੨ ਜੇਠ ੨੦੨੦ ਬਿਕਰਮੀ ਆਤਮਾ ਸਿੰਘ ਦੇ ਗ੍ਰਹਿ ਮਲੂਵਾਲ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਧਾਮ ਅਨਡੀਠ, ਸਚਖੰਡ ਸਾਚੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਸਚ ਪ੍ਰੀਤ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਏਕੰਕਾਰਾ ਠਾਂਡਾ ਸੀਤ, ਸਤਿ ਸਤਿਵਾਦੀ ਨਾਉਂ ਧਰਾਇੰਦਾ। ਆਦਿ ਨਿਰੰਜਦ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਅਬਿਨਾਸ਼ੀ ਕਰਤਾ ਸਾਚੀ ਰੀਤ, ਆਦਿ ਜੁਗਾਦਿ ਆਪ ਚਲਾਇੰਦਾ। ਸ੍ਰੀ ਭਗਵਾਨ ਹਸਤ ਕੀਟ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਪਾਰਬ੍ਰਹਮ ਬ੍ਰਹਮ ਸਚ ਪ੍ਰੀਤ, ਆਤਮ ਪਰਮਾਤਮ ਮੇਲ ਮਿਲਾਇੰਦਾ। ਸਾਹਿਬ ਸਤਿਗੁਰ ਸੱਚਾ ਗੀਤ, ਢੋਲਾ ਇਕੋ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰ ਕਰਤਾਰ, ਕਰਤਾ ਆਪਣੀ ਕਾਰ ਕਮਾਈਆ। ਦਰ ਖੋਲ੍ਹ ਠਾਂਡਾ ਦਰਬਾਰ, ਗ੍ਰਹਿ ਮੰਦਰ ਸੋਭਾ ਪਾਈਆ। ਜੋਤੀ ਬਾਤੀ ਕਰ ਉਜਿਆਰ, ਨਿਰਮਲ ਦੀਪਕ ਇਕ ਰੁਸ਼ਨਾਈਆ। ਪੁਰਖ ਅਗੰਮ ਹੋ ਤਿਆਰ, ਅਗੰਮੜੀ ਕਾਰ ਕਮਾਈਆ। ਜੋਧਾ ਸੂਰ ਬਣ ਬਲਕਾਰ, ਬਲ ਆਪਣਾ ਆਪ ਪਰਗਟਾਈਆ। ਸ਼ਾਹੋ ਭੂਪ ਸਚ ਸਿਕਦਾਰ, ਸ਼ਹਿਨਸ਼ਾਹ ਇਕੋ ਇਕ ਵਡਿਆਈਆ । ਹੁਕਮੀ ਹੁਕਮ ਸੱਚੀ ਸਰਕਾਰ, ਦੋ ਜਹਾਨਾਂ ਆਪ ਸੁਣਾਈਆ। ਨਾਮ ਪਰਵਾਨਾ ਏਕੰਕਾਰ, ਅਕਲ ਕਲ ਧਾਰੀ ਆਪ ਦ੍ਰਿੜਾਈਆ। ਖੇਲ ਖੇਲੇ ਅਪਰ ਅਪਾਰ, ਖ਼ਾਲਕ ਆਪਣਾ ਭੇਵ ਜਣਾਈਆ। ਮੁਕਾਮੇ ਹੱਕ ਸਾਂਝਾ ਯਾਰ, ਪਰਵਰਦਿਗਾਰ ਨੂਰ ਰੁਸ਼ਨਾਈਆ। ਸਾਚਾ ਨਗ਼ਮਾ ਕਰ ਤਿਆਰ, ਤਰਾਨਾ ਇਕੋ ਇਕ ਸੁਣਾਈਆ। ਲੇਖਾ ਜਾਣ ਧੁਰ ਦਰਬਾਰ, ਦਰਗਹਿ ਸਾਚੀ ਵੱਜੇ ਵਧਾਈਆ। ਸਚਖੰਡ ਖੋਲ੍ਹ ਕਿਵਾੜ, ਦਰ ਦਰਵਾਜ਼ਾ ਇਕ
ਜਣਾਈਆ। ਥਿਰ ਘਰ ਪਾਵਣਹਾਰਾ ਸਾਰ, ਬੇਪਰਵਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਕਾਰ ਕਮਾਈਆ। ਆਦਿ ਜੁਗਾਦੀ ਏਕਾ ਏਕ, ਏਕੰਕਾਰਾ ਖੇਲ ਖਲਾਇੰਦਾ। ਜੁਗਾ ਜੁਗੰਤਰ ਸਾਚੀ ਟੇਕ, ਮਿਹਰਵਾਨ ਇਕ ਜਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ, ਜੇਰਜ ਅੰਡਜ ਧਿਆਨ ਲਗਾਇੰਦਾ। ਨਿਰਗੁਣ ਸਰਗੁਣ ਕਰ ਕਰ ਹੇਤ, ਹਿਤਕਾਰੀ ਮੇਲ ਮਿਲਾਇੰਦਾ। ਲੱਖ ਚੁਰਾਸੀ ਵੇਖੇ ਕਾਇਆ ਖੇਤ, ਘਟ ਘਟ ਆਪਣਾ ਡੇਰਾ ਲਾਇੰਦਾ। ਭਗਤ ਭਗਵਾਨ ਦੇਵੇ ਭੇਤ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪ ਕਮਾਈਆ। ਆਦਿ ਆਦਿ ਦਿਤਾ ਦਾਨ, ਮਧ ਆਪਣੀ ਰਚਨ ਰਚਾਈਆ। ਅੰਤਮ ਵੇਖੇ ਨਰ ਹਰਿ ਆਣ, ਨਰਾਇਣ ਵਡ ਵਡਿਆਈਆ। ਦੋ ਜਹਾਨਾਂ ਸੱਚਾ ਕਾਹਨ, ਬੰਸਰੀ ਇਕੋ ਨਾਮ ਵਜਾਈਆ। ਆਤਮ ਪਰਮਾਤਮ ਸੱਚਾ ਰਾਮ, ਰਹੀਮ ਇਕੋ ਇਕ ਦਰਸਾਈਆ। ਸ਼ਬਦ ਅਗੰਮੀ ਧੁਰ ਫ਼ਰਮਾਣ, ਸਚ ਸੰਦੇਸਾ ਇਕ ਅਲਾਈਆ। ਕਲਮਾ ਨਬੀ ਰਸੂਲ ਪੀਰ ਪੈਗ਼ੰਬਰ ਸਰਬ ਗਾਨ, ਕੁਤਬ ਗੌਂਸ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਵੱਲਾ, ਏਕੰਕਾਰ ਆਪ ਕਰਾਇੰਦਾ। ਸਚਖੰਡ ਦੁਆਰ ਸਚ ਮਹੱਲਾ, ਸਾਹਿਬ ਸਤਿਗੁਰ ਡੇਰਾ ਲਾਇੰਦਾ। ਨਿਰਗੁਣ ਜੋਤ ਨਿਰਗੁਣ ਰਲਾ, ਜੋਤੀ ਜਾਤਾ ਡਗਮਗਾਇੰਦਾ। ਸ਼ਬਦੀ ਧਾਰ ਅਗੰਮੀ ਪੱਲਾ, ਪੁਰਖ ਪੁਰਖੋਤਮ ਆਪ ਫੜਾਇੰਦਾ। ਸਚ ਸੰਦੇਸ ਇਕੋ ਘੱਲਾ, ਵਿਸ਼ਨ ਬ੍ਰਹਮਾ ਸ਼ਿਵ ਹਰਿ ਪੜ੍ਹਾਇੰਦਾ। ਲੇਖਾ ਜਾਣੇ ਜਲਾਂ ਥਲਾ, ਜ਼ਿਮੀ ਅਸਮਾਨਾਂ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਆਦਿ ਅੰਤ, ਬੇਪਰਵਾਹ ਦਏ ਸਮਝਾਈਆ। ਜੁਗ ਚੌਕੜੀ ਸ੍ਰੀ ਭਗਵੰਤ, ਭਗਵਨ ਆਪਣੀ ਕਾਰ ਕਮਾਈਆ। ਨਾਮ ਨਿਧਾਨਾ ਮਣੀਆਂ ਮੰਤ, ਗੁਰ ਮੰਤਰ ਕਰੇ ਪੜ੍ਹਾਈਆ। ਭੇਵ ਖੁਲਾਏ ਅਵਤਾਰ ਗੁਰ ਸੰਤ, ਗੁਰ ਸਤਿਗੁਰ ਵੇਖ ਵਖਾਈਆ। ਲੇਖਾ ਜਾਣੇ ਜੀਵ ਜੰਤ, ਜੁਗ ਚੌਕੜੀ ਵੇਸ ਵਟਾਈਆ। ਮਹਿਮਾ ਸੁਣਾਏ ਆਪ ਅਨੰਤ, ਖਾਣੀ ਬਾਣੀ ਰਾਗ ਅਲਾਈਆ। ਲੇਖਾ ਜਾਣੇ ਗਿਆਨ ਬੋਧ ਪੰਡਤ, ਆਤਮ ਪਰਮਾਤਮ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਪੁਰਖ ਅਗੰਮ, ਸੋ ਸਾਹਿਬ ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ ਬੇੜਾ ਬੰਨ੍ਹ, ਜੁਗ ਜੁਗ ਰਾਹ ਵਖਾਇੰਦਾ। ਸੇਵਕ ਸੇਵਾ ਸੂਰਜ ਚੰਨ, ਚੰਦ ਚਾਂਦਨਾ ਨੂਰ ਧਰਾਇੰਦਾ। ਭੇਵ ਅਭੇਦ ਪੰਜ ਤਨ, ਤਤਵ ਤਤ ਰੰਗ ਰੰਗਾਇੰਦਾ। ਰਾਗ ਸੁਣਾਏ ਅਨਾਦੀ ਕੰਨ, ਕਾਇਨਾਤ ਆਪ ਪੜ੍ਹਾਇੰਦਾ। ਲੇਖਾ ਜਾਣੇ ਸ਼ਬਦ ਜਨ, ਪੂਤ ਸਪੂਤਾ ਭੇਵ ਖੁਲ੍ਹਾਇੰਦਾ। ਨਾਤਾ ਜੋੜ ਮਤ ਬੁਧ ਮਨ, ਆਸਾ ਤ੍ਰਿਸ਼ਨਾ ਗੰਢ ਪੁਆਇੰਦਾ। ਸਮਰਥ ਪੁਰਖ ਆਪੇ ਘੜੇ ਆਪੇ ਲਏ ਭੰਨ, ਭੰਨਣਹਾਰ ਆਪਣੀ ਖੇਲ ਆਪ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਜੈ ਜੈਕਾਰ, ਦੋ ਜਹਾਨਾਂ ਆਪ ਕਰਾਈਆ। ਜੁਗ ਚੌਕੜੀ ਬੀਤੇ ਚਾਰ, ਨਵ ਨੌਂ ਪੰਧ ਮੁਕਾਈਆ । ਨਵ ਨੌਂ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਦੇਣ ਦੁਹਾਈਆ। ਚਾਰੇ ਖਾਣੀ ਗਈ ਹਾਰ, ਚਾਰੇ ਬਾਣੀ ਨੈਣ ਸ਼ਰਮਾਈਆ। ਚਾਰੋਂ ਕੁੰਟ ਧੂਆਂਧਾਰ, ਚਾਰ ਵਰਨ ਦੇਣ ਦੁਹਾਈਆ । ਚਾਰ ਯਾਰੀ ਡਿਗੀ ਮੂੰਹ ਦੇ ਭਾਰ, ਸਬਰ ਪਿਆਲਾ
