰਜ ਤੱਤ ਕਾਇਆ ਭਾਂਡਾ ਦਿਤਾ ਭੰਨ, ਨਿਰਗੁਣ ਸਰਗੁਣ ਸ਼ੇਰ ਸਿੰਘ ਨਜ਼ਰ ਕਿਸੇ ਨਾ ਆਈਆ। ਸਚ ਸਚ ਹੋ ਕੇ ਬੇੜਾ ਬੰਨ੍ਹ, ਆਪਣੀ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰੇ ਵਿਚੋਂ ਫ਼ਿਕਰਾ ਆਪ ਪਰਗਟਾਈਆ। ਸਿਫ਼ਰੇ ਵਿਚੋਂ ਪਰਗਟਿਆ ਫ਼ਿਕਰਾ, ਫ਼ਿਕਰ ਆਪਣਾ ਆਪ ਕਰਾਇੰਦਾ। ਜਗਤ ਜਹਾਨ ਜੋ ਹੋਇਆ ਬਿਖਰਾ, ਤਿਸ ਆਪਣੀ ਗੰਢ ਪੁਆਇੰਦਾ। ਚੋਟੀ ਚੜ੍ਹ ਕੇ ਵੇਖੇ ਸਿਖ਼ਰਾ, ਸਚ ਮਹੱਲ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਸਿਫ਼ਰਾ ਰੂਪ, ਹਰਿ ਸਚ ਸਚ ਕਰਾਈਆ। ਕਲਜੁਗ ਅੰਤਮ ਵੇਖ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਈਆ। ਕਰਮ ਧਰਮ ਬਰਨ ਵਰਨ ਨਾਤਾ ਜੁੜਿਆ ਜੂਠ ਝੂਠ ,ਸਚ ਸੁਚ ਨਾ ਕੋਇ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਿਫ਼ਰਾ ਹੋ ਕੇ ਆਇਆ ਆਪ, ਵਡ ਦਾਤਾ ਬੇਪਰਵਾਹੀਆ। ਜਿਸ ਨੂੰ ਸਰਗੁਣ ਨਿਰਗੁਣ ਗੋਬਿੰਦ ਹੋ ਕੇ ਕਹਿ ਕੇ ਗਿਆ ਮੇਰਾ ਬਾਪ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਜਿਸ ਦਾ ਕਰਦੇ ਸਾਰੇ ਜਾਪ, ਨੇਤਰ ਨੈਣ ਧਿਆਨ ਲਗਾਈਆ। ਸੋ ਸਾਹਿਬ ਸਦਾ ਪਾਕ, ਪਵਿਤ ਰੂਪ ਵਟਾਈਆ। ਜਿਸ ਦਰਸ਼ਨ ਨੂੰ ਨੇਤਰ ਲੋਚਣ ਰਹੇ ਝਾਕ, ਨਿਤ ਨਵਿਤ ਧਿਆਨ ਲਗਾਈਆ। ਸੋ ਸਾਹਿਬ ਸਭ ਦਾ ਸਾਕ, ਨਜ਼ਰ ਕਿਸੇ ਨਾ ਆਈਆ। ਸਭ ਦਾ ਲੇਖਾ ਕਰੇ ਬੇਬਾਕ, ਸਿਫ਼ਰਾ ਅੰਕ ਅੰਤ ਬਣਾਈਆ। ਖ਼ਾਲੀ ਕਰੇ ਜਗਤ ਹਾਥ, ਵਸਤ ਹੱਥ ਨਾ ਕੋਇ ਫੜਾਈਆ। ਦੇਵਣਹਾਰ ਆਦਿ ਜੁਗਾਦੀ ਦਾਤ, ਵਡ ਦਾਤਾ ਵਡ ਵਡਿਆਈਆ। ਕਲਜੁਗ ਅੰਤਮ ਖੇਲ ਤਮਾਸ਼, ਬੇਪਰਵਾਹ ਆਪ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਕਰ ਆਪ ਜਮਾਤ, ਅੱਖਰ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਿਫ਼ਰਾ ਕਹੇ ਮੇਰਾ ਖੇਲ ਅਵੱਲਾ, ਇਕ ਇਕੱਲਾ ਆਪ ਕਰਾਇੰਦਾ। ਕਲਜੁਗ ਅੰਤਮ ਵੇਖਣਹਾਰਾ ਜਲਾਂ ਥਲਾਂ, ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਜੋਤ ਪਰਕਾਸ਼ ਪੁਰਖ ਅਬਿਨਾਸ਼ ਨੂਰੀ ਧਾਰ ਆਪੇ ਬਲਾ, ਦੀਆ ਦੀਪਕ ਡਗਮਗਾਇੰਦਾ। ਸਚ ਸੰਦੇਸ ਨਰ ਨਰੇਸ਼ ਇਕੋ ਘੱਲਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਸਿਫ਼ਰਾ ਸਾਚੀ ਕਾਰ ਕਮਾਇੰਦਾ। ਸਿਫ਼ਰਾ ਕਹੇ ਮੇਰੀ ਸਾਚੀ ਕਾਰ, ਨਜ਼ਰ ਕਿਸੇ ਨਾ ਆਈਆ। ਨਵ ਨੌਂ ਚਾਰ ਮੇਰਾ ਤੱਕਦੇ ਗਏ ਦੀਦਾਰ, ਅੰਤਰ ਅੰਤਰ ਧਿਆਨ ਲਗਾਈਆ। ਦਰਵੇਸ਼ ਬਣ ਕੇ ਮੰਗਦੇ ਗਏ ਭਿਖਾਰ, ਝੋਲੀ ਅੱਗੇ ਆਪਣੀ ਡਾਹੀਆ। ਦੋਏ ਜੋੜ ਕਰਦੇ ਗਏ ਨਿਮਸਕਾਰ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਕਹਿ ਕੇ ਗਏ ਕਲ ਅੰਤਮ ਆਵੇ ਕਲ ਕਲਕੀ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਜੋ ਸਿਫ਼ਰਾ ਰੂਪ ਵੇਖੇ ਸੰਸਾਰ, ਇਕ ਸਿਫ਼ਰੇ ਵਿਚ ਵਡਿਆਈਆ। ਸਿਫ਼ਰੇ ਵਿਚੋਂ ਏਕਾ ਮਹੱਲ ਕਰੇ ਤਿਆਰ, ਤ੍ਰੈਗੁਣ ਅਤੀਤਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਿਫ਼ਰਾ ਕਹੇ ਮੇਰਾ ਖੇਲ ਅਪਾਰਾ, ਅਪਰੰਪਰ ਧਾਰ ਚਲਾਇੰਦਾ। ਕਲਜੁਗ ਅੰਤ ਹੋ ਉਜਿਆਰਾ, ਭੇਵ ਅਭੇਦ ਖੁਲ੍ਹਾਇੰਦਾ। ਮਹੱਲ ਅਟੱਲ ਇਕ ਮਨਾਰਾ, ਦੋ ਜਹਾਨਾਂ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ । ਸਾਚਾ ਭੇਵ ਖੋਲ੍ਹ ਕਰਤਾਰ, ਉਹਲਾ ਰਿਹਾ ਜਣਾਈਆ। ਸਿਫ਼ਰਾ ਸਤਿ ਹੋ ਉਜਿਆਰ, ਸਤਿ ਸਤਿਵਾਦੀ ਕਾਰ ਕਮਾਈਆ। ਸਾਢੇ ਸੱਤ ਦੇ ਆਧਾਰ, ਵੇਖਣਹਾਰਾ ਥਾਉਂ ਥਾਈਂਆ। ਲੇਖਾ ਜਾਣ ਜਗਤ ਜਗਤਾਰ, ਜਗ ਜੀਵਣਦਾਤਾ ਆਪਣਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਖੇਲ ਕਰਨ ਦਾ ਸਾਚਾ ਚਾਉ, ਸਿਫ਼ਰਾ ਆਪਣੇ ਵਿਚੋਂ ਪਰਗਟਾਇੰਦਾ। ਕਰਨਹਾਰਾ ਸਚ ਨਿਆਉਂ, ਅਦਾਲਤ ਇਕੋ ਇਕ ਲਗਾਇੰਦਾ। ਪਕੜਨਹਾਰਾ ਸਾਚੀ ਬਾਹੋਂ, ਭਗਤ ਭਗਵਾਨ ਆਪ ਜਣਾਇੰਦਾ। ਲੇਖਾ ਜਾਣ ਪੁੱਤਰ ਮਾਉਂ, ਪਿਤਾ ਪੂਤ ਗੋਦ ਸੁਹਾਇੰਦਾ। ਦੇਵੇ ਵਡਿਆਈ ਸਾਚੇ ਥਾਉਂ, ਜਿਸ ਧਾਮ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਉਡੀਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਿਫ਼ਰਾ ਕਹੇ ਮੈਂ ਖੋਲ੍ਹਾਂ ਭੇਦ, ਭੇਵ ਕੋਇ ਨਾ ਪਾਈਆ। ਜਿਸ ਧਾਮ ਦਾ ਲੇਖਾ ਲਿਖਿਆ ਵਿਚ ਸਾਮ ਵੇਦ, ਅੰਕ ਨੌਂ ਸੌ ਇਕੱਤਰ ਸਤਰ ਅੱਠ ਅੱਠ ਵਡਿਆਈਆ। ਸੋ ਧਾਮ ਹੋਏ ਉਜਿਆਰ, ਜਿਸ ਮਿਲੇ ਮਾਣ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਸਭ ਦੀ ਸਾਂਝ ਬੰਧਾਈਆ। ਸਿਫ਼ਰਾ ਕਹੇ ਮੇਰਾ ਖੇਲ ਅਪਾਰਾ, ਆਦਿ ਜੁਗਾਦਿ ਕਾਰ ਕਮਾਇੰਦਾ। ਹੁਕਮੇ ਅੰਦਰ ਫਿਰੇ ਸੂਰਜ ਤਾਰਾ, ਮੰਡਲ ਮੰਡਪ ਨਾਚ ਨਚਾਇੰਦਾ। ਜੁਗ ਚੌਕੜੀ ਹੋ ਉਜਿਆਰਾ, ਹੁਕਮ ਹਾਸਲ ਇਕ ਸਮਝਾਇੰਦਾ। ਸਾਚਾ ਧਾਮ ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਨਿਮਸਕਾਰਾ, ਸਜਦਾ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਰਾਮ ਰਾਮ, ਆਪਣੀ ਹਰਿ ਜਣਾਈਆ। ਸਾਚੇ ਧਾਮ ਕਰ ਅਸ਼ਨਾਨ, ਬੈਠਾ ਆਸਣ ਲਾਈਆ। ਇਕੋ ਇਕ ਇਕ ਨਿਸ਼ਾਨ, ਨਿਰਗੁਣ ਸਰਗੁਣ ਦੇਵੇ ਵਖਾਈਆ। ਸਰਗੁਣ ਵੇਖ ਹੋਇਆ ਹੈਰਾਨ, ਪੰਜ ਤੱਤ ਰਹਿਣ ਨਾ ਪਾਈਆ। ਪੰਜ ਤੱਤ ਸਿਫ਼ਰਾ ਰੂਪ ਵਿਚ ਜਹਾਨ, ਲੇਖਾ ਹੱਥ ਨਾ ਕੋਇ ਵਖਾਈਆ। ਇਕੋ ਖੋਲ੍ਹ ਵੇਖੇ ਭਗਵਾਨ ਦਾ ਭਗਵਾਨ, ਸੋ ਭਗਵਾਨ ਜੋ ਰਾਮ ਵਿਚ ਹੋ ਕੇ ਰਾਮ ਰਿਹਾ ਸਮਾਈਆ। ਕਰ ਕਿਰਪਾ ਦਿਤਾ ਦਾਨ, ਮਿਹਰ ਨਜ਼ਰ ਇਕ ਉਠਾਈਆ। ਏਹ ਭੂਮਕਾ ਸਚ ਅਸਥਾਨ, ਜਿਸ ਦਾ ਭੇਵ ਕੋਇ ਨਾ ਪਾਈਆ। ਇਕ ਭੀਲਣੀ ਦੇ ਗਿਆਨ, ਸ਼ਬਦ ਇਸ਼ਾਰੇ ਨਾਲ ਸਮਝਾਈਆ। ਬਾਲਮੀਕ ਲਾ ਕੇ ਜਾਏ ਨਿਸ਼ਾਨ, ਚੋਰੀ ਚੋਰੀ ਸੇਵ ਕਮਾਈਆ। ਤ੍ਰੇਤੇ ਵਿਚ ਕੋਈ ਨਾ ਲਏ

ਪਹਿਚਾਨ, ਵੇਲਾ ਦੂਰ ਦੁਰਾਡਾ ਰਿਹਾ ਦਸਾਈਆ। ਕਲਜੁਗ ਅੰਤ ਕਰੇ ਖੇਲ ਆਪ ਮਿਹਰਬਾਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਧਾਈਆ। ਸਚ ਧਾਮ ਤੱਕੇ ਰਾਹ, ਧਰਨੀ ਧਵਲ ਧਿਆਨ ਲਗਾਈਆ। ਪੰਜ ਪਾਂਡੋ ਬੈਠੇ ਧਿਆਨ ਲਗਾ, ਨੈਣ ਨੈਣ ਉਠਾਈਆ। ਲੇਖਾ ਲੇਖ ਜਾਣੇ ਕੋਈ ਨਾ, ਬੇਅੰਤ ਤੇਰੀ ਵਡਿਆਈਆ। ਕਾਹਨ ਕ੍ਰਿਸ਼ਨ ਦਇਆ ਕਮਾ, ਏਕਾ ਅਰਜਨ ਕਰੇ ਸ਼ਨਵਾਈਆ। ਸੁਣ ਅਰਜਨ ਸਚ ਦਿਆਂ ਸੁਣਾ, ਭੇਵ ਅਭੇਦ ਖੁਲ੍ਹਾਈਆ। ਤੇਰਾ ਲੇਖਾ ਕਲਜੁਗ ਇਕ ਜਣਾ, ਜਾਨਣਹਾਰ ਕਦੇ ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬੇਪਰਵਾਹ ਬੇਪਰਵਾਹੀਆ। ਅਰਜਨ ਦੋਏ ਜੋੜ ਸੀਸ, ਚਰਨ ਕਵਲ ਧਿਆਨ ਲਗਾਇਆ । ਤੇਰਾ ਖੇਲ ਸਾਹਿਬ ਜਗਦੀਸ, ਬੇਪਰਵਾਹ ਤੇਰੀ ਵਡਿਆਇਆ। ਸਚ ਦੱਸ ਇਕ ਹਦੀਸ, ਭੁੱਲ ਰਹੇ ਨਾ ਰਾਇਆ। ਕ੍ਰਿਸ਼ਨ ਕਹੇ ਮੇਰਾ ਕਾਹਨ ਆਵੇ ਠੀਕ, ਜਿਸ ਮੈਨੂੰ ਕਾਹਨ ਬਣਾਇਆ। ਮੈਂ ਵੀ ਓਸ ਦੀ ਰੱਖਾਂ ਉਡੀਕ, ਸਿਰ ਆਪਣੇ ਮੋਰ ਮੁਕਟ ਸੁਹਾਇਆ। ਮੈਂ ਨਿਰਗੁਣ ਹੋ ਕੇ ਉਹਦੀ ਕਰਾਂ ਪ੍ਰੀਤ, ਸਰਗੁਣ ਹੋ ਕੇ ਤੁਹਾਨੂੰ ਨਾਲ ਮਿਲਾਇਆ। ਜਿਸ ਅੰਤ ਮੈਨੂੰ ਲੈਣਾ ਜੀਤ, ਮੈਂ ਤੁਹਾਡੀ ਜਿਤ ਕਰਾਇਆ। ਜਿਸ ਦਾ ਨਿਸ਼ਾਨਾ ਠੀਕ, ਦੋ ਜਹਾਨਾਂ ਤੀਰ ਹੱਥ ਕਿਸੇ ਨਾ ਆਇਆ। ਉਹ ਸਾਹਿਬ ਠਾਂਡਾ ਸੀਤ, ਮੈਂ ਅਗਨ ਬਾਣ ਠੰਡਾ ਠਾਰ ਕਰਾਇਆ। ਉਹ ਸਦਾ ਸਦਾ ਅਜੀਤ, ਜਿਤਿਆ ਕਦੇ ਨਾ ਜਾਇਆ। ਉਹ ਮੇਰੀ ਬਦਲਣ ਵਾਲਾ ਰੀਤ, ਪੰਜ ਤੱਤ ਕ੍ਰਿਸ਼ਨ ਚੋਲਾ ਨਜ਼ਰ ਕਿਸੇ ਨਾ ਆਇਆ। ਪਿਛੋਂ ਅਰਜਨ ਗੀਤਾ ਰਹਿ ਜਾਏ ਗੀਤ, ਗੋਬਿੰਦ ਹੱਥ ਕਿਸੇ ਨਾ ਆਇਆ। ਉਹ ਆਵੇ ਆਪਣੇ ਧਾਮ ਠੀਕ, ਨੇਤਰ ਨੈਣ ਨਜ਼ਰ ਕਿਸੇ ਨਾ ਆਇਆ। ਅੱਖੀਂ ਮੀਟ ਮੈਂ ਵਖਾਵਾਂ ਜਿਸ ਨਾਲ ਲੱਗੀ ਮੇਰੀ ਪ੍ਰੀਤ, ਸੋ ਸਾਚੇ ਧਾਮ ਆਪਣਾ ਚਰਨ ਰਿਹਾ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਇਆ। ਕਾਰ ਕਰੇ ਸਿਫ਼ਰਾ ਆਪ, ਆਪਣੀ ਦਇਆ ਕਮਾਈਆ। ਜਿਸ ਵੇਲੇ ਸਤਿਗੁਰ ਨਾਨਕ ਦਿਤਾ ਜਾਪ, ਸਤਿਨਾਮ ਕਰੀ ਪੜ੍ਹਾਈਆ। ਉਸ ਵੇਲੇ ਨਜ਼ਰੀ ਆਇਆ ਇਕੋ ਬਾਪ, ਪਿਤਾ ਪੁਰਖ ਅਕਾਲ ਵਡ ਵਡਿਆਈਆ। ਨਾਲ ਇਸ਼ਾਰੇ ਦੱਸਿਆ ਅਨਾਥਾਂ ਨਾਥ, ਦੀਨਨ ਦੀਨ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਖੁਲ੍ਹਾਈਆ। ਨਾਨਕ ਦੱਸਿਆ ਹੋ ਮਿਹਰਵਾਨ, ਪ੍ਰਭ ਆਪਣੀ ਦਇਆ ਕਮਾਈਆ। ਸਚਖੰਡ ਦਾ ਵੇਖ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਨਾ ਜ਼ਿਮੀ ਨਾ ਅਸਮਾਨ, ਮੰਡਲ ਮੰਡਪ ਨਾ ਕੋਇ ਵਖਾਈਆ। ਨਾ ਰੱਯਤ ਨਾ ਰਾਜ ਰਾਜਾਨ, ਚੋਬਦਾਰ ਨਾ ਕੋਇ ਰਖਾਈਆ। ਇਕ ਇਕੱਲਾ ਸ੍ਰੀ ਭਗਵਾਨ, ਸਚਖੰਡ ਸਾਚੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਨਿਰਗੁਣ ਸਰਗੁਣ ਆਪ ਜਣਾਈਆ। ਨਾਨਕ ਵੇਖ ਧਾਮ ਅਪਾਰਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸ਼ਬਦੀ ਸ਼ਬਦ ਕਰ ਇਸ਼ਾਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਏਸੇ ਕਾਰਨ ਨਾਨਕ ਨਿਰਗੁਣ ਕਿਹਾ ਕਲ ਮਹਾਂਬਲੀ ਉਤਰੇ ਅਵਤਾਰਾ, ਮਾਤ ਪਿਤ ਨਾ ਕੋਇ ਰਖਾਇੰਦਾ। ਜਿਸ ਦਾ ਸਰਬ ਨੂੰ ਆਦਿ ਜੁਗਾਦਿ ਸਹਾਰਾ, ਮਿਹਰਵਾਨ ਫੇਰਾ ਪਾਇੰਦਾ। ਮੈਂ ਲੱਭ ਲੱਭ ਥੱਕਾ ਮੈਨੂੰ ਨਜ਼ਰ ਨਾ ਆਇਆ ਕੋਈ ਕਿਨਾਰਾ, ਬੇਅੰਤ ਕਹਿ ਕਹਿ ਸ਼ੁਕਰ ਮਨਾਇੰਦਾ। ਇਕੋ ਬੋਲ ਨਾਮ ਜੈਕਾਰਾ, ਤੂਹੀ ਤੂਹੀ ਰਾਗ ਅਲਾਇੰਦਾ। ਤੂੰ ਮੇਰਾ ਸਚ

ਸਹਾਰਾ, ਮੈਂ ਤੇਰਾ ਰੂਪ ਵਟਾਇੰਦਾ। ਤੇਰਾ ਧਾਮ ਵਸੇ ਨਿਆਰਾ, ਜਗ ਨੇਤਰ ਵੇਖਣ ਕੋਇ ਨਾ ਆਇੰਦਾ। ਸੋ ਸੋਹੇ ਬੰਕ ਦੁਆਰਾ, ਜਿਸ ਗ੍ਰਹਿ ਆਪਣਾ ਚਰਨ ਟਿਕਾਇੰਦਾ। ਦੋਏ ਸਿਫ਼ਰਾ ਰੂਪ ਨਜ਼ਰ ਸੰਸਾਰਾ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਧਾਮ ਆਪ ਉਪਾਇੰਦਾ। ਸੋ ਧਾਮ ਦੀਨ ਦਿਆਲ, ਇਕੋ ਇਕ ਵਡਿਆਈਆ। ਜਿਸ ਵੇਲੇ ਗੋਬਿੰਦ ਮਿਲਿਆ ਪੁਰਖ ਅਕਾਲ, ਘਰ ਸਾਚੇ ਵੱਜੀ ਵਧਾਈਆ। ਸ਼ਾਹ ਪਾਤਸ਼ਾਹ ਕਰੇ ਇਕ ਸਵਾਲ, ਪੂਤ ਸਪੂਤੇ ਪੁੱਛ ਪੁਛਾਈਆ। ਉਠ ਵੇਖ ਮੇਰੇ ਲਾਡਲੇ ਲਾਲ, ਨਿਰਗੁਣ ਸਰਗੁਣ ਰਿਹਾ ਜਣਾਈਆ। ਕਲਜੁਗ ਜੀਵ ਬਿਨ ਛੁਰੀਉਂ ਹੋਏ ਹਲਾਲ, ਕਸਾਈ ਬਣਿਆ ਜੀਵ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੋਬਿੰਦ ਵੇਖੇ ਸਿਫ਼ਰਾ ਧਾਰ, ਧਰਮ ਜੈਕਾਰ ਅਲਾਇੰਦਾ। ਵਾਹਵਾ ਤੇਰਾ ਖੇਲ ਅਪਾਰ, ਗੁਰ ਗੁਰ ਧਿਆਨ ਰਖਾਇੰਦਾ। ਆਦਿ ਜੁਗਾਦੀ ਅੰਤ ਨਾ ਪਾਰਾ ਵਾਰ, ਬੇਅੰਤ ਤੇਰਾ ਅੰਤ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਇੰਦਾ। ਗੋਬਿੰਦ ਵੇਖ ਸਚ ਇਸ਼ਾਰਾ, ਹਰਿ ਇਸ਼ਾਰੇ ਨਾਲ ਜਣਾਈਆ। ਨਵ ਨੌਂ ਚਾਰ ਅੰਤ ਕਿਨਾਰਾ, ਦੂਰ ਦੁਰਾਡਾ ਪੰਧ ਮੁਕਾਈਆ। ਲੇਖਾ ਮੁਕੇ ਗੁਰ ਅਵਤਾਰਾਂ, ਅੰਤ ਕੋਇ ਰਹਿਣ ਨਾ ਪਾਈਆ। ਨਿਰਗੁਣ ਨੂਰ ਸਦਾ ਉਜਿਆਰਾ, ਨਾ ਮਰੇ ਨਾ ਜਾਈਆ। ਸਤਿਗੁਰ ਗੋਬਿੰਦ ਕਰ ਨਿਮਸਕਾਰਾ, ਦੋਏ ਜੋੜ ਮੰਗ ਮੰਗਾਈਆ। ਪੁਰਖ ਅਕਾਲ ਤੇਰਾ ਸਹਾਰਾ, ਇਕੋ ਓਟ ਰਖਾਈਆ। ਤੁਧ ਬਿਨ ਪਾਵੇ ਕਵਣ ਸਾਰਾ, ਦੋ ਜਹਾਨਾਂ ਹੋਏ ਸਹਾਈਆ। ਕਰ ਕਿਰਪਾ ਕਲਜੁਗ ਅੰਤ ਲੈਣਾ ਅਵਤਾਰਾ, ਵਡ ਅਵਤਾਰੀ ਤੇਰੀ ਵਡਿਆਈਆ। ਵੇਖਣਾ ਇਕੋ ਧਾਮ ਨਿਆਰਾ, ਨਿਆਂ ਕਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਾਮ ਅਵੱਲੜਾ ਰਿਹਾ ਵਖਾਈਆ। ਓਸ ਧਾਮ ਦੀ ਦੱਸ ਨਿਸ਼ਾਨੀ, ਹਰਿ ਸਤਿਗੁਰ ਆਪ ਜਣਾਇੰਦਾ। ਗੁਰ ਗੁਰ ਕਹੇ ਮੈਂ ਓਸ ਪਿਛੇ ਦਿਆਂ ਆਪ ਕੁਰਬਾਨੀ, ਬੰਸ ਸਰਬੰਸ ਭੇਟ ਚੜ੍ਹਾਇੰਦਾ। ਚਾਰ ਦਿਨ ਖਾ ਕੇ ਤੇਰੀ ਨਿਰਗੁਣ ਸਰਗੁਣ ਜਾਏ ਮਹਿਮਾਨੀ, ਮੁਸਾਫ਼ਰ ਮੇਰਾ ਬੰਸ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਤੇਰਾ ਵਰ, ਮੈਂ ਆਪਣਾ ਰੂਪ ਸਿਫ਼ਰਾ ਤੇਰੇ ਵਿਚ ਸਮਾਇੰਦਾ। ਗੋਬਿੰਦ ਕਹੇ ਮੈਂ ਸਿਫ਼ਰ ਹੋ ਕੇ ਵਖਾਵਾਂਗਾ। ਆਪਣਾ ਜ਼ਿਕਰ ਤੈਨੂੰ ਸੁਣਾਵਾਂਗਾ। ਸਾਰਾ ਫ਼ਿਕਰ ਤੇਰੇ ਸਿਰ ਤੇ ਪਾਵਾਂਗਾ। ਆਪ ਹੋ ਬੇਫ਼ਿਕਰਾ, ਤੇਰੇ ਅੱਗੇ ਪਿਛੇ ਖ਼ੁਸ਼ੀਆਂ ਨਾਲ ਨਾਚ ਨਚਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਲੇਖਾ ਵੇਖ ਵਖਾਵਾਂਗਾ। ਮੈਂ ਸਿਫ਼ਰਾ ਹੋ ਕੇ ਦੱਸਾਂਗਾ। ਮਾਂ ਪਿਓ ਪੁੱਤ ਆਪਣੇ ਕੋਲ ਕੁਛ ਨਾ ਰੱਖਾਂਗਾ। ਸਭ ਤੇਰੀ ਝੋਲੀ ਸੱਟਾਂਗਾ। ਇਕੋ ਤੇਰਾ ਨਾਮ ਪ੍ਰਭ ਰਟਾਂਗਾ। ਦੋਏ ਜੋੜ ਵਾਸਤਾ ਘੱਤਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਤੇਰੇ ਚਰਨਾਂ ਤੇ ਸੱਟਾਂਗਾ। ਗੋਬਿੰਦ ਤੈਨੂੰ ਜ਼ਰੂਰ ਆਪ ਬਣਾਊਂਗਾ। ਆਪ ਆਪਣੀ ਝੋਲੀ ਪਾਊਂਗਾ। ਸਾਚੀ ਡੋਲੀ ਫੜ ਚੜ੍ਹਾਊਂਗਾ। ਹੌਲੀ ਹੌਲੀ ਆਪਣਾ ਮੇਲ ਮਿਲਾਊਂਗਾ। ਤੰਦ ਮੌਲੀ ਨਾਲ ਰਖਾਊਂਗਾ। ਸਵਾ ਰਤੀ ਘੋਲ ਘੋਲੀ, ਆਪਣੇ ਹੱਥ ਫੜ ਉਠਾਊਂਗਾ। ਤੇਰੀ ਬਦਲ ਦੇਵਾਂ ਚੋਲੀ, ਚੋਲੀ ਆਪਣੇ ਰੰਗ ਰੰਗਾਊਂਗਾ। ਤੈਨੂੰ ਫੇਰ ਕੋਈ ਨਾ ਮਾਰੇ ਬੋਲੀ, ਬੋਲਣ ਵਾਲਾ ਕੋਈ ਨਜ਼ਰ ਨਾ ਆਊਂਗਾ। ਤੂੰ ਉਚੀ ਉਚੀ ਪਾਵੀਂ ਰੌਲੀ, ਮੈਂ ਤੇਰੇ ਨਾਮ ਡੰਕਾ ਇਕ ਸੁਣਾਊਂਗਾ।

ਤੂੰ ਵਸੀਂ ਉਚੇ ਦੁਆਰੇ ਮੰਦਰ ਧੌਲੀਂ, ਮੈਂ ਤੇਰੇ ਦਰ ਤੇ ਸੇਵ ਕਮਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦ ਖੁਲਾਊਂਗਾ। ਬੰਸ ਸਰਬੰਸ ਤੇਰੀ ਭੇਟੇ ਚੜ੍ਹੇਗਾ। ਗੋਬਿੰਦ ਫਿਰ ਸਾਹਮਣੇ ਤੇਰੇ ਖੜੇਗਾ। ਜੋਧਾ ਹੋ ਕੇ ਸੂਰਬੀਰ ਲੜੇਗਾ । ਜੇ ਹੱਕ ਨਾ ਦੇਵੇਂ ਅੱਗੇ ਹੋ ਕੇ ਅੜੇਗਾ। ਨਿਰਭੈ ਭੈ ਤੇਰੇ ਕੋਲੋਂ ਕਦੇ ਨਾ ਡਰੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੱਸ ਜੋ ਆਪਣੀ ਕਾਰ ਕਰੇਂਗਾ। ਸਚ ਆਪਣੀ ਕਾਰ ਕਮਾਵਾਂਗਾ। ਤੇਰਾ ਬੰਸ ਸਰਬੰਸ ਲੁਟਾਵਾਂਗਾ। ਲੋਕਮਾਤ ਵਿਚੋਂ ਪੁੱਟ, ਬੂਟਾ ਸਚਖੰਡ ਲਗਾਵਾਂਗਾ। ਅੰਮ੍ਰਿਤ ਧੁਰ ਦਾ ਦੇ ਕੇ ਘੁੱਟ, ਗੁਰਮੁਖ ਆਪਣਾ ਪਰਦਾ ਲਾਹਵਾਂਗਾ। ਫਿਰ ਸਭ ਦੇ ਨਾਲੋਂ ਰੁੱਠ, ਤੇਰੇ ਚਰਨਾਂ ਡੇਰਾ ਲਾਵਾਂਗਾ। ਆਤਮ ਅੰਤਰ ਸਭ ਦੀ ਲੁੱਟ, ਖ਼ਾਲੀ ਘਰ ਕਰ ਵਖਾਵਾਂਗਾ। ਜਿਸ ਵੇਲੇ ਪਵੇਂ ਉਠ, ਤੇਰੀ ਉਂਗਲੀ ਆਪਣੇ ਹੱਥ ਰਖਾਵਾਂਗਾ। ਜਿੰਨਾਂ ਚਿਰ ਨਾ ਕਹੇਂ ਗੋਬਿੰਦ ਮੇਰਾ ਪੁੱਤ, ਤੇਰਾ ਪੱਲੂ ਛੱਡ ਨਾ ਜਾਵਾਂਗਾ। ਜਿੰਨਾਂ ਚਿਰ ਨਾ ਸੁਹਾਏਂ ਸਾਚੀ ਰੁੱਤ, ਅਬਿਨਾਸ਼ੀ ਅਚੁਤ, ਤੇਰੀ ਦਾਸੀ ਸੇਵ ਕਮਾਵਾਂਗਾ। ਮੇਰਾ ਲੇਖਾ ਨਾ ਜਾਏ ਮੁੱਕ, ਅਲੇਖ ਤੇਰੇ ਘਰ ਵਖਾਵਾਂਗਾ। ਮੇਰਾ ਬੂਟਾ ਨਾ ਜਾਏ ਸੁੱਕ, ਹਰਿਆ ਸਿੰਚ ਤੇਰੇ ਕੋਲੋਂ ਕਰਾਵਾਂਗਾ। ਜਿਸ ਵੇਲੇ ਕਲਜੁਗ ਅੰਤਮ ਆਏ ਢੁੱਕ, ਮੈਂ ਸੇਵਕ ਬਣ ਕੇ ਤੇਰਾ ਸੰਬਲ ਨਗਰ ਬਣਾਵਾਂਗਾ। ਤੂੰ ਅੰਦਰ ਵੜ ਜਾਈਂ ਘੁਸ, ਮੈਂ ਪਰਦਾ ਉਤੇ ਪਾਵਾਂਗਾ। ਫੇਰ ਮੈਨੂੰ ਲਈਂ ਪੁੱਛ, ਮੈਂ ਇਕੱਲਾ ਹਾਲ ਸੁਣਾਵਾਂਗਾ। ਪ੍ਰਭ ਤੇਰੇ ਭਗਤਾਂ ਨੂੰ ਤੇਰਾ ਦੁੱਖ, ਦੁਖੀਆਂ ਦਰਦ ਆਪ ਵੰਡਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪਿਛਲਾ ਲੇਖਾ ਸਭ ਦਾ ਪੂਰ ਕਰਾਵਾਂਗਾ। ਜਿਸ ਵੇਲੇ ਪ੍ਰਭ ਦਇਆ ਕਮਾਏਂਗਾ। ਮਿਹਰ ਨਜ਼ਰ ਉਠਾਏਂਗਾ। ਕਲ ਕਲਕੀ ਫੇਰਾ ਪਾਏਂਗਾ। ਮੇਰੀ ਪਿਆਰ ਦੀ ਵੰਨਗੀ ਲੋਕਮਾਤ ਬਣਾਏਂਗਾ। ਸਿਰ ਕਲਗ਼ੀ ਇਕ ਚਮਕਾਏਂਗਾ। ਜਗਦੀਸ਼ ਤਾਜ ਇਕ ਸੁਹਾਏਂਗਾ। ਪ੍ਰੇਮ ਆਵਾਜ਼ ਇਕ ਲਗਾਏਂਗਾ। ਗ਼ਰੀਬ ਨਿਵਾਜ਼ ਨੇੜੇ ਆਏਂਗਾ। ਸਾਜਨ ਸਾਜ ਵੇਖ ਵਖਾਏਂਗਾ। ਮੇਰੀ ਲਾਜ ਅੰਤ ਰਖਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਸਾਚੇ ਰੰਗ ਵਖਾਏਂਗਾ। ਘਰ ਸਾਚੇ ਰੰਗ ਵਖਾਵਾਂਗਾ। ਗੋਬਿੰਦ ਤੇਰਾ ਸੰਗ ਨਿਭਾਵਾਂਗਾ। ਅੰਗ ਅੰਗ ਨਾਲ ਮਿਲਾਵਾਂਗਾ। ਨਾਮ ਮਰਦੰਗ ਇਕ ਵਜਾਵਾਂਗਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲੰਘ, ਤੇਰਾ ਜੋੜ ਜੁੜਾਵਾਂਗਾ। ਤੇਰਾ ਚਾੜ੍ਹ ਸਾਚਾ ਚੰਦ, ਚੰਦ ਚਾਂਦਨਾ ਇਕ ਚਮਕਾਵਾਂਗਾ। ਗੋਬਿੰਦ ਕਹੇ ਤੂੰ ਬਖ਼ਸ਼ੰਦ, ਮੈਂ ਤੇਰਾ ਸ਼ੁਕਰ ਮਨਾਵਾਂਗਾ। ਵੇਖੀਂ ਵੇਲੇ ਸਿਰ ਨਾ ਜਾਈਂ ਮੁੱਕਰ, ਜੇ ਮੁਕਰੇਂ ਤੇ ਨੇਤਰ ਰੋ ਰੋ ਤੈਨੂੰ ਮਨਾਵਾਂਗਾ। ਕਿਉਂ, ਗੁਰ ਨਾਨਕ ਕਹਿ ਕੇ ਗਿਆ ਤੂੰ ਨਿਰਗੁਣ ਧਾਰੋਂ ਆਵੇਂ ਉਤਰ, ਨਿਹਕਲੰਕ ਹੋ ਆਵੇਂਗਾ। ਤੈਨੂੰ ਕਿਸੇ ਨਹੀਂ ਕਹਿਣਾ ਮੇਰਾ ਪੁੱਤਰ, ਤੂੰ ਸਭ ਦਾ ਬਾਪ ਅਖਵਾਵੇਂਗਾ। ਜਿਉਂ ਗੁਜਰੀ ਚੁਕਿਆ ਮੈਨੂੰ ਕੁਛੜ, ਫਿਰ ਤੇਰੇ ਕੁਛੜ ਚੜ੍ਹ ਕੇ ਆਪਣਾ ਖੇਲ ਵਖਾਵਾਂਗਾ। ਮੈਂ ਕੋਈ ਨਾ ਮੰਗਾਂ ਖਾਣ ਨੂੰ ਟੁੱਕਰ, ਪਾਣੀ ਮੰਗਣ ਦੀ ਆਸ ਨਾ ਕੋਈ ਰਖਾਵਾਂਗਾ। ਏਸੇ ਕਰ ਕੇ ਵਾਰੇ ਪੁੱਤਰ, ਪਿਤਾ ਪੂਤ ਬਣ ਕੇ ਧੁਰ ਦੀ ਸੇਵ ਕਮਾਵਾਂਗਾ। ਬੇਪਰਵਾਹ ਜੇ ਤੇਰੇ ਪਿਛੇ ਗਿਆ ਉਜੜ, ਤੇਰੇ ਭਗਤਾਂ ਜ਼ਰੂਰ ਵਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣਾ ਸੱਚਾ ਇਕ ਵਰ, ਤੇਰਾ ਸਦਾ ਸਦਾ ਸਦ ਦਰਸ਼ਨ ਪਾਵਾਂਗਾ। ਗੋਬਿੰਦ ਜਿਸ ਵੇਲੇ ਮੇਰੇ ਭਗਤਾਂ ਪਿਆਰ ਜਣਾਏਂਗਾ। ਆਪਣਾ ਵੇਲਾ ਵਕਤ ਸੁਹਾਏਂਗਾ।

ਬੂੰਦ ਰਕਤ ਅਗਲੀ ਪਿਛਲੀ ਲੇਖੇ ਲਾਏਂਗਾ। ਸ੍ਰੀ ਭਗਵਾਨ ਬਣਾਏ ਬਣਤ, ਬੇਪਰਵਾਹ ਆਪਣੀ ਕਾਰ ਕਮਾਏਗਾ। ਸੁਹੰਜਣਾ ਸੁਹਾਏ ਆਪ ਵਕਤ, ਰੁੱਤ ਰੁੱਤੜੀ ਨਾਲ ਮਿਲਾਏਗਾ। ਜਿਸ ਵੇਲੇ ਸ੍ਰੀ ਭਗਵਾਨ ਆਏ ਪਰਤ, ਤੇਰਾ ਸਗਲਾ ਸੰਗ ਰਖਾਏਗਾ। ਪਿਛਲਾ ਸੋਗ ਮਿਟਾਏ ਹਰਖ, ਅੱਗੇ ਇਕੋ ਸੁਖ ਵਖਾਏਗਾ। ਤੇਰੇ ਨਾਲ ਫਿਰੇ ਨਧੜਕ, ਭੈ ਜਗਤ ਨਾ ਕੋਇ ਜਣਾਏਗਾ। ਰੋਕਿਆਂ ਕਿਸੇ ਦੇ ਨਾ ਜਾਏ ਅਟਕ, ਆਪਣਾ ਮਾਰਗ ਇਕ ਲਗਾਏਗਾ। ਪਿਛਲਾ ਕੀਤਾ ਸਭ ਦਾ ਕਰੇ ਤਰਕ, ਤੁਰਤ ਆਪਣਾ ਹੁਕਮ ਮਨਾਏਗਾ। ਜੇ ਨੀਹਾਂ ਹੇਠਾਂ ਬਾਲੇ ਰਹਿ ਗਿਆ ਫ਼ਰਕ, ਹੁਣ ਨੀਹਾਂ ਹੇਠਾਂ ਰੱਖ ਕੇ ਭਗਤ ਦੁਆਰ ਸੁਹਾਏਗਾ। ਜਿਸ ਦੇ ਪਿਛੋਂ ਨੇਤਰ ਨੀਰ ਨਾ ਵਹਾਏ ਕੋਈ ਉਤੇ ਮਰਗ, ਮਨਜੀਤਾ ਹੁਕਮ ਮਨਾਏਗਾ। ਨਾਤਾ ਤੋੜ ਸੋਗ ਹਰਖ, ਸਿੰਘ ਜਗਦੀਸ਼ਾ ਨੌਂ ਦੁਆਰੇ ਪੰਧ ਮੁਕਾਏਗਾ। ਉਪਰ ਵੇਖ ਸਚਖੰਡ ਦਾ ਸਚ ਨਿਸ਼ਾਨਾ ਰਿਹਾ ਲਟਕ, ਸਤਿ ਸਤਿਵਾਦੀ ਇਕੋ ਰੰਗ ਚਮਕਾਏਗਾ। ਪਕੜ ਉਠਾਏ ਅਗਲੇ ਪਿਛਲੇ ਭਗਤ, ਭਗਵਨ ਆਪਣੀ ਗੋਦ ਬਹਾਏਗਾ। ਕੀ ਹੋਇਆ ਰਾਮ ਦਾ ਮਾਣ ਰੱਖਿਆ ਇਕ ਭਰਤ, ਸ੍ਰੀ ਭਗਵਾਨ ਭਗਤ ਭਰਤ ਨਾਲੋਂ ਅੱਗੇ ਅੱਗੇ ਰਖਾਏਗਾ। ਓਸ ਧਾਮ ਕਰੇ ਪਰਗਟ, ਜਿਸ ਧਾਮ ਰਾਮ ਧਿਆਨ ਲਗਾਏਗਾ। ਓਸ ਧਾਮ ਖੋਲ੍ਹੇ ਹੱਟ, ਜਿਸ ਧਾਮ ਕ੍ਰਿਸ਼ਨ ਅਰਜਨ ਸਮਝਾਏਗਾ। ਓਸ ਧਾਮ ਬੀਜੇ ਬੀਜ ਵਤ, ਜਿਸ ਧਾਮ ਨਾਤ ਨਿਰਗੁਣ ਸਿਫ਼ਤ ਸਾਲਾਹੇਗਾ। ਓਸ ਧਾਮ ਲਏ ਰੱਖ, ਜਿਸ ਧਾਮ ਉਤੇ ਗੋਬਿੰਦ ਅੱਖ ਟਿਕਾਏਗਾ। ਉਹ ਧਾਮ ਸਭ ਤੇੋਂ ਵੱਖ, ਭਗਤ ਦੁਆਰਾ ਨਾਉਂ ਪਰਗਟਾਏਗਾ। ਏਕਾ ਦੂਆ ਦੂਆ ਸਭ ਨੂੰ ਦੇਵੇ ਦੱਸ, ਨਿਰਗੁਣ ਸਰਗੁਣ ਦੇਵੇ ਦੱਸ, ਸਿਫ਼ਰਾ ਹੋ ਕੇ ਦੇਵੇ ਦੱਸ, ਆਪ ਆਪਣਾ ਮੁਖ ਛੁਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੀ ਰੱਖੀ ਉਡੀਕ, ਗੁਰ ਅਵਤਾਰਾਂ ਲਾਈ ਪ੍ਰੀਤ, ਉਹ ਧਾਮ ਇਹ ਸਮਝ ਠੀਕ, ਜਿਸ ਉਤੇ ਸਾਢੇ ਤਿੰਨ ਹੱਥ ਨੌਂ ਦਰ ਭਗਤ ਘਰ ਦਿਤਾ ਬਣਾਈਆ। ਭਗਤ ਘਰ ਬਣਾ ਮਾਹੀ, ਮੁਹੱਬਤ ਇਕੋ ਇਕ ਜਣਾਇੰਦਾ। ਨਿਰਗੁਣ ਸਰਗੁਣ ਵੇਖ ਦੋਵੇਂ ਰਾਹੀ, ਪੈਂਡਾ ਕਵਣ ਮੁਕਾਇੰਦਾ। ਲੋਕਮਾਤ ਨਿਰਗੁਣ ਸਰਗੁਣ ਇਕ ਦੂਜੇ ਦੇ ਨਾਲ ਮਿਲਾਏ ਆਪ ਮਿਲਾ ਕੇ ਬਾਹੀਂ, ਅੰਤਮ ਤੱਤ ਨਜ਼ਰ ਕੋਇ ਨਾ ਆਇੰਦਾ। ਓਹੋ ਦੱਸੇ ਜੋ ਲਿਖ ਗਏ ਨਾਲ ਕਲਮ ਸ਼ਾਹੀ, ਸ਼ਹਿਨਸ਼ਾਹ ਆਪਣਾ ਰੂਪ ਨਾ ਕਿਸੇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਆਪ ਵਡਿਆਇੰਦਾ। ਗੋਬਿੰਦ ਕਹੇ ਤੇਰਾ ਧਾਮ ਚੰਗਾ, ਚੰਗੀ ਤਰਾਂ ਨਜ਼ਰੀ ਆਈਆ। ਜਿਸ ਨੂੰ ਚੜ੍ਹਿਆ ਇਕੋ ਰੰਗਾ, ਪ੍ਰੇਮ ਪ੍ਰੀਤੀ ਰੰਗ ਵਖਾਈਆ। ਜਿਨ੍ਹਾਂ ਪਿਛੇ ਮਾਛੂਵਾੜੇ ਫਿਰਿਆ ਨੰਗਾ, ਸੂਲਾਂ ਸੱਥਰ ਸੇਜ ਹੰਢਾਈਆ। ਜਿਨ੍ਹਾਂ ਕਾਰਨ ਭੇਜਿਆ ਆਪਣਾ ਬੰਦਾ, ਆਪਣੀ ਬੰਦਗੀ ਇਕ ਸਮਝਾਈਆ। ਉਹ ਜੀਵ ਕਲਜੁਗ ਹੋਇਆ ਗੰਦਾ, ਗੋਬਿੰਦ ਵੇਖ ਰਿਹਾ ਕੁਰਲਾਈਆ। ਮੈਂ ਦੇ ਕੇ ਗਿਆ ਖੰਡਾ, ਸ਼ਸਤਰ ਚੰਡ ਪਰਚੰਡ ਚਮਕਾਈਆ। ਮੈਨੂੰ ਵੇਖ ਕੇ ਮੇਰਾ ਨੈਣ ਹੋ ਗਿਆ ਅੰਧਾ, ਅੱਖ ਅੱਖ ਨਾ ਕਿਸੇ ਖੁਲ੍ਹਾਈਆ। ਹੁਣ ਕਿਥੋਂ ਲੱਭੇ ਗੁਜਰੀ ਚੰਦਾ, ਗੁਜਰੀ ਚੰਦ ਸ਼ਬਦ ਰੂਪ ਵਟਾਈਆ। ਨਾ ਮਾਣਸ ਨਾ ਬੰਦਾ, ਨਾ ਬੰਦਗੀ ਕਰ ਕੇ ਕਿਸੇ ਨੂੰ ਸੀਸ ਝੁਕਾਈਆ। ਨਾ ਸ਼ਸਤਰ ਨਾ ਕੋਈ ਖੰਡਾ, ਤੀਰ ਕਮਾਨ ਨਾ ਕੋਇ ਉਠਾਈਆ। ਨਾ ਸੁਹਾਗੀ ਨਾ ਰੰਡਾ, ਨਾ ਕਰੇ ਕਿਸੇ ਕੁੜਮਾਈਆ। ਕਰੇ ਖੇਲ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਆਪਣੀ ਕਾਰ ਕਮਾਈਆ। ਦੀਨਨ ਦੀਨਨ ਦੀਨ ਦਿਆਲ ਹੋਇਆ ਬਖ਼ਸ਼ੰਦਾ, ਬਖ਼ਸ਼ਿਸ਼ ਪ੍ਰਭ ਦੇ ਕੋਲੋਂ ਮੰਗ ਮੰਗਾਈਆ। ਆਪਣੀ

ਹੱਥੀਂ ਜਨ ਭਗਤਾਂ ਰੰਗਣ ਆਇਆ ਪੰਜਾ, ਪੰਜੇ ਉਂਗਲਾਂ ਇਕੋ ਰੰਗ ਵਖਾਈਆ। ਹੁਣ ਜਨ ਭਗਤਾਂ ਵਸੇ ਸਦਾ ਸੰਗਾ, ਸਗਲਾ ਸੰਗ ਨਿਭਾਈਆ। ਇਕ ਵਖਾਏ ਆਪਣਾ ਡੰਡਾ, ਪੌੜੇ ਆਪਣੇ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਵਡਿਆਈ ਦੇ ਕੇ ਬਣਾਇਆ ਮਹੱਲ, ਸੋ ਸਾਹਿਬ ਦਇਆ ਕਮਾਈਆ। ਨਾਉਂ ਰੱਖ ਇਕ ਅਟੱਲ, ਅਟੱਲ ਅਟੱਲ ਰਿਹਾ ਸਮਝਾਈਆ। ਦੀਪਕ ਹੋ ਕੇ ਗਿਆ ਬਲ, ਜੋਤੀ ਨੂਰ ਨੂਰ ਰੁਸ਼ਨਾਈਆ। ਦੋ ਜਹਾਨਾਂ ਮੇਟੇ ਸਲ, ਦੁੱਖੜਾ ਕੋਇ ਰਹਿਣ ਨਾ ਪਾਈਆ। ਨਾਮ ਸੰਦੇਸਾ ਸਾਚਾ ਘੱਲ, ਹਰਿਜਨ ਸਾਚੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਆਪਣੇ ਹੱਥ ਰਖਾਈਆ। ਲੇਖਾ ਹੱਥ ਰੱਖੇ ਕਰਤਾਰ, ਵਡ ਦਾਤਾ ਵਡ ਵਡਿਆਈਆ। ਭਗਤ ਦੁਆਰ ਕਰ ਤਿਆਰ, ਨੀਹਾਂ ਹੇਠਾਂ ਹਰਿਜਨ ਆਪ ਸੁਆਈਆ। ਰਤ ਅਮੋਲਕ ਤਿਖੀ ਧਾਰ, ਗੋਬਿੰਦ ਆਪ ਵਹਾਈਆ। ਚੜ੍ਹਦੀ ਦਿਸ਼ਾ ਪਾਵੇ ਸਾਰ, ਉਤਰ ਪੂਰਬ ਪੱਛਮ ਦੱਖਣ ਚਾਰ ਚਾਰ ਦਾ ਪੰਜਵਾਂ ਨੇਤਾ, ਪਰਮ ਪੁਰਖ ਆਪ ਅਖਵਾਈਆ। ਛੱਤੀ ਛੱਤੀ ਕਰ ਕਰ ਵੇਂਤਾ, ਵਿਤਕਰੇ ਸਭ ਦੇ ਦਏ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਦਿਤਾ ਨੇਂਤਾ, ਘਰ ਘਰ ਆਪ ਸਦਾਈਆ। ਪਹਿਲੀ ਦੂਜੀ ਤੀਜੀ ਚੌਥੀ ਮੰਜ਼ਲ ਚੜ੍ਹ ਕੇ ਵੇਖੇ ਅਗੇਤਾ ਪਛੇਤਾ, ਦੂਰ ਦੁਰਾਡੇ ਨੇਰਨ ਨੇਰੇ ਇਕੋ ਦਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਭਗਤ ਦੁਆਰੇ ਚੜ੍ਹ ਕੇ ਵੇਖੇ, ਵੇਖਣਹਾਰ ਅਖਵਾਇੰਦਾ। ਸਭ ਦੇ ਪੂਰੇ ਕਰੇ ਲੇਖੇ, ਅੱਗੇ ਲੇਖ ਨਾ ਕੋਇ ਵਧਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਚੇਤੇ, ਚੇਤਨ ਸਭ ਨੂੰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖ ਆਪ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਜਾਗ, ਸੋ ਸਾਹਿਬ ਆਪ ਜਗਾਈਆ। ਸੰਮਤ ਸੰਮਤੀ ਲੱਗਾ ਭਾਗ, ਸੰਮਣ ਸਭ ਦੇ ਘਰ ਘਰ ਪੁਚਾਈਆ। ਸੁਣ ਸੁਣ ਵੇਖ ਸਾਰੇ ਆਏ ਭਾਜ, ਭੱਜੇ ਵਾਹੋ ਦਾਹੀਆ। ਭਗਤ ਦੁਆਰ ਗ਼ਰੀਬ ਨਿਵਾਜ ਲਿਆ ਸਾਜ, ਇਕੋ ਰਾਹ ਵਖਾਈਆ। ਨਿਰਗੁਣ ਸਰਗੁਣ ਦੋਹਾਂ ਦਾ ਹੋਵੇ ਕਾਜ, ਸਿਫ਼ਰਾ ਆਪਣੀ ਗਲ ਸੁਣਾਈਆ। ਮੈਂ ਲੈ ਕੇ ਆਵਾਂ ਦਾਜ, ਵਸਤ ਅਮੋਲਕ ਇਕ ਵਖਾਈਆ। ਮੇਰੇ ਘਰ ਨਾ ਪੂਜਾ ਨਾ ਪਾਠ ਕੋਈ ਨਿਮਾਜ, ਵਰਕਾ ਵਰਕਾ ਨਾ ਕੋਇ ਉਠਾਈਆ। ਦੋਏ ਜੋੜ ਜੋ ਮੇਰੇ ਚਰਨ ਕਰੇ ਅਰਦਾਸ, ਤਿਸ ਆਪਣਾ ਮੇਲ ਮਿਲਾਈਆ। ਤੀਰਥ ਨਹਾਵਣ ਦੀ ਰਹੇ ਨਾ ਕੋਈ ਖ਼ਾਹਸ਼, ਸਰੋਵਰ ਪੰਧ ਨਾ ਕੋਇ ਪਾਈਆ। ਜਿਸ ਦਾ ਏਕਾ ਚਰਨ ਕਵਲ ਨਿਵਾਸ, ਤਿਸ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਭਗਤ ਵਡਿਆਈਆ। ਭਗਤ ਦਵਾਰ ਕਹੇ ਮੈਨੂੰ ਮਿਲਿਆ ਮੌਕਾ, ਮੋਤਬਰ ਬਣ ਕੇ ਰਿਹਾ ਸੁਣਾਈਆ। ਮੈਂ ਅੱਗੇ ਭਗਤਾਂ ਨਾਲ ਹੋਣ ਨਹੀਂ ਦੇਣਾ ਧੋਖਾ, ਨਾ ਦੇਵੇ ਕੋਇ ਸਜ਼ਾਈਆ। ਉਚੀ ਕੂਕ ਪਹਿਲੋਂ ਸ੍ਰੀ ਭਗਵਾਨ ਤੂੰ ਦਿਵਾਇਆ ਹੋਕਾ, ਫਿਰ ਆਪਣਾ ਨਿਸ਼ਾਨ ਸੁਹਾਈਆ। ਹੁਣ ਮੇਰੀ ਪ੍ਰਭੂ ਰੱਖੇ ਓਟਾ, ਕਿਉਂ ਮੈਂ ਭਗਤ ਆਪਣੇ ਵਿਚ ਰਖਾਈਆ। ਮੈਂ ਮਾਰਾਂ ਬਿਰਹੋਂ ਵੈਰਾਗੀ ਚੋਟਾਂ, ਚਟਾਨ ਪੱਥਰ ਦਿਲ ਦਿਆਂ ਹਿਲਾਈਆ। ਆਪਣੇ ਅੰਦਰ ਰਹਿਣ ਨਾ ਦੇਣਾ ਕੋਈ ਖੋਟਾ, ਖਰੇ ਕਰ ਕੇ ਬਾਹਰ ਦਿਆਂ ਕਢਾਈਆ। ਜਿਸ ਨੇ ਖ਼ਾਦਾ ਸੂਰ ਗਾਂ ਝੋਟਾ, ਤਿਨ੍ਹਾਂ ਦੇਵਾਂ ਸਜ਼ਾਈਆ। ਤਿਨ੍ਹਾਂ ਦਾ ਸਚਖੰਡ ਵਿਚ ਵੜਨ ਨਹੀਂ ਦੇਣਾ ਪੁੱਤ ਪੋਤਾ, ਕਲ ਕਲੰਕ ਦਿਆਂ ਲਗਾਈਆ। ਬੇਸ਼ਕ ਮੈਨੂੰ ਸਾਰੇ ਕਹਿਣ ਹੋਛਾ, ਮੈਂ ਸਚ ਸਚ ਜਣਾਈਆ।

ਕੋਟਾਂ ਵਿਚੋਂ ਮੈਨੂੰ ਇਕੋ ਭਗਤ ਬਹੁਤਾ, ਜੋ ਮੇਰੇ ਅੰਦਰ ਆ ਕੇ ਸ੍ਰੀ ਭਗਵਾਨ ਧਿਆਈਆ। ਮੇਰਾ ਕਿਸੇ ਨਾਲ ਨਹੀਂ ਰੋਸਾ, ਜੋ ਪ੍ਰਭ ਭੁੱਲੇ ਤਿਨ੍ਹਾਂ ਧੱਕਾ ਦੇਵਾਂ ਲਾਈਆ। ਮੈਨੂੰ ਭਗਤ ਮਿਲਣ ਦਾ ਸ਼ੌਕਾ, ਮੇਰੇ ਅੰਤਰ ਇਕੋ ਖ਼ਾਹਸ਼ ਵੱਜੇ ਵਧਾਈਆ। ਮੈਂ ਆਪਣਾ ਪੋਚਿਆ ਚੌਂਕਾ, ਸਾਫ਼ ਅੱਛੀ ਤਰਾਂ ਕਰਾਈਆ। ਜਗ ਕਹੇ ਨਾਰ ਨਾ ਸੋਂਹਦੀ ਬਿਨ ਖੌਂਤਾ, ਭਗਵਾਨ ਕਹੇ ਮੇਰੀ ਭਗਤ ਬਿਨਾ ਨਾ ਕੋਇ ਵਡਿਆਈਆ। ਕਲਜੁਗ ਅੰਤਮ ਸਾਰਾ ਜਹਾਨ ਜਾਏ ਔਂਤਾ, ਪੀਹੜੀ ਵਧੇ ਨਾ ਚਲੇ ਸਾਂਝ ਜਗਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਭਗਤ ਦੁਆਰ ਰਿਹਾ ਮੰਗ ਮੰਗਾਈਆ। ਭਗਵਾਨ ਕਹੇ ਸੁਣ ਸਚ ਮਨਾਰੇ, ਸਚ ਸਚ ਦ੍ਰਿੜਾਈਆ। ਭਗਤ ਭਗਵਾਨ ਦੋਵੇਂ ਤੇਰੇ ਪਿਆਰੇ, ਪਿਛੇ ਕੋਇ ਰਹਿ ਨਾ ਜਾਈਆ। ਮੰਜ਼ਲ ਮੰਜ਼ਲ ਤੇਰੇ ਨਜ਼ਾਰੇ, ਨਰ ਨਰਾਇਣ ਆਪ ਦਰਸਾਈਆ। ਏਕਾ ਦੂਜਾ ਤੀਜਾ ਚੌਥਾ ਪੰਧ ਨਿਵਾਰੇ, ਵਡ ਦਾਤਾ ਬੇਪਰਵਾਹੀਅ। ਚੜ੍ਹ ਕੇ ਵੇਖੇ ਅੰਤ ਕਿਨਾਰੇ, ਕਿਨਾਰਾ ਇਕੋ ਇਕ ਵਖਾਈਆ। ਉਚੀ ਬੋਲ ਸਚ ਜੈਕਾਰੇ, ਸਾਚਾ ਢੋਲਾ ਦਏ ਸੁਣਾਈਆ। ਆਓ ਮਿਲੋ ਭਗਤ ਪਿਆਰੇ, ਪ੍ਰੇਮ ਪ੍ਰੀਤੀ ਇਕ ਵਧਾਈਆ। ਤੂੰ ਮੇਰਾ ਮੈਂ ਤੇਰੇ ਸਹਾਰੇ, ਦੂਜੀ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਡਿਆਈਆ। ਭਗਤ ਦੁਆਰਾ ਬਣਿਆ ਅਨੋਖਾ, ਸੋ ਸਾਹਿਬ ਆਪ ਬਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਕੇ ਮੌਕਾ, ਮੁਫ਼ਤੋ ਮੁਫ਼ਤ ਰਿਹਾ ਸਮਝਾਈਆ। ਵੇਖੋ ਤੁਹਾਡੇ ਬਰਦੇ ਤੁਹਾਡੇ ਨਾਲ ਕਰਦੇ ਧੋਖਾ, ਅੰਦਰੋਂ ਸੰਗ ਨਾ ਕੋਇ ਰਖਾਈਆ। ਰਸਨਾ ਜਿਹਵਾ ਪੜ੍ਹਦੇ ਪੁਸਤਕ ਪੋਥਾ, ਮਨ ਵਾਸਨਾ ਨਾ ਕੋਇ ਮਿਟਾਈਆ। ਕਲਜੁਗ ਜੀਵ ਹੋਇਆ ਥੋਥਾ, ਠੋਕਰ ਨਾਮ ਨਾ ਕੋਇ ਲਗਾਈਆ। ਏਨ੍ਹਾਂ ਪਿਛੇ ਕੋਈ ਨਾ ਕਰਿਓ ਰੋਸਾ, ਪ੍ਰਭ ਦੇਵਣਹਾਰ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਗੁਰੂ ਅਵਤਾਰ ਵਖਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਹੋਏ ਹੈਰਾਨ, ਹੈਰਾਨੀ ਸਭ ਦੇ ਉਤੇ ਛਾਈਆ। ਅਸੀਂ ਦੱਸ ਕੇ ਆਏ ਧਰਮ ਈਮਾਨ, ਸ਼ਰਅ ਸ਼ਰੀਅਤ ਵੰਡ ਵੰਡਾਈਆ। ਲਿਖ ਕੇ ਆਏ ਅੰਜੀਲ ਕੁਰਾਨ, ਸਿਫ਼ਤ ਕਰ ਕੇ ਆਏ ਵੇਦ ਪੁਰਾਨ, ਗੀਤਾ ਗਿਆਨ ਗਿਆਨ ਦ੍ਰਿੜਾਈਆ। ਸਾਰੇ ਸੁਣ ਕੇ ਸਾਰੇ ਪੜ੍ਹ ਕੇ ਹੋਏ ਬੇਈਮਾਨ, ਹਿਰਦੇ ਹਰਿ ਨਾ ਕੋਇ ਵਸਾਈਆ। ਕੰਨੀਂ ਸੁਣ ਕੇ ਬਣੇ ਸ਼ੈਤਾਨ, ਸ਼ਰਅ ਘਰ ਘਰ ਕਰੇ ਲੜਾਈਆ। ਸਾਬਤ ਰਿਹਾ ਨਾ ਕੋਇ ਈਮਾਨ, ਧਰਮ ਧੀਰ ਨਾ ਕੋਇ ਰਖਾਈਆ। ਘਰ ਘਰ ਵੜਿਆ ਮਾਣ ਅਭਿਮਾਨ, ਹੰਕਾਰ ਆਪਣਾ ਬਲ ਜਣਾਈਆ। ਕੂੜੀ ਕਿਰਿਆ ਚੜ੍ਹਿਆ ਤੂਫ਼ਾਨ, ਸਾਧਾਂ ਸੰਤਾਂ ਰਿਹਾ ਰੁੜ੍ਹਾਈਆ। ਸਾਚੇ ਵਸੇ ਨਾ ਕੋਇ ਮਕਾਨ, ਕੂੜੇ ਮੰਦਰ ਰਹੇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਵੇਖ ਵੇਖ ਨੇਤਰ ਨੈਣ ਨੈਣ ਸ਼ਰਮਾਈਆ। ਕਲਜੁਗ ਅੰਤਮ ਵੇਖਿਆ, ਨੇਤਰ ਨੈਣ ਉਠਾ। ਕੂੜਾ ਹੋਇਆ ਜਗਤ ਭੇਖਿਆ, ਭੁਲਿਆ ਬੇਪਰਵਾਹ। ਬਿਨ ਕਰਸਾਣ ਉਜੜਿਆ ਖੇਤਿਆ, ਨਾ ਫਲ ਸਕੇ ਕੋਈ ਲਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਗਵਾਹ ਲਏ ਬਣਾ। ਬਣੋ ਗਵਾਹ ਪੀਰ ਪੈਗ਼ੰਬਰ ਗੁਰ ਅਵਤਾਰ, ਹਰਿ ਕਰਤਾ ਆਪ ਜਣਾਈਆ। ਨਾ ਮੁਹੱਬਤ ਨਾ ਪਿਆਰ, ਨਾ ਸੱਜਣ ਨਾ ਕੋਈ ਯਾਰ, ਸਗਲਾ ਸੰਗ ਨਾ ਕੋਇ ਵਖਾਈਆ। ਕੂੜਾ ਨਾਤਾ ਵੇਖੋ ਜਗਤ ਸੰਸਾਰ, ਕੂੜੀ ਕਿਰਿਆ ਹੋਇਆ ਵਿਹਾਰ, ਸਚ ਵਿਵਹਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਤਰ ਨੈਣ ਨੈਣ ਸਰਬ ਵਖਾਈਆ। ਨੇਤਰ ਨੈਣ ਵੇਖ ਹੋਏ ਨਿਰਾਸ, ਉਚੀ ਕੂਕ ਕੂਕ ਸੁਣਾਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਤੇਰੇ ਹੱਥ ਪ੍ਰਭੂ ਵਡਿਆਈਆ। ਅਸੀਂ ਤੇਰੀ ਰੱਖ ਕੇ ਆਏ ਆਸ, ਸੋ ਵੇਲਾ ਗਿਆ ਆਈਆ। ਅਸੀਂ ਤੇਰੇ ਬਰਦੇ ਦਾਸ, ਦਰ ਬੈਠੇ ਸੀਸ ਝੁਕਾਈਆ। ਕਰ ਕਿਰਪਾ ਸੱਦ ਲੈ ਪਾਸ, ਪਿਛੇ ਲੋੜ ਰਹੇ ਨਾ ਰਾਈਆ। ਤੇਰਾ ਲੇਖ ਪੁਰਖ ਅਬਿਨਾਸ਼, ਤੇਰੇ ਹੱਥ ਵੱਡੀ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਨੇਹੁੜਾ ਸਰਬ ਜਣਾਈਆ। ਸਚ ਸੁਨੇਹੁੜਾ ਸਰਗੁਣ ਨਿਰਗੁਣ, ਦੋ ਦੋ ਆਪ ਜਣਾਇੰਦਾ। ਦੋ ਜਹਾਨਾਂ ਪੁਕਾਰ ਸੁਣ ਸੁਣ, ਸਾਹਿਬ ਸਤਿਗੁਰ ਹੁਕਮ ਜਣਾਇੰਦਾ। ਲੇਖਾ ਜਾਣੇ ਗੁਣ ਗੁਣ, ਅਵਗੁਣ ਗਹਿਰ ਗੰਭੀਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਖੇਲ ਕਰੇਂ ਪ੍ਰਭ ਮਾਹੀ, ਤੇਰੇ ਹੱਥ ਸਦਾ ਵਡਿਆਈਆ। ਅਸੀਂ ਪਾਂਧੀ ਬਣੇ ਰਾਹੀ, ਚਲ ਆਏ ਸਚ ਸਰਨਾਈਆ। ਕਿਰਪਾ ਕਰ ਦੇ ਸਰਨਾਈ, ਸਰਨਗਤ ਇਕ ਤਕਾਈਆ। ਦਰ ਦਰਵਾਜ਼ਾ ਵੇਖੀਏ ਚਾਈਂ ਚਾਈਂ, ਜਿਸ ਘਰ ਭਗਤਾਂ ਡੇਰਾ ਲਾਈਆ। ਜੋ ਇਕੋ ਨਾਮ ਰਹੇ ਧਿਆਈ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਤੂੰ ਸਾਹਿਬ ਫੜ ਕੇ ਮੈਨੂੰ ਬਾਹੀਂ, ਆਪ ਆਪਣੇ ਨਾਲ ਮਿਲਾਈਆ। ਦੋ ਜਹਾਨ ਨਾ ਹੋਏ ਜੁਦਾਈ, ਵਿਛੋੜਾ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਖਲਾਈਆ। ਗੁਰ ਅਵਤਾਰ ਨਿਰਗੁਣ ਸਰਗੁਣ ਸੁਣੋ, ਸਿਫ਼ਰਾ ਰੂਪ ਸਰਬ ਜਣਾਇੰਦਾ। ਜੇ ਕੋਈ ਹੈ ਤੁਹਾਡਾ ਚੁਣੋ, ਸ੍ਰੀ ਭਗਵਾਨ ਆਪ ਸੁਣਾਇੰਦਾ। ਦਰ ਦਰ ਘਰ ਘਰ ਵੇਖੋ ਗੁਣੋ, ਕੌਣ ਸਿਖਿਆ ਤੁਹਾਡੀ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਸਮਝਾਇੰਦਾ। ਗੁਰ ਅਵਤਾਰ ਕਹਿਣ ਵੇਖ ਕੇ ਆਏ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਕਲਜੁਗ ਜੀਵ ਰਹੇ ਕੁਰਲਾਏ, ਕੂੜੀ ਕਿਰਿਆ ਕਰ ਕੁੜਮਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਏ, ਆਸਾ ਤ੍ਰਿਸ਼ਨਾ ਰਹੀ ਤੜਫਾਈਆ। ਤੇਰਾ ਨਾਮ ਗਏ ਭੁਲਾਏ, ਸਾਡੀ ਯਾਦ ਨਾ ਕੋਇ ਰਖਾਈਆ। ਸਾਚਾ ਮੰਦਰ ਨਾ ਕੋਇ ਸੁਹਾਏ, ਗੁਰੂਦੁਆਰ ਨਾ ਕੋਇ ਵਡਿਆਈਆ। ਸਜਦਾ ਸੀਸ ਨਾ ਕੋਇ ਝੁਕਾਏ, ਨਮਾਜ਼ ਵੁਜ਼ੂ ਨਾ ਕੋਇ ਵਡਿਆਈਆ। ਬਾਂਗ ਸਦਾ ਨਾ ਕੋਇ ਸੁਣਾਏ, ਨਾਅਰਾ ਹੱਕ ਨਾ ਕੋਇ ਜਣਾਈਆ। ਬੇਪਰਵਾਹ ਭੁਲਿਆ ਖ਼ੁਦਾਏ, ਖ਼ੁਦੀ ਘਰ ਘਰ ਡੇਰਾ ਲਾਈਆ। ਮਾਇਆ ਪਿਛੇ ਕਰਨ ਹਾਏ ਹਾਏ, ਹੌਕੇ ਲੈ ਲੈ ਵੱਡੇ ਛੋਟਿਆਂ ਰਹੇ ਸੁਣਾਈਆ। ਕੀ ਕਰ ਕੇ ਗਏ ਸਾਡੇ ਚਾਚੇ ਤਾਏ, ਪੁੱਤ ਪੋਤਰੇ ਆਪਣਾ ਬਲ ਧਰਾਈਆ। ਗੁਰ ਅਵਤਾਰ ਵੇਖ ਕੇ ਹਾਲ ਸਰਬ ਕੁਰਲਾਏ, ਸਾਡੀ ਕੀਤੀ ਰਹੇ ਉਲਟਾਈਆ। ਜਿਉਂ ਭਾਵੇ ਤਿਉਂ ਦੇ ਸਜਾਏ, ਸਾਰੇ ਤੇਰੇ ਤੇਰੀ ਝੋਲੀ ਪਾਈਆ। ਜਿਸ ਨੂੰ ਚਾਹੇਂ ਲਏਂ ਬਚਾਏ, ਆਪ ਆਪਣਾ ਮੇਲ ਮਿਲਾਈਆ। ਸ੍ਰੀ ਭਗਵਾਨ ਕਹਿ ਸੁਣਾਏ, ਊਚੀ ਕੂਕ ਕੂਕ ਜਣਾਈਆ। ਸਾਰੇ ਇਕੋ ਵਾਰ ਕਹੋ ਅਸੀਂ ਤੇਰੀ ਰਜ਼ਾਏ, ਤੈਥੋਂ ਲਈ ਮਰਜ਼ੀ ਤੇਰੀ ਝੋਲੀ ਪਾਈਆ। ਆਪਣੇ ਦਰ ਲਏ ਬਹਾਏ, ਚਾਰ ਜੁਗ ਤੇਰੇ ਹੁਕਮ ਅੰਦਰ ਫ਼ਰਜ਼ੀ ਸੇਵ ਕਮਾਈਆ। ਭੇਵ ਨਾ ਜਾਤਾ ਤੂੰ ਸਭ ਦਾ ਗ਼ਰਜ਼ੀ, ਘਟ ਘਟ ਰਿਹਾ ਸਮਾਈਆ। ਸਾਡੇ ਚੋਲੇ ਪਾਟੇ ਸੀਂ ਬਣ ਕੇ ਦਰਜ਼ੀ, ਨਾਮ ਧਾਗਾ ਪ੍ਰੇਮ ਸੂਈ ਚਲਾਈਆ। ਅਸੀਂ ਵੇਖਣ ਆਏ ਗੋਬਿੰਦ ਕਿਹੜੀ ਪਹਿਨੇ ਵਰਦੀ, ਵਾਰਦ ਹੋ ਕੇ ਸਭ ਤੇ ਛਾਈਆ। ਉਹਦੀ ਕਿਹੋ ਜਿਹੀ ਕਲਗ਼ੀ, ਤਾਜ ਕਵਣ ਸੀਸ ਟਿਕਾਈਆ।

ਅਸੀਂ ਵੇਖ ਕੇ ਡਰ ਕੇ ਭੈ ਵਿਚ ਆ ਕੇ ਸਾਡੀ ਬਦਲ ਗਈ ਜ਼ਰਦੀ, ਜ਼ਰਾ ਜ਼ਰਾ ਅੱਖ ਉਠਾਈਆ। ਸਾਨੂੰ ਭੁੱਲ ਗਈ ਗਰਮੀ ਸਰਦੀ, ਰੁੱਤ ਰੁੱਤੜੀ ਕੋਇ ਨਜ਼ਰ ਨਾ ਆਈਆ। ਤੇਰੀ ਵੇਖ ਕਲਾ ਚੜ੍ਹਦੀ, ਚਾਰੋਂ ਕੁੰਟ ਵੱਜੇ ਵਧਾਈਆ। ਤੇਰੇ ਅੱਗੇ ਲੋਕਾਈ ਨਾ ਅੜਦੀ, ਚਾਰੋਂ ਕੁੰਟ ਰਿਹਾ ਢਾਈਆ। ਇਕੋ ਭਗਤ ਆਸਾ ਤੇਰੇ ਬਿਰਹੋਂ ਅੰਦਰ ਮਰਦੀ, ਮਰਦੀ ਮਰਦੀ ਤੇਰਾ ਧਿਆਨ ਲਗਾਈਆ। ਜੇ ਮਿਲੇ ਤੇ ਤੇਰੀ ਮਰਜ਼ੀ, ਨਾ ਮਿਲੇ ਤੇ ਫੇਰ ਵੀ ਤੇਰੀ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰਾਂ ਦਏ ਸੁਣਾਈਆ। ਗੁਰ ਅਵਤਾਰ ਛੱਡ ਦਿਓ ਖੇੜੇ, ਸੋ ਸਾਹਿਬ ਆਪ ਸੁਣਾਇਆ। ਆਓ ਵੜ ਜਾਓ ਸਾਚੇ ਵੇਹੜੇ, ਜਿਸ ਦੁਆਰੇ ਸ੍ਰੀ ਭਗਵਾਨ ਡੇਰਾ ਲਾਇਆ। ਇਕੋ ਬਣ ਜਾਓ ਮੇਰੇ ਤੇਰੇ, ਦੂਜਾ ਨਜ਼ਰ ਕੋਇ ਨਾ ਆਇਆ। ਮੰਦਰ ਵੇਖੋ ਜਿਸ ਦੇ ਅੰਦਰ ਭਗਤ ਭਗਵਾਨ ਕੇਹੜੇ ਕੇਹੜੇ, ਏਕਾ ਨਾਮ ਸੁਣਾਇਆ। ਨਾ ਨਿਰਗੁਣ ਨਾ ਸਰਗੁਣ ਸਿੰਘ ਸ਼ੇਰੇ, ਸ਼ਹਿਨਸ਼ਾਹ ਆਪਣਾ ਫੇਰਾ ਪਾਇਆ। ਮਾਹੀ ਦੇ ਆ ਕੇ ਵਸੋ ਖੇੜੇ, ਜੋ ਖੇੜਾ ਉਜੜ ਕਦੇ ਨਾ ਜਾਇਆ। ਦਰਸ ਕਰੋ ਹੋ ਕੇ ਨੇੜੇ, ਦੂਰ ਦੁਰਾਡਾ ਮੇਲ ਮਿਲਾਇਆ। ਦੀਨ ਮਜ਼੍ਹਬ ਦੇ ਛੱਡੋ ਝੇੜੇ, ਝਗੜਾ ਦਿਓ ਗਵਾਇਆ। ਰਲ ਮਿਲ ਆਪਣੇ ਬੰਨ੍ਹੋ ਬੇੜੇ, ਸ੍ਰੀ ਭਗਵਾਨ ਵਖਾਇਆ। ਮੰਦਰ ਮਸਜਿਦ ਸ਼ਿਵਦੁਆਲੇ ਛੱਡੋ ਡੇਰੇ, ਡੇਰਾ ਸ੍ਰੀ ਭਗਵਾਨ ਇਕੋ ਇਕ ਉਪਾਇਆ। ਜਿਸ ਦੇ ਪਿਛੇ ਹੋਏ ਬੇਰੇ ਬੇਰੇ, ਆਪ ਆਪਣਾ ਮੇਟ ਮਿਟਾਇਆ। ਪੰਜ ਤੱਤ ਕਾਇਆ ਕੀਤੇ ਢੇਰੇ, ਕੋਈ ਮਸਾਣੀ ਕੋਈ ਬਬਾਣੀ, ਕੋਈ ਮੜ੍ਹੀ ਗੋਰ ਦਬਾਇਆ। ਸੋ ਕਰੇ ਹੱਕ ਨਬੇੜੇ, ਨੇਤਾ ਇਕੋ ਬਣ ਕੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਸਮਝਾਇਆ। ਹਾਂ ਪ੍ਰਭੂ ਤੇਰਾ ਵੇਖਿਆ ਦੂਆ, ਦੋ ਧਾਰ ਨਜ਼ਰ ਨਾ ਆਈਆ। ਤੇਰਾ ਸਿਫ਼ਰਾ ਹੋਇਆ ਹਊਆ, ਹਰ ਇਕ ਨੂੰ ਰਿਹਾ ਡਰਾਈਆ। ਤੁਧ ਬਿਨ ਨਜ਼ਰ ਨਾ ਆਏ ਕੋਆ, ਕੂਕ ਰਹੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਜਣਾਈਆ। ਆਓ ਵੇਖੋ ਵੜ ਗਏ ਅੰਦਰ, ਰੁੱਤ ਸੋਲਾਂ ਚੇਤ ਸੁਹਾਈਆ। ਬਹਿ ਕੇ ਸਾਚੇ ਮੰਦਰ, ਗੁਰ ਅਵਤਾਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਜਣਾਈਆ। ਗੁਰ ਅਵਤਾਰ ਅੰਦਰ ਵੜ, ਪ੍ਰਭ ਕਰੇ ਖੇਲ ਅਪਾਰਾ। ਭਗਤ ਭਗਵਾਨ ਬੰਨ੍ਹਾਏ ਲੜ, ਕਰੇ ਸਚ ਵਿਹਾਰਾ। ਸਾਚੇ ਘੋੜੇ ਫੜ ਕੇ ਚਾੜ੍ਹੇ, ਨਾਮ ਵਜਾਏ ਨਾਮ ਨਗਾਰਾ। ਸਖੀਆਂ ਮਿਲ ਕੇ ਲਾਏ ਅਖਾੜੇ, ਵਾਹ ਵਾ ਮੰਗਲਾਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਦੱਸੇ ਖੇਲ ਅਪਾਰਾ। ਬੀਸ ਬੀਸਾ ਵਜਾ ਢੋਲਾ, ਗੀਤ ਗੋਬਿੰਦ ਅਲਾਈਆ। ਸੋ ਸਤਿਗੁਰ ਬਣ ਵਿਚੋਲਾ, ਸਾਚਾ ਕਾਜ ਰਚਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰੱਖਦਾ ਰਿਹਾ ਉਹਲਾ, ਅੰਤਮ ਆਪਣਾ ਭੇਵ ਖੁਲ੍ਹਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਵੇਖੋ ਨਿਰਗੁਣ ਮੌਲਾ, ਨਿਰਗੁਣ ਆਪਣੀ ਕਾਰ ਕਮਾਈਆ। ਭਾਗ ਲਗਾਏ ਸਾਚੀ ਧੌਲਾ, ਧਰਨੀ ਧਰਤ ਧਵਲ ਦਏ ਵਡਿਆਈਆ। ਜਿਸ ਦਾ ਭੇਵ ਨਾ ਜਾਣੇ ਕੋਈ ਪੰਡਤ ਮੁਲਾਂ ਰੌਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਭਗਤ ਦੁਆਰੇ ਸੋਹਣ ਭਗਤ, ਭਗਵਨ ਦਏ ਵਡਿਆਈਆ। ਵੀਹ ਸੌ ਵੀਹ ਵੇਖਣਹਾਰਾ ਸਾਚਾ ਵਕਤ, ਜਗ ਜੀਵਣ ਦਾਤਾ ਫੇਰਾ ਪਾਈਆ। ਨਿਰਵੈਰ ਕਰੇ ਆਪਣੀ ਹਰਕਤ, ਹਿਲਦਾ ਜੁਲਦਾ ਨਜ਼ਰ ਕਿਸੇ

ਨਾ ਆਈਆ। ਇਕੋ ਘਰ ਵਖਾਏ ਆਪਣੀ ਬਰਕਤ, ਖ਼ਾਲੀ ਦੁਆਰੇ ਸਰਬ ਕਰਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕਰ ਕੇ ਲਿਖਤ ਪੜ੍ਹਤ, ਲੇਖਾ ਸਭ ਦਾ ਰਿਹਾ ਵਖਾਈਆ। ਅੱਗੇ ਕੋਈ ਨਾ ਮੰਗੇ ਹਰਿ ਕੇ ਨਾਮ ਕਾ ਧੜਤ, ਪੈਸਾ ਧੇਲਾ ਵੱਟਾ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ ਭਗਤ ਦੁਆਰ ਬਣਾ, ਸੋ ਸਾਹਿਬ ਆਪ ਕਰਾਇੰਦਾ। ਸਿਫ਼ਰਾ ਰੂਪ ਬੇਪਰਵਾਹ, ਨਿਰਗੁਣ ਸਰਗੁਣ ਆਪਣੇ ਵਿਚ ਛੁਪਾਇੰਦਾ। ਲੇਖਾ ਜਾਣ ਦੋ ਜਹਾਂ, ਦੋਹਰੀ ਧਾਰ ਵਖਾਇੰਦਾ। ਬਾਂਕਾ ਛੋਹਰਾ ਆਪ ਉਠਾ, ਨਾਮ ਘੋੜਾ ਇਕ ਉਪਾਇੰਦਾ। ਸੋਹਣਾ ਆਸਣ ਸੋਹਣਾ ਲਾ, ਸ਼ਾਹਸਵਾਰ ਸੋਭਾ ਪਾਇੰਦਾ। ਕਦਮ ਕਦਮ ਰਿਹਾ ਚਲਾ, ਪਦਮ ਪਦਮ ਪੰਧ ਮੁਕਾਇੰਦਾ। ਅਦਮ ਅਦਮ ਵੇਖ ਵਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਸਮਝਾਇੰਦਾ। ਬੀਸ ਬੀਸਾ ਖੇਲ ਅਪਾਰ, ਸੋ ਸਾਹਿਬ ਆਪ ਜਣਾਈਆ। ਭਗਤ ਦੁਆਰੇ ਅੰਦਰ ਕੱਠੇ ਕੀਤੇ ਗੁਰ ਅਵਤਾਰ, ਹੁਕਮ ਹਾਕਮ ਇਕ ਮਨਾਈਆ। ਭਗਤਾਂ ਨਾਲ ਮਿਲ ਕੇ ਬੋਲੋ ਸਰਬ ਜੈਕਾਰ, ਜੈ ਜੈਕਾਰ ਆਪ ਜਣਾਈਆ। ਸ੍ਰੀ ਭਗਵਾਨ ਨੌਜਵਾਨ ਬਣਿਆ ਪਹਿਰੇਦਾਰ, ਸਾਚੀ ਸੇਵਾ ਆਪ ਕਮਾਈਆ। ਦਰ ਦਰਵਾਜ਼ਾ ਦੋ ਜਹਾਨਾਂ ਸ੍ਰੀ ਭਗਵਾਨਾ ਕਰ ਤਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਕਮਾਈਆ। ਦਰ ਦਰਵਾਜ਼ਾ ਆਪ ਖੋਲ੍ਹ, ਖ਼ਾਲਕ ਖ਼ਲਕ ਦਏ ਜਣਾਈਆ। ਨਿਰਗੁਣ ਸਰਗੁਣ ਤੋਲੇ ਸਾਚਾ ਤੋਲ, ਤੋਲਣਹਾਰਾ ਬੇਪਰਵਾਹੀਆ। ਬੈਠਣਹਾਰ ਸਦਾ ਅਡੋਲ, ਡੁੱਲ ਕਦੇ ਨਾ ਜਾਈਆ। ਸਭ ਦਾ ਲਹਿਣਾ ਰੱਖ ਆਪਣੇ ਕੋਲ, ਅਟੱਲ ਅਟੱਲਾ ਆਪਣੇ ਚਰਨ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਸਚ ਵਡਿਆਈ ਦੇਵੇ ਸਾਢੇ ਸੱਤ, ਸਤਿ ਸਤਿ ਸਮਝਾਇੰਦਾ। ਭਗਤ ਭਗਵਾਨ ਕਰਨ ਆਇਆ ਪੱਖ, ਪਾਰਖੂ ਆਪਣਾ ਫੇਰਾ ਪਾਇੰਦਾ। ਲੱਖ ਚੁਰਾਸੀ ਨਾਲੋਂ ਕਰ ਕੇ ਵੱਖ, ਵੱਖਰੀ ਧਾਰ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬੀਸ ਬੀਸ ਗਏ ਦੱਸ, ਸੋ ਬੀਸ ਬੀਸ ਆਪਣੇ ਵਿਚ ਛੁਪਾਇੰਦਾ। ਸੰਤ ਸਾਜਣ ਵੇਖੇ ਹੱਸ ਹੱਸ, ਸਾਹਿਬ ਸਤਿਗੁਰ ਫੇਰਾ ਪਾਇੰਦਾ। ਪੰਧ ਮੁਕਾਏ ਨੱਸ ਨੱਸ, ਲੱਖ ਚੁਰਾਸੀ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਭਗਵਾਨ ਦਇਆ ਕਮਾਇੰਦਾ। ਭਗਤ ਭਗਵਾਨ ਅੰਦਰ ਵਾੜ, ਵਾੜੀ ਆਪਣੇ ਨਾਮ ਕਰਾਈਆ। ਸਾਚੇ ਘਰ ਬਣਾ ਸਾਚੇ ਲਾੜ, ਲਾੜੀ ਜੋਤ ਅਕਾਲਣ ਨਾਲ ਪਰਨਾਈਆ। ਸਖੀਆਂ ਲੱਗੇ ਇਕ ਅਖਾੜ, ਗੋਪੀ ਕਾਹਨ ਨਾਚ ਨਚਾਈਆ। ਵੇਖੋ ਭਾਗ ਲੱਗਾ ਵਿਚ ਉਜਾੜ, ਜੰਗਲ ਦੇਵਣਹਾਰ ਵਡਿਆਈਆ। ਜਿਥੇ ਬਾਲ ਨਿਧਾਨਿਆਂ ਰੱਖੀ ਖ਼ਾਕ, ਸੋ ਖ਼ਾਕ ਖ਼ਾਕ ਸਭ ਨੂੰ ਦਏ ਕਰਾਈਆ। ਸੋ ਧਾਮ ਪਵਿਤਰ ਹੋਇਆ ਪਾਕ, ਪੁਨੀਤ ਪੁਨੀਤ ਪੁਨੀਤ ਅਖਵਾਈਆ। ਸਿੰਘ ਮਨਜੀਤ ਮਿਲੀ ਦਾਤ, ਮਾਂ ਰਣਜੀਤ ਕੌਰ ਜਗਤ ਵਡਿਆਈਆ। ਜਗਦੀਸ਼ ਕਹੇ ਪ੍ਰਭ ਮੇਰਾ ਸਾਥ, ਸਗਲਾ ਸੰਗ ਨਿਭਾਈਆ। ਜਨ ਭਗਤਾਂ ਟਿੱਕਾ ਲੱਗੇ ਮਸਤਕ ਮਾਥ, ਲਹਿਣਾ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਘਰ ਸਾਚੇ ਬਣੇ ਸਾਕ, ਸੱਜਣ ਮੇਲਾ ਸਹਿਜ ਸੁਭਾਈਆ। ਅੰਤਮ ਉਤਰੇ ਪੂਰੇ ਘਾਟ, ਕਿਨਾਰਾ ਇਕੋ ਇਕ ਦਰਸਾਈਆ। ਆਵਣ ਜਾਵਣ ਮੁੱਕੇ ਵਾਟ, ਪਾਂਧੀ ਫੜ ਨਾ ਕੋਇ ਭੁਆਈਆ। ਲਹਿਣਾ ਚੁੱਕੇ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਲੇਖਾ ਮੁੱਕੇ ਪ੍ਰਿਥਮੀ ਅਕਾਸ਼, ਗਗਨ ਮੰਡਲ ਨਾ ਕੋਇ ਭੁਆਈਆ। ਪ੍ਰਭ ਚਰਨ

ਦੁਆਰੇ ਮਿਲਿਆ ਇਕ ਨਿਵਾਸ, ਘਰ ਸੱਚਾ ਨਜ਼ਰੀ ਆਈਆ। ਜਿਸ ਨਾਲੋਂ ਵਿਛੜੀ ਸ਼ਾਖ਼, ਅੰਤਮ ਓਸੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਦੇਵਣਹਾਰ ਵਡਿਆਈਆ। ਬੀਸ ਬੀਸਾ ਚਾੜ੍ਹੇ ਰੰਗ ਆਪਣੇ ਹੱਥ ਗੁਲਾਲ, ਮਹਿੰਦੀ ਇਕੋ ਇਕ ਲਗਾਇੰਦਾ । ਲੇਖਾ ਚੁੱਕੇ ਗੁਜ਼ਰੀ ਲਾਲ, ਗਹਿਰ ਗੰਭੀਰ ਆਪ ਸਮਝਾਇੰਦਾ। ਰਕਸ਼ਾ ਕਰੇ ਦੀਨ ਦਿਆਲ, ਨਾਮ ਖੰਡਾ ਇਕ ਚਮਕਾਇੰਦਾ , ਜਿਨ੍ਹਾਂ ਅੰਦਰ ਲਿਆ ਬਹਾਲ, ਤਿਨ੍ਹਾਂ ਆਪਣਾ ਘਰ ਵਖਾਇੰਦਾ। ਨਾਤਾ ਤੋੜ ਕੂੜੇ ਕਾਲ, ਕਲਜੁਗ ਕੂੜੇ ਪੰਧ ਮੁਕਾਇੰਦਾ। ਲੱਖ ਚੁਰਾਸੀ ਵਿਚੋਂ ਕਰੇ ਬਹਾਲ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੇਵ ਕਮਾਇੰਦਾ। ਸੇਵਾ ਕਰੇ ਵਡ ਮਿਹਰਬਾਨ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਦਰਵਾਜ਼ਾ ਕਹੇ ਮੈਂ ਬੜਾ ਬਲਵਾਨ, ਬਿਨ ਮੇਰੇ ਅੰਦਰ ਲੰਘ ਕੋਇ ਨਾ ਜਾਈਆ। ਜਿਸ ਦਾ ਪਹਿਰੇਦਾਰ ਬਣਿਆ ਸ੍ਰੀ ਭਗਵਾਨ, ਆਪਣੀ ਸੇਵ ਕਮਾਈਆ। ਅੰਦਰ ਬਾਹਰ ਵੇਖੇ ਮਾਰ ਧਿਆਨ, ਸੱਜੇ ਖ਼ੱਬੇ ਨੈਣ ਉਠਾਈਆ। ਅੰਦਰ ਵੜੇ ਨਾ ਕੋਇ ਸ਼ੈਤਾਨ, ਗੁਰਮੁਖ ਸਾਚੇ ਰਿਹਾ ਲੰਘਾਈਆ। ਪਹਿਲੋਂ ਆ ਕੇ ਬੋਲੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਜੈਕਾਰੇ ਦਏ ਲਗਾਈਆ। ਫਿਰ ਰੱਖੇ ਚਰਨ ਧਿਆਨ, ਅੱਗੇ ਜਾਵੇ ਵਾਹੋ ਦਾਹੀਆ। ਨਜ਼ਰੀ ਆਏ ਨੌਜਵਾਨ, ਸ਼ਾਹ ਪਾਤਸ਼ਾਹ ਆਸਣ ਲਾਈਆ। ਜਿਸ ਦਾ ਲੇਖਾ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਦਰ ਲਏ ਬਿਠਾਲ, ਸਾਹਿਬ ਵੇਖੇ ਚਾਈਂ ਚਾਈਂਆ। ਆਓ ਹਰਿ ਕਾ ਕਰੋ ਜਲਾਲ, ਜਲਵਾ ਨੂਰ ਰਿਹਾ ਰੁਸ਼ਨਾਈਆ। ਕਿਤੋਂ ਲੱਭੇ ਨਾ ਗੁਜ਼ਰੀ ਲਾਲ, ਲਾਲਨ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ । ਚੋਬਦਾਰ ਬਣ ਖਲੋਤਾ, ਖ਼ਾਲਕ ਖ਼ਲਕ ਸੇਵ ਕਮਾਇੰਦਾ। ਹੱਥ ਵਿਚ ਫੜ ਕੇ ਨਾਮ ਸੋਟਾ, ਆਪ ਆਪਣਾ ਬਲ ਧਰਾਇੰਦਾ। ਗੋਬਿੰਦ ਤੇਰਾ ਪਿਛਲਾ ਮੇਟੇ ਰੋਸਾ, ਆ ਵੇਖ ਰੁੱਸਿਆਂ ਸਰਬ ਮਨਾਇੰਦਾ। ਹੁਣ ਨਹੀਂ ਅੱਗੇ ਦੇਂਦਾ ਧੋਖਾ, ਧੂਏਂ ਧੁਖਦੇ ਆਪਣੇ ਵਿਚ ਛੁਪਾਇੰਦਾ। ਜਿਨ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ ਮਿਲਣ ਦਾ ਦਿਤਾ ਮੌਕਾ, ਲੋਕਮਾਤ ਸਰਬ ਬੁਲਾਇੰਦਾ। ਉਹ ਗੁਰਮੁਖਾਂ ਰਾਹ ਨਾ ਦੱਸੇ ਔਖਾ, ਫੜ ਉਂਗਲੀ ਨਾਲ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਕ ਆਪਣੀ ਦਇਆ ਕਮਾਇੰਦਾ। ਸੇਵਕ ਫਿਰੇ ਚੋਬਦਾਰ, ਦਰ ਦਰਵਾਜ਼ੇ ਫੇਰਾ ਪਾਈਆ। ਖ਼ਬਰਦਾਰ ਹੋਵੇ ਸਰਬ ਸੰਸਾਰ, ਸੋਇਆ ਕੋਇ ਰਹਿਣ ਨਾ ਪਾਈਆ । ਹੋਕਾ ਦੇਵੇ ਵਾਰੋ ਵਾਰ, ਚਾਰੋਂ ਕੁੰਟ ਰਿਹਾ ਸੁਣਾਈਆ। ਆਓ ਜਿਸ ਨੇ ਲੰਘਣਾ ਪਾਰ, ਬਿਨ ਬੇੜੀਉਂ ਪਾਰ ਕਰਾਈਆ। ਵੀਹ ਸੌ ਵੀਹ ਬਿਕਰਮੀ ਜਗਤ ਵਸਾਖੀ ਰੋਵੇ ਧਾਹਾਂ ਮਾਰ, ਗੋਬਿੰਦ ਵਸਾਖੀ ਗੁਰਮੁਖਾਂ ਰੰਗ ਚੜ੍ਹਾਈਆ। ਖੇਲ ਕਰੇ ਆਪ ਨਿਰੰਕਾਰ, ਦੋ ਜਹਾਨਾਂ ਦਏ ਵਡਿਆਈਆ। ਸਾਕੀ ਬਣ ਕੇ ਸਾਂਝਾ ਯਾਰ, ਅੰਮ੍ਰਿਤ ਜਾਮ ਰਿਹਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਦਰਵਾਜ਼ਾ ਕਹੇ ਚੌਕੀਦਾਰ ਸੋਹਣਾ, ਆਲਸ ਨਿੰਦਰਾ ਵਿਚ ਨਾ ਆਇੰਦਾ। ਜੇ ਮੈਂ ਵੇਖਾਂ ਮੈਨੂੰ ਲੱਗੇ ਮੋਹਣਾ, ਮੇਰੇ ਨਾਲ ਮੁਹੱਬਤ ਪਾਇੰਦਾ। ਮੈਨੂੰ ਭੁੱਲ ਜਾਏ ਜਾਗਣਾ ਸੌਣਾ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਮੈਂ ਵੀ ਓਸ ਦਾ ਢੋਲਾ ਗੌਣਾ, ਜੋ ਮੇਰੀ ਸੇਵ ਕਮਾਇੰਦਾ। ਅੰਤਮ ਏਸੇ ਜੋਗਾ ਹੋਣਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਜਨ ਭਗਤਾਂ ਪਾਪ ਕਲੇਵਰ ਧੋਣਾ, ਏਸੇ ਕਰ ਕੇ ਬਾਹਰੋਂ ਪੰਜ

ਜੈਕਾਰ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਜੋ ਭਗਤ ਆਣ ਏਥੇ ਝੁਕੇਗਾ। ਅਗਲਾ ਪਿਛਲਾ ਪੈਂਡਾ ਮੁੱਕੇਗਾ। ਸਾਹਿਬ ਸਤਿਗੁਰ ਆਪ ਪੁਛੇਗਾ। ਨਿਰਗੁਣ ਲੁਕਾਇਆਂ ਕਦੇ ਨਾ ਲੁਕੇਗਾ। ਲੁਟਾਇਆਂ ਕਦੇ ਨਾ ਲੁਟੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਬਹਿ ਕੇ ਪੁੱਛੇਗਾ। ਵੇਖੋ ਫਿਰਦਾ ਚੋਬਦਾਰ, ਹੋਕਾ ਦੇ ਦੇ ਜਗਾਈਆ। ਸਾਰੇ ਹੋ ਜਾਓ ਖ਼ਬਰਦਾਰ, ਬੇਖ਼ਬਰ ਆਪ ਜਣਾਈਆ। ਜਿਸ ਨੂੰ ਲੱਭਦੇ ਫਿਰਦੇ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਡੇਰਾ ਲਾਈਆ। ਜਿਸ ਦੇ ਪਿਛੇ ਮੰਦਰ ਮਸਜਿਦ ਸ਼ਿਵਦੁਆਲੇ ਮੱਥੇ ਰਗੜਦਾ ਰਿਹਾ ਸੰਸਾਰ, ਸਾਰ ਕਿਸੇ ਨਾ ਆਈਆ। ਜਿਸ ਦੇ ਪਿਛੇ ਪੱਥਰਾਂ ਮੂਰਤੀਆਂ ਉਤੇ ਪੌਂਦੇ ਰਹੇ ਹਾਰ, ਕਾਗ਼ਜ਼ ਕਲਮ ਸ਼ਾਹੀ ਲਿਖਿਆ ਲੇਖ ਪੜ੍ਹ ਪੜ੍ਹ ਜਗਤ ਸੁਣਾਈਆ। ਜਿਸ ਦੇ ਪਿੱਛੇ ਗੁਰੂ ਮੰਨਦੇ ਰਹੇ ਜਗਤ ਅਵਤਾਰ, ਦਰ ਦਰ ਸੀਸ ਝੁਕਾਈਆ। ਤਿਸ ਸਾਹਿਬ ਦਾ ਕਰੋ ਦੀਦਾਰ, ਦਰ ਆਏ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਹੋਕਾ ਦੇਵੇ ਮਾਰੇ ਕੂਕ, ਉਠੋ ਮੇਰੇ ਭਾਈਆ। ਕਲਜੁਗ ਅੰਤ ਨਾ ਸੌਣਾ ਘੂਕ, ਸੁਤਿਆਂ ਹੱਥ ਕੁਛ ਨਾ ਆਈਆ। ਗੋਬਿੰਦ ਕਹੇ ਹੁਣ ਨਾ ਬਣਿਓ ਕਪੂਤ, ਪੁੱਤ ਪਿਤਾ ਗੋਦ ਸੁਹਾਈਆ। ਨੇਤਰ ਖੋਲ੍ਹੇ ਵੇਖੋ ਇਕੋ ਤਾਗਾ ਇਕੋ ਸੂਤ, ਇਕੋ ਸ਼ਬਦੀ ਤੰਦ ਬੰਧਾਈਆ। ਜਿਸ ਦਾ ਲੇਖਾ ਚਾਰ ਕੂਟ, ਦਹਿ ਦਿਸ਼ਾ ਨਾਮ ਵਡਿਆਈਆ। ਕਿਉਂ ਉਸ ਦੇ ਕੋਲੋਂ ਗਏ ਰੂਠ, ਰੁਠਿਆਂ ਫੇਰ ਨਾ ਕੋਇ ਮਨਾਈਆ। ਕਾਇਆ ਚੋਲਾ ਫੇਰ ਨਹੀਂ ਲੱਭਣਾ ਪੰਜ ਭੂਤ, ਮਾਣਸ ਜਨਮ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦਰਵਾਜ਼ਾ ਕਹੇ ਦਰਬਾਨ ਬੜਾ ਚੁਸਤ, ਚੁਕੰਨਾ ਹੋ ਕੇ ਫਿਰੇ ਵਾਹੋ ਦਾਹੀਆ। ਮੇਰੀ ਨੰਗੀ ਹੋਣ ਨਾ ਦੇਵੇ ਪੁਸ਼ਤ, ਚਾਰੋਂ ਕੁੰਟਾਂ ਵੇਖ ਵਖਾਈਆ। ਉਸ ਦਾ ਅੰਗ ਅੰਗ ਰਿਹਾ ਫੜਕ, ਬਲ ਆਪਣਾ ਰਿਹਾ ਸਮਝਾਈਆ। ਏਹ ਲੇਖ ਚੁਕਾਏ ਤੁਰਤ, ਜੋ ਚਲ ਆਏ ਸਰਨਾਈਆ। ਉਸ ਸਾਹਿਬ ਨੂੰ ਮਿਲ ਕੇ ਕਿਸੇ ਹੋਰ ਦੀ ਰਹੇ ਨਾ ਹੁਟਕ, ਨੇਤਰ ਧਿਆਨ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵ ਕਮਾਈਆ। ਵੀਹ ਸੌ ਵੀਹ ਬਿਕਰਮੀ ਕਹੇ ਵਸਾਖਾ, ਵਾਹ ਵਾ ਸਾਹਿਬ ਤੇਰੀ ਵਡਿਆਈਆ। ਨਿਰਗੁਣ ਹੋ ਕੇ ਬਣਿਆ ਰਾਖਾ, ਆਪਣੀ ਕਾਰ ਕਮਾਈਆ। ਭਗਤ ਜਨਾਂ ਦਾ ਪਰਦਾ ਢਾਕਾ, ਮਿਹਰ ਨਜ਼ਰ ਉਠਾਈਆ। ਜਿਸ ਦਾ ਸਾਰੇ ਲਿਖ ਕੇ ਗਏ ਸਾਕਾ, ਸੋ ਸਾਖਿਆਤ ਨਜ਼ਰੀ ਆਈਆ। ਪੀਰ ਪੈਗ਼ੰਬਰ ਮੰਨਣ ਆਕਾ, ਪ੍ਰਭ ਆਇਆ ਬੇਪਰਵਾਹੀਆ। ਗੋਬਿੰਦ ਜਿਸ ਦੀ ਗੋਦੀ ਬਹੇ ਕਾਕਾ, ਅਕਾਲ ਪੁਰਖ ਫੇਰਾ ਪਾਈਆ। ਭਗਤ ਦੁਆਰੇ ਕੀਤਾ ਨਾਕਾ, ਸਨਮੁਖ ਅੰਦਰ ਕੋਇ ਨਾ ਆਈਆ। ਜਨ ਭਗਤਾਂ ਪੂਰਾ ਕੀਤਾ ਘਾਟਾ, ਦੂਆ ਸਿਫ਼ਰਾ ਵਿਚ ਮਿਲਾਈਆ। ਗੁਰਮੁਖ ਸਵਾਣੀ ਅੱਗੇ ਖੁਲ੍ਹਾ ਦਿਸੇ ਨਾ ਕਿਸੇ ਝਾਟਾ, ਮੀਂਢੀ ਸੀਸ ਆਪ ਗੁੰਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਪਰਵਾਹ ਵੱਡੀ ਵਡਿਆਈਆ। ਮੂਰਖ ਮੁਗਧੋ ਪਿਛੋਂ ਜਾਓ ਹਟ, ਹਰਿ ਇਕੋ ਵਾਰ ਜਣਾਈਆ। ਪਹਿਲੀ ਵਸਾਖ ਲੱਗਾ ਫੱਟ, ਅੱਗੇ ਫੇਰ ਪੱਟੀ ਨਾ ਕੋਈ ਬੰਧਾਈਆ। ਜੇ ਗੁਰ ਸਮਝੋ ਤਾਂ ਜੱਟਾਂ ਵਿਚੋਂ ਜੱਟ, ਨਿਰੰਕਾਰ ਸਮਝੋ ਤਾਂ ਹੋ ਜਾਏ ਨਿਰੰਕਾਰ, ਦੂਜਾ ਨਿਰੰਕਾਰ ਨਜ਼ਰ ਕਿਸੇ ਨਾ ਆਈਆ। ਜੇ ਹੱਟਾਂ ਵਿਚੋਂ ਵੇਖੋ ਹੱਟ, ਦੋ ਜਹਾਨਾਂ ਰਿਹਾ ਜਣਾਈਆ। ਜੇ ਜ਼ੋਰ ਵੇਖੋ ਤੇ ਪ੍ਰਭ ਸਮਰਥ, ਬਲ ਆਪਣਾ ਆਪ

ਰਖਾਈਆ। ਜੇ ਨਰੋਏ ਵਖਾਏ ਆਪਣੇ ਅੱਗੋਂ ਹੱਥ, ਬਿਨ ਹੱਥਾਂ ਨਾਮ ਖੰਡਾ ਤੀਰ ਚਲਾਈਆ। ਜੇ ਪ੍ਰੇਮ ਕਰੋ ਤੁਹਾਡੇ ਅੱਗੇ ਜਾਏ ਢੱਠ, ਆਪਣਾ ਬਲ ਨਾ ਕੋਇ ਵਖਾਈਆ। ਜੇ ਇਕੱਠੇ ਹੋ ਕੇ ਦਿਓ ਮਤ, ਤੁਹਾਡੀ ਮਤ ਆਪਣੀ ਝੋਲੀ ਪਾਈਆ। ਜੇ ਪ੍ਰੇਮ ਨਾਲ ਰੰਗੋ ਆਪਣੀ ਰਤ, ਪ੍ਰੇਮ ਰਤ ਹੱਥਾਂ ਨਾਲ ਲੱਗੀ ਦਏ ਵਖਾਈਆ । ਜੇ ਵਿਛੋੜੇ ਦਾ ਤੀਰ ਮਾਰੋ ਕਸ, ਤਾਂ ਆਪਣੀ ਸੁੱਧ ਲਏ ਭੁਲਾਈਆ। ਜੇ ਪ੍ਰਭ ਦੇ ਹੋਵੋ ਵਸ, ਆਪਣੀ ਛਾਤੀ ਲਏ ਲਗਾਈਆ। ਜੇ ਭਗਤ ਦੁਆਰੇ ਜਾਓ ਵਸ, ਤੇ ਸਚਖੰਡ ਸਾਚੇ ਦਏ ਵਸਾਈਆ। ਏਸ ਦੇ ਵਿਚ ਵੜਿਆ ਲੱਖ ਚੁਰਾਸੀ ਵਿਚ ਨਾ ਜਾਏ ਨੱਠ, ਵੀਹ ਸੌ ਵੀਹ ਬਿਕਰਮੀ ਦੀ ਏਹੋ ਵੱਡੀ ਵਡਿਆਈਆ। ਪਹਿਲੀ ਵਸਾਖ ਕਰੀ ਚੱਠ, ਅੱਗੇ ਆਪਣਾ ਕੰਮ ਜਣਾਈਆ। ਜੋ ਸਾਹਿਬ ਅਕਥਨਾ ਅਕਥ, ਵੇਖ ਗੁਰ ਅਵਤਾਰ ਪੀਰ ਪੈਗ਼ੰਬਰ ਸ਼ੁਕਰ ਮਨਾਈਆ। ਇਹ ਖੇੜਾ ਨਹੀਂ ਹੋਣਾ ਭੱਠ, ਭੱਠਾ ਸਭ ਦਾ ਦਏ ਬਿਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣੀ ਕਾਰ ਕਮਾਈਆ। ਦਰਵਾਜ਼ਾ ਕਹੇ ਮੇਰਾ ਦਰਵੇਸ਼, ਮੈਂ ਇਕੋ ਮੰਗ ਮੰਗਾਇੰਦਾ। ਚੋਬਦਾਰ ਰਹੇ ਹਮੇਸ਼, ਸਾਚੀ ਸੇਵ ਕਮਾਇੰਦਾ। ਮੈਂ ਨਿਤ ਨਿਤ ਇਹਦਾ ਦਰਸ਼ਨ ਲਵਾਂ ਵੇਖ, ਏਸੇ ਕਰਕੇ ਮੰਗ ਮੰਗਾਇੰਦਾ। ਪ੍ਰੇਮ ਪ੍ਰੀਤੀ ਬੱਝਾ ਹੇਤ, ਹਿਤਕਾਰੀ ਇਕੋ ਨਜ਼ਰੀ ਆਇੰਦਾ। ਇਹ ਖੇਡਾਂ ਖੇਡਦਾ ਰਿਹਾ ਵਿਚ ਭਗਤਾਂ ਹੇਤ, ਜੀਂਦੇ ਮਾਰ ਮਾਰ ਜੀਂਦੇ ਆਪ ਕਰਾਇੰਦਾ। ਇਹਦੇ ਅੱਗੇ ਕਾਲ ਮਹਾਂਕਾਲ ਧਰਮ ਰਾਏ ਦੀ ਚਲੇ ਨਾ ਕੋਇ ਪੇਸ਼, ਭਾਣਾ ਸਿਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਹੱਲੇ ਆਪਣੀ ਕਾਰ ਕਮਾਇੰਦਾ। ਕਾਰ ਕਰੇ ਪ੍ਰਭ ਠਾਕਰ ਸਵਾਮੀ, ਸ਼ਾਹ ਪਾਤਸ਼ਾਹ ਸੇਵ ਕਮਾਈਆ। ਆਦਿ ਜੁਗਾਦਿ ਅੰਤਰਜਾਮੀ, ਵਡ ਦਾਤਾ ਬੇਪਰਵਾਹੀਆ । ਸਿਫ਼ਤ ਸਾਲਾਹੀ ਬੋਧ ਅਗਾਧੀ ਬਾਣੀ, ਕਰਨਹਾਰੇ ਸਚ ਪੜ੍ਹਾਈਆ। ਜੋਤੀ ਨੂਰ ਨੂਰ ਨੁਰਾਨੀ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਜਿਸ ਦੀ ਸੁਣਦੇ ਰਹੇ ਕਹਾਣੀ, ਸੋ ਪੀਰ ਬੇਨਜ਼ੀਰ ਗੁਣੀ ਗਹੀਰ ਆਪਣਾ ਫੇਰਾ ਪਾਈਆ। ਹੁਣ ਕਿਸ ਦੀ ਦੇਈਏ ਕੁਰਬਾਨੀ, ਕੁਰਬਾਨੀ ਲੈਣ ਵਾਲਾ ਆਪਣੀ ਭੇਟਾ ਰਿਹਾ ਚੜ੍ਹਾਈਆ। ਜੇ ਵੇਖੋ ਤੇ ਸਚ ਨਿਸ਼ਾਨੀ, ਨਾਮ ਖੰਡਾ ਰਿਹਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਦਰਵਾਜ਼ਾ ਕਹੇ ਮੈਂ ਮੰਗੀ ਮਦਦ, ਇਕੋ ਓਟ ਤਕਾਈਆ। ਅੱਗੇ ਨਿਰਗੁਣ ਸਰਗੁਣ ਬਣ ਕੇ ਬਣਦਾ ਰਿਹੋਂ ਅਦਦ, ਇਕੱਲੇ ਕਾਰ ਨਾ ਕੋਇ ਕਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਕਰੌਂਦਾ ਰਿਹੋਂ ਤਸ਼ਦਦ, ਦੀਨ ਮਜ਼੍ਹਬ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸੇਵਾ ਮੋਹੇ ਭਾਈਆ। ਤੇਰੀ ਸੇਵਾ ਪ੍ਰਭੂ ਲੱਗੇ ਚੰਗੀ, ਦਰ ਦਰਵਾਜ਼ਾ ਆਪ ਸੁਣਾਇੰਦਾ। ਤੇਰੇ ਹੱਥ ਕਟਾਰ ਨੰਗੀ, ਭੁੱਖਾ ਨੰਗਾ ਬਹਿ ਬਹਿ ਖ਼ੁਸ਼ੀ ਮਨਾਇੰਦਾ। ਪ੍ਰਭ ਕੱਟ ਜਾਏ ਸਾਰੀ ਤੰਗੀ, ਦੁਖੀਆਂ ਦਰਦ ਮਿਟਾਇੰਦਾ। ਨਿਮਾਣਿਆਂ ਨਿਤਾਣਿਆਂ ਮਿਲ ਜਾਏ ਸੰਗੀ, ਸਗਲਾ ਸੰਗ ਰਖਾਇੰਦਾ। ਸਾਡੀ ਹਾਲਤ ਫੇਰ ਨਾ ਹੋਏ ਮੰਦੀ, ਰਾਏ ਧਰਮ ਨਾ ਡੰਨ ਲਗਾਇੰਦਾ। ਸੁਰਤ ਸਵਾਣੀ ਨਾ ਹੋਵੇ ਰੰਡੀ, ਜਗਤ ਰੰਡੇਪਾ ਆਪ ਕਟਾਇੰਦਾ। ਕੰਨੀਂ ਪਾਏ ਡੰਡੀ, ਨੱਥ ਸੁਹਾਗ ਇਕ ਰਖਾਇੰਦਾ। ਡੋਲੀ ਬਹਾਏ ਕਰ ਸ਼ਿੰਗਾਰ ਚੰਦ ਬਿੰਦੀ, ਟਿੱਕਾ ਦੌਣੀ ਨਾਲ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਇੰਦਾ। ਦਰਵਾਜ਼ਾ ਕਹੇ ਬਾਂਕਾ ਛੋਹਰਾ, ਸ਼ਹਿਨਸ਼ਾਹ

ਆਪਣਾ ਰੂਪ ਵਟਾਈਆ । ਜਨ ਭਗਤਾਂ ਗਾਏ ਸਾਚਾ ਦੋਹਰਾ, ਦੋਹਰੀ ਧਾਰ ਵਖਾਈਆ। ਚੜ੍ਹ ਕੇ ਆਇਆ ਨਿਰਗੁਣ ਘੋੜਾ, ਘੋੜਾ ਨਜ਼ਰ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪੈ ਗਿਆ ਲੋਹੜਾ, ਸਾਡੀ ਪੇਸ਼ ਨਾ ਚਲੇ ਰਾਈਆ। ਭਗਤ ਭਗਵਾਨ ਆਪਣਾ ਆਪ ਬਣਾਇਆ ਜੋੜਾ, ਜੋੜੀ ਜੁੜੀ ਇਕੋ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸਭਨਾਂ ਬੇਪਰਵਾਹੀਆ। ਵਸਾਖੀ ਕਹੇ ਮੈਂ ਗਈ ਵਸ, ਵਸਲ ਮਹਿਬੂਬ ਕਰਾਇਆ। ਜਿਧਰ ਵੇਖਾਂ ਪ੍ਰਭ ਮਿਲੇ ਹੱਸ, ਹੰਸ ਮੁਖ ਬੇਪਰਵਾਹਿਆ। ਨਿਰਗੁਣ ਸਰਗੁਣ ਸਿਫ਼ਰਾ ਹੋ ਕੇ ਪੂਰੀ ਕੀਤੀ ਆਸ, ਸਿਫ਼ਰਾ ਦੂਆ ਆਪਣਾ ਅੰਕ ਬਣਾਇਆ। ਦੋ ਜਹਾਨਾਂ ਪਾਈ ਰਾਸ, ਗੋਪੀ ਕਾਹਨ ਆਪ ਨਚਾਇਆ। ਭਗਤ ਮਿਲਣ ਦੀ ਰੱਖੀ ਖ਼ਾਹਸ਼, ਖ਼ਾਸਤਗਾਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਇਕੋ ਇਕ ਸੁਹਾਇਆ । ਦਰਵਾਜ਼ਾ ਕਹੇ ਪੁਰਖ ਅਬਿਨਾਸ਼ਨ, ਮੇਰਾ ਸੰਗ ਰਖਾਈਆ। ਮੇਰੇ ਵਿਚ ਲੱਗਾ ਸਿੰਘਾਸਣ, ਸੰਗੀ ਸੇਵ ਕਮਾਈਆ। ਨਾ ਸੰਧਿਆ ਨਾ ਕੋਈ ਆਥਣ, ਰਾਤ ਅੰਧੇਰੀ ਨਾ ਕੋਇ ਜਣਾਈਆ। ਨਾ ਕੋਈ ਪ੍ਰਭਾਤੀ ਦਿਸੇ ਸਾਥਣ, ਸਰਗੀ ਵੇਲਾ ਨਾ ਕੋਇ ਵਡਿਆਈਆ। ਨਾ ਕੋਈ ਨਿਮਾਜ਼ ਨਾ ਨਿਮਾਜ਼ਨ, ਹਾਜੀ ਹੱਜ ਨਾ ਕੋਇ ਕਰਾਈਆ। ਨਾ ਕੋਈ ਪਾਠੀ ਨਾ ਕੋਈ ਪਾਠਣ, ਪਾਠਸ਼ਾਲਾ ਨਾ ਕੋਇ ਵਖਾਈਆ। ਨਾ ਕੋਈ ਤੱਟ ਨਾ ਕੋਈ ਤਾਟਨ, ਸਰੋਵਰ ਨਜ਼ਰ ਕੋਇ ਨਾ ਆਈਆ। ਨਾ ਕੋਈ ਕਿਨਾਰਾ ਨਾ ਕੋਈ ਘਾਟਨ, ਘਾਟ ਮਿਲੇ ਨਾ ਕੋਇ ਵਡਿਆਈਆ। ਪ੍ਰਭ ਇਕੋ ਆਇਆ ਸਾਚੇ ਪਾਤਣ, ਗੁਰਮੁਖ ਸੱਜਣ ਲਏ ਤਰਾਈਆ। ਲੱਖ ਚੁਰਾਸੀ ਵਿਚੋਂ ਰੱਖਣ, ਰੱਖਿਆ ਕਰੇ ਹਰ ਘਟ ਥਾਈਂਆ। ਸਤਿਜੁਗ ਦਾ ਸਾਚਾ ਮਾਰਗ ਦੱਸਣ, ਸੋਹੰ ਸ਼ਬਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਦਰਵੇਸ਼ ਇਕ ਅਖਵਾਈਆ। ਦਰ ਦਰਵੇਸ਼ ਬਣ ਦਰਬਾਨ, ਸੇਵਾ ਕਰ ਸ੍ਰੀ ਭਗਵਾਨ, ਖੰਡਾ ਖਿਚੇ ਵਿਚੋਂ ਮਿਆਨ, ਲੇਖਾ ਜਾਣੇ ਦੋ ਜਹਾਨ, ਜੋਧਾ ਸੂਰਬੀਰ ਬਲਵਾਨ, ਬਣ ਕੇ ਮਰਦ ਮਰਦ ਮਰਦਾਨ, ਭਗਤਾਂ ਦੇਵੇ ਨਾਮ ਪਰਵਾਨਾ, ਪਾਰਬ੍ਰਹਮ ਪਰਮ ਪੁਰਖ ਪਰਮੇਸ਼ਵਰ ਇਕੋ ਕਰੇ ਪੜ੍ਹਾਈਆ। ਸਿੰਘਾਸਣ ਕਹੇ ਮੈਂ ਗਿਆ ਡਹਿ, ਦਰ ਦੁਆਰੇ ਡੇਰਾ ਲਾਈਆ। ਮੈਂ ਇਕੋ ਭਗਵਾਨ ਦੀ ਹੋਣ ਦੇਣੀ ਜੈ, ਦੂਜਾ ਨਾਮ ਨਾ ਕੋਇ ਧਿਆਈਆ। ਪਿਛੇ ਨਾਮ ਇਕ ਦੂਜੇ ਨਾਲ ਮਰਦੇ ਰਹੇ ਖਹਿ ਖਹਿ, ਦੀਨਾਂ ਮਜ਼੍ਹਬਾਂ ਕਰੀ ਲੜਾਈਆ। ਹਰਿ ਕਾ ਨਾਮ ਇਕੋ ਘਰ ਬਹੇ, ਮੰਦਰ ਮਸਜਿਦ ਸ਼ਿਵਦੁਆਲੇ ਮੱਠ ਵੰਡ ਨਾ ਕੋਇ ਵੰਡਾਈਆ। ਜੋ ਜਨ ਰਸਨਾ ਜਿਹਵਾ ਕਹੇ, ਤਿਸ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਬਦ ਸਿੰਘਾਸਣ ਕਹੇ ਮੈਂ ਗਿਆ ਡੱਠ, ਆਪਣੇ ਚਾਰੇ ਪੈਰ ਜਮਾਈਆ। ਮੇਰੇ ਕੋਲੋਂ ਕੋਈ ਭਗਤ ਬਾਹਰ ਨਾ ਜਾਏ ਨੱਠ, ਫੜ ਕੇ ਬਾਹੋਂ ਅੰਦਰੇ ਰਖਾਈਆ। ਏਸੇ ਕਰ ਕੇ ਵੀਹ ਸੌ ਵੀਹ ਬਿਕਰਮੀ ਕੀਤਾ ਕੱਠ, ਇਕੱਠੇ ਇਕੋ ਘਰ ਵਸਾਈਆ। ਨਾ ਕੋਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਜ਼ਾਤ ਪਾਤ ਊਚ ਨੀਚ ਨਾ ਕੋਇ ਦੱਸਾਂ ਮਿੱਤ, ਜੋ ਚਲ ਆਇਆ ਸਰਨਾਈਆ। ਤਿਨ੍ਹਾਂ ਰੰਗਾਏ ਆਪਣੀ ਪ੍ਰੇਮ ਰਤ, ਰੰਗ ਇਕੋ ਇਕ ਚੜ੍ਹਾਈਆ। ਛੋਟਿਆਂ ਵੱਡਿਆਂ ਸਾਰਿਆਂ ਦੇਵਾਂ ਸਾਚੀ ਮਤ, ਵਿਤਕਰਾ ਵਿਚ ਨਾ ਕੋਇ ਰਖਾਈਆ। ਮਿਲੋ ਮੇਲ ਪੁਰਖ ਸਮਰਥ, ਜਿਸ ਮਿਲਿਆਂ ਦੁੱਖ ਰਹੇ ਨਾ ਰਾਈਆ। ਜੇ ਨੇਤਰ ਵੇਖੋ ਤੇ ਖੰਡਾ ਦਿਸੇ ਹੱਥ, ਜੇ ਅੰਦਰ ਵੇਖੋ ਤੇ ਜੋਤ ਨੂਰ ਰੁਸ਼ਨਾਈਆ।

ਜੇ ਬਾਹਰੋਂ ਕਹੋ ਤੇ ਕੁਛ ਕਹਿਣ ਪੂਰਨ ਜੱਟ, ਜੇ ਅੰਦਰ ਵੜ ਕੇ ਵੇਖੋ ਪੁਰਖ ਸਮਰਥ ਆਪਣੀ ਕਾਰ ਕਮਾਈਆ। ਜੇ ਬਾਹਰੋਂ ਵੇਖੋ ਦਿਸੇ ਬਾਜ਼ੀਗਰ ਨਟ, ਜੇ ਅੰਦਰ ਵੇਖੋ ਤਾਂ ਪਿਤ ਸਾਚਾ ਰਿਹਾ ਮਿਲਾਈਆ। ਜੇ ਬਾਹਰੋਂ ਵੇਖੋ ਤਾਂ ਵੇਖਦਿਆਂ ਸਾਰੀ ਮਾਰੀ ਜਾਏ ਮਤ, ਜੇ ਅੰਦਰ ਵੇਖੋ ਬ੍ਰਹਮ ਗਿਆਨ ਦ੍ਰਿੜਾਈਆ। ਜੇ ਬਾਹਰੋਂ ਵੇਖੋ ਵੇਖ ਕੇ ਸਾਰੇ ਜਾਓ ਨੱਠ, ਜੇ ਅੰਦਰ ਵੇਖੋ ਮਹਿਮਾ ਅਕੱਥ ਕਰੇ ਪੜ੍ਹਾਈਆ। ਜੇ ਬਾਹਰੋਂ ਵੇਖੋ ਵੇਖ ਕੇ ਉਬਲੇ ਰਤ, ਜੇ ਅੰਦਰ ਵੇਖੋ ਸਚ ਸੀਤਗੁਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚੇ ਵੱਜੇ ਵਧਾਈਆ। ਵਸਾਖ ਕਹੇ ਪ੍ਰਭ ਅੱਗੇ ਆ ਜਾ, ਤੇਰੇ ਹੱਥ ਸਰਬ ਵਡਿਆਈਆ। ਜਨ ਭਗਤਾਂ ਸਚ ਸਚ ਸਮਝਾ ਜਾ, ਇਕੋ ਬੁਧ ਰਖਾਈਆ। ਦਰ ਅਇਆਂ ਦੀ ਰੱਖ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਲੋਕੀਂ ਕਹਿੰਦੇ ਪਰਗਟੇ ਮਾਝਾ, ਤੇਰਾ ਮਾਝਾ ਦੋ ਜਹਾਨ ਅਖਵਾਈਆ। ਤੂੰ ਹਰਿ ਸਭ ਦਾ ਸਾਂਝਾ, ਨਜ਼ਰੀ ਨਜ਼ਰ ਹੇਠ ਲੋਕਾਈਆ। ਜਿਹੜਾ ਲੇਖਾ ਰਹਿ ਗਿਆ ਨਕਾਹ ਕਰਨ ਦਾ ਹੀਰ ਤੇ ਰਾਂਝਾ, ਸੋ ਸਿੰਘ ਗੁਰਮੇਜ ਦਲਜੀਤ ਕਰੀ ਕੁੜਮਾਈਆ । ਤੂੰ ਆਸ਼ਕ ਮਾਅਸ਼ੂਕ ਦੋਹਾਂ ਦਾ ਸਾਂਝਾ, ਮੁਸ਼ਕਲ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਸ਼ਕ ਮਾਅਸ਼ੂਕ ਹਰਿ ਸੰਗਤ ਦੋਵੇਂ ਮਾਰੋ ਕੂਕ, ਕੂਕ ਕੂਕ ਜਣਾਇੰਦਾ। ਬਿਰਹੋਂ ਵੈਰਾਗ ਫ਼ਰਾਕ ਅੰਦਰ ਦਿਓ ਫੂਕ, ਫੋਕਾ ਰੰਗ ਨਾ ਕੋਇ ਲਗਾਇੰਦਾ। ਆਵਣ ਜਾਵਣ ਦੀ ਚੁੱਕੇ ਚੂਕ, ਦੋ ਜਹਾਨਾਂ ਪੰਧ ਮੁਕਾਇੰਦਾ। ਪ੍ਰਭ ਦੀ ਸੇਜੇ ਚੜ੍ਹ ਕੇ ਸੌਂ ਜਾਓ ਘੂਕ, ਸੁਤਿਆਂ ਫੇਰ ਨਾ ਕੋਇ ਉਠਾਇੰਦਾ। ਕਿਸੇ ਕੰਮ ਨਾ ਔਣਾ ਪੰਜ ਤੱਤ ਕਲਬੂਤ, ਕਲਮਾ ਆਪਣਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰੇ ਇਕ ਵਿਵਾਹ, ਪਿਛਲਾ ਲੇਖਾ ਦਏ ਚੁਕਾ, ਪੀਰ ਜਾਮਨ ਫੜਾਏ ਦਾਮਨ, ਦਾਮਨਗੀਰ ਆਪ ਅਖਵਾਇੰਦਾ। ਦਾਮਨਗੀਰ ਬਣਿਆ ਭਗਤੋ, ਭਗਵਾਨ ਦਇਆ ਕਮਾਈਆ। ਵੇਲੇ ਸਿਰ ਸਾਰੇ ਪਰਖੋ, ਰਾਤੀ ਸੁਤਿਆਂ ਰਿਹਾ ਜਗਾਈਆ। ਉਚੀ ਢੋਲਾ ਗਾਓ ਕੜਕੋ, ਸੋਹੰ ਜੈ ਜੈਕਾਰ ਸੁਣਾਈਆ। ਸਿਧੀ ਸੜਕੇ ਮੂਲ ਨਾ ਅਟਕੋ, ਰਾਹ ਵਿਚ ਸਕੇ ਨਾ ਕੋਇ ਅਟਕਾਈਆ। ਇਧਰ ਉਧਰ ਨਾ ਨੈਣ ਮਟਕੋ, ਦੂਜਾ ਧਿਆਨ ਨਾ ਕੋਇ ਰਖਾਈਆ। ਜਾ ਕੇ ਸਿਰ ਚਰਨਾਂ ਉਤੇ ਪਰਤੋ, ਪਰਮ ਪੁਰਖ ਮੇਲ ਮਿਲਾਈਆ। ਸ੍ਰੀ ਭਗਵਾਨ ਨਾਲ ਭਾਈਚਾਰਾ ਬਣ ਕੇ ਵਰਤੋ, ਵੱਡਾ ਛੋਟਾ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਿੰਘਾਸਣ ਕਹੇ ਪ੍ਰਭ ਆਇਆ ਅੱਗੇ, ਸਾਚੀ ਸੇਵ ਕਮਾਈਆ । ਭਗਤ ਦੁਆਰੇ ਭਗਤ ਕੱਠੇ ਚੰਗੇ, ਚਰਨ ਕਵਲ ਦਏ ਵਡਿਆਈਆ। ਪ੍ਰੇਮ ਪ੍ਰੀਤੀ ਸਾਚੀ ਰੰਗੇ, ਰੰਗਣ ਇਕੋ ਇਕ ਰਖਾਈਆ। ਨਜ਼ਰ ਨਾ ਆਏ ਨੇਤਰ ਅੰਧੇ, ਕਲਜੁਗ ਜੀਵ ਸਾਰ ਕੋਇ ਨਾ ਪਾਈਆ। ਜਿਨ੍ਹਾਂ ਮਿਲਿਆ ਉਹ ਚੰਗੇ ਬਣ ਗਏ ਮੰਦੇ, ਮੰਦਿਆਂ ਚੰਗੇ ਦਏ ਬਣਾਈਆ। ਦਰ ਤੇ ਆ ਰਹਿਣ ਨਾ ਗੰਦੇ, ਗੰਦੀ ਵਾਸਨਾ ਦਏ ਕਢਾਈਆ। ਅੰਦਰ ਵੜ ਕੇ ਸਭ ਦੇ ਨਾਲ ਹੰਢੇ, ਆਪ ਆਪਣਾ ਮੇਲ ਮਿਲਾਈਆ। ਜੋ ਜਨ ਗੌਂਦੇ ਸੋਹੰ ਛੰਦੇ, ਸ਼ਹਿਨਸ਼ਾਹ ਆਪਣੇ ਘਰ ਬਹਾਈਆ। ਕੱਟੇ ਧਰਮ ਰਾਏ ਦੇ ਫੰਦੇ, ਫਾਸੀ ਗਲ ਨਾ ਕੋਇ ਲਟਕਾਈਆ। ਪਾਰ ਉਤਾਰੇ ਘਰ ਕਰਦੇ ਧੰਦੇ, ਜੋ ਘਰ ਬੈਠੇ ਤਿਨ੍ਹਾਂ ਸੰਗਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਖੇਲ ਰਚਾਈਆ। ਬੀਸ ਬੀਸਾ ਕਹੇ ਮੈਂ ਮਾਤ ਚੜ੍ਹਿਆ, ਚੜ੍ਹਦੀ ਕਲਾ ਵਖਾਈਆ।

ਸ੍ਰੀ ਭਗਵਾਨ ਇਕੋ ਫੜਿਆ, ਭਗਤ ਦੁਆਰੇ ਸੇਵਾ ਲਾਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਤੈਥੋਂ ਡਰਿਆ, ਤੂੰ ਸਭਨਾਂ ਭੈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਾਰ ਆਪ ਕਮਾਈਆ। ਸਿੰਘਾਸਣ ਕਹੇ ਪ੍ਰਭ ਹੋ ਮਜ਼ਦੂਰ, ਮਜ਼ਦੂਰੀ ਆਪ ਕਮਾਈਆ। ਜਨ ਭਗਤਾਂ ਮੇਲੇ ਜ਼ਰੂਰ, ਜ਼ਰੂਰਤ ਇਕੋ ਇਕ ਰਖਾਈਆ। ਨਜ਼ਰੀ ਆਏ ਇਕ ਹਜ਼ੂਰ, ਹਜ਼ਰਤ ਆਪਣਾ ਆਸਣ ਲਾਈਆ। ਦਰ ਆਏ ਸਰਬ ਮਨਜ਼ੂਰ, ਲੇਖਾ ਆਪਣੀ ਝੋਲੀ ਪਾਈਆ। ਪਿਛਲੇ ਬਖ਼ਸ਼ੇ ਸਰਬ ਕਸੂਰ, ਅੱਗੇ ਦੇਵਣਹਾਰ ਵਡਿਆਈਆ। ਜੋ ਦਰ ਦਰਵਾਜ਼ੇ ਵਿਚੋਂ ਮਸਤਕ ਲਾਵੇ ਧੂੜ, ਤਿਨ੍ਹਾਂ ਮਾਣ ਅਭਿਮਾਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚਾ ਖੇਲ ਸ੍ਰੀ ਭਗਵੰਤ, ਭਗਵਾਨ ਇਕੋ ਇਕ ਕਰਾਇੰਦਾ। ਸੰਤ ਸੁਹੇਲੇ ਸਾਚੇ ਸੰਤ, ਦਰ ਸਾਚੇ ਆਪ ਬਹਾਇੰਦਾ। ਇਕੋ ਨਾਮ ਮਣੀਆਂ ਮੰਤ, ਇਸ਼ਟ ਗੁਰਦੇਵ ਇਕ ਵਖਾਇੰਦਾ। ਇਕੋ ਨਾਰ ਸੁਹਾਗੀ ਕੰਤ, ਸੇਜ ਸੁਹੰਜਣੀ ਆਪ ਹੰਢਾਇੰਦਾ। ਇਕੋ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਖੇਲ ਕਰਨ ਪ੍ਰਭ ਆਇਆ ਆਪ, ਆਪਣੀ ਦਇਆ ਕਮਾਈਆ। ਸਾਚੀ ਥਾਪਣ ਰਿਹਾ ਥਾਪ, ਬੇਪਰਵਾਹ ਧਾਰ ਵਖਾਈਆ। ਭਗਤ ਭਗਵਾਨ ਬਣਾਏ ਸਾਕ, ਸਗਲਾ ਸੰਗ ਰਖਾਈਆ। ਗ੍ਰਹਿ ਮੰਦਰ ਖੋਲ੍ਹੇ ਤਾਕ, ਹਾਟੀ ਕੁੰਡਾ ਆਪਣਾ ਲਾਹੀਆ। ਬਿਨ ਨੈਣਾਂ ਲਏ ਝਾਕ, ਅੱਖ ਅੱਖ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਸਦਾ ਸਦਾ ਸੇਵ ਕਮਾਈਆ। ਅੰਦਰ ਬਾਹਰ ਸੇਵਕ ਬਣਿਆ, ਸਾਢੇ ਤਿੰਨ ਹੱਥ ਆਸਣ ਲਾਈਆ। ਭਗਤ ਭਗਵਾਨ ਆਪੇ ਜਣਿਆ, ਧੰਨ ਬਣੇ ਜਣੇਂਦੀ ਮਾਈਆ। ਲੱਖ ਚੁਰਾਸੀ ਵਿਚੋਂ ਛਾਣ ਪੁਣਿਆ, ਪੁਣ ਛਾਣ ਆਪ ਕਰਾਈਆ। ਦੁਖੀਆਂ ਦੁੱਖ ਆਪੇ ਸੁਣਿਆ, ਦਰਦੀਆਂ ਦਰਦ ਵੰਡਾਈਆ। ਜਾਨਣਹਾਰ ਗੁਣ ਅਵਗੁਣਿਆ, ਘਰ ਘਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਵੇਖੇ ਥਾਉਂ ਥਾਈਂਆਂ। ਅੰਦਰ ਸਿੰਘਾਸਣ ਸਾਹਿਬ ਸੁਲਤਾਨ, ਸਤਿ ਪੁਰਖ ਉਪਜਾਈਆ । ਬਾਹਰ ਸਿੰਘਾਸਣ ਸ੍ਰੀ ਭਗਵਾਨ, ਦਾਤਾ ਦਾਨੀ ਵਡ ਵਡਿਆਈਆ। ਅੱਗੇ ਪਿੱਛੇ ਹੋ ਪਰਧਾਨ, ਸਾਚੀ ਸੇਵ ਕਮਾਈਆ। ਵਿਚ ਬੈਠੇ ਰਹਿਣ ਸੰਤ ਸੁਜਾਨ, ਭਗਤ ਭਗਵਾਨ ਦਏ ਵਡਿਆਈਆ। ਜਿਸ ਦਾ ਪਤੀ ਹੋਵੇ ਬਲਵਾਨ, ਤਿਸ ਬਲ ਅੱਖ ਨਾ ਸਕੇ ਕੋਇ ਉਠਾਈਆ। ਜਿਸ ਦਾ ਪੁੱਤਰ ਹੋਵੇ ਨਿਸ਼ਾਨ, ਤਿਸ ਪਿਤਾ ਮਿਲੇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਨਹੀਂ ਜਗਤ ਮੁਲਾਜ਼ਮ, ਜਨ ਭਗਤਾਂ ਕਾਰ ਕਮਾਇੰਦਾ। ਜਿਸ ਨੂੰ ਕਹਿੰਦੇ ਅਜ਼ੀਮ ਆਜ਼ਮ, ਸੋ ਆਪਣੀ ਅਜ਼ਮਤ ਇਕ ਵਖਾਇੰਦਾ। ਜੋ ਨਜ਼ਾਮਾਂ ਦਾ ਬਣੇ ਨਾਜ਼ਮ, ਸੋ ਨਿਉਂ ਨਿਉਂ ਸੀਸ ਝੁਕਾਇੰਦਾ। ਜੋ ਆਲਮਾਂ ਦਾ ਹੋਏ ਆਲਮ, ਉਲਮਾ ਆਪ ਪੜ੍ਹਾਇੰਦਾ। ਜੋ ਤਾਲਬਾਂ ਦਾ ਹੋਏ ਤਾਲਬ, ਤਲਬ ਇਕੋ ਇਕ ਵਖਾਇੰਦਾ। ਜੋ ਗ਼ਾਲਬਾਂ ਦਾ ਹੋਏ ਗ਼ਲਬ, ਗ਼ੈਰਤ ਵਿਚ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ਼ਾਇਰਾਂ ਦਾ ਸ਼ਾਇਰ, ਸ਼ਊਰ ਆਪਣਾ ਨਾ ਕੋਇ ਵਖਾਇੰਦਾ। ਨਾ ਸ਼ਾਇਰ ਨਾ ਸ਼ਊਰ, ਸੁਹਬਤ ਵਿਚ ਕਦੇ ਨਾ ਆਈਆ। ਜੇ ਕੋਈ ਲੱਭੇ ਬਣਿਆ ਰਹੇ ਮਫ਼ਰੂਰ, ਹੱਥ ਫੜਨ ਕੋਇ ਨਾ ਜਾਈਆ। ਜੇ ਕੋਈ ਸੁਣਨਾ

ਚਾਹੇ ਨਾਦ ਵਜਾਏ ਤੰਬੂਰ, ਕਾਇਆ ਕਿੰਗ ਬਣਾਈਆ। ਜੇ ਕੋਈ ਵੇਖਣ ਜਾਏ ਹਜ਼ੂਰ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਜੇ ਕੋਈ ਬਖ਼ਸ਼ਾਵਣ ਆਏ ਕਸੂਰ, ਸਵਛ ਸਰੂਪੀ ਹੋ ਕੇ ਦਰਸ ਦਿਖਾਈਆ। ਜੇ ਕੋਈ ਪ੍ਰੇਮ ਪ੍ਰੀਤੀ ਮੰਗੇ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਜੇ ਕੋਈ ਖ਼ਾਹਸ਼ ਰੱਖੇ ਮੈਨੂੰ ਬਹਿਸ਼ਤਾਂ ਵਿਚ ਮਿਲੇ ਹੂਰ, ਤਿਨ੍ਹਾਂ ਕੋਰਾ ਟਿੱਕਾ ਮਸਤਕ ਲਾਈਆ। ਮੁਹੰਮਦ ਏਸੇ ਗੱਲ ਤੋਂ ਰਿਹਾ ਦੂਰ, ਮੁਰੀਦਾਂ ਗਿਆ ਸਮਝਾਈਆ। ਓਥੇ ਲੋੜ ਹੂਰਾਂ ਜ਼ਹੂਰ, ਜ਼ਰੂਰ ਬਹਿਸ਼ਤ ਮਿਲੇ ਵਡਿਆਈਆ। ਇਹ ਪ੍ਰਭ ਸੱਚੇ ਨੂੰ ਨਹੀਂ ਮਨਜ਼ੂਰ, ਸੋ ਮਨਜ਼ੂਰ ਜੋ ਮਨਸੂਰ ਸੂਲੀ ਚੜ੍ਹ ਕੇ ਗਿਆ ਸਮਝਾਈਆ। ਓਥੇ ਸਾਹਿਬ ਇਕ ਗ਼ਫ਼ੂਰ, ਸ਼ਹਿਨਸ਼ਾਹ ਬੈਠਾ ਆਸਣ ਲਾਈਆ। ਜਿਸ ਦਾ ਜਲਵਾ ਜ਼ਾਹਰ ਜ਼ਹੂਰ, ਪਰਦਾ ਸਕੇ ਨਾ ਕੋਇ ਪਾਈਆ। ਮਿਹਰ ਰਹਿਮਤ ਵਿਚ ਆ ਕੇ ਬਣੇ ਮਜ਼ਦੂਰ, ਮਜ਼ਦੂਰਾਂ ਮੁਸ਼ਕਲ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗੇ ਪਿੱਛੇ ਦੋਵੇਂ ਸਿੰਘਾਸਣ ਵਡਿਆਈਆ। ਅਗਲਾ ਸਿੰਘਾਸਣ ਕਹੇ ਮੈਂ ਸਭ ਦਾ ਦਾਤਾ, ਦਰ ਆਇਆਂ ਪਾਰ ਕਰਾਇੰਦਾ। ਪਿਛਲਾ ਸਿੰਘਾਸਣ ਕਹੇ ਮੈਂ ਭਗਤਾਂ ਰਾਖਾ, ਭਗਤਾਂ ਨੇੜ ਕੋਇ ਨਾ ਆਇੰਦਾ। ਅਗਲਾ ਸਿੰਘਾਸਣ ਕਹੇ ਮੈਂ ਪਿਤਾ ਮਾਤਾ, ਜੋ ਆਇਆ ਆਪਣੀ ਗੋਦ ਬਹਾਇੰਦਾ। ਪਿਛਲਾ ਸਿੰਘਾਸਣ ਕਹੇ ਮੈਂ ਜੋੜਾਂ ਨਾਤਾ, ਜਿਸ ਦਾ ਜੁੜਿਆ ਪਿਛੇ ਮੁੜ ਕੋਇ ਨਾ ਜਾਇੰਦਾ। ਅਗਲਾ ਸਿੰਘਾਸਣ ਕਹੇ ਮੈਂ ਸੱਜਣ ਸਾਕਾ, ਦਰ ਆਪਣਾ ਬੰਧਨ ਪਾਇੰਦਾ। ਪਿਛਲਾ ਸਿੰਘਾਸਣ ਕਹੇ ਮੈਂ ਕਮਲਾਪਾਤਾ, ਸਿਰ ਸਭਨਾਂ ਹੱਥ ਰਖਾਇੰਦਾ । ਅਗਲਾ ਸਿੰਘਾਸਣ ਕਹੇ ਮੇਰੇ ਉਤੇ ਪੁਰਖ ਸਮਰਾਥਾ, ਇਕੋ ਇਕ ਸੋਭਾ ਪਾਇੰਦਾ। ਪਿਛਲਾ ਸਿੰਘਾਸਣ ਕਹੇ ਮੈਂ ਇਕੋ ਇਕ ਜਾਤਾ, ਅੱਗੇ ਪਿਛੇ ਦੂਜਾ ਨਜ਼ਰ ਕੋਇ ਨਾ ਆਇੰਦਾ। ਅਗਲਾ ਸਿੰਘਾਸਣ ਕਹੇ ਮੇਰਾ ਸੋਹਣਾ ਰੰਗ, ਨੂਰੋ ਨੂਰ ਰੰਗਾਈਆ। ਪਿਛਲਾ ਸਿੰਘਾਸਣ ਕਹੇ ਮੈਂ ਭਗਤਾਂ ਦੱਸਾਂ ਢੰਗ, ਜਾਓ ਮੰਗੋ ਚਾਈਂ ਚਾਈਂਆ। ਅਗਲਾ ਸਿੰਘਾਸਣ ਕਹੇ ਮੈਂ ਲਾਵਾਂ ਅੰਗ, ਪਿਛਲਾ ਸਿੰਘਾਸਣ ਕਹੇ ਜਿੰਨਾਂ ਚਿਰ ਮੈਂ ਨਾ ਘੱਲਾਂ, ਕੌਣ ਲੱਗੇ ਤੇਰੀ ਪਾਈਂਆ। ਅਗਲਾ ਸਿੰਘਾਸਣ ਕਹੇ ਮੇਰਾ ਅਨੰਦ, ਪਿਛਲਾ ਸਿੰਘਾਸਣ ਕਹੇ ਬਿਨ ਭਗਤ ਚੰਦ ਹੱਥ ਕਿਸੇ ਨਾ ਆਈਆ। ਅਗਲਾ ਸਿੰਘਾਸਣ ਕਹੇ ਮੇਰਾ ਲੰਮਾਂ ਪੰਧ, ਪਿਛਲਾ ਸਿੰਘਾਸਣ ਕਹੇ ਮੈਂ ਕਿਰਪਾ ਕਰ ਇਕੋ ਧੱਕਾ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਉਹ ਨਿਰਗੁਣ ਇਹ ਸਰਗੁਣ ਨਿਰਗੁਣ ਸਰਗੁਣ ਨਿਰਗੁਣ ਨਿਰਗੁਣ ਨਾਲ ਮਿਲਾਈਆ । ਇਹ ਖੇਲ ਜਿਸ ਵੇਖਿਆ ਹੁਣ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਫੇਰ ਨਜ਼ਰ ਕਿਸੇ ਨਾ ਆਈਆ। ਬੇਸ਼ਕ ਗ਼ੁਸੇ ਵਿਚ ਆ ਕੇ ਮਾਰੋ ਘਸੁੰਨ, ਸ੍ਰੀ ਭਗਵਾਨ ਦੁੱਖ ਨਾ ਕੋਇ ਮਨਾਈਆ। ਫੜ ਕੇ ਅਗਨੀ ਉਤੇ ਦਿਓ ਭੁੰਨ, ਲੰਬੂ ਜਗਤ ਲਗਾਈਆ। ਫਿਰ ਵੀ ਕਹੇ ਭਗਤੋ ਤੁਹਾਡਾ ਹੁਣ, ਤੁਸਾਂ ਮੇਰਾ ਲੇਖਾ ਆਪਣੇ ਲੇਖੇ ਲਾਈਆ। ਜੇ ਤੁਹਾਡੇ ਵਿਚ ਨਾ ਹੁੰਦਾ ਗੁਣ, ਕਿਉਂ ਭਗਵਾਨ ਔਂਦਾ ਚਾਈਂ ਚਾਈਂਆ। ਤੁਹਾਡੀ ਪੁਕਾਰ ਰਿਹਾ ਸੁਣ, ਕਿਉਂ ਬੈਠੇ ਮੁਖ ਛੁਪਾਈਆ। ਆਪਣੇ ਰਾਗ ਦੀ ਸੁਣਾਓ ਧੁੰਨ, ਸਾਰੇ ਇਕੋ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਢੋਲਾ ਲਾਈਆ। ਸੁਣ ਕੇ ਢੋਲਾ ਗੁਰ ਅਵਤਾਰ ਪੀਰ ਪੈਗ਼ੰਬਰ ਹੋ ਗਏ ਸੁੰਨ, ਸੁਨ ਸਮਾਧ ਸਮਾਈਆ । ਜਿਸ ਨੇ ਗ਼ਰੀਬ ਨਿਮਾਣੇ ਲਏ ਚੁਣ, ਚਾਰੋਂ ਕੁੰਟ ਦਏ ਵਡਿਆਈਆ। ਉਸ ਦਾ ਕੌਣ ਜਾਣੇ ਗੁਣ, ਗੁਣਵੰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬੀਸ ਬੀਸ ਤੇਰੇ ਛਤਰ ਸੀਸ ਭਗਤਾਂ ਮਿਲਿਆ ਆਪ ਜਗਦੀਸ਼,

ਬਣ ਦਰਵੇਸ਼ ਸੇਵ ਕਮਾਈਆ। ਦਰਵੇਸ਼ ਬਣ ਕੀ ਤੇਰਾ ਘਟਦਾ, ਭਗਤ ਰਹੇ ਜਣਾਈਆ। ਔਹ ਵੇਖ ਤੇਰਾ ਪ੍ਰੇਮ ਤੀਰ ਲੱਗਦਾ, ਗੁਰਮੁਖ ਮੂਰਛਾ ਰੂਪ ਵਟਾਈਆ। ਔਹ ਵੇਖ ਕਲਜੁਗ ਭਾਂਬੜ ਲੱਗੇ ਅੱਗ ਦਾ, ਦਰ ਦਵਾਰਿਉਂ ਬਾਹਰ ਬੈਠੇ ਰੋਵਣ ਮਾਰਨ ਧਾਹੀਂਆ। ਖੇਲ ਵੇਖੋ ਸਚ ਦਰ ਪ੍ਰਭ ਦਾ, ਸਾਚਾ ਮੇਲ ਮਿਲਾਈਆ। ਔਹ ਵੇਖੋ ਨੌਂ ਖੰਡ ਸੱਤ ਦੀਪ ਨੱਚਦਾ, ਕਲਜੁਗ ਨਾਚ ਰਿਹਾ ਕਰਾਈਆ । ਇਹ ਖੇਲ ਵੇਖੋ ਸ੍ਰੀ ਭਗਵਾਨ ਕਿਵੇਂ ਰੱਖਦਾ, ਮਿਹਰ ਨਜ਼ਰ ਆਪ ਉਠਾਈਆ। ਔਹ ਵੇਖੋ ਭਠਿਆਲਾ ਤਪਦਾ, ਭੱਠੀ ਅਗਨੀ ਦੇ ਥੱਲੇ ਡਾਹੀਆ। ਔਹ ਵੇਖੋ ਗੁਰਮੁਖ ਟੱਪਦਾ, ਪ੍ਰਭ ਮਿਲਿਆ ਚਾਈਂ ਚਾਈਂਆ। ਔਹ ਵੇਖੋ ਸੰਸਾਰ ਕੂੜ ਕੁੜਿਆਰ ਭਖਦਾ, ਹਰਿ ਕਾ ਨਾਮ ਨਾ ਕੋਇ ਧਿਆਈਆ। ਆਓ ਵੇਖੋ ਭਗਤ ਭਗਵਾਨ ਇਕ ਦੂਜੇ ਦਾ ਜਾਪ ਜਪਦਾ, ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਗਾਈਆ। ਏਸੇ ਕਾਰਨ ਕਲਜੁਗ ਅੰਤਮ ਪਤ ਰੱਖਦਾ, ਰੱਖਿਆ ਕਰੇ ਸਭਨੀਂ ਥਾਈਂਆ। ਇਹ ਖੇਲ ਪੁਰਖ ਸਮਰਥ ਦਾ, ਸਰਬ ਘਟ ਰਿਹਾ ਸਮਾਈਆ। ਲੇਖਾ ਚੁੱਕੇ ਤੱਤ ਅੱਠ ਦਾ, ਘਰ ਮੇਲਾ ਸੁਰਤ ਸ਼ਬਦ ਧੀ ਜਵਾਈਆ। ਸੌਹਰੇ ਪੇਕੇ ਆਪੇ ਵਸਦਾ, ਕੰਤ ਕੰਤੂਹਲ ਸਚ ਪੰਘੂੜੇ ਨਾਤਾ ਤੋੜੇ ਨਾਰ ਪਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਦੁਆਰ ਕਿਵੇਂ ਵਸਾਈਆ। ਕਿਉਂ ਵਸੇ ਮੇਰਾ ਭਗਤ ਦੁਆਰ, ਸ੍ਰੀ ਭਗਵਾਨ ਰਿਹਾ ਜਣਾਈਆ। ਅੰਦਰ ਵੜ ਕੇ ਕਰਾਂ ਪਿਆਰ, ਸੋਈ ਸੁਰਤੀ ਆਪ ਉਠਾਈਆ। ਵਿਚੋਂ ਅੰਮ੍ਰਿਤ ਉਛਾਲਾ ਦੇਵੇ ਮਾਰ, ਨੇਤਰ ਰੋਵਣ ਮਾਰਨ ਧਾਹੀਂਆ। ਗੁਰਮੁਖ ਕਰੇ ਗੁਰ ਪਿਆਰ, ਗੁਰ ਪਿਆਰ ਗੁਰਮੁਖ ਵਿਚ ਡੇਰਾ ਲਾਈਆ। ਆਪੇ ਨਾਰ ਆਪੇ ਭਤਾਰ ਆਪੇ ਕੰਤ ਕੰਤੂਹਲ ਸੇਜ ਸੁਹੰਜਣੀ ਸੋਭਾ ਪਾਈਆ । ਆਪੇ ਗਲਵਕੜੀ ਪਾ ਕਰੇ ਪਿਆਰ, ਪ੍ਰੇਮ ਪ੍ਰੀਤੀ ਇਕ ਵਖਾਈਆ। ਆਪਣੀ ਤੱਕੜੀ ਤੱਕੜ ਤੋਲਣਹਾਰ, ਧੜੀ ਵੱਟਾ ਨਾ ਕੋਇ ਰਖਾਈਆ। ਕਿਉਂ, ਜਿਉਂ ਭੈਣ ਰੱਖੜੀ ਬੰਨ੍ਹੇ ਵਿਚ ਸੰਸਾਰ, ਤਿਉਂ ਨਾਤਾ ਪੁਰਖ ਬਿਧਾਤਾ ਭਗਤਾਂ ਨਾਲ ਰਖਾਈਆ। ਇਹ ਖੇਲ ਨਹੀਂ ਸ਼ਤਰੰਜ ਸ਼ੱਤਰੀ, ਨਰਦ ਪੁੱਠੀ ਸਿਧੀ ਨਾ ਕੋਇ ਵਖਾਈਆ। ਇਹ ਤਲਵਾਰ ਨਹੀਂ ਕਿਸੇ , ਬ੍ਰਹਿਮਣ ਸ਼ੂਦਰ ਵੈਸ਼ ਨਾ ਹੱਥ ਉਠਾਈਆ। ਇਹ ਖੰਡਾ ਸਰਬ ਸਰਬਤਰੀ, ਸਰਬੰਗ ਸੂਰਾ ਰਿਹਾ ਚਮਕਾਈਆ। ਕਿਸੇ ਭੇਵ ਨਾ ਪਾਇਆ ਖੋਲ੍ਹ ਕੇ ਪਤਰੀ, ਪਤਾ ਦੱਸਿਆ ਨਾ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚਾ ਵਰ, ਭਗਤਨ ਭਗਵਨ ਮੇਲ ਮਿਲਾਈਆ। ਬੀਸ ਬੀਸਾ ਕਹੇ ਵੇਖ ਮੇਰਾ ਵਸਾਖ, ਵਾਸਤਾ ਤੇਰੇ ਅੱਗੇ ਪਾਈਆ। ਬੇਪਰਵਾਹ ਉਠ ਕੇ ਝਾਕ, ਸੰਗਤ ਤੇਰਾ ਰਾਹ ਤਕਾਈਆ। ਕੀ ਅੱਜ ਪਹਿਲੀ ਵਸਾਖ ਖੋਲ੍ਹਿਆ ਤਾਕ, ਫੇਰ ਬੰਦ ਦੇਵੇਂ ਕਰਾਈਆ। ਨਹੀਂ ਇਹ ਗੋਬਿੰਦ ਦਾ ਭਵਿਖਤ ਵਾਕ, ਸੋ ਲੇਖਾ ਪੂਰ ਕਰਾਈਆ। ਸ੍ਰੀ ਭਗਵਾਨ ਬਣ ਕੇ ਸਾਕ, ਸੱਜਣ ਆਪਣੇ ਘਰ ਲੰਘਾਈਆ। ਪੁੱਤ ਧੀ ਨਾ ਕੋਈ ਜ਼ਾਤ, ਪਾਤ ਵੰਡ ਨਾ ਕੋਇ ਵੰਡਾਈਆ। ਜਿਸ ਨੇ ਚਰਨ ਧੂੜੀ ਮਸਤਕ ਲਾਈ ਖ਼ਾਕ, ਏਥੇ ਤਿਸ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੋ ਭਗਤਾਂ ਮਿਲੀ ਨਜ਼ਾਤ, ਪਰਵਰਦਿਗਾਰ ਸਿਰ ਆਪਣਾ ਹੱਥ ਟਿਕਾਈਆ। ਅੰਦਰ ਵੜ ਕੇ ਇਕ ਦੂਜੇ ਨਾਲ ਕਰਨ ਬਾਤ, ਨਵਾਂ ਦੁਆਰਿਆਂ ਵਿਚੋਂ ਇਕ ਦੂਜੇ ਨੂੰ ਹੌਲੀ ਹੌਲੀ ਸਮਝਾਈਆ। ਬਿਨ ਚੰਦੋਂ ਬਿਨ ਚਾਂਦੋਂ ਬਿਨ ਸੂਰਯੋਂ ਬਿਨ ਸੂਰਜੋਂ ਬਿਨ ਘੜੀ ਬਿਨ ਵੇਲਿਉਂ ਬਿਨ ਵਕਤੋਂ ਇਕ ਪਰਭਾਤ, ਪ੍ਰਭੂ ਆਪਣਾ ਰੰਗ ਵਖਾਈਆ। ਦਰੋਹੀ ਖ਼ੁਦਾ ਦੀ ਪੀਰਾਂ ਦੇ ਪੀਰ ਦੀ ਨਬੀਆਂ ਦਾ ਨਬੀ ਜਿਸ ਦੀ

ਪੜ੍ਹਦੇ ਰਹੇ ਨਿਮਾਜ਼, ਸੋ ਕਲਮਾ ਆਪ ਜਣਾਈਆ। ਜਿਸ ਦਾ ਰੋਜ਼ੇ ਹਸ਼ਰ ਮੰਗਦੇ ਰਹੇ ਆਬੇ ਹਯਾਤ, ਸੋ ਮੁਖ਼ਤਸਰ ਆਪਣਾ ਹਾਲ ਜਣਾਈਆ। ਜਿਸ ਦੀ ਸਿਫ਼ਤ ਲਿਖਦੇ ਰਹੇ ਕਾਗ਼ਜ਼ਾਤ, ਕਾਤਬ ਲੇਖਾ ਨਾਲ ਸ਼ਾਹੀਆ। ਸੋ ਵੇਖਣਹਾਰਾ ਬਾਗ਼ ਬਾਗ਼ਾਤ, ਬਗ਼ਲਗੀਰ ਬੇਪਰਵਾਹੀਆ। ਜਿਸ ਦੀ ਕੋਈ ਨਾ ਝੱਲੇ ਤਾਬ, ਸੋ ਮੁਰੀਦ ਮੁਰਸ਼ਦ ਆਫ਼ਤਾਬ ਰਿਹਾ ਚਮਕਾਈਆ। ਜਿਸ ਦਾ ਚਰਨ ਟਿਕਿਆ ਵਿਚ ਰਕਾਬ, ਅਹਿਬਾਬ ਰਬਾਬ ਆਪਣੇ ਨਾਮ ਵਜਾਈਆ। ਇਹਨੂੰ ਨਾ ਪੁੰਨ ਨਾ ਸਵਾਬ, ਦੁੱਖ ਸੁਖ ਨਾ ਕੋਇ ਵਡਿਆਈਆ। ਨਾ ਮੱਕਾ ਨਾ ਕਾਅਬ, ਹੁਜਰਾ ਹੱਜ ਕਰਾਈਆ। ਜਿਸ ਇਕ ਵਾਰ ਚਰਨਾਂ ਉਤੇ ਕੀਤਾ ਆਦਾਬ, ਦੋਜ਼ਖ਼ ਬਹਿਸ਼ਤ ਦੋਹਾਂ ਤੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵਣਹਾਰ ਵਡਿਆਈਆ । ਮੇਰੇ ਭਗਤ ਕਿਥੇ ਵਸਣਗੇ। ਗੁਰੂਆਂ ਅਵਤਾਰਾਂ ਕੀ ਦੱਸਣ ਦੱਸਣਗੇ। ਵਿਸ਼ਨ ਬ੍ਰਹਮਾ ਸ਼ਿਵ ਕੀ ਵੇਖ ਹੱਸਣਗੇ। ਦੋ ਜਹਾਨ ਕਿਵੇਂ ਟੱਪਣਗੇ। ਜਿਸ ਵੇਲੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਢੋਲਾ ਜਪਣਗੇ। ਉਹ ਢੋਲਾ ਕਿਥੇ ਗੌਣਗੇ। ਕੇਹੜੀ ਬਿਧ ਨਾਲ ਤੈਨੂੰ ਧਿਔਣਗੇ। ਰੁੱਸੇ ਨੂੰ ਫਿਰ ਮਨੌਣਗੇ। ਗ਼ੁਸੇ ਨੂੰ ਜਗਤ ਗਵੌਣਗੇ। ਸੁਤੇ ਨੂੰ ਬਾਹਰ ਕਢੌਣਗੇ। ਆਪਣੀ ਰੁੱਤੜੀ ਰੁੱਤੇ ਸੁਹੌਣਗੇ। ਭਾਗ ਸੁੱਤੇ ਫਿਰ ਉਠੌਣਗੇ। ਜੀਂਵਦਿਆਂ ਮਰ ਕੇ ਮੁੱਕੇ, ਮਰ ਮੁੱਕੇ ਫੇਰ ਆਪਣਾ ਨਾਮ ਉਪਜੌਣਗੇ। ਜੋ ਕਲਜੁਗ ਬੂਟੇ ਸੁੱਕੇ, ਤੇਰੇ ਪ੍ਰੇਮ ਪਿਆਰ ਨਾਲ ਹਰੇ ਕਰੌਣਗੇ। ਉਹ ਬਣ ਕੇ ਸੱਚੇ ਸੁੱਚੇ, ਪ੍ਰਭ ਦਰਸ਼ਨ ਤੇਰਾ ਪੌਣਗੇ। ਸੱਚੇ ਸੁੱਚੇ ਕਿਵੇਂ ਬਣਨਗੇ । ਦਰਸ਼ਨ ਸਾਹਿਬ ਤੇਰਾ ਕਿਵੇਂ ਕਰਨਗੇ। ਦੱਸ ਜੀਂਵਦਿਆਂ ਕਿਵੇਂ ਮਰਨਗੇ। ਬਿਨ ਅਗਨੀਉਂ ਕਿਵੇਂ ਸੜਨਗੇ। ਬਿਨ ਪੌੜੀਉਂ ਕਿਵੇਂ ਚੜ੍ਹਨਗੇ। ਸ੍ਰੀ ਭਗਵਾਨ ਕਹੇ ਜੋ ਸੋਹੰ ਢੋਲਾ ਪੜ੍ਹਨਗੇ। ਸੋ ਮੇਰਾ ਦਰਸ਼ਨ ਕਰਨਗੇ। ਜਿਸ ਵੇਲੇ ਸੋਹੰ ਗਾਵਣਗੇ। ਲੋਕਾਂ ਤੋਂ ਸ਼ਰਮਾਵਣਗੇ। ਹੌਲੀ ਹੌਲੀ ਜ਼ਬਾਨ ਦਬਾਵਣਗੇ। ਏਧਰ ਓਧਰ ਵੇਖ ਕੇ ਫੇਰ ਨਾਮ ਧਿਆਵਣਗੇ। ਜੇ ਕੋਈ ਵੇਖੇ ਮੂੰਹ ਉਤੇ ਪਰਦਾ ਪਾਵਣਗੇ। ਜੇ ਤੂੰ ਆਵੇਂ ਸਾਨੂੰ ਚੇਤੇ, ਬਿਨ ਪੋਥੀਉਂ ਕਹਿ ਸੁਣਾਵਣਗੇ। ਪ੍ਰਭ ਜਿੰਨਾਂ ਨੇ ਤੇਰੇ ਨਾਮ ਦੇ ਅੱਡੋ ਅੱਡੀ ਲੈ ਲਏ ਠੇਕੇ, ਓਨ੍ਹਾਂ ਠੇਕੇਦਾਰਾਂ ਅਸੀਂ ਘੇਰਾ ਉਠਾਵਾਂਗੇ। ਸ੍ਰੀ ਭਗਵਾਨ ਕਹੇ ਓ ਗੁਰਮੁਖੋ ਭਗਤੋ ਸੰਤੋ ਜਿਨ੍ਹਾਂ ਛੱਡੇ ਪੇਕੇ, ਕੰਤ ਖ਼ੁਸ਼ੀਆਂ ਨਾਲ ਹੰਢਾਵਣਗੇ। ਜਿਸ ਦੇ ਹੱਥ ਵਿਚ ਸਾਡੇ ਲੇਖੇ, ਕਿਉਂ ਉਸ ਤੋਂ ਮੁਖ ਛੁਪਾਵਾਂਗੇ। ਜੇ ਕੋਈ ਕਹੇ ਮਿਟੇ ਭਰਮ ਭੁਲੇਖੇ, ਸ਼ੁਕਰ ਸ਼ੁਕਰ ਮਨਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਦ ਤੇਰੇ ਹੀ ਅਖਵਾਵਾਂਗੇ। ਜੇ ਮੇਰੇ ਅਖਵਾਓਗੇ। ਮੋਕਸ਼ ਮੁਕਤੀ ਜੁਗਤੀ ਭਗਤੀ ਭੁਗਤੀ, ਆਪਣੇ ਚਰਨਾਂ ਹੇਠ ਰਖਾਓਗੇ। ਜੋਤ ਜਗਦੀ ਘਰ ਆਪਣੇ ਦਰਸ਼ਨ ਪਾਓਗੇ। ਜਿਸ ਵੇਲੇ ਪ੍ਰੀਤ ਲੱਗਦੀ, ਸੋ ਪ੍ਰੀਤੀ ਵੇਲਾ ਵਕਤ ਸੁਹਾਓਗੇ। ਇਹ ਖੇਲ ਪੁਰਖ ਸਮਰਥ ਦੀ, ਬਿਨ ਪੜ੍ਹਿਆਂ ਬਿਨ ਗਾਨ ਇਕ ਚਰਨ ਧਿਆਨ ਲਗਾਇਆਂ ਸਚਖੰਡ ਸਾਚਾ ਪਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਬਹਿ ਕੇ ਖ਼ੁਸ਼ੀ ਮਨਾਓਗੇ। ਤੇਰੇ ਘਰ ਕਿਵੇਂ ਬਹਿਣਾ, ਸਾਨੂੰ ਖ਼ਬਰ ਕੋਈ ਨਾ ਰਾਈਆ। ਸ੍ਰੀ ਭਗਵਾਨ ਕਹੇ ਪਹਿਲੋਂ ਮੰਨਣਾ ਕਹਿਣਾ, ਚਲਣਾ ਹੁਕਮ ਰਜ਼ਾਈਆ। ਹਰਿ ਸੰਗਤ ਸੱਜਣ ਸਾਕ ਮਾਈ ਭਾਈ ਭੈਣਾਂ, ਪੁੱਤਰ ਧੀ ਇਕ ਕੁੜਮਾਈਆ। ਪ੍ਰੇਮ ਪਿਆਰ ਅੰਦਰ ਵਿਚ ਰਹਿਣਾ, ਹਰਖ ਸੋਗ ਨਾ ਕੋਇ ਲੜਾਈਆ। ਇਕੱਠਿਆਂ ਹੋ ਕੇ ਘਰ ਇਕੋ ਰਹਿਣਾ, ਰਹਿਣੀ ਸਤਿਗੁਰ ਦਏ ਬਣਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਲਏ ਮਿਲਾਈਆ। ਪ੍ਰਭੂ ਤੇਰੇ ਘਰ ਦਾ ਕਿਹੜਾ ਰਾਹ, ਗਲੀ ਕੂਚਾ ਨਜ਼ਰ ਕੋਈ ਨਾ ਆਈਆ। ਜਿਧਰ ਵੇਖੀਏ ਮਜ਼੍ਹਬਾਂ ਵਿਚ ਲੱਗਦੇ ਦਾਅ, ਤੇਰਾ ਪੱਲੂ ਨਾ ਕੋਇ ਫੜਾਈਆ। ਅਸੀਂ ਨਹੀਂ ਖਾਣਾ ਤੇਰਾ ਵਸਾਹ, ਜਿੰਨਾਂ ਚਿਰ ਘਰ ਆ ਕੇ ਦਰਸ ਨਾ ਦੇਵੇਂ ਦਿਖਾਈਆ। ਮਨਾਂਗੇ ਫੇਰ ਜੇ ਰਾਤੀਂ ਸੁਤਿਆਂ ਆਪਣਿਆਂ ਫੜ ਕੇ ਬਾਂਹ, ਫੜ ਬਾਂਹ ਗਲੇ ਲਗਾਈਆ। ਫੇਰ ਸਾਡੇ ਮੁਖ ਵਿਚੋਂ ਨਿਕਲੇ ਤੇਰਾ ਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਵਡਿਆਈਆ। ਤੂੰ ਅੱਗੋਂ ਕਹੇਂ ਹਾਂ ਹਾਂ, ਹੂੰ ਨਾ ਕੋਈ ਹੋਰ ਵਖਾਈਆ। ਵੇਖੀਂ ਭਗਵਾਨ ਬਣ ਕੇ ਨਾ ਕਰੀਂ ਨਾ, ਨਹੀਂ ਤੇਰੇ ਭਗਤ ਤੇਰੇ ਗਲ ਵਿਚ ਰੱਸਾ ਲੈਣ ਪਾਈਆ। ਜੇ ਭੱਜੇਂ ਲੁਕੇਂ ਭਗਤ ਦੁਆਰੇ ਲਏਂ ਫਾਹ, ਉਹ ਸੂਲੀ ਚਾਰ ਮੰਜ਼ਲ ਦਿਤੀ ਵਖਾਈਆ। ਕਿਉਂ ਤੂੰ ਇਸ ਦੇ ਉਤੇ ਚੜ੍ਹ ਕੇ ਸਾਫ਼ ਦਿਤਾ ਸੁਣਾ, ਮੈਂ ਤੁਹਾਡਾ ਤੁਸੀਂ ਮੇਰੇ ਦੂਜਾ ਹੋਰ ਕੋਈ ਨਜ਼ਰ ਨਾ ਆਈਆ। ਅਸੀਂ ਹੋਰ ਕੋਈ ਨਹੀਂ ਰੱਖਣਾ ਗਵਾਹ, ਗਵਾਹੀ ਕੰਮ ਕਿਸੇ ਨਾ ਆਈਆ। ਜੇ ਤੂੰ ਸਾਹਿਬ ਸਾਡਾ ਬੇਪਰਵਾਹ, ਅਸੀਂ ਵੀ ਬੇਪਰਵਾਹ ਆਪਣਾ ਨਾਮ ਧਰਾਈਆ। ਜੇ ਤੂੰ ਆਖੇਂ ਮੈਂ ਖ਼ੁਦਾ, ਤੇਰੀ ਖ਼ੁਦੀ ਦੇਣੀ ਮਿਟਾਈਆ। ਜੇ ਤੂੰ ਸਾਡਾ ਮੇਲ ਲਏਂ ਮਿਲਾ, ਅਸੀਂ ਤੇਰੇ ਢੋਲੇ ਗਾਈਏ ਚਾਈਂ ਚਾਈਂਆ। ਸ੍ਰੀ ਭਗਵਾਨ ਸਾਡੇ ਬਿਨਾਂ ਤੇਰਾ ਕੋਈ ਨਾ ਜਪੇ ਨਾਂ, ਜਿਧਰ ਵੇਖੇਂ ਤੇਰੇ ਪਿਛੇ ਡਾਗਾਂ ਸੋਟੇ ਲੈ ਕੇ ਭੱਜਣ ਵਾਹੋ ਦਾਹੀਆ। ਤੂੰ ਤੇ ਬਣਿਆ ਰਿਹੋਂ ਨਿਮਾਣੀ ਗਾਂ, ਜੰਗਲ ਬੇਲੇ ਚਰ ਕੇ ਸਾਧਾਂ ਸੰਤਾਂ ਨਾਲ ਝੱਟ ਲੰਘਾਈਆ। ਤੈਨੂੰ ਅੰਦਰ ਵੜ ਵੜ ਕੇ ਰਹੇ ਧਿਆ, ਅੱਖਾਂ ਵਿਚ ਉਂਗਲੀਆਂ ਪਾ, ਕੰਨਾਂ ਵਿਚ ਸੁਣਾ, ਸੁਣ ਤੂੰ ਸਾਫ਼ ਨਜ਼ਰ ਕਿਸੇ ਨਾ ਆਈਆ। ਅਸੀਂ ਸਾਫ਼ ਦਿਤਾ ਤੈਨੂੰ ਸੁਣਾ, ਜਿੰਨਾਂ ਚਿਰ ਸਾਡੇ ਕੋਲ ਨਾ ਜਾਵੇਂ ਆ, ਆਪਣਾ ਦਰਸ ਨਾ ਦਏਂ ਵਖਾ, ਸਾਡੀ ਤੇਰੀ ਕੋਈ ਨਹੀਂ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਸਾਚੇ ਵੱਜੇ ਵਧਾਈਆ। ਜਨ ਭਗਤੋ ਨਾ ਮਾਰੋ ਠੋਕਰ, ਤੁਹਾਡਾ ਦੁੱਖ ਝੱਲਿਆ ਨਾ ਜਾਈਆ। ਮੈਥੋਂ ਸੌਦਾ ਲਓ ਰੋਕੜ, ਰੋਕ ਹੱਥ ਉਤੇ ਟਿਕਾਈਆ। ਜੇ ਤੁਹਾਡੇ ਉਤੇ ਆਏ ਔਕੜ, ਮੈਂ ਹੋਵਾਂ ਸਦਾ ਸਹਾਈਆ। ਮੈਂ ਬੜਾ ਵੱਡਾ ਭੋਖੜ, ਤੁਹਾਡੇ ਮਿਲਣ ਦੀ ਭੁੱਖ ਵਧਾਈਆ। ਮੈਂ ਬੜਾ ਵੱਡਾ ਪਛੋਕੜ, ਜੋ ਪਿਛੇ ਰਹਿ ਗਏ ਤਿਨ੍ਹਾਂ ਅੱਗੇ ਲਵਾਂ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸ੍ਰੀ ਭਗਵਾਨ ਅਸੀਂ ਸੁਣਿਆ ਤੂੰ ਦੇਵੇਂ ਲਾਰਾ, ਲਾਰੇ ਲੱਪੇ ਵਿਚ ਝੱਟ ਲੰਘਾਈਆ। ਬੀਸ ਬੀਸਾ ਗੁਰ ਅਵਤਾਰ ਦਿਤਾ ਇਸ਼ਾਰਾ, ਆਪਣਾ ਇਸ਼ਾਰਾ ਨਾ ਕਿਸੇ ਸਮਝਾਈਆ। ਜੇ ਤੈਨੂੰ ਪੁੱਛਣ ਸਚ ਤੂੰ ਵਿਆਹਿਆ ਕਿ ਕਵਾਰਾ, ਤੂੰ ਕੋਰਾ ਜਵਾਬ ਦਿਤਾ ਸੁਣਾਈਆ। ਜਿਸ ਵੇਲੇ ਮੇਰੇ ਨਾਲ ਪਵੇਗਾ ਛੁਹਾਰਾ, ਫੇਰ ਅਗਲੀ ਦੱਸਾਂ ਕੁੜਮਾਈਆ। ਵਿਆਹ ਵੇਲੇ ਕੋਈ ਨਾ ਰੱਖਾਂ ਗੁਰਦੁਆਰਾ, ਵੇਦੀ ਪਾਠ ਹਵਨ ਨਾ ਕੋਇ ਕਰਾਈਆ। ਪ੍ਰੇਮ ਪ੍ਰੀਤੀ ਕਰ ਪਿਆਰਾ, ਪਿਆਰ ਪਿਆਰ ਨਾਲ ਵਿਆਹੀਆ। ਸੋ ਕਾਜ ਕਰੇ ਕਰਤਾਰਾ, ਜਿਸ ਦੀ ਲਾਂਵ ਕਦੇ ਨਾ ਕਿਸੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲਾ ਸਹਿਜ ਸੁਭਾਈਆ। ਪ੍ਰਭ ਤੈਨੂੰ ਮਿਲ ਕੇ ਕੀ ਕੁੱਛ ਲੱਭੇ, ਸਾਡੀ ਸਮਝ ਵਿਚ ਨਾ ਆਈਆ। ਜਿਨ੍ਹਾਂ ਤੇਰੇ ਨਾਲ ਪ੍ਰੇਮ ਕੀਤਾ ਸੋ ਕਲਜੁਗ ਮਾਇਆ ਕੂੜੀ ਕਿਰਿਆ ਏਨ੍ਹਾਂ ਹੇਠਾਂ ਦੱਬੇ, ਰਾਜ ਰਾਜਾਨ ਦੇਣ ਸਜਾਈਆ। ਦੁੱਖ ਝੱਲਦੇ ਵੇਖੇ ਹੱਬੇ, ਸੁਖ ਨਜ਼ਰ ਕਿਸੇ ਨਾ ਆਈਆ। ਏਸੇ ਕਰ ਕੇ

ਤੇਰੇ ਮਿਲਣ ਦੇ ਖਹਿੜੇ ਛੱਡੇ, ਚੰਗੀ ਲੱਗੇ ਜੁਦਾਈਆ। ਜੇ ਤੇਰੇ ਪਿਛੇ ਟੁੱਟਣ ਹੱਡੇ, ਖੱਲ ਖੱਲੜੀ ਲਾਹਵਣ ਬਣ ਕਸਾਈਆ। ਏਸ ਮਿਲਣ ਨਾਲੋਂ ਰੰਡੇ ਚੰਗੇ, ਸੇਜ ਸੁਹੰਜਣੀ ਨਾ ਕੋਇ ਵਡਿਆਈਆ। ਜਿੰਨਾਂ ਚਿਰ ਆਪਣੀ ਪਿਛਲੀ ਰੀਤੀ ਨਾ ਛੱਡੇਂ, ਓਨਾਂ ਚਿਰ ਤੇਰੇ ਦਰ ਨਹੀਂ ਔਣਾ ਚਾਈਂ ਚਾਈਂਆ। ਸ੍ਰੀ ਭਗਵਾਨ ਵਾਸਤਾ ਕੱਢੇ, ਅੱਗੋਂ ਬੋਲ ਕੇ ਰਿਹਾ ਸੁਣਾਈਆ। ਮੈਂ ਪਿਛਲੇ ਖਹਿੜੇ ਛੱਡੇ, ਛੱਡੀ ਸਰਬ ਲੋਕਾਈਆ। ਜਨ ਭਗਤੋ ਤੁਹਾਡੇ ਦੁਆਰੇ ਆ ਕੇ ਝੰਡੇ ਗੱਡੇ, ਨਿਸ਼ਾਨਾ ਇਕੋ ਇਕ ਵਖਾਈਆ। ਫੜ ਕਟਾਰ ਹੱਥ ਸੱਜੇ, ਸਭਨਾਂ ਰਿਹਾ ਮਿਲਾਈਆ। ਘਰ ਆ ਕੇ ਪਰਦਾ ਕੱਜੇ, ਤੁਹਾਡੀ ਖੇਚਲ ਨਾ ਕੋਇ ਕਰਾਈਆ। ਰਾਤੀਂ ਸੁਤਿਆਂ ਪਿਛੇ ਭੱਜੇ, ਫਿਰੇ ਵਾਹੋ ਦਾਹੀਆ। ਤੁਹਾਡਾ ਦਰਸ ਕਰ ਨਾ ਰੱਜੇ, ਭੁੱਖ ਆਪਣੀ ਨਾ ਸਕੇ ਮਿਟਾਈਆ। ਤੁਸੀਂ ਕਰਾਓ ਸਾਚਾ ਹੱਜੇ, ਹਾਜੀ ਬਣਿਆ ਬੇਪਰਵਾਹੀਆ। ਜਿਸ ਮਦੀਨੇ ਮੱਕੇ ਤਜੇ, ਤਲਬ ਦੀਦਾਰ ਇਕ ਰਖਾਈਆ। ਦਰ ਦੁਆਰੇ ਆਓ ਭੱਜੇ, ਭੱਜ ਭੱਜ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਲ ਕੇ ਮੇਲ ਲਏ ਮਿਲਾਈਆ। ਜੇ ਮਿਲੀਏ ਕੀ ਦੇਵੇਂਗਾ, ਦੱਸ ਸਾਹਿਬ ਸੱਚੇ ਸੁਲਤਾਨ। ਨਾ ਮਿਲੀਏ ਕੀ ਲਵੇਂਗਾ, ਬਣ ਮਰਦ ਮਰਦਾਨ। ਜੇ ਮਿਲੋਗੇ ਤਾਂ ਜੀਵਾਂਗਾ, ਜਗ ਜੀਵਣ ਜਗਤ ਜਹਾਨ। ਨਾ ਮਿਲੋਗੇ ਤੇ ਮਰਨੀ ਥੀਂਵਾਂਗਾ, ਮਿਰਤੂ ਮਿਰਤਕ ਲੋਥ ਵਖਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤੋ ਭਗਤਾਂ ਦਾ ਭਗਵਾਨ। ਕੀ ਤੂੰ ਭਗਤਾਂ ਦਾ ਭਗਵਾਨ, ਸਚ ਦੱਸ ਕੀ ਤੇਰੀ ਵਡਿਆਈਆ। ਭਗਤੋ ਨਹੀਂ ਮੈਂ ਨਿਮਾਣਿਆਂ ਦਾ ਮਾਣ, ਨਿਆਸਰਿਆਂ ਆਸਰਾ ਇਕ ਵਖਾਈਆ। ਪਹਿਲੋਂ ਕਰਾਂ ਆਪ ਪਹਿਚਾਨ, ਫਿਰ ਆਪਣਾ ਭੇਵ ਖੁਲ੍ਹਾਈਆ। ਫਿਰ ਬਣ ਕੇ ਦਰ ਦਰਬਾਨ, ਘਰ ਸਾਚੇ ਸੇਵ ਕਮਾਈਆ। ਮੈਨੂੰ ਨਹੀਂ ਕੋਈ ਹਾਣ, ਲੋਕ ਲਾਜ ਕੋਇ ਨਾ ਭਾਈਆ। ਗੁਰਮੁਖ ਮੇਰੇ ਬਾਲ ਅਞਾਣ, ਮੈਂ ਰਾਖਾ ਸਚ ਅਖਵਾਈਆ। ਏਸੇ ਕਰ ਕੇ ਕਹਿਣ ਵਿਸ਼ਨੂੰ ਭਗਵਾਨ, ਪ੍ਰਿਤਪਾਲਕ ਹੋ ਕੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਨ ਮੇਲਾ ਸਚ ਮਕਾਨ, ਸਚ ਮਕਾਨ ਹੱਕ ਮੁਕਾਮ ਬਣ ਅਮਾਮ, ਲੇਖਾ ਚੁੱਕੇ ਤਮਾਮ, ਤਮਾਂ ਕੋਇ ਰਹਿਣ ਨਾ ਪਾਈਆ।

ਪ੍ਰਭ ਬਾਹਰੋਂ ਅੰਦਰ ਜਾਏਗਾ। ਪੰਜ ਪਿਆਰੇ ਨਾਲ ਰਲਾਏਗਾ। ਸਚ ਦੁਲਾਰੇ ਫੇਰ ਉਠਾਏਗਾ। ਆਏ ਦੁਆਰੇ ਪਾਰ ਕਰਾਏਗਾ। ਜੋ ਰਹੇ ਕੁਆਰੇ, ਇਕੋ ਵਾਰ ਵਿਆਹੇਗਾ। ਦੇ ਨਾਮ ਅਧਾਰੇ, ਪਿਆਰ ਪਾਏਗਾ। ਵੇਖ ਸਚ ਦਰਬਾਰੇ, ਖ਼ੁਸ਼ੀ ਮਨਾਏਗਾ। ਅੰਦਰ ਸਿੰਘਾਸਣ ਵਾਜਾਂ ਮਾਰੇ, ਮੇਰੀ ਸ਼ਾਨ ਕੌਣ ਵਧਾਏਗਾ। ਦੋਏ ਜੋੜ ਕੱਢੇ ਹਾੜੇ, ਹੌਕਾ ਇਕੋ ਭਰ ਵਖਾਏਗਾ। ਬਾਹਰ ਬੈਠੇ ਸਾਚੇ ਲਾੜੇ, ਦਰਬਾਨ ਦਰ ਤੇ ਸੋਭਾ ਪਾਏਗਾ। ਕਿਰਪਾ ਕਰੇ ਆਪ ਕਰਤਾਰੇ, ਆਪਣੀ ਕਰਨੀ ਕਾਰ ਕਮਾਏਗਾ। ਚਲ ਚਲੇ ਉਠ ਸੱਚੀ ਰਫ਼ਤਾਰੇ, ਆਹਿਸਤਾ ਆਹਿਸਤਾ ਪੰਧ ਮੁਕਾਏਗਾ। ਗੁਰਮੁਖੋ ਸਾਧ ਸੰਤ ਕਰਨੇ ਨਹੀਂ ਟੱਟੂ ਭਾੜੇ, ਸ਼ਬਦ ਗੁਰੂ ਇਕੋ ਇਕ ਵਖਾਏਗਾ। ਕੋਈ ਲੱਭਣ ਨਾ ਜਾਇਓ ਵਿਚ ਉਜਾੜੇ, ਜੰਗਲ ਹੱਥ ਕਿਸੇ ਨਾ ਆਏਗਾ। ਤਨ ਪਾਣੀ ਕੋਈ ਨਾ ਠਾਰੇ, ਅਠਸਠ ਮੈਲ ਨਾ ਕੋਇ ਗਵਾਏਗਾ। ਜੋਗ ਅਭਿਆਸ ਨਾ ਕੋਇ ਵਿਚਾਰੇ, ਸੁਨ

ਸਮਾਧ ਨਾ ਕੋਇ ਸਮਾਏਗਾ । ਧੂਣੀ ਤਾਅ ਨਾ ਕਦੇ ਸਾੜੇ, ਅੱਖੀਂ ਮੀਟ ਨਾ ਕੋਇ ਵਖਾਏਗਾ। ਕਿਸੇ ਲੱਭੇ ਨਾ ਜਗਤ ਦੁਆਰੇ, ਮੱਠ ਖੋਲ੍ਹ ਨਾ ਕੋਇ ਵਖਾਏਗਾ। ਵਿਸ਼ਨ ਬ੍ਰਹਮਾ ਸ਼ਿਵ ਅੱਗੇ ਕੋਈ ਨਾ ਕੱਢੇ ਹਾੜੇ, ਤਿੰਨਾਂ ਕਰ ਨਾ ਕੋਈ ਵਖਾਏਗਾ। ਸਰੋਵਰਾਂ ਵਿਚੋਂ ਕੋਈ ਨਾ ਕੱਢੇ ਗਾਰੇ, ਮਿਟੀ ਰੇਤ ਨਾ ਕੋਇ ਤਰਾਏਗਾ । ਸਿਲ ਪੂਜਾ ਨਾ ਕੋਇ ਪੁਜਾਰੇ, ਗਣਪਤ ਗਣੇਸ਼ ਨਾ ਕੋਇ ਮਨਾਏਗਾ । ਬਾਹਮਣ ਦੇਵੇ ਨਾ ਕੋਈ ਵਾੜੇ, ਪੁੰਨ ਦਾਨ ਨਾ ਕੋਇ ਤਰਾਏਗਾ। ਇਕ ਪ੍ਰਭ ਸਾਚੇ ਦਾ ਕਰੋ ਦੀਦਾਰੇ, ਜਿਸ ਮਿਲਿਆਂ ਅੱਗੇ ਫੇਰ ਨਾ ਕੋਇ ਸਤਾਏਗ। ਦੋ ਜਹਾਨ ਕਰੋ ਬਹਾਰੇ, ਗੁਲਸ਼ਨ ਇਕੋ ਇਕ ਵਖਾਏਗਾ। ਚਮਕਣ ਸਚ ਸੱਚੇ ਪ੍ਰੇਮ ਸਤਾਰੇ, ਨੂਰੋ ਨੂਰ ਡਗਮਗਾਏਗਾ। ਦੋ ਜਹਾਨ ਬਣਨ ਪਨਹਾਰੇ, ਲੋਕ ਪਰਲੋਕ ਸੇਵ ਕਮਾਏਗਾ। ਗੋਪੀ ਕਾਹਨ ਨੱਚਣ ਅਖਾੜੇ, ਸਾਚੀ ਸੇਵਾ ਇਕ ਜਣਾਏਗਾ । ਜੋ ਚਲ ਆਏ ਦਰਬਾਰੇ, ਦਰਗਹਿ ਸਾਚੀ ਧਾਮ ਵਖਾਏਗਾ। ਅੱਗੇ ਉਤਰੇ ਪਾਰ ਕਿਨਾਰੇ, ਅੱਧਵਿਚਕਾਰ ਨਾ ਕੋਇ ਅਟਕਾਏਗਾ। ਸਾਢੇ ਤਿੰਨ ਹੱਥ ਮਨਾਰਾ ਵਾਜਾਂ ਮਾਰੇ, ਆਓ ਸਿਖੋ ਹਰਿ ਸਤਿਗੁਰ ਮੇਲ ਮਿਲਾਏਗਾ। ਗ਼ਰੀਬ ਨਿਮਾਣਿਆਂ ਕਰੇ ਪਿਆਰੇ, ਪ੍ਰੇਮ ਪ੍ਰੀਤੀ ਜੋੜ ਜੁੜਾਏਗਾ। ਫੜ ਕੇ ਘੋੜੀ ਸਾਚੀ ਚਾੜ੍ਹੇ, ਸਿਰ ਸਿਹਰਾ ਸੀਸ ਪਹਿਨਾਏਗਾ। ਪਾਣੀ ਇਕੋ ਵਾਰ ਵਾਰੇ, ਸਗਨ ਸਾਚੇ ਘਰ ਵਖਾਏਗਾ। ਰਖਿਆ ਕਰੇ ਅੰਦਰ ਬਾਹਰੇ, ਬੇਪਰਵਾਹ ਆਸਣ ਲਾਏਗਾ। ਦੇਵੇ ਨਾਮ ਸਚ ਨਜ਼ਾਰੇ, ਨਜ਼ਰ ਇਕੋ ਵਾਰ ਬਦਲਾਏਗਾ। ਨਾਲ ਰੱਖੇ ਪੰਚ ਪਿਆਰੇ, ਪ੍ਰਭ ਪੰਚ ਜੋੜ ਜੁੜਾਏਗਾ। ਫੜ ਕੇ ਸੰਗਤ ਸਾਰੀ ਤਾਰੇ, ਬਚਿਆ ਕੋਈ ਰਹਿਣ ਨਾ ਪਾਏਗਾ। ਕਰੇ ਖੇਲ ਅਗੰਮ ਅਪਾਰੇ, ਹਰਿ ਕਰਨੀ ਕਾਰ ਕਮਾਏਗਾ। ਸੱਥਰ ਵੇਖੋ ਸਾਚੇ ਯਾਰੇ, ਯਾਰੀ ਯਾਰਾਂ ਨਾਲ ਨਿਭਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਦਰ ਬਾਹਰ ਵੇਖ ਵਖਾਏਗਾ। ਅੰਦਰ ਬਾਹਰ ਵਸੇ ਮਾਹੀ, ਮਹਿਫ਼ਲ ਆਪਣੀ ਆਪ ਲਗਾਇੰਦਾ। ਆਓ ਵੇਖੋ ਜਾਂਦਾ ਰਾਹੀ, ਰਹਿਬਰ ਇਕੋ ਨਜ਼ਰੀ ਆਇੰਦਾ। ਜਿਸ ਨੇ ਕੱਟੀ ਜਮ ਦੀ ਫਾਹੀ, ਫ਼ੈਸਲਾ ਅੰਤਮ ਪੰਧ ਮੁਕਾਇੰਦਾ। ਜਿਸ ਦੇ ਅੱਗੇ ਦੇਵੇ ਨਾ ਕੋਇ ਗਵਾਹੀ, ਸ਼ਹਾਦਤ ਹੋਰ ਨਾ ਕੋਇ ਰਖਾਇੰਦਾ। ਆਦਿ ਜੁਗਾਦੀ ਸੱਚੀ ਸ਼ਹਿਨਸ਼ਾਹੀ, ਸ਼ਹਿਨਸ਼ਾਹ ਇਕੋ ਇਕ ਅਖਵਾਇੰਦਾ। ਜਿਸ ਨੇ ਗੋਬਿੰਦ ਪਕੜੀ ਬਾਹੀਂ, ਆਪ ਆਪਣਾ ਮੇਲ ਮਿਲਾਇੰਦਾ। ਜਿਸ ਇਕੱਠੇ ਕੀਤੇ ਝੀਵਰ ਛੀਂਬੇ ਨਾਈ, ਗ਼ਰੀਬ ਨਿਮਾਣਿਆਂ ਰੰਗ ਰੰਗਾਇੰਦਾ। ਜਿਸ ਦੀਆਂ ਵੱਡੀਆਂ ਲੰਮੀਆਂ ਬਾਹੀਂ, ਦੋ ਜਹਾਨਾਂ ਇਕੋ ਗੰਢ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਦਰ ਬਾਹਰ ਆਪਣੀ ਕਾਰ ਕਮਾਇੰਦਾ। ਅੰਦਰ ਬਾਹਰ ਵੇਖੋ ਫਿਰਦਾ, ਫੇਰਾ ਆਪਣਾ ਆਪ ਲਗਾਈਆ। ਭਗਤ ਪ੍ਰੀਤੀ ਕਰਦਾ, ਚਰਨ ਦੇਵੇ ਵਡਿਆਈਆ। ਜਿਸ ਦਾ ਝਿਰਨਾ ਨਿਝਰ ਝਿਰਦਾ, ਬੂੰਦ ਬੂੰਦ ਟਪਕਾਈਆ। ਸ੍ਰੀ ਭਗਵਾਨ ਜਨ ਭਗਤਾਂ ਵੇਖ ਖ਼ੁਸ਼ੀ ਵਿਚ ਖਿੜਦਾ, ਕੁੰਡਾ ਆਪਣਾ ਰਿਹਾ ਲਾਹੀਆ। ਇਹ ਖੇਲ ਸੱਚੇ ਪਿਰ ਦਾ, ਪਾਰਬ੍ਰਹਮ ਵੇਸ ਵਟਾਈਆ। ਇਹ ਉਡੀਕਾਂ ਰੱਖਦਾ ਚਿਰ ਦਾ, ਨੌਂ ਸੌ ਚੁਰਾਨਵੇਂ ਚੌਕੜੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਓ ਵੇਖੋ ਸ਼ਾਹ ਕੰਗਾਲ, ਕੰਗਾਲੀ ਰੂਪ ਵਖਾਇੰਦਾ। ਨਿਰਗੁਣ ਬਣ ਕੇ ਸਚ ਦਲਾਲ, ਦਰ ਘਰ ਸਾਚੇ ਫੇਰਾ ਪਾਇੰਦਾ। ਦੇਵਣਹਾਰਾ ਹੱਕ ਹਲਾਲ, ਜੋਤੀ ਇਕ ਵਖਾਇੰਦਾ। ਸਾਢੇ ਤਿੰਨ ਹੱਥ ਸੱਚੀ ਧਰਮਸਾਲ,

ਧਰਮ ਦੁਆਰਾ ਇਕ ਪਰਗਟਾਇੰਦਾ। ਲੇਖਾ ਜਾਣੇ ਜੀਵ ਜਹਾਨ, ਜੁਗਤੀ ਆਪਣੀ ਆਪ ਸਮਝਾਇੰਦਾ। ਮਿਲੇ ਮੇਲ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਆਪਣੇ ਰੰਗ ਰੰਗਾਇੰਦਾ। ਸੁਣੋ ਇਕ ਫ਼ਰਮਾਣ, ਧੁਰ ਫ਼ਰਮਾਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਆਪਣੀ ਕਾਰ ਕਮਾਇੰਦਾ। ਅੰਦਰ ਬਾਹਰ ਇਕੋ ਰਾਮ, ਰਹਿਮਤ ਆਪ ਕਮਾਈਆ। ਅੰਦਰ ਬਾਹਰ ਇਕੋ ਸ਼ਾਮ, ਇਕੋ ਰਾਸ ਰਚਾਈਆ। ਅੰਦਰ ਬਾਹਰ ਇਕੋ ਅਮਾਮ, ਨੂਰੋ ਨੂਰ ਕਰੇ ਰੁਸ਼ਨਾਈਆ। ਅੰਦਰ ਬਾਹਰ ਇਕੋ ਗ਼ੁਲਾਮ, ਬਰਦਾ ਰੂਪ ਵਟਾਈਆ। ਅੰਦਰ ਬਾਹਰ ਇਕੋ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਅੰਦਰ ਬਾਹਰ ਇਕੋ ਕਲਾਮ, ਕਲਮਾ ਨਬੀ ਰਿਹਾ ਜਣਾਈਆ। ਅੰਦਰ ਬਾਹਰ ਇਕੋ ਨਾਮ, ਨਗ਼ਮਾ ਇਕੋ ਰਾਗ ਅਲਾਈਆ। ਅੰਦਰ ਬਾਹਰ ਇਕੋ ਨਿਸ਼ਾਨ, ਦੋ ਜਹਾਨਾਂ ਰਿਹਾ ਵਖਾਈਆ। ਅੰਦਰ ਬਾਹਰ ਇਕੋ ਮਿਹਬਾਨ, ਮਹਿਬੂਬ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗੇ ਪਿੱਛੇ ਸੇਵ ਕਮਾਈਆ। ਅੱਗੇ ਪਿੱਛੇ ਇਕੋ ਸੇਵਾ, ਸ੍ਰੀ ਭਗਵਾਨ ਆਪ ਜਣਾਇੰਦਾ। ਜਨ ਭਗਤਾਂ ਦੇਵੇ ਅੰਮ੍ਰਿਤ ਮੇਵਾ, ਫਲ ਇਕੋ ਇਕ ਖੁਆਇੰਦਾ। ਪਰਗਟ ਹੋਇਆ ਵਡ ਦੇਵੀ ਦੇਵਾ, ਦੇਵਤ ਸੁਰ ਨਾ ਕੋਇ ਵਖਾਇੰਦਾ। ਜਿਸ ਜਨ ਗਾਇਆ ਰਸਨਾ ਜਿਹਵਾ, ਤਿਸ ਆਪਣਾ ਰੰਗ ਰੰਗਾਇੰਦਾ। ਪਾਰਬ੍ਰਹਮ ਪ੍ਰਭ ਅਲਖ ਅਭੇਵਾ, ਅਲਖ ਜੈਕਾਰਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਜਣਾਇੰਦਾ। ਆਓ ਵੇਖੋ ਹਰਿ ਕੀ ਧਾਰ, ਧੁਰਦਰਗਾਹੀ ਆਪ ਜਣਾਇੰਦਾ। ਸੋਹੰ ਸ਼ਬਦ ਪੰਜ ਜੈਕਾਰ, ਪੰਚਮ ਰਾਗ ਮਾਣ ਗਵਾਇੰਦਾ। ਮੇਲ ਮਿਲਾਵਾ ਅੰਤਰ ਬਾਹਰ, ਪ੍ਰਭ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵੀਹ ਸੌ ਵੀਹ ਵੇਖ ਵਸਾਖੀ, ਅੱਜ ਦੀ ਰਾਤ ਨੂੰ ਭਗਤੋ ਤੁਹਾਡੀ ਕਰੇ ਰਾਖੀ, ਅੱਗੇ ਤੁਹਾਨੂੰ ਵਿਸਰ ਕਦੇ ਨਾ ਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸੇਵਾ ਲਾਈ ਸਾਚੀ, ਸਿਦਕ ਸਬੂਰੀ ਨਾਲ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਨਾਰੀ ਨਰ ਨਰਾਇਣ ਕਰੇ ਹੱਕ ਕੁੜਮਾਈਆ।