ਪੁਸਤਕਾਲਾਭਾਗ ੧੪

੨੩ ਵਸਾਖ ੨੦੨੦ ਬਿਕਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ ਜ਼ਿਲਾ ਗੁਰਦਾਸ ਪੁਰ

ਜਿਸ ਉਪਾਇਆ ਜਗ, ਸੋ ਕਰਤਾ ਖੇਲ ਕਰਾਇੰਦਾ। ਆਪੇ ਲਾਵਣਹਾਰਾ ਅੱਗ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਵਸਣਹਾਰ ਪਾਰ ਹੱਦ, ਹਦੂਦ ਸਭ ਦੀ ਵੰਡ ਵੰਡਾਇੰਦਾ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਬਣਾ ਸ਼ਬਦੀ ਯਦ, ਸਦ ਨਦ ਨਾਮ ਵਜਾਇੰਦਾ। ਲੱਖ ਚੁਰਾਸੀ ਆਪਣੀ ਧਾਰੋਂ ਕੱਢ, ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਦੇਵੇ ਦਾਦ, ਵਸਤ ਅਮੋਲਕ ਝੋਲੀ ਪਾਇੰਦਾ। ਜੁਗ ਚੌਕੜੀ ਖੋਲ੍ਹਣਹਾਰਾ ਜਾਗ, ਅੱਖ ਪਰਤੱਖ ਆਪ ਖੁਲ੍ਹਾਇੰਦਾ। ਕਲਜੁਗ ਅੰਤਮ ਮਨ ਵਾਸਨਾ ਹੋਣੀ ਕਾਗ, ਜੀਵ ਜੰਤ ਸਰਬ ਕੁਰਲਾਇੰਦਾ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਲੱਗਾ ਦਾਗ਼, ਦੁਰਮਤ ਮੈਲ ਨਾ ਕੋਇ ਧੁਆਇੰਦਾ। ਸੁਰਤੀ ਮਿਲੇ ਨਾ ਕੰਤ ਸੁਹਾਗ, ਸਾਚੀ ਡੋਲੀ ਨਾ ਕੋਇ ਚੜ੍ਹਾਇੰਦਾ। ਜਗਤ ਵਾਸਨਾ ਰਹੀ ਭਾਗ, ਚਾਰ ਕੁੰਟ ਦਹਿ ਦਿਸ਼ਾ ਫੇਰ ਫਿਰਾਇੰਦਾ। ਮੋਹ ਮਮਤਾ ਘਰ ਘਰ ਹੋਇਆ ਲਾਡ, ਆਤਮ ਪਰਮਾਤਮ ਸੰਗ ਨਾ ਕੋਇ ਨਿਭਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕਰ ਗਏ ਯਾਦ, ਯਾਦਾਸਤ ਸਰਬ ਬਣਾਇੰਦਾ। ਕਲਜੁਗ ਅੰਤ ਸੁਣੇ ਫ਼ਰਯਾਦ, ਬੇਪਰਵਾਹ ਦਇਆ ਕਮਾਇੰਦਾ। ਕਹਿ ਕਹਿ ਗਏ ਵਾਹਦ ਅੱਲਾ ਹੂ ਮੁਕਾਮੇ ਹੱਕ ਇਕੋ ਗਾਡ, ਰਹਿਬਰ ਪਾਕ ਰਸੂਲ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਖੇਲ ਖਲਾਇੰਦਾ। ਜੁਗ ਚੌਕੜੀ ਖੇਲ ਜ਼ਮਾਨਾ, ਜ਼ਿਮਨੀ ਸਭ ਦੀ ਆਪ ਭਰਾਇੰਦਾ। ਆਪਣੇ ਹੱਥ ਰੱਖੇ ਪੈਮਾਨਾ, ਪੈਮਾਇਸ਼ ਵਿਚ ਕਦੇ ਨਾ ਆਇੰਦਾ। ਗੁਰ ਅਵਤਾਰ ਬਣਾ ਗ਼ੁਲਾਮਾ, ਲੋਕਮਾਤ ਹੁਕਮ ਮਨਾਇੰਦਾ। ਪੀਰ ਪੈਗ਼ੰਬਰ ਕਰਦੇ ਗਏ ਸਲਾਮਾਂ, ਅਲੈਕਮ ਆਪਣੀ ਕਾਰ ਕਮਾਇੰਦਾ। ਸ਼ਾਹੋ ਭੂਪ ਵੱਡ ਅਮਾਮਾਂ, ਸ਼ਾਹ ਸੁਲਤਾਨ ਹਰਿ ਅਖਵਾਇੰਦਾ। ਲੇਖਾ ਜਾਣ ਦੋ ਜਹਾਨਾਂ, ਬ੍ਰਹਿਮੰਡ ਖੰਡ ਨਾਚ ਨਚਾਇੰਦਾ। ਧੁਰਦਰਗਾਹੀ ਧੁਰ ਫ਼ਰਮਾਣਾ, ਸ਼ਬਦ ਅਗੰਮੀ ਆਪ ਸੁਣਾਇੰਦਾ। ਮਨ ਮਤ ਬੁਧ ਪੰਜ ਤੱਤ ਖੇਲ ਮਹਾਨਾ, ਤ੍ਰੈਗੁਣ ਇਕੋ ਰੰਗ ਰੰਗਾਇੰਦਾ। ਖ਼ਾਲਕ ਖ਼ਲਕ ਹੋ ਪਰਧਾਨਾ, ਸਤਿ ਪਰਧਾਨਗੀ ਇਕ ਦ੍ਰਿੜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਣ ਹੈਰਾਨਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਤਾ ਮਾਤ, ਮਿਹਰਵਾਨ ਦਇਆ ਕਮਾਈਆ। ਵਰਨ ਬਰਨ ਬਣਾ ਜਮਾਤ, ਦੀਨ ਮਜ਼੍ਹਬ ਵੰਡ ਵੰਡਾਈਆ। ਕਲਮ ਸ਼ਾਹੀ ਲੇਖਾ ਲਿਖ ਨਾਲ ਦਵਾਤ, ਦਾਅਵੇ ਸਭ ਦੇ ਉਤੇ ਚਲਾਈਆ। ਅੰਤਮ ਕਰੇ ਆਪ ਵਫ਼ਾਤ, ਫ਼ਤਵੇ ਸਾਦਰ ਬੇਪਰਵਾਹੀਆ। ਜਾਨਣਹਾਰ ਸਰਬ ਹਾਲਾਤ, ਅਹਿਵਾਲ ਆਪਣਾ ਨਾ ਕਿਸੇ ਜਣਾਈਆ। ਦੇਵਣਹਾਰ ਸਰਬ ਨਜ਼ਾਤ, ਨਛਾਵਰ ਆਪਣਾ ਆਪ ਕਰਾਈਆ। ਜੁਗ ਚੌਕੜੀ ਵੇਖ

ਬਾਗ਼ਾਤ, ਬਾਗ਼ਵਾਨ ਫੇਰਾ ਪਾਈਆ। ਜਿਸ ਦੀ ਬਾਤਨ ਕਰਦੇ ਰਹੇ ਬਾਤ, ਸੋ ਜ਼ਾਹਰਾ ਪੀਰ ਰੂਪ ਧਰਾਈਆ। ਕਲਜੁਗ ਵੇਖੇ ਮਾਰ ਝਾਤ, ਚਾਰੋਂ ਕੁੰਟ ਨੈਣ ਉਠਾਈਆ। ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਵਡ ਵਡਿਆਈਆ। ਜੁਗ ਚੌਕੜੀ ਰੱਖਦੇ ਗਏ ਆਸ, ਪੀਰ ਪੈਗ਼ੰਬਰ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਦੋਏ ਜੋੜ ਸਰਨ ਪਏ ਤ੍ਰਿਲੋਕੀ ਨਾਥ, ਕੋਟਨ ਰਾਮ ਸੀਸ ਝੁਕਾਈਆ। ਈਸਾ ਮੂਸਾ ਮੁਹੰਮਦ ਕਰ ਕਰ ਗਏ ਘਾਤ, ਘਾਉ ਹਰਿ ਕਾ ਨਾਮ ਲਗਾਈਆ। ਨਾਨਕ ਗੋਬਿੰਦ ਚਰਨ ਕਵਲ ਢਹੇ ਬ ਸਫ਼ਾਤ, ਸਫ਼ਾ ਹਸਤੀ ਨਾ ਕੋਇ ਰਖਾਈਆ। ਚਰਨ ਪ੍ਰੀਤੀ ਮੰਗੀ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਚੌਥੇ ਯੁਗ ਪਰਗਟ ਹੋਵੇ ਸਾਖਿਆਤ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਨੌਂ ਖੰਡ ਪ੍ਰਿਥਮੀ ਖੋਲ੍ਹੇ ਤਾਕ, ਸੱਤਾਂ ਦੀਪਾਂ ਪਰਦਾ ਲਾਹੀਆ। ਕੂੜੀ ਕਿਰਿਆ ਮੇਟੇ ਖ਼ਾਕ, ਖ਼ਾਕੀ ਖ਼ਾਕ ਸਰਬ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜਗਤ ਜ਼ਮਾਨਾ ਮਾਰੇ ਧਾਹ, ਚਾਰ ਕੁੰਟ ਕੁਰਲਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਪੱਲੂ ਗਏ ਛੁਡਾ, ਸਗਲਾ ਸੰਗ ਨਾ ਕੋਇ ਨਿਭਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਲਿਖ ਕੇ ਗਏ ਸਮਝਾ, ਆਪਣੀ ਜ਼ਾਮਨੀ ਵਿਚ ਨਾ ਕੋਇ ਰਖਾਈਆ। ਪੜ੍ਹ ਪੜ੍ਹ ਸਾਰੇ ਹੋਏ ਸ਼ੁਦਾ, ਸ਼ਹਿਨਸ਼ਾਹ ਮਿਲੇ ਨਾ ਬੇਪਰਵਾਹੀਆ। ਘਰ ਵਸਦਿਆਂ ਹੋਇਆ ਜੁਦਾ, ਪੱਲੂ ਹੱਥ ਨਾ ਕਿਸੇ ਫੜਾਈਆ। ਮਨ ਬੁੱਧੀ ਰਿਹਾ ਲੜਾ, ਮਤ ਚਲੇ ਨਾ ਕੋਇ ਚਤੁਰਾਈਆ। ਬ੍ਰਹਮ ਆਪਣਾ ਬੈਠਾ ਛੁਪਾ, ਆਤਮ ਰੂਪ ਨਾ ਕੋਇ ਦਰਸਾਈਆ। ਜਗਤ ਅੰਧੇਰਾ ਰਿਹਾ ਛਾ, ਸਾਚਾ ਚੰਦ ਨਾ ਕੋਇ ਚਮਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੋਬਾ ਤੋਬਾ ਕਰ ਕੇ ਗਏ ਸੁਣਾ, ਕਲਮਾ ਹੱਕ ਹਕੀਕਤ ਇਕ ਪੜ੍ਹਾਈਆ। ਜਿੰਨਾਂ ਚਿਰ ਆਪ ਨਾ ਆਵੇ ਖ਼ੁਦਾ, ਖ਼ੁਦੀ ਸਕੇ ਨਾ ਕੋਇ ਮਿਟਾਈਆ। ਨੌਂ ਖੰਡ ਪ੍ਰਿਥਮੀ ਹੁਕਮੇ ਅੰਦਰ ਛੋਟੀ ਛੋਟੀ ਪੂਜਾ ਸਾਰੇ ਗਏ ਸੁਣਾ, ਏਕਾ ਦੂਜਾ ਭੌ ਨਾ ਕੋਇ ਚੁਕਾਈਆ। ਕਾਇਆ ਕੂਜ਼ਾ ਬੰਦ ਕਰਾ, ਨਾਮ ਮਿੱਠਾ ਵਿਚ ਟਿਕਾਈਆ। ਬਿਨ ਸਤਿਗੁਰ ਮੂਧਾ ਸਕੇ ਨਾ ਕੋਇ ਕਰਾ, ਵਸਤ ਝੋਲੀ ਨਾ ਕੋਇ ਪਾਈਆ। ਵਰਨ ਬਰਨ ਠਾਕਰ ਦੁਆਰੇ ਮੰਦਰ ਫਿਰਾ, ਮਸੀਤਾਂ ਵਿਚ ਰਿਹਾ ਰੁਲਾਈਆ। ਗੁਰੂਦੁਆਰੇ ਕੋਟ ਖੁਲ੍ਹਾ, ਗੁਰ ਕਾ ਰੂਪ ਨਾ ਕਿਸੇ ਦਰਸਾਈਆ। ਪੜ੍ਹ ਪੜ੍ਹ ਸਾਰੇ ਕਹਿਣ ਬੇਪਰਵਾਹ, ਬੇਅੰਤ ਬੇਅੰਤ ਰਹੇ ਜਸ ਗਾਈਆ। ਪ੍ਰਭ ਨੇ ਆਪਣਾ ਕਿਸੇ ਨੂੰ ਦੱਸਿਆ ਨਾ ਦਾਅ, ਗੁਰ ਅਵਤਾਰਾਂ ਗਿਆ ਦਾਅ ਲਗਾਈਆ। ਸਾਰੇ ਗਏ ਓਟ ਰਖਾ, ਓੜਕ ਇਕ ਧਿਆਨ ਲਗਾਈਆ। ਜਿਸ ਨੇ ਸਾਨੂੰ ਦਿਤਾ ਉਪਾ, ਸੋ ਪੁਰਖ ਵੱਡ ਵਡਿਆਈਆ। ਜਿਸ ਕੋਟਨ ਕੋਟ ਨਾਮ ਲਏ ਪਰਗਟਾ, ਸਿਫ਼ਤੀ ਸਿਫ਼ਤ ਕਰੇ ਪੜ੍ਹਾਈਆ। ਕਲਜੁਗ ਅੰਤਮ ਘਰ ਘਰ ਰੌਲਾ ਦੇਵੇ ਪਾ, ਧੀਰਜ ਧੀਰ ਨਾ ਕੋਇ ਧਰਾਈਆ। ਸ਼ਾਹ ਸੁਲਤਾਨ ਰਹੇ ਕੁਰਲਾ, ਰਾਜ ਰਾਜਾਨ ਨੇਤਰ ਨੈਣਾਂ ਨੀਰ ਵਹਾਈਆ। ਗ਼ਰੀਬ ਨਿਮਾਣੇ ਮਾਰਨ ਧਾਹ, ਭੁਖਿਆਂ ਭੁੱਖ ਨਾ ਕੋਇ ਗਵਾਈਆ। ਦੀਨ ਮਜ਼੍ਹਬ ਝਗੜਾ ਰਹੇ ਪਾ, ਕੂੜੀ ਕਿਰਿਆ ਕਰੇ ਲੜਾਈਆ। ਵੇਖਣਹਾਰਾ ਬੇਪਰਵਾਹ, ਸਚਖੰਡ ਨਿਵਾਸੀ ਵੇਖੇ ਥਾਉਂ ਥਾਈਂਆ। ਬੀਸ ਬੀਸਾ ਨੇੜੇ ਗਿਆ ਆ, ਜਗਤ ਜਗਦੀਸ਼ਾ ਹੋਏ ਸਹਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਘਟ ਘਟ ਅੰਦਰ ਆਪਣਾ ਡੇਰਾ ਲਾ, ਜੂਠਾ ਝੂਠਾ ਝੇੜਾ ਦਏ ਮੁਕਾਈਆ। ਸਾਚਾ ਖੇੜਾ ਦਏ ਵਸਾ, ਕਾਇਆ ਖਿੜਕੀ ਕੁੰਡਾ ਲਾਹੀਆ। ਨਾਮ ਜੋੜਾ ਗਲ ਵਿਚ ਦੇਵੇ ਪਾ, ਤੰਦੀ ਤੰਦ ਨਜ਼ਰ ਕਿਸੇ ਨਾ ਆਈਆ। ਉਲਟਾ

ਗੇੜਾ ਦਏ ਭੁਆ, ਮਨ ਕਾ ਮਣਕਾ ਆਪ ਭੁਆਈਆ। ਤੇਰਾ ਮੇਰਾ ਮੇਰਾ ਤੇਰਾ ਲੇਖਾ ਦਏ ਮੁਕਾ, ਪਾਰਬ੍ਰਹਮ ਬੇਪਰਵਾਹੀਆ। ਕਰ ਕਿਰਪਾ ਬਖ਼ਸ਼ੇ ਸਚ ਸਰਨਾ, ਸਰਨਗਤ ਇਕ ਸਮਝਾਈਆ। ਦੁਖੀਆਂ ਦਰਦ ਦਏ ਮਿਟਾ, ਸੁਖ ਇਕੋ ਇਕ ਉਪਜਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਸਮਝਾ, ਸਮਝ ਰਮਜ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦਿਤਾ ਸੱਚਾ ਵਰ, ਬੁੱਧੀ ਸਭ ਦੀ ਕਾਗ ਵਾਂਗ ਕੁਰਲਾਈਆ। ਸਾਧ ਸੰਤ ਜੀਵ ਜੰਤ ਫਿਰਨ ਨੱਠੇ, ਚਾਰੋਂ ਕੁੰਟ ਵਾਹੋ ਦਾਹੀਆ। ਜਗਤ ਸਮੇਲਨ ਹੋ ਇਕੱਠੇ, ਰਸਨਾ ਜਿਹਵਾ ਢੋਲਾ ਗਾਈਆ। ਕੂੜੀ ਕਿਰਿਆ ਹੱਟੇ ਕੱਟੇ, ਨਿਰਬਲ ਬੈਠੇ ਹਰਿ ਕਾ ਨਾਮ ਹੱਥ ਕਿਸੇ ਨਾ ਆਈਆ। ਦੂਈ ਦਵੈਤੀ ਸਾਰੇ ਫਟੇ, ਪੱਟੀ ਨਾਮ ਹੱਥ ਨਾ ਕੋਇ ਰਖਾਈਆ। ਇਕ ਦੂਜੇ ਨੂੰ ਕਹਿਣ ਧੁਰ ਦਰਗਾਹੋਂ ਅਸੀਂ ਲਿਖਾਏ ਪਟੇ, ਗੁਰ ਗੁਰ ਆਪਣਾ ਨਾਮ ਜਣਾਈਆ। ਬਾਹਰੋਂ ਬਾਣੇ ਦਿਸਣ ਚਿੱਟੇ, ਅੰਦਰ ਕੂੜੀ ਕਿਰਿਆ ਮੈਲ ਵਧਾਈਆ। ਮਨ ਵਾਸਨਾ ਉਚੀ ਕੂਕ ਕੂਕ ਪਿੱਟੇ, ਜੀਵਾਂ ਜੰਤਾਂ ਰਹੀ ਸੁਣਾਈਆ। ਹਰਿ ਜੂ ਸਾਧਾਂ ਆਪ ਨਾ ਦਿਸੇ, ਬੈਠਾ ਮੁਖ ਛੁਪਾਈਆ। ਰਾਮ ਕ੍ਰਿਸ਼ਨ ਨਾਨਕ ਗੋਬਿੰਦ ਈਸਾ ਮੂਸਾ ਮੁਹੰਮਦ ਪੜ੍ਹਦੇ ਕਿੱਸੇ, ਆਪਣੀ ਕਿਸਮਤ ਨਾ ਕਿਸੇ ਅਜ਼ਮਾਈਆ। ਹਰਿ ਕਾ ਨਾਮ ਕਿਸੇ ਨਾ ਆਇਆ ਹਿੱਸੇ, ਖ਼ਾਲੀ ਝੋਲੀ ਰਹੇ ਵਖਾਈਆ। ਗੁਰੂ ਗ੍ਰੰਥ ਅੰਜੀਲ ਕੁਰਾਨ ਵੇਦ ਪੁਰਾਨ ਪੱਤਰੇ ਖੋਲ੍ਹ ਵਖੌਂਦੇ ਚਿੱਠੇ, ਆਪਣੀ ਚਿੱਠੀ ਹੱਥ ਨਾ ਕਿਸੇ ਫੜਾਈਆ। ਕੋਈ ਨਾ ਜਾਣੇ ਪ੍ਰਭ ਵਸਦਾ ਕਿਥੇ, ਇਸ਼ਾਰੇ ਨਾਲ ਨਾ ਕੋਇ ਸਮਝਾਈਆ। ਮਨ ਵਾਸਨਾ ਕੋਇ ਨਾ ਜਿਤੇ, ਆਸਾ ਤ੍ਰਿਸ਼ਨਾ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਖਣਹਾਰਾ ਥਾਉਂ ਥਾਈਂਆ। ਜਗਤ ਜ਼ਮਾਨਾ ਵੇਖੋ ਹੱਸੇ, ਆਪਣੀ ਕਾਰ ਕਮਾਇੰਦਾ। ਸਾਧ ਸੰਤ ਕੁਕਰਮਾਂ ਵਿਚ ਫਸੇ, ਧੀਰਜ ਧੀਰ ਨਾ ਕੋਇ ਧਰਾਇੰਦਾ। ਮੇਲੇ ਲੌਣ ਪੁਨਿਆਂ ਮੱਸੇ, ਮਸਿਆ ਅੰਧੇਰ ਨਾ ਕੋਇ ਚੁਕਾਇੰਦਾ। ਤੇੜ ਪਾਏ ਸਭ ਨੇ ਕਛਹਿਰੇ ਕੱਛੇ, ਜਤ ਨਜ਼ਰ ਕਿਸੇ ਨਾ ਆਇੰਦਾ। ਇਕੋ ਬਚਨ ਯਾਦ ਰਖਿਆ ਪ੍ਰਭ ਧੰਨੇ ਦੇ ਚਾਰੇ ਵੱਛੇ, ਧੰਨਾ ਬਣਨ ਕੋਇ ਨਾ ਪਾਇੰਦਾ। ਮੁਖੋਂ ਕਹਿਣ ਗੁਰੂ ਗੋਬਿੰਦ ਸਿੰਘ ਦੇ ਬੱਚੇ, ਗੁਰ ਕਾ ਹੁਕਮ ਸਿਰ ਨਾ ਕੋਇ ਰਖਾਇੰਦਾ। ਜਿਧਰ ਵੇਖੋ ਸਾਰੇ ਕੱਚੇ, ਸਾਚਾ ਰੰਗ ਨਾ ਕੋਇ ਰੰਗਾਇੰਦਾ। ਸਾਧ ਸੰਤ ਜੀਵ ਜੰਤ ਗੁਰੂ ਗ੍ਰੰਥ ਅੱਗੇ ਕਾਮੀ ਕਰੋਧੀ ਨੱਚੇ, ਕਾਇਆ ਕਪੜ ਸਾਚਾ ਬਸਤਰ ਤਨ ਨਾ ਕੋਇ ਸੁਹਾਇੰਦਾ। ਸ੍ਰੀ ਭਗਵਾਨ ਜਨ ਭਗਤਾਂ ਮਾਰਗ ਦੱਸੇ, ਸਾਚਾ ਰਾਹ ਇਕ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਕੁਕਰਮ ਵੇਖ ਵਖਾਇੰਦਾ। ਕਲਜੁਗ ਕਰਮ ਕਹੇ ਮੇਰੀ ਆਈ ਵਾਰੀ, ਮਿਲੀ ਜਗਤ ਵਡਿਆਈਆ। ਸਾਧਾਂ ਸੰਤਾਂ ਹੋਈ ਖ਼ੁਆਰੀ, ਤਨ ਅੰਦਰ ਪਈ ਲੜਾਈਆ। ਸਤਿ ਧਰਮ ਨਾ ਧੀ ਕੁਆਰੀ, ਬ੍ਰਹਮ ਮਿਲੇ ਨਾ ਕੋਇ ਵਡਿਆਈਆ। ਦੀਨ ਮਜ਼੍ਹਬ ਦੀ ਚਲਦੀ ਆਰੀ, ਛੁਰੀ ਜਗਤ ਕਸਾਈਆ। ਸ਼ਰਅ ਸ਼ਰੀਅਤ ਤਿਖੀ ਕੁਹਾੜੀ, ਦੋ ਦੋ ਫਾੜ ਕਰਾਈਆ। ਸਭ ਦੀ ਕਿਸਮਤ ਹੋਈ ਮਾੜੀ, ਗੁਰ ਕਾ ਸ਼ਬਦ ਗਏ ਭੁਲਾਈਆ। ਅੰਤਮ ਪਰਨਾਏ ਮੌਤ ਲਾੜੀ, ਹਰਿ ਜੂ ਲਾੜਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਕਿਰਿਆ ਵੇਖ ਵਖਾਈਆ। ਜਗਤ ਕਿਰਿਆ ਕੂੜਾ ਰੰਗ, ਘਰ ਘਰ ਨਜ਼ਰੀ ਆਇੰਦਾ। ਕਾਮ ਕਾਮਨੀ ਸੇਜ ਪਲੰਘ, ਜੀਵ ਜੰਤ ਹੰਢਾਇੰਦਾ। ਢੋਲ ਤੰਬੂਰ ਵੱਜੇ ਮਰਦੰਗ, ਸਾਰੰਗਾ ਕਿੰਗ ਉਂਗਲੀ ਸਤਾਰ ਹਿਲਾਇੰਦਾ। ਕੋਈ ਨਾ ਜਾਣੇ ਅੰਤਰ ਆਤਮ ਪਰਮਾਨੰਦ,

ਬਿਨ ਸਤਿਗੁਰ ਚੰਦ ਨਾ ਕੋਇ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੂੜੀ ਕਿਰਿਆ ਵੇਖ ਵਖਾਇੰਦਾ। ਕੂੜੀ ਕਿਰਿਆ ਵੇਖੇ ਮਾਇਆ, ਮਿਹਰਵਾਨ ਦਇਆ ਕਮਾਈਆ। ਚਾਰੋਂ ਕੁੰਟ ਅੰਧੇਰਾ ਛਾਇਆ, ਨੂਰੀ ਜੋਤ ਨਜ਼ਰ ਨਾ ਆਈਆ। ਸਭ ਨੂੰ ਭੁਲਿਆ ਦਾਈ ਦਾਇਆ, ਦਇਆਵਾਨ ਨਾ ਕੋਇ ਵਡਿਆਈਆ। ਮਨ ਵਾਸਨਾ ਜਗਤ ਵਧਾਇਆ, ਹਉਂਮੇ ਸੰਗ ਰਲਾਈਆ। ਕੂੜ ਕੁੜਿਆਰਾ ਭੋਜਨ ਖਾਇਆ, ਸਚ ਸੁੱਚ ਰਸਨਾ ਜਿਹਵਾ ਨਾ ਕੋਇ ਲਗਾਈਆ। ਸੋ ਵੇਲਾ ਅੰਤਮ ਨੇੜੇ ਆਇਆ, ਜਿਸ ਦਾ ਰਾਹ ਸਰਬ ਤਕਾਈਆ। ਭਗਤ ਮਾਰਗ ਦਏ ਸਮਝਾਇਆ, ਸਿੰਧ ਸਾਗਰ ਧਾਰ ਵਹਾਈਆ। ਕਰਮ ਉਜਾਗਰ ਦਏ ਕਰਾਇਆ, ਨਿਹਕਰਮੀ ਵਡ ਵਡਿਆਈਆ। ਸਾਚੀ ਸਰਨ ਇਕ ਦਰਸਾਇਆ, ਪੁਰਖ ਅਕਾਲ ਹੋਏ ਸਹਾਈਆ। ਜੁਗ ਜੁਗ ਚੌਕੜੀ ਦਏ ਬਦਲਾਇਆ, ਬਦਲਾ ਲਵੇ ਥਾਉਂ ਥਾਈਂਆ। ਸਾਚਾ ਅਦਲੀ ਇਕੋ ਆਇਆ, ਅਦਲ ਅਦਾਲਤ ਇਕ ਜਣਾਈਆ। ਕਾਤਲ ਮਕਤੂਲ ਖੇਲ ਖਲਾਇਆ, ਮਾਅਕੂਲ ਆਪਣਾ ਹੁਕਮ ਸੁਣਾਈਆ। ਸਚ ਅਸੂਲ ਦਏ ਬਣਾਇਆ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਕਲਜੁਗ ਅੰਤਮ ਵੇਖੇ ਆਣ, ਕੂੜੀ ਕਿਰਿਆ ਮੇਟੇ ਨਿਸ਼ਾਨ, ਸਚ ਧਰਮ ਝੁਲਾਏ ਨਿਸ਼ਾਨ, ਲੱਖ ਚੁਰਾਸੀ ਪਾਏ ਆਣ, ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰਾਹ ਵਖਾਈਆ। ਆਪਣੀ ਮਤ ਜੋ ਕਰੇ ਵਿਚਾਰ, ਵਿਚਾਰ ਵਿਚੋਂ ਪਰਗਟਾਈਆ। ਆਪਣੀ ਮਤ ਨਾ ਜਾਣੇ ਸੰਸਾਰ, ਸੰਸਾਰ ਸਾਗਰ ਬੇਪਰਵਾਹੀਆ। ਆਪਣੀ ਮਤ ਨਾ ਕੋਇ ਆਧਾਰ, ਸਾਚਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਆਪਣੀ ਮਤ ਜਗਤ ਨਾਤਾ, ਕਾਇਆ ਕਰਮ ਕਾਂਡ ਵਖਾਇੰਦਾ। ਖੇਲੇ ਖੇਲ ਪੁਰਖ ਬਿਧਾਤਾ, ਮਨ ਬੁਧ ਸੰਗ ਨਿਭਾਇੰਦਾ। ਵੇਖਣਹਾਰ ਖੇਲ ਤਸ਼ਾਸ਼ਾ, ਜੀਵਣ ਜੁਗਤ ਜਗਤ ਵਡਿਆਇੰਦਾ। ਨਿਰਗੁਣ ਧਾਰ ਜੋਤ ਪਰਕਾਸ਼ਾ, ਅਬਿਨਾਸ਼ੀ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਆਪਣੀ ਖੇਲ ਕਰਾਇੰਦਾ। ਜਗਤ ਮਤ ਸਦਾ ਮਤਵਾਲੀ, ਕਿਰਿਆ ਕਰਮ ਵਿਚ ਫਸਾਈਆ। ਜਦ ਵੇਖੋ ਦੋਵੇਂ ਹੱਥਾਂ ਖ਼ਾਲੀ, ਵਸਤ ਸਚ ਨਾ ਕੋਇ ਟਿਕਾਈਆ। ਮਨ ਭਰਦਾ ਰਹੇ ਦਲਾਲੀ, ਦਲੀਲ ਦੇਵੇ ਇਕ ਚਤੁਰਾਈਆ। ਪਰਮ ਪੁਰਖ ਅਵੱਲੜੀ ਚਾਲੀ, ਤਨ ਮਾਟੀ ਤੱਤ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਆਪਣੀ ਮਤ ਨਾ ਜਾਣੇ ਕੋਇ, ਭੇਵ ਨਜ਼ਰ ਕਿਸੇ ਨਾ ਆਇੰਦਾ। ਗੂੜ੍ਹੀ ਨੀਂਦੇ ਸਾਰੇ ਸੋਏ, ਬਿਨ ਸਤਿਗੁਰ ਅੱਖ ਨਾ ਕੋਇ ਖੁਲ੍ਹਾਇੰਦਾ। ਜੀਵਤ ਜੀ ਨਾ ਜਨਮੇ ਮੋਏ, ਲੱਖ ਚੁਰਾਸੀ ਗੇੜ ਭੁਆਇੰਦਾ। ਅੰਤਰ ਅੰਤਰ ਮਨ ਵਾਸਨਾ ਰੋਏ, ਧੀਰਜ ਧੀਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਤੱਤ ਜਗਤ ਮਤ ਮਤ ਭੇਦ ਆਪਣੇ ਹੱਥ ਰਖਾਇੰਦਾ। ਜਗਤ ਮਤ ਜਗਤ ਦੁਹਾਗਣ ਦੋਏ ਦੋਏ ਨੈਣਾਂ ਦਏ ਦੁਹਾਈਆ। ਕੂੜੀ ਕਿਰਿਆ ਬਣ ਵੈਰਾਗਣ, ਘਰ ਘਰ ਫੇਰਾ ਪਾਈਆ। ਸਾਹਿਬ ਸਤਿਗੁਰ ਹਰਿ ਕੰਤ ਨਾ ਮਿਲੇ ਹੋਏ ਸੁਹਾਗਣ, ਸੋਭਾਵੰਤ ਨਾ ਕੋਇ ਵਡਿਆਈਆ। ਬਿਨ ਕਿਰਪਾ ਬਿਨ ਕਰਮ ਹੋਈ ਅਭਾਗਣ, ਨਿਹਕਰਮੀ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ

ਘਰ ਦੇਵੇ ਜਗਤ ਮਤ, ਭਗਤ ਮਤ ਆਪਣੇ ਹੱਥ ਰਖਾਈਆ । ਜਗਤ ਮਤ ਜਗਤ ਨਾਤਾ, ਜਗਤ ਜੀਵਾਂ ਨਾਲ ਰਖਾਇੰਦਾ। ਭਗਤ ਮਤ ਭਗਵਾਨ ਨਾਤਾ, ਪਰਮ ਪੁਰਖ ਆਪ ਮਿਲਾਇੰਦਾ। ਦੋਹਾਂ ਵਿਚੋਲਾ ਕਮਲਾਪਾਤਾ, ਆਪਣੀ ਧਾਰ ਆਪ ਚਲਾਇੰਦਾ। ਅੰਤਰ ਬੈਠਾ ਸਾਖ਼ਯਾਤਾ, ਸ਼ਨਾਖ਼ਤ ਵਿਚ ਕਦੇ ਨਾ ਆਇੰਦਾ। ਹਰਿ ਕਾ ਭੇਵ ਸਮਝਿਆ ਨਾ ਜਾਏ ਵਿਚ ਗੱਲਾਂ ਬਾਤਾਂ, ਕਰਮ ਕਾਂਡ ਪਰਦਾ ਨਾ ਕੋਇ ਉਠਾਇੰਦਾ। ਜਿਸ ਮਿਲਿਆ ਪੁਰਖ ਸਮਰਥ ਦਾਤਾ, ਸੋ ਸਤਿਗੁਰ ਜੀਵਣ ਵਿਚੋਂ ਜੀਵਣ ਬਦਲਾਇੰਦਾ। ਆਤਮ ਪਰਮਾਤਮ ਪੜ੍ਹਾਏ ਇਕੋ ਗਾਥਾ, ਮੰਤਰ ਨਮੋ ਸਤਿ ਸਮਝਾਇੰਦਾ। ਪੂਰਬ ਜਨਮ ਦਾ ਪੂਰਾ ਕਰੇ ਘਾਟਾ, ਅਗਲਾ ਰਾਹ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਤ ਵਿਚੋਂ ਮਤ ਸਮਝਾਇੰਦਾ । ਜਗਤ ਮਤ ਜਗਤ ਸਲੋਕ, ਸੋਹਲਾ ਜਗਤ ਗਾਈਆ। ਭਗਤ ਮਤ ਲੋਕ ਪਰਲੋਕ, ਦੋ ਜਹਾਨਾਂ ਦਏ ਵਡਿਆਈਆ। ਸਤਿਗੁਰ ਪੂਰਾ ਕਰਮ ਕਾਂਡ ਲੇਖਾ ਦੇਵੇ ਰੋਕ, ਰੋਕੜ ਆਪਣੇ ਹੱਥ ਰਖਾਈਆ। ਜਿਸ ਬਣਾਇਆ ਕਾਇਆ ਕਿਲਾ ਕੋਟ, ਮਨ ਮਤ ਬੁਧ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤੱਤ ਤ੍ਰੈਗੁਣ ਮਾਇਆ ਰਜੋ ਤਮੋ ਸਤੋ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਜਗਤ ਮਤ, ਮਿੱਤਰ ਪਿਆਰਾ ਬੇਪਰਵਾਹੀਆ। ਜਗਤ ਮਤ ਨਾ ਕੁਛ ਬਣਾਏ, ਜਗਤ ਚਲੇ ਚਤੁਰਾਈਆ। ਗੁਰਮਤ ਗੁਰਸਿਖ ਸਮਝਾਏ, ਗੁਰ ਸਤਿਗੁਰ ਮੇਲ ਮਿਲਾਈਆ। ਆਤਮ ਪਰਮਾਤਮ ਜੋੜ ਜੁੜਾਏ, ਬ੍ਰਹਮ ਪਾਰਬ੍ਰਹਮ ਸਮਾਈਆ। ਜੀਵ ਈਸ਼ ਕੰਠ ਲਗਾਏ, ਜਗਦੀਸ਼ ਦਇਆ ਕਮਾਈਆ। ਕਰਮ ਕਾਂਡ ਕਿਛ ਰਹਿਣ ਨਾ ਪਾਏ, ਜਿਸ ਪ੍ਰਭ ਆਪਣੇ ਰੰਗ ਰੰਗਾਈਆ। ਧਰੂ ਪ੍ਰਹਿਲਾਦ ਜਿਉਂ ਤਰਾਏ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਕਰ ਕਿਰਪਾ ਜਿਸ ਬੂਝ ਬੁਝਾਏ, ਤਿਸ ਨੇਤਰ ਨੈਣ ਖੁਲ੍ਹਾਈਆ। ਏਕਾ ਦੂਜਾ ਭੇਵ ਚੁਕਾਏ, ਦੂਈ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਤ ਭੇਦ ਆਪਣਾ ਆਪ ਰਖਾਈਆ। ਇਕ ਮਤ ਵਿਚ ਜੱਗ, ਜਗਤ ਕਰੇ ਵਡਿਆਈਆ। ਇਕ ਮਤ ਉਪਰ ਸ਼ਾਹ ਰਗ, ਬਿਨ ਗੁਰਮੁਖਾਂ ਹੱਥ ਕਿਸੇ ਨਾ ਆਈਆ। ਇਕ ਮਤ ਬਣਾਏ ਕੱਗ, ਕਾਗ ਰੂਪ ਵਟਾਈਆ। ਇਕ ਮਤ ਸ੍ਰਿਸ਼ਟ ਸਬਾਈ ਨਾਲੋਂ ਕਰੇ ਅਲੱਗ, ਪੁਰਖ ਅਕਾਲ ਨਾਲ ਮਿਲਾਈਆ। ਇਕ ਮਤ ਕੂੜੀ ਕਿਰਿਆ ਘਰ ਵਿਚ ਲਏ ਸੱਦ, ਮਾਇਆ ਮਮਤਾ ਮੋਹ ਵਧਾਈਆ। ਇਕ ਮਤ ਆਤਮ ਪਰਮਾਤਮ ਸ਼ਬਦ ਅਨਾਦ ਵਜਾਏ ਨਦ, ਅਨਹਦ ਨਾਦੀ ਰਾਗ ਸੁਣਾਈਆ। ਇਕ ਮਤ ਜਗਤ ਸੁਣਾਏ ਗਾਥ, ਰਸਨਾ ਜਿਹਵਾ ਬੱਤੀ ਦੰਦ ਪੜ੍ਹਾਈਆ। ਇਕ ਮਤ ਮੇਲ ਮਿਲਾਏ ਪੁਰਖ ਸਮਰਾਥ, ਘਰ ਘਰ ਵਿਚ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਵਾਂ ਦੇਵੇ ਆਪਣਾ ਸਾਥ, ਜਿਉਂ ਭਾਵੇ ਤਿਉਂ ਚਲੇ ਆਪ ਰਜ਼ਾਈਆ।

੨੩ ਵਸਾਖ ੨੦੨੦ ਬਿਕਰਮੀ ਹੁਕਮ ਸਿੰਘ ਦੇ ਗ੍ਰਹਿ ਫੈਜ਼ਪੁਰ ਬਟਾਲਾ ਜ਼ਿਲਾ ਗੁਰਦਾਸ ਪੁਰ

ਸਤਿਗੁਰ ਪਿਆਰਾ ਸਦਾ ਸਤਿ, ਸਤਿ ਸਤਿ ਵਿਚ ਰਖਾਇੰਦਾ। ਸਤਿਗੁਰ ਪਿਆਰਾ ਸਤਿਗੁਰ ਤੱਤ, ਤੱਤ ਤੱਤ ਵਿਚ ਰਲਾਇੰਦਾ। ਸਤਿਗੁਰ ਪਿਆਰਾ ਸਤਿਗੁਰ ਰਤ, ਰਤੀ ਰਤ ਲੇਖੇ ਲਾਇੰਦਾ। ਸਤਿਗੁਰ ਪਿਆਰਾ ਸਤਿਗੁਰ ਮਤ, ਬ੍ਰਹਮ ਮਤ ਇਕ ਪੜ੍ਹਾਇੰਦਾ। ਸਤਿਗੁਰ ਪਿਆਰਾ

ਸਤਿਗੁਰ ਨਤ, ਸ੍ਰੀ ਭਗਵਾਨ ਨਾਤਾ ਆਪ ਵਖਾਇੰਦਾ। ਸਤਿਗੁਰ ਪਿਆਰਾ ਸਤਿਗੁਰ ਗਾਥ, ਅਨਰਾਗੀ ਰਾਗ ਆਪ ਅਲਾਇੰਦਾ। ਸਤਿਗੁਰ ਪਿਆਰਾ ਸਤਿਗੁਰ ਵਸ, ਏਕਾ ਦੂਜਾ ਭੌ ਮਿਟਾਇੰਦਾ। ਸਤਿਗੁਰ ਪਿਆਰਾ ਸਤਿਗੁਰ ਰਸ, ਅੰਮ੍ਰਿਤ ਇਕ ਵਖਾਇੰਦਾ। ਸਤਿਗੁਰ ਪਿਆਰਾ ਸਤਿਗੁਰ ਹੱਥ, ਸ਼ਖ਼ਾਵਤ ਇਕੋ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਦ ਸਾਚਾ ਰੰਗ ਵਖਾਇੰਦਾ। ਸਤਿਗੁਰ ਪਿਆਰਾ ਸਤਿਗੁਰ ਦੂਲ੍ਹਾ, ਨਿਰਗੁਣ ਨੂਰ ਜੋਤ ਪਰਨਾਈਆ। ਸਤਿਗੁਰ ਪਿਆਰਾ ਸਤਿਗੁਰ ਫੂਲਾ, ਪਤ ਡਾਲੀ ਜਗਤ ਮਹਿਕਾਈਆ। ਸਤਿਗੁਰ ਪਿਆਰਾ ਸਤਿਗੁਰ ਝੂਲਾ, ਦੋ ਜਹਾਨਾਂ ਹੁਲਾਰਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸਤਿਗੁਰ ਪਿਆਰਾ ਸਤਿਗੁਰ ਸੰਗ, ਹਰਿ ਸੰਗੀ ਆਪ ਅਖਵਾਇੰਦਾ। ਸਤਿਗੁਰ ਪਿਆਰਾ ਸਤਿਗੁਰ ਰੰਗ, ਰੰਗ ਮਜੀਠੀ ਇਕ ਚੜ੍ਹਾਇੰਦਾ। ਸਤਿਗੁਰ ਪਿਆਰਾ ਸਤਿਗੁਰ ਮਰਦੰਗ, ਅਨਹਦ ਨਾਦੀ ਨਾਦ ਵਜਾਇੰਦਾ। ਸਤਿਗੁਰ ਪਿਆਰਾ ਸਤਿਗੁਰ ਪਲੰਘ, ਸਚ ਸਿੰਘਾਸਣ ਸੋਭਾ ਪਾਇੰਦਾ। ਸਤਿਗੁਰ ਪਿਆਰਾ ਸਤਿਗੁਰ ਅਨੰਦ, ਅਨੰਦ ਆਤਮ ਆਪ ਵਖਾਇੰਦਾ। ਸਤਿਗੁਰ ਪਿਆਰਾ ਸਤਿਗੁਰ ਚੰਦ, ਚੰਦ ਚਾਂਦਨੀ ਨੂਰ ਚਮਕਾਇੰਦਾ। ਸਤਿਗੁਰ ਪਿਆਰਾ ਸਤਿਗੁਰ ਛੰਦ, ਨਿਰਗੁਣ ਸਰਗੁਣ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਮੇਲ ਮਿਲਾਇੰਦਾ। ਸਤਿਗੁਰ ਪਿਆਰਾ ਸਤਿਗੁਰ ਮੀਤਾ, ਮਿੱਤਰ ਪਿਆਰਾ ਵਡ ਵਡਿਆਈਆ। ਸਤਿਗੁਰ ਪਿਆਰਾ ਸਤਿਗੁਰ ਰੀਤਾ, ਨਿਤ ਨਵਿਤ ਸਾਚੀ ਕਾਰ ਕਮਾਈਆ। ਸਤਿਗੁਰ ਪਿਆਰਾ ਸਤਿਗੁਰ ਅੰਗੀਠਾ, ਹਵਨ ਕੁੰਡ ਇਕ ਬਣਾਈਆ। ਸਤਿਗੁਰ ਪਿਆਰਾ ਸਤਿਗੁਰ ਜੀਤਾ, ਜੀਵਣ ਜੁਗਤ ਜਣਾਈਆ। ਸਤਿਗੁਰ ਪਿਆਰਾ ਸਤਿਗੁਰ ਅਤੀਤਾ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਸਤਿਗੁਰ ਪਿਆਰਾ ਸਤਿਗੁਰ ਆਪਣੇ ਜਿਹਾ ਕੀਤਾ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਤਿਗੁਰ ਪਿਆਰਾ ਸਤਿਗੁਰ ਨੇਤਰ, ਅੱਖ ਪਰਤੱਖ ਆਪ ਖੁਲ੍ਹਾਇੰਦਾ। ਸਤਿਗੁਰ ਪਿਆਰਾ ਸਤਿਗੁਰ ਖੇਤਰ, ਕਾਇਆ ਖੇਤ ਸੋਭਾ ਪਾਇੰਦਾ। ਸਤਿਗੁਰ ਪਿਆਰਾ ਸਤਿਗੁਰ ਰੁੱਤ ਬਸੰਤੀ ਚੇਤਰ, ਸੁਗੰਧ ਵਾਸ਼ਨਾ ਆਪ ਮਹਿਕਾਇੰਦਾ। ਸਤਿਗੁਰ ਪਿਆਰਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬੰਧਨ ਬੰਧ ਤੁੜਾਇੰਦਾ। ਸਤਿਗੁਰ ਪਿਆਰਾ ਸਤਿਗੁਰ ਮੇਲਾ, ਮਿਲਣੀ ਜਗਦੀਸ਼ ਕਰਾਈਆ। ਸਤਿਗੁਰ ਪਿਆਰਾ ਸਤਿਗੁਰ ਚੇਲਾ, ਵੇਖਣਹਾਰ ਆਪ ਅਖਵਾਈਆ। ਸਤਿਗੁਰ ਪਿਆਰਾ ਸਤਿਗੁਰ ਸੁਹੇਲਾ, ਸੱਜਣ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਵਡਿਆਈਆ। ਸਤਿਗੁਰ ਪਿਆਰਾ ਸਤਿਗੁਰ ਸਿਖ, ਹਰਿ ਸਿਖਿਆ ਸਚ ਦ੍ਰਿੜਾਇੰਦਾ। ਧੁਰ ਦੀ ਧਾਰ ਲੇਖਾ ਲਿਖ, ਪਿਛਲਾ ਲੇਖ ਚੁਕਾਇੰਦਾ। ਦਰਸ ਦਿਖਾਏ ਨਿਤ ਨਿਤ, ਨਵਿਤ ਆਪਣੀ ਕਾਰ ਕਮਾਇੰਦਾ। ਪ੍ਰੇਮ ਪ੍ਰੀਤੀ ਪ੍ਰੀਤਮ ਹਿਤ, ਪਰਮ ਪੁਰਖ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਇਕ ਬੰਧਾਇੰਦਾ। ਸਤਿਗੁਰ ਪਿਆਰ ਸੱਚਾ ਬੰਧਨ, ਬੰਦਗੀ ਇਕ ਜਣਾਈਆ। ਸਤਿਗੁਰ ਪਿਆਰ ਮਸਤਕ ਚੰਦਨ, ਟਿੱਕਾ ਨਾਮ ਲਗਾਈਆ। ਸਤਿਗੁਰ ਪਿਆਰ ਅਨੰਦ ਅਨੰਦਨ, ਨਿਜ ਘਰ ਵੇਖੇ ਬੇਪਰਵਾਹੀਆ। ਸਤਿਗੁਰ ਪਿਆਰ ਸਦਾ ਬਖ਼ਸ਼ੰਦਨ, ਡੁਬਦੇ ਪਾਥਰ ਲਏ ਤਰਾਈਆ। ਸਤਿਗੁਰ ਪਿਆਰ ਗੁਰਮੁਖ ਸਾਚੇ ਮੰਗਣ, ਜਿਸ ਅੰਤਰ ਆਤਮ ਬੂਝ ਬੁਝਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਹੋ ਜਾਈਆ। ਸਤਿਗੁਰ ਪਿਆਰ ਵਸਤ ਅਮੋਲ, ਅਮੋਲਕ ਆਪ ਵਰਤਾਇੰਦਾ। ਸਤਿਗੁਰ ਪਿਆਰ ਭੰਡਾਰਾ ਅਨਤੋਲ, ਕੰਡਾ ਤਰਾਜ਼ੂ ਨਾ ਕੋਇ ਤੁਲਾਇੰਦਾ। ਸਤਿਗੁਰ ਪਿਆਰ ਸਦਾ ਅਡੋਲ, ਦੋ ਜਹਾਨ ਨਾ ਕੋਇ ਡੁਲਾਇੰਦਾ। ਸਤਿਗੁਰ ਪਿਆਰ ਸੋ ਸਤਿਗੁਰ ਕੋਲ, ਬਿਨ ਗੁਰਮੁਖਾਂ ਹੱਥ ਨਾ ਕਿਸੇ ਫੜਾਇੰਦਾ। ਸਤਿਗੁਰ ਪਿਆਰ ਅੰਦਰ ਬਾਹਰ ਵਜਾਏ ਢੋਲ, ਉਚੀ ਕੂਕ ਕੂਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਤਿਗੁਰ ਪਿਆਰ ਗੁਰਸਿਖ ਪ੍ਰੇਮ, ਪਰਮ ਪੁਰਖ ਦਏ ਵਡਿਆਈਆ। ਸਤਿਗੁਰ ਪਿਆਰ ਜਗਤ ਜੁਗਤ ਨੇਮ, ਮਾਰਗ ਇਕੋ ਇਕ ਦਰਸਾਈਆ। ਸਤਿਗੁਰ ਪਿਆਰ ਗੋਬਿੰਦ ਕੀਤਾ ਕੁੰਟ ਹੇਮ, ਹਉਂ ਮੈਂ ਨਾ ਕੋਇ ਰਖਾਈਆ। ਸਤਿਗੁਰ ਪਿਆਰ ਨੈਣ ਬੇਨ, ਨੇਤਰ ਲੇਖਾ ਲਏ ਲਗਾਈਆ। ਸਤਿਗੁਰ ਪਿਆਰ ਸਤਿਗੁਰ ਚੇਲੇ ਕਹਿਣ, ਗੁਰ ਚੇਲੇ ਇਕੋ ਘਰ ਕਮਾਈਆ। ਸਤਿਗੁਰ ਪਿਆਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰਸਾਇਣ ਇਕ ਦਰਸਾਈਆ। ਸਤਿਗੁਰ ਪਿਆਰ ਕੰਚਨ ਗੜ੍ਹ, ਗੜ੍ਹੀ ਸਾਚੀ ਇਕ ਵਖਾਇੰਦਾ। ਸਤਿਗੁਰ ਪਿਆਰ ਗੁਰਮੁਖ ਵੇਖਣ ਚੜ੍ਹ, ਜਿਸ ਆਪਣਾ ਰਾਹ ਵਖਾਇੰਦਾ। ਸਤਿਗੁਰ ਪਿਆਰ ਹਰਿ ਸੰਤ ਸੁਹੇਲੇ ਰਹੇ ਕਰ, ਦੂਸਰ ਨੇੜ ਕੋਇ ਨਾ ਆਇੰਦਾ। ਸਤਿਗੁਰ ਪਿਆਰ ਸਤਿ ਵਖਾਏ ਘਰ, ਜਿਸ ਘਰ ਹਰਿ ਸਤਿਗੁਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਮੰਗਿਆਂ ਦੇਵੇ ਸਾਚਾ ਦਾਨ, ਸਤਿਗੁਰ ਪਿਆਰ ਕਰ ਪਿਆਰ ਕਰਤਾਰ ਆਪ ਪਿਆਇੰਦਾ।

੨੩ ਵਸਾਖ ੨੦੨੦ ਬਿਕਰਮੀ ਬੀਬੀ ਵੀਰੋ ਦੇ ਗ੍ਰਹਿ ਸ਼ੁਕਰ ਪੁਰ ਬਟਾਲਾ ਜ਼ਿਲਾ ਗੁਰਦਾਸ ਪੁਰ

ਹਰਿ ਕਾ ਨਾਉਂ ਹਰਿਜਨ ਮੰਦਰ, ਆਦਿ ਜੁਗਾਦਿ ਸਮਾਇੰਦਾ। ਸਤਿਗੁਰ ਨਾਉਂ ਗੁਰਮੁਖ ਅੰਦਰ, ਗੁਰ ਗੁਰ ਧਾਰ ਪਰਗਟਾਇੰਦਾ। ਗੁਰ ਗੁਰ ਨਾਮ ਤੋੜੇ ਜੰਦਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਵਖਾਇੰਦਾ। ਗੁਰਮੁਖ ਮੰਦਰ ਡੂੰਘਾ ਸਾਗਰ, ਜਗ ਨੈਣ ਨਜ਼ਰ ਨਾ ਆਇੰਦਾ। ਗੁਰਮੁਖ ਮੰਦਰ ਕਾਇਆ ਗਾਗਰ, ਘਰ ਘਰ ਵਿਚ ਆਪ ਪਰਗਟਾਇੰਦਾ। ਗੁਰਮੁਖ ਮੰਦਰ ਨਿਰਮਲ ਜੋਤ ਦੀਆ ਇਕ ਉਜਾਗਰ, ਜੁਗ ਚੌਕੜੀ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਇਕ ਸੁਹਾਇੰਦਾ। ਗੁਰ ਕਾ ਮੰਦਰ ਗੁਰਮੁਖ ਗ੍ਰਹਿ, ਘਰ ਸਾਚੇ ਵੱਜੇ ਵਧਾਈਆ । ਸਾਹਿਬ ਸਤਿਗੁਰ ਨਿਰਗੁਣ ਰਹੇ, ਸਰਗੁਣ ਦੇਵੇ ਵਡਿਆਈਆ। ਨਾਮ ਅਨਮੋਲਾ ਇਕੋ ਕਹੇ, ਜਸ ਢੋਲਾ ਸਾਚਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਮੰਦਰ ਇਕ ਵਖਾਈਆ। ਗੁਰ ਕਾ ਮੰਦਰ ਸਾਢੇ ਤਿੰਨ ਹੱਥ, ਛੱਪਰ ਛੰਨ ਨਾ ਕੋਇ ਵਖਾਇੰਦਾ। ਸਤਿਗੁਰ ਮੰਦਰ ਵਸੇ ਪੁਰਖ ਸਮਰਥ, ਪੁਰਖ ਅਕਾਲ ਡੇਰਾ ਲਾਇੰਦਾ। ਸਰਗੁਣ ਮਾਰਗ ਸਾਚਾ ਦੱਸ, ਰਾਹ ਪੰਥ ਇਕ ਜਣਾਇੰਦਾ। ਬਿਨ ਲੇਖ ਲਿਖਤ ਗਾਏ ਜਸ, ਸਿਫ਼ਤ ਸਾਲਾਹੀ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਦਰ ਇਕ ਸੁਹਾਇੰਦਾ। ਗੁਰ ਕਾ ਮੰਦਰ ਗੁਰਮੁਖ ਘਰ, ਘਰ

ਘਰ ਵੱਜੇ ਵਧਾਈਆ। ਸਾਹਿਬ ਸਤਿਗੁਰ ਵੇਖੇ ਵੜ, ਅੰਦਰ ਬਾਹਰ ਖੋਜ ਖੁਜਾਈਆ। ਜਗਤ ਮਹੱਲੇ ਆਵੇ ਡਰ, ਹਰਿ ਕਾ ਨਾਉਂ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਨਾਮ ਸ਼ਨਵਾਈਆ। ਗੁਰ ਕਾ ਮੰਦਰ ਇਕੋ ਸੋ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਮੰਦਰ ਹਰਿ ਬਹੇ ਓਹ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਵਸਤ ਸਭ ਤੋਂ ਲਏ ਖੋਹ, ਖ਼ਾਲੀ ਭਾਂਡੇ ਆਪ ਕਰਾਇੰਦਾ। ਅੱਗੇ ਕਿਸੇ ਨਾ ਮਿਲੇ ਢੋ, ਦਰਗਹਿ ਸਾਚੀ ਧੱਕਾ ਲਾਇੰਦਾ। ਸਤਿਗੁਰ ਸਰਨ ਜੋ ਜਨ ਜਾਏ ਛੋਹ, ਤਿਸ ਆਪਣਾ ਮੇਲ ਮਿਲਾਇੰਦਾ। ਕਰ ਪਰਕਾਸ਼ ਕਰੇ ਲੋ, ਅਗਿਆਨ ਅੰਧੇਰ ਚੁਕਾਇੰਦਾ। ਨਾਮ ਅਨਮੁਲਾ ਢੋਆ ਦੇਵੇ ਢੋ, ਸਾਚੀ ਦਾਤ ਝੋਲੀ ਪਾਇੰਦਾ। ਲੱਖ ਚੁਰਾਸੀ ਰਹੀ ਰੋ, ਨੇਤਰ ਅੱਖ ਨਾ ਕੋਇ ਖੁਲ੍ਹਾਇੰਦਾ। ਖ਼ੁਲ੍ਹੀ ਮੀਂਢੀ ਰਹੇ ਖੋਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਰ ਸਾਚਾ ਵੇਖ ਵਖਾਇੰਦਾ। ਸਤਿਗੁਰ ਮੰਦਰ ਗਹਿਰ ਗੰਭੀਰ, ਗਵਰ ਆਪ ਬਣਾਈਆ। ਆਦਿ ਜੁਗਾਦਿ ਖਿਚ ਨਾ ਸਕੇ ਕੋਇ ਤਸਵੀਰ, ਮੁਸੱਵਰ ਤਸੱਵਰ ਨਾ ਕੋਇ ਕਰਾਈਆ। ਲੇਖਾ ਜਾਣੇ ਬੇਨਜ਼ੀਰ, ਨਜ਼ਰ ਸਕੇ ਨਾ ਕੋਇ ਟਿਕਾਈਆ। ਜਿਸ ਗ੍ਰਹਿ ਵਸੇ ਸ਼ਾਹ ਹਕੀਰ, ਸ਼ਹਿਨਸ਼ਾਹ ਇਕੋ ਰੰਗ ਰੰਗਾਈਆ। ਸਚ ਤੌਫ਼ੀਕ ਸਾਂਝੇ ਪੀਰ, ਹਜ਼ਰਤ ਦੇਵਣਹਾਰ ਵਡਿਆਈਆ। ਕਲਮਾ ਕੱਟ ਸ਼ਰਅ ਜ਼ੰਜੀਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਇਕੋ ਇਕ ਵਸਾਈਆ। ਸਤਿਗੁਰ ਮੰਦਰ ਬਿਨ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਰਖਾਇੰਦਾ। ਸਤਿਗੁਰ ਮੰਦਰ ਨਿਰਗੁਣ ਦੀਪਕ ਬਾਲ, ਤੇਲ ਬਾਤੀ ਨਾ ਕੋਇ ਟਿਕਾਇੰਦਾ। ਸਤਿਗੁਰ ਮੰਦਰ ਸਚਖੰਡ ਸੱਚੀ ਧਰਮਸਾਲ, ਸਚ ਸਿੰਘਾਸਣ ਸੋਭਾ ਪਾਇੰਦਾ। ਸਤਿਗੁਰ ਮੰਦਰ ਜੋਤੀ ਨੂਰ ਜਲਾਲ, ਜਲਵਾ ਇਕੋ ਇਕ ਵਖਾਇੰਦਾ। ਸਤਿਗੁਰ ਮੰਦਰ ਸਤਿ ਕਮਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਇੰਦਾ। ਸਤਿਗੁਰ ਮੰਦਰ ਨਾ ਲੰਮਾ ਨਾ ਚੌੜਾ, ਤੂਲ ਅਰਜ਼ ਨਾ ਕੋਇ ਰਖਾਈਆ। ਇਕੋ ਵੇਖੇ ਫਿਰ ਕੇ ਹਰਿ ਸ਼ਬਦੀ ਅਗੰਮੀ ਘੋੜਾ, ਦੂਜਾ ਪੰਧ ਨਾ ਕੋਇ ਮੁਕਾਈਆ। ਲੱਖ ਚੁਰਾਸੀ ਬੈਠੀ ਅੰਧ ਘੋਰਾ, ਸ਼ਬਦ ਚੰਦ ਨਾ ਕੋਇ ਰੁਸ਼ਨਾਈਆ। ਸਭ ਦਾ ਕਾਗ਼ਜ਼ ਦਿਸੇ ਕੋਰਾ, ਪੱਟੀ ਹੱਕ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਦਰ ਇਕ ਸਮਝਾਈਆ। ਸਚ ਮੰਦਰ ਵਸੇ ਮਹਿਬੂਬ, ਮੁਹੱਬਤ ਇਕੋ ਇਕ ਜਣਾਇੰਦਾ। ਉਚ ਅਗੰਮ ਅਥਾਹ ਅਰੂਜ, ਅਰਸ਼ ਕੁਰਸ਼ ਭੇਵ ਕੋਇ ਨਾ ਪਾਇੰਦਾ। ਉਸ ਦਾ ਕੋਈ ਨਾ ਦਏ ਸਬੂਤ, ਸਾਬਤ ਇਲਮ ਨਜ਼ਰ ਕੋਇ ਨਾ ਆਇੰਦਾ। ਜਿਸ ਘਰ ਵਸੇ ਆਪ ਕਲਬੂਤ, ਤਿਸ ਕਲਬੂਤ ਕਲਮਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲ ਇਕ ਵਡਿਆਇੰਦਾ। ਸਚ ਮਹੱਲ ਵਖਾਏ ਫ਼ਜ਼ਲ, ਰਹਿਮਤ ਆਪ ਕਮਾਈਆ। ਇਕੋ ਨਗ਼ਮਾ ਇਕੋ ਗ਼ਜ਼ਲ, ਸ਼ਾਇਰ ਇਕੋ ਇਕ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਤਰਾਨਾ ਕੋਈ ਨਾ ਦਏ ਬਦਲ, ਬਦਲੀ ਸਭ ਦੀ ਦਏ ਕਰਾਈਆ। ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸਾਚੇ ਮੰਦਰ ਕਰੇ ਅਦਲ, ਅਦਾਲਤ ਇਕੋ ਇਕ ਲਗਾਈਆ। ਦੋਸ਼ ਨਿਰਦੋਸ਼ ਦੋਹਾਂ ਕੋਈ ਨਾ ਕਰੇ ਕਤਲ, ਛੁਰੀ ਕਟਾਰ ਨਾ ਕੋਇ ਉਠਾਈਆ। ਸਚ ਦ੍ਰਿੜਾਏ ਆਪਣੀ ਮਜ਼ਲ, ਮੰਜ਼ਲੇ ਮਕਸੂਦ ਆਪ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੰਦਰ ਇਕ ਵਖਾਈਆ।

ਗੁਰਮੁਖ ਮੰਦਰ ਸਚ ਮਕਾਨ, ਹਰਿ ਸਤਿਗੁਰ ਖੇਲ ਕਰਾਇੰਦਾ। ਨਾ ਸ਼ਰਅ ਨਾ ਕੋਇ ਈਮਾਨ, ਦੀਨ ਮਜ਼੍ਹਬ ਨਾ ਵੰਡ ਵੰਡਾਇੰਦਾ। ਅੱਖਰ ਅੱਖਰ ਨਾ ਕੋਇ ਗਿਆਨ, ਰਸਨਾ ਜਿਹਵਾ ਨਾ ਕੋਇ ਅਲਾਇੰਦਾ। ਸੀਸ ਚਰਨ ਨਾ ਕੋਇ ਨਿਸ਼ਾਨ, ਬਰਦਾ ਰੂਪ ਨਾ ਕੋਇ ਵਟਾਇੰਦਾ। ਭੂਪਤ ਭੂਪ ਨਾ ਕੋਇ ਪਰਧਾਨ, ਹੁਕਮ ਹਾਕਮ ਨਾ ਕੋਇ ਸੁਣਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਸਚ ਦਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਵਖਾਇੰਦਾ। ਸਾਚਾ ਮੰਦਰ ਦਏ ਵਖਾਲ, ਹਰਿ ਵੱਖਰੀ ਧਾਰ ਚਲਾਈਆ। ਜਿਸ ਧਾਮ ਵਸੇ ਦੀਨ ਦਿਆਲ, ਤਿਸ ਗ੍ਰਹਿ ਦਏ ਵਡਿਆਈਆ। ਨੇੜ ਨਾ ਆਏ ਕਾਲ ਮਹਾਂਕਾਲ, ਜਮ ਭੈ ਨਾ ਕੋਇ ਜਣਾਈਆ। ਸਦਾ ਸਦਾ ਸਦ ਵਸੇ ਨਾਲ, ਜਗਤ ਵਿਛੋੜਾ ਪੰਧ ਮੁਕਾਈਆ। ਘਰ ਵਿਚ ਘਰ ਵਖਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਬਣਾਈਆ। ਭੂਤ ਭਵਿਖਤ ਜਾਣੇ ਕਾਲ, ਬੇਪਰਵਾਹ ਬੇਪਰਵਾਹੀਆ। ਸੰਤ ਸੁਹੇਲੇ ਸੱਜਣ ਭਾਲ, ਹਰਿਜਨ ਵੇਖੇ ਥਾਉਂ ਥਾਈਂਆ। ਨਿਰਗੁਣ ਸਰਗੁਣ ਬਣ ਦਲਾਲ, ਸਾਚਾ ਵਣਜ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਬਹਾਲ, ਜਿਸ ਦੁਆਰੇ ਮਿਲੇ ਵਡਿਆਈਆ। ਗੁਰਮੁਖ ਸਾਚੇ ਮੰਦਰ ਬਹਿਣਾ, ਹਰਿ ਮਹਿਫ਼ਲ ਨਾਮ ਲਗਾਇੰਦਾ। ਦਰਸ਼ਨ ਪੇਖੇ ਪੇਖਤ ਨੈਣਾਂ, ਨਿਜ ਨੇਤਰ ਮੇਲ ਮਿਲਾਇੰਦਾ। ਝੇੜਾ ਛੁੱਟੇ ਰਸਨਾ ਗੌਣਾ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਕਰਜ਼ਾ ਚੁੱਕੇ ਲਹਿਣਾ ਦੇਣਾ, ਪੂਰਬ ਲੇਖਾ ਝੋਲੀ ਪਾਇੰਦਾ। ਸੱਚਾ ਮੰਦਰ ਇਕੋ ਰਹਿਣਾ, ਆਦਿ ਜੁਗਾਦਿ ਜੁਗਾ ਜੁਗੰਤਰ ਹਰਿ ਸਤਿਗੁਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਇਕੋ ਦਾਨ, ਸਚਖੰਡ ਦੁਆਰ ਸਚ ਮਕਾਨ, ਝੁਲਦਾ ਰਹੇ ਧਰਮ ਨਿਸ਼ਾਨ, ਦਰ ਦੁਆਰਾ ਇਕੋ ਨਜ਼ਰੀ ਆਈਆ।