ਨਾ ਕੋਇ ਪਿਆਈਆ। ਚਾਰ ਕੁੰਟ ਕੂਕੇ ਉਚੀ ਕਰੇ ਪੁਕਾਰ, ਹੂ ਹੂ ਢੋਲਾ ਇਕੋ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਬੇਪਰਵਾਹ ਵੇਖਣਹਾਰਾ, ਪਰਵਰਦਿਗਾਰ ਖੇਲ ਕਰਾਇੰਦਾ। ਮੁਕਾਮੇ ਹੱਕ ਸਾਂਝਾ ਯਾਰਾ, ਸਾਹਿਬ ਸਤਿਗੁਰ ਡੇਰਾ ਲਾਇੰਦਾ। ਹੱਕ ਹਕੀਕਤ ਬੋਲ ਜੈਕਾਰਾ, ਨਾਅਰਾ ਇਕੋ ਇਕ ਸੁਣਾਇੰਦਾ। ਭੂਪਤ ਭੂਪ ਬਣ ਸਿਕਦਾਰਾ ਸ਼ਹਿਨਸ਼ਾਹ ਸੀਸ ਤਾਜ ਟਿਕਾਇੰਦਾ। ਧੁਰ ਫ਼ਰਮਾਣਾ ਦੇਵੇ ਇਕੋ ਵਾਰਾ, ਦੂਜਾ ਰਾਗ ਨਾ ਕੋਇ ਅਲਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਕਲਮ ਸ਼ਾਹੀ ਵੰਡ ਨਾ ਕੋਇ ਵੰਡਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਸਾਚੀ ਕਾਰ ਸਮਝਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਰਮੀ ਮੀਤ ਮੁਰਾਰਾ, ਆਦਿ ਜੁਗਾਦਿ ਸਗਲਾ ਸੰਗ ਨਿਭਾਇੰਦਾ। ਜੁਗ ਚੌਕੜੀ ਵੇਖਣਹਾਰਾ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਡਾਇੰਦਾ। ਕਲਜੁਗ ਖੋਲ੍ਹਣਹਾਰ ਕਿਵਾੜਾ, ਬੰਦ ਤਾਕੀ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਦੱਸੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜੋਧਾ ਸੂਰਬੀਰ ਨੌਜਵਾਨ, ਬੇਪਰਵਾਹ ਬਲ ਧਰਾਈਆ। ਪਰਗਟ ਹੋ ਵਿਚ ਜਹਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਨਾਦ ਸੱਚੀ ਧੁਨਕਾਨ, ਰਾਗ ਅਨਾਦੀ ਨਾਦ ਸੁਣਾਈਆ। ਰਸਨਾ ਜਿਹਵਾ ਗਾ ਨਾ ਸਕੇ ਕੋਈ ਜ਼ਬਾਨ, ਬੇਜ਼ਬਾਨ ਰਿਹਾ ਸਮਝਾਈਆ। ਨਜ਼ਰ ਨਾ ਆਏ ਕਿਸੇ ਮਕਾਨ, ਮੰਦਰ ਮਸਜਿਦ ਸ਼ਿਵਦੁਆਲੇ ਮੱਠ ਦੇਣ ਦੁਹਾਈਆ। ਚਾਰੋਂ ਕੁੰਟ ਰਾਹ ਤਕਾਣ, ਗੁਰ ਅਵਤਾਰ ਧਿਆਨ ਲਗਾਈਆ। ਪੀਰ ਪੈਗ਼ੰਬਰ ਮੰਗਣ ਦਾਨ, ਖ਼ਾਲੀ ਝੋਲੀ ਅੱਗੇ ਡਾਹੀਆ। ਦਾਤਾ ਦਾਨੀ ਇਕ ਮਿਹਰਵਾਨ, ਮਹਿਬੂਬ ਇਕੋ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਖਲਾਈਆ। ਸਾਚਾ ਖੇਲ ਕਰਾਏ ਖ਼ਾਲਕ, ਭੇਵ ਅਭੇਦ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸ੍ਰਿਸ਼ਟ ਸਬਾਈ ਸੱਚਾ ਪਾਲਕ, ਪ੍ਰਿਤਪਾਲਕ ਆਪਣਾ ਨਾਉਂ ਧਰਾਇੰਦਾ। ਜੁਗ ਚੌਕੜੀ ਨਾ ਨਿੰਦਰਾ ਨਾ ਕੋਈ ਆਲਸ, ਰੋਗ ਸੋਗ ਨਾ ਕੋਇ ਵਖਾਇੰਦਾ। ਨਿਰਮਲ ਜੋਤ ਸਦਾ ਸਦਾ ਸਦ ਖ਼ਾਲਸ, ਖ਼ਾਲਸ ਗੋਬਿੰਦ ਰੂਪ ਪਰਗਟਾਇੰਦਾ। ਦੋ ਜਹਾਨਾਂ ਬਣ ਕੇ ਸਾਲਸ, ਸਾਹਿਬ ਸਤਿਗੁਰ ਫੇਰਾ ਪਾਇੰਦਾ। ਕੂੜੀ ਕਿਰਿਆ ਮੇਟੇ ਨਾਲਸ਼, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਦਰਗਹਿ ਸਾਚੀ ਕੋਈ ਨਾ ਕਰੇ ਸਫ਼ਾਰਸ਼, ਕਰਮ ਕੁਕਰਮਾਂ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਦੇਵੇ ਆੜ੍ਹਤ, ਧੜਤ ਵੱਟਾ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਰੱਖ ਹੱਥ, ਸੋ ਸਾਹਿਬ ਫੇਰਾ ਪਾਈਆ। ਪਰਗਟ ਹੋ ਪੁਰਖ ਸਮਰਥ, ਨਰ ਨਿਰੰਕਾਰਾ ਵੇਸ ਵਟਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਧਾਂ ਸੰਤਾਂ ਮਾਰਗ ਦੱਸ, ਜੁਗ ਚੌਕੜੀ ਭਗਤ ਭਗਵਾਨ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਗਾਏ ਜਸ, ਕੁਰਾਨ ਅੰਜੀਲ ਅਲਫ਼ ਯੇ ਕਰੇ ਪੜ੍ਹਾਈਆ। ਲੇਖਾ ਜਾਣੇ ਦੋ ਜਹਾਨਾਂ ਨੱਠ ਨੱਠ, ਪਾਂਧੀ ਬਣ ਬੇਪਰਵਾਹੀਆ। ਨਾਨਕ ਗੋਬਿੰਦ ਹਿਰਦੇ ਵਸ, ਹਰਿ ਮੰਤਰ ਇਕ ਦ੍ਰਿੜਾਈਆ। ਤੀਰ ਅਣਯਾਲਾ ਮਾਰੇ ਕਸ, ਨਜ਼ਰ ਕਿਸੇ ਨਾ ਆਈਆ। ਰਸਨਾ ਜਿਹਵਾ ਸਿਫ਼ਤ ਸਲਾਹ ਬੱਤੀ ਦੰਦ ਢੋਲਾ ਗਾਵਣ ਹੱਸ ਹੱਸ, ਸੋਹੰ ਹੰਸਾ ਰਾਗ ਮੁਖ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਿਮਾ ਅਕੱਥ ਆਪਣੇ ਹੱਥ ਰਖਾਈਆ। ਮਹਿਮਾ ਅਕੱਥ ਅਗੰਮ
ਅਥਾਹ, ਲੇਖਾ ਲਿਖਣ ਵਿਚ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦੀ ਅੱਖਰ ਸਰਗੁਣ ਢੋਲਾ ਗਏ ਗਾ, ਨਿਸ਼ਅੱਖਰ ਨਿਰਗੁਣ ਧਾਰ ਹੱਥ ਨਾ ਕੋਇ ਫੜਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਚਾਰ ਵਰਨ ਬਣਾ ਰਾਹ, ਬਰਨ ਅਠਾਰਾਂ ਵੰਡ ਵੰਡਾਇੰਦਾ। ਕਲਮਾ ਕਲਾਮ ਨਬੀ ਰਸੂਲ ਪੈਗ਼ਾਮ ਸੁਣਾ, ਪੈਗ਼ੰਬਰ ਇਕੋ ਇਕ ਜਣਾਇੰਦਾ। ਨਾਰ ਕੰਤ ਸਵੰਬਰ ਜਗਤ ਰਚਾ, ਨਿਰਗੁਣ ਸਰਗੁਣ ਜੋੜੀ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਦਰਸਾਇੰਦਾ। ਸਾਚਾ ਖੇਲ ਦਰਸਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਜੁਗ ਚੌਕੜੀ ਦੇਵਣਹਾਰਾ ਜਾਪ, ਜੀਵਣ ਜੁਗਤ ਕਰੇ ਪੜ੍ਹਾਈਆ। ਮੇਟਣਹਾਰਾ ਤੀਨੋਂ ਤਾਪ, ਤ੍ਰੈਗੁਣ ਡੇਰਾ ਆਪੇ ਢਾਹੀਆ। ਗੁਰ ਸ਼ਬਦੀ ਸਰਗੁਣ ਵਸੇ ਸਾਥ, ਨਿਰਗੁਣ ਆਪਣਾ ਰੰਗ ਰੰਗਾਈਆ। ਸਾਹਿਬ ਸਤਿਗੁਰ ਪੂਜਾ ਪਾਠ, ਮੰਤਰ ਨਾਮ ਇਕ ਦ੍ਰਿੜਾਈਆ। ਆਤਮ ਪਰਮਾਤਮ ਢੋਲਾ ਗਾਥ, ਗਹਿਰ ਗੰਭੀਰ ਦਏ ਸਮਝਾਈਆ। ਸ਼ੰਕਰ ਮਿਲੇ ਉਪਰ ਕੈਲਾਸ਼, ਬ੍ਰਹਮਾ ਪਾਰਬ੍ਰਹਮ ਚਰਨ ਧਿਆਨ ਲਗਾਈਆ। ਵਿਸ਼ਨੂੰ ਵਿਸ਼ਵ ਹੋਇਆ ਦਾਸ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਸ੍ਰੀ ਭਗਵਾਨ ਵੇਖਣਹਾਰਾ ਖੇਲ ਤਮਾਸ਼, ਲੱਖ ਚੁਰਾਸੀ ਵੰਡ ਵੰਡਾਈਆ। ਮੰਡਲ ਮੰਡਪ ਪੁਰੀਆਂ ਲੋਆਂ ਪਾਵੇ ਰਾਸ, ਗੋਪੀ ਕਾਹਨ ਨਿਰਗੁਣ ਦਾਤਾ ਪੁਰਖ ਬਿਧਾਤਾ ਨਿਰਵੈਰ ਨਾਚ ਨਚਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸ਼ਬਦ ਅਨਾਦੀ ਇਕ ਨਸ਼ਾਨ, ਦੋ ਜਹਾਨਾਂ ਸ੍ਰੀ ਭਗਵਾਨਾ ਮਰਦ ਮਰਦਾਨਾ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਜੁਗਾ ਜੁਗੰਤਰ, ਮੰਤਰ ਆਪਣਾ ਨਾਮ ਪੜ੍ਹਾਈਆ। ਆਪਣਾ ਮੰਤਰ ਦੱਸੇ ਪ੍ਰਭ, ਬੇਪਰਵਾਹ ਦਇਆ ਕਮਾਇੰਦਾ। ਜੁਗ ਚੌਕੜੀ ਪਾਵੇ ਹੱਦ, ਆਪਣੀ ਹੱਦ ਨਾ ਕਿਸੇ ਸਮਝਾਇੰਦਾ। ਕੋਟਨ ਕਾਲ ਗਏ ਲਦ, ਕਾਲ ਮਹਾਂਕਾਲ ਸੇਵ ਕਮਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਾਇਆ ਭਾਂਡੇ ਗਏ ਭੱਜ, ਨਿਰਗੁਣ ਨਿਰਗੁਣ ਆਪਣੇ ਵਿਚ ਮਿਲਾਇੰਦਾ। ਸਚਖੰਡ ਦਵਾਰੇ ਸਚ ਮਹੱਲੇ ਸੱਦ, ਸੱਦਾ ਆਪਣਾ ਨਾਮ ਦਿਵਾਇੰਦਾ। ਮੁਰੀਦ ਮੁਰਸ਼ਦ ਕਰਾਏ ਹੱਜ, ਮਹਿਬੂਬ ਇਕੋ ਨਜ਼ਰੀ ਆਇੰਦਾ। ਸਚ ਮਹਿਰਾਬੇ ਬਹੇ ਸਜ, ਸਾਚਾ ਹੁਜਰਾ ਇਕ ਵਡਿਆਇੰਦਾ। ਇਕੋ ਨਾਮ ਬਾਂਗ ਲਗਾਏ ਸਦ, ਕਲਮਾ ਨਬੀ ਰਸੂਲ ਪੜ੍ਹਾਇੰਦਾ। ਲੋਕ ਪਰਲੋਕਾਂ ਪਰਦਾ ਕੱਜ, ਚੌਦਾਂ ਤਬਕਾਂ ਭੇਵ ਚੁਕਾਇੰਦਾ। ਨਿਰਾਕਾਰ ਨਿਰਵੈਰ ਨਿਰੰਕਾਰ ਹੋ ਕੇ ਅੱਡ, ਘਟ ਘਟ ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਆਪਣਾ ਭੇਵ ਨਾ ਦੱਸੇ ਮਾਤ, ਬੇਅੰਤ ਵੱਡ ਵਡਿਆਈਆ। ਸ਼ਬਦ ਨਿਧਾਨਾ ਦੇ ਦੇ ਦਾਤ, ਲੋਕਮਾਤ ਕਰੇ ਕੁੜਮਾਈਆ। ਦੀਨ ਮਜ਼੍ਹਬ ਜਗਤ ਜਮਾਤ, ਜੀਵਣ ਜੁਗਤ ਵੰਡ ਵੰਡਾਈਆ। ਪੀਰ ਪੈਗ਼ੰਬਰ ਦੇ ਦੇ ਸਾਥ, ਕਲਮਾ ਕਲਮਾ ਅਮਾਮ ਸੁਣਾਈਆ। ਦੇ ਸਹਾਰਾ ਅਨਾਥਾਂ ਨਾਥ, ਤ੍ਰਿਲੋਕੀ ਆਪਣੀ ਗੰਢ ਪੁਆਈਆ। ਅੱਖਰਾਂ ਨਾਲ ਜਪੌਂਦਾ ਰਿਹਾ ਪਾਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੱਥਰਾਂ ਨਾਲ ਕਰੇ ਲਿਖਾਈਆ। ਅੱਖਰ ਪੱਥਰ ਦੋਵੇਂ ਜੋੜ, ਜੋੜਾ ਇਕੋ ਇਕ ਬਣਾਇੰਦਾ। ਚੜ੍ਹ ਕੇ ਵੇਖੇ ਅਗੰਮੀ ਘੋੜ, ਨਿਰਗੁਣ ਘੋੜਾ ਆਪ ਦੌੜਾਇੰਦਾ। ਲੋਕਮਾਤ ਦਾ ਮਾਤਰ ਪੌੜ, ਭੂਮੀ ਕੂੜੀ ਵੰਡ ਵੰਡਾਇੰਦਾ। ਜਗਤ ਵਾਸਨਾ ਪਾਏ ਸ਼ੋਰ, ਸ਼ਹਿਨਸ਼ਾਹ ਨਜ਼ਰ ਕਿਸੇ ਨਾ ਆਇੰਦਾ। ਅੱਖਰ ਕਹਿਣ ਵਸੇ ਅੰਧ ਘੋਰ, ਬਿਨ ਅੱਖ਼ਰਾਂ ਨਜ਼ਰੀ ਆਇੰਦਾ। ਪੱਥਰ ਕਹੇ ਪ੍ਰਭ ਦੇਵੇ ਤੋੜ, ਤੀਰ ਨਿਸ਼ਾਨਾ ਇਕ ਚਲਾਇੰਦਾ।
ਅੱਖਰ ਪੱਥਰ ਦੋਹਾਂ ਦੀ ਪ੍ਰਭ ਆਪਣੇ ਹੱਥ ਰੱਖੀ ਡੋਰ, ਲੱਖ ਚੁਰਾਸੀ ਭਰਮੇ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਖਲਾਇੰਦਾ। ਸਾਚੀ ਖੇਲ ਦੱਸੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਵਿਸ਼ਨੂੰ ਕੀਤਾ ਚਰਨ ਧਿਆਨ, ਦੋਏ ਜੋੜ ਮੰਗ ਮੰਗਾਈਆ। ਬ੍ਰਹਮਾ ਰੋਵੇ ਬੇਮੁਹਾਨ, ਧੀਰਜ ਧੀਰ ਨਾ ਕੋਇ ਰਖਾਈਆ। ਸ਼ੰਕਰ ਦਿਸੇ ਨਾ ਕੋਇ ਨਿਸ਼ਾਨ, ਤ੍ਰਸੂਲ ਹੱਥ ਨਾ ਕੋਇ ਉਠਾਈਆ। ਖੇਲੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਈਆ। ਧੁਰ ਫ਼ਰਮਾਣਾ ਦੇਵੇ ਨੌਜਵਾਨ, ਬਿਨ ਅੱਖਰਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਇਕ ਦ੍ਰਿੜਾਈਆ। ਸਚ ਸਚ ਹਰਿ ਦ੍ਰਿੜਾ, ਦੀਨਨ ਦੀਨ ਦਇਆ ਕਮਾਇੰਦਾ। ਵਿਸ਼ਨੂੰ ਨਿਸ਼ਅੱਖਰ ਰਿਹਾ ਪੜ੍ਹਾ, ਬ੍ਰਹਮਾ ਵੇਖ ਵੇਖ ਬਿਗਸਾਇੰਦਾ। ਸ਼ੰਕਰ ਨੀਵੀਂ ਅੱਖ ਧਿਆਨ ਲਗਾ, ਚੋਰੀ ਚੋਰੀ ਅੱਖ ਪਲਟਾਇੰਦਾ। ਕਰ ਕਿਰਪਾ ਪ੍ਰਭ ਸਾਨੂੰ ਦੇ ਸਮਝਾ, ਸਮਝ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖਿਆਲ, ਅੰਤਰ ਅੰਤਰ ਧਿਆਨ ਲਗਾਈਆ। ਸੋ ਪੁਰਖ ਨਿਰੰਜਣ ਦੀਨ ਦਿਆਲ, ਵੇਖਣਹਾਰ ਵਡ ਵਡਿਆਈਆ। ਸਭ ਦੀ ਰਿਹਾ ਸੁਰਤ ਸੰਭਾਲ, ਬੇਨਜ਼ੀਰ ਹੋਏ ਸਹਾਈਆ। ਹੁਕਮ ਦੇਵੇ ਧੁਰ ਫ਼ਰਮਾਣ, ਸਚ ਸੰਦੇਸਾ ਇਕ ਜਣਾਈਆ। ਦੇਵਾਂ ਨਾਮ ਸ਼ਬਦ ਗਿਆਨ, ਸਾਚੀ ਸਿਖਿਆ ਇਕ ਪੜ੍ਹਾਈਆ। ਉਠੋ ਤਿੰਨੇ ਵੇਖੋ ਮਾਰੋ ਧਿਆਨ, ਪ੍ਰਭ ਚਰਨ ਧਿਆਨ ਜਣਾਈਆ। ਇਕ ਦੂਜੇ ਦੇ ਉਤੇ ਡਿਗੇ ਆਣ, ਵਿਸ਼ਨ ਬ੍ਰਹਮਾ ਸ਼ਿਵ ਉਪਰ ਥੱਲੇ ਡੇਰਾ ਲਾਈਆ। ਤਿੰਨੇ ਹੋਏ ਦਰ ਪਰਵਾਨ, ਇਕ ਊੜਾ ਰੂਪ ਵਖਾਈਆ। ਉਪਰ ਕਵਲ ਮੁਖ ਮਹਾਨ, ਆਪਣਾ ਆਕਾਰ ਦਏ ਜਣਾਈਆ। ਡੰਡਾ ਖਿਚੇ ਨੌਜਵਾਨ, ਕੁੰਡਾ ਹੱਥ ਨਾ ਕਿਸੇ ਫੜਾਈਆ। ਇਸ ਦੇ ਅੰਦਰ ਦੋ ਜਹਾਨ, ਚਰਨ ਕਵਲ ਸਚਖੰਡ ਦੁਆਰ ਦਏ ਸਮਝਾਈਆ। ਜਿਸ ਸਿੰਘਾਸਣ ਉਪਰ ਬਹੇ ਭਗਵਾਨ, ਸੋ ਸਿੰਘਾਸਣ ਸੋਭਾ ਪਾਈਆ। ਤਿੰਨਾਂ ਕੱਠਾ ਕਰੇ ਆਣ, ਅੰਕ ਅੰਕ ਨਾਲ ਜੁੜਾਈਆ। ਐੜਾ ਹੋ ਇਕ ਪਰਧਾਨ, ਅੱਖ ਸਭ ਦੀ ਦਏ ਖੁਲ੍ਹਾਈਆ। ਹਕੀਕਤ ਹੱਕ ਹੱਕ ਪਛਾਣ, ਨੀਕਣ ਨੀਕ ਦਏ ਸਮਝਾਈਆ। ਈੜੀ ਇਸ਼ਟ ਇਕ ਮਹਾਨ, ਵਿਸ਼ਵ ਧਾਰ ਧਾਰ ਜਣਾਈਆ। ਲੇਖਾ ਜਾਣ ਸ੍ਰੀ ਭਗਵਾਨ, ਭਗਵਨ ਆਪਣੀ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਭੇਵ ਅਭੇਦਾ ਆਪ ਖੁਲ੍ਹਾਈਆ। ਊੜਾ ਐੜਾ ਬਣ ਕੇ ਈੜੀ, ਇਸ਼ਟ ਹਰਿ ਬਣਾਇਆ। ਪਾਰਬ੍ਰਹਮ ਦੀ ਚਲੀ ਪੀਹੜੀ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਇਆ। ਪਹਿਲਾ ਦੂਜਾ ਤੀਜੀ ਸੀੜ੍ਹੀ, ਚੌਥਾ ਡੰਡਾ ਸੱਸਾ ਰੂਪ ਵਟਾਇਆ। ਕਰੇ ਖੇਲ ਬੇਨਜ਼ੀਰੀ, ਨਜ਼ਰ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਨਾਮ ਧਰਾਇਆ। ਊੜਾ ਕਹੇ ਉਤਮ ਜ਼ਾਤ, ਅੰਤਰਜਾਮੀ ਵਡ ਵਡਿਆਈਆ। ਐੜਾ ਕਹੇ ਆਖ਼ਰ ਬਾਤ, ਇਕੋ ਇਕ ਜਣਾਈਆ। ਈੜੀ ਕਹੇ ਇਸ਼ਟ ਸੱਚਾ ਬੰਨ੍ਹੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਸੱਸਾ ਕਹੇ ਦੇਵਾਂ ਸਾਥ, ਸਤਿਗੁਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਸੱਸੇ ਵਿਚ ਬਹਾਈਆ। ਤਿੰਨੇ ਸੱਸੇ ਅੰਦਰ ਵਾੜ, ਸੋ ਸਤਿਗੁਰ ਆਪ ਜਣਾਇੰਦਾ। ਆਪਣਾ ਮੁਖ ਲਓ ਉਘਾੜ, ਬਿਨ ਇਸ਼ਾਰਿਉਂ ਆਪ ਜਣਾਇੰਦਾ। ਜਿਧਰ ਵੇਖੋ ਨਜ਼ਰੀ ਆਏ
ਸੱਚਾ ਲਾੜ, ਸ਼ਹਿਨਸ਼ਾਹ ਆਪਣਾ ਰੂਪ ਵਟਾਇੰਦਾ। ਤਿੰਨੇ ਕਰੋ ਇਕ ਪਿਆਰ, ਪਰਮ ਪ੍ਰੀਤੀ ਹਰਿ ਜਣਾਇੰਦਾ। ਉਚੀ ਕੂਕੋ ਕਰੋ ਪੁਕਾਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਤਿੰਨੇ ਜੋੜ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਕਵਣ ਢੋਲਾ ਬੋਲੀਏ ਜੈਕਾਰ, ਨਾਅਰਾ ਨਜ਼ਰ ਕੋਇ ਨਾ ਆਇੰਦਾ । ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਾਚੀ ਸਿਖਿਆ ਇਕ ਸਮਝਾਇੰਦਾ। ਸੱਸੇ ਵਿਚੋਂ ਕਰ ਤਿਆਰ, ਸਤਿਗੁਰ ਆਪਣੀ ਕਾਰ ਕਮਾਇੰਦਾ। ਹਾਹਾ ਰੱਖ ਅਪਾਰ, ਹਰੀ ਹਰਿ ਆਪਣਾ ਬੰਸ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੱਡਿਉਂ ਨਿੱਕਾ ਰੂਪ ਧਰਾਇੰਦਾ। ਵੱਡਿਉਂ ਹੋਇਆ ਨਿੱਕਾ, ਨਿੱਕੀ ਨਿੱਕੀ ਧਾਰ ਜਣਾਈਆ। ਸੱਸੇ ਕਿਲੇ ਬੈਠ ਰਾਹ ਤਕਾ, ਮਸਤਕ ਇਕੋ ਇਕ ਚਮਕਾਈਆ। ਵਿਸ਼ਨ ਬ੍ਰਹਮਾ ਸ਼ਿਵ ਭੇਵ ਖੁਲ੍ਹਾਏ ਅਨਡਿਠਾ, ਪਰਦਾ ਆਪ ਚੁਕਾਈਆ। ਬਿਨ ਲੇਖਿਉਂ ਲੇਖਾ ਲਿਖਾ, ਲਿਖਣਹਾਰ ਦਏ ਸਮਝਾਈਆ। ਉਠ ਵਿਸ਼ਨੂੰ ਵੇਖ ਹਰਿ ਜੂ ਵੰਡੇ ਹਿੱਸਾ, ਪੰਚਮ ਹਿੱਸਾ ਰਿਹਾ ਜਣਾਈਆ। ਬ੍ਰਹਮਾ ਸੁਣ ਲੈ ਸਾਚਾ ਕਿੱਸਾ, ਕਹਾਣੀ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਇਕ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹਿਆ ਇਕੋ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬੱਧਾ ਦਾਅਵਾ, ਸ੍ਰੀ ਭਗਵਾਨ ਦਇਆ ਕਮਾਇੰਦਾ। ਨਾਉਂ ਨਿਰੰਕਾਰ ਸਾਚਾ ਨਾਵਾਂ, ਨਿਰੰਕਾਰ ਆਪ ਜਣਾਇੰਦਾ। ਇਕ ਦੂਜੇ ਦੀਆਂ ਪਕੜੋ ਬਾਹਵਾਂ, ਬਿਨ ਹੱਥਾਂ ਹੱਥ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਾਹਾ ਆਪਣੀ ਕਾਰੇ ਲਾਇੰਦਾ। ਸੱਸੇ ਅੰਦਰੋਂ ਹਾਹਾ ਕੱਢ, ਹਰਿ ਜੂ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਵੰਡੇ ਹੱਦ, ਹੱਦ ਇਕੋ ਇਕ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਸੱਦ, ਸਾਚੀ ਕਰੇ ਪੜ੍ਹਾਈਆ। ਇਕੋ ਢੋਲਾ ਗਾਓ ਛੰਦ, ਸੋਹਲਾ ਰਾਗ ਅਲਾਈਆ। ਸਚ ਦੁਆਰੇ ਮੁਕੇ ਪੰਧ, ਹਰਿ ਪਾਂਧੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸੱਸਾ ਹਾਹਾ ਇਕੋ ਰੰਗ, ਸੋ ਸਤਿਗੁਰ ਆਪ ਰੰਗਾਈਆ। ਤਿੰਨਾਂ ਪੂਰੀ ਕਰੇ ਮੰਗ, ਦੇਵਣਹਾਰ ਵਡਿਆਈਆ। ਇਕ ਦੂਜੇ ਨਾਲ ਪੱਲੂ ਗੰਢ, ਸੇਵਾ ਸਚ ਲਗਾਈਆ। ਸਾਚਾ ਢੋਲਾ ਗਾਓ ਛੰਦ, ਸੋਹੰ ਦਏ ਸਮਝਾਈਆ। ਤੇਰਾ ਮੇਰਾ ਇਕ ਅਨੰਦ, ਅਨੰਦ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਅੱਖਰ ਬਿਨ ਅੱਖਰਾਂ ਆਪ ਸਮਝਾਈਆ। ਸੋਹੰ ਢੋਲਾ ਸੁਣਿਆ ਏਕ, ਏਕੰਕਾਰ ਸੁਣਾਇਆ। ਵਿਸ਼ਨ ਬ੍ਰਹਮਾ ਸ਼ਿਵ ਪਕੜੀ ਟੇਕ, ਰਘੁਨਾਥ ਇਕੋ ਇਕ ਮਨਾਇਆ। ਚਰਨ ਕਵਲ ਨੇਤਰ ਪੇਖ, ਪੇਖ ਪੇਖ ਰੰਗ ਚੜ੍ਹਾਇਆ। ਸਾਹਿਬ ਤੇਰਾ ਸੱਚਾ ਦੇਸ, ਦਰ ਘਰ ਸਾਚਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਦਿਤਾ ਸਾਚਾ ਵਰ, ਅੰਤ ਕਵਣ ਵੇਖ ਵਖਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਅਰਦਾਸ, ਬੇਨੰਤੀ ਇਕ ਸੁਣਾਈਆ। ਤੇਰਾ ਨਾਮ ਬਿਨ ਪਵਣ ਸਵਾਸ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਸਦਾ ਸਵਾਮੀ ਵਸਣਾ ਪਾਸ, ਨਿਹਕਾਮੀ ਹੋਣਾ ਸਹਾਈਆ। ਤੇਰੀ ਸੇਵਾ ਕਰੀਏ ਖ਼ਾਸ, ਖ਼ਾਹਸ਼ ਆਪਣੀ ਪੂਰ ਕਰਾਈਆ। ਜੁਗ ਚੌਕੜੀ ਬਣੀਏ ਦਾਸ, ਦਰ ਦਰਬਾਨ ਮਿਲੇ ਵਡਿਆਈਆ। ਤੇਰਾ ਢੋਲਾ ਗਾਈਏ ਪਾਠ, ਪੂਜਾ ਹੋਰ ਨਾ ਕੋਇ ਵਖਾਈਆ। ਸਾਚੀ ਪੜ੍ਹੀਏ ਇਕ ਜਮਾਤ, ਦੂਜੀ ਪੱਟੀ ਨਾ ਕੋਇ ਸਮਝਾਈਆ। ਲੇਖਾ ਲਿਖਿਆ ਬਿਨ ਕਲਮ ਦਵਾਤ, ਕਾਗ਼ਜ਼ ਸ਼ਾਹੀ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ
ਰਿਹਾ ਸਮਝਾਈਆ। ਸਾਚਾ ਖੇਲ ਵਿਸ਼ਨੂੰ ਸੁਣ, ਹਰਿ ਸਤਿਗੁਰ ਆਪ ਜਣਾਇੰਦਾ। ਬ੍ਰਹਮੇ ਦੇਵੇ ਆਪਣਾ ਗੁਣ, ਪਾਰਬ੍ਰਹਮ ਬ੍ਰਹਮ ਝੋਲੀ ਆਪ ਭਰਾਇੰਦਾ। ਸ਼ੰਕਰ ਤੇਰੀ ਪੁਕਾਰ ਸੁਣ, ਸਿਰ ਤੇਰੇ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪ ਜਣਾਇੰਦਾ। ਅਗਲਾ ਲੇਖਾ ਸਚ ਜਣਾਵਾਂਗਾ। ਭੇਵ ਅਭੇਦ ਖੁਲ੍ਹਾਵਾਂਗਾ। ਵਡ ਦੇਵੀ ਦੇਵ ਅਖਵਾਵਾਂਗਾ। ਨਿਰਗੁਣ ਨੂਰ ਜੋਤ ਚਮਕਾਵਾਂਗਾ। ਸਾਚਾ ਕੋਟ ਇਕ ਵਸਾਵਾਂਗਾ। ਨਾਮ ਚੋਟ ਸਚ ਲਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨ ਬ੍ਰਹਮਾ ਸ਼ਿਵ ਸੇਵ ਸਮਝਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਵਾਂਗਾ। ਲੱਖ ਚੁਰਾਸੀ ਖੇਲ ਖਲਾਵਾਂਗਾ। ਕਾਲ ਮਹਾਂਕਾਲ ਨਾਲ ਰਲਾਵਾਂਗਾ। ਰਾਏ ਧਰਮ ਆਪ ਉਠਾਵਾਂਗਾ। ਚਿੱਤਰ ਗੁਪਤ ਦਰ ਬੁਲ੍ਹਾਵਾਂਗਾ। ਲਾੜੀ ਮੌਤ ਗੰਢ ਪੁਆਵਾਂਗਾ। ਕਾਲ ਡੰਕ ਵਜਾਵਾਂਗਾ। ਮਹਾਂਕਾਲ ਵੇਖ ਵਖਾਵਾਂਗਾ। ਜੁਗ ਚੌਕੜੀ ਰਾਹ ਚਲਾਵਾਂਗਾ। ਗੁਰ ਅਵਤਾਰ ਮਾਤ ਪਰਗਟਾਵਾਂਗਾ। ਨਾਮ ਆਧਾਰ ਇਕ ਰਖਾਵਾਂਗਾ। ਖਾਣੀ ਬਾਣੀ ਆਪ ਪੜ੍ਹਾਵਾਂਗਾ। ਸਾਚੀ ਰਾਣੀ ਜਗਤ ਬਣਾਵਾਂਗਾ। ਧੁਰ ਦਾ ਪਾਣੀ ਅੰਮ੍ਰਿਤ ਪਿਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚਾ ਲੇਖਾ ਆਪ ਜਣਾਵਾਂਗਾ। ਕੀ ਪ੍ਰਭ ਜੀ ਲੇਖ ਜਣਾਏਂਗਾ। ਫੜ ਬਾਹੋਂ ਰਾਹੇ ਪਾਏਂਗਾ। ਆਪਣੀ ਕਰਨੀ ਹੱਕ ਸਮਝਾਏਂਗਾ। ਸਾਚੀ ਤਰਨੀ ਇਕ ਤਰਾਏਂਗਾ। ਮਰਨੀ ਡਰਨੀ ਗੇੜ ਮੁਕਾਏਂਗਾ। ਆਪਣੀ ਚਰਨੀ ਅੰਤਮ ਲਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਜੁਗ ਵਿਛੜੇ ਮੇਲ ਮਿਲਾਏਂਗਾ। ਜੁਗ ਵਿਛੜੇ ਮੇਲ ਮਿਲਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਲਹਿਣਾ ਅੰਤ ਮੁਕਾਵਾਂਗਾ। ਸਾਚਾ ਮਾਰਗ ਇਕ ਲਗਾਵਾਂਗਾ। ਜੁਗ ਚੌਕੜੀ ਵੇਖ ਵਖਾਵਾਂਗਾ। ਕਲਜੁਗ ਅੰਤਮ ਫੇਰਾ ਪਾਵਾਂਗਾ। ਨਿਹਕਲੰਕਾ ਨਾਉਂ ਰਖਾਵਾਂਗਾ। ਗੁਰ ਅਵਤਾਰ ਦਰ ਬੁਲਾਵਾਂਗਾ। ਪੀਰ ਪੈਗ਼ੰਬਰ ਚਰਨ ਬਹਾਵਾਂਗਾ। ਜਨ ਭਗਤਾਂ ਸਵੰਬਰ ਆਪ ਰਚਾਵਾਂਗਾ। ਭਰਤੰਬਰ ਨਾਮ ਰਖਾਵਾਂਗਾ। ਅਡੰਬਰ ਪਿਛਲਾ ਆਪ ਮਿਟਾਵਾਂਗਾ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਵਾਂਗਾ। ਸਮੁੰਦ ਸਾਗਰ ਖੋਜ ਖੁਜਾਵਾਂਗਾ। ਕਾਇਆ ਗਾਗਰ ਫੋਲ ਫੁਲਾਵਾਂਗਾ। ਨਿਰਮਲ ਕਰਮ ਉਜਾਗਰ ਗੁਰਮੁਖਾਂ ਆਪ ਕਰਾਵਾਂਗਾ। ਬਣ ਕੇ ਨਾਮ ਸ਼ਬਦ ਸੌਦਾਗਰ, ਘਰ ਘਰ ਫੇਰਾ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਸਭ ਦਾ ਮੂਲ ਚੁਕਾਵਾਂਗਾ। ਕੀ ਪ੍ਰਭ ਸਾਡਾ ਮੂਲ ਚੁਕਾਏਂਗਾ। ਦੂਰ ਦੁਰਾਡਾ ਪੰਧ ਮੁਕਾਏਂਗਾ। ਨੇਰਨ ਨੇਰੇ ਹੋ ਕੇ ਦਰਸ ਦਖਾਏਂਗਾ। ਜੁਗ ਗੇੜੇ ਪੰਧ ਮੁਕਾਏਂਗਾ। ਝੂਠੇ ਡੇਰੇ ਜਗਤ ਢਾਹੇਂਗਾ। ਸਾਚੇ ਖੇੜੇ ਅੰਤ ਵਸਾਏਂਗਾ। ਤੇਰੇ ਮੇਰੇ ਭੇਵ ਮੁਕਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਾਡੇ ਹੱਥ ਰਖਾਏਂਗਾ। ਸਿਰ ਤੁਹਾਡੇ ਹੱਥ ਰੱਖਾਂਗਾ। ਸਾਚਾ ਮਾਰਗ ਦੱਸਾਂਗਾ। ਨਿਰਗੁਣ ਹੋ ਕੇ ਨੱਠਾਂਗਾ। ਜਨ ਭਗਤਾਂ ਅੰਦਰ ਵਸਾਂਗਾ। ਪ੍ਰੇਮ ਪ੍ਰੀਤੀ ਇਕੋ ਦੱਸਾਂਗਾ। ਤੀਰ ਨਿਰਾਲਾ ਇਕੋ ਕਸਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਅੰਦਰ ਫਸਾਂਗਾ। ਸਚ ਭਗਵਾਨ ਤੂੰ ਆਵੇਂਗਾ। ਕੀ ਸਚ ਨਿਸ਼ਾਨ ਝੁਲਾਵੇਂਗਾ। ਕਵਣ ਧਾਮ ਡੇਰਾ ਲਾਵੇਂਗਾ। ਕਵਣ ਨਾਮ ਜਗਤ ਜਣਾਵੇਂਗਾ। ਕਵਣ ਭਾਨ ਨੂਰ ਚਮਕਾਵੇਂਗਾ। ਕਵਣ ਰਾਗ ਕਾਨ ਸੁਣਾਵੇਂਗਾ। ਕਵਣ ਮਕਾਨ ਸੋਭਾ ਪਾਵੇਂਗਾ। ਕਵਣ ਦਾਤ ਮਾਤ
ਵਰਤਾਵੇਂਗਾ। ਕਵਣ ਕਾਹਨ ਖੇਲ ਖਲਾਵੇਂਗਾ। ਕਵਣ ਰਾਮ ਮੇਲ ਮਿਲਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਚਰਨ ਲਗਾਵੇਂਗਾ। ਹਰਿ ਵੇਲਾ ਸਚ ਜਣਾਇੰਦਾ। ਸ਼ਬਦ ਅਗੰਮੀ ਧਾਰ, ਧੁਰ ਸੰਦੇਸਾ ਆਪ ਅਲਾਇੰਦਾ। ਪਾਰਬ੍ਰਹਮ ਪ੍ਰਭ ਏਕੰਕਾਰ, ਨੌਂ ਸੌ ਚੁਰਾਨਵੇਂ ਚੌਕੜੀ ਪੰਧ ਮੁਕਾਇੰਦਾ। ਕਲਜੁਗ ਆਏ ਅੰਤਮ ਵਾਰ। ਕਲ ਕਲਕੀ ਫੇਰਾ ਪਾਇੰਦਾ। ਨਿਹਕਲੰਕ ਲਏ ਅਵਤਾਰ, ਸੰਬਲ ਡੇਰਾ ਇਕੋ ਲਾਇੰਦਾ। ਗੁਰ ਗੋਬਿੰਦ ਕਰੇ ਪਿਆਰ, ਗੁਰਮੁਖਾਂ ਬੇੜਾ ਆਪ ਤਰਾਇੰਦਾ। ਚੱਪੂ ਲਾਏ ਵਿਚ ਮੰਝਧਾਰ, ਆਪਣੇ ਕੰਧ ਆਪ ਉਠਾਇੰਦਾ। ਹਰਿ ਜੂ ਬਣੇ ਸੇਵਾਦਾਰ, ਸਾਚਾ ਰਾਹ ਇਕ ਚਲਾਇੰਦਾ। ਦੋ ਜਹਾਨਾਂ ਕਰੇ ਖ਼ਬਰਦਾਰ, ਵਿਸ਼ਨੂੰ ਤੈਨੂੰ ਆਪਣਾ ਬਰਦਾ ਮਾਤ ਬਣਾਇੰਦਾ। ਦਰ ਦਰ ਵਖਾਏ ਜਗਤ ਘਰ ਬਾਰ, ਬ੍ਰਹਮੇ ਲੇਖਾ ਆਪ ਮੁਕਾਇੰਦਾ। ਗੁਰਮੁਖ ਸਾਚੇ ਕਰ ਤਿਆਰ, ਤੇਗ਼ ਬਹਾਦਰ ਲਹਿਣਾ ਝੋਲੀ ਪਾਇੰਦਾ। ਪਿਛਲਾ ਕਰਜ਼ਾ ਦਏ ਉਤਾਰ, ਪਾਲ ਸਿੰਘ ਪਾਲਕੀ ਵਿਚ ਬਹਾਇੰਦਾ। ਚਰਨ ਕਵਲ ਦਏ ਆਧਾਰ, ਸਚ ਸਾਲਸੀ ਆਪ ਕਮਾਇੰਦਾ। ਏਥੇ ਓਥੇ ਵੇਖਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਧਰਾਇੰਦਾ। ਵਿਸ਼ਨ ਕਹੇ ਪ੍ਰਭ ਕੀ ਕੀ ਕਿਹਾ, ਤੇਰਾ ਕਹਿਣਾ ਭੇਵ ਨਾ ਆਈਆ। ਬ੍ਰਹਮਾ ਤੇਰਾ ਅੰਤ ਨਾ ਰਿਹਾ, ਰਹੇ ਕੋਇ ਨਾ ਜਗਤ ਲੋਕਾਈਆ। ਤੇਰਾ ਭਾਣਾ ਸਭ ਨੇ ਸਿਹਾ, ਸਿਰ ਸਿਰ ਹੁਕਮ ਮਨਾਈਆ। ਸਰਨ ਸਰਨਾਈ ਸਾਚੀ ਢਿਹਾ, ਧੂੜੀ ਟਿੱਕਾ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਵਿਸ਼ਨੂੰ ਵੇਖ ਕਰ ਧਿਆਨ, ਸ੍ਰੀ ਭਗਵਾਨ ਜਣਾਈਆ। ਤੁਹਾਨੂੰ ਦਿਤਾ ਜਗਤ ਗਿਆਨ, ਆਪਣਾ ਗਿਆਨ ਨਾ ਝੋਲੀ ਪਾਈਆ। ਗੌਂਦੇ ਰਹੋ ਸੁਣੌਂਦੇ ਰਹੋ ਆਪਣੇ ਮਕਾਨ, ਉਚੀ ਕੂਕ ਕੂਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਵਿਸ਼ਨੂੰ ਕਹੇ ਦੱਸ ਪ੍ਰਭ ਮੀਤਾ, ਕੀ ਤੇਰੀ ਵਡਿਆਈਆ। ਸਾਡੇ ਬਿਨਾਂ ਚਲੇ ਨਾ ਤੇਰੀ ਰੀਤਾ, ਤੇਰੀ ਗੰਢ ਨਾ ਕੋਇ ਪੁਆਈਆ। ਕਰ ਕਿਰਪਾ ਦਿਤਾ ਆਪਣਾ ਖੀਸਾ, ਮੇਰੇ ਹੱਥ ਦਾਨ ਵਰਤਾਈਆ। ਮੈਂ ਵੇਖਾਂ ਹਸਤ ਕੀਟਾ, ਕੀਟ ਕੀਟਾਂ ਸੇਵ ਕਮਾਈਆ। ਮੈਂ ਨਾ ਜਾਤਾ ਤੇਰਾ ਕੀਤਾ, ਪ੍ਰਭ ਕੀ ਤੇਰੀ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦੇ ਪੜ੍ਹਾਈਆ। ਸਾਚੀ ਸਿਖਿਆ ਵਿਸ਼ਨੂੰ ਦੱਸ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਪਿੱਠ ਉਤੇ ਮਾਰ ਹੱਥ, ਮੁਖੋਂ ਹੱਸ ਹੱਸ ਸਮਝਾਇੰਦਾ। ਤੇਰਾ ਚਲੇ ਨਾ ਕੋਈ ਵਸ, ਵਾਸਤਾ ਤੇਰੀ ਝੋਲੀ ਪਾਇੰਦਾ। ਜੁਗ ਚੌਕੜੀ ਖੇਲ ਕਰਾਂ ਅਕੱਥ, ਕਥਨੀ ਕਥ ਨਾ ਕੋਇ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਾਇਆ ਮਾਟੀ ਤਨ ਚਲਾਵਾਂ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਜਗਤ ਵਿਦਿਆ ਜਗਤ ਅੱਖਰ ਜਗਤ ਨਾਮ ਜੁਗਤ ਦੇਵਾਂ ਦੱਸ, ਖਾਣੀ ਬਾਣੀ ਭੇਵ ਚੁਕਾਇੰਦਾ। ਲੱਖ ਚੁਰਾਸੀ ਵਿਚੋਂ ਇਕੋ ਭਗਤ ਕਰਾਂ ਅੱਡ, ਜਿਨ੍ਹਾਂ ਆਪਣਾ ਪਰਦਾ ਲਾਹਿੰਦਾ। ਮੇਰੇ ਭਗਤ ਪੂਜਾ ਪਾਠ ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹਨਾ ਲਿਖਣਾ ਦੋਵੇਂ ਜਾਣ ਛੱਡ, ਬਿਨ ਮੇਰੇ ਨਜ਼ਰ ਕੋਇ ਨਾ ਆਇੰਦਾ। ਮੈਂ ਓਨ੍ਹਾਂ ਦਾ ਉਹ ਮੇਰੀ ਹੋਵਣ ਯਦ, ਬੰਸ ਆਪਣਾ ਆਪ ਵਡਿਆਇੰਦਾ। ਓਸ ਵੇਲੇ ਵਿਸ਼ਨੂੰ ਤੈਨੂੰ ਲਵਾਂ ਸੱਦ, ਲੋਕਮਾਤ ਵਕਤ ਸੁਹਾਇੰਦਾ। ਆਪਣੀ ਧਾਰੋਂ ਲਵਾਂ ਕੱਢ, ਧਾਰ ਧਾਰ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਇੰਦਾ। ਪ੍ਰਭ ਤੇਰੇ
ਭਗਤ ਜਿਸ ਵੇਲੇ ਔਣਗੇ। ਕੀ ਤੇਰਾ ਨਾਮ ਧਿਔਣਗੇ। ਤੁਧ ਬਿਨ ਦਰਸ ਕੋਈ ਨਾ ਪੌਣਗੇ। ਕਵਣ ਢੋਲਾ ਮਾਤ ਗੌਣਗੇ। ਕਵਣ ਸੇਜਾ ਸੋਹਣੀ ਸੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਮੰਦਰ ਤੇਰਾ ਦਰਸ਼ਨ ਪੌਣਗੇ। ਜਦ ਆਪਣੇ ਭਗਤ ਉਪਜਾਵਾਂਗਾ। ਪਹਿਲੋਂ ਆਪ ਚਲ ਕੇ ਆਵਾਂਗਾ। ਪੰਜ ਤੱਤ ਖੇਲ ਰਚਾਵਾਂਗਾ। ਕਾਇਆ ਹੱਟ ਇਕ ਬਣਾਵਾਂਗਾ। ਨੱਠ ਨੱਠ ਕੇ ਕੁੰਡਾ ਲਾਹਵਾਂਗਾ। ਅੰਦਰ ਵਸ ਵਸ ਸਮਝਾਵਾਂਗਾ। ਬਹਿ ਢੋਲਾ ਜਸ ਅਲਾਵਾਂਗਾ। ਅੰਮ੍ਰਿਤ ਰਸ ਇਕ ਪਿਆਵਾਂਗਾ। ਪ੍ਰੇਮ ਪ੍ਰੀਤੀ ਅੰਦਰ ਫਸ, ਆਪਣੀ ਗੰਢ ਪੁਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਚਲਾਵਾਂਗਾ। ਸਾਚੀ ਰੀਤੀ ਆਪ ਚਲਾਵਾਂਗਾ। ਤਨ ਮਾਟੀ ਖ਼ਾਕ ਮਿਲਾਵਾਂਗਾ। ਅਗਨੀ ਵਿਚ ਸੜਾਵਾਂਗਾ। ਧੂਆਂਧਾਰ ਬਣਾਵਾਂਗਾ। ਜ਼ਿਮੀ ਅਸਮਾਨ ਹਿਲਾਵਾਂਗਾ। ਹੋ ਮਿਹਰਵਾਨ ਫੇਰ ਆਵਾਂਗਾ। ਨਿਹਕਲੰਕ ਨਾਉਂ ਧਰਾਵਾਂਗਾ। ਗੋਬਿੰਦ ਪੁੱਤ ਨਾਲ ਮਿਲਾਵਾਂਗਾ। ਸਾਚੀ ਰੁੱਤ ਇਕ ਸੁਹਾਵਾਂਗਾ। ਅਬਿਨਾਸ਼ੀ ਅਚੁਤ ਰੂਪ ਵਟਾਵਾਂਗਾ। ਜੋ ਲੁਕਿਆ ਰਿਹਾ ਗੁਠ, ਫੜ ਉਠਾਵਾਂਗਾ। ਨਿਰਗੁਣ ਹੋ ਕੇ ਜਾਵਾਂ ਤੁਠ, ਸਰਗੁਣ ਪਰਦਾ ਲਾਹਵਾਂਗਾ। ਜੇ ਵਿਸ਼ਨੂੰ ਲਿਆ ਪੁੱਛ, ਤੈਨੂੰ ਉਂਗਲੀ ਫੜ ਵਖਾਵਾਂਗਾ। ਜੋ ਕੁਛ ਮੇਰੇ ਭਗਤ ਸੋ ਹੋਣੇ ਨਹੀਂ ਪਿਆਰੇ, ਮੈਂ ਪੁੱਤਾਂ ਨਾਲੋਂ ਪਿਆਰ ਵਧਾਵਾਂਗਾ। ਆਪਣੀ ਗੋਦੀ ਲਵਾਂ ਚੁਕ, ਤੇਰੀ ਸੇਜ ਸਾਂਗੋ ਪਾਂਗ ਚਰਨ ਨਾਲ ਧਕਾਵਾਂਗਾ। ਤੂੰ ਵੇਖੀ ਨੀਵਾਂ ਹੋ ਕੇ ਝੁਕ, ਬਿਨ ਅੱਖਾਂ ਤੈਨੂੰ ਵਖਾਵਾਂਗਾ। ਬ੍ਰਹਮੇ ਦਾ ਪੈਂਡਾ ਜਾਏ ਮੁੱਕ, ਗੁਰਮੁਖ ਆਪਣੇ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਵਾਂਗਾ। ਜਿਸ ਵੇਲੇ ਪ੍ਰਭ ਦਇਆ ਕਮਾਏਂਗਾ। ਜਨ ਭਗਤਾਂ ਮੇਲ ਮਿਲਾਏਂਗਾ। ਘਰ ਆਪਣੇ ਸੱਦ ਬਹਾਏਂਗਾ। ਜ਼ਾਤ ਪਾਤ ਦੀ ਹੱਦ ਮੁਕਾਏਂਗਾ। ਲੱਖ ਚੁਰਾਸੀ ਨਾਲੋਂ ਕਰ ਕੇ ਅੱਡ ਬਹਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕੀ ਰਹਿਮਤ ਰਾਮ ਕਮਾਏਂਗਾ। ਮੈਂ ਆਪਣੀ ਰਹਿਮਤ ਸਚ ਕਮਾਵਾਂਗਾ। ਸੋ ਸਹਿਮਤ ਨਾਲ ਮਿਲਾਵਾਂਗਾ। ਸ਼ਬਦ ਇਸ਼ਾਰਾ ਸੈਨਤ ਇਕ ਲਗਾਵਾਂਗਾ। ਐਨ ਗ਼ੈਨ ਨਾ ਕੋਈ ਪੜ੍ਹਾਵਾਂਗਾ। ਤਰਫ਼ੈਨ ਪਰੇ ਹਟਾਵਾਂਗਾ। ਨੁਕਤਾ ਨੂਨ ਨਾ ਕੋਇ ਜਣਾਵਾਂਗਾ। ਮਜ਼ਮੂਨ ਇਕ ਸਿਖਾਵਾਂਗਾ। ਮਮਨੂਨ ਸਰਬ ਕਰਾਵਾਂਗਾ। ਕਾਨੂੰਨ ਇਕ ਬਣਾਵਾਂਗਾ। ਜਨੂਨ ਇਕ ਜਣਾਵਾਂਗਾ। ਮਾਅਸੂਮ ਗ਼ਰੀਬ ਨਿਮਾਣੇ ਆਪਣੀ ਗੋਦ ਉਠਾਵਾਂਗਾ। ਰਾਜੇ ਰਾਣੇ ਕਰ ਮਹਿਰੂਮ, ਖ਼ਾਲੀ ਹੱਥ ਫਿਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨੂੰ ਤੇਰੀਆਂ ਅੱਖਾਂ ਫੇਰ ਖੁਲ੍ਹਾਵਾਂਗਾ। ਪ੍ਰਭ ਜਿਸ ਵੇਲੇ ਅੱਖ ਖੋਲ੍ਹੇਂਗਾ। ਵਿਸ਼ਨੂੰ ਤੇਰਾ ਤੇਰੇ ਦਰ ਤੇ ਬੋਲੇਗਾ। ਚਰਨ ਪ੍ਰੀਤੀ ਘੋਲ ਘੋਲੇਗਾ। ਪਿਛਲੇ ਦੁਖੜੇ ਤੇਰੇ ਚਰਨ ਡੋਲ੍ਹੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪਰਦਾ ਚੁਕੇ ਤੇਰੇ ਮੇਰੇ ਉਹਲੇ ਦਾ। ਪਹਿਲੋਂ ਭਗਤਾਂ ਉਹਲਾ ਲਾਹਵਾਂਗਾ। ਆਪਣਾ ਬੋਲਾ ਨਾਮ ਜਣਾਵਾਂਗਾ। ਬਣ ਤੋਲਾ ਤੋਲ ਤੁਲਾਵਾਂਗਾ। ਚਿੜੀਆਂ ਕਾਗਾਂ ਵਾਲਾ ਰੌਲਾ ਸਰਬ ਮਿਟਾਵਾਂਗਾ। ਇਕੋ ਸੋਹੰ ਹੰਸਾ ਜਾਪ ਜਪਾਵਾਂਗਾ। ਚਾਰ ਵਰਨ ਬੰਸਾ ਇਕ ਬਣਾਵਾਂਗਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵਰਨ ਬਰਨ ਭੇਵ ਚੁਕਾਵਾਂਗਾ। ਅੱਖਰ ਵੱਖਰ ਸਾਰੇ ਪੜ੍ਹਨ, ਪਰਦਾ ਦਵੈਤ ਆਪ ਉਠਾਵਾਂਗਾ। ਬਿਨ ਪੌੜੀਉਂ ਪੌੜੇ ਚੜ੍ਹਨ, ਡੰਡਾ ਨਾਮ ਹੱਥ ਫੜਾਵਾਂਗਾ। ਤੂਹੀ ਤੂਹੀ ਸਾਰੇ ਕਰਨ,
ਏਕ ਤੂਹੀ ਗੋਬਿੰਦ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਰ ਵਖਾਵਾਂਗਾ। ਜਿਸ ਵੇਲੇ ਕਰਨੀ ਕਰੇਂਗਾ। ਪ੍ਰਭ ਸਾਚੀ ਤਰਨੀ ਤਰੇਂਗਾ। ਨਿਰਭੈ ਕਦੇ ਨਾ ਡਰੇਂਗਾ। ਗ਼ਰੀਬ ਨਿਮਾਣਿਆਂ ਪੱਲੂ ਫੜੇਂਗਾ। ਤੇਰਾ ਮੇਰਾ ਢੋਲਾ ਪੜ੍ਹੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕੀ ਭਗਤਾਂ ਦੇ ਘਰ ਵੜੇਂਗਾ। ਮੈਂ ਭਗਤਾਂ ਦੇ ਗ੍ਰਹਿ ਆਵਾਂਗਾ। ਨਿਉਂ ਨਿਉਂ ਸਜਦਾ ਸੀਸ ਝੁਕਾਵਾਂਗਾ । ਦੋਏ ਜੋੜ ਭੁੱਲ ਬਖ਼ਸ਼ਾਵਾਂਗਾ। ਅਨਮੁਲ ਦਾਤ ਵਰਤਾਵਾਂਗਾ। ਸਾਚੀ ਕੁਲ ਆਪ ਬਣਾਵਾਂਗਾ। ਪ੍ਰੇਮ ਫੁੱਲ ਭੇਟ ਚੜ੍ਹਾਵਾਂਗਾ। ਉਨ੍ਹਾਂ ਦੇ ਕੰਡੇ ਤੁਲ, ਆਪਣਾ ਕੰਡਾ ਉਨ੍ਹਾਂ ਹੱਥ ਫੜਾਵਾਂਗਾ। ਗੁਰਮੁਖ ਬੂਟਾ ਨਾ ਜਾਏ ਹੁਲ, ਅੰਮ੍ਰਿਤ ਫਲ ਇਕ ਲਗਾਵਾਂਗਾ। ਕਲਜੁਗ ਅੰਤਮ ਪਾਵਾਂ ਮੁੱਲ, ਕੀਮਤ ਆਪਣੇ ਹੱਥ ਰਖਾਵਾਂਗਾ। ਸਚ ਦੁਆਰ ਜਾਏ ਖੁੱਲ੍ਹ, ਭਗਤ ਦੁਆਰ ਇਕ ਦਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੰਦਰ ਇਕ ਵਡਿਆਵਾਂਗਾ। ਸਾਚਾ ਮੰਦਰ ਸੁਹਾਏਗਾ। ਪੁਰਖ ਅਬਿਨਾਸ਼ੀ ਡੇਰਾ ਲਾਏਗਾ। ਘਨਕ ਪੁਰ ਵਾਸੀ ਫੇਰਾ ਪਾਏਗਾ। ਸ਼ਾਹੋ ਸ਼ਾਬਾਸੀ ਸੀਸ ਤਾਜ ਟਿਕਾਏਗਾ। ਸਾਚਾ ਮੰਡਲ ਰਾਸੀ, ਰਾਸ ਰਚਾਏਗਾ। ਗੁਰਮੁਖਾਂ ਸਾਥੀ ਬਣ ਕੇ ਆਏਗਾ। ਰਘੁਨਾਥੀ ਵੇਸ ਵਟਾਏਗਾ। ਪੰਡਤ ਕਾਂਸ਼ੀ ਦਰ ਦੁਰਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਏਗਾ। ਗੁਰਮੁਖ ਸਾਚੇ ਵੇਖ ਵਖਾਵੇਗਾ। ਜੋ ਸੋਹੰ ਢੋਲਾ ਗਾਵੇਗਾ। ਕਾਇਆ ਚੋਲਾ ਆਪ ਬਦਲਾਵੇਗਾ। ਅਨਮੋਲਾ ਨਾਮ ਵਰਤਾਵੇਗਾ। ਅੱਗੇ ਹੌਲਾ ਭਾਰ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਾ ਭਗਤੀ ਮੂਲ, ਭੋਲੇ ਭਾਉ ਗੋਬਿੰਦ ਮਿਲਾਵੇਗਾ। ਜਨ ਭਗਤੋ ਵੇਖੋ ਭਗਤੀ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਸਿੰਘ ਪਾਲ ਮੰਗੀ ਮੰਗ, ਇਕੋ ਵਾਰ ਝੋਲੀ ਡਾਹਿੰਦਾ। ਮੇਰੀ ਪਿੱਠ ਨਾ ਹੋਵੇ ਨੰਗ, ਤੇਰਾ ਸਿਰ ਹੱਥ ਟਿਕਾਇੰਦਾ । ਤੂੰ ਮੇਰਾ ਮੈਂ ਤੇਰਾ ਢੋਲਾ ਗਾਇਆ ਦੋਹਾਂ ਛੰਦ, ਵਿਚੋਲਾ ਨਜ਼ਰ ਕੋਇ ਨਾ ਆਇੰਦਾ। ਪਿਛਲੀ ਦਿਤੀ ਅੱਗੇ ਗੰਢ, ਦਿਤੀ ਗੰਢ ਨਾ ਕੋਇ ਖੁਲ੍ਹਾਇੰਦਾ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਤੇਰੇ ਹੱਥ ਵਖਾਇੰਦਾ। ਤੂੰ ਮੇਟਣਾ ਸਭ ਦਾ ਪੰਧ, ਤੁਧ ਬਿਨ ਪਾਂਧੀ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੋ ਚਾਰ ਮੰਗ ਮੰਗਾਇੰਦਾ। ਦੋ ਚਾਰ ਮੰਗ ਅਸੀਸ, ਆਸਰਾ ਇਕ ਤਕਾਈਆ। ਮੈਂ ਤੇਰਾ ਤੂੰ ਮੇਰਾ ਜਗਦੀਸ਼, ਜਗਦੀਸ਼ਰ ਤੇਰੇ ਹੱਥ ਵਡਿਆਈਆ। ਤੇਰਾ ਨਾਉਂ ਸ਼ਬਦ ਹਦੀਸ, ਮੈਂ ਭੈਣਾਂ ਭਾਈਆਂ ਗਿਆ ਸਮਝਾਈਆ। ਤੇਰੀ ਭੁੱਲੇ ਨਾ ਕਿਸੇ ਰੀਤ, ਮੰਦਰ ਮਸੀਤ ਨਾ ਕੋਇ ਵਡਿਆਈਆ। ਮੈਂ ਤੇਰੀ ਪ੍ਰੀਤੀ ਲਈ ਜੀਤ, ਤੂੰ ਜਿਤਿਆ ਹਾਰ ਕਦੇ ਨਾ ਜਾਈਆ। ਮੇਰਾ ਪਿਛਾ ਰੱਖਣਾ ਠੰਡਾ ਸੀਤ, ਅੱਗੇ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਇਕ ਵਡਿਆਈਆ। ਸ੍ਰੀ ਭਗਵਾਨ ਦਏ ਦਿਲਾਸਾ, ਜੋਤੀ ਜਾਤਾ ਦਇਆ ਕਮਾਇੰਦਾ। ਤੇਰੀ ਪੂਰੀ ਕਰਾਂ ਆਸਾ, ਆਪਣੀ ਆਸਾ ਵਿਚ ਮਿਲਾਇੰਦਾ। ਤੇਰਾ ਬੰਸ ਮੇਰਾ ਸਾਥਾ, ਸਰਬੰਸ ਤੇਰੀ ਗੋਦ ਬਹਾਇੰਦਾ। ਜੋ ਗਾਏ ਸਾਚੀ ਗਾਥਾ, ਤਿਸ ਬੇੜਾ ਪਾਰ ਵਖਾਇੰਦਾ। ਰਹਿਣ ਦੇਵੇ ਨਾ ਕੋਈ ਘਾਟਾ, ਘਾਟ ਆਪਣਾ ਇਕ ਜਣਾਇੰਦਾ। ਹੌਲੀ ਹੌਲੀ ਸਭ ਦੀ ਮੇਟੇ ਵਾਟਾ, ਅੰਤਮ ਤੇਰੇ ਕੋਲ ਬਹਾਇੰਦਾ। ਤੂੰ ਅਗਲਿਆਂ ਪਿਛਲਿਆਂ ਪੁੱਛ ਲਏਂ ਬਾਤਾਂ,
ਨਿਰਗੁਣ ਹੋ ਕੇ ਸੇਵ ਕਮਾਇੰਦਾ। ਉਠ ਵੇਖ ਲੈ ਆਪਣਾ ਖਾਤਾ, ਵਹੀ ਹੱਥ ਨਾ ਕਿਸੇ ਫੜਾਇੰਦਾ। ਏਥੇ ਓਥੇ ਪਿਤਾ ਮਾਤਾ, ਸ੍ਰੀ ਭਗਵਾਨ ਨਜ਼ਰੀ ਆਇੰਦਾ। ਤੇਰੇ ਪਿਛੇ ਸਭ ਦਾ ਪਲਟਿਆ ਪਾਸਾ, ਸਾਰਪਾਸ ਖੇਲ ਕਰਾਇੰਦਾ। ਸੱਚਾ ਦੇਵਾਂ ਖੋਲ੍ਹ ਖ਼ੁਲਾਸਾ, ਖ਼ਾਲਕ ਖ਼ਲਕ ਆਪ ਜਣਾਇੰਦਾ। ਤੇਰੇ ਭਾਈਆਂ ਅੰਦਰ ਵਾਸਾ, ਤੇਰੇ ਭੱਯਾਂ ਸੰਗ ਨਿਭਾਇੰਦਾ। ਤੇਰੇ ਪੁੱਤਰ ਦਾ ਬਣ ਕੇ ਦਾਸਾ, ਗੋਬਿੰਦ ਆਪਣੀ ਗੋਦ ਉਠਾਇੰਦਾ। ਛੋਟਿਆਂ ਵੱਡਿਆਂ ਖ਼ਾਲੀ ਰਹਿਣ ਨਾ ਦੇਵੇ ਕਾਸਾ, ਕਸਮ ਖਾ ਕੇ ਤੇਰੇ ਨਾਲ ਮਤਾ ਪਕਾਇੰਦਾ। ਉਠ ਵੇਖ ਪਾਰਬ੍ਰਹਮ ਦਾ ਵੱਡਾ ਹਾਤਾ, ਕੋਟਨ ਕੋਟ ਜੀਵ ਬਹਾਇੰਦਾ। ਤੇਰੇ ਪਿਛੇ ਭੋਲੇ ਭਾਉ ਖਿਚਾਇਆ ਖ਼ਾਕਾ, ਖ਼ਾਕੀ ਮਾਟੀ ਆਪਣੇ ਲੇਖੇ ਲਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠਾ, ਸਰੋਵਰ ਅਸ਼ਨਾਨ ਨਾ ਕੋਇ ਜਣਾਇੰਦਾ। ਆਤਮਾ ਪਰਮਾਤਮਾ ਇਕੋ ਜੋੜੇ ਨਾਤਾ, ਸਿੰਘ ਆਤਮਾ ਗੰਢ ਪੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਮੇਰੇ ਨਾਮ ਬਿਨਾਂ ਕੋਈ ਨਾ ਕੱਟੇ ਫ਼ਾਕਾ, ਭੁਖਿਆਂ ਭੁੱਖ ਆਪ ਗਵਾਇੰਦਾ। ਆਤਮਾ ਸਿੰਘ ਆਤਮਾ ਅੰਤਰ ਨਿਰਗੁਣ ਨਿਰਗੁਣ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਪੜ੍ਹਿਆ ਮੰਤਰ, ਮੰਤਵ ਦਿਤੀ ਮਾਣ ਵਡਿਆਈਆ। ਲੇਖਾ ਚੁੱਕੇ ਗਗਨ ਗਗਨੰਤਰ, ਗ੍ਰਹਿ ਸਾਚੇ ਵੱਜੇ ਵਧਾਈਆ। ਦੋਏ ਜੋੜ ਨਿਮਸਕਾਰ ਕਰੇ ਸ਼ੰਕਰ, ਚਰਨ ਕਵਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਦਏ ਲਗਾਈਆ। ਲੇਖੇ ਲਾਏ ਪਿਤਾ ਪੂਤ ਬੰਸ ਸਰਬੰਸ, ਸਾਹਿਬ ਸਤਿਗੁਰ ਦਇਆ ਕਮਾਇੰਦਾ। ਕਾਗੋਂ ਆਪ ਬਣਾਏ ਹੰਸ, ਹੰਸ ਰੂਪ ਸਰਬ ਵਟਾਇੰਦਾ। ਮਿਲੇ ਵਡਿਆਈ ਕੋਟਨ ਕੋਟ ਵਿਚ ਸਹੰਸ, ਸਹੰਸਰ ਨਾਮਾ ਆਪਣੇ ਹੱਥ ਲਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਪੰਥ, ਭਗਤ ਭਗਵਾਨ ਆਪਣੀ ਗੋਦ ਬਹਾਇੰਦਾ। ਭਗਤ ਭਗਵਾਨ ਉਠਾਏ ਸੋਤਾ, ਸੁਤਿਆਂ ਅੱਖ ਖੁਲ੍ਹਾਈਆ। ਪੁੱਤਾਂ ਪੋਤਰਿਆਂ ਨਾਲ ਤਾਰੇ ਦੋਹਤਾ, ਸਿੰਘ ਰਘਬੀਰ ਮਿਲੀ ਵਡਿਆਈਆ। ਵੱਜੇ ਵਧਾਈ ਲੋਕ ਪਰਲੋਕਾ, ਦੇਵਤ ਸੁਰ ਰਹੇ ਜਸ ਗਾਈਆ। ਗੁਰਮੁਖ ਉਚੀ ਕੂਕ ਦੇਵੇ ਹੋਕਾ, ਪ੍ਰਭ ਮਿਲਿਆ ਬੇਪਰਵਾਹੀਆ। ਏਥੇ ਓਥੇ ਕਿਸੇ ਨਾ ਦੇਵੇ ਧੋਖਾ, ਜਿਨ੍ਹਾਂ ਆਪਣੇ ਚਰਨ ਲਗਾਈਆ । ਪਾਰ ਲੰਘਣ ਦਾ ਇਕੋ ਮੌਕਾ, ਪ੍ਰਭ ਨੌਕਾ ਨਾਮ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਰਿਹਾ ਚੜ੍ਹਾਈਆ। ਗੁਰਮੁਖ ਸਾਚੇ ਬੇੜੇ ਚੜ੍ਹਨਗੇ। ਸ਼ੌਹ ਦਰਯਾ ਪਾਰ ਕਰਨਗੇ। ਸੋਹੰ ਢੋਲਾ ਇਕੋ ਪੜ੍ਹਨਗੇ। ਘਰ ਮੰਦਰ ਸੋਹਣੇ ਵੜਨਗੇ। ਪ੍ਰਭ ਸੱਚੇ ਦੀ ਸਰਨੀ ਸੀਸ ਧਰਨਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਖ਼ਾਲੀ ਝੋਲੀ ਸਰਬ ਭਰਨਗੇ। ਖ਼ਾਲੀ ਝੋਲੀ ਸਰਬ ਭਰਾਵਾਂਗਾ। ਜਿਸ ਉਪਰ ਦਇਆ ਕਮਾਵਾਂਗਾ । ਫੜ ਬਾਹੋਂ ਗਲੇ ਲਗਾਵਾਂਗਾ। ਰਾਤੀਂ ਸੁਤਿਆਂ ਦਰਸ ਦਿਖਾਵਾਂਗਾ। ਗੁਰ ਗੋਬਿੰਦ ਮੇਲ ਮਿਲਾਵਾਂਗਾ। ਜਨਮ ਜਨਮ ਦੀ ਚਿੰਦ ਮਿਟਾਵਾਂਗਾ। ਨਾਦੀ ਬਿੰਦ ਉਪਜਾਵਾਂਗਾ। ਅੰਮ੍ਰਿਤ ਧਾਰ ਸਿੰਧ ਪਿਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਵਰ, ਵਿਸ਼ਨੂੰ ਤੇਰਾ ਵਕਤ ਸੁਹਾਵਾਂਗਾ । ਵਿਸ਼ਨੂੰ ਸੇਵਾ ਸਚ ਕਮਾਏਂਗਾ। ਮੇਰਾ ਢੋਲਾ ਰਾਗ ਅਲਾਏਂਗਾ। ਘਰ ਘਰ ਤੋਲਾ ਬਣ ਕੇ ਜਾਏਂਗਾ। ਸਾਚੀ ਧਾਰਨਾ ਇਕ ਰਖਾਏਂਗਾ। ਚਾਰ ਵਰਨ ਇਕੋ ਛਾਬੇ ਪਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਗੰਢ ਪੁਆਏਂਗਾ। ਮੈਂ
ਭਗਤ ਦੁਆਰੇ ਜਾਵਾਂਗਾ। ਦੂਰ ਬਹਿ ਕੇ ਸੀਸ ਨਿਵਾਵਾਂਗਾ। ਹਜ਼ੂਰ ਤੇਰਾ ਦਰਸ਼ਨ ਪਾਵਾਂਗਾ। ਜ਼ਰੂਰ ਆਪਣੀ ਭੁੱਲ ਬਖ਼ਸ਼ਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਦਰ ਤੇਰੇ ਅਲਖ ਜਗਾਵਾਂਗਾ। ਦਰ ਮੇਰੇ ਅਲਖ ਜਗਾਏਂਗਾ। ਪਰਤੱਖ ਦਰਸ਼ਨ ਪਾਏਂਗਾ। ਸਮਰਥ ਸੀਸ ਝੁਕਾਏਂਗਾ। ਚਰਨੀ ਢੱਠ ਮੰਗ ਮੰਗਾਏਂਗਾ। ਹਰ ਘਟ ਅੰਦਰ ਵੇਖ ਵਖਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਦਰ ਸਾਚੇ ਮੰਗ ਮੰਗਾਏਂਗਾ। ਦਰ ਸੱਚਾ ਇਕੋ ਸੋਹੇਗਾ। ਜਿਸ ਦੁਆਰੇ ਭਗਤ ਹੋਏਗਾ। ਨਾ ਹੱਸੇਗਾ ਨਾ ਰੋਏਗਾ। ਨਾ ਜਾਗੇਗਾ ਨਾ ਸੋਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਓਸ ਖਲੋਏਗਾ। ਉਹ ਸੱਚਾ ਦਰ ਸੁਹਾਵੇਗਾ। ਜਿਸ ਘਰ ਪਰਮੇਸ਼ਵਰ ਆਵੇਗਾ। ਓਥੇ ਗੁਰ ਅਵਤਾਰ ਪੀਰ ਪੈਗ਼ੰਬਰ ਬਿਨ ਸੱਦਿਆਂ ਸੀਸ ਨਿਵਾਵੇਗਾ। ਕਰੋੜ ਤੇਤੀਸਾ ਸੁਰ ਨਰ ਮੁਨ, ਜਨ ਫੂਲਨ ਬਰਖ਼ਾ ਲਾਵੇਗਾ। ਪ੍ਰੇਮ ਪ੍ਰੀਤੀ ਰਾਗ ਸੁਣ ਸੁਣ, ਵਿਸ਼ਨੂੰ ਬ੍ਰਹਮਾ ਸ਼ਿਵ ਨੈਣ ਸ਼ਰਮਾਵੇਗਾ। ਭਗਤ ਭਗਵਾਨ ਸਾਚੇ ਚੁਣ ਚੁਣ, ਕਲਜੁਗ ਅੰਤਮ ਆਪਣੇ ਚਰਨ ਬਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਵਡਿਆਵੇਗਾ। ਸਾਚਾ ਘਰ ਇਕ ਵਡੇਰਾ ਏ। ਜਿਥੇ ਪ੍ਰਭ ਸੱਚੇ ਦਾ ਡੇਰਾ ਏ। ਗੁਰਮੁਖਾਂ ਚਾਉ ਸਦਾ ਘਨੇਰਾ ਏ। ਹਰਿ ਵਸੇ ਨੇਰਨ ਨੇਰਾ ਏ। ਨਿਤ ਨਵਿਤ ਕਰਦਾ ਮਿਹਰਾ ਏ। ਢੋਲਾ ਗਾਏ ਤੂੰ ਮੇਰਾ ਮੈਂ ਤੇਰਾ ਏ। ਆਪੇ ਗੁਰੂ ਆਪੇ ਗੁਰ ਚੇਰਾ ਏ। ਹਰਿ ਸੰਗਤ ਚਾਰੋਂ ਕੁੰਟ ਪਾਇਆ ਘੇਰਾ ਏ। ਵਿਚ ਸ਼ਬਦੀ ਗੁਰ ਸ਼ੇਰਾ ਏ। ਦੋ ਜਹਾਨ ਦਾ ਖੁਲ੍ਹਾ ਵੇਹੜਾ ਏ। ਜਨ ਭਗਤਾਂ ਬੱਧਾ ਬੇੜਾ ਏ। ਕਬੀਰ ਪੁੱਛੇ ਕੇਹੜਾ ਕੇਹੜਾ ਏ। ਅਠਾਰਾਂ ਵਿਚ ਪੈ ਗਿਆ ਝੇੜਾ ਏ। ਤੇਈਆਂ ਕਰੇ ਨਾ ਕੋਇ ਨਖੇੜਾ ਏ। ਈਸੇ ਮੂਸੇ ਢੱਠਾ ਡੇਰਾ ਏ। ਮੁਹੰਮਦ ਪਾ ਕੇ ਗਿਆ ਫੇਰਾ ਏ। ਨਾਨਕ ਕਿਹਾ ਤੂੰ ਮੇਰਾ ਮੈਂ ਤੇਰਾ ਏ। ਗੋਬਿੰਦ ਬਣਿਆ ਇਕੋ ਚੇਰਾ ਏ। ਜਿਨ੍ਹਾਂ ਢੱਯਾ ਕੀਤਾ ਜੇਰਾ ਏ। ਅੰਤਮ ਆਪਣਾ ਦਿਤਾ ਗੇੜਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਨਾਮ ਵਰ, ਨਾ ਕਰੇ ਹੇਰਾ ਫੇਰਾ ਏ। ਹੇਰੇ ਫੇਰੇ ਦੀ ਛੱਡੀ ਆਦਤ, ਹਰਿ ਸਾਚਾ ਸਚ ਜਣਾਇੰਦਾ। ਪਰਮ ਪੁਰਖ ਦੀ ਇਕ ਇਬਾਦਤ, ਸਚ ਖ਼ੁਦਾਵੰਦ ਆਪ ਜਣਾਇੰਦਾ। ਦੋ ਜਹਾਨ ਨਾ ਲੱਗੇ ਅਲਾਮਤ, ਦੁਰਮਤ ਮੈਲ ਨਾ ਕੋਇ ਰਖਾਇੰਦਾ। ਪੀਰ ਪੈਗ਼ੰਬਰੋ ਵੇਖੋ ਭਗਤ ਸਦਾ ਸਹੀ ਸਲਾਮਤ, ਸੁਲਾਹਕੁਲ ਆਪਣੇ ਨਾਲ ਮੇਲ ਮਿਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੱਖਦਾ ਰਿਹਾ ਅਮਾਨਤ, ਅੰਤਮ ਆਪਣੇ ਖਾਤੇ ਵਿਚ ਪਾਇੰਦਾ। ਬਰੀਖ਼ਾਨਾ ਖੋਲ੍ਹਿਆ ਬਿਨਾਂ ਜ਼ਮਾਨਤ, ਜ਼ਾਮਨੀ ਵਿਚ ਨਾ ਕੋਇ ਰਖਾਇੰਦਾ। ਦੀਨ ਮਜ਼੍ਹਬ ਸ਼ਰਅ ਨਾ ਕਰੇ ਕੋਇ ਮਮਾਨਤ, ਲਾਸ਼ਰੀਕ ਵੇਖ ਵਖਾਇੰਦਾ। ਸਰਬ ਜੀਆਂ ਪ੍ਰਭ ਹੋਇਆ ਜਾਣਤ, ਘਟ ਘਟ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਮੇਲ ਮਿਲਾਇੰਦਾ। ਸੰਤ ਕਹਿਣ ਕੀ ਤੇਰੀ ਖੇਲ, ਸਮਝ ਵਿਚ ਨਾ ਆਈਆ। ਜਿਉਂ ਭਾਵੇ ਤਿਉਂ ਲੈਣਾ ਮੇਲ, ਬਿਨ ਕਿਰਪਾ ਚਲੇ ਨਾ ਕੋਇ ਚਤੁਰਾਈਆ। ਕਲਜੁਗ ਅੰਤਮ ਪਾਰਬ੍ਰਹਮ ਪਤਿਪਰਮੇਸ਼ਵਰ ਮਿਲਿਆ ਸੱਜਣ ਸੁਹੇਲ, ਸਾਹਿਬ ਸਤਿਗੁਰ ਹੋਏ ਸਹਾਈਆ। ਆਤਮ ਪਰਮਾਤਮ ਚੜ੍ਹਿਆ ਤੇਲ, ਸਿੰਘ ਆਤਮਾ ਰੰਗ ਵਖਾਈਆ। ਗੁਰ ਸਤਿਗੁਰ ਸਿਖ ਸਿਖ ਗੁਰ ਕਾ ਚੇਲ, ਗੁਰ ਚੇਲਾ ਸਿਖ ਵਿਚ ਸਮਾਈਆ। ਬਿਨ ਮੰਦਰ ਬਿਨ ਮਸਜਿਦ ਬਿਨ ਸ਼ਿਵਦੁਆਲੇ ਮੱਠ ਹੋ ਜਾਏ ਮੇਲ, ਬਿਨ ਪੰਡਤ ਪਾਂਧੇ ਬਿਨ ਮੁਲਾਂ
ਸ਼ੇਖ਼ ਬਿਨ ਗਰੰਥੀ ਗੁਰ ਨਾਰ ਕੰਤ ਗੁਰਮੁਖ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਭਗਤੀ ਤੰਦ ਕਰੇ ਕੁੜਮਾਈਆ।
ਭਗਤੀ ਤੰਦ ਪਿਆ ਹੱਸ, ਹੱਸ ਹੱਸ ਖ਼ੁਸ਼ੀ ਮਨਾਇੰਦਾ। ਪ੍ਰਭ ਹੋਇਆ ਭਗਤਾਂ ਵਸ, ਭਗਵਾਨ ਇਕੋ ਘਰ ਡੇਰਾ ਲਾਇੰਦਾ। ਦੋਹਾਂ ਮਿਲ ਕੇ ਖੋਲ੍ਹਿਆ ਹੱਟ, ਭਗਤ ਦੁਆਰਾ ਨਾਉਂ ਧਰਾਇੰਦਾ। ਜੋ ਜਨ ਉਸ ਦੁਆਰੇ ਜਾਏ ਢੱਠ, ਡਿਗਿਆਂ ਆਪ ਉਠਾਇੰਦਾ। ਲੇਖਾ ਚੁੱਕੇ ਤੀਰਥ ਅੱਠ ਸੱਠ, ਗੁਰਮੁਖ ਗੰਗਾ ਜਮਨਾ ਸੁਰਸਤੀ ਗੋਦਾਵਰੀ ਅਸ਼ਨਾਨ ਨਾ ਕੋਇ ਕਰਾਇੰਦਾ। ਖਹਿੜਾ ਚੁੱਕੇ ਮੰਦਰ ਮਸਜਿਦ ਸ਼ਿਵਦੁਆਲੇ ਮੱਠ, ਜਿਸ ਸਾਹਿਬ ਸਤਿਗੁਰ ਘਰ ਬੈਠਿਆਂ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੰਨੇ ਜੱਟ ਕਰੇ ਕਲਿਆਣ, ਕਾਲਮ ਕਲਮ ਨਾਲ ਬਣਾਇੰਦਾ।