੭ ਜੇਠ ੨੦੨੦ ਬਿਕਰਮੀ ਹਰਭਜਨ ਸਿੰਘ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਮੈਹਣੀਆਂ ਜ਼ਿਲਾ ਅੰਮ੍ਰਿਤਸਰ
ਸੋ ਸਾਹਿਬ ਸਤਿਗੁਰ ਵਕਤ ਸੁਹੇਲਾ, ਨਿਰਗੁਣ ਨਿਰਵੈਰ ਆਪ ਸੁਹਾਇੰਦਾ। ਆਦਿ ਜੁਗਾਦੀ ਪੁਰਖ ਅਗੰਮ ਇਕੇਲਾ, ਅਲੱਖ ਅਗੋਚਰ ਖੇਲ ਕਰਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲਾ, ਸ਼ਬਦੀ ਸ਼ਬਦ ਵੇਸ ਵਟਾਇੰਦਾ। ਦੋ ਜਹਾਨ ਲਗਾਏ ਮੇਲਾ, ਅਕਲ ਕਲ ਧਾਰੀ ਆਪਣੀ ਖੇਲ ਵਖਾਇੰਦਾ। ਵਸਣਹਾਰਾ ਧਾਮ ਨਵੇਲਾ, ਸਚਖੰਡ ਸਾਚੇ ਸੋਭਾ ਪਾਇੰਦਾ। ਜੁਗ ਚੌਕੜੀ ਸੱਜਣ ਸੁਹੇਲਾ, ਨਰ ਨਿਰੰਕਾਰਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਆਪਣੀ ਕਾਰ ਕਮਾਇੰਦਾ। ਅਨਭਵ ਕਾਰ ਕਰੇ ਕਰਤਾਰਾ, ਭੇਵ ਅਭੇਦ ਨਾ ਕੋਇ ਜਣਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਆਪਣਾ ਹੁਕਮ ਜਣਾਈਆ। ਵਸਣਹਾਰਾ ਧਾਮ ਨਿਆਰਾ, ਮਹੱਲ ਅਟੱਲ ਡੇਰਾ ਲਾਈਆ। ਨਿਰਗੁਣ ਨੂਰ ਕਰ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦ ਅਨਾਦ ਸੱਚੀ ਧੁਨਕਾਰਾ, ਬੋਧ ਅਗਾਧ ਕਰੇ ਪੜ੍ਹਾਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਦਏ ਵਡਿਆਈਆ। ਬੇਪਰਵਾਹ ਪਰਵਰਦਿਗਾਰਾ, ਮੁਕਾਮੇ ਹੱਕ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਬੇਪਰਵਾਹ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਤਖ਼ਤ ਨਿਵਾਸੀ ਸ਼ਹਿਨਸ਼ਾਹ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਸਚ ਮਹੱਲੇ ਡੇਰਾ ਲਾ, ਏਕੰਕਾਰਾ ਖੇਲ ਕਰਾਇੰਦਾ। ਦੀਆ ਬਾਤੀ ਕਰ ਰੁਸ਼ਨਾ, ਆਦਿ ਨਿਰੰਜਣ ਡਗਮਗਾਇੰਦਾ। ਸੀਸ ਜਗਦੀਸ਼ ਤਾਜ ਸੁਹਾ, ਅਬਿਨਾਸ਼ੀ ਕਰਤਾ ਕਾਰ ਕਮਾਇੰਦਾ। ਧੁਰ ਫ਼ਰਮਾਣਾ ਹੁਕਮ ਸੁਣਾ, ਸ੍ਰੀ ਭਗਵਾਨ ਸਾਚਾ ਰਾਹ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਪ੍ਰਭ ਆਪਣੀ ਕਾਰ ਕਮਾਇੰਦਾ। ਆਪਣੀ ਕਾਰ ਕਰੇ ਅਗੰਮ, ਭੇਵ ਅਭੇਦ ਨਾ ਕੋਇ ਜਣਾਈਆ। ਨਾ ਮਰੇ ਨਾ ਪਏ ਜੰਮ, ਜੀਵਣ ਜੁਗਤ ਨਾ ਕੋਇ ਵਡਿਆਈਆ। ਨਿਰਗੁਣ ਜੋਤ ਸ੍ਰੀ ਭਗਵਨ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਹੱਥ ਪੈਰ ਨਾ ਕੋਇ ਕੰਨ, ਤਤਵ ਤਤ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ
ਪੁਰਖ ਨਿਰੰਜਣ ਧਾਮ ਸੁਹਾਏ ਨਿਹਚਲ ਇਕ ਅਟੱਲਾ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਦੀਪਕ ਜੋਤ ਆਪੇ ਬਲਾ, ਤੇਲ ਬਾਤੀ ਨਾ ਕੋਇ ਵਖਾਇੰਦਾ। ਅਗੰਮੀ ਧਾਰ ਆਪੇ ਰਲਾ, ਹੱਡ ਮਾਸ ਨਾੜੀ ਚੰਮ ਵੰਡ ਨਾ ਕੋਇ ਵੰਡਾਇੰਦਾ। ਸਚ ਸੰਦੇਸ ਏਕਾ ਘੱਲਾ, ਧੁਰ ਦੀ ਧਾਰ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸਾ ਆਦਿ ਪੁਰਖ ਅਪਰੰਪਰ ਸਵਾਮੀ ਸਦਾ ਸਦਾ ਸਦ ਅੰਤਰਜਾਮੀ, ਨਿਰਗੁਣ ਆਪਣਾ ਹੁਕਮ ਮਨਾਇੰਦਾ। ਨਿਰਗੁਣ ਹੁਕਮ ਅਗੰਮ ਅਥਾਹ, ਲੇਖਾ ਲਿਖਤ ਵਿਚ ਨਾ ਆਈਆ। ਆਦਿ ਪੁਰਖ ਆਦਿ ਦਿਤਾ ਸੁਣਾ, ਸਚ ਸੰਦੇਸ ਬੇਪਰਵਾਹੀਆ। ਦੂਸਰ ਕੋਈ ਜਾਣੇ ਨਾ, ਏਕੰਕਾਰਾ ਇਕ ਇਕੱਲਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਜਣਾਈਆ। ਸਾਚਾ ਭੇਵ ਖੋਲ੍ਹੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਜੁਗਾਦੀ ਮਾਈ ਬਾਪ, ਪਿਤਾ ਪੂਤ ਸਹਿਜ ਸੁਖਦਾਈਆ। ਨਾਉਂ ਨਿਰੰਕਾਰਾ ਏਕਾ ਜਾਪ, ਜੀਵਣ ਜੁਗਤ ਜਗਤ ਜਣਾਈਆ। ਸਾਹਿਬ ਸਵਾਮੀ ਠਾਕਰ ਕਮਲਾਪਾਤ, ਪਤਿਪਰਮੇਸ਼ਵਰ ਵਡ ਵਡਿਆਈਆ। ਖੇਲਣਹਾਰ ਖੇਲ ਤਮਾਸ਼, ਖ਼ਾਲਕ ਖ਼ਲਕ ਭੇਵ ਨਾ ਰਾਈਆ। ਕਰਨਹਾਰਾ ਭੋਗ ਬਲਾਸ, ਭਸਮੜ ਆਪਣੀ ਕਾਰ ਕਮਾਈਆ। ਪੂਰੀ ਕਰਨਹਾਰਾ ਆਸ, ਆਸਾ ਆਸਾ ਵਿਚ ਸਮਾਈਆ। ਕਰਨਹਾਰ ਜੋਤ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਬਣਨਹਾਰਾ ਦਾਸੀ ਦਾਸ, ਸੇਵਕ ਸੇਵਕ ਰੂਪ ਵਖਾਈਆ । ਨਾਉਂ ਧਰ ਪੁਰਖ ਅਬਿਨਾਸ਼, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਹਰਿ ਕਮਾਈਆ। ਸਾਚੀ ਕਰਨੀ ਹਰਿ ਕਮਾਇੰਦਾ। ਨਿਰਗੁਣ ਨੂਰ ਜੋਤ ਉਪਜਾਇੰਦਾ। ਇਛਿਆ ਇਛਿਆ ਵਿਚ ਧਰਾਇੰਦਾ। ਸਾਚੀ ਸਿਖਿਆ ਇਕ ਸਮਝਾਇੰਦਾ। ਨਿਰਗੁਣ ਲੁਕਿਆ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਜਣਾਇੰਦਾ। ਆਪਣੀ ਖੇਲ ਪੁਰਖ ਸਮਰਥ, ਆਦਿ ਆਦਿ ਜਣਾਈਆ। ਨਰ ਨਿਰੰਕਾਰ ਹੋ ਪਰਗਟ, ਪਰਗਟ ਆਪਣੀ ਕਾਰ ਕਮਾਈਆ। ਵਸਤ ਅਗੰਮੀ ਦੇ ਵੱਥ, ਅਮੋਲਕ ਆਪਣੀ ਝੋਲੀ ਪਾਈਆ। ਦੂਸਰ ਨਾ ਕੋਇ ਦਿਸੇ ਸਾਥ, ਸਗਲਾ ਸੰਗ ਆਪ ਹੋ ਜਾਈਆ। ਆਪਣੇ ਦਰ ਆਪੇ ਗਾਏ ਜਸ, ਢੋਲਾ ਆਪਣਾ ਰਾਗ ਅਲਾਈਆ। ਪ੍ਰੇਮ ਪ੍ਰੀਤੀ ਅੰਦਰ ਵਸ, ਆਪ ਆਪਣੀ ਕਰੇ ਕੁੜਮਾਈਆ। ਨਿਰਗੁਣ ਨਿਰਗੁਣ ਜਾਣੇ ਰਸ, ਰਸ ਰਸੀਆ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਪੁਰਖ ਅਕਾਲ, ਏਕੰਕਾਰਾ ਆਪ ਕਮਾਇੰਦਾ। ਆਦਿ ਪੁਰਖ ਪ੍ਰਭ ਹੋ ਦਿਆਲ, ਦੀਨ ਦਿਆਲ ਵੇਸ ਵਟਾਇੰਦਾ। ਸਚਖੰਡ ਦੁਆਰੇ ਖੇਲ ਕਮਾਲ, ਕਰਨੀ ਕਰਤਾ ਆਪ ਕਮਾਇੰਦਾ। ਨਿਰਮਲ ਦੀਆ ਇਕੋ ਬਾਲ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਸਚ ਦੁਆਰ ਸੱਚੀ ਧਰਮਸਾਲ, ਦਰ ਘਰ ਮੰਦਰ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਸਮਝਾਇੰਦਾ। ਸਾਚਾ ਲੇਖਾ ਸਚਖੰਡ ਨਿਵਾਸ, ਪੁਰਖ ਅਬਿਨਾਸ਼ੀ ਆਪ ਜਣਾਈਆ। ਆਪੇ ਸ਼ਾਹ ਆਪੇ ਦਾਸ, ਭੂਪਤ ਭੂਪ ਰੂਪ ਵਟਾਈਆ। ਆਪੇ ਨਿਰਗੁਣ ਨਿਰਾਕਾਰ ਨਿਰਵੈਰ ਹੋ ਕੇ ਦੇਵੇ ਸਾਥ, ਸਗਲਾ ਸੰਗ ਆਪ ਹੋ ਜਾਈਆ। ਆਪੇ ਵੇਖੇ ਆਪਣਾ ਘਾਟ, ਆਪੇ ਪੱਤਣ ਵਡ ਵਡਿਆਈਆ। ਆਪੇ ਨੱਟੂਆ ਸਾਚਾ ਨਾਟ, ਬਣ ਸਵਾਂਗੀ ਸਵਾਂਗ ਰਚਾਈਆ। ਆਪੇ ਖੋਲ੍ਹ ਸਾਚਾ ਹਾਟ, ਬਣ ਵਣਜਾਰਾ ਹੱਟ ਚਲਾਈਆ। ਆਪੇ ਦੇਵਣਹਾਰਾ ਦਾਤ, ਦਾਤਾ ਦਾਨੀ ਆਪ
ਅਖਵਾਈਆ। ਆਪੇ ਸੱਜਣ ਆਪੇ ਸਾਕ, ਸਾਚਾ ਸੰਗ ਆਪ ਨਿਭਾਈਆ। ਆਪੇ ਪਾਕੀ ਆਪੇ ਪਾਕ, ਪਤਤ ਪੁਨੀਤ ਆਪਣਾ ਨਾਉਂ ਧਰਾਈਆ। ਆਪੇ ਕਰੇ ਅਗੰਮੀ ਬਾਤ, ਸ਼ਬਦੀ ਬੋਧ ਅਗਾਧ ਸ਼ਨਵਾਈਆ। ਆਪੇ ਹੋਏ ਅਲੱਖਣਾ ਲਾਖ, ਅਲਖ ਇਕੋ ਨਾਮ ਸੁਣਾਈਆ। ਆਪੇ ਨਿਰਗੁਣ ਹੋ ਪਰਤੱਖ, ਪਰਮ ਪੁਰਖ ਪ੍ਰਭ ਵੇਸ ਵਟਾਈਆ। ਆਪੇ ਸਚਖੰਡ ਦੁਆਰੇ ਪਏ ਵਸ, ਘਰ ਮੰਦਰ ਸੋਭਾ ਪਾਈਆ। ਆਪੇ ਸਚ ਪ੍ਰੀਤੀ ਅੰਦਰ ਜਾਏ ਫਸ, ਪ੍ਰੇਮ ਪ੍ਰੀਤੀ ਇਕ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਪਰਗਟਾਈਆ। ਸਾਚੀ ਰੀਤ ਆਪ ਪਰਗਟਾ, ਆਦਿ ਪੁਰਖ ਖੇਲ ਕਰਾਇੰਦਾ। ਨਿਰਗੁਣ ਨੂਰ ਜੋਤ ਧਰਾ, ਨਿਹਕਰਮੀ ਕਰਮ ਕਮਾਇੰਦਾ। ਸਾਚਾ ਮੰਦਰ ਇਕ ਸੁਹਾ, ਸੋਭਾਵੰਤ ਡੇਰਾ ਲਾਇੰਦਾ। ਨਾਤਾ ਬਿਧਾਤਾ ਜੋੜ ਜੁੜਾ, ਨਾਰ ਕੰਤ ਵੇਸ ਵਟਾਇੰਦਾ। ਸੇਜ ਸੁਹੰਜਣੀ ਇਕ ਹੰਢਾ, ਸੋਭਾਵੰਤ ਸੋਭਾ ਪਾਇੰਦਾ। ਸੁਤ ਦੁਲਾਰਾ ਏਕਾ ਜਾ, ਹਰਿ ਸ਼ਬਦੀ ਰੂਪ ਵਖਾਇੰਦਾ। ਧੁਰ ਫ਼ਰਮਾਣਾ ਹੁਕਮ ਸੁਣਾ, ਸਾਚੀ ਸਿਖਿਆ ਇਕ ਪੜ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗੋਦ ਬਹਾ, ਜਨ ਜਨਨੀ ਲੇਖੇ ਲਾਇੰਦਾ। ਤੂਰਤ ਨਾਦ ਇਕ ਵਜਾ, ਮੂਰਤ ਅਕਾਲ ਰੂਪ ਦਰਸਾਇੰਦਾ। ਸਾਚੀ ਸੂਰਤ ਸਹਿਜ ਸੁਭਾ, ਜਲਵਾ ਨੂਰ ਨੂਰ ਧਰਾਇੰਦਾ। ਮੁਕਾਮੇ ਹੱਕ ਹੋ ਰੁਸ਼ਨਾ, ਸਚ ਮਹਿਬੂਬ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਡਿਆਇੰਦਾ। ਸਾਚਾ ਹੁਕਮ ਸਚ ਫ਼ਰਮਾਣਾ, ਸਚਖੰਡ ਨਿਵਾਸੀ ਆਪ ਜਣਾਈਆ। ਤਖ਼ਤ ਨਿਵਾਸੀ ਨੌਜਵਾਨਾ, ਮਰਦ ਮਰਦਾਨਾ ਬੇਪਰਵਾਹੀਆ। ਰੂਪ ਰੰਗ ਨਾ ਕੋਇ ਵਖਾਨਾ, ਭੇਖੀ ਆਪਣਾ ਭੇਖ ਧਰਾਈਆ। ਰਾਗ ਨਾਦ ਅਗੰਮ ਤਰਾਨਾ, ਇਕੋ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਰਾਗ ਅਨਰਾਗ ਸਾਚਾ ਨਾਦ, ਅਨਾਦੀ ਹਰਿ ਜਣਾਇੰਦਾ। ਸੁਤ ਦੁਲਾਰੇ ਖੋਲ੍ਹ ਜਾਗ, ਨੇਤਰ ਅੱਖ ਪਰਤੱਖ ਵਖਾਇੰਦਾ। ਨਾਮ ਨਿਧਾਨਾ ਬੋਧ ਅਗਾਧ, ਨਿਸ਼ਅੱਖਰ ਆਪ ਪੜ੍ਹਾਇੰਦਾ। ਨਿਰਗੁਣ ਨਿਰਗੁਣ ਹੋ ਵਿਸਮਾਦ, ਵਿਸਮਾਦੀ ਕਾਰ ਕਮਾਇੰਦਾ। ਸਾਚੀ ਵਸਤ ਦੇਵੇ ਦਾਦ, ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਆਪ ਜਣਾਇੰਦਾ। ਸ਼ਬਦੀ ਸੁਤ ਸਚ ਦੁਲਾਰੇ, ਹਰਿ ਸਾਚਾ ਸਚ ਜਣਾਈਆ। ਆਦਿ ਪੁਰਖ ਪ੍ਰਭ ਕਿਰਪਾ ਧਾਰੇ, ਤੇਰੀ ਬਣਤ ਬਣਾਈਆ। ਸਾਚੇ ਮੰਦਰ ਦਏ ਹੁਲਾਰੇ, ਨਾਮ ਹੁਲਾਰਾ ਇਕ ਲਗਾਈਆ। ਅਸਥਲ ਸੋਹਣ ਤੇਰੇ ਚੁਬਾਰੇ, ਥਿਰ ਘਰ ਦੇਵਣਹਾਰ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਪਨਹਾਰੇ, ਸਾਚੀ ਸੇਵਕ ਸੇਵ ਲਗਾਈਆ। ਤ੍ਰੈਗੁਣ ਮਾਇਆ ਭਰ ਭੰਡਾਰੇ, ਲੇਖਾ ਲੇਖਾ ਦਏ ਜਣਾਈਆ। ਪੰਜ ਤੱਤ ਕਰ ਵਣਜਾਰੇ, ਹੱਟ ਹੱਟਵਾਣਾ ਹੱਟ ਖੁਲ੍ਹਾਈਆ। ਲੱਖ ਚੁਰਾਸੀ ਖੋਲ ਕਿਵਾੜੇ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਸਾਚਾ ਨਾਮ ਸਚ ਜੈਕਾਰੇ, ਪਰਾ ਪਸੰਤੀ ਮਧਮ ਬੈਖ਼ਰੀ ਇਕੋ ਗਾਈਆ। ਚਾਰੇ ਯੁਗ ਖੇਲ ਨਿਆਰੇ, ਨਿਰਗੁਣ ਸਰਗੁਣ ਵੇਸ ਵਟਾਈਆ। ਚਾਰੇ ਮੁਖ ਮੁਖ ਪੁਕਾਰੇ, ਚਾਰੇ ਵੇਦ ਸਿਫ਼ਤ ਸਾਲਾਹੀਆ। ਚਾਰੇ ਖਾਣੀ ਕਿਰਪਾ ਧਾਰੇ, ਚਾਰ ਵਰਨ ਕਰੇ ਕੁੜਮਾਈਆ। ਚਾਰੇ ਯੁਗ ਕਰ ਪਸਾਰੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਏਕਾ ਰਾਹ ਵਖਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਲੱਗੇ ਰਹਿਣ ਮਾਤ ਅਖਾੜੇ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਾਚ ਨਚਾਈਆ। ਵਿਸ਼ਨੂੰ ਬਣੇ ਸੇਵਾਦਾਰੇ, ਘਰ ਘਰ ਸਾਚਾ ਰਿਜ਼ਕ ਪੁਚਾਈਆ। ਬ੍ਰਹਮਾ ਬ੍ਰਹਮ ਰੂਪ ਪਸਾਰੇ, ਪਾਰਬ੍ਰਹਮ ਪ੍ਰਭ ਵੇਸ ਵਟਾਈਆ।
ਸ਼ੰਕਰ ਕਰੇ ਖੇਲ ਨਿਆਰੇ, ਤਰਸੂਲ ਤ੍ਰੈ ਤ੍ਰੈ ਲੇਖ ਮੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਿਰਪਾਨਿਧ ਸਵਾਮੀ ਆਪਣੀ ਕਿਰਪਾ ਧਾਰੇ, ਬੇਪਰਵਾਹ ਬੇਪਰਵਾਹੀਆ। ਸ਼ਬਦ ਅਗੰਮ ਨਾਦ ਬੋਧ ਅਗਾਧ ਜਣਾਏ ਜੈਕਾਰੇ, ਜੈ ਜੈਕਾਰ ਇਕੋ ਨਾਮ ਸੁਣਾਈਆ। ਧਰਨੀ ਧਰਤ ਧਵਲ ਦੇ ਸਹਾਰੇ, ਪਵਣ ਜਲ ਰੰਗ ਰੰਗਾਈਆ। ਅਗਨੀ ਵੇਖੇ ਆਪ ਅਖਾੜੇ, ਭੇਵ ਅਭੇਦਾ ਆਪ ਖੁਲ੍ਹਾਈਆ। ਤਤਵ ਤਤ ਤੱਤ ਨਗਾਰੇ, ਨਿਰਗੁਣ ਸਰਗੁਣ ਨਾਦ ਵਜਾਈਆ। ਆਤਮ ਪਰਮਾਤਮ ਕਰ ਪਸਾਰੇ, ਘਰ ਘਰ ਆਪਣਾ ਡੇਰਾ ਲਾਈਆ। ਪਾਰਬ੍ਰਹਮ ਬ੍ਰਹਮ ਦੇ ਆਧਾਰੇ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਈਸ਼ ਜੀਵ ਖੇਲ ਕਰੇ ਕਰਤਾਰੇ, ਕੁਦਰਤ ਕਾਦਰ ਆਪਣਾ ਨਾਚ ਵਖਾਈਆ। ਹੱਕ ਹਕੀਕਤ ਬੋਲ ਜੈਕਾਰੇ, ਲਾਸ਼ਰੀਕ ਕਰੇ ਸ਼ਨਵਾਈਆ। ਲੇਖਾ ਜਾਣ ਗੁਰੂ ਅਵਤਾਰੇ, ਗੁਰ ਗੁਰ ਸ਼ਬਦ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਸ਼ਬਦ ਸੁਤ ਕਰ ਧਿਆਨ, ਸਤਿ ਸਵਾਮੀ ਆਪ ਜਣਾਈਆ। ਜੁਗ ਚੌਕੜੀ ਖੇਲ ਮਹਾਨ, ਕਰਤਾ ਪੁਰਖ ਆਪ ਕਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਜਗਤ ਜਣਾਈਆ। ਮਨ ਮਤ ਬੁਧ ਖੇਲ ਮਹਾਨ, ਪੰਜ ਤੱਤ ਕਾਇਆ ਇਕੋ ਨਤ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪਰਧਾਨ, ਨਾਮ ਪਰਧਾਨਗੀ ਹੱਥ ਫੜਾਈਆ। ਸਾਚਾ ਲੇਖਾ ਧੁਰ ਫ਼ਰਮਾਣ, ਧੁਰ ਦੀ ਬਾਣੀ ਰਾਗ ਅਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲੇ ਖੇਲ ਸ੍ਰੀ ਭਗਵਾਨ ਖ਼ਾਲਕ ਖ਼ਲਕ ਰੂਪ ਧਰਾਈਆ। ਲੇਖਾ ਜਾਣੇ ਜ਼ਿਮੀ ਅਸਮਾਨ, ਲੋਕ ਪਰਲੋਕ ਖੋਜ ਖੁਜਾਈਆ। ਜੇਰਜ ਅੰਡਜ ਉਤਭੁਜ ਸੇਤਜ ਦੇਵਣਹਾਰ ਗਿਆਨ, ਨਿਸ਼ਅੱਖਰ ਅੱਖਰ ਕਰੇ ਪੜ੍ਹਾਈਆ। ਧੁਰ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਦੇਵੇ ਆਣ, ਸਰਗੁਣ ਸਚ ਸਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਸ਼ਬਦ ਸੁਤ ਕਰ ਨਿਮਸਕਾਰ, ਦੋਏ ਦੋਏ ਚਰਨ ਸੀਸ ਝੁਕਾਇੰਦਾ। ਕਰ ਕਿਰਪਾ ਹਰਿ ਕਰਤਾਰ, ਦਰ ਤੇਰੇ ਮੰਗ ਮੰਗਾਇੰਦਾ। ਜੁਗ ਚੌਕੜੀ ਖੇਲ ਅਪਾਰ, ਤੇਰਾ ਅੰਤ ਕੋਇ ਨਾ ਆਇੰਦਾ। ਖਾਣੀ ਬਾਣੀ ਬੋਲ ਜੈਕਾਰ, ਗੁਰ ਪੀਰ ਅਵਤਾਰ ਤੇਰਾ ਨਾਮ ਧਿਆਇੰਦਾ। ਕਲਮ ਸ਼ਾਹੀ ਬਣ ਲਿਖਾਰ, ਕਾਗ਼ਜ਼ ਆਪਣੀ ਗੰਢ ਪੁਆਇੰਦਾ। ਤੇਰਾ ਲਹਿਣਾ ਧੁਰ ਦਰਬਾਰ, ਤੇਰੇ ਨੈਣਾਂ ਨਜ਼ਰ ਕਿਸੇ ਨਾ ਆਇੰਦਾ। ਚੌਦਾਂ ਵਿਦਿਆ ਕਰ ਹੁਸ਼ਿਆਰ, ਲੋਕਮਾਤ ਵਡ ਵਡਿਆਇੰਦਾ । ਆਪਣਾ ਖੇਲ ਨਿਰਗੁਣ ਧਾਰ, ਨਿਰਾਕਾਰ ਆਪਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੁਤ ਦੁਲਾਰਾ ਮੰਗ ਮੰਗਾਇੰਦਾ। ਸੁਤ ਦੁਲਾਰੇ ਜਾਣਾ ਜਾਗ, ਸ੍ਰੀ ਭਗਵਾਨ ਆਪ ਜਗਾਈਆ। ਆਦਿ ਜੁਗਾਦੀ ਮੇਰਾ ਨਾਉਂ ਕੰਤ ਸੁਹਾਗ, ਲੱਖ ਚੁਰਾਸੀ ਨਾਰ ਪਰਨਾਈਆ। ਨਾਮ ਨਿਧਾਨਾ ਦੇਵਾਂ ਦਾਜ, ਘਰ ਘਰ ਝੋਲੀ ਆਪ ਭਰਾਈਆ। ਬ੍ਰਿਹੋਂ ਵਿਛੋੜਾ ਇਕ ਵੈਰਾਗ, ਅੰਤਰ ਆਤਮ ਤੀਰ ਲਗਾਈਆ। ਫੜ ਫੜ ਹੰਸ ਬਣਾਵਾਂ ਕਾਗ, ਜਿਸ ਜਨ ਆਪਣਾ ਭੇਵ ਚੁਕਾਈਆ। ਸੋ ਪੁਰਖ ਨਿਰੰਜਣ ਵੱਜੇ ਨਾਦ, ਹੰ ਬ੍ਰਹਮ ਲਏ ਉਠਾਈਆ। ਤੇਰਾ ਮੇਰਾ ਇਕੋ ਰਾਗ, ਦੂਜਾ ਤਾਲ ਨਾ ਕੋਇ ਵਜਾਈਆ। ਸੋਹੰ ਰੂਪ ਆਦਿ ਜੁਗਾਦਿ, ਜੁਗ ਚੌਕੜੀ ਗੰਢ ਪੁਆਈਆ। ਆਪਣੀ ਧਾਰੋਂ ਲਿਆ ਕਾਢ, ਦੂਜੇ ਹੱਥ ਨਾ ਕੋਇ ਵਡਿਆਈਆ। ਆਤਮ ਪਰਮਾਤਮ ਸੱਚਾ ਸਾਕ, ਸੱਜਣ ਇਕੋ ਇਕ ਅਖਵਾਈਆ। ਪਾਰਬ੍ਰਹਮ ਬ੍ਰਹਮ ਖੋਲ੍ਹੇ ਤਾਕ, ਦੂਈ ਪਰਦਾ ਆਪ ਚੁਕਾਈਆ। ਬਾਤਨ ਹੋ ਕੇ ਕਰੇ ਬਾਤ, ਬੈਤਲ ਆਪਣਾ ਧਾਮ ਰਖਾਈਆ। ਮੇਟੇ ਰੈਣ ਅੰਧੇਰੀ ਰਾਤ, ਨਿਰਗੁਣ
ਸਾਚਾ ਚੰਦ ਚਮਕਾਈਆ। ਸੁਤ ਦੁਲਾਰੇ ਤੇਰੀ ਗਾਥ, ਲਿਖਣ ਪੜ੍ਹਨ ਵਿਚ ਨਾ ਆਈਆ। ਪਹਿਲੀ ਦੂਜੀ ਚੌਥੀ ਇਕੋ ਜਮਾਤ, ਤੀਜੀ ਅੱਖ ਦਏ ਖੁਲ੍ਹਾਈਆ। ਪੰਚਮ ਜੋੜੇ ਸਾਚਾ ਨਾਤ, ਛੇਵੇਂ ਛੱਪਰ ਛੰਨ ਨਾ ਕੋਇ ਛੁਹਾਈਆ। ਸਤਵੇਂ ਸਤਿ ਪੁਰਖ ਨਿਰੰਜਣ ਕਮਲਾਪਾਤ, ਕਵਲ ਨੈਣ ਦਏ ਵਡਿਆਈਆ। ਇਕੋ ਢੋਲਾ ਰੱਖਣਾ ਯਾਦ, ਯਾਦਾਸ਼ਤ ਰਿਹਾ ਬਣਾਈਆ। ਨਿਰਗੁਣ ਨਿਰਗੁਣ ਸੁਣੇ ਫ਼ਰਯਾਦ, ਸਰਗੁਣ ਸਰਗੁਣ ਵੇਖ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨਾਂ ਰੱਖੇ ਲਾਜ, ਲਾਜਾਵੰਤ ਹੋਏ ਸਹਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਵੇਖੇ ਭਾਜ ਭਾਜ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਤਖ਼ਤ ਨਿਵਾਸੀ ਧੁਰ ਦਰਬਾਰੀ ਸਚਖੰਡ ਨਿਵਾਸੀ ਕਰੇ ਸਾਚਾ ਰਾਜ, ਹੁਕਮੇ ਅੰਦਰ ਸਰਬ ਭਵਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਸਮਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਰਿਹਾ ਦ੍ਰਿੜਾਈਆ। ਸ਼ਬਦ ਸੁਤ ਖੋਲ੍ਹ ਅੱਖ, ਪ੍ਰਭ ਨੇਤਰ ਦਰਸ਼ਨ ਪਾਇਆ। ਚਾਰੋਂ ਕੁੰਟ ਦਿਸੇ ਪਰਤੱਖ, ਦਹਿ ਦਿਸ਼ਾ ਵੇਸ ਵਟਾਇਆ। ਸੋਹੰ ਹੰਸਾ ਰੂਪ ਹੋ ਕੇ ਪਿਆ ਹੱਸ, ਏਕਾ ਦੂਜਾ ਭੌ ਮਿਟਾਇਆ। ਤੂੰ ਮੇਰਾ ਮੈਂ ਤੇਰੇ ਵਸ, ਦੂਜਾ ਨਜ਼ਰ ਕੋਇ ਨਾ ਆਇਆ। ਰਲ ਕੇ ਢੋਲਾ ਗਾਈਏ ਜਸ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹਿਆ। ਪ੍ਰਭ ਮਾਰਗ ਆਪਣਾ ਦੱਸ, ਭੇਵ ਅਭੇਦਾ ਭੇਵ ਖੁਲ੍ਹਾਇਆ। ਕਿਸ ਬਿਧ ਖੋਲ੍ਹੇਂ ਆਪਣਾ ਹੱਟ, ਬਣ ਵਣਜਾਰਾ ਹੱਟ ਚਲਾਇਆ। ਤੇਰੀ ਚਰਨੀ ਗਿਆ ਢੱਠ, ਦੋਏ ਜੋੜ ਵਾਸਤਾ ਪਾਇਆ। ਤੂੰ ਸਾਹਿਬ ਮੇਰਾ ਸਮਰਥ, ਪੁਰਖ ਅਕਾਲ ਤੇਰੀ ਸਰਨਾਇਆ। ਮੇਰੀ ਡੋਰ ਤੇਰੇ ਹੱਥ, ਤੰਦੀ ਆਪਣੇ ਨਾਲ ਬੰਧਾਇਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਸਰਨਗਤ ਇਕ ਧਰਾਇਆ। ਸ੍ਰੀ ਭਗਵਾਨ ਸਿਰ ਰੱਖ ਹੱਥ, ਮਿਹਰਵਾਨ ਮਿਹਰ ਨਜ਼ਰ ਉਠਾਇਆ। ਉਠ ਮੇਰਾ ਨਾਮ ਰਟ, ਸ਼ਬਦੀ ਸੁਤ ਸੁਤ ਸਮਝਾਇਆ। ਤੇਰਾ ਅੰਤਰ ਖੋਲ੍ਹਾਂ ਹੱਟ, ਬਣ ਵਿਚੋਲਾ ਹੱਟ ਚਲਾਇਆ। ਤੇਰਾ ਰੂਪ ਘਟ ਘਟ, ਘਟ ਘਟ ਆਪਣਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਆਦਿ ਆਪ ਸਮਝਾਇਆ। ਸ਼ਬਦ ਸੁਤ ਚਰਨੀ ਲੱਗ, ਨੇਤਰ ਨੈਣਾਂ ਨੀਰ ਵਹਾਈਆ। ਤੂੰ ਸਾਹਿਬ ਮੇਰਾ ਸਰਬੱਗ, ਸ਼ਹਿਨਸ਼ਾਹ ਤੇਰੀ ਵਡਿਆਈਆ। ਲਜ ਪਤ ਤੇਰੀ ਤੇਰੇ ਹੱਥ, ਦੂਜਾ ਨਜ਼ਰ ਕੋਇ ਨਾ ਆਈਆ। ਸਾਚਾ ਮਾਰਗ ਦਿਤਾ ਦੱਸ, ਬਣ ਸੇਵਕ ਸੇਵ ਕਮਾਈਆ। ਜੁਗ ਚੌਕੜੀ ਪੰਧ ਮੁਕਾਵਾਂ ਨੱਠ ਨੱਠ, ਬਣ ਪਾਂਧੀ ਮਾਤ ਰਾਹੀਆ। ਤੇਰਾ ਖੋਲ੍ਹ ਵਖਾਵਾਂ ਹੱਟ, ਗੁਰ ਅਵਤਾਰ ਰੂਪ ਵਟਾਈਆ। ਪੀਰ ਪੈਗ਼ੰਬਰ ਵਸਤ ਘੱਤ, ਕਲਮਾ ਨਬੀ ਰਸੂਲ ਜਣਾਈਆ। ਨਿਰਗੁਣ ਸਰਗੁਣ ਹੋ ਕੇ ਗਾਏ ਜਸ, ਸਿਫ਼ਤ ਇਕੋ ਇਕ ਸਮਝਾਈਆ। ਜਿੰਨਾਂ ਚਿਰ ਨਾ ਕਹੇਂ ਬੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਤੇਰੇ ਚਰਨਾਂ ਓਟ ਰਖਾਈਆ। ਸੁਤ ਦੁਲਾਰੇ ਹੋ ਮਿਹਰਵਾਨ, ਪ੍ਰਭ ਆਪਣੀ ਦਇਆ ਕਮਾਇੰਦਾ। ਨੌਂ ਸੌ ਚਰਾਨਵੇਂ ਚੌਕੜੀ ਯੁਗ ਤੇਰੀ ਹੋਏ ਕਲਿਆਣ, ਤੇਰਾ ਸੋਹਲਾ ਢੋਲਾ ਨਾਉਂ ਵਡਿਆਇੰਦਾ। ਪੰਜ ਤੱਤ ਕਾਇਆ ਹੋ ਪਰਧਾਨ, ਗੁਰ ਗੁਰ ਤੇਰਾ ਵੇਸ ਵਟਾਇੰਦਾ। ਰਾਗ ਨਾਦ ਨਾਦ ਧੁਨ ਕਾਨ, ਧੁਨ ਆਤਮਕ ਰਾਗ ਅਲਾਇੰਦਾ। ਰਸਨਾ ਜਿਹਵਾ ਬੋਲ ਜ਼ਬਾਨ, ਬੱਤੀ ਦੰਦ ਸਿਫ਼ਤ ਸਾਲਾਹਿੰਦਾ। ਕਾਗਦ ਕਲਮ ਕਰ ਧਿਆਨ, ਨਿਰਅੱਖਰ ਰੂਪ ਵਟਾਇੰਦਾ। ਪੰਜ ਤੱਤ ਕਾਇਆ ਦੇ ਗਿਆਨ, ਸ਼ਬਦੀ ਸ਼ਬਦ ਗੰਢ ਪੁਆਇੰਦਾ। ਆਪ ਹੋ ਬੇਪਹਿਚਾਨ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਤੇਰੀ ਝੋਲੀ ਪਾਇੰਦਾ। ਸਾਚੀ ਵਸਤ ਝੋਲੀ ਪਾ, ਬੇਪਰਵਾਹ ਤੇਰੀ ਬੇਪਰਵਾਹੀਆ। ਮੈਂ ਮੰਨਾਂ ਤੇਰੀ ਰਜ਼ਾ, ਰਾਜ਼ਕ ਰਹੀਮ ਤੇਰੀ ਸਰਨਾਈਆ। ਤੇਰੇ ਚਰਨਾਂ ਹੋਵਾਂ ਫ਼ਿਦਾ, ਫ਼ਿਤਰਤ ਸਰਬ ਮਿਟਾਈਆ। ਆਦਿ ਜੁਗਾਦਿ ਹੋਣਾ ਸਹਾ, ਸਰਨਗਤ ਤੇਰੀ ਤਕਾਈਆ। ਰਹਿਬਰ ਬਣ ਮੇਰੇ ਖ਼ੁਦਾ, ਖ਼ਾਲਕ ਵੇਖੀਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲੇ ਮੇਰੀ ਪੂਰੀ ਆਸ ਕਰਾਈਆ। ਸ਼ਬਦ ਸੁਤ ਤੇਰੀ ਆਸਾ ਪੂਰ ਕਰਾਵਾਂਗਾ। ਨਿਰਗੁਣ ਦਾਤਾ ਨਾਮ ਧਰਾਵਾਂਗਾ। ਪੁਰਖ ਬਿਧਾਤਾ ਵੇਸ ਵਟਾਵਾਂਗਾ। ਸਰਗੁਣ ਨਿਰਗੁਣ ਰੰਗ ਰੰਗਾਵਾਂਗਾ। ਨਾਦ ਧੁਨ ਸ਼ਬਦ ਉਪਜਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਵਾਂਗਾ। ਤ੍ਰੈਗੁਣ ਮਾਇਆ ਗੰਢ ਪੁਆਵਾਂਗਾ। ਪੰਜ ਤੱਤ ਵੰਡ ਵੰਡਾਵਾਂਗਾ। ਜੇਰਜ ਅੰਡ ਵੇਖ ਵਖਾਵਾਂਗਾ। ਉਤਭੁਜ ਸੇਤਜ ਪਰਦਾ ਲਾਹਵਾਂਗਾ। ਸਰਗੁਣ ਹੋ ਕੇ ਖੇਲ ਕਰਾਵਾਂਗਾ। ਨਾਮ ਨਿਧਾਨਾ ਢੋਲਾ ਗਾਵਾਂਗਾ। ਗੁਰ ਅਵਤਾਰ ਕਾਰ ਕਮਾਵਾਂਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਵਾਂਗਾ। ਪੀਰ ਪੈਗ਼ੰਬਰ ਕਲਮਾ ਨਬੀ ਆਪ ਪੜ੍ਹਾਵਾਂਗਾ। ਆਇਤ ਸ਼ਰਾਇਤ ਇਕ ਸਮਝਾਵਾਂਗਾ। ਕਾਇਨਾਤ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਵਾਂਗਾ। ਸਾਚੀ ਸਿਖਿਆ ਇਕ ਦ੍ਰਿੜਾਊਂਗਾ। ਹਰ ਘਟ ਅੰਦਰ ਡੇਰਾ ਲਾਊਂਗਾ। ਨਿਰਗੁਣ ਜੋਤ ਡਗਮਗਾਊਂਗਾ। ਸ਼ਬਦ ਨਾਦ ਇਕ ਸੁਣਾਊਂਗਾ। ਘਰ ਮੰਦਰ ਇਕ ਵਸਾਊਂਗਾ। ਆਤਮ ਸੇਜਾ ਸੋਭਾ ਪਾਊਂਗਾ। ਅੰਮ੍ਰਿਤ ਮੇਘ ਇਕ ਵਰਸਾਊਂਗਾ। ਨਾਮ ਖੜਗ ਖੰਡਾ ਤੇਗ਼ ਇਕ ਚਮਕਾਊਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਪਰਦਾ ਆਪ ਉਠਾਊਂਗਾ। ਸਚ ਪਰਦਾ ਆਪ ਉਠਾਵਾਂਗਾ। ਨਿਰਗੁਣ ਹੋ ਕੇ ਨਜ਼ਰੀ ਆਵਾਂਗਾ। ਸਰਗੁਣ ਸਾਚਾ ਮੇਲ ਮਿਲਾਵਾਂਗਾ। ਆਤਮ ਪਰਮਾਤਮ ਗੰਢ ਵਖਾਵਾਂਗਾ। ਬੰਦ ਕਿਵਾੜੀ ਕੁੰਡਾ ਉਠਾਵਾਂਗਾ। ਦੀਆ ਬਾਤੀ ਇਕ ਰੁਸ਼ਨਾਵਾਂਗਾ। ਕਮਲਾਪਾਤੀ ਨਾਮ ਧਰਾਵਾਂਗਾ। ਬਣ ਸਾਕੀ ਜਾਮ ਪਿਆਵਾਂਗਾ। ਲਹਿਣਾ ਦੇਣਾ ਬਾਕੀ ਝੋਲੀ ਪਾਵਾਂਗਾ। ਸਾਚਾ ਨਾਤੀ ਨਾਤਾ ਇਕ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਮ ਜਪਾਵਾਂਗਾ। ਜੁਗ ਜੁਗ ਆਪਣਾ ਨਾਮ ਜਪਾਵਾਂਗਾ। ਪੁਰਖ ਅਕਾਲ ਅਖਵਾਵਾਂਗਾ। ਦੀਨ ਦਿਆਲ ਵੇਸ ਵਟਾਵਾਂਗਾ। ਕਾਲ ਮਹਾਂਕਾਲ ਵੰਡ ਵੰਡਾਵਾਂਗਾ। ਅਵੱਲੜੀ ਚਾਲ ਇਕ ਜਣਾਵਾਂਗਾ। ਧਰਮਸਾਲ ਇਕ ਬਣਾਵਾਂਗਾ। ਸਾਢੇ ਤਿੰਨ ਹੱਥ ਮੰਦਰ ਬਣਾਵਾਂਗਾ। ਗੁਰ ਅਵਤਾਰ ਨਾਉਂ ਧਰਾਵਾਂਗਾ। ਸ਼ਬਦੀ ਤਾਰ ਸਤਾਰ ਵਜਾਵਾਂਗਾ। ਨਾਮ ਗ਼ੁਫ਼ਤਾਰ ਇਕ ਸੁਣਾਵਾਂਗਾ। ਆਪਣੀ ਰਫ਼ਤਾਰ ਨਾ ਕਿਸੇ ਜਣਾਵਾਂਗਾ। ਹੋ ਮੁਹਤਾਜ ਮੁਫ਼ਲਸ ਦਰ ਭਿਖਾਰੀ ਅਲਖ ਜਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਪੰਧ ਮੁਕਾਵਾਂਗਾ। ਜੁਗ ਚੌਕੜੀ ਪੰਧ ਮੁਕਾਵਾਂਗਾ। ਤੇਈ ਅਵਤਾਰ ਨਾਉਂ ਜਪਾਵਾਂਗਾ। ਭਗਤ ਅਠਾਰਾਂ ਗੰਢ ਪੁਆਵਾਂਗਾ। ਈਸਾ ਮੂਸਾ ਮੁਹੰਮਦ ਨੂਰੀ ਨੂਰ ਨੂਰ ਧਰਾਵਾਂਗਾ। ਨਾਨਕ ਗੋਬਿੰਦ ਜੋਤ ਜਗਾਵਾਂਗਾ। ਦਹਿ ਦਿਸ਼ਾ ਵੇਖ ਵਖਾਵਾਂਗਾ। ਕਲ ਕਲੇਸ਼ ਇਕ ਮਿਟਾਵਾਂਗਾ। ਨਰ ਨਰੇਸ਼ ਨਾਉਂ ਪਰਗਟਾਵਾਂਗਾ। ਦਹਿ ਦਿਸ਼ਾਂ ਵੇਖ ਵਖਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਵਾਂਗਾ। ਅੰਤਰ ਲਿਵ ਇਕੋ ਇਕ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰਾ ਮਾਣ
ਉਪਜਾਵਾਂਗਾ। ਗੁਰ ਸ਼ਬਦੀ ਤੇਰਾ ਮਾਣ ਉਪਜਾਵਾਂਗਾ। ਸੋਹਲਾ ਇਕੋ ਇਕ ਸੁਣਾਵਾਂਗਾ। ਬੰਕ ਦੁਆਰ ਇਕ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲੀ ਕੀਤੀ ਸਭ ਦੀ ਯਾਦ ਕਰਾਵਾਂਗਾ। ਪਿਛਲੀ ਕੀਤੀ ਯਾਦ ਕਰਾਊਂਗਾ। ਨਿਹਕਲੰਕ ਰੂਪ ਧਰਾਊਂਗਾ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਪੰਧ ਮੁਕਾਊਂਗਾ। ਸਚਖੰਡ ਦੁਆਰ ਇਕ ਬਣਾਊਂਗਾ। ਛੱਪਰ ਛੰਨ ਨਾ ਕੋਇ ਛੁਹਾਊਂਗਾ। ਦੀਵਾ ਬਾਤੀ ਨਾ ਕੋਇ ਰਖਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਇਕੋ ਇਕ ਵਡਿਆਊਂਗਾ। ਘਰ ਇਕੋ ਇਕ ਵਡਿਆਏਗਾ। ਸੋ ਪੁਰਖ ਨਿਰੰਜਣ ਫੇਰਾ ਪਾਏਗਾ। ਹਰਿ ਪੁਰਖ ਨਿਰੰਜਣ ਵੇਸ ਵਟਾਏਗਾ। ਏਕੰਕਾਰਾ ਪਰਦਾ ਲਾਹੇਗਾ। ਜੋਤ ਨਿਰੰਜਣ ਨੂਰ ਚਮਕਾਏਗਾ। ਆਦਿ ਨਿਰੰਜਣ ਵੇਖਣ ਆਏਗਾ। ਪੁਰਖ ਅਬਿਨਾਸ਼ੀ ਵੇਖ ਵਖਾਏਗਾ। ਸ੍ਰੀ ਭਗਵਾਨ ਦਇਆ ਕਮਾਏਗਾ। ਪਾਰਬ੍ਰਹਮ ਪ੍ਰਭ ਰੰਗ ਰੰਗਾਏਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਏਗਾ। ਤਿੰਨ ਪੰਜ ਡੇਰਾ ਢਾਹੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਕ ਇਕ ਵਖਾਏਗਾ। ਸਾਚਾ ਬੰਕ ਇਕੋ ਹੋਵੇਗਾ। ਪੁਰਖ ਅਬਿਨਾਸ਼ੀ ਸੱਚਾ ਸੋਹਵੇਗਾ। ਨਾ ਕੋਈ ਹੱਸੇਗਾ ਨਾ ਕੋਈ ਰੋਵੇਗਾ। ਨਾ ਕੋਈ ਜਾਗੇਗਾ ਨਾ ਕੋਈ ਸੋਵੇਗਾ। ਪ੍ਰਭ ਇਕੋ ਜਿਹਾ ਹੋਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਮਲ ਜੋਤ ਇਕ ਬਲੋਵੇਗਾ। ਨਿਰਗੁਣ ਜੋਤ ਇਕ ਜਗਾਏਗਾ। ਸ੍ਰੀ ਭਗਵਾਨ ਫੇਰਾ ਪਾਏਗਾ। ਨਵ ਨੌਂ ਚਾਰ ਡੇਰਾ ਢਾਹੇਗਾ। ਜੁਗ ਗੇੜਾ ਆਪ ਦਿਵਾਏਗਾ। ਨੇਰਨ ਨੇਰਾ ਵਕਤ ਲਿਆਏਗਾ। ਦੋ ਜਹਾਨ ਝੇੜਾ ਆਪ ਮੁਕਾਏਗਾ। ਹੱਕ ਨਬੇੜਾ ਹੱਕ ਕਰਾਏਗਾ। ਤੇਰਾ ਮੇਰਾ ਪਰਦਾ ਲਾਹੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਿਛਲਾ ਲੇਖਾ ਪੂਰ ਕਰਾਏਗਾ। ਪਿਛਲਾ ਲੇਖਾ ਪੂਰ ਕਰਾਏਗਾ। ਸਚ ਦੁਆਰੇ ਸੋਭਾ ਪਾਏਗਾ। ਸ਼ਾਹੋ ਭੂਪ ਨਾਮ ਧਰਾਏਗਾ। ਤੇਈ ਅਵਤਾਰ ਦਰਸਾਏਗਾ। ਭਗਤ ਅਠਾਰਾਂ ਕੋਲ ਬਹਾਏਗਾ। ਮੂਸਾ ਈਸਾ ਮੁਹੰਮਦ ਚਰਨ ਸੀਸ ਨਿਵਾਏਗਾ। ਨਾਨਕ ਗੋਬਿੰਦ ਜਸ ਸੁਣਾਏਗਾ। ਪੰਜ ਇਕ ਵੰਡ ਵੰਡਾਏਗਾ। ਸੱਤ ਰੰਗ ਰੰਗ ਵਖਾਏਗਾ। ਪਰਮਾਨੰਦ ਅਨੰਦ ਵਿਚ ਸਮਾਏਗਾ। ਸੂਰਜ ਚੰਦ ਨੈਣ ਸ਼ਰਮਾਏਗਾ। ਬ੍ਰਹਿਮੰਡ ਖੰਡ ਸਰਬ ਕੁਰਲਾਏਗਾ। ਜੇਰਜ ਅੰਡ ਨਾ ਧੀਰ ਧਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਤੇਰਾ ਵੇਲਾ ਇਕ ਵਖਾਏਗਾ। ਸ਼ਬਦ ਸੁਤ ਤੇਰਾ ਵੇਲਾ ਆਵੇਗਾ। ਗੁਰ ਚੇਲਾ ਰੂਪ ਵਟਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਵਖਾਵੇਗਾ। ਭਗਤ ਭਗਵਾਨ ਢੋਲਾ ਗਾਵੇਗਾ। ਸਾਧ ਸੰਤ ਸੀਸ ਝੁਕਾਵੇਗਾ। ਗੁਰਮੁਖ ਗੁਰ ਗੁਰ ਗੋਦ ਬਹਾਵੇਗਾ। ਗੁਰਸਿਖ ਇਕੋ ਰਾਹ ਤਕਾਵੇਗਾ। ਕਵਣ ਘਰ ਕਵਣ ਬੰਕ, ਜਿਸ ਘਰ ਪਰਮੇਸ਼ਵਰ ਫੇਰਾ ਪਾਵੇਗਾ। ਦੋ ਜਹਾਨਾਂ ਵੱਜੇ ਡੰਕ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਵੇਗਾ। ਨਾ ਕੋਈ ਰਾਉ ਨਾ ਕੋਈ ਰੰਕ, ਇਕੋ ਰੰਗ ਸਰਬ ਵਖਾਵੇਗਾ। ਨਾ ਕੋਈ ਪਾਂਧਾ ਨਾ ਕੋਈ ਪੰਡਤ, ਮੁਲਾਂ ਸ਼ੇਖ਼ ਨਾ ਰੂਪ ਵਟਾਵੇਗਾ। ਨਾ ਕੋਈ ਨਾਦ ਨਾ ਕੋਈ ਸੰਖ਼, ਰਸਨਾ ਜਿਹਵਾ ਬੋਲ ਨਾ ਕੋਈ ਅਲਾਵੇਗਾ। ਨਾ ਕੋਈ ਮਣੀਆਂ ਨਾ ਕੋਈ ਮੰਤ, ਨਾਰ ਕੰਤ ਨਾ ਕੋਇ ਮਿਲਾਵੇਗਾ। ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਚੌਕੜੀ ਸਾਹਿਬ ਸੁਲਤਾਨ ਸਦਾ ਬੇਅੰਤ, ਗੁਰ ਸ਼ਬਦੀ ਤੇਰਾ ਰੰਗ ਰੰਗਾਵੇਗਾ। ਤੂੰ ਮੇਰਾ ਮੈਂ ਤੇਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਵੇਗਾ। ਸਾਚੀ ਕਰਨੀ ਆਪ ਕਮਾਵਾਂਗਾ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਪੰਧ ਮੁਕਾਵਾਂਗਾ। ਲੋਕ ਪਰਲੋਕ ਵੇਖ ਵਖਾਵਾਂਗਾ। ਚੌਦਾਂ ਤਬਕਾਂ ਪਰਦਾ ਲਾਹਵਾਂਗਾ। ਅਲਫ਼ ਯੇ ਸੁਤਿਆਂ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਜਣਾਵਾਂਗਾ। ਪ੍ਰਭ ਸਾਚਾ ਭੇਵ ਜਣਾਏਗਾ। ਧੁਰ ਦਾ ਲੇਖਾ ਵੇਖ ਵਖਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸਜਦਾ ਸੀਸ ਝੁਕਾਏਗਾ। ਸਤਿ ਸਵਾਮੀ ਵੇਖ ਸਵੰਬਰ, ਵਿਸ਼ਨ ਬ੍ਰਹਮਾ ਸ਼ਿਵ ਫੁੱਲ ਬਰਸਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਗੁਣਾਂ ਹੋਏ ਭਰਤੰਬਰ, ਨਿਹਕਰਮੀ ਆਪਣਾ ਕਰਮ ਕਮਾਏਗਾ। ਪ੍ਰਭ ਕੀ ਕੀ ਕਰਮ ਕਮਾਵੇਂਗਾ। ਜਿਸ ਵੇਲੇ ਅੰਤਮ ਆਵੇਂਗਾ। ਲੋਕਮਾਤ ਵੇਖ ਵਖਾਵੇਂਗਾ। ਕਵਣ ਜਮਾਤ ਵਡ ਵਡਿਆਵੇਂਗਾ। ਕਵਣ ਕਲਮ ਦਵਾਤ ਉਠਾਵੇਂਗਾ। ਕਵਣ ਸਾਖਿਆਤ ਰੂਪ ਵਟਾਵੇਂਗਾ। ਕਵਣ ਨਾਤਾ ਜੋੜ ਜੁੜਾਵੇਂਗਾ। ਕਵਣ ਮਾਤਾ ਕਵਣ ਪਿਤਾ, ਪੂਤ ਗੋਦ ਨਾ ਕੋਇ ਸੁਹਾਵੇਂਗਾ। ਕਵਣ ਕਰੇਂ ਸਾਚਾ ਹਿੱਤਾ, ਪ੍ਰੇਮ ਪ੍ਰੀਤੀ ਰਾਹ ਵਖਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਪੂਰੀ ਆਸ ਕਰਾਵੇਂਗਾ। ਮਾਤਾ ਪਿਤਾ ਨਾ ਕੋਈ ਬਣਾਵਾਂਗਾ । ਗੋਦੀ ਗੋਦ ਨਾ ਡੇਰਾ ਲਾਵਾਂਗਾ। ਨਿਰਗੁਣ ਨੂਰ ਜੋਤ ਚਮਕਾਵਾਂਗਾ। ਲੋਕ ਪਰਲੋਕ ਵੇਖ ਵਖਾਵਾਂਗਾ। ਸਚ ਸਲੋਕ ਇਕ ਅਲਾਵਾਂਗਾ। ਕਿਲਾ ਕੋਟ ਇਕ ਵਸਾਵਾਂਗਾ। ਨਾਮ ਸ਼ਬਦ ਚੋਟ ਲਗਾਵਾਂਗਾ। ਭੰਡਾਰ ਅਤੋਟ ਵਰਤਾਵਾਂਗਾ। ਨਾ ਹਰਖ਼ ਨਾ ਸੋਗ, ਚਿੰਤਾ ਗ਼ਮੀ ਨਾ ਕੋਈ ਜਣਾਵਾਂਗਾ। ਨਿਹਕਰਮੀ ਹੋ ਕੇ ਦੇਵਾਂ ਮੋਖ, ਮੁਫ਼ਤ ਆਪਣਾ ਨਾਮ ਵਰਤਾਵਾਂਗਾ। ਨਿਰਦੋਸ਼ਿਆਂ ਕੋਈ ਨਾ ਵੇਖਾਂ ਦੋਸ਼, ਕਰ ਮਿਹਰ ਪਾਰ ਕਰਾਵਾਂਗਾ। ਸੋਚਿਆਂ ਮੇਰੀ ਕੋਈ ਨਾ ਕਰੇ ਸੋਚ, ਸੋਚ ਵਿਚ ਕਦੇ ਨਾ ਆਵਾਂਗਾ। ਜੋ ਜਨ ਦਰਸ਼ਨ ਰਹੇ ਲੋਚ, ਤਿਨ੍ਹਾਂ ਆਪਣਾ ਰੂਪ ਪਰਗਟਾਵਾਂਗਾ। ਨਾਨਕ ਗੋਬਿੰਦ ਮਾਣੀ ਮੇਰੀ ਮੌਜ, ਸਾਚੀ ਸੇਜ ਇਕ ਪਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਤੇਰਾ ਸਤਿ ਰੂਪ ਬਣਾਵਾਂਗਾ। ਸ਼ਬਦ ਸੁਤ ਤੇਰਾ ਸਤਿ ਰੂਪ ਵਟਾਵਾਂਗਾ। ਅਬਿਨਾਸ਼ੀ ਅਚੁਤ, ਹੋ ਕੇ ਗੋਦ ਉਠਾਵਾਂਗਾ। ਰੁੱਤ ਰੁਤੜੀ ਆਪ ਸੁਹਾਵਾਂਗਾ। ਮਾਤ ਕੁਖੜੀ ਆਪ ਬਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਤਾ ਤੇਰੇ ਨਾਲ ਜੁੜਾਵਾਂਗਾ। ਨਾਤਾ ਤੇਰੇ ਨਾਲ ਜੁੜਾਊਂਗਾ। ਸੁਤ ਦੁਲਾਰਾ ਨਾਮ ਰਖਾਊਂਗਾ। ਗੋਬਿੰਦ ਤੇਰੀ ਵੰਡ ਵੰਡਾਊਂਗਾ। ਗੁਣੀ ਗਹਿੰਦ ਹੋ ਕੇ ਤੇਰਾ ਖੇਲ ਵਖਾਊਂਗਾ। ਸਰਬ ਬਖ਼ਸ਼ੰਦ ਦੀਨ ਦਿਆਲ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਤੇਰੇ ਹੱਥ ਰਖਾਊਂਗਾ । ਧੰਨ ਭਾਗ, ਪ੍ਰਭ ਮੇਰੇ ਸਿਰ ਹੱਥ ਰਖਾਏਂਗਾ । ਮੇਰਾ ਦੀਪਕ ਜਗੇ ਚਿਰਾਗ਼, ਜੋਤੀ ਜੋਤ ਰੂਪ ਵਟਾਏਂਗਾ । ਤੇਰਾ ਮੇਰਾ ਇਕ ਵੈਰਾਗ, ਬਣ ਵੈਰਾਗੀ ਰੂਪ ਦਰਸਾਏਂਗਾ। ਵੇਲੇ ਅੰਤਮ ਰੱਖੇਂ ਲਾਜ, ਮਿਹਰ ਨਜ਼ਰ ਉਠਾਏਂਗਾ। ਭਗਤ ਭਗਵਾਨ ਰਚ ਕੇ ਕਾਜ, ਕਰਨੀ ਆਪਣੀ ਆਪ ਕਮਾਏਂਗਾ। ਤੇਰਾ ਨਜ਼ਰੀ ਆਏ ਸਚ ਸਮਾਜ, ਦੀਨ ਮਜ਼੍ਹਬ ਨਾ ਕੋਇ ਬਣਾਏਂਗਾ। ਸੋ ਪੁਰਖ ਨਿਰੰਜਣ ਹੋ ਕੇ ਮਾਰੇਂ ਆਵਾਜ਼, ਹੰ ਬ੍ਰਹਮ ਸਰਬ ਉਠਾਏਂਗਾ। ਸੀਸ ਰੱਖ ਤਾਜ, ਤਾਜਾਂ ਵਾਲੇ ਖ਼ਾਕ ਮਿਲਾਏਂਗਾ। ਗਲੇ ਲਗਾ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣਿਆਂ ਗੋਦ ਬਹਾਏਂਗਾ। ਸਤਿਜੁਗ ਸਾਚਾ ਰਚ ਕੇ ਕਾਜ, ਪਿਛਲੀ ਕੀਤੀ ਸਭ ਦੀ
ਝੋਲੀ ਪਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਮੰਦਰ ਡੇਰਾ ਲਾਏਂਗਾ। ਸਾਚਾ ਮੰਦਰ ਇਕ ਵਸਾਵਾਂਗਾ। ਬੰਕ ਦੁਆਰ ਜਗਤ ਵਡਿਆਵਾਂਗਾ। ਘਾੜਤ ਘੜ ਠਠਿਆਰ, ਆਪ ਅਖਵਾਵਾਂਗਾ। ਅੰਦਰ ਵੜ ਕੇ ਡੇਰਾ ਲਾਵਾਂਗਾ। ਜਗਤ ਨੇਤਰ ਵੇਖਿਆਂ ਨਜ਼ਰ ਨਾ ਆਵਾਂਗਾ। ਬਿਨ ਰੇਖੋਂ ਰੇਖ ਬਣਾਵਾਂਗਾ। ਬਿਨ ਵੇਸੋਂ ਵੇਸ ਦਸਾਵਾਂਗਾ। ਬਿਨ ਨਰੇਸ਼ੋਂ ਨਰੇਸ਼ ਹੋ ਜਾਵਾਂਗਾ। ਦਸ ਦਸਮੇਸ਼ ਮੇਲ ਮਿਲਾਵਾਂਗਾ। ਰਹਾਂ ਹਮੇਸ਼, ਹਰਖ਼ ਸੋਗ ਨਾ ਕੋਇ ਜਣਾਵਾਂਗਾ। ਮੁਛ ਦਾੜ੍ਹੀ ਨਾ ਕੋਇ ਕੇਸ, ਮੂੰਡ ਮੁੰਡਾਇਆ ਨਾ ਵੇਸ ਵਟਾਵਾਂਗਾ। ਸੁਖ ਕੋਇ ਨਾ ਬਾਸ਼ਕ ਸੇਜ, ਸਾਂਗੋ ਪਾਂਗੋ ਨਾ ਕੋਇ ਹੰਢਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਵੇਖ ਵਖਾਵਾਂਗਾ। ਸੁਤ ਸ਼ਬਦੀ ਵੇਖ ਵਖਾਵਾਂਗਾ। ਤੇਰਾ ਪਿਛਲਾ ਦੁੱਖ ਮਿਟਾਵਾਂਗਾ। ਉਜਲ ਮੁਖ ਮਾਤ ਕਰਾਵਾਂਗਾ। ਸਫਲ ਕੁੱਖ ਇਕ ਬਣਾਵਾਂਗਾ। ਨਾ ਮਾਣਸ ਨਾ ਮਨੁਖ, ਜੋਤੀ ਨੂਰ ਇਕ ਧਰਾਵਾਂਗਾ। ਦਸ ਮਾਸ ਨਾ ਉਲਟਾ ਰੁਖ਼, ਗਰਭ ਜੂਨ ਨਾ ਵੰਡ ਵੰਡਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਰਹਿਬਰ ਇਕ ਅਖਵਾਵਾਂਗਾ। ਤੇਰਾ ਰਹਿਬਰ ਆਪ ਅਖਵਾਏਗਾ। ਸਹਿਮਤ ਹੋ ਕੇ ਫੇਰਾ ਪਾਏਗਾ। ਰਹਿਮਤ ਹੋ ਕੇ ਰਹਿਮ ਕਮਾਏਗਾ। ਗਹਿਰ ਗੰਭੀਰ ਫੇਰਾ ਪਾਏਗਾ। ਸਰੀਰ ਨਜ਼ਰ ਕਿਸੇ ਨਾ ਆਏਗਾ। ਬੇਨਜ਼ੀਰ ਨਜ਼ਰੀਆ ਆਪਣਾ ਸਭ ਦੇ ਉਤੇ ਟਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਸ ਆਪਣਾ ਸਚ ਧਰਾਏਗਾ। ਕਵਣ ਹਰਿ ਜੂ ਵੇਸ ਧਰੇਂਗਾ। ਕਵਣ ਤਖ਼ਤੇ ਸਾਚੇ ਚੜ੍ਹੇਂਗਾ। ਕਵਣ ਮੰਦਰ ਸੋਹਣੇ ਵੜੇਂਗਾ। ਕਵਣ ਅੱਖਰ ਨਾਮ ਪੜ੍ਹੇਂਗਾ। ਕਵਣ ਭਗਤ ਸੱਜਣ ਫੜੇਂਗਾ। ਕਵਣ ਖੇੜੇ ਜਾ ਕੇ ਲੜੇਂਗਾ। ਕਵਣ ਡੇਰੇ ਜਾ ਕੇ ਅੜੇਂਗਾ। ਕੀ ਆਪਣੀ ਕਰਨੀ ਕਰੇਂਗਾ। ਕੀ ਜੀਵੇਂਗਾ ਕਿ ਮਰੇਂਗਾ। ਕੀ ਡੁਬੇਂਗਾ ਜਾਂ ਤਰੇਂਗਾ। ਕੀ ਸਾਡਾ ਲੜ ਫੜੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਦੁਆਰੇ ਸੱਜਣ ਖੜੇਂਗਾ। ਜਿਸ ਵੇਲੇ ਨਿਰਗੁਣ ਹੋ ਕੇ ਆਵਾਂਗਾ। ਸਰਗੁਣ ਵੇਖ ਵਖਾਵਾਂਗਾ। ਨਾਮ ਧੁਨ ਉਪਜਾਵਾਂਗਾ। ਸੁਨ ਮੁਨ ਖੁਲਾਵਾਂਗਾ। ਲੱਖ ਚੁਰਾਸੀ ਵਿਚੋਂ ਚੁਣ ਗੁਰਮੁਖ ਆਪ ਜਣਾਵਾਂਗਾ। ਪੂਰਬ ਜਨਮ ਦੇ ਜਾਣਾ ਗੁਣ, ਕਰਮ ਕਾਂਡ ਨਾ ਕੋਇ ਦ੍ਰਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਖੁਲ੍ਹਾਵਾਂਗਾ। ਸਾਚਾ ਭੇਵ ਆਪ ਖੁਲ੍ਹਾਵਾਂਗਾ। ਗੁਰਮੁਖਾਂ ਅੰਦਰ ਡੇਰਾ ਲਾਵਾਂਗਾ। ਸ਼ਬਦੀ ਸ਼ਬਦ ਨਾਲ ਮਿਲਾਵਾਂਗਾ । ਅਕਾਲ ਮੂਰਤੀ ਨਜ਼ਰੀ ਆਵਾਂਗਾ। ਨਾਦ ਤੂਰਤੀ, ਇਕ ਸੁਣਾਵਾਂਗਾ। ਆਸਾ ਪੂਰਤੀ ਪੂਰ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਵਾਂਗਾ। ਹਰਿਜਨ ਵੇਖ ਵਖਾਵਾਂਗਾ। ਬਜ਼ਰ ਕਪਾਟੀ ਤੋੜ ਤੁੜਾਵਾਂਗਾ। ਸਾਚੀ ਹਾਟੀ ਇਕ ਖੁਲ੍ਹਾਵਾਂਗਾ। ਤੀਰ ਅਗੰਮੀ ਨਾਮ ਚਲਾਵਾਂਗਾ। ਲਹਿਣਾ ਦੇਣਾ ਬਾਕੀ ਝੋਲੀ ਪਾਵਾਂਗਾ। ਕਮਲਾਪਾਤੀ ਮੇਲ ਮਿਲਾਵਾਂਗਾ। ਆਤਮ ਸੇਜ ਸੁਤਿਆਂ, ਰਾਤੀਂ ਆਪ ਉਠਾਵਾਂਗਾ। ਗੂੜ੍ਹੀ ਨੀਂਦੇ ਸੁਤਿਆਂ, ਜਾਗਰਤ ਰੂਪ ਜਣਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣੇ ਰੰਗ ਰੰਗਾਵਾਂਗਾ। ਕੀ ਪ੍ਰਭ ਆਪਣੇ ਰੰਗ ਰੰਗਾਏਂਗਾ। ਦਰ ਦਰ ਘਰ ਘਰ ਫੇਰਾ ਪਾਏਂਗਾ। ਗੁਰਮੁਖ ਗੁਰ ਗੁਰ ਫੜ ਉਠਾਏਂਗਾ। ਤੁਰ ਤੁਰ ਆਪਣਾ ਪੰਧ
ਮੁਕਾਏਂਗਾ। ਜੁੜ ਜੁੜ ਸਾਚਾ ਜੋੜ ਜੁੜਾਏਂਗਾ। ਥੁੜ ਥੁੜ ਦਰ ਦਰਵੇਸ਼ ਮੰਗਣ ਆਏਂਗਾ। ਮੁੜ ਮੁੜ ਰੁਸੇ ਆਪ ਮਨਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਵਕਤ ਸੁਹਾਏਂਗਾ। ਵੇਲਾ ਸੱਚਾ ਸੋਹਵੇਗਾ। ਪ੍ਰਭ ਇਕੋ ਇਕ ਹੋਵੇਗਾ। ਜਨ ਭਗਤਾਂ ਦੁਰਮਤ ਮੈਲ ਧੋਵੇਗਾ। ਅੰਮ੍ਰਿਤ ਆਤਮ ਮੇਘ ਚੋਵੇਗਾ। ਦੀਪਕ ਜੋਤ ਇਕ ਬਲੋਵੇਗਾ। ਕੂੜੀ ਕਿਰਿਆ ਗੁਰਮੁਖਾਂ ਕੋਲੋਂ ਸਾਰੀ ਖੋਹਵੇਗਾ। ਧੁਰ ਦਾ ਲਿਖਾ ਆਪ ਮਿਟਾਵੇਗਾ। ਸਾਚਾ ਸਿੱਟਾ ਅੰਤ ਕਢਾਵੇਗਾ। ਵੱਡਾ ਨਿੱਕਾ ਪਾਰ ਕਰਾਵੇਗਾ। ਪੁਰਖ ਅਕਾਲ ਪਿਤਾ, ਗੋਬਿਦ ਪੁੱਤ ਇਕੋ ਨਜ਼ਰੀ ਆਵੇਗਾ। ਗ਼ਰੀਬ ਨਿਮਾਣਿਆਂ ਨਾਲ ਕਰੇ ਹਿੱਤਾ, ਹਿਤਕਾਰੀ ਵੇਖ ਵਖਾਵੇਗਾ। ਨਾਨਕ ਅੱਖਰ ਨਿਸ਼ਅੱਖਰ ਧਾਰ ਲਿਖਾ, ਨਿਹਕਲੰਕ ਵੇਸ ਵਟਾਵੇਗਾ। ਤਿਸ ਦਾ ਚਲੇ ਅਗੰਮੀ ਸਿੱਕਾ, ਸ਼ਾਹ ਸੁਲਤਾਨ ਭੇਵ ਕੋਈ ਨਾ ਪਾਵੇਗਾ। ਪਿਛਲਾ ਰਸ ਸਾਰਾ ਕਰ ਦਏ ਫਿਕਾ, ਅੱਗੇ ਅੰਮ੍ਰਿਤ ਮੇਘ ਬਰਸਾਵੇਗਾ। ਜੋ ਸੁੱਤੇ ਦੇ ਕਰ ਪਿੱਠਾ, ਕਰਵਟ ਸਭ ਦੀ ਆਪ ਬਦਲਾਵੇਗਾ। ਕਰੇ ਖੇਲ ਆਪ ਅਨਡਿਠਾ, ਸ਼ਾਸਤਰ ਸਿਮਰਤ ਭੇਵ ਨਾ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਕਰਨੀ ਕਾਰ ਕਮਾਵੇਗਾ। ਪ੍ਰਭ ਆਪਣੀ ਕਰਨੀ ਕਰੇਗਾ। ਨਿਰਭੈ ਨਾ ਕਦੇ ਡਰੇਗਾ। ਸਚ ਸਿੰਘਾਸਣ ਆਪੇ ਚੜ੍ਹੇਗਾ। ਨਾਮ ਖੰਡਾ ਇਕੋ ਫੜੇਗਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਸ਼ਬਦੀ ਰੂਪ ਲੜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦ ਸ਼ਬਦ ਦੁਲਾਰੇ, ਆਦਿ ਜੁਗਾਦਿ ਗੁਰ ਅਵਤਾਰ ਤੇਰੇ ਪਨਹਾਰੇ, ਪੀਰ ਪੈਗ਼ੰਬਰ ਤੇਰੀ ਸਰਨੀ ਪੜੇਗਾ। ਪੀਰ ਪੈਗ਼ੰਬਰ ਆਵਣ ਸੱਦੇ, ਸੱਦਾ ਹਰਿ ਹਰਿ ਨਾਮ ਦਿਵਾਈਆ। ਪ੍ਰੇਮ ਪ੍ਰੀਤੀ ਅੰਦਰ ਮਧੇ, ਮਧੁਰ ਰਸ ਇਕ ਵਖਾਈਆ। ਸਚ ਮਹੱਲੇ ਕਰਨ ਹੱਜੇ, ਮੱਕਾ ਕਾਅਬਾ ਮਾਣ ਗਵਾਈਆ। ਹੱਕ ਮਹਿਰਾਬੇ ਵੇਖੇ ਸਜੇ, ਮਹਿਬੂਬ ਇਕੋ ਦਰਸ਼ਨ ਪਾਈਆ। ਨਾ ਘੜੇ ਨਾ ਕਦੀ ਭੱਜੇ, ਘੜਨ ਭੰਨਣਹਾਰ ਆਪ ਅਖਵਾਈਆ। ਉਸ ਦੇ ਹੁਕਮੇ ਅੰਦਰ ਬੱਧੇ, ਗ਼ੁਲਾਮ ਆਪਣਾ ਆਪ ਕਰਾਈਆ । ਸ਼ਾਹ ਸੁਲਤਾਨ ਪਰਦੇ ਕੱਜੇ, ਨਫ਼ਰ ਬੈਠੇ ਦੇਣ ਦੁਹਾਈਆ। ਸੀਸ ਚਰਨਾਂ ਉਤੇ ਧਰਨ ਨਾਲ ਪੱਗੇ, ਪਗੜੀ ਕੁੱਲੇ ਨਾਲ ਸ਼ਰਮਾਈਆ। ਸਾਡੇ ਪੂਰੇ ਕਰ ਦੇ ਹੱਜੇ, ਹਾਜਤ ਹੋਰ ਰਹੇ ਨਾ ਰਾਈਆ। ਦਰ ਦਰਵੇਸ਼ ਦੋਏ ਜੋੜ ਬੱਧੇ, ਬੰਦਨਾ ਕਰ ਸਜਦਾ ਸੀਸ ਝੁਕਾਈਆ। ਹਉਂ ਤੇਰੇ ਤੇਰੇ ਬੰਦੇ, ਬੰਦਗੀ ਤੇਰਾ ਢੋਲਾ ਗਾਈਆ। ਚਾਹੇ ਚੰਗੇ ਚਾਹੇ ਮੰਦੇ, ਮੰਦ ਵਾਸਨਾ ਤੇਰੀ ਵਡਿਆਈਆ। ਬਿਨ ਤੇਰੇ ਨੇਤਰ ਅੰਧੇ, ਜਗਤ ਗਿਆਨ ਨਾ ਕੋਇ ਚਤੁਰਾਈਆ। ਸ੍ਰਿਸ਼ਟ ਸਬਾਈ ਕੂੜੀ ਵੇਖੀ ਖ਼ੰਦਕ ਖ਼ੰਦੇ, ਡੂੰਘਾ ਸਾਗਰ ਰਿਹਾ ਸੜਾਈਆ। ਤੁਧ ਬਿਨ ਕੋਈ ਨਾ ਚਾੜ੍ਹੇ ਸਾਚੇ ਡੰਡੇ, ਪੌੜਾ ਹੱਥ ਹੱਕ ਨਜ਼ਰ ਨਾ ਆਈਆ। ਜੁਗ ਚੌਕੜੀ ਸਾਰੇ ਲੰਘੇ, ਅੰਤਮ ਵੇਲਾ ਗਿਆ ਆਈਆ। ਕੋਈ ਸੋਏ ਨਾ ਉਤੇ ਸੇਜ ਪਲੰਘੇ, ਗੁਰ ਗੋਬਿੰਦ ਸੂਲਾਂ ਸੱਥਰ ਗਿਆ ਹੰਢਾਈਆ। ਕਲਜੁਗ ਅੰਤਮ ਆਇਆ ਕੰਢੇ, ਬੇਪਰਵਾਹ ਕੰਢੀ ਡੇਰਾ ਬੈਠਾ ਲਾਈਆ। ਸਤਿਜੁਗ ਸਾਚੀ ਦਾਤ ਵੰਡੇ, ਨਾਮ ਨਿਧਾਨਾ ਝੋਲੀ ਪਾਈਆ। ਤ੍ਰੈਗੁਣ ਮਾਇਆ ਤੋੜੇ ਫੰਦੇ, ਰਜੋ ਤਮੋ ਸਤੋ ਨਾ ਕੋਇ ਵਡਿਆਈਆ। ਸਚ ਪ੍ਰੀਤੀ ਇਕੋ ਮੰਗੇ, ਨਿਵਣ ਸੋ ਅੱਖਰ ਰਿਹਾ ਸਮਝਾਈਆ। ਆਤਮ ਪਰਮਾਤਮ ਦਏ ਇਕ ਅਨੰਦੇ, ਨਿਜਾਨੰਦ ਦਏ ਦਰਸਾਈਆ। ਸ਼ਬਦ ਸੁਤ ਅਬਿਨਾਸ਼ੀ ਅਚੁਤ ਦੋਵੇਂ ਇਕ ਦੂਜੇ ਦੇ ਗੌਣ ਛੰਦੇ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਰੂਪ ਵਟਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਸੋਹੰ ਭੇਵ ਨਾ ਪਾਇਆ
ਕਿਸੇ ਪੰਡੇ, ਪੰਡਤ ਦੱਸੇ ਨਾ ਕੋਇ ਸਮਝਾਈਆ। ਬਿਨ ਸੋਹੰ ਰੂਪ ਸਾਰੇ ਹੋਏ ਰੰਡੇ, ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਗਵਾਹੀਆ। ਜਿਨ੍ਹਾਂ ਮਿਲੇ ਸਾਹਿਬ ਬਖ਼ਸ਼ੰਦੇ, ਸਤਿਗੁਰ ਪੂਰਾ ਹੋਏ ਸਹਾਈਆ। ਸੋ ਉਤਰਨ ਪਾਰ ਕੰਢੇ, ਮੰਝਧਾਰ ਨਾ ਕੋਇ ਰੁੜ੍ਹਾਈਆ। ਮਿਲੇ ਮੇਲ ਸੂਰੇ ਸਰਬੰਗੇ, ਸ੍ਰੀ ਭਗਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਛੰਦੇ ਇਕੋ ਗਾਈਆ। ਸੁਤ ਸ਼ਬਦ ਵੇਲਾ ਅੰਤ ਔਣਾ, ਪ੍ਰਭ ਸਾਚਾ ਸਚ ਜਣਾਈਆ। ਨਿਰਗੁਣ ਨਾਉਂ ਸਭ ਨੇ ਗੌਣਾ, ਸਰਗੁਣ ਕਰੇ ਨਾ ਕੋਇ ਪੜ੍ਹਾਈਆ। ਸੋਹੰ ਰੂਪ ਪ੍ਰਭ ਭੇਵ ਖੁਲੌਣਾ, ਆਦਿ ਅਨਾਦ ਜਣਾਈਆ। ਸ਼ਬਦੀ ਰੰਗ ਰੰਗ ਚੜ੍ਹੌਣਾ, ਉਤਰ ਕਦੇ ਨਾ ਜਾਈਆ। ਸੂਰੇ ਸਰਬੰਗ ਖੇਲ ਰਚੌਣਾ, ਖ਼ਾਲਕ ਖ਼ਲਕ ਵੇਖ ਵਖਾਈਆ। ਭਗਤ ਭਗਵੰਤ ਫੇਰ ਮਿਲੌਣਾ, ਜਾਗਰਤ ਜੋਤ ਕਰ ਰੁਸ਼ਨਾਈਆ। ਸੁਰਤੀ ਸ਼ਬਦੀ ਗੰਢ ਪਵੌਣਾ, ਨਾਰ ਕੰਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਲਏ ਪਰਗਟਾਈਆ। ਕਲਜੁਗ ਅੰਦਰ ਸਤਿਜੁਗ ਧਾਰ, ਸੋਹੰ ਰੂਪ ਬਣਾਈਆ। ਤੂੰ ਮੇਰਾ ਮੈਂ ਤੇਰਾ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਸੂਲਾਂ ਸੱਥਰ ਕਰ ਪਿਆਰ, ਸੇਜ ਸੁਹੰਜਣੀ ਸੋਭਾ ਪਾਈਆ। ਡੁਬਦੇ ਪੱਥਰ ਦੇਵੇ ਤਾਰ, ਪਾਹਨ ਆਪਣਾ ਚਰਨ ਛੁਹਾਈਆ। ਸ਼ਬਦੀ ਸੁਤ ਸੁਤ ਦੁਲਾਰ, ਦੂਲ੍ਹਾ ਇਕੋ ਨਜ਼ਰੀ ਆਈਆ। ਸਾਚਾ ਝੂਲਾ ਦੇ ਸੰਸਾਰ, ਸਾਖਿਆਤ ਰੂਪ ਵਟਾਈਆ। ਫਲਿਆ ਫੂਲਾ ਏਕੰਕਾਰ, ਪਤ ਡਾਲੀ ਆਪ ਮਹਿਕਾਈਆ। ਛੈਲ ਛਬੀਲਾ ਹੋ ਤਿਆਰ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਨਾਮ ਕਬੀਲਾ ਇਕ ਵਿਚਾਰ, ਭਗਤ ਭਗਵਾਨ ਵੇਖ ਵਖਾਈਆ। ਜਗਤ ਦਲੀਲਾਂ ਵਸੇ ਬਾਹਰ, ਮਨ ਮਤ ਬੁਧ ਸਮਝ ਨਾ ਸਕੇ ਰਾਈਆ। ਲੇਖਾ ਜਾਣੇ ਧੁਰ ਦੀ ਕਾਰ, ਧੁਰ ਦਰਬਾਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਵੇਖ ਵਖਾਈਆ। ਬੀਸ ਅੰਦਰ ਰੱਖੇ ਵੀਹ, ਵੀਹ ਬੀਸ ਵੇਖ ਵਖਾਇੰਦਾ। ਰਵਦਾਸ ਚੁਮਾਰੇ ਵੰਡੀ ਵੰਡ ਸਾਢੇ ਤਿੰਨ ਹੱਥ ਸੀਂ, ਸੀਂ ਸਾਢੇ ਤਿੰਨ ਹੱਥ ਰੰਗ ਚੜ੍ਹਾਇੰਦਾ। ਲੱਖ ਚੁਰਾਸੀ ਲੇਖਾ ਜਾਣੇ ਜਗਤ ਜੀਅ, ਜੀਵਣ ਜੁਗਤ ਆਪ ਜਣਾਇੰਦਾ। ਆਤਮ ਪਰਮਾਤਮ ਅੰਮ੍ਰਿਤ ਮੇਘ ਬਰਸੇ ਮੀਂਹ, ਮੇਘਲਾ ਇਕੋ ਧਾਰ ਵਹਾਇੰਦਾ। ਨਾਮ ਨਿਧਾਨ ਗੁਰਮੁਖ ਵਿਰਲਾ ਲਏ ਪੀ, ਜਿਸ ਜਨ ਆਤਮ ਪਿਆਲਾ ਮੁਖ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਨਾਉਂ ਆਪ ਵਡਿਆਇੰਦਾ। ਸ਼ਬਦ ਸੁਤ ਤੇਰਾ ਸਾਚਾ ਨਾਉਂ, ਆਦਿ ਜੁਗਾਦਿ ਦਏ ਵਡਿਆਈਆ। ਕਲਜੁਗ ਅੰਤਮ ਵਸੇ ਸਾਚਾ ਗਾਉਂ, ਸੰਬਲ ਇਕੋ ਘਰ ਵਖਾਈਆ। ਗੋਬਿੰਦ ਮੇਲਾ ਸਹਿਜ ਸੁਭਾਉ, ਚੇਲਾ ਗੁਰੂ ਰੂਪ ਸਮਾਈਆ। ਕਰੇ ਖੇਲ ਬੇਪਰਵਾਹੋ, ਪਰਵਾਹ ਅਵਰ ਨਾ ਕੋਇ ਜਣਾਈਆ। ਸਤਿਜੁਗ ਸਾਚਾ ਦੱਸੇ ਰਾਹੋ, ਵਰਨ ਗੋਤ ਕੋਇ ਰਹਿਣ ਨਾ ਪਾਈਆ। ਸਰਬ ਜੀਆਂ ਦਾ ਇਕੋ ਪਿਤਾ ਮਾਉਂ, ਪੁਰਖ ਅਕਾਲ ਅਖਵਾਈਆ। ਫੜ ਫੜ ਹੰਸ ਬਣਾਏ ਕਾਉਂ, ਜਿਨ੍ਹਾਂ ਸੋਹੰ ਹੰਸਾ ਨਾਮ ਜਪਾਈਆ। ਕਰੇ ਪਿਆਰ ਜਿਉਂ ਪੁਤਰਾਂ ਮਾਉਂ, ਗੁਰਮੁਖ ਸੱਚੇ ਮਾਤ ਉਠਾਈਆ। ਤਿਸ ਸਾਹਿਬ ਬਲ ਬਲ ਜਾਓ, ਜੋ ਵਿਛੜਿਆਂ ਰਿਹਾ ਮਿਲਾਈਆ। ਦੀਨ ਦਿਆਲ ਠਾਕਰ ਸਵਾਮੀ ਲਾਗੋ ਪਾਉਂ, ਪਵਣ ਉਣੰਜਾ ਭੇਵ ਕੋਇ ਨਾ ਰਾਈਆ। ਨਿਥਾਵਿਆਂ ਦੇਵੇ ਸਾਚਾ ਥਾਉਂ, ਥਾਨ ਥਨੰਤਰ ਇਕ ਵਖਾਈਆ। ਸੋਹੰ ਢੋਲਾ ਸੱਚਾ ਗਾਓ, ਪ੍ਰਭ ਮਿਲੇ ਚਾਈਂ ਚਾਈਂਆ। ਚਾਉ ਘਨੇਰਾ ਮਨ ਰਖਾਓ, ਰੱਖਿਆ ਕਰੇ ਹਰ ਘਟ ਥਾਈਂਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਨਾਮ ਕਰੇ ਰੁਸ਼ਨਾਈਆ। ਏਕਾ ਨਾਮ ਰੋਸ਼ਨ ਜ਼ਮੀਰ, ਜ਼ਾਹਰ ਜ਼ਹੂਰ ਆਪ ਜਣਾਇੰਦਾ। ਕਲਜੁਗ ਵੇਖੇ ਅੰਤ ਅਖ਼ੀਰ, ਆਖ਼ਰ ਆਪਣੀ ਕਲ ਧਰਾਇੰਦਾ। ਪਰਗਟ ਹੋਏ ਜ਼ਾਹਰਾ ਪੀਰ, ਅਮਾਮ ਅਮਾਮਾਂ ਫੇਰਾ ਪਾਇੰਦਾ। ਸਾਚੀ ਤਸਬੀ ਹੱਥ ਜ਼ੰਜੀਰ, ਤਲਬ ਸਭ ਦੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਮਹਿਫ਼ਲ ਇਕ ਲਗਾਇੰਦਾ। ਸ਼ਬਦ ਮਹਿਫ਼ਲ ਨਾਮ ਮਸ਼ਗ਼ੂਲ, ਮੁਸ਼ਕਲ ਸਭ ਦੀ ਹੱਲ ਕਰਾਈਆ। ਸਤਿਜੁਗ ਸਤਿ ਧਰਮ ਦਾ ਇਕ ਅਸੂਲ, ਜ਼ਾਤ ਪਾਤ ਵਰਨ ਗੋਤ ਨਾ ਕੋਇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਚਰਨ ਦੁਆਰੇ ਸਾਰੇ ਕਬੂਲ, ਕਾਇਆ ਕਾਅਬਾ ਗ੍ਰਹਿ ਮੰਦਰ ਦੁਆਰ ਗੁਰੂ ਇਕੋ ਨਜ਼ਰੀ ਆਈਆ। ਸਚ ਪੰਘੂੜਾ ਲੈਣਾ ਝੂਲ, ਪਰਮਾਤਮ ਆਤਮ ਆਤਮ ਪਰਮਾਤਮ ਇਕ ਹੁਲਾਰ ਲਗਾਈਆ। ਘਰ ਬੈਠਿਆਂ ਰਾਤੀਂ ਸੁਤਿਆਂ ਦਿਨੇ ਜਾਗਦਿਆਂ ਸਤਿਗੁਰ ਮਿਲੇ ਆਪ ਕੰਤ ਕੰਤੂਹਲ, ਗੁਰਸਿਖ ਲੱਭਣ ਕਿਤੇ ਨਾ ਜਾਈਆ। ਏਥੇ ਓਥੇ ਦੋ ਜਹਾਨ ਕਰਮਾਂ ਮੰਗੇ ਨਾ ਕੋਇ ਮਸੂਲ, ਮੁਫ਼ਤ ਸਭ ਨੂੰ ਪਾਰ ਕਰਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੰਤ ਸੁਹੇਲੇ ਕਦੇ ਨਾ ਜਾਏ ਭੂਲ, ਅਭੁਲ ਭੁੱਲ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਸਭ ਦਾ ਤਾਜ ਬਣਾਈਆ। ਗੁਰ ਸ਼ਬਦ ਤਾਜ ਜਗ ਸਾਚਾ ਸਿਹਰਾ, ਗੁਰ ਗੋਬਿੰਦ ਸੀਸ ਸੁਹਾਇੰਦਾ। ਪੁਰਖ ਅਕਾਲ ਕਹੇ ਤੂੰ ਮੇਰਾ ਮੈਂ ਤੇਰਾ, ਪਿਤਾ ਪੂਤ ਇਕੋ ਗੰਢ ਪੁਆਇੰਦਾ। ਨਵ ਨੌਂ ਚਾਰ ਵੇਖਿਆ ਕਰ ਕੇ ਵੱਡਾ ਜੇਰਾ, ਅੰਤਮ ਵੇਲਾ ਸੋਭਾ ਪਾਇੰਦਾ। ਸੰਬਲ ਨਗਰ ਵਸੇ ਖੇੜਾ, ਖਿੜਕੀ ਦਰਵਾਜ਼ਾ ਨਜ਼ਰ ਕਿਸੇ ਨਾ ਆਇੰਦਾ। ਮਨ ਮਤ ਬੁਧ ਜਗਤ ਕਰੇ ਝੇੜਾ, ਅੰਤਰ ਖੋਜ ਨਾ ਕੋਇ ਖੁਜਾਇੰਦਾ। ਕੂੜੀ ਕਿਰਿਆ ਪਾਇਆ ਘੇਰਾ, ਮਾਇਆ ਮਮਤਾ ਬੰਧਨ ਨਾ ਕੋਇ ਤੁੜਾਇੰਦਾ। ਵਰਨਾਂ ਬਰਨਾਂ ਡੁਬਦਾ ਜਾਂਦਾ ਬੇੜਾ, ਚੱਪੂ ਨਾਮ ਨਾ ਕੋਇ ਵਖਾਇੰਦਾ। ਹਰਿ ਕਾ ਨਾਮ ਇਕੋ ਸ਼ੇਰਾ, ਸਿੰਘ ਹੋ ਕੇ ਭਬਕ ਲਗਾਇੰਦਾ। ਵਿਸ਼ਨੂੰ ਢਹਿ ਕੇ ਹੋਇਆ ਢੇਰਾ, ਨਿਉਂ ਨਿਉਂ ਚਰਨਾਂ ਸੀਸ ਝੁਕਾਇੰਦਾ। ਭਗਵਨ ਆਪੇ ਬੰਨ੍ਹੇ ਬੇੜਾ, ਜਿਸ ਦਾ ਬੇੜਾ ਸੋ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਇਕ ਸਮਝਾਇੰਦਾ। ਸ਼ਬਦ ਕਹੇ ਮੈਂ ਆਵਾਂਗਾ। ਪ੍ਰਭ ਤੇਰਾ ਜਸ ਗਾਵਾਂਗਾ। ਪੰਜ ਤੱਤ ਦਾ ਰਸ ਵਖਾਵਾਂਗਾ। ਨੱਸ ਨੱਸ ਕੇ ਪੰਧ ਮੁਕਾਵਾਂਗਾ। ਹੱਸ ਹੱਸ ਕੇ ਗੁਰਮੁਖ ਆਪ ਮਨਾਵਾਂਗਾ। ਅੰਦਰ ਵਸ ਵਸ ਕੇ ਤੇਰੀ ਧਾਰ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਮੇਲਾ ਮੇਲ ਮਿਲਾਵਾਂਗਾ। ਤੇਰਾ ਮੇਲਾ ਮੇਲ ਮਿਲਾਵਾਂਗਾ। ਸੱਜਣ ਸੁਹੇਲਾ ਇਕ ਵਖਾਵਾਂਗਾ। ਵੇਹਲਾ ਹੋ ਨਾ ਵਕਤ ਲੰਘਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਤੇਰਾ ਮੰਦਰ ਵੇਖਣ ਆਵਾਂਗਾ। ਤੈਂਨੂੰ ਮੰਦਰ ਆਪ ਵਖਾਵਾਂਗਾ। ਸਾਢੇ ਤਿੰਨ ਹੱਥ ਵੰਡ ਵੰਡਾਵਾਂਗਾ। ਰੰਗ ਅਨੋਖਾ ਇਕ ਰੰਗਾਵਾਂਗਾ । ਲੱਖ ਚੁਰਾਸੀ ਨਾਲ ਕਰ ਕੇ ਧੋਖਾ, ਗੋਬਿੰਦ ਸੁਤ ਵਿਚ ਬਹਾਵਾਂਗਾ। ਜੀਵ ਜੰਤ ਪੜ੍ਹਦੇ ਰਹਿ ਜਾਣ ਪੋਥਾ, ਪੋਥੀ ਪੁਸਤਕ ਮੂਧੀ ਸਭ ਦੀ ਆਪ ਕਰਾਵਾਂਗਾ। ਆਤਮ ਪਰਮਾਤਮ ਮਿਲਣ ਦਾ ਰਾਹ ਸੌਖਾ, ਗੁਰ ਸ਼ਬਦ ਹੋ ਜਣਾਵਾਂਗਾ। ਪ੍ਰਭ ਮਿਲਣ ਦਾ ਨੌਂ ਸੌ ਚੁਰਨਵੇਂ ਚੌਕੜੀ ਯੁਗ ਪਿਛੋਂ ਆਏ ਮੌਕਾ, ਮੌਕੇ ਸਿਰ ਸ਼ਹਾਦਤ ਸਾਚੀ ਆਪੇ ਪਾਵਾਂਗਾ। ਗੁਰਮੁਖ ਛੱਡ ਦਿਓ ਇਬਾਦਤ, ਅਵਲ ਅੱਲਾ ਨੂਰ
ਦਰਸਾਵਾਂਗਾ। ਦੀਨ ਮਜ਼੍ਹਬ ਕਰਦੇ ਰਹੇ ਬਗ਼ਾਵਤ, ਅੰਤਮ ਝਗੜਾ ਸਰਬ ਮਿਟਾਵਾਂਗਾ। ਸਤਿਗੁਰ ਸ਼ਬਦ ਬਣ ਕੇ ਆਇਆ ਮਹਾਵਤ, ਨਾਮ ਨੇਜ਼ਾ ਹੱਥ ਉਠਾਵਾਂਗਾ। ਜਿਸ ਦੀ ਦੱਸਦੇ ਰਹੇ ਕਹਾਵਤ, ਸੋ ਜ਼ਾਹਰਾ ਹੋ ਕੇ ਨਜ਼ਰੀ ਆਵਾਂਗਾ। ਆਦਿ ਜੁਗਾਦਿ ਜੁਗਾ ਜੁਗੰਤਰ ਪਾਰਬ੍ਰਹਮ ਪ੍ਰਭ ਸਹੀ ਸਲਾਮਤ, ਜਨਮ ਮਰਨ ਮਰਨ ਜਨਮ ਸਭ ਦੇ ਗੇੜ ਕਟਾਵਾਂਗਾ। ਨਾਨਕ ਗੋਬਿੰਦ ਪੁਰਖ ਅਕਾਲ ਨੂੰ ਦੇ ਕੇ ਗਏ ਅਮਾਨਤ, ਅੰਤ ਅਮਾਨਤ ਉਨ੍ਹਾਂ ਹੱਥ ਫੜਾਵਾਂਗਾ। ਗੁਰ ਪੀਰ ਜੇਹੜਾ ਦੇਵਣ ਆਏ ਜ਼ਮਾਨਤ, ਜ਼ਾਮਨੀ ਪਿਛਲੀ ਕੱਢ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਨਾਮ ਇਕੋ ਢੋਲਾ ਇਕੋ ਰਾਗ ਇਕੋ ਬੋਲਾ, ਇਕੋ ਕੰਡਾ ਇਕੋ ਤੋਲਾ, ਤਰਾਜ਼ੂ ਇਕੋ ਹੱਥ ਉਠਾਵਾਂਗਾ। ਇਕੋ ਤਰਾਜ਼ੂ ਪਕੜੇ ਹੱਥ, ਸ੍ਰੀ ਭਗਵਾਨ ਦਇਆ ਕਮਾਈਆ। ਸਤਿ ਸਤਿਵਾਦੀ ਲਏ ਰੱਖ, ਸਤਿ ਪੁਰਖ ਨਿਰੰਜਣ ਬੇਪਰਵਾਹੀਆ। ਸਾਚਾ ਮਾਰਗ ਦੇਵੇ ਦੱਸ, ਦਹਿ ਦਿਸ਼ਾ ਕਰੇ ਪੜ੍ਹਾਈਆ। ਹਰਿਜਨ ਮੇਲੇ ਪੁਰਖ ਸਮਰਥ, ਸਮਰਥ ਆਪਣਾ ਮੇਲ ਮਿਲਾਈਆ। ਮਹਿਮਾ ਨਾਮ ਸੁਣਾਏ ਅਕੱਥ, ਕਥਨੀ ਕੱਥ ਨਾ ਸਕੇ ਰਾਈਆ। ਕਰ ਕਿਰਪਾ ਦੇਵੇ ਵੱਥ, ਵਸਤ ਇਕੋ ਝੋਲੀ ਪਾਈਆ। ਭਗਤ ਭਗਵਾਨ ਇਕ ਦੂਜੇ ਦਾ ਕਰੋ ਜਸ, ਬਿਨ ਭਗਤਾਂ ਭਗਵਾਨ ਕੰਮ ਕਿਸੇ ਨਾ ਆਈਆ। ਕਲਜੁਗ ਅੰਤਮ ਨਿਰਗੁਣ ਹੋ ਕੇ ਆਇਆ ਨੱਠ, ਬਣ ਪਾਂਧੀ ਫੇਰਾ ਪਾਈਆ । ਬਾਹਰੋਂ ਦਿਸੇ ਪੰਜ ਤੱਤ ਕਾਇਆ ਕਲਬੂਤ ਜੱਟ, ਲੋਕਮਾਤੀ ਵੰਡ ਵੰਡਾਈਆ। ਅੰਤਰ ਖੁਲ੍ਹਿਆ ਸੱਚਾ ਹੱਟ, ਨਾਮ ਨਾਮਾ ਇਕ ਵਰਤਾਈਆ। ਲੇਖੇ ਲਾਏ ਰਤੀ ਰਤ, ਰਤੀ ਰਤ ਦਏ ਸੁਕਾਈਆ। ਜਿਸ ਜਨ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਗੁਰਸਿਖ ਉਜੜਿਆ ਖੇੜਾ ਜਾਏ ਵਸ, ਫੁੱਲ ਫਲਵਾੜੀ ਮਾਤ ਮਹਿਕਾਈਆ। ਅੰਮ੍ਰਿਤ ਝਿਰਨਾ ਚੋਵੇ ਰਸ, ਨਿਝਰ ਆਪਣੀ ਧਾਰ ਵਹਾਈਆ। ਸਾਹਿਬ ਸਤਿਗੁਰ ਮਿਲੇ ਹੱਸ, ਹੰਸ ਮੁਖ ਵਡ ਵਡਿਆਈਆ। ਆਪਣਾ ਮਾਰਗ ਦੇਵੇ ਦੱਸ, ਦਰਦੀ ਦਰਦੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦੀ ਗੁਰ ਸਾਚਾ ਵਰ, ਸੰਤ ਸੁਹੇਲੇ ਸਾਚੇ ਫੜ, ਗੁਰ ਚੇਲੇ ਵੇਖੇ ਅੰਦਰ ਵੜ, ਸੋਹੰ ਢੋਲਾ ਅੱਖਰ ਪੜ੍ਹ, ਤੇਰਾ ਮੇਰਾ ਮੇਰਾ ਤੇਰਾ ਇਕੋ ਘਰ ਇਕੋ ਦਰ, ਇਕੋ ਵਰ ਇਕੋ ਹਰਿ, ਇਕੋ ਨਰ ਨਰਾਇਣ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਲਗਾਏ ਆਪਣੇ ਲੜ, ਲੜੀ ਲੜੀ ਲੜੀ ਨਾਲ ਬੰਧਾਈਆ।