ਪੁਸਤਕਾਲਾਭਾਗ ੧੪

੫ ਜੇਠ ੨੦੨੦ ਬਿਕਰਮੀ ਜੇਠੂਵਾਲ ਦਰਬਾਰ ਵਿਚ

ਨਿਰਗੁਣ ਰੂਪ ਸ੍ਰੀ ਭਗਵਾਨ, ਨਿਰਾਕਾਰ ਵਡ ਵਡਿਆਈਆ। ਸਾਲ ਬਹੱਤਰਵੇਂ ਹੋ ਪਰਧਾਨ, ਬਹੱਤਰ ਦੇਵਣਹਾਰ ਵਡਿਆਈਆ। ਪੰਚਮ ਜੇਠ ਖੇਲ ਮਹਾਨ, ਦੋ ਜਹਾਨਾਂ ਵੇਖ ਵਖਾਈਆ। ਭੂਪਤ ਭੂਪ ਨੌਜਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਦੋ ਦਏ ਵਡਿਆਈਆ। ਸਤਿ ਸਤਿਵਾਦੀ ਆਪ ਸਤਿ, ਸਤਿ ਪੁਰਖ ਨਿਰੰਜਣ ਨਾਉਂ ਧਰਾਇੰਦਾ। ਦੋਏ ਦੋਏ ਰੂਪ ਹੋ ਪਰਤੱਖ, ਨਿਰਗੁਣ ਸਰਗੁਣ ਧਾਰ ਵਖਾਇੰਦਾ। ਆਦਿ ਜੁਗਾਦੀ ਖੇਲ ਪੁਰਖ ਸਮਰਥ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੁਗ ਚੌਕੜੀ ਮਾਰਗ ਦੱਸ, ਧੁਰ ਫ਼ਰਮਾਣਾ ਹੁਕਮ ਮਨਾਇੰਦਾ। ਲੱਖ ਚੁਰਾਸੀ ਡੋਰ ਨੱਥ, ਤੰਦੀ ਨਾਮ ਤੰਦ ਬੰਧਾਇੰਦਾ। ਹਰ ਘਟ ਅੰਤਰ ਹਿਰਦੇ ਵਸ, ਆਤਮ ਪਰਮਾਤਮ ਜੋੜ ਜੁੜਾਇੰਦਾ। ਦੇਵਣਹਾਰਾ ਸਾਚੀ ਵਥ, ਵਸਤ ਅਮੋਲਕ ਆਪ ਵਰਤਾਇੰਦਾ। ਬੋਧ ਅਗਾਧ ਮਹਿਮਾ ਅਕੱਥ, ਨਿਰਬਾਣ ਸ਼ਬਦ ਸਮਝਾਇੰਦਾ। ਅਗੰਮ ਅਥਾਹ ਬੋਲ ਅਲੱਖ, ਸਚ ਜੈਕਾਰ ਅਲਾਇੰਦਾ। ਪੁਰਖ ਅਕਾਲ ਹੋ ਵੱਖ, ਵੱਖਰੀ ਕਾਰ ਕਮਾਇੰਦਾ। ਗੁਰ ਅਵਤਾਰਾਂ ਮਾਰਗ ਦੱਸ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਨਾਮ ਨਿਧਾਨਾ ਸੱਚਾ ਜਸ, ਵੇਦ ਪੁਰਾਨ ਸਿਫ਼ਤ ਸਾਲਾਹਿੰਦਾ। ਨਿਰਮਲ ਨਿਰਵੈਰ ਅੰਮਿਉਂ ਰਸ, ਰਸ ਨਿਝਰ ਇਕ ਜਣਾਇੰਦਾ। ਪ੍ਰੇਮ ਅਣਯਾਲਾ ਮਾਰੇ ਕਸ, ਤਿਖੀ ਮੁਖੀ ਧਾਰ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਬਹੱਤਰ ਸਾਲ ਹੋਇਆ ਬਿਹਤਰ, ਬਿਹਤਰੀ ਆਪਣੀ ਰਿਹਾ ਜਣਾਈਆ। ਲੱਖ ਚੁਰਾਸੀ ਕਾਇਆ ਖੇਤਰ, ਨਾੜ ਬਹੱਤਰ ਕਰੀ ਕੁੜਮਾਈਆ। ਨਿਰਗੁਣ ਸਰਗੁਣ ਅੱਗੇ ਪਾਇਆ ਪੇਪਰ, ਹੱਲ ਸਵਾਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਸੱਤ ਦੋ ਕਰਨੀ ਕਰ, ਬਹੱਤਰ ਏਕਾ ਗੰਢ ਪੁਆਇੰਦਾ। ਸ਼ਾਹੋ ਭੂਪ ਦੇ ਵਰ, ਜੁਗ

ਚੌਕੜੀ ਵੇਖ ਵਖਾਇੰਦਾ। ਜੁਗ ਚੌਕੜੀ ਖੋਲ੍ਹ ਦਰ, ਦਰ ਦਰਵਾਜ਼ਾ ਆਪ ਜਣਾਇੰਦਾ। ਧੁਰ ਫ਼ਰਮਾਣਾ ਹੁਕਮ ਘੱਲ, ਸਚ ਸੰਦੇਸ ਅਲਾਇੰਦਾ। ਨਿਰਗੁਣ ਸਰਗੁਣ ਖੇਲ ਅਛਲ ਅਛੱਲ, ਛਲ ਧਾਰੀ ਆਪ ਕਰਾਇੰਦਾ। ਸਚਖੰਡ ਨਿਵਾਸੀ ਸਚ ਦੁਆਰ ਮਲ, ਥਿਰ ਘਰ ਆਪਣਾ ਚਰਨ ਟਿਕਾਇੰਦਾ। ਜੋਤੀ ਸ਼ਬਦੀ ਧਾਰ ਰਲ, ਦੋਏ ਦੋਏ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਾਮਾਤ, ਕੁਦਰਤ ਕਾਦਰ ਆਪਣੇ ਵਿਚ ਰਖਾਈਆ। ਆਦਿ ਜੁਗਾਦੀ ਏਕਾ ਦਾਤ, ਏਕੰਕਾਰ ਆਪ ਵਰਤਾਈਆ। ਬੋਧ ਅਗਾਧੀ ਸ਼ਬਦ ਜਮਾਤ, ਅੱਖਰ ਇਕੋ ਇਕ ਦਰਸਾਈਆ। ਦੋ ਜਹਾਨਾਂ ਸੱਚਾ ਵਾਕ, ਵਾਤਾਵਰਨ ਦਏ ਜਣਾਈਆ। ਨਿਰਗੁਣ ਸਰਗੁਣ ਖੇਲ ਤਮਾਸ਼, ਅਪਰੰਪਰ ਆਪਣੀ ਕਾਰ ਕਮਾਈਆ। ਸਰਬ ਨਿਵਾਸੀ ਰੱਖੇ ਵਾਸ, ਵਾਸਤਾ ਆਪਣੇ ਨਾਲ ਜੁੜਾਈਆ। ਲੱਖ ਚੁਰਾਸੀ ਕਰ ਕਰ ਦਾਸ, ਦਾਸੀ ਰੂਪ ਦਏ ਸਮਝਾਈਆ। ਗੁਰ ਅਵਤਾਰ ਜੁਗੰਤਰ ਸ਼ਾਖ਼, ਸ਼ਖ਼ਸੀਅਤ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੱਤ ਦੋ ਖੇਲ ਅਨੋਖਾ, ਭੇਵ ਕੋਇ ਨਾ ਆਇੰਦਾ। ਨਿਰਗੁਣ ਸਰਗੁਣ ਮਾਰਗ ਸੌਖਾ, ਜੁਗ ਚੌਕੜੀ ਕਾਰ ਕਮਾਇੰਦਾ। ਭਗਤ ਭਗਵੰਤ ਇਕੋ ਮੌਕਾ, ਮੁਕੰਮਲ ਆਪਣਾ ਮੇਲ ਮਿਲਾਇੰਦਾ। ਨਵ ਨੌਂ ਚਾਰ ਨਾ ਰਾਹ ਸੌਖਾ, ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸੱਤ ਦੋ ਖੋਲ੍ਹੇ ਭੇਦ, ਅਨਭਵ ਆਪਣੀ ਕਾਰ ਕਮਾਈਆ। ਨੇਤਰ ਸ਼ਰਮਾਇਣ ਚਾਰ ਵੇਦ ਪੁਰਾਨ ਅਠਾਰਾਂ ਦੇਣ ਦੁਹਾਈਆ। ਸ਼ਾਸਤਰ ਸਿਮਰਤ ਰੋਵੇ ਕਤੇਬ, ਹਰਿ ਕਾ ਅੰਤ ਕਹਿਣ ਨਾ ਪਾਈਆ। ਅੰਜੀਲ ਕੁਰਾਨ ਨਾ ਸਕੇ ਕੋਈ ਪੇਖ, ਗੀਤਾ ਗਿਆਨ ਰਿਹਾ ਦ੍ਰਿੜਾਈਆ। ਖਾਣੀ ਬਾਣੀ ਪਦ ਨਿਰਬਾਣੀ ਸਾਚਾ ਹੇਤ, ਬੋਧ ਅਗਾਧ ਅਗਾਧ ਬੋਧ ਸ਼ਬਦ ਨਾਦ ਸ਼ਨਵਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਸਾਚਾ ਹੇਤ, ਅਜੂਨੀ ਰਹਿਤ ਅਛਲ ਛਲਧਾਰੀ ਭਗਤ ਭਗਵਾਨ ਆਪ ਜਣਾਈਆ। ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਖੇਲੇ ਖੇਲ, ਖ਼ਾਲਕ ਖ਼ਲਕ ਰੂਪ ਵਖਾਈਆ। ਦਾਤਾ ਜੋਧਾ ਸੂਰਬੀਰ ਨਰ ਨਰੇਸ਼, ਨਰ ਨਿਰੰਕਾਰ ਇਕ ਅਖਵਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਪੀਰ ਪੈਗ਼ੰਬਰ ਗੁਰ ਗੁਰ ਭੇਜ, ਅਵਤਾਰੀ ਅਵਤਾਰ ਦਏ ਵਡਿਆਈਆ। ਹਰ ਘਟ ਅੰਤਰ ਮਾਣੇ ਸੇਜ, ਸੇਜ ਸੁਹੰਜਣੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਦੋ ਦਏ ਸਮਝਾਈਆ। ਸਤਿ ਸਤਿ ਪੁਰਖ ਨਿਰੰਜਣ, ਸੱਤ ਸੱਤ ਵਡਿਆਈਆ। ਦੋ ਦੋ ਨਿਰਗੁਣ ਸਰਗੁਣ ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਬੇਪਰਵਾਹ ਬੇਪਰਵਾਹੀਆ। ਆਦਿ ਜੁਗਾਦੀ ਸਾਚਾ ਸੱਜਣ, ਜੁਗ ਜੁਗ ਕਾਰ ਕਮਾਈਆ। ਸਰ ਸਰੋਵਰ ਨੁਹਾਏ ਮਜਨ, ਦੁਰਮਤ ਮੈਲ ਧੁਆਈਆ। ਸਦਾ ਸੁਹੇਲਾ ਪਰਦੇ ਕੱਜਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਤਾ ਦੂਆ ਜੋੜ ਜੁੜਾਈਆ। ਸੱਤ ਦੋ ਬਣਿਆ ਅੰਕ, ਏਕੰਕਾਰ ਆਪ ਬਣਾਇੰਦਾ। ਨਿਰਗੁਣ ਸਰਗੁਣ ਸੋਹੇ ਬੰਕ, ਬੰਕ ਦੁਆਰੀ ਵੇਖ ਵਖਾਇੰਦਾ। ਅਨਹਦ ਨਾਦੀ ਵੱਜੇ ਡੰਕ, ਸੁਰ ਤਾਲ ਨਾ ਕੋਇ ਜਣਾਇੰਦਾ। ਨਾਮ ਨਿਧਾਨਾ ਮਣੀਆਂ ਮੰਤ, ਇਕੋ ਰਾਗ ਅਲਾਇੰਦਾ। ਮੇਲ ਮਿਲਾਵਾ ਨਰ ਨਰਾਇਣ ਕੰਤ, ਨਾਰੀ ਹਰਿਜਨ ਆਪ ਪਰਨਾਇੰਦਾ। ਦਰਵੇਸ਼ ਭਿਖਾਰੀ ਬਣੇ ਮੰਗਤ, ਦਾਤਾ ਦਾਨੀ ਆਪ ਹੋ ਜਾਇੰਦਾ। ਬੋਧ ਅਗਾਧਾ ਗਿਆਨ

ਪੰਡਤ, ਨਿਸ਼ਅੱਖਰ ਅੱਖਰ ਰਾਗ ਅਲਾਇੰਦਾ। ਸੱਤ ਦੋ ਦਾ ਸਾਚਾ ਸੰਤ, ਸਤਿਗੁਰ ਇਕੋ ਇਕ ਅਖਵਾਇੰਦਾ। ਆਦਿ ਬਣਾਏ ਆਪਣੀ ਬਣਤ, ਅੰਤ ਘਾੜਨ ਵੇਖ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ, ਖਾਣੀ ਬਾਣੀ ਆਪਣਾ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਲ ਬਹੱਤਰ ਵੰਡ ਵੰਡਾਇੰਦਾ। ਸਾਲ ਬਹੱਤਰ ਸਤਿ ਸਤਿਵਾਦੀ, ਸਤਿ ਸਤਿ ਜਣਾਈਆ। ਲੇਖਾ ਜਾਣ ਬੋਧ ਅਗਾਧੀ, ਭੇਵ ਅਭੇਦ ਆਪ ਛੁਪਾਈਆ। ਵੇਖਣਹਾਰਾ ਪੂਤ ਪੋਤਰਾ ਪੂਤ ਸਪੂਤਾ ਬ੍ਰਹਮ ਬ੍ਰਹਿਮਾਦੀ, ਪਾਰਬ੍ਰਹਮ ਵਡ ਵਡਿਆਈਆ। ਦੋ ਜਹਾਨਾਂ ਰਚ ਰਚ ਸ਼ਾਦੀ, ਸਵੰਬਰ ਇਕੋ ਇਕ ਜਣਾਈਆ। ਆਰ ਪਾਰ ਕਿਨਾਰਾ ਜਾਣੇ ਹਾਦੀ, ਹਦੂਦ ਹੱਥ ਨਾ ਕਿਸੇ ਫੜਾਈਆ। ਨਿਰਗੁਣ ਸਰਗੁਣ ਬਣ ਸਮਾਜੀ, ਸਾਚੀ ਰਚਨਾ ਵੇਖ ਵਖਾਈਆ। ਨਾਮ ਨਿਧਾਨਾ ਅਗੰਮੜੀ ਭਾਜੀ, ਭਗਤ ਭਗਵਾਨ ਆਪ ਵਰਤਾਈਆ। ਸਤਿ ਸਰੂਪੀ ਸੱਚਾ ਤਾਜੀ, ਅਸਵ ਇਕੋ ਇਕ ਦੌੜਾਈਆ। ਹੱਕ ਹਕੀਕਤ ਬਣੇ ਹਾਜ਼ੀ, ਲਾਸ਼ਰੀਕ ਫੇਰਾ ਪਾਈਆ। ਮਹਿਬੂਬ ਬਣੇ ਇਕ ਨਿਮਾਜ਼ੀ, ਸਜਦਾ ਸੀਸ ਜਗਦੀਸ਼ ਝੁਕਾਈਆ। ਆਪਣੇ ਘਰ ਆਪਣੇ ਮੰਦਰ ਇਕੋ ਹੋਵੇ ਆਪ ਰਾਜ਼ੀ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਈਆ। ਸਾਚੀ ਕਰਨੀ ਸਾਲ ਬਹੱਤਰ, ਪੰਚਮ ਜੇਠ ਦੇਵਣਹਾਰ ਵਡਿਆਈਆ। ਜੋਤੀ ਜਾਤਾ ਕਰ ਇਕੱਤਰ, ਏਕਾ ਰੰਗ ਵਖਾਈਆ। ਲੇਖਾ ਜਾਣੇ ਨਾਲ ਸੱਤਰ, ਸਤਿ ਪੁਰਖ ਨਿਰੰਜਣ ਮੇਲ ਮਿਲਾਈਆ। ਸੱਤ ਚਾਰ ਦਾ ਬੀਜ ਬੀਜਿਆ ਏਕਾ ਵੱਤਰ, ਫੁੱਲ ਫਲਵਾੜੀ ਆਪ ਮਹਿਕਾਈਆ। ਪਤ ਡਾਲੀ ਵੇਖੇ ਪੱਤਰ, ਨਿਰਗੁਣ ਨੈਣ ਅੱਖ ਖੁਲ੍ਹਾਈਆ। ਗੁਰ ਕਾ ਲੇਖਾ ਨਾ ਜਾਣੇ ਅੱਖਰ, ਸਤਿਗੁਰ ਆਪਣਾ ਪਰਦਾ ਲਾਹੀਆ। ਉਚੇ ਟਿੱਲੇ ਫੋਲੇ ਪੱਥਰ, ਪਰਬਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਾਣ ਤੋੜੇ ਅਸ਼ਟਾਬੱਕਰ, ਮਿਹਰ ਨਜ਼ਰ ਇਕ ਉਠਾਈਆ। ਸੱਤ ਦੋ ਗਿਆ ਜਾਗ, ਸਾਲ ਬਹੱਤਰਵੇਂ ਮਿਲੀ ਵਡਿਆਈਆ। ਪੰਚਮ ਜੇਠ ਪਰਮ ਪੁਰਖ ਪਰਮਾਤਮਾ ਕੰਤ ਸੁਹਾਗ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਲਾਏ ਆਗ, ਨਵ ਨੌਂ ਆਪਣਾ ਫੇਰਾ ਪਾਈਆ। ਚਾਰ ਕੁੰਟ ਵੇਖੇ ਭਾਜ ਭਾਜ, ਪਾਂਧੀ ਬਣ ਬਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਪੰਚਮ ਜੇਠ ਸਾਲ ਬਹੱਤਰਵਾਂ, ਨਿਰਗੁਣ ਆਪਣਾ ਆਪ ਜਣਾਇੰਦਾ। ਲੇਖਾ ਚੁੱਕੇ ਸੱਤ ਜ਼ੀਰੋ ਸੱਤਰਵਾਂ, ਸਾਤਾ ਇਕੋ ਨਜ਼ਰੀ ਆਇੰਦਾ। ਸੱਤ ਚਾਰ ਦਾ ਦਿਵਸ ਇਕੱਤਰਵਾਂ, ਚੌਥੇ ਯੁਗ ਸਤਿ ਪੁਰਖ ਨਿਰੰਜਣ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਭੇਵ ਚੁਕਾਇੰਦਾ। ਪੰਚਮ ਜੇਠ ਦਿਵਸ ਸੁਹੌਣਾ, ਸੁਹੰਜਣੀ ਰੈਣ ਮਿਲੇ ਵਡਿਆਈਆ। ਸ੍ਰੀ ਭਗਵਾਨ ਖੇਲ ਰਚੌਣਾ, ਰਚ ਰਚ ਵੇਖੇ ਬੇਪਰਵਾਹੀਆ। ਸ਼ਾਹ ਸੁਲਤਾਨ ਸਰਬ ਰਵੌਣਾ, ਨੇਤਰ ਨੈਣ ਨੀਰ ਵਹਾਈਆ। ਤਖ਼ਤ ਤਾਜ ਸਰਬ ਗਵੌਣਾ, ਸ਼ਹਿਨਸ਼ਾਹ ਰੂਪ ਨਾ ਕੋਇ ਜਣਾਈਆ। ਸਾਚੀ ਨੀਂਦ ਨਾ ਕਿਸੇ ਸੌਣਾ, ਸੁਖ ਆਸਣ ਨਾ ਕੋਇ ਵਡਿਆਈਆ। ਗੀਤ ਸੁਹਾਗ ਕਿਸੇ ਨਾ ਗੌਣਾ, ਚਾਰ ਕੁੰਟ ਰਹੀ ਕੁਰਲਾਈਆ। ਪੁਰਖ ਅਬਿਨਾਸ਼ੀ ਕਿਸੇ ਨਾ ਪੌਣਾ, ਭਰਮੇ ਭੁੱਲੀ ਸਰਬ ਲੋਕਾਈਆ। ਬੀਸ ਬੀਸਾ ਰੰਗ ਨਾ ਕਿਸੇ ਚੜ੍ਹੌਂਣਾ, ਦੁਰਮਤ ਮੈਲ ਨਾ ਕੋਇ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਜੇਠ ਦਏ ਵਡਿਆਈਆ। ਪੰਚਮ ਜੇਠ ਘਰ ਘਰ ਸੋਗ, ਬਿਨ

ਸਤਿਗੁਰ ਖ਼ੁਸ਼ੀ ਨਾ ਕੋਇ ਮਨਾਇੰਦਾ। ਜਨਮ ਕਰਮ ਦਾ ਹੋਏ ਵਜੋਗ, ਧੁਰ ਸੰਜੋਗ ਨਾ ਕੋਇ ਮਿਲਾਇੰਦਾ। ਕੂੜੀ ਕਿਰਿਆ ਖੁਸਣੀ ਚੋਗ, ਮਾਇਆ ਮਮਤਾ ਮੋਹ ਚੁਕਾਇੰਦਾ। ਫਿਰੇ ਦੁਹਾਈ ਲੋਕ ਪਰਲੋਕ, ਨਾਮ ਸਲੋਕ ਨਾ ਕੋਇ ਅਲਾਇੰਦਾ। ਸਦ ਢੋਲਾ ਸਚ ਗਾਏ ਨਾ ਕੋਈ ਝੋਕ, ਸੋਹਲਾ ਰਾਗ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਪੰਚਮ ਜੇਠ ਹੋਵੇ ਦੁੱਖ, ਦੁਖੀਆਂ ਦੁੱਖ ਵਧਾਈਆ। ਬੇਪਰਵਾਹ ਏਕਾ ਉਠ, ਸ੍ਰਿਸ਼ਟ ਸਬਾਈ ਦਏ ਹਿਲਾਈਆ। ਨਿਰਗੁਣ ਸਰਗੁਣ ਆਪਣੀ ਕਾਰੇ ਪਏ ਜੁਟ, ਬਲ ਆਪਣਾ ਆਪ ਪਰਗਟਾਈਆ। ਸ਼ਾਹ ਸੁਲਤਾਨਾਂ ਲਏ ਪੁੱਛ, ਸੁੱਤਿਆਂ ਮਾਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਪੰਚਮ ਜੇਠ ਹੋਵੇ ਰੋਣਾ, ਲੱਖ ਚੁਰਾਸੀ ਸਰਬ ਕੁਰਲਾਇੰਦਾ। ਗੁਰਮੁਖ ਵਿਰਲੇ ਦੁਰਮਤ ਦਾਗ਼ ਧੋਣਾ, ਜਿਸ ਜਨ ਆਪਣਾ ਭੇਵ ਚੁਕਾਇੰਦਾ। ਸਾਚਾ ਰਾਗ ਕਿਸੇ ਨਾ ਗੌਣਾ, ਨਾਮ ਤਾਲ ਨਾ ਕੋਇ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਇੰਦਾ। ਪੰਚਮ ਜੇਠ ਖੇਲ ਅਪਾਰਾ, ਹਰਿ ਸਵਾਮੀ ਆਪ ਕਰਾਇੰਦਾ। ਸਾਲ ਬਹੱਤਰਵਾਂ ਕਰ ਉਜਿਆਰਾ, ਉਜਰਤ ਸਭ ਤੋਂ ਮੰਗ ਮੰਗਾਇੰਦਾ। ਕੂੜੀ ਕਿਰਿਆ ਜਗਤ ਕਿਨਾਰਾ, ਮੰਝਧਾਰਾ ਆਪ ਰੁੜ੍ਹਾਇੰਦਾ। ਸਾਹਿਬ ਸ਼ਬਦ ਦਾ ਨਾਮ ਪਿਆਰਾ, ਸਤਿਗੁਰ ਗੁਰ ਗੁਰ ਆਪ ਜਣਾਇੰਦਾ। ਖੜਗ ਖੰਡਾ ਦੋ ਧਾਰਾ, ਨਿਰਗੁਣ ਸਰਗੁਣ ਆਪ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਛੁਪਾਇੰਦਾ। ਪੰਚਮ ਜੇਠ ਚੜ੍ਹੇ ਚਾ, ਚਾਉ ਘਨੇਰਾ ਇਕ ਜਣਾਈਆ। ਪਾਰਬ੍ਰਹਮ ਪ੍ਰਭ ਮਿਲੇ ਬੇਪਰਵਾਹ, ਬੇਪਰਵਾਹੀ ਦਏ ਵਖਾਈਆ। ਜਲ ਥਲ ਮਹੀਅਲ ਵੇਖੇ ਅਸਗਾਹ, ਪੁਰੀ ਲੋਅ ਖੋਜ ਖੁਜਾਈਆ। ਬ੍ਰਹਿਮੰਡ ਖੰਡ ਫੇਰਾ ਪਾ, ਜੇਰਜ ਅੰਡ ਪਰਦਾ ਦਏ ਚੁਕਾਈਆ। ਚੌਦਾਂ ਤਬਕਾਂ ਵੇਖ ਵਖਾ, ਚਾਰ ਵਰਨ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਤੀ ਆਪਣੀ ਕਾਰ ਕਮਾਈਆ। ਪੰਚਮ ਜੇਠ ਨੀਰ ਉਛਾਲ, ਆਪਣਾ ਆਪ ਜਣਾਇੰਦਾ। ਵੇਖੋ ਸ਼ਾਹ ਹੁੰਦੇ ਕੰਗਾਲ, ਕੰਗਾਲਾਂ ਸ਼ਾਹ ਬਣਾਇੰਦਾ। ਕਲਜੁਗ ਵਿਚ ਸਤਿਜੁਗ ਦਿਆਂ ਵਖਾਲ, ਪੂਰਬ ਲੇਖਾ ਪੂਰ ਕਰਾਇੰਦਾ। ਨਿਰਗੁਣ ਹੋ ਕੇ ਬਣ ਦਲਾਲ, ਸਚ ਦਲਾਲੀ ਨਾਮ ਕਮਾਇੰਦਾ। ਸੰਤ ਸੁਹੇਲੇ ਜਗਤ ਉਠਾਲ, ਭਗਤ ਭਗਵਾਨ ਜੋੜ ਜੁੜ੍ਹਾਇੰਦਾ। ਜੀਂਵਦਿਆਂ ਜਗ ਦੇਵੇ ਮਾਣ, ਮਰਿਆਂ ਆਪਣੀ ਗੋਦ ਉਠਾਇੰਦਾ। ਬੀਸ ਬੀਸਾ ਬੀਸ ਫ਼ਰਮਾਣ, ਬੀਸ ਬੀਸ ਸਿਫ਼ਤ ਸਾਲਾਹਿੰਦਾ। ਸ਼ਾਹ ਜਗਦੀਸ਼ਾ ਨੌਜਵਾਨ, ਤ੍ਰੈਗੁਣ ਅਤੀਤਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਦਇਆ ਕਮਾਇੰਦਾ। ਪੰਚਮ ਜੇਠ ਹੋਵੇ ਸੋਗ, ਖ਼ੁਸ਼ੀ ਗ਼ਮੀ ਵਿਚ ਬਦਲਾਈਆ। ਘਰ ਘਰ ਲੱਗੇ ਚਿੰਤਾ ਰੋਗ, ਕਾਇਆ ਚੁਲ੍ਹਾ ਰੂਪ ਜਣਾਈਆ। ਸਚ ਮਿਲੇ ਨਾ ਕੋਇ ਜੋਗ, ਜੋਗੀ ਜੁਗਤ ਨਾ ਕੋਇ ਜਣਾਈਆ। ਕਾਇਆ ਮੰਦਰ ਬਿਰਹੋਂ ਰੋਗ, ਮਨਮਤ ਇਕੋ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੰਚਮ ਜੇਠ ਮਾਰੇ ਆਵਾਜ਼, ਉਚੀ ਕੂਕ ਕੂਕ ਸੁਣਾਇੰਦਾ। ਭਿੰਨੜੀ ਰੈਣ ਮੇਰਾ ਦੇਣਾ ਸਾਥ, ਤੇਰਾ ਸੰਗ ਰਖਾਇੰਦਾ। ਦੋਹਾਂ ਵਿਚੋਲਾ ਪੁਰਖ ਅਬਿਨਾਸ਼, ਦੂਜਾ ਨਜ਼ਰ ਕੋਇ ਨਾ ਆਇੰਦਾ। ਚਾਰ ਕੁੰਟ ਖੇਲ ਤਮਾਸ਼, ਹਰਿ ਖ਼ਾਲਕ ਵੇਖ ਵਖਾਇੰਦਾ। ਸ਼ਾਹ ਸੁਲਤਾਨਾਂ ਲਾਏ ਆਤਸ਼ ਆਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ

ਕਮਾਇੰਦਾ। ਪੰਚਮ ਜੇਠ ਆਤਸ਼ ਅੱਗ, ਮਨਮਤ ਦਏ ਲਗਾਈਆ। ਘਰ ਘਰ ਨਗਾਰਾ ਜਾਏ ਵੱਜ, ਡੰਕਾ ਇਕੋ ਇਕ ਸੁਣਾਈਆ। ਸਚ ਧਰਮ ਦੀ ਟੁੱਟੇ ਹੱਦ, ਕੂੜੀ ਕਿਰਿਆ ਝੋਲੀ ਪਾਈਆ। ਗੁਰ ਸਤਿਗੁਰ ਦੋਵੇਂ ਜਾਣ ਛੱਡ, ਪ੍ਰਭ ਮਿਲੇ ਨਾ ਬੇਪਰਵਾਹੀਆ। ਗੁਰਮਤ ਨਾਲੋਂ ਹੋਣ ਅੱਡ, ਕੂੜਾ ਬੰਧਨ ਏਕਾ ਪਾਈਆ। ਸੋਹਲਾ ਰਾਗ ਨਾ ਗਾਏ ਕੋਇ ਛੰਦ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸਚ ਨਾ ਲੈਣ ਨਿਜਾਨੰਦ, ਆਤਮ ਰਸ ਨਾ ਕੋਇ ਵਖਾਈਆ। ਬੀਸ ਬੀਸੇ ਮੁੱਕੇ ਕਿਸੇ ਨਾ ਪੰਧ, ਜੁਗ ਚੌਕੜੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਸਾਚਾ ਖੇਲ ਕਰੇ ਖ਼ਾਲਕ ਮਖ਼ਲੂਕ, ਮਾਲਕ ਆਪਣੀ ਕਾਰ ਕਮਾਇੰਦਾ। ਸਾਬਤ ਰਹਿਣ ਨਾ ਦੇਵੇ ਕਿਸੇ ਸਲੂਕ, ਦਸਤ ਦਸਤ ਨਾ ਕੋਇ ਮਿਲਾਇੰਦਾ। ਅਗਨੀ ਤੱਤ ਲਾਏ ਕਲਬੂਤ, ਪੰਜ ਤੱਤ ਕਾਇਆ ਆਪ ਜਲਾਇੰਦਾ। ਸਚ ਦਏ ਨਾ ਕੋਇ ਸਬੂਤ, ਸਾਬਤ ਈਮਾਨ ਨਾ ਕੋਇ ਵਖਾਇੰਦਾ। ਚਾਰੋਂ ਕੁੰਟ ਜੂਠ ਝੂਠ, ਮਾਇਆ ਮਮਤਾ ਮੋਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਪੰਚਮ ਜੇਠ ਕਹੇ ਮੇਰੀ ਆਈ ਵਾਰੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜਾਮੇ ਦੋ ਦੋ ਪਲਟਾਈਆ। ਪਹਿਲੇ ਪੰਜ ਤੱਤ ਸ਼ਿੰਗਾਰੀ, ਦੂਜੇ ਨਿਰਮਲ ਜੋਤ ਉਜਿਆਰੀ, ਤੀਜੇ ਮਾਰ ਸ਼ਬਦੀ ਉਡਾਰੀ, ਚੌਥੇ ਆਤਮ ਕਵਾਰੀ ਆਣ ਪਰਨਾਈਆ। ਦੇਵਣਹਾਰ ਸਚ ਖ਼ੁਮਾਰੀ, ਲੇਖਾ ਜਾਣੇ ਧੁਰ ਦਰਬਾਰੀ, ਜੋਤੀ ਨੂਰ ਨੂਰ ਉਜਿਆਰੀ, ਨਾਦ ਧੁੰਨ ਸ਼ਬਦ ਸ਼ਨਵਾਈਆ। ਲਹਿਣਾ ਦੇਣਾ ਕਰਜ਼ ਉਤਾਰੀ, ਖੇਲੇ ਖੇਲ ਸ਼ਾਹ ਅਸਵਾਰੀ, ਗੋਬਿੰਦ ਸੁਤ ਪੈਜ ਸੁਆਰੀ, ਅਬਿਨਾਸ਼ੀ ਅਚੁਤ ਵਡ ਵਡਿਆਈਆ। ਸ਼ਾਹੋ ਭੂਪ ਬਣ ਸਿਕਦਾਰੀ, ਦੋ ਜਹਾਨਾਂ ਬਣੇ ਹੱਕਦਾਰੀ, ਕੂੜੀ ਕਿਰਿਆ ਕਰੇ ਖ਼ਵਾਰੀ, ਸਚ ਸੁੱਚ ਦੇਵਣਹਾਰ ਵਡਿਆਈਆ। ਨਵ ਨੌਂ ਚਾਰ ਪਾਰ ਉਤਾਰੀ, ਕਰੇ ਖੇਲ ਅਗੰਮ ਅਪਾਰੀ, ਕਲ ਕਲਕੀ ਲੈ ਅਵਤਾਰੀ, ਨਿਹਕਲੰਕਾ ਆਪਣਾ ਡੰਕ ਵਜਾਈਆ। ਬੀਸ ਬੀਸਾ ਰਿਹਾ ਸ਼ਿੰਗਾਰੀ, ਨੇਤਰ ਨੈਣ ਇਕ ਉਘਾੜੀ, ਚਾਰ ਕੁੰਟ ਵੇਖੇ ਵਾਰੋ ਵਾਰੀ, ਦਹਿ ਦਿਸ਼ਾ ਫੋਲ ਫੁਲਾਈਆ। ਸ਼ਾਹ ਸੁਲਤਾਨਾਂ ਮਾਰੇ ਮਾਰੀ, ਰਾਜ ਰਾਜਾਨਾਂ ਕਰੇ ਖ਼ਵਾਰੀ, ਲੇਖੇ ਲੱਗੇ ਨਾ ਕਿਸੇ ਦਿਹਾੜੀ, ਨੇਤਰ ਰੋਵੇ ਪੁਰਖ ਨਾਰੀ, ਧੀਰਜ ਧੀਰ ਨਾ ਕੋਇ ਧਰਾਈਆ। ਨਿਰਗੁਣ ਚੀਰ ਪਾਵੇ ਦੋ ਫਾੜੀ, ਲੇਖਾ ਚੁੱਕੇ ਕਲਜੁਗ ਹਾੜੀ, ਚਾਰੋਂ ਕੁੰਟ ਨੱਚੇ ਮੌਤ ਲਾੜੀ, ਰਾਏ ਧਰਮ ਘਰ ਘਰ ਦਰ ਦਰ ਆਪਣਾ ਲੇਖਾ ਰਿਹਾ ਜਣਾਈਆ। ਚਿਤਰ ਗੁਪਤ ਅੱਖ ਉਘਾੜੀ, ਵਹੀ ਖ਼ਾਤਾ ਰਿਹਾ ਵਖਾਲੀ, ਅੰਤਮ ਆਈ ਰੈਣ ਅੰਧੇਰੀ ਕਾਲੀ, ਸਾਚਾ ਚੰਦ ਨਾ ਕੋਇ ਚਮਕਾਈਆ। ਪਰਮ ਪੁਰਖ ਪ੍ਰਭ ਖੇਲ ਨਿਰਾਲੀ, ਪਰਗਟ ਨੂਰ ਜੋਤ ਅਕਾਲੀ, ਵੇਖਣਹਾਰਾ ਸਚਖੰਡ ਸੱਚੀ ਧਰਮਸਾਲੀ, ਧਰਮ ਦੁਆਰ ਇਕ ਸੁਹਾਈਆ। ਭਗਤ ਵਛਲ ਸਦਾ ਪ੍ਰਿਤਪਾਲੀ, ਜੁਗ ਚੌਕੜੀ ਬਣੇ ਮਾਲੀ, ਦੇਵਣਹਾਰ ਨਾਮ ਦਲਾਲੀ, ਸਾਚੀ ਸਿਖਿਆ ਇਕ ਸਮਝਾਈਆ। ਸੰਤ ਸੁਹੇਲੇ ਸੱਜਣ ਭਾਲੀ, ਮਸਤਕ ਦੇਵੇ ਨਾਮ ਲਾਲੀ, ਕਰੇ ਖੇਲ ਬੇਮਿਸਾਲੀ, ਮਿਸਲ ਆਪਣੀ ਨਵੀਂ ਬਣਾਈਆ। ਚਾਰ ਯੁਗ ਕਰੇ ਖ਼ਾਲੀ, ਇਕਵੰਜਾ ਬਵੰਜਾ ਲੇਖੇ ਲਾਏ ਸੇਵਾ ਘਾਲੀ, ਨਿਰਗੁਣ ਸਰਗੁਣ ਸੁਰਤ ਸੰਭਾਲੀ, ਸਾਹਿਬ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਚਮ ਜੇਠ ਮਾਰੇ ਡਾਕਾ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਸਭ ਦਾ ਪੂਰਾ ਕਰੇ ਭਵਿਖਤ ਵਾਕਾ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਦਰ ਵਖਾਇੰਦਾ। ਸ਼ਬਦੀ ਪੂਰਾ ਕਰੇ

ਸਾਕਾ, ਸਾਖ਼ੀ ਆਪਣੇ ਨਾਮ ਜਣਾਇੰਦਾ। ਹੱਕ ਰਹੇ ਨਾ ਕਿਸੇ ਕੋਈ ਬਾਕਾ, ਬਾਕੀ ਸਭ ਦੀ ਝੋਲੀ ਪਾਇੰਦਾ। ਨਿਰਵੈਰ ਪੁਰਖ ਨਿਰੰਕਾਰ ਖੇਲ ਖਲਾਏ ਸਚ ਤਮਾਸ਼ਾ, ਸਾਚੀ ਕਰਨੀ ਆਪ ਜਣਾਇੰਦਾ। ਜਨ ਭਗਤਾਂ ਪੂਰੀ ਕਰੇ ਆਸਾ, ਆਸਾ ਆਪਣੀ ਵਿਚ ਸਮਾਇੰਦਾ। ਚਰਨ ਕਵਲ ਦੇ ਭਰਵਾਸਾ, ਸਚਖੰਡ ਦੁਆਰ ਇਕ ਵਖਾਇੰਦਾ। ਪਰਗਟ ਹੋ ਪੁਰਖ ਸਮਰਾਥਾ, ਸਮਰਥ ਆਪਣੀ ਕਾਰ ਕਮਾਇੰਦਾ। ਹੋਏ ਸਹਾਈ ਅਨਾਥ ਅਨਾਥਾਂ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸ਼ਬਦੀ ਸ਼ਬਦ ਸੁਣਾਏ ਗਾਥਾ, ਨਾਮ ਨਾਮਾ ਰਾਗ ਅਲਾਇੰਦਾ। ਭੇਵ ਖੋਲ੍ਹੇ ਮਸਤਕ ਮਾਥਾ, ਬੰਦ ਤਾਕੀ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਆਪਣੀ ਗੰਢ ਪੁਆਇੰਦਾ। ਪੰਚਮ ਜੇਠ ਆਇਆ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਕਰਮ ਕਾਂਡ ਜਗਤ ਝੇੜੇ, ਨਿਹਕਰਮੀ ਕਰਮ ਨਾ ਕੋਇ ਕਟਾਈਆ। ਚਾਰੋਂ ਕੁੰਟ ਲੱਗੇ ਡੇਰੇ, ਸਾਚਾ ਸੰਤ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਨਾਲ ਲੈ ਲਏ ਫੇਰੇ, ਮਾਇਆ ਮਮਤਾ ਲੈਣ ਪਰਨਾਈਆ। ਆਸਾ ਤ੍ਰਿਸ਼ਨਾ ਕੋਈ ਨਾ ਕਰੇ ਬੇਰੇ, ਤੀਰ ਨਿਰਾਲਾ ਨਾ ਕੋਇ ਚਲਾਈਆ। ਦੀਨ ਮਜ਼੍ਹਬ ਪਏ ਝਗੜੇ ਝੇੜੇ, ਝਗੜਾ ਹੱਕ ਨਾ ਕੋਇ ਮਿਟਾਈਆ । ਕਲਜੁਗ ਅੰਦਰ ਸਤਿਜੁਗ ਖੁਲ੍ਹੇ ਹੋਣ ਵੇਹੜੇ, ਧਰਮ ਦੁਆਰ ਇਕ ਬਣਾਈਆ। ਪਾਰ ਉਤਰਨ ਦਰਸ਼ਨ ਕਰਨ ਜੇਹੜੇ, ਜੀਵਣ ਜੁਗਤ ਦਏ ਜਣਾਈਆ। ਲੱਖ ਚੁਰਾਸੀ ਚੁਕਣ ਝੇੜੇ, ਆਵਣ ਜਾਵਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਜੇਠ ਦਾ ਪੰਚ ਖ਼ੁਲਾਸਾ, ਆਪ ਜਣਾਏ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਕਾਰ ਕਮਾਇੰਦਾ। ਪੰਚਮ ਜੇਠ ਬੰਨ੍ਹੇ ਗਾਨਾ, ਤੰਦ ਆਪਣਾ ਨਾਉਂ ਰਖਾਇੰਦਾ। ਤਖ਼ਤ ਨਿਵਾਸੀ ਨੌਜਵਾਨਾ, ਸ਼ਾਹ ਭੂਪਤ ਭੂਪ ਵੇਸ ਵਟਾਇੰਦਾ। ਸੂਰਬੀਰ ਮਰਦ ਮਰਦਾਨਾ, ਜੋਧਾ ਆਪਣੀ ਕਾਰ ਕਮਾਇੰਦਾ। ਅੰਤਮ ਆਏ ਵਿਚ ਮੈਦਾਨਾ, ਮੇਦਨੀ ਸਾਰੀ ਵੇਖ ਵਖਾਇੰਦਾ। ਚੰਦ ਚਮਕੇ ਇਕੋ ਭਾਨਾ, ਨੂਰ ਨੂਰ ਵਿਚੋਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਆਪਣਾ ਪਰਦਾ ਲਾਹਿੰਦਾ। ਪੰਚਮ ਪਰਦਾ ਲਾਹੇ ਚੋਲਾ, ਚੁਗਲੀ ਨਿੰਦਿਆ ਨਾ ਕੋਇ ਜਣਾਈਆ। ਨੌਂ ਖੰਡ ਪ੍ਰਿਥਮੀ ਬਣ ਵਿਚੋਲਾ, ਦੋ ਦੋ ਧੜ ਦਏ ਕਰਾਈਆ। ਨਾਰ ਕੰਤ ਬਣ ਕਹਾਰ ਚੁੱਕੇ ਡੋਲਾ, ਨਿਰਗੁਣ ਸਰਗੁਣ ਸੇਵ ਕਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਤਿ ਸਵਾਮੀ ਬਣ ਕੇ ਮੌਲਾ, ਮੁਲ ਕੀਮਤ ਘਰ ਘਰ ਦੇਵੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਦਿਵਸ ਨਾਲ ਮਿਲੇ ਦਿਹਾੜਾ, ਦਿਹਾੜੇ ਨਾਲ ਆਪਣੀ ਵੰਡ ਵੰਡਾਇੰਦਾ। ਆਪਣੇ ਨਾਲ ਕਰੇ ਪਿਆਰਾ, ਪਰਮ ਪੁਰਖ ਆਪਣੀ ਧਾਰ ਪਰਗਟਾਇੰਦਾ। ਆਪਣੀ ਧਾਰ ਕਰੇ ਵਿਹਾਰਾ, ਬਿਵਹਾਰੀ ਸਾਚੀ ਕਾਰ ਕਮਾਇੰਦਾ। ਸਾਚੀ ਕਾਰ ਕਰਨੇਹਾਰਾ, ਕਾਦਰ ਕੁਦਰਤ ਵੇਖ ਵਖਾਇੰਦਾ। ਕੁਦਰਤ ਖਿੜੀ ਮਾਤ ਗੁਲਜ਼ਾਰਾ, ਗੁਲਸ਼ਨ ਆਪਣਾ ਇਕ ਮਹਿਕਾਇੰਦਾ। ਗ਼ੁੰਚਾ ਫੂਲ ਨਾ ਜਾਣੇ ਸਾਰਾ, ਪਤ ਡਾਲੀ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਜਣਾਇੰਦਾ। ਪੰਚਮ ਜੇਠ ਹੋ ਜਵਾਨ, ਸਾਲ ਵੀਹਵੇਂ ਰਿਹਾ ਜਣਾਈਆ। ਮੇਰਾ ਮੇਰੇ ਵਲ ਹੋਇਆ ਧਿਆਨ, ਮੇਰੀ ਮੇਰੀ ਮੇਰੀ ਵਿਚੋਂ ਪਰਗਟਾਈਆ। ਤੇਰਾ ਤੇਰਾ ਤੈਨੂੰ ਪਰਵਾਨ, ਤੇਰਾ ਤੇਰਾ ਤੇਰੀ ਸਰਨਾਈਆ। ਲੇਖਾ ਜਾਣ ਜ਼ਿਮੀ ਅਸਮਾਨ, ਗਗਨ ਗਗਨੰਤਰ ਖੋਜ ਖੁਜਾਈਆ। ਚਾਰ ਕੁੰਟ ਖੇਲ

ਮਹਾਨ, ਖ਼ਾਲਕ ਖ਼ਲਕ ਵੇਖ ਵਖਾਈਆ। ਪੰਚਮ ਜੇਠ ਕਰ ਪਰਵਾਨ, ਪਰਵਾਨਾ ਸ਼ਾਹ ਸੁਲਤਾਨਾ ਇਕ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜ਼ੀਰੋ ਜ਼ੀਰੋ ਜ਼ੀਰੋ ਇਕ ਆਪਣਾ ਦਰਸ ਦਿਖਾਈਆ। ਇਕ ਦਰਸ ਦਏ ਅਨੇਕ, ਅਨਕ ਕਲ ਆਪਣੀ ਖੇਲ ਕਰਾਇੰਦਾ। ਦੱਸ ਕੇ ਆਏ ਅਗੰਮੀ ਭੇਤ, ਧੁਰ ਫ਼ਰਮਾਣਾ ਹੁਕਮ ਜਣਾਇੰਦਾ। ਰਣ ਭੂਮੀ ਔਣਾ ਸਭ ਨੇ ਖੇਤ, ਘਰ ਇਕੋ ਇਕ ਵਖਾਇੰਦਾ। ਰੁੱਤ ਰਹੇ ਨਾ ਬਸੰਤੀ ਚੇਤ, ਖ਼ਿਜ਼ਾਂ ਰੂਪ ਸਰਬ ਵਟਾਇੰਦਾ। ਜੋ ਹੋਣਾ ਸੋ ਲੈਣਾ ਪੇਖ, ਨੇਤਰ ਨੈਣ ਨੈਣ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਦੇਵੇ ਸੱਚਾ ਰਾਜ, ਸਚ ਸਿੰਘਾਸਣ ਇਕ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਿਜ ਘਰ ਰੱਖੇ ਵਾਸਨ, ਵਸਲ ਬਣ ਮੁਰਸ਼ਦ ਮੁਰੀਦਾਂ ਆਪ ਕਰਾਇੰਦਾ।