ਪੁਸਤਕਾਲਾਭਾਗ ੧੪

੨ ਵਸਾਖ ੨੦੨੦ ਬਿਕਰਮੀ ਹਰਿ ਭਗਤ ਦੁਆਰ ਜੇਠੂਵਾਲ

ਦੋ ਜਹਾਨ ਸੁਣ ਛੰਦ, ਸੁਣ ਸੁਣ ਖ਼ੁਸ਼ੀ ਮਨਾਈਆ। ਨਿਰਗੁਣ ਚੜ੍ਹਿਆ ਮਾਤ ਚੰਦ, ਸਰਗੁਣ ਬੈਠਾ ਧਿਆਨ ਲਗਾਈਆ। ਆਦਿ ਜੁਗਾਦੀ ਜਿਸ ਦੀ ਵੰਡ, ਜੁਗ ਜੁਗ ਹਿੱਸਾ ਪਾਈਆ। ਹੁਕਮੇ ਅੰਦਰ ਸੂਰਜ ਚੰਦ, ਬ੍ਰਹਿਮੰਡ ਖੰਡ ਭੁਆਈਆ। ਸਿਫ਼ਤ ਸਾਲਾਹੀ ਜਿਹਵਾ ਦੰਦ, ਰਸਨ ਕਰੇ ਵਡਿਆਈਆ। ਬਾਹਰੋਂ ਅੰਦਰ ਜਾਏ ਲੰਘ, ਮਿਹਰ ਨਜ਼ਰ ਉਠਾਈਆ। ਭਾਂਡਾ ਭਰਮ ਭੌ ਢਾਹੇ ਕੰਧ, ਦੂਈ ਦਵੈਤ ਮਿਟਾਈਆ। ਆਤਮ ਪਰਮਾਤਮ ਪਾਵੇ ਠੰਡ, ਸੀਤਲ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਖੇਲ ਵਖਾਏ ਨਿਰਗੁਣ ਨਿਰੰਕਾਰ, ਸਰਗੁਣ ਦੇਵਣਹਾਰ ਵਡਿਆਈਆ। ਸਾਹਿਬ ਸਾਜਣ ਦਾ ਸਚ ਪਿਆਰ, ਸਿਖਿਆ ਸਾਚੀ ਇਕ ਦ੍ਰਿੜਾਈਆ। ਜਿਸ

ਦਾ ਲੇਖਾ ਸਕੇ ਨਾ ਕੋਇ ਵਿਚਾਰ, ਵਿਚਾਰ ਵਿਚ ਕਦੇ ਨਾ ਆਈਆ। ਸੋ ਸਾਹਿਬ ਸੱਚਾ ਦਾਤਾਰ, ਦਾਤਾ ਦਾਨੀ ਫੇਰਾ ਪਾਈਆ। ਵਸਤ ਅਮੋਲਕ ਦੇਵਣਹਾਰ ਭੰਡਾਰ, ਅਤੋਟ ਅਤੁਟ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਨਾਮ ਭੰਡਾਰਾ ਨਿਰਗੁਣ ਵੰਡੇ, ਵੰਡਣਹਾਰ ਅਖਵਾਈਆ। ਕੂੜੀ ਵਾਸਨਾ ਕਲਜੁਗ ਕੱਢੇ, ਸਚ ਸੁੱਚ ਸਮਝਾਈਆ। ਗ੍ਰਹਿ ਮੰਦਰ ਸਾਚੇ ਭਗਤ ਦੁਆਰ ਸੱਦੇ, ਸੱਦਾ ਨਾਮ ਦਿਵਾਈਆ। ਜਾਮ ਪਿਆਏ ਅੰਮ੍ਰਿਤ ਮਧੇ, ਰਸ ਇਕੋ ਇਕ ਵਖਾਈਆ। ਨਵ ਨੌਂ ਲੇਖਾ ਪਾਰ ਹੱਦੇ, ਘਰ ਸਾਚੇ ਵੱਜੇ ਵਧਾਈਆ। ਭਗਤ ਪ੍ਰੀਤੀ ਭਗਵਾਨ ਬੱਝੇ, ਆਪਣਾ ਪੰਧ ਮੁਕਾਈਆ। ਸਾਢੇ ਤਿੰਨ ਹੱਥ ਅੰਦਰ ਬਹਿ ਕੇ ਸਜੇ, ਸਚ ਸਿੰਘਾਸਣ ਡੇਰਾ ਲਾਈਆ। ਨਿਤ ਨਵਿਤ ਦਰਸ ਕਰ ਕਰ ਰੱਜੇ, ਆਪਣੀ ਤ੍ਰਿਖਾ ਇਕ ਜਣਾਈਆ। ਪ੍ਰੇਮ ਡੋਰੀ ਨਾਮ ਬੱਝੇ, ਤੰਦੀ ਤੰਦ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਆਇਆ ਪ੍ਰਭ ਨਿਰਗੁਣ ਵੱਡਾ ਵੱਡ ਵਡਿਆਈਆ। ਪਾਰ ਕਰ ਕੇ ਪਿਛਲੀ ਹੱਦ, ਸਾਚਾ ਮੰਦਰ ਇਕ ਸੁਹਾਈਆ। ਜਿਸ ਗ੍ਰਹਿ ਵਿਸ਼ਵ ਇਕੋ ਯਦ, ਬੰਸ ਬੰਸ ਵੰਡ ਨਾ ਕੋਇ ਵੰਡਾਈਆ। ਨਾਮ ਨਿਧਾਨਾ ਵੱਜੇ ਨੱਦ, ਜੈਕਾਰਾ ਇਕੋ ਇਕ ਅਲਾਈਆ। ਗ੍ਰਹਿ ਮੰਦਰ ਘਰ ਸਵਾਮੀ ਸੱਜਣ ਬਹੇ ਸਜ, ਸਚ ਸਿੰਘਾਸਣ ਸੋਭਾ ਪਾਈਆ। ਜਗਤ ਲੇਖਾ ਦੇਵੇ ਤਜ, ਭਗਤ ਭਗਵਾਨ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸ਼ਬਦ ਵਡਿਆਈਆ। ਸ਼ਬਦ ਕਹੇ ਮੈਂ ਸਭ ਦੀ ਧਾਰ, ਘਰ ਘਰ ਵੇਖ ਵਖਾਇੰਦਾ। ਜੋਤ ਕਹੇ ਨਿਰਗੁਣ ਨਿਰੰਕਾਰ, ਨਿਰਾਕਾਰ ਨਜ਼ਰ ਕਿਸੇ ਨਾ ਆਈਆ। ਦੋਹਾਂ ਅੰਤਰ ਇਕ ਪਿਆਰ, ਖ਼ਾਹਸ਼ ਸ੍ਰੀ ਭਗਵਾਨ ਪਰਗਟਾਈਆ। ਸੋ ਖ਼ਾਹਸ਼ ਵਿਚ ਸੰਸਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਸਰਗੁਣ ਨਿਰਗੁਣ ਦੇ ਪਿਆਰ, ਪ੍ਰੇਮ ਪ੍ਰੀਤੀ ਇਕ ਜਣਾਈਆ। ਸਾਚੀ ਰੀਤੀ ਅਗੰਮ ਅਪਾਰ, ਅਲੱਖ ਅਗੋਚਰ ਆਪ ਵਖਾਈਆ। ਮੰਦਰ ਮਸੀਤੀ ਜੀਵ ਜੰਤ ਵਾੜ, ਆਪਣਾ ਕੁੰਡਾ ਨਾ ਕਿਸੇ ਖੁਲ੍ਹਾਈਆ। ਅਨਡਿਠੀ ਖੇਲ ਕਰੇ ਕਰਤਾਰ, ਭਗਤਾਂ ਵੇਖੇ ਚਾਈਂ ਚਾਈਂਆ। ਰੀਤੀ ਲੱਖ ਚੁਰਾਸੀ ਪਰਖਣਹਾਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਸੋਹੰ ਢੋਲਾ ਹਰਿ ਕਰਤਾ ਆਪ ਕਰਾਇੰਦਾ। ਆਤਮ ਪਰਮਾਤਮ ਬਣ ਵਿਚੋਲਾ, ਦਰ ਸਾਚੇ ਮੇਲ ਮਿਲਾਇੰਦਾ। ਹੱਟ ਵਣਜਾਰਾ ਇਕੋ ਖੋਲ੍ਹਾ, ਵਸਤ ਸਤਿ ਵਰਤਾਇੰਦਾ। ਧੁਰਦਰਗਾਹੀ ਨਿਰਗੁਣ ਤੋਲਾ, ਨਾਮ ਕੰਡਾ ਹੱਥ ਉਠਾਇੰਦਾ। ਸਾਚੀ ਧਾਰ ਸਾਹਿਬ ਸਤਿਗੁਰ ਬੋਲਾ, ਅਗਲੀ ਵੰਡ ਨਾ ਕੋਇ ਵੰਡਾਇੰਦਾ। ਕਾਇਆ ਪੰਜ ਤੱਤ ਅਨਮੋਲਾ, ਚੋਲਾ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਇੰਦਾ। ਪੰਜ ਤੱਤ ਸੋਹੇ ਸਾਚਾ ਘਰ, ਘਰ ਘਰ ਵਿਚ ਵੱਜੇ ਵਧਾਈਆ। ਇਕੋ ਢੋਲਾ ਰਿਹਾ ਪੜ੍ਹ, ਏਕਾ ਨਾਮ ਸ਼ਨਵਾਈਆ। ਇਕੋ ਮੰਦਰ ਵੇਖੇ ਵੜ, ਘਰ ਆਪਣੇ ਪਰਦਾ ਲਾਹੀਆ। ਇਕੋ ਅੰਮ੍ਰਿਤ ਨੁਹਾਏ ਸਰ, ਸਰੋਵਰ ਇਕੋ ਇਕ ਦਰਸਾਈਆ। ਇਕੋ ਚੁਕਾਏ ਝੂਠਾ ਡਰ, ਭੈ ਅਵਰ ਨਾ ਕੋਇ ਜਣਾਈਆ। ਇਕੋ ਪੌੜੇ ਜਾਏ ਚੜ੍ਹ, ਸਾਚੀ ਮੰਜ਼ਲ ਵੇਖ ਵਖਾਈਆ। ਇਕੋ ਫੜੇ ਸਾਚਾ ਲੜ, ਪੱਲੂ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੇਲਾ ਸਹਿਜ ਸੁਭਾਈਆ। ਸਾਚਾ ਮੇਲਾ ਮੇਲ ਮਲੰਨਾ, ਹਰਿ ਜਗਦੀਸ਼ ਸੇਵ ਕਮਾਈਆ। ਲੇਖੇ

ਲਾਏ ਪੰਜ ਤੱਤ ਤਨਾ, ਤਨ ਮਾਟੀ ਸੋਭਾ ਪਾਈਆ। ਦੇਵਣਹਾਰਾ ਨਾਮ ਧਨਾ, ਸਚ ਖ਼ਜ਼ੀਨਾ ਆਪ ਵਰਤਾਈਆ। ਸੁਣਾਵਣਹਾਰਾ ਰਾਗ ਕੰਨਾ, ਧੁਨ ਨਾਮ ਸ਼ਬਦ ਸ਼ਨਵਾਈਆ। ਦੇਵਣਹਾਰਾ ਸਦਾ ਡੰਨਾ, ਹੁਕਮੀ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਖੇਲ ਵੇਖਣ ਦਾ ਜਿਸ ਜਨ ਚਾਓ, ਚਾਓ ਘਨੇਰਾ ਆਪ ਪਰਗਟਾਇੰਦਾ। ਪਹਿਲਾਂ ਦੇਵੇ ਆਪਣਾ ਨਾਉਂ, ਨਾਉਂ ਨਿਰੰਕਾਰਾ ਆਪ ਸਮਝਾਇੰਦਾ । ਦੂਜੇ ਸੁਤਿਆਂ ਪਕੜੇ ਬਾਹੋਂ, ਸੋਏ ਆਪ ਉਠਾਇੰਦਾ। ਤੀਜੇ ਕਰੇ ਸਚ ਨਿਆਉਂ, ਨੇਤਰ ਅੱਖ ਇਕ ਖੁਲ੍ਹਾਇੰਦਾ। ਚੌਥੇ ਮੇਲਾ ਬੇਪਰਵਾਹੋ, ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਇੰਦਾ। ਕਰਨੀ ਰੱਖੇ ਆਪਣੇ ਹੱਥ, ਕਰਨਹਾਰ ਅਖਵਾਇਆ। ਜੁਗ ਚੌਕੜੀ ਮਾਰਗ ਦੱਸ, ਗੁਰ ਅਵਤਾਰ ਪੀਰ ਪੈਗ਼ੰਬਰ ਪੜ੍ਹਾਇਆ। ਹਿਰਦੇ ਹਰਿ ਜੂ ਹਰ ਘਟ ਵਸ, ਡੇਰਾ ਸਚ ਲਗਾਇਆ। ਗੁਰਮੁਖ ਆਪਣੇ ਕਰ ਪਰਗਟ, ਭੇਵ ਅਭੇਦ ਖੁਲ੍ਹਾਇਆ। ਚਰਨ ਕਵਲ ਸਰਨਾਈ ਨੱਤ, ਬਿਧਾਤਾ ਇਕੋ ਜੋੜ ਜੁੜਾਇਆ। ਨਿਰਵੈਰ ਦੇਵੇ ਆਪਣੀ ਮਤ, ਵੈਰੀ ਰੂਪ ਨਾ ਕੋਇ ਵਖਾਇਆ। ਬੋਧ ਅਗਾਧ ਪੜ੍ਹਾਏ ਗਥ, ਸ਼ਬਦ ਅਨਰਾਗੀ ਰਾਗ ਸੁਣਾਇਆ। ਅੰਮ੍ਰਿਤ ਸਰੋਵਰ ਸਰ ਆਤਮ ਦੇਵੇ ਝੱਟ, ਧਰਮ ਪਿਆਲਾ ਜਾਮ ਪਿਆਇਆ। ਕਰਮ ਜਨਮ ਮੈਲ ਦੇਵੇ ਕੱਟ, ਵਰਨ ਬਰਨ ਰਹੇ ਨਾ ਰਾਇਆ। ਸੱਚਾ ਮਾਰਗ ਇਕੋ ਇਕ, ਦਹਿ ਦਿਸ਼ਾ ਦਏ ਵਖਾਇਆ। ਭਗਤ ਭਗਵਾਨ ਮੇਲ ਮਿਲਾਵਾ ਹੱਸ ਹੱਸ, ਘਰ ਸੱਜਣ ਨਜ਼ਰੀ ਆਇਆ। ਦੋ ਜਹਾਨ ਗਾਵਣ ਜਸ, ਵੇਦ ਪੁਰਾਨ ਸਿਫ਼ਤ ਸਾਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਲਿਖਾਇਆ। ਸਾਚਾ ਲੇਖਾ ਲਿਖ ਬਨਵਾਰੀ, ਲਿਖਤ ਇਕੋ ਇਕ ਜਣਾਈਆ। ਨਿਰਗੁਣ ਨੂਰ ਜੋਤ ਨਿਰੰਕਾਰੀ, ਨਿਰੰਕਾਰ ਵੱਡੀ ਵਡਿਆਈਆ। ਆਦਿ ਜੁਗਾਦਿ ਬਣ ਪਨਿਹਾਰੀ, ਤੱਟ ਕਿਨਾਰੇ ਸੇਵ ਕਮਾਈਆ। ਪ੍ਰੇਮ ਪਿਆਰ ਦੀ ਫੇਰ ਬਹਾਰੀ, ਜਨ ਭਗਤਾਂ ਅੰਦਰੋਂ ਕੂੜਾ ਬਾਹਰ ਕਢਾਈਆ। ਸਾਫ਼ ਸੋਹਣਾ ਸੁਥਰਾ ਤਨ ਸ਼ਿੰਗਾਰੀ, ਦੁਰਮਤ ਮੈਲ ਨਜ਼ਰ ਨਾ ਆਈਆ। ਅੰਮ੍ਰਿਤ ਜਲ ਦੇਵੇ ਠੰਡਾ ਠਾਰੀ, ਸਚ ਪਿਆਲਾ ਨਾਮ ਫੜਾਈਆ। ਨਿਰਮਲ ਜੋਤ ਕਰ ਉਜਿਆਰੀ, ਅਗਿਆਨ ਅੰਧੇਰ ਮਿਟਾਈਆ। ਨਾਮ ਵਸਤ ਖੋਲ੍ਹ ਪਟਾਰੀ, ਤਨ ਇਕੋ ਝੋਲੀ ਪਾਈਆ। ਗੁਰਮੁਖਾਂ ਕਰੇ ਸੱਚੀ ਦਾਰੀ, ਸੇਵਕ ਆਪਣਾ ਰੂਪ ਧਰਾਈਆ। ਲੋਕਮਾਤ ਨਾ ਹੋਏ ਖ਼ੁਆਰੀ, ਖ਼ਾਹਸ਼ ਆਪਣੀ ਪੂਰ ਕਰਾਈਆ। ਆਪ ਬੈਠਾਏ ਸਚ ਹਮਾਰੀ, ਐਰਾਪਤ ਬੈਠਾ ਸੀਸ ਝੁਕਾਈਆ। ਵੇਖਣਹਾਰਾ ਸ਼ਾਹਸਵਾਰੀ, ਸ਼ਹਿਨਸ਼ਾਹ ਦਾਤਾ ਵਡ ਵਡਿਆਈਆ। ਭਗਤ ਭਗਵਾਨ ਇਕੋ ਇਕ ਵਿਹਾਰੀ, ਵਿਵਹਾਰੀ ਆਪ ਕਰਾਈਆ । ਸਾਚੇ ਸੰਤ ਨਾਮ ਖ਼ੁਮਾਰੀ, ਰਸ ਇਕੋ ਇਕ ਰਖਾਈਆ। ਗੁਰਮੁਖ ਸੁਰਤੀ ਰਹੇ ਨਾ ਕੋਇ ਕੁਆਰੀ, ਬਾਲੀ ਕੰਨਿਆਂ ਹਰਿ ਸਰਨਾਈਆ। ਸਚ ਮਹੱਲੇ ਰੰਗਲੇ ਡੋਲੇ ਚਾੜ੍ਹੀ, ਵੰਨੀ ਜਾਣੇ ਚਾਉ ਚਾਈਂਆ। ਚਾਰ ਕੰਨੀਂ ਖੇਲ ਨਿਆਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਕਰੀਂ ਨਾ ਧੋਖਾ, ਕਲਜੁਗ ਧੁਖਦੀ ਪਈ ਲੋਕਾਈਆ। ਤੇਰੇ ਮਿਲਣ ਦਾ ਤੇਰੇ ਹੱਥ ਮੌਕਾ, ਸਾਡੀ ਚਲੇ ਨਾ ਕੋਇ ਚਤੁਰਾਈਆ। ਨੇਤਰ ਨਜ਼ਰ ਨਾ ਆਏ ਨੌਕਾ, ਸਾਗਰ ਭਵਰ ਨਾ ਕੋਇ ਦਰਸਾਈਆ। ਸਾਨੂੰ ਤੇਰੇ ਮਿਲਣ ਦਾ ਸ਼ੌਕਾ, ਨੇਤਰ ਨੈਣ ਧਿਆਨ ਲਗਾਈਆ। ਸਚਖੰਡ ਨਿਵਾਸੀ ਕਿਥੇ ਸੁਤੋਂ ਲਾ ਕੇ ਢੌਂਕਾ, ਜੁਗ ਚਾਰ ਨਾ ਅੱਖ ਖੁਲ੍ਹਾਈਆ। ਤੇਰੇ

ਬੱਚੇ ਗੁਰ ਅਵਤਾਰ ਪੀਰ ਪੈਗ਼ੰਬਰ ਭਰਦੇ ਗਏ ਹੌਕਾ, ਉਭੇ ਸਾਹ ਧਿਆਨ ਲਗਾਈਆ। ਤੇਰੀ ਯਾਦ ਅੰਦਰ ਤੇਰੇ ਵੈਰਾਗ ਅੰਦਰ ਤੇਰੇ ਸੁਹਾਗ ਅੰਦਰ ਲਿਖ ਲਿਖ ਗਏ ਜਗਤ ਪੋਥਾ, ਪੁਸਤਕ ਦੇਵੇ ਮਾਣ ਵਡਿਆਈਆ। ਸਾਹਿਬ ਸੁਲਤਾਨ ਸ੍ਰੀ ਭਗਵਾਨ ਤੇਰਾ ਮੰਗ ਮੰਗ ਗਏ ਨਿਰਗੁਣ ਕੋਠਾ, ਜਗਤ ਦੁਆਰੇ ਮਾਤ ਤਜਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਾਰਬ੍ਰਹਮ ਤੇਰਾ ਮੁਕਿਆ ਨਾ ਅਜੇ ਰੋਸਾ, ਘਰ ਮਿਲੇ ਨਾ ਚਾਈਂ ਚਾਈਂਆ। ਨਿੱਕਿਆਂ ਨਿੱਕਿਆਂ ਬਾਲਾਂ ਨਾਲ ਕਰੇਂ ਖੇਲ ਹੋਛਾ, ਗਹਿਰ ਗੰਭੀਰ ਤੇਰੀ ਨਾ ਕੋਇ ਚਤੁਰਾਈਆ। ਜੇ ਪੁੱਤ ਨਹੀਂ ਤੇ ਮਿਲ ਜਾਏ ਪੋਤਾ, ਪੋਤਰਾ ਨਹੀਂ ਤੇ ਗੁਰਮੁਖਾਂ ਦੇ ਵਡਿਆਈਆ। ਫਿਰ ਹੋਵੇਂ ਮਾਤ ਨਾ ਔਂਤਾ, ਔਂਤਰਾ ਕਹੇ ਨਾ ਤੈਨੂੰ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸ੍ਰੀ ਭਗਵਾਨ ਅੱਗੋਂ ਹੱਸ, ਹੱਸ ਹੱਸ ਜਣਾਇੰਦਾ। ਆਓ ਮਾਰਗ ਦੇਵਾਂ ਦੱਸ, ਦਹਿ ਦਿਸ਼ਾ ਭੇਵ ਚੁਕਾਇੰਦਾ। ਵੇਖੋ ਆਪਣਾ ਮੰਦਰ ਨੱਠ, ਸਾਚਾ ਰਾਹ ਜਣਾਇੰਦਾ। ਹਰਿ ਸੰਗਤ ਰੂਪ ਕਰੋ ਇਕੱਠ, ਇਕੋ ਘਰ ਵਸਾਇੰਦਾ। ਸਾਹਿਬ ਸਰਨਾਈ ਜਾਓ ਢੱਠ, ਡਿਗਿਆਂ ਆਪ ਉਠਾਇੰਦਾ। ਇਕੋ ਨਾਮ ਲਓ ਰਟ, ਮਨ ਕਾ ਮਣਕਾ ਆਪ ਭੁਆਇੰਦਾ। ਇਕ ਸਰੋਵਰ ਵੇਖੋ ਤੱਟ, ਕਿਨਾਰਾ ਇਕੋ ਇਕ ਜਣਾਇੰਦਾ। ਇਕੋ ਮੇਲ ਪੁਰਖ ਸਮਰਥ, ਸ੍ਰੀ ਭਗਵਾਨ ਆਪ ਕਰਾਇੰਦਾ। ਇਕੋ ਸਖ਼ਾਵਤ ਇਕੋ ਹੱਥ, ਖ਼ੈਰ ਬੰਦਗੀ ਇਕੋ ਪਾਇੰਦਾ। ਇਕੋ ਮਹਾਵਤ ਇਕੋ ਰਥ, ਰਥਵਾਹੀ ਇਕੋ ਸੇਵ ਕਮਾਇੰਦਾ। ਇਕੋ ਢੋਲਾ ਇਕੋ ਜਸ, ਸਿਫ਼ਤ ਸਲਾਹੀ ਇਕ ਅਖਵਾਇੰਦਾ। ਇਕੋ ਗੋਬਿੰਦ ਲੇਖੇ ਲਾਏ ਰਤ, ਬ੍ਰਹਮ ਮਤ ਇਕ ਦ੍ਰਿੜਾਇੰਦਾ। ਇਕ ਦੇ ਹੋ ਜਾਓ ਸਾਰੇ ਵਸ, ਵਸਲ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਜਣਾਇੰਦਾ। ਇਕੋ ਵਸ ਹੋਏ ਭਗਵਾਨ, ਭਗਤ ਬੈਠੇ ਸੀਸ ਝੁਕਾਈਆ। ਇਕੋ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਇਕੋ ਸਾਹਿਬ ਸੱਚਾ ਸੁਲਤਾਨ, ਸਤਿ ਸਤਿਵਾਦੀ ਵਡ ਵਡਿਆਈਆ। ਇਕੋ ਦਿਸੇ ਹੁਕਮਰਾਨ, ਜੁਗ ਚੌਕੜੀ ਹੁਕਮ ਚਲਾਈਆ। ਇਕੋ ਦੇਵਣਹਾਰਾ ਫ਼ਰਮਾਨ, ਸਚ ਸੰਦੇਸ ਜਣਾਈਆ। ਇਕੋ ਕਰਨਹਾਰਾ ਪਰਵਾਨ, ਮਿਹਰ ਨਜ਼ਰ ਰਖਾਈਆ। ਇਕੋ ਵੇਖਣਹਾਰਾ ਦੋ ਜਹਾਨ, ਇਕੋ ਖੋਜੇ ਥਾਉਂ ਥਾਈਂਆ। ਇਕੋ ਦੇਵੇ ਨਾਮ ਬਬਾਣ, ਇਕੋ ਸਭ ਨੂੰ ਰਿਹਾ ਚੜ੍ਹਾਈਆ। ਇਕੋ ਦੇਵੇ ਸਚ ਗਿਆਨ, ਇਕੋ ਕਰੇ ਹੱਕ ਪੜ੍ਹਾਈਆ। ਇਕੋ ਝੁਲਾਏ ਜਗਤ ਨਿਸ਼ਾਨ, ਇਕੋ ਭਗਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਈਆ। ਇਕੋ ਕੰਤ ਇਕ ਕੰਤੂਹਲ, ਕਰਨਹਾਰ ਇਕ ਅਖਵਾਇੰਦਾ। ਇਕੋ ਚੁਕਾਏ ਲਹਿਣਾ ਦੇਣਾ ਮੂਲ, ਲੇਖਾ ਸਭ ਦੀ ਝੋਲੀ ਪਾਇੰਦਾ। ਇਕੋ ਸੂਲੀਉਂ ਕਰੇ ਸੂਲ, ਸੁਲਾਕੁਲ ਇਕ ਅਖਵਾਇੰਦਾ। ਇਕੋ ਦੇਵੇ ਸਾਚੀ ਧੂਲ, ਧਵਲ ਹੌਲਾ ਭਾਰ ਵਖਾਇੰਦਾ। ਇਕੋ ਕਦੇ ਨਾ ਜਾਏ ਭੂਲ, ਭੁਲਿਆਂ ਆਪ ਉਠਾਇੰਦਾ। ਇਕੋ ਬੰਧਾਏ ਸਚ ਅਸੂਲ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ। ਇਕੋ ਸਭ ਨੂੰ ਕਰੇ ਕਬੂਲ, ਦਰ ਆਇਆਂ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕੋ ਕਾਤਲ ਇਕੋ ਮਕਤੂਲ, ਇਕੋ ਖ਼ੰਜ਼ਰ ਖੰਡਾ ਚਮਕਾਇੰਦਾ। ਇਕੋ ਆਦੇਸ ਇਕੋ ਨਰੇਸ਼, ਨਰ ਨਰਾਇਣ ਇਕ ਅਖਵਾਈਆ। ਇਕੋ ਰਹੇ ਸਦਾ ਹਮੇਸ਼, ਨਾ ਮਰੇ ਨਾ ਜਾਈਆ। ਇਕੋ ਸੁੱਤਾ ਬਾਸ਼ਕ ਸ਼ੇਸ਼, ਸਾਂਗੋ ਪਾਂਗ ਹੰਢਾਈਆ। ਇਕੋ ਹਰ ਘਟ ਰਿਹਾ ਖੇਡ, ਘਰ ਘਰ ਡੇਰਾ ਲਾਈਆ। ਇਕੋ

ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਭੇਜ, ਲੋਕਮਾਤ ਦਏ ਵਡਿਆਈਆ। ਇਕੋ ਆਤਮ ਪਰਮਾਤਮ ਸੁਹਾਏ ਸਾਚੀ ਸੇਜ, ਸਿੰਘਾਸਣ ਆਸਣ ਸੋਭਾ ਪਾਈਆ। ਇਕੋ ਬਿਨ ਨੇਤਰ ਲਏ ਵੇਖ, ਅੱਖ ਪਰਤੱਖ ਆਪ ਖੁਲ੍ਹਾਈਆ। ਇਕੋ ਮੇਟਣਹਾਰਾ ਰੇਖ, ਇਕੋ ਰੇਖਾ ਦਏ ਬਦਲਾਈਆ। ਇਕੋ ਪਾਏ ਸਾਰ ਮਸਾਇਕ ਸ਼ੇਖ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਇਕੋ ਗੁਰਮੁਖ ਇਕੋ ਰੰਗ, ਰੰਗ ਰੰਗੀਲਾ ਇਕ ਵਖਾਇੰਦਾ। ਇਕੋ ਸੇਜ ਇਕ ਪਲੰਘ, ਇਕੋ ਸੋਭਾਵੰਤ ਡੇਰਾ ਲਾਇੰਦਾ। ਇਕੋ ਨਾਮ ਇਕੋ ਮਰਦੰਗ, ਇਕੋ ਢੋਲਾ ਰਾਗ ਸੁਣਾਇੰਦਾ। ਇਕੋ ਪ੍ਰੇਮ ਇਕੋ ਅਨੰਦ, ਇਕੋ ਚੰਦ ਨੂਰ ਚਮਕਾਇੰਦਾ। ਇਕੋ ਵਸੇ ਸਦਾ ਸੰਗ, ਇਕੋ ਸਦਾ ਸਗਲਾ ਸੰਗ ਨਿਭਾਇੰਦਾ। ਇਕੋ ਮੰਗਣ ਰਿਹਾ ਮੰਗ, ਝੋਲੀ ਇਕੋ ਇਕ ਭਰਾਇੰਦਾ। ਇਕੋ ਪਾਏ ਬੰਦੀ ਬੰਦ, ਬੰਦੀਖ਼ਾਨਾ ਇਕ ਤੁੜਾਇੰਦਾ। ਇਕੋ ਖੇਲ ਕਰੇ ਵਰਭੰਡ, ਬ੍ਰਹਿਮੰਡ ਇਕੋ ਨਾਚ ਨਚਾਇੰਦਾ। ਇਕੋ ਲੇਖਾ ਸੂਰਜ ਚੰਦ, ਇਕੋ ਨੂਰੋ ਨੂਰ ਡਗਮਗਾਇੰਦਾ। ਇਕੋ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਗੰਢ ਪੁਆਇੰਦਾ । ਇਕੋ ਸਦਾ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਵਰਤਾਇੰਦਾ। ਇਕੋ ਮੇਟਣਹਾਰਾ ਪੰਧ, ਘਰ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਆਪਣੇ ਦਰ ਬਹਾਇੰਦਾ। ਦਰ ਬਹਾ ਕਰੇ ਵਿਹਾਰ, ਵਿਵਹਾਰੀ ਜਗਤ ਕੁੜਮਾਈਆ। ਨਾਤਾ ਜੋੜ ਕੰਤ ਨਾਰ, ਨਾਰ ਕੰਤ ਦਏ ਵਡਿਆਈਆ। ਆਤਮ ਪਰਮਾਤਮ ਬੰਨ੍ਹ ਪਿਆਰ, ਤਨ ਤੱਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਰੈਣ ਭਗਤ ਹੋਏ ਸਹਾਈਆ।

ਭਗਤ ਭਗਵਾਨ ਇਕ ਪਰਦੱਖਣਾ, ਪਰਤੱਖ ਰਿਹਾ ਜਣਾਈਆ। ਦੁਆਰਿਉਂ ਕੋਈ ਨਾ ਜਾਏ ਸੱਖਣਾ, ਆਸਾ ਸਭ ਦੀ ਪੂਰ ਕਰਾਈਆ। ਸਦਾ ਮਿਹਰ ਹੱਥ ਸਿਰ ਰੱਖਣਾ, ਹੋਣਾ ਜਗਤ ਸਹਾਈਆ। ਪ੍ਰੇਮ ਪ੍ਰੀਤੀ ਕਰਦਿਆਂ ਕਦੇ ਨਾ ਥੱਕਣਾ, ਥਕਾਵਟ ਨਜ਼ਰ ਕੋਇ ਨਾ ਆਈਆ। ਤੁਹਾਡੇ ਨਾਲੋਂ ਮਿਲਣ ਲਈ ਕਿਸੇ ਨਾ ਡੱਕਣਾ, ਰੋੜਾ ਵਿਚ ਨਾ ਕੋਇ ਅਟਕਾਈਆ। ਦਰ ਔਂਦਿਆਂ ਮੂਲ ਨਾ ਝੱਕਣਾ, ਭੱਜਣਾ ਵਾਹੋ ਦਾਹੀਆ। ਪ੍ਰੇਮ ਪਿਆਲਾ ਇਕੋ ਛੱਕਣਾ, ਸਾਂਤਕ ਸਤਿ ਸਤਿ ਕਰਾਈਆ। ਧਰਮ ਦੀਵਾਰ ਦੀ ਪਹਿਲੀ ਪਰਦੱਖ਼ਣਾ, ਪਰਮ ਪੁਰਖ ਦਏ ਵਡਿਆਈਆ। ਦੂਜੀ ਪਰਦੱਖ਼ਣਾ ਦੋ ਦੋ ਧਾਰ, ਨਿਰਗੁਣ ਸਰਗੁਣ ਆਪ ਕਰਾਇੰਦਾ। ਨਿਰਗੁਣ ਅੰਦਰ ਸਰਗੁਣ ਬਾਹਰ, ਖ਼ਾਲਕ ਖ਼ਲਕ ਖੇਲ ਵਖਾਇੰਦਾ। ਚਾਰੋਂ ਕੁੰਟ ਚੌਤਰਫੀ ਪਿਆਰ, ਕੋਨਾ ਬਚਿਆ ਕੋਇ ਰਹਿਣ ਨਾ ਪਾਇੰਦਾ। ਸਾਹਿਬ ਸਤਿਗੁਰ ਸਾਚਾ ਚੰਦ, ਗੁਰਮੁਖ ਗਿਰਦ ਦਿਸੇ ਪਰਵਾਰ, ਕਿਰਨ ਕਿਰਨ ਕਿਰਨ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਤੱਖ਼ ਆਪਣੀ ਕਾਰ ਕਮਾਇੰਦਾ। ਤੀਜੀ ਪਰਦੱਖ਼ਣਾ ਖੋਲ੍ਹੇ ਨੈਣ, ਮਿਲੇ ਮੇਲ ਸੱਚੇ ਮਾਹੀਆ। ਗੁਰਮੁਖ ਇਕ ਦੂਜੇ ਨੂੰ ਕਹਿਣ, ਆਓ ਵੇਖੋ ਬੇਪਰਵਾਹੀਆ। ਨਾਤੇ ਛੱਡ ਬਣਾਓ ਸੱਜਣ ਸੈਣ, ਸਗਲਾ ਸੰਗ ਰਖਾਈਆ। ਰਲ ਮਿਲ ਸਾਰੇ ਬਣ ਗਏ ਭਾਈ ਭੈਣ, ਸਗਲਾ ਬੰਧਨ ਪਾਈਆ। ਆਤਮ ਰੋਵੇ ਕੁਰਲਾਵੇ ਪਾਵੇ ਵੈਣ, ਵਾਹ ਵਾ ਤੇਰੀ

ਝੱਲੀ ਨਾ ਜਾਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਖਲਾਈਆ। ਚੌਥੀ ਪਰਦੱਖ਼ਣਾ ਚੌਥਾ ਰੰਗ, ਚਾਰ ਚਾਰ ਜਣਾਇੰਦਾ। ਕਿਰਪਾ ਨਿਧਾਨ ਵਜਾ ਮਰਦੰਗ, ਸੋਏ ਭੌਰੇ ਆਪ ਉਠਾਇੰਦਾ। ਆਓ ਲਓ ਸੁਗੰਧ, ਵਾਸਨਾ ਅੰਮ੍ਰਿਤ ਰੂਪ ਵਖਾਇੰਦਾ। ਦਰ ਆ ਕੇ ਵਿਚੋਂ ਨਿਕਲੇ ਗੰਦ, ਕੂੜੀ ਕਿਰਿਆ ਬਾਹਰ ਕਢਾਇੰਦਾ। ਪਰਮ ਪੁਰਖ ਦਾ ਢੋਲਾ ਗਾਓ ਛੰਦ, ਸ਼ਾਸਤਰ ਸਿਮਰਤ ਜਿਸ ਦੀ ਸਿਫ਼ਤ ਸਾਲਾਹਿੰਦਾ। ਚਰਨ ਕਵਲ ਮਾਣੋ ਅਨੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਧਾਰ ਬਣਾਇੰਦਾ। ਪੰਜਵੀਂ ਪਰਦੱਖਣਾ ਪੰਚ ਜੈਕਾਰ, ਪੰਚ ਪੰਚ ਵਡਿਆਈਆ। ਪੰਜਾਂ ਕਰੇ ਇਕ ਪਿਆਰ, ਪੰਚਾਇਣ ਦਿਤੀ ਵਡਿਆਈਆ। ਸੀਸ ਜਗਦੀਸ਼ ਬੰਨ੍ਹ ਦਸਤਾਰ, ਸੋਹਣੇ ਸੀਸ ਸੁਹਾਈਆ। ਜਗਤ ਪਰਦੱਖਣਾ ਵੇਖੇ ਨੈਣ ਉਠਾਲ, ਆਪਣੀ ਅੱਖ ਖੁਲ੍ਹਾਈਆ। ਸਾਹਿਬ ਸਤਿਗੁਰ ਕਲਜੁਗ ਅੰਤ ਕਰੇ ਪਿਆਰ, ਭਗਤਨ ਆਪਣਾ ਮੇਲ ਮਿਲਾਈਆ। ਨਿਰਵੈਰ ਹੋ ਕੇ ਬਣਿਆ ਆਪ ਦਲਾਲ, ਸਚ ਦਲਾਲੀ ਰਿਹਾ ਕਮਾਈਆ। ਕੱਠੇ ਹੋ ਕੇ ਸਾਰੇ ਕਰੀਏ ਸਵਾਲ, ਪ੍ਰਭ ਸਾਚਾ ਸਾਚੀ ਦਇਆ ਕਮਾਈਆ। ਤੇਰੀ ਲੱਗੀ ਤੇਰੇ ਨਿਭ ਜਾਏ ਨਾਲ, ਦੂਜਾ ਯਾਰ ਨਜ਼ਰ ਕੋਇ ਨਾ ਆਈਆ। ਜੇ ਇਕ ਵਾਰੀ ਗੋਦੀ ਲਿਆ ਬਿਠਾਲ, ਫਿਰ ਬਾਹਰ ਨਾ ਕਦੇ ਕਢਾਈਆ। ਜੇ ਭੁਲਿਆਂ ਭੱਟਕਿਆਂ ਲਿਆ ਭਾਲ, ਪ੍ਰਭ ਹੋਏ ਨਾ ਫੇਰ ਜੁਦਾਈਆ। ਸਭ ਕੁਛ ਤੈਨੂੰ ਦਿਤਾ ਸੰਭਾਲ, ਆਪਣੇ ਹੱਥ ਰੱਖਿਆ ਕੁਛ ਨਾ ਰਾਈਆ। ਤੇਰੀ ਵੇਖ ਸੱਚੀ ਧਰਮਸਾਲ, ਸਭ ਦੀ ਆਤਮ ਢੋਲਾ ਗਾਈਆ। ਸਾਹਿਬ ਮੇਰੇ ਪ੍ਰਿਤਪਾਲ, ਪ੍ਰਭ ਤੇਰੀ ਵੱਡ ਵਡਿਆਈਆ। ਸਾਨੂੰ ਲੋਕੀਂ ਕਹਿਣ ਕੰਗਾਲ, ਤੇਰੇ ਘਰ ਮਿਲੇ ਸ਼ਹਿਨਸ਼ਾਹੀਆ। ਕਿਰਪਾ ਕਰ ਦੀਨ ਦਿਆਲ, ਸਚ ਸਚ ਰਿਹਾ ਸਮਝਾਈਆ। ਪੰਜ ਪਰਦੱਖਣਾ ਲਓ ਮੇਰੇ ਲਾਲ, ਲਾਲ ਲਾਲ ਰੰਗ ਚੜ੍ਹਾਈਆ। ਸਦਾ ਸਦਾ ਸਦ ਵਸੇ ਤੁਹਾਡੇ ਨਾਲ, ਦਿਵਸ ਰੈਣ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਧਿਆਨ ਦੇ ਗਿਆਨ ਕਰ ਪਰਵਾਨ, ਪਰਵਾਨਾ ਆਪਣੀ ਝੋਲੀ ਪਾਈਆ। ਸਦਾ ਵਕਤ ਰਹੇ ਸੁਹੇਲਾ, ਸੁਹੰਜਣੀ ਘੜੀ ਮਿਲੇ ਵਡਿਆਈਆ। ਸੁਤਿਆਂ ਜਾਗਦਿਆਂ ਰਹੇ ਮੇਲਾ, ਵਿਛੋੜਾ ਨਜ਼ਰ ਕੋਇ ਨਾ ਆਈਆ। ਗੁਰ ਬਣਿਆ ਚੇਲਾ, ਚੇਲੇ ਗੁਰੂ ਵਿਚ ਸਮਾਈਆ। ਦੋਹਾਂ ਦਾ ਰੰਗ ਨਵੇਲਾ, ਵੱਖਰੀ ਧਾਰ ਜਣਾਈਆ। ਖ਼ਾਲੀ ਹੱਥ ਨਾ ਪੈਸਾ ਨਾ ਧੇਲਾ, ਧਰਮ ਪ੍ਰੀਤੀ ਇਕ ਵਡਿਆਈਆ। ਏਸੇ ਕਰ ਕੇ ਪ੍ਰਭੂ ਵੇਹਲਾ, ਮਾਇਆ ਬੰਧਨ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਟੂਰ ਸਦਾ ਹਜ਼ੂਰ, ਹਾਜ਼ਰ ਹੋ ਕੇ ਘਰ ਘਰ ਆਪਣੀ ਹਾਜ਼ਰੀ ਦਏ ਲਗਾਈਆ। ਸਤਿਗੁਰ ਧਾਰ ਸ਼ਬਦ ਦੀ ਰੀਤ, ਸਦਾ ਸਦਾ ਪੜ੍ਹਾਈਆ। ਸਤਿਗੁਰ ਸ਼ਬਦ ਸਾਹਿਬ ਦੀ ਜੀਤ, ਅਜਿਤ ਜਿਤਿਆ ਕਦੇ ਨਾ ਜਾਈਆ। ਸਤਿਗੁਰ ਸ਼ਬਦ ਸਦਾ ਅਤੀਤ, ਬੰਧਨ ਬੰਧ ਨਾ ਕੋਇ ਰਖਾਈਆ। ਸਤਿਗੁਰ ਸ਼ਬਦ ਸਦਾ ਨਜ਼ਦੀਕ, ਘਰ ਘਰ ਵਿਚ ਆਸਣ ਲਾਈਆ। ਸਤਿਗੁਰ ਸ਼ਬਦ ਸਦਾ ਸਦ ਠੀਕ, ਕੂੜੀ ਕਿਰਿਆ ਠੀਕਰ ਦਏ ਭੰਨਾਈਆ। ਸਤਿਗੁਰ ਸ਼ਬਦ ਸਦਾ ਲਾਸ਼ਰੀਕ, ਝਗੜੇ ਵਿਚ ਕਦੇ ਨਾ ਆਈਆ। ਸਤਿਗੁਰ ਸ਼ਬਦ ਸਚ ਤੌਫ਼ੀਕ, ਦੇਵਣਹਾਰ ਸਦਾ ਵਡਿਆਈਆ। ਸਤਿਗੁਰ ਸ਼ਬਦ ਸਤਿ ਤਾਅਰੀਫ਼, ਸਿਫ਼ਤੀ ਸਿਫ਼ਤ ਵਡਿਆਈਆ। ਸਤਿਗੁਰ ਸ਼ਬਦ ਨਾ ਹੋਏ ਜ਼ਈਫ਼, ਏਕਾ ਰੰਗ ਸਮਾਈਆ। ਸਤਿਗੁਰ ਸ਼ਬਦ ਚਾੜ੍ਹੇ ਰੰਗ ਬਸੀਠ, ਉਤਰ ਕਦੇ ਨਾ ਜਾਈਆ। ਸਤਿਗੁਰ ਸ਼ਬਦ ਪ੍ਰਭੂ ਦੀ ਪ੍ਰੀਤ, ਪ੍ਰੀਤੀਵਾਨ

ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਸ਼ਬਦ ਸਾਹਿਬ ਦਾ ਸੰਗ, ਸਦਾ ਸਦਾ ਵਡਿਆਈਆ। ਸਤਿਗੁਰ ਸ਼ਬਦ ਸਾਹਿਬ ਦਾ ਰੰਗ, ਰੰਗ ਰੰਗ ਚਮਕਾਈਆ। ਸਤਿਗੁਰ ਸ਼ਬਦ ਸਾਹਿਬ ਮਰਦੰਗ, ਨਾਦ ਧੁਨ ਸ਼ਨਵਾਈਆ। ਸਤਿਗੁਰ ਸ਼ਬਦ ਸਾਹਿਬ ਦਾ ਅੰਗ, ਅੰਗੀਕਾਰ ਕਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਤਿਗੁਰ ਸ਼ਬਦ ਸਭ ਸੇ ਉਚਾ, ਊਚ ਊਚ ਅਖਵਾਇੰਦਾ। ਸਤਿਗੁਰ ਸ਼ਬਦ ਸਭ ਸੇ ਸੁੱਚਾ, ਸੋ ਪੁਰਖ ਨਿਰੰਜਣ ਸਿਫ਼ਤ ਸਾਲਾਹਿੰਦਾ। ਸਤਿਗੁਰ ਸ਼ਬਦ ਸਦਾ ਅੱਧ ਮੂਚਾ, ਦੀਰਘ ਆਪਣੀ ਕਾਰ ਕਮਾਇੰਦਾ। ਸਤਿਗੁਰ ਸ਼ਬਦ ਵਸੇ ਚਾਰ ਕੂਟਾਂ, ਦਹਿ ਦਿਸ਼ਾ ਵੇਖ ਵਖਾਇੰਦਾ। ਸਤਿਗੁਰ ਸ਼ਬਦ ਨਾਤਾ ਤੋੜੇ ਜੂਠਾ ਝੂਠਾ, ਸਚ ਸੁੱਚ ਵਡਿਆਇੰਦਾ। ਸਤਿਗੁਰ ਸ਼ਬਦ ਬਾਝੋਂ ਸਭ ਦਾ ਖ਼ਾਲੀ ਠੂਠਾ, ਵਸਤ ਸਚ ਨਾ ਕੋਇ ਜਣਾਇੰਦਾ। ਸਤਿਗੁਰ ਸ਼ਬਦ ਅਗੰਮੀ ਬੂਟਾ, ਦੋ ਜਹਾਨ ਆਪ ਲਹਿਰਾਇੰਦਾ। ਸਤਿਗੁਰ ਸ਼ਬਦ ਭਾਗ ਲਗਾਏ ਕਾਇਆ ਪੰਜ ਤੱਤ ਕਲਬੂਤਾ, ਮੰਦਰ ਅੰਦਰ ਸੋਭਾ ਪਾਇੰਦਾ। ਸਤਿਗੁਰ ਸ਼ਬਦ ਸਦਾ ਸਬੂਤਾ, ਸਾਬਤ ਆਪਣੀ ਸੂਰਤ ਜਣਾਇੰਦਾ। ਸਤਿਗੁਰ ਸ਼ਬਦ ਤਨ ਕਦੇ ਨਾ ਲਾਏ ਭਬੂਤਾ, ਤੀਰਥ ਨਹਾਵਣ ਕੋਇ ਨਾ ਜਾਇੰਦਾ। ਸਤਿਗੁਰ ਸ਼ਬਦ ਸਦਾ ਅਨਡੀਠਾ, ਜਗ ਨੇਤਰ ਨਜ਼ਰ ਨਾ ਆਇੰਦਾ । ਸਤਿਗੁਰ ਸ਼ਬਦ ਜੁਗ ਜੁਗ ਠੰਡਾ ਕਰੇ ਅਗਨ ਅੰਗੀਠਾ, ਮੇਘ ਇਕ ਬਰਸਾਇੰਦਾ। ਸਤਿਗੁਰ ਸ਼ਬਦ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਇੰਦਾ। ਸਤਿਗੁਰ ਸ਼ਬਦ ਬੋਧ ਅਗਾਧ, ਬਿਨ ਅੱਖਰਾਂ ਕਰੇ ਪੜ੍ਹਾਈਆ। ਸਤਿਗੁਰ ਸ਼ਬਦ ਸਦਾ ਸਾਥ, ਸਗਲਾ ਸੰਗ ਨਿਭਾਈਆ। ਸਤਿਗੁਰ ਸ਼ਬਦ ਖੇਲ ਖਲਾਏ ਤ੍ਰਿਲੋਕੀ ਨਾਥ, ਪੁਰੀ ਲੋਅ ਨਾਚ ਨਚਾਈਆ। ਸਤਿਗੁਰ ਸ਼ਬਦ ਮਹਿਮਾ ਸਿਫ਼ਤ ਗਾ ਗਾਥ, ਨਿਰਵੈਰ ਕਰੇ ਪੜ੍ਹਾਈਆ। ਸਤਿਗੁਰ ਸ਼ਬਦ ਜਿਸ ਮਸਤਕ ਲੇਖਾ ਧੁਰ ਮਾਥ, ਤਿਸ ਮੇਲ ਮਿਲਾਏ ਚਾਈਂ ਚਾਈਂਆ। ਸਤਿਗੁਰ ਸ਼ਬਦ ਕਾਇਆ ਅੰਦਰ ਸੋਵੇ ਸਾਚੀ ਖਾਟ, ਮਹੱਲ ਅਟੱਲ ਇਕੋ ਕਰ ਰੁਸ਼ਨਾਈਆ। ਸਤਿਗੁਰ ਸ਼ਬਦ ਨਾਤਾ ਤੋੜੇ ਜ਼ਾਤ ਪਾਤ, ਊਚ ਨੀਚ ਵੇਖ ਵਖਾਈਆ। ਸਤਿਗੁਰ ਸ਼ਬਦ ਸਦਾ ਸਮਰਥ, ਸਮਰਥ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਲੇਖਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਜੋ ਜਨ ਅੰਤਰ ਧਿਆਨ ਲਗਾਈਆ। ਸਤਿਗੁਰ ਸ਼ਬਦ ਜਨ ਭਗਤਾਂ ਹੋਏ ਵਸ, ਦੋਏ ਜੋੜ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਸਾਚਾ ਦਾਨ, ਗੁਣਵੰਤਾ ਝੋਲੀ ਆਪ ਭਰਾਈਆ।