੨੨ ਵਸਾਖ ੨੦੨੦ ਬਿਕਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਸਾਹਿਬ ਸੁਲਤਾਨਾ, ਨਿਰਗੁਣ ਨਿਰਵੈਰ ਵਡ ਵਡਿਆਈਆ। ਸੋ ਪੁਰਖ ਮਰਦ ਮਰਦਾਨਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸੋ ਪੁਰਖ ਨਿਰੰਜਣ ਨੌਜਵਾਨਾ, ਆਦਿ ਜੁਗਾਦਿ ਸਦਾ ਰੁਸ਼ਨਾਈਆ। ਸੋ ਪੁਰਖ ਨਿਰੰਜਣ ਵਡ ਬਲਵਾਨਾ, ਬਲਧਾਰੀ ਇਕ ਅਖਵਾਈਆ। ਸੋ ਪੁਰਖ ਨਿਰੰਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦਏ ਜਣਾਈਆ। ਸੋ ਪੁਰਖ ਨਿਰੰਜਣ ਸਾਹਿਬ ਆਪ, ਭੇਵ ਅਭੇਵ ਜਣਾਇੰਦਾ। ਨਿਰਗੁਣ ਨਿਰਗੁਣ ਥਾਪਣ ਥਾਪ, ਬੇਪਰਵਾਹ ਧਾਰ ਚਲਾਇੰਦਾ। ਖੇਲਣਹਾਰਾ ਖੇਲ ਤਮਾਸ਼, ਸਾਚਾ ਖੇਲ ਆਪ ਪਰਗਟਾਇੰਦਾ। ਆਪਣੀ ਇਛਿਆ ਪੂਰੀ ਆਸ, ਭਿਛਿਆ ਸਾਚੀ ਝੋਲੀ ਪਾਇੰਦਾ। ਸਚਖੰਡ ਨਿਵਾਸੀ ਸਚ ਦੁਆਰੇ ਕਰ ਨਿਵਾਸ, ਗ੍ਰਹਿ ਮੰਦਰ ਸੋਭਾ ਪਾਇੰਦਾ। ਦੂਜਾ ਕੋਈ ਨਾ ਵਸੇ ਪਾਸ, ਇਕ ਇਕੱਲਾ ਵੇਖ ਵਖਾਇੰਦਾ। ਨਾ ਕੋਈ ਪ੍ਰਿਥਮੀ ਨਾ ਆਕਾਸ਼, ਗਗਨ ਮੰਡਲ ਨਾ ਕੋਇ ਵਡਿਆਇੰਦਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਨਿਰਗੁਣ ਨੂਰ, ਨੂਰ ਨੂਰ ਰੁਸ਼ਨਾਈਆ। ਦਾਤਾ ਦਾਨੀ ਹਾਜ਼ਰ ਹਜ਼ੂਰ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਸਰਬ ਕਲ ਹੋ ਭਰਪੂਰ, ਆਪਣੀ ਇਛਿਆ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੋ ਪੁਰਖ ਨਿਰੰਜਣ ਪੁਰਖ ਨਾਰ, ਹਰਿ ਕੰਤ ਖੇਲ ਕਰਾਇੰਦਾ। ਸਚਖੰਡ ਦੁਆਰਾ ਖੋਲ੍ਹ ਕਿਵਾੜ, ਸਾਚੇ ਮੰਦਰ ਸੋਭਾ ਪਾਇੰਦਾ। ਨਿਰਗੁਣ ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਠਾਂਡਾ ਦਰਬਾਰ, ਸ੍ਰੀ ਭਗਵਾਨ ਇਕ ਸੁਹਾਇੰਦਾ। ਹਰਿ ਪੁਰਖ ਨਿਰੰਜਣ ਵੇਖਣਹਾਰ, ਆਦਿ ਨਿਰੰਜਣ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਸਮਝਾਇੰਦਾ। ਸੋ ਪੁਰਖ ਨਿਰੰਜਣ ਕਰਨੀ ਕਰ, ਹਰਿ ਕਰਤਾ ਕਾਰ ਕਮਾਈਆ। ਹਰਿ ਪੁਰਖ ਨਿਰੰਜਣ ਖੋਲ੍ਹ ਦਰ, ਦਰ ਦਰਵਾਜ਼ਾ ਇਕ ਦ੍ਰਿੜਾਈਆ। ਏਕੰਕਾਰਾ ਅੰਦਰ ਵੜ, ਸਚ ਸਿੰਘਾਸਣ ਸੋਭਾ ਪਾਈਆ। ਆਦਿ ਨਿਰੰਜਣ ਜੋਤ ਧਰ, ਨੂਰੋ ਨੂਰ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਵੇਖੇ ਖੜ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਅਬਿਨਾਸ਼ੀ ਕਰਤਾ ਮੰਗੇ ਵਰ, ਦਰ ਦਰਵੇਸ਼ ਅਲਖ ਜਗਾਈਆ। ਪਾਰਬ੍ਰਹਮ ਪ੍ਰਭ ਕਿਰਪਾ ਕਰ, ਆਪਣੀ ਵਸਤ ਆਪ ਵਰਤਾਈਆ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਸੋਭਾ ਪਾਈਆ। ਮੁਕਾਮੇ ਹੱਕ ਖੇਲ ਅਪਾਰ, ਲਾਸ਼ਰੀਕ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਇਕ ਅਖਵਾਈਆ। ਸੋ ਸਾਹਿਬ ਗਿਆ ਉਠ, ਆਦਿ ਅੰਤ ਭੇਵ ਕੋਇ ਨਾ ਪਾਇੰਦਾ। ਨਿਰਵੈਰ ਆਪਣੇ ਉਪਰ ਤੁਠ, ਦੀਨ ਦਿਆਲ ਆਪਣੀ ਦਇਆ ਕਮਾਇੰਦਾ। ਆਪਣਾ ਲੇਖਾ ਜਾਣੇ ਸਭ ਕੁਛ, ਕਿਛ ਹੱਥ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸੋ ਸਾਹਿਬ ਸਾਹਿਬ ਸੁਲਤਾਨਾ, ਹਰਿ ਵੱਡਾ ਵਡ ਵਡਿਆਈਆ। ਸਾਚੇ ਮੰਦਰ ਹੋ ਪਰਧਾਨਾ, ਵਡ ਪਰਧਾਨਗੀ ਇਕ ਕਮਾਈਆ। ਦੇਵਣਹਾਰਾ ਧੁਰ ਫ਼ਰਮਾਣਾ, ਸਚ ਸੰਦੇਸ਼ਾ ਇਕ ਅਲਾਈਆ। ਆਪਣੀ ਇਛਿਆ ਕਰ ਪਰਵਾਨਾ, ਬੇਪਰਵਾਹ ਝੋਲੀ ਦਏ ਭਰਾਈਆ। ਨਾਰ ਕੰਤ ਖੇਲ ਮਹਾਨਾ, ਸੇਜ ਸੁਹੰਜਣੀ ਇਕ ਹੰਢਾਈਆ। ਨਿਰਗੁਣ ਨਿਰਗੁਣ ਕਰ ਨਿਸ਼ਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਸੋ ਸਤਿਗੁਰ ਆਪ ਕਰਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਸਚ ਸਿੰਘਾਸਣ ਆਸਣ ਮੱਲਾ, ਸੇਜ ਸੁਹੰਜਣੀ ਰੁੱਤ ਵਡਿਆਇੰਦਾ। ਪੁਰਖ ਨਾਰੀ ਫੜਿਆ ਪੱਲਾ, ਪੱਲੂ ਇਕ ਗੰਢ ਪੁਆਇੰਦਾ। ਨਿਰੰਕਾਰ ਨਿਰਵੈਰ ਨਿਰਾਕਾਰ ਅਜੂਨੀ ਰਹਿਤ ਆਪੇ ਰਲਾ, ਅਨਭਵ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਤਿਗੁਰ ਰਾਹ ਚਲਾਇੰਦਾ। ਸੋ ਸਤਿਗੁਰ ਸਾਹਿਬ ਦੀਨ ਦਿਆਲ, ਦਇਆਨਿਧ ਵੱਡੀ ਵਡਿਆਈਆ। ਸਚਖੰਡ ਬੈਠ ਸੱਚੀ ਧਰਮਸਾਲ, ਧਰਮ ਦੁਆਰ ਇਕ ਸੁਹਾਈਆ। ਆਪਣੀ ਅੰਤਰ ਇਛਿਆ ਕਰ ਪ੍ਰਿਤਪਾਲ, ਭਿਛਿਆ ਵੇਖੇ ਬੇਪਰਵਾਹੀਆ। ਦਾਈ ਦਾਇਆ ਬਣ ਸ਼ਾਹ ਗੋਪਾਲ, ਸ਼ਹਿਨਸ਼ਾਹ ਆਪਣੀ ਸੇਵ ਕਮਾਈਆ। ਸੁਤ ਦੁਲਾਰਾ ਜੰਮਿਆ ਲਾਲ, ਸ਼ਬਦੀ ਰੂਪ ਵਟਾਈਆ। ਪਾਰਬ੍ਰਹਮ ਖੇਲ ਨਿਰਾਲ, ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਨਿਰਗੁਣ ਧਾਰ, ਸ਼ਬਦੀ ਸੁਤ ਉਪਜਿਆ ਅਪਾਰ, ਸੋ ਹੋਇਆ
ਖ਼ਬਰਦਾਰ, ਸੁਤ ਦੁਲਾਰੇ ਕਰੇ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸੋ ਆਪ ਪ੍ਰਭ ਸਚ ਸੁਲਤਾਨਾ, ਸਤਿ ਪੁਰਖ ਵੱਡੀ ਵਡਿਆਈਆ। ਸ਼ਬਦੀ ਸੁਤ ਬਾਲ ਨਿਧਾਨਾ, ਹੰ ਰੂਪ ਦਰਸਾਈਆ। ਸੋਹੰ ਰੂਪ ਇਕ ਨਿਸ਼ਾਨਾ, ਨਿਰਗੁਣ ਸਰਗੁਣ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੋਹੰ ਰੂਪ ਪਿਤਾ ਪੂਤ, ਪੁਰਖ ਅਕਾਲ ਖੇਲ ਖਲਾਇੰਦਾ। ਏਕਾ ਤਾਗਾ ਏਕਾ ਸੂਤ, ਏਕਾ ਡੋਰੀ ਤੰਦ ਬੰਧਾਇੰਦਾ। ਇਕ ਸੁਹਾਏ ਸੁਹੰਜਣੀ ਰੁੱਤ, ਰੁੱਤ ਰੁਤੜੀ ਆਪ ਮਹਿਕਾਇੰਦਾ। ਏਕਾ ਖੇਲ ਕਰੇ ਅਬਿਨਾਸ਼ੀ ਅਚੁਤ, ਦੂਜਾ ਸੰਗ ਨਾ ਕੋਇ ਰਖਾਇੰਦਾ। ਨਾ ਕੋਈ ਕਾਇਆ ਨਾ ਕੋਈ ਬੁੱਤ, ਤਤਵ ਤਤ ਨਾ ਵੰਡ ਵੰਡਾਇੰਦਾ। ਨਿਰਗੁਣ ਧਾਰੋਂ ਨਿਰਗੁਣ ਉਠ, ਨਿਰਗੁਣ ਆਪਣੀ ਦਇਆ ਕਮਾਇੰਦਾ। ਨਿਰਗੁਣ ਬਣਾ ਨਿਰਗੁਣ ਸੁਤ, ਨਿਰਗੁਣ ਆਪਣੀ ਕਾਰ ਕਮਾਇੰਦਾ। ਨਿਰਗੁਣ ਨਿਰਗੁਣ ਕਰੇ ਹਿਤ, ਨਿਰਗੁਣ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਹੰ ਬਣਾਇਆ ਸ਼ਬਦ ਦੁਲਾਰਾ, ਪ੍ਰਭ ਦੇਵਣਹਾਰ ਵਡਿਆਈਆ। ਆਪ ਵਸੇ ਸਚਖੰਡ ਮਹੱਲ ਅਟੱਲ ਮਨਾਰਾ, ਆਸਣ ਸਿੰਘਾਸਣ ਸੋਭਾ ਪਾਈਆ। ਘਰ ਵਿਚ ਘਰ ਕਰ ਤਿਆਰਾ, ਥਿਰ ਘਰ ਆਪਣੀ ਬਣਤ ਜਣਾਈਆ। ਸ਼ਬਦੀ ਸ਼ਬਦ ਕਰ ਪਿਆਰਾ, ਪ੍ਰਭ ਦੇਵਣਹਾਰ ਵਡਿਆਈਆ। ਸੋਹੰ ਰੂਪ ਅਗੰਮ ਅਪਾਰਾ, ਅਲੱਖ ਅਗੋਚਰ ਆਪਣਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਤੋਂ ਹੋਏ ਦੋ, ਦੂਆ ਏਕਾ ਇਕੋ ਰੰਗ ਰੰਗਾਈਆ। ਸ਼ਬਦ ਸੁਤ ਹੋਇਆ ਹੰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਕਿਰਪਾ ਕਰੇ ਪਾਰਬ੍ਰਹਮ, ਭੇਵ ਅਭੇਦ ਖੁਲ੍ਹਾਇੰਦਾ। ਨਿਰਗੁਣ ਧਾਰੋਂ ਵਿਸ਼ਨੂੰ ਜੰਮ, ਵਿਸ਼ਵ ਕਾਰ ਕਮਾਇੰਦਾ। ਵਿਸ਼ਨ ਅੰਦਰ ਰੱਖ ਧੰਨ, ਕਵਲ ਨਾਭ ਅੰਮ੍ਰਿਤ ਭਰਾਇੰਦਾ। ਸਤਿ ਸਤਿਵਾਦੀ ਚਾੜ੍ਹ ਚੰਨ, ਚੰਦ ਚਾਂਦਨਾ ਨੂਰ ਵਖਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਵਿਸ਼ਨੂੰ ਅੰਦਰ ਪਾਰਬ੍ਰਹਮ ਪ੍ਰਭ ਧਾਰ, ਹਰਿ ਕਰਤਾ ਆਪ ਪਰਗਟਾਈਆ। ਬ੍ਰਹਮ ਬ੍ਰਹਮ ਕਰ ਪਸਾਰ, ਦੇਵਣਹਾਰ ਵਡਿਆਈਆ। ਸ਼ਬਦੀ ਸ਼ਬਦ ਖੇਲ ਅਪਾਰ, ਵੇਖਣਹਾਰ ਸੁਨ ਅਗੰਮ ਧੂਆਂਧਾਰ ਸਮਾਈਆ। ਸ਼ੰਕਰ ਖੇਲ ਸ੍ਰੀ ਭਗਵਨ, ਭੋਲਾ ਨਾਥ ਦਏ ਵਡਿਆਈਆ। ਤਿੰਨਾਂ ਰਾਗ ਸੁਣਾਏ ਕੰਨ, ਤਿੰਨਾਂ ਬਣੇ ਪਿਤਾ ਪੂਤ ਮਾਈਆ। ਏਕਾ ਮਾਈ ਲਏ ਜਣ, ਜਨ ਜਨਨੀ ਗੋਦ ਸੁਹਾਈਆ। ਸੋਹੰ ਰੂਪ ਵੇਖੇ ਆਪ ਭਗਵਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਤੋਂ ਹੋਏ ਦੋ, ਦੂਆ ਏਕਾ ਸੋਹੰ ਧਾਰ ਬਣਾਈਆ। ਸ਼ਬਦ ਸੁਤ ਤੇਰਾ ਖੇਲ ਅਪਾਰਾ, ਸ੍ਰੀ ਭਗਵਾਨ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਸਹਾਰਾ, ਮਿਹਰਵਾਨ ਦਇਆ ਕਮਾਇੰਦਾ। ਨਿਰਗੁਣ ਤੇਰਾ ਰੂਪ ਥਾਰਾ, ਰੇਖ ਰੰਗ ਨਜ਼ਰ ਕਿਸੇ ਨਾ ਆਇੰਦਾ। ਥਿਰ ਘਰ ਤੇਰਾ ਮਹੱਲ ਮਨਾਰਾ, ਮਹਿਫ਼ਲ ਇਕੋ ਇਕ ਲਗਾਇੰਦਾ। ਤੇਰਾ ਵਣਜ ਸਚ ਵਪਾਰਾ, ਹੱਟ ਸਾਚਾ ਇਕ ਖੁਲ੍ਹਾਇੰਦਾ। ਤਿੰਨਾਂ ਦੇਵੇ ਇਕ ਪਿਆਰਾ, ਮਿਹਰ ਨਜ਼ਰ ਉਠਾਇੰਦਾ। ਸ਼ਬਦ ਅੰਦਰੋਂ ਵਿਸ਼ਨ ਬ੍ਰਹਮਾ ਸ਼ਿਵ ਧਾਰਾ, ਧਾਰ ਧਾਰ ਵਿਚੋਂ ਵਖਾਇੰਦਾ। ਸੋਹੰ ਰੂਪ ਅਪਰ ਅਪਾਰਾ, ਏਕਾ ਦੂਆ ਗੰਢ ਪੁਆਇੰਦਾ। ਸੋਹੰ ਰੂਪ ਬਣੇ ਮਹਾਰਾਜ, ਮਹਿਮਾਂ ਅਗਣਤ ਗਣੀ ਨਾ ਜਾਈਆ। ਸਚਖੰਡ ਦੁਆਰੇ ਜਿਸ ਦਾ ਰਾਜ, ਥਿਰ ਘਰ ਸਾਚਾ ਹੁਕਮ ਮਨਾਈਆ। ਸਤਿ ਸਤਿਵਾਦੀ ਜਿਸ ਦੇ ਸਿਰ ਤੇ
ਤਾਜ, ਤਖ਼ਤ ਨਿਵਾਸੀ ਸੋ ਅਖਵਾਈਆ। ਆਪਣੀ ਇਛਿਆ ਰਚ ਕੇ ਕਾਜ, ਵਿਸ਼ਨ ਬ੍ਰਹਮਾ ਸ਼ਿਵ ਲਏ ਪਰਗਟਾਈਆ। ਖੇਲੇ ਖੇਲ ਗ਼ਰੀਬ ਨਿਵਾਜ਼, ਮਿਹਰਵਾਨ ਵੱਡੀ ਵਡਿਆਈਆ। ਆਪਣਾ ਨਾਉਂ ਰੱਖ ਆਪ ਮਹਾਰਾਜ, ਆਪਣਾ ਲੇਖਾ ਆਪਣੇ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਸਮਝਾਈਆ। ਕਰਨੀ ਕਰਤਾ ਕਰੇ ਦਲੇਰ, ਨਿਰਭੌ ਭੈ ਨਾ ਕੋਇ ਰਖਾਇੰਦਾ। ਨਿਰਗੁਣ ਦਾਤਾ ਇਕੋ ਸ਼ੇਰ, ਸ਼ਹਿਨਸ਼ਾਹ ਆਪਣੀ ਭਬਕ ਲਗਾਇੰਦਾ। ਸਚਖੰਡ ਬੈਠਾ ਰਹੇ ਕਰ ਕਰ ਆਪਣੀ ਮਿਹਰ, ਮਿਹਰਵਾਨ ਆਪ ਅਖਵਾਇੰਦਾ। ਅੱਗੇ ਚਲਾਏ ਆਪਣਾ ਗੇੜ, ਗੇੜਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਰ ਕਮਾਇੰਦਾ। ਆਪੇ ਸਿੰਘ ਹੋਵੇ ਬੱਬਰ, ਬੇਪਰਵਾਹ ਵੱਡੀ ਵਡਿਆਈਆ। ਸਚਖੰਡ ਬੈਠਾ ਕਰ ਕੇ ਆਪਣਾ ਸਬਰ, ਸਬਰ ਸਬੂਰੀ ਆਪਣੇ ਨਾਲ ਹੰਢਾਈਆ। ਆਪਣਾ ਸੁਤ ਦੁਲਾਰਾ ਸ਼ਬਦੀ ਆਪਣਾ ਵਿਸ਼ਨ ਬ੍ਰਹਮਾ ਸ਼ਿਵ ਬਣਾਇਆ ਟੱਬਰ, ਸਾਚੀ ਕਰਨੀ ਕਾਰ ਕਮਾਈਆ। ਸਭ ਦੀ ਪੂਰੀ ਕਰੇ ਸਧਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਆਪੇ ਬਣਿਆ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਆਪੇ ਦੇਵਣਹਾਰਾ ਦਾਨ, ਦਾਤਾ ਦਾਨੀ ਹਰਿ ਅਖਵਾਇੰਦਾ। ਆਪੇ ਸਾਹਿਬ ਸੱਚਾ ਕਾਹਨ, ਆਪੇ ਗੋਪੀ ਇਕ ਹੰਢਾਇੰਦਾ। ਆਪੇ ਮਰਦ ਮਰਦ ਮਰਦਾਨ, ਸਚ ਮਰਦਾਨਗੀ ਆਪ ਕਮਾਇੰਦਾ। ਆਪੇ ਸ਼ਹਿਨਸ਼ਾਹ ਸ਼ਾਹ ਸੁਲਤਾਨ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਆਪੇ ਹੋਏ ਬੇਪਹਿਚਾਨ, ਬੇਨਜ਼ੀਰ ਨਜ਼ਰ ਕਿਸੇ ਨਾ ਆਇੰਦਾ। ਆਪੇ ਵਸੇ ਸਚਖੰਡ ਮਕਾਨ, ਸਚ ਦੁਆਰੇ ਸੋਭਾ ਪਾਇੰਦਾ। ਆਪੇ ਮੁਕਾਮੇ ਹੱਕ ਕਰੇ ਕਲਿਆਣ, ਕਲਮਾ ਆਪਣਾ ਆਪ ਸੁਣਾਇੰਦਾ। ਆਪੇ ਵੇਖੇ ਮਾਰ ਧਿਆਨ, ਨੇਤਰ ਅੱਖ ਨਾ ਕੋਇ ਰਖਾਇੰਦਾ। ਆਪੇ ਹੋਏ ਜਾਣੀ ਜਾਣ, ਜਾਨਣਹਾਰ ਆਪਣਾ ਭੇਵ ਖੁਲ੍ਹਾਇੰਦਾ। ਆਪੇ ਦੇਵੇ ਸਮਰਥ ਪੁਰਖ ਹੋ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਖੇਲ ਆਪ ਕਰਾਇੰਦਾ। ਆਪਣੀ ਖੇਲ ਕਰੇ ਖੇਲ, ਖੇਲ ਖੇਲ ਵਿਚੋਂ ਪਰਗਟਾਈਆ। ਨਿਰਗੁਣ ਨਿਰਗੁਣ ਕਰ ਕਰ ਮੇਲ, ਮੇਲ ਮਿਲਾਵਾ ਬੇਪਰਵਾਹੀਆ। ਮਹੱਲ ਅਟੱਲ ਬਣ ਸੱਜਣ ਸੁਹੇਲ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਆਦਿ ਪੁਰਖ ਕਰਾਇੰਦਾ। ਸ਼ਬਦੀ ਸੁਤ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਸ਼ਬਦੀ ਸ਼ਬਦ ਨਿਕਲੀ ਧਾਰਾ, ਧਾਰ ਜੋਤੀ ਜੋਤ ਜਗਾਇੰਦਾ। ਲੇਖਾ ਜਾਣ ਆਪ ਕਰਤਾਰਾ, ਵਿਸ਼ਵ ਆਪਣੀ ਕਾਰ ਕਮਾਇੰਦਾ। ਵਿਸ਼ਨੂੰ ਕਰ ਸਾਹਿਬ ਉਜਿਆਰਾ, ਮਿਸਲ ਆਪਣੀ ਆਪ ਪਰਗਟਾਇੰਦਾ। ਅੰਮ੍ਰਿਤ ਸਚ ਦੇ ਭੰਡਾਰਾ, ਵਸਤ ਅਮੋਲਕ ਝੋਲੀ ਪਾਇੰਦਾ। ਸੁੰਦਰ ਮੁਖ ਕਵਲ ਨੈਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਵ ਆਪਣੀ ਕਾਰ ਜਣਾਇੰਦਾ। ਵਿਸ਼ਨੂੰ ਰੂਪ ਆਪੇ ਰੱਖ, ਵਿਸ਼ਵ ਦਏ ਵਡਿਆਈਆ। ਸੋਹੰ ਧਾਰ ਕਰ ਪਰਤੱਖ, ਪ੍ਰਭ ਵੇਖੇ ਬੇਪਰਵਾਹੀਆ। ਮਹਾਰਾਜ ਹੋ ਸਮਰਥ, ਸ਼ੇਰ ਆਪਣਾ ਬਲ ਜਣਾਈਆ। ਸਿੰਘ ਬੋਲ ਇਕ ਅਲੱਖ, ਜੈ ਜੈਕਾਰ ਇਕ ਸੁਣਾਈਆ। ਵਿਸ਼ਨੂੰ ਦਰ ਦੁਆਰੇ ਗਿਆ ਢੱਠ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਸਾਹਿਬ ਪੁਰਖ ਸਮਰਥ, ਤੇਰੇ ਹੱਥ ਵਡਿਆਈਆ। ਮੈਂ ਤੇਰਾ ਗਾਵਾਂ ਜਸ,
ਸਿਫ਼ਤੀ ਢੋਲਾ ਸਿਫ਼ਤ ਸਾਲਾਹੀਆ। ਤੂੰ ਅੰਤਰ ਮੇਰੇ ਵਸ, ਮੈਂ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੋ ਪੁਰਖ ਨਿਰੰਜਣ ਹਰਿ ਦਾਤਾਰ, ਦਇਆਵਾਨ ਅਖਵਾਇੰਦਾ। ਆਦਿ ਪੁਰਖ ਕਰ ਪਿਆਰ, ਆਦਿ ਆਪਣੀ ਕਾਰ ਕਮਾਇੰਦਾ। ਵਿਸ਼ਨੂੰ ਦੇਵੇ ਸਾਚਾ ਆਧਾਰ, ਸਿਰ ਆਪਣਾ ਹੱਥ ਟਿਕਾਇੰਦਾ। ਤੇਰੀ ਸੇਵਾ ਅਪਰ ਅਪਾਰ, ਹਰਿ ਸੇਵਕ ਰੂਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਰਾਇੰਦਾ। ਵਿਸ਼ਨੂੰ ਸੁਣ ਕਰ ਧਿਆਨ, ਸ੍ਰੀ ਭਗਵਾਨ ਜਣਾਈਆ। ਤੇਰੇ ਉਪਰ ਮੇਰਾ ਨਿਸ਼ਾਨ, ਨਿਸ਼ਾਨਾ ਇਕੋ ਇਕ ਪਰਗਟਾਈਆ । ਸਾਹਿਬ ਸਤਿਗੁਰੂ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨੂਰ ਦਏ ਦਰਸਾਈਆ। ਵਿਸ਼ਨੂੰ ਵੇਖਿਆ ਨੂਰ ਉਜਾਲਾ, ਨੂਰੋ ਨੂਰ ਰੁਸ਼ਨਾਈਆ। ਨਜ਼ਰੀ ਆਇਆ ਹਰਿ ਗੋਪਾਲਾ, ਬੇਪਰਵਾਹ ਵੱਡੀ ਵਡਿਆਈਆ। ਸੱਚਖੰਡ ਵਸੇ ਸੱਚੀ ਧਰਮਸਾਲਾ, ਛੱਪਰ ਛੰਨ ਨਾ ਕੋਇ ਛੁਹਾਈਆ। ਅਗਨੀ ਜੋਤ ਨਾ ਕੋਇ ਜਵਾਲਾ, ਹਵਨ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਇਸ਼ਾਰਾ ਦਏ ਜਣਾਈਆ। ਵਿਸ਼ਨੂੰ ਤੱਕਿਆ ਹਰਿ ਕਾ ਨੂਰ, ਨਿਰਗੁਣ ਨਜ਼ਰੀ ਆਇਆ। ਸਰਬ ਕਲਾ ਸਾਹਿਬ ਭਰਪੂਰ, ਬੇਪਰਵਾਹ ਅਖਵਾਇਆ। ਅਬਿਨਾਸ਼ੀ ਕਰਤੇ ਕਿਰਪਾ ਕਰ ਆਪਣਾ ਨਾਦ ਸੁਣਾਇਆ ਤੂਰ, ਤੁਰਤ ਰਾਗ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਅੱਖਰ ਇਕ ਪੜ੍ਹਾਇਆ। ਵਿਸ਼ਨੂੰ ਅੱਖਰ ਨਿਸ਼ਅੱਖਰ ਦੱਸ, ਪ੍ਰਭ ਦੇਵਣਹਾਰ ਵਡਿਆਈਆ। ਚਰਨ ਕਵਲ ਜਾਣਾ ਵਸ, ਮਿਲੇ ਸਚ ਸਰਨਾਈਆ। ਪ੍ਰੇਮ ਪ੍ਰੀਤੀ ਇਕੋ ਰਸ, ਝਿਰਨਾ ਰਿਸਕ ਰਿਸਕ ਝਿਰਾਈਆ। ਆਦਿ ਜੁਗਾਦਿ ਗੌਣਾ ਜਸ, ਪ੍ਰਭ ਦੇਵਣਹਾਰ ਵਡਿਆਈਆ। ਨੇਤਰ ਖੋਲ੍ਹ ਤੱਕ ਸੱਚ, ਤਸਵੀਰ ਬੇਨਜ਼ੀਰ ਦਏ ਦਰਸਾਈਆ। ਤੇਰਾ ਲੇਖਾ ਹੱਕੋ ਹੱਕ, ਹਕੀਕਤ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਦੇਵੇ ਇਕੋ ਵਰ, ਏਕਾ ਏਕ ਕਰੇ ਪੜ੍ਹਾਈਆ। ਵਿਸ਼ਨੂੰ ਪੜ੍ਹਿਆ ਸ੍ਰੀ ਭਗਵਾਨ ਦੀ ਜੈ, ਜੈ ਜੈ ਆਪ ਸੁਣਾਈਆ। ਤੁਧ ਬਿਨ ਆਦਿ ਅੰਤ ਕੋਈ ਨਾ ਰਹੇ, ਸਚ ਦੁਆਰ ਨਾ ਕੋਇ ਸੁਹਾਈਆ। ਜੋ ਉਪਜੇ ਸੋ ਹੋਵੇ ਲੈ, ਪ੍ਰਭ ਤੇਰੇ ਹੱਥ ਵਡਿਆਈਆ। ਤੇਰਾ ਦੱਸਿਆ ਵਿਸ਼ਨੂੰ ਕਹੇ, ਮੇਰੀ ਚਲੇ ਨਾ ਕੋਇ ਚਤੁਰਾਈਆ। ਜਿਸ ਸਿੰਘਾਸਣ ਹਰਿ ਜੂ ਬਹੇ, ਸੋ ਤਖ਼ਤ ਸੋਭਾ ਪਾਈਆ। ਪ੍ਰਭੂ ਤੇਰਾ ਸੱਚਾ ਨਾਮ ਮੇਰੇ ਬਿਨਾਂ ਕੋਈ ਨਾ ਲਏ, ਇਹ ਵਿਸ਼ਨੂੰ ਮੰਗ ਮੰਗਾਈਆ। ਦੋਏ ਜੋੜ ਚਰਨੀ ਢਹਿ, ਮੰਗੀ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਦੇਵਣਹਾਰ ਵਡਿਆਈਆ। ਵਿਸ਼ਨੂੰ ਤੇਰਾ ਮਾਣ ਰਖਾਵਾਂਗਾ। ਤ੍ਰੈਗੁਣ ਮਾਇਆ ਇਕ ਉਪਾਵਾਂਗਾ। ਤਿੰਨਾਂ ਦੀ ਝੋਲੀ ਪਾਵਾਂਗਾ। ਸਾਚਾ ਰਾਹ ਵਖਾਵਾਂਗਾ। ਰਜੋ ਤਮੋ ਸਤੋ ਨਾਮ ਧਰਾਵਾਂਗਾ। ਪੰਚਮ ਗੰਢ ਪੁਆਵਾਂਗਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਇਛਿਆ ਭਿਛਿਆ ਇਕ ਦਰਸਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਕਰ ਕੇ ਦਾਸੀ ਦਾਸ, ਧੁਰ ਫ਼ਰਮਾਣਾ ਹੁਕਮ ਮਨਾਵਾਂਗਾ। ਰਚਨਾ ਰਚ ਪ੍ਰਿਥਮੀ ਆਕਾਸ਼, ਗਗਨ ਮੰਡਲ ਸੋਭਾ ਪਾਵਾਂਗਾ। ਲੋਆਂ ਪੁਰੀਆਂ ਖੇਲ ਤਮਾਸ਼, ਸੂਰਜ ਚੰਦ ਨੂਰ ਚਮਕਾਵਾਂਗਾ। ਨਿਰਗੁਣ ਸਰਗੁਣ ਕਰ ਪਰਕਾਸ਼, ਜੋਤੀ ਜਾਤਾ ਆਪ ਅਖਵਾਵਾਂਗਾ। ਸ਼ਬਦ ਅਗੰਮੀ ਪਾ ਕੇ ਰਾਸ, ਦੋ ਜਹਾਨ ਢੋਲ ਵਜਾਵਾਂਗਾ। ਪਵਣੀ ਪਵਣ ਪਵਣ ਸਵਾਸ, ਆਸ ਸਭ ਦੀ
ਪੂਰ ਕਰਾਵਾਂਗਾ। ਨਿਰਗੁਣ ਸਰਗੁਣ ਚਲੇ ਸ਼ਾਖ਼, ਸ਼ਨਾਖ਼ਤ ਆਪਣੀ ਆਪਣੇ ਵਿਚ ਛੁਪਾਵਾਂਗਾ। ਜੋ ਇਛਿਆ ਗਈ ਭਾਖ, ਸੋ ਪੂਰੀ ਕਰ ਵਖਾਵਾਂਗਾ। ਨੇਤਰ ਖੋਲ੍ਹ ਜਾਗ, ਬਿਨ ਅੱਖਾਂ ਅੱਖ ਮਿਲਾਵਾਂਗਾ। ਤੇਰਾ ਇਕੋ ਇਕ ਪਾਠ, ਜੈ ਜੈ ਤੇਰਾ ਰਾਗ ਅਲਾਵਾਂਗਾ। ਨਿਰਗੁਣ ਸਰਗੁਣ ਦੇ ਦੇ ਸਾਥ, ਸਗਲਾ ਸੰਗ ਨਿਭਾਵਾਂਗਾ। ਲੱਖ ਚੁਰਾਸੀ ਬਣੇ ਖ਼ਾਹਸ਼, ਚਾਰੇ ਖਾਣੀ ਵੰਡ ਵੰਡਾਵਾਂਗਾ। ਅੰਡਜ ਜੇਰਜ ਉਤਭੁਜ ਸੇਤਜ ਕਰ ਨਿਵਾਸ, ਨਿਰਮਲ ਜੋਤੀ ਜੋਤ ਜਗਾਵਾਂਗਾ। ਚਾਰੇ ਬਾਣੀ ਕਰ ਪਰਕਾਸ਼, ਧੁਰ ਦਾ ਰਾਗੀ ਰਾਗ ਸੁਣਾਵਾਂਗਾ। ਚਾਰੇ ਯੁਗ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਹੰਢਾਵਾਂਗਾ। ਨਿਰਗੁਣ ਸਰਗੁਣ ਚਲਾਵਾਂ ਸ਼ਾਖ਼, ਗੁਰ ਗੁਰ ਸ਼ਬਦੀ ਵੰਡ ਵੰਡਾਵਾਂਗਾ। ਬ੍ਰਹਮਾ ਵੇਤਾ ਦੱਸਾਂ ਪਾਠ, ਪਾਠਸ਼ਾਲਾ ਇਕ ਬਣਾਵਾਂਗਾ। ਅੰਮ੍ਰਿਤ ਮਾਰੇ ਸਰੋਵਰ ਠਾਠ, ਲਹਿਰ ਲਹਿਰ ਵਿਚੋਂ ਪਰਗਟਾਵਾਂਗਾ। ਦੋ ਜਹਾਨਾਂ ਪੱਤਣ ਘਾਟ, ਪੱਤਣ ਘਾਟ ਕਿਨਾਰਾ ਇਕੋ ਇਕ ਵਡਿਆਵਾਂਗਾ। ਲੇਖਾ ਲਿਖ ਬਿਨ ਕਲਮ ਦਵਾਤ, ਨਿਸ਼ਅੱਖਰ ਅੱਖਰ ਬਣਾਵਾਂਗਾ। ਫਿਰ ਬ੍ਰਹਮਾ ਦੇਵਾਂ ਦਾਤ, ਚਾਰੇ ਵੇਦਾਂ ਆਪ ਪੜ੍ਹਾਵਾਂਗਾ। ਲੋਕਮਾਤ ਬਣੇ ਜਮਾਤ, ਜੁਮਲਾ ਆਪਣਾ ਨਾ ਕਿਸੇ ਸਮਝਾਵਾਂਗਾ। ਅੰਤਮ ਸਭ ਦੀ ਕਰਾਂ ਵਫ਼ਾਤ, ਫ਼ਾਤਿਹਾ ਸਭ ਦਾ ਆਪ ਪੜ੍ਹਾਵਾਂਗਾ। ਮੇਰਾ ਲੇਖਾ ਕੋਈ ਨਾ ਜਾਣੇ ਲੁਗਾਤ, ਕਲਮਾ ਆਪਣਾ ਆਪ ਪਰਗਟਾਵਾਂਗਾ। ਸਚ ਪਿਆਲਾ ਆਬੇ ਹਯਾਤ, ਹਯਾਤੀ ਸਭ ਦੀ ਆਪ ਬਦਲਾਵਾਂਗਾ। ਤੇਰੀ ਪੂਰੀ ਕਰਾਂ ਖ਼ਾਹਸ਼, ਕੀਤਾ ਕੌਲ ਭੁੱਲ ਨਾ ਜਾਵਾਂਗਾ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਸੇਵਾ ਕਰਨੀ ਬਣ ਕੇ ਦਾਸੀ ਦਾਸ, ਫਿਰ ਆਪਣਾ ਭੇਵ ਖੁਲ੍ਹਾਵਾਂਗਾ। ਮੰਡਲ ਮੰਡਪ ਪਾਵਾਂ ਰਾਸ, ਗੋਪੀ ਕਾਹਨ ਨਚਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕਰ ਦਾਸੀ ਦਾਸ, ਸਾਚੀ ਸਿਖਿਆ ਇਕ ਸਮਝਾਵਾਂਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਦੱਸ ਦੱਸ ਪਾਠ, ਰਸਨਾ ਜਿਹਵਾ ਬੱਤੀ ਦੰਦ ਸਮਝਾਵਾਂਗਾ। ਸਰੋਵਰ ਬਣਾ ਤੀਰਥ ਤੱਟ ਘਾਟ, ਕਿਨਾਰਾ ਜਗਤ ਰੂਪ ਦਰਸਾਵਾਂਗਾ। ਜੋਗ ਅਭਿਆਸ ਖੇਲ ਤਮਾਸ਼, ਨਿਓਲੀ ਕਰਮ ਜ਼ਾਤ ਪਾਤ ਵਰਨ ਬਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਵਾਂਗਾ। ਕੋਟਨ ਕੋਟ ਰਸਨਾ ਜਿਹਵਾ ਗੁਰ ਅਵਤਾਰ ਪੀਰ ਪੈਗ਼ੰਬਰ ਹਰਫ਼ ਬਹਰਫ਼ ਮੇਰਾ ਨਾਮ ਪੜ੍ਹਨ, ਪੜ੍ਹ ਪੜ੍ਹ ਨਾਮ ਆਪਣਾ ਆਪ ਜਣਾਵਾਂਗਾ। ਮੰਜ਼ਲ ਮੰਜ਼ਲ ਸਾਰੇ ਚੜ੍ਹਨ, ਬਿਨ ਆਪਣੀ ਕਿਰਪਾ ਆਪਣੇ ਘਰ ਨਾ ਕਿਸੇ ਲਿਆਵਾਂਗਾ। ਜੁਗ ਚੌਕੜੀ ਸਾਰੇ ਡਰਨ, ਭੈ ਇਕੋ ਇਕ ਦਰਸਾਵਾਂਗਾ। ਤੇਈ ਅਵਤਾਰ ਭਗਤ ਅਠਾਰਾਂ ਗੁਰ ਦਸ, ਈਸਾ ਮੂਸਾ ਮੁਹੰਮਦ ਮੰਗਣ ਸਰਨ, ਸਰਨਗਤ ਇਕ ਜਣਾਵਾਂਗਾ। ਸਾਧਾਂ ਸੰਤਾਂ ਖੋਲ੍ਹਾਂ ਹਰਨ ਫ਼ਰਨ, ਨੇਤਰ ਅੱਖ ਅੱਖ ਮਿਲਾਵਾਂਗਾ। ਰਾਮ ਕ੍ਰਿਸ਼ਨ ਅੱਲਾ ਹੂ ਹੌਕਾ ਸਾਰੇ ਭਰਨ, ਸਤਿਨਾਮ ਵਾਹਿਗੁਰੂ ਆਪਣਾ ਖੇਲ ਜਣਾਵਾਂਗਾ। ਜੋ ਨਾਮ ਮੇਰਾ ਧਰਨ, ਸੋ ਪੰਜ ਤੱਤ ਚੋਲੇ ਵਿਚੋਂ ਮਰਨ, ਅੰਤ ਸਭ ਨਿਸ਼ਾਨ ਮਿਟਾਵਾਂਗਾ। ਆਦਿ ਜੁਗਾਦੀ ਘਾੜਨ ਘੜ, ਘੜ ਘੜ ਭਾਂਡੇ ਵੇਖ ਵਖਾਵਾਂਗਾ। ਲੱਖ ਚੁਰਾਸੀ ਅੰਦਰ ਵੜ, ਸਚ ਸਿੰਘਾਸਣ ਸੋਭਾ ਪਾਵਾਂਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਹੁਕਮੇ ਅੰਦਰ ਜਣਾਵਾਂ ਆਪਣਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਵਾਂਗਾ। ਨਾਨਕ ਗੋਬਿੰਦ ਦੇ ਕੇ ਜਾਏ ਵਰ, ਵੇਦ ਵਿਆਸਾ ਮੂਲ ਚੁਕਾਵਾਂਗਾ। ਮੁਹੰਮਦ ਮੰਗੇ ਖਲ੍ਹੋ ਕੇ ਨਡਰ, ਨੀਲੇ ਬਸਤਰ ਤਨ ਰੰਗਾਵਾਂਗਾ। ਮੂਸਾ ਮੂੰਹ ਦੇ ਭਾਰ ਡਿੱਗੇ ਦੜ, ਨੂਰੀ ਝਲਕ ਝਲਕ ਪਰਗਾਟਾਵਾਂਗਾ। ਈਸਾ ਕਹੇ ਮੇਰਾ ਬਾਪ ਮੇਰਾ ਪੱਲੂ ਲਏ ਫੜ, ਇਕੋ ਉਹਦੀ ਓਟ ਰਖਾਵਾਂਗਾ। ਨਾਨਕ ਨਿਹਕਲੰਕ ਨਰਾਇਣ ਨਿਰਗੁਣ ਜੋਤ ਲਏ ਧਰ, ਮਾਤ ਪਿਤ
ਨਾ ਕੋਇ ਬਣਾਵਾਂਗਾ। ਗੋਬਿੰਦ ਕਹੇ ਸੰਬਲ ਨਗਰ ਜਾਏ ਵੜ, ਸਾਚਾ ਮੰਦਰ ਇਕ ਸੁਹਾਵਾਵਾਂਗਾ। ਦੋ ਜਹਾਨ ਬਣਾਵਾਂ ਆਪਣਾ ਘਰ, ਗ੍ਰਹਿ ਇਕੋ ਇਕ ਵਖਾਵਾਂਗਾ। ਸਾਚੀ ਚੋਟੀ ਆਪੇ ਚੜ੍ਹ, ਆਖ਼ਰ ਆਪਣਾ ਰੰਗ ਰੰਗਾਵਾਂਗਾ। ਵਿਸ਼ਨੂੰ ਤੇਰਾ ਪੱਲੂ ਫੜ, ਤੇਰਾ ਪਾਇਆ ਵਾਸਤਾ ਪੂਰ ਕਰਾਵਾਂਗਾ। ਕਲਜੁਗ ਅੰਤ ਸ੍ਰੀ ਭਗਵੰਤ ਤੇਰਾ ਪੂਰਾ ਕਰੇ ਵਰ, ਵਰ ਦਾਤਾ ਫੇਰ ਅਖਵਾਵਾਂਗਾ। ਨਿਰਗੁਣ ਸਰਗੁਣ ਰੂਪ ਧਰ, ਸੋਹੰ ਸਤਿ ਸਤਿ ਵਡਿਆਵਾਂਗਾ। ਮਹਾਰਾਜ ਹੋ ਨਡਰ, ਭੈ ਭੌ ਨਾ ਕੋਇ ਰਖਾਵਾਂਗਾ। ਸ਼ੇਰ ਹੋ ਕੇ ਲੋਕਮਾਤ ਜੂਹ ਵਿਚ ਵੜ, ਲੱਖ ਚੁਰਾਸੀ ਜੀਵ ਸਰਬ ਭਜਾਵਾਂਗਾ। ਸਿੰਘ ਹੋ ਕੇ ਸਭ ਦੀ ਛਾਤੀ ਜਾਵਾਂ ਚੜ੍ਹ, ਮੂੰਹ ਦੇ ਭਾਰ ਸਰਬ ਸੁਟਾਵਾਂਗਾ। ਵਿਸ਼ਨੂੰ ਤੂੰ ਸੇਵਾ ਕਰੀਂ ਘਰ ਘਰ, ਜਨ ਭਗਤਾਂ ਤੇਰਾ ਮੇਲ ਮਿਲਾਵਾਂਗਾ। ਅੰਤ ਭਗਵਾਨ ਪੱਲੂ ਲਏ ਫੜ, ਫੜਿਆ ਪੱਲੂ ਆਪਣੇ ਨਾਲ ਬੰਧਾਵਾਂਗਾ। ਔਂਦਾ ਜਾਂਦਾ ਦੋ ਜਹਾਨਾਂ ਜੈ ਜੈਕਾਰ ਲੈਣਾ ਕਰ, ਹਰਿ ਕਰਤਾ ਰੂਪ ਵਖਾਵਾਂਗਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਇਹਦਾ ਕੋਈ ਘਾੜਨ ਸਕੇ ਨਾ ਘੜ, ਘੜਨ ਭੰਨਣਹਾਰ ਆਪ ਅਖਵਾਵਾਂਗਾ। ਜੋ ਇਸ ਢੋਲਾ ਲਏ ਪੜ੍ਹ, ਤਿਸ ਆਪਣਾ ਮੇਲ ਮਿਲਾਵਾਂਗਾ। ਵਿਸ਼ਨੂੰ ਤੂੰ ਵੀ ਡਿਗਣਾ ਦੜ, ਤੇਰਾ ਮਾਣ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਦਰਸਾਵਾਂਗਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਜੈਕਾਰਾ, ਹਰਿ ਕਾ ਰੂਪ ਦਰਸਾਈਆ। ਜਿਸ ਦਾ ਆਦਿ ਅੰਤ ਨਜ਼ਰ ਨਾ ਆਇਆ ਕਿਨਾਰਾ, ਸੋ ਸਾਹਿਬ ਰਿਹਾ ਸੁਣਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਤੱਕਦੇ ਰਹੇ ਸਹਾਰਾ, ਸੋ ਸਤਿਗੁਰ ਕਰੇ ਪੜ੍ਹਾਈਆ। ਜਿਸ ਦਾ ਖਾਣੀ ਬਾਣੀ ਬੋਧ ਅਗਾਧਾ ਸਹਾਰਾ, ਸੋ ਸਾਹਿਬ ਬੇਪਰਵਾਹੀਆ। ਭਗਤ ਭਗਵਾਨ ਵਖਾਏ ਇਕ ਦੁਆਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਕਾਗ਼ਦ ਕਲਮ ਨਾ ਲਿਖਣਹਾਰਾ, ਨੇਤਰ ਰੋਵੇ ਸਮੁੰਦ ਸਾਗਰ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੈ ਜੈਕਾਰ ਇਕ ਜਣਾਈਆ। ਜੈ ਜੈਕਾਰ ਭਗਤ ਭਗਵਾਨ, ਸ੍ਰੀ ਭਗਵਾਨ ਆਪ ਸਮਝਾਇੰਦਾ। ਵਿਸ਼ਨੂੰ ਮੰਗਿਆ ਵਿਸ਼ਵ ਦਾਨ, ਵਸਤੂ ਹਰਿ ਜੀ ਝੋਲੀ ਪਾਇੰਦਾ। ਸਿੰਘ ਸ਼ੇਰ ਵਡ ਬਲਵਾਨ, ਪ੍ਰਭ ਆਪਣੇ ਨਾਮ ਭਬਕ ਲਗਾਇੰਦਾ। ਮਹਾਰਾਜ ਬਣ ਪਰਧਾਨ, ਸਾਚੀ ਸਿਖਿਆ ਇਕ ਸਮਝਾਇੰਦਾ। ਹੰ ਰੂਪ ਸਰਬ ਜਹਾਨ, ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਜਨ ਆਪਣਾ ਰੰਗ ਰੰਗਾਇੰਦਾ। ਸੋ ਪੁਰਖ ਨਿਰੰਜਣ ਸਭ ਦੀ ਕਰੇ ਕਲਿਆਣ, ਕਰਤਾ ਆਪਣੀ ਕਾਰ ਕਮਾਇੰਦਾ। ਆਦਿ ਸੋ ਅੰਤ ਭਗਵਾਨ ਦੋਹਾਂ ਦੀ ਹੋਵੇ ਜੈ, ਜੈ ਜੈਕਾਰ ਦੋ ਜਹਾਨ ਅਲਾਇੰਦਾ। ਦੂਜਾ ਕੋਈ ਮਾਤ ਨਾ ਰਹੇ, ਜੋ ਘੜਿਆ ਭੰਨ ਵਖਾਇੰਦਾ। ਸਚ ਦੁਆਰੇ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸ਼ਬਦ ਅਨਾਦੀ ਸਤਿਗੁਰ ਪੂਰਾ ਬਹੇ, ਦੂਜਾ ਆਸਣ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਜੈਕਾਰਾ, ਨਿਰਗੁਣ ਸਰਗੁਣ ਕਰੇ ਪਿਆਰਾ, ਆਤਮ ਪਰਮਾਤਮ ਮੇਲ ਦੁਆਰਾ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਗਹਿਰ ਗੰਭੀਰ ਬੇਨਜ਼ੀਰ ਬੇਤਸਵੀਰ, ਲਾਸ਼ਰੀਕ ਸ਼ਹਿਨਸ਼ਾਹ ਇਕੋ ਇਕ ਜਣਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਜੋ ਨਾਅਰਾ ਲਏ ਲਗਾਈਆ। ਤਿਸ ਸਿਰ ਜਮ ਕਾ ਡੰਡ ਨਾ ਰਹੇ, ਰਾਏ ਧਰਮ ਨਾ ਦਏ ਸਜ਼ਾਈਆ। ਲੱਖ ਚੁਰਾਸੀ ਵਹਿਣ ਨਾ ਵਹੇ, ਮਾਤ ਗਰਭ ਨਾ ਫੇਰਾ ਪਾਈਆ। ਪੁਰਖ ਅਕਾਲ ਦੀ ਚਰਨੀ ਬਹੇ, ਜਿਸ ਦੁਆਰ ਮਿਲੇ ਵਡਿਆਈਆ। ਨਾਤਾ ਤੁੱਟੇ ਤੂੰ
ਮੈਂ, ਮੈਂ ਤੂੰ ਰਹਿਣ ਨਾ ਪਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਗਏ ਹੈਂ, ਹਰਿ ਜੂ ਕੀ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨਾਅਰਾ ਦਏ ਵਡਿਆਈਆ। ਇਕੋ ਨਾਅਰੇ ਅੰਦਰ ਦੋ ਜਹਾਨ, ਬਚਿਆ ਕੋਇ ਨਜ਼ਰ ਨਾ ਆਇੰਦਾ। ਇਕੋ ਨਾਅਰੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਮੰਗਣ ਦਾਨ, ਝੋਲੀ ਖ਼ਾਲੀ ਸਰਬ ਵਖਾਇੰਦਾ। ਇਕੋ ਨਾਅਰੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਪਰਵਾਨ, ਹਰਿ ਪਰਵਾਨਾ ਆਪ ਫੜਾਇੰਦਾ। ਇਕੋ ਨਾਅਰੇ ਅੰਦਰ ਭਗਤ ਭਗਵਾਨ ਮਿਲਣ ਆਣ, ਬਿਨ ਭਗਤੀਉਂ ਮੇਲ ਮਿਲਾਇੰਦਾ। ਇਕੋ ਨਾਅਰੇ ਅੰਦਰ ਅੰਮ੍ਰਿਤ ਆਤਮ ਸਰੋਵਰ ਕਰਾਏ ਅਸ਼ਨਾਨ, ਦੁਰਮਤ ਮੈਲ ਧੁਆਇੰਦਾ। ਇਕੋ ਨਾਅਰੇ ਅੰਦਰ ਆਤਮ ਪਰਮਾਤਮ ਦੇਵੇ ਗਿਆਨ, ਚੌਦਾਂ ਵਿਦਿਆ ਨਾ ਕੋਇ ਪੜ੍ਹਾਇੰਦਾ। ਇਕੋ ਨਾਅਰੇ ਅੰਦਰ ਬਖ਼ਸ਼ੇ ਚਰਨ ਧਿਆਨ, ਸਚ ਪ੍ਰੀਤੀ ਇਕ ਸਮਝਾਇੰਦਾ। ਇਕੋ ਨਾਅਰੇ ਅੰਦਰ ਕਰੇ ਕਲਿਆਣ, ਜਿਸ ਨੂੰ ਕਲਮਾ ਆਪ ਸਮਝਾਇੰਦਾ। ਇਕੋ ਨਾਅਰੇ ਅੰਦਰ ਮਿਲੇ ਅਮਾਮ, ਮਿਹਰਵਾਨ ਆਪਣਾ ਰੰਗ ਰੰਗਾਇੰਦਾ। ਇਕੋ ਨਾਅਰੇ ਅੰਦਰ ਮੇਲੇ ਰਾਮ, ਰਮੱਯਾ ਆਪਣੀ ਗੰਢ ਪੁਆਇੰਦਾ। ਇਕੋ ਨਾਅਰੇ ਅੰਦਰ ਵੇਖੇ ਸ਼ਾਮ, ਘਨੱਯਾ ਆਪਣਾ ਭੇਵ ਚੁਕਾਇੰਦਾ। ਇਕੋ ਨਾਅਰੇ ਅੰਦਰ ਦਏ ਪੈਗ਼ਾਮ, ਸਚ ਹਦੀਸ ਆਪ ਸੁਣਾਇੰਦਾ। ਇਕੋ ਨਾਅਰੇ ਅੰਦਰ ਵੇਖੇ ਸਤਿ ਨਾਮ, ਨਾਮ ਸਤਿ ਗੰਢ ਪੁਆਇੰਦਾ। ਇਕੋ ਨਾਅਰੇ ਅੰਦਰ ਵਾਹਿਗੁਰੂ ਜਪੇ ਨਿਸ਼ਕਾਮ, ਆਸਾ ਮਨਸਾ ਪੂਰ ਵਖਾਇੰਦਾ। ਇਕੋ ਨਾਅਰੇ ਅੰਦਰ ਲੇਖਾ ਚੁੱਕੇ ਤਮਾਮ, ਤਮਾ ਹਿਰਸ ਨਾ ਕੋਇ ਵਧਾਇੰਦਾ। ਇਕੋ ਨਾਅਰੇ ਅੰਦਰ ਵਖਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਇੰਦਾ। ਇਕੋ ਨਾਅਰੇ ਅੰਦਰ ਕਰੇ ਪਰਵਾਨ, ਜਿਨ੍ਹਾਂ ਆਪਣਾ ਨਾਮ ਸਮਝਾਇੰਦਾ। ਇਕੋ ਨਾਅਰੇ ਅੰਦਰ ਸਚਖੰਡ ਵਸਾਏ ਸਚ ਮਕਾਮ, ਬੇਮਕਾਮ ਆਪਣੀ ਦਇਆ ਕਮਾਇੰਦਾ। ਇਕੋ ਨਾਅਰੇ ਅੰਦਰ ਕਰੇ ਸਰਬ ਸਲਾਮ, ਸਜਦਾ ਸੀਸ ਸਰਬ ਝੁਕਾਇੰਦਾ। ਇਕੋ ਨਾਅਰਾ ਆਦਿ ਜੁਗਾਦਿ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪਣੇ ਹੱਥ ਰਖਾਇੰਦਾ। ਸੋਹੰ ਰੂਪ ਜੋ ਲਏ ਪਹਿਚਾਨ, ਪਸਚਾਤਾਪ ਨਾ ਕੋਇ ਰਹਾਇੰਦਾ। ਮਹਾਰਾਜ ਜਿਸ ਕਿਰਪਾ ਕਰੇ ਆਣ, ਤਿਸ ਸ਼ੇਰ ਰੂਪ ਵਟਾਇੰਦਾ। ਸਿੰਘ ਭਬਕੇ ਵਿਚ ਜਹਾਨ, ਜੰਗਲ ਜੂਹ ਉਜਾੜ ਪਹਾੜ ਬੇਲੇ ਡੂੰਘੀ ਕੰਦਰ ਵੇਖ ਵਖਾਇੰਦਾ। ਵਿਸ਼ਨੂੰ ਦਰ ਦਰਵੇਸ਼ ਦਰ ਦਰ ਦੇਵੇ ਦਾਨ, ਦਸਤ ਬਦਸਤ ਆਪ ਵਰਤਾਇੰਦਾ। ਸ੍ਰੀ ਭਗਵਾਨ ਵੇਖੇ ਮਾਰ ਧਿਆਨ, ਨੇਤਰ ਨੈਣ ਨੈਣ ਉਠਾਇੰਦਾ। ਜੈ ਜੈਕਾਰ ਕਰਨ ਦੋ ਜਹਾਨ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਸਾਚਾ ਢੋਲਾ ਤੇਰਾ ਸਰਬ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਨਾਮ ਧੁਰ ਦਾ ਜਾਮ, ਜਨ ਭਗਤਾਂ ਆਪ ਪਿਆਇੰਦਾ। ਜਨ ਭਗਤ ਖ਼ੁਸ਼ੀ ਮੰਨੌਣਗੇ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਢੋਲਾ ਗੌਣਗੇ। ਕਾਇਆ ਮੰਦਰ ਅੰਦਰ ਪਰਦਾ ਉਹਲਾ ਸਰਬ ਚੁਕੌਣਗੇ। ਘਰ ਵਿਚ ਨਜ਼ਰੀ ਆਏ ਮੌਲਾ, ਅਨਮੁਲੜੀ ਵਸਤ ਘਰ ਆਪਣੇ ਵਿਚੋਂ ਪੌਣਗੇ। ਉਲਟਾ ਕਰੇ ਨਾਭ ਕੌਲਾ, ਕਵਲ ਨਾਭੀ ਅੰਮ੍ਰਿਤ ਸਚ ਭਰੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਰੰਗ ਵਖੌਣਗੇ। ਜੋ ਸੋਹੰ ਢੋਲਾ ਗਾਏਗਾ। ਆਤਮ ਪਰਮਾਤਮ ਮੇਲ ਮਿਲਾਏਗਾ। ਪਾਰਬ੍ਰਹਮ ਬ੍ਰਹਮ ਵਿਛੋੜਾ ਅੰਤ ਕਟਾਏਗਾ। ਸੁਰਤੀ ਸ਼ਬਦੀ ਜੋੜਾ ਇਕ ਜੁੜਾਏਗਾ। ਨਾਮ ਘੋੜਾ ਇਕ ਵਖਾਏਗਾ। ਸੱਸੇ ਉਪਰ ਹੋੜਾ ਲਾਏਗਾ। ਹਾਹਾ ਟਿੱਪੀ ਵਿਚ ਬੰਦ ਕਰਾਏਗਾ । ਚੌਥਾ ਅੱਖਰ
ਸੱਸਾ ਕਿਲਾ ਰੂਪ ਦਰਸਾਏਗਾ। ਹਾਹਾ ਹੰਸ ਮੁਖ ਹੱਸਾ, ਹਰਿ ਕੀ ਧਾਰ ਵਿਚ ਸਮਾਏਗਾ। ਪੰਚਮ ਅੱਖਰ ਇਕੋ ਦੱਸਾ, ਦਹਿ ਦਿਸ਼ਾ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਗੋਦ ਬਹਾਏਗਾ। ਗੁਰਮੁਖ ਕਹਿਣ ਢੋਲਾ ਗਾਵਾਂਗੇ। ਸੋ ਪੁਰਖ ਨਿਰੰਜਣ ਧਿਆਵਾਂਗੇ। ਹੰ ਬ੍ਰਹਮ ਮੇਲ ਮਿਲਾਵਾਂਗੇ। ਕਰਮ ਕਾਂਡ ਨਾ ਕੋਇ ਰਖਾਵਾਂਗੇ। ਆਂਢ ਗਵਾਂਢ ਸਮਝਾਵਾਂਗੇ। ਪ੍ਰਭ ਸੱਜਣ ਇਕ ਵਖਾਵਾਂਗੇ। ਕਰ ਮਜਨ ਖ਼ੁਸ਼ੀ ਮਨਾਵਾਂਗੇ। ਦੁੱਖ ਦਲਿਦਰ ਭੱਜਿਆ, ਦੁਰਮਤ ਮੈਲ ਧੁਆਂਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਵਾਂਗੇ। ਗੁਰਮੁਖੋ ਸੋਹੰ ਢੋਲਾ ਪੜ੍ਹੋਗੇ। ਪ੍ਰਭ ਸੱਚੇ ਦਾ ਲੜ ਫੜੋਗੇ। ਪੁਰਖ ਅਗੰਮ ਦੁਆਰੇ ਵੜੋਗੇ। ਨਾ ਜੀਓਗੇ ਨਾ ਮਰੋਗੇ। ਨਾ ਰੋਵੋਗੇ ਨਾ ਡਰੋਗੇ। ਨਾ ਡਿਗੋਗੇ ਨਾ ਮੁੜੋਗੇ, ਪ੍ਰਭ ਸੱਚੇ ਦਾ ਦਰਸ਼ਨ ਕਰੋਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰੇ ਸਾਚੇ ਖੜੋਗੇ। ਸਚ ਦੁਆਰੇ ਜਾਵਾਂਗੇ। ਸੋ ਪੁਰਖ ਨਿਰੰਜਣ ਧਿਆਵਾਂਗੇ। ਅਲੱਖ ਅਲੱਖ ਢੋਲਾ ਇਕ ਸੁਣਾਵਾਂਗੇ। ਲੱਖ ਚੁਰਾਸੀ ਨਾਲੋਂ ਹੋ ਕੇ ਵੱਖ, ਭਗਤਾਂ ਵਿਚ ਮਿਲ ਜਾਵਾਂਗੇ। ਏਥੇ ਆਪਣੀ ਲੱਜਿਆ ਰੱਖ, ਅੱਗੇ ਆਤਮ ਪਰਮਾਤਮ ਨਾਲ ਪਰਨਾਵਾਂਗੇ। ਪਰਮਾਤਮਾ ਨਾਲ ਮਿਲ ਕੇ ਨਹੀਂ ਕਰਨੀ ਬਸ, ਉਹਦੀ ਛਾਤੀ ਉਤੇ ਡੇਰਾ ਲਾਵਾਂਗੇ। ਜਿੰਨਾਂ ਚਿਰ ਫੜੇ ਨਾ ਬੋਲ ਕੇ ਹੱਸ, ਆਪਣੀ ਅੱਖ ਨਾ ਕੋਈ ਬਦਲਾਵਾਂਗੇ। ਜਾ ਕੇ ਕਹੀਏ ਇਕ ਘਰ ਰਹੀਏ ਢੋਲਾ ਗਾਈਏ ਇਕ ਦੂਜੇ ਦਾ ਜਸ, ਸੋਹੰ ਰੂਪ ਫੇਰ ਵਖਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸੋਭਾ ਪਾਵਾਂਗੇ। ਘਰ ਸਾਚੇ ਗੁਰਮੁਖ ਆਓਗੇ। ਪ੍ਰਭ ਸੱਚੇ ਦਾ ਦਰਸ਼ਨ ਪਾਓਗੇ। ਪਿਛਲਾ ਲੇਖਾ ਸਰਬ ਚੁਕਾਓਗੇ। ਮੇਰਾ ਨਾਮ ਇਕ ਧਿਆਓਗੇ। ਆਪਣਾ ਡੇਰਾ ਨਾ ਕੋਇ ਵਖਾਓਗੇ। ਝੂਠਾ ਝੇੜਾ ਸਰਬ ਮਿਟਾਓਗੇ। ਬੰਨ੍ਹ ਬੇੜਾ ਪਾਰ ਕਰਾਓਗੇ। ਅੱਗੇ ਵੇਖੋ ਖੁਲ੍ਹਾ ਵੇਹੜਾ, ਸਚਖੰਡ ਦੁਆਰੇ ਸੋਭਾ ਪਾਓਗੇ। ਓਥੇ ਸ੍ਰੀ ਭਗਵਾਨ ਕਹੇ ਤੂੰ ਮੇਰਾ ਮੈਂ ਤੇਰਾ ਨਾਨਕ ਨਿਰਗੁਣ ਕੋਲੋਂ ਸਿਖਿਆ ਇਕ ਸਿਖ ਜਾਓਗੇ। ਨਾ ਸੰਞ ਨਾ ਕੋਇ ਸਵੇਰਾ, ਘੜੀ ਪਲ ਨਾ ਵੰਡ ਵੰਡਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਵੇ ਸਾਚਾ ਵਰ, ਵਰ ਇਕੋ ਇਕ ਹੰਢਾਓਗੇ। ਵਿਸ਼ਨੂੰ ਨਾਲ ਕੌਲ ਇਕਰਾਰ, ਆਦਿ ਆਦਿ ਜਣਾਈਆ। ਜੈ ਜੈਕਾਰ ਤੇਰਾ ਵਿਹਾਰ, ਨਿਉਂ ਨਿਉਂ ਸੀਸ ਝੁਕਾਈਆ । ਸੇਵਕ ਬਣ ਵਿਚ ਸੰਸਾਰ, ਸਾਚੀ ਸੇਵ ਕਮਾਈਆ। ਅੰਤਮ ਲਹਿਣਾ ਕਰੇ ਪਾਰ, ਦੇਣਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਗੋਬਿੰਦ ਨਾਲ ਕੌਲ ਇਕਰਾਰ, ਮਾਛੂਵਾੜੇ ਰੁੱਤ ਸੁਹਾਇੰਦਾ। ਪੁਰਖ ਅਕਾਲ ਆਵੇ ਆਪਣੀ ਧਾਰ, ਧਰਤ ਧਵਲ ਸੋਭਾ ਪਾਇੰਦਾ। ਮਹੱਲ ਅਟੱਲ ਇਕ ਉਸਾਰ, ਦਰ ਘਰ ਸਾਚੇ ਆਸਣ ਲਾਇੰਦਾ। ਤੇਰਾ ਨਾਮ ਕਰੇ ਉਜਿਆਰ, ਦੋ ਜਹਾਨਾਂ ਚੰਦ ਚਮਕਾਇੰਦਾ। ਡੰਕਾ ਵੱਜੇ ਸਚ ਸਰਕਾਰ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਜ਼ਾ ਦਏ ਉਤਾਰ, ਮਕਰੂਜ਼ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਗੁਰ ਗੋਬਿੰਦ ਨਾਲ ਕੀਤਾ ਕੌਲ, ਕਵਲ ਕਵਲ ਵਡਿਆਈਆ। ਪਰਗਟ ਹੋਵੇ ਉਪਰ ਧੌਲ, ਧੌਲਾ ਹੌਲਾ ਭਾਰ ਵਖਾਈਆ। ਹਰ ਘਟ ਅੰਦਰ ਜਾਏ ਮੌਲ, ਮੌਲਾ ਆਪਣਾ ਰੂਪ
ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ, ਜੁਗ ਚੌਕੜੀ ਖੇਲ ਖਲਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਚ ਅਡੰਬਰ, ਬੇਪਰਵਾਹ ਰਾਹ ਚਲਾਇਆ। ਨਿਰਗੁਣ ਸਰਗੁਣ ਰਚ ਸਵੰਬਰ, ਸਾਚਾ ਨਾਤਾ ਆਪ ਬੰਧਾਇਆ। ਸਰਬ ਘਟ ਹੋ ਆਪ ਭਰਤੰਬਰ , ਭਰਭੂਰੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇਆ। ਵਿਸ਼ਨੂੰ ਕਹੇ ਜੈ ਪੁਕਾਰਾਂਗਾ। ਗੋਬਿੰਦ ਕਹੇ ਤੇਰਾ ਮਹੱਲ ਸੁਆਰਾਂਗਾ। ਸ੍ਰੀ ਭਗਵਾਨ ਕਹੇ ਮੈਂ ਆਪਣਾ ਰੰਗ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦ ਆਪਣਾ ਆਪ ਜਣਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਲੇਖਾ ਮੁੱਕੇਗਾ। ਪ੍ਰਭ ਅੰਤਮ ਆਏ ਲੈਣ, ਹਰਿ ਕਾ ਭਾਣਾ ਕਦੇ ਨਾ ਰੁਕੇਗਾ। ਉਚੇ ਟਿੱਲੇ ਪਰਬਤ ਸਾਰੇ ਢਹਿਣ, ਸੂਰਬੀਰ ਸਾਹਿਬ ਉਠੇਗਾ। ਲੱਖ ਚੁਰਾਸੀ ਜੀਵ ਜੰਤ ਇਕ ਦੂਜੇ ਨਾਲ ਖਹਿਣ, ਹਰਿ ਨਿਸ਼ਾਨਾ ਕਦੇ ਨਾ ਉਕੇਗਾ। ਮੰਦਰ ਮਸਜਿਦ ਗੁਰੂਦੁਆਰ ਸ਼ਿਵਦੁਆਲੇ ਮੱਠ ਪੈਣ ਵੈਣ, ਸ਼ਾਸਤਰ ਸਿਮਰਤ ਵੇਦ ਪੁਰਾਨ ਕੋਇ ਨਾ ਪੁੱਛੇਗਾ। ਨਾਤਾ ਤੁੱਟੇ ਭਾਈ ਭੈਣ, ਪਿਤਾ ਪੂਤ ਕੋਲੋਂ ਲੁੱਟੇਗਾ। ਸ਼ਾਹ ਸੁਲਤਾਨ ਇਕ ਦੂਜੇ ਨਾਲ ਖਹਿਣ, ਗ਼ਰੀਬ ਨਿਮਾਣਿਆਂ ਹਾਲ ਕੋਇ ਨਾ ਪੁੱਛੇਗਾ। ਚਾਰੋਂ ਕੁੰਟ ਮਾਇਆ ਰਾਣੀ ਹੋਏ ਡੈਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਕਦੇ ਨਾ ਲੁਕੇਗਾ। ਵਿਸ਼ਨੂੰ ਨਾਲ ਕੌਲ ਕੀਤਾ, ਦੇਵਣਹਾਰ ਵਡਿਆਈਆ। ਗੋਬਿੰਦ ਨਾਮ ਨਿਧਾਨ ਪੀਤਾ, ਪ੍ਰੇਮ ਪਿਆਲਾ ਜਾਮ ਪਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਲਿਖ ਕੇ ਗਏ ਠੀਕਾ, ਵਾਕ ਭਵਿਖਤ ਜਣਾਈਆ। ਸ੍ਰੀ ਭਗਵਾਨ ਆਦਿ ਅੰਤ ਜਾਣੇ ਆਪਣਾ ਤਰੀਕਾ, ਜੁਗ ਚੌਕੜੀ ਤਰ੍ਹਾ ਤਰ੍ਹਾ ਖੇਲ ਕਰਾਈਆ। ਪਰਵਰਦਿਗਾਰ ਲਾਸ਼ਰੀਕਾ, ਸ਼ਹਿਨਸ਼ਾਹ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਇਕ ਪੰਜ, ਇਕ ਪੰਜ ਵੱਡੀ ਵਡਿਆਈਆ। ਜੁਗ ਚੌਕੜੀ ਵੇਖ ਸ਼ਤਰੰਜ, ਸਾਰ ਪਾਸਾ ਚਾਲ ਚਲਾਈਆ। ਹਰਖ਼ ਸੋਗ ਨਾ ਖ਼ੁਸ਼ੀ ਰੰਜ, ਗ਼ਮੀ ਰੂਪ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਇਕ ਪੰਜ ਪੰਜ ਪੰਜੋਤਰਾ, ਪੰਚਮ ਰਾਹ ਚਲਾਇੰਦਾ। ਨਾ ਕੋਈ ਜਾਣੇ ਪੁੱਤਰ ਧੀ ਦੋਹਤਰਾ ਪੋਤਰਾ, ਪਿਤਾ ਪੂਤ ਨਾ ਵੇਖ ਵਖਾਇੰਦਾ। ਦੋ ਜਹਾਨ ਸ੍ਰੀ ਭਗਵਾਨ ਲੱਖ ਚੁਰਾਸੀ ਜੀਵ ਜੰਤ ਵੇਖੇ ਜਾਂਦਾ ਔਂਤਰਾ, ਸਾਚੀ ਜੜ੍ਹ ਨਾ ਕੋਇ ਲਗਾਈਆ। ਬਿਨ ਗੋਬਿੰਦ ਹੋਏ ਨਾ ਕੋਇ ਸੌਂਤਰਾ, ਸਾਚੀ ਸੇਵ ਨਾ ਕੋਇ ਕਮਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਪੋਚ ਪੋਚ ਰੱਖਦੇ ਰਹੇ ਚੌਂਤਰਾ, ਗੋਬਰ ਮਾਟੀ ਨਾਲ ਮਿਲਾਈਆ। ਸਿਰ ਤੇ ਚੁੱਕੇ ਕੂੜੀ ਕਿਰਿਆ ਟੋਕਰਾ, ਭੱਜੇ ਫਿਰਦੇ ਵਾਹੋ ਦਾਹੀਆ। ਕਿਸੇ ਸਵਾਣੀ ਸਾਫ਼ ਨਾ ਕੀਤਾ ਪੋਤੜਾ, ਦੁਰਮਤ ਮੈਲ ਨਾ ਕੋਇ ਧੁਆਈਆ। ਬਿਨ ਗੁਜ਼ਰੀ ਕਿਸੇ ਨਾ ਜੰਮਿਆ ਸੱਚਾ ਛੋਕਰਾ, ਛੋਹਰ ਨਜ਼ਰ ਕੋਇ ਨਾ ਆਈਆ। ਜੋ ਹੋਇਆ ਗੁਰਮੁਖ ਜੋਗੜਾ ਆਪਣੀ ਜੋੜੀ ਨੀਹਾਂ ਹੇਠ ਦਬਾਈਆ। ਗ਼ਰੀਬ ਨਿਮਾਣਿਆਂ ਕੱਟੇ ਔਕੜਾ, ਆਪਣੀ ਔਕੜ ਤਲਵਾਰ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਨਾਲ ਕੀਤਾ ਕੌਲ ਸਮਝਾਈਆ। ਗੋਬਿਦ ਕੌਲ ਇਕ ਅਨੋਖਾ, ਭੇਵ ਕੋਇ ਨਾ ਪਾਇੰਦਾ। ਲੱਖ ਚੁਰਾਸੀ ਆਈ ਵਿਚ ਧੋਖਾ, ਸੰਸਾ ਰੋਗ ਨਾ ਕੋਇ ਮਿਟਾਇੰਦਾ। ਹਰਿ ਕਾ ਮਾਰਗ ਕਦੇ ਨਾ ਸੌਖਾ, ਬਿਨ
ਸਤਿਗੁਰ ਨਜ਼ਰ ਕਿਸੇ ਨਾ ਆਇੰਦਾ। ਗੋਬਿੰਦ ਦੇ ਕੇ ਗਿਆ ਹੋਕਾ, ਉਚੀ ਕੂਕ ਕੂਕ ਸੁਣਾਇੰਦਾ। ਪ੍ਰਭ ਮਿਲਣ ਦਾ ਸੱਚਾ ਮੌਕਾ, ਮੋਹ ਮੁਹੱਬਤ ਇਕ ਵਡਿਆਇੰਦਾ। ਇਕ ਢੱਯਾ ਸੌਂ ਜਾਓ ਲਾ ਕੇ ਢੌਂਕਾ, ਸਾਹਿਬ ਸਤਿਗੁਰ ਫੇਰ ਜਗਾਇੰਦਾ। ਆਪਣਾ ਖੇਲ ਕਰੇ ਨਾਲ ਸ਼ੌਂਕਾ, ਸ਼ਹਿਨਸ਼ਾਹ ਆਪਣੀ ਕਲ ਵਰਤਾਇੰਦਾ। ਸ੍ਰੀ ਭਗਵਾਨ ਕਦੇ ਨਾ ਗਿਆ ਔਂਤਾ, ਜਨ ਭਗਤਾਂ ਗੰਢ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਪੰਜ ਭੇਵ ਖੁਲ੍ਹਾਇੰਦਾ। ਇਕ ਪੰਜ ਗੋਬਿੰਦ ਧਾਰ, ਪੰਚ ਦਏ ਵਡਿਆਈਆ। ਪੰਚਮ ਕਰ ਸ਼ਿੰਗਾਰ, ਪੰਚਮ ਰੰਗ ਰੰਗਾਈਆ। ਪੰਚਮ ਅੰਮ੍ਰਿਤ ਧਾਰ, ਪੰਚਮ ਖੰਡਾ ਖੜਗ ਚਮਕਾਈਆ। ਪੰਚਮ ਸੀਸ ਦਸਤਾਰ, ਦਸਤ ਬਦਸਤ ਫੜਾਈਆ। ਪੰਚਮ ਖਿਚ ਤੇਜ ਕਟਾਰ, ਚਿਲਾ ਤੀਰ ਭੱਥਾ ਕਰ ਕੁੜਮਾਈਆ। ਪੰਚਮ ਪੰਚ ਪਰਪੰਚ ਮਾਰ, ਪੰਚ ਪੰਚ ਸ਼ਬਦ ਸ਼ਨਵਾਈਆ। ਪੰਜਾਂ ਮੇਲਾ ਇਕ ਨਿਰੰਕਾਰ, ਇਕ ਪੰਜ ਦੇਵੇ ਵਡਿਆਈਆ। ਇਕ ਪੰਜ ਦਾ ਅੰਕ ਕਰ ਵਿਚਾਰ, ਪੰਦਰਾਂ ਰੂਪ ਵਟਾਈਆ। ਪੰਦਰਾਂ ਕੱਤਕ ਗੁਰ ਗੋਬਿੰਦ ਆਪਣੀ ਕਾਇਆ ਮੰਦਰ ਅੰਦਰ ਬੈਠ ਨਿਆਰ, ਪੁਰਖ ਅਕਾਲ ਲਿਆ ਧਿਆਈਆ। ਪਿਤਾ ਪੂਤ ਮਿਲਿਆ ਆਣ, ਘਰ ਸਾਚੇ ਵੱਜੇ ਵਧਾਈਆ। ਦਰਸ਼ਨ ਪਾਇਆ ਦੀਨ ਦਿਆਲ, ਦੀਨ ਦੁਨੀ ਲੇਖਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੰਦਰਾਂ ਪੰਦਰਾਂ ਦਏ ਵਡਿਆਈਆ। ਪੰਦਰਾਂ ਦੇਵੇ ਮਾਣ, ਗੋਬਿੰਦ ਮਿਲੇ ਵਡਿਆਈਆ। ਇਕ ਪੰਜ ਦਾ ਇਕ ਗਿਆਨ, ਇਕੋ ਘਰ ਵਧਾਈਆ। ਇਕ ਪੰਜ ਦਾ ਇਕ ਨਿਸ਼ਾਨ, ਇਕੋ ਘਰ ਰੁਸ਼ਨਾਈਆ। ਇਕ ਪੰਜ ਦਾ ਇਕ ਪਰਵਾਨ, ਪਰਵਾਨਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਸੱਸੇ ਨਾਲ ਬਣਿਆ ਸੋ, ਸਾਹਿਬ ਸਤਿਗੁਰ ਆਪ ਬਣਾਇਆ। ਹੰ ਬ੍ਰਹਮ ਆਪੇ ਹੋ, ਹਾਹਾ ਸੱਸੇ ਵਿਚ ਛੁਪਾਇਆ। ਅੱਗੇ ਕੱਕਾ ਰਿਹਾ ਰੋ, ਆਪਣਾ ਦੁੱਖ ਰਿਹਾ ਜਣਾਇਆ। ਕਰਮਾਂ ਮਾਰੇ ਕਿਤੇ ਨਾ ਮਿਲੇ ਢੋ, ਸਿਰ ਹੱਥ ਨਾ ਕੋਇ ਰਖਾਇਆ। ਸਤਿਗੁਰ ਨਾਨਕ ਲਿਖ ਕੇ ਗਿਆ ਕੱਕਾ ਕੱਤਕ ਕਰਮ ਕਮਾਵਣੇ, ਜਗਤ ਕਾਂਡ ਵਿਚ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚੇ ਘਰ, ਆਪਣਾ ਭੇਵ ਆਪ ਛੁਪਾਇਆ। ਸਤਿਗੁਰ ਸਾਹਿਬ ਸੁਖ ਦਾਤੀ, ਮਿਹਰਵਾਨ ਅਖਵਾਇੰਦਾ। ਹਰ ਘਟ ਅੰਦਰ ਮਾਰੇ ਝਾਤੀ, ਮਾਲਵਾ ਆਪਣੀ ਮਾਲ ਗੁਜ਼ਾਰ ਵਖਾਇੰਦਾ। ਸਭ ਦਾ ਲਹਿਣਾ ਦੇਵੇ ਬਾਕੀ, ਘਰ ਘਰ ਝੋਲੀ ਆਪ ਭਰਾਇੰਦਾ। ਕਾਇਆ ਮੰਦਰ ਖੋਲ੍ਹੇ ਤਾਕੀ, ਪਰਦਾ ਦੂਈ ਦਵੈਤ ਉਠਾਇੰਦਾ। ਭਰ ਪਿਆਲਾ ਜਾਮ ਪਿਆਏ ਸਾਕੀ, ਮਧੁਰ ਰਸ ਹੱਥ ਉਠਾਇੰਦਾ। ਮਹੀਨੇ ਅੱਸੂ ਚੁਕਾਏ ਬਾਕੀ, ਅਸਵ ਸਾਚੇ ਤੰਗ ਕਸਾਇੰਦਾ। ਜਨ ਭਗਤਾਂ ਤਨ ਲੇਖੇ ਲੱਗੇ ਖ਼ਾਕੀ, ਖ਼ਾਲਕ ਅਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ। ਮਾਲਵੇ ਵਾਲਿਓ ਰਹਿਣਾ ਤਿਆਰ, ਮੁਲਖ ਜਾਗੀਰ ਵੇਖ ਵਖਾਇੰਦਾ। ਜਿਸ ਮਾਲਵੇ ਵਿਚੋਂ ਹੋ ਕੇ ਗਿਆ ਦਿਲਗੀਰ, ਤਿਸ ਗ੍ਰਹਿ ਆਪਣਾ ਫੇਰਾ ਪਾਇੰਦਾ । ਸਭ ਦੀ ਬਦਲ ਦੇਵੇ ਤਕਦੀਰ, ਤਕਸੀਰ ਸਭ ਦੀ ਵੇਖ ਵਖਾਇੰਦਾ। ਸਾਚੀ ਦੱਸ ਕੇ ਆਏ ਤਦਬੀਰ, ਤਾਲਬ ਤੁਲਬਾ ਆਪ ਪੜ੍ਹਾਇੰਦਾ। ਬਣ ਕੇ ਆਏ ਜ਼ਾਹਰਾ ਪੀਰ, ਪਾਰਬ੍ਰਹਮ ਪ੍ਰਭ ਖੇਲ ਕਰਾਇੰਦਾ। ਨਾਮ ਖੰਡਾ ਫੜ ਸ਼ਮਸ਼ੀਰ, ਨਿਰਗੁਣ ਨਿਰਵੈਰ ਆਪ ਚਮਕਾਇੰਦਾ। ਆਤਮ ਪਰਮਾਤਮ ਮਿਲਣ ਦਾ ਵੇਲਾ ਇਹ ਅਖ਼ੀਰ, ਆਖ਼ਰ ਆਪਣੀ ਕਾਰ ਕਮਾਇੰਦਾ। ਤੋੜਨਹਾਰਾ
ਸ਼ਰਅ ਜ਼ੰਜੀਰ, ਸ਼ਿਰਕਤ ਆਪਣੀ ਆਪ ਮਿਟਾਇੰਦਾ। ਲੇਖੇ ਲਾਏ ਹਸਤ ਕੀਟ, ਊਚ ਨੀਚ ਗੰਢ ਪੁਆਇੰਦਾ। ਸੁੱਤੇ ਰਹਿਣਾ ਨਾ ਦੇ ਕਰ ਪੀਠ, ਪਿਛਲਾ ਲੇਖਾ ਆਪ ਸਮਝਾਇੰਦਾ। ਇਕ ਦੂਜੇ ਨਾਲ ਮਿਲ ਕੇ ਕਰੋ ਪ੍ਰੀਤ, ਪ੍ਰੀਤੀਵਾਨ ਸਰਬ ਸਮਝਾਇੰਦਾ। ਪਿਛਲੀ ਬਦਲ ਦੇਵੇ ਸਭ ਰੀਤ, ਅਗਲਾ ਮਾਰਗ ਇਕ ਵਖਾਇੰਦਾ। ਪ੍ਰਭ ਹੱਥ ਨਾ ਔਣਾ ਕਿਸੇ ਮੰਦਰ ਮਸੀਤ, ਜਨ ਭਗਤਾਂ ਡੇਰਾ ਆਪ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਇੰਦਾ। ਘਨਕ ਪੁਰ ਵਾਸੀ ਦਾ ਸਾਚਾ ਦੇਸ, ਜਨ ਭਗਤ ਰਿਹਾ ਜਣਾਈਆ। ਜਿਨ੍ਹਾਂ ਅੰਦਰ ਵੜ ਕੇ ਲਏ ਵੇਖ, ਨਿਰਗੁਣ ਆਪਣਾ ਫੇਰਾ ਪਾਈਆ। ਬਿਨ ਸੱਦਿਆਂ ਪੁਛਿਆਂ ਕਰ ਲਏ ਹੇਤ, ਹਿਤਕਾਰੀ ਵਡ ਵਡਿਆਈਆ। ਰਾਤੀਂ ਸੁਤਿਆਂ ਦੱਸ ਕੇ ਆਏ ਭੇਤ, ਭੇਵ ਅਭੇਦ ਖੁਲ੍ਹਾਈਆ। ਹਰਿਆ ਕਰੇ ਸੁੱਕਾ ਖੇਤ, ਫੁੱਲ ਫੁਲਵਾੜੀ ਆਪ ਮਹਿਕਾਈਆ। ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਾਲਵੇ ਦੇ ਦੇਸ ਦਸੰਤਰ, ਦਹਿ ਦਿਸ਼ਾ ਵੇਖ ਵਖਾਇੰਦਾ। ਗੁਰਮੁਖਾਂ ਬੁਝਾ ਕੇ ਆਏ ਲੱਗੀ ਬਸੰਤਰ, ਅੰਮ੍ਰਿਤ ਮੇਘ ਬਰਸਾਇੰਦਾ। ਨਾਮ ਜਣਾਏ ਇਕੋ ਮੰਤਰ, ਮਨ ਮਤ ਬੁਧ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਵੇਖ ਗਗਨ ਗਗਨੰਤਰ, ਗ੍ਰਹਿ ਮੰਦਰ ਇਕ ਵਖਾਇੰਦਾ। ਕਾਇਆ ਮੰਦਰ ਹਰਿ ਕਾ ਦੇਸ, ਸਾਹਿਬ ਸਤਿਗੁਰ ਰਿਹਾ ਜਣਾਈਆ। ਸਰਗੁਣ ਅੰਦਰ ਨਿਰਗੁਣ ਪਰਵੇਸ਼, ਪਰਮ ਪੁਰਖ ਬੇਪਰਵਾਹੀਆ। ਸੇਵਾ ਲਾ ਬ੍ਰਹਮਾ ਵਿਸ਼ਨ ਸ਼ਿਵ ਕਰਨ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਬਿਨ ਨੇਤਰ ਲੋਚਣ ਨੈਣ ਰਹੇ ਪੇਖ, ਘਰ ਇਕੋ ਨਜ਼ਰੀ ਆਈਆ। ਜਿਸ ਦੁਆਰੇ ਗੁਰਮੁਖ ਗੁਰਸਿਖ ਭਗਤ ਭਗਵਾਨ ਦੋਵੇਂ ਰਹੇ ਖੇਡ, ਸੋ ਹਰਿ ਕਾ ਦੇਸ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਸ ਦਏ ਸਮਝਾਈਆ। ਸਾਚਾ ਦੇਸ ਕਾਇਆ ਗੜ੍ਹ, ਗਹਿਰ ਗੰਭੀਰ ਆਪ ਜਣਾਇੰਦਾ। ਜਿਸ ਦੇ ਅੰਦਰ ਜਾਏ ਵੜ, ਨਜ਼ਰ ਕਿਸੇ ਨਾ ਆਇੰਦਾ। ਸਾਚੀ ਸੇਜਾ ਬਹੇ ਚੜ੍ਹ, ਸਿੰਘਾਸਣ ਇਕੋ ਇਕ ਸੁਹਾਇੰਦਾ। ਪਰਮਾਤਮ ਆਤਮ ਢੋਲਾ ਲਏ ਪੜ੍ਹ, ਸੋਹੰ ਸੋ ਨਾਮ ਵਡਿਆਇੰਦਾ। ਲੇਖਾ ਜਾਣ ਚੋਟੀ ਜੜ੍ਹ, ਮਧ ਆਪਣੀ ਕਾਰ ਕਮਾਇੰਦਾ। ਸੋ ਸਾਹਿਬ ਦਾ ਵਸੇ ਘਰ, ਜਿਸ ਘਰ ਗੁਰਮੁਖ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਸ ਇਕ ਸਮਝਾਇੰਦਾ। ਮਾਲਵੇ ਵਾਲਿਓ ਹਰਿ ਕਾ ਦੇਸ ਸੋਹਣਾ, ਗੋਬਿੰਦ ਗੜ੍ਹ ਬਣਾਈਆ। ਨਾ ਜਾਗਣਾ ਨਾ ਕੋਈ ਸੌਣਾ, ਆਲਸ ਨਿੰਦਰਾ ਨਾ ਕੋਇ ਵਖਾਈਆ। ਨਾ ਹੱਸਣਾ ਨਾ ਕੋਇ ਰੋਣਾ, ਖ਼ੁਸ਼ੀ ਗ਼ਮ ਨਾ ਕੋਇ ਵਡਿਆਈਆ। ਓਥੇ ਪਾਰਬ੍ਰਹਮ ਪਤਿਪਰਮੇਸ਼ਵਰ ਜਨ ਭਗਤਾਂ ਜੋਗਾ ਹੋਣਾ, ਦੂਜੀ ਆਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਸ ਦਏ ਵਖਾਈਆ। ਦੇਸ ਵਖਾਏ ਨਿਰਗੁਣ ਅੱਖ, ਅਕਲ ਕਲਾ ਅਖਵਾਇੰਦਾ। ਸਾਹਿਬ ਸਤਿਗੁਰ ਨਜ਼ਰ ਆਏ ਪਰਤੱਖ, ਪਰਮ ਪੁਰਖ ਵੇਸ ਵਟਾਇੰਦਾ। ਜਿਸ ਦੁਆਰੇ ਸ੍ਰੀ ਭਗਵਾਨ ਭਗਤਾਂ ਗਾਏ ਜਸ, ਸੋ ਦੁਆਰਾ ਸੋਭਾ ਪਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਕੇ ਰਿਹਾ ਵਸ, ਬਸਤੀ ਆਪਣੀ ਡੇਰਾ ਲਾਇੰਦਾ। ਓਥੇ ਮਿਲਣਾ ਹੱਸ ਹੱਸ, ਸੋਹੰ ਹੰਸਾ ਜਾਪ ਜਪਾਇੰਦਾ। ਦੇਸ ਮਾਹੀ ਦਾ ਰਿਹਾ ਵਸ, ਜੋ ਉਜੜੇ ਸੋ ਆਪਣੇ ਘਰ ਬਹਾਇੰਦਾ। ਸਾਰਿਆਂ ਮਿਲਣਾ ਨੱਠ ਨੱਠ, ਰਾਹ ਇਕੋ ਇਕ ਵਖਾਇੰਦਾ। ਨੌਂ ਪਿੰਡ
ਪਖੋਵਾਲ ਕਰਨਾ ਇਕੱਠ, ਪੁਖ਼ਤਾ ਹੁਕਮ ਸੁਣਾਇੰਦਾ। ਗ਼ਰੀਬ ਨਿਮਾਣਿਆਂ ਗੇੜ ਦੇਵੇ ਉਲਟੀ ਲੱਠ, ਰਾਜੇ ਰਾਣਿਆਂ ਖ਼ਾਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਹਾਲ ਘਰ ਆ ਕੇ ਦੇਵੇ ਦੱਸ, ਹਰਿ ਜੂ ਕੀ ਕੀ ਖੇਲ ਵਰਤਾਇੰਦਾ